﻿<?xml version="1.0" encoding="UTF-8"?>
<bible translation="Punjabi Standard Bible (Punjabi Standard Bible) 2023" status="PUNJABI STANDARD BIBLE© Copyright © 2023 by Global Bible Initiative" link="https://www.bible.com/bible/3642/MAT.1.PSB">
	<testament name="New">
		<book number="40">
			<chapter number="1">
				<verse number="1">ਯਿਸੂ ਮਸੀਹ ਦੀ ਕੁਲ-ਪੱਤਰੀ ਜਿਹੜਾ ਅਬਰਾਹਾਮ ਦੇ ਵੰਸ਼ਜ ਦਾਊਦ ਦੀ ਸੰਤਾਨ ਸੀ।</verse>
				<verse number="2">ਅਬਰਾਹਾਮ ਤੋਂ ਇਸਹਾਕ ਪੈਦਾ ਹੋਇਆ, ਇਸਹਾਕ ਤੋਂ ਯਾਕੂਬ ਪੈਦਾ ਹੋਇਆ ਅਤੇ ਯਾਕੂਬ ਤੋਂ ਯਹੂਦਾਹ ਅਤੇ ਉਸ ਦੇ ਭਰਾ ਪੈਦਾ ਹੋਏ,</verse>
				<verse number="3">ਯਹੂਦਾਹ ਤੋਂ ਤਾਮਾਰ ਦੀ ਕੁੱਖੋਂ ਫ਼ਰਸ ਅਤੇ ਜ਼ਰਾ ਪੈਦਾ ਹੋਏੇ, ਫ਼ਰਸ ਤੋਂ ਹਸਰੋਨ ਪੈਦਾ ਹੋਇਆ ਅਤੇ ਹਸਰੋਨ ਤੋਂ ਰਾਮ ਪੈਦਾ ਹੋਇਆ,</verse>
				<verse number="4">ਰਾਮ ਤੋਂ ਅੰਮੀਨਾਦਾਬ ਪੈਦਾ ਹੋਇਆ, ਅੰਮੀਨਾਦਾਬ ਤੋਂ ਨਹਸ਼ੋਨ ਪੈਦਾ ਹੋਇਆ ਅਤੇ ਨਹਸ਼ੋਨ ਤੋਂ ਸਲਮੋਨ ਪੈਦਾ ਹੋਇਆ,</verse>
				<verse number="5">ਸਲਮੋਨ ਤੋਂ ਰਾਹਾਬ ਦੀ ਕੁੱਖੋਂ ਬੋਅਜ਼ ਪੈਦਾ ਹੋਇਆ, ਬੋਅਜ਼ ਤੋਂ ਰੂਥ ਦੀ ਕੁੱਖੋਂ ਓਬੇਦ ਪੈਦਾ ਹੋਇਆ, ਓਬੇਦ ਤੋਂ ਯੱਸੀ ਪੈਦਾ ਹੋਇਆ</verse>
				<verse number="6">ਦਾਊਦ ਤੋਂ ਸੁਲੇਮਾਨ, ਉਰੀਯਾਹ ਦੀ ਪਤਨੀ ਤੋਂ ਪੈਦਾ ਹੋਇਆ,</verse>
				<verse number="7">ਸੁਲੇਮਾਨ ਤੋਂ ਰਹਬੁਆਮ ਪੈਦਾ ਹੋਇਆ, ਰਹਬੁਆਮ ਤੋਂ ਅਬੀਯਾਹ ਪੈਦਾ ਹੋਇਆ ਅਤੇ ਅਬੀਯਾਹ ਤੋਂ ਆਸਾ ਪੈਦਾ ਹੋਇਆ,</verse>
				<verse number="8">ਆਸਾ ਤੋਂ ਯਹੋਸ਼ਾਫ਼ਾਟ ਪੈਦਾ ਹੋਇਆ, ਯਹੋਸ਼ਾਫ਼ਾਟ ਤੋਂ ਯੋਰਾਮ ਪੈਦਾ ਹੋਇਆ ਅਤੇ ਯੋਰਾਮ ਤੋਂ ਉੱਜ਼ੀਯਾਹ ਪੈਦਾ ਹੋਇਆ,</verse>
				<verse number="9">ਉੱਜ਼ੀਯਾਹ ਤੋਂ ਯੋਥਾਮ ਪੈਦਾ ਹੋਇਆ, ਯੋਥਾਮ ਤੋਂ ਆਹਾਜ਼ ਪੈਦਾ ਹੋਇਆ ਅਤੇ ਆਹਾਜ਼ ਤੋਂ ਹਿਜ਼ਕੀਯਾਹ ਪੈਦਾ ਹੋਇਆ,</verse>
				<verse number="10">ਹਿਜ਼ਕੀਯਾਹ ਤੋਂ ਮਨੱਸਹ ਪੈਦਾ ਹੋਇਆ, ਮਨੱਸਹ ਤੋਂ ਆਮੋਨ ਪੈਦਾ ਹੋਇਆ ਅਤੇ ਆਮੋਨ ਤੋਂ ਯੋਸ਼ੀਯਾਹ ਪੈਦਾ ਹੋਇਆ</verse>
				<verse number="11">ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਸਮੇਂ ਯੋਸ਼ੀਯਾਹ ਤੋਂ ਯਕਾਨਯਾਹ ਅਤੇ ਉਸ ਦੇ ਭਰਾ ਪੈਦਾ ਹੋਏ।</verse>
				<verse number="12">ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਬਾਅਦ ਯਕਾਨਯਾਹ ਤੋਂ ਸ਼ਅਲਤੀਏਲ ਪੈਦਾ ਹੋਇਆ ਅਤੇ ਸ਼ਅਲਤੀਏਲ ਤੋਂ ਜ਼ਰੁੱਬਾਬਲ ਪੈਦਾ ਹੋਇਆ,</verse>
				<verse number="13">ਜ਼ਰੁੱਬਾਬਲ ਤੋਂ ਅਬੀਹੂਦ ਪੈਦਾ ਹੋਇਆ, ਅਬੀਹੂਦ ਤੋਂ ਅਲਯਾਕੀਮ ਪੈਦਾ ਹੋਇਆ ਅਤੇ ਅਲਯਾਕੀਮ ਤੋਂ ਅੱਜ਼ੋਰ ਪੈਦਾ ਹੋਇਆ,</verse>
				<verse number="14">ਅੱਜ਼ੋਰ ਤੋਂ ਸਾਦੋਕ ਪੈਦਾ ਹੋਇਆ, ਸਾਦੋਕ ਤੋਂ ਯਾਕੀਨ ਪੈਦਾ ਹੋਇਆ ਅਤੇ ਯਾਕੀਨ ਤੋਂ ਅਲੀਹੂਦ ਪੈਦਾ ਹੋਇਆ,</verse>
				<verse number="15">ਅਲੀਹੂਦ ਤੋਂ ਅਲਾਜ਼ਾਰ ਪੈਦਾ ਹੋਇਆ, ਅਲਾਜ਼ਾਰ ਤੋਂ ਮੱਥਾਨ ਪੈਦਾ ਹੋਇਆ ਅਤੇ ਮੱਥਾਨ ਤੋਂ ਯਾਕੂਬ ਪੈਦਾ ਹੋਇਆ,</verse>
				<verse number="16">ਯਾਕੂਬ ਤੋਂ ਯੂਸੁਫ਼ ਪੈਦਾ ਹੋਇਆ ਜੋ ਉਸ ਮਰਿਯਮ ਦਾ ਪਤੀ ਸੀ ਜਿਸ ਦੀ ਕੁੱਖੋਂ ਯਿਸੂ ਜਿਹੜਾ ਮਸੀਹ ਕਹਾਉਂਦਾ ਹੈ, ਪੈਦਾ ਹੋਇਆ।</verse>
				<verse number="17">ਸੋ ਅਬਰਾਹਾਮ ਤੋਂ ਲੈ ਕੇ ਦਾਊਦ ਤੱਕ ਕੁੱਲ ਚੌਦਾਂ ਪੀੜ੍ਹੀਆਂ, ਦਾਊਦ ਤੋਂ ਲੈ ਕੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੱਕ ਚੌਦਾਂ ਪੀੜ੍ਹੀਆਂ ਅਤੇ ਬਾਬੁਲ ਵਿੱਚ ਬੰਦੀ ਬਣਾ ਕੇ ਲਿਜਾਏ ਜਾਣ ਤੋਂ ਲੈ ਕੇ ਮਸੀਹ ਤੱਕ ਚੌਦਾਂ ਪੀੜ੍ਹੀਆਂ ਹੋਈਆਂ।</verse>
				<verse number="18">ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ: ਜਦੋਂ ਉਸ ਦੀ ਮਾਤਾ ਮਰਿਯਮ ਦੀ ਮੰਗਣੀ ਯੂਸੁਫ਼ ਨਾਲ ਹੋਈ ਤਾਂ ਉਨ੍ਹਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਦੁਆਰਾ ਗਰਭਵਤੀ ਪਾਈ ਗਈ।</verse>
				<verse number="19">ਪਰ ਉਸ ਦਾ ਪਤੀ ਯੂਸੁਫ਼ ਇੱਕ ਧਰਮੀ ਵਿਅਕਤੀ ਸੀ ਅਤੇ ਨਹੀਂ ਚਾਹੁੰਦਾ ਸੀ ਕਿ ਉਸ ਨੂੰ ਬਦਨਾਮ ਕਰੇ, ਸੋ ਉਸ ਨੇ ਚੁੱਪ-ਚਪੀਤੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ।</verse>
				<verse number="20">ਜਦੋਂ ਉਹ ਇਸ ਸੋਚ ਵਿੱਚ ਪਿਆ ਹੋਇਆ ਸੀ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਹੇ ਯੂਸੁਫ਼, ਦਾਊਦ ਦੇ ਪੁੱਤਰ, ਮਰਿਯਮ ਨੂੰ ਆਪਣੀ ਪਤਨੀ ਸਵੀਕਾਰ ਕਰਨ ਤੋਂ ਨਾ ਡਰ, ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ;</verse>
				<verse number="21">ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਤੂੰ ਉਸ ਦਾ ਨਾਮ ਯਿਸੂ ਰੱਖੀਂ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਬਚਾਵੇਗਾ।”</verse>
				<verse number="22">ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੀ ਉਹ ਗੱਲ ਜੋ ਨਬੀ ਦੇ ਰਾਹੀਂ ਕਹੀ ਗਈ ਸੀ, ਪੂਰੀ ਹੋਵੇ:</verse>
				<verse number="23">ਵੇਖੋ, ਕੁਆਰੀ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਮ ਇੰਮਾਨੂਏਲ ਰੱਖਣਗੇ, ਜਿਸ ਦਾ ਅਰਥ ਹੈ “ਪਰਮੇਸ਼ਰ ਸਾਡੇ ਨਾਲ”।</verse>
				<verse number="24">ਤਦ ਯੂਸੁਫ਼ ਨੇ ਨੀਂਦ ਤੋਂ ਜਾਗ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਸਵੀਕਾਰ ਕਰ ਲਿਆ;</verse>
				<verse number="25">ਪਰ ਉਹ ਉਦੋਂ ਤੱਕ ਉਸ ਦੇ ਕੋਲ ਨਾ ਗਿਆ ਜਦੋਂ ਤੱਕ ਉਸ ਨੇ ਪੁੱਤਰ ਨੂੰ ਜਨਮ ਨਾ ਦਿੱਤਾ; ਯੂਸੁਫ਼ ਨੇ ਉਸ ਦਾ ਨਾਮ ਯਿਸੂ ਰੱਖਿਆ।</verse>
			</chapter>
			<chapter number="2">
				<verse number="1">ਰਾਜਾ ਹੇਰੋਦੇਸ ਦੇ ਦਿਨਾਂ ਵਿੱਚ ਜਦੋਂ ਯਹੂਦਿਯਾ ਦੇ ਬੈਤਲਹਮ ਵਿੱਚ ਯਿਸੂ ਦਾ ਜਨਮ ਹੋਇਆ ਤਾਂ ਵੇਖੋ, ਪੂਰਬ ਤੋਂ ਜੋਤਸ਼ੀਆਂ ਨੇ ਯਰੂਸ਼ਲਮ ਵਿੱਚ ਆ ਕੇ ਪੁੱਛਿਆ,</verse>
				<verse number="2">“ਯਹੂਦੀਆਂ ਦਾ ਰਾਜਾ ਜਿਸ ਦਾ ਜਨਮ ਹੋਇਆ ਹੈ, ਉਹ ਕਿੱਥੇ ਹੈ? ਕਿਉਂਕਿ ਅਸੀਂ ਪੂਰਬ ਵਿੱਚ ਉਸ ਦਾ ਤਾਰਾ ਵੇਖਿਆ ਅਤੇ ਉਸ ਨੂੰ ਮੱਥਾ ਟੇਕਣ ਆਏ ਹਾਂ।”</verse>
				<verse number="3">ਇਹ ਸੁਣ ਕੇ ਰਾਜਾ ਹੇਰੋਦੇਸ ਅਤੇ ਉਸ ਦੇ ਨਾਲ ਸਾਰਾ ਯਰੂਸ਼ਲਮ ਘਬਰਾ ਗਿਆ।</verse>
				<verse number="4">ਤਦ ਉਸ ਨੇ ਲੋਕਾਂ ਦੇ ਸਭ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੂੰ ਇਕੱਠਾ ਕਰਕੇ ਉਨ੍ਹਾਂ ਤੋਂ ਪੁੱਛਿਆ, “ਮਸੀਹ ਦਾ ਜਨਮ ਕਿੱਥੇ ਹੋਣਾ ਹੈ?”</verse>
				<verse number="5">ਉਨ੍ਹਾਂ ਨੇ ਉਸ ਨੂੰ ਕਿਹਾ, “ਯਹੂਦਿਯਾ ਦੇ ਬੈਤਲਹਮ ਵਿੱਚ; ਕਿਉਂਕਿ ਨਬੀ ਦੇ ਦੁਆਰਾ ਇਸ ਤਰ੍ਹਾਂ ਲਿਖਿਆ ਹੋਇਆ ਹੈ:</verse>
				<verse number="6">ਹੇ ਯਹੂਦਾਹ ਦੇਸ ਦੇ ਬੈਤਲਹਮ, ਤੂੰ ਯਹੂਦਾਹ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈਂ; ਕਿਉਂਕਿ ਤੇਰੇ ਵਿੱਚੋਂ ਇੱਕ ਹਾਕਮ ਨਿੱਕਲੇਗਾ, ਜਿਹੜਾ ਮੇਰੀ ਪਰਜਾ ਇਸਰਾਏਲ ਦੀ ਅਗਵਾਈ ਕਰੇਗਾ। ”</verse>
				<verse number="7">ਤਦ ਹੇਰੋਦੇਸ ਨੇ ਜੋਤਸ਼ੀਆਂ ਨੂੰ ਚੁੱਪ-ਚਪੀਤੇ ਬੁਲਾ ਕੇ ਉਨ੍ਹਾਂ ਤੋਂ ਤਾਰੇ ਦੇ ਵਿਖਾਈ ਦੇਣ ਦੇ ਸਮੇਂ ਦਾ ਠੀਕ-ਠੀਕ ਪਤਾ ਲਿਆ।</verse>
				<verse number="8">ਫਿਰ ਉਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਬੈਤਲਹਮ ਨੂੰ ਭੇਜਿਆ, “ਜਾਓ, ਬੱਚੇ ਦੇ ਬਾਰੇ ਧਿਆਨ ਨਾਲ ਪਤਾ ਕਰੋ ਅਤੇ ਜਦੋਂ ਉਹ ਤੁਹਾਨੂੰ ਮਿਲ ਜਾਵੇ ਤਾਂ ਮੈਨੂੰ ਖ਼ਬਰ ਦਿਓ ਤਾਂਕਿ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ।”</verse>
				<verse number="9">ਸੋ ਉਹ ਰਾਜੇ ਦੀ ਸੁਣ ਕੇ ਚਲੇ ਗਏ ਅਤੇ ਵੇਖੋ, ਉਹ ਤਾਰਾ ਜਿਹੜਾ ਪੂਰਬ ਵਿੱਚ ਉਨ੍ਹਾਂ ਨੇ ਵੇਖਿਆ ਸੀ, ਉਨ੍ਹਾਂ ਦੇ ਅੱਗੇ-ਅੱਗੇ ਚੱਲਿਆ ਅਤੇ ਜਾ ਕੇ ਉੱਥੇ ਠਹਿਰ ਗਿਆ ਜਿੱਥੇ ਬੱਚਾ ਸੀ</verse>
				<verse number="10">ਉਹ ਉਸ ਤਾਰੇ ਨੂੰ ਵੇਖ ਕੇ ਬਹੁਤ ਹੀ ਅਨੰਦ ਨਾਲ ਭਰ ਗਏ।</verse>
				<verse number="11">ਫਿਰ ਉਨ੍ਹਾਂ ਨੇ ਉਸ ਘਰ ਵਿੱਚ ਆ ਕੇ ਬੱਚੇ ਨੂੰ ਉਸ ਦੀ ਮਾਤਾ ਮਰਿਯਮ ਦੇ ਨਾਲ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਉਸ ਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਉਸ ਨੂੰ ਸੋਨਾ, ਲੁਬਾਣ ਅਤੇ ਗੰਧਰਸ ਦੀਆਂ ਭੇਟਾਂ ਚੜ੍ਹਾਈਆਂ।</verse>
				<verse number="12">ਤਦ ਸੁਫਨੇ ਵਿੱਚ ਇਹ ਚਿਤਾਵਨੀ ਪਾ ਕੇ ਜੋ ਹੇਰੋਦੇਸ ਕੋਲ ਵਾਪਸ ਨਾ ਜਾਣਾ, ਉਹ ਹੋਰ ਰਾਹ ਤੋਂ ਆਪਣੇ ਦੇਸ ਨੂੰ ਚਲੇ ਗਏ।</verse>
				<verse number="13">ਜਦੋਂ ਉਹ ਚਲੇ ਗਏ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ, “ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਅਤੇ ਮਿਸਰ ਦੇਸ ਨੂੰ ਭੱਜ ਜਾ ਅਤੇ ਜਦੋਂ ਤੱਕ ਮੈਂ ਤੈਨੂੰ ਨਾ ਕਹਾਂ, ਉੱਥੇ ਹੀ ਰਹੀਂ, ਕਿਉਂਕਿ ਹੇਰੋਦੇਸ ਇਸ ਬੱਚੇ ਨੂੰ ਮਾਰ ਸੁੱਟਣ ਲਈ ਲੱਭੇਗਾ।”</verse>
				<verse number="14">ਤਦ ਉਹ ਉੱਠਿਆ ਅਤੇ ਰਾਤੋ-ਰਾਤ ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਮਿਸਰ ਨੂੰ ਚਲਾ ਗਿਆ</verse>
				<verse number="15">ਅਤੇ ਹੇਰੋਦੇਸ ਦੀ ਮੌਤ ਤੱਕ ਉੱਥੇ ਹੀ ਰਿਹਾ, ਤਾਂਕਿ ਉਹ ਵਚਨ ਜਿਹੜਾ ਪ੍ਰਭੂ ਨੇ ਨਬੀ ਦੇ ਰਾਹੀਂ ਕਿਹਾ ਸੀ, ਪੂਰਾ ਹੋਵੇ: “ਮੈਂ ਆਪਣੇ ਪੁੱਤਰ ਨੂੰ ਮਿਸਰ ਤੋਂ ਬੁਲਾਇਆ।”</verse>
				<verse number="16">ਜਦੋਂ ਹੇਰੋਦੇਸ ਨੇ ਵੇਖਿਆ ਕਿ ਜੋਤਸ਼ੀਆਂ ਨੇ ਮੇਰੇ ਨਾਲ ਚਾਲ ਖੇਡੀ ਹੈ ਤਾਂ ਉਸ ਨੂੰ ਬਹੁਤ ਕ੍ਰੋਧ ਆਇਆ ਅਤੇ ਉਸ ਨੇ ਆਦਮੀ ਭੇਜ ਕੇ ਉਸ ਸਮੇਂ ਦੇ ਅਨੁਸਾਰ ਜਿਸ ਦਾ ਉਸ ਨੇ ਜੋਤਸ਼ੀਆਂ ਤੋਂ ਠੀਕ-ਠੀਕ ਪਤਾ ਲਿਆ ਸੀ, ਬੈਤਲਹਮ ਅਤੇ ਉਸ ਦੇ ਨੇੜਲੇ ਇਲਾਕਿਆਂ ਦੇ ਸਭ ਲੜਕਿਆਂ ਨੂੰ ਜਿਹੜੇ ਦੋ ਸਾਲ ਦੇ ਅਤੇ ਉਸ ਤੋਂ ਘੱਟ ਸਨ, ਮਰਵਾ ਦਿੱਤਾ।</verse>
				<verse number="17">ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ:</verse>
				<verse number="18">ਰਾਮਾਹ ਵਿੱਚ ਇੱਕ ਅਵਾਜ਼ ਸੁਣਾਈ ਦਿੱਤੀ, ਰੋਣਾ ਅਤੇ ਵੱਡਾ ਵਿਰਲਾਪ! ਰਾਖ਼ੇਲ ਆਪਣੇ ਬੱਚਿਆਂ ਲਈ ਰੋਂਦੀ ਹੈ ਅਤੇ ਦਿਲਾਸਾ ਨਹੀਂ ਚਾਹੁੰਦੀ, ਕਿਉਂਕਿ ਉਹ ਨਹੀਂ ਰਹੇ।</verse>
				<verse number="19">ਜਦੋਂ ਹੇਰੋਦੇਸ ਮਰ ਗਿਆ ਤਾਂ ਵੇਖੋ, ਪ੍ਰਭੂ ਦੇ ਇੱਕ ਦੂਤ ਨੇ ਮਿਸਰ ਵਿੱਚ ਯੂਸੁਫ਼ ਨੂੰ ਸੁਫਨੇ ਵਿੱਚ ਵਿਖਾਈ ਦੇ ਕੇ ਕਿਹਾ,</verse>
				<verse number="20">“ਉੱਠ, ਬੱਚੇ ਅਤੇ ਉਸ ਦੀ ਮਾਤਾ ਨੂੰ ਲੈ ਕੇ ਇਸਰਾਏਲ ਦੇਸ ਨੂੰ ਚਲਾ ਜਾ, ਕਿਉਂਕਿ ਜੋ ਬੱਚੇ ਦੀ ਜਾਨ ਲੈਣਾ ਚਾਹੁੰਦੇ ਸਨ ਉਹ ਮਰ ਗਏ ਹਨ।”</verse>
				<verse number="21">ਤਦ ਉਹ ਉੱਠਿਆ ਅਤੇ ਬੱਚੇ ਅਤੇ ਉਸ ਦੀ ਮਾਤਾ ਨੂੰ ਨਾਲ ਲੈ ਕੇ ਇਸਰਾਏਲ ਦੇਸ ਵਿੱਚ ਆਇਆ।</verse>
				<verse number="22">ਪਰ ਜਦੋਂ ਉਸ ਨੇ ਸੁਣਿਆ ਕਿ ਅਰਕਿਲਾਊਸ ਆਪਣੇ ਪਿਤਾ ਹੇਰੋਦੇਸ ਦੇ ਥਾਂ ਯਹੂਦਿਯਾ 'ਤੇ ਰਾਜ ਕਰਦਾ ਹੈ ਤਾਂ ਉਹ ਉੱਥੇ ਜਾਣ ਤੋਂ ਡਰਿਆ। ਫਿਰ ਉਹ ਸੁਫਨੇ ਵਿੱਚ ਚਿਤਾਵਨੀ ਪਾ ਕੇ ਗਲੀਲ ਦੇ ਇਲਾਕੇ ਵਿੱਚ ਚਲਾ ਗਿਆ</verse>
				<verse number="23">ਅਤੇ ਨਾਸਰਤ ਨਾਮਕ ਨਗਰ ਵਿੱਚ ਜਾ ਵੱਸਿਆ, ਤਾਂਕਿ ਉਹ ਵਚਨ ਜਿਹੜਾ ਨਬੀਆਂ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ ਕਿ ਉਹ ਨਾਸਰੀ ਕਹਾਵੇਗਾ।</verse>
			</chapter>
			<chapter number="3">
				<verse number="1">ਉਨ੍ਹਾਂ ਦਿਨਾਂ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲਾ ਆ ਕੇ ਯਹੂਦਿਯਾ ਦੇ ਉਜਾੜ ਵਿੱਚ ਪ੍ਰਚਾਰ ਕਰਨ ਲੱਗਾ,</verse>
				<verse number="2">“ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”</verse>
				<verse number="3">ਇਹ ਉਹੀ ਹੈ ਜਿਸ ਬਾਰੇ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ: ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।”</verse>
				<verse number="4">ਯੂਹੰਨਾ ਦੇ ਵਸਤਰ ਊਠ ਦੇ ਵਾਲਾਂ ਦੇ ਸਨ ਅਤੇ ਉਸ ਦੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਸੀ ਅਤੇ ਟਿੱਡੀਆਂ ਤੇ ਜੰਗਲੀ ਸ਼ਹਿਦ ਉਸ ਦਾ ਭੋਜਨ ਸੀ।</verse>
				<verse number="5">ਤਦ ਯਰੂਸ਼ਲਮ ਅਤੇ ਸਾਰੇ ਯਹੂਦਿਯਾ ਅਤੇ ਯਰਦਨ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚੋਂ ਲੋਕ ਨਿੱਕਲ ਕੇ ਉਸ ਕੋਲ ਆਉਣ ਲੱਗੇ</verse>
				<verse number="6">ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ।</verse>
				<verse number="7">ਪਰ ਜਦੋਂ ਉਸ ਨੇ ਬਹੁਤ ਸਾਰੇ ਫ਼ਰੀਸੀਆਂ ਅਤੇ ਸਦੂਕੀਆਂ ਨੂੰ ਬਪਤਿਸਮਾ ਲੈਣ ਲਈ ਆਪਣੇ ਕੋਲ ਆਉਂਦੇ ਵੇਖਿਆ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ?</verse>
				<verse number="8">ਇਸ ਲਈ ਤੋਬਾ ਦੇ ਯੋਗ ਫਲ ਦਿਓ</verse>
				<verse number="9">ਅਤੇ ਆਪਣੇ ਮਨਾਂ ਵਿੱਚ ਇਹ ਨਾ ਸੋਚੋ, ‘ਅਬਰਾਹਾਮ ਸਾਡਾ ਪਿਤਾ ਹੈ’, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ।</verse>
				<verse number="10">ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।</verse>
				<verse number="11">ਮੈਂ ਤਾਂ ਤੁਹਾਨੂੰ ਤੋਬਾ ਲਈ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਚੁੱਕਣ ਦੇ ਵੀ ਯੋਗ ਨਹੀਂ ਹਾਂ। ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ;</verse>
				<verse number="12">ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਅਤੇ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇਗਾ ਅਤੇ ਆਪਣੀ ਕਣਕ ਨੂੰ ਕੋਠੇ ਵਿੱਚ ਜਮ੍ਹਾ ਕਰੇਗਾ ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।”</verse>
				<verse number="13">ਫਿਰ ਯਿਸੂ ਗਲੀਲ ਤੋਂ ਯਰਦਨ ਨਦੀ 'ਤੇ ਯੂਹੰਨਾ ਕੋਲ ਆਇਆ ਕਿ ਉਸ ਤੋਂ ਬਪਤਿਸਮਾ ਲਵੇ।</verse>
				<verse number="14">ਪਰ ਯੂਹੰਨਾ ਨੇ ਉਸ ਨੂੰ ਇਹ ਕਹਿ ਕੇ ਰੋਕਣਾ ਚਾਹਿਆ, “ਮੈਨੂੰ ਤਾਂ ਤੇਰੇ ਕੋਲੋਂ ਬਪਤਿਸਮਾ ਲੈਣ ਦੀ ਜ਼ਰੂਰਤ ਹੈ ਅਤੇ ਤੂੰ ਮੇਰੇ ਕੋਲ ਆਇਆ ਹੈਂ?”</verse>
				<verse number="15">ਪਰ ਯਿਸੂ ਨੇ ਉਸ ਨੂੰ ਕਿਹਾ, “ਹੁਣ ਇਹ ਹੋਣ ਦੇ, ਕਿਉਂਕਿ ਸਾਡੇ ਲਈ ਉਚਿਤ ਹੈ ਕਿ ਇਸੇ ਤਰ੍ਹਾਂ ਸਾਰੀ ਧਾਰਮਿਕਤਾ ਨੂੰ ਪੂਰਾ ਕਰੀਏ।” ਤਦ ਯੂਹੰਨਾ ਨੇ ਉਸ ਦੀ ਗੱਲ ਮੰਨ ਲਈ।</verse>
				<verse number="16">ਫਿਰ ਯਿਸੂ ਬਪਤਿਸਮਾ ਲੈ ਕੇ ਤੁਰੰਤ ਪਾਣੀ ਵਿੱਚੋਂ ਉਤਾਂਹ ਆਇਆ ਅਤੇ ਵੇਖੋ, ਅਕਾਸ਼ ਉਸ ਦੇ ਲਈ ਖੁੱਲ੍ਹ ਗਿਆ। ਉਸ ਨੇ ਪਰਮੇਸ਼ਰ ਦੇ ਆਤਮਾ ਨੂੰ ਕਬੂਤਰ ਵਾਂਗ ਉੱਤਰਦੇ ਅਤੇ ਆਪਣੇ ਉੱਤੇ ਆਉਂਦੇ ਵੇਖਿਆ</verse>
				<verse number="17">ਅਤੇ ਵੇਖੋ, ਇੱਕ ਸਵਰਗੀ ਬਾਣੀ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”</verse>
			</chapter>
			<chapter number="4">
				<verse number="1">ਫਿਰ ਆਤਮਾ ਯਿਸੂ ਨੂੰ ਉਜਾੜ ਵਿੱਚ ਲੈ ਗਿਆ ਕਿ ਉਹ ਸ਼ੈਤਾਨ ਦੁਆਰਾ ਪਰਤਾਇਆ ਜਾਵੇ</verse>
				<verse number="2">ਅਤੇ ਚਾਲੀ ਦਿਨ ਤੇ ਚਾਲੀ ਰਾਤ ਵਰਤ ਰੱਖਣ ਤੋਂ ਬਾਅਦ ਉਸ ਨੂੰ ਭੁੱਖ ਲੱਗੀ।</verse>
				<verse number="3">ਤਦ ਪਰਤਾਉਣ ਵਾਲੇ ਨੇ ਕੋਲ ਆ ਕੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ, ਤਾਂ ਕਹਿ ਕਿ ਇਹ ਪੱਥਰ ਰੋਟੀਆਂ ਬਣ ਜਾਣ।”</verse>
				<verse number="4">ਪਰ ਉਸ ਨੇ ਉੱਤਰ ਦਿੱਤਾ, “ਲਿਖਿਆ ਹੈ: ਮਨੁੱਖ ਸਿਰਫ ਰੋਟੀ ਨਾਲ ਨਹੀਂ, ਸਗੋਂ ਪਰਮੇਸ਼ਰ ਦੇ ਮੁੱਖ ਤੋਂ ਨਿੱਕਲਣ ਵਾਲੇ ਹਰੇਕ ਵਚਨ ਨਾਲ ਜੀਉਂਦਾ ਰਹੇਗਾ।”</verse>
				<verse number="5">ਤਦ ਸ਼ੈਤਾਨ ਉਸ ਨੂੰ ਪਵਿੱਤਰ ਨਗਰ ਵਿੱਚ ਲੈ ਗਿਆ ਅਤੇ ਹੈਕਲ ਦੇ ਸਿਖਰ ਉੱਤੇ ਖੜ੍ਹਾ ਕਰਕੇ ਕਿਹਾ,</verse>
				<verse number="6">“ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਹੇਠਾਂ ਸੁੱਟ ਦੇ, ਕਿਉਂਕਿ ਲਿਖਿਆ ਹੈ: ਉਹ ਤੇਰੇ ਲਈ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।”</verse>
				<verse number="7">ਯਿਸੂ ਨੇ ਉਸ ਨੂੰ ਕਿਹਾ, “ਇਹ ਵੀ ਲਿਖਿਆ ਹੈ: ‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਤਾ’।”</verse>
				<verse number="8">ਸ਼ੈਤਾਨ ਫੇਰ ਉਸ ਨੂੰ ਇੱਕ ਬਹੁਤ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਸੰਸਾਰ ਦੇ ਸਾਰੇ ਰਾਜ ਅਤੇ ਉਨ੍ਹਾਂ ਦੀ ਸ਼ਾਨ ਉਸ ਨੂੰ ਵਿਖਾਈ</verse>
				<verse number="9">ਅਤੇ ਉਸ ਨੂੰ ਕਿਹਾ, “ਜੇ ਤੂੰ ਝੁਕ ਕੇ ਮੈਨੂੰ ਮੱਥਾ ਟੇਕੇਂ ਤਾਂ ਇਹ ਸਭ ਮੈਂ ਤੈਨੂੰ ਦੇ ਦਿਆਂਗਾ।”</verse>
				<verse number="10">ਤਦ ਯਿਸੂ ਨੇ ਉਸ ਨੂੰ ਕਿਹਾ, “ਹੇ ਸ਼ੈਤਾਨ, ਚਲਾ ਜਾ, ਕਿਉਂਕਿ ਲਿਖਿਆ ਹੈ: ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਮੱਥਾ ਟੇਕ ਅਤੇ ਸਿਰਫ ਉਸੇ ਦੀ ਸੇਵਾ ਕਰ।”</verse>
				<verse number="11">ਤਦ ਸ਼ੈਤਾਨ ਉਸ ਨੂੰ ਛੱਡ ਕੇ ਚਲਾ ਗਿਆ ਅਤੇ ਵੇਖੋ, ਸਵਰਗਦੂਤ ਆ ਕੇ ਉਸ ਦੀ ਟਹਿਲ ਸੇਵਾ ਕਰਨ ਲੱਗੇ।</verse>
				<verse number="12">ਜਦੋਂ ਯਿਸੂ ਨੇ ਸੁਣਿਆ ਕਿ ਯੂਹੰਨਾ ਨੂੰ ਕੈਦ ਕਰ ਲਿਆ ਗਿਆ ਹੈ ਤਾਂ ਉਹ ਗਲੀਲ ਨੂੰ ਚਲਾ ਗਿਆ</verse>
				<verse number="13">ਅਤੇ ਨਾਸਰਤ ਨੂੰ ਛੱਡ ਕੇ ਕਫ਼ਰਨਾਹੂਮ ਵਿੱਚ ਜਾ ਵੱਸਿਆ ਜੋ ਝੀਲ ਦੇ ਕਿਨਾਰੇ ਜ਼ਬੂਲੂਨ ਅਤੇ ਨਫ਼ਤਾਲੀ ਦੇ ਇਲਾਕੇ ਵਿੱਚ ਹੈ,</verse>
				<verse number="14">ਤਾਂਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:</verse>
				<verse number="15">ਜ਼ਬੂਲੂਨ ਅਤੇ ਨਫ਼ਤਾਲੀ ਦੀ ਧਰਤੀ, ਸਮੁੰਦਰ ਦੇ ਰਾਹ ਯਰਦਨ ਦੇ ਪਾਰ, ਪਰਾਈਆਂ ਕੌਮਾਂ ਦਾ ਗਲੀਲ —</verse>
				<verse number="16">ਜਿਹੜੇ ਲੋਕ ਹਨੇਰੇ ਵਿੱਚ ਬੈਠੇ ਸਨ, ਉਨ੍ਹਾਂ ਨੇ ਇੱਕ ਵੱਡਾ ਚਾਨਣ ਵੇਖਿਆ ਅਤੇ ਜਿਹੜੇ ਮੌਤ ਦੇ ਦੇਸ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਸਨ, ਉਨ੍ਹਾਂ ਉੱਤੇ ਚਾਨਣ ਚਮਕਿਆ।</verse>
				<verse number="17">ਉਸ ਸਮੇਂ ਤੋਂ ਯਿਸੂ ਨੇ ਪ੍ਰਚਾਰ ਕਰਨਾ ਅਤੇ ਇਹ ਕਹਿਣਾ ਅਰੰਭ ਕੀਤਾ, “ਤੋਬਾ ਕਰੋ, ਕਿਉਂਕਿ ਸਵਰਗ ਦਾ ਰਾਜ ਨੇੜੇ ਆਇਆ ਹੈ।”</verse>
				<verse number="18">ਫਿਰ ਗਲੀਲ ਦੀ ਝੀਲ ਦੇ ਕਿਨਾਰੇ ਚੱਲਦੇ ਹੋਏ ਉਸ ਨੇ ਦੋ ਭਰਾਵਾਂ ਅਰਥਾਤ ਸ਼ਮਊਨ ਨੂੰ ਜੋ ਪਤਰਸ ਕਹਾਉਂਦਾ ਹੈ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦੇ ਵੇਖਿਆ, ਕਿਉਂਕਿ ਉਹ ਮਛੇਰੇ ਸਨ।</verse>
				<verse number="19">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਪਿੱਛੇ ਆਓ ਅਤੇ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।”</verse>
				<verse number="20">ਉਹ ਤੁਰੰਤ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ।</verse>
				<verse number="21">ਉੱਥੋਂ ਅੱਗੇ ਜਾ ਕੇ ਉਸ ਨੇ ਹੋਰ ਦੋ ਭਰਾਵਾਂ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਆਪਣੇ ਪਿਤਾ ਜ਼ਬਦੀ ਨਾਲ ਕਿਸ਼ਤੀ ਵਿੱਚ ਆਪਣੇ ਜਾਲ਼ਾਂ ਨੂੰ ਸੁਧਾਰਦੇ ਵੇਖਿਆ ਅਤੇ ਉਨ੍ਹਾਂ ਨੂੰ ਬੁਲਾਇਆ;</verse>
				<verse number="22">ਉਹ ਤੁਰੰਤ ਕਿਸ਼ਤੀ ਅਤੇ ਆਪਣੇ ਪਿਤਾ ਨੂੰ ਛੱਡ ਕੇ ਉਸ ਦੇ ਪਿੱਛੇ ਚੱਲ ਪਏ।</verse>
				<verse number="23">ਉਹ ਸਾਰੇ ਗਲੀਲ ਵਿੱਚ ਘੁੰਮਦਾ ਹੋਇਆ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਦੀ ਹਰੇਕ ਬਿਮਾਰੀ ਤੇ ਹਰੇਕ ਮਾਂਦਗੀ ਨੂੰ ਦੂਰ ਕਰਦਾ ਰਿਹਾ।</verse>
				<verse number="24">ਸਾਰੇ ਸੁਰਿਯਾ ਵਿੱਚ ਉਸ ਦਾ ਜਸ ਫੈਲ ਗਿਆ ਅਤੇ ਲੋਕ ਸਭ ਰੋਗੀਆਂ ਨੂੰ ਜਿਹੜੇ ਕਈ ਤਰ੍ਹਾਂ ਦੇ ਦੁੱਖਾਂ, ਬਿਮਾਰੀਆਂ ਅਤੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ ਤੇ ਮਿਰਗੀ ਵਾਲਿਆਂ ਅਤੇ ਅਧਰੰਗੀਆਂ ਨੂੰ ਉਸ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="25">ਇੱਕ ਵੱਡੀ ਭੀੜ ਗਲੀਲ, ਦਿਕਾਪੁਲਿਸ, ਯਰੂਸ਼ਲਮ, ਯਹੂਦਿਯਾ ਅਤੇ ਯਰਦਨ ਦੇ ਪਾਰੋਂ ਉਸ ਦੇ ਪਿੱਛੇ ਚੱਲ ਪਈ।</verse>
			</chapter>
			<chapter number="5">
				<verse number="1">ਯਿਸੂ ਭੀੜ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਅਤੇ ਜਦੋਂ ਉਹ ਬੈਠ ਗਿਆ ਤਾਂ ਉਸ ਦੇ ਚੇਲੇ ਉਸ ਦੇ ਕੋਲ ਆਏ</verse>
				<verse number="2">ਅਤੇ ਉਹ ਆਪਣਾ ਮੂੰਹ ਖੋਲ੍ਹ ਕੇ ਉਨ੍ਹਾਂ ਨੂੰ ਇਹ ਉਪਦੇਸ਼ ਦੇਣ ਲੱਗਾ,</verse>
				<verse number="3">“ਧੰਨ ਹਨ ਉਹ ਜਿਹੜੇ ਮਨ ਦੇ ਦੀਨ ਹਨ, ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।</verse>
				<verse number="4">ਧੰਨ ਹਨ ਉਹ ਜਿਹੜੇ ਸੋਗ ਕਰਦੇ ਹਨ, ਕਿਉਂਕਿ ਉਹ ਸ਼ਾਂਤ ਕੀਤੇ ਜਾਣਗੇ।</verse>
				<verse number="5">ਧੰਨ ਹਨ ਉਹ ਜਿਹੜੇ ਹਲੀਮ ਹਨ, ਕਿਉਂਕਿ ਉਹ ਧਰਤੀ ਦੇ ਵਾਰਸ ਹੋਣਗੇ।</verse>
				<verse number="6">ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਭੁੱਖੇ ਅਤੇ ਪਿਆਸੇ ਹਨ, ਕਿਉਂਕਿ ਉਹ ਤ੍ਰਿਪਤ ਕੀਤੇ ਜਾਣਗੇ।</verse>
				<verse number="7">ਧੰਨ ਹਨ ਉਹ ਜਿਹੜੇ ਦਇਆਵਾਨ ਹਨ, ਕਿਉਂਕਿ ਉਨ੍ਹਾਂ ਉੱਤੇ ਦਇਆ ਕੀਤੀ ਜਾਵੇਗੀ।</verse>
				<verse number="8">ਧੰਨ ਹਨ ਉਹ ਜਿਹੜੇ ਮਨ ਦੇ ਸ਼ੁੱਧ ਹਨ, ਕਿਉਂਕਿ ਉਹ ਪਰਮੇਸ਼ਰ ਨੂੰ ਵੇਖਣਗੇ।</verse>
				<verse number="9">ਧੰਨ ਹਨ ਉਹ ਜਿਹੜੇ ਮੇਲ ਕਰਾਉਣ ਵਾਲੇ ਹਨ, ਕਿਉਂਕਿ ਉਹ ਪਰਮੇਸ਼ਰ ਦੇ ਪੁੱਤਰ ਕਹਾਉਣਗੇ।</verse>
				<verse number="10">ਧੰਨ ਹਨ ਉਹ ਜਿਹੜੇ ਧਾਰਮਿਕਤਾ ਦੇ ਕਾਰਨ ਸਤਾਏ ਜਾਂਦੇ ਹਨ, ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।</verse>
				<verse number="11">ਧੰਨ ਹੋ ਤੁਸੀਂ ਜਦੋਂ ਲੋਕ ਮੇਰੇ ਕਾਰਨ ਤੁਹਾਨੂੰ ਬੋਲੀਆਂ ਮਾਰਨ ਅਤੇ ਸਤਾਉਣ ਅਤੇ ਝੂਠ ਬੋਲ-ਬੋਲ ਕੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀ ਬੁਰੀ ਗੱਲ ਕਹਿਣ।</verse>
				<verse number="12">ਅਨੰਦ ਕਰੋ ਅਤੇ ਖੁਸ਼ੀ ਮਨਾਓ; ਕਿਉਂਕਿ ਸਵਰਗ ਵਿੱਚ ਤੁਹਾਡਾ ਪ੍ਰਤਿਫਲ ਬਹੁਤ ਹੈ; ਕਿਉਂ ਜੋ ਉਨ੍ਹਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਇਸੇ ਤਰ੍ਹਾਂ ਸਤਾਇਆ ਸੀ।</verse>
				<verse number="13">“ਤੁਸੀਂ ਧਰਤੀ ਦੇ ਨਮਕ ਹੋ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਿਸ ਨਾਲ ਨਮਕੀਨ ਕੀਤਾ ਜਾਵੇਗਾ? ਉਹ ਫਿਰ ਕਿਸੇ ਕੰਮ ਦਾ ਨਹੀਂ, ਸਿਵਾਏ ਇਸ ਦੇ ਕਿ ਬਾਹਰ ਸੁੱਟਿਆ ਅਤੇ ਲੋਕਾਂ ਦੇ ਪੈਰਾਂ ਹੇਠ ਮਿੱਧਿਆ ਜਾਵੇ।</verse>
				<verse number="14">ਤੁਸੀਂ ਜਗਤ ਦੇ ਚਾਨਣ ਹੋ। ਜੋ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਲੁਕਿਆ ਨਹੀਂ ਰਹਿ ਸਕਦਾ।</verse>
				<verse number="15">ਲੋਕ ਦੀਵਾ ਬਾਲ ਕੇ ਟੋਕਰੀ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖਦੇ ਹਨ; ਤਦ ਉਹ ਸਾਰਿਆਂ ਨੂੰ ਜਿਹੜੇ ਘਰ ਵਿੱਚ ਹਨ ਚਾਨਣ ਦਿੰਦਾ ਹੈ।</verse>
				<verse number="16">ਇਸੇ ਤਰ੍ਹਾਂ ਤੁਹਾਡਾ ਚਾਨਣ ਮਨੁੱਖਾਂ ਦੇ ਸਾਹਮਣੇ ਚਮਕੇ ਤਾਂਕਿ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ, ਵਡਿਆਈ ਕਰਨ।</verse>
				<verse number="17">“ਇਹ ਨਾ ਸਮਝੋ ਕਿ ਮੈਂ ਬਿਵਸਥਾ ਜਾਂ ਨਬੀਆਂ ਦੀਆਂ ਲਿਖਤਾਂ ਨੂੰ ਰੱਦ ਕਰਨ ਆਇਆ ਹਾਂ; ਮੈਂ ਰੱਦ ਕਰਨ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ।</verse>
				<verse number="18">ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਟਲ਼ ਨਾ ਜਾਣ ਅਤੇ ਸਭ ਕੁਝ ਪੂਰਾ ਨਾ ਹੋ ਜਾਵੇ, ਬਿਵਸਥਾ ਦਾ ਇੱਕ ਅੱਖਰ ਜਾਂ ਇੱਕ ਬਿੰਦੀ ਵੀ ਨਹੀਂ ਟਲ਼ੇਗੀ।</verse>
				<verse number="19">ਇਸ ਲਈ ਜੋ ਕੋਈ ਇਨ੍ਹਾਂ ਛੋਟੇ ਤੋਂ ਛੋਟੇ ਹੁਕਮਾਂ ਵਿੱਚੋਂ ਇੱਕ ਨੂੰ ਵੀ ਤੋੜੇ ਅਤੇ ਇਸੇ ਤਰ੍ਹਾਂ ਦੂਜਿਆਂ ਨੂੰ ਸਿਖਾਵੇ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਕਹਾਵੇਗਾ; ਪਰ ਜੋ ਕੋਈ ਇਨ੍ਹਾਂ ਦੀ ਪਾਲਣਾ ਕਰੇ ਅਤੇ ਸਿਖਾਵੇ, ਉਹ ਸਵਰਗ ਦੇ ਰਾਜ ਵਿੱਚ ਵੱਡਾ ਕਹਾਵੇਗਾ।</verse>
				<verse number="20">ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਹਾਡੀ ਧਾਰਮਿਕਤਾ ਸ਼ਾਸਤਰੀਆਂ ਅਤੇ ਫ਼ਰੀਸੀਆਂ ਦੀ ਧਾਰਮਿਕਤਾ ਨਾਲੋਂ ਵਧਕੇ ਨਾ ਹੋਵੇ ਤਾਂ ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ।</verse>
				<verse number="21">“ਤੁਸੀਂ ਸੁਣਿਆ ਹੈ ਕਿ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਖੂਨ ਨਾ ਕਰ ਅਤੇ ਜੋ ਕੋਈ ਖੂਨ ਕਰੇ, ਉਹ ਸਜ਼ਾ ਦੇ ਲਾਇਕ ਹੋਵੇਗਾ’।</verse>
				<verse number="22">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੇ ਭਰਾ ਉੱਤੇ ਕ੍ਰੋਧ ਕਰੇ ਉਹ ਸਜ਼ਾ ਦੇ ਲਾਇਕ ਹੋਵੇਗਾ; ਜੋ ਕੋਈ ਆਪਣੇ ਭਰਾ ਨੂੰ ‘ਨਿਕੰਮਾ’ ਕਹੇ, ਉਹ ਮਹਾਂਸਭਾ ਵਿੱਚ ਸਜ਼ਾ ਦੇ ਲਾਇਕ ਹੋਵੇਗਾ; ਜੋ ਕੋਈ ਆਪਣੇ ਭਰਾ ਨੂੰ ‘ਮੂਰਖ’ ਕਹੇ, ਉਹ ਨਰਕ ਦੀ ਅੱਗ ਦੀ ਸਜ਼ਾ ਦੇ ਲਾਇਕ ਹੋਵੇਗਾ।</verse>
				<verse number="23">ਇਸ ਲਈ ਜੇ ਤੂੰ ਆਪਣੀ ਭੇਟ ਜਗਵੇਦੀ 'ਤੇ ਲਿਆਵੇਂ ਅਤੇ ਉੱਥੇ ਤੈਨੂੰ ਯਾਦ ਆਵੇ ਕਿ ਮੇਰੇ ਭਰਾ ਨੂੰ ਮੇਰੇ ਨਾਲ ਕੁਝ ਨਰਾਜ਼ਗੀ ਹੈ</verse>
				<verse number="24">ਤਾਂ ਆਪਣੀ ਭੇਟ ਉੱਥੇ ਜਗਵੇਦੀ ਦੇ ਸਾਹਮਣੇ ਛੱਡ ਕੇ ਚਲਾ ਜਾ ਅਤੇ ਪਹਿਲਾਂ ਆਪਣੇ ਭਰਾ ਨਾਲ ਮੇਲ ਕਰ ਅਤੇ ਫਿਰ ਆ ਕੇ ਆਪਣੀ ਭੇਟ ਚੜ੍ਹਾ।</verse>
				<verse number="25">ਜਦੋਂ ਤੂੰ ਆਪਣੇ ਮੁਦਈ ਨਾਲ ਰਾਹ ਵਿੱਚ ਹੀ ਹੋਵੇਂ ਤਾਂ ਛੇਤੀ ਉਸ ਨਾਲ ਸਮਝੌਤਾ ਕਰ ਲੈ, ਕਿਤੇ ਅਜਿਹਾ ਨਾ ਹੋਵੇ ਕਿ ਮੁਦਈ ਤੈਨੂੰ ਨਿਆਂਕਾਰ ਦੇ ਅਤੇ ਨਿਆਂਕਾਰ ਤੈਨੂੰ ਸਿਪਾਹੀ ਦੇ ਹਵਾਲੇ ਕਰੇ ਅਤੇ ਤੂੰ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਜਾਵੇਂ।</verse>
				<verse number="26">ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਇੱਕ-ਇੱਕ ਪੈਸਾ ਨਾ ਭਰ ਦੇਵੇਂ, ਉੱਥੋਂ ਛੁੱਟ ਨਾ ਸਕੇਂਗਾ।</verse>
				<verse number="27">“ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ, ‘ਤੂੰ ਵਿਭਚਾਰ ਨਾ ਕਰ’।</verse>
				<verse number="28">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰੇਕ ਜਿਹੜਾ ਔਰਤ ਨੂੰ ਵਾਸਨਾ ਭਰੀ ਨਜ਼ਰ ਨਾਲ ਵੇਖਦਾ ਹੈ ਉਹ ਆਪਣੇ ਮਨ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਿਆ।</verse>
				<verse number="29">ਜੇ ਤੇਰੀ ਸੱਜੀ ਅੱਖ ਤੇਰੇ ਕੋਲੋਂ ਪਾਪ ਕਰਾਵੇ ਤਾਂ ਇਸ ਨੂੰ ਕੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਸੁੱਟਿਆ ਜਾਵੇ।</verse>
				<verse number="30">ਜੇ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਾਵੇ ਤਾਂ ਇਸ ਨੂੰ ਵੱਢ ਕੇ ਸੁੱਟ ਦੇ, ਕਿਉਂਕਿ ਤੇਰੇ ਲਈ ਇਹ ਭਲਾ ਹੈ ਕਿ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਪਰ ਤੇਰਾ ਸਾਰਾ ਸਰੀਰ ਨਰਕ ਵਿੱਚ ਨਾ ਚਲਾ ਜਾਵੇ।</verse>
				<verse number="31">“ਇਹ ਕਿਹਾ ਗਿਆ ਸੀ, ‘ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ, ਉਹ ਉਸ ਨੂੰ ਤਲਾਕਨਾਮਾ ਲਿਖ ਦੇਵੇ’ ।</verse>
				<verse number="32">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੀ ਪਤਨੀ ਨੂੰ ਵਿਭਚਾਰ ਤੋਂ ਇਲਾਵਾ ਕਿਸੇ ਹੋਰ ਵਜ੍ਹਾ ਕਰਕੇ ਤਲਾਕ ਦਿੰਦਾ ਹੈ, ਉਹ ਉਸ ਤੋਂ ਵਿਭਚਾਰ ਕਰਾਉਂਦਾ ਹੈ ਅਤੇ ਜੋ ਕੋਈ ਉਸ ਤਲਾਕਸ਼ੁਦਾ ਨਾਲ ਵਿਆਹ ਕਰਦਾ ਹੈ, ਉਹ ਵਿਭਚਾਰ ਕਰਦਾ ਹੈ।</verse>
				<verse number="33">“ਫੇਰ ਤੁਸੀਂ ਸੁਣਿਆ ਹੈ ਕਿ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਝੂਠੀ ਸੌਂਹ ਨਾ ਖਾਣਾ ਪਰ ਪ੍ਰਭੂ ਦੇ ਲਈ ਆਪਣੀਆਂ ਸੌਂਹਾਂ ਪੂਰੀਆਂ ਕਰਨਾ’ ।</verse>
				<verse number="34">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਕਦੇ ਵੀ ਸੌਂਹ ਨਾ ਖਾਣੀ, ਨਾ ਅਕਾਸ਼ ਦੀ ਕਿਉਂਕਿ ਉਹ ਪਰਮੇਸ਼ਰ ਦਾ ਸਿੰਘਾਸਣ ਹੈ;</verse>
				<verse number="35">ਨਾ ਧਰਤੀ ਦੀ ਕਿਉਂਕਿ ਉਹ ਉਸ ਦੇ ਪੈਰਾਂ ਦੀ ਚੌਂਕੀ ਹੈ ਅਤੇ ਨਾ ਯਰੂਸ਼ਲਮ ਦੀ ਕਿਉਂਕਿ ਉਹ ਮਹਾਰਾਜੇ ਦਾ ਨਗਰ ਹੈ।</verse>
				<verse number="36">ਇੱਥੋਂ ਤੱਕ ਕਿ ਆਪਣੇ ਸਿਰ ਦੀ ਵੀ ਸੌਂਹ ਨਾ ਖਾਣੀ, ਕਿਉਂਕਿ ਤੂੰ ਇੱਕ ਵਾਲ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ।</verse>
				<verse number="37">ਪਰ ਤੁਹਾਡੀ ਗੱਲ ਹਾਂ ਦੀ ਹਾਂ ਅਤੇ ਨਾਂਹ ਦੀ ਨਾਂਹ ਹੋਵੇ; ਜੋ ਇਸ ਤੋਂ ਵੱਧ ਹੈ ਉਹ ਬੁਰਾਈ ਤੋਂ ਹੁੰਦਾ ਹੈ।</verse>
				<verse number="38">“ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ’ ।</verse>
				<verse number="39">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬੁਰੇ ਦਾ ਸਾਹਮਣਾ ਨਾ ਕਰਨਾ, ਸਗੋਂ ਜੋ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ, ਦੂਜੀ ਵੀ ਉਸ ਦੇ ਵੱਲ ਕਰ ਦੇ</verse>
				<verse number="40">ਅਤੇ ਜੋ ਤੇਰੇ ਉੱਤੇ ਦੋਸ਼ ਲਾ ਕੇ ਤੇਰਾ ਕੁੜਤਾ ਲੈਣਾ ਚਾਹੇ, ਉਸ ਨੂੰ ਚੋਗਾ ਵੀ ਲੈਣ ਦੇ।</verse>
				<verse number="41">ਜੋ ਕੋਈ ਤੈਨੂੰ ਇੱਕ ਕਿਲੋਮੀਟਰ ਵਗਾਰੇ ਲੈ ਜਾਵੇ, ਉਸ ਨਾਲ ਦੋ ਕਿਲੋਮੀਟਰ ਚਲਾ ਜਾ।</verse>
				<verse number="42">ਜਿਹੜਾ ਤੇਰੇ ਕੋਲੋਂ ਮੰਗੇ, ਉਸ ਨੂੰ ਦੇ ਅਤੇ ਜਿਹੜਾ ਤੇਰੇ ਕੋਲੋਂ ਉਧਾਰ ਲੈਣਾ ਚਾਹੇ, ਉਸ ਤੋਂ ਮੂੰਹ ਨਾ ਫੇਰ।</verse>
				<verse number="43">“ਤੁਸੀਂ ਸੁਣਿਆ ਹੈ ਕਿ ਇਹ ਕਿਹਾ ਗਿਆ ਸੀ, ‘ਆਪਣੇ ਗੁਆਂਢੀ ਨਾਲ ਪਿਆਰ ਕਰ ਅਤੇ ਆਪਣੇ ਵੈਰੀਆਂ ਨਾਲ ਵੈਰ ਰੱਖ’ ।</verse>
				<verse number="44">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਜੋ ਤੁਹਾਨੂੰ ਸਤਾਉਣ ਉਨ੍ਹਾਂ ਲਈ ਪ੍ਰਾਰਥਨਾ ਕਰੋ,</verse>
				<verse number="45">ਤਾਂਕਿ ਤੁਸੀਂ ਆਪਣੇ ਪਿਤਾ ਦੇ ਜਿਹੜਾ ਸਵਰਗ ਵਿੱਚ ਹੈ, ਪੁੱਤਰ ਬਣ ਸਕੋ, ਕਿਉਂਕਿ ਉਹ ਬੁਰਿਆਂ ਅਤੇ ਭਲਿਆਂ ਦੋਹਾਂ ਉੱਤੇ ਆਪਣਾ ਸੂਰਜ ਚੜ੍ਹਾਉਂਦਾ ਹੈ ਅਤੇ ਧਰਮੀਆਂ ਅਤੇ ਅਧਰਮੀਆਂ ਦੋਹਾਂ ਉੱਤੇ ਮੀਂਹ ਵਰਸਾਉਂਦਾ ਹੈ।</verse>
				<verse number="46">ਕਿਉਂਕਿ ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਤੁਹਾਨੂੰ ਕੀ ਪ੍ਰਤਿਫਲ ਮਿਲੇਗਾ? ਕੀ ਮਹਿਸੂਲੀਏ ਵੀ ਇਸੇ ਤਰ੍ਹਾਂ ਨਹੀਂ ਕਰਦੇ?</verse>
				<verse number="47">ਅਤੇ ਜੇ ਤੁਸੀਂ ਕੇਵਲ ਆਪਣੇ ਭਰਾਵਾਂ ਨੂੰ ਹੀ ਨਮਸਕਾਰ ਕਰੋ ਤਾਂ ਤੁਸੀਂ ਕੀ ਵੱਧ ਕਰਦੇ ਹੋ? ਕੀ ਪਰਾਈਆਂ ਕੌਮਾਂ ਵੀ ਇਸੇ ਤਰ੍ਹਾਂ ਨਹੀਂ ਕਰਦੀਆਂ?</verse>
				<verse number="48">ਇਸ ਲਈ ਤੁਸੀਂ ਸੰਪੂਰਨ ਬਣੋ ਜਿਵੇਂ ਤੁਹਾਡਾ ਸਵਰਗੀ ਪਿਤਾ ਸੰਪੂਰਨ ਹੈ।</verse>
			</chapter>
			<chapter number="6">
				<verse number="1">“ਖ਼ਬਰਦਾਰ! ਆਪਣੇ ਧਾਰਮਿਕਤਾ ਦੇ ਕੰਮ ਮਨੁੱਖਾਂ ਸਾਹਮਣੇ ਉਨ੍ਹਾਂ ਨੂੰ ਵਿਖਾਉਣ ਲਈ ਨਾ ਕਰੋ, ਨਹੀਂ ਤਾਂ ਤੁਹਾਡੇ ਪਿਤਾ ਤੋਂ ਜਿਹੜਾ ਸਵਰਗ ਵਿੱਚ ਹੈ ਤੁਹਾਨੂੰ ਕੁਝ ਪ੍ਰਤਿਫਲ ਨਹੀਂ ਮਿਲੇਗਾ।</verse>
				<verse number="2">“ਇਸ ਲਈ ਜਦੋਂ ਤੂੰ ਦਾਨ ਕਰੇਂ ਤਾਂ ਆਪਣੇ ਅੱਗੇ ਤੁਰ੍ਹੀ ਨਾ ਵਜਵਾ, ਜਿਵੇਂ ਪਖੰਡੀ ਸਭਾ-ਘਰਾਂ ਅਤੇ ਗਲੀਆਂ ਵਿੱਚ ਕਰਦੇ ਹਨ ਤਾਂਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ।</verse>
				<verse number="3">ਪਰ ਜਦੋਂ ਤੂੰ ਦਾਨ ਕਰੇਂ ਤਾਂ ਤੇਰਾ ਖੱਬਾ ਹੱਥ ਨਾ ਜਾਣੇ ਕਿ ਤੇਰਾ ਸੱਜਾ ਹੱਥ ਕੀ ਕਰਦਾ ਹੈ,</verse>
				<verse number="4">ਤਾਂਕਿ ਤੇਰਾ ਦਾਨ ਗੁਪਤ ਵਿੱਚ ਹੋਵੇ; ਤਦ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਪ੍ਰਤਿਫਲ ਦੇਵੇਗਾ।</verse>
				<verse number="5">“ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਖੰਡੀਆਂ ਵਾਂਗ ਨਾ ਬਣੋ, ਕਿਉਂਕਿ ਉਹ ਸਭਾ-ਘਰਾਂ ਵਿੱਚ ਅਤੇ ਗਲੀਆਂ ਦੇ ਮੋੜਾਂ 'ਤੇ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂਕਿ ਮਨੁੱਖ ਉਨ੍ਹਾਂ ਨੂੰ ਵੇਖਣ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ।</verse>
				<verse number="6">ਪਰ ਜਦੋਂ ਤੂੰ ਪ੍ਰਾਰਥਨਾ ਕਰੇਂ ਤਾਂ ਆਪਣੇ ਕਮਰੇ ਵਿੱਚ ਜਾ ਅਤੇ ਦਰਵਾਜ਼ਾ ਬੰਦ ਕਰਕੇ ਆਪਣੇ ਪਿਤਾ ਅੱਗੇ ਜਿਹੜਾ ਗੁਪਤ ਵਿੱਚ ਹੈ, ਪ੍ਰਾਰਥਨਾ ਕਰ; ਤਦ ਤੇਰਾ ਪਿਤਾ ਜੋ ਗੁਪਤ ਵਿੱਚ ਵੇਖਦਾ ਹੈ ਤੈਨੂੰ ਪ੍ਰਤਿਫਲ ਦੇਵੇਗਾ।</verse>
				<verse number="7">ਪਰ ਪ੍ਰਾਰਥਨਾ ਕਰਦਿਆਂ ਪਰਾਈਆਂ ਕੌਮਾਂ ਵਾਂਗ ਬਕ-ਬਕ ਨਾ ਕਰੋ, ਕਿਉਂਕਿ ਉਹ ਸੋਚਦੇ ਹਨ ਕਿ ਉਨ੍ਹਾਂ ਦੇ ਬਹੁਤਾ ਬੋਲਣ ਕਰਕੇ ਉਨ੍ਹਾਂ ਦੀ ਸੁਣੀ ਜਾਵੇਗੀ।</verse>
				<verse number="8">ਸੋ ਤੁਸੀਂ ਉਨ੍ਹਾਂ ਵਰਗੇ ਨਾ ਬਣੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਕਿ ਤੁਹਾਨੂੰ ਕਿਹੜੀਆਂ ਵਸਤਾਂ ਦੀ ਜ਼ਰੂਰਤ ਹੈ।</verse>
				<verse number="9">“ਇਸ ਲਈ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰਨਾ: ਹੇ ਸਾਡੇ ਪਿਤਾ, ਤੂੰ ਜੋ ਸਵਰਗ ਵਿੱਚ ਹੈਂ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,</verse>
				<verse number="10">ਤੇਰਾ ਰਾਜ ਆਵੇ, ਤੇਰੀ ਇੱਛਾ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ, ਧਰਤੀ ਉੱਤੇ ਵੀ ਹੋਵੇ।</verse>
				<verse number="11">ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ;</verse>
				<verse number="12">ਅਤੇ ਸਾਡੇ ਅਪਰਾਧ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਵੀ ਆਪਣੇ ਅਪਰਾਧੀਆਂ ਨੂੰ ਮਾਫ਼ ਕੀਤਾ ਹੈ।</verse>
				<verse number="13">ਸਾਨੂੰ ਪਰਤਾਵੇ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। [ਕਿਉਂਕਿ ਰਾਜ ਅਤੇ ਸ਼ਕਤੀ ਅਤੇ ਮਹਿਮਾ ਸਦਾ ਤੇਰੇ ਹੀ ਹਨ। ਆਮੀਨ।]</verse>
				<verse number="14">“ਕਿਉਂਕਿ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦਿਓ ਤਾਂ ਤੁਹਾਡਾ ਸਵਰਗੀ ਪਿਤਾ ਵੀ ਤੁਹਾਨੂੰ ਮਾਫ਼ ਕਰ ਦੇਵੇਗਾ;</verse>
				<verse number="15">ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧਾਂ ਨੂੰ ਮਾਫ਼ ਨਹੀਂ ਕਰੇਗਾ।</verse>
				<verse number="16">“ਜਦੋਂ ਤੁਸੀਂ ਵਰਤ ਰੱਖੋ ਤਾਂ ਪਖੰਡੀਆਂ ਵਾਂਗ ਮੂੰਹ ਉਦਾਸ ਨਾ ਬਣਾਓ, ਕਿਉਂਕਿ ਉਹ ਆਪਣਾ ਮੂੰਹ ਇਸ ਲਈ ਵਿਗਾੜਦੇ ਹਨ ਤਾਂਕਿ ਮਨੁੱਖਾਂ ਨੂੰ ਵਰਤੀ ਵਿਖਾਈ ਦੇਣ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਪਾ ਚੁੱਕੇ।</verse>
				<verse number="17">ਪਰ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਨੂੰ ਤੇਲ ਲਾ ਅਤੇ ਆਪਣਾ ਮੂੰਹ ਧੋ,</verse>
				<verse number="18">ਤਾਂਕਿ ਤੂੰ ਮਨੁੱਖਾਂ ਨੂੰ ਨਹੀਂ ਸਗੋਂ ਆਪਣੇ ਪਿਤਾ ਨੂੰ ਜਿਹੜਾ ਗੁਪਤ ਵਿੱਚ ਹੈ, ਵਰਤੀ ਵਿਖਾਈ ਦੇਵੇਂ; ਤਦ ਤੇਰਾ ਪਿਤਾ ਜੋ ਗੁਪਤ ਵਿੱਚ ਵੇਖਦਾ ਹੈ, ਤੈਨੂੰ ਪ੍ਰਤਿਫਲ ਦੇਵੇਗਾ।</verse>
				<verse number="19">“ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ ਜਿੱਥੇ ਕੀੜਾ ਅਤੇ ਜੰਗਾਲ ਵਿਗਾੜਦਾ ਹੈ ਅਤੇ ਜਿੱਥੇ ਚੋਰ ਸੰਨ੍ਹ ਲਾਉਂਦੇ ਅਤੇ ਚੋਰੀ ਕਰਦੇ ਹਨ;</verse>
				<verse number="20">ਸਗੋਂ ਆਪਣੇ ਲਈ ਸਵਰਗ ਵਿੱਚ ਧਨ ਇਕੱਠਾ ਕਰੋ ਜਿੱਥੇ ਨਾ ਕੀੜਾ ਅਤੇ ਨਾ ਜੰਗਾਲ ਵਿਗਾੜਦਾ ਹੈ ਅਤੇ ਜਿੱਥੇ ਨਾ ਚੋਰ ਸੰਨ੍ਹ ਲਾਉਂਦੇ ਅਤੇ ਨਾ ਚੋਰੀ ਕਰਦੇ ਹਨ;</verse>
				<verse number="21">ਕਿਉਂਕਿ ਜਿੱਥੇ ਤੇਰਾ ਧਨ ਹੈ, ਉੱਥੇ ਤੇਰਾ ਮਨ ਵੀ ਹੋਵੇਗਾ।</verse>
				<verse number="22">“ਸਰੀਰ ਦਾ ਦੀਵਾ ਅੱਖ ਹੈ। ਇਸ ਲਈ ਜੇ ਤੇਰੀ ਅੱਖ ਸ਼ੁੱਧ ਹੋਵੇ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੋਵੇਗਾ।</verse>
				<verse number="23">ਪਰ ਜੇ ਤੇਰੀ ਅੱਖ ਬੁਰੀ ਹੋਵੇ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੋਵੇਗਾ। ਇਸ ਲਈ ਜੇ ਤੇਰੇ ਅੰਦਰ ਦਾ ਚਾਨਣ ਹਨੇਰਾ ਹੈ ਤਾਂ ਉਹ ਹਨੇਰਾ ਕਿੰਨਾ ਵੱਡਾ ਹੋਵੇਗਾ!</verse>
				<verse number="24">“ਕੋਈ ਵੀ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨੂੰ ਪਿਆਰ ਕਰੇਗਾ; ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਧਨ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।</verse>
				<verse number="25">“ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ? ਕੀ ਜਾਨ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧਕੇ ਨਹੀਂ?</verse>
				<verse number="26">ਅਕਾਸ਼ ਦੇ ਪੰਛੀਆਂ ਵੱਲ ਵੇਖੋ, ਕਿਉਂਕਿ ਉਹ ਨਾ ਬੀਜਦੇ, ਨਾ ਵੱਢਦੇ ਅਤੇ ਨਾ ਹੀ ਭੜੋਲਿਆਂ ਵਿੱਚ ਇਕੱਠਾ ਕਰਦੇ ਹਨ, ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਨੂੰ ਖੁਆਉਂਦਾ ਹੈ; ਕੀ ਤੁਸੀਂ ਉਨ੍ਹਾਂ ਨਾਲੋਂ ਵਡਮੁੱਲੇ ਨਹੀਂ ਹੋ?</verse>
				<verse number="27">ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ?</verse>
				<verse number="28">ਅਤੇ ਵਸਤਰ ਲਈ ਕਿਉਂ ਚਿੰਤਾ ਕਰਦੇ ਹੋ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ;</verse>
				<verse number="29">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ।</verse>
				<verse number="30">ਜੇ ਪਰਮੇਸ਼ਰ ਜੰਗਲੀ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਇਸ ਤੋਂ ਵਧਕੇ ਨਾ ਪਹਿਨਾਵੇਗਾ?</verse>
				<verse number="31">ਇਸ ਲਈ ਤੁਸੀਂ ਚਿੰਤਾ ਕਰਕੇ ਇਹ ਨਾ ਕਹੋ, ‘ਅਸੀਂ ਕੀ ਖਾਵਾਂਗੇ’? ਜਾਂ ‘ਕੀ ਪੀਵਾਂਗੇ’? ਜਾਂ ‘ਕੀ ਪਹਿਨਾਂਗੇ’?</verse>
				<verse number="32">ਕਿਉਂਕਿ ਪਰਾਈਆਂ ਕੌਮਾਂ ਇਨ੍ਹਾਂ ਸਭਨਾਂ ਵਸਤਾਂ ਦੀ ਖੋਜ ਵਿੱਚ ਰਹਿੰਦੀਆਂ ਹਨ, ਪਰ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਜ਼ਰੂਰਤ ਹੈ।</verse>
				<verse number="33">ਪਰ ਤੁਸੀਂ ਪਹਿਲਾਂ ਪਰਮੇਸ਼ਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਤਾਂ ਇਹ ਸਾਰੀਆਂ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ।</verse>
				<verse number="34">ਸੋ ਕੱਲ੍ਹ ਦੀ ਚਿੰਤਾ ਨਾ ਕਰੋ, ਕਿਉਂਕਿ ਕੱਲ੍ਹ ਆਪਣੀ ਚਿੰਤਾ ਆਪੇ ਕਰੇਗਾ। ਅੱਜ ਦੇ ਲਈ ਅੱਜ ਦਾ ਹੀ ਦੁੱਖ ਕਾਫੀ ਹੈ।</verse>
			</chapter>
			<chapter number="7">
				<verse number="1">“ਦੋਸ਼ ਨਾ ਲਾਓ ਤਾਂਕਿ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ।</verse>
				<verse number="2">ਕਿਉਂਕਿ ਜਿਵੇਂ ਤੁਸੀਂ ਦੋਸ਼ ਲਾਉਂਦੇ ਹੋ, ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ।</verse>
				<verse number="3">ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਵੇਖਦਾ ਹੈਂ ਪਰ ਆਪਣੀ ਅੱਖ ਵਿਚਲੇ ਸ਼ਤੀਰ ਉੱਤੇ ਧਿਆਨ ਨਹੀਂ ਦਿੰਦਾ?</verse>
				<verse number="4">ਜਾਂ ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ ਕਿ ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ, ਜਦਕਿ ਵੇਖ, ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ?</verse>
				<verse number="5">ਹੇ ਪਖੰਡੀ! ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਅਤੇ ਫਿਰ ਤੂੰ ਚੰਗੀ ਤਰ੍ਹਾਂ ਵੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਨੂੰ ਕੱਢ ਸਕੇਂਗਾ।</verse>
				<verse number="6">“ਪਵਿੱਤਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਨਾ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧਣ ਅਤੇ ਮੁੜ ਕੇ ਤੁਹਾਨੂੰ ਪਾੜਨ।</verse>
				<verse number="7">“ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।</verse>
				<verse number="8">ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ,</verse>
				<verse number="9">ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਅਤੇ ਉਹ ਉਸ ਨੂੰ ਪੱਥਰ ਦੇਵੇ?</verse>
				<verse number="10">ਅਤੇ ਜੇ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ?</verse>
				<verse number="11">ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣਾ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਕਿਉਂ ਨਾ ਦੇਵੇਗਾ?</verse>
				<verse number="12">ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ; ਕਿਉਂਕਿ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਅਰਥ ਹੈ।</verse>
				<verse number="13">“ਤੰਗ ਫਾਟਕ ਰਾਹੀਂ ਪ੍ਰਵੇਸ਼ ਕਰੋ, ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਵੱਲ ਜਾਂਦਾ ਹੈ ਅਤੇ ਬਹੁਤੇ ਇਸੇ ਰਾਹੀਂ ਪ੍ਰਵੇਸ਼ ਕਰਦੇ ਹਨ।</verse>
				<verse number="14">ਪਰ ਤੰਗ ਹੈ ਉਹ ਫਾਟਕ ਅਤੇ ਭੀੜਾ ਹੈ ਉਹ ਰਾਹ ਜਿਹੜਾ ਜੀਵਨ ਵੱਲ ਜਾਂਦਾ ਹੈ ਅਤੇ ਥੋੜ੍ਹੇ ਹਨ ਜਿਹੜੇ ਇਸ ਨੂੰ ਪ੍ਰਾਪਤ ਕਰਦੇ ਹਨ।</verse>
				<verse number="15">“ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹਨ।</verse>
				<verse number="16">ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਕੀ ਲੋਕ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਜਾਂ ਭੱਖੜਿਆਂ ਤੋਂ ਅੰਜੀਰ ਇਕੱਠੇ ਕਰਦੇ ਹਨ?</verse>
				<verse number="17">ਸੋ ਹਰੇਕ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਅਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ।</verse>
				<verse number="18">ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ।</verse>
				<verse number="19">ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।</verse>
				<verse number="20">ਇਸ ਤਰ੍ਹਾਂ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।</verse>
				<verse number="21">“ਹਰੇਕ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰੇਗਾ ਬਲਕਿ ਉਹੋ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਉੱਤੇ ਚੱਲਦਾ ਹੈ।</verse>
				<verse number="22">ਉਸ ਦਿਨ ਬਹੁਤ ਸਾਰੇ ਮੈਨੂੰ ਕਹਿਣਗੇ, ‘ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਅਤੇ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨਹੀਂ ਕੱਢੀਆਂ ਅਤੇ ਤੇਰੇ ਨਾਮ ਵਿੱਚ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ’?</verse>
				<verse number="23">ਤਦ ਮੈਂ ਉਨ੍ਹਾਂ ਨੂੰ ਸਾਫ ਕਹਾਂਗਾ ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ; ਹੇ ਕੁਕਰਮੀਓ, ਮੇਰੇ ਕੋਲੋਂ ਚਲੇ ਜਾਓ।</verse>
				<verse number="24">“ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਅਤੇ ਇਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਚਟਾਨ ਉੱਤੇ ਬਣਾਇਆ।</verse>
				<verse number="25">ਤਦ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਚਟਾਨ ਉੱਤੇ ਰੱਖੀ ਹੋਈ ਸੀ।</verse>
				<verse number="26">ਜੋ ਕੋਈ ਮੇਰੇ ਇਹ ਵਚਨ ਸੁਣਦਾ ਹੈ ਪਰ ਇਨ੍ਹਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ।</verse>
				<verse number="27">ਤਦ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਅਤੇ ਉਹ ਢਹਿ ਗਿਆ ਅਤੇ ਉਸ ਦਾ ਵੱਡਾ ਨੁਕਸਾਨ ਹੋਇਆ।”</verse>
				<verse number="28">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ,</verse>
				<verse number="29">ਕਿਉਂਕਿ ਉਹ ਉਨ੍ਹਾਂ ਦੇ ਸ਼ਾਸਤਰੀਆਂ ਵਾਂਗ ਨਹੀਂ ਸਗੋਂ ਇਖ਼ਤਿਆਰ ਵਾਲੇ ਵਾਂਗ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।</verse>
			</chapter>
			<chapter number="8">
				<verse number="1">ਜਦੋਂ ਯਿਸੂ ਪਹਾੜ ਤੋਂ ਹੇਠਾਂ ਉੱਤਰਿਆ ਤਾਂ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ</verse>
				<verse number="2">ਅਤੇ ਵੇਖੋ, ਇੱਕ ਕੋੜ੍ਹੀ ਨੇ ਕੋਲ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਹੇ ਪ੍ਰਭੂ! ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।”</verse>
				<verse number="3">ਉਸ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ; ਤੂੰ ਸ਼ੁੱਧ ਹੋ ਜਾ।” ਅਤੇ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ।</verse>
				<verse number="4">ਤਦ ਯਿਸੂ ਨੇ ਉਸ ਨੂੰ ਕਿਹਾ, “ਵੇਖ, ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਉਹ ਭੇਟ ਚੜ੍ਹਾ ਜਿਸ ਦੀ ਆਗਿਆ ਮੂਸਾ ਨੇ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।”</verse>
				<verse number="5">ਜਦੋਂ ਉਸ ਨੇ ਕਫ਼ਰਨਾਹੂਮ ਵਿੱਚ ਪ੍ਰਵੇਸ਼ ਕੀਤਾ ਤਾਂ ਇੱਕ ਸੂਬੇਦਾਰ ਉਸ ਕੋਲ ਆਇਆ ਅਤੇ ਉਸ ਨੂੰ ਮਿੰਨਤ ਕਰਕੇ ਕਹਿਣ ਲੱਗਾ,</verse>
				<verse number="6">“ਹੇ ਪ੍ਰਭੂ, ਮੇਰਾ ਸੇਵਕ ਅਧਰੰਗ ਦਾ ਮਾਰਿਆ ਘਰ ਵਿੱਚ ਪਿਆ ਹੈ ਅਤੇ ਬਹੁਤ ਕਸ਼ਟ ਵਿੱਚ ਹੈ।”</verse>
				<verse number="7">ਯਿਸੂ ਨੇ ਉਸ ਨੂੰ ਕਿਹਾ, “ਮੈਂ ਆ ਕੇ ਉਸ ਨੂੰ ਚੰਗਾ ਕਰਾਂਗਾ।”</verse>
				<verse number="8">ਪਰ ਸੂਬੇਦਾਰ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ, ਪਰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।</verse>
				<verse number="9">ਕਿਉਂਕਿ ਮੈਂ ਵੀ ਅਧਿਕਾਰ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਜਦੋਂ ਮੈਂ ਇੱਕ ਨੂੰ ਕਹਿੰਦਾ ਹਾਂ ‘ਜਾ’ ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ ‘ਆ’ ਤਾਂ ਉਹ ਆਉਂਦਾ ਹੈ ਅਤੇ ਆਪਣੇ ਦਾਸ ਨੂੰ ਕਹਿੰਦਾ ਹਾਂ ‘ਇਹ ਕਰ’ ਤਾਂ ਉਹ ਕਰਦਾ ਹੈ।”</verse>
				<verse number="10">ਇਹ ਸੁਣ ਕੇ ਯਿਸੂ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਣ ਵਾਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਇਸਰਾਏਲ ਵਿੱਚ ਐਨਾ ਵੱਡਾ ਵਿਸ਼ਵਾਸ ਕਿਸੇ ਦਾ ਨਹੀਂ ਵੇਖਿਆ।</verse>
				<verse number="11">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪੂਰਬ ਅਤੇ ਪੱਛਮ ਤੋਂ ਬਹੁਤ ਸਾਰੇ ਆਉਣਗੇ ਅਤੇ ਸਵਰਗ ਦੇ ਰਾਜ ਵਿੱਚ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਨਾਲ ਭੋਜਨ ਕਰਨ ਲਈ ਬੈਠਣਗੇ।</verse>
				<verse number="12">ਪਰ ਰਾਜ ਦੇ ਪੁੱਤਰ ਬਾਹਰ ਅੰਧਘੋਰ ਵਿੱਚ ਸੁੱਟੇ ਜਾਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”</verse>
				<verse number="13">ਤਦ ਯਿਸੂ ਨੇ ਸੂਬੇਦਾਰ ਨੂੰ ਕਿਹਾ, “ਜਾ, ਜਿਵੇਂ ਤੂੰ ਵਿਸ਼ਵਾਸ ਕੀਤਾ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਅਤੇ ਉਸ ਦਾ ਸੇਵਕ ਉਸੇ ਘੜੀ ਚੰਗਾ ਹੋ ਗਿਆ।</verse>
				<verse number="14">ਜਦੋਂ ਯਿਸੂ ਪਤਰਸ ਦੇ ਘਰ ਆਇਆ ਤਾਂ ਉਸ ਦੀ ਸੱਸ ਨੂੰ ਬੁਖਾਰ ਨਾਲ ਪਈ ਵੇਖਿਆ।</verse>
				<verse number="15">ਤਦ ਯਿਸੂ ਨੇ ਉਸ ਦੇ ਹੱਥ ਨੂੰ ਛੂਹਿਆ ਅਤੇ ਉਸ ਦਾ ਬੁਖਾਰ ਉੱਤਰ ਗਿਆ ਅਤੇ ਉਹ ਉੱਠ ਕੇ ਉਸ ਦੀ ਟਹਿਲ ਸੇਵਾ ਕਰਨ ਲੱਗੀ।</verse>
				<verse number="16">ਜਦੋਂ ਸ਼ਾਮ ਹੋਈ ਤਾਂ ਉਹ ਬਹੁਤ ਸਾਰੇ ਲੋਕਾਂ ਨੂੰ ਉਸ ਦੇ ਕੋਲ ਲਿਆਏ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ ਅਤੇ ਉਸ ਨੇ ਕੇਵਲ ਸ਼ਬਦਾਂ ਨਾਲ ਆਤਮਾਵਾਂ ਨੂੰ ਕੱਢ ਦਿੱਤਾ ਅਤੇ ਸਾਰੇ ਰੋਗੀਆਂ ਨੂੰ ਚੰਗਾ ਕਰ ਦਿੱਤਾ।</verse>
				<verse number="17">ਇਸ ਲਈ ਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ: ਉਸ ਨੇ ਸਾਡੀਆਂ ਨਿਰਬਲਤਾਈਆਂ ਨੂੰ ਲੈ ਲਿਆ ਅਤੇ ਸਾਡੀਆਂ ਬਿਮਾਰੀਆਂ ਨੂੰ ਚੁੱਕ ਲਿਆ।</verse>
				<verse number="18">ਫਿਰ ਯਿਸੂ ਨੇ ਆਪਣੇ ਆਲੇ-ਦੁਆਲੇ ਭੀੜ ਨੂੰ ਵੇਖ ਕੇ ਦੂਜੇ ਪਾਸੇ ਜਾਣ ਦਾ ਹੁਕਮ ਦਿੱਤਾ।</verse>
				<verse number="19">ਤਦ ਇੱਕ ਸ਼ਾਸਤਰੀ ਨੇ ਕੋਲ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਜਿੱਥੇ ਕਿਤੇ ਵੀ ਤੂੰ ਜਾਵੇਂ, ਮੈਂ ਤੇਰੇ ਪਿੱਛੇ ਚੱਲਾਂਗਾ।”</verse>
				<verse number="20">ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਦੀ ਵੀ ਥਾਂ ਨਹੀਂ ਹੈ।”</verse>
				<verse number="21">ਉਸ ਦੇ ਚੇਲਿਆਂ ਵਿੱਚੋਂ ਇੱਕ ਹੋਰ ਨੇ ਉਸ ਨੂੰ ਕਿਹਾ, “ਪ੍ਰਭੂ, ਮੈਨੂੰ ਆਗਿਆ ਦੇ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਵਾਂ।”</verse>
				<verse number="22">ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੇਰੇ ਪਿੱਛੇ ਚੱਲ ਅਤੇ ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ।”</verse>
				<verse number="23">ਜਦੋਂ ਉਹ ਕਿਸ਼ਤੀ ਉੱਤੇ ਚੜ੍ਹਿਆ ਤਾਂ ਉਸ ਦੇ ਚੇਲੇ ਵੀ ਉਸ ਦੇ ਨਾਲ ਚੱਲ ਪਏ</verse>
				<verse number="24">ਅਤੇ ਵੇਖੋ, ਝੀਲ ਵਿੱਚ ਐਨਾ ਵੱਡਾ ਤੂਫਾਨ ਆਇਆ ਕਿ ਲਹਿਰਾਂ ਕਿਸ਼ਤੀ ਨੂੰ ਢਕਣ ਲੱਗੀਆਂ; ਪਰ ਉਹ ਸੁੱਤਾ ਹੋਇਆ ਸੀ।</verse>
				<verse number="25">ਤਦ ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਹੇ ਪ੍ਰਭੂ, ਬਚਾਅ! ਅਸੀਂ ਮਰਨ ਵਾਲੇ ਹਾਂ।”</verse>
				<verse number="26">ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਕਿਉਂ ਡਰਦੇ ਹੋ?” ਤਦ ਉਸ ਨੇ ਉੱਠ ਕੇ ਹਵਾ ਅਤੇ ਝੀਲ ਨੂੰ ਝਿੜਕਿਆ ਅਤੇ ਚਾਰੇ ਪਾਸੇ ਵੱਡੀ ਸ਼ਾਂਤੀ ਹੋ ਗਈ।</verse>
				<verse number="27">ਉਹ ਮਨੁੱਖ ਹੈਰਾਨ ਹੋ ਕੇ ਕਹਿਣ ਲੱਗੇ, “ਇਹ ਕਿਹੋ ਜਿਹਾ ਮਨੁੱਖ ਹੈ ਕਿ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”</verse>
				<verse number="28">ਜਦੋਂ ਯਿਸੂ ਉਸ ਪਾਰ ਗਦਰੀਨੀਆਂ ਦੇ ਇਲਾਕੇ ਵਿੱਚ ਪਹੁੰਚਿਆ ਤਾਂ ਦੋ ਮਨੁੱਖ ਕਬਰਾਂ ਵਿੱਚੋਂ ਨਿੱਕਲ ਕੇ ਉਸ ਨੂੰ ਮਿਲੇ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ। ਉਹ ਐਨੇ ਖਤਰਨਾਕ ਸਨ ਕਿ ਕੋਈ ਵੀ ਉਸ ਰਾਹ ਤੋਂ ਲੰਘ ਨਹੀਂ ਸੀ ਸਕਦਾ</verse>
				<verse number="29">ਅਤੇ ਵੇਖੋ, ਉਨ੍ਹਾਂ ਨੇ ਚੀਕ ਕੇ ਕਿਹਾ, “ਹੇ ਪਰਮੇਸ਼ਰ ਦੇ ਪੁੱਤਰ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਮੇਂ ਤੋਂ ਪਹਿਲਾਂ ਇੱਥੇ ਸਾਨੂੰ ਦੁੱਖ ਦੇਣ ਆਇਆ ਹੈਂ?”</verse>
				<verse number="30">ਉਨ੍ਹਾਂ ਤੋਂ ਕੁਝ ਦੂਰੀ ਤੇ ਬਹੁਤ ਸਾਰੇ ਸੂਰਾਂ ਦਾ ਇੱਕ ਝੁੰਡ ਚਰਦਾ ਸੀ।</verse>
				<verse number="31">ਦੁਸ਼ਟ ਆਤਮਾਵਾਂ ਉਸ ਅੱਗੇ ਮਿੰਨਤ ਕਰਕੇ ਕਹਿਣ ਲੱਗੀਆਂ, “ਜੇ ਤੂੰ ਸਾਨੂੰ ਬਾਹਰ ਕੱਢਣਾ ਹੈ ਤਾਂ ਇਨ੍ਹਾਂ ਸੂਰਾਂ ਦੇ ਝੁੰਡ ਵਿੱਚ ਭੇਜ ਦੇ ।”</verse>
				<verse number="32">ਉਸ ਨੇ ਉਨ੍ਹਾਂ ਨੂੰ ਕਿਹਾ, “ਜਾਓ।” ਤਦ ਉਹ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਵੇਖੋ, ਸਾਰਾ ਝੁੰਡ ਢਲਾਣ ਤੋਂ ਹੇਠਾਂ ਤੇਜੀ ਨਾਲ ਝੀਲ ਵੱਲ ਦੌੜਿਆ ਅਤੇ ਪਾਣੀ ਵਿੱਚ ਡੁੱਬ ਮਰਿਆ।</verse>
				<verse number="33">ਤਦ ਚਰਵਾਹੇ ਦੌੜੇ ਅਤੇ ਨਗਰ ਵਿੱਚ ਜਾ ਕੇ ਸਾਰੀ ਘਟਨਾ ਬਾਰੇ ਅਤੇ ਉਨ੍ਹਾਂ ਮਨੁੱਖਾਂ ਬਾਰੇ ਦੱਸਿਆ ਜਿਹੜੇ ਦੁਸ਼ਟ ਆਤਮਾਵਾਂ ਨਾਲ ਜਕੜੇ ਹੋਏ ਸਨ</verse>
				<verse number="34">ਅਤੇ ਵੇਖੋ, ਸਾਰਾ ਨਗਰ ਯਿਸੂ ਨੂੰ ਮਿਲਣ ਲਈ ਨਿੱਕਲ ਆਇਆ ਅਤੇ ਉਸ ਨੂੰ ਵੇਖ ਕੇ ਮਿੰਨਤ ਕੀਤੀ ਕਿ ਉਹ ਉਨ੍ਹਾਂ ਦੀਆਂ ਹੱਦਾਂ ਵਿੱਚੋਂ ਚਲਾ ਜਾਵੇ।</verse>
			</chapter>
			<chapter number="9">
				<verse number="1">ਯਿਸੂ ਕਿਸ਼ਤੀ ਉੱਤੇ ਚੜ੍ਹ ਕੇ ਪਾਰ ਲੰਘਿਆ ਅਤੇ ਆਪਣੇ ਨਗਰ ਵਿੱਚ ਆਇਆ।</verse>
				<verse number="2">ਤਦ ਵੇਖੋ, ਲੋਕ ਇੱਕ ਅਧਰੰਗੀ ਨੂੰ ਮੰਜੀ ਉੱਤੇ ਪਾ ਕੇ ਉਸ ਕੋਲ ਲਿਆਏ। ਯਿਸੂ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਅਧਰੰਗੀ ਨੂੰ ਕਿਹਾ, “ਪੁੱਤਰ, ਹੌਸਲਾ ਰੱਖ! ਤੇਰੇ ਪਾਪ ਮਾਫ਼ ਹੋਏ।”</verse>
				<verse number="3">ਇਹ ਵੇਖ ਕੇ ਕੁਝ ਸ਼ਾਸਤਰੀਆਂ ਨੇ ਆਪਸ ਵਿੱਚ ਕਿਹਾ, “ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ।”</verse>
				<verse number="4">ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਕਿਹਾ, “ਤੁਸੀਂ ਆਪਣੇ ਮਨਾਂ ਵਿੱਚ ਬੁਰਾ ਕਿਉਂ ਸੋਚ ਰਹੇ ਹੋ?</verse>
				<verse number="5">ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’?</verse>
				<verse number="6">ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਉਸ ਨੇ ਉਸ ਅਧਰੰਗੀ ਨੂੰ ਕਿਹਾ, “ਉੱਠ, ਆਪਣੀ ਮੰਜੀ ਚੁੱਕ ਅਤੇ ਆਪਣੇ ਘਰ ਨੂੰ ਚਲਾ ਜਾ।”</verse>
				<verse number="7">ਤਦ ਉਹ ਉੱਠ ਕੇ ਆਪਣੇ ਘਰ ਚਲਾ ਗਿਆ।</verse>
				<verse number="8">ਇਹ ਵੇਖ ਕੇ ਲੋਕ ਡਰ ਗਏ ਅਤੇ ਉਨ੍ਹਾਂ ਨੇ ਪਰਮੇਸ਼ਰ ਦੀ ਮਹਿਮਾ ਕੀਤੀ ਜਿਸ ਨੇ ਮਨੁੱਖਾਂ ਨੂੰ ਅਜਿਹਾ ਅਧਿਕਾਰ ਦਿੱਤਾ ਹੈ।</verse>
				<verse number="9">ਫਿਰ ਉੱਥੋਂ ਅੱਗੇ ਚੱਲ ਕੇ ਯਿਸੂ ਨੇ ਮੱਤੀ ਨਾਮਕ ਇੱਕ ਮਨੁੱਖ ਨੂੰ ਚੁੰਗੀ 'ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਉਹ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ।</verse>
				<verse number="10">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਮੱਤੀ ਦੇ ਘਰ ਭੋਜਨ ਕਰਨ ਲਈ ਬੈਠਾ ਤਾਂ ਵੇਖੋ, ਬਹੁਤ ਸਾਰੇ ਮਹਿਸੂਲੀਏ ਅਤੇ ਪਾਪੀ ਆ ਕੇ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਭੋਜਨ ਕਰਨ ਲਈ ਬੈਠੇ।</verse>
				<verse number="11">ਇਹ ਵੇਖ ਕੇ ਫ਼ਰੀਸੀਆਂ ਨੇ ਉਸ ਦੇ ਚੇਲਿਆਂ ਨੂੰ ਕਿਹਾ, “ਤੁਹਾਡਾ ਗੁਰੂ ਪਾਪੀਆਂ ਅਤੇ ਮਹਿਸੂਲੀਆਂ ਨਾਲ ਕਿਉਂ ਖਾਂਦਾ ਹੈ?”</verse>
				<verse number="12">ਇਹ ਸੁਣ ਕੇ ਉਸ ਨੇ ਕਿਹਾ, “ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ।</verse>
				<verse number="13">ਪਰ ਤੁਸੀਂ ਜਾ ਕੇ ਇਸ ਦਾ ਅਰਥ ਸਿੱਖੋ: ‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’। ਕਿਉਂਕਿ ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”</verse>
				<verse number="14">ਤਦ ਯੂਹੰਨਾ ਦੇ ਚੇਲਿਆਂ ਨੇ ਉਸ ਕੋਲ ਆ ਕੇ ਕਿਹਾ, “ਅਸੀਂ ਅਤੇ ਫ਼ਰੀਸੀ ਬਹੁਤ ਵਰਤ ਰੱਖਦੇ ਹਾਂ ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?”</verse>
				<verse number="15">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਉਹ ਸੋਗ ਕਰ ਸਕਦੇ ਹਨ? ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ ਤਦ ਉਹ ਵਰਤ ਰੱਖਣਗੇ।</verse>
				<verse number="16">ਕੋਈ ਵੀ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਕਿਉਂਕਿ ਉਹ ਟਾਕੀ ਉਸ ਕੱਪੜੇ ਨੂੰ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਪਾਟ ਜਾਂਦਾ ਹੈ।</verse>
				<verse number="17">ਨਾ ਹੀ ਲੋਕ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਭਰਦੇ ਹਨ, ਨਹੀਂ ਤਾਂ ਮਸ਼ਕਾਂ ਪਾਟ ਜਾਂਦੀਆਂ ਤੇ ਮੈ ਵਹਿ ਜਾਂਦੀ ਹੈ ਅਤੇ ਮਸ਼ਕਾਂ ਨਾਸ ਹੋ ਜਾਂਦੀਆਂ ਹਨ; ਪਰ ਨਵੀਂ ਮੈ ਨਵੀਆਂ ਮਸ਼ਕਾਂ ਵਿੱਚ ਭਰਦੇ ਹਨ ਅਤੇ ਦੋਵੇਂ ਬਚੇ ਰਹਿੰਦੇ ਹਨ।”</verse>
				<verse number="18">ਉਹ ਉਨ੍ਹਾਂ ਨੂੰ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਵੇਖੋ, ਇੱਕ ਅਧਿਕਾਰੀ ਨੇ ਆ ਕੇ ਉਸ ਨੂੰ ਮੱਥਾ ਟੇਕਿਆ ਅਤੇ ਕਿਹਾ, “ਮੇਰੀ ਬੇਟੀ ਹੁਣੇ-ਹੁਣੇ ਮਰੀ ਹੈ; ਪਰ ਤੂੰ ਆ ਕੇ ਉਸ ਉੱਤੇ ਆਪਣਾ ਹੱਥ ਰੱਖ ਤਾਂ ਉਹ ਜੀਉਂਦੀ ਹੋ ਜਾਵੇਗੀ।”</verse>
				<verse number="19">ਤਦ ਯਿਸੂ ਉੱਠ ਕੇ ਆਪਣੇ ਚੇਲਿਆਂ ਸਮੇਤ ਉਸ ਦੇ ਪਿੱਛੇ ਚੱਲ ਪਿਆ</verse>
				<verse number="20">ਅਤੇ ਵੇਖੋ, ਇੱਕ ਔਰਤ ਨੇ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ, ਪਿੱਛੋਂ ਦੀ ਆ ਕੇ ਉਸ ਦੇ ਵਸਤਰ ਦਾ ਪੱਲਾ ਛੂਹ ਲਿਆ।</verse>
				<verse number="21">ਕਿਉਂਕਿ ਉਸ ਨੇ ਆਪਣੇ ਮਨ ਵਿੱਚ ਕਿਹਾ, “ਜੇ ਮੈਂ ਉਸ ਦਾ ਵਸਤਰ ਹੀ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।”</verse>
				<verse number="22">ਤਦ ਯਿਸੂ ਨੇ ਪਿੱਛੇ ਮੁੜ ਕੇ ਉਸ ਨੂੰ ਵੇਖਿਆ ਅਤੇ ਕਿਹਾ, “ਬੇਟੀ, ਹੌਸਲਾ ਰੱਖ! ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਅਤੇ ਉਹ ਔਰਤ ਉਸੇ ਘੜੀ ਚੰਗੀ ਹੋ ਗਈ।</verse>
				<verse number="23">ਜਦੋਂ ਯਿਸੂ ਅਧਿਕਾਰੀ ਦੇ ਘਰ ਪਹੁੰਚਿਆ ਤਾਂ ਬੰਸਰੀ ਵਜਾਉਣ ਵਾਲਿਆਂ ਨੂੰ ਅਤੇ ਭੀੜ ਨੂੰ ਰੌਲ਼ਾ ਪਾਉਂਦੇ ਵੇਖ ਕੇ</verse>
				<verse number="24">ਕਹਿਣ ਲੱਗਾ, “ਪਿੱਛੇ ਹਟੋ, ਕਿਉਂਕਿ ਲੜਕੀ ਮਰੀ ਨਹੀਂ, ਸਗੋਂ ਸੁੱਤੀ ਪਈ ਹੈ।” ਪਰ ਉਹ ਉਸ ਦਾ ਮਖੌਲ ਉਡਾਉਣ ਲੱਗੇ।</verse>
				<verse number="25">ਜਦੋਂ ਭੀੜ ਨੂੰ ਬਾਹਰ ਕੱਢ ਦਿੱਤਾ ਗਿਆ ਤਾਂ ਉਸ ਨੇ ਅੰਦਰ ਜਾ ਕੇ ਲੜਕੀ ਦਾ ਹੱਥ ਫੜਿਆ ਅਤੇ ਉਹ ਜੀ ਉੱਠੀ।</verse>
				<verse number="26">ਇਹ ਖ਼ਬਰ ਉਸ ਸਾਰੇ ਇਲਾਕੇ ਵਿੱਚ ਫੈਲ ਗਈ।</verse>
				<verse number="27">ਜਦੋਂ ਯਿਸੂ ਉੱਥੋਂ ਅੱਗੇ ਗਿਆ ਤਾਂ ਦੋ ਅੰਨ੍ਹੇ ਮਨੁੱਖ ਇਹ ਪੁਕਾਰਦੇ ਹੋਏ ਉਸ ਦੇ ਪਿੱਛੇ-ਪਿੱਛੇ ਆਏ, “ਹੇ ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ।”</verse>
				<verse number="28">ਜਦੋਂ ਉਹ ਘਰ ਆਇਆ ਤਾਂ ਉਹ ਅੰਨ੍ਹੇ ਉਸ ਦੇ ਕੋਲ ਆਏ। ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਵਿਸ਼ਵਾਸ ਹੈ ਕਿ ਮੈਂ ਇਹ ਕਰ ਸਕਦਾ ਹਾਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ, ਪ੍ਰਭੂ ਜੀ।”</verse>
				<verse number="29">ਤਦ ਉਸ ਨੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹ ਕੇ ਕਿਹਾ, “ਤੁਹਾਡੇ ਵਿਸ਼ਵਾਸ ਅਨੁਸਾਰ ਤੁਹਾਡੇ ਲਈ ਹੋਵੇ।”</verse>
				<verse number="30">ਅਤੇ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ। ਤਦ ਯਿਸੂ ਨੇ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਦੇ ਕੇ ਕਿਹਾ, “ਵੇਖੋ, ਕਿਸੇ ਨੂੰ ਪਤਾ ਨਾ ਲੱਗੇ।”</verse>
				<verse number="31">ਪਰ ਉਨ੍ਹਾਂ ਨੇ ਨਿੱਕਲ ਕੇ ਉਸ ਪੂਰੇ ਇਲਾਕੇ ਵਿੱਚ ਉਸ ਦਾ ਜਸ ਫੈਲਾ ਦਿੱਤਾ।</verse>
				<verse number="32">ਉਹ ਬਾਹਰ ਨਿੱਕਲ ਹੀ ਰਹੇ ਸਨ ਕਿ ਵੇਖੋ, ਲੋਕ ਇੱਕ ਗੂੰਗੇ ਮਨੁੱਖ ਨੂੰ ਉਸ ਦੇ ਕੋਲ ਲਿਆਏ ਜਿਹੜਾ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਸੀ</verse>
				<verse number="33">ਅਤੇ ਜਦੋਂ ਦੁਸ਼ਟ ਆਤਮਾ ਕੱਢ ਦਿੱਤੀ ਗਈ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕਾਂ ਨੇ ਹੈਰਾਨ ਹੋ ਕੇ ਕਿਹਾ, “ਇਸਰਾਏਲ ਵਿੱਚ ਅਜਿਹਾ ਕਦੇ ਨਹੀਂ ਵੇਖਿਆ ਗਿਆ।”</verse>
				<verse number="34">ਪਰ ਫ਼ਰੀਸੀ ਕਹਿਣ ਲੱਗੇ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”</verse>
				<verse number="35">ਯਿਸੂ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਅਤੇ ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਦਾ ਹੋਇਆ ਸਾਰੇ ਪਿੰਡਾਂ ਅਤੇ ਨਗਰਾਂ ਵਿੱਚ ਘੁੰਮਦਾ ਰਿਹਾ।</verse>
				<verse number="36">ਜਦੋਂ ਉਸ ਨੇ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਬਿਨਾਂ ਚਰਵਾਹੇ ਦੀਆਂ ਭੇਡਾਂ ਵਾਂਗ ਪਰੇਸ਼ਾਨ ਅਤੇ ਭਟਕੇ ਹੋਏ ਸਨ।</verse>
				<verse number="37">ਤਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ ਪਰ ਵਾਢੇ ਥੋੜ੍ਹੇ ਹਨ;</verse>
				<verse number="38">ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ।”</verse>
			</chapter>
			<chapter number="10">
				<verse number="1">ਉਸ ਨੇ ਆਪਣੇ ਬਾਰਾਂ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਅਧਿਕਾਰ ਦਿੱਤਾ ਕਿ ਉਹ ਭ੍ਰਿਸ਼ਟ ਆਤਮਾਵਾਂ ਨੂੰ ਕੱਢਣ ਅਤੇ ਹਰੇਕ ਬਿਮਾਰੀ ਅਤੇ ਹਰੇਕ ਮਾਂਦਗੀ ਨੂੰ ਦੂਰ ਕਰਨ।</verse>
				<verse number="2">ਬਾਰਾਂ ਰਸੂਲਾਂ ਦੇ ਨਾਮ ਇਹ ਹਨ: ਪਹਿਲਾ ਸ਼ਮਊਨ, ਜਿਹੜਾ ਪਤਰਸ ਕਹਾਉਂਦਾ ਹੈ ਅਤੇ ਉਸ ਦਾ ਭਰਾ ਅੰਦ੍ਰਿਯਾਸ, ਜ਼ਬਦੀ ਦਾ ਪੁੱਤਰ ਯਾਕੂਬ ਅਤੇ ਉਸ ਦਾ ਭਰਾ ਯੂਹੰਨਾ,</verse>
				<verse number="3">ਫ਼ਿਲਿੱਪੁਸ, ਬਰਥੁਲਮਈ, ਥੋਮਾ, ਮੱਤੀ ਮਹਿਸੂਲੀਆ, ਹਲਫ਼ਈ ਦਾ ਪੁੱਤਰ ਯਾਕੂਬ, ਥੱਦਈ,</verse>
				<verse number="4">ਸ਼ਮਊਨ ਕਨਾਨੀ ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।</verse>
				<verse number="5">ਯਿਸੂ ਨੇ ਇਨ੍ਹਾਂ ਬਾਰ੍ਹਾਂ ਨੂੰ ਇਹ ਹੁਕਮ ਦੇ ਕੇ ਭੇਜਿਆ, “ਤੁਸੀਂ ਪਰਾਈਆਂ ਕੌਮਾਂ ਦੇ ਰਾਹ ਨਾ ਜਾਣਾ ਅਤੇ ਨਾ ਹੀ ਸਾਮਰੀਆਂ ਦੇ ਕਿਸੇ ਨਗਰ ਵਿੱਚ ਪ੍ਰਵੇਸ਼ ਕਰਨਾ;</verse>
				<verse number="6">ਸਗੋਂ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਜਾਓ</verse>
				<verse number="7">ਅਤੇ ਜਾਂਦੇ-ਜਾਂਦੇ ਇਹ ਪ੍ਰਚਾਰ ਕਰੋ, ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ’।</verse>
				<verse number="8">ਬਿਮਾਰਾਂ ਨੂੰ ਚੰਗੇ ਕਰੋ, ਮੁਰਦਿਆਂ ਨੂੰ ਜਿਵਾਓ, ਕੋੜ੍ਹੀਆਂ ਨੂੰ ਸ਼ੁੱਧ ਕਰੋ, ਦੁਸ਼ਟ ਆਤਮਾਵਾਂ ਨੂੰ ਕੱਢੋ; ਤੁਹਾਨੂੰ ਮੁਫ਼ਤ ਮਿਲਿਆ ਹੈ, ਮੁਫ਼ਤ ਹੀ ਦਿਓ।</verse>
				<verse number="9">ਆਪਣੇ ਕਮਰਬੰਦਾਂ ਵਿੱਚ ਨਾ ਸੋਨਾ, ਨਾ ਚਾਂਦੀ, ਨਾ ਪੈਸਾ ਲੈਣਾ</verse>
				<verse number="10">ਅਤੇ ਨਾ ਹੀ ਰਾਹ ਦੇ ਲਈ ਥੈਲਾ, ਨਾ ਦੋ ਕੁੜਤੇ, ਨਾ ਜੁੱਤੀ ਅਤੇ ਨਾ ਲਾਠੀ ਲੈਣਾ; ਕਿਉਂਕਿ ਮਜ਼ਦੂਰ ਆਪਣੇ ਭੋਜਨ ਦਾ ਹੱਕਦਾਰ ਹੈ।</verse>
				<verse number="11">ਤੁਸੀਂ ਜਿਸ ਕਿਸੇ ਨਗਰ ਜਾਂ ਪਿੰਡ ਵਿੱਚ ਜਾਓ ਤਾਂ ਪਤਾ ਕਰੋ ਕਿ ਉੱਥੇ ਯੋਗ ਵਿਅਕਤੀ ਕੌਣ ਹੈ ਅਤੇ ਜਦੋਂ ਤੱਕ ਵਿਦਾ ਨਾ ਹੋਵੋ ਉੱਥੇ ਹੀ ਠਹਿਰੋ।</verse>
				<verse number="12">ਘਰ ਵਿੱਚ ਵੜਦਿਆਂ ਉਸ ਲਈ ਸ਼ਾਂਤੀ ਮੰਗੋ;</verse>
				<verse number="13">ਜੇ ਉਹ ਘਰ ਸੱਚਮੁੱਚ ਲਾਇਕ ਹੋਵੇ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇ, ਪਰ ਜੇ ਉਹ ਲਾਇਕ ਨਾ ਹੋਵੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਮੁੜ ਆਵੇ।</verse>
				<verse number="14">ਜੋ ਕੋਈ ਤੁਹਾਨੂੰ ਸਵੀਕਾਰ ਨਾ ਕਰੇ ਅਤੇ ਨਾ ਤੁਹਾਡੇ ਵਚਨਾਂ ਨੂੰ ਸੁਣੇ ਤਾਂ ਉਸ ਘਰ ਜਾਂ ਉਸ ਨਗਰ ਤੋਂ ਬਾਹਰ ਨਿੱਕਲਦੇ ਹੋਏ ਆਪਣੇ ਪੈਰਾਂ ਦੀ ਧੂੜ ਝਾੜ ਦਿਓ।</verse>
				<verse number="15">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਉਸ ਨਗਰ ਨਾਲੋਂ ਸਦੂਮ ਅਤੇ ਅਮੂਰਾਹ ਦਾ ਹਾਲ ਜ਼ਿਆਦਾ ਸਹਿਣਯੋਗ ਹੋਵੇਗਾ।</verse>
				<verse number="16">“ਵੇਖੋ, ਮੈਂ ਤੁਹਾਨੂੰ ਭੇਡਾਂ ਵਾਂਗ ਬਘਿਆੜਾਂ ਵਿਚਕਾਰ ਭੇਜਦਾ ਹਾਂ, ਇਸ ਲਈ ਸੱਪਾਂ ਵਾਂਗ ਚਲਾਕ ਅਤੇ ਕਬੂਤਰਾਂ ਵਾਂਗ ਭੋਲੇ ਬਣੋ।</verse>
				<verse number="17">ਲੋਕਾਂ ਤੋਂ ਖ਼ਬਰਦਾਰ ਰਹੋ, ਕਿਉਂਕਿ ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਆਪਣੇ ਸਭਾ-ਘਰਾਂ ਵਿੱਚ ਤੁਹਾਨੂੰ ਕੋਰੜੇ ਮਾਰਨਗੇ</verse>
				<verse number="18">ਅਤੇ ਮੇਰੇ ਕਾਰਨ ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ ਤਾਂਕਿ ਉਨ੍ਹਾਂ ਲਈ ਅਤੇ ਪਰਾਈਆਂ ਕੌਮਾਂ ਲਈ ਗਵਾਹੀ ਹੋਵੇ।</verse>
				<verse number="19">ਜਦੋਂ ਉਹ ਤੁਹਾਨੂੰ ਫੜਵਾਉਣ ਤਾਂ ਚਿੰਤਾ ਨਾ ਕਰਨਾ ਕਿ ਕਿਵੇਂ ਜਾਂ ਕੀ ਬੋਲਣਾ ਹੈ, ਕਿਉਂਕਿ ਜੋ ਤੁਸੀਂ ਬੋਲਣਾ ਹੈ ਉਹ ਤੁਹਾਨੂੰ ਉਸੇ ਸਮੇਂ ਦੱਸ ਦਿੱਤਾ ਜਾਵੇਗਾ,</verse>
				<verse number="20">ਕਿਉਂ ਜੋ ਬੋਲਣ ਵਾਲੇ ਤੁਸੀਂ ਨਹੀਂ, ਸਗੋਂ ਤੁਹਾਡੇ ਪਿਤਾ ਦਾ ਆਤਮਾ ਹੈ ਜਿਹੜਾ ਤੁਹਾਡੇ ਰਾਹੀਂ ਬੋਲਦਾ ਹੈ।</verse>
				<verse number="21">ਭਰਾ ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ; ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ।</verse>
				<verse number="22">ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।</verse>
				<verse number="23">ਜਦੋਂ ਉਹ ਤੁਹਾਨੂੰ ਇੱਕ ਨਗਰ ਵਿੱਚ ਸਤਾਉਣ ਤਾਂ ਦੂਜੇ ਨੂੰ ਭੱਜ ਜਾਣਾ, ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਸੀਂ ਇਸਰਾਏਲ ਦੇ ਸਾਰੇ ਨਗਰਾਂ ਵਿੱਚ ਪੂਰੀ ਤਰ੍ਹਾਂ ਘੁੰਮ ਨਾ ਲਵੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ।</verse>
				<verse number="24">“ਚੇਲਾ ਗੁਰੂ ਤੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਦਾਸ ਆਪਣੇ ਮਾਲਕ ਤੋਂ।</verse>
				<verse number="25">ਐਨਾ ਹੀ ਕਾਫੀ ਹੈ ਕਿ ਚੇਲਾ ਆਪਣੇ ਗੁਰੂ ਜਿਹਾ ਅਤੇ ਦਾਸ ਆਪਣੇ ਮਾਲਕ ਜਿਹਾ ਹੋਵੇ। ਜੇ ਉਨ੍ਹਾਂ ਨੇ ਘਰ ਦੇ ਮਾਲਕ ਨੂੰ ਬਆਲਜ਼ਬੂਲ ਕਿਹਾ ਤਾਂ ਉਸ ਦੇ ਘਰਦਿਆਂ ਨੂੰ ਕਿੰਨਾ ਵਧੀਕ ਨਾ ਕਹਿਣਗੇ!</verse>
				<verse number="26">“ਇਸ ਲਈ ਉਨ੍ਹਾਂ ਤੋਂ ਨਾ ਡਰੋ, ਕਿਉਂਕਿ ਕੁਝ ਵੀ ਲੁਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।</verse>
				<verse number="27">ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਹਿੰਦਾ ਹਾਂ, ਉਸ ਨੂੰ ਚਾਨਣ ਵਿੱਚ ਕਹੋ; ਜੋ ਕੁਝ ਤੁਸੀਂ ਕੰਨ ਵਿੱਚ ਸੁਣਦੇ ਹੋ, ਛੱਤਾਂ ਤੋਂ ਪ੍ਰਚਾਰ ਕਰੋ।</verse>
				<verse number="28">ਉਨ੍ਹਾਂ ਤੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਪਰ ਆਤਮਾ ਨੂੰ ਨਹੀਂ ਮਾਰ ਸਕਦੇ, ਸਗੋਂ ਉਸ ਕੋਲੋਂ ਡਰੋ ਜਿਹੜਾ ਆਤਮਾ ਅਤੇ ਸਰੀਰ ਦੋਹਾਂ ਨੂੰ ਨਰਕ ਵਿੱਚ ਨਾਸ ਕਰ ਸਕਦਾ ਹੈ।</verse>
				<verse number="29">ਕੀ ਇੱਕ ਪੈਸੇ ਦੀਆਂ ਦੋ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਤੁਹਾਡੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਉਨ੍ਹਾਂ ਵਿੱਚੋਂ ਇੱਕ ਵੀ ਜ਼ਮੀਨ 'ਤੇ ਨਹੀਂ ਡਿੱਗਦੀ।</verse>
				<verse number="30">ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ।</verse>
				<verse number="31">ਇਸ ਲਈ ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।</verse>
				<verse number="32">“ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਕਰਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਕਰਾਰ ਕਰਾਂਗਾ।</verse>
				<verse number="33">ਪਰ ਜੋ ਕੋਈ ਮਨੁੱਖਾਂ ਸਾਹਮਣੇ ਮੇਰਾ ਇਨਕਾਰ ਕਰੇਗਾ, ਮੈਂ ਵੀ ਆਪਣੇ ਪਿਤਾ ਸਾਹਮਣੇ ਜਿਹੜਾ ਸਵਰਗ ਵਿੱਚ ਹੈ, ਉਸ ਦਾ ਇਨਕਾਰ ਕਰਾਂਗਾ।</verse>
				<verse number="34">“ਇਹ ਨਾ ਸਮਝੋ ਕਿ ਮੈਂ ਧਰਤੀ ਉੱਤੇ ਮੇਲ ਕਰਾਉਣ ਆਇਆ ਹਾਂ; ਮੈਂ ਮੇਲ ਕਰਾਉਣ ਨਹੀਂ, ਸਗੋਂ ਤਲਵਾਰ ਚਲਾਉਣ ਆਇਆ ਹਾਂ।</verse>
				<verse number="35">ਕਿਉਂਕਿ ਮੈਂ ਪੁੱਤਰ ਨੂੰ ਉਸ ਦੇ ਪਿਤਾ ਤੋਂ, ਧੀ ਨੂੰ ਉਸ ਦੀ ਮਾਂ ਤੋਂ ਅਤੇ ਨੂੰਹ ਨੂੰ ਉਸ ਦੀ ਸੱਸ ਤੋਂ ਅੱਡ ਕਰਨ ਆਇਆ ਹਾਂ;</verse>
				<verse number="36">ਮਨੁੱਖ ਦੇ ਵੈਰੀ ਉਸ ਦੇ ਘਰ ਦੇ ਹੀ ਹੋਣਗੇ।</verse>
				<verse number="37">“ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ; ਜਿਹੜਾ ਆਪਣੀ ਧੀ ਜਾਂ ਆਪਣੇ ਪੁੱਤਰ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਅਤੇ</verse>
				<verse number="38">ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਾ ਚੱਲੇ, ਮੇਰੇ ਯੋਗ ਨਹੀਂ।</verse>
				<verse number="39">ਜਿਹੜਾ ਆਪਣੀ ਜਾਨ ਬਚਾਉਂਦਾ ਹੈ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣੀ ਜਾਨ ਗੁਆਉਂਦਾ ਹੈ, ਉਹ ਉਸ ਨੂੰ ਪਾਵੇਗਾ।</verse>
				<verse number="40">“ਜਿਹੜਾ ਤੁਹਾਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।</verse>
				<verse number="41">ਜਿਹੜਾ ਨਬੀ ਨੂੰ ਨਬੀ ਕਰਕੇ ਸਵੀਕਾਰ ਕਰਦਾ ਹੈ ਉਹ ਨਬੀ ਦਾ ਪ੍ਰਤਿਫਲ ਪਾਵੇਗਾ ਅਤੇ ਜਿਹੜਾ ਧਰਮੀ ਨੂੰ ਧਰਮੀ ਕਰਕੇ ਸਵੀਕਾਰ ਕਰਦਾ ਹੈ ਉਹ ਧਰਮੀ ਦਾ ਪ੍ਰਤਿਫਲ ਪਾਵੇਗਾ।</verse>
				<verse number="42">ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਇਸ ਲਈ ਕਿ ਉਹ ਮੇਰਾ ਚੇਲਾ ਹੈ, ਪੀਣ ਲਈ ਠੰਡੇ ਪਾਣੀ ਦਾ ਇੱਕ ਪਿਆਲਾ ਵੀ ਦੇਵੇ, ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਕਦੇ ਨਾ ਗੁਆਵੇਗਾ।”</verse>
			</chapter>
			<chapter number="11">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਆਪਣੇ ਬਾਰਾਂ ਚੇਲਿਆਂ ਨੂੰ ਆਗਿਆ ਦੇ ਚੁੱਕਾ ਤਾਂ ਉਹ ਉੱਥੋਂ ਉਨ੍ਹਾਂ ਦੇ ਨਗਰਾਂ ਵਿੱਚ ਉਪਦੇਸ਼ ਦੇਣ ਅਤੇ ਪ੍ਰਚਾਰ ਕਰਨ ਲਈ ਚਲਾ ਗਿਆ।</verse>
				<verse number="2">ਜਦੋਂ ਯੂਹੰਨਾ ਨੇ ਕੈਦਖ਼ਾਨੇ ਵਿੱਚ ਮਸੀਹ ਦੇ ਕੰਮਾਂ ਬਾਰੇ ਸੁਣਿਆ ਤਾਂ ਆਪਣੇ ਚੇਲਿਆਂ ਨੂੰ ਉਸ ਤੋਂ ਇਹ ਪੁੱਛਣ ਲਈ ਭੇਜਿਆ,</verse>
				<verse number="3">“ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”</verse>
				<verse number="4">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ, ਜਾ ਕੇ ਯੂਹੰਨਾ ਨੂੰ ਦੱਸੋ;</verse>
				<verse number="5">ਅੰਨ੍ਹੇ ਵੇਖਦੇ ਹਨ ਅਤੇ ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ।</verse>
				<verse number="6">ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”</verse>
				<verse number="7">ਜਦੋਂ ਯੂਹੰਨਾ ਦੇ ਚੇਲੇ ਜਾ ਰਹੇ ਸਨ ਤਾਂ ਯਿਸੂ ਭੀੜ ਨੂੰ ਯੂਹੰਨਾ ਦੇ ਬਾਰੇ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਵੇਖਣ ਲਈ ਨਿੱਕਲੇ ਸੀ? ਕੀ ਹਵਾ ਨਾਲ ਹਿੱਲਦੇ ਹੋਏ ਕਾਨੇ ਨੂੰ?</verse>
				<verse number="8">ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਮੁਲਾਇਮ ਵਸਤਰ ਪਹਿਨੇ ਇੱਕ ਮਨੁੱਖ ਨੂੰ? ਵੇਖੋ, ਜਿਹੜੇ ਮੁਲਾਇਮ ਵਸਤਰ ਪਹਿਨਦੇ ਹਨ, ਉਹ ਰਾਜਮਹਿਲਾਂ ਵਿੱਚ ਰਹਿੰਦੇ ਹਨ।</verse>
				<verse number="9">ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਸਗੋਂ ਨਬੀ ਤੋਂ ਵੀ ਵੱਡੇ ਨੂੰ।</verse>
				<verse number="10">ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ, ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।</verse>
				<verse number="11">“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ, ਉਨ੍ਹਾਂ ਵਿੱਚੋਂ ਕੋਈ ਵੀ ਯੂਹੰਨਾ ਬਪਤਿਸਮਾ ਦੇਣ ਵਾਲੇ ਤੋਂ ਵੱਡਾ ਨਹੀਂ ਹੋਇਆ। ਪਰ ਜਿਹੜਾ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ, ਉਹ ਉਸ ਤੋਂ ਵੱਡਾ ਹੈ।</verse>
				<verse number="12">ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਦਿਨਾਂ ਤੋਂ ਹੁਣ ਤੱਕ ਸਵਰਗ ਦੇ ਰਾਜ ਵਿੱਚ ਬੜੇ ਜ਼ੋਰ ਨਾਲ ਪ੍ਰਵੇਸ਼ ਕੀਤਾ ਜਾ ਰਿਹਾ ਹੈ ਅਤੇ ਜ਼ੋਰਾਵਰ ਇਸ ਨੂੰ ਖੋਹ ਲੈਂਦੇ ਹਨ।</verse>
				<verse number="13">ਕਿਉਂਕਿ ਸਾਰੇ ਨਬੀਆਂ ਅਤੇ ਬਿਵਸਥਾ ਨੇ ਯੂਹੰਨਾ ਤੱਕ ਭਵਿੱਖਬਾਣੀ ਕੀਤੀ;</verse>
				<verse number="14">ਅਤੇ ਜੇ ਤੁਸੀਂ ਚਾਹੋ ਤਾਂ ਮੰਨੋ ਕਿ ਆਉਣ ਵਾਲਾ ਏਲੀਯਾਹ ਇਹੋ ਹੈ।</verse>
				<verse number="15">ਜਿਸ ਦੇ ਕੰਨ ਹੋਣ, ਉਹ ਸੁਣ ਲਵੇ।</verse>
				<verse number="16">“ਪਰ ਮੈਂ ਇਸ ਪੀੜ੍ਹੀ ਦੀ ਤੁਲਨਾ ਕਿਸ ਨਾਲ ਕਰਾਂ? ਇਹ ਬਜ਼ਾਰਾਂ ਵਿੱਚ ਬੈਠੇ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਦੂਜਿਆਂ ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ,</verse>
				<verse number="17">ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ; ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਪਿੱਟੇ।</verse>
				<verse number="18">“ਕਿਉਂਕਿ ਯੂਹੰਨਾ ਨਾ ਖਾਂਦਾ ਅਤੇ ਨਾ ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਉਸ ਵਿੱਚ ਦੁਸ਼ਟ ਆਤਮਾ ਹੈ’।</verse>
				<verse number="19">ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਕਹਿੰਦੇ ਹਨ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’। ਸੋ ਬੁੱਧ ਆਪਣੇ ਕੰਮਾਂ ਤੋਂ ਸੱਚੀ ਠਹਿਰੀ।”</verse>
				<verse number="20">ਤਦ ਉਹ ਉਨ੍ਹਾਂ ਨਗਰਾਂ ਨੂੰ ਉਲਾਂਭਾ ਦੇਣ ਲੱਗਾ ਜਿਨ੍ਹਾਂ ਵਿੱਚ ਉਸ ਨੇ ਜ਼ਿਆਦਾ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ ਸੀ;</verse>
				<verse number="21">“ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ।</verse>
				<verse number="22">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।</verse>
				<verse number="23">ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ। ਕਿਉਂਕਿ ਜਿਹੜੇ ਚਮਤਕਾਰ ਤੇਰੇ ਵਿੱਚ ਕੀਤੇ ਗਏ, ਜੇ ਉਹ ਸਦੂਮ ਵਿੱਚ ਕੀਤੇ ਜਾਂਦੇ ਤਾਂ ਉਹ ਅੱਜ ਤੱਕ ਬਣਿਆ ਰਹਿੰਦਾ।</verse>
				<verse number="24">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਸਦੂਮ ਦਾ ਹਾਲ ਤੇਰੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।”</verse>
				<verse number="25">ਫਿਰ ਯਿਸੂ ਨੇ ਕਿਹਾ, “ਹੇ ਪਿਤਾ, ਅਕਾਸ਼ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਹ ਗੱਲਾਂ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖੀਆਂ ਪਰ ਇਨ੍ਹਾਂ ਨੂੰ ਬੱਚਿਆਂ ਉੱਤੇ ਪਰਗਟ ਕੀਤਾ;</verse>
				<verse number="26">ਹਾਂ ਪਿਤਾ, ਕਿਉਂਕਿ ਤੈਨੂੰ ਇਹੋ ਚੰਗਾ ਲੱਗਾ।</verse>
				<verse number="27">“ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ ਅਤੇ ਪਿਤਾ ਤੋਂ ਇਲਾਵਾ ਪੁੱਤਰ ਨੂੰ ਕੋਈ ਨਹੀਂ ਜਾਣਦਾ ਅਤੇ ਨਾ ਹੀ ਪੁੱਤਰ ਤੋਂ ਇਲਾਵਾ ਕੋਈ ਪਿਤਾ ਨੂੰ ਜਾਣਦਾ ਹੈ ਪਰ ਕੇਵਲ ਉਹ ਜਿਸ ਉੱਤੇ ਪੁੱਤਰ ਪਿਤਾ ਨੂੰ ਪਰਗਟ ਕਰਨਾ ਚਾਹੇ।</verse>
				<verse number="28">ਹੇ ਸਾਰੇ ਥੱਕੇ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।</verse>
				<verse number="29">ਮੇਰਾ ਜੂਲਾ ਆਪਣੇ ਉੱਤੇ ਲੈ ਲਵੋ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਨਿਮਰ ਅਤੇ ਮਨ ਦਾ ਹਲੀਮ ਹਾਂ ਅਤੇ ਤੁਸੀਂ ਆਪਣੇ ਮਨਾਂ ਵਿੱਚ ਅਰਾਮ ਪਾਓਗੇ;</verse>
				<verse number="30">ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ।”</verse>
			</chapter>
			<chapter number="12">
				<verse number="1">ਫਿਰ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ; ਉਸ ਦੇ ਚੇਲਿਆਂ ਨੂੰ ਭੁੱਖ ਲੱਗੀ ਅਤੇ ਉਹ ਸਿੱਟੇ ਤੋੜ ਕੇ ਖਾਣ ਲੱਗੇ।</verse>
				<verse number="2">ਇਹ ਵੇਖ ਕੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਤੇਰੇ ਚੇਲੇ ਉਹ ਕੰਮ ਕਰ ਰਹੇ ਹਨ ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ।”</verse>
				<verse number="3">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਨੂੰ ਭੁੱਖ ਲੱਗੀ ਅਤੇ ਉਸ ਦੇ ਸਾਥੀ ਉਸ ਦੇ ਨਾਲ ਸਨ ਤਾਂ ਉਸ ਨੇ ਕੀ ਕੀਤਾ?</verse>
				<verse number="4">ਉਹ ਕਿਵੇਂ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਨਾ ਉਸ ਨੂੰ ਅਤੇ ਨਾ ਹੀ ਉਸ ਦੇ ਸਾਥੀਆਂ ਨੂੰ ਯੋਗ ਸੀ, ਪਰ ਸਿਰਫ ਯਾਜਕਾਂ ਨੂੰ?</verse>
				<verse number="5">ਜਾਂ ਕੀ ਤੁਸੀਂ ਬਿਵਸਥਾ ਵਿੱਚ ਨਹੀਂ ਪੜ੍ਹਿਆ ਕਿ ਯਾਜਕ ਸਬਤ ਦੇ ਦਿਨ ਹੈਕਲ ਵਿੱਚ ਸਬਤ ਦੀ ਉਲੰਘਣਾ ਕਰਕੇ ਵੀ ਨਿਰਦੋਸ਼ ਹਨ?</verse>
				<verse number="6">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇੱਥੇ ਹੈਕਲ ਨਾਲੋਂ ਵੀ ਇੱਕ ਵੱਡਾ ਹੈ।</verse>
				<verse number="7">ਪਰ ਜੇ ਤੁਸੀਂ ਇਸ ਦਾ ਅਰਥ ਜਾਣਦੇ, ‘ਮੈਂ ਬਲੀਦਾਨ ਨਹੀਂ, ਪਰ ਦਇਆ ਚਾਹੁੰਦਾ ਹਾਂ’ ਤਾਂ ਤੁਸੀਂ ਨਿਰਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਉਂਦੇ।</verse>
				<verse number="8">ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”</verse>
				<verse number="9">ਉੱਥੋਂ ਚੱਲ ਕੇ ਉਹ ਉਨ੍ਹਾਂ ਦੇ ਸਭਾ-ਘਰ ਵਿੱਚ ਗਿਆ</verse>
				<verse number="10">ਅਤੇ ਵੇਖੋ, ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ। ਉਨ੍ਹਾਂ ਯਿਸੂ ਉੱਤੇ ਦੋਸ਼ ਲਾਉਣ ਲਈ ਉਸ ਨੂੰ ਪੁੱਛਿਆ, “ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ?”</verse>
				<verse number="11">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਇਹੋ ਜਿਹਾ ਕਿਹੜਾ ਮਨੁੱਖ ਹੈ ਜਿਸ ਕੋਲ ਇੱਕੋ ਭੇਡ ਹੋਵੇ ਅਤੇ ਜੇ ਉਹ ਸਬਤ ਦੇ ਦਿਨ ਟੋਏ ਵਿੱਚ ਡਿੱਗ ਪਵੇ ਤਾਂ ਉਸ ਨੂੰ ਫੜ ਕੇ ਨਾ ਕੱਢੇ?</verse>
				<verse number="12">ਫਿਰ ਮਨੁੱਖ ਤਾਂ ਭੇਡ ਨਾਲੋਂ ਕਿੰਨਾ ਵਡਮੁੱਲਾ ਹੈ। ਇਸ ਲਈ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ।”</verse>
				<verse number="13">ਫਿਰ ਯਿਸੂ ਨੇ ਉਸ ਮਨੁੱਖ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ।” ਉਸ ਨੇ ਅੱਗੇ ਵਧਾਇਆ ਅਤੇ ਉਹ ਦੂਜੇ ਹੱਥ ਵਰਗਾ ਚੰਗਾ ਹੋ ਗਿਆ।</verse>
				<verse number="14">ਤਦ ਫ਼ਰੀਸੀਆਂ ਨੇ ਬਾਹਰ ਨਿੱਕਲ ਕੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਕਿ ਉਸ ਨੂੰ ਕਿਵੇਂ ਨਾਸ ਕਰਨ।</verse>
				<verse number="15">ਜਦੋਂ ਯਿਸੂ ਨੂੰ ਪਤਾ ਲੱਗਾ ਤਾਂ ਉਹ ਉੱਥੋਂ ਚਲਾ ਗਿਆ ਅਤੇ ਬਹੁਤ ਸਾਰੇ ਲੋਕ ਉਸ ਦੇ ਪਿੱਛੇ ਗਏ ਤੇ ਉਸ ਨੇ ਉਨ੍ਹਾਂ ਸਭਨਾਂ ਨੂੰ ਚੰਗਾ ਕੀਤਾ।</verse>
				<verse number="16">ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਸ ਨੂੰ ਪਰਗਟ ਨਾ ਕਰਨ</verse>
				<verse number="17">ਤਾਂਕਿ ਉਹ ਵਚਨ ਜਿਹੜਾ ਯਸਾਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:</verse>
				<verse number="18">ਵੇਖੋ, ਮੇਰਾ ਸੇਵਕ ਜਿਸ ਨੂੰ ਮੈਂ ਚੁਣਿਆ ਹੈ, ਮੇਰਾ ਪਿਆਰਾ ਜਿਸ ਤੋਂ ਮੇਰਾ ਮਨ ਬਹੁਤ ਪ੍ਰਸੰਨ ਹੈ; ਮੈਂ ਆਪਣਾ ਆਤਮਾ ਉਸ ਉੱਤੇ ਉਂਡੇਲਾਂਗਾ ਅਤੇ ਉਹ ਪਰਾਈਆਂ ਕੌਮਾਂ ਨੂੰ ਨਿਆਂ ਦੀ ਖ਼ਬਰ ਦੇਵੇਗਾ।</verse>
				<verse number="19">ਉਹ ਨਾ ਝਗੜਾ ਕਰੇਗਾ, ਨਾ ਉੱਚੀ ਬੋਲੇਗਾ ਅਤੇ ਨਾ ਹੀ ਚੌਂਕਾਂ ਵਿੱਚ ਕੋਈ ਉਸ ਦੀ ਅਵਾਜ਼ ਸੁਣੇਗਾ।</verse>
				<verse number="20">ਉਹ ਮਿੱਧੇ ਹੋਏ ਕਾਨੇ ਨੂੰ ਨਾ ਤੋੜੇਗਾ ਅਤੇ ਨਾ ਧੁਖਦੀ ਹੋਈ ਬੱਤੀ ਨੂੰ ਬੁਝਾਏਗਾ, ਜਦੋਂ ਤੱਕ ਉਹ ਨਿਆਂ ਦੀ ਜਿੱਤ ਨਾ ਕਰਾ ਦੇਵੇ।</verse>
				<verse number="21">ਪਰਾਈਆਂ ਕੌਮਾਂ ਉਸ ਦੇ ਨਾਮ ਉੱਤੇ ਆਸ ਰੱਖਣਗੀਆਂ।</verse>
				<verse number="22">ਫਿਰ ਇੱਕ ਦੁਸ਼ਟ ਆਤਮਾ ਨਾਲ ਜਕੜੇ ਹੋਏ ਵਿਅਕਤੀ ਨੂੰ ਯਿਸੂ ਕੋਲ ਲਿਆਂਦਾ ਗਿਆ ਜਿਹੜਾ ਅੰਨ੍ਹਾ ਅਤੇ ਗੂੰਗਾ ਸੀ; ਯਿਸੂ ਨੇ ਉਸ ਨੂੰ ਚੰਗਾ ਕਰ ਦਿੱਤਾ ਅਤੇ ਉਹ ਗੂੰਗਾ ਬੋਲਣ ਅਤੇ ਵੇਖਣ ਲੱਗ ਪਿਆ।</verse>
				<verse number="23">ਤਦ ਸਾਰੀ ਭੀੜ ਹੈਰਾਨ ਹੋ ਕੇ ਕਹਿਣ ਲੱਗੀ, “ਕਿਤੇ ਇਹੋ ਤਾਂ ਦਾਊਦ ਦਾ ਪੁੱਤਰ ਨਹੀਂ?”</verse>
				<verse number="24">ਪਰ ਫ਼ਰੀਸੀਆਂ ਨੇ ਇਹ ਸੁਣ ਕੇ ਕਿਹਾ, “ਇਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”</verse>
				<verse number="25">ਯਿਸੂ ਨੇ ਉਨ੍ਹਾਂ ਦੇ ਵਿਚਾਰ ਜਾਣ ਕੇ ਉਨ੍ਹਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਸ ਨਗਰ ਜਾਂ ਘਰ ਵਿੱਚ ਫੁੱਟ ਪੈ ਜਾਵੇ ਉਹ ਕਾਇਮ ਨਾ ਰਹੇਗਾ।</verse>
				<verse number="26">ਜੇ ਸ਼ੈਤਾਨ ਹੀ ਸ਼ੈਤਾਨ ਨੂੰ ਕੱਢੇ ਤਾਂ ਉਹ ਆਪਣਾ ਹੀ ਵਿਰੋਧੀ ਹੋ ਜਾਂਦਾ ਹੈ; ਫਿਰ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ?</verse>
				<verse number="27">ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡੇ ਨਿਆਂਕਾਰ ਉਹੀ ਹੋਣਗੇ।</verse>
				<verse number="28">ਜੇ ਮੈਂ ਪਰਮੇਸ਼ਰ ਦੇ ਆਤਮਾ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ।</verse>
				<verse number="29">ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਕਿਵੇਂ ਲੁੱਟ ਸਕਦਾ ਹੈ, ਜਦੋਂ ਤੱਕ ਕਿ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ? ਅਤੇ ਫਿਰ ਉਸ ਦੇ ਘਰ ਨੂੰ ਲੁੱਟੇਗਾ।</verse>
				<verse number="30">ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ।</verse>
				<verse number="31">ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮਨੁੱਖਾਂ ਦਾ ਹਰ ਤਰ੍ਹਾਂ ਦਾ ਪਾਪ ਅਤੇ ਨਿੰਦਾ ਮਾਫ਼ ਕੀਤੀ ਜਾਵੇਗੀ, ਪਰ ਆਤਮਾ ਦੀ ਨਿੰਦਾ ਮਾਫ਼ ਨਹੀਂ ਕੀਤੀ ਜਾਵੇਗੀ।</verse>
				<verse number="32">ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਗੱਲ ਕਰੇ, ਉਸ ਨੂੰ ਮਾਫ਼ ਕੀਤਾ ਜਾਵੇਗਾ, ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਬੋਲੇ, ਇਹ ਉਸ ਨੂੰ ਨਾ ਇਸ ਯੁਗ ਵਿੱਚ ਅਤੇ ਨਾ ਆਉਣ ਵਾਲੇ ਯੁਗ ਵਿੱਚ ਮਾਫ਼ ਕੀਤਾ ਜਾਵੇਗਾ।</verse>
				<verse number="33">“ਜੇ ਦਰਖ਼ਤ ਨੂੰ ਚੰਗਾ ਕਹੋ ਤਾਂ ਉਸ ਦੇ ਫਲ ਨੂੰ ਵੀ ਚੰਗਾ ਕਹੋ, ਜਾਂ ਦਰਖ਼ਤ ਨੂੰ ਮਾੜਾ ਕਹੋ ਅਤੇ ਉਸ ਦੇ ਫਲ ਨੂੰ ਵੀ ਮਾੜਾ ਕਹੋ, ਕਿਉਂਕਿ ਦਰਖ਼ਤ ਆਪਣੇ ਫਲ ਤੋਂ ਹੀ ਪਛਾਣਿਆ ਜਾਂਦਾ ਹੈ।</verse>
				<verse number="34">ਹੇ ਸੱਪਾਂ ਦੇ ਬੱਚਿਓ, ਤੁਸੀਂ ਬੁਰੇ ਹੋ ਕੇ ਚੰਗੀਆਂ ਗੱਲਾਂ ਕਿਵੇਂ ਬੋਲ ਸਕਦੇ ਹੋ? ਕਿਉਂਕਿ ਜੋ ਮਨ ਵਿੱਚ ਭਰਿਆ ਹੈ, ਉਹੀ ਮੂੰਹੋਂ ਨਿੱਕਲਦਾ ਹੈ।</verse>
				<verse number="35">ਭਲਾ ਮਨੁੱਖ ਆਪਣੇ ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਆਪਣੇ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ।</verse>
				<verse number="36">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਿਆਂ ਦੇ ਦਿਨ ਮਨੁੱਖ ਹਰੇਕ ਨਿਕੰਮੀ ਗੱਲ ਦਾ ਜਿਹੜੀ ਉਹ ਬੋਲਦੇ ਹਨ, ਲੇਖਾ ਦੇਣਗੇ;</verse>
				<verse number="37">ਕਿਉਂਕਿ ਤੂੰ ਆਪਣੀਆਂ ਗੱਲਾਂ ਤੋਂ ਹੀ ਧਰਮੀ ਅਤੇ ਆਪਣੀਆਂ ਗੱਲਾਂ ਤੋਂ ਹੀ ਦੋਸ਼ੀ ਠਹਿਰਾਇਆ ਜਾਵੇਂਗਾ।”</verse>
				<verse number="38">ਤਦ ਕੁਝ ਸ਼ਾਸਤਰੀਆਂ ਅਤੇ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਹੇ ਗੁਰੂ, ਅਸੀਂ ਤੇਰੇ ਕੋਲੋਂ ਕੋਈ ਚਿੰਨ੍ਹ ਵੇਖਣਾ ਚਾਹੁੰਦੇ ਹਾਂ।”</verse>
				<verse number="39">ਪਰ ਉਸ ਨੇ ਉੱਤਰ ਦਿੱਤਾ, “ਬੁਰੀ ਅਤੇ ਵਿਭਚਾਰੀ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੂਨਾਹ ਨਬੀ ਦੇ ਚਿੰਨ੍ਹ ਤੋਂ ਇਲਾਵਾ ਇਸ ਨੂੰ ਕੋਈ ਹੋਰ ਚਿੰਨ੍ਹ ਨਹੀਂ ਦਿੱਤਾ ਜਾਵੇਗਾ।</verse>
				<verse number="40">ਕਿਉਂਕਿ ਜਿਸ ਤਰ੍ਹਾਂ ਯੂਨਾਹ ਤਿੰਨ ਦਿਨ ਅਤੇ ਤਿੰਨ ਰਾਤ ਵਿਸ਼ਾਲ ਮੱਛੀ ਦੇ ਪੇਟ ਵਿੱਚ ਰਿਹਾ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਤਿੰਨ ਦਿਨ ਅਤੇ ਤਿੰਨ ਰਾਤ ਧਰਤੀ ਦੇ ਅੰਦਰ ਰਹੇਗਾ।</verse>
				<verse number="41">ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।</verse>
				<verse number="42">ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੀ ਹੋਵੇਗੀ ਅਤੇ ਉਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੇ ਸਿਰੇ ਤੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।</verse>
				<verse number="43">“ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕੀਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਉਸ ਨੂੰ ਨਹੀਂ ਮਿਲਦਾ।</verse>
				<verse number="44">ਤਦ ਉਹ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਨਿੱਕਲੀ ਸੀ, ਮੁੜ ਜਾਵਾਂਗੀ’ ਅਤੇ ਉਹ ਆ ਕੇ ਉਸ ਨੂੰ ਖਾਲੀ ਅਤੇ ਝਾੜਿਆ ਸੁਆਰਿਆ ਪਾਉਂਦੀ ਹੈ।</verse>
				<verse number="45">ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਆਪਣੇ ਨਾਲ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ। ਇਸ ਬੁਰੀ ਪੀੜ੍ਹੀ ਨਾਲ ਵੀ ਅਜਿਹਾ ਹੀ ਹੋਵੇਗਾ।”</verse>
				<verse number="46">ਉਹ ਅਜੇ ਲੋਕਾਂ ਨਾਲ ਗੱਲਾਂ ਕਰ ਹੀ ਰਿਹਾ ਸੀ ਕਿ ਵੇਖੋ, ਉਸ ਦੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਸਨ ਅਤੇ ਉਸ ਨਾਲ ਗੱਲ ਕਰਨਾ ਚਾਹੁੰਦੇ ਸਨ।</verse>
				<verse number="47">ਤਦ ਕਿਸੇ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ।”</verse>
				<verse number="48">ਪਰ ਉਸ ਨੇ ਉਸ ਸੁਨੇਹਾ ਦੇਣ ਵਾਲੇ ਨੂੰ ਉੱਤਰ ਦਿੱਤਾ, “ਕੌਣ ਹੈ ਮੇਰੀ ਮਾਤਾ ਅਤੇ ਕੌਣ ਹਨ ਮੇਰੇ ਭਰਾ?”</verse>
				<verse number="49">ਫਿਰ ਉਸ ਨੇ ਆਪਣੇ ਚੇਲਿਆਂ ਵੱਲ ਹੱਥ ਕਰਕੇ ਕਿਹਾ, “ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ;</verse>
				<verse number="50">ਕਿਉਂਕਿ ਜੋ ਕੋਈ ਮੇਰੇ ਸਵਰਗੀ ਪਿਤਾ ਦੀ ਇੱਛਾ ਉੱਤੇ ਚੱਲਦਾ ਹੈ, ਉਹੋ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”</verse>
			</chapter>
			<chapter number="13">
				<verse number="1">ਉਸੇ ਦਿਨ ਯਿਸੂ ਘਰੋਂ ਨਿੱਕਲ ਕੇ ਝੀਲ ਦੇ ਕਿਨਾਰੇ ਜਾ ਬੈਠਾ</verse>
				<verse number="2">ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਕੰਢੇ 'ਤੇ ਖੜ੍ਹੀ ਰਹੀ।</verse>
				<verse number="3">ਤਦ ਉਸ ਨੇ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ, “ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ।</verse>
				<verse number="4">ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।</verse>
				<verse number="5">ਪਰ ਕੁਝ ਪਥਰੀਲੀ ਥਾਂ 'ਤੇ ਡਿੱਗੇ, ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ।</verse>
				<verse number="6">ਪਰ ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ।</verse>
				<verse number="7">ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਉਨ੍ਹਾਂ ਨੇ ਵਧਕੇ ਬੀਜ ਨੂੰ ਦਬਾ ਲਿਆ।</verse>
				<verse number="8">ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਫਲੇ; ਕੋਈ ਸੌ ਗੁਣਾ ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।</verse>
				<verse number="9">ਜਿਸ ਦੇ ਕੰਨ ਹੋਣ, ਉਹ ਸੁਣ ਲਵੇ।”</verse>
				<verse number="10">ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਨਾਲ ਦ੍ਰਿਸ਼ਟਾਂਤਾਂ ਵਿੱਚ ਕਿਉਂ ਗੱਲਾਂ ਕਰਦਾ ਹੈਂ?”</verse>
				<verse number="11">ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕਿਉਂਕਿ ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਸਵਰਗ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਉਨ੍ਹਾਂ ਨੂੰ ਨਹੀਂ।</verse>
				<verse number="12">ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।</verse>
				<verse number="13">ਮੈਂ ਉਨ੍ਹਾਂ ਨਾਲ ਇਸ ਲਈ ਦ੍ਰਿਸ਼ਟਾਂਤਾਂ ਵਿੱਚ ਗੱਲਾਂ ਕਰਦਾ ਹਾਂ, ਕਿਉਂਕਿ ਉਹ ਵੇਖਦੇ ਹੋਏ ਵੀ ਨਹੀਂ ਵੇਖਦੇ ਅਤੇ ਸੁਣਦੇ ਹੋਏ ਵੀ ਨਹੀਂ ਸੁਣਦੇ ਅਤੇ ਨਾ ਹੀ ਸਮਝਦੇ ਹਨ।</verse>
				<verse number="14">ਉਨ੍ਹਾਂ ਦੇ ਵਿਖੇ ਯਸਾਯਾਹ ਦੀ ਇਹ ਭਵਿੱਖਬਾਣੀ ਪੂਰੀ ਹੁੰਦੀ ਹੈ: ਤੁਸੀਂ ਸੁਣੋਗੇ ਤਾਂ ਸਹੀ, ਪਰ ਸਮਝੋਗੇ ਨਹੀਂ; ਵੇਖੋਗੇ ਤਾਂ ਸਹੀ, ਪਰ ਬੁੱਝੋਗੇ ਨਹੀਂ।</verse>
				<verse number="15">ਕਿਉਂਕਿ ਇਸ ਪਰਜਾ ਦਾ ਮਨ ਮੋਟਾ ਹੋ ਗਿਆ ਹੈ; ਇਹ ਕੰਨਾਂ ਤੋਂ ਉੱਚਾ ਸੁਣਦੇ ਹਨ ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਣ ਅਤੇ ਕੰਨਾਂ ਨਾਲ ਸੁਣਨ ਅਤੇ ਮਨ ਤੋਂ ਸਮਝਣ ਅਤੇ ਮੁੜ ਆਉਣ ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।</verse>
				<verse number="16">ਪਰ ਧੰਨ ਹਨ ਤੁਹਾਡੀਆਂ ਅੱਖਾਂ ਕਿਉਂਕਿ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਕਿਉਂਕਿ ਉਹ ਸੁਣਦੇ ਹਨ।</verse>
				<verse number="17">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਧਰਮੀਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ, ਸੁਣਨਾ ਚਾਹਿਆ ਪਰ ਨਾ ਸੁਣਿਆ।</verse>
				<verse number="18">“ਇਸ ਲਈ ਤੁਸੀਂ ਬੀਜਣ ਵਾਲੇ ਦਾ ਦ੍ਰਿਸ਼ਟਾਂਤ ਸੁਣੋ।</verse>
				<verse number="19">ਜਦੋਂ ਕੋਈ ਰਾਜ ਦਾ ਵਚਨ ਸੁਣਦਾ ਹੈ ਪਰ ਸਮਝਦਾ ਨਹੀਂ, ਤਦ ਜੋ ਉਸ ਦੇ ਮਨ ਵਿੱਚ ਬੀਜਿਆ ਗਿਆ ਸੀ ਦੁਸ਼ਟ ਆ ਕੇ ਉਸ ਨੂੰ ਖੋਹ ਲੈਂਦਾ ਹੈ; ਇਹ ਉਹ ਹੈ ਜੋ ਰਾਹ ਦੇ ਕਿਨਾਰੇ ਬੀਜਿਆ ਗਿਆ ਸੀ।</verse>
				<verse number="20">ਜੋ ਪਥਰੀਲੀ ਥਾਂ 'ਤੇ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣ ਕੇ ਤੁਰੰਤ ਖੁਸ਼ੀ ਨਾਲ ਸਵੀਕਾਰ ਕਰ ਲੈਂਦਾ ਹੈ,</verse>
				<verse number="21">ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦਾ ਅਤੇ ਥੋੜ੍ਹੇ ਸਮੇਂ ਲਈ ਹੁੰਦਾ ਹੈ। ਪਰ ਜਦੋਂ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਾ ਹੈ ਤਾਂ ਉਹ ਤੁਰੰਤ ਠੋਕਰ ਖਾਂਦਾ ਹੈ।</verse>
				<verse number="22">ਜੋ ਕੰਡਿਆਲੀਆਂ ਝਾੜੀਆਂ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਹੈ ਪਰ ਸੰਸਾਰ ਦੀ ਚਿੰਤਾ ਅਤੇ ਧਨ ਦਾ ਧੋਖਾ ਵਚਨ ਨੂੰ ਦਬਾ ਦਿੰਦਾ ਹੈ ਅਤੇ ਇਹ ਫਲਹੀਣ ਰਹਿ ਜਾਂਦਾ ਹੈ।</verse>
				<verse number="23">ਪਰ ਜੋ ਚੰਗੀ ਜ਼ਮੀਨ ਵਿੱਚ ਬੀਜਿਆ ਗਿਆ, ਇਹ ਉਹ ਹੈ ਜਿਹੜਾ ਵਚਨ ਨੂੰ ਸੁਣਦਾ ਅਤੇ ਸਮਝਦਾ ਹੈ। ਇਹ ਜ਼ਰੂਰ ਫਲ ਦਿੰਦਾ ਹੈ; ਕੋਈ ਸੌ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਤੀਹ ਗੁਣਾ।”</verse>
				<verse number="24">ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਉਸ ਮਨੁੱਖ ਵਰਗਾ ਹੈ ਜਿਸ ਨੇ ਆਪਣੇ ਖੇਤ ਵਿੱਚ ਚੰਗਾ ਬੀਜ ਬੀਜਿਆ।</verse>
				<verse number="25">ਪਰ ਜਦੋਂ ਲੋਕ ਸੌਂ ਰਹੇ ਸਨ ਤਾਂ ਉਸ ਦਾ ਵੈਰੀ ਆਇਆ ਅਤੇ ਕਣਕ ਵਿੱਚ ਜੰਗਲੀ ਬੂਟੀ ਬੀਜ ਕੇ ਚਲਾ ਗਿਆ।</verse>
				<verse number="26">ਜਦੋਂ ਕਰੂੰਬਲਾਂ ਨਿੱਕਲੀਆਂ ਅਤੇ ਸਿੱਟੇ ਲੱਗੇ ਤਾਂ ਜੰਗਲੀ ਬੂਟੀ ਵੀ ਵਿਖਾਈ ਦਿੱਤੀ।</verse>
				<verse number="27">ਤਦ ਘਰ ਦੇ ਮਾਲਕ ਦੇ ਦਾਸਾਂ ਨੇ ਕੋਲ ਆ ਕੇ ਉਸ ਨੂੰ ਕਿਹਾ, ‘ਹੇ ਮਾਲਕ, ਕੀ ਤੁਸੀਂ ਆਪਣੇ ਖੇਤ ਵਿੱਚ ਚੰਗਾ ਬੀਜ ਨਹੀਂ ਸੀ ਬੀਜਿਆ? ਫਿਰ ਇਹ ਜੰਗਲੀ ਬੂਟੀ ਕਿੱਥੋਂ ਆਈ’?</verse>
				<verse number="28">ਉਸ ਨੇ ਉਨ੍ਹਾਂ ਨੂੰ ਕਿਹਾ, ‘ਇਹ ਕਿਸੇ ਵੈਰੀ ਨੇ ਕੀਤਾ ਹੈ’। ਤਦ ਦਾਸਾਂ ਨੇ ਉਸ ਨੂੰ ਕਿਹਾ, ‘ਕੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਾ ਕੇ ਇਸ ਨੂੰ ਇਕੱਠਾ ਕਰੀਏ’?</verse>
				<verse number="29">ਪਰ ਉਸ ਨੇ ਕਿਹਾ, ‘ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਜੰਗਲੀ ਬੂਟੀ ਇਕੱਠਾ ਕਰਦਿਆਂ ਤੁਸੀਂ ਇਸ ਨਾਲ ਕਣਕ ਨੂੰ ਵੀ ਪੁੱਟ ਸੁੱਟੋ।</verse>
				<verse number="30">ਵਾਢੀ ਤੱਕ ਦੋਹਾਂ ਨੂੰ ਇਕੱਠੇ ਵਧਣ ਦਿਓ ਅਤੇ ਵਾਢੀ ਦੇ ਸਮੇਂ ਮੈਂ ਵਾਢਿਆਂ ਨੂੰ ਕਹਾਂਗਾ ਕਿ ਪਹਿਲਾਂ ਜੰਗਲੀ ਬੂਟੀ ਨੂੰ ਇਕੱਠਾ ਕਰੋ ਅਤੇ ਸਾੜਨ ਲਈ ਉਸ ਦੀਆਂ ਪੂਲੀਆਂ ਬੰਨ੍ਹੋ, ਪਰ ਕਣਕ ਨੂੰ ਮੇਰੇ ਕੋਠੇ ਵਿੱਚ ਜਮ੍ਹਾ ਕਰੋ’।”</verse>
				<verse number="31">ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਰਾਈ ਦੇ ਇੱਕ ਦਾਣੇ ਵਰਗਾ ਹੈ ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਖੇਤ ਵਿੱਚ ਬੀਜਿਆ,</verse>
				<verse number="32">ਜੋ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ, ਪਰ ਜਦੋਂ ਵਧਦਾ ਹੈ ਤਾਂ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਇੱਕ ਅਜਿਹਾ ਦਰਖ਼ਤ ਬਣ ਜਾਂਦਾ ਹੈ ਕਿ ਅਕਾਸ਼ ਦੇ ਪੰਛੀ ਆ ਕੇ ਉਸ ਦੀਆਂ ਟਹਿਣੀਆਂ ਉੱਤੇ ਬਸੇਰਾ ਕਰਦੇ ਹਨ।”</verse>
				<verse number="33">ਫਿਰ ਉਸ ਨੇ ਉਨ੍ਹਾਂ ਨੂੰ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, “ਸਵਰਗ ਦਾ ਰਾਜ ਖ਼ਮੀਰ ਵਰਗਾ ਹੈ ਜਿਸ ਨੂੰ ਕਿਸੇ ਔਰਤ ਨੇ ਲੈ ਕੇ ਤਿੰਨ ਮਾਪ ਆਟੇ ਵਿੱਚ ਮਿਲਾਇਆ ਅਤੇ ਹੌਲੀ-ਹੌਲੀ ਉਹ ਸਾਰਾ ਖ਼ਮੀਰਾ ਹੋ ਗਿਆ।”</verse>
				<verse number="34">ਯਿਸੂ ਨੇ ਇਹ ਸਾਰੀਆਂ ਗੱਲਾਂ ਭੀੜ ਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਅਤੇ ਬਿਨਾਂ ਦ੍ਰਿਸ਼ਟਾਂਤਾਂ ਦੇ ਉਹ ਉਨ੍ਹਾਂ ਨਾਲ ਨਹੀਂ ਸੀ ਬੋਲਦਾ,</verse>
				<verse number="35">ਤਾਂਕਿ ਉਹ ਵਚਨ ਜਿਹੜਾ ਨਬੀ ਦੇ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ: ਮੈਂ ਦ੍ਰਿਸ਼ਟਾਂਤਾਂ ਵਿੱਚ ਆਪਣਾ ਮੂੰਹ ਖੋਲ੍ਹਾਂਗਾ ਅਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰਾਂਗਾ ਜਿਹੜੀਆਂ ਸੰਸਾਰ ਦੇ ਮੁੱਢ ਤੋਂ ਗੁਪਤ ਰਹੀਆਂ ਹਨ।</verse>
				<verse number="36">ਫਿਰ ਉਹ ਭੀੜ ਨੂੰ ਛੱਡ ਕੇ ਘਰ ਆਇਆ ਅਤੇ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਸਾਨੂੰ ਖੇਤ ਦੀ ਜੰਗਲੀ ਬੂਟੀ ਦਾ ਦ੍ਰਿਸ਼ਟਾਂਤ ਸਮਝਾ।”</verse>
				<verse number="37">ਉਸ ਨੇ ਉੱਤਰ ਦਿੱਤਾ, “ਚੰਗਾ ਬੀਜ ਬੀਜਣ ਵਾਲਾ ਮਨੁੱਖ ਦਾ ਪੁੱਤਰ ਹੈ</verse>
				<verse number="38">ਅਤੇ ਖੇਤ ਸੰਸਾਰ ਹੈ; ਚੰਗਾ ਬੀਜ ਰਾਜ ਦੇ ਪੁੱਤਰ ਹਨ, ਪਰ ਜੰਗਲੀ ਬੂਟੀ ਦੁਸ਼ਟ ਦੇ ਪੁੱਤਰ ਹਨ;</verse>
				<verse number="39">ਅਤੇ ਉਹ ਵੈਰੀ ਜਿਸ ਨੇ ਇਸ ਨੂੰ ਬੀਜਿਆ, ਸ਼ੈਤਾਨ ਹੈ। ਵਾਢੀ ਸੰਸਾਰ ਦਾ ਅੰਤ ਹੈ ਅਤੇ ਵਾਢੇ ਸਵਰਗਦੂਤ ਹਨ।</verse>
				<verse number="40">ਇਸ ਲਈ ਜਿਸ ਤਰ੍ਹਾਂ ਜੰਗਲੀ ਬੂਟੀ ਇਕੱਠੀ ਕਰਕੇ ਅੱਗ ਵਿੱਚ ਸਾੜੀ ਜਾਂਦੀ ਹੈ, ਉਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ।</verse>
				<verse number="41">ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਉਸ ਦੇ ਰਾਜ ਵਿੱਚੋਂ ਸਾਰੀਆਂ ਠੋਕਰ ਖੁਆਉਣ ਵਾਲੀਆਂ ਵਸਤਾਂ ਨੂੰ ਅਤੇ ਕੁਕਰਮੀਆਂ ਨੂੰ ਇਕੱਠਾ ਕਰਨਗੇ</verse>
				<verse number="42">ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।</verse>
				<verse number="43">ਤਦ ਧਰਮੀ ਆਪਣੇ ਪਿਤਾ ਦੇ ਰਾਜ ਵਿੱਚ ਸੂਰਜ ਵਾਂਗ ਚਮਕਣਗੇ। ਜਿਸ ਦੇ ਕੰਨ ਹੋਣ, ਉਹ ਸੁਣ ਲਵੇ।”</verse>
				<verse number="44">“ਸਵਰਗ ਦਾ ਰਾਜ ਖੇਤ ਵਿੱਚ ਲੁਕੇ ਉਸ ਖਜ਼ਾਨੇ ਵਰਗਾ ਹੈ ਜੋ ਇੱਕ ਮਨੁੱਖ ਨੂੰ ਲੱਭਿਆ ਅਤੇ ਉਸ ਨੇ ਫਿਰ ਲੁਕਾ ਦਿੱਤਾ ਅਤੇ ਖੁਸ਼ੀ ਦੇ ਮਾਰੇ ਜਾ ਕੇ ਆਪਣਾ ਸਭ ਕੁਝ ਵੇਚਿਆ ਤੇ ਉਸ ਖੇਤ ਨੂੰ ਖਰੀਦ ਲਿਆ।</verse>
				<verse number="45">“ਫੇਰ ਸਵਰਗ ਦਾ ਰਾਜ ਇੱਕ ਵਪਾਰੀ ਵਰਗਾ ਹੈ ਜਿਹੜਾ ਚੰਗੇ ਮੋਤੀਆਂ ਦੀ ਖੋਜ ਵਿੱਚ ਸੀ;</verse>
				<verse number="46">ਜਦੋਂ ਉਸ ਨੂੰ ਇੱਕ ਕੀਮਤੀ ਮੋਤੀ ਮਿਲਿਆ ਤਾਂ ਉਸ ਨੇ ਜਾ ਕੇ ਆਪਣਾ ਸਭ ਕੁਝ ਵੇਚ ਦਿੱਤਾ ਅਤੇ ਉਸ ਨੂੰ ਖਰੀਦ ਲਿਆ।</verse>
				<verse number="47">“ਫੇਰ ਸਵਰਗ ਦਾ ਰਾਜ ਇੱਕ ਜਾਲ਼ ਵਰਗਾ ਹੈ ਜਿਹੜਾ ਝੀਲ ਵਿੱਚ ਸੁੱਟਿਆ ਗਿਆ ਅਤੇ ਕਈ ਕਿਸਮ ਦੀਆਂ ਮੱਛੀਆਂ ਇਕੱਠੀਆਂ ਕਰ ਲਿਆਇਆ।</verse>
				<verse number="48">ਜਦੋਂ ਇਹ ਭਰ ਗਿਆ ਤਾਂ ਲੋਕ ਇਸ ਨੂੰ ਕੰਢੇ 'ਤੇ ਖਿੱਚ ਲਿਆਏ ਅਤੇ ਬੈਠ ਕੇ ਚੰਗੀਆਂ ਮੱਛੀਆਂ ਨੂੰ ਬਰਤਨਾਂ ਵਿੱਚ ਇਕੱਠਾ ਕੀਤਾ ਅਤੇ ਖਰਾਬ ਨੂੰ ਬਾਹਰ ਸੁੱਟ ਦਿੱਤਾ।</verse>
				<verse number="49">ਇਸੇ ਤਰ੍ਹਾਂ ਸੰਸਾਰ ਦੇ ਅੰਤ ਵਿੱਚ ਹੋਵੇਗਾ; ਸਵਰਗਦੂਤ ਆਉਣਗੇ ਅਤੇ ਦੁਸ਼ਟਾਂ ਨੂੰ ਧਰਮੀਆਂ ਤੋਂ ਅਲੱਗ ਕਰਨਗੇ</verse>
				<verse number="50">ਅਤੇ ਉਨ੍ਹਾਂ ਨੂੰ ਅੱਗ ਦੀ ਭੱਠੀ ਵਿੱਚ ਸੁੱਟ ਦੇਣਗੇ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।</verse>
				<verse number="51">“ਕੀ ਤੁਹਾਨੂੰ ਇਹ ਸਭ ਗੱਲਾਂ ਸਮਝ ਆਈਆਂ?” ਉਨ੍ਹਾਂ ਉਸ ਨੂੰ ਕਿਹਾ, “ਹਾਂ ਪ੍ਰਭੂ ।”</verse>
				<verse number="52">ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਲਈ ਹਰੇਕ ਸ਼ਾਸਤਰੀ ਜਿਸ ਨੇ ਸਵਰਗ ਦੇ ਰਾਜ ਦੀ ਸਿੱਖਿਆ ਹਾਸਲ ਕੀਤੀ ਹੈ, ਘਰ ਦੇ ਉਸ ਮਾਲਕ ਵਰਗਾ ਹੈ ਜਿਹੜਾ ਆਪਣੇ ਖਜ਼ਾਨੇ ਵਿੱਚੋਂ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਕੱਢਦਾ ਹੈ।”</verse>
				<verse number="53">ਜਦੋਂ ਯਿਸੂ ਇਹ ਦ੍ਰਿਸ਼ਟਾਂਤ ਕਹਿ ਚੁੱਕਾ ਤਾਂ ਉੱਥੋਂ ਚਲਾ ਗਿਆ।</verse>
				<verse number="54">ਫਿਰ ਉਹ ਆਪਣੇ ਨਗਰ ਵਿੱਚ ਆਇਆ ਅਤੇ ਉਨ੍ਹਾਂ ਦੇ ਸਭਾ-ਘਰ ਵਿੱਚ ਉਨ੍ਹਾਂ ਨੂੰ ਅਜਿਹਾ ਉਪਦੇਸ਼ ਦੇਣ ਲੱਗਾ ਕਿ ਉਹ ਹੈਰਾਨ ਹੋ ਕੇ ਕਹਿਣ ਲੱਗੇ, “ਇਸ ਨੂੰ ਇਹ ਗਿਆਨ ਅਤੇ ਸਮਰੱਥਾ ਕਿੱਥੋਂ ਮਿਲੀ?</verse>
				<verse number="55">ਕੀ ਇਹ ਤਰਖਾਣ ਦਾ ਪੁੱਤਰ ਨਹੀਂ ਹੈ? ਕੀ ਇਸ ਦੀ ਮਾਤਾ ਦਾ ਨਾਮ ਮਰਿਯਮ ਨਹੀਂ ਅਤੇ ਇਸ ਦੇ ਭਰਾ ਯਾਕੂਬ, ਯੂਸੁਫ਼, ਸ਼ਮਊਨ ਅਤੇ ਯਹੂਦਾ ਨਹੀਂ?</verse>
				<verse number="56">ਕੀ ਇਸ ਦੀਆਂ ਸੱਭੇ ਭੈਣਾਂ ਸਾਡੇ ਵਿਚਕਾਰ ਨਹੀਂ ਰਹਿੰਦੀਆਂ? ਫਿਰ ਇਹ ਸਭ ਇਸ ਨੂੰ ਕਿੱਥੋਂ ਹਾਸਲ ਹੋਇਆ?”</verse>
				<verse number="57">ਸੋ ਉਨ੍ਹਾਂ ਉਸ ਤੋਂ ਠੋਕਰ ਖਾਧੀ। ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਨਬੀ ਦਾ ਆਪਣੇ ਨਗਰ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।”</verse>
				<verse number="58">ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਉਸ ਨੇ ਉੱਥੇ ਜ਼ਿਆਦਾ ਚਮਤਕਾਰ ਨਾ ਕੀਤੇ।</verse>
			</chapter>
			<chapter number="14">
				<verse number="1">ਉਸ ਸਮੇਂ ਹੇਰੋਦੇਸ ਨੇ ਜੋ ਦੇਸ ਦੇ ਚੌਥਾਈ ਹਿੱਸੇ ਦਾ ਸ਼ਾਸਕ ਸੀ, ਯਿਸੂ ਦੀ ਚਰਚਾ ਸੁਣੀ।</verse>
				<verse number="2">ਉਸ ਨੇ ਆਪਣੇ ਸੇਵਕਾਂ ਨੂੰ ਕਿਹਾ, “ਇਹ ਯੂਹੰਨਾ ਬਪਤਿਸਮਾ ਦੇਣ ਵਾਲਾ ਹੈ; ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇਸੇ ਕਰਕੇ ਉਸ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ!”</verse>
				<verse number="3">ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਯੂਹੰਨਾ ਨੂੰ ਫੜ ਕੇ ਬੰਨ੍ਹਿਆ ਅਤੇ ਕੈਦਖ਼ਾਨੇ ਵਿੱਚ ਪਾ ਦਿੱਤਾ ਸੀ,</verse>
				<verse number="4">ਕਿਉਂਕਿ ਯੂਹੰਨਾ ਨੇ ਉਸ ਨੂੰ ਕਿਹਾ ਸੀ, “ਉਸ ਨੂੰ ਰੱਖਣਾ ਤੇਰੇ ਲਈ ਯੋਗ ਨਹੀਂ ਹੈ।”</verse>
				<verse number="5">ਸੋ ਹੇਰੋਦੇਸ ਉਸ ਨੂੰ ਮਾਰ ਸੁੱਟਣਾ ਚਾਹੁੰਦਾ ਸੀ ਪਰ ਲੋਕਾਂ ਕੋਲੋਂ ਡਰਦਾ ਸੀ, ਕਿਉਂਕਿ ਉਹ ਉਸ ਨੂੰ ਨਬੀ ਮੰਨਦੇ ਸਨ।</verse>
				<verse number="6">ਜਦੋਂ ਹੇਰੋਦੇਸ ਦਾ ਜਨਮ ਦਿਨ ਆਇਆ ਤਾਂ ਹੇਰੋਦਿਯਾਸ ਦੀ ਬੇਟੀ ਨੇ ਲੋਕਾਂ ਸਾਹਮਣੇ ਨੱਚ ਕੇ ਹੇਰੋਦੇਸ ਨੂੰ ਖੁਸ਼ ਕੀਤਾ।</verse>
				<verse number="7">ਸੋ ਉਸ ਨੇ ਸੌਂਹ ਖਾ ਕੇ ਉਸ ਨਾਲ ਵਾਇਦਾ ਕੀਤਾ ਕਿ ਜੋ ਕੁਝ ਤੂੰ ਮੰਗੇ, ਮੈਂ ਤੈਨੂੰ ਦਿਆਂਗਾ।</verse>
				<verse number="8">ਤਦ ਆਪਣੀ ਮਾਂ ਦੁਆਰਾ ਉਕਸਾਏ ਜਾਣ 'ਤੇ ਉਸ ਨੇ ਕਿਹਾ, “ਮੈਨੂੰ ਇੱਥੇ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”</verse>
				<verse number="9">ਰਾਜਾ ਦੁਖੀ ਹੋਇਆ, ਪਰ ਆਪਣੀ ਸੌਂਹ ਅਤੇ ਨਾਲ ਬੈਠੇ ਲੋਕਾਂ ਦੇ ਕਾਰਨ ਉਸ ਨੇ ਹੁਕਮ ਦਿੱਤਾ ਕਿ ਲਿਆ ਦਿੱਤਾ ਜਾਵੇ।</verse>
				<verse number="10">ਉਸ ਨੇ ਸਿਪਾਹੀ ਭੇਜ ਕੇ ਕੈਦਖ਼ਾਨੇ ਵਿੱਚ ਯੂਹੰਨਾ ਦਾ ਸਿਰ ਵਢਵਾ ਦਿੱਤਾ</verse>
				<verse number="11">ਅਤੇ ਉਸ ਦਾ ਸਿਰ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਗਿਆ ਅਤੇ ਉਹ ਉਸ ਨੂੰ ਆਪਣੀ ਮਾਂ ਕੋਲ ਲੈ ਗਈ।</verse>
				<verse number="12">ਤਦ ਯੂਹੰਨਾ ਦੇ ਚੇਲੇ ਆ ਕੇ ਲਾਸ਼ ਨੂੰ ਲੈ ਗਏ ਅਤੇ ਉਸ ਨੂੰ ਦਫ਼ਨਾ ਦਿੱਤਾ ਤੇ ਜਾ ਕੇ ਯਿਸੂ ਨੂੰ ਇਸ ਦੀ ਖ਼ਬਰ ਦਿੱਤੀ।</verse>
				<verse number="13">ਇਹ ਸੁਣ ਕੇ ਯਿਸੂ ਉੱਥੋਂ ਇਕੱਲਾ ਹੀ ਕਿਸ਼ਤੀ ਉੱਤੇ ਚੜ੍ਹ ਕੇ ਇਕਾਂਤ ਥਾਂ ਵੱਲ ਚਲਾ ਗਿਆ ਅਤੇ ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਨਗਰਾਂ ਵਿੱਚੋਂ ਪੈਦਲ ਹੀ ਉਸ ਦੇ ਪਿੱਛੇ ਗਏ।</verse>
				<verse number="14">ਜਦੋਂ ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਇੱਕ ਵੱਡੀ ਭੀੜ ਨੂੰ ਵੇਖਿਆ ਤਾਂ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਅਤੇ ਉਸ ਨੇ ਉਨ੍ਹਾਂ ਦੇ ਬਿਮਾਰਾਂ ਨੂੰ ਚੰਗਾ ਕੀਤਾ।</verse>
				<verse number="15">ਸ਼ਾਮ ਹੋਣ 'ਤੇ ਚੇਲੇ ਕੋਲ ਆ ਕੇ ਉਸ ਨੂੰ ਕਹਿਣ ਲੱਗੇ, “ਇਹ ਉਜਾੜ ਥਾਂ ਹੈ ਅਤੇ ਸਮਾਂ ਵੀ ਬਹੁਤ ਹੋ ਗਿਆ ਹੈ, ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਪਿੰਡਾਂ ਵਿੱਚ ਜਾ ਕੇ ਆਪਣੇ ਲਈ ਭੋਜਨ ਖਰੀਦ ਸਕਣ।”</verse>
				<verse number="16">ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੂੰ ਜਾਣ ਦੀ ਜ਼ਰੂਰਤ ਨਹੀਂ; ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।”</verse>
				<verse number="17">ਉਨ੍ਹਾਂ ਉਸ ਨੂੰ ਕਿਹਾ, “ਸਾਡੇ ਕੋਲ ਇੱਥੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ।”</verse>
				<verse number="18">ਯਿਸੂ ਨੇ ਕਿਹਾ, “ਉਨ੍ਹਾਂ ਨੂੰ ਇੱਥੇ ਮੇਰੇ ਕੋਲ ਲਿਆਓ।”</verse>
				<verse number="19">ਫਿਰ ਲੋਕਾਂ ਨੂੰ ਘਾਹ ਉੱਤੇ ਬੈਠਣ ਦਾ ਹੁਕਮ ਦੇ ਕੇ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਮੰਗੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ ਦਿੱਤੀਆਂ।</verse>
				<verse number="20">ਤਦ ਸਾਰੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।</verse>
				<verse number="21">ਖਾਣ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਲਗਭਗ ਪੰਜ ਹਜ਼ਾਰ ਆਦਮੀ ਸਨ।</verse>
				<verse number="22">ਫਿਰ ਤੁਰੰਤ ਉਸ ਨੇ ਚੇਲਿਆਂ ਨੂੰ ਜ਼ੋਰ ਪਾਇਆ ਕਿ ਜਦੋਂ ਤੱਕ ਮੈਂ ਭੀੜ ਨੂੰ ਵਿਦਾ ਨਾ ਕਰ ਲਵਾਂ, ਤੁਸੀਂ ਕਿਸ਼ਤੀ ਉੱਤੇ ਚੜ੍ਹ ਕੇ ਮੇਰੇ ਤੋਂ ਪਹਿਲਾਂ ਪਾਰ ਚਲੇ ਜਾਓ।</verse>
				<verse number="23">ਤਦ ਲੋਕਾਂ ਨੂੰ ਵਿਦਾ ਕਰਕੇ ਉਹ ਇਕਾਂਤ ਵਿੱਚ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ ਅਤੇ ਜਦੋਂ ਸ਼ਾਮ ਹੋਈ ਤਾਂ ਉਹ ਉੱਥੇ ਇਕੱਲਾ ਸੀ।</verse>
				<verse number="24">ਪਰ ਉਸ ਸਮੇਂ ਕਿਸ਼ਤੀ ਕਿਨਾਰੇ ਤੋਂ ਕਈ ਕਿਲੋਮੀਟਰ ਦੂਰ ਲਹਿਰਾਂ ਵਿੱਚ ਡੋਲਦੀ ਸੀ, ਕਿਉਂਕਿ ਹਵਾ ਸਾਹਮਣੀ ਸੀ।</verse>
				<verse number="25">ਰਾਤ ਦੇ ਲਗਭਗ ਤਿੰਨ ਵਜੇ ਯਿਸੂ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ।</verse>
				<verse number="26">ਪਰ ਚੇਲੇ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਘਬਰਾ ਗਏ ਅਤੇ ਕਹਿਣ ਲੱਗੇ, “ਇਹ ਤਾਂ ਕੋਈ ਭੂਤ ਹੈ!” ਅਤੇ ਡਰ ਦੇ ਮਾਰੇ ਚੀਕ ਉੱਠੇ।</verse>
				<verse number="27">ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ, “ਹੌਸਲਾ ਰੱਖੋ! ਮੈਂ ਹਾਂ, ਡਰੋ ਨਾ।”</verse>
				<verse number="28">ਤਦ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਜੇ ਤੂੰ ਹੈਂ ਤਾਂ ਮੈਨੂੰ ਪਾਣੀ ਉੱਤੇ ਤੁਰ ਕੇ ਆਪਣੇ ਕੋਲ ਆਉਣ ਦੀ ਆਗਿਆ ਦੇ।”</verse>
				<verse number="29">ਉਸ ਨੇ ਕਿਹਾ, “ਆ।” ਤਦ ਪਤਰਸ ਕਿਸ਼ਤੀ ਤੋਂ ਉੱਤਰਿਆ ਅਤੇ ਪਾਣੀ ਉੱਤੇ ਤੁਰਦਾ ਹੋਇਆ ਯਿਸੂ ਵੱਲ ਆਇਆ,</verse>
				<verse number="30">ਪਰ ਤੇਜ਼ ਹਵਾ ਨੂੰ ਵੇਖ ਕੇ ਡਰ ਗਿਆ ਅਤੇ ਜਦੋਂ ਡੁੱਬਣ ਲੱਗਾ ਤਾਂ ਚੀਕ ਕੇ ਬੋਲਿਆ, “ਹੇ ਪ੍ਰਭੂ, ਮੈਨੂੰ ਬਚਾ!”</verse>
				<verse number="31">ਯਿਸੂ ਨੇ ਤੁਰੰਤ ਹੱਥ ਵਧਾ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਆ, ਤੂੰ ਸ਼ੱਕ ਕਿਉਂ ਕੀਤਾ?”</verse>
				<verse number="32">ਜਦੋਂ ਉਹ ਕਿਸ਼ਤੀ ਉੱਤੇ ਚੜ੍ਹ ਗਏ ਤਾਂ ਹਵਾ ਥੰਮ੍ਹ ਗਈ</verse>
				<verse number="33">ਅਤੇ ਜਿਹੜੇ ਕਿਸ਼ਤੀ ਵਿੱਚ ਸਨ ਉਨ੍ਹਾਂ ਨੇ ਉਸ ਨੂੰ ਮੱਥਾ ਟੇਕ ਕੇ ਕਿਹਾ, “ਤੂੰ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਹੈਂ।”</verse>
				<verse number="34">ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ।</verse>
				<verse number="35">ਉੱਥੋਂ ਦੇ ਲੋਕਾਂ ਨੇ ਉਸ ਨੂੰ ਪਛਾਣ ਕੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਖ਼ਬਰ ਭੇਜੀ ਅਤੇ ਲੋਕ ਸਭ ਰੋਗੀਆਂ ਨੂੰ ਉਸ ਕੋਲ ਲਿਆਏ।</verse>
				<verse number="36">ਉਹ ਉਸ ਦੀ ਮਿੰਨਤ ਕਰਨ ਲੱਗੇ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹ ਲੈਣ ਦੇਵੇ ਅਤੇ ਜਿੰਨਿਆਂ ਨੇ ਛੂਹਿਆ ਉਹ ਚੰਗੇ ਹੋ ਗਏ।</verse>
			</chapter>
			<chapter number="15">
				<verse number="1">ਤਦ ਯਰੂਸ਼ਲਮ ਤੋਂ ਫ਼ਰੀਸੀ ਅਤੇ ਸ਼ਾਸਤਰੀ ਯਿਸੂ ਕੋਲ ਆ ਕੇ ਕਹਿਣ ਲੱਗੇ,</verse>
				<verse number="2">“ਤੇਰੇ ਚੇਲੇ ਪੁਰਖਿਆਂ ਦੀ ਰੀਤ ਨੂੰ ਕਿਉਂ ਤੋੜਦੇ ਹਨ? ਕਿਉਂਕਿ ਜਦੋਂ ਉਹ ਰੋਟੀ ਖਾਂਦੇ ਹਨ ਤਾਂ ਆਪਣੇ ਹੱਥ ਨਹੀਂ ਧੋਂਦੇ ।”</verse>
				<verse number="3">ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਵੀ ਆਪਣੀ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਕਿਉਂ ਤੋੜਦੇ ਹੋ?</verse>
				<verse number="4">ਕਿਉਂਕਿ ਪਰਮੇਸ਼ਰ ਨੇ ਕਿਹਾ ਹੈ, ‘ਆਪਣੇ ਮਾਤਾ-ਪਿਤਾ ਦਾ ਆਦਰ ਕਰ’ ਅਤੇ ‘ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ ਉਹ ਜਾਨੋਂ ਮਾਰਿਆ ਜਾਵੇ’।</verse>
				<verse number="5">ਪਰ ਤੁਸੀਂ ਕਹਿੰਦੇ ਹੋ, ‘ਜਿਹੜਾ ਆਪਣੇ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਸੀ, ਉਹ ਪਰਮੇਸ਼ਰ ਨੂੰ ਅਰਪਣ ਹੈ,</verse>
				<verse number="6">ਅਤੇ ਉਸ ਨੂੰ ਆਪਣੇ ਮਾਤਾ -ਪਿਤਾ ਦਾ ਆਦਰ ਕਰਨ ਦੀ ਲੋੜ ਨਹੀਂ ਹੈ’। ਇਸ ਤਰ੍ਹਾਂ ਤੁਸੀਂ ਆਪਣੀਆਂ ਰੀਤਾਂ ਦੇ ਕਰਕੇ ਪਰਮੇਸ਼ਰ ਦੇ ਵਚਨ ਨੂੰ ਵਿਅਰਥ ਕਰ ਦਿੱਤਾ ਹੈ।</verse>
				<verse number="7">ਹੇ ਪਖੰਡੀਓ, ਯਸਾਯਾਹ ਨੇ ਤੁਹਾਡੇ ਵਿਖੇ ਠੀਕ ਹੀ ਭਵਿੱਖਬਾਣੀ ਕੀਤੀ ਹੈ:</verse>
				<verse number="8">ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ;</verse>
				<verse number="9">ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ।”</verse>
				<verse number="10">ਫਿਰ ਉਸ ਨੇ ਲੋਕਾਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਸੁਣੋ ਅਤੇ ਸਮਝੋ;</verse>
				<verse number="11">ਜੋ ਮੂੰਹ ਵਿੱਚ ਜਾਂਦਾ ਹੈ, ਉਹ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ ਪਰ ਜੋ ਮੂੰਹੋਂ ਨਿੱਕਲਦਾ ਹੈ ਉਹੋ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।”</verse>
				<verse number="12">ਤਦ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਕੀ ਤੂੰ ਜਾਣਦਾ ਹੈਂ ਕਿ ਫ਼ਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ ਹੈ?”</verse>
				<verse number="13">ਉਸ ਨੇ ਕਿਹਾ, “ਹਰੇਕ ਬੂਟਾ ਜਿਸ ਨੂੰ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਉਹ ਜੜ੍ਹੋਂ ਪੁੱਟਿਆ ਜਾਵੇਗਾ।</verse>
				<verse number="14">ਉਨ੍ਹਾਂ ਨੂੰ ਰਹਿਣ ਦਿਓ, ਉਹ ਅੰਨ੍ਹਿਆਂ ਦੇ ਅੰਨ੍ਹੇ ਆਗੂ ਹਨ ਅਤੇ ਜੇ ਅੰਨ੍ਹਾ ਅੰਨ੍ਹੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ।”</verse>
				<verse number="15">ਪਤਰਸ ਨੇ ਉਸ ਨੂੰ ਕਿਹਾ, “ਇਹ ਦ੍ਰਿਸ਼ਟਾਂਤ ਸਾਨੂੰ ਸਮਝਾ।”</verse>
				<verse number="16">ਯਿਸੂ ਨੇ ਕਿਹਾ, “ਕੀ ਤੁਸੀਂ ਵੀ ਅਜੇ ਤੱਕ ਬੇਸਮਝ ਹੋ?</verse>
				<verse number="17">ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ, ਉਹ ਪੇਟ ਵਿੱਚ ਜਾਂਦਾ ਹੈ ਅਤੇ ਪਖਾਨੇ ਰਾਹੀਂ ਨਿੱਕਲ ਜਾਂਦਾ ਹੈ?</verse>
				<verse number="18">ਪਰ ਜੋ ਮੂੰਹੋਂ ਨਿੱਕਲਦਾ ਹੈ, ਉਹ ਦਿਲ ਵਿੱਚੋਂ ਆਉਂਦਾ ਹੈ ਅਤੇ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।</verse>
				<verse number="19">ਕਿਉਂਕਿ ਬੁਰੇ ਵਿਚਾਰ, ਹੱਤਿਆਵਾਂ, ਹਰਾਮਕਾਰੀਆਂ, ਵਿਭਚਾਰ, ਚੋਰੀਆਂ, ਝੂਠੀ ਗਵਾਹੀ ਅਤੇ ਨਿੰਦਾ ਦਿਲ ਵਿੱਚੋਂ ਹੀ ਨਿੱਕਲਦੇ ਹਨ।</verse>
				<verse number="20">ਇਹੋ ਗੱਲਾਂ ਹਨ ਜੋ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ, ਪਰ ਅਣਧੋਤੇ ਹੱਥਾਂ ਨਾਲ ਭੋਜਨ ਖਾਣਾ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ।”</verse>
				<verse number="21">ਫਿਰ ਯਿਸੂ ਉੱਥੋਂ ਨਿੱਕਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ</verse>
				<verse number="22">ਅਤੇ ਵੇਖੋ, ਇੱਕ ਕਨਾਨੀ ਔਰਤ ਉਸ ਇਲਾਕੇ ਵਿੱਚੋਂ ਆਈ ਅਤੇ ਪੁਕਾਰ ਕੇ ਕਹਿਣ ਲੱਗੀ, “ਹੇ ਪ੍ਰਭੂ! ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ। ਮੇਰੀ ਬੇਟੀ ਦੁਸ਼ਟ ਆਤਮਾ ਨਾਲ ਬੁਰੀ ਤਰ੍ਹਾਂ ਜਕੜੀ ਹੋਈ ਹੈ।”</verse>
				<verse number="23">ਪਰ ਉਸ ਨੇ ਉਹਨੂੰ ਕੋਈ ਉੱਤਰ ਨਾ ਦਿੱਤਾ। ਤਦ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਬੇਨਤੀ ਕੀਤੀ, “ਇਸ ਨੂੰ ਵਿਦਾ ਕਰ, ਕਿਉਂਕਿ ਇਹ ਸਾਡੇ ਮਗਰ ਰੌਲ਼ਾ ਪਾਉਂਦੀ ਹੈ।”</verse>
				<verse number="24">ਪਰ ਉਸ ਨੇ ਕਿਹਾ, “ਮੈਨੂੰ ਕੇਵਲ ਇਸਰਾਏਲ ਦੇ ਘਰਾਣੇ ਦੀਆਂ ਗੁਆਚੀਆਂ ਹੋਈਆਂ ਭੇਡਾਂ ਕੋਲ ਭੇਜਿਆ ਗਿਆ ਹੈ।”</verse>
				<verse number="25">ਪਰ ਉਹ ਆਈ ਅਤੇ ਉਸ ਨੂੰ ਮੱਥਾ ਟੇਕ ਕੇ ਕਹਿਣ ਲੱਗੀ, “ਪ੍ਰਭੂ ਜੀ, ਮੇਰੀ ਸਹਾਇਤਾ ਕਰੋ।”</verse>
				<verse number="26">ਉਸ ਨੇ ਉੱਤਰ ਦਿੱਤਾ, “ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”</verse>
				<verse number="27">ਉਹ ਬੋਲੀ, “ਹਾਂ ਪ੍ਰਭੂ, ਪਰ ਕਤੂਰੇ ਵੀ ਤਾਂ ਆਪਣੇ ਮਾਲਕਾਂ ਦੀ ਮੇਜ਼ ਤੋਂ ਡਿੱਗਿਆ ਹੋਇਆ ਚੂਰ-ਭੂਰ ਖਾਂਦੇ ਹਨ।”</verse>
				<verse number="28">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਹੇ ਔਰਤ, ਤੇਰਾ ਵਿਸ਼ਵਾਸ ਵੱਡਾ ਹੈ; ਜਿਸ ਤਰ੍ਹਾਂ ਤੂੰ ਚਾਹੁੰਦੀ ਹੈਂ, ਤੇਰੇ ਲਈ ਉਸੇ ਤਰ੍ਹਾਂ ਹੋਵੇ।” ਉਸੇ ਸਮੇਂ ਉਸ ਦੀ ਬੇਟੀ ਚੰਗੀ ਹੋ ਗਈ।</verse>
				<verse number="29">ਫਿਰ ਯਿਸੂ ਉੱਥੋਂ ਚੱਲ ਕੇ ਗਲੀਲ ਦੀ ਝੀਲ ਦੇ ਕਿਨਾਰੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬੈਠ ਗਿਆ।</verse>
				<verse number="30">ਤਦ ਬਹੁਤ ਸਾਰੇ ਲੋਕ ਲੰਗੜਿਆਂ, ਟੁੰਡਿਆਂ, ਅੰਨ੍ਹਿਆਂ, ਗੂੰਗਿਆਂ ਅਤੇ ਹੋਰ ਵੀ ਬਹੁਤ ਸਾਰਿਆਂ ਨੂੰ ਨਾਲ ਲੈ ਕੇ ਉਸ ਕੋਲ ਆਏ ਅਤੇ ਉਨ੍ਹਾਂ ਨੂੰ ਉਸ ਦੇ ਚਰਨਾਂ 'ਤੇ ਲਿਟਾ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="31">ਜਦੋਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ, ਟੁੰਡੇ ਚੰਗੇ ਹੁੰਦੇ, ਲੰਗੜੇ ਚੱਲਦੇ ਅਤੇ ਅੰਨ੍ਹੇ ਵੇਖਦੇ ਹਨ ਤਾਂ ਉਹ ਹੈਰਾਨ ਰਹਿ ਗਏ ਅਤੇ ਇਸਰਾਏਲ ਦੇ ਪਰਮੇਸ਼ਰ ਦੀ ਮਹਿਮਾ ਕੀਤੀ।</verse>
				<verse number="32">ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ, “ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਪਰ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ। ਮੈਂ ਇਨ੍ਹਾਂ ਨੂੰ ਭੁੱਖਿਆਂ ਵਿਦਾ ਨਹੀਂ ਕਰਨਾ ਚਾਹੁੰਦਾ, ਕਿਤੇ ਅਜਿਹਾ ਨਾ ਹੋਵੇ ਕਿ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣ।”</verse>
				<verse number="33">ਪਰ ਚੇਲਿਆਂ ਨੇ ਉਸ ਨੂੰ ਕਿਹਾ, “ਐਨੀ ਵੱਡੀ ਭੀੜ ਨੂੰ ਰਜਾਉਣ ਲਈ ਅਸੀਂ ਇਸ ਉਜਾੜ ਵਿੱਚ ਐਨੀਆਂ ਰੋਟੀਆਂ ਕਿੱਥੋਂ ਲਿਆਈਏ?”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ, “ਸੱਤ ਅਤੇ ਕੁਝ ਛੋਟੀਆਂ ਮੱਛੀਆਂ।”</verse>
				<verse number="35">ਤਦ ਉਸ ਨੇ ਲੋਕਾਂ ਨੂੰ ਜ਼ਮੀਨ 'ਤੇ ਬੈਠਣ ਦਾ ਹੁਕਮ ਦਿੱਤਾ</verse>
				<verse number="36">ਅਤੇ ਸੱਤ ਰੋਟੀਆਂ ਤੇ ਮੱਛੀਆਂ ਲੈ ਕੇ ਧੰਨਵਾਦ ਕੀਤਾ ਅਤੇ ਤੋੜ ਕੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਭੀੜ ਨੂੰ।</verse>
				<verse number="37">ਇਸ ਤਰ੍ਹਾਂ ਸਾਰੇ ਖਾ ਕੇ ਰੱਜ ਗਏ ਅਤੇ ਬਚੇ ਹੋਏ ਟੁਕੜਿਆਂ ਦੇ ਭਰੇ ਸੱਤ ਟੋਕਰੇ ਚੁੱਕੇ;</verse>
				<verse number="38">ਖਾਣ ਵਾਲਿਆਂ ਵਿੱਚ ਔਰਤਾਂ ਅਤੇ ਬੱਚਿਆਂ ਤੋਂ ਇਲਾਵਾ ਚਾਰ ਹਜ਼ਾਰ ਆਦਮੀ ਸਨ।</verse>
				<verse number="39">ਫਿਰ ਭੀੜ ਨੂੰ ਵਿਦਾ ਕਰਕੇ ਉਹ ਕਿਸ਼ਤੀ ਉੱਤੇ ਚੜ੍ਹਿਆ ਅਤੇ ਮਗਦਾਨ ਦੇ ਇਲਾਕੇ ਵਿੱਚ ਆਇਆ।</verse>
			</chapter>
			<chapter number="16">
				<verse number="1">ਫ਼ਰੀਸੀਆਂ ਅਤੇ ਸਦੂਕੀਆਂ ਨੇ ਕੋਲ ਆ ਕੇ ਉਸ ਨੂੰ ਪਰਖਣ ਲਈ ਇਹ ਮੰਗ ਕੀਤੀ ਕਿ ਉਹ ਉਨ੍ਹਾਂ ਨੂੰ ਅਕਾਸ਼ ਤੋਂ ਕੋਈ ਚਿੰਨ੍ਹ ਵਿਖਾਵੇ।</verse>
				<verse number="2">ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸ਼ਾਮ ਹੋਣ 'ਤੇ ਤੁਸੀਂ ਕਹਿੰਦੇ ਹੋ ਕਿ ਮੌਸਮ ਚੰਗਾ ਰਹੇਗਾ, ਕਿਉਂਕਿ ਅਕਾਸ਼ ਲਾਲ ਹੈ;</verse>
				<verse number="3">ਅਤੇ ਤੜਕੇ ਕਹਿੰਦੇ ਹੋ, ‘ਅੱਜ ਝੱਖੜ ਚੱਲੇਗਾ, ਕਿਉਂਕਿ ਅਕਾਸ਼ ਲਾਲ ਅਤੇ ਗਹਿਰਾ ਹੈ’। ਅਕਾਸ਼ ਦੇ ਲੱਛਣਾਂ ਨੂੰ ਸਮਝਣਾ ਤੁਹਾਨੂੰ ਆਉਂਦਾ ਹੈ ਪਰ ਸਮੇਂ ਦੇ ਚਿੰਨ੍ਹਾਂ ਤੋਂ ਤੁਸੀਂ ਅਣਜਾਣ ਹੋ।</verse>
				<verse number="4">ਬੁਰੀ ਅਤੇ ਵਿਭਚਾਰੀ ਪੀੜ੍ਹੀ ਚਿੰਨ੍ਹ ਚਾਹੁੰਦੀ ਹੈ, ਪਰ ਯੂਨਾਹ ਦੇ ਚਿੰਨ੍ਹ ਤੋਂ ਇਲਾਵਾ ਇਸ ਨੂੰ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।” ਤਦ ਉਹ ਉਨ੍ਹਾਂ ਨੂੰ ਛੱਡ ਕੇ ਚਲਾ ਗਿਆ।</verse>
				<verse number="5">ਫਿਰ ਚੇਲੇ ਝੀਲ ਦੇ ਪਾਰ ਪਹੁੰਚੇ ਪਰ ਉਹ ਰੋਟੀਆਂ ਲੈਣਾ ਭੁੱਲ ਗਏ ਸਨ।</verse>
				<verse number="6">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਵੇਖੋ, ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਖ਼ਬਰਦਾਰ ਰਹੋ।”</verse>
				<verse number="7">ਉਹ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਅਸੀਂ ਰੋਟੀਆਂ ਜੋ ਨਹੀਂ ਲਿਆਏ।”</verse>
				<verse number="8">ਪਰ ਇਹ ਜਾਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਤੁਸੀਂ ਆਪਸ ਵਿੱਚ ਇਹ ਵਿਚਾਰ ਕਿਉਂ ਕਰਦੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ?</verse>
				<verse number="9">ਕੀ ਤੁਸੀਂ ਅਜੇ ਵੀ ਨਹੀਂ ਸਮਝਦੇ ਅਤੇ ਕੀ ਤੁਹਾਨੂੰ ਪੰਜ ਹਜ਼ਾਰ ਲੋਕਾਂ ਦੀਆਂ ਪੰਜ ਰੋਟੀਆਂ ਯਾਦ ਨਹੀਂ ਅਤੇ ਇਹ ਕਿ ਤੁਸੀਂ ਕਿੰਨੀਆਂ ਟੋਕਰੀਆਂ ਚੁੱਕੀਆਂ?</verse>
				<verse number="10">ਅਤੇ ਨਾ ਹੀ ਚਾਰ ਹਜ਼ਾਰ ਲੋਕਾਂ ਦੀਆਂ ਸੱਤ ਰੋਟੀਆਂ ਅਤੇ ਨਾ ਇਹ ਕਿ ਤੁਸੀਂ ਕਿੰਨੇ ਟੋਕਰੇ ਚੁੱਕੇ?</verse>
				<verse number="11">ਤੁਸੀਂ ਕਿਉਂ ਨਹੀਂ ਸਮਝਦੇ ਕਿ ਮੈਂ ਤੁਹਾਨੂੰ ਰੋਟੀਆਂ ਬਾਰੇ ਨਹੀਂ ਕਿਹਾ ਸੀ? ਪਰ ਇਹ ਕਿ ਫ਼ਰੀਸੀਆਂ ਅਤੇ ਸਦੂਕੀਆਂ ਦੇ ਖ਼ਮੀਰ ਤੋਂ ਖ਼ਬਰਦਾਰ ਰਹੋ।”</verse>
				<verse number="12">ਤਦ ਉਨ੍ਹਾਂ ਨੂੰ ਸਮਝ ਆਇਆ ਕਿ ਉਸ ਨੇ ਰੋਟੀ ਦੇ ਖ਼ਮੀਰ ਤੋਂ ਨਹੀਂ, ਸਗੋਂ ਫ਼ਰੀਸੀਆਂ ਅਤੇ ਸਦੂਕੀਆਂ ਦੀ ਸਿੱਖਿਆ ਤੋਂ ਖ਼ਬਰਦਾਰ ਰਹਿਣ ਲਈ ਕਿਹਾ ਸੀ।</verse>
				<verse number="13">ਜਦੋਂ ਯਿਸੂ ਕੈਸਰਿਯਾ ਫ਼ਿਲਿੱਪੀ ਦੇ ਇਲਾਕੇ ਵਿੱਚ ਆਇਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮਨੁੱਖ ਦਾ ਪੁੱਤਰ ਕੌਣ ਹੈ?”</verse>
				<verse number="14">ਉਨ੍ਹਾਂ ਉੱਤਰ ਦਿੱਤਾ, “ਕਈ ਤਾਂ ਯੂਹੰਨਾ ਬਪਤਿਸਮਾ ਦੇਣ ਵਾਲਾ ਕਹਿੰਦੇ ਹਨ ਅਤੇ ਕਈ ਏਲੀਯਾਹ ਅਤੇ ਕਈ ਯਿਰਮਿਯਾਹ ਜਾਂ ਨਬੀਆਂ ਵਿੱਚੋਂ ਕੋਈ।”</verse>
				<verse number="15">ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?”</verse>
				<verse number="16">ਸ਼ਮਊਨ ਪਤਰਸ ਨੇ ਉੱਤਰ ਦਿੱਤਾ, “ਤੂੰ ਜੀਉਂਦੇ ਪਰਮੇਸ਼ਰ ਦਾ ਪੁੱਤਰ, ਮਸੀਹ ਹੈਂ।”</verse>
				<verse number="17">ਯਿਸੂ ਨੇ ਉਸ ਨੂੰ ਕਿਹਾ, “ਯੋਨਾਹ ਦੇ ਪੁੱਤਰ ਸ਼ਮਊਨ, ਤੂੰ ਧੰਨ ਹੈਂ! ਕਿਉਂਕਿ ਇਹ ਗੱਲ ਤੇਰੇ ਉੱਤੇ ਲਹੂ ਅਤੇ ਮਾਸ ਨੇ ਨਹੀਂ ਸਗੋਂ ਮੇਰੇ ਪਿਤਾ ਨੇ ਜਿਹੜਾ ਸਵਰਗ ਵਿੱਚ ਹੈ, ਪਰਗਟ ਕੀਤੀ ਹੈ।</verse>
				<verse number="18">ਮੈਂ ਵੀ ਤੈਨੂੰ ਕਹਿੰਦਾ ਹਾਂ ਕਿ ਤੂੰ ਪਤਰਸ ਹੈਂ ਅਤੇ ਮੈਂ ਇਸ ਚਟਾਨ ਉੱਤੇ ਆਪਣੀ ਕਲੀਸਿਯਾ ਬਣਾਵਾਂਗਾ ਅਤੇ ਪਤਾਲ ਦੇ ਫਾਟਕ ਇਸ ਉੱਤੇ ਪਰਬਲ ਨਾ ਹੋਣਗੇ।</verse>
				<verse number="19">ਮੈਂ ਤੈਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਦਿਆਂਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਬੰਨ੍ਹੇਂਗਾ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੂੰ ਧਰਤੀ ਉੱਤੇ ਖੋਲ੍ਹੇਂਗਾ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।”</verse>
				<verse number="20">ਤਦ ਯਿਸੂ ਨੇ ਚੇਲਿਆਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦੱਸਣ ਕਿ ਉਹ ਮਸੀਹ ਹੈ।</verse>
				<verse number="21">ਉਸ ਸਮੇਂ ਤੋਂ ਯਿਸੂ ਆਪਣੇ ਚੇਲਿਆਂ ਨੂੰ ਦੱਸਣ ਲੱਗਾ ਕਿ ਜ਼ਰੂਰ ਹੈ ਜੋ ਮੈਂ ਯਰੂਸ਼ਲਮ ਨੂੰ ਜਾਵਾਂ ਅਤੇ ਬਜ਼ੁਰਗਾਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੋਂ ਬਹੁਤ ਦੁੱਖ ਝੱਲਾਂ ਅਤੇ ਮਾਰ ਦਿੱਤਾ ਜਾਵਾਂ ਪਰ ਤੀਜੇ ਦਿਨ ਮੁਰਦਿਆਂ ਵਿੱਚੋਂ ਜਿਵਾਇਆ ਜਾਵਾਂ।</verse>
				<verse number="22">ਤਦ ਪਤਰਸ ਉਸ ਨੂੰ ਅਲੱਗ ਲਿਜਾ ਕੇ ਝਿੜਕਣ ਲੱਗਾ, “ਪ੍ਰਭੂ, ਪਰਮੇਸ਼ਰ ਤੇਰੇ ਉੱਤੇ ਦਇਆ ਕਰੇ, ਤੇਰੇ ਨਾਲ ਇਹ ਕਦੇ ਵੀ ਨਾ ਹੋਵੇ।”</verse>
				<verse number="23">ਪਰ ਉਸ ਨੇ ਮੁੜ ਕੇ ਪਤਰਸ ਨੂੰ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਪਿੱਛੇ ਹਟ! ਤੂੰ ਮੇਰੇ ਲਈ ਠੋਕਰ ਦਾ ਕਾਰਨ ਹੈਂ, ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ 'ਤੇ ਨਹੀਂ, ਸਗੋਂ ਮਨੁੱਖਾਂ ਦੀਆਂ ਗੱਲਾਂ 'ਤੇ ਮਨ ਲਾਉਂਦਾ ਹੈਂ।”</verse>
				<verse number="24">ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।</verse>
				<verse number="25">ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆਵੇਗਾ; ਪਰ ਜੋ ਕੋਈ ਮੇਰੇ ਲਈ ਆਪਣੀ ਜਾਨ ਗੁਆਵੇ, ਉਹ ਉਸ ਨੂੰ ਪ੍ਰਾਪਤ ਕਰੇਗਾ।</verse>
				<verse number="26">ਜੇ ਮਨੁੱਖ ਸਾਰੇ ਜਗਤ ਨੂੰ ਕਮਾਵੇ, ਪਰ ਆਪਣੀ ਜਾਨ ਗੁਆ ਬੈਠੇ ਤਾਂ ਉਸ ਨੂੰ ਕੀ ਲਾਭ ਹੋਵੇਗਾ? ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?</verse>
				<verse number="27">ਕਿਉਂਕਿ ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ ਅਤੇ ਉਸ ਸਮੇਂ ਉਹ ਹਰੇਕ ਨੂੰ ਉਸ ਦੇ ਕੰਮਾਂ ਦੇ ਅਨੁਸਾਰ ਫਲ ਦੇਵੇਗਾ।</verse>
				<verse number="28">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ ਇਨ੍ਹਾਂ ਵਿੱਚੋਂ ਕੁਝ ਉਹ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਮਨੁੱਖ ਦੇ ਪੁੱਤਰ ਨੂੰ ਉਸ ਦੇ ਰਾਜ ਵਿੱਚ ਆਉਂਦਾ ਨਾ ਵੇਖ ਲੈਣ।”</verse>
			</chapter>
			<chapter number="17">
				<verse number="1">ਛਿਆਂ ਦਿਨਾਂ ਬਾਅਦ ਯਿਸੂ ਨੇ ਪਤਰਸ, ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ।</verse>
				<verse number="2">ਉਨ੍ਹਾਂ ਸਾਹਮਣੇ ਉਸ ਦਾ ਰੂਪ ਬਦਲ ਗਿਆ ਅਤੇ ਉਸ ਦਾ ਚਿਹਰਾ ਸੂਰਜ ਵਾਂਗ ਚਮਕ ਉੱਠਿਆ ਅਤੇ ਉਸ ਦੇ ਕੱਪੜੇ ਚਾਨਣ ਵਾਂਗ ਸਫ਼ੇਦ ਹੋ ਗਏ</verse>
				<verse number="3">ਅਤੇ ਵੇਖੋ, ਉਨ੍ਹਾਂ ਨੂੰ ਮੂਸਾ ਅਤੇ ਏਲੀਯਾਹ ਉਸ ਨਾਲ ਗੱਲਾਂ ਕਰਦੇ ਵਿਖਾਈ ਦਿੱਤੇ।</verse>
				<verse number="4">ਤਦ ਪਤਰਸ ਨੇ ਯਿਸੂ ਨੂੰ ਕਿਹਾ, “ਪ੍ਰਭੂ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਜੇ ਤੂੰ ਚਾਹੇਂ ਤਾਂ ਮੈਂ ਇੱਥੇ ਤਿੰਨ ਤੰਬੂ ਬਣਾਵਾਂ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”</verse>
				<verse number="5">ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਇੱਕ ਜੋਤਮਾਨ ਬੱਦਲ ਉਨ੍ਹਾਂ ਉੱਤੇ ਛਾ ਗਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ; ਇਸ ਦੀ ਸੁਣੋ।”</verse>
				<verse number="6">ਇਹ ਸੁਣ ਕੇ ਚੇਲੇ ਮੂੰਹ ਪਰਨੇ ਡਿੱਗ ਪਏ ਅਤੇ ਬਹੁਤ ਡਰ ਗਏ।</verse>
				<verse number="7">ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨੂੰ ਛੂਹਿਆ ਅਤੇ ਕਿਹਾ, “ਉੱਠੋ, ਡਰੋ ਨਾ!”</verse>
				<verse number="8">ਅਤੇ ਜਦੋਂ ਉਨ੍ਹਾਂ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਤਾਂ ਯਿਸੂ ਤੋਂ ਇਲਾਵਾ ਹੋਰ ਕਿਸੇ ਨੂੰ ਨਾ ਵੇਖਿਆ।</verse>
				<verse number="9">ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਇਹ ਹੁਕਮ ਦਿੱਤਾ, “ਜਦੋਂ ਤੱਕ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ, ਇਸ ਦਰਸ਼ਨ ਬਾਰੇ ਕਿਸੇ ਨੂੰ ਨਾ ਦੱਸਿਓ।”</verse>
				<verse number="10">ਤਦ ਚੇਲਿਆਂ ਨੇ ਉਸ ਤੋਂ ਪੁੱਛਿਆ, “ਫਿਰ ਸ਼ਾਸਤਰੀ ਕਿਉਂ ਕਹਿੰਦੇ ਹਨ ਕਿ ਪਹਿਲਾਂ ਏਲੀਯਾਹ ਦਾ ਆਉਣਾ ਜ਼ਰੂਰੀ ਹੈ?”</verse>
				<verse number="11">ਉਸ ਨੇ ਉੱਤਰ ਦਿੱਤਾ, “ਏਲੀਯਾਹ ਸੱਚਮੁੱਚ ਆ ਰਿਹਾ ਹੈ ਅਤੇ ਉਹ ਸਭ ਕੁਝ ਬਹਾਲ ਕਰੇਗਾ</verse>
				<verse number="12">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਅਤੇ ਉਨ੍ਹਾਂ ਨੇ ਉਸ ਨੂੰ ਨਾ ਪਛਾਣਿਆ, ਸਗੋਂ ਜੋ ਚਾਹਿਆ ਉਸ ਨਾਲ ਕੀਤਾ; ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਉਨ੍ਹਾਂ ਹੱਥੋਂ ਦੁੱਖ ਝੱਲੇਗਾ।”</verse>
				<verse number="13">ਤਦ ਚੇਲੇ ਸਮਝ ਗਏ ਕਿ ਉਸ ਨੇ ਸਾਡੇ ਨਾਲ ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗੱਲ ਕੀਤੀ ਹੈ।</verse>
				<verse number="14">ਜਦੋਂ ਉਹ ਭੀੜ ਕੋਲ ਪਹੁੰਚੇ ਤਾਂ ਇੱਕ ਮਨੁੱਖ ਉਸ ਦੇ ਕੋਲ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਕਹਿਣ ਲੱਗਾ,</verse>
				<verse number="15">“ਹੇ ਪ੍ਰਭੂ, ਮੇਰੇ ਪੁੱਤਰ ਉੱਤੇ ਦਇਆ ਕਰ, ਕਿਉਂਕਿ ਉਹ ਮਿਰਗੀ ਦਾ ਰੋਗੀ ਹੈ ਅਤੇ ਬਹੁਤ ਦੁਖੀ ਹੈ। ਉਹ ਕਈ ਵਾਰ ਅੱਗ ਵਿੱਚ ਅਤੇ ਕਈ ਵਾਰ ਪਾਣੀ ਵਿੱਚ ਡਿੱਗ ਪੈਂਦਾ ਹੈ।</verse>
				<verse number="16">ਮੈਂ ਉਸ ਨੂੰ ਤੇਰੇ ਚੇਲਿਆਂ ਕੋਲ ਲਿਆਇਆ, ਪਰ ਉਹ ਉਸ ਨੂੰ ਚੰਗਾ ਨਾ ਕਰ ਸਕੇ।”</verse>
				<verse number="17">ਯਿਸੂ ਨੇ ਕਿਹਾ, “ਹੇ ਵਿਸ਼ਵਾਸਹੀਣ ਅਤੇ ਭ੍ਰਿਸ਼ਟ ਪੀੜ੍ਹੀ! ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਸ ਨੂੰ ਇੱਥੇ ਮੇਰੇ ਕੋਲ ਲਿਆਓ।”</verse>
				<verse number="18">ਤਦ ਯਿਸੂ ਨੇ ਦੁਸ਼ਟ ਆਤਮਾ ਨੂੰ ਝਿੜਕਿਆ ਅਤੇ ਉਹ ਉਸ ਵਿੱਚੋਂ ਨਿੱਕਲ ਗਈ ਤੇ ਲੜਕਾ ਉਸੇ ਘੜੀ ਚੰਗਾ ਹੋ ਗਿਆ।</verse>
				<verse number="19">ਤਦ ਚੇਲਿਆਂ ਨੇ ਇਕਾਂਤ ਵਿੱਚ ਯਿਸੂ ਕੋਲ ਆ ਕੇ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?”</verse>
				<verse number="20">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਅਵਿਸ਼ਵਾਸ ਦੇ ਕਾਰਨ; ਕਿਉਂਕਿ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚ ਇੱਕ ਰਾਈ ਦੇ ਦਾਣੇ ਬਰਾਬਰ ਵੀ ਵਿਸ਼ਵਾਸ ਹੋਵੇ ਅਤੇ ਤੁਸੀਂ ਇਸ ਪਹਾੜ ਨੂੰ ਕਹੋ, ‘ਇੱਥੋਂ ਹਟ ਜਾ’ ਤਾਂ ਉਹ ਹਟ ਜਾਵੇਗਾ ਅਤੇ ਤੁਹਾਡੇ ਲਈ ਕੁਝ ਵੀ ਅਸੰਭਵ ਨਹੀਂ ਹੋਵੇਗਾ।</verse>
				<verse number="21">[ਪਰ ਇਹ ਜਾਤੀ ਪ੍ਰਾਰਥਨਾ ਅਤੇ ਵਰਤ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਨਹੀਂ ਨਿੱਕਲ ਸਕਦੀ।”]</verse>
				<verse number="22">ਜਦੋਂ ਉਹ ਗਲੀਲ ਵਿੱਚ ਇਕੱਠੇ ਸਨ ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ</verse>
				<verse number="23">ਅਤੇ ਉਹ ਉਸ ਨੂੰ ਮਾਰ ਸੁੱਟਣਗੇ ਪਰ ਉਹ ਤੀਜੇ ਦਿਨ ਜੀ ਉੱਠੇਗਾ।” ਤਦ ਉਹ ਬਹੁਤ ਦੁਖੀ ਹੋ ਗਏ।</verse>
				<verse number="24">ਜਦੋਂ ਉਹ ਕਫ਼ਰਨਾਹੂਮ ਵਿੱਚ ਆਏ ਤਾਂ ਮੰਦਰ ਦਾ ਟੈਕਸ ਵਸੂਲਣ ਵਾਲਿਆਂ ਨੇ ਪਤਰਸ ਕੋਲ ਆ ਕੇ ਪੁੱਛਿਆ, “ਕੀ ਤੁਹਾਡਾ ਗੁਰੂ ਟੈਕਸ ਨਹੀਂ ਦਿੰਦਾ?”</verse>
				<verse number="25">ਉਸ ਨੇ ਕਿਹਾ, “ਹਾਂ, ਦਿੰਦਾ ਹੈ।” ਜਦੋਂ ਉਹ ਘਰ ਆਇਆ ਤਾਂ ਯਿਸੂ ਨੇ ਪਹਿਲਾਂ ਹੀ ਉਸ ਨੂੰ ਕਿਹਾ, “ਹੇ ਸ਼ਮਊਨ, ਤੂੰ ਕੀ ਸਮਝਦਾ ਹੈਂ? ਧਰਤੀ ਦੇ ਰਾਜੇ ਮਹਿਸੂਲ ਜਾਂ ਟੈਕਸ ਕਿਨ੍ਹਾਂ ਤੋਂ ਵਸੂਲਦੇ ਹਨ? ਆਪਣੇ ਪੁੱਤਰਾਂ ਤੋਂ ਜਾਂ ਪਰਾਇਆਂ ਤੋਂ?”</verse>
				<verse number="26">ਉਸ ਨੇ ਕਿਹਾ, “ਪਰਾਇਆਂ ਤੋਂ।” ਯਿਸੂ ਨੇ ਉਸ ਨੂੰ ਕਿਹਾ, “ਫਿਰ ਪੁੱਤਰ ਤਾਂ ਮੁਕਤ ਹਨ।</verse>
				<verse number="27">ਫਿਰ ਵੀ ਇਸ ਲਈ ਕਿ ਅਸੀਂ ਉਨ੍ਹਾਂ ਲਈ ਠੋਕਰ ਦਾ ਕਾਰਨ ਨਾ ਬਣੀਏ, ਤੂੰ ਜਾ ਕੇ ਝੀਲ ਵਿੱਚ ਕੁੰਡੀ ਸੁੱਟ ਅਤੇ ਜਿਹੜੀ ਮੱਛੀ ਪਹਿਲਾਂ ਨਿੱਕਲੇ, ਉਸ ਨੂੰ ਲੈ ਲਵੀਂ ਅਤੇ ਉਸ ਦਾ ਮੂੰਹ ਖੋਲ੍ਹਣ 'ਤੇ ਤੈਨੂੰ ਇੱਕ ਸਿੱਕਾ ਮਿਲੇਗਾ; ਉਸ ਨੂੰ ਲੈ ਕੇ ਮੇਰੇ ਅਤੇ ਆਪਣੇ ਲਈ ਉਨ੍ਹਾਂ ਨੂੰ ਦੇ ਦੇਵੀਂ।”</verse>
			</chapter>
			<chapter number="18">
				<verse number="1">ਉਸੇ ਸਮੇਂ ਚੇਲੇ ਯਿਸੂ ਕੋਲ ਆ ਕੇ ਕਹਿਣ ਲੱਗੇ, “ਫਿਰ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ?”</verse>
				<verse number="2">ਉਸ ਨੇ ਇੱਕ ਬੱਚੇ ਨੂੰ ਕੋਲ ਬੁਲਾ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ</verse>
				<verse number="3">ਅਤੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੁਸੀਂ ਨਾ ਬਦਲੋ ਅਤੇ ਛੋਟੇ ਬੱਚਿਆਂ ਵਾਂਗ ਨਾ ਬਣੋ, ਤੁਸੀਂ ਸਵਰਗ ਦੇ ਰਾਜ ਵਿੱਚ ਕਦੇ ਪ੍ਰਵੇਸ਼ ਨਾ ਕਰ ਸਕੋਗੇ।</verse>
				<verse number="4">ਇਸ ਲਈ ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਦੀਨ ਬਣਾਉਂਦਾ ਹੈ, ਉਹੀ ਸਵਰਗ ਦੇ ਰਾਜ ਵਿੱਚ ਸਭ ਤੋਂ ਵੱਡਾ ਹੈ</verse>
				<verse number="5">ਅਤੇ ਜੋ ਕੋਈ ਮੇਰੇ ਨਾਮ ਵਿੱਚ ਅਜਿਹੇ ਇੱਕ ਬੱਚੇ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ।</verse>
				<verse number="6">“ਪਰ ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ, ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਚੰਗਾ ਹੁੰਦਾ ਕਿ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਦੀ ਡੂੰਘਾਈ ਵਿੱਚ ਡੋਬ ਦਿੱਤਾ ਜਾਂਦਾ।</verse>
				<verse number="7">ਠੋਕਰਾਂ ਦੇ ਕਾਰਨ ਇਸ ਸੰਸਾਰ ਉੱਤੇ ਹਾਏ! ਕਿਉਂਕਿ ਠੋਕਰਾਂ ਦਾ ਲੱਗਣਾ ਤਾਂ ਜ਼ਰੂਰ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਠੋਕਰ ਲੱਗਦੀ ਹੈ।</verse>
				<verse number="8">ਜੇ ਤੇਰਾ ਹੱਥ ਜਾਂ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਟੁੰਡਾ ਜਾਂ ਲੰਗੜਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਹੱਥ ਜਾਂ ਦੋ ਪੈਰ ਹੁੰਦੇ ਹੋਏ ਤੂੰ ਸਦੀਪਕ ਅੱਗ ਵਿੱਚ ਸੁੱਟਿਆ ਜਾਵੇਂ।</verse>
				<verse number="9">ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਕੱਢ ਕੇ ਆਪਣੇ ਕੋਲੋਂ ਸੁੱਟ ਦੇ! ਤੇਰੇ ਲਈ ਕਾਣਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਚੰਗਾ ਹੈ, ਬਜਾਇ ਇਸ ਦੇ ਕਿ ਦੋ ਅੱਖਾਂ ਹੁੰਦੇ ਹੋਏ ਤੂੰ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਂ।</verse>
				<verse number="10">“ਵੇਖੋ, ਤੁਸੀਂ ਇਨ੍ਹਾਂ ਛੋਟਿਆਂ ਵਿੱਚੋਂ ਕਿਸੇ ਨੂੰ ਵੀ ਤੁੱਛ ਨਾ ਜਾਣੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਵਰਗ ਵਿੱਚ ਇਨ੍ਹਾਂ ਦੇ ਦੂਤ ਮੇਰੇ ਸਵਰਗੀ ਪਿਤਾ ਦਾ ਮੂੰਹ ਸਦਾ ਵੇਖਦੇ ਹਨ।</verse>
				<verse number="11">[ਮਨੁੱਖ ਦਾ ਪੁੱਤਰ ਗੁਆਚੇ ਹੋਇਆਂ ਨੂੰ ਬਚਾਉਣ ਲਈ ਆਇਆ ਹੈ।]</verse>
				<verse number="12">ਤੁਸੀਂ ਕੀ ਸੋਚਦੇ ਹੋ? ਜੇ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਭਟਕ ਜਾਵੇ, ਤਾਂ ਉਹ ਨੜ੍ਹਿੰਨਵਿਆਂ ਨੂੰ ਪਹਾੜਾਂ ਉੱਤੇ ਛੱਡ ਕੇ ਉਸ ਭਟਕੀ ਹੋਈ ਨੂੰ ਲੱਭਣ ਨਾ ਜਾਵੇਗਾ?</verse>
				<verse number="13">ਅਤੇ ਜੇ ਉਹ ਉਸ ਨੂੰ ਮਿਲ ਜਾਵੇ ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਦੇ ਲਈ ਉਨ੍ਹਾਂ ਨੜ੍ਹਿੰਨਵਿਆਂ ਨਾਲੋਂ ਜਿਹੜੀਆਂ ਭਟਕੀਆਂ ਨਹੀਂ ਸਨ, ਜ਼ਿਆਦਾ ਅਨੰਦ ਮਨਾਵੇਗਾ।</verse>
				<verse number="14">ਇਸੇ ਤਰ੍ਹਾਂ ਤੁਹਾਡਾ ਸਵਰਗੀ ਪਿਤਾ ਵੀ ਨਹੀਂ ਚਾਹੁੰਦਾ ਕਿ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਵੀ ਨਾਸ ਹੋਵੇ।</verse>
				<verse number="15">“ਜੇ ਤੇਰਾ ਭਰਾ ਤੇਰੇ ਵਿਰੁੱਧ ਪਾਪ ਕਰੇ ਤਾਂ ਜਾ ਕੇ ਉਸ ਨੂੰ ਵੱਖਰਾ ਕਰਕੇ ਸਮਝਾ। ਜੇ ਉਹ ਤੇਰੀ ਸੁਣੇ ਤਾਂ ਤੂੰ ਆਪਣੇ ਭਰਾ ਨੂੰ ਜਿੱਤ ਲਿਆ।</verse>
				<verse number="16">ਪਰ ਜੇ ਉਹ ਨਾ ਸੁਣੇ ਤਾਂ ਇੱਕ ਜਾਂ ਦੋ ਜਣਿਆਂ ਨੂੰ ਆਪਣੇ ਨਾਲ ਲੈ ਤਾਂਕਿ ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਸਾਰੀ ਗੱਲ ਸਾਬਤ ਹੋ ਜਾਵੇ;</verse>
				<verse number="17">ਜੇ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਕਲੀਸਿਯਾ ਨੂੰ ਦੱਸ ਅਤੇ ਜੇ ਕਲੀਸਿਯਾ ਦੀ ਵੀ ਨਾ ਸੁਣੇ ਤਾਂ ਉਹ ਤੇਰੇ ਲਈ ਪਰਾਈ ਕੌਮ ਅਤੇ ਮਹਿਸੂਲੀਏ ਵਰਗਾ ਹੋਵੇ।</verse>
				<verse number="18">“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਧਰਤੀ ਉੱਤੇ ਬੰਨ੍ਹੋਗੇ ਉਹ ਸਵਰਗ ਵਿੱਚ ਬੰਨ੍ਹਿਆ ਜਾਵੇਗਾ ਅਤੇ ਜੋ ਕੁਝ ਤੁਸੀਂ ਧਰਤੀ ਉੱਤੇ ਖੋਲ੍ਹੋਗੇ ਉਹ ਸਵਰਗ ਵਿੱਚ ਖੋਲ੍ਹਿਆ ਜਾਵੇਗਾ।</verse>
				<verse number="19">ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਜੇ ਤੁਹਾਡੇ ਵਿੱਚੋਂ ਦੋ ਜਣੇ ਧਰਤੀ ਉੱਤੇ ਕਿਸੇ ਗੱਲ ਲਈ ਇੱਕ ਮਨ ਹੋ ਕੇ ਬੇਨਤੀ ਕਰਨ ਤਾਂ ਮੇਰੇ ਸਵਰਗੀ ਪਿਤਾ ਵੱਲੋਂ ਉਨ੍ਹਾਂ ਲਈ ਕੀਤਾ ਜਾਵੇਗਾ,</verse>
				<verse number="20">ਕਿਉਂਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਵਿੱਚ ਇਕੱਠੇ ਹੋਣ, ਉੱਥੇ ਮੈਂ ਉਨ੍ਹਾਂ ਦੇ ਵਿਚਕਾਰ ਹਾਂ।”</verse>
				<verse number="21">ਤਦ ਪਤਰਸ ਨੇ ਕੋਲ ਆ ਕੇ ਉਸ ਨੂੰ ਕਿਹਾ, “ਪ੍ਰਭੂ ਜੀ, ਮੇਰਾ ਭਰਾ ਕਿੰਨੀ ਵਾਰੀ ਮੇਰੇ ਵਿਰੁੱਧ ਪਾਪ ਕਰੇ ਅਤੇ ਮੈਂ ਉਸ ਨੂੰ ਮਾਫ਼ ਕਰਾਂ? ਕੀ ਸੱਤ ਵਾਰ ਤੱਕ?”</verse>
				<verse number="22">ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਇਹ ਨਹੀਂ ਕਹਿੰਦਾ ਕਿ ਸੱਤ ਵਾਰ ਤੱਕ, ਸਗੋਂ ਸੱਤ ਦੇ ਸੱਤਰ ਗੁਣਾ ਤੱਕ।</verse>
				<verse number="23">ਇਸ ਲਈ ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਦਾਸਾਂ ਤੋਂ ਹਿਸਾਬ ਲੈਣਾ ਚਾਹਿਆ।</verse>
				<verse number="24">ਜਦੋਂ ਉਹ ਹਿਸਾਬ ਲੈਣ ਲੱਗਾ ਤਾਂ ਦਸ ਹਜ਼ਾਰ ਤੋੜਿਆਂ ਦੇ ਇੱਕ ਕਰਜ਼ਾਈ ਨੂੰ ਉਸ ਦੇ ਕੋਲ ਲਿਆਂਦਾ ਗਿਆ।</verse>
				<verse number="25">ਪਰ ਜਦੋਂ ਉਸ ਦੇ ਕੋਲ ਕਰਜ਼ ਚੁਕਾਉਣ ਲਈ ਕੁਝ ਨਹੀਂ ਸੀ ਤਾਂ ਮਾਲਕ ਨੇ ਹੁਕਮ ਦਿੱਤਾ ਕਿ ਕਰਜ਼ ਵਸੂਲਣ ਲਈ ਉਸ ਕਰਜ਼ਾਈ ਨੂੰ, ਉਸ ਦੀ ਪਤਨੀ ਅਤੇ ਬੱਚਿਆਂ ਨੂੰ ਅਤੇ ਜੋ ਕੁਝ ਉਸ ਦਾ ਹੈ, ਸਭ ਵੇਚਿਆ ਜਾਵੇ।</verse>
				<verse number="26">ਤਦ ਉਸ ਦਾਸ ਨੇ ਉਸ ਦੇ ਪੈਰਾਂ ਉੱਤੇ ਡਿੱਗ ਕੇ ਕਿਹਾ, ‘ ਮੇਰੇ ਨਾਲ ਧੀਰਜ ਰੱਖੋ, ਮੈਂ ਤੁਹਾਡਾ ਸਾਰਾ ਕਰਜ਼ ਚੁਕਾ ਦਿਆਂਗਾ’।</verse>
				<verse number="27">ਸੋ ਉਸ ਦਾਸ ਦੇ ਮਾਲਕ ਨੇ ਤਰਸ ਖਾ ਕੇ ਉਸ ਨੂੰ ਛੱਡ ਦਿੱਤਾ ਅਤੇ ਉਸ ਦਾ ਕਰਜ਼ ਮਾਫ਼ ਕਰ ਦਿੱਤਾ।</verse>
				<verse number="28">ਜਦੋਂ ਉਹ ਦਾਸ ਬਾਹਰ ਨਿੱਕਲਿਆ ਤਾਂ ਉਸ ਨੂੰ ਆਪਣੇ ਸੰਗੀ ਦਾਸਾਂ ਵਿੱਚੋਂ ਇੱਕ ਮਿਲ ਗਿਆ ਜਿਸ ਨੇ ਉਸ ਦੇ ਸੌ ਦੀਨਾਰ ਦੇਣੇ ਸਨ ਅਤੇ ਉਸ ਨੇ ਉਹਨੂੰ ਗਲ਼ੋਂ ਫੜ ਕੇ ਕਿਹਾ, ‘ਜੋ ਤੂੰ ਮੇਰਾ ਦੇਣਾ ਹੈ, ਸੋ ਦੇ’।</verse>
				<verse number="29">ਤਦ ਉਸ ਦਾ ਸੰਗੀ ਦਾਸ ਡਿੱਗ ਕੇ ਉਸ ਦੀ ਮਿੰਨਤ ਕਰਨ ਲੱਗਾ, ‘ਮੇਰੇ ਨਾਲ ਧੀਰਜ ਰੱਖ, ਮੈਂ ਤੇਰਾ ਕਰਜ਼ ਚੁਕਾ ਦਿਆਂਗਾ’।</verse>
				<verse number="30">ਪਰ ਉਹ ਨਾ ਮੰਨਿਆ, ਸਗੋਂ ਜਾ ਕੇ ਉਸ ਨੂੰ ਕੈਦਖ਼ਾਨੇ ਵਿੱਚ ਪਾ ਦਿੱਤਾ ਜਦੋਂ ਤੱਕ ਕਿ ਉਹ ਕਰਜ਼ ਨਾ ਚੁਕਾ ਦੇਵੇ।</verse>
				<verse number="31">ਤਦ ਉਸ ਦੇ ਸੰਗੀ ਦਾਸਾਂ ਨੇ ਜੋ ਕੁਝ ਹੋਇਆ ਸੀ, ਵੇਖਿਆ ਅਤੇ ਬਹੁਤ ਦੁਖੀ ਹੋਏ ਤੇ ਜਾ ਕੇ ਸਾਰੀ ਘਟਨਾ ਆਪਣੇ ਮਾਲਕ ਨੂੰ ਦੱਸੀ।</verse>
				<verse number="32">ਤਦ ਉਸ ਦੇ ਮਾਲਕ ਨੇ ਉਸ ਨੂੰ ਕੋਲ ਬੁਲਾ ਕੇ ਕਿਹਾ, ‘ਓਏ ਦੁਸ਼ਟ ਦਾਸ, ਤੂੰ ਮੇਰੀ ਮਿੰਨਤ ਕੀਤੀ ਇਸ ਲਈ ਮੈਂ ਤੇਰਾ ਸਾਰਾ ਕਰਜ਼ ਮਾਫ਼ ਕਰ ਦਿੱਤਾ;</verse>
				<verse number="33">ਫਿਰ ਜਿਵੇਂ ਮੈਂ ਤੇਰੇ ਉੱਤੇ ਦਇਆ ਕੀਤੀ, ਕੀ ਤੈਨੂੰ ਵੀ ਆਪਣੇ ਸੰਗੀ ਦਾਸ ਉੱਤੇ ਦਇਆ ਨਹੀਂ ਸੀ ਕਰਨੀ ਚਾਹੀਦੀ’?</verse>
				<verse number="34">ਅਤੇ ਉਸ ਦੇ ਮਾਲਕ ਨੇ ਕ੍ਰੋਧ ਵਿੱਚ ਆ ਕੇ ਉਸ ਨੂੰ ਤਸੀਹੇ ਦੇਣ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਦੋਂ ਤੱਕ ਕਿ ਉਹ ਸਾਰਾ ਕਰਜ਼ ਚੁਕਾ ਨਾ ਦੇਵੇ।</verse>
				<verse number="35">ਜੇ ਤੁਹਾਡੇ ਵਿੱਚੋਂ ਹਰ ਕੋਈ ਆਪਣੇ ਭਰਾ ਨੂੰ ਦਿਲੋਂ ਮਾਫ਼ ਨਾ ਕਰੇ ਤਾਂ ਮੇਰਾ ਸਵਰਗੀ ਪਿਤਾ ਵੀ ਤੁਹਾਡੇ ਨਾਲ ਇਸੇ ਤਰ੍ਹਾਂ ਕਰੇਗਾ।”</verse>
			</chapter>
			<chapter number="19">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਉਹ ਗਲੀਲ ਤੋਂ ਚੱਲ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ।</verse>
				<verse number="2">ਇੱਕ ਵੱਡੀ ਭੀੜ ਉਸ ਦੇ ਪਿੱਛੇ ਆਈ ਅਤੇ ਉੱਥੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="3">ਤਦ ਫ਼ਰੀਸੀ ਉਸ ਨੂੰ ਪਰਖਣ ਲਈ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਕੀ ਮਨੁੱਖ ਲਈ ਆਪਣੀ ਪਤਨੀ ਨੂੰ ਕਿਸੇ ਵੀ ਕਾਰਨ ਤੋਂ ਤਲਾਕ ਦੇਣਾ ਯੋਗ ਹੈ?”</verse>
				<verse number="4">ਉਸ ਨੇ ਉੱਤਰ ਦਿੱਤਾ, “ਕੀ ਤੁਸੀਂ ਨਹੀਂ ਪੜ੍ਹਿਆ ਕਿ ਸਿਰਜਣਹਾਰ ਨੇ ਉਨ੍ਹਾਂ ਨੂੰ ਅਰੰਭ ਤੋਂ ਨਰ ਅਤੇ ਨਾਰੀ ਸਿਰਜਿਆ?</verse>
				<verse number="5">ਅਤੇ ਕਿਹਾ, ‘ਇਸ ਕਾਰਨ ਮਨੁੱਖ ਆਪਣੇ ਪਿਤਾ ਅਤੇ ਆਪਣੀ ਮਾਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ’।</verse>
				<verse number="6">ਸੋ ਹੁਣ ਉਹ ਦੋ ਨਹੀਂ ਸਗੋਂ ਇੱਕ ਸਰੀਰ ਹਨ। ਇਸ ਲਈ ਜਿਸ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਅਲੱਗ ਨਾ ਕਰੇ।”</verse>
				<verse number="7">ਉਨ੍ਹਾਂ ਨੇ ਉਸ ਨੂੰ ਕਿਹਾ, “ਫਿਰ ਮੂਸਾ ਨੇ ਤਲਾਕਨਾਮਾ ਦੇ ਕੇ ਉਸ ਨੂੰ ਤਿਆਗਣ ਦੀ ਆਗਿਆ ਕਿਉਂ ਦਿੱਤੀ?”</verse>
				<verse number="8">ਉਸ ਨੇ ਉਨ੍ਹਾਂ ਨੂੰ ਕਿਹਾ, “ਮੂਸਾ ਨੇ ਤੁਹਾਡੇ ਮਨ ਦੀ ਕਠੋਰਤਾ ਦੇ ਕਾਰਨ ਤੁਹਾਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ ਸੀ, ਪਰ ਅਰੰਭ ਤੋਂ ਅਜਿਹਾ ਨਹੀਂ ਸੀ।</verse>
				<verse number="9">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੋਈ ਆਪਣੀ ਪਤਨੀ ਨੂੰ ਵਿਭਚਾਰ ਦੇ ਇਲਾਵਾ ਕਿਸੇ ਹੋਰ ਕਾਰਨ ਤੋਂ ਤਲਾਕ ਦੇਵੇ ਅਤੇ ਦੂਜੀ ਨੂੰ ਵਿਆਹ ਲਵੇ, ਉਹ ਵਿਭਚਾਰ ਕਰਦਾ ਹੈ ।”</verse>
				<verse number="10">ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਜੇ ਮਨੁੱਖ ਦਾ ਆਪਣੀ ਪਤਨੀ ਨਾਲ ਅਜਿਹਾ ਸੰਬੰਧ ਹੈ ਤਾਂ ਵਿਆਹ ਨਾ ਕਰਨਾ ਹੀ ਚੰਗਾ ਹੈ।”</verse>
				<verse number="11">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਸਾਰੇ ਇਸ ਗੱਲ ਨੂੰ ਗ੍ਰਹਿਣ ਨਹੀਂ ਕਰ ਸਕਦੇ, ਪਰ ਉਹੋ ਜਿਨ੍ਹਾਂ ਨੂੰ ਇਹ ਬਖਸ਼ਿਆ ਗਿਆ ਹੈ।</verse>
				<verse number="12">ਕਿਉਂਕਿ ਕੁਝ ਖੁਸਰੇ ਅਜਿਹੇ ਹਨ ਜੋ ਮਾਂ ਦੇ ਗਰਭ ਤੋਂ ਹੀ ਅਜਿਹੇ ਜੰਮੇ ਅਤੇ ਕੁਝ ਅਜਿਹੇ ਹਨ ਜੋ ਮਨੁੱਖਾਂ ਦੁਆਰਾ ਖੁਸਰੇ ਬਣਾਏ ਗਏ, ਪਰ ਕੁਝ ਅਜਿਹੇ ਹਨ ਜਿਨ੍ਹਾਂ ਨੇ ਸਵਰਗ ਦੇ ਰਾਜ ਲਈ ਆਪਣੇ ਆਪ ਨੂੰ ਖੁਸਰੇ ਬਣਾਇਆ। ਜਿਹੜਾ ਇਸ ਨੂੰ ਗ੍ਰਹਿਣ ਕਰ ਸਕਦਾ ਹੈ, ਉਹ ਗ੍ਰਹਿਣ ਕਰੇ।”</verse>
				<verse number="13">ਤਦ ਲੋਕ ਬੱਚਿਆਂ ਨੂੰ ਉਸ ਦੇ ਕੋਲ ਲਿਆਏ ਤਾਂਕਿ ਉਹ ਉਨ੍ਹਾਂ ਉੱਤੇ ਹੱਥ ਰੱਖ ਕੇ ਪ੍ਰਾਰਥਨਾ ਕਰੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।</verse>
				<verse number="14">ਤਦ ਯਿਸੂ ਨੇ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ; ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।”</verse>
				<verse number="15">ਫਿਰ ਉਹ ਉਨ੍ਹਾਂ ਉੱਤੇ ਹੱਥ ਰੱਖਣ ਤੋਂ ਬਾਅਦ ਉੱਥੋਂ ਚਲਾ ਗਿਆ।</verse>
				<verse number="16">ਤਦ ਵੇਖੋ, ਇੱਕ ਵਿਅਕਤੀ ਨੇ ਉਸ ਕੋਲ ਆ ਕੇ ਕਿਹਾ, “ ਗੁਰੂ ਜੀ! ਮੈਂ ਕਿਹੜਾ ਉੱਤਮ ਕੰਮ ਕਰਾਂ ਕਿ ਮੈਨੂੰ ਸਦੀਪਕ ਜੀਵਨ ਪ੍ਰਾਪਤ ਹੋਵੇ?”</verse>
				<verse number="17">ਪਰ ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਉੱਤਮ ਦੇ ਬਾਰੇ ਕਿਉਂ ਪੁੱਛਦਾ ਹੈਂ? ਉੱਤਮ ਤਾਂ ਇੱਕੋ ਹੈ । ਪਰ ਜੇ ਤੂੰ ਜੀਵਨ ਵਿੱਚ ਪ੍ਰਵੇਸ਼ ਕਰਨਾ ਚਾਹੁੰਦਾ ਹੈਂ ਤਾਂ ਹੁਕਮਾਂ ਦੀ ਪਾਲਣਾ ਕਰ।”</verse>
				<verse number="18">ਉਸ ਨੇ ਕਿਹਾ, “ਕਿਹੜੇ ਹੁਕਮ?” ਯਿਸੂ ਨੇ ਉਸ ਨੂੰ ਕਿਹਾ, “ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ,</verse>
				<verse number="19">ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ। ”</verse>
				<verse number="20">ਨੌਜਵਾਨ ਨੇ ਉਸ ਨੂੰ ਕਿਹਾ, “ਮੈਂ ਤਾਂ ਇਨ੍ਹਾਂ ਸਭਨਾਂ ਨੂੰ ਮੰਨਦਾ ਆਇਆ ਹਾਂ; ਹੁਣ ਮੇਰੇ ਵਿੱਚ ਕੀ ਕਮੀ ਹੈ?”</verse>
				<verse number="21">ਯਿਸੂ ਨੇ ਉਸ ਨੂੰ ਕਿਹਾ, “ਜੇ ਤੂੰ ਸੰਪੂਰਨ ਹੋਣਾ ਚਾਹੁੰਦਾ ਹੈਂ ਤਾਂ ਜਾ ਅਤੇ ਆਪਣੀ ਸੰਪਤੀ ਵੇਚ ਕੇ ਗਰੀਬਾਂ ਨੂੰ ਦੇ ਅਤੇ ਤੈਨੂੰ ਸਵਰਗ ਵਿੱਚ ਧਨ ਮਿਲੇਗਾ; ਫਿਰ ਆ ਕੇ ਮੇਰੇ ਪਿੱਛੇ ਚੱਲ।”</verse>
				<verse number="22">ਪਰ ਜਦੋਂ ਉਸ ਨੌਜਵਾਨ ਨੇ ਇਹ ਗੱਲ ਸੁਣੀ ਤਾਂ ਦੁਖੀ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਬਹੁਤ ਧਨ-ਸੰਪਤੀ ਸੀ।</verse>
				<verse number="23">ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਧਨਵਾਨ ਦਾ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਬਹੁਤ ਔਖਾ ਹੈ।</verse>
				<verse number="24">ਪਰ ਮੈਂ ਤੁਹਾਨੂੰ ਫੇਰ ਕਹਿੰਦਾ ਹਾਂ ਕਿ ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।”</verse>
				<verse number="25">ਇਹ ਸੁਣ ਕੇ ਚੇਲੇ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ, “ਫਿਰ ਕੌਣ ਮੁਕਤੀ ਪਾ ਸਕਦਾ ਹੈ?”</verse>
				<verse number="26">ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, “ਮਨੁੱਖਾਂ ਲਈ ਇਹ ਅਸੰਭਵ ਹੈ, ਪਰ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ।”</verse>
				<verse number="27">ਪਤਰਸ ਨੇ ਉਸ ਨੂੰ ਕਿਹਾ, “ਵੇਖ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ; ਫਿਰ ਸਾਨੂੰ ਕੀ ਮਿਲੇਗਾ?”</verse>
				<verse number="28">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਵੀਂ ਸ੍ਰਿਸ਼ਟੀ ਵਿੱਚ ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ ਤਾਂ ਤੁਸੀਂ ਵੀ ਜਿਹੜੇ ਮੇਰੇ ਪਿੱਛੇ ਚੱਲਦੇ ਹੋ, ਬਾਰਾਂ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋਗੇ</verse>
				<verse number="29">ਅਤੇ ਜਿਸ ਕਿਸੇ ਨੇ ਮੇਰੇ ਨਾਮ ਦੇ ਕਾਰਨ ਘਰਾਂ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਤਾ ਜਾਂ ਪਿਤਾ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੈ, ਉਹ ਸੌ ਗੁਣਾ ਪਾਵੇਗਾ ਅਤੇ ਸਦੀਪਕ ਜੀਵਨ ਦਾ ਅਧਿਕਾਰੀ ਹੋਵੇਗਾ।</verse>
				<verse number="30">ਪਰ ਬਹੁਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।</verse>
			</chapter>
			<chapter number="20">
				<verse number="1">“ਸਵਰਗ ਦਾ ਰਾਜ ਘਰ ਦੇ ਇੱਕ ਮਾਲਕ ਵਰਗਾ ਹੈ ਜਿਹੜਾ ਆਪਣੇ ਅੰਗੂਰ ਦੇ ਬਾਗ ਵਿੱਚ ਕਾਮੇ ਰੱਖਣ ਲਈ ਤੜਕੇ ਘਰੋਂ ਨਿੱਕਲਿਆ</verse>
				<verse number="2">ਅਤੇ ਉਸ ਨੇ ਕਾਮਿਆਂ ਨਾਲ ਇੱਕ ਦੀਨਾਰ ਦਿਹਾੜੀ ਤੈਅ ਕਰਕੇ ਉਨ੍ਹਾਂ ਨੂੰ ਆਪਣੇ ਅੰਗੂਰ ਦੇ ਬਾਗ ਵਿੱਚ ਭੇਜ ਦਿੱਤਾ।</verse>
				<verse number="3">ਫਿਰ ਲਗਭਗ ਨੌਂ ਵਜੇ ਜਦੋਂ ਉਹ ਬਾਹਰ ਨਿੱਕਲਿਆ ਤਾਂ ਉਸ ਨੇ ਹੋਰਨਾਂ ਨੂੰ ਬਜ਼ਾਰ ਵਿੱਚ ਵਿਹਲੇ ਖੜ੍ਹੇ ਵੇਖਿਆ</verse>
				<verse number="4">ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ ਅਤੇ ਜੋ ਉਚਿਤ ਹੋਵੇਗਾ, ਮੈਂ ਤੁਹਾਨੂੰ ਦਿਆਂਗਾ’।</verse>
				<verse number="5">ਤਦ ਉਹ ਚਲੇ ਗਏ। ਉਸ ਨੇ ਲਗਭਗ ਬਾਰਾਂ ਵਜੇ ਅਤੇ ਤਿੰਨ ਵਜੇ ਬਾਹਰ ਨਿੱਕਲ ਕੇ ਮੁੜ ਉਸੇ ਤਰ੍ਹਾਂ ਕੀਤਾ।</verse>
				<verse number="6">ਫਿਰ ਲਗਭਗ ਪੰਜ ਵਜੇ ਜਦੋਂ ਉਹ ਬਾਹਰ ਨਿੱਕਲਿਆ ਤਾਂ ਉਸ ਨੇ ਹੋਰਨਾਂ ਨੂੰ ਖੜ੍ਹੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਵਿਹਲੇ ਕਿਉਂ ਖੜ੍ਹੇ ਰਹੇ’?</verse>
				<verse number="7">ਉਨ੍ਹਾਂ ਉਸ ਨੂੰ ਕਿਹਾ, ‘ਕਿਉਂਕਿ ਕਿਸੇ ਨੇ ਸਾਨੂੰ ਕੰਮ 'ਤੇ ਨਹੀਂ ਰੱਖਿਆ’। ਉਸ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਅੰਗੂਰ ਦੇ ਬਾਗ ਵਿੱਚ ਜਾਓ’ ।</verse>
				<verse number="8">ਸ਼ਾਮ ਹੋਣ 'ਤੇ ਅੰਗੂਰ ਦੇ ਬਾਗ ਦੇ ਮਾਲਕ ਨੇ ਆਪਣੇ ਪ੍ਰਬੰਧਕ ਨੂੰ ਕਿਹਾ, ‘ਮਜ਼ਦੂਰਾਂ ਨੂੰ ਬੁਲਾ ਅਤੇ ਪਿਛਲਿਆਂ ਤੋਂ ਲੈ ਕੇ ਪਹਿਲਿਆਂ ਤੱਕ ਸਾਰਿਆਂ ਨੂੰ ਮਜ਼ਦੂਰੀ ਦੇ’।</verse>
				<verse number="9">ਜਿਹੜੇ ਲਗਭਗ ਪੰਜ ਵਜੇ ਆਏ ਸਨ ਉਨ੍ਹਾਂ ਨੂੰ ਇੱਕ-ਇੱਕ ਦੀਨਾਰ ਮਿਲਿਆ।</verse>
				<verse number="10">ਤਦ ਪਹਿਲਾਂ ਆਉਣ ਵਾਲਿਆਂ ਨੇ ਸੋਚਿਆ ਕਿ ਸਾਨੂੰ ਵੱਧ ਮਿਲੇਗਾ, ਪਰ ਉਨ੍ਹਾਂ ਨੂੰ ਵੀ ਇੱਕ-ਇੱਕ ਦੀਨਾਰ ਹੀ ਮਿਲਿਆ।</verse>
				<verse number="11">ਇਸ ਨੂੰ ਲੈ ਕੇ ਉਹ ਘਰ ਦੇ ਮਾਲਕ ਦੇ ਵਿਰੁੱਧ ਬੁੜਬੁੜਾਉਣ ਲੱਗੇ</verse>
				<verse number="12">ਅਤੇ ਕਿਹਾ, ‘ਇਨ੍ਹਾਂ ਪਿਛਲਿਆਂ ਨੇ ਇੱਕੋ ਘੰਟਾ ਕੰਮ ਕੀਤਾ ਅਤੇ ਤੁਸੀਂ ਇਨ੍ਹਾਂ ਨੂੰ ਸਾਡੇ ਬਰਾਬਰ ਠਹਿਰਾ ਦਿੱਤਾ, ਜਿਨ੍ਹਾਂ ਦਿਨ ਭਰ ਦਾ ਬੋਝ ਅਤੇ ਧੁੱਪ ਸਹੀ’।</verse>
				<verse number="13">ਉਸ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਉੱਤਰ ਦਿੱਤਾ, ‘ਮਿੱਤਰ! ਮੈਂ ਤੇਰੇ ਨਾਲ ਕੋਈ ਬੇਇਨਸਾਫੀ ਨਹੀਂ ਕਰ ਰਿਹਾ; ਕੀ ਤੂੰ ਮੇਰੇ ਨਾਲ ਇੱਕ ਦੀਨਾਰ ਤੈਅ ਨਹੀਂ ਕੀਤਾ ਸੀ?</verse>
				<verse number="14">ਤੂੰ ਆਪਣਾ ਦੀਨਾਰ ਲੈ ਅਤੇ ਜਾ; ਪਰ ਮੇਰੀ ਮਰਜ਼ੀ ਹੈ ਕਿ ਜਿੰਨਾ ਤੈਨੂੰ ਦਿੱਤਾ, ਇਸ ਪਿਛਲੇ ਨੂੰ ਵੀ ਦੇਵਾਂ।</verse>
				<verse number="15">ਕੀ ਮੇਰਾ ਇਹ ਅਧਿਕਾਰ ਨਹੀਂ ਕਿ ਮੈਂ ਆਪਣੀਆਂ ਵਸਤਾਂ ਨਾਲ ਜੋ ਚਾਹਾਂ ਸੋ ਕਰਾਂ? ਜਾਂ ਕੀ ਤੇਰੀ ਨਜ਼ਰ ਵਿੱਚ ਇਹ ਬੁਰਾ ਹੈ ਜੋ ਮੈਂ ਭਲਾ ਹਾਂ’?</verse>
				<verse number="16">ਇਸੇ ਤਰ੍ਹਾਂ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ ਅਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ। ”</verse>
				<verse number="17">ਜਦੋਂ ਯਿਸੂ ਯਰੂਸ਼ਲਮ ਨੂੰ ਜਾ ਰਿਹਾ ਸੀ ਤਾਂ ਉਹ ਬਾਰਾਂ ਚੇਲਿਆਂ ਨੂੰ ਰਾਹ ਵਿੱਚ ਅਲੱਗ ਲਿਜਾ ਕੇ ਉਨ੍ਹਾਂ ਨੂੰ ਕਹਿਣ ਲੱਗਾ,</verse>
				<verse number="18">“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਉਣਗੇ</verse>
				<verse number="19">ਉਹ ਉਸ ਨੂੰ ਪਰਾਈਆਂ ਕੌਮਾਂ ਦੇ ਹੱਥ ਸੌਂਪ ਦੇਣਗੇ ਤਾਂਕਿ ਉਹ ਉਸ ਦਾ ਮਖੌਲ ਉਡਾਉਣ ਅਤੇ ਕੋਰੜੇ ਮਾਰਨ ਤੇ ਸਲੀਬ 'ਤੇ ਚੜ੍ਹਾਉਣ, ਪਰ ਉਹ ਤੀਜੇ ਦਿਨ ਜਿਵਾਇਆ ਜਾਵੇਗਾ।”</verse>
				<verse number="20">ਤਦ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਆਪਣੇ ਪੁੱਤਰਾਂ ਨਾਲ ਉਸ ਕੋਲ ਆਈ ਅਤੇ ਮੱਥਾ ਟੇਕ ਕੇ ਉਸ ਤੋਂ ਕੁਝ ਮੰਗਣ ਲੱਗੀ।</verse>
				<verse number="21">ਯਿਸੂ ਨੇ ਉਸ ਨੂੰ ਕਿਹਾ, “ਤੂੰ ਕੀ ਚਾਹੁੰਦੀ ਹੈਂ?” ਉਸ ਨੇ ਕਿਹਾ, “ਵਚਨ ਦੇ ਕਿ ਤੇਰੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ, ਇੱਕ ਤੇਰੇ ਸੱਜੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ।”</verse>
				<verse number="22">ਪਰ ਯਿਸੂ ਨੇ ਕਿਹਾ, “ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣਾ ਹੈ?” ਉਨ੍ਹਾਂ ਨੇ ਕਿਹਾ, “ਅਸੀਂ ਪੀ ਸਕਦੇ ਹਾਂ।”</verse>
				<verse number="23">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੇਰਾ ਪਿਆਲਾ ਜ਼ਰੂਰ ਪੀਓਗੇ, ਪਰ ਆਪਣੇ ਸੱਜੇ ਜਾਂ ਖੱਬੇ ਬਿਠਾਉਣਾ ਮੇਰਾ ਕੰਮ ਨਹੀਂ ਸਗੋਂ ਇਹ ਸਥਾਨ ਉਨ੍ਹਾਂ ਦਾ ਹੈ ਜਿਨ੍ਹਾਂ ਲਈ ਮੇਰੇ ਪਿਤਾ ਵੱਲੋਂ ਤਿਆਰ ਕੀਤਾ ਗਿਆ ਹੈ।”</verse>
				<verse number="24">ਜਦੋਂ ਦਸਾਂ ਚੇਲਿਆਂ ਨੇ ਸੁਣਿਆ ਤਾਂ ਇਨ੍ਹਾਂ ਦੋਹਾਂ ਭਰਾਵਾਂ ਉੱਤੇ ਖਿਝਣ ਲੱਗੇ।</verse>
				<verse number="25">ਪਰ ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ, “ਤੁਸੀਂ ਜਾਣਦੇ ਹੋ ਕਿ ਪਰਾਈਆਂ ਕੌਮਾਂ ਦੇ ਪ੍ਰਧਾਨ ਉਨ੍ਹਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਉਹ ਜਿਹੜੇ ਵੱਡੇ ਹਨ ਉਨ੍ਹਾਂ 'ਤੇ ਅਧਿਕਾਰ ਰੱਖਦੇ ਹਨ।</verse>
				<verse number="26">ਤੁਹਾਡੇ ਵਿੱਚ ਅਜਿਹਾ ਨਾ ਹੋਵੇ; ਸਗੋਂ ਜੋ ਕੋਈ ਤੁਹਾਡੇ ਵਿੱਚੋਂ ਵੱਡਾ ਬਣਨਾ ਚਾਹੇ ਉਹ ਤੁਹਾਡਾ ਸੇਵਕ ਹੋਵੇ</verse>
				<verse number="27">ਅਤੇ ਜੋ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੇ ਉਹ ਤੁਹਾਡਾ ਦਾਸ ਹੋਵੇ,</verse>
				<verse number="28">ਜਿਵੇਂ ਕਿ ਮਨੁੱਖ ਦਾ ਪੁੱਤਰ ਸੇਵਾ ਕਰਵਾਉਣ ਲਈ ਨਹੀਂ, ਪਰ ਸੇਵਾ ਕਰਨ ਅਤੇ ਬਹੁਤਿਆਂ ਦੇ ਛੁਟਕਾਰੇ ਦਾ ਮੁੱਲ ਤਾਰਨ ਲਈ ਆਪਣੀ ਜਾਨ ਦੇਣ ਵਾਸਤੇ ਆਇਆ।”</verse>
				<verse number="29">ਜਦੋਂ ਉਹ ਯਰੀਹੋ ਤੋਂ ਨਿੱਕਲ ਰਹੇ ਸਨ ਤਾਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ</verse>
				<verse number="30">ਅਤੇ ਵੇਖੋ, ਦੋ ਅੰਨ੍ਹੇ ਰਾਹ ਕਿਨਾਰੇ ਬੈਠੇ ਹੋਏ ਸਨ। ਜਦੋਂ ਉਨ੍ਹਾਂ ਇਹ ਸੁਣਿਆ ਕਿ ਯਿਸੂ ਲੰਘ ਰਿਹਾ ਹੈ ਤਾਂ ਪੁਕਾਰ ਕੇ ਕਹਿਣ ਲੱਗੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ!”</verse>
				<verse number="31">ਲੋਕਾਂ ਨੇ ਉਨ੍ਹਾਂ ਨੂੰ ਝਿੜਕਿਆ ਕਿ ਉਹ ਚੁੱਪ ਰਹਿਣ; ਪਰ ਉਹ ਹੋਰ ਵੀ ਜ਼ਿਆਦਾ ਪੁਕਾਰ ਕੇ ਕਹਿਣ ਲੱਗੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਇਆ ਕਰ!”</verse>
				<verse number="32">ਤਦ ਯਿਸੂ ਨੇ ਰੁਕ ਕੇ ਉਨ੍ਹਾਂ ਨੂੰ ਬੁਲਾਇਆ ਅਤੇ ਕਿਹਾ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?”</verse>
				<verse number="33">ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਜੀ, ਇਹ ਕਿ ਸਾਡੀਆਂ ਅੱਖਾਂ ਖੁੱਲ੍ਹ ਜਾਣ।”</verse>
				<verse number="34">ਤਦ ਯਿਸੂ ਨੇ ਤਰਸ ਖਾ ਕੇ ਉਨ੍ਹਾਂ ਦੀਆਂ ਅੱਖਾਂ ਨੂੰ ਛੂਹਿਆ ਅਤੇ ਉਹ ਤੁਰੰਤ ਸੁਜਾਖੇ ਹੋ ਗਏ ਅਤੇ ਉਸ ਦੇ ਪਿੱਛੇ ਚੱਲ ਪਏ।</verse>
			</chapter>
			<chapter number="21">
				<verse number="1">ਜਦੋਂ ਉਹ ਯਰੂਸ਼ਲਮ ਦੇ ਨੇੜੇ ਪਹੁੰਚੇ ਅਤੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਵਿੱਚ ਆਏ ਤਾਂ ਯਿਸੂ ਨੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ,</verse>
				<verse number="2">“ਉਸ ਪਿੰਡ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉੱਥੇ ਵੜਦਿਆਂ ਹੀ ਤੁਸੀਂ ਇੱਕ ਗਧੀ ਅਤੇ ਉਸ ਦੇ ਨਾਲ ਉਸ ਦਾ ਇੱਕ ਬੱਚਾ ਬੰਨ੍ਹਿਆ ਹੋਇਆ ਵੇਖੋਗੇ; ਉਨ੍ਹਾਂ ਨੂੰ ਖੋਲ੍ਹ ਕੇ ਮੇਰੇ ਕੋਲ ਲੈ ਆਓ।</verse>
				<verse number="3">ਜੇ ਕੋਈ ਤੁਹਾਨੂੰ ਕੁਝ ਕਹੇ ਤਾਂ ਕਹਿਣਾ ਕਿ ਪ੍ਰਭੂ ਨੂੰ ਇਨ੍ਹਾਂ ਦੀ ਜ਼ਰੂਰਤ ਹੈ। ਤਦ ਉਹ ਤੁਰੰਤ ਇਨ੍ਹਾਂ ਨੂੰ ਭੇਜ ਦੇਵੇਗਾ।”</verse>
				<verse number="4">ਇਹ ਇਸ ਲਈ ਹੋਇਆ ਕਿ ਉਹ ਵਚਨ ਜਿਹੜਾ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਵੇ:</verse>
				<verse number="5">ਸੀਯੋਨ ਦੀ ਬੇਟੀ ਨੂੰ ਕਹੋ, “ਵੇਖ, ਤੇਰਾ ਰਾਜਾ ਤੇਰੇ ਕੋਲ ਆਉਂਦਾ ਹੈ, ਉਹ ਦੀਨ ਹੈ ਅਤੇ ਗਧੀ ਉੱਤੇ, ਬਲਕਿ ਗਧੀ ਦੇ ਬੱਚੇ ਉੱਤੇ ਸਵਾਰ ਹੈ।”</verse>
				<verse number="6">ਤਦ ਚੇਲਿਆਂ ਨੇ ਜਾ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ।</verse>
				<verse number="7">ਉਹ ਗਧੀ ਅਤੇ ਉਸ ਦੇ ਬੱਚੇ ਨੂੰ ਲੈ ਆਏ ਅਤੇ ਉਨ੍ਹਾਂ ਉੱਤੇ ਆਪਣੇ ਕੱਪੜੇ ਪਾ ਦਿੱਤੇ ਜਿਨ੍ਹਾਂ ਉੱਤੇ ਉਹ ਬੈਠ ਗਿਆ।</verse>
				<verse number="8">ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਕੱਪੜੇ ਰਾਹ ਵਿੱਚ ਵਿਛਾਏ ਅਤੇ ਕਈਆਂ ਨੇ ਦਰਖ਼ਤਾਂ ਦੀਆਂ ਟਹਿਣੀਆਂ ਕੱਟ ਕੇ ਰਾਹ ਵਿੱਚ ਵਿਛਾ ਦਿੱਤੀਆਂ।</verse>
				<verse number="9">ਉਸ ਦੇ ਅੱਗੇ ਅਤੇ ਪਿੱਛੇ ਚੱਲਣ ਵਾਲੇ ਲੋਕ ਉੱਚੀ ਅਵਾਜ਼ ਨਾਲ ਇਹ ਪੁਕਾਰ ਰਹੇ ਸਨ: ਦਾਊਦ ਦੇ ਪੁੱਤਰ ਦੀ ਹੋਸੰਨਾ! ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ! ਪਰਮਧਾਮ ਵਿੱਚ ਹੋਸੰਨਾ!</verse>
				<verse number="10">ਜਦੋਂ ਉਸ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ ਤਾਂ ਸਾਰੇ ਨਗਰ ਵਿੱਚ ਹਲਚਲ ਮੱਚ ਗਈ ਅਤੇ ਭੀੜ ਕਹਿਣ ਲੱਗੀ, “ਇਹ ਕੌਣ ਹੈ?”</verse>
				<verse number="11">ਲੋਕਾਂ ਨੇ ਕਿਹਾ, “ਇਹ ਗਲੀਲ ਦੇ ਨਾਸਰਤ ਦਾ ਨਬੀ ਯਿਸੂ ਹੈ।”</verse>
				<verse number="12">ਫਿਰ ਯਿਸੂ ਨੇ ਹੈਕਲ ਵਿੱਚ ਦਾਖਲ ਹੋ ਕੇ ਸਾਰੇ ਵੇਚਣ ਅਤੇ ਖਰੀਦਣ ਵਾਲਿਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ ਅਤੇ ਸਰਾਫ਼ਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ</verse>
				<verse number="13">ਅਤੇ ਉਨ੍ਹਾਂ ਨੂੰ ਕਿਹਾ, “ਲਿਖਿਆ ਹੈ: ‘ਮੇਰਾ ਘਰ ਪ੍ਰਾਰਥਨਾ ਦਾ ਘਰ ਕਹਾਵੇਗਾ’ ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾਉਂਦੇ ਹੋ।”</verse>
				<verse number="14">ਫਿਰ ਹੈਕਲ ਵਿੱਚ ਅੰਨ੍ਹੇ ਅਤੇ ਲੰਗੜੇ ਉਸ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="15">ਪਰ ਜਦੋਂ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੇ ਇਨ੍ਹਾਂ ਚਮਤਕਾਰਾਂ ਨੂੰ ਜਿਹੜੇ ਉਸ ਨੇ ਕੀਤੇ ਸਨ, ਵੇਖਿਆ ਅਤੇ ਇਹ ਵੀ ਕਿ ਹੈਕਲ ਵਿੱਚ ਬਾਲਕ ਉੱਚੀ ਅਵਾਜ਼ ਨਾਲ “ਦਾਊਦ ਦੇ ਪੁੱਤਰ ਦੀ ਹੋਸੰਨਾ” ਪੁਕਾਰ ਰਹੇ ਹਨ ਤਾਂ ਉਹ ਖਿਝ ਗਏ।</verse>
				<verse number="16">ਸੋ ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਸੁਣਦਾ ਹੈਂ ਜੋ ਇਹ ਕੀ ਕਹਿ ਰਹੇ ਹਨ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹਾਂ; ਕੀ ਤੁਸੀਂ ਕਦੇ ਨਹੀਂ ਪੜ੍ਹਿਆ: ਤੂੰ ਬਾਲਕਾਂ ਅਤੇ ਦੁੱਧ ਚੁੰਘਣ ਵਾਲਿਆਂ ਦੇ ਮੂੰਹੋਂ ਆਪਣੀ ਉਸਤਤ ਕਰਵਾਈ?”</verse>
				<verse number="17">ਤਦ ਉਹ ਉਨ੍ਹਾਂ ਨੂੰ ਛੱਡ ਕੇ ਨਗਰ ਤੋਂ ਬਾਹਰ ਚਲਾ ਗਿਆ ਅਤੇ ਬੈਤਅਨੀਆ ਜਾ ਕੇ ਉੱਥੇ ਰਾਤ ਕੱਟੀ।</verse>
				<verse number="18">ਤੜਕੇ ਜਦੋਂ ਉਹ ਨਗਰ ਨੂੰ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਭੁੱਖ ਲੱਗੀ</verse>
				<verse number="19">ਅਤੇ ਉਹ ਰਾਹ ਵਿੱਚ ਅੰਜੀਰ ਦੇ ਇੱਕ ਦਰਖ਼ਤ ਨੂੰ ਵੇਖ ਕੇ ਉਸ ਦੇ ਕੋਲ ਆਇਆ, ਪਰ ਉਸ ਨੂੰ ਉਸ ਉੱਤੇ ਪੱਤਿਆਂ ਬਿਨਾਂ ਹੋਰ ਕੁਝ ਨਾ ਮਿਲਿਆ। ਤਦ ਉਸ ਨੇ ਦਰਖ਼ਤ ਨੂੰ ਕਿਹਾ, “ਅੱਗੇ ਤੋਂ ਤੈਨੂੰ ਕਦੇ ਫਲ ਨਾ ਲੱਗੇ।” ਅੰਜੀਰ ਦਾ ਦਰਖ਼ਤ ਉਸੇ ਵੇਲੇ ਸੁੱਕ ਗਿਆ।</verse>
				<verse number="20">ਇਹ ਵੇਖ ਕੇ ਚੇਲੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਅੰਜੀਰ ਦਾ ਦਰਖ਼ਤ ਐਨੀ ਛੇਤੀ ਕਿਵੇਂ ਸੁੱਕ ਗਿਆ?”</verse>
				<verse number="21">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੇ ਤੁਸੀਂ ਵਿਸ਼ਵਾਸ ਕਰੋ ਅਤੇ ਸ਼ੱਕ ਨਾ ਕਰੋ ਤਾਂ ਤੁਸੀਂ ਕੇਵਲ ਇਹੋ ਨਹੀਂ ਕਰੋਗੇ ਜੋ ਇਸ ਅੰਜੀਰ ਦੇ ਦਰਖ਼ਤ ਨਾਲ ਕੀਤਾ ਗਿਆ, ਸਗੋਂ ਜੇ ਤੁਸੀਂ ਇਸ ਪਹਾੜ ਨੂੰ ਵੀ ਕਹੋ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਤਾਂ ਇਹ ਹੋ ਜਾਵੇਗਾ;</verse>
				<verse number="22">ਅਤੇ ਜੋ ਕੁਝ ਤੁਸੀਂ ਪ੍ਰਾਰਥਨਾ ਵਿੱਚ ਵਿਸ਼ਵਾਸ ਨਾਲ ਮੰਗੋਗੇ, ਉਹ ਤੁਹਾਨੂੰ ਮਿਲ ਜਾਵੇਗਾ।”</verse>
				<verse number="23">ਜਦੋਂ ਉਹ ਹੈਕਲ ਵਿੱਚ ਆ ਕੇ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਯਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਕੋਲ ਆ ਕੇ ਕਹਿਣ ਲੱਗੇ, “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਕਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ?”</verse>
				<verse number="24">ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਾਂਗਾ; ਜੇ ਤੁਸੀਂ ਮੈਨੂੰ ਉਸ ਦਾ ਉੱਤਰ ਦਿਓਗੇ ਤਾਂ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ;</verse>
				<verse number="25">ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ? ਸਵਰਗ ਵੱਲੋਂ ਜਾਂ ਮਨੁੱਖਾਂ ਵੱਲੋਂ?” ਤਦ ਉਹ ਆਪਸ ਵਿੱਚ ਵਿਚਾਰ ਕਰਕੇ ਕਹਿਣ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਸਾਨੂੰ ਕਹੇਗਾ, ‘ਫਿਰ ਤੁਸੀਂ ਉਸ 'ਤੇ ਵਿਸ਼ਵਾਸ ਕਿਉਂ ਨਾ ਕੀਤਾ’?</verse>
				<verse number="26">ਪਰ ਜੇ ਅਸੀਂ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਸਾਨੂੰ ਭੀੜ ਦਾ ਡਰ ਹੈ, ਕਿਉਂਕਿ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਹਨ।”</verse>
				<verse number="27">ਤਦ ਉਨ੍ਹਾਂ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ।” ਉਸ ਨੇ ਵੀ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।</verse>
				<verse number="28">“ਪਰ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ। ਉਸ ਨੇ ਪਹਿਲੇ ਕੋਲ ਜਾ ਕੇ ਕਿਹਾ, ‘ਪੁੱਤਰ, ਅੱਜ ਤੂੰ ਜਾ ਕੇ ਅੰਗੂਰ ਦੇ ਬਾਗ ਵਿੱਚ ਕੰਮ ਕਰ’।</verse>
				<verse number="29">ਪਰ ਉਸ ਨੇ ਕਿਹਾ, ‘ਮੈਂ ਨਹੀਂ ਜਾਵਾਂਗਾ’ ਪਰ ਬਾਅਦ ਵਿੱਚ ਪਛਤਾ ਕੇ ਚਲਾ ਗਿਆ।</verse>
				<verse number="30">ਫਿਰ ਉਸ ਨੇ ਦੂਜੇ ਕੋਲ ਜਾ ਕੇ ਇਹੋ ਕਿਹਾ। ਉਸ ਨੇ ਉੱਤਰ ਦਿੱਤਾ, ‘ਜੀ, ਮੈਂ ਜਾਵਾਂਗਾ’ ਪਰ ਉਹ ਨਹੀਂ ਗਿਆ।</verse>
				<verse number="31">ਇਨ੍ਹਾਂ ਦੋਹਾਂ ਵਿੱਚੋਂ ਕਿਸ ਨੇ ਆਪਣੇ ਪਿਤਾ ਦੀ ਇੱਛਾ ਨੂੰ ਪੂਰਾ ਕੀਤਾ?” ਉਨ੍ਹਾਂ ਨੇ ਕਿਹਾ, “ਪਹਿਲੇ ਨੇ।” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਹਿਸੂਲੀਏ ਅਤੇ ਵੇਸਵਾਵਾਂ ਤੁਹਾਡੇ ਤੋਂ ਪਹਿਲਾਂ ਪਰਮੇਸ਼ਰ ਦੇ ਰਾਜ ਵਿੱਚ ਜਾਂਦੇ ਹਨ।</verse>
				<verse number="32">ਕਿਉਂਕਿ ਯੂਹੰਨਾ ਧਾਰਮਿਕਤਾ ਦਾ ਰਾਹ ਵਿਖਾਉਂਦਾ ਹੋਇਆ ਤੁਹਾਡੇ ਕੋਲ ਆਇਆ ਅਤੇ ਤੁਸੀਂ ਉਸ 'ਤੇ ਵਿਸ਼ਵਾਸ ਨਾ ਕੀਤਾ, ਪਰ ਮਹਿਸੂਲੀਆਂ ਅਤੇ ਵੇਸਵਾਵਾਂ ਨੇ ਉਸ 'ਤੇ ਵਿਸ਼ਵਾਸ ਕੀਤਾ; ਇਹ ਵੇਖ ਕੇ ਵੀ ਤੁਸੀਂ ਨਾ ਪਛਤਾਏ ਕਿ ਉਸ ਉੱਤੇ ਵਿਸ਼ਵਾਸ ਕਰਦੇ।</verse>
				<verse number="33">“ਇੱਕ ਹੋਰ ਦ੍ਰਿਸ਼ਟਾਂਤ ਸੁਣੋ। ਇੱਕ ਘਰ ਦਾ ਮਾਲਕ ਸੀ ਜਿਸ ਨੇ ਅੰਗੂਰ ਦਾ ਬਾਗ ਲਾਇਆ ਅਤੇ ਉਸ ਦੇ ਆਲੇ-ਦੁਆਲੇ ਵਾੜ ਕੀਤੀ ਅਤੇ ਉਸ ਵਿੱਚ ਚੁਬੱਚਾ ਪੁੱਟਿਆ ਤੇ ਬੁਰਜ ਬਣਾਇਆ ਅਤੇ ਕਿਸਾਨਾਂ ਨੂੰ ਉਸ ਦਾ ਠੇਕਾ ਦੇ ਕੇ ਪਰਦੇਸ ਚਲਾ ਗਿਆ।</verse>
				<verse number="34">ਜਦੋਂ ਫਲ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਦਾਸਾਂ ਨੂੰ ਕਿਸਾਨਾਂ ਕੋਲ ਆਪਣੇ ਹਿੱਸੇ ਦਾ ਫਲ ਲੈਣ ਲਈ ਭੇਜਿਆ।</verse>
				<verse number="35">ਪਰ ਕਿਸਾਨਾਂ ਨੇ ਉਸ ਦੇ ਦਾਸਾਂ ਨੂੰ ਫੜ ਕੇ ਕਿਸੇ ਨੂੰ ਕੁੱਟਿਆ, ਕਿਸੇ ਨੂੰ ਮਾਰ ਸੁੱਟਿਆ ਅਤੇ ਕਿਸੇ ਨੂੰ ਪਥਰਾਓ ਕੀਤਾ।</verse>
				<verse number="36">ਫੇਰ ਉਸ ਨੇ ਹੋਰ ਦਾਸਾਂ ਨੂੰ ਭੇਜਿਆ ਜੋ ਪਹਿਲਿਆਂ ਨਾਲੋਂ ਜ਼ਿਆਦਾ ਸਨ, ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਕੀਤਾ।</verse>
				<verse number="37">ਅੰਤ ਵਿੱਚ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਉਨ੍ਹਾਂ ਕੋਲ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।</verse>
				<verse number="38">ਪਰ ਜਦੋਂ ਕਿਸਾਨਾਂ ਨੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਕਿਹਾ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਅਤੇ ਇਸ ਦੀ ਮਿਰਾਸ ਨੂੰ ਸਾਂਭ ਲਈਏ’।</verse>
				<verse number="39">ਸੋ ਉਨ੍ਹਾਂ ਉਸ ਨੂੰ ਫੜਿਆ ਅਤੇ ਅੰਗੂਰ ਦੇ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ।</verse>
				<verse number="40">ਇਸ ਲਈ ਜਦੋਂ ਅੰਗੂਰ ਦੇ ਬਾਗ ਦਾ ਮਾਲਕ ਆਵੇਗਾ ਤਾਂ ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”</verse>
				<verse number="41">ਉਨ੍ਹਾਂ ਨੇ ਉਸ ਨੂੰ ਕਿਹਾ, “ਉਹ ਉਨ੍ਹਾਂ ਦੁਸ਼ਟਾਂ ਦਾ ਬੁਰੀ ਤਰ੍ਹਾਂ ਨਾਸ ਕਰੇਗਾ ਅਤੇ ਅੰਗੂਰ ਦੇ ਬਾਗ ਦਾ ਠੇਕਾ ਹੋਰ ਕਿਸਾਨਾਂ ਨੂੰ ਦੇ ਦੇਵੇਗਾ ਜੋ ਰੁੱਤ ਸਿਰ ਉਸ ਨੂੰ ਫਲ ਦੇਣਗੇ।”</verse>
				<verse number="42">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਲਿਖਤਾਂ ਵਿੱਚ ਕਦੇ ਨਹੀਂ ਪੜ੍ਹਿਆ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ? ਇਹ ਪ੍ਰਭੂ ਦੇ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਅਦਭੁਤ ਹੈ।</verse>
				<verse number="43">ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਦਾ ਰਾਜ ਤੁਹਾਡੇ ਕੋਲੋਂ ਲੈ ਲਿਆ ਜਾਵੇਗਾ ਅਤੇ ਉਸ ਕੌਮ ਨੂੰ ਜਿਹੜੀ ਇਸ ਦਾ ਫਲ ਲਿਆਵੇ, ਦੇ ਦਿੱਤਾ ਜਾਵੇਗਾ।</verse>
				<verse number="44">ਜੋ ਇਸ ਪੱਥਰ ਉੱਤੇ ਡਿੱਗੇਗਾ ਉਹ ਚਕਨਾਚੂਰ ਹੋ ਜਾਵੇਗਾ ਅਤੇ ਜਿਸ ਉੱਤੇ ਇਹ ਡਿੱਗੇਗਾ, ਉਸ ਨੂੰ ਪੀਹ ਸੁੱਟੇਗਾ।”</verse>
				<verse number="45">ਤਦ ਪ੍ਰਧਾਨ ਯਾਜਕ ਅਤੇ ਫ਼ਰੀਸੀ ਉਸ ਦੇ ਦ੍ਰਿਸ਼ਟਾਂਤਾਂ ਨੂੰ ਸੁਣ ਕੇ ਸਮਝ ਗਏ ਕਿ ਉਹ ਸਾਡੇ ਬਾਰੇ ਕਹਿ ਰਿਹਾ ਹੈ।</verse>
				<verse number="46">ਸੋ ਉਹ ਉਸ ਨੂੰ ਫੜਨਾ ਚਾਹੁੰਦੇ ਸਨ ਪਰ ਭੀੜ ਤੋਂ ਡਰ ਗਏ, ਕਿਉਂਕਿ ਲੋਕ ਉਸ ਨੂੰ ਨਬੀ ਮੰਨਦੇ ਸਨ।</verse>
			</chapter>
			<chapter number="22">
				<verse number="1">ਯਿਸੂ ਫੇਰ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ,</verse>
				<verse number="2">“ਸਵਰਗ ਦਾ ਰਾਜ ਇੱਕ ਰਾਜੇ ਵਰਗਾ ਹੈ ਜਿਸ ਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਅਵਤ ਦਾ ਪ੍ਰਬੰਧ ਕੀਤਾ।</verse>
				<verse number="3">ਉਸ ਨੇ ਆਪਣੇ ਦਾਸਾਂ ਨੂੰ ਭੇਜਿਆ ਕਿ ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਵਿਆਹ ਵਿੱਚ ਬੁਲਾ ਲਿਆਉਣ, ਪਰ ਉਨ੍ਹਾਂ ਨੇ ਆਉਣਾ ਨਾ ਚਾਹਿਆ।</verse>
				<verse number="4">ਫੇਰ ਉਸ ਨੇ ਹੋਰ ਦਾਸਾਂ ਨੂੰ ਇਹ ਕਹਿ ਕੇ ਭੇਜਿਆ, ‘ਜਿਨ੍ਹਾਂ ਨੂੰ ਨਿਓਤਾ ਦਿੱਤਾ ਸੀ ਉਨ੍ਹਾਂ ਨੂੰ ਕਹੋ, ਵੇਖੋ, ਮੈਂ ਭੋਜ ਤਿਆਰ ਕਰ ਲਿਆ ਹੈ, ਮੇਰੇ ਬਲਦ ਅਤੇ ਪਲ਼ੇ ਹੋਏ ਜਾਨਵਰ ਕੱਟੇ ਗਏ ਹਨ ਅਤੇ ਸਭ ਕੁਝ ਤਿਆਰ ਹੈ; ਵਿਆਹ-ਭੋਜ ਵਿੱਚ ਆਓ’।‍‌</verse>
				<verse number="5">ਪਰ ਉਨ੍ਹਾਂ ਨੇ ਕੋਈ ਧਿਆਨ ਨਾ ਦਿੱਤਾ ਅਤੇ ਚਲੇ ਗਏ; ਕੋਈ ਆਪਣੇ ਖੇਤ ਨੂੰ ਅਤੇ ਕੋਈ ਆਪਣੇ ਕਾਰੋਬਾਰ ਲਈ;</verse>
				<verse number="6">ਅਤੇ ਬਾਕੀਆਂ ਨੇ ਉਸ ਦੇ ਦਾਸਾਂ ਨੂੰ ਫੜ ਕੇ ਬੇਇੱਜ਼ਤ ਕੀਤਾ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ।</verse>
				<verse number="7">ਤਦ ਰਾਜੇ ਨੂੰ ਕ੍ਰੋਧ ਆਇਆ ਅਤੇ ਉਸ ਨੇ ਆਪਣੀ ਸੈਨਾ ਭੇਜ ਕੇ ਉਨ੍ਹਾਂ ਕਾਤਲਾਂ ਦਾ ਨਾਸ ਕੀਤਾ ਅਤੇ ਉਨ੍ਹਾਂ ਦੇ ਨਗਰ ਨੂੰ ਫੂਕ ਸੁੱਟਿਆ।</verse>
				<verse number="8">ਫਿਰ ਉਸ ਨੇ ਆਪਣੇ ਦਾਸਾਂ ਨੂੰ ਕਿਹਾ, ‘ਵਿਆਹ-ਭੋਜ ਤਾਂ ਤਿਆਰ ਹੈ, ਪਰ ਸੱਦੇ ਹੋਏ ਯੋਗ ਨਹੀਂ ਸਨ;</verse>
				<verse number="9">ਸੋ ਤੁਸੀਂ ਚੁਰਾਹਿਆਂ ਵਿੱਚ ਜਾਓ ਅਤੇ ਜਿੰਨੇ ਵੀ ਮਿਲਣ, ਉਨ੍ਹਾਂ ਨੂੰ ਵਿਆਹ-ਭੋਜ ਵਿੱਚ ਬੁਲਾ ਲਿਆਓ’।</verse>
				<verse number="10">ਤਦ ਉਹ ਦਾਸ ਰਾਹਾਂ ਵਿੱਚ ਗਏ ਅਤੇ ਜਿੰਨੇ ਵੀ ਬੁਰੇ-ਭਲੇ ਮਿਲੇ ਉਨ੍ਹਾਂ ਸਭਨਾਂ ਨੂੰ ਇਕੱਠੇ ਕਰ ਲਿਆਏ ਅਤੇ ਵਿਆਹ ਵਾਲਾ ਘਰ ਮਹਿਮਾਨਾਂ ਨਾਲ ਭਰ ਗਿਆ।</verse>
				<verse number="11">“ਜਦੋਂ ਰਾਜਾ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ ਤਾਂ ਉੱਥੇ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਸ ਨੇ ਵਿਆਹ ਵਾਲਾ ਵਸਤਰ ਨਹੀਂ ਪਹਿਨਿਆ ਹੋਇਆ ਸੀ;</verse>
				<verse number="12">ਰਾਜੇ ਨੇ ਉਸ ਨੂੰ ਕਿਹਾ, ‘ਮਿੱਤਰਾ, ਤੂੰ ਵਿਆਹ ਦਾ ਵਸਤਰ ਪਹਿਨੇ ਬਿਨਾਂ ਅੰਦਰ ਕਿਵੇਂ ਆ ਗਿਆ’? ਪਰ ਉਹ ਕੁਝ ਨਾ ਬੋਲ ਸਕਿਆ।</verse>
				<verse number="13">ਤਦ ਰਾਜੇ ਨੇ ਸੇਵਕਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹ ਕੇ ਇਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’।</verse>
				<verse number="14">ਕਿਉਂਕਿ ਸੱਦੇ ਹੋਏ ਤਾਂ ਬਹੁਤ ਹਨ, ਪਰ ਚੁਣੇ ਹੋਏ ਥੋੜ੍ਹੇ ਹਨ। ”</verse>
				<verse number="15">ਤਦ ਫ਼ਰੀਸੀਆਂ ਨੇ ਜਾ ਕੇ ਮਤਾ ਪਕਾਇਆ ਕਿ ਉਹ ਕਿਵੇਂ ਉਸ ਨੂੰ ਗੱਲਾਂ ਵਿੱਚ ਫਸਾਉਣ।</verse>
				<verse number="16">ਸੋ ਉਨ੍ਹਾਂ ਨੇ ਆਪਣੇ ਚੇਲਿਆਂ ਨੂੰ ਹੇਰੋਦੀਆਂ ਦੇ ਨਾਲ ਉਸ ਕੋਲ ਇਹ ਕਹਿਣ ਲਈ ਭੇਜਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ, ਕਿਉਂਕਿ ਤੂੰ ਮਨੁੱਖਾਂ ਵਿੱਚ ਪੱਖਪਾਤ ਨਹੀਂ ਕਰਦਾ।</verse>
				<verse number="17">ਸੋ ਸਾਨੂੰ ਦੱਸ ਤੂੰ ਕੀ ਸੋਚਦਾ ਹੈ; ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?”</verse>
				<verse number="18">ਪਰ ਯਿਸੂ ਨੇ ਉਨ੍ਹਾਂ ਦੀ ਦੁਸ਼ਟਤਾ ਨੂੰ ਜਾਣ ਕੇ ਕਿਹਾ, “ਹੇ ਪਖੰਡੀਓ, ਤੁਸੀਂ ਮੈਨੂੰ ਕਿਉਂ ਪਰਖਦੇ ਹੋ?</verse>
				<verse number="19">ਮੈਨੂੰ ਟੈਕਸ ਵਾਲਾ ਸਿੱਕਾ ਵਿਖਾਓ।” ਤਦ ਉਹ ਇੱਕ ਦੀਨਾਰ ਉਸ ਦੇ ਕੋਲ ਲਿਆਏ।</verse>
				<verse number="20">ਉਸ ਨੇ ਉਨ੍ਹਾਂ ਨੂੰ ਪੁੱਛਿਆ, “ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?”</verse>
				<verse number="21">ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।” ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਦਿਓ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।”</verse>
				<verse number="22">ਇਹ ਸੁਣ ਕੇ ਉਹ ਹੈਰਾਨ ਰਹਿ ਗਏ ਅਤੇ ਯਿਸੂ ਨੂੰ ਛੱਡ ਕੇ ਚਲੇ ਗਏ।</verse>
				<verse number="23">ਉਸੇ ਦਿਨ ਕੁਝ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ,</verse>
				<verse number="24">“ਗੁਰੂ ਜੀ, ਮੂਸਾ ਨੇ ਕਿਹਾ, ‘ਜੇ ਕੋਈ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਕੇ ਆਪਣੇ ਭਰਾ ਲਈ ਅੰਸ ਪੈਦਾ ਕਰੇ’।</verse>
				<verse number="25">ਸਾਡੇ ਵਿੱਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ ਅਤੇ ਕਿਉਂਕਿ ਉਸ ਦੀ ਕੋਈ ਅੰਸ ਨਹੀਂ ਸੀ ਇਸ ਲਈ ਆਪਣੀ ਪਤਨੀ ਨੂੰ ਆਪਣੇ ਭਰਾ ਲਈ ਛੱਡ ਗਿਆ।</verse>
				<verse number="26">ਇਸੇ ਤਰ੍ਹਾਂ ਦੂਜੇ ਅਤੇ ਤੀਜੇ ਤੋਂ ਲੈ ਕੇ ਸੱਤਵੇਂ ਤੱਕ ਹੋਇਆ</verse>
				<verse number="27">ਅਤੇ ਸਾਰਿਆਂ ਤੋਂ ਬਾਅਦ ਉਹ ਔਰਤ ਵੀ ਮਰ ਗਈ।</verse>
				<verse number="28">ਸੋ ਪੁਨਰ-ਉਥਾਨ ਦੇ ਸਮੇਂ ਉਹ ਸੱਤਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਉਹ ਤਾਂ ਸਾਰਿਆਂ ਦੀ ਪਤਨੀ ਰਹੀ ਸੀ।”</verse>
				<verse number="29">ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਭੁੱਲ ਵਿੱਚ ਪਏ ਹੋ ਕਿਉਂਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ ਸਮਝਿਆ ਹੈ।</verse>
				<verse number="30">ਕਿਉਂਕਿ ਪੁਨਰ-ਉਥਾਨ ਦੇ ਸਮੇਂ, ਨਾ ਤਾਂ ਲੋਕ ਵਿਆਹ ਕਰਨਗੇ ਅਤੇ ਨਾ ਹੀ ਵਿਆਹੇ ਜਾਣਗੇ, ਪਰ ਸਵਰਗ ਵਿੱਚ ਸਵਰਗਦੂਤਾਂ ਵਰਗੇ ਹੋਣਗੇ।</verse>
				<verse number="31">ਪਰ ਕੀ ਤੁਸੀਂ ਇਹ ਵਚਨ ਨਹੀਂ ਪੜ੍ਹਿਆ ਜੋ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਪਰਮੇਸ਼ਰ ਨੇ ਤੁਹਾਨੂੰ ਕਿਹਾ,</verse>
				<verse number="32">‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ ’? ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ।”</verse>
				<verse number="33">ਇਹ ਸੁਣ ਕੇ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ।</verse>
				<verse number="34">ਜਦੋਂ ਫ਼ਰੀਸੀਆਂ ਨੇ ਇਹ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਤਾਂ ਉਹ ਆਪਸ ਵਿੱਚ ਇਕੱਠੇ ਹੋਏ।</verse>
				<verse number="35">ਅਤੇ ਉਨ੍ਹਾਂ ਵਿੱਚੋਂ ਇੱਕ ਨੇ ਜੋ ਬਿਵਸਥਾ ਦਾ ਸਿਖਾਉਣ ਵਾਲਾ ਸੀ, ਉਸ ਨੂੰ ਪਰਖਣ ਲਈ ਪੁੱਛਿਆ,</verse>
				<verse number="36">“ਗੁਰੂ ਜੀ, ਬਿਵਸਥਾ ਵਿੱਚ ਵੱਡਾ ਹੁਕਮ ਕਿਹੜਾ ਹੈ?”</verse>
				<verse number="37">ਯਿਸੂ ਨੇ ਉਸ ਨੂੰ ਕਿਹਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ!</verse>
				<verse number="38">ਇਹੋ ਵੱਡਾ ਅਤੇ ਪ੍ਰਮੁੱਖ ਹੁਕਮ ਹੈ।</verse>
				<verse number="39">ਇਸੇ ਤਰ੍ਹਾਂ ਦੂਜਾ ਇਹ ਹੈ ਕਿ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।</verse>
				<verse number="40">ਸਾਰੀ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਇਨ੍ਹਾਂ ਦੋਹਾਂ ਹੁਕਮਾਂ ਉੱਤੇ ਟਿਕੀਆਂ ਹਨ।”</verse>
				<verse number="41">ਜਦੋਂ ਫ਼ਰੀਸੀ ਇਕੱਠੇ ਸਨ ਤਾਂ ਯਿਸੂ ਨੇ ਉਨ੍ਹਾਂ ਤੋਂ ਪੁੱਛਿਆ,</verse>
				<verse number="42">“ਤੁਸੀਂ ਮਸੀਹ ਦੇ ਬਾਰੇ ਕੀ ਸੋਚਦੇ ਹੋ? ਉਹ ਕਿਸ ਦਾ ਪੁੱਤਰ ਹੈ?” ਉਨ੍ਹਾਂ ਕਿਹਾ, “ਦਾਊਦ ਦਾ।”</verse>
				<verse number="43">ਉਸ ਨੇ ਉਨ੍ਹਾਂ ਨੂੰ ਕਿਹਾ, “ਫਿਰ ਦਾਊਦ ਆਤਮਾ ਵਿੱਚ ਉਸ ਨੂੰ ਪ੍ਰਭੂ ਕਿਵੇਂ ਕਹਿੰਦਾ ਹੈ,</verse>
				<verse number="44">ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਪਾਸੇ ਬੈਠ ਜਦੋਂ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ ’?</verse>
				<verse number="45">ਜੇ ਦਾਊਦ ਉਸ ਨੂੰ ਪ੍ਰਭੂ ਕਹਿੰਦਾ ਹੈ ਤਾਂ ਉਹ ਉਸ ਦਾ ਪੁੱਤਰ ਕਿਵੇਂ ਹੋਇਆ?”</verse>
				<verse number="46">ਕੋਈ ਵੀ ਉਸ ਨੂੰ ਕੁਝ ਉੱਤਰ ਨਾ ਦੇ ਸਕਿਆ ਅਤੇ ਨਾ ਹੀ ਉਸ ਦਿਨ ਤੋਂ ਬਾਅਦ ਕਿਸੇ ਨੇ ਉਸ ਨੂੰ ਫਿਰ ਸਵਾਲ ਕਰਨ ਦਾ ਹੌਸਲਾ ਕੀਤਾ।</verse>
			</chapter>
			<chapter number="23">
				<verse number="1">ਤਦ ਯਿਸੂ ਨੇ ਭੀੜ ਨੂੰ ਅਤੇ ਆਪਣੇ ਚੇਲਿਆਂ ਨੂੰ ਕਿਹਾ,</verse>
				<verse number="2">“ਫ਼ਰੀਸੀ ਅਤੇ ਸ਼ਾਸਤਰੀ ਮੂਸਾ ਦੀ ਗੱਦੀ ਉੱਤੇ ਬੈਠੇ ਹਨ।</verse>
				<verse number="3">ਇਸ ਲਈ ਜੋ ਕੁਝ ਉਹ ਤੁਹਾਨੂੰ ਕਹਿਣ ਤੁਸੀਂ ਮੰਨਣਾ ਅਤੇ ਪਾਲਣਾ ਕਰਨਾ, ਪਰ ਉਨ੍ਹਾਂ ਵਰਗੇ ਕੰਮ ਕਦੇ ਨਾ ਕਰਨਾ; ਕਿਉਂਕਿ ਉਹ ਕਹਿੰਦੇ ਤਾਂ ਹਨ ਪਰ ਕਰਦੇ ਨਹੀਂ।</verse>
				<verse number="4">ਉਹ ਭਾਰੇ ਬੋਝ ਬੰਨ੍ਹ ਕੇ ਮਨੁੱਖਾਂ ਦੇ ਮੋਢਿਆਂ 'ਤੇ ਰੱਖਦੇ ਹਨ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਉਨ੍ਹਾਂ ਨੂੰ ਆਪਣੀ ਉਂਗਲ ਨਾਲ ਵੀ ਹਿਲਾਉਣਾ ਨਹੀਂ ਚਾਹੁੰਦੇ।</verse>
				<verse number="5">ਉਹ ਆਪਣੇ ਸਾਰੇ ਕੰਮ ਲੋਕਾਂ ਨੂੰ ਵਿਖਾਉਣ ਲਈ ਕਰਦੇ ਹਨ; ਉਹ ਆਪਣੇ ਤਵੀਤਾਂ ਨੂੰ ਚੌੜਾ ਕਰਦੇ ਅਤੇ ਵਸਤਰਾਂ ਦੀਆਂ ਝਾਲਰਾਂ ਨੂੰ ਲੰਮਾ ਕਰਦੇ ਹਨ।</verse>
				<verse number="6">ਉਹ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਅਤੇ ਸਭਾ-ਘਰਾਂ ਵਿੱਚ ਮੁੱਖ ਆਸਣ</verse>
				<verse number="7">ਅਤੇ ਬਜ਼ਾਰਾਂ ਵਿੱਚ ਸਲਾਮਾਂ ਤੇ ਮਨੁੱਖਾਂ ਦੁਆਰਾ ‘ਰੱਬੀ’ ਕਹਾਉਣਾ ਪਸੰਦ ਕਰਦੇ ਹਨ।</verse>
				<verse number="8">ਪਰ ਤੁਸੀਂ ਰੱਬੀ ਨਾ ਕਹਾਉਣਾ, ਕਿਉਂਕਿ ਤੁਹਾਡਾ ਗੁਰੂ ਇੱਕੋ ਹੈ ਅਤੇ ਤੁਸੀਂ ਸਾਰੇ ਭਰਾ ਹੋ।</verse>
				<verse number="9">ਧਰਤੀ ਉੱਤੇ ਕਿਸੇ ਨੂੰ ਆਪਣਾ ਪਿਤਾ ਨਾ ਕਹੋ, ਕਿਉਂਕਿ ਤੁਹਾਡਾ ਇੱਕੋ ਪਿਤਾ ਹੈ ਜਿਹੜਾ ਸਵਰਗ ਵਿੱਚ ਹੈ।</verse>
				<verse number="10">ਨਾ ਹੀ ਤੁਸੀਂ ਸੁਆਮੀ ਕਹਾਓ, ਕਿਉਂਕਿ ਤੁਹਾਡਾ ਸੁਆਮੀ ਇੱਕੋ ਹੈ ਅਰਥਾਤ ਮਸੀਹ।</verse>
				<verse number="11">ਪਰ ਜੋ ਤੁਹਾਡੇ ਵਿੱਚੋਂ ਵੱਡਾ ਹੈ ਉਹ ਤੁਹਾਡਾ ਸੇਵਕ ਹੋਵੇ।</verse>
				<verse number="12">ਜੋ ਆਪਣੇ ਆਪ ਨੂੰ ਉੱਚਾ ਕਰੇਗਾ ਉਹ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰੇਗਾ ਉਹ ਉੱਚਾ ਕੀਤਾ ਜਾਵੇਗਾ।</verse>
				<verse number="13">“ਪਰ ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਵਰਗ ਦੇ ਰਾਜ ਨੂੰ ਮਨੁੱਖਾਂ ਲਈ ਬੰਦ ਕਰ ਦਿੰਦੇ ਹੋ; ਨਾ ਤੁਸੀਂ ਆਪ ਪ੍ਰਵੇਸ਼ ਕਰਦੇ ਹੋ ਅਤੇ ਨਾ ਪ੍ਰਵੇਸ਼ ਕਰਨ ਵਾਲਿਆਂ ਨੂੰ ਪ੍ਰਵੇਸ਼ ਕਰਨ ਦਿੰਦੇ ਹੋ।</verse>
				<verse number="14">[ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਹੋ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹੋ; ਇਸ ਲਈ ਤੁਸੀਂ ਵੱਧ ਸਜ਼ਾ ਪਾਓਗੇ।]</verse>
				<verse number="15">“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਇੱਕ ਮਨੁੱਖ ਨੂੰ ਆਪਣੇ ਪੰਥ ਵਿੱਚ ਲਿਆਉਣ ਲਈ ਜਲ-ਥਲ ਇੱਕ ਕਰ ਦਿੰਦੇ ਹੋ ਅਤੇ ਜਦੋਂ ਉਹ ਆ ਜਾਂਦਾ ਹੈ ਤਾਂ ਉਸ ਨੂੰ ਆਪਣੇ ਨਾਲੋਂ ਦੁਗਣਾ ਨਰਕ ਦਾ ਭਾਗੀ ਬਣਾ ਦਿੰਦੇ ਹੋ।</verse>
				<verse number="16">“ਹੇ ਅੰਨ੍ਹੇ ਆਗੂਓ, ਤੁਹਾਡੇ ਉੱਤੇ ਹਾਏ! ਜਿਹੜੇ ਕਹਿੰਦੇ ਹੋ ਕਿ ਜੇ ਕੋਈ ਹੈਕਲ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੇ ਕੋਈ ਹੈਕਲ ਦੇ ਸੋਨੇ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ।</verse>
				<verse number="17">ਹੇ ਮੂਰਖੋ ਅਤੇ ਅੰਨ੍ਹਿਓ, ਵੱਡਾ ਕੀ ਹੈ; ਸੋਨਾ ਜਾਂ ਉਹ ਹੈਕਲ ਜਿਸ ਨੇ ਸੋਨੇ ਨੂੰ ਪਵਿੱਤਰ ਕੀਤਾ ਹੈ?</verse>
				<verse number="18">ਫਿਰ ਤੁਸੀਂ ਕਹਿੰਦੇ ਹੋ, ‘ਜੋ ਕੋਈ ਜਗਵੇਦੀ ਦੀ ਸੌਂਹ ਖਾਵੇ ਤਾਂ ਕੋਈ ਗੱਲ ਨਹੀਂ, ਪਰ ਜੋ ਕੋਈ ਉਸ ਉੱਤੇ ਰੱਖੀ ਹੋਈ ਭੇਟ ਦੀ ਸੌਂਹ ਖਾਵੇ ਤਾਂ ਉਸ ਨੂੰ ਪੂਰੀ ਕਰਨੀ ਪਵੇਗੀ’।</verse>
				<verse number="19">ਹੇ ਅੰਨ੍ਹਿਓ! ਵੱਡਾ ਕੀ ਹੈ; ਭੇਟ ਜਾਂ ਜਗਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਹੈ?</verse>
				<verse number="20">ਸੋ ਜਿਹੜਾ ਜਗਵੇਦੀ ਦੀ ਸੌਂਹ ਖਾਂਦਾ ਹੈ ਉਹ ਉਸ ਦੀ ਅਤੇ ਉਸ ਉੱਤੇ ਰੱਖੀਆਂ ਹੋਈਆਂ ਸਭ ਚੀਜ਼ਾਂ ਦੀ ਵੀ ਸੌਂਹ ਖਾਂਦਾ ਹੈ;</verse>
				<verse number="21">ਜਿਹੜਾ ਹੈਕਲ ਦੀ ਸੌਂਹ ਖਾਂਦਾ ਹੈ, ਉਹ ਉਸ ਦੀ ਅਤੇ ਉਸ ਵਿੱਚ ਵਾਸ ਕਰਨ ਵਾਲੇ ਦੀ ਵੀ ਸੌਂਹ ਖਾਂਦਾ ਹੈ;</verse>
				<verse number="22">ਅਤੇ ਜਿਹੜਾ ਸਵਰਗ ਦੀ ਸੌਂਹ ਖਾਂਦਾ ਹੈ ਉਹ ਪਰਮੇਸ਼ਰ ਦੇ ਸਿੰਘਾਸਣ ਦੀ ਅਤੇ ਜਿਹੜਾ ਉਸ ਉੱਤੇ ਬਿਰਾਜਮਾਨ ਹੈ, ਉਸ ਦੀ ਵੀ ਸੌਂਹ ਖਾਂਦਾ ਹੈ।</verse>
				<verse number="23">“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਸੌਂਫ਼ ਅਤੇ ਜ਼ੀਰੇ ਦਾ ਦਸਵੰਧ ਤਾਂ ਦਿੰਦੇ ਹੋ ਪਰ ਬਿਵਸਥਾ ਦੀਆਂ ਮਹੱਤਵਪੂਰਣ ਗੱਲਾਂ ਅਰਥਾਤ ਨਿਆਂ, ਦਇਆ ਅਤੇ ਵਿਸ਼ਵਾਸ ਨੂੰ ਛੱਡ ਦਿੱਤਾ ਹੈ; ਪਰ ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ।</verse>
				<verse number="24">ਹੇ ਅੰਨ੍ਹੇ ਆਗੂਓ! ਤੁਸੀਂ ਮੱਛਰ ਨੂੰ ਤਾਂ ਪੁਣ ਲੈਂਦੇ ਹੋ ਪਰ ਊਠ ਨੂੰ ਨਿਗਲ ਜਾਂਦੇ ਹੋ।</verse>
				<verse number="25">“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪਿਆਲੇ ਅਤੇ ਥਾਲੀ ਨੂੰ ਬਾਹਰੋਂ ਸਾਫ ਕਰਦੇ ਹੋ, ਪਰ ਅੰਦਰੋਂ ਲੁੱਟ ਅਤੇ ਅਸੰਜਮ ਨਾਲ ਭਰੇ ਹੋਏ ਹੋ।</verse>
				<verse number="26">ਹੇ ਅੰਨ੍ਹੇ ਫ਼ਰੀਸੀ, ਪਹਿਲਾਂ ਪਿਆਲੇ ਨੂੰ ਅੰਦਰੋਂ ਸਾਫ ਕਰ ਤਾਂਕਿ ਉਹ ਬਾਹਰੋਂ ਵੀ ਸਾਫ ਹੋ ਜਾਵੇ।</verse>
				<verse number="27">“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਚੂਨਾ ਫਿਰੀਆਂ ਹੋਈਆਂ ਕਬਰਾਂ ਵਰਗੇ ਹੋ ਜਿਹੜੀਆਂ ਬਾਹਰੋਂ ਤਾਂ ਸੋਹਣੀਆਂ ਵਿਖਾਈ ਦਿੰਦੀਆਂ ਹਨ, ਪਰ ਅੰਦਰੋਂ ਮੁਰਦਿਆਂ ਦੀਆਂ ਹੱਡੀਆਂ ਅਤੇ ਹਰ ਤਰ੍ਹਾਂ ਦੀ ਅਸ਼ੁੱਧਤਾ ਨਾਲ ਭਰੀਆਂ ਹੋਈਆਂ ਹਨ।</verse>
				<verse number="28">ਇਸੇ ਤਰ੍ਹਾਂ ਤੁਸੀਂ ਵੀ ਬਾਹਰੋਂ ਤਾਂ ਮਨੁੱਖਾਂ ਨੂੰ ਧਰਮੀ ਵਿਖਾਈ ਦਿੰਦੇ ਹੋ, ਪਰ ਅੰਦਰੋਂ ਪਖੰਡ ਅਤੇ ਕੁਧਰਮ ਨਾਲ ਭਰੇ ਹੋਏ ਹੋ।</verse>
				<verse number="29">“ਹੇ ਪਖੰਡੀ ਸ਼ਾਸਤਰੀਓ ਅਤੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ ਅਤੇ ਧਰਮੀਆਂ ਦੀਆਂ ਕਬਰਾਂ ਸਜਾਉਂਦੇ ਹੋ।</verse>
				<verse number="30">ਤੁਸੀਂ ਕਹਿੰਦੇ ਹੋ, ‘ਜੇ ਅਸੀਂ ਆਪਣੇ ਪੁਰਖਿਆਂ ਦੇ ਦਿਨਾਂ ਵਿੱਚ ਹੁੰਦੇ ਤਾਂ ਉਨ੍ਹਾਂ ਨਾਲ ਨਬੀਆਂ ਦੀ ਹੱਤਿਆ ਵਿੱਚ ਸਾਂਝੀ ਨਾ ਹੁੰਦੇ’।</verse>
				<verse number="31">ਇਸ ਤਰ੍ਹਾਂ ਤੁਸੀਂ ਆਪਣੇ ਉੱਤੇ ਆਪ ਗਵਾਹੀ ਦਿੰਦੇ ਹੋ ਕਿ ਅਸੀਂ ਨਬੀਆਂ ਦੀ ਹੱਤਿਆ ਕਰਨ ਵਾਲਿਆਂ ਦੇ ਪੁੱਤਰ ਹਾਂ।</verse>
				<verse number="32">ਸੋ ਤੁਸੀਂ ਆਪਣੇ ਪੁਰਖਿਆਂ ਦੇ ਪਾਪ ਦਾ ਘੜਾ ਭਰਦੇ ਜਾਓ।</verse>
				<verse number="33">ਹੇ ਸੱਪੋ, ਜ਼ਹਿਰੀਲੇ ਸੱਪਾਂ ਦੇ ਬੱਚਿਓ! ਤੁਸੀਂ ਨਰਕ ਦੀ ਸਜ਼ਾ ਤੋਂ ਕਿਵੇਂ ਬਚੋਗੇ?</verse>
				<verse number="34">ਇਸ ਲਈ ਵੇਖੋ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਸ਼ਾਸਤਰੀਆਂ ਨੂੰ ਭੇਜਦਾ ਹਾਂ; ਤੁਸੀਂ ਉਨ੍ਹਾਂ ਵਿੱਚੋਂ ਕਈਆਂ ਨੂੰ ਮਾਰ ਸੁੱਟੋਗੇ ਅਤੇ ਸਲੀਬ 'ਤੇ ਚੜ੍ਹਾਓਗੇ ਅਤੇ ਕਈਆਂ ਨੂੰ ਆਪਣੇ ਸਭਾ-ਘਰਾਂ ਵਿੱਚ ਕੋਰੜੇ ਮਾਰੋਗੇ ਤੇ ਨਗਰ-ਨਗਰ ਉਨ੍ਹਾਂ ਦਾ ਪਿੱਛਾ ਕਰੋਗੇ,</verse>
				<verse number="35">ਤਾਂਕਿ ਉਨ੍ਹਾਂ ਧਰਮੀਆਂ ਦਾ ਲਹੂ ਜਿਹੜਾ ਧਰਤੀ 'ਤੇ ਵਹਾਇਆ ਗਿਆ ਅਰਥਾਤ ਧਰਮੀ ਹਾਬਲ ਦੇ ਲਹੂ ਤੋਂ ਲੈ ਕੇ ਬਰਕਯਾਹ ਦੇ ਪੁੱਤਰ ਜ਼ਕਰਯਾਹ ਦੇ ਲਹੂ ਤੱਕ ਜਿਸ ਨੂੰ ਤੁਸੀਂ ਹੈਕਲ ਅਤੇ ਜਗਵੇਦੀ ਦੇ ਵਿਚਕਾਰ ਮਾਰ ਸੁੱਟਿਆ, ਉਹ ਸਭ ਤੁਹਾਡੇ ਉੱਤੇ ਪਵੇ।</verse>
				<verse number="36">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਇਹ ਸਭ ਗੱਲਾਂ ਇਸ ਪੀੜ੍ਹੀ ਉੱਤੇ ਆ ਪੈਣਗੀਆਂ।</verse>
				<verse number="37">“ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ।</verse>
				<verse number="38">ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ।</verse>
				<verse number="39">ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਤੁਸੀਂ ਇਹ ਨਾ ਕਹੋ ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”</verse>
			</chapter>
			<chapter number="24">
				<verse number="1">ਜਦੋਂ ਯਿਸੂ ਹੈਕਲ ਵਿੱਚੋਂ ਬਾਹਰ ਜਾ ਰਿਹਾ ਸੀ ਤਾਂ ਉਸ ਦੇ ਚੇਲੇ ਉਸ ਦੇ ਕੋਲ ਆਏ ਕਿ ਉਸ ਨੂੰ ਹੈਕਲ ਵਿਚਲੀਆਂ ਇਮਾਰਤਾਂ ਵਿਖਾਉਣ;</verse>
				<verse number="2">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਸਭ ਕੁਝ ਨਹੀਂ ਵੇਖਦੇ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇੱਥੇ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”</verse>
				<verse number="3">ਫਿਰ ਜਦੋਂ ਉਹ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਚੇਲਿਆਂ ਨੇ ਇਕਾਂਤ ਵਿੱਚ ਉਸ ਕੋਲ ਆ ਕੇ ਕਿਹਾ, “ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਤੇਰੇ ਆਉਣ ਅਤੇ ਸੰਸਾਰ ਦੇ ਅੰਤ ਦਾ ਕੀ ਚਿੰਨ੍ਹ ਹੋਵੇਗਾ?”</verse>
				<verse number="4">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਾਵਧਾਨ ਰਹੋ! ਕੋਈ ਤੁਹਾਨੂੰ ਭਰਮਾ ਨਾ ਲਵੇ।</verse>
				<verse number="5">ਕਿਉਂਕਿ ਕਈ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਮਸੀਹ ਹਾਂ’ ਅਤੇ ਬਹੁਤਿਆਂ ਨੂੰ ਭਰਮਾਉਣਗੇ।</verse>
				<verse number="6">ਤੁਸੀਂ ਲੜਾਈਆਂ ਦੀ ਚਰਚਾ ਅਤੇ ਲੜਾਈਆਂ ਦੀਆਂ ਅਫ਼ਵਾਹਾਂ ਸੁਣੋਗੇ; ਵੇਖੋ, ਘਬਰਾ ਨਾ ਜਾਣਾ! ਕਿਉਂਕਿ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ।</verse>
				<verse number="7">ਕਿਉਂ ਜੋ ਕੌਮ, ਕੌਮ ਦੇ ਵਿਰੁੱਧ ਅਤੇ ਰਾਜ, ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ ਅਤੇ ਥਾਂ-ਥਾਂ ਕਾਲ ਪੈਣਗੇ ਅਤੇ ਭੁਚਾਲ ਆਉਣਗੇ,</verse>
				<verse number="8">ਪਰ ਇਹ ਸਭ ਪੀੜਾਂ ਦਾ ਅਰੰਭ ਹੈ।</verse>
				<verse number="9">“ਉਹ ਤੁਹਾਨੂੰ ਕਸ਼ਟ ਦੇਣ ਲਈ ਫੜਵਾਉਣਗੇ ਅਤੇ ਮਾਰ ਸੁੱਟਣਗੇ ਅਤੇ ਮੇਰੇ ਨਾਮ ਦੇ ਕਾਰਨ ਸਾਰੀਆਂ ਕੌਮਾਂ ਤੁਹਾਡੇ ਨਾਲ ਵੈਰ ਰੱਖਣਗੀਆਂ।</verse>
				<verse number="10">ਤਦ ਬਹੁਤ ਸਾਰੇ ਠੋਕਰ ਖਾਣਗੇ ਅਤੇ ਇੱਕ ਦੂਜੇ ਨੂੰ ਫੜਵਾਉਣਗੇ ਅਤੇ ਇੱਕ ਦੂਜੇ ਨਾਲ ਵੈਰ ਰੱਖਣਗੇ;</verse>
				<verse number="11">ਬਹੁਤ ਸਾਰੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਬਹੁਤਿਆਂ ਨੂੰ ਭਰਮਾਉਣਗੇ</verse>
				<verse number="12">ਅਤੇ ਕੁਧਰਮ ਦੇ ਵਧਣ ਕਰਕੇ ਬਹੁਤਿਆਂ ਦੀ ਪ੍ਰੀਤ ਠੰਡੀ ਪੈ ਜਾਵੇਗੀ।</verse>
				<verse number="13">ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।</verse>
				<verse number="14">ਰਾਜ ਦੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਕੀਤਾ ਜਾਵੇਗਾ ਤਾਂਕਿ ਸਭ ਕੌਮਾਂ ਉੱਤੇ ਗਵਾਹੀ ਹੋਵੇ; ਤਦ ਅੰਤ ਆ ਜਾਵੇਗਾ।</verse>
				<verse number="15">“ਇਸ ਲਈ ਜਦੋਂ ਤੁਸੀਂ ਉਸ ‘ਉਜਾੜਨ ਵਾਲੀ ਘਿਣਾਉਣੀ ਚੀਜ਼’ ਨੂੰ ਜਿਸ ਦੇ ਬਾਰੇ ਦਾਨੀਏਲ ਨਬੀ ਨੇ ਦੱਸਿਆ ਸੀ, ਪਵਿੱਤਰ ਥਾਂ ਵਿੱਚ ਖੜ੍ਹੀ ਵੇਖੋ (ਪੜ੍ਹਨ ਵਾਲਾ ਸਮਝ ਲਵੇ),</verse>
				<verse number="16">ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ;</verse>
				<verse number="17">ਜਿਹੜਾ ਛੱਤ 'ਤੇ ਹੋਵੇ ਉਹ ਆਪਣੇ ਘਰੋਂ ਸਮਾਨ ਲੈਣ ਲਈ ਹੇਠਾਂ ਨਾ ਉੱਤਰੇ</verse>
				<verse number="18">ਅਤੇ ਜਿਹੜਾ ਖੇਤ ਵਿੱਚ ਹੋਵੇ ਉਹ ਆਪਣਾ ਕੱਪੜਾ ਲੈਣ ਲਈ ਪਿੱਛੇ ਨਾ ਮੁੜੇ।</verse>
				<verse number="19">ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ।</verse>
				<verse number="20">ਪ੍ਰਾਰਥਨਾ ਕਰੋ ਕਿ ਤੁਹਾਨੂੰ ਸਰਦੀਆਂ ਵਿੱਚ ਜਾਂ ਸਬਤ ਦੇ ਦਿਨ ਭੱਜਣਾ ਨਾ ਪਵੇ,</verse>
				<verse number="21">ਕਿਉਂਕਿ ਉਸ ਸਮੇਂ ਅਜਿਹਾ ਵੱਡਾ ਕਸ਼ਟ ਹੋਵੇਗਾ ਜੋ ਸੰਸਾਰ ਦੇ ਅਰੰਭ ਤੋਂ ਨਾ ਹੁਣ ਤੱਕ ਹੋਇਆ ਅਤੇ ਨਾ ਕਦੇ ਹੋਵੇਗਾ।</verse>
				<verse number="22">ਜੇ ਉਹ ਦਿਨ ਘਟਾਏ ਨਾ ਜਾਂਦੇ ਤਾਂ ਕੋਈ ਪ੍ਰਾਣੀ ਨਾ ਬਚਦਾ; ਪਰ ਚੁਣੇ ਹੋਇਆਂ ਦੇ ਕਾਰਨ ਉਹ ਦਿਨ ਘਟਾਏ ਜਾਣਗੇ।</verse>
				<verse number="23">ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਵੇਖੋ, ਮਸੀਹ ਇੱਥੇ ਹੈ’ ਜਾਂ ‘ਉੱਥੇ ਹੈ’ ਤਾਂ ਵਿਸ਼ਵਾਸ ਨਾ ਕਰਨਾ,</verse>
				<verse number="24">ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਉਹ ਵੱਡੇ-ਵੱਡੇ ਚਿੰਨ੍ਹ ਅਤੇ ਅਚੰਭੇ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦੇਣ।</verse>
				<verse number="25">ਵੇਖੋ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ।</verse>
				<verse number="26">ਇਸ ਲਈ ਜੇ ਉਹ ਤੁਹਾਨੂੰ ਕਹਿਣ, ‘ਵੇਖੋ, ਉਹ ਉਜਾੜ ਵਿੱਚ ਹੈ’ ਤਾਂ ਬਾਹਰ ਨਾ ਜਾਣਾ; ‘ਵੇਖੋ, ਉਹ ਪਿਛਲੇ ਕਮਰਿਆਂ ਵਿੱਚ ਹੈ’ ਤਾਂ ਵਿਸ਼ਵਾਸ ਨਾ ਕਰਨਾ;</verse>
				<verse number="27">ਕਿਉਂਕਿ ਜਿਸ ਤਰ੍ਹਾਂ ਬਿਜਲੀ ਪੂਰਬ ਤੋਂ ਨਿੱਕਲਦੀ ਅਤੇ ਪੱਛਮ ਤੱਕ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।</verse>
				<verse number="28">ਜਿੱਥੇ ਲਾਸ਼ ਹੈ, ਉੱਥੇ ਗਿਰਝਾਂ ਇਕੱਠੀਆਂ ਹੋਣਗੀਆਂ।</verse>
				<verse number="29">“ਪਰ ਉਨ੍ਹਾਂ ਦਿਨਾਂ ਦੇ ਕਸ਼ਟ ਤੋਂ ਤੁਰੰਤ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਆਪਣਾ ਚਾਨਣ ਨਾ ਦੇਵੇਗਾ, ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।</verse>
				<verse number="30">ਤਦ ਅਕਾਸ਼ ਵਿੱਚ ਮਨੁੱਖ ਦੇ ਪੁੱਤਰ ਦਾ ਚਿੰਨ੍ਹ ਪਰਗਟ ਹੋਵੇਗਾ ਅਤੇ ਉਸ ਸਮੇਂ ਧਰਤੀ ਦੀਆਂ ਸਾਰੀਆਂ ਕੌਮਾਂ ਵਿਰਲਾਪ ਕਰਨਗੀਆਂ ਤੇ ਲੋਕ ਮਨੁੱਖ ਦੇ ਪੁੱਤਰ ਨੂੰ ਸਮਰੱਥਾ ਅਤੇ ਵੱਡੇ ਤੇਜ ਨਾਲ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖਣਗੇ।</verse>
				<verse number="31">ਉਹ ਤੁਰ੍ਹੀ ਦੀ ਉੱਚੀ ਅਵਾਜ਼ ਨਾਲ ਆਪਣੇ ਦੂਤਾਂ ਨੂੰ ਭੇਜੇਗਾ ਅਤੇ ਉਹ ਅਕਾਸ਼ ਦੇ ਇਸ ਸਿਰੇ ਤੋਂ ਲੈ ਕੇ ਉਸ ਸਿਰੇ ਤੱਕ, ਚਾਰੇ ਦਿਸ਼ਾਵਾਂ ਤੋਂ ਉਸ ਦੇ ਚੁਣੇ ਹੋਇਆਂ ਨੂੰ ਇਕੱਠਾ ਕਰਨਗੇ।</verse>
				<verse number="32">“ਅੰਜੀਰ ਦੇ ਦਰਖ਼ਤ ਦੇ ਦ੍ਰਿਸ਼ਟਾਂਤ ਤੋਂ ਸਿੱਖੋ; ਜਦੋਂ ਉਸ ਦੀ ਟਹਿਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਫੁੱਟਣ ਲੱਗਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ।</verse>
				<verse number="33">ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਨ੍ਹਾਂ ਸਭ ਗੱਲਾਂ ਨੂੰ ਵੇਖੋ ਤਾਂ ਜਾਣ ਲਵੋ ਕਿ ਉਹ ਨੇੜੇ ਸਗੋਂ ਬੂਹੇ 'ਤੇ ਹੈ।</verse>
				<verse number="34">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਪੂਰੀਆਂ ਨਾ ਹੋ ਜਾਣ ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ।</verse>
				<verse number="35">ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।</verse>
				<verse number="36">“ਪਰ ਉਸ ਦਿਨ ਅਤੇ ਸਮੇਂ ਨੂੰ ਕੋਈ ਨਹੀਂ ਜਾਣਦਾ; ਨਾ ਸਵਰਗਦੂਤ ਅਤੇ ਨਾ ਪੁੱਤਰ, ਪਰ ਕੇਵਲ ਪਿਤਾ।</verse>
				<verse number="37">ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।</verse>
				<verse number="38">ਕਿਉਂਕਿ ਜਿਸ ਤਰ੍ਹਾਂ ਜਲ-ਪਰਲੋ ਤੋਂ ਪਹਿਲਾਂ ਉਨ੍ਹੀਂ ਦਿਨੀਂ ਨੂਹ ਦੇ ਕਿਸ਼ਤੀ ਵਿੱਚ ਪ੍ਰਵੇਸ਼ ਕਰਨ ਤੱਕ ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ</verse>
				<verse number="39">ਅਤੇ ਉਨ੍ਹਾਂ ਨੂੰ ਉਦੋਂ ਤੱਕ ਕੁਝ ਪਤਾ ਨਹੀਂ ਸੀ ਜਦੋਂ ਤੱਕ ਕਿ ਜਲ-ਪਰਲੋ ਆ ਕੇ ਸਭਨਾਂ ਨੂੰ ਵਹਾ ਕੇ ਨਾ ਲੈ ਗਈ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।</verse>
				<verse number="40">ਉਸ ਸਮੇਂ ਦੋ ਮਨੁੱਖ ਖੇਤ ਵਿੱਚ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਇੱਕ ਛੱਡ ਦਿੱਤਾ ਜਾਵੇਗਾ।</verse>
				<verse number="41">ਦੋ ਔਰਤਾਂ ਚੱਕੀ ਪੀਂਹਦੀਆਂ ਹੋਣਗੀਆਂ; ਇੱਕ ਲੈ ਲਈ ਜਾਵੇਗੀ ਅਤੇ ਇੱਕ ਛੱਡ ਦਿੱਤੀ ਜਾਵੇਗੀ।</verse>
				<verse number="42">ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਪ੍ਰਭੂ ਕਿਹੜੇ ਦਿਨ ਆਉਂਦਾ ਹੈ।</verse>
				<verse number="43">ਪਰ ਇਹ ਜਾਣ ਲਵੋ ਕਿ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਸਮੇਂ ਆਵੇਗਾ ਤਾਂ ਉਹ ਜਾਗਦਾ ਰਹਿੰਦਾ ਅਤੇ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।</verse>
				<verse number="44">ਇਸ ਲਈ ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਉਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।</verse>
				<verse number="45">“ਫਿਰ ਅਜਿਹਾ ਵਿਸ਼ਵਾਸਯੋਗ ਅਤੇ ਬੁੱਧਵਾਨ ਦਾਸ ਕੌਣ ਹੈ ਜਿਸ ਨੂੰ ਉਸ ਦੇ ਮਾਲਕ ਨੇ ਆਪਣੇ ਨੌਕਰਾਂ ਉੱਤੇ ਅਧਿਕਾਰੀ ਠਹਿਰਾਇਆ ਕਿ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਸਮੱਗਰੀ ਦੇਵੇ?</verse>
				<verse number="46">ਧੰਨ ਹੈ ਉਹ ਦਾਸ ਜਿਸ ਨੂੰ ਉਸ ਦਾ ਮਾਲਕ ਆ ਕੇ ਅਜਿਹਾ ਹੀ ਕਰਦਾ ਵੇਖੇ।</verse>
				<verse number="47">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਠਹਿਰਾਵੇਗਾ।</verse>
				<verse number="48">ਪਰ ਜੇ ਉਹ ਦੁਸ਼ਟ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’</verse>
				<verse number="49">ਅਤੇ ਆਪਣੇ ਸੰਗੀ ਦਾਸਾਂ ਨੂੰ ਮਾਰਨ-ਕੁੱਟਣ ਲੱਗੇ ਅਤੇ ਸ਼ਰਾਬੀਆਂ ਦੇ ਨਾਲ ਖਾਵੇ-ਪੀਵੇ,</verse>
				<verse number="50">ਤਾਂ ਉਸ ਦਾਸ ਦਾ ਮਾਲਕ ਉਸ ਦਿਨ ਜਿਸ ਦੀ ਉਹ ਉਡੀਕ ਨਹੀਂ ਕਰਦਾ ਅਤੇ ਉਸ ਸਮੇਂ ਜਿਸ ਨੂੰ ਉਹ ਨਹੀਂ ਜਾਣਦਾ, ਆਵੇਗਾ</verse>
				<verse number="51">ਅਤੇ ਉਸ ਦਾਸ ਦੇ ਟੋਟੇ-ਟੋਟੇ ਕਰ ਦੇਵੇਗਾ ਅਤੇ ਉਸ ਦਾ ਹਿੱਸਾ ਪਖੰਡੀਆਂ ਨਾਲ ਠਹਿਰਾਵੇਗਾ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।”</verse>
			</chapter>
			<chapter number="25">
				<verse number="1">“ਸਵਰਗ ਦਾ ਰਾਜ ਉਨ੍ਹਾਂ ਦਸਾਂ ਕੁਆਰੀਆਂ ਵਰਗਾ ਹੋਵੇਗਾ ਜਿਹੜੀਆਂ ਆਪਣੀਆਂ ਮਸ਼ਾਲਾਂ ਲੈ ਕੇ ਲਾੜੇ ਨੂੰ ਮਿਲਣ ਲਈ ਨਿੱਕਲੀਆਂ।</verse>
				<verse number="2">ਉਨ੍ਹਾਂ ਵਿੱਚੋਂ ਪੰਜ ਮੂਰਖ ਅਤੇ ਪੰਜ ਬੁੱਧਵਾਨ ਸਨ।</verse>
				<verse number="3">ਕਿਉਂਕਿ ਮੂਰਖਾਂ ਨੇ ਆਪਣੀਆਂ ਮਸ਼ਾਲਾਂ ਤਾਂ ਲਈਆਂ ਪਰ ਆਪਣੇ ਨਾਲ ਤੇਲ ਨਾ ਲਿਆ,</verse>
				<verse number="4">ਪਰ ਬੁੱਧਵਾਨਾਂ ਨੇ ਆਪਣੀਆਂ ਮਸ਼ਾਲਾਂ ਦੇ ਨਾਲ ਬਰਤਨਾਂ ਵਿੱਚ ਤੇਲ ਵੀ ਲਿਆ।</verse>
				<verse number="5">ਜਦੋਂ ਲਾੜੇ ਦੇ ਆਉਣ ਵਿੱਚ ਦੇਰ ਹੋਈ ਤਾਂ ਸਾਰੀਆਂ ਊਂਘਣ ਲੱਗੀਆਂ ਅਤੇ ਸੌਂ ਗਈਆਂ।</verse>
				<verse number="6">ਫਿਰ ਅੱਧੀ ਰਾਤ ਨੂੰ ਧੁੰਮ ਪਈ, ‘ਵੇਖੋ ਲਾੜਾ ਆ ਰਿਹਾ ਹੈ, ਉਸ ਦੇ ਮਿਲਣ ਲਈ ਨਿੱਕਲੋ’।</verse>
				<verse number="7">ਤਦ ਉਨ੍ਹਾਂ ਸਾਰੀਆਂ ਕੁਆਰੀਆਂ ਨੇ ਉੱਠ ਕੇ ਆਪਣੀਆਂ ਮਸ਼ਾਲਾਂ ਤਿਆਰ ਕੀਤੀਆਂ।</verse>
				<verse number="8">ਪਰ ਮੂਰਖਾਂ ਨੇ ਬੁੱਧਵਾਨਾਂ ਨੂੰ ਕਿਹਾ, ‘ਆਪਣੇ ਤੇਲ ਵਿੱਚੋਂ ਕੁਝ ਸਾਨੂੰ ਵੀ ਦਿਓ, ਕਿਉਂਕਿ ਸਾਡੀਆਂ ਮਸ਼ਾਲਾਂ ਬੁਝਦੀਆਂ ਜਾਂਦੀਆਂ ਹਨ’।</verse>
				<verse number="9">ਪਰ ਬੁੱਧਵਾਨਾਂ ਨੇ ਕਿਹਾ, ‘ਬਿਲਕੁਲ ਨਹੀਂ! ਇਹ ਸਾਡੇ ਅਤੇ ਤੁਹਾਡੇ ਲਈ ਪੂਰਾ ਨਹੀਂ ਹੋਵੇਗਾ; ਤੁਸੀਂ ਵੇਚਣ ਵਾਲਿਆਂ ਕੋਲ ਜਾ ਕੇ ਆਪਣੇ ਲਈ ਖਰੀਦ ਲਵੋ’।</verse>
				<verse number="10">ਜਦੋਂ ਉਹ ਖਰੀਦਣ ਜਾ ਰਹੀਆਂ ਸਨ ਤਾਂ ਲਾੜਾ ਆ ਪਹੁੰਚਿਆ ਅਤੇ ਜਿਹੜੀਆਂ ਤਿਆਰ ਸਨ, ਉਸ ਦੇ ਨਾਲ ਵਿਆਹ ਵਿੱਚ ਅੰਦਰ ਚੱਲੀਆਂ ਗਈਆਂ ਅਤੇ ਦਰਵਾਜ਼ਾ ਬੰਦ ਕਰ ਦਿੱਤਾ ਗਿਆ।</verse>
				<verse number="11">ਇਸ ਤੋਂ ਬਾਅਦ ਦੂਜੀਆਂ ਕੁਆਰੀਆਂ ਵੀ ਆਈਆਂ ਅਤੇ ਕਹਿਣ ਲੱਗੀਆਂ, ‘ਸ੍ਰੀ ਮਾਨ ਜੀ! ਸ੍ਰੀ ਮਾਨ ਜੀ! ਸਾਡੇ ਲਈ ਬੂਹਾ ਖੋਲ੍ਹ ਦਿਓ’।</verse>
				<verse number="12">ਪਰ ਉਸ ਨੇ ਕਿਹਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਨਹੀਂ ਜਾਣਦਾ’।</verse>
				<verse number="13">ਇਸ ਲਈ ਜਾਗਦੇ ਰਹੋ, ਕਿਉਂਕਿ ਤੁਸੀਂ ਨਾ ਉਸ ਦਿਨ ਨੂੰ ਅਤੇ ਨਾ ਉਸ ਘੜੀ ਨੂੰ ਜਾਣਦੇ ਹੋ ।</verse>
				<verse number="14">“ਇਹ ਗੱਲ ਉਸ ਮਨੁੱਖ ਵਾਂਗ ਹੈ ਜਿਸ ਨੇ ਪਰਦੇਸ ਜਾਣ ਲੱਗਿਆਂ ਆਪਣੇ ਦਾਸਾਂ ਨੂੰ ਬੁਲਾਇਆ ਅਤੇ ਆਪਣੀ ਸੰਪਤੀ ਉਨ੍ਹਾਂ ਨੂੰ ਸੌਂਪ ਦਿੱਤੀ।</verse>
				<verse number="15">ਉਸ ਨੇ ਇੱਕ ਨੂੰ ਪੰਜ ਤੋੜੇ, ਦੂਜੇ ਨੂੰ ਦੋ ਅਤੇ ਤੀਜੇ ਨੂੰ ਇੱਕ ਅਰਥਾਤ ਹਰੇਕ ਨੂੰ ਉਸ ਦੀ ਯੋਗਤਾ ਅਨੁਸਾਰ ਦਿੱਤਾ ਅਤੇ ਪਰਦੇਸ ਚਲਾ ਗਿਆ।</verse>
				<verse number="16">ਜਿਸ ਨੂੰ ਪੰਜ ਤੋੜੇ ਮਿਲੇ ਸਨ, ਉਸ ਨੇ ਤੁਰੰਤ ਜਾ ਕੇ ਉਨ੍ਹਾਂ ਨਾਲ ਵਪਾਰ ਕੀਤਾ ਅਤੇ ਪੰਜ ਹੋਰ ਕਮਾ ਲਏ।</verse>
				<verse number="17">ਇਸੇ ਤਰ੍ਹਾਂ ਜਿਸ ਨੂੰ ਦੋ ਮਿਲੇ ਸਨ, ਉਸ ਨੇ ਵੀ ਦੋ ਹੋਰ ਕਮਾ ਲਏ।</verse>
				<verse number="18">ਪਰ ਜਿਸ ਨੂੰ ਇੱਕ ਮਿਲਿਆ ਸੀ, ਉਸ ਨੇ ਜਾ ਕੇ ਟੋਆ ਪੁੱਟਿਆ ਅਤੇ ਆਪਣੇ ਮਾਲਕ ਦਾ ਪੈਸਾ ਲੁਕਾ ਦਿੱਤਾ।</verse>
				<verse number="19">“ਬਹੁਤ ਸਮੇਂ ਬਾਅਦ ਉਨ੍ਹਾਂ ਦਾਸਾਂ ਦਾ ਮਾਲਕ ਆਇਆ ਅਤੇ ਉਨ੍ਹਾਂ ਤੋਂ ਹਿਸਾਬ ਲੈਣ ਲੱਗਾ।</verse>
				<verse number="20">ਜਿਸ ਨੂੰ ਪੰਜ ਤੋੜੇ ਮਿਲੇ ਸਨ ਉਹ ਪੰਜ ਤੋੜੇ ਹੋਰ ਲਿਆਇਆ ਅਤੇ ਕਹਿਣ ਲੱਗਾ, ‘ਸੁਆਮੀ ਜੀ, ਤੁਸੀਂ ਮੈਨੂੰ ਪੰਜ ਤੋੜੇ ਸੌਂਪੇ ਸਨ; ਵੇਖੋ, ਮੈਂ ਪੰਜ ਤੋੜੇ ਹੋਰ ਕਮਾਏ’।</verse>
				<verse number="21">ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’।</verse>
				<verse number="22">ਜਿਸ ਨੂੰ ਦੋ ਤੋੜੇ ਮਿਲੇ ਸਨ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਤੁਸੀਂ ਮੈਨੂੰ ਦੋ ਤੋੜੇ ਸੌਂਪੇ ਸਨ; ਵੇਖੋ, ਮੈਂ ਦੋ ਤੋੜੇ ਹੋਰ ਕਮਾਏ’।</verse>
				<verse number="23">ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼, ਚੰਗੇ ਅਤੇ ਵਿਸ਼ਵਾਸਯੋਗ ਦਾਸ! ਤੂੰ ਥੋੜ੍ਹੇ ਵਿੱਚ ਵਿਸ਼ਵਾਸਯੋਗ ਰਿਹਾ, ਮੈਂ ਤੈਨੂੰ ਬਹੁਤ ਸਾਰੇ ਉੱਤੇ ਅਧਿਕਾਰੀ ਠਹਿਰਾਵਾਂਗਾ; ਆਪਣੇ ਮਾਲਕ ਦੇ ਅਨੰਦ ਵਿੱਚ ਸ਼ਾਮਲ ਹੋ’।</verse>
				<verse number="24">ਫਿਰ ਜਿਸ ਨੂੰ ਇੱਕ ਤੋੜਾ ਮਿਲਿਆ ਸੀ, ਉਸ ਨੇ ਵੀ ਕੋਲ ਆ ਕੇ ਕਿਹਾ, ‘ਸੁਆਮੀ ਜੀ, ਮੈਂ ਤੁਹਾਨੂੰ ਜਾਣਦਾ ਸੀ ਕਿ ਤੁਸੀਂ ਸਖ਼ਤ ਮਨੁੱਖ ਹੋ; ਜਿੱਥੇ ਤੁਸੀਂ ਨਹੀਂ ਬੀਜਿਆ ਉੱਥੋਂ ਵੱਢਦੇ ਹੋ ਅਤੇ ਜਿੱਥੇ ਨਹੀਂ ਖਿੰਡਾਇਆ ਉੱਥੋਂ ਇਕੱਠਾ ਕਰਦੇ ਹੋ;</verse>
				<verse number="25">ਇਸ ਲਈ ਮੈਂ ਡਰਿਆ ਅਤੇ ਜਾ ਕੇ ਤੁਹਾਡਾ ਤੋੜਾ ਮਿੱਟੀ ਵਿੱਚ ਲੁਕਾ ਦਿੱਤਾ; ਵੇਖੋ, ਇਹ ਰਿਹਾ ਤੁਹਾਡਾ ਤੋੜਾ’।</verse>
				<verse number="26">ਉਸ ਦੇ ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਅਤੇ ਆਲਸੀ ਦਾਸ! ਜਦੋਂ ਤੂੰ ਜਾਣਦਾ ਸੀ ਕਿ ਜਿੱਥੇ ਮੈਂ ਨਹੀਂ ਬੀਜਦਾ ਉੱਥੋਂ ਵੱਢਦਾ ਹਾਂ ਅਤੇ ਜਿੱਥੇ ਨਹੀਂ ਖਿੰਡਾਉਂਦਾ ਉੱਥੋਂ ਇਕੱਠਾ ਕਰਦਾ ਹਾਂ;</verse>
				<verse number="27">ਫਿਰ ਤਾਂ ਤੈਨੂੰ ਚਾਹੀਦਾ ਸੀ ਕਿ ਮੇਰਾ ਧਨ ਸ਼ਾਹੂਕਾਰਾਂ ਕੋਲ ਰੱਖ ਦਿੰਦਾ ਅਤੇ ਮੈਂ ਆ ਕੇ ਇਸ ਨੂੰ ਵਿਆਜ ਸਮੇਤ ਲੈ ਲੈਂਦਾ।</verse>
				<verse number="28">ਇਸ ਲਈ ਇਹ ਤੋੜਾ ਇਸ ਤੋਂ ਲੈ ਲਵੋ ਅਤੇ ਜਿਸ ਕੋਲ ਦਸ ਤੋੜੇ ਹਨ, ਉਸ ਨੂੰ ਦੇ ਦਿਓ;</verse>
				<verse number="29">ਕਿਉਂਕਿ ਹਰੇਕ ਜਿਸ ਕੋਲ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਅਤੇ ਉਸ ਕੋਲ ਬਹੁਤ ਹੋ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।</verse>
				<verse number="30">ਇਸ ਨਿਕੰਮੇ ਦਾਸ ਨੂੰ ਬਾਹਰ ਅੰਧਘੋਰ ਵਿੱਚ ਸੁੱਟ ਦਿਓ; ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ’।</verse>
				<verse number="31">“ਜਦੋਂ ਮਨੁੱਖ ਦਾ ਪੁੱਤਰ ਆਪਣੇ ਤੇਜ ਅਤੇ ਸਾਰੇ ਸਵਰਗਦੂਤਾਂ ਨਾਲ ਆਵੇਗਾ ਤਾਂ ਉਹ ਆਪਣੇ ਤੇਜ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੋਵੇਗਾ</verse>
				<verse number="32">ਅਤੇ ਸਾਰੀਆਂ ਕੌਮਾਂ ਉਸ ਦੇ ਅੱਗੇ ਇਕੱਠੀਆਂ ਕੀਤੀਆਂ ਜਾਣਗੀਆਂ ਅਤੇ ਜਿਸ ਤਰ੍ਹਾਂ ਚਰਵਾਹਾ ਭੇਡਾਂ ਨੂੰ ਬੱਕਰੀਆਂ ਤੋਂ ਵੱਖਰਾ ਕਰਦਾ ਹੈ, ਉਸੇ ਤਰ੍ਹਾਂ ਉਹ ਉਨ੍ਹਾਂ ਨੂੰ ਇੱਕ ਦੂਜੇ ਤੋਂ ਵੱਖਰਾ ਕਰੇਗਾ।</verse>
				<verse number="33">ਉਹ ਭੇਡਾਂ ਨੂੰ ਆਪਣੇ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ।</verse>
				<verse number="34">ਤਦ ਰਾਜਾ ਆਪਣੇ ਸੱਜੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ, ਆਓ, ਜਿਹੜਾ ਰਾਜ ਸੰਸਾਰ ਦੇ ਮੁੱਢ ਤੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ, ਉਸ ਦੇ ਵਾਰਸ ਹੋਵੋ;</verse>
				<verse number="35">ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਪਿਆਇਆ; ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਬੁਲਾਇਆ;</verse>
				<verse number="36">ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਪਹਿਨਾਏ; ਮੈਂ ਬਿਮਾਰ ਸੀ ਅਤੇ ਤੁਸੀਂ ਮੈਨੂੰ ਵੇਖਣ ਆਏ; ਮੈਂ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਮਿਲਣ ਆਏ’।</verse>
				<verse number="37">ਤਦ ਧਰਮੀ ਉਸ ਨੂੰ ਕਹਿਣਗੇ, ‘ਪ੍ਰਭੂ ਜੀ, ਅਸੀਂ ਕਦੋਂ ਤੈਨੂੰ ਭੁੱਖਾ ਵੇਖਿਆ ਅਤੇ ਖੁਆਇਆ ਜਾਂ ਪਿਆਸਾ ਵੇਖਿਆ ਅਤੇ ਪਾਣੀ ਪਿਆਇਆ?</verse>
				<verse number="38">ਕਦੋਂ ਤੈਨੂੰ ਪਰਦੇਸੀ ਵੇਖਿਆ ਅਤੇ ਘਰ ਬੁਲਾਇਆ ਜਾਂ ਨੰਗਾ ਵੇਖਿਆ ਅਤੇ ਕੱਪੜੇ ਪਹਿਨਾਏ?</verse>
				<verse number="39">ਕਦੋਂ ਅਸੀਂ ਤੈਨੂੰ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੈਨੂੰ ਮਿਲਣ ਆਏ’?</verse>
				<verse number="40">ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਕੀਤਾ ਉਹ ਮੇਰੇ ਨਾਲ ਕੀਤਾ’।</verse>
				<verse number="41">“ਫਿਰ ਰਾਜਾ ਖੱਬੇ ਪਾਸੇ ਵਾਲਿਆਂ ਨੂੰ ਕਹੇਗਾ, ‘ਹੇ ਸਰਾਪੀ ਲੋਕੋ, ਮੇਰੇ ਕੋਲੋਂ ਉਸ ਸਦੀਪਕ ਅੱਗ ਵਿੱਚ ਚਲੇ ਜਾਓ ਜਿਹੜੀ ਸ਼ੈਤਾਨ ਅਤੇ ਉਸ ਦੇ ਦੂਤਾਂ ਲਈ ਤਿਆਰ ਕੀਤੀ ਗਈ ਹੈ;</verse>
				<verse number="42">ਕਿਉਂਕਿ ਮੈਂ ਭੁੱਖਾ ਸੀ ਅਤੇ ਤੁਸੀਂ ਮੈਨੂੰ ਖਾਣ ਲਈ ਨਾ ਦਿੱਤਾ; ਮੈਂ ਪਿਆਸਾ ਸੀ ਅਤੇ ਤੁਸੀਂ ਮੈਨੂੰ ਪਾਣੀ ਨਾ ਪਿਆਇਆ;</verse>
				<verse number="43">ਮੈਂ ਪਰਦੇਸੀ ਸੀ ਅਤੇ ਤੁਸੀਂ ਮੈਨੂੰ ਘਰ ਨਾ ਬੁਲਾਇਆ; ਮੈਂ ਨੰਗਾ ਸੀ ਅਤੇ ਤੁਸੀਂ ਮੈਨੂੰ ਕੱਪੜੇ ਨਾ ਪਹਿਨਾਏ; ਮੈਂ ਬਿਮਾਰ ਅਤੇ ਕੈਦਖ਼ਾਨੇ ਵਿੱਚ ਸੀ ਅਤੇ ਤੁਸੀਂ ਮੈਨੂੰ ਵੇਖਣ ਨਾ ਆਏ’।</verse>
				<verse number="44">ਤਦ ਉਹ ਕਹਿਣਗੇ, ‘ਪ੍ਰਭੂ, ਅਸੀਂ ਕਦੋਂ ਤੈਨੂੰ ਭੁੱਖਾ ਜਾਂ ਪਿਆਸਾ ਜਾਂ ਪਰਦੇਸੀ ਜਾਂ ਨੰਗਾ ਜਾਂ ਬਿਮਾਰ ਜਾਂ ਕੈਦਖ਼ਾਨੇ ਵਿੱਚ ਵੇਖਿਆ ਅਤੇ ਤੇਰੀ ਸੇਵਾ ਨਾ ਕੀਤੀ’?</verse>
				<verse number="45">ਤਦ ਰਾਜਾ ਉਨ੍ਹਾਂ ਨੂੰ ਉੱਤਰ ਦੇਵੇਗਾ, ‘ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਮੇਰੇ ਇਨ੍ਹਾਂ ਛੋਟੇ ਤੋਂ ਛੋਟੇ ਭਰਾਵਾਂ ਵਿੱਚੋਂ ਇੱਕ ਨਾਲ ਨਹੀਂ ਕੀਤਾ ਉਹ ਮੇਰੇ ਨਾਲ ਵੀ ਨਹੀਂ ਕੀਤਾ’।</verse>
				<verse number="46">ਇਸ ਲਈ ਇਹ ਲੋਕ ਸਦੀਪਕ ਸਜ਼ਾ ਵਿੱਚ ਜਾਣਗੇ, ਪਰ ਧਰਮੀ ਸਦੀਪਕ ਜੀਵਨ ਵਿੱਚ।”</verse>
			</chapter>
			<chapter number="26">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਸਾਰੀਆਂ ਗੱਲਾਂ ਕਹਿ ਚੁੱਕਾ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,</verse>
				<verse number="2">“ਤੁਸੀਂ ਜਾਣਦੇ ਹੋ ਕਿ ਦੋ ਦਿਨ ਬਾਅਦ ਪਸਾਹ ਦਾ ਤਿਉਹਾਰ ਹੈ ਅਤੇ ਮਨੁੱਖ ਦਾ ਪੁੱਤਰ ਸਲੀਬ 'ਤੇ ਚੜ੍ਹਾਉਣ ਲਈ ਫੜਵਾਇਆ ਜਾਵੇਗਾ।”</verse>
				<verse number="3">ਤਦ ਪ੍ਰਧਾਨ ਯਾਜਕ ਅਤੇ ਲੋਕਾਂ ਦੇ ਬਜ਼ੁਰਗ ਕਯਾਫ਼ਾ ਨਾਮਕ ਮਹਾਂਯਾਜਕ ਦੇ ਵਿਹੜੇ ਵਿੱਚ ਇਕੱਠੇ ਹੋਏ</verse>
				<verse number="4">ਅਤੇ ਮਿਲ ਕੇ ਵਿਉਂਤ ਬਣਾਈ ਕਿ ਯਿਸੂ ਨੂੰ ਧੋਖੇ ਨਾਲ ਫੜ ਕੇ ਮਾਰ ਸੁੱਟਣ;</verse>
				<verse number="5">ਪਰ ਉਨ੍ਹਾਂ ਕਿਹਾ, “ਪਸਾਹ ਦੇ ਤਿਉਹਾਰ 'ਤੇ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਦੰਗਾ ਹੋ ਜਾਵੇ।”</verse>
				<verse number="6">ਫਿਰ ਜਦੋਂ ਯਿਸੂ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਵਿੱਚ ਸੀ</verse>
				<verse number="7">ਤਾਂ ਇੱਕ ਔਰਤ ਸੰਗਮਰਮਰ ਦੇ ਬਰਤਨ ਵਿੱਚ ਮਹਿੰਗੇ ਮੁੱਲ ਦਾ ਅਤਰ ਲੈ ਕੇ ਉਸ ਕੋਲ ਆਈ ਅਤੇ ਜਦੋਂ ਉਹ ਭੋਜਨ ਕਰਨ ਲਈ ਬੈਠਾ ਸੀ ਤਾਂ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।</verse>
				<verse number="8">ਪਰ ਚੇਲੇ ਇਹ ਵੇਖ ਕੇ ਖਿਝ ਗਏ ਅਤੇ ਕਹਿਣ ਲੱਗੇ, “ਇਹ ਕਿਉਂ ਬਰਬਾਦ ਕੀਤਾ ਗਿਆ?</verse>
				<verse number="9">ਕਿਉਂਕਿ ਇਹ ਮਹਿੰਗੇ ਮੁੱਲ ਵੇਚ ਕੇ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ।”</verse>
				<verse number="10">ਪਰ ਇਹ ਜਾਣ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਔਰਤ ਨੂੰ ਕਿਉਂ ਪਰੇਸ਼ਾਨ ਕਰਦੇ ਹੋ? ਇਸ ਨੇ ਤਾਂ ਮੇਰੇ ਨਾਲ ਚੰਗਾ ਵਰਤਾਓ ਕੀਤਾ ਹੈ;</verse>
				<verse number="11">ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।</verse>
				<verse number="12">ਇਹ ਅਤਰ ਜੋ ਇਸ ਨੇ ਮੇਰੇ ਸਰੀਰ ਉੱਤੇ ਪਾਇਆ, ਇਹ ਮੇਰੇ ਦਫ਼ਨਾਏ ਜਾਣ ਲਈ ਕੀਤਾ ਹੈ।</verse>
				<verse number="13">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਇਹ ਵੀ ਜੋ ਇਸ ਨੇ ਕੀਤਾ ਇਸ ਦੀ ਯਾਦ ਲਈ ਦੱਸਿਆ ਜਾਵੇਗਾ।”</verse>
				<verse number="14">ਫਿਰ ਉਨ੍ਹਾਂ ਬਾਰ੍ਹਾਂ ਵਿੱਚੋਂ ਯਹੂਦਾ ਇਸਕਰਿਯੋਤੀ ਨਾਮਕ ਇੱਕ ਚੇਲੇ ਨੇ ਪ੍ਰਧਾਨ ਯਾਜਕਾਂ ਕੋਲ ਜਾ ਕੇ ਕਿਹਾ,</verse>
				<verse number="15">“ਜੇ ਮੈਂ ਉਸ ਨੂੰ ਤੁਹਾਡੇ ਹੱਥ ਫੜਵਾ ਦਿਆਂ ਤਾਂ ਤੁਸੀਂ ਮੈਨੂੰ ਕੀ ਦਿਓਗੇ?” ਤਦ ਉਨ੍ਹਾਂ ਉਸ ਨੂੰ ਚਾਂਦੀ ਦੇ ਤੀਹ ਸਿੱਕੇ ਤੋਲ ਦਿੱਤੇ।</verse>
				<verse number="16">ਉਹ ਉਸੇ ਸਮੇਂ ਤੋਂ ਇਸ ਤਾਕ ਵਿੱਚ ਰਹਿਣ ਲੱਗਾ ਕਿ ਮੌਕਾ ਪਾ ਕੇ ਉਸ ਨੂੰ ਫੜਵਾ ਦੇਵੇ।</verse>
				<verse number="17">ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲੇ ਯਿਸੂ ਕੋਲ ਆ ਕੇ ਕਹਿਣ ਲੱਗੇ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ?”</verse>
				<verse number="18">ਉਸ ਨੇ ਕਿਹਾ, “ਨਗਰ ਵਿੱਚ ਫਲਾਣੇ ਵਿਅਕਤੀ ਕੋਲ ਜਾਓ ਅਤੇ ਉਸ ਨੂੰ ਕਹੋ ਕਿ ਗੁਰੂ ਕਹਿੰਦਾ ਹੈ, ‘ਮੇਰਾ ਸਮਾਂ ਨੇੜੇ ਹੈ; ਮੈਂ ਆਪਣੇ ਚੇਲਿਆਂ ਨਾਲ ਤੇਰੇ ਕੋਲ ਪਸਾਹ ਮਨਾਉਣਾ ਹੈ’।”</verse>
				<verse number="19">ਸੋ ਚੇਲਿਆਂ ਨੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਯਿਸੂ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ ਅਤੇ ਪਸਾਹ ਤਿਆਰ ਕੀਤਾ।</verse>
				<verse number="20">ਜਦੋਂ ਸ਼ਾਮ ਹੋਈ ਤਾਂ ਉਹ ਬਾਰ੍ਹਾਂ ਨਾਲ ਭੋਜਨ ਕਰਨ ਬੈਠਾ</verse>
				<verse number="21">ਅਤੇ ਜਦੋਂ ਉਹ ਖਾ ਰਹੇ ਸਨ ਤਾਂ ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”</verse>
				<verse number="22">ਤਦ ਉਹ ਬਹੁਤ ਉਦਾਸ ਹੋਏ ਅਤੇ ਹਰ ਇੱਕ ਉਸ ਨੂੰ ਪੁੱਛਣ ਲੱਗਾ, “ਪ੍ਰਭੂ, ਕੀ ਉਹ ਮੈਂ ਹਾਂ?”</verse>
				<verse number="23">ਪਰ ਉਸ ਨੇ ਉੱਤਰ ਦਿੱਤਾ, “ਜਿਸ ਨੇ ਮੇਰੇ ਨਾਲ ਕਟੋਰੇ ਵਿੱਚ ਆਪਣਾ ਹੱਥ ਡੁਬੋਇਆ ਹੈ, ਉਹੋ ਮੈਨੂੰ ਫੜਵਾਏਗਾ।</verse>
				<verse number="24">ਮਨੁੱਖ ਦਾ ਪੁੱਤਰ ਤਾਂ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਜਾਂਦਾ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ। ਉਸ ਮਨੁੱਖ ਦੇ ਲਈ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ!”</verse>
				<verse number="25">ਤਦ ਉਸ ਦੇ ਫੜਵਾਉਣ ਵਾਲੇ ਯਹੂਦਾ ਨੇ ਕਿਹਾ, “ਹੇ ਰੱਬੀ, ਕੀ ਉਹ ਮੈਂ ਹਾਂ?” ਉਸ ਨੇ ਕਿਹਾ, “ਤੂੰ ਆਪੇ ਕਹਿ ਦਿੱਤਾ।”</verse>
				<verse number="26">ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਚੇਲਿਆਂ ਨੂੰ ਦੇ ਕੇ ਕਿਹਾ, “ਲਵੋ, ਖਾਓ; ਇਹ ਮੇਰਾ ਸਰੀਰ ਹੈ।”</verse>
				<verse number="27">ਫਿਰ ਉਸ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ, “ਤੁਸੀਂ ਸਾਰੇ ਇਸ ਵਿੱਚੋਂ ਪੀਓ,</verse>
				<verse number="28">ਕਿਉਂਕਿ ਇਹ ਨੇਮ ਦਾ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਪਾਪਾਂ ਦੀ ਮਾਫ਼ੀ ਲਈ ਵਹਾਇਆ ਜਾਂਦਾ ਹੈ।</verse>
				<verse number="29">ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਉਸ ਦਿਨ ਤੱਕ ਦਾਖਰਸ ਕਦੇ ਨਾ ਪੀਵਾਂਗਾ ਜਦੋਂ ਤੱਕ ਮੈਂ ਆਪਣੇ ਪਿਤਾ ਦੇ ਰਾਜ ਵਿੱਚ ਤੁਹਾਡੇ ਨਾਲ ਨਵਾਂ ਨਾ ਪੀਵਾਂ।”</verse>
				<verse number="30">ਫਿਰ ਭਜਨ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਵੱਲ ਚਲੇ ਗਏ।</verse>
				<verse number="31">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਅੱਜ ਰਾਤ ਨੂੰ ਤੁਸੀਂ ਸਭ ਮੇਰੇ ਕਾਰਨ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ: ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਇੱਜੜ ਦੀਆਂ ਭੇਡਾਂ ਤਿੱਤਰ-ਬਿੱਤਰ ਹੋ ਜਾਣਗੀਆਂ।</verse>
				<verse number="32">ਪਰ ਜੀ ਉੱਠਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”</verse>
				<verse number="33">ਪਤਰਸ ਨੇ ਉਸ ਨੂੰ ਕਿਹਾ, “ਭਾਵੇਂ ਸਾਰੇ ਤੈਨੂੰ ਛੱਡ ਜਾਣ, ਪਰ ਮੈਂ ਤੈਨੂੰ ਕਦੇ ਨਾ ਛੱਡਾਂਗਾ।”</verse>
				<verse number="34">ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਇਸੇ ਰਾਤ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ, ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”</verse>
				<verse number="35">ਪਤਰਸ ਨੇ ਉਸ ਨੂੰ ਕਿਹਾ, “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਕਿਹਾ।</verse>
				<verse number="36">ਤਦ ਯਿਸੂ ਉਨ੍ਹਾਂ ਦੇ ਨਾਲ ਗਥਸਮਨੀ ਨਾਮਕ ਜਗ੍ਹਾ 'ਤੇ ਆਇਆ ਅਤੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਉੱਥੇ ਜਾ ਕੇ ਪ੍ਰਾਰਥਨਾ ਕਰਦਾ ਹਾਂ, ਤੁਸੀਂ ਇੱਥੇ ਬੈਠੋ।”</verse>
				<verse number="37">ਉਹ ਪਤਰਸ ਅਤੇ ਜ਼ਬਦੀ ਦੇ ਦੋਹਾਂ ਪੁੱਤਰਾਂ ਨੂੰ ਨਾਲ ਲੈ ਗਿਆ ਅਤੇ ਬਹੁਤ ਉਦਾਸ ਅਤੇ ਵਿਆਕੁਲ ਹੋਣ ਲੱਗਾ।</verse>
				<verse number="38">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਮਨ ਬਹੁਤ ਉਦਾਸ ਹੈ, ਐਨਾ ਕਿ ਮਰਨ ਦੇ ਦਰਜੇ ਤੱਕ। ਇੱਥੇ ਠਹਿਰੋ ਅਤੇ ਮੇਰੇ ਨਾਲ ਜਾਗਦੇ ਰਹੋ।”</verse>
				<verse number="39">ਫਿਰ ਉਹ ਥੋੜ੍ਹਾ ਅੱਗੇ ਗਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਇਹ ਪ੍ਰਾਰਥਨਾ ਕਰਨ ਲੱਗਾ, “ਹੇ ਮੇਰੇ ਪਿਤਾ, ਜੇ ਸੰਭਵ ਹੋਵੇ ਤਾਂ ਇਹ ਪਿਆਲਾ ਮੇਰੇ ਤੋਂ ਟਲ਼ ਜਾਵੇ; ਤਾਂ ਵੀ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਸਗੋਂ ਉਹ ਜੋ ਤੂੰ ਚਾਹੁੰਦਾ ਹੈਂ।”</verse>
				<verse number="40">ਫਿਰ ਉਸ ਨੇ ਚੇਲਿਆਂ ਦੇ ਕੋਲ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਕਿਹਾ, “ਕੀ ਤੁਸੀਂ ਮੇਰੇ ਨਾਲ ਇੱਕ ਘੜੀ ਵੀ ਨਾ ਜਾਗ ਸਕੇ?</verse>
				<verse number="41">ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ; ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”</verse>
				<verse number="42">ਫੇਰ ਉਸ ਨੇ ਦੂਜੀ ਵਾਰ ਜਾ ਕੇ ਇਹ ਪ੍ਰਾਰਥਨਾ ਕੀਤੀ, “ਹੇ ਮੇਰੇ ਪਿਤਾ, ਜੇ ਇਹ ਮੇਰੇ ਪੀਤੇ ਬਿਨਾਂ ਨਹੀਂ ਟਲ਼ ਸਕਦਾ ਤਾਂ ਤੇਰੀ ਇੱਛਾ ਪੂਰੀ ਹੋਵੇ।”</verse>
				<verse number="43">ਉਸ ਨੇ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਕਰਕੇ ਭਾਰੀਆਂ ਸਨ।</verse>
				<verse number="44">ਉਹ ਉਨ੍ਹਾਂ ਨੂੰ ਛੱਡ ਕੇ ਫੇਰ ਚਲਾ ਗਿਆ ਅਤੇ ਉਹੀ ਗੱਲ ਕਹਿ ਕੇ ਤੀਜੀ ਵਾਰ ਪ੍ਰਾਰਥਨਾ ਕੀਤੀ।</verse>
				<verse number="45">ਤਦ ਉਸ ਨੇ ਚੇਲਿਆਂ ਕੋਲ ਆ ਕੇ ਉਨ੍ਹਾਂ ਨੂੰ ਕਿਹਾ, “ਹੁਣ ਸੁੱਤੇ ਰਹੋ ਅਤੇ ਅਰਾਮ ਕਰੋ; ਵੇਖੋ, ਘੜੀ ਆ ਗਈ ਹੈ ਅਤੇ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾ ਰਿਹਾ ਹੈ।</verse>
				<verse number="46">ਉੱਠੋ, ਚੱਲੀਏ! ਵੇਖੋ, ਮੈਨੂੰ ਫੜਵਾਉਣ ਵਾਲਾ ਨੇੜੇ ਆ ਪਹੁੰਚਿਆ ਹੈ।”</verse>
				<verse number="47">ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਯਹੂਦਾ ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਵੱਲੋਂ ਇੱਕ ਵੱਡੀ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਸ ਦੇ ਨਾਲ ਸੀ।</verse>
				<verse number="48">ਉਸ ਨੂੰ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਚਿੰਨ੍ਹ ਦਿੱਤਾ ਸੀ, “ਜਿਸ ਨੂੰ ਮੈਂ ਚੁੰਮਾਂ ਉਹੋ ਹੈ; ਉਸ ਨੂੰ ਫੜ ਲੈਣਾ।”</verse>
				<verse number="49">ਉਸ ਨੇ ਤੁਰੰਤ ਯਿਸੂ ਕੋਲ ਆ ਕੇ ਕਿਹਾ, “ਹੇ ਰੱਬੀ, ਨਮਸਕਾਰ!” ਅਤੇ ਉਸ ਨੂੰ ਚੁੰਮਿਆ।</verse>
				<verse number="50">ਯਿਸੂ ਨੇ ਉਸ ਨੂੰ ਕਿਹਾ, “ਮਿੱਤਰਾ, ਜਿਸ ਲਈ ਤੂੰ ਆਇਆ ਹੈਂ ਉਹ ਕਰ।” ਤਦ ਉਨ੍ਹਾਂ ਨੇ ਕੋਲ ਆ ਕੇ ਯਿਸੂ ਉੱਤੇ ਹੱਥ ਪਾਏ ਤੇ ਉਸ ਨੂੰ ਫੜ ਲਿਆ</verse>
				<verse number="51">ਅਤੇ ਵੇਖੋ, ਯਿਸੂ ਦੇ ਸਾਥੀਆਂ ਵਿੱਚੋਂ ਇੱਕ ਨੇ ਹੱਥ ਵਧਾ ਕੇ ਆਪਣੀ ਤਲਵਾਰ ਖਿੱਚੀ ਅਤੇ ਮਹਾਂਯਾਜਕ ਦੇ ਸੇਵਕ ਉੱਤੇ ਚਲਾ ਕੇ ਉਸ ਦਾ ਕੰਨ ਲਾਹ ਦਿੱਤਾ।</verse>
				<verse number="52">ਤਦ ਯਿਸੂ ਨੇ ਉਸ ਨੂੰ ਕਿਹਾ, “ਆਪਣੀ ਤਲਵਾਰ ਮਿਆਨ ਵਿੱਚ ਰੱਖ, ਕਿਉਂਕਿ ਜਿਹੜੇ ਤਲਵਾਰ ਚਲਾਉਂਦੇ ਹਨ ਉਹ ਸਭ ਤਲਵਾਰ ਨਾਲ ਨਾਸ ਹੋਣਗੇ।</verse>
				<verse number="53">ਜਾਂ ਕੀ ਤੂੰ ਇਹ ਸੋਚਦਾ ਹੈਂ ਕਿ ਮੈਂ ਆਪਣੇ ਪਿਤਾ ਅੱਗੇ ਬੇਨਤੀ ਨਹੀਂ ਕਰ ਸਕਦਾ ਅਤੇ ਉਹ ਹੁਣੇ ਮੇਰੇ ਲਈ ਸਵਰਗਦੂਤਾਂ ਦੇ ਬਾਰਾਂ ਤੋਂ ਵੀ ਵੱਧ ਲਸ਼ਕਰ ਹਾਜ਼ਰ ਨਾ ਕਰੇਗਾ?</verse>
				<verse number="54">ਫਿਰ ਉਹ ਲਿਖਤਾਂ ਕਿ ਇਸ ਤਰ੍ਹਾਂ ਹੋਣਾ ਜ਼ਰੂਰੀ ਹੈ, ਕਿਵੇਂ ਪੂਰੀਆਂ ਹੋਣਗੀਆਂ?”</verse>
				<verse number="55">ਉਸੇ ਸਮੇਂ ਯਿਸੂ ਨੇ ਭੀੜ ਨੂੰ ਕਿਹਾ, “ਕੀ ਤੁਸੀਂ ਤਲਵਾਰਾਂ ਅਤੇ ਡਾਂਗਾਂ ਨਾਲ ਮੈਨੂੰ ਡਾਕੂ ਵਾਂਗ ਫੜਨ ਲਈ ਨਿੱਕਲੇ ਹੋ? ਮੈਂ ਤਾਂ ਹਰ ਰੋਜ਼ ਹੈਕਲ ਵਿੱਚ ਬੈਠ ਕੇ ਉਪਦੇਸ਼ ਦਿੰਦਾ ਸੀ ਅਤੇ ਤੁਸੀਂ ਮੈਨੂੰ ਨਾ ਫੜਿਆ।</verse>
				<verse number="56">ਪਰ ਇਹ ਸਭ ਇਸ ਲਈ ਹੋਇਆ ਕਿ ਨਬੀਆਂ ਦੀਆਂ ਲਿਖਤਾਂ ਪੂਰੀਆਂ ਹੋਣ।” ਤਦ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ।</verse>
				<verse number="57">ਜਿਨ੍ਹਾਂ ਯਿਸੂ ਨੂੰ ਫੜਿਆ ਸੀ ਉਹ ਉਸ ਨੂੰ ਮਹਾਂਯਾਜਕ ਕਯਾਫ਼ਾ ਕੋਲ ਲੈ ਗਏ, ਜਿੱਥੇ ਸ਼ਾਸਤਰੀ ਅਤੇ ਬਜ਼ੁਰਗ ਇਕੱਠੇ ਹੋਏ ਸਨ।</verse>
				<verse number="58">ਪਰ ਪਤਰਸ ਕੁਝ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਮਹਾਂਯਾਜਕ ਦੇ ਵਿਹੜੇ ਤੱਕ ਗਿਆ ਅਤੇ ਨਤੀਜਾ ਵੇਖਣ ਲਈ ਅੰਦਰ ਜਾ ਕੇ ਪਹਿਰੇਦਾਰਾਂ ਦੇ ਨਾਲ ਬੈਠ ਗਿਆ।</verse>
				<verse number="59">ਪ੍ਰਧਾਨ ਯਾਜਕ ਅਤੇ ਸਾਰੀ ਮਹਾਂਸਭਾ ਯਿਸੂ ਦੇ ਵਿਰੁੱਧ ਝੂਠੀ ਗਵਾਹੀ ਲੱਭਣ ਲੱਗੀ ਤਾਂਕਿ ਉਸ ਨੂੰ ਮਾਰ ਸੁੱਟਣ,</verse>
				<verse number="60">ਪਰ ਬਹੁਤ ਸਾਰੇ ਝੂਠੇ ਗਵਾਹਾਂ ਦੇ ਆਉਣ 'ਤੇ ਵੀ ਉਨ੍ਹਾਂ ਨੂੰ ਉਸ ਦੇ ਵਿਰੁੱਧ ਕੁਝ ਨਾ ਮਿਲਿਆ। ਅੰਤ ਵਿੱਚ ਦੋ ਵਿਅਕਤੀਆਂ ਨੇ ਆ ਕੇ ਕਿਹਾ,</verse>
				<verse number="61">“ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦੀ ਹੈਕਲ ਨੂੰ ਢਾਹ ਕੇ ਤਿੰਨਾਂ ਦਿਨਾਂ ਵਿੱਚ ਫਿਰ ਬਣਾ ਸਕਦਾ ਹਾਂ’।”</verse>
				<verse number="62">ਤਦ ਮਹਾਂਯਾਜਕ ਨੇ ਖੜ੍ਹੇ ਹੋ ਕੇ ਉਸ ਨੂੰ ਕਿਹਾ, “ਕੀ ਤੇਰੇ ਕੋਲ ਕੋਈ ਉੱਤਰ ਨਹੀਂ ਹੈ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?”</verse>
				<verse number="63">ਪਰ ਯਿਸੂ ਚੁੱਪ ਹੀ ਰਿਹਾ। ਤਦ ਮਹਾਂਯਾਜਕ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਜੀਉਂਦੇ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ ਕਿ ਜੇ ਤੂੰ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ਤਾਂ ਸਾਨੂੰ ਦੱਸ।”</verse>
				<verse number="64">ਯਿਸੂ ਨੇ ਉਸ ਨੂੰ ਕਿਹਾ, “ਤੂੰ ਆਪ ਹੀ ਕਹਿ ਦਿੱਤਾ; ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਹੁਣ ਤੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ-ਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਉੱਤੇ ਆਉਂਦਾ ਵੇਖੋਗੇ।”</verse>
				<verse number="65">ਤਦ ਮਹਾਂਯਾਜਕ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਇਸ ਨੇ ਪਰਮੇਸ਼ਰ ਦੀ ਨਿੰਦਾ ਕੀਤੀ ਹੈ! ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਜ਼ਰੂਰਤ ਹੈ? ਵੇਖੋ, ਹੁਣੇ ਤੁਸੀਂ ਪਰਮੇਸ਼ਰ ਦੀ ਨਿੰਦਾ ਸੁਣੀ;</verse>
				<verse number="66">ਤੁਸੀਂ ਕੀ ਸੋਚਦੇ ਹੋ?” ਉਨ੍ਹਾਂ ਨੇ ਉੱਤਰ ਦਿੱਤਾ, “ਇਹ ਮੌਤ ਦੀ ਸਜ਼ਾ ਦੇ ਲਾਇਕ ਹੈ।”</verse>
				<verse number="67">ਤਦ ਉਨ੍ਹਾਂ ਉਸ ਦੇ ਮੂੰਹ 'ਤੇ ਥੁੱਕਿਆ, ਉਸ ਨੂੰ ਮੁੱਕੇ ਮਾਰੇ ਅਤੇ ਕੁਝ ਨੇ ਚਪੇੜਾਂ ਮਾਰ ਕੇ ਕਿਹਾ,</verse>
				<verse number="68">“ਹੇ ਮਸੀਹ, ਸਾਨੂੰ ਭਵਿੱਖਬਾਣੀ ਕਰਕੇ ਦੱਸ ਤੈਨੂੰ ਕਿਸ ਨੇ ਮਾਰਿਆ?”</verse>
				<verse number="69">ਪਤਰਸ ਬਾਹਰ ਵਿਹੜੇ ਵਿੱਚ ਬੈਠਾ ਹੋਇਆ ਸੀ ਅਤੇ ਇੱਕ ਦਾਸੀ ਉਸ ਦੇ ਕੋਲ ਆ ਕੇ ਕਹਿਣ ਲੱਗੀ, “ਤੂੰ ਵੀ ਤਾਂ ਉਸ ਗਲੀਲੀ ਯਿਸੂ ਦੇ ਨਾਲ ਸੀ।”</verse>
				<verse number="70">ਪਰ ਉਸ ਨੇ ਸਭ ਦੇ ਸਾਹਮਣੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਕਿ ਤੂੰ ਕੀ ਕਹਿੰਦੀ ਹੈਂ?”</verse>
				<verse number="71">ਜਦੋਂ ਉਹ ਬਾਹਰ ਫਾਟਕ ਵਿੱਚ ਗਿਆ ਤਾਂ ਦੂਜੀ ਦਾਸੀ ਨੇ ਉਸ ਨੂੰ ਵੇਖ ਕੇ ਉਨ੍ਹਾਂ ਨੂੰ ਜਿਹੜੇ ਉੱਥੇ ਸਨ, ਕਿਹਾ, “ਇਹ ਵੀ ਯਿਸੂ ਨਾਸਰੀ ਦੇ ਨਾਲ ਸੀ।”</verse>
				<verse number="72">ਪਰ ਉਸ ਨੇ ਸੌਂਹ ਖਾ ਕੇ ਫੇਰ ਇਨਕਾਰ ਕਰ ਦਿੱਤਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ।”</verse>
				<verse number="73">ਥੋੜ੍ਹੀ ਦੇਰ ਬਾਅਦ, ਜਿਹੜੇ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਪਤਰਸ ਕੋਲ ਆ ਕੇ ਕਿਹਾ, “ਸੱਚਮੁੱਚ ਤੂੰ ਵੀ ਉਨ੍ਹਾਂ ਵਿੱਚੋਂ ਹੈਂ ਕਿਉਂਕਿ ਤੇਰੀ ਬੋਲੀ ਤੋਂ ਪਤਾ ਲੱਗਦਾ ਹੈ।”</verse>
				<verse number="74">ਤਦ ਉਹ ਸਰਾਪ ਦੇਣ ਅਤੇ ਸੌਂਹ ਖਾਣ ਲੱਗਾ, “ਮੈਂ ਉਸ ਮਨੁੱਖ ਨੂੰ ਨਹੀਂ ਜਾਣਦਾ।” ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦਿੱਤੀ।</verse>
				<verse number="75">ਤਦ ਪਤਰਸ ਨੂੰ ਉਹ ਗੱਲ ਯਾਦ ਆਈ ਜੋ ਯਿਸੂ ਨੇ ਉਸ ਨੂੰ ਕਹੀ ਸੀ, “ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ!” ਤਦ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।</verse>
			</chapter>
			<chapter number="27">
				<verse number="1">ਜਦੋਂ ਸਵੇਰ ਹੋਈ ਤਾਂ ਸਾਰੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਦੇ ਬਜ਼ੁਰਗਾਂ ਨੇ ਯਿਸੂ ਦੇ ਵਿਰੁੱਧ ਮਤਾ ਪਕਾਇਆ ਕਿ ਉਸ ਨੂੰ ਮਾਰ ਸੁੱਟਣ।</verse>
				<verse number="2">ਤਦ ਉਹ ਉਸ ਨੂੰ ਬੰਨ੍ਹ ਕੇ ਲੈ ਗਏ ਅਤੇ ਰਾਜਪਾਲ ਪਿਲਾਤੁਸ ਦੇ ਹਵਾਲੇ ਕਰ ਦਿੱਤਾ।</verse>
				<verse number="3">ਜਦੋਂ ਯਹੂਦਾ ਨੇ, ਜਿਸ ਨੇ ਉਸ ਨੂੰ ਫੜਵਾਇਆ ਸੀ ਇਹ ਵੇਖਿਆ ਕਿ ਯਿਸੂ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਉਹ ਪਛਤਾਇਆ ਅਤੇ ਚਾਂਦੀ ਦੇ ਤੀਹ ਸਿੱਕੇ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਕੋਲ ਮੋੜ ਲਿਆਇਆ ਅਤੇ ਕਿਹਾ,</verse>
				<verse number="4">“ਇੱਕ ਨਿਰਦੋਸ਼ ਜਾਨ ਨੂੰ ਫੜਵਾ ਕੇ ਮੈਂ ਪਾਪ ਕੀਤਾ ਹੈ।” ਪਰ ਉਨ੍ਹਾਂ ਨੇ ਕਿਹਾ, “ਸਾਨੂੰ ਕੀ? ਤੂੰ ਹੀ ਜਾਣ।”</verse>
				<verse number="5">ਤਦ ਉਹ ਉਨ੍ਹਾਂ ਸਿੱਕਿਆਂ ਨੂੰ ਹੈਕਲ ਵਿੱਚ ਸੁੱਟ ਕੇ ਚਲਾ ਗਿਆ ਅਤੇ ਜਾ ਕੇ ਫਾਹਾ ਲੈ ਲਿਆ।</verse>
				<verse number="6">ਪਰ ਪ੍ਰਧਾਨ ਯਾਜਕਾਂ ਨੇ ਉਨ੍ਹਾਂ ਸਿੱਕਿਆਂ ਨੂੰ ਲੈ ਕੇ ਕਿਹਾ, “ਇਨ੍ਹਾਂ ਨੂੰ ਖਜ਼ਾਨੇ ਵਿੱਚ ਰੱਖਣਾ ਯੋਗ ਨਹੀਂ, ਕਿਉਂਕਿ ਇਹ ਲਹੂ ਦਾ ਮੁੱਲ ਹੈ।”</verse>
				<verse number="7">ਸੋ ਉਨ੍ਹਾਂ ਨੇ ਸਲਾਹ ਕਰਕੇ ਉਨ੍ਹਾਂ ਸਿੱਕਿਆਂ ਨਾਲ ਪਰਦੇਸੀਆਂ ਦੇ ਦਫ਼ਨਾਉਣ ਲਈ ਘੁਮਿਆਰ ਦਾ ਖੇਤ ਖਰੀਦ ਲਿਆ।</verse>
				<verse number="8">ਇਸ ਕਾਰਨ ਉਹ ਖੇਤ ਅੱਜ ਤੱਕ “ਲਹੂ ਦਾ ਖੇਤ” ਕਹਾਉਂਦਾ ਹੈ।</verse>
				<verse number="9">ਤਦ ਉਹ ਵਚਨ ਜਿਹੜਾ ਯਿਰਮਿਯਾਹ ਨਬੀ ਰਾਹੀਂ ਕਿਹਾ ਗਿਆ ਸੀ, ਪੂਰਾ ਹੋਇਆ, “ਉਨ੍ਹਾਂ ਨੇ ਚਾਂਦੀ ਦੇ ਤੀਹ ਸਿੱਕੇ ਲਏ ਅਰਥਾਤ ਉਹ ਮੁੱਲ ਜਿਸ ਨੂੰ ਇਸਰਾਏਲ ਦੀ ਸੰਤਾਨ ਨੇ ਉਸ ਦੇ ਲਈ ਠਹਿਰਾਇਆ ਸੀ</verse>
				<verse number="10">ਅਤੇ ਉਨ੍ਹਾਂ ਨੇ ਉਹ ਸਿੱਕੇ ਘੁਮਿਆਰ ਦੇ ਖੇਤ ਲਈ ਦੇ ਦਿੱਤੇ, ਜਿਵੇਂ ਪ੍ਰਭੂ ਨੇ ਮੈਨੂੰ ਹੁਕਮ ਦਿੱਤਾ ਸੀ।”</verse>
				<verse number="11">ਹੁਣ ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ ਅਤੇ ਰਾਜਪਾਲ ਨੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਕਿਹਾ, “ਤੂੰ ਆਪ ਹੀ ਕਹਿ ਦਿੱਤਾ ਹੈ।”</verse>
				<verse number="12">ਜਦੋਂ ਪ੍ਰਧਾਨ ਯਾਜਕ ਅਤੇ ਬਜ਼ੁਰਗ ਉਸ ਉੱਤੇ ਦੋਸ਼ ਲਾ ਰਹੇ ਸਨ ਤਾਂ ਉਸ ਨੇ ਕੋਈ ਉੱਤਰ ਨਾ ਦਿੱਤਾ।</verse>
				<verse number="13">ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣਦਾ ਕਿ ਇਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦੇ ਰਹੇ ਹਨ?”</verse>
				<verse number="14">ਪਰ ਉਸ ਨੇ ਕਿਸੇ ਗੱਲ ਦਾ ਉੱਤਰ ਨਾ ਦਿੱਤਾ, ਜਿਸ ਕਰਕੇ ਰਾਜਪਾਲ ਬਹੁਤ ਹੈਰਾਨ ਹੋਇਆ।</verse>
				<verse number="15">ਰਾਜਪਾਲ ਦੀ ਇਹ ਰੀਤ ਸੀ ਕਿ ਉਹ ਪਸਾਹ ਦੇ ਤਿਉਹਾਰ 'ਤੇ ਇੱਕ ਕੈਦੀ ਨੂੰ ਜਿਸ ਨੂੰ ਲੋਕ ਚਾਹੁੰਦੇ ਸਨ, ਰਿਹਾਅ ਕਰਦਾ ਹੁੰਦਾ ਸੀ।</verse>
				<verse number="16">ਉਸ ਸਮੇਂ ਉਨ੍ਹਾਂ ਕੋਲ ਬਰੱਬਾਸ ਨਾਮਕ ਇੱਕ ਨਾਮੀ ਕੈਦੀ ਸੀ।</verse>
				<verse number="17">ਸੋ ਜਦੋਂ ਉਹ ਇਕੱਠੇ ਹੋਏ ਤਾਂ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾਅ ਕਰਾਂ, ਬਰੱਬਾਸ ਨੂੰ ਜਾਂ ਯਿਸੂ ਨੂੰ ਜਿਹੜਾ ਮਸੀਹ ਕਹਾਉਂਦਾ ਹੈ?”</verse>
				<verse number="18">ਕਿਉਂਕਿ ਉਹ ਜਾਣਦਾ ਸੀ ਕਿ ਉਨ੍ਹਾਂ ਨੇ ਉਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ।</verse>
				<verse number="19">ਜਦੋਂ ਉਹ ਨਿਆਂ ਆਸਣ ਉੱਤੇ ਬੈਠਾ ਹੋਇਆ ਸੀ ਤਾਂ ਉਸ ਦੀ ਪਤਨੀ ਨੇ ਉਸ ਕੋਲ ਸੁਨੇਹਾ ਭੇਜਿਆ, “ਤੂੰ ਇਸ ਧਰਮੀ ਮਨੁੱਖ ਦੇ ਮਾਮਲੇ ਵਿੱਚ ਨਾ ਪਵੀਂ, ਕਿਉਂਕਿ ਅੱਜ ਮੈਂ ਸੁਫਨੇ ਵਿੱਚ ਉਸ ਦੇ ਕਾਰਨ ਬਹੁਤ ਦੁੱਖ ਪਾਇਆ ਹੈ।”</verse>
				<verse number="20">ਪਰ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਭੀੜ ਨੂੰ ਉਕਸਾਇਆ ਕਿ ਉਹ ਬਰੱਬਾਸ ਨੂੰ ਮੰਗਣ ਪਰ ਯਿਸੂ ਦਾ ਨਾਸ ਕਰਵਾਉਣ।</verse>
				<verse number="21">ਰਾਜਪਾਲ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਨ੍ਹਾਂ ਦੋਹਾਂ ਵਿੱਚੋਂ ਕਿਸ ਨੂੰ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਰਿਹਾਅ ਕਰਾਂ?” ਉਨ੍ਹਾਂ ਨੇ ਕਿਹਾ, “ਬਰੱਬਾਸ ਨੂੰ।”</verse>
				<verse number="22">ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਫਿਰ ਮੈਂ ਯਿਸੂ ਦਾ ਜਿਹੜਾ ਮਸੀਹ ਕਹਾਉਂਦਾ ਹੈ, ਕੀ ਕਰਾਂ?” ਸਭ ਨੇ ਕਿਹਾ, “ਸਲੀਬ 'ਤੇ ਚੜ੍ਹਾਓ!”</verse>
				<verse number="23">ਉਸ ਨੇ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਜ਼ਿਆਦਾ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ।”</verse>
				<verse number="24">ਜਦੋਂ ਪਿਲਾਤੁਸ ਨੇ ਵੇਖਿਆ ਕਿ ਕੁਝ ਫਾਇਦਾ ਨਹੀਂ ਹੋ ਰਿਹਾ ਸਗੋਂ ਰੌਲ਼ਾ ਹੋਰ ਵੀ ਵਧਦਾ ਜਾਂਦਾ ਹੈ ਤਾਂ ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਕਿਹਾ, “ਮੈਂ ਇਸ ਮਨੁੱਖ ਦੇ ਲਹੂ ਤੋਂ ਬਰੀ ਹਾਂ; ਤੁਸੀਂ ਆਪੇ ਜਾਣੋ।”</verse>
				<verse number="25">ਸਾਰੇ ਲੋਕਾਂ ਨੇ ਉੱਤਰ ਦਿੱਤਾ, “ਇਸ ਦਾ ਲਹੂ ਸਾਡੇ ਅਤੇ ਸਾਡੀ ਔਲਾਦ ਉੱਤੇ ਹੋਵੇ।”</verse>
				<verse number="26">ਤਦ ਉਸ ਨੇ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।</verse>
				<verse number="27">ਤਦ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਭਵਨ ਵਿੱਚ ਲੈ ਗਏ ਅਤੇ ਸਾਰੇ ਸੈਨਾ ਦਲ ਨੂੰ ਉਸ ਦੇ ਦੁਆਲੇ ਇਕੱਠਾ ਕੀਤਾ।</verse>
				<verse number="28">ਫਿਰ ਉਨ੍ਹਾਂ ਨੇ ਉਸ ਦੇ ਕੱਪੜੇ ਉਤਾਰ ਕੇ ਉਸ ਨੂੰ ਲਾਲ ਰੰਗ ਦਾ ਚੋਗਾ ਪਹਿਨਾਇਆ</verse>
				<verse number="29">ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਦੇ ਸੱਜੇ ਹੱਥ ਵਿੱਚ ਇੱਕ ਕਾਨਾ ਦਿੱਤਾ। ਤਦ ਉਹ ਉਸ ਦੇ ਸਾਹਮਣੇ ਗੋਡੇ ਟੇਕ ਕੇ ਉਸ ਨੂੰ ਮਖੌਲ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਤੇਰੀ ਜੈ ਹੋ,”</verse>
				<verse number="30">ਅਤੇ ਉਨ੍ਹਾਂ ਨੇ ਉਸ 'ਤੇ ਥੁੱਕਿਆ ਅਤੇ ਕਾਨਾ ਲੈ ਕੇ ਉਸ ਦੇ ਸਿਰ ਉੱਤੇ ਮਾਰਨ ਲੱਗੇ।</verse>
				<verse number="31">ਜਦੋਂ ਉਹ ਉਸ ਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਸ ਤੋਂ ਚੋਗਾ ਉਤਾਰ ਲਿਆ ਅਤੇ ਉਸ ਦੇ ਵਸਤਰ ਉਸ ਨੂੰ ਪਹਿਨਾ ਦਿੱਤੇ। ਫਿਰ ਉਹ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਲੈ ਗਏ।</verse>
				<verse number="32">ਬਾਹਰ ਨਿੱਕਲਦੇ ਹੀ ਉਨ੍ਹਾਂ ਨੂੰ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਮਿਲਿਆ ਅਤੇ ਉਨ੍ਹਾਂ ਨੇ ਉਸ ਨੂੰ ਵਗਾਰੇ ਫੜਿਆ ਕਿ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ।</verse>
				<verse number="33">ਫਿਰ ਉਹ ਗਲਗਥਾ ਨਾਮਕ ਥਾਂ 'ਤੇ ਆਏ, ਜਿਸ ਦਾ ਅਰਥ ਹੈ “ਖੋਪੜੀ ਦਾ ਥਾਂ”।</verse>
				<verse number="34">ਉਨ੍ਹਾਂ ਉਸ ਨੂੰ ਪਿੱਤ ਮਿਲਿਆ ਹੋਇਆ ਦਾਖਰਸ ਪੀਣ ਲਈ ਦਿੱਤਾ ਪਰ ਉਸ ਨੇ ਚੱਖ ਕੇ ਪੀਣਾ ਨਾ ਚਾਹਿਆ।</verse>
				<verse number="35">ਤਦ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਅਤੇ ਪਰਚੀ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ ।</verse>
				<verse number="36">ਫਿਰ ਉਹ ਉੱਥੇ ਬੈਠ ਕੇ ਉਸ ਦੀ ਪਹਿਰੇਦਾਰੀ ਕਰਨ ਲੱਗੇ।</verse>
				<verse number="37">ਉਨ੍ਹਾਂ ਉਸ ਦੇ ਸਿਰ ਤੋਂ ਉਤਾਂਹ ਕਰਕੇ ਉਸ ਦੀ ਦੋਸ਼-ਪੱਤਰੀ ਲਾਈ ਜਿਸ 'ਤੇ ਲਿਖਿਆ ਸੀ: “ਇਹ ਯਿਸੂ ਯਹੂਦੀਆਂ ਦਾ ਰਾਜਾ ਹੈ।”</verse>
				<verse number="38">ਉਸ ਦੇ ਨਾਲ ਹੀ ਦੋ ਡਾਕੂ ਵੀ ਸਲੀਬ 'ਤੇ ਚੜ੍ਹਾਏ ਗਏ; ਇੱਕ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ।</verse>
				<verse number="39">ਕੋਲੋਂ ਲੰਘਣ ਵਾਲੇ ਸਿਰ ਹਿਲਾ ਕੇ ਉਸ ਦੀ ਨਿੰਦਾ ਕਰਦੇ ਹੋਏ ਕਹਿਣ ਲੱਗੇ,</verse>
				<verse number="40">“ਹੈਕਲ ਨੂੰ ਢਾਹੁਣ ਅਤੇ ਤਿੰਨਾਂ ਦਿਨਾਂ ਵਿੱਚ ਬਣਾਉਣ ਵਾਲਿਆ, ਆਪਣੇ ਆਪ ਨੂੰ ਬਚਾ। ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਹੇਠਾਂ ਉੱਤਰ ਆ!”</verse>
				<verse number="41">ਇਸੇ ਤਰ੍ਹਾਂ ਪ੍ਰਧਾਨ ਯਾਜਕਾਂ ਨੇ ਵੀ ਸ਼ਾਸਤਰੀਆਂ ਅਤੇ ਬਜ਼ੁਰਗਾਂ ਦੇ ਨਾਲ ਮਿਲ ਕੇ ਉਸ ਦਾ ਮਖੌਲ ਉਡਾਇਆ ਅਤੇ ਕਿਹਾ,</verse>
				<verse number="42">“ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! ਇਹ ਤਾਂ ਇਸਰਾਏਲ ਦਾ ਰਾਜਾ ਹੈ। ਹੁਣ ਸਲੀਬ ਤੋਂ ਹੇਠਾਂ ਉੱਤਰ ਆਵੇ ਤਾਂ ਅਸੀਂ ਇਸ ਉੱਤੇ ਵਿਸ਼ਵਾਸ ਕਰਾਂਗੇ।</verse>
				<verse number="43">ਇਸ ਨੇ ਪਰਮੇਸ਼ਰ ਉੱਤੇ ਭਰੋਸਾ ਰੱਖਿਆ, ਹੁਣ ਜੇ ਪਰਮੇਸ਼ਰ ਇਸ ਨੂੰ ਚਾਹੁੰਦਾ ਹੈ ਤਾਂ ਬਚਾ ਲਵੇ; ਕਿਉਂਕਿ ਇਸ ਨੇ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ’।”</verse>
				<verse number="44">ਜਿਹੜੇ ਡਾਕੂ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ ਉਹ ਵੀ ਉਸ ਨੂੰ ਇਸੇ ਤਰ੍ਹਾਂ ਤਾਅਨੇ ਮਾਰ ਰਹੇ ਸਨ।</verse>
				<verse number="45">ਦਿਨ ਦੇ ਬਾਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ।</verse>
				<verse number="46">ਲਗਭਗ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”</verse>
				<verse number="47">ਤਦ ਉੱਥੇ ਖੜ੍ਹੇ ਕੁਝ ਲੋਕ ਇਹ ਸੁਣ ਕੇ ਕਹਿਣ ਲੱਗੇ, “ਇਹ ਏਲੀਯਾਹ ਨੂੰ ਬੁਲਾਉਂਦਾ ਹੈ।”</verse>
				<verse number="48">ਉਨ੍ਹਾਂ ਵਿੱਚੋਂ ਤੁਰੰਤ ਇੱਕ ਦੌੜਿਆ ਅਤੇ ਸਪੰਜ ਲੈ ਕੇ ਸਿਰਕੇ ਵਿੱਚ ਡੁਬੋਇਆ ਅਤੇ ਕਾਨੇ 'ਤੇ ਰੱਖ ਕੇ ਉਸ ਨੂੰ ਪੀਣ ਲਈ ਦਿੱਤਾ।</verse>
				<verse number="49">ਪਰ ਹੋਰਨਾਂ ਨੇ ਕਿਹਾ, “ਰਹਿਣ ਦਿਓ; ਵੇਖੀਏ, ਭਲਾ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ ਜਾਂ ਨਹੀਂ”।</verse>
				<verse number="50">ਤਦ ਯਿਸੂ ਨੇ ਫੇਰ ਉੱਚੀ ਅਵਾਜ਼ ਵਿੱਚ ਪੁਕਾਰਿਆ ਅਤੇ ਪ੍ਰਾਣ ਤਿਆਗ ਦਿੱਤਾ</verse>
				<verse number="51">ਅਤੇ ਵੇਖੋ, ਹੈਕਲ ਦਾ ਪਰਦਾ ਉੱਪਰੋਂ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ, ਧਰਤੀ ਕੰਬ ਉੱਠੀ ਅਤੇ ਚਟਾਨਾਂ ਤਿੜਕ ਗਈਆਂ,</verse>
				<verse number="52">ਕਬਰਾਂ ਖੁੱਲ੍ਹ ਗਈਆਂ ਅਤੇ ਬਹੁਤ ਸਾਰੇ ਸੁੱਤੇ ਹੋਏ ਸੰਤਾਂ ਦੇ ਸਰੀਰ ਜਿਵਾਏ ਗਏ</verse>
				<verse number="53">ਅਤੇ ਯਿਸੂ ਦੇ ਜੀ ਉੱਠਣ ਤੋਂ ਬਾਅਦ ਉਹ ਕਬਰਾਂ ਵਿੱਚੋਂ ਨਿੱਕਲ ਕੇ ਪਵਿੱਤਰ ਨਗਰ ਵਿੱਚ ਗਏ ਅਤੇ ਬਹੁਤਿਆਂ ਨੂੰ ਵਿਖਾਈ ਦਿੱਤੇ।</verse>
				<verse number="54">ਜਦੋਂ ਸੂਬੇਦਾਰ ਅਤੇ ਉਸ ਦੇ ਨਾਲ ਯਿਸੂ ਦੀ ਪਹਿਰੇਦਾਰੀ ਕਰਨ ਵਾਲਿਆਂ ਨੇ ਇਹ ਭੁਚਾਲ ਅਤੇ ਜੋ ਹੋਇਆ ਸੀ, ਵੇਖਿਆ ਤਾਂ ਬਹੁਤ ਡਰ ਗਏ ਅਤੇ ਕਿਹਾ, “ਇਹ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”</verse>
				<verse number="55">ਉੱਥੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੀ ਟਹਿਲ ਸੇਵਾ ਕਰਦੀਆਂ ਹੋਈਆਂ ਉਸ ਦੇ ਪਿੱਛੇ ਆਈਆਂ, ਦੂਰੋਂ ਵੇਖ ਰਹੀਆਂ ਸਨ;</verse>
				<verse number="56">ਉਨ੍ਹਾਂ ਵਿੱਚ ਮਰਿਯਮ ਮਗਦਲੀਨੀ ਅਤੇ ਯਾਕੂਬ ਅਤੇ ਯੂਸੁਫ਼ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ ਸੀ।</verse>
				<verse number="57">ਜਦੋਂ ਸ਼ਾਮ ਹੋਈ ਤਾਂ ਯੂਸੁਫ਼ ਨਾਮਕ ਅਰਿਮਥੇਆ ਦਾ ਇੱਕ ਧਨਵਾਨ ਮਨੁੱਖ ਜੋ ਆਪ ਵੀ ਯਿਸੂ ਦਾ ਚੇਲਾ ਸੀ, ਆਇਆ</verse>
				<verse number="58">ਅਤੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। ਤਦ ਪਿਲਾਤੁਸ ਨੇ ਲਾਸ਼ ਦੇਣ ਦਾ ਹੁਕਮ ਦਿੱਤਾ।</verse>
				<verse number="59">ਯੂਸੁਫ਼ ਨੇ ਲਾਸ਼ ਨੂੰ ਲੈ ਕੇ ਮਲਮਲ ਦੇ ਸਾਫ ਕੱਪੜੇ ਵਿੱਚ ਲਪੇਟਿਆ</verse>
				<verse number="60">ਅਤੇ ਆਪਣੀ ਨਵੀਂ ਕਬਰ ਵਿੱਚ ਰੱਖ ਦਿੱਤਾ ਜੋ ਉਸ ਨੇ ਚਟਾਨ ਵਿੱਚ ਖੁਦਵਾਈ ਸੀ ਅਤੇ ਕਬਰ ਦੇ ਮੂੰਹ 'ਤੇ ਇੱਕ ਵੱਡਾ ਪੱਥਰ ਰੇੜ੍ਹ ਕੇ ਚਲਾ ਗਿਆ।</verse>
				<verse number="61">ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਉੱਥੇ ਕਬਰ ਦੇ ਸਾਹਮਣੇ ਬੈਠੀਆਂ ਸਨ।</verse>
				<verse number="62">ਅਗਲੇ ਦਿਨ ਜੋ ਤਿਆਰੀ ਦੇ ਬਾਅਦ ਦਾ ਦਿਨ ਸੀ, ਪ੍ਰਧਾਨ ਯਾਜਕ ਅਤੇ ਫ਼ਰੀਸੀ ਪਿਲਾਤੁਸ ਕੋਲ ਇਕੱਠੇ ਹੋਏ ਅਤੇ ਕਿਹਾ,</verse>
				<verse number="63">“ਸ੍ਰੀ ਮਾਨ ਜੀ, ਸਾਨੂੰ ਯਾਦ ਹੈ ਕਿ ਉਸ ਧੋਖੇਬਾਜ਼ ਨੇ ਆਪਣੇ ਜੀਉਂਦੇ ਜੀ ਕਿਹਾ ਸੀ, ‘ਮੈਂ ਤਿੰਨਾਂ ਦਿਨਾਂ ਬਾਅਦ ਫਿਰ ਜੀ ਉੱਠਾਂਗਾ’।</verse>
				<verse number="64">ਇਸ ਲਈ ਆਗਿਆ ਦਿਓ ਕਿ ਤੀਜੇ ਦਿਨ ਤੱਕ ਕਬਰ ਦੀ ਰਖਵਾਲੀ ਕੀਤੀ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਲੈ ਜਾਣ ਅਤੇ ਲੋਕਾਂ ਨੂੰ ਕਹਿਣ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ’; ਇਹ ਝੂਠ ਪਹਿਲੇ ਨਾਲੋਂ ਵੀ ਬੁਰਾ ਹੋਵੇਗਾ।”</verse>
				<verse number="65">ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਪਹਿਰੇਦਾਰ ਤੁਹਾਡੇ ਕੋਲ ਹਨ; ਜਾਓ, ਜਿਵੇਂ ਠੀਕ ਸਮਝੋ ਰਖਵਾਲੀ ਕਰੋ।”</verse>
				<verse number="66">ਤਦ ਉਹ ਗਏ ਅਤੇ ਪੱਥਰ ਉੱਤੇ ਮੋਹਰ ਲਾ ਕੇ ਪਹਿਰੇਦਾਰਾਂ ਤੋਂ ਕਬਰ ਦੀ ਰਖਵਾਲੀ ਕਰਵਾਈ।</verse>
			</chapter>
			<chapter number="28">
				<verse number="1">ਸਬਤ ਦੇ ਦਿਨ ਤੋਂ ਬਾਅਦ, ਹਫ਼ਤੇ ਦੇ ਪਹਿਲੇ ਦਿਨ ਤੜਕੇ ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਆਈਆਂ</verse>
				<verse number="2">ਅਤੇ ਵੇਖੋ, ਇੱਕ ਵੱਡਾ ਭੁਚਾਲ ਆਇਆ ਕਿਉਂਕਿ ਪ੍ਰਭੂ ਦਾ ਇੱਕ ਦੂਤ ਸਵਰਗ ਤੋਂ ਉੱਤਰਿਆ ਅਤੇ ਕੋਲ ਆ ਕੇ ਪੱਥਰ ਨੂੰ ਰੇੜ੍ਹ ਦਿੱਤਾ ਅਤੇ ਉਸ ਉੱਤੇ ਬੈਠ ਗਿਆ।</verse>
				<verse number="3">ਉਸ ਦਾ ਰੂਪ ਬਿਜਲੀ ਵਰਗਾ ਅਤੇ ਉਸ ਦਾ ਵਸਤਰ ਬਰਫ਼ ਵਾਂਗ ਸਫ਼ੇਦ ਸੀ</verse>
				<verse number="4">ਅਤੇ ਉਸ ਦੇ ਭੈ ਦੇ ਕਾਰਨ ਪਹਿਰੇਦਾਰ ਕੰਬ ਉੱਠੇ ਅਤੇ ਮੁਰਦਿਆਂ ਜਿਹੇ ਹੋ ਗਏ।</verse>
				<verse number="5">ਪਰ ਸਵਰਗਦੂਤ ਨੇ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਕਿਉਂਕਿ ਮੈਂ ਜਾਣਦਾ ਹਾਂ ਕਿ ਤੁਸੀਂ ਯਿਸੂ ਨੂੰ ਜਿਹੜਾ ਸਲੀਬ 'ਤੇ ਚੜ੍ਹਾਇਆ ਗਿਆ ਸੀ ਲੱਭਦੀਆਂ ਹੋ।</verse>
				<verse number="6">ਉਹ ਇੱਥੇ ਨਹੀਂ ਹੈ, ਕਿਉਂਕਿ ਜਿਵੇਂ ਉਸ ਨੇ ਕਿਹਾ ਸੀ ਉਹ ਜੀ ਉੱਠਿਆ ਹੈ; ਆਓ, ਉਸ ਥਾਂ ਨੂੰ ਵੇਖੋ ਜਿੱਥੇ ਉਸ ਨੂੰ ਰੱਖਿਆ ਗਿਆ ਸੀ</verse>
				<verse number="7">ਅਤੇ ਛੇਤੀ ਜਾ ਕੇ ਉਸ ਦੇ ਚੇਲਿਆਂ ਨੂੰ ਦੱਸੋ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਵੇਖੋ, ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ। ਵੇਖੋ, ਮੈਂ ਤੁਹਾਨੂੰ ਦੱਸ ਦਿੱਤਾ ਹੈ।”</verse>
				<verse number="8">ਤਦ ਉਹ ਭੈ ਅਤੇ ਵੱਡੀ ਖੁਸ਼ੀ ਨਾਲ ਕਬਰ ਤੋਂ ਛੇਤੀ ਚੱਲ ਕੇ ਉਸ ਦੇ ਚੇਲਿਆਂ ਨੂੰ ਖ਼ਬਰ ਦੇਣ ਲਈ ਦੌੜੀਆਂ</verse>
				<verse number="9">ਅਤੇ ਵੇਖੋ, ਯਿਸੂ ਉਨ੍ਹਾਂ ਨੂੰ ਮਿਲਿਆ ਅਤੇ ਕਿਹਾ, “ਅਨੰਦ ਰਹੋ!” ਉਨ੍ਹਾਂ ਨੇ ਕੋਲ ਆ ਕੇ ਉਸ ਦੇ ਚਰਨ ਫੜੇ ਅਤੇ ਉਸ ਨੂੰ ਮੱਥਾ ਟੇਕਿਆ।</verse>
				<verse number="10">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ! ਜਾਓ ਮੇਰੇ ਭਾਈਆਂ ਨੂੰ ਖ਼ਬਰ ਦਿਓ ਕਿ ਉਹ ਗਲੀਲ ਨੂੰ ਜਾਣ; ਉੱਥੇ ਉਹ ਮੈਨੂੰ ਵੇਖਣਗੇ।”</verse>
				<verse number="11">ਜਦੋਂ ਉਹ ਜਾ ਰਹੀਆਂ ਸਨ ਤਾਂ ਵੇਖੋ, ਕੁਝ ਪਹਿਰੇਦਾਰਾਂ ਨੇ ਨਗਰ ਵਿੱਚ ਆ ਕੇ, ਜੋ ਕੁਝ ਹੋਇਆ ਸੀ ਉਹ ਸਭ ਪ੍ਰਧਾਨ ਯਾਜਕਾਂ ਨੂੰ ਦੱਸਿਆ।</verse>
				<verse number="12">ਤਦ ਉਨ੍ਹਾਂ ਨੇ ਬਜ਼ੁਰਗਾਂ ਦੇ ਨਾਲ ਇਕੱਠੇ ਹੋ ਕੇ ਵਿਉਂਤ ਬਣਾਈ ਅਤੇ ਸਿਪਾਹੀਆਂ ਨੂੰ ਬਹੁਤ ਸਾਰੇ ਪੈਸੇ ਦਿੱਤੇ</verse>
				<verse number="13">ਅਤੇ ਕਿਹਾ, “ਤੁਸੀਂ ਇਹ ਕਹਿਣਾ ਕਿ ਰਾਤ ਨੂੰ ਜਦੋਂ ਅਸੀਂ ਸੌਂ ਰਹੇ ਸੀ ਤਾਂ ਉਸ ਦੇ ਚੇਲੇ ਆ ਕੇ ਉਸ ਨੂੰ ਚੁਰਾ ਕੇ ਲੈ ਗਏ।</verse>
				<verse number="14">ਜੇ ਇਹ ਗੱਲ ਰਾਜਪਾਲ ਦੇ ਕੰਨਾਂ ਤੱਕ ਪਹੁੰਚੀ ਤਾਂ ਅਸੀਂ ਉਸ ਨੂੰ ਸਮਝਾ ਦਿਆਂਗੇ ਅਤੇ ਤੁਹਾਨੂੰ ਪਰੇਸ਼ਾਨੀ ਤੋਂ ਬਚਾ ਲਵਾਂਗੇ।”</verse>
				<verse number="15">ਸੋ ਉਨ੍ਹਾਂ ਨੇ ਪੈਸੇ ਲੈ ਕੇ ਉਸੇ ਤਰ੍ਹਾਂ ਕੀਤਾ ਜਿਸ ਤਰ੍ਹਾਂ ਉਨ੍ਹਾਂ ਨੂੰ ਸਿਖਾਇਆ ਗਿਆ ਸੀ। ਇਹ ਗੱਲ ਅੱਜ ਤੱਕ ਯਹੂਦੀਆਂ ਵਿੱਚ ਪ੍ਰਚਲਿਤ ਹੈ।</verse>
				<verse number="16">ਫਿਰ ਗਿਆਰਾਂ ਚੇਲੇ ਗਲੀਲ ਵਿੱਚ ਉਸ ਪਹਾੜ ਉੱਤੇ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਦੀ ਆਗਿਆ ਦਿੱਤੀ ਸੀ।</verse>
				<verse number="17">ਉਨ੍ਹਾਂ ਨੇ ਉਸ ਨੂੰ ਵੇਖ ਕੇ ਮੱਥਾ ਟੇਕਿਆ, ਪਰ ਕੁਝ ਨੇ ਸ਼ੱਕ ਕੀਤਾ।</verse>
				<verse number="18">ਤਦ ਯਿਸੂ ਨੇ ਕੋਲ ਆ ਕੇ ਉਨ੍ਹਾਂ ਨਾਲ ਗੱਲਾਂ ਕੀਤੀਆਂ ਅਤੇ ਕਿਹਾ, “ਅਕਾਸ਼ ਅਤੇ ਧਰਤੀ ਦਾ ਸਾਰਾ ਇਖ਼ਤਿਆਰ ਮੈਨੂੰ ਦਿੱਤਾ ਗਿਆ ਹੈ।</verse>
				<verse number="19">ਇਸ ਲਈ ਤੁਸੀਂ ਜਾ ਕੇ ਸਭ ਕੌਮਾਂ ਨੂੰ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ</verse>
				<verse number="20">ਅਤੇ ਉਨ੍ਹਾਂ ਨੂੰ ਉਨ੍ਹਾਂ ਸਭ ਗੱਲਾਂ ਦੀ ਪਾਲਣਾ ਕਰਨਾ ਸਿਖਾਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ ਅਤੇ ਵੇਖੋ, ਮੈਂ ਸੰਸਾਰ ਦੇ ਅੰਤ ਤੱਕ ਸਦਾ ਤੁਹਾਡੇ ਨਾਲ ਹਾਂ।”</verse>
			</chapter>
		</book>
		<book number="41">
			<chapter number="1">
				<verse number="1">ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖ਼ਬਰੀ ਦਾ ਅਰੰਭ।</verse>
				<verse number="2">ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ਵੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜਦਾ ਹਾਂ, ਜੋ ਤੇਰੇ ਰਾਹ ਨੂੰ ਤਿਆਰ ਕਰੇਗਾ।</verse>
				<verse number="3">ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ। ”</verse>
				<verse number="4">ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ।</verse>
				<verse number="5">ਸਾਰਾ ਯਹੂਦਿਯਾ ਦੇਸ ਅਤੇ ਸਾਰੇ ਯਰੂਸ਼ਲਮ ਵਾਸੀ ਨਿੱਕਲ ਕੇ ਉਸ ਕੋਲ ਆਉਣ ਲੱਗੇ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ।</verse>
				<verse number="6">ਯੂਹੰਨਾ ਊਠ ਦੇ ਵਾਲਾਂ ਦਾ ਪਹਿਰਾਵਾ ਪਹਿਨਦਾ ਤੇ ਆਪਣੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਬੰਨ੍ਹਦਾ ਸੀ ਅਤੇ ਉਹ ਟਿੱਡੀਆਂ ਤੇ ਜੰਗਲੀ ਸ਼ਹਿਦ ਖਾਂਦਾ ਸੀ।</verse>
				<verse number="7">ਉਹ ਇਹ ਕਹਿੰਦੇ ਹੋਏ ਪ੍ਰਚਾਰ ਕਰਦਾ ਸੀ, “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਜਿਸ ਦੇ ਅੱਗੇ ਝੁਕ ਕੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।</verse>
				<verse number="8">ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”</verse>
				<verse number="9">ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆ ਕੇ ਯਰਦਨ ਨਦੀ ਵਿੱਚ ਯੂਹੰਨਾ ਤੋਂ ਬਪਤਿਸਮਾ ਲਿਆ</verse>
				<verse number="10">ਅਤੇ ਪਾਣੀ ਵਿੱਚੋਂ ਉਤਾਂਹ ਆਉਂਦਿਆਂ ਹੀ ਉਸ ਨੇ ਅਕਾਸ਼ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ ਕਬੂਤਰ ਵਾਂਗ ਆਪਣੇ ਉੱਤੇ ਉੱਤਰਦੇ ਵੇਖਿਆ।</verse>
				<verse number="11">ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”</verse>
				<verse number="12">ਫਿਰ ਆਤਮਾ ਯਿਸੂ ਨੂੰ ਤੁਰੰਤ ਉਜਾੜ ਵਿੱਚ ਲੈ ਗਿਆ</verse>
				<verse number="13">ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਜਾੜ ਵਿੱਚ ਸ਼ੈਤਾਨ ਦੁਆਰਾ ਪਰਤਾਇਆ ਜਾਂਦਾ ਰਿਹਾ ਅਤੇ ਜੰਗਲੀ ਜੀਵਾਂ ਦੇ ਨਾਲ ਰਿਹਾ ਤੇ ਸਵਰਗਦੂਤ ਉਸ ਦੀ ਟਹਿਲ ਸੇਵਾ ਕਰਦੇ ਸਨ।</verse>
				<verse number="14">ਯੂਹੰਨਾ ਨੂੰ ਕੈਦ ਕਰ ਲਏ ਜਾਣ ਤੋਂ ਬਾਅਦ ਯਿਸੂ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਹੋਇਆ ਗਲੀਲ ਵਿੱਚ ਆਇਆ</verse>
				<verse number="15">ਅਤੇ ਕਿਹਾ, “ਸਮਾਂ ਪੂਰਾ ਹੋਇਆ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ; ਤੋਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ।”</verse>
				<verse number="16">ਜਦੋਂ ਉਹ ਗਲੀਲ ਦੀ ਝੀਲ ਦੇ ਕਿਨਾਰੇ ਜਾ ਰਿਹਾ ਸੀ ਤਾਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦੇ ਵੇਖਿਆ ਕਿਉਂਕਿ ਉਹ ਮਛੇਰੇ ਸਨ।</verse>
				<verse number="17">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।”</verse>
				<verse number="18">ਉਹ ਉਸੇ ਵੇਲੇ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ।</verse>
				<verse number="19">ਫਿਰ ਥੋੜ੍ਹਾ ਅੱਗੇ ਜਾ ਕੇ ਉਸ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਕਿਸ਼ਤੀ ਵਿੱਚ ਜਾਲ਼ਾਂ ਨੂੰ ਸੁਧਾਰਦੇ ਵੇਖਿਆ।</verse>
				<verse number="20">ਉਸ ਨੇ ਤੁਰੰਤ ਉਨ੍ਹਾਂ ਨੂੰ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਸਮੇਤ ਕਿਸ਼ਤੀ ਵਿੱਚ ਛੱਡ ਕੇ ਉਸ ਦੇ ਪਿੱਛੇ ਚੱਲ ਪਏ।</verse>
				<verse number="21">ਫਿਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਸਬਤ ਦੇ ਦਿਨ ਉਹ ਤੁਰੰਤ ਸਭਾ-ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ।</verse>
				<verse number="22">ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਉਨ੍ਹਾਂ ਨੂੰ ਸ਼ਾਸਤਰੀਆਂ ਵਾਂਗ ਨਹੀਂ ਸਗੋਂ ਇਖ਼ਤਿਆਰ ਵਾਲੇ ਵਾਂਗ ਉਪਦੇਸ਼ ਦਿੰਦਾ ਸੀ।</verse>
				<verse number="23">ਉਸ ਸਮੇਂ ਉਨ੍ਹਾਂ ਦੇ ਸਭਾ-ਘਰ ਵਿੱਚ ਭ੍ਰਿਸ਼ਟ ਆਤਮਾ ਨਾਲ ਜਕੜਿਆ ਹੋਇਆ ਇੱਕ ਮਨੁੱਖ ਸੀ, ਉਹ ਇਹ ਕਹਿ ਕੇ ਚੀਕ ਉੱਠਿਆ,</verse>
				<verse number="24">“ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਤੂੰ ਕੌਣ ਹੈਂ—ਪਰਮੇਸ਼ਰ ਦਾ ਪਵਿੱਤਰ ਜਨ।”</verse>
				<verse number="25">ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ, “ਚੁੱਪ ਹੋ ਜਾ ਅਤੇ ਇਸ ਵਿੱਚੋਂ ਨਿੱਕਲ ਜਾ!”</verse>
				<verse number="26">ਤਦ ਉਹ ਭ੍ਰਿਸ਼ਟ ਆਤਮਾ ਉਸ ਮਨੁੱਖ ਨੂੰ ਮਰੋੜਦੀ ਅਤੇ ਉੱਚੀ ਅਵਾਜ਼ ਨਾਲ ਚੀਕਾਂ ਮਾਰਦੀ ਹੋਈ ਉਸ ਵਿੱਚੋਂ ਨਿੱਕਲ ਗਈ।</verse>
				<verse number="27">ਉਹ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਇਹ ਕੀ ਹੈ? ਅਧਿਕਾਰ ਨਾਲ ਇੱਕ ਨਵੀਂ ਸਿੱਖਿਆ! ਉਹ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੀਆਂ ਹਨ।”</verse>
				<verse number="28">ਇਸ ਤਰ੍ਹਾਂ ਉਸ ਦਾ ਜਸ ਤੇਜੀ ਨਾਲ ਗਲੀਲ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਥਾਂ ਫੈਲ ਗਿਆ।</verse>
				<verse number="29">ਫਿਰ ਤੁਰੰਤ ਸਭਾ-ਘਰ ਵਿੱਚੋਂ ਨਿੱਕਲ ਕੇ ਉਹ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ।</verse>
				<verse number="30">ਸ਼ਮਊਨ ਦੀ ਸੱਸ ਬੁਖਾਰ ਨਾਲ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਉਸ ਦੇ ਬਾਰੇ ਦੱਸਿਆ।</verse>
				<verse number="31">ਤਦ ਉਸ ਨੇ ਕੋਲ ਆ ਕੇ ਉਸ ਨੂੰ ਹੱਥ ਫੜ ਕੇ ਉਠਾਇਆ ਤਾਂ ਉਸ ਦਾ ਬੁਖਾਰ ਉੱਤਰ ਗਿਆ ਤੇ ਉਹ ਉਨ੍ਹਾਂ ਦੀ ਟਹਿਲ ਸੇਵਾ ਕਰਨ ਲੱਗੀ।</verse>
				<verse number="32">ਸ਼ਾਮ ਦੇ ਸਮੇਂ ਜਦੋਂ ਸੂਰਜ ਛੁਪ ਗਿਆ ਤਾਂ ਲੋਕ ਸਭ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ, ਉਸ ਕੋਲ ਲਿਆਉਣ ਲੱਗੇ</verse>
				<verse number="33">ਅਤੇ ਸਾਰਾ ਨਗਰ ਦਰਵਾਜ਼ੇ 'ਤੇ ਇਕੱਠਾ ਹੋ ਗਿਆ।</verse>
				<verse number="34">ਤਦ ਉਸ ਨੇ ਬਹੁਤਿਆਂ ਨੂੰ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਉਸ ਨੂੰ ਪਛਾਣਦੀਆਂ ਸਨ।</verse>
				<verse number="35">ਫਿਰ ਬਹੁਤ ਤੜਕੇ ਜਦੋਂ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਇਕਾਂਤ ਥਾਂ 'ਤੇ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।</verse>
				<verse number="36">ਤਦ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ।</verse>
				<verse number="37">ਜਦੋਂ ਉਹ ਮਿਲ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, “ਸਾਰੇ ਤੈਨੂੰ ਲੱਭ ਰਹੇ ਹਨ।”</verse>
				<verse number="38">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਅਸੀਂ ਕਿਸੇ ਹੋਰ ਪਾਸੇ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।”</verse>
				<verse number="39">ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਸਭਾ-ਘਰਾਂ ਵਿੱਚ ਜਾ ਕੇ ਪ੍ਰਚਾਰ ਕਰਦਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦਾ ਸੀ।</verse>
				<verse number="40">ਇੱਕ ਕੋੜ੍ਹੀ ਮਿੰਨਤ ਕਰਦਾ ਹੋਇਆ ਉਸ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੂੰ ਕਹਿਣ ਲੱਗਾ, “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।”</verse>
				<verse number="41">ਤਦ ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੂਹ ਕੇ ਕਿਹਾ, “ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!”</verse>
				<verse number="42">ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।</verse>
				<verse number="43">ਤਦ ਉਸ ਨੇ ਸਖ਼ਤ ਚਿਤਾਵਨੀ ਦੇ ਕੇ ਉਸ ਨੂੰ ਤੁਰੰਤ ਭੇਜ ਦਿੱਤਾ</verse>
				<verse number="44">ਅਤੇ ਉਸ ਨੂੰ ਕਿਹਾ, “ਵੇਖ, ਤੂੰ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਸ ਦੀ ਆਗਿਆ ਮੂਸਾ ਨੇ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।”</verse>
				<verse number="45">ਪਰ ਉਹ ਬਾਹਰ ਜਾ ਕੇ ਇਸ ਗੱਲ ਦਾ ਐਨਾ ਜ਼ਿਆਦਾ ਪ੍ਰਚਾਰ ਕਰਨ ਅਤੇ ਫੈਲਾਉਣ ਲੱਗਾ ਕਿ ਯਿਸੂ ਫਿਰ ਖੁੱਲ੍ਹੇਆਮ ਨਗਰ ਵਿੱਚ ਪ੍ਰਵੇਸ਼ ਨਾ ਕਰ ਸਕਿਆ, ਸਗੋਂ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਾਰੇ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।</verse>
			</chapter>
			<chapter number="2">
				<verse number="1">ਕਈ ਦਿਨਾਂ ਬਾਅਦ ਜਦੋਂ ਉਹ ਫੇਰ ਕਫ਼ਰਨਾਹੂਮ ਵਿੱਚ ਆਇਆ ਤਾਂ ਇਹ ਸੁਣਿਆ ਗਿਆ ਕਿ ਉਹ ਘਰ ਵਿੱਚ ਹੈ।</verse>
				<verse number="2">ਤਦ ਐਨੇ ਲੋਕ ਇਕੱਠੇ ਹੋ ਗਏ ਕਿ ਦਰਵਾਜ਼ੇ 'ਤੇ ਵੀ ਥਾਂ ਨਾ ਰਿਹਾ ਅਤੇ ਉਹ ਉਨ੍ਹਾਂ ਨੂੰ ਵਚਨ ਸੁਣਾ ਰਿਹਾ ਸੀ।</verse>
				<verse number="3">ਲੋਕ ਇੱਕ ਅਧਰੰਗੀ ਨੂੰ ਚਾਰ ਵਿਅਕਤੀਆਂ ਦੁਆਰਾ ਚੁਕਵਾ ਕੇ ਉਸ ਕੋਲ ਲੈ ਕੇ ਆਏ</verse>
				<verse number="4">ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਲਿਆ ਸਕੇ । ਤਦ ਉਨ੍ਹਾਂ ਨੇ ਉਸ ਛੱਤ ਨੂੰ ਜਿੱਥੇ ਯਿਸੂ ਸੀ, ਉਧੇੜਿਆ ਅਤੇ ਜਗ੍ਹਾ ਬਣਾ ਕੇ ਉਸ ਮੰਜੀ ਨੂੰ ਜਿਸ ਉੱਤੇ ਅਧਰੰਗੀ ਪਿਆ ਸੀ, ਹੇਠਾਂ ਉਤਾਰ ਦਿੱਤਾ।</verse>
				<verse number="5">ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, “ਹੇ ਪੁੱਤਰ, ਤੇਰੇ ਪਾਪ ਮਾਫ਼ ਹੋਏ।”</verse>
				<verse number="6">ਪਰ ਉੱਥੇ ਕੁਝ ਸ਼ਾਸਤਰੀ ਬੈਠੇ ਸਨ ਅਤੇ ਉਹ ਆਪਣੇ ਮਨਾਂ ਵਿੱਚ ਇਹ ਵਿਚਾਰ ਕਰਨ ਲੱਗੇ,</verse>
				<verse number="7">“ਇਹ ਇਸ ਤਰ੍ਹਾਂ ਕਿਉਂ ਬੋਲਦਾ ਹੈ? ਇਹ ਪਰਮੇਸ਼ਰ ਦੀ ਨਿੰਦਾ ਕਰਦਾ ਹੈ! ਇੱਕ ਪਰਮੇਸ਼ਰ ਤੋਂ ਬਿਨਾਂ ਕੌਣ ਪਾਪਾਂ ਨੂੰ ਮਾਫ਼ ਕਰ ਸਕਦਾ ਹੈ?”</verse>
				<verse number="8">ਤਦ ਯਿਸੂ ਨੇ ਉਸੇ ਵੇਲੇ ਆਪਣੇ ਆਤਮਾ ਵਿੱਚ ਜਾਣ ਕੇ ਜੋ ਉਹ ਆਪਸ ਵਿੱਚ ਇਸ ਤਰ੍ਹਾਂ ਵਿਚਾਰ ਕਰ ਰਹੇ ਹਨ, ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਵਿਚਾਰ ਕਿਉਂ ਕਰ ਰਹੇ ਹੋ?</verse>
				<verse number="9">ਸੌਖਾ ਕੀ ਹੈ? ਇਸ ਅਧਰੰਗੀ ਨੂੰ ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਆਪਣਾ ਬਿਸਤਰਾ ਚੁੱਕ ਤੇ ਚੱਲ-ਫਿਰ’?</verse>
				<verse number="10">ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਉਸ ਨੇ ਉਸ ਅਧਰੰਗੀ ਨੂੰ ਕਿਹਾ,</verse>
				<verse number="11">“ਮੈਂ ਤੈਨੂੰ ਕਹਿੰਦਾ ਹਾਂ, ਉੱਠ! ਆਪਣਾ ਬਿਸਤਰਾ ਚੁੱਕ ਅਤੇ ਆਪਣੇ ਘਰ ਨੂੰ ਚਲਾ ਜਾ।”</verse>
				<verse number="12">ਤਦ ਉਹ ਉੱਠਿਆ ਅਤੇ ਤੁਰੰਤ ਬਿਸਤਰਾ ਚੁੱਕ ਕੇ ਸਭ ਦੇ ਸਾਹਮਣੇ ਬਾਹਰ ਨਿੱਕਲ ਗਿਆ। ਇਹ ਵੇਖ ਕੇ ਸਭ ਦੰਗ ਰਹਿ ਗਏ ਅਤੇ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ, “ਅਜਿਹਾ ਅਸੀਂ ਕਦੇ ਨਹੀਂ ਵੇਖਿਆ।”</verse>
				<verse number="13">ਉਹ ਦੁਬਾਰਾ ਝੀਲ ਕਿਨਾਰੇ ਚਲਾ ਗਿਆ ਅਤੇ ਸਾਰੀ ਭੀੜ ਉਸ ਕੋਲ ਆਉਣ ਲੱਗੀ ਅਤੇ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।</verse>
				<verse number="14">ਜਾਂਦੇ ਹੋਏ ਉਸ ਨੇ ਹਲਫ਼ਾ ਦੇ ਪੁੱਤਰ ਲੇਵੀ ਨੂੰ ਚੁੰਗੀ 'ਤੇ ਬੈਠੇ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਤਦ ਉਹ ਉੱਠ ਕੇ ਉਸ ਦੇ ਪਿੱਛੇ ਹੋ ਤੁਰਿਆ।</verse>
				<verse number="15">ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ, ਲੇਵੀ ਦੇ ਘਰ ਭੋਜਨ ਖਾਣ ਬੈਠਾ ਅਤੇ ਬਹੁਤ ਸਾਰੇ ਮਹਿਸੂਲੀਏ ਅਤੇ ਪਾਪੀ ਵੀ ਯਿਸੂ ਅਤੇ ਉਸ ਦੇ ਚੇਲਿਆਂ ਨਾਲ ਭੋਜਨ ਕਰਨ ਬੈਠੇ ਕਿਉਂਕਿ ਉਹ ਬਹੁਤ ਸਾਰੇ ਸਨ ਅਤੇ ਉਸ ਦੇ ਪਿੱਛੇ ਹੋ ਤੁਰੇ ਸਨ।</verse>
				<verse number="16">ਜਦੋਂ ਫ਼ਰੀਸੀ ਸ਼ਾਸਤਰੀਆਂ ਨੇ ਇਹ ਵੇਖਿਆ ਕਿ ਉਹ ਪਾਪੀਆਂ ਅਤੇ ਮਹਿਸੂਲੀਆਂ ਦੇ ਨਾਲ ਖਾਂਦਾ ਹੈ ਤਾਂ ਉਹ ਉਸ ਦੇ ਚੇਲਿਆਂ ਨੂੰ ਕਹਿਣ ਲੱਗੇ, “ਉਹ ਮਹਿਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ-ਪੀਂਦਾ ਹੈ?”</verse>
				<verse number="17">ਤਦ ਯਿਸੂ ਨੇ ਇਹ ਸੁਣ ਕੇ ਉਨ੍ਹਾਂ ਨੂੰ ਕਿਹਾ, “ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ, ਪਰ ਰੋਗੀਆਂ ਨੂੰ ਹੁੰਦੀ ਹੈ। ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਬੁਲਾਉਣ ਆਇਆ ਹਾਂ।”</verse>
				<verse number="18">ਯੂਹੰਨਾ ਦੇ ਚੇਲੇ ਅਤੇ ਫ਼ਰੀਸੀ ਵਰਤ ਰੱਖਦੇ ਸਨ। ਇਸ ਲਈ ਉਹ ਆ ਕੇ ਉਸ ਨੂੰ ਕਹਿਣ ਲੱਗੇ, “ਯੂਹੰਨਾ ਦੇ ਚੇਲੇ ਅਤੇ ਫ਼ਰੀਸੀਆਂ ਦੇ ਚੇਲੇ ਵਰਤ ਰੱਖਦੇ ਹਨ ਪਰ ਤੇਰੇ ਚੇਲੇ ਵਰਤ ਕਿਉਂ ਨਹੀਂ ਰੱਖਦੇ?”</verse>
				<verse number="19">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ ਕੀ ਉਹ ਵਰਤ ਰੱਖ ਸਕਦੇ ਹਨ? ਜਦੋਂ ਤੱਕ ਲਾੜਾ ਉਨ੍ਹਾਂ ਦੇ ਨਾਲ ਹੈ ਉਹ ਵਰਤ ਨਹੀਂ ਰੱਖ ਸਕਦੇ।</verse>
				<verse number="20">ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ, ਉਸ ਦਿਨ ਉਹ ਵਰਤ ਰੱਖਣਗੇ।</verse>
				<verse number="21">ਕੋਈ ਪੁਰਾਣੇ ਕੱਪੜੇ ਨੂੰ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਉਂਦਾ, ਨਹੀਂ ਤਾਂ ਉਹ ਨਵੀਂ ਟਾਕੀ ਉਸ ਪੁਰਾਣੇ ਕੱਪੜੇ ਵਿੱਚੋਂ ਖਿੱਚ ਲੈਂਦੀ ਹੈ ਅਤੇ ਉਹ ਹੋਰ ਵੀ ਜ਼ਿਆਦਾ ਪਾਟ ਜਾਂਦਾ ਹੈ।</verse>
				<verse number="22">ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਭਰਦਾ, ਨਹੀਂ ਤਾਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਮੈ ਤੇ ਮਸ਼ਕਾਂ ਦੋਵੇਂ ਨਾਸ ਹੋ ਜਾਣਗੀਆਂ। ਇਸ ਲਈ ਨਵੀਂ ਮੈ ਨੂੰ ਨਵੀਆਂ ਮਸ਼ਕਾਂ ਵਿੱਚ ਭਰਿਆ ਜਾਂਦਾ ਹੈ ।”</verse>
				<verse number="23">ਫਿਰ ਇਸ ਤਰ੍ਹਾਂ ਹੋਇਆ ਕਿ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਰਾਹ ਜਾਂਦਿਆਂ ਉਸ ਦੇ ਚੇਲੇ ਸਿੱਟੇ ਤੋੜਨ ਲੱਗੇ।</verse>
				<verse number="24">ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਵੇਖ, ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ ਉਹ ਉਸ ਨੂੰ ਕਿਉਂ ਕਰਦੇ ਹਨ?”</verse>
				<verse number="25">ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਲੋੜ ਪੈਣ 'ਤੇ ਕੀ ਕੀਤਾ ਜਦੋਂ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਭੁੱਖ ਲੱਗੀ?</verse>
				<verse number="26">ਮਹਾਂਯਾਜਕ ਅਬਯਾਥਾਰ ਦੇ ਸਮੇਂ ਕਿਵੇਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਯਾਜਕਾਂ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ ਅਤੇ ਉਸ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ?”</verse>
				<verse number="27">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਸਬਤ ਦਾ ਦਿਨ ਮਨੁੱਖ ਦੇ ਲਈ ਬਣਿਆ ਹੈ, ਨਾ ਕਿ ਮਨੁੱਖ ਸਬਤ ਦੇ ਦਿਨ ਲਈ।</verse>
				<verse number="28">ਇਸ ਲਈ ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”</verse>
			</chapter>
			<chapter number="3">
				<verse number="1">ਯਿਸੂ ਫੇਰ ਸਭਾ-ਘਰ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ ਜਿਸ ਦਾ ਹੱਥ ਸੁੱਕਾ ਹੋਇਆ ਸੀ</verse>
				<verse number="2">ਅਤੇ ਫ਼ਰੀਸੀ ਉਸ ਦੀ ਤਾਕ ਵਿੱਚ ਸਨ ਕਿ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰੇ ਤਾਂਕਿ ਉਹ ਉਸ ਉੱਤੇ ਦੋਸ਼ ਲਾ ਸਕਣ।</verse>
				<verse number="3">ਉਸ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਵਿਚਕਾਰ ਖੜ੍ਹਾ ਹੋ ਜਾ।”</verse>
				<verse number="4">ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਸਬਤ ਦੇ ਦਿਨ ਕੀ ਕਰਨਾ ਯੋਗ ਹੈ; ਭਲਾ ਕਰਨਾ ਜਾਂ ਬੁਰਾ ਕਰਨਾ, ਜੀਵਨ ਬਚਾਉਣਾ ਜਾਂ ਨਾਸ ਕਰਨਾ?” ਪਰ ਉਹ ਚੁੱਪ ਰਹੇ।</verse>
				<verse number="5">ਤਦ ਉਸ ਨੇ ਉਨ੍ਹਾਂ ਦੇ ਦਿਲ ਦੀ ਕਠੋਰਤਾ 'ਤੇ ਦੁਖੀ ਹੁੰਦੇ ਹੋਏ ਗੁੱਸੇ ਨਾਲ ਉਨ੍ਹਾਂ ਵੱਲ ਚਾਰੇ-ਪਾਸੇ ਵੇਖਿਆ ਅਤੇ ਉਸ ਮਨੁੱਖ ਨੂੰ ਕਿਹਾ, “ਆਪਣਾ ਹੱਥ ਅੱਗੇ ਵਧਾ।” ਤਦ ਉਸ ਨੇ ਅੱਗੇ ਵਧਾਇਆ ਅਤੇ ਉਸ ਦਾ ਹੱਥ ਚੰਗਾ ਹੋ ਗਿਆ।</verse>
				<verse number="6">ਤਦ ਫ਼ਰੀਸੀ ਬਾਹਰ ਜਾ ਕੇ ਤੁਰੰਤ ਹੇਰੋਦੀਆਂ ਨਾਲ ਉਸ ਦੇ ਵਿਰੁੱਧ ਮਤਾ ਪਕਾਉਣ ਲੱਗੇ ਕਿ ਕਿਸ ਤਰ੍ਹਾਂ ਉਸ ਦਾ ਨਾਸ ਕਰਨ।</verse>
				<verse number="7">ਫਿਰ ਯਿਸੂ ਆਪਣੇ ਚੇਲਿਆਂ ਨਾਲ ਝੀਲ ਵੱਲ ਚਲਾ ਗਿਆ ਅਤੇ ਗਲੀਲ ਤੋਂ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ ਅਤੇ ਯਹੂਦਿਯਾ,</verse>
				<verse number="8">ਯਰੂਸ਼ਲਮ, ਅਦੂਮ, ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ-ਦੁਆਲਿਓਂ ਇੱਕ ਵੱਡੀ ਭੀੜ ਉਨ੍ਹਾਂ ਸਭ ਕੰਮਾਂ ਬਾਰੇ ਸੁਣ ਕੇ ਜੋ ਉਹ ਕਰ ਰਿਹਾ ਸੀ, ਉਸ ਕੋਲ ਆਈ।</verse>
				<verse number="9">ਤਦ ਭੀੜ ਦੇ ਕਾਰਨ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਮੇਰੇ ਲਈ ਇੱਕ ਕਿਸ਼ਤੀ ਤਿਆਰ ਰੱਖੋ ਤਾਂਕਿ ਲੋਕ ਮੈਨੂੰ ਦਬਾ ਨਾ ਲੈਣ।</verse>
				<verse number="10">ਕਿਉਂਕਿ ਯਿਸੂ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ, ਇਸ ਲਈ ਜਿੰਨੇ ਰੋਗੀ ਸਨ ਉਸ ਨੂੰ ਛੂਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ।</verse>
				<verse number="11">ਜਦੋਂ ਭ੍ਰਿਸ਼ਟ ਆਤਮਾਵਾਂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਸਾਹਮਣੇ ਡਿੱਗ ਪਈਆਂ ਅਤੇ ਚੀਕਦੀਆਂ ਹੋਈਆਂ ਕਹਿਣ ਲੱਗੀਆਂ, “ਤੂੰ ਪਰਮੇਸ਼ਰ ਦਾ ਪੁੱਤਰ ਹੈਂ!”</verse>
				<verse number="12">ਪਰ ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕਿਆ ਕਿ ਉਹ ਉਸ ਨੂੰ ਪਰਗਟ ਨਾ ਕਰਨ।</verse>
				<verse number="13">ਫਿਰ ਉਹ ਪਹਾੜ ਉੱਤੇ ਚੜ੍ਹ ਗਿਆ ਅਤੇ ਜਿਨ੍ਹਾਂ ਨੂੰ ਉਹ ਚਾਹੁੰਦਾ ਸੀ, ਕੋਲ ਬੁਲਾਇਆ ਅਤੇ ਉਹ ਉਸ ਕੋਲ ਆਏ।</verse>
				<verse number="14">ਤਦ ਉਸ ਨੇ ਬਾਰ੍ਹਾਂ ਨੂੰ ਨਿਯੁਕਤ ਕੀਤਾ [ਜਿਨ੍ਹਾਂ ਨੂੰ ਉਸ ਨੇ “ਰਸੂਲ” ਨਾਮ ਵੀ ਦਿੱਤਾ] ਤਾਂਕਿ ਉਹ ਉਸ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਪ੍ਰਚਾਰ ਲਈ ਭੇਜੇ</verse>
				<verse number="15">ਅਤੇ ਉਨ੍ਹਾਂ ਕੋਲ ਦੁਸ਼ਟ ਆਤਮਾਵਾਂ ਨੂੰ ਕੱਢਣ ਦਾ ਅਧਿਕਾਰ ਹੋਵੇ।</verse>
				<verse number="16">ਉਸ ਨੇ ਇਨ੍ਹਾਂ ਬਾਰ੍ਹਾਂ ਨੂੰ ਨਿਯੁਕਤ ਕੀਤਾ: ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਰੱਖਿਆ</verse>
				<verse number="17">ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦਾ ਨਾਮ ਉਸ ਨੇ ਬਨੀਰੋਗਿਜ਼ ਰੱਖਿਆ ਜਿਸ ਦਾ ਅਰਥ ਹੈ-ਗਰਜਣ ਦੇ ਪੁੱਤਰ,</verse>
				<verse number="18">ਅੰਦ੍ਰਿਯਾਸ, ਫ਼ਿਲਿੱਪੁਸ, ਬਰਥੁਲਮਈ, ਮੱਤੀ, ਥੋਮਾ, ਹਲਫ਼ਾ ਦਾ ਪੁੱਤਰ ਯਾਕੂਬ, ਥੱਦਈ, ਸ਼ਮਊਨ ਕਨਾਨੀ</verse>
				<verse number="19">ਅਤੇ ਯਹੂਦਾ ਇਸਕਰਿਯੋਤੀ ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ।</verse>
				<verse number="20">ਤਦ ਉਹ ਘਰ ਵਿੱਚ ਆਇਆ ਅਤੇ ਭੀੜ ਫੇਰ ਇਕੱਠੀ ਹੋ ਗਈ ਜਿਸ ਕਰਕੇ ਉਹ ਰੋਟੀ ਵੀ ਨਾ ਖਾ ਸਕੇ।</verse>
				<verse number="21">ਇਹ ਸੁਣ ਕੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਫੜਨ ਲਈ ਨਿੱਕਲੇ, ਕਿਉਂਕਿ ਉਹ ਕਹਿ ਰਹੇ ਸਨ ਕਿ ਉਹ ਆਪਣਾ ਦਿਮਾਗੀ ਸੰਤੁਲਨ ਗੁਆ ਬੈਠਾ ਹੈ।</verse>
				<verse number="22">ਯਰੂਸ਼ਲਮ ਤੋਂ ਆਏ ਸ਼ਾਸਤਰੀ ਇਹ ਕਹਿ ਰਹੇ ਸਨ, “ਉਸ ਵਿੱਚ ਬਆਲਜ਼ਬੂਲ ਹੈ ਅਤੇ ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”</verse>
				<verse number="23">ਤਦ ਉਹ ਉਨ੍ਹਾਂ ਨੂੰ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ, “ਸ਼ੈਤਾਨ ਕਿਵੇਂ ਸ਼ੈਤਾਨ ਨੂੰ ਕੱਢ ਸਕਦਾ ਹੈ?</verse>
				<verse number="24">ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਕਾਇਮ ਨਹੀਂ ਰਹਿ ਸਕਦਾ।</verse>
				<verse number="25">ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਕਾਇਮ ਨਹੀਂ ਰਹਿ ਸਕਦਾ।</verse>
				<verse number="26">ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਕਾਇਮ ਨਹੀਂ ਰਹਿ ਸਕਦਾ ਸਗੋਂ ਉਸ ਦਾ ਅੰਤ ਆ ਗਿਆ ਹੈ।</verse>
				<verse number="27">ਕੋਈ ਕਿਸੇ ਤਾਕਤਵਰ ਦੇ ਘਰ ਵਿੱਚ ਦਾਖਲ ਹੋ ਕੇ ਉਸ ਦਾ ਸਮਾਨ ਨਹੀਂ ਲੁੱਟ ਸਕਦਾ ਜਦੋਂ ਤੱਕ ਉਹ ਪਹਿਲਾਂ ਉਸ ਤਾਕਤਵਰ ਨੂੰ ਬੰਨ੍ਹ ਨਾ ਲਵੇ ਅਤੇ ਫਿਰ ਉਹ ਉਸ ਦਾ ਘਰ ਲੁੱਟ ਸਕੇਗਾ।</verse>
				<verse number="28">“ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਨੂੰ ਪਾਪ ਅਤੇ ਨਿੰਦਾ ਜੋ ਵੀ ਉਹ ਕਰਨ, ਸਭ ਮਾਫ਼ ਕੀਤਾ ਜਾਵੇਗਾ,</verse>
				<verse number="29">ਪਰ ਜੋ ਕੋਈ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਲਈ ਕਦੇ ਮਾਫ਼ੀ ਨਹੀਂ ਹੈ ਸਗੋਂ ਉਹ ਸਦੀਪਕ ਪਾਪ ਦਾ ਦੋਸ਼ੀ ਹੈ।”</verse>
				<verse number="30">ਕਿਉਂਕਿ ਉਹ ਕਹਿ ਰਹੇ ਸਨ, “ਉਸ ਵਿੱਚ ਭ੍ਰਿਸ਼ਟ ਆਤਮਾ ਹੈ।”</verse>
				<verse number="31">ਤਦ ਉਸ ਦੀ ਮਾਤਾ ਅਤੇ ਉਸ ਦੇ ਭਰਾ ਆਏ ਅਤੇ ਬਾਹਰ ਖੜ੍ਹੇ ਰਹਿ ਕੇ ਉਸ ਨੂੰ ਬੁਲਾਉਣ ਲਈ ਕਿਸੇ ਨੂੰ ਭੇਜਿਆ।</verse>
				<verse number="32">ਲੋਕ ਉਸ ਦੇ ਆਲੇ-ਦੁਆਲੇ ਬੈਠੇ ਹੋਏ ਸਨ ਅਤੇ ਉਨ੍ਹਾਂ ਨੇ ਉਸ ਨੂੰ ਕਿਹਾ, “ਵੇਖ, ਤੇਰੀ ਮਾਤਾ, ਤੇਰੇ ਭਰਾ ਅਤੇ ਤੇਰੀਆਂ ਭੈਣਾਂ ਬਾਹਰ ਤੈਨੂੰ ਲੱਭਦੇ ਹਨ।”</verse>
				<verse number="33">ਉਸ ਨੇ ਉਨ੍ਹਾਂ ਨੂੰ ਕਿਹਾ, “ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ?”</verse>
				<verse number="34">ਫਿਰ ਉਸ ਨੇ ਆਪਣੇ ਚਾਰੇ-ਪਾਸੇ ਬੈਠੇ ਲੋਕਾਂ ਵੱਲ ਵੇਖ ਕੇ ਕਿਹਾ, “ਵੇਖੋ, ਮੇਰੀ ਮਾਤਾ ਅਤੇ ਮੇਰੇ ਭਰਾ!</verse>
				<verse number="35">ਕਿਉਂਕਿ ਜੋ ਕੋਈ ਪਰਮੇਸ਼ਰ ਦੀ ਇੱਛਾ 'ਤੇ ਚੱਲਦਾ ਹੈ, ਉਹੀ ਮੇਰਾ ਭਰਾ, ਮੇਰੀ ਭੈਣ ਅਤੇ ਮੇਰੀ ਮਾਤਾ ਹੈ।”</verse>
			</chapter>
			<chapter number="4">
				<verse number="1">ਉਹ ਫੇਰ ਝੀਲ ਦੇ ਕਿਨਾਰੇ ਉਪਦੇਸ਼ ਦੇਣ ਲੱਗਾ ਅਤੇ ਉਸ ਕੋਲ ਐਨੀ ਵੱਡੀ ਭੀੜ ਇਕੱਠੀ ਹੋ ਗਈ ਕਿ ਉਸ ਨੂੰ ਝੀਲ ਵਿੱਚ ਇੱਕ ਕਿਸ਼ਤੀ ਉੱਤੇ ਚੜ੍ਹ ਕੇ ਬੈਠਣਾ ਪਿਆ ਅਤੇ ਸਾਰੀ ਭੀੜ ਝੀਲ ਦੇ ਨੇੜੇ ਜ਼ਮੀਨ 'ਤੇ ਹੀ ਰਹੀ।</verse>
				<verse number="2">ਤਦ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ ਅਤੇ ਆਪਣੇ ਉਪਦੇਸ਼ ਵਿੱਚ ਉਨ੍ਹਾਂ ਨੂੰ ਕਿਹਾ,</verse>
				<verse number="3">“ਸੁਣੋ! ਵੇਖੋ, ਇੱਕ ਬੀਜਣ ਵਾਲਾ ਬੀਜਣ ਲਈ ਨਿੱਕਲਿਆ</verse>
				<verse number="4">ਅਤੇ ਬੀਜਦੇ ਸਮੇਂ ਇਸ ਤਰ੍ਹਾਂ ਹੋਇਆ ਕਿ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਪੰਛੀਆਂ ਨੇ ਆ ਕੇ ਉਨ੍ਹਾਂ ਨੂੰ ਚੁਗ ਲਿਆ।</verse>
				<verse number="5">ਕੁਝ ਪਥਰੀਲੀ ਥਾਂ 'ਤੇ ਡਿੱਗੇ ਜਿੱਥੇ ਉਨ੍ਹਾਂ ਨੂੰ ਜ਼ਿਆਦਾ ਮਿੱਟੀ ਨਾ ਮਿਲੀ ਅਤੇ ਡੂੰਘੀ ਮਿੱਟੀ ਨਾ ਮਿਲਣ ਕਰਕੇ ਉਹ ਛੇਤੀ ਉੱਗ ਪਏ।</verse>
				<verse number="6">ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ੍ਹ ਨਾ ਫੜਨ ਕਰਕੇ ਸੁੱਕ ਗਏ।</verse>
				<verse number="7">ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਵਧਕੇ ਬੀਜ ਨੂੰ ਦਬਾ ਲਿਆ ਅਤੇ ਬੀਜ ਨੇ ਕੋਈ ਫਲ ਨਾ ਦਿੱਤਾ।</verse>
				<verse number="8">ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਉੱਗ ਕੇ ਵਧੇ ਅਤੇ ਫਲ ਦਿੱਤਾ; ਕੁਝ ਨੇ ਤੀਹ ਗੁਣਾ, ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ।”</verse>
				<verse number="9">ਫਿਰ ਉਸ ਨੇ ਕਿਹਾ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”</verse>
				<verse number="10">ਜਦੋਂ ਉਹ ਇਕੱਲਾ ਸੀ ਤਾਂ ਉਸ ਦੇ ਪਿੱਛੇ ਚੱਲਣ ਵਾਲੇ ਉਨ੍ਹਾਂ ਬਾਰ੍ਹਾਂ ਦੇ ਨਾਲ ਉਸ ਨੂੰ ਦ੍ਰਿਸ਼ਟਾਂਤਾਂ ਦਾ ਅਰਥ ਪੁੱਛਣ ਲੱਗੇ।</verse>
				<verse number="11">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਪਰਮੇਸ਼ਰ ਦੇ ਰਾਜ ਦਾ ਭੇਤ ਤੁਹਾਨੂੰ ਬਖਸ਼ਿਆ ਗਿਆ ਹੈ ਪਰ ਜਿਹੜੇ ਬਾਹਰ ਹਨ, ਉਨ੍ਹਾਂ ਦੇ ਲਈ ਸਭ ਗੱਲਾਂ ਦ੍ਰਿਸ਼ਟਾਂਤਾਂ ਵਿੱਚ ਹੁੰਦੀਆਂ ਹਨ,</verse>
				<verse number="12">ਤਾਂਕਿ ਉਹ ਵੇਖਦੇ ਹੋਏ ਵੇਖਣ ਪਰ ਬੁੱਝਣ ਨਾ ਅਤੇ ਸੁਣਦੇ ਹੋਏ ਸੁਣਨ ਪਰ ਸਮਝਣ ਨਾ, ਅਜਿਹਾ ਨਾ ਹੋਵੇ ਕਿ ਉਹ ਮੁੜਨ ਅਤੇ ਮਾਫ਼ ਕੀਤੇ ਜਾਣ।”</verse>
				<verse number="13">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਨਹੀਂ ਸਮਝਿਆ? ਤਾਂ ਸਾਰੇ ਦ੍ਰਿਸ਼ਟਾਂਤਾਂ ਨੂੰ ਕਿਸ ਤਰ੍ਹਾਂ ਸਮਝੋਗੇ?</verse>
				<verse number="14">ਬੀਜਣ ਵਾਲਾ ਵਚਨ ਬੀਜਦਾ ਹੈ।</verse>
				<verse number="15">ਰਾਹ ਦੇ ਕਿਨਾਰੇ ਵਾਲੇ, ਜਿੱਥੇ ਵਚਨ ਬੀਜਿਆ ਜਾਂਦਾ ਹੈ, ਉਹ ਲੋਕ ਹਨ ਕਿ ਜਦੋਂ ਉਹ ਸੁਣਦੇ ਹਨ ਤਾਂ ਸ਼ੈਤਾਨ ਉਸੇ ਵੇਲੇ ਆ ਕੇ ਉਨ੍ਹਾਂ ਵਿੱਚ ਬੀਜੇ ਗਏ ਵਚਨ ਨੂੰ ਲੈ ਜਾਂਦਾ ਹੈ।</verse>
				<verse number="16">ਇਸੇ ਤਰ੍ਹਾਂ ਜਿਹੜੇ ਪਥਰੀਲੀਆਂ ਥਾਵਾਂ 'ਤੇ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹੀ ਉਸ ਨੂੰ ਖੁਸ਼ੀ ਨਾਲ ਸਵੀਕਾਰ ਕਰ ਲੈਂਦੇ ਹਨ</verse>
				<verse number="17">ਪਰ ਆਪਣੇ ਵਿੱਚ ਜੜ੍ਹ ਨਹੀਂ ਰੱਖਦੇ ਅਤੇ ਥੋੜ੍ਹੇ ਸਮੇਂ ਲਈ ਹੁੰਦੇ ਹਨ ਤੇ ਬਾਅਦ ਵਿੱਚ ਵਚਨ ਦੇ ਕਾਰਨ ਦੁੱਖ ਜਾਂ ਸਤਾਓ ਆਉਂਦਿਆਂ ਹੀ ਤੁਰੰਤ ਠੋਕਰ ਖਾ ਜਾਂਦੇ ਹਨ।</verse>
				<verse number="18">ਜਿਹੜੇ ਕੰਡਿਆਲੀਆਂ ਝਾੜੀਆਂ ਵਿੱਚ ਬੀਜੇ ਜਾਂਦੇ ਹਨ, ਇਹ ਉਹ ਹਨ ਜੋ ਵਚਨ ਨੂੰ ਸੁਣਦੇ ਹਨ,</verse>
				<verse number="19">ਪਰ ਸੰਸਾਰ ਦੀਆਂ ਚਿੰਤਾਵਾਂ, ਧਨ ਦਾ ਧੋਖਾ ਅਤੇ ਹੋਰ ਵਸਤਾਂ ਲਈ ਲਾਲਸਾਵਾਂ ਆ ਕੇ ਵਚਨ ਨੂੰ ਦਬਾ ਦਿੰਦੀਆਂ ਹਨ ਅਤੇ ਇਹ ਫਲਹੀਣ ਰਹਿ ਜਾਂਦਾ ਹੈ।</verse>
				<verse number="20">ਜੋ ਚੰਗੀ ਜ਼ਮੀਨ 'ਤੇ ਬੀਜੇ ਗਏ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣਦੇ, ਸਵੀਕਾਰ ਕਰਦੇ ਅਤੇ ਫਲ ਦਿੰਦੇ ਹਨ; ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”</verse>
				<verse number="21">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਦੀਵਾ ਇਸ ਲਈ ਲਿਆਉਂਦੇ ਹਾਂ ਕਿ ਇਸ ਨੂੰ ਟੋਕਰੀ ਹੇਠ ਜਾਂ ਮੰਜੀ ਹੇਠ ਰੱਖਿਆ ਜਾਵੇ? ਕੀ ਇਸ ਲਈ ਨਹੀਂ ਕਿ ਇਸ ਨੂੰ ਦੀਵਟ 'ਤੇ ਰੱਖਿਆ ਜਾਵੇ?</verse>
				<verse number="22">ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਉਜਾਗਰ ਨਾ ਹੋਵੇ।</verse>
				<verse number="23">ਜੇ ਕਿਸੇ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”</verse>
				<verse number="24">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਸਚੇਤ ਰਹੋ ਕਿ ਤੁਸੀਂ ਕੀ ਸੁਣਦੇ ਹੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ, ਸਗੋਂ ਤੁਹਾਨੂੰ ਵੱਧ ਦਿੱਤਾ ਜਾਵੇਗਾ।</verse>
				<verse number="25">ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਅਤੇ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।”</verse>
				<verse number="26">ਫਿਰ ਉਸ ਨੇ ਕਿਹਾ, “ਪਰਮੇਸ਼ਰ ਦਾ ਰਾਜ ਇਹੋ ਜਿਹਾ ਹੈ ਜਿਵੇਂ ਕਿਸੇ ਮਨੁੱਖ ਨੇ ਜ਼ਮੀਨ ਵਿੱਚ ਬੀਜ ਪਾਇਆ ਹੋਵੇ</verse>
				<verse number="27">ਅਤੇ ਉਹ ਰਾਤ-ਦਿਨ ਸੌਂਦਾ ਅਤੇ ਉੱਠਦਾ ਹੈ ਪਰ ਬੀਜ ਕਿਸ ਤਰ੍ਹਾਂ ਉੱਗਿਆ ਅਤੇ ਵਧਿਆ ਉਹ ਨਹੀਂ ਜਾਣਦਾ।</verse>
				<verse number="28">ਜ਼ਮੀਨ ਆਪਣੇ ਆਪ ਫਲ ਲਿਆਉਂਦੀ ਹੈ; ਪਹਿਲਾਂ ਕਰੂੰਬਲ, ਫਿਰ ਸਿੱਟਾ, ਫਿਰ ਸਿੱਟੇ ਵਿੱਚ ਪੂਰਾ ਦਾਣਾ।</verse>
				<verse number="29">ਜਦੋਂ ਫਲ ਪੱਕ ਜਾਵੇ ਤਾਂ ਉਹ ਤੁਰੰਤ ਦਾਤੀ ਲਾਉਂਦਾ ਹੈ ਕਿਉਂਕਿ ਵਾਢੀ ਆ ਚੁੱਕੀ ਹੈ।”</verse>
				<verse number="30">ਫਿਰ ਉਸ ਨੇ ਕਿਹਾ, “ਅਸੀਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰੀਏ ਜਾਂ ਇਸ ਦੇ ਲਈ ਕਿਹੜਾ ਦ੍ਰਿਸ਼ਟਾਂਤ ਦੇਈਏ?</verse>
				<verse number="31">ਉਹ ਰਾਈ ਦੇ ਇੱਕ ਦਾਣੇ ਵਾਂਗ ਹੈ, ਜਦੋਂ ਇਹ ਜ਼ਮੀਨ ਵਿੱਚ ਬੀਜਿਆ ਜਾਂਦਾ ਹੈ, ਜ਼ਮੀਨ ਦੇ ਸਭ ਬੀਜਾਂ ਨਾਲੋਂ ਛੋਟਾ ਹੁੰਦਾ ਹੈ,</verse>
				<verse number="32">ਪਰ ਜਦੋਂ ਬੀਜਿਆ ਗਿਆ ਤਾਂ ਇਹ ਉੱਗਦਾ ਹੈ ਅਤੇ ਸਾਰੇ ਸਾਗ-ਪੱਤ ਨਾਲੋਂ ਵੱਡਾ ਹੋ ਜਾਂਦਾ ਹੈ ਅਤੇ ਅਜਿਹੀਆਂ ਵੱਡੀਆਂ ਟਹਿਣੀਆਂ ਫੁੱਟਦੀਆਂ ਹਨ, ਜੋ ਅਕਾਸ਼ ਦੇ ਪੰਛੀ ਇਸ ਦੀ ਛਾਂ ਵਿੱਚ ਬਸੇਰਾ ਕਰ ਸਕਦੇ ਹਨ।”</verse>
				<verse number="33">ਫਿਰ ਉਹ ਇਹੋ ਜਿਹੇ ਬਹੁਤ ਸਾਰੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਦੀ ਸਮਝ ਦੇ ਅਨੁਸਾਰ ਵਚਨ ਸੁਣਾਉਂਦਾ ਸੀ।</verse>
				<verse number="34">ਬਿਨਾਂ ਦ੍ਰਿਸ਼ਟਾਂਤ ਉਹ ਉਨ੍ਹਾਂ ਨਾਲ ਕੁਝ ਨਹੀਂ ਸੀ ਬੋਲਦਾ ਪਰ ਆਪਣੇ ਚੇਲਿਆਂ ਨੂੰ ਸਭ ਕੁਝ ਗੁਪਤ ਵਿੱਚ ਸਮਝਾਉਂਦਾ ਸੀ।</verse>
				<verse number="35">ਫਿਰ ਉਸੇ ਦਿਨ ਜਦੋਂ ਸ਼ਾਮ ਹੋਈ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਅਸੀਂ ਉਸ ਪਾਰ ਚੱਲੀਏ।”</verse>
				<verse number="36">ਤਦ ਭੀੜ ਨੂੰ ਛੱਡ ਕੇ ਉਹ ਯਿਸੂ ਨੂੰ ਜਿਸ ਤਰ੍ਹਾਂ ਉਹ ਕਿਸ਼ਤੀ ਵਿੱਚ ਸੀ, ਉਸੇ ਤਰ੍ਹਾਂ ਲੈ ਗਏ ਅਤੇ ਹੋਰ ਕਿਸ਼ਤੀਆਂ ਵੀ ਉਸ ਦੇ ਨਾਲ ਸਨ।</verse>
				<verse number="37">ਤਦ ਇੱਕ ਵੱਡਾ ਤੂਫਾਨ ਆਇਆ ਅਤੇ ਲਹਿਰਾਂ ਕਿਸ਼ਤੀ ਨਾਲ ਟਕਰਾਉਣ ਲੱਗੀਆਂ, ਇੱਥੋਂ ਤੱਕ ਕਿ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ।</verse>
				<verse number="38">ਪਰ ਉਹ ਕਿਸ਼ਤੀ ਦੇ ਪਿਛਲੇ ਹਿੱਸੇ ਵਿੱਚ ਸਿਰ੍ਹਾਣਾ ਰੱਖ ਕੇ ਸੁੱਤਾ ਹੋਇਆ ਸੀ। ਤਦ ਉਨ੍ਹਾਂ ਨੇ ਉਸ ਨੂੰ ਜਗਾਇਆ ਅਤੇ ਉਸ ਨੂੰ ਕਿਹਾ, “ਹੇ ਗੁਰੂ, ਤੈਨੂੰ ਕੋਈ ਪਰਵਾਹ ਨਹੀਂ ਕਿ ਅਸੀਂ ਮਰਨ ਵਾਲੇ ਹਾਂ?”</verse>
				<verse number="39">ਤਦ ਉਸ ਨੇ ਉੱਠ ਕੇ ਹਵਾ ਨੂੰ ਝਿੜਕਿਆ ਅਤੇ ਝੀਲ ਨੂੰ ਕਿਹਾ, “ਸ਼ਾਂਤ ਹੋ ਜਾ, ਥੰਮ੍ਹ ਜਾ!” ਤਦ ਹਵਾ ਥੰਮ੍ਹ ਗਈ ਅਤੇ ਵੱਡੀ ਸ਼ਾਂਤੀ ਹੋ ਗਈ।</verse>
				<verse number="40">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਡਰੇ ਹੋਏ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ ਹੈ?”</verse>
				<verse number="41">ਉਹ ਬਹੁਤ ਹੀ ਭੈਭੀਤ ਹੋ ਗਏ ਅਤੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਝੀਲ ਵੀ ਇਸ ਦਾ ਹੁਕਮ ਮੰਨਦੇ ਹਨ?”</verse>
			</chapter>
			<chapter number="5">
				<verse number="1">ਫਿਰ ਉਹ ਝੀਲ ਦੇ ਪਾਰ ਗਿਰਸੇਨੀਆਂ ਦੇ ਇਲਾਕੇ ਵਿੱਚ ਆਏ।</verse>
				<verse number="2">ਜਦੋਂ ਉਹ ਕਿਸ਼ਤੀ ਵਿੱਚੋਂ ਉੱਤਰਿਆ ਤਾਂ ਤੁਰੰਤ ਉਸ ਨੂੰ ਕਬਰਾਂ ਵਿੱਚੋਂ ਇੱਕ ਭ੍ਰਿਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਆ ਮਿਲਿਆ</verse>
				<verse number="3">ਜਿਹੜਾ ਕਬਰਾਂ ਵਿੱਚ ਰਹਿੰਦਾ ਸੀ ਅਤੇ ਹੁਣ ਉਸ ਨੂੰ ਕੋਈ ਸੰਗਲਾਂ ਨਾਲ ਵੀ ਨਹੀਂ ਬੰਨ੍ਹ ਸਕਦਾ ਸੀ,</verse>
				<verse number="4">ਕਿਉਂਕਿ ਉਸ ਨੂੰ ਕਈ ਵਾਰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹਿਆ ਗਿਆ ਸੀ ਪਰ ਉਹ ਸੰਗਲਾਂ ਨੂੰ ਤੋੜ ਸੁੱਟਦਾ ਅਤੇ ਬੇੜੀਆਂ ਦੇ ਟੋਟੇ-ਟੋਟੇ ਕਰ ਦਿੰਦਾ ਸੀ ਅਤੇ ਕੋਈ ਉਸ ਨੂੰ ਕਾਬੂ ਨਹੀਂ ਕਰ ਸਕਦਾ ਸੀ।</verse>
				<verse number="5">ਉਹ ਰਾਤ-ਦਿਨ ਲਗਾਤਾਰ ਕਬਰਾਂ ਅਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਅਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਸੀ।</verse>
				<verse number="6">ਜਦੋਂ ਉਸ ਨੇ ਦੂਰੋਂ ਯਿਸੂ ਨੂੰ ਵੇਖਿਆ ਤਾਂ ਦੌੜ ਕੇ ਆਇਆ ਅਤੇ ਉਸ ਨੂੰ ਮੱਥਾ ਟੇਕਿਆ</verse>
				<verse number="7">ਅਤੇ ਉੱਚੀ ਅਵਾਜ਼ ਨਾਲ ਚੀਕ ਕੇ ਬੋਲਿਆ, “ਹੇ ਯਿਸੂ, ਅੱਤ ਮਹਾਨ ਪਰਮੇਸ਼ਰ ਦੇ ਪੁੱਤਰ! ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੈਨੂੰ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ, ਮੈਨੂੰ ਦੁੱਖ ਨਾ ਦੇ।”</verse>
				<verse number="8">ਕਿਉਂਕਿ ਯਿਸੂ ਨੇ ਉਸ ਨੂੰ ਕਿਹਾ ਸੀ, “ਹੇ ਭ੍ਰਿਸ਼ਟ ਆਤਮਾ, ਇਸ ਮਨੁੱਖ ਵਿੱਚੋਂ ਨਿੱਕਲ ਜਾ।”</verse>
				<verse number="9">ਫਿਰ ਯਿਸੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਮੇਰਾ ਨਾਮ ਲਸ਼ਕਰ ਹੈ ਕਿਉਂਕਿ ਅਸੀਂ ਬਹੁਤ ਹਾਂ।”</verse>
				<verse number="10">ਤਦ ਉਹ ਉਸ ਦੀ ਬਹੁਤ ਮਿੰਨਤ ਕਰਨ ਲੱਗਾ ਕਿ ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਭੇਜ।</verse>
				<verse number="11">ਉੱਥੇ ਪਹਾੜ ਦੇ ਨੇੜੇ ਸੂਰਾਂ ਦਾ ਇੱਕ ਵੱਡਾ ਝੁੰਡ ਚਰਦਾ ਸੀ।</verse>
				<verse number="12">ਉਨ੍ਹਾਂ ਨੇ ਉਸ ਨੂੰ ਇਹ ਕਹਿੰਦੇ ਹੋਏ ਮਿੰਨਤ ਕੀਤੀ, “ਸਾਨੂੰ ਸੂਰਾਂ ਵਿੱਚ ਭੇਜ ਦੇ ਤਾਂਕਿ ਅਸੀਂ ਉਨ੍ਹਾਂ ਵਿੱਚ ਜਾ ਵੜੀਏ।”</verse>
				<verse number="13">ਤਦ ਉਸ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ ਅਤੇ ਭ੍ਰਿਸ਼ਟ ਆਤਮਾਵਾਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਲਗਭਗ ਦੋ ਹਜ਼ਾਰ ਸੂਰਾਂ ਦਾ ਉਹ ਝੁੰਡ ਢਲਾਣ ਤੋਂ ਹੇਠਾਂ ਤੇਜੀ ਨਾਲ ਝੀਲ ਵੱਲ ਦੌੜਿਆ ਅਤੇ ਝੀਲ ਵਿੱਚ ਜਾ ਡੁੱਬਿਆ।</verse>
				<verse number="14">ਤਦ ਸੂਰਾਂ ਨੂੰ ਚਰਾਉਣ ਵਾਲੇ ਦੌੜੇ ਅਤੇ ਨਗਰ ਅਤੇ ਪਿੰਡਾਂ ਵਿੱਚ ਜਾ ਕੇ ਖ਼ਬਰ ਦਿੱਤੀ ਅਤੇ ਲੋਕ ਵੇਖਣ ਲਈ ਆਏ ਜੋ ਕੀ ਹੋਇਆ ਹੈ।</verse>
				<verse number="15">ਜਦੋਂ ਉਹ ਯਿਸੂ ਕੋਲ ਆਏ ਤਾਂ ਉਨ੍ਹਾਂ ਨੇ ਉਸ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਨੂੰ ਜਿਸ ਵਿੱਚ ਲਸ਼ਕਰ ਸੀ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਏ।</verse>
				<verse number="16">ਤਦ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਵਿਸਥਾਰ ਨਾਲ ਦੱਸਿਆ ਕਿ ਉਸ ਦੁਸ਼ਟ ਆਤਮਾ ਦੇ ਜਕੜੇ ਹੋਏ ਮਨੁੱਖ ਨਾਲ ਅਤੇ ਸੂਰਾਂ ਨਾਲ ਕੀ ਵਾਪਰਿਆ ਸੀ।</verse>
				<verse number="17">ਤਦ ਉਹ ਯਿਸੂ ਦੀ ਮਿੰਨਤ ਕਰਨ ਲੱਗੇ ਕਿ ਉਹ ਉਨ੍ਹਾਂ ਦੇ ਇਲਾਕੇ ਵਿੱਚੋਂ ਚਲਾ ਜਾਵੇ।</verse>
				<verse number="18">ਜਦੋਂ ਯਿਸੂ ਕਿਸ਼ਤੀ ਉੱਤੇ ਚੜ੍ਹਨ ਲੱਗਾ ਤਾਂ ਉਸ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਨੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਆਪਣੇ ਨਾਲ ਰਹਿਣ ਦੇਵੇ।</verse>
				<verse number="19">ਪਰ ਯਿਸੂ ਨੇ ਉਸ ਨੂੰ ਆਗਿਆ ਨਾ ਦਿੱਤੀ ਸਗੋਂ ਉਸ ਨੂੰ ਕਿਹਾ, “ਆਪਣੇ ਘਰ ਆਪਣੇ ਲੋਕਾਂ ਕੋਲ ਜਾ ਅਤੇ ਉਨ੍ਹਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਅਤੇ ਤੇਰੇ ਉੱਤੇ ਕਿਹੋ ਜਿਹੀ ਦਇਆ ਕੀਤੀ।”</verse>
				<verse number="20">ਤਦ ਉਹ ਚਲਾ ਗਿਆ ਅਤੇ ਦਿਕਾਪੁਲਿਸ ਵਿੱਚ ਉਸ ਸਭ ਦਾ ਪ੍ਰਚਾਰ ਕਰਨ ਲੱਗਾ ਜੋ ਯਿਸੂ ਨੇ ਉਸ ਦੇ ਲਈ ਕੀਤਾ ਸੀ ਅਤੇ ਸਭ ਹੈਰਾਨ ਰਹਿ ਗਏ।</verse>
				<verse number="21">ਜਦੋਂ ਯਿਸੂ ਕਿਸ਼ਤੀ ਰਾਹੀਂ ਫੇਰ ਪਾਰ ਲੰਘਿਆ ਤਾਂ ਇੱਕ ਵੱਡੀ ਭੀੜ ਉਸ ਕੋਲ ਇਕੱਠੀ ਹੋ ਗਈ ਅਤੇ ਉਹ ਝੀਲ ਦੇ ਕਿਨਾਰੇ ਸੀ।</verse>
				<verse number="22">ਤਦ ਸਭਾ-ਘਰ ਦੇ ਆਗੂਆਂ ਵਿੱਚੋਂ ਜੈਰੁਸ ਨਾਮਕ ਇੱਕ ਵਿਅਕਤੀ ਆਇਆ ਅਤੇ ਉਸ ਨੂੰ ਵੇਖ ਕੇ ਉਸ ਦੇ ਚਰਨਾਂ ਉੱਤੇ ਡਿੱਗ ਪਿਆ</verse>
				<verse number="23">ਅਤੇ ਇਹ ਕਹਿੰਦੇ ਹੋਏ ਉਸ ਦੀ ਬਹੁਤ ਮਿੰਨਤ ਕਰਨ ਲੱਗਾ, “ਮੇਰੀ ਬੱਚੀ ਮਰਨ ਕੰਢੇ ਹੈ; ਤੁਸੀਂ ਆ ਕੇ ਉਸ ਉੱਤੇ ਹੱਥ ਰੱਖ ਦਿਓ ਤਾਂਕਿ ਉਹ ਚੰਗੀ ਹੋ ਜਾਵੇ ਅਤੇ ਜੀਉਂਦੀ ਰਹੇ।”</verse>
				<verse number="24">ਤਦ ਉਹ ਉਸ ਦੇ ਨਾਲ ਗਿਆ। ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਪਈ ਅਤੇ ਉਸ ਨੂੰ ਦਬਾਈ ਜਾਂਦੀ ਸੀ।</verse>
				<verse number="25">ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ।</verse>
				<verse number="26">ਉਸ ਨੇ ਕਈ ਵੈਦਾਂ ਦੇ ਹੱਥੋਂ ਬਹੁਤ ਦੁੱਖ ਝੱਲਿਆ ਅਤੇ ਆਪਣਾ ਸਭ ਕੁਝ ਖਰਚ ਕਰ ਦਿੱਤਾ ਪਰ ਕੁਝ ਲਾਭ ਨਾ ਹੋਇਆ, ਸਗੋਂ ਉਸ ਦੀ ਦਸ਼ਾ ਹੋਰ ਵੀ ਜ਼ਿਆਦਾ ਬੁਰੀ ਹੋ ਗਈ।</verse>
				<verse number="27">ਉਹ ਯਿਸੂ ਦੇ ਬਾਰੇ ਸੁਣ ਕੇ ਭੀੜ ਵਿੱਚ ਪਿੱਛੋਂ ਦੀ ਆਈ ਅਤੇ ਉਸ ਦਾ ਕੱਪੜਾ ਛੂਹ ਲਿਆ।</verse>
				<verse number="28">ਕਿਉਂਕਿ ਉਸ ਨੇ ਕਿਹਾ, “ਜੇ ਮੈਂ ਉਸ ਦੇ ਵਸਤਰ ਹੀ ਛੂਹ ਲਵਾਂ ਤਾਂ ਮੈਂ ਚੰਗੀ ਹੋ ਜਾਵਾਂਗੀ।”</verse>
				<verse number="29">ਤੁਰੰਤ ਉਸ ਦੇ ਲਹੂ ਦਾ ਵਹਾਅ ਬੰਦ ਹੋ ਗਿਆ ਅਤੇ ਉਸ ਨੇ ਆਪਣੇ ਸਰੀਰ ਵਿੱਚ ਜਾਣ ਲਿਆ ਕਿ ਉਹ ਇਸ ਬਿਮਾਰੀ ਤੋਂ ਚੰਗੀ ਹੋ ਗਈ ਹੈ।</verse>
				<verse number="30">ਉਸੇ ਵੇਲੇ ਯਿਸੂ ਨੇ ਆਪਣੇ ਮਨ ਵਿੱਚ ਜਾਣ ਲਿਆ ਕਿ ਉਸ ਵਿੱਚੋਂ ਸਮਰੱਥਾ ਨਿੱਕਲੀ ਹੈ ਅਤੇ ਭੀੜ ਵੱਲ ਮੁੜ ਕੇ ਪੁੱਛਿਆ, “ਮੇਰੇ ਕੱਪੜੇ ਨੂੰ ਕਿਸ ਨੇ ਛੂਹਿਆ?”</verse>
				<verse number="31">ਉਸ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਤੂੰ ਵੇਖਦਾ ਹੈਂ ਕਿ ਭੀੜ ਤੈਨੂੰ ਦਬਾਈ ਜਾਂਦੀ ਹੈ ਅਤੇ ਤੂੰ ਪੁੱਛਦਾ ਹੈਂ, ‘ਮੈਨੂੰ ਕਿਸ ਨੇ ਛੂਹਿਆ’?”</verse>
				<verse number="32">ਪਰ ਉਹ ਇਹ ਕੰਮ ਕਰਨ ਵਾਲੀ ਨੂੰ ਵੇਖਣ ਲਈ ਆਲੇ-ਦੁਆਲੇ ਤੱਕਣ ਲੱਗਾ।</verse>
				<verse number="33">ਤਦ ਉਹ ਔਰਤ ਇਹ ਜਾਣ ਕੇ ਜੋ ਉਸ ਨਾਲ ਕੀ ਹੋਇਆ, ਡਰਦੀ ਅਤੇ ਕੰਬਦੀ ਹੋਈ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਕੇ ਸਾਰੀ ਸਚਾਈ ਉਸ ਨੂੰ ਦੱਸ ਦਿੱਤੀ।</verse>
				<verse number="34">ਤਦ ਯਿਸੂ ਨੇ ਉਸ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ। ਸ਼ਾਂਤੀ ਨਾਲ ਜਾ ਅਤੇ ਆਪਣੀ ਬਿਮਾਰੀ ਤੋਂ ਬਚੀ ਰਹਿ।”</verse>
				<verse number="35">ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਲੋਕਾਂ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਹੁਣ ਤੂੰ ਗੁਰੂ ਨੂੰ ਕਿਉਂ ਖੇਚਲ ਦਿੰਦਾ ਹੈ?”</verse>
				<verse number="36">ਪਰ ਯਿਸੂ ਨੇ ਕਹੀ ਜਾ ਰਹੀ ਇਸ ਗੱਲ ਨੂੰ ਅਣਸੁਣਿਆ ਕਰਦੇ ਹੋਏ ਸਭਾ-ਘਰ ਦੇ ਆਗੂ ਨੂੰ ਕਿਹਾ, “ਨਾ ਡਰ, ਕੇਵਲ ਵਿਸ਼ਵਾਸ ਰੱਖ।”</verse>
				<verse number="37">ਤਦ ਉਸ ਨੇ ਪਤਰਸ, ਯਾਕੂਬ ਅਤੇ ਯਾਕੂਬ ਦੇ ਭਰਾ ਯੂਹੰਨਾ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਨਾਲ ਨਾ ਆਉਣ ਦਿੱਤਾ।</verse>
				<verse number="38">ਜਦੋਂ ਉਹ ਸਭਾ-ਘਰ ਦੇ ਆਗੂ ਦੇ ਘਰ ਆਏ ਤਾਂ ਉਸ ਨੇ ਰੌਲ਼ਾ ਪਿਆ ਹੋਇਆ ਅਤੇ ਲੋਕਾਂ ਨੂੰ ਬਹੁਤ ਰੋਂਦੇ ਅਤੇ ਵਿਰਲਾਪ ਕਰਦੇ ਵੇਖਿਆ</verse>
				<verse number="39">ਅਤੇ ਅੰਦਰ ਜਾ ਕੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਰੌਲ਼ਾ ਪਾਉਂਦੇ ਅਤੇ ਰੋਂਦੇ ਹੋ? ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।”</verse>
				<verse number="40">ਤਦ ਉਹ ਉਸ ਦਾ ਮਖੌਲ ਉਡਾਉਣ ਲੱਗੇ, ਪਰ ਉਸ ਨੇ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਅਤੇ ਬੱਚੀ ਦੇ ਮਾਤਾ-ਪਿਤਾ ਅਤੇ ਆਪਣੇ ਸਾਥੀਆਂ ਨੂੰ ਲੈ ਕੇ ਅੰਦਰ ਗਿਆ ਜਿੱਥੇ ਉਹ ਬੱਚੀ ਸੀ।</verse>
				<verse number="41">ਫਿਰ ਉਸ ਨੇ ਬੱਚੀ ਦਾ ਹੱਥ ਫੜ ਕੇ ਉਸ ਨੂੰ ਕਿਹਾ, “ਤਲੀਥਾ ਕੂਮੀ” ਜਿਸ ਦਾ ਅਰਥ ਹੈ, “ਹੇ ਲੜਕੀ, ਮੈਂ ਤੈਨੂੰ ਕਹਿੰਦਾ ਹਾਂ, ਉੱਠ!”</verse>
				<verse number="42">ਤਦ ਲੜਕੀ ਤੁਰੰਤ ਉੱਠੀ ਅਤੇ ਤੁਰਨ-ਫਿਰਨ ਲੱਗੀ ਕਿਉਂਕਿ ਉਹ ਬਾਰਾਂ ਸਾਲਾਂ ਦੀ ਸੀ ਅਤੇ ਲੋਕ ਅਤਿਅੰਤ ਹੈਰਾਨ ਰਹਿ ਗਏ।</verse>
				<verse number="43">ਉਸ ਨੇ ਉਨ੍ਹਾਂ ਨੂੰ ਸਖ਼ਤੀ ਨਾਲ ਹੁਕਮ ਦਿੱਤਾ ਕਿ ਇਸ ਬਾਰੇ ਕੋਈ ਨਾ ਜਾਣੇ ਅਤੇ ਕਿਹਾ ਕਿ ਲੜਕੀ ਨੂੰ ਖਾਣ ਲਈ ਕੁਝ ਦਿੱਤਾ ਜਾਵੇ।</verse>
			</chapter>
			<chapter number="6">
				<verse number="1">ਫਿਰ ਉਹ ਉੱਥੋਂ ਨਿੱਕਲ ਕੇ ਆਪਣੇ ਨਗਰ ਵਿੱਚ ਆਇਆ ਅਤੇ ਉਸ ਦੇ ਚੇਲੇ ਵੀ ਉਸ ਦੇ ਪਿੱਛੇ ਹੋ ਤੁਰੇ।</verse>
				<verse number="2">ਜਦੋਂ ਸਬਤ ਦਾ ਦਿਨ ਆਇਆ ਤਾਂ ਉਹ ਸਭਾ-ਘਰ ਵਿੱਚ ਉਪਦੇਸ਼ ਦੇਣ ਲੱਗਾ ਅਤੇ ਬਹੁਤ ਸਾਰੇ ਲੋਕ ਸੁਣ ਕੇ ਹੈਰਾਨ ਰਹਿ ਗਏ ਅਤੇ ਕਹਿਣ ਲੱਗੇ, “ਇਹ ਗੱਲਾਂ ਇਸ ਨੂੰ ਕਿੱਥੋਂ ਆਈਆਂ ਅਤੇ ਇਹ ਕਿਹੜਾ ਗਿਆਨ ਹੈ ਜੋ ਇਸ ਨੂੰ ਦਿੱਤਾ ਗਿਆ ਹੈ ਕਿ ਇਸ ਦੇ ਹੱਥੋਂ ਇਹੋ ਜਿਹੇ ਚਮਤਕਾਰ ਹੁੰਦੇ ਹਨ?</verse>
				<verse number="3">ਕੀ ਇਹ ਤਰਖਾਣ ਨਹੀਂ ਹੈ; ਮਰਿਯਮ ਦਾ ਪੁੱਤਰ ਅਤੇ ਯਾਕੂਬ, ਯੋਸੇਸ, ਯਹੂਦਾ ਅਤੇ ਸ਼ਮਊਨ ਦਾ ਭਰਾ? ਅਤੇ ਕੀ ਇਸ ਦੀਆਂ ਭੈਣਾਂ ਇੱਥੇ ਸਾਡੇ ਵਿਚਕਾਰ ਨਹੀਂ ਹਨ?” ਇਸ ਲਈ ਉਨ੍ਹਾਂ ਉਸ ਤੋਂ ਠੋਕਰ ਖਾਧੀ।</verse>
				<verse number="4">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇੱਕ ਨਬੀ ਦਾ ਆਪਣੇ ਨਗਰ, ਆਪਣੇ ਰਿਸ਼ਤੇਦਾਰਾਂ ਅਤੇ ਆਪਣੇ ਘਰ ਤੋਂ ਬਿਨਾਂ ਹੋਰ ਕਿਤੇ ਨਿਰਾਦਰ ਨਹੀਂ ਹੁੰਦਾ।”</verse>
				<verse number="5">ਕੁਝ ਬਿਮਾਰਾਂ 'ਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗੇ ਕਰਨ ਤੋਂ ਇਲਾਵਾ ਉਹ ਉੱਥੇ ਕੋਈ ਹੋਰ ਚਮਤਕਾਰ ਨਾ ਕਰ ਸਕਿਆ।</verse>
				<verse number="6">ਉਹ ਉਨ੍ਹਾਂ ਦੇ ਅਵਿਸ਼ਵਾਸ ਉੱਤੇ ਹੈਰਾਨ ਸੀ। ਫਿਰ ਉਹ ਉਪਦੇਸ਼ ਦਿੰਦਾ ਹੋਇਆ ਆਲੇ-ਦੁਆਲੇ ਦੇ ਪਿੰਡਾਂ ਵਿੱਚ ਘੁੰਮਦਾ ਰਿਹਾ।</verse>
				<verse number="7">ਫਿਰ ਉਸ ਨੇ ਬਾਰ੍ਹਾਂ ਨੂੰ ਕੋਲ ਬੁਲਾਇਆ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਭੇਜਣ ਲੱਗਾ ਅਤੇ ਉਨ੍ਹਾਂ ਨੂੰ ਭ੍ਰਿਸ਼ਟ ਆਤਮਾਵਾਂ ਉੱਤੇ ਅਧਿਕਾਰ ਦਿੱਤਾ।</verse>
				<verse number="8">ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਰਾਹ ਲਈ ਇੱਕ ਲਾਠੀ ਬਿਨਾਂ ਕੁਝ ਨਾ ਲੈਣ; ਨਾ ਰੋਟੀ, ਨਾ ਥੈਲਾ ਅਤੇ ਨਾ ਹੀ ਕਮਰਬੰਦ ਵਿੱਚ ਪੈਸੇ।</verse>
				<verse number="9">ਪਰ ਜੁੱਤੀ ਪਾਓ ਅਤੇ ਦੋ ਕੁੜਤੇ ਨਾ ਪਹਿਨੋ।</verse>
				<verse number="10">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਿੱਥੇ ਵੀ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਵਿਦਾ ਹੋਣ ਤੱਕ ਉੱਥੇ ਹੀ ਠਹਿਰੋ।</verse>
				<verse number="11">ਜਿਸ ਥਾਂ ਲੋਕ ਤੁਹਾਨੂੰ ਸਵੀਕਾਰ ਨਾ ਕਰਨ ਅਤੇ ਨਾ ਹੀ ਤੁਹਾਡੀ ਸੁਣਨ, ਉੱਥੋਂ ਨਿੱਕਲਦੇ ਹੋਏ ਆਪਣੇ ਪੈਰਾਂ ਹੇਠਲੀ ਧੂੜ ਝਾੜ ਦਿਓ ਕਿ ਉਨ੍ਹਾਂ ਉੱਤੇ ਗਵਾਹੀ ਹੋਵੇ।”</verse>
				<verse number="12">ਤਦ ਉਨ੍ਹਾਂ ਨੇ ਜਾ ਕੇ ਪ੍ਰਚਾਰ ਕੀਤਾ ਕਿ ਲੋਕ ਤੋਬਾ ਕਰਨ।</verse>
				<verse number="13">ਉਨ੍ਹਾਂ ਨੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢਿਆ ਅਤੇ ਬਹੁਤ ਸਾਰੇ ਬਿਮਾਰਾਂ ਨੂੰ ਤੇਲ ਮਲ ਕੇ ਚੰਗਾ ਕੀਤਾ।</verse>
				<verse number="14">ਰਾਜਾ ਹੇਰੋਦੇਸ ਨੇ ਵੀ ਸੁਣਿਆ ਕਿਉਂਕਿ ਯਿਸੂ ਦਾ ਨਾਮ ਬਹੁਤ ਪ੍ਰਸਿੱਧ ਹੋ ਗਿਆ ਸੀ ਅਤੇ ਲੋਕ ਕਹਿ ਰਹੇ ਸਨ, “ਯੂਹੰਨਾ ਬਪਤਿਸਮਾ ਦੇਣ ਵਾਲਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਇਸੇ ਕਰਕੇ ਉਸ ਦੇ ਰਾਹੀਂ ਇਹ ਚਮਤਕਾਰੀ ਕੰਮ ਹੋ ਰਹੇ ਹਨ।”</verse>
				<verse number="15">ਪਰ ਕਈ ਕਹਿ ਰਹੇ ਸਨ, “ਉਹ ਏਲੀਯਾਹ ਹੈ” ਅਤੇ ਕਈ ਕਹਿ ਰਹੇ ਸਨ, “ਉਹ ਨਬੀਆਂ ਵਿੱਚੋਂ ਇੱਕ ਨਬੀ ਜਿਹਾ ਹੈ।”</verse>
				<verse number="16">ਪਰ ਹੇਰੋਦੇਸ ਨੇ ਇਹ ਸੁਣ ਕੇ ਕਿਹਾ, “ਯੂਹੰਨਾ, ਜਿਸ ਦਾ ਸਿਰ ਮੈਂ ਵਢਵਾਇਆ ਸੀ, ਉਹੀ ਜੀ ਉੱਠਿਆ ਹੈ।”</verse>
				<verse number="17">ਹੇਰੋਦੇਸ ਨੇ ਆਪਣੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਯਾਸ ਦੇ ਕਾਰਨ ਜਿਸ ਨੂੰ ਉਸ ਨੇ ਵਿਆਹ ਲਿਆ ਸੀ, ਆਪ ਸਿਪਾਹੀ ਭੇਜ ਕੇ ਯੂਹੰਨਾ ਨੂੰ ਫੜਵਾਇਆ ਅਤੇ ਉਸ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਪਾਇਆ ਸੀ,</verse>
				<verse number="18">ਕਿਉਂਕਿ ਯੂਹੰਨਾ ਨੇ ਹੇਰੋਦੇਸ ਨੂੰ ਕਿਹਾ ਸੀ, “ਤੇਰੇ ਲਈ ਆਪਣੇ ਭਰਾ ਦੀ ਪਤਨੀ ਨੂੰ ਰੱਖਣਾ ਯੋਗ ਨਹੀਂ ਹੈ।”</verse>
				<verse number="19">ਇਸੇ ਕਰਕੇ ਹੇਰੋਦਿਯਾਸ ਉਸ ਨਾਲ ਵੈਰ ਰੱਖਦੀ ਸੀ ਅਤੇ ਉਸ ਨੂੰ ਮਾਰਨਾ ਚਾਹੁੰਦੀ ਸੀ, ਪਰ ਅਜਿਹਾ ਕਰ ਨਾ ਸਕੀ।</verse>
				<verse number="20">ਕਿਉਂਕਿ ਹੇਰੋਦੇਸ ਯੂਹੰਨਾ ਨੂੰ ਇੱਕ ਧਰਮੀ ਅਤੇ ਪਵਿੱਤਰ ਵਿਅਕਤੀ ਜਾਣ ਕੇ ਉਸ ਤੋਂ ਡਰਦਾ ਸੀ ਅਤੇ ਉਸ ਦਾ ਬਚਾਅ ਕਰ ਰਿਹਾ ਸੀ। ਉਹ ਉਸ ਦੀ ਸੁਣ ਕੇ ਬਹੁਤ ਦੁਬਿਧਾ ਵਿੱਚ ਪੈ ਜਾਂਦਾ ਸੀ, ਫਿਰ ਵੀ ਖੁਸ਼ੀ ਨਾਲ ਉਸ ਦੀ ਸੁਣਦਾ ਸੀ।</verse>
				<verse number="21">ਫਿਰ ਉਹ ਉਚਿਤ ਸਮਾਂ ਆ ਗਿਆ ਜਦੋਂ ਹੇਰੋਦੇਸ ਨੇ ਆਪਣੇ ਜਨਮ ਦਿਨ 'ਤੇ ਆਪਣੇ ਉੱਚ-ਅਧਿਕਾਰੀਆਂ, ਸੈਨਾਪਤੀਆਂ ਅਤੇ ਗਲੀਲ ਦੇ ਮੁਖੀਆਂ ਨੂੰ ਦਾਅਵਤ ਦਿੱਤੀ।</verse>
				<verse number="22">ਤਦ ਹੇਰੋਦਿਯਾਸ ਦੀ ਬੇਟੀ ਅੰਦਰ ਆਈ ਅਤੇ ਉਸ ਨੇ ਨੱਚ ਕੇ ਹੇਰੋਦੇਸ ਅਤੇ ਉਸ ਦੇ ਨਾਲ ਬੈਠਣ ਵਾਲਿਆਂ ਨੂੰ ਖੁਸ਼ ਕੀਤਾ। ਰਾਜੇ ਨੇ ਉਸ ਲੜਕੀ ਨੂੰ ਕਿਹਾ, “ਤੂੰ ਜੋ ਚਾਹੇਂ, ਮੇਰੇ ਤੋਂ ਮੰਗ ਅਤੇ ਮੈਂ ਤੈਨੂੰ ਦਿਆਂਗਾ।”</verse>
				<verse number="23">ਉਸ ਨੇ ਸੌਂਹ ਖਾ ਕੇ ਉਸ ਨੂੰ ਕਿਹਾ, “ਤੂੰ ਜੋ ਕੁਝ ਵੀ ਮੇਰੇ ਤੋਂ ਮੰਗੇਂ, ਚਾਹੇ ਉਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ, ਮੈਂ ਤੈਨੂੰ ਦੇ ਦਿਆਂਗਾ।”</verse>
				<verse number="24">ਉਸ ਨੇ ਬਾਹਰ ਜਾ ਕੇ ਆਪਣੀ ਮਾਂ ਨੂੰ ਕਿਹਾ, “ਮੈਂ ਕੀ ਮੰਗਾਂ?” ਉਸ ਨੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ।”</verse>
				<verse number="25">ਉਹ ਉਸੇ ਵੇਲੇ ਫੁਰਤੀ ਨਾਲ ਰਾਜੇ ਕੋਲ ਅੰਦਰ ਆਈ ਅਤੇ ਇਹ ਕਹਿੰਦੇ ਹੋਏ ਆਪਣੀ ਮੰਗ ਰੱਖੀ, “ਮੈਂ ਚਾਹੁੰਦੀ ਹਾਂ ਕਿ ਤੁਸੀਂ ਇਸੇ ਸਮੇਂ ਮੈਨੂੰ ਇੱਕ ਥਾਲ ਵਿੱਚ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਦੇ ਦਿਓ।”</verse>
				<verse number="26">ਤਦ ਰਾਜਾ ਬਹੁਤ ਉਦਾਸ ਹੋਇਆ ਪਰ ਆਪਣੀ ਸੌਂਹ ਅਤੇ ਨਾਲ ਬੈਠੇ ਹੋਏ ਮਹਿਮਾਨਾਂ ਦੇ ਕਾਰਨ ਉਸ ਨੂੰ ਇਨਕਾਰ ਕਰਨਾ ਨਾ ਚਾਹਿਆ।</verse>
				<verse number="27">ਫਿਰ ਰਾਜੇ ਨੇ ਤੁਰੰਤ ਇੱਕ ਜੱਲਾਦ ਨੂੰ ਭੇਜ ਕੇ ਯੂਹੰਨਾ ਦਾ ਸਿਰ ਲਿਆਉਣ ਦਾ ਹੁਕਮ ਦਿੱਤਾ। ਤਦ ਉਸ ਨੇ ਕੈਦਖ਼ਾਨੇ ਵਿੱਚ ਜਾ ਕੇ ਉਸ ਦਾ ਸਿਰ ਵੱਢਿਆ</verse>
				<verse number="28">ਅਤੇ ਇੱਕ ਥਾਲ ਵਿੱਚ ਲਿਆ ਕੇ ਲੜਕੀ ਨੂੰ ਦਿੱਤਾ ਅਤੇ ਲੜਕੀ ਉਸ ਨੂੰ ਆਪਣੀ ਮਾਂ ਕੋਲ ਲੈ ਗਈ।</verse>
				<verse number="29">ਇਹ ਸੁਣ ਕੇ ਯੂਹੰਨਾ ਦੇ ਚੇਲੇ ਆਏ ਅਤੇ ਉਸ ਦੀ ਲਾਸ਼ ਨੂੰ ਲਿਜਾ ਕੇ ਇੱਕ ਕਬਰ ਵਿੱਚ ਰੱਖ ਦਿੱਤਾ।</verse>
				<verse number="30">ਫਿਰ ਰਸੂਲ ਯਿਸੂ ਕੋਲ ਇਕੱਠੇ ਹੋਏ ਅਤੇ ਜੋ ਉਨ੍ਹਾਂ ਨੇ ਕੀਤਾ ਅਤੇ ਸਿਖਾਇਆ ਸੀ, ਸਭ ਉਸ ਨੂੰ ਦੱਸਿਆ।</verse>
				<verse number="31">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਤੁਸੀਂ ਅਲੱਗ ਕਿਸੇ ਇਕਾਂਤ ਥਾਂ 'ਤੇ ਚੱਲ ਕੇ ਥੋੜ੍ਹਾ ਅਰਾਮ ਕਰੋ।” ਕਿਉਂਕਿ ਬਹੁਤ ਸਾਰੇ ਲੋਕ ਆ ਜਾ ਰਹੇ ਸਨ ਅਤੇ ਉਨ੍ਹਾਂ ਨੂੰ ਭੋਜਨ ਖਾਣ ਦਾ ਵੀ ਮੌਕਾ ਨਹੀਂ ਮਿਲ ਰਿਹਾ ਸੀ।</verse>
				<verse number="32">ਸੋ ਉਹ ਕਿਸ਼ਤੀ ਵਿੱਚ ਅਲੱਗ ਕਿਸੇ ਇਕਾਂਤ ਥਾਂ 'ਤੇ ਚਲੇ ਗਏ।</verse>
				<verse number="33">ਪਰ ਬਹੁਤਿਆਂ ਨੇ ਉਨ੍ਹਾਂ ਨੂੰ ਜਾਂਦੇ ਹੋਏ ਵੇਖਿਆ ਅਤੇ ਪਛਾਣ ਲਿਆ । ਤਦ ਉਹ ਸਾਰਿਆਂ ਨਗਰਾਂ ਤੋਂ ਪੈਦਲ ਹੀ ਦੌੜ ਕੇ ਉਨ੍ਹਾਂ ਤੋਂ ਪਹਿਲਾਂ ਉੱਥੇ ਜਾ ਪਹੁੰਚੇ।</verse>
				<verse number="34">ਯਿਸੂ ਨੇ ਕਿਸ਼ਤੀ ਵਿੱਚੋਂ ਉੱਤਰ ਕੇ ਵੱਡੀ ਭੀੜ ਨੂੰ ਵੇਖਿਆ ਅਤੇ ਉਸ ਨੂੰ ਉਨ੍ਹਾਂ 'ਤੇ ਤਰਸ ਆਇਆ ਕਿਉਂਕਿ ਉਹ ਉਨ੍ਹਾਂ ਭੇਡਾਂ ਵਾਂਗ ਸਨ ਜਿਨ੍ਹਾਂ ਦਾ ਚਰਵਾਹਾ ਨਾ ਹੋਵੇ। ਤਦ ਉਹ ਉਨ੍ਹਾਂ ਨੂੰ ਬਹੁਤ ਸਾਰੀਆਂ ਗੱਲਾਂ ਸਿਖਾਉਣ ਲੱਗਾ।</verse>
				<verse number="35">ਹੁਣ ਜਦੋਂ ਸਮਾਂ ਬਹੁਤ ਹੋ ਗਿਆ ਤਾਂ ਉਸ ਦੇ ਚੇਲਿਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇਹ ਉਜਾੜ ਥਾਂ ਹੈ ਅਤੇ ਹੁਣ ਸਮਾਂ ਵੀ ਬਹੁਤ ਹੋ ਗਿਆ ਹੈ।</verse>
				<verse number="36">ਉਨ੍ਹਾਂ ਨੂੰ ਵਿਦਾ ਕਰ ਤਾਂਕਿ ਉਹ ਆਲੇ-ਦੁਆਲੇ ਦੀਆਂ ਬਸਤੀਆਂ ਅਤੇ ਪਿੰਡਾਂ ਵਿੱਚ ਜਾ ਕੇ ਆਪਣੇ ਖਾਣ ਲਈ ਕੁਝ ਖਰੀਦ ਸਕਣ।”</verse>
				<verse number="37">ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਅਸੀਂ ਜਾ ਕੇ ਦੋ ਸੌ ਦੀਨਾਰਾਂ ਦੀਆਂ ਰੋਟੀਆਂ ਖਰੀਦੀਏ ਅਤੇ ਉਨ੍ਹਾਂ ਨੂੰ ਖਾਣ ਲਈ ਦੇਈਏ?”</verse>
				<verse number="38">ਉਸ ਨੇ ਕਿਹਾ, “ਜਾਓ ਵੇਖੋ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਤਦ ਉਨ੍ਹਾਂ ਨੇ ਪਤਾ ਕਰਕੇ ਕਿਹਾ, “ਪੰਜ ਰੋਟੀਆਂ ਅਤੇ ਦੋ ਮੱਛੀਆਂ।”</verse>
				<verse number="39">ਫਿਰ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਸਾਰਿਆਂ ਨੂੰ ਹਰੇ ਘਾਹ ਉੱਤੇ ਸਮੂਹਾਂ ਵਿੱਚ ਬਿਠਾ ਦੇਣ।</verse>
				<verse number="40">ਤਦ ਉਹ ਸੌ-ਸੌ ਅਤੇ ਪੰਜਾਹ-ਪੰਜਾਹ ਦੇ ਸਮੂਹਾਂ ਵਿੱਚ ਬੈਠ ਗਏ।</verse>
				<verse number="41">ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ। ਫਿਰ ਉਹ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਤਾਂਕਿ ਉਹ ਲੋਕਾਂ ਨੂੰ ਵਰਤਾਉਣ ਅਤੇ ਦੋ ਮੱਛੀਆਂ ਵੀ ਉਸ ਨੇ ਸਾਰਿਆਂ ਨੂੰ ਵੰਡ ਦਿੱਤੀਆਂ,</verse>
				<verse number="42">ਤਦ ਉਹ ਸਾਰੇ ਖਾ ਕੇ ਰੱਜ ਗਏ।</verse>
				<verse number="43">ਅਤੇ ਉਨ੍ਹਾਂ ਨੇ ਰੋਟੀਆਂ ਦੇ ਟੁਕੜਿਆਂ ਅਤੇ ਮੱਛੀਆਂ ਨਾਲ ਭਰੀਆਂ ਬਾਰਾਂ ਟੋਕਰੀਆਂ ਚੁੱਕੀਆਂ।</verse>
				<verse number="44">ਰੋਟੀਆਂ ਖਾਣ ਵਾਲਿਆਂ ਵਿੱਚੋਂ ਪੰਜ ਹਜ਼ਾਰ ਤਾਂ ਆਦਮੀ ਹੀ ਸਨ।</verse>
				<verse number="45">ਫਿਰ ਉਸ ਨੇ ਤੁਰੰਤ ਆਪਣੇ ਚੇਲਿਆਂ ਨੂੰ ਕਿਸ਼ਤੀ ਉੱਤੇ ਚੜ੍ਹ ਕੇ ਉਸ ਤੋਂ ਪਹਿਲਾਂ ਦੂਜੇ ਪਾਸੇ ਬੈਤਸੈਦਾ ਨੂੰ ਜਾਣ ਲਈ ਜ਼ੋਰ ਪਾਇਆ, ਜਦਕਿ ਉਹ ਭੀੜ ਨੂੰ ਵਿਦਾ ਕਰਦਾ ਰਿਹਾ।</verse>
				<verse number="46">ਉਨ੍ਹਾਂ ਨੂੰ ਵਿਦਾ ਕਰਨ ਤੋਂ ਬਾਅਦ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਚਲਾ ਗਿਆ।</verse>
				<verse number="47">ਜਦੋਂ ਸ਼ਾਮ ਹੋਈ ਤਾਂ ਕਿਸ਼ਤੀ ਝੀਲ ਦੇ ਵਿਚਕਾਰ ਸੀ ਅਤੇ ਉਹ ਕੰਢੇ 'ਤੇ ਇਕੱਲਾ ਸੀ।</verse>
				<verse number="48">ਉਨ੍ਹਾਂ ਨੂੰ ਚੱਪੂ ਚਲਾਉਣ ਵਿੱਚ ਮੁਸ਼ਕਲ ਹੁੰਦੀ ਵੇਖ ਕੇ, ਕਿਉਂਕਿ ਹਵਾ ਸਾਹਮਣੀ ਸੀ, ਉਹ ਰਾਤ ਦੇ ਲਗਭਗ ਤਿੰਨ ਵਜੇ ਝੀਲ ਉੱਤੇ ਤੁਰਦਾ ਹੋਇਆ ਉਨ੍ਹਾਂ ਵੱਲ ਆਇਆ; ਉਹ ਉਨ੍ਹਾਂ ਤੋਂ ਅੱਗੇ ਲੰਘਣਾ ਚਾਹੁੰਦਾ ਸੀ।</verse>
				<verse number="49">ਪਰ ਉਨ੍ਹਾਂ ਉਸ ਨੂੰ ਝੀਲ ਉੱਤੇ ਤੁਰਦਿਆਂ ਵੇਖ ਕੇ ਸਮਝਿਆ ਕਿ ਕੋਈ ਭੂਤ ਹੈ ਅਤੇ ਉਹ ਚੀਕ ਉੱਠੇ,</verse>
				<verse number="50">ਕਿਉਂਕਿ ਸਾਰੇ ਉਸ ਨੂੰ ਵੇਖ ਕੇ ਘਬਰਾ ਗਏ ਸਨ। ਪਰ ਉਸ ਨੇ ਤੁਰੰਤ ਉਨ੍ਹਾਂ ਨੂੰ ਕਿਹਾ, “ਹੌਸਲਾ ਰੱਖੋ! ਮੈਂ ਹਾਂ; ਡਰੋ ਨਾ।”</verse>
				<verse number="51">ਫਿਰ ਉਹ ਉਨ੍ਹਾਂ ਕੋਲ ਕਿਸ਼ਤੀ ਉੱਤੇ ਚੜ੍ਹ ਗਿਆ ਅਤੇ ਹਵਾ ਥੰਮ੍ਹ ਗਈ। ਤਦ ਉਹ ਆਪਣੇ ਮਨਾਂ ਵਿੱਚ ਬਹੁਤ ਹੈਰਾਨ ਹੋਏ ।</verse>
				<verse number="52">ਕਿਉਂਕਿ ਉਨ੍ਹਾਂ ਨੇ ਰੋਟੀਆਂ ਦੀ ਘਟਨਾ ਬਾਰੇ ਵੀ ਨਹੀਂ ਸਮਝਿਆ ਸੀ; ਅਸਲ ਵਿੱਚ ਉਨ੍ਹਾਂ ਦੇ ਦਿਲ ਕਠੋਰ ਹੋ ਗਏ ਸਨ।</verse>
				<verse number="53">ਫਿਰ ਉਹ ਪਾਰ ਲੰਘ ਕੇ ਗੰਨੇਸਰਤ ਦੀ ਧਰਤੀ ਉੱਤੇ ਆਏ ਅਤੇ ਕਿਸ਼ਤੀ ਕੰਢੇ 'ਤੇ ਲਾ ਦਿੱਤੀ।</verse>
				<verse number="54">ਜਦੋਂ ਉਹ ਕਿਸ਼ਤੀ ਵਿੱਚੋਂ ਉੱਤਰੇ ਤਾਂ ਲੋਕਾਂ ਨੇ ਤੁਰੰਤ ਉਸ ਨੂੰ ਪਛਾਣ ਲਿਆ</verse>
				<verse number="55">ਲੋਕ ਆਲੇ-ਦੁਆਲੇ ਦੇ ਇਲਾਕੇ ਨੂੰ ਦੌੜੇ ਅਤੇ ਜਿੱਥੇ ਕਿਤੇ ਵੀ ਉਨ੍ਹਾਂ ਨੇ ਯਿਸੂ ਦੇ ਹੋਣ ਬਾਰੇ ਸੁਣਿਆ, ਉਹ ਰੋਗੀਆਂ ਨੂੰ ਬਿਸਤਰਿਆਂ ਉੱਤੇ ਪਾ ਕੇ ਲਿਆਉਣ ਲੱਗੇ।</verse>
				<verse number="56">ਉਹ ਜਿੱਥੇ ਵੀ ਪਿੰਡਾਂ, ਨਗਰਾਂ ਜਾਂ ਬਸਤੀਆਂ ਵਿੱਚ ਜਾਂਦਾ ਸੀ, ਲੋਕ ਬਿਮਾਰਾਂ ਨੂੰ ਬਜ਼ਾਰਾਂ ਵਿੱਚ ਰੱਖ ਦਿੰਦੇ ਅਤੇ ਉਸ ਦੀ ਮਿੰਨਤ ਕਰਦੇ ਸਨ ਕਿ ਉਨ੍ਹਾਂ ਨੂੰ ਆਪਣੇ ਵਸਤਰ ਦਾ ਪੱਲਾ ਹੀ ਛੂਹਣ ਦੇਵੇ ਅਤੇ ਜਿੰਨੇ ਉਸ ਨੂੰ ਛੂੰਹਦੇ ਸਨ ਉਹ ਚੰਗੇ ਹੋ ਜਾਂਦੇ ਸਨ।</verse>
			</chapter>
			<chapter number="7">
				<verse number="1">ਫ਼ਰੀਸੀ ਅਤੇ ਯਰੂਸ਼ਲਮ ਤੋਂ ਆਏ ਕੁਝ ਸ਼ਾਸਤਰੀ ਉਸ ਦੇ ਕੋਲ ਇਕੱਠੇ ਹੋਏ</verse>
				<verse number="2">ਅਤੇ ਉਸ ਦੇ ਕੁਝ ਚੇਲਿਆਂ ਨੂੰ ਅਸ਼ੁੱਧ ਭਾਵ ਅਣਧੋਤੇ ਹੱਥਾਂ ਨਾਲ ਰੋਟੀ ਖਾਂਦੇ ਵੇਖਿਆ ।</verse>
				<verse number="3">ਕਿਉਂਕਿ ਫ਼ਰੀਸੀ ਅਤੇ ਸਭ ਯਹੂਦੀ ਆਪਣੇ ਪੁਰਖਿਆਂ ਦੀ ਰੀਤ ਨੂੰ ਮੰਨਦੇ ਹੋਏ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਆਪਣੇ ਹੱਥਾਂ ਨੂੰ ਮਲ-ਮਲ ਕੇ ਧੋ ਨਾ ਲੈਣ।</verse>
				<verse number="4">ਇਸੇ ਤਰ੍ਹਾਂ ਉਹ ਬਜ਼ਾਰੋਂ ਆ ਕੇ ਉਦੋਂ ਤੱਕ ਨਹੀਂ ਖਾਂਦੇ ਜਦੋਂ ਤੱਕ ਇਸ਼ਨਾਨ ਨਾ ਕਰ ਲੈਣ ਅਤੇ ਹੋਰ ਵੀ ਬਹੁਤ ਸਾਰੀਆਂ ਰੀਤਾਂ ਹਨ ਜਿਹੜੀਆਂ ਉਨ੍ਹਾਂ ਨੂੰ ਮੰਨਣ ਲਈ ਮਿਲੀਆਂ ਹਨ; ਜਿਵੇਂ ਕਿ ਪਿਆਲਿਆਂ, ਮਟਕਿਆਂ, ਤਾਂਬੇ ਦੇ ਬਰਤਨਾਂ ਅਤੇ ਆਸਣਾਂ ਦਾ ਧੋਣਾ।</verse>
				<verse number="5">ਤਦ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਉਸ ਨੂੰ ਪੁੱਛਿਆ, “ਤੇਰੇ ਚੇਲੇ ਪੁਰਖਿਆਂ ਦੀ ਰੀਤ ਅਨੁਸਾਰ ਕਿਉਂ ਨਹੀਂ ਚੱਲਦੇ, ਸਗੋਂ ਅਸ਼ੁੱਧ ਹੱਥਾਂ ਨਾਲ ਰੋਟੀ ਖਾਂਦੇ ਹਨ?”</verse>
				<verse number="6">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਪਖੰਡੀਆਂ ਦੇ ਵਿਖੇ ਯਸਾਯਾਹ ਨੇ ਠੀਕ ਭਵਿੱਖਬਾਣੀ ਕੀਤੀ, ਜਿਵੇਂ ਕਿ ਲਿਖਿਆ ਹੈ: ਇਹ ਲੋਕ ਬੁੱਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।</verse>
				<verse number="7">ਇਹ ਵਿਅਰਥ ਮੇਰੀ ਉਪਾਸਨਾ ਕਰਦੇ ਹਨ, ਇਹ ਮਨੁੱਖਾਂ ਦੇ ਹੁਕਮਾਂ ਨੂੰ ਧਾਰਮਿਕ ਸਿੱਖਿਆ ਦੀ ਤਰ੍ਹਾਂ ਸਿਖਾਉਂਦੇ ਹਨ।</verse>
				<verse number="8">ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਛੱਡ ਕੇ ਮਨੁੱਖਾਂ ਦੀ ਰੀਤ ਨੂੰ ਮੰਨਦੇ ਹੋ ।”</verse>
				<verse number="9">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਪਰਮੇਸ਼ਰ ਦੇ ਹੁਕਮ ਨੂੰ ਚੰਗੀ ਤਰ੍ਹਾਂ ਟਾਲ ਦਿੰਦੇ ਹੋ ਤਾਂਕਿ ਤੁਹਾਡੀ ਰੀਤ ਕਾਇਮ ਰਹੇ,</verse>
				<verse number="10">ਕਿਉਂਕਿ ਮੂਸਾ ਨੇ ਕਿਹਾ ਸੀ, ‘ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ’ ਅਤੇ ‘ਜਿਹੜਾ ਪਿਤਾ ਜਾਂ ਮਾਤਾ ਨੂੰ ਬੁਰਾ ਬੋਲੇ, ਉਹ ਜਾਨੋਂ ਮਾਰਿਆ ਜਾਵੇ’।</verse>
				<verse number="11">ਪਰ ਤੁਸੀਂ ਕਹਿੰਦੇ ਹੋ, ‘ਜੇ ਮਨੁੱਖ ਆਪਣੇ ਪਿਤਾ ਜਾਂ ਆਪਣੀ ਮਾਤਾ ਨੂੰ ਕਹੇ ਕਿ ਜੋ ਕੁਝ ਤੁਹਾਨੂੰ ਮੇਰੇ ਤੋਂ ਮਿਲ ਸਕਦਾ ਸੀ ਉਹ “ਕੁਰਬਾਨ” ਅਰਥਾਤ ਪਰਮੇਸ਼ਰ ਨੂੰ ਅਰਪਣ ਹੈ’</verse>
				<verse number="12">ਤਾਂ ਤੁਸੀਂ ਉਸ ਨੂੰ ਉਸ ਦੇ ਪਿਤਾ ਜਾਂ ਮਾਤਾ ਲਈ ਕੁਝ ਨਹੀਂ ਕਰਨ ਦਿੰਦੇ।</verse>
				<verse number="13">ਤੁਸੀਂ ਆਪਣੀ ਰੀਤ ਨਾਲ ਜੋ ਤੁਸੀਂ ਦਿੱਤੀ ਹੈ, ਪਰਮੇਸ਼ਰ ਦੇ ਵਚਨ ਨੂੰ ਵਿਅਰਥ ਕਰਦੇ ਹੋ ਅਤੇ ਇਹੋ ਜਿਹੇ ਬਹੁਤ ਸਾਰੇ ਕੰਮ ਤੁਸੀਂ ਕਰਦੇ ਹੋ।”</verse>
				<verse number="14">ਤਦ ਉਸ ਨੇ ਲੋਕਾਂ ਨੂੰ ਫੇਰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਭ ਮੇਰੀ ਸੁਣੋ ਅਤੇ ਸਮਝੋ;</verse>
				<verse number="15">ਅਜਿਹਾ ਕੁਝ ਨਹੀਂ ਹੈ ਜੋ ਬਾਹਰੋਂ ਮਨੁੱਖ ਦੇ ਅੰਦਰ ਜਾ ਕੇ ਉਸ ਨੂੰ ਭ੍ਰਿਸ਼ਟ ਕਰ ਸਕੇ, ਪਰ ਜੋ ਗੱਲਾਂ ਮਨੁੱਖ ਦੇ ਅੰਦਰੋਂ ਨਿੱਕਲਦੀਆਂ ਹਨ ਉਹੀ ਉਸ ਨੂੰ ਭ੍ਰਿਸ਼ਟ ਕਰਦੀਆਂ ਹਨ।</verse>
				<verse number="16">[ਜੇ ਕਿਸੇ ਦੇ ਸੁਣਨ ਦੇ ਕੰਨ ਹੋਣ ਤਾਂ ਉਹ ਸੁਣ ਲਵੇ।”]</verse>
				<verse number="17">ਜਦੋਂ ਉਹ ਭੀੜ ਦੇ ਕੋਲੋਂ ਘਰ ਵਿੱਚ ਗਿਆ ਤਾਂ ਉਸ ਦੇ ਚੇਲੇ ਉਸ ਤੋਂ ਉਸ ਦ੍ਰਿਸ਼ਟਾਂਤ ਬਾਰੇ ਪੁੱਛਣ ਲੱਗੇ।</verse>
				<verse number="18">ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਅਜਿਹੇ ਬੇਸਮਝ ਹੋ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਬਾਹਰੋਂ ਮਨੁੱਖ ਦੇ ਅੰਦਰ ਜਾਂਦਾ ਹੈ, ਉਸ ਨੂੰ ਭ੍ਰਿਸ਼ਟ ਨਹੀਂ ਕਰ ਸਕਦਾ?</verse>
				<verse number="19">ਕਿਉਂਕਿ ਇਹ ਉਸ ਦੇ ਦਿਲ ਵਿੱਚ ਨਹੀਂ ਪਰ ਪੇਟ ਵਿੱਚ ਜਾਂਦਾ ਹੈ ਅਤੇ ਪਖਾਨੇ ਵਿੱਚ ਨਿੱਕਲ ਜਾਂਦਾ ਹੈ।” ਇਸ ਤਰ੍ਹਾਂ ਉਸ ਨੇ ਸਾਰੇ ਭੋਜਨ ਸ਼ੁੱਧ ਠਹਿਰਾਏ।</verse>
				<verse number="20">ਫਿਰ ਉਸ ਨੇ ਕਿਹਾ, “ਜੋ ਮਨੁੱਖ ਦੇ ਅੰਦਰੋਂ ਨਿੱਕਲਦਾ ਹੈ ਉਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ।</verse>
				<verse number="21">ਕਿਉਂਕਿ ਅੰਦਰੋਂ ਮਨੁੱਖ ਦੇ ਦਿਲ ਵਿੱਚੋਂ ਬੁਰੇ ਵਿਚਾਰ, ਵਿਭਚਾਰ, ਚੋਰੀਆਂ, ਹੱਤਿਆਵਾਂ,</verse>
				<verse number="22">ਹਰਾਮਕਾਰੀਆਂ, ਲੋਭ, ਬਦੀਆਂ, ਧੋਖਾ, ਲੁੱਚਪੁਣਾ, ਬੁਰੀ ਨਜ਼ਰ, ਨਿੰਦਾ, ਹੰਕਾਰ ਅਤੇ ਮੂਰਖਤਾ ਨਿੱਕਲਦੀ ਹੈ।</verse>
				<verse number="23">ਇਹ ਸਾਰੀਆਂ ਬੁਰਾਈਆਂ ਅੰਦਰੋਂ ਨਿੱਕਲਦੀਆਂ ਹਨ ਅਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ।”</verse>
				<verse number="24">ਫਿਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ। ਜਦੋਂ ਉਹ ਇੱਕ ਘਰ ਵਿੱਚ ਗਿਆ ਤਾਂ ਉਹ ਨਹੀਂ ਚਾਹੁੰਦਾ ਸੀ ਕਿ ਕੋਈ ਇਸ ਬਾਰੇ ਜਾਣੇ ਪਰ ਉਹ ਗੁੱਝਾ ਨਾ ਰਹਿ ਸਕਿਆ।</verse>
				<verse number="25">ਉਸੇ ਸਮੇਂ ਇੱਕ ਔਰਤ ਜਿਸ ਦੀ ਬੇਟੀ ਵਿੱਚ ਭ੍ਰਿਸ਼ਟ ਆਤਮਾ ਸੀ, ਉਸ ਦੇ ਬਾਰੇ ਸੁਣ ਕੇ ਆਈ ਅਤੇ ਉਸ ਦੇ ਚਰਨਾਂ 'ਤੇ ਡਿੱਗ ਪਈ।</verse>
				<verse number="26">ਉਹ ਸੂਰੁਫੈਨੀਕੀ ਮੂਲ ਦੀ ਇੱਕ ਯੂਨਾਨੀ ਔਰਤ ਸੀ ਅਤੇ ਉਸ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਬੇਟੀ ਵਿੱਚੋਂ ਦੁਸ਼ਟ ਆਤਮਾ ਨੂੰ ਕੱਢ ਦੇਵੇ।</verse>
				<verse number="27">ਪਰ ਯਿਸੂ ਨੇ ਉਸ ਨੂੰ ਕਿਹਾ, “ਪਹਿਲਾਂ ਬੱਚਿਆਂ ਨੂੰ ਰੱਜ ਲੈਣ ਦੇ, ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਠੀਕ ਨਹੀਂ।”</verse>
				<verse number="28">ਉਸ ਨੇ ਉੱਤਰ ਦਿੱਤਾ, “ਸੱਚ ਹੈ ਪ੍ਰਭੂ, ਪਰ ਕਤੂਰੇ ਵੀ ਤਾਂ ਮੇਜ਼ ਦੇ ਹੇਠੋਂ ਬੱਚਿਆਂ ਦੇ ਚੂਰ-ਭੂਰ ਵਿੱਚੋਂ ਖਾਂਦੇ ਹਨ।”</verse>
				<verse number="29">ਤਦ ਯਿਸੂ ਨੇ ਉਸ ਨੂੰ ਕਿਹਾ, “ਇਸ ਗੱਲ ਦੇ ਕਾਰਨ ਚਲੀ ਜਾ; ਦੁਸ਼ਟ ਆਤਮਾ ਤੇਰੀ ਬੇਟੀ ਵਿੱਚੋਂ ਨਿੱਕਲ ਗਈ ਹੈ।”</verse>
				<verse number="30">ਉਸ ਨੇ ਆਪਣੇ ਘਰ ਜਾ ਕੇ ਵੇਖਿਆ ਕਿ ਬੱਚੀ ਮੰਜੀ ਉੱਤੇ ਪਈ ਹੋਈ ਹੈ ਅਤੇ ਦੁਸ਼ਟ ਆਤਮਾ ਨਿੱਕਲ ਗਈ ਹੈ।</verse>
				<verse number="31">ਤਦ ਉਹ ਫੇਰ ਸੂਰ ਦੇ ਇਲਾਕੇ ਵਿੱਚੋਂ ਨਿੱਕਲ ਕੇ ਸੈਦਾ ਰਾਹੀਂ ਦਿਕਾਪੁਲਿਸ ਦੇ ਇਲਾਕੇ ਵਿੱਚੋਂ ਹੁੰਦਾ ਹੋਇਆ ਗਲੀਲ ਦੀ ਝੀਲ 'ਤੇ ਆਇਆ।</verse>
				<verse number="32">ਲੋਕ ਇੱਕ ਵਿਅਕਤੀ ਨੂੰ ਉਸ ਕੋਲ ਲਿਆਏ ਜਿਹੜਾ ਬੋਲ਼ਾ ਅਤੇ ਥਥਲਾ ਸੀ ਅਤੇ ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਉੱਤੇ ਹੱਥ ਰੱਖੇ।</verse>
				<verse number="33">ਤਦ ਯਿਸੂ ਨੇ ਉਸ ਨੂੰ ਭੀੜ ਤੋਂ ਅਲੱਗ ਲਿਜਾ ਕੇ ਆਪਣੀਆਂ ਉਂਗਲਾਂ ਉਸ ਦੇ ਕੰਨਾਂ ਵਿੱਚ ਪਾਈਆਂ ਅਤੇ ਥੁੱਕ ਕੇ ਉਸ ਦੀ ਜੀਭ ਨੂੰ ਛੂਹਿਆ।</verse>
				<verse number="34">ਫਿਰ ਉਸ ਨੇ ਅਕਾਸ਼ ਵੱਲ ਵੇਖ ਕੇ ਹਉਕਾ ਭਰਿਆ ਅਤੇ ਉਸ ਨੂੰ ਕਿਹਾ, “ਇੱਫਤਾ” ਜਿਸ ਦਾ ਅਰਥ ਹੈ, “ਖੁੱਲ੍ਹ ਜਾ”!</verse>
				<verse number="35">ਤਦ ਉਸੇ ਵੇਲੇ ਉਸ ਦੇ ਕੰਨ ਖੁੱਲ੍ਹ ਗਏ, ਉਸ ਦੀ ਜੀਭ ਦਾ ਬੰਨ੍ਹ ਜਾਂਦਾ ਰਿਹਾ ਅਤੇ ਉਹ ਸਾਫ-ਸਾਫ ਬੋਲਣ ਲੱਗ ਪਿਆ।</verse>
				<verse number="36">ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਉਹ ਕਿਸੇ ਨੂੰ ਨਾ ਦੱਸਣ ਪਰ ਉਹ ਜਿੰਨਾ ਉਨ੍ਹਾਂ ਨੂੰ ਮਨ੍ਹਾ ਕਰਦਾ ਸੀ ਉਹ ਓਨਾ ਜ਼ਿਆਦਾ ਪ੍ਰਚਾਰ ਕਰਦੇ ਸਨ।</verse>
				<verse number="37">ਉਹ ਅਤਿਅੰਤ ਹੈਰਾਨ ਹੋ ਕੇ ਬੋਲੇ, “ਉਸ ਨੇ ਸਭ ਕੁਝ ਭਲਾ ਕੀਤਾ ਹੈ! ਉਹ ਬੋਲ਼ਿਆਂ ਨੂੰ ਸੁਣਨ ਅਤੇ ਗੂੰਗਿਆਂ ਨੂੰ ਬੋਲਣ ਦੀ ਸ਼ਕਤੀ ਦਿੰਦਾ ਹੈ!”</verse>
			</chapter>
			<chapter number="8">
				<verse number="1">ਉਨ੍ਹਾਂ ਦਿਨਾਂ ਵਿੱਚ ਫੇਰ ਇੱਕ ਵੱਡੀ ਭੀੜ ਇਕੱਠੀ ਹੋ ਗਈ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਯਿਸੂ ਨੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ,</verse>
				<verse number="2">“ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂਕਿ ਉਹ ਤਿੰਨਾਂ ਦਿਨਾਂ ਤੋਂ ਮੇਰੇ ਨਾਲ ਹਨ ਅਤੇ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਹੈ।</verse>
				<verse number="3">ਹੁਣ ਜੇ ਮੈਂ ਉਨ੍ਹਾਂ ਨੂੰ ਭੁੱਖੇ ਹੀ ਉਨ੍ਹਾਂ ਦੇ ਘਰਾਂ ਨੂੰ ਭੇਜ ਦਿਆਂ ਤਾਂ ਉਹ ਰਾਹ ਵਿੱਚ ਹੀ ਨਿਢਾਲ ਹੋ ਜਾਣਗੇ; ਇਨ੍ਹਾਂ ਵਿੱਚੋਂ ਕੁਝ ਤਾਂ ਬਹੁਤ ਦੂਰੋਂ ਆਏ ਹਨ।”</verse>
				<verse number="4">ਉਸ ਦੇ ਚੇਲਿਆਂ ਨੇ ਉਸ ਨੂੰ ਉੱਤਰ ਦਿੱਤਾ, “ਇੱਥੇ ਉਜਾੜ ਵਿੱਚ ਕੋਈ ਇਨ੍ਹਾਂ ਨੂੰ ਰੋਟੀਆਂ ਕਿੱਥੋਂ ਖੁਆ ਸਕੇਗਾ?”</verse>
				<verse number="5">ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ?” ਉਨ੍ਹਾਂ ਨੇ ਕਿਹਾ, “ਸੱਤ।”</verse>
				<verse number="6">ਤਦ ਉਸ ਨੇ ਲੋਕਾਂ ਨੂੰ ਜ਼ਮੀਨ 'ਤੇ ਬੈਠਣ ਦਾ ਹੁਕਮ ਦਿੱਤਾ ਅਤੇ ਉਹ ਸੱਤ ਰੋਟੀਆਂ ਲਈਆਂ ਤੇ ਧੰਨਵਾਦ ਕਰਕੇ ਤੋੜੀਆਂ ਅਤੇ ਵਰਤਾਉਣ ਲਈ ਆਪਣੇ ਚੇਲਿਆਂ ਨੂੰ ਦਿੱਤੀਆਂ ਤੇ ਚੇਲਿਆਂ ਨੇ ਲੋਕਾਂ ਨੂੰ ਵਰਤਾ ਦਿੱਤੀਆਂ।</verse>
				<verse number="7">ਉਨ੍ਹਾਂ ਕੋਲ ਕੁਝ ਛੋਟੀਆਂ ਮੱਛੀਆਂ ਵੀ ਸਨ; ਫਿਰ ਉਸ ਨੇ ਉਨ੍ਹਾਂ 'ਤੇ ਬਰਕਤ ਮੰਗ ਕੇ ਕਿਹਾ, “ਇਹ ਵੀ ਵਰਤਾ ਦਿਓ।”</verse>
				<verse number="8">ਜਦੋਂ ਉਹ ਖਾ ਕੇ ਰੱਜ ਗਏ ਤਾਂ ਬਚੇ ਹੋਏ ਟੁਕੜਿਆਂ ਦੇ ਸੱਤ ਟੋਕਰੇ ਚੁੱਕੇ।</verse>
				<verse number="9">ਉਹ ਲਗਭਗ ਚਾਰ ਹਜ਼ਾਰ ਲੋਕ ਸਨ। ਤਦ ਉਸ ਨੇ ਉਨ੍ਹਾਂ ਨੂੰ ਵਿਦਾ ਕੀਤਾ।</verse>
				<verse number="10">ਫਿਰ ਉਹ ਤੁਰੰਤ ਆਪਣੇ ਚੇਲਿਆਂ ਨਾਲ ਕਿਸ਼ਤੀ ਉੱਤੇ ਚੜ੍ਹ ਕੇ ਦਲਮਨੂਥਾ ਦੇ ਇਲਾਕੇ ਵਿੱਚ ਆਇਆ।</verse>
				<verse number="11">ਤਦ ਫ਼ਰੀਸੀ ਆ ਕੇ ਉਸ ਨਾਲ ਬਹਿਸ ਕਰਨ ਲੱਗੇ ਅਤੇ ਉਸ ਨੂੰ ਪਰਖਣ ਲਈ ਉਸ ਕੋਲੋਂ ਅਕਾਸ਼ ਤੋਂ ਚਿੰਨ੍ਹ ਦੀ ਮੰਗ ਕੀਤੀ।</verse>
				<verse number="12">ਪਰ ਉਸ ਨੇ ਆਪਣੇ ਆਤਮਾ ਵਿੱਚ ਡੂੰਘਾ ਹਉਕਾ ਭਰਦੇ ਹੋਏ ਕਿਹਾ, “ਇਹ ਪੀੜ੍ਹੀ ਚਿੰਨ੍ਹ ਕਿਉਂ ਚਾਹੁੰਦੀ ਹੈ? ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਨੂੰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।”</verse>
				<verse number="13">ਤਦ ਉਹ ਉਨ੍ਹਾਂ ਨੂੰ ਛੱਡ ਕੇ ਫੇਰ ਕਿਸ਼ਤੀ ਉੱਤੇ ਚੜ੍ਹਿਆ ਅਤੇ ਪਾਰ ਚਲਾ ਗਿਆ।</verse>
				<verse number="14">ਉਹ ਰੋਟੀਆਂ ਲੈਣਾ ਭੁੱਲ ਗਏ ਸਨ ਅਤੇ ਕਿਸ਼ਤੀ ਵਿੱਚ ਉਨ੍ਹਾਂ ਕੋਲ ਇੱਕ ਰੋਟੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ।</verse>
				<verse number="15">ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, “ਵੇਖੋ! ਫ਼ਰੀਸੀਆਂ ਦੇ ਖ਼ਮੀਰ ਅਤੇ ਹੇਰੋਦੇਸ ਦੇ ਖ਼ਮੀਰ ਤੋਂ ਸਾਵਧਾਨ ਰਹੋ!”</verse>
				<verse number="16">ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਸਾਡੇ ਕੋਲ ਰੋਟੀਆਂ ਜੋ ਨਹੀਂ ਹਨ।</verse>
				<verse number="17">ਯਿਸੂ ਨੇ ਇਹ ਜਾਣ ਕੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਵਿਚਾਰ ਕਰਦੇ ਹੋ ਕਿ ਤੁਹਾਡੇ ਕੋਲ ਰੋਟੀਆਂ ਨਹੀਂ ਹਨ? ਕੀ ਤੁਸੀਂ ਅਜੇ ਤੱਕ ਵੀ ਨਹੀਂ ਜਾਣਦੇ ਅਤੇ ਸਮਝਦੇ? ਕੀ ਤੁਹਾਡਾ ਦਿਲ ਕਠੋਰ ਹੋ ਗਿਆ ਹੈ?</verse>
				<verse number="18">ਕੀ ਤੁਸੀਂ ਅੱਖਾਂ ਹੁੰਦੇ ਹੋਏ ਵੀ ਨਹੀਂ ਵੇਖਦੇ ਅਤੇ ਕੰਨ ਹੁੰਦੇ ਹੋਏ ਵੀ ਨਹੀਂ ਸੁਣਦੇ? ਕੀ ਤੁਹਾਨੂੰ ਯਾਦ ਨਹੀਂ!</verse>
				<verse number="19">“ਜਦੋਂ ਮੈਂ ਪੰਜ ਹਜ਼ਾਰ ਲਈ ਪੰਜ ਰੋਟੀਆਂ ਤੋੜੀਆਂ ਤਾਂ ਤੁਸੀਂ ਟੁਕੜਿਆਂ ਦੀਆਂ ਭਰੀਆਂ ਕਿੰਨੀਆਂ ਟੋਕਰੀਆਂ ਚੁੱਕੀਆਂ?” ਉਨ੍ਹਾਂ ਨੇ ਕਿਹਾ, “ਬਾਰਾਂ।”</verse>
				<verse number="20">“ਅਤੇ ਜਦੋਂ ਚਾਰ ਹਜ਼ਾਰ ਲਈ ਸੱਤ ਰੋਟੀਆਂ ਤੋੜੀਆਂ ਤਾਂ ਤੁਸੀਂ ਟੁਕੜਿਆਂ ਦੇ ਭਰੇ ਕਿੰਨੇ ਟੋਕਰੇ ਚੁੱਕੇ?” ਉਨ੍ਹਾਂ ਨੇ ਕਿਹਾ, “ਸੱਤ।”</verse>
				<verse number="21">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਅਜੇ ਵੀ ਨਹੀਂ ਸਮਝੇ?”</verse>
				<verse number="22">ਫਿਰ ਉਹ ਬੈਤਸੈਦਾ ਵਿੱਚ ਆਏ। ਤਦ ਲੋਕ ਇੱਕ ਅੰਨ੍ਹੇ ਨੂੰ ਯਿਸੂ ਕੋਲ ਲਿਆਏ ਅਤੇ ਉਸ ਦੀ ਮਿੰਨਤ ਕੀਤੀ ਕਿ ਉਹ ਉਸ ਨੂੰ ਛੂਹ ਲਵੇ।</verse>
				<verse number="23">ਤਦ ਉਹ ਉਸ ਅੰਨ੍ਹੇ ਦਾ ਹੱਥ ਫੜ ਕੇ ਉਸ ਨੂੰ ਪਿੰਡੋਂ ਬਾਹਰ ਲੈ ਗਿਆ ਅਤੇ ਉਸ ਦੀਆਂ ਅੱਖਾਂ 'ਤੇ ਥੁੱਕਿਆ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਪੁੱਛਿਆ, “ਕੀ ਤੈਨੂੰ ਕੁਝ ਵਿਖਾਈ ਦਿੰਦਾ ਹੈ?”</verse>
				<verse number="24">ਉਸ ਨੇ ਅੱਖਾਂ ਚੁੱਕ ਕੇ ਕਿਹਾ, “ਮੈਂ ਮਨੁੱਖਾਂ ਨੂੰ ਵੇਖਦਾ ਹਾਂ ਜੋ ਮੈਨੂੰ ਚੱਲਦੇ ਫਿਰਦੇ ਦਰਖ਼ਤਾਂ ਵਾਂਗ ਦਿਸਦੇ ਹਨ।”</verse>
				<verse number="25">ਯਿਸੂ ਨੇ ਫੇਰ ਉਸ ਦੀਆਂ ਅੱਖਾਂ ਉੱਤੇ ਹੱਥ ਰੱਖੇ ਅਤੇ ਉਸ ਨੇ ਨਜ਼ਰ ਟਿਕਾ ਕੇ ਵੇਖਿਆ, ਤਾਂ ਉਹ ਸੁਜਾਖਾ ਹੋ ਕੇ ਸਭ ਕੁਝ ਸਾਫ-ਸਾਫ ਵੇਖਣ ਲੱਗਾ।</verse>
				<verse number="26">ਤਦ ਯਿਸੂ ਨੇ ਉਸ ਨੂੰ ਇਹ ਕਹਿ ਕੇ ਉਸ ਦੇ ਘਰ ਭੇਜ ਦਿੱਤਾ, “ਤੂੰ ਇਸ ਪਿੰਡ ਵਿੱਚ ਪ੍ਰਵੇਸ਼ ਨਾ ਕਰੀਂ ।”</verse>
				<verse number="27">ਫਿਰ ਯਿਸੂ ਅਤੇ ਉਸ ਦੇ ਚੇਲੇ ਕੈਸਰਿਯਾ ਫ਼ਿਲਿੱਪੀ ਦੇ ਪਿੰਡਾਂ ਵਿੱਚ ਗਏ ਅਤੇ ਰਾਹ ਵਿੱਚ ਉਸ ਨੇ ਆਪਣੇ ਚੇਲਿਆਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”</verse>
				<verse number="28">ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲਾ, ਪਰ ਕਈ ਏਲੀਯਾਹ ਅਤੇ ਕਈ ਨਬੀਆਂ ਵਿੱਚੋਂ ਇੱਕ।”</verse>
				<verse number="29">ਫਿਰ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਮਸੀਹ ਹੈਂ!”</verse>
				<verse number="30">ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਉਸ ਦੇ ਬਾਰੇ ਕਿਸੇ ਨੂੰ ਨਾ ਦੱਸਣ।</verse>
				<verse number="31">ਫਿਰ ਉਹ ਉਨ੍ਹਾਂ ਨੂੰ ਸਿਖਾਉਣ ਲੱਗਾ ਕਿ ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਦੁਆਰਾ ਰੱਦਿਆ ਜਾਵੇ ਤੇ ਮਾਰ ਦਿੱਤਾ ਜਾਵੇ ਅਤੇ ਤਿੰਨਾਂ ਦਿਨਾਂ ਬਾਅਦ ਜੀ ਉੱਠੇ।</verse>
				<verse number="32">ਉਸ ਨੇ ਇਹ ਗੱਲ ਸਾਫ-ਸਾਫ ਕਹੀ। ਤਦ ਪਤਰਸ ਉਸ ਨੂੰ ਅਲੱਗ ਲਿਜਾ ਕੇ ਝਿੜਕਣ ਲੱਗਾ।</verse>
				<verse number="33">ਪਰ ਉਸ ਨੇ ਪਿੱਛੇ ਮੁੜ ਕੇ ਆਪਣੇ ਚੇਲਿਆਂ ਵੱਲ ਵੇਖਿਆ ਅਤੇ ਪਤਰਸ ਨੂੰ ਝਿੜਕਦੇ ਹੋਏ ਕਿਹਾ, “ਹੇ ਸ਼ੈਤਾਨ, ਮੇਰੇ ਤੋਂ ਪਿੱਛੇ ਹਟ! ਕਿਉਂਕਿ ਤੂੰ ਪਰਮੇਸ਼ਰ ਦੀਆਂ ਗੱਲਾਂ 'ਤੇ ਨਹੀਂ, ਸਗੋਂ ਮਨੁੱਖਾਂ ਦੀਆਂ ਗੱਲਾਂ 'ਤੇ ਮਨ ਲਾਉਂਦਾ ਹੈਂ।”</verse>
				<verse number="34">ਫਿਰ ਉਸ ਨੇ ਭੀੜ ਨੂੰ ਆਪਣੇ ਚੇਲਿਆਂ ਸਮੇਤ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।</verse>
				<verse number="35">ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ, ਉਹ ਉਸ ਨੂੰ ਗੁਆਵੇਗਾ ਪਰ ਜੋ ਕੋਈ ਮੇਰੇ ਅਤੇ ਖੁਸ਼ਖ਼ਬਰੀ ਦੇ ਕਾਰਨ ਆਪਣੀ ਜਾਨ ਗੁਆਵੇ, ਉਹ ਉਸ ਨੂੰ ਬਚਾਵੇਗਾ।</verse>
				<verse number="36">ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ, ਪਰ ਆਪਣੀ ਜਾਨ ਗੁਆ ਬੈਠੇ?</verse>
				<verse number="37">ਜਾਂ ਮਨੁੱਖ ਆਪਣੀ ਜਾਨ ਦੇ ਬਦਲੇ ਕੀ ਦੇਵੇਗਾ?</verse>
				<verse number="38">ਇਸ ਵਿਭਚਾਰੀ ਅਤੇ ਪਾਪੀ ਪੀੜ੍ਹੀ ਵਿੱਚ ਜੋ ਕੋਈ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਜਦੋਂ ਉਹ ਪਵਿੱਤਰ ਸਵਰਗਦੂਤਾਂ ਨਾਲ ਆਪਣੇ ਪਿਤਾ ਦੇ ਤੇਜ ਵਿੱਚ ਆਵੇਗਾ, ਉਸ ਤੋਂ ਸ਼ਰਮਾਵੇਗਾ।”</verse>
			</chapter>
			<chapter number="9">
				<verse number="1">ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ, ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਸਮਰੱਥਾ ਨਾਲ ਆਇਆ ਹੋਇਆ ਨਾ ਵੇਖ ਲੈਣ।”</verse>
				<verse number="2">ਛਿਆਂ ਦਿਨਾਂ ਬਾਅਦ ਯਿਸੂ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਨਾਲ ਲਿਆ ਅਤੇ ਉਨ੍ਹਾਂ ਨੂੰ ਅਲੱਗ ਇੱਕ ਉੱਚੇ ਪਹਾੜ ਉੱਤੇ ਇਕਾਂਤ ਵਿੱਚ ਲੈ ਗਿਆ। ਉੱਥੇ ਉਨ੍ਹਾਂ ਦੇ ਸਾਹਮਣੇ ਉਸ ਦਾ ਰੂਪ ਬਦਲ ਗਿਆ</verse>
				<verse number="3">ਅਤੇ ਉਸ ਦੇ ਕੱਪੜੇ ਚਮਕਣ ਲੱਗੇ ਅਤੇ ਐਨੇ ਸਫ਼ੇਦ ਹੋ ਗਏ ਕਿ ਧਰਤੀ 'ਤੇ ਕੋਈ ਧੋਬੀ ਵੀ ਐਨੇ ਸਫ਼ੇਦ ਨਹੀਂ ਕਰ ਸਕਦਾ।</verse>
				<verse number="4">ਫਿਰ ਉਨ੍ਹਾਂ ਨੂੰ ਮੂਸਾ ਅਤੇ ਉਸ ਦੇ ਨਾਲ ਏਲੀਯਾਹ ਵਿਖਾਈ ਦਿੱਤਾ ਅਤੇ ਉਹ ਯਿਸੂ ਨਾਲ ਗੱਲਾਂ ਕਰ ਰਹੇ ਸਨ।</verse>
				<verse number="5">ਤਦ ਪਤਰਸ ਨੇ ਯਿਸੂ ਨੂੰ ਕਿਹਾ, “ਹੇ ਰੱਬੀ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਅਸੀਂ ਤਿੰਨ ਤੰਬੂ ਬਣਾਈਏ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।”</verse>
				<verse number="6">ਅਸਲ ਵਿੱਚ ਪਤਰਸ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਸੀ ਕਿਉਂਕਿ ਉਹ ਬਹੁਤ ਡਰੇ ਹੋਏ ਸਨ।</verse>
				<verse number="7">ਤਦ ਇੱਕ ਬੱਦਲ ਉਨ੍ਹਾਂ ਉੱਤੇ ਛਾ ਗਿਆ ਅਤੇ ਉਸ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪਿਆਰਾ ਪੁੱਤਰ ਹੈ, ਇਸ ਦੀ ਸੁਣੋ।”</verse>
				<verse number="8">ਫਿਰ ਅਚਾਨਕ ਅਜਿਹਾ ਹੋਇਆ ਕਿ ਉਨ੍ਹਾਂ ਨੇ ਚਾਰੇ ਪਾਸੇ ਨਜ਼ਰ ਮਾਰੀ ਤਾਂ ਹੁਣ ਹੋਰ ਕਿਸੇ ਨੂੰ ਨਹੀਂ, ਸਗੋਂ ਇਕੱਲੇ ਯਿਸੂ ਨੂੰ ਆਪਣੇ ਨਾਲ ਵੇਖਿਆ।</verse>
				<verse number="9">ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰ ਰਹੇ ਸਨ ਤਾਂ ਉਸ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ ਜੋ ਕੁਝ ਉਨ੍ਹਾਂ ਵੇਖਿਆ ਸੀ, ਕਿਸੇ ਨੂੰ ਨਾ ਦੱਸਣ ਜਦੋਂ ਤੱਕ ਕਿ ਮਨੁੱਖ ਦਾ ਪੁੱਤਰ ਮੁਰਦਿਆਂ ਵਿੱਚੋਂ ਜੀ ਨਾ ਉੱਠੇ।</verse>
				<verse number="10">ਉਨ੍ਹਾਂ ਇਸ ਗੱਲ ਨੂੰ ਆਪਣੇ ਤੱਕ ਹੀ ਰੱਖਿਆ ਅਤੇ ਇਹ ਵਿਚਾਰ ਕਰਨ ਲੱਗੇ ਕਿ ਮੁਰਦਿਆਂ ਵਿੱਚੋਂ ਜੀ ਉੱਠਣ ਦਾ ਕੀ ਅਰਥ ਹੈ!</verse>
				<verse number="11">ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਸ਼ਾਸਤਰੀ ਕਿਉਂ ਕਹਿੰਦੇ ਹਨ ਕਿ ਏਲੀਯਾਹ ਦਾ ਪਹਿਲਾਂ ਆਉਣਾ ਜ਼ਰੂਰੀ ਹੈ?”</verse>
				<verse number="12">ਉਸ ਨੇ ਉਨ੍ਹਾਂ ਨੂੰ ਕਿਹਾ, “ਏਲੀਯਾਹ ਸੱਚਮੁੱਚ ਪਹਿਲਾਂ ਆ ਕੇ ਸਭ ਕੁਝ ਸੁਧਾਰੇਗਾ; ਪਰ ਮਨੁੱਖ ਦੇ ਪੁੱਤਰ ਦੇ ਬਾਰੇ ਇਹ ਕਿਉਂ ਲਿਖਿਆ ਹੈ ਕਿ ਉਹ ਬਹੁਤ ਦੁੱਖ ਝੱਲੇਗਾ ਅਤੇ ਤੁੱਛ ਗਿਣਿਆ ਜਾਵੇਗਾ?</verse>
				<verse number="13">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਏਲੀਯਾਹ ਤਾਂ ਆ ਚੁੱਕਾ ਅਤੇ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਉਨ੍ਹਾਂ ਨੇ ਜੋ ਚਾਹਿਆ ਉਸ ਨਾਲ ਕੀਤਾ।”</verse>
				<verse number="14">ਜਦੋਂ ਉਹ ਚੇਲਿਆਂ ਕੋਲ ਆਏ ਤਾਂ ਵੇਖਿਆ ਕਿ ਉਨ੍ਹਾਂ ਦੁਆਲੇ ਵੱਡੀ ਭੀੜ ਲੱਗੀ ਹੈ ਅਤੇ ਸ਼ਾਸਤਰੀ ਉਨ੍ਹਾਂ ਨਾਲ ਬਹਿਸ ਕਰ ਰਹੇ ਹਨ।</verse>
				<verse number="15">ਉਸੇ ਵੇਲੇ ਸਾਰੀ ਭੀੜ ਯਿਸੂ ਨੂੰ ਵੇਖ ਕੇ ਹੈਰਾਨ ਹੋ ਗਈ ਅਤੇ ਦੌੜ ਕੇ ਉਸ ਨੂੰ ਸਲਾਮ ਕੀਤਾ।</verse>
				<verse number="16">ਉਸ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਇਨ੍ਹਾਂ ਨਾਲ ਕੀ ਬਹਿਸ ਕਰ ਰਹੇ ਹੋ?”</verse>
				<verse number="17">ਤਦ ਭੀੜ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, “ਗੁਰੂ ਜੀ, ਮੈਂ ਆਪਣੇ ਪੁੱਤਰ ਨੂੰ ਜਿਸ ਵਿੱਚ ਗੂੰਗੀ ਆਤਮਾ ਹੈ, ਤੁਹਾਡੇ ਕੋਲ ਲਿਆਇਆ ਸੀ।</verse>
				<verse number="18">ਉਹ ਜਿੱਥੇ ਕਿਤੇ ਵੀ ਇਸ ਨੂੰ ਫੜਦੀ ਹੈ ਪਟਕ ਦਿੰਦੀ ਹੈ ਅਤੇ ਇਸ ਦੇ ਮੂੰਹ ਵਿੱਚੋਂ ਝੱਗ ਨਿੱਕਲਦੀ ਹੈ ਅਤੇ ਇਹ ਦੰਦ ਪੀਂਹਦਾ ਅਤੇ ਸੁੱਕਦਾ ਜਾਂਦਾ ਹੈ। ਮੈਂ ਤੇਰੇ ਚੇਲਿਆਂ ਨੂੰ ਕਿਹਾ ਕਿ ਉਸ ਨੂੰ ਕੱਢ ਦੇਣ ਪਰ ਉਹ ਕੱਢ ਨਾ ਸਕੇ।”</verse>
				<verse number="19">ਉਸ ਨੇ ਉਨ੍ਹਾਂ ਨੂੰ ਕਿਹਾ, “ਹੇ ਵਿਸ਼ਵਾਸਹੀਣ ਪੀੜ੍ਹੀ, ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ? ਕਦੋਂ ਤੱਕ ਤੁਹਾਡੀ ਸਹਾਂਗਾ? ਉਸ ਨੂੰ ਮੇਰੇ ਕੋਲ ਲਿਆਓ!”</verse>
				<verse number="20">ਤਦ ਉਹ ਲੜਕੇ ਨੂੰ ਉਸ ਦੇ ਕੋਲ ਲਿਆਏ। ਆਤਮਾ ਨੇ ਯਿਸੂ ਨੂੰ ਵੇਖ ਕੇ ਤੁਰੰਤ ਲੜਕੇ ਨੂੰ ਮਰੋੜਿਆ ਅਤੇ ਲੜਕਾ ਧਰਤੀ ਉੱਤੇ ਡਿੱਗ ਕੇ ਲਿਟਣ ਲੱਗਾ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿੱਕਲਣ ਲੱਗੀ।</verse>
				<verse number="21">ਤਦ ਯਿਸੂ ਨੇ ਉਸ ਦੇ ਪਿਤਾ ਨੂੰ ਪੁੱਛਿਆ, “ਇਹ ਇਸ ਨਾਲ ਕਿੰਨੇ ਸਮੇਂ ਤੋਂ ਹੋ ਰਿਹਾ ਹੈ?” ਉਸ ਨੇ ਕਿਹਾ, “ਬਚਪਨ ਤੋਂ।</verse>
				<verse number="22">ਇਸ ਨੇ ਕਈ ਵਾਰ ਇਸ ਨੂੰ ਅੱਗ ਅਤੇ ਪਾਣੀ ਵਿੱਚ ਵੀ ਸੁੱਟਿਆ ਤਾਂਕਿ ਇਸ ਦਾ ਨਾਸ ਕਰੇ, ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ 'ਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ।”</verse>
				<verse number="23">ਯਿਸੂ ਨੇ ਉਸ ਨੂੰ ਕਿਹਾ, “ਜੇ ਤੁਸੀਂ ਕਰ ਸਕਦੇ ਹੋ? ਵਿਸ਼ਵਾਸ ਕਰਨ ਵਾਲੇ ਲਈ ਸਭ ਕੁਝ ਸੰਭਵ ਹੈ।”</verse>
				<verse number="24">ਬੱਚੇ ਦੇ ਪਿਤਾ ਨੇ ਤੁਰੰਤ ਗਿੜਗੜਾ ਕੇ ਕਿਹਾ, “ ਮੈਂ ਵਿਸ਼ਵਾਸ ਕਰਦਾ ਹਾਂ! ਮੇਰੇ ਅਵਿਸ਼ਵਾਸ ਦਾ ਹੱਲ ਕਰੋ।”</verse>
				<verse number="25">ਜਦੋਂ ਯਿਸੂ ਨੇ ਵੇਖਿਆ ਕਿ ਲੋਕ ਦੌੜ ਕੇ ਇਕੱਠੇ ਹੁੰਦੇ ਜਾਂਦੇ ਹਨ ਤਾਂ ਭ੍ਰਿਸ਼ਟ ਆਤਮਾ ਨੂੰ ਇਹ ਕਹਿੰਦੇ ਹੋਏ ਝਿੜਕਿਆ, “ਹੇ ਗੂੰਗੀ-ਬੋਲ਼ੀ ਆਤਮਾ, ਮੈਂ ਤੈਨੂੰ ਹੁਕਮ ਦਿੰਦਾ ਹਾਂ ਇਸ ਵਿੱਚੋਂ ਨਿੱਕਲ ਜਾ ਅਤੇ ਫਿਰ ਕਦੇ ਇਸ ਵਿੱਚ ਨਾ ਵੜੀਂ।”</verse>
				<verse number="26">ਤਦ ਆਤਮਾ ਚੀਕ ਮਾਰ ਕੇ ਅਤੇ ਲੜਕੇ ਨੂੰ ਬੁਰੀ ਤਰ੍ਹਾਂ ਮਰੋੜ ਕੇ ਬਾਹਰ ਨਿੱਕਲ ਗਈ ਅਤੇ ਉਹ ਮੁਰਦੇ ਵਾਂਗ ਹੋ ਗਿਆ, ਇੱਥੋਂ ਤੱਕ ਕਿ ਬਹੁਤਿਆਂ ਨੇ ਕਿਹਾ, “ਉਹ ਮਰ ਗਿਆ ਹੈ!”</verse>
				<verse number="27">ਪਰ ਯਿਸੂ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਉਹ ਖੜ੍ਹਾ ਹੋ ਗਿਆ।</verse>
				<verse number="28">ਜਦੋਂ ਯਿਸੂ ਘਰ ਵਿੱਚ ਆਇਆ ਤਾਂ ਉਸ ਦੇ ਚੇਲਿਆਂ ਨੇ ਉਸ ਨੂੰ ਇਕਾਂਤ ਵਿੱਚ ਉਸ ਨੂੰ ਪੁੱਛਿਆ, “ਅਸੀਂ ਉਸ ਨੂੰ ਕਿਉਂ ਨਾ ਕੱਢ ਸਕੇ?”</verse>
				<verse number="29">ਉਸ ਨੇ ਉਨ੍ਹਾਂ ਨੂੰ ਕਿਹਾ, “ਇਹ ਜਾਤੀ ਪ੍ਰਾਰਥਨਾ ਅਤੇ ਵਰਤ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਨਹੀਂ ਨਿੱਕਲ ਸਕਦੀ।”</verse>
				<verse number="30">ਫਿਰ ਉੱਥੋਂ ਚੱਲ ਕੇ ਉਹ ਗਲੀਲ ਵਿੱਚੋਂ ਦੀ ਲੰਘ ਰਹੇ ਸਨ ਅਤੇ ਯਿਸੂ ਨਹੀਂ ਚਾਹੁੰਦਾ ਸੀ ਕਿ ਕੋਈ ਜਾਣੇ,</verse>
				<verse number="31">ਕਿਉਂਕਿ ਉਹ ਆਪਣੇ ਚੇਲਿਆਂ ਨੂੰ ਇਹ ਸਿਖਾਉਂਦਾ ਅਤੇ ਦੱਸਦਾ ਸੀ, “ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮਾਰ ਸੁੱਟਣਗੇ ਅਤੇ ਮਾਰੇ ਜਾਣ ਤੋਂ ਤਿੰਨਾਂ ਦਿਨਾਂ ਬਾਅਦ ਉਹ ਜੀ ਉੱਠੇਗਾ।”</verse>
				<verse number="32">ਪਰ ਉਹ ਇਸ ਗੱਲ ਨੂੰ ਨਾ ਸਮਝੇ ਅਤੇ ਉਸ ਨੂੰ ਪੁੱਛਣ ਤੋਂ ਡਰਦੇ ਸਨ।</verse>
				<verse number="33">ਫਿਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਜਦੋਂ ਉਹ ਘਰ ਵਿੱਚ ਸੀ ਤਾਂ ਉਹ ਉਨ੍ਹਾਂ ਨੂੰ ਪੁੱਛਣ ਲੱਗਾ, “ਤੁਸੀਂ ਰਾਹ ਵਿੱਚ ਕੀ ਵਿਚਾਰ ਕਰ ਰਹੇ ਸੀ?”</verse>
				<verse number="34">ਪਰ ਉਹ ਚੁੱਪ ਰਹੇ ਕਿਉਂਕਿ ਰਾਹ ਵਿੱਚ ਉਹ ਇੱਕ ਦੂਜੇ ਨਾਲ ਇਹ ਬਹਿਸ ਕਰ ਰਹੇ ਸਨ ਕਿ ਵੱਡਾ ਕੌਣ ਹੈ।</verse>
				<verse number="35">ਫਿਰ ਉਸ ਨੇ ਬੈਠ ਕੇ ਉਨ੍ਹਾਂ ਬਾਰ੍ਹਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ, “ਜੇ ਕੋਈ ਪਹਿਲਾ ਬਣਨਾ ਚਾਹੇ ਤਾਂ ਉਹ ਸਭ ਤੋਂ ਪਿਛਲਾ ਅਤੇ ਸਭ ਦਾ ਸੇਵਕ ਹੋਵੇ।”</verse>
				<verse number="36">ਫਿਰ ਉਸ ਨੇ ਇੱਕ ਬੱਚੇ ਨੂੰ ਲੈ ਕੇ ਉਸ ਨੂੰ ਉਨ੍ਹਾਂ ਦੇ ਵਿਚਕਾਰ ਖੜ੍ਹਾ ਕੀਤਾ ਅਤੇ ਉਸ ਨੂੰ ਬਾਹਾਂ ਵਿੱਚ ਲੈ ਕੇ ਉਨ੍ਹਾਂ ਨੂੰ ਕਿਹਾ,</verse>
				<verse number="37">“ਜੋ ਕੋਈ ਅਜਿਹੇ ਬੱਚਿਆਂ ਵਿੱਚੋਂ ਇੱਕ ਨੂੰ ਮੇਰੇ ਨਾਮ ਵਿੱਚ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਕੋਈ ਮੈਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਨਹੀਂ ਸਗੋਂ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।”</verse>
				<verse number="38">ਯੂਹੰਨਾ ਨੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਕਿਸੇ ਨੂੰ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਦੇ ਵੇਖਿਆ ਅਤੇ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਪਿੱਛੇ ਨਹੀਂ ਚੱਲਦਾ।”</verse>
				<verse number="39">ਪਰ ਯਿਸੂ ਨੇ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਅਜਿਹਾ ਕੋਈ ਨਹੀਂ ਹੈ ਜਿਹੜਾ ਮੇਰੇ ਨਾਮ ਵਿੱਚ ਚਮਤਕਾਰ ਕਰੇ ਅਤੇ ਉਸੇ ਵੇਲੇ ਮੈਨੂੰ ਬੁਰਾ ਕਹਿ ਸਕੇ,</verse>
				<verse number="40">ਕਿਉਂਕਿ ਜਿਹੜਾ ਸਾਡੇ ਵਿਰੁੱਧ ਨਹੀਂ ਉਹ ਸਾਡੇ ਵੱਲ ਹੈ।</verse>
				<verse number="41">“ਜੋ ਕੋਈ ਮੇਰੇ ਨਾਮ ਵਿੱਚ ਤੁਹਾਨੂੰ ਪੀਣ ਲਈ ਪਾਣੀ ਦਾ ਇੱਕ ਪਿਆਲਾ ਇਸ ਕਰਕੇ ਦੇਵੇ ਕਿ ਤੁਸੀਂ ਮਸੀਹ ਦੇ ਹੋ, ਤਾਂ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਪ੍ਰਤਿਫਲ ਕਦੇ ਨਾ ਗੁਆਵੇਗਾ।</verse>
				<verse number="42">“ਜੋ ਕੋਈ ਇਨ੍ਹਾਂ ਛੋਟਿਆਂ ਵਿੱਚੋਂ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਦੇ ਹਨ ਇੱਕ ਨੂੰ ਵੀ ਠੋਕਰ ਖੁਆਵੇ, ਉਸ ਦੇ ਲਈ ਇਹ ਚੰਗਾ ਹੁੰਦਾ ਕਿ ਉਸ ਦੇ ਗਲ਼ ਵਿੱਚ ਇੱਕ ਵੱਡੀ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ।</verse>
				<verse number="43">ਜੇ ਤੇਰਾ ਹੱਥ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਸੁੱਟ। ਤੇਰੇ ਲਈ ਟੁੰਡਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਹੱਥ ਹੁੰਦੇ ਹੋਏ ਤੂੰ ਨਰਕ ਦੀ ਨਾ ਬੁਝਣ ਵਾਲੀ ਅੱਗ ਵਿੱਚ ਸੁੱਟਿਆ ਜਾਵੇਂ;</verse>
				<verse number="44">[ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।]</verse>
				<verse number="45">ਜੇ ਤੇਰਾ ਪੈਰ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਵੱਢ ਸੁੱਟ। ਤੇਰੇ ਲਈ ਲੰਗੜਾ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਪੈਰ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ;</verse>
				<verse number="46">[ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।]</verse>
				<verse number="47">ਜੇ ਤੇਰੀ ਅੱਖ ਤੈਨੂੰ ਠੋਕਰ ਖੁਆਵੇ ਤਾਂ ਇਸ ਨੂੰ ਕੱਢ ਸੁੱਟ। ਤੇਰੇ ਲਈ ਕਾਣਾ ਹੋ ਕੇ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਇਸ ਨਾਲੋਂ ਚੰਗਾ ਹੈ ਕਿ ਦੋ ਅੱਖਾਂ ਹੁੰਦੇ ਹੋਏ ਨਰਕ ਵਿੱਚ ਸੁੱਟਿਆ ਜਾਵੇਂ;</verse>
				<verse number="48">ਜਿੱਥੇ ਉਨ੍ਹਾਂ ਦਾ ਕੀੜਾ ਕਦੇ ਨਹੀਂ ਮਰਦਾ ਅਤੇ ਅੱਗ ਕਦੇ ਨਹੀਂ ਬੁਝਦੀ।</verse>
				<verse number="49">ਕਿਉਂਕਿ ਹਰ ਕੋਈ ਅੱਗ ਨਾਲ ਨਮਕੀਨ ਕੀਤਾ ਜਾਵੇਗਾ ।</verse>
				<verse number="50">“ਨਮਕ ਚੰਗਾ ਹੈ ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਤੁਸੀਂ ਉਸ ਨੂੰ ਕਾਹਦੇ ਨਾਲ ਸੁਆਦਲਾ ਕਰੋਗੇ? ਆਪਣੇ ਵਿੱਚ ਨਮਕ ਰੱਖੋ ਅਤੇ ਆਪਸ ਵਿੱਚ ਮੇਲ-ਮਿਲਾਪ ਨਾਲ ਰਹੋ।”</verse>
			</chapter>
			<chapter number="10">
				<verse number="1">ਫਿਰ ਯਿਸੂ ਉੱਥੋਂ ਉੱਠ ਕੇ ਯਰਦਨ ਦੇ ਪਾਰ ਯਹੂਦਿਯਾ ਦੇ ਇਲਾਕੇ ਵਿੱਚ ਆਇਆ ਅਤੇ ਭੀੜ ਫੇਰ ਉਸ ਕੋਲ ਇਕੱਠੀ ਹੋ ਗਈ ਅਤੇ ਉਹ ਉਨ੍ਹਾਂ ਨੂੰ ਫੇਰ ਉਪਦੇਸ਼ ਦੇਣ ਲੱਗਾ ਜਿਵੇਂ ਉਹ ਹਮੇਸ਼ਾ ਦਿੰਦਾ ਸੀ।</verse>
				<verse number="2">ਤਦ ਫ਼ਰੀਸੀ ਕੋਲ ਆ ਕੇ ਪਰਖਣ ਲਈ ਉਸ ਨੂੰ ਪੁੱਛਣ ਲੱਗੇ, “ਕੀ ਪਤੀ ਦੇ ਲਈ ਪਤਨੀ ਨੂੰ ਤਲਾਕ ਦੇਣਾ ਯੋਗ ਹੈ?”</verse>
				<verse number="3">ਉਸ ਨੇ ਉਨ੍ਹਾਂ ਨੂੰ ਕਿਹਾ, “ਮੂਸਾ ਨੇ ਤੁਹਾਨੂੰ ਕੀ ਹੁਕਮ ਦਿੱਤਾ?”</verse>
				<verse number="4">ਉਨ੍ਹਾਂ ਨੇ ਕਿਹਾ, “ਮੂਸਾ ਨੇ ਤਲਾਕਨਾਮਾ ਲਿਖ ਕੇ ਤਲਾਕ ਦੇਣ ਦੀ ਅਨੁਮਤੀ ਦਿੱਤੀ।”</verse>
				<verse number="5">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਸ ਨੇ ਤੁਹਾਡੇ ਮਨ ਦੀ ਕਠੋਰਤਾ ਦੇ ਕਾਰਨ ਤੁਹਾਡੇ ਲਈ ਇਹ ਹੁਕਮ ਲਿਖਿਆ।</verse>
				<verse number="6">ਪਰ ਪਰਮੇਸ਼ਰ ਨੇ ਸ੍ਰਿਸ਼ਟੀ ਦੇ ਅਰੰਭ ਤੋਂ ਉਨ੍ਹਾਂ ਨੂੰ ਨਰ ਅਤੇ ਨਾਰੀ ਬਣਾਇਆ।</verse>
				<verse number="7">ਇਸੇ ਕਾਰਨ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ</verse>
				<verse number="8">ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ। ਸੋ ਹੁਣ ਉਹ ਦੋ ਨਹੀਂ ਸਗੋਂ ਇੱਕ ਸਰੀਰ ਹਨ।</verse>
				<verse number="9">ਇਸ ਲਈ ਜਿਸ ਨੂੰ ਪਰਮੇਸ਼ਰ ਨੇ ਜੋੜਿਆ ਹੈ, ਮਨੁੱਖ ਉਸ ਨੂੰ ਅਲੱਗ ਨਾ ਕਰੇ।”</verse>
				<verse number="10">ਘਰ ਆ ਕੇ ਚੇਲੇ ਉਸ ਨੂੰ ਫੇਰ ਇਸ ਬਾਰੇ ਪੁੱਛਣ ਲੱਗੇ।</verse>
				<verse number="11">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦੇ ਕੇ ਦੂਜੀ ਨਾਲ ਵਿਆਹ ਕਰਦਾ ਹੈ ਉਹ ਉਸ ਨਾਲ ਵਿਭਚਾਰ ਕਰਦਾ ਹੈ;</verse>
				<verse number="12">ਅਤੇ ਜੇ ਔਰਤ ਆਪਣੇ ਪਤੀ ਨੂੰ ਤਲਾਕ ਦੇ ਕੇ ਦੂਜੇ ਨਾਲ ਵਿਆਹ ਕਰਦੀ ਹੈ ਤਾਂ ਉਹ ਵਿਭਚਾਰ ਕਰਦੀ ਹੈ।”</verse>
				<verse number="13">ਫਿਰ ਲੋਕ ਬੱਚਿਆਂ ਨੂੰ ਉਸ ਕੋਲ ਲਿਆਏ ਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲਿਆਂ ਨੇ ਉਨ੍ਹਾਂ ਨੂੰ ਝਿੜਕਿਆ।</verse>
				<verse number="14">ਯਿਸੂ ਇਹ ਵੇਖ ਕੇ ਗੁੱਸੇ ਹੋਇਆ ਅਤੇ ਉਨ੍ਹਾਂ ਨੂੰ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।</verse>
				<verse number="15">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”</verse>
				<verse number="16">ਫਿਰ ਉਸ ਨੇ ਉਨ੍ਹਾਂ ਨੂੰ ਬਾਹਾਂ ਵਿੱਚ ਲਿਆ ਅਤੇ ਉਨ੍ਹਾਂ 'ਤੇ ਹੱਥ ਰੱਖ ਕੇ ਅਸੀਸ ਦਿੱਤੀ।</verse>
				<verse number="17">ਫਿਰ ਜਦੋਂ ਉਹ ਰਾਹ ਵਿੱਚ ਜਾ ਰਿਹਾ ਸੀ ਤਾਂ ਇੱਕ ਵਿਅਕਤੀ ਦੌੜਦਾ ਹੋਇਆ ਆਇਆ ਅਤੇ ਉਸ ਅੱਗੇ ਗੋਡੇ ਟੇਕ ਕੇ ਉਸ ਨੂੰ ਪੁੱਛਣ ਲੱਗਾ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”</verse>
				<verse number="18">ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ।</verse>
				<verse number="19">ਤੂੰ ਹੁਕਮਾਂ ਨੂੰ ਜਾਣਦਾ ਹੈਂ: ਖੂਨ ਨਾ ਕਰ, ਵਿਭਚਾਰ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਠੱਗੀ ਨਾ ਕਰ, ਆਪਣੇ ਮਾਤਾ-ਪਿਤਾ ਦਾ ਆਦਰ ਕਰ।”</verse>
				<verse number="20">ਉਸ ਨੇ ਕਿਹਾ, “ਗੁਰੂ ਜੀ, ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।”</verse>
				<verse number="21">ਯਿਸੂ ਨੇ ਉਸ ਵੱਲ ਵੇਖ ਕੇ ਉਸ ਨੂੰ ਪਿਆਰ ਕੀਤਾ ਅਤੇ ਉਸ ਨੂੰ ਕਿਹਾ, “ਤੇਰੇ ਵਿੱਚ ਇੱਕ ਕਮੀ ਹੈ; ਜਾ, ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਨੂੰ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਆ, ਮੇਰੇ ਪਿੱਛੇ ਹੋ ਤੁਰ।”</verse>
				<verse number="22">ਪਰ ਉਹ ਇਸ ਗੱਲ ਤੋਂ ਦੁਖੀ ਹੋਇਆ ਅਤੇ ਉਦਾਸ ਹੋ ਕੇ ਚਲਾ ਗਿਆ, ਕਿਉਂਕਿ ਉਸ ਕੋਲ ਬਹੁਤ ਧਨ-ਸੰਪਤੀ ਸੀ।</verse>
				<verse number="23">ਫਿਰ ਯਿਸੂ ਨੇ ਚਾਰੇ-ਪਾਸੇ ਵੇਖ ਕੇ ਆਪਣੇ ਚੇਲਿਆਂ ਨੂੰ ਕਿਹਾ, “ਜਿਹੜੇ ਦੌਲਤਮੰਦ ਹਨ, ਉਨ੍ਹਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੋਵੇਗਾ!”</verse>
				<verse number="24">ਚੇਲੇ ਉਸ ਦੀਆਂ ਗੱਲਾਂ ਤੋਂ ਹੈਰਾਨ ਹੋਏ ਪਰ ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ, “ਬੱਚਿਓ, ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ!</verse>
				<verse number="25">ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।”</verse>
				<verse number="26">ਤਦ ਉਹ ਹੋਰ ਵੀ ਹੈਰਾਨ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਫਿਰ ਕੌਣ ਬਚ ਸਕਦਾ ਹੈ?”</verse>
				<verse number="27">ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, “ਮਨੁੱਖਾਂ ਲਈ ਇਹ ਅਸੰਭਵ ਹੈ ਪਰ ਪਰਮੇਸ਼ਰ ਲਈ ਨਹੀਂ, ਕਿਉਂਕਿ ਪਰਮੇਸ਼ਰ ਲਈ ਸਭ ਕੁਝ ਸੰਭਵ ਹੈ।”</verse>
				<verse number="28">ਪਤਰਸ ਉਸ ਨੂੰ ਕਹਿਣ ਲੱਗਾ, “ਵੇਖ, ਅਸੀਂ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।”</verse>
				<verse number="29">ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ, ਅਜਿਹਾ ਕੋਈ ਨਹੀਂ ਹੈ ਜਿਸ ਨੇ ਮੇਰੇ ਅਤੇ ਖੁਸ਼ਖ਼ਬਰੀ ਦੇ ਕਾਰਨ ਘਰ ਜਾਂ ਭਰਾਵਾਂ ਜਾਂ ਭੈਣਾਂ ਜਾਂ ਮਾਤਾ ਜਾਂ ਪਿਤਾ ਜਾਂ ਬੱਚਿਆਂ ਜਾਂ ਖੇਤਾਂ ਨੂੰ ਛੱਡਿਆ ਹੋਵੇ</verse>
				<verse number="30">ਅਤੇ ਉਹ ਇਸ ਸਮੇਂ ਵਿੱਚ ਘਰ, ਭਰਾਵਾਂ, ਭੈਣਾਂ, ਮਾਵਾਂ, ਬੱਚੇ ਅਤੇ ਖੇਤਾਂ ਦਾ ਸੌ ਗੁਣਾ ਨਾ ਪਾਵੇ ਪਰ ਸਤਾਓ ਦੇ ਨਾਲ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ ।</verse>
				<verse number="31">ਪਰ ਬਹੁਤੇ ਜੋ ਪਹਿਲੇ ਹਨ ਉਹ ਪਿਛਲੇ ਹੋਣਗੇ ਅਤੇ ਜੋ ਪਿਛਲੇ ਹਨ ਉਹ ਪਹਿਲੇ ਹੋਣਗੇ।”</verse>
				<verse number="32">ਉਹ ਯਰੂਸ਼ਲਮ ਨੂੰ ਜਾਣ ਵਾਲੇ ਰਾਹ ਵਿੱਚ ਸਨ ਅਤੇ ਯਿਸੂ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਚੇਲੇ ਹੈਰਾਨ ਸਨ ਅਤੇ ਪਿੱਛੇ ਆਉਣ ਵਾਲੇ ਲੋਕ ਡਰੇ ਹੋਏ ਸਨ। ਫਿਰ ਉਹ ਬਾਰ੍ਹਾਂ ਨੂੰ ਅਲੱਗ ਲਿਜਾ ਕੇ ਜੋ ਉਸ ਨਾਲ ਵਾਪਰਨਾ ਸੀ, ਉਨ੍ਹਾਂ ਨੂੰ ਦੱਸਣ ਲੱਗਾ।</verse>
				<verse number="33">“ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਮਨੁੱਖ ਦਾ ਪੁੱਤਰ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਹੱਥੀਂ ਫੜਵਾਇਆ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਉਣਗੇ ਤੇ ਪਰਾਈਆਂ ਕੌਮਾਂ ਨੂੰ ਸੌਂਪ ਦੇਣਗੇ</verse>
				<verse number="34">ਅਤੇ ਉਸ ਦਾ ਮਖੌਲ ਉਡਾਉਣਗੇ, ਉਸ 'ਤੇ ਥੁੱਕਣਗੇ, ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ, ਪਰ ਤਿੰਨਾਂ ਦਿਨਾਂ ਬਾਅਦ ਉਹ ਫੇਰ ਜੀ ਉੱਠੇਗਾ।”</verse>
				<verse number="35">ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਨੇ ਕੋਲ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਅਸੀਂ ਤੇਰੇ ਕੋਲੋਂ ਮੰਗੀਏ ਤੂੰ ਸਾਡੇ ਲਈ ਕਰੇਂ।”</verse>
				<verse number="36">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਕਰਾਂ?”</verse>
				<verse number="37">ਉਨ੍ਹਾਂ ਨੇ ਕਿਹਾ, “ਸਾਨੂੰ ਇਹ ਬਖਸ਼ ਕਿ ਅਸੀਂ ਤੇਰੇ ਤੇਜ ਵਿੱਚ ਇੱਕ ਤੇਰੇ ਸੱਜੇ ਪਾਸੇ ਅਤੇ ਇੱਕ ਖੱਬੇ ਪਾਸੇ ਬੈਠੀਏ।”</verse>
				<verse number="38">ਪਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਜੋ ਤੁਸੀਂ ਕੀ ਮੰਗਦੇ ਹੋ। ਕੀ ਤੁਸੀਂ ਉਹ ਪਿਆਲਾ ਪੀ ਸਕਦੇ ਹੋ ਜਿਹੜਾ ਮੈਂ ਪੀਣਾ ਹੈ ਜਾਂ ਉਹ ਬਪਤਿਸਮਾ ਲੈ ਸਕਦੇ ਹੋ ਜਿਹੜਾ ਮੈਂ ਲੈਣਾ ਹੈ?”</verse>
				<verse number="39">ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਕਰ ਸਕਦੇ ਹਾਂ।” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਹ ਪਿਆਲਾ ਜਿਹੜਾ ਮੈਂ ਪੀਣਾ ਹੈ ਤੁਸੀਂ ਪੀਓਗੇ ਅਤੇ ਉਹ ਬਪਤਿਸਮਾ ਜਿਹੜਾ ਮੈਂ ਲੈਣਾ ਹੈ ਤੁਸੀਂ ਲਵੋਗੇ,</verse>
				<verse number="40">ਪਰ ਆਪਣੇ ਸੱਜੇ ਜਾਂ ਖੱਬੇ ਪਾਸੇ ਬਿਠਾਉਣਾ ਮੇਰਾ ਕੰਮ ਨਹੀਂ, ਸਗੋਂ ਇਹ ਸਥਾਨ ਉਨ੍ਹਾਂ ਲਈ ਹੈ ਜਿਨ੍ਹਾਂ ਦੇ ਲਈ ਤਿਆਰ ਕੀਤਾ ਗਿਆ ਹੈ।”</verse>
				<verse number="41">ਇਹ ਸੁਣ ਕੇ ਬਾਕੀ ਦਸੇ ਚੇਲੇ ਯਾਕੂਬ ਅਤੇ ਯੂਹੰਨਾ ਉੱਤੇ ਖਿਝਣ ਲੱਗੇ।</verse>
				<verse number="42">ਤਦ ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ, “ਤੁਸੀਂ ਜਾਣਦੇ ਹੋ ਕਿ ਜਿਹੜੇ ਪਰਾਈਆਂ ਕੌਮਾਂ ਉੱਤੇ ਸ਼ਾਸਕ ਮੰਨੇ ਜਾਂਦੇ ਹਨ, ਉਹ ਉਨ੍ਹਾਂ 'ਤੇ ਹੁਕਮ ਚਲਾਉਂਦੇ ਹਨ ਅਤੇ ਵੱਡੇ ਉਨ੍ਹਾਂ 'ਤੇ ਅਧਿਕਾਰ ਰੱਖਦੇ ਹਨ।</verse>
				<verse number="43">ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਤੁਹਾਡੇ ਵਿੱਚੋਂ ਜੋ ਕੋਈ ਵੱਡਾ ਬਣਨਾ ਚਾਹੁੰਦਾ ਹੈ ਉਹ ਤੁਹਾਡਾ ਸੇਵਕ ਬਣੇ</verse>
				<verse number="44">ਅਤੇ ਜੋ ਕੋਈ ਤੁਹਾਡੇ ਵਿੱਚੋਂ ਪ੍ਰਧਾਨ ਬਣਨਾ ਚਾਹੁੰਦਾ ਹੈ ਉਹ ਸਭ ਦਾ ਦਾਸ ਬਣੇ।</verse>
				<verse number="45">ਕਿਉਂਕਿ ਮਨੁੱਖ ਦਾ ਪੁੱਤਰ ਵੀ ਸੇਵਾ ਕਰਵਾਉਣ ਲਈ ਨਹੀਂ ਪਰ ਸੇਵਾ ਕਰਨ ਅਤੇ ਬਹੁਤਿਆਂ ਦੇ ਛੁਟਕਾਰੇ ਦਾ ਮੁੱਲ ਤਾਰਨ ਲਈ ਆਪਣੀ ਜਾਨ ਦੇਣ ਵਾਸਤੇ ਆਇਆ।”</verse>
				<verse number="46">ਫਿਰ ਉਹ ਯਰੀਹੋ ਵਿੱਚ ਆਏ। ਜਦੋਂ ਯਿਸੂ ਆਪਣੇ ਚੇਲਿਆਂ ਅਤੇ ਇੱਕ ਵੱਡੀ ਭੀੜ ਨਾਲ ਯਰੀਹੋ ਤੋਂ ਨਿੱਕਲ ਰਿਹਾ ਸੀ ਤਾਂ ਇੱਕ ਅੰਨ੍ਹਾ ਭਿਖਾਰੀ, ਤਿਮਈ ਦਾ ਪੁੱਤਰ ਬਰਤਿਮਈ ਰਾਹ ਦੇ ਕਿਨਾਰੇ ਬੈਠਾ ਸੀ।</verse>
				<verse number="47">ਉਹ ਇਹ ਸੁਣ ਕੇ ਕਿ ਯਿਸੂ ਨਾਸਰੀ ਹੈ, ਪੁਕਾਰ ਕੇ ਕਹਿਣ ਲੱਗਾ, “ਹੇ ਯਿਸੂ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ।”</verse>
				<verse number="48">ਕਈ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰਨ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”</verse>
				<verse number="49">ਤਦ ਯਿਸੂ ਨੇ ਰੁਕ ਕੇ ਕਿਹਾ, “ਉਸ ਨੂੰ ਬੁਲਾਓ!” ਤਾਂ ਉਨ੍ਹਾਂ ਉਸ ਅੰਨ੍ਹੇ ਨੂੰ ਇਹ ਕਹਿੰਦੇ ਹੋਏ ਬੁਲਾਇਆ, “ਹੌਸਲਾ ਰੱਖ! ਉੱਠ, ਉਹ ਤੈਨੂੰ ਬੁਲਾਉਂਦਾ ਹੈ।”</verse>
				<verse number="50">ਉਹ ਆਪਣਾ ਕੱਪੜਾ ਪਰੇ ਸੁੱਟ ਕੇ ਉੱਠ ਖੜ੍ਹਾ ਹੋਇਆ ਅਤੇ ਯਿਸੂ ਦੇ ਕੋਲ ਆਇਆ।</verse>
				<verse number="51">ਯਿਸੂ ਨੇ ਉਸ ਨੂੰ ਕਿਹਾ, “ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਅੰਨ੍ਹੇ ਨੇ ਕਿਹਾ, “ਹੇ ਗੁਰੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!”</verse>
				<verse number="52">ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।” ਤਦ ਉਸੇ ਵੇਲੇ ਉਹ ਸੁਜਾਖਾ ਹੋ ਗਿਆ ਅਤੇ ਉਸੇ ਰਾਹ 'ਤੇ ਉਸ ਦੇ ਪਿੱਛੇ ਹੋ ਤੁਰਿਆ।</verse>
			</chapter>
			<chapter number="11">
				<verse number="1">ਜਦੋਂ ਉਹ ਯਰੂਸ਼ਲਮ ਦੇ ਨੇੜੇ ਜ਼ੈਤੂਨ ਦੇ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਕੋਲ ਪਹੁੰਚੇ ਤਾਂ ਉਸ ਨੇ ਆਪਣੇ ਚੇਲਿਆਂ ਵਿੱਚੋਂ ਦੋ ਜਣਿਆਂ ਨੂੰ ਭੇਜਿਆ</verse>
				<verse number="2">ਅਤੇ ਉਨ੍ਹਾਂ ਨੂੰ ਕਿਹਾ, “ਉਸ ਪਿੰਡ ਵਿੱਚ ਜਿਹੜਾ ਤੁਹਾਡੇ ਸਾਹਮਣੇ ਹੈ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਅਜੇ ਤੱਕ ਕੋਈ ਮਨੁੱਖ ਸਵਾਰ ਨਹੀਂ ਹੋਇਆ। ਉਸ ਨੂੰ ਖੋਲ੍ਹ ਕੇ ਲੈ ਆਓ</verse>
				<verse number="3">ਅਤੇ ਜੇ ਕੋਈ ਤੁਹਾਨੂੰ ਕਹੇ, ‘ਤੁਸੀਂ ਇਹ ਕਿਉਂ ਕਰਦੇ ਹੋ’? ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ ਅਤੇ ਉਹ ਛੇਤੀ ਹੀ ਇਸ ਨੂੰ ਵਾਪਸ ਭੇਜ ਦੇਵੇਗਾ।”</verse>
				<verse number="4">ਉਹ ਗਏ ਅਤੇ ਗਧੀ ਦੇ ਬੱਚੇ ਨੂੰ ਦਰਵਾਜ਼ੇ ਕੋਲ ਬਾਹਰ ਚੌਰਾਹੇ ਉੱਤੇ ਬੰਨ੍ਹਿਆ ਹੋਇਆ ਵੇਖਿਆ ਅਤੇ ਉਸ ਨੂੰ ਖੋਲ੍ਹ ਲਿਆ।</verse>
				<verse number="5">ਤਦ ਉੱਥੇ ਖੜ੍ਹੇ ਕੁਝ ਲੋਕ ਉਨ੍ਹਾਂ ਨੂੰ ਕਹਿਣ ਲੱਗੇ, “ਤੁਸੀਂ ਕੀ ਕਰ ਰਹੇ ਹੋ, ਗਧੀ ਦੇ ਬੱਚੇ ਨੂੰ ਕਿਉਂ ਖੋਲ੍ਹਦੇ ਹੋ?”</verse>
				<verse number="6">ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਕਿਹਾ ਸੀ, ਉਸੇ ਤਰ੍ਹਾਂ ਉਨ੍ਹਾਂ ਨੂੰ ਕਹਿ ਦਿੱਤਾ। ਤਦ ਲੋਕਾਂ ਨੇ ਉਨ੍ਹਾਂ ਨੂੰ ਜਾਣ ਦਿੱਤਾ।</verse>
				<verse number="7">ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਦਿੱਤੇ ਅਤੇ ਉਹ ਉਸ ਉੱਤੇ ਬੈਠ ਗਿਆ।</verse>
				<verse number="8">ਕਈਆਂ ਨੇ ਰਾਹ ਵਿੱਚ ਆਪਣੇ ਕੱਪੜੇ ਅਤੇ ਹੋਰਾਂ ਨੇ ਖੇਤਾਂ ਵਿੱਚੋਂ ਟਹਿਣੀਆਂ ਕੱਟ ਕੇ ਵਿਛਾ ਦਿੱਤੀਆਂ।</verse>
				<verse number="9">ਅੱਗੇ ਅਤੇ ਪਿੱਛੇ ਚੱਲਣ ਵਾਲੇ ਉੱਚੀ ਅਵਾਜ਼ ਨਾਲ ਪੁਕਾਰ ਰਹੇ ਸਨ: ਹੋਸੰਨਾ! ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ!</verse>
				<verse number="10">ਧੰਨ ਹੈ ਸਾਡੇ ਪਿਤਾ ਦਾਊਦ ਦਾ ਰਾਜ ਜੋ ਆ ਰਿਹਾ ਹੈ! ਪਰਮਧਾਮ ਵਿੱਚ ਹੋਸੰਨਾ!</verse>
				<verse number="11">ਯਿਸੂ ਯਰੂਸ਼ਲਮ ਪਹੁੰਚ ਕੇ ਹੈਕਲ ਵਿੱਚ ਗਿਆ ਅਤੇ ਚਾਰੇ ਪਾਸੇ ਸਭ ਕੁਝ ਵੇਖ ਕੇ ਬਾਰ੍ਹਾਂ ਦੇ ਨਾਲ ਬੈਤਅਨੀਆ ਵੱਲ ਚਲਾ ਗਿਆ ਕਿਉਂਕਿ ਸ਼ਾਮ ਹੋ ਗਈ ਸੀ।</verse>
				<verse number="12">ਅਗਲੇ ਦਿਨ ਜਦੋਂ ਉਹ ਬੈਤਅਨੀਆ ਤੋਂ ਬਾਹਰ ਆਏ ਤਾਂ ਉਸ ਨੂੰ ਭੁੱਖ ਲੱਗੀ।</verse>
				<verse number="13">ਉਹ ਪੱਤਿਆਂ ਨਾਲ ਭਰੇ ਅੰਜੀਰ ਦੇ ਦਰਖ਼ਤ ਨੂੰ ਦੂਰੋਂ ਵੇਖ ਕੇ ਉਸ ਦੇ ਕੋਲ ਗਿਆ ਕਿ ਸ਼ਾਇਦ ਇਸ ਤੋਂ ਕੁਝ ਮਿਲੇ, ਪਰ ਜਦੋਂ ਉਹ ਇਸ ਦੇ ਕੋਲ ਆਇਆ ਤਾਂ ਪੱਤਿਆਂ ਬਿਨਾਂ ਹੋਰ ਕੁਝ ਨਾ ਪਾਇਆ ਕਿਉਂਕਿ ਅੰਜੀਰਾਂ ਦਾ ਮੌਸਮ ਨਹੀਂ ਸੀ।</verse>
				<verse number="14">ਤਦ ਯਿਸੂ ਨੇ ਦਰਖ਼ਤ ਨੂੰ ਕਿਹਾ, “ਹੁਣ ਤੋਂ ਕੋਈ ਤੇਰਾ ਫਲ ਕਦੇ ਨਾ ਖਾਵੇ।” ਉਸ ਦੇ ਚੇਲੇ ਇਹ ਸੁਣ ਰਹੇ ਸਨ।</verse>
				<verse number="15">ਫਿਰ ਉਹ ਯਰੂਸ਼ਲਮ ਵਿੱਚ ਆਏ ਅਤੇ ਯਿਸੂ ਹੈਕਲ ਵਿੱਚ ਦਾਖਲ ਹੋ ਕੇ ਉਨ੍ਹਾਂ ਨੂੰ ਜਿਹੜੇ ਹੈਕਲ ਵਿੱਚ ਵੇਚਦੇ ਅਤੇ ਖਰੀਦਦੇ ਸਨ, ਬਾਹਰ ਕੱਢਣ ਲੱਗਾ ਅਤੇ ਸਰਾਫ਼ਾਂ ਦੇ ਮੇਜ਼ ਅਤੇ ਕਬੂਤਰ ਵੇਚਣ ਵਾਲਿਆਂ ਦੀਆਂ ਗੱਦੀਆਂ ਉਲਟਾ ਦਿੱਤੀਆਂ</verse>
				<verse number="16">ਅਤੇ ਉਸ ਨੇ ਕਿਸੇ ਨੂੰ ਵੀ ਸਮਾਨ ਲੈ ਕੇ ਹੈਕਲ ਵਿੱਚੋਂ ਦੀ ਲੰਘਣ ਨਾ ਦਿੱਤਾ।</verse>
				<verse number="17">ਫਿਰ ਉਹ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ, “ਕੀ ਇਹ ਨਹੀਂ ਲਿਖਿਆ ਹੈ ਕਿ ਮੇਰਾ ਘਰ ਸਭ ਕੌਮਾਂ ਦੇ ਲਈ ਪ੍ਰਾਰਥਨਾ ਦਾ ਘਰ ਕਹਾਵੇਗਾ? ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”</verse>
				<verse number="18">ਜਦੋਂ ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਨੇ ਇਹ ਸੁਣਿਆ ਤਾਂ ਉਹ ਇਸ ਤਾਕ ਵਿੱਚ ਰਹਿਣ ਲੱਗੇ ਕਿ ਉਸ ਨੂੰ ਕਿਵੇਂ ਨਾਸ ਕਰਨ, ਪਰ ਉਹ ਉਸ ਤੋਂ ਡਰਦੇ ਸਨ ਕਿਉਂਕਿ ਸਾਰੀ ਭੀੜ ਉਸ ਦੇ ਉਪਦੇਸ਼ ਤੋਂ ਹੈਰਾਨ ਸੀ।</verse>
				<verse number="19">ਫਿਰ ਜਦੋਂ ਸ਼ਾਮ ਹੋ ਗਈ ਤਾਂ ਉਹ ਨਗਰ ਦੇ ਬਾਹਰ ਚਲੇ ਗਏ।</verse>
				<verse number="20">ਤੜਕੇ ਉੱਧਰੋਂ ਲੰਘਦੇ ਹੋਏ ਉਨ੍ਹਾਂ ਨੇ ਵੇਖਿਆ ਕਿ ਉਹ ਅੰਜੀਰ ਦਾ ਦਰਖ਼ਤ ਜੜ੍ਹੋਂ ਸੁੱਕ ਗਿਆ ਸੀ।</verse>
				<verse number="21">ਤਦ ਪਤਰਸ ਨੇ ਚੇਤੇ ਕਰਕੇ ਉਸ ਨੂੰ ਕਿਹਾ, “ਹੇ ਰੱਬੀ ਵੇਖ, ਉਹ ਅੰਜੀਰ ਦਾ ਦਰਖ਼ਤ ਜਿਸ ਨੂੰ ਤੂੰ ਸਰਾਪ ਦਿੱਤਾ ਸੀ, ਸੁੱਕ ਗਿਆ ਹੈ।”</verse>
				<verse number="22">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ।</verse>
				<verse number="23">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਇਸ ਪਹਾੜ ਨੂੰ ਕਹੇ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਡਿੱਗ’ ਅਤੇ ਆਪਣੇ ਮਨ ਵਿੱਚ ਸ਼ੱਕ ਨਾ ਕਰੇ, ਸਗੋਂ ਵਿਸ਼ਵਾਸ ਕਰੇ ਕਿ ਜੋ ਉਹ ਕਹਿੰਦਾ ਹੈ ਉਹ ਹੋ ਜਾਂਦਾ ਹੈ ਤਾਂ ਉਸ ਦੇ ਲਈ ਹੋ ਜਾਵੇਗਾ।</verse>
				<verse number="24">ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਕਰਕੇ ਮੰਗਦੇ ਹੋ, ਵਿਸ਼ਵਾਸ ਕਰੋ ਕਿ ਤੁਹਾਨੂੰ ਮਿਲ ਗਿਆ ਤਾਂ ਤੁਹਾਡੇ ਲਈ ਹੋ ਜਾਵੇਗਾ।</verse>
				<verse number="25">ਜਦੋਂ ਤੁਸੀਂ ਖੜ੍ਹੇ ਹੋ ਕੇ ਪ੍ਰਾਰਥਨਾ ਕਰੋ ਅਤੇ ਜੇ ਤੁਹਾਡਾ ਕਿਸੇ ਨਾਲ ਕੋਈ ਵਿਰੋਧ ਹੋਵੇ ਤਾਂ ਤੁਸੀਂ ਮਾਫ਼ ਕਰ ਦਿਓ ਤਾਂਕਿ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਤੁਹਾਨੂੰ ਮਾਫ਼ ਕਰੇ।</verse>
				<verse number="26">[ਪਰ ਜੇ ਤੁਸੀਂ ਮਾਫ਼ ਨਹੀਂ ਕਰੋਗੇ ਤਾਂ ਤੁਹਾਡਾ ਪਿਤਾ ਵੀ ਜਿਹੜਾ ਸਵਰਗ ਵਿੱਚ ਹੈ, ਤੁਹਾਡੇ ਅਪਰਾਧ ਮਾਫ਼ ਨਹੀਂ ਕਰੇਗਾ।”]</verse>
				<verse number="27">ਉਹ ਫੇਰ ਯਰੂਸ਼ਲਮ ਵਿੱਚ ਆਏ ਅਤੇ ਜਦੋਂ ਉਹ ਹੈਕਲ ਵਿੱਚ ਟਹਿਲ ਰਿਹਾ ਸੀ ਤਾਂ ਪ੍ਰਧਾਨ ਯਾਜਕ, ਸ਼ਾਸਤਰੀ ਅਤੇ ਬਜ਼ੁਰਗ ਉਸ ਦੇ ਕੋਲ ਆਏ</verse>
				<verse number="28">ਅਤੇ ਉਸ ਨੂੰ ਪੁੱਛਣ ਲੱਗੇ, “ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ? ਜਾਂ ਇਹ ਅਧਿਕਾਰ ਤੈਨੂੰ ਕਿਸ ਨੇ ਦਿੱਤਾ ਕਿ ਤੂੰ ਇਹ ਕੰਮ ਕਰੇਂ?”</verse>
				<verse number="29">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਾਂਗਾ ਅਤੇ ਤੁਸੀਂ ਮੈਨੂੰ ਉੱਤਰ ਦਿਓ, ਤਦ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।</verse>
				<verse number="30">ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ? ਮੈਨੂੰ ਉੱਤਰ ਦਿਓ!”</verse>
				<verse number="31">ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’?</verse>
				<verse number="32">ਪਰ ਜੇ ਅਸੀਂ ਕਹੀਏ ‘ਮਨੁੱਖਾਂ ਵੱਲੋਂ’ ਤਾਂ…?” ਉਹ ਭੀੜ ਤੋਂ ਡਰਦੇ ਸਨ ਕਿਉਂਕਿ ਸਭ ਮੰਨਦੇ ਸਨ ਕਿ ਯੂਹੰਨਾ ਸੱਚਮੁੱਚ ਨਬੀ ਸੀ।</verse>
				<verse number="33">ਇਸ ਲਈ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ!” ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”</verse>
			</chapter>
			<chapter number="12">
				<verse number="1">ਫਿਰ ਉਹ ਉਨ੍ਹਾਂ ਨੂੰ ਦ੍ਰਿਸ਼ਟਾਂਤਾਂ ਵਿੱਚ ਕਹਿਣ ਲੱਗਾ, “ਇੱਕ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਉਸ ਦੇ ਆਲੇ-ਦੁਆਲੇ ਵਾੜ ਕੀਤੀ ਅਤੇ ਇੱਕ ਚੁਬੱਚਾ ਪੁੱਟਿਆ ਤੇ ਬੁਰਜ ਬਣਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਪਰਦੇਸ ਚਲਾ ਗਿਆ।</verse>
				<verse number="2">ਫਿਰ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਉਨ੍ਹਾਂ ਕੋਲੋਂ ਬਾਗ ਦੇ ਫਲ ਵਿੱਚੋਂ ਹਿੱਸਾ ਲਵੇ।</verse>
				<verse number="3">ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਭੇਜ ਦਿੱਤਾ।</verse>
				<verse number="4">ਤਦ ਉਸ ਨੇ ਇੱਕ ਹੋਰ ਦਾਸ ਨੂੰ ਉਨ੍ਹਾਂ ਕੋਲ ਭੇਜਿਆ; ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਬੇਇੱਜ਼ਤ ਕੀਤਾ ।</verse>
				<verse number="5">ਫਿਰ ਉਸ ਨੇ ਇੱਕ ਹੋਰ ਨੂੰ ਭੇਜਿਆ ਅਤੇ ਉਨ੍ਹਾਂ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ; ਉਨ੍ਹਾਂ ਨੇ ਕੁਝ ਨੂੰ ਤਾਂ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ।</verse>
				<verse number="6">ਹੁਣ ਉਸ ਕੋਲ ਉਸ ਦਾ ਇੱਕ ਪਿਆਰਾ ਪੁੱਤਰ ਹੀ ਸੀ। ਅੰਤ ਵਿੱਚ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਉਨ੍ਹਾਂ ਕੋਲ ਭੇਜਿਆ ਕਿ ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।</verse>
				<verse number="7">ਪਰ ਉਨ੍ਹਾਂ ਕਿਸਾਨਾਂ ਨੇ ਆਪਸ ਵਿੱਚ ਕਿਹਾ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂ ਇਹ ਮਿਰਾਸ ਸਾਡੀ ਹੋ ਜਾਵੇਗੀ’।</verse>
				<verse number="8">ਸੋ ਉਨ੍ਹਾਂ ਨੇ ਉਸ ਨੂੰ ਫੜ ਕੇ ਮਾਰ ਦਿੱਤਾ ਅਤੇ ਅੰਗੂਰ ਦੇ ਬਾਗ ਦੇ ਬਾਹਰ ਸੁੱਟ ਦਿੱਤਾ।</verse>
				<verse number="9">ਹੁਣ ਅੰਗੂਰ ਦੇ ਬਾਗ ਦਾ ਮਾਲਕ ਕੀ ਕਰੇਗਾ? ਉਹ ਆ ਕੇ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ।</verse>
				<verse number="10">ਕੀ ਤੁਸੀਂ ਇਹ ਲਿਖਤ ਨਹੀਂ ਪੜ੍ਹੀ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ?</verse>
				<verse number="11">ਇਹ ਪ੍ਰਭੂ ਦੇ ਵੱਲੋਂ ਹੋਇਆ ਅਤੇ ਸਾਡੀ ਨਜ਼ਰ ਵਿੱਚ ਇਹ ਅਦਭੁਤ ਹੈ।”</verse>
				<verse number="12">ਉਹ ਉਸ ਨੂੰ ਫੜਨਾ ਚਾਹੁੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਉਨ੍ਹਾਂ ਬਾਰੇ ਹੀ ਕਿਹਾ ਸੀ, ਪਰ ਉਹ ਭੀੜ ਤੋਂ ਡਰ ਗਏ ਅਤੇ ਉਸ ਨੂੰ ਛੱਡ ਕੇ ਚਲੇ ਗਏ।</verse>
				<verse number="13">ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਉਸ ਕੋਲ ਭੇਜਿਆ ਕਿ ਉਹ ਉਸ ਨੂੰ ਗੱਲਾਂ ਵਿੱਚ ਫਸਾਉਣ।</verse>
				<verse number="14">ਉਨ੍ਹਾਂ ਆ ਕੇ ਉਸ ਨੂੰ ਕਿਹਾ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚਾ ਹੈਂ ਅਤੇ ਕਿਸੇ ਦੀ ਪਰਵਾਹ ਨਹੀਂ ਕਰਦਾ ਕਿਉਂਕਿ ਤੂੰ ਮਨੁੱਖਾਂ ਦਾ ਪੱਖਪਾਤ ਨਹੀਂ ਕਰਦਾ, ਪਰ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ। ਕੀ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ? ਕੀ ਅਸੀਂ ਦੇਈਏ ਜਾਂ ਨਾ ਦੇਈਏ?”</verse>
				<verse number="15">ਪਰ ਉਸ ਨੇ ਉਨ੍ਹਾਂ ਦੇ ਇਸ ਕਪਟ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਪਰਖਦੇ ਹੋ? ਮੇਰੇ ਕੋਲ ਇੱਕ ਦੀਨਾਰ ਲਿਆਓ ਕਿ ਮੈਂ ਵੇਖਾਂ।”</verse>
				<verse number="16">ਸੋ ਉਹ ਲਿਆਏ। ਉਸ ਨੇ ਉਨ੍ਹਾਂ ਨੂੰ ਪੁੱਛਿਆ, “ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਕੈਸਰ ਦੀ।”</verse>
				<verse number="17">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।” ਸੋ ਉਹ ਉਸ ਤੋਂ ਹੈਰਾਨ ਹੋਏ।</verse>
				<verse number="18">ਫਿਰ ਸਦੂਕੀ ਜਿਹੜੇ ਕਹਿੰਦੇ ਹਨ ਕਿ ਪੁਨਰ-ਉਥਾਨ ਨਹੀਂ ਹੈ, ਉਸ ਦੇ ਕੋਲ ਆਏ ਅਤੇ ਉਸ ਨੂੰ ਪੁੱਛਣ ਲੱਗੇ,</verse>
				<verse number="19">“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾ ਬੇਔਲਾਦ ਮਰ ਜਾਵੇ ਅਤੇ ਪਿੱਛੇ ਪਤਨੀ ਛੱਡ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰੇ ।</verse>
				<verse number="20">ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ।</verse>
				<verse number="21">ਫਿਰ ਦੂਜੇ ਨੇ ਉਸ ਨਾਲ ਵਿਆਹ ਕੀਤਾ ਅਤੇ ਉਹ ਵੀ ਬੇਔਲਾਦ ਮਰ ਗਿਆ ਅਤੇ ਇਸੇ ਤਰ੍ਹਾਂ ਤੀਜਾ ਵੀ।</verse>
				<verse number="22">ਸੱਤਾਂ ਤੋਂ ਕੋਈ ਔਲਾਦ ਨਾ ਹੋਈ; ਅੰਤ ਵਿੱਚ ਉਹ ਔਰਤ ਵੀ ਮਰ ਗਈ।</verse>
				<verse number="23">ਪੁਨਰ-ਉਥਾਨ ਦੇ ਸਮੇਂ ਜਦੋਂ ਉਹ ਜੀ ਉੱਠਣਗੇ ਤਾਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ ਕਿਉਂਕਿ ਉਹ ਸੱਤਾਂ ਦੀ ਹੀ ਪਤਨੀ ਰਹੀ ਸੀ?”</verse>
				<verse number="24">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਸੇ ਕਾਰਨ ਭੁੱਲ ਵਿੱਚ ਨਹੀਂ ਪਏ ਹੋ ਕਿ ਨਾ ਤਾਂ ਤੁਸੀਂ ਲਿਖਤਾਂ ਨੂੰ ਸਮਝਿਆ ਹੈ ਅਤੇ ਨਾ ਹੀ ਪਰਮੇਸ਼ਰ ਦੀ ਸਮਰੱਥਾ ਨੂੰ?</verse>
				<verse number="25">ਕਿਉਂਕਿ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਦੇ ਹਨ, ਤਾਂ ਨਾ ਉਹ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ, ਸਗੋਂ ਸਵਰਗ ਵਿੱਚ ਸਵਰਗਦੂਤਾਂ ਵਰਗੇ ਹੋਣਗੇ।</verse>
				<verse number="26">ਪਰ ਮੁਰਦਿਆਂ ਦੇ ਬਾਰੇ ਕਿ ਉਹ ਜਿਵਾਏ ਜਾਂਦੇ ਹਨ, ਕੀ ਤੁਸੀਂ ਮੂਸਾ ਦੀ ਪੁਸਤਕ ਵਿੱਚ ਨਹੀਂ ਪੜ੍ਹਿਆ ਕਿ ਕਿਵੇਂ ਪਰਮੇਸ਼ਰ ਨੇ ਝਾੜੀ ਦੇ ਕੋਲ ਉਸ ਨਾਲ ਗੱਲ ਕਰਦੇ ਹੋਏ ਉਸ ਨੂੰ ਕਿਹਾ, ‘ਮੈਂ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਹਾਂ’?</verse>
				<verse number="27">ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ; ਤੁਸੀਂ ਬਹੁਤ ਵੱਡੀ ਭੁੱਲ ਵਿੱਚ ਪਏ ਹੋਏ ਹੋ।”</verse>
				<verse number="28">ਤਦ ਸ਼ਾਸਤਰੀਆਂ ਵਿੱਚੋਂ ਇੱਕ ਨੇ ਕੋਲ ਆ ਕੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ ਅਤੇ ਇਹ ਜਾਣ ਕੇ ਜੋ ਯਿਸੂ ਨੇ ਉਨ੍ਹਾਂ ਨੂੰ ਵਧੀਆ ਉੱਤਰ ਦਿੱਤਾ ਹੈ, ਉਸ ਨੂੰ ਪੁੱਛਿਆ, “ਸਾਰਿਆਂ ਹੁਕਮਾਂ ਵਿੱਚੋਂ ਪ੍ਰਮੁੱਖ ਹੁਕਮ ਕਿਹੜਾ ਹੈ?”</verse>
				<verse number="29">ਯਿਸੂ ਨੇ ਉੱਤਰ ਦਿੱਤਾ, “ ਪ੍ਰਮੁੱਖ ਇਹ ਹੈ: ‘ਹੇ ਇਸਰਾਏਲ, ਸੁਣ! ਪ੍ਰਭੂ ਸਾਡਾ ਪਰਮੇਸ਼ਰ ਇੱਕੋ ਪ੍ਰਭੂ ਹੈ,</verse>
				<verse number="30">ਅਤੇ ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਬੁੱਧੀ ਨਾਲ ਅਤੇ ਆਪਣੀ ਸਾਰੀ ਸ਼ਕਤੀ ਨਾਲ ਪਿਆਰ ਕਰ’।</verse>
				<verse number="31">ਦੂਜਾ ਇਹ ਹੈ, ‘ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ’। ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।”</verse>
				<verse number="32">ਤਦ ਉਸ ਸ਼ਾਸਤਰੀ ਨੇ ਉਸ ਨੂੰ ਕਿਹਾ, “ਠੀਕ ਗੁਰੂ ਜੀ, ਤੂੰ ਸੱਚ ਕਿਹਾ ਕਿ ਉਹ ਇੱਕੋ ਹੈ ਅਤੇ ਉਸ ਦੇ ਇਲਾਵਾ ਹੋਰ ਕੋਈ ਨਹੀਂ ਹੈ।</verse>
				<verse number="33">ਉਸ ਨੂੰ ਸਾਰੇ ਦਿਲ ਨਾਲ, ਸਾਰੀ ਸਮਝ ਨਾਲ ਅਤੇ ਸਾਰੀ ਸ਼ਕਤੀ ਨਾਲ ਪਿਆਰ ਕਰਨਾ ਅਤੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰਨਾ ਸਭ ਹੋਮ-ਬਲੀਆਂ ਅਤੇ ਬਲੀਦਾਨਾਂ ਨਾਲੋਂ ਵਧਕੇ ਹੈ।”</verse>
				<verse number="34">ਜਦੋਂ ਯਿਸੂ ਨੇ ਵੇਖਿਆ ਕਿ ਉਸ ਨੇ ਸਮਝਦਾਰੀ ਨਾਲ ਉੱਤਰ ਦਿੱਤਾ ਤਾਂ ਉਸ ਨੂੰ ਕਿਹਾ, “ਤੂੰ ਪਰਮੇਸ਼ਰ ਦੇ ਰਾਜ ਤੋਂ ਦੂਰ ਨਹੀਂ ਹੈਂ।” ਇਸ ਤੋਂ ਬਾਅਦ ਕਿਸੇ ਨੇ ਉਸ ਨੂੰ ਸਵਾਲ ਕਰਨ ਦਾ ਹੌਸਲਾ ਨਾ ਕੀਤਾ।</verse>
				<verse number="35">ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਕਿਹਾ, “ਸ਼ਾਸਤਰੀ ਕਿਵੇਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?</verse>
				<verse number="36">ਦਾਊਦ ਨੇ ਤਾਂ ਆਪ ਪਵਿੱਤਰ ਆਤਮਾ ਰਾਹੀਂ ਕਿਹਾ: ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ, ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ ।’</verse>
				<verse number="37">ਦਾਊਦ ਆਪ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਪੁੱਤਰ ਕਿਵੇਂ ਹੋਇਆ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੀ ਸੁਣ ਰਹੀ ਸੀ।</verse>
				<verse number="38">ਉਸ ਨੇ ਆਪਣੇ ਉਪਦੇਸ਼ ਵਿੱਚ ਕਿਹਾ, “ਸ਼ਾਸਤਰੀਆਂ ਤੋਂ ਸਚੇਤ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ,</verse>
				<verse number="39">ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ।</verse>
				<verse number="40">ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਇਹ ਵੱਧ ਸਜ਼ਾ ਪਾਉਣਗੇ।”</verse>
				<verse number="41">ਯਿਸੂ ਖਜ਼ਾਨੇ ਦੇ ਸਾਹਮਣੇ ਬੈਠ ਕੇ ਵੇਖਣ ਲੱਗਾ ਕਿ ਲੋਕ ਕਿਸ ਤਰ੍ਹਾਂ ਖਜ਼ਾਨੇ ਵਿੱਚ ਪੈਸੇ ਪਾਉਂਦੇ ਹਨ ਅਤੇ ਬਹੁਤ ਸਾਰੇ ਧਨਵਾਨ ਬਹੁਤਾ ਪਾ ਰਹੇ ਸਨ।</verse>
				<verse number="42">ਇੱਕ ਗਰੀਬ ਵਿਧਵਾ ਨੇ ਵੀ ਆ ਕੇ ਦੋ ਛੋਟੇ ਸਿੱਕੇ ਪਾਏ ਜੋ ਇੱਕ ਪੈਸਾ ਸੀ।</verse>
				<verse number="43">ਤਦ ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਖਜ਼ਾਨੇ ਵਿੱਚ ਪਾਉਣ ਵਾਲੇ ਸਾਰਿਆਂ ਨਾਲੋਂ ਇਸ ਗਰੀਬ ਵਿਧਵਾ ਨੇ ਵੱਧ ਪਾਇਆ।</verse>
				<verse number="44">ਕਿਉਂਕਿ ਸਾਰਿਆਂ ਨੇ ਆਪਣੀ ਬਹੁਤਾਇਤ ਵਿੱਚੋਂ ਪਾਇਆ ਪਰ ਇਸ ਨੇ ਆਪਣੀ ਥੁੜ੍ਹ ਵਿੱਚੋਂ, ਉਹ ਸਭ ਕੁਝ ਜੋ ਉਸ ਦੇ ਕੋਲ ਸੀ ਅਰਥਾਤ ਆਪਣੀ ਸਾਰੀ ਪੂੰਜੀ ਪਾ ਦਿੱਤੀ।”</verse>
			</chapter>
			<chapter number="13">
				<verse number="1">ਜਦੋਂ ਉਹ ਹੈਕਲ ਵਿੱਚੋਂ ਬਾਹਰ ਨਿੱਕਲ ਰਿਹਾ ਸੀ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਵੇਖ, ਕਿਹੋ ਜਿਹੇ ਪੱਥਰ ਅਤੇ ਕਿਹੋ ਜਿਹੀਆਂ ਇਮਾਰਤਾਂ!”</verse>
				<verse number="2">ਤਦ ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਨ੍ਹਾਂ ਵੱਡੀਆਂ ਇਮਾਰਤਾਂ ਨੂੰ ਵੇਖਦਾ ਹੈਂ? ਇੱਥੇ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”</verse>
				<verse number="3">ਜਦੋਂ ਯਿਸੂ ਹੈਕਲ ਦੇ ਸਾਹਮਣੇ ਜ਼ੈਤੂਨ ਦੇ ਪਹਾੜ 'ਤੇ ਬੈਠਾ ਸੀ ਤਾਂ ਪਤਰਸ, ਯਾਕੂਬ, ਯੂਹੰਨਾ ਅਤੇ ਅੰਦ੍ਰਿਯਾਸ ਇਕਾਂਤ ਵਿੱਚ ਉਸ ਨੂੰ ਪੁੱਛਣ ਲੱਗੇ,</verse>
				<verse number="4">“ਸਾਨੂੰ ਦੱਸ ਇਹ ਗੱਲਾਂ ਕਦੋਂ ਹੋਣਗੀਆਂ ਅਤੇ ਜਦੋਂ ਇਹ ਪੂਰੀਆਂ ਹੋਣ ਵਾਲੀਆਂ ਹੋਣਗੀਆਂ ਤਾਂ ਇਨ੍ਹਾਂ ਦਾ ਕੀ ਚਿੰਨ੍ਹ ਹੋਵੇਗਾ?”</verse>
				<verse number="5">ਤਦ ਯਿਸੂ ਉਨ੍ਹਾਂ ਨੂੰ ਦੱਸਣ ਲੱਗਾ, “ਸਾਵਧਾਨ ਰਹੋ! ਕੋਈ ਤੁਹਾਨੂੰ ਭਰਮਾ ਨਾ ਲਵੇ।</verse>
				<verse number="6">ਕਈ ਮੇਰੇ ਨਾਮ ਵਿੱਚ ਇਹ ਕਹਿੰਦੇ ਹੋਏ ਆਉਣਗੇ ਕਿ ਮੈਂ ਉਹੋ ਹਾਂ ਅਤੇ ਬਹੁਤਿਆਂ ਨੂੰ ਭਰਮਾਉਣਗੇ।</verse>
				<verse number="7">ਪਰ ਜਦੋਂ ਤੁਸੀਂ ਲੜਾਈਆਂ ਅਤੇ ਲੜਾਈਆਂ ਦੀ ਚਰਚਾ ਸੁਣੋ ਤਾਂ ਘਬਰਾ ਨਾ ਜਾਣਾ। ਇਨ੍ਹਾਂ ਦਾ ਹੋਣਾ ਜ਼ਰੂਰੀ ਹੈ ਪਰ ਅਜੇ ਅੰਤ ਨਹੀਂ।</verse>
				<verse number="8">ਕਿਉਂਕਿ ਕੌਮ, ਕੌਮ ਦੇ ਵਿਰੁੱਧ ਅਤੇ ਰਾਜ, ਰਾਜ ਦੇ ਵਿਰੁੱਧ ਉੱਠ ਖੜ੍ਹਾ ਹੋਵੇਗਾ, ਥਾਂ-ਥਾਂ 'ਤੇ ਭੁਚਾਲ ਆਉਣਗੇ ਅਤੇ ਕਾਲ ਪੈਣਗੇ; ਇਹ ਗੱਲਾਂ ਪੀੜਾਂ ਦਾ ਅਰੰਭ ਹੈ।</verse>
				<verse number="9">“ਪਰ ਤੁਸੀਂ ਆਪਣੇ ਬਾਰੇ ਸਾਵਧਾਨ ਰਹਿਣਾ। ਉਹ ਤੁਹਾਨੂੰ ਮਹਾਂਸਭਾਵਾਂ ਵਿੱਚ ਸੌਂਪਣਗੇ ਅਤੇ ਤੁਸੀਂ ਸਭਾ-ਘਰਾਂ ਵਿੱਚ ਮਾਰ ਖਾਓਗੇ ਅਤੇ ਮੇਰੇ ਕਾਰਨ ਤੁਸੀਂ ਹਾਕਮਾਂ ਅਤੇ ਰਾਜਿਆਂ ਦੇ ਸਾਹਮਣੇ ਖੜ੍ਹੇ ਕੀਤੇ ਜਾਓਗੇ ਤਾਂਕਿ ਉਨ੍ਹਾਂ ਉੱਤੇ ਗਵਾਹੀ ਹੋਵੇ।</verse>
				<verse number="10">ਪਰ ਪਹਿਲਾਂ ਸਭ ਕੌਮਾਂ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਣਾ ਜ਼ਰੂਰੀ ਹੈ।</verse>
				<verse number="11">ਜਦੋਂ ਉਹ ਤੁਹਾਨੂੰ ਲਿਜਾ ਕੇ ਸੌਂਪਣ ਤਾਂ ਪਹਿਲਾਂ ਹੀ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ, ਪਰ ਉਸ ਸਮੇਂ ਜੋ ਤੁਹਾਨੂੰ ਦੱਸਿਆ ਜਾਵੇ ਉਹੀ ਕਹਿਣਾ, ਕਿਉਂਕਿ ਬੋਲਣ ਵਾਲੇ ਤੁਸੀਂ ਨਹੀਂ ਹੋ ਸਗੋਂ ਪਵਿੱਤਰ ਆਤਮਾ ਹੈ।</verse>
				<verse number="12">“ਭਰਾ, ਭਰਾ ਨੂੰ ਅਤੇ ਪਿਤਾ ਪੁੱਤਰ ਨੂੰ ਮੌਤ ਲਈ ਫੜਵਾਏਗਾ ਅਤੇ ਬੱਚੇ ਮਾਤਾ-ਪਿਤਾ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ ਅਤੇ ਉਨ੍ਹਾਂ ਨੂੰ ਮਰਵਾ ਦੇਣਗੇ।</verse>
				<verse number="13">ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ, ਪਰ ਜਿਹੜਾ ਅੰਤ ਤੱਕ ਸਹੇਗਾ ਉਹੋ ਬਚਾਇਆ ਜਾਵੇਗਾ।</verse>
				<verse number="14">“ਜਦੋਂ ਤੁਸੀਂ ‘ਉਜਾੜਨ ਵਾਲੀ ਉਸ ਘਿਣਾਉਣੀ ਚੀਜ਼’ ਨੂੰ ਉੱਥੇ ਖੜ੍ਹੀ ਵੇਖੋ ਜਿੱਥੇ ਉਸ ਨੂੰ ਨਹੀਂ ਹੋਣਾ ਚਾਹੀਦਾ (ਪੜ੍ਹਨ ਵਾਲਾ ਸਮਝ ਲਵੇ) ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ</verse>
				<verse number="15">ਅਤੇ ਜਿਹੜਾ ਛੱਤ 'ਤੇ ਹੋਵੇ ਉਹ ਹੇਠਾਂ ਨਾ ਆਵੇ ਅਤੇ ਨਾ ਹੀ ਆਪਣੇ ਘਰ ਵਿੱਚੋਂ ਕੁਝ ਲੈਣ ਲਈ ਅੰਦਰ ਜਾਵੇ।</verse>
				<verse number="16">ਜਿਹੜਾ ਖੇਤ ਵਿੱਚ ਹੋਵੇ ਉਹ ਆਪਣਾ ਕੱਪੜਾ ਲੈਣ ਲਈ ਪਿੱਛੇ ਨਾ ਮੁੜੇ।</verse>
				<verse number="17">ਪਰ ਅਫ਼ਸੋਸ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ।</verse>
				<verse number="18">“ਪ੍ਰਾਰਥਨਾ ਕਰੋ ਕਿ ਇਹ ਸਰਦੀਆਂ ਵਿੱਚ ਨਾ ਹੋਵੇ।</verse>
				<verse number="19">ਕਿਉਂਕਿ ਉਨ੍ਹਾਂ ਦਿਨਾਂ ਵਿੱਚ ਅਜਿਹਾ ਕਸ਼ਟ ਹੋਵੇਗਾ ਜੋ ਸ੍ਰਿਸ਼ਟੀ ਦੇ ਅਰੰਭ ਤੋਂ ਜਿਸ ਨੂੰ ਪਰਮੇਸ਼ਰ ਨੇ ਸਿਰਜਿਆ ਹੁਣ ਤੱਕ ਕਦੇ ਨਹੀਂ ਹੋਇਆ ਅਤੇ ਨਾ ਕਦੇ ਹੋਵੇਗਾ।</verse>
				<verse number="20">ਜੇ ਪ੍ਰਭੂ ਉਨ੍ਹਾਂ ਦਿਨਾਂ ਨੂੰ ਨਾ ਘਟਾਉਂਦਾ ਤਾਂ ਕੋਈ ਪ੍ਰਾਣੀ ਨਾ ਬਚਦਾ, ਪਰ ਉਸ ਨੇ ਚੁਣੇ ਹੋਇਆਂ ਦੇ ਕਾਰਨ ਜਿਨ੍ਹਾਂ ਨੂੰ ਉਸ ਨੇ ਚੁਣਿਆ, ਉਨ੍ਹਾਂ ਦਿਨਾਂ ਨੂੰ ਘਟਾ ਦਿੱਤਾ।</verse>
				<verse number="21">“ਉਸ ਸਮੇਂ ਜੇ ਕੋਈ ਤੁਹਾਨੂੰ ਕਹੇ, ‘ਵੇਖੋ, ਮਸੀਹ ਇੱਥੇ ਹੈ’ ਜਾਂ ‘ਵੇਖੋ, ਉੱਥੇ ਹੈ’ ਤਾਂ ਵਿਸ਼ਵਾਸ ਨਾ ਕਰਨਾ।</verse>
				<verse number="22">ਕਿਉਂਕਿ ਝੂਠੇ ਮਸੀਹ ਅਤੇ ਝੂਠੇ ਨਬੀ ਉੱਠ ਖੜ੍ਹੇ ਹੋਣਗੇ ਅਤੇ ਚਿੰਨ੍ਹ ਅਤੇ ਅਚੰਭੇ ਵਿਖਾਉਣਗੇ ਕਿ ਜੇ ਹੋ ਸਕੇ ਤਾਂ ਚੁਣੇ ਹੋਇਆਂ ਨੂੰ ਵੀ ਭੁਲੇਖੇ ਵਿੱਚ ਪਾ ਦੇਣ।</verse>
				<verse number="23">ਪਰ ਤੁਸੀਂ ਸਚੇਤ ਰਹੋ! ਮੈਂ ਤੁਹਾਨੂੰ ਪਹਿਲਾਂ ਹੀ ਸਭ ਕੁਝ ਦੱਸ ਦਿੱਤਾ ਹੈ।</verse>
				<verse number="24">“ਉਨ੍ਹਾਂ ਦਿਨਾਂ ਵਿੱਚ ਉਸ ਕਸ਼ਟ ਤੋਂ ਬਾਅਦ ਸੂਰਜ ਹਨੇਰਾ ਹੋ ਜਾਵੇਗਾ ਅਤੇ ਚੰਦਰਮਾ ਆਪਣਾ ਚਾਨਣ ਨਾ ਦੇਵੇਗਾ,</verse>
				<verse number="25">ਤਾਰੇ ਅਕਾਸ਼ ਤੋਂ ਡਿੱਗ ਪੈਣਗੇ ਅਤੇ ਜਿਹੜੀਆਂ ਸ਼ਕਤੀਆਂ ਅਕਾਸ਼ ਵਿੱਚ ਹਨ ਉਹ ਹਿਲਾਈਆਂ ਜਾਣਗੀਆਂ।</verse>
				<verse number="26">“ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ।</verse>
				<verse number="27">ਉਹ ਸਵਰਗਦੂਤਾਂ ਨੂੰ ਭੇਜੇਗਾ ਅਤੇ ਆਪਣੇ ਚੁਣੇ ਹੋਇਆਂ ਨੂੰ ਧਰਤੀ ਦੇ ਸਿਰੇ ਤੋਂ ਅਕਾਸ਼ ਦੇ ਸਿਰੇ ਤੱਕ, ਚਾਰਾਂ ਦਿਸ਼ਾਵਾਂ ਤੋਂ ਇਕੱਠਾ ਕਰੇਗਾ।</verse>
				<verse number="28">“ਅੰਜੀਰ ਦੇ ਦਰਖ਼ਤ ਦੇ ਦ੍ਰਿਸ਼ਟਾਂਤ ਤੋਂ ਸਿੱਖੋ; ਜਦੋਂ ਉਸ ਦੀ ਟਹਿਣੀ ਨਰਮ ਹੋ ਜਾਂਦੀ ਹੈ ਅਤੇ ਪੱਤੇ ਫੁੱਟਣ ਲੱਗਦੇ ਹਨ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀ ਦੀ ਰੁੱਤ ਨੇੜੇ ਹੈ।</verse>
				<verse number="29">ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਹ ਗੱਲਾਂ ਹੁੰਦੀਆਂ ਵੇਖੋ ਤਾਂ ਜਾਣ ਲਵੋ ਕਿ ਉਹ ਨੇੜੇ ਸਗੋਂ ਬੂਹੇ 'ਤੇ ਹੈ।</verse>
				<verse number="30">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਹੋ ਨਾ ਜਾਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ।</verse>
				<verse number="31">ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।</verse>
				<verse number="32">“ਪਰ ਉਸ ਦਿਨ ਜਾਂ ਉਸ ਸਮੇਂ ਨੂੰ ਕੋਈ ਨਹੀਂ ਜਾਣਦਾ; ਨਾ ਸਵਰਗ ਵਿਚਲੇ ਸਵਰਗਦੂਤ ਅਤੇ ਨਾ ਹੀ ਪੁੱਤਰ, ਪਰ ਕੇਵਲ ਪਿਤਾ।</verse>
				<verse number="33">“ਖ਼ਬਰਦਾਰ, ਜਾਗਦੇ ਰਹੋ ਅਤੇ ਪ੍ਰਾਰਥਨਾ ਕਰਦੇ ਰਹੋ! ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਉਹ ਸਮਾਂ ਕਦੋਂ ਆਵੇਗਾ।</verse>
				<verse number="34">ਜਿਸ ਤਰ੍ਹਾਂ ਇੱਕ ਮਨੁੱਖ ਨੇ ਯਾਤਰਾ ਲਈ ਘਰੋਂ ਨਿੱਕਲਦਿਆਂ ਆਪਣੇ ਦਾਸਾਂ ਨੂੰ ਅਧਿਕਾਰ ਦਿੱਤਾ ਅਤੇ ਹਰੇਕ ਨੂੰ ਉਸ ਦਾ ਕੰਮ ਸੌਂਪਿਆ ਅਤੇ ਉਸ ਨੇ ਦਰਬਾਨ ਨੂੰ ਹੁਕਮ ਦਿੱਤਾ ਕਿ ਉਹ ਜਾਗਦਾ ਰਹੇ,</verse>
				<verse number="35">ਉਸੇ ਤਰ੍ਹਾਂ ਤੁਸੀਂ ਵੀ ਜਾਗਦੇ ਰਹੋ, ਕਿਉਂਕਿ ਤੁਸੀਂ ਨਹੀਂ ਜਾਣਦੇ ਘਰ ਦਾ ਮਾਲਕ ਕਦੋਂ ਆ ਜਾਵੇਗਾ; ਸ਼ਾਮ ਵੇਲੇ ਜਾਂ ਅੱਧੀ ਰਾਤ ਨੂੰ ਜਾਂ ਮੁਰਗੇ ਦੇ ਬਾਂਗ ਦੇਣ ਸਮੇਂ ਜਾਂ ਤੜਕੇ।</verse>
				<verse number="36">ਕਿਤੇ ਅਜਿਹਾ ਨਾ ਹੋਵੇ ਕਿ ਉਹ ਅਚਾਨਕ ਆ ਕੇ ਤੁਹਾਨੂੰ ਸੁੱਤੇ ਹੋਏ ਵੇਖੇ।</verse>
				<verse number="37">ਜੋ ਮੈਂ ਤੁਹਾਨੂੰ ਕਹਿੰਦਾ ਹਾਂ ਉਹ ਸਭ ਨੂੰ ਕਹਿੰਦਾ ਹਾਂ, ‘ਜਾਗਦੇ ਰਹੋ’!”</verse>
			</chapter>
			<chapter number="14">
				<verse number="1">ਹੁਣ ਦੋ ਦਿਨਾਂ ਬਾਅਦ ਪਸਾਹ ਅਤੇ ਅਖ਼ਮੀਰੀ ਰੋਟੀ ਦਾ ਤਿਉਹਾਰ ਸੀ। ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਸ ਤਾਕ ਵਿੱਚ ਸਨ ਕਿ ਉਹ ਯਿਸੂ ਨੂੰ ਕਿਵੇਂ ਧੋਖੇ ਨਾਲ ਫੜ ਕੇ ਮਾਰ ਸੁੱਟਣ।</verse>
				<verse number="2">ਪਰ ਉਨ੍ਹਾਂ ਨੇ ਕਿਹਾ ਕਿ ਤਿਉਹਾਰ 'ਤੇ ਨਹੀਂ, ਕਿਤੇ ਅਜਿਹਾ ਨਾ ਹੋਵੇ ਕਿ ਲੋਕਾਂ ਵਿੱਚ ਦੰਗਾ ਹੋ ਜਾਵੇ।</verse>
				<verse number="3">ਜਦੋਂ ਉਹ ਬੈਤਅਨੀਆ ਵਿੱਚ ਸ਼ਮਊਨ ਕੋੜ੍ਹੀ ਦੇ ਘਰ ਭੋਜਨ ਖਾਣ ਬੈਠਾ ਸੀ ਤਾਂ ਇੱਕ ਔਰਤ ਸੰਗਮਰਮਰ ਦੇ ਬਰਤਨ ਵਿੱਚ ਸ਼ੁੱਧ ਜਟਾਮਾਂਸੀ ਦਾ ਮਹਿੰਗਾ ਅਤਰ ਲੈ ਕੇ ਆਈ ਅਤੇ ਸੰਗਮਰਮਰ ਦੇ ਉਸ ਬਰਤਨ ਨੂੰ ਤੋੜ ਕੇ ਅਤਰ ਉਸ ਦੇ ਸਿਰ ਉੱਤੇ ਡੋਲ੍ਹ ਦਿੱਤਾ।</verse>
				<verse number="4">ਪਰ ਕੁਝ ਲੋਕ ਖਿਝ ਕੇ ਆਪਸ ਵਿੱਚ ਕਹਿਣ ਲੱਗੇ, “ਇਹ ਅਤਰ ਕਿਉਂ ਬਰਬਾਦ ਕੀਤਾ ਗਿਆ?</verse>
				<verse number="5">ਕਿਉਂਕਿ ਇਹ ਅਤਰ ਤਿੰਨ ਸੌ ਤੋਂ ਵੀ ਵੱਧ ਦੀਨਾਰਾਂ ਵਿੱਚ ਵੇਚਿਆ ਅਤੇ ਗਰੀਬਾਂ ਨੂੰ ਦਿੱਤਾ ਜਾ ਸਕਦਾ ਸੀ।” ਇਸ ਲਈ ਉਹ ਔਰਤ ਨੂੰ ਝਿੜਕਣ ਲੱਗੇ।</verse>
				<verse number="6">ਪਰ ਯਿਸੂ ਨੇ ਕਿਹਾ, “ਇਸ ਨੂੰ ਛੱਡ ਦਿਓ; ਕਿਉਂ ਇਸ ਨੂੰ ਪਰੇਸ਼ਾਨ ਕਰਦੇ ਹੋ? ਉਸ ਨੇ ਮੇਰੇ ਨਾਲ ਚੰਗਾ ਵਰਤਾਓ ਕੀਤਾ ਹੈ,</verse>
				<verse number="7">ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ ਅਤੇ ਤੁਸੀਂ ਜਦੋਂ ਚਾਹੋ ਉਨ੍ਹਾਂ ਨਾਲ ਭਲਾਈ ਕਰ ਸਕਦੇ ਹੋ ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।</verse>
				<verse number="8">ਉਹ ਜੋ ਕਰ ਸਕਦੀ ਸੀ ਉਸ ਨੇ ਕੀਤਾ। ਉਸ ਨੇ ਮੇਰੇ ਦਫ਼ਨਾਏ ਜਾਣ ਦੀ ਤਿਆਰੀ ਵਿੱਚ ਪਹਿਲਾਂ ਹੀ ਮੇਰੇ ਸਰੀਰ ਨੂੰ ਅਤਰ ਮਲ ਦਿੱਤਾ।</verse>
				<verse number="9">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਸਾਰੇ ਸੰਸਾਰ ਵਿੱਚ ਜਿੱਥੇ ਵੀ ਇਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ, ਇਹ ਵੀ ਜੋ ਇਸ ਨੇ ਕੀਤਾ ਇਸ ਦੀ ਯਾਦ ਲਈ ਦੱਸਿਆ ਜਾਵੇਗਾ।”</verse>
				<verse number="10">ਤਦ ਯਹੂਦਾ ਇਸਕਰਿਯੋਤੀ, ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਪ੍ਰਧਾਨ ਯਾਜਕਾਂ ਕੋਲ ਗਿਆ ਤਾਂਕਿ ਯਿਸੂ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।</verse>
				<verse number="11">ਉਹ ਇਹ ਸੁਣ ਕੇ ਖੁਸ਼ ਹੋ ਗਏ ਅਤੇ ਉਸ ਨੂੰ ਪੈਸਾ ਦੇਣ ਦਾ ਵਾਇਦਾ ਕੀਤਾ। ਤਦ ਉਹ ਇਸ ਤਾਕ ਵਿੱਚ ਰਹਿਣ ਲੱਗਾ ਕਿ ਕਿਵੇਂ ਮੌਕਾ ਪਾ ਕੇ ਉਸ ਨੂੰ ਫੜਵਾਏ।</verse>
				<verse number="12">ਫਿਰ ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਜਦੋਂ ਪਸਾਹ ਦਾ ਲੇਲਾ ਬਲੀਦਾਨ ਕੀਤਾ ਜਾਂਦਾ ਸੀ, ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਜਾ ਕੇ ਤੇਰੇ ਪਸਾਹ ਖਾਣ ਦੀ ਤਿਆਰੀ ਕਰੀਏ?”</verse>
				<verse number="13">ਤਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ, “ਨਗਰ ਵਿੱਚ ਜਾਓ ਅਤੇ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਮਨੁੱਖ ਮਿਲੇਗਾ। ਉਸ ਦੇ ਪਿੱਛੇ-ਪਿੱਛੇ ਚਲੇ ਜਾਣਾ</verse>
				<verse number="14">ਅਤੇ ਜਿੱਥੇ ਵੀ ਉਹ ਪ੍ਰਵੇਸ਼ ਕਰੇ ਉਸ ਘਰ ਦੇ ਮਾਲਕ ਨੂੰ ਕਹਿਣਾ ਕਿ ਗੁਰੂ ਪੁੱਛਦਾ ਹੈ, ‘ਮਹਿਮਾਨਾਂ ਦਾ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਖਾਵਾਂ’?</verse>
				<verse number="15">ਉਹ ਤੁਹਾਨੂੰ ਇੱਕ ਸਜਿਆ ਸਜਾਇਆ ਅਤੇ ਤਿਆਰ ਕੀਤਾ ਹੋਇਆ ਵੱਡਾ ਚੁਬਾਰਾ ਵਿਖਾਵੇਗਾ; ਉੱਥੇ ਤੁਸੀਂ ਸਾਡੇ ਲਈ ਤਿਆਰੀ ਕਰਨਾ।”</verse>
				<verse number="16">ਤਦ ਚੇਲੇ ਗਏ ਅਤੇ ਨਗਰ ਵਿੱਚ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ ਅਤੇ ਉਨ੍ਹਾਂ ਨੇ ਪਸਾਹ ਤਿਆਰ ਕੀਤਾ।</verse>
				<verse number="17">ਸ਼ਾਮ ਹੋਣ 'ਤੇ ਉਹ ਬਾਰ੍ਹਾਂ ਦੇ ਨਾਲ ਆਇਆ</verse>
				<verse number="18">ਅਤੇ ਜਦੋਂ ਉਹ ਬੈਠੇ ਖਾ ਰਹੇ ਸਨ ਤਾਂ ਯਿਸੂ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਜਿਹੜਾ ਮੇਰੇ ਨਾਲ ਖਾਂਦਾ ਹੈ, ਮੈਨੂੰ ਫੜਵਾਏਗਾ।”</verse>
				<verse number="19">ਉਹ ਉਦਾਸ ਹੋਣ ਅਤੇ ਇੱਕ-ਇੱਕ ਕਰਕੇ ਉਸ ਨੂੰ ਪੁੱਛਣ ਲੱਗੇ, “ਕੀ ਉਹ ਮੈਂ ਹਾਂ?”</verse>
				<verse number="20">ਉਸ ਨੇ ਉਨ੍ਹਾਂ ਨੂੰ ਕਿਹਾ, “ਬਾਰ੍ਹਾਂ ਵਿੱਚੋਂ ਇੱਕ ਜਿਹੜਾ ਮੇਰੇ ਨਾਲ ਕਟੋਰੇ ਵਿੱਚ ਹੱਥ ਡੋਬਦਾ ਹੈ।</verse>
				<verse number="21">ਕਿਉਂਕਿ ਮਨੁੱਖ ਦਾ ਪੁੱਤਰ ਤਾਂ ਜਿਵੇਂ ਉਸ ਦੇ ਵਿਖੇ ਲਿਖਿਆ ਹੈ, ਜਾਂਦਾ ਹੈ ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਮਨੁੱਖ ਦਾ ਪੁੱਤਰ ਫੜਵਾਇਆ ਜਾਂਦਾ ਹੈ। ਉਸ ਮਨੁੱਖ ਦੇ ਲਈ ਚੰਗਾ ਹੁੰਦਾ ਕਿ ਉਹ ਜੰਮਦਾ ਹੀ ਨਾ!”</verse>
				<verse number="22">ਜਦੋਂ ਉਹ ਖਾ ਰਹੇ ਸਨ ਤਾਂ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਨ੍ਹਾਂ ਨੂੰ ਦੇ ਕੇ ਕਿਹਾ, “ਲਓ, ਇਹ ਮੇਰਾ ਸਰੀਰ ਹੈ।”</verse>
				<verse number="23">ਫਿਰ ਉਸ ਨੇ ਪਿਆਲਾ ਲੈ ਕੇ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਦਿੱਤਾ ਤੇ ਸਾਰਿਆਂ ਨੇ ਉਸ ਵਿੱਚੋਂ ਪੀਤਾ</verse>
				<verse number="24">ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, “ਇਹ ਨੇਮ ਦਾ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੇ ਲਈ ਵਹਾਇਆ ਜਾਂਦਾ ਹੈ।</verse>
				<verse number="25">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੈਂ ਉਸ ਦਿਨ ਤੱਕ ਦਾਖਰਸ ਨਾ ਪੀਵਾਂਗਾ ਜਦੋਂ ਤੱਕ ਮੈਂ ਪਰਮੇਸ਼ਰ ਦੇ ਰਾਜ ਵਿੱਚ ਨਵਾਂ ਨਾ ਪੀਵਾਂ।”</verse>
				<verse number="26">ਫਿਰ ਭਜਨ ਗਾਉਣ ਤੋਂ ਬਾਅਦ ਉਹ ਜ਼ੈਤੂਨ ਪਹਾੜ ਵੱਲ ਚਲੇ ਗਏ।</verse>
				<verse number="27">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਠੋਕਰ ਖਾਓਗੇ, ਕਿਉਂਕਿ ਲਿਖਿਆ ਹੈ: ਮੈਂ ਚਰਵਾਹੇ ਨੂੰ ਮਾਰਾਂਗਾ ਅਤੇ ਭੇਡਾਂ ਤਿੱਤਰ-ਬਿੱਤਰ ਹੋ ਜਾਣਗੀਆਂ।</verse>
				<verse number="28">ਪਰ ਜੀ ਉੱਠਣ ਤੋਂ ਬਾਅਦ ਮੈਂ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਵਾਂਗਾ।”</verse>
				<verse number="29">ਪਤਰਸ ਨੇ ਉਸ ਨੂੰ ਕਿਹਾ, “ਭਾਵੇਂ ਸਾਰੇ ਠੋਕਰ ਖਾਣ ਪਰ ਮੈਂ ਨਹੀਂ ਖਾਵਾਂਗਾ।”</verse>
				<verse number="30">ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਅੱਜ ਇਸੇ ਰਾਤ ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।”</verse>
				<verse number="31">ਪਰ ਪਤਰਸ ਨੇ ਜ਼ੋਰ ਦੇ ਕੇ ਕਿਹਾ, “ਜੇ ਮੈਨੂੰ ਤੇਰੇ ਨਾਲ ਮਰਨਾ ਵੀ ਪਵੇ, ਤਾਂ ਵੀ ਮੈਂ ਤੇਰਾ ਇਨਕਾਰ ਨਹੀਂ ਕਰਾਂਗਾ” ਅਤੇ ਬਾਕੀ ਸਾਰੇ ਚੇਲਿਆਂ ਨੇ ਵੀ ਇਸੇ ਤਰ੍ਹਾਂ ਕਿਹਾ।</verse>
				<verse number="32">ਫਿਰ ਉਹ ਗਥਸਮਨੀ ਨਾਮਕ ਇੱਕ ਜਗ੍ਹਾ 'ਤੇ ਆਏ ਅਤੇ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਜਦੋਂ ਤੱਕ ਮੈਂ ਪ੍ਰਾਰਥਨਾ ਕਰਾਂ, ਤੁਸੀਂ ਇੱਥੇ ਬੈਠੋ।”</verse>
				<verse number="33">ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਲਿਆ। ਉਹ ਬਹੁਤ ਪਰੇਸ਼ਾਨ ਅਤੇ ਵਿਆਕੁਲ ਹੋਣ ਲੱਗਾ।</verse>
				<verse number="34">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਮਨ ਬਹੁਤ ਉਦਾਸ ਹੈ, ਐਨਾ ਕਿ ਮਰਨ ਦੇ ਦਰਜੇ ਤੱਕ। ਤੁਸੀਂ ਇੱਥੇ ਠਹਿਰੋ ਅਤੇ ਜਾਗਦੇ ਰਹੋ।”</verse>
				<verse number="35">ਫਿਰ ਉਹ ਥੋੜ੍ਹਾ ਅੱਗੇ ਗਿਆ ਅਤੇ ਜ਼ਮੀਨ 'ਤੇ ਡਿੱਗ ਕੇ ਪ੍ਰਾਰਥਨਾ ਕਰਨ ਲੱਗਾ ਕਿ ਜੇ ਸੰਭਵ ਹੋਵੇ ਤਾਂ ਇਹ ਘੜੀ ਮੇਰੇ ਤੋਂ ਟਲ਼ ਜਾਵੇ।</verse>
				<verse number="36">ਉਸ ਨੇ ਕਿਹਾ, “ਹੇ ਅੱਬਾ, ਹੇ ਪਿਤਾ! ਤੂੰ ਸਭ ਕੁਝ ਕਰ ਸਕਦਾ ਹੈਂ। ਇਹ ਪਿਆਲਾ ਮੇਰੇ ਤੋਂ ਹਟਾ ਲੈ; ਤਾਂ ਵੀ ਉਹ ਨਾ ਹੋਵੇ ਜੋ ਮੈਂ ਚਾਹੁੰਦਾ ਹਾਂ ਸਗੋਂ ਉਹ ਜੋ ਤੂੰ ਚਾਹੁੰਦਾ ਹੈਂ।”</verse>
				<verse number="37">ਫਿਰ ਉਸ ਨੇ ਆ ਕੇ ਉਨ੍ਹਾਂ ਨੂੰ ਸੁੱਤੇ ਹੋਏ ਵੇਖਿਆ ਅਤੇ ਪਤਰਸ ਨੂੰ ਕਿਹਾ, “ਸ਼ਮਊਨ, ਕੀ ਤੂੰ ਸੌਂ ਰਿਹਾ ਹੈਂ? ਤੂੰ ਇੱਕ ਘੜੀ ਵੀ ਨਾ ਜਾਗ ਸਕਿਆ?</verse>
				<verse number="38">ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ; ਆਤਮਾ ਤਾਂ ਤਿਆਰ ਹੈ ਪਰ ਸਰੀਰ ਕਮਜ਼ੋਰ ਹੈ।”</verse>
				<verse number="39">ਉਹ ਫੇਰ ਚਲਾ ਗਿਆ ਅਤੇ ਉਹੀ ਗੱਲ ਕਹਿ ਕੇ ਪ੍ਰਾਰਥਨਾ ਕੀਤੀ।</verse>
				<verse number="40">ਉਸ ਨੇ ਵਾਪਸ ਆ ਕੇ ਉਨ੍ਹਾਂ ਨੂੰ ਫੇਰ ਸੁੱਤੇ ਹੋਏ ਵੇਖਿਆ ਕਿਉਂਕਿ ਉਨ੍ਹਾਂ ਦੀਆਂ ਅੱਖਾਂ ਨੀਂਦ ਕਰਕੇ ਭਾਰੀਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਸ ਨੂੰ ਕੀ ਉੱਤਰ ਦੇਣ।</verse>
				<verse number="41">ਜਦੋਂ ਉਹ ਤੀਜੀ ਵਾਰ ਆਇਆ ਤਾਂ ਉਨ੍ਹਾਂ ਨੂੰ ਕਿਹਾ, “ਹੁਣ ਸੁੱਤੇ ਰਹੋ ਅਤੇ ਅਰਾਮ ਕਰੋ; ਬਹੁਤ ਹੋ ਗਿਆ! ਘੜੀ ਆ ਪਹੁੰਚੀ। ਵੇਖੋ, ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾ ਰਿਹਾ ਹੈ।</verse>
				<verse number="42">ਉੱਠੋ, ਚੱਲੀਏ! ਵੇਖੋ, ਮੈਨੂੰ ਫੜਵਾਉਣ ਵਾਲਾ ਨੇੜੇ ਆ ਪਹੁੰਚਿਆ ਹੈ।”</verse>
				<verse number="43">ਉਹ ਅਜੇ ਬੋਲਦਾ ਹੀ ਸੀ ਕਿ ਯਹੂਦਾ ਜਿਹੜਾ ਬਾਰ੍ਹਾਂ ਵਿੱਚੋਂ ਇੱਕ ਸੀ, ਆ ਪਹੁੰਚਿਆ ਅਤੇ ਪ੍ਰਧਾਨ ਯਾਜਕਾਂ, ਸ਼ਾਸਤਰੀਆਂ ਅਤੇ ਬਜ਼ੁਰਗਾਂ ਦੀ ਭੇਜੀ ਹੋਈ ਇੱਕ ਭੀੜ ਤਲਵਾਰਾਂ ਅਤੇ ਡਾਂਗਾਂ ਫੜੀ ਉਸ ਦੇ ਨਾਲ ਸੀ।</verse>
				<verse number="44">ਉਸ ਨੂੰ ਫੜਵਾਉਣ ਵਾਲੇ ਨੇ ਉਨ੍ਹਾਂ ਨੂੰ ਇਹ ਸੰਕੇਤ ਦਿੱਤਾ ਸੀ, “ਜਿਸ ਨੂੰ ਮੈਂ ਚੁੰਮਾਂ ਉਹੋ ਹੈ; ਉਸ ਨੂੰ ਫੜ ਲੈਣਾ ਅਤੇ ਸਾਵਧਾਨੀ ਨਾਲ ਲੈ ਜਾਣਾ।”</verse>
				<verse number="45">ਜਦੋਂ ਉਹ ਆਇਆ ਤਾਂ ਉਸ ਨੇ ਤੁਰੰਤ ਯਿਸੂ ਕੋਲ ਜਾ ਕੇ ਕਿਹਾ, “ਹੇ ਰੱਬੀ!” ਅਤੇ ਉਸ ਨੂੰ ਚੁੰਮਿਆ।</verse>
				<verse number="46">ਤਦ ਉਨ੍ਹਾਂ ਨੇ ਯਿਸੂ ਉੱਤੇ ਹੱਥ ਪਾਏ ਅਤੇ ਉਸ ਨੂੰ ਫੜ ਲਿਆ।</verse>
				<verse number="47">ਪਰ ਕੋਲ ਖੜ੍ਹਿਆਂ ਵਿੱਚੋਂ ਇੱਕ ਨੇ ਤਲਵਾਰ ਕੱਢ ਕੇ ਮਹਾਂਯਾਜਕ ਦੇ ਸੇਵਕ ਉੱਤੇ ਚਲਾਈ ਅਤੇ ਉਸ ਦਾ ਕੰਨ ਲਾਹ ਦਿੱਤਾ।</verse>
				<verse number="48">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਮੈਨੂੰ ਡਾਕੂ ਸਮਝ ਕੇ ਤਲਵਾਰਾਂ ਅਤੇ ਡਾਂਗਾਂ ਲੈ ਕੇ ਨਿੱਕਲੇ ਹੋ?</verse>
				<verse number="49">ਮੈਂ ਹੈਕਲ ਵਿੱਚ ਉਪਦੇਸ਼ ਦਿੰਦਿਆਂ ਹਰ ਰੋਜ਼ ਤੁਹਾਡੇ ਨਾਲ ਸੀ ਅਤੇ ਤੁਸੀਂ ਮੈਨੂੰ ਨਾ ਫੜਿਆ, ਪਰ ਇਹ ਇਸ ਲਈ ਹੋਇਆ ਕਿ ਲਿਖਤਾਂ ਪੂਰੀਆਂ ਹੋਣ।”</verse>
				<verse number="50">ਅਤੇ ਸਭ ਚੇਲੇ ਉਸ ਨੂੰ ਛੱਡ ਕੇ ਭੱਜ ਗਏ।</verse>
				<verse number="51">ਇੱਕ ਨੌਜਵਾਨ ਆਪਣੇ ਨੰਗੇ ਸਰੀਰ ਉੱਤੇ ਕੱਪੜਾ ਲਪੇਟੇ ਹੋਏ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ ਅਤੇ ਉਨ੍ਹਾਂ ਉਸ ਨੂੰ ਫੜ ਲਿਆ।</verse>
				<verse number="52">ਪਰ ਉਹ ਕੱਪੜਾ ਛੱਡ ਕੇ ਨੰਗਾ ਹੀ ਭੱਜ ਗਿਆ।</verse>
				<verse number="53">ਉਹ ਯਿਸੂ ਨੂੰ ਮਹਾਂਯਾਜਕ ਕੋਲ ਲੈ ਗਏ ਅਤੇ ਸਾਰੇ ਪ੍ਰਧਾਨ ਯਾਜਕ, ਬਜ਼ੁਰਗ ਅਤੇ ਸ਼ਾਸਤਰੀ ਇਕੱਠੇ ਹੋਏ।</verse>
				<verse number="54">ਪਤਰਸ ਕੁਝ ਦੂਰੀ 'ਤੇ ਉਸ ਦੇ ਪਿੱਛੇ-ਪਿੱਛੇ ਮਹਾਂਯਾਜਕ ਦੇ ਵਿਹੜੇ ਦੇ ਅੰਦਰ ਤੱਕ ਆਇਆ ਅਤੇ ਪਹਿਰੇਦਾਰਾਂ ਨਾਲ ਬੈਠ ਕੇ ਅੱਗ ਸੇਕਣ ਲੱਗਾ।</verse>
				<verse number="55">ਹੁਣ ਮਹਾਂਯਾਜਕ ਅਤੇ ਸਾਰੀ ਮਹਾਂਸਭਾ ਯਿਸੂ ਨੂੰ ਜਾਨੋਂ ਮਾਰਨ ਲਈ ਉਸ ਦੇ ਵਿਰੁੱਧ ਗਵਾਹੀ ਲੱਭਣ ਲੱਗੀ ਪਰ ਉਨ੍ਹਾਂ ਨੂੰ ਨਾ ਮਿਲੀ,</verse>
				<verse number="56">ਕਿਉਂਕਿ ਕਈ ਉਸ ਦੇ ਵਿਰੁੱਧ ਝੂਠੀਆਂ ਗਵਾਹੀਆਂ ਦੇ ਰਹੇ ਸਨ ਪਰ ਉਹ ਗਵਾਹੀਆਂ ਮੇਲ ਨਹੀਂ ਖਾ ਰਹੀਆਂ ਸਨ।</verse>
				<verse number="57">ਤਦ ਕੁਝ ਲੋਕ ਖੜ੍ਹੇ ਹੋ ਕੇ ਉਸ ਦੇ ਵਿਰੁੱਧ ਇਹ ਝੂਠੀ ਗਵਾਹੀ ਦੇ ਰਹੇ ਸਨ</verse>
				<verse number="58">ਕਿ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ, “ਮੈਂ ਹੱਥਾਂ ਨਾਲ ਬਣਾਈ ਇਸ ਹੈਕਲ ਨੂੰ ਢਾਹ ਦਿਆਂਗਾ ਅਤੇ ਤਿੰਨਾਂ ਦਿਨਾਂ ਵਿੱਚ ਹੋਰ ਬਣਾ ਦਿਆਂਗਾ ਜੋ ਹੱਥਾਂ ਦੀ ਬਣਾਈ ਨਹੀਂ ਹੋਵੇਗੀ।”</verse>
				<verse number="59">ਪਰ ਉਨ੍ਹਾਂ ਦੀ ਇਹ ਗਵਾਹੀ ਵੀ ਮੇਲ ਨਹੀਂ ਖਾਂਦੀ ਸੀ।</verse>
				<verse number="60">ਤਦ ਮਹਾਂਯਾਜਕ ਨੇ ਵਿਚਕਾਰ ਖੜ੍ਹੇ ਹੋ ਕੇ ਯਿਸੂ ਨੂੰ ਪੁੱਛਿਆ, “ਤੂੰ ਕੋਈ ਉੱਤਰ ਨਹੀਂ ਦਿੰਦਾ? ਇਹ ਤੇਰੇ ਵਿਰੁੱਧ ਕੀ ਗਵਾਹੀ ਦਿੰਦੇ ਹਨ?”</verse>
				<verse number="61">ਪਰ ਉਹ ਚੁੱਪ ਹੀ ਰਿਹਾ ਅਤੇ ਕੋਈ ਉੱਤਰ ਨਾ ਦਿੱਤਾ। ਮਹਾਂਯਾਜਕ ਨੇ ਉਸ ਨੂੰ ਫੇਰ ਪੁੱਛਿਆ, “ਕੀ ਤੂੰ ਪਰਮਧੰਨ ਦਾ ਪੁੱਤਰ ਮਸੀਹ ਹੈਂ?”</verse>
				<verse number="62">ਯਿਸੂ ਨੇ ਉੱਤਰ ਦਿੱਤਾ, “ਮੈਂ ਹਾਂ! ਅਤੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਸਰਬ-ਸ਼ਕਤੀਮਾਨ ਦੇ ਸੱਜੇ ਹੱਥ ਬੈਠਾ ਅਤੇ ਅਕਾਸ਼ ਦੇ ਬੱਦਲਾਂ ਨਾਲ ਆਉਂਦਾ ਵੇਖੋਗੇ।”</verse>
				<verse number="63">ਤਦ ਮਹਾਂਯਾਜਕ ਨੇ ਆਪਣੇ ਕੱਪੜੇ ਪਾੜ ਕੇ ਕਿਹਾ, “ਹੁਣ ਸਾਨੂੰ ਹੋਰ ਗਵਾਹਾਂ ਦੀ ਕੀ ਜ਼ਰੂਰਤ ਹੈ?</verse>
				<verse number="64">ਤੁਸੀਂ ਇਹ ਪਰਮੇਸ਼ਰ ਦੀ ਨਿੰਦਾ ਸੁਣੀ! ਤੁਸੀਂ ਕੀ ਸੋਚਦੇ ਹੋ?” ਉਨ੍ਹਾਂ ਸਾਰਿਆਂ ਨੇ ਉਸ ਨੂੰ ਮੌਤ ਦੀ ਸਜ਼ਾ ਦੇ ਯੋਗ ਠਹਿਰਾਇਆ।</verse>
				<verse number="65">ਤਦ ਕੁਝ ਉਸ 'ਤੇ ਥੁੱਕਣ ਅਤੇ ਉਸ ਦਾ ਮੂੰਹ ਢੱਕ ਕੇ ਉਸ ਨੂੰ ਮੁੱਕੇ ਮਾਰਨ ਲੱਗੇ ਅਤੇ ਕਿਹਾ, “ਭਵਿੱਖਬਾਣੀ ਕਰ!” ਅਤੇ ਪਹਿਰੇਦਾਰਾਂ ਨੇ ਉਸ ਨੂੰ ਫੜ ਕੇ ਚਪੇੜਾਂ ਮਾਰੀਆਂ।</verse>
				<verse number="66">ਜਦੋਂ ਪਤਰਸ ਹੇਠਾਂ ਵਿਹੜੇ ਵਿੱਚ ਸੀ ਤਾਂ ਮਹਾਂਯਾਜਕ ਦੀਆਂ ਦਾਸੀਆਂ ਵਿੱਚੋਂ ਇੱਕ ਆਈ</verse>
				<verse number="67">ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ ਤੇ ਉਸ ਨੂੰ ਪਛਾਣ ਕੇ ਕਿਹਾ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ!”</verse>
				<verse number="68">ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ, “ਮੈਂ ਨਹੀਂ ਜਾਣਦਾ ਅਤੇ ਨਾ ਹੀ ਮੈਨੂੰ ਸਮਝ ਆਉਂਦਾ ਹੈ ਕਿ ਤੂੰ ਕੀ ਕਹਿੰਦੀ ਹੈਂ।” ਫਿਰ ਉਹ ਬਾਹਰ ਡਿਓੜ੍ਹੀ ਵਿੱਚ ਚਲਾ ਗਿਆ ਅਤੇ ਮੁਰਗੇ ਨੇ ਬਾਂਗ ਦਿੱਤੀ।</verse>
				<verse number="69">ਤਦ ਉਹ ਦਾਸੀ ਉਸ ਨੂੰ ਫਿਰ ਵੇਖ ਕੇ ਕੋਲ ਖੜ੍ਹੇ ਲੋਕਾਂ ਨੂੰ ਫੇਰ ਕਹਿਣ ਲੱਗੀ, “ਇਹ ਉਨ੍ਹਾਂ ਵਿੱਚੋਂ ਹੀ ਹੈ।”</verse>
				<verse number="70">ਪਰ ਉਸ ਨੇ ਫੇਰ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਕੋਲ ਖੜ੍ਹੇ ਲੋਕ ਫੇਰ ਪਤਰਸ ਨੂੰ ਕਹਿਣ ਲੱਗੇ, “ਸੱਚਮੁੱਚ ਤੂੰ ਉਨ੍ਹਾਂ ਵਿੱਚੋਂ ਹੈਂ, ਕਿਉਂਕਿ ਤੂੰ ਵੀ ਗਲੀਲੀ ਹੈਂ ।”</verse>
				<verse number="71">ਤਦ ਉਹ ਸਰਾਪ ਦੇਣ ਅਤੇ ਸੌਂਹ ਖਾਣ ਲੱਗਾ, “ਜਿਸ ਮਨੁੱਖ ਦੀ ਗੱਲ ਤੁਸੀਂ ਕਰਦੇ ਹੋ, ਮੈਂ ਉਸ ਨੂੰ ਜਾਣਦਾ ਵੀ ਨਹੀਂ।”</verse>
				<verse number="72">ਉਸੇ ਵੇਲੇ ਮੁਰਗੇ ਨੇ ਦੂਜੀ ਵਾਰ ਬਾਂਗ ਦਿੱਤੀ; ਤਦ ਪਤਰਸ ਨੂੰ ਉਹ ਗੱਲ ਯਾਦ ਆਈ ਜੋ ਯਿਸੂ ਨੇ ਉਸ ਨੂੰ ਕਹੀ ਸੀ, “ਮੁਰਗੇ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤਿੰਨ ਵਾਰ ਤੂੰ ਮੇਰਾ ਇਨਕਾਰ ਕਰੇਂਗਾ।” ਤਦ ਪਤਰਸ ਭੁੱਬਾਂ ਮਾਰ ਕੇ ਰੋਣ ਲੱਗਾ।</verse>
			</chapter>
			<chapter number="15">
				<verse number="1">ਤੜਕੇ ਹੀ ਪ੍ਰਧਾਨ ਯਾਜਕਾਂ ਨੇ ਬਜ਼ੁਰਗਾਂ ਅਤੇ ਸ਼ਾਸਤਰੀਆਂ ਸਮੇਤ ਸਾਰੀ ਮਹਾਂਸਭਾ ਨਾਲ ਸਲਾਹ ਕਰਕੇ ਯਿਸੂ ਨੂੰ ਬੰਨ੍ਹਿਆ ਅਤੇ ਲਿਜਾ ਕੇ ਪਿਲਾਤੁਸ ਨੂੰ ਸੌਂਪ ਦਿੱਤਾ।</verse>
				<verse number="2">ਪਿਲਾਤੁਸ ਨੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਉੱਤਰ ਦਿੱਤਾ, “ਤੂੰ ਆਪੇ ਕਹਿ ਦਿੱਤਾ ਹੈ।”</verse>
				<verse number="3">ਤਦ ਪ੍ਰਧਾਨ ਯਾਜਕ ਉਸ ਉੱਤੇ ਬਹੁਤ ਸਾਰੇ ਦੋਸ਼ ਲਾਉਣ ਲੱਗੇ।</verse>
				<verse number="4">ਪਿਲਾਤੁਸ ਨੇ ਫੇਰ ਉਸ ਨੂੰ ਪੁੱਛਿਆ, “ਤੂੰ ਕੋਈ ਉੱਤਰ ਨਹੀਂ ਦਿੰਦਾ? ਵੇਖ, ਉਹ ਤੇਰੇ ਉੱਤੇ ਕਿੰਨੇ ਦੋਸ਼ ਲਾਉਂਦੇ ਹਨ!”</verse>
				<verse number="5">ਪਰ ਯਿਸੂ ਨੇ ਹੋਰ ਕੋਈ ਉੱਤਰ ਨਾ ਦਿੱਤਾ, ਜਿਸ ਕਰਕੇ ਪਿਲਾਤੁਸ ਹੈਰਾਨ ਸੀ।</verse>
				<verse number="6">ਤਿਉਹਾਰ 'ਤੇ ਉਹ ਉਨ੍ਹਾਂ ਲਈ ਇੱਕ ਕੈਦੀ ਨੂੰ, ਜਿਸ ਲਈ ਉਹ ਬੇਨਤੀ ਕਰਦੇ ਸਨ, ਰਿਹਾਅ ਕਰਦਾ ਹੁੰਦਾ ਸੀ।</verse>
				<verse number="7">ਉਸ ਸਮੇਂ ਬਰੱਬਾਸ ਨਾਮਕ ਇੱਕ ਮਨੁੱਖ ਉਨ੍ਹਾਂ ਵਿਦਰੋਹੀਆਂ ਦੇ ਨਾਲ ਕੈਦ ਸੀ ਜਿਨ੍ਹਾਂ ਨੇ ਵਿਦਰੋਹ ਦੌਰਾਨ ਹੱਤਿਆ ਕੀਤੀ ਸੀ।</verse>
				<verse number="8">ਭੀੜ ਉੱਪਰ ਜਾ ਕੇ ਪਿਲਾਤੁਸ ਤੋਂ ਮੰਗ ਕਰਨ ਲੱਗੀ ਕਿ ਜਿਸ ਤਰ੍ਹਾਂ ਤੂੰ ਸਾਡੇ ਲਈ ਕਰਦਾ ਆਇਆ ਹੈਂ, ਉਸੇ ਤਰ੍ਹਾਂ ਕਰ।</verse>
				<verse number="9">ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦਿਆਂ?”</verse>
				<verse number="10">ਕਿਉਂਕਿ ਉਹ ਜਾਣਦਾ ਸੀ ਕਿ ਪ੍ਰਧਾਨ ਯਾਜਕਾਂ ਨੇ ਉਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ।</verse>
				<verse number="11">ਪਰ ਪ੍ਰਧਾਨ ਯਾਜਕਾਂ ਨੇ ਭੀੜ ਨੂੰ ਉਕਸਾਇਆ ਕਿ ਉਹ ਬਰੱਬਾਸ ਨੂੰ ਉਨ੍ਹਾਂ ਲਈ ਰਿਹਾਅ ਕਰ ਦੇਵੇ।</verse>
				<verse number="12">ਪਰ ਪਿਲਾਤੁਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, “ਤਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ, ਉਸ ਨਾਲ ਮੈਂ ਕੀ ਕਰਾਂ?”</verse>
				<verse number="13">ਤਾਂ ਉਹ ਫੇਰ ਚਿੱਲਾਉਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ!”</verse>
				<verse number="14">ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕਿਉਂ! ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ!”</verse>
				<verse number="15">ਤਦ ਪਿਲਾਤੁਸ ਨੇ ਭੀੜ ਨੂੰ ਸੰਤੁਸ਼ਟ ਕਰਨ ਦੀ ਇੱਛਾ ਨਾਲ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।</verse>
				<verse number="16">ਫਿਰ ਸਿਪਾਹੀ ਉਸ ਨੂੰ ਵਿਹੜੇ ਵਿੱਚ ਲੈ ਗਏ ਜਿਹੜਾ ਰਾਜਭਵਨ ਹੈ ਅਤੇ ਉਨ੍ਹਾਂ ਨੇ ਸੈਨਾ ਦੇ ਸਾਰੇ ਦਲ ਨੂੰ ਇਕੱਠਾ ਕਰ ਲਿਆ।</verse>
				<verse number="17">ਫਿਰ ਉਨ੍ਹਾਂ ਨੇ ਉਸ ਨੂੰ ਬੈਂਗਣੀ ਵਸਤਰ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ</verse>
				<verse number="18">ਅਤੇ ਉਸ ਨੂੰ ਸਲਾਮ ਕਰਕੇ ਕਹਿਣ ਲੱਗੇ, “ਹੇ ਯਹੂਦੀਆਂ ਦੇ ਰਾਜਾ, ਤੇਰੀ ਜੈ ਹੋ!”</verse>
				<verse number="19">ਉਹ ਉਸ ਦੇ ਸਿਰ 'ਤੇ ਕਾਨਾ ਮਾਰਦੇ, ਉਸ 'ਤੇ ਥੁੱਕਦੇ ਅਤੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਰਹੇ।</verse>
				<verse number="20">ਜਦੋਂ ਉਹ ਉਸ ਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਸ ਤੋਂ ਬੈਂਗਣੀ ਵਸਤਰ ਉਤਾਰ ਲਿਆ ਅਤੇ ਉਸ ਦੇ ਵਸਤਰ ਉਸ ਨੂੰ ਪਹਿਨਾ ਦਿੱਤੇ। ਫਿਰ ਉਹ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਬਾਹਰ ਲੈ ਗਏ।</verse>
				<verse number="21">ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘ ਰਿਹਾ ਸੀ ਵਗਾਰੇ ਫੜਿਆ ਕਿ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ।</verse>
				<verse number="22">ਫਿਰ ਉਹ ਯਿਸੂ ਨੂੰ ਗਲਗਥਾ ਨਾਮਕ ਥਾਂ 'ਤੇ ਲਿਆਏ ਜਿਸ ਦਾ ਅਰਥ ਹੈ “ਖੋਪੜੀ ਦਾ ਥਾਂ”।</verse>
				<verse number="23">ਉਨ੍ਹਾਂ ਨੇ ਉਸ ਨੂੰ ਗੰਧਰਸ ਮਿਲਿਆ ਦਾਖਰਸ ਦੇਣਾ ਚਾਹਿਆ ਪਰ ਉਸ ਨੇ ਨਾ ਲਿਆ।</verse>
				<verse number="24">ਫਿਰ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਅਤੇ ਪਰਚੀ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ ਕਿ ਕੌਣ ਕਿਹੜਾ ਲਵੇ।</verse>
				<verse number="25">ਜਦੋਂ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾਇਆ ਤਾਂ ਇਹ ਸਵੇਰ ਦੇ ਨੌਂ ਵਜੇ ਦਾ ਸਮਾਂ ਸੀ।</verse>
				<verse number="26">ਉਸ ਦੀ ਦੋਸ਼-ਪੱਤਰੀ 'ਤੇ ਲਿਖਿਆ ਹੋਇਆ ਸੀ: “ਯਹੂਦੀਆਂ ਦਾ ਰਾਜਾ!”</verse>
				<verse number="27">ਉਨ੍ਹਾਂ ਨੇ ਉਸ ਨਾਲ ਦੋ ਡਾਕੂਆਂ ਨੂੰ ਵੀ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਇੱਕ ਨੂੰ ਖੱਬੇ ਪਾਸੇ।</verse>
				<verse number="28">[ਇਸ ਤਰ੍ਹਾਂ ਇਹ ਲਿਖਤ ਪੂਰੀ ਹੋਈ ਕਿ ਉਹ ਅਪਰਾਧੀਆਂ ਨਾਲ ਗਿਣਿਆ ਗਿਆ।]</verse>
				<verse number="29">ਕੋਲੋਂ ਲੰਘਣ ਵਾਲੇ ਸਿਰ ਹਿਲਾ ਕੇ ਉਸ ਦੀ ਨਿੰਦਾ ਕਰਦੇ ਹੋਏ ਕਹਿਣ ਲੱਗੇ, “ਵਾਹ! ਹੈਕਲ ਨੂੰ ਢਾਹੁਣ ਅਤੇ ਤਿੰਨਾਂ ਦਿਨਾਂ ਵਿੱਚ ਬਣਾਉਣ ਵਾਲਿਆ,</verse>
				<verse number="30">ਸਲੀਬ ਤੋਂ ਹੇਠਾਂ ਉੱਤਰ ਕੇ ਆਪਣੇ ਆਪ ਨੂੰ ਬਚਾ।”</verse>
				<verse number="31">ਇਸੇ ਤਰ੍ਹਾਂ ਪ੍ਰਧਾਨ ਯਾਜਕਾਂ ਨੇ ਵੀ ਸ਼ਾਸਤਰੀਆਂ ਨਾਲ ਮਿਲ ਕੇ ਮਖੌਲ ਕੀਤਾ ਅਤੇ ਕਿਹਾ, “ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ!</verse>
				<verse number="32">ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬ ਤੋਂ ਹੇਠਾਂ ਉੱਤਰ ਆਵੇ ਤਾਂਕਿ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ!” ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ ਉਹ ਵੀ ਉਸ ਨੂੰ ਤਾਅਨੇ ਮਾਰ ਰਹੇ ਸਨ।</verse>
				<verse number="33">ਇਹ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ</verse>
				<verse number="34">ਅਤੇ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?”</verse>
				<verse number="35">ਤਦ ਕੋਲ ਖੜ੍ਹੇ ਕੁਝ ਲੋਕ ਇਹ ਸੁਣ ਕੇ ਕਹਿਣ ਲੱਗੇ, “ਵੇਖੋ! ਇਹ ਏਲੀਯਾਹ ਨੂੰ ਬੁਲਾਉਂਦਾ ਹੈ।”</verse>
				<verse number="36">ਪਰ ਕਿਸੇ ਨੇ ਦੌੜ ਕੇ ਇੱਕ ਸਪੰਜ ਸਿਰਕੇ ਵਿੱਚ ਡੁਬੋਇਆ ਅਤੇ ਕਾਨੇ 'ਤੇ ਰੱਖ ਕੇ ਉਸ ਨੂੰ ਪੀਣ ਲਈ ਦਿੱਤਾ ਅਤੇ ਕਿਹਾ, “ਰਹਿਣ ਦਿਓ, ਵੇਖਦੇ ਹਾਂ ਭਲਾ ਏਲੀਯਾਹ ਉਸ ਨੂੰ ਹੇਠਾਂ ਉਤਾਰਨ ਲਈ ਆਉਂਦਾ ਹੈ।”</verse>
				<verse number="37">ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤਾ।</verse>
				<verse number="38">ਤਦ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ।</verse>
				<verse number="39">ਜਦੋਂ ਸੂਬੇਦਾਰ ਨੇ ਜੋ ਯਿਸੂ ਦੇ ਸਾਹਮਣੇ ਖੜ੍ਹਾ ਸੀ, ਉਸ ਨੂੰ ਇਸ ਤਰ੍ਹਾਂ ਪ੍ਰਾਣ ਤਿਆਗਦੇ ਵੇਖਿਆ ਤਾਂ ਕਿਹਾ, “ਇਹ ਮਨੁੱਖ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”</verse>
				<verse number="40">ਕੁਝ ਔਰਤਾਂ ਵੀ ਦੂਰੋਂ ਵੇਖ ਰਹੀਆਂ ਸਨ ਜਿਨ੍ਹਾਂ ਵਿੱਚ ਮਰਿਯਮ ਮਗਦਲੀਨੀ, ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸਨ।</verse>
				<verse number="41">ਜਦੋਂ ਉਹ ਗਲੀਲ ਵਿੱਚ ਸੀ ਤਾਂ ਇਹ ਉਸ ਦੇ ਪਿੱਛੇ ਚੱਲਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਸਨ ਅਤੇ ਹੋਰ ਵੀ ਕਈ ਸਨ ਜੋ ਉਸ ਦੇ ਨਾਲ ਯਰੂਸ਼ਲਮ ਆਈਆਂ ਸਨ।</verse>
				<verse number="42">ਜਦੋਂ ਸ਼ਾਮ ਹੋਈ, ਇਸ ਲਈ ਜੋ ਇਹ ਤਿਆਰੀ ਦਾ ਅਰਥਾਤ ਸਬਤ ਤੋਂ ਪਹਿਲਾਂ ਦਾ ਦਿਨ ਸੀ</verse>
				<verse number="43">ਤਾਂ ਅਰਿਮਥੇਆ ਦਾ ਯੂਸੁਫ਼ ਜਿਹੜਾ ਮਹਾਂਸਭਾ ਦਾ ਇੱਕ ਆਦਰਯੋਗ ਮੈਂਬਰ ਸੀ ਅਤੇ ਆਪ ਵੀ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਸੀ, ਆਇਆ ਅਤੇ ਦਲੇਰੀ ਨਾਲ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ।</verse>
				<verse number="44">ਪਿਲਾਤੁਸ ਹੈਰਾਨ ਸੀ ਕਿ ਉਹ ਐਨੀ ਛੇਤੀ ਮਰ ਗਿਆ! ਤਦ ਉਸ ਨੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ, “ਕੀ ਉਸ ਨੂੰ ਮਰੇ ਦੇਰ ਹੋ ਗਈ ਹੈ?”</verse>
				<verse number="45">ਸੂਬੇਦਾਰ ਤੋਂ ਜਾਣਕਾਰੀ ਲੈ ਕੇ ਉਸ ਨੇ ਲਾਸ਼ ਯੂਸੁਫ਼ ਨੂੰ ਸੌਂਪ ਦਿੱਤੀ।</verse>
				<verse number="46">ਫਿਰ ਯੂਸੁਫ਼ ਨੇ ਇੱਕ ਸੂਤੀ ਕੱਪੜਾ ਖਰੀਦਿਆ ਅਤੇ ਲਾਸ਼ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ ਤੇ ਇੱਕ ਕਬਰ ਵਿੱਚ ਰੱਖ ਦਿੱਤਾ ਜੋ ਚਟਾਨ ਵਿੱਚ ਖੋਦੀ ਗਈ ਸੀ ਅਤੇ ਕਬਰ ਦੇ ਮੂੰਹ 'ਤੇ ਇੱਕ ਪੱਥਰ ਰੇੜ੍ਹ ਦਿੱਤਾ।</verse>
				<verse number="47">ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਵੇਖ ਰਹੀਆਂ ਸਨ ਕਿ ਉਸ ਨੂੰ ਕਿੱਥੇ ਰੱਖਿਆ ਜਾ ਰਿਹਾ ਹੈ।</verse>
			</chapter>
			<chapter number="16">
				<verse number="1">ਸਬਤ ਦਾ ਦਿਨ ਬੀਤਣ ਤੋਂ ਬਾਅਦ, ਮਰਿਯਮ ਮਗਦਲੀਨੀ, ਯਾਕੂਬ ਦੀ ਮਾਤਾ ਮਰਿਯਮ ਅਤੇ ਸਲੋਮੀ ਨੇ ਖੁਸ਼ਬੂਦਾਰ ਮਸਾਲੇ ਖਰੀਦੇ ਕਿ ਜਾ ਕੇ ਉਸ ਦੇ ਸਰੀਰ 'ਤੇ ਮਲਣ।</verse>
				<verse number="2">ਹਫ਼ਤੇ ਦੇ ਪਹਿਲੇ ਦਿਨ ਤੜਕੇ ਸੂਰਜ ਚੜ੍ਹਦਿਆਂ ਹੀ ਉਹ ਕਬਰ 'ਤੇ ਆਈਆਂ।</verse>
				<verse number="3">ਉਹ ਆਪਸ ਵਿੱਚ ਕਹਿ ਰਹੀਆਂ ਸਨ, “ਸਾਡੇ ਲਈ ਕਬਰ ਦੇ ਮੂੰਹ ਤੋਂ ਪੱਥਰ ਕੌਣ ਰੇੜ੍ਹੇਗਾ?”</verse>
				<verse number="4">ਪਰ ਜਦੋਂ ਉਨ੍ਹਾਂ ਨੇ ਅੱਖਾਂ ਉਤਾਂਹ ਚੁੱਕੀਆਂ ਤਾਂ ਵੇਖਿਆ ਕਿ ਪੱਥਰ ਰਿੜ੍ਹਿਆ ਹੋਇਆ ਹੈ ਜਦਕਿ ਉਹ ਬਹੁਤ ਵੱਡਾ ਸੀ।</verse>
				<verse number="5">ਫਿਰ ਉਨ੍ਹਾਂ ਕਬਰ ਦੇ ਅੰਦਰ ਜਾ ਕੇ ਇੱਕ ਨੌਜਵਾਨ ਨੂੰ ਸਫ਼ੇਦ ਚੋਗਾ ਪਹਿਨੇ ਸੱਜੇ ਪਾਸੇ ਬੈਠੇ ਵੇਖਿਆ ਅਤੇ ਉਹ ਬਹੁਤ ਹੈਰਾਨ ਹੋਈਆਂ।</verse>
				<verse number="6">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਹੈਰਾਨ ਨਾ ਹੋਵੋ। ਤੁਸੀਂ ਸਲੀਬ 'ਤੇ ਚੜ੍ਹਾਏ ਗਏ ਯਿਸੂ ਨਾਸਰੀ ਨੂੰ ਲੱਭਦੀਆਂ ਹੋ; ਉਹ ਜੀ ਉੱਠਿਆ ਹੈ, ਉਹ ਇੱਥੇ ਨਹੀਂ ਹੈ। ਵੇਖੋ ਉਹ ਥਾਂ ਜਿੱਥੇ ਉਨ੍ਹਾਂ ਨੇ ਉਸ ਨੂੰ ਰੱਖਿਆ ਸੀ।</verse>
				<verse number="7">ਇਸ ਲਈ ਜਾਓ, ਉਸ ਦੇ ਚੇਲਿਆਂ ਅਤੇ ਪਤਰਸ ਨੂੰ ਦੱਸੋ ਕਿ ਉਹ ਤੁਹਾਡੇ ਤੋਂ ਪਹਿਲਾਂ ਗਲੀਲ ਨੂੰ ਜਾਂਦਾ ਹੈ; ਤੁਸੀਂ ਉਸ ਨੂੰ ਉੱਥੇ ਮਿਲੋਗੇ, ਜਿਵੇਂ ਉਸ ਨੇ ਤੁਹਾਨੂੰ ਕਿਹਾ ਸੀ।”</verse>
				<verse number="8">ਤਦ ਉਹ ਕਬਰ ਤੋਂ ਬਾਹਰ ਨਿੱਕਲ ਕੇ ਦੌੜੀਆਂ ਕਿਉਂਕਿ ਕਾਂਬੇ ਅਤੇ ਘਬਰਾਹਟ ਨੇ ਉਨ੍ਹਾਂ ਨੂੰ ਜਕੜ ਲਿਆ ਸੀ, ਪਰ ਉਨ੍ਹਾਂ ਕਿਸੇ ਨੂੰ ਕੁਝ ਨਾ ਦੱਸਿਆ ਕਿਉਂਕਿ ਉਹ ਡਰੀਆਂ ਹੋਈਆਂ ਸਨ।</verse>
				<verse number="9">[ਹਫ਼ਤੇ ਦੇ ਪਹਿਲੇ ਦਿਨ ਜੀ ਉੱਠਣ ਤੋਂ ਬਾਅਦ ਤੜਕੇ ਉਹ ਸਭ ਤੋਂ ਪਹਿਲਾਂ ਮਰਿਯਮ ਮਗਦਲੀਨੀ ਨੂੰ ਵਿਖਾਈ ਦਿੱਤਾ, ਜਿਸ ਵਿੱਚੋਂ ਉਸ ਨੇ ਸੱਤ ਭੂਤ ਕੱਢੇ ਸਨ।</verse>
				<verse number="10">ਉਸ ਨੇ ਜਾ ਕੇ ਯਿਸੂ ਦੇ ਸਾਥੀਆਂ ਨੂੰ ਖ਼ਬਰ ਦਿੱਤੀ ਜਿਹੜੇ ਵਿਰਲਾਪ ਕਰਦੇ ਅਤੇ ਰੋਂਦੇ ਸਨ।</verse>
				<verse number="11">ਪਰ ਜਦੋਂ ਉਨ੍ਹਾਂ ਨੇ ਇਹ ਸੁਣਿਆ ਕਿ ਉਹ ਜੀਉਂਦਾ ਹੈ ਅਤੇ ਉਸ ਨੂੰ ਵਿਖਾਈ ਦਿੱਤਾ ਹੈ ਤਾਂ ਵਿਸ਼ਵਾਸ ਨਾ ਕੀਤਾ।</verse>
				<verse number="12">ਇਸ ਤੋਂ ਬਾਅਦ, ਜਦੋਂ ਉਨ੍ਹਾਂ ਵਿੱਚੋਂ ਦੋ ਜਣੇ ਪਿੰਡ ਵੱਲ ਜਾ ਰਹੇ ਸਨ ਤਾਂ ਉਹ ਹੋਰ ਰੂਪ ਵਿੱਚ ਉਨ੍ਹਾਂ ਉੱਤੇ ਪਰਗਟ ਹੋਇਆ</verse>
				<verse number="13">ਅਤੇ ਉਨ੍ਹਾਂ ਜਾ ਕੇ ਬਾਕੀਆਂ ਨੂੰ ਖ਼ਬਰ ਦਿੱਤੀ ਪਰ ਉਨ੍ਹਾਂ ਵੀ ਵਿਸ਼ਵਾਸ ਨਾ ਕੀਤਾ।</verse>
				<verse number="14">ਇਸ ਤੋਂ ਬਾਅਦ ਉਹ ਗਿਆਰਾਂ ਉੱਤੇ ਜਦੋਂ ਉਹ ਭੋਜਨ ਕਰਨ ਬੈਠੇ ਸਨ, ਪਰਗਟ ਹੋਇਆ ਅਤੇ ਉਸ ਨੇ ਉਨ੍ਹਾਂ ਦੇ ਅਵਿਸ਼ਵਾਸ ਅਤੇ ਮਨ ਦੀ ਕਠੋਰਤਾ ਦਾ ਉਲਾਂਭਾ ਦਿੱਤਾ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਦਾ ਵਿਸ਼ਵਾਸ ਨਹੀਂ ਕੀਤਾ ਜਿਨ੍ਹਾਂ ਉਸ ਨੂੰ ਜੀ ਉੱਠੇ ਵੇਖਿਆ ਸੀ।</verse>
				<verse number="15">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਾਰੇ ਸੰਸਾਰ ਵਿੱਚ ਜਾ ਕੇ ਸਰਬੱਤ ਸ੍ਰਿਸ਼ਟ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਕਰੋ।</verse>
				<verse number="16">ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਉਹ ਬਚਾਇਆ ਜਾਵੇਗਾ ਪਰ ਜਿਹੜਾ ਵਿਸ਼ਵਾਸ ਨਾ ਕਰੇ ਉਹ ਦੋਸ਼ੀ ਠਹਿਰਾਇਆ ਜਾਵੇਗਾ।</verse>
				<verse number="17">ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ: ਉਹ ਮੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਣਗੇ, ਉਹ ਨਵੀਆਂ-ਨਵੀਆਂ ਭਾਸ਼ਾਵਾਂ ਬੋਲਣਗੇ,</verse>
				<verse number="18">ਅਤੇ ਸੱਪਾਂ ਨੂੰ ਹੱਥਾਂ ਨਾਲ ਚੁੱਕ ਲੈਣਗੇ ਅਤੇ ਜੇ ਕੋਈ ਜ਼ਹਿਰੀਲੀ ਚੀਜ਼ ਪੀ ਲੈਣ ਤਾਂ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇਗਾ। ਉਹ ਬਿਮਾਰਾਂ 'ਤੇ ਹੱਥ ਰੱਖਣਗੇ ਅਤੇ ਬਿਮਾਰ ਚੰਗੇ ਹੋ ਜਾਣਗੇ।”</verse>
				<verse number="19">ਫਿਰ ਪ੍ਰਭੂ ਯਿਸੂ ਉਨ੍ਹਾਂ ਨਾਲ ਗੱਲਾਂ ਕਰਨ ਤੋਂ ਬਾਅਦ ਅਕਾਸ਼ 'ਤੇ ਉਠਾ ਲਿਆ ਗਿਆ ਅਤੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋ ਗਿਆ।</verse>
				<verse number="20">ਉਨ੍ਹਾਂ ਨੇ ਹਰ ਥਾਂ ਜਾ ਕੇ ਪ੍ਰਚਾਰ ਕੀਤਾ ਅਤੇ ਪ੍ਰਭੂ ਉਨ੍ਹਾਂ ਦੇ ਸੰਗ ਹੋ ਕੇ ਕੰਮ ਕਰਦਾ ਅਤੇ ਨਾਲ-ਨਾਲ ਹੋ ਰਹੇ ਚਿੰਨ੍ਹਾਂ ਰਾਹੀਂ ਵਚਨ ਨੂੰ ਸਾਬਤ ਕਰਦਾ ਸੀ। ਆਮੀਨ।]</verse>
			</chapter>
		</book>
		<book number="42">
			<chapter number="1">
				<verse number="1">ਹੇ ਸਤਿਕਾਰਯੋਗ ਥਿਉਫ਼ਿਲੁਸ, ਬਹੁਤਿਆਂ ਨੇ ਉਨ੍ਹਾਂ ਗੱਲਾਂ ਨੂੰ ਤਰਤੀਬਵਾਰ ਦੱਸਣ ਦਾ ਯਤਨ ਕੀਤਾ ਜਿਹੜੀਆਂ ਸਾਡੇ ਵਿਚਕਾਰ ਹੋਈਆਂ ਹਨ,</verse>
				<verse number="2">ਜਿਵੇਂ ਕਿ ਉਨ੍ਹਾਂ ਨੇ ਸਾਡੇ ਤੱਕ ਪਹੁੰਚਾਈਆਂ ਜਿਹੜੇ ਸ਼ੁਰੂ ਤੋਂ ਅੱਖੀਂ ਵੇਖਣ ਵਾਲੇ ਅਤੇ ਵਚਨ ਦੇ ਸੇਵਕ ਸਨ।</verse>
				<verse number="3">ਮੈਂ ਵੀ ਇਹ ਉਚਿਤ ਸਮਝਿਆ ਕਿ ਅਰੰਭ ਤੋਂ ਸਭਨਾਂ ਗੱਲਾਂ ਦੀ ਧਿਆਨ ਨਾਲ ਜਾਂਚ-ਪੜਤਾਲ ਕਰਕੇ ਤੇਰੇ ਲਈ ਸਿਲਸਿਲੇਵਾਰ ਲਿਖਾਂ</verse>
				<verse number="4">ਤਾਂਕਿ ਜਿਹੜੀਆਂ ਗੱਲਾਂ ਤੈਨੂੰ ਸਿਖਾਈਆਂ ਗਈਆਂ, ਤੂੰ ਉਨ੍ਹਾਂ ਦੀ ਸਚਾਈ ਨੂੰ ਜਾਣ ਲਵੇਂ।</verse>
				<verse number="5">ਯਹੂਦਿਯਾ ਦੇ ਰਾਜਾ ਹੇਰੋਦੇਸ ਦੇ ਦਿਨੀਂ, ਅਬੀਯਾਹ ਦੇ ਦਲ ਵਿੱਚੋਂ ਜ਼ਕਰਯਾਹ ਨਾਮਕ ਇੱਕ ਯਾਜਕ ਸੀ ਅਤੇ ਉਸ ਦੀ ਪਤਨੀ ਹਾਰੂਨ ਦੇ ਵੰਸ਼ ਵਿੱਚੋਂ ਸੀ ਜਿਸ ਦਾ ਨਾਮ ਇਲੀਸਬਤ ਸੀ।</verse>
				<verse number="6">ਉਹ ਦੋਵੇਂ ਪਰਮੇਸ਼ਰ ਦੇ ਸਨਮੁੱਖ ਧਰਮੀ ਸਨ ਅਤੇ ਪ੍ਰਭੂ ਦੇ ਸਾਰੇ ਹੁਕਮਾਂ ਅਤੇ ਨਿਯਮਾਂ ਉੱਤੇ ਨਿਰਦੋਸ਼ ਚੱਲਦੇ ਸਨ।</verse>
				<verse number="7">ਪਰ ਉਨ੍ਹਾਂ ਦੇ ਕੋਈ ਸੰਤਾਨ ਨਹੀਂ ਸੀ, ਕਿਉਂਕਿ ਇਲੀਸਬਤ ਬਾਂਝ ਸੀ ਅਤੇ ਉਹ ਦੋਵੇਂ ਬੁੱਢੇ ਹੋ ਚੁੱਕੇ ਸਨ।</verse>
				<verse number="8">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਆਪਣੇ ਦਲ ਦੀ ਵਾਰੀ ਅਨੁਸਾਰ ਪਰਮੇਸ਼ਰ ਦੇ ਸਨਮੁੱਖ ਯਾਜਕਾਈ ਦੀ ਸੇਵਾ ਦਾ ਕੰਮ ਕਰ ਰਿਹਾ ਸੀ</verse>
				<verse number="9">ਤਾਂ ਯਾਜਕਾਈ ਦੀ ਰੀਤ ਦੇ ਅਨੁਸਾਰ ਉਸ ਦੇ ਨਾਮ ਦੀ ਪਰਚੀ ਨਿੱਕਲੀ ਕਿ ਪ੍ਰਭੂ ਦੀ ਹੈਕਲ ਵਿੱਚ ਜਾ ਕੇ ਧੂਫ਼ ਧੁਖਾਵੇ।</verse>
				<verse number="10">ਧੂਫ਼ ਧੁਖਾਉਣ ਸਮੇਂ ਲੋਕਾਂ ਦੀ ਸਾਰੀ ਭੀੜ ਬਾਹਰ ਪ੍ਰਾਰਥਨਾ ਕਰ ਰਹੀ ਸੀ।</verse>
				<verse number="11">ਤਦ ਉਸ ਨੂੰ ਪ੍ਰਭੂ ਦਾ ਇੱਕ ਦੂਤ ਧੂਫ਼ ਦੀ ਵੇਦੀ ਦੇ ਸੱਜੇ ਪਾਸੇ ਖੜ੍ਹਾ ਵਿਖਾਈ ਦਿੱਤਾ।</verse>
				<verse number="12">ਜ਼ਕਰਯਾਹ ਉਸ ਨੂੰ ਵੇਖ ਕੇ ਘਬਰਾ ਗਿਆ ਅਤੇ ਉਸ ਉੱਤੇ ਭੈ ਛਾ ਗਿਆ।</verse>
				<verse number="13">ਪਰ ਦੂਤ ਨੇ ਉਸ ਨੂੰ ਕਿਹਾ, “ਜ਼ਕਰਯਾਹ, ਨਾ ਡਰ! ਕਿਉਂਕਿ ਤੇਰੀ ਪ੍ਰਾਰਥਨਾ ਸੁਣੀ ਗਈ ਹੈ ਅਤੇ ਤੇਰੀ ਪਤਨੀ ਇਲੀਸਬਤ ਤੇਰੇ ਲਈ ਇੱਕ ਪੁੱਤਰ ਨੂੰ ਜਨਮ ਦੇਵੇਗੀ; ਤੂੰ ਉਸ ਦਾ ਨਾਮ ਯੂਹੰਨਾ ਰੱਖੀਂ।</verse>
				<verse number="14">ਉਹ ਤੇਰੇ ਲਈ ਖੁਸ਼ੀ ਅਤੇ ਅਨੰਦ ਦਾ ਕਾਰਨ ਹੋਵੇਗਾ ਅਤੇ ਉਸ ਦੇ ਜਨਮ ਤੋਂ ਬਹੁਤ ਲੋਕ ਅਨੰਦ ਮਨਾਉਣਗੇ,</verse>
				<verse number="15">ਕਿਉਂਕਿ ਉਹ ਪ੍ਰਭੂ ਦੇ ਸਨਮੁੱਖ ਮਹਾਨ ਹੋਵੇਗਾ ਅਤੇ ਨਾ ਮੈ ਅਤੇ ਨਾ ਮਦ ਪੀਵੇਗਾ ਅਤੇ ਆਪਣੀ ਮਾਂ ਦੇ ਗਰਭ ਤੋਂ ਹੀ ਪਵਿੱਤਰ ਆਤਮਾ ਨਾਲ ਭਰਪੂਰ ਹੋਵੇਗਾ।</verse>
				<verse number="16">ਉਹ ਇਸਰਾਏਲ ਦੀ ਸੰਤਾਨ ਵਿੱਚੋਂ ਬਹੁਤਿਆਂ ਨੂੰ ਉਨ੍ਹਾਂ ਦੇ ਪ੍ਰਭੂ ਪਰਮੇਸ਼ਰ ਵੱਲ ਮੋੜੇਗਾ।</verse>
				<verse number="17">ਉਹ ਏਲੀਯਾਹ ਦੇ ਆਤਮਾ ਅਤੇ ਸਮਰੱਥਾ ਵਿੱਚ ਹੋ ਕੇ ਪ੍ਰਭੂ ਦੇ ਅੱਗੇ-ਅੱਗੇ ਚੱਲੇਗਾ ਤਾਂਕਿ ਪਿਓਵਾਂ ਦੇ ਦਿਲਾਂ ਨੂੰ ਬੱਚਿਆਂ ਵੱਲ ਅਤੇ ਅਣਆਗਿਆਕਾਰਾਂ ਨੂੰ ਧਰਮੀਆਂ ਦੀ ਸਮਝ ਵੱਲ ਮੋੜੇ ਕਿ ਪ੍ਰਭੂ ਲਈ ਇੱਕ ਯੋਗ ਕੌਮ ਤਿਆਰ ਕਰੇ।”</verse>
				<verse number="18">ਜ਼ਕਰਯਾਹ ਨੇ ਸਵਰਗਦੂਤ ਨੂੰ ਕਿਹਾ, “ਮੈਂ ਇਹ ਕਿਵੇਂ ਮੰਨਾਂ? ਕਿਉਂਕਿ ਮੈਂ ਬੁੱਢਾ ਹਾਂ ਅਤੇ ਮੇਰੀ ਪਤਨੀ ਦੀ ਉਮਰ ਵੀ ਢਲ ਚੁੱਕੀ ਹੈ।”</verse>
				<verse number="19">ਦੂਤ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਜਿਬਰਾਏਲ ਹਾਂ ਜਿਹੜਾ ਪਰਮੇਸ਼ਰ ਦੇ ਸਨਮੁੱਖ ਖੜ੍ਹਾ ਰਹਿੰਦਾ ਹਾਂ ਅਤੇ ਮੈਨੂੰ ਭੇਜਿਆ ਗਿਆ ਕਿ ਤੇਰੇ ਨਾਲ ਗੱਲ ਕਰਾਂ ਅਤੇ ਤੈਨੂੰ ਇਹ ਖੁਸ਼ੀ ਦੀ ਖ਼ਬਰ ਸੁਣਾਵਾਂ।</verse>
				<verse number="20">ਵੇਖ, ਜਿਸ ਦਿਨ ਤੱਕ ਇਹ ਗੱਲਾਂ ਪੂਰੀਆਂ ਨਾ ਹੋ ਜਾਣ ਤੂੰ ਗੂੰਗਾ ਰਹੇਂਗਾ ਅਤੇ ਬੋਲ ਨਾ ਸਕੇਂਗਾ, ਕਿਉਂਕਿ ਤੂੰ ਮੇਰੀਆਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਕੀਤਾ ਜਿਹੜੀਆਂ ਆਪਣੇ ਸਮੇਂ 'ਤੇ ਪੂਰੀਆਂ ਹੋਣਗੀਆਂ।”</verse>
				<verse number="21">ਲੋਕ ਜ਼ਕਰਯਾਹ ਦੀ ਉਡੀਕ ਕਰ ਰਹੇ ਸਨ ਅਤੇ ਹੈਕਲ ਵਿੱਚ ਉਸ ਦੀ ਦੇਰੀ ਕਰਕੇ ਹੈਰਾਨ ਸਨ।</verse>
				<verse number="22">ਜਦੋਂ ਉਹ ਬਾਹਰ ਆਇਆ ਅਤੇ ਉਨ੍ਹਾਂ ਨਾਲ ਬੋਲ ਨਾ ਸਕਿਆ ਤਾਂ ਉਹ ਜਾਣ ਗਏ ਕਿ ਉਸ ਨੇ ਹੈਕਲ ਵਿੱਚ ਕੋਈ ਦਰਸ਼ਨ ਵੇਖਿਆ ਹੈ। ਉਹ ਉਨ੍ਹਾਂ ਨੂੰ ਇਸ਼ਾਰੇ ਤਾਂ ਕਰਦਾ ਸੀ ਪਰ ਗੂੰਗਾ ਰਿਹਾ।</verse>
				<verse number="23">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਸ ਦੀ ਸੇਵਾ ਦੇ ਦਿਨ ਪੂਰੇ ਹੋ ਗਏ ਤਾਂ ਉਹ ਆਪਣੇ ਘਰ ਚਲਾ ਗਿਆ।</verse>
				<verse number="24">ਇਨ੍ਹਾਂ ਦਿਨਾਂ ਤੋਂ ਬਾਅਦ ਉਸ ਦੀ ਪਤਨੀ ਇਲੀਸਬਤ ਗਰਭਵਤੀ ਹੋਈ ਅਤੇ ਉਸ ਨੇ ਪੰਜ ਮਹੀਨੇ ਤੱਕ ਆਪਣੇ ਆਪ ਨੂੰ ਇਹ ਕਹਿ ਕੇ ਲੁਕਾਈ ਰੱਖਿਆ,</verse>
				<verse number="25">“ਪ੍ਰਭੂ ਨੇ ਮੇਰੇ ਨਾਲ ਇਹ ਕੀਤਾ ਹੈ; ਉਸ ਨੇ ਇਨ੍ਹਾਂ ਦਿਨਾਂ ਵਿੱਚ ਕਿਰਪਾ ਦੀ ਨਿਗਾਹ ਕੀਤੀ ਕਿ ਲੋਕਾਂ ਵਿੱਚੋਂ ਮੇਰੇ ਨਿਰਾਦਰ ਨੂੰ ਦੂਰ ਕਰੇ।”</verse>
				<verse number="26">ਛੇਵੇਂ ਮਹੀਨੇ ਪਰਮੇਸ਼ਰ ਵੱਲੋਂ ਜਿਬਰਾਏਲ ਸਵਰਗਦੂਤ ਨੂੰ ਗਲੀਲ ਦੇ ਨਾਸਰਤ ਨਾਮਕ ਇੱਕ ਨਗਰ ਵਿੱਚ</verse>
				<verse number="27">ਇੱਕ ਕੁਆਰੀ ਕੋਲ ਭੇਜਿਆ ਗਿਆ ਜਿਸ ਦੀ ਮੰਗਣੀ ਦਾਊਦ ਦੇ ਘਰਾਣੇ ਦੇ ਯੂਸੁਫ਼ ਨਾਮਕ ਇੱਕ ਵਿਅਕਤੀ ਨਾਲ ਹੋਈ ਸੀ। ਉਸ ਕੁਆਰੀ ਦਾ ਨਾਮ ਮਰਿਯਮ ਸੀ।</verse>
				<verse number="28">ਦੂਤ ਨੇ ਉਸ ਕੋਲ ਅੰਦਰ ਆ ਕੇ ਕਿਹਾ, “ਵਧਾਈ ਹੋਵੇ, ਤੇਰੇ ਉੱਤੇ ਕਿਰਪਾ ਹੋਈ ਹੈ! ਪ੍ਰਭੂ ਤੇਰੇ ਨਾਲ ਹੈ ।”</verse>
				<verse number="29">ਪਰ ਉਹ ਇਸ ਗੱਲ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦੀ ਵਧਾਈ ਹੈ?</verse>
				<verse number="30">ਤਦ ਦੂਤ ਨੇ ਉਸ ਨੂੰ ਕਿਹਾ, “ਹੇ ਮਰਿਯਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ।</verse>
				<verse number="31">ਵੇਖ, ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ; ਉਸ ਦਾ ਨਾਮ ਯਿਸੂ ਰੱਖਣਾ।</verse>
				<verse number="32">ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦਾ ਸਿੰਘਾਸਣ ਉਸ ਨੂੰ ਦੇਵੇਗਾ।</verse>
				<verse number="33">ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ।”</verse>
				<verse number="34">ਪਰ ਮਰਿਯਮ ਨੇ ਦੂਤ ਨੂੰ ਕਿਹਾ, “ਇਹ ਕਿਵੇਂ ਹੋਵੇਗਾ, ਕਿਉਂਕਿ ਮੈਂ ਤਾਂ ਅਜੇ ਕੁਆਰੀ ਹਾਂ?”</verse>
				<verse number="35">ਦੂਤ ਨੇ ਉਸ ਨੂੰ ਉੱਤਰ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਤੇ ਆਵੇਗਾ ਅਤੇ ਅੱਤ ਮਹਾਨ ਦੀ ਸਮਰੱਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਲਈ ਉਹ ਪਵਿੱਤਰ ਬਾਲਕ ਜੋ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਕਹਾਵੇਗਾ।</verse>
				<verse number="36">ਵੇਖ, ਤੇਰੀ ਰਿਸ਼ਤੇਦਾਰ ਇਲੀਸਬਤ ਦੇ ਵੀ ਬੁਢਾਪੇ ਵਿੱਚ ਪੁੱਤਰ ਹੋਣ ਵਾਲਾ ਹੈ ਅਤੇ ਜਿਹੜੀ ਬਾਂਝ ਕਹਾਉਂਦੀ ਸੀ ਉਸ ਦਾ ਇਹ ਛੇਵਾਂ ਮਹੀਨਾ ਹੈ,</verse>
				<verse number="37">ਕਿਉਂਕਿ ਪਰਮੇਸ਼ਰ ਲਈ ਕੋਈ ਗੱਲ ਅਸੰਭਵ ਨਹੀਂ ਹੈ।”</verse>
				<verse number="38">ਮਰਿਯਮ ਨੇ ਕਿਹਾ, “ਵੇਖ, ਮੈਂ ਪ੍ਰਭੂ ਦੀ ਦਾਸੀ ਹਾਂ; ਮੇਰੇ ਨਾਲ ਤੇਰੀ ਗੱਲ ਦੇ ਅਨੁਸਾਰ ਹੋਵੇ।” ਤਦ ਸਵਰਗਦੂਤ ਉਸ ਕੋਲੋਂ ਚਲਾ ਗਿਆ।</verse>
				<verse number="39">ਉਨ੍ਹਾਂ ਦਿਨਾਂ ਵਿੱਚ ਮਰਿਯਮ ਉੱਠ ਕੇ ਛੇਤੀ ਨਾਲ ਪਹਾੜੀ ਇਲਾਕੇ ਵਿੱਚ ਯਹੂਦਾਹ ਦੇ ਇੱਕ ਨਗਰ ਨੂੰ ਗਈ</verse>
				<verse number="40">ਅਤੇ ਜ਼ਕਰਯਾਹ ਦੇ ਘਰ ਜਾ ਕੇ ਇਲੀਸਬਤ ਨੂੰ ਸਲਾਮ ਕੀਤਾ।</verse>
				<verse number="41">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਇਲੀਸਬਤ ਨੇ ਮਰਿਯਮ ਦਾ ਸਲਾਮ ਸੁਣਿਆ ਤਾਂ ਬੱਚਾ ਉਸ ਦੀ ਕੁੱਖ ਵਿੱਚ ਉੱਛਲ ਪਿਆ ਅਤੇ ਇਲੀਸਬਤ ਪਵਿੱਤਰ ਆਤਮਾ ਨਾਲ ਭਰ ਗਈ।</verse>
				<verse number="42">ਤਦ ਉਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਧੰਨ ਹੈਂ ਤੂੰ ਔਰਤਾਂ ਵਿੱਚੋਂ ਅਤੇ ਧੰਨ ਹੈ ਤੇਰੀ ਕੁੱਖ ਦਾ ਫਲ!</verse>
				<verse number="43">ਮੇਰੇ ਉੱਤੇ ਇਹ ਕਿਰਪਾ ਕਿਵੇਂ ਹੋਈ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ?</verse>
				<verse number="44">ਵੇਖ, ਜਿਵੇਂ ਹੀ ਤੇਰੇ ਸਲਾਮ ਦੀ ਅਵਾਜ਼ ਮੇਰੇ ਕੰਨਾਂ ਵਿੱਚ ਪਈ, ਬੱਚਾ ਖੁਸ਼ੀ ਨਾਲ ਮੇਰੀ ਕੁੱਖ ਵਿੱਚ ਉੱਛਲ ਪਿਆ।</verse>
				<verse number="45">ਧੰਨ ਹੈ ਉਹ ਜਿਸ ਨੇ ਇਹ ਵਿਸ਼ਵਾਸ ਕੀਤਾ ਕਿ ਜੋ ਗੱਲਾਂ ਪ੍ਰਭੂ ਵੱਲੋਂ ਉਸ ਨੂੰ ਕਹੀਆਂ ਗਈਆਂ ਉਹ ਪੂਰੀਆਂ ਹੋਣਗੀਆਂ।”</verse>
				<verse number="46">ਤਦ ਮਰਿਯਮ ਨੇ ਕਿਹਾ: ਮੇਰੀ ਜਾਨ ਪ੍ਰਭੂ ਦੀ ਉਸਤਤ ਕਰਦੀ ਹੈ</verse>
				<verse number="47">ਅਤੇ ਮੇਰੀ ਆਤਮਾ ਮੇਰੇ ਮੁਕਤੀ ਦੇ ਪਰਮੇਸ਼ਰ ਵਿੱਚ ਅਨੰਦ ਹੋਈ,</verse>
				<verse number="48">ਕਿਉਂਕਿ ਉਸ ਨੇ ਆਪਣੀ ਦਾਸੀ ਦੀ ਨਿਮਾਣੀ ਦਸ਼ਾ 'ਤੇ ਨਿਗਾਹ ਕੀਤੀ। ਵੇਖੋ, ਹੁਣ ਤੋਂ ਸਾਰੀਆਂ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ,</verse>
				<verse number="49">ਕਿਉਂਕਿ ਸਰਬ-ਸ਼ਕਤੀਮਾਨ ਨੇ ਮੇਰੇ ਲਈ ਵੱਡੇ ਕੰਮ ਕੀਤੇ ਹਨ ਅਤੇ ਉਸ ਦਾ ਨਾਮ ਪਵਿੱਤਰ ਹੈ।</verse>
				<verse number="50">ਜਿਹੜੇ ਉਸ ਤੋਂ ਡਰਦੇ ਹਨ ਉਨ੍ਹਾਂ ਉੱਤੇ ਉਸ ਦੀ ਦਇਆ ਪੀੜ੍ਹੀਓਂ-ਪੀੜ੍ਹੀ ਬਣੀ ਰਹਿੰਦੀ ਹੈ।</verse>
				<verse number="51">ਉਸ ਨੇ ਆਪਣਾ ਸ਼ਕਤੀਸ਼ਾਲੀ ਹੱਥ ਵਿਖਾਇਆ ਅਤੇ ਉਨ੍ਹਾਂ ਨੂੰ ਤਿੱਤਰ-ਬਿੱਤਰ ਕਰ ਦਿੱਤਾ ਜਿਹੜੇ ਆਪਣੇ ਮਨ ਦੇ ਵਿਚਾਰ ਵਿੱਚ ਘਮੰਡੀ ਸਨ।</verse>
				<verse number="52">ਉਸ ਨੇ ਹਾਕਮਾਂ ਨੂੰ ਸਿੰਘਾਸਣਾਂ ਤੋਂ ਲਾਹ ਦਿੱਤਾ ਅਤੇ ਨਿਮਾਣਿਆਂ ਨੂੰ ਉੱਚਾ ਕੀਤਾ।</verse>
				<verse number="53">ਉਸ ਨੇ ਭੁੱਖਿਆਂ ਨੂੰ ਚੰਗੀਆਂ ਚੀਜ਼ਾਂ ਨਾਲ ਰਜਾਇਆ ਅਤੇ ਧਨਵਾਨਾਂ ਨੂੰ ਖਾਲੀ ਹੱਥ ਮੋੜ ਦਿੱਤਾ।</verse>
				<verse number="54">ਉਸ ਨੇ ਆਪਣੇ ਸੇਵਕ ਇਸਰਾਏਲ ਦੀ ਮਦਦ ਕੀਤੀ ਕਿ ਆਪਣੀ ਦਇਆ ਨੂੰ ਯਾਦ ਕਰੇ,</verse>
				<verse number="55">ਜਿਵੇਂ ਉਸ ਨੇ ਸਾਡੇ ਪੁਰਖਿਆਂ ਅਰਥਾਤ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਸਦਾ ਲਈ ਵਾਇਦਾ ਕੀਤਾ ਸੀ।</verse>
				<verse number="56">ਮਰਿਯਮ ਲਗਭਗ ਤਿੰਨ ਮਹੀਨੇ ਇਲੀਸਬਤ ਦੇ ਨਾਲ ਰਹਿ ਕੇ ਆਪਣੇ ਘਰ ਨੂੰ ਮੁੜ ਗਈ।</verse>
				<verse number="57">ਹੁਣ ਇਲੀਸਬਤ ਦੇ ਜਣਨ ਦਾ ਸਮਾਂ ਪੂਰਾ ਹੋ ਗਿਆ ਅਤੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ।</verse>
				<verse number="58">ਜਦੋਂ ਉਸ ਦੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਨੇ ਸੁਣਿਆ ਕਿ ਪ੍ਰਭੂ ਨੇ ਉਸ ਉੱਤੇ ਵੱਡੀ ਦਇਆ ਕੀਤੀ ਹੈ ਤਾਂ ਉਸ ਨਾਲ ਖੁਸ਼ੀ ਮਨਾਈ।</verse>
				<verse number="59">ਫਿਰ ਇਸ ਤਰ੍ਹਾਂ ਹੋਇਆ ਕਿ ਉਹ ਅੱਠਵੇਂ ਦਿਨ ਬੱਚੇ ਦੀ ਸੁੰਨਤ ਕਰਨ ਲਈ ਆਏ ਅਤੇ ਉਸ ਦਾ ਨਾਮ ਉਸ ਦੇ ਪਿਤਾ ਦੇ ਨਾਮ ਉੱਤੇ ਜ਼ਕਰਯਾਹ ਰੱਖਣ ਲੱਗੇ।</verse>
				<verse number="60">ਪਰ ਉਸ ਦੀ ਮਾਂ ਨੇ ਕਿਹਾ, “ਨਹੀਂ, ਸਗੋਂ ਇਹ ਯੂਹੰਨਾ ਕਹਾਵੇਗਾ।”</verse>
				<verse number="61">ਉਨ੍ਹਾਂ ਉਸ ਨੂੰ ਕਿਹਾ, “ਤੇਰੀ ਰਿਸ਼ਤੇਦਾਰੀ ਵਿੱਚੋਂ ਕੋਈ ਨਹੀਂ ਜਿਹੜਾ ਇਸ ਨਾਮ ਤੋਂ ਪੁਕਾਰਿਆ ਜਾਂਦਾ ਹੋਵੇ।”</verse>
				<verse number="62">ਉਨ੍ਹਾਂ ਨੇ ਬੱਚੇ ਦੇ ਪਿਤਾ ਵੱਲ ਇਸ਼ਾਰਾ ਕਰਕੇ ਜਾਣਨਾ ਚਾਹਿਆ ਕਿ ਉਹ ਬੱਚੇ ਦਾ ਕੀ ਨਾਮ ਰੱਖਣਾ ਚਾਹੁੰਦਾ ਹੈ।</verse>
				<verse number="63">ਤਦ ਉਸ ਨੇ ਇੱਕ ਤਖ਼ਤੀ ਮੰਗਵਾ ਕੇ ਲਿਖਿਆ, “ਇਸ ਦਾ ਨਾਮ ਯੂਹੰਨਾ ਹੈ।” ਅਤੇ ਸਭ ਹੈਰਾਨ ਰਹਿ ਗਏ।</verse>
				<verse number="64">ਉਸੇ ਸਮੇਂ ਉਸ ਦਾ ਮੂੰਹ ਅਤੇ ਉਸ ਦੀ ਜੀਭ ਖੁੱਲ੍ਹ ਗਈ ਅਤੇ ਉਹ ਬੋਲ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗਾ।</verse>
				<verse number="65">ਤਦ ਉਨ੍ਹਾਂ ਦੇ ਆਲੇ-ਦੁਆਲੇ ਰਹਿਣ ਵਾਲੇ ਸਭਨਾਂ ਉੱਤੇ ਭੈ ਛਾ ਗਿਆ ਅਤੇ ਯਹੂਦਿਯਾ ਦੇ ਸਾਰੇ ਪਹਾੜੀ ਇਲਾਕੇ ਵਿੱਚ ਇਨ੍ਹਾਂ ਸਭਨਾਂ ਗੱਲਾਂ ਦੀ ਚਰਚਾ ਹੋਣ ਲੱਗੀ।</verse>
				<verse number="66">ਸਭ ਸੁਣਨ ਵਾਲਿਆਂ ਨੇ ਇਨ੍ਹਾਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖਿਆ ਅਤੇ ਕਿਹਾ, “ਇਹ ਬੱਚਾ ਕਿਹੋ ਜਿਹਾ ਹੋਵੇਗਾ?” ਕਿਉਂਕਿ ਪ੍ਰਭੂ ਦਾ ਹੱਥ ਉਸ ਉੱਤੇ ਸੀ।</verse>
				<verse number="67">ਤਦ ਉਸ ਦਾ ਪਿਤਾ ਜ਼ਕਰਯਾਹ ਪਵਿੱਤਰ ਆਤਮਾ ਨਾਲ ਭਰ ਗਿਆ ਅਤੇ ਇਹ ਭਵਿੱਖਬਾਣੀ ਕਰਨ ਲੱਗਾ:</verse>
				<verse number="68">ਧੰਨ ਹੈ ਇਸਰਾਏਲ ਦਾ ਪ੍ਰਭੂ ਪਰਮੇਸ਼ਰ, ਕਿਉਂਕਿ ਉਸ ਨੇ ਆਪਣੇ ਲੋਕਾਂ ਦੀ ਸੁੱਧ ਲਈ ਅਤੇ ਛੁਟਕਾਰਾ ਦਿੱਤਾ।</verse>
				<verse number="69">ਉਸ ਨੇ ਆਪਣੇ ਦਾਸ ਦਾਊਦ ਦੇ ਘਰਾਣੇ ਵਿੱਚ ਸਾਡੇ ਲਈ ਮੁਕਤੀ ਦਾ ਸਿੰਗ ਖੜ੍ਹਾ ਕੀਤਾ,</verse>
				<verse number="70">-ਜਿਵੇਂ ਉਸ ਨੇ ਅਰੰਭ ਤੋਂ ਆਪਣੇ ਪਵਿੱਤਰ ਨਬੀਆਂ ਰਾਹੀਂ ਕਿਹਾ-</verse>
				<verse number="71">ਅਰਥਾਤ ਸਾਨੂੰ ਸਾਡੇ ਵੈਰੀਆਂ ਅਤੇ ਸਭ ਨਫ਼ਰਤ ਕਰਨ ਵਾਲਿਆਂ ਦੇ ਹੱਥੋਂ ਛੁਟਕਾਰਾ ਦਿੱਤਾ</verse>
				<verse number="72">ਅਤੇ ਸਾਡੇ ਪੁਰਖਿਆਂ 'ਤੇ ਦਇਆ ਕੀਤੀ ਅਤੇ ਆਪਣੇ ਪਵਿੱਤਰ ਨੇਮ ਨੂੰ ਯਾਦ ਰੱਖਿਆ</verse>
				<verse number="73">ਅਰਥਾਤ ਉਸ ਸੌਂਹ ਨੂੰ ਜਿਹੜੀ ਉਸ ਨੇ ਸਾਡੇ ਪੁਰਖੇ ਅਬਰਾਹਾਮ ਨਾਲ ਖਾਧੀ ਸੀ</verse>
				<verse number="74">ਕਿ ਸਾਨੂੰ ਇਹ ਬਖਸ਼ੇ ਜੋ ਅਸੀਂ ਵੈਰੀਆਂ ਦੇ ਹੱਥੋਂ ਛੁੱਟ ਕੇ</verse>
				<verse number="75">ਆਪਣੀ ਸਾਰੀ ਜ਼ਿੰਦਗੀ ਉਸ ਦੇ ਸਨਮੁੱਖ ਨਿਡਰਤਾ ਨਾਲ ਪਵਿੱਤਰਤਾ ਅਤੇ ਧਾਰਮਿਕਤਾ ਸਹਿਤ ਉਸ ਦੀ ਸੇਵਾ ਕਰੀਏ।</verse>
				<verse number="76">ਤੂੰ, ਹੇ ਬਾਲਕ, ਅੱਤ ਮਹਾਨ ਦਾ ਨਬੀ ਕਹਾਵੇਂਗਾ; ਕਿਉਂਕਿ ਤੂੰ ਪ੍ਰਭੂ ਦਾ ਰਾਹ ਤਿਆਰ ਕਰਨ ਲਈ ਉਸ ਦੇ ਅੱਗੇ-ਅੱਗੇ ਚੱਲੇਂਗਾ</verse>
				<verse number="77">ਕਿ ਉਸ ਦੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਮਾਫ਼ੀ ਦੁਆਰਾ ਮੁਕਤੀ ਦਾ ਗਿਆਨ ਦੇਵੇਂ</verse>
				<verse number="78">ਜੋ ਸਾਡੇ ਪਰਮੇਸ਼ਰ ਦੀ ਅਸੀਮ ਦਇਆ ਦੇ ਕਾਰਨ ਹੋਵੇਗਾ ਜਿਸ ਦੇ ਦੁਆਰਾ ਅਕਾਸ਼ ਤੋਂ ਸਾਡੇ ਉੱਤੇ ਸਵੇਰ ਦਾ ਚਾਨਣ ਚਮਕੇਗਾ</verse>
				<verse number="79">ਕਿ ਉਨ੍ਹਾਂ ਨੂੰ ਜਿਹੜੇ ਹਨੇਰੇ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਹਨ, ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਵੱਲ ਲੈ ਜਾਵੇ।</verse>
				<verse number="80">ਉਹ ਬਾਲਕ ਵਧਦਾ ਅਤੇ ਆਤਮਾ ਵਿੱਚ ਤਕੜਾ ਹੁੰਦਾ ਗਿਆ ਅਤੇ ਇਸਰਾਏਲ ਉੱਤੇ ਪਰਗਟ ਹੋਣ ਦੇ ਦਿਨ ਤੱਕ ਉਜਾੜ ਵਿੱਚ ਰਿਹਾ।</verse>
			</chapter>
			<chapter number="2">
				<verse number="1">ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਰਾਜਾ ਕੈਸਰ ਔਗੂਸਤੁਸ ਵੱਲੋਂ ਇਹ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਕੀਤੀ ਜਾਵੇ।</verse>
				<verse number="2">ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜਿਹੜੀ ਸੀਰੀਆ ਦੇ ਰਾਜਪਾਲ ਕੁਰੇਨਿਯੁਸ ਦੇ ਸਮੇਂ ਵਿੱਚ ਕੀਤੀ ਗਈ</verse>
				<verse number="3">ਅਤੇ ਸਭ ਲੋਕ ਨਾਮ ਦਰਜ ਕਰਾਉਣ ਲਈ ਆਪੋ-ਆਪਣੇ ਨਗਰ ਨੂੰ ਜਾਣ ਲੱਗੇ।</verse>
				<verse number="4">ਸੋ ਯੂਸੁਫ਼ ਵੀ, ਕਿਉਂਕਿ ਉਹ ਦਾਊਦ ਦੇ ਘਰਾਣੇ ਅਤੇ ਵੰਸ਼ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰ ਤੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਗਿਆ ਜਿਸ ਨੂੰ ਬੈਤਲਹਮ ਕਿਹਾ ਜਾਂਦਾ ਹੈ</verse>
				<verse number="5">ਤਾਂਕਿ ਆਪਣੀ ਮੰਗੇਤਰ ਮਰਿਯਮ ਨਾਲ ਜੋ ਗਰਭਵਤੀ ਸੀ, ਨਾਮ ਦਰਜ ਕਰਾਵੇ।</verse>
				<verse number="6">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉੱਥੇ ਸਨ ਤਾਂ ਮਰਿਯਮ ਦੇ ਜਣਨ ਦੇ ਦਿਨ ਪੂਰੇ ਹੋ ਗਏ</verse>
				<verse number="7">ਅਤੇ ਉਸ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਖੁਰਲੀ ਵਿੱਚ ਰੱਖ ਦਿੱਤਾ ਕਿਉਂਕਿ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲੀ।</verse>
				<verse number="8">ਉਸੇ ਇਲਾਕੇ ਵਿੱਚ ਚਰਵਾਹੇ ਸਨ ਜੋ ਬਾਹਰ ਮੈਦਾਨ ਵਿੱਚ ਰਹਿ ਕੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।</verse>
				<verse number="9">ਤਦ ਪ੍ਰਭੂ ਦਾ ਇੱਕ ਦੂਤ ਉਨ੍ਹਾਂ ਸਾਹਮਣੇ ਆ ਖੜ੍ਹਾ ਹੋਇਆ ਅਤੇ ਪ੍ਰਭੂ ਦਾ ਤੇਜ ਉਨ੍ਹਾਂ ਦੁਆਲੇ ਚਮਕਿਆ ਅਤੇ ਉਹ ਬਹੁਤ ਡਰ ਗਏ।</verse>
				<verse number="10">ਪਰ ਦੂਤ ਨੇ ਉਨ੍ਹਾਂ ਨੂੰ ਕਿਹਾ, “ਨਾ ਡਰੋ! ਕਿਉਂਕਿ ਵੇਖੋ, ਮੈਂ ਤੁਹਾਨੂੰ ਵੱਡੇ ਅਨੰਦ ਦੀ ਖ਼ਬਰ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਦੇ ਲਈ ਹੋਵੇਗੀ;</verse>
				<verse number="11">ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੂ ਹੈ।</verse>
				<verse number="12">ਤੁਹਾਡੇ ਲਈ ਇਹ ਚਿੰਨ੍ਹ ਹੋਵੇਗਾ; ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਖੁਰਲੀ ਵਿੱਚ ਪਿਆ ਵੇਖੋਗੇ।”</verse>
				<verse number="13">ਤਦ ਅਚਾਨਕ ਉਸ ਦੂਤ ਦੇ ਨਾਲ ਸਵਰਗੀ ਫ਼ੌਜ ਦਾ ਇੱਕ ਦਲ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਵਿਖਾਈ ਦਿੱਤਾ:</verse>
				<verse number="14">ਪਰਮਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਅਤੇ ਧਰਤੀ ਉੱਤੇ ਉਨ੍ਹਾਂ ਮਨੁੱਖਾਂ ਵਿੱਚ ਸ਼ਾਂਤੀ ਜਿਨ੍ਹਾਂ ਤੋਂ ਉਹ ਪ੍ਰਸੰਨ ਹੈ।</verse>
				<verse number="15">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਵਰਗਦੂਤ ਉਨ੍ਹਾਂ ਕੋਲੋਂ ਸਵਰਗ ਨੂੰ ਚਲੇ ਗਏ ਤਾਂ ਚਰਵਾਹੇ ਆਪਸ ਵਿੱਚ ਕਹਿਣ ਲੱਗੇ, “ਆਓ ਹੁਣ ਬੈਤਲਹਮ ਨੂੰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਖ਼ਬਰ ਪ੍ਰਭੂ ਨੇ ਸਾਨੂੰ ਦਿੱਤੀ ਹੈ।”</verse>
				<verse number="16">ਤਦ ਉਨ੍ਹਾਂ ਛੇਤੀ ਜਾ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਖੁਰਲੀ ਵਿੱਚ ਪਏ ਹੋਏ ਬੱਚੇ ਨੂੰ ਵੇਖਿਆ।</verse>
				<verse number="17">ਇਹ ਵੇਖ ਕੇ ਚਰਵਾਹਿਆਂ ਨੇ ਉਹ ਗੱਲ ਜੋ ਉਸ ਬੱਚੇ ਬਾਰੇ ਉਨ੍ਹਾਂ ਨੂੰ ਕਹੀ ਗਈ ਸੀ, ਦੱਸੀ।</verse>
				<verse number="18">ਤਦ ਸਾਰੇ ਉਹ ਗੱਲਾਂ ਸੁਣ ਕੇ ਜੋ ਚਰਵਾਹਿਆਂ ਨੇ ਉਨ੍ਹਾਂ ਨੂੰ ਦੱਸੀਆਂ ਸਨ, ਹੈਰਾਨ ਹੋਏ।</verse>
				<verse number="19">ਪਰ ਮਰਿਯਮ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਵਿਚਾਰ ਕਰਦੀ ਰਹੀ।</verse>
				<verse number="20">ਤਦ ਚਰਵਾਹੇ ਪਰਮੇਸ਼ਰ ਦੀ ਉਸਤਤ ਅਤੇ ਵਡਿਆਈ ਕਰਦੇ ਹੋਏ ਮੁੜ ਗਏ ਕਿਉਂਕਿ ਜੋ ਕੁਝ ਉਨ੍ਹਾਂ ਨੇ ਵੇਖਿਆ ਅਤੇ ਸੁਣਿਆ ਉਹ ਉਸੇ ਤਰ੍ਹਾਂ ਸੀ ਜਿਵੇਂ ਉਨ੍ਹਾਂ ਨੂੰ ਦੱਸਿਆ ਗਿਆ ਸੀ।</verse>
				<verse number="21">ਜਦੋਂ ਅੱਠ ਦਿਨ ਪੂਰੇ ਹੋਏ ਕਿ ਉਸ ਦੀ ਸੁੰਨਤ ਕੀਤੀ ਜਾਵੇ ਤਾਂ ਉਸ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਸ ਦੇ ਕੁੱਖ ਵਿੱਚ ਪੈਣ ਤੋਂ ਪਹਿਲਾਂ ਸਵਰਗਦੂਤ ਵੱਲੋਂ ਦਿੱਤਾ ਗਿਆ ਸੀ।</verse>
				<verse number="22">ਜਦੋਂ ਮੂਸਾ ਦੀ ਬਿਵਸਥਾ ਦੇ ਅਨੁਸਾਰ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਹ ਉਸ ਨੂੰ ਪ੍ਰਭੂ ਦੇ ਸਨਮੁੱਖ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ,</verse>
				<verse number="23">(ਜਿਵੇਂ ਕਿ ਪ੍ਰਭੂ ਦੀ ਬਿਵਸਥਾ ਵਿੱਚ ਲਿਖਿਆ ਹੈ: “ਕੁੱਖ ਨੂੰ ਖੋਲ੍ਹਣ ਵਾਲਾ ਹਰੇਕ ਨਰ ਬੱਚਾ ਪ੍ਰਭੂ ਲਈ ਪਵਿੱਤਰ ਕਹਾਵੇਗਾ”)</verse>
				<verse number="24">ਤਾਂਕਿ ਜੋ ਪ੍ਰਭੂ ਦੀ ਬਿਵਸਥਾ ਵਿੱਚ ਕਿਹਾ ਗਿਆ ਹੈ ਉਸ ਦੇ ਅਨੁਸਾਰ ਘੁੱਗੀਆਂ ਦਾ ਇੱਕ ਜੋੜਾ ਜਾਂ ਕਬੂਤਰ ਦੇ ਦੋ ਬੱਚਿਆਂ ਦੀ ਬਲੀ ਚੜ੍ਹਾਉਣ।</verse>
				<verse number="25">ਵੇਖੋ, ਯਰੂਸ਼ਲਮ ਵਿੱਚ ਸਿਮਓਨ ਨਾਮਕ ਇੱਕ ਮਨੁੱਖ ਸੀ ਅਤੇ ਉਹ ਧਰਮੀ ਅਤੇ ਭਗਤ ਜਨ ਸੀ। ਉਹ ਇਸਰਾਏਲ ਦੀ ਸ਼ਾਂਤੀ ਦੀ ਉਡੀਕ ਕਰ ਰਿਹਾ ਸੀ ਅਤੇ ਪਵਿੱਤਰ ਆਤਮਾ ਉਸ ਉੱਤੇ ਸੀ।</verse>
				<verse number="26">ਪਵਿੱਤਰ ਆਤਮਾ ਦੁਆਰਾ ਉਸ ਉੱਤੇ ਇਹ ਪਰਗਟ ਕੀਤਾ ਗਿਆ ਸੀ ਕਿ ਜਦੋਂ ਤੱਕ ਉਹ ਪ੍ਰਭੂ ਦੇ ਮਸੀਹ ਨੂੰ ਨਾ ਵੇਖ ਲਵੇ, ਉਹ ਮੌਤ ਨੂੰ ਨਹੀਂ ਵੇਖੇਗਾ।</verse>
				<verse number="27">ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਦੋਂ ਮਾਤਾ-ਪਿਤਾ ਬਾਲਕ ਯਿਸੂ ਨੂੰ ਅੰਦਰ ਲਿਆਏ ਕਿ ਉਸ ਦੇ ਲਈ ਬਿਵਸਥਾ ਦੀ ਰੀਤ ਨੂੰ ਪੂਰਾ ਕਰਨ</verse>
				<verse number="28">ਤਾਂ ਸਿਮਓਨ ਨੇ ਉਸ ਨੂੰ ਗੋਦ ਵਿੱਚ ਲਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ:</verse>
				<verse number="29">ਹੇ ਸੁਆਮੀ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਵਚਨ ਦੇ ਅਨੁਸਾਰ ਸ਼ਾਂਤੀ ਨਾਲ ਵਿਦਾ ਕਰ।</verse>
				<verse number="30">ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਉਸ ਮੁਕਤੀ ਨੂੰ ਵੇਖ ਲਿਆ</verse>
				<verse number="31">ਜਿਹੜੀ ਤੂੰ ਸਭਨਾਂ ਲੋਕਾਂ ਅੱਗੇ ਤਿਆਰ ਕੀਤੀ ਹੈ</verse>
				<verse number="32">ਅਰਥਾਤ ਪਰਾਈਆਂ ਕੌਮਾਂ ਦੇ ਪਰਕਾਸ਼ ਲਈ ਜੋਤ ਅਤੇ ਤੇਰੀ ਪਰਜਾ ਇਸਰਾਏਲ ਦੇ ਲਈ ਮਹਿਮਾ।</verse>
				<verse number="33">ਉਸ ਦੇ ਮਾਤਾ-ਪਿਤਾ ਉਸ ਦੇ ਵਿਖੇ ਕਹੀਆਂ ਗਈਆਂ ਗੱਲਾਂ ਤੋਂ ਹੈਰਾਨ ਸਨ।</verse>
				<verse number="34">ਤਦ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਸ ਦੀ ਮਾਤਾ ਮਰਿਯਮ ਨੂੰ ਕਿਹਾ, “ਵੇਖ, ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦਾ ਕਾਰਨ ਬਣਨ ਅਤੇ ਇੱਕ ਅਜਿਹਾ ਚਿੰਨ੍ਹ ਹੋਣ ਲਈ ਠਹਿਰਾਇਆ ਗਿਆ ਹੈ ਜਿਸ ਦਾ ਵਿਰੋਧ ਕੀਤਾ ਜਾਵੇਗਾ</verse>
				<verse number="35">(ਸਗੋਂ ਤਲਵਾਰ ਤੇਰੀ ਆਪਣੀ ਜਾਨ ਨੂੰ ਵੀ ਵਿੰਨ੍ਹ ਦੇਵੇਗੀ) ਤਾਂਕਿ ਬਹੁਤਿਆਂ ਦੇ ਮਨਾਂ ਦੇ ਵਿਚਾਰ ਪਰਗਟ ਹੋ ਜਾਣ।”</verse>
				<verse number="36">ਉੱਥੇ ਹੀ ਆੱਨਾ ਨਾਮਕ ਇੱਕ ਨਬੀਆ ਸੀ ਜੋ ਫਨੂਏਲ ਦੀ ਧੀ ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਸੀ। ਉਹ ਬਹੁਤ ਬਜ਼ੁਰਗ ਸੀ ਅਤੇ ਵਿਆਹ ਤੋਂ ਬਾਅਦ ਸੱਤ ਸਾਲ ਆਪਣੇ ਪਤੀ ਨਾਲ ਰਹੀ ਸੀ</verse>
				<verse number="37">ਅਤੇ ਚੌਰਾਸੀ ਸਾਲਾਂ ਤੋਂ ਵਿਧਵਾ ਸੀ। ਉਹ ਹੈਕਲ ਨੂੰ ਨਹੀਂ ਛੱਡਦੀ ਸੀ ਅਤੇ ਰਾਤ-ਦਿਨ ਪ੍ਰਾਰਥਨਾ ਅਤੇ ਵਰਤ ਰੱਖ ਕੇ ਸੇਵਾ ਕਰਦੀ ਰਹਿੰਦੀ ਸੀ।</verse>
				<verse number="38">ਉਸੇ ਸਮੇਂ ਉਹ ਵੀ ਆ ਕੇ ਪਰਮੇਸ਼ਰ ਦੀ ਉਸਤਤ ਕਰਨ ਲੱਗੀ ਅਤੇ ਉਨ੍ਹਾਂ ਸਭਨਾਂ ਨੂੰ ਜਿਹੜੇ ਯਰੂਸ਼ਲਮ ਦੇ ਛੁਟਕਾਰੇ ਦੀ ਉਡੀਕ ਕਰ ਰਹੇ ਸਨ, ਉਸ ਬਾਲਕ ਦੇ ਬਾਰੇ ਦੱਸਣ ਲੱਗੀ।</verse>
				<verse number="39">ਜਦੋਂ ਉਹ ਪ੍ਰਭੂ ਦੀ ਬਿਵਸਥਾ ਦੇ ਅਨੁਸਾਰ ਸਭ ਕੁਝ ਪੂਰਾ ਕਰ ਚੁੱਕੇ ਤਾਂ ਗਲੀਲ ਵਿੱਚ ਆਪਣੇ ਨਗਰ ਨਾਸਰਤ ਨੂੰ ਮੁੜ ਗਏ।</verse>
				<verse number="40">ਉਹ ਬੱਚਾ ਵਧਦਾ, ਬਲਵੰਤ ਹੁੰਦਾ ਅਤੇ ਬੁੱਧ ਨਾਲ ਭਰਪੂਰ ਹੁੰਦਾ ਗਿਆ ਅਤੇ ਪਰਮੇਸ਼ਰ ਦੀ ਕਿਰਪਾ ਉਸ ਦੇ ਉੱਤੇ ਸੀ।</verse>
				<verse number="41">ਉਸ ਦੇ ਮਾਤਾ-ਪਿਤਾ ਹਰ ਸਾਲ ਪਸਾਹ ਦੇ ਤਿਉਹਾਰ 'ਤੇ ਯਰੂਸ਼ਲਮ ਜਾਂਦੇ ਹੁੰਦੇ ਸਨ।</verse>
				<verse number="42">ਜਦੋਂ ਉਹ ਬਾਲਕ ਬਾਰਾਂ ਸਾਲਾਂ ਦਾ ਹੋਇਆ ਤਾਂ ਉਹ ਤਿਉਹਾਰ ਦੀ ਰੀਤ ਦੇ ਅਨੁਸਾਰ ਉੱਥੇ ਗਏ</verse>
				<verse number="43">ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰਕੇ ਜਦੋਂ ਵਾਪਸ ਮੁੜਨ ਲੱਗੇ ਤਾਂ ਬਾਲਕ ਯਿਸੂ ਯਰੂਸ਼ਲਮ ਵਿੱਚ ਹੀ ਰੁਕ ਗਿਆ, ਪਰ ਉਸ ਦੇ ਮਾਤਾ-ਪਿਤਾ ਨੂੰ ਇਹ ਪਤਾ ਨਹੀਂ ਸੀ।</verse>
				<verse number="44">ਉਹ ਇਹ ਸੋਚ ਕੇ ਜੋ ਉਹ ਕਾਫ਼ਲੇ ਦੇ ਨਾਲ ਹੋਵੇਗਾ ਇੱਕ ਦਿਨ ਦੀ ਯਾਤਰਾ ਕਰ ਚੁੱਕੇ; ਤਦ ਉਹ ਉਸ ਨੂੰ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਵਾਲਿਆਂ ਵਿੱਚ ਭਾਲਣ ਲੱਗੇ।</verse>
				<verse number="45">ਪਰ ਜਦੋਂ ਉਹ ਨਾ ਮਿਲਿਆ ਤਾਂ ਉਹ ਉਸ ਨੂੰ ਲੱਭਦੇ ਹੋਏ ਯਰੂਸ਼ਲਮ ਨੂੰ ਮੁੜ ਆਏ।</verse>
				<verse number="46">ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਉਨ੍ਹਾਂ ਉਸ ਨੂੰ ਹੈਕਲ ਵਿੱਚ ਧਰਮ ਗੁਰੂਆਂ ਦੇ ਵਿਚਕਾਰ ਬੈਠੇ ਅਤੇ ਉਨ੍ਹਾਂ ਦੀ ਸੁਣਦੇ ਅਤੇ ਉਨ੍ਹਾਂ ਨੂੰ ਸਵਾਲ ਕਰਦੇ ਪਾਇਆ</verse>
				<verse number="47">ਅਤੇ ਜਿੰਨੇ ਉਸ ਦੀ ਸੁਣ ਰਹੇ ਸਨ ਉਹ ਸਭ ਉਸ ਦੀ ਸਮਝ ਅਤੇ ਉਸ ਦੇ ਉੱਤਰਾਂ ਤੋਂ ਹੈਰਾਨ ਸਨ।</verse>
				<verse number="48">ਉਸ ਦੇ ਮਾਤਾ-ਪਿਤਾ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ ਅਤੇ ਉਸ ਦੀ ਮਾਤਾ ਨੇ ਉਸ ਨੂੰ ਕਿਹਾ, “ਪੁੱਤਰ, ਤੂੰ ਸਾਡੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਵੇਖ ਮੈਂ ਅਤੇ ਤੇਰਾ ਪਿਤਾ ਪਰੇਸ਼ਾਨ ਹੋ ਕੇ ਤੈਨੂੰ ਲੱਭ ਰਹੇ ਸੀ।”</verse>
				<verse number="49">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ? ਕੀ ਤੁਸੀਂ ਨਹੀਂ ਜਾਣਦੇ ਕਿ ਮੇਰਾ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗੇ ਰਹਿਣਾ ਜ਼ਰੂਰੀ ਹੈ?”</verse>
				<verse number="50">ਪਰ ਉਹ ਇਸ ਗੱਲ ਨੂੰ ਜੋ ਉਸ ਨੇ ਉਨ੍ਹਾਂ ਨੂੰ ਕਹੀ ਸੀ, ਨਾ ਸਮਝੇ।</verse>
				<verse number="51">ਤਦ ਉਹ ਉਨ੍ਹਾਂ ਦੇ ਨਾਲ ਚੱਲ ਕੇ ਨਾਸਰਤ ਵਿੱਚ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ। ਪਰ ਉਸ ਦੀ ਮਾਤਾ ਨੇ ਇਹ ਸਭ ਗੱਲਾਂ ਆਪਣੇ ਮਨ ਵਿੱਚ ਹੀ ਰੱਖੀਆਂ।</verse>
				<verse number="52">ਯਿਸੂ ਬੁੱਧ ਤੇ ਸਰੀਰ ਵਿੱਚ ਅਤੇ ਪਰਮੇਸ਼ਰ ਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।</verse>
			</chapter>
			<chapter number="3">
				<verse number="1">ਤਿਬਿਰਿਯੁਸ ਕੈਸਰ ਦੇ ਰਾਜ ਦੇ ਪੰਦਰ੍ਹਵੇਂ ਸਾਲ ਵਿੱਚ ਜਦੋਂ ਪੁੰਤਿਯੁਸ ਪਿਲਾਤੁਸ ਯਹੂਦਿਯਾ ਦਾ ਰਾਜਪਾਲ ਸੀ ਅਤੇ ਗਲੀਲ ਵਿੱਚ ਹੇਰੋਦੇਸ, ਇਤੂਰਿਯਾ ਅਤੇ ਤ੍ਰਖ਼ੋਨੀਤਿਸ ਇਲਾਕੇ ਵਿੱਚ ਉਸ ਦਾ ਭਰਾ ਫਿਲਿੱਪੁਸ ਅਤੇ ਅਬਿਲੇਨੇ ਵਿੱਚ ਲੁਸਾਨਿਯੁਸ ਸ਼ਾਸਕ ਸੀ</verse>
				<verse number="2">ਅਤੇ ਅੱਨਾਸ ਅਤੇ ਕਯਾਫ਼ਾ ਮਹਾਂਯਾਜਕ ਸਨ ਤਾਂ ਉਸ ਸਮੇਂ ਪਰਮੇਸ਼ਰ ਦਾ ਵਚਨ ਉਜਾੜ ਵਿੱਚ ਜ਼ਕਰਯਾਹ ਦੇ ਪੁੱਤਰ ਯੂਹੰਨਾ ਕੋਲ ਪਹੁੰਚਿਆ।</verse>
				<verse number="3">ਉਹ ਯਰਦਨ ਨਦੀ ਦੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਜਾ ਕੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਨ ਲੱਗਾ,</verse>
				<verse number="4">ਜਿਵੇਂ ਕਿ ਯਸਾਯਾਹ ਨਬੀ ਦੇ ਵਚਨਾਂ ਦੀ ਪੁਸਤਕ ਵਿੱਚ ਲਿਖਿਆ ਹੈ: ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।</verse>
				<verse number="5">ਹਰੇਕ ਘਾਟੀ ਭਰ ਦਿੱਤੀ ਜਾਵੇਗੀ ਅਤੇ ਹਰੇਕ ਪਹਾੜ ਅਤੇ ਹਰੇਕ ਪਹਾੜੀ ਪੱਧਰੀ ਕੀਤੀ ਜਾਵੇਗੀ। ਵਿੰਗੇ ਟੇਢੇ ਰਾਹ ਸਿੱਧੇ ਅਤੇ ਉੱਚੇ ਨੀਵੇਂ ਰਸਤੇ ਸਮਤਲ ਕੀਤੇ ਜਾਣਗੇ;</verse>
				<verse number="6">ਅਤੇ ਸਰਬੱਤ ਸਰੀਰ ਪਰਮੇਸ਼ਰ ਦੀ ਮੁਕਤੀ ਵੇਖਣਗੇ।”</verse>
				<verse number="7">ਤਦ ਉਹ ਉਸ ਭੀੜ ਨੂੰ ਜੋ ਉਸ ਕੋਲੋਂ ਬਪਤਿਸਮਾ ਲੈਣ ਆਈ ਸੀ ਕਹਿਣ ਲੱਗਾ, “ਹੇ ਸੱਪਾਂ ਦੇ ਬੱਚਿਓ, ਤੁਹਾਨੂੰ ਆਉਣ ਵਾਲੇ ਕਹਿਰ ਤੋਂ ਭੱਜਣ ਦੀ ਚਿਤਾਵਨੀ ਕਿਸ ਨੇ ਦਿੱਤੀ?</verse>
				<verse number="8">ਇਸ ਲਈ ਤੋਬਾ ਦੇ ਯੋਗ ਫਲ ਦਿਓ ਅਤੇ ਆਪਣੇ ਮਨ ਵਿੱਚ ਇਹ ਨਾ ਕਹੋ ਕਿ ਸਾਡਾ ਪਿਤਾ ਅਬਰਾਹਾਮ ਹੈ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਪਰਮੇਸ਼ਰ ਅਬਰਾਹਾਮ ਦੇ ਲਈ ਇਨ੍ਹਾਂ ਪੱਥਰਾਂ ਵਿੱਚੋਂ ਸੰਤਾਨ ਪੈਦਾ ਕਰ ਸਕਦਾ ਹੈ।</verse>
				<verse number="9">ਹੁਣ ਕੁਹਾੜਾ ਦਰਖ਼ਤਾਂ ਦੀ ਜੜ੍ਹ ਉੱਤੇ ਰੱਖਿਆ ਹੋਇਆ ਹੈ, ਇਸ ਲਈ ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ, ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ।”</verse>
				<verse number="10">ਤਦ ਲੋਕ ਉਸ ਤੋਂ ਪੁੱਛਣ ਲੱਗੇ, “ਫਿਰ ਅਸੀਂ ਕੀ ਕਰੀਏ?”</verse>
				<verse number="11">ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਕੋਲ ਦੋ ਕੁੜਤੇ ਹੋਣ ਉਹ ਇੱਕ ਉਸ ਨੂੰ ਦੇ ਦੇਵੇ ਜਿਸ ਕੋਲ ਨਹੀਂ ਹੈ ਅਤੇ ਜਿਸ ਕੋਲ ਭੋਜਨ ਹੈ ਉਹ ਵੀ ਇਸੇ ਤਰ੍ਹਾਂ ਕਰੇ।”</verse>
				<verse number="12">ਮਸੂਲੀਏ ਵੀ ਬਪਤਿਸਮਾ ਲੈਣ ਲਈ ਆਏ ਅਤੇ ਉਨ੍ਹਾਂ ਉਸ ਤੋਂ ਪੁੱਛਿਆ, “ਗੁਰੂ ਜੀ, ਅਸੀਂ ਕੀ ਕਰੀਏ?”</verse>
				<verse number="13">ਉਸ ਨੇ ਉਨ੍ਹਾਂ ਨੂੰ ਕਿਹਾ, “ਜੋ ਤੁਹਾਡੇ ਲਈ ਠਹਿਰਾਇਆ ਹੋਇਆ ਹੈ ਉਸ ਤੋਂ ਵਧਕੇ ਕੁਝ ਨਾ ਲਵੋ।”</verse>
				<verse number="14">ਸਿਪਾਹੀਆਂ ਨੇ ਵੀ ਉਸ ਤੋਂ ਪੁੱਛਿਆ, “ਅਸੀਂ ਕੀ ਕਰੀਏ?” ਉਸ ਨੇ ਉਨ੍ਹਾਂ ਨੂੰ ਕਿਹਾ, “ਨਾ ਕਿਸੇ ਉੱਤੇ ਜ਼ੁਲਮ ਕਰੋ, ਨਾ ਹੀ ਝੂਠਾ ਦੋਸ਼ ਲਾਓ ਅਤੇ ਆਪਣੀ ਤਨਖਾਹ ਵਿੱਚ ਸੰਤੁਸ਼ਟ ਰਹੋ।”</verse>
				<verse number="15">ਜਦੋਂ ਲੋਕ ਉਡੀਕ ਰਹੇ ਸਨ ਅਤੇ ਸਭ ਆਪਣੇ ਮਨਾਂ ਵਿੱਚ ਯੂਹੰਨਾ ਦੇ ਵਿਖੇ ਵਿਚਾਰ ਕਰ ਰਹੇ ਸਨ ਕਿ ਕਿਤੇ ਇਹੋ ਤਾਂ ਮਸੀਹ ਨਹੀਂ</verse>
				<verse number="16">ਤਾਂ ਯੂਹੰਨਾ ਨੇ ਸਾਰਿਆਂ ਨੂੰ ਕਿਹਾ, “ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ ਪਰ ਜਿਹੜਾ ਆ ਰਿਹਾ ਹੈ ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ, ਉਹ ਤੁਹਾਨੂੰ ਪਵਿੱਤਰ ਆਤਮਾ ਅਤੇ ਅੱਗ ਨਾਲ ਬਪਤਿਸਮਾ ਦੇਵੇਗਾ।</verse>
				<verse number="17">ਉਸ ਦੀ ਤੰਗਲੀ ਉਸ ਦੇ ਹੱਥ ਵਿੱਚ ਹੈ ਕਿ ਉਹ ਆਪਣੇ ਪਿੜ ਨੂੰ ਚੰਗੀ ਤਰ੍ਹਾਂ ਸਾਫ ਕਰੇ ਅਤੇ ਕਣਕ ਨੂੰ ਆਪਣੇ ਕੋਠੇ ਵਿੱਚ ਜਮ੍ਹਾ ਕਰੇ, ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਾੜੇਗਾ।”</verse>
				<verse number="18">ਇਸ ਤਰ੍ਹਾਂ ਉਹ ਲੋਕਾਂ ਨੂੰ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੱਸਦਾ ਹੋਇਆ ਖੁਸ਼ਖ਼ਬਰੀ ਸੁਣਾਉਂਦਾ ਰਿਹਾ।</verse>
				<verse number="19">ਪਰ ਜਦੋਂ ਉਸ ਨੇ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਨੂੰ ਉਸ ਦੇ ਭਰਾ ਫ਼ਿਲਿੱਪੁਸ ਦੀ ਪਤਨੀ ਹੇਰੋਦਿਆਸ ਦੇ ਵਿਖੇ ਅਤੇ ਸਾਰੀਆਂ ਬੁਰਾਈਆਂ ਦੇ ਵਿਖੇ ਜੋ ਹੇਰੋਦੇਸ ਨੇ ਕੀਤੀਆਂ ਸਨ, ਫਟਕਾਰਿਆ</verse>
				<verse number="20">ਤਾਂ ਹੇਰੋਦੇਸ ਨੇ ਇਨ੍ਹਾਂ ਸਭ ਕੰਮਾਂ ਦੇ ਨਾਲ-ਨਾਲ ਇਹ ਵੀ ਕੀਤਾ ਕਿ ਯੂਹੰਨਾ ਨੂੰ ਕੈਦਖ਼ਾਨੇ ਵਿੱਚ ਬੰਦ ਕਰ ਦਿੱਤਾ।</verse>
				<verse number="21">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਾਰੇ ਲੋਕ ਬਪਤਿਸਮਾ ਲੈ ਚੁੱਕੇ ਅਤੇ ਯਿਸੂ ਵੀ ਬਪਤਿਸਮਾ ਲੈ ਕੇ ਪ੍ਰਾਰਥਨਾ ਕਰ ਰਿਹਾ ਸੀ ਤਾਂ ਅਕਾਸ਼ ਖੁੱਲ੍ਹ ਗਿਆ</verse>
				<verse number="22">ਅਤੇ ਪਵਿੱਤਰ ਆਤਮਾ ਕਬੂਤਰ ਦੇ ਰੂਪ ਵਿੱਚ ਉਸ ਉੱਤੇ ਉੱਤਰਿਆ ਅਤੇ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”</verse>
				<verse number="23">ਜਦੋਂ ਯਿਸੂ ਨੇ ਆਪਣੀ ਸੇਵਾ ਅਰੰਭ ਕੀਤੀ ਤਾਂ ਉਹ ਲਗਭਗ ਤੀਹ ਸਾਲ ਦਾ ਸੀ ਅਤੇ ਜਿਵੇਂ ਉਸ ਦੇ ਬਾਰੇ ਸਮਝਿਆ ਜਾਂਦਾ ਸੀ, ਉਹ ਯੂਸੁਫ਼ ਦਾ ਪੁੱਤਰ ਸੀ ਅਤੇ ਯੂਸੁਫ਼ ਏਲੀ ਦਾ,</verse>
				<verse number="24">ਏਲੀ ਮੱਥਾਤ ਦਾ, ਮੱਥਾਤ ਲੇਵੀ ਦਾ, ਲੇਵੀ ਮਲਕੀ ਦਾ, ਮਲਕੀ ਯੰਨਾਈ ਦਾ, ਯੰਨਾਈ ਯੂਸੁਫ਼ ਦਾ,</verse>
				<verse number="25">ਯੂਸੁਫ਼ ਮੱਤਿਥਯਾਹ ਦਾ, ਮੱਤਿਥਯਾਹ ਆਮੋਸ ਦਾ, ਆਮੋਸ ਨਹੂਮ ਦਾ, ਨਹੂਮ ਹਸਲੀ ਦਾ, ਹਸਲੀ ਨੱਗਈ ਦਾ,</verse>
				<verse number="26">ਨੱਗਈ ਮਾਹਥ ਦਾ, ਮਾਹਥ ਮੱਤਿਥਯਾਹ ਦਾ, ਮੱਤਿਥਯਾਹ ਸ਼ਿਮਈ ਦਾ, ਸ਼ਿਮਈ ਯੋਸੇਕ ਦਾ, ਯੋਸੇਕ ਯਹੂਦਾਹ ਦਾ,</verse>
				<verse number="27">ਯਹੂਦਾਹ ਯੋਹਾਨਾਨ ਦਾ, ਯੋਹਾਨਾਨ ਰੇਸਹ ਦਾ, ਰੇਸਹ ਜ਼ਰੁੱਬਾਬਲ ਦਾ, ਜ਼ਰੁੱਬਾਬਲ ਸ਼ਅਲਤੀਏਲ ਦਾ, ਸ਼ਅਲਤੀਏਲ ਨੇਰੀ ਦਾ,</verse>
				<verse number="28">ਨੇਰੀ ਮਲਕੀ ਦਾ, ਮਲਕੀ ਅੱਦੀ ਦਾ, ਅੱਦੀ ਕੋਸਾਮ ਦਾ, ਕੋਸਾਮ ਅਲਮੋਦਾਮ ਦਾ, ਅਲਮੋਦਾਮ ਏਰ ਦਾ,</verse>
				<verse number="29">ਏਰ ਯੋਸੇ ਦਾ, ਯੋਸੇ ਅਲੀਅਜ਼ਰ ਦਾ, ਅਲੀਅਜ਼ਰ ਯੋਰਾਮ ਦਾ, ਯੋਰਾਮ ਮੱਥਾਤ ਦਾ, ਮੱਥਾਤ ਲੇਵੀ ਦਾ,</verse>
				<verse number="30">ਲੇਵੀ ਸਿਮਓਨ ਦਾ, ਸਿਮਓਨ ਯਹੂਦਾਹ ਦਾ, ਯਹੂਦਾਹ ਯੂਸੁਫ਼ ਦਾ, ਯੂਸੁਫ਼ ਯੋਨਾਨ ਦਾ, ਯੋਨਾਨ ਅਲਯਾਕੀਮ ਦਾ,</verse>
				<verse number="31">ਅਲਯਾਕੀਮ ਮਲਯੇ ਦਾ, ਮਲਯੇ ਮੇਨਾਨ ਦਾ, ਮੇਨਾਨ ਮੱਤਥੇ ਦਾ, ਮੱਤਥੇ ਨਾਥਾਨ ਦਾ,</verse>
				<verse number="32">ਨਾਥਾਨ ਦਾਊਦ ਦਾ, ਦਾਊਦ ਯੱਸੀ ਦਾ, ਯੱਸੀ ਓਬੇਦ ਦਾ, ਓਬੇਦ ਬੋਅਜ਼ ਦਾ, ਬੋਅਜ਼ ਸਲਮੋਨ ਦਾ, ਸਲਮੋਨ ਨਹਸ਼ੋਨ ਦਾ,</verse>
				<verse number="33">ਨਹਸ਼ੋਨ ਅੰਮੀਨਾਦਾਬ ਦਾ, ਅੰਮੀਨਾਦਾਬ ਅਦਮੀਨ ਦਾ, ਅਦਮੀਨ ਅਰਨੀ ਦਾ, ਅਰਨੀ ਹਸਰੋਨ ਦਾ, ਹਸਰੋਨ ਪਰਸ ਦਾ, ਪਰਸ ਯਹੂਦਾਹ ਦਾ,</verse>
				<verse number="34">ਯਹੂਦਾਹ ਯਾਕੂਬ ਦਾ, ਯਾਕੂਬ ਇਸਹਾਕ ਦਾ, ਇਸਹਾਕ ਅਬਰਾਹਾਮ ਦਾ, ਅਬਰਾਹਾਮ ਤਾਰਹ ਦਾ, ਤਾਰਹ ਨਹੋਰ ਦਾ</verse>
				<verse number="35">ਨਹੋਰ ਸਰੂਗ ਦਾ, ਸਰੂਗ ਰਊ ਦਾ, ਰਊ ਪਲਗ ਦਾ, ਪਲਗ ਏਬਰ ਦਾ, ਏਬਰ ਸ਼ਲਹ ਦਾ,</verse>
				<verse number="36">ਸ਼ਲਹ ਕੇਨਾਨ ਦਾ, ਕੇਨਾਨ ਅਰਪਕਸ਼ਾਦ ਦਾ, ਅਰਪਕਸ਼ਾਦ ਸ਼ੇਮ ਦਾ, ਸ਼ੇਮ ਨੂਹ ਦਾ, ਨੂਹ ਲਾਮਕ ਦਾ,</verse>
				<verse number="37">ਲਾਮਕ ਮਥੂਸਲਹ ਦਾ, ਮਥੂਸਲਹ ਹਨੋਕ ਦਾ, ਹਨੋਕ ਯਰਦ ਦਾ, ਯਰਦ ਮਹਲਲੇਲ ਦਾ, ਮਹਲਲੇਲ ਕੇਨਾਨ ਦਾ,</verse>
				<verse number="38">ਕੇਨਾਨ ਅਨੋਸ਼ ਦਾ, ਅਨੋਸ਼ ਸੇਥ ਦਾ, ਸੇਥ ਆਦਮ ਦਾ ਅਤੇ ਆਦਮ ਪਰਮੇਸ਼ਰ ਦਾ ਪੁੱਤਰ ਸੀ।</verse>
			</chapter>
			<chapter number="4">
				<verse number="1">ਯਿਸੂ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਯਰਦਨ ਨਦੀ ਤੋਂ ਵਾਪਸ ਮੁੜਿਆ ਅਤੇ ਪਵਿੱਤਰ ਆਤਮਾ ਦੀ ਅਗਵਾਈ ਨਾਲ ਉਜਾੜ ਵਿੱਚ ਗਿਆ</verse>
				<verse number="2">ਅਤੇ ਚਾਲੀ ਦਿਨ ਸ਼ੈਤਾਨ ਉਸ ਨੂੰ ਪਰਤਾਉਂਦਾ ਰਿਹਾ; ਉਨ੍ਹਾਂ ਦਿਨਾਂ ਵਿੱਚ ਉਸ ਨੇ ਕੁਝ ਨਾ ਖਾਧਾ ਅਤੇ ਜਦੋਂ ਉਹ ਦਿਨ ਪੂਰੇ ਹੋ ਗਏ ਤਾਂ ਉਸ ਨੂੰ ਭੁੱਖ ਲੱਗੀ।</verse>
				<verse number="3">ਤਦ ਸ਼ੈਤਾਨ ਨੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਇਸ ਪੱਥਰ ਨੂੰ ਕਹਿ ਕਿ ਰੋਟੀ ਬਣ ਜਾਵੇ।”</verse>
				<verse number="4">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਲਿਖਿਆ ਹੈ: ‘ਮਨੁੱਖ ਸਿਰਫ ਰੋਟੀ ਨਾਲ ਹੀ ਜੀਉਂਦਾ ਨਹੀਂ ਰਹੇਗਾ’ ।”</verse>
				<verse number="5">ਫਿਰ ਸ਼ੈਤਾਨ ਨੇ ਉਸ ਨੂੰ ਉਤਾਂਹ ਲਿਜਾ ਕੇ ਇੱਕ ਪਲ ਵਿੱਚ ਸੰਸਾਰ ਦੇ ਸਾਰੇ ਰਾਜ ਵਿਖਾਏ</verse>
				<verse number="6">ਅਤੇ ਉਸ ਨੂੰ ਕਿਹਾ, “ਮੈਂ ਇਹ ਸਾਰਾ ਅਧਿਕਾਰ ਅਤੇ ਇਨ੍ਹਾਂ ਦੀ ਸ਼ਾਨ ਤੈਨੂੰ ਦੇ ਦਿਆਂਗਾ, ਕਿਉਂਕਿ ਇਹ ਮੈਨੂੰ ਦਿੱਤਾ ਗਿਆ ਹੈ ਅਤੇ ਮੈਂ ਜਿਸ ਨੂੰ ਚਾਹਾਂ ਉਸ ਨੂੰ ਦਿੰਦਾ ਹਾਂ।</verse>
				<verse number="7">ਇਸ ਲਈ ਜੇ ਤੂੰ ਮੇਰੇ ਅੱਗੇ ਮੱਥਾ ਟੇਕੇਂ ਤਾਂ ਇਹ ਸਭ ਕੁਝ ਤੇਰਾ ਹੋ ਜਾਵੇਗਾ।”</verse>
				<verse number="8">ਯਿਸੂ ਨੇ ਉਸ ਨੂੰ ਕਿਹਾ, “ ਲਿਖਿਆ ਹੈ: ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਹੀ ਮੱਥਾ ਟੇਕ ਅਤੇ ਸਿਰਫ ਉਸੇ ਦੀ ਸੇਵਾ ਕਰ।”</verse>
				<verse number="9">ਤਦ ਸ਼ੈਤਾਨ ਨੇ ਉਸ ਨੂੰ ਯਰੂਸ਼ਲਮ ਵਿੱਚ ਲੈ ਜਾ ਕੇ ਹੈਕਲ ਦੇ ਸਿਖਰ ਉੱਤੇ ਖੜ੍ਹਾ ਕੀਤਾ ਅਤੇ ਉਸ ਨੂੰ ਕਿਹਾ, “ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈਂ ਤਾਂ ਆਪਣੇ ਆਪ ਨੂੰ ਇੱਥੋਂ ਹੇਠਾਂ ਸੁੱਟ ਦੇ</verse>
				<verse number="10">ਕਿਉਂਕਿ ਲਿਖਿਆ ਹੈ: ਉਹ ਤੇਰੇ ਲਈ ਆਪਣੇ ਦੂਤਾਂ ਨੂੰ ਹੁਕਮ ਦੇਵੇਗਾ ਕਿ ਤੇਰੀ ਰਾਖੀ ਕਰਨ</verse>
				<verse number="11">ਅਤੇ ਉਹ ਤੈਨੂੰ ਹੱਥਾਂ ਉੱਤੇ ਚੁੱਕ ਲੈਣਗੇ, ਕਿਤੇ ਅਜਿਹਾ ਨਾ ਹੋਵੇ ਕਿ ਪੱਥਰ ਨਾਲ ਤੇਰੇ ਪੈਰ ਨੂੰ ਸੱਟ ਲੱਗੇ।”</verse>
				<verse number="12">ਪਰ ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕਿਹਾ ਗਿਆ ਹੈ, ‘ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਨਾ ਪਰਖੀਂ’।”</verse>
				<verse number="13">ਜਦੋਂ ਸ਼ੈਤਾਨ ਹਰ ਤਰ੍ਹਾਂ ਦਾ ਪਰਤਾਵਾ ਕਰ ਚੁੱਕਾ ਤਾਂ ਕੁਝ ਸਮੇਂ ਲਈ ਉਸ ਕੋਲੋਂ ਚਲਾ ਗਿਆ।</verse>
				<verse number="14">ਫਿਰ ਯਿਸੂ ਆਤਮਾ ਦੀ ਸਮਰੱਥਾ ਵਿੱਚ ਗਲੀਲ ਨੂੰ ਵਾਪਸ ਆਇਆ ਅਤੇ ਉਸ ਦੀ ਚਰਚਾ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ।</verse>
				<verse number="15">ਉਹ ਉਨ੍ਹਾਂ ਦੇ ਸਭਾ-ਘਰਾਂ ਵਿੱਚ ਉਪਦੇਸ਼ ਦਿੰਦਾ ਸੀ ਅਤੇ ਸਭ ਲੋਕ ਉਸ ਦੀ ਵਡਿਆਈ ਕਰਦੇ ਸਨ।</verse>
				<verse number="16">ਫਿਰ ਉਹ ਨਾਸਰਤ ਵਿੱਚ ਜਿੱਥੇ ਉਸ ਦਾ ਪਾਲਣ-ਪੋਸ਼ਣ ਹੋਇਆ ਸੀ, ਆਇਆ ਅਤੇ ਆਪਣੀ ਰੀਤ ਅਨੁਸਾਰ ਸਬਤ ਦੇ ਦਿਨ ਸਭਾ-ਘਰ ਵਿੱਚ ਜਾ ਕੇ ਪੜ੍ਹਨ ਲਈ ਖੜ੍ਹਾ ਹੋਇਆ।</verse>
				<verse number="17">ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਦਿੱਤੀ ਗਈ ਅਤੇ ਉਸ ਨੇ ਪੁਸਤਕ ਖੋਲ੍ਹ ਕੇ ਉਹ ਥਾਂ ਕੱਢੀ ਜਿੱਥੇ ਲਿਖਿਆ ਸੀ:</verse>
				<verse number="18">ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਕਿਉਂਕਿ ਉਸ ਨੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਉਣ ਲਈ ਮੈਨੂੰ ਮਸਹ ਕੀਤਾ ਹੈ। ਉਸ ਨੇ ਮੈਨੂੰ ਭੇਜਿਆ ਕਿ ਬੰਦੀਆਂ ਨੂੰ ਛੁਟਕਾਰੇ ਦਾ ਅਤੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪਾਉਣ ਦਾ ਪ੍ਰਚਾਰ ਕਰਾਂ ਅਤੇ ਸਤਾਏ ਹੋਇਆਂ ਨੂੰ ਛੁਡਾਵਾਂ</verse>
				<verse number="19">ਅਤੇ ਪ੍ਰਭੂ ਦੀ ਕਿਰਪਾ ਦੇ ਸਾਲ ਦਾ ਪ੍ਰਚਾਰ ਕਰਾਂ।</verse>
				<verse number="20">ਫਿਰ ਯਿਸੂ ਨੇ ਪੁਸਤਕ ਬੰਦ ਕਰਕੇ ਸੇਵਕ ਨੂੰ ਦਿੱਤੀ ਅਤੇ ਬੈਠ ਗਿਆ ਅਤੇ ਸਭਾ-ਘਰ ਵਿੱਚ ਸਾਰਿਆਂ ਦੀਆਂ ਅੱਖਾਂ ਉਸੇ ਉੱਤੇ ਲੱਗੀਆਂ ਹੋਈਆਂ ਸਨ।</verse>
				<verse number="21">ਤਦ ਉਹ ਉਨ੍ਹਾਂ ਨੂੰ ਕਹਿਣ ਲੱਗਾ, “ਅੱਜ ਤੁਹਾਡੇ ਸੁਣਦਿਆਂ ਇਹ ਲਿਖਤ ਪੂਰੀ ਹੋਈ ਹੈ।”</verse>
				<verse number="22">ਸਭ ਲੋਕ ਉਸ ਦੀ ਪ੍ਰਸ਼ੰਸਾ ਕਰਨ ਅਤੇ ਉਸ ਦੇ ਮੂੰਹੋਂ ਨਿੱਕਲਣ ਵਾਲੇ ਕਿਰਪਾ ਦੇ ਵਚਨਾਂ ਤੋਂ ਹੈਰਾਨ ਹੋ ਕੇ ਕਹਿਣ ਲੱਗੇ, “ਕੀ ਇਹ ਯੂਸੁਫ਼ ਦਾ ਪੁੱਤਰ ਨਹੀਂ?”</verse>
				<verse number="23">ਉਸ ਨੇ ਉਨ੍ਹਾਂ ਨੂੰ ਕਿਹਾ, “ਨਿਰਸੰਦੇਹ ਤੁਸੀਂ ਮੇਰੇ ਵਿਖੇ ਇਹ ਕਹਾਵਤ ਕਹੋਗੇ, ‘ਹੇ ਵੈਦ ਆਪਣੇ ਆਪ ਨੂੰ ਚੰਗਾ ਕਰ; ਜੋ ਕੁਝ ਅਸੀਂ ਕਫ਼ਰਨਾਹੂਮ ਵਿੱਚ ਹੁੰਦਾ ਸੁਣਿਆ, ਉਹ ਇੱਥੇ ਆਪਣੇ ਨਗਰ ਵਿੱਚ ਵੀ ਕਰ’।”</verse>
				<verse number="24">ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਕੋਈ ਨਬੀ ਆਪਣੇ ਨਗਰ ਵਿੱਚ ਪਰਵਾਨ ਨਹੀਂ ਹੁੰਦਾ।</verse>
				<verse number="25">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਏਲੀਯਾਹ ਦੇ ਦਿਨਾਂ ਵਿੱਚ ਜਦੋਂ ਸਾਢੇ ਤਿੰਨ ਸਾਲ ਅਕਾਸ਼ ਬੰਦ ਰਿਹਾ ਅਤੇ ਸਾਰੇ ਦੇਸ ਵਿੱਚ ਵੱਡਾ ਕਾਲ ਪੈ ਗਿਆ ਤਾਂ ਇਸਰਾਏਲ ਵਿੱਚ ਬਹੁਤ ਸਾਰੀਆਂ ਵਿਧਵਾਵਾਂ ਸਨ,</verse>
				<verse number="26">ਪਰ ਏਲੀਯਾਹ ਨੂੰ ਉਨ੍ਹਾਂ ਵਿੱਚੋਂ ਸੈਦਾ ਦੇ ਸਾਰਿਪਥ ਨਗਰ ਦੀ ਵਿਧਵਾ ਔਰਤ ਤੋਂ ਇਲਾਵਾ ਹੋਰ ਕਿਸੇ ਕੋਲ ਨਹੀਂ ਭੇਜਿਆ ਗਿਆ</verse>
				<verse number="27">ਅਤੇ ਅਲੀਸ਼ਾ ਨਬੀ ਦੇ ਸਮੇਂ ਇਸਰਾਏਲ ਵਿੱਚ ਬਹੁਤ ਸਾਰੇ ਕੋੜ੍ਹੀ ਸਨ, ਪਰ ਸੁਰਿਯਾਨੀ ਨਾਮਾਨ ਤੋਂ ਇਲਾਵਾ ਉਨ੍ਹਾਂ ਵਿੱਚੋਂ ਕਿਸੇ ਨੂੰ ਸ਼ੁੱਧ ਨਹੀਂ ਕੀਤਾ ਗਿਆ।”</verse>
				<verse number="28">ਇਹ ਗੱਲਾਂ ਸੁਣਦੇ ਹੀ ਸਭਾ-ਘਰ ਵਿੱਚ ਸਭ ਕ੍ਰੋਧ ਨਾਲ ਭਰ ਗਏ</verse>
				<verse number="29">ਅਤੇ ਉੱਠ ਕੇ ਉਸ ਨੂੰ ਨਗਰੋਂ ਬਾਹਰ ਕੱਢ ਦਿੱਤਾ ਅਤੇ ਉਸ ਨੂੰ ਉਸ ਪਹਾੜ ਦੀ ਟੀਸੀ ਉੱਤੇ ਲੈ ਗਏ ਜਿਸ ਉੱਤੇ ਉਨ੍ਹਾਂ ਦਾ ਨਗਰ ਵੱਸਿਆ ਹੋਇਆ ਸੀ ਤਾਂਕਿ ਉਸ ਨੂੰ ਹੇਠਾਂ ਸੁੱਟ ਦੇਣ।</verse>
				<verse number="30">ਪਰ ਉਹ ਉਨ੍ਹਾਂ ਵਿੱਚੋਂ ਨਿੱਕਲ ਕੇ ਚਲਾ ਗਿਆ।</verse>
				<verse number="31">ਫਿਰ ਉਹ ਗਲੀਲ ਦੇ ਕਫ਼ਰਨਾਹੂਮ ਨਗਰ ਨੂੰ ਆਇਆ ਅਤੇ ਸਬਤ ਦੇ ਦਿਨ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।</verse>
				<verse number="32">ਉਹ ਉਸ ਦੇ ਉਪਦੇਸ਼ ਤੋਂ ਹੈਰਾਨ ਹੋਏ, ਕਿਉਂਕਿ ਉਸ ਦਾ ਵਚਨ ਅਧਿਕਾਰ ਨਾਲ ਸੀ।</verse>
				<verse number="33">ਸਭਾ-ਘਰ ਵਿੱਚ ਇੱਕ ਮਨੁੱਖ ਸੀ ਜਿਸ ਵਿੱਚ ਭ੍ਰਿਸ਼ਟ ਆਤਮਾ ਸੀ। ਉਹ ਉੱਚੀ ਅਵਾਜ਼ ਵਿੱਚ ਚੀਕਿਆ,</verse>
				<verse number="34">“ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਜਾਣਦਾ ਹਾਂ ਕਿ ਤੂੰ ਕੌਣ ਹੈਂ—ਪਰਮੇਸ਼ਰ ਦਾ ਪਵਿੱਤਰ ਜਨ।”</verse>
				<verse number="35">ਤਦ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ, “ਚੁੱਪ ਹੋ ਜਾ ਅਤੇ ਇਸ ਵਿੱਚੋਂ ਨਿੱਕਲ ਜਾ!” ਤਾਂ ਦੁਸ਼ਟ ਆਤਮਾ ਉਸ ਨੂੰ ਵਿਚਕਾਰ ਪਟਕ ਕੇ ਬਿਨਾਂ ਉਸ ਦਾ ਕੁਝ ਨੁਕਸਾਨ ਕੀਤੇ ਉਸ ਵਿੱਚੋਂ ਨਿੱਕਲ ਗਈ।</verse>
				<verse number="36">ਤਦ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਗੱਲਾਂ ਕਰਦੇ ਹੋਏ ਕਹਿਣ ਲੱਗੇ, “ਇਹ ਕਿਸ ਤਰ੍ਹਾਂ ਦਾ ਵਚਨ ਹੈ? ਉਹ ਅਧਿਕਾਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿੱਕਲ ਜਾਂਦੀਆਂ ਹਨ।”</verse>
				<verse number="37">ਇਸ ਤਰ੍ਹਾਂ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਥਾਂ ਉਸ ਦੀ ਚਰਚਾ ਫੈਲ ਗਈ।</verse>
				<verse number="38">ਫਿਰ ਉਹ ਸਭਾ-ਘਰ ਵਿੱਚੋਂ ਉੱਠ ਕੇ ਸ਼ਮਊਨ ਦੇ ਘਰ ਗਿਆ। ਸ਼ਮਊਨ ਦੀ ਸੱਸ ਨੂੰ ਤੇਜ ਬੁਖਾਰ ਚੜ੍ਹਿਆ ਹੋਇਆ ਸੀ ਅਤੇ ਚੇਲਿਆਂ ਨੇ ਉਸ ਦੇ ਲਈ ਯਿਸੂ ਨੂੰ ਬੇਨਤੀ ਕੀਤੀ।</verse>
				<verse number="39">ਤਦ ਯਿਸੂ ਨੇ ਉਸ ਦੇ ਕੋਲ ਖੜ੍ਹੇ ਹੋ ਕੇ ਬੁਖਾਰ ਨੂੰ ਝਿੜਕਿਆ ਅਤੇ ਉਸ ਦਾ ਬੁਖਾਰ ਉੱਤਰ ਗਿਆ ਅਤੇ ਉਹ ਤੁਰੰਤ ਉੱਠ ਕੇ ਉਨ੍ਹਾਂ ਦੀ ਸੇਵਾ ਕਰਨ ਲੱਗੀ।</verse>
				<verse number="40">ਜਦੋਂ ਸੂਰਜ ਛੁਪ ਗਿਆ ਤਾਂ ਉਹ ਸਭ ਆਪਣੇ ਰੋਗੀਆਂ ਨੂੰ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ ਯਿਸੂ ਕੋਲ ਲਿਆਏ ਅਤੇ ਉਸ ਨੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="41">ਬਹੁਤਿਆਂ ਵਿੱਚੋਂ ਦੁਸ਼ਟ ਆਤਮਾਵਾਂ ਵੀ ਚੀਕਾਂ ਮਾਰਦੀਆਂ ਅਤੇ ਇਹ ਕਹਿੰਦੀਆਂ ਹੋਈਆਂ ਨਿੱਕਲੀਆਂ, “ਤੂੰ ਪਰਮੇਸ਼ਰ ਦਾ ਪੁੱਤਰ ਹੈਂ!” ਪਰ ਉਹ ਉਨ੍ਹਾਂ ਨੂੰ ਝਿੜਕਦਾ ਅਤੇ ਬੋਲਣ ਨਹੀਂ ਦਿੰਦਾ ਸੀ, ਕਿਉਂਕਿ ਉਹ ਜਾਣਦੀਆਂ ਸਨ ਕਿ ਉਹ ਮਸੀਹ ਹੈ।</verse>
				<verse number="42">ਜਦੋਂ ਦਿਨ ਚੜ੍ਹਿਆ ਤਾਂ ਉਹ ਨਿੱਕਲ ਕੇ ਇੱਕ ਉਜਾੜ ਥਾਂ ਵਿੱਚ ਚਲਾ ਗਿਆ ਅਤੇ ਭੀੜ ਉਸ ਨੂੰ ਲੱਭਦੀ ਹੋਈ ਉਸ ਕੋਲ ਆਈ ਅਤੇ ਉਸ ਨੂੰ ਰੋਕਿਆ ਕਿ ਉਨ੍ਹਾਂ ਕੋਲੋਂ ਨਾ ਜਾਵੇ।</verse>
				<verse number="43">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੈਨੂੰ ਦੂਜੇ ਨਗਰਾਂ ਵਿੱਚ ਵੀ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਣਾ ਜ਼ਰੂਰੀ ਹੈ, ਕਿਉਂਕਿ ਮੈਨੂੰ ਇਸੇ ਲਈ ਭੇਜਿਆ ਗਿਆ ਹੈਂ।”</verse>
				<verse number="44">ਤਦ ਉਹ ਯਹੂਦਿਯਾ ਦੇ ਸਭਾ-ਘਰਾਂ ਵਿੱਚ ਪ੍ਰਚਾਰ ਕਰਦਾ ਰਿਹਾ।</verse>
			</chapter>
			<chapter number="5">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਗੰਨੇਸਰਤ ਦੀ ਝੀਲ ਦੇ ਕਿਨਾਰੇ ਖੜ੍ਹਾ ਸੀ ਤਾਂ ਭੀੜ ਪਰਮੇਸ਼ਰ ਦਾ ਵਚਨ ਸੁਣਨ ਲਈ ਉਸ ਉੱਤੇ ਡਿੱਗਦੀ ਜਾਂਦੀ ਸੀ।</verse>
				<verse number="2">ਤਦ ਉਸ ਨੇ ਝੀਲ ਦੇ ਕਿਨਾਰੇ ਦੋ ਕਿਸ਼ਤੀਆਂ ਖੜ੍ਹੀਆਂ ਵੇਖੀਆਂ ਅਤੇ ਮਛੇਰੇ ਉਨ੍ਹਾਂ ਵਿੱਚੋਂ ਉੱਤਰ ਕੇ ਜਾਲ਼ ਧੋ ਰਹੇ ਸਨ।</verse>
				<verse number="3">ਉਸ ਨੇ ਉਨ੍ਹਾਂ ਕਿਸ਼ਤੀਆਂ ਵਿੱਚੋਂ ਇੱਕ 'ਤੇ ਜੋ ਸ਼ਮਊਨ ਦੀ ਸੀ, ਚੜ੍ਹ ਕੇ ਉਸ ਨੂੰ ਕਿਹਾ ਕਿ ਉਹ ਕਿਸ਼ਤੀ ਨੂੰ ਕਿਨਾਰੇ ਤੋਂ ਥੋੜ੍ਹਾ ਹਟਾ ਲਵੇ। ਤਦ ਉਹ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।</verse>
				<verse number="4">ਜਦੋਂ ਉਹ ਬੋਲ ਹਟਿਆ ਤਾਂ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਨ ਲਈ ਆਪਣੇ ਜਾਲ਼ ਪਾਓ।”</verse>
				<verse number="5">ਸ਼ਮਊਨ ਨੇ ਕਿਹਾ, “ਸੁਆਮੀ, ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਹੀਂ ਫੜਿਆ, ਫਿਰ ਵੀ ਤੇਰੇ ਕਹਿਣ 'ਤੇ ਮੈਂ ਜਾਲ਼ ਪਾਵਾਂਗਾ।”</verse>
				<verse number="6">ਜਦੋਂ ਉਨ੍ਹਾਂ ਇਹ ਕੀਤਾ ਤਾਂ ਵੱਡੀ ਗਿਣਤੀ ਵਿੱਚ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਪਾਟਣ ਲੱਗੇ।</verse>
				<verse number="7">ਤਦ ਉਨ੍ਹਾਂ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਉੱਤੇ ਸਨ, ਇਸ਼ਾਰਾ ਕੀਤਾ ਕਿ ਉਹ ਆ ਕੇ ਉਨ੍ਹਾਂ ਦੀ ਮਦਦ ਕਰਨ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਐਨੀਆਂ ਭਰ ਲਈਆਂ ਕਿ ਉਹ ਡੁੱਬਣ ਲੱਗੀਆਂ।</verse>
				<verse number="8">ਇਹ ਵੇਖ ਕੇ ਸ਼ਮਊਨ ਪਤਰਸ ਯਿਸੂ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਕਿਹਾ, “ਪ੍ਰਭੂ, ਮੇਰੇ ਕੋਲੋਂ ਚਲਾ ਜਾ, ਕਿਉਂ ਜੋ ਮੈਂ ਇੱਕ ਪਾਪੀ ਮਨੁੱਖ ਹਾਂ।”</verse>
				<verse number="9">ਕਿਉਂਕਿ ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਸ ਦੇ ਸਾਰੇ ਸਾਥੀ ਹੈਰਾਨ ਸਨ</verse>
				<verse number="10">ਅਤੇ ਇਸੇ ਤਰ੍ਹਾਂ ਸ਼ਮਊਨ ਦੇ ਸਾਥੀ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਹੈਰਾਨ ਸਨ। ਤਦ ਯਿਸੂ ਨੇ ਸ਼ਮਊਨ ਨੂੰ ਕਿਹਾ, “ਨਾ ਡਰ! ਹੁਣ ਤੋਂ ਤੂੰ ਮਨੁੱਖਾਂ ਨੂੰ ਫੜੇਂਗਾ।”</verse>
				<verse number="11">ਉਹ ਕਿਸ਼ਤੀਆਂ ਕਿਨਾਰੇ ਉੱਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰੇ।</verse>
				<verse number="12">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ, ਉੱਥੇ ਕੋੜ੍ਹ ਨਾਲ ਭਰਿਆ ਇੱਕ ਮਨੁੱਖ ਸੀ। ਉਸ ਨੇ ਯਿਸੂ ਨੂੰ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਬੇਨਤੀ ਕੀਤੀ, “ਪ੍ਰਭੂ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।”</verse>
				<verse number="13">ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!” ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ।</verse>
				<verse number="14">ਉਸ ਨੇ ਉਹਨੂੰ ਹੁਕਮ ਦਿੱਤਾ ਕਿ ਕਿਸੇ ਨੂੰ ਨਾ ਦੱਸੀਂ, ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਆਗਿਆ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।</verse>
				<verse number="15">ਪਰ ਉਸ ਦੀ ਚਰਚਾ ਹੋਰ ਵੀ ਫੈਲਣ ਲੱਗੀ ਅਤੇ ਇੱਕ ਵੱਡੀ ਭੀੜ ਉਸ ਦੀ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗਾ ਹੋਣ ਲਈ ਇਕੱਠੀ ਹੁੰਦੀ ਸੀ।</verse>
				<verse number="16">ਪਰ ਉਹ ਇਕਾਂਤ ਥਾਵਾਂ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ।</verse>
				<verse number="17">ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉਪਦੇਸ਼ ਦੇ ਰਿਹਾ ਸੀ ਅਤੇ ਫ਼ਰੀਸੀ ਅਤੇ ਬਿਵਸਥਾ ਦੇ ਸਿਖਾਉਣ ਵਾਲੇ ਜਿਹੜੇ ਯਹੂਦਿਯਾ, ਯਰੂਸ਼ਲਮ ਅਤੇ ਗਲੀਲ ਦੇ ਹਰੇਕ ਪਿੰਡ ਵਿੱਚੋਂ ਆਏ ਸਨ, ਉੱਥੇ ਬੈਠੇ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ।</verse>
				<verse number="18">ਤਦ ਵੇਖੋ, ਕੁਝ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਚੁੱਕ ਕੇ ਲਿਆਏ ਅਤੇ ਉਸ ਨੂੰ ਅੰਦਰ ਲਿਜਾ ਕੇ ਯਿਸੂ ਦੇ ਅੱਗੇ ਰੱਖਣਾ ਚਾਹਿਆ,</verse>
				<verse number="19">ਪਰ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲਿਜਾਣ ਦਾ ਕੋਈ ਰਾਹ ਨਾ ਮਿਲਿਆ ਤਾਂ ਉਨ੍ਹਾਂ ਛੱਤ ਉੱਤੇ ਚੜ੍ਹ ਕੇ ਖਪਰੈਲਾਂ ਹਟਾਈਆਂ ਅਤੇ ਉਸ ਨੂੰ ਮੰਜੀ ਸਮੇਤ ਵਿਚਕਾਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ।</verse>
				<verse number="20">ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਨੇ ਕਿਹਾ, “ਮਨੁੱਖਾ, ਤੇਰੇ ਪਾਪ ਮਾਫ਼ ਹੋਏ।”</verse>
				<verse number="21">ਤਦ ਫ਼ਰੀਸੀ ਅਤੇ ਸ਼ਾਸਤਰੀ ਵਿਚਾਰ ਕਰਨ ਲੱਗੇ, “ਇਹ ਕੌਣ ਹੈ ਜੋ ਪਰਮੇਸ਼ਰ ਦੀ ਨਿੰਦਾ ਕਰਦਾ ਹੈ? ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”</verse>
				<verse number="22">ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਵਿਚਾਰ ਕਿਉਂ ਕਰ ਰਹੇ ਹੋ?</verse>
				<verse number="23">ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’?</verse>
				<verse number="24">ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਫਿਰ ਉਸ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਆਪਣੇ ਘਰ ਚਲਾ ਜਾ।”</verse>
				<verse number="25">ਉਹ ਤੁਰੰਤ ਉਨ੍ਹਾਂ ਦੇ ਸਾਹਮਣਿਓਂ ਉੱਠਿਆ ਅਤੇ ਉਸ ਮੰਜੀ ਨੂੰ ਜਿਸ ਉੱਤੇ ਪਿਆ ਸੀ, ਚੁੱਕ ਕੇ ਪਰਮੇਸ਼ਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ।</verse>
				<verse number="26">ਤਦ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੇ ਅਤੇ ਭੈਭੀਤ ਹੋ ਕੇ ਬੋਲੇ, “ਅੱਜ ਅਸੀਂ ਅਨੋਖੇ ਕੰਮ ਵੇਖੇ ਹਨ।”</verse>
				<verse number="27">ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਬਾਹਰ ਚਲਾ ਗਿਆ ਅਤੇ ਲੇਵੀ ਨਾਮਕ ਇੱਕ ਮਹਿਸੂਲੀਏ ਨੂੰ ਚੁੰਗੀ 'ਤੇ ਬੈਠਾ ਵੇਖਿਆ ਅਤੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।”</verse>
				<verse number="28">ਤਦ ਉਹ ਸਭ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।</verse>
				<verse number="29">ਫਿਰ ਲੇਵੀ ਨੇ ਆਪਣੇ ਘਰ ਵਿੱਚ ਉਸ ਦੇ ਲਈ ਇੱਕ ਵੱਡੀ ਦਾਅਵਤ ਕੀਤੀ ਅਤੇ ਉੱਥੇ ਮਹਿਸੂਲੀਆਂ ਅਤੇ ਹੋਰਨਾਂ ਲੋਕਾਂ ਦੀ ਜਿਹੜੇ ਉਨ੍ਹਾਂ ਨਾਲ ਖਾਣ ਲਈ ਬੈਠੇ ਸਨ, ਇੱਕ ਵੱਡੀ ਭੀੜ ਜਮ੍ਹਾ ਸੀ।</verse>
				<verse number="30">ਤਦ ਫ਼ਰੀਸੀ ਅਤੇ ਉਨ੍ਹਾਂ ਦੇ ਸ਼ਾਸਤਰੀ ਉਸ ਦੇ ਚੇਲਿਆਂ ਵਿਰੁੱਧ ਬੁੜਬੁੜਾ ਕੇ ਕਹਿਣ ਲੱਗੇ, “ਤੁਸੀਂ ਮਹਿਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦੇ-ਪੀਂਦੇ ਹੋ?”</verse>
				<verse number="31">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ;</verse>
				<verse number="32">ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਲਈ ਬੁਲਾਉਣ ਆਇਆ ਹਾਂ।”</verse>
				<verse number="33">ਉਨ੍ਹਾਂ ਨੇ ਉਸ ਨੂੰ ਕਿਹਾ, “ਯੂਹੰਨਾ ਦੇ ਚੇਲੇ ਤਾਂ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ, ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਹਨ।”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਤੁਸੀਂ ਉਨ੍ਹਾਂ ਤੋਂ ਵਰਤ ਰੱਖਵਾ ਸਕਦੇ ਹੋ?</verse>
				<verse number="35">ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਨ੍ਹਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ।”</verse>
				<verse number="36">ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ: “ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਨਹੀਂ ਤਾਂ ਨਵਾਂ ਪਾਟ ਜਾਵੇਗਾ ਅਤੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਵੀ ਨਹੀਂ ਖਾਵੇਗੀ।</verse>
				<verse number="37">ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ, ਨਹੀਂ ਤਾਂ ਨਵੀਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਵਹਿ ਜਾਵੇਗੀ ਅਤੇ ਮਸ਼ਕਾਂ ਨਾਸ ਹੋ ਜਾਣਗੀਆਂ।</verse>
				<verse number="38">ਪਰ ਨਵੀਂ ਮੈ ਨੂੰ ਨਵੀਆਂ ਮਸ਼ਕਾਂ ਵਿੱਚ ਹੀ ਭਰਨਾ ਚਾਹੀਦਾ ਹੈ।</verse>
				<verse number="39">ਕੋਈ ਵੀ ਪੁਰਾਣੀ ਮੈ ਪੀ ਕੇ ਨਵੀਂ ਦੀ ਇੱਛਾ ਨਹੀਂ ਕਰਦਾ; ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ’।”</verse>
			</chapter>
			<chapter number="6">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਸਬਤ ਦੇ ਦਿਨ ਯਿਸੂ ਅਨਾਜ ਦੇ ਖੇਤਾਂ ਵਿੱਚੋਂ ਦੀ ਲੰਘ ਰਿਹਾ ਸੀ ਅਤੇ ਉਸ ਦੇ ਚੇਲੇ ਸਿੱਟੇ ਤੋੜਨ ਅਤੇ ਹੱਥਾਂ 'ਤੇ ਮਸਲ ਕੇ ਖਾਣ ਲੱਗੇ।</verse>
				<verse number="2">ਤਦ ਫ਼ਰੀਸੀਆਂ ਵਿੱਚੋਂ ਕੁਝ ਨੇ ਕਿਹਾ, “ਜੋ ਸਬਤ ਦੇ ਦਿਨ ਕਰਨਾ ਯੋਗ ਨਹੀਂ ਹੈ, ਤੁਸੀਂ ਕਿਉਂ ਕਰਦੇ ਹੋ?”</verse>
				<verse number="3">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕੀ ਤੁਸੀਂ ਇਹ ਨਹੀਂ ਪੜ੍ਹਿਆ ਕਿ ਜਦੋਂ ਦਾਊਦ ਨੂੰ ਭੁੱਖ ਲੱਗੀ ਅਤੇ ਉਸ ਦੇ ਸਾਥੀ ਉਸ ਦੇ ਨਾਲ ਸਨ ਤਾਂ ਉਸ ਨੇ ਕੀ ਕੀਤਾ?</verse>
				<verse number="4">ਕਿਵੇਂ ਉਹ ਪਰਮੇਸ਼ਰ ਦੇ ਘਰ ਵਿੱਚ ਗਿਆ ਅਤੇ ਹਜ਼ੂਰੀ ਦੀਆਂ ਰੋਟੀਆਂ ਲੈ ਕੇ ਖਾਧੀਆਂ ਅਤੇ ਆਪਣੇ ਸਾਥੀਆਂ ਨੂੰ ਵੀ ਦਿੱਤੀਆਂ ਜਿਨ੍ਹਾਂ ਨੂੰ ਖਾਣਾ ਯਾਜਕਾਂ ਦੇ ਬਿਨਾਂ ਹੋਰ ਕਿਸੇ ਨੂੰ ਯੋਗ ਨਹੀਂ ਹੈ?”</verse>
				<verse number="5">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦੇ ਦਿਨ ਦਾ ਵੀ ਪ੍ਰਭੂ ਹੈ।”</verse>
				<verse number="6">ਫਿਰ ਇਸ ਤਰ੍ਹਾਂ ਹੋਇਆ ਕਿ ਇੱਕ ਹੋਰ ਸਬਤ ਦੇ ਦਿਨ ਉਹ ਸਭਾ-ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ। ਉੱਥੇ ਇੱਕ ਮਨੁੱਖ ਸੀ ਜਿਸ ਦਾ ਸੱਜਾ ਹੱਥ ਸੁੱਕਾ ਹੋਇਆ ਸੀ;</verse>
				<verse number="7">ਸ਼ਾਸਤਰੀ ਅਤੇ ਫ਼ਰੀਸੀ ਯਿਸੂ ਦੀ ਤਾਕ ਵਿੱਚ ਸਨ ਕਿ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਜਾਂ ਨਹੀਂ ਤਾਂਕਿ ਉਨ੍ਹਾਂ ਨੂੰ ਉਸ ਉੱਤੇ ਦੋਸ਼ ਲਾਉਣ ਦਾ ਮੌਕਾ ਮਿਲ ਸਕੇ।</verse>
				<verse number="8">ਪਰ ਯਿਸੂ ਉਨ੍ਹਾਂ ਦੇ ਵਿਚਾਰਾਂ ਨੂੰ ਜਾਣਦਾ ਸੀ। ਸੋ ਉਸ ਨੇ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, “ਉੱਠ ਅਤੇ ਵਿਚਕਾਰ ਖੜ੍ਹਾ ਹੋ ਜਾ।” ਤਦ ਉਹ ਉੱਠ ਕੇ ਖੜ੍ਹਾ ਹੋ ਗਿਆ।</verse>
				<verse number="9">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਡੇ ਕੋਲੋਂ ਪੁੱਛਦਾ ਹਾਂ, ਕੀ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ; ਜਾਨ ਬਚਾਉਣਾ ਜਾਂ ਨਾਸ ਕਰਨਾ?”</verse>
				<verse number="10">ਫਿਰ ਉਸ ਨੇ ਚਾਰੇ ਪਾਸੇ ਉਨ੍ਹਾਂ ਸਾਰਿਆਂ ਵੱਲ ਵੇਖ ਕੇ ਉਸ ਮਨੁੱਖ ਨੂੰ ਕਿਹਾ, “ਆਪਣਾ ਹੱਥ ਅੱਗੇ ਕਰ।” ਤਾਂ ਉਸ ਨੇ ਕੀਤਾ ਅਤੇ ਉਸ ਦਾ ਹੱਥ ਚੰਗਾ ਹੋ ਗਿਆ।</verse>
				<verse number="11">ਪਰ ਉਹ ਗੁੱਸੇ ਨਾਲ ਭਰ ਗਏ ਅਤੇ ਆਪਸ ਵਿੱਚ ਸਲਾਹ ਕਰਨ ਲੱਗੇ ਕਿ ਯਿਸੂ ਦਾ ਕੀ ਕਰੀਏ।</verse>
				<verse number="12">ਫਿਰ ਉਨ੍ਹੀਂ ਦਿਨੀਂ ਇਸ ਤਰ੍ਹਾਂ ਹੋਇਆ ਕਿ ਉਹ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ ਅਤੇ ਸਾਰੀ ਰਾਤ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਿਹਾ।</verse>
				<verse number="13">ਜਦੋਂ ਦਿਨ ਚੜ੍ਹਿਆ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਸੱਦ ਕੇ ਉਨ੍ਹਾਂ ਵਿੱਚੋਂ ਬਾਰਾਂ ਨੂੰ ਚੁਣਿਆ ਜਿਨ੍ਹਾਂ ਨੂੰ ਉਸ ਨੇ ਰਸੂਲ ਨਾਮ ਵੀ ਦਿੱਤਾ, ਅਰਥਾਤ</verse>
				<verse number="14">ਸ਼ਮਊਨ ਜਿਸ ਦਾ ਨਾਮ ਉਸ ਨੇ ਪਤਰਸ ਰੱਖਿਆ ਅਤੇ ਉਸ ਦਾ ਭਰਾ ਅੰਦ੍ਰਿਯਾਸ, ਯਾਕੂਬ, ਯੂਹੰਨਾ, ਫ਼ਿਲਿੱਪੁਸ, ਬਰਥੁਲਮਈ,</verse>
				<verse number="15">ਮੱਤੀ, ਥੋਮਾ, ਹਲਫ਼ਈ ਦਾ ਪੁੱਤਰ ਯਾਕੂਬ, ਸ਼ਮਊਨ ਜਿਹੜਾ ਜ਼ੇਲੋਤੇਸ ਕਹਾਉਂਦਾ ਹੈ,</verse>
				<verse number="16">ਯਾਕੂਬ ਦਾ ਪੁੱਤਰ ਯਹੂਦਾ ਅਤੇ ਯਹੂਦਾ ਇਸਕਰਿਯੋਤੀ ਜਿਹੜਾ ਵਿਸ਼ਵਾਸਘਾਤੀ ਨਿੱਕਲਿਆ।</verse>
				<verse number="17">ਫਿਰ ਉਹ ਉਨ੍ਹਾਂ ਦੇ ਨਾਲ ਹੇਠਾਂ ਉੱਤਰ ਕੇ ਇੱਕ ਪੱਧਰੀ ਥਾਂ 'ਤੇ ਖੜ੍ਹਾ ਹੋ ਗਿਆ ਅਤੇ ਚੇਲਿਆਂ ਦਾ ਇੱਕ ਵੱਡਾ ਸਮੂਹ ਅਤੇ ਸਾਰੇ ਯਹੂਦਿਯਾ, ਯਰੂਸ਼ਲਮ ਅਤੇ ਸੂਰ ਅਤੇ ਸੈਦਾ ਦੇ ਤਟਵਰਤੀ ਇਲਾਕੇ ਤੋਂ ਲੋਕਾਂ ਦੀ ਇੱਕ ਵੱਡੀ ਭੀੜ ਵੀ ਉੱਥੇ ਸੀ</verse>
				<verse number="18">ਜਿਹੜੀ ਉਸ ਦੀ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗੇ ਹੋਣ ਲਈ ਆਈ ਸੀ; ਭ੍ਰਿਸ਼ਟ ਆਤਮਾਵਾਂ ਤੋਂ ਦੁਖੀ ਲੋਕ ਵੀ ਚੰਗੇ ਕੀਤੇ ਗਏ।</verse>
				<verse number="19">ਸਭ ਲੋਕ ਉਸ ਨੂੰ ਛੂਹਣਾ ਚਾਹੁੰਦੇ ਸਨ, ਕਿਉਂਕਿ ਉਸ ਵਿੱਚੋਂ ਸਮਰੱਥਾ ਨਿੱਕਲ ਕੇ ਸਾਰਿਆਂ ਨੂੰ ਚੰਗਾ ਕਰ ਰਹੀ ਸੀ।</verse>
				<verse number="20">ਤਦ ਉਸ ਨੇ ਆਪਣੇ ਚੇਲਿਆਂ ਵੱਲ ਤੱਕ ਕੇ ਕਿਹਾ, “ਧੰਨ ਹੋ ਤੁਸੀਂ ਜਿਹੜੇ ਦੀਨ ਹੋ, ਕਿਉਂਕਿ ਪਰਮੇਸ਼ਰ ਦਾ ਰਾਜ ਤੁਹਾਡਾ ਹੈ।</verse>
				<verse number="21">ਧੰਨ ਹੋ ਤੁਸੀਂ ਜਿਹੜੇ ਹੁਣ ਭੁੱਖੇ ਹੋ, ਕਿਉਂਕਿ ਤੁਸੀਂ ਤ੍ਰਿਪਤ ਕੀਤੇ ਜਾਓਗੇ। ਧੰਨ ਹੋ ਤੁਸੀਂ ਜਿਹੜੇ ਹੁਣ ਰੋਂਦੇ ਹੋ, ਕਿਉਂਕਿ ਤੁਸੀਂ ਹੱਸੋਗੇ।</verse>
				<verse number="22">ਧੰਨ ਹੋ ਤੁਸੀਂ ਜਦੋਂ ਮਨੁੱਖ ਦੇ ਪੁੱਤਰ ਦੇ ਕਾਰਨ ਲੋਕ ਤੁਹਾਡੇ ਨਾਲ ਵੈਰ ਰੱਖਣ ਅਤੇ ਤੁਹਾਨੂੰ ਸਮਾਜ ਵਿੱਚੋਂ ਛੇਕ ਦੇਣ ਅਤੇ ਤਾਅਨੇ ਮਾਰਨ ਅਤੇ ਬੁਰਾ ਕਹਿ ਕੇ ਤੁਹਾਡਾ ਨਾਮ ਬਦਨਾਮ ਕਰਨ;</verse>
				<verse number="23">“ਉਸ ਦਿਨ ਅਨੰਦ ਕਰੋ ਅਤੇ ਖੁਸ਼ੀ ਨਾਲ ਉੱਛਲੋ, ਕਿਉਂਕਿ ਵੇਖੋ, ਤੁਹਾਡਾ ਪ੍ਰਤਿਫਲ ਸਵਰਗ ਵਿੱਚ ਬਹੁਤ ਹੈ; ਇਸ ਲਈ ਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ।”</verse>
				<verse number="24">“ਪਰ ਹਾਏ ਤੁਹਾਡੇ ਉੱਤੇ ਜੋ ਧਨਵਾਨ ਹੋ, ਕਿਉਂਕਿ ਤੁਸੀਂ ਆਪਣਾ ਸੁੱਖ ਭੋਗ ਚੁੱਕੇ।</verse>
				<verse number="25">ਹਾਏ ਤੁਹਾਡੇ ਉੱਤੇ ਜਿਹੜੇ ਹੁਣ ਰੱਜੇ ਹੋਏ ਹੋ, ਕਿਉਂਕਿ ਤੁਸੀਂ ਭੁੱਖੇ ਹੋਵੋਗੇ। ਹਾਏ ਤੁਹਾਡੇ ਉੱਤੇ ਜਿਹੜੇ ਹੁਣ ਹੱਸਦੇ ਹੋ, ਕਿਉਂਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ।</verse>
				<verse number="26">ਹਾਏ ਤੁਹਾਡੇ ਉੱਤੇ ਜਦੋਂ ਸਭ ਲੋਕ ਤੁਹਾਡੀ ਪ੍ਰਸ਼ੰਸਾ ਕਰਨ, ਕਿਉਂਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕੀਤਾ ਸੀ।</verse>
				<verse number="27">“ਪਰ ਮੈਂ ਤੁਹਾਨੂੰ ਜਿਹੜੇ ਸੁਣਦੇ ਹੋ, ਕਹਿੰਦਾ ਹਾਂ, ਆਪਣੇ ਵੈਰੀਆਂ ਨੂੰ ਪਿਆਰ ਕਰੋ, ਜਿਹੜੇ ਤੁਹਾਡੇ ਨਾਲ ਨਫ਼ਰਤ ਕਰਦੇ ਹਨ ਉਨ੍ਹਾਂ ਦਾ ਭਲਾ ਕਰੋ।</verse>
				<verse number="28">ਜਿਹੜੇ ਤੁਹਾਨੂੰ ਸਰਾਪ ਦੇਣ ਉਨ੍ਹਾਂ ਨੂੰ ਅਸੀਸ ਦਿਓ; ਜਿਹੜੇ ਤੁਹਾਡੇ ਨਾਲ ਬੁਰਾ ਕਰਨ ਉਨ੍ਹਾਂ ਲਈ ਪ੍ਰਾਰਥਨਾ ਕਰੋ।</verse>
				<verse number="29">ਜਿਹੜਾ ਤੇਰੀ ਇੱਕ ਗੱਲ੍ਹ 'ਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਦੇ ਵੱਲ ਕਰ ਦੇ ਅਤੇ ਜਿਹੜਾ ਤੇਰਾ ਚੋਗਾ ਖੋਹ ਲਵੇ ਉਸ ਨੂੰ ਕੁੜਤਾ ਲੈਣ ਤੋਂ ਵੀ ਨਾ ਰੋਕ।</verse>
				<verse number="30">ਜੋ ਕੋਈ ਤੇਰੇ ਕੋਲੋਂ ਮੰਗੇ ਉਸ ਨੂੰ ਦੇ ਅਤੇ ਜਿਹੜਾ ਤੇਰੀਆਂ ਵਸਤਾਂ ਖੋਹ ਲਵੇ ਉਸ ਤੋਂ ਵਾਪਸ ਨਾ ਮੰਗ।</verse>
				<verse number="31">ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ।</verse>
				<verse number="32">ਜੇ ਤੁਸੀਂ ਉਨ੍ਹਾਂ ਨਾਲ ਹੀ ਪਿਆਰ ਕਰਦੇ ਹੋ ਜਿਹੜੇ ਤੁਹਾਡੇ ਨਾਲ ਪਿਆਰ ਕਰਦੇ ਹਨ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਕਿਉਂਕਿ ਪਾਪੀ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ।</verse>
				<verse number="33">ਇਸੇ ਤਰ੍ਹਾਂ ਜੇ ਤੁਸੀਂ ਉਨ੍ਹਾਂ ਨਾਲ ਭਲਾਈ ਕਰੋ ਜਿਹੜੇ ਤੁਹਾਡੇ ਨਾਲ ਭਲਾਈ ਕਰਦੇ ਹਨ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਪਾਪੀ ਵੀ ਤਾਂ ਇਹੋ ਕਰਦੇ ਹਨ।</verse>
				<verse number="34">ਫਿਰ ਜੇ ਤੁਸੀਂ ਉਨ੍ਹਾਂ ਨੂੰ ਹੀ ਉਧਾਰ ਦਿਓ ਜਿਨ੍ਹਾਂ ਤੋਂ ਵਾਪਸ ਮਿਲਣ ਦੀ ਆਸ ਹੈ ਤਾਂ ਇਸ ਵਿੱਚ ਤੁਹਾਡੀ ਕੀ ਸੋਭਾ ਹੈ? ਪਾਪੀ ਵੀ ਪਾਪੀਆਂ ਨੂੰ ਉਧਾਰ ਦਿੰਦੇ ਹਨ ਤਾਂਕਿ ਉਨ੍ਹਾਂ ਕੋਲੋਂ ਓਨਾ ਹੀ ਵਾਪਸ ਲੈਣ।</verse>
				<verse number="35">ਪਰ ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਭਲਾ ਕਰੋ। ਵਾਪਸ ਪਾਉਣ ਦੀ ਆਸ ਨਾ ਰੱਖਦੇ ਹੋਏ ਉਧਾਰ ਦਿਓ ਤਦ ਤੁਹਾਡਾ ਪ੍ਰਤਿਫਲ ਬਹੁਤ ਹੋਵੇਗਾ ਅਤੇ ਤੁਸੀਂ ਅੱਤ ਮਹਾਨ ਦੀ ਸੰਤਾਨ ਹੋਵੋਗੇ। ਕਿਉਂਕਿ ਉਹ ਨਾਸ਼ੁਕਰਿਆਂ ਅਤੇ ਬੁਰਿਆਂ ਉੱਤੇ ਵੀ ਦਇਆਵਾਨ ਹੈ।</verse>
				<verse number="36">ਦਇਆਵਾਨ ਬਣੋ ਜਿਵੇਂ ਤੁਹਾਡਾ ਪਿਤਾ ਵੀ ਦਇਆਵਾਨ ਹੈ।</verse>
				<verse number="37">“ਦੋਸ਼ ਨਾ ਲਾਓ ਤਾਂ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇਗਾ; ਦੋਸ਼ੀ ਨਾ ਠਹਿਰਾਓ ਤਾਂ ਤੁਸੀਂ ਵੀ ਦੋਸ਼ੀ ਨਾ ਠਹਿਰਾਏ ਜਾਓਗੇ। ਮਾਫ਼ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ।</verse>
				<verse number="38">ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ; ਪੂਰੇ ਨਾਪ ਨਾਲ ਦੱਬ-ਦੱਬ ਕੇ, ਹਿਲਾ-ਹਿਲਾ ਕੇ ਡੁੱਲਦਾ ਹੋਇਆ ਤੁਹਾਡੀ ਝੋਲੀ ਵਿੱਚ ਪਾਇਆ ਜਾਵੇਗਾ, ਕਿਉਂਕਿ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ।”</verse>
				<verse number="39">ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਵੀ ਦਿੱਤਾ, “ਕੀ ਅੰਨ੍ਹਾ ਅੰਨ੍ਹੇ ਦੀ ਅਗਵਾਈ ਕਰ ਸਕਦਾ ਹੈ? ਕੀ ਦੋਵੇਂ ਹੀ ਟੋਏ ਵਿੱਚ ਨਹੀਂ ਡਿੱਗਣਗੇ?</verse>
				<verse number="40">ਚੇਲਾ ਗੁਰੂ ਤੋਂ ਵੱਡਾ ਨਹੀਂ ਹੁੰਦਾ, ਪਰ ਹਰ ਕੋਈ ਪੂਰੀ ਤਰ੍ਹਾਂ ਸਿੱਖਣ ਤੋਂ ਬਾਅਦ ਆਪਣੇ ਗੁਰੂ ਜਿਹਾ ਹੋ ਜਾਂਦਾ ਹੈ।</verse>
				<verse number="41">ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਵੇਖਦਾ ਹੈਂ ਪਰ ਆਪਣੀ ਅੱਖ ਵਿਚਲੇ ਸ਼ਤੀਰ ਉੱਤੇ ਧਿਆਨ ਨਹੀਂ ਦਿੰਦਾ?</verse>
				<verse number="42">ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ, ‘ਭਰਾ, ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ, ਪਰ ਆਪਣੀ ਅੱਖ ਵਿਚਲੇ ਸ਼ਤੀਰ ਨੂੰ ਨਹੀਂ ਵੇਖਦਾ’? ਹੇ ਪਖੰਡੀ! ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਅਤੇ ਫਿਰ ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਚੰਗੀ ਤਰ੍ਹਾਂ ਵੇਖ ਕੇ ਕੱਢ ਸਕੇਂਗਾ।</verse>
				<verse number="43">“ਕਿਉਂਕਿ ਕੋਈ ਚੰਗਾ ਦਰਖ਼ਤ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਦਰਖ਼ਤ ਚੰਗਾ ਫਲ ਦਿੰਦਾ ਹੈ।</verse>
				<verse number="44">ਹਰੇਕ ਦਰਖ਼ਤ ਆਪਣੇ ਫਲ ਤੋਂ ਪਛਾਣਿਆ ਜਾਂਦਾ ਹੈ। ਕਿਉਂਕਿ ਕੰਡਿਆਲੀਆਂ ਝਾੜੀਆਂ ਤੋਂ ਅੰਜੀਰ ਨਹੀਂ ਤੋੜੀ ਜਾਂਦੀ, ਨਾ ਝਾੜੀ ਤੋਂ ਅੰਗੂਰ ਤੋੜੇ ਜਾਂਦੇ ਹਨ।</verse>
				<verse number="45">ਭਲਾ ਮਨੁੱਖ ਆਪਣੇ ਮਨ ਦੇ ਭਲੇ ਖਜ਼ਾਨੇ ਵਿੱਚੋਂ ਭਲਾਈ ਕੱਢਦਾ ਹੈ ਅਤੇ ਬੁਰਾ ਮਨੁੱਖ ਬੁਰੇ ਖਜ਼ਾਨੇ ਵਿੱਚੋਂ ਬੁਰਾਈ ਕੱਢਦਾ ਹੈ, ਕਿਉਂਕਿ ਜੋ ਮਨ ਵਿੱਚ ਭਰਿਆ ਹੈ ਉਹੀ ਮੂੰਹੋਂ ਨਿੱਕਲਦਾ ਹੈ।</verse>
				<verse number="46">“ਜਦੋਂ ਤੁਸੀਂ ਮੇਰਾ ਕਹਿਣਾ ਨਹੀਂ ਮੰਨਦੇ ਤਾਂ ਮੈਨੂੰ ਪ੍ਰਭੂ ਪ੍ਰਭੂ ਕਿਉਂ ਕਹਿੰਦੇ ਹੋ?</verse>
				<verse number="47">ਹਰੇਕ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਵਚਨ ਸੁਣ ਕੇ ਉਨ੍ਹਾਂ ਦੀ ਪਾਲਣਾ ਕਰਦਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਉਹ ਕਿਸ ਵਰਗਾ ਹੈ:</verse>
				<verse number="48">ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਘਰ ਬਣਾਉਂਦੇ ਸਮੇਂ ਜ਼ਮੀਨ ਡੂੰਘੀ ਪੁੱਟ ਕੇ ਚਟਾਨ ਉੱਤੇ ਨੀਂਹ ਰੱਖੀ ਅਤੇ ਜਦੋਂ ਹੜ੍ਹ ਆਇਆ ਤਾਂ ਪਾਣੀ ਉਸ ਘਰ ਨਾਲ ਟਕਰਾਇਆ ਪਰ ਉਸ ਨੂੰ ਹਿਲਾ ਨਾ ਸਕਿਆ, ਕਿਉਂਕਿ ਉਹ ਚੰਗੀ ਤਰ੍ਹਾਂ ਬਣਾਇਆ ਗਿਆ ਸੀ ।</verse>
				<verse number="49">ਪਰ ਜਿਹੜਾ ਸੁਣ ਕੇ ਪਾਲਣਾ ਨਹੀਂ ਕਰਦਾ ਉਹ ਉਸ ਮਨੁੱਖ ਵਰਗਾ ਹੈ ਜਿਸ ਨੇ ਬਗੈਰ ਨੀਂਹ ਤੋਂ ਜ਼ਮੀਨ ਉੱਤੇ ਘਰ ਬਣਾਇਆ; ਜਦੋਂ ਪਾਣੀ ਇਸ ਨਾਲ ਟਕਰਾਇਆ ਤਾਂ ਇਹ ਉਸੇ ਵੇਲੇ ਡਿੱਗ ਪਿਆ ਅਤੇ ਇਸ ਘਰ ਦੀ ਵੱਡੀ ਬਰਬਾਦੀ ਹੋਈ।”</verse>
			</chapter>
			<chapter number="7">
				<verse number="1">ਜਦੋਂ ਯਿਸੂ ਲੋਕਾਂ ਨੂੰ ਆਪਣੀਆਂ ਇਹ ਸਭ ਗੱਲਾਂ ਕਹਿ ਹਟਿਆ ਤਾਂ ਕਫ਼ਰਨਾਹੂਮ ਵਿੱਚ ਆਇਆ।</verse>
				<verse number="2">ਕਿਸੇ ਸੂਬੇਦਾਰ ਦਾ ਸੇਵਕ ਜਿਹੜਾ ਉਸ ਨੂੰ ਬਹੁਤ ਪਿਆਰਾ ਸੀ, ਰੋਗ ਨਾਲ ਮਰਨ ਵਾਲਾ ਸੀ।</verse>
				<verse number="3">ਜਦੋਂ ਉਸ ਨੇ ਯਿਸੂ ਬਾਰੇ ਸੁਣਿਆ ਤਾਂ ਯਹੂਦੀਆਂ ਦੇ ਬਜ਼ੁਰਗਾਂ ਨੂੰ ਉਸ ਕੋਲ ਇਹ ਬੇਨਤੀ ਕਰਨ ਲਈ ਭੇਜਿਆ ਕਿ ਉਹ ਆ ਕੇ ਉਸ ਦੇ ਸੇਵਕ ਨੂੰ ਚੰਗਾ ਕਰੇ।</verse>
				<verse number="4">ਉਹ ਯਿਸੂ ਕੋਲ ਪਹੁੰਚੇ ਅਤੇ ਨਿਮਰਤਾ ਸਹਿਤ ਬੇਨਤੀ ਕਰਕੇ ਉਸ ਨੂੰ ਕਹਿਣ ਲੱਗੇ, “ਉਹ ਇਸ ਯੋਗ ਹੈ ਕਿ ਤੂੰ ਉਸ ਦੇ ਲਈ ਇਹ ਕਰੇਂ,</verse>
				<verse number="5">ਕਿਉਂਕਿ ਉਹ ਸਾਡੀ ਕੌਮ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਾਡੇ ਲਈ ਇੱਕ ਸਭਾ-ਘਰ ਬਣਵਾਇਆ ਹੈ।”</verse>
				<verse number="6">ਯਿਸੂ ਉਨ੍ਹਾਂ ਦੇ ਨਾਲ ਤੁਰ ਪਿਆ, ਪਰ ਜਦੋਂ ਉਹ ਘਰ ਤੋਂ ਬਹੁਤਾ ਦੂਰ ਨਹੀਂ ਸੀ ਤਾਂ ਸੂਬੇਦਾਰ ਨੇ ਆਪਣੇ ਮਿੱਤਰਾਂ ਨੂੰ ਇਹ ਕਹਿਣ ਲਈ ਉਸ ਦੇ ਕੋਲ ਭੇਜਿਆ, “ਪ੍ਰਭੂ, ਤੂੰ ਖੇਚਲ ਨਾ ਕਰ, ਕਿਉਂਕਿ ਮੈਂ ਇਸ ਯੋਗ ਨਹੀਂ ਕਿ ਤੂੰ ਮੇਰੀ ਛੱਤ ਹੇਠ ਆਵੇਂ;</verse>
				<verse number="7">ਇਸੇ ਕਰਕੇ ਮੈਂ ਆਪਣੇ ਆਪ ਨੂੰ ਤੇਰੇ ਕੋਲ ਆਉਣ ਦੇ ਯੋਗ ਨਾ ਸਮਝਿਆ। ਪਰ ਤੂੰ ਕੇਵਲ ਵਚਨ ਹੀ ਕਹਿ ਦੇ ਤਾਂ ਮੇਰਾ ਸੇਵਕ ਚੰਗਾ ਹੋ ਜਾਵੇਗਾ।</verse>
				<verse number="8">ਕਿਉਂਕਿ ਮੈਂ ਵੀ ਹਕੂਮਤ ਦੇ ਅਧੀਨ ਇੱਕ ਮਨੁੱਖ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਇੱਕ ਨੂੰ ਕਹਿੰਦਾ ਹਾਂ, ‘ਜਾ’ ਤਾਂ ਉਹ ਜਾਂਦਾ ਹੈ ਅਤੇ ਦੂਜੇ ਨੂੰ, ‘ਆ’ ਤਾਂ ਉਹ ਆਉਂਦਾ ਹੈ ਅਤੇ ਆਪਣੇ ਸੇਵਕ ਨੂੰ, ‘ਇਹ ਕਰ’ ਤਾਂ ਉਹ ਕਰਦਾ ਹੈ।”</verse>
				<verse number="9">ਇਹ ਸੁਣ ਕੇ ਯਿਸੂ ਉਸ 'ਤੇ ਹੈਰਾਨ ਹੋਇਆ ਅਤੇ ਆਪਣੇ ਪਿੱਛੇ ਆਉਂਦੀ ਭੀੜ ਵੱਲ ਮੁੜ ਕੇ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਕੌਮ ਵਿੱਚ ਵੀ ਐਨਾ ਵੱਡਾ ਵਿਸ਼ਵਾਸ ਨਹੀਂ ਵੇਖਿਆ।”</verse>
				<verse number="10">ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਘਰ ਵਾਪਸ ਆ ਕੇ ਸੇਵਕ ਨੂੰ ਚੰਗੇ ਹੋਏ ਵੇਖਿਆ।</verse>
				<verse number="11">ਫਿਰ ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਨਾਇਨ ਨਾਮਕ ਇੱਕ ਨਗਰ ਨੂੰ ਗਿਆ ਅਤੇ ਉਸ ਦੇ ਚੇਲੇ ਅਤੇ ਇੱਕ ਵੱਡੀ ਭੀੜ ਵੀ ਉਸ ਦੇ ਨਾਲ ਜਾ ਰਹੀ ਸੀ।</verse>
				<verse number="12">ਜਿਵੇਂ ਹੀ ਉਹ ਨਗਰ ਦੇ ਫਾਟਕ ਨੇੜੇ ਪਹੁੰਚਿਆ ਤਾਂ ਵੇਖੋ, ਲੋਕ ਇੱਕ ਮੁਰਦੇ ਨੂੰ ਜਿਹੜਾ ਆਪਣੀ ਮਾਂ ਦਾ ਇਕਲੌਤਾ ਪੁੱਤਰ ਸੀ ਬਾਹਰ ਲਿਆ ਰਹੇ ਸਨ। ਉਹ ਔਰਤ ਵਿਧਵਾ ਸੀ ਅਤੇ ਨਗਰ ਦੀ ਵੱਡੀ ਭੀੜ ਉਸ ਦੇ ਨਾਲ ਸੀ।</verse>
				<verse number="13">ਪ੍ਰਭੂ ਨੇ ਉਸ ਨੂੰ ਵੇਖ ਕੇ ਉਸ ਉੱਤੇ ਤਰਸ ਖਾਧਾ ਅਤੇ ਉਸ ਨੂੰ ਕਿਹਾ, “ਨਾ ਰੋ।”</verse>
				<verse number="14">ਫਿਰ ਉਸ ਨੇ ਕੋਲ ਆ ਕੇ ਅਰਥੀ ਨੂੰ ਛੂਹਿਆ ਅਤੇ ਚੁੱਕਣ ਵਾਲੇ ਖਲੋ ਗਏ। ਤਦ ਉਸ ਨੇ ਕਿਹਾ, “ਨੌਜਵਾਨ, ਮੈਂ ਤੈਨੂੰ ਕਹਿੰਦਾ ਹਾਂ, ਉੱਠ।”</verse>
				<verse number="15">ਤਦ ਉਹ ਮੁਰਦਾ ਉੱਠ ਬੈਠਾ ਅਤੇ ਬੋਲਣ ਲੱਗ ਪਿਆ ਅਤੇ ਯਿਸੂ ਨੇ ਉਹਨੂੰ ਉਸ ਦੀ ਮਾਂ ਨੂੰ ਸੌਂਪ ਦਿੱਤਾ।</verse>
				<verse number="16">ਸਭ ਲੋਕਾਂ ਉੱਤੇ ਭੈ ਛਾ ਗਿਆ ਅਤੇ ਉਹ ਪਰਮੇਸ਼ਰ ਦੀ ਮਹਿਮਾ ਕਰਦੇ ਹੋਏ ਕਹਿਣ ਲੱਗੇ, “ਸਾਡੇ ਵਿਚਕਾਰ ਇੱਕ ਵੱਡਾ ਨਬੀ ਉੱਠਿਆ ਹੈ ਅਤੇ ਪਰਮੇਸ਼ਰ ਨੇ ਆਪਣੇ ਲੋਕਾਂ ਦੀ ਸੁੱਧ ਲਈ ਹੈ।”</verse>
				<verse number="17">ਯਿਸੂ ਦੇ ਵਿਖੇ ਇਹ ਗੱਲ ਸਾਰੇ ਯਹੂਦਿਯਾ ਅਤੇ ਆਲੇ-ਦੁਆਲੇ ਦੇ ਸਾਰੇ ਇਲਾਕੇ ਵਿੱਚ ਫੈਲ ਗਈ।</verse>
				<verse number="18">ਯੂਹੰਨਾ ਦੇ ਚੇਲਿਆਂ ਨੇ ਵੀ ਯੂਹੰਨਾ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਖ਼ਬਰ ਦਿੱਤੀ। ਤਦ ਉਸ ਨੇ ਆਪਣੇ ਦੋ ਚੇਲਿਆਂ ਨੂੰ ਕੋਲ ਬੁਲਾ ਕੇ</verse>
				<verse number="19">ਇਹ ਪੁੱਛਣ ਲਈ ਪ੍ਰਭੂ ਕੋਲ ਭੇਜਿਆ, “ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”</verse>
				<verse number="20">ਸੋ ਉਨ੍ਹਾਂ ਮਨੁੱਖਾਂ ਨੇ ਯਿਸੂ ਕੋਲ ਆ ਕੇ ਕਿਹਾ, “ਯੂਹੰਨਾ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਤੇਰੇ ਕੋਲ ਇਹ ਪੁੱਛਣ ਲਈ ਭੇਜਿਆ ਹੈ ਕਿ ਜਿਹੜਾ ਆਉਣ ਵਾਲਾ ਸੀ ਉਹ ਤੂੰ ਹੀ ਹੈਂ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ?”</verse>
				<verse number="21">ਉਸੇ ਸਮੇਂ ਯਿਸੂ ਨੇ ਬਹੁਤਿਆਂ ਨੂੰ ਉਨ੍ਹਾਂ ਦੀਆਂ ਬਿਮਾਰੀਆਂ, ਕਸ਼ਟਾਂ ਅਤੇ ਦੁਸ਼ਟ ਆਤਮਾਵਾਂ ਤੋਂ ਚੰਗਾ ਕੀਤਾ ਅਤੇ ਬਹੁਤ ਸਾਰੇ ਅੰਨ੍ਹਿਆਂ ਨੂੰ ਦ੍ਰਿਸ਼ਟੀ ਪ੍ਰਦਾਨ ਕੀਤੀ।</verse>
				<verse number="22">ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੁਝ ਤੁਸੀਂ ਵੇਖਿਆ ਅਤੇ ਸੁਣਿਆ ਜਾ ਕੇ ਯੂਹੰਨਾ ਨੂੰ ਦੱਸੋ ਕਿ ਅੰਨ੍ਹੇ ਵੇਖਦੇ ਹਨ, ਲੰਗੜੇ ਚੱਲਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਸੁਣਾਈ ਜਾਂਦੀ ਹੈ।</verse>
				<verse number="23">ਧੰਨ ਹੈ ਉਹ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”</verse>
				<verse number="24">ਯੂਹੰਨਾ ਦੇ ਚੇਲਿਆਂ ਦੇ ਜਾਣ ਤੋਂ ਬਾਅਦ ਯਿਸੂ ਭੀੜ ਨੂੰ ਯੂਹੰਨਾ ਦੇ ਵਿਖੇ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਵੇਖਣ ਨਿੱਕਲੇ ਸੀ? ਹਵਾ ਨਾਲ ਹਿਲਦੇ ਹੋਏ ਕਾਨੇ ਨੂੰ?</verse>
				<verse number="25">ਤਾਂ ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਮੁਲਾਇਮ ਵਸਤਰ ਪਹਿਨੇ ਹੋਏ ਇੱਕ ਮਨੁੱਖ ਨੂੰ? ਵੇਖੋ, ਸ਼ਾਨਦਾਰ ਵਸਤਰਾਂ ਅਤੇ ਐਸ਼ੋ ਅਰਾਮ ਵਾਲੇ ਲੋਕ ਮਹਿਲਾਂ ਵਿੱਚ ਰਹਿੰਦੇ ਹਨ।</verse>
				<verse number="26">ਫਿਰ ਤੁਸੀਂ ਕੀ ਵੇਖਣ ਨਿੱਕਲੇ ਸੀ? ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਨਬੀ ਤੋਂ ਵੀ ਵੱਡੇ ਨੂੰ।</verse>
				<verse number="27">ਇਹ ਉਹੋ ਹੈ ਜਿਸ ਦੇ ਵਿਖੇ ਲਿਖਿਆ ਹੈ: ਵੇਖ, ਮੈਂ ਆਪਣੇ ਦੂਤ ਨੂੰ ਤੇਰੇ ਅੱਗੇ ਭੇਜਦਾ ਹਾਂ ਜਿਹੜਾ ਤੇਰੇ ਅੱਗੇ ਤੇਰਾ ਰਾਹ ਤਿਆਰ ਕਰੇਗਾ।</verse>
				<verse number="28">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਹੜੇ ਔਰਤਾਂ ਤੋਂ ਪੈਦਾ ਹੋਏ ਉਨ੍ਹਾਂ ਵਿੱਚੋਂ ਯੂਹੰਨਾ ਨਾਲੋਂ ਵੱਡਾ ਕੋਈ ਨਹੀਂ ਹੈ; ਪਰ ਜੋ ਪਰਮੇਸ਼ਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੂਹੰਨਾ ਤੋਂ ਵੱਡਾ ਹੈ।”</verse>
				<verse number="29">(ਇਹ ਸੁਣ ਕੇ ਸਾਰੀ ਭੀੜ ਅਤੇ ਮਹਿਸੂਲੀਆਂ ਨੇ ਯੂਹੰਨਾ ਦਾ ਬਪਤਿਸਮਾ ਲਿਆ ਅਤੇ ਪਰਮੇਸ਼ਰ ਨੂੰ ਸੱਚਾ ਮੰਨਿਆ।</verse>
				<verse number="30">ਪਰ ਫ਼ਰੀਸੀਆਂ ਅਤੇ ਬਿਵਸਥਾ ਦੇ ਸਿਖਾਉਣ ਵਾਲਿਆਂ ਨੇ ਉਸ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਰ ਦੀ ਯੋਜਨਾ ਨੂੰ ਟਾਲ ਦਿੱਤਾ।)</verse>
				<verse number="31">“ਸੋ ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ ਕਿ ਉਹ ਕਿਸ ਵਰਗੇ ਹਨ?</verse>
				<verse number="32">ਇਹ ਬਜ਼ਾਰ ਵਿੱਚ ਬੈਠੇ ਉਨ੍ਹਾਂ ਬੱਚਿਆਂ ਵਰਗੇ ਹਨ ਜਿਹੜੇ ਇੱਕ ਦੂਜੇ ਨੂੰ ਅਵਾਜ਼ ਮਾਰ ਕੇ ਕਹਿੰਦੇ ਹਨ, ਅਸੀਂ ਤੁਹਾਡੇ ਲਈ ਬੰਸਰੀ ਵਜਾਈ ਪਰ ਤੁਸੀਂ ਨਾ ਨੱਚੇ; ਅਸੀਂ ਵਿਰਲਾਪ ਕੀਤਾ ਪਰ ਤੁਸੀਂ ਨਾ ਰੋਏ।</verse>
				<verse number="33">“ਕਿਉਂਕਿ ਯੂਹੰਨਾ ਬਪਤਿਸਮਾ ਦੇਣ ਵਾਲਾ ਨਾ ਰੋਟੀ ਖਾਂਦਾ ਅਤੇ ਨਾ ਮੈ ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਸ ਵਿੱਚ ਦੁਸ਼ਟ ਆਤਮਾ ਹੈ’।</verse>
				<verse number="34">ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਵੇਖੋ, ਇੱਕ ਪੇਟੂ ਅਤੇ ਪਿਅੱਕੜ ਮਨੁੱਖ; ਮਹਿਸੂਲੀਆਂ ਅਤੇ ਪਾਪੀਆਂ ਦਾ ਯਾਰ’।</verse>
				<verse number="35">ਸੋ ਬੁੱਧ ਆਪਣੇ ਬੱਚਿਆਂ ਦੇ ਕੰਮਾਂ ਤੋਂ ਸੱਚੀ ਠਹਿਰੀ।”</verse>
				<verse number="36">ਫਿਰ ਫ਼ਰੀਸੀਆਂ ਵਿੱਚੋਂ ਇੱਕ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਸ ਦੇ ਨਾਲ ਭੋਜਨ ਖਾਵੇ। ਤਦ ਉਹ ਫ਼ਰੀਸੀ ਦੇ ਘਰ ਜਾ ਕੇ ਭੋਜਨ ਖਾਣ ਬੈਠ ਗਿਆ</verse>
				<verse number="37">ਅਤੇ ਵੇਖੋ, ਉਸ ਨਗਰ ਵਿੱਚ ਇੱਕ ਔਰਤ ਸੀ ਜਿਹੜੀ ਪਾਪਣ ਸੀ ਅਤੇ ਇਹ ਜਾਣ ਕੇ ਜੋ ਉਹ ਫ਼ਰੀਸੀ ਦੇ ਘਰ ਵਿੱਚ ਭੋਜਨ ਖਾਣ ਬੈਠਾ ਹੈ, ਸੰਗਮਰਮਰ ਦੇ ਬਰਤਨ ਵਿੱਚ ਅਤਰ ਲਿਆਈ</verse>
				<verse number="38">ਅਤੇ ਉਸ ਦੇ ਪੈਰਾਂ ਦੇ ਕੋਲ ਪਿੱਛੇ ਖੜ੍ਹੀ ਹੋ ਕੇ ਰੋਂਦੀ ਹੋਈ ਉਸ ਦੇ ਪੈਰਾਂ ਨੂੰ ਆਪਣੇ ਹੰਝੂਆਂ ਨਾਲ ਭਿਉਣ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਪੂੰਝਣ ਲੱਗੀ ਤੇ ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਉਨ੍ਹਾਂ 'ਤੇ ਅਤਰ ਮਲਿਆ।</verse>
				<verse number="39">ਪਰ ਇਹ ਵੇਖ ਕੇ ਉਹ ਫ਼ਰੀਸੀ ਜਿਸ ਨੇ ਉਸ ਨੂੰ ਨਿਉਤਾ ਦਿੱਤਾ ਸੀ ਆਪਣੇ ਮਨ ਵਿੱਚ ਕਹਿਣ ਲੱਗਾ, “ਜੇ ਇਹ ਨਬੀ ਹੁੰਦਾ ਤਾਂ ਜਾਣ ਲੈਂਦਾ ਕਿ ਜਿਹੜੀ ਔਰਤ ਉਸ ਨੂੰ ਛੂਹ ਰਹੀ ਹੈ ਉਹ ਕੌਣ ਅਤੇ ਕਿਸ ਤਰ੍ਹਾਂ ਦੀ ਹੈ, ਕਿਉਂਕਿ ਉਹ ਪਾਪਣ ਹੈ।”</verse>
				<verse number="40">ਯਿਸੂ ਨੇ ਉਸ ਨੂੰ ਕਿਹਾ, “ਸ਼ਮਊਨ, ਮੈਂ ਤੈਨੂੰ ਕੁਝ ਕਹਿਣਾ ਹੈ।” ਉਸ ਨੇ ਕਿਹਾ, “ਗੁਰੂ ਜੀ, ਕਹੋ।”</verse>
				<verse number="41">“ਕਿਸੇ ਸ਼ਾਹੂਕਾਰ ਦੇ ਦੋ ਕਰਜ਼ਦਾਰ ਸਨ; ਇੱਕ ਪੰਜ ਸੌ ਦੀਨਾਰ ਦਾ ਅਤੇ ਦੂਜਾ ਪੰਜਾਹਾਂ ਦਾ।</verse>
				<verse number="42">ਜਦੋਂ ਉਨ੍ਹਾਂ ਕੋਲ ਦੇਣ ਲਈ ਕੁਝ ਨਾ ਸੀ ਤਾਂ ਉਸ ਨੇ ਦੋਹਾਂ ਨੂੰ ਮਾਫ਼ ਕਰ ਦਿੱਤਾ। ਸੋ ਉਨ੍ਹਾਂ ਵਿੱਚੋਂ ਕਿਹੜਾ ਉਸ ਨੂੰ ਵੱਧ ਪਿਆਰ ਕਰੇਗਾ?”</verse>
				<verse number="43">ਸ਼ਮਊਨ ਨੇ ਕਿਹਾ, “ਮੈਂ ਸੋਚਦਾ ਹਾਂ ਉਹ ਜਿਸ ਦਾ ਉਸ ਨੇ ਵੱਧ ਮਾਫ਼ ਕੀਤਾ।” ਤਦ ਯਿਸੂ ਨੇ ਉਸ ਨੂੰ ਕਿਹਾ, “ਤੂੰ ਠੀਕ ਨਿਆਂ ਕੀਤਾ ਹੈ।”</verse>
				<verse number="44">ਫਿਰ ਯਿਸੂ ਨੇ ਉਸ ਔਰਤ ਵੱਲ ਮੁੜ ਕੇ ਸ਼ਮਊਨ ਨੂੰ ਕਿਹਾ, “ਤੂੰ ਇਸ ਔਰਤ ਨੂੰ ਵੇਖਦਾ ਹੈਂ? ਮੈਂ ਤੇਰੇ ਘਰ ਵਿੱਚ ਆਇਆ ਪਰ ਤੂੰ ਮੇਰੇ ਪੈਰਾਂ ਲਈ ਪਾਣੀ ਨਾ ਦਿੱਤਾ; ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਭਿਓਂਏ ਅਤੇ ਆਪਣੇ ਵਾਲਾਂ ਨਾਲ ਪੂੰਝੇ।</verse>
				<verse number="45">ਤੂੰ ਮੈਨੂੰ ਨਹੀਂ ਚੁੰਮਿਆ ਪਰ ਜਦੋਂ ਦਾ ਮੈਂ ਆਇਆ ਹਾਂ ਇਹ ਮੇਰੇ ਪੈਰ ਚੁੰਮਣ ਤੋਂ ਨਹੀਂ ਹਟੀ।</verse>
				<verse number="46">ਤੂੰ ਮੇਰੇ ਸਿਰ 'ਤੇ ਤੇਲ ਨਹੀਂ ਮਲਿਆ ਪਰ ਇਸ ਨੇ ਮੇਰੇ ਪੈਰਾਂ ਨੂੰ ਅਤਰ ਮਲਿਆ।</verse>
				<verse number="47">ਇਸ ਕਰਕੇ ਮੈਂ ਤੈਨੂੰ ਕਹਿੰਦਾ ਹਾਂ ਕਿ ਇਸ ਦੇ ਪਾਪ ਜੋ ਬਹੁਤ ਹਨ ਮਾਫ਼ ਕੀਤੇ ਗਏ, ਕਿਉਂਕਿ ਇਸ ਨੇ ਜ਼ਿਆਦਾ ਪਿਆਰ ਕੀਤਾ। ਪਰ ਜਿਸ ਨੂੰ ਥੋੜ੍ਹਾ ਮਾਫ਼ ਕੀਤਾ ਗਿਆ ਉਹ ਥੋੜ੍ਹਾ ਪਿਆਰ ਕਰਦਾ ਹੈ।”</verse>
				<verse number="48">ਫਿਰ ਉਸ ਨੇ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਹੋਏ।”</verse>
				<verse number="49">ਤਦ ਜਿਹੜੇ ਉਸ ਦੇ ਨਾਲ ਭੋਜਨ ਖਾਣ ਬੈਠੇ ਸਨ, ਉਹ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ ਜੋ ਪਾਪ ਵੀ ਮਾਫ਼ ਕਰਦਾ ਹੈ?”</verse>
				<verse number="50">ਯਿਸੂ ਨੇ ਔਰਤ ਨੂੰ ਕਿਹਾ, “ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ, ਸ਼ਾਂਤੀ ਨਾਲ ਜਾ।”</verse>
			</chapter>
			<chapter number="8">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਘੁੰਮ ਕੇ ਪ੍ਰਚਾਰ ਕਰਦਾ ਅਤੇ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਉਂਦਾ ਰਿਹਾ। ਬਾਰਾਂ ਚੇਲੇ ਵੀ ਉਸ ਦੇ ਨਾਲ ਸਨ</verse>
				<verse number="2">ਅਤੇ ਕੁਝ ਔਰਤਾਂ ਵੀ ਸਨ ਜਿਹੜੀਆਂ ਦੁਸ਼ਟ ਆਤਮਾਵਾਂ ਅਤੇ ਬਿਮਾਰੀਆਂ ਤੋਂ ਚੰਗੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿੱਚ ਮਰਿਯਮ ਜੋ ਮਗਦਲੀਨੀ ਕਹਾਉਂਦੀ ਸੀ ਜਿਸ ਵਿੱਚੋਂ ਸੱਤ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ</verse>
				<verse number="3">ਅਤੇ ਹੇਰੋਦੇਸ ਦੇ ਪ੍ਰਬੰਧਕ ਖੂਜ਼ਾਹ ਦੀ ਪਤਨੀ ਯੋਆਨਾ ਅਤੇ ਸੁਸੰਨਾ ਅਤੇ ਕਈ ਹੋਰ ਸਨ ਜਿਹੜੀਆਂ ਆਪਣੀ ਧਨ-ਸੰਪਤੀ ਨਾਲ ਉਨ੍ਹਾਂ ਦੀ ਟਹਿਲ ਸੇਵਾ ਕਰਦੀਆਂ ਸਨ।</verse>
				<verse number="4">ਜਦੋਂ ਇੱਕ ਵੱਡੀ ਭੀੜ ਇਕੱਠੀ ਹੋਈ ਅਤੇ ਨਗਰ-ਨਗਰ ਤੋਂ ਲੋਕ ਉਸ ਕੋਲ ਆਉਣ ਲੱਗੇ ਤਾਂ ਉਸ ਨੇ ਦ੍ਰਿਸ਼ਟਾਂਤ ਰਾਹੀਂ ਕਿਹਾ,</verse>
				<verse number="5">“ਇੱਕ ਬੀਜਣ ਵਾਲਾ ਬੀਜ ਬੀਜਣ ਲਈ ਨਿੱਕਲਿਆ। ਬੀਜਦੇ ਸਮੇਂ ਕੁਝ ਬੀਜ ਰਾਹ ਕਿਨਾਰੇ ਡਿੱਗੇ ਅਤੇ ਮਿੱਧੇ ਗਏ ਅਤੇ ਅਕਾਸ਼ ਦੇ ਪੰਛੀਆਂ ਨੇ ਉਨ੍ਹਾਂ ਨੂੰ ਚੁਗ ਲਿਆ।</verse>
				<verse number="6">ਕੁਝ ਪਥਰੀਲੀ ਜ਼ਮੀਨ 'ਤੇ ਡਿੱਗੇ ਅਤੇ ਪੁੰਗਰੇ, ਪਰ ਨਮੀ ਨਾ ਮਿਲਣ ਕਰਕੇ ਸੁੱਕ ਗਏ</verse>
				<verse number="7">ਅਤੇ ਕੁਝ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਅਤੇ ਝਾੜੀਆਂ ਨੇ ਨਾਲ-ਨਾਲ ਵਧਕੇ ਉਨ੍ਹਾਂ ਨੂੰ ਦਬਾ ਲਿਆ।</verse>
				<verse number="8">ਪਰ ਕੁਝ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਵਧਕੇ ਸੌ ਗੁਣਾ ਫਲ ਦਿੱਤਾ।” ਇਹ ਕਹਿ ਕੇ ਉਹ ਉੱਚੀ ਅਵਾਜ਼ ਵਿੱਚ ਬੋਲਿਆ, “ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”</verse>
				<verse number="9">ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਇਸ ਦ੍ਰਿਸ਼ਟਾਂਤ ਦਾ ਅਰਥ ਕੀ ਹੈ?”</verse>
				<verse number="10">ਉਸ ਨੇ ਕਿਹਾ, “ਤੁਹਾਨੂੰ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਭੇਤਾਂ ਨੂੰ ਜਾਣੋ, ਪਰ ਹੋਰਾਂ ਨੂੰ ਮੈਂ ਦ੍ਰਿਸ਼ਟਾਂਤਾਂ ਵਿੱਚ ਬੋਲਦਾ ਹਾਂ ਤਾਂਕਿ ਉਹ ਵੇਖਦੇ ਹੋਏ ਵੀ ਨਾ ਵੇਖਣ ਅਤੇ ਸੁਣਦੇ ਹੋਏ ਵੀ ਨਾ ਸਮਝਣ।</verse>
				<verse number="11">“ਇਸ ਦ੍ਰਿਸ਼ਟਾਂਤ ਦਾ ਅਰਥ ਇਹ ਹੈ: ਬੀਜ ਪਰਮੇਸ਼ਰ ਦਾ ਵਚਨ ਹੈ।</verse>
				<verse number="12">ਰਾਹ ਦੇ ਕਿਨਾਰੇ ਵਾਲੇ ਉਹ ਲੋਕ ਹਨ ਜਿਨ੍ਹਾਂ ਸੁਣਿਆ; ਪਰ ਸ਼ੈਤਾਨ ਆ ਕੇ ਉਨ੍ਹਾਂ ਦੇ ਦਿਲ ਵਿੱਚੋਂ ਵਚਨ ਚੁੱਕ ਲੈ ਜਾਂਦਾ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਵਿਸ਼ਵਾਸ ਕਰਨ ਅਤੇ ਬਚਾਏ ਜਾਣ।</verse>
				<verse number="13">ਪਥਰੀਲੀ ਜ਼ਮੀਨ ਉਤਲੇ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਖੁਸ਼ੀ ਨਾਲ ਸਵੀਕਾਰ ਕਰਦੇ ਹਨ, ਪਰ ਜੜ੍ਹ ਨਹੀਂ ਫੜਦੇ; ਇਹ ਕੁਝ ਸਮੇਂ ਲਈ ਵਿਸ਼ਵਾਸ ਕਰਦੇ ਹਨ ਅਤੇ ਪਰਤਾਵੇ ਦੇ ਸਮੇਂ ਪਿਛਾਂਹ ਹਟ ਜਾਂਦੇ ਹਨ।</verse>
				<verse number="14">ਜੋ ਕੰਡਿਆਲੀਆਂ ਝਾੜੀਆਂ ਵਿੱਚ ਡਿੱਗੇ ਇਹ ਉਹ ਹਨ ਜਿਨ੍ਹਾਂ ਸੁਣਿਆ, ਪਰ ਅੱਗੇ ਜਾ ਕੇ ਚਿੰਤਾਵਾਂ, ਧਨ-ਦੌਲਤ ਅਤੇ ਜੀਵਨ ਦੇ ਭੋਗ-ਵਿਲਾਸਾਂ ਨਾਲ ਦੱਬੇ ਜਾਂਦੇ ਹਨ ਅਤੇ ਉਨ੍ਹਾਂ ਦਾ ਫਲ ਸਿੱਧਤਾ ਤੱਕ ਨਹੀਂ ਪਹੁੰਚਦਾ।</verse>
				<verse number="15">ਪਰ ਜੋ ਚੰਗੀ ਜ਼ਮੀਨ ਵਿੱਚ ਡਿੱਗੇ, ਇਹ ਉਹ ਹਨ ਜਿਹੜੇ ਵਚਨ ਨੂੰ ਸੁਣ ਕੇ ਚੰਗੇ ਅਤੇ ਸ਼ੁੱਧ ਮਨ ਨਾਲ ਫੜੀ ਰੱਖਦੇ ਹਨ ਅਤੇ ਧੀਰਜ ਨਾਲ ਫਲ ਦਿੰਦੇ ਹਨ।</verse>
				<verse number="16">“ਕੋਈ ਵੀ ਦੀਵਾ ਬਾਲ ਕੇ ਇਸ ਨੂੰ ਭਾਂਡੇ ਨਾਲ ਨਹੀਂ ਢੱਕਦਾ, ਨਾ ਮੰਜੀ ਹੇਠਾਂ ਰੱਖਦਾ ਹੈ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ।</verse>
				<verse number="17">ਕਿਉਂਕਿ ਕੁਝ ਵੀ ਗੁਪਤ ਨਹੀਂ ਹੈ ਜੋ ਪਰਗਟ ਨਾ ਹੋਵੇ ਅਤੇ ਨਾ ਹੀ ਕੁਝ ਛੁਪਿਆ ਹੈ ਜੋ ਜਾਣਿਆ ਨਾ ਜਾਵੇ ਅਤੇ ਉਜਾਗਰ ਨਾ ਹੋਵੇ।</verse>
				<verse number="18">ਇਸ ਲਈ ਸਚੇਤ ਰਹੋ ਕਿ ਤੁਸੀਂ ਕਿਵੇਂ ਸੁਣਦੇ ਹੋ, ਕਿਉਂਕਿ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਹ ਆਪਣਾ ਸਮਝਦਾ ਹੈ, ਲੈ ਲਿਆ ਜਾਵੇਗਾ।”</verse>
				<verse number="19">ਯਿਸੂ ਦੀ ਮਾਤਾ ਅਤੇ ਭਰਾ ਉਸ ਦੇ ਕੋਲ ਆਏ, ਪਰ ਭੀੜ ਦੇ ਕਾਰਨ ਉਸ ਦੇ ਨੇੜੇ ਨਾ ਜਾ ਸਕੇ।</verse>
				<verse number="20">ਤਦ ਉਸ ਨੂੰ ਦੱਸਿਆ ਗਿਆ ਕਿ ਤੇਰੀ ਮਾਤਾ ਅਤੇ ਤੇਰੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ।</verse>
				<verse number="21">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”</verse>
				<verse number="22">ਫਿਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਉੱਤੇ ਚੜ੍ਹੇ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ, “ਆਓ, ਝੀਲ ਦੇ ਪਾਰ ਚੱਲੀਏ” ਅਤੇ ਉਹ ਚੱਲ ਪਏ।</verse>
				<verse number="23">ਜਦੋਂ ਕਿਸ਼ਤੀ ਚੱਲ ਰਹੀ ਸੀ ਤਾਂ ਯਿਸੂ ਸੌਂ ਗਿਆ। ਤਦ ਝੀਲ ਵਿੱਚ ਇੱਕ ਵੱਡਾ ਤੂਫਾਨ ਆਇਆ ਅਤੇ ਕਿਸ਼ਤੀ ਵਿੱਚ ਪਾਣੀ ਭਰਨ ਲੱਗਾ ਅਤੇ ਉਹ ਖ਼ਤਰੇ ਵਿੱਚ ਸਨ।</verse>
				<verse number="24">ਉਨ੍ਹਾਂ ਨੇ ਕੋਲ ਆ ਕੇ ਉਸ ਨੂੰ ਜਗਾਇਆ ਅਤੇ ਕਿਹਾ, “ਸੁਆਮੀ, ਸੁਆਮੀ! ਅਸੀਂ ਨਾਸ ਹੋ ਰਹੇ ਹਾਂ।” ਤਦ ਉਸ ਨੇ ਉੱਠ ਕੇ ਹਵਾ ਅਤੇ ਪਾਣੀ ਦੀਆਂ ਲਹਿਰਾਂ ਨੂੰ ਝਿੜਕਿਆ ਅਤੇ ਉਹ ਥੰਮ੍ਹ ਗਈਆਂ ਅਤੇ ਸ਼ਾਂਤੀ ਹੋ ਗਈ।</verse>
				<verse number="25">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਵਿਸ਼ਵਾਸ ਕਿੱਥੇ ਹੈ?” ਤਦ ਉਹ ਡਰ ਗਏ ਅਤੇ ਹੈਰਾਨ ਹੋ ਕੇ ਇੱਕ ਦੂਜੇ ਨੂੰ ਕਹਿਣ ਲੱਗੇ, “ਆਖਰ ਇਹ ਕੌਣ ਹੈ ਜੋ ਹਵਾ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੇ ਹਨ?”</verse>
				<verse number="26">ਫਿਰ ਉਹ ਗਿਰਸੇਨੀਆਂ ਦੇ ਇਲਾਕੇ ਵਿੱਚ ਪਹੁੰਚੇ ਜੋ ਗਲੀਲ ਦੇ ਸਾਹਮਣੇ ਹੈ।</verse>
				<verse number="27">ਜਦੋਂ ਉਹ ਕੰਢੇ 'ਤੇ ਉੱਤਰਿਆ ਤਾਂ ਉਸ ਨਗਰ ਦਾ ਇੱਕ ਮਨੁੱਖ ਉਸ ਨੂੰ ਮਿਲਿਆ ਜਿਸ ਵਿੱਚ ਦੁਸ਼ਟ ਆਤਮਾਵਾਂ ਸਨ; ਉਹ ਲੰਮੇ ਸਮੇਂ ਤੋਂ ਕੱਪੜੇ ਨਹੀਂ ਪਹਿਨਦਾ ਸੀ ਅਤੇ ਘਰ ਵਿੱਚ ਨਹੀਂ, ਸਗੋਂ ਕਬਰਾਂ ਵਿੱਚ ਰਹਿੰਦਾ ਸੀ।</verse>
				<verse number="28">ਉਹ ਯਿਸੂ ਨੂੰ ਵੇਖ ਕੇ ਚੀਕ ਉੱਠਿਆ ਅਤੇ ਉਸ ਦੇ ਸਾਹਮਣੇ ਡਿੱਗ ਕੇ ਉੱਚੀ ਅਵਾਜ਼ ਨਾਲ ਬੋਲਿਆ, “ਹੇ ਯਿਸੂ, ਅੱਤ ਮਹਾਨ ਪਰਮੇਸ਼ਰ ਦੇ ਪੁੱਤਰ! ਤੇਰਾ ਮੇਰੇ ਨਾਲ ਕੀ ਕੰਮ? ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ, ਮੈਨੂੰ ਦੁੱਖ ਨਾ ਦੇ!”</verse>
				<verse number="29">ਕਿਉਂਕਿ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਉਸ ਮਨੁੱਖ ਵਿੱਚੋਂ ਬਾਹਰ ਨਿੱਕਲਣ ਦਾ ਹੁਕਮ ਦਿੱਤਾ ਸੀ, ਇਸ ਲਈ ਕਿ ਬਹੁਤ ਵਾਰ ਭ੍ਰਿਸ਼ਟ ਆਤਮਾ ਨੇ ਉਸ ਮਨੁੱਖ ਨੂੰ ਜਕੜਿਆ ਸੀ। ਉਹ ਉਸ ਨੂੰ ਸੰਗਲਾਂ ਅਤੇ ਬੇੜੀਆਂ ਨਾਲ ਬੰਨ੍ਹ ਕੇ ਪਹਿਰੇ ਵਿੱਚ ਰੱਖਦੇ ਸਨ, ਪਰ ਉਹ ਬੰਧਨਾਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਆਤਮਾ ਉਸ ਨੂੰ ਉਜਾੜਾਂ ਵਿੱਚ ਭਜਾਈ ਫਿਰਦੀ ਸੀ।</verse>
				<verse number="30">ਯਿਸੂ ਨੇ ਉਸ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ?” ਉਸ ਨੇ ਕਿਹਾ, “ਲਸ਼ਕਰ”, ਕਿਉਂਕਿ ਉਸ ਵਿੱਚ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਸਨ।</verse>
				<verse number="31">ਉਨ੍ਹਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਅਥਾਹ ਕੁੰਡ ਵਿੱਚ ਜਾਣ ਦਾ ਹੁਕਮ ਨਾ ਦੇ।</verse>
				<verse number="32">ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਝੁੰਡ ਚਰਦਾ ਸੀ ਅਤੇ ਦੁਸ਼ਟ ਆਤਮਾਵਾਂ ਨੇ ਯਿਸੂ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾਂ ਵਿੱਚ ਜਾਣ ਦੀ ਆਗਿਆ ਦੇ। ਉਸ ਨੇ ਉਨ੍ਹਾਂ ਨੂੰ ਆਗਿਆ ਦੇ ਦਿੱਤੀ।</verse>
				<verse number="33">ਤਦ ਦੁਸ਼ਟ ਆਤਮਾਵਾਂ ਉਸ ਮਨੁੱਖ ਵਿੱਚੋਂ ਨਿੱਕਲ ਕੇ ਸੂਰਾਂ ਵਿੱਚ ਜਾ ਵੜੀਆਂ ਅਤੇ ਉਹ ਝੁੰਡ ਢਲਾਣ ਤੋਂ ਤੇਜੀ ਨਾਲ ਭੱਜ ਕੇ ਹੇਠਾਂ ਝੀਲ ਵਿੱਚ ਜਾ ਡੁੱਬਾ।</verse>
				<verse number="34">ਜਦੋਂ ਚਰਾਉਣ ਵਾਲਿਆਂ ਨੇ ਜੋ ਹੋਇਆ ਸੀ ਉਹ ਵੇਖਿਆ ਤਾਂ ਉਹ ਦੌੜੇ ਅਤੇ ਨਗਰ ਅਤੇ ਪਿੰਡਾਂ ਵਿੱਚ ਜਾ ਕੇ ਖ਼ਬਰ ਦਿੱਤੀ।</verse>
				<verse number="35">ਤਦ ਲੋਕ ਇਹ ਜੋ ਹੋਇਆ ਸੀ ਵੇਖਣ ਲਈ ਨਿੱਕਲੇ ਅਤੇ ਯਿਸੂ ਦੇ ਕੋਲ ਆ ਕੇ ਉਸ ਮਨੁੱਖ ਨੂੰ ਜਿਸ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ, ਕੱਪੜੇ ਪਹਿਨੀ ਅਤੇ ਸੁਰਤ ਸੰਭਾਲੀ ਯਿਸੂ ਦੇ ਚਰਨਾਂ ਵਿੱਚ ਬੈਠੇ ਵੇਖਿਆ ਅਤੇ ਡਰ ਗਏ।</verse>
				<verse number="36">ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਮਨੁੱਖ ਕਿਵੇਂ ਚੰਗਾ ਹੋਇਆ ਸੀ।</verse>
				<verse number="37">ਤਦ ਗਿਰਸੇਨੀਆਂ ਦੇ ਆਲੇ-ਦੁਆਲੇ ਦੇ ਸਭ ਲੋਕਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲੋਂ ਚਲਾ ਜਾਵੇ, ਕਿਉਂਕਿ ਉਨ੍ਹਾਂ ਉੱਤੇ ਵੱਡਾ ਭੈ ਛਾ ਗਿਆ ਸੀ। ਸੋ ਉਹ ਕਿਸ਼ਤੀ ਉੱਤੇ ਚੜ੍ਹ ਕੇ ਵਾਪਸ ਚਲਾ ਗਿਆ।</verse>
				<verse number="38">ਜਿਸ ਮਨੁੱਖ ਵਿੱਚੋਂ ਦੁਸ਼ਟ ਆਤਮਾਵਾਂ ਨਿੱਕਲੀਆਂ ਸਨ ਉਹ ਯਿਸੂ ਅੱਗੇ ਬੇਨਤੀ ਕਰਨ ਲੱਗਾ ਕਿ ਮੈਨੂੰ ਆਪਣੇ ਨਾਲ ਰਹਿਣ ਦੇ, ਪਰ ਉਸ ਨੇ ਇਹ ਕਹਿੰਦੇ ਹੋਏ ਉਸ ਨੂੰ ਵਿਦਾ ਕੀਤਾ,</verse>
				<verse number="39">“ਆਪਣੇ ਘਰ ਵਾਪਸ ਜਾ ਅਤੇ ਦੱਸ ਕਿ ਪਰਮੇਸ਼ਰ ਨੇ ਤੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।” ਤਦ ਉਹ ਜਾ ਕੇ ਸਾਰੇ ਨਗਰ ਵਿੱਚ ਪ੍ਰਚਾਰ ਕਰਨ ਲੱਗਾ ਕਿ ਯਿਸੂ ਨੇ ਮੇਰੇ ਲਈ ਕਿੰਨੇ ਵੱਡੇ ਕੰਮ ਕੀਤੇ ਹਨ।</verse>
				<verse number="40">ਜਦੋਂ ਯਿਸੂ ਵਾਪਸ ਆਇਆ ਤਾਂ ਲੋਕਾਂ ਨੇ ਉਸ ਦਾ ਸੁਆਗਤ ਕੀਤਾ, ਕਿਉਂਕਿ ਉਹ ਸਭ ਉਸ ਦੀ ਉਡੀਕ ਕਰ ਰਹੇ ਸਨ</verse>
				<verse number="41">ਅਤੇ ਵੇਖੋ, ਉੱਥੇ ਜੈਰੁਸ ਨਾਮਕ ਇੱਕ ਵਿਅਕਤੀ ਆਇਆ ਜਿਹੜਾ ਸਭਾ-ਘਰ ਦਾ ਅਧਿਕਾਰੀ ਸੀ। ਉਸ ਨੇ ਯਿਸੂ ਦੇ ਚਰਨਾਂ ਉੱਤੇ ਡਿੱਗ ਕੇ ਬੇਨਤੀ ਕੀਤੀ ਕਿ ਮੇਰੇ ਘਰ ਚੱਲੋ,</verse>
				<verse number="42">ਕਿਉਂਕਿ ਉਸ ਦੀ ਇਕਲੌਤੀ ਬੇਟੀ ਜੋ ਲਗਭਗ ਬਾਰਾਂ ਸਾਲਾਂ ਦੀ ਸੀ, ਮਰਨ ਵਾਲੀ ਸੀ। ਜਦੋਂ ਯਿਸੂ ਜਾ ਰਿਹਾ ਸੀ ਤਾਂ ਭੀੜ ਉਸ ਉੱਤੇ ਡਿੱਗਦੀ ਜਾਂਦੀ ਸੀ।</verse>
				<verse number="43">ਇੱਕ ਔਰਤ ਸੀ ਜਿਸ ਨੂੰ ਬਾਰਾਂ ਸਾਲਾਂ ਤੋਂ ਲਹੂ ਵਹਿਣ ਦਾ ਰੋਗ ਸੀ। ਉਹ ਆਪਣੀ ਸਾਰੀ ਪੂੰਜੀ ਵੈਦਾਂ ਕੋਲ ਖਰਚ ਕਰ ਚੁੱਕੀ ਸੀ, ਪਰ ਕਿਸੇ ਤੋਂ ਚੰਗੀ ਨਾ ਹੋ ਸਕੀ।</verse>
				<verse number="44">ਉਸ ਨੇ ਪਿੱਛੋਂ ਦੀ ਆ ਕੇ ਯਿਸੂ ਦੇ ਵਸਤਰ ਦਾ ਪੱਲਾ ਛੂਹਿਆ ਅਤੇ ਤੁਰੰਤ ਉਸ ਦਾ ਲਹੂ ਵਹਿਣਾ ਬੰਦ ਹੋ ਗਿਆ।</verse>
				<verse number="45">ਤਦ ਯਿਸੂ ਨੇ ਕਿਹਾ, “ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਇਨਕਾਰ ਕਰਨ ਲੱਗੇ ਤਾਂ ਪਤਰਸ ਨੇ ਕਿਹਾ, “ਸੁਆਮੀ, ਭੀੜ ਨੇ ਤੈਨੂੰ ਘੇਰਿਆ ਹੋਇਆ ਹੈ ਅਤੇ ਦਬਾ ਰਹੀ ਹੈ ।”</verse>
				<verse number="46">ਪਰ ਯਿਸੂ ਨੇ ਕਿਹਾ, “ਕਿਸੇ ਨੇ ਮੈਨੂੰ ਛੂਹਿਆ ਹੈ, ਕਿਉਂਕਿ ਮੈਂ ਜਾਣ ਲਿਆ ਕਿ ਮੇਰੇ ਵਿੱਚੋਂ ਸਮਰੱਥਾ ਨਿੱਕਲੀ ਹੈ।”</verse>
				<verse number="47">ਜਦੋਂ ਉਸ ਔਰਤ ਨੇ ਵੇਖਿਆ ਕਿ ਹੁਣ ਮੈਂ ਲੁਕ ਨਹੀਂ ਸਕਦੀ ਤਾਂ ਕੰਬਦੀ ਹੋਈ ਆਈ ਅਤੇ ਉਸ ਦੇ ਅੱਗੇ ਡਿੱਗ ਕੇ ਸਾਰੇ ਲੋਕਾਂ ਦੇ ਸਾਹਮਣੇ ਦੱਸਿਆ ਕਿ ਉਸ ਨੇ ਕਿਸ ਕਰਕੇ ਯਿਸੂ ਨੂੰ ਛੂਹਿਆ ਅਤੇ ਕਿਵੇਂ ਉਹ ਤੁਰੰਤ ਚੰਗੀ ਹੋ ਗਈ।</verse>
				<verse number="48">ਤਦ ਯਿਸੂ ਨੇ ਉਸ ਨੂੰ ਕਿਹਾ, “ਬੇਟੀ, ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ; ਸ਼ਾਂਤੀ ਨਾਲ ਚਲੀ ਜਾ।”</verse>
				<verse number="49">ਉਹ ਅਜੇ ਬੋਲਦਾ ਹੀ ਸੀ ਕਿ ਸਭਾ-ਘਰ ਦੇ ਆਗੂ ਦੇ ਘਰੋਂ ਕਿਸੇ ਨੇ ਆ ਕੇ ਕਿਹਾ, “ਤੇਰੀ ਬੇਟੀ ਮਰ ਗਈ ਹੈ, ਗੁਰੂ ਨੂੰ ਹੋਰ ਖੇਚਲ ਨਾ ਦੇ।”</verse>
				<verse number="50">ਪਰ ਯਿਸੂ ਨੇ ਇਹ ਸੁਣ ਕੇ ਉਸ ਨੂੰ ਉੱਤਰ ਦਿੱਤਾ, “ਨਾ ਡਰ, ਕੇਵਲ ਵਿਸ਼ਵਾਸ ਰੱਖ ਤਾਂ ਉਹ ਬਚ ਜਾਵੇਗੀ।”</verse>
				<verse number="51">ਜਦੋਂ ਉਹ ਉਸ ਦੇ ਘਰ ਪਹੁੰਚਿਆ ਤਾਂ ਉਸ ਨੇ ਪਤਰਸ, ਯੂਹੰਨਾ, ਯਾਕੂਬ ਅਤੇ ਲੜਕੀ ਦੇ ਮਾਤਾ-ਪਿਤਾ ਤੋਂ ਇਲਾਵਾ ਹੋਰ ਕਿਸੇ ਨੂੰ ਆਪਣੇ ਨਾਲ ਅੰਦਰ ਆਉਣ ਨਾ ਦਿੱਤਾ।</verse>
				<verse number="52">ਸਭ ਲੋਕ ਉਸ ਲੜਕੀ ਲਈ ਰੋ ਰਹੇ ਸਨ ਅਤੇ ਵਿਰਲਾਪ ਕਰ ਰਹੇ ਸਨ। ਪਰ ਉਸ ਨੇ ਕਿਹਾ, “ਨਾ ਰੋਵੋ, ਕਿਉਂਕਿ ਬੱਚੀ ਮਰੀ ਨਹੀਂ, ਸਗੋਂ ਸੌਂ ਰਹੀ ਹੈ।”</verse>
				<verse number="53">ਤਦ ਉਹ ਉਸ ਦਾ ਮਖੌਲ ਉਡਾਉਣ ਲੱਗੇ, ਕਿਉਂਕਿ ਉਹ ਜਾਣਦੇ ਸਨ ਕਿ ਉਹ ਮਰ ਚੁੱਕੀ ਹੈ।</verse>
				<verse number="54">ਪਰ ਉਸ ਨੇ ਲੜਕੀ ਦਾ ਹੱਥ ਫੜਿਆ ਅਤੇ ਪੁਕਾਰ ਕੇ ਕਿਹਾ, “ਹੇ ਲੜਕੀ, ਉੱਠ।”</verse>
				<verse number="55">ਤਦ ਉਸ ਦਾ ਪ੍ਰਾਣ ਮੁੜ ਆਇਆ ਅਤੇ ਉਹ ਤੁਰੰਤ ਉੱਠ ਖੜ੍ਹੀ ਹੋਈ। ਫਿਰ ਯਿਸੂ ਨੇ ਹੁਕਮ ਦਿੱਤਾ ਕਿ ਉਸ ਨੂੰ ਕੁਝ ਖਾਣ ਲਈ ਦਿੱਤਾ ਜਾਵੇ।</verse>
				<verse number="56">ਲੜਕੀ ਦੇ ਮਾਤਾ-ਪਿਤਾ ਹੈਰਾਨ ਰਹਿ ਗਏ, ਪਰ ਯਿਸੂ ਨੇ ਉਨ੍ਹਾਂ ਨੂੰ ਹਿਦਾਇਤ ਕੀਤੀ ਕਿ ਜੋ ਹੋਇਆ ਉਹ ਕਿਸੇ ਨੂੰ ਨਾ ਦੱਸਣ।</verse>
			</chapter>
			<chapter number="9">
				<verse number="1">ਫਿਰ ਯਿਸੂ ਨੇ ਬਾਰ੍ਹਾਂ ਨੂੰ ਇਕੱਠੇ ਬੁਲਾ ਕੇ ਉਨ੍ਹਾਂ ਨੂੰ ਸਭ ਦੁਸ਼ਟ ਆਤਮਾਵਾਂ ਨੂੰ ਕੱਢਣ ਅਤੇ ਬਿਮਾਰੀਆਂ ਤੋਂ ਚੰਗਾ ਕਰਨ ਦੀ ਸ਼ਕਤੀ ਅਤੇ ਅਧਿਕਾਰ ਦਿੱਤਾ</verse>
				<verse number="2">ਅਤੇ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਨ ਅਤੇ ਬਿਮਾਰਾਂ ਨੂੰ ਚੰਗਾ ਕਰਨ ਲਈ ਭੇਜਿਆ।</verse>
				<verse number="3">ਉਸ ਨੇ ਉਨ੍ਹਾਂ ਨੂੰ ਕਿਹਾ, “ਰਾਹ ਲਈ ਕੁਝ ਨਾ ਲਵੋ; ਨਾ ਲਾਠੀ, ਨਾ ਥੈਲਾ, ਨਾ ਰੋਟੀ, ਨਾ ਪੈਸੇ ਅਤੇ ਨਾ ਹੀ ਦੋ ਕੁੜਤੇ।</verse>
				<verse number="4">ਜਿਸ ਘਰ ਵਿੱਚ ਜਾਓ, ਉੱਥੇ ਹੀ ਠਹਿਰੋ ਅਤੇ ਉੱਥੋਂ ਹੀ ਵਿਦਾ ਹੋਵੋ।</verse>
				<verse number="5">ਜੋ ਤੁਹਾਨੂੰ ਸਵੀਕਾਰ ਨਾ ਕਰਨ, ਉਸ ਨਗਰ ਵਿੱਚੋਂ ਨਿੱਕਲਦੇ ਹੋਏ ਉਨ੍ਹਾਂ ਉੱਤੇ ਗਵਾਹੀ ਲਈ ਆਪਣੇ ਪੈਰਾਂ ਦੀ ਧੂੜ ਝਾੜ ਸੁੱਟੋ।”</verse>
				<verse number="6">ਸੋ ਉਹ ਜਾ ਕੇ ਪਿੰਡ-ਪਿੰਡ ਖੁਸ਼ਖ਼ਬਰੀ ਸੁਣਾਉਂਦੇ ਅਤੇ ਹਰ ਥਾਂ ਰੋਗੀਆਂ ਨੂੰ ਚੰਗਾ ਕਰਦੇ ਰਹੇ।</verse>
				<verse number="7">ਜਦੋਂ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਨੇ ਇਨ੍ਹਾਂ ਸਭ ਘਟਨਾਵਾਂ ਬਾਰੇ ਸੁਣਿਆ ਤਾਂ ਦੁਬਿਧਾ ਵਿੱਚ ਪੈ ਗਿਆ, ਕਿਉਂਕਿ ਕੁਝ ਇਹ ਕਹਿ ਰਹੇ ਸਨ ਕਿ ਯੂਹੰਨਾ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ;</verse>
				<verse number="8">ਕੁਝ ਕਹਿ ਰਹੇ ਸਨ ਕਿ ਏਲੀਯਾਹ ਪਰਗਟ ਹੋਇਆ ਹੈ ਅਤੇ ਕਈ ਇਹ ਕਿ ਪ੍ਰਾਚੀਨ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।</verse>
				<verse number="9">ਪਰ ਹੇਰੋਦੇਸ ਨੇ ਕਿਹਾ, “ਮੈਂ ਤਾਂ ਯੂਹੰਨਾ ਦਾ ਸਿਰ ਵਢਵਾ ਦਿੱਤਾ ਸੀ। ਫਿਰ ਇਹ ਕੌਣ ਹੈ ਜਿਸ ਦੇ ਬਾਰੇ ਮੈਂ ਅਜਿਹੀਆਂ ਗੱਲਾਂ ਸੁਣਦਾ ਹਾਂ?” ਸੋ ਉਸ ਨੇ ਯਿਸੂ ਨੂੰ ਵੇਖਣਾ ਚਾਹਿਆ।</verse>
				<verse number="10">ਫਿਰ ਰਸੂਲਾਂ ਨੇ ਜੋ ਕੁਝ ਕੀਤਾ ਸੀ ਵਾਪਸ ਆ ਕੇ ਯਿਸੂ ਨੂੰ ਦੱਸਿਆ ਅਤੇ ਉਹ ਉਨ੍ਹਾਂ ਨੂੰ ਲੈ ਕੇ ਚੁੱਪਚਾਪ ਬੈਤਸੈਦਾ ਨਾਮਕ ਨਗਰ ਨੂੰ ਚਲਾ ਗਿਆ।</verse>
				<verse number="11">ਜਦੋਂ ਲੋਕਾਂ ਨੂੰ ਪਤਾ ਲੱਗਾ ਤਾਂ ਉਹ ਉਸ ਦੇ ਪਿੱਛੇ ਚੱਲ ਪਏ। ਤਦ ਖੁਸ਼ੀ ਨਾਲ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਯਿਸੂ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦੇ ਵਿਖੇ ਦੱਸਣ ਲੱਗਾ ਅਤੇ ਜਿਨ੍ਹਾਂ ਨੂੰ ਚੰਗਾਈ ਦੀ ਜ਼ਰੂਰਤ ਸੀ ਉਨ੍ਹਾਂ ਨੂੰ ਚੰਗਾ ਕੀਤਾ।</verse>
				<verse number="12">ਜਦੋਂ ਦਿਨ ਢਲਣ ਲੱਗਾ ਤਾਂ ਬਾਰ੍ਹਾਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਲੋਕਾਂ ਨੂੰ ਵਿਦਾ ਕਰ ਤਾਂਕਿ ਉਹ ਆਲੇ-ਦੁਆਲੇ ਦੇ ਪਿੰਡਾਂ ਅਤੇ ਬਸਤੀਆਂ ਵਿੱਚ ਜਾ ਕੇ ਆਪਣੇ ਰਹਿਣ ਅਤੇ ਖਾਣ ਦਾ ਪ੍ਰਬੰਧ ਕਰਨ, ਕਿਉਂਕਿ ਅਸੀਂ ਇੱਥੇ ਉਜਾੜ ਥਾਂ ਵਿੱਚ ਹਾਂ।”</verse>
				<verse number="13">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੀ ਉਨ੍ਹਾਂ ਨੂੰ ਖਾਣ ਲਈ ਦਿਓ।” ਉਨ੍ਹਾਂ ਕਿਹਾ, “ਸਾਡੇ ਕੋਲ ਪੰਜ ਰੋਟੀਆਂ ਅਤੇ ਦੋ ਮੱਛੀਆਂ ਤੋਂ ਇਲਾਵਾ ਹੋਰ ਕੁਝ ਨਹੀਂ ਹੈ; ਇਹ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਜਾ ਕੇ ਇਨ੍ਹਾਂ ਸਾਰੇ ਲੋਕਾਂ ਲਈ ਭੋਜਨ ਖਰੀਦੀਏ।”</verse>
				<verse number="14">ਕਿਉਂਕਿ ਉੱਥੇ ਲਗਭਗ ਪੰਜ ਹਜ਼ਾਰ ਆਦਮੀ ਸਨ। ਤਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਪੰਜਾਹ-ਪੰਜਾਹ ਦੀਆਂ ਕਤਾਰਾਂ ਵਿੱਚ ਬਿਠਾ ਦਿਓ।”</verse>
				<verse number="15">ਉਨ੍ਹਾਂ ਇਸੇ ਤਰ੍ਹਾਂ ਕੀਤਾ ਅਤੇ ਸਭ ਨੂੰ ਬਿਠਾ ਦਿੱਤਾ।</verse>
				<verse number="16">ਫਿਰ ਉਸ ਨੇ ਪੰਜ ਰੋਟੀਆਂ ਅਤੇ ਦੋ ਮੱਛੀਆਂ ਲਈਆਂ ਅਤੇ ਅਕਾਸ਼ ਵੱਲ ਵੇਖ ਕੇ ਬਰਕਤ ਦਿੱਤੀ ਅਤੇ ਰੋਟੀਆਂ ਤੋੜ ਕੇ ਚੇਲਿਆਂ ਨੂੰ ਦਿੰਦਾ ਗਿਆ ਤਾਂਕਿ ਉਹ ਲੋਕਾਂ ਨੂੰ ਵਰਤਾਉਣ।</verse>
				<verse number="17">ਤਦ ਸਾਰੇ ਖਾ ਕੇ ਰੱਜ ਗਏ ਅਤੇ ਉਨ੍ਹਾਂ ਨੇ ਬਚੇ ਹੋਏ ਟੁਕੜਿਆਂ ਦੀਆਂ ਬਾਰਾਂ ਟੋਕਰੀਆਂ ਚੁੱਕੀਆਂ।</verse>
				<verse number="18">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇਕਾਂਤ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਚੇਲੇ ਉਸ ਦੇ ਨਾਲ ਸਨ ਤਾਂ ਉਸ ਨੇ ਉਨ੍ਹਾਂ ਨੂੰ ਪੁੱਛਿਆ, “ਲੋਕ ਕੀ ਕਹਿੰਦੇ ਹਨ ਕਿ ਮੈਂ ਕੌਣ ਹਾਂ?”</verse>
				<verse number="19">ਉਨ੍ਹਾਂ ਉੱਤਰ ਦਿੱਤਾ, “ਯੂਹੰਨਾ ਬਪਤਿਸਮਾ ਦੇਣ ਵਾਲਾ ਅਤੇ ਕੁਝ ਏਲੀਯਾਹ ਅਤੇ ਕਈ ਇਹ ਕਿ ਪ੍ਰਾਚੀਨ ਨਬੀਆਂ ਵਿੱਚੋਂ ਕੋਈ ਨਬੀ ਜੀ ਉੱਠਿਆ ਹੈ।”</verse>
				<verse number="20">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਪਰ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਕੌਣ ਹਾਂ?” ਪਤਰਸ ਨੇ ਉੱਤਰ ਦਿੱਤਾ, “ਪਰਮੇਸ਼ਰ ਦਾ ਮਸੀਹ!”</verse>
				<verse number="21">ਯਿਸੂ ਨੇ ਉਨ੍ਹਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਕਿਸੇ ਨੂੰ ਨਾ ਦੱਸਣਾ।</verse>
				<verse number="22">ਫਿਰ ਉਸ ਨੇ ਕਿਹਾ, “ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਬਹੁਤ ਦੁੱਖ ਝੱਲੇ ਅਤੇ ਬਜ਼ੁਰਗਾਂ, ਪ੍ਰਧਾਨ ਯਾਜਕਾਂ ਅਤੇ ਸ਼ਾਸਤਰੀਆਂ ਦੁਆਰਾ ਰੱਦਿਆ ਜਾਵੇ ਅਤੇ ਮਾਰ ਦਿੱਤਾ ਜਾਵੇ ਅਤੇ ਤੀਜੇ ਦਿਨ ਜੀ ਉੱਠੇ।”</verse>
				<verse number="23">ਫਿਰ ਉਸ ਨੇ ਸਾਰਿਆਂ ਨੂੰ ਕਿਹਾ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ ਤਾਂ ਉਹ ਆਪਣੇ ਆਪ ਦਾ ਇਨਕਾਰ ਕਰੇ ਅਤੇ ਹਰ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ।</verse>
				<verse number="24">ਕਿਉਂਕਿ ਜੋ ਕੋਈ ਆਪਣੀ ਜਾਨ ਬਚਾਉਣੀ ਚਾਹੇ ਉਹ ਉਸ ਨੂੰ ਗੁਆਵੇਗਾ, ਪਰ ਜੋ ਕੋਈ ਮੇਰੇ ਕਾਰਨ ਆਪਣੀ ਜਾਨ ਗੁਆਵੇ ਉਹ ਉਸ ਨੂੰ ਬਚਾਵੇਗਾ।</verse>
				<verse number="25">ਕਿਉਂਕਿ ਮਨੁੱਖ ਨੂੰ ਕੀ ਲਾਭ ਜੇ ਸਾਰੇ ਜਗਤ ਨੂੰ ਕਮਾਵੇ, ਪਰ ਆਪਣਾ ਨਾਸ ਕਰੇ ਜਾਂ ਆਪਣੇ ਆਪ ਨੂੰ ਗੁਆ ਬੈਠੇ?</verse>
				<verse number="26">ਜੋ ਕੋਈ ਮੇਰੇ ਤੋਂ ਅਤੇ ਮੇਰੇ ਵਚਨਾਂ ਤੋਂ ਸ਼ਰਮਾਵੇਗਾ, ਮਨੁੱਖ ਦਾ ਪੁੱਤਰ ਵੀ ਜਦੋਂ ਉਹ ਆਪਣੇ ਅਤੇ ਪਿਤਾ ਦੇ ਅਤੇ ਪਵਿੱਤਰ ਦੂਤਾਂ ਦੇ ਤੇਜ ਵਿੱਚ ਆਵੇਗਾ, ਉਸ ਤੋਂ ਸ਼ਰਮਾਵੇਗਾ।</verse>
				<verse number="27">ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਇੱਥੇ ਖੜ੍ਹੇ ਹਨ ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਉਦੋਂ ਤੱਕ ਮੌਤ ਦਾ ਸੁਆਦ ਨਾ ਚੱਖਣਗੇ ਜਦੋਂ ਤੱਕ ਉਹ ਪਰਮੇਸ਼ਰ ਦੇ ਰਾਜ ਨੂੰ ਨਾ ਵੇਖ ਲੈਣ।”</verse>
				<verse number="28">ਫਿਰ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਲਗਭਗ ਅੱਠ ਦਿਨਾਂ ਬਾਅਦ ਉਹ ਪਤਰਸ, ਯੂਹੰਨਾ ਅਤੇ ਯਾਕੂਬ ਨੂੰ ਨਾਲ ਲੈ ਕੇ ਪ੍ਰਾਰਥਨਾ ਕਰਨ ਲਈ ਪਹਾੜ ਉੱਤੇ ਗਿਆ।</verse>
				<verse number="29">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪ੍ਰਾਰਥਨਾ ਕਰ ਰਿਹਾ ਸੀ ਤਾਂ ਉਸ ਦੇ ਚਿਹਰੇ ਦਾ ਰੂਪ ਬਦਲ ਗਿਆ ਤੇ ਉਸ ਦਾ ਵਸਤਰ ਸਫ਼ੇਦ ਚਮਕੀਲਾ ਹੋ ਗਿਆ</verse>
				<verse number="30">ਅਤੇ ਵੇਖੋ, ਦੋ ਮਨੁੱਖ ਉਸ ਨਾਲ ਗੱਲਾਂ ਕਰ ਰਹੇ ਸਨ; ਉਹ ਮੂਸਾ ਅਤੇ ਏਲੀਯਾਹ ਸਨ</verse>
				<verse number="31">ਜਿਹੜੇ ਮਹਿਮਾ ਵਿੱਚ ਪਰਗਟ ਹੋ ਕੇ ਯਿਸੂ ਦੀ ਮੌਤ ਦੀ ਗੱਲ ਕਰ ਰਹੇ ਸਨ ਜੋ ਯਰੂਸ਼ਲਮ ਵਿੱਚ ਹੋਣ ਵਾਲੀ ਸੀ।</verse>
				<verse number="32">ਪਤਰਸ ਅਤੇ ਉਸ ਦੇ ਸਾਥੀ ਬਹੁਤ ਜ਼ਿਆਦਾ ਨੀਂਦ ਵਿੱਚ ਸਨ, ਪਰ ਜਦੋਂ ਉਹ ਪੂਰੀ ਤਰ੍ਹਾਂ ਜਾਗ ਗਏ ਤਾਂ ਉਨ੍ਹਾਂ ਯਿਸੂ ਦਾ ਤੇਜ ਅਤੇ ਉਸ ਦੇ ਨਾਲ ਦੋ ਵਿਅਕਤੀਆਂ ਨੂੰ ਖੜ੍ਹੇ ਵੇਖਿਆ।</verse>
				<verse number="33">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉਸ ਕੋਲੋਂ ਜਾਣ ਲੱਗੇ ਤਾਂ ਪਤਰਸ ਨੇ ਯਿਸੂ ਨੂੰ ਕਿਹਾ, “ਸੁਆਮੀ, ਚੰਗਾ ਹੈ ਜੋ ਅਸੀਂ ਇੱਥੇ ਹਾਂ। ਅਸੀਂ ਤਿੰਨ ਤੰਬੂ ਬਣਾਉਂਦੇ ਹਾਂ; ਇੱਕ ਤੇਰੇ ਲਈ, ਇੱਕ ਮੂਸਾ ਲਈ ਅਤੇ ਇੱਕ ਏਲੀਯਾਹ ਲਈ।” ਪਰ ਉਹ ਨਹੀਂ ਜਾਣਦਾ ਸੀ ਕਿ ਉਹ ਕੀ ਕਹਿ ਰਿਹਾ ਹੈ।</verse>
				<verse number="34">ਉਹ ਅਜੇ ਇਹ ਕਹਿ ਹੀ ਰਿਹਾ ਸੀ ਕਿ ਇੱਕ ਬੱਦਲ ਆਇਆ ਅਤੇ ਉਨ੍ਹਾਂ ਉੱਤੇ ਛਾ ਗਿਆ ਅਤੇ ਉਨ੍ਹਾਂ ਦੇ ਬੱਦਲ ਵਿੱਚ ਪ੍ਰਵੇਸ਼ ਕਰਦੇ ਹੀ ਚੇਲੇ ਡਰ ਗਏ।</verse>
				<verse number="35">ਤਦ ਬੱਦਲ ਵਿੱਚੋਂ ਇੱਕ ਅਵਾਜ਼ ਆਈ, “ਇਹ ਮੇਰਾ ਪੁੱਤਰ ਹੈ! ਮੇਰਾ ਚੁਣਿਆ ਹੋਇਆ; ਇਸ ਦੀ ਸੁਣੋ।”</verse>
				<verse number="36">ਜਦੋਂ ਅਵਾਜ਼ ਬੰਦ ਹੋਈ ਤਾਂ ਉਨ੍ਹਾਂ ਯਿਸੂ ਨੂੰ ਇਕੱਲਾ ਪਾਇਆ, ਪਰ ਉਹ ਚੁੱਪ ਰਹੇ ਅਤੇ ਜੋ ਉਨ੍ਹਾਂ ਨੇ ਵੇਖਿਆ ਸੀ ਉਨ੍ਹਾਂ ਦਿਨਾਂ ਵਿੱਚ ਕਿਸੇ ਨੂੰ ਨਾ ਦੱਸਿਆ।</verse>
				<verse number="37">ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਪਹਾੜ ਤੋਂ ਹੇਠਾਂ ਉੱਤਰੇ ਤਾਂ ਇੱਕ ਵੱਡੀ ਭੀੜ ਉਸ ਨੂੰ ਮਿਲੀ</verse>
				<verse number="38">ਅਤੇ ਵੇਖੋ, ਭੀੜ ਵਿੱਚੋਂ ਇੱਕ ਮਨੁੱਖ ਨੇ ਪੁਕਾਰ ਕੇ ਕਿਹਾ, “ਗੁਰੂ ਜੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਪੁੱਤਰ ਉੱਤੇ ਨਿਗਾਹ ਕਰ, ਕਿਉਂਕਿ ਉਹ ਮੇਰਾ ਇਕਲੌਤਾ ਪੁੱਤਰ ਹੈ</verse>
				<verse number="39">ਅਤੇ ਇੱਕ ਆਤਮਾ ਉਸ ਨੂੰ ਜਕੜ ਲੈਂਦਾ ਹੈ ਅਤੇ ਉਹ ਇੱਕਦਮ ਚੀਕ ਉੱਠਦਾ ਹੈ; ਉਹ ਉਸ ਨੂੰ ਅਜਿਹਾ ਮਰੋੜਦਾ ਹੈ ਕਿ ਉਸ ਦੇ ਮੂੰਹ ਵਿੱਚੋਂ ਝੱਗ ਨਿੱਕਲਦੀ ਹੈ ਅਤੇ ਉਸ ਨੂੰ ਭੰਨ-ਤੋੜ ਕੇ ਮੁਸ਼ਕਲ ਨਾਲ ਛੱਡਦਾ ਹੈ।</verse>
				<verse number="40">ਮੈਂ ਤੁਹਾਡੇ ਚੇਲਿਆਂ ਅੱਗੇ ਬੇਨਤੀ ਕੀਤੀ ਕਿ ਉਸ ਨੂੰ ਕੱਢ ਦੇਣ, ਪਰ ਉਹ ਕੱਢ ਨਾ ਸਕੇ।”</verse>
				<verse number="41">ਯਿਸੂ ਨੇ ਕਿਹਾ, “ਹੇ ਵਿਸ਼ਵਾਸਹੀਣ ਅਤੇ ਭ੍ਰਿਸ਼ਟ ਪੀੜ੍ਹੀ! ਕਦੋਂ ਤੱਕ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਤੁਹਾਡੀ ਸਹਾਂਗਾ? ਆਪਣੇ ਪੁੱਤਰ ਨੂੰ ਇੱਥੇ ਲਿਆ।”</verse>
				<verse number="42">ਉਹ ਆ ਹੀ ਰਿਹਾ ਸੀ ਕਿ ਦੁਸ਼ਟ ਆਤਮਾ ਨੇ ਉਸ ਨੂੰ ਹੇਠਾਂ ਪਟਕਿਆ ਅਤੇ ਮਰੋੜ ਸੁੱਟਿਆ, ਪਰ ਯਿਸੂ ਨੇ ਭ੍ਰਿਸ਼ਟ ਆਤਮਾ ਨੂੰ ਝਿੜਕਿਆ ਅਤੇ ਲੜਕੇ ਨੂੰ ਚੰਗਾ ਕਰਕੇ ਉਸ ਦੇ ਪਿਤਾ ਨੂੰ ਸੌਂਪ ਦਿੱਤਾ।</verse>
				<verse number="43">ਤਦ ਸਭ ਪਰਮੇਸ਼ਰ ਦੀ ਮਹਾਨਤਾ ਤੋਂ ਹੈਰਾਨ ਰਹਿ ਗਏ। ਪਰ ਜਦੋਂ ਸਭ ਲੋਕ ਉਨ੍ਹਾਂ ਕੰਮਾਂ ਤੋਂ ਜੋ ਉਹ ਕਰ ਰਿਹਾ ਸੀ ਹੈਰਾਨ ਹੋ ਰਹੇ ਸਨ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,</verse>
				<verse number="44">“ਇਨ੍ਹਾਂ ਗੱਲਾਂ 'ਤੇ ਚੰਗੀ ਤਰ੍ਹਾਂ ਕੰਨ ਲਾਓ, ਕਿਉਂਕਿ ਮਨੁੱਖ ਦਾ ਪੁੱਤਰ ਮਨੁੱਖਾਂ ਦੇ ਹੱਥੀਂ ਫੜਵਾਇਆ ਜਾਣ ਵਾਲਾ ਹੈ।”</verse>
				<verse number="45">ਪਰ ਇਹ ਗੱਲ ਉਨ੍ਹਾਂ ਦੀ ਸਮਝ ਵਿੱਚ ਨਾ ਆਈ ਅਤੇ ਉਨ੍ਹਾਂ ਤੋਂ ਗੁਪਤ ਰਹੀ ਕਿ ਉਹ ਇਸ ਨੂੰ ਨਾ ਜਾਣਨ ਅਤੇ ਉਹ ਇਸ ਦੇ ਬਾਰੇ ਉਸ ਨੂੰ ਪੁੱਛਣ ਤੋਂ ਡਰਦੇ ਸਨ।</verse>
				<verse number="46">ਚੇਲਿਆਂ ਵਿੱਚ ਇਹ ਬਹਿਸ ਛਿੜ ਗਈ ਕਿ ਉਨ੍ਹਾਂ ਵਿੱਚੋਂ ਵੱਡਾ ਕੌਣ ਹੈ।</verse>
				<verse number="47">ਯਿਸੂ ਨੇ ਉਨ੍ਹਾਂ ਦੇ ਮਨ ਦੇ ਵਿਚਾਰ ਨੂੰ ਜਾਣ ਲਿਆ ਅਤੇ ਇੱਕ ਬੱਚੇ ਨੂੰ ਲੈ ਕੇ ਆਪਣੇ ਕੋਲ ਖੜ੍ਹਾ ਕੀਤਾ</verse>
				<verse number="48">ਅਤੇ ਉਨ੍ਹਾਂ ਨੂੰ ਕਿਹਾ, “ਜੋ ਕੋਈ ਇਸ ਬੱਚੇ ਨੂੰ ਮੇਰੇ ਨਾਮ ਵਿੱਚ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜਿਹੜਾ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ, ਕਿਉਂਕਿ ਤੁਹਾਡੇ ਸਾਰਿਆਂ ਵਿੱਚੋਂ ਜਿਹੜਾ ਸਭ ਤੋਂ ਛੋਟਾ ਹੈ ਉਹੀ ਵੱਡਾ ਹੈ।”</verse>
				<verse number="49">ਫਿਰ ਯੂਹੰਨਾ ਨੇ ਕਿਹਾ, “ਸੁਆਮੀ, ਅਸੀਂ ਇੱਕ ਮਨੁੱਖ ਨੂੰ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨੂੰ ਕੱਢਦੇ ਵੇਖਿਆ ਅਤੇ ਉਸ ਨੂੰ ਰੋਕਿਆ, ਕਿਉਂਕਿ ਉਹ ਸਾਡੇ ਨਾਲ ਤੇਰੇ ਪਿੱਛੇ ਨਹੀਂ ਚੱਲਦਾ।”</verse>
				<verse number="50">ਪਰ ਯਿਸੂ ਨੇ ਉਸ ਨੂੰ ਕਿਹਾ, “ਉਸ ਨੂੰ ਨਾ ਰੋਕੋ, ਕਿਉਂਕਿ ਜਿਹੜਾ ਤੁਹਾਡੇ ਵਿਰੁੱਧ ਨਹੀਂ ਉਹ ਤੁਹਾਡੇ ਵੱਲ ਹੈ।”</verse>
				<verse number="51">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਸ ਦੇ ਸਵਰਗ ਉਠਾਏ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ ਤਾਂ ਉਸ ਨੇ ਯਰੂਸ਼ਲਮ ਜਾਣ ਦਾ ਠਾਣਿਆ।</verse>
				<verse number="52">ਉਸ ਨੇ ਆਪਣੇ ਅੱਗੇ ਸੰਦੇਸ਼ਵਾਹਕਾਂ ਨੂੰ ਭੇਜਿਆ। ਉਹ ਗਏ ਅਤੇ ਸਾਮਰੀਆਂ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਤਾਂਕਿ ਉਸ ਦੇ ਲਈ ਤਿਆਰੀ ਕਰਨ;</verse>
				<verse number="53">ਪਰ ਉਨ੍ਹਾਂ ਉਸ ਨੂੰ ਸਵੀਕਾਰ ਨਾ ਕੀਤਾ, ਕਿਉਂਕਿ ਉਹ ਯਰੂਸ਼ਲਮ ਨੂੰ ਜਾ ਰਿਹਾ ਸੀ।</verse>
				<verse number="54">ਇਹ ਵੇਖ ਕੇ ਉਸ ਦੇ ਚੇਲੇ ਯਾਕੂਬ ਅਤੇ ਯੂਹੰਨਾ ਨੇ ਕਿਹਾ, “ਪ੍ਰਭੂ, ਕੀ ਤੂੰ ਚਾਹੁੰਦਾ ਹੈਂ ਕਿ ਅਸੀਂ ਅੱਗ ਨੂੰ ਕਹੀਏ ਜੋ ਅਕਾਸ਼ ਤੋਂ ਉੱਤਰ ਕੇ ਇਨ੍ਹਾਂ ਨੂੰ ਭਸਮ ਕਰ ਦੇਵੇ?”</verse>
				<verse number="55">ਪਰ ਯਿਸੂ ਨੇ ਪਿੱਛੇ ਮੁੜ ਕੇ ਉਨ੍ਹਾਂ ਨੂੰ ਝਿੜਕਿਆ [ਅਤੇ ਕਿਹਾ, “ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿਸ ਆਤਮਾ ਤੋਂ ਹੋ।</verse>
				<verse number="56">ਮਨੁੱਖ ਦਾ ਪੁੱਤਰ ਲੋਕਾਂ ਦੇ ਪ੍ਰਾਣਾਂ ਨੂੰ ਨਾਸ ਕਰਨ ਨਹੀਂ, ਸਗੋਂ ਬਚਾਉਣ ਲਈ ਆਇਆ ਹੈ।”] ਅਤੇ ਉਹ ਕਿਸੇ ਹੋਰ ਪਿੰਡ ਨੂੰ ਚਲੇ ਗਏ।</verse>
				<verse number="57">ਜਦੋਂ ਉਹ ਰਾਹ ਵਿੱਚ ਜਾ ਰਹੇ ਸਨ ਤਾਂ ਕਿਸੇ ਨੇ ਉਸ ਨੂੰ ਕਿਹਾ, “ ਜਿੱਥੇ ਕਿਤੇ ਵੀ ਤੂੰ ਜਾਵੇਂ, ਮੈਂ ਤੇਰੇ ਪਿੱਛੇ ਚੱਲਾਂਗਾ।”</verse>
				<verse number="58">ਯਿਸੂ ਨੇ ਉਸ ਨੂੰ ਕਿਹਾ, “ਲੂੰਬੜੀਆਂ ਦੇ ਘੁਰਨੇ ਅਤੇ ਅਕਾਸ਼ ਦੇ ਪੰਛੀਆਂ ਦੇ ਆਲ੍ਹਣੇ ਹਨ, ਪਰ ਮਨੁੱਖ ਦੇ ਪੁੱਤਰ ਕੋਲ ਸਿਰ ਧਰਨ ਦੀ ਵੀ ਥਾਂ ਨਹੀਂ ਹੈ।”</verse>
				<verse number="59">ਫਿਰ ਉਸ ਨੇ ਦੂਜੇ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।” ਪਰ ਉਸ ਨੇ ਕਿਹਾ, “ਪ੍ਰਭੂ, ਮੈਨੂੰ ਆਗਿਆ ਦੇ ਕਿ ਪਹਿਲਾਂ ਜਾ ਕੇ ਆਪਣੇ ਪਿਤਾ ਨੂੰ ਦਫ਼ਨਾਵਾਂ।”</verse>
				<verse number="60">ਯਿਸੂ ਨੇ ਉਸ ਨੂੰ ਕਿਹਾ, “ਮੁਰਦਿਆਂ ਨੂੰ ਆਪਣੇ ਮੁਰਦੇ ਦਫ਼ਨਾਉਣ ਦੇ, ਪਰ ਤੂੰ ਜਾ ਕੇ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰ।”</verse>
				<verse number="61">ਇੱਕ ਹੋਰ ਨੇ ਕਿਹਾ, “ਪ੍ਰਭੂ, ਮੈਂ ਤੇਰੇ ਪਿੱਛੇ ਚੱਲਾਂਗਾ, ਪਰ ਪਹਿਲਾਂ ਮੈਨੂੰ ਆਗਿਆ ਦੇ ਕਿ ਆਪਣੇ ਘਰਦਿਆਂ ਤੋਂ ਵਿਦਾ ਹੋ ਆਵਾਂ।”</verse>
				<verse number="62">ਯਿਸੂ ਨੇ ਉਸ ਨੂੰ ਕਿਹਾ, “ਜੋ ਕੋਈ ਹਲ ਉੱਤੇ ਹੱਥ ਰੱਖ ਕੇ ਪਿੱਛੇ ਵੇਖਦਾ ਹੈ ਉਹ ਪਰਮੇਸ਼ਰ ਦੇ ਰਾਜ ਦੇ ਯੋਗ ਨਹੀਂ।”</verse>
			</chapter>
			<chapter number="10">
				<verse number="1">ਇਨ੍ਹਾਂ ਗੱਲਾਂ ਤੋਂ ਬਾਅਦ ਪ੍ਰਭੂ ਨੇ ਬਹੱਤਰ ਹੋਰ ਵਿਅਕਤੀ ਠਹਿਰਾਏ ਅਤੇ ਉਨ੍ਹਾਂ ਨੂੰ ਦੋ-ਦੋ ਕਰਕੇ ਆਪਣੇ ਅੱਗੇ ਉਸ ਹਰੇਕ ਨਗਰ ਅਤੇ ਸਥਾਨ ਨੂੰ ਭੇਜਿਆ ਜਿੱਥੇ ਉਹ ਆਪ ਜਾਣ ਵਾਲਾ ਸੀ।</verse>
				<verse number="2">ਉਸ ਨੇ ਉਨ੍ਹਾਂ ਨੂੰ ਕਿਹਾ, “ਪੱਕੀ ਹੋਈ ਫ਼ਸਲ ਤਾਂ ਬਹੁਤ ਹੈ, ਪਰ ਵਾਢੇ ਥੋੜ੍ਹੇ ਹਨ; ਇਸ ਲਈ ਤੁਸੀਂ ਫ਼ਸਲ ਦੇ ਮਾਲਕ ਅੱਗੇ ਬੇਨਤੀ ਕਰੋ ਕਿ ਉਹ ਆਪਣੀ ਫ਼ਸਲ ਲਈ ਵਾਢੇ ਭੇਜ ਦੇਵੇ।</verse>
				<verse number="3">ਜਾਓ! ਵੇਖੋ, ਮੈਂ ਤੁਹਾਨੂੰ ਲੇਲਿਆਂ ਵਾਂਗ ਬਘਿਆੜਾਂ ਵਿੱਚ ਭੇਜਦਾ ਹਾਂ।</verse>
				<verse number="4">ਤੁਸੀਂ ਨਾ ਬਟੂਆ, ਨਾ ਥੈਲਾ ਅਤੇ ਨਾ ਜੁੱਤੀ ਲੈ ਕੇ ਜਾਓ ਅਤੇ ਨਾ ਹੀ ਰਾਹ ਵਿੱਚ ਕਿਸੇ ਨੂੰ ਸਲਾਮ ਕਰੋ।</verse>
				<verse number="5">ਜਿਸ ਕਿਸੇ ਘਰ ਵਿੱਚ ਜਾਓ, ਪਹਿਲਾਂ ਕਹੋ, ‘ਇਸ ਘਰ ਨੂੰ ਸ਼ਾਂਤੀ ਮਿਲੇ’।</verse>
				<verse number="6">ਜੇ ਉੱਥੇ ਕੋਈ ਸ਼ਾਂਤੀ ਦੇ ਯੋਗ ਹੋਵੇਗਾ ਤਾਂ ਤੁਹਾਡੀ ਸ਼ਾਂਤੀ ਉਸ ਉੱਤੇ ਠਹਿਰੇਗੀ, ਨਹੀਂ ਤਾਂ ਤੁਹਾਡੇ ਕੋਲ ਮੁੜ ਆਵੇਗੀ।</verse>
				<verse number="7">ਤੁਸੀਂ ਉਸੇ ਘਰ ਵਿੱਚ ਠਹਿਰੋ ਅਤੇ ਉਨ੍ਹਾਂ ਕੋਲੋਂ ਹੀ ਖਾਓ-ਪੀਓ, ਕਿਉਂਕਿ ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ। ਤੁਸੀਂ ਘਰ ਘਰ ਨਾ ਜਾਣਾ।</verse>
				<verse number="8">ਜਿਸ ਨਗਰ ਵਿੱਚ ਤੁਸੀਂ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਕਰਨ, ਤਾਂ ਜੋ ਕੁਝ ਤੁਹਾਡੇ ਅੱਗੇ ਰੱਖਿਆ ਜਾਵੇ ਉਹ ਖਾਓ।</verse>
				<verse number="9">ਉੱਥੋਂ ਦੇ ਬਿਮਾਰਾਂ ਨੂੰ ਚੰਗਾ ਕਰੋ ਅਤੇ ਉਨ੍ਹਾਂ ਨੂੰ ਕਹੋ, ‘ਪਰਮੇਸ਼ਰ ਦਾ ਰਾਜ ਤੁਹਾਡੇ ਨੇੜੇ ਆ ਪਹੁੰਚਿਆ ਹੈ’।</verse>
				<verse number="10">ਪਰ ਜੇ ਤੁਸੀਂ ਕਿਸੇ ਨਗਰ ਵਿੱਚ ਜਾਓ ਅਤੇ ਉਹ ਤੁਹਾਨੂੰ ਸਵੀਕਾਰ ਨਾ ਕਰਨ ਤਾਂ ਉਸ ਨਗਰ ਦੇ ਚੌਂਕਾਂ ਵਿੱਚ ਜਾ ਕੇ ਕਹੋ,</verse>
				<verse number="11">‘ਤੁਹਾਡੇ ਨਗਰ ਦੀ ਧੂੜ ਵੀ ਜੋ ਸਾਡੇ ਪੈਰਾਂ 'ਤੇ ਲੱਗੀ ਹੈ, ਅਸੀਂ ਤੁਹਾਡੇ ਸਾਹਮਣੇ ਝਾੜ ਦਿੰਦੇ ਹਾਂ; ਪਰ ਇਹ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ’।</verse>
				<verse number="12">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਦਿਨ ਸਦੂਮ ਦਾ ਹਾਲ ਇਸ ਨਗਰ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।</verse>
				<verse number="13">ਹੇ ਖ਼ੁਰਾਜੀਨ, ਤੇਰੇ ਉੱਤੇ ਹਾਏ! ਹੇ ਬੈਤਸੈਦਾ, ਤੇਰੇ ਉੱਤੇ ਹਾਏ! ਕਿਉਂਕਿ ਜਿਹੜੇ ਚਮਤਕਾਰ ਤੁਹਾਡੇ ਵਿੱਚ ਕੀਤੇ ਗਏ, ਜੇ ਉਹ ਸੂਰ ਅਤੇ ਸੈਦਾ ਵਿੱਚ ਕੀਤੇ ਜਾਂਦੇ ਤਾਂ ਉਨ੍ਹਾਂ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਕਦੋਂ ਦੀ ਤੋਬਾ ਕਰ ਲਈ ਹੁੰਦੀ।</verse>
				<verse number="14">ਪਰ ਨਿਆਂ ਦੇ ਦਿਨ ਸੂਰ ਅਤੇ ਸੈਦਾ ਦਾ ਹਾਲ ਤੁਹਾਡੇ ਨਾਲੋਂ ਜ਼ਿਆਦਾ ਸਹਿਣਯੋਗ ਹੋਵੇਗਾ।</verse>
				<verse number="15">ਹੇ ਕਫ਼ਰਨਾਹੂਮ, ਕੀ ਤੂੰ ਅਕਾਸ਼ ਤੱਕ ਉੱਚਾ ਕੀਤਾ ਜਾਵੇਂਗਾ? ਕਦੇ ਨਹੀਂ! ਸਗੋਂ ਤੂੰ ਤਾਂ ਹੇਠਾਂ ਪਤਾਲ ਤੱਕ ਉਤਾਰਿਆ ਜਾਵੇਂਗਾ।</verse>
				<verse number="16">“ਜਿਹੜਾ ਤੁਹਾਡੀ ਸੁਣਦਾ ਹੈ ਉਹ ਮੇਰੀ ਸੁਣਦਾ ਹੈ; ਜਿਹੜਾ ਤੁਹਾਡਾ ਇਨਕਾਰ ਕਰਦਾ ਹੈ ਉਹ ਮੇਰਾ ਇਨਕਾਰ ਕਰਦਾ ਹੈ ਅਤੇ ਜਿਹੜਾ ਮੇਰਾ ਇਨਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਦਾ ਇਨਕਾਰ ਕਰਦਾ ਹੈ।”</verse>
				<verse number="17">ਤਦ ਬਹੱਤਰ ਬੜੀ ਖੁਸ਼ੀ ਨਾਲ ਵਾਪਸ ਆਏ ਅਤੇ ਕਹਿਣ ਲੱਗੇ, “ਪ੍ਰਭੂ, ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਵੀ ਸਾਡੇ ਅਧੀਨ ਹੋ ਜਾਂਦੀਆਂ ਹਨ।”</verse>
				<verse number="18">ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਸ਼ੈਤਾਨ ਨੂੰ ਅਕਾਸ਼ ਤੋਂ ਬਿਜਲੀ ਵਾਂਗ ਡਿੱਗਦੇ ਵੇਖਿਆ ਹੈ।</verse>
				<verse number="19">ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਬਿੱਛੂਆਂ ਨੂੰ ਮਿੱਧਣ ਦਾ ਅਤੇ ਵੈਰੀ ਦੀ ਸਾਰੀ ਸ਼ਕਤੀ ਉੱਤੇ ਅਧਿਕਾਰ ਦਿੱਤਾ ਹੈ। ਇਸ ਲਈ ਕੋਈ ਚੀਜ਼ ਤੁਹਾਡਾ ਨੁਕਸਾਨ ਨਹੀਂ ਕਰੇਗੀ।</verse>
				<verse number="20">ਫਿਰ ਵੀ ਇਸ ਤੋਂ ਖੁਸ਼ ਨਾ ਹੋਵੋ ਕਿ ਦੁਸ਼ਟ ਆਤਮਾਵਾਂ ਤੁਹਾਡੇ ਅਧੀਨ ਹੋ ਜਾਂਦੀਆਂ ਹਨ, ਸਗੋਂ ਇਸ ਤੋਂ ਖੁਸ਼ ਹੋਵੋ ਕਿ ਤੁਹਾਡੇ ਨਾਮ ਸਵਰਗ ਵਿੱਚ ਲਿਖੇ ਗਏ ਹਨ।”</verse>
				<verse number="21">ਉਸੇ ਘੜੀ ਉਸ ਨੇ ਪਵਿੱਤਰ ਆਤਮਾ ਵਿੱਚ ਮਗਨ ਹੋ ਕੇ ਕਿਹਾ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਮਾਲਕ, ਮੈਂ ਤੇਰੀ ਵਡਿਆਈ ਕਰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਨੂੰ ਬੁੱਧਵਾਨਾਂ ਅਤੇ ਗਿਆਨੀਆਂ ਤੋਂ ਗੁਪਤ ਰੱਖਿਆ ਪਰ ਬੱਚਿਆਂ ਉੱਤੇ ਪਰਗਟ ਕੀਤਾ; ਹਾਂ ਪਿਤਾ, ਕਿਉਂਕਿ ਤੇਰੀ ਦ੍ਰਿਸ਼ਟੀ ਵਿੱਚ ਇਹੋ ਚੰਗਾ ਲੱਗਾ।</verse>
				<verse number="22">ਮੇਰੇ ਪਿਤਾ ਨੇ ਸਭ ਕੁਝ ਮੈਨੂੰ ਸੌਂਪਿਆ ਹੈ। ਕੋਈ ਨਹੀਂ ਜਾਣਦਾ ਕਿ ਪੁੱਤਰ ਕੌਣ ਹੈ ਪਰ ਕੇਵਲ ਪਿਤਾ ਅਤੇ ਨਾ ਕੋਈ ਜਾਣਦਾ ਹੈ ਕਿ ਪਿਤਾ ਕੌਣ ਹੈ, ਪਰ ਕੇਵਲ ਪੁੱਤਰ ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪਰਗਟ ਕਰਨਾ ਚਾਹੇ।”</verse>
				<verse number="23">ਫਿਰ ਉਸ ਨੇ ਆਪਣੇ ਚੇਲਿਆਂ ਵੱਲ ਮੁੜ ਕੇ ਇਕੱਲੇ ਉਨ੍ਹਾਂ ਨੂੰ ਕਿਹਾ, “ਧੰਨ ਹਨ ਉਹ ਅੱਖਾਂ ਜਿਹੜੀਆਂ ਉਹ ਵੇਖਦੀਆਂ ਹਨ ਜੋ ਤੁਸੀਂ ਵੇਖਦੇ ਹੋ।</verse>
				<verse number="24">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਤੁਸੀਂ ਵੇਖਦੇ ਹੋ ਉਹ ਬਹੁਤ ਸਾਰੇ ਨਬੀਆਂ ਅਤੇ ਰਾਜਿਆਂ ਨੇ ਵੇਖਣਾ ਚਾਹਿਆ, ਪਰ ਨਾ ਵੇਖਿਆ ਅਤੇ ਜੋ ਤੁਸੀਂ ਸੁਣਦੇ ਹੋ ਉਹ ਸੁਣਨਾ ਚਾਹਿਆ, ਪਰ ਨਾ ਸੁਣਿਆ।”</verse>
				<verse number="25">ਤਦ ਇੱਕ ਬਿਵਸਥਾ ਦੇ ਸਿਖਾਉਣ ਵਾਲੇ ਨੇ ਉਸ ਨੂੰ ਪਰਖਣ ਲਈ ਖੜ੍ਹੇ ਹੋ ਕੇ ਕਿਹਾ, “ਗੁਰੂ ਜੀ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”</verse>
				<verse number="26">ਯਿਸੂ ਨੇ ਉਸ ਨੂੰ ਕਿਹਾ, “ਬਿਵਸਥਾ ਵਿੱਚ ਕੀ ਲਿਖਿਆ ਹੈ? ਤੂੰ ਇਸ ਨੂੰ ਕਿਵੇਂ ਪੜ੍ਹਦਾ ਹੈਂ?”</verse>
				<verse number="27">ਉਸ ਨੇ ਉੱਤਰ ਦਿੱਤਾ, “ਤੂੰ ਪ੍ਰਭੂ ਆਪਣੇ ਪਰਮੇਸ਼ਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਜਾਨ ਨਾਲ, ਆਪਣੀ ਸਾਰੀ ਸ਼ਕਤੀ ਨਾਲ ਅਤੇ ਆਪਣੀ ਸਾਰੀ ਬੁੱਧੀ ਨਾਲ ਪਿਆਰ ਕਰ ਅਤੇ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”</verse>
				<verse number="28">ਯਿਸੂ ਨੇ ਉਸ ਨੂੰ ਕਿਹਾ, “ਤੂੰ ਠੀਕ ਉੱਤਰ ਦਿੱਤਾ; ਇਹੋ ਕਰ ਤਾਂ ਤੂੰ ਜੀਉਂਦਾ ਰਹੇਂਗਾ।”</verse>
				<verse number="29">ਪਰ ਉਸ ਨੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਉਸ ਨੂੰ ਕਿਹਾ, “ਤਾਂ ਮੇਰਾ ਗੁਆਂਢੀ ਕੌਣ ਹੈ?”</verse>
				<verse number="30">ਯਿਸੂ ਨੇ ਉੱਤਰ ਦਿੱਤਾ, “ਇੱਕ ਮਨੁੱਖ ਯਰੂਸ਼ਲਮ ਤੋਂ ਯਰੀਹੋ ਨੂੰ ਜਾ ਰਿਹਾ ਸੀ ਅਤੇ ਡਾਕੂਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਉਸ ਦੇ ਕੱਪੜੇ ਲਾਹ ਲਏ ਅਤੇ ਮਾਰਿਆ-ਕੁੱਟਿਆ ਅਤੇ ਅਧਮੋਇਆ ਛੱਡ ਕੇ ਚਲੇ ਗਏ।</verse>
				<verse number="31">ਸਬੱਬ ਨਾਲ ਇੱਕ ਯਾਜਕ ਉਸੇ ਰਸਤਿਓਂ ਲੰਘ ਰਿਹਾ ਸੀ ਅਤੇ ਉਹ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਅੱਗੇ ਲੰਘ ਗਿਆ।</verse>
				<verse number="32">ਇਸੇ ਤਰ੍ਹਾਂ ਇੱਕ ਲੇਵੀ ਵੀ ਉਸ ਥਾਂ 'ਤੇ ਆਇਆ ਅਤੇ ਉਸ ਨੂੰ ਵੇਖ ਕੇ ਦੂਜੇ ਪਾਸਿਓਂ ਦੀ ਹੋ ਕੇ ਲੰਘ ਗਿਆ।</verse>
				<verse number="33">ਫਿਰ ਇੱਕ ਸਾਮਰੀ ਯਾਤਰਾ ਕਰਦਾ ਹੋਇਆ ਉੱਥੇ ਆਇਆ ਅਤੇ ਉਸ ਨੂੰ ਵੇਖ ਕੇ ਤਰਸ ਨਾਲ ਭਰ ਗਿਆ</verse>
				<verse number="34">ਅਤੇ ਉਸ ਦੇ ਕੋਲ ਗਿਆ ਅਤੇ ਉਸ ਦੇ ਜ਼ਖ਼ਮਾਂ 'ਤੇ ਤੇਲ ਅਤੇ ਮੈ ਡੋਲ੍ਹ ਕੇ ਪੱਟੀ ਬੰਨ੍ਹੀ। ਫਿਰ ਉਹ ਉਸ ਨੂੰ ਆਪਣੇ ਗਧੇ 'ਤੇ ਬਿਠਾ ਕੇ ਇੱਕ ਸਰਾਂ ਵਿੱਚ ਲੈ ਗਿਆ ਅਤੇ ਉਸ ਦੀ ਦੇਖ-ਭਾਲ ਕੀਤੀ।</verse>
				<verse number="35">ਅਗਲੇ ਦਿਨ ਉਸ ਨੇ ਦੋ ਦੀਨਾਰ ਕੱਢ ਕੇ ਸਰਾਂ ਦੇ ਮਾਲਕ ਨੂੰ ਦਿੱਤੇ ਅਤੇ ਕਿਹਾ, ‘ਇਸ ਦੀ ਦੇਖ-ਭਾਲ ਕਰੀਂ ਅਤੇ ਜੋ ਕੁਝ ਤੇਰਾ ਹੋਰ ਲੱਗੇਗਾ, ਮੈਂ ਵਾਪਸ ਆ ਕੇ ਭਰ ਦਿਆਂਗਾ’।</verse>
				<verse number="36">ਸੋ ਤੇਰੀ ਸਮਝ ਵਿੱਚ ਇਨ੍ਹਾਂ ਤਿੰਨਾਂ ਵਿੱਚੋਂ ਉਸ ਵਿਅਕਤੀ ਦਾ, ਜਿਹੜਾ ਡਾਕੂਆਂ ਦੇ ਹੱਥ ਪੈ ਗਿਆ ਸੀ, ਗੁਆਂਢੀ ਕੌਣ ਹੋਇਆ?”</verse>
				<verse number="37">ਉਸ ਨੇ ਉੱਤਰ ਦਿੱਤਾ, “ਜਿਸ ਨੇ ਉਸ ਉੱਤੇ ਦਇਆ ਕੀਤੀ।” ਤਦ ਯਿਸੂ ਨੇ ਉਸ ਨੂੰ ਕਿਹਾ, “ਜਾ, ਤੂੰ ਵੀ ਇਸੇ ਤਰ੍ਹਾਂ ਕਰ।”</verse>
				<verse number="38">ਫਿਰ ਜਦੋਂ ਉਹ ਤੁਰੇ ਜਾਂਦੇ ਸਨ ਤਾਂ ਯਿਸੂ ਨੇ ਇੱਕ ਪਿੰਡ ਵਿੱਚ ਪ੍ਰਵੇਸ਼ ਕੀਤਾ ਅਤੇ ਮਾਰਥਾ ਨਾਮਕ ਇੱਕ ਔਰਤ ਨੇ ਉਸ ਦਾ ਆਪਣੇ ਘਰ ਸੁਆਗਤ ਕੀਤਾ।</verse>
				<verse number="39">ਉਸ ਦੀ ਮਰਿਯਮ ਨਾਮਕ ਇੱਕ ਭੈਣ ਸੀ ਜਿਹੜੀ ਪ੍ਰਭੂ ਦੇ ਚਰਨਾਂ ਕੋਲ ਬੈਠ ਕੇ ਉਸ ਦਾ ਵਚਨ ਸੁਣ ਰਹੀ ਸੀ।</verse>
				<verse number="40">ਪਰ ਮਾਰਥਾ ਜ਼ਿਆਦਾ ਟਹਿਲ ਸੇਵਾ ਦੇ ਕਾਰਨ ਪਰੇਸ਼ਾਨ ਹੋ ਗਈ ਅਤੇ ਕੋਲ ਆ ਕੇ ਕਿਹਾ, “ਪ੍ਰਭੂ, ਕੀ ਤੈਨੂੰ ਜ਼ਰਾ ਵੀ ਪਰਵਾਹ ਨਹੀਂ ਕਿ ਮੇਰੀ ਭੈਣ ਨੇ ਮੈਨੂੰ ਸੇਵਾ ਕਰਨ ਲਈ ਇਕੱਲੀ ਛੱਡ ਦਿੱਤਾ ਹੈ? ਉਸ ਨੂੰ ਕਹਿ ਕਿ ਮੇਰੀ ਮਦਦ ਕਰੇ।”</verse>
				<verse number="41">ਪ੍ਰਭੂ ਨੇ ਉਸ ਨੂੰ ਉੱਤਰ ਦਿੱਤਾ, “ਮਾਰਥਾ, ਮਾਰਥਾ, ਤੂੰ ਬਹੁਤੀਆਂ ਗੱਲਾਂ ਦੀ ਚਿੰਤਾ ਕਰਦੀ ਅਤੇ ਘਬਰਾਉਂਦੀ ਹੈਂ।</verse>
				<verse number="42">ਪਰ ਇੱਕੋ ਗੱਲ ਜ਼ਰੂਰੀ ਹੈ; ਮਰਿਯਮ ਨੇ ਤਾਂ ਉਸ ਉੱਤਮ ਹਿੱਸੇ ਨੂੰ ਚੁਣਿਆ ਹੈ ਜੋ ਉਸ ਤੋਂ ਖੋਹਿਆ ਨਾ ਜਾਵੇਗਾ।”</verse>
			</chapter>
			<chapter number="11">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਕਿਸੇ ਥਾਂ ਪ੍ਰਾਰਥਨਾ ਕਰ ਰਿਹਾ ਸੀ ਅਤੇ ਜਦੋਂ ਕਰ ਹਟਿਆ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਪ੍ਰਭੂ, ਸਾਨੂੰ ਪ੍ਰਾਰਥਨਾ ਕਰਨਾ ਸਿਖਾ ਜਿਵੇਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਇਆ।”</verse>
				<verse number="2">ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ, ਹੇ ਪਿਤਾ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ; ਤੇਰਾ ਰਾਜ ਆਵੇ।</verse>
				<verse number="3">ਸਾਡੀ ਰੋਜ਼ ਦੀ ਰੋਟੀ ਹਰ ਰੋਜ਼ ਸਾਨੂੰ ਦੇ।</verse>
				<verse number="4">ਸਾਡੇ ਪਾਪ ਸਾਨੂੰ ਮਾਫ਼ ਕਰ, ਕਿਉਂਕਿ ਅਸੀਂ ਵੀ ਆਪਣੇ ਹਰੇਕ ਅਪਰਾਧੀ ਨੂੰ ਮਾਫ਼ ਕਰਦੇ ਹਾਂ ਅਤੇ ਸਾਨੂੰ ਪਰਤਾਵੇ ਵਿੱਚ ਨਾ ਪਾ ।”</verse>
				<verse number="5">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਅੱਧੀ ਰਾਤ ਨੂੰ ਉਸ ਕੋਲ ਜਾ ਕੇ ਕਹੇ, ‘ਮਿੱਤਰਾ, ਮੈਨੂੰ ਤਿੰਨ ਕੁ ਰੋਟੀਆਂ ਦੇ,</verse>
				<verse number="6">ਕਿਉਂਕਿ ਮੇਰਾ ਇੱਕ ਮਿੱਤਰ ਯਾਤਰਾ ਕਰਦਾ ਹੋਇਆ ਮੇਰੇ ਕੋਲ ਆਇਆ ਹੈ ਅਤੇ ਉਸ ਅੱਗੇ ਰੱਖਣ ਲਈ ਮੇਰੇ ਕੋਲ ਕੁਝ ਨਹੀਂ ਹੈ’;</verse>
				<verse number="7">ਅਤੇ ਉਹ ਅੰਦਰੋਂ ਹੀ ਉੱਤਰ ਦੇਵੇ, ‘ਮੈਨੂੰ ਪਰੇਸ਼ਾਨ ਨਾ ਕਰ, ਦਰਵਾਜ਼ਾ ਬੰਦ ਹੈ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਵਿੱਚ ਹਨ; ਮੈਂ ਉੱਠ ਕੇ ਤੈਨੂੰ ਦੇ ਨਹੀਂ ਸਕਦਾ’।</verse>
				<verse number="8">ਮੈਂ ਤੁਹਾਨੂੰ ਕਹਿੰਦਾ ਹਾਂ, ਉਹ ਉੱਠ ਕੇ ਇਸ ਲਈ ਨਹੀਂ ਦੇਵੇਗਾ ਕਿਉਂਕਿ ਉਹ ਉਸ ਦਾ ਮਿੱਤਰ ਹੈ, ਸਗੋਂ ਉਸ ਦੀ ਜ਼ਿੱਦ ਕਰਕੇ ਜਿੰਨੀ ਉਸ ਦੀ ਜ਼ਰੂਰਤ ਹੈ ਉੱਠ ਕੇ ਉਸ ਨੂੰ ਦੇਵੇਗਾ।</verse>
				<verse number="9">“ਮੈਂ ਤੁਹਾਨੂੰ ਕਹਿੰਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ।</verse>
				<verse number="10">ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ।</verse>
				<verse number="11">ਤੁਹਾਡੇ ਵਿੱਚੋਂ ਕਿਹੜਾ ਅਜਿਹਾ ਪਿਤਾ ਹੈ ਜਿਸ ਦਾ ਪੁੱਤਰ ਮੱਛੀ ਮੰਗੇ ਅਤੇ ਉਹ ਮੱਛੀ ਦੇ ਥਾਂ ਉਸ ਨੂੰ ਸੱਪ ਦੇਵੇ?</verse>
				<verse number="12">ਜਾਂ ਆਂਡਾ ਮੰਗੇ ਅਤੇ ਉਸ ਨੂੰ ਬਿੱਛੂ ਦੇਵੇ?</verse>
				<verse number="13">ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣੀਆਂ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!”</verse>
				<verse number="14">ਫਿਰ ਯਿਸੂ ਇੱਕ ਦੁਸ਼ਟ ਆਤਮਾ ਨੂੰ ਕੱਢ ਰਿਹਾ ਸੀ ਜੋ ਕਿ ਗੂੰਗੀ ਸੀ। ਤਦ ਇਸ ਤਰ੍ਹਾਂ ਹੋਇਆ ਕਿ ਜਦੋਂ ਦੁਸ਼ਟ ਆਤਮਾ ਨਿੱਕਲ ਗਈ ਤਾਂ ਗੂੰਗਾ ਮਨੁੱਖ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਰਹਿ ਗਏ।</verse>
				<verse number="15">ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਉਹ ਦੁਸ਼ਟ ਆਤਮਾਵਾਂ ਦੇ ਪ੍ਰਧਾਨ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹੈ।”</verse>
				<verse number="16">ਹੋਰਨਾਂ ਨੇ ਪਰਖਣ ਲਈ ਉਸ ਕੋਲੋਂ ਅਕਾਸ਼ ਤੋਂ ਇੱਕ ਚਿੰਨ੍ਹ ਮੰਗਿਆ।</verse>
				<verse number="17">ਪਰ ਉਸ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ, “ਜਿਸ ਰਾਜ ਵਿੱਚ ਫੁੱਟ ਪੈ ਜਾਵੇ, ਉਸ ਦਾ ਪਤਨ ਹੋ ਜਾਂਦਾ ਹੈ ਅਤੇ ਜਿਹੜਾ ਘਰ ਆਪਣੇ ਹੀ ਵਿਰੁੱਧ ਹੋ ਜਾਵੇ, ਉਹ ਨਾਸ ਹੋ ਜਾਂਦਾ ਹੈ।</verse>
				<verse number="18">ਜੇ ਸ਼ੈਤਾਨ ਆਪਣੇ ਹੀ ਵਿਰੁੱਧ ਹੋ ਜਾਵੇ ਤਾਂ ਉਸ ਦਾ ਰਾਜ ਕਿਵੇਂ ਕਾਇਮ ਰਹੇਗਾ? ਕਿਉਂਕਿ ਤੁਸੀਂ ਕਹਿੰਦੇ ਹੋ ਕਿ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ।</verse>
				<verse number="19">ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਇਸ ਲਈ ਤੁਹਾਡਾ ਨਿਆਂ ਉਹੀ ਕਰਨਗੇ।</verse>
				<verse number="20">ਪਰ ਜੇ ਮੈਂ ਪਰਮੇਸ਼ਰ ਦੀ ਉਂਗਲ ਨਾਲ ਦੁਸ਼ਟ ਆਤਮਾਵਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ਰ ਦਾ ਰਾਜ ਤੁਹਾਡੇ ਉੱਤੇ ਆ ਪਹੁੰਚਿਆ ਹੈ।</verse>
				<verse number="21">ਜਦੋਂ ਕੋਈ ਤਾਕਤਵਰ ਵਿਅਕਤੀ ਹਥਿਆਰ ਲੈ ਕੇ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ-ਧਨ ਸੁਰੱਖਿਅਤ ਰਹਿੰਦਾ ਹੈ।</verse>
				<verse number="22">ਪਰ ਜਦੋਂ ਕੋਈ ਉਸ ਨਾਲੋਂ ਵੀ ਤਾਕਤਵਰ ਵਿਅਕਤੀ ਹਮਲਾ ਕਰਕੇ ਉਸ ਨੂੰ ਜਿੱਤ ਲੈਂਦਾ ਹੈ ਤਾਂ ਉਹ ਉਸ ਦੇ ਉਨ੍ਹਾਂ ਹਥਿਆਰਾਂ ਨੂੰ ਖੋਹ ਲੈਂਦਾ ਹੈ ਜਿਨ੍ਹਾਂ ਉੱਤੇ ਉਸ ਦਾ ਭਰੋਸਾ ਸੀ ਅਤੇ ਉਸ ਦਾ ਮਾਲ ਲੁੱਟ ਕੇ ਵੰਡ ਦਿੰਦਾ ਹੈ।</verse>
				<verse number="23">ਜਿਹੜਾ ਮੇਰੇ ਨਾਲ ਨਹੀਂ ਉਹ ਮੇਰੇ ਵਿਰੁੱਧ ਹੈ ਅਤੇ ਜਿਹੜਾ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿੰਡਾਉਂਦਾ ਹੈ।</verse>
				<verse number="24">“ਜਦੋਂ ਭ੍ਰਿਸ਼ਟ ਆਤਮਾ ਮਨੁੱਖ ਵਿੱਚੋਂ ਨਿੱਕਲ ਜਾਂਦੀ ਹੈ ਤਾਂ ਉਹ ਸੁੱਕਿਆਂ ਥਾਵਾਂ ਵਿੱਚ ਅਰਾਮ ਭਾਲਦੀ ਫਿਰਦੀ ਹੈ, ਪਰ ਜਦੋਂ ਉਸ ਨੂੰ ਨਹੀਂ ਮਿਲਦਾ ਤਾਂ ਕਹਿੰਦੀ ਹੈ, ‘ਮੈਂ ਆਪਣੇ ਉਸੇ ਘਰ ਨੂੰ ਜਿੱਥੋਂ ਮੈਂ ਨਿੱਕਲੀ ਸੀ, ਮੁੜ ਜਾਵਾਂਗੀ’।</verse>
				<verse number="25">ਤਦ ਉਹ ਆ ਕੇ ਉਸ ਨੂੰ ਝਾੜਿਆ ਸੁਆਰਿਆ ਪਾਉਂਦੀ ਹੈ।</verse>
				<verse number="26">ਫਿਰ ਉਹ ਜਾ ਕੇ ਆਪਣੇ ਤੋਂ ਵੀ ਬੁਰੀਆਂ ਸੱਤ ਹੋਰ ਆਤਮਾਵਾਂ ਨੂੰ ਲੈ ਆਉਂਦੀ ਹੈ ਅਤੇ ਉਹ ਅੰਦਰ ਵੜ ਕੇ ਉੱਥੇ ਰਹਿੰਦੀਆਂ ਹਨ; ਤਦ ਉਸ ਮਨੁੱਖ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।”</verse>
				<verse number="27">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਰਿਹਾ ਸੀ ਤਾਂ ਭੀੜ ਵਿੱਚੋਂ ਕਿਸੇ ਔਰਤ ਨੇ ਉੱਚੀ ਅਵਾਜ਼ ਵਿੱਚ ਕਿਹਾ, “ਧੰਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਅਤੇ ਉਹ ਛਾਤੀਆਂ ਜਿਨ੍ਹਾਂ ਨੂੰ ਤੂੰ ਚੁੰਘਿਆ।”</verse>
				<verse number="28">ਉਸ ਨੇ ਕਿਹਾ, “ਹਾਂ, ਪਰ ਉਹ ਹੋਰ ਵੀ ਧੰਨ ਹਨ ਜਿਹੜੇ ਪਰਮੇਸ਼ਰ ਦਾ ਵਚਨ ਸੁਣਦੇ ਅਤੇ ਮੰਨਦੇ ਹਨ।”</verse>
				<verse number="29">ਜਦੋਂ ਭੀੜ ਵਧਦੀ ਜਾਂਦੀ ਸੀ ਤਾਂ ਉਹ ਕਹਿਣ ਲੱਗਾ, “ਇਹ ਪੀੜ੍ਹੀ ਇੱਕ ਬੁਰੀ ਪੀੜ੍ਹੀ ਹੈ; ਇਹ ਚਿੰਨ੍ਹ ਭਾਲਦੀ ਹੈ, ਪਰ ਇਸ ਨੂੰ ਯੂਨਾਹ ਦੇ ਚਿੰਨ੍ਹ ਤੋਂ ਇਲਾਵਾ ਹੋਰ ਕੋਈ ਚਿੰਨ੍ਹ ਨਹੀਂ ਦਿੱਤਾ ਜਾਵੇਗਾ।</verse>
				<verse number="30">ਕਿਉਂਕਿ ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਇੱਕ ਚਿੰਨ੍ਹ ਠਹਿਰਿਆ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਲਈ ਹੋਵੇਗਾ।</verse>
				<verse number="31">ਨਿਆਂ ਦੇ ਦਿਨ ਦੱਖਣ ਦੀ ਰਾਣੀ ਇਸ ਪੀੜ੍ਹੀ ਦੇ ਲੋਕਾਂ ਨਾਲ ਖੜ੍ਹੀ ਹੋਵੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ, ਕਿਉਂਕਿ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਸੀ ਅਤੇ ਵੇਖੋ, ਇੱਥੇ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ।</verse>
				<verse number="32">ਨਿਆਂ ਦੇ ਦਿਨ ਨੀਨਵਾਹ ਦੇ ਲੋਕ ਇਸ ਪੀੜ੍ਹੀ ਦੇ ਨਾਲ ਖੜ੍ਹੇ ਹੋਣਗੇ ਅਤੇ ਇਸ ਨੂੰ ਦੋਸ਼ੀ ਠਹਿਰਾਉਣਗੇ, ਕਿਉਂਕਿ ਉਨ੍ਹਾਂ ਨੇ ਯੂਨਾਹ ਦਾ ਪ੍ਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ, ਇੱਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ।</verse>
				<verse number="33">“ਕੋਈ ਦੀਵਾ ਬਾਲ ਕੇ ਇਸ ਨੂੰ ਗੁਪਤ ਸਥਾਨ ਵਿੱਚ ਜਾਂ ਟੋਕਰੇ ਹੇਠਾਂ ਨਹੀਂ, ਸਗੋਂ ਦੀਵਟ ਉੱਤੇ ਰੱਖਦਾ ਹੈ ਤਾਂਕਿ ਅੰਦਰ ਆਉਣ ਵਾਲਿਆਂ ਨੂੰ ਚਾਨਣ ਮਿਲੇ।</verse>
				<verse number="34">ਸਰੀਰ ਦਾ ਦੀਵਾ ਤੇਰੀ ਅੱਖ ਹੈ। ਜਦੋਂ ਤੇਰੀ ਅੱਖ ਚੰਗੀ ਹੈ ਤਾਂ ਤੇਰਾ ਸਾਰਾ ਸਰੀਰ ਚਾਨਣਾ ਹੈ, ਪਰ ਜਦੋਂ ਅੱਖ ਬੁਰੀ ਹੈ ਤਾਂ ਤੇਰਾ ਸਾਰਾ ਸਰੀਰ ਹਨੇਰਾ ਹੈ।</verse>
				<verse number="35">ਇਸ ਲਈ ਚੌਕਸ ਰਹਿ ਕਿ ਤੇਰੇ ਅੰਦਰ ਦਾ ਚਾਨਣ ਹਨੇਰਾ ਨਾ ਹੋ ਜਾਵੇ।</verse>
				<verse number="36">ਜੇ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਹਨੇਰਾ ਨਾ ਹੋਵੇ ਤਾਂ ਇਹ ਸਾਰਾ ਚਾਨਣਾ ਹੋਵੇਗਾ, ਜਿਵੇਂ ਕਿ ਦੀਵਾ ਆਪਣੇ ਚਾਨਣ ਨਾਲ ਤੈਨੂੰ ਰੋਸ਼ਨੀ ਦਿੰਦਾ ਹੈ।”</verse>
				<verse number="37">ਜਦੋਂ ਉਹ ਇਹ ਗੱਲਾਂ ਕਰ ਹਟਿਆ ਤਾਂ ਇੱਕ ਫ਼ਰੀਸੀ ਨੇ ਉਸ ਨੂੰ ਬੇਨਤੀ ਕੀਤੀ ਕਿ ਮੇਰੇ ਨਾਲ ਭੋਜਨ ਕਰ। ਤਦ ਉਹ ਅੰਦਰ ਜਾ ਕੇ ਭੋਜਨ ਕਰਨ ਬੈਠਾ।</verse>
				<verse number="38">ਫ਼ਰੀਸੀ ਇਹ ਵੇਖ ਕੇ ਹੈਰਾਨ ਹੋਇਆ ਕਿ ਉਸ ਨੇ ਭੋਜਨ ਕਰਨ ਤੋਂ ਪਹਿਲਾਂ ਅਸ਼ਨਾਨ ਨਹੀਂ ਕੀਤਾ ।</verse>
				<verse number="39">ਪਰ ਪ੍ਰਭੂ ਨੇ ਉਸ ਨੂੰ ਕਿਹਾ, “ਤੁਸੀਂ ਫ਼ਰੀਸੀ ਪਿਆਲੇ ਅਤੇ ਥਾਲੀ ਨੂੰ ਤਾਂ ਬਾਹਰੋਂ ਸਾਫ ਕਰਦੇ ਹੋ, ਪਰ ਤੁਹਾਡਾ ਅੰਦਰ ਲੁੱਟ ਅਤੇ ਦੁਸ਼ਟਤਾ ਨਾਲ ਭਰਿਆ ਹੈ।</verse>
				<verse number="40">ਹੇ ਮੂਰਖੋ! ਜਿਸ ਨੇ ਬਾਹਰ ਨੂੰ ਬਣਾਇਆ ਹੈ ਕੀ ਉਸੇ ਨੇ ਅੰਦਰ ਨੂੰ ਵੀ ਨਹੀਂ ਬਣਾਇਆ?</verse>
				<verse number="41">ਪਰ ਜੋ ਅੰਦਰ ਹੈ ਉਹ ਦਾਨ ਕਰ ਦਿਓ ਅਤੇ ਵੇਖੋ, ਤੁਹਾਡੇ ਲਈ ਸਭ ਕੁਝ ਸ਼ੁੱਧ ਹੈ।</verse>
				<verse number="42">ਪਰ ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਪੁਦੀਨੇ, ਹਰਮਲ ਅਤੇ ਹਰ ਤਰ੍ਹਾਂ ਦੇ ਸਾਗ-ਪੱਤ ਦਾ ਦਸਵੰਧ ਤਾਂ ਦਿੰਦੇ ਹੋ, ਪਰ ਪਰਮੇਸ਼ਰ ਦੇ ਪ੍ਰੇਮ ਅਤੇ ਉਸ ਦੇ ਨਿਆਂ ਦੀ ਉਲੰਘਣਾ ਕਰਦੇ ਹੋ; ਚਾਹੀਦਾ ਸੀ ਕਿ ਤੁਸੀਂ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਵਿੱਚ ਵੀ ਕਮੀ ਨਾ ਆਉਣ ਦਿੰਦੇ।</verse>
				<verse number="43">ਹੇ ਫ਼ਰੀਸੀਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਬਜ਼ਾਰਾਂ ਵਿੱਚ ਸਲਾਮਾਂ ਪਸੰਦ ਕਰਦੇ ਹੋ।</verse>
				<verse number="44">ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਉਨ੍ਹਾਂ ਗੁਪਤ ਕਬਰਾਂ ਵਰਗੇ ਹੋ, ਜਿਨ੍ਹਾਂ ਉੱਤੇ ਲੋਕ ਅਣਜਾਣੇ ਹੀ ਚੱਲਦੇ ਹਨ।”</verse>
				<verse number="45">ਬਿਵਸਥਾ ਦੇ ਸਿਖਾਉਣ ਵਾਲਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਗੁਰੂ ਜੀ! ਇਹ ਗੱਲਾਂ ਕਹਿ ਕੇ ਤੂੰ ਸਾਡਾ ਵੀ ਨਿਰਾਦਰ ਕਰਦਾ ਹੈਂ।”</verse>
				<verse number="46">ਪਰ ਉਸ ਨੇ ਕਿਹਾ, “ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਵੀ ਹਾਏ! ਕਿਉਂਕਿ ਤੁਸੀਂ ਲੋਕਾਂ ਉੱਤੇ ਅਜਿਹੇ ਭਾਰ ਲੱਦਦੇ ਹੋ ਜਿਨ੍ਹਾਂ ਨੂੰ ਚੁੱਕਣਾ ਔਖਾ ਹੈ, ਪਰ ਆਪ ਆਪਣੀ ਇੱਕ ਉਂਗਲ ਨਾਲ ਵੀ ਉਸ ਭਾਰ ਨੂੰ ਨਹੀਂ ਛੂੰਹਦੇ।</verse>
				<verse number="47">ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਨਬੀਆਂ ਦੀਆਂ ਯਾਦਗਾਰਾਂ ਬਣਾਉਂਦੇ ਹੋ, ਪਰ ਤੁਹਾਡੇ ਹੀ ਪੁਰਖਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ।</verse>
				<verse number="48">ਇਸ ਕਰਕੇ ਤੁਸੀਂ ਗਵਾਹ ਹੋ ਅਤੇ ਆਪਣੇ ਪੁਰਖਿਆਂ ਦੇ ਕੰਮਾਂ ਵਿੱਚ ਸਹਿਮਤ ਹੋ; ਕਿਉਂਕਿ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ, ਪਰ ਤੁਸੀਂ ਉਨ੍ਹਾਂ ਦੀਆਂ ਯਾਦਗਾਰਾਂ ਉਸਾਰਦੇ ਹੋ।</verse>
				<verse number="49">ਇਸ ਲਈ ਪਰਮੇਸ਼ਰ ਦੀ ਬੁੱਧ ਨੇ ਕਿਹਾ, ‘ਮੈਂ ਨਬੀਆਂ ਅਤੇ ਰਸੂਲਾਂ ਨੂੰ ਉਨ੍ਹਾਂ ਕੋਲ ਭੇਜਾਂਗੀ ਅਤੇ ਉਹ ਉਨ੍ਹਾਂ ਵਿੱਚੋਂ ਕਈਆਂ 'ਤੇ ਅੱਤਿਆਚਾਰ ਕਰਨਗੇ ਅਤੇ ਕਈਆਂ ਨੂੰ ਮਾਰ ਸੁੱਟਣਗੇ’।</verse>
				<verse number="50">ਤਾਂਕਿ ਉਨ੍ਹਾਂ ਸਾਰੇ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢ ਤੋਂ ਵਹਾਇਆ ਗਿਆ ਹੈ ਇਸ ਪੀੜ੍ਹੀ ਦੇ ਜਿੰਮੇ ਲਾਇਆ ਜਾਵੇ,</verse>
				<verse number="51">ਅਰਥਾਤ ਹਾਬਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੱਕ, ਜਿਸ ਨੂੰ ਜਗਵੇਦੀ ਅਤੇ ਮੰਦਰ ਦੇ ਵਿਚਕਾਰ ਕਤਲ ਕੀਤਾ ਗਿਆ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਹ ਇਸੇ ਪੀੜ੍ਹੀ ਦੇ ਜਿੰਮੇ ਲਾਇਆ ਜਾਵੇਗਾ।</verse>
				<verse number="52">ਹੇ ਬਿਵਸਥਾ ਦੇ ਸਿਖਾਉਣ ਵਾਲਿਓ, ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਗਿਆਨ ਦੀ ਕੁੰਜੀ ਤਾਂ ਲੈ ਲਈ, ਪਰ ਤੁਸੀਂ ਆਪ ਵੀ ਪ੍ਰਵੇਸ਼ ਨਹੀਂ ਕੀਤਾ ਅਤੇ ਪ੍ਰਵੇਸ਼ ਕਰਨ ਵਾਲਿਆਂ ਨੂੰ ਵੀ ਰੋਕ ਦਿੱਤਾ।”</verse>
				<verse number="53">ਜਦੋਂ ਯਿਸੂ ਉੱਥੋਂ ਬਾਹਰ ਨਿੱਕਲਿਆ ਤਾਂ ਸ਼ਾਸਤਰੀ ਅਤੇ ਫ਼ਰੀਸੀ ਉਸ ਦਾ ਬਹੁਤ ਜ਼ਿਆਦਾ ਵਿਰੋਧ ਕਰਨ ਅਤੇ ਉਸ ਨੂੰ ਬਹੁਤ ਸਾਰੀਆਂ ਗੱਲਾਂ ਬਾਰੇ ਉਕਸਾਉਣ ਲੱਗੇ।</verse>
				<verse number="54">ਉਹ ਉਸ ਦੇ ਮੂੰਹ ਦੀ ਕੋਈ ਗੱਲ ਫੜਨ ਦੀ ਤਾਕ ਵਿੱਚ ਸਨ ।</verse>
			</chapter>
			<chapter number="12">
				<verse number="1">ਐਨੇ ਨੂੰ ਜਦੋਂ ਉੱਥੇ ਹਜ਼ਾਰਾਂ ਲੋਕ ਇਕੱਠੇ ਹੋ ਗਏ, ਇੱਥੋਂ ਤੱਕ ਕਿ ਇੱਕ ਦੂਜੇ ਉੱਤੇ ਡਿੱਗਦੇ ਜਾਂਦੇ ਸਨ ਤਾਂ ਪਹਿਲਾਂ ਉਹ ਆਪਣੇ ਚੇਲਿਆਂ ਨੂੰ ਕਹਿਣ ਲੱਗਾ, “ਤੁਸੀਂ ਫ਼ਰੀਸੀਆਂ ਦੇ ਖ਼ਮੀਰ ਤੋਂ ਜੋ ਕਿ ਪਖੰਡ ਹੈ, ਖ਼ਬਰਦਾਰ ਰਹੋ।</verse>
				<verse number="2">ਕਿਉਂਕਿ ਕੁਝ ਵੀ ਢਕਿਆ ਹੋਇਆ ਨਹੀਂ ਹੈ ਜੋ ਪਰਗਟ ਨਾ ਕੀਤਾ ਜਾਵੇਗਾ ਅਤੇ ਨਾ ਹੀ ਕੁਝ ਗੁਪਤ ਹੈ ਜੋ ਜਾਣਿਆ ਨਾ ਜਾਵੇਗਾ।</verse>
				<verse number="3">ਇਸ ਲਈ ਜੋ ਕੁਝ ਤੁਸੀਂ ਹਨੇਰੇ ਵਿੱਚ ਕਿਹਾ ਉਹ ਚਾਨਣ ਵਿੱਚ ਸੁਣਿਆ ਜਾਵੇਗਾ ਅਤੇ ਜੋ ਤੁਸੀਂ ਕੰਨ ਵਿੱਚ ਕਿਹਾ ਉਹ ਛੱਤਾਂ ਤੋਂ ਪ੍ਰਚਾਰ ਕੀਤਾ ਜਾਵੇਗਾ।</verse>
				<verse number="4">“ਹੁਣ ਮੈਂ ਤੁਹਾਨੂੰ ਜੋ ਮੇਰੇ ਮਿੱਤਰ ਹੋ, ਕਹਿੰਦਾ ਹਾਂ, ਉਨ੍ਹਾਂ ਕੋਲੋਂ ਨਾ ਡਰੋ ਜਿਹੜੇ ਸਰੀਰ ਨੂੰ ਮਾਰ ਸੁੱਟਦੇ ਹਨ ਅਤੇ ਇਸ ਤੋਂ ਵੱਧ ਕੁਝ ਨਹੀਂ ਕਰ ਸਕਦੇ।</verse>
				<verse number="5">ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਨੂੰ ਕਿਸ ਕੋਲੋਂ ਡਰਨਾ ਚਾਹੀਦਾ ਹੈ; ਉਸ ਕੋਲੋਂ ਡਰੋ ਜਿਸ ਨੂੰ ਸਰੀਰ ਦਾ ਨਾਸ ਕਰਨ ਤੋਂ ਬਾਅਦ ਇਸ ਨੂੰ ਨਰਕ ਵਿੱਚ ਸੁੱਟਣ ਦਾ ਅਧਿਕਾਰ ਹੈ। ਹਾਂ, ਮੈਂ ਤੁਹਾਨੂੰ ਕਹਿੰਦਾ ਹਾਂ, ਉਸੇ ਕੋਲੋਂ ਡਰੋ।</verse>
				<verse number="6">ਕੀ ਦੋ ਪੈਸਿਆਂ ਦੀਆਂ ਪੰਜ ਚਿੜੀਆਂ ਨਹੀਂ ਵਿਕਦੀਆਂ? ਫਿਰ ਵੀ ਉਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ਰ ਦੇ ਅੱਗੇ ਭੁੱਲੀ ਹੋਈ ਨਹੀਂ।</verse>
				<verse number="7">ਤੁਹਾਡੇ ਸਿਰ ਦੇ ਸਭ ਵਾਲ ਵੀ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਵਡਮੁੱਲੇ ਹੋ।</verse>
				<verse number="8">“ਮੈਂ ਤੁਹਾਨੂੰ ਕਹਿੰਦਾ ਹਾਂ, ਜੋ ਕੋਈ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮਨੁੱਖ ਦਾ ਪੁੱਤਰ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਉਸ ਦਾ ਇਕਰਾਰ ਕਰੇਗਾ;</verse>
				<verse number="9">ਪਰ ਜੋ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ ਹੈ, ਉਸ ਦਾ ਵੀ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਇਨਕਾਰ ਕੀਤਾ ਜਾਵੇਗਾ।</verse>
				<verse number="10">“ਜੋ ਕੋਈ ਮਨੁੱਖ ਦੇ ਪੁੱਤਰ ਦੇ ਵਿਰੁੱਧ ਕੋਈ ਗੱਲ ਕਰੇ ਉਸ ਨੂੰ ਮਾਫ਼ ਕੀਤਾ ਜਾਵੇਗਾ; ਪਰ ਜੋ ਪਵਿੱਤਰ ਆਤਮਾ ਦੀ ਨਿੰਦਾ ਕਰੇ ਉਸ ਨੂੰ ਮਾਫ਼ ਨਹੀਂ ਕੀਤਾ ਜਾਵੇਗਾ।</verse>
				<verse number="11">“ਜਦੋਂ ਉਹ ਤੁਹਾਨੂੰ ਸਭਾ-ਘਰਾਂ, ਪ੍ਰਧਾਨਾਂ ਅਤੇ ਅਧਿਕਾਰੀਆਂ ਦੇ ਸਾਹਮਣੇ ਲੈ ਜਾਣ ਤਾਂ ਤੁਸੀਂ ਚਿੰਤਾ ਨਾ ਕਰਨਾ ਕਿ ਆਪਣੇ ਬਚਾਅ ਵਿੱਚ ਕਿਵੇਂ ਜਾਂ ਕੀ ਉੱਤਰ ਦੇਣਾ ਹੈ ਜਾਂ ਕੀ ਕਹਿਣਾ ਹੈ,</verse>
				<verse number="12">ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਉਸੇ ਘੜੀ ਸਿਖਾਵੇਗਾ ਜੋ ਕੀ ਕਹਿਣਾ ਚਾਹੀਦਾ ਹੈ।”</verse>
				<verse number="13">ਤਦ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਿਹਾ, “ਗੁਰੂ ਜੀ, ਮੇਰੇ ਭਰਾ ਨੂੰ ਕਹੋ ਕਿ ਉਹ ਮੇਰੇ ਨਾਲ ਮਿਰਾਸ ਵੰਡ ਲਵੇ।”</verse>
				<verse number="14">ਪਰ ਯਿਸੂ ਨੇ ਉਸ ਨੂੰ ਕਿਹਾ, “ਮਨੁੱਖਾ! ਕਿਸ ਨੇ ਮੈਨੂੰ ਤੁਹਾਡੇ ਉੱਤੇ ਨਿਆਂਕਾਰ ਜਾਂ ਵੰਡ ਕਰਨ ਵਾਲਾ ਨਿਯੁਕਤ ਕੀਤਾ ਹੈ?”</verse>
				<verse number="15">ਫਿਰ ਉਸ ਨੇ ਲੋਕਾਂ ਨੂੰ ਕਿਹਾ, “ਸਾਵਧਾਨ, ਹਰ ਤਰ੍ਹਾਂ ਦੇ ਲੋਭ ਤੋਂ ਬਚੇ ਰਹੋ, ਕਿਉਂਕਿ ਕਿਸੇ ਦਾ ਜੀਵਨ ਉਸ ਦੀ ਧਨ-ਸੰਪਤੀ ਦੀ ਬਹੁਤਾਇਤ ਨਾਲ ਨਹੀਂ ਹੁੰਦਾ।”</verse>
				<verse number="16">ਤਦ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਕਿਸੇ ਧਨਵਾਨ ਮਨੁੱਖ ਦੇ ਖੇਤ ਵਿੱਚ ਚੰਗੀ ਫ਼ਸਲ ਹੋਈ</verse>
				<verse number="17">ਅਤੇ ਉਹ ਆਪਣੇ ਮਨ ਵਿੱਚ ਵਿਚਾਰ ਕਰਨ ਲੱਗਾ, ‘ਮੈਂ ਕੀ ਕਰਾਂ? ਕਿਉਂਕਿ ਮੇਰੇ ਕੋਲ ਜਗ੍ਹਾ ਨਹੀਂ ਹੈ ਜਿੱਥੇ ਮੈਂ ਆਪਣੀ ਉਪਜ ਨੂੰ ਇਕੱਠਾ ਕਰਾਂ’।</verse>
				<verse number="18">ਸੋ ਉਸ ਨੇ ਕਿਹਾ, ‘ਮੈਂ ਇਵੇਂ ਕਰਾਂਗਾ ਕਿ ਆਪਣੇ ਕੋਠਿਆਂ ਨੂੰ ਤੋੜ ਕੇ ਵੱਡੇ ਬਣਾਵਾਂਗਾ ਅਤੇ ਆਪਣਾ ਸਾਰਾ ਅਨਾਜ ਅਤੇ ਮਾਲ ਉੱਥੇ ਇਕੱਠਾ ਕਰਾਂਗਾ।</verse>
				<verse number="19">ਮੈਂ ਆਪਣੀ ਜਾਨ ਨੂੰ ਕਹਾਂਗਾ, ਹੇ ਜਾਨ, ਤੇਰੇ ਕੋਲ ਬਹੁਤ ਸਾਲਾਂ ਲਈ ਬਹੁਤ ਮਾਲ ਹੈ; ਅਰਾਮ ਕਰ, ਖਾ-ਪੀ ਅਤੇ ਅਨੰਦ ਮਨਾ’।</verse>
				<verse number="20">ਪਰ ਪਰਮੇਸ਼ਰ ਨੇ ਉਸ ਨੂੰ ਕਿਹਾ, ‘ਹੇ ਮੂਰਖ, ਅੱਜ ਰਾਤ ਹੀ ਤੇਰੀ ਜਾਨ ਤੇਰੇ ਕੋਲੋਂ ਲੈ ਲਈ ਜਾਵੇਗੀ; ਤਦ ਇਹ ਸਭ ਜੋ ਤੂੰ ਤਿਆਰ ਕੀਤਾ ਹੈ, ਕਿਸ ਦਾ ਹੋਵੇਗਾ’?</verse>
				<verse number="21">ਅਜਿਹਾ ਹੀ ਉਹ ਹੈ ਜਿਹੜਾ ਆਪਣੇ ਲਈ ਧਨ ਇਕੱਠਾ ਕਰਦਾ ਹੈ, ਪਰ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਧਨੀ ਨਹੀਂ ਹੈ।”</verse>
				<verse number="22">ਫਿਰ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਇਸ ਲਈ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀ ਜਾਨ ਦੀ ਚਿੰਤਾ ਨਾ ਕਰੋ ਕਿ ਅਸੀਂ ਕੀ ਖਾਵਾਂਗੇ ਅਤੇ ਨਾ ਹੀ ਆਪਣੇ ਸਰੀਰ ਦੀ ਕਿ ਅਸੀਂ ਕੀ ਪਹਿਨਾਂਗੇ।</verse>
				<verse number="23">ਕਿਉਂਕਿ ਜਾਨ ਭੋਜਨ ਨਾਲੋਂ ਅਤੇ ਸਰੀਰ ਵਸਤਰ ਨਾਲੋਂ ਵਧਕੇ ਹੈ।</verse>
				<verse number="24">ਕਾਵਾਂ ਵੱਲ ਧਿਆਨ ਕਰੋ, ਉਹ ਨਾ ਤਾਂ ਬੀਜਦੇ ਹਨ ਅਤੇ ਨਾ ਵੱਢਦੇ ਹਨ, ਨਾ ਉਨ੍ਹਾਂ ਦੇ ਭੰਡਾਰ ਅਤੇ ਨਾ ਭੜੋਲੇ ਹੁੰਦੇ ਹਨ, ਫਿਰ ਵੀ ਪਰਮੇਸ਼ਰ ਉਨ੍ਹਾਂ ਨੂੰ ਖੁਆਉਂਦਾ ਹੈ; ਤੁਸੀਂ ਤਾਂ ਪੰਛੀਆਂ ਨਾਲੋਂ ਕਿੰਨੇ ਵਡਮੁੱਲੇ ਹੋ।</verse>
				<verse number="25">ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਚਿੰਤਾ ਕਰਕੇ ਆਪਣੀ ਉਮਰ ਨੂੰ ਇੱਕ ਪਲ ਵੀ ਵਧਾ ਸਕਦਾ ਹੈ?</verse>
				<verse number="26">ਸੋ ਜੇ ਤੁਸੀਂ ਛੋਟੇ ਤੋਂ ਛੋਟਾ ਕੰਮ ਵੀ ਨਹੀਂ ਕਰ ਸਕਦੇ ਤਾਂ ਬਾਕੀ ਗੱਲਾਂ ਦੀ ਚਿੰਤਾ ਕਿਉਂ ਕਰਦੇ ਹੋ?</verse>
				<verse number="27">ਜੰਗਲੀ ਫੁੱਲਾਂ ਉੱਤੇ ਧਿਆਨ ਦਿਓ ਕਿ ਉਹ ਕਿਵੇਂ ਵਧਦੇ ਹਨ; ਉਹ ਨਾ ਤਾਂ ਮਿਹਨਤ ਕਰਦੇ ਅਤੇ ਨਾ ਹੀ ਕੱਤਦੇ ਹਨ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਨ੍ਹਾਂ ਵਿੱਚੋਂ ਕਿਸੇ ਇੱਕ ਵਰਗਾ ਪਹਿਨਿਆ ਹੋਇਆ ਨਾ ਸੀ।</verse>
				<verse number="28">ਇਸ ਲਈ ਜੇ ਪਰਮੇਸ਼ਰ ਮੈਦਾਨ ਦੇ ਘਾਹ ਨੂੰ ਜੋ ਅੱਜ ਹੈ ਅਤੇ ਕੱਲ੍ਹ ਭੱਠੀ ਵਿੱਚ ਝੋਕਿਆ ਜਾਵੇਗਾ, ਅਜਿਹਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਉਹ ਤੁਹਾਨੂੰ ਇਸ ਤੋਂ ਵਧਕੇ ਕਿਉਂ ਨਾ ਪਹਿਨਾਵੇਗਾ!</verse>
				<verse number="29">ਸੋ ਤੁਸੀਂ ਇਸ ਭਾਲ ਵਿੱਚ ਨਾ ਰਹੋ ਜੋ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਹੀ ਚਿੰਤਾ ਕਰੋ।</verse>
				<verse number="30">ਕਿਉਂਕਿ ਸੰਸਾਰ ਦੀਆਂ ਸਭ ਕੌਮਾਂ ਤਾਂ ਇਨ੍ਹਾਂ ਵਸਤਾਂ ਦੀ ਭਾਲ ਵਿੱਚ ਰਹਿੰਦੀਆਂ ਹਨ, ਪਰ ਤੁਹਾਡਾ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਦੀ ਜ਼ਰੂਰਤ ਹੈ।</verse>
				<verse number="31">ਉਸ ਦੇ ਰਾਜ ਦੀ ਖੋਜ ਕਰੋ ਤਾਂ ਇਹ ਵਸਤਾਂ ਤੁਹਾਨੂੰ ਦਿੱਤੀਆਂ ਜਾਣਗੀਆਂ।</verse>
				<verse number="32">“ਹੇ ਛੋਟੇ ਝੁੰਡ, ਨਾ ਡਰ; ਕਿਉਂਕਿ ਤੁਹਾਡੇ ਪਿਤਾ ਨੂੰ ਇਹ ਚੰਗਾ ਲੱਗਾ ਹੈ ਕਿ ਰਾਜ ਤੁਹਾਨੂੰ ਦੇਵੇ।</verse>
				<verse number="33">ਆਪਣੀ ਸੰਪਤੀ ਵੇਚ ਕੇ ਦਾਨ ਕਰ ਦਿਓ ਅਤੇ ਆਪਣੇ ਲਈ ਅਜਿਹੇ ਬਟੂਏ ਬਣਾਓ ਜਿਹੜੇ ਪੁਰਾਣੇ ਨਹੀਂ ਹੁੰਦੇ, ਅਰਥਾਤ ਸਵਰਗ ਵਿੱਚ ਅਜਿਹਾ ਧਨ ਇਕੱਠਾ ਕਰੋ ਜਿੱਥੇ ਨਾ ਚੋਰ ਨੇੜੇ ਆਉਂਦਾ ਅਤੇ ਨਾ ਹੀ ਕੀੜਾ ਨਾਸ ਕਰਦਾ ਹੈ।</verse>
				<verse number="34">ਕਿਉਂਕਿ ਜਿੱਥੇ ਤੁਹਾਡਾ ਧਨ ਹੈ, ਉੱਥੇ ਤੁਹਾਡਾ ਮਨ ਵੀ ਹੋਵੇਗਾ।</verse>
				<verse number="35">“ਤੁਹਾਡੇ ਲੱਕ ਬੰਨ੍ਹੇ ਅਤੇ ਦੀਵੇ ਬਲਦੇ ਰਹਿਣ।</verse>
				<verse number="36">ਤੁਸੀਂ ਉਨ੍ਹਾਂ ਮਨੁੱਖਾਂ ਵਰਗੇ ਬਣੋ ਜਿਹੜੇ ਆਪਣੇ ਮਾਲਕ ਦੀ ਉਡੀਕ ਕਰਦੇ ਹਨ ਕਿ ਉਹ ਵਿਆਹ ਤੋਂ ਕਦੋਂ ਮੁੜੇਗਾ ਤਾਂਕਿ ਜਦੋਂ ਉਹ ਆ ਕੇ ਬੂਹਾ ਖੜਕਾਵੇ ਤਾਂ ਤੁਰੰਤ ਉਸ ਦੇ ਲਈ ਖੋਲ੍ਹ ਦੇਣ।</verse>
				<verse number="37">ਧੰਨ ਹਨ ਉਹ ਦਾਸ ਜਿਨ੍ਹਾਂ ਨੂੰ ਮਾਲਕ ਆ ਕੇ ਜਾਗਦਾ ਵੇਖੇ; ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਆਪਣਾ ਲੱਕ ਬੰਨ੍ਹ ਕੇ ਉਨ੍ਹਾਂ ਨੂੰ ਖਾਣ ਲਈ ਬਿਠਾਵੇਗਾ ਅਤੇ ਕੋਲ ਆ ਕੇ ਉਨ੍ਹਾਂ ਦੀ ਸੇਵਾ ਕਰੇਗਾ।</verse>
				<verse number="38">ਜੇ ਉਹ ਰਾਤ ਦੇ ਲਗਭਗ ਬਾਰਾਂ ਵਜੇ ਜਾਂ ਤੜਕੇ ਤਿੰਨ ਵਜੇ ਆ ਕੇ ਉਨ੍ਹਾਂ ਨੂੰ ਜਾਗਦਾ ਵੇਖੇ ਤਾਂ ਉਹ ਦਾਸ ਧੰਨ ਹਨ।</verse>
				<verse number="39">ਪਰ ਇਹ ਜਾਣ ਲਵੋ ਕਿ ਜੇ ਘਰ ਦਾ ਮਾਲਕ ਜਾਣਦਾ ਹੁੰਦਾ ਕਿ ਚੋਰ ਕਿਸ ਸਮੇਂ ਆਵੇਗਾ ਤਾਂ ਉਹ ਆਪਣੇ ਘਰ ਨੂੰ ਸੰਨ੍ਹ ਨਾ ਲੱਗਣ ਦਿੰਦਾ।</verse>
				<verse number="40">ਤੁਸੀਂ ਵੀ ਤਿਆਰ ਰਹੋ, ਕਿਉਂਕਿ ਜਿਸ ਸਮੇਂ ਤੁਸੀਂ ਸੋਚਦੇ ਵੀ ਨਾ ਹੋਵੋ, ਓਸੇ ਸਮੇਂ ਮਨੁੱਖ ਦਾ ਪੁੱਤਰ ਆ ਜਾਵੇਗਾ।”</verse>
				<verse number="41">ਪਤਰਸ ਨੇ ਕਿਹਾ, “ਪ੍ਰਭੂ, ਇਹ ਦ੍ਰਿਸ਼ਟਾਂਤ ਤੂੰ ਸਾਨੂੰ ਕਹਿੰਦਾ ਹੈਂ ਜਾਂ ਸਾਰਿਆਂ ਨੂੰ?”</verse>
				<verse number="42">ਪ੍ਰਭੂ ਨੇ ਉੱਤਰ ਦਿੱਤਾ, “ਉਹ ਵਿਸ਼ਵਾਸਯੋਗ ਅਤੇ ਬੁੱਧਵਾਨ ਪ੍ਰਬੰਧਕ ਕੌਣ ਹੈ ਜਿਸ ਨੂੰ ਉਸ ਦਾ ਮਾਲਕ ਆਪਣੇ ਸੇਵਕਾਂ ਉੱਤੇ ਅਧਿਕਾਰੀ ਠਹਿਰਾਵੇਗਾ ਕਿ ਉਹ ਉਨ੍ਹਾਂ ਨੂੰ ਸਮੇਂ ਸਿਰ ਭੋਜਨ ਸਮੱਗਰੀ ਦੇਵੇ?</verse>
				<verse number="43">ਧੰਨ ਹੈ ਉਹ ਦਾਸ ਜਿਸ ਨੂੰ ਉਸ ਦਾ ਮਾਲਕ ਆ ਕੇ ਅਜਿਹਾ ਹੀ ਕਰਦਾ ਵੇਖੇ;</verse>
				<verse number="44">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਉਹ ਉਸ ਨੂੰ ਆਪਣੀ ਸਾਰੀ ਸੰਪਤੀ ਉੱਤੇ ਅਧਿਕਾਰੀ ਠਹਿਰਾਵੇਗਾ।</verse>
				<verse number="45">ਪਰ ਜੇ ਉਹ ਦਾਸ ਆਪਣੇ ਮਨ ਵਿੱਚ ਕਹੇ, ‘ਮੇਰੇ ਮਾਲਕ ਦੇ ਆਉਣ ਵਿੱਚ ਦੇਰ ਹੈ’ ਅਤੇ ਉਹ ਦਾਸ-ਦਾਸੀਆਂ ਦੀ ਮਾਰ-ਕੁੱਟ ਕਰਨ ਅਤੇ ਖਾਣ-ਪੀਣ ਅਤੇ ਮਤਵਾਲਾ ਹੋਣ ਲੱਗੇ,</verse>
				<verse number="46">ਤਾਂ ਉਸ ਦਾਸ ਦਾ ਮਾਲਕ ਉਸ ਦਿਨ ਜਿਸ ਦੀ ਉਹ ਉਡੀਕ ਨਹੀਂ ਕਰਦਾ ਅਤੇ ਉਸ ਸਮੇਂ ਜਿਸ ਨੂੰ ਉਹ ਨਹੀਂ ਜਾਣਦਾ, ਆਵੇਗਾ ਅਤੇ ਉਸ ਦਾਸ ਦੇ ਟੋਟੇ-ਟੋਟੇ ਕਰ ਦੇਵੇਗਾ ਅਤੇ ਉਸ ਦਾ ਹਿੱਸਾ ਅਵਿਸ਼ਵਾਸੀਆਂ ਨਾਲ ਠਹਿਰਾਵੇਗਾ</verse>
				<verse number="47">ਅਤੇ ਉਹ ਦਾਸ ਜਿਹੜਾ ਆਪਣੇ ਮਾਲਕ ਦੀ ਇੱਛਾ ਨੂੰ ਜਾਣਦਾ ਸੀ ਪਰ ਤਿਆਰ ਨਾ ਰਿਹਾ ਅਤੇ ਨਾ ਉਸ ਦੀ ਇੱਛਾ ਦੇ ਅਨੁਸਾਰ ਚੱਲਿਆ, ਉਸ ਨੂੰ ਬਹੁਤ ਮਾਰ ਪਵੇਗੀ।</verse>
				<verse number="48">ਪਰ ਜਿਸ ਨੇ ਅਣਜਾਣਪੁਣੇ ਵਿੱਚ ਮਾਰ ਖਾਣ ਦੇ ਯੋਗ ਕੰਮ ਕੀਤਾ, ਉਸ ਨੂੰ ਥੋੜ੍ਹੀ ਮਾਰ ਪਵੇਗੀ। ਸੋ ਜਿਸ ਨੂੰ ਬਹੁਤ ਦਿੱਤਾ ਗਿਆ ਉਸ ਤੋਂ ਬਹੁਤ ਮੰਗਿਆ ਜਾਵੇਗਾ ਅਤੇ ਜਿਸ ਨੂੰ ਵੱਧ ਸੌਂਪਿਆ ਗਿਆ ਉਸ ਤੋਂ ਵੱਧ ਲਿਆ ਜਾਵੇਗਾ।</verse>
				<verse number="49">“ਮੈਂ ਧਰਤੀ ਉੱਤੇ ਅੱਗ ਲਾਉਣ ਲਈ ਆਇਆ ਹਾਂ; ਕਾਸ਼ ਕਿ ਇਹ ਹੁਣ ਤੱਕ ਲੱਗ ਚੁੱਕੀ ਹੁੰਦੀ!</verse>
				<verse number="50">ਪਰ ਮੈਂ ਇੱਕ ਬਪਤਿਸਮਾ ਲੈਣਾ ਹੈ ਅਤੇ ਜਦੋਂ ਤੱਕ ਇਹ ਹੋ ਨਹੀਂ ਜਾਂਦਾ, ਮੈਂ ਕਿੰਨੇ ਕਸ਼ਟ ਵਿੱਚ ਹਾਂ!</verse>
				<verse number="51">ਕੀ ਤੁਸੀਂ ਸੋਚਦੇ ਹੋ ਕਿ ਮੈਂ ਧਰਤੀ 'ਤੇ ਮੇਲ ਕਰਾਉਣ ਆਇਆ ਹਾਂ? ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਸਗੋਂ ਫੁੱਟ ਪਾਉਣ।</verse>
				<verse number="52">ਕਿਉਂਕਿ ਹੁਣ ਤੋਂ ਇੱਕੋ ਘਰ ਦੇ ਪੰਜਾਂ ਜੀਆਂ ਵਿੱਚ ਫੁੱਟ ਹੋਵੇਗੀ; ਤਿੰਨ ਦੋ ਦੇ ਅਤੇ ਦੋ ਤਿੰਨ ਦੇ ਵਿਰੁੱਧ,</verse>
				<verse number="53">ਅਰਥਾਤ ਪਿਤਾ ਪੁੱਤਰ ਦੇ ਅਤੇ ਪੁੱਤਰ ਪਿਤਾ ਦੇ, ਮਾਂ ਧੀ ਦੇ ਅਤੇ ਧੀ ਮਾਂ ਦੇ ਅਤੇ ਸੱਸ ਆਪਣੀ ਨੂੰਹ ਦੇ ਅਤੇ ਨੂੰਹ ਸੱਸ ਦੇ ਵਿਰੁੱਧ ਹੋਵੇਗੀ।”</verse>
				<verse number="54">ਫਿਰ ਯਿਸੂ ਨੇ ਭੀੜ ਨੂੰ ਵੀ ਕਿਹਾ, “ਜਦੋਂ ਤੁਸੀਂ ਪੱਛਮ ਵੱਲੋਂ ਬੱਦਲ ਨੂੰ ਉੱਠਦਾ ਵੇਖਦੇ ਹੋ ਤਾਂ ਤੁਰੰਤ ਕਹਿੰਦੇ ਹੋ, ‘ਮੀਂਹ ਪੈਣ ਵਾਲਾ ਹੈ’ ਅਤੇ ਇਸੇ ਤਰ੍ਹਾਂ ਹੁੰਦਾ ਹੈ।</verse>
				<verse number="55">ਜਦੋਂ ਦੱਖਣੀ ਹਵਾ ਵਗਦੀ ਹੈ ਤਾਂ ਤੁਸੀਂ ਕਹਿੰਦੇ ਹੋ, ‘ਗਰਮੀ ਹੋਵੇਗੀ’ ਅਤੇ ਇਹੋ ਹੁੰਦਾ ਹੈ।</verse>
				<verse number="56">ਹੇ ਪਖੰਡੀਓ! ਤੁਸੀਂ ਧਰਤੀ ਅਤੇ ਅਕਾਸ਼ ਦੇ ਲੱਛਣਾਂ ਨੂੰ ਪਰਖਣਾ ਜਾਣਦੇ ਹੋ ਪਰ ਇਸ ਸਮੇਂ ਦੀ ਪਰਖ ਕਰਨਾ ਕਿਉਂ ਨਹੀਂ ਜਾਣਦੇ?</verse>
				<verse number="57">“ਤੁਸੀਂ ਆਪ ਹੀ ਫੈਸਲਾ ਕਿਉਂ ਨਹੀਂ ਕਰਦੇ ਕਿ ਸਹੀ ਕੀ ਹੈ?</verse>
				<verse number="58">ਜਦੋਂ ਤੂੰ ਆਪਣੇ ਮੁਦਈ ਦੇ ਨਾਲ ਹਾਕਮ ਕੋਲ ਜਾਵੇਂ ਤਾਂ ਰਾਹ ਵਿੱਚ ਉਸ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕਰ, ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਖਿੱਚ ਕੇ ਨਿਆਂਕਾਰ ਕੋਲ ਲੈ ਜਾਵੇ ਅਤੇ ਨਿਆਂਕਾਰ ਤੈਨੂੰ ਥਾਣੇਦਾਰ ਦੇ ਹਵਾਲੇ ਕਰੇ ਅਤੇ ਥਾਣੇਦਾਰ ਤੈਨੂੰ ਕੈਦਖ਼ਾਨੇ ਵਿੱਚ ਸੁੱਟ ਦੇਵੇ।</verse>
				<verse number="59">ਮੈਂ ਤੈਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਇੱਕ-ਇੱਕ ਪੈਸਾ ਨਾ ਭਰ ਦੇਵੇਂ, ਉੱਥੋਂ ਛੁੱਟ ਨਾ ਸਕੇਂਗਾ।”</verse>
			</chapter>
			<chapter number="13">
				<verse number="1">ਉਸ ਸਮੇਂ ਕੁਝ ਲੋਕ ਉੱਥੇ ਸਨ ਜੋ ਯਿਸੂ ਨੂੰ ਉਨ੍ਹਾਂ ਗਲੀਲੀਆਂ ਦੇ ਬਾਰੇ ਦੱਸਣ ਲੱਗੇ ਜਿਨ੍ਹਾਂ ਦਾ ਲਹੂ ਪਿਲਾਤੁਸ ਨੇ ਉਨ੍ਹਾਂ ਦੇ ਬਲੀਦਾਨਾਂ ਵਿੱਚ ਮਿਲਾਇਆ ਸੀ।</verse>
				<verse number="2">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਇਹ ਸੋਚਦੇ ਹੋ ਕਿ ਇਹ ਗਲੀਲੀ ਬਾਕੀ ਸਭ ਗਲੀਲੀਆਂ ਨਾਲੋਂ ਵੱਧ ਪਾਪੀ ਸਨ ਜੋ ਉਨ੍ਹਾਂ ਨੇ ਇਹ ਦੁੱਖ ਝੱਲੇ?</verse>
				<verse number="3">ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ।</verse>
				<verse number="4">ਜਾਂ ਉਹ ਅਠਾਰਾਂ ਜਿਨ੍ਹਾਂ ਉੱਤੇ ਸਿਲੋਆਮ ਦਾ ਬੁਰਜ ਡਿੱਗਿਆ ਅਤੇ ਉਨ੍ਹਾਂ ਨੂੰ ਮਾਰ ਸੁੱਟਿਆ, ਤੁਸੀਂ ਕੀ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਭਨਾਂ ਲੋਕਾਂ ਨਾਲੋਂ ਵੱਧ ਪਾਪੀ ਸਨ?</verse>
				<verse number="5">ਮੈਂ ਤੁਹਾਨੂੰ ਕਹਿੰਦਾ ਹਾਂ, ਨਹੀਂ! ਪਰ ਜੇ ਤੁਸੀਂ ਤੋਬਾ ਨਾ ਕਰੋ ਤਾਂ ਤੁਸੀਂ ਸਭ ਵੀ ਇਸੇ ਤਰ੍ਹਾਂ ਨਾਸ ਹੋ ਜਾਓਗੇ।”</verse>
				<verse number="6">ਫਿਰ ਯਿਸੂ ਨੇ ਇਹ ਦ੍ਰਿਸ਼ਟਾਂਤ ਦਿੱਤਾ, “ਕਿਸੇ ਮਨੁੱਖ ਨੇ ਆਪਣੇ ਅੰਗੂਰ ਦੇ ਬਾਗ ਵਿੱਚ ਇੱਕ ਅੰਜੀਰ ਦਾ ਦਰਖ਼ਤ ਲਾਇਆ ਹੋਇਆ ਸੀ ਅਤੇ ਉਹ ਉਸ ਤੋਂ ਫਲ ਲੈਣ ਆਇਆ ਪਰ ਉਸ ਨੂੰ ਨਾ ਮਿਲਿਆ।</verse>
				<verse number="7">ਤਦ ਉਸ ਨੇ ਬਾਗ ਦੇ ਮਾਲੀ ਨੂੰ ਕਿਹਾ, ‘ਵੇਖ, ਮੈਂ ਤਿੰਨਾਂ ਸਾਲਾਂ ਤੋਂ ਇਸ ਅੰਜੀਰ ਦੇ ਦਰਖ਼ਤ ਤੋਂ ਫਲ ਲੈਣ ਆ ਰਿਹਾ ਹਾਂ, ਪਰ ਕੋਈ ਫਲ ਨਹੀਂ ਮਿਲਦਾ। ਇਸ ਲਈ ਇਸ ਨੂੰ ਵੱਢ ਸੁੱਟ, ਇਸ ਨੇ ਜਗ੍ਹਾ ਵੀ ਕਿਉਂ ਘੇਰ ਰੱਖੀ ਹੈ’?</verse>
				<verse number="8">ਪਰ ਮਾਲੀ ਨੇ ਉਸ ਨੂੰ ਉੱਤਰ ਦਿੱਤਾ, ‘ਸੁਆਮੀ ਜੀ, ਇਸ ਸਾਲ ਵੀ ਇਸ ਨੂੰ ਰਹਿਣ ਦਿਓ। ਮੈਂ ਇਸ ਦੇ ਆਲੇ-ਦੁਆਲੇ ਗੋਡੀ ਕਰਕੇ ਖਾਦ ਪਾਵਾਂਗਾ;</verse>
				<verse number="9">ਹੋ ਸਕਦਾ ਹੈ ਅਗਲੇ ਸਾਲ ਫਲ ਦੇਵੇ, ਨਹੀਂ ਤਾਂ ਇਸ ਨੂੰ ਵਢਾ ਦੇਣਾ’।”</verse>
				<verse number="10">ਸਬਤ ਦੇ ਦਿਨ ਯਿਸੂ ਇੱਕ ਸਭਾ-ਘਰ ਵਿੱਚ ਉਪਦੇਸ਼ ਦੇ ਰਿਹਾ ਸੀ</verse>
				<verse number="11">ਅਤੇ ਵੇਖੋ, ਉੱਥੇ ਇੱਕ ਔਰਤ ਸੀ ਜਿਸ ਵਿੱਚ ਅਠਾਰਾਂ ਸਾਲਾਂ ਤੋਂ ਨਿਰਬਲ ਕਰਨ ਵਾਲਾ ਆਤਮਾ ਸੀ ਅਤੇ ਉਹ ਕੁੱਬੀ ਹੋ ਗਈ ਸੀ ਤੇ ਪੂਰੀ ਤਰ੍ਹਾਂ ਸਿੱਧੀ ਖੜ੍ਹੀ ਨਹੀਂ ਸੀ ਹੋ ਸਕਦੀ।</verse>
				<verse number="12">ਤਦ ਯਿਸੂ ਨੇ ਉਸ ਨੂੰ ਵੇਖ ਕੇ ਆਪਣੇ ਕੋਲ ਬੁਲਾਇਆ ਅਤੇ ਕਿਹਾ, “ਹੇ ਔਰਤ, ਤੂੰ ਆਪਣੀ ਬਿਮਾਰੀ ਤੋਂ ਛੁੱਟ ਗਈ ਹੈਂ।”</verse>
				<verse number="13">ਫਿਰ ਯਿਸੂ ਨੇ ਉਸ ਉੱਤੇ ਹੱਥ ਰੱਖੇ ਅਤੇ ਉਹ ਉਸੇ ਘੜੀ ਸਿੱਧੀ ਹੋ ਗਈ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੀ।</verse>
				<verse number="14">ਪਰ ਸਭਾ-ਘਰ ਦੇ ਆਗੂ ਨੇ ਇਸ ਤੋਂ ਗੁੱਸੇ ਹੋ ਕੇ ਜੋ ਯਿਸੂ ਨੇ ਸਬਤ ਦੇ ਦਿਨ ਉਸ ਨੂੰ ਚੰਗਾ ਕੀਤਾ ਸੀ, ਲੋਕਾਂ ਨੂੰ ਕਿਹਾ, “ਛੇ ਦਿਨ ਹਨ ਜਿਨ੍ਹਾਂ ਵਿੱਚ ਕੰਮ ਕਰਨਾ ਚਾਹੀਦਾ ਹੈ, ਇਸ ਲਈ ਉਨ੍ਹਾਂ ਵਿੱਚ ਆ ਕੇ ਚੰਗੇ ਹੋਵੋ, ਨਾ ਕਿ ਸਬਤ ਦੇ ਦਿਨ।”</verse>
				<verse number="15">ਤਦ ਪ੍ਰਭੂ ਨੇ ਉਸ ਨੂੰ ਕਿਹਾ, “ਹੇ ਪਖੰਡੀਓ, ਕੀ ਸਬਤ ਦੇ ਦਿਨ ਤੁਹਾਡੇ ਵਿੱਚੋਂ ਹਰੇਕ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲ੍ਹ ਕੇ ਪਾਣੀ ਪਿਲਾਉਣ ਨਹੀਂ ਲੈ ਜਾਂਦਾ?</verse>
				<verse number="16">ਤਾਂ ਕੀ ਇਸ ਨੂੰ ਜੋ ਅਬਰਾਹਾਮ ਦੀ ਧੀ ਹੈ ਅਤੇ ਜਿਸ ਨੂੰ ਸ਼ੈਤਾਨ ਨੇ ਅਠਾਰਾਂ ਸਾਲਾਂ ਤੋਂ ਜਕੜਿਆ ਹੋਇਆ ਸੀ, ਸਬਤ ਦੇ ਦਿਨ ਇਸ ਬੰਧਨ ਤੋਂ ਛੁਡਾਉਣਾ ਜ਼ਰੂਰੀ ਨਹੀਂ ਸੀ?”</verse>
				<verse number="17">ਜਦੋਂ ਯਿਸੂ ਨੇ ਇਹ ਗੱਲਾਂ ਕਹੀਆਂ ਤਾਂ ਉਸ ਦੇ ਸਾਰੇ ਵਿਰੋਧੀ ਸ਼ਰਮਿੰਦੇ ਹੋ ਗਏ ਅਤੇ ਸਾਰੀ ਭੀੜ ਉਨ੍ਹਾਂ ਸਭ ਪ੍ਰਤਾਪੀ ਕੰਮਾਂ ਤੋਂ ਅਨੰਦ ਸੀ ਜੋ ਉਸ ਦੇ ਦੁਆਰਾ ਹੋ ਰਹੇ ਸਨ।</verse>
				<verse number="18">ਫਿਰ ਯਿਸੂ ਨੇ ਕਿਹਾ, “ਪਰਮੇਸ਼ਰ ਦਾ ਰਾਜ ਕਿਸ ਵਰਗਾ ਹੈ? ਅਤੇ ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ?</verse>
				<verse number="19">ਇਹ ਰਾਈ ਦੇ ਦਾਣੇ ਵਰਗਾ ਹੈ, ਜਿਸ ਨੂੰ ਕਿਸੇ ਮਨੁੱਖ ਨੇ ਲੈ ਕੇ ਆਪਣੇ ਬਾਗ ਵਿੱਚ ਬੀਜਿਆ ਅਤੇ ਇਹ ਵਧਕੇ ਇੱਕ ਦਰਖ਼ਤ ਬਣ ਗਿਆ ਅਤੇ ਅਕਾਸ਼ ਦੇ ਪੰਛੀਆਂ ਨੇ ਇਸ ਦੀਆਂ ਟਹਿਣੀਆਂ ਉੱਤੇ ਬਸੇਰਾ ਕੀਤਾ।”</verse>
				<verse number="20">ਉਸ ਨੇ ਫੇਰ ਕਿਹਾ, “ਮੈਂ ਪਰਮੇਸ਼ਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ?</verse>
				<verse number="21">ਇਹ ਉਸ ਖ਼ਮੀਰ ਵਰਗਾ ਹੈ ਜਿਸ ਨੂੰ ਇੱਕ ਔਰਤ ਨੇ ਲੈ ਕੇ ਤਿੰਨ ਮਾਪ ਆਟੇ ਵਿੱਚ ਮਿਲਾਇਆ ਅਤੇ ਇਹ ਹੁੰਦਾ-ਹੁੰਦਾ ਸਾਰਾ ਖ਼ਮੀਰਾ ਹੋ ਗਿਆ।”</verse>
				<verse number="22">ਯਿਸੂ ਨਗਰ-ਨਗਰ ਅਤੇ ਪਿੰਡ-ਪਿੰਡ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਨੂੰ ਜਾ ਰਿਹਾ ਸੀ।</verse>
				<verse number="23">ਕਿਸੇ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਕੀ ਥੋੜ੍ਹੇ ਹੀ ਲੋਕ ਮੁਕਤੀ ਪਾਉਣਗੇ?” ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ,</verse>
				<verse number="24">“ਤੰਗ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਨ ਦਾ ਯਤਨ ਕਰੋ, ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬਹੁਤ ਸਾਰੇ ਪ੍ਰਵੇਸ਼ ਕਰਨਾ ਚਾਹੁਣਗੇ ਪਰ ਨਾ ਕਰ ਸਕਣਗੇ।</verse>
				<verse number="25">ਜਦੋਂ ਘਰ ਦਾ ਮਾਲਕ ਉੱਠ ਕੇ ਦਰਵਾਜ਼ਾ ਬੰਦ ਕਰ ਦੇਵੇ ਅਤੇ ਤੁਸੀਂ ਬਾਹਰ ਖੜ੍ਹੇ ਦਰਵਾਜ਼ਾ ਖੜਕਾਉਣ ਲੱਗੋ ਅਤੇ ਕਹੋ, ‘ਹੇ ਪ੍ਰਭੂ, ਸਾਡੇ ਲਈ ਖੋਲ੍ਹੋ’ ਤਾਂ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ’?</verse>
				<verse number="26">ਤਦ ਤੁਸੀਂ ਕਹਿਣ ਲੱਗੋਗੇ, ‘ਅਸੀਂ ਤੇਰੇ ਸਾਹਮਣੇ ਖਾਧਾ-ਪੀਤਾ ਅਤੇ ਤੂੰ ਸਾਡੇ ਚੌਂਕਾਂ ਵਿੱਚ ਉਪਦੇਸ਼ ਦਿੱਤਾ’।</verse>
				<verse number="27">ਪਰ ਉਹ ਤੁਹਾਨੂੰ ਕਹੇਗਾ, ‘ਮੈਂ ਤੁਹਾਨੂੰ ਨਹੀਂ ਜਾਣਦਾ ਕਿ ਤੁਸੀਂ ਕਿੱਥੋਂ ਦੇ ਹੋ; ਹੇ ਸਭ ਕੁਧਰਮੀਓ ਮੇਰੇ ਤੋਂ ਦੂਰ ਹੋ ਜਾਓ’।</verse>
				<verse number="28">ਤੁਸੀਂ ਅਬਰਾਹਾਮ, ਇਸਹਾਕ, ਯਾਕੂਬ ਅਤੇ ਸਾਰੇ ਨਬੀਆਂ ਨੂੰ ਪਰਮੇਸ਼ਰ ਦੇ ਰਾਜ ਵਿੱਚ, ਪਰ ਆਪਣੇ ਆਪ ਨੂੰ ਬਾਹਰ ਕੱਢਿਆ ਵੇਖੋਗੇ ਅਤੇ ਉੱਥੇ ਰੋਣਾ ਅਤੇ ਦੰਦਾਂ ਦਾ ਪੀਸਣਾ ਹੋਵੇਗਾ।</verse>
				<verse number="29">ਤਦ ਲੋਕ ਪੂਰਬ ਅਤੇ ਪੱਛਮ, ਉੱਤਰ ਅਤੇ ਦੱਖਣ ਤੋਂ ਆਉਣਗੇ ਅਤੇ ਪਰਮੇਸ਼ਰ ਦੇ ਰਾਜ ਵਿੱਚ ਭੋਜਨ ਕਰਨ ਬੈਠਣਗੇ</verse>
				<verse number="30">ਅਤੇ ਵੇਖੋ, ਜਿਹੜੇ ਪਿਛਲੇ ਹਨ ਉਹ ਪਹਿਲੇ ਹੋਣਗੇ ਅਤੇ ਜਿਹੜੇ ਪਹਿਲੇ ਹਨ ਉਹ ਪਿਛਲੇ ਹੋਣਗੇ।”</verse>
				<verse number="31">ਉਸੇ ਸਮੇਂ ਕੁਝ ਫ਼ਰੀਸੀਆਂ ਨੇ ਕੋਲ ਆ ਕੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਜਾ, ਕਿਉਂਕਿ ਹੇਰੋਦੇਸ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ।”</verse>
				<verse number="32">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਜਾ ਕੇ ਉਸ ਲੂੰਬੜੀ ਨੂੰ ਕਹੋ, ‘ਵੇਖ, ਮੈਂ ਅੱਜ ਅਤੇ ਕੱਲ੍ਹ ਦੁਸ਼ਟ ਆਤਮਾਵਾਂ ਨੂੰ ਕੱਢਦਾ ਅਤੇ ਬਿਮਾਰਾਂ ਨੂੰ ਚੰਗਾ ਕਰਦਾ ਹਾਂ ਅਤੇ ਤੀਜੇ ਦਿਨ ਆਪਣਾ ਕੰਮ ਪੂਰਾ ਕਰਾਂਗਾ’।</verse>
				<verse number="33">ਪਰ ਮੈਨੂੰ ਅੱਜ, ਕੱਲ੍ਹ ਅਤੇ ਪਰਸੋਂ ਚੱਲਣਾ ਜ਼ਰੂਰੀ ਹੈ, ਕਿਉਂਕਿ ਇਹ ਹੋ ਨਹੀਂ ਸਕਦਾ ਕਿ ਕੋਈ ਨਬੀ ਯਰੂਸ਼ਲਮ ਤੋਂ ਬਾਹਰ ਮਾਰਿਆ ਜਾਵੇ।</verse>
				<verse number="34">“ਹੇ ਯਰੂਸ਼ਲਮ, ਹੇ ਯਰੂਸ਼ਲਮ! ਤੂੰ ਜੋ ਨਬੀਆਂ ਨੂੰ ਮਾਰ ਸੁੱਟਦਾ ਹੈਂ ਅਤੇ ਜਿਹੜੇ ਤੇਰੇ ਕੋਲ ਭੇਜੇ ਜਾਂਦੇ ਹਨ ਉਨ੍ਹਾਂ ਨੂੰ ਪਥਰਾਓ ਕਰਦਾ ਹੈਂ, ਮੈਂ ਕਿੰਨੀ ਵਾਰੀ ਚਾਹਿਆ ਕਿ ਜਿਵੇਂ ਮੁਰਗੀ ਆਪਣੇ ਬੱਚਿਆਂ ਨੂੰ ਆਪਣੇ ਖੰਭਾਂ ਹੇਠ ਇਕੱਠਾ ਕਰਦੀ ਹੈ, ਮੈਂ ਵੀ ਤੇਰੇ ਬੱਚਿਆਂ ਨੂੰ ਇਕੱਠੇ ਕਰਾਂ, ਪਰ ਤੂੰ ਨਾ ਚਾਹਿਆ।</verse>
				<verse number="35">ਵੇਖੋ, ਤੁਹਾਡਾ ਘਰ ਤੁਹਾਡੇ ਲਈ ਉਜਾੜ ਛੱਡਿਆ ਜਾਂਦਾ ਹੈ। ਮੈਂ ਤੁਹਾਨੂੰ ਕਹਿੰਦਾ ਹਾਂ, ਤੁਸੀਂ ਮੈਨੂੰ ਉਦੋਂ ਤੱਕ ਨਾ ਵੇਖੋਗੇ ਜਦੋਂ ਤੱਕ ਇਹ ਨਾ ਕਹੋ, ‘ਧੰਨ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ’!”</verse>
			</chapter>
			<chapter number="14">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਸਬਤ ਦੇ ਦਿਨ ਫ਼ਰੀਸੀਆਂ ਦੇ ਪ੍ਰਧਾਨਾਂ ਵਿੱਚੋਂ ਇੱਕ ਦੇ ਘਰ ਰੋਟੀ ਖਾਣ ਲਈ ਗਿਆ ਤਾਂ ਉਹ ਉਸ ਉੱਤੇ ਨਜ਼ਰ ਰੱਖ ਰਹੇ ਸਨ</verse>
				<verse number="2">ਅਤੇ ਵੇਖੋ, ਉਸ ਦੇ ਸਾਹਮਣੇ ਜਲੋਧਰ ਦੇ ਰੋਗ ਤੋਂ ਪੀੜਿਤ ਇੱਕ ਮਨੁੱਖ ਸੀ।</verse>
				<verse number="3">ਤਦ ਯਿਸੂ ਨੇ ਬਿਵਸਥਾ ਦੇ ਸਿਖਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਕਿਹਾ, “ਕੀ ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਜਾਂ ਨਹੀਂ?”</verse>
				<verse number="4">ਪਰ ਉਹ ਚੁੱਪ ਹੀ ਰਹੇ। ਤਦ ਯਿਸੂ ਨੇ ਉਸ ਰੋਗੀ ਨੂੰ ਛੂਹ ਕੇ ਚੰਗਾ ਕੀਤਾ ਅਤੇ ਭੇਜ ਦਿੱਤਾ।</verse>
				<verse number="5">ਫਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਪੁੱਤਰ ਜਾਂ ਬਲਦ ਖੂਹ ਵਿੱਚ ਡਿੱਗ ਪਵੇ ਅਤੇ ਉਹ ਸਬਤ ਦੇ ਦਿਨ ਤੁਰੰਤ ਉਸ ਨੂੰ ਬਾਹਰ ਨਾ ਕੱਢੇ?”</verse>
				<verse number="6">ਪਰ ਉਹ ਇਨ੍ਹਾਂ ਗੱਲਾਂ ਦਾ ਕੋਈ ਉੱਤਰ ਨਾ ਦੇ ਸਕੇ।</verse>
				<verse number="7">ਜਦੋਂ ਯਿਸੂ ਨੇ ਵੇਖਿਆ ਕਿ ਜਿਹੜੇ ਸੱਦੇ ਹੋਏ ਸਨ ਉਹ ਕਿਵੇਂ ਆਦਰ ਵਾਲੇ ਸਥਾਨਾਂ ਨੂੰ ਚੁਣ ਰਹੇ ਹਨ ਤਾਂ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ,</verse>
				<verse number="8">“ਜਦੋਂ ਕੋਈ ਤੈਨੂੰ ਵਿਆਹ ਵਿੱਚ ਨਿਓਤਾ ਦੇਵੇ ਤਾਂ ਆਦਰ ਵਾਲੇ ਸਥਾਨ 'ਤੇ ਨਾ ਬੈਠੀਂ, ਕਿਤੇ ਅਜਿਹਾ ਨਾ ਹੋਵੇ ਕਿ ਉਸ ਨੇ ਤੇਰੇ ਨਾਲੋਂ ਵੀ ਜ਼ਿਆਦਾ ਆਦਰਯੋਗ ਵਿਅਕਤੀ ਨੂੰ ਸੱਦਿਆ ਹੋਵੇ</verse>
				<verse number="9">ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਇਹ ਸਥਾਨ ਇਸ ਨੂੰ ਦੇ ਦੇ’। ਤਦ ਤੈਨੂੰ ਸ਼ਰਮਿੰਦਾ ਹੋ ਕੇ ਪਿਛਲੇ ਸਥਾਨ 'ਤੇ ਬੈਠਣਾ ਪਵੇਗਾ।</verse>
				<verse number="10">ਪਰ ਜਦੋਂ ਤੈਨੂੰ ਨਿਓਤਾ ਦਿੱਤਾ ਜਾਵੇ ਤਾਂ ਜਾ ਕੇ ਪਿਛਲੇ ਸਥਾਨ 'ਤੇ ਬੈਠੀਂ ਤਾਂਕਿ ਉਹ ਜਿਸ ਨੇ ਤੈਨੂੰ ਨਿਓਤਾ ਦਿੱਤਾ ਹੈ ਆ ਕੇ ਤੈਨੂੰ ਕਹੇ, ‘ਮਿੱਤਰਾ, ਅੱਗੇ ਆ ਜਾ’। ਤਦ ਤੇਰੇ ਨਾਲ ਬੈਠੇ ਸਭਨਾਂ ਲੋਕਾਂ ਦੇ ਸਾਹਮਣੇ ਤੇਰਾ ਆਦਰ ਹੋਵੇਗਾ।</verse>
				<verse number="11">ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ ਅਤੇ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।”</verse>
				<verse number="12">ਯਿਸੂ ਨੇ ਆਪਣੇ ਨਿਓਤਾ ਦੇਣ ਵਾਲੇ ਨੂੰ ਵੀ ਕਿਹਾ, “ਜਦੋਂ ਤੂੰ ਦਿਨ ਜਾਂ ਰਾਤ ਦੀ ਦਾਅਵਤ ਕਰੇਂ ਤਾਂ ਨਾ ਆਪਣੇ ਮਿੱਤਰਾਂ ਨੂੰ, ਨਾ ਆਪਣੇ ਭਰਾਵਾਂ ਨੂੰ, ਨਾ ਆਪਣੇ ਰਿਸ਼ਤੇਦਾਰਾਂ ਨੂੰ ਅਤੇ ਨਾ ਧਨਵਾਨ ਗੁਆਂਢੀਆਂ ਨੂੰ ਸੱਦ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਤੈਨੂੰ ਨਿਓਤਾ ਦੇਣ ਅਤੇ ਤੈਨੂੰ ਬਦਲਾ ਮਿਲ ਜਾਵੇ।</verse>
				<verse number="13">ਪਰ ਜਦੋਂ ਤੂੰ ਦਾਅਵਤ ਕਰੇਂ ਤਾਂ ਗਰੀਬਾਂ, ਅਪਾਹਜਾਂ, ਲੰਗੜਿਆਂ ਅਤੇ ਅੰਨ੍ਹਿਆਂ ਨੂੰ ਸੱਦ।</verse>
				<verse number="14">ਤਦ ਤੂੰ ਧੰਨ ਹੋਵੇਂਗਾ, ਕਿਉਂਕਿ ਤੈਨੂੰ ਬਦਲੇ ਵਿੱਚ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਪਰ ਇਸ ਦਾ ਪ੍ਰਤਿਫਲ ਤੈਨੂੰ ਧਰਮੀਆਂ ਦੇ ਪੁਨਰ-ਉਥਾਨ ਦੇ ਸਮੇਂ ਮਿਲੇਗਾ।”</verse>
				<verse number="15">ਇਹ ਗੱਲਾਂ ਸੁਣ ਕੇ ਭੋਜਨ ਕਰਨ ਲਈ ਨਾਲ ਬੈਠਿਆਂ ਵਿੱਚੋਂ ਇੱਕ ਨੇ ਉਸ ਨੂੰ ਕਿਹਾ, “ਧੰਨ ਹੈ ਜਿਹੜਾ ਪਰਮੇਸ਼ਰ ਦੇ ਰਾਜ ਵਿੱਚ ਰੋਟੀ ਖਾਵੇਗਾ।”</verse>
				<verse number="16">ਯਿਸੂ ਨੇ ਉਸ ਨੂੰ ਕਿਹਾ, “ਕਿਸੇ ਮਨੁੱਖ ਨੇ ਇੱਕ ਵੱਡੀ ਦਾਅਵਤ ਦਿੱਤੀ ਅਤੇ ਬਹੁਤ ਲੋਕਾਂ ਨੂੰ ਸੱਦਿਆ</verse>
				<verse number="17">ਅਤੇ ਭੋਜਨ ਦੇ ਸਮੇਂ ਉਸ ਨੇ ਆਪਣੇ ਦਾਸ ਨੂੰ ਭੇਜਿਆ ਜੋ ਉਹ ਸੱਦੇ ਹੋਏ ਲੋਕਾਂ ਨੂੰ ਕਹੇ, ‘ਆਓ, ਕਿਉਂਕਿ ਹੁਣ ਭੋਜਨ ਤਿਆਰ ਹੈ’।</verse>
				<verse number="18">ਪਰ ਉਹ ਸਭ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ‘ਮੈਂ ਖੇਤ ਖਰੀਦਿਆ ਹੈ ਅਤੇ ਮੇਰਾ ਜਾ ਕੇ ਇਸ ਨੂੰ ਵੇਖਣਾ ਜ਼ਰੂਰੀ ਹੈ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’।</verse>
				<verse number="19">ਦੂਜੇ ਨੇ ਕਿਹਾ, ‘ਮੈਂ ਬਲਦਾਂ ਦੀਆਂ ਪੰਜ ਜੋੜੀਆਂ ਖਰੀਦੀਆਂ ਹਨ ਅਤੇ ਮੈਂ ਉਨ੍ਹਾਂ ਨੂੰ ਜਾਂਚਣ ਲਈ ਜਾ ਰਿਹਾ ਹਾਂ; ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਵੱਲੋਂ ਮਾਫ਼ੀ ਮੰਗ ਲਵੀਂ’।</verse>
				<verse number="20">ਇੱਕ ਹੋਰ ਨੇ ਕਿਹਾ, ‘ਮੈਂ ਵਿਆਹ ਕੀਤਾ ਹੈ ਇਸ ਲਈ ਮੈਂ ਨਹੀਂ ਆ ਸਕਦਾ’।</verse>
				<verse number="21">ਦਾਸ ਨੇ ਆ ਕੇ ਇਹ ਗੱਲਾਂ ਆਪਣੇ ਮਾਲਕ ਨੂੰ ਦੱਸੀਆਂ। ਤਦ ਮਾਲਕ ਨੇ ਗੁੱਸੇ ਹੋ ਕੇ ਆਪਣੇ ਦਾਸ ਨੂੰ ਕਿਹਾ, ‘ਛੇਤੀ ਨਗਰ ਦੇ ਚੌਂਕਾਂ ਅਤੇ ਗਲੀਆਂ ਵਿੱਚ ਜਾ ਅਤੇ ਗਰੀਬਾਂ, ਅਪਾਹਜਾਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਲੈ ਆ’।</verse>
				<verse number="22">ਦਾਸ ਨੇ ਕਿਹਾ, ‘ਮਾਲਕ, ਜਿਵੇਂ ਤੁਸੀਂ ਹੁਕਮ ਦਿੱਤਾ ਸੀ ਉਹ ਕਰ ਦਿੱਤਾ ਹੈ ਪਰ ਅਜੇ ਵੀ ਜਗ੍ਹਾ ਹੈ’।</verse>
				<verse number="23">ਤਦ ਮਾਲਕ ਨੇ ਦਾਸ ਨੂੰ ਕਿਹਾ, ‘ਸੜਕਾਂ ਅਤੇ ਖੇਤ ਬੰਨਿਆਂ ਵੱਲ ਜਾ ਅਤੇ ਲੋਕਾਂ ਨੂੰ ਇੱਥੇ ਆਉਣ ਲਈ ਤਗੀਦ ਕਰ ਤਾਂਕਿ ਮੇਰਾ ਘਰ ਭਰ ਜਾਵੇ,</verse>
				<verse number="24">ਕਿਉਂਕਿ ਮੈਂ ਤੈਨੂੰ ਕਹਿੰਦਾ ਹਾਂ ਕਿ ਉਨ੍ਹਾਂ ਸੱਦੇ ਹੋਏ ਲੋਕਾਂ ਵਿੱਚੋਂ ਕੋਈ ਵੀ ਮੇਰਾ ਭੋਜਨ ਨਾ ਚੱਖੇਗਾ’।”</verse>
				<verse number="25">ਇੱਕ ਵੱਡੀ ਭੀੜ ਯਿਸੂ ਦੇ ਨਾਲ ਚੱਲ ਰਹੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਕਿਹਾ,</verse>
				<verse number="26">“ਜੇ ਕੋਈ ਮੇਰੇ ਕੋਲ ਆਉਂਦਾ ਹੈ ਅਤੇ ਆਪਣੇ ਮਾਤਾ-ਪਿਤਾ, ਪਤਨੀ, ਬੱਚਿਆਂ, ਭੈਣਾਂ, ਭਰਾਵਾਂ ਅਤੇ ਆਪਣੀ ਜਾਨ ਨਾਲ ਵੀ ਵੈਰ ਨਹੀਂ ਰੱਖਦਾ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ।</verse>
				<verse number="27">ਜੋ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਆਉਂਦਾ ਉਹ ਮੇਰਾ ਚੇਲਾ ਨਹੀਂ ਹੋ ਸਕਦਾ।</verse>
				<verse number="28">“ਕਿਉਂਕਿ ਤੁਹਾਡੇ ਵਿੱਚੋਂ ਕੌਣ ਹੈ ਜਿਹੜਾ ਬੁਰਜ ਬਣਾਉਣਾ ਚਾਹੇ, ਪਰ ਪਹਿਲਾਂ ਬੈਠ ਕੇ ਖਰਚੇ ਦਾ ਹਿਸਾਬ ਨਾ ਲਾਏ ਕਿ ਮੇਰੇ ਕੋਲ ਇਸ ਦੇ ਪੂਰਾ ਕਰਨ ਲਈ ਧਨ ਹੈ ਜਾਂ ਨਹੀਂ?</verse>
				<verse number="29">ਕਿਤੇ ਅਜਿਹਾ ਨਾ ਹੋਵੇ ਕਿ ਉਹ ਨੀਂਹ ਰੱਖ ਕੇ ਇਸ ਨੂੰ ਪੂਰਾ ਨਾ ਕਰ ਸਕੇ ਅਤੇ ਸਭ ਵੇਖਣ ਵਾਲੇ ਉਸ ਦਾ ਮਖੌਲ ਉਡਾਉਣ</verse>
				<verse number="30">ਅਤੇ ਕਹਿਣ ਲੱਗਣ, ‘ਇਸ ਮਨੁੱਖ ਨੇ ਬਣਾਉਣਾ ਅਰੰਭ ਤਾਂ ਕੀਤਾ, ਪਰ ਪੂਰਾ ਨਾ ਕਰ ਸਕਿਆ’!</verse>
				<verse number="31">ਜਾਂ ਕਿਹੜਾ ਅਜਿਹਾ ਰਾਜਾ ਹੈ ਜੋ ਦੂਜੇ ਰਾਜੇ ਨਾਲ ਯੁੱਧ ਕਰਨ ਲਈ ਜਾਵੇ ਪਰ ਪਹਿਲਾਂ ਬੈਠ ਕੇ ਇਹ ਵਿਚਾਰ ਨਾ ਕਰੇ ਕਿ ਜਿਹੜਾ ਵੀਹ ਹਜ਼ਾਰ ਸਿਪਾਹੀ ਲੈ ਕੇ ਮੇਰੇ ਵਿਰੁੱਧ ਆ ਰਿਹਾ ਹੈ, ਕੀ ਮੈਂ ਦਸ ਹਜ਼ਾਰ ਨਾਲ ਉਸ ਦਾ ਮੁਕਾਬਲਾ ਕਰ ਸਕਦਾ ਹਾਂ?</verse>
				<verse number="32">ਜੇ ਨਹੀਂ ਤਾਂ ਅਜੇ ਉਸ ਦੇ ਦੂਰ ਹੁੰਦਿਆਂ ਹੀ ਉਹ ਦੂਤ ਭੇਜ ਕੇ ਸ਼ਾਂਤੀ ਲਈ ਪ੍ਰਸਤਾਵ ਰੱਖੇਗਾ।</verse>
				<verse number="33">ਇਸੇ ਤਰ੍ਹਾਂ ਤੁਹਾਡੇ ਵਿੱਚੋਂ ਜਿਹੜਾ ਆਪਣੀ ਸਾਰੀ ਧਨ-ਸੰਪਤੀ ਨਾ ਤਿਆਗੇ, ਉਹ ਮੇਰਾ ਚੇਲਾ ਨਹੀਂ ਹੋ ਸਕਦਾ।</verse>
				<verse number="34">“ਨਮਕ ਤਾਂ ਚੰਗਾ ਹੈ, ਪਰ ਜੇ ਨਮਕ ਬੇਸੁਆਦ ਹੋ ਜਾਵੇ ਤਾਂ ਉਸ ਨੂੰ ਕਾਹਦੇ ਨਾਲ ਸੁਆਦਲਾ ਕੀਤਾ ਜਾਵੇਗਾ?</verse>
				<verse number="35">ਇਹ ਨਾ ਤਾਂ ਜ਼ਮੀਨ ਦੇ ਅਤੇ ਨਾ ਹੀ ਖਾਦ ਦੇ ਕੰਮ ਆਉਂਦਾ ਹੈ; ਲੋਕ ਇਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਦੇ ਕੰਨ ਹੋਣ, ਉਹ ਸੁਣ ਲਵੇ।”</verse>
			</chapter>
			<chapter number="15">
				<verse number="1">ਸਭ ਮਹਿਸੂਲੀਏ ਅਤੇ ਪਾਪੀ ਯਿਸੂ ਦੀਆਂ ਗੱਲਾਂ ਸੁਣਨ ਲਈ ਉਸ ਦੇ ਕੋਲ ਆਉਂਦੇ ਸਨ।</verse>
				<verse number="2">ਤਦ ਫ਼ਰੀਸੀ ਅਤੇ ਸ਼ਾਸਤਰੀ ਬੁੜਬੁੜਾ ਕੇ ਕਹਿਣ ਲੱਗੇ, “ਇਹ ਪਾਪੀਆਂ ਨੂੰ ਕਬੂਲ ਕਰਦਾ ਅਤੇ ਉਨ੍ਹਾਂ ਨਾਲ ਖਾਂਦਾ ਹੈ।”</verse>
				<verse number="3">ਤਦ ਉਸ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ,</verse>
				<verse number="4">“ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਕੋਲ ਸੌ ਭੇਡਾਂ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਗੁਆਚ ਜਾਵੇ ਅਤੇ ਉਹ ਨੜਿੰਨਵਿਆਂ ਨੂੰ ਉਜਾੜ ਵਿੱਚ ਛੱਡ ਕੇ ਉਸ ਗੁਆਚੀ ਹੋਈ ਨੂੰ ਭਾਲਣ ਲਈ ਨਾ ਜਾਵੇ, ਜਦੋਂ ਤੱਕ ਕਿ ਉਸ ਨੂੰ ਨਾ ਲੱਭੇ?</verse>
				<verse number="5">ਅਤੇ ਜਦੋਂ ਲੱਭ ਜਾਂਦੀ ਹੈ ਤਾਂ ਉਸ ਨੂੰ ਖੁਸ਼ੀ ਨਾਲ ਆਪਣੇ ਮੋਢਿਆਂ ਉੱਤੇ ਚੁੱਕ ਲੈਂਦਾ ਹੈ।</verse>
				<verse number="6">ਫਿਰ ਉਹ ਘਰ ਆ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਕਰਦਾ ਅਤੇ ਉਨ੍ਹਾਂ ਨੂੰ ਕਹਿੰਦਾ ਹੈ, ‘ਮੇਰੇ ਨਾਲ ਮਿਲ ਕੇ ਅਨੰਦ ਕਰੋ ਕਿਉਂਕਿ ਮੈਂ ਆਪਣੀ ਗੁਆਚੀ ਹੋਈ ਭੇਡ ਲੱਭ ਲਈ ਹੈ’!</verse>
				<verse number="7">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਸਵਰਗ ਵਿੱਚ ਉਨ੍ਹਾਂ ਨੜਿੰਨਵਿਆਂ ਧਰਮੀਆਂ ਨਾਲੋਂ ਜ਼ਿਆਦਾ ਅਨੰਦ ਮਨਾਇਆ ਜਾਵੇਗਾ ਜਿਨ੍ਹਾਂ ਨੂੰ ਤੋਬਾ ਦੀ ਜ਼ਰੂਰਤ ਨਹੀਂ ਹੈ।</verse>
				<verse number="8">“ਜਾਂ ਕਿਹੜੀ ਔਰਤ ਹੈ ਜਿਸ ਕੋਲ ਚਾਂਦੀ ਦੇ ਦਸ ਸਿੱਕੇ ਹੋਣ ਅਤੇ ਜੇ ਇੱਕ ਸਿੱਕਾ ਗੁਆਚ ਜਾਵੇ ਤਾਂ ਉਹ ਦੀਵਾ ਬਾਲ ਕੇ ਅਤੇ ਘਰ ਵਿੱਚ ਝਾੜੂ ਲਾ ਕੇ ਧਿਆਨ ਨਾਲ ਨਾ ਭਾਲੇ, ਜਦੋਂ ਤੱਕ ਉਸ ਨੂੰ ਨਾ ਲੱਭੇ?</verse>
				<verse number="9">ਅਤੇ ਜਦੋਂ ਲੱਭ ਜਾਂਦਾ ਹੈ ਤਾਂ ਉਹ ਆਪਣੀਆਂ ਸਹੇਲੀਆਂ ਅਤੇ ਗੁਆਂਢਣਾਂ ਨੂੰ ਇਕੱਠਾ ਕਰਕੇ ਕਹਿੰਦੀ ਹੈ, ‘ਮੇਰੇ ਨਾਲ ਅਨੰਦ ਕਰੋ, ਕਿਉਂਕਿ ਮੇਰਾ ਜੋ ਸਿੱਕਾ ਗੁਆਚ ਗਿਆ ਸੀ ਉਹ ਮੈਨੂੰ ਲੱਭ ਗਿਆ ਹੈ’!</verse>
				<verse number="10">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਸੇ ਤਰ੍ਹਾਂ ਇੱਕ ਪਾਪੀ ਦੇ ਤੋਬਾ ਕਰਨ ਨਾਲ ਪਰਮੇਸ਼ਰ ਦੇ ਦੂਤਾਂ ਦੇ ਸਾਹਮਣੇ ਅਨੰਦ ਮਨਾਇਆ ਜਾਂਦਾ ਹੈ।”</verse>
				<verse number="11">ਫਿਰ ਉਸ ਨੇ ਕਿਹਾ, “ਕਿਸੇ ਮਨੁੱਖ ਦੇ ਦੋ ਪੁੱਤਰ ਸਨ।</verse>
				<verse number="12">ਉਨ੍ਹਾਂ ਵਿੱਚੋਂ ਛੋਟੇ ਨੇ ਪਿਤਾ ਨੂੰ ਕਿਹਾ, ‘ਪਿਤਾ ਜੀ, ਜਾਇਦਾਦ ਦਾ ਮੇਰਾ ਹਿੱਸਾ ਮੈਨੂੰ ਦੇ ਦਿਓ’। ਸੋ ਉਸ ਨੇ ਜਾਇਦਾਦ ਉਨ੍ਹਾਂ ਨੂੰ ਵੰਡ ਦਿੱਤੀ।</verse>
				<verse number="13">ਅਜੇ ਬਹੁਤ ਦਿਨ ਨਹੀਂ ਬੀਤੇ ਸਨ ਕਿ ਛੋਟਾ ਪੁੱਤਰ ਸਭ ਕੁਝ ਇਕੱਠਾ ਕਰਕੇ ਪਰਦੇਸ ਚਲਾ ਗਿਆ ਅਤੇ ਉੱਥੇ ਆਪਣਾ ਮਾਲ-ਧਨ ਐਸ਼ਪ੍ਰਸਤੀ ਵਿੱਚ ਉਡਾ ਦਿੱਤਾ।</verse>
				<verse number="14">ਜਦੋਂ ਉਹ ਆਪਣਾ ਸਭ ਕੁਝ ਖਰਚ ਕਰ ਚੁੱਕਾ ਤਾਂ ਉਸੇ ਸਮੇਂ ਉਸ ਦੇਸ ਵਿੱਚ ਵੱਡਾ ਕਾਲ ਪੈ ਗਿਆ ਅਤੇ ਉਹ ਮੁਹਤਾਜ ਹੋਣ ਲੱਗਾ।</verse>
				<verse number="15">ਤਦ ਉਹ ਉਸ ਦੇਸ ਦੇ ਵਾਸੀਆਂ ਵਿੱਚੋਂ ਇੱਕ ਦੇ ਕੋਲ ਜਾ ਕੇ ਕੰਮ ਕਰਨ ਲੱਗ ਪਿਆ ਅਤੇ ਉਸ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰ ਚਾਰਨ ਲਈ ਭੇਜਿਆ।</verse>
				<verse number="16">ਉਹ ਉਨ੍ਹਾਂ ਫਲੀਆਂ ਨਾਲ ਜੋ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿਸੇ ਨੇ ਉਸ ਨੂੰ ਕੁਝ ਨਾ ਦਿੱਤਾ।</verse>
				<verse number="17">ਤਦ ਉਹ ਸੁਰਤ ਵਿੱਚ ਆ ਕੇ ਕਹਿਣ ਲੱਗਾ, ‘ਮੇਰੇ ਪਿਤਾ ਦੇ ਕਿੰਨੇ ਹੀ ਮਜ਼ਦੂਰਾਂ ਕੋਲ ਜ਼ਰੂਰਤ ਤੋਂ ਵਧ ਰੋਟੀ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ।</verse>
				<verse number="18">ਮੈਂ ਉੱਠ ਕੇ ਆਪਣੇ ਪਿਤਾ ਦੇ ਕੋਲ ਜਾਵਾਂਗਾ ਅਤੇ ਉਸ ਨੂੰ ਕਹਾਂਗਾ, ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ।</verse>
				<verse number="19">ਹੁਣ ਮੈਂ ਤੁਹਾਡਾ ਪੁੱਤਰ ਕਹਾਉਣ ਦੇ ਯੋਗ ਨਹੀਂ; ਮੈਨੂੰ ਆਪਣੇ ਮਜ਼ਦੂਰਾਂ ਵਿੱਚੋਂ ਇੱਕ ਜਿਹਾ ਰੱਖ ਲਵੋ’।</verse>
				<verse number="20">ਤਦ ਉਹ ਉੱਠ ਕੇ ਆਪਣੇ ਪਿਤਾ ਵੱਲ ਚੱਲ ਪਿਆ। ਉਹ ਅਜੇ ਦੂਰ ਹੀ ਸੀ ਕਿ ਉਸ ਦੇ ਪਿਤਾ ਨੇ ਉਸ ਨੂੰ ਵੇਖਿਆ ਅਤੇ ਤਰਸ ਨਾਲ ਭਰ ਗਿਆ ਅਤੇ ਦੌੜ ਕੇ ਉਸ ਨੂੰ ਗਲ਼ ਨਾਲ ਲਾ ਲਿਆ ਅਤੇ ਚੁੰਮਿਆ।</verse>
				<verse number="21">ਪੁੱਤਰ ਨੇ ਉਸ ਨੂੰ ਕਿਹਾ, ‘ਪਿਤਾ ਜੀ, ਮੈਂ ਸਵਰਗ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਯੋਗ ਨਹੀਂ ਜੋ ਤੁਹਾਡਾ ਪੁੱਤਰ ਕਹਾਵਾਂ’।</verse>
				<verse number="22">ਪਰ ਪਿਤਾ ਨੇ ਆਪਣੇ ਦਾਸਾਂ ਨੂੰ ਕਿਹਾ, ‘ਛੇਤੀ ਸਭ ਤੋਂ ਵਧੀਆ ਚੋਗਾ ਕੱਢ ਕੇ ਇਸ ਨੂੰ ਪਹਿਨਾਓ ਅਤੇ ਇਸ ਦੇ ਹੱਥ ਵਿੱਚ ਅੰਗੂਠੀ ਅਤੇ ਪੈਰਾਂ ਵਿੱਚ ਜੁੱਤੀ ਪਾਓ</verse>
				<verse number="23">ਅਤੇ ਪਲ਼ਿਆ ਹੋਇਆ ਵੱਛਾ ਲਿਆ ਕੇ ਕੱਟੋ ਕਿ ਅਸੀਂ ਖਾਈਏ ਅਤੇ ਅਨੰਦ ਮਨਾਈਏ।</verse>
				<verse number="24">ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਅਤੇ ਫੇਰ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਹੁਣ ਲੱਭ ਗਿਆ ਹੈ’। ਸੋ ਉਹ ਅਨੰਦ ਮਨਾਉਣ ਲੱਗੇ।</verse>
				<verse number="25">ਪਰ ਉਸ ਦਾ ਵੱਡਾ ਪੁੱਤਰ ਖੇਤ ਵਿੱਚ ਸੀ ਅਤੇ ਵਾਪਸ ਆਉਂਦਿਆਂ ਜਦੋਂ ਉਹ ਘਰ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਗਾਉਣ ਵਜਾਉਣ ਅਤੇ ਨੱਚਣ ਦੀ ਅਵਾਜ਼ ਸੁਣੀ।</verse>
				<verse number="26">ਤਦ ਉਸ ਨੇ ਇੱਕ ਦਾਸ ਨੂੰ ਕੋਲ ਬੁਲਾ ਕੇ ਪੁੱਛਿਆ, ‘ਇਹ ਕੀ ਹੋ ਰਿਹਾ ਹੈ’?</verse>
				<verse number="27">ਦਾਸ ਨੇ ਉਸ ਨੂੰ ਕਿਹਾ, ‘ਤੇਰਾ ਭਰਾ ਆਇਆ ਹੈ ਅਤੇ ਤੇਰੇ ਪਿਤਾ ਨੇ ਪਲ਼ਿਆ ਹੋਇਆ ਵੱਛਾ ਕਟਵਾਇਆ, ਕਿਉਂਕਿ ਉਸ ਨੂੰ ਸਹੀ ਸਲਾਮਤ ਪਾਇਆ ਹੈ’।</verse>
				<verse number="28">ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣਾ ਨਾ ਚਾਹਿਆ। ਤਦ ਉਸ ਦਾ ਪਿਤਾ ਬਾਹਰ ਆ ਕੇ ਉਸ ਨੂੰ ਮਨਾਉਣ ਲੱਗਾ।</verse>
				<verse number="29">ਪਰ ਉਸ ਨੇ ਪਿਤਾ ਨੂੰ ਕਿਹਾ, ‘ਵੇਖੋ, ਮੈਂ ਐਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਕਦੇ ਤੁਹਾਡਾ ਹੁਕਮ ਨਹੀਂ ਟਾਲਿਆ, ਪਰ ਮੇਰੇ ਲਈ ਤੁਸੀਂ ਕਦੇ ਇੱਕ ਮੇਮਣਾ ਵੀ ਨਾ ਦਿੱਤਾ ਜੋ ਮੈਂ ਆਪਣੇ ਮਿੱਤਰਾਂ ਨਾਲ ਅਨੰਦ ਮਨਾਵਾਂ।</verse>
				<verse number="30">ਪਰ ਜਦੋਂ ਤੁਹਾਡਾ ਇਹ ਪੁੱਤਰ ਜਿਸ ਨੇ ਤੁਹਾਡਾ ਮਾਲ-ਧਨ ਵੇਸਵਾਵਾਂ ਉੱਤੇ ਉਡਾ ਦਿੱਤਾ, ਆਇਆ ਤਾਂ ਤੁਸੀਂ ਉਸ ਦੇ ਲਈ ਪਲ਼ਿਆ ਹੋਇਆ ਵੱਛਾ ਕਟਵਾਇਆ’।</verse>
				<verse number="31">ਤਦ ਪਿਤਾ ਨੇ ਉਸ ਨੂੰ ਕਿਹਾ ‘ਪੁੱਤਰ, ਤੂੰ ਤਾਂ ਹਮੇਸ਼ਾ ਮੇਰੇ ਨਾਲ ਹੈਂ ਅਤੇ ਜੋ ਮੇਰਾ ਹੈ ਉਹ ਸਭ ਤੇਰਾ ਹੈ।</verse>
				<verse number="32">ਪਰ ਹੁਣ ਅਨੰਦ ਮਨਾਉਣਾ ਅਤੇ ਖੁਸ਼ੀ ਕਰਨਾ ਉਚਿਤ ਹੈ, ਕਿਉਂਕਿ ਤੇਰਾ ਇਹ ਭਰਾ ਮਰ ਗਿਆ ਸੀ ਅਤੇ ਜੀਉਂਦਾ ਹੋ ਗਿਆ ਹੈ; ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ’।”</verse>
			</chapter>
			<chapter number="16">
				<verse number="1">ਫਿਰ ਯਿਸੂ ਚੇਲਿਆਂ ਨੂੰ ਵੀ ਕਹਿਣ ਲੱਗਾ, “ਇੱਕ ਧਨਵਾਨ ਮਨੁੱਖ ਸੀ, ਜਿਸ ਦਾ ਇੱਕ ਪ੍ਰਬੰਧਕ ਸੀ ਅਤੇ ਉਸ 'ਤੇ ਇਹ ਦੋਸ਼ ਲਾਇਆ ਗਿਆ ਕਿ ਉਹ ਆਪਣੇ ਮਾਲਕ ਦਾ ਮਾਲ-ਧਨ ਉਡਾ ਰਿਹਾ ਹੈ।</verse>
				<verse number="2">ਤਦ ਮਾਲਕ ਨੇ ਉਸ ਨੂੰ ਬੁਲਾ ਕੇ ਕਿਹਾ, ‘ਮੈਂ ਤੇਰੇ ਬਾਰੇ ਇਹ ਕੀ ਸੁਣਦਾ ਹਾਂ? ਆਪਣੀ ਪ੍ਰਬੰਧਕੀ ਦਾ ਹਿਸਾਬ ਦੇ, ਕਿਉਂਕਿ ਹੁਣ ਤੋਂ ਤੂੰ ਪ੍ਰਬੰਧਕ ਬਣੇ ਰਹਿਣ ਦੇ ਯੋਗ ਨਹੀਂ ਹੈਂ’।</verse>
				<verse number="3">ਤਦ ਪ੍ਰਬੰਧਕ ਨੇ ਆਪਣੇ ਮਨ ਵਿੱਚ ਕਿਹਾ, ‘ਮੈਂ ਕੀ ਕਰਾਂ, ਕਿਉਂਕਿ ਮੇਰਾ ਮਾਲਕ ਮੇਰੇ ਤੋਂ ਪ੍ਰਬੰਧਕੀ ਖੋਹਣ ਜਾ ਰਿਹਾ ਹੈ? ਕਹੀ ਦਾ ਕੰਮ ਕਰਨ ਦੀ ਤਾਕਤ ਮੇਰੇ ਵਿੱਚ ਹੈ ਨਹੀਂ ਅਤੇ ਭੀਖ ਮੰਗਣ ਤੋਂ ਮੈਨੂੰ ਸ਼ਰਮ ਆਉਂਦੀ ਹੈ।</verse>
				<verse number="4">ਮੈਂ ਸਮਝ ਗਿਆ ਕਿ ਮੈਂ ਕੀ ਕਰਨਾ ਹੈ ਤਾਂਕਿ ਜਦੋਂ ਮੈਂ ਪ੍ਰਬੰਧਕੀ ਤੋਂ ਹਟਾਇਆ ਜਾਵਾਂ ਤਾਂ ਲੋਕ ਮੈਨੂੰ ਆਪਣੇ ਘਰਾਂ ਵਿੱਚ ਸਵੀਕਾਰ ਕਰਨ’।</verse>
				<verse number="5">ਤਦ ਉਸ ਨੇ ਆਪਣੇ ਮਾਲਕ ਦੇ ਕਰਜ਼ਦਾਰਾਂ ਨੂੰ ਇੱਕ-ਇੱਕ ਕਰਕੇ ਕੋਲ ਬੁਲਾਇਆ ਅਤੇ ਪਹਿਲੇ ਨੂੰ ਕਿਹਾ, ‘ਤੂੰ ਮੇਰੇ ਮਾਲਕ ਦਾ ਕਿੰਨਾ ਦੇਣਾ ਹੈ’?</verse>
				<verse number="6">ਉਸ ਨੇ ਉੱਤਰ ਦਿੱਤਾ, ‘ਸੌ ਮਣ ਤੇਲ’ । ਉਸ ਨੇ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਬੈਠ ਕੇ ਛੇਤੀ ਨਾਲ ਪੰਜਾਹ ਲਿਖ’।</verse>
				<verse number="7">ਫਿਰ ਉਸ ਨੇ ਦੂਜੇ ਨੂੰ ਕਿਹਾ, ‘ਤੂੰ ਕਿੰਨਾ ਦੇਣਾ ਹੈ’? ਉਸ ਨੇ ਕਿਹਾ, ‘ਸੌ ਮਣ ਕਣਕ’। ਉਸ ਨੇ ਉਸ ਨੂੰ ਕਿਹਾ, ‘ਆਪਣਾ ਵਹੀ-ਖਾਤਾ ਲੈ ਅਤੇ ਅੱਸੀ ਲਿਖ’।</verse>
				<verse number="8">ਤਦ ਮਾਲਕ ਨੇ ਉਸ ਬੇਈਮਾਨ ਪ੍ਰਬੰਧਕ ਦੀ ਸ਼ਲਾਘਾ ਕੀਤੀ, ਕਿਉਂਕਿ ਉਸ ਨੇ ਚਤਰਾਈ ਤੋਂ ਕੰਮ ਲਿਆ। ਕਿਉਂ ਜੋ ਇਸ ਯੁਗ ਦੀ ਸੰਤਾਨ ਆਪਣੀ ਪੀੜ੍ਹੀ ਵਿੱਚੋਂ ਚਾਨਣ ਦੀ ਸੰਤਾਨ ਨਾਲੋਂ ਚਾਤਰ ਹੈ।</verse>
				<verse number="9">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਬੇਈਮਾਨੀ ਦੇ ਧਨ ਨਾਲ ਆਪਣੇ ਲਈ ਮਿੱਤਰ ਬਣਾਓ ਤਾਂਕਿ ਜਦੋਂ ਇਹ ਮੁੱਕ ਜਾਵੇ ਤਾਂ ਉਹ ਸਦੀਪਕ ਨਿਵਾਸਾਂ ਵਿੱਚ ਤੁਹਾਨੂੰ ਸਵੀਕਾਰ ਕਰਨ।</verse>
				<verse number="10">ਜਿਹੜਾ ਥੋੜ੍ਹੇ ਵਿੱਚ ਇਮਾਨਦਾਰ ਹੈ ਉਹ ਬਹੁਤੇ ਵਿੱਚ ਵੀ ਇਮਾਨਦਾਰ ਹੈ ਅਤੇ ਜਿਹੜਾ ਥੋੜ੍ਹੇ ਵਿੱਚ ਬੇਈਮਾਨ ਹੈ ਉਹ ਬਹੁਤੇ ਵਿੱਚ ਵੀ ਬੇਈਮਾਨ ਹੈ।</verse>
				<verse number="11">ਸੋ ਜੇ ਤੁਸੀਂ ਬੇਈਮਾਨੀ ਦੇ ਧਨ ਵਿੱਚ ਇਮਾਨਦਾਰ ਨਾ ਰਹੇ ਤਾਂ ਸੱਚਾ ਧਨ ਤੁਹਾਨੂੰ ਕੌਣ ਸੌਂਪੇਗਾ?</verse>
				<verse number="12">ਜੇ ਤੁਸੀਂ ਪਰਾਏ ਧਨ ਵਿੱਚ ਇਮਾਨਦਾਰ ਨਾ ਰਹੇ ਤਾਂ ਤੁਹਾਡਾ ਆਪਣਾ ਤੁਹਾਨੂੰ ਕੌਣ ਦੇਵੇਗਾ?</verse>
				<verse number="13">“ਕੋਈ ਵੀ ਦਾਸ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਕਿਉਂਕਿ ਜਾਂ ਤਾਂ ਉਹ ਇੱਕ ਨਾਲ ਵੈਰ ਰੱਖੇਗਾ ਅਤੇ ਦੂਜੇ ਨਾਲ ਪਿਆਰ ਕਰੇਗਾ; ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ। ਤੁਸੀਂ ਪਰਮੇਸ਼ਰ ਅਤੇ ਧਨ ਦੋਹਾਂ ਦੀ ਸੇਵਾ ਨਹੀਂ ਕਰ ਸਕਦੇ।”</verse>
				<verse number="14">ਫ਼ਰੀਸੀਆਂ ਨੇ ਜਿਹੜੇ ਧਨ ਦੇ ਲੋਭੀ ਸਨ, ਇਹ ਸਭ ਗੱਲਾਂ ਸੁਣੀਆਂ ਅਤੇ ਉਸ ਦਾ ਮਜ਼ਾਕ ਉਡਾਉਣ ਲੱਗੇ।</verse>
				<verse number="15">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਉਹ ਹੋ ਜਿਹੜੇ ਮਨੁੱਖਾਂ ਦੇ ਸਾਹਮਣੇ ਆਪਣੇ ਆਪ ਨੂੰ ਧਰਮੀ ਠਹਿਰਾਉਂਦੇ ਹੋ, ਪਰ ਪਰਮੇਸ਼ਰ ਤੁਹਾਡੇ ਦਿਲਾਂ ਨੂੰ ਜਾਣਦਾ ਹੈ। ਕਿਉਂਕਿ ਜਿਹੜੀ ਗੱਲ ਮਨੁੱਖਾਂ ਦੇ ਸਾਹਮਣੇ ਆਦਰਯੋਗ ਹੈ ਉਹ ਪਰਮੇਸ਼ਰ ਦੇ ਸਨਮੁੱਖ ਘਿਣਾਉਣੀ ਹੈ।</verse>
				<verse number="16">“ਬਿਵਸਥਾ ਅਤੇ ਨਬੀ ਯੂਹੰਨਾ ਤੱਕ ਸਨ; ਉਸ ਸਮੇਂ ਤੋਂ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਸੁਣਾਈ ਜਾ ਰਹੀ ਹੈ ਅਤੇ ਹਰ ਕੋਈ ਬੜੀ ਜਾਨ ਲਗਾ ਕੇ ਉਸ ਵਿੱਚ ਪ੍ਰਵੇਸ਼ ਕਰ ਰਿਹਾ ਹੈ।</verse>
				<verse number="17">ਪਰ ਅਕਾਸ਼ ਅਤੇ ਧਰਤੀ ਦਾ ਟਲ਼ ਜਾਣਾ ਬਿਵਸਥਾ ਦੀ ਇੱਕ ਬਿੰਦੀ ਦੇ ਮਿਟ ਜਾਣ ਨਾਲੋਂ ਵੀ ਸੌਖਾ ਹੈ।</verse>
				<verse number="18">ਜੋ ਕੋਈ ਆਪਣੀ ਪਤਨੀ ਨੂੰ ਤਲਾਕ ਦੇ ਕੇ ਕਿਸੇ ਹੋਰ ਨਾਲ ਵਿਆਹ ਕਰਦਾ ਹੈ ਉਹ ਵਿਭਚਾਰ ਕਰਦਾ ਹੈ ਅਤੇ ਜਿਹੜਾ ਪਤੀ ਵੱਲੋਂ ਤਿਆਗੀ ਹੋਈ ਨਾਲ ਵਿਆਹ ਕਰਦਾ ਹੈ ਉਹ ਵੀ ਵਿਭਚਾਰ ਕਰਦਾ ਹੈ।</verse>
				<verse number="19">“ਇੱਕ ਧਨਵਾਨ ਮਨੁੱਖ ਸੀ ਜੋ ਮਲਮਲ ਅਤੇ ਬੈਂਗਣੀ ਵਸਤਰ ਪਹਿਨਦਾ ਅਤੇ ਹਰ ਰੋਜ਼ ਐਸ਼ ਕਰਦਾ ਅਤੇ ਅਨੰਦ ਨਾਲ ਰਹਿੰਦਾ ਸੀ।</verse>
				<verse number="20">ਲਾਜ਼ਰ ਨਾਮ ਦਾ ਇੱਕ ਗਰੀਬ ਫੋੜਿਆਂ ਨਾਲ ਭਰਿਆ ਉਸ ਦੇ ਫਾਟਕ ਅੱਗੇ ਛੱਡ ਦਿੱਤਾ ਜਾਂਦਾ ਸੀ</verse>
				<verse number="21">ਅਤੇ ਧਨਵਾਨ ਦੀ ਮੇਜ਼ ਤੋਂ ਜੋ ਟੁਕੜੇ ਡਿੱਗਦੇ ਸਨ ਉਹ ਉਹਨਾਂ ਨਾਲ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਸਗੋਂ ਕੁੱਤੇ ਵੀ ਆ ਕੇ ਉਸ ਦੇ ਫੋੜਿਆਂ ਨੂੰ ਚੱਟਦੇ ਸਨ।</verse>
				<verse number="22">ਫਿਰ ਇਸ ਤਰ੍ਹਾਂ ਹੋਇਆ ਕਿ ਉਹ ਗਰੀਬ ਮਰ ਗਿਆ ਅਤੇ ਸਵਰਗਦੂਤਾਂ ਵੱਲੋਂ ਉਸ ਨੂੰ ਅਬਰਾਹਾਮ ਦੀ ਗੋਦ ਵਿੱਚ ਪਹੁੰਚਾਇਆ ਗਿਆ। ਉਹ ਧਨਵਾਨ ਵੀ ਮਰ ਗਿਆ ਤੇ ਦਫ਼ਨਾਇਆ ਗਿਆ</verse>
				<verse number="23">ਅਤੇ ਪਤਾਲ ਵਿੱਚ ਉਸ ਨੇ ਕਸ਼ਟ ਵਿੱਚ ਪਏ ਹੋਏ ਨੇ ਆਪਣੀਆਂ ਅੱਖਾਂ ਉਤਾਂਹ ਚੁੱਕੀਆਂ ਅਤੇ ਦੂਰੋਂ ਅਬਰਾਹਾਮ ਨੂੰ ਅਤੇ ਉਸ ਦੀ ਗੋਦ ਵਿੱਚ ਲਾਜ਼ਰ ਨੂੰ ਵੇਖਿਆ।</verse>
				<verse number="24">ਤਦ ਉਸ ਨੇ ਪੁਕਾਰ ਕੇ ਕਿਹਾ, ‘ਹੇ ਪਿਤਾ ਅਬਰਾਹਾਮ, ਮੇਰੇ ਉੱਤੇ ਦਇਆ ਕਰ ਅਤੇ ਲਾਜ਼ਰ ਨੂੰ ਭੇਜ ਕਿ ਉਹ ਆਪਣੀ ਉਂਗਲ ਦਾ ਪੋਟਾ ਪਾਣੀ ਵਿੱਚ ਭਿਉਂ ਕੇ ਮੇਰੀ ਜੀਭ ਨੂੰ ਠੰਡਾ ਕਰੇ, ਕਿਉਂਕਿ ਮੈਂ ਇਸ ਲੰਬ ਵਿੱਚ ਤੜਫ ਰਿਹਾ ਹਾਂ’।</verse>
				<verse number="25">ਪਰ ਅਬਰਾਹਾਮ ਨੇ ਕਿਹਾ, ‘ਪੁੱਤਰ, ਯਾਦ ਕਰ ਕਿ ਤੂੰ ਆਪਣੇ ਜੀਵਨ ਵਿੱਚ ਚੰਗੀਆਂ ਚੀਜ਼ਾਂ ਪਾ ਚੁੱਕਾ ਹੈਂ ਅਤੇ ਇਸੇ ਤਰ੍ਹਾਂ ਲਾਜ਼ਰ ਬੁਰੀਆਂ। ਪਰ ਹੁਣ ਉਹ ਇੱਥੇ ਅਰਾਮ ਪਾਉਂਦਾ ਹੈ ਅਤੇ ਤੂੰ ਤੜਫਦਾ ਹੈਂ।</verse>
				<verse number="26">ਇਸ ਤੋਂ ਇਲਾਵਾ ਤੁਹਾਡੇ ਅਤੇ ਸਾਡੇ ਵਿਚਕਾਰ ਇੱਕ ਵੱਡੀ ਖੱਡ ਠਹਿਰਾਈ ਗਈ ਹੈ ਤਾਂਕਿ ਜਿਹੜੇ ਇੱਥੋਂ ਤੁਹਾਡੇ ਕੋਲ ਜਾਣਾ ਚਾਹੁਣ, ਉਹ ਨਾ ਜਾ ਸਕਣ ਅਤੇ ਨਾ ਹੀ ਉੱਥੋਂ ਸਾਡੇ ਕੋਲ ਇਸ ਪਾਰ ਆ ਸਕਣ’।</verse>
				<verse number="27">ਤਦ ਉਸ ਨੇ ਕਿਹਾ, ‘ਹੇ ਪਿਤਾ, ਤਾਂ ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਕਿ ਤੂੰ ਇਸ ਨੂੰ ਮੇਰੇ ਪਿਤਾ ਦੇ ਘਰ ਭੇਜ,</verse>
				<verse number="28">ਕਿਉਂਕਿ ਮੇਰੇ ਪੰਜ ਭਰਾ ਹਨ; ਇਹ ਉਨ੍ਹਾਂ ਨੂੰ ਚਿਤਾਵਨੀ ਦੇਵੇ, ਕਿਤੇ ਅਜਿਹਾ ਨਾ ਹੋਵੇ ਕਿ ਉਹ ਵੀ ਇਸ ਕਸ਼ਟ ਦੇ ਥਾਂ ਵਿੱਚ ਆ ਜਾਣ’।</verse>
				<verse number="29">ਪਰ ਅਬਰਾਹਾਮ ਨੇ ਕਿਹਾ, ‘ਉਨ੍ਹਾਂ ਕੋਲ ਮੂਸਾ ਦੀਆਂ ਅਤੇ ਨਬੀਆਂ ਦੀਆਂ ਲਿਖਤਾਂ ਹਨ, ਉਹ ਉਨ੍ਹਾਂ ਦੀ ਸੁਣਨ’।</verse>
				<verse number="30">ਪਰ ਉਸ ਨੇ ਕਿਹਾ, ‘ਨਹੀਂ, ਹੇ ਪਿਤਾ ਅਬਰਾਹਾਮ, ਜੇ ਕੋਈ ਮੁਰਦਿਆਂ ਵਿੱਚੋਂ ਉਨ੍ਹਾਂ ਦੇ ਕੋਲ ਜਾਵੇ ਤਾਂ ਉਹ ਤੋਬਾ ਕਰਨਗੇ’।</verse>
				<verse number="31">ਪਰ ਅਬਰਾਹਾਮ ਨੇ ਉਸ ਨੂੰ ਕਿਹਾ, ‘ਜੇ ਉਹ ਮੂਸਾ ਅਤੇ ਨਬੀਆਂ ਦੀ ਨਹੀਂ ਸੁਣਦੇ ਤਾਂ ਜੇ ਕੋਈ ਮੁਰਦਿਆਂ ਵਿੱਚੋਂ ਵੀ ਜੀ ਉੱਠੇ ਤਾਂ ਵੀ ਨਹੀਂ ਮੰਨਣਗੇ’।”</verse>
			</chapter>
			<chapter number="17">
				<verse number="1">ਫਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਠੋਕਰਾਂ ਦਾ ਨਾ ਲੱਗਣਾ ਤਾਂ ਅਣਹੋਣਾ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਕਾਰਨ ਇਹ ਲੱਗਦੀਆਂ ਹਨ!</verse>
				<verse number="2">ਜਿਹੜਾ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦੇ ਲਈ ਵੀ ਠੋਕਰ ਦਾ ਕਾਰਨ ਬਣਦਾ ਹੈ, ਉਸ ਦੇ ਲਈ ਚੰਗਾ ਹੁੰਦਾ ਜੋ ਉਸ ਦੇ ਗਲ਼ ਦੁਆਲੇ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ ਜਾਂਦਾ।</verse>
				<verse number="3">ਤੁਸੀਂ ਆਪਣੇ ਵਿਖੇ ਖ਼ਬਰਦਾਰ ਰਹੋ! ਜੇ ਤੇਰਾ ਭਰਾ ਪਾਪ ਕਰੇ ਤਾਂ ਉਸ ਨੂੰ ਝਿੜਕ ਅਤੇ ਜੇ ਉਹ ਪਛਤਾਵੇ ਤਾਂ ਉਸ ਨੂੰ ਮਾਫ਼ ਕਰ ਦੇ।</verse>
				<verse number="4">ਜੇ ਉਹ ਦਿਨ ਵਿੱਚ ਸੱਤ ਵਾਰ ਤੇਰੇ ਵਿਰੁੱਧ ਪਾਪ ਕਰੇ ਅਤੇ ਸੱਤ ਵਾਰ ਤੇਰੇ ਕੋਲ ਆ ਕੇ ਕਹੇ, ‘ਮੈਂ ਪਛਤਾਉਂਦਾ ਹਾਂ’ ਤਾਂ ਉਸ ਨੂੰ ਮਾਫ਼ ਕਰ ਦੇ।”</verse>
				<verse number="5">ਤਦ ਰਸੂਲਾਂ ਨੇ ਪ੍ਰਭੂ ਨੂੰ ਕਿਹਾ, “ਸਾਡਾ ਵਿਸ਼ਵਾਸ ਵਧਾ।”</verse>
				<verse number="6">ਪ੍ਰਭੂ ਨੇ ਕਿਹਾ, “ਜੇ ਤੁਹਾਡੇ ਵਿੱਚ ਰਾਈ ਦੇ ਦਾਣੇ ਜਿੰਨਾ ਵੀ ਵਿਸ਼ਵਾਸ ਹੁੰਦਾ ਅਤੇ ਤੁਸੀਂ ਇਸ ਸ਼ਹਿਤੂਤ ਦੇ ਦਰਖ਼ਤ ਨੂੰ ਕਹਿੰਦੇ, ‘ਉੱਖੜ ਜਾ ਅਤੇ ਸਮੁੰਦਰ ਵਿੱਚ ਜਾ ਲੱਗ’ ਤਾਂ ਇਹ ਤੁਹਾਡੀ ਮੰਨ ਲੈਂਦਾ।</verse>
				<verse number="7">ਤੁਹਾਡੇ ਵਿੱਚੋਂ ਕਿਹੜਾ ਹੈ ਜਿਸ ਦਾ ਸੇਵਕ ਹਲ ਵਾਹੁੰਦਾ ਜਾਂ ਭੇਡਾਂ ਚਰਾਉਂਦਾ ਹੋਵੇ ਅਤੇ ਜਦੋਂ ਉਹ ਖੇਤ ਵਿੱਚੋਂ ਆਵੇ ਤਾਂ ਉਸ ਨੂੰ ਕਹੇ, ‘ਛੇਤੀ ਨਾਲ ਆ ਕੇ ਭੋਜਨ ਕਰਨ ਲਈ ਬੈਠ’?</verse>
				<verse number="8">ਬਲਕਿ ਉਹ ਸੇਵਕ ਨੂੰ ਇਹ ਨਾ ਕਹੇਗਾ, ‘ਮੇਰੇ ਖਾਣ ਲਈ ਕੁਝ ਤਿਆਰ ਕਰ ਅਤੇ ਜਦੋਂ ਤੱਕ ਮੈਂ ਖਾ-ਪੀ ਨਾ ਲਵਾਂ ਲੱਕ ਬੰਨ੍ਹ ਕੇ ਮੇਰੀ ਸੇਵਾ ਕਰ; ਇਸ ਤੋਂ ਬਾਅਦ ਤੂੰ ਵੀ ਖਾ-ਪੀ ਲਵੀਂ’?</verse>
				<verse number="9">ਕੀ ਉਹ ਉਸ ਸੇਵਕ ਦਾ ਅਹਿਸਾਨ ਮੰਨੇਗਾ ਕਿਉਂਕਿ ਉਸ ਨੇ ਆਗਿਆ ਅਨੁਸਾਰ ਕੰਮ ਕੀਤਾ?</verse>
				<verse number="10">ਇਸੇ ਤਰ੍ਹਾਂ ਤੁਸੀਂ ਵੀ ਜਦੋਂ ਉਹ ਸਾਰੇ ਕੰਮ ਕਰ ਲਵੋ ਜੋ ਤੁਹਾਨੂੰ ਕਰਨ ਦੀ ਆਗਿਆ ਦਿੱਤੀ ਗਈ ਤਾਂ ਕਹੋ, ‘ਅਸੀਂ ਨਿਕੰਮੇ ਸੇਵਕ ਹਾਂ, ਅਸੀਂ ਤਾਂ ਉਹੋ ਕੀਤਾ ਜੋ ਕਰਨਾ ਚਾਹੀਦਾ ਸੀ’।”</verse>
				<verse number="11">ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਸਾਮਰਿਯਾ ਅਤੇ ਗਲੀਲ ਦੇ ਵਿੱਚੋਂ ਦੀ ਲੰਘ ਕੇ ਯਰੂਸ਼ਲਮ ਨੂੰ ਜਾ ਰਿਹਾ ਸੀ</verse>
				<verse number="12">ਅਤੇ ਉਸ ਦੇ ਇੱਕ ਪਿੰਡ ਵਿੱਚ ਪ੍ਰਵੇਸ਼ ਕਰਦਿਆਂ ਦਸ ਕੋੜ੍ਹੀ ਉਸ ਨੂੰ ਮਿਲੇ ਜਿਹੜੇ ਦੂਰ ਖੜ੍ਹੇ ਰਹੇ।</verse>
				<verse number="13">ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਕਿਹਾ, “ਹੇ ਯਿਸੂ ਸੁਆਮੀ, ਸਾਡੇ ਉੱਤੇ ਦਇਆ ਕਰ।”</verse>
				<verse number="14">ਇਹ ਵੇਖ ਕੇ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਾ ਕੇ ਆਪਣੇ ਆਪ ਨੂੰ ਯਾਜਕਾਂ ਨੂੰ ਵਿਖਾਓ।” ਤਦ ਇਸ ਤਰ੍ਹਾਂ ਹੋਇਆ ਕਿ ਉਹ ਜਾਂਦੇ-ਜਾਂਦੇ ਸ਼ੁੱਧ ਹੋ ਗਏ।</verse>
				<verse number="15">ਜਦੋਂ ਉਨ੍ਹਾਂ ਵਿੱਚੋਂ ਇੱਕ ਨੇ ਇਹ ਵੇਖਿਆ ਕਿ ਉਹ ਚੰਗਾ ਹੋ ਗਿਆ ਹੈ ਤਾਂ ਉਹ ਉੱਚੀ ਅਵਾਜ਼ ਵਿੱਚ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਵਾਪਸ ਆਇਆ</verse>
				<verse number="16">ਅਤੇ ਮੂੰਹ ਭਾਰ ਯਿਸੂ ਦੇ ਚਰਨਾਂ 'ਤੇ ਡਿੱਗ ਕੇ ਉਸ ਦਾ ਧੰਨਵਾਦ ਕੀਤਾ। ਉਹ ਇੱਕ ਸਾਮਰੀ ਸੀ।</verse>
				<verse number="17">ਯਿਸੂ ਨੇ ਉਸ ਨੂੰ ਕਿਹਾ, “ਕੀ ਦਸੇ ਸ਼ੁੱਧ ਨਹੀਂ ਹੋਏ? ਤਾਂ ਉਹ ਨੌਂ ਕਿੱਥੇ ਹਨ?</verse>
				<verse number="18">ਕੀ ਇਸ ਓਪਰੇ ਤੋਂ ਇਲਾਵਾ ਕੋਈ ਹੋਰ ਨਾ ਮਿਲਿਆ ਜੋ ਵਾਪਸ ਆ ਕੇ ਪਰਮੇਸ਼ਰ ਦੀ ਵਡਿਆਈ ਕਰਦਾ?”</verse>
				<verse number="19">ਫਿਰ ਯਿਸੂ ਨੇ ਉਸ ਨੂੰ ਕਿਹਾ, “ਉੱਠ ਅਤੇ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”</verse>
				<verse number="20">ਜਦੋਂ ਫ਼ਰੀਸੀਆਂ ਵੱਲੋਂ ਉਸ ਨੂੰ ਇਹ ਪੁੱਛਿਆ ਗਿਆ ਕਿ ਪਰਮੇਸ਼ਰ ਦਾ ਰਾਜ ਕਦੋਂ ਆਵੇਗਾ ਤਾਂ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਰਾਜ ਪਰਤੱਖ ਰੂਪ ਵਿੱਚ ਨਹੀਂ ਆਉਂਦਾ</verse>
				<verse number="21">ਅਤੇ ਨਾ ਹੀ ਲੋਕ ਇਹ ਕਹਿਣਗੇ, ‘ਵੇਖੋ, ਇੱਥੇ ਜਾਂ ਉੱਥੇ ਹੈ’। ਕਿਉਂਕਿ ਵੇਖੋ, ਪਰਮੇਸ਼ਰ ਦਾ ਰਾਜ ਤੁਹਾਡੇ ਅੰਦਰ ਹੈ।”</verse>
				<verse number="22">ਫਿਰ ਯਿਸੂ ਨੇ ਚੇਲਿਆਂ ਨੂੰ ਕਿਹਾ, “ਉਹ ਦਿਨ ਆਉਣਗੇ ਜਦੋਂ ਤੁਸੀਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚੋਂ ਇੱਕ ਦਿਨ ਨੂੰ ਵੇਖਣ ਲਈ ਤਰਸੋਗੇ, ਪਰ ਵੇਖ ਨਾ ਸਕੋਗੇ।</verse>
				<verse number="23">ਉਹ ਤੁਹਾਨੂੰ ਕਹਿਣਗੇ, ‘ਵੇਖੋ, ਉੱਥੇ ਹੈ’! ਜਾਂ ‘ਵੇਖੋ, ਇੱਥੇ ਹੈ’! ਪਰ ਤੁਸੀਂ ਨਾ ਜਾਣਾ ਅਤੇ ਨਾ ਹੀ ਉਨ੍ਹਾਂ ਦੇ ਪਿੱਛੇ ਲੱਗਣਾ।</verse>
				<verse number="24">ਕਿਉਂਕਿ ਜਿਸ ਤਰ੍ਹਾਂ ਬਿਜਲੀ ਲਿਸ਼ਕਦੀ ਹੋਈ ਅਕਾਸ਼ ਦੇ ਇੱਕ ਪਾਸੇ ਤੋਂ ਦੂਜੇ ਪਾਸੇ ਵੱਲ ਚਮਕਦੀ ਹੈ, ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਆਪਣੇ ਦਿਨ ਵਿੱਚ ਪਰਗਟ ਹੋਵੇਗਾ।</verse>
				<verse number="25">ਪਰ ਪਹਿਲਾਂ ਜ਼ਰੂਰੀ ਹੈ ਕਿ ਉਹ ਬਹੁਤ ਦੁੱਖ ਝੱਲੇ ਅਤੇ ਇਸ ਪੀੜ੍ਹੀ ਦੇ ਦੁਆਰਾ ਰੱਦਿਆ ਜਾਵੇ।</verse>
				<verse number="26">ਜਿਸ ਤਰ੍ਹਾਂ ਨੂਹ ਦੇ ਦਿਨਾਂ ਵਿੱਚ ਹੋਇਆ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਦਿਨਾਂ ਵਿੱਚ ਵੀ ਹੋਵੇਗਾ।</verse>
				<verse number="27">ਨੂਹ ਦੇ ਕਿਸ਼ਤੀ ਵਿੱਚ ਪ੍ਰਵੇਸ਼ ਕਰਨ ਦੇ ਦਿਨ ਤੱਕ ਲੋਕ ਖਾਂਦੇ-ਪੀਂਦੇ, ਵਿਆਹ ਕਰਦੇ ਅਤੇ ਵਿਆਹੇ ਜਾਂਦੇ ਸਨ; ਤਦ ਜਲ-ਪਰਲੋ ਆਈ ਅਤੇ ਸਭਨਾਂ ਦਾ ਨਾਸ ਕਰ ਦਿੱਤਾ।</verse>
				<verse number="28">ਇਸੇ ਤਰ੍ਹਾਂ ਲੂਤ ਦੇ ਦਿਨਾਂ ਵਿੱਚ ਹੋਇਆ; ਲੋਕ ਖਾਂਦੇ-ਪੀਂਦੇ, ਖਰੀਦਦੇ-ਵੇਚਦੇ, ਬੀਜਦੇ ਅਤੇ ਘਰ ਬਣਾਉਂਦੇ ਸਨ।</verse>
				<verse number="29">ਪਰ ਜਿਸ ਦਿਨ ਲੂਤ ਸਦੂਮ ਵਿੱਚੋਂ ਬਾਹਰ ਨਿੱਕਲਿਆ ਤਾਂ ਅਕਾਸ਼ ਤੋਂ ਅੱਗ ਅਤੇ ਗੰਧਕ ਵਰ੍ਹੀ ਅਤੇ ਸਭਨਾਂ ਦਾ ਨਾਸ ਕਰ ਦਿੱਤਾ।</verse>
				<verse number="30">ਇਸੇ ਤਰ੍ਹਾਂ ਮਨੁੱਖ ਦੇ ਪੁੱਤਰ ਦੇ ਪਰਗਟ ਹੋਣ ਦੇ ਦਿਨ ਵੀ ਹੋਵੇਗਾ।</verse>
				<verse number="31">“ਉਸ ਦਿਨ ਜਿਹੜਾ ਛੱਤ 'ਤੇ ਹੋਵੇ ਅਤੇ ਉਸ ਦਾ ਸਮਾਨ ਘਰ ਵਿੱਚ ਹੋਵੇ, ਉਹ ਉਸ ਨੂੰ ਲੈਣ ਲਈ ਹੇਠਾਂ ਨਾ ਉੱਤਰੇ; ਇਸੇ ਤਰ੍ਹਾਂ ਜਿਹੜਾ ਖੇਤ ਵਿੱਚ ਹੋਵੇ ਉਹ ਪਿੱਛੇ ਨਾ ਮੁੜੇ।</verse>
				<verse number="32">ਲੂਤ ਦੀ ਪਤਨੀ ਨੂੰ ਯਾਦ ਰੱਖੋ!</verse>
				<verse number="33">ਜਿਹੜਾ ਆਪਣੀ ਜਾਨ ਬਚਾਉਣਾ ਚਾਹੁੰਦਾ ਹੈ ਉਹ ਇਸ ਨੂੰ ਗੁਆਵੇਗਾ, ਪਰ ਜਿਹੜਾ ਇਸ ਨੂੰ ਗੁਆਉਂਦਾ ਹੈ ਉਹ ਇਸ ਨੂੰ ਬਚਾਵੇਗਾ।</verse>
				<verse number="34">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਰਾਤ ਦੋ ਜਣੇ ਇੱਕ ਮੰਜੀ ਉੱਤੇ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।</verse>
				<verse number="35">ਦੋ ਜਣੀਆਂ ਇੱਕੋ ਥਾਂ ਪੀਂਹਦੀਆਂ ਹੋਣਗੀਆਂ; ਇੱਕ ਲੈ ਲਈ ਜਾਵੇਗੀ ਅਤੇ ਦੂਜੀ ਛੱਡ ਦਿੱਤੀ ਜਾਵੇਗੀ।</verse>
				<verse number="36">[ਦੋ ਮਨੁੱਖ ਖੇਤ ਵਿੱਚ ਹੋਣਗੇ; ਇੱਕ ਲੈ ਲਿਆ ਜਾਵੇਗਾ ਅਤੇ ਦੂਜਾ ਛੱਡ ਦਿੱਤਾ ਜਾਵੇਗਾ।”]</verse>
				<verse number="37">ਉਨ੍ਹਾਂ ਯਿਸੂ ਨੂੰ ਕਿਹਾ, “ਪ੍ਰਭੂ ਜੀ, ਇਹ ਕਿੱਥੇ ਹੋਵੇਗਾ?” ਉਸ ਨੇ ਉਨ੍ਹਾਂ ਨੂੰ ਕਿਹਾ, “ਜਿੱਥੇ ਲਾਸ਼ ਹੈ, ਉੱਥੇ ਹੀ ਗਿਰਝਾਂ ਇਕੱਠੀਆਂ ਹੋਣਗੀਆਂ।”</verse>
			</chapter>
			<chapter number="18">
				<verse number="1">ਫਿਰ ਯਿਸੂ ਨੇ ਇਸ ਸੰਬੰਧ ਵਿੱਚ ਕਿ ਉਨ੍ਹਾਂ ਨੂੰ ਹਮੇਸ਼ਾ ਪ੍ਰਾਰਥਨਾ ਕਰਨਾ ਅਤੇ ਨਿਰਾਸ਼ ਨਾ ਹੋਣਾ ਕਿੰਨਾ ਜ਼ਰੂਰੀ ਹੈ, ਇਹ ਦ੍ਰਿਸ਼ਟਾਂਤ ਦਿੱਤਾ,</verse>
				<verse number="2">“ਕਿਸੇ ਨਗਰ ਵਿੱਚ ਇੱਕ ਨਿਆਂਕਾਰ ਰਹਿੰਦਾ ਸੀ ਜੋ ਨਾ ਪਰਮੇਸ਼ਰ ਤੋਂ ਡਰਦਾ ਅਤੇ ਨਾ ਹੀ ਮਨੁੱਖ ਦੀ ਪਰਵਾਹ ਕਰਦਾ ਸੀ।</verse>
				<verse number="3">ਉਸੇ ਨਗਰ ਵਿੱਚ ਇੱਕ ਵਿਧਵਾ ਸੀ ਅਤੇ ਉਹ ਬਾਰ-ਬਾਰ ਆ ਕੇ ਉਸ ਨੂੰ ਕਹਿੰਦੀ ਸੀ ਕਿ ਮੇਰੇ ਮੁਦਈ ਦੇ ਵਿਰੁੱਧ ਮੈਨੂੰ ਨਿਆਂ ਦਿਓ।</verse>
				<verse number="4">ਕੁਝ ਸਮੇਂ ਤੱਕ ਤਾਂ ਉਸ ਨੇ ਨਾ ਚਾਹਿਆ, ਪਰ ਬਾਅਦ ਵਿੱਚ ਉਸ ਨੇ ਮਨ ਵਿੱਚ ਕਿਹਾ, ‘ਭਾਵੇਂ ਕਿ ਮੈਂ ਪਰਮੇਸ਼ਰ ਤੋਂ ਨਹੀਂ ਡਰਦਾ ਅਤੇ ਨਾ ਹੀ ਕਿਸੇ ਮਨੁੱਖ ਦੀ ਪਰਵਾਹ ਕਰਦਾ ਹਾਂ;</verse>
				<verse number="5">ਫਿਰ ਵੀ, ਕਿਉਂਕਿ ਇਹ ਵਿਧਵਾ ਮੈਨੂੰ ਪਰੇਸ਼ਾਨ ਕਰਦੀ ਹੈ, ਮੈਂ ਇਸ ਨੂੰ ਨਿਆਂ ਦਿਆਂਗਾ। ਕਿਤੇ ਅਜਿਹਾ ਨਾ ਹੋਵੇ ਕਿ ਇਹ ਬਾਰ-ਬਾਰ ਆ ਕੇ ਮੈਨੂੰ ਅਕਾ ਦੇਵੇ’।”</verse>
				<verse number="6">ਪ੍ਰਭੂ ਨੇ ਕਿਹਾ, “ਸੁਣੋ, ਇਹ ਕੁਧਰਮੀ ਨਿਆਂਕਾਰ ਕੀ ਕਹਿੰਦਾ ਹੈ;</verse>
				<verse number="7">ਫਿਰ ਕੀ ਪਰਮੇਸ਼ਰ ਆਪਣੇ ਚੁਣੇ ਹੋਇਆਂ ਦਾ ਜਿਹੜੇ ਰਾਤ-ਦਿਨ ਉਸ ਨੂੰ ਪੁਕਾਰਦੇ ਹਨ, ਨਿਆਂ ਨਾ ਕਰੇਗਾ? ਕੀ ਉਹ ਉਨ੍ਹਾਂ ਲਈ ਦੇਰ ਕਰੇਗਾ?</verse>
				<verse number="8">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਹ ਛੇਤੀ ਉਨ੍ਹਾਂ ਦਾ ਨਿਆਂ ਕਰੇਗਾ। ਪਰ ਜਦੋਂ ਮਨੁੱਖ ਦਾ ਪੁੱਤਰ ਆਵੇਗਾ, ਕੀ ਉਹ ਧਰਤੀ ਉੱਤੇ ਵਿਸ਼ਵਾਸ ਪਾਵੇਗਾ?”</verse>
				<verse number="9">ਉਸ ਨੇ ਕਈਆਂ ਨੂੰ ਜਿਹੜੇ ਆਪਣੇ ਆਪ ਉੱਤੇ ਭਰੋਸਾ ਰੱਖਦੇ ਸਨ ਕਿ ਅਸੀਂ ਧਰਮੀ ਹਾਂ ਅਤੇ ਦੂਜਿਆਂ ਨੂੰ ਤੁੱਛ ਸਮਝਦੇ ਸਨ, ਇਹ ਦ੍ਰਿਸ਼ਟਾਂਤ ਦਿੱਤਾ;</verse>
				<verse number="10">“ਦੋ ਮਨੁੱਖ ਪ੍ਰਾਰਥਨਾ ਕਰਨ ਲਈ ਹੈਕਲ ਵਿੱਚ ਗਏ; ਇੱਕ ਫ਼ਰੀਸੀ ਅਤੇ ਦੂਜਾ ਮਹਿਸੂਲੀਆ।</verse>
				<verse number="11">ਫ਼ਰੀਸੀ ਖੜ੍ਹਾ ਹੋ ਕੇ ਆਪਣੇ ਮਨ ਵਿੱਚ ਇਹ ਪ੍ਰਾਰਥਨਾ ਕਰਨ ਲੱਗਾ, ‘ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਜੇ ਮਨੁੱਖਾਂ ਵਰਗਾ ਲੁਟੇਰਾ, ਅਧਰਮੀ ਅਤੇ ਵਿਭਚਾਰੀ ਨਹੀਂ ਹਾਂ ਅਤੇ ਨਾ ਹੀ ਇਸ ਮਹਿਸੂਲੀਏ ਵਰਗਾ ਹਾਂ।</verse>
				<verse number="12">ਮੈਂ ਹਫ਼ਤੇ ਵਿੱਚ ਦੋ ਵਾਰ ਵਰਤ ਰੱਖਦਾ ਹਾਂ; ਜਿੰਨਾ ਮੈਨੂੰ ਮਿਲਦਾ ਹੈ ਉਸ ਸਭ ਦਾ ਦਸਵੰਧ ਦਿੰਦਾ ਹਾਂ’।</verse>
				<verse number="13">ਪਰ ਮਹਿਸੂਲੀਏ ਨੇ ਦੂਰ ਖੜ੍ਹੇ ਰਹਿ ਕੇ ਆਪਣੀਆਂ ਅੱਖਾਂ ਵੀ ਅਕਾਸ਼ ਵੱਲ ਚੁੱਕਣੀਆਂ ਨਾ ਚਾਹੀਆਂ, ਸਗੋਂ ਛਾਤੀ ਪਿੱਟਦਾ ਹੋਇਆ ਕਹਿਣ ਲੱਗਾ, ‘ਹੇ ਪਰਮੇਸ਼ਰ, ਮੇਰੇ ਪਾਪੀ ਉੱਤੇ ਦਇਆ ਕਰ’।</verse>
				<verse number="14">ਮੈਂ ਤੁਹਾਨੂੰ ਕਹਿੰਦਾ ਹਾਂ ਕਿ ਉਸ ਫ਼ਰੀਸੀ ਨਾਲੋਂ ਇਹ ਮਨੁੱਖ ਧਰਮੀ ਠਹਿਰ ਕੇ ਆਪਣੇ ਘਰ ਗਿਆ, ਕਿਉਂਕਿ ਹਰੇਕ ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਹ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ।”</verse>
				<verse number="15">ਲੋਕ ਆਪਣੇ ਬੱਚਿਆਂ ਨੂੰ ਵੀ ਉਸ ਕੋਲ ਲਿਆ ਰਹੇ ਸਨ ਤਾਂਕਿ ਉਹ ਉਨ੍ਹਾਂ ਨੂੰ ਛੂਹੇ, ਪਰ ਚੇਲੇ ਇਹ ਵੇਖ ਕੇ ਉਨ੍ਹਾਂ ਨੂੰ ਝਿੜਕਣ ਲੱਗੇ।</verse>
				<verse number="16">ਯਿਸੂ ਨੇ ਉਨ੍ਹਾਂ ਨੂੰ ਕੋਲ ਬੁਲਾ ਕੇ ਕਿਹਾ, “ਬੱਚਿਆਂ ਨੂੰ ਮੇਰੇ ਕੋਲ ਆਉਣ ਦਿਓ ਅਤੇ ਉਨ੍ਹਾਂ ਨੂੰ ਨਾ ਰੋਕੋ, ਕਿਉਂਕਿ ਪਰਮੇਸ਼ਰ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।</verse>
				<verse number="17">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਪਰਮੇਸ਼ਰ ਦੇ ਰਾਜ ਨੂੰ ਇੱਕ ਬੱਚੇ ਵਾਂਗ ਸਵੀਕਾਰ ਨਹੀਂ ਕਰਦਾ, ਉਹ ਕਦੇ ਵੀ ਉਸ ਵਿੱਚ ਪ੍ਰਵੇਸ਼ ਨਹੀਂ ਕਰੇਗਾ।”</verse>
				<verse number="18">ਫਿਰ ਕਿਸੇ ਪ੍ਰਧਾਨ ਨੇ ਉਸ ਤੋਂ ਪੁੱਛਿਆ, “ਹੇ ਉੱਤਮ ਗੁਰੂ, ਮੈਂ ਕੀ ਕਰਾਂ ਕਿ ਸਦੀਪਕ ਜੀਵਨ ਦਾ ਅਧਿਕਾਰੀ ਹੋਵਾਂ?”</verse>
				<verse number="19">ਯਿਸੂ ਨੇ ਉਸ ਨੂੰ ਕਿਹਾ, “ਤੂੰ ਮੈਨੂੰ ਉੱਤਮ ਕਿਉਂ ਕਹਿੰਦਾ ਹੈਂ? ਇੱਕ ਪਰਮੇਸ਼ਰ ਦੇ ਬਿਨਾਂ ਹੋਰ ਕੋਈ ਉੱਤਮ ਨਹੀਂ।</verse>
				<verse number="20">ਤੂੰ ਹੁਕਮਾਂ ਨੂੰ ਜਾਣਦਾ ਹੈਂ: ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਝੂਠੀ ਗਵਾਹੀ ਨਾ ਦੇ, ਆਪਣੇ ਮਾਤਾ-ਪਿਤਾ ਦਾ ਆਦਰ ਕਰ।”</verse>
				<verse number="21">ਉਸ ਨੇ ਕਿਹਾ, “ਮੈਂ ਤਾਂ ਬਚਪਨ ਤੋਂ ਹੀ ਇਨ੍ਹਾਂ ਸਭਨਾਂ ਦੀ ਪਾਲਣਾ ਕਰਦਾ ਆਇਆ ਹਾਂ।”</verse>
				<verse number="22">ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ, “ਤੇਰੇ ਵਿੱਚ ਅਜੇ ਵੀ ਇੱਕ ਕਮੀ ਹੈ; ਜੋ ਕੁਝ ਤੇਰੇ ਕੋਲ ਹੈ ਵੇਚ ਅਤੇ ਗਰੀਬਾਂ ਵਿੱਚ ਵੰਡ ਦੇ ਤਾਂ ਤੈਨੂੰ ਸਵਰਗ ਵਿੱਚ ਧਨ ਮਿਲੇਗਾ ਅਤੇ ਮੇਰੇ ਪਿੱਛੇ ਹੋ ਤੁਰ।”</verse>
				<verse number="23">ਪਰ ਇਹ ਗੱਲਾਂ ਸੁਣ ਕੇ ਉਹ ਬਹੁਤ ਉਦਾਸ ਹੋਇਆ, ਕਿਉਂਕਿ ਉਹ ਬਹੁਤ ਧਨਵਾਨ ਸੀ।</verse>
				<verse number="24">ਤਦ ਯਿਸੂ ਨੇ ਉਸ ਨੂੰ ਉਦਾਸ ਹੋਏ ਵੇਖ ਕੇ ਕਿਹਾ, “ਧਨਵਾਨਾਂ ਦਾ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਕਿੰਨਾ ਔਖਾ ਹੈ!</verse>
				<verse number="25">ਕਿਉਂਕਿ ਪਰਮੇਸ਼ਰ ਦੇ ਰਾਜ ਵਿੱਚ ਇੱਕ ਧਨਵਾਨ ਦੇ ਪ੍ਰਵੇਸ਼ ਕਰਨ ਨਾਲੋਂ ਊਠ ਦਾ ਸੂਈ ਦੇ ਨੱਕੇ ਵਿੱਚੋਂ ਦੀ ਲੰਘਣਾ ਸੌਖਾ ਹੈ।”</verse>
				<verse number="26">ਤਦ ਸੁਣਨ ਵਾਲਿਆਂ ਨੇ ਕਿਹਾ, “ਫਿਰ ਕੌਣ ਬਚ ਸਕੇਗਾ?”</verse>
				<verse number="27">ਯਿਸੂ ਨੇ ਕਿਹਾ, “ਜੋ ਗੱਲਾਂ ਮਨੁੱਖਾਂ ਲਈ ਅਸੰਭਵ ਹਨ, ਪਰਮੇਸ਼ਰ ਲਈ ਸੰਭਵ ਹਨ।”</verse>
				<verse number="28">ਪਤਰਸ ਨੇ ਕਿਹਾ, “ਵੇਖ, ਅਸੀਂ ਆਪਣਾ ਸਭ ਕੁਝ ਛੱਡ ਕੇ ਤੇਰੇ ਪਿੱਛੇ ਹੋ ਤੁਰੇ ਹਾਂ।”</verse>
				<verse number="29">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਅਜਿਹਾ ਕੋਈ ਨਹੀਂ ਹੈ ਜਿਸ ਨੇ ਪਰਮੇਸ਼ਰ ਦੇ ਰਾਜ ਦੀ ਖਾਤਰ ਆਪਣਾ ਘਰ ਜਾਂ ਪਤਨੀ ਜਾਂ ਭਰਾਵਾਂ ਜਾਂ ਮਾਤਾ-ਪਿਤਾ ਜਾਂ ਬੱਚਿਆਂ ਨੂੰ ਛੱਡਿਆ ਹੋਵੇ।</verse>
				<verse number="30">ਅਤੇ ਇਸ ਸਮੇਂ ਵਿੱਚ ਕਈ ਗੁਣਾ ਜ਼ਿਆਦਾ ਅਤੇ ਆਉਣ ਵਾਲੇ ਯੁਗ ਵਿੱਚ ਸਦੀਪਕ ਜੀਵਨ ਨਾ ਪਾਵੇ।”</verse>
				<verse number="31">ਫਿਰ ਯਿਸੂ ਨੇ ਬਾਰ੍ਹਾਂ ਨੂੰ ਵੱਖਰੇ ਲਿਜਾ ਕੇ ਉਨ੍ਹਾਂ ਨੂੰ ਕਿਹਾ, “ਵੇਖੋ, ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ ਅਤੇ ਜੋ ਕੁਝ ਮਨੁੱਖ ਦੇ ਪੁੱਤਰ ਬਾਰੇ ਨਬੀਆਂ ਦੁਆਰਾ ਲਿਖਿਆ ਹੈ ਉਹ ਸਭ ਪੂਰਾ ਹੋਵੇਗਾ।</verse>
				<verse number="32">ਕਿਉਂਕਿ ਉਹ ਪਰਾਈਆਂ ਕੌਮਾਂ ਦੇ ਹੱਥ ਫੜਵਾਇਆ ਜਾਵੇਗਾ, ਉਸ ਦਾ ਮਖੌਲ ਉਡਾਇਆ ਜਾਵੇਗਾ, ਉਸ ਨਾਲ ਦੁਰਵਿਹਾਰ ਕੀਤਾ ਜਾਵੇਗਾ ਅਤੇ ਉਸ 'ਤੇ ਥੁੱਕਿਆ ਜਾਵੇਗਾ।</verse>
				<verse number="33">ਉਹ ਉਸ ਨੂੰ ਕੋਰੜੇ ਮਾਰਨਗੇ ਅਤੇ ਮਾਰ ਸੁੱਟਣਗੇ ਅਤੇ ਤੀਜੇ ਦਿਨ ਉਹ ਫੇਰ ਜੀ ਉੱਠੇਗਾ।”</verse>
				<verse number="34">ਪਰ ਉਹ ਇਨ੍ਹਾਂ ਗੱਲਾਂ ਵਿੱਚੋਂ ਕੋਈ ਗੱਲ ਨਾ ਸਮਝੇ ਅਤੇ ਇਹ ਗੱਲ ਉਨ੍ਹਾਂ ਤੋਂ ਗੁਪਤ ਰੱਖੀ ਗਈ ਅਤੇ ਜੋ ਗੱਲਾਂ ਕਹੀਆਂ ਗਈਆਂ ਸਨ, ਉਹ ਉਨ੍ਹਾਂ ਦੀ ਸਮਝ ਵਿੱਚ ਨਾ ਆਈਆਂ।</verse>
				<verse number="35">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਯਰੀਹੋ ਦੇ ਨੇੜੇ ਪਹੁੰਚਿਆ ਤਾਂ ਇੱਕ ਅੰਨ੍ਹਾ ਮਨੁੱਖ ਰਾਹ ਕਿਨਾਰੇ ਬੈਠਾ ਭੀਖ ਮੰਗ ਰਿਹਾ ਸੀ।</verse>
				<verse number="36">ਕੋਲੋਂ ਭੀੜ ਲੰਘਦੀ ਸੁਣ ਕੇ ਉਹ ਪੁੱਛਣ ਲੱਗਾ “ਇਹ ਕੀ ਹੋ ਰਿਹਾ ਹੈ?”</verse>
				<verse number="37">ਉਨ੍ਹਾਂ ਉਸ ਨੂੰ ਦੱਸਿਆ, “ਯਿਸੂ ਨਾਸਰੀ ਲੰਘ ਰਿਹਾ ਹੈ।”</verse>
				<verse number="38">ਤਦ ਉਸ ਨੇ ਪੁਕਾਰ ਕੇ ਕਿਹਾ, “ਹੇ ਯਿਸੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”</verse>
				<verse number="39">ਜਿਹੜੇ ਉਸ ਦੇ ਅੱਗੇ-ਅੱਗੇ ਜਾ ਰਹੇ ਸਨ ਉਹ ਉਸ ਨੂੰ ਝਿੜਕਣ ਲੱਗੇ ਕਿ ਉਹ ਚੁੱਪ ਰਹੇ, ਪਰ ਉਹ ਹੋਰ ਵੀ ਜ਼ਿਆਦਾ ਪੁਕਾਰ ਕੇ ਕਹਿਣ ਲੱਗਾ, “ਹੇ ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰ!”</verse>
				<verse number="40">ਤਦ ਯਿਸੂ ਨੇ ਰੁਕ ਕੇ ਉਸ ਨੂੰ ਆਪਣੇ ਕੋਲ ਲਿਆਉਣ ਦੀ ਆਗਿਆ ਦਿੱਤੀ। ਜਦੋਂ ਉਹ ਕੋਲ ਆਇਆ ਤਾਂ ਯਿਸੂ ਨੇ ਉਸ ਨੂੰ ਪੁੱਛਿਆ,</verse>
				<verse number="41">“ਤੂੰ ਕੀ ਚਾਹੁੰਦਾ ਹੈਂ ਕਿ ਮੈਂ ਤੇਰੇ ਲਈ ਕਰਾਂ?” ਉਸ ਨੇ ਕਿਹਾ, “ਪ੍ਰਭੂ, ਇਹ ਕਿ ਮੈਂ ਸੁਜਾਖਾ ਹੋ ਜਾਵਾਂ!”</verse>
				<verse number="42">ਯਿਸੂ ਨੇ ਉਸ ਨੂੰ ਕਿਹਾ, “ਸੁਜਾਖਾ ਹੋ ਜਾ; ਤੇਰੇ ਵਿਸ਼ਵਾਸ ਨੇ ਤੈਨੂੰ ਚੰਗਾ ਕੀਤਾ ਹੈ।”</verse>
				<verse number="43">ਉਹ ਤੁਰੰਤ ਸੁਜਾਖਾ ਹੋ ਗਿਆ ਅਤੇ ਪਰਮੇਸ਼ਰ ਦੀ ਵਡਿਆਈ ਕਰਦਾ ਹੋਇਆ ਉਸ ਦੇ ਪਿੱਛੇ ਚੱਲ ਪਿਆ ਅਤੇ ਸਭਨਾਂ ਲੋਕਾਂ ਨੇ ਇਹ ਵੇਖ ਕੇ ਪਰਮੇਸ਼ਰ ਦੀ ਉਸਤਤ ਕੀਤੀ।</verse>
			</chapter>
			<chapter number="19">
				<verse number="1">ਯਿਸੂ ਯਰੀਹੋ ਦੇ ਵਿੱਚੋਂ ਦੀ ਲੰਘ ਰਿਹਾ ਸੀ</verse>
				<verse number="2">ਅਤੇ ਵੇਖੋ, ਜ਼ੱਕੀ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਿਸੂਲੀਆਂ ਦਾ ਪ੍ਰਧਾਨ ਅਤੇ ਧਨਵਾਨ ਵਿਅਕਤੀ ਸੀ।</verse>
				<verse number="3">ਉਹ ਵੇਖਣਾ ਚਾਹੁੰਦਾ ਸੀ ਕਿ ਯਿਸੂ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਹੀਂ ਪਾ ਰਿਹਾ ਸੀ, ਕਿਉਂਕਿ ਉਹ ਕੱਦ ਦਾ ਮਧਰਾ ਸੀ।</verse>
				<verse number="4">ਸੋ ਉਸ ਨੂੰ ਵੇਖਣ ਲਈ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਦਰਖ਼ਤ ਉੱਤੇ ਚੜ੍ਹ ਗਿਆ, ਕਿਉਂਕਿ ਉਸ ਨੇ ਉਸੇ ਰਸਤਿਓਂ ਲੰਘਣਾ ਸੀ।</verse>
				<verse number="5">ਜਦੋਂ ਯਿਸੂ ਉਸ ਥਾਂ 'ਤੇ ਪਹੁੰਚਿਆ ਤਾਂ ਉਸ ਨੇ ਉਤਾਂਹ ਵੇਖ ਕੇ ਉਸ ਨੂੰ ਕਿਹਾ, “ਜ਼ੱਕੀ, ਛੇਤੀ ਹੇਠਾਂ ਉੱਤਰ ਆ, ਕਿਉਂਕਿ ਅੱਜ ਮੈਂ ਤੇਰੇ ਹੀ ਘਰ ਰਹਿਣਾ ਹੈ।”</verse>
				<verse number="6">ਤਦ ਉਹ ਛੇਤੀ ਹੇਠਾਂ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਦਾ ਸੁਆਗਤ ਕੀਤਾ।</verse>
				<verse number="7">ਇਹ ਵੇਖ ਕੇ ਸਾਰੇ ਬੁੜਬੁੜਾਉਂਦੇ ਹੋਏ ਕਹਿਣ ਲੱਗੇ, “ਉਹ ਇੱਕ ਪਾਪੀ ਮਨੁੱਖ ਦੇ ਘਰ ਠਹਿਰਿਆ ਹੈ।”</verse>
				<verse number="8">ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, “ਪ੍ਰਭੂ ਵੇਖ, ਮੈਂ ਆਪਣਾ ਅੱਧਾ ਮਾਲ-ਧਨ ਗਰੀਬਾਂ ਨੂੰ ਦਿੰਦਾ ਹਾਂ ਅਤੇ ਜੇ ਮੈਂ ਧੋਖੇ ਨਾਲ ਕਿਸੇ ਤੋਂ ਕੁਝ ਲਿਆ ਹੈ ਤਾਂ ਚੌਗੁਣਾ ਮੋੜ ਦਿੰਦਾ ਹਾਂ।”</verse>
				<verse number="9">ਤਦ ਯਿਸੂ ਨੇ ਉਸ ਨੂੰ ਕਿਹਾ, “ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਕਿਉਂਕਿ ਇਹ ਵੀ ਅਬਰਾਹਾਮ ਦਾ ਪੁੱਤਰ ਹੈ।</verse>
				<verse number="10">ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਭਾਲਣ ਅਤੇ ਬਚਾਉਣ ਲਈ ਆਇਆ ਹੈ।”</verse>
				<verse number="11">ਜਦੋਂ ਲੋਕ ਇਹ ਗੱਲਾਂ ਸੁਣ ਰਹੇ ਸਨ ਤਾਂ ਯਿਸੂ ਨੇ ਇੱਕ ਹੋਰ ਦ੍ਰਿਸ਼ਟਾਂਤ ਦਿੱਤਾ, ਕਿਉਂਕਿ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸੋਚਦੇ ਸਨ ਕਿ ਪਰਮੇਸ਼ਰ ਦਾ ਰਾਜ ਤੁਰੰਤ ਪਰਗਟ ਹੋਣ ਵਾਲਾ ਹੈ।</verse>
				<verse number="12">ਉਸ ਨੇ ਕਿਹਾ, “ਇੱਕ ਅਮੀਰ ਵਿਅਕਤੀ ਪਰਦੇਸ ਨੂੰ ਗਿਆ ਕਿ ਆਪਣੇ ਲਈ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਵੇ।</verse>
				<verse number="13">ਉਸ ਨੇ ਆਪਣੇ ਦਸ ਦਾਸਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਮੀਨਾ ਦਿੱਤੇ ਅਤੇ ਉਨ੍ਹਾਂ ਨੂੰ ਕਿਹਾ, ‘ਮੇਰੇ ਵਾਪਸ ਆਉਣ ਤੱਕ ਵਪਾਰ ਕਰੋ’।</verse>
				<verse number="14">ਪਰ ਉਸ ਦੇ ਨਗਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਨ੍ਹਾਂ ਇੱਕ ਦੂਤ ਨੂੰ ਉਸ ਦੇ ਪਿੱਛੇ ਇਹ ਸੁਨੇਹਾ ਭੇਜਿਆ, ‘ਅਸੀਂ ਨਹੀਂ ਚਾਹੁੰਦੇ ਕਿ ਇਹ ਸਾਡੇ ਉੱਤੇ ਰਾਜ ਕਰੇ’।</verse>
				<verse number="15">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਰਾਜ-ਪਦਵੀ ਪ੍ਰਾਪਤ ਕਰਕੇ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਦਾਸਾਂ ਨੂੰ ਆਪਣੇ ਕੋਲ ਬੁਲਾਉਣ ਲਈ ਕਿਹਾ ਜਿਨ੍ਹਾਂ ਨੂੰ ਉਸ ਨੇ ਪੈਸਾ ਦਿੱਤਾ ਸੀ ਤਾਂਕਿ ਉਹ ਜਾਣ ਸਕੇ ਜੋ ਉਨ੍ਹਾਂ ਨੇ ਵਪਾਰ ਕਰਕੇ ਕੀ ਕਮਾਇਆ।</verse>
				<verse number="16">ਤਦ ਪਹਿਲੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਦਸ ਮੀਨਾ ਹੋਰ ਕਮਾਏ’।</verse>
				<verse number="17">ਮਾਲਕ ਨੇ ਉਸ ਨੂੰ ਕਿਹਾ, ‘ਸ਼ਾਬਾਸ਼! ਚੰਗੇ ਦਾਸ, ਕਿਉਂਕਿ ਤੂੰ ਥੋੜ੍ਹੇ ਵਿੱਚ ਇਮਾਨਦਾਰ ਰਿਹਾ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰੀ ਹੋ’।</verse>
				<verse number="18">ਫਿਰ ਦੂਜੇ ਨੇ ਆ ਕੇ ਕਿਹਾ, ‘ਹੇ ਮਾਲਕ, ਮੈਂ ਤੁਹਾਡੇ ਮੀਨਾ ਤੋਂ ਪੰਜ ਮੀਨਾ ਹੋਰ ਕਮਾਏ’।</verse>
				<verse number="19">ਮਾਲਕ ਨੇ ਉਸ ਨੂੰ ਵੀ ਕਿਹਾ, ‘ਤੂੰ ਪੰਜਾਂ ਨਗਰਾਂ ਉੱਤੇ ਅਧਿਕਾਰੀ ਹੋ’।</verse>
				<verse number="20">ਫਿਰ ਇੱਕ ਹੋਰ ਨੇ ਆ ਕੇ ਕਿਹਾ, ‘ਹੇ ਮਾਲਕ, ਇਹ ਵੇਖੋ ਤੁਹਾਡਾ ਮੀਨਾ ਜਿਸ ਨੂੰ ਮੈਂ ਰੁਮਾਲ ਵਿੱਚ ਲਪੇਟ ਕੇ ਰੱਖਿਆ,</verse>
				<verse number="21">ਕਿਉਂਕਿ ਮੈਂ ਤੁਹਾਡੇ ਕੋਲੋਂ ਡਰਿਆ, ਇਸ ਲਈ ਕਿ ਤੁਸੀਂ ਸਖ਼ਤ ਆਦਮੀ ਹੋ; ਜੋ ਤੁਸੀਂ ਰੱਖਿਆ ਨਹੀਂ ਉਹ ਲੈਂਦੇ ਹੋ ਅਤੇ ਜੋ ਬੀਜਿਆ ਨਹੀਂ ਉਹ ਵੱਢਦੇ ਹੋ’।</verse>
				<verse number="22">ਮਾਲਕ ਨੇ ਉਸ ਨੂੰ ਕਿਹਾ, ‘ਓਏ ਦੁਸ਼ਟ ਦਾਸ, ਮੈਂ ਤੇਰੇ ਮੂੰਹ ਦੇ ਸ਼ਬਦਾਂ ਤੋਂ ਤੈਨੂੰ ਦੋਸ਼ੀ ਠਹਿਰਾਵਾਂਗਾ। ਤੂੰ ਜਾਣਦਾ ਸੀ ਕਿ ਮੈਂ ਸਖ਼ਤ ਆਦਮੀ ਹਾਂ; ਜੋ ਰੱਖਿਆ ਨਹੀਂ ਉਹ ਲੈਂਦਾ ਹਾਂ ਅਤੇ ਜੋ ਬੀਜਿਆ ਨਹੀਂ ਉਹ ਵੱਢਦਾ ਹਾਂ।</verse>
				<verse number="23">ਫਿਰ ਤੂੰ ਮੇਰਾ ਪੈਸਾ ਕਿਸੇ ਸ਼ਾਹੂਕਾਰ ਕੋਲ ਕਿਉਂ ਨਹੀਂ ਰੱਖਿਆ ਕਿ ਮੈਂ ਆ ਕੇ ਵਿਆਜ ਸਮੇਤ ਵਾਪਸ ਲੈਂਦਾ’?</verse>
				<verse number="24">ਫਿਰ ਉਸ ਨੇ ਕੋਲ ਖੜ੍ਹੇ ਲੋਕਾਂ ਨੂੰ ਕਿਹਾ, ‘ਇਸ ਕੋਲੋਂ ਮੀਨਾ ਲੈ ਲਵੋ ਅਤੇ ਜਿਸ ਕੋਲ ਦਸ ਮੀਨਾ ਹਨ ਉਸ ਨੂੰ ਦੇ ਦਿਓ’।</verse>
				<verse number="25">ਉਨ੍ਹਾਂ ਉਸ ਨੂੰ ਕਿਹਾ, ‘ਹੇ ਮਾਲਕ, ਉਸ ਕੋਲ ਤਾਂ ਦਸ ਮੀਨਾ ਹਨ’।</verse>
				<verse number="26">ਉਸ ਨੇ ਕਿਹਾ, ‘ਮੈਂ ਤੁਹਾਨੂੰ ਕਹਿੰਦਾ ਹਾਂ ਕਿ ਹਰੇਕ ਜਿਸ ਕੋਲ ਹੈ ਉਸ ਨੂੰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ ਉਸ ਤੋਂ ਉਹ ਵੀ ਜੋ ਉਸ ਦੇ ਕੋਲ ਹੈ, ਲੈ ਲਿਆ ਜਾਵੇਗਾ।</verse>
				<verse number="27">ਹੁਣ ਮੇਰੇ ਉਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ, ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ’।”</verse>
				<verse number="28">ਇਹ ਗੱਲਾਂ ਕਹਿ ਕੇ ਯਿਸੂ ਯਰੂਸ਼ਲਮ ਨੂੰ ਜਾਣ ਲਈ ਅੱਗੇ ਤੁਰ ਪਿਆ।</verse>
				<verse number="29">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਜ਼ੈਤੂਨ ਨਾਮਕ ਪਹਾੜ ਉੱਤੇ ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਆਪਣੇ ਦੋ ਚੇਲਿਆਂ ਨੂੰ ਇਹ ਕਹਿ ਕੇ ਭੇਜਿਆ,</verse>
				<verse number="30">“ਸਾਹਮਣੇ ਪਿੰਡ ਵਿੱਚ ਜਾਓ ਅਤੇ ਉਸ ਵਿੱਚ ਵੜਦਿਆਂ ਹੀ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਉੱਤੇ ਕਦੇ ਕੋਈ ਮਨੁੱਖ ਸਵਾਰ ਨਹੀਂ ਹੋਇਆ; ਉਸ ਨੂੰ ਖੋਲ੍ਹ ਕੇ ਲੈ ਆਓ।</verse>
				<verse number="31">ਜੇ ਕੋਈ ਤੁਹਾਡੇ ਤੋਂ ਪੁੱਛੇ ਕਿ ਇਸ ਨੂੰ ਕਿਉਂ ਖੋਲ੍ਹ ਰਹੇ ਹੋ, ਤਾਂ ਕਹਿਣਾ ਕਿ ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।”</verse>
				<verse number="32">ਤਦ ਜਿਹੜੇ ਭੇਜੇ ਗਏ ਸਨ ਉਨ੍ਹਾਂ ਜਾ ਕੇ ਉਸੇ ਤਰ੍ਹਾਂ ਪਾਇਆ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨੂੰ ਕਿਹਾ ਸੀ।</verse>
				<verse number="33">ਜਦੋਂ ਉਹ ਗਧੀ ਦੇ ਬੱਚੇ ਨੂੰ ਖੋਲ੍ਹ ਰਹੇ ਸਨ ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਕਿਉਂ ਖੋਲ੍ਹ ਰਹੇ ਹੋ?”</verse>
				<verse number="34">ਉਨ੍ਹਾਂ ਨੇ ਉੱਤਰ ਦਿੱਤਾ, “ਪ੍ਰਭੂ ਨੂੰ ਇਸ ਦੀ ਜ਼ਰੂਰਤ ਹੈ।”</verse>
				<verse number="35">ਫਿਰ ਉਹ ਗਧੀ ਦੇ ਬੱਚੇ ਨੂੰ ਯਿਸੂ ਕੋਲ ਲਿਆਏ ਅਤੇ ਆਪਣੇ ਕੱਪੜੇ ਉਸ 'ਤੇ ਪਾ ਕੇ ਯਿਸੂ ਨੂੰ ਉਸ ਉੱਤੇ ਬਿਠਾਇਆ।</verse>
				<verse number="36">ਜਦੋਂ ਉਹ ਜਾ ਰਿਹਾ ਸੀ ਤਾਂ ਲੋਕ ਰਾਹ ਵਿੱਚ ਆਪਣੇ ਕੱਪੜੇ ਵਿਛਾਉਣ ਲੱਗੇ।</verse>
				<verse number="37">ਜਿਵੇਂ ਹੀ ਉਹ ਜ਼ੈਤੂਨ ਪਹਾੜ ਦੀ ਢਲਾਣ ਦੇ ਨੇੜੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਭੀੜ ਉਨ੍ਹਾਂ ਸਭ ਚਮਤਕਾਰਾਂ ਦੇ ਕਾਰਨ ਜੋ ਉਨ੍ਹਾਂ ਨੇ ਵੇਖੇ ਸਨ, ਅਨੰਦ ਮਨਾਉਂਦੀ ਹੋਈ ਉੱਚੀ ਅਵਾਜ਼ ਵਿੱਚ ਪਰਮੇਸ਼ਰ ਦੀ ਉਸਤਤ ਕਰਨ ਲੱਗੀ:</verse>
				<verse number="38">ਧੰਨ ਹੈ ਉਹ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ; ਸਵਰਗ ਵਿੱਚ ਸ਼ਾਂਤੀ ਅਤੇ ਪਰਮਧਾਮ ਵਿੱਚ ਮਹਿਮਾ!</verse>
				<verse number="39">ਤਦ ਭੀੜ ਵਿੱਚੋਂ ਕੁਝ ਫ਼ਰੀਸੀਆਂ ਨੇ ਯਿਸੂ ਨੂੰ ਕਿਹਾ, “ਗੁਰੂ ਜੀ, ਆਪਣੇ ਚੇਲਿਆਂ ਨੂੰ ਝਿੜਕ।”</verse>
				<verse number="40">ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇ ਇਹ ਚੁੱਪ ਹੋ ਗਏ ਤਾਂ ਪੱਥਰ ਪੁਕਾਰ ਉੱਠਣਗੇ।”</verse>
				<verse number="41">ਜਦੋਂ ਉਹ ਨੇੜੇ ਪਹੁੰਚਿਆ ਤਾਂ ਨਗਰ ਨੂੰ ਵੇਖ ਕੇ ਉਸ ਉੱਤੇ ਰੋਇਆ</verse>
				<verse number="42">ਅਤੇ ਕਿਹਾ, “ਕਾਸ਼ ਕਿ ਤੂੰ ਅੱਜ ਦੇ ਦਿਨ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਇਹ ਤੇਰੀਆਂ ਅੱਖਾਂ ਤੋਂ ਓਹਲੇ ਹਨ।</verse>
				<verse number="43">ਕਿਉਂਕਿ ਤੇਰੇ ਉੱਤੇ ਅਜਿਹੇ ਦਿਨ ਆਉਣਗੇ ਕਿ ਤੇਰੇ ਵੈਰੀ ਤੇਰੇ ਸਾਹਮਣੇ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਚਾਰੇ ਪਾਸਿਓਂ ਤੈਨੂੰ ਘੇਰ ਕੇ ਦਬਾਉਣਗੇ।</verse>
				<verse number="44">ਤਦ ਉਹ ਤੈਨੂੰ ਅਤੇ ਤੇਰੇ ਨਾਲ ਤੇਰੇ ਬੱਚਿਆਂ ਨੂੰ ਮਿੱਟੀ ਵਿੱਚ ਮਿਲਾ ਦੇਣਗੇ ਅਤੇ ਤੇਰੇ ਵਿੱਚ ਪੱਥਰ 'ਤੇ ਪੱਥਰ ਵੀ ਨਾ ਛੱਡਣਗੇ, ਕਿਉਂਕਿ ਤੂੰ ਆਪਣੇ ਕਿਰਪਾ ਦੇ ਸਮੇਂ ਨੂੰ ਨਾ ਪਛਾਣਿਆ।”</verse>
				<verse number="45">ਤਦ ਉਹ ਹੈਕਲ ਵਿੱਚ ਗਿਆ ਅਤੇ ਵੇਚਣ ਵਾਲਿਆਂ ਨੂੰ ਉੱਥੋਂ ਬਾਹਰ ਕੱਢਦਾ ਹੋਇਆ</verse>
				<verse number="46">ਕਹਿਣ ਲੱਗਾ, “ਲਿਖਿਆ ਹੈ, ‘ਮੇਰਾ ਘਰ ਪ੍ਰਾਰਥਨਾ ਦਾ ਘਰ ਹੋਵੇਗਾ’, ਪਰ ਤੁਸੀਂ ਇਸ ਨੂੰ ਡਾਕੂਆਂ ਦੀ ਗੁਫਾ ਬਣਾ ਦਿੱਤਾ ਹੈ।”</verse>
				<verse number="47">ਉਹ ਹਰ ਰੋਜ਼ ਹੈਕਲ ਵਿੱਚ ਉਪਦੇਸ਼ ਦਿੰਦਾ ਸੀ। ਪ੍ਰਧਾਨ ਯਾਜਕ ਅਤੇ ਸ਼ਾਸਤਰੀ ਅਤੇ ਲੋਕਾਂ ਦੇ ਆਗੂ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ,</verse>
				<verse number="48">ਪਰ ਉਨ੍ਹਾਂ ਨੂੰ ਸੁੱਝ ਨਹੀਂ ਰਿਹਾ ਸੀ ਕਿ ਉਹ ਕੀ ਕਰਨ, ਕਿਉਂਕਿ ਸਭ ਲੋਕ ਬੜੇ ਧਿਆਨ ਨਾਲ ਉਸ ਦੀ ਸੁਣਦੇ ਸਨ।</verse>
			</chapter>
			<chapter number="20">
				<verse number="1">ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਹੈਕਲ ਵਿੱਚ ਲੋਕਾਂ ਨੂੰ ਉਪਦੇਸ਼ ਦੇ ਰਿਹਾ ਸੀ ਅਤੇ ਖੁਸ਼ਖ਼ਬਰੀ ਸੁਣਾ ਰਿਹਾ ਸੀ ਤਾਂ ਪ੍ਰਧਾਨ ਯਾਜਕ ਅਤੇ ਸ਼ਾਸਤਰੀ, ਬਜ਼ੁਰਗਾਂ ਦੇ ਨਾਲ ਆ ਖੜ੍ਹੇ ਹੋਏ</verse>
				<verse number="2">ਅਤੇ ਉਸ ਨੂੰ ਕਿਹਾ, “ਸਾਨੂੰ ਦੱਸ ਕਿ ਤੂੰ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹੈਂ ਅਤੇ ਉਹ ਕੌਣ ਹੈ ਜਿਸ ਨੇ ਤੈਨੂੰ ਇਹ ਅਧਿਕਾਰ ਦਿੱਤਾ ਹੈ?”</verse>
				<verse number="3">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਡੇ ਕੋਲੋਂ ਇੱਕ ਗੱਲ ਪੁੱਛਦਾ ਹਾਂ; ਤੁਸੀਂ ਮੈਨੂੰ ਇਹ ਦੱਸੋ</verse>
				<verse number="4">ਕਿ ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ ਜਾਂ ਮਨੁੱਖਾਂ ਵੱਲੋਂ?”</verse>
				<verse number="5">ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ, “ਜੇ ਅਸੀਂ ਕਹੀਏ, ‘ਸਵਰਗ ਵੱਲੋਂ’ ਤਾਂ ਉਹ ਕਹੇਗਾ, ‘ਫਿਰ ਤੁਸੀਂ ਉਸ ਦਾ ਵਿਸ਼ਵਾਸ ਕਿਉਂ ਨਾ ਕੀਤਾ’?</verse>
				<verse number="6">ਪਰ ਜੇ ਅਸੀਂ ਕਹੀਏ, ‘ਮਨੁੱਖਾਂ ਵੱਲੋਂ’ ਤਾਂ ਸਾਰੇ ਲੋਕ ਸਾਨੂੰ ਪਥਰਾਓ ਕਰਨਗੇ, ਕਿਉਂਕਿ ਉਨ੍ਹਾਂ ਨੂੰ ਯਕੀਨ ਹੈ ਕਿ ਯੂਹੰਨਾ ਇੱਕ ਨਬੀ ਸੀ।”</verse>
				<verse number="7">ਸੋ ਉਨ੍ਹਾਂ ਨੇ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿੱਥੋਂ ਸੀ।”</verse>
				<verse number="8">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਵੀ ਤੁਹਾਨੂੰ ਨਹੀਂ ਦੱਸਦਾ ਕਿ ਮੈਂ ਕਿਸ ਅਧਿਕਾਰ ਨਾਲ ਇਹ ਕੰਮ ਕਰਦਾ ਹਾਂ।”</verse>
				<verse number="9">ਫਿਰ ਉਹ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇਣ ਲੱਗਾ, “ਕਿਸੇ ਮਨੁੱਖ ਨੇ ਅੰਗੂਰ ਦਾ ਬਾਗ ਲਾਇਆ ਅਤੇ ਕਿਸਾਨਾਂ ਨੂੰ ਠੇਕੇ 'ਤੇ ਦੇ ਕੇ ਲੰਮੇ ਸਮੇਂ ਲਈ ਪਰਦੇਸ ਚਲਾ ਗਿਆ</verse>
				<verse number="10">ਅਤੇ ਉਸ ਨੇ ਰੁੱਤ ਸਿਰ ਇੱਕ ਦਾਸ ਨੂੰ ਕਿਸਾਨਾਂ ਕੋਲ ਭੇਜਿਆ ਕਿ ਉਹ ਬਾਗ ਦੇ ਫਲ ਵਿੱਚੋਂ ਕੁਝ ਉਸ ਨੂੰ ਦੇਣ, ਪਰ ਕਿਸਾਨਾਂ ਨੇ ਉਸ ਨੂੰ ਮਾਰ-ਕੁੱਟ ਕੇ ਖਾਲੀ ਹੱਥ ਭੇਜ ਦਿੱਤਾ।</verse>
				<verse number="11">ਫਿਰ ਉਸ ਨੇ ਇੱਕ ਹੋਰ ਦਾਸ ਨੂੰ ਭੇਜਿਆ, ਪਰ ਉਨ੍ਹਾਂ ਨੇ ਉਸ ਨੂੰ ਵੀ ਮਾਰਿਆ ਕੁੱਟਿਆ ਅਤੇ ਬੇਇੱਜ਼ਤ ਕਰਕੇ ਖਾਲੀ ਹੱਥ ਭੇਜ ਦਿੱਤਾ।</verse>
				<verse number="12">ਫਿਰ ਉਸ ਨੇ ਤੀਜੇ ਨੂੰ ਭੇਜਿਆ, ਪਰ ਉਨ੍ਹਾਂ ਉਸ ਨੂੰ ਵੀ ਜ਼ਖਮੀ ਕਰਕੇ ਬਾਹਰ ਕੱਢ ਦਿੱਤਾ।</verse>
				<verse number="13">ਤਦ ਬਾਗ ਦੇ ਮਾਲਕ ਨੇ ਕਿਹਾ, ‘ਮੈਂ ਕੀ ਕਰਾਂ? ਮੈਂ ਆਪਣੇ ਪਿਆਰੇ ਪੁੱਤਰ ਨੂੰ ਭੇਜਾਂਗਾ, ਸ਼ਾਇਦ ਉਹ ਇਸ ਦਾ ਆਦਰ ਕਰਨ’।</verse>
				<verse number="14">ਪਰ ਜਦੋਂ ਕਿਸਾਨਾਂ ਨੇ ਉਸ ਨੂੰ ਵੇਖਿਆ ਤਾਂ ਆਪਸ ਵਿੱਚ ਸਲਾਹ ਕਰਕੇ ਕਹਿਣ ਲੱਗੇ, ‘ਵਾਰਸ ਇਹੋ ਹੈ। ਆਓ, ਇਸ ਨੂੰ ਮਾਰ ਸੁੱਟੀਏ ਤਾਂਕਿ ਮਿਰਾਸ ਸਾਡੀ ਹੋ ਜਾਵੇ’।</verse>
				<verse number="15">ਤਦ ਉਨ੍ਹਾਂ ਉਸ ਨੂੰ ਅੰਗੂਰ ਦੇ ਬਾਗ ਵਿੱਚੋਂ ਬਾਹਰ ਕੱਢ ਕੇ ਮਾਰ ਸੁੱਟਿਆ। ਹੁਣ ਬਾਗ ਦਾ ਮਾਲਕ ਉਨ੍ਹਾਂ ਨਾਲ ਕੀ ਕਰੇਗਾ?</verse>
				<verse number="16">ਉਹ ਆਵੇਗਾ ਅਤੇ ਉਨ੍ਹਾਂ ਕਿਸਾਨਾਂ ਦਾ ਨਾਸ ਕਰੇਗਾ ਅਤੇ ਅੰਗੂਰ ਦਾ ਬਾਗ ਹੋਰਨਾਂ ਨੂੰ ਦੇ ਦੇਵੇਗਾ।” ਇਹ ਸੁਣ ਕੇ ਉਨ੍ਹਾਂ ਨੇ ਕਿਹਾ, “ਅਜਿਹਾ ਕਦੇ ਨਾ ਹੋਵੇ।”</verse>
				<verse number="17">ਪਰ ਯਿਸੂ ਨੇ ਉਨ੍ਹਾਂ ਵੱਲ ਵੇਖ ਕੇ ਕਿਹਾ, “ਤਾਂ ਫਿਰ ਜੋ ਲਿਖਿਆ ਹੈ ਉਹ ਕੀ ਹੈ; ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ?</verse>
				<verse number="18">ਜੋ ਕੋਈ ਇਸ ਪੱਥਰ ਉੱਤੇ ਡਿੱਗੇਗਾ ਉਹ ਚਕਨਾਚੂਰ ਹੋ ਜਾਵੇਗਾ ਅਤੇ ਜਿਸ ਉੱਤੇ ਇਹ ਡਿੱਗੇਗਾ, ਉਸ ਨੂੰ ਪੀਹ ਸੁੱਟੇਗਾ।”</verse>
				<verse number="19">ਸ਼ਾਸਤਰੀਆਂ ਅਤੇ ਪ੍ਰਧਾਨ ਯਾਜਕਾਂ ਨੇ ਉਸੇ ਸਮੇਂ ਉਸ ਨੂੰ ਫੜਨਾ ਚਾਹਿਆ, ਕਿਉਂਕਿ ਉਹ ਜਾਣਦੇ ਸਨ ਕਿ ਇਹ ਦ੍ਰਿਸ਼ਟਾਂਤ ਉਸ ਨੇ ਸਾਡੇ ਬਾਰੇ ਹੀ ਕਿਹਾ ਸੀ, ਪਰ ਉਹ ਲੋਕਾਂ ਤੋਂ ਡਰਦੇ ਸਨ।</verse>
				<verse number="20">ਉਹ ਤਾਕ ਵਿੱਚ ਸਨ ਅਤੇ ਉਨ੍ਹਾਂ ਨੇ ਕੁਝ ਭੇਤੀਆਂ ਨੂੰ ਜਿਹੜੇ ਧਰਮੀ ਹੋਣ ਦਾ ਵਿਖਾਵਾ ਕਰਦੇ ਸਨ, ਭੇਜਿਆ ਕਿ ਉਸ ਦੀ ਕੋਈ ਗੱਲ ਫੜਨ ਤਾਂਕਿ ਉਸ ਨੂੰ ਰਾਜਪਾਲ ਦੇ ਹੱਥ ਅਤੇ ਅਧਿਕਾਰ ਵਿੱਚ ਸੌਂਪਣ।</verse>
				<verse number="21">ਸੋ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਠੀਕ ਕਹਿੰਦਾ ਅਤੇ ਸਿਖਾਉਂਦਾ ਹੈਂ ਅਤੇ ਪੱਖਪਾਤ ਨਹੀਂ ਕਰਦਾ, ਸਗੋਂ ਸਚਾਈ ਨਾਲ ਪਰਮੇਸ਼ਰ ਦਾ ਰਾਹ ਸਿਖਾਉਂਦਾ ਹੈਂ।</verse>
				<verse number="22">ਕੀ ਸਾਨੂੰ ਕੈਸਰ ਨੂੰ ਟੈਕਸ ਦੇਣਾ ਯੋਗ ਹੈ ਜਾਂ ਨਹੀਂ?”</verse>
				<verse number="23">ਪਰ ਉਸ ਨੇ ਉਨ੍ਹਾਂ ਦੀ ਚਲਾਕੀ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਕਿਹਾ,</verse>
				<verse number="24">“ਮੈਨੂੰ ਇੱਕ ਦੀਨਾਰ ਵਿਖਾਓ; ਇਹ ਮੂਰਤ ਅਤੇ ਲਿਖਤ ਕਿਸ ਦੀ ਹੈ?” ਉਨ੍ਹਾਂ ਕਿਹਾ, “ਕੈਸਰ ਦੀ।”</verse>
				<verse number="25">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੋ ਕੈਸਰ ਦਾ ਹੈ ਉਹ ਕੈਸਰ ਨੂੰ ਅਤੇ ਜੋ ਪਰਮੇਸ਼ਰ ਦਾ ਹੈ ਉਹ ਪਰਮੇਸ਼ਰ ਨੂੰ ਦਿਓ।”</verse>
				<verse number="26">ਉਹ ਲੋਕਾਂ ਸਾਹਮਣੇ ਉਸ ਦੀ ਕੋਈ ਗੱਲ ਨਾ ਫੜ ਸਕੇ, ਸਗੋਂ ਉਸ ਦੇ ਉੱਤਰ ਤੋਂ ਹੈਰਾਨ ਹੋ ਕੇ ਚੁੱਪ ਹੋ ਗਏ।</verse>
				<verse number="27">ਫਿਰ ਕੁਝ ਸਦੂਕੀ ਉਸ ਦੇ ਕੋਲ ਆਏ ਜਿਹੜੇ ਕਹਿੰਦੇ ਸਨ ਕਿ ਪੁਨਰ-ਉਥਾਨ ਹੈ ਹੀ ਨਹੀਂ ਅਤੇ ਉਸ ਨੂੰ ਪੁੱਛਣ ਲੱਗੇ,</verse>
				<verse number="28">“ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਕਿ ਜੇ ਕਿਸੇ ਦਾ ਭਰਾ ਆਪਣੀ ਪਤਨੀ ਦੇ ਰਹਿੰਦਿਆਂ ਬੇਔਲਾਦ ਮਰ ਜਾਵੇ ਤਾਂ ਉਸ ਦਾ ਭਰਾ ਉਸ ਦੀ ਪਤਨੀ ਨੂੰ ਵਿਆਹ ਲਵੇ ਅਤੇ ਆਪਣੇ ਭਰਾ ਲਈ ਔਲਾਦ ਪੈਦਾ ਕਰੇ।</verse>
				<verse number="29">ਸੱਤ ਭਰਾ ਸਨ; ਪਹਿਲੇ ਨੇ ਉਸ ਔਰਤ ਨਾਲ ਵਿਆਹ ਕੀਤਾ ਅਤੇ ਬੇਔਲਾਦ ਮਰ ਗਿਆ।</verse>
				<verse number="30">ਫਿਰ ਦੂਜੇ ਨੇ</verse>
				<verse number="31">ਅਤੇ ਫਿਰ ਤੀਜੇ ਨੇ ਉਸ ਨਾਲ ਵਿਆਹ ਕੀਤਾ; ਇਸ ਤਰ੍ਹਾਂ ਸੱਤੇ ਬੇਔਲਾਦ ਮਰ ਗਏ।</verse>
				<verse number="32">ਅੰਤ ਵਿੱਚ ਉਹ ਔਰਤ ਵੀ ਮਰ ਗਈ।</verse>
				<verse number="33">ਸੋ ਪੁਨਰ-ਉਥਾਨ ਦੇ ਸਮੇਂ ਉਹ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ, ਕਿਉਂਕਿ ਉਹ ਸੱਤਾਂ ਦੀ ਪਤਨੀ ਰਹੀ ਸੀ?”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਯੁਗ ਦੇ ਲੋਕ ਵਿਆਹ ਕਰਦੇ ਅਤੇ ਵਿਆਹੇ ਜਾਂਦੇ ਹਨ,</verse>
				<verse number="35">ਪਰ ਜਿਹੜੇ ਲੋਕ ਉਸ ਯੁਗ ਵਿੱਚ ਪਹੁੰਚਣ ਅਤੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਯੋਗ ਠਹਿਰਦੇ ਹਨ, ਉਹ ਨਾ ਵਿਆਹ ਕਰਦੇ ਅਤੇ ਨਾ ਵਿਆਹੇ ਜਾਂਦੇ ਹਨ।</verse>
				<verse number="36">ਉਹ ਫਿਰ ਕਦੇ ਨਹੀਂ ਮਰਨਗੇ, ਕਿਉਂਕਿ ਉਹ ਸਵਰਗਦੂਤਾਂ ਵਰਗੇ ਹੋਣਗੇ ਅਤੇ ਪੁਨਰ-ਉਥਾਨ ਦੇ ਪੁੱਤਰ ਹੋਣ ਕਰਕੇ ਪਰਮੇਸ਼ਰ ਦੀ ਸੰਤਾਨ ਹੋਣਗੇ।</verse>
				<verse number="37">ਪਰ ਮੁਰਦੇ ਜਿਵਾਏ ਜਾਂਦੇ ਹਨ; ਇਸ ਗੱਲ ਨੂੰ ਮੂਸਾ ਨੇ ਝਾੜੀ ਦੇ ਬਿਰਤਾਂਤ ਰਾਹੀਂ ਪਰਗਟ ਕੀਤਾ ਹੈ, ਜਦੋਂ ਉਹ ਪ੍ਰਭੂ ਨੂੰ ਅਬਰਾਹਾਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ ਅਤੇ ਯਾਕੂਬ ਦਾ ਪਰਮੇਸ਼ਰ ਕਹਿੰਦਾ ਹੈ।</verse>
				<verse number="38">ਉਹ ਮੁਰਦਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ਰ ਹੈ, ਕਿਉਂਕਿ ਉਸ ਵਿੱਚ ਸਭ ਜੀਉਂਦੇ ਹਨ।”</verse>
				<verse number="39">ਤਦ ਕੁਝ ਸ਼ਾਸਤਰੀਆਂ ਨੇ ਕਿਹਾ, “ਗੁਰੂ ਜੀ, ਤੂੰ ਠੀਕ ਕਿਹਾ।”</verse>
				<verse number="40">ਇਸ ਤੋਂ ਬਾਅਦ ਉਨ੍ਹਾਂ ਨੇ ਉਸ ਤੋਂ ਕੁਝ ਵੀ ਪੁੱਛਣ ਦਾ ਹੌਸਲਾ ਨਾ ਕੀਤਾ।</verse>
				<verse number="41">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਉਹ ਮਸੀਹ ਨੂੰ ਦਾਊਦ ਦਾ ਪੁੱਤਰ ਕਿਵੇਂ ਕਹਿੰਦੇ ਹਨ?</verse>
				<verse number="42">ਕਿਉਂਕਿ ਦਾਊਦ ਆਪ ਜ਼ਬੂਰਾਂ ਦੀ ਪੁਸਤਕ ਵਿੱਚ ਕਹਿੰਦਾ ਹੈ: ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ,</verse>
				<verse number="43">ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ।’</verse>
				<verse number="44">ਸੋ ਦਾਊਦ ਤਾਂ ਉਸ ਨੂੰ ਪ੍ਰਭੂ ਕਹਿੰਦਾ ਹੈ, ਫਿਰ ਉਹ ਉਸ ਦਾ ਪੁੱਤਰ ਕਿਵੇਂ ਹੋਇਆ?”</verse>
				<verse number="45">ਜਦੋਂ ਸਭ ਲੋਕ ਸੁਣ ਰਹੇ ਸਨ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ,</verse>
				<verse number="46">“ਸ਼ਾਸਤਰੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਲੰਮੇ-ਲੰਮੇ ਚੋਗੇ ਪਹਿਨ ਕੇ ਘੁੰਮਣਾ, ਬਜ਼ਾਰਾਂ ਵਿੱਚ ਸਲਾਮਾਂ, ਸਭਾ-ਘਰਾਂ ਵਿੱਚ ਮੁੱਖ ਆਸਣ ਅਤੇ ਦਾਅਵਤਾਂ ਵਿੱਚ ਆਦਰ ਵਾਲੇ ਸਥਾਨ ਚਾਹੁੰਦੇ ਹਨ।</verse>
				<verse number="47">ਉਹ ਵਿਧਵਾਵਾਂ ਦੇ ਘਰ ਹੜੱਪ ਜਾਂਦੇ ਅਤੇ ਵਿਖਾਵੇ ਲਈ ਲੰਮੀਆਂ-ਲੰਮੀਆਂ ਪ੍ਰਾਰਥਨਾਵਾਂ ਕਰਦੇ ਹਨ; ਉਨ੍ਹਾਂ ਨੂੰ ਵੱਧ ਸਜ਼ਾ ਮਿਲੇਗੀ।”</verse>
			</chapter>
			<chapter number="21">
				<verse number="1">ਫਿਰ ਯਿਸੂ ਨੇ ਆਪਣੀਆਂ ਅੱਖਾਂ ਚੁੱਕ ਕੇ ਧਨਵਾਨਾਂ ਨੂੰ ਆਪਣੀਆਂ ਭੇਟਾਂ ਖਜ਼ਾਨੇ ਵਿੱਚ ਪਾਉਂਦੇ ਵੇਖਿਆ</verse>
				<verse number="2">ਅਤੇ ਉਸ ਨੇ ਇੱਕ ਗਰੀਬ ਵਿਧਵਾ ਨੂੰ ਵੀ ਦੋ ਛੋਟੇ ਸਿੱਕੇ ਪਾਉਂਦੇ ਵੇਖਿਆ।</verse>
				<verse number="3">ਤਦ ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਗਰੀਬ ਵਿਧਵਾ ਨੇ ਸਭ ਤੋਂ ਵੱਧ ਪਾਇਆ,</verse>
				<verse number="4">ਕਿਉਂਕਿ ਇਨ੍ਹਾਂ ਸਭਨਾਂ ਨੇ ਆਪਣੀ ਬਹੁਤਾਇਤ ਵਿੱਚੋਂ ਭੇਟ ਦਿੱਤੀ, ਪਰ ਇਸ ਨੇ ਆਪਣੀ ਥੁੜ੍ਹ ਵਿੱਚੋਂ ਆਪਣੀ ਸਾਰੀ ਪੂੰਜੀ ਜੋ ਇਸ ਦੇ ਕੋਲ ਸੀ, ਪਾ ਦਿੱਤੀ।”</verse>
				<verse number="5">ਜਦੋਂ ਕੁਝ ਲੋਕ ਹੈਕਲ ਦੇ ਬਾਰੇ ਗੱਲਾਂ ਕਰ ਰਹੇ ਸਨ ਕਿ ਇਸ ਨੂੰ ਸੁੰਦਰ ਪੱਥਰਾਂ ਅਤੇ ਚੜ੍ਹਾਵਿਆਂ ਦੀਆਂ ਵਸਤਾਂ ਨਾਲ ਸਜਾਇਆ ਗਿਆ ਹੈ ਤਾਂ ਉਸ ਨੇ ਕਿਹਾ,</verse>
				<verse number="6">“ਇਹ ਜੋ ਤੁਸੀਂ ਵੇਖ ਰਹੇ ਹੋ, ਅਜਿਹੇ ਦਿਨ ਆਉਣਗੇ ਜਦੋਂ ਪੱਥਰ 'ਤੇ ਪੱਥਰ ਵੀ ਨਾ ਛੱਡਿਆ ਜਾਵੇਗਾ ਜੋ ਢਾਇਆ ਨਾ ਜਾਵੇ।”</verse>
				<verse number="7">ਤਦ ਉਨ੍ਹਾਂ ਨੇ ਉਸ ਤੋਂ ਪੁੱਛਿਆ, “ਗੁਰੂ ਜੀ, ਇਹ ਗੱਲਾਂ ਕਦੋਂ ਹੋਣਗੀਆਂ ਅਤੇ ਇਨ੍ਹਾਂ ਦੇ ਹੋਣ ਦਾ ਕੀ ਚਿੰਨ੍ਹ ਹੋਵੇਗਾ?”</verse>
				<verse number="8">ਉਸ ਨੇ ਕਿਹਾ, “ਸਾਵਧਾਨ ਰਹੋ ਕਿ ਕੋਈ ਤੁਹਾਨੂੰ ਭਰਮਾ ਨਾ ਲਵੇ, ਕਿਉਂਕਿ ਬਹੁਤ ਸਾਰੇ ਮੇਰੇ ਨਾਮ ਵਿੱਚ ਆਉਣਗੇ ਅਤੇ ਕਹਿਣਗੇ, ‘ਮੈਂ ਉਹੋ ਹਾਂ’ ਅਤੇ ‘ਸਮਾਂ ਆ ਪਹੁੰਚਿਆ ਹੈ’; ਉਨ੍ਹਾਂ ਦੇ ਮਗਰ ਨਾ ਲੱਗਣਾ।</verse>
				<verse number="9">ਪਰ ਜਦੋਂ ਤੁਸੀਂ ਲੜਾਈਆਂ ਅਤੇ ਫਸਾਦਾਂ ਬਾਰੇ ਸੁਣੋ ਤਾਂ ਘਬਰਾ ਨਾ ਜਾਣਾ, ਕਿਉਂਕਿ ਪਹਿਲਾਂ ਇਨ੍ਹਾਂ ਗੱਲਾਂ ਦਾ ਹੋਣਾ ਜ਼ਰੂਰੀ ਹੈ, ਪਰ ਅਜੇ ਅੰਤ ਨਹੀਂ ਹੋਵੇਗਾ।”</verse>
				<verse number="10">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਕੌਮ ਕੌਮ ਦੇ ਵਿਰੁੱਧ ਅਤੇ ਰਾਜ ਰਾਜ ਦੇ ਵਿਰੁੱਧ ਉੱਠ ਖੜ੍ਹੇ ਹੋਣਗੇ,</verse>
				<verse number="11">ਵੱਡੇ-ਵੱਡੇ ਭੁਚਾਲ ਆਉਣਗੇ ਅਤੇ ਥਾਂ-ਥਾਂ ਕਾਲ ਤੇ ਮਹਾਂਮਾਰੀਆਂ ਪੈਣਗੀਆਂ ਅਤੇ ਅਕਾਸ਼ ਵਿੱਚ ਭਿਆਨਕ ਘਟਨਾਵਾਂ ਅਤੇ ਵੱਡੇ-ਵੱਡੇ ਚਿੰਨ੍ਹ ਵਿਖਾਈ ਦੇਣਗੇ।</verse>
				<verse number="12">ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਪਹਿਲਾਂ ਉਹ ਤੁਹਾਨੂੰ ਫੜਨਗੇ ਅਤੇ ਤੁਹਾਡੇ ਉੱਤੇ ਅੱਤਿਆਚਾਰ ਕਰਨਗੇ। ਉਹ ਤੁਹਾਨੂੰ ਸਭਾ-ਘਰਾਂ ਵਿੱਚ ਸੌਂਪਣਗੇ ਅਤੇ ਕੈਦ ਵਿੱਚ ਪਾਉਣਗੇ ਅਤੇ ਮੇਰੇ ਨਾਮ ਦੇ ਕਾਰਨ ਤੁਹਾਨੂੰ ਰਾਜਿਆਂ ਅਤੇ ਹਾਕਮਾਂ ਦੇ ਸਾਹਮਣੇ ਲੈ ਜਾਣਗੇ;</verse>
				<verse number="13">ਇਹ ਤੁਹਾਡੇ ਲਈ ਮੇਰੀ ਗਵਾਹੀ ਦੇਣ ਦਾ ਮੌਕਾ ਬਣ ਜਾਵੇਗਾ।</verse>
				<verse number="14">ਇਸ ਲਈ ਆਪਣੇ ਮਨਾਂ ਵਿੱਚ ਪੱਕਿਆਂ ਕਰ ਲਵੋ ਕਿ ਆਪਣੇ ਬਚਾਅ ਲਈ ਪਹਿਲਾਂ ਤੋਂ ਤਿਆਰੀ ਨਾ ਕਰਨਾ,</verse>
				<verse number="15">ਕਿਉਂਕਿ ਮੈਂ ਤੁਹਾਨੂੰ ਅਜਿਹੇ ਸ਼ਬਦ ਅਤੇ ਬੁੱਧ ਦਿਆਂਗਾ ਜਿਸ ਦਾ ਤੁਹਾਡੇ ਸਭ ਵਿਰੋਧੀ ਸਾਹਮਣਾ ਜਾਂ ਖੰਡਨ ਨਾ ਕਰ ਸਕਣਗੇ।</verse>
				<verse number="16">ਤੁਹਾਡੇ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਅਤੇ ਮਿੱਤਰ ਤੁਹਾਨੂੰ ਫੜਵਾਉਣਗੇ ਅਤੇ ਤੁਹਾਡੇ ਵਿੱਚੋਂ ਕਈਆਂ ਨੂੰ ਮਰਵਾ ਸੁੱਟਣਗੇ।</verse>
				<verse number="17">ਮੇਰੇ ਨਾਮ ਦੇ ਕਾਰਨ ਸਭ ਤੁਹਾਡੇ ਨਾਲ ਵੈਰ ਰੱਖਣਗੇ,</verse>
				<verse number="18">ਪਰ ਤੁਹਾਡੇ ਸਿਰ ਦਾ ਇੱਕ ਵਾਲ ਵੀ ਵਿੰਗਾ ਨਾ ਹੋਵੇਗਾ।</verse>
				<verse number="19">ਆਪਣੇ ਧੀਰਜ ਨਾਲ ਤੁਸੀਂ ਆਪਣੀਆਂ ਜਾਨਾਂ ਨੂੰ ਬਚਾ ਲਵੋਗੇ।</verse>
				<verse number="20">“ਜਦੋਂ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਵੇਖੋ ਤਾਂ ਜਾਣ ਲਵੋ ਕਿ ਇਸ ਦੀ ਬਰਬਾਦੀ ਨੇੜੇ ਹੈ।</verse>
				<verse number="21">ਤਦ ਜਿਹੜੇ ਯਹੂਦਿਯਾ ਵਿੱਚ ਹੋਣ ਉਹ ਪਹਾੜਾਂ ਨੂੰ ਭੱਜ ਜਾਣ ਅਤੇ ਜਿਹੜੇ ਨਗਰ ਦੇ ਅੰਦਰ ਹੋਣ ਉਹ ਬਾਹਰ ਨਿੱਕਲ ਜਾਣ ਅਤੇ ਜਿਹੜੇ ਖੇਤਾਂ ਵਿੱਚ ਹੋਣ ਉਹ ਨਗਰ ਦੇ ਅੰਦਰ ਨਾ ਜਾਣ,</verse>
				<verse number="22">ਕਿਉਂਕਿ ਇਹ ਬਦਲਾ ਲੈਣ ਦੇ ਦਿਨ ਹੋਣਗੇ ਤਾਂਕਿ ਲਿਖੀਆਂ ਹੋਈਆਂ ਸਭ ਗੱਲਾਂ ਪੂਰੀਆਂ ਹੋਣ।</verse>
				<verse number="23">ਹਾਏ ਉਨ੍ਹਾਂ ਉੱਤੇ ਜਿਹੜੀਆਂ ਉਨ੍ਹੀਂ ਦਿਨੀਂ ਗਰਭਵਤੀਆਂ ਅਤੇ ਦੁੱਧ ਚੁੰਘਾਉਂਦੀਆਂ ਹੋਣਗੀਆਂ, ਕਿਉਂਕਿ ਦੇਸ ਵਿੱਚ ਵੱਡਾ ਕਸ਼ਟ ਅਤੇ ਇਨ੍ਹਾਂ ਲੋਕਾਂ ਉੱਤੇ ਕ੍ਰੋਧ ਹੋਵੇਗਾ।</verse>
				<verse number="24">ਉਹ ਤਲਵਾਰ ਨਾਲ ਘਾਤ ਕੀਤੇ ਜਾਣਗੇ ਅਤੇ ਬੰਦੀ ਬਣਾ ਕੇ ਸਭ ਦੇਸਾਂ ਵਿੱਚ ਲਿਜਾਏ ਜਾਣਗੇ ਅਤੇ ਯਰੂਸ਼ਲਮ ਪਰਾਈਆਂ ਕੌਮਾਂ ਦੁਆਰਾ ਲਤਾੜਿਆ ਜਾਵੇਗਾ, ਜਦੋਂ ਤੱਕ ਕਿ ਪਰਾਈਆਂ ਕੌਮਾਂ ਦਾ ਸਮਾਂ ਪੂਰਾ ਨਾ ਹੋ ਜਾਵੇ।</verse>
				<verse number="25">ਸੂਰਜ, ਚੰਦਰਮਾ ਅਤੇ ਤਾਰਿਆਂ ਵਿੱਚ ਚਿੰਨ੍ਹ ਵਿਖਾਈ ਦੇਣਗੇ ਅਤੇ ਧਰਤੀ ਉੱਤੇ ਸੰਕਟ ਹੋਵੇਗਾ ਅਤੇ ਸਮੁੰਦਰ ਅਤੇ ਇਸ ਦੀਆਂ ਲਹਿਰਾਂ ਦੀ ਦਹਿਸ਼ਤ ਨਾਲ ਕੌਮਾਂ ਘਬਰਾ ਜਾਣਗੀਆਂ।</verse>
				<verse number="26">ਡਰ ਦੇ ਕਾਰਨ ਅਤੇ ਸੰਸਾਰ ਉੱਤੇ ਹੋਣ ਵਾਲੀਆਂ ਗੱਲਾਂ ਬਾਰੇ ਸੋਚ ਕੇ ਲੋਕਾਂ ਦੇ ਦਿਲ ਬੈਠ ਜਾਣਗੇ, ਕਿਉਂਕਿ ਅਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ।</verse>
				<verse number="27">ਤਦ ਲੋਕ ਮਨੁੱਖ ਦੇ ਪੁੱਤਰ ਨੂੰ ਵੱਡੀ ਸਮਰੱਥਾ ਅਤੇ ਤੇਜ ਨਾਲ ਬੱਦਲਾਂ ਉੱਤੇ ਆਉਂਦਾ ਵੇਖਣਗੇ।</verse>
				<verse number="28">ਜਦੋਂ ਇਹ ਗੱਲਾਂ ਹੋਣ ਲੱਗਣ ਤਾਂ ਖੜ੍ਹੇ ਹੋ ਕੇ ਆਪਣਾ ਸਿਰ ਉਤਾਂਹ ਚੁੱਕਣਾ, ਕਿਉਂਕਿ ਤੁਹਾਡਾ ਛੁਟਕਾਰਾ ਆ ਪਹੁੰਚਿਆ ਹੈ।”</verse>
				<verse number="29">ਫਿਰ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਦਿੱਤਾ, “ਅੰਜੀਰ ਦੇ ਦਰਖ਼ਤ ਅਤੇ ਸਭਨਾਂ ਦਰਖ਼ਤਾਂ ਨੂੰ ਵੇਖੋ;</verse>
				<verse number="30">ਜਦੋਂ ਉਨ੍ਹਾਂ ਦੇ ਪੱਤੇ ਨਿੱਕਲਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਵੇਖ ਕੇ ਆਪ ਹੀ ਜਾਣ ਲੈਂਦੇ ਹੋ ਕਿ ਗਰਮੀ ਦੀ ਰੁੱਤ ਨੇੜੇ ਹੈ।</verse>
				<verse number="31">ਇਸੇ ਤਰ੍ਹਾਂ ਤੁਸੀਂ ਵੀ ਜਦੋਂ ਇਹ ਗੱਲਾਂ ਹੁੰਦੀਆਂ ਵੇਖੋ ਤਾਂ ਜਾਣ ਲਵੋ ਕਿ ਪਰਮੇਸ਼ਰ ਦਾ ਰਾਜ ਨੇੜੇ ਹੈ।</verse>
				<verse number="32">ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਸਭ ਗੱਲਾਂ ਨਾ ਹੋ ਲੈਣ, ਇਸ ਪੀੜ੍ਹੀ ਦਾ ਅੰਤ ਨਾ ਹੋਵੇਗਾ।</verse>
				<verse number="33">ਅਕਾਸ਼ ਅਤੇ ਧਰਤੀ ਟਲ਼ ਜਾਣਗੇ, ਪਰ ਮੇਰੇ ਵਚਨ ਕਦੇ ਨਾ ਟਲ਼ਣਗੇ।</verse>
				<verse number="34">“ਤੁਸੀਂ ਆਪਣੇ ਵਿਖੇ ਖ਼ਬਰਦਾਰ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਮਨ ਭੋਗ ਵਿਲਾਸ, ਮਤਵਾਲੇਪਣ ਅਤੇ ਜੀਵਨ ਦੀਆਂ ਚਿੰਤਾਵਾਂ ਹੇਠ ਦੱਬੇ ਹੋਏ ਹੋਣ ਅਤੇ ਉਹ ਦਿਨ ਇੱਕ ਫਾਹੀ ਵਾਂਗ ਤੁਹਾਡੇ ਉੱਤੇ ਅਚਾਨਕ ਆ ਪਵੇ</verse>
				<verse number="35">ਕਿਉਂਕਿ ਇਹ ਸਾਰੀ ਧਰਤੀ ਦੇ ਸਭ ਰਹਿਣ ਵਾਲਿਆਂ ਉੱਤੇ ਆ ਪਵੇਗਾ।</verse>
				<verse number="36">ਇਸ ਲਈ ਹਰ ਸਮੇਂ ਜਾਗਦੇ ਅਤੇ ਪ੍ਰਾਰਥਨਾ ਕਰਦੇ ਰਹੋ ਤਾਂਕਿ ਤੁਸੀਂ ਉਨ੍ਹਾਂ ਸਭ ਗੱਲਾਂ ਤੋਂ ਜਿਹੜੀਆਂ ਹੋਣ ਵਾਲੀਆਂ ਹਨ, ਬਚ ਸਕੋ ਅਤੇ ਮਨੁੱਖ ਦੇ ਪੁੱਤਰ ਦੇ ਸਾਹਮਣੇ ਖੜ੍ਹੇ ਹੋ ਸਕੋ।”</verse>
				<verse number="37">ਯਿਸੂ ਦਿਨ ਵੇਲੇ ਹੈਕਲ ਵਿੱਚ ਉਪਦੇਸ਼ ਦਿੰਦਾ ਸੀ ਅਤੇ ਰਾਤ ਨੂੰ ਬਾਹਰ ਜਾ ਕੇ ਜ਼ੈਤੂਨ ਨਾਮਕ ਪਹਾੜ 'ਤੇ ਰਹਿੰਦਾ ਸੀ।</verse>
				<verse number="38">ਸਭ ਲੋਕ ਤੜਕੇ ਉੱਠ ਕੇ ਉਸ ਦੇ ਕੋਲ ਹੈਕਲ ਵਿੱਚ ਉਸ ਦੀ ਸੁਣਨ ਲਈ ਆਉਂਦੇ ਸਨ।</verse>
			</chapter>
			<chapter number="22">
				<verse number="1">ਹੁਣ ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਿਹਾ ਜਾਂਦਾ ਹੈ, ਨੇੜੇ ਸੀ।</verse>
				<verse number="2">ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਸ ਤਾਕ ਵਿੱਚ ਸਨ ਕਿ ਯਿਸੂ ਨੂੰ ਕਿਵੇਂ ਜਾਨੋਂ ਮਾਰਨ, ਪਰ ਉਹ ਲੋਕਾਂ ਤੋਂ ਡਰਦੇ ਸਨ।</verse>
				<verse number="3">ਤਦ ਸ਼ੈਤਾਨ ਯਹੂਦਾ ਵਿੱਚ ਸਮਾ ਗਿਆ, ਜਿਹੜਾ ਇਸਕਰਿਯੋਤੀ ਕਹਾਉਂਦਾ ਸੀ ਅਤੇ ਬਾਰ੍ਹਾਂ ਵਿੱਚੋਂ ਇੱਕ ਸੀ।</verse>
				<verse number="4">ਉਸ ਨੇ ਜਾ ਕੇ ਪ੍ਰਧਾਨ ਯਾਜਕਾਂ ਅਤੇ ਹੈਕਲ ਦੇ ਸੁਰੱਖਿਆ ਅਧਿਕਾਰੀਆਂ ਨਾਲ ਗੱਲ ਕੀਤੀ ਕਿ ਉਹ ਕਿਵੇਂ ਉਸ ਨੂੰ ਉਨ੍ਹਾਂ ਦੇ ਹੱਥ ਫੜਵਾਏ।</verse>
				<verse number="5">ਉਹ ਬਹੁਤ ਖੁਸ਼ ਹੋ ਗਏ ਅਤੇ ਉਸ ਨੂੰ ਪੈਸਾ ਦੇਣ ਲਈ ਸਹਿਮਤ ਹੋਏ।</verse>
				<verse number="6">ਉਹ ਰਾਜ਼ੀ ਹੋ ਗਿਆ ਅਤੇ ਮੌਕੇ ਦੀ ਤਾਕ ਵਿੱਚ ਰਹਿਣ ਲੱਗਾ ਕਿ ਜਦੋਂ ਭੀੜ ਨਾ ਹੋਵੇ ਤਾਂ ਉਸ ਨੂੰ ਉਨ੍ਹਾਂ ਦੇ ਹੱਥ ਫੜਵਾ ਦੇਵੇ।</verse>
				<verse number="7">ਤਦ ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦਾ ਲੇਲਾ ਬਲੀਦਾਨ ਕਰਨਾ ਜ਼ਰੂਰੀ ਸੀ।</verse>
				<verse number="8">ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ, “ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂਕਿ ਅਸੀਂ ਖਾਈਏ।”</verse>
				<verse number="9">ਉਨ੍ਹਾਂ ਉਸ ਨੂੰ ਕਿਹਾ, “ਤੂੰ ਕਿੱਥੇ ਚਾਹੁੰਦਾ ਹੈਂ ਕਿ ਅਸੀਂ ਇਸ ਦੀ ਤਿਆਰੀ ਕਰੀਏ?”</verse>
				<verse number="10">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਵੇਖੋ, ਜਦੋਂ ਤੁਸੀਂ ਨਗਰ ਵਿੱਚ ਪ੍ਰਵੇਸ਼ ਕਰੋਗੇ ਤਾਂ ਤੁਹਾਨੂੰ ਪਾਣੀ ਦਾ ਘੜਾ ਚੁੱਕੀ ਇੱਕ ਆਦਮੀ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਪਿੱਛੇ-ਪਿੱਛੇ ਚਲੇ ਜਾਣਾ</verse>
				<verse number="11">ਅਤੇ ਘਰ ਦੇ ਮਾਲਕ ਨੂੰ ਕਹਿਣਾ, ‘ਗੁਰੂ ਪੁੱਛਦਾ ਹੈ ਕਿ ਮਹਿਮਾਨਾਂ ਦਾ ਉਹ ਕਮਰਾ ਕਿੱਥੇ ਹੈ ਜਿੱਥੇ ਮੈਂ ਆਪਣੇ ਚੇਲਿਆਂ ਨਾਲ ਪਸਾਹ ਖਾਵਾਂ’?</verse>
				<verse number="12">ਉਹ ਤੁਹਾਨੂੰ ਸਜਿਆ ਸਜਾਇਆ ਇੱਕ ਵੱਡਾ ਚੁਬਾਰਾ ਵਿਖਾਵੇਗਾ; ਉੱਥੇ ਤਿਆਰੀ ਕਰਨਾ।”</verse>
				<verse number="13">ਉਨ੍ਹਾਂ ਜਾ ਕੇ ਜਿਸ ਤਰ੍ਹਾਂ ਉਸ ਨੇ ਕਿਹਾ ਸੀ ਉਸੇ ਤਰ੍ਹਾਂ ਪਾਇਆ ਅਤੇ ਪਸਾਹ ਤਿਆਰ ਕੀਤਾ।</verse>
				<verse number="14">ਜਦੋਂ ਸਮਾਂ ਆ ਪਹੁੰਚਿਆ ਤਾਂ ਯਿਸੂ ਭੋਜਨ ਕਰਨ ਲਈ ਬੈਠਾ ਅਤੇ ਰਸੂਲ ਉਸ ਦੇ ਨਾਲ ਸਨ।</verse>
				<verse number="15">ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਬਹੁਤ ਇੱਛਾ ਸੀ ਕਿ ਦੁੱਖ ਝੱਲਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ।</verse>
				<verse number="16">ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਦੋਂ ਤੱਕ ਇਹ ਪਰਮੇਸ਼ਰ ਦੇ ਰਾਜ ਵਿੱਚ ਪੂਰਾ ਨਾ ਹੋ ਲਵੇ, ਮੈਂ ਇਸ ਨੂੰ ਫਿਰ ਕਦੇ ਨਾ ਖਾਵਾਂਗਾ।”</verse>
				<verse number="17">ਫਿਰ ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਦੇ ਕੇ ਕਿਹਾ, “ਇਸ ਨੂੰ ਲਓ ਅਤੇ ਆਪਸ ਵਿੱਚ ਵੰਡ ਲਵੋ।</verse>
				<verse number="18">ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਮੈਂ ਹੁਣ ਤੋਂ ਲੈ ਕੇ ਉਦੋਂ ਤੱਕ ਕਦੇ ਦਾਖਰਸ ਨਾ ਪੀਵਾਂਗਾ, ਜਦੋਂ ਤੱਕ ਪਰਮੇਸ਼ਰ ਦਾ ਰਾਜ ਨਾ ਆ ਜਾਵੇ।”</verse>
				<verse number="19">ਫਿਰ ਉਸ ਨੇ ਰੋਟੀ ਲਈ ਅਤੇ ਧੰਨਵਾਦ ਦੇ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ, “ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਲਈ ਦਿੱਤਾ ਜਾਂਦਾ ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”</verse>
				<verse number="20">ਇਸੇ ਤਰ੍ਹਾਂ ਜਦੋਂ ਉਹ ਖਾ ਚੁੱਕੇ ਤਾਂ ਉਸ ਨੇ ਉਨ੍ਹਾਂ ਨੂੰ ਪਿਆਲਾ ਦੇ ਕੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ।</verse>
				<verse number="21">ਵੇਖੋ, ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ।</verse>
				<verse number="22">ਕਿਉਂਕਿ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੀ ਹੈ ਜਿਵੇਂ ਉਸ ਦੇ ਲਈ ਠਹਿਰਾਇਆ ਗਿਆ ਹੈ, ਪਰ ਹਾਏ ਉਸ ਮਨੁੱਖ ਉੱਤੇ ਜਿਸ ਦੇ ਦੁਆਰਾ ਉਹ ਫੜਵਾਇਆ ਜਾਂਦਾ ਹੈ।”</verse>
				<verse number="23">ਤਦ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਸਾਡੇ ਵਿੱਚੋਂ ਅਜਿਹਾ ਕੰਮ ਕਰਨ ਵਾਲਾ ਕੌਣ ਹੋ ਸਕਦਾ ਹੈ!</verse>
				<verse number="24">ਉਨ੍ਹਾਂ ਵਿੱਚ ਇੱਕ ਬਹਿਸ ਵੀ ਛਿੜ ਗਈ ਕਿ ਸਾਡੇ ਵਿੱਚੋਂ ਕਿਸ ਨੂੰ ਵੱਡਾ ਮੰਨਿਆ ਜਾਣਾ ਚਾਹੀਦਾ ਹੈ।</verse>
				<verse number="25">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਰਾਜ ਕਰਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਉਹ ਪਰਉਪਕਾਰੀ ਕਹਾਉਂਦੇ ਹਨ।</verse>
				<verse number="26">ਪਰ ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਸਗੋਂ ਜਿਹੜਾ ਤੁਹਾਡੇ ਵਿੱਚੋਂ ਵੱਡਾ ਹੈ ਉਹ ਸਭ ਤੋਂ ਛੋਟੇ ਜਿਹਾ ਅਤੇ ਜਿਹੜਾ ਆਗੂ ਹੈ ਉਹ ਸੇਵਕ ਜਿਹਾ ਬਣੇ।</verse>
				<verse number="27">ਕਿਉਂਕਿ ਵੱਡਾ ਕੌਣ ਹੈ? ਜਿਹੜਾ ਭੋਜਨ ਕਰਨ ਲਈ ਬੈਠਦਾ ਹੈ ਜਾਂ ਜਿਹੜਾ ਪਰੋਸਦਾ ਹੈ? ਕੀ ਉਹ ਨਹੀਂ ਜਿਹੜਾ ਭੋਜਨ ਕਰਨ ਲਈ ਬੈਠਦਾ ਹੈ? ਪਰ ਮੈਂ ਤੁਹਾਡੇ ਵਿਚਕਾਰ ਪਰੋਸਣ ਵਾਲੇ ਦੇ ਸਮਾਨ ਹਾਂ।</verse>
				<verse number="28">“ਪਰ ਤੁਸੀਂ ਉਹ ਹੋ ਜਿਹੜੇ ਮੇਰੇ ਪਰਤਾਵਿਆਂ ਵਿੱਚ ਮੇਰੇ ਨਾਲ ਰਹੇ।</verse>
				<verse number="29">ਜਿਸ ਤਰ੍ਹਾਂ ਮੇਰੇ ਪਿਤਾ ਨੇ ਮੈਨੂੰ ਰਾਜ ਦਿੱਤਾ, ਉਸੇ ਤਰ੍ਹਾਂ ਮੈਂ ਵੀ ਤੁਹਾਨੂੰ ਦਿੰਦਾ ਹਾਂ</verse>
				<verse number="30">ਤਾਂਕਿ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ-ਪੀਓ ਅਤੇ ਸਿੰਘਾਸਣਾਂ ਉੱਤੇ ਬੈਠ ਕੇ ਇਸਰਾਏਲ ਦੇ ਬਾਰਾਂ ਗੋਤਾਂ ਦਾ ਨਿਆਂ ਕਰੋ।</verse>
				<verse number="31">“ਸ਼ਮਊਨ, ਹੇ ਸ਼ਮਊਨ! ਵੇਖ, ਸ਼ੈਤਾਨ ਨੇ ਤੁਹਾਨੂੰ ਕਣਕ ਵਾਂਗ ਛੱਟਣ ਲਈ ਮੰਗਿਆ ਹੈ।</verse>
				<verse number="32">ਪਰ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਕਿ ਤੇਰਾ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦੋਂ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਦ੍ਰਿੜ੍ਹ ਕਰੀਂ।”</verse>
				<verse number="33">ਪਰ ਉਸ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਮੈਂ ਤੇਰੇ ਲਈ ਕੈਦ ਹੋਣ, ਬਲਕਿ ਮਰਨ ਲਈ ਵੀ ਤਿਆਰ ਹਾਂ।”</verse>
				<verse number="34">ਉਸ ਨੇ ਕਿਹਾ, “ਪਤਰਸ, ਮੈਂ ਤੈਨੂੰ ਕਹਿੰਦਾ ਹਾਂ ਕਿ ਅੱਜ ਤੂੰ ਜਦੋਂ ਤੱਕ ਤਿੰਨ ਵਾਰ ਇਸ ਗੱਲ ਦਾ ਇਨਕਾਰ ਨਾ ਕਰੇਂ ਕਿ ਤੂੰ ਮੈਨੂੰ ਜਾਣਦਾ ਹੈਂ, ਮੁਰਗਾ ਬਾਂਗ ਨਾ ਦੇਵੇਗਾ।”</verse>
				<verse number="35">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਮੈਂ ਤੁਹਾਨੂੰ ਬਟੂਏ, ਥੈਲੇ ਅਤੇ ਜੁੱਤੀ ਤੋਂ ਬਿਨਾਂ ਭੇਜਿਆ ਸੀ ਤਾਂ ਤੁਹਾਨੂੰ ਕੋਈ ਥੁੜ੍ਹ ਤਾਂ ਨਹੀਂ ਹੋਈ?” ਉਨ੍ਹਾਂ ਨੇ ਉੱਤਰ ਦਿੱਤਾ, “ਨਹੀਂ।”</verse>
				<verse number="36">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਪਰ ਹੁਣ, ਜਿਸ ਦੇ ਕੋਲ ਬਟੂਆ ਹੈ ਉਹ ਇਸ ਨੂੰ ਲੈ ਲਵੇ ਅਤੇ ਇਸੇ ਤਰ੍ਹਾਂ ਥੈਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਹੀਂ ਹੈ ਉਹ ਆਪਣਾ ਵਸਤਰ ਵੇਚ ਕੇ ਖਰੀਦ ਲਵੇ।</verse>
				<verse number="37">ਕਿਉਂਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਲਿਖਿਆ ਹੈ, ‘ਉਹ ਅਪਰਾਧੀਆਂ ਦੇ ਸੰਗ ਗਿਣਿਆ ਗਿਆ’, ਇਸ ਦਾ ਮੇਰੇ ਵਿੱਚ ਪੂਰਾ ਹੋਣਾ ਜ਼ਰੂਰੀ ਹੈ। ਕਿਉਂਕਿ ਜੋ ਗੱਲਾਂ ਮੇਰੇ ਵਿਖੇ ਲਿਖੀਆਂ ਹਨ ਉਹ ਪੂਰੀਆਂ ਹੋਣੀਆਂ ਹਨ।”</verse>
				<verse number="38">ਤਦ ਚੇਲਿਆਂ ਨੇ ਕਿਹਾ, “ਪ੍ਰਭੂ ਜੀ, ਵੇਖ ਇੱਥੇ ਦੋ ਤਲਵਾਰਾਂ ਹਨ।” ਉਸ ਨੇ ਉਨ੍ਹਾਂ ਨੂੰ ਕਿਹਾ, “ਬਹੁਤ ਹਨ।”</verse>
				<verse number="39">ਫਿਰ ਉਹ ਬਾਹਰ ਨਿੱਕਲ ਕੇ ਆਪਣੀ ਆਦਤ ਅਨੁਸਾਰ ਜ਼ੈਤੂਨ ਦੇ ਪਹਾੜ ਉੱਤੇ ਗਿਆ ਅਤੇ ਚੇਲੇ ਵੀ ਉਸ ਦੇ ਪਿੱਛੇ ਚੱਲ ਪਏ।</verse>
				<verse number="40">ਉਸ ਥਾਂ 'ਤੇ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਕਿਹਾ, “ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ।”</verse>
				<verse number="41">ਫਿਰ ਉਹ ਲਗਭਗ ਇੱਕ ਪੱਥਰ ਦੀ ਮਾਰ 'ਤੇ ਉਨ੍ਹਾਂ ਤੋਂ ਪਰੇ ਗਿਆ ਅਤੇ ਗੋਡੇ ਟੇਕ ਕੇ ਇਹ ਪ੍ਰਾਰਥਨਾ ਕਰਨ ਲੱਗਾ,</verse>
				<verse number="42">“ਹੇ ਪਿਤਾ, ਜੇ ਤੂੰ ਚਾਹੇਂ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲੈ; ਫਿਰ ਵੀ ਮੇਰੀ ਨਹੀਂ ਪਰ ਤੇਰੀ ਇੱਛਾ ਪੂਰੀ ਹੋਵੇ।”</verse>
				<verse number="43">ਤਦ ਸਵਰਗ ਤੋਂ ਇੱਕ ਦੂਤ ਪਰਗਟ ਹੋ ਕੇ ਉਸ ਨੂੰ ਹਿੰਮਤ ਦਿੰਦਾ ਸੀ।</verse>
				<verse number="44">ਯਿਸੂ ਕਸ਼ਟ ਵਿੱਚ ਪਿਆ ਹੋਰ ਵੀ ਵਿਆਕੁਲ ਹੋ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਜ਼ਮੀਨ ਉੱਤੇ ਡਿੱਗ ਰਿਹਾ ਸੀ।</verse>
				<verse number="45">ਫਿਰ ਜਦੋਂ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਕੋਲ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਉਦਾਸੀ ਦੇ ਕਾਰਨ ਸੁੱਤੇ ਵੇਖਿਆ।</verse>
				<verse number="46">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਸੌਂ ਰਹੇ ਹੋ? ਉੱਠੋ ਅਤੇ ਪ੍ਰਾਰਥਨਾ ਕਰੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਤਾਵੇ ਵਿੱਚ ਪੈ ਜਾਵੋ।”</verse>
				<verse number="47">ਉਹ ਅਜੇ ਬੋਲਦਾ ਹੀ ਸੀ ਕਿ ਵੇਖੋ, ਇੱਕ ਭੀੜ ਉੱਥੇ ਆਈ ਅਤੇ ਬਾਰ੍ਹਾਂ ਵਿੱਚੋਂ ਇੱਕ ਜੋ ਯਹੂਦਾ ਕਹਾਉਂਦਾ ਸੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਿਹਾ ਸੀ। ਉਹ ਯਿਸੂ ਨੂੰ ਚੁੰਮਣ ਲਈ ਉਸ ਦੇ ਕੋਲ ਆਇਆ।</verse>
				<verse number="48">ਪਰ ਯਿਸੂ ਨੇ ਉਸ ਨੂੰ ਕਿਹਾ, “ਯਹੂਦਾ, ਕੀ ਤੂੰ ਚੁੰਮਣ ਦੇ ਦੁਆਰਾ ਮਨੁੱਖ ਦੇ ਪੁੱਤਰ ਨੂੰ ਫੜਵਾਉਂਦਾ ਹੈਂ?”</verse>
				<verse number="49">ਜਦੋਂ ਉਸ ਦੇ ਸਾਥੀਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, “ਪ੍ਰਭੂ, ਅਸੀਂ ਤਲਵਾਰ ਚਲਾਈਏ?”</verse>
				<verse number="50">ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਯਾਜਕ ਦੇ ਸੇਵਕ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਦਿੱਤਾ।</verse>
				<verse number="51">ਪਰ ਯਿਸੂ ਨੇ ਕਿਹਾ, “ਰੁਕ ਜਾਓ! ਬਹੁਤ ਹੋ ਗਿਆ!” ਅਤੇ ਉਸ ਨੇ ਉਸ ਦੇ ਕੰਨ ਨੂੰ ਛੂਹ ਕੇ ਚੰਗਾ ਕਰ ਦਿੱਤਾ।</verse>
				<verse number="52">ਤਦ ਯਿਸੂ ਨੇ ਪ੍ਰਧਾਨ ਯਾਜਕਾਂ, ਹੈਕਲ ਦੇ ਸੁਰੱਖਿਆ ਅਧਿਕਾਰੀਆਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਨੂੰ ਫੜਨ ਆਏ ਸਨ, ਕਿਹਾ, “ਕੀ ਤੁਸੀਂ ਮੈਨੂੰ ਡਾਕੂ ਸਮਝ ਕੇ ਤਲਵਾਰਾਂ ਅਤੇ ਡਾਂਗਾਂ ਲੈ ਕੇ ਨਿੱਕਲੇ ਹੋ?</verse>
				<verse number="53">ਮੈਂ ਹਰ ਰੋਜ਼ ਹੈਕਲ ਵਿੱਚ ਤੁਹਾਡੇ ਨਾਲ ਹੁੰਦਾ ਸੀ, ਤਦ ਤੁਸੀਂ ਮੇਰੇ ਉੱਤੇ ਹੱਥ ਨਹੀਂ ਪਾਇਆ, ਪਰ ਹੁਣ ਤੁਹਾਡਾ ਸਮਾਂ ਹੈ ਅਤੇ ਹਨੇਰੇ ਦਾ ਅਧਿਕਾਰ ਹੈ।”</verse>
				<verse number="54">ਤਦ ਉਨ੍ਹਾਂ ਨੇ ਉਸ ਨੂੰ ਫੜਿਆ ਅਤੇ ਪ੍ਰਧਾਨ ਯਾਜਕ ਦੇ ਘਰ ਵਿੱਚ ਲੈ ਆਏ; ਪਤਰਸ ਕੁਝ ਦੂਰੀ 'ਤੇ ਪਿੱਛੇ-ਪਿੱਛੇ ਆ ਰਿਹਾ ਸੀ।</verse>
				<verse number="55">ਲੋਕ ਵਿਹੜੇ ਦੇ ਵਿਚਕਾਰ ਅੱਗ ਬਾਲ ਕੇ ਬੈਠੇ ਹੋਏ ਸਨ ਅਤੇ ਪਤਰਸ ਵੀ ਉਨ੍ਹਾਂ ਦੇ ਨਾਲ ਬੈਠ ਗਿਆ।</verse>
				<verse number="56">ਤਦ ਇੱਕ ਦਾਸੀ ਨੇ ਉਸ ਨੂੰ ਅੱਗ ਦੇ ਕੋਲ ਬੈਠਾ ਵੇਖਿਆ ਅਤੇ ਗੌਹ ਨਾਲ ਉਸ ਨੂੰ ਵੇਖ ਕੇ ਕਿਹਾ, “ਇਹ ਵੀ ਤਾਂ ਉਸ ਦੇ ਨਾਲ ਸੀ।”</verse>
				<verse number="57">ਪਰ ਉਸ ਨੇ ਇਨਕਾਰ ਕਰਦੇ ਹੋਏ ਕਿਹਾ, “ਹੇ ਔਰਤ, ਮੈਂ ਉਸ ਨੂੰ ਨਹੀਂ ਜਾਣਦਾ।”</verse>
				<verse number="58">ਫਿਰ ਥੋੜ੍ਹੇ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, “ਤੂੰ ਵੀ ਤਾਂ ਉਨ੍ਹਾਂ ਵਿੱਚੋਂ ਹੈਂ।” ਪਰ ਪਤਰਸ ਨੇ ਕਿਹਾ, “ਮਨੁੱਖਾ, ਮੈਂ ਨਹੀਂ ਹਾਂ।”</verse>
				<verse number="59">ਲਗਭਗ ਇੱਕ ਘੰਟੇ ਬਾਅਦ ਕਿਸੇ ਹੋਰ ਨੇ ਜ਼ੋਰ ਦੇ ਕੇ ਕਿਹਾ, “ਸੱਚਮੁੱਚ ਇਹ ਵੀ ਉਸ ਦੇ ਨਾਲ ਸੀ, ਕਿਉਂਕਿ ਇਹ ਵੀ ਗਲੀਲੀ ਹੈ।”</verse>
				<verse number="60">ਪਰ ਪਤਰਸ ਨੇ ਕਿਹਾ, “ਮਨੁੱਖਾ, ਮੈਨੂੰ ਨਹੀਂ ਪਤਾ ਤੂੰ ਕੀ ਕਹਿੰਦਾ ਹੈਂ?” ਉਹ ਇਹ ਕਹਿ ਹੀ ਰਿਹਾ ਸੀ ਕਿ ਤੁਰੰਤ ਮੁਰਗੇ ਨੇ ਬਾਂਗ ਦੇ ਦਿੱਤੀ।</verse>
				<verse number="61">ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਵੇਖਿਆ ਅਤੇ ਪਤਰਸ ਨੂੰ ਪ੍ਰਭੂ ਦੀ ਉਹ ਗੱਲ ਯਾਦ ਆਈ ਜੋ ਉਸ ਨੇ ਉਸ ਨੂੰ ਕਹੀ ਸੀ ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਮੇਰਾ ਇਨਕਾਰ ਕਰੇਂਗਾ।</verse>
				<verse number="62">ਤਦ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਣ ਲੱਗਾ।</verse>
				<verse number="63">ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜਿਆ ਸੀ, ਉਹ ਉਸ ਦਾ ਮਖੌਲ ਉਡਾਉਣ ਅਤੇ ਮਾਰਨ-ਕੁੱਟਣ ਲੱਗੇ।</verse>
				<verse number="64">ਉਹ ਉਸ ਦੀਆਂ ਅੱਖਾਂ ਢੱਕ ਕੇ ਉਸ ਤੋਂ ਪੁੱਛਣ ਲੱਗੇ, “ਭਵਿੱਖਬਾਣੀ ਕਰ, ਤੈਨੂੰ ਕਿਸ ਨੇ ਮਾਰਿਆ?”</verse>
				<verse number="65">ਅਤੇ ਉਸ ਦੀ ਨਿੰਦਾ ਕਰਦੇ ਹੋਏ ਉਸ ਦੇ ਵਿਰੁੱਧ ਹੋਰ ਵੀ ਬਹੁਤ ਕੁਝ ਕਹਿ ਰਹੇ ਸਨ।</verse>
				<verse number="66">ਜਦੋਂ ਸਵੇਰ ਹੋਈ ਤਾਂ ਲੋਕਾਂ ਦੇ ਆਗੂ ਅਰਥਾਤ ਪ੍ਰਧਾਨ ਯਾਜਕ ਅਤੇ ਸ਼ਾਸਤਰੀ ਇਕੱਠੇ ਹੋਏ ਅਤੇ ਉਸ ਨੂੰ ਆਪਣੀ ਮਹਾਂਸਭਾ ਵਿੱਚ ਲੈ ਗਏ</verse>
				<verse number="67">ਅਤੇ ਕਿਹਾ, “ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ।” ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ;</verse>
				<verse number="68">ਜੇ ਮੈਂ ਤੁਹਾਡੇ ਤੋਂ ਕੋਈ ਸਵਾਲ ਪੁੱਛਾਂ ਤਾਂ ਤੁਸੀਂ ਜਵਾਬ ਨਹੀਂ ਦੇਵੋਗੇ।</verse>
				<verse number="69">ਪਰ ਹੁਣ ਤੋਂ ਮਨੁੱਖ ਦਾ ਪੁੱਤਰ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਸੱਜੇ ਹੱਥ ਬੈਠਾ ਹੋਵੇਗਾ।”</verse>
				<verse number="70">ਤਦ ਸਾਰਿਆਂ ਨੇ ਕਿਹਾ, “ਕੀ ਤੂੰ ਪਰਮੇਸ਼ਰ ਦਾ ਪੁੱਤਰ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਸਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ।”</verse>
				<verse number="71">ਤਦ ਉਨ੍ਹਾਂ ਨੇ ਕਿਹਾ, “ਹੁਣ ਸਾਨੂੰ ਗਵਾਹੀ ਦੀ ਕੀ ਜ਼ਰੂਰਤ ਹੈ? ਕਿਉਂਕਿ ਅਸੀਂ ਆਪ ਇਸ ਦੇ ਮੂੰਹੋਂ ਸੁਣ ਲਿਆ ਹੈ।”</verse>
			</chapter>
			<chapter number="23">
				<verse number="1">ਤਦ ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਕੋਲ ਲੈ ਗਈ</verse>
				<verse number="2">ਅਤੇ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ, “ਅਸੀਂ ਇਸ ਨੂੰ ਸਾਡੇ ਲੋਕਾਂ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਟੈਕਸ ਦੇਣ ਤੋਂ ਮਨ੍ਹਾ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਅਰਥਾਤ ਰਾਜਾ ਕਹਿੰਦਿਆਂ ਸੁਣਿਆ ਹੈ।”</verse>
				<verse number="3">ਪਿਲਾਤੁਸ ਨੇ ਯਿਸੂ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਤੂੰ ਆਪੇ ਕਹਿ ਦਿੱਤਾ।”</verse>
				<verse number="4">ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ।”</verse>
				<verse number="5">ਪਰ ਉਨ੍ਹਾਂ ਹੋਰ ਵੀ ਜ਼ੋਰ ਦੇ ਕੇ ਕਿਹਾ, “ਇਹ ਗਲੀਲ ਤੋਂ ਲੈ ਕੇ ਇੱਥੋਂ ਤੱਕ ਸਾਰੇ ਯਹੂਦਿਯਾ ਵਿੱਚ ਲੋਕਾਂ ਨੂੰ ਆਪਣੀ ਸਿੱਖਿਆ ਨਾਲ ਭੜਕਾਉਂਦਾ ਹੈ।”</verse>
				<verse number="6">ਇਹ ਸੁਣ ਕੇ ਪਿਲਾਤੁਸ ਨੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ?”</verse>
				<verse number="7">ਤਦ ਇਹ ਜਾਣ ਕੇ ਜੋ ਉਹ ਹੇਰੋਦੇਸ ਦੇ ਇਲਾਕੇ ਦਾ ਹੈ, ਪਿਲਾਤੁਸ ਨੇ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ; ਉਨ੍ਹਾਂ ਦਿਨਾਂ ਵਿੱਚ ਉਹ ਵੀ ਯਰੂਸ਼ਲਮ ਵਿੱਚ ਹੀ ਸੀ।</verse>
				<verse number="8">ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂਕਿ ਉਹ ਬਹੁਤ ਸਮੇਂ ਤੋਂ ਯਿਸੂ ਨੂੰ ਮਿਲਣਾ ਚਾਹੁੰਦਾ ਸੀ, ਕਿਉਂ ਜੋ ਉਹ ਉਸ ਦੇ ਵਿਖੇ ਸੁਣਦਾ ਹੁੰਦਾ ਸੀ ਅਤੇ ਆਸ ਰੱਖਦਾ ਸੀ ਕਿ ਉਸ ਤੋਂ ਕੋਈ ਚਿੰਨ੍ਹ ਵੇਖੇ।</verse>
				<verse number="9">ਉਸ ਨੇ ਯਿਸੂ ਤੋਂ ਬਹੁਤ ਸਾਰੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਕੋਈ ਉੱਤਰ ਨਾ ਦਿੱਤਾ।</verse>
				<verse number="10">ਪ੍ਰਧਾਨ ਯਾਜਕ ਅਤੇ ਸ਼ਾਸਤਰੀ ਖੜ੍ਹੇ ਹੋ ਕੇ ਬੜੇ ਜ਼ੋਰ ਨਾਲ ਯਿਸੂ ਉੱਤੇ ਦੋਸ਼ ਲਾ ਰਹੇ ਸਨ।</verse>
				<verse number="11">ਹੇਰੋਦੇਸ ਨੇ ਵੀ ਆਪਣੇ ਸਿਪਾਹੀਆਂ ਦੇ ਨਾਲ ਯਿਸੂ ਦਾ ਅਪਮਾਨ ਕੀਤਾ ਅਤੇ ਉਸ ਦਾ ਮਖੌਲ ਉਡਾਇਆ ਅਤੇ ਚਮਕੀਲਾ ਵਸਤਰ ਪਹਿਨਾ ਕੇ ਉਸ ਨੂੰ ਪਿਲਾਤੁਸ ਕੋਲ ਵਾਪਸ ਭੇਜ ਦਿੱਤਾ।</verse>
				<verse number="12">ਉਸੇ ਦਿਨ ਤੋਂ ਹੇਰੋਦੇਸ ਅਤੇ ਪਿਲਾਤੁਸ ਦੋਵੇਂ ਆਪਸ ਵਿੱਚ ਮਿੱਤਰ ਬਣ ਗਏ, ਕਿਉਂਕਿ ਪਹਿਲਾਂ ਉਨ੍ਹਾਂ ਵਿੱਚ ਵੈਰ ਸੀ।</verse>
				<verse number="13">ਤਦ ਪਿਲਾਤੁਸ ਨੇ ਪ੍ਰਧਾਨ ਯਾਜਕਾਂ, ਅਧਿਕਾਰੀਆਂ ਅਤੇ ਲੋਕਾਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਕਿਹਾ,</verse>
				<verse number="14">“ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭੜਕਾਉਣ ਵਾਲਾ ਕਹਿ ਕੇ ਮੇਰੇ ਕੋਲ ਲਿਆਏ ਹੋ ਅਤੇ ਵੇਖੋ, ਮੈਂ ਤੁਹਾਡੇ ਸਾਹਮਣੇ ਇਸ ਦੀ ਜਾਂਚ-ਪੜਤਾਲ ਕੀਤੀ ਅਤੇ ਇਸ ਮਨੁੱਖ ਵਿੱਚ ਅਜਿਹਾ ਕੋਈ ਅਪਰਾਧ ਨਹੀਂ ਪਾਇਆ ਜਿਸ ਦਾ ਦੋਸ਼ ਤੁਸੀਂ ਇਸ ਦੇ ਵਿਰੁੱਧ ਲਾਉਂਦੇ ਹੋ</verse>
				<verse number="15">ਅਤੇ ਨਾ ਹੀ ਹੇਰੋਦੇਸ ਨੇ; ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜ ਦਿੱਤਾ ਹੈ। ਵੇਖੋ, ਇਸ ਨੇ ਮੌਤ ਦੀ ਸਜ਼ਾ ਦੇ ਯੋਗ ਕੋਈ ਕੰਮ ਨਹੀਂ ਕੀਤਾ।</verse>
				<verse number="16">ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।”</verse>
				<verse number="17">[ਤਿਉਹਾਰ ਦੇ ਸਮੇਂ ਪਿਲਾਤੁਸ ਉਨ੍ਹਾਂ ਦੇ ਲਈ ਇੱਕ ਕੈਦੀ ਨੂੰ ਰਿਹਾਅ ਕਰਦਾ ਹੁੰਦਾ ਸੀ।]</verse>
				<verse number="18">ਉਨ੍ਹਾਂ ਸਾਰਿਆਂ ਨੇ ਚੀਕ ਕੇ ਕਿਹਾ, “ਇਸ ਨੂੰ ਪਰੇ ਕਰ ਅਤੇ ਸਾਡੇ ਲਈ ਬਰੱਬਾਸ ਨੂੰ ਰਿਹਾ ਕਰ ਦੇ।”</verse>
				<verse number="19">ਇਹ ਉਹੋ ਸੀ ਜਿਸ ਨੂੰ ਨਗਰ ਵਿੱਚ ਹੋਏ ਕਿਸੇ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਗਿਆ ਸੀ।</verse>
				<verse number="20">ਪਰ ਪਿਲਾਤੁਸ ਨੇ ਯਿਸੂ ਨੂੰ ਛੱਡਣ ਦੀ ਇੱਛਾ ਨਾਲ ਇੱਕ ਵਾਰ ਫੇਰ ਉਨ੍ਹਾਂ ਨਾਲ ਗੱਲ ਕੀਤੀ।</verse>
				<verse number="21">ਪਰ ਉਹ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ!”</verse>
				<verse number="22">ਪਿਲਾਤੁਸ ਨੇ ਤੀਜੀ ਵਾਰ ਉਨ੍ਹਾਂ ਨੂੰ ਕਿਹਾ, “ਕਿਉਂ, ਇਸ ਨੇ ਕੀ ਬੁਰਾਈ ਕੀਤੀ ਹੈ? ਮੈਂ ਇਸ ਵਿੱਚ ਮੌਤ ਦੇ ਯੋਗ ਕੋਈ ਦੋਸ਼ ਨਹੀਂ ਵੇਖਿਆ, ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਛੱਡ ਦਿਆਂਗਾ।”</verse>
				<verse number="23">ਪਰ ਉਹ ਚੀਕ-ਚੀਕ ਕੇ ਇਸ ਮੰਗ 'ਤੇ ਅੜੇ ਰਹੇ ਕਿ ਉਸ ਨੂੰ ਸਲੀਬ 'ਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦਾ ਚੀਕਣਾ ਪਰਬਲ ਹੋਇਆ।</verse>
				<verse number="24">ਸੋ ਪਿਲਾਤੁਸ ਨੇ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਫੈਸਲਾ ਕੀਤਾ</verse>
				<verse number="25">ਅਤੇ ਉਸ ਨੂੰ ਜੋ ਵਿਦਰੋਹ ਅਤੇ ਹੱਤਿਆ ਦੇ ਕਾਰਨ ਕੈਦ ਵਿੱਚ ਪਾਇਆ ਹੋਇਆ ਸੀ ਅਤੇ ਜਿਸ ਦੀ ਮੰਗ ਲੋਕਾਂ ਨੇ ਕੀਤੀ ਸੀ, ਰਿਹਾਅ ਕਰ ਦਿੱਤਾ। ਪਰ ਯਿਸੂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਹਵਾਲੇ ਕਰ ਦਿੱਤਾ।</verse>
				<verse number="26">ਜਦੋਂ ਉਹ ਯਿਸੂ ਨੂੰ ਲਿਜਾ ਰਹੇ ਸਨ ਤਾਂ ਉਨ੍ਹਾਂ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆ ਰਿਹਾ ਸੀ, ਫੜ ਕੇ ਉਸ ਨੂੰ ਸਲੀਬ ਚੁਕਾਈ ਕਿ ਉਹ ਯਿਸੂ ਦੇ ਪਿੱਛੇ-ਪਿੱਛੇ ਲੈ ਚੱਲੇ।</verse>
				<verse number="27">ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਪਿੱਛੇ ਚੱਲ ਰਹੀ ਸੀ, ਜਿਨ੍ਹਾਂ ਵਿੱਚ ਉਹ ਔਰਤਾਂ ਵੀ ਸਨ ਜਿਹੜੀਆਂ ਉਸ ਦੇ ਲਈ ਰੋਂਦੀਆਂ ਅਤੇ ਪਿੱਟਦੀਆਂ ਸਨ।</verse>
				<verse number="28">ਤਦ ਯਿਸੂ ਨੇ ਉਨ੍ਹਾਂ ਵੱਲ ਮੁੜ ਕੇ ਕਿਹਾ, “ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ, ਸਗੋਂ ਆਪਣੇ ਲਈ ਅਤੇ ਆਪਣੇ ਬੱਚਿਆਂ ਲਈ ਰੋਵੋ।</verse>
				<verse number="29">ਕਿਉਂਕਿ ਵੇਖੋ, ਉਹ ਦਿਨ ਆ ਰਹੇ ਹਨ ਜਦੋਂ ਉਹ ਕਹਿਣਗੇ, ‘ਧੰਨ ਹਨ ਉਹ ਜਿਹੜੀਆਂ ਬਾਂਝ ਹਨ ਅਤੇ ਉਹ ਕੁੱਖਾਂ ਜਿਨ੍ਹਾਂ ਨਹੀਂ ਜਣਿਆ ਅਤੇ ਉਹ ਛਾਤੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ।’</verse>
				<verse number="30">ਤਦ ਉਹ ਪਹਾੜਾਂ ਨੂੰ ਕਹਿਣਗੇ, ‘ਸਾਡੇ ਉੱਤੇ ਡਿੱਗ ਪਵੋ’ ਅਤੇ ਪਹਾੜੀਆਂ ਨੂੰ, ‘ਸਾਨੂੰ ਢੱਕ ਲਵੋ’;</verse>
				<verse number="31">ਕਿਉਂਕਿ ਜੇ ਉਹ ਹਰੇ ਦਰਖ਼ਤ ਨਾਲ ਇਸ ਤਰ੍ਹਾਂ ਕਰਦੇ ਹਨ ਤਾਂ ਸੁੱਕੇ ਨਾਲ ਕੀ ਨਾ ਹੋਵੇਗਾ?”</verse>
				<verse number="32">ਉਹ ਦੋ ਹੋਰ ਅਪਰਾਧੀਆਂ ਨੂੰ ਵੀ ਉਸ ਦੇ ਨਾਲ ਮੌਤ ਦੀ ਸਜ਼ਾ ਦੇਣ ਲਈ ਲਿਜਾ ਰਹੇ ਸਨ</verse>
				<verse number="33">ਅਤੇ ਜਦੋਂ ਉਹ ਖੋਪੜੀ ਨਾਮਕ ਸਥਾਨ 'ਤੇ ਪਹੁੰਚੇ ਤਾਂ ਉਨ੍ਹਾਂ ਉੱਥੇ ਯਿਸੂ ਨੂੰ ਅਤੇ ਅਪਰਾਧੀਆਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਦੂਜੇ ਨੂੰ ਖੱਬੇ।</verse>
				<verse number="34">ਤਦ ਯਿਸੂ ਨੇ ਕਿਹਾ, “ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ, ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।” ਉਨ੍ਹਾਂ ਨੇ ਪਰਚੀਆਂ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ</verse>
				<verse number="35">ਅਤੇ ਲੋਕ ਖੜ੍ਹੇ ਵੇਖ ਰਹੇ ਸਨ। ਅਧਿਕਾਰੀ ਵੀ ਇਹ ਕਹਿੰਦੇ ਹੋਏ ਉਸ ਦਾ ਮਜ਼ਾਕ ਉਡਾ ਰਹੇ ਸਨ, “ਇਸ ਨੇ ਹੋਰਾਂ ਨੂੰ ਬਚਾਇਆ, ਜੇ ਇਹ ਪਰਮੇਸ਼ਰ ਦਾ ਚੁਣਿਆ ਹੋਇਆ ਮਸੀਹ ਹੈ ਤਾਂ ਆਪਣੇ ਆਪ ਨੂੰ ਬਚਾਵੇ!”</verse>
				<verse number="36">ਸਿਪਾਹੀਆਂ ਨੇ ਵੀ ਕੋਲ ਆ ਕੇ ਉਸ ਦਾ ਮਖੌਲ ਉਡਾਇਆ ਅਤੇ ਉਸ ਨੂੰ ਸਿਰਕਾ ਦੇ ਕੇ ਕਹਿਣ ਲੱਗੇ,</verse>
				<verse number="37">“ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ!”</verse>
				<verse number="38">ਉਸ ਦੇ ਉਤਾਂਹ ਇੱਕ ਲਿਖਤ ਵੀ ਲੱਗੀ ਸੀ, “ਇਹ ਯਹੂਦੀਆਂ ਦਾ ਰਾਜਾ ਹੈ”।</verse>
				<verse number="39">ਤਦ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਅਪਰਾਧੀਆਂ ਵਿੱਚੋਂ ਇੱਕ ਨੇ ਉਸ ਦੀ ਨਿੰਦਾ ਕਰਕੇ ਕਿਹਾ, “ਕੀ ਤੂੰ ਮਸੀਹ ਨਹੀਂ ਹੈਂ? ਆਪਣੇ ਆਪ ਨੂੰ ਵੀ ਅਤੇ ਸਾਨੂੰ ਵੀ ਬਚਾ।”</verse>
				<verse number="40">ਪਰ ਦੂਜੇ ਨੇ ਉਸ ਨੂੰ ਝਿੜਕ ਕੇ ਕਿਹਾ, “ਕੀ ਤੂੰ ਪਰਮੇਸ਼ਰ ਤੋਂ ਨਹੀਂ ਡਰਦਾ? ਕਿਉਂਕਿ ਤੂੰ ਵੀ ਤਾਂ ਉਹੋ ਸਜ਼ਾ ਪਾ ਰਿਹਾ ਹੈਂ।</verse>
				<verse number="41">ਅਸੀਂ ਤਾਂ ਜੋ ਕੀਤਾ ਉਸੇ ਦਾ ਫਲ ਭੁਗਤ ਰਹੇ ਹਾਂ, ਪਰ ਇਸ ਨੇ ਕੁਝ ਗਲਤ ਨਹੀਂ ਕੀਤਾ।”</verse>
				<verse number="42">ਫਿਰ ਉਸ ਨੇ ਕਿਹਾ, “ਹੇ ਯਿਸੂ, ਜਦੋਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਯਾਦ ਕਰੀਂ।”</verse>
				<verse number="43">ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ ਕਹਿੰਦਾ ਹਾਂ, ਤੂੰ ਅੱਜ ਹੀ ਮੇਰੇ ਨਾਲ ਫ਼ਿਰਦੌਸ ਵਿੱਚ ਹੋਵੇਂਗਾ।”</verse>
				<verse number="44">ਇਹ ਲਗਭਗ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ</verse>
				<verse number="45">ਅਤੇ ਸੂਰਜ ਦਾ ਪਰਕਾਸ਼ ਜਾਂਦਾ ਰਿਹਾ ਅਤੇ ਹੈਕਲ ਦਾ ਪਰਦਾ ਪਾਟ ਕੇ ਦੋ ਹਿੱਸੇ ਹੋ ਗਿਆ।</verse>
				<verse number="46">ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਕਿਹਾ, “ਹੇ ਪਿਤਾ, ਮੈਂ ਆਪਣੀ ਆਤਮਾ ਤੇਰੇ ਹੱਥਾਂ ਵਿੱਚ ਸੌਂਪਦਾ ਹਾਂ!” ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ।</verse>
				<verse number="47">ਜਦੋਂ ਸੂਬੇਦਾਰ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਿਹਾ, “ਸੱਚਮੁੱਚ, ਇਹ ਮਨੁੱਖ ਧਰਮੀ ਸੀ।”</verse>
				<verse number="48">ਤਦ ਸਾਰੇ ਲੋਕ ਜੋ ਇਹ ਵੇਖਣ ਲਈ ਇਕੱਠੇ ਹੋਏ ਸਨ, ਇਹ ਘਟਨਾ ਨੂੰ ਵੇਖ ਕੇ ਆਪਣੀਆਂ ਛਾਤੀਆਂ ਪਿੱਟਦੇ ਹੋਏ ਵਾਪਸ ਮੁੜ ਗਏ।</verse>
				<verse number="49">ਪਰ ਯਿਸੂ ਦੇ ਸਭ ਜਾਣ-ਪਛਾਣ ਵਾਲੇ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਪਿੱਛੇ-ਪਿੱਛੇ ਆਈਆਂ ਸਨ, ਦੂਰ ਖੜ੍ਹੀਆਂ ਇਹ ਸਭ ਵੇਖ ਰਹੀਆਂ ਸਨ।</verse>
				<verse number="50">ਵੇਖੋ, ਯੂਸੁਫ਼ ਨਾਮਕ ਇੱਕ ਮਨੁੱਖ ਸੀ ਜਿਹੜਾ ਮਹਾਂਸਭਾ ਦਾ ਮੈਂਬਰ ਸੀ ਅਤੇ ਉਹ ਇੱਕ ਭਲਾ ਅਤੇ ਧਰਮੀ ਵਿਅਕਤੀ ਸੀ।</verse>
				<verse number="51">ਉਹ ਉਨ੍ਹਾਂ ਦੀ ਇਸ ਯੋਜਨਾ ਅਤੇ ਕੰਮ ਨਾਲ ਸਹਿਮਤ ਨਹੀਂ ਸੀ। ਉਹ ਯਹੂਦੀਆਂ ਦੇ ਨਗਰ ਅਰਿਮਥੇਆ ਤੋਂ ਸੀ ਅਤੇ ਪਰਮੇਸ਼ਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ।</verse>
				<verse number="52">ਉਸ ਨੇ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ</verse>
				<verse number="53">ਅਤੇ ਇਸ ਨੂੰ ਉਤਾਰ ਕੇ ਮਲਮਲ ਦੇ ਕੱਪੜੇ ਵਿੱਚ ਲਪੇਟਿਆ ਅਤੇ ਚਟਾਨ ਵਿੱਚ ਖੋਦੀ ਹੋਈ ਇੱਕ ਕਬਰ ਵਿੱਚ ਰੱਖ ਦਿੱਤਾ, ਜਿੱਥੇ ਅਜੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ।</verse>
				<verse number="54">ਇਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਅਰੰਭ ਹੋਣ ਵਾਲਾ ਸੀ।</verse>
				<verse number="55">ਉਨ੍ਹਾਂ ਔਰਤਾਂ ਨੇ ਜਿਹੜੀਆਂ ਉਸ ਦੇ ਨਾਲ ਗਲੀਲ ਤੋਂ ਆਈਆਂ ਸਨ, ਪਿੱਛੇ-ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਇਹ ਵੀ ਕਿ ਉਸ ਦੀ ਲਾਸ਼ ਨੂੰ ਕਿਵੇਂ ਰੱਖਿਆ ਗਿਆ ਸੀ।</verse>
				<verse number="56">ਤਦ ਉਨ੍ਹਾਂ ਨੇ ਵਾਪਸ ਆ ਕੇ ਖੁਸ਼ਬੂਦਾਰ ਮਸਾਲੇ ਅਤੇ ਅਤਰ ਤਿਆਰ ਕੀਤਾ ਅਤੇ ਹੁਕਮ ਅਨੁਸਾਰ ਸਬਤ ਦੇ ਦਿਨ ਅਰਾਮ ਕੀਤਾ।</verse>
			</chapter>
			<chapter number="24">
				<verse number="1">ਹਫ਼ਤੇ ਦੇ ਪਹਿਲੇ ਦਿਨ ਤੜਕੇ ਹੀ ਉਹ ਉਨ੍ਹਾਂ ਖੁਸ਼ਬੂਦਾਰ ਮਸਾਲਿਆਂ ਨੂੰ ਲੈ ਕੇ ਕਬਰ ਉੱਤੇ ਆਈਆਂ ਜੋ ਉਨ੍ਹਾਂ ਤਿਆਰ ਕੀਤੇ ਸਨ।</verse>
				<verse number="2">ਪਰ ਉਨ੍ਹਾਂ ਨੇ ਵੇਖਿਆ ਕਿ ਪੱਥਰ ਕਬਰ ਤੋਂ ਪਾਸੇ ਰਿੜ੍ਹਿਆ ਹੋਇਆ ਸੀ</verse>
				<verse number="3">ਅਤੇ ਜਦੋਂ ਉਹ ਅੰਦਰ ਗਈਆਂ ਤਾਂ ਉਨ੍ਹਾਂ ਨੂੰ ਪ੍ਰਭੂ ਯਿਸੂ ਦੀ ਲਾਸ਼ ਨਾ ਮਿਲੀ।</verse>
				<verse number="4">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇਸ ਬਾਰੇ ਦੁਬਿਧਾ ਵਿੱਚ ਸਨ ਤਾਂ ਵੇਖੋ, ਚਮਕੀਲੇ ਵਸਤਰ ਪਹਿਨੀ ਦੋ ਵਿਅਕਤੀ ਉਨ੍ਹਾਂ ਕੋਲ ਆ ਖੜ੍ਹੇ ਹੋਏ।</verse>
				<verse number="5">ਜਦੋਂ ਡਰ ਦੇ ਮਾਰੇ ਔਰਤਾਂ ਨੇ ਆਪਣੇ ਮੂੰਹ ਜ਼ਮੀਨ ਵੱਲ ਝੁਕਾਏ ਹੋਏ ਸਨ ਤਾਂ ਉਨ੍ਹਾਂ ਵਿਅਕਤੀਆਂ ਨੇ ਕਿਹਾ, “ਤੁਸੀਂ ਜੀਉਂਦੇ ਨੂੰ ਮੁਰਦਿਆਂ ਵਿੱਚ ਕਿਉਂ ਲੱਭਦੀਆਂ ਹੋ?</verse>
				<verse number="6">ਉਹ ਇੱਥੇ ਨਹੀਂ ਹੈ, ਪਰ ਜੀ ਉੱਠਿਆ ਹੈ। ਯਾਦ ਕਰੋ ਗਲੀਲ ਵਿੱਚ ਹੁੰਦਿਆਂ ਉਸ ਨੇ ਤੁਹਾਨੂੰ ਕਿਹਾ ਸੀ,</verse>
				<verse number="7">‘ਜ਼ਰੂਰ ਹੈ ਜੋ ਮਨੁੱਖ ਦਾ ਪੁੱਤਰ ਪਾਪੀਆਂ ਦੇ ਹੱਥੀਂ ਫੜਵਾਇਆ ਜਾਵੇ, ਸਲੀਬ 'ਤੇ ਚੜ੍ਹਾਇਆ ਜਾਵੇ ਅਤੇ ਤੀਜੇ ਦਿਨ ਜੀ ਉੱਠੇ’।”</verse>
				<verse number="8">ਤਦ ਉਨ੍ਹਾਂ ਨੂੰ ਉਸ ਦੀਆਂ ਗੱਲਾਂ ਯਾਦ ਆਈਆਂ।</verse>
				<verse number="9">ਫਿਰ ਉਨ੍ਹਾਂ ਕਬਰ ਤੋਂ ਵਾਪਸ ਆ ਕੇ ਗਿਆਰਾਂ ਨੂੰ ਅਤੇ ਬਾਕੀਆਂ ਨੂੰ ਇਹ ਸਭ ਗੱਲਾਂ ਦੱਸੀਆਂ।</verse>
				<verse number="10">ਮਰਿਯਮ ਮਗਦਲੀਨੀ, ਯੋਆਨਾ ਅਤੇ ਯਾਕੂਬ ਦੀ ਮਾਤਾ ਮਰਿਯਮ ਅਤੇ ਉਨ੍ਹਾਂ ਦੇ ਨਾਲ ਕੁਝ ਹੋਰ ਔਰਤਾਂ ਸਨ ਜਿਨ੍ਹਾਂ ਨੇ ਰਸੂਲਾਂ ਨੂੰ ਇਹ ਗੱਲਾਂ ਦੱਸੀਆਂ।</verse>
				<verse number="11">ਪਰ ਉਨ੍ਹਾਂ ਨੂੰ ਇਹ ਗੱਲਾਂ ਕਹਾਣੀਆਂ ਜਿਹੀਆਂ ਲੱਗੀਆਂ ਅਤੇ ਉਨ੍ਹਾਂ ਨੇ ਉਨ੍ਹਾਂ ਔਰਤਾਂ 'ਤੇ ਵਿਸ਼ਵਾਸ ਨਾ ਕੀਤਾ।</verse>
				<verse number="12">ਪਰ ਪਤਰਸ ਉੱਠ ਕੇ ਕਬਰ ਵੱਲ ਦੌੜਿਆ ਅਤੇ ਝੁਕ ਕੇ ਅੰਦਰ ਕੇਵਲ ਮਲਮਲ ਦੇ ਕੱਪੜੇ ਹੀ ਵੇਖੇ। ਤਦ ਉਹ ਇਸ ਘਟਨਾ 'ਤੇ ਹੈਰਾਨ ਹੁੰਦਾ ਹੋਇਆ ਵਾਪਸ ਮੁੜ ਗਿਆ।</verse>
				<verse number="13">ਫਿਰ ਵੇਖੋ, ਉਨ੍ਹਾਂ ਵਿੱਚੋਂ ਦੋ ਜਣੇ ਉਸੇ ਦਿਨ ਯਰੂਸ਼ਲਮ ਤੋਂ ਗਿਆਰਾਂ ਕਿਲੋਮੀਟਰ ਦੂਰ ਇੰਮਊਸ ਨਾਮਕ ਇੱਕ ਪਿੰਡ ਨੂੰ ਜਾ ਰਹੇ ਸਨ।</verse>
				<verse number="14">ਉਹ ਆਪਸ ਵਿੱਚ ਇਨ੍ਹਾਂ ਸਭ ਘਟਨਾਵਾਂ ਦੇ ਬਾਰੇ ਜੋ ਵਾਪਰੀਆਂ ਸਨ, ਗੱਲਬਾਤ ਕਰ ਰਹੇ ਸਨ।</verse>
				<verse number="15">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਗੱਲਬਾਤ ਅਤੇ ਵਿਚਾਰ ਕਰਦੇ ਜਾ ਰਹੇ ਸਨ ਤਾਂ ਯਿਸੂ ਆਪ ਨੇੜੇ ਆ ਕੇ ਉਨ੍ਹਾਂ ਦੇ ਨਾਲ-ਨਾਲ ਚੱਲਣ ਲੱਗਾ।</verse>
				<verse number="16">ਪਰ ਉਨ੍ਹਾਂ ਦੀਆਂ ਅੱਖਾਂ ਬੰਦ ਕੀਤੀਆਂ ਗਈਆਂ ਸਨ ਤਾਂਕਿ ਉਸ ਨੂੰ ਨਾ ਪਛਾਣਨ।</verse>
				<verse number="17">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਚੱਲਦੇ-ਚੱਲਦੇ ਤੁਸੀਂ ਆਪਸ ਵਿੱਚ ਇਹ ਕੀ ਗੱਲਾਂ ਕਰ ਰਹੇ ਹੋ?” ਤਦ ਉਹ ਉਦਾਸ ਹੋ ਕੇ ਰੁਕ ਗਏ</verse>
				<verse number="18">ਕਲਿਉਪਸ ਨਾਮਕ ਇੱਕ ਵਿਅਕਤੀ ਨੇ ਉਸ ਨੂੰ ਕਿਹਾ, “ਕੀ ਤੂੰ ਇਕੱਲਾ ਹੀ ਯਰੂਸ਼ਲਮ ਵਿੱਚ ਪਰਦੇਸੀ ਹੈਂ ਜੋ ਇਨ੍ਹਾਂ ਦਿਨਾਂ ਵਿੱਚ ਵਾਪਰੀਆਂ ਗੱਲਾਂ ਨੂੰ ਨਹੀਂ ਜਾਣਦਾ?”</verse>
				<verse number="19">ਉਸ ਨੇ ਉਨ੍ਹਾਂ ਨੂੰ ਕਿਹਾ, “ਕਿਹੜੀਆਂ ਗੱਲਾਂ?” ਉਨ੍ਹਾਂ ਨੇ ਕਿਹਾ, “ਯਿਸੂ ਨਾਸਰੀ ਦੇ ਵਿਖੇ ਜਿਹੜਾ ਪਰਮੇਸ਼ਰ ਦੇ ਅਤੇ ਸਭ ਲੋਕਾਂ ਦੇ ਸਾਹਮਣੇ ਕਥਨੀ ਅਤੇ ਕਰਨੀ ਵਿੱਚ ਇੱਕ ਸਾਮਰਥੀ ਨਬੀ ਸੀ;</verse>
				<verse number="20">ਅਤੇ ਕਿਵੇਂ ਸਾਡੇ ਪ੍ਰਧਾਨ ਯਾਜਕਾਂ ਅਤੇ ਅਧਿਕਾਰੀਆਂ ਨੇ ਉਸ ਨੂੰ ਮੌਤ ਦੀ ਸਜ਼ਾ ਲਈ ਫੜਵਾਇਆ ਅਤੇ ਫਿਰ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ।</verse>
				<verse number="21">ਸਾਨੂੰ ਆਸ ਸੀ ਕਿ ਇਹ ਉਹੋ ਹੈ ਜਿਹੜਾ ਇਸਰਾਏਲ ਨੂੰ ਛੁਡਾਵੇਗਾ, ਪਰ ਇਸ ਦੇ ਇਲਾਵਾ ਇਨ੍ਹਾਂ ਸਾਰੀਆਂ ਗੱਲਾਂ ਨੂੰ ਹੋਏ ਅੱਜ ਤੀਜਾ ਦਿਨ ਹੈ।</verse>
				<verse number="22">ਫਿਰ ਸਾਡੇ ਵਿੱਚੋਂ ਕੁਝ ਔਰਤਾਂ ਨੇ ਵੀ ਸਾਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਜਿਹੜੀਆਂ ਸਵੇਰੇ-ਸਵੇਰੇ ਕਬਰ ਉੱਤੇ ਗਈਆਂ ਸਨ</verse>
				<verse number="23">ਅਤੇ ਜਦੋਂ ਉਸ ਦੀ ਲਾਸ਼ ਨਾ ਵੇਖੀ ਤਾਂ ਵਾਪਸ ਆ ਕੇ ਕਿਹਾ, ‘ਅਸੀਂ ਸਵਰਗਦੂਤਾਂ ਦਾ ਦਰਸ਼ਨ ਵੀ ਵੇਖਿਆ, ਜਿਨ੍ਹਾਂ ਨੇ ਕਿਹਾ ਕਿ ਉਹ ਜੀਉਂਦਾ ਹੈ’।</verse>
				<verse number="24">ਤਦ ਸਾਡੇ ਸਾਥੀਆਂ ਵਿੱਚੋਂ ਕੁਝ ਕਬਰ ਉੱਤੇ ਗਏ ਅਤੇ ਉਸੇ ਤਰ੍ਹਾਂ ਵੇਖਿਆ ਜਿਸ ਤਰ੍ਹਾਂ ਉਨ੍ਹਾਂ ਔਰਤਾਂ ਨੇ ਦੱਸਿਆ ਸੀ; ਉਨ੍ਹਾਂ ਵੀ ਉਸ ਨੂੰ ਨਾ ਪਾਇਆ।”</verse>
				<verse number="25">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹੇ ਬੇਸਮਝੋ ਅਤੇ ਨਬੀਆਂ ਦੀਆਂ ਸਭ ਗੱਲਾਂ ਉੱਤੇ ਜੋ ਨਬੀਆਂ ਨੇ ਕਹੀਆਂ ਸਨ, ਵਿਸ਼ਵਾਸ ਕਰਨ ਵਿੱਚ ਢਿੱਲਿਓ!</verse>
				<verse number="26">ਕੀ ਇਹ ਜ਼ਰੂਰੀ ਨਹੀਂ ਸੀ ਕਿ ਮਸੀਹ ਦੁੱਖ ਝੱਲ ਕੇ ਆਪਣੀ ਮਹਿਮਾ ਵਿੱਚ ਪ੍ਰਵੇਸ਼ ਕਰੇ?”</verse>
				<verse number="27">ਤਦ ਉਸ ਨੇ ਮੂਸਾ ਅਤੇ ਸਭ ਨਬੀਆਂ ਤੋਂ ਅਰੰਭ ਕਰਕੇ ਸਾਰੀਆਂ ਲਿਖਤਾਂ ਵਿੱਚੋਂ ਆਪਣੇ ਵਿਖੇ ਲਿਖੀਆਂ ਗੱਲਾਂ ਦਾ ਅਰਥ ਉਨ੍ਹਾਂ ਨੂੰ ਸਮਝਾਇਆ।</verse>
				<verse number="28">ਜਦੋਂ ਉਹ ਉਸ ਪਿੰਡ ਦੇ ਕੋਲ ਪਹੁੰਚੇ ਜਿੱਥੇ ਉਨ੍ਹਾਂ ਜਾਣਾ ਸੀ ਤਾਂ ਉਸ ਨੇ ਇਸ ਤਰ੍ਹਾਂ ਦਰਸਾਇਆ ਜਿਵੇਂ ਉਸ ਨੇ ਅੱਗੇ ਜਾਣਾ ਹੋਵੇ।</verse>
				<verse number="29">ਪਰ ਉਨ੍ਹਾਂ ਉਸ ਨੂੰ ਬੜਾ ਜ਼ੋਰ ਦੇ ਕੇ ਕਿਹਾ, “ਸਾਡੇ ਕੋਲ ਠਹਿਰ ਜਾ, ਕਿਉਂਕਿ ਸ਼ਾਮ ਹੋਣ ਵਾਲੀ ਹੈ ਅਤੇ ਦਿਨ ਢਲ ਚੁੱਕਾ ਹੈ।” ਸੋ ਉਹ ਉਨ੍ਹਾਂ ਕੋਲ ਠਹਿਰਨ ਲਈ ਅੰਦਰ ਗਿਆ।</verse>
				<verse number="30">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉਨ੍ਹਾਂ ਦੇ ਨਾਲ ਭੋਜਨ ਖਾਣ ਲਈ ਬੈਠਾ ਤਾਂ ਉਸ ਨੇ ਰੋਟੀ ਲੈ ਕੇ ਬਰਕਤ ਮੰਗੀ ਅਤੇ ਤੋੜ ਕੇ ਉਨ੍ਹਾਂ ਨੂੰ ਦੇਣ ਲੱਗਾ।</verse>
				<verse number="31">ਤਦ ਉਨ੍ਹਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਅਤੇ ਉਨ੍ਹਾਂ ਉਸ ਨੂੰ ਪਛਾਣ ਲਿਆ, ਪਰ ਉਹ ਉਨ੍ਹਾਂ ਦੇ ਸਾਹਮਣਿਓਂ ਅਲੋਪ ਹੋ ਗਿਆ।</verse>
				<verse number="32">ਉਹ ਆਪਸ ਵਿੱਚ ਕਹਿਣ ਲੱਗੇ, “ਜਦੋਂ ਉਹ ਰਾਹ ਵਿੱਚ ਸਾਡੇ ਨਾਲ ਗੱਲਾਂ ਕਰ ਰਿਹਾ ਸੀ ਅਤੇ ਲਿਖਤਾਂ ਦਾ ਅਰਥ ਸਾਨੂੰ ਸਮਝਾ ਰਿਹਾ ਸੀ, ਤਾਂ ਸਾਡੇ ਮਨ ਉਤੇਜਿਤ ਨਹੀਂ ਹੋ ਰਹੇ ਸਨ?”</verse>
				<verse number="33">ਉਹ ਉਸੇ ਘੜੀ ਉੱਠ ਕੇ ਯਰੂਸ਼ਲਮ ਨੂੰ ਮੁੜ ਗਏ ਅਤੇ ਉੱਥੇ ਗਿਆਰਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਇਕੱਠੇ ਪਾਇਆ</verse>
				<verse number="34">ਜੋ ਕਹਿ ਰਹੇ ਸਨ ਕਿ ਪ੍ਰਭੂ ਸੱਚਮੁੱਚ ਜੀ ਉੱਠਿਆ ਹੈ ਅਤੇ ਸ਼ਮਊਨ ਨੂੰ ਵਿਖਾਈ ਦਿੱਤਾ ਹੈ।</verse>
				<verse number="35">ਤਦ ਉਹ ਰਾਹ ਦੀਆਂ ਗੱਲਾਂ ਉਨ੍ਹਾਂ ਨੂੰ ਦੱਸਣ ਲੱਗੇ ਅਤੇ ਇਹ ਵੀ ਕਿ ਕਿਵੇਂ ਰੋਟੀ ਤੋੜਦੇ ਸਮੇਂ ਉਨ੍ਹਾਂ ਨੇ ਉਸ ਨੂੰ ਪਛਾਣਿਆ।</verse>
				<verse number="36">ਉਹ ਅਜੇ ਇਹ ਗੱਲਾਂ ਦੱਸ ਹੀ ਰਹੇ ਸਨ ਕਿ ਯਿਸੂ ਉਨ੍ਹਾਂ ਦੇ ਵਿਚਕਾਰ ਆ ਖੜ੍ਹਾ ਹੋਇਆ ਅਤੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ।”</verse>
				<verse number="37">ਪਰ ਉਹ ਘਬਰਾ ਗਏ ਅਤੇ ਡਰਦੇ ਹੋਏ ਸੋਚਣ ਲੱਗੇ ਕਿ ਅਸੀਂ ਕਿਸੇ ਭੂਤ ਨੂੰ ਵੇਖ ਰਹੇ ਹਾਂ।</verse>
				<verse number="38">ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਉਂ ਘਬਰਾਉਂਦੇ ਹੋ ਅਤੇ ਤੁਹਾਡੇ ਮਨਾਂ ਵਿੱਚ ਸ਼ੱਕ ਕਿਉਂ ਪੈਦਾ ਹੋ ਰਿਹਾ ਹੈ?</verse>
				<verse number="39">ਮੇਰੇ ਹੱਥ ਅਤੇ ਪੈਰ ਵੇਖੋ ਕਿ ਇਹ ਮੈਂ ਹੀ ਹਾਂ; ਮੈਨੂੰ ਛੂ ਕੇ ਵੇਖੋ, ਕਿਉਂਕਿ ਭੂਤ ਦੇ ਮਾਸ ਅਤੇ ਹੱਡੀਆਂ ਨਹੀਂ ਹੁੰਦੀਆਂ, ਜਿਵੇਂ ਤੁਸੀਂ ਮੇਰੇ ਵਿੱਚ ਵੇਖਦੇ ਹੋ।”</verse>
				<verse number="40">ਇਹ ਕਹਿ ਕੇ ਉਸ ਨੇ ਉਨ੍ਹਾਂ ਨੂੰ ਆਪਣੇ ਹੱਥ ਅਤੇ ਪੈਰ ਵਿਖਾਏ।</verse>
				<verse number="41">ਪਰ ਖੁਸ਼ੀ ਦੇ ਮਾਰੇ ਉਨ੍ਹਾਂ ਨੂੰ ਅਜੇ ਵੀ ਵਿਸ਼ਵਾਸ ਨਾ ਹੋਇਆ ਅਤੇ ਉਹ ਹੈਰਾਨ ਸਨ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਹਾਡੇ ਕੋਲ ਖਾਣ ਲਈ ਕੁਝ ਹੈ?”</verse>
				<verse number="42">ਉਨ੍ਹਾਂ ਉਸ ਨੂੰ ਭੁੱਨੀ ਹੋਈ ਮੱਛੀ ਦਾ ਇੱਕ ਟੁਕੜਾ ਦਿੱਤਾ</verse>
				<verse number="43">ਅਤੇ ਉਸ ਨੇ ਲੈ ਕੇ ਉਨ੍ਹਾਂ ਦੇ ਸਾਹਮਣੇ ਖਾਧਾ।</verse>
				<verse number="44">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਇਹ ਮੇਰੀਆਂ ਉਹ ਗੱਲਾਂ ਹਨ ਜਿਹੜੀਆਂ ਮੈਂ ਤੁਹਾਡੇ ਨਾਲ ਰਹਿੰਦਿਆਂ ਤੁਹਾਨੂੰ ਕਹੀਆਂ ਸਨ ਕਿ ਮੂਸਾ ਦੀ ਬਿਵਸਥਾ, ਨਬੀਆਂ ਦੀਆਂ ਲਿਖਤਾਂ ਅਤੇ ਜ਼ਬੂਰਾਂ ਦੀ ਪੁਸਤਕ ਵਿੱਚ ਮੇਰੇ ਵਿਖੇ ਲਿਖੀਆਂ ਸਭ ਗੱਲਾਂ ਦਾ ਪੂਰਾ ਹੋਣਾ ਜ਼ਰੂਰੀ ਹੈ।”</verse>
				<verse number="45">ਤਦ ਉਸ ਨੇ ਲਿਖਤਾਂ ਨੂੰ ਸਮਝਣ ਲਈ ਉਨ੍ਹਾਂ ਦੀ ਬੁੱਧ ਖੋਲ੍ਹ ਦਿੱਤੀ।</verse>
				<verse number="46">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਇਸ ਤਰ੍ਹਾਂ ਲਿਖਿਆ ਹੈ ਕਿ ਮਸੀਹ ਦੁੱਖ ਝੱਲੇਗਾ ਅਤੇ ਤੀਜੇ ਦਿਨ ਮੁਰਦਿਆਂ ਵਿੱਚੋਂ ਜੀ ਉੱਠੇਗਾ</verse>
				<verse number="47">ਅਤੇ ਯਰੂਸ਼ਲਮ ਤੋਂ ਲੈ ਕੇ ਸਾਰੀਆਂ ਕੌਮਾਂ ਵਿੱਚ ਉਸ ਦੇ ਨਾਮ ਉੱਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦਾ ਪ੍ਰਚਾਰ ਕੀਤਾ ਜਾਵੇਗਾ;</verse>
				<verse number="48">ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।</verse>
				<verse number="49">ਵੇਖੋ, ਮੈਂ ਆਪਣੇ ਪਿਤਾ ਦੇ ਵਾਇਦੇ ਨੂੰ ਤੁਹਾਡੇ ਉੱਤੇ ਭੇਜਦਾ ਹਾਂ, ਪਰ ਜਦੋਂ ਤੱਕ ਤੁਸੀਂ ਉਤਾਂਹ ਤੋਂ ਸਮਰੱਥਾ ਨਾ ਪਾਓ, ਯਰੂਸ਼ਲਮ ਵਿੱਚ ਹੀ ਰਹਿਣਾ।”</verse>
				<verse number="50">ਫਿਰ ਉਹ ਉਨ੍ਹਾਂ ਨੂੰ ਬਾਹਰ ਬੈਤਅਨੀਆ ਦੇ ਕੋਲ ਲੈ ਗਿਆ ਅਤੇ ਆਪਣੇ ਹੱਥ ਉਠਾ ਕੇ ਉਨ੍ਹਾਂ ਨੂੰ ਬਰਕਤ ਦਿੱਤੀ।</verse>
				<verse number="51">ਤਦ ਉਹ ਉਨ੍ਹਾਂ ਨੂੰ ਬਰਕਤ ਦਿੰਦਾ-ਦਿੰਦਾ ਉਨ੍ਹਾਂ ਤੋਂ ਅਲੱਗ ਹੋ ਗਿਆ ਅਤੇ ਸਵਰਗ ਉੱਤੇ ਉਠਾ ਲਿਆ ਗਿਆ।</verse>
				<verse number="52">ਉਨ੍ਹਾਂ ਉਸ ਦੀ ਅਰਾਧਨਾ ਕੀਤੀ ਅਤੇ ਉਹ ਵੱਡੀ ਖੁਸ਼ੀ ਨਾਲ ਯਰੂਸ਼ਲਮ ਨੂੰ ਮੁੜ ਆਏ</verse>
				<verse number="53">ਅਤੇ ਲਗਾਤਾਰ ਹੈਕਲ ਵਿੱਚ ਪਰਮੇਸ਼ਰ ਦੀ ਉਸਤਤ ਕਰਦੇ ਰਹੇ।</verse>
			</chapter>
		</book>
		<book number="43">
			<chapter number="1">
				<verse number="1">ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ਰ ਸੀ।</verse>
				<verse number="2">ਇਹੋ ਆਦ ਵਿੱਚ ਪਰਮੇਸ਼ਰ ਦੇ ਨਾਲ ਸੀ।</verse>
				<verse number="3">ਸਭ ਕੁਝ ਉਸ ਦੇ ਰਾਹੀਂ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ, ਉਸ ਵਿੱਚੋਂ ਕੁਝ ਵੀ ਉਸ ਦੇ ਬਿਨਾਂ ਉਤਪੰਨ ਨਹੀਂ ਹੋਇਆ।</verse>
				<verse number="4">ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ।</verse>
				<verse number="5">ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰਾ ਉਸ ਉੱਤੇ ਪਰਬਲ ਨਾ ਹੋਇਆ।</verse>
				<verse number="6">ਪਰਮੇਸ਼ਰ ਦੀ ਵੱਲੋਂ ਭੇਜਿਆ ਹੋਇਆ ਇੱਕ ਮਨੁੱਖ ਆਇਆ, ਜਿਸ ਦਾ ਨਾਮ ਯੂਹੰਨਾ ਸੀ।</verse>
				<verse number="7">ਉਹ ਗਵਾਹੀ ਦੇਣ ਲਈ ਆਇਆ ਕਿ ਚਾਨਣ ਦੇ ਵਿਖੇ ਗਵਾਹੀ ਦੇਵੇ ਤਾਂਕਿ ਸਾਰੇ ਉਸ ਦੇ ਰਾਹੀਂ ਵਿਸ਼ਵਾਸ ਕਰਨ।</verse>
				<verse number="8">ਉਹ ਆਪ ਤਾਂ ਚਾਨਣ ਨਹੀਂ ਸੀ, ਪਰ ਚਾਨਣ ਦੇ ਵਿਖੇ ਗਵਾਹੀ ਦੇਣ ਲਈ ਆਇਆ ਸੀ।</verse>
				<verse number="9">ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਸੰਸਾਰ ਵਿੱਚ ਆਉਣ ਵਾਲਾ ਸੀ।</verse>
				<verse number="10">ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੇ ਰਾਹੀਂ ਉਤਪੰਨ ਹੋਇਆ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ।</verse>
				<verse number="11">ਉਹ ਆਪਣਿਆਂ ਕੋਲ ਆਇਆ, ਪਰ ਉਸ ਦੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ।</verse>
				<verse number="12">ਪਰ ਜਿੰਨਿਆਂ ਨੇ ਉਸ ਨੂੰ ਸਵੀਕਾਰ ਕੀਤਾ ਅਰਥਾਤ ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਉਸ ਨੇ ਉਨ੍ਹਾਂ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ।</verse>
				<verse number="13">ਉਹ ਨਾ ਤਾਂ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ, ਸਗੋਂ ਪਰਮੇਸ਼ਰ ਤੋਂ ਪੈਦਾ ਹੋਏ।</verse>
				<verse number="14">ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ ਅਤੇ ਅਸੀਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਵੇਖਿਆ ਜਿਹੜਾ ਕਿਰਪਾ ਅਤੇ ਸਚਾਈ ਨਾਲ ਭਰਪੂਰ ਸੀ</verse>
				<verse number="15">ਯੂਹੰਨਾ ਨੇ ਉਸ ਦੇ ਬਾਰੇ ਗਵਾਹੀ ਦਿੱਤੀ ਅਤੇ ਪੁਕਾਰ ਕੇ ਕਿਹਾ, “ਇਹ ਉਹੀ ਹੈ ਜਿਸ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਆਉਣ ਵਾਲਾ ਮੇਰੇ ਤੋਂ ਅੱਗੇ ਹੈ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ’।”</verse>
				<verse number="16">ਅਸੀਂ ਸਾਰਿਆਂ ਨੇ ਉਸ ਦੀ ਭਰਪੂਰੀ ਤੋਂ ਕਿਰਪਾ ਉੱਤੇ ਕਿਰਪਾ ਪ੍ਰਾਪਤ ਕੀਤੀ।</verse>
				<verse number="17">ਕਿਉਂਕਿ ਬਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸਚਾਈ ਯਿਸੂ ਮਸੀਹ ਦੇ ਦੁਆਰਾ ਆਈ।</verse>
				<verse number="18">ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਪਰ ਇਕਲੌਤੇ ਪੁੱਤਰ ਨੇ ਜਿਹੜਾ ਖੁਦ ਪਰਮੇਸ਼ਰ ਹੈ ਅਤੇ ਪਿਤਾ ਦੀ ਗੋਦ ਵਿੱਚ ਹੈ, ਉਸੇ ਨੇ ਉਸ ਨੂੰ ਪਰਗਟ ਕੀਤਾ।</verse>
				<verse number="19">ਯੂਹੰਨਾ ਦੀ ਗਵਾਹੀ ਇਹ ਹੈ: ਜਦੋਂ ਯਹੂਦੀਆਂ ਨੇ ਯਰੂਸ਼ਲਮ ਤੋਂ ਯਾਜਕਾਂ ਅਤੇ ਲੇਵੀਆਂ ਨੂੰ ਉਸ ਕੋਲ ਭੇਜਿਆ ਕਿ ਉਸ ਤੋਂ ਪੁੱਛਣ, “ਤੂੰ ਕੌਣ ਹੈਂ?”</verse>
				<verse number="20">ਤਾਂ ਉਸ ਨੇ ਸਵੀਕਾਰ ਕਰ ਲਿਆ ਅਤੇ ਇਨਕਾਰ ਨਹੀਂ ਕੀਤਾ, ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ।</verse>
				<verse number="21">ਤਦ ਉਨ੍ਹਾਂ ਉਸ ਨੂੰ ਪੁੱਛਿਆ, “ਫਿਰ ਕੀ ਤੂੰ ਏਲੀਯਾਹ ਹੈਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।” “ਕੀ ਤੂੰ ਉਹ ਨਬੀ ਹੈਂ?” ਉਸ ਨੇ ਉੱਤਰ ਦਿੱਤਾ, “ਨਹੀਂ।”</verse>
				<verse number="22">ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਫਿਰ ਤੂੰ ਕੌਣ ਹੈਂ? ਤਾਂਕਿ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ। ਤੂੰ ਆਪਣੇ ਵਿਖੇ ਕੀ ਕਹਿੰਦਾ ਹੈਂ?”</verse>
				<verse number="23">ਉਸ ਨੇ ਉੱਤਰ ਦਿੱਤਾ ਕਿ ਜਿਵੇਂ ਯਸਾਯਾਹ ਨਬੀ ਨੇ ਕਿਹਾ: ਮੈਂ ਉਜਾੜ ਵਿੱਚ ਇੱਕ ਪੁਕਾਰਦੀ ਹੋਈ ਅਵਾਜ਼ ਹਾਂ ਕਿ ਪ੍ਰਭੂ ਦੇ ਰਾਹ ਨੂੰ ਸਿੱਧਾ ਕਰੋ।</verse>
				<verse number="24">ਇਹ ਫ਼ਰੀਸੀਆਂ ਵੱਲੋਂ ਭੇਜੇ ਗਏ ਸਨ।</verse>
				<verse number="25">ਫਿਰ ਉਨ੍ਹਾਂ ਨੇ ਉਸ ਤੋਂ ਪੁੱਛਿਆ, “ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ ਅਤੇ ਨਾ ਹੀ ਉਹ ਨਬੀ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?”</verse>
				<verse number="26">ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿਚਕਾਰ ਉਹ ਖੜ੍ਹਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ।</verse>
				<verse number="27">ਇਹ ਉਹ ਹੈ ਜਿਹੜਾ ਮੇਰੇ ਤੋਂ ਬਾਅਦ ਆਉਣ ਵਾਲਾ ਹੈ ਅਤੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।”</verse>
				<verse number="28">ਇਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਵਾਪਰੀਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ।</verse>
				<verse number="29">ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ ਜਿਹੜਾ ਸੰਸਾਰ ਦਾ ਪਾਪ ਚੁੱਕ ਲੈ ਜਾਂਦਾ ਹੈ।</verse>
				<verse number="30">ਇਹ ਉਹੀ ਹੈ ਜਿਸ ਦੇ ਵਿਖੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਇੱਕ ਵਿਅਕਤੀ ਆ ਰਿਹਾ ਹੈ ਜਿਹੜਾ ਮੇਰੇ ਤੋਂ ਸ੍ਰੇਸ਼ਠ ਹੈ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ।’</verse>
				<verse number="31">ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਇਸ ਕਰਕੇ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪਰਗਟ ਹੋਵੇ।”</verse>
				<verse number="32">ਯੂਹੰਨਾ ਨੇ ਇਹ ਕਹਿ ਕੇ ਗਵਾਹੀ ਦਿੱਤੀ, “ਮੈਂ ਆਤਮਾ ਨੂੰ ਕਬੂਤਰ ਵਾਂਗ ਅਕਾਸ਼ ਤੋਂ ਉੱਤਰਦੇ ਹੋਏ ਵੇਖਿਆ ਅਤੇ ਉਹ ਉਸ ਉੱਤੇ ਠਹਿਰ ਗਿਆ।</verse>
				<verse number="33">ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ ਉਸ ਨੇ ਮੈਨੂੰ ਕਿਹਾ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਠਹਿਰਦਾ ਵੇਖੇਂ, ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਵਾਲਾ ਹੈ’।</verse>
				<verse number="34">ਸੋ ਮੈਂ ਵੇਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦਾ ਪੁੱਤਰ ਹੈ।”</verse>
				<verse number="35">ਅਗਲੇ ਦਿਨ ਫੇਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ</verse>
				<verse number="36">ਅਤੇ ਉਸ ਨੇ ਯਿਸੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ।”</verse>
				<verse number="37">ਤਦ ਉਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ।</verse>
				<verse number="38">ਯਿਸੂ ਨੇ ਮੁੜ ਕੇ ਉਨ੍ਹਾਂ ਨੂੰ ਪਿੱਛੇ ਆਉਂਦੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਨੇ ਉਸ ਨੂੰ ਕਿਹਾ, “ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਠਹਿਰੇ ਹੋ?”</verse>
				<verse number="39">ਉਸ ਨੇ ਕਿਹਾ, “ਆਓ ਅਤੇ ਵੇਖੋ।” ਤਦ ਉਹ ਗਏ ਅਤੇ ਉਹ ਥਾਂ ਵੇਖੀ ਜਿੱਥੇ ਉਹ ਠਹਿਰਦਾ ਸੀ; ਉਸ ਦਿਨ ਉਸ ਦੇ ਨਾਲ ਰਹੇ। ਇਹ ਲਗਭਗ ਸ਼ਾਮ ਚਾਰ ਵਜੇ ਦਾ ਸਮਾਂ ਸੀ।</verse>
				<verse number="40">ਉਨ੍ਹਾਂ ਦੋਹਾਂ ਵਿੱਚੋਂ ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਹੋ ਤੁਰੇ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ।</verse>
				<verse number="41">ਉਸ ਨੇ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ, “ਅਸੀਂ ਮਸੀਹ (ਅਰਥਾਤ ‘ਖ੍ਰਿਸਟੁਸ’) ਨੂੰ ਲੱਭ ਲਿਆ ਹੈ।”</verse>
				<verse number="42">ਉਹ ਉਸ ਨੂੰ ਯਿਸੂ ਦੇ ਕੋਲ ਲਿਆਇਆ ਅਤੇ ਯਿਸੂ ਨੇ ਉਸ ਨੂੰ ਵੇਖ ਕੇ ਕਿਹਾ, “ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ; ਤੂੰ ਕੇਫ਼ਾਸ (ਅਰਥਾਤ ਪਤਰਸ) ਕਹਾਵੇਂਗਾ।”</verse>
				<verse number="43">ਅਗਲੇ ਦਿਨ ਯਿਸੂ ਨੇ ਗਲੀਲ ਨੂੰ ਜਾਣਾ ਚਾਹਿਆ ਅਤੇ ਉਹ ਫ਼ਿਲਿੱਪੁਸ ਨੂੰ ਮਿਲਿਆ। ਯਿਸੂ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਹੋ ਤੁਰ।”</verse>
				<verse number="44">ਫ਼ਿਲਿੱਪੁਸ ਵੀ ਅੰਦ੍ਰਿਯਾਸ ਅਤੇ ਪਤਰਸ ਦੇ ਨਗਰ ਬੈਤਸੈਦੇ ਦਾ ਸੀ।</verse>
				<verse number="45">ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭਿਆ ਅਤੇ ਉਸ ਨੂੰ ਕਿਹਾ, “ਜਿਸ ਦੇ ਵਿਖੇ ਮੂਸਾ ਨੇ ਬਿਵਸਥਾ ਵਿੱਚ ਅਤੇ ਨਬੀਆਂ ਨੇ ਵੀ ਲਿਖਿਆ ਹੈ, ਅਸੀਂ ਉਸ ਨੂੰ ਲੱਭ ਲਿਆ ਹੈ; ਜੋ ਯੂਸੁਫ਼ ਦਾ ਪੁੱਤਰ ਨਾਸਰਤ ਦਾ ਯਿਸੂ ਹੈ।”</verse>
				<verse number="46">ਤਦ ਨਥਾਨਿਏਲ ਨੇ ਉਸ ਨੂੰ ਕਿਹਾ, “ਕੀ ਨਾਸਰਤ ਵਿੱਚੋਂ ਕੁਝ ਚੰਗਾ ਨਿੱਕਲ ਸਕਦਾ ਹੈ?” ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਆ ਅਤੇ ਵੇਖ।”</verse>
				<verse number="47">ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਸ ਦੇ ਬਾਰੇ ਕਿਹਾ, “ਵੇਖੋ, ਇੱਕ ਸੱਚਾ ਇਸਰਾਏਲੀ ਜਿਸ ਵਿੱਚ ਕੋਈ ਛਲ ਨਹੀਂ ਹੈ।”</verse>
				<verse number="48">ਨਥਾਨਿਏਲ ਨੇ ਉਸ ਨੂੰ ਕਿਹਾ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਫ਼ਿਲਿੱਪੁਸ ਦੇ ਬੁਲਾਉਣ ਤੋਂ ਪਹਿਲਾਂ, ਮੈਂ ਤੈਨੂੰ ਅੰਜੀਰ ਦੇ ਦਰਖ਼ਤ ਹੇਠ ਵੇਖਿਆ ਸੀ।”</verse>
				<verse number="49">ਨਥਾਨਿਏਲ ਨੇ ਉਸ ਨੂੰ ਕਿਹਾ, “ਹੇ ਰੱਬੀ! ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਰਾਜਾ ਹੋ!”</verse>
				<verse number="50">ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕਰਦਾ ਹੈਂ ਕਿ ਮੈਂ ਤੈਨੂੰ ਕਿਹਾ, ‘ਮੈਂ ਅੰਜੀਰ ਦੇ ਦਰਖ਼ਤ ਹੇਠਾਂ ਤੈਨੂੰ ਵੇਖਿਆ’? ਤੂੰ ਇਸ ਤੋਂ ਵੀ ਵੱਡੇ ਕੰਮ ਵੇਖੇਂਗਾ।”</verse>
				<verse number="51">ਫਿਰ ਉਸ ਨੇ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਅਕਾਸ਼ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਉੱਤਰਦੇ ਅਤੇ ਉਤਾਂਹ ਜਾਂਦੇ ਹੋਏ ਵੇਖੋਗੇ।”</verse>
			</chapter>
			<chapter number="2">
				<verse number="1">ਤੀਜੇ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਸੀ ਅਤੇ ਯਿਸੂ ਦੀ ਮਾਤਾ ਉੱਥੇ ਸੀ।</verse>
				<verse number="2">ਯਿਸੂ ਅਤੇ ਉਸ ਦੇ ਚੇਲਿਆਂ ਨੂੰ ਵੀ ਉਸ ਵਿਆਹ ਵਿੱਚ ਬੁਲਾਇਆ ਗਿਆ ਸੀ।</verse>
				<verse number="3">ਜਦੋਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਕਿਹਾ, “ਉਨ੍ਹਾਂ ਕੋਲ ਮੈ ਨਹੀਂ ਹੈ।”</verse>
				<verse number="4">ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਮੈਨੂੰ ਅਤੇ ਤੈਨੂੰ ਕੀ। ਮੇਰਾ ਸਮਾਂ ਅਜੇ ਨਹੀਂ ਆਇਆ।”</verse>
				<verse number="5">ਉਸ ਦੀ ਮਾਤਾ ਨੇ ਸੇਵਕਾਂ ਨੂੰ ਕਿਹਾ, “ਜੋ ਕੁਝ ਉਹ ਤੁਹਾਨੂੰ ਕਹੇ, ਉਹੀ ਕਰਨਾ।”</verse>
				<verse number="6">ਯਹੂਦੀਆਂ ਦੇ ਸ਼ੁੱਧੀਕਰਨ ਦੀ ਰੀਤ ਅਨੁਸਾਰ ਉੱਥੇ ਪੱਥਰ ਦੇ ਛੇ ਮੱਟ ਪਏ ਹੋਏ ਸਨ। ਹਰੇਕ ਵਿੱਚ ਅੱਸੀ ਤੋਂ ਇੱਕ ਸੌ ਵੀਹ ਲੀਟਰ ਤੱਕ ਪਾਣੀ ਪੈਂਦਾ ਸੀ।</verse>
				<verse number="7">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੱਟਾਂ ਨੂੰ ਪਾਣੀ ਨਾਲ ਭਰ ਦਿਓ।” ਤਦ ਉਨ੍ਹਾਂ ਨੇ ਮੱਟਾਂ ਨੂੰ ਨੱਕੋ-ਨੱਕ ਭਰ ਦਿੱਤਾ।</verse>
				<verse number="8">ਫਿਰ ਉਸ ਨੇ ਉਨ੍ਹਾਂ ਨੂੰ ਕਿਹਾ, “ਹੁਣ ਕੱਢੋ ਅਤੇ ਭੋਜ ਦੇ ਪ੍ਰਧਾਨ ਕੋਲ ਲੈ ਜਾਓ।” ਤਦ ਉਹ ਲੈ ਗਏ।</verse>
				<verse number="9">ਜਦੋਂ ਭੋਜ ਦੇ ਪ੍ਰਧਾਨ ਨੇ ਉਸ ਪਾਣੀ ਨੂੰ ਜੋ ਦਾਖਰਸ ਬਣ ਗਿਆ ਸੀ ਚੱਖਿਆ ਅਤੇ ਨਾ ਜਾਣਿਆ ਕਿ ਇਹ ਕਿੱਥੋਂ ਆਇਆ ਹੈ (ਪਰ ਸੇਵਕ ਜਿਨ੍ਹਾਂ ਨੇ ਉਸ ਪਾਣੀ ਨੂੰ ਕੱਢਿਆ ਸੀ, ਜਾਣਦੇ ਸਨ) ਤਾਂ ਉਸ ਨੇ ਲਾੜੇ ਨੂੰ ਸੱਦਿਆ</verse>
				<verse number="10">ਅਤੇ ਉਸ ਨੂੰ ਕਿਹਾ, “ਹਰੇਕ ਮਨੁੱਖ ਪਹਿਲਾਂ ਵਧੀਆ ਮੈ ਵਰਤਾਉਂਦਾ ਹੈ ਅਤੇ ਜਦੋਂ ਲੋਕ ਪੀ ਕੇ ਮਤਵਾਲੇ ਹੋ ਜਾਣ ਤਾਂ ਫਿਰ ਮਾੜੀ; ਤੂੰ ਅਜੇ ਤੱਕ ਵਧੀਆ ਮੈ ਰੱਖ ਛੱਡੀ ਹੈ।”</verse>
				<verse number="11">ਇਹ ਚਿੰਨ੍ਹਾਂ ਦਾ ਅਰੰਭ ਸੀ ਜੋ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣੀ ਮਹਿਮਾ ਪਰਗਟ ਕੀਤੀ ਅਤੇ ਉਸ ਦੇ ਚੇਲਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।</verse>
				<verse number="12">ਇਸ ਤੋਂ ਬਾਅਦ ਉਹ ਆਪਣੀ ਮਾਤਾ, ਆਪਣੇ ਭਰਾਵਾਂ ਅਤੇ ਚੇਲਿਆਂ ਨਾਲ ਕਫ਼ਰਨਾਹੂਮ ਨੂੰ ਗਿਆ, ਪਰ ਉੱਥੇ ਉਹ ਬਹੁਤ ਦਿਨ ਨਾ ਰਹੇ।</verse>
				<verse number="13">ਜਦੋਂ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ।</verse>
				<verse number="14">ਉਸ ਨੇ ਹੈਕਲ ਵਿੱਚ ਬਲਦਾਂ, ਭੇਡਾਂ, ਕਬੂਤਰਾਂ ਦੇ ਵੇਚਣ ਵਾਲਿਆਂ ਅਤੇ ਸਰਾਫ਼ਾਂ ਨੂੰ ਬੈਠੇ ਹੋਏ ਵੇਖਿਆ।</verse>
				<verse number="15">ਤਦ ਉਸ ਨੇ ਰੱਸੀਆਂ ਦਾ ਇੱਕ ਕੋਰੜਾ ਬਣਾ ਕੇ ਬਲਦਾਂ ਅਤੇ ਭੇਡਾਂ ਸਮੇਤ ਸਾਰਿਆਂ ਨੂੰ ਹੈਕਲ ਵਿੱਚੋਂ ਬਾਹਰ ਕੱਢ ਦਿੱਤਾ, ਸਰਾਫ਼ਾਂ ਦੇ ਪੈਸੇ ਖਿਲਾਰ ਦਿੱਤੇ ਅਤੇ ਮੇਜ਼ ਉਲਟਾ ਦਿੱਤੇ।</verse>
				<verse number="16">ਫਿਰ ਉਸ ਨੇ ਕਬੂਤਰ ਵੇਚਣ ਵਾਲਿਆਂ ਨੂੰ ਕਿਹਾ, “ਇਨ੍ਹਾਂ ਨੂੰ ਇੱਥੋਂ ਲੈ ਜਾਓ। ਮੇਰੇ ਪਿਤਾ ਦੇ ਘਰ ਨੂੰ ਵਪਾਰ ਦਾ ਘਰ ਨਾ ਬਣਾਓ।”</verse>
				<verse number="17">ਤਦ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਲਿਖਿਆ ਹੋਇਆ ਹੈ: “ਤੇਰੇ ਘਰ ਦੀ ਲਗਨ ਮੈਨੂੰ ਖਾ ਜਾਵੇਗੀ”।</verse>
				<verse number="18">ਉਪਰੰਤ ਯਹੂਦੀਆਂ ਨੇ ਉਸ ਨੂੰ ਕਿਹਾ, “ਇਹ ਜੋ ਤੂੰ ਕਰਦਾ ਹੈਂ, ਇਸ ਦੇ ਲਈ ਤੂੰ ਸਾਨੂੰ ਕਿਹੜਾ ਚਿੰਨ੍ਹ ਵਿਖਾਉਂਦਾ ਹੈਂ?”</verse>
				<verse number="19">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਇਸ ਹੈਕਲ ਨੂੰ ਢਾਹ ਦਿਓ ਅਤੇ ਮੈਂ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰ ਦਿਆਂਗਾ।”</verse>
				<verse number="20">ਤਦ ਯਹੂਦੀਆਂ ਨੇ ਕਿਹਾ, “ਇਹ ਹੈਕਲ ਛਿਆਲੀਆਂ ਸਾਲਾਂ ਵਿੱਚ ਬਣੀ ਸੀ; ਕੀ ਤੂੰ ਇਸ ਨੂੰ ਤਿੰਨਾਂ ਦਿਨਾਂ ਵਿੱਚ ਖੜ੍ਹਾ ਕਰੇਂਗਾ?”</verse>
				<verse number="21">ਪਰ ਉਹ ਤਾਂ ਆਪਣੇ ਸਰੀਰ ਦੀ ਹੈਕਲ ਬਾਰੇ ਕਹਿ ਰਿਹਾ ਸੀ।</verse>
				<verse number="22">ਇਸ ਲਈ ਜਦੋਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਯਾਦ ਆਇਆ ਕਿ ਉਸ ਨੇ ਇਹ ਕਿਹਾ ਸੀ ਅਤੇ ਉਨ੍ਹਾਂ ਨੇ ਲਿਖਤ ਅਤੇ ਉਸ ਵਚਨ ਉੱਤੇ ਜੋ ਯਿਸੂ ਨੇ ਕਿਹਾ ਸੀ, ਵਿਸ਼ਵਾਸ ਕੀਤਾ।</verse>
				<verse number="23">ਪਸਾਹ ਦੇ ਤਿਉਹਾਰ ਦੇ ਸਮੇਂ ਜਦੋਂ ਉਹ ਯਰੂਸ਼ਲਮ ਵਿੱਚ ਸੀ ਤਾਂ ਬਹੁਤਿਆਂ ਨੇ ਉਸ ਦੇ ਚਿੰਨ੍ਹਾਂ ਨੂੰ ਵੇਖ ਕੇ ਜਿਹੜੇ ਉਸ ਨੇ ਵਿਖਾਏ ਸਨ, ਉਸ ਦੇ ਨਾਮ ਉੱਤੇ ਵਿਸ਼ਵਾਸ ਕੀਤਾ।</verse>
				<verse number="24">ਪਰ ਯਿਸੂ ਨੇ ਆਪਣੇ ਆਪ ਨੂੰ ਉਨ੍ਹਾਂ ਦੇ ਭਰੋਸੇ ਨਾ ਛੱਡਿਆ, ਕਿਉਂਕਿ ਉਹ ਸਾਰਿਆਂ ਨੂੰ ਜਾਣਦਾ ਸੀ</verse>
				<verse number="25">ਅਤੇ ਉਸ ਨੂੰ ਜ਼ਰੂਰਤ ਨਹੀਂ ਸੀ ਕਿ ਮਨੁੱਖ ਦੇ ਬਾਰੇ ਕੋਈ ਗਵਾਹੀ ਦੇਵੇ, ਕਿਉਂਕਿ ਉਹ ਆਪ ਜਾਣਦਾ ਸੀ ਕਿ ਮਨੁੱਖ ਦੇ ਅੰਦਰ ਕੀ ਹੈ।</verse>
			</chapter>
			<chapter number="3">
				<verse number="1">ਫ਼ਰੀਸੀਆਂ ਵਿੱਚੋਂ ਨਿਕੁਦੇਮੁਸ ਨਾਮਕ ਇੱਕ ਮਨੁੱਖ ਯਹੂਦੀਆਂ ਦਾ ਪ੍ਰਧਾਨ ਸੀ।</verse>
				<verse number="2">ਉਹ ਰਾਤ ਨੂੰ ਯਿਸੂ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਰੱਬੀ, ਅਸੀਂ ਜਾਣਦੇ ਹਾਂ ਕਿ ਤੁਸੀਂ ਪਰਮੇਸ਼ਰ ਦੀ ਵੱਲੋਂ ਆਏ ਹੋਏ ਗੁਰੂ ਹੋ, ਕਿਉਂਕਿ ਇਹ ਚਿੰਨ੍ਹ ਜਿਹੜੇ ਤੁਸੀਂ ਵਿਖਾਉਂਦੇ ਹੋ ਕੋਈ ਵੀ ਨਹੀਂ ਵਿਖਾ ਸਕਦਾ ਜੇ ਪਰਮੇਸ਼ਰ ਉਸ ਦੇ ਨਾਲ ਨਾ ਹੋਵੇ।”</verse>
				<verse number="3">ਯਿਸੂ ਨੇ ਉਸ ਨੂੰ ਕਿਹਾ, “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਨਵੇਂ ਸਿਰਿਓਂ ਨਾ ਜੰਮੇ ਤਾਂ ਉਹ ਪਰਮੇਸ਼ਰ ਦੇ ਰਾਜ ਨੂੰ ਵੇਖ ਨਹੀਂ ਸਕਦਾ।”</verse>
				<verse number="4">ਨਿਕੁਦੇਮੁਸ ਨੇ ਉਸ ਨੂੰ ਪੁੱਛਿਆ, “ਮਨੁੱਖ ਜਦੋਂ ਬੁੱਢਾ ਹੋ ਗਿਆ ਤਾਂ ਕਿਵੇਂ ਜਨਮ ਲੈ ਸਕਦਾ ਹੈ? ਕੀ ਉਹ ਦੂਜੀ ਵਾਰ ਆਪਣੀ ਮਾਂ ਦੀ ਕੁੱਖ ਵਿੱਚ ਪਵੇ ਅਤੇ ਜਨਮ ਲਵੇ?”</verse>
				<verse number="5">ਯਿਸੂ ਨੇ ਉੱਤਰ ਦਿੱਤਾ, “ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਜਲ ਅਤੇ ਆਤਮਾ ਤੋਂ ਨਾ ਜਨਮੇ ਤਾਂ ਉਹ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਨਹੀਂ ਹੋ ਸਕਦਾ।</verse>
				<verse number="6">ਜਿਹੜਾ ਸਰੀਰ ਤੋਂ ਜੰਮਿਆ ਉਹ ਸਰੀਰ ਹੈ ਅਤੇ ਜਿਹੜਾ ਆਤਮਾ ਤੋਂ ਜੰਮਿਆ ਉਹ ਆਤਮਾ ਹੈ।</verse>
				<verse number="7">ਹੈਰਾਨ ਨਾ ਹੋ ਕਿ ਮੈਂ ਤੈਨੂੰ ਕਿਹਾ, ‘ਤੁਹਾਨੂੰ ਨਵੇਂ ਸਿਰਿਓਂ ਜਨਮ ਲੈਣਾ ਜ਼ਰੂਰੀ ਹੈ’।</verse>
				<verse number="8">ਹਵਾ ਜਿੱਧਰ ਚਾਹੁੰਦੀ ਉੱਧਰ ਵਗਦੀ ਹੈ ਅਤੇ ਤੂੰ ਇਸ ਦੀ ਅਵਾਜ਼ ਸੁਣਦਾ ਹੈਂ, ਪਰ ਨਹੀਂ ਜਾਣਦਾ ਕਿ ਇਹ ਕਿੱਧਰੋਂ ਆਉਂਦੀ ਹੈ ਅਤੇ ਕਿੱਧਰ ਨੂੰ ਜਾਂਦੀ ਹੈ। ਹਰੇਕ ਜਿਹੜਾ ਆਤਮਾ ਤੋਂ ਜੰਮਿਆ ਹੈ ਉਹ ਅਜਿਹਾ ਹੀ ਹੈ।”</verse>
				<verse number="9">ਨਿਕੁਦੇਮੁਸ ਨੇ ਉਸ ਨੂੰ ਕਿਹਾ, “ਇਹ ਕਿਵੇਂ ਹੋ ਸਕਦਾ ਹੈ?”</verse>
				<verse number="10">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਕੀ ਤੂੰ ਇਸਰਾਏਲ ਦਾ ਗੁਰੂ ਹੋ ਕੇ ਵੀ ਇਨ੍ਹਾਂ ਗੱਲਾਂ ਨੂੰ ਨਹੀਂ ਸਮਝਦਾ?</verse>
				<verse number="11">ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਅਸੀਂ ਜਾਣਦੇ ਹਾਂ ਉਹੀ ਕਹਿੰਦੇ ਹਾਂ ਅਤੇ ਜੋ ਅਸੀਂ ਵੇਖਿਆ ਹੈ ਉਸੇ ਦੀ ਗਵਾਹੀ ਦਿੰਦੇ ਹਾਂ, ਪਰ ਤੁਸੀਂ ਸਾਡੀ ਗਵਾਹੀ ਨਹੀਂ ਮੰਨਦੇ।</verse>
				<verse number="12">ਜਦੋਂ ਮੈਂ ਤੁਹਾਨੂੰ ਸੰਸਾਰਕ ਗੱਲਾਂ ਦੱਸੀਆਂ ਤਾਂ ਤੁਸੀਂ ਵਿਸ਼ਵਾਸ ਨਹੀਂ ਕੀਤਾ। ਜੇ ਮੈਂ ਤੁਹਾਨੂੰ ਸਵਰਗੀ ਗੱਲਾਂ ਦੱਸਾਂ ਤਾਂ ਤੁਸੀਂ ਕਿਸ ਤਰ੍ਹਾਂ ਵਿਸ਼ਵਾਸ ਕਰੋਗੇ?</verse>
				<verse number="13">ਕੋਈ ਸਵਰਗ ਨੂੰ ਨਹੀਂ ਚੜ੍ਹਿਆ ਸਿਵਾਏ ਉਸ ਦੇ ਜਿਹੜਾ ਸਵਰਗ ਤੋਂ ਉੱਤਰਿਆ ਅਰਥਾਤ ਮਨੁੱਖ ਦਾ ਪੁੱਤਰ ।</verse>
				<verse number="14">ਜਿਸ ਤਰ੍ਹਾਂ ਮੂਸਾ ਨੇ ਉਜਾੜ ਵਿੱਚ ਸੱਪ ਨੂੰ ਉੱਚਾ ਕੀਤਾ, ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਵੀ ਜ਼ਰੂਰੀ ਹੈ,</verse>
				<verse number="15">ਤਾਂਕਿ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ।</verse>
				<verse number="16">“ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂਕਿ ਹਰੇਕ ਜੋ ਉਸ ਉੱਤੇ ਵਿਸ਼ਵਾਸ ਕਰੇ, ਨਾਸ ਨਾ ਹੋਵੇ ਸਗੋਂ ਸਦੀਪਕ ਜੀਵਨ ਪ੍ਰਾਪਤ ਕਰੇ।</verse>
				<verse number="17">ਕਿਉਂਕਿ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਸੰਸਾਰ ਵਿੱਚ ਇਸ ਲਈ ਨਹੀਂ ਭੇਜਿਆ ਕਿ ਉਹ ਸੰਸਾਰ ਨੂੰ ਦੋਸ਼ੀ ਠਹਿਰਾਵੇ ਪਰ ਇਸ ਲਈ ਕਿ ਸੰਸਾਰ ਉਸ ਦੇ ਰਾਹੀਂ ਬਚਾਇਆ ਜਾਵੇ।</verse>
				<verse number="18">ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਦੋਸ਼ੀ ਨਹੀਂ ਠਹਿਰਾਇਆ ਜਾਂਦਾ, ਪਰ ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ, ਕਿਉਂਕਿ ਉਸ ਨੇ ਪਰਮੇਸ਼ਰ ਦੇ ਇਕਲੌਤੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਨਹੀਂ ਕੀਤਾ।</verse>
				<verse number="19">ਦੋਸ਼ ਇਹ ਹੈ ਕਿ ਚਾਨਣ ਸੰਸਾਰ ਵਿੱਚ ਆਇਆ ਅਤੇ ਮਨੁੱਖਾਂ ਨੇ ਹਨੇਰੇ ਨੂੰ ਚਾਨਣ ਨਾਲੋਂ ਵੱਧ ਪਿਆਰ ਕੀਤਾ ਕਿਉਂਕਿ ਉਨ੍ਹਾਂ ਦੇ ਕੰਮ ਬੁਰੇ ਸਨ।</verse>
				<verse number="20">ਹਰੇਕ ਜੋ ਬੁਰੇ ਕੰਮ ਕਰਦਾ ਹੈ ਉਹ ਚਾਨਣ ਨਾਲ ਵੈਰ ਰੱਖਦਾ ਹੈ ਅਤੇ ਚਾਨਣ ਕੋਲ ਨਹੀਂ ਆਉਂਦਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸ ਦੇ ਕੰਮ ਪਰਗਟ ਹੋ ਜਾਣ।</verse>
				<verse number="21">ਪਰ ਜਿਹੜਾ ਸਚਾਈ 'ਤੇ ਚੱਲਦਾ ਹੈ ਉਹ ਚਾਨਣ ਕੋਲ ਆਉਂਦਾ ਹੈ, ਤਾਂਕਿ ਉਸ ਦੇ ਕੰਮ ਪਰਗਟ ਹੋਣ ਕਿ ਉਹ ਪਰਮੇਸ਼ਰ ਵਿੱਚ ਕੀਤੇ ਗਏ ਹਨ।”</verse>
				<verse number="22">ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਅਤੇ ਉਸ ਦੇ ਚੇਲੇ ਯਹੂਦਿਯਾ ਦੇ ਇਲਾਕੇ ਵਿੱਚ ਆਏ ਅਤੇ ਉੱਥੇ ਉਹ ਉਨ੍ਹਾਂ ਦੇ ਨਾਲ ਰਹਿ ਕੇ ਬਪਤਿਸਮਾ ਦਿੰਦਾ ਰਿਹਾ।</verse>
				<verse number="23">ਯੂਹੰਨਾ ਵੀ ਸਲੀਮ ਦੇ ਨੇੜੇ ਐਨੋਨ ਵਿੱਚ ਬਪਤਿਸਮਾ ਦਿੰਦਾ ਸੀ, ਕਿਉਂਕਿ ਉੱਥੇ ਪਾਣੀ ਬਹੁਤ ਸੀ ਅਤੇ ਲੋਕ ਆ ਕੇ ਬਪਤਿਸਮਾ ਲੈਂਦੇ ਸਨ।</verse>
				<verse number="24">ਯੂਹੰਨਾ ਨੂੰ ਅਜੇ ਤੱਕ ਕੈਦ ਵਿੱਚ ਨਹੀਂ ਪਾਇਆ ਗਿਆ ਸੀ।</verse>
				<verse number="25">ਉੱਥੇ ਯੂਹੰਨਾ ਦੇ ਚੇਲਿਆਂ ਦੀ ਇੱਕ ਯਹੂਦੀ ਨਾਲ ਸ਼ੁੱਧੀਕਰਨ ਦੇ ਵਿਸ਼ੇ 'ਤੇ ਬਹਿਸ ਹੋ ਗਈ।</verse>
				<verse number="26">ਉਨ੍ਹਾਂ ਨੇ ਯੂਹੰਨਾ ਕੋਲ ਆ ਕੇ ਉਸ ਨੂੰ ਕਿਹਾ, “ਹੇ ਰੱਬੀ, ਉਹ ਜਿਹੜਾ ਯਰਦਨ ਦੇ ਪਾਰ ਤੇਰੇ ਨਾਲ ਸੀ ਅਤੇ ਜਿਸ ਦੀ ਤੂੰ ਗਵਾਹੀ ਦਿੱਤੀ ਸੀ; ਵੇਖ, ਉਹ ਬਪਤਿਸਮਾ ਦਿੰਦਾ ਹੈ ਅਤੇ ਸਾਰੇ ਲੋਕ ਉਸ ਕੋਲ ਜਾ ਰਹੇ ਹਨ।”</verse>
				<verse number="27">ਯੂਹੰਨਾ ਨੇ ਕਿਹਾ, “ਜਦੋਂ ਤੱਕ ਮਨੁੱਖ ਨੂੰ ਸਵਰਗੋਂ ਨਾ ਦਿੱਤਾ ਜਾਵੇ ਉਹ ਕੁਝ ਵੀ ਪ੍ਰਾਪਤ ਨਹੀਂ ਕਰ ਸਕਦਾ।</verse>
				<verse number="28">ਤੁਸੀਂ ਆਪ ਹੀ ਮੇਰੀ ਗਵਾਹੀ ਦਿੰਦੇ ਹੋ ਕਿ ਮੈਂ ਕਿਹਾ ਸੀ, ‘ਮੈਂ ਮਸੀਹ ਨਹੀਂ ਹਾਂ, ਪਰ ਉਸ ਦੇ ਅੱਗੇ ਭੇਜਿਆ ਹੋਇਆ ਹਾਂ’।</verse>
				<verse number="29">ਜਿਸ ਦੀ ਲਾੜੀ ਹੈ ਉਹੀ ਲਾੜਾ ਹੈ, ਪਰ ਲਾੜੇ ਦਾ ਮਿੱਤਰ ਜੋ ਖੜ੍ਹਾ ਹੋ ਕੇ ਉਸ ਦੀ ਸੁਣਦਾ ਹੈ ਉਹ ਲਾੜੇ ਦੀ ਅਵਾਜ਼ ਦੇ ਕਾਰਨ ਅਤਿ ਪ੍ਰਸੰਨ ਹੁੰਦਾ ਹੈ। ਇਸ ਲਈ ਮੇਰਾ ਇਹ ਅਨੰਦ ਪੂਰਾ ਹੋਇਆ ਹੈ।</verse>
				<verse number="30">ਜ਼ਰੂਰ ਹੈ ਕਿ ਉਹ ਵਧੇ ਅਤੇ ਮੈਂ ਘਟਾਂ।”</verse>
				<verse number="31">ਜਿਹੜਾ ਉੱਪਰੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ। ਜੋ ਧਰਤੀ ਤੋਂ ਹੈ ਉਹ ਧਰਤੀ ਦਾ ਹੈ ਅਤੇ ਧਰਤੀ ਦੀਆਂ ਹੀ ਬੋਲਦਾ ਹੈ। ਜੋ ਸਵਰਗ ਤੋਂ ਆਉਂਦਾ ਹੈ ਉਹ ਸਭਨਾਂ ਤੋਂ ਉੱਪਰ ਹੈ।</verse>
				<verse number="32">ਉਹ ਉਸੇ ਦੀ ਗਵਾਹੀ ਦਿੰਦਾ ਹੈ ਜੋ ਉਸ ਨੇ ਵੇਖਿਆ ਅਤੇ ਸੁਣਿਆ ਹੈ, ਪਰ ਉਸ ਦੀ ਗਵਾਹੀ ਕੋਈ ਨਹੀਂ ਮੰਨਦਾ।</verse>
				<verse number="33">ਜਿਸ ਨੇ ਉਸ ਦੀ ਗਵਾਹੀ ਮੰਨ ਲਈ, ਉਸ ਨੇ ਮੋਹਰ ਲਾ ਦਿੱਤੀ ਕਿ ਪਰਮੇਸ਼ਰ ਸੱਚਾ ਹੈ।</verse>
				<verse number="34">ਕਿਉਂਕਿ ਜਿਸ ਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਬੋਲਦਾ ਹੈ, ਕਿਉਂਕਿ ਪਰਮੇਸ਼ਰ ਮਿਣ ਕੇ ਆਤਮਾ ਨਹੀਂ ਦਿੰਦਾ।</verse>
				<verse number="35">ਪਿਤਾ ਪੁੱਤਰ ਨੂੰ ਪਿਆਰ ਕਰਦਾ ਹੈ ਅਤੇ ਉਸ ਨੇ ਸਭ ਕੁਝ ਉਸ ਦੇ ਹੱਥ ਵਿੱਚ ਦੇ ਦਿੱਤਾ ਹੈ।</verse>
				<verse number="36">ਜਿਹੜਾ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਪਰ ਜਿਹੜਾ ਪੁੱਤਰ ਦੀ ਨਹੀਂ ਮੰਨਦਾ ਉਹ ਜੀਵਨ ਨੂੰ ਨਹੀਂ ਵੇਖੇਗਾ, ਸਗੋਂ ਪਰਮੇਸ਼ਰ ਦਾ ਕ੍ਰੋਧ ਉਸ ਉੱਤੇ ਬਣਿਆ ਰਹਿੰਦਾ ਹੈ।</verse>
			</chapter>
			<chapter number="4">
				<verse number="1">ਜਦੋਂ ਯਿਸੂ ਨੂੰ ਪਤਾ ਲੱਗਾ ਕਿ ਫ਼ਰੀਸੀਆਂ ਨੇ ਸੁਣਿਆ ਹੈ ਜੋ ਯਿਸੂ ਯੂਹੰਨਾ ਨਾਲੋਂ ਵੱਧ ਚੇਲੇ ਬਣਾਉਂਦਾ ਅਤੇ ਬਪਤਿਸਮਾ ਦਿੰਦਾ ਹੈ</verse>
				<verse number="2">(ਹਾਲਾਂਕਿ ਯਿਸੂ ਆਪ ਤਾਂ ਨਹੀਂ, ਪਰ ਉਸ ਦੇ ਚੇਲੇ ਬਪਤਿਸਮਾ ਦਿੰਦੇ ਸਨ)</verse>
				<verse number="3">ਤਾਂ ਉਹ ਯਹੂਦਿਯਾ ਨੂੰ ਛੱਡ ਕੇ ਫੇਰ ਗਲੀਲ ਨੂੰ ਚਲਾ ਗਿਆ</verse>
				<verse number="4">ਅਤੇ ਉਸ ਨੇ ਸਾਮਰਿਯਾ ਵਿੱਚੋਂ ਦੀ ਲੰਘਣਾ ਸੀ।</verse>
				<verse number="5">ਇਸ ਲਈ ਉਹ ਸੁਖਾਰ ਨਾਮਕ ਸਾਮਰਿਯਾ ਦੇ ਇੱਕ ਨਗਰ ਕੋਲ ਆਇਆ ਜੋ ਉਸ ਜ਼ਮੀਨ ਦੇ ਨੇੜੇ ਸੀ ਜਿਹੜੀ ਯਾਕੂਬ ਨੇ ਆਪਣੇ ਪੁੱਤਰ ਯੂਸੁਫ਼ ਨੂੰ ਦਿੱਤੀ ਸੀ।</verse>
				<verse number="6">ਉੱਥੇ ਯਾਕੂਬ ਦਾ ਖੂਹ ਸੀ ਅਤੇ ਯਿਸੂ ਸਫ਼ਰ ਦਾ ਥੱਕਿਆ ਹੋਇਆ ਉਸ ਖੂਹ ਉੱਤੇ ਬੈਠ ਗਿਆ। ਇਹ ਦਿਨ ਦੇ ਲਗਭਗ ਬਾਰਾਂ ਵਜੇ ਦਾ ਸਮਾਂ ਸੀ।</verse>
				<verse number="7">ਤਦ ਸਾਮਰਿਯਾ ਦੀ ਇੱਕ ਔਰਤ ਪਾਣੀ ਭਰਨ ਲਈ ਆਈ ਅਤੇ ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਪਾਣੀ ਪਿਆ।”</verse>
				<verse number="8">ਕਿਉਂਕਿ ਉਸ ਦੇ ਚੇਲੇ ਭੋਜਨ ਖਰੀਦਣ ਲਈ ਨਗਰ ਵਿੱਚ ਗਏ ਹੋਏ ਸਨ।</verse>
				<verse number="9">ਤਦ ਸਾਮਰੀ ਔਰਤ ਨੇ ਉਸ ਨੂੰ ਕਿਹਾ, “ਤੂੰ ਯਹੂਦੀ ਹੋ ਕੇ ਮੇਰੇ ਤੋਂ ਜੋ ਸਾਮਰੀ ਔਰਤ ਹਾਂ, ਪੀਣ ਲਈ ਕਿਵੇਂ ਮੰਗਦਾ ਹੈਂ?” (ਕਿਉਂਕਿ ਯਹੂਦੀ ਸਾਮਰੀਆਂ ਨਾਲ ਕੋਈ ਵਿਹਾਰ ਨਹੀਂ ਰੱਖਦੇ।)</verse>
				<verse number="10">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਤੂੰ ਪਰਮੇਸ਼ਰ ਦੀ ਬਖਸ਼ੀਸ਼ ਨੂੰ ਜਾਣਦੀ ਅਤੇ ਇਹ ਕਿ ਉਹ ਕੌਣ ਹੈ ਜੋ ਤੈਨੂੰ ਕਹਿੰਦਾ ਹੈ, ‘ਮੈਨੂੰ ਪਾਣੀ ਪਿਆ’ ਤਾਂ ਤੂੰ ਉਸ ਕੋਲੋਂ ਮੰਗਦੀ ਅਤੇ ਉਹ ਤੈਨੂੰ ਜੀਵਨ ਦਾ ਜਲ ਦਿੰਦਾ।”</verse>
				<verse number="11">ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਤੇਰੇ ਕੋਲ ਕੋਈ ਬਰਤਨ ਵੀ ਨਹੀਂ ਹੈ ਅਤੇ ਖੂਹ ਵੀ ਡੂੰਘਾ ਹੈ। ਫਿਰ ਇਹ ਜੀਵਨ ਦਾ ਜਲ ਤੇਰੇ ਕੋਲ ਕਿੱਥੋਂ ਆਇਆ?</verse>
				<verse number="12">ਕੀ ਤੂੰ ਸਾਡੇ ਪੁਰਖੇ ਯਾਕੂਬ ਨਾਲੋਂ ਵੱਡਾ ਹੈਂ ਜਿਸ ਨੇ ਸਾਨੂੰ ਇਹ ਖੂਹ ਦਿੱਤਾ ਅਤੇ ਉਸ ਨੇ ਆਪ ਅਤੇ ਉਸ ਦੇ ਪੁੱਤਰਾਂ ਨੇ ਅਤੇ ਉਸ ਦੇ ਪਸ਼ੂਆਂ ਨੇ ਇਸ ਵਿੱਚੋਂ ਪੀਤਾ?”</verse>
				<verse number="13">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਹਰੇਕ ਜੋ ਇਸ ਪਾਣੀ ਵਿੱਚੋਂ ਪੀਂਦਾ ਹੈ, ਉਹ ਫੇਰ ਪਿਆਸਾ ਹੋਵੇਗਾ।</verse>
				<verse number="14">ਪਰ ਜੋ ਕੋਈ ਉਸ ਜਲ ਵਿੱਚੋਂ ਪੀਵੇਗਾ ਜੋ ਮੈਂ ਉਸ ਨੂੰ ਦਿਆਂਗਾ ਉਹ ਅਨੰਤ ਕਾਲ ਤੱਕ ਕਦੇ ਪਿਆਸਾ ਨਾ ਹੋਵੇਗਾ, ਸਗੋਂ ਉਹ ਜਲ ਜੋ ਮੈਂ ਉਸ ਨੂੰ ਦਿਆਂਗਾ ਉਸ ਵਿੱਚ ਜਲ ਦਾ ਇੱਕ ਸੋਮਾ ਬਣ ਜਾਵੇਗਾ ਜੋ ਸਦੀਪਕ ਜੀਵਨ ਤੱਕ ਉੱਛਲਦਾ ਰਹੇਗਾ।”</verse>
				<verse number="15">ਔਰਤ ਨੇ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਉਹ ਜਲ ਮੈਨੂੰ ਦਿਓ ਤਾਂਕਿ ਮੈਂ ਫਿਰ ਪਿਆਸੀ ਨਾ ਹੋਵਾਂ ਅਤੇ ਨਾ ਹੀ ਮੈਨੂੰ ਭਰਨ ਲਈ ਇੱਥੇ ਆਉਣਾ ਪਵੇ।”</verse>
				<verse number="16">ਯਿਸੂ ਨੇ ਕਿਹਾ, “ਜਾ ਆਪਣੇ ਪਤੀ ਨੂੰ ਇੱਥੇ ਸੱਦ ਲਿਆ।”</verse>
				<verse number="17">ਔਰਤ ਨੇ ਉਸ ਨੂੰ ਕਿਹਾ, “ਮੇਰਾ ਪਤੀ ਨਹੀਂ ਹੈ।” ਯਿਸੂ ਨੇ ਕਿਹਾ, “ਤੂੰ ਠੀਕ ਕਿਹਾ ਕਿ ਮੇਰਾ ਪਤੀ ਨਹੀਂ ਹੈ,</verse>
				<verse number="18">ਕਿਉਂਕਿ ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਹੁਣ ਜਿਹੜਾ ਤੇਰੇ ਕੋਲ ਹੈ ਉਹ ਤੇਰਾ ਪਤੀ ਨਹੀਂ ਹੈ। ਤੂੰ ਇਹ ਸੱਚ ਕਿਹਾ ਹੈ।”</verse>
				<verse number="19">ਔਰਤ ਨੇ ਉਸ ਨੂੰ ਕਿਹਾ, “ਸ਼੍ਰੀ ਮਾਨ ਜੀ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ।</verse>
				<verse number="20">ਸਾਡੇ ਪੁਰਖਿਆਂ ਨੇ ਇਸ ਪਹਾੜ ਉੱਤੇ ਅਰਾਧਨਾ ਕੀਤੀ, ਪਰ ਤੁਸੀਂ ਕਹਿੰਦੇ ਹੋ ਕਿ ਉਹ ਥਾਂ ਯਰੂਸ਼ਲਮ ਵਿੱਚ ਹੈ ਜਿੱਥੇ ਅਰਾਧਨਾ ਕਰਨੀ ਚਾਹੀਦੀ ਹੈ।”</verse>
				<verse number="21">ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਮੇਰਾ ਵਿਸ਼ਵਾਸ ਕਰ ਕਿ ਉਹ ਸਮਾਂ ਆਉਂਦਾ ਹੈ ਜਦੋਂ ਤੁਸੀਂ ਨਾ ਤਾਂ ਇਸ ਪਹਾੜ ਉੱਤੇ ਅਤੇ ਨਾ ਹੀ ਯਰੂਸ਼ਲਮ ਵਿੱਚ ਪਿਤਾ ਦੀ ਅਰਾਧਨਾ ਕਰੋਗੇ।</verse>
				<verse number="22">ਤੁਸੀਂ ਉਸ ਦੀ ਅਰਾਧਨਾ ਕਰਦੇ ਹੋ ਜਿਸ ਨੂੰ ਤੁਸੀਂ ਨਹੀਂ ਜਾਣਦੇ; ਅਸੀਂ ਉਸ ਦੀ ਅਰਾਧਨਾ ਕਰਦੇ ਹਾਂ ਜਿਸ ਨੂੰ ਅਸੀਂ ਜਾਣਦੇ ਹਾਂ, ਕਿਉਂਕਿ ਮੁਕਤੀ ਯਹੂਦੀਆਂ ਤੋਂ ਹੈ।</verse>
				<verse number="23">ਪਰ ਉਹ ਸਮਾਂ ਆਉਂਦਾ ਹੈ, ਸਗੋਂ ਹੁਣੇ ਹੈ ਜਦੋਂ ਸੱਚੇ ਅਰਾਧਕ ਆਤਮਾ ਅਤੇ ਸਚਾਈ ਨਾਲ ਪਿਤਾ ਦੀ ਅਰਾਧਨਾ ਕਰਨਗੇ, ਕਿਉਂਕਿ ਪਿਤਾ ਵੀ ਆਪਣੇ ਇਹੋ ਜਿਹੇ ਅਰਾਧਕਾਂ ਨੂੰ ਲੱਭਦਾ ਹੈ।</verse>
				<verse number="24">ਪਰਮੇਸ਼ਰ ਆਤਮਾ ਹੈ ਅਤੇ ਜ਼ਰੂਰੀ ਹੈ ਕਿ ਉਸ ਦੇ ਅਰਾਧਕ ਆਤਮਾ ਅਤੇ ਸਚਾਈ ਨਾਲ ਉਸ ਦੀ ਅਰਾਧਨਾ ਕਰਨ।”</verse>
				<verse number="25">ਔਰਤ ਨੇ ਉਸ ਨੂੰ ਕਿਹਾ, “ਮੈਂ ਜਾਣਦੀ ਹਾਂ ਕਿ ਮਸੀਹ ਜਿਹੜਾ ‘ਖ੍ਰਿਸਟੁਸ’ ਕਹਾਉਂਦਾ ਹੈ, ਆ ਰਿਹਾ ਹੈ; ਜਦੋਂ ਉਹ ਆਵੇਗਾ ਤਾਂ ਸਾਨੂੰ ਸਭ ਕੁਝ ਦੱਸੇਗਾ।”</verse>
				<verse number="26">ਯਿਸੂ ਨੇ ਉਸ ਨੂੰ ਕਿਹਾ, “ਮੈਂ ਜਿਹੜਾ ਤੇਰੇ ਨਾਲ ਬੋਲਦਾ ਹਾਂ, ਉਹੀ ਹਾਂ।”</verse>
				<verse number="27">ਐਨੇ ਨੂੰ ਉਸ ਦੇ ਚੇਲੇ ਆ ਗਏ ਅਤੇ ਹੈਰਾਨ ਹੋਏ ਕਿ ਉਹ ਇੱਕ ਔਰਤ ਨਾਲ ਗੱਲਾਂ ਕਰ ਰਿਹਾ ਹੈ। ਪਰ ਫਿਰ ਵੀ ਕਿਸੇ ਨੇ ਇਹ ਨਹੀਂ ਕਿਹਾ ਕਿ ਤੂੰ ਕੀ ਚਾਹੁੰਦਾ ਹੈਂ, ਜਾਂ ਤੂੰ ਉਸ ਦੇ ਨਾਲ ਕਿਉਂ ਗੱਲਾਂ ਕਰਦਾ ਹੈਂ।</verse>
				<verse number="28">ਤਦ ਉਹ ਔਰਤ ਆਪਣਾ ਘੜਾ ਛੱਡ ਕੇ ਨਗਰ ਵਿੱਚ ਗਈ ਅਤੇ ਲੋਕਾਂ ਨੂੰ ਕਹਿਣ ਲੱਗੀ,</verse>
				<verse number="29">“ਆਓ, ਇੱਕ ਮਨੁੱਖ ਨੂੰ ਵੇਖੋ ਜਿਸ ਨੇ ਉਹ ਸਭ ਜੋ ਕੁਝ ਮੈਂ ਕੀਤਾ ਸੀ, ਮੈਨੂੰ ਦੱਸ ਦਿੱਤਾ! ਕਿਤੇ ਇਹੋ ਤਾਂ ਮਸੀਹ ਨਹੀਂ?”</verse>
				<verse number="30">ਤਦ ਉਹ ਨਗਰ ਵਿੱਚੋਂ ਨਿੱਕਲ ਕੇ ਉਸ ਦੇ ਕੋਲ ਆਉਣ ਲੱਗੇ।</verse>
				<verse number="31">ਇਸੇ ਦੌਰਾਨ ਚੇਲਿਆਂ ਨੇ ਉਸ ਨੂੰ ਬੇਨਤੀ ਕੀਤੀ, “ਹੇ ਰੱਬੀ, ਕੁਝ ਖਾ ਲੈ।”</verse>
				<verse number="32">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰੇ ਕੋਲ ਖਾਣ ਲਈ ਉਹ ਭੋਜਨ ਹੈ ਜਿਸ ਦੇ ਬਾਰੇ ਤੁਸੀਂ ਨਹੀਂ ਜਾਣਦੇ।”</verse>
				<verse number="33">ਤਦ ਚੇਲੇ ਆਪਸ ਵਿੱਚ ਕਹਿਣ ਲੱਗੇ, “ਕੀ ਕੋਈ ਇਸ ਦੇ ਖਾਣ ਲਈ ਕੁਝ ਲਿਆਇਆ ਸੀ?”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਭੋਜਨ ਇਹ ਹੈ ਕਿ ਮੈਂ ਆਪਣੇ ਭੇਜਣ ਵਾਲੇ ਦੀ ਇੱਛਾ ਉੱਤੇ ਚੱਲਾਂ ਅਤੇ ਉਸ ਦੇ ਕੰਮ ਨੂੰ ਪੂਰਾ ਕਰਾਂ।</verse>
				<verse number="35">ਕੀ ਤੁਸੀਂ ਨਹੀਂ ਕਹਿੰਦੇ, ‘ਅਜੇ ਚਾਰ ਮਹੀਨੇ ਰਹਿੰਦੇ ਹਨ ਤਦ ਵਾਢੀ ਹੋਵੇਗੀ’? ਵੇਖੋ, ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੀਆਂ ਅੱਖਾਂ ਚੁੱਕੋ ਅਤੇ ਖੇਤਾਂ ਨੂੰ ਵੇਖੋ ਕਿ ਉਹ ਵਾਢੀ ਲਈ ਪੱਕ ਚੁੱਕੇ ਹਨ।</verse>
				<verse number="36">ਵੱਢਣ ਵਾਲਾ ਮਜ਼ਦੂਰੀ ਲੈਂਦਾ ਅਤੇ ਸਦੀਪਕ ਜੀਵਨ ਲਈ ਫਲ ਇਕੱਠਾ ਕਰਦਾ ਹੈ ਤਾਂਕਿ ਬੀਜਣ ਵਾਲਾ ਅਤੇ ਵੱਢਣ ਵਾਲਾ ਦੋਵੇਂ ਅਨੰਦ ਮਨਾਉਣ।</verse>
				<verse number="37">ਕਿਉਂਕਿ ਇੱਥੇ ਇਹ ਕਹਾਵਤ ਢੁੱਕਵੀਂ ਹੈ, ‘ਇੱਕ ਬੀਜਦਾ ਹੈ ਅਤੇ ਦੂਜਾ ਵੱਢਦਾ ਹੈ’।</verse>
				<verse number="38">ਮੈਂ ਤੁਹਾਨੂੰ ਉਹ ਵੱਢਣ ਲਈ ਭੇਜਿਆ ਜਿਸ ਲਈ ਤੁਸੀਂ ਮਿਹਨਤ ਨਹੀਂ ਕੀਤੀ। ਮਿਹਨਤ ਹੋਰਾਂ ਨੇ ਕੀਤੀ ਅਤੇ ਤੁਸੀਂ ਉਨ੍ਹਾਂ ਦੀ ਮਿਹਨਤ ਵਿੱਚ ਸਾਂਝੀ ਹੋਏ।”</verse>
				<verse number="39">ਉਸ ਨਗਰ ਵਿੱਚੋਂ ਬਹੁਤ ਸਾਰੇ ਸਾਮਰੀਆਂ ਨੇ ਯਿਸੂ ਉੱਤੇ ਵਿਸ਼ਵਾਸ ਕੀਤਾ, ਕਿਉਂਕਿ ਉਸ ਔਰਤ ਨੇ ਇਹ ਗਵਾਹੀ ਦਿੱਤੀ ਕਿ ਉਸ ਨੇ ਮੈਨੂੰ ਉਹ ਸਭ ਕੁਝ ਦੱਸ ਦਿੱਤਾ ਜੋ ਮੈਂ ਕੀਤਾ ਸੀ।</verse>
				<verse number="40">ਫਿਰ ਜਦੋਂ ਸਾਮਰੀ ਯਿਸੂ ਕੋਲ ਆਏ ਤਾਂ ਉਨ੍ਹਾਂ ਨੇ ਉਸ ਨੂੰ ਇਹ ਬੇਨਤੀ ਕੀਤੀ ਕਿ ਉਹ ਉਨ੍ਹਾਂ ਕੋਲ ਠਹਿਰੇ। ਤਦ ਉਹ ਦੋ ਦਿਨ ਉੱਥੇ ਰਿਹਾ</verse>
				<verse number="41">ਅਤੇ ਉਸ ਦੇ ਵਚਨ ਦੇ ਕਾਰਨ ਹੋਰ ਵੀ ਬਹੁਤਿਆਂ ਨੇ ਵਿਸ਼ਵਾਸ ਕੀਤਾ।</verse>
				<verse number="42">ਉਨ੍ਹਾਂ ਉਸ ਔਰਤ ਨੂੰ ਕਿਹਾ, “ਹੁਣ ਅਸੀਂ ਤੇਰੀਆਂ ਗੱਲਾਂ ਕਰਕੇ ਹੀ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਅਸੀਂ ਆਪ ਸੁਣ ਲਿਆ ਹੈ ਅਤੇ ਜਾਣ ਗਏ ਹਾਂ ਕਿ ਸੱਚਮੁੱਚ ਇਹੋ ਸੰਸਾਰ ਦਾ ਮੁਕਤੀਦਾਤਾ ਹੈ।”</verse>
				<verse number="43">ਫਿਰ ਦੋ ਦਿਨਾਂ ਬਾਅਦ ਉਹ ਉੱਥੋਂ ਗਲੀਲ ਨੂੰ ਚਲਾ ਗਿਆ,</verse>
				<verse number="44">ਕਿਉਂਕਿ ਯਿਸੂ ਨੇ ਆਪ ਗਵਾਹੀ ਦਿੱਤੀ ਸੀ ਕਿ ਨਬੀ ਦਾ ਆਪਣੇ ਨਗਰ ਵਿੱਚ ਆਦਰ ਨਹੀਂ ਹੁੰਦਾ।</verse>
				<verse number="45">ਜਦੋਂ ਉਹ ਗਲੀਲ ਵਿੱਚ ਆਇਆ ਤਾਂ ਗਲੀਲੀਆਂ ਨੇ ਉਸ ਨੂੰ ਸਵੀਕਾਰ ਕੀਤਾ, ਕਿਉਂਕਿ ਉਨ੍ਹਾਂ ਨੇ ਉਹ ਸਭ ਕੁਝ ਵੇਖਿਆ ਸੀ ਜੋ ਉਸ ਨੇ ਤਿਉਹਾਰ ਦੇ ਸਮੇਂ ਯਰੂਸ਼ਲਮ ਵਿੱਚ ਕੀਤਾ ਸੀ ਇਸ ਲਈ ਕਿ ਉਹ ਵੀ ਉਸ ਤਿਉਹਾਰ ਵਿੱਚ ਗਏ ਸਨ।</verse>
				<verse number="46">ਤਦ ਉਹ ਫੇਰ ਗਲੀਲ ਦੇ ਕਾਨਾ ਵਿੱਚ ਆਇਆ, ਜਿੱਥੇ ਉਸ ਨੇ ਪਾਣੀ ਨੂੰ ਮੈ ਬਣਾਇਆ ਸੀ ਅਤੇ ਉੱਥੇ ਇੱਕ ਸ਼ਾਹੀ ਅਫ਼ਸਰ ਸੀ ਜਿਸ ਦਾ ਪੁੱਤਰ ਕਫ਼ਰਨਾਹੂਮ ਵਿੱਚ ਬਿਮਾਰ ਸੀ।</verse>
				<verse number="47">ਜਦੋਂ ਉਸ ਨੇ ਇਹ ਸੁਣਿਆ ਕਿ ਯਿਸੂ ਯਹੂਦਿਯਾ ਤੋਂ ਗਲੀਲ ਵਿੱਚ ਆਇਆ ਹੈ ਤਾਂ ਉਸ ਕੋਲ ਜਾ ਕੇ ਬੇਨਤੀ ਕਰਨ ਲੱਗਾ ਕਿ ਚੱਲ ਕੇ ਉਸ ਦੇ ਪੁੱਤਰ ਨੂੰ ਚੰਗਾ ਕਰੇ, ਕਿਉਂਕਿ ਉਹ ਮਰਨ ਵਾਲਾ ਸੀ।</verse>
				<verse number="48">ਯਿਸੂ ਨੇ ਉਸ ਨੂੰ ਕਿਹਾ, “ਜਦੋਂ ਤੱਕ ਤੁਸੀਂ ਚਿੰਨ੍ਹਾਂ ਅਤੇ ਅਚਰਜ ਕੰਮਾਂ ਨੂੰ ਨਾ ਵੇਖੋ, ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”</verse>
				<verse number="49">ਸ਼ਾਹੀ ਅਫ਼ਸਰ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਇਸ ਤੋਂ ਪਹਿਲਾਂ ਕਿ ਮੇਰਾ ਬੱਚਾ ਮਰ ਜਾਵੇ, ਤੁਸੀਂ ਚੱਲੋ।”</verse>
				<verse number="50">ਯਿਸੂ ਨੇ ਉਸ ਨੂੰ ਕਿਹਾ, “ਜਾ, ਤੇਰਾ ਪੁੱਤਰ ਜੀਉਂਦਾ ਹੈ।” ਉਸ ਮਨੁੱਖ ਨੇ ਯਿਸੂ ਦੇ ਕਹੇ ਸ਼ਬਦਾਂ ਉੱਤੇ ਵਿਸ਼ਵਾਸ ਕੀਤਾ ਅਤੇ ਚਲਾ ਗਿਆ।</verse>
				<verse number="51">ਜਦੋਂ ਉਹ ਜਾ ਰਿਹਾ ਸੀ ਤਾਂ ਉਸ ਦੇ ਦਾਸ ਉਸ ਨੂੰ ਆ ਮਿਲੇ ਅਤੇ ਦੱਸਿਆ ਕਿ ਤੇਰਾ ਪੁੱਤਰ ਜੀਉਂਦਾ ਹੈ।</verse>
				<verse number="52">ਉਸ ਨੇ ਉਨ੍ਹਾਂ ਤੋਂ ਪੁੱਛਿਆ, “ਉਹ ਕਿਸ ਸਮੇਂ ਠੀਕ ਹੋਇਆ?” ਤਾਂ ਉਨ੍ਹਾਂ ਉਸ ਨੂੰ ਕਿਹਾ, “ਕੱਲ੍ਹ ਦਿਨ ਦੇ ਇੱਕ ਵਜੇ ਉਸ ਦਾ ਬੁਖਾਰ ਉੱਤਰ ਗਿਆ ਸੀ।”</verse>
				<verse number="53">ਤਦ ਪਿਤਾ ਜਾਣ ਗਿਆ ਕਿ ਇਹ ਉਹੀ ਸਮਾਂ ਸੀ ਜਦੋਂ ਯਿਸੂ ਨੇ ਉਸ ਨੂੰ ਕਿਹਾ ਸੀ, “ਤੇਰਾ ਪੁੱਤਰ ਜੀਉਂਦਾ ਹੈ” । ਤਦ ਉਸ ਨੇ ਅਤੇ ਉਸ ਦੇ ਸਾਰੇ ਪਰਿਵਾਰ ਨੇ ਵਿਸ਼ਵਾਸ ਕੀਤਾ।</verse>
				<verse number="54">ਇਹ ਦੂਜਾ ਚਿੰਨ੍ਹ ਸੀ ਜਿਹੜਾ ਯਿਸੂ ਨੇ ਯਹੂਦਿਯਾ ਤੋਂ ਗਲੀਲ ਵਿੱਚ ਆ ਕੇ ਵਿਖਾਇਆ।</verse>
			</chapter>
			<chapter number="5">
				<verse number="1">ਇਸ ਤੋਂ ਬਾਅਦ ਯਹੂਦੀਆਂ ਦਾ ਇੱਕ ਤਿਉਹਾਰ ਸੀ ਅਤੇ ਯਿਸੂ ਯਰੂਸ਼ਲਮ ਨੂੰ ਗਿਆ।</verse>
				<verse number="2">ਯਰੂਸ਼ਲਮ ਵਿੱਚ ਭੇਡ ਫਾਟਕ ਦੇ ਕੋਲ ਇੱਕ ਤਲਾਬ ਹੈ ਜੋ ਇਬਰਾਨੀ ਭਾਸ਼ਾ ਵਿੱਚ ਬੇਥਜ਼ਥਾ ਕਹਾਉਂਦਾ ਹੈ, ਜਿਸ ਦੇ ਪੰਜ ਦਲਾਨ ਹਨ।</verse>
				<verse number="3">ਉਨ੍ਹਾਂ ਵਿੱਚ ਬਹੁਤ ਸਾਰੇ ਬਿਮਾਰ, ਅੰਨ੍ਹੇ, ਲੰਗੜੇ ਅਤੇ ਸੁੱਕੇ ਅੰਗ ਵਾਲੇ [ਪਾਣੀ ਦੇ ਹਿੱਲਣ ਦੀ ਉਡੀਕ ਵਿੱਚ] ਪਏ ਰਹਿੰਦੇ ਸਨ।</verse>
				<verse number="4">[ਕਿਉਂਕਿ ਸਮੇਂ-ਸਮੇਂ 'ਤੇ ਸਵਰਗਦੂਤ ਤਲਾਬ ਵਿੱਚ ਉੱਤਰ ਕੇ ਪਾਣੀ ਨੂੰ ਹਿਲਾਉਂਦਾ ਸੀ। ਪਾਣੀ ਹਿਲਦੇ ਸਮੇਂ ਜਿਹੜਾ ਰੋਗੀ ਪਹਿਲਾਂ ਉੱਤਰ ਜਾਂਦਾ ਸੀ ਉਹ ਚੰਗਾ ਹੋ ਜਾਂਦਾ ਸੀ, ਭਾਵੇਂ ਉਸ ਨੂੰ ਕੋਈ ਵੀ ਬਿਮਾਰੀ ਕਿਉਂ ਨਾ ਹੋਵੇ।]</verse>
				<verse number="5">ਉੱਥੇ ਇੱਕ ਮਨੁੱਖ ਸੀ ਜੋ ਅਠੱਤੀਆਂ ਸਾਲਾਂ ਤੋਂ ਬਿਮਾਰ ਸੀ।</verse>
				<verse number="6">ਯਿਸੂ ਨੇ ਉਸ ਨੂੰ ਪਿਆ ਹੋਇਆ ਵੇਖਿਆ ਅਤੇ ਇਹ ਜਾਣ ਕੇ ਜੋ ਉਸ ਨੂੰ ਪਹਿਲਾਂ ਹੀ ਬਹੁਤ ਸਮਾਂ ਹੋ ਗਿਆ ਹੈ, ਉਸ ਨੂੰ ਕਿਹਾ, “ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈਂ?”</verse>
				<verse number="7">ਉਸ ਬਿਮਾਰ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਮੇਰੇ ਕੋਲ ਕੋਈ ਮਨੁੱਖ ਨਹੀਂ ਹੈ ਕਿ ਜਦੋਂ ਪਾਣੀ ਹਿਲਾਇਆ ਜਾਵੇ ਤਾਂ ਉਹ ਮੈਨੂੰ ਤਲਾਬ ਵਿੱਚ ਉਤਾਰੇ! ਪਰ ਜਦੋਂ ਮੈਂ ਜਾਂਦਾ ਹਾਂ ਮੇਰੇ ਤੋਂ ਪਹਿਲਾਂ ਕੋਈ ਹੋਰ ਉੱਤਰ ਜਾਂਦਾ ਹੈ।”</verse>
				<verse number="8">ਯਿਸੂ ਨੇ ਉਸ ਨੂੰ ਕਿਹਾ, “ਉੱਠ, ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ।”</verse>
				<verse number="9">ਉਹ ਮਨੁੱਖ ਉਸੇ ਵੇਲੇ ਚੰਗਾ ਹੋ ਗਿਆ ਅਤੇ ਆਪਣਾ ਬਿਸਤਰਾ ਚੁੱਕ ਕੇ ਚੱਲਣ-ਫਿਰਨ ਲੱਗਾ। ਇਹ ਦਿਨ ਸਬਤ ਦਾ ਦਿਨ ਸੀ</verse>
				<verse number="10">ਅਤੇ ਇਸ ਲਈ ਯਹੂਦੀਆਂ ਨੇ ਉਸ ਚੰਗੇ ਹੋਏ ਵਿਅਕਤੀ ਨੂੰ ਕਿਹਾ, “ਇਹ ਸਬਤ ਦਾ ਦਿਨ ਹੈ, ਇਸ ਕਰਕੇ ਤੈਨੂੰ ਆਪਣਾ ਬਿਸਤਰਾ ਚੁੱਕਣਾ ਯੋਗ ਨਹੀਂ ਹੈ।”</verse>
				<verse number="11">ਪਰ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਜਿਸ ਨੇ ਮੈਨੂੰ ਚੰਗਾ ਕੀਤਾ ਓਸੇ ਨੇ ਮੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’।”</verse>
				<verse number="12">ਉਨ੍ਹਾਂ ਨੇ ਉਸ ਤੋਂ ਪੁੱਛਿਆ, “ਕੌਣ ਹੈ ਉਹ ਮਨੁੱਖ ਜਿਸ ਨੇ ਤੈਨੂੰ ਕਿਹਾ, ‘ਆਪਣਾ ਬਿਸਤਰਾ ਚੁੱਕ ਅਤੇ ਚੱਲ-ਫਿਰ’?”</verse>
				<verse number="13">ਪਰ ਜਿਹੜਾ ਚੰਗਾ ਹੋਇਆ ਸੀ ਨਹੀਂ ਜਾਣਦਾ ਸੀ ਕਿ ਉਹ ਕੌਣ ਹੈ, ਕਿਉਂਕਿ ਭੀੜ ਹੋਣ ਕਰਕੇ ਯਿਸੂ ਉਸ ਥਾਂ ਤੋਂ ਚੁੱਪਚਾਪ ਨਿੱਕਲ ਗਿਆ ਸੀ।</verse>
				<verse number="14">ਇਸ ਤੋਂ ਬਾਅਦ ਯਿਸੂ ਨੇ ਉਸ ਨੂੰ ਹੈਕਲ ਵਿੱਚ ਵੇਖਿਆ ਅਤੇ ਉਸ ਨੂੰ ਕਿਹਾ, “ਵੇਖ, ਤੂੰ ਚੰਗਾ ਹੋ ਗਿਆ ਹੈਂ! ਹੁਣ ਪਾਪ ਨਾ ਕਰੀਂ, ਕਿਤੇ ਅਜਿਹਾ ਨਾ ਹੋਵੇ ਕਿ ਤੇਰੇ ਨਾਲ ਇਸ ਤੋਂ ਵੀ ਕੁਝ ਬੁਰਾ ਹੋ ਜਾਵੇ।”</verse>
				<verse number="15">ਉਸ ਮਨੁੱਖ ਨੇ ਜਾ ਕੇ ਯਹੂਦੀਆਂ ਨੂੰ ਦੱਸਿਆ ਕਿ ਜਿਸ ਨੇ ਉਸ ਨੂੰ ਚੰਗਾ ਕੀਤਾ, ਉਹ ਯਿਸੂ ਹੈ।</verse>
				<verse number="16">ਯਹੂਦੀ ਯਿਸੂ ਨੂੰ ਇਸ ਕਾਰਨ ਸਤਾਉਣ ਲੱਗੇ ਕਿਉਂਕਿ ਉਹ ਸਬਤ ਦੇ ਦਿਨ ਇਹ ਕੰਮ ਕਰਦਾ ਸੀ।</verse>
				<verse number="17">ਪਰ ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੇਰਾ ਪਿਤਾ ਹੁਣ ਤੱਕ ਕੰਮ ਕਰਦਾ ਹੈ ਅਤੇ ਮੈਂ ਵੀ ਕਰ ਰਿਹਾ ਹਾਂ।”</verse>
				<verse number="18">ਸੋ ਯਹੂਦੀ ਉਸ ਨੂੰ ਮਾਰ ਸੁੱਟਣ ਦੀ ਹੋਰ ਜ਼ਿਆਦਾ ਤਾਕ ਵਿੱਚ ਰਹਿਣ ਲੱਗੇ, ਕਿਉਂਕਿ ਉਹ ਨਾ ਕੇਵਲ ਸਬਤ ਦੇ ਦਿਨ ਦੀ ਉਲੰਘਣਾ ਕਰ ਰਿਹਾ ਸੀ, ਸਗੋਂ ਪਰਮੇਸ਼ਰ ਨੂੰ ਆਪਣਾ ਪਿਤਾ ਕਹਿ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਤੁੱਲ ਬਣਾਉਂਦਾ ਸੀ।</verse>
				<verse number="19">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਪਰ ਉਹੀ ਜੋ ਪਿਤਾ ਨੂੰ ਕਰਦਿਆਂ ਵੇਖਦਾ ਹੈ, ਕਿਉਂਕਿ ਜੋ ਪਿਤਾ ਕਰਦਾ ਹੈ, ਪੁੱਤਰ ਵੀ ਉਹੀ ਕਰਦਾ ਹੈ।</verse>
				<verse number="20">ਕਿਉਂਕਿ ਪਿਤਾ ਪੁੱਤਰ ਨਾਲ ਪ੍ਰੀਤ ਰੱਖਦਾ ਹੈ ਅਤੇ ਜੋ ਉਹ ਆਪ ਕਰਦਾ ਹੈ ਉਹ ਸਭ ਪੁੱਤਰ ਨੂੰ ਵਿਖਾਉਂਦਾ ਹੈ ਅਤੇ ਉਹ ਉਸ ਨੂੰ ਇਨ੍ਹਾਂ ਨਾਲੋਂ ਵੀ ਵੱਡੇ ਕੰਮ ਵਿਖਾਵੇਗਾ ਕਿ ਤੁਸੀਂ ਅਚਰਜ ਹੋਵੋ।</verse>
				<verse number="21">ਕਿਉਂਕਿ ਜਿਸ ਤਰ੍ਹਾਂ ਪਿਤਾ ਮੁਰਦਿਆਂ ਨੂੰ ਉਠਾਉਂਦਾ ਅਤੇ ਜੀਵਨ ਦਿੰਦਾ ਹੈ ਉਸੇ ਤਰ੍ਹਾਂ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ, ਜੀਵਨ ਦਿੰਦਾ ਹੈ।</verse>
				<verse number="22">ਕਿਉਂਕਿ ਪਿਤਾ ਕਿਸੇ ਦਾ ਨਿਆਂ ਨਹੀਂ ਕਰਦਾ ਪਰ ਉਸ ਨੇ ਨਿਆਂ ਦਾ ਸਾਰਾ ਅਧਿਕਾਰ ਪੁੱਤਰ ਨੂੰ ਸੌਂਪ ਦਿੱਤਾ ਹੈ,</verse>
				<verse number="23">ਤਾਂਕਿ ਸਭ ਪੁੱਤਰ ਦਾ ਆਦਰ ਕਰਨ ਜਿਵੇਂ ਉਹ ਪਿਤਾ ਦਾ ਆਦਰ ਕਰਦੇ ਹਨ। ਜਿਹੜਾ ਪੁੱਤਰ ਦਾ ਆਦਰ ਨਹੀਂ ਕਰਦਾ ਉਹ ਪਿਤਾ ਦਾ ਵੀ ਜਿਸ ਨੇ ਉਸ ਨੂੰ ਭੇਜਿਆ ਹੈ, ਆਦਰ ਨਹੀਂ ਕਰਦਾ।</verse>
				<verse number="24">“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਮੇਰਾ ਵਚਨ ਸੁਣਦਾ ਅਤੇ ਮੇਰੇ ਭੇਜਣ ਵਾਲੇ 'ਤੇ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਉਸ ਉੱਤੇ ਸਜ਼ਾ ਦਾ ਹੁਕਮ ਨਹੀਂ, ਸਗੋਂ ਉਹ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚਿਆ ਹੈ।</verse>
				<verse number="25">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਉਹ ਸਮਾਂ ਆ ਰਿਹਾ ਹੈ ਸਗੋਂ ਹੁਣੇ ਹੈ, ਜਦੋਂ ਮੁਰਦੇ ਪਰਮੇਸ਼ਰ ਦੇ ਪੁੱਤਰ ਦੀ ਅਵਾਜ਼ ਸੁਣਨਗੇ ਅਤੇ ਜਿਹੜੇ ਸੁਣਨਗੇ ਉਹ ਜੀਉਣਗੇ।</verse>
				<verse number="26">ਕਿਉਂਕਿ ਜਿਸ ਤਰ੍ਹਾਂ ਪਿਤਾ ਆਪਣੇ ਵਿੱਚ ਜੀਵਨ ਰੱਖਦਾ ਹੈ, ਉਸੇ ਤਰ੍ਹਾਂ ਉਸ ਨੇ ਪੁੱਤਰ ਨੂੰ ਵੀ ਇਹ ਬਖਸ਼ਿਆ ਕਿ ਆਪਣੇ ਵਿੱਚ ਜੀਵਨ ਰੱਖੇ</verse>
				<verse number="27">ਅਤੇ ਉਸ ਨੂੰ ਨਿਆਂ ਕਰਨ ਦਾ ਅਧਿਕਾਰ ਵੀ ਦਿੱਤਾ, ਕਿਉਂਕਿ ਉਹ ਮਨੁੱਖ ਦਾ ਪੁੱਤਰ ਹੈ।</verse>
				<verse number="28">ਇਸ ਗੱਲ 'ਤੇ ਹੈਰਾਨ ਨਾ ਹੋਵੋ; ਕਿਉਂਕਿ ਉਹ ਸਮਾਂ ਆ ਰਿਹਾ ਹੈ ਜਿਸ ਵਿੱਚ ਉਹ ਸਾਰੇ ਜਿਹੜੇ ਕਬਰਾਂ ਵਿੱਚ ਹਨ, ਉਸ ਦੀ ਅਵਾਜ਼ ਸੁਣਨਗੇ ਅਤੇ ਬਾਹਰ ਨਿੱਕਲ ਆਉਣਗੇ;</verse>
				<verse number="29">ਜਿਨ੍ਹਾਂ ਨੇ ਭਲਾਈ ਕੀਤੀ ਹੈ ਉਹ ਜੀਵਨ ਦੇ ਪੁਨਰ-ਉਥਾਨ ਲਈ ਅਤੇ ਜਿਨ੍ਹਾਂ ਨੇ ਬੁਰਾਈ ਕੀਤੀ ਹੈ ਉਹ ਨਿਆਂ ਦੇ ਪੁਨਰ-ਉਥਾਨ ਲਈ।</verse>
				<verse number="30">“ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ; ਜਿਹੋ ਜਿਹਾ ਮੈਂ ਸੁਣਦਾ ਹਾਂ, ਉਹੋ ਜਿਹਾ ਨਿਆਂ ਕਰਦਾ ਹਾਂ ਅਤੇ ਮੇਰਾ ਨਿਆਂ ਸੱਚਾ ਹੈ ਕਿਉਂਕਿ ਮੈਂ ਆਪਣੀ ਇੱਛਾ ਨਹੀਂ, ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਚਾਹੁੰਦਾ ਹਾਂ।</verse>
				<verse number="31">“ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਮੇਰੀ ਗਵਾਹੀ ਸੱਚੀ ਨਹੀਂ।</verse>
				<verse number="32">ਇੱਕ ਹੋਰ ਹੈ ਜੋ ਮੇਰੇ ਵਿਖੇ ਗਵਾਹੀ ਦਿੰਦਾ ਹੈ ਅਤੇ ਮੈਂ ਜਾਣਦਾ ਹਾਂ ਕਿ ਜੋ ਗਵਾਹੀ ਉਹ ਮੇਰੇ ਵਿਖੇ ਦਿੰਦਾ ਹੈ, ਸੱਚੀ ਹੈ।</verse>
				<verse number="33">ਤੁਸੀਂ ਆਪਣੇ ਲੋਕਾਂ ਨੂੰ ਯੂਹੰਨਾ ਕੋਲ ਭੇਜਿਆ ਅਤੇ ਉਸ ਨੇ ਸੱਚ ਦੀ ਗਵਾਹੀ ਦਿੱਤੀ ਹੈ।</verse>
				<verse number="34">ਪਰ ਮੈਨੂੰ ਮਨੁੱਖ ਦੀ ਗਵਾਹੀ ਦੀ ਲੋੜ ਨਹੀਂ ਹੈ। ਮੈਂ ਇਹ ਗੱਲਾਂ ਇਸ ਲਈ ਕਹਿੰਦਾ ਹਾਂ ਕਿ ਤੁਸੀਂ ਬਚਾਏ ਜਾਓ।</verse>
				<verse number="35">ਯੂਹੰਨਾ ਬਲਦਾ ਅਤੇ ਚਾਨਣ ਦਿੰਦਾ ਹੋਇਆ ਦੀਵਾ ਸੀ ਅਤੇ ਤੁਹਾਨੂੰ ਕੁਝ ਸਮੇਂ ਲਈ ਉਸ ਦੇ ਚਾਨਣ ਵਿੱਚ ਮਗਨ ਹੋਣਾ ਚੰਗਾ ਲੱਗਾ।</verse>
				<verse number="36">ਪਰ ਜੋ ਗਵਾਹੀ ਮੇਰੇ ਕੋਲ ਹੈ ਉਹ ਯੂਹੰਨਾ ਦੀ ਗਵਾਹੀ ਤੋਂ ਵੱਡੀ ਹੈ, ਕਿਉਂਕਿ ਜਿਹੜੇ ਕੰਮ ਪਿਤਾ ਨੇ ਮੈਨੂੰ ਪੂਰੇ ਕਰਨ ਲਈ ਸੌਂਪੇ ਹਨ ਅਰਥਾਤ ਉਹ ਕੰਮ ਜੋ ਮੈਂ ਕਰਦਾ ਹਾਂ, ਮੇਰੇ ਵਿਖੇ ਗਵਾਹੀ ਦਿੰਦੇ ਹਨ ਕਿ ਪਿਤਾ ਨੇ ਮੈਨੂੰ ਭੇਜਿਆ ਹੈ</verse>
				<verse number="37">ਅਤੇ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਓਸੇ ਨੇ ਮੇਰੇ ਵਿਖੇ ਗਵਾਹੀ ਦਿੱਤੀ ਹੈ। ਤੁਸੀਂ ਨਾ ਤਾਂ ਕਦੇ ਉਸ ਦੀ ਅਵਾਜ਼ ਸੁਣੀ ਅਤੇ ਨਾ ਹੀ ਉਸ ਦਾ ਸਰੂਪ ਵੇਖਿਆ ਹੈ।</verse>
				<verse number="38">ਉਸ ਦਾ ਵਚਨ ਤੁਹਾਡੇ ਵਿੱਚ ਬਣਿਆ ਨਹੀਂ ਰਹਿੰਦਾ, ਕਿਉਂਕਿ ਜਿਸ ਨੂੰ ਉਸ ਨੇ ਭੇਜਿਆ ਹੈ ਤੁਸੀਂ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ।</verse>
				<verse number="39">ਤੁਸੀਂ ਲਿਖਤਾਂ ਵਿੱਚ ਭਾਲਦੇ ਹੋ, ਕਿਉਂਕਿ ਤੁਸੀਂ ਸੋਚਦੇ ਹੋ ਕਿ ਸਦੀਪਕ ਜੀਵਨ ਇਨ੍ਹਾਂ ਵਿੱਚ ਮਿਲਦਾ ਹੈ। ਇਹੋ ਹਨ ਜੋ ਮੇਰੇ ਬਾਰੇ ਗਵਾਹੀ ਦਿੰਦੀਆਂ ਹਨ।</verse>
				<verse number="40">ਫਿਰ ਵੀ ਤੁਸੀਂ ਜੀਵਨ ਪਾਉਣ ਲਈ ਮੇਰੇ ਕੋਲ ਆਉਣਾ ਨਹੀਂ ਚਾਹੁੰਦੇ।</verse>
				<verse number="41">“ਮੈਂ ਮਨੁੱਖਾਂ ਤੋਂ ਵਡਿਆਈ ਨਹੀਂ ਲੈਂਦਾ।</verse>
				<verse number="42">ਪਰ ਮੈਂ ਤੁਹਾਨੂੰ ਜਾਣਦਾ ਹਾਂ ਕਿ ਪਰਮੇਸ਼ਰ ਦਾ ਪਿਆਰ ਤੁਹਾਡੇ ਵਿੱਚ ਨਹੀਂ ਹੈ।</verse>
				<verse number="43">ਮੈਂ ਆਪਣੇ ਪਿਤਾ ਦੇ ਨਾਮ 'ਤੇ ਆਇਆ ਹਾਂ ਅਤੇ ਤੁਸੀਂ ਮੈਨੂੰ ਸਵੀਕਾਰ ਨਹੀਂ ਕਰਦੇ। ਜੇ ਕੋਈ ਹੋਰ ਆਪਣੇ ਨਾਮ 'ਤੇ ਆਵੇ ਤਾਂ ਤੁਸੀਂ ਉਸ ਨੂੰ ਸਵੀਕਾਰ ਕਰ ਲਵੋਗੇ।</verse>
				<verse number="44">ਤੁਸੀਂ ਜਿਹੜੇ ਇੱਕ ਦੂਜੇ ਤੋਂ ਵਡਿਆਈ ਲੈਂਦੇ ਹੋ ਅਤੇ ਉਹ ਵਡਿਆਈ ਨਹੀਂ ਚਾਹੁੰਦੇ ਜੋ ਇੱਕੋ-ਇੱਕ ਪਰਮੇਸ਼ਰ ਤੋਂ ਹੈ, ਕਿਵੇਂ ਵਿਸ਼ਵਾਸ ਕਰ ਸਕਦੇ ਹੋ?</verse>
				<verse number="45">ਇਹ ਨਾ ਸਮਝੋ ਕਿ ਮੈਂ ਪਿਤਾ ਅੱਗੇ ਤੁਹਾਡੇ 'ਤੇ ਦੋਸ਼ ਲਾਵਾਂਗਾ। ਤੁਹਾਡੇ 'ਤੇ ਦੋਸ਼ ਲਾਉਣ ਵਾਲਾ ਮੂਸਾ ਹੈ ਜਿਸ ਉੱਤੇ ਤੁਸੀਂ ਆਸ ਰੱਖੀ ਹੋਈ ਹੈ।</verse>
				<verse number="46">ਕਿਉਂਕਿ ਜੇ ਤੁਸੀਂ ਮੂਸਾ 'ਤੇ ਵਿਸ਼ਵਾਸ ਕਰਦੇ ਤਾਂ ਮੇਰੇ 'ਤੇ ਵੀ ਵਿਸ਼ਵਾਸ ਕਰਦੇ, ਕਿਉਂਕਿ ਉਸ ਨੇ ਮੇਰੇ ਵਿਖੇ ਲਿਖਿਆ ਹੈ।</verse>
				<verse number="47">ਪਰ ਜੇ ਤੁਸੀਂ ਉਸ ਦੀਆਂ ਲਿਖਤਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਤਾਂ ਮੇਰੀਆਂ ਗੱਲਾਂ ਉੱਤੇ ਕਿਵੇਂ ਵਿਸ਼ਵਾਸ ਕਰੋਗੇ?”</verse>
			</chapter>
			<chapter number="6">
				<verse number="1">ਇਸ ਤੋਂ ਬਾਅਦ ਯਿਸੂ ਗਲੀਲ ਅਰਥਾਤ ਤਿਬਿਰਿਯਾਸ ਦੀ ਝੀਲ ਦੇ ਪਾਰ ਚਲਾ ਗਿਆ।</verse>
				<verse number="2">ਇੱਕ ਵੱਡੀ ਭੀੜ ਉਹ ਦੇ ਪਿੱਛੇ ਚੱਲ ਪਈ, ਕਿਉਂਕਿ ਉਹ ਉਨ੍ਹਾਂ ਚਮਤਕਾਰਾਂ ਨੂੰ ਵੇਖਦੇ ਸਨ ਜਿਹੜੇ ਉਹ ਬਿਮਾਰਾਂ ਲਈ ਕਰਦਾ ਸੀ।</verse>
				<verse number="3">ਫਿਰ ਯਿਸੂ ਪਹਾੜ 'ਤੇ ਚੜ੍ਹ ਕੇ ਆਪਣੇ ਚੇਲਿਆਂ ਨਾਲ ਬੈਠ ਗਿਆ।</verse>
				<verse number="4">ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ।</verse>
				<verse number="5">ਯਿਸੂ ਨੇ ਆਪਣੀਆਂ ਅੱਖਾਂ ਚੁੱਕ ਕੇ ਇੱਕ ਵੱਡੀ ਭੀੜ ਆਪਣੀ ਵੱਲ ਆਉਂਦੀ ਵੇਖੀ ਅਤੇ ਫ਼ਿਲਿੱਪੁਸ ਨੂੰ ਕਿਹਾ, “ਇਨ੍ਹਾਂ ਦੇ ਖਾਣ ਲਈ ਅਸੀਂ ਰੋਟੀਆਂ ਕਿੱਥੋਂ ਖਰੀਦੀਏ?”</verse>
				<verse number="6">ਪਰ ਉਸ ਨੇ ਇਹ ਉਸ ਨੂੰ ਪਰਖਣ ਲਈ ਕਿਹਾ ਸੀ, ਕਿਉਂਕਿ ਉਹ ਆਪ ਜਾਣਦਾ ਸੀ ਕਿ ਉਹ ਕੀ ਕਰਨ ਵਾਲਾ ਸੀ।</verse>
				<verse number="7">ਫ਼ਿਲਿੱਪੁਸ ਨੇ ਉਸ ਨੂੰ ਉੱਤਰ ਦਿੱਤਾ, “ਦੋ ਸੌ ਦੀਨਾਰ ਦੀਆਂ ਰੋਟੀਆਂ ਵੀ ਉਨ੍ਹਾਂ ਲਈ ਕਾਫੀ ਨਹੀਂ ਹਨ ਕਿ ਹਰੇਕ ਨੂੰ ਥੋੜ੍ਹੀ-ਥੋੜ੍ਹੀ ਵੀ ਮਿਲ ਜਾਵੇ।”</verse>
				<verse number="8">ਉਸ ਦੇ ਚੇਲਿਆਂ ਵਿੱਚੋਂ ਇੱਕ, ਸ਼ਮਊਨ ਪਤਰਸ ਦੇ ਭਰਾ ਅੰਦ੍ਰਿਯਾਸ ਨੇ ਉਸ ਨੂੰ ਕਿਹਾ,</verse>
				<verse number="9">“ਇੱਥੇ ਇੱਕ ਛੋਟਾ ਲੜਕਾ ਹੈ ਜਿਸ ਕੋਲ ਜੌਂਆਂ ਦੀਆਂ ਪੰਜ ਰੋਟੀਆਂ ਅਤੇ ਦੋ ਮੱਛੀਆਂ ਹਨ, ਪਰ ਐਨਿਆਂ ਲੋਕਾਂ ਲਈ ਇਹ ਕੀ ਹਨ?”</verse>
				<verse number="10">ਯਿਸੂ ਨੇ ਕਿਹਾ, “ਲੋਕਾਂ ਨੂੰ ਬਿਠਾ ਦਿਓ।” ਉਸ ਥਾਂ 'ਤੇ ਘਾਹ ਬਹੁਤ ਸੀ, ਸੋ ਆਦਮੀ ਜੋ ਗਿਣਤੀ ਵਿੱਚ ਲਗਭਗ ਪੰਜ ਹਜ਼ਾਰ ਸਨ, ਬੈਠ ਗਏ।</verse>
				<verse number="11">ਤਦ ਯਿਸੂ ਨੇ ਰੋਟੀਆਂ ਲਈਆਂ ਅਤੇ ਧੰਨਵਾਦ ਕਰਕੇ ਉਨ੍ਹਾਂ ਬੈਠਿਆਂ ਹੋਇਆਂ ਨੂੰ ਵੰਡ ਦਿੱਤੀਆਂ ਅਤੇ ਇਸੇ ਤਰ੍ਹਾਂ ਮੱਛੀਆਂ ਵਿੱਚੋਂ ਵੀ, ਜਿੰਨੀਆਂ ਉਹ ਚਾਹੁੰਦੇ ਸਨ।</verse>
				<verse number="12">ਜਦੋਂ ਉਹ ਰੱਜ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਬਚੇ ਹੋਏ ਟੁਕੜਿਆਂ ਨੂੰ ਇਕੱਠੇ ਕਰ ਲਵੋ ਤਾਂਕਿ ਕੁਝ ਵੀ ਵਿਅਰਥ ਨਾ ਹੋਵੇ।”</verse>
				<verse number="13">ਸੋ ਉਨ੍ਹਾਂ ਨੇ ਇਕੱਠੇ ਕਰ ਲਏ ਅਤੇ ਜੌਂਆਂ ਦੀਆਂ ਪੰਜ ਰੋਟੀਆਂ ਦੇ ਟੁਕੜਿਆਂ ਤੋਂ ਜਿਹੜੇ ਖਾਣ ਵਾਲਿਆਂ ਤੋਂ ਬਚ ਗਏ ਸਨ, ਬਾਰਾਂ ਟੋਕਰੀਆਂ ਭਰ ਲਈਆਂ।</verse>
				<verse number="14">ਤਦ ਲੋਕ ਉਸ ਚਿੰਨ੍ਹ ਨੂੰ ਜੋ ਉਸ ਨੇ ਵਿਖਾਇਆ ਸੀ ਵੇਖ ਕੇ ਕਹਿਣ ਲੱਗੇ, “ਸੱਚਮੁੱਚ ਇਹੋ ਉਹ ਨਬੀ ਹੈ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ।”</verse>
				<verse number="15">ਜਦੋਂ ਯਿਸੂ ਨੇ ਜਾਣਿਆ ਕਿ ਲੋਕ ਉਸ ਨੂੰ ਫੜ ਕੇ ਰਾਜਾ ਬਣਾਉਣ ਲਈ ਆ ਰਹੇ ਹਨ ਤਾਂ ਉਹ ਇਕੱਲਾ ਹੀ ਫਿਰ ਪਹਾੜ 'ਤੇ ਚਲਾ ਗਿਆ।</verse>
				<verse number="16">ਜਦੋਂ ਸ਼ਾਮ ਹੋਈ ਤਾਂ ਉਸ ਦੇ ਚੇਲੇ ਝੀਲ 'ਤੇ ਗਏ</verse>
				<verse number="17">ਅਤੇ ਕਿਸ਼ਤੀ ਉੱਤੇ ਚੜ੍ਹ ਕੇ ਝੀਲ ਦੇ ਪਾਰ ਕਫ਼ਰਨਾਹੂਮ ਵੱਲ ਚੱਲ ਪਏ। ਉਸ ਸਮੇਂ ਹਨੇਰਾ ਹੋ ਗਿਆ ਸੀ ਅਤੇ ਯਿਸੂ ਅਜੇ ਤੱਕ ਉਨ੍ਹਾਂ ਕੋਲ ਨਹੀਂ ਆਇਆ ਸੀ;</verse>
				<verse number="18">ਤੇਜ਼ ਹਨੇਰੀ ਚੱਲਣ ਕਰਕੇ ਝੀਲ ਠਾਠਾਂ ਮਾਰਨ ਲੱਗੀ।</verse>
				<verse number="19">ਲਗਭਗ ਪੰਜ-ਛੇ ਕਿਲੋਮੀਟਰ ਚੱਪੂ ਚਲਾਉਣ ਤੋਂ ਬਾਅਦ ਉਨ੍ਹਾਂ ਨੇ ਯਿਸੂ ਨੂੰ ਝੀਲ ਉੱਤੇ ਤੁਰਦੇ ਅਤੇ ਕਿਸ਼ਤੀ ਦੇ ਨੇੜੇ ਆਉਂਦੇ ਵੇਖਿਆ ਅਤੇ ਉਹ ਡਰ ਗਏ।</verse>
				<verse number="20">ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਮੈਂ ਹਾਂ!”</verse>
				<verse number="21">ਤਦ ਉਨ੍ਹਾਂ ਨੇ ਉਸ ਨੂੰ ਕਿਸ਼ਤੀ ਵਿੱਚ ਚੜ੍ਹਾਉਣਾ ਚਾਹਿਆ, ਪਰ ਐਨੇ ਨੂੰ ਕਿਸ਼ਤੀ ਉਸ ਥਾਂ 'ਤੇ ਪਹੁੰਚ ਗਈ ਜਿੱਥੇ ਉਨ੍ਹਾਂ ਨੇ ਜਾਣਾ ਸੀ।</verse>
				<verse number="22">ਅਗਲੇ ਦਿਨ ਉਸ ਭੀੜ ਨੇ ਜੋ ਝੀਲ ਦੇ ਉਸ ਪਾਰ ਰਹਿ ਗਈ ਸੀ, ਵੇਖਿਆ ਕਿ ਉੱਥੇ ਇੱਕ ਕਿਸ਼ਤੀ ਤੋਂ ਬਿਨਾਂ ਹੋਰ ਕੋਈ ਕਿਸ਼ਤੀ ਨਹੀਂ ਹੈ ਅਤੇ ਯਿਸੂ ਆਪਣੇ ਚੇਲਿਆਂ ਨਾਲ ਕਿਸ਼ਤੀ ਵਿੱਚ ਨਹੀਂ ਗਿਆ, ਪਰ ਕੇਵਲ ਉਸ ਦੇ ਚੇਲੇ ਗਏ ਹਨ।</verse>
				<verse number="23">ਤਿਬਿਰਿਯਾਸ ਵੱਲੋਂ ਹੋਰ ਕਿਸ਼ਤੀਆਂ ਉਸ ਥਾਂ ਦੇ ਨੇੜੇ ਆਈਆਂ ਜਿੱਥੇ ਪ੍ਰਭੂ ਦੁਆਰਾ ਧੰਨਵਾਦ ਦੇਣ ਤੋਂ ਬਾਅਦ ਲੋਕਾਂ ਨੇ ਰੋਟੀ ਖਾਧੀ ਸੀ।</verse>
				<verse number="24">ਇਸ ਲਈ ਜਦੋਂ ਭੀੜ ਨੇ ਵੇਖਿਆ ਕਿ ਉੱਥੇ ਨਾ ਯਿਸੂ ਹੈ ਅਤੇ ਨਾ ਹੀ ਉਸ ਦੇ ਚੇਲੇ, ਤਾਂ ਉਹ ਕਿਸ਼ਤੀਆਂ ਉੱਤੇ ਚੜ੍ਹ ਕੇ ਯਿਸੂ ਨੂੰ ਲੱਭਦੇ ਹੋਏ ਕਫ਼ਰਨਾਹੂਮ ਨੂੰ ਆਏ।</verse>
				<verse number="25">ਤਦ ਉਨ੍ਹਾਂ ਉਸ ਨੂੰ ਝੀਲ ਦੇ ਪਾਰ ਲੱਭ ਕੇ ਕਿਹਾ, “ਹੇ ਰੱਬੀ, ਤੁਸੀਂ ਇੱਥੇ ਕਦੋਂ ਆਏ?”</verse>
				<verse number="26">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਜੋ ਤੁਸੀਂ ਮੈਨੂੰ ਇਸ ਲਈ ਨਹੀਂ ਲੱਭਦੇ ਕਿ ਤੁਸੀਂ ਚਿੰਨ੍ਹ ਵੇਖੇ, ਸਗੋਂ ਇਸ ਲਈ ਕਿ ਤੁਸੀਂ ਰੋਟੀਆਂ ਖਾਧੀਆਂ ਅਤੇ ਰੱਜ ਗਏ।</verse>
				<verse number="27">ਨਾਸਵਾਨ ਭੋਜਨ ਲਈ ਮਿਹਨਤ ਨਾ ਕਰੋ, ਸਗੋਂ ਉਸ ਭੋਜਨ ਲਈ ਜਿਹੜਾ ਸਦੀਪਕ ਜੀਵਨ ਤੱਕ ਬਣਿਆ ਰਹਿੰਦਾ ਹੈ ਅਤੇ ਜੋ ਮਨੁੱਖ ਦਾ ਪੁੱਤਰ ਜਿਸ ਉੱਤੇ ਪਿਤਾ ਪਰਮੇਸ਼ਰ ਨੇ ਮੋਹਰ ਲਾਈ ਹੈ, ਤੁਹਾਨੂੰ ਦੇਵੇਗਾ।”</verse>
				<verse number="28">ਤਦ ਉਨ੍ਹਾਂ ਉਸ ਨੂੰ ਕਿਹਾ, “ਪਰਮੇਸ਼ਰ ਦੇ ਕੰਮ ਕਰਨ ਲਈ ਅਸੀਂ ਕੀ ਕਰੀਏ?”</verse>
				<verse number="29">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਪਰਮੇਸ਼ਰ ਦਾ ਕੰਮ ਇਹ ਹੈ ਕਿ ਤੁਸੀਂ ਉਸ ਉੱਤੇ ਜਿਸ ਨੂੰ ਉਸ ਨੇ ਭੇਜਿਆ ਹੈ, ਵਿਸ਼ਵਾਸ ਕਰੋ।”</verse>
				<verse number="30">ਤਦ ਉਨ੍ਹਾਂ ਉਸ ਨੂੰ ਕਿਹਾ, “ਫਿਰ ਤੂੰ ਕਿਹੜਾ ਚਿੰਨ੍ਹ ਵਿਖਾਉਂਦਾ ਹੈਂ ਕਿ ਅਸੀਂ ਵੇਖੀਏ ਅਤੇ ਤੇਰੇ ਉੱਤੇ ਵਿਸ਼ਵਾਸ ਕਰੀਏ? ਤੂੰ ਕਿਹੜਾ ਕੰਮ ਕਰਦਾ ਹੈਂ?</verse>
				<verse number="31">ਸਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ, ਜਿਵੇਂ ਲਿਖਿਆ ਹੈ: ‘ਉਸ ਨੇ ਉਨ੍ਹਾਂ ਨੂੰ ਖਾਣ ਲਈ ਸਵਰਗੋਂ ਰੋਟੀ ਦਿੱਤੀ’।”</verse>
				<verse number="32">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਮੂਸਾ ਨੇ ਤੁਹਾਨੂੰ ਸਵਰਗੋਂ ਰੋਟੀ ਨਹੀਂ ਦਿੱਤੀ, ਪਰ ਮੇਰਾ ਪਿਤਾ ਤੁਹਾਨੂੰ ਸਵਰਗੋਂ ਸੱਚੀ ਰੋਟੀ ਦਿੰਦਾ ਹੈ।</verse>
				<verse number="33">ਕਿਉਂਕਿ ਪਰਮੇਸ਼ਰ ਦੀ ਰੋਟੀ ਉਹ ਹੈ ਜੋ ਸਵਰਗੋਂ ਉੱਤਰਦੀ ਅਤੇ ਸੰਸਾਰ ਨੂੰ ਜੀਵਨ ਦਿੰਦੀ ਹੈ।”</verse>
				<verse number="34">ਤਦ ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਜੀ, ਇਹ ਰੋਟੀ ਸਾਨੂੰ ਹਮੇਸ਼ਾ ਦਿਆ ਕਰੋ।”</verse>
				<verse number="35">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੀਵਨ ਦੀ ਰੋਟੀ ਮੈਂ ਹਾਂ। ਜੋ ਮੇਰੇ ਕੋਲ ਆਉਂਦਾ ਹੈ ਉਹ ਕਦੇ ਭੁੱਖਾ ਨਾ ਹੋਵੇਗਾ ਅਤੇ ਜੋ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਫੇਰ ਕਦੇ ਪਿਆਸਾ ਨਾ ਹੋਵੇਗਾ।</verse>
				<verse number="36">ਪਰ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਵੇਖ ਲਿਆ ਹੈ, ਫਿਰ ਵੀ ਵਿਸ਼ਵਾਸ ਨਹੀਂ ਕਰਦੇ।</verse>
				<verse number="37">ਉਹ ਹਰੇਕ ਜਿਸ ਨੂੰ ਮੇਰਾ ਪਿਤਾ ਮੈਨੂੰ ਦਿੰਦਾ ਹੈ ਮੇਰੇ ਕੋਲ ਆਵੇਗਾ ਅਤੇ ਜਿਹੜਾ ਮੇਰੇ ਕੋਲ ਆਉਂਦਾ ਹੈ, ਮੈਂ ਕਦੇ ਵੀ ਉਸ ਨੂੰ ਕੱਢ ਨਾ ਦਿਆਂਗਾ,</verse>
				<verse number="38">ਕਿਉਂਕਿ ਮੈਂ ਆਪਣੀ ਇੱਛਾ ਨਹੀਂ ਸਗੋਂ ਆਪਣੇ ਭੇਜਣ ਵਾਲੇ ਦੀ ਇੱਛਾ ਨੂੰ ਪੂਰਾ ਕਰਨ ਲਈ ਸਵਰਗ ਤੋਂ ਉੱਤਰਿਆ ਹਾਂ।</verse>
				<verse number="39">ਅਤੇ ਮੇਰੇ ਭੇਜਣ ਵਾਲੇ ਦੀ ਇੱਛਾ ਇਹ ਹੈ ਕਿ ਸਭ ਕੁਝ ਜੋ ਉਸ ਨੇ ਮੈਨੂੰ ਦਿੱਤਾ ਹੈ, ਉਸ ਵਿੱਚੋਂ ਮੈਂ ਕੁਝ ਨਾ ਗੁਆਵਾਂ, ਸਗੋਂ ਅੰਤ ਦੇ ਦਿਨ ਉਸ ਨੂੰ ਜੀਉਂਦਾ ਉਠਾਵਾਂ।</verse>
				<verse number="40">ਕਿਉਂਕਿ ਮੇਰੇ ਪਿਤਾ ਦੀ ਇੱਛਾ ਇਹ ਹੈ ਕਿ ਹਰੇਕ ਜੋ ਪੁੱਤਰ ਨੂੰ ਵੇਖੇ ਅਤੇ ਉਸ ਉੱਤੇ ਵਿਸ਼ਵਾਸ ਕਰੇ ਉਹ ਸਦੀਪਕ ਜੀਵਨ ਪ੍ਰਾਪਤ ਕਰੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।”</verse>
				<verse number="41">ਯਹੂਦੀ ਉਸ ਦੇ ਵਿਰੁੱਧ ਬੁੜਬੁੜਾਉਣ ਲੱਗੇ ਕਿਉਂਕਿ ਉਸ ਨੇ ਕਿਹਾ ਸੀ ਕਿ ਉਹ ਰੋਟੀ ਜਿਹੜੀ ਸਵਰਗੋਂ ਉੱਤਰੀ, ਉਹ ਮੈਂ ਹਾਂ।</verse>
				<verse number="42">ਤਦ ਉਹ ਕਹਿਣ ਲੱਗੇ, “ਕੀ ਇਹ ਯੂਸੁਫ਼ ਦਾ ਪੁੱਤਰ ਯਿਸੂ ਨਹੀਂ, ਜਿਸ ਦੇ ਪਿਤਾ ਅਤੇ ਮਾਤਾ ਨੂੰ ਅਸੀਂ ਜਾਣਦੇ ਹਾਂ? ਹੁਣ ਇਹ ਕਿਵੇਂ ਕਹਿੰਦਾ ਹੈ ਕਿ ਮੈਂ ਸਵਰਗੋਂ ਉੱਤਰਿਆ ਹਾਂ?”</verse>
				<verse number="43">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਪਸ ਵਿੱਚ ਨਾ ਬੁੜਬੁੜਾਓ।</verse>
				<verse number="44">ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜਦੋਂ ਤੱਕ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ, ਉਸ ਨੂੰ ਨਾ ਖਿੱਚੇ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।</verse>
				<verse number="45">ਨਬੀਆਂ ਦੀਆਂ ਲਿਖਤਾਂ ਵਿੱਚ ਲਿਖਿਆ ਹੈ: ‘ਉਹ ਸਾਰੇ ਪਰਮੇਸ਼ਰ ਦੇ ਸਿਖਾਏ ਹੋਏ ਹੋਣਗੇ’। “ਹਰੇਕ ਜਿਸ ਨੇ ਪਿਤਾ ਤੋਂ ਸੁਣਿਆ ਅਤੇ ਸਿੱਖਿਆ ਹੈ, ਉਹ ਮੇਰੇ ਕੋਲ ਆਉਂਦਾ ਹੈ।</verse>
				<verse number="46">ਇਹ ਨਹੀਂ ਕਿ ਕਿਸੇ ਨੇ ਪਿਤਾ ਨੂੰ ਵੇਖਿਆ ਹੈ, ਸਿਵਾਏ ਉਸ ਦੇ ਜਿਹੜਾ ਪਰਮੇਸ਼ਰ ਦੀ ਵੱਲੋਂ ਹੈ ਓਸੇ ਨੇ ਪਿਤਾ ਨੂੰ ਵੇਖਿਆ ਹੈ।</verse>
				<verse number="47">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਵਿਸ਼ਵਾਸ ਕਰਦਾ ਹੈ, ਸਦੀਪਕ ਜੀਵਨ ਉਸੇ ਦਾ ਹੈ।</verse>
				<verse number="48">ਜੀਵਨ ਦੀ ਰੋਟੀ ਮੈਂ ਹਾਂ।</verse>
				<verse number="49">ਤੁਹਾਡੇ ਪੁਰਖਿਆਂ ਨੇ ਉਜਾੜ ਵਿੱਚ ਮੰਨਾ ਖਾਧਾ ਅਤੇ ਮਰ ਗਏ।</verse>
				<verse number="50">ਜਿਹੜੀ ਰੋਟੀ ਸਵਰਗੋਂ ਉੱਤਰੀ ਕਿ ਮਨੁੱਖ ਉਸ ਵਿੱਚੋਂ ਖਾ ਕੇ ਨਾ ਮਰੇ, ਉਹ ਇਹੋ ਹੈ।</verse>
				<verse number="51">ਉਹ ਜੀਉਂਦੀ ਰੋਟੀ ਜਿਹੜੀ ਸਵਰਗੋਂ ਉੱਤਰੀ, ਮੈਂ ਹਾਂ। ਜੇ ਕੋਈ ਇਸ ਰੋਟੀ ਵਿੱਚੋਂ ਖਾਵੇ ਉਹ ਅਨੰਤ ਕਾਲ ਤੱਕ ਜੀਉਂਦਾ ਰਹੇਗਾ; ਉਹ ਰੋਟੀ ਜਿਹੜੀ ਮੈਂ ਦਿਆਂਗਾ ਉਹ ਮੇਰਾ ਸਰੀਰ ਹੈ ਜੋ ਸੰਸਾਰ ਨੂੰ ਜੀਵਨ ਦੇਣ ਲਈ ਹੈ।”</verse>
				<verse number="52">ਇਸ ਲਈ ਯਹੂਦੀ ਆਪਸ ਵਿੱਚ ਇਹ ਕਹਿੰਦੇ ਹੋਏ ਬਹਿਸ ਕਰਨ ਲੱਗੇ, “ਇਹ ਸਾਨੂੰ ਖਾਣ ਲਈ ਆਪਣਾ ਮਾਸ ਕਿਵੇਂ ਦੇ ਸਕਦਾ ਹੈ?”</verse>
				<verse number="53">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਸ ਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ।</verse>
				<verse number="54">ਜੋ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਉਸ ਨੂੰ ਅੰਤ ਦੇ ਦਿਨ ਜਿਵਾਵਾਂਗਾ।</verse>
				<verse number="55">ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ।</verse>
				<verse number="56">ਜਿਹੜਾ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਉਹ ਮੇਰੇ ਵਿੱਚ ਬਣਿਆ ਰਹਿੰਦਾ ਹੈ ਅਤੇ ਮੈਂ ਉਸ ਵਿੱਚ।</verse>
				<verse number="57">ਜਿਸ ਤਰ੍ਹਾਂ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜੀਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਉਹ ਵੀ ਮੇਰੇ ਕਾਰਨ ਜੀਉਂਦਾ ਰਹੇਗਾ।</verse>
				<verse number="58">ਇਹ ਉਹ ਰੋਟੀ ਹੈ ਜਿਹੜੀ ਸਵਰਗੋਂ ਉੱਤਰੀ ਹੈ, ਨਾ ਕਿ ਉਹ ਜਿਹੜੀ ਪੁਰਖਿਆਂ ਨੇ ਖਾਧੀ ਅਤੇ ਮਰ ਗਏ! ਜਿਹੜਾ ਇਹ ਰੋਟੀ ਖਾਂਦਾ ਹੈ ਉਹ ਅਨੰਤ ਕਾਲ ਤੱਕ ਜੀਉਂਦਾ ਰਹੇਗਾ।”</verse>
				<verse number="59">ਇਹ ਗੱਲਾਂ ਉਸ ਨੇ ਕਫ਼ਰਨਾਹੂਮ ਦੇ ਸਭਾ-ਘਰ ਵਿੱਚ ਉਪਦੇਸ਼ ਦਿੰਦੇ ਹੋਏ ਕਹੀਆਂ।</verse>
				<verse number="60">ਇਹ ਸੁਣ ਕੇ ਉਸ ਦੇ ਚੇਲਿਆਂ ਵਿੱਚੋਂ ਬਹੁਤਿਆਂ ਨੇ ਕਿਹਾ, “ਇਹ ਔਖੀ ਗੱਲ ਹੈ, ਇਸ ਨੂੰ ਕੌਣ ਸੁਣ ਸਕਦਾ ਹੈ?”</verse>
				<verse number="61">ਪਰ ਯਿਸੂ ਨੇ ਆਪਣੇ ਆਪ ਵਿੱਚ ਇਹ ਜਾਣ ਕੇ ਜੋ ਉਸ ਦੇ ਚੇਲੇ ਇਸ ਗੱਲ ਉੱਤੇ ਬੁੜਬੁੜਾ ਰਹੇ ਹਨ, ਉਨ੍ਹਾਂ ਨੂੰ ਕਿਹਾ, “ਕੀ ਤੁਹਾਨੂੰ ਇਸ ਗੱਲ ਤੋਂ ਠੋਕਰ ਲੱਗਦੀ ਹੈ?</verse>
				<verse number="62">ਫਿਰ ਜੇ ਤੁਸੀਂ ਮਨੁੱਖ ਦੇ ਪੁੱਤਰ ਨੂੰ ਉਤਾਂਹ ਜਿੱਥੇ ਉਹ ਪਹਿਲਾਂ ਸੀ, ਜਾਂਦੇ ਹੋਏ ਵੇਖੋਗੇ ਤਾਂ ਉਦੋਂ ਕੀ ਹੋਵੇਗਾ?</verse>
				<verse number="63">ਆਤਮਾ ਹੀ ਹੈ ਜੋ ਜੀਵਨ ਦਿੰਦਾ ਹੈ। ਸਰੀਰ ਤੋਂ ਕੁਝ ਲਾਭ ਨਹੀਂ ਹੈ! ਜਿਹੜੀਆਂ ਗੱਲਾਂ ਮੈਂ ਤੁਹਾਨੂੰ ਕਹੀਆਂ ਉਹ ਆਤਮਾ ਅਤੇ ਜੀਵਨ ਹਨ।</verse>
				<verse number="64">ਪਰ ਤੁਹਾਡੇ ਵਿੱਚੋਂ ਕੁਝ ਹਨ ਜਿਹੜੇ ਵਿਸ਼ਵਾਸ ਨਹੀਂ ਕਰਦੇ।” ਕਿਉਂਕਿ ਯਿਸੂ ਅਰੰਭ ਤੋਂ ਹੀ ਜਾਣਦਾ ਸੀ ਕਿ ਕੌਣ ਹਨ ਜਿਹੜੇ ਵਿਸ਼ਵਾਸ ਨਹੀਂ ਕਰਦੇ ਅਤੇ ਕੌਣ ਹੈ ਜਿਹੜਾ ਉਸ ਨੂੰ ਫੜਵਾਏਗਾ।</verse>
				<verse number="65">ਫਿਰ ਉਸ ਨੇ ਕਿਹਾ, “ਇਸੇ ਕਰਕੇ ਮੈਂ ਤੁਹਾਨੂੰ ਕਿਹਾ ਸੀ ਕਿ ਕੋਈ ਵੀ ਮੇਰੇ ਕੋਲ ਨਹੀਂ ਆ ਸਕਦਾ ਜੇ ਉਸ ਨੂੰ ਇਹ ਪਿਤਾ ਵੱਲੋਂ ਨਾ ਬਖਸ਼ਿਆ ਗਿਆ ਹੋਵੇ।”</verse>
				<verse number="66">ਇਸ ਗੱਲ ਤੋਂ ਉਸ ਦੇ ਚੇਲਿਆਂ ਵਿੱਚੋਂ ਬਹੁਤ ਸਾਰੇ ਪਿੱਛੇ ਹਟ ਗਏ ਅਤੇ ਫਿਰ ਉਸ ਦੇ ਨਾਲ ਨਾ ਚੱਲੇ।</verse>
				<verse number="67">ਇਸ ਲਈ ਯਿਸੂ ਨੇ ਉਨ੍ਹਾਂ ਬਾਰ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਜਾਣਾ ਚਾਹੁੰਦੇ ਹੋ?”</verse>
				<verse number="68">ਸ਼ਮਊਨ ਪਤਰਸ ਨੇ ਉਸ ਨੂੰ ਉੱਤਰ ਦਿੱਤਾ, “ਪ੍ਰਭੂ ਜੀ, ਅਸੀਂ ਕਿਸ ਦੇ ਕੋਲ ਜਾਈਏ? ਸਦੀਪਕ ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਹਨ।</verse>
				<verse number="69">ਅਸੀਂ ਵਿਸ਼ਵਾਸ ਕੀਤਾ ਅਤੇ ਜਾਣ ਲਿਆ ਹੈ ਕਿ ਤੂੰ ਪਰਮੇਸ਼ਰ ਦਾ ਪਵਿੱਤਰ ਜਨ ਹੈਂ।”</verse>
				<verse number="70">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਬਾਰ੍ਹਾਂ ਨੂੰ ਨਹੀਂ ਚੁਣਿਆ? ਪਰ ਤੁਹਾਡੇ ਵਿੱਚੋਂ ਇੱਕ ਸ਼ੈਤਾਨ ਹੈ।”</verse>
				<verse number="71">ਇਹ ਉਸ ਨੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਬਾਰੇ ਕਿਹਾ ਸੀ, ਕਿਉਂਕਿ ਉਹ ਉਸ ਨੂੰ ਫੜਵਾਉਣਾ ਚਾਹੁੰਦਾ ਸੀ; ਉਹ ਬਾਰ੍ਹਾਂ ਵਿੱਚੋਂ ਇੱਕ ਸੀ।</verse>
			</chapter>
			<chapter number="7">
				<verse number="1">ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਗਲੀਲ ਵਿੱਚ ਫਿਰਦਾ ਰਿਹਾ, ਕਿਉਂਕਿ ਉਹ ਯਹੂਦਿਯਾ ਵਿੱਚ ਨਹੀਂ ਜਾਣਾ ਚਾਹੁੰਦਾ ਸੀ, ਇਸ ਲਈ ਕਿ ਯਹੂਦੀ ਉਸ ਨੂੰ ਮਾਰ ਸੁੱਟਣ ਦੀ ਤਾਕ ਵਿੱਚ ਸਨ।</verse>
				<verse number="2">ਹੁਣ ਯਹੂਦੀਆਂ ਦਾ ਤੰਬੂਆਂ ਦਾ ਤਿਉਹਾਰ ਨੇੜੇ ਸੀ।</verse>
				<verse number="3">ਇਸ ਲਈ ਉਸ ਦੇ ਭਰਾਵਾਂ ਨੇ ਉਸ ਨੂੰ ਕਿਹਾ, “ਇੱਥੋਂ ਨਿੱਕਲ ਕੇ ਯਹੂਦਿਯਾ ਵਿੱਚ ਜਾ ਤਾਂਕਿ ਜਿਹੜੇ ਕੰਮ ਤੂੰ ਕਰਦਾ ਹੈਂ ਤੇਰੇ ਚੇਲੇ ਵੀ ਵੇਖਣ।</verse>
				<verse number="4">ਕਿਉਂਕਿ ਜੇ ਕੋਈ ਪ੍ਰਸਿੱਧ ਹੋਣਾ ਚਾਹੇ ਤਾਂ ਉਹ ਗੁਪਤ ਵਿੱਚ ਕੁਝ ਨਹੀਂ ਕਰਦਾ। ਜੇ ਤੂੰ ਇਹ ਕੰਮ ਕਰਦਾ ਹੈਂ ਤਾਂ ਆਪਣੇ ਆਪ ਨੂੰ ਸੰਸਾਰ ਉੱਤੇ ਪਰਗਟ ਕਰ।”</verse>
				<verse number="5">ਕਿਉਂਕਿ ਉਸ ਦੇ ਭਰਾ ਵੀ ਉਸ ਉੱਤੇ ਵਿਸ਼ਵਾਸ ਨਹੀਂ ਕਰਦੇ ਸਨ।</verse>
				<verse number="6">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਸਮਾਂ ਅਜੇ ਨਹੀਂ ਆਇਆ, ਪਰ ਤੁਹਾਡੇ ਲਈ ਸਾਰਾ ਸਮਾਂ ਉਚਿਤ ਹੈ।</verse>
				<verse number="7">ਸੰਸਾਰ ਤੁਹਾਡੇ ਨਾਲ ਵੈਰ ਨਹੀਂ ਕਰ ਸਕਦਾ ਪਰ ਮੇਰੇ ਨਾਲ ਵੈਰ ਕਰਦਾ ਹੈ, ਕਿਉਂਕਿ ਮੈਂ ਇਸ ਉੱਤੇ ਗਵਾਹੀ ਦਿੰਦਾ ਹਾਂ ਕਿ ਇਸ ਦੇ ਕੰਮ ਬੁਰੇ ਹਨ।</verse>
				<verse number="8">ਤੁਸੀਂ ਤਿਉਹਾਰ 'ਤੇ ਜਾਓ; ਮੈਂ ਅਜੇ ਇਸ ਤਿਉਹਾਰ 'ਤੇ ਨਹੀਂ ਜਾਵਾਂਗਾ, ਕਿਉਂਕਿ ਮੇਰਾ ਸਮਾਂ ਅਜੇ ਪੂਰਾ ਨਹੀਂ ਹੋਇਆ ਹੈ।”</verse>
				<verse number="9">ਇਹ ਗੱਲਾਂ ਕਹਿ ਕੇ ਉਹ ਗਲੀਲ ਵਿੱਚ ਹੀ ਰਹਿ ਗਿਆ।</verse>
				<verse number="10">ਪਰ ਜਦੋਂ ਉਸ ਦੇ ਭਰਾ ਤਿਉਹਾਰ 'ਤੇ ਚਲੇ ਗਏ ਤਾਂ ਉਹ ਵੀ ਉੱਥੇ ਗਿਆ; ਪਰ ਖੁਲ੍ਹੇਆਮ ਨਹੀਂ, ਸਗੋਂ ਗੁਪਤ ਵਿੱਚ।</verse>
				<verse number="11">ਤਦ ਯਹੂਦੀ ਉਸ ਨੂੰ ਤਿਉਹਾਰ ਵਿੱਚ ਇਹ ਕਹਿੰਦੇ ਹੋਏ ਲੱਭ ਰਹੇ ਸਨ, “ਉਹ ਕਿੱਥੇ ਹੈ?”</verse>
				<verse number="12">ਲੋਕਾਂ ਵਿੱਚ ਉਸ ਦੇ ਵਿਖੇ ਬਹੁਤ ਚਰਚਾ ਹੋ ਰਹੀ ਸੀ। ਕੁਝ ਕਹਿ ਰਹੇ ਸਨ, “ਉਹ ਭਲਾ ਮਨੁੱਖ ਹੈ” ਪਰ ਕੁਝ ਕਹਿ ਰਹੇ ਸਨ, “ਨਹੀਂ, ਸਗੋਂ ਉਹ ਲੋਕਾਂ ਨੂੰ ਭਰਮਾਉਂਦਾ ਹੈ।”</verse>
				<verse number="13">ਪਰ ਯਹੂਦੀਆਂ ਦੇ ਡਰ ਦੇ ਕਾਰਨ ਕੋਈ ਵੀ ਉਸ ਦੇ ਵਿਖੇ ਖੁੱਲ੍ਹ ਕੇ ਨਹੀਂ ਬੋਲਦਾ ਸੀ।</verse>
				<verse number="14">ਜਦੋਂ ਤਿਉਹਾਰ ਅੱਧਾ ਬੀਤ ਗਿਆ ਤਾਂ ਯਿਸੂ ਹੈਕਲ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ।</verse>
				<verse number="15">ਤਦ ਯਹੂਦੀ ਹੈਰਾਨ ਹੋ ਕੇ ਕਹਿਣ ਲੱਗੇ, “ਬਿਨਾਂ ਸਿੱਖਿਆ ਇਸ ਨੇ ਇਹ ਵਿੱਦਿਆ ਕਿੱਥੋਂ ਪਾਈ?”</verse>
				<verse number="16">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੇਰੀ ਸਿੱਖਿਆ ਮੇਰੀ ਆਪਣੀ ਨਹੀਂ, ਸਗੋਂ ਮੇਰੇ ਭੇਜਣ ਵਾਲੇ ਦੀ ਹੈ।</verse>
				<verse number="17">ਜੇ ਕੋਈ ਉਸ ਦੀ ਇੱਛਾ ਨੂੰ ਪੂਰਾ ਕਰਨਾ ਚਾਹੇ ਤਾਂ ਉਹ ਇਸ ਸਿੱਖਿਆ ਦੇ ਬਾਰੇ ਜਾਣ ਲਵੇਗਾ ਕਿ ਇਹ ਪਰਮੇਸ਼ਰ ਦੀ ਵੱਲੋਂ ਹੈ ਜਾਂ ਮੈਂ ਆਪਣੇ ਵੱਲੋਂ ਬੋਲਦਾ ਹਾਂ।</verse>
				<verse number="18">ਜਿਹੜਾ ਆਪਣੇ ਵੱਲੋਂ ਬੋਲਦਾ ਹੈ ਉਹ ਆਪਣੀ ਹੀ ਵਡਿਆਈ ਚਾਹੁੰਦਾ ਹੈ, ਪਰ ਜਿਹੜਾ ਆਪਣੇ ਭੇਜਣ ਵਾਲੇ ਦੀ ਵਡਿਆਈ ਚਾਹੁੰਦਾ ਹੈ ਉਹ ਸੱਚਾ ਹੈ ਅਤੇ ਉਸ ਵਿੱਚ ਕੁਧਰਮ ਨਹੀਂ ਹੈ।</verse>
				<verse number="19">ਕੀ ਮੂਸਾ ਨੇ ਤੁਹਾਨੂੰ ਬਿਵਸਥਾ ਨਹੀਂ ਦਿੱਤੀ? ਪਰ ਤੁਹਾਡੇ ਵਿੱਚੋਂ ਕੋਈ ਵੀ ਬਿਵਸਥਾ ਦਾ ਪਾਲਣ ਨਹੀਂ ਕਰਦਾ। ਤੁਸੀਂ ਮੈਨੂੰ ਕਿਉਂ ਮਾਰ ਸੁੱਟਣਾ ਚਾਹੁੰਦੇ ਹੋ?”</verse>
				<verse number="20">ਲੋਕਾਂ ਨੇ ਉੱਤਰ ਦਿੱਤਾ, “ਤੇਰੇ ਵਿੱਚ ਦੁਸ਼ਟ ਆਤਮਾ ਹੈ! ਕੌਣ ਤੈਨੂੰ ਮਾਰ ਸੁੱਟਣਾ ਚਾਹੁੰਦਾ ਹੈ?”</verse>
				<verse number="21">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਇੱਕ ਕੰਮ ਕੀਤਾ ਅਤੇ ਤੁਸੀਂ ਸਭ ਹੈਰਾਨ ਹੋ ਗਏ।</verse>
				<verse number="22">ਇਸੇ ਕਾਰਨ ਮੂਸਾ ਨੇ ਤੁਹਾਨੂੰ ਸੁੰਨਤ ਦੀ ਰੀਤ ਦਿੱਤੀ (ਹਾਲਾਂਕਿ ਇਹ ਮੂਸਾ ਤੋਂ ਨਹੀਂ, ਸਗੋਂ ਪਿਓ ਦਾਦਿਆਂ ਤੋਂ ਹੈ) ਅਤੇ ਤੁਸੀਂ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਕਰਦੇ ਹੋ।</verse>
				<verse number="23">ਜੇ ਸਬਤ ਦੇ ਦਿਨ ਮਨੁੱਖ ਦੀ ਸੁੰਨਤ ਇਸ ਲਈ ਕੀਤੀ ਜਾਂਦੀ ਹੈ ਕਿ ਮੂਸਾ ਦੀ ਬਿਵਸਥਾ ਦਾ ਉਲੰਘਣ ਨਾ ਹੋਵੇ, ਤਾਂ ਕੀ ਤੁਸੀਂ ਮੇਰੇ ਉੱਤੇ ਇਸ ਲਈ ਗੁੱਸਾ ਕਰਦੇ ਹੋ ਕਿ ਮੈਂ ਸਬਤ ਦੇ ਦਿਨ ਇੱਕ ਮਨੁੱਖ ਨੂੰ ਪੂਰੀ ਤਰ੍ਹਾਂ ਚੰਗਾ ਕੀਤਾ?</verse>
				<verse number="24">ਮੂੰਹ ਵੇਖ ਕੇ ਨਿਆਂ ਨਾ ਕਰੋ, ਸਗੋਂ ਸੱਚਾ ਨਿਆਂ ਕਰੋ।”</verse>
				<verse number="25">ਤਦ ਯਰੂਸ਼ਲਮ ਦੇ ਲੋਕਾਂ ਵਿੱਚੋਂ ਕੁਝ ਕਹਿਣ ਲੱਗੇ, “ਕੀ ਇਹ ਉਹੋ ਨਹੀਂ ਹੈ ਜਿਸ ਨੂੰ ਉਹ ਮਾਰ ਸੁੱਟਣਾ ਚਾਹੁੰਦੇ ਹਨ?</verse>
				<verse number="26">ਪਰ ਵੇਖੋ, ਉਹ ਖੁੱਲ੍ਹੇਆਮ ਬੋਲਦਾ ਹੈ ਅਤੇ ਉਹ ਉਸ ਨੂੰ ਕੁਝ ਨਹੀਂ ਕਹਿੰਦੇ। ਕਿਤੇ ਅਜਿਹਾ ਤਾਂ ਨਹੀਂ ਕਿ ਪ੍ਰਧਾਨਾਂ ਨੇ ਸੱਚਮੁੱਚ ਜਾਣ ਲਿਆ ਜੋ ਇਹੋ ਮਸੀਹ ਹੈ?</verse>
				<verse number="27">ਅਸੀਂ ਤਾਂ ਇਸ ਨੂੰ ਜਾਣਦੇ ਹਾਂ ਕਿ ਇਹ ਕਿੱਥੋਂ ਦਾ ਹੈ, ਪਰ ਜਦੋਂ ਮਸੀਹ ਆਵੇਗਾ ਤਾਂ ਕੋਈ ਨਾ ਜਾਣੇਗਾ ਕਿ ਉਹ ਕਿੱਥੋਂ ਦਾ ਹੈ?”</verse>
				<verse number="28">ਤਦ ਯਿਸੂ ਨੇ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਪੁਕਾਰ ਕੇ ਕਿਹਾ, “ਤੁਸੀਂ ਤਾਂ ਮੈਨੂੰ ਜਾਣਦੇ ਹੋ ਅਤੇ ਇਹ ਵੀ ਜਾਣਦੇ ਹੋ ਕਿ ਮੈਂ ਕਿੱਥੋਂ ਦਾ ਹਾਂ। ਮੈਂ ਆਪਣੇ ਆਪ ਨਹੀਂ ਆਇਆ, ਪਰ ਮੇਰਾ ਭੇਜਣ ਵਾਲਾ ਸੱਚਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ।</verse>
				<verse number="29">ਮੈਂ ਉਸ ਨੂੰ ਜਾਣਦਾ ਹਾਂ, ਕਿਉਂਕਿ ਮੈਂ ਉਸੇ ਦੇ ਵੱਲੋਂ ਹਾਂ ਅਤੇ ਉਸੇ ਨੇ ਮੈਨੂੰ ਭੇਜਿਆ।”</verse>
				<verse number="30">ਤਦ ਉਨ੍ਹਾਂ ਉਸ ਨੂੰ ਫੜਨਾ ਚਾਹਿਆ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।</verse>
				<verse number="31">ਪਰ ਭੀੜ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਕਹਿਣ ਲੱਗੇ, “ਜਦੋਂ ਮਸੀਹ ਆਵੇਗਾ, ਕੀ ਉਹ ਇਸ ਨਾਲੋਂ ਵੱਧ ਚਿੰਨ੍ਹ ਵਿਖਾਵੇਗਾ ਜਿਹੜੇ ਇਸ ਨੇ ਵਿਖਾਏ?”</verse>
				<verse number="32">ਫ਼ਰੀਸੀਆਂ ਨੇ ਲੋਕਾਂ ਨੂੰ ਉਸ ਦੇ ਵਿਖੇ ਇਹ ਚਰਚਾ ਕਰਦੇ ਹੋਏ ਸੁਣਿਆ; ਫਿਰ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਸਿਪਾਹੀ ਭੇਜੇ ਕਿ ਉਹ ਉਸ ਨੂੰ ਫੜ ਲੈਣ।</verse>
				<verse number="33">ਤਦ ਯਿਸੂ ਨੇ ਕਿਹਾ, “ਅਜੇ ਥੋੜ੍ਹਾ ਸਮਾਂ ਮੈਂ ਤੁਹਾਡੇ ਨਾਲ ਹਾਂ, ਫਿਰ ਮੈਂ ਆਪਣੇ ਭੇਜਣ ਵਾਲੇ ਕੋਲ ਚਲਾ ਜਾਵਾਂਗਾ।</verse>
				<verse number="34">ਤੁਸੀਂ ਮੈਨੂੰ ਲੱਭੋਗੇ ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”</verse>
				<verse number="35">ਤਦ ਯਹੂਦੀਆਂ ਨੇ ਆਪਸ ਵਿੱਚ ਕਿਹਾ, “ਇਹ ਕਿੱਥੇ ਜਾਣ ਵਾਲਾ ਹੈ ਜੋ ਅਸੀਂ ਇਸ ਨੂੰ ਲੱਭ ਨਾ ਸਕਾਂਗੇ? ਕੀ ਇਸ ਨੇ ਉਨ੍ਹਾਂ ਕੋਲ ਜਾਣਾ ਹੈ ਜਿਹੜੇ ਯੂਨਾਨੀਆਂ ਵਿੱਚ ਖਿੰਡੇ ਹੋਏ ਹਨ ਅਤੇ ਯੂਨਾਨੀਆਂ ਨੂੰ ਸਿੱਖਿਆ ਦੇਵੇਗਾ?</verse>
				<verse number="36">ਇਹ ਕਿਹੋ ਜਿਹੀ ਗੱਲ ਹੈ ਜੋ ਉਸ ਨੇ ਕਹੀ ਕਿ ਤੁਸੀਂ ਮੈਨੂੰ ਲੱਭੋਗੇ, ਪਰ ਮੈਨੂੰ ਨਹੀਂ ਪਾਓਗੇ ਅਤੇ ਜਿੱਥੇ ਮੈਂ ਹਾਂ, ਉੱਥੇ ਤੁਸੀਂ ਨਹੀਂ ਆ ਸਕਦੇ?”</verse>
				<verse number="37">ਹੁਣ ਤਿਉਹਾਰ ਦੇ ਆਖਰੀ ਦਿਨ ਜੋ ਮੁੱਖ ਦਿਨ ਸੀ, ਯਿਸੂ ਖੜ੍ਹਾ ਹੋਇਆ ਅਤੇ ਪੁਕਾਰ ਕੇ ਕਿਹਾ, “ਜੇ ਕੋਈ ਪਿਆਸਾ ਹੋਵੇ ਤਾਂ ਮੇਰੇ ਕੋਲ ਆਵੇ ਅਤੇ ਪੀਵੇ।</verse>
				<verse number="38">ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਜਿਵੇਂ ਲਿਖਤ ਕਹਿੰਦੀ ਹੈ: ਜੀਵਨ ਜਲ ਦੀਆਂ ਨਦੀਆਂ ਉਸ ਦੇ ਅੰਦਰੋਂ ਵਗਣਗੀਆਂ।”</verse>
				<verse number="39">ਪਰ ਇਹ ਗੱਲ ਉਸ ਨੇ ਉਸ ਆਤਮਾ ਦੇ ਵਿਖੇ ਕਹੀ ਸੀ ਜਿਹੜਾ ਉਸ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਪ੍ਰਾਪਤ ਹੋਣਾ ਸੀ, ਕਿਉਂਕਿ ਆਤਮਾ ਅਜੇ ਦਿੱਤਾ ਨਾ ਗਿਆ ਸੀ ਇਸ ਲਈ ਕਿ ਯਿਸੂ ਅਜੇ ਮਹਿਮਾ ਨੂੰ ਨਹੀਂ ਪਹੁੰਚਿਆ ਸੀ।</verse>
				<verse number="40">ਤਦ ਭੀੜ ਵਿੱਚੋਂ ਕਈਆਂ ਨੇ ਇਹ ਗੱਲਾਂ ਸੁਣ ਕੇ ਕਿਹਾ, “ਸੱਚਮੁੱਚ ਇਹ ਉਹੀ ਨਬੀ ਹੈ।”</verse>
				<verse number="41">ਹੋਰਾਂ ਨੇ ਕਿਹਾ, “ਇਹੀ ਮਸੀਹ ਹੈ,” ਪਰ ਕਈਆਂ ਨੇ ਕਿਹਾ, “ਕੀ ਮਸੀਹ ਗਲੀਲ ਵਿੱਚੋਂ ਆਵੇਗਾ?</verse>
				<verse number="42">ਕੀ ਲਿਖਤ ਇਹ ਨਹੀਂ ਕਹਿੰਦੀ ਕਿ ਮਸੀਹ ਦਾਊਦ ਦੇ ਵੰਸ਼ ਵਿੱਚੋਂ ਅਤੇ ਬੈਤਲਹਮ ਨਗਰ ਤੋਂ ਆਵੇਗਾ, ਜਿੱਥੋਂ ਦਾ ਦਾਊਦ ਸੀ?”</verse>
				<verse number="43">ਸੋ ਉਸ ਦੇ ਕਾਰਨ ਭੀੜ ਵਿੱਚ ਫੁੱਟ ਪੈ ਗਈ।</verse>
				<verse number="44">ਉਨ੍ਹਾਂ ਵਿੱਚੋਂ ਕੁਝ ਉਸ ਨੂੰ ਫੜਨਾ ਚਾਹੁੰਦੇ ਸਨ, ਪਰ ਕਿਸੇ ਨੇ ਉਸ ਉੱਤੇ ਹੱਥ ਨਾ ਪਾਇਆ।</verse>
				<verse number="45">ਤਦ ਸਿਪਾਹੀ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਕੋਲ ਆਏ ਅਤੇ ਉਨ੍ਹਾਂ ਨੇ ਸਿਪਾਹੀਆਂ ਨੂੰ ਕਿਹਾ, “ਤੁਸੀਂ ਉਸ ਨੂੰ ਕਿਉਂ ਨਹੀਂ ਲਿਆਏ?”</verse>
				<verse number="46">ਸਿਪਾਹੀਆਂ ਨੇ ਉੱਤਰ ਦਿੱਤਾ, “ਕਿਸੇ ਮਨੁੱਖ ਨੇ ਕਦੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕੀਤੀਆਂ।”</verse>
				<verse number="47">ਤਦ ਫ਼ਰੀਸੀਆਂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਵੀ ਭਰਮਾਏ ਗਏ?</verse>
				<verse number="48">ਕੀ ਪ੍ਰਧਾਨਾਂ ਜਾਂ ਫ਼ਰੀਸੀਆਂ ਵਿੱਚੋਂ ਕਿਸੇ ਨੇ ਵੀ ਉਸ ਉੱਤੇ ਵਿਸ਼ਵਾਸ ਕੀਤਾ?</verse>
				<verse number="49">ਪਰ ਇਹ ਲੋਕ ਜਿਹੜੇ ਬਿਵਸਥਾ ਨੂੰ ਨਹੀਂ ਜਾਣਦੇ, ਸਰਾਪੀ ਹਨ।”</verse>
				<verse number="50">ਨਿਕੁਦੇਮੁਸ ਨੇ ਜਿਹੜਾ ਪਹਿਲਾਂ ਯਿਸੂ ਕੋਲ ਆਇਆ ਸੀ ਅਤੇ ਉਨ੍ਹਾਂ ਵਿੱਚੋਂ ਇੱਕ ਸੀ, ਉਨ੍ਹਾਂ ਨੂੰ ਕਿਹਾ,</verse>
				<verse number="51">“ਕੀ ਸਾਡੀ ਬਿਵਸਥਾ ਜਦੋਂ ਤੱਕ ਪਹਿਲਾਂ ਮਨੁੱਖ ਦੀ ਸੁਣ ਨਾ ਲਵੇ ਅਤੇ ਜਾਣ ਨਾ ਲਵੇ ਕਿ ਉਸ ਨੇ ਕੀ ਕੀਤਾ ਹੈ, ਉਸ ਨੂੰ ਦੋਸ਼ੀ ਠਹਿਰਾਉਂਦੀ ਹੈ?”</verse>
				<verse number="52">ਉਨ੍ਹਾਂ ਉਸ ਨੂੰ ਕਿਹਾ, “ਕੀ ਤੂੰ ਵੀ ਗਲੀਲ ਤੋਂ ਹੈਂ? ਜਾਂਚ ਅਤੇ ਵੇਖ ਕਿ ਗਲੀਲ ਵਿੱਚੋਂ ਕੋਈ ਨਬੀ ਨਹੀਂ ਉੱਠਦਾ।”</verse>
				<verse number="53">[ਤਦ ਹਰੇਕ ਆਪੋ-ਆਪਣੇ ਘਰ ਨੂੰ ਚਲਾ ਗਿਆ।</verse>
			</chapter>
			<chapter number="8">
				<verse number="1">ਪਰ ਯਿਸੂ ਜ਼ੈਤੂਨ ਦੇ ਪਹਾੜ ਉੱਤੇ ਚਲਾ ਗਿਆ।</verse>
				<verse number="2">ਤੜਕੇ ਉਹ ਫੇਰ ਹੈਕਲ ਵਿੱਚ ਆਇਆ ਤੇ ਸਭ ਲੋਕ ਉਸ ਕੋਲ ਆਉਣ ਲੱਗੇ ਅਤੇ ਉਹ ਬੈਠ ਕੇ ਉਨ੍ਹਾਂ ਨੂੰ ਉਪਦੇਸ਼ ਦੇਣ ਲੱਗਾ।</verse>
				<verse number="3">ਤਦ ਫ਼ਰੀਸੀ ਅਤੇ ਸ਼ਾਸਤਰੀ ਇੱਕ ਔਰਤ ਨੂੰ ਲਿਆਏ ਜਿਹੜੀ ਵਿਭਚਾਰ ਵਿੱਚ ਫੜੀ ਗਈ ਸੀ ਅਤੇ ਉਸ ਨੂੰ ਵਿਚਕਾਰ ਖੜ੍ਹੀ ਕਰਕੇ ਯਿਸੂ ਨੂੰ ਕਿਹਾ,</verse>
				<verse number="4">“ਗੁਰੂ ਜੀ, ਇਹ ਔਰਤ ਵਿਭਚਾਰ ਕਰਦੇ ਫੜੀ ਗਈ ਹੈ</verse>
				<verse number="5">ਅਤੇ ਮੂਸਾ ਨੇ ਸਾਨੂੰ ਬਿਵਸਥਾ ਵਿੱਚ ਇਹੋ ਜਿਹੀਆਂ ਨੂੰ ਪਥਰਾਓ ਕਰਨ ਦਾ ਹੁਕਮ ਦਿੱਤਾ ਹੈ। ਤੁਸੀਂ ਇਸ ਬਾਰੇ ਕੀ ਕਹਿੰਦੇ ਹੋ?”</verse>
				<verse number="6">ਪਰ ਇਹ ਉਨ੍ਹਾਂ ਨੇ ਉਸ ਨੂੰ ਪਰਖਣ ਲਈ ਕਿਹਾ ਸੀ ਤਾਂਕਿ ਉਸ ਉੱਤੇ ਦੋਸ਼ ਲਾ ਸਕਣ। ਤਦ ਯਿਸੂ ਹੇਠਾਂ ਝੁਕ ਕੇ ਉਂਗਲ ਨਾਲ ਧਰਤੀ 'ਤੇ ਲਿਖਣ ਲੱਗਾ।</verse>
				<verse number="7">ਪਰ ਜਦੋਂ ਉਹ ਉਸ ਤੋਂ ਪੁੱਛਦੇ ਹੀ ਰਹੇ ਤਾਂ ਉਸ ਨੇ ਸਿੱਧੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਤੁਹਾਡੇ ਵਿੱਚੋਂ ਜਿਸ ਨੇ ਕੋਈ ਪਾਪ ਨਾ ਕੀਤਾ ਹੋਵੇ, ਉਹ ਪਹਿਲਾਂ ਇਸ ਨੂੰ ਪੱਥਰ ਮਾਰੇ।”</verse>
				<verse number="8">ਫਿਰ ਉਹ ਦੁਬਾਰਾ ਝੁਕ ਕੇ ਧਰਤੀ ਉੱਤੇ ਲਿਖਣ ਲੱਗਾ।</verse>
				<verse number="9">ਜਦੋਂ ਲੋਕਾਂ ਨੇ ਇਹ ਸੁਣਿਆ ਤਾਂ ਵੱਡਿਆਂ ਤੋਂ ਅਰੰਭ ਕਰਕੇ ਸਭ ਇੱਕ-ਇੱਕ ਕਰਕੇ ਨਿੱਕਲ ਗਏ ਅਤੇ ਯਿਸੂ ਇਕੱਲਾ ਰਹਿ ਗਿਆ ਅਤੇ ਉਹ ਔਰਤ ਵਿਚਕਾਰ ਖੜ੍ਹੀ ਰਹੀ।</verse>
				<verse number="10">ਫਿਰ ਯਿਸੂ ਨੇ ਸਿੱਧੇ ਖੜ੍ਹੇ ਹੋ ਕੇ ਉਸ ਨੂੰ ਕਿਹਾ, “ਹੇ ਔਰਤ, ਉਹ ਕਿੱਥੇ ਹਨ? ਕੀ ਕਿਸੇ ਨੇ ਤੈਨੂੰ ਦੋਸ਼ੀ ਨਹੀਂ ਠਹਿਰਾਇਆ?”</verse>
				<verse number="11">ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਕਿਸੇ ਨੇ ਨਹੀਂ।” ਤਦ ਯਿਸੂ ਨੇ ਕਿਹਾ, “ਮੈਂ ਵੀ ਤੈਨੂੰ ਦੋਸ਼ੀ ਨਹੀਂ ਠਹਿਰਾਉਂਦਾ। ਜਾ, ਅੱਗੇ ਤੋਂ ਪਾਪ ਨਾ ਕਰੀਂ।”]</verse>
				<verse number="12">ਯਿਸੂ ਨੇ ਫੇਰ ਉਨ੍ਹਾਂ ਨੂੰ ਕਿਹਾ, “ਜਗਤ ਦਾ ਚਾਨਣ ਮੈਂ ਹਾਂ; ਜਿਹੜਾ ਮੇਰੇ ਪਿੱਛੇ ਚੱਲਦਾ ਹੈ ਉਹ ਹਨੇਰੇ ਵਿੱਚ ਨਾ ਚੱਲੇਗਾ, ਪਰ ਉਸ ਕੋਲ ਜੀਵਨ ਦਾ ਚਾਨਣ ਹੋਵੇਗਾ।”</verse>
				<verse number="13">ਤਦ ਫ਼ਰੀਸੀਆਂ ਨੇ ਉਸ ਨੂੰ ਕਿਹਾ, “ਤੂੰ ਆਪਣੇ ਵਿਖੇ ਆਪੇ ਗਵਾਹੀ ਦਿੰਦਾ ਹੈਂ; ਤੇਰੀ ਗਵਾਹੀ ਸੱਚੀ ਨਹੀਂ।”</verse>
				<verse number="14">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਮੈਂ ਆਪਣੇ ਵਿਖੇ ਆਪੇ ਗਵਾਹੀ ਦੇਵਾਂ ਤਾਂ ਵੀ ਮੇਰੀ ਗਵਾਹੀ ਸੱਚੀ ਹੈ, ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਕਿੱਥੇ ਜਾਂਦਾ ਹਾਂ। ਪਰ ਤੁਸੀਂ ਨਹੀਂ ਜਾਣਦੇ ਕਿ ਮੈਂ ਕਿੱਥੋਂ ਆਉਂਦਾ ਅਤੇ ਕਿੱਥੇ ਜਾਂਦਾ ਹਾਂ।</verse>
				<verse number="15">ਤੁਸੀਂ ਸਰੀਰ ਦੇ ਅਨੁਸਾਰ ਨਿਆਂ ਕਰਦੇ ਹੋ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।</verse>
				<verse number="16">ਪਰ ਜੇ ਮੈਂ ਨਿਆਂ ਕਰਾਂ ਵੀ, ਤਾਂ ਮੇਰਾ ਨਿਆਂ ਸੱਚਾ ਹੈ ਕਿਉਂਕਿ ਇਹ ਮੈਂ ਇਕੱਲਾ ਨਹੀਂ ਕਰਦਾ, ਸਗੋਂ ਮੈਂ ਅਤੇ ਮੇਰਾ ਪਿਤਾ ਜਿਸ ਨੇ ਮੈਨੂੰ ਭੇਜਿਆ।</verse>
				<verse number="17">ਤੁਹਾਡੀ ਬਿਵਸਥਾ ਵਿੱਚ ਇਹ ਵੀ ਲਿਖਿਆ ਹੈ ਕਿ ਦੋ ਮਨੁੱਖਾਂ ਦੀ ਗਵਾਹੀ ਸੱਚੀ ਹੈ।</verse>
				<verse number="18">ਇੱਕ ਮੈਂ ਆਪ ਆਪਣੇ ਵਿਖੇ ਗਵਾਹੀ ਦਿੰਦਾ ਹਾਂ ਅਤੇ ਇੱਕ ਪਿਤਾ ਜਿਸ ਨੇ ਮੈਨੂੰ ਭੇਜਿਆ, ਮੇਰੇ ਵਿਖੇ ਗਵਾਹੀ ਦਿੰਦਾ ਹੈ।”</verse>
				<verse number="19">ਤਦ ਉਨ੍ਹਾਂ ਉਸ ਨੂੰ ਕਿਹਾ, “ਤੇਰਾ ਪਿਤਾ ਕਿੱਥੇ ਹੈ?” ਯਿਸੂ ਨੇ ਉੱਤਰ ਦਿੱਤਾ, “ਨਾ ਤਾਂ ਤੁਸੀਂ ਮੈਨੂੰ ਜਾਣਦੇ ਹੋ, ਨਾ ਹੀ ਮੇਰੇ ਪਿਤਾ ਨੂੰ; ਜੇ ਤੁਸੀਂ ਮੈਨੂੰ ਜਾਣਿਆ ਹੁੰਦਾ ਤਾਂ ਮੇਰੇ ਪਿਤਾ ਨੂੰ ਵੀ ਜਾਣ ਲੈਂਦੇ।”</verse>
				<verse number="20">ਉਸ ਨੇ ਇਹ ਗੱਲਾਂ ਹੈਕਲ ਵਿੱਚ ਉਪਦੇਸ਼ ਦਿੰਦੇ ਹੋਏ ਖਜ਼ਾਨਾ-ਘਰ ਵਿੱਚ ਕਹੀਆਂ ਅਤੇ ਕਿਸੇ ਨੇ ਉਸ ਨੂੰ ਨਾ ਫੜਿਆ, ਕਿਉਂਕਿ ਉਸ ਦਾ ਸਮਾਂ ਅਜੇ ਨਹੀਂ ਆਇਆ ਸੀ।</verse>
				<verse number="21">ਉਸ ਨੇ ਫੇਰ ਉਨ੍ਹਾਂ ਨੂੰ ਕਿਹਾ, “ਮੈਂ ਜਾ ਰਿਹਾ ਹਾਂ ਅਤੇ ਤੁਸੀਂ ਮੈਨੂੰ ਲੱਭੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ।”</verse>
				<verse number="22">ਤਦ ਯਹੂਦੀ ਕਹਿਣ ਲੱਗੇ, “ਕੀ ਉਹ ਆਪਣੇ ਆਪ ਨੂੰ ਮਾਰ ਸੁੱਟੇਗਾ, ਕਿਉਂਕਿ ਉਹ ਕਹਿੰਦਾ ਹੈ, ‘ਜਿੱਥੇ ਮੈਂ ਜਾ ਰਿਹਾ ਹਾਂ, ਤੁਸੀਂ ਉੱਥੇ ਨਹੀਂ ਆ ਸਕਦੇ’?”</verse>
				<verse number="23">ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੇਠਾਂ ਦੇ ਹੋ, ਮੈਂ ਉਤਾਂਹ ਦਾ ਹਾਂ। ਤੁਸੀਂ ਇਸ ਸੰਸਾਰ ਦੇ ਹੋ, ਮੈਂ ਇਸ ਸੰਸਾਰ ਦਾ ਨਹੀਂ ਹਾਂ।</verse>
				<verse number="24">ਇਸ ਲਈ ਮੈਂ ਤੁਹਾਨੂੰ ਕਿਹਾ ਕਿ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਵਿਸ਼ਵਾਸ ਨਹੀਂ ਕਰੋਗੇ ਕਿ ਮੈਂ ਉਹੋ ਹਾਂ ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ।”</verse>
				<verse number="25">ਤਦ ਉਨ੍ਹਾਂ ਉਸ ਤੋਂ ਪੁੱਛਿਆ, “ਤੂੰ ਕੌਣ ਹੈਂ?” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਉਹੋ ਹਾਂ ਜੋ ਅਰੰਭ ਤੋਂ ਤੁਹਾਨੂੰ ਦੱਸਦਾ ਆਇਆ ਹਾਂ।</verse>
				<verse number="26">ਮੈਂ ਤੁਹਾਡੇ ਵਿਖੇ ਬਹੁਤ ਸਾਰੀਆਂ ਗੱਲਾਂ ਕਹਿਣੀਆਂ ਅਤੇ ਉਨ੍ਹਾਂ ਦਾ ਨਿਰਣਾ ਕਰਨਾ ਹੈ। ਪਰ ਜਿਸ ਨੇ ਮੈਨੂੰ ਭੇਜਿਆ ਉਹ ਸੱਚਾ ਹੈ ਅਤੇ ਜੋ ਮੈਂ ਉਸ ਤੋਂ ਸੁਣਿਆ, ਉਹੀ ਸੰਸਾਰ ਨੂੰ ਕਹਿੰਦਾ ਹਾਂ।”</verse>
				<verse number="27">ਉਹ ਇਹ ਨਾ ਸਮਝੇ ਕਿ ਉਹ ਉਨ੍ਹਾਂ ਨੂੰ ਪਿਤਾ ਬਾਰੇ ਦੱਸ ਰਿਹਾ ਸੀ।</verse>
				<verse number="28">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਕਿ ਮੈਂ ਉਹੋ ਹਾਂ ਅਤੇ ਮੈਂ ਆਪਣੇ ਵੱਲੋਂ ਕੁਝ ਨਹੀਂ ਕਰਦਾ, ਪਰ ਜਿਵੇਂ ਪਿਤਾ ਨੇ ਮੈਨੂੰ ਸਿਖਾਇਆ ਮੈਂ ਇਹ ਗੱਲਾਂ ਕਹਿੰਦਾ ਹਾਂ।</verse>
				<verse number="29">ਮੇਰਾ ਭੇਜਣ ਵਾਲਾ ਮੇਰੇ ਨਾਲ ਹੈ। ਉਸ ਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂਕਿ ਮੈਂ ਹਮੇਸ਼ਾ ਉਹੀ ਕੰਮ ਕਰਦਾ ਹਾਂ ਜੋ ਉਸ ਨੂੰ ਭਾਉਂਦੇ ਹਨ।”</verse>
				<verse number="30">ਜਦੋਂ ਉਹ ਇਹ ਗੱਲਾਂ ਕਹਿ ਰਿਹਾ ਸੀ ਤਾਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।</verse>
				<verse number="31">ਤਦ ਯਿਸੂ ਨੇ ਉਨ੍ਹਾਂ ਯਹੂਦੀਆਂ ਨੂੰ ਜਿਨ੍ਹਾਂ ਨੇ ਉਸ ਉੱਤੇ ਵਿਸ਼ਵਾਸ ਕੀਤਾ ਸੀ ਕਿਹਾ, “ਜੇ ਤੁਸੀਂ ਮੇਰੇ ਵਚਨ ਵਿੱਚ ਬਣੇ ਰਹੋ ਤਾਂ ਸੱਚਮੁੱਚ ਤੁਸੀਂ ਮੇਰੇ ਚੇਲੇ ਹੋ</verse>
				<verse number="32">ਅਤੇ ਤੁਸੀਂ ਸੱਚ ਨੂੰ ਜਾਣੋਗੇ ਅਤੇ ਸੱਚ ਤੁਹਾਨੂੰ ਅਜ਼ਾਦ ਕਰੇਗਾ।”</verse>
				<verse number="33">ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਅਬਰਾਹਾਮ ਦੀ ਅੰਸ ਹਾਂ ਅਤੇ ਅਸੀਂ ਕਦੇ ਕਿਸੇ ਦੀ ਗੁਲਾਮੀ ਵਿੱਚ ਨਹੀਂ ਰਹੇ। ਤੂੰ ਕਿਵੇਂ ਕਹਿੰਦਾ ਹੈਂ ਕਿ ਤੁਸੀਂ ਅਜ਼ਾਦ ਹੋ ਜਾਓਗੇ?”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਹਰੇਕ ਜਿਹੜਾ ਪਾਪ ਕਰਦਾ ਹੈ ਉਹ ਪਾਪ ਦਾ ਗੁਲਾਮ ਹੈ।</verse>
				<verse number="35">ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪਰ ਪੁੱਤਰ ਸਦਾ ਰਹਿੰਦਾ ਹੈ।</verse>
				<verse number="36">ਇਸ ਲਈ ਜੇ ਪੁੱਤਰ ਤੁਹਾਨੂੰ ਅਜ਼ਾਦ ਕਰੇ ਤਾਂ ਸੱਚਮੁੱਚ ਤੁਸੀਂ ਅਜ਼ਾਦ ਹੋਵੋਗੇ।</verse>
				<verse number="37">ਮੈਂ ਜਾਣਦਾ ਹਾਂ ਕਿ ਤੁਸੀਂ ਅਬਰਾਹਾਮ ਦੀ ਅੰਸ ਹੋ, ਫਿਰ ਵੀ ਤੁਸੀਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਕਿਉਂਕਿ ਤੁਹਾਡੇ ਅੰਦਰ ਮੇਰੇ ਵਚਨ ਲਈ ਥਾਂ ਨਹੀਂ ਹੈ।</verse>
				<verse number="38">ਮੈਂ ਉਹ ਕਹਿੰਦਾ ਹਾਂ ਜੋ ਮੈਂ ਆਪਣੇ ਪਿਤਾ ਦੇ ਨਾਲ ਵੇਖਿਆ ਹੈ ਅਤੇ ਤੁਸੀਂ ਉਹ ਕਰਦੇ ਹੋ ਜੋ ਤੁਸੀਂ ਆਪਣੇ ਪਿਤਾ ਤੋਂ ਸੁਣਿਆ ਹੈ।”</verse>
				<verse number="39">ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਸਾਡਾ ਪਿਤਾ ਅਬਰਾਹਾਮ ਹੈ।” ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅਬਰਾਹਾਮ ਦੀ ਸੰਤਾਨ ਹੁੰਦੇ ਤਾਂ ਤੁਸੀਂ ਅਬਰਾਹਾਮ ਵਾਲੇ ਕੰਮ ਕਰਦੇ।</verse>
				<verse number="40">ਪਰ ਤੁਸੀਂ ਤਾਂ ਮੈਨੂੰ ਮਾਰ ਸੁੱਟਣਾ ਚਾਹੁੰਦੇ ਹੋ, ਉਸ ਮਨੁੱਖ ਨੂੰ ਜਿਸ ਨੇ ਤੁਹਾਨੂੰ ਉਹ ਸਚਾਈ ਦੱਸੀ ਜਿਹੜੀ ਉਸ ਨੇ ਪਰਮੇਸ਼ਰ ਤੋਂ ਸੁਣੀ ਹੈ। ਅਬਰਾਹਾਮ ਨੇ ਤਾਂ ਅਜਿਹਾ ਨਹੀਂ ਕੀਤਾ।</verse>
				<verse number="41">ਤੁਸੀਂ ਆਪਣੇ ਪਿਤਾ ਵਾਲੇ ਕੰਮ ਕਰਦੇ ਹੋ।” ਤਦ ਉਨ੍ਹਾਂ ਉਸ ਨੂੰ ਕਿਹਾ, “ਅਸੀਂ ਵਿਭਚਾਰ ਤੋਂ ਨਹੀਂ ਜੰਮੇ; ਸਾਡਾ ਇੱਕੋ ਹੀ ਪਿਤਾ ਹੈ ਅਰਥਾਤ ਪਰਮੇਸ਼ਰ।”</verse>
				<verse number="42">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਕਿਉਂਕਿ ਮੈਂ ਪਰਮੇਸ਼ਰ ਤੋਂ ਨਿੱਕਲਿਆ ਅਤੇ ਇੱਥੇ ਆਇਆ ਹਾਂ; ਮੈਂ ਆਪਣੇ ਆਪ ਤੋਂ ਨਹੀਂ ਆਇਆ, ਪਰ ਉਸ ਨੇ ਮੈਨੂੰ ਭੇਜਿਆ ਹੈ।</verse>
				<verse number="43">ਤੁਸੀਂ ਮੇਰੀ ਗੱਲ ਕਿਉਂ ਨਹੀਂ ਸਮਝਦੇ? ਇਸ ਲਈ ਕਿ ਤੁਸੀਂ ਮੇਰਾ ਵਚਨ ਨਹੀਂ ਸੁਣ ਸਕਦੇ।</verse>
				<verse number="44">ਤੁਸੀਂ ਆਪਣੇ ਪਿਓ ਸ਼ੈਤਾਨ ਤੋਂ ਹੋ ਅਤੇ ਆਪਣੇ ਪਿਓ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ। ਉਹ ਅਰੰਭ ਤੋਂ ਹੱਤਿਆਰਾ ਸੀ ਅਤੇ ਸਚਾਈ ਉੱਤੇ ਕਾਇਮ ਨਾ ਰਿਹਾ, ਕਿਉਂਕਿ ਸਚਾਈ ਉਸ ਵਿੱਚ ਹੈ ਨਹੀਂ। ਜਦੋਂ ਉਹ ਝੂਠ ਬੋਲਦਾ ਹੈ ਤਾਂ ਆਪਣੇ ਸੁਭਾਅ ਕਰਕੇ ਬੋਲਦਾ ਹੈ, ਕਿਉਂਕਿ ਉਹ ਝੂਠਾ ਹੈ ਅਤੇ ਝੂਠ ਦਾ ਪਿਓ ਹੈ।</verse>
				<verse number="45">ਪਰ ਇਸ ਲਈ ਕਿ ਮੈਂ ਸੱਚ ਬੋਲਦਾ ਹਾਂ, ਤੁਸੀਂ ਮੇਰਾ ਵਿਸ਼ਵਾਸ ਨਹੀਂ ਕਰਦੇ।</verse>
				<verse number="46">ਤੁਹਾਡੇ ਵਿੱਚੋਂ ਕੌਣ ਮੇਰੇ ਉੱਤੇ ਪਾਪ ਸਿੱਧ ਕਰ ਸਕਦਾ ਹੈ? ਜੇ ਮੈਂ ਸੱਚ ਬੋਲਦਾ ਹਾਂ ਤਾਂ ਤੁਸੀਂ ਮੇਰਾ ਵਿਸ਼ਵਾਸ ਕਿਉਂ ਨਹੀਂ ਕਰਦੇ?</verse>
				<verse number="47">ਜਿਹੜਾ ਪਰਮੇਸ਼ਰ ਤੋਂ ਹੈ ਉਹ ਪਰਮੇਸ਼ਰ ਦੀਆਂ ਗੱਲਾਂ ਨੂੰ ਸੁਣਦਾ ਹੈ। ਤੁਸੀਂ ਇਸ ਲਈ ਨਹੀਂ ਸੁਣਦੇ ਕਿਉਂਕਿ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ।”</verse>
				<verse number="48">ਯਹੂਦੀਆਂ ਨੇ ਉਸ ਨੂੰ ਕਿਹਾ, “ਕੀ ਅਸੀਂ ਠੀਕ ਨਹੀਂ ਕਹਿੰਦੇ ਕਿ ਤੂੰ ਸਾਮਰੀ ਹੈਂ ਅਤੇ ਤੇਰੇ ਵਿੱਚ ਦੁਸ਼ਟ ਆਤਮਾ ਹੈ?”</verse>
				<verse number="49">ਯਿਸੂ ਨੇ ਉੱਤਰ ਦਿੱਤਾ, “ਮੇਰੇ ਵਿੱਚ ਦੁਸ਼ਟ ਆਤਮਾ ਨਹੀਂ ਹੈ; ਮੈਂ ਤਾਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ।</verse>
				<verse number="50">ਮੈਂ ਆਪਣੀ ਵਡਿਆਈ ਨਹੀਂ ਚਾਹੁੰਦਾ; ਇੱਕ ਹੈ ਜੋ ਚਾਹੁੰਦਾ ਹੈ ਅਤੇ ਨਿਆਂ ਕਰਦਾ ਹੈ।</verse>
				<verse number="51">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇਗਾ ਤਾਂ ਉਹ ਅਨੰਤ ਕਾਲ ਤੱਕ ਮੌਤ ਨੂੰ ਨਾ ਵੇਖੇਗਾ।”</verse>
				<verse number="52">ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਹੁਣ ਅਸੀਂ ਜਾਣ ਗਏ ਹਾਂ ਕਿ ਤੇਰੇ ਵਿੱਚ ਦੁਸ਼ਟ ਆਤਮਾ ਹੈ। ਅਬਰਾਹਾਮ ਮਰ ਗਿਆ ਅਤੇ ਨਬੀ ਵੀ, ਪਰ ਤੂੰ ਕਹਿੰਦਾ ਹੈਂ, ‘ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਅਨੰਤ ਕਾਲ ਤੱਕ ਕਦੇ ਮੌਤ ਦਾ ਸੁਆਦ ਨਾ ਚੱਖੇਗਾ’।</verse>
				<verse number="53">ਕੀ ਤੂੰ ਸਾਡੇ ਪਿਤਾ ਅਬਰਾਹਾਮ ਨਾਲੋਂ ਵੱਡਾ ਹੈਂ ਜਿਹੜਾ ਮਰ ਗਿਆ? ਅਤੇ ਨਬੀ ਵੀ ਮਰ ਗਏ। ਤੂੰ ਆਪਣੇ ਬਾਰੇ ਕੀ ਦਾਅਵਾ ਕਰਦਾ ਹੈਂ?”</verse>
				<verse number="54">ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਆਪ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਝ ਨਹੀਂ। ਮੇਰੀ ਵਡਿਆਈ ਕਰਨ ਵਾਲਾ ਮੇਰਾ ਪਿਤਾ ਹੈ, ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਉਹ ਸਾਡਾ ਪਰਮੇਸ਼ਰ ਹੈ।</verse>
				<verse number="55">ਤੁਸੀਂ ਉਸ ਨੂੰ ਨਹੀਂ ਜਾਣਿਆ, ਪਰ ਮੈਂ ਉਸ ਨੂੰ ਜਾਣਦਾ ਹਾਂ। ਜੇ ਮੈਂ ਕਹਾਂ ਕਿ ਮੈਂ ਉਸ ਨੂੰ ਨਹੀਂ ਜਾਣਦਾ ਤਾਂ ਮੈਂ ਤੁਹਾਡੀ ਤਰ੍ਹਾਂ ਝੂਠਾ ਹੋਵਾਂਗਾ। ਪਰ ਮੈਂ ਉਸ ਨੂੰ ਜਾਣਦਾ ਹਾਂ ਅਤੇ ਉਸ ਦੇ ਵਚਨ ਦੀ ਪਾਲਣਾ ਕਰਦਾ ਹਾਂ।</verse>
				<verse number="56">ਤੁਹਾਡਾ ਪਿਤਾ ਅਬਰਾਹਾਮ ਮੇਰਾ ਦਿਨ ਵੇਖਣ ਲਈ ਅਨੰਦ ਸੀ; ਉਸ ਨੇ ਵੇਖਿਆ ਅਤੇ ਖੁਸ਼ ਹੋਇਆ।”</verse>
				<verse number="57">ਤਦ ਯਹੂਦੀਆਂ ਨੇ ਉਸ ਨੂੰ ਕਿਹਾ, “ਤੂੰ ਅਜੇ ਪੰਜਾਹਾਂ ਸਾਲਾਂ ਦਾ ਵੀ ਨਹੀਂ ਹੈਂ ਅਤੇ ਤੂੰ ਅਬਰਾਹਾਮ ਨੂੰ ਵੇਖਿਆ ਹੈ?”</verse>
				<verse number="58">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਅਬਰਾਹਾਮ ਦੇ ਪੈਦਾ ਹੋਣ ਤੋਂ ਪਹਿਲਾਂ ਮੈਂ ਹਾਂ।”</verse>
				<verse number="59">ਤਦ ਉਨ੍ਹਾਂ ਉਸ ਨੂੰ ਮਾਰਨ ਲਈ ਪੱਥਰ ਚੁੱਕੇ, ਪਰ ਯਿਸੂ ਲੁਕ ਕੇ ਹੈਕਲ ਵਿੱਚੋਂ ਬਾਹਰ ਨਿੱਕਲ ਗਿਆ।</verse>
			</chapter>
			<chapter number="9">
				<verse number="1">ਜਦੋਂ ਯਿਸੂ ਜਾ ਰਿਹਾ ਸੀ ਤਾਂ ਉਸ ਨੇ ਇੱਕ ਮਨੁੱਖ ਨੂੰ ਵੇਖਿਆ ਜਿਹੜਾ ਜਮਾਂਦਰੂ ਅੰਨ੍ਹਾ ਸੀ।</verse>
				<verse number="2">ਉਸ ਦੇ ਚੇਲਿਆਂ ਨੇ ਉਸ ਨੂੰ ਪੁੱਛਿਆ, “ਹੇ ਰੱਬੀ, ਕਿਸ ਨੇ ਪਾਪ ਕੀਤਾ, ਇਸ ਨੇ ਜਾਂ ਇਸ ਦੇ ਮਾਤਾ-ਪਿਤਾ ਨੇ ਕਿ ਇਹ ਅੰਨ੍ਹਾ ਪੈਦਾ ਹੋਇਆ?”</verse>
				<verse number="3">ਯਿਸੂ ਨੇ ਉੱਤਰ ਦਿੱਤਾ, “ਨਾ ਤਾਂ ਇਸ ਨੇ ਪਾਪ ਕੀਤਾ ਅਤੇ ਨਾ ਹੀ ਇਸ ਦੇ ਮਾਤਾ-ਪਿਤਾ ਨੇ, ਪਰ ਇਹ ਇਸ ਲਈ ਹੋਇਆ ਕਿ ਪਰਮੇਸ਼ਰ ਦੇ ਕੰਮ ਇਸ ਵਿੱਚ ਪਰਗਟ ਹੋਣ।</verse>
				<verse number="4">ਸਾਨੂੰ ਚਾਹੀਦਾ ਹੈ ਕਿ ਦਿਨ ਹੁੰਦੇ-ਹੁੰਦੇ ਉਸ ਦੇ ਕੰਮਾਂ ਨੂੰ ਕਰੀਏ ਜਿਸ ਨੇ ਮੈਨੂੰ ਭੇਜਿਆ ਹੈ। ਰਾਤ ਆਉਂਦੀ ਹੈ ਜਦੋਂ ਕੋਈ ਵੀ ਕੰਮ ਨਹੀਂ ਕਰ ਸਕਦਾ।</verse>
				<verse number="5">ਜਦੋਂ ਤੱਕ ਮੈਂ ਸੰਸਾਰ ਵਿੱਚ ਹਾਂ, ਮੈਂ ਸੰਸਾਰ ਦਾ ਚਾਨਣ ਹਾਂ।”</verse>
				<verse number="6">ਇਹ ਕਹਿ ਕੇ ਉਸ ਨੇ ਜ਼ਮੀਨ ਉੱਤੇ ਥੁੱਕਿਆ ਅਤੇ ਥੁੱਕ ਨਾਲ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਉੱਤੇ ਮਲੀ</verse>
				<verse number="7">ਅਤੇ ਉਸ ਨੂੰ ਕਿਹਾ, “ਜਾ ਸਿਲੋਆਮ ਦੇ ਤਲਾਬ ਵਿੱਚ ਧੋ ਲੈ।” (ਸਿਲੋਆਮ ਦਾ ਅਰਥ ਹੈ “ਭੇਜਿਆ ਹੋਇਆ”) ਸੋ ਉਸ ਨੇ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਕੇ ਮੁੜ ਆਇਆ।</verse>
				<verse number="8">ਤਦ ਗੁਆਂਢੀਆਂ ਨੇ ਅਤੇ ਉਹ ਜਿਨ੍ਹਾਂ ਨੇ ਪਹਿਲਾਂ ਉਸ ਨੂੰ ਵੇਖਿਆ ਸੀ ਕਿ ਉਹ ਭਿਖਾਰੀ ਹੈ, ਕਿਹਾ, “ਕੀ ਇਹ ਉਹੋ ਨਹੀਂ ਜਿਹੜਾ ਬੈਠਾ ਭੀਖ ਮੰਗਦਾ ਹੁੰਦਾ ਸੀ?”</verse>
				<verse number="9">ਕੁਝ ਕਹਿ ਰਹੇ ਸਨ, “ਇਹ ਉਹੋ ਹੈ।” ਹੋਰਨਾਂ ਨੇ ਕਿਹਾ, “ਨਹੀਂ, ਪਰ ਇਹ ਉਹ ਦੇ ਵਰਗਾ ਹੈ।” ਉਸ ਨੇ ਕਿਹਾ, “ਮੈਂ ਉਹੋ ਹਾਂ।”</verse>
				<verse number="10">ਤਦ ਉਨ੍ਹਾਂ ਉਸ ਨੂੰ ਕਿਹਾ, “ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”</verse>
				<verse number="11">ਉਸ ਨੇ ਉੱਤਰ ਦਿੱਤਾ, “ਉਸ ਮਨੁੱਖ ਨੇ ਜੋ ਯਿਸੂ ਕਹਾਉਂਦਾ ਹੈ, ਮਿੱਟੀ ਗੋ ਕੇ ਮੇਰੀਆਂ ਅੱਖਾਂ ਉੱਤੇ ਮਲੀ ਅਤੇ ਮੈਨੂੰ ਕਿਹਾ, ‘ਸਿਲੋਆਮ ਵਿੱਚ ਜਾ ਕੇ ਧੋ ਲੈ’। ਸੋ ਮੈਂ ਜਾ ਕੇ ਧੋਤੀਆਂ ਅਤੇ ਸੁਜਾਖਾ ਹੋ ਗਿਆ।”</verse>
				<verse number="12">ਤਦ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਉਹ ਕਿੱਥੇ ਹੈ?” ਉਸ ਨੇ ਕਿਹਾ, “ਮੈਂ ਨਹੀਂ ਜਾਣਦਾ।”</verse>
				<verse number="13">ਉਹ ਉਸ ਨੂੰ ਜਿਹੜਾ ਪਹਿਲਾਂ ਅੰਨ੍ਹਾ ਸੀ, ਫ਼ਰੀਸੀਆਂ ਕੋਲ ਲੈ ਗਏ।</verse>
				<verse number="14">ਜਿਸ ਦਿਨ ਯਿਸੂ ਨੇ ਮਿੱਟੀ ਗੋ ਕੇ ਉਸ ਦੀਆਂ ਅੱਖਾਂ ਖੋਲ੍ਹੀਆਂ ਸਨ ਉਹ ਸਬਤ ਦਾ ਦਿਨ ਸੀ।</verse>
				<verse number="15">ਤਦ ਫ਼ਰੀਸੀਆਂ ਨੇ ਵੀ ਉਸ ਤੋਂ ਪੁੱਛਿਆ ਕਿ ਤੂੰ ਸੁਜਾਖਾ ਕਿਵੇਂ ਹੋ ਗਿਆ। ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਉਸ ਨੇ ਮੇਰੀਆਂ ਅੱਖਾਂ ਉੱਤੇ ਮਿੱਟੀ ਲਾਈ ਅਤੇ ਮੈਂ ਧੋਤੀਆਂ ਅਤੇ ਹੁਣ ਮੈਂ ਵੇਖਦਾ ਹਾਂ।”</verse>
				<verse number="16">ਤਦ ਫ਼ਰੀਸੀਆਂ ਵਿੱਚੋਂ ਕੁਝ ਕਹਿਣ ਲੱਗੇ, “ਇਹ ਮਨੁੱਖ ਪਰਮੇਸ਼ਰ ਵੱਲੋਂ ਨਹੀਂ ਹੈ ਕਿਉਂਕਿ ਉਹ ਸਬਤ ਦੇ ਦਿਨ ਨੂੰ ਨਹੀਂ ਮੰਨਦਾ।” ਪਰ ਹੋਰਨਾਂ ਨੇ ਕਿਹਾ, “ਇੱਕ ਪਾਪੀ ਮਨੁੱਖ ਇਹੋ ਜਿਹੇ ਚਿੰਨ੍ਹ ਕਿਵੇਂ ਵਿਖਾ ਸਕਦਾ ਹੈ?” ਸੋ ਉਨ੍ਹਾਂ ਵਿੱਚ ਫੁੱਟ ਪੈ ਗਈ।</verse>
				<verse number="17">ਤਦ ਉਨ੍ਹਾਂ ਉਸ ਅੰਨ੍ਹੇ ਨੂੰ ਫੇਰ ਪੁੱਛਿਆ, “ਤੂੰ ਉਸ ਦੇ ਵਿਖੇ ਕੀ ਕਹਿੰਦਾ ਹੈਂ, ਕਿਉਂਕਿ ਉਸ ਨੇ ਤੇਰੀਆਂ ਅੱਖਾਂ ਖੋਲ੍ਹੀਆਂ ਹਨ?” ਉਸ ਨੇ ਕਿਹਾ, “ਉਹ ਨਬੀ ਹੈ।”</verse>
				<verse number="18">ਪਰ ਯਹੂਦੀਆਂ ਨੇ ਉਦੋਂ ਤੱਕ ਉਸ ਦੀ ਗੱਲ 'ਤੇ ਵਿਸ਼ਵਾਸ ਨਾ ਕੀਤਾ ਕਿ ਉਹ ਅੰਨ੍ਹਾ ਸੀ ਅਤੇ ਸੁਜਾਖਾ ਹੋ ਗਿਆ, ਜਦੋਂ ਤੱਕ ਉਸ ਸੁਜਾਖੇ ਹੋਏ ਦੇ ਮਾਤਾ-ਪਿਤਾ ਨੂੰ ਸੱਦ ਕੇ</verse>
				<verse number="19">ਉਨ੍ਹਾਂ ਤੋਂ ਇਹ ਨਾ ਪੁੱਛ ਲਿਆ, “ਇਹ ਤੁਹਾਡਾ ਉਹੋ ਪੁੱਤਰ ਹੈ ਜਿਸ ਨੂੰ ਤੁਸੀਂ ਕਹਿੰਦੇ ਹੋ ਕਿ ਅੰਨ੍ਹਾ ਪੈਦਾ ਹੋਇਆ ਸੀ? ਤਾਂ ਹੁਣ ਕਿਵੇਂ ਵੇਖਦਾ ਹੈ?”</verse>
				<verse number="20">ਉਸ ਦੇ ਮਾਤਾ-ਪਿਤਾ ਨੇ ਉੱਤਰ ਦਿੱਤਾ, “ਅਸੀਂ ਜਾਣਦੇ ਹਾਂ ਕਿ ਇਹ ਸਾਡਾ ਪੁੱਤਰ ਹੈ ਅਤੇ ਅੰਨ੍ਹਾ ਪੈਦਾ ਹੋਇਆ ਸੀ,</verse>
				<verse number="21">ਪਰ ਇਹ ਨਹੀਂ ਜਾਣਦੇ ਕਿ ਉਹ ਹੁਣ ਕਿਵੇਂ ਵੇਖਦਾ ਹੈ ਅਤੇ ਨਾ ਹੀ ਇਹ ਜਾਣਦੇ ਹਾਂ ਕਿ ਉਸ ਦੀਆਂ ਅੱਖਾਂ ਕਿਸ ਨੇ ਖੋਲ੍ਹੀਆਂ। ਉਸੇ ਨੂੰ ਪੁੱਛ ਲਵੋ ਉਹ ਸਿਆਣਾ ਹੈ, ਉਹ ਆਪਣੇ ਬਾਰੇ ਆਪ ਦੱਸੇਗਾ।”</verse>
				<verse number="22">ਉਸ ਦੇ ਮਾਤਾ-ਪਿਤਾ ਨੇ ਇਹ ਗੱਲਾਂ ਯਹੂਦੀਆਂ ਦੇ ਡਰ ਦੇ ਮਾਰੇ ਕਹੀਆਂ ਸਨ; ਕਿਉਂਕਿ ਯਹੂਦੀਆਂ ਨੇ ਪਹਿਲਾਂ ਹੀ ਏਕਾ ਕਰ ਲਿਆ ਸੀ ਕਿ ਜੇ ਕਿਸੇ ਨੇ ਉਸ ਨੂੰ ਮਸੀਹ ਮੰਨਿਆ ਤਾਂ ਉਸ ਨੂੰ ਸਭਾ-ਘਰ ਵਿੱਚੋਂ ਛੇਕ ਦਿੱਤਾ ਜਾਵੇਗਾ।</verse>
				<verse number="23">ਇਸੇ ਕਾਰਨ ਉਸ ਦੇ ਮਾਤਾ-ਪਿਤਾ ਨੇ ਕਿਹਾ, “ਉਹ ਸਿਆਣਾ ਹੈ, ਉਸੇ ਨੂੰ ਪੁੱਛ ਲਵੋ।”</verse>
				<verse number="24">ਫਿਰ ਉਨ੍ਹਾਂ ਉਸ ਮਨੁੱਖ ਨੂੰ ਜੋ ਅੰਨ੍ਹਾ ਸੀ, ਦੂਜੀ ਵਾਰ ਸੱਦ ਕੇ ਉਸ ਨੂੰ ਕਿਹਾ, “ਪਰਮੇਸ਼ਰ ਦੀ ਵਡਿਆਈ ਕਰ। ਅਸੀਂ ਜਾਣਦੇ ਹਾਂ ਕਿ ਉਹ ਮਨੁੱਖ ਪਾਪੀ ਹੈ।”</verse>
				<verse number="25">ਉਸ ਨੇ ਉੱਤਰ ਦਿੱਤਾ, “ਉਹ ਪਾਪੀ ਹੈ ਜਾਂ ਨਹੀਂ, ਮੈਂ ਨਹੀਂ ਜਾਣਦਾ। ਇੱਕ ਗੱਲ ਮੈਂ ਜਾਣਦਾ ਹਾਂ ਕਿ ਮੈਂ ਅੰਨ੍ਹਾ ਸੀ, ਹੁਣ ਵੇਖਦਾ ਹਾਂ।”</verse>
				<verse number="26">ਤਦ ਉਨ੍ਹਾਂ ਉਸ ਨੂੰ ਕਿਹਾ, “ਉਸ ਨੇ ਤੇਰੇ ਨਾਲ ਕੀ ਕੀਤਾ? ਉਸ ਨੇ ਤੇਰੀਆਂ ਅੱਖਾਂ ਕਿਵੇਂ ਖੋਲ੍ਹੀਆਂ?”</verse>
				<verse number="27">ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਸੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਦੁਬਾਰਾ ਕਿਉਂ ਸੁਣਨਾ ਚਾਹੁੰਦੇ ਹੋ? ਕੀ ਤੁਸੀਂ ਵੀ ਉਸ ਦੇ ਚੇਲੇ ਬਣਨਾ ਚਾਹੁੰਦੇ ਹੋ?”</verse>
				<verse number="28">ਤਦ ਉਹ ਉਸ ਨੂੰ ਬੁਰਾ-ਭਲਾ ਕਹਿ ਕੇ ਬੋਲੇ, “ਤੂੰ ਹੀ ਹੈਂ ਉਸ ਦਾ ਚੇਲਾ! ਅਸੀਂ ਤਾਂ ਮੂਸਾ ਦੇ ਚੇਲੇ ਹਾਂ।</verse>
				<verse number="29">ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਨੇ ਮੂਸਾ ਨਾਲ ਗੱਲਾਂ ਕੀਤੀਆਂ, ਪਰ ਇਸ ਨੂੰ ਨਹੀਂ ਜਾਣਦੇ ਕਿ ਕਿੱਥੋਂ ਦਾ ਹੈ।”</verse>
				<verse number="30">ਉਸ ਮਨੁੱਖ ਨੇ ਉਨ੍ਹਾਂ ਨੂੰ ਕਿਹਾ, “ਇਹ ਤਾਂ ਹੈਰਾਨੀ ਦੀ ਗੱਲ ਹੈ ਕਿ ਤੁਸੀਂ ਨਹੀਂ ਜਾਣਦੇ ਜੋ ਉਹ ਕਿੱਥੋਂ ਦਾ ਹੈ, ਜਦਕਿ ਉਸ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ!</verse>
				<verse number="31">ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਪਾਪੀਆਂ ਦੀ ਨਹੀਂ ਸੁਣਦਾ, ਪਰ ਜੇ ਕੋਈ ਪਰਮੇਸ਼ਰ ਦਾ ਅਰਾਧਕ ਹੋਵੇ ਅਤੇ ਉਸ ਦੀ ਇੱਛਾ ਉੱਤੇ ਚੱਲਦਾ ਹੋਵੇ ਤਾਂ ਉਹ ਉਸ ਦੀ ਸੁਣਦਾ ਹੈ।</verse>
				<verse number="32">ਦੁਨੀਆ ਦੇ ਅਰੰਭ ਤੋਂ ਕਦੇ ਵੀ ਸੁਣਨ ਵਿੱਚ ਨਹੀਂ ਆਇਆ ਕਿ ਕਿਸੇ ਨੇ ਜਮਾਂਦਰੂ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ ਹੋਣ।</verse>
				<verse number="33">ਜੇ ਇਹ ਮਨੁੱਖ ਪਰਮੇਸ਼ਰ ਦੀ ਵੱਲੋਂ ਨਾ ਹੁੰਦਾ ਤਾਂ ਕੁਝ ਨਾ ਕਰ ਸਕਦਾ।”</verse>
				<verse number="34">ਉਨ੍ਹਾਂ ਨੇ ਉਸ ਨੂੰ ਕਿਹਾ, “ਤੂੰ ਤਾਂ ਪੂਰੀ ਤਰ੍ਹਾਂ ਪਾਪਾਂ ਵਿੱਚ ਜੰਮਿਆ ਹੈਂ, ਫਿਰ ਸਾਨੂੰ ਸਿਖਾਉਂਦਾ ਹੈਂ?” ਅਤੇ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ।</verse>
				<verse number="35">ਜਦੋਂ ਯਿਸੂ ਨੇ ਸੁਣਿਆ ਕਿ ਉਨ੍ਹਾਂ ਨੇ ਉਸ ਨੂੰ ਬਾਹਰ ਕੱਢ ਦਿੱਤਾ ਤਾਂ ਉਸ ਨੂੰ ਲੱਭ ਕੇ ਕਿਹਾ, “ਕੀ ਤੂੰ ਮਨੁੱਖ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈਂ?”</verse>
				<verse number="36">ਉਸ ਨੇ ਉੱਤਰ ਦਿੱਤਾ, “ਪ੍ਰਭੂ ਜੀ, ਉਹ ਕੌਣ ਹੈ ਕਿ ਮੈਂ ਉਸ ਉੱਤੇ ਵਿਸ਼ਵਾਸ ਕਰਾਂ?”</verse>
				<verse number="37">ਯਿਸੂ ਨੇ ਉਸ ਨੂੰ ਕਿਹਾ, “ਤੂੰ ਉਸ ਨੂੰ ਵੇਖਿਆ ਹੈ ਅਤੇ ਜਿਹੜਾ ਤੇਰੇ ਨਾਲ ਗੱਲਾਂ ਕਰ ਰਿਹਾ ਹੈ, ਉਹੋ ਹੈ।”</verse>
				<verse number="38">ਉਸ ਨੇ ਕਿਹਾ, “ਪ੍ਰਭੂ ਜੀ! ਮੈਂ ਵਿਸ਼ਵਾਸ ਕਰਦਾ ਹਾਂ।” ਅਤੇ ਉਸ ਨੂੰ ਮੱਥਾ ਟੇਕਿਆ।</verse>
				<verse number="39">ਤਦ ਯਿਸੂ ਨੇ ਕਿਹਾ, “ਮੈਂ ਇਸ ਸੰਸਾਰ ਵਿੱਚ ਨਿਆਂ ਲਈ ਆਇਆ ਹਾਂ ਤਾਂਕਿ ਜਿਹੜੇ ਨਹੀਂ ਵੇਖਦੇ ਉਹ ਵੇਖਣ ਅਤੇ ਜਿਹੜੇ ਵੇਖਦੇ ਹਨ ਉਹ ਅੰਨ੍ਹੇ ਹੋ ਜਾਣ।”</verse>
				<verse number="40">ਕੁਝ ਫ਼ਰੀਸੀਆਂ ਨੇ ਜਿਹੜੇ ਉਸ ਦੇ ਨਾਲ ਸਨ ਇਹ ਸੁਣ ਕੇ ਉਸ ਨੂੰ ਕਿਹਾ, “ਕੀ ਅਸੀਂ ਵੀ ਅੰਨ੍ਹੇ ਹਾਂ?”</verse>
				<verse number="41">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਜੇ ਤੁਸੀਂ ਅੰਨ੍ਹੇ ਹੁੰਦੇ ਤਾਂ ਤੁਸੀਂ ਪਾਪੀ ਨਾ ਠਹਿਰਦੇ, ਪਰ ਹੁਣ ਤੁਸੀਂ ਕਹਿੰਦੇ ਹੋ, ‘ਅਸੀਂ ਵੇਖਦੇ ਹਾਂ’! ਇਸ ਲਈ ਤੁਹਾਡਾ ਪਾਪ ਬਣਿਆ ਰਹਿੰਦਾ ਹੈ।”</verse>
			</chapter>
			<chapter number="10">
				<verse number="1">“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ: ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਵਾੜੇ ਵਿੱਚ ਪ੍ਰਵੇਸ਼ ਨਹੀਂ ਕਰਦਾ ਪਰ ਹੋਰ ਪਾਸਿਓਂ ਚੜ੍ਹਦਾ ਹੈ, ਉਹ ਚੋਰ ਅਤੇ ਡਾਕੂ ਹੈ।</verse>
				<verse number="2">ਪਰ ਜਿਹੜਾ ਦਰਵਾਜ਼ੇ ਰਾਹੀਂ ਪ੍ਰਵੇਸ਼ ਕਰਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ।</verse>
				<verse number="3">ਉਹ ਦੇ ਲਈ ਦਰਬਾਨ ਦਰਵਾਜ਼ਾ ਖੋਲ੍ਹ ਦਿੰਦਾ ਹੈ ਅਤੇ ਭੇਡਾਂ ਉਸ ਦੀ ਅਵਾਜ਼ ਸੁਣਦੀਆਂ ਹਨ। ਤਦ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਹੈ ਅਤੇ ਉਨ੍ਹਾਂ ਨੂੰ ਬਾਹਰ ਲੈ ਜਾਂਦਾ ਹੈ।</verse>
				<verse number="4">ਜਦੋਂ ਉਹ ਆਪਣੀਆਂ ਸਾਰੀਆਂ ਭੇਡਾਂ ਨੂੰ ਬਾਹਰ ਕੱਢ ਲੈਂਦਾ ਹੈ ਤਾਂ ਉਨ੍ਹਾਂ ਦੇ ਅੱਗੇ-ਅੱਗੇ ਚੱਲਦਾ ਹੈ ਅਤੇ ਭੇਡਾਂ ਉਸ ਦੇ ਪਿੱਛੇ-ਪਿੱਛੇ ਚੱਲ ਪੈਂਦੀਆਂ ਹਨ, ਕਿਉਂਕਿ ਉਹ ਉਸ ਦੀ ਅਵਾਜ਼ ਨੂੰ ਪਛਾਣਦੀਆਂ ਹਨ।</verse>
				<verse number="5">ਉਹ ਪਰਾਏ ਦੇ ਪਿੱਛੇ ਕਦੇ ਨਾ ਜਾਣਗੀਆਂ ਸਗੋਂ ਉਸ ਤੋਂ ਭੱਜ ਜਾਣਗੀਆਂ, ਕਿਉਂਕਿ ਉਹ ਪਰਾਇਆਂ ਦੀ ਅਵਾਜ਼ ਨਹੀਂ ਪਛਾਣਦੀਆਂ।”</verse>
				<verse number="6">ਯਿਸੂ ਨੇ ਇਹ ਦ੍ਰਿਸ਼ਟਾਂਤ ਉਨ੍ਹਾਂ ਲਈ ਕਿਹਾ ਸੀ, ਪਰ ਉਹ ਨਾ ਸਮਝੇ ਕਿ ਇਹ ਕੀ ਗੱਲਾਂ ਹਨ ਜਿਹੜੀਆਂ ਉਹ ਉਨ੍ਹਾਂ ਨੂੰ ਕਹਿ ਰਿਹਾ ਸੀ।</verse>
				<verse number="7">ਇਸ ਲਈ ਯਿਸੂ ਨੇ ਫੇਰ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ।</verse>
				<verse number="8">“ਜਿੰਨੇ ਮੇਰੇ ਤੋਂ ਪਹਿਲਾਂ ਆਏ ਉਹ ਚੋਰ ਅਤੇ ਡਾਕੂ ਹਨ! ਪਰ ਭੇਡਾਂ ਨੇ ਉਨ੍ਹਾਂ ਦੀ ਨਾ ਸੁਣੀ।</verse>
				<verse number="9">ਦਰਵਾਜ਼ਾ ਮੈਂ ਹਾਂ। ਜੇ ਕੋਈ ਮੇਰੇ ਰਾਹੀਂ ਪ੍ਰਵੇਸ਼ ਕਰੇ ਤਾਂ ਉਹ ਬਚਾਇਆ ਜਾਵੇਗਾ ਤੇ ਅੰਦਰ ਬਾਹਰ ਆਇਆ-ਜਾਇਆ ਕਰੇਗਾ ਅਤੇ ਚਾਰਾ ਪਾਵੇਗਾ।</verse>
				<verse number="10">ਚੋਰ ਕੇਵਲ ਚੋਰੀ ਕਰਨ, ਮਾਰਨ ਅਤੇ ਨਾਸ ਕਰਨ ਲਈ ਆਉਂਦਾ ਹੈ; ਮੈਂ ਇਸ ਲਈ ਆਇਆ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਭਰਪੂਰੀ ਨਾਲ ਪ੍ਰਾਪਤ ਕਰਨ।</verse>
				<verse number="11">“ਚੰਗਾ ਚਰਵਾਹਾ ਮੈਂ ਹਾਂ। ਚੰਗਾ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।</verse>
				<verse number="12">ਮਜ਼ਦੂਰ ਤਾਂ ਚਰਵਾਹਾ ਨਹੀਂ ਹੈ, ਨਾ ਹੀ ਭੇਡਾਂ ਉਸ ਦੀਆਂ ਆਪਣੀਆਂ ਹਨ; ਉਹ ਬਘਿਆੜ ਨੂੰ ਆਉਂਦਾ ਵੇਖਦਾ ਅਤੇ ਭੇਡਾਂ ਨੂੰ ਛੱਡ ਕੇ ਭੱਜ ਜਾਂਦਾ ਹੈ ਅਤੇ ਬਘਿਆੜ ਉਨ੍ਹਾਂ ਨੂੰ ਫੜ ਲੈਂਦਾ ਅਤੇ ਖਿੰਡਾ ਦਿੰਦਾ ਹੈ।</verse>
				<verse number="13">ਉਹ ਇਸ ਲਈ ਭੱਜ ਜਾਂਦਾ ਹੈ, ਕਿਉਂਕਿ ਉਹ ਮਜ਼ਦੂਰ ਹੈ ਅਤੇ ਭੇਡਾਂ ਦੀ ਪਰਵਾਹ ਨਹੀਂ ਕਰਦਾ।</verse>
				<verse number="14">ਚੰਗਾ ਚਰਵਾਹਾ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਜਾਣਦਾ ਹਾਂ ਅਤੇ ਮੇਰੀਆਂ ਭੇਡਾਂ ਮੈਨੂੰ ਜਾਣਦੀਆਂ ਹਨ,</verse>
				<verse number="15">ਜਿਵੇਂ ਪਿਤਾ ਮੈਨੂੰ ਜਾਣਦਾ ਹੈ ਅਤੇ ਮੈਂ ਪਿਤਾ ਨੂੰ ਜਾਣਦਾ ਹਾਂ। ਮੈਂ ਭੇਡਾਂ ਦੇ ਲਈ ਆਪਣੀ ਜਾਨ ਦਿੰਦਾ ਹਾਂ।</verse>
				<verse number="16">ਮੇਰੀਆਂ ਹੋਰ ਵੀ ਭੇਡਾਂ ਹਨ ਜਿਹੜੀਆਂ ਇਸ ਵਾੜੇ ਦੀਆਂ ਨਹੀਂ ਹਨ! ਮੇਰਾ ਉਨ੍ਹਾਂ ਨੂੰ ਲਿਆਉਣਾ ਵੀ ਜ਼ਰੂਰੀ ਹੈ ਅਤੇ ਉਹ ਮੇਰੀ ਅਵਾਜ਼ ਸੁਣਨਗੀਆਂ। ਤਦ ਇੱਕੋ ਇੱਜੜ ਅਤੇ ਇੱਕੋ ਚਰਵਾਹਾ ਹੋਵੇਗਾ।</verse>
				<verse number="17">“ਪਿਤਾ ਮੈਨੂੰ ਇਸ ਲਈ ਪਿਆਰ ਕਰਦਾ ਹੈ, ਕਿਉਂਕਿ ਮੈਂ ਆਪਣੀ ਜਾਨ ਦਿੰਦਾ ਹਾਂ ਕਿ ਇਸ ਨੂੰ ਫੇਰ ਲੈ ਲਵਾਂ।</verse>
				<verse number="18">ਕੋਈ ਇਸ ਨੂੰ ਮੇਰੇ ਤੋਂ ਨਹੀਂ ਲੈਂਦਾ, ਪਰ ਮੈਂ ਆਪੇ ਇਸ ਨੂੰ ਦਿੰਦਾ ਹਾਂ। ਮੇਰੇ ਕੋਲ ਇਸ ਨੂੰ ਦੇਣ ਦਾ ਅਧਿਕਾਰ ਹੈ ਅਤੇ ਇਸ ਨੂੰ ਫੇਰ ਲੈਣ ਦਾ ਅਧਿਕਾਰ ਵੀ ਹੈ। ਇਹ ਹੁਕਮ ਮੈਂ ਆਪਣੇ ਪਿਤਾ ਤੋਂ ਪਾਇਆ ਹੈ।”</verse>
				<verse number="19">ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਵਿੱਚ ਫੇਰ ਫੁੱਟ ਪੈ ਗਈ।</verse>
				<verse number="20">ਉਨ੍ਹਾਂ ਵਿੱਚੋਂ ਬਹੁਤ ਸਾਰੇ ਕਹਿਣ ਲੱਗੇ, “ਇਸ ਵਿੱਚ ਦੁਸ਼ਟ ਆਤਮਾ ਹੈ ਅਤੇ ਇਹ ਕਮਲਾ ਹੈ! ਤੁਸੀਂ ਇਸ ਦੀ ਕਿਉਂ ਸੁਣਦੇ ਹੋ?”</verse>
				<verse number="21">ਕੁਝ ਨੇ ਕਿਹਾ, “ਇਹ ਗੱਲਾਂ ਕਿਸੇ ਦੁਸ਼ਟ ਆਤਮਾ ਨਾਲ ਜਕੜੇ ਹੋਏ ਮਨੁੱਖ ਦੀਆਂ ਨਹੀਂ ਹਨ! ਕੀ ਕੋਈ ਦੁਸ਼ਟ ਆਤਮਾ ਅੰਨ੍ਹਿਆਂ ਦੀਆਂ ਅੱਖਾਂ ਖੋਲ੍ਹ ਸਕਦੀ ਹੈ?”</verse>
				<verse number="22">ਉਸ ਸਮੇਂ ਯਰੂਸ਼ਲਮ ਵਿੱਚ ਸਮਰਪਣ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ। ਇਹ ਸਰਦੀ ਦੀ ਰੁੱਤ ਸੀ</verse>
				<verse number="23">ਅਤੇ ਯਿਸੂ ਹੈਕਲ ਵਿੱਚ ਸੁਲੇਮਾਨ ਦੇ ਦਲਾਨ ਵਿੱਚ ਟਹਿਲ ਰਿਹਾ ਸੀ।</verse>
				<verse number="24">ਤਦ ਯਹੂਦੀ ਉਸ ਦੇ ਦੁਆਲੇ ਇਕੱਠੇ ਹੋ ਕੇ ਉਸ ਨੂੰ ਕਹਿਣ ਲੱਗੇ, “ਤੂੰ ਸਾਡੇ ਮਨ ਨੂੰ ਕਦੋਂ ਤੱਕ ਦੁਬਿਧਾ ਵਿੱਚ ਰੱਖੇਂਗਾ? ਜੇ ਤੂੰ ਮਸੀਹ ਹੈਂ ਤਾਂ ਸਾਨੂੰ ਸਪਸ਼ਟ ਦੱਸ।”</verse>
				<verse number="25">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਿਆ ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ। ਜਿਹੜੇ ਕੰਮ ਮੈਂ ਆਪਣੇ ਪਿਤਾ ਦੇ ਨਾਮ ਵਿੱਚ ਕਰਦਾ ਹਾਂ, ਉਹੀ ਮੇਰੇ ਵਿਖੇ ਗਵਾਹੀ ਦਿੰਦੇ ਹਨ।</verse>
				<verse number="26">ਪਰ ਤੁਸੀਂ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਤੁਸੀਂ ਮੇਰੀਆਂ ਭੇਡਾਂ ਵਿੱਚੋਂ ਨਹੀਂ ਹੋ।</verse>
				<verse number="27">ਮੇਰੀਆਂ ਭੇਡਾਂ ਮੇਰੀ ਅਵਾਜ਼ ਸੁਣਦੀਆਂ ਹਨ; ਮੈਂ ਉਨ੍ਹਾਂ ਨੂੰ ਜਾਣਦਾ ਹਾਂ ਅਤੇ ਉਹ ਮੇਰੇ ਪਿੱਛੇ ਚੱਲਦੀਆਂ ਹਨ।</verse>
				<verse number="28">ਮੈਂ ਉਨ੍ਹਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ ਅਤੇ ਉਹ ਕਦੇ ਨਾਸ ਨਾ ਹੋਣਗੀਆਂ ਅਤੇ ਨਾ ਹੀ ਕੋਈ ਉਨ੍ਹਾਂ ਨੂੰ ਮੇਰੇ ਹੱਥੋਂ ਖੋਹ ਸਕੇਗਾ।</verse>
				<verse number="29">ਮੇਰਾ ਪਿਤਾ ਜਿਸ ਨੇ ਮੈਨੂੰ ਉਹ ਦਿੱਤੀਆਂ ਹਨ, ਸਭ ਤੋਂ ਵੱਡਾ ਹੈ ਅਤੇ ਕੋਈ ਵੀ ਉਨ੍ਹਾਂ ਨੂੰ ਪਿਤਾ ਦੇ ਹੱਥੋਂ ਖੋਹ ਨਹੀਂ ਸਕਦਾ।</verse>
				<verse number="30">ਮੈਂ ਅਤੇ ਪਿਤਾ ਇੱਕ ਹਾਂ।”</verse>
				<verse number="31">ਤਦ ਯਹੂਦੀਆਂ ਨੇ ਉਸ ਨੂੰ ਪਥਰਾਓ ਕਰਨ ਲਈ ਫੇਰ ਪੱਥਰ ਚੁੱਕ ਲਏ।</verse>
				<verse number="32">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਪਿਤਾ ਦੀ ਵੱਲੋਂ ਬਹੁਤ ਸਾਰੇ ਚੰਗੇ ਕੰਮ ਵਿਖਾਏ! ਉਨ੍ਹਾਂ ਵਿੱਚੋਂ ਕਿਹੜੇ ਕੰਮ ਦੇ ਕਾਰਨ ਤੁਸੀਂ ਮੈਨੂੰ ਪਥਰਾਓ ਕਰਦੇ ਹੋ?”</verse>
				<verse number="33">ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਚੰਗੇ ਕੰਮ ਲਈ ਨਹੀਂ, ਪਰ ਪਰਮੇਸ਼ਰ ਦੀ ਨਿੰਦਾ ਦੇ ਕਾਰਨ ਤੈਨੂੰ ਪਥਰਾਓ ਕਰਦੇ ਹਾਂ, ਕਿਉਂਕਿ ਤੂੰ ਮਨੁੱਖ ਹੁੰਦੇ ਹੋਏ ਆਪਣੇ ਆਪ ਨੂੰ ਪਰਮੇਸ਼ਰ ਬਣਾਉਂਦਾ ਹੈਂ।”</verse>
				<verse number="34">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਹਾਡੀ ਬਿਵਸਥਾ ਵਿੱਚ ਇਹ ਨਹੀਂ ਲਿਖਿਆ ਹੈ, ‘ਮੈਂ ਕਿਹਾ, ਤੁਸੀਂ ਦੇਵਤੇ ਹੋ’?</verse>
				<verse number="35">“ਜੇ ਉਸ ਨੇ ਉਨ੍ਹਾਂ ਨੂੰ ਜਿਨ੍ਹਾਂ ਕੋਲ ਪਰਮੇਸ਼ਰ ਦਾ ਵਚਨ ਆਇਆ, ਦੇਵਤੇ ਕਿਹਾ (ਅਤੇ ਲਿਖਤ ਨੂੰ ਟਾਲਿਆ ਨਹੀਂ ਜਾ ਸਕਦਾ),</verse>
				<verse number="36">ਤਾਂ ਜਿਸ ਨੂੰ ਪਿਤਾ ਨੇ ਪਵਿੱਤਰ ਠਹਿਰਾਇਆ ਅਤੇ ਸੰਸਾਰ ਵਿੱਚ ਭੇਜਿਆ, ਕੀ ਤੁਸੀਂ ਉਸ ਨੂੰ ਇਹ ਕਹਿੰਦੇ ਹੋ, ‘ਤੂੰ ਪਰਮੇਸ਼ਰ ਦੀ ਨਿੰਦਾ ਕਰਦਾ ਹੈਂ’। ਕਿਉਂਕਿ ਮੈਂ ਕਿਹਾ ਸੀ, ‘ਮੈਂ ਪਰਮੇਸ਼ਰ ਦਾ ਪੁੱਤਰ ਹਾਂ’?</verse>
				<verse number="37">ਜੇ ਮੈਂ ਆਪਣੇ ਪਿਤਾ ਦੇ ਕੰਮ ਨਹੀਂ ਕਰਦਾ ਤਾਂ ਮੇਰੇ 'ਤੇ ਵਿਸ਼ਵਾਸ ਨਾ ਕਰੋ।</verse>
				<verse number="38">ਪਰ ਜੇ ਮੈਂ ਕਰਦਾ ਹਾਂ ਤਾਂ ਭਾਵੇਂ ਤੁਸੀਂ ਮੇਰੇ 'ਤੇ ਵਿਸ਼ਵਾਸ ਨਾ ਕਰੋ, ਪਰ ਕੰਮਾਂ 'ਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਜਾਣੋ ਅਤੇ ਸਮਝ ਲਵੋ ਕਿ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਵਿੱਚ ਹਾਂ।”</verse>
				<verse number="39">ਤਦ ਉਨ੍ਹਾਂ ਨੇ ਉਸ ਨੂੰ ਫੇਰ ਫੜਨਾ ਚਾਹਿਆ, ਪਰ ਉਹ ਉਨ੍ਹਾਂ ਦੇ ਹੱਥੋਂ ਨਿੱਕਲ ਗਿਆ।</verse>
				<verse number="40">ਯਿਸੂ ਫੇਰ ਯਰਦਨ ਦੇ ਪਾਰ ਉਸ ਥਾਂ ਨੂੰ ਚਲਾ ਗਿਆ ਜਿੱਥੇ ਯੂਹੰਨਾ ਪਹਿਲਾਂ ਬਪਤਿਸਮਾ ਦਿੰਦਾ ਸੀ ਅਤੇ ਉੱਥੇ ਹੀ ਠਹਿਰਿਆ ਰਿਹਾ।</verse>
				<verse number="41">ਬਹੁਤ ਸਾਰੇ ਲੋਕ ਉਸ ਦੇ ਕੋਲ ਆਏ। ਉਹ ਕਹਿੰਦੇ ਸਨ, “ਯੂਹੰਨਾ ਨੇ ਤਾਂ ਕੋਈ ਚਿੰਨ੍ਹ ਨਹੀਂ ਵਿਖਾਇਆ, ਪਰ ਜੋ ਕੁਝ ਯੂਹੰਨਾ ਨੇ ਇਸ ਦੇ ਵਿਖੇ ਕਿਹਾ ਉਹ ਸੱਚ ਸੀ।”</verse>
				<verse number="42">ਸੋ ਉੱਥੇ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ।</verse>
			</chapter>
			<chapter number="11">
				<verse number="1">ਮਰਿਯਮ ਅਤੇ ਉਸ ਦੀ ਭੈਣ ਮਾਰਥਾ ਦੇ ਪਿੰਡ ਬੈਤਅਨੀਆ ਦਾ ਇੱਕ ਮਨੁੱਖ ਲਾਜ਼ਰ ਬਿਮਾਰ ਸੀ।</verse>
				<verse number="2">ਇਹ ਉਹੋ ਮਰਿਯਮ ਸੀ ਜਿਸ ਨੇ ਪ੍ਰਭੂ 'ਤੇ ਅਤਰ ਪਾਇਆ ਅਤੇ ਆਪਣੇ ਵਾਲਾਂ ਨਾਲ ਉਸ ਦੇ ਪੈਰਾਂ ਨੂੰ ਪੂੰਝਿਆ ਸੀ; ਉਸੇ ਦਾ ਭਰਾ ਲਾਜ਼ਰ ਬਿਮਾਰ ਸੀ।</verse>
				<verse number="3">ਸੋ ਇਨ੍ਹਾਂ ਭੈਣਾਂ ਨੇ ਉਸ ਨੂੰ ਸੁਨੇਹਾ ਭੇਜਿਆ, “ਪ੍ਰਭੂ ਜੀ, ਵੇਖ, ਜਿਸ ਨਾਲ ਤੂੰ ਪ੍ਰੀਤ ਰੱਖਦਾ ਹੈਂ ਉਹ ਬਿਮਾਰ ਹੈ।”</verse>
				<verse number="4">ਇਹ ਸੁਣ ਕੇ ਯਿਸੂ ਨੇ ਕਿਹਾ, “ਇਹ ਬਿਮਾਰੀ ਮੌਤ ਦੀ ਨਹੀਂ, ਸਗੋਂ ਪਰਮੇਸ਼ਰ ਦੀ ਮਹਿਮਾ ਲਈ ਹੈ ਤਾਂਕਿ ਇਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਦੀ ਮਹਿਮਾ ਹੋਵੇ।”</verse>
				<verse number="5">ਯਿਸੂ, ਮਾਰਥਾ ਅਤੇ ਉਸ ਦੀ ਭੈਣ ਅਤੇ ਲਾਜ਼ਰ ਨੂੰ ਪਿਆਰ ਕਰਦਾ ਸੀ।</verse>
				<verse number="6">ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬਿਮਾਰ ਹੈ ਤਾਂ ਉਹ ਜਿੱਥੇ ਸੀ, ਦੋ ਦਿਨ ਹੋਰ ਉੱਥੇ ਹੀ ਰਿਹਾ।</verse>
				<verse number="7">ਫਿਰ ਇਸ ਤੋਂ ਬਾਅਦ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ, ਫੇਰ ਯਹੂਦਿਯਾ ਨੂੰ ਚੱਲੀਏ।”</verse>
				<verse number="8">ਚੇਲਿਆਂ ਨੇ ਉਸ ਨੂੰ ਕਿਹਾ, “ਹੇ ਰੱਬੀ, ਹੁਣੇ ਤਾਂ ਯਹੂਦੀ ਤੈਨੂੰ ਪਥਰਾਓ ਕਰਨਾ ਚਾਹੁੰਦੇ ਸਨ ਅਤੇ ਤੂੰ ਫੇਰ ਉੱਥੇ ਜਾ ਰਿਹਾ ਹੈਂ?”</verse>
				<verse number="9">ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰਾਂ ਘੰਟੇ ਨਹੀਂ ਹੁੰਦੇ? ਜੇ ਕੋਈ ਦਿਨ ਨੂੰ ਚੱਲੇ ਤਾਂ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਇਸ ਸੰਸਾਰ ਦਾ ਚਾਨਣ ਵੇਖਦਾ ਹੈ।</verse>
				<verse number="10">ਪਰ ਜੇ ਕੋਈ ਰਾਤ ਨੂੰ ਚੱਲੇ ਤਾਂ ਉਹ ਠੋਕਰ ਖਾਂਦਾ ਹੈ, ਕਿਉਂਕਿ ਉਸ ਵਿੱਚ ਚਾਨਣ ਨਹੀਂ ਹੈ।”</verse>
				<verse number="11">ਉਸ ਨੇ ਇਹ ਗੱਲਾਂ ਕਹੀਆਂ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਜਾ ਰਿਹਾ ਹਾਂ ਕਿ ਉਸ ਨੂੰ ਜਗਾਵਾਂ।”</verse>
				<verse number="12">ਤਦ ਚੇਲਿਆਂ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਜੇ ਉਹ ਸੌਂ ਗਿਆ ਹੈ ਤਾਂ ਬਚ ਜਾਵੇਗਾ।”</verse>
				<verse number="13">ਯਿਸੂ ਨੇ ਤਾਂ ਉਸ ਦੀ ਮੌਤ ਦੀ ਗੱਲ ਕੀਤੀ ਸੀ, ਪਰ ਉਨ੍ਹਾਂ ਨੇ ਸਮਝਿਆ ਕਿ ਉਹ ਨੀਂਦ ਦੇ ਅਰਾਮ ਦੀ ਗੱਲ ਕਰ ਰਿਹਾ ਹੈ।</verse>
				<verse number="14">ਤਦ ਯਿਸੂ ਨੇ ਉਨ੍ਹਾਂ ਨੂੰ ਸਾਫ-ਸਾਫ ਕਹਿ ਦਿੱਤਾ, “ਲਾਜ਼ਰ ਮਰ ਗਿਆ ਹੈ</verse>
				<verse number="15">ਅਤੇ ਮੈਂ ਤੁਹਾਡੇ ਕਾਰਨ ਅਨੰਦ ਹਾਂ ਕਿ ਮੈਂ ਉੱਥੇ ਨਹੀਂ ਸੀ ਤਾਂਕਿ ਤੁਸੀਂ ਵਿਸ਼ਵਾਸ ਕਰੋ। ਪਰ ਆਓ, ਅਸੀਂ ਉਸ ਕੋਲ ਚੱਲੀਏ।”</verse>
				<verse number="16">ਤਦ ਥੋਮਾ ਨੇ ਜਿਹੜਾ ਦੀਦੁਮੁਸ ਕਹਾਉਂਦਾ ਹੈ, ਆਪਣੇ ਸਾਥੀ ਚੇਲਿਆਂ ਨੂੰ ਕਿਹਾ, “ਆਓ, ਅਸੀਂ ਵੀ ਚੱਲੀਏ ਤਾਂਕਿ ਉਸ ਦੇ ਨਾਲ ਮਰੀਏ।”</verse>
				<verse number="17">ਯਿਸੂ ਨੇ ਆ ਕੇ ਜਾਣਿਆ ਕਿ ਉਸ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਚੁੱਕੇ ਹਨ।</verse>
				<verse number="18">ਬੈਤਅਨੀਆ ਯਰੂਸ਼ਲਮ ਦੇ ਨੇੜੇ ਲਗਭਗ ਤਿੰਨ ਕਿਲੋਮੀਟਰ 'ਤੇ ਸੀ।</verse>
				<verse number="19">ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਦੇ ਕੋਲ ਆਏ ਹੋਏ ਸਨ ਤਾਂਕਿ ਉਨ੍ਹਾਂ ਦੇ ਭਰਾ ਦੇ ਵਿਖੇ ਉਨ੍ਹਾਂ ਨੂੰ ਦਿਲਾਸਾ ਦੇਣ।</verse>
				<verse number="20">ਸੋ ਜਦੋਂ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ ਤਾਂ ਉਸ ਨੂੰ ਮਿਲਣ ਗਈ, ਪਰ ਮਰਿਯਮ ਘਰ ਹੀ ਬੈਠੀ ਰਹੀ।</verse>
				<verse number="21">ਤਦ ਮਾਰਥਾ ਨੇ ਯਿਸੂ ਨੂੰ ਕਿਹਾ, “ਪ੍ਰਭੂ ਜੀ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।</verse>
				<verse number="22">ਪਰ ਮੈਂ ਹੁਣ ਵੀ ਜਾਣਦੀ ਹਾਂ ਕਿ ਤੂੰ ਜੋ ਕੁਝ ਪਰਮੇਸ਼ਰ ਤੋਂ ਮੰਗੇਂ, ਪਰਮੇਸ਼ਰ ਤੈਨੂੰ ਦੇਵੇਗਾ।”</verse>
				<verse number="23">ਯਿਸੂ ਨੇ ਉਸ ਨੂੰ ਕਿਹਾ, “ਤੇਰਾ ਭਰਾ ਜੀ ਉੱਠੇਗਾ।”</verse>
				<verse number="24">ਮਾਰਥਾ ਨੇ ਕਿਹਾ, “ਮੈਂ ਜਾਣਦੀ ਹਾਂ ਕਿ ਅੰਤ ਦੇ ਦਿਨ ਪੁਨਰ-ਉਥਾਨ ਦੇ ਸਮੇਂ ਉਹ ਜੀ ਉੱਠੇਗਾ।”</verse>
				<verse number="25">ਯਿਸੂ ਨੇ ਉਸ ਨੂੰ ਕਿਹਾ, “ਪੁਨਰ-ਉਥਾਨ ਅਤੇ ਜੀਵਨ ਮੈਂ ਹੀ ਹਾਂ। ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਭਾਵੇਂ ਉਹ ਮਰ ਵੀ ਜਾਵੇ ਤਾਂ ਵੀ ਜੀਵੇਗਾ;</verse>
				<verse number="26">ਅਤੇ ਜੋ ਕੋਈ ਜੀਉਂਦਾ ਹੈ ਅਤੇ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ, ਉਹ ਅਨੰਤ ਕਾਲ ਤੱਕ ਕਦੇ ਨਾ ਮਰੇਗਾ। ਕੀ ਤੂੰ ਇਸ ਗੱਲ 'ਤੇ ਵਿਸ਼ਵਾਸ ਕਰਦੀ ਹੈਂ?”</verse>
				<verse number="27">ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਮੈਂ ਤਾਂ ਵਿਸ਼ਵਾਸ ਕਰ ਚੁੱਕੀ ਹਾਂ ਕਿ ਤੂੰ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈਂ ਜਿਹੜਾ ਸੰਸਾਰ ਵਿੱਚ ਆਉਣ ਵਾਲਾ ਸੀ।”</verse>
				<verse number="28">ਇਹ ਕਹਿ ਕੇ ਉਹ ਚਲੀ ਗਈ ਅਤੇ ਆਪਣੀ ਭੈਣ ਮਰਿਯਮ ਨੂੰ ਚੁੱਪ-ਚਪੀਤੇ ਸੱਦ ਕੇ ਕਹਿਣ ਲੱਗੀ, “ਗੁਰੂ ਇੱਥੇ ਹੈ ਅਤੇ ਤੈਨੂੰ ਬੁਲਾਉਂਦਾ ਹੈ।”</verse>
				<verse number="29">ਜਦੋਂ ਉਸ ਨੇ ਇਹ ਸੁਣਿਆ ਤਾਂ ਉਹ ਤੁਰੰਤ ਉੱਠ ਕੇ ਉਸ ਦੇ ਕੋਲ ਗਈ।</verse>
				<verse number="30">ਯਿਸੂ ਅਜੇ ਪਿੰਡ ਵਿੱਚ ਨਹੀਂ ਆਇਆ ਸੀ, ਸਗੋਂ ਉਸੇ ਥਾਂ 'ਤੇ ਸੀ ਜਿੱਥੇ ਮਾਰਥਾ ਉਸ ਨੂੰ ਮਿਲੀ ਸੀ।</verse>
				<verse number="31">ਤਦ ਯਹੂਦੀਆਂ ਨੇ ਜਿਹੜੇ ਉਸ ਦੇ ਨਾਲ ਘਰ ਵਿੱਚ ਸਨ ਅਤੇ ਉਸ ਨੂੰ ਦਿਲਾਸਾ ਦੇ ਰਹੇ ਸਨ, ਜਦੋਂ ਮਰਿਯਮ ਨੂੰ ਵੇਖਿਆ ਕਿ ਉਹ ਛੇਤੀ ਉੱਠ ਕੇ ਬਾਹਰ ਗਈ ਹੈ ਤਾਂ ਉਸ ਦੇ ਪਿੱਛੇ ਗਏ, ਕਿਉਂਕਿ ਉਨ੍ਹਾਂ ਸਮਝਿਆ ਕਿ ਉਹ ਕਬਰ ਉੱਤੇ ਰੋਣ ਲਈ ਜਾ ਰਹੀ ਹੈ।</verse>
				<verse number="32">ਸੋ ਜਦੋਂ ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ ਤਾਂ ਉਸ ਨੂੰ ਵੇਖ ਕੇ ਉਸ ਦੇ ਚਰਨਾਂ 'ਤੇ ਡਿੱਗ ਪਈ ਅਤੇ ਉਸ ਨੂੰ ਕਹਿਣ ਲੱਗੀ, “ਹੇ ਪ੍ਰਭੂ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ।”</verse>
				<verse number="33">ਜਦੋਂ ਯਿਸੂ ਨੇ ਉਸ ਨੂੰ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਵੀ ਰੋਂਦੇ ਵੇਖਿਆ ਤਾਂ ਆਤਮਾ ਵਿੱਚ ਕਲਪਿਆ ਅਤੇ ਵਿਆਕੁਲ ਹੋਇਆ।</verse>
				<verse number="34">ਉਸ ਨੇ ਕਿਹਾ, “ਤੁਸੀਂ ਉਸ ਨੂੰ ਕਿੱਥੇ ਰੱਖਿਆ ਹੈ?” ਉਨ੍ਹਾਂ ਉਸ ਨੂੰ ਕਿਹਾ “ਪ੍ਰਭੂ ਜੀ, ਆਓ ਅਤੇ ਵੇਖ ਲਵੋ।”</verse>
				<verse number="35">ਯਿਸੂ ਰੋਇਆ।</verse>
				<verse number="36">ਤਦ ਯਹੂਦੀ ਕਹਿਣ ਲੱਗੇ, “ਵੇਖੋ! ਇਹ ਉਸ ਨਾਲ ਕਿੰਨਾ ਪਿਆਰ ਕਰਦਾ ਸੀ!”</verse>
				<verse number="37">ਪਰ ਉਨ੍ਹਾਂ ਵਿੱਚੋਂ ਕੁਝ ਨੇ ਕਿਹਾ, “ਕੀ ਇਹ ਜਿਸ ਨੇ ਅੰਨ੍ਹੇ ਦੀਆਂ ਅੱਖਾਂ ਖੋਲ੍ਹੀਆਂ, ਐਨਾ ਵੀ ਨਾ ਕਰ ਸਕਿਆ ਕਿ ਇਹ ਮਨੁੱਖ ਨਾ ਮਰਦਾ?”</verse>
				<verse number="38">ਤਦ ਯਿਸੂ ਫੇਰ ਆਪਣੇ ਮਨ ਵਿੱਚ ਕਲਪਦਾ ਹੋਇਆ ਕਬਰ ਉੱਤੇ ਆਇਆ। ਇਹ ਇੱਕ ਗੁਫਾ ਸੀ ਜਿਸ ਉੱਤੇ ਇੱਕ ਪੱਥਰ ਰੱਖਿਆ ਹੋਇਆ ਸੀ।</verse>
				<verse number="39">ਯਿਸੂ ਨੇ ਕਿਹਾ, “ਪੱਥਰ ਹਟਾ ਦਿਓ।” ਪਰ ਉਸ ਮਰੇ ਹੋਏ ਦੀ ਭੈਣ ਮਾਰਥਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਹੁਣ ਤਾਂ ਉਸ ਵਿੱਚੋਂ ਸੜ੍ਹਿਆਂਦ ਆਉਂਦੀ ਹੈ, ਕਿਉਂਕਿ ਚਾਰ ਦਿਨ ਹੋ ਗਏ ਹਨ।”</verse>
				<verse number="40">ਯਿਸੂ ਨੇ ਉਸ ਨੂੰ ਕਿਹਾ, “ਕੀ ਮੈਂ ਤੈਨੂੰ ਨਹੀਂ ਕਿਹਾ ਸੀ ਕਿ ਜੇ ਤੂੰ ਵਿਸ਼ਵਾਸ ਕਰੇਂ ਤਾਂ ਪਰਮੇਸ਼ਰ ਦੀ ਮਹਿਮਾ ਵੇਖੇਂਗੀ?”</verse>
				<verse number="41">ਤਦ ਉਨ੍ਹਾਂ ਨੇ ਉਸ ਪੱਥਰ ਨੂੰ ਹਟਾ ਦਿੱਤਾ ਅਤੇ ਯਿਸੂ ਨੇ ਆਪਣੀਆਂ ਅੱਖਾਂ ਉਤਾਂਹ ਚੁੱਕ ਕੇ ਕਿਹਾ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਮੇਰੀ ਸੁਣੀ</verse>
				<verse number="42">ਅਤੇ ਮੈਂ ਜਾਣਦਾ ਹਾਂ ਕਿ ਤੂੰ ਹਮੇਸ਼ਾ ਮੇਰੀ ਸੁਣਦਾ ਹੈਂ, ਪਰ ਇਹ ਮੈਂ ਆਲੇ-ਦੁਆਲੇ ਖੜ੍ਹੀ ਇਸ ਭੀੜ ਦੇ ਕਾਰਨ ਕਿਹਾ ਤਾਂਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।”</verse>
				<verse number="43">ਇਹ ਕਹਿ ਕੇ ਉਸ ਨੇ ਉੱਚੀ ਅਵਾਜ਼ ਨਾਲ ਪੁਕਾਰਿਆ, “ਲਾਜ਼ਰ, ਬਾਹਰ ਆ।”</verse>
				<verse number="44">ਤਦ ਜਿਹੜਾ ਮਰਿਆ ਹੋਇਆ ਸੀ ਉਹ ਕਫ਼ਨ ਨਾਲ ਹੱਥ ਪੈਰ ਬੰਨ੍ਹੇ ਹੋਏ ਬਾਹਰ ਨਿੱਕਲ ਆਇਆ ਅਤੇ ਉਸ ਦਾ ਚਿਹਰਾ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਨੂੰ ਖੋਲ੍ਹੋ ਅਤੇ ਜਾਣ ਦਿਓ।”</verse>
				<verse number="45">ਤਦ ਯਹੂਦੀਆਂ ਵਿੱਚੋਂ ਬਹੁਤਿਆਂ ਨੇ ਜਿਹੜੇ ਮਰਿਯਮ ਕੋਲ ਆਏ ਸਨ, ਯਿਸੂ ਦੇ ਇਸ ਕੰਮ ਨੂੰ ਵੇਖ ਕੇ ਉਸ ਉੱਤੇ ਵਿਸ਼ਵਾਸ ਕੀਤਾ।</verse>
				<verse number="46">ਪਰ ਉਨ੍ਹਾਂ ਵਿੱਚੋਂ ਕੁਝ ਫ਼ਰੀਸੀਆਂ ਦੇ ਕੋਲ ਗਏ ਅਤੇ ਜੋ ਯਿਸੂ ਨੇ ਕੀਤਾ ਸੀ, ਉਨ੍ਹਾਂ ਨੂੰ ਦੱਸਿਆ।</verse>
				<verse number="47">ਇਸ ਲਈ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਮਹਾਂਸਭਾ ਬੁਲਾ ਕੇ ਕਿਹਾ, “ਅਸੀਂ ਕੀ ਕਰੀਏ? ਕਿਉਂਕਿ ਇਹ ਮਨੁੱਖ ਬਹੁਤ ਸਾਰੇ ਚਿੰਨ੍ਹ ਵਿਖਾਉਂਦਾ ਹੈ।</verse>
				<verse number="48">ਜੇ ਅਸੀਂ ਉਸ ਨੂੰ ਇਸੇ ਤਰ੍ਹਾਂ ਛੱਡ ਦੇਈਏ ਤਾਂ ਸਭ ਉਸ ਉੱਤੇ ਵਿਸ਼ਵਾਸ ਕਰਨਗੇ ਅਤੇ ਰੋਮੀ ਆ ਕੇ ਸਾਡੀ ਜਗ੍ਹਾ ਅਤੇ ਕੌਮ ਨੂੰ ਲੈ ਲੈਣਗੇ।”</verse>
				<verse number="49">ਤਦ ਉਨ੍ਹਾਂ ਵਿੱਚੋਂ ਇੱਕ ਵਿਅਕਤੀ ਕਯਾਫ਼ਾ ਨੇ ਜਿਹੜਾ ਉਸ ਸਾਲ ਮਹਾਂਯਾਜਕ ਸੀ, ਉਨ੍ਹਾਂ ਨੂੰ ਕਿਹਾ, “ਤੁਸੀਂ ਕੁਝ ਨਹੀਂ ਜਾਣਦੇ;</verse>
				<verse number="50">ਅਤੇ ਨਾ ਹੀ ਤੁਸੀਂ ਸਮਝਦੇ ਹੋ ਕਿ ਤੁਹਾਡੇ ਲਈ ਇਹੋ ਚੰਗਾ ਹੈ ਜੋ ਇੱਕ ਮਨੁੱਖ ਲੋਕਾਂ ਲਈ ਮਰੇ, ਨਾ ਕਿ ਸਾਰੀ ਕੌਮ ਦਾ ਨਾਸ ਹੋਵੇ।”</verse>
				<verse number="51">ਪਰ ਇਹ ਉਸ ਨੇ ਆਪਣੇ ਵੱਲੋਂ ਨਹੀਂ ਕਿਹਾ ਸੀ, ਸਗੋਂ ਉਸ ਸਾਲ ਮਹਾਂਯਾਜਕ ਹੋਣ ਕਰਕੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਯਿਸੂ ਕੌਮ ਦੇ ਲਈ ਮਰਨ ਵਾਲਾ ਹੈ</verse>
				<verse number="52">ਅਤੇ ਕੇਵਲ ਕੌਮ ਦੇ ਲਈ ਨਹੀਂ, ਸਗੋਂ ਇਸ ਲਈ ਵੀ ਕਿ ਪਰਮੇਸ਼ਰ ਦੀ ਸੰਤਾਨ ਨੂੰ ਜੋ ਖਿੰਡੀ ਹੋਈ ਹੈ ਇਕੱਠਾ ਕਰਕੇ ਇੱਕ ਕਰੇ।</verse>
				<verse number="53">ਸੋ ਉਸੇ ਦਿਨ ਤੋਂ ਉਨ੍ਹਾਂ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ।</verse>
				<verse number="54">ਇਸ ਲਈ ਯਿਸੂ ਯਹੂਦੀਆਂ ਵਿਚਕਾਰ ਫਿਰ ਖੁੱਲ੍ਹੇਆਮ ਨਾ ਫਿਰਿਆ, ਪਰ ਉੱਥੋਂ ਇਫ਼ਰਾਈਮ ਨਾਮਕ ਨਗਰ ਨੂੰ ਚਲਾ ਗਿਆ ਜੋ ਉਜਾੜ ਦੇ ਨੇੜਲੇ ਇਲਾਕੇ ਵਿੱਚ ਹੈ ਅਤੇ ਆਪਣੇ ਚੇਲਿਆਂ ਦੇ ਨਾਲ ਉੱਥੇ ਰਿਹਾ।</verse>
				<verse number="55">ਹੁਣ ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਅਤੇ ਪਸਾਹ ਤੋਂ ਪਹਿਲਾਂ ਉਸ ਇਲਾਕੇ ਤੋਂ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਯਰੂਸ਼ਲਮ ਨੂੰ ਗਏ।</verse>
				<verse number="56">ਉਹ ਯਿਸੂ ਨੂੰ ਲੱਭ ਰਹੇ ਸਨ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਆਪਸ ਵਿੱਚ ਕਹਿਣ ਲੱਗੇ, “ਤੁਹਾਨੂੰ ਕੀ ਲੱਗਦਾ ਹੈ ਕਿ ਉਹ ਇਸ ਤਿਉਹਾਰ ਵਿੱਚ ਨਹੀਂ ਆਵੇਗਾ?”</verse>
				<verse number="57">ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਨੇ ਹੁਕਮ ਜਾਰੀ ਕੀਤਾ ਸੀ ਕਿ ਜੇ ਕਿਸੇ ਨੂੰ ਪਤਾ ਹੋਵੇ ਕਿ ਉਹ ਕਿੱਥੇ ਹੈ ਤਾਂ ਦੱਸ ਦੇਵੇ, ਤਾਂਕਿ ਉਹ ਉਸ ਨੂੰ ਫੜ ਸਕਣ।</verse>
			</chapter>
			<chapter number="12">
				<verse number="1">ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸੂ ਬੈਤਅਨੀਆ ਵਿੱਚ ਆਇਆ ਜਿੱਥੇ ਲਾਜ਼ਰ ਸੀ, ਜਿਸ ਨੂੰ ਯਿਸੂ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ।</verse>
				<verse number="2">ਉੱਥੇ ਉਨ੍ਹਾਂ ਨੇ ਉਸ ਦੇ ਲਈ ਭੋਜਨ ਤਿਆਰ ਕੀਤਾ ਅਤੇ ਮਾਰਥਾ ਭੋਜਨ ਪਰੋਸ ਰਹੀ ਸੀ; ਲਾਜ਼ਰ ਵੀ ਉਨ੍ਹਾਂ ਵਿੱਚੋਂ ਇੱਕ ਸੀ ਜਿਹੜੇ ਉਸ ਦੇ ਨਾਲ ਭੋਜਨ ਕਰਨ ਬੈਠੇ ਸਨ।</verse>
				<verse number="3">ਤਦ ਮਰਿਯਮ ਨੇ ਲਗਭਗ ਅੱਧਾ ਲੀਟਰ ਸ਼ੁੱਧ ਜਟਾਮਾਂਸੀ ਦਾ ਮਹਿੰਗਾ ਅਤਰ ਲੈ ਕੇ ਯਿਸੂ ਦੇ ਪੈਰਾਂ ਉੱਤੇ ਮਲਿਆ ਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ ਅਤੇ ਘਰ ਅਤਰ ਦੀ ਮਹਿਕ ਨਾਲ ਭਰ ਗਿਆ।</verse>
				<verse number="4">ਪਰ ਉਸ ਦੇ ਚੇਲਿਆਂ ਵਿੱਚੋਂ ਇੱਕ ਚੇਲਾ ਯਹੂਦਾ ਇਸਕਰਿਯੋਤੀ ਜਿਹੜਾ ਉਸ ਨੂੰ ਫੜਵਾਉਣਾ ਚਾਹੁੰਦਾ ਸੀ, ਕਹਿਣ ਲੱਗਾ,</verse>
				<verse number="5">“ਇਹ ਅਤਰ ਤਿੰਨ ਸੌ ਦੀਨਾਰਾਂ ਦਾ ਵੇਚ ਕੇ ਪੈਸਾ ਗਰੀਬਾਂ ਨੂੰ ਕਿਉਂ ਨਹੀਂ ਦਿੱਤਾ ਗਿਆ?”</verse>
				<verse number="6">ਉਸ ਨੇ ਇਹ ਗੱਲ ਇਸ ਲਈ ਨਹੀਂ ਕਹੀ ਕਿ ਉਸ ਨੂੰ ਗਰੀਬਾਂ ਦੀ ਪਰਵਾਹ ਸੀ, ਪਰ ਇਸ ਲਈ ਕਿ ਉਹ ਚੋਰ ਸੀ ਅਤੇ ਥੈਲੀ ਉਸੇ ਕੋਲ ਰਹਿੰਦੀ ਸੀ ਅਤੇ ਜੋ ਉਸ ਵਿੱਚ ਪਾਇਆ ਜਾਂਦਾ ਉਹ ਕੱਢ ਲੈਂਦਾ ਸੀ।</verse>
				<verse number="7">ਇਸ ਲਈ ਯਿਸੂ ਨੇ ਕਿਹਾ, “ਉਸ ਨੂੰ ਰਹਿਣ ਦੇ, ਉਸ ਨੇ ਇਹ ਮੇਰੇ ਦਫ਼ਨਾਉਣ ਦੇ ਦਿਨ ਲਈ ਰੱਖਿਆ ਸੀ।</verse>
				<verse number="8">ਕਿਉਂਕਿ ਗਰੀਬ ਤਾਂ ਹਮੇਸ਼ਾ ਤੁਹਾਡੇ ਨਾਲ ਹਨ, ਪਰ ਮੈਂ ਹਮੇਸ਼ਾ ਤੁਹਾਡੇ ਨਾਲ ਨਹੀਂ ਹਾਂ।”</verse>
				<verse number="9">ਜਦੋਂ ਯਹੂਦੀਆਂ ਦੀ ਵੱਡੀ ਭੀੜ ਨੇ ਜਾਣ ਲਿਆ ਕਿ ਉਹ ਉੱਥੇ ਹੈ ਤਾਂ ਉਹ ਨਾ ਕੇਵਲ ਯਿਸੂ ਕਰਕੇ ਆਏ, ਸਗੋਂ ਇਸ ਲਈ ਵੀ ਕਿ ਲਾਜ਼ਰ ਨੂੰ ਵੇਖਣ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਸੀ।</verse>
				<verse number="10">ਪਰ ਪ੍ਰਧਾਨ ਯਾਜਕਾਂ ਨੇ ਲਾਜ਼ਰ ਨੂੰ ਵੀ ਮਾਰ ਸੁੱਟਣ ਦੀ ਵਿਉਂਤ ਬਣਾਈ,</verse>
				<verse number="11">ਕਿਉਂਕਿ ਉਸ ਦੇ ਕਾਰਨ ਬਹੁਤ ਸਾਰੇ ਯਹੂਦੀ ਉਨ੍ਹਾਂ ਤੋਂ ਅਲੱਗ ਹੋ ਕੇ ਯਿਸੂ ਉੱਤੇ ਵਿਸ਼ਵਾਸ ਕਰਨ ਲੱਗ ਪਏ ਸਨ।</verse>
				<verse number="12">ਅਗਲੇ ਦਿਨ ਤਿਉਹਾਰ 'ਤੇ ਆਈ ਹੋਈ ਵੱਡੀ ਭੀੜ ਨੇ ਜਦੋਂ ਇਹ ਸੁਣਿਆ ਕਿ ਯਿਸੂ ਯਰੂਸ਼ਲਮ ਨੂੰ ਆ ਰਿਹਾ ਹੈ</verse>
				<verse number="13">ਤਾਂ ਉਹ ਖਜੂਰ ਦੀਆਂ ਟਹਿਣੀਆਂ ਲੈ ਕੇ ਉਸ ਨੂੰ ਮਿਲਣ ਲਈ ਨਿੱਕਲੇ ਅਤੇ ਉੱਚੀ-ਉੱਚੀ ਪੁਕਾਰਨ ਲੱਗੇ: ਹੋਸੰਨਾ! ਧੰਨ ਹੈ ਇਸਰਾਏਲ ਦਾ ਰਾਜਾ ਜਿਹੜਾ ਪ੍ਰਭੂ ਦੇ ਨਾਮ ਵਿੱਚ ਆਉਂਦਾ ਹੈ!</verse>
				<verse number="14">ਤਦ ਯਿਸੂ ਨੇ ਇੱਕ ਗਧੀ ਦਾ ਬੱਚਾ ਵੇਖਿਆ ਅਤੇ ਉਸ ਉੱਤੇ ਸਵਾਰ ਹੋ ਗਿਆ, ਜਿਵੇਂ ਲਿਖਿਆ ਹੋਇਆ ਹੈ:</verse>
				<verse number="15">ਹੇ ਸੀਯੋਨ ਦੀ ਬੇਟੀ, ਨਾ ਡਰ! ਵੇਖ, ਤੇਰਾ ਰਾਜਾ ਗਧੀ ਦੇ ਬੱਚੇ ਉੱਤੇ ਸਵਾਰ ਹੋ ਕੇ ਆ ਰਿਹਾ ਹੈ।</verse>
				<verse number="16">ਉਸ ਦੇ ਚੇਲਿਆਂ ਨੇ ਪਹਿਲਾਂ ਤਾਂ ਇਨ੍ਹਾਂ ਗੱਲਾਂ ਨੂੰ ਨਾ ਸਮਝਿਆ, ਪਰ ਜਦੋਂ ਯਿਸੂ ਮਹਿਮਾ ਨੂੰ ਪਹੁੰਚਿਆ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਇਹ ਗੱਲਾਂ ਉਸ ਦੇ ਵਿਖੇ ਲਿਖੀਆਂ ਸਨ ਅਤੇ ਲੋਕਾਂ ਨੇ ਉਸ ਨਾਲ ਉਸੇ ਤਰ੍ਹਾਂ ਕੀਤਾ ਸੀ।</verse>
				<verse number="17">ਤਦ ਉਹ ਲੋਕ ਜਿਹੜੇ ਉਸ ਸਮੇਂ ਉਸ ਦੇ ਨਾਲ ਸਨ ਜਦੋਂ ਉਸ ਨੇ ਲਾਜ਼ਰ ਨੂੰ ਕਬਰ ਵਿੱਚੋਂ ਸੱਦਿਆ ਅਤੇ ਮੁਰਦਿਆਂ ਵਿੱਚੋਂ ਜਿਵਾਇਆ ਸੀ, ਗਵਾਹੀ ਦੇਣ ਲੱਗੇ।</verse>
				<verse number="18">ਲੋਕ ਇਸ ਕਰਕੇ ਵੀ ਉਸ ਨੂੰ ਮਿਲਣ ਆਏ ਕਿਉਂਕਿ ਉਨ੍ਹਾਂ ਨੇ ਸੁਣਿਆ ਸੀ ਕਿ ਉਸ ਨੇ ਇਹ ਚਿੰਨ੍ਹ ਵਿਖਾਇਆ ਹੈ।</verse>
				<verse number="19">ਤਦ ਫ਼ਰੀਸੀਆਂ ਨੇ ਆਪਸ ਵਿੱਚ ਕਿਹਾ, “ਤੁਸੀਂ ਵੇਖਦੇ ਹੋ ਕਿ ਤੁਹਾਡੇ ਕੋਲੋਂ ਕੁਝ ਨਹੀਂ ਹੁੰਦਾ। ਵੇਖੋ, ਸੰਸਾਰ ਉਸ ਦੇ ਪਿੱਛੇ ਹੋ ਤੁਰਿਆ ਹੈ!”</verse>
				<verse number="20">ਤਿਉਹਾਰ 'ਤੇ ਅਰਾਧਨਾ ਕਰਨ ਆਏ ਲੋਕਾਂ ਵਿੱਚ ਕੁਝ ਯੂਨਾਨੀ ਸਨ।</verse>
				<verse number="21">ਉਹ ਫ਼ਿਲਿੱਪੁਸ ਕੋਲ ਜਿਹੜਾ ਗਲੀਲ ਦੇ ਬੈਤਸੈਦੇ ਦਾ ਸੀ, ਆਏ ਅਤੇ ਉਸ ਨੂੰ ਬੇਨਤੀ ਕਰਕੇ ਕਹਿਣ ਲੱਗੇ, “ਸ਼੍ਰੀਮਾਨ ਜੀ, ਅਸੀਂ ਯਿਸੂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ।”</verse>
				<verse number="22">ਫ਼ਿਲਿੱਪੁਸ ਨੇ ਆ ਕੇ ਅੰਦ੍ਰਿਯਾਸ ਨੂੰ ਦੱਸਿਆ। ਤਦ ਫ਼ਿਲਿੱਪੁਸ ਅਤੇ ਅੰਦ੍ਰਿਯਾਸ ਨੇ ਜਾ ਕੇ ਯਿਸੂ ਨੂੰ ਦੱਸਿਆ।</verse>
				<verse number="23">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸਮਾਂ ਆ ਗਿਆ ਹੈ ਕਿ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਵੇ।</verse>
				<verse number="24">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਕਣਕ ਦਾ ਦਾਣਾ ਜ਼ਮੀਨ ਵਿੱਚ ਡਿੱਗ ਕੇ ਮਰ ਨਾ ਜਾਵੇ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰ ਜਾਵੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ।</verse>
				<verse number="25">ਜਿਹੜਾ ਆਪਣੀ ਜਾਨ ਨਾਲ ਪ੍ਰੀਤ ਰੱਖਦਾ ਹੈ, ਉਹ ਉਸ ਨੂੰ ਗੁਆ ਦਿੰਦਾ ਹੈ ਅਤੇ ਜਿਹੜਾ ਇਸ ਸੰਸਾਰ ਵਿੱਚ ਆਪਣੀ ਜਾਨ ਨਾਲ ਵੈਰ ਰੱਖਦਾ ਹੈ, ਉਹ ਸਦੀਪਕ ਜੀਵਨ ਲਈ ਉਸ ਨੂੰ ਬਚਾ ਲਵੇਗਾ।</verse>
				<verse number="26">ਜੇ ਕੋਈ ਮੇਰੀ ਸੇਵਾ ਕਰੇ ਤਾਂ ਮੇਰੇ ਪਿੱਛੇ ਹੋ ਤੁਰੇ; ਜਿੱਥੇ ਮੈਂ ਹਾਂ ਮੇਰਾ ਸੇਵਕ ਵੀ ਉੱਥੇ ਹੋਵੇਗਾ। ਜੇ ਕੋਈ ਮੇਰੀ ਸੇਵਾ ਕਰੇ ਤਾਂ ਪਿਤਾ ਉਸ ਨੂੰ ਆਦਰ ਦੇਵੇਗਾ।</verse>
				<verse number="27">“ਹੁਣ ਮੇਰੀ ਜਾਨ ਵਿਆਕੁਲ ਹੈ, ਇਸ ਲਈ ਮੈਂ ਕੀ ਕਹਾਂ? ‘ਹੇ ਪਿਤਾ, ਮੈਨੂੰ ਇਸ ਘੜੀ ਤੋਂ ਬਚਾ’? ਪਰ ਇਸੇ ਲਈ ਮੈਂ ਇਸ ਘੜੀ ਤੱਕ ਆਇਆ ਹਾਂ।</verse>
				<verse number="28">ਹੇ ਪਿਤਾ, ਆਪਣੇ ਨਾਮ ਦੀ ਮਹਿਮਾ ਕਰ।” ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਮੈਂ ਉਸ ਦੀ ਮਹਿਮਾ ਕੀਤੀ ਹੈ ਅਤੇ ਫੇਰ ਮਹਿਮਾ ਕਰਾਂਗਾ।”</verse>
				<verse number="29">ਤਦ ਜੋ ਲੋਕ ਉੱਥੇ ਖੜ੍ਹੇ ਸਨ, ਇਹ ਸੁਣ ਕੇ ਕਹਿਣ ਲੱਗੇ, “ਗਰਜਣ ਹੋਈ ਹੈ!” ਹੋਰਨਾਂ ਨੇ ਕਿਹਾ, “ਦੂਤ ਨੇ ਉਸ ਨਾਲ ਗੱਲ ਕੀਤੀ ਹੈ।”</verse>
				<verse number="30">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਹ ਅਵਾਜ਼ ਮੇਰੇ ਲਈ ਨਹੀਂ, ਸਗੋਂ ਤੁਹਾਡੇ ਲਈ ਆਈ ਹੈ।</verse>
				<verse number="31">ਹੁਣ ਇਸ ਸੰਸਾਰ ਦੇ ਨਿਆਂ ਦਾ ਸਮਾਂ ਹੈ; ਇਸ ਸੰਸਾਰ ਦਾ ਪ੍ਰਧਾਨ ਹੁਣ ਬਾਹਰ ਕੱਢਿਆ ਜਾਵੇਗਾ।</verse>
				<verse number="32">ਜੇ ਮੈਂ ਧਰਤੀ ਤੋਂ ਉੱਚਾ ਕੀਤਾ ਜਾਵਾਂ ਤਾਂ ਸਾਰਿਆਂ ਨੂੰ ਆਪਣੀ ਵੱਲ ਖਿੱਚਾਂਗਾ।”</verse>
				<verse number="33">ਇਹ ਕਹਿ ਕੇ ਉਸ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਉਸ ਨੇ ਕਿਸ ਤਰ੍ਹਾਂ ਦੀ ਮੌਤ ਮਰਨਾ ਹੈ।</verse>
				<verse number="34">ਤਦ ਲੋਕਾਂ ਨੇ ਉਸ ਨੂੰ ਉੱਤਰ ਦਿੱਤਾ, “ਅਸੀਂ ਬਿਵਸਥਾ ਵਿੱਚੋਂ ਸੁਣਿਆ ਹੈ ਕਿ ਮਸੀਹ ਸਦਾ ਰਹੇਗਾ। ਫਿਰ ਤੂੰ ਕਿਵੇਂ ਕਹਿੰਦਾ ਹੈਂ ਕਿ ਮਨੁੱਖ ਦੇ ਪੁੱਤਰ ਦਾ ਉੱਚਾ ਕੀਤਾ ਜਾਣਾ ਜ਼ਰੂਰੀ ਹੈ? ਇਹ ਮਨੁੱਖ ਦਾ ਪੁੱਤਰ ਕੌਣ ਹੈ?”</verse>
				<verse number="35">ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਚਾਨਣ ਅਜੇ ਥੋੜ੍ਹਾ ਸਮਾਂ ਹੋਰ ਤੁਹਾਡੇ ਨਾਲ ਹੈ। ਜਦੋਂ ਤੱਕ ਚਾਨਣ ਹੈ ਚੱਲਦੇ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਹਨੇਰਾ ਤੁਹਾਨੂੰ ਆ ਘੇਰੇ। ਜਿਹੜਾ ਹਨੇਰੇ ਵਿੱਚ ਚੱਲਦਾ ਹੈ ਉਹ ਨਹੀਂ ਜਾਣਦਾ ਕਿ ਕਿੱਥੇ ਜਾਂਦਾ ਹੈ।</verse>
				<verse number="36">ਜਦੋਂ ਤੱਕ ਚਾਨਣ ਤੁਹਾਡੇ ਨਾਲ ਹੈ, ਚਾਨਣ ਉੱਤੇ ਵਿਸ਼ਵਾਸ ਕਰੋ ਤਾਂਕਿ ਤੁਸੀਂ ਚਾਨਣ ਦੇ ਪੁੱਤਰ ਬਣ ਸਕੋ।” ਯਿਸੂ ਨੇ ਇਹ ਗੱਲਾਂ ਕਹੀਆਂ ਅਤੇ ਜਾ ਕੇ ਆਪ ਨੂੰ ਉਨ੍ਹਾਂ ਤੋਂ ਲੁਕਾਇਆ।</verse>
				<verse number="37">ਭਾਵੇਂ ਉਸ ਨੇ ਉਨ੍ਹਾਂ ਦੇ ਸਾਹਮਣੇ ਐਨੇ ਚਿੰਨ੍ਹ ਵਿਖਾਏ ਸਨ ਤਾਂ ਵੀ ਉਨ੍ਹਾਂ ਉਸ ਉੱਤੇ ਵਿਸ਼ਵਾਸ ਨਾ ਕੀਤਾ,</verse>
				<verse number="38">ਤਾਂਕਿ ਯਸਾਯਾਹ ਨਬੀ ਦਾ ਇਹ ਵਚਨ ਪੂਰਾ ਹੋਵੇ ਜਿਹੜਾ ਉਸ ਨੇ ਕਿਹਾ: ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਸ਼ਕਤੀਸ਼ਾਲੀ ਬਾਂਹ ਕਿਸ ਉੱਤੇ ਪਰਗਟ ਹੋਈ?</verse>
				<verse number="39">ਇਸ ਕਾਰਨ ਉਹ ਵਿਸ਼ਵਾਸ ਨਾ ਕਰ ਸਕੇ, ਕਿਉਂਕਿ ਯਸਾਯਾਹ ਨੇ ਫੇਰ ਕਿਹਾ:</verse>
				<verse number="40">ਉਸ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ ਅਤੇ ਉਨ੍ਹਾਂ ਦਾ ਦਿਲ ਕਠੋਰ ਕਰ ਦਿੱਤਾ ਹੈ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ ਅਤੇ ਦਿਲ ਨਾਲ ਸਮਝਣ ਅਤੇ ਮੁੜ ਆਉਣ ਅਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।</verse>
				<verse number="41">ਯਸਾਯਾਹ ਨੇ ਇਹ ਗੱਲਾਂ ਇਸ ਲਈ ਕਹੀਆਂ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਅਤੇ ਉਸ ਦੇ ਵਿਖੇ ਬੋਲਿਆ।</verse>
				<verse number="42">ਭਾਵੇਂ ਪ੍ਰਧਾਨਾਂ ਵਿੱਚੋਂ ਬਹੁਤਿਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ, ਪਰ ਉਨ੍ਹਾਂ ਨੇ ਫ਼ਰੀਸੀਆਂ ਦੇ ਕਾਰਨ ਖੁੱਲ੍ਹੇ ਰੂਪ ਵਿੱਚ ਨਾ ਮੰਨਿਆ, ਕਿ ਕਿਤੇ ਅਜਿਹਾ ਨਾ ਹੋਵੇ ਜੋ ਉਨ੍ਹਾਂ ਨੂੰ ਸਭਾ-ਘਰ ਵਿੱਚੋਂ ਛੇਕ ਦਿੱਤਾ ਜਾਵੇ,</verse>
				<verse number="43">ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਦੀ ਵਡਿਆਈ ਨਾਲੋਂ ਮਨੁੱਖਾਂ ਦੀ ਵਡਿਆਈ ਲੈਣਾ ਜ਼ਿਆਦਾ ਪਸੰਦ ਕੀਤਾ।</verse>
				<verse number="44">ਯਿਸੂ ਨੇ ਉੱਚੀ ਪੁਕਾਰ ਕੇ ਕਿਹਾ, “ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਮੇਰੇ ਉੱਤੇ ਨਹੀਂ, ਪਰ ਮੇਰੇ ਭੇਜਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ</verse>
				<verse number="45">ਅਤੇ ਜਿਹੜਾ ਮੈਨੂੰ ਵੇਖਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਵੇਖਦਾ ਹੈ।</verse>
				<verse number="46">ਮੈਂ ਚਾਨਣ ਹਾਂ ਅਤੇ ਸੰਸਾਰ ਵਿੱਚ ਆਇਆ ਹਾਂ ਤਾਂਕਿ ਹਰੇਕ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਹਨੇਰੇ ਵਿੱਚ ਨਾ ਰਹੇ।</verse>
				<verse number="47">ਜੇ ਕੋਈ ਮੇਰੀਆਂ ਗੱਲਾਂ ਸੁਣੇ ਅਤੇ ਨਾ ਮੰਨੇ ਤਾਂ ਮੈਂ ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ, ਕਿਉਂਕਿ ਮੈਂ ਸੰਸਾਰ ਨੂੰ ਦੋਸ਼ੀ ਠਹਿਰਾਉਣ ਲਈ ਨਹੀਂ, ਸਗੋਂ ਸੰਸਾਰ ਨੂੰ ਬਚਾਉਣ ਲਈ ਆਇਆ ਹਾਂ।</verse>
				<verse number="48">ਜਿਹੜਾ ਮੇਰਾ ਇਨਕਾਰ ਕਰਦਾ ਹੈ ਅਤੇ ਮੇਰੀਆਂ ਗੱਲਾਂ ਨੂੰ ਸਵੀਕਾਰ ਨਹੀਂ ਕਰਦਾ, ਉਸ ਨੂੰ ਦੋਸ਼ੀ ਠਹਿਰਾਉਣ ਵਾਲਾ ਇੱਕ ਹੈ; ਉਹ ਵਚਨ ਜਿਹੜਾ ਮੈਂ ਕਿਹਾ, ਉਹੋ ਅੰਤ ਦੇ ਦਿਨ ਉਸ ਨੂੰ ਦੋਸ਼ੀ ਠਹਿਰਾਵੇਗਾ।</verse>
				<verse number="49">ਕਿਉਂਕਿ ਮੈਂ ਆਪਣੇ ਵੱਲੋਂ ਕੁਝ ਨਹੀਂ ਕਿਹਾ, ਪਰ ਪਿਤਾ ਜਿਸ ਨੇ ਮੈਨੂੰ ਭੇਜਿਆ ਉਸੇ ਨੇ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ ਕਹਾਂ ਅਤੇ ਕੀ ਬੋਲਾਂ।</verse>
				<verse number="50">ਮੈਂ ਜਾਣਦਾ ਹਾਂ ਕਿ ਉਸ ਦਾ ਹੁਕਮ ਸਦੀਪਕ ਜੀਵਨ ਹੈ। ਇਸ ਲਈ ਮੈਂ ਜੋ ਕੁਝ ਬੋਲਦਾ ਹਾਂ, ਜਿਸ ਤਰ੍ਹਾਂ ਪਿਤਾ ਨੇ ਮੈਨੂੰ ਕਿਹਾ ਹੈ ਉਸੇ ਤਰ੍ਹਾਂ ਬੋਲਦਾ ਹਾਂ।”</verse>
			</chapter>
			<chapter number="13">
				<verse number="1">ਹੁਣ ਪਸਾਹ ਦੇ ਤਿਉਹਾਰ ਤੋਂ ਪਹਿਲਾਂ ਜਦੋਂ ਯਿਸੂ ਨੇ ਇਹ ਜਾਣ ਲਿਆ ਕਿ ਮੇਰਾ ਇਸ ਸੰਸਾਰ ਨੂੰ ਛੱਡ ਕੇ ਪਿਤਾ ਕੋਲ ਜਾਣ ਦਾ ਸਮਾਂ ਆ ਪਹੁੰਚਿਆ ਹੈ, ਤਾਂ ਆਪਣੇ ਲੋਕਾਂ ਨੂੰ ਜੋ ਸੰਸਾਰ ਵਿੱਚ ਸਨ ਜਿਸ ਤਰ੍ਹਾਂ ਪਿਆਰ ਕਰਦਾ ਸੀ, ਅੰਤ ਤੱਕ ਉਸੇ ਤਰ੍ਹਾਂ ਪਿਆਰ ਕਰਦਾ ਰਿਹਾ।</verse>
				<verse number="2">ਭੋਜਨ ਕਰਦੇ ਸਮੇਂ ਸ਼ੈਤਾਨ ਪਹਿਲਾਂ ਹੀ ਸ਼ਮਊਨ ਦੇ ਪੁੱਤਰ ਯਹੂਦਾ ਇਸਕਰਿਯੋਤੀ ਦੇ ਦਿਲ ਵਿੱਚ ਇਹ ਪਾ ਚੁੱਕਾ ਸੀ ਕਿ ਉਹ ਉਸ ਨੂੰ ਫੜਵਾ ਦੇਵੇ।</verse>
				<verse number="3">ਯਿਸੂ ਇਹ ਜਾਣ ਕੇ ਜੋ ਪਿਤਾ ਨੇ ਸਭ ਕੁਝ ਮੇਰੇ ਹੱਥਾਂ ਵਿੱਚ ਦੇ ਦਿੱਤਾ ਹੈ ਅਤੇ ਮੈਂ ਪਰਮੇਸ਼ਰ ਕੋਲੋਂ ਆਇਆ ਹਾਂ ਤੇ ਪਰਮੇਸ਼ਰ ਕੋਲ ਜਾਂਦਾ ਹਾਂ,</verse>
				<verse number="4">ਭੋਜਨ ਤੋਂ ਉੱਠਿਆ ਅਤੇ ਆਪਣੇ ਬਾਹਰੀ ਵਸਤਰ ਉਤਾਰ ਕੇ ਪਾਸੇ ਰੱਖੇ ਅਤੇ ਪਰਨਾ ਲੈ ਕੇ ਆਪਣਾ ਲੱਕ ਬੰਨ੍ਹਿਆ।</verse>
				<verse number="5">ਫਿਰ ਉਸ ਨੇ ਇੱਕ ਭਾਂਡੇ ਵਿੱਚ ਪਾਣੀ ਪਾਇਆ ਅਤੇ ਚੇਲਿਆਂ ਦੇ ਪੈਰ ਧੋਣ ਅਤੇ ਉਸ ਪਰਨੇ ਨਾਲ ਜਿਹੜਾ ਉਸ ਨੇ ਲੱਕ ਨੂੰ ਬੰਨ੍ਹਿਆ ਹੋਇਆ ਸੀ, ਪੂੰਝਣ ਲੱਗਾ।</verse>
				<verse number="6">ਜਦੋਂ ਉਹ ਸ਼ਮਊਨ ਪਤਰਸ ਦੇ ਕੋਲ ਆਇਆ ਤਾਂ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਤੂੰ ਮੇਰੇ ਪੈਰ ਧੋਂਦਾ ਹੈਂ?”</verse>
				<verse number="7">ਯਿਸੂ ਨੇ ਉਸ ਨੂੰ ਕਿਹਾ, “ਜੋ ਮੈਂ ਕਰਦਾ ਹਾਂ ਤੂੰ ਹੁਣ ਨਹੀਂ ਸਮਝਦਾ, ਪਰ ਬਾਅਦ ਵਿੱਚ ਇਸ ਨੂੰ ਸਮਝੇਂਗਾ।”</verse>
				<verse number="8">ਪਤਰਸ ਨੇ ਕਿਹਾ, “ਤੂੰ ਮੇਰੇ ਪੈਰ ਕਦੇ ਨਾ ਧੋਵੇਂਗਾ।” ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਮੈਂ ਤੇਰੇ ਪੈਰ ਨਾ ਧੋਵਾਂ ਤਾਂ ਮੇਰੇ ਨਾਲ ਤੇਰੀ ਕੋਈ ਸਾਂਝ ਨਹੀਂ ਹੈ।”</verse>
				<verse number="9">ਸ਼ਮਊਨ ਪਤਰਸ ਨੇ ਕਿਹਾ, “ਪ੍ਰਭੂ ਜੀ, ਫਿਰ ਕੇਵਲ ਮੇਰੇ ਪੈਰ ਹੀ ਨਹੀਂ, ਸਗੋਂ ਹੱਥ ਅਤੇ ਸਿਰ ਵੀ ਧੋ ਦੇ।”</verse>
				<verse number="10">ਯਿਸੂ ਨੇ ਉਸ ਨੂੰ ਕਿਹਾ, “ਜੋ ਨਹਾ ਚੁੱਕਾ ਹੈ ਉਸ ਨੂੰ ਪੈਰਾਂ ਤੋਂ ਇਲਾਵਾ ਕੁਝ ਧੋਣ ਦੀ ਜ਼ਰੂਰਤ ਨਹੀਂ, ਸਗੋਂ ਉਹ ਪੂਰਾ ਸ਼ੁੱਧ ਹੈ; ਤੁਸੀਂ ਸ਼ੁੱਧ ਹੋ ਪਰ ਸਾਰੇ ਨਹੀਂ।”</verse>
				<verse number="11">ਉਹ ਆਪਣੇ ਫੜਵਾਉਣ ਵਾਲੇ ਨੂੰ ਜਾਣਦਾ ਸੀ; ਇਸੇ ਲਈ ਉਸ ਨੇ ਕਿਹਾ, “ਤੁਸੀਂ ਸਾਰੇ ਸ਼ੁੱਧ ਨਹੀਂ ਹੋ।”</verse>
				<verse number="12">ਜਦੋਂ ਉਹ ਉਨ੍ਹਾਂ ਦੇ ਪੈਰ ਧੋ ਹਟਿਆ ਤਾਂ ਆਪਣੇ ਬਾਹਰੀ ਵਸਤਰ ਪਹਿਨ ਕੇ ਫੇਰ ਭੋਜਨ ਕਰਨ ਬੈਠ ਗਿਆ। ਉਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ?</verse>
				<verse number="13">ਤੁਸੀਂ ਮੈਨੂੰ ਗੁਰੂ ਅਤੇ ਪ੍ਰਭੂ ਕਹਿ ਕੇ ਬੁਲਾਉਂਦੇ ਹੋ; ਤੁਸੀਂ ਠੀਕ ਹੀ ਕਹਿੰਦੇ ਹੋ, ਕਿਉਂਕਿ ਮੈਂ ਹਾਂ।</verse>
				<verse number="14">ਸੋ ਜੇ ਮੈਂ ਗੁਰੂ ਅਤੇ ਪ੍ਰਭੂ ਹੋ ਕੇ ਤੁਹਾਡੇ ਪੈਰ ਧੋਤੇ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ।</verse>
				<verse number="15">ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਦੇ ਦਿੱਤਾ ਹੈ, ਤਾਂਕਿ ਜਿਵੇਂ ਮੈਂ ਤੁਹਾਡੇ ਨਾਲ ਕੀਤਾ, ਤੁਸੀਂ ਵੀ ਕਰੋ।</verse>
				<verse number="16">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਅਤੇ ਨਾ ਹੀ ਭੇਜਿਆ ਹੋਇਆ ਆਪਣੇ ਭੇਜਣ ਵਾਲੇ ਤੋਂ।</verse>
				<verse number="17">ਜੇ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਇਨ੍ਹਾਂ ਦੀ ਪਾਲਣਾ ਵੀ ਕਰਦੇ ਹੋ ਤਾਂ ਤੁਸੀਂ ਧੰਨ ਹੋ।</verse>
				<verse number="18">ਮੈਂ ਤੁਹਾਡੇ ਸਾਰਿਆਂ ਬਾਰੇ ਨਹੀਂ ਕਹਿੰਦਾ; ਮੈਂ ਜਾਣਦਾ ਹਾਂ ਕਿ ਮੈਂ ਕਿਨ੍ਹਾਂ ਨੂੰ ਚੁਣਿਆ ਹੈ, ਪਰ ਇਸ ਲਈ ਕਿ ਲਿਖਤ ਪੂਰੀ ਹੋਵੇ, ‘ਜੋ ਮੇਰੀ ਰੋਟੀ ਖਾਂਦਾ ਹੈ, ਉਸੇ ਨੇ ਮੇਰੇ ਉੱਤੇ ਆਪਣੀ ਲੱਤ ਚੁੱਕੀ’।</verse>
				<verse number="19">“ਹੁਣ ਮੈਂ ਇਸ ਗੱਲ ਦੇ ਹੋਣ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਰਿਹਾ ਹਾਂ ਤਾਂਕਿ ਜਦੋਂ ਇਹ ਪੂਰੀ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ ਕਿ ਮੈਂ ਉਹੋ ਹਾਂ।</verse>
				<verse number="20">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਭੇਜੇ ਹੋਏ ਨੂੰ ਸਵੀਕਾਰ ਕਰਦਾ ਹੈ ਉਹ ਮੈਨੂੰ ਸਵੀਕਾਰ ਕਰਦਾ ਹੈ ਅਤੇ ਜੋ ਮੈਨੂੰ ਸਵੀਕਾਰ ਕਰਦਾ ਹੈ ਉਹ ਮੇਰੇ ਭੇਜਣ ਵਾਲੇ ਨੂੰ ਸਵੀਕਾਰ ਕਰਦਾ ਹੈ।”</verse>
				<verse number="21">ਇਹ ਗੱਲਾਂ ਕਹਿ ਕੇ ਯਿਸੂ ਆਤਮਾ ਵਿੱਚ ਵਿਆਕੁਲ ਹੋਇਆ ਅਤੇ ਗਵਾਹੀ ਦੇ ਕੇ ਕਿਹਾ, “ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਹਾਡੇ ਵਿੱਚੋਂ ਇੱਕ ਮੈਨੂੰ ਫੜਵਾਏਗਾ।”</verse>
				<verse number="22">ਚੇਲੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਵੱਲ ਵੇਖਣ ਲੱਗੇ ਕਿ ਉਹ ਕਿਸ ਦੀ ਗੱਲ ਕਰ ਰਿਹਾ ਹੈ।</verse>
				<verse number="23">ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਜਿਸ ਨੂੰ ਯਿਸੂ ਪਿਆਰ ਕਰਦਾ ਸੀ, ਯਿਸੂ ਦੀ ਛਾਤੀ 'ਤੇ ਢਾਸਣਾ ਲਾਇਆ ਹੋਇਆ ਸੀ।</verse>
				<verse number="24">ਇਸ ਲਈ ਸ਼ਮਊਨ ਪਤਰਸ ਨੇ ਉਸ ਨੂੰ ਇਸ਼ਾਰਾ ਕੀਤਾ ਕਿ ਪੁੱਛੇ ਕਿ ਉਹ ਕੌਣ ਹੈ ਜਿਸ ਦੀ ਉਹ ਗੱਲ ਕਰ ਰਿਹਾ ਹੈ।</verse>
				<verse number="25">ਤਦ ਉਸ ਨੇ ਉਸੇ ਤਰ੍ਹਾਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ, “ਪ੍ਰਭੂ ਜੀ, ਉਹ ਕੌਣ ਹੈ?”</verse>
				<verse number="26">ਯਿਸੂ ਨੇ ਉੱਤਰ ਦਿੱਤਾ, “ਜਿਸ ਨੂੰ ਮੈਂ ਬੁਰਕੀ ਡੁਬੋ ਕੇ ਦਿਆਂਗਾ, ਉਹੋ ਹੈ।” ਤਦ ਉਸ ਨੇ ਬੁਰਕੀ ਲਈ ਅਤੇ ਡੁਬੋ ਕੇ ਸ਼ਮਊਨ ਇਸਕਰਿਯੋਤੀ ਦੇ ਪੁੱਤਰ ਯਹੂਦਾ ਨੂੰ ਦਿੱਤੀ।</verse>
				<verse number="27">ਬੁਰਕੀ ਲੈਂਦੇ ਹੀ ਸ਼ੈਤਾਨ ਉਸ ਵਿੱਚ ਸਮਾ ਗਿਆ। ਤਦ ਯਿਸੂ ਨੇ ਉਸ ਨੂੰ ਕਿਹਾ, “ਜੋ ਤੂੰ ਕਰਨਾ ਹੈ ਛੇਤੀ ਕਰ।”</verse>
				<verse number="28">ਪਰ ਜਿਹੜੇ ਖਾਣ ਬੈਠੇ ਸਨ ਉਨ੍ਹਾਂ ਵਿੱਚੋਂ ਕਿਸੇ ਨੇ ਨਾ ਸਮਝਿਆ ਕਿ ਉਸ ਨੇ ਇਹ ਉਸ ਨੂੰ ਕਿਉਂ ਕਿਹਾ।</verse>
				<verse number="29">ਥੈਲੀ ਯਹੂਦਾ ਕੋਲ ਰਹਿੰਦੀ ਸੀ, ਇਸ ਲਈ ਕਈਆਂ ਨੇ ਸਮਝਿਆ ਕਿ ਯਿਸੂ ਨੇ ਉਸ ਨੂੰ ਕਿਹਾ ਹੈ ਕਿ ਤਿਉਹਾਰ ਦੇ ਲਈ ਜੋ ਸਾਨੂੰ ਜ਼ਰੂਰਤ ਹੈ ਖਰੀਦ ਲਿਆ, ਜਾਂ ਇਹ ਕਿ ਗਰੀਬਾਂ ਨੂੰ ਕੁਝ ਦੇ।</verse>
				<verse number="30">ਤਦ ਉਹ ਬੁਰਕੀ ਲੈਣ ਤੋਂ ਬਾਅਦ ਤੁਰੰਤ ਬਾਹਰ ਨਿੱਕਲ ਗਿਆ; ਇਹ ਰਾਤ ਦਾ ਸਮਾਂ ਸੀ।</verse>
				<verse number="31">ਜਦੋਂ ਉਹ ਬਾਹਰ ਨਿੱਕਲ ਗਿਆ ਤਾਂ ਯਿਸੂ ਨੇ ਕਿਹਾ, “ਹੁਣ ਮਨੁੱਖ ਦੇ ਪੁੱਤਰ ਦੀ ਮਹਿਮਾ ਹੋਈ ਅਤੇ ਉਸੇ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ।</verse>
				<verse number="32">ਜੇ ਉਸ ਵਿੱਚ ਪਰਮੇਸ਼ਰ ਦੀ ਮਹਿਮਾ ਹੋਈ ਹੈ ਤਾਂ ਪਰਮੇਸ਼ਰ ਵੀ ਆਪਣੇ ਵਿੱਚ ਉਸ ਦੀ ਮਹਿਮਾ ਕਰੇਗਾ, ਸਗੋਂ ਤੁਰੰਤ ਹੀ ਉਸ ਦੀ ਮਹਿਮਾ ਕਰੇਗਾ।</verse>
				<verse number="33">ਹੇ ਬੱਚਿਓ, ਹੁਣ ਥੋੜ੍ਹੀ ਦੇਰ ਮੈਂ ਤੁਹਾਡੇ ਨਾਲ ਹਾਂ। ਤੁਸੀਂ ਮੈਨੂੰ ਲੱਭੋਗੇ ਅਤੇ ਜਿਵੇਂ ਮੈਂ ਯਹੂਦੀਆਂ ਨੂੰ ਕਿਹਾ ਸੀ ਕਿ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ, ਹੁਣ ਮੈਂ ਤੁਹਾਨੂੰ ਵੀ ਕਹਿੰਦਾ ਹਾਂ।</verse>
				<verse number="34">ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨੂੰ ਪਿਆਰ ਕਰੋ; ਜਿਸ ਤਰ੍ਹਾਂ ਮੈਂ ਤੁਹਾਨੂੰ ਪਿਆਰ ਕੀਤਾ, ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ।</verse>
				<verse number="35">ਜੇ ਤੁਸੀਂ ਆਪਸ ਵਿੱਚ ਪਿਆਰ ਰੱਖੋ ਤਾਂ ਇਸੇ ਤੋਂ ਸਭ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”</verse>
				<verse number="36">ਸ਼ਮਊਨ ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਤੂੰ ਕਿੱਥੇ ਜਾਂਦਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਜਿੱਥੇ ਮੈਂ ਜਾਂਦਾ ਹਾਂ, ਉੱਥੇ ਤੂੰ ਹੁਣ ਮੇਰੇ ਪਿੱਛੇ ਨਹੀਂ ਆ ਸਕਦਾ, ਪਰ ਬਾਅਦ ਵਿੱਚ ਆਵੇਂਗਾ।”</verse>
				<verse number="37">ਪਤਰਸ ਨੇ ਉਸ ਨੂੰ ਕਿਹਾ, “ਪ੍ਰਭੂ, ਹੁਣ ਮੈਂ ਤੇਰੇ ਪਿੱਛੇ ਕਿਉਂ ਨਹੀਂ ਆ ਸਕਦਾ? ਮੈਂ ਤੇਰੇ ਲਈ ਆਪਣੀ ਜਾਨ ਵੀ ਦਿਆਂਗਾ।”</verse>
				<verse number="38">ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਮੇਰੇ ਲਈ ਆਪਣੀ ਜਾਨ ਦੇਵੇਂਗਾ? ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਤੂੰ ਤਿੰਨ ਵਾਰ ਮੇਰਾ ਇਨਕਾਰ ਨਾ ਕਰ ਲਵੇਂ, ਮੁਰਗਾ ਬਾਂਗ ਨਾ ਦੇਵੇਗਾ।”</verse>
			</chapter>
			<chapter number="14">
				<verse number="1">“ਤੁਹਾਡਾ ਦਿਲ ਨਾ ਘਬਰਾਵੇ, ਪਰਮੇਸ਼ਰ ਉੱਤੇ ਵਿਸ਼ਵਾਸ ਰੱਖੋ ਅਤੇ ਮੇਰੇ ਉੱਤੇ ਵੀ ਵਿਸ਼ਵਾਸ ਰੱਖੋ।</verse>
				<verse number="2">ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ; ਜੇ ਨਾ ਹੁੰਦੇ ਤਾਂ ਮੈਂ ਤੁਹਾਨੂੰ ਕਹਿ ਦਿੰਦਾ, ਕਿਉਂਕਿ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਜਾਂਦਾ ਹਾਂ।</verse>
				<verse number="3">ਜੇ ਮੈਂ ਜਾ ਕੇ ਤੁਹਾਡੇ ਲਈ ਜਗ੍ਹਾ ਤਿਆਰ ਕਰਾਂ ਤਾਂ ਫੇਰ ਆ ਕੇ ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਤਾਂਕਿ ਜਿੱਥੇ ਮੈਂ ਹਾਂ ਉੱਥੇ ਤੁਸੀਂ ਵੀ ਹੋਵੋ।</verse>
				<verse number="4">ਜਿੱਥੇ ਮੈਂ ਜਾਂਦਾ ਹਾਂ, ਤੁਸੀਂ ਉਹ ਰਾਹ ਜਾਣਦੇ ਹੋ ।”</verse>
				<verse number="5">ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਅਸੀਂ ਨਹੀਂ ਜਾਣਦੇ ਤੂੰ ਕਿੱਥੇ ਜਾਂਦਾ ਹੈਂ, ਫਿਰ ਰਾਹ ਕਿਵੇਂ ਜਾਣ ਸਕਦੇ ਹਾਂ?”</verse>
				<verse number="6">ਯਿਸੂ ਨੇ ਉਸ ਨੂੰ ਕਿਹਾ, “ਰਾਹ, ਸੱਚ ਅਤੇ ਜੀਵਨ ਮੈਂ ਹੀ ਹਾਂ। ਬਿਨਾਂ ਮੇਰੇ ਦੁਆਰਾ ਕੋਈ ਪਿਤਾ ਕੋਲ ਨਹੀਂ ਆ ਸਕਦਾ।</verse>
				<verse number="7">“ਜੇ ਤੁਸੀਂ ਮੈਨੂੰ ਜਾਣ ਲਿਆ ਹੈ ਤਾਂ ਮੇਰੇ ਪਿਤਾ ਨੂੰ ਵੀ ਜਾਣ ਜਾਓਗੇ ਅਤੇ ਹੁਣ ਤੋਂ ਤੁਸੀਂ ਉਸ ਨੂੰ ਜਾਣਦੇ ਹੋ ਅਤੇ ਉਸ ਨੂੰ ਵੇਖ ਲਿਆ ਹੈ।”</verse>
				<verse number="8">ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਪ੍ਰਭੂ ਜੀ, ਸਾਨੂੰ ਪਿਤਾ ਦਾ ਦਰਸ਼ਨ ਕਰਾ, ਸਾਡੇ ਲਈ ਇਹੀ ਕਾਫੀ ਹੈ।”</verse>
				<verse number="9">ਯਿਸੂ ਨੇ ਕਿਹਾ, “ਫ਼ਿਲਿੱਪੁਸ, ਐਨੇ ਸਮੇਂ ਤੋਂ ਮੈਂ ਤੁਹਾਡੇ ਨਾਲ ਹਾਂ, ਕੀ ਫਿਰ ਵੀ ਤੂੰ ਮੈਨੂੰ ਨਹੀਂ ਜਾਣਿਆ? ਜਿਸ ਨੇ ਮੈਨੂੰ ਵੇਖਿਆ ਉਸ ਨੇ ਪਿਤਾ ਨੂੰ ਵੇਖਿਆ ਹੈ। ਤੂੰ ਕਿਵੇਂ ਕਹਿੰਦਾ ਹੈਂ, ‘ਸਾਨੂੰ ਪਿਤਾ ਦਾ ਦਰਸ਼ਨ ਕਰਾ’?</verse>
				<verse number="10">ਕੀ ਤੈਨੂੰ ਵਿਸ਼ਵਾਸ ਨਹੀਂ ਹੈ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ? ਇਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੱਲੋਂ ਨਹੀਂ ਕਹਿੰਦਾ ਪਰ ਪਿਤਾ ਜਿਹੜਾ ਮੇਰੇ ਵਿੱਚ ਰਹਿੰਦਾ ਹੈ ਉਹੀ ਆਪਣੇ ਕੰਮ ਕਰਦਾ ਹੈ।</verse>
				<verse number="11">ਮੇਰਾ ਵਿਸ਼ਵਾਸ ਕਰੋ ਕਿ ਮੈਂ ਪਿਤਾ ਵਿੱਚ ਅਤੇ ਪਿਤਾ ਮੇਰੇ ਵਿੱਚ ਹੈ; ਜੇ ਨਹੀਂ ਤਾਂ ਕੰਮਾਂ ਦੇ ਕਾਰਨ ਹੀ ਵਿਸ਼ਵਾਸ ਕਰੋ।</verse>
				<verse number="12">“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰਦਾ ਹੈ ਉਹ ਵੀ ਇਹ ਕੰਮ ਕਰੇਗਾ ਜਿਹੜੇ ਮੈਂ ਕਰਦਾ ਹਾਂ, ਸਗੋਂ ਇਨ੍ਹਾਂ ਨਾਲੋਂ ਵੱਡੇ ਕੰਮ ਕਰੇਗਾ, ਕਿਉਂਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ।</verse>
				<verse number="13">ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਮੈਂ ਉਹੀ ਕਰਾਂਗਾ, ਤਾਂਕਿ ਪੁੱਤਰ ਵਿੱਚ ਪਿਤਾ ਦੀ ਮਹਿਮਾ ਹੋਵੇ।</verse>
				<verse number="14">ਜੇ ਤੁਸੀਂ ਮੇਰੇ ਨਾਮ ਵਿੱਚ ਮੇਰੇ ਤੋਂ ਕੁਝ ਮੰਗੋਗੇ ਤਾਂ ਮੈਂ ਉਹੀ ਕਰਾਂਗਾ।</verse>
				<verse number="15">“ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ।</verse>
				<verse number="16">ਮੈਂ ਪਿਤਾ ਅੱਗੇ ਬੇਨਤੀ ਕਰਾਂਗਾ ਅਤੇ ਉਹ ਤੁਹਾਨੂੰ ਇੱਕ ਸਹਾਇਕ ਦੇਵੇਗਾ ਤਾਂਕਿ ਉਹ ਸਦਾ ਤੁਹਾਡੇ ਨਾਲ ਰਹੇ</verse>
				<verse number="17">ਅਰਥਾਤ ਸਚਾਈ ਦਾ ਆਤਮਾ ਜਿਸ ਨੂੰ ਸੰਸਾਰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉਹ ਨਾ ਤਾਂ ਉਸ ਨੂੰ ਵੇਖਦਾ ਹੈ ਅਤੇ ਨਾ ਹੀ ਜਾਣਦਾ ਹੈ। ਤੁਸੀਂ ਉਸ ਨੂੰ ਜਾਣਦੇ ਹੋ, ਕਿਉਂਕਿ ਉਹ ਤੁਹਾਡੇ ਨਾਲ ਰਹਿੰਦਾ ਹੈ ਅਤੇ ਤੁਹਾਡੇ ਵਿੱਚ ਹੋਵੇਗਾ।</verse>
				<verse number="18">ਮੈਂ ਤੁਹਾਨੂੰ ਅਨਾਥ ਨਹੀਂ ਛੱਡਾਂਗਾ; ਮੈਂ ਤੁਹਾਡੇ ਕੋਲ ਆਵਾਂਗਾ।</verse>
				<verse number="19">ਹੁਣ ਥੋੜ੍ਹੀ ਦੇਰ ਬਾਅਦ ਸੰਸਾਰ ਮੈਨੂੰ ਫਿਰ ਨਾ ਵੇਖੇਗਾ ਪਰ ਤੁਸੀਂ ਮੈਨੂੰ ਵੇਖੋਗੇ; ਕਿਉਂਕਿ ਮੈਂ ਜੀਉਂਦਾ ਹਾਂ, ਤੁਸੀਂ ਵੀ ਜੀਓਗੇ।</verse>
				<verse number="20">ਉਸ ਦਿਨ ਤੁਸੀਂ ਜਾਣੋਗੇ ਕਿ ਮੈਂ ਆਪਣੇ ਪਿਤਾ ਵਿੱਚ ਅਤੇ ਤੁਸੀਂ ਮੇਰੇ ਵਿੱਚ ਅਤੇ ਮੈਂ ਤੁਹਾਡੇ ਵਿੱਚ ਹਾਂ।</verse>
				<verse number="21">ਜਿਸ ਦੇ ਕੋਲ ਮੇਰੇ ਹੁਕਮ ਹਨ ਅਤੇ ਜਿਹੜਾ ਉਨ੍ਹਾਂ ਦੀ ਪਾਲਣਾ ਕਰਦਾ ਹੈ, ਉਹੀ ਮੈਨੂੰ ਪਿਆਰ ਕਰਦਾ ਹੈ ਅਤੇ ਜਿਹੜਾ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਪਿਤਾ ਦਾ ਪਿਆਰਾ ਹੋਵੇਗਾ। ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਆਪਣੇ ਆਪ ਨੂੰ ਉਸ ਉੱਤੇ ਪਰਗਟ ਕਰਾਂਗਾ।”</verse>
				<verse number="22">ਯਹੂਦਾ ਨੇ (ਇਹ ਯਹੂਦਾ ਇਸਕਰਿਯੋਤੀ ਨਹੀਂ ਸੀ) ਉਸ ਨੂੰ ਕਿਹਾ, “ਪ੍ਰਭੂ ਜੀ, ਅਜਿਹਾ ਕੀ ਹੋਇਆ, ਕਿ ਤੂੰ ਆਪਣੇ ਆਪ ਨੂੰ ਸਾਡੇ ਉੱਤੇ ਪਰਗਟ ਕਰੇਂਗਾ, ਪਰ ਸੰਸਾਰ ਉੱਤੇ ਨਹੀਂ?”</verse>
				<verse number="23">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਕੋਈ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਵਚਨ ਦੀ ਪਾਲਣਾ ਕਰੇਗਾ ਅਤੇ ਮੇਰਾ ਪਿਤਾ ਉਸ ਨੂੰ ਪਿਆਰ ਕਰੇਗਾ; ਅਸੀਂ ਉਸ ਦੇ ਕੋਲ ਆਵਾਂਗੇ ਅਤੇ ਉਸ ਦੇ ਨਾਲ ਵਾਸ ਕਰਾਂਗੇ।</verse>
				<verse number="24">ਜੋ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਵਚਨਾਂ ਦੀ ਪਾਲਣਾ ਨਹੀਂ ਕਰਦਾ; ਇਹ ਵਚਨ ਜੋ ਤੁਸੀਂ ਸੁਣਦੇ ਹੋ ਮੇਰਾ ਨਹੀਂ, ਪਰ ਪਿਤਾ ਦਾ ਹੈ ਜਿਸ ਨੇ ਮੈਨੂੰ ਭੇਜਿਆ।</verse>
				<verse number="25">“ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿੰਦੇ ਹੋਏ ਤੁਹਾਨੂੰ ਦੱਸੀਆਂ ਹਨ।</verse>
				<verse number="26">ਪਰ ਸਹਾਇਕ ਅਰਥਾਤ ਪਵਿੱਤਰ ਆਤਮਾ, ਜਿਸ ਨੂੰ ਪਿਤਾ ਮੇਰੇ ਨਾਮ ਵਿੱਚ ਭੇਜੇਗਾ ਉਹ ਤੁਹਾਨੂੰ ਸਭ ਕੁਝ ਸਿਖਾਵੇਗਾ ਅਤੇ ਜੋ ਮੈਂ ਤੁਹਾਨੂੰ ਕਿਹਾ ਉਹ ਸਭ ਤੁਹਾਨੂੰ ਯਾਦ ਦਿਵਾਏਗਾ।</verse>
				<verse number="27">“ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ; ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ, ਜਿਸ ਤਰ੍ਹਾਂ ਸੰਸਾਰ ਦਿੰਦਾ ਹੈ ਮੈਂ ਉਸ ਤਰ੍ਹਾਂ ਤੁਹਾਨੂੰ ਨਹੀਂ ਦਿੰਦਾ। ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।</verse>
				<verse number="28">ਤੁਸੀਂ ਸੁਣਿਆ ਕਿ ਮੈਂ ਤੁਹਾਨੂੰ ਕਿਹਾ ਸੀ, ‘ਮੈਂ ਜਾ ਰਿਹਾ ਹਾਂ ਅਤੇ ਫਿਰ ਤੁਹਾਡੇ ਕੋਲ ਆਵਾਂਗਾ’। ਜੇ ਤੁਸੀਂ ਮੈਨੂੰ ਪਿਆਰ ਕਰਦੇ ਤਾਂ ਅਨੰਦ ਮਨਾਉਂਦੇ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ, ਕਿਉਂਕਿ ਪਿਤਾ ਮੇਰੇ ਤੋਂ ਵੱਡਾ ਹੈ।</verse>
				<verse number="29">ਹੁਣ ਇਸ ਦੇ ਹੋਣ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੱਤਾ ਹੈ ਤਾਂਕਿ ਜਦੋਂ ਇਹ ਹੋਵੇ ਤਾਂ ਤੁਸੀਂ ਵਿਸ਼ਵਾਸ ਕਰੋ।</verse>
				<verse number="30">ਮੈਂ ਹੁਣ ਤੁਹਾਡੇ ਨਾਲ ਬਹੁਤੀਆਂ ਗੱਲਾਂ ਨਾ ਕਰਾਂਗਾ, ਕਿਉਂਕਿ ਇਸ ਸੰਸਾਰ ਦਾ ਪ੍ਰਧਾਨ ਆ ਰਿਹਾ ਹੈ ਅਤੇ ਮੇਰੇ ਉੱਤੇ ਉਸ ਦਾ ਕੋਈ ਅਧਿਕਾਰ ਨਹੀਂ।</verse>
				<verse number="31">ਪਰ ਇਸ ਲਈ ਕਿ ਸੰਸਾਰ ਜਾਣ ਲਵੇ ਜੋ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ ਅਤੇ ਜਿਸ ਤਰ੍ਹਾਂ ਪਿਤਾ ਨੇ ਮੈਨੂੰ ਹੁਕਮ ਦਿੱਤਾ, ਮੈਂ ਉਸੇ ਤਰ੍ਹਾਂ ਕਰਦਾ ਹਾਂ। “ਉੱਠੋ, ਇੱਥੋਂ ਚੱਲੀਏ!</verse>
			</chapter>
			<chapter number="15">
				<verse number="1">“ਸੱਚੀ ਅੰਗੂਰ ਦੀ ਵੇਲ ਮੈਂ ਹਾਂ ਅਤੇ ਮੇਰਾ ਪਿਤਾ ਬਾਗਬਾਨ ਹੈ।</verse>
				<verse number="2">ਹਰੇਕ ਟਹਿਣੀ ਜੋ ਮੇਰੇ ਵਿੱਚ ਹੈ ਅਤੇ ਫਲ ਨਹੀਂ ਦਿੰਦੀ, ਉਹ ਉਸ ਨੂੰ ਕੱਟ ਸੁੱਟਦਾ ਹੈ ਅਤੇ ਹਰੇਕ ਜੋ ਫਲ ਦਿੰਦੀ ਹੈ, ਉਹ ਉਸ ਨੂੰ ਛਾਂਗਦਾ ਹੈ ਤਾਂਕਿ ਹੋਰ ਜ਼ਿਆਦਾ ਫਲ ਦੇਵੇ।</verse>
				<verse number="3">ਤੁਸੀਂ ਤਾਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਿਹਾ ਹੈ ਸ਼ੁੱਧ ਹੋ ਚੁੱਕੇ ਹੋ।</verse>
				<verse number="4">ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੈਂ ਤੁਹਾਡੇ ਵਿੱਚ। ਜਿਸ ਤਰ੍ਹਾਂ ਟਹਿਣੀ ਜੇ ਉਹ ਅੰਗੂਰ ਦੀ ਵੇਲ ਵਿੱਚ ਬਣੀ ਨਾ ਰਹੇ ਤਾਂ ਉਹ ਆਪਣੇ ਆਪ ਫਲ ਨਹੀਂ ਦੇ ਸਕਦੀ, ਉਸੇ ਤਰ੍ਹਾਂ ਤੁਸੀਂ ਵੀ ਜੇ ਮੇਰੇ ਵਿੱਚ ਬਣੇ ਨਾ ਰਹੋ ਤਾਂ ਫਲ ਨਹੀਂ ਦੇ ਸਕਦੇ।</verse>
				<verse number="5">ਅੰਗੂਰ ਦੀ ਵੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ। ਜਿਹੜਾ ਮੇਰੇ ਵਿੱਚ ਬਣਿਆ ਰਹਿੰਦਾ ਹੈ ਅਤੇ ਮੈਂ ਉਸ ਵਿੱਚ, ਉਹੀ ਬਹੁਤਾ ਫਲ ਦਿੰਦਾ ਹੈ, ਕਿਉਂਕਿ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ।</verse>
				<verse number="6">ਜੇ ਕੋਈ ਮੇਰੇ ਵਿੱਚ ਬਣਿਆ ਨਾ ਰਹੇ ਤਾਂ ਉਹ ਟਹਿਣੀ ਵਾਂਗ ਬਾਹਰ ਸੁੱਟਿਆ ਜਾਂਦਾ ਹੈ ਅਤੇ ਸੁੱਕ ਜਾਂਦਾ ਹੈ। ਫਿਰ ਲੋਕ ਇਨ੍ਹਾਂ ਟਹਿਣੀਆਂ ਨੂੰ ਇਕੱਠਾ ਕਰਕੇ ਅੱਗ ਵਿੱਚ ਸੁੱਟ ਦਿੰਦੇ ਹਨ ਅਤੇ ਉਹ ਸੜ ਜਾਂਦੀਆਂ ਹਨ।</verse>
				<verse number="7">ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰੀਆਂ ਗੱਲਾਂ ਤੁਹਾਡੇ ਵਿੱਚ ਬਣੀਆਂ ਰਹਿਣ, ਤਾਂ ਜੋ ਚਾਹੋ ਮੰਗੋ ਅਤੇ ਉਹ ਤੁਹਾਡੇ ਲਈ ਹੋ ਜਾਵੇਗਾ।</verse>
				<verse number="8">ਮੇਰੇ ਪਿਤਾ ਦੀ ਮਹਿਮਾ ਇਸੇ ਤੋਂ ਹੁੰਦੀ ਹੈ ਕਿ ਤੁਸੀਂ ਬਹੁਤਾ ਫਲ ਦਿਓ, ਤਾਂ ਹੀ ਤੁਸੀਂ ਮੇਰੇ ਚੇਲੇ ਹੋਵੋਗੇ।</verse>
				<verse number="9">“ਜਿਸ ਤਰ੍ਹਾਂ ਪਿਤਾ ਨੇ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਮੈਂ ਵੀ ਤੁਹਾਡੇ ਨਾਲ ਪਿਆਰ ਕੀਤਾ; ਮੇਰੇ ਪਿਆਰ ਵਿੱਚ ਬਣੇ ਰਹੋ।</verse>
				<verse number="10">ਜੇ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਕਰੋਗੇ ਤਾਂ ਤੁਸੀਂ ਮੇਰੇ ਪ੍ਰੇਮ ਵਿੱਚ ਬਣੇ ਰਹੋਗੇ, ਜਿਵੇਂ ਮੈਂ ਆਪਣੇ ਪਿਤਾ ਦੇ ਹੁਕਮਾਂ ਦੀ ਪਾਲਣਾ ਕੀਤੀ ਹੈ ਅਤੇ ਉਸ ਦੇ ਪ੍ਰੇਮ ਵਿੱਚ ਬਣਿਆ ਰਹਿੰਦਾ ਹਾਂ।</verse>
				<verse number="11">“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਕਿ ਮੇਰਾ ਅਨੰਦ ਤੁਹਾਡੇ ਵਿੱਚ ਹੋਵੇ ਅਤੇ ਤੁਹਾਡਾ ਅਨੰਦ ਪੂਰਾ ਹੋ ਜਾਵੇ।</verse>
				<verse number="12">ਮੇਰਾ ਹੁਕਮ ਇਹ ਹੈ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ।</verse>
				<verse number="13">ਇਸ ਤੋਂ ਵੱਧ ਪਿਆਰ ਕਿਸੇ ਦਾ ਨਹੀਂ ਹੁੰਦਾ ਕਿ ਕੋਈ ਆਪਣੇ ਮਿੱਤਰਾਂ ਲਈ ਆਪਣੀ ਜਾਨ ਦੇਵੇ।</verse>
				<verse number="14">ਜੇ ਤੁਸੀਂ ਉਹ ਕੰਮ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਤੁਸੀਂ ਮੇਰੇ ਮਿੱਤਰ ਹੋ।</verse>
				<verse number="15">ਹੁਣ ਤੋਂ ਮੈਂ ਤੁਹਾਨੂੰ ਦਾਸ ਨਹੀਂ ਕਹਾਂਗਾ, ਕਿਉਂਕਿ ਦਾਸ ਨਹੀਂ ਜਾਣਦਾ ਕਿ ਉਸ ਦਾ ਮਾਲਕ ਕੀ ਕਰਦਾ ਹੈ। ਪਰ ਮੈਂ ਤੁਹਾਨੂੰ ਮਿੱਤਰ ਕਿਹਾ ਹੈ, ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਤੋਂ ਸੁਣਿਆ, ਸਭ ਤੁਹਾਨੂੰ ਦੱਸ ਦਿੱਤਾ।</verse>
				<verse number="16">ਤੁਸੀਂ ਮੈਨੂੰ ਨਹੀਂ ਚੁਣਿਆ, ਸਗੋਂ ਮੈਂ ਤੁਹਾਨੂੰ ਚੁਣਿਆ ਅਤੇ ਠਹਿਰਾਇਆ ਕਿ ਤੁਸੀਂ ਜਾ ਕੇ ਫਲ ਦੇਵੋ ਅਤੇ ਤੁਹਾਡਾ ਫਲ ਬਣਿਆ ਰਹੇ, ਤਾਂਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋ, ਉਹ ਤੁਹਾਨੂੰ ਦੇਵੇ।</verse>
				<verse number="17">ਮੈਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਹੁਕਮ ਇਸ ਲਈ ਦਿੰਦਾ ਹਾਂ ਕਿ ਤੁਸੀਂ ਇੱਕ ਦੂਜੇ ਨਾਲ ਪਿਆਰ ਕਰੋ।</verse>
				<verse number="18">“ਜੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਹੈ ਤਾਂ ਜਾਣ ਲਵੋ ਕਿ ਉਸ ਨੇ ਤੁਹਾਡੇ ਤੋਂ ਪਹਿਲਾਂ ਮੇਰੇ ਨਾਲ ਵੈਰ ਕੀਤਾ ਹੈ।</verse>
				<verse number="19">ਜੇ ਤੁਸੀਂ ਸੰਸਾਰ ਦੇ ਹੁੰਦੇ ਤਾਂ ਸੰਸਾਰ ਆਪਣਿਆਂ ਨਾਲ ਪ੍ਰੀਤ ਰੱਖਦਾ, ਪਰ ਇਸ ਲਈ ਕਿ ਤੁਸੀਂ ਸੰਸਾਰ ਦੇ ਨਹੀਂ ਹੋ ਸਗੋਂ ਮੈਂ ਤੁਹਾਨੂੰ ਸੰਸਾਰ ਵਿੱਚੋਂ ਚੁਣ ਲਿਆ ਹੈ, ਇਸ ਕਰਕੇ ਸੰਸਾਰ ਤੁਹਾਡੇ ਨਾਲ ਵੈਰ ਕਰਦਾ ਹੈ।</verse>
				<verse number="20">ਜਿਹੜੀ ਗੱਲ ਮੈਂ ਤੁਹਾਨੂੰ ਕਹੀ ਸੀ ਯਾਦ ਰੱਖੋ, ‘ਦਾਸ ਆਪਣੇ ਮਾਲਕ ਤੋਂ ਵੱਡਾ ਨਹੀਂ ਹੁੰਦਾ’। ਜੇ ਉਨ੍ਹਾਂ ਮੈਨੂੰ ਸਤਾਇਆ ਤਾਂ ਤੁਹਾਨੂੰ ਵੀ ਸਤਾਉਣਗੇ; ਜੇ ਉਨ੍ਹਾਂ ਮੇਰੀ ਗੱਲ ਮੰਨੀ ਤਾਂ ਤੁਹਾਡੀ ਵੀ ਮੰਨਣਗੇ।</verse>
				<verse number="21">ਪਰ ਇਹ ਸਭ ਕੁਝ ਉਹ ਮੇਰੇ ਨਾਮ ਦੇ ਕਾਰਨ ਤੁਹਾਡੇ ਨਾਲ ਕਰਨਗੇ, ਕਿਉਂਕਿ ਉਹ ਮੇਰੇ ਭੇਜਣ ਵਾਲੇ ਨੂੰ ਨਹੀਂ ਜਾਣਦੇ।</verse>
				<verse number="22">ਜੇ ਮੈਂ ਨਾ ਆਉਂਦਾ ਅਤੇ ਉਨ੍ਹਾਂ ਨਾਲ ਗੱਲਾਂ ਨਾ ਕਰਦਾ ਤਾਂ ਉਹ ਪਾਪੀ ਨਾ ਠਹਿਰਦੇ, ਪਰ ਹੁਣ ਉਨ੍ਹਾਂ ਕੋਲ ਆਪਣੇ ਪਾਪ ਦਾ ਕੋਈ ਬਹਾਨਾ ਨਹੀਂ ਹੈ।</verse>
				<verse number="23">ਜਿਹੜਾ ਮੇਰੇ ਨਾਲ ਵੈਰ ਰੱਖਦਾ ਹੈ ਉਹ ਮੇਰੇ ਪਿਤਾ ਨਾਲ ਵੀ ਵੈਰ ਰੱਖਦਾ ਹੈ।</verse>
				<verse number="24">ਜੇ ਮੈਂ ਉਨ੍ਹਾਂ ਦੇ ਵਿਚਕਾਰ ਉਹ ਕੰਮ ਨਾ ਕਰਦਾ ਜਿਹੜੇ ਕਿਸੇ ਹੋਰ ਨੇ ਨਹੀਂ ਕੀਤੇ ਤਾਂ ਉਹ ਪਾਪੀ ਨਾ ਠਹਿਰਦੇ, ਪਰ ਹੁਣ ਤਾਂ ਉਨ੍ਹਾਂ ਨੇ ਮੈਨੂੰ ਅਤੇ ਮੇਰੇ ਪਿਤਾ ਦੋਹਾਂ ਨੂੰ ਵੇਖਿਆ ਅਤੇ ਦੋਹਾਂ ਨਾਲ ਵੈਰ ਕੀਤਾ ਹੈ।</verse>
				<verse number="25">ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜਿਹੜਾ ਉਨ੍ਹਾਂ ਦੀ ਬਿਵਸਥਾ ਵਿੱਚ ਲਿਖਿਆ ਹੈ: ‘ਉਨ੍ਹਾਂ ਬਿਨਾਂ ਕਾਰਨ ਮੇਰੇ ਨਾਲ ਵੈਰ ਕੀਤਾ’।</verse>
				<verse number="26">“ਜਦੋਂ ਉਹ ਸਹਾਇਕ ਆਵੇ ਜਿਸ ਨੂੰ ਮੈਂ ਪਿਤਾ ਵੱਲੋਂ ਤੁਹਾਡੇ ਲਈ ਭੇਜਾਂਗਾ ਅਰਥਾਤ ਸਚਾਈ ਦਾ ਆਤਮਾ ਜਿਹੜਾ ਪਿਤਾ ਦੇ ਵੱਲੋਂ ਆਉਂਦਾ ਹੈ, ਤਾਂ ਉਹ ਮੇਰੇ ਵਿਖੇ ਗਵਾਹੀ ਦੇਵੇਗਾ;</verse>
				<verse number="27">ਅਤੇ ਤੁਸੀਂ ਵੀ ਗਵਾਹੀ ਦੇਵੋਗੇ, ਕਿਉਂਕਿ ਤੁਸੀਂ ਸ਼ੁਰੂ ਤੋਂ ਮੇਰੇ ਨਾਲ ਹੋ।</verse>
			</chapter>
			<chapter number="16">
				<verse number="1">“ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਤੁਸੀਂ ਠੋਕਰ ਨਾ ਖਾਓ।</verse>
				<verse number="2">ਉਹ ਤੁਹਾਨੂੰ ਸਭਾ-ਘਰਾਂ ਵਿੱਚੋਂ ਛੇਕ ਦੇਣਗੇ, ਸਗੋਂ ਉਹ ਸਮਾਂ ਆ ਰਿਹਾ ਹੈ ਕਿ ਹਰੇਕ ਜੋ ਤੁਹਾਨੂੰ ਮਾਰ ਦੇਵੇ ਉਹ ਸਮਝੇਗਾ ਕਿ ਮੈਂ ਪਰਮੇਸ਼ਰ ਦੀ ਸੇਵਾ ਕਰ ਰਿਹਾ ਹਾਂ।</verse>
				<verse number="3">ਉਹ ਇਹ ਸਭ ਇਸ ਲਈ ਕਰਨਗੇ, ਕਿਉਂਕਿ ਉਨ੍ਹਾਂ ਨੇ ਨਾ ਪਿਤਾ ਨੂੰ ਜਾਣਿਆ ਅਤੇ ਨਾ ਹੀ ਮੈਨੂੰ।</verse>
				<verse number="4">ਪਰ ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਕਿ ਜਦੋਂ ਇਨ੍ਹਾਂ ਦਾ ਸਮਾਂ ਆਵੇ ਤਾਂ ਤੁਹਾਨੂੰ ਯਾਦ ਰਹੇ ਕਿ ਮੈਂ ਤੁਹਾਨੂੰ ਇਹ ਦੱਸੀਆਂ ਸਨ। ਮੈਂ ਇਹ ਗੱਲਾਂ ਸ਼ੁਰੂ ਤੋਂ ਤੁਹਾਨੂੰ ਇਸ ਲਈ ਨਹੀਂ ਦੱਸੀਆਂ ਕਿਉਂਕਿ ਮੈਂ ਤੁਹਾਡੇ ਨਾਲ ਸੀ।</verse>
				<verse number="5">“ਪਰ ਹੁਣ ਮੈਂ ਉਸ ਕੋਲ ਜਾ ਰਿਹਾ ਹਾਂ ਜਿਸ ਨੇ ਮੈਨੂੰ ਭੇਜਿਆ ਹੈ ਅਤੇ ਤੁਹਾਡੇ ਵਿੱਚੋਂ ਕੋਈ ਮੈਨੂੰ ਨਹੀਂ ਪੁੱਛਦਾ, ‘ਤੂੰ ਕਿੱਥੇ ਜਾ ਰਿਹਾ ਹੈਂ’?</verse>
				<verse number="6">ਇਸ ਲਈ ਕਿ ਮੈਂ ਤੁਹਾਨੂੰ ਇਹ ਗੱਲਾਂ ਕਹੀਆਂ ਹਨ, ਤੁਹਾਡਾ ਦਿਲ ਗਮ ਨਾਲ ਭਰ ਗਿਆ ਹੈ।</verse>
				<verse number="7">ਪਰ ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ। ਕਿਉਂਕਿ ਜੇ ਮੈਂ ਨਾ ਜਾਵਾਂ ਤਾਂ ਉਹ ਸਹਾਇਕ ਤੁਹਾਡੇ ਕੋਲ ਨਹੀਂ ਆਵੇਗਾ, ਪਰ ਜੇ ਮੈਂ ਜਾਵਾਂ ਤਾਂ ਉਸ ਨੂੰ ਤੁਹਾਡੇ ਕੋਲ ਭੇਜਾਂਗਾ।</verse>
				<verse number="8">ਉਹ ਆ ਕੇ ਸੰਸਾਰ ਨੂੰ ਪਾਪ, ਧਾਰਮਿਕਤਾ ਅਤੇ ਨਿਆਂ ਦੇ ਵਿਖੇ ਕਾਇਲ ਕਰੇਗਾ।</verse>
				<verse number="9">ਪਾਪ ਦੇ ਵਿਖੇ ਇਸ ਲਈ, ਕਿਉਂਕਿ ਉਹ ਮੇਰੇ ਉੱਤੇ ਵਿਸ਼ਵਾਸ ਨਹੀਂ ਕਰਦੇ;</verse>
				<verse number="10">ਧਾਰਮਿਕਤਾ ਦੇ ਵਿਖੇ ਇਸ ਲਈ, ਕਿਉਂਕਿ ਮੈਂ ਪਿਤਾ ਕੋਲ ਜਾਂਦਾ ਹਾਂ ਅਤੇ ਤੁਸੀਂ ਮੈਨੂੰ ਫਿਰ ਨਾ ਵੇਖੋਗੇ;</verse>
				<verse number="11">ਨਿਆਂ ਦੇ ਵਿਖੇ ਇਸ ਲਈ ਕਿ ਇਸ ਸੰਸਾਰ ਦਾ ਪ੍ਰਧਾਨ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।</verse>
				<verse number="12">“ਮੈਂ ਤੁਹਾਨੂੰ ਹੋਰ ਵੀ ਬਹੁਤ ਕੁਝ ਕਹਿਣਾ ਹੈ, ਪਰ ਅਜੇ ਤੁਸੀਂ ਸਹਿਣ ਨਹੀਂ ਕਰ ਸਕਦੇ।</verse>
				<verse number="13">ਪਰ ਜਦੋਂ ਉਹ ਅਰਥਾਤ ਸਚਾਈ ਦਾ ਆਤਮਾ ਆਵੇਗਾ ਤਾਂ ਉਹ ਸਾਰੀ ਸਚਾਈ ਵਿੱਚ ਤੁਹਾਡੀ ਅਗਵਾਈ ਕਰੇਗਾ, ਕਿਉਂਕਿ ਉਹ ਆਪਣੇ ਵੱਲੋਂ ਕੁਝ ਨਾ ਬੋਲੇਗਾ, ਪਰ ਜੋ ਕੁਝ ਸੁਣੇਗਾ ਉਹੀ ਬੋਲੇਗਾ ਅਤੇ ਤੁਹਾਨੂੰ ਹੋਣ ਵਾਲੀਆਂ ਗੱਲਾਂ ਦੱਸੇਗਾ।</verse>
				<verse number="14">ਉਹ ਮੇਰੀ ਮਹਿਮਾ ਕਰੇਗਾ, ਕਿਉਂਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।</verse>
				<verse number="15">ਸਭ ਕੁਝ ਜੋ ਪਿਤਾ ਦਾ ਹੈ ਉਹ ਮੇਰਾ ਹੈ; ਇਸੇ ਕਰਕੇ ਮੈਂ ਕਿਹਾ ਕਿ ਉਹ ਮੇਰੀਆਂ ਗੱਲਾਂ ਵਿੱਚੋਂ ਲੈ ਕੇ ਤੁਹਾਨੂੰ ਦੱਸੇਗਾ।</verse>
				<verse number="16">“ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ ।”</verse>
				<verse number="17">ਤਦ ਉਸ ਦੇ ਕੁਝ ਚੇਲਿਆਂ ਨੇ ਆਪਸ ਵਿੱਚ ਕਿਹਾ, “ਇਹ ਕੀ ਹੈ ਜੋ ਉਹ ਸਾਨੂੰ ਕਹਿੰਦਾ ਹੈ, ‘ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ, ਕਿਉਂਕਿ ਮੈਂ ਪਿਤਾ ਦੇ ਕੋਲ ਜਾ ਰਿਹਾ ਹਾਂ’?”</verse>
				<verse number="18">ਫਿਰ ਉਹ ਕਹਿਣ ਲੱਗੇ, “ਇਹ ‘ਥੋੜ੍ਹੀ ਦੇਰ’ ਜੋ ਉਹ ਕਹਿੰਦਾ ਹੈ, ਕੀ ਹੈ? ਅਸੀਂ ਨਹੀਂ ਜਾਣਦੇ ਉਹ ਕੀ ਕਹਿ ਰਿਹਾ ਹੈ।”</verse>
				<verse number="19">ਯਿਸੂ ਜਾਣਦਾ ਸੀ ਕਿ ਉਹ ਮੇਰੇ ਤੋਂ ਪੁੱਛਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਆਪਸ ਵਿੱਚ ਇਸ ਬਾਰੇ ਪੁੱਛ-ਗਿੱਛ ਕਰਦੇ ਹੋ ਕਿ ਮੈਂ ਕਿਹਾ, ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਨਾ ਵੇਖੋਗੇ ਅਤੇ ਥੋੜ੍ਹੀ ਦੇਰ ਬਾਅਦ ਤੁਸੀਂ ਮੈਨੂੰ ਫੇਰ ਵੇਖੋਗੇ?</verse>
				<verse number="20">ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਤੁਸੀਂ ਰੋਵੋਗੇ ਅਤੇ ਵਿਰਲਾਪ ਕਰੋਗੇ, ਪਰ ਸੰਸਾਰ ਅਨੰਦ ਕਰੇਗਾ; ਤੁਸੀਂ ਉਦਾਸ ਹੋਵੋਗੇ, ਪਰ ਤੁਹਾਡੀ ਉਦਾਸੀ ਅਨੰਦ ਵਿੱਚ ਬਦਲ ਜਾਵੇਗੀ।</verse>
				<verse number="21">ਔਰਤ ਜਦੋਂ ਜਣਨ ਲੱਗਦੀ ਹੈ ਤਾਂ ਉਹ ਉਦਾਸ ਹੁੰਦੀ ਹੈ ਕਿਉਂਕਿ ਉਸ ਦਾ ਸਮਾਂ ਆ ਪਹੁੰਚਿਆ ਪਰ ਜਦੋਂ ਉਹ ਬੱਚੇ ਨੂੰ ਜਨਮ ਦੇ ਦਿੰਦੀ ਹੈ ਤਾਂ ਇਸ ਅਨੰਦ ਦੇ ਕਾਰਨ ਕਿ ਇੱਕ ਮਨੁੱਖ ਇਸ ਸੰਸਾਰ ਵਿੱਚ ਜਨਮਿਆ, ਉਸ ਪੀੜ ਨੂੰ ਫਿਰ ਯਾਦ ਨਹੀਂ ਕਰਦੀ।</verse>
				<verse number="22">ਇਸੇ ਤਰ੍ਹਾਂ ਹੁਣ ਤੁਸੀਂ ਉਦਾਸ ਹੋ, ਪਰ ਮੈਂ ਤੁਹਾਨੂੰ ਫੇਰ ਮਿਲਾਂਗਾ ਅਤੇ ਤੁਹਾਡਾ ਦਿਲ ਅਨੰਦ ਹੋ ਜਾਵੇਗਾ ਅਤੇ ਕੋਈ ਤੁਹਾਡਾ ਅਨੰਦ ਤੁਹਾਡੇ ਕੋਲੋਂ ਖੋਹ ਨਾ ਸਕੇਗਾ।</verse>
				<verse number="23">“ਉਸ ਦਿਨ ਤੁਸੀਂ ਮੈਨੂੰ ਕੁਝ ਨਾ ਪੁੱਛੋਗੇ। ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜੋ ਕੁਝ ਤੁਸੀਂ ਮੇਰੇ ਨਾਮ ਵਿੱਚ ਪਿਤਾ ਕੋਲੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ।</verse>
				<verse number="24">ਅਜੇ ਤੱਕ ਤੁਸੀਂ ਮੇਰੇ ਨਾਮ ਵਿੱਚ ਕੁਝ ਨਹੀਂ ਮੰਗਿਆ; ਮੰਗੋ ਤਾਂ ਤੁਸੀਂ ਪਾਓਗੇ ਤਾਂਕਿ ਤੁਹਾਡਾ ਅਨੰਦ ਪੂਰਾ ਹੋਵੇ।</verse>
				<verse number="25">“ਮੈਂ ਇਹ ਗੱਲਾਂ ਤੁਹਾਨੂੰ ਦ੍ਰਿਸ਼ਟਾਂਤਾਂ ਵਿੱਚ ਕਹੀਆਂ ਹਨ, ਪਰ ਉਹ ਸਮਾਂ ਆਉਂਦਾ ਹੈ ਜਦੋਂ ਮੈਂ ਤੁਹਾਡੇ ਨਾਲ ਫਿਰ ਦ੍ਰਿਸ਼ਟਾਂਤਾਂ ਵਿੱਚ ਨਾ ਬੋਲਾਂਗਾ, ਸਗੋਂ ਤੁਹਾਨੂੰ ਪਿਤਾ ਦੇ ਵਿਖੇ ਸਪਸ਼ਟ ਦੱਸਾਂਗਾ।</verse>
				<verse number="26">ਉਸ ਦਿਨ ਤੁਸੀਂ ਮੇਰੇ ਨਾਮ ਵਿੱਚ ਮੰਗੋਗੇ ਅਤੇ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੈਂ ਪਿਤਾ ਅੱਗੇ ਤੁਹਾਡੇ ਲਈ ਬੇਨਤੀ ਕਰਾਂਗਾ।</verse>
				<verse number="27">ਪਿਤਾ ਤਾਂ ਆਪ ਤੁਹਾਡੇ ਨਾਲ ਪ੍ਰੀਤ ਰੱਖਦਾ ਹੈ, ਕਿਉਂਕਿ ਤੁਸੀਂ ਮੇਰੇ ਨਾਲ ਪ੍ਰੀਤ ਰੱਖੀ ਹੈ ਅਤੇ ਵਿਸ਼ਵਾਸ ਕੀਤਾ ਹੈ ਕਿ ਮੈਂ ਪਰਮੇਸ਼ਰ ਦੀ ਵੱਲੋਂ ਆਇਆ ਹਾਂ।</verse>
				<verse number="28">ਮੈਂ ਪਿਤਾ ਵਿੱਚੋਂ ਨਿੱਕਲ ਕੇ ਸੰਸਾਰ ਵਿੱਚ ਆਇਆ ਹਾਂ ਅਤੇ ਸੰਸਾਰ ਨੂੰ ਛੱਡ ਕੇ ਫੇਰ ਪਿਤਾ ਕੋਲ ਜਾ ਰਿਹਾ ਹਾਂ।”</verse>
				<verse number="29">ਉਸ ਦੇ ਚੇਲਿਆਂ ਨੇ ਕਿਹਾ, “ਵੇਖ ਹੁਣ ਤੂੰ ਸਪਸ਼ਟ ਦੱਸਦਾ ਹੈਂ ਅਤੇ ਦ੍ਰਿਸ਼ਟਾਂਤ ਵਿੱਚ ਨਹੀਂ ਬੋਲਦਾ।</verse>
				<verse number="30">ਹੁਣ ਅਸੀਂ ਜਾਣ ਗਏ ਹਾਂ ਕਿ ਤੂੰ ਸਭ ਕੁਝ ਜਾਣਦਾ ਹੈਂ ਅਤੇ ਤੈਨੂੰ ਜ਼ਰੂਰਤ ਨਹੀਂ ਕਿ ਕੋਈ ਤੇਰੇ ਤੋਂ ਪੁੱਛੇ; ਇਸੇ ਤੋਂ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਪਰਮੇਸ਼ਰ ਦੀ ਵੱਲੋਂ ਆਇਆ ਹੈਂ।”</verse>
				<verse number="31">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਹੁਣ ਤੁਸੀਂ ਵਿਸ਼ਵਾਸ ਕਰਦੇ ਹੋ?</verse>
				<verse number="32">ਵੇਖੋ, ਉਹ ਸਮਾਂ ਆਉਂਦਾ ਹੈ ਸਗੋਂ ਆ ਗਿਆ ਹੈ ਕਿ ਤੁਸੀਂ ਸਾਰੇ ਤਿੱਤਰ-ਬਿੱਤਰ ਹੋ ਜਾਓਗੇ ਅਤੇ ਮੈਨੂੰ ਇਕੱਲਾ ਛੱਡ ਕੇ ਆਪੋ-ਆਪਣੇ ਰਾਹ ਪੈ ਜਾਓਗੇ; ਫਿਰ ਵੀ ਮੈਂ ਇਕੱਲਾ ਨਹੀਂ ਹਾਂ, ਕਿਉਂਕਿ ਪਿਤਾ ਮੇਰੇ ਨਾਲ ਹੈ।</verse>
				<verse number="33">ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਕਹੀਆਂ ਹਨ ਕਿ ਤੁਹਾਨੂੰ ਮੇਰੇ ਵਿੱਚ ਸ਼ਾਂਤੀ ਮਿਲੇ। ਇਸ ਸੰਸਾਰ ਵਿੱਚ ਤੁਹਾਨੂੰ ਕਸ਼ਟ ਹੈ, ਪਰ ਹੌਸਲਾ ਰੱਖੋ! ਮੈਂ ਸੰਸਾਰ ਨੂੰ ਜਿੱਤ ਲਿਆ ਹੈ।”</verse>
			</chapter>
			<chapter number="17">
				<verse number="1">ਯਿਸੂ ਨੇ ਇਹ ਗੱਲਾਂ ਕਹਿ ਕੇ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੀਆਂ ਅਤੇ ਕਿਹਾ, “ਹੇ ਪਿਤਾ, ਸਮਾਂ ਆ ਗਿਆ ਹੈ! ਆਪਣੇ ਪੁੱਤਰ ਦੀ ਮਹਿਮਾ ਕਰ ਤਾਂਕਿ ਪੁੱਤਰ ਵੀ ਤੇਰੀ ਮਹਿਮਾ ਕਰੇ।</verse>
				<verse number="2">ਕਿਉਂਕਿ ਤੂੰ ਉਸ ਨੂੰ ਸਭ ਸਰੀਰਾਂ ਉੱਤੇ ਅਧਿਕਾਰ ਦਿੱਤਾ ਹੈ ਤਾਂਕਿ ਉਹ ਉਨ੍ਹਾਂ ਸਭਨਾਂ ਨੂੰ ਜੋ ਤੂੰ ਉਸ ਨੂੰ ਦਿੱਤੇ ਹਨ, ਸਦੀਪਕ ਜੀਵਨ ਦੇਵੇ।</verse>
				<verse number="3">ਸਦੀਪਕ ਜੀਵਨ ਇਹ ਹੈ ਕਿ ਉਹ ਤੈਨੂੰ ਇੱਕੋ-ਇੱਕ ਸੱਚੇ ਪਰਮੇਸ਼ਰ ਨੂੰ ਅਤੇ ਯਿਸੂ ਮਸੀਹ ਨੂੰ ਜਿਸ ਨੂੰ ਤੂੰ ਭੇਜਿਆ, ਜਾਣਨ।</verse>
				<verse number="4">ਜਿਹੜਾ ਕੰਮ ਤੂੰ ਮੈਨੂੰ ਕਰਨ ਲਈ ਸੌਂਪਿਆ ਸੀ, ਉਸ ਨੂੰ ਪੂਰਾ ਕਰਕੇ ਮੈਂ ਧਰਤੀ ਉੱਤੇ ਤੇਰੀ ਮਹਿਮਾ ਕੀਤੀ।</verse>
				<verse number="5">ਹੁਣ ਹੇ ਪਿਤਾ, ਤੂੰ ਆਪਣੇ ਨਾਲ ਮੇਰੀ ਮਹਿਮਾ ਉਸ ਮਹਿਮਾ ਨਾਲ ਕਰ ਜੋ ਸੰਸਾਰ ਦੀ ਹੋਂਦ ਤੋਂ ਪਹਿਲਾਂ ਮੇਰੀ ਤੇਰੇ ਨਾਲ ਸੀ।</verse>
				<verse number="6">“ਮੈਂ ਤੇਰਾ ਨਾਮ ਉਨ੍ਹਾਂ ਮਨੁੱਖਾਂ ਉੱਤੇ ਪਰਗਟ ਕੀਤਾ ਹੈ ਜਿਹੜੇ ਤੂੰ ਸੰਸਾਰ ਵਿੱਚੋਂ ਮੈਨੂੰ ਦਿੱਤੇ। ਉਹ ਤੇਰੇ ਸਨ ਅਤੇ ਤੂੰ ਉਹ ਮੈਨੂੰ ਦਿੱਤੇ ਅਤੇ ਉਨ੍ਹਾਂ ਨੇ ਤੇਰੇ ਵਚਨ ਦੀ ਪਾਲਣਾ ਕੀਤੀ ਹੈ।</verse>
				<verse number="7">ਹੁਣ ਉਹ ਜਾਣ ਗਏ ਹਨ ਕਿ ਜੋ ਕੁਝ ਤੂੰ ਮੈਨੂੰ ਦਿੱਤਾ ਹੈ ਉਹ ਸਭ ਤੇਰੇ ਵੱਲੋਂ ਹੈ,</verse>
				<verse number="8">ਕਿਉਂਕਿ ਜਿਹੜੇ ਵਚਨ ਤੂੰ ਮੈਨੂੰ ਦਿੱਤੇ, ਮੈਂ ਉਨ੍ਹਾਂ ਤੱਕ ਪਹੁੰਚਾ ਦਿੱਤੇ ਅਤੇ ਉਨ੍ਹਾਂ ਨੇ ਸਵੀਕਾਰ ਕੀਤੇ ਅਤੇ ਸੱਚਮੁੱਚ ਜਾਣ ਲਿਆ ਕਿ ਮੈਂ ਤੇਰੇ ਵੱਲੋਂ ਆਇਆ ਹਾਂ ਤੇ ਵਿਸ਼ਵਾਸ ਕੀਤਾ ਕਿ ਤੂੰ ਹੀ ਮੈਨੂੰ ਭੇਜਿਆ ਹੈ।</verse>
				<verse number="9">“ਮੈਂ ਉਨ੍ਹਾਂ ਲਈ ਬੇਨਤੀ ਕਰਦਾ ਹਾਂ; ਮੈਂ ਸੰਸਾਰ ਲਈ ਬੇਨਤੀ ਨਹੀਂ ਕਰਦਾ, ਪਰ ਉਨ੍ਹਾਂ ਲਈ ਜਿਹੜੇ ਤੂੰ ਮੈਨੂੰ ਦਿੱਤੇ ਹਨ ਕਿਉਂਕਿ ਉਹ ਤੇਰੇ ਹਨ।</verse>
				<verse number="10">ਜੋ ਕੁਝ ਮੇਰਾ ਹੈ ਉਹ ਸਭ ਤੇਰਾ ਹੈ ਅਤੇ ਜੋ ਕੁਝ ਤੇਰਾ ਹੈ ਉਹ ਮੇਰਾ ਹੈ ਅਤੇ ਉਨ੍ਹਾਂ ਵਿੱਚ ਮੇਰੀ ਮਹਿਮਾ ਹੋਈ ਹੈ।</verse>
				<verse number="11">ਹੁਣ ਮੈਂ ਇਸ ਸੰਸਾਰ ਵਿੱਚ ਨਹੀਂ ਰਹਾਂਗਾ, ਪਰ ਇਹ ਸੰਸਾਰ ਵਿੱਚ ਹਨ ਅਤੇ ਮੈਂ ਤੇਰੇ ਕੋਲ ਆ ਰਿਹਾ ਹਾਂ। ਹੇ ਪਵਿੱਤਰ ਪਿਤਾ, ਆਪਣੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ ਇਨ੍ਹਾਂ ਨੂੰ ਸੁਰੱਖਿਅਤ ਰੱਖ, ਤਾਂਕਿ ਉਹ ਸਾਡੇ ਵਾਂਗ ਇੱਕ ਹੋਣ।</verse>
				<verse number="12">ਜਦੋਂ ਮੈਂ ਉਨ੍ਹਾਂ ਦੇ ਨਾਲ ਸੀ ਤਾਂ ਮੈਂ ਤੇਰੇ ਉਸ ਨਾਮ ਵਿੱਚ ਜਿਹੜਾ ਤੂੰ ਮੈਨੂੰ ਦਿੱਤਾ ਹੈ, ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਅਤੇ ਉਨ੍ਹਾਂ ਦੀ ਰਾਖੀ ਕੀਤੀ ਅਤੇ ਨਾਸ ਦੇ ਪੁੱਤਰ ਤੋਂ ਇਲਾਵਾ ਕੋਈ ਵੀ ਉਨ੍ਹਾਂ ਵਿੱਚੋਂ ਨਾਸ ਨਹੀਂ ਹੋਇਆ ਤਾਂਕਿ ਲਿਖਤ ਪੂਰੀ ਹੋਵੇ।</verse>
				<verse number="13">ਪਰ ਹੁਣ ਮੈਂ ਤੇਰੇ ਕੋਲ ਆ ਰਿਹਾ ਹਾਂ ਅਤੇ ਇਹ ਗੱਲਾਂ ਮੈਂ ਸੰਸਾਰ ਵਿੱਚ ਇਸ ਲਈ ਕਹਿ ਰਿਹਾ ਹਾਂ ਤਾਂਕਿ ਉਹ ਆਪਣੇ ਵਿੱਚ ਮੇਰਾ ਪੂਰਾ ਅਨੰਦ ਪਾਉਣ।</verse>
				<verse number="14">ਮੈਂ ਉਨ੍ਹਾਂ ਨੂੰ ਤੇਰਾ ਵਚਨ ਦਿੱਤਾ ਹੈ ਅਤੇ ਸੰਸਾਰ ਨੇ ਉਨ੍ਹਾਂ ਨਾਲ ਵੈਰ ਕੀਤਾ, ਕਿਉਂਕਿ ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ।</verse>
				<verse number="15">ਮੈਂ ਇਹ ਬੇਨਤੀ ਨਹੀਂ ਕਰਦਾ ਕਿ ਤੂੰ ਉਨ੍ਹਾਂ ਨੂੰ ਸੰਸਾਰ ਵਿੱਚੋਂ ਲੈ ਜਾਵੇਂ ਪਰ ਇਹ ਕਿ ਤੂੰ ਇਨ੍ਹਾਂ ਨੂੰ ਉਸ ਦੁਸ਼ਟ ਤੋਂ ਸੁਰੱਖਿਅਤ ਰੱਖੇਂ।</verse>
				<verse number="16">ਉਹ ਸੰਸਾਰ ਦੇ ਨਹੀਂ ਹਨ ਜਿਵੇਂ ਮੈਂ ਸੰਸਾਰ ਦਾ ਨਹੀਂ ਹਾਂ।</verse>
				<verse number="17">ਸਚਾਈ ਨਾਲ ਉਨ੍ਹਾਂ ਨੂੰ ਪਵਿੱਤਰ ਕਰ; ਤੇਰਾ ਵਚਨ ਸਚਾਈ ਹੈ।</verse>
				<verse number="18">ਜਿਸ ਤਰ੍ਹਾਂ ਤੂੰ ਮੈਨੂੰ ਸੰਸਾਰ ਵਿੱਚ ਭੇਜਿਆ, ਉਸੇ ਤਰ੍ਹਾਂ ਮੈਂ ਵੀ ਉਨ੍ਹਾਂ ਨੂੰ ਸੰਸਾਰ ਵਿੱਚ ਭੇਜਿਆ;</verse>
				<verse number="19">ਅਤੇ ਮੈਂ ਆਪਣੇ ਆਪ ਨੂੰ ਉਨ੍ਹਾਂ ਲਈ ਪਵਿੱਤਰ ਕਰਦਾ ਹਾਂ ਤਾਂਕਿ ਉਹ ਵੀ ਸਚਾਈ ਦੁਆਰਾ ਪਵਿੱਤਰ ਕੀਤੇ ਜਾਣ।</verse>
				<verse number="20">“ਮੈਂ ਕੇਵਲ ਇਨ੍ਹਾਂ ਲਈ ਹੀ ਬੇਨਤੀ ਨਹੀਂ ਕਰਦਾ, ਸਗੋਂ ਉਨ੍ਹਾਂ ਲਈ ਵੀ ਜਿਹੜੇ ਇਨ੍ਹਾਂ ਦੇ ਵਚਨ ਦੁਆਰਾ ਮੇਰੇ ਉੱਤੇ ਵਿਸ਼ਵਾਸ ਕਰਨਗੇ</verse>
				<verse number="21">ਤਾਂਕਿ ਉਹ ਸਾਰੇ ਇੱਕ ਹੋਣ; ਜਿਵੇਂ ਹੇ ਪਿਤਾ, ਤੂੰ ਮੇਰੇ ਵਿੱਚ ਅਤੇ ਮੈਂ ਤੇਰੇ ਵਿੱਚ ਹਾਂ, ਉਹ ਵੀ ਸਾਡੇ ਵਿੱਚ ਇੱਕ ਹੋਣ ਤਾਂਕਿ ਸੰਸਾਰ ਵਿਸ਼ਵਾਸ ਕਰੇ ਕਿ ਤੂੰ ਹੀ ਮੈਨੂੰ ਭੇਜਿਆ।</verse>
				<verse number="22">ਉਹ ਮਹਿਮਾ ਜਿਹੜੀ ਤੂੰ ਮੈਨੂੰ ਦਿੱਤੀ, ਮੈਂ ਉਨ੍ਹਾਂ ਨੂੰ ਦਿੱਤੀ ਹੈ ਤਾਂਕਿ ਉਹ ਇੱਕ ਹੋਣ ਜਿਵੇਂ ਅਸੀਂ ਇੱਕ ਹਾਂ,</verse>
				<verse number="23">ਮੈਂ ਉਨ੍ਹਾਂ ਵਿੱਚ ਅਤੇ ਤੂੰ ਮੇਰੇ ਵਿੱਚ, ਤਾਂਕਿ ਉਹ ਸਿੱਧ ਹੋ ਕੇ ਇੱਕ ਹੋ ਜਾਣ ਅਤੇ ਸੰਸਾਰ ਜਾਣ ਲਵੇ ਕਿ ਤੂੰ ਮੈਨੂੰ ਭੇਜਿਆ ਹੈ ਅਤੇ ਜਿਵੇਂ ਤੂੰ ਮੇਰੇ ਨਾਲ ਪਿਆਰ ਕੀਤਾ ਉਸੇ ਤਰ੍ਹਾਂ ਉਨ੍ਹਾਂ ਨਾਲ ਵੀ ਪਿਆਰ ਕੀਤਾ।</verse>
				<verse number="24">“ਹੇ ਪਿਤਾ, ਮੈਂ ਚਾਹੁੰਦਾ ਹਾਂ ਕਿ ਜਿਹੜੇ ਤੂੰ ਮੈਨੂੰ ਦਿੱਤੇ ਹਨ ਉਹ ਵੀ ਮੇਰੇ ਨਾਲ ਉੱਥੇ ਹੋਣ ਜਿੱਥੇ ਮੈਂ ਹਾਂ ਤਾਂਕਿ ਉਹ ਮੇਰੀ ਉਸ ਮਹਿਮਾ ਨੂੰ ਵੇਖਣ ਜਿਹੜੀ ਤੂੰ ਮੈਨੂੰ ਦਿੱਤੀ ਹੈ, ਕਿਉਂਕਿ ਸੰਸਾਰ ਦੀ ਰਚਨਾ ਤੋਂ ਪਹਿਲਾਂ ਤੂੰ ਮੇਰੇ ਨਾਲ ਪਿਆਰ ਕੀਤਾ।</verse>
				<verse number="25">ਹੇ ਧਰਮੀ ਪਿਤਾ, ਸੰਸਾਰ ਨੇ ਤੈਨੂੰ ਨਹੀਂ ਜਾਣਿਆ ਪਰ ਮੈਂ ਤੈਨੂੰ ਜਾਣਿਆ ਹੈ ਅਤੇ ਇਨ੍ਹਾਂ ਨੇ ਵੀ ਜਾਣ ਲਿਆ ਹੈ ਕਿ ਤੂੰ ਮੈਨੂੰ ਭੇਜਿਆ ਹੈ।</verse>
				<verse number="26">ਮੈਂ ਤੇਰਾ ਨਾਮ ਇਨ੍ਹਾਂ ਉੱਤੇ ਪਰਗਟ ਕੀਤਾ ਅਤੇ ਪਰਗਟ ਕਰਾਂਗਾ, ਤਾਂਕਿ ਜਿਹੜਾ ਪਿਆਰ ਤੂੰ ਮੈਨੂੰ ਕੀਤਾ ਹੈ ਉਹ ਇਨ੍ਹਾਂ ਵਿੱਚ ਹੋਵੇ ਅਤੇ ਮੈਂ ਇਨ੍ਹਾਂ ਵਿੱਚ ਹੋਵਾਂ।”</verse>
			</chapter>
			<chapter number="18">
				<verse number="1">ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਆਪਣੇ ਚੇਲਿਆਂ ਦੇ ਨਾਲ ਕਿਦਰੋਨ ਨਾਲੇ ਦੇ ਪਾਰ ਚਲਾ ਗਿਆ। ਉੱਥੇ ਇੱਕ ਬਾਗ ਸੀ, ਜਿਸ ਵਿੱਚ ਉਸ ਨੇ ਅਤੇ ਉਸ ਦੇ ਚੇਲਿਆਂ ਨੇ ਪ੍ਰਵੇਸ਼ ਕੀਤਾ।</verse>
				<verse number="2">ਯਹੂਦਾ ਵੀ, ਜਿਹੜਾ ਉਸ ਨੂੰ ਫੜਵਾਉਣ ਵਾਲਾ ਸੀ, ਉਸ ਥਾਂ ਬਾਰੇ ਜਾਣਦਾ ਸੀ, ਕਿਉਂਕਿ ਯਿਸੂ ਅਕਸਰ ਆਪਣੇ ਚੇਲਿਆਂ ਦੇ ਨਾਲ ਉੱਥੇ ਜਾਂਦਾ ਹੁੰਦਾ ਸੀ।</verse>
				<verse number="3">ਤਦ ਯਹੂਦਾ ਸੈਨਾ ਦੇ ਇੱਕ ਦਲ ਨੂੰ ਅਤੇ ਪ੍ਰਧਾਨ ਯਾਜਕਾਂ ਅਤੇ ਫ਼ਰੀਸੀਆਂ ਦੇ ਸੇਵਕਾਂ ਨੂੰ ਲੈ ਕੇ ਲਾਲਟੈਨਾਂ, ਮਸ਼ਾਲਾਂ ਅਤੇ ਹਥਿਆਰਾਂ ਨਾਲ ਉੱਥੇ ਆਇਆ।</verse>
				<verse number="4">ਤਦ ਯਿਸੂ ਉਹ ਸਭ ਜਾਣ ਕੇ ਜੋ ਉਸ ਨਾਲ ਵਾਪਰਨ ਵਾਲਾ ਸੀ, ਬਾਹਰ ਨਿੱਕਲਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਿਸ ਨੂੰ ਲੱਭਦੇ ਹੋ?”</verse>
				<verse number="5">ਉਨ੍ਹਾਂ ਨੇ ਉੱਤਰ ਦਿੱਤਾ, “ਯਿਸੂ ਨਾਸਰੀ ਨੂੰ।” ਉਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਹੀ ਹਾਂ।” ਉਸ ਨੂੰ ਫੜਵਾਉਣ ਵਾਲਾ ਯਹੂਦਾ ਵੀ ਉਨ੍ਹਾਂ ਦੇ ਨਾਲ ਖੜ੍ਹਾ ਸੀ।</verse>
				<verse number="6">ਸੋ ਜਦੋਂ ਉਸ ਨੇ ਕਿਹਾ, “ਮੈਂ ਹੀ ਹਾਂ,” ਤਾਂ ਉਹ ਪਿਛਾਂਹ ਹਟ ਗਏ ਅਤੇ ਜ਼ਮੀਨ 'ਤੇ ਡਿੱਗ ਪਏ।</verse>
				<verse number="7">ਤਦ ਉਸ ਨੇ ਫੇਰ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਕਿਸ ਨੂੰ ਲੱਭਦੇ ਹੋ?” ਉਨ੍ਹਾਂ ਨੇ ਕਿਹਾ, “ਯਿਸੂ ਨਾਸਰੀ ਨੂੰ।”</verse>
				<verse number="8">ਯਿਸੂ ਨੇ ਉੱਤਰ ਦਿੱਤਾ, “ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਉਹ ਮੈਂ ਹੀ ਹਾਂ; ਤੁਸੀਂ ਮੈਨੂੰ ਲੱਭਦੇ ਹੋ ਤਾਂ ਇਨ੍ਹਾਂ ਨੂੰ ਜਾਣ ਦਿਓ।”</verse>
				<verse number="9">ਇਹ ਇਸ ਲਈ ਹੋਇਆ ਕਿ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਕਿਹਾ ਸੀ, “ਜਿਹੜੇ ਤੂੰ ਮੈਨੂੰ ਦਿੱਤੇ ਹਨ, ਉਨ੍ਹਾਂ ਵਿੱਚੋਂ ਮੈਂ ਇੱਕ ਵੀ ਨਹੀਂ ਗੁਆਇਆ।”</verse>
				<verse number="10">ਤਦ ਸ਼ਮਊਨ ਪਤਰਸ ਨੇ ਉਹ ਤਲਵਾਰ ਜਿਹੜੀ ਉਸ ਦੇ ਕੋਲ ਸੀ, ਖਿੱਚੀ ਅਤੇ ਮਹਾਂਯਾਜਕ ਦੇ ਦਾਸ ਉੱਤੇ ਵਾਰ ਕਰਕੇ ਉਸ ਦਾ ਸੱਜਾ ਕੰਨ ਲਾਹ ਸੁੱਟਿਆ। ਉਸ ਦਾਸ ਦਾ ਨਾਮ ਮਲਖੁਸ ਸੀ।</verse>
				<verse number="11">ਤਦ ਯਿਸੂ ਨੇ ਪਤਰਸ ਨੂੰ ਕਿਹਾ, “ਤਲਵਾਰ ਨੂੰ ਮਿਆਨ ਵਿੱਚ ਰੱਖ! ਜਿਹੜਾ ਪਿਆਲਾ ਪਿਤਾ ਨੇ ਮੈਨੂੰ ਦਿੱਤਾ ਹੈ, ਕੀ ਮੈਂ ਉਸ ਨੂੰ ਨਾ ਪੀਵਾਂ?”</verse>
				<verse number="12">ਤਦ ਸੈਨਾ ਦੇ ਦਲ, ਸੈਨਾਪਤੀ ਅਤੇ ਯਹੂਦੀਆਂ ਦੇ ਸੇਵਕਾਂ ਨੇ ਯਿਸੂ ਨੂੰ ਫੜ ਕੇ ਬੰਨ੍ਹ ਲਿਆ</verse>
				<verse number="13">ਅਤੇ ਪਹਿਲਾਂ ਉਸ ਨੂੰ ਅੰਨਾਸ ਕੋਲ ਲੈ ਗਏ, ਕਿਉਂਕਿ ਉਹ ਉਸ ਸਾਲ ਦੇ ਮਹਾਂਯਾਜਕ ਕਯਾਫ਼ਾ ਦਾ ਸਹੁਰਾ ਸੀ।</verse>
				<verse number="14">ਇਹ ਉਹੀ ਕਯਾਫ਼ਾ ਸੀ ਜਿਸ ਨੇ ਯਹੂਦੀਆਂ ਨੂੰ ਸਲਾਹ ਦਿੱਤੀ ਸੀ ਕਿ ਲੋਕਾਂ ਲਈ ਇੱਕ ਮਨੁੱਖ ਦਾ ਮਰਨਾ ਚੰਗਾ ਹੈ।</verse>
				<verse number="15">ਸ਼ਮਊਨ ਪਤਰਸ ਅਤੇ ਇੱਕ ਹੋਰ ਚੇਲਾ ਯਿਸੂ ਦੇ ਪਿੱਛੇ-ਪਿੱਛੇ ਗਏ। ਉਹ ਚੇਲਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਇਸ ਲਈ ਉਹ ਯਿਸੂ ਦੇ ਨਾਲ ਮਹਾਂਯਾਜਕ ਦੇ ਵਿਹੜੇ ਵਿੱਚ ਗਿਆ,</verse>
				<verse number="16">ਪਰ ਪਤਰਸ ਬਾਹਰ ਦਰਵਾਜ਼ੇ ਕੋਲ ਖੜ੍ਹਾ ਰਿਹਾ। ਤਦ ਉਹ ਦੂਜਾ ਚੇਲਾ ਜਿਹੜਾ ਮਹਾਂਯਾਜਕ ਦੀ ਜਾਣ-ਪਛਾਣ ਦਾ ਸੀ, ਬਾਹਰ ਆਇਆ ਅਤੇ ਦਰਬਾਨਣ ਨਾਲ ਗੱਲ ਕਰਕੇ ਪਤਰਸ ਨੂੰ ਅੰਦਰ ਲੈ ਗਿਆ।</verse>
				<verse number="17">ਤਦ ਉਸ ਦਾਸੀ ਨੇ ਜੋ ਦਰਬਾਨਣ ਸੀ, ਪਤਰਸ ਨੂੰ ਕਿਹਾ, “ਕੀ ਤੂੰ ਵੀ ਇਸ ਮਨੁੱਖ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।”</verse>
				<verse number="18">ਦਾਸ ਅਤੇ ਸਿਪਾਹੀ ਕੋਲਿਆਂ ਦੀ ਅੱਗ ਬਾਲ ਕੇ ਖੜ੍ਹੇ ਸੇਕ ਰਹੇ ਸਨ ਕਿਉਂਕਿ ਠੰਡ ਸੀ ਅਤੇ ਪਤਰਸ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੋ ਕੇ ਸੇਕ ਰਿਹਾ ਸੀ।</verse>
				<verse number="19">ਤਦ ਮਹਾਂਯਾਜਕ ਨੇ ਯਿਸੂ ਤੋਂ ਉਸ ਦੇ ਚੇਲਿਆਂ ਬਾਰੇ ਅਤੇ ਉਸ ਦੀ ਸਿੱਖਿਆ ਬਾਰੇ ਪੁੱਛਿਆ।</verse>
				<verse number="20">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਮੈਂ ਸੰਸਾਰ ਨਾਲ ਖੁੱਲ੍ਹੇਆਮ ਗੱਲਾਂ ਕੀਤੀਆਂ; ਮੈਂ ਹਮੇਸ਼ਾ ਹੀ ਸਭਾ-ਘਰ ਅਤੇ ਹੈਕਲ ਵਿੱਚ ਜਿੱਥੇ ਸਾਰੇ ਯਹੂਦੀ ਇਕੱਠੇ ਹੁੰਦੇ ਹਨ, ਉਪਦੇਸ਼ ਦਿੱਤਾ ਅਤੇ ਗੁਪਤ ਵਿੱਚ ਕੁਝ ਨਹੀਂ ਕਿਹਾ।</verse>
				<verse number="21">ਤੂੰ ਮੈਨੂੰ ਕਿਉਂ ਪੁੱਛਦਾ ਹੈਂ? ਸੁਣਨ ਵਾਲਿਆਂ ਤੋਂ ਪੁੱਛ ਲੈ ਕਿ ਮੈਂ ਉਨ੍ਹਾਂ ਨੂੰ ਕੀ ਕਿਹਾ। ਵੇਖ, ਉਹ ਜਾਣਦੇ ਹਨ ਕਿ ਮੈਂ ਕੀ ਕਿਹਾ।”</verse>
				<verse number="22">ਜਦੋਂ ਉਸ ਨੇ ਇਹ ਕਿਹਾ ਤਾਂ ਸਿਪਾਹੀਆਂ ਵਿੱਚੋਂ ਇੱਕ ਨੇ ਜਿਹੜਾ ਕੋਲ ਖੜ੍ਹਾ ਸੀ, ਯਿਸੂ ਨੂੰ ਚਪੇੜ ਮਾਰ ਕੇ ਕਿਹਾ, “ਤੂੰ ਮਹਾਂਯਾਜਕ ਨੂੰ ਇਸ ਤਰ੍ਹਾਂ ਉੱਤਰ ਦਿੰਦਾ ਹੈਂ?”</verse>
				<verse number="23">ਯਿਸੂ ਨੇ ਉਸ ਨੂੰ ਉੱਤਰ ਦਿੱਤਾ, “ਜੇ ਮੈਂ ਗਲਤ ਕਿਹਾ ਹੈ ਤਾਂ ਤੂੰ ਉਸ ਗਲਤੀ ਨੂੰ ਸਾਬਤ ਕਰ, ਪਰ ਜੇ ਸਹੀ ਕਿਹਾ ਤਾਂ ਤੂੰ ਮੈਨੂੰ ਕਿਉਂ ਮਾਰਦਾ ਹੈਂ?”</verse>
				<verse number="24">ਤਦ ਅੰਨਾਸ ਨੇ ਉਸ ਨੂੰ ਬੱਝੇ ਹੋਏ ਨੂੰ ਮਹਾਂਯਾਜਕ ਕਯਾਫ਼ਾ ਕੋਲ ਭੇਜ ਦਿੱਤਾ।</verse>
				<verse number="25">ਹੁਣ ਸ਼ਮਊਨ ਪਤਰਸ ਖੜ੍ਹਾ ਅੱਗ ਸੇਕ ਰਿਹਾ ਸੀ। ਉਨ੍ਹਾਂ ਨੇ ਉਸ ਨੂੰ ਕਿਹਾ, “ਕੀ ਤੂੰ ਵੀ ਉਸ ਦੇ ਚੇਲਿਆਂ ਵਿੱਚੋਂ ਨਹੀਂ?” ਉਸ ਨੇ ਇਨਕਾਰ ਕਰਕੇ ਕਿਹਾ, “ਮੈਂ ਨਹੀਂ ਹਾਂ।”</verse>
				<verse number="26">ਮਹਾਂਯਾਜਕ ਦੇ ਦਾਸਾਂ ਵਿੱਚੋਂ ਇੱਕ ਨੇ ਜਿਹੜਾ ਉਸ ਵਿਅਕਤੀ ਦਾ ਰਿਸ਼ਤੇਦਾਰ ਸੀ ਜਿਸ ਦਾ ਕੰਨ ਪਤਰਸ ਨੇ ਲਾਹ ਸੁੱਟਿਆ ਸੀ, ਕਿਹਾ, “ਕੀ ਮੈਂ ਤੈਨੂੰ ਉਸ ਦੇ ਨਾਲ ਬਾਗ ਵਿੱਚ ਨਹੀਂ ਵੇਖਿਆ ਸੀ?”</verse>
				<verse number="27">ਤਦ ਪਤਰਸ ਨੇ ਫੇਰ ਇਨਕਾਰ ਕੀਤਾ ਅਤੇ ਉਸੇ ਵੇਲੇ ਮੁਰਗੇ ਨੇ ਬਾਂਗ ਦੇ ਦਿੱਤੀ।</verse>
				<verse number="28">ਫਿਰ ਉਹ ਯਿਸੂ ਨੂੰ ਕਯਾਫ਼ਾ ਦੇ ਕੋਲੋਂ ਰਾਜਭਵਨ ਵਿੱਚ ਲੈ ਗਏ ਅਤੇ ਅਜੇ ਤੜਕਾ ਹੀ ਸੀ, ਪਰ ਉਹ ਰਾਜਭਵਨ ਦੇ ਅੰਦਰ ਨਾ ਗਏ ਕਿ ਕਿਤੇ ਭ੍ਰਿਸ਼ਟ ਨਾ ਹੋ ਜਾਣ ਅਤੇ ਪਸਾਹ ਖਾ ਸਕਣ।</verse>
				<verse number="29">ਤਦ ਪਿਲਾਤੁਸ ਨੇ ਉਨ੍ਹਾਂ ਕੋਲ ਬਾਹਰ ਆ ਕੇ ਕਿਹਾ, “ਤੁਸੀਂ ਇਸ ਮਨੁੱਖ ਦੇ ਵਿਰੁੱਧ ਕੀ ਦੋਸ਼ ਲਾਉਂਦੇ ਹੋ?”</verse>
				<verse number="30">ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਜੇ ਇਹ ਆਦਮੀ ਬੁਰਾ ਨਾ ਹੁੰਦਾ ਤਾਂ ਅਸੀਂ ਇਸ ਨੂੰ ਤੇਰੇ ਹਵਾਲੇ ਨਾ ਕਰਦੇ।”</verse>
				<verse number="31">ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਇਸ ਨੂੰ ਲੈ ਜਾਓ ਅਤੇ ਆਪਣੀ ਬਿਵਸਥਾ ਅਨੁਸਾਰ ਇਸ ਦਾ ਨਿਆਂ ਕਰੋ।” ਯਹੂਦੀਆਂ ਨੇ ਕਿਹਾ, “ਕਿਸੇ ਦੀ ਜਾਨ ਲੈਣਾ ਸਾਡੇ ਲਈ ਯੋਗ ਨਹੀਂ ਹੈ!”</verse>
				<verse number="32">ਇਹ ਇਸ ਲਈ ਹੋਇਆ ਕਿ ਯਿਸੂ ਦਾ ਉਹ ਵਚਨ ਪੂਰਾ ਹੋਵੇ ਜੋ ਉਸ ਨੇ ਇਸ ਗੱਲ ਦਾ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਸ ਦੀ ਮੌਤ ਕਿਸ ਤਰ੍ਹਾਂ ਹੋਣੀ ਹੈ।</verse>
				<verse number="33">ਤਦ ਪਿਲਾਤੁਸ ਫੇਰ ਰਾਜਭਵਨ ਵਿੱਚ ਆਇਆ ਅਤੇ ਯਿਸੂ ਨੂੰ ਸੱਦ ਕੇ ਉਸ ਨੂੰ ਕਿਹਾ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?”</verse>
				<verse number="34">ਯਿਸੂ ਨੇ ਉੱਤਰ ਦਿੱਤਾ, “ਕੀ ਤੂੰ ਇਹ ਆਪਣੇ ਵੱਲੋਂ ਪੁੱਛਦਾ ਹੈਂ ਜਾਂ ਹੋਰਨਾਂ ਨੇ ਤੈਨੂੰ ਮੇਰੇ ਵਿਖੇ ਦੱਸਿਆ ਹੈ?”</verse>
				<verse number="35">ਪਿਲਾਤੁਸ ਨੇ ਕਿਹਾ, “ਮੈਂ ਕੋਈ ਯਹੂਦੀ ਹਾਂ? ਤੇਰੀ ਹੀ ਕੌਮ ਅਤੇ ਮਹਾਂਯਾਜਕਾਂ ਨੇ ਤੈਨੂੰ ਮੇਰੇ ਹਵਾਲੇ ਕੀਤਾ ਹੈ; ਤੂੰ ਕੀ ਕੀਤਾ ਹੈ?”</verse>
				<verse number="36">ਯਿਸੂ ਨੇ ਉੱਤਰ ਦਿੱਤਾ, “ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ; ਜੇ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰਾ ਰਾਜ ਤਾਂ ਇੱਥੋਂ ਦਾ ਨਹੀਂ ਹੈ।”</verse>
				<verse number="37">ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਰਾਜਾ ਹੈਂ?” ਯਿਸੂ ਨੇ ਉੱਤਰ ਦਿੱਤਾ, “ਤੂੰ ਸਹੀ ਕਹਿੰਦਾ ਹੈਂ ਕਿ ਮੈਂ ਰਾਜਾ ਹਾਂ। ਮੈਂ ਇਸੇ ਲਈ ਜਨਮ ਲਿਆ ਅਤੇ ਇਸੇ ਲਈ ਸੰਸਾਰ ਵਿੱਚ ਆਇਆ ਹਾਂ ਤਾਂਕਿ ਮੈਂ ਸੱਚ ਦੀ ਗਵਾਹੀ ਦੇਵਾਂ। ਹਰੇਕ ਜਿਹੜਾ ਸੱਚ ਤੋਂ ਹੈ, ਮੇਰੀ ਅਵਾਜ਼ ਸੁਣਦਾ ਹੈ।”</verse>
				<verse number="38">ਪਿਲਾਤੁਸ ਨੇ ਉਸ ਨੂੰ ਕਿਹਾ, “ਸੱਚ ਕੀ ਹੈ?” ਇਹ ਕਹਿ ਕੇ ਉਹ ਫੇਰ ਯਹੂਦੀਆਂ ਕੋਲ ਬਾਹਰ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਦਾ।</verse>
				<verse number="39">ਤੁਹਾਡੀ ਰੀਤ ਹੈ ਕਿ ਪਸਾਹ ਦੇ ਤਿਉਹਾਰ 'ਤੇ ਮੈਂ ਤੁਹਾਡੇ ਲਈ ਕਿਸੇ ਨੂੰ ਛੱਡਾਂ! ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦੇਵਾਂ?”</verse>
				<verse number="40">ਪਰ ਉਹ ਫੇਰ ਚੀਕ ਕੇ ਬੋਲੇ, “ਇਸ ਨੂੰ ਨਹੀਂ, ਸਗੋਂ ਬਰੱਬਾਸ ਨੂੰ!” ਬਰੱਬਾਸ ਇੱਕ ਡਾਕੂ ਸੀ।</verse>
			</chapter>
			<chapter number="19">
				<verse number="1">ਤਦ ਪਿਲਾਤੁਸ ਨੇ ਯਿਸੂ ਨੂੰ ਲਿਜਾ ਕੇ ਉਸ ਦੇ ਕੋਰੜੇ ਮਰਵਾਏ।</verse>
				<verse number="2">ਫਿਰ ਸਿਪਾਹੀਆਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ ਅਤੇ ਉਸ ਨੂੰ ਬੈਂਗਣੀ ਵਸਤਰ ਪਹਿਨਾ ਦਿੱਤਾ</verse>
				<verse number="3">ਅਤੇ ਉਸ ਦੇ ਕੋਲ ਆ ਕੇ ਕਹਿਣ ਲੱਗੇ, “ਯਹੂਦੀਆਂ ਦੇ ਰਾਜਾ, ਤੇਰੀ ਜੈ ਹੋਵੇ!” ਅਤੇ ਉਸ ਦੇ ਚਪੇੜਾਂ ਮਾਰੀਆਂ।</verse>
				<verse number="4">ਪਿਲਾਤੁਸ ਨੇ ਫੇਰ ਬਾਹਰ ਆ ਕੇ ਲੋਕਾਂ ਨੂੰ ਕਿਹਾ, “ਵੇਖੋ, ਮੈਂ ਉਸ ਨੂੰ ਤੁਹਾਡੇ ਕੋਲ ਬਾਹਰ ਲਿਆਉਂਦਾ ਹਾਂ ਤਾਂਕਿ ਤੁਸੀਂ ਜਾਣੋ ਕਿ ਮੈਂ ਉਸ ਵਿੱਚ ਕੋਈ ਦੋਸ਼ ਨਹੀਂ ਵੇਖਦਾ।”</verse>
				<verse number="5">ਤਦ ਯਿਸੂ ਕੰਡਿਆਂ ਦਾ ਤਾਜ ਅਤੇ ਬੈਂਗਣੀ ਵਸਤਰ ਪਹਿਨੇ ਬਾਹਰ ਆਇਆ ਅਤੇ ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਵੇਖੋ ਇਸ ਮਨੁੱਖ ਨੂੰ।”</verse>
				<verse number="6">ਜਦੋਂ ਪ੍ਰਧਾਨ ਯਾਜਕਾਂ ਅਤੇ ਸਿਪਾਹੀਆਂ ਨੇ ਉਸ ਨੂੰ ਵੇਖਿਆ ਤਾਂ ਚੀਕ ਕੇ ਕਹਿਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ, ਸਲੀਬ 'ਤੇ ਚੜ੍ਹਾਓ।” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਹੀ ਇਸ ਨੂੰ ਲੈ ਜਾਓ ਅਤੇ ਸਲੀਬ 'ਤੇ ਚੜ੍ਹਾਓ, ਕਿਉਂਕਿ ਮੈਂ ਇਸ ਵਿੱਚ ਕੋਈ ਦੋਸ਼ ਨਹੀਂ ਵੇਖਿਆ।”</verse>
				<verse number="7">ਯਹੂਦੀਆਂ ਨੇ ਉਸ ਨੂੰ ਉੱਤਰ ਦਿੱਤਾ, “ਸਾਡੇ ਕੋਲ ਬਿਵਸਥਾ ਹੈ ਅਤੇ ਉਸ ਬਿਵਸਥਾ ਦੇ ਅਨੁਸਾਰ ਇਸ ਦਾ ਮਰਨਾ ਜ਼ਰੂਰੀ ਹੈ, ਕਿਉਂਕਿ ਇਹ ਆਪਣੇ ਆਪ ਨੂੰ ਪਰਮੇਸ਼ਰ ਦਾ ਪੁੱਤਰ ਬਣਾਉਂਦਾ ਹੈ।”</verse>
				<verse number="8">ਜਦੋਂ ਪਿਲਾਤੁਸ ਨੇ ਇਹ ਗੱਲ ਸੁਣੀ ਤਾਂ ਉਹ ਹੋਰ ਵੀ ਡਰ ਗਿਆ</verse>
				<verse number="9">ਅਤੇ ਉਸ ਨੇ ਵਾਪਸ ਰਾਜਭਵਨ ਵਿੱਚ ਜਾ ਕੇ ਯਿਸੂ ਨੂੰ ਕਿਹਾ, “ਤੂੰ ਕਿੱਥੋਂ ਦਾ ਹੈਂ?” ਪਰ ਯਿਸੂ ਨੇ ਕੋਈ ਉੱਤਰ ਨਾ ਦਿੱਤਾ।</verse>
				<verse number="10">ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਤੂੰ ਮੇਰੇ ਨਾਲ ਗੱਲ ਕਿਉਂ ਨਹੀਂ ਕਰਦਾ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਤੈਨੂੰ ਛੱਡਣ ਦਾ ਅਧਿਕਾਰ ਅਤੇ ਤੈਨੂੰ ਸਲੀਬ 'ਤੇ ਚੜ੍ਹਾਉਣ ਦਾ ਵੀ ਅਧਿਕਾਰ ਹੈ।”</verse>
				<verse number="11">ਯਿਸੂ ਨੇ ਉੱਤਰ ਦਿੱਤਾ, “ਜੇ ਇਹ ਤੈਨੂੰ ਉੱਪਰੋਂ ਨਾ ਦਿੱਤਾ ਗਿਆ ਹੁੰਦਾ ਤਾਂ ਤੇਰਾ ਮੇਰੇ ਉੱਤੇ ਕੋਈ ਅਧਿਕਾਰ ਨਾ ਹੁੰਦਾ। ਜਿਸ ਨੇ ਮੈਨੂੰ ਤੇਰੇ ਹਵਾਲੇ ਕੀਤਾ ਉਸ ਦਾ ਪਾਪ ਹੋਰ ਵੀ ਵੱਡਾ ਹੈ।”</verse>
				<verse number="12">ਇਸ ਤੋਂ ਬਾਅਦ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਯਤਨ ਕੀਤਾ, ਪਰ ਯਹੂਦੀਆਂ ਨੇ ਚੀਕ ਕੇ ਕਿਹਾ, “ਜੇ ਤੂੰ ਇਸ ਨੂੰ ਛੱਡ ਦੇਵੇਂ ਤਾਂ ਤੂੰ ਕੈਸਰ ਦਾ ਮਿੱਤਰ ਨਹੀਂ! ਜੋ ਕੋਈ ਆਪਣੇ ਆਪ ਨੂੰ ਰਾਜਾ ਬਣਾਉਂਦਾ ਹੈ ਉਹ ਕੈਸਰ ਦਾ ਵਿਰੋਧ ਕਰਦਾ ਹੈ।”</verse>
				<verse number="13">ਇਹ ਗੱਲਾਂ ਸੁਣ ਕੇ ਪਿਲਾਤੁਸ ਯਿਸੂ ਨੂੰ ਬਾਹਰ ਲਿਆਇਆ ਅਤੇ ਉਸ ਥਾਂ 'ਤੇ ਆਪਣੇ ਨਿਆਂ ਆਸਣ ਉੱਤੇ ਬੈਠ ਗਿਆ ਜਿਸ ਨੂੰ ਇਬਰਾਨੀ ਭਾਸ਼ਾ ਵਿੱਚ ਗੱਬਥਾ ਕਿਹਾ ਜਾਂਦਾ ਹੈ।</verse>
				<verse number="14">ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ ਅਤੇ ਲਗਭਗ ਬਾਰਾਂ ਵਜੇ ਦਾ ਸਮਾਂ ਸੀ। ਉਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਤੁਹਾਡਾ ਰਾਜਾ!”</verse>
				<verse number="15">ਪਰ ਉਹ ਚੀਕ ਕੇ ਬੋਲੇ, “ਲੈ ਜਾਓ! ਲੈ ਜਾਓ, ਇਸ ਨੂੰ ਸਲੀਬ 'ਤੇ ਚੜ੍ਹਾਓ!” ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਮੈਂ ਤੁਹਾਡੇ ਰਾਜੇ ਨੂੰ ਸਲੀਬ 'ਤੇ ਚੜ੍ਹਾਵਾਂ?” ਮਹਾਂਯਾਜਕਾਂ ਨੇ ਉੱਤਰ ਦਿੱਤਾ, “ਕੈਸਰ ਤੋਂ ਇਲਾਵਾ ਸਾਡਾ ਕੋਈ ਰਾਜਾ ਨਹੀਂ।”</verse>
				<verse number="16">ਤਦ ਉਸ ਨੇ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਉਨ੍ਹਾਂ ਦੇ ਹੱਥ ਸੌਂਪ ਦਿੱਤਾ। ਸੋ ਉਹ ਯਿਸੂ ਨੂੰ ਲੈ ਗਏ।</verse>
				<verse number="17">ਯਿਸੂ ਆਪ ਆਪਣੀ ਸਲੀਬ ਚੁੱਕ ਕੇ ਉਸ ਥਾਂ ਨੂੰ ਗਿਆ ਜਿਸ ਨੂੰ “ਖੋਪੜੀ ਦਾ ਥਾਂ” ਕਿਹਾ ਜਾਂਦਾ ਹੈ ਅਤੇ ਜੋ ਇਬਰਾਨੀ ਭਾਸ਼ਾ ਵਿੱਚ ਗਲਗਥਾ ਕਹਾਉਂਦਾ ਹੈ।</verse>
				<verse number="18">ਉੱਥੇ ਉਨ੍ਹਾਂ ਉਸ ਨੂੰ ਅਤੇ ਉਸ ਦੇ ਨਾਲ ਦੋ ਹੋਰਾਂ ਨੂੰ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਇੱਧਰ, ਇੱਕ ਨੂੰ ਉੱਧਰ ਅਤੇ ਵਿਚਕਾਰ ਯਿਸੂ ਨੂੰ।</verse>
				<verse number="19">ਪਿਲਾਤੁਸ ਨੇ ਇੱਕ ਪੱਤਰੀ ਲਿਖਵਾ ਕੇ ਸਲੀਬ ਉੱਤੇ ਲਗਵਾ ਦਿੱਤੀ ਜਿਸ ਉੱਤੇ ਲਿਖਿਆ ਸੀ “ਯਿਸੂ ਨਾਸਰੀ, ਯਹੂਦੀਆਂ ਦਾ ਰਾਜਾ”।</verse>
				<verse number="20">ਇਸ ਪੱਤਰੀ ਨੂੰ ਬਹੁਤ ਸਾਰੇ ਯਹੂਦੀਆਂ ਨੇ ਪੜ੍ਹਿਆ ਕਿਉਂਕਿ ਇਹ ਥਾਂ ਜਿੱਥੇ ਯਿਸੂ ਨੂੰ ਸਲੀਬ 'ਤੇ ਚੜ੍ਹਾਇਆ ਗਿਆ ਸੀ, ਨਗਰ ਦੇ ਨੇੜੇ ਸੀ ਅਤੇ ਇਹ ਪੱਤਰੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾਵਾਂ ਵਿੱਚ ਲਿਖੀ ਹੋਈ ਸੀ।</verse>
				<verse number="21">ਤਦ ਯਹੂਦੀਆਂ ਦੇ ਪ੍ਰਧਾਨ ਯਾਜਕਾਂ ਨੇ ਪਿਲਾਤੁਸ ਨੂੰ ਕਿਹਾ, “ਯਹੂਦੀਆਂ ਦਾ ਰਾਜਾ ਨਾ ਲਿਖੋ, ਸਗੋਂ ਇਹ ਕਿ ਉਸ ਨੇ ਕਿਹਾ, ‘ਮੈਂ ਯਹੂਦੀਆਂ ਦਾ ਰਾਜਾ ਹਾਂ’।”</verse>
				<verse number="22">ਪਿਲਾਤੁਸ ਨੇ ਉੱਤਰ ਦਿੱਤਾ, “ਮੈਂ ਜੋ ਲਿਖ ਦਿੱਤਾ, ਸੋ ਲਿਖ ਦਿੱਤਾ।”</verse>
				<verse number="23">ਜਦੋਂ ਸਿਪਾਹੀ ਯਿਸੂ ਨੂੰ ਸਲੀਬ 'ਤੇ ਚੜ੍ਹਾ ਹਟੇ ਤਾਂ ਉਨ੍ਹਾਂ ਨੇ ਉਸ ਦੇ ਵਸਤਰ ਲੈ ਕੇ ਚਾਰ ਹਿੱਸੇ ਕੀਤੇ; ਹਰੇਕ ਸਿਪਾਹੀ ਲਈ ਇੱਕ ਹਿੱਸਾ ਅਤੇ ਕੁੜਤਾ ਵੀ ਲੈ ਲਿਆ। ਪਰ ਉਹ ਕੁੜਤਾ ਬਿਨਾਂ ਸੀਤੇ ਉੱਪਰ ਤੋਂ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ,</verse>
				<verse number="24">ਇਸ ਲਈ ਉਨ੍ਹਾਂ ਨੇ ਆਪਸ ਵਿੱਚ ਕਿਹਾ, “ਅਸੀਂ ਇਸ ਨੂੰ ਪਾੜੀਏ ਨਾ, ਪਰ ਇਸ ਦੇ ਲਈ ਪਰਚੀ ਪਾਈਏ ਕਿ ਇਹ ਕਿਸ ਦਾ ਹੋਵੇਗਾ।” ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਨ੍ਹਾਂ ਨੇ ਮੇਰੇ ਬਾਹਰੀ ਵਸਤਰ ਆਪਸ ਵਿੱਚ ਵੰਡ ਲਏ ਅਤੇ ਮੇਰੇ ਕੁੜਤੇ ਲਈ ਪਰਚੀ ਪਾਈ। ਇਸੇ ਕਰਕੇ ਸਿਪਾਹੀਆਂ ਨੇ ਇਹ ਕੀਤਾ।</verse>
				<verse number="25">ਯਿਸੂ ਦੀ ਸਲੀਬ ਕੋਲ ਉਸ ਦੀ ਮਾਤਾ, ਉਸ ਦੀ ਮਾਤਾ ਦੀ ਭੈਣ, ਕਲੋਪਾਸ ਦੀ ਪਤਨੀ ਮਰਿਯਮ ਅਤੇ ਮਰਿਯਮ ਮਗਦਲੀਨੀ ਖੜ੍ਹੀਆਂ ਸਨ।</verse>
				<verse number="26">ਤਦ ਯਿਸੂ ਨੇ ਆਪਣੀ ਮਾਤਾ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦਾ ਸੀ, ਕੋਲ ਖੜ੍ਹੇ ਵੇਖ ਕੇ ਆਪਣੀ ਮਾਤਾ ਨੂੰ ਕਿਹਾ, “ਹੇ ਔਰਤ, ਵੇਖ ਤੇਰਾ ਪੁੱਤਰ।”</verse>
				<verse number="27">ਫਿਰ ਉਸ ਨੇ ਚੇਲੇ ਨੂੰ ਕਿਹਾ, “ਵੇਖ, ਤੇਰੀ ਮਾਤਾ।” ਉਸੇ ਸਮੇਂ ਤੋਂ ਉਹ ਚੇਲਾ ਉਸ ਨੂੰ ਆਪਣੇ ਘਰ ਲੈ ਗਿਆ।</verse>
				<verse number="28">ਇਸ ਤੋਂ ਬਾਅਦ ਯਿਸੂ ਨੇ ਇਹ ਜਾਣ ਕੇ ਜੋ ਹੁਣ ਸਭ ਕੁਝ ਪੂਰਾ ਹੋ ਗਿਆ ਹੈ, ਲਿਖਤ ਦੇ ਪੂਰਾ ਹੋਣ ਲਈ ਕਿਹਾ, “ਮੈਂ ਪਿਆਸਾ ਹਾਂ।”</verse>
				<verse number="29">ਉੱਥੇ ਸਿਰਕੇ ਦਾ ਭਰਿਆ ਇੱਕ ਭਾਂਡਾ ਰੱਖਿਆ ਸੀ, ਸੋ ਉਨ੍ਹਾਂ ਨੇ ਇੱਕ ਸਪੰਜ ਸਿਰਕੇ ਨਾਲ ਤਰ ਕੀਤਾ ਹੋਇਆ ਜ਼ੂਫੇ ਦੀ ਟਹਿਣੀ ਉੱਤੇ ਰੱਖ ਕੇ ਉਸ ਦੇ ਮੂੰਹ ਨੂੰ ਲਾਇਆ।</verse>
				<verse number="30">ਜਦੋਂ ਯਿਸੂ ਨੇ ਸਿਰਕਾ ਲਿਆ ਤਾਂ ਕਿਹਾ, “ਪੂਰਾ ਹੋਇਆ” ਅਤੇ ਸਿਰ ਝੁਕਾ ਕੇ ਪ੍ਰਾਣ ਤਿਆਗ ਦਿੱਤਾ।</verse>
				<verse number="31">ਇਹ ਤਿਆਰੀ ਦਾ ਦਿਨ ਸੀ, ਇਸ ਲਈ ਯਹੂਦੀਆਂ ਨੇ ਪਿਲਾਤੁਸ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੀਆਂ ਲੱਤਾਂ ਤੋੜ ਕੇ ਉਨ੍ਹਾਂ ਨੂੰ ਉਤਾਰਿਆ ਜਾਵੇ ਤਾਂਕਿ ਲਾਸ਼ਾਂ ਸਬਤ ਦੇ ਦਿਨ ਸਲੀਬ 'ਤੇ ਨਾ ਰਹਿਣ, ਕਿਉਂਕਿ ਉਹ ਸਬਤ ਦਾ ਦਿਨ ਇੱਕ ਖਾਸ ਦਿਨ ਸੀ।</verse>
				<verse number="32">ਤਦ ਸਿਪਾਹੀ ਆਏ ਅਤੇ ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ, ਉਨ੍ਹਾਂ ਵਿੱਚੋਂ ਪਹਿਲੇ ਦੀਆਂ ਲੱਤਾਂ ਤੋੜੀਆਂ ਅਤੇ ਫਿਰ ਦੂਜੇ ਦੀਆਂ ਵੀ;</verse>
				<verse number="33">ਪਰ ਜਦੋਂ ਉਨ੍ਹਾਂ ਨੇ ਯਿਸੂ ਕੋਲ ਆ ਕੇ ਵੇਖਿਆ ਕਿ ਉਸ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਤਾਂ ਉਸ ਦੀਆਂ ਲੱਤਾਂ ਨਾ ਤੋੜੀਆਂ,</verse>
				<verse number="34">ਪਰ ਸਿਪਾਹੀਆਂ ਵਿੱਚੋਂ ਇੱਕ ਨੇ ਨੇਜ਼ੇ ਨਾਲ ਉਸ ਦੀ ਵੱਖੀ ਨੂੰ ਵਿੰਨ੍ਹਿਆ ਅਤੇ ਉਸੇ ਵੇਲੇ ਲਹੂ ਅਤੇ ਪਾਣੀ ਵਹਿ ਨਿੱਕਲਿਆ।</verse>
				<verse number="35">ਜਿਸ ਨੇ ਇਹ ਵੇਖਿਆ ਉਸੇ ਨੇ ਇਹ ਗਵਾਹੀ ਦਿੱਤੀ ਹੈ ਅਤੇ ਉਸ ਦੀ ਗਵਾਹੀ ਸੱਚੀ ਹੈ। ਉਹ ਜਾਣਦਾ ਹੈ ਕਿ ਉਹ ਸੱਚ ਕਹਿੰਦਾ ਹੈ ਤਾਂਕਿ ਤੁਸੀਂ ਵੀ ਵਿਸ਼ਵਾਸ ਕਰੋ।</verse>
				<verse number="36">ਇਹ ਇਸ ਲਈ ਹੋਇਆ ਕਿ ਇਹ ਲਿਖਤ ਪੂਰੀ ਹੋਵੇ: ਉਸ ਦੀ ਇੱਕ ਵੀ ਹੱਡੀ ਤੋੜੀ ਨਾ ਜਾਵੇਗੀ।</verse>
				<verse number="37">ਫੇਰ ਇੱਕ ਹੋਰ ਲਿਖਤ ਕਹਿੰਦੀ ਹੈ: ਜਿਸ ਨੂੰ ਉਨ੍ਹਾਂ ਨੇ ਵਿੰਨ੍ਹਿਆ, ਉਹ ਉਸ ਵੱਲ ਤੱਕਣਗੇ।</verse>
				<verse number="38">ਇਨ੍ਹਾਂ ਗੱਲਾਂ ਤੋਂ ਬਾਅਦ ਅਰਿਮਥੇਆ ਦੇ ਯੂਸੁਫ਼ ਨੇ ਜਿਹੜਾ ਯਹੂਦੀਆਂ ਦੇ ਡਰ ਦੇ ਕਾਰਨ ਗੁਪਤ ਵਿੱਚ ਯਿਸੂ ਦਾ ਚੇਲਾ ਸੀ, ਪਿਲਾਤੁਸ ਕੋਲੋਂ ਯਿਸੂ ਦੀ ਲਾਸ਼ ਲੈ ਜਾਣ ਦੀ ਆਗਿਆ ਮੰਗੀ ਅਤੇ ਪਿਲਾਤੁਸ ਨੇ ਆਗਿਆ ਦੇ ਦਿੱਤੀ। ਸੋ ਉਹ ਆਇਆ ਅਤੇ ਉਸ ਦੀ ਲਾਸ਼ ਲੈ ਗਿਆ।</verse>
				<verse number="39">ਨਿਕੁਦੇਮੁਸ ਵੀ, ਜੋ ਪਹਿਲਾਂ ਰਾਤ ਨੂੰ ਉਸ ਕੋਲ ਆਇਆ ਸੀ, ਲਗਭਗ ਤੇਤੀ ਕਿੱਲੋ ਗੰਧਰਸ ਅਤੇ ਊਦ ਦਾ ਮਿਸ਼ਰਣ ਲੈ ਕੇ ਆਇਆ।</verse>
				<verse number="40">ਫਿਰ ਉਨ੍ਹਾਂ ਯਿਸੂ ਦੀ ਲਾਸ਼ ਨੂੰ ਲਿਆ ਅਤੇ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਅਨੁਸਾਰ ਉਸ ਨੂੰ ਖੁਸ਼ਬੂਦਾਰ ਮਸਾਲੇ ਨਾਲ ਮਲਮਲ ਦੇ ਕੱਪੜੇ ਵਿੱਚ ਲਪੇਟਿਆ।</verse>
				<verse number="41">ਉਸ ਥਾਂ 'ਤੇ ਜਿੱਥੇ ਉਸ ਨੂੰ ਸਲੀਬ 'ਤੇ ਚੜ੍ਹਾਇਆ ਗਿਆ, ਇੱਕ ਬਾਗ ਸੀ ਅਤੇ ਉਸ ਬਾਗ ਵਿੱਚ ਇੱਕ ਨਵੀਂ ਕਬਰ ਸੀ ਜਿਸ ਵਿੱਚ ਅਜੇ ਤੱਕ ਕੋਈ ਨਹੀਂ ਰੱਖਿਆ ਗਿਆ ਸੀ।</verse>
				<verse number="42">ਸੋ ਯਹੂਦੀਆਂ ਦਾ ਤਿਆਰੀ ਦਾ ਦਿਨ ਹੋਣ ਕਰਕੇ ਉਨ੍ਹਾਂ ਯਿਸੂ ਨੂੰ ਉਸ ਕਬਰ ਵਿੱਚ ਰੱਖ ਦਿੱਤਾ ਕਿਉਂਕਿ ਉਹ ਕਬਰ ਨੇੜੇ ਸੀ।</verse>
			</chapter>
			<chapter number="20">
				<verse number="1">ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਹਨੇਰਾ ਹੀ ਸੀ, ਕਬਰ ਉੱਤੇ ਆਈ ਅਤੇ ਪੱਥਰ ਨੂੰ ਕਬਰ ਤੋਂ ਹਟਿਆ ਵੇਖਿਆ।</verse>
				<verse number="2">ਤਦ ਉਹ ਦੌੜੀ ਅਤੇ ਸ਼ਮਊਨ ਪਤਰਸ ਅਤੇ ਦੂਜੇ ਚੇਲੇ ਕੋਲ ਜਿਸ ਨਾਲ ਯਿਸੂ ਪ੍ਰੀਤ ਰੱਖਦਾ ਸੀ, ਆਈ ਅਤੇ ਉਨ੍ਹਾਂ ਨੂੰ ਕਿਹਾ, “ਉਹ ਪ੍ਰਭੂ ਨੂੰ ਕਬਰ ਵਿੱਚੋਂ ਲੈ ਗਏ ਹਨ ਅਤੇ ਪਤਾ ਨਹੀਂ, ਉਸ ਨੂੰ ਕਿੱਥੇ ਰੱਖਿਆ ਹੈ।”</verse>
				<verse number="3">ਤਦ ਪਤਰਸ ਅਤੇ ਦੂਜਾ ਚੇਲਾ ਨਿੱਕਲੇ ਅਤੇ ਕਬਰ ਵੱਲ ਗਏ।</verse>
				<verse number="4">ਉਹ ਦੋਵੇਂ ਇਕੱਠੇ ਦੌੜੇ, ਪਰ ਦੂਜਾ ਚੇਲਾ ਪਤਰਸ ਨਾਲੋਂ ਤੇਜ਼ ਦੌੜ ਕੇ ਪਹਿਲਾਂ ਕਬਰ ਉੱਤੇ ਪਹੁੰਚ ਗਿਆ।</verse>
				<verse number="5">ਉਸ ਨੇ ਝੁਕ ਕੇ ਮਲਮਲ ਦੇ ਕੱਪੜੇ ਪਏ ਹੋਏ ਵੇਖੇ, ਪਰ ਉਹ ਅੰਦਰ ਨਾ ਗਿਆ।</verse>
				<verse number="6">ਤਦ ਸ਼ਮਊਨ ਪਤਰਸ ਵੀ ਉਸ ਦੇ ਪਿੱਛੇ-ਪਿੱਛੇ ਆ ਪਹੁੰਚਿਆ ਅਤੇ ਕਬਰ ਦੇ ਅੰਦਰ ਗਿਆ ਅਤੇ ਉਸ ਨੇ ਵੀ ਮਲਮਲ ਦੇ ਕੱਪੜੇ ਪਏ ਹੋਏ ਵੇਖੇ;</verse>
				<verse number="7">ਅਤੇ ਉਹ ਰੁਮਾਲ ਜੋ ਉਸ ਦੇ ਸਿਰ ਉੱਤੇ ਸੀ ਮਲਮਲ ਦੇ ਕੱਪੜੇ ਨਾਲ ਨਹੀਂ, ਸਗੋਂ ਲਪੇਟਿਆ ਹੋਇਆ ਇੱਕ ਥਾਂ 'ਤੇ ਅਲੱਗ ਪਿਆ ਸੀ।</verse>
				<verse number="8">ਤਦ ਦੂਜਾ ਚੇਲਾ ਵੀ ਜਿਹੜਾ ਕਬਰ ਉੱਤੇ ਪਹਿਲਾਂ ਆਇਆ ਸੀ, ਅੰਦਰ ਗਿਆ ਅਤੇ ਵੇਖ ਕੇ ਵਿਸ਼ਵਾਸ ਕੀਤਾ।</verse>
				<verse number="9">ਕਿਉਂਕਿ ਉਨ੍ਹਾਂ ਨੇ ਅਜੇ ਤੱਕ ਲਿਖਤ ਨੂੰ ਨਹੀਂ ਸਮਝਿਆ ਸੀ ਕਿ ਉਸ ਦਾ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਹੈ।</verse>
				<verse number="10">ਤਦ ਉਹ ਚੇਲੇ ਫੇਰ ਆਪਣੇ ਘਰ ਨੂੰ ਚਲੇ ਗਏ।</verse>
				<verse number="11">ਪਰ ਮਰਿਯਮ ਬਾਹਰ ਕਬਰ ਉੱਤੇ ਖੜ੍ਹੀ ਰੋਂਦੀ ਰਹੀ। ਫਿਰ ਉਹ ਰੋਂਦੀ-ਰੋਂਦੀ ਕਬਰ ਦੇ ਅੰਦਰ ਝੁਕੀ</verse>
				<verse number="12">ਅਤੇ ਜਿੱਥੇ ਯਿਸੂ ਦੀ ਲਾਸ਼ ਪਈ ਸੀ ਉੱਥੇ ਦੋ ਸਵਰਗਦੂਤਾਂ ਨੂੰ ਸਫ਼ੇਦ ਵਸਤਰਾਂ ਵਿੱਚ ਬੈਠੇ ਵੇਖਿਆ; ਇੱਕ ਸਿਰ੍ਹਾਣੇ ਵੱਲ ਅਤੇ ਇੱਕ ਪੈਰਾਂ ਵੱਲ।</verse>
				<verse number="13">ਤਦ ਉਨ੍ਹਾਂ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈਂ?” ਉਸ ਨੇ ਉਨ੍ਹਾਂ ਨੂੰ ਕਿਹਾ, “ਉਹ ਮੇਰੇ ਪ੍ਰਭੂ ਨੂੰ ਲੈ ਗਏ ਹਨ ਅਤੇ ਮੈਂ ਨਹੀਂ ਜਾਣਦੀ ਕਿ ਉਸ ਨੂੰ ਕਿੱਥੇ ਰੱਖਿਆ ਹੈ।”</verse>
				<verse number="14">ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖੜ੍ਹੇ ਵੇਖਿਆ, ਪਰ ਨਾ ਪਛਾਣਿਆ ਕਿ ਇਹ ਯਿਸੂ ਹੈ।</verse>
				<verse number="15">ਯਿਸੂ ਨੇ ਉਸ ਨੂੰ ਕਿਹਾ, “ਹੇ ਔਰਤ, ਤੂੰ ਕਿਉਂ ਰੋਂਦੀ ਹੈਂ? ਤੂੰ ਕਿਸ ਨੂੰ ਲੱਭਦੀ ਹੈਂ?” ਉਸ ਨੇ ਇਹ ਸਮਝ ਕੇ ਜੋ ਉਹ ਮਾਲੀ ਹੈ ਉਸ ਨੂੰ ਕਿਹਾ, “ਸ੍ਰੀ ਮਾਨ ਜੀ, ਜੇ ਤੂੰ ਉਸ ਨੂੰ ਚੁੱਕ ਕੇ ਲੈ ਗਿਆ ਹੈਂ ਤਾਂ ਮੈਨੂੰ ਦੱਸ ਕਿ ਤੂੰ ਉਸ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਸ ਨੂੰ ਲੈ ਜਾਵਾਂਗੀ।”</verse>
				<verse number="16">ਯਿਸੂ ਨੇ ਉਸ ਨੂੰ ਕਿਹਾ, “ਮਰਿਯਮ!” ਤਦ ਮਰਿਯਮ ਨੇ ਪਿੱਛੇ ਮੁੜ ਕੇ ਇਬਰਾਨੀ ਵਿੱਚ ਉਸ ਨੂੰ ਕਿਹਾ, “ਰੱਬੋਨੀ” (ਜਿਸ ਦਾ ਅਰਥ ਹੈ “ਗੁਰੂ”)।</verse>
				<verse number="17">ਯਿਸੂ ਨੇ ਉਸ ਨੂੰ ਕਿਹਾ, “ਮੈਨੂੰ ਨਾ ਛੂਹ ਕਿਉਂਕਿ ਮੈਂ ਅਜੇ ਤੱਕ ਉਤਾਂਹ ਪਿਤਾ ਕੋਲ ਨਹੀਂ ਗਿਆ, ਪਰ ਮੇਰੇ ਭਾਈਆਂ ਕੋਲ ਜਾ ਅਤੇ ਉਨ੍ਹਾਂ ਨੂੰ ਕਹਿ, ‘ਮੈਂ ਆਪਣੇ ਪਿਤਾ ਅਤੇ ਤੁਹਾਡੇ ਪਿਤਾ ਅਤੇ ਆਪਣੇ ਪਰਮੇਸ਼ਰ ਅਤੇ ਤੁਹਾਡੇ ਪਰਮੇਸ਼ਰ ਕੋਲ ਉਤਾਂਹ ਜਾਂਦਾ ਹਾਂ’।”</verse>
				<verse number="18">ਮਰਿਯਮ ਮਗਦਲੀਨੀ ਨੇ ਆ ਕੇ ਚੇਲਿਆਂ ਨੂੰ ਖ਼ਬਰ ਦਿੱਤੀ, “ਮੈਂ ਪ੍ਰਭੂ ਨੂੰ ਵੇਖਿਆ ਹੈ ਅਤੇ ਇਹ ਗੱਲਾਂ ਉਸ ਨੇ ਮੈਨੂੰ ਕਹੀਆਂ ਹਨ।”</verse>
				<verse number="19">ਤਦ ਉਸੇ ਦਿਨ ਜੋ ਹਫ਼ਤੇ ਦਾ ਪਹਿਲਾ ਦਿਨ ਸੀ, ਸ਼ਾਮ ਦੇ ਵੇਲੇ ਜਦੋਂ ਉੱਥੋਂ ਦੇ ਦਰਵਾਜ਼ੇ ਜਿੱਥੇ ਚੇਲੇ ਸਨ, ਯਹੂਦੀਆਂ ਦੇ ਡਰ ਦੇ ਕਾਰਨ ਬੰਦ ਸਨ ਤਾਂ ਯਿਸੂ ਆ ਕੇ ਉਨ੍ਹਾਂ ਦੇ ਵਿਚਕਾਰ ਖੜ੍ਹਾ ਹੋ ਗਿਆ ਅਤੇ ਉਨ੍ਹਾਂ ਨੂੰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ।”</verse>
				<verse number="20">ਇਹ ਕਹਿ ਕੇ ਉਸ ਨੇ ਆਪਣੇ ਹੱਥ ਅਤੇ ਵੱਖੀ ਉਨ੍ਹਾਂ ਨੂੰ ਵਿਖਾਈ। ਤਦ ਚੇਲੇ ਪ੍ਰਭੂ ਨੂੰ ਵੇਖ ਕੇ ਪ੍ਰਸੰਨ ਹੋਏ।</verse>
				<verse number="21">ਯਿਸੂ ਨੇ ਉਨ੍ਹਾਂ ਨੂੰ ਫੇਰ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ! ਜਿਵੇਂ ਪਿਤਾ ਨੇ ਮੈਨੂੰ ਭੇਜਿਆ ਹੈ, ਮੈਂ ਵੀ ਤੁਹਾਨੂੰ ਭੇਜਦਾ ਹਾਂ।”</verse>
				<verse number="22">ਇਹ ਕਹਿ ਕੇ ਉਸ ਨੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ, “ਪਵਿੱਤਰ ਆਤਮਾ ਲਵੋ;</verse>
				<verse number="23">ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋਗੇ ਉਨ੍ਹਾਂ ਦੇ ਮਾਫ਼ ਕੀਤੇ ਜਾਣਗੇ ਅਤੇ ਜਿਨ੍ਹਾਂ ਦੇ ਮਾਫ਼ ਨਹੀਂ ਕਰੋਗੇ ਉਨ੍ਹਾਂ ਦੇ ਬਣੇ ਰਹਿਣਗੇ।”</verse>
				<verse number="24">ਜਦੋਂ ਯਿਸੂ ਆਇਆ ਤਾਂ ਉਨ੍ਹਾਂ ਬਾਰ੍ਹਾਂ ਵਿੱਚੋਂ ਇੱਕ, ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ, ਉਨ੍ਹਾਂ ਦੇ ਨਾਲ ਨਹੀਂ ਸੀ।</verse>
				<verse number="25">ਸੋ ਬਾਕੀ ਚੇਲਿਆਂ ਨੇ ਉਸ ਨੂੰ ਕਿਹਾ, “ਅਸੀਂ ਪ੍ਰਭੂ ਨੂੰ ਵੇਖਿਆ ਹੈ।” ਪਰ ਉਸ ਨੇ ਉਨ੍ਹਾਂ ਨੂੰ ਕਿਹਾ, “ਜਦੋਂ ਤੱਕ ਮੈਂ ਉਸ ਦੇ ਹੱਥਾਂ ਵਿੱਚ ਕਿੱਲਾਂ ਦੇ ਨਿਸ਼ਾਨ ਨਾ ਵੇਖ ਲਵਾਂ ਅਤੇ ਕਿੱਲਾਂ ਦੇ ਛੇਦਾਂ ਵਿੱਚ ਆਪਣੀ ਉਂਗਲ ਨਾ ਪਾ ਲਵਾਂ ਤੇ ਉਸ ਦੀ ਵੱਖੀ ਵਿੱਚ ਆਪਣਾ ਹੱਥ ਨਾ ਪਾਵਾਂ, ਮੈਂ ਕਦੇ ਵਿਸ਼ਵਾਸ ਨਹੀਂ ਕਰਾਂਗਾ।”</verse>
				<verse number="26">ਅੱਠ ਦਿਨਾਂ ਬਾਅਦ ਉਸ ਦੇ ਚੇਲੇ ਫੇਰ ਘਰ ਵਿੱਚ ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ। ਦਰਵਾਜ਼ੇ ਬੰਦ ਹੁੰਦੇ ਹੋਏ ਵੀ ਯਿਸੂ ਆਇਆ ਅਤੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਤੁਹਾਨੂੰ ਸ਼ਾਂਤੀ ਮਿਲੇ।”</verse>
				<verse number="27">ਤਦ ਉਸ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਧਰ ਲਿਆ ਅਤੇ ਮੇਰੇ ਹੱਥਾਂ ਨੂੰ ਵੇਖ ਅਤੇ ਆਪਣਾ ਹੱਥ ਮੇਰੀ ਵੱਖੀ ਵਿੱਚ ਪਾ; ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”</verse>
				<verse number="28">ਥੋਮਾ ਨੇ ਉਸ ਨੂੰ ਕਿਹਾ, “ਹੇ ਮੇਰੇ ਪ੍ਰਭੂ! ਹੇ ਮੇਰੇ ਪਰਮੇਸ਼ਰ!”</verse>
				<verse number="29">ਯਿਸੂ ਨੇ ਉਸ ਨੂੰ ਕਿਹਾ, “ਕੀ ਤੂੰ ਇਸ ਲਈ ਵਿਸ਼ਵਾਸ ਕੀਤਾ ਕਿ ਤੂੰ ਮੈਨੂੰ ਵੇਖਿਆ ਹੈ? ਧੰਨ ਉਹ ਜਿਹੜੇ ਬਿਨਾਂ ਵੇਖਿਆਂ ਵਿਸ਼ਵਾਸ ਕਰਦੇ ਹਨ।”</verse>
				<verse number="30">ਯਿਸੂ ਨੇ ਆਪਣੇ ਚੇਲਿਆਂ ਦੇ ਸਾਹਮਣੇ ਹੋਰ ਵੀ ਬਹੁਤ ਸਾਰੇ ਚਿੰਨ੍ਹ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ।</verse>
				<verse number="31">ਪਰ ਜੋ ਲਿਖੇ ਗਏ ਹਨ ਉਹ ਇਸ ਲਈ ਕਿ ਤੁਸੀਂ ਵਿਸ਼ਵਾਸ ਕਰੋ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਮਸੀਹ ਹੈ ਅਤੇ ਵਿਸ਼ਵਾਸ ਕਰਕੇ ਉਸ ਦੇ ਨਾਮ ਵਿੱਚ ਜੀਵਨ ਪਾਓ।</verse>
			</chapter>
			<chapter number="21">
				<verse number="1">ਇਸ ਤੋਂ ਬਾਅਦ ਯਿਸੂ ਨੇ ਤਿਬਿਰਿਯਾਸ ਝੀਲ 'ਤੇ ਆਪਣੇ ਆਪ ਨੂੰ ਚੇਲਿਆਂ ਉੱਤੇ ਫੇਰ ਪਰਗਟ ਕੀਤਾ ਅਤੇ ਇਸ ਤਰ੍ਹਾਂ ਪਰਗਟ ਕੀਤਾ:</verse>
				<verse number="2">ਸ਼ਮਊਨ ਪਤਰਸ ਅਤੇ ਥੋਮਾ ਜਿਹੜਾ ਦੀਦੁਮੁਸ ਕਹਾਉਂਦਾ ਹੈ ਅਤੇ ਗਲੀਲ ਦੇ ਕਾਨਾ ਤੋਂ ਨਥਾਨਿਏਲ ਅਤੇ ਜ਼ਬਦੀ ਦੇ ਪੁੱਤਰ ਅਤੇ ਯਿਸੂ ਦੇ ਚੇਲਿਆਂ ਵਿੱਚੋਂ ਦੋ ਹੋਰ ਇਕੱਠੇ ਸਨ।</verse>
				<verse number="3">ਸ਼ਮਊਨ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਮੈਂ ਮੱਛੀਆਂ ਫੜਨ ਜਾ ਰਿਹਾ ਹਾਂ।” ਉਨ੍ਹਾਂ ਨੇ ਉਸ ਨੂੰ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਉਹ ਨਿੱਕਲ ਕੇ ਕਿਸ਼ਤੀ ਉੱਤੇ ਚੜ੍ਹ ਗਏ, ਪਰ ਉਸ ਰਾਤ ਉਨ੍ਹਾਂ ਕੁਝ ਨਾ ਫੜਿਆ।</verse>
				<verse number="4">ਸਵੇਰ ਹੁੰਦੇ ਹੀ ਯਿਸੂ ਕੰਢੇ 'ਤੇ ਖੜ੍ਹਾ ਸੀ, ਪਰ ਚੇਲਿਆਂ ਨੇ ਨਾ ਪਛਾਣਿਆ ਕਿ ਇਹ ਯਿਸੂ ਹੈ।</verse>
				<verse number="5">ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਹੇ ਬੱਚਿਓ, ਕੀ ਤੁਹਾਡੇ ਕੋਲ ਕੋਈ ਮੱਛੀ ਹੈ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਨਹੀਂ।”</verse>
				<verse number="6">ਉਸ ਨੇ ਉਨ੍ਹਾਂ ਨੂੰ ਕਿਹਾ, “ਕਿਸ਼ਤੀ ਦੇ ਸੱਜੇ ਪਾਸੇ ਜਾਲ਼ ਪਾਓ ਤਾਂ ਤੁਹਾਨੂੰ ਮਿਲਣਗੀਆਂ।” ਸੋ ਉਨ੍ਹਾਂ ਨੇ ਪਾਇਆ ਅਤੇ ਮੱਛੀਆਂ ਬਹੁਤੀਆਂ ਹੋਣ ਕਰਕੇ ਉਹ ਜਾਲ਼ ਨੂੰ ਖਿੱਚ ਨਾ ਸਕੇ।</verse>
				<verse number="7">ਤਦ ਉਸ ਚੇਲੇ ਨੇ ਜਿਸ ਨਾਲ ਯਿਸੂ ਪਿਆਰ ਕਰਦਾ ਸੀ, ਪਤਰਸ ਨੂੰ ਕਿਹਾ, “ਇਹ ਤਾਂ ਪ੍ਰਭੂ ਹੈ!” ਜਦੋਂ ਸ਼ਮਊਨ ਪਤਰਸ ਨੇ ਸੁਣਿਆ ਕਿ ਇਹ ਪ੍ਰਭੂ ਹੈ ਤਾਂ ਉਸ ਨੇ ਆਪਣਾ ਬਾਹਰੀ ਵਸਤਰ ਲੱਕ ਨਾਲ ਬੰਨ੍ਹਿਆ ਕਿਉਂਕਿ ਉਹ ਨੰਗਾ ਸੀ ਅਤੇ ਝੀਲ ਵਿੱਚ ਕੁੱਦ ਪਿਆ।</verse>
				<verse number="8">ਪਰ ਦੂਜੇ ਚੇਲੇ ਮੱਛੀਆਂ ਦੇ ਜਾਲ਼ ਨੂੰ ਖਿੱਚਦੇ ਹੋਏ ਕਿਸ਼ਤੀ ਵਿੱਚ ਆ ਗਏ, ਕਿਉਂਕਿ ਉਹ ਜ਼ਮੀਨ ਤੋਂ ਜ਼ਿਆਦਾ ਨਹੀਂ ਪਰ ਲਗਭਗ ਦੋ ਸੌ ਹੱਥ ਦੀ ਦੂਰੀ 'ਤੇ ਸਨ।</verse>
				<verse number="9">ਜਦੋਂ ਉਹ ਜ਼ਮੀਨ 'ਤੇ ਉੱਤਰੇ ਤਾਂ ਉਨ੍ਹਾਂ ਨੇ ਕੋਲਿਆਂ ਦੀ ਅੱਗ ਅਤੇ ਉਸ ਉੱਤੇ ਮੱਛੀ ਰੱਖੀ ਹੋਈ ਅਤੇ ਰੋਟੀ ਵੇਖੀ।</verse>
				<verse number="10">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਮੱਛੀਆਂ ਵਿੱਚੋਂ ਲਿਆਓ ਜਿਹੜੀਆਂ ਤੁਸੀਂ ਹੁਣੇ ਫੜੀਆਂ ਹਨ।”</verse>
				<verse number="11">ਸੋ ਸ਼ਮਊਨ ਪਤਰਸ ਨੇ ਚੜ੍ਹ ਕੇ ਇੱਕ ਸੌ ਤ੍ਰਿਵੰਜਾ ਵੱਡੀਆਂ ਮੱਛੀਆਂ ਦੇ ਭਰੇ ਜਾਲ਼ ਨੂੰ ਜ਼ਮੀਨ 'ਤੇ ਖਿੱਚ ਲਿਆਂਦਾ ਅਤੇ ਐਨੀਆਂ ਜ਼ਿਆਦਾ ਹੋਣ 'ਤੇ ਵੀ ਜਾਲ਼ ਨਾ ਟੁੱਟਿਆ।</verse>
				<verse number="12">ਯਿਸੂ ਨੇ ਉਨ੍ਹਾਂ ਨੂੰ ਕਿਹਾ, “ਆਓ, ਭੋਜਨ ਖਾਓ।” ਚੇਲਿਆਂ ਵਿੱਚੋਂ ਕਿਸੇ ਦਾ ਵੀ ਉਸ ਤੋਂ ਇਹ ਪੁੱਛਣ ਦਾ ਹੌਸਲਾ ਨਾ ਪਿਆ ਕਿ ਤੂੰ ਕੌਣ ਹੈਂ? ਕਿਉਂਕਿ ਉਹ ਜਾਣਦੇ ਸਨ ਕਿ ਇਹ ਪ੍ਰਭੂ ਹੈ।</verse>
				<verse number="13">ਯਿਸੂ ਆਇਆ ਅਤੇ ਰੋਟੀ ਲੈ ਕੇ ਉਨ੍ਹਾਂ ਨੂੰ ਦਿੱਤੀ ਅਤੇ ਇਸੇ ਤਰ੍ਹਾਂ ਮੱਛੀ ਵੀ।</verse>
				<verse number="14">ਇਹ ਤੀਜੀ ਵਾਰ ਸੀ ਕਿ ਯਿਸੂ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਚੇਲਿਆਂ ਉੱਤੇ ਪਰਗਟ ਹੋਇਆ।</verse>
				<verse number="15">ਜਦੋਂ ਉਹ ਖਾ ਹਟੇ ਤਾਂ ਯਿਸੂ ਨੇ ਸ਼ਮਊਨ ਪਤਰਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਇਨ੍ਹਾਂ ਨਾਲੋਂ ਵੱਧ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੇ ਲੇਲਿਆਂ ਨੂੰ ਚਰਾ।”</verse>
				<verse number="16">ਉਸ ਨੇ ਫੇਰ ਦੂਜੀ ਵਾਰ ਉਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?” ਉਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਦੀ ਰਖਵਾਲੀ ਕਰ।”</verse>
				<verse number="17">ਫਿਰ ਉਸ ਨੇ ਤੀਜੀ ਵਾਰ ਉਸ ਨੂੰ ਪੁੱਛਿਆ, “ਹੇ ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਤਦ ਪਤਰਸ ਉਦਾਸ ਹੋ ਗਿਆ, ਕਿਉਂਕਿ ਯਿਸੂ ਨੇ ਉਸ ਨੂੰ ਤੀਜੀ ਵਾਰ ਕਿਹਾ, “ਕੀ ਤੂੰ ਮੇਰੇ ਨਾਲ ਪ੍ਰੀਤ ਰੱਖਦਾ ਹੈਂ?” ਸੋ ਪਤਰਸ ਨੇ ਉਸ ਨੂੰ ਕਿਹਾ, “ਹੇ ਪ੍ਰਭੂ, ਤੂੰ ਸਭ ਕੁਝ ਜਾਣਦਾ ਹੈਂ। ਤੂੰ ਜਾਣਦਾ ਹੈਂ ਕਿ ਮੈਂ ਤੇਰੇ ਨਾਲ ਪ੍ਰੀਤ ਰੱਖਦਾ ਹਾਂ।” ਯਿਸੂ ਨੇ ਉਸ ਨੂੰ ਕਿਹਾ, “ਮੇਰੀਆਂ ਭੇਡਾਂ ਨੂੰ ਚਰਾ।</verse>
				<verse number="18">ਮੈਂ ਤੈਨੂੰ ਸੱਚ-ਸੱਚ ਕਹਿੰਦਾ ਹਾਂ ਕਿ ਜਦੋਂ ਤੂੰ ਜਵਾਨ ਸੀ ਤਾਂ ਆਪਣਾ ਲੱਕ ਬੰਨ੍ਹ ਕੇ ਜਿੱਥੇ ਚਾਹੁੰਦਾ ਸੀ ਉੱਥੇ ਜਾਂਦਾ ਸੀ, ਪਰ ਜਦੋਂ ਤੂੰ ਬੁੱਢਾ ਹੋਵੇਂਗਾ ਤਾਂ ਤੂੰ ਆਪਣੇ ਹੱਥ ਅੱਗੇ ਵਧਾਵੇਂਗਾ ਅਤੇ ਕੋਈ ਹੋਰ ਤੇਰਾ ਲੱਕ ਬੰਨ੍ਹੇਗਾ ਤੇ ਜਿੱਥੇ ਤੂੰ ਨਹੀਂ ਚਾਹੁੰਦਾ ਤੈਨੂੰ ਉੱਥੇ ਲੈ ਜਾਵੇਗਾ।”</verse>
				<verse number="19">ਇਹ ਕਹਿ ਕੇ ਯਿਸੂ ਨੇ ਇਸ ਗੱਲ ਦਾ ਸੰਕੇਤ ਦਿੱਤਾ ਕਿ ਪਤਰਸ ਕਿਸ ਤਰ੍ਹਾਂ ਦੀ ਮੌਤ ਨਾਲ ਪਰਮੇਸ਼ਰ ਦੀ ਮਹਿਮਾ ਕਰੇਗਾ। ਇਹ ਕਹਿਣ ਤੋਂ ਬਾਅਦ ਉਸ ਨੇ ਉਸ ਨੂੰ ਕਿਹਾ, “ਮੇਰੇ ਪਿੱਛੇ ਚੱਲ।”</verse>
				<verse number="20">ਪਤਰਸ ਨੇ ਪਿਛਾਂਹ ਮੁੜ ਕੇ ਉਸ ਚੇਲੇ ਨੂੰ ਪਿੱਛੇ ਆਉਂਦੇ ਵੇਖਿਆ ਜਿਸ ਨੂੰ ਯਿਸੂ ਪਿਆਰ ਕਰਦਾ ਸੀ ਅਤੇ ਜਿਸ ਨੇ ਭੋਜਨ ਖਾਂਦੇ ਸਮੇਂ ਯਿਸੂ ਦੀ ਛਾਤੀ 'ਤੇ ਢਾਸਣਾ ਲਾਏ ਹੋਏ ਉਸ ਨੂੰ ਕਿਹਾ ਸੀ, “ਪ੍ਰਭੂ ਜੀ, ਤੈਨੂੰ ਫੜਵਾਉਣ ਵਾਲਾ ਕੌਣ ਹੈ?”</verse>
				<verse number="21">ਉਸ ਨੂੰ ਵੇਖ ਕੇ ਪਤਰਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ, ਫਿਰ ਇਸ ਮਨੁੱਖ ਦਾ ਕੀ ਹੋਵੇਗਾ?”</verse>
				<verse number="22">ਯਿਸੂ ਨੇ ਉਸ ਨੂੰ ਕਿਹਾ, “ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਚੱਲ।”</verse>
				<verse number="23">ਇਸ ਲਈ ਭਾਈਆਂ ਵਿੱਚ ਇਹ ਗੱਲ ਫੈਲ ਗਈ ਕਿ ਇਹ ਚੇਲਾ ਮਰੇਗਾ ਨਹੀਂ, ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਹ ਮਰੇਗਾ ਨਹੀਂ, ਸਗੋਂ ਇਹ ਕਿ ਜੇ ਮੈਂ ਚਾਹਾਂ ਕਿ ਉਹ ਮੇਰੇ ਆਉਣ ਤੱਕ ਰਹੇ ਤਾਂ ਤੈਨੂੰ ਕੀ?</verse>
				<verse number="24">ਇਹ ਉਹੀ ਚੇਲਾ ਹੈ ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਅਤੇ ਜਿਸ ਨੇ ਇਹ ਗੱਲਾਂ ਲਿਖੀਆਂ ਹਨ ਅਤੇ ਅਸੀਂ ਜਾਣਦੇ ਹਾਂ ਕਿ ਉਸ ਦੀ ਗਵਾਹੀ ਸੱਚੀ ਹੈ।</verse>
				<verse number="25">ਹੋਰ ਵੀ ਬਹੁਤ ਸਾਰੇ ਕੰਮ ਹਨ ਜਿਹੜੇ ਯਿਸੂ ਨੇ ਕੀਤੇ। ਜੇ ਉਹ ਇੱਕ-ਇੱਕ ਕਰਕੇ ਲਿਖੇ ਜਾਂਦੇ ਤਾਂ ਮੈਂ ਸਮਝਦਾ ਹਾਂ ਜਿਹੜੀਆਂ ਪੁਸਤਕਾਂ ਲਿਖੀਆਂ ਜਾਂਦੀਆਂ ਉਹ ਸੰਸਾਰ ਵਿੱਚ ਵੀ ਨਾ ਸਮਾਉਂਦੀਆਂ।</verse>
			</chapter>
		</book>
		<book number="44">
			<chapter number="1">
				<verse number="1">ਹੇ ਥਿਉਫ਼ਿਲੁਸ, ਮੈਂ ਪਹਿਲੀ ਪੁਸਤਕ ਉਨ੍ਹਾਂ ਸਾਰੀਆਂ ਗੱਲਾਂ ਦੇ ਵਿਖੇ ਲਿਖੀ ਜਿਹੜੀਆਂ ਯਿਸੂ ਕਰਨ ਅਤੇ ਸਿਖਾਉਣ ਲੱਗਾ</verse>
				<verse number="2">ਅਤੇ ਉਸ ਦਿਨ ਤੱਕ ਕਰਦਾ ਰਿਹਾ ਜਦੋਂ ਤੱਕ ਉਹ ਉਨ੍ਹਾਂ ਰਸੂਲਾਂ ਨੂੰ ਜਿਨ੍ਹਾਂ ਨੂੰ ਉਸ ਨੇ ਚੁਣਿਆ ਸੀ, ਪਵਿੱਤਰ ਆਤਮਾ ਦੇ ਰਾਹੀਂ ਹੁਕਮ ਦੇ ਕੇ ਉਤਾਂਹ ਨਾ ਉਠਾ ਲਿਆ ਗਿਆ।</verse>
				<verse number="3">ਉਸ ਨੇ ਦੁੱਖ ਝੱਲਣ ਤੋਂ ਬਾਅਦ ਬਹੁਤ ਸਾਰੇ ਪੱਕੇ ਪ੍ਰਮਾਣਾਂ ਰਾਹੀਂ ਆਪਣੇ ਆਪ ਨੂੰ ਉਨ੍ਹਾਂ ਉੱਤੇ ਜੀਉਂਦਾ ਪਰਗਟ ਕੀਤਾ ਅਤੇ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਵਿਖਾਈ ਦਿੰਦਾ ਅਤੇ ਪਰਮੇਸ਼ਰ ਦੇ ਰਾਜ ਬਾਰੇ ਦੱਸਦਾ ਰਿਹਾ।</verse>
				<verse number="4">ਫਿਰ ਉਸ ਨੇ ਉਨ੍ਹਾਂ ਨਾਲ ਭੋਜਨ ਕਰਦੇ ਸਮੇਂ ਉਨ੍ਹਾਂ ਨੂੰ ਹੁਕਮ ਦਿੱਤਾ, “ਯਰੂਸ਼ਲਮ ਤੋਂ ਬਾਹਰ ਨਾ ਜਾਣਾ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹਿਣਾ ਜਿਸ ਬਾਰੇ ਤੁਸੀਂ ਮੇਰੇ ਤੋਂ ਸੁਣਿਆ ਸੀ;</verse>
				<verse number="5">ਕਿਉਂਕਿ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਦਾ ਬਪਤਿਸਮਾ ਦਿੱਤਾ ਜਾਵੇਗਾ।”</verse>
				<verse number="6">ਸੋ ਜਦੋਂ ਉਹ ਇਕੱਠੇ ਹੋਏ ਤਾਂ ਉਨ੍ਹਾਂ ਯਿਸੂ ਤੋਂ ਪੁੱਛਿਆ, “ਪ੍ਰਭੂ, ਕੀ ਤੂੰ ਇਸੇ ਸਮੇਂ ਇਸਰਾਏਲ ਦਾ ਰਾਜ ਬਹਾਲ ਕਰ ਰਿਹਾ ਹੈਂ?”</verse>
				<verse number="7">ਉਸ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਸਮਿਆਂ ਜਾਂ ਵੇਲਿਆਂ ਨੂੰ ਜਾਣਨਾ ਤੁਹਾਡਾ ਕੰਮ ਨਹੀਂ ਹੈ ਜਿਨ੍ਹਾਂ ਨੂੰ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖਿਆ ਹੈ,</verse>
				<verse number="8">ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਅਤੇ ਧਰਤੀ ਦੇ ਕੰਢੇ ਤੱਕ ਮੇਰੇ ਗਵਾਹ ਹੋਵੋਗੇ।”</verse>
				<verse number="9">ਇਹ ਗੱਲਾਂ ਕਹਿ ਕੇ ਉਹ ਉਨ੍ਹਾਂ ਦੇ ਵੇਖਦੇ-ਵੇਖਦੇ ਉਤਾਂਹ ਉਠਾ ਲਿਆ ਗਿਆ ਅਤੇ ਇੱਕ ਬੱਦਲ ਨੇ ਉਸ ਨੂੰ ਉਨ੍ਹਾਂ ਦੀਆਂ ਅੱਖਾਂ ਤੋਂ ਓਹਲੇ ਕਰ ਦਿੱਤਾ।</verse>
				<verse number="10">ਜਦੋਂ ਉਹ ਉਸ ਨੂੰ ਅਕਾਸ਼ ਵੱਲ ਜਾਂਦਿਆਂ ਗੌਹ ਨਾਲ ਵੇਖ ਰਹੇ ਸਨ ਤਾਂ ਵੇਖੋ, ਸਫ਼ੇਦ ਕੱਪੜੇ ਪਹਿਨੀ ਦੋ ਮਨੁੱਖ ਉਨ੍ਹਾਂ ਦੇ ਕੋਲ ਖੜ੍ਹੇ ਸਨ</verse>
				<verse number="11">ਅਤੇ ਉਨ੍ਹਾਂ ਕਿਹਾ, “ਹੇ ਗਲੀਲੀ ਮਨੁੱਖੋ, ‘ਤੁਸੀਂ ਖੜ੍ਹੇ ਅਕਾਸ਼ ਵੱਲ ਕਿਉਂ ਵੇਖ ਰਹੇ ਹੋ’? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਅਕਾਸ਼ 'ਤੇ ਉਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਅਕਾਸ਼ ਵੱਲ ਜਾਂਦੇ ਵੇਖਿਆ।”</verse>
				<verse number="12">ਤਦ ਉਹ ਜ਼ੈਤੂਨ ਨਾਮਕ ਉਸ ਪਹਾੜ ਤੋਂ ਜਿਹੜਾ ਯਰੂਸ਼ਲਮ ਦੇ ਨੇੜੇ ਸਬਤ ਦੇ ਦਿਨ ਦੀ ਦੂਰੀ 'ਤੇ ਹੈ, ਯਰੂਸ਼ਲਮ ਨੂੰ ਵਾਪਸ ਮੁੜ ਆਏ।</verse>
				<verse number="13">ਜਦੋਂ ਉਹ ਪਹੁੰਚੇ ਤਾਂ ਉਸ ਚੁਬਾਰੇ ਵਿੱਚ ਗਏ ਜਿੱਥੇ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿੱਪੁਸ, ਥੋਮਾ, ਬਰਥੁਲਮਈ, ਮੱਤੀ, ਹਲਫਾ ਦਾ ਪੁੱਤਰ ਯਾਕੂਬ, ਸ਼ਮਊਨ ਜ਼ੇਲੋਤੇਸ ਅਤੇ ਯਾਕੂਬ ਦਾ ਪੁੱਤਰ ਯਹੂਦਾ ਠਹਿਰਦੇ ਸਨ।</verse>
				<verse number="14">ਇਹ ਸਾਰੇ ਯਿਸੂ ਦੀ ਮਾਤਾ ਮਰਿਯਮ, ਕੁਝ ਔਰਤਾਂ ਅਤੇ ਉਸ ਦੇ ਭਰਾਵਾਂ ਦੇ ਨਾਲ ਇੱਕ ਮਨ ਹੋ ਕੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।</verse>
				<verse number="15">ਉਨ੍ਹਾਂ ਦਿਨਾਂ ਵਿੱਚ ਹੀ ਪਤਰਸ ਨੇ ਭਾਈਆਂ ਦੇ ਵਿਚਕਾਰ ਜਿੱਥੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਸਨ, ਖੜ੍ਹੇ ਹੋ ਕੇ ਕਿਹਾ,</verse>
				<verse number="16">“ਹੇ ਭਾਈਓ, ਜ਼ਰੂਰੀ ਸੀ ਕਿ ਉਹ ਲਿਖਤ ਪੂਰੀ ਹੁੰਦੀ ਜੋ ਪਵਿੱਤਰ ਆਤਮਾ ਨੇ ਦਾਊਦ ਦੇ ਮੂੰਹੋਂ ਯਹੂਦਾ ਦੇ ਵਿਖੇ ਪਹਿਲਾਂ ਤੋਂ ਕਹੀ ਸੀ ਜਿਹੜਾ ਯਿਸੂ ਦੇ ਫੜਨ ਵਾਲਿਆਂ ਦਾ ਆਗੂ ਬਣਿਆ,</verse>
				<verse number="17">ਕਿਉਂਕਿ ਉਹ ਸਾਡੇ ਨਾਲ ਗਿਣਿਆ ਗਿਆ ਅਤੇ ਇਸ ਸੇਵਕਾਈ ਵਿੱਚ ਭਾਗੀ ਹੋਇਆ ਸੀ।</verse>
				<verse number="18">ਉਸ ਨੇ ਕੁਧਰਮ ਦੀ ਕਮਾਈ ਨਾਲ ਇੱਕ ਖੇਤ ਖਰੀਦਿਆ; ਉਹ ਸਿਰ ਦੇ ਭਾਰ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਤੇ ਉਸ ਦੀਆਂ ਸਾਰੀਆਂ ਆਂਦਰਾਂ ਬਾਹਰ ਨਿੱਕਲ ਆਈਆਂ।</verse>
				<verse number="19">ਯਰੂਸ਼ਲਮ ਦੇ ਸਭ ਨਿਵਾਸੀ ਇਸ ਗੱਲ ਨੂੰ ਜਾਣ ਗਏ ਅਤੇ ਇਸ ਲਈ ਉਨ੍ਹਾਂ ਦੀ ਆਪਣੀ ਭਾਸ਼ਾ ਵਿੱਚ ਇਹ ਖੇਤ ‘ਅਕਲਦਮਾ’ ਅਰਥਾਤ ‘ਲਹੂ ਦਾ ਖੇਤ’ ਸਦਾਇਆ।</verse>
				<verse number="20">ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੈ: ਉਸ ਦਾ ਘਰ ਉਜਾੜ ਹੋ ਜਾਵੇ ਅਤੇ ਉਸ ਵਿੱਚ ਵੱਸਣ ਵਾਲਾ ਕੋਈ ਨਾ ਹੋਵੇ ਅਤੇ ਉਸ ਦੀ ਪਦਵੀ ਕੋਈ ਹੋਰ ਲੈ ਲਵੇ ।</verse>
				<verse number="21">“ਇਸ ਲਈ ਇਹ ਜ਼ਰੂਰੀ ਹੈ ਕਿ ਜਦੋਂ ਪ੍ਰਭੂ ਯਿਸੂ ਸਾਡੇ ਵਿਚਕਾਰ ਆਉਂਦਾ ਜਾਂਦਾ ਰਿਹਾ ਤਾਂ ਉਸ ਸਾਰੇ ਸਮੇਂ ਦੌਰਾਨ ਜਿਹੜੇ ਲੋਕ ਸਾਡੇ ਨਾਲ ਸਨ</verse>
				<verse number="22">ਅਰਥਾਤ ਯੂਹੰਨਾ ਦੇ ਬਪਤਿਸਮੇ ਤੋਂ ਲੈ ਕੇ ਯਿਸੂ ਦੇ ਸਾਡੇ ਕੋਲੋਂ ਉਤਾਂਹ ਉਠਾਏ ਜਾਣ ਦੇ ਦਿਨ ਤੱਕ, ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸ ਦੇ ਜੀ ਉੱਠਣ ਦਾ ਗਵਾਹ ਬਣੇ।”</verse>
				<verse number="23">ਸੋ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜ੍ਹੇ ਕੀਤਾ; ਯੂਸੁਫ਼ ਜਿਹੜਾ ਬਰਸੱਬਾਸ ਕਹਾਉਂਦਾ ਹੈ, ਜਿਸ ਨੂੰ ਯੂਸਤੁਸ ਵੀ ਕਿਹਾ ਜਾਂਦਾ ਹੈ ਅਤੇ ਦੂਜਾ ਮੱਥਿਯਾਸ।</verse>
				<verse number="24">ਤਦ ਉਨ੍ਹਾਂ ਨੇ ਪ੍ਰਾਰਥਨਾ ਕਰਕੇ ਕਿਹਾ, “ਹੇ ਪ੍ਰਭੂ, ਤੂੰ ਜੋ ਸਭ ਦੇ ਮਨਾਂ ਨੂੰ ਜਾਣਨ ਵਾਲਾ ਹੈਂ, ਪਰਗਟ ਕਰ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸ ਨੂੰ ਚੁਣਿਆ ਹੈ</verse>
				<verse number="25">ਤਾਂਕਿ ਉਹ ਰਸੂਲਪੁਣੇ ਦੀ ਇਸ ਸੇਵਕਾਈ ਵਿੱਚ ਉਹ ਪਦਵੀ ਲਵੇ ਜਿਸ ਦੀ ਯਹੂਦਾ ਨੇ ਉਲੰਘਣਾ ਕੀਤੀ ਅਤੇ ਆਪਣੀ ਥਾਂ ਨੂੰ ਚਲਾ ਗਿਆ।”</verse>
				<verse number="26">ਤਦ ਰਸੂਲਾਂ ਨੇ ਉਨ੍ਹਾਂ ਦੇ ਲਈ ਪਰਚੀਆਂ ਪਾਈਆਂ ਤੇ ਪਰਚੀ ਮੱਥਿਯਾਸ ਦੇ ਨਾਮ ਦੀ ਨਿੱਕਲੀ ਅਤੇ ਉਹ ਗਿਆਰਾਂ ਰਸੂਲਾਂ ਦੇ ਨਾਲ ਗਿਣਿਆ ਗਿਆ।</verse>
			</chapter>
			<chapter number="2">
				<verse number="1">ਜਦੋਂ ਪੰਤੇਕੁਸਤ ਦਾ ਦਿਨ ਆਇਆ ਤਾਂ ਉਹ ਸਭ ਇੱਕ ਥਾਂ ਇਕੱਠੇ ਸਨ।</verse>
				<verse number="2">ਅਚਾਨਕ ਅਕਾਸ਼ ਤੋਂ ਜ਼ੋਰਦਾਰ ਹਨੇਰੀ ਵਗਣ ਜਿਹੀ ਅਵਾਜ਼ ਹੋਈ ਅਤੇ ਇਸ ਨਾਲ ਉਹ ਸਾਰਾ ਘਰ ਜਿੱਥੇ ਉਹ ਬੈਠੇ ਸਨ, ਭਰ ਗਿਆ।</verse>
				<verse number="3">ਤਦ ਉਨ੍ਹਾਂ ਨੂੰ ਅੱਗ ਜਿਹੀਆਂ ਜੀਭਾਂ ਵੱਖਰੀਆਂ ਹੁੰਦੀਆਂ ਵਿਖਾਈ ਦਿੱਤੀਆਂ ਅਤੇ ਉਨ੍ਹਾਂ ਵਿੱਚੋਂ ਹਰੇਕ ਉੱਤੇ ਆ ਠਹਿਰੀਆਂ।</verse>
				<verse number="4">ਤਦ ਉਹ ਸਾਰੇ ਪਵਿੱਤਰ ਆਤਮਾ ਨਾਲ ਭਰ ਗਏ ਅਤੇ ਜਿਵੇਂ ਆਤਮਾ ਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਦਿੱਤੀ, ਉਹ ਸਭ ਵੱਖ-ਵੱਖ ਭਾਸ਼ਾਵਾਂ ਬੋਲਣ ਲੱਗੇ।</verse>
				<verse number="5">ਉਸ ਸਮੇਂ ਅਕਾਸ਼ ਹੇਠਲੀ ਹਰੇਕ ਕੌਮ ਵਿੱਚੋਂ ਯਹੂਦੀ ਭਗਤ ਲੋਕ ਯਰੂਸ਼ਲਮ ਵਿੱਚ ਰਹਿੰਦੇ ਸਨ।</verse>
				<verse number="6">ਜਦੋਂ ਇਹ ਅਵਾਜ਼ ਹੋਈ ਤਾਂ ਇੱਕ ਭੀੜ ਇਕੱਠੀ ਹੋ ਗਈ ਅਤੇ ਲੋਕ ਦੁਬਿਧਾ ਵਿੱਚ ਸਨ, ਕਿਉਂਕਿ ਉਹ ਉਨ੍ਹਾਂ ਵਿੱਚੋਂ ਹਰੇਕ ਨੂੰ ਆਪੋ-ਆਪਣੀ ਭਾਸ਼ਾ ਵਿੱਚ ਬੋਲਦੇ ਸੁਣ ਰਹੇ ਸਨ।</verse>
				<verse number="7">ਉਹ ਦੰਗ ਰਹਿ ਗਏ ਅਤੇ ਹੈਰਾਨ ਹੋ ਕੇ ਕਹਿਣ ਲੱਗੇ, “ਵੇਖੋ, ਇਹ ਜਿਹੜੇ ਬੋਲ ਰਹੇ ਹਨ, ਕੀ ਇਹ ਸਭ ਗਲੀਲੀ ਨਹੀਂ ਹਨ?</verse>
				<verse number="8">ਤਾਂ ਫਿਰ ਸਾਡੇ ਵਿੱਚੋਂ ਹਰੇਕ ਆਪੋ-ਆਪਣੀ ਮਾਂ-ਬੋਲੀ ਕਿਵੇਂ ਸੁਣ ਰਿਹਾ ਹੈ?</verse>
				<verse number="9">ਅਸੀਂ ਜਿਹੜੇ ਪਾਰਥੀ, ਮੇਦੀ ਅਤੇ ਇਲਾਮੀ ਹਾਂ ਅਤੇ ਮਸੋਪੋਤਾਮਿਯਾ, ਯਹੂਦਿਯਾ, ਕੱਪਦੁਕਿਯਾ, ਪੁੰਤੁਸ, ਅਸਿਯਾ,</verse>
				<verse number="10">ਫਰੂਗਿਯਾ, ਪਮਫ਼ੁਲਿਯਾ ਅਤੇ ਮਿਸਰ ਤੋਂ ਅਤੇ ਲਿਬਿਯਾ ਦੇ ਉਨ੍ਹਾਂ ਇਲਾਕਿਆਂ ਤੋਂ ਹਾਂ ਜੋ ਕੁਰੇਨੇ ਦੇ ਨੇੜੇ ਹਨ ਅਤੇ ਰੋਮੀ ਮੁਸਾਫ਼ਰ</verse>
				<verse number="11">ਅਰਥਾਤ ਯਹੂਦੀ ਅਤੇ ਯਹੂਦੀ ਪੰਥ ਨੂੰ ਮੰਨਣ ਵਾਲੇ ਅਤੇ ਕਰੇਤੀ ਅਤੇ ਅਰਬੀ ਹਾਂ; ਅਸੀਂ ਆਪੋ-ਆਪਣੀ ਭਾਸ਼ਾ ਵਿੱਚ ਉਨ੍ਹਾਂ ਨੂੰ ਪਰਮੇਸ਼ਰ ਦੇ ਮਹਾਨ ਕੰਮਾਂ ਦਾ ਵਰਣਨ ਕਰਦੇ ਸੁਣ ਰਹੇ ਹਾਂ।”</verse>
				<verse number="12">ਉਹ ਸਭ ਦੰਗ ਰਹਿ ਗਏ ਅਤੇ ਦੁਬਿਧਾ ਵਿੱਚ ਪਏ ਹੋਏ ਇੱਕ ਦੂਜੇ ਨੂੰ ਕਹਿਣ ਲੱਗੇ, “ਇਸ ਦਾ ਕੀ ਅਰਥ ਹੈ?”</verse>
				<verse number="13">ਪਰ ਕੁਝ ਮਖੌਲ ਕਰਦੇ ਹੋਏ ਕਹਿ ਰਹੇ ਸਨ, “ਇਹ ਨਵੀਂ ਸ਼ਰਾਬ ਦੇ ਨਸ਼ੇ ਵਿੱਚ ਹਨ।”</verse>
				<verse number="14">ਤਦ ਪਤਰਸ ਗਿਆਰਾਂ ਦੇ ਨਾਲ ਖੜ੍ਹਾ ਹੋਇਆ ਅਤੇ ਉੱਚੀ ਅਵਾਜ਼ ਵਿੱਚ ਉਨ੍ਹਾਂ ਨੂੰ ਕਹਿਣ ਲੱਗਾ, “ਹੇ ਯਹੂਦੀਓ ਅਤੇ ਯਰੂਸ਼ਲਮ ਦੇ ਸਭ ਰਹਿਣ ਵਾਲਿਓ, ਇਹ ਜਾਣ ਲਵੋ ਅਤੇ ਮੇਰੀਆਂ ਗੱਲਾਂ 'ਤੇ ਕੰਨ ਲਾਓ।</verse>
				<verse number="15">ਜਿਵੇਂ ਤੁਸੀਂ ਸੋਚਦੇ ਹੋ ਇਹ ਲੋਕ ਨਸ਼ੇ ਵਿੱਚ ਨਹੀਂ ਹਨ, ਕਿਉਂਕਿ ਅਜੇ ਤਾਂ ਦਿਨ ਦੇ ਨੌਂ ਹੀ ਵੱਜੇ ਹਨ।</verse>
				<verse number="16">ਪਰ ਇਹ ਉਹ ਗੱਲ ਹੈ ਜੋ ਯੋਏਲ ਨਬੀ ਰਾਹੀਂ ਕਹੀ ਗਈ ਸੀ:</verse>
				<verse number="17">ਪਰਮੇਸ਼ਰ ਕਹਿੰਦਾ ਹੈ ਕਿ ਅੰਤ ਦੇ ਦਿਨਾਂ ਵਿੱਚ ਇਸ ਤਰ੍ਹਾਂ ਹੋਵੇਗਾ ਕਿ ਮੈਂ ਆਪਣਾ ਆਤਮਾ ਸਭ ਸਰੀਰਾਂ ਉੱਤੇ ਵਹਾਵਾਂਗਾ ਅਤੇ ਤੁਹਾਡੇ ਪੁੱਤਰ ਅਤੇ ਤੁਹਾਡੀਆਂ ਧੀਆਂ ਭਵਿੱਖਬਾਣੀ ਕਰਨਗੇ ਤੇ ਤੁਹਾਡੇ ਨੌਜਵਾਨ ਦਰਸ਼ਨ ਵੇਖਣਗੇ ਅਤੇ ਤੁਹਾਡੇ ਬਜ਼ੁਰਗ ਸੁਫਨੇ ਵੇਖਣਗੇ;</verse>
				<verse number="18">ਮੈਂ ਉਨ੍ਹਾਂ ਦਿਨਾਂ ਵਿੱਚ ਆਪਣੇ ਦਾਸਾਂ ਅਤੇ ਆਪਣੀਆਂ ਦਾਸੀਆਂ ਉੱਤੇ ਆਪਣਾ ਆਤਮਾ ਵਹਾਵਾਂਗਾ ਅਤੇ ਉਹ ਭਵਿੱਖਬਾਣੀ ਕਰਨਗੇ।</verse>
				<verse number="19">ਮੈਂ ਉਤਾਂਹ ਅਕਾਸ਼ ਵਿੱਚ ਅਚੰਭੇ ਅਤੇ ਹੇਠਾਂ ਧਰਤੀ ਉੱਤੇ ਚਿੰਨ੍ਹ ਵਿਖਾਵਾਂਗਾ ਅਰਥਾਤ ਲਹੂ, ਅੱਗ ਅਤੇ ਧੂੰਏਂ ਦਾ ਬੱਦਲ।</verse>
				<verse number="20">ਪ੍ਰਭੂ ਦੇ ਮਹਾਨ ਅਤੇ ਪ੍ਰਸਿੱਧ ਦਿਨ ਦੇ ਆਉਣ ਤੋਂ ਪਹਿਲਾਂ ਸੂਰਜ ਹਨੇਰੇ ਵਿੱਚ ਅਤੇ ਚੰਦਰਮਾ ਲਹੂ ਵਿੱਚ ਬਦਲ ਜਾਵੇਗਾ;</verse>
				<verse number="21">ਅਤੇ ਇਸ ਤਰ੍ਹਾਂ ਹੋਵੇਗਾ ਕਿ ਜੋ ਕੋਈ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ ।</verse>
				<verse number="22">“ਹੇ ਇਸਰਾਏਲੀਓ, ਇਹ ਗੱਲਾਂ ਸੁਣੋ: ਯਿਸੂ ਨਾਸਰੀ ਇੱਕ ਅਜਿਹਾ ਮਨੁੱਖ ਸੀ ਜਿਸ ਨੂੰ ਪਰਮੇਸ਼ਰ ਵੱਲੋਂ ਤੁਹਾਡੇ ਸਾਹਮਣੇ ਉਨ੍ਹਾਂ ਚਮਤਕਾਰਾਂ, ਅਚਰਜ ਕੰਮਾਂ ਅਤੇ ਚਿੰਨ੍ਹਾਂ ਦੁਆਰਾ ਪ੍ਰਮਾਣਿਤ ਕੀਤਾ ਗਿਆ ਜੋ ਪਰਮੇਸ਼ਰ ਨੇ ਉਸ ਦੇ ਰਾਹੀਂ ਤੁਹਾਡੇ ਵਿਚਕਾਰ ਕੀਤੇ, ਜਿਵੇਂ ਤੁਸੀਂ ਆਪ ਜਾਣਦੇ ਹੋ।</verse>
				<verse number="23">ਉਸੇ ਨੂੰ ਜਿਹੜਾ ਪਰਮੇਸ਼ਰ ਦੀ ਠਹਿਰਾਈ ਹੋਈ ਯੋਜਨਾ ਅਤੇ ਅਗੇਤੇ ਗਿਆਨ ਦੇ ਅਨੁਸਾਰ ਫੜਵਾਇਆ ਗਿਆ, ਤੁਸੀਂ ਕੁਧਰਮੀਆਂ ਦੇ ਹੱਥੀਂ ਸਲੀਬ 'ਤੇ ਚੜ੍ਹਾ ਕੇ ਮਾਰ ਸੁੱਟਿਆ।</verse>
				<verse number="24">ਪਰ ਪਰਮੇਸ਼ਰ ਨੇ ਮੌਤ ਦੀਆਂ ਪੀੜਾਂ ਦਾ ਨਾਸ ਕਰਕੇ ਉਸ ਨੂੰ ਜੀਉਂਦਾ ਕੀਤਾ, ਕਿਉਂਕਿ ਇਹ ਸੰਭਵ ਨਹੀਂ ਸੀ ਕਿ ਉਹ ਮੌਤ ਦੇ ਵੱਸ ਵਿੱਚ ਰਹਿੰਦਾ।</verse>
				<verse number="25">ਇਸ ਲਈ ਦਾਊਦ ਉਸ ਦੇ ਵਿਖੇ ਕਹਿੰਦਾ ਹੈ: ਮੈਂ ਪ੍ਰਭੂ ਨੂੰ ਹਮੇਸ਼ਾ ਆਪਣੇ ਸਨਮੁੱਖ ਵੇਖਦਾ ਰਿਹਾ, ਕਿਉਂਕਿ ਉਹ ਮੇਰੇ ਸੱਜੇ ਪਾਸੇ ਹੈ ਤਾਂਕਿ ਮੈਂ ਡੋਲ ਨਾ ਜਾਵਾਂ।</verse>
				<verse number="26">ਇਸ ਕਾਰਨ ਮੇਰਾ ਮਨ ਅਨੰਦ ਹੋਇਆ ਅਤੇ ਮੇਰੀ ਜੀਭ ਮਗਨ ਹੋਈ ਤੇ ਮੇਰਾ ਸਰੀਰ ਵੀ ਆਸ ਵਿੱਚ ਵੱਸੇਗਾ।</verse>
				<verse number="27">ਕਿਉਂਕਿ ਤੂੰ ਮੇਰੀ ਜਾਨ ਨੂੰ ਪਤਾਲ ਵਿੱਚ ਨਾ ਛੱਡੇਂਗਾ ਅਤੇ ਨਾ ਹੀ ਆਪਣੇ ਪਵਿੱਤਰ ਜਨ ਨੂੰ ਕਬਰ ਵਿੱਚ ਸੜਨ ਦੇਵੇਂਗਾ।</verse>
				<verse number="28">ਤੂੰ ਮੈਨੂੰ ਜੀਵਨ ਦਾ ਰਾਹ ਦੱਸਿਆ, ਤੂੰ ਮੈਨੂੰ ਆਪਣੀ ਹਜ਼ੂਰੀ ਦੇ ਅਨੰਦ ਨਾਲ ਭਰ ਦੇਵੇਂਗਾ।</verse>
				<verse number="29">“ਹੇ ਭਾਈਓ, ਮੈਂ ਤੁਹਾਨੂੰ ਕੁਲਪਤੀ ਦਾਊਦ ਦੇ ਵਿਖੇ ਦਲੇਰੀ ਨਾਲ ਕਹਿ ਸਕਦਾ ਹਾਂ ਕਿ ਉਹ ਵੀ ਮਰਿਆ ਅਤੇ ਦਫ਼ਨਾਇਆ ਗਿਆ ਅਤੇ ਉਸ ਦੀ ਕਬਰ ਅੱਜ ਦੇ ਦਿਨ ਤੱਕ ਸਾਡੇ ਵਿਚਕਾਰ ਹੈ।</verse>
				<verse number="30">ਇਸ ਲਈ ਜੋ ਉਹ ਇੱਕ ਨਬੀ ਸੀ ਅਤੇ ਇਹ ਜਾਣਦੇ ਹੋਏ ਕਿ ਪਰਮੇਸ਼ਰ ਨੇ ਉਸ ਨਾਲ ਸੌਂਹ ਖਾਧੀ ਹੈ ਕਿ ਤੇਰੇ ਵੰਸ਼ ਵਿੱਚੋਂ ਇੱਕ ਨੂੰ ਮੈਂ ਤੇਰੇ ਸਿੰਘਾਸਣ ਉੱਤੇ ਬਿਠਾਵਾਂਗਾ,</verse>
				<verse number="31">ਉਸ ਨੇ ਮਸੀਹ ਦੇ ਜੀ ਉੱਠਣ ਦੇ ਵਿਖੇ ਅਗੇਤਾ ਹੀ ਵੇਖ ਕੇ ਕਿਹਾ ਕਿ ਨਾ ਉਸ ਨੂੰ ਪਤਾਲ ਵਿੱਚ ਛੱਡਿਆ ਗਿਆ ਅਤੇ ਨਾ ਹੀ ਉਸ ਦੇ ਸਰੀਰ ਨੇ ਸੜਨ ਵੇਖੀ।</verse>
				<verse number="32">ਇਸੇ ਯਿਸੂ ਨੂੰ ਪਰਮੇਸ਼ਰ ਨੇ ਜੀਉਂਦਾ ਕੀਤਾ ਜਿਸ ਦੇ ਅਸੀਂ ਸਾਰੇ ਗਵਾਹ ਹਾਂ।</verse>
				<verse number="33">ਸੋ ਉਹ ਪਰਮੇਸ਼ਰ ਦੇ ਸੱਜੇ ਹੱਥ ਉੱਚਾ ਕੀਤਾ ਗਿਆ ਅਤੇ ਪਿਤਾ ਤੋਂ ਪਵਿੱਤਰ ਆਤਮਾ ਦਾ ਵਾਇਦਾ ਪ੍ਰਾਪਤ ਕਰਕੇ ਉਸ ਨੇ ਇਸ ਨੂੰ ਵਹਾ ਦਿੱਤਾ, ਜੋ ਤੁਸੀਂ ਵੇਖ ਅਤੇ ਸੁਣ ਰਹੇ ਹੋ।</verse>
				<verse number="34">ਕਿਉਂਕਿ ਦਾਊਦ ਤਾਂ ਸਵਰਗ ਵਿੱਚ ਨਹੀਂ ਗਿਆ ਪਰ ਉਹ ਕਹਿੰਦਾ ਹੈ, ਪ੍ਰਭੂ ਨੇ ਮੇਰੇ ਪ੍ਰਭੂ ਨੂੰ ਕਿਹਾ, ‘ਮੇਰੇ ਸੱਜੇ ਹੱਥ ਬੈਠ</verse>
				<verse number="35">ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ।’</verse>
				<verse number="36">“ਇਸ ਲਈ ਇਸਰਾਏਲ ਦਾ ਸਾਰਾ ਘਰਾਣਾ ਪੱਕੇ ਤੌਰ 'ਤੇ ਜਾਣ ਲਵੇ ਕਿ ਉਸੇ ਯਿਸੂ ਨੂੰ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ, ਪਰਮੇਸ਼ਰ ਨੇ ਉਸ ਨੂੰ ਪ੍ਰਭੂ ਵੀ ਅਤੇ ਮਸੀਹ ਵੀ ਠਹਿਰਾਇਆ।”</verse>
				<verse number="37">ਇਹ ਸੁਣ ਕੇ ਉਨ੍ਹਾਂ ਦੇ ਦਿਲ ਛਿਦ ਗਏ ਅਤੇ ਉਨ੍ਹਾਂ ਨੇ ਪਤਰਸ ਅਤੇ ਬਾਕੀ ਰਸੂਲਾਂ ਨੂੰ ਕਿਹਾ, “ਹੇ ਭਾਈਓ, ਅਸੀਂ ਕੀ ਕਰੀਏ?”</verse>
				<verse number="38">ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੋਬਾ ਕਰੋ ਅਤੇ ਤੁਹਾਡੇ ਵਿੱਚੋਂ ਹਰੇਕ ਆਪਣੇ ਪਾਪਾਂ ਦੀ ਮਾਫ਼ੀ ਲਈ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਲਵੇ ਅਤੇ ਤੁਸੀਂ ਪਵਿੱਤਰ ਆਤਮਾ ਦਾ ਦਾਨ ਪਾਓਗੇ;</verse>
				<verse number="39">ਕਿਉਂਕਿ ਇਹ ਵਾਇਦਾ ਤੁਹਾਡੇ ਲਈ, ਤੁਹਾਡੀ ਸੰਤਾਨ ਲਈ ਅਤੇ ਦੂਰ ਦੇ ਉਨ੍ਹਾਂ ਸਭਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਨੂੰ ਪ੍ਰਭੂ ਸਾਡਾ ਪਰਮੇਸ਼ਰ ਆਪਣੇ ਕੋਲ ਬੁਲਾਵੇਗਾ।”</verse>
				<verse number="40">ਫਿਰ ਉਸ ਨੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਨਾਲ ਗਵਾਹੀ ਦਿੱਤੀ ਅਤੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਇਸ ਕੱਬੀ ਪੀੜ੍ਹੀ ਤੋਂ ਬਚੋ।</verse>
				<verse number="41">ਜਿਨ੍ਹਾਂ ਨੇ ਉਸ ਦੀ ਗੱਲ ਨੂੰ ਸਵੀਕਾਰ ਕੀਤਾ ਉਨ੍ਹਾਂ ਨੇ ਬਪਤਿਸਮਾ ਲਿਆ ਅਤੇ ਉਸੇ ਦਿਨ ਲਗਭਗ ਤਿੰਨ ਹਜ਼ਾਰ ਲੋਕ ਉਨ੍ਹਾਂ ਵਿੱਚ ਰਲ ਗਏ।</verse>
				<verse number="42">ਉਹ ਲਗਾਤਾਰ ਰਸੂਲਾਂ ਦੀ ਸਿੱਖਿਆ ਪਾਉਣ ਅਤੇ ਸੰਗਤੀ ਕਰਨ ਅਤੇ ਰੋਟੀ ਤੋੜਨ ਤੇ ਪ੍ਰਾਰਥਨਾ ਕਰਨ ਵਿੱਚ ਲੱਗੇ ਰਹੇ।</verse>
				<verse number="43">ਹਰ ਵਿਅਕਤੀ ਉੱਤੇ ਭੈ ਛਾਇਆ ਹੋਇਆ ਸੀ ਅਤੇ ਰਸੂਲਾਂ ਦੇ ਰਾਹੀਂ ਬਹੁਤ ਸਾਰੇ ਅਚਰਜ ਕੰਮ ਅਤੇ ਚਿੰਨ੍ਹ ਪਰਗਟ ਹੋ ਰਹੇ ਸਨ।</verse>
				<verse number="44">ਸਭ ਵਿਸ਼ਵਾਸ ਕਰਨ ਵਾਲੇ ਆਪਸ ਵਿੱਚ ਮਿਲ ਕੇ ਰਹਿੰਦੇ ਸਨ ਅਤੇ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ।</verse>
				<verse number="45">ਉਹ ਆਪਣੀ ਸੰਪਤੀ ਅਤੇ ਸਮਾਨ ਵੇਚ ਕੇ ਹਰੇਕ ਨੂੰ ਜਿਹੀ ਕਿਸੇ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ।</verse>
				<verse number="46">ਉਹ ਹਰ ਦਿਨ ਇੱਕ ਮਨ ਹੋ ਕੇ ਹੈਕਲ ਵਿੱਚ ਇਕੱਠੇ ਹੁੰਦੇ ਅਤੇ ਘਰ-ਘਰ ਰੋਟੀ ਤੋੜਦੇ ਹੋਏ ਖੁਸ਼ੀ ਅਤੇ ਸਿੱਧੇ-ਸਾਦੇ ਮਨ ਨਾਲ ਵੰਡ ਕੇ ਭੋਜਨ ਖਾਂਦੇ</verse>
				<verse number="47">ਅਤੇ ਪਰਮੇਸ਼ਰ ਦੀ ਉਸਤਤ ਕਰਦੇ ਸਨ। ਉਹ ਸਭਨਾਂ ਲੋਕਾਂ ਦੇ ਪਿਆਰੇ ਸਨ ਅਤੇ ਪ੍ਰਭੂ ਹਰ ਦਿਨ ਮੁਕਤੀ ਪਾਉਣ ਵਾਲਿਆਂ ਨੂੰ ਉਨ੍ਹਾਂ ਵਿੱਚ ਰਲਾਉਂਦਾ ਜਾਂਦਾ ਸੀ।</verse>
			</chapter>
			<chapter number="3">
				<verse number="1">ਪਤਰਸ ਅਤੇ ਯੂਹੰਨਾ ਦਿਨ ਦੇ ਤਿੰਨ ਵਜੇ ਪ੍ਰਾਰਥਨਾ ਦੇ ਸਮੇਂ ਹੈਕਲ ਨੂੰ ਜਾ ਰਹੇ ਸਨ</verse>
				<verse number="2">ਅਤੇ ਲੋਕ ਇੱਕ ਜਨਮ ਦੇ ਲੰਗੜੇ ਨੂੰ ਲਿਜਾ ਰਹੇ ਸਨ ਜਿਸ ਨੂੰ ਉਹ ਹਰ ਰੋਜ਼ ਹੈਕਲ ਦੇ ਦਰਵਾਜ਼ੇ ਕੋਲ ਜੋ “ਸੁੰਦਰ” ਕਹਾਉਂਦਾ ਹੈ, ਬਿਠਾ ਦਿੰਦੇ ਸਨ ਤਾਂਕਿ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭੀਖ ਮੰਗੇ।</verse>
				<verse number="3">ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵਿੱਚ ਜਾਂਦੇ ਵੇਖਿਆ ਤਾਂ ਉਨ੍ਹਾਂ ਤੋਂ ਭੀਖ ਮੰਗਣ ਲੱਗਾ।</verse>
				<verse number="4">ਪਰ ਪਤਰਸ ਨੇ ਯੂਹੰਨਾ ਦੇ ਨਾਲ ਉਸ ਵੱਲ ਗੌਹ ਨਾਲ ਵੇਖ ਕੇ ਕਿਹਾ, “ਸਾਡੀ ਵੱਲ ਵੇਖ!”</verse>
				<verse number="5">ਤਦ ਉਹ ਉਨ੍ਹਾਂ ਤੋਂ ਕੁਝ ਮਿਲਣ ਦੀ ਆਸ ਨਾਲ ਉਨ੍ਹਾਂ ਵੱਲ ਤੱਕਣ ਲੱਗਾ।</verse>
				<verse number="6">ਪਰ ਪਤਰਸ ਨੇ ਕਿਹਾ, “ਸੋਨਾ ਅਤੇ ਚਾਂਦੀ ਤਾਂ ਮੇਰੇ ਕੋਲ ਹੈ ਨਹੀਂ, ਪਰ ਜੋ ਮੇਰੇ ਕੋਲ ਹੈ ਉਹ ਮੈਂ ਤੈਨੂੰ ਦਿੰਦਾ ਹਾਂ; ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਉੱਠ ਅਤੇ ਚੱਲ-ਫਿਰ!”</verse>
				<verse number="7">ਤਦ ਉਸ ਨੇ ਉਸ ਦਾ ਸੱਜਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਤੁਰੰਤ ਉਸ ਦੇ ਪੈਰਾਂ ਅਤੇ ਗਿੱਟਿਆਂ ਵਿੱਚ ਤਾਕਤ ਆ ਗਈ।</verse>
				<verse number="8">ਉਹ ਕੁੱਦ ਕੇ ਖੜ੍ਹਾ ਹੋ ਗਿਆ ਤੇ ਚੱਲਣ- ਫਿਰਨ ਲੱਗਾ ਅਤੇ ਚੱਲਦਾ ਅਤੇ ਕੁੱਦਦਾ ਤੇ ਪਰਮੇਸ਼ਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਦੇ ਨਾਲ ਹੈਕਲ ਵਿੱਚ ਗਿਆ।</verse>
				<verse number="9">ਸਭ ਲੋਕਾਂ ਨੇ ਉਸ ਨੂੰ ਚੱਲਦਾ ਅਤੇ ਪਰਮੇਸ਼ਰ ਦੀ ਉਸਤਤ ਕਰਦਾ ਵੇਖਿਆ</verse>
				<verse number="10">ਅਤੇ ਉਸ ਨੂੰ ਪਛਾਣ ਲਿਆ ਕਿ ਇਹ ਉਹੋ ਹੈ ਜਿਹੜਾ ਹੈਕਲ ਦੇ “ਸੁੰਦਰ ਫਾਟਕ” 'ਤੇ ਬੈਠਾ ਭੀਖ ਮੰਗਦਾ ਹੁੰਦਾ ਸੀ ਅਤੇ ਜੋ ਉਸ ਨਾਲ ਵਾਪਰਿਆ ਸੀ ਉਹ ਉਸ ਤੋਂ ਬਹੁਤ ਹੈਰਾਨ ਅਤੇ ਅਚਰਜ ਹੋਏ।</verse>
				<verse number="11">ਜਦੋਂ ਉਸ ਨੇ ਪਤਰਸ ਅਤੇ ਯੂਹੰਨਾ ਨੂੰ ਫੜਿਆ ਹੋਇਆ ਸੀ ਤਾਂ ਸਭ ਲੋਕ ਬਹੁਤ ਹੈਰਾਨ ਹੋ ਕੇ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਕਹਾਉਂਦਾ ਹੈ, ਉਨ੍ਹਾਂ ਕੋਲ ਦੌੜੇ ਆਏ।</verse>
				<verse number="12">ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਕਿਹਾ, “ਹੇ ਇਸਰਾਏਲੀਓ, ਤੁਸੀਂ ਇਸ 'ਤੇ ਹੈਰਾਨ ਕਿਉਂ ਹੁੰਦੇ ਹੋ? ਜਾਂ ਸਾਡੇ ਵੱਲ ਗੌਹ ਨਾਲ ਕਿਉਂ ਵੇਖ ਰਹੇ ਹੋ ਜਿਵੇਂ ਕਿ ਅਸੀਂ ਇਸ ਨੂੰ ਆਪਣੀ ਸ਼ਕਤੀ ਜਾਂ ਭਗਤੀ ਨਾਲ ਤੁਰਨ ਯੋਗ ਕੀਤਾ ਹੋਵੇ?</verse>
				<verse number="13">ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ਰ ਅਰਥਾਤ ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਆਪਣੇ ਸੇਵਕ ਯਿਸੂ ਨੂੰ ਮਹਿਮਾ ਦਿੱਤੀ ਜਿਸ ਨੂੰ ਤੁਸੀਂ ਫੜਵਾਇਆ ਅਤੇ ਜਦੋਂ ਪਿਲਾਤੁਸ ਨੇ ਉਸ ਨੂੰ ਛੱਡਣ ਦਾ ਫੈਸਲਾ ਕੀਤਾ ਤਾਂ ਤੁਸੀਂ ਉਸ ਦੇ ਸਾਹਮਣੇ ਇਨਕਾਰ ਕਰ ਦਿੱਤਾ।</verse>
				<verse number="14">ਤੁਸੀਂ ਉਸ ਪਵਿੱਤਰ ਅਤੇ ਧਰਮੀ ਦਾ ਇਨਕਾਰ ਕੀਤਾ ਅਤੇ ਮੰਗ ਕੀਤੀ ਕਿ ਇੱਕ ਕਾਤਲ ਨੂੰ ਤੁਹਾਡੇ ਲਈ ਰਿਹਾ ਕੀਤਾ ਜਾਵੇ,</verse>
				<verse number="15">ਪਰ ਤੁਸੀਂ ਜੀਵਨ ਦੇ ਕਰਤਾ ਨੂੰ ਮਾਰ ਸੁੱਟਿਆ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ; ਜਿਸ ਦੇ ਅਸੀਂ ਗਵਾਹ ਹਾਂ।</verse>
				<verse number="16">ਉਸ ਦੇ ਨਾਮ ਉੱਤੇ ਵਿਸ਼ਵਾਸ ਕਰਨ ਕਰਕੇ ਉਸ ਦੇ ਨਾਮ ਹੀ ਨੇ ਇਸ ਮਨੁੱਖ ਨੂੰ ਜਿਸ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ, ਤਕੜਾ ਕੀਤਾ ਅਤੇ ਉਸੇ ਵਿਸ਼ਵਾਸ ਨੇ ਜੋ ਉਸ ਦੇ ਦੁਆਰਾ ਹੈ, ਇਸ ਮਨੁੱਖ ਨੂੰ ਤੁਹਾਡੇ ਸਭ ਦੇ ਸਾਹਮਣੇ ਪੂਰੀ ਤੰਦਰੁਸਤੀ ਦਿੱਤੀ।</verse>
				<verse number="17">ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਕਿ ਤੁਸੀਂ ਇਹ ਅਣਜਾਣਪੁਣੇ ਵਿੱਚ ਕੀਤਾ ਜਿਵੇਂ ਕਿ ਤੁਹਾਡੇ ਅਧਿਕਾਰੀਆਂ ਨੇ ਵੀ ਕੀਤਾ।</verse>
				<verse number="18">ਪਰ ਜਿਹੜੀਆਂ ਗੱਲਾਂ ਪਰਮੇਸ਼ਰ ਨੇ ਸਭ ਨਬੀਆਂ ਦੇ ਮੂੰਹੋਂ ਅਗੇਤੀਆਂ ਹੀ ਕਹੀਆਂ ਸਨ ਕਿ ਉਸ ਦਾ ਮਸੀਹ ਦੁੱਖ ਝੱਲੇਗਾ, ਉਸ ਨੇ ਇਸ ਤਰ੍ਹਾਂ ਪੂਰੀਆਂ ਕੀਤੀਆਂ।</verse>
				<verse number="19">ਇਸ ਲਈ ਤੋਬਾ ਕਰੋ ਅਤੇ ਮੁੜੋ ਤਾਂਕਿ ਤੁਹਾਡੇ ਪਾਪ ਮਿਟਾਏ ਜਾਣ</verse>
				<verse number="20">ਅਤੇ ਪ੍ਰਭੂ ਦੇ ਹਜ਼ੂਰੋਂ ਸੁੱਖ ਦੇ ਦਿਨ ਆਉਣ ਅਤੇ ਉਹ ਤੁਹਾਡੇ ਲਈ ਪਹਿਲਾਂ ਤੋਂ ਠਹਿਰਾਏ ਗਏ ਮਸੀਹ ਅਰਥਾਤ ਯਿਸੂ ਨੂੰ ਭੇਜੇ।</verse>
				<verse number="21">ਜ਼ਰੂਰ ਹੈ ਜੋ ਉਹ ਸਵਰਗ ਵਿੱਚ ਉਸ ਸਮੇਂ ਤੱਕ ਰਹੇ ਜਦੋਂ ਤੱਕ ਉਨ੍ਹਾਂ ਸਭਨਾਂ ਗੱਲਾਂ ਦੀ ਮੁੜ ਬਹਾਲੀ ਨਾ ਹੋ ਜਾਵੇ ਜਿਨ੍ਹਾਂ ਦੇ ਵਿਖੇ ਪਰਮੇਸ਼ਰ ਨੇ ਮੁੱਢ ਤੋਂ ਹੀ ਆਪਣੇ ਪਵਿੱਤਰ ਨਬੀਆਂ ਦੇ ਮੂੰਹੋਂ ਕਿਹਾ ਸੀ।</verse>
				<verse number="22">ਮੂਸਾ ਨੇ ਕਿਹਾ, ‘ਪ੍ਰਭੂ ਤੁਹਾਡਾ ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ; ਉਹ ਜੋ ਵੀ ਤੁਹਾਨੂੰ ਕਹੇ, ਤੁਸੀਂ ਉਸ ਦੀ ਸੁਣਨਾ</verse>
				<verse number="23">ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਹੜਾ ਮਨੁੱਖ ਉਸ ਨਬੀ ਦੀ ਨਾ ਸੁਣੇ ਉਹ ਲੋਕਾਂ ਵਿੱਚੋਂ ਨਾਸ ਕੀਤਾ ਜਾਵੇਗਾ’।</verse>
				<verse number="24">ਸਮੂਏਲ ਤੋਂ ਲੈ ਕੇ ਉਸ ਤੋਂ ਬਾਅਦ ਦੇ ਸਾਰੇ ਜਿੰਨੇ ਵੀ ਨਬੀਆਂ ਨੇ ਭਵਿੱਖਬਾਣੀ ਕੀਤੀ, ਉਨ੍ਹਾਂ ਸਭਨਾਂ ਨੇ ਇਨ੍ਹਾਂ ਦਿਨਾਂ ਦੀ ਖ਼ਬਰ ਦਿੱਤੀ।</verse>
				<verse number="25">ਤੁਸੀਂ ਨਬੀਆਂ ਦੀ ਅਤੇ ਉਸ ਨੇਮ ਦੀ ਸੰਤਾਨ ਹੋ ਜਿਹੜਾ ਤੁਹਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਇਹ ਕਹਿੰਦੇ ਹੋਏ ਅਬਰਾਹਾਮ ਨਾਲ ਬੰਨ੍ਹਿਆ, ‘ਤੇਰੀ ਅੰਸ ਦੇ ਦੁਆਰਾ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ’।</verse>
				<verse number="26">ਪਰਮੇਸ਼ਰ ਨੇ ਆਪਣੇ ਸੇਵਕ ਨੂੰ ਖੜ੍ਹਾ ਕੀਤਾ ਅਤੇ ਪਹਿਲਾਂ ਤੁਹਾਡੇ ਕੋਲ ਭੇਜਿਆ ਕਿ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਬਦੀਆਂ ਤੋਂ ਮੋੜ ਕੇ ਬਰਕਤ ਦੇਵੇ।”</verse>
			</chapter>
			<chapter number="4">
				<verse number="1">ਜਦੋਂ ਪਤਰਸ ਅਤੇ ਯੂਹੰਨਾ ਲੋਕਾਂ ਨਾਲ ਗੱਲਾਂ ਕਰ ਰਹੇ ਸਨ ਤਾਂ ਯਾਜਕ ਅਤੇ ਹੈਕਲ ਦਾ ਸੁਰੱਖਿਆ ਅਧਿਕਾਰੀ ਅਤੇ ਸਦੂਕੀ ਉਨ੍ਹਾਂ ਦੇ ਕੋਲ ਆਏ।</verse>
				<verse number="2">ਉਹ ਬਹੁਤ ਗੁੱਸੇ ਵਿੱਚ ਸਨ, ਕਿਉਂਕਿ ਇਹ ਲੋਕਾਂ ਨੂੰ ਸਿੱਖਿਆ ਦਿੰਦੇ ਅਤੇ ਯਿਸੂ ਦਾ ਉਦਾਹਰਣ ਦੇ ਕੇ ਮੁਰਦਿਆਂ ਦੇ ਪੁਨਰ-ਉਥਾਨ ਦਾ ਪ੍ਰਚਾਰ ਕਰਦੇ ਸਨ।</verse>
				<verse number="3">ਤਦ ਉਨ੍ਹਾਂ ਨੇ ਉਨ੍ਹਾਂ ਨੂੰ ਫੜ ਕੇ ਅਗਲੇ ਦਿਨ ਤੱਕ ਹਵਾਲਾਤ ਵਿੱਚ ਰੱਖਿਆ, ਕਿਉਂਕਿ ਸ਼ਾਮ ਹੋ ਚੁੱਕੀ ਸੀ।</verse>
				<verse number="4">ਪਰ ਵਚਨ ਸੁਣਨ ਵਾਲਿਆਂ ਵਿੱਚੋਂ ਬਹੁਤ ਸਾਰਿਆਂ ਨੇ ਵਿਸ਼ਵਾਸ ਕੀਤਾ ਅਤੇ ਉਨ੍ਹਾਂ ਆਦਮੀਆਂ ਦੀ ਗਿਣਤੀ ਲਗਭਗ ਪੰਜ ਹਜ਼ਾਰ ਹੋ ਗਈ।</verse>
				<verse number="5">ਫਿਰ ਇਸ ਤਰ੍ਹਾਂ ਹੋਇਆ ਕਿ ਅਗਲੇ ਦਿਨ ਉਨ੍ਹਾਂ ਦੇ ਪ੍ਰਧਾਨ, ਬਜ਼ੁਰਗ ਅਤੇ ਸ਼ਾਸਤਰੀ ਯਰੂਸ਼ਲਮ ਵਿੱਚ ਇਕੱਠੇ ਹੋਏ</verse>
				<verse number="6">ਅਤੇ ਅੰਨਾਸ ਮਹਾਂਯਾਜਕ, ਕਯਾਫ਼ਾ, ਯੂਹੰਨਾ, ਸਿਕੰਦਰ ਅਤੇ ਜਿੰਨੇ ਮਹਾਂਯਾਜਕ ਦੇ ਘਰਾਣੇ ਵਿੱਚੋਂ ਸਨ, ਸਭ ਉੱਥੇ ਸਨ।</verse>
				<verse number="7">ਉਹ ਉਨ੍ਹਾਂ ਨੂੰ ਵਿਚਕਾਰ ਖੜ੍ਹਾ ਕਰਕੇ ਪੁੱਛਣ ਲੱਗੇ, “ਤੁਸੀਂ ਇਹ ਕੰਮ ਕਿਸ ਸ਼ਕਤੀ ਜਾਂ ਕਿਸ ਨਾਮ ਨਾਲ ਕੀਤਾ?”</verse>
				<verse number="8">ਤਦ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਹੇ ਕੌਮ ਦੇ ਪ੍ਰਧਾਨੋ ਅਤੇ ਬਜ਼ੁਰਗੋ,</verse>
				<verse number="9">ਜੇ ਅੱਜ ਇੱਕ ਅਪਾਹਜ ਵਿਅਕਤੀ ਨਾਲ ਕੀਤੀ ਗਈ ਭਲਾਈ ਦੇ ਕਰਕੇ ਸਾਡੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ ਕਿ ਉਹ ਕਿਸ ਤਰ੍ਹਾਂ ਚੰਗਾ ਹੋਇਆ</verse>
				<verse number="10">ਤਾਂ ਤੁਸੀਂ ਸਾਰੇ ਅਤੇ ਇਸਰਾਏਲ ਦੇ ਸਭ ਲੋਕ ਇਹ ਜਾਣ ਲੈਣ ਕਿ ਯਿਸੂ ਮਸੀਹ ਨਾਸਰੀ ਦੇ ਨਾਮ ਵਿੱਚ ਜਿਸ ਨੂੰ ਤੁਸੀਂ ਸਲੀਬ 'ਤੇ ਚੜ੍ਹਾਇਆ ਅਤੇ ਜਿਸ ਨੂੰ ਪਰਮੇਸ਼ਰ ਨੇ ਮੁਰਦਿਆਂ ਵਿੱਚੋਂ ਜਿਵਾਇਆ, ਉਸੇ ਦੇ ਦੁਆਰਾ ਇਹ ਤੁਹਾਡੇ ਸਾਹਮਣੇ ਤੰਦਰੁਸਤ ਖੜ੍ਹਾ ਹੈ।</verse>
				<verse number="11">ਇਹ ਉਹੀ ਪੱਥਰ ਹੈ ਜਿਸ ਨੂੰ ਤੁਸੀਂ ਰਾਜ ਮਿਸਤਰੀਆਂ ਨੇ ਰੱਦਿਆ, ਪਰ ਇਹ ਕੋਨੇ ਦਾ ਮੁੱਖ ਪੱਥਰ ਹੋ ਗਿਆ ।</verse>
				<verse number="12">“ਕਿਸੇ ਦੂਜੇ ਤੋਂ ਮੁਕਤੀ ਨਹੀਂ, ਕਿਉਂਕਿ ਅਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ।”</verse>
				<verse number="13">ਜਦੋਂ ਉਨ੍ਹਾਂ ਨੇ ਪਤਰਸ ਅਤੇ ਯੂਹੰਨਾ ਦੀ ਦਲੇਰੀ ਵੇਖੀ ਅਤੇ ਜਾਣਿਆ ਕਿ ਉਹ ਅਨਪੜ੍ਹ ਅਤੇ ਸਧਾਰਨ ਮਨੁੱਖ ਹਨ ਤਾਂ ਹੈਰਾਨ ਹੋਏ ਅਤੇ ਉਨ੍ਹਾਂ ਨੂੰ ਪਛਾਣ ਲਿਆ ਕਿ ਉਹ ਯਿਸੂ ਦੇ ਨਾਲ ਸਨ।</verse>
				<verse number="14">ਫਿਰ ਉਹ ਉਸ ਮਨੁੱਖ ਨੂੰ ਜਿਹੜਾ ਚੰਗਾ ਹੋਇਆ ਸੀ ਉਨ੍ਹਾਂ ਦੇ ਨਾਲ ਖੜ੍ਹਾ ਵੇਖ ਕੇ ਉਸ ਦੇ ਵਿਰੁੱਧ ਕੁਝ ਨਾ ਕਹਿ ਸਕੇ।</verse>
				<verse number="15">ਤਦ ਉਨ੍ਹਾਂ ਨੂੰ ਮਹਾਂਸਭਾ ਵਿੱਚੋਂ ਬਾਹਰ ਜਾਣ ਦਾ ਹੁਕਮ ਦੇ ਕੇ ਉਹ ਆਪਸ ਵਿੱਚ ਵਿਚਾਰ ਕਰਨ ਲੱਗੇ</verse>
				<verse number="16">ਅਤੇ ਕਿਹਾ, “ਅਸੀਂ ਇਨ੍ਹਾਂ ਮਨੁੱਖਾਂ ਨਾਲ ਕੀ ਕਰੀਏ? ਕਿਉਂਕਿ ਇਨ੍ਹਾਂ ਦੇ ਰਾਹੀਂ ਤਾਂ ਇੱਕ ਪਰਤੱਖ ਚਿੰਨ੍ਹ ਵਿਖਾਇਆ ਗਿਆ ਹੈ ਜੋ ਯਰੂਸ਼ਲਮ ਦੇ ਸਭ ਰਹਿਣ ਵਾਲਿਆਂ ਉੱਤੇ ਪਰਗਟ ਹੈ ਅਤੇ ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ।</verse>
				<verse number="17">ਪਰ ਕਿਤੇ ਅਜਿਹਾ ਨਾ ਹੋਵੇ ਕਿ ਇਹ ਗੱਲ ਲੋਕਾਂ ਵਿੱਚ ਹੋਰ ਜ਼ਿਆਦਾ ਫੈਲ ਜਾਵੇ, ਇਸ ਲਈ ਅਸੀਂ ਇਨ੍ਹਾਂ ਨੂੰ ਦਬਕਾਈਏ ਕਿ ਅੱਗੇ ਤੋਂ ਕਿਸੇ ਮਨੁੱਖ ਨਾਲ ਇਸ ਨਾਮ ਦੀ ਚਰਚਾ ਨਾ ਕਰਨ।”</verse>
				<verse number="18">ਤਦ ਉਨ੍ਹਾਂ ਨੇ ਉਨ੍ਹਾਂ ਨੂੰ ਬੁਲਾ ਕੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਬਿਲਕੁਲ ਨਾ ਬੋਲਣਾ ਅਤੇ ਨਾ ਹੀ ਸਿੱਖਿਆ ਦੇਣਾ।</verse>
				<verse number="19">ਪਰ ਪਤਰਸ ਅਤੇ ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਕੀ ਪਰਮੇਸ਼ਰ ਦੇ ਸਾਹਮਣੇ ਇਹ ਠੀਕ ਹੈ ਕਿ ਅਸੀਂ ਪਰਮੇਸ਼ਰ ਦੀ ਬਜਾਇ ਤੁਹਾਡੀ ਸੁਣੀਏ? ਤੁਸੀਂ ਆਪ ਹੀ ਫੈਸਲਾ ਕਰੋ,</verse>
				<verse number="20">ਕਿਉਂਕਿ ਸਾਥੋਂ ਇਹ ਨਹੀਂ ਹੋ ਸਕਦਾ ਕਿ ਜੋ ਅਸੀਂ ਵੇਖਿਆ ਅਤੇ ਸੁਣਿਆ ਉਹ ਨਾ ਦੱਸੀਏ।”</verse>
				<verse number="21">ਤਦ ਉਨ੍ਹਾਂ ਨੇ ਉਨ੍ਹਾਂ ਨੂੰ ਹੋਰ ਦਬਕਾ ਕੇ ਛੱਡ ਦਿੱਤਾ, ਕਿਉਂਕਿ ਲੋਕਾਂ ਦੇ ਕਰਕੇ ਉਨ੍ਹਾਂ ਨੂੰ ਕੋਈ ਕਾਰਨ ਨਾ ਮਿਲਿਆ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਸਜ਼ਾ ਦੇਣ; ਇਸ ਲਈ ਕਿ ਜੋ ਹੋਇਆ ਸੀ ਉਸ ਦੇ ਕਰਕੇ ਸਭ ਪਰਮੇਸ਼ਰ ਦੀ ਵਡਿਆਈ ਕਰ ਰਹੇ ਸਨ।</verse>
				<verse number="22">ਕਿਉਂਕਿ ਜਿਸ ਮਨੁੱਖ ਉੱਤੇ ਇਹ ਚੰਗਾਈ ਦਾ ਚਿੰਨ੍ਹ ਵਿਖਾਇਆ ਗਿਆ ਸੀ ਉਹ ਚਾਲ੍ਹੀਆਂ ਸਾਲਾਂ ਤੋਂ ਉੱਤੇ ਦਾ ਸੀ।</verse>
				<verse number="23">ਜਦੋਂ ਉਨ੍ਹਾਂ ਨੂੰ ਛੱਡ ਦਿੱਤਾ ਗਿਆ ਤਾਂ ਉਹ ਆਪਣੇ ਸਾਥੀਆਂ ਕੋਲ ਆਏ ਅਤੇ ਜੋ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਨੂੰ ਕਿਹਾ, ਦੱਸ ਦਿੱਤਾ।</verse>
				<verse number="24">ਇਹ ਸੁਣ ਕੇ ਉਨ੍ਹਾਂ ਨੇ ਇੱਕ ਮਨ ਨਾਲ ਉੱਚੀ ਅਵਾਜ਼ ਵਿੱਚ ਪਰਮੇਸ਼ਰ ਨੂੰ ਕਿਹਾ, “ਹੇ ਸੁਆਮੀ, ਤੂੰ ਹੀ ਹੈਂ ਜਿਸ ਨੇ ਅਕਾਸ਼ ਅਤੇ ਧਰਤੀ ਅਤੇ ਸਮੁੰਦਰ ਅਤੇ ਉਹ ਸਭ ਜੋ ਇਨ੍ਹਾਂ ਦੇ ਵਿੱਚ ਹੈ, ਸਿਰਜਿਆ ਹੈ।</verse>
				<verse number="25">ਤੂੰ ਪਵਿੱਤਰ ਆਤਮਾ ਦੇ ਰਾਹੀਂ ਸਾਡੇ ਪੁਰਖੇ ਆਪਣੇ ਸੇਵਕ ਦਾਊਦ ਦੇ ਮੂੰਹੋਂ ਕਿਹਾ: ਪਰਾਈਆਂ ਕੌਮਾਂ ਨੇ ਕਿਉਂ ਸ਼ੋਰ ਮਚਾਇਆ ਅਤੇ ਲੋਕਾਂ ਨੇ ਕਿਉਂ ਵਿਅਰਥ ਗੱਲਾਂ ਸੋਚੀਆਂ?</verse>
				<verse number="26">ਪ੍ਰਭੂ ਅਤੇ ਉਸ ਦੇ ਮਸੀਹ ਦੇ ਵਿਰੁੱਧ ਧਰਤੀ ਦੇ ਰਾਜੇ ਉੱਠ ਖੜ੍ਹੇ ਹੋਏ ਅਤੇ ਪ੍ਰਧਾਨ ਆਪਸ ਵਿੱਚ ਇਕੱਠੇ ਹੋਏ।</verse>
				<verse number="27">“ਕਿਉਂਕਿ ਹੇਰੋਦੇਸ ਅਤੇ ਪੁੰਤਿਯੁਸ ਪਿਲਾਤੁਸ ਦੋਵੇਂ, ਪਰਾਈਆਂ ਕੌਮਾਂ ਅਤੇ ਇਸਰਾਏਲ ਦੇ ਲੋਕਾਂ ਨਾਲ ਤੇਰੇ ਪਵਿੱਤਰ ਦਾਸ ਯਿਸੂ ਦੇ ਵਿਰੁੱਧ ਜਿਸ ਨੂੰ ਤੂੰ ਮਸਹ ਕੀਤਾ ਸੱਚਮੁੱਚ ਇਸੇ ਨਗਰ ਵਿੱਚ ਇਕੱਠੇ ਹੋਏ,</verse>
				<verse number="28">ਤਾਂਕਿ ਉਹੀ ਕਰਨ ਜੋ ਤੇਰੇ ਹੱਥ ਨੇ ਅਤੇ ਤੇਰੀ ਯੋਜਨਾ ਵਿੱਚ ਪਹਿਲਾਂ ਤੋਂ ਠਹਿਰਾਇਆ ਹੋਇਆ ਸੀ।</verse>
				<verse number="29">ਹੁਣ ਹੇ ਪ੍ਰਭੂ, ਉਨ੍ਹਾਂ ਦੀਆਂ ਧਮਕੀਆਂ ਵੱਲ ਵੇਖ ਅਤੇ ਆਪਣੇ ਦਾਸਾਂ ਨੂੰ ਇਹ ਬਖਸ਼ ਕਿ ਉਹ ਪੂਰੀ ਦਲੇਰੀ ਨਾਲ ਤੇਰਾ ਵਚਨ ਸੁਣਾਉਣ।</verse>
				<verse number="30">ਜਦੋਂ ਤੂੰ ਚੰਗਾਈ ਲਈ ਆਪਣਾ ਹੱਥ ਅੱਗੇ ਵਧਾਵੇਂ ਤਾਂ ਤੇਰੇ ਪਵਿੱਤਰ ਸੇਵਕ ਯਿਸੂ ਦੇ ਨਾਮ ਤੋਂ ਚਿੰਨ੍ਹ ਅਤੇ ਅਚਰਜ ਕੰਮ ਹੋਣ।”</verse>
				<verse number="31">ਜਦੋਂ ਉਹ ਪ੍ਰਾਰਥਨਾ ਕਰ ਹਟੇ ਤਾਂ ਉਹ ਥਾਂ ਜਿੱਥੇ ਉਹ ਇਕੱਠੇ ਸਨ, ਹਿੱਲ ਗਿਆ ਅਤੇ ਉਹ ਸਭ ਪਵਿੱਤਰ ਆਤਮਾ ਨਾਲ ਭਰਪੂਰ ਹੋ ਗਏ ਤੇ ਦਲੇਰੀ ਨਾਲ ਪਰਮੇਸ਼ਰ ਦਾ ਵਚਨ ਸੁਣਾਉਣ ਲੱਗੇ।</verse>
				<verse number="32">ਵਿਸ਼ਵਾਸ ਕਰਨ ਵਾਲਿਆਂ ਦੀ ਮੰਡਲੀ ਇੱਕ ਮਨ ਅਤੇ ਇੱਕ ਜਾਨ ਸੀ ਅਤੇ ਕੋਈ ਵੀ ਆਪਣੀ ਸੰਪਤੀ ਨੂੰ ਆਪਣੀ ਨਹੀਂ ਸਮਝਦਾ ਸੀ, ਸਗੋਂ ਉਨ੍ਹਾਂ ਵਿੱਚ ਸਭ ਕੁਝ ਸਾਂਝਾ ਸੀ।</verse>
				<verse number="33">ਰਸੂਲ ਵੱਡੀ ਸਮਰੱਥਾ ਨਾਲ ਪ੍ਰਭੂ ਯਿਸੂ ਦੇ ਜੀ ਉੱਠਣ ਦੀ ਗਵਾਹੀ ਦਿੰਦੇ ਸਨ। ਉਨ੍ਹਾਂ ਸਭਨਾਂ ਦੇ ਉੱਤੇ ਵੱਡੀ ਕਿਰਪਾ ਸੀ।</verse>
				<verse number="34">ਉਨ੍ਹਾਂ ਵਿੱਚ ਕਿਸੇ ਨੂੰ ਕੋਈ ਥੁੜ੍ਹ ਨਹੀਂ ਸੀ, ਕਿਉਂਕਿ ਜਿਹੜੇ ਜ਼ਮੀਨਾਂ ਜਾਂ ਘਰਾਂ ਦੇ ਮਾਲਕ ਸਨ, ਉਹ ਇਨ੍ਹਾਂ ਨੂੰ ਵੇਚਦੇ ਅਤੇ ਵਿਕੀਆਂ ਹੋਈਆਂ ਚੀਜ਼ਾਂ ਦਾ ਮੁੱਲ ਲਿਆ ਕੇ</verse>
				<verse number="35">ਰਸੂਲਾਂ ਦੇ ਚਰਨਾਂ 'ਤੇ ਰੱਖ ਦਿੰਦੇ ਸਨ ਅਤੇ ਉਹ ਹਰੇਕ ਨੂੰ ਜਿਹੀ ਜਿਸ ਦੀ ਜ਼ਰੂਰਤ ਹੁੰਦੀ ਸੀ, ਵੰਡ ਦਿੰਦੇ ਸਨ।</verse>
				<verse number="36">ਯੂਸੁਫ਼ ਜਿਸ ਨੂੰ ਰਸੂਲਾਂ ਵੱਲੋਂ ਬਰਨਬਾਸ ਨਾਮ ਦਿੱਤਾ ਗਿਆ ਸੀ ਅਤੇ ਜਿਸ ਦਾ ਅਰਥ ਹੈ “ਦਿਲਾਸੇ ਦਾ ਪੁੱਤਰ”, ਉਹ ਇੱਕ ਲੇਵੀ ਅਤੇ ਕੁਪਰੁਸ ਦਾ ਰਹਿਣ ਵਾਲਾ ਸੀ।</verse>
				<verse number="37">ਉਸ ਦਾ ਇੱਕ ਖੇਤ ਸੀ ਅਤੇ ਉਸ ਨੇ ਇਸ ਨੂੰ ਵੇਚਿਆ ਅਤੇ ਪੈਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ।</verse>
			</chapter>
			<chapter number="5">
				<verse number="1">ਹਨਾਨਿਯਾ ਨਾਮਕ ਇੱਕ ਮਨੁੱਖ ਨੇ ਵੀ ਆਪਣੀ ਪਤਨੀ ਸਫ਼ੀਰਾ ਨਾਲ ਮਿਲ ਕੇ ਆਪਣੀ ਸੰਪਤੀ ਵੇਚੀ</verse>
				<verse number="2">ਅਤੇ ਮੁੱਲ ਵਿੱਚੋਂ ਕੁਝ ਰੱਖ ਲਿਆ ਜਿਸ ਬਾਰੇ ਉਸ ਦੀ ਪਤਨੀ ਵੀ ਜਾਣਦੀ ਸੀ ਅਤੇ ਬਾਕੀ ਹਿੱਸਾ ਲਿਆ ਕੇ ਰਸੂਲਾਂ ਦੇ ਚਰਨਾਂ 'ਤੇ ਰੱਖ ਦਿੱਤਾ।</verse>
				<verse number="3">ਪਰ ਪਤਰਸ ਨੇ ਕਿਹਾ, “ਹਨਾਨਿਯਾ, ਸ਼ੈਤਾਨ ਨੇ ਇਹ ਗੱਲ ਤੇਰੇ ਮਨ ਵਿੱਚ ਕਿਉਂ ਪਾਈ ਕਿ ਤੂੰ ਪਵਿੱਤਰ ਆਤਮਾ ਨਾਲ ਝੂਠ ਬੋਲੇਂ ਅਤੇ ਖੇਤ ਦੇ ਮੁੱਲ ਵਿੱਚੋਂ ਰੱਖ ਲਵੇਂ?</verse>
				<verse number="4">ਜਦੋਂ ਇਹ ਤੇਰੇ ਕੋਲ ਸੀ ਤਾਂ ਤੇਰਾ ਨਾ ਸੀ, ਅਤੇ ਜਦੋਂ ਵੇਚਿਆ ਗਿਆ, ਕੀ ਤੇਰੇ ਅਧਿਕਾਰ ਵਿੱਚ ਨਹੀਂ ਸੀ? ਤੂੰ ਆਪਣੇ ਮਨ ਵਿੱਚ ਇਹ ਗੱਲ ਕਿਉਂ ਸੋਚੀ? ਤੂੰ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਝੂਠ ਬੋਲਿਆ ਹੈ।”</verse>
				<verse number="5">ਇਹ ਗੱਲਾਂ ਸੁਣਦੇ ਹੀ ਹਨਾਨਿਯਾ ਡਿੱਗ ਪਿਆ ਅਤੇ ਮਰ ਗਿਆ ਅਤੇ ਸਭ ਸੁਣਨ ਵਾਲਿਆਂ ਉੱਤੇ ਵੱਡਾ ਭੈ ਛਾ ਗਿਆ।</verse>
				<verse number="6">ਤਦ ਜਵਾਨਾਂ ਨੇ ਉੱਠ ਕੇ ਉਸ ਨੂੰ ਕਫ਼ਨ ਵਿੱਚ ਲਪੇਟਿਆ ਅਤੇ ਬਾਹਰ ਲਿਜਾ ਕੇ ਦਫ਼ਨਾ ਦਿੱਤਾ।</verse>
				<verse number="7">ਫਿਰ ਲਗਭਗ ਤਿੰਨ ਘੰਟੇ ਬਾਅਦ ਉਸ ਦੀ ਪਤਨੀ, ਜੋ ਵਾਪਰਿਆ ਸੀ ਨਾ ਜਾਣਦੇ ਹੋਏ, ਅੰਦਰ ਆਈ।</verse>
				<verse number="8">ਤਦ ਪਤਰਸ ਨੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੁਸੀਂ ਖੇਤ ਐਨੇ ਦਾ ਹੀ ਵੇਚਿਆ?” ਉਸ ਨੇ ਕਿਹਾ, “ਹਾਂ, ਐਨੇ ਦਾ ਹੀ।”</verse>
				<verse number="9">ਪਤਰਸ ਨੇ ਕਿਹਾ, “ਤੁਸੀਂ ਪ੍ਰਭੂ ਦੇ ਆਤਮਾ ਨੂੰ ਪਰਖਣ ਲਈ ਕਿਉਂ ਏਕਾ ਕੀਤਾ? ਵੇਖ, ਤੇਰੇ ਪਤੀ ਨੂੰ ਦਫ਼ਨਾਉਣ ਵਾਲਿਆਂ ਦੇ ਪੈਰ ਦਰਵਾਜ਼ੇ ਉੱਤੇ ਹਨ ਅਤੇ ਉਹ ਤੈਨੂੰ ਵੀ ਬਾਹਰ ਲੈ ਜਾਣਗੇ।”</verse>
				<verse number="10">ਉਹ ਉਸੇ ਘੜੀ ਉਸ ਦੇ ਪੈਰਾਂ ਉੱਤੇ ਡਿੱਗ ਪਈ ਅਤੇ ਮਰ ਗਈ। ਤਦ ਜਵਾਨਾਂ ਨੇ ਆ ਕੇ ਉਸ ਨੂੰ ਮਰੀ ਵੇਖਿਆ ਅਤੇ ਬਾਹਰ ਲਿਜਾ ਕੇ ਉਸ ਦੇ ਪਤੀ ਕੋਲ ਦਫ਼ਨਾ ਦਿੱਤਾ।</verse>
				<verse number="11">ਤਦ ਸਾਰੀ ਕਲੀਸਿਯਾ ਅਤੇ ਜਿਨ੍ਹਾਂ ਇਹ ਗੱਲਾਂ ਸੁਣੀਆਂ, ਉਨ੍ਹਾਂ ਸਭਨਾਂ ਉੱਤੇ ਵੱਡਾ ਭੈ ਛਾ ਗਿਆ।</verse>
				<verse number="12">ਰਸੂਲਾਂ ਦੇ ਹੱਥੀਂ ਲੋਕਾਂ ਦੇ ਵਿਚਕਾਰ ਬਹੁਤ ਸਾਰੇ ਚਿੰਨ੍ਹ ਅਤੇ ਅਚਰਜ ਕੰਮ ਹੋ ਰਹੇ ਸਨ। ਉਹ ਸਭ ਇੱਕ ਮਨ ਹੋ ਕੇ ਸੁਲੇਮਾਨ ਦੇ ਦਲਾਨ ਵਿੱਚ ਇਕੱਠੇ ਹੁੰਦੇ ਸਨ।</verse>
				<verse number="13">ਹਾਲਾਂਕਿ ਹੋਰਨਾਂ ਵਿੱਚੋਂ ਕਿਸੇ ਦਾ ਵੀ ਹੌਸਲਾ ਨਹੀਂ ਪੈਂਦਾ ਸੀ ਕਿ ਉਨ੍ਹਾਂ ਵਿੱਚ ਸ਼ਾਮਲ ਹੋਣ, ਫਿਰ ਵੀ ਲੋਕ ਉਨ੍ਹਾਂ ਦੀ ਵਡਿਆਈ ਕਰਦੇ ਸਨ</verse>
				<verse number="14">ਅਤੇ ਵਿਸ਼ਵਾਸ ਕਰਨ ਵਾਲੇ ਆਦਮੀ ਅਤੇ ਔਰਤਾਂ ਦੀਆਂ ਭੀੜਾਂ ਦੀਆਂ ਭੀੜਾਂ ਪ੍ਰਭੂ ਵਿੱਚ ਸ਼ਾਮਲ ਹੁੰਦੀਆਂ ਜਾਂਦੀਆਂ ਸਨ।</verse>
				<verse number="15">ਇੱਥੋਂ ਤੱਕ ਕਿ ਲੋਕ ਬਿਮਾਰਾਂ ਨੂੰ ਲਿਆ-ਲਿਆ ਕੇ ਚੌਂਕਾਂ ਵਿੱਚ ਮੰਜੀਆਂ ਅਤੇ ਬਿਸਤਰਿਆਂ ਉੱਤੇ ਲਿਟਾ ਦਿੰਦੇ ਸਨ ਤਾਂਕਿ ਜਦੋਂ ਪਤਰਸ ਆਵੇ ਤਾਂ ਉਸ ਦਾ ਪਰਛਾਵਾਂ ਹੀ ਉਨ੍ਹਾਂ ਵਿੱਚੋਂ ਕਿਸੇ ਉੱਤੇ ਪੈ ਜਾਵੇ।</verse>
				<verse number="16">ਯਰੂਸ਼ਲਮ ਦੇ ਆਲੇ-ਦੁਆਲੇ ਦੇ ਨਗਰਾਂ ਤੋਂ ਵੀ ਬਹੁਤ ਸਾਰੇ ਲੋਕ ਬਿਮਾਰਾਂ ਅਤੇ ਭ੍ਰਿਸ਼ਟ ਆਤਮਾਵਾਂ ਦੇ ਸਤਾਏ ਹੋਇਆਂ ਨੂੰ ਲਿਆ ਕੇ ਇਕੱਠੇ ਹੁੰਦੇ ਸਨ ਅਤੇ ਉਹ ਸਭ ਚੰਗੇ ਕੀਤੇ ਜਾਂਦੇ ਸਨ।</verse>
				<verse number="17">ਤਦ ਮਹਾਂਯਾਜਕ ਅਤੇ ਉਸ ਦੇ ਨਾਲ ਦੇ ਸਭ ਜਿਹੜੇ ਸਦੂਕੀ ਪੰਥ ਵਿੱਚੋਂ ਸਨ, ਈਰਖਾ ਨਾਲ ਭਰੇ ਹੋਏ ਉੱਠੇ</verse>
				<verse number="18">ਅਤੇ ਰਸੂਲਾਂ ਨੂੰ ਫੜ ਕੇ ਆਮ ਹਵਾਲਾਤ ਵਿੱਚ ਪਾ ਦਿੱਤਾ।</verse>
				<verse number="19">ਪਰ ਰਾਤ ਦੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੋਲ੍ਹ ਦਿੱਤੇ ਅਤੇ ਉਨ੍ਹਾਂ ਨੂੰ ਬਾਹਰ ਕੱਢ ਕੇ ਕਿਹਾ,</verse>
				<verse number="20">“ਜਾਓ ਅਤੇ ਹੈਕਲ ਵਿੱਚ ਖੜ੍ਹੇ ਹੋ ਕੇ ਲੋਕਾਂ ਨੂੰ ਇਸ ਜੀਵਨ ਦੀਆਂ ਸਾਰੀਆਂ ਗੱਲਾਂ ਸੁਣਾਓ।”</verse>
				<verse number="21">ਇਹ ਸੁਣ ਕੇ ਉਹ ਤੜਕੇ ਹੈਕਲ ਵਿੱਚ ਗਏ ਅਤੇ ਉਪਦੇਸ਼ ਦੇਣ ਲੱਗੇ। ਮਹਾਂਯਾਜਕ ਅਤੇ ਉਸ ਦੇ ਨਾਲ ਦਿਆਂ ਨੇ ਆ ਕੇ ਮਹਾਂਸਭਾ ਅਤੇ ਇਸਰਾਏਲ ਦੇ ਸਭ ਬਜ਼ੁਰਗਾਂ ਨੂੰ ਇਕੱਠੇ ਕੀਤਾ ਅਤੇ ਕੈਦਖ਼ਾਨੇ ਵਿੱਚੋਂ ਰਸੂਲਾਂ ਨੂੰ ਲਿਆਉਣ ਲਈ ਸੁਨੇਹਾ ਭੇਜਿਆ।</verse>
				<verse number="22">ਪਰ ਜਦੋਂ ਸਿਪਾਹੀ ਪਹੁੰਚੇ ਅਤੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਨਾ ਵੇਖਿਆ ਤਾਂ ਵਾਪਸ ਆ ਕੇ ਖ਼ਬਰ ਦਿੱਤੀ</verse>
				<verse number="23">ਅਤੇ ਕਿਹਾ, “ਅਸੀਂ ਕੈਦਖ਼ਾਨੇ ਨੂੰ ਵੱਡੀ ਚੌਕਸੀ ਨਾਲ ਬੰਦ ਕੀਤਾ ਹੋਇਆ ਅਤੇ ਪਹਿਰੇਦਾਰਾਂ ਨੂੰ ਦਰਵਾਜ਼ਿਆਂ 'ਤੇ ਖੜ੍ਹੇ ਵੇਖਿਆ, ਪਰ ਜਦੋਂ ਦਰਵਾਜ਼ੇ ਖੋਲ੍ਹੇ ਤਾਂ ਅੰਦਰ ਕੋਈ ਨਾ ਮਿਲਿਆ”</verse>
				<verse number="24">ਜਦੋਂ ਹੈਕਲ ਦੇ ਸੁਰੱਖਿਆ ਅਧਿਕਾਰੀ ਅਤੇ ਪ੍ਰਧਾਨ ਯਾਜਕਾਂ ਨੇ ਇਹ ਗੱਲਾਂ ਸੁਣੀਆਂ ਤਾਂ ਉਨ੍ਹਾਂ ਦੇ ਵਿਖੇ ਦੁਬਿਧਾ ਵਿੱਚ ਪੈ ਗਏ ਕਿ ਹੁਣ ਕੀ ਹੋਵੇਗਾ।</verse>
				<verse number="25">ਫਿਰ ਕਿਸੇ ਨੇ ਆ ਕੇ ਉਨ੍ਹਾਂ ਨੂੰ ਖ਼ਬਰ ਦਿੱਤੀ ਕਿ ਵੇਖੋ, ਜਿਨ੍ਹਾਂ ਮਨੁੱਖਾਂ ਨੂੰ ਤੁਸੀਂ ਕੈਦਖ਼ਾਨੇ ਵਿੱਚ ਪਾਇਆ ਸੀ ਉਹ ਹੈਕਲ ਵਿੱਚ ਖੜ੍ਹੇ ਹਨ ਅਤੇ ਲੋਕਾਂ ਨੂੰ ਉਪਦੇਸ਼ ਦੇ ਰਹੇ ਹਨ।</verse>
				<verse number="26">ਤਦ ਹੈਕਲ ਦਾ ਸੁਰੱਖਿਆ ਅਧਿਕਾਰੀ ਸਿਪਾਹੀਆਂ ਨਾਲ ਜਾ ਕੇ ਉਨ੍ਹਾਂ ਨੂੰ ਲੈ ਆਇਆ, ਪਰ ਸਖ਼ਤੀ ਨਾਲ ਨਹੀਂ, ਕਿਉਂਕਿ ਉਹ ਲੋਕਾਂ ਤੋਂ ਡਰਦੇ ਸਨ ਕਿ ਕਿਤੇ ਲੋਕ ਉਨ੍ਹਾਂ ਨੂੰ ਪਥਰਾਓ ਨਾ ਕਰਨ</verse>
				<verse number="27">ਅਤੇ ਉਨ੍ਹਾਂ ਨੂੰ ਲਿਆ ਕੇ ਮਹਾਂਸਭਾ ਵਿੱਚ ਖੜ੍ਹੇ ਕੀਤਾ। ਤਦ ਮਹਾਂਯਾਜਕ ਨੇ ਉਨ੍ਹਾਂ ਨੂੰ ਪੁੱਛਿਆ,</verse>
				<verse number="28">“ਕੀ ਅਸੀਂ ਤੁਹਾਨੂੰ ਸਖ਼ਤੀ ਨਾਲ ਹਿਦਾਇਤ ਨਹੀਂ ਕੀਤੀ ਸੀ ਕਿ ਇਸ ਨਾਮ ਦੇ ਵਿਖੇ ਉਪਦੇਸ਼ ਨਾ ਦੇਣਾ? ਪਰ ਵੇਖੋ, ਤੁਸੀਂ ਯਰੂਸ਼ਲਮ ਨੂੰ ਆਪਣੀ ਸਿੱਖਿਆ ਨਾਲ ਭਰ ਦਿੱਤਾ ਹੈ ਅਤੇ ਇਸ ਮਨੁੱਖ ਦਾ ਲਹੂ ਸਾਡੇ ਜਿੰਮੇ ਲਾਉਣਾ ਚਾਹੁੰਦੇ ਹੋ।”</verse>
				<verse number="29">ਤਦ ਪਤਰਸ ਅਤੇ ਰਸੂਲਾਂ ਨੇ ਉੱਤਰ ਦਿੱਤਾ, “ਮਨੁੱਖਾਂ ਨਾਲੋਂ ਪਰਮੇਸ਼ਰ ਦੀ ਆਗਿਆ ਮੰਨਣਾ ਜ਼ਿਆਦਾ ਜ਼ਰੂਰੀ ਹੈ।</verse>
				<verse number="30">ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰ ਦਿੱਤਾ, ਜਿਸ ਨੂੰ ਤੁਸੀਂ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ।</verse>
				<verse number="31">ਉਸੇ ਨੂੰ ਪਰਮੇਸ਼ਰ ਨੇ ਪ੍ਰਭੂ ਅਤੇ ਮੁਕਤੀਦਾਤਾ ਠਹਿਰਾ ਕੇ ਆਪਣੇ ਸੱਜੇ ਹੱਥ ਉੱਚਾ ਕੀਤਾ ਕਿ ਉਹ ਇਸਰਾਏਲ ਨੂੰ ਤੋਬਾ ਅਤੇ ਪਾਪਾਂ ਦੀ ਮਾਫ਼ੀ ਬਖਸ਼ੇ।</verse>
				<verse number="32">ਅਸੀਂ ਇਨ੍ਹਾਂ ਗੱਲਾਂ ਦੇ ਗਵਾਹ ਹਾਂ ਅਤੇ ਇਸੇ ਤਰ੍ਹਾਂ ਪਵਿੱਤਰ ਆਤਮਾ ਵੀ, ਜਿਹੜਾ ਪਰਮੇਸ਼ਰ ਨੇ ਆਪਣੇ ਆਗਿਆ ਮੰਨਣ ਵਾਲਿਆਂ ਨੂੰ ਦਿੱਤਾ ਹੈ।”</verse>
				<verse number="33">ਇਹ ਸੁਣ ਕੇ ਉਹ ਭੜਕ ਉੱਠੇ ਅਤੇ ਉਨ੍ਹਾਂ ਨੂੰ ਮਾਰ ਸੁੱਟਣਾ ਚਾਹਿਆ।</verse>
				<verse number="34">ਪਰ ਗਮਲੀਏਲ ਨਾਮਕ ਇੱਕ ਫ਼ਰੀਸੀ ਨੇ ਜਿਹੜਾ ਬਿਵਸਥਾ ਦਾ ਸਿਖਾਉਣ ਵਾਲਾ ਅਤੇ ਸਭ ਲੋਕਾਂ ਵਿੱਚ ਆਦਰਯੋਗ ਸੀ, ਮਹਾਂਸਭਾ ਵਿੱਚ ਉੱਠ ਕੇ ਰਸੂਲਾਂ ਨੂੰ ਥੋੜ੍ਹੇ ਸਮੇਂ ਲਈ ਬਾਹਰ ਲਿਜਾਣ ਦਾ ਹੁਕਮ ਦਿੱਤਾ।</verse>
				<verse number="35">ਅਤੇ ਉਨ੍ਹਾਂ ਨੂੰ ਕਿਹਾ, “ਹੇ ਇਸਰਾਏਲੀਓ, ਜੋ ਤੁਸੀਂ ਇਨ੍ਹਾਂ ਮਨੁੱਖਾਂ ਨਾਲ ਕਰਨ ਜਾ ਰਹੇ ਹੋ, ਸੋਚ ਸਮਝ ਕੇ ਕਰਨਾ!</verse>
				<verse number="36">ਕਿਉਂਕਿ ਇਨ੍ਹਾਂ ਦਿਨਾਂ ਤੋਂ ਪਹਿਲਾਂ ਥੇਉਦਾਸ ਇਹ ਕਹਿੰਦੇ ਹੋਏ ਉੱਠਿਆ ਕਿ ਮੈਂ ਵੀ ਕੁਝ ਹਾਂ ਅਤੇ ਗਿਣਤੀ ਵਿੱਚ ਲਗਭਗ ਚਾਰ ਸੌ ਮਨੁੱਖ ਉਸ ਦੇ ਨਾਲ ਜੁੜ ਗਏ; ਪਰ ਉਹ ਮਾਰਿਆ ਗਿਆ ਅਤੇ ਜਿੰਨੇ ਵੀ ਉਸ ਦੀ ਮੰਨਦੇ ਸਨ ਉਹ ਸਭ ਖਿੰਡ ਗਏ ਅਤੇ ਉਨ੍ਹਾਂ ਦਾ ਕੁਝ ਨਾ ਬਣਿਆ।</verse>
				<verse number="37">ਇਸ ਤੋਂ ਬਾਅਦ ਮਰਦੁਮਸ਼ੁਮਾਰੀ ਦੇ ਦਿਨਾਂ ਵਿੱਚ ਯਹੂਦਾ ਗਲੀਲੀ ਉੱਠਿਆ ਅਤੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੇ ਪਿੱਛੇ ਲਾ ਲਿਆ। ਪਰ ਉਹ ਵੀ ਨਾਸ ਹੋ ਗਿਆ ਅਤੇ ਜਿੰਨੇ ਉਸ ਦੀ ਮੰਨਦੇ ਸਨ ਸਭ ਖਿੰਡ ਗਏ।</verse>
				<verse number="38">ਸੋ ਹੁਣ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਇਨ੍ਹਾਂ ਮਨੁੱਖਾਂ ਤੋਂ ਪਰੇ ਰਹੋ ਅਤੇ ਉਨ੍ਹਾਂ ਨੂੰ ਛੱਡ ਦਿਓ, ਕਿਉਂਕਿ ਜੇ ਇਹ ਯੋਜਨਾ ਜਾਂ ਕੰਮ ਮਨੁੱਖਾਂ ਵੱਲੋਂ ਹੈ ਤਾਂ ਨਸ਼ਟ ਹੋ ਜਾਵੇਗਾ।</verse>
				<verse number="39">ਪਰ ਜੇ ਇਹ ਪਰਮੇਸ਼ਰ ਵੱਲੋਂ ਹੈ ਤਾਂ ਤੁਸੀਂ ਇਨ੍ਹਾਂ ਨੂੰ ਨਸ਼ਟ ਨਹੀਂ ਕਰ ਸਕੋਗੇ; ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਪਰਮੇਸ਼ਰ ਦਾ ਵਿਰੋਧ ਕਰਨ ਵਾਲੇ ਠਹਿਰੋ।” ਤਦ ਉਨ੍ਹਾਂ ਨੇ ਉਸ ਦੀ ਮੰਨ ਲਈ</verse>
				<verse number="40">ਅਤੇ ਰਸੂਲਾਂ ਨੂੰ ਸੱਦ ਕੇ ਕੁਟਵਾਇਆ ਅਤੇ ਹਿਦਾਇਤ ਕੀਤੀ ਕਿ ਯਿਸੂ ਦੇ ਨਾਮ ਵਿੱਚ ਨਾ ਬੋਲਣਾ; ਫਿਰ ਉਨ੍ਹਾਂ ਨੂੰ ਨਾ ਜਾਣ ਦਿੱਤਾ।</verse>
				<verse number="41">ਤਦ ਰਸੂਲ ਅਨੰਦ ਮਨਾਉਂਦੇ ਹੋਏ ਮਹਾਂਸਭਾ ਦੇ ਸਾਹਮਣਿਓਂ ਚਲੇ ਗਏ ਕਿ ਅਸੀਂ ਉਸ ਦੇ ਨਾਮ ਦੇ ਕਾਰਨ ਬੇਇੱਜ਼ਤ ਹੋਣ ਦੇ ਯੋਗ ਤਾਂ ਠਹਿਰੇ।</verse>
				<verse number="42">ਉਹ ਹਰ ਦਿਨ ਹੈਕਲ ਵਿੱਚ ਅਤੇ ਘਰ-ਘਰ ਉਪਦੇਸ਼ ਦੇਣ ਅਤੇ ਖੁਸ਼ਖ਼ਬਰੀ ਸੁਣਾਉਣ ਤੋਂ ਨਾ ਹਟੇ ਕਿ ਯਿਸੂ ਹੀ ਮਸੀਹ ਹੈ।</verse>
			</chapter>
			<chapter number="6">
				<verse number="1">ਉਨ੍ਹਾਂ ਦਿਨਾਂ ਵਿੱਚ ਜਦੋਂ ਚੇਲਿਆਂ ਦੀ ਗਿਣਤੀ ਬਹੁਤ ਵਧਣ ਲੱਗੀ ਤਾਂ ਯੂਨਾਨੀ ਯਹੂਦੀਆਂ ਨੇ ਇਬਰਾਨੀ ਯਹੂਦੀਆਂ ਦੇ ਵਿਰੁੱਧ ਸ਼ਿਕਾਇਤ ਕੀਤੀ ਕਿ ਰੋਜ਼ਾਨਾ ਦੀ ਸੇਵਾ ਵਿੱਚ ਸਾਡੀਆਂ ਵਿਧਵਾਵਾਂ ਨੂੰ ਅਣਦੇਖਾ ਕੀਤਾ ਜਾਂਦਾ ਹੈ।</verse>
				<verse number="2">ਤਦ ਬਾਰ੍ਹਾਂ ਨੇ ਚੇਲਿਆਂ ਦੀ ਮੰਡਲੀ ਨੂੰ ਕੋਲ ਬੁਲਾ ਕੇ ਕਿਹਾ, “ਸਾਡੇ ਲਈ ਇਹ ਚੰਗਾ ਨਹੀਂ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਛੱਡ ਕੇ ਖੁਆਉਣ-ਪਿਆਉਣ ਦੀ ਸੇਵਾ ਕਰੀਏ।</verse>
				<verse number="3">ਸੋ ਹੇ ਭਾਈਓ, ਆਪਣੇ ਵਿੱਚੋਂ ਪਵਿੱਤਰ ਆਤਮਾ ਅਤੇ ਬੁੱਧ ਨਾਲ ਭਰਪੂਰ ਸੱਤ ਨੇਕ ਨਾਮ ਵਿਅਕਤੀਆਂ ਨੂੰ ਚੁਣ ਲਵੋ ਕਿ ਅਸੀਂ ਉਨ੍ਹਾਂ ਨੂੰ ਇਸ ਕੰਮ ਉੱਤੇ ਠਹਿਰਾਈਏ,</verse>
				<verse number="4">ਪਰ ਅਸੀਂ ਪ੍ਰਾਰਥਨਾ ਅਤੇ ਵਚਨ ਦੀ ਸੇਵਾ ਵਿੱਚ ਲੱਗੇ ਰਹਾਂਗੇ।”</verse>
				<verse number="5">ਇਹ ਗੱਲ ਸਾਰੀ ਮੰਡਲੀ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਇਸਤੀਫ਼ਾਨ ਨਾਮਕ ਇੱਕ ਵਿਅਕਤੀ ਨੂੰ ਜਿਹੜਾ ਵਿਸ਼ਵਾਸ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਸੀ ਅਤੇ ਫ਼ਿਲਿੱਪੁਸ, ਪ੍ਰੋਖੋਰੁਸ, ਨਿਕਾਨੋਰ, ਤੀਮੋਨ, ਪਰਮਨਾਸ ਅਤੇ ਯਹੂਦੀ ਪੰਥ ਨੂੰ ਗ੍ਰਹਿਣ ਕਰਨ ਵਾਲੇ ਅੰਤਾਕਿਯਾ ਦੇ ਨਿਕਲਾਉਸ ਨੂੰ ਚੁਣ ਲਿਆ</verse>
				<verse number="6">ਅਤੇ ਉਨ੍ਹਾਂ ਨੂੰ ਰਸੂਲਾਂ ਦੇ ਸਾਹਮਣੇ ਖੜ੍ਹਾ ਕੀਤਾ। ਤਦ ਰਸੂਲਾਂ ਨੇ ਪ੍ਰਾਰਥਨਾ ਕਰਕੇ ਉਨ੍ਹਾਂ ਉੱਤੇ ਹੱਥ ਰੱਖੇ।</verse>
				<verse number="7">ਸੋ ਪਰਮੇਸ਼ਰ ਦਾ ਵਚਨ ਫੈਲਦਾ ਗਿਆ ਅਤੇ ਯਰੂਸ਼ਲਮ ਵਿੱਚ ਚੇਲਿਆਂ ਦੀ ਗਿਣਤੀ ਬਹੁਤ ਵਧਦੀ ਗਈ ਤੇ ਯਾਜਕਾਂ ਦਾ ਇੱਕ ਵੱਡਾ ਸਮੂਹ ਵੀ ਇਸ ਪੰਥ ਨੂੰ ਮੰਨਣ ਲੱਗਾ।</verse>
				<verse number="8">ਇਸਤੀਫ਼ਾਨ ਕਿਰਪਾ ਅਤੇ ਸਮਰੱਥਾ ਨਾਲ ਭਰਪੂਰ ਹੋ ਕੇ ਲੋਕਾਂ ਵਿੱਚ ਵੱਡੇ ਚਿੰਨ੍ਹ ਅਤੇ ਅਚਰਜ ਕੰਮ ਕਰਦਾ ਸੀ।</verse>
				<verse number="9">ਤਦ ਉਸ ਸਭਾ-ਘਰ ਵਿੱਚੋਂ ਜੋ ਲਿਬਰਤੀਨੀਆਂ ਦਾ ਕਹਾਉਂਦਾ ਹੈ ਅਤੇ ਕੁਰੇਨੀਆਂ ਅਤੇ ਸਿਕੰਦਰੀਆਂ ਵਿੱਚੋਂ ਅਤੇ ਕਿਲਕਿਯਾ ਅਤੇ ਅਸਿਯਾ ਦੇ ਲੋਕਾਂ ਵਿੱਚੋਂ ਕੁਝ ਉੱਠੇ ਅਤੇ ਇਸਤੀਫ਼ਾਨ ਨਾਲ ਬਹਿਸ ਕਰਨ ਲੱਗੇ।</verse>
				<verse number="10">ਪਰ ਉਹ ਉਸ ਬੁੱਧ ਅਤੇ ਆਤਮਾ ਦਾ ਸਾਹਮਣਾ ਨਾ ਕਰ ਸਕੇ ਜਿਸ ਨਾਲ ਉਹ ਬੋਲ ਰਿਹਾ ਸੀ।</verse>
				<verse number="11">ਉਨ੍ਹਾਂ ਨੇ ਲੋਕਾਂ ਨੂੰ ਇਹ ਕਹਿ ਕੇ ਉਕਸਾਇਆ ਕਿ ਅਸੀਂ ਇਸ ਨੂੰ ਮੂਸਾ ਅਤੇ ਪਰਮੇਸ਼ਰ ਦੇ ਵਿਰੁੱਧ ਨਿੰਦਾਜਨਕ ਗੱਲਾਂ ਕਹਿੰਦੇ ਸੁਣਿਆ ਹੈ।</verse>
				<verse number="12">ਤਦ ਉਨ੍ਹਾਂ ਨੇ ਲੋਕਾਂ ਅਤੇ ਬਜ਼ੁਰਗਾਂ ਅਤੇ ਸ਼ਾਸਤਰੀਆਂ ਨੂੰ ਭੜਕਾਇਆ। ਸੋ ਉਹ ਉਸ ਉੱਤੇ ਚੜ੍ਹ ਆਏ ਅਤੇ ਉਸ ਨੂੰ ਫੜ ਕੇ ਮਹਾਂਸਭਾ ਵਿੱਚ ਲੈ ਗਏ।</verse>
				<verse number="13">ਫਿਰ ਉਨ੍ਹਾਂ ਨੇ ਝੂਠੇ ਗਵਾਹ ਖੜ੍ਹੇ ਕੀਤੇ ਜਿਨ੍ਹਾਂ ਨੇ ਕਿਹਾ, “ਇਹ ਮਨੁੱਖ ਇਸ ਪਵਿੱਤਰ ਸਥਾਨ ਅਤੇ ਬਿਵਸਥਾ ਦੇ ਵਿਰੁੱਧ ਬੋਲਣੋ ਨਹੀਂ ਹਟਦਾ।</verse>
				<verse number="14">ਕਿਉਂਕਿ ਅਸੀਂ ਇਸ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਇਹੋ ਯਿਸੂ ਨਾਸਰੀ ਇਸ ਸਥਾਨ ਨੂੰ ਢਾਹ ਸੁੱਟੇਗਾ ਅਤੇ ਉਨ੍ਹਾਂ ਰੀਤਾਂ ਨੂੰ ਬਦਲ ਦੇਵੇਗਾ ਜੋ ਮੂਸਾ ਨੇ ਸਾਨੂੰ ਸੌਂਪੀਆਂ ਹਨ।”</verse>
				<verse number="15">ਤਦ ਜਿੰਨੇ ਮਹਾਂਸਭਾ ਵਿੱਚ ਬੈਠੇ ਸਨ ਉਨ੍ਹਾਂ ਨੇ ਗੌਹ ਨਾਲ ਉਸ ਵੱਲ ਵੇਖਿਆ ਅਤੇ ਉਨ੍ਹਾਂ ਨੂੰ ਉਸ ਦਾ ਚਿਹਰਾ ਸਵਰਗਦੂਤ ਦੇ ਚਿਹਰੇ ਜਿਹਾ ਵਿਖਾਈ ਦਿੱਤਾ।</verse>
			</chapter>
			<chapter number="7">
				<verse number="1">ਫਿਰ ਮਹਾਂਯਾਜਕ ਨੇ ਕਿਹਾ, “ਕੀ ਇਹ ਗੱਲਾਂ ਸੱਚ ਹਨ?”</verse>
				<verse number="2">ਇਸਤੀਫ਼ਾਨ ਨੇ ਕਿਹਾ, “ਹੇ ਭਾਈਓ ਅਤੇ ਬਜ਼ੁਰਗੋ, ਸੁਣੋ: ਤੇਜ ਦਾ ਪਰਮੇਸ਼ਰ ਸਾਡੇ ਪੁਰਖੇ ਅਬਰਾਹਾਮ ਉੱਤੇ ਜਦੋਂ ਉਹ ਹਾਰਾਨ ਵਿੱਚ ਵੱਸਣ ਤੋਂ ਪਹਿਲਾਂ ਮਸੋਪੋਤਾਮਿਯਾ ਵਿੱਚ ਸੀ, ਪਰਗਟ ਹੋਇਆ।</verse>
				<verse number="3">ਅਤੇ ਉਸ ਨੂੰ ਕਿਹਾ, ‘ਆਪਣੇ ਦੇਸ ਅਤੇ ਆਪਣੇ ਰਿਸ਼ਤੇਦਾਰਾਂ ਵਿੱਚੋਂ ਨਿੱਕਲ ਕੇ ਉਸ ਦੇਸ ਨੂੰ ਜਾ ਜਿਹੜਾ ਮੈਂ ਤੈਨੂੰ ਵਿਖਾਵਾਂਗਾ’।</verse>
				<verse number="4">ਤਦ ਉਹ ਕਲਦੀਆਂ ਦੇ ਦੇਸ ਵਿੱਚੋਂ ਨਿੱਕਲ ਕੇ ਹਾਰਾਨ ਵਿੱਚ ਜਾ ਵੱਸਿਆ; ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਪਰਮੇਸ਼ਰ ਨੇ ਉਸ ਨੂੰ ਉੱਥੋਂ ਇਸ ਦੇਸ ਵਿੱਚ ਵਸਾ ਦਿੱਤਾ ਜਿਸ ਵਿੱਚ ਹੁਣ ਤੁਸੀਂ ਰਹਿੰਦੇ ਹੋ।</verse>
				<verse number="5">ਉਸ ਨੇ ਉਸ ਨੂੰ ਇਸ ਦੇਸ ਵਿੱਚ ਨਾ ਕੋਈ ਮਿਰਾਸ ਅਤੇ ਨਾ ਹੀ ਪੈਰ ਰੱਖਣ ਦੀ ਥਾਂ ਦਿੱਤੀ, ਪਰ ਇਹ ਵਾਇਦਾ ਕੀਤਾ ਕਿ ਮੈਂ ਇਹ ਦੇਸ ਤੈਨੂੰ ਅਤੇ ਤੇਰੇ ਤੋਂ ਬਾਅਦ ਤੇਰੀ ਅੰਸ ਨੂੰ ਮਲਕੀਅਤ ਦੇ ਤੌਰ 'ਤੇ ਦਿਆਂਗਾ, ਜਦਕਿ ਉਸ ਦੀ ਅਜੇ ਕੋਈ ਸੰਤਾਨ ਨਹੀਂ ਸੀ।</verse>
				<verse number="6">ਪਰਮੇਸ਼ਰ ਨੇ ਇਸ ਤਰ੍ਹਾਂ ਕਿਹਾ ਕਿ ਤੇਰੀ ਅੰਸ ਪਰਾਏ ਦੇਸ ਵਿੱਚ ਪਰਦੇਸੀ ਹੋਵੇਗੀ ਅਤੇ ਉਹ ਚਾਰ ਸੌ ਸਾਲ ਤੱਕ ਉਨ੍ਹਾਂ ਨੂੰ ਗੁਲਾਮ ਬਣਾ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰਨਗੇ।</verse>
				<verse number="7">ਫਿਰ ਪਰਮੇਸ਼ਰ ਨੇ ਕਿਹਾ, ‘ਮੈਂ ਉਸ ਕੌਮ ਨੂੰ ਦੰਡ ਦਿਆਂਗਾ ਜਿਸ ਦੇ ਉਹ ਗੁਲਾਮ ਹੋਣਗੇ ਅਤੇ ਇਸ ਤੋਂ ਬਾਅਦ ਉਹ ਨਿੱਕਲ ਆਉਣਗੇ ਅਤੇ ਇਸ ਥਾਂ 'ਤੇ ਮੇਰੀ ਉਪਾਸਨਾ ਕਰਨਗੇ’।</verse>
				<verse number="8">ਪਰਮੇਸ਼ਰ ਨੇ ਅਬਰਾਹਾਮ ਨਾਲ ਸੁੰਨਤ ਦਾ ਨੇਮ ਬੰਨ੍ਹਿਆ। ਸੋ ਇਸ ਤਰ੍ਹਾਂ ਉਸ ਤੋਂ ਇਸਹਾਕ ਪੈਦਾ ਹੋਇਆ ਅਤੇ ਅੱਠਵੇਂ ਦਿਨ ਉਸ ਦੀ ਸੁੰਨਤ ਕੀਤੀ ਗਈ। ਫਿਰ ਇਸਹਾਕ ਤੋਂ ਯਾਕੂਬ ਅਤੇ ਯਾਕੂਬ ਤੋਂ ਬਾਰਾਂ ਕੁਲਪਤੀ ਪੈਦਾ ਹੋਏ।</verse>
				<verse number="9">“ਕੁਲਪਤੀਆਂ ਨੇ ਯੂਸੁਫ਼ ਨਾਲ ਈਰਖਾ ਕਰਕੇ ਉਸ ਨੂੰ ਮਿਸਰ ਜਾਣ ਵਾਲਿਆਂ ਦੇ ਹੱਥ ਵੇਚ ਦਿੱਤਾ, ਪਰ ਪਰਮੇਸ਼ਰ ਉਸ ਦੇ ਨਾਲ ਸੀ</verse>
				<verse number="10">ਅਤੇ ਉਸ ਦੇ ਸਾਰੇ ਕਸ਼ਟਾਂ ਤੋਂ ਉਸ ਨੂੰ ਛੁਡਾਇਆ। ਉਸ ਨੇ ਉਸ ਨੂੰ ਮਿਸਰ ਦੇ ਰਾਜੇ ਫ਼ਿਰਊਨ ਦੇ ਸਾਹਮਣੇ ਕਿਰਪਾ ਅਤੇ ਬੁੱਧ ਬਖਸ਼ੀ ਅਤੇ ਫ਼ਿਰਊਨ ਨੇ ਉਸ ਨੂੰ ਮਿਸਰ ਅਤੇ ਆਪਣੇ ਸਾਰੇ ਘਰਾਣੇ ਉੱਤੇ ਹਾਕਮ ਠਹਿਰਾਇਆ।</verse>
				<verse number="11">ਫਿਰ ਸਾਰੇ ਮਿਸਰ ਅਤੇ ਕਨਾਨ ਵਿੱਚ ਕਾਲ ਅਤੇ ਵੱਡਾ ਕਸ਼ਟ ਆਇਆ ਅਤੇ ਸਾਡੇ ਪੁਰਖਿਆਂ ਨੂੰ ਭੋਜਨ ਨਹੀਂ ਮਿਲਦਾ ਸੀ।</verse>
				<verse number="12">ਪਰ ਜਦੋਂ ਯਾਕੂਬ ਨੇ ਸੁਣਿਆ ਕਿ ਮਿਸਰ ਵਿੱਚ ਅਨਾਜ ਹੈ ਤਾਂ ਉਸ ਨੇ ਸਾਡੇ ਪੁਰਖਿਆਂ ਨੂੰ ਪਹਿਲੀ ਵਾਰ ਉੱਥੇ ਭੇਜਿਆ।</verse>
				<verse number="13">ਦੂਜੀ ਵਾਰ ਯੂਸੁਫ਼ ਨੇ ਆਪਣੇ ਆਪ ਨੂੰ ਆਪਣੇ ਭਰਾਵਾਂ ਉੱਤੇ ਪਰਗਟ ਕਰ ਦਿੱਤਾ ਅਤੇ ਫ਼ਿਰਊਨ ਨੂੰ ਵੀ ਯੂਸੁਫ਼ ਦੇ ਘਰਾਣੇ ਬਾਰੇ ਪਤਾ ਲੱਗ ਗਿਆ।</verse>
				<verse number="14">ਫਿਰ ਯੂਸੁਫ਼ ਨੇ ਸੰਦੇਸ਼ ਭੇਜ ਕੇ ਆਪਣੇ ਪਿਤਾ ਯਾਕੂਬ ਅਤੇ ਸਾਰੇ ਪਰਿਵਾਰ ਨੂੰ ਜੋ ਪੰਝੱਤਰ ਜਣੇ ਸਨ, ਬੁਲਾ ਲਿਆ।</verse>
				<verse number="15">ਸੋ ਯਾਕੂਬ ਮਿਸਰ ਵਿੱਚ ਗਿਆ; ਉਹ ਅਤੇ ਸਾਡੇ ਪੁਰਖੇ ਉੱਥੇ ਹੀ ਮਰ ਗਏ</verse>
				<verse number="16">ਅਤੇ ਉਨ੍ਹਾਂ ਦੇ ਮ੍ਰਿਤਕ ਸਰੀਰ ਸ਼ਕਮ ਵਿੱਚ ਲਿਆਂਦੇ ਗਏ ਤੇ ਉਸ ਕਬਰਸਤਾਨ ਵਿੱਚ ਰੱਖੇ ਗਏ ਜਿਸ ਨੂੰ ਅਬਰਾਹਾਮ ਨੇ ਸ਼ਕਮ ਵਿੱਚ ਹਮੋਰ ਦੇ ਪੁੱਤਰਾਂ ਤੋਂ ਚਾਂਦੀ ਦੇ ਕੇ ਖਰੀਦਿਆ ਸੀ।</verse>
				<verse number="17">“ਪਰ ਜਿਵੇਂ ਜਿਵੇਂ ਉਸ ਵਾਇਦੇ ਦਾ ਸਮਾਂ ਨੇੜੇ ਆਉਂਦਾ ਗਿਆ ਜੋ ਪਰਮੇਸ਼ਰ ਨੇ ਅਬਰਾਹਾਮ ਨਾਲ ਕੀਤਾ ਸੀ ਤਾਂ ਮਿਸਰ ਵਿੱਚ ਉਨ੍ਹਾਂ ਲੋਕਾਂ ਦੀ ਗਿਣਤੀ ਵਧਦੀ ਗਈ।</verse>
				<verse number="18">ਫਿਰ ਮਿਸਰ ਵਿੱਚ ਇੱਕ ਹੋਰ ਰਾਜਾ ਹੋਇਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ।</verse>
				<verse number="19">ਉਸ ਨੇ ਸਾਡੀ ਕੌਮ ਨਾਲ ਚਲਾਕੀ ਕਰਕੇ ਸਾਡੇ ਪੁਰਖਿਆਂ ਉੱਤੇ ਅਜਿਹਾ ਅੱਤਿਆਚਾਰ ਕੀਤਾ ਕਿ ਉਨ੍ਹਾਂ ਨੂੰ ਆਪਣੇ ਨਵਜਾਤ ਬੱਚਿਆਂ ਨੂੰ ਬਾਹਰ ਸੁੱਟਣਾ ਪਿਆ ਤਾਂਕਿ ਉਹ ਜੀਉਂਦੇ ਨਾ ਰਹਿਣ।</verse>
				<verse number="20">ਉਸੇ ਸਮੇਂ ਮੂਸਾ ਦਾ ਜਨਮ ਹੋਇਆ ਅਤੇ ਉਹ ਪਰਮੇਸ਼ਰ ਨੂੰ ਬਹੁਤ ਪਿਆਰਾ ਸੀ। ਤਿੰਨ ਮਹੀਨੇ ਉਸ ਦਾ ਪਾਲਣ-ਪੋਸ਼ਣ ਉਸ ਦੇ ਪਿਤਾ ਦੇ ਘਰ ਵਿੱਚ ਹੋਇਆ</verse>
				<verse number="21">ਅਤੇ ਜਦੋਂ ਉਸ ਨੂੰ ਬਾਹਰ ਛੱਡ ਦਿੱਤਾ ਗਿਆ ਤਾਂ ਫ਼ਿਰਊਨ ਦੀ ਬੇਟੀ ਨੇ ਉਸ ਨੂੰ ਲਿਆ ਅਤੇ ਆਪਣਾ ਪੁੱਤਰ ਕਰਕੇ ਪਾਲਿਆ।</verse>
				<verse number="22">ਮੂਸਾ ਨੂੰ ਮਿਸਰੀਆਂ ਦੀ ਸਾਰੀ ਵਿੱਦਿਆ ਸਿਖਾਈ ਗਈ ਅਤੇ ਉਹ ਆਪਣੀ ਕਥਨੀ ਅਤੇ ਕਰਨੀ ਵਿੱਚ ਸਮਰੱਥ ਸੀ।</verse>
				<verse number="23">“ਪਰ ਜਦੋਂ ਉਹ ਚਾਲ੍ਹੀਆਂ ਸਾਲਾਂ ਦਾ ਹੋਇਆ ਤਾਂ ਉਸ ਦੇ ਦਿਲ ਵਿੱਚ ਆਇਆ ਕਿ ਆਪਣੇ ਇਸਰਾਏਲੀ ਭਾਈਆਂ ਦੀ ਸੁੱਧ ਲਵੇ।</verse>
				<verse number="24">ਤਦ ਇੱਕ ਨਾਲ ਅਨਿਆਂ ਹੁੰਦਾ ਵੇਖ ਕੇ ਉਸ ਨੇ ਉਸ ਦਾ ਬਚਾਅ ਕੀਤਾ ਅਤੇ ਮਿਸਰੀ ਨੂੰ ਮਾਰ ਕੇ ਉਸ ਸਤਾਏ ਹੋਏ ਦਾ ਬਦਲਾ ਲਿਆ।</verse>
				<verse number="25">ਉਸ ਨੇ ਸੋਚਿਆ ਕਿ ਉਸ ਦੇ ਭਾਈ ਸਮਝਣਗੇ ਕਿ ਪਰਮੇਸ਼ਰ ਉਸ ਦੇ ਹੱਥੀਂ ਉਨ੍ਹਾਂ ਨੂੰ ਛੁਟਕਾਰਾ ਦੇ ਰਿਹਾ ਹੈ, ਪਰ ਉਹ ਨਾ ਸਮਝੇ।</verse>
				<verse number="26">ਫਿਰ ਅਗਲੇ ਦਿਨ ਉਸ ਨੇ ਉਨ੍ਹਾਂ ਨੂੰ ਆਪਸ ਵਿੱਚ ਲੜਦੇ ਵੇਖਿਆ ਅਤੇ ਇਹ ਕਹਿ ਕੇ ਉਨ੍ਹਾਂ ਵਿੱਚ ਸਮਝੌਤਾ ਕਰਾਉਣ ਲੱਗਾ, ‘ਮਿੱਤਰੋ, ਤੁਸੀਂ ਤਾਂ ਭਾਈ-ਭਾਈ ਹੋ, ਫਿਰ ਇੱਕ ਦੂਜੇ ਨੂੰ ਕਿਉਂ ਮਾਰਦੇ ਹੋ’?</verse>
				<verse number="27">ਪਰ ਜਿਹੜਾ ਆਪਣੇ ਗੁਆਂਢੀ ਨੂੰ ਮਾਰ ਰਿਹਾ ਸੀ ਉਸ ਨੇ ਮੂਸਾ ਨੂੰ ਧੱਕਾ ਦੇ ਕੇ ਕਿਹਾ, ‘ਤੈਨੂੰ ਕਿਸ ਨੇ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ?</verse>
				<verse number="28">ਕੀ ਤੂੰ ਮੈਨੂੰ ਵੀ ਮਾਰਨਾ ਚਾਹੁੰਦਾ ਹੈਂ, ਜਿਵੇਂ ਕੱਲ੍ਹ ਤੂੰ ਉਸ ਮਿਸਰੀ ਨੂੰ ਮਾਰ ਸੁੱਟਿਆ ਸੀ’?</verse>
				<verse number="29">ਇਹ ਸੁਣ ਕੇ ਮੂਸਾ ਦੌੜ ਗਿਆ ਅਤੇ ਮਿਦਯਾਨ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਹਿਣ ਲੱਗਾ ਜਿੱਥੇ ਉਸ ਦੇ ਦੋ ਪੁੱਤਰ ਹੋਏ।</verse>
				<verse number="30">“ਜਦੋਂ ਚਾਲੀ ਸਾਲ ਬੀਤ ਗਏ ਤਾਂ ਸੀਨਈ ਪਹਾੜ ਦੀ ਉਜਾੜ ਵਿੱਚ ਬਲਦੀ ਹੋਈ ਝਾੜੀ ਦੀ ਲਾਟ ਵਿੱਚੋਂ ਇੱਕ ਸਵਰਗਦੂਤ ਉਸ 'ਤੇ ਪਰਗਟ ਹੋਇਆ।</verse>
				<verse number="31">ਇਹ ਦ੍ਰਿਸ਼ ਵੇਖ ਕੇ ਮੂਸਾ ਹੈਰਾਨ ਰਹਿ ਗਿਆ ਅਤੇ ਜਦੋਂ ਧਿਆਨ ਨਾਲ ਵੇਖਣ ਲਈ ਕੋਲ ਗਿਆ ਤਾਂ ਪ੍ਰਭੂ ਦੀ ਇਹ ਅਵਾਜ਼ ਆਈ,</verse>
				<verse number="32">‘ਮੈਂ ਤੇਰੇ ਪੁਰਖਿਆਂ ਦਾ ਪਰਮੇਸ਼ਰ ਹਾਂ; ਅਬਰਾਹਾਮ, ਇਸਹਾਕ ਅਤੇ ਯਾਕੂਬ ਦਾ ਪਰਮੇਸ਼ਰ’। ਤਦ ਮੂਸਾ ਕੰਬ ਉੱਠਿਆ ਅਤੇ ਉਸ ਨੇ ਵੇਖਣ ਦਾ ਹੌਸਲਾ ਨਾ ਕੀਤਾ।</verse>
				<verse number="33">ਤਦ ਪ੍ਰਭੂ ਨੇ ਉਸ ਨੂੰ ਕਿਹਾ, ‘ਆਪਣੇ ਪੈਰਾਂ ਤੋਂ ਜੁੱਤੀ ਲਾਹ ਦੇ, ਕਿਉਂਕਿ ਜਿਸ ਥਾਂ ਉੱਤੇ ਤੂੰ ਖੜ੍ਹਾ ਹੈਂ ਉਹ ਪਵਿੱਤਰ ਧਰਤੀ ਹੈ।</verse>
				<verse number="34">ਮੈਂ ਮਿਸਰ ਵਿੱਚ ਆਪਣੇ ਲੋਕਾਂ ਦੇ ਕਸ਼ਟ ਨੂੰ ਵੇਖਿਆ ਅਤੇ ਉਨ੍ਹਾਂ ਦੇ ਹਉਕਿਆਂ ਨੂੰ ਸੁਣਿਆ ਹੈ ਅਤੇ ਉਨ੍ਹਾਂ ਨੂੰ ਛੁਡਾਉਣ ਲਈ ਉੱਤਰਿਆ ਹਾਂ। ਸੋ ਹੁਣ ਆ, ਤਾਂਕਿ ਮੈਂ ਤੈਨੂੰ ਮਿਸਰ ਨੂੰ ਭੇਜਾਂ’।</verse>
				<verse number="35">ਇਹ ਉਹੀ ਮੂਸਾ ਹੈ ਜਿਸ ਨੂੰ ਉਨ੍ਹਾਂ ਇਹ ਕਹਿ ਕੇ ਰੱਦਿਆ, ‘ਕਿਸ ਨੇ ਤੈਨੂੰ ਸਾਡੇ ਉੱਤੇ ਪ੍ਰਧਾਨ ਅਤੇ ਨਿਆਂਕਾਰ ਠਹਿਰਾਇਆ’? ਉਸੇ ਨੂੰ ਪਰਮੇਸ਼ਰ ਨੇ ਹਾਕਮ ਅਤੇ ਛੁਟਕਾਰਾ ਦੇਣ ਵਾਲਾ ਬਣਾ ਕੇ ਉਸ ਸਵਰਗਦੂਤ ਦੇ ਦੁਆਰਾ ਭੇਜਿਆ ਜਿਸ ਨੇ ਉਸ ਨੂੰ ਝਾੜੀ ਵਿੱਚ ਦਰਸ਼ਨ ਦਿੱਤਾ ਸੀ।</verse>
				<verse number="36">ਇਹੋ ਮਨੁੱਖ ਮਿਸਰ ਦੇਸ ਅਤੇ ਲਾਲ ਸਮੁੰਦਰ ਅਤੇ ਉਜਾੜ ਵਿੱਚ ਚਾਲ੍ਹੀਆਂ ਸਾਲਾਂ ਤੱਕ ਅਚਰਜ ਕੰਮ ਅਤੇ ਚਿੰਨ੍ਹ ਵਿਖਾ ਕੇ ਉਨ੍ਹਾਂ ਨੂੰ ਕੱਢ ਲਿਆਇਆ।</verse>
				<verse number="37">“ਇਹ ਉਹੀ ਮੂਸਾ ਹੈ ਜਿਸ ਨੇ ਇਸਰਾਏਲੀਆਂ ਨੂੰ ਕਿਹਾ, ‘ਪਰਮੇਸ਼ਰ ਤੁਹਾਡੇ ਭਾਈਆਂ ਵਿੱਚੋਂ ਤੁਹਾਡੇ ਲਈ ਮੇਰੇ ਜਿਹਾ ਇੱਕ ਨਬੀ ਖੜ੍ਹਾ ਕਰੇਗਾ’।</verse>
				<verse number="38">ਇਹੋ ਹੈ ਜਿਹੜਾ ਉਜਾੜ ਵਿੱਚ ਮੰਡਲੀ ਦੇ ਵਿਚਕਾਰ ਸਾਡੇ ਪੁਰਖਿਆਂ ਦੇ ਨਾਲ ਸੀ ਅਤੇ ਜਿਸ ਨਾਲ ਸੀਨਈ ਦੇ ਪਹਾੜ ਉੱਤੇ ਸਵਰਗਦੂਤ ਨੇ ਗੱਲ ਕੀਤੀ। ਉਸ ਨੇ ਸਾਨੂੰ ਦੇਣ ਲਈ ਜੀਉਂਦੇ ਵਚਨ ਪ੍ਰਾਪਤ ਕੀਤੇ।</verse>
				<verse number="39">ਪਰ ਸਾਡੇ ਪੁਰਖਿਆਂ ਨੇ ਉਸ ਦੇ ਅਧੀਨ ਹੋਣਾ ਨਾ ਚਾਹਿਆ, ਸਗੋਂ ਉਸ ਨੂੰ ਠੁਕਰਾ ਕੇ ਆਪਣੇ ਦਿਲਾਂ ਨੂੰ ਮਿਸਰ ਵੱਲ ਫੇਰਿਆ।</verse>
				<verse number="40">ਉਨ੍ਹਾਂ ਨੇ ਹਾਰੂਨ ਨੂੰ ਕਿਹਾ, ‘ਸਾਡੇ ਲਈ ਦੇਵਤੇ ਬਣਾ ਜਿਹੜੇ ਸਾਡੇ ਅੱਗੇ-ਅੱਗੇ ਚੱਲਣ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਇਹ ਮੂਸਾ ਜਿਹੜਾ ਸਾਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ ਉਸ ਦਾ ਕੀ ਬਣਿਆ’।</verse>
				<verse number="41">ਤਦ ਉਨ੍ਹਾਂ ਦਿਨਾਂ ਵਿੱਚ ਉਨ੍ਹਾਂ ਨੇ ਇੱਕ ਵੱਛਾ ਬਣਾਇਆ ਅਤੇ ਉਸ ਦੀ ਮੂਰਤੀ ਦੇ ਸਾਹਮਣੇ ਬਲੀਦਾਨ ਚੜ੍ਹਾਇਆ ਅਤੇ ਆਪਣੇ ਹੱਥਾਂ ਦੇ ਉਸ ਕੰਮ 'ਤੇ ਅਨੰਦ ਮਨਾਇਆ।</verse>
				<verse number="42">ਪਰ ਪਰਮੇਸ਼ਰ ਨੇ ਉਨ੍ਹਾਂ ਤੋਂ ਮੂੰਹ ਫੇਰ ਲਿਆ ਅਤੇ ਉਨ੍ਹਾਂ ਨੂੰ ਅਕਾਸ਼ ਦੀ ਸੈਨਾ ਨੂੰ ਪੂਜਣ ਲਈ ਛੱਡ ਦਿੱਤਾ, ਜਿਵੇਂ ਕਿ ਨਬੀਆਂ ਦੀ ਪੁਸਤਕ ਵਿੱਚ ਲਿਖਿਆ ਹੈ: ‘ਹੇ ਇਸਰਾਏਲ ਦੇ ਘਰਾਣੇ, ਕੀ ਤੁਸੀਂ ਚਾਲੀ ਸਾਲ ਉਜਾੜ ਵਿੱਚ ਪਸ਼ੂ ਬਲੀਆਂ ਅਤੇ ਬਲੀਦਾਨ ਮੈਨੂੰ ਹੀ ਚੜ੍ਹਾਏ?</verse>
				<verse number="43">ਨਹੀਂ! ਤੁਸੀਂ ਮੋਲੋਖ ਦੇ ਤੰਬੂ ਅਤੇ ਆਪਣੇ ਦੇਵਤੇ ਰਿਫ਼ਾਨ ਦੇ ਤਾਰੇ ਨੂੰ ਅਰਥਾਤ ਉਨ੍ਹਾਂ ਮੂਰਤਾਂ ਨੂੰ ਜਿਹੜੀਆਂ ਤੁਸੀਂ ਪੂਜਣ ਲਈ ਬਣਾਈਆਂ, ਚੁੱਕੀ ਫਿਰਦੇ ਰਹੇ। ਇਸ ਲਈ ਮੈਂ ਤੁਹਾਨੂੰ ਬਾਬੁਲ ਤੋਂ ਪਰੇ ਲਿਜਾ ਕੇ ਵਸਾਵਾਂਗਾ’।</verse>
				<verse number="44">ਉਜਾੜ ਵਿੱਚ ਸਾਡੇ ਪੁਰਖਿਆਂ ਕੋਲ ਗਵਾਹੀ ਦਾ ਤੰਬੂ ਸੀ ਅਤੇ ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨਾਲ ਬੋਲਣ ਵਾਲੇ ਨੇ ਆਗਿਆ ਦਿੱਤੀ ਸੀ ਕਿ ਉਹ ਇਸ ਨੂੰ ਉਸ ਨਮੂਨੇ ਦੇ ਅਨੁਸਾਰ ਬਣਾਵੇ ਜੋ ਉਸ ਨੇ ਵੇਖਿਆ ਸੀ।</verse>
				<verse number="45">ਇਸੇ ਤੰਬੂ ਨੂੰ ਸਾਡੇ ਪੁਰਖੇ ਵਿਰਸੇ ਵਿੱਚ ਪ੍ਰਾਪਤ ਕਰਕੇ ਯਹੋਸ਼ੁਆ ਦੇ ਨਾਲ ਉਸ ਸਮੇਂ ਲਿਆਏ ਜਦੋਂ ਉਨ੍ਹਾਂ ਨੇ ਉਨ੍ਹਾਂ ਕੌਮਾਂ ਉੱਤੇ ਅਧਿਕਾਰ ਪਾਇਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਸਾਡੇ ਪੁਰਖਿਆਂ ਦੇ ਸਾਹਮਣਿਓਂ ਕੱਢ ਦਿੱਤਾ ਸੀ ਅਤੇ ਇਹ ਦਾਊਦ ਦੇ ਸਮੇਂ ਤੱਕ ਰਿਹਾ।</verse>
				<verse number="46">ਦਾਊਦ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਅਤੇ ਉਸ ਨੇ ਆਗਿਆ ਮੰਗੀ ਕਿ ਉਹ ਯਾਕੂਬ ਦੇ ਪਰਮੇਸ਼ਰ ਲਈ ਇੱਕ ਨਿਵਾਸ ਸਥਾਨ ਬਣਾਵੇ।</verse>
				<verse number="47">ਪਰ ਉਹ ਨਿਵਾਸ ਸਥਾਨ ਸੁਲੇਮਾਨ ਨੇ ਉਸ ਦੇ ਲਈ ਬਣਾਇਆ।</verse>
				<verse number="48">ਪਰ ਅੱਤ ਮਹਾਨ ਹੱਥਾਂ ਦੇ ਬਣਾਏ ਹੋਏ ਸਥਾਨਾਂ ਵਿੱਚ ਨਹੀਂ ਵੱਸਦਾ, ਜਿਵੇਂ ਕਿ ਨਬੀ ਕਹਿੰਦਾ ਹੈ:</verse>
				<verse number="49">‘ਪ੍ਰਭੂ ਕਹਿੰਦਾ ਹੈ, “ਸਵਰਗ ਮੇਰਾ ਸਿੰਘਾਸਣ ਅਤੇ ਧਰਤੀ ਮੇਰੇ ਪੈਰ ਰੱਖਣ ਦੀ ਚੌਂਕੀ ਹੈ। ਫਿਰ ਤੁਸੀਂ ਮੇਰੇ ਲਈ ਕਿਸ ਤਰ੍ਹਾਂ ਦਾ ਨਿਵਾਸ ਸਥਾਨ ਬਣਾਓਗੇ ਜਾਂ ਮੇਰੇ ਅਰਾਮ ਦਾ ਥਾਂ ਕਿਹੜਾ ਹੈ?</verse>
				<verse number="50">ਕੀ ਇਹ ਸਭ ਵਸਤਾਂ ਮੇਰੇ ਹੀ ਹੱਥ ਨੇ ਨਹੀਂ ਬਣਾਈਆਂ”?’</verse>
				<verse number="51">“ਹੇ ਹਠੀਓ ਅਤੇ ਮਨ ਅਤੇ ਕੰਨਾਂ ਦੇ ਅਸੁੰਨਤੀਓ, ਤੁਸੀਂ ਹਮੇਸ਼ਾ ਪਵਿੱਤਰ ਆਤਮਾ ਦਾ ਵਿਰੋਧ ਕਰਦੇ ਹੋ; ਤੁਸੀਂ ਵੀ ਆਪਣੇ ਪੁਰਖਿਆਂ ਵਰਗੇ ਹੋ।</verse>
				<verse number="52">ਨਬੀਆਂ ਵਿੱਚੋਂ ਕਿਸ ਨੂੰ ਤੁਹਾਡੇ ਪੁਰਖਿਆਂ ਨੇ ਨਹੀਂ ਸਤਾਇਆ? ਸਗੋਂ ਉਨ੍ਹਾਂ ਨੇ ਉਸ ਧਰਮੀ ਦੇ ਆਉਣ ਦੀ ਅਗੇਤੀ ਖ਼ਬਰ ਦੇਣ ਵਾਲਿਆਂ ਨੂੰ ਮਾਰ ਸੁੱਟਿਆ ਜਿਸ ਦੇ ਹੁਣ ਤੁਸੀਂ ਵਿਸ਼ਵਾਸਘਾਤੀ ਅਤੇ ਕਾਤਲ ਹੋਏ।</verse>
				<verse number="53">ਤੁਸੀਂ ਉਹ ਹੋ ਜਿਨ੍ਹਾਂ ਨੇ ਸਵਰਗਦੂਤਾਂ ਦੇ ਦੁਆਰਾ ਠਹਿਰਾਈ ਗਈ ਬਿਵਸਥਾ ਨੂੰ ਪ੍ਰਾਪਤ ਤਾਂ ਕੀਤਾ, ਪਰ ਇਸ ਦੀ ਪਾਲਣਾ ਨਾ ਕੀਤੀ।”</verse>
				<verse number="54">ਇਹ ਗੱਲਾਂ ਸੁਣਦੇ ਹੀ ਉਨ੍ਹਾਂ ਦੇ ਮਨ ਗੁੱਸੇ ਨਾਲ ਬਲ ਉੱਠੇ ਅਤੇ ਉਹ ਉਸ ਉੱਤੇ ਦੰਦ ਪੀਹਣ ਲੱਗੇ।</verse>
				<verse number="55">ਪਰ ਇਸਤੀਫ਼ਾਨ ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਉਤਾਂਹ ਅਕਾਸ਼ ਵੱਲ ਤੱਕਿਆ ਅਤੇ ਪਰਮੇਸ਼ਰ ਦੇ ਤੇਜ ਅਤੇ ਯਿਸੂ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਿਆ</verse>
				<verse number="56">ਅਤੇ ਕਿਹਾ, “ਵੇਖੋ, ਮੈਂ ਅਕਾਸ਼ ਨੂੰ ਖੁੱਲ੍ਹਾ ਅਤੇ ਮਨੁੱਖ ਦੇ ਪੁੱਤਰ ਨੂੰ ਪਰਮੇਸ਼ਰ ਦੇ ਸੱਜੇ ਹੱਥ ਖੜ੍ਹਾ ਵੇਖਦਾ ਹਾਂ।”</verse>
				<verse number="57">ਤਦ ਉਨ੍ਹਾਂ ਨੇ ਉੱਚੀ ਅਵਾਜ਼ ਨਾਲ ਚੀਕ ਕੇ ਆਪਣੇ ਕੰਨ ਬੰਦ ਕਰ ਲਏ ਅਤੇ ਇਕੱਠੇ ਉਸ ਉੱਤੇ ਟੁੱਟ ਪਏ</verse>
				<verse number="58">ਅਤੇ ਉਸ ਨੂੰ ਨਗਰ ਤੋਂ ਬਾਹਰ ਕੱਢ ਕੇ ਪਥਰਾਓ ਕੀਤਾ ਅਤੇ ਗਵਾਹਾਂ ਨੇ ਆਪਣੇ ਵਸਤਰ ਲਾਹ ਕੇ ਸੌਲੁਸ ਨਾਮਕ ਇੱਕ ਨੌਜਵਾਨ ਦੇ ਪੈਰਾਂ ਕੋਲ ਰੱਖ ਦਿੱਤੇ।</verse>
				<verse number="59">ਉਹ ਇਸਤੀਫ਼ਾਨ ਨੂੰ ਪਥਰਾਓ ਕਰ ਰਹੇ ਸਨ, ਪਰ ਉਹ ਇਹ ਕਹਿ ਕੇ ਪ੍ਰਾਰਥਨਾ ਕਰਦਾ ਰਿਹਾ, “ਹੇ ਪ੍ਰਭੂ ਯਿਸੂ, ਮੇਰੀ ਆਤਮਾ ਨੂੰ ਸਵੀਕਾਰ ਕਰ।”</verse>
				<verse number="60">ਫਿਰ ਉਸ ਨੇ ਗੋਡੇ ਟੇਕ ਕੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਪ੍ਰਭੂ, ਇਹ ਪਾਪ ਤੂੰ ਉਨ੍ਹਾਂ ਦੇ ਜਿੰਮੇ ਨਾ ਲਾ!” ਅਤੇ ਇਹ ਕਹਿ ਕੇ ਉਹ ਸੌਂ ਗਿਆ।</verse>
			</chapter>
			<chapter number="8">
				<verse number="1">ਸੌਲੁਸ ਉਸ ਦੀ ਹੱਤਿਆ ਵਿੱਚ ਸਹਿਮਤ ਸੀ। ਉਸੇ ਦਿਨ ਯਰੂਸ਼ਲਮ ਵਿੱਚ ਕਲੀਸਿਯਾ ਉੱਤੇ ਇੱਕ ਵੱਡਾ ਸਤਾਓ ਸ਼ੁਰੂ ਹੋ ਗਿਆ ਅਤੇ ਰਸੂਲਾਂ ਤੋਂ ਇਲਾਵਾ ਸਭ ਲੋਕ ਯਹੂਦਿਯਾ ਅਤੇ ਸਾਮਰਿਯਾ ਦੇ ਇਲਾਕਿਆਂ ਵਿੱਚ ਖਿੰਡ ਗਏ।</verse>
				<verse number="2">ਭਗਤ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ ਅਤੇ ਉਸ ਦੇ ਲਈ ਵੱਡਾ ਵਿਰਲਾਪ ਕੀਤਾ।</verse>
				<verse number="3">ਸੌਲੁਸ ਕਲੀਸਿਯਾ ਦਾ ਨਾਸ ਕਰਦਾ ਅਤੇ ਘਰ-ਘਰ ਜਾ ਕੇ ਆਦਮੀਆਂ ਅਤੇ ਔਰਤਾਂ ਨੂੰ ਧੂਹ-ਧੂਹ ਕੇ ਕੈਦਖ਼ਾਨੇ ਵਿੱਚ ਪਾਉਂਦਾ ਸੀ।</verse>
				<verse number="4">ਪਰ ਜਿਹੜੇ ਖਿੰਡ ਗਏ ਸਨ ਉਹ ਥਾਂ-ਥਾਂ ਖੁਸ਼ਖ਼ਬਰੀ ਸੁਣਾਉਂਦੇ ਫਿਰੇ।</verse>
				<verse number="5">ਫ਼ਿਲਿੱਪੁਸ ਸਾਮਰਿਯਾ ਦੇ ਨਗਰ ਵਿੱਚ ਜਾ ਕੇ ਉਨ੍ਹਾਂ ਨੂੰ ਮਸੀਹ ਦਾ ਪ੍ਰਚਾਰ ਕਰਨ ਲੱਗਾ</verse>
				<verse number="6">ਜਦੋਂ ਲੋਕਾਂ ਨੇ ਉਹ ਚਿੰਨ੍ਹ ਵੇਖੇ ਅਤੇ ਸੁਣੇ ਜਿਹੜੇ ਉਹ ਵਿਖਾਉਂਦਾ ਸੀ ਤਾਂ ਇੱਕ ਮਨ ਹੋ ਕੇ ਫ਼ਿਲਿੱਪੁਸ ਦੀਆਂ ਗੱਲਾਂ ਉੱਤੇ ਚਿੱਤ ਲਾਇਆ,</verse>
				<verse number="7">ਕਿਉਂਕਿ ਬਹੁਤ ਸਨ ਜਿਨ੍ਹਾਂ ਵਿੱਚੋਂ ਭ੍ਰਿਸ਼ਟ ਆਤਮਾਵਾਂ ਉੱਚੀ ਅਵਾਜ਼ ਨਾਲ ਚੀਕਦੀਆਂ ਹੋਈਆਂ ਨਿੱਕਲੀਆਂ ਸਨ ਅਤੇ ਬਹੁਤ ਸਾਰੇ ਅਧਰੰਗੀ ਅਤੇ ਲੰਗੜੇ ਚੰਗੇ ਕੀਤੇ ਗਏ ਸਨ।</verse>
				<verse number="8">ਸੋ ਉਸ ਨਗਰ ਵਿੱਚ ਵੱਡਾ ਅਨੰਦ ਛਾ ਗਿਆ।</verse>
				<verse number="9">ਉੱਥੇ ਸ਼ਮਊਨ ਨਾਮਕ ਇੱਕ ਮਨੁੱਖ ਸੀ ਜਿਹੜਾ ਪਹਿਲਾਂ ਨਗਰ ਵਿੱਚ ਜਾਦੂ-ਟੂਣਾ ਕਰਕੇ ਸਾਮਰਿਯਾ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ ਅਤੇ ਆਪਣੇ ਆਪ ਨੂੰ ਮਹਾਨ ਦੱਸਦਾ ਸੀ।</verse>
				<verse number="10">ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਉਸ ਦੀ ਵੱਲ ਚਿੱਤ ਲਾਉਂਦੇ ਅਤੇ ਕਹਿੰਦੇ ਸਨ, “ਇਹ ਮਨੁੱਖ ਪਰਮੇਸ਼ਰ ਦੀ ਉਹ ਸ਼ਕਤੀ ਹੈ ਜਿਹੜੀ ਮਹਾਨ ਕਹਾਉਂਦੀ ਹੈ।”</verse>
				<verse number="11">ਉਹ ਉਸ ਦੀ ਵੱਲ ਇਸ ਕਰਕੇ ਚਿੱਤ ਲਾਉਂਦੇ ਸਨ, ਕਿਉਂਕਿ ਉਹ ਲੰਮੇ ਸਮੇਂ ਤੋਂ ਜਾਦੂ-ਟੂਣੇ ਨਾਲ ਉਨ੍ਹਾਂ ਨੂੰ ਹੈਰਾਨ ਕਰਦਾ ਆ ਰਿਹਾ ਸੀ।</verse>
				<verse number="12">ਪਰ ਜਦੋਂ ਉਨ੍ਹਾਂ ਨੇ ਫ਼ਿਲਿੱਪੁਸ 'ਤੇ ਵਿਸ਼ਵਾਸ ਕੀਤਾ ਜੋ ਪਰਮੇਸ਼ਰ ਦੇ ਰਾਜ ਅਤੇ ਯਿਸੂ ਮਸੀਹ ਦੇ ਨਾਮ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ ਤਾਂ ਆਦਮੀ ਅਤੇ ਔਰਤਾਂ ਬਪਤਿਸਮਾ ਲੈਣ ਲੱਗੇ।</verse>
				<verse number="13">ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲੈ ਕੇ ਫ਼ਿਲਿੱਪੁਸ ਦੇ ਨਾਲ ਰਹਿਣ ਲੱਗਾ। ਉਹ ਚਿੰਨ੍ਹ ਅਤੇ ਵੱਡੇ-ਵੱਡੇ ਚਮਤਕਾਰ ਹੁੰਦੇ ਵੇਖ ਕੇ ਹੈਰਾਨ ਹੁੰਦਾ ਸੀ।</verse>
				<verse number="14">ਜਦੋਂ ਯਰੂਸ਼ਲਮ ਵਿੱਚ ਰਸੂਲਾਂ ਨੇ ਸੁਣਿਆ ਕਿ ਸਾਮਰਿਯਾ ਨੇ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ ਤਾਂ ਪਤਰਸ ਅਤੇ ਯੂਹੰਨਾ ਨੂੰ ਉਨ੍ਹਾਂ ਕੋਲ ਭੇਜਿਆ।</verse>
				<verse number="15">ਉਨ੍ਹਾਂ ਨੇ ਜਾ ਕੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਕਿ ਉਹ ਪਵਿੱਤਰ ਆਤਮਾ ਪਾਉਣ,</verse>
				<verse number="16">ਕਿਉਂਕਿ ਉਹ ਅਜੇ ਤੱਕ ਉਨ੍ਹਾਂ ਵਿੱਚੋਂ ਕਿਸੇ 'ਤੇ ਨਹੀਂ ਉੱਤਰਿਆ ਸੀ ਅਤੇ ਉਨ੍ਹਾਂ ਨੇ ਕੇਵਲ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਹੀ ਲਿਆ ਸੀ।</verse>
				<verse number="17">ਤਦ ਰਸੂਲਾਂ ਨੇ ਉਨ੍ਹਾਂ ਉੱਤੇ ਹੱਥ ਰੱਖੇ ਅਤੇ ਉਨ੍ਹਾਂ ਨੇ ਪਵਿੱਤਰ ਆਤਮਾ ਪਾਇਆ।</verse>
				<verse number="18">ਜਦੋਂ ਸ਼ਮਊਨ ਨੇ ਇਹ ਵੇਖਿਆ ਕਿ ਰਸੂਲਾਂ ਦੇ ਹੱਥ ਰੱਖਣ ਨਾਲ ਪਵਿੱਤਰ ਆਤਮਾ ਦਿੱਤਾ ਜਾਂਦਾ ਹੈ ਤਾਂ ਉਹ ਪੈਸਾ ਲੈ ਕੇ ਉਨ੍ਹਾਂ ਕੋਲ ਆਇਆ</verse>
				<verse number="19">ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦਿਓ ਕਿ ਜਿਸ ਉੱਤੇ ਵੀ ਹੱਥ ਰੱਖਾਂ ਉਹ ਪਵਿੱਤਰ ਆਤਮਾ ਪਾਵੇ।”</verse>
				<verse number="20">ਪਰ ਪਤਰਸ ਨੇ ਉਸ ਨੂੰ ਕਿਹਾ, “ਤੇਰਾ ਪੈਸਾ ਤੇਰੇ ਨਾਲ ਨਾਸ ਹੋਵੇ, ਕਿਉਂਕਿ ਤੂੰ ਪਰਮੇਸ਼ਰ ਦੇ ਵਰਦਾਨ ਨੂੰ ਪੈਸੇ ਨਾਲ ਖਰੀਦਣ ਬਾਰੇ ਸੋਚਿਆ।</verse>
				<verse number="21">ਇਸ ਗੱਲ ਵਿੱਚ ਨਾ ਤੇਰਾ ਕੋਈ ਹਿੱਸਾ ਅਤੇ ਨਾ ਹੀ ਸਾਂਝ ਹੈ, ਕਿਉਂਕਿ ਤੇਰਾ ਮਨ ਪਰਮੇਸ਼ਰ ਦੇ ਸਨਮੁੱਖ ਸਿੱਧਾ ਨਹੀਂ ਹੈ।</verse>
				<verse number="22">ਇਸ ਲਈ ਆਪਣੀ ਇਸ ਬੁਰਾਈ ਤੋਂ ਤੋਬਾ ਕਰ ਅਤੇ ਪ੍ਰਭੂ ਅੱਗੇ ਪ੍ਰਾਰਥਨਾ ਕਰ, ਹੋ ਸਕਦਾ ਹੈ ਕਿ ਤੇਰੇ ਮਨ ਦਾ ਵਿਚਾਰ ਤੈਨੂੰ ਮਾਫ਼ ਕੀਤਾ ਜਾਵੇ;</verse>
				<verse number="23">ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਿੱਤ ਦੀ ਕੁੜੱਤਣ ਅਤੇ ਕੁਧਰਮ ਦੇ ਬੰਧਨ ਵਿੱਚ ਹੈਂ।”</verse>
				<verse number="24">ਸ਼ਮਊਨ ਨੇ ਉੱਤਰ ਦਿੱਤਾ, “ਪ੍ਰਭੂ ਅੱਗੇ ਮੇਰੇ ਲਈ ਪ੍ਰਾਰਥਨਾ ਕਰੋ ਕਿ ਜੋ ਤੁਸੀਂ ਕਿਹਾ ਹੈ ਉਸ ਵਿੱਚੋਂ ਕੁਝ ਵੀ ਮੇਰੇ ਉੱਤੇ ਨਾ ਆ ਪਵੇ।”</verse>
				<verse number="25">ਇਸ ਤਰ੍ਹਾਂ ਰਸੂਲ ਗਵਾਹੀ ਦੇਣ ਅਤੇ ਪ੍ਰਭੂ ਦਾ ਵਚਨ ਸੁਣਾਉਣ ਤੋਂ ਬਾਅਦ ਯਰੂਸ਼ਲਮ ਨੂੰ ਵਾਪਸ ਜਾਂਦੇ ਹੋਏ ਸਾਮਰੀਆਂ ਦੇ ਬਹੁਤ ਸਾਰੇ ਪਿੰਡਾਂ ਵਿੱਚ ਖੁਸ਼ਖ਼ਬਰੀ ਸੁਣਾਉਂਦੇ ਗਏ।</verse>
				<verse number="26">ਫਿਰ ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿੱਪੁਸ ਨੂੰ ਕਿਹਾ, “ਉੱਠ ਅਤੇ ਦੱਖਣ ਵੱਲ ਉਸ ਰਾਹ 'ਤੇ ਜਾ ਜਿਹੜਾ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ; ਉਹ ਉਜਾੜ ਹੈ।”</verse>
				<verse number="27">ਸੋ ਉਹ ਉੱਠ ਕੇ ਚੱਲ ਪਿਆ ਅਤੇ ਵੇਖੋ, ਇਥੋਪੀਆ ਦੇਸ ਦਾ ਇੱਕ ਵਿਅਕਤੀ ਜਿਹੜਾ ਖੋਜਾ ਅਤੇ ਇਥੋਪੀਆ ਦੀ ਰਾਣੀ ਕੰਦਾਕੇ ਦਾ ਉੱਚ-ਅਧਿਕਾਰੀ ਤੇ ਉਸ ਦੇ ਸਾਰੇ ਖਜ਼ਾਨੇ ਦਾ ਪ੍ਰਧਾਨ ਸੀ, ਅਰਾਧਨਾ ਕਰਨ ਲਈ ਯਰੂਸ਼ਲਮ ਆਇਆ ਹੋਇਆ ਸੀ।</verse>
				<verse number="28">ਉਹ ਵਾਪਸ ਜਾ ਰਿਹਾ ਸੀ ਅਤੇ ਆਪਣੇ ਰੱਥ ਵਿੱਚ ਬੈਠਾ ਯਸਾਯਾਹ ਨਬੀ ਦੀ ਪੁਸਤਕ ਪੜ੍ਹ ਰਿਹਾ ਸੀ।</verse>
				<verse number="29">ਤਦ ਆਤਮਾ ਨੇ ਫ਼ਿਲਿੱਪੁਸ ਨੂੰ ਕਿਹਾ, “ਅੱਗੇ ਵਧਕੇ ਉਸ ਰੱਥ ਨਾਲ ਜਾ ਮਿਲ।”</verse>
				<verse number="30">ਸੋ ਫ਼ਿਲਿੱਪੁਸ ਦੌੜਿਆ ਅਤੇ ਉਸ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦੇ ਸੁਣਿਆ ਅਤੇ ਕਿਹਾ, “ਜੋ ਤੂੰ ਪੜ੍ਹਦਾ ਹੈਂ, ਕੀ ਉਹ ਤੈਨੂੰ ਸਮਝ ਵੀ ਆ ਰਿਹਾ ਹੈ?”</verse>
				<verse number="31">ਉਸ ਨੇ ਉੱਤਰ ਦਿੱਤਾ, “ਜਦੋਂ ਤੱਕ ਕੋਈ ਮੈਨੂੰ ਨਾ ਸਮਝਾਏ ਮੈਂ ਕਿਵੇਂ ਸਮਝ ਸਕਦਾ ਹਾਂ?” ਤਦ ਉਸ ਨੇ ਫ਼ਿਲਿੱਪੁਸ ਨੂੰ ਬੇਨਤੀ ਕੀਤੀ ਕਿ ਉਹ ਚੜ੍ਹ ਕੇ ਉਸ ਦੇ ਨਾਲ ਬੈਠੇ।</verse>
				<verse number="32">ਲਿਖਤ ਦਾ ਜਿਹੜਾ ਹਿੱਸਾ ਉਹ ਪੜ੍ਹ ਰਿਹਾ ਸੀ ਉਹ ਇਹ ਸੀ: ਉਸ ਨੂੰ ਭੇਡ ਵਾਂਗ ਕੱਟੇ ਜਾਣ ਲਈ ਲਿਜਾਇਆ ਗਿਆ ਅਤੇ ਜਿਸ ਤਰ੍ਹਾਂ ਲੇਲਾ ਉੱਨ ਕਤਰਨ ਵਾਲੇ ਦੇ ਸਾਹਮਣੇ ਚੁੱਪ ਰਹਿੰਦਾ ਹੈ ਉਸੇ ਤਰ੍ਹਾਂ ਉਸ ਨੇ ਵੀ ਆਪਣਾ ਮੂੰਹ ਨਾ ਖੋਲ੍ਹਿਆ।</verse>
				<verse number="33">ਉਸ ਦੀ ਅਧੀਨਗੀ ਵਿੱਚ ਉਸ ਨੂੰ ਨਿਆਂ ਤੋਂ ਵਾਂਝਿਆਂ ਕੀਤਾ ਗਿਆ। ਉਸ ਦੀ ਪੀੜ੍ਹੀ ਦਾ ਵਰਣਨ ਕੌਣ ਕਰੇਗਾ? ਕਿਉਂਕਿ ਧਰਤੀ ਉੱਤੋਂ ਉਸ ਦਾ ਜੀਵਨ ਲੈ ਲਿਆ ਜਾਂਦਾ ਹੈ।</verse>
				<verse number="34">ਖੋਜੇ ਨੇ ਫ਼ਿਲਿੱਪੁਸ ਨੂੰ ਕਿਹਾ, “ਮੈਂ ਤੈਨੂੰ ਬੇਨਤੀ ਕਰਦਾ ਹਾਂ, ਮੈਨੂੰ ਦੱਸ ਕਿ ਨਬੀ ਇਹ ਕਿਸ ਦੇ ਬਾਰੇ ਕਹਿੰਦਾ ਹੈ? ਆਪਣੇ ਬਾਰੇ ਜਾਂ ਕਿਸੇ ਹੋਰ ਦੇ ਬਾਰੇ?”</verse>
				<verse number="35">ਤਦ ਫ਼ਿਲਿੱਪੁਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਇਸ ਲਿਖਤ ਤੋਂ ਸ਼ੁਰੂ ਕਰਕੇ ਉਸ ਨੂੰ ਯਿਸੂ ਦੀ ਖੁਸ਼ਖ਼ਬਰੀ ਸੁਣਾਈ।</verse>
				<verse number="36">ਰਾਹ ਵਿੱਚ ਜਾਂਦੇ-ਜਾਂਦੇ ਉਹ ਇੱਕ ਸਥਾਨ 'ਤੇ ਪਹੁੰਚੇ ਜਿੱਥੇ ਪਾਣੀ ਸੀ। ਤਦ ਖੋਜੇ ਨੇ ਕਿਹਾ, “ਵੇਖ, ਇੱਥੇ ਪਾਣੀ ਹੈ; ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਗੱਲ ਰੋਕਦੀ ਹੈ?”</verse>
				<verse number="37">[ਫ਼ਿਲਿੱਪੁਸ ਨੇ ਕਿਹਾ, “ਜੇ ਤੂੰ ਪੂਰੇ ਦਿਲ ਤੋਂ ਵਿਸ਼ਵਾਸ ਕਰਦਾ ਹੈਂ ਤਾਂ ਤੂੰ ਲੈ ਸਕਦਾ ਹੈਂ।” ਉਸ ਨੇ ਉੱਤਰ ਦਿੱਤਾ, “ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ਰ ਦਾ ਪੁੱਤਰ ਹੈ।”]</verse>
				<verse number="38">ਫਿਰ ਉਸ ਨੇ ਰੱਥ ਖੜ੍ਹਾ ਕਰਨ ਦਾ ਹੁਕਮ ਦਿੱਤਾ ਅਤੇ ਫ਼ਿਲਿੱਪੁਸ ਤੇ ਖੋਜਾ ਦੋਵੇਂ ਪਾਣੀ ਵਿੱਚ ਉੱਤਰੇ ਅਤੇ ਉਸ ਨੇ ਖੋਜੇ ਨੂੰ ਬਪਤਿਸਮਾ ਦਿੱਤਾ।</verse>
				<verse number="39">ਜਦੋਂ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿੱਪੁਸ ਨੂੰ ਉੱਥੋਂ ਲੈ ਗਿਆ ਅਤੇ ਖੋਜੇ ਨੇ ਉਸ ਨੂੰ ਫਿਰ ਨਾ ਵੇਖਿਆ। ਤਦ ਉਹ ਅਨੰਦ ਕਰਦਾ ਹੋਇਆ ਆਪਣੇ ਰਾਹ ਚਲਾ ਗਿਆ।</verse>
				<verse number="40">ਪਰ ਫ਼ਿਲਿੱਪੁਸ ਨੇ ਆਪਣੇ ਆਪ ਨੂੰ ਅਜ਼ੋਤੁਸ ਵਿੱਚ ਪਾਇਆ ਅਤੇ ਉਹ ਕੈਸਰਿਯਾ ਪਹੁੰਚਣ ਤੱਕ ਲੰਘਦਾ ਹੋਇਆ ਸਭ ਨਗਰਾਂ ਵਿੱਚ ਖੁਸ਼ਖ਼ਬਰੀ ਸੁਣਾਉਂਦਾ ਗਿਆ।</verse>
			</chapter>
			<chapter number="9">
				<verse number="1">ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਧਮਕਾਉਂਦਾ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀ ਧੁਨ ਵਿੱਚ ਸੀ। ਉਹ ਮਹਾਂਯਾਜਕ ਕੋਲ ਗਿਆ</verse>
				<verse number="2">ਉਸ ਕੋਲੋਂ ਦੰਮਿਸਕ ਦੇ ਸਭਾ-ਘਰਾਂ ਲਈ ਚਿੱਠੀਆਂ ਮੰਗੀਆਂ ਕਿ ਇਸ ਪੰਥ ਦੇ ਜੋ ਵੀ ਉਸ ਨੂੰ ਮਿਲਣ, ਭਾਵੇਂ ਆਦਮੀ ਜਾਂ ਔਰਤਾਂ, ਉਨ੍ਹਾਂ ਨੂੰ ਬੰਨ੍ਹ ਕੇ ਯਰੂਸ਼ਲਮ ਲਿਆਵੇ।</verse>
				<verse number="3">ਜਦੋਂ ਉਹ ਜਾ ਰਿਹਾ ਸੀ ਤਾਂ ਇਸ ਤਰ੍ਹਾਂ ਹੋਇਆ ਕਿ ਉਹ ਦੰਮਿਸਕ ਦੇ ਨੇੜੇ ਪਹੁੰਚਿਆ ਅਤੇ ਅਚਾਨਕ ਉਸ ਦੇ ਦੁਆਲੇ ਅਕਾਸ਼ ਤੋਂ ਇੱਕ ਚਾਨਣ ਚਮਕਿਆ</verse>
				<verse number="4">ਅਤੇ ਉਹ ਜ਼ਮੀਨ 'ਤੇ ਡਿੱਗ ਪਿਆ ਅਤੇ ਉਸ ਨੂੰ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਹੇ ਸੌਲੁਸ, ਹੇ ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ?”</verse>
				<verse number="5">ਉਸ ਨੇ ਕਿਹਾ, “ਪ੍ਰਭੂ ਜੀ, ਤੂੰ ਕੌਣ ਹੈਂ?” ਉਸ ਨੇ ਕਿਹਾ, “ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ।</verse>
				<verse number="6">ਪਰ ਹੁਣ ਉੱਠ ਅਤੇ ਨਗਰ ਵਿੱਚ ਜਾ ਅਤੇ ਜੋ ਕੁਝ ਤੂੰ ਕਰਨਾ ਹੈ ਤੈਨੂੰ ਦੱਸਿਆ ਜਾਵੇਗਾ।”</verse>
				<verse number="7">ਜਿਹੜੇ ਵਿਅਕਤੀ ਉਸ ਦੇ ਨਾਲ ਯਾਤਰਾ ਕਰ ਰਹੇ ਸਨ ਉਹ ਗੁੰਮ-ਸੁੰਮ ਖੜ੍ਹੇ ਰਹੇ, ਕਿਉਂਕਿ ਉਨ੍ਹਾਂ ਅਵਾਜ਼ ਤਾਂ ਸੁਣੀ ਪਰ ਕਿਸੇ ਨੂੰ ਵੇਖਿਆ ਨਾ।</verse>
				<verse number="8">ਸੌਲੁਸ ਜ਼ਮੀਨ ਤੋਂ ਉੱਠਿਆ, ਪਰ ਜਦੋਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਤਾਂ ਉਸ ਨੂੰ ਕੁਝ ਨਾ ਦਿਸਿਆ ਅਤੇ ਉਹ ਉਸ ਦਾ ਹੱਥ ਫੜ ਕੇ ਉਸ ਨੂੰ ਦੰਮਿਸਕ ਵਿੱਚ ਲਿਆਏ।</verse>
				<verse number="9">ਉਹ ਤਿੰਨਾਂ ਦਿਨਾਂ ਤੱਕ ਵੇਖ ਨਾ ਸਕਿਆ ਅਤੇ ਨਾ ਉਸ ਨੇ ਕੁਝ ਖਾਧਾ ਅਤੇ ਨਾ ਪੀਤਾ।</verse>
				<verse number="10">ਦੰਮਿਸਕ ਵਿੱਚ ਹਨਾਨਿਯਾਹ ਨਾਮ ਇੱਕ ਚੇਲਾ ਸੀ ਅਤੇ ਪ੍ਰਭੂ ਨੇ ਦਰਸ਼ਨ ਵਿੱਚ ਉਸ ਨੂੰ ਕਿਹਾ, “ਹੇ ਹਨਾਨਿਯਾਹ!” ਉਸ ਨੇ ਕਿਹਾ, “ਪ੍ਰਭੂ ਜੀ, ਵੇਖ ਮੈਂ ਹਾਜ਼ਰ ਹਾਂ।”</verse>
				<verse number="11">ਤਦ ਪ੍ਰਭੂ ਨੇ ਉਸ ਨੂੰ ਕਿਹਾ, “ਉੱਠ ਅਤੇ ਉਸ ਗਲੀ ਵਿੱਚ ਜਾ ਜਿਹੜੀ ਯੁਥੁਸ ਕਹਾਉਂਦੀ ਹੈ ਅਤੇ ਯਹੂਦਾ ਦੇ ਘਰ ਤਰਸੁਸ ਵਾਸੀ ਸੌਲੁਸ ਨਾਮਕ ਵਿਅਕਤੀ ਬਾਰੇ ਪੁੱਛ; ਕਿਉਂਕਿ ਵੇਖ, ਉਹ ਪ੍ਰਾਰਥਨਾ ਕਰ ਰਿਹਾ ਹੈ।</verse>
				<verse number="12">ਉਸ ਨੇ ਦਰਸ਼ਨ ਵਿੱਚ ਹਨਾਨਿਯਾਹ ਨਾਮਕ ਇੱਕ ਵਿਅਕਤੀ ਨੂੰ ਅੰਦਰ ਆਉਂਦੇ ਅਤੇ ਉਸ ਉੱਤੇ ਹੱਥ ਰੱਖਦੇ ਵੇਖਿਆ ਹੈ ਤਾਂਕਿ ਉਹ ਫੇਰ ਤੋਂ ਵੇਖ ਸਕੇ।”</verse>
				<verse number="13">ਪਰ ਹਨਾਨਿਯਾਹ ਨੇ ਉੱਤਰ ਦਿੱਤਾ, “ਹੇ ਪ੍ਰਭੂ, ਮੈਂ ਬਹੁਤਿਆਂ ਕੋਲੋਂ ਇਸ ਵਿਅਕਤੀ ਬਾਰੇ ਸੁਣਿਆ ਹੈ ਕਿ ਇਸ ਨੇ ਯਰੂਸ਼ਲਮ ਵਿੱਚ ਤੇਰੇ ਸੰਤਾਂ ਨਾਲ ਕਿੰਨਾ ਬੁਰਾ ਕੀਤਾ ਹੈ;</verse>
				<verse number="14">ਅਤੇ ਉਸ ਨੂੰ ਪ੍ਰਧਾਨ ਯਾਜਕਾਂ ਵੱਲੋਂ ਇੱਥੇ ਵੀ ਇਹ ਅਧਿਕਾਰ ਮਿਲਿਆ ਹੈ ਕਿ ਸਭਨਾਂ ਨੂੰ ਜਿਹੜੇ ਤੇਰਾ ਨਾਮ ਲੈਂਦੇ ਹਨ, ਬੰਨ੍ਹ ਲਵੇ।”</verse>
				<verse number="15">ਪਰ ਪ੍ਰਭੂ ਨੇ ਉਸ ਨੂੰ ਕਿਹਾ, “ਜਾ, ਕਿਉਂਕਿ ਉਹ ਮੇਰੇ ਲਈ ਚੁਣਿਆ ਹੋਇਆ ਪਾਤਰ ਹੈ ਕਿ ਮੇਰੇ ਨਾਮ ਨੂੰ ਪਰਾਈਆਂ ਕੌਮਾਂ, ਰਾਜਿਆਂ ਅਤੇ ਇਸਰਾਏਲ ਦੀ ਸੰਤਾਨ ਦੇ ਅੱਗੇ ਲੈ ਕੇ ਜਾਵੇ।</verse>
				<verse number="16">ਕਿਉਂਕਿ ਮੈਂ ਉਸ ਨੂੰ ਵਿਖਾਵਾਂਗਾ ਕਿ ਮੇਰੇ ਨਾਮ ਦੀ ਖਾਤਰ ਉਸ ਨੂੰ ਕਿੰਨਾ ਦੁੱਖ ਝੱਲਣਾ ਪਵੇਗਾ।”</verse>
				<verse number="17">ਤਦ ਹਨਾਨਿਯਾਹ ਨੇ ਜਾ ਕੇ ਉਸ ਘਰ ਵਿੱਚ ਪ੍ਰਵੇਸ਼ ਕੀਤਾ ਅਤੇ ਉਸ ਉੱਤੇ ਹੱਥ ਰੱਖ ਕੇ ਕਿਹਾ, “ਭਾਈ ਸੌਲੁਸ, ਮੈਨੂੰ ਪ੍ਰਭੂ ਅਰਥਾਤ ਯਿਸੂ ਨੇ ਭੇਜਿਆ ਹੈ ਜਿਸ ਨੇ ਉਸ ਰਾਹ ਵਿੱਚ ਜਿੱਧਰੋਂ ਤੂੰ ਆਇਆ ਸੀ, ਤੈਨੂੰ ਦਰਸ਼ਨ ਦਿੱਤਾ ਤਾਂਕਿ ਤੂੰ ਫੇਰ ਤੋਂ ਵੇਖ ਸਕੇਂ ਅਤੇ ਪਵਿੱਤਰ ਆਤਮਾ ਨਾਲ ਭਰ ਜਾਵੇਂ।”</verse>
				<verse number="18">ਤੁਰੰਤ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹੇ ਡਿੱਗੇ ਅਤੇ ਉਹ ਫੇਰ ਤੋਂ ਵੇਖਣ ਲੱਗਾ। ਤਦ ਉਸ ਨੇ ਉੱਠ ਕੇ ਬਪਤਿਸਮਾ ਲਿਆ</verse>
				<verse number="19">ਅਤੇ ਭੋਜਨ ਖਾ ਕੇ ਬਲ ਪ੍ਰਾਪਤ ਕੀਤਾ। ਫਿਰ ਉਹ ਕੁਝ ਦਿਨ ਦੰਮਿਸਕ ਵਿੱਚ ਚੇਲਿਆਂ ਦੇ ਨਾਲ ਰਿਹਾ</verse>
				<verse number="20">ਅਤੇ ਛੇਤੀ ਹੀ ਸਭਾ-ਘਰਾਂ ਵਿੱਚ ਯਿਸੂ ਦਾ ਪ੍ਰਚਾਰ ਕਰਨ ਲੱਗਾ ਕਿ ਉਹ ਪਰਮੇਸ਼ਰ ਦਾ ਪੁੱਤਰ ਹੈ।</verse>
				<verse number="21">ਸਭ ਸੁਣਨ ਵਾਲੇ ਹੈਰਾਨ ਹੋ ਕੇ ਕਹਿੰਦੇ ਸਨ, “ਕੀ ਇਹ ਉਹੋ ਨਹੀਂ ਜਿਹੜਾ ਯਰੂਸ਼ਲਮ ਵਿੱਚ ਇਸ ਨਾਮ ਦੇ ਲੈਣ ਵਾਲਿਆਂ ਦਾ ਨਾਸ ਕਰਦਾ ਸੀ ਅਤੇ ਇੱਥੇ ਇਸੇ ਲਈ ਆਇਆ ਸੀ ਕਿ ਉਨ੍ਹਾਂ ਨੂੰ ਬੰਨ੍ਹ ਕੇ ਪ੍ਰਧਾਨ ਯਾਜਕਾਂ ਕੋਲ ਲੈ ਜਾਵੇ?”</verse>
				<verse number="22">ਪਰ ਸੌਲੁਸ ਹੋਰ ਵੀ ਬਲ ਪਾਉਂਦਾ ਗਿਆ ਅਤੇ ਇਹ ਸਾਬਤ ਕਰਦਾ ਹੋਇਆ ਕਿ ਯਿਸੂ ਹੀ ਮਸੀਹ ਹੈ, ਦੰਮਿਸਕ ਵਿੱਚ ਰਹਿਣ ਵਾਲੇ ਯਹੂਦੀਆਂ ਦਾ ਮੂੰਹ ਬੰਦ ਕਰਦਾ ਰਿਹਾ।</verse>
				<verse number="23">ਜਦੋਂ ਬਹੁਤ ਦਿਨ ਬੀਤ ਗਏ ਤਾਂ ਯਹੂਦੀਆਂ ਨੇ ਉਸ ਨੂੰ ਮਾਰ ਸੁੱਟਣ ਦੀ ਵਿਉਂਤ ਬਣਾਈ,</verse>
				<verse number="24">ਪਰ ਸੌਲੁਸ ਨੂੰ ਉਨ੍ਹਾਂ ਦੀ ਸਾਜ਼ਸ਼ ਦਾ ਪਤਾ ਲੱਗ ਗਿਆ। ਉਹ ਉਸ ਨੂੰ ਮਾਰ ਸੁੱਟਣ ਲਈ ਰਾਤ-ਦਿਨ ਫਾਟਕਾਂ ਦੀ ਵੀ ਨਿਗਰਾਨੀ ਕਰ ਰਹੇ ਸਨ।</verse>
				<verse number="25">ਤਦ ਚੇਲਿਆਂ ਨੇ ਰਾਤ ਦੇ ਸਮੇਂ ਉਸ ਨੂੰ ਲਿਜਾ ਕੇ ਇੱਕ ਟੋਕਰੇ ਵਿੱਚ ਬਿਠਾਇਆ ਅਤੇ ਸਫੀਲ ਰਾਹੀਂ ਹੇਠਾਂ ਉਤਾਰ ਦਿੱਤਾ।</verse>
				<verse number="26">ਉਹ ਯਰੂਸ਼ਲਮ ਵਿੱਚ ਆ ਕੇ ਚੇਲਿਆਂ ਵਿੱਚ ਰਲਣ ਦੀ ਕੋਸ਼ਿਸ਼ ਕਰਨ ਲੱਗਾ, ਪਰ ਸਭ ਉਸ ਤੋਂ ਡਰਦੇ ਸਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਸੀ ਕਿ ਉਹ ਵੀ ਚੇਲਾ ਹੈ।</verse>
				<verse number="27">ਤਦ ਬਰਨਬਾਸ ਉਸ ਨੂੰ ਲੈ ਕੇ ਰਸੂਲਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਕਿਵੇਂ ਉਸ ਨੇ ਰਾਹ ਵਿੱਚ ਪ੍ਰਭੂ ਨੂੰ ਵੇਖਿਆ ਅਤੇ ਪ੍ਰਭੂ ਨੇ ਉਸ ਨਾਲ ਗੱਲ ਕੀਤੀ ਅਤੇ ਕਿਵੇਂ ਉਸ ਨੇ ਦੰਮਿਸਕ ਵਿੱਚ ਦਲੇਰੀ ਨਾਲ ਯਿਸੂ ਦੇ ਨਾਮ ਦਾ ਪ੍ਰਚਾਰ ਕੀਤਾ।</verse>
				<verse number="28">ਸੋ ਉਹ ਉਨ੍ਹਾਂ ਦੇ ਨਾਲ ਯਰੂਸ਼ਲਮ ਵਿੱਚ ਆਉਂਦਾ-ਜਾਂਦਾ ਅਤੇ ਦਲੇਰੀ ਨਾਲ ਪ੍ਰਭੂ ਦੇ ਨਾਮ ਦਾ ਪ੍ਰਚਾਰ ਕਰਦਾ ਰਿਹਾ।</verse>
				<verse number="29">ਉਹ ਯੂਨਾਨੀ-ਯਹੂਦੀਆਂ ਨਾਲ ਚਰਚਾ ਅਤੇ ਵਾਦ-ਵਿਵਾਦ ਕਰਦਾ ਸੀ, ਪਰ ਉਹ ਉਸ ਨੂੰ ਮਾਰ ਸੁੱਟਣ ਦੀ ਕੋਸ਼ਿਸ਼ ਵਿੱਚ ਸਨ।</verse>
				<verse number="30">ਜਦੋਂ ਭਾਈਆਂ ਨੂੰ ਇਹ ਪਤਾ ਲੱਗਾ ਤਾਂ ਉਹ ਉਸ ਨੂੰ ਕੈਸਰਿਯਾ ਲੈ ਗਏ ਅਤੇ ਉੱਥੋਂ ਤਰਸੁਸ ਨੂੰ ਭੇਜ ਦਿੱਤਾ।</verse>
				<verse number="31">ਸੋ ਇਸ ਤਰ੍ਹਾਂ ਸਾਰੇ ਯਹੂਦਿਯਾ, ਗਲੀਲ ਅਤੇ ਸਾਮਰਿਯਾ ਵਿੱਚ ਕਲੀਸਿਯਾ ਨੇ ਸ਼ਾਂਤੀ ਪਾਈ ਅਤੇ ਉੱਸਰਦੀ ਗਈ ਅਤੇ ਪ੍ਰਭੂ ਦੇ ਡਰ ਅਤੇ ਪਵਿੱਤਰ ਆਤਮਾ ਦੀ ਤਸੱਲੀ ਵਿੱਚ ਉੱਨਤੀ ਕਰਦੀ ਗਈ।</verse>
				<verse number="32">ਫਿਰ ਇਸ ਤਰ੍ਹਾਂ ਹੋਇਆ ਕਿ ਪਤਰਸ ਜਗ੍ਹਾ-ਜਗ੍ਹਾ ਹੁੰਦਾ ਹੋਇਆ ਲੁੱਦਾ ਵਿੱਚ ਰਹਿਣ ਵਾਲੇ ਸੰਤਾਂ ਕੋਲ ਵੀ ਆਇਆ।</verse>
				<verse number="33">ਉੱਥੇ ਐਨਿਯਾਸ ਨਾਮਕ ਇੱਕ ਵਿਅਕਤੀ ਉਸ ਨੂੰ ਮਿਲਿਆ ਜਿਹੜਾ ਅਧਰੰਗੀ ਸੀ ਅਤੇ ਅੱਠਾਂ ਸਾਲਾਂ ਤੋਂ ਮੰਜੀ 'ਤੇ ਪਿਆ ਸੀ।</verse>
				<verse number="34">ਪਤਰਸ ਨੇ ਉਸ ਨੂੰ ਕਿਹਾ, “ਐਨਿਯਾਸ, ਯਿਸੂ ਮਸੀਹ ਤੈਨੂੰ ਚੰਗਾ ਕਰਦਾ ਹੈ। ਉੱਠ ਅਤੇ ਆਪਣਾ ਬਿਸਤਰਾ ਠੀਕ ਕਰ!” ਤਦ ਉਹ ਤੁਰੰਤ ਉੱਠ ਖੜ੍ਹਾ ਹੋਇਆ।</verse>
				<verse number="35">ਲੁੱਦਾ ਅਤੇ ਸ਼ਰੋਨ ਦੇ ਸਭ ਰਹਿਣ ਵਾਲੇ ਉਸ ਨੂੰ ਵੇਖ ਕੇ ਪ੍ਰਭੂ ਦੀ ਵੱਲ ਫਿਰੇ।</verse>
				<verse number="36">ਯਾੱਪਾ ਵਿੱਚ ਤਬਿਥਾ ਅਰਥਾਤ ਦੋਰਕਸ ਨਾਮਕ ਇੱਕ ਚੇਲੀ ਸੀ; ਉਹ ਲਗਾਤਾਰ ਭਲੇ ਕੰਮਾਂ ਅਤੇ ਦਾਨ ਦੇਣ ਵਿੱਚ ਲੱਗੀ ਰਹਿੰਦੀ ਸੀ।</verse>
				<verse number="37">ਫਿਰ ਇਸ ਤਰ੍ਹਾਂ ਹੋਇਆ ਕਿ ਉਨ੍ਹਾਂ ਦਿਨਾਂ ਵਿੱਚ ਉਹ ਬਿਮਾਰ ਹੋ ਕੇ ਮਰ ਗਈ ਅਤੇ ਉਨ੍ਹਾਂ ਉਸ ਨੂੰ ਨੁਹਾ ਕੇ ਚੁਬਾਰੇ ਵਿੱਚ ਰੱਖ ਦਿੱਤਾ।</verse>
				<verse number="38">ਲੁੱਦਾ ਯਾੱਪਾ ਦੇ ਨੇੜੇ ਸੀ ਅਤੇ ਇਸ ਲਈ ਜਦੋਂ ਚੇਲਿਆਂ ਨੇ ਸੁਣਿਆ ਕਿ ਪਤਰਸ ਉੱਥੇ ਹੈ ਤਾਂ ਦੋ ਵਿਅਕਤੀਆਂ ਨੂੰ ਇਹ ਬੇਨਤੀ ਕਰਨ ਲਈ ਉਸ ਕੋਲ ਭੇਜਿਆ ਕਿ ਸਾਡੇ ਕੋਲ ਆਉਣ ਵਿੱਚ ਦੇਰ ਨਾ ਕਰ।</verse>
				<verse number="39">ਤਦ ਪਤਰਸ ਉੱਠ ਕੇ ਉਨ੍ਹਾਂ ਦੇ ਨਾਲ ਚੱਲ ਪਿਆ ਅਤੇ ਜਦੋਂ ਉੱਥੇ ਪਹੁੰਚਿਆ ਤਾਂ ਉਹ ਉਸ ਨੂੰ ਚੁਬਾਰੇ ਵਿੱਚ ਲੈ ਗਏ ਅਤੇ ਸਭ ਵਿਧਵਾਵਾਂ ਰੋਂਦੀਆਂ ਹੋਈਆਂ ਉਸ ਦੇ ਕੋਲ ਖੜ੍ਹੀਆਂ ਉਸ ਨੂੰ ਉਹ ਕੁੜਤੇ ਅਤੇ ਕੱਪੜੇ ਵਿਖਾਉਣ ਲੱਗੀਆਂ ਜਿਹੜੇ ਦੋਰਕਸ ਨੇ ਉਨ੍ਹਾਂ ਦੇ ਨਾਲ ਹੁੰਦਿਆਂ ਬਣਾਏ ਸਨ।</verse>
				<verse number="40">ਪਰ ਪਤਰਸ ਨੇ ਸਾਰਿਆਂ ਨੂੰ ਬਾਹਰ ਭੇਜ ਦਿੱਤਾ ਅਤੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। ਫਿਰ ਉਸ ਨੇ ਲਾਸ਼ ਵੱਲ ਮੁੜ ਕੇ ਕਿਹਾ, “ਤਬਿਥਾ ਉੱਠ!” ਤਦ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਅਤੇ ਪਤਰਸ ਨੂੰ ਵੇਖ ਕੇ ਉੱਠ ਬੈਠੀ।</verse>
				<verse number="41">ਪਤਰਸ ਨੇ ਉਸ ਦਾ ਹੱਥ ਫੜ ਕੇ ਉਸ ਨੂੰ ਉਠਾਇਆ ਅਤੇ ਸੰਤਾਂ ਅਤੇ ਵਿਧਵਾਵਾਂ ਨੂੰ ਸੱਦ ਕੇ ਉਸ ਨੂੰ ਜੀਉਂਦੀ ਸੌਂਪ ਦਿੱਤਾ।</verse>
				<verse number="42">ਇਹ ਗੱਲ ਸਾਰੇ ਯਾੱਪਾ ਵਿੱਚ ਫੈਲ ਗਈ ਅਤੇ ਬਹੁਤਿਆਂ ਨੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ।</verse>
				<verse number="43">ਪਤਰਸ ਬਹੁਤ ਦਿਨਾਂ ਤੱਕ ਯਾੱਪਾ ਵਿੱਚ ਸ਼ਮਊਨ ਨਾਮਕ ਇੱਕ ਖਟੀਕ ਦੇ ਕੋਲ ਰਿਹਾ।</verse>
			</chapter>
			<chapter number="10">
				<verse number="1">ਕੈਸਰਿਯਾ ਵਿੱਚ ਕੁਰਨੇਲਿਯੁਸ ਨਾਮਕ ਇੱਕ ਮਨੁੱਖ ਸੀ ਜਿਹੜਾ ਇਤਾਲਿਯਾਨੀ ਨਾਮਕ ਸੈਨਾ ਦਲ ਦਾ ਸੂਬੇਦਾਰ ਸੀ।</verse>
				<verse number="2">ਉਹ ਇੱਕ ਭਗਤ ਜਨ ਸੀ ਅਤੇ ਆਪਣੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਦਾ ਭੈ ਮੰਨਦਾ ਤੇ ਲੋਕਾਂ ਨੂੰ ਬਹੁਤ ਦਾਨ ਦਿੰਦਾ ਅਤੇ ਲਗਾਤਾਰ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਸੀ।</verse>
				<verse number="3">ਦਿਨ ਦੇ ਲਗਭਗ ਤਿੰਨ ਵਜੇ ਉਸ ਨੇ ਦਰਸ਼ਨ ਵਿੱਚ ਸਪਸ਼ਟ ਵੇਖਿਆ ਕਿ ਪਰਮੇਸ਼ਰ ਦਾ ਇੱਕ ਦੂਤ ਉਸ ਕੋਲ ਆਇਆ ਅਤੇ ਉਸ ਨੂੰ ਕਿਹਾ, “ਹੇ ਕੁਰਨੇਲਿਯੁਸ।”</verse>
				<verse number="4">ਉਸ ਨੇ ਗੌਹ ਨਾਲ ਉਸ ਵੱਲ ਵੇਖਿਆ ਅਤੇ ਡਰਦੇ ਹੋਏ ਕਿਹਾ, “ਪ੍ਰਭੂ ਜੀ, ਕੀ ਹੈ?” ਦੂਤ ਨੇ ਕਿਹਾ, “ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗਾਰੀ ਲਈ ਪਰਮੇਸ਼ਰ ਦੇ ਸਨਮੁੱਖ ਪਹੁੰਚੇ ਹਨ।</verse>
				<verse number="5">ਹੁਣ ਕੁਝ ਵਿਅਕਤੀਆਂ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਵਾ ਲੈ।</verse>
				<verse number="6">ਉਹ ਕਿਸੇ ਸ਼ਮਊਨ ਖਟੀਕ ਦੇ ਕੋਲ ਠਹਿਰਿਆ ਹੈ ਜਿਸ ਦਾ ਘਰ ਸਮੁੰਦਰ ਦੇ ਕਿਨਾਰੇ ਹੈ।”</verse>
				<verse number="7">ਜਦੋਂ ਉਹ ਦੂਤ ਜਿਹੜਾ ਉਸ ਨਾਲ ਗੱਲਾਂ ਕਰਦਾ ਸੀ, ਚਲਾ ਗਿਆ ਤਾਂ ਕੁਰਨੇਲਿਯੁਸ ਨੇ ਆਪਣੇ ਦੋ ਸੇਵਕਾਂ ਅਤੇ ਉਸ ਦੇ ਕੋਲ ਹਾਜ਼ਰ ਰਹਿਣ ਵਾਲੇ ਸਿਪਾਹੀਆਂ ਵਿੱਚੋਂ ਇੱਕ ਭਗਤ ਸਿਪਾਹੀ ਨੂੰ ਬੁਲਾਇਆ</verse>
				<verse number="8">ਅਤੇ ਉਨ੍ਹਾਂ ਨੂੰ ਸਭ ਕੁਝ ਸਮਝਾ ਕੇ ਯਾੱਪਾ ਨੂੰ ਭੇਜਿਆ।</verse>
				<verse number="9">ਅਗਲੇ ਦਿਨ ਜਦੋਂ ਉਹ ਚੱਲਦੇ-ਚੱਲਦੇ ਨਗਰ ਦੇ ਨੇੜੇ ਪਹੁੰਚੇ ਤਾਂ ਲਗਭਗ ਦੁਪਹਿਰ ਦੇ ਸਮੇਂ ਪਤਰਸ ਪ੍ਰਾਰਥਨਾ ਕਰਨ ਲਈ ਛੱਤ ਉੱਤੇ ਗਿਆ।</verse>
				<verse number="10">ਤਦ ਉਸ ਨੂੰ ਭੁੱਖ ਲੱਗੀ ਅਤੇ ਉਹ ਕੁਝ ਖਾਣਾ ਚਾਹੁੰਦਾ ਸੀ, ਪਰ ਜਦੋਂ ਉਹ ਭੋਜਨ ਤਿਆਰ ਕਰ ਰਹੇ ਸਨ ਤਾਂ ਉਹ ਬੇਸੁੱਧ ਹੋ ਗਿਆ</verse>
				<verse number="11">ਫਿਰ ਉਸ ਨੇ ਵੇਖਿਆ ਕਿ ਅਕਾਸ਼ ਖੁੱਲ੍ਹ ਗਿਆ ਹੈ ਅਤੇ ਵੱਡੀ ਚਾਦਰ ਵਰਗੀ ਇੱਕ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਹੇਠਾਂ ਧਰਤੀ 'ਤੇ ਉੱਤਰ ਰਹੀ ਹੈ।</verse>
				<verse number="12">ਉਸ ਵਿੱਚ ਸਭ ਤਰ੍ਹਾਂ ਦੇ ਪਸ਼ੂ ਅਤੇ ਧਰਤੀ ਦੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਸਨ।</verse>
				<verse number="13">ਫਿਰ ਉਸ ਨੂੰ ਇੱਕ ਅਵਾਜ਼ ਆਈ, “ਪਤਰਸ, ਉੱਠ; ਮਾਰ ਅਤੇ ਖਾ।”</verse>
				<verse number="14">ਪਰ ਪਤਰਸ ਨੇ ਕਿਹਾ, “ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਮੈਂ ਕਦੇ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਚੀਜ਼ ਨਹੀਂ ਖਾਧੀ।”</verse>
				<verse number="15">ਦੂਜੀ ਵਾਰ ਫੇਰ ਉਸ ਨੂੰ ਅਵਾਜ਼ ਆਈ, “ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ।”</verse>
				<verse number="16">ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਤੁਰੰਤ ਉਹ ਚੀਜ਼ ਅਕਾਸ਼ 'ਤੇ ਉਠਾ ਲਈ ਗਈ।</verse>
				<verse number="17">ਜਦੋਂ ਪਤਰਸ ਇਸ ਦੁਬਿਧਾ ਵਿੱਚ ਸੀ ਕਿ ਜਿਹੜਾ ਦਰਸ਼ਨ ਉਸ ਨੇ ਵੇਖਿਆ ਉਹ ਕੀ ਹੋ ਸਕਦਾ ਹੈ ਤਾਂ ਵੇਖੋ, ਉਹ ਵਿਅਕਤੀ ਜਿਨ੍ਹਾਂ ਨੂੰ ਕੁਰਨੇਲਿਯੁਸ ਨੇ ਭੇਜਿਆ ਸੀ, ਸ਼ਮਊਨ ਦਾ ਘਰ ਪੁੱਛਦੇ-ਪੁੱਛਦੇ ਦਰਵਾਜ਼ੇ 'ਤੇ ਆ ਖੜ੍ਹੇ ਹੋਏ।</verse>
				<verse number="18">ਉਨ੍ਹਾਂ ਨੇ ਅਵਾਜ਼ ਮਾਰ ਕੇ ਪੁੱਛਿਆ, “ਸ਼ਮਊਨ ਜਿਹੜਾ ਪਤਰਸ ਕਹਾਉਂਦਾ ਹੈ, ਕੀ ਉਹ ਇੱਥੇ ਹੀ ਠਹਿਰਿਆ ਹੈ?”</verse>
				<verse number="19">ਜਦੋਂ ਪਤਰਸ ਅਜੇ ਉਸ ਦਰਸ਼ਨ ਬਾਰੇ ਸੋਚ ਹੀ ਰਿਹਾ ਸੀ ਤਾਂ ਆਤਮਾ ਨੇ ਉਸ ਨੂੰ ਕਿਹਾ, “ਵੇਖ, ਤਿੰਨ ਵਿਅਕਤੀ ਤੈਨੂੰ ਲੱਭ ਰਹੇ ਹਨ।</verse>
				<verse number="20">ਸੋ ਉੱਠ; ਹੇਠਾਂ ਉੱਤਰ ਅਤੇ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾ, ਕਿਉਂਕਿ ਮੈਂ ਹੀ ਉਨ੍ਹਾਂ ਨੂੰ ਭੇਜਿਆ ਹੈ।”</verse>
				<verse number="21">ਤਦ ਪਤਰਸ ਉੱਤਰ ਕੇ ਉਨ੍ਹਾਂ ਵਿਅਕਤੀਆਂ ਕੋਲ ਆਇਆ ਅਤੇ ਕਿਹਾ, “ਵੇਖੋ, ਮੈਂ ਹੀ ਹਾਂ ਜਿਸ ਨੂੰ ਤੁਸੀਂ ਲੱਭ ਰਹੇ ਹੋ। ਤੁਹਾਡੇ ਆਉਣ ਦਾ ਕੀ ਕਾਰਨ ਹੈ?”</verse>
				<verse number="22">ਉਨ੍ਹਾਂ ਨੇ ਕਿਹਾ, “ਸੂਬੇਦਾਰ ਕੁਰਨੇਲਿਯੁਸ, ਜੋ ਕਿ ਇੱਕ ਧਰਮੀ ਅਤੇ ਪਰਮੇਸ਼ਰ ਦਾ ਭੈ ਮੰਨਣ ਵਾਲਾ ਵਿਅਕਤੀ ਹੈ ਅਤੇ ਯਹੂਦੀਆਂ ਦੀ ਸਾਰੀ ਕੌਮ ਵਿੱਚ ਨੇਕਨਾਮ ਹੈ, ਉਸ ਨੂੰ ਇੱਕ ਪਵਿੱਤਰ ਸਵਰਗਦੂਤ ਨੇ ਹੁਕਮ ਦਿੱਤਾ ਕਿ ਉਹ ਤੁਹਾਨੂੰ ਆਪਣੇ ਘਰ ਸੱਦ ਕੇ ਤੁਹਾਡੇ ਕੋਲੋਂ ਵਚਨ ਸੁਣੇ।”</verse>
				<verse number="23">ਤਦ ਉਸ ਨੇ ਉਨ੍ਹਾਂ ਨੂੰ ਅੰਦਰ ਸੱਦ ਕੇ ਉਨ੍ਹਾਂ ਦੀ ਆਓ-ਭਗਤ ਕੀਤੀ। ਫਿਰ ਅਗਲੇ ਦਿਨ ਉੱਠ ਕੇ ਉਹ ਉਨ੍ਹਾਂ ਦੇ ਨਾਲ ਗਿਆ ਅਤੇ ਯਾੱਪਾ ਦੇ ਭਾਈਆਂ ਵਿੱਚੋਂ ਵੀ ਕੁਝ ਉਸ ਦੇ ਨਾਲ ਗਏ।</verse>
				<verse number="24">ਫਿਰ ਅਗਲੇ ਦਿਨ ਉਹ ਕੈਸਰਿਯਾ ਪਹੁੰਚੇ ਅਤੇ ਕੁਰਨੇਲਿਯੁਸ ਆਪਣੇ ਰਿਸ਼ਤੇਦਾਰਾਂ ਅਤੇ ਕਰੀਬੀ ਮਿੱਤਰਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੀ ਉਡੀਕ ਕਰ ਰਿਹਾ ਸੀ।</verse>
				<verse number="25">ਜਦੋਂ ਪਤਰਸ ਅੰਦਰ ਆਇਆ ਤਾਂ ਕੁਰਨੇਲਿਯੁਸ ਉਸ ਨੂੰ ਮਿਲਿਆ ਅਤੇ ਉਸ ਦੇ ਪੈਰਾਂ 'ਤੇ ਡਿੱਗ ਕੇ ਉਸ ਨੂੰ ਮੱਥਾ ਟੇਕਿਆ।</verse>
				<verse number="26">ਪਰ ਪਤਰਸ ਨੇ ਉਸ ਨੂੰ ਉਠਾ ਕੇ ਕਿਹਾ, “ਉੱਠ, ਖੜ੍ਹਾ ਹੋ! ਮੈਂ ਵੀ ਤਾਂ ਇੱਕ ਮਨੁੱਖ ਹੀ ਹਾਂ।”</verse>
				<verse number="27">ਫਿਰ ਉਹ ਉਸ ਨਾਲ ਗੱਲਬਾਤ ਕਰਦੇ ਹੋਏ ਅੰਦਰ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਹੋਏ ਵੇਖਿਆ।</verse>
				<verse number="28">ਤਦ ਪਤਰਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਇੱਕ ਯਹੂਦੀ ਵਿਅਕਤੀ ਨੂੰ ਕਿਸੇ ਗੈਰ-ਯਹੂਦੀ ਨਾਲ ਮਿਲਣ ਜਾਂ ਉਸ ਦੇ ਕੋਲ ਜਾਣ ਦੀ ਕਿੰਨੀ ਮਨਾਹੀ ਹੈ, ਪਰ ਪਰਮੇਸ਼ਰ ਨੇ ਮੈਨੂੰ ਵਿਖਾਇਆ ਕਿ ਮੈਂ ਕਿਸੇ ਮਨੁੱਖ ਨੂੰ ਅਪਵਿੱਤਰ ਜਾਂ ਅਸ਼ੁੱਧ ਨਾ ਕਹਾਂ।</verse>
				<verse number="29">ਇਸ ਲਈ ਮੈਂ ਵੀ ਜਦੋਂ ਮੈਨੂੰ ਬੁਲਾਇਆ ਗਿਆ ਤਾਂ ਬਿਨਾਂ ਇਤਰਾਜ਼ ਕੀਤੇ ਆ ਗਿਆ। ਸੋ ਮੈਂ ਪੁੱਛਦਾ ਹਾਂ ਕਿ ਤੁਸੀਂ ਮੈਨੂੰ ਕਿਸ ਲਈ ਬੁਲਾਇਆ?”</verse>
				<verse number="30">ਕੁਰਨੇਲਿਯੁਸ ਨੇ ਕਿਹਾ, “ਚਾਰ ਦਿਨ ਪਹਿਲਾਂ ਇਸੇ ਸਮੇਂ ਦੁਪਹਿਰ ਦੇ ਤਿੰਨ ਵਜੇ ਮੈਂ ਆਪਣੇ ਘਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਵੇਖੋ, ਚਮਕੀਲਾ ਵਸਤਰ ਪਹਿਨੀ ਇੱਕ ਵਿਅਕਤੀ ਮੇਰੇ ਸਾਹਮਣੇ ਆ ਖੜ੍ਹਾ ਹੋਇਆ</verse>
				<verse number="31">ਅਤੇ ਉਸ ਨੇ ਕਿਹਾ, ‘ਕੁਰਨੇਲਿਯੁਸ, ਤੇਰੀ ਪ੍ਰਾਰਥਨਾ ਸੁਣੀ ਗਈ ਅਤੇ ਤੇਰੇ ਦਾਨ ਪਰਮੇਸ਼ਰ ਦੇ ਸਨਮੁੱਖ ਯਾਦ ਕੀਤੇ ਗਏ ਹਨ।</verse>
				<verse number="32">ਇਸ ਲਈ ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਬੁਲਾ; ਉਹ ਸਮੁੰਦਰ ਦੇ ਕਿਨਾਰੇ ਸ਼ਮਊਨ ਖਟੀਕ ਦੇ ਘਰ ਠਹਿਰਿਆ ਹੋਇਆ ਹੈ’।</verse>
				<verse number="33">ਸੋ ਮੈਂ ਤੁਰੰਤ ਤੇਰੇ ਕੋਲ ਆਦਮੀ ਭੇਜੇ ਅਤੇ ਤੂੰ ਇਹ ਚੰਗਾ ਕੀਤਾ ਜੋ ਆ ਗਿਆ। ਇਸ ਲਈ ਹੁਣ ਅਸੀਂ ਸਾਰੇ ਉਹ ਸਭ ਗੱਲਾਂ ਸੁਣਨ ਲਈ ਪਰਮੇਸ਼ਰ ਦੇ ਸਨਮੁੱਖ ਹਾਜ਼ਰ ਹਾਂ ਜਿਨ੍ਹਾਂ ਦੀ ਆਗਿਆ ਤੈਨੂੰ ਪ੍ਰਭੂ ਤੋਂ ਮਿਲੀ ਹੈ।”</verse>
				<verse number="34">ਤਦ ਪਤਰਸ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕਿਹਾ, “ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ,</verse>
				<verse number="35">ਸਗੋਂ ਹਰੇਕ ਕੌਮ ਵਿੱਚੋਂ ਜਿਹੜਾ ਉਸ ਤੋਂ ਡਰਦਾ ਅਤੇ ਧਾਰਮਿਕਤਾ ਦੇ ਕੰਮ ਕਰਦਾ ਹੈ, ਉਹ ਉਸ ਨੂੰ ਪਰਵਾਨ ਹੈ।</verse>
				<verse number="36">ਤੁਸੀਂ ਉਸ ਵਚਨ ਨੂੰ ਜਾਣਦੇ ਹੋ ਜਿਹੜਾ ਪਰਮੇਸ਼ਰ ਨੇ ਯਿਸੂ ਮਸੀਹ ਦੇ ਰਾਹੀਂ ਜੋ ਸਭ ਦਾ ਪ੍ਰਭੂ ਹੈ ਸ਼ਾਂਤੀ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਇਸਰਾਏਲ ਦੀ ਸੰਤਾਨ ਕੋਲ ਭੇਜਿਆ;</verse>
				<verse number="37">ਉਹੀ ਵਚਨ ਜਿਹੜਾ ਯੂਹੰਨਾ ਦੇ ਬਪਤਿਸਮੇ ਤੋਂ ਬਾਅਦ ਜਿਸ ਦਾ ਉਸ ਨੇ ਪ੍ਰਚਾਰ ਕੀਤਾ, ਗਲੀਲ ਤੋਂ ਸ਼ੁਰੂ ਹੋ ਕੇ ਸਾਰੇ ਯਹੂਦਿਯਾ ਵਿੱਚ ਫੈਲ ਗਿਆ</verse>
				<verse number="38">ਕਿ ਕਿਵੇਂ ਪਰਮੇਸ਼ਰ ਨੇ ਯਿਸੂ ਨਾਸਰੀ ਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮਸਹ ਕੀਤਾ ਅਤੇ ਉਹ ਭਲਾਈ ਕਰਦਾ ਅਤੇ ਸ਼ੈਤਾਨ ਦੇ ਸਭ ਸਤਾਏ ਹੋਇਆਂ ਨੂੰ ਚੰਗਾ ਕਰਦਾ ਫਿਰਿਆ, ਕਿਉਂਕਿ ਪਰਮੇਸ਼ਰ ਉਸ ਦੇ ਨਾਲ ਸੀ।</verse>
				<verse number="39">ਅਸੀਂ ਉਨ੍ਹਾਂ ਸਭ ਕੰਮਾਂ ਦੇ ਗਵਾਹ ਹਾਂ ਜਿਹੜੇ ਉਸ ਨੇ ਯਹੂਦਿਯਾ ਦੇ ਇਲਾਕੇ ਅਤੇ ਯਰੂਸ਼ਲਮ ਵਿੱਚ ਕੀਤੇ, ਪਰ ਉਨ੍ਹਾਂ ਉਸ ਨੂੰ ਕਾਠ ਉੱਤੇ ਲਟਕਾ ਕੇ ਮਾਰ ਸੁੱਟਿਆ।</verse>
				<verse number="40">ਉਸੇ ਨੂੰ ਪਰਮੇਸ਼ਰ ਨੇ ਤੀਜੇ ਦਿਨ ਜਿਵਾਇਆ ਅਤੇ ਪਰਗਟ ਹੋਣ ਦਿੱਤਾ,</verse>
				<verse number="41">ਪਰ ਸਭਨਾਂ ਲੋਕਾਂ ਉੱਤੇ ਨਹੀਂ, ਸਗੋਂ ਉਨ੍ਹਾਂ ਗਵਾਹਾਂ ਉੱਤੇ ਜਿਨ੍ਹਾਂ ਨੂੰ ਪਰਮੇਸ਼ਰ ਨੇ ਅਗੇਤਾ ਚੁਣਿਆ ਅਰਥਾਤ ਸਾਡੇ ਉੱਤੇ ਜਿਨ੍ਹਾਂ ਉਸ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਉਸ ਨਾਲ ਖਾਧਾ-ਪੀਤਾ।</verse>
				<verse number="42">ਉਸ ਨੇ ਸਾਨੂੰ ਇਹ ਆਗਿਆ ਦਿੱਤੀ ਕਿ ਅਸੀਂ ਸਭਨਾਂ ਲੋਕਾਂ ਨੂੰ ਪ੍ਰਚਾਰ ਕਰੀਏ ਅਤੇ ਇਹ ਗਵਾਹੀ ਦੇਈਏ ਕਿ ਇਹ ਉਹੋ ਹੈ ਜਿਸ ਨੂੰ ਪਰਮੇਸ਼ਰ ਨੇ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂਕਾਰ ਠਹਿਰਾਇਆ।</verse>
				<verse number="43">ਸਾਰੇ ਨਬੀ ਉਸ ਦੀ ਗਵਾਹੀ ਦਿੰਦੇ ਹਨ ਕਿ ਹਰੇਕ ਜਿਹੜਾ ਉਸ ਉੱਤੇ ਵਿਸ਼ਵਾਸ ਕਰੇਗਾ, ਉਸ ਦੇ ਨਾਮ ਦੁਆਰਾ ਪਾਪਾਂ ਦੀ ਮਾਫ਼ੀ ਪਾਵੇਗਾ।”</verse>
				<verse number="44">ਪਤਰਸ ਇਹ ਗੱਲਾਂ ਕਹਿ ਹੀ ਰਿਹਾ ਸੀ ਕਿ ਪਵਿੱਤਰ ਆਤਮਾ ਉਨ੍ਹਾਂ ਸਭਨਾਂ ਉੱਤੇ ਜਿਹੜੇ ਇਹ ਵਚਨ ਸੁਣ ਰਹੇ ਸਨ, ਉੱਤਰ ਆਇਆ।</verse>
				<verse number="45">ਤਦ ਜਿੰਨੇ ਸੁੰਨਤ ਕੀਤੇ ਹੋਏ ਵਿਸ਼ਵਾਸੀ ਪਤਰਸ ਦੇ ਨਾਲ ਆਏ ਸਨ ਉਹ ਹੈਰਾਨ ਰਹਿ ਗਏ ਕਿ ਪਵਿੱਤਰ ਆਤਮਾ ਦਾ ਦਾਨ ਪਰਾਈਆਂ ਕੌਮਾਂ ਉੱਤੇ ਵੀ ਵਹਾਇਆ ਗਿਆ ਹੈ,</verse>
				<verse number="46">ਕਿਉਂਕਿ ਉਹ ਉਨ੍ਹਾਂ ਨੂੰ ਗੈਰ-ਭਾਸ਼ਾਵਾਂ ਵਿੱਚ ਬੋਲਦੇ ਅਤੇ ਪਰਮੇਸ਼ਰ ਦੀ ਉਸਤਤ ਕਰਦੇ ਹੋਏ ਸੁਣ ਰਹੇ ਸਨ। ਤਦ ਪਤਰਸ ਨੇ ਕਿਹਾ,</verse>
				<verse number="47">“ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹ ਜਿਨ੍ਹਾਂ ਨੇ ਸਾਡੇ ਵਾਂਗ ਹੀ ਪਵਿੱਤਰ ਆਤਮਾ ਪਾਇਆ ਹੈ, ਬਪਤਿਸਮਾ ਨਾ ਲੈਣ?”</verse>
				<verse number="48">ਤਦ ਉਸ ਨੇ ਆਗਿਆ ਦਿੱਤੀ ਕਿ ਉਨ੍ਹਾਂ ਨੂੰ ਯਿਸੂ ਮਸੀਹ ਦੇ ਨਾਮ ਵਿੱਚ ਬਪਤਿਸਮਾ ਦਿੱਤਾ ਜਾਵੇ। ਫਿਰ ਉਨ੍ਹਾਂ ਨੇ ਉਸ ਨੂੰ ਕੁਝ ਦਿਨ ਹੋਰ ਉੱਥੇ ਰੁਕਣ ਲਈ ਬੇਨਤੀ ਕੀਤੀ।</verse>
			</chapter>
			<chapter number="11">
				<verse number="1">ਫਿਰ ਰਸੂਲਾਂ ਅਤੇ ਭਾਈਆਂ ਨੇ ਜਿਹੜੇ ਯਹੂਦਿਯਾ ਵਿੱਚ ਸਨ ਸੁਣਿਆ ਕਿ ਪਰਾਈਆਂ ਕੌਮਾਂ ਨੇ ਵੀ ਪਰਮੇਸ਼ਰ ਦੇ ਵਚਨ ਨੂੰ ਸਵੀਕਾਰ ਕਰ ਲਿਆ ਹੈ।</verse>
				<verse number="2">ਪਰ ਜਦੋਂ ਪਤਰਸ ਯਰੂਸ਼ਲਮ ਗਿਆ ਤਾਂ ਸੁੰਨਤੀ ਲੋਕ ਉਸ ਨਾਲ ਬਹਿਸਣ ਲੱਗੇ</verse>
				<verse number="3">ਅਤੇ ਕਿਹਾ, “ਤੂੰ ਅਸੁੰਨਤੀ ਲੋਕਾਂ ਕੋਲ ਜਾ ਕੇ ਉਨ੍ਹਾਂ ਦੇ ਨਾਲ ਖਾਧਾ।”</verse>
				<verse number="4">ਤਦ ਪਤਰਸ ਨੇ ਇਹ ਕਹਿੰਦੇ ਹੋਏ ਉਨ੍ਹਾਂ ਨੂੰ ਤਰਤੀਬਵਾਰ ਦੱਸਣਾ ਸ਼ੁਰੂ ਕੀਤਾ,</verse>
				<verse number="5">“ਮੈਂ ਯਾੱਪਾ ਨਗਰ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਅਤੇ ਬੇਸੁਧੀ ਵਿੱਚ ਇੱਕ ਦਰਸ਼ਨ ਵੇਖਿਆ ਕਿ ਇੱਕ ਵੱਡੀ ਚਾਦਰ ਵਰਗੀ ਕੋਈ ਚੀਜ਼ ਚਾਰਾਂ ਕੋਨਿਆਂ ਤੋਂ ਲਟਕਦੀ ਹੋਈ ਅਕਾਸ਼ ਤੋਂ ਹੇਠਾਂ ਉੱਤਰ ਕੇ ਮੇਰੇ ਤੱਕ ਆਈ।</verse>
				<verse number="6">ਜਦੋਂ ਮੈਂ ਗੌਹ ਨਾਲ ਉਸ ਵਿੱਚ ਵੇਖਿਆ ਤਾਂ ਮੈਨੂੰ ਧਰਤੀ ਦੇ ਪਸ਼ੂ ਅਤੇ ਜੰਗਲੀ ਜਾਨਵਰ ਅਤੇ ਰੀਂਗਣ ਵਾਲੇ ਜੀਵ ਅਤੇ ਅਕਾਸ਼ ਦੇ ਪੰਛੀ ਵਿਖਾਈ ਦਿੱਤੇ।</verse>
				<verse number="7">ਫਿਰ ਮੈਂ ਇੱਕ ਅਵਾਜ਼ ਵੀ ਸੁਣੀ ਜੋ ਮੈਨੂੰ ਕਹਿੰਦੀ ਸੀ, ‘ਪਤਰਸ, ਉੱਠ; ਮਾਰ ਅਤੇ ਖਾ’।</verse>
				<verse number="8">ਪਰ ਮੈਂ ਕਿਹਾ, ‘ਹੇ ਪ੍ਰਭੂ, ਬਿਲਕੁਲ ਨਹੀਂ! ਕਿਉਂਕਿ ਕੋਈ ਅਸ਼ੁੱਧ ਅਤੇ ਭ੍ਰਿਸ਼ਟ ਵਸਤੂ ਮੇਰੇ ਮੂੰਹ ਵਿੱਚ ਕਦੇ ਨਹੀਂ ਗਈ’।</verse>
				<verse number="9">ਦੂਜੀ ਵਾਰ ਫਿਰ ਅਕਾਸ਼ ਤੋਂ ਅਵਾਜ਼ ਆਈ, ‘ਜੋ ਪਰਮੇਸ਼ਰ ਨੇ ਸ਼ੁੱਧ ਠਹਿਰਾਇਆ ਹੈ, ਤੂੰ ਉਸ ਨੂੰ ਅਸ਼ੁੱਧ ਨਾ ਕਹਿ’।</verse>
				<verse number="10">ਤਿੰਨ ਵਾਰ ਇਸੇ ਤਰ੍ਹਾਂ ਹੋਇਆ ਅਤੇ ਸਭ ਕੁਝ ਫੇਰ ਅਕਾਸ਼ ਉੱਤੇ ਉਠਾ ਲਿਆ ਗਿਆ।</verse>
				<verse number="11">ਅਤੇ ਵੇਖੋ, ਉਸੇ ਸਮੇਂ ਉਸ ਘਰ ਦੇ ਸਾਹਮਣੇ ਜਿੱਥੇ ਅਸੀਂ ਠਹਿਰੇ ਸੀ, ਤਿੰਨ ਵਿਅਕਤੀ ਖੜ੍ਹੇ ਸਨ ਜਿਹੜੇ ਕੈਸਰਿਯਾ ਤੋਂ ਮੇਰੇ ਕੋਲ ਭੇਜੇ ਗਏ ਸਨ।</verse>
				<verse number="12">ਤਦ ਆਤਮਾ ਨੇ ਮੈਨੂੰ ਕਿਹਾ ਕਿ ਮੈਂ ਬੇਝਿਜਕ ਉਨ੍ਹਾਂ ਦੇ ਨਾਲ ਚਲਾ ਜਾਵਾਂ। ਮੇਰੇ ਨਾਲ ਇਹ ਛੇ ਭਾਈ ਵੀ ਆਏ ਅਤੇ ਅਸੀਂ ਉਸ ਵਿਅਕਤੀ ਦੇ ਘਰ ਗਏ।</verse>
				<verse number="13">ਉਸ ਨੇ ਸਾਨੂੰ ਦੱਸਿਆ ਕਿ ਕਿਵੇਂ ਉਸ ਨੇ ਆਪਣੇ ਘਰ ਵਿੱਚ ਇੱਕ ਸਵਰਗਦੂਤ ਨੂੰ ਖੜ੍ਹੇ ਵੇਖਿਆ ਜਿਸ ਨੇ ਉਸ ਨੂੰ ਕਿਹਾ, ‘ਕਿਸੇ ਨੂੰ ਯਾੱਪਾ ਭੇਜ ਅਤੇ ਸ਼ਮਊਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ, ਸੱਦ;</verse>
				<verse number="14">ਉਹ ਤੈਨੂੰ ਉਹ ਗੱਲਾਂ ਦੱਸੇਗਾ ਜਿਨ੍ਹਾਂ ਦੁਆਰਾ ਤੂੰ ਅਤੇ ਤੇਰਾ ਸਾਰਾ ਘਰਾਣਾ ਬਚਾਇਆ ਜਾਵੇਗਾ’।</verse>
				<verse number="15">ਜਦੋਂ ਮੈਂ ਬੋਲਣਾ ਸ਼ੁਰੂ ਕੀਤਾ ਤਾਂ ਪਵਿੱਤਰ ਆਤਮਾ ਉਸੇ ਤਰ੍ਹਾਂ ਉਨ੍ਹਾਂ ਉੱਤੇ ਉੱਤਰਿਆ ਜਿਸ ਤਰ੍ਹਾਂ ਸ਼ੁਰੂ ਵਿੱਚ ਸਾਡੇ 'ਤੇ ਉੱਤਰਿਆ ਸੀ।</verse>
				<verse number="16">ਤਦ ਮੈਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਕਹੀ ਸੀ, ‘ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ’।</verse>
				<verse number="17">ਇਸ ਲਈ ਜੇ ਪਰਮੇਸ਼ਰ ਨੇ ਉਨ੍ਹਾਂ ਨੂੰ ਵੀ ਉਹੋ ਵਰਦਾਨ ਦਿੱਤਾ ਜੋ ਸਾਨੂੰ ਮਿਲਿਆ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕੀਤਾ, ਤਾਂ ਮੈਂ ਕੌਣ ਸੀ ਜੋ ਪਰਮੇਸ਼ਰ ਨੂੰ ਰੋਕ ਸਕਦਾ?”</verse>
				<verse number="18">ਇਹ ਗੱਲਾਂ ਸੁਣ ਕੇ ਉਹ ਚੁੱਪ ਰਹੇ ਅਤੇ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ, “ਫਿਰ ਤਾਂ ਪਰਮੇਸ਼ਰ ਨੇ ਪਰਾਈਆਂ ਕੌਮਾਂ ਨੂੰ ਵੀ ਜੀਵਨ ਦੇ ਲਈ ਤੋਬਾ ਦਾ ਦਾਨ ਬਖਸ਼ਿਆ ਹੈ।”</verse>
				<verse number="19">ਤਦ ਜਿਹੜੇ ਲੋਕ ਇਸਤੀਫ਼ਾਨ ਨਾਲ ਹੋਏ ਅੱਤਿਆਚਾਰ ਦੇ ਕਾਰਨ ਖਿੰਡ ਗਏ ਸਨ, ਉਹ ਫੈਨੀਕੇ ਅਤੇ ਕੁਪਰੁਸ ਅਤੇ ਅੰਤਾਕਿਯਾ ਚਲੇ ਗਏ; ਪਰ ਉਹ ਯਹੂਦੀਆਂ ਤੋਂ ਇਲਾਵਾ ਕਿਸੇ ਹੋਰ ਨੂੰ ਵਚਨ ਨਹੀਂ ਸੁਣਾਉਂਦੇ ਸਨ।</verse>
				<verse number="20">ਉਨ੍ਹਾਂ ਵਿੱਚੋਂ ਕੁਝ ਵਿਅਕਤੀ ਕੁਪਰੁਸ ਅਤੇ ਕੁਰੇਨੇ ਤੋਂ ਸਨ ਜਿਹੜੇ ਅੰਤਾਕਿਯਾ ਆ ਕੇ ਯੂਨਾਨੀਆਂ ਨੂੰ ਵੀ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਸੁਣਾਉਣ ਲੱਗੇ।</verse>
				<verse number="21">ਪ੍ਰਭੂ ਦਾ ਹੱਥ ਉਨ੍ਹਾਂ ਦੇ ਨਾਲ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਵਿਸ਼ਵਾਸ ਕਰਕੇ ਪ੍ਰਭੂ ਦੀ ਵੱਲ ਮੁੜੇ।</verse>
				<verse number="22">ਉਨ੍ਹਾਂ ਦੇ ਵਿਖੇ ਇਹ ਖ਼ਬਰ ਯਰੂਸ਼ਲਮ ਦੀ ਕਲੀਸਿਯਾ ਦੇ ਕੰਨਾਂ ਤੱਕ ਵੀ ਪਹੁੰਚੀ ਅਤੇ ਉਨ੍ਹਾਂ ਨੇ ਬਰਨਬਾਸ ਨੂੰ ਅੰਤਾਕਿਯਾ ਜਾਣ ਲਈ ਰਵਾਨਾ ਕੀਤਾ।</verse>
				<verse number="23">ਜਦੋਂ ਉਹ ਉੱਥੇ ਪਹੁੰਚਿਆ ਤਾਂ ਪਰਮੇਸ਼ਰ ਦੀ ਕਿਰਪਾ ਨੂੰ ਵੇਖ ਕੇ ਪ੍ਰਸੰਨ ਹੋਇਆ ਅਤੇ ਸਭਨਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਦਿਲ ਤੋਂ ਪ੍ਰਭੂ ਨਾਲ ਜੁੜੇ ਰਹਿਣ,</verse>
				<verse number="24">ਕਿਉਂਕਿ ਉਹ ਪਵਿੱਤਰ ਆਤਮਾ ਅਤੇ ਵਿਸ਼ਵਾਸ ਨਾਲ ਭਰਪੂਰ ਇੱਕ ਭਲਾ ਵਿਅਕਤੀ ਸੀ। ਸੋ ਬਹੁਤ ਸਾਰੇ ਲੋਕ ਪ੍ਰਭੂ ਨਾਲ ਜੁੜ ਗਏ।</verse>
				<verse number="25">ਫਿਰ ਉਹ ਸੌਲੁਸ ਨੂੰ ਲੱਭਣ ਲਈ ਤਰਸੁਸ ਨੂੰ ਗਿਆ</verse>
				<verse number="26">ਅਤੇ ਉਸ ਨੂੰ ਲੱਭ ਕੇ ਅੰਤਾਕਿਯਾ ਲੈ ਆਇਆ। ਤਦ ਉਹ ਪੂਰਾ ਇੱਕ ਸਾਲ ਕਲੀਸਿਯਾ ਦੇ ਨਾਲ ਇਕੱਠੇ ਹੁੰਦੇ ਤੇ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੰਦੇ ਰਹੇ ਅਤੇ ਚੇਲੇ ਸਭ ਤੋਂ ਪਹਿਲਾਂ ਅੰਤਾਕਿਯਾ ਵਿੱਚ ਮਸੀਹੀ ਕਹਾਏ।</verse>
				<verse number="27">ਉਨ੍ਹਾਂ ਦਿਨਾਂ ਵਿੱਚ ਕੁਝ ਨਬੀ ਯਰੂਸ਼ਲਮ ਤੋਂ ਅੰਤਾਕਿਯਾ ਆਏ</verse>
				<verse number="28">ਅਤੇ ਉਨ੍ਹਾਂ ਵਿੱਚੋਂ ਆਗਬੁਸ ਨਾਮਕ ਇੱਕ ਨਬੀ ਨੇ ਖੜ੍ਹੇ ਹੋ ਕੇ ਆਤਮਾ ਦੇ ਰਾਹੀਂ ਦੱਸਿਆ ਕਿ ਸਾਰੀ ਧਰਤੀ ਉੱਤੇ ਇੱਕ ਵੱਡਾ ਕਾਲ ਪੈਣ ਵਾਲਾ ਹੈ। ਇਹ ਕਲੌਦਿਯੁਸ ਦੇ ਸਮੇਂ ਵਿੱਚ ਪਿਆ।</verse>
				<verse number="29">ਸੋ ਚੇਲਿਆਂ ਨੇ ਇਹ ਫੈਸਲਾ ਕੀਤਾ ਕਿ ਹਰੇਕ ਜਣਾ ਆਪਣੀ ਯੋਗਤਾ ਅਨੁਸਾਰ ਯਹੂਦਿਯਾ ਵਿੱਚ ਰਹਿਣ ਵਾਲੇ ਭਾਈਆਂ ਲਈ ਮਦਦ ਭੇਜੇ।</verse>
				<verse number="30">ਤਦ ਉਨ੍ਹਾਂ ਇਸੇ ਤਰ੍ਹਾਂ ਕੀਤਾ ਅਤੇ ਬਰਨਬਾਸ ਅਤੇ ਸੌਲੁਸ ਦੇ ਹੱਥ ਬਜ਼ੁਰਗਾਂ ਕੋਲ ਮਦਦ ਭੇਜੀ।</verse>
			</chapter>
			<chapter number="12">
				<verse number="1">ਉਸੇ ਸਮੇਂ ਰਾਜਾ ਹੇਰੋਦੇਸ ਨੇ ਕਲੀਸਿਯਾ ਦੇ ਕੁਝ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਉਨ੍ਹਾਂ ਉੱਤੇ ਹੱਥ ਪਾਏ</verse>
				<verse number="2">ਅਤੇ ਉਸ ਨੇ ਯੂਹੰਨਾ ਦੇ ਭਰਾ ਯਾਕੂਬ ਨੂੰ ਤਲਵਾਰ ਨਾਲ ਮਰਵਾ ਸੁੱਟਿਆ।</verse>
				<verse number="3">ਜਦੋਂ ਉਸ ਨੇ ਵੇਖਿਆ ਕਿ ਯਹੂਦੀ ਇਸ ਤੋਂ ਖੁਸ਼ ਹੋਏ ਹਨ ਤਾਂ ਉਸ ਨੇ ਪਤਰਸ ਨੂੰ ਵੀ ਫੜਨ ਦਾ ਫੈਸਲਾ ਕੀਤਾ। ਇਹ ਅਖ਼ਮੀਰੀ ਰੋਟੀ ਦੇ ਦਿਨ ਸਨ।</verse>
				<verse number="4">ਤਦ ਉਸ ਨੇ ਪਤਰਸ ਨੂੰ ਫੜ ਕੇ ਕੈਦਖ਼ਾਨੇ ਵਿੱਚ ਪਾ ਦਿੱਤਾ ਅਤੇ ਇਸ ਇੱਛਾ ਨਾਲ ਉਸ ਨੂੰ ਚਾਰ-ਚਾਰ ਸਿਪਾਹੀਆਂ ਦੇ ਚਾਰ ਪਹਿਰਿਆਂ ਵਿੱਚ ਰੱਖਿਆ ਤਾਂਕਿ ਪਸਾਹ ਤੋਂ ਬਾਅਦ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਵੇ।</verse>
				<verse number="5">ਪਤਰਸ ਨੂੰ ਕੈਦਖ਼ਾਨੇ ਵਿੱਚ ਰੱਖਿਆ ਗਿਆ ਸੀ, ਪਰ ਕਲੀਸਿਯਾ ਉਸ ਦੇ ਲਈ ਮਨ ਲਾ ਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰ ਰਹੀ ਸੀ।</verse>
				<verse number="6">ਜਦੋਂ ਹੇਰੋਦੇਸ ਉਸ ਨੂੰ ਬਾਹਰ ਲਿਆਉਣ ਵਾਲਾ ਸੀ ਤਾਂ ਉਸ ਰਾਤ ਪਤਰਸ ਜ਼ੰਜੀਰਾਂ ਨਾਲ ਬੱਝਾ ਦੋ ਸਿਪਾਹੀਆਂ ਦੇ ਵਿਚਕਾਰ ਸੁੱਤਾ ਹੋਇਆ ਸੀ ਅਤੇ ਦੋ ਪਹਿਰੇਦਾਰ ਕੈਦਖ਼ਾਨੇ ਦੇ ਦਰਵਾਜ਼ੇ 'ਤੇ ਪਹਿਰਾ ਦੇ ਰਹੇ ਸਨ।</verse>
				<verse number="7">ਅਤੇ ਵੇਖੋ, ਪ੍ਰਭੂ ਦਾ ਇੱਕ ਦੂਤ ਆ ਖੜ੍ਹਾ ਹੋਇਆ ਅਤੇ ਉਸ ਕੋਠੜੀ ਵਿੱਚ ਚਾਨਣ ਚਮਕਿਆ। ਤਦ ਦੂਤ ਨੇ ਪਤਰਸ ਦੀ ਵੱਖੀ 'ਤੇ ਹੱਥ ਮਾਰ ਕੇ ਉਸ ਨੂੰ ਉਠਾਇਆ ਅਤੇ ਕਿਹਾ, “ਛੇਤੀ ਉੱਠ!” ਅਤੇ ਉਸ ਦੇ ਹੱਥਾਂ ਤੋਂ ਜ਼ੰਜੀਰਾਂ ਡਿੱਗ ਪਈਆਂ।</verse>
				<verse number="8">ਦੂਤ ਨੇ ਉਸ ਨੂੰ ਕਿਹਾ, “ਲੱਕ ਬੰਨ੍ਹ ਅਤੇ ਆਪਣੀ ਜੁੱਤੀ ਪਾ।” ਉਸ ਨੇ ਉਸੇ ਤਰ੍ਹਾਂ ਕੀਤਾ। ਫਿਰ ਦੂਤ ਨੇ ਕਿਹਾ, “ਆਪਣਾ ਚੋਗਾ ਪਹਿਨ ਅਤੇ ਮੇਰੇ ਪਿੱਛੇ ਆ ਜਾ।”</verse>
				<verse number="9">ਤਦ ਉਹ ਬਾਹਰ ਨਿੱਕਲ ਕੇ ਉਸ ਦੇ ਪਿੱਛੇ ਤੁਰ ਪਿਆ ਅਤੇ ਨਹੀਂ ਜਾਣਦਾ ਸੀ ਕਿ ਦੂਤ ਜੋ ਕਰ ਰਿਹਾ ਹੈ ਉਹ ਸੱਚ ਹੈ, ਸਗੋਂ ਉਹ ਸੋਚ ਰਿਹਾ ਸੀ ਕਿ ਮੈਂ ਕੋਈ ਦਰਸ਼ਨ ਵੇਖ ਰਿਹਾ ਹਾਂ।</verse>
				<verse number="10">ਫਿਰ ਉਹ ਪਹਿਲੇ ਅਤੇ ਦੂਜੇ ਪਹਿਰੇ ਵਿੱਚੋਂ ਨਿੱਕਲ ਕੇ ਉਸ ਲੋਹੇ ਦੇ ਫਾਟਕ 'ਤੇ ਪਹੁੰਚੇ ਜਿਹੜਾ ਨਗਰ ਵੱਲ ਜਾਂਦਾ ਹੈ। ਉਹ ਫਾਟਕ ਆਪਣੇ ਆਪ ਉਨ੍ਹਾਂ ਦੇ ਲਈ ਖੁੱਲ੍ਹ ਗਿਆ ਅਤੇ ਉਹ ਬਾਹਰ ਨਿੱਕਲ ਕੇ ਇੱਕ ਗਲੀ ਵਿੱਚ ਅੱਗੇ ਵੱਧ ਗਏ। ਉਸੇ ਸਮੇਂ ਸਵਰਗਦੂਤ ਉਸ ਦੇ ਕੋਲੋਂ ਚਲਾ ਗਿਆ।</verse>
				<verse number="11">ਤਦ ਪਤਰਸ ਨੇ ਸੁਰਤ ਵਿੱਚ ਆ ਕੇ ਕਿਹਾ, “ਹੁਣ ਮੈਂ ਸੱਚਮੁੱਚ ਜਾਣ ਗਿਆ ਹਾਂ ਕਿ ਪ੍ਰਭੂ ਨੇ ਆਪਣੇ ਦੂਤ ਨੂੰ ਭੇਜ ਕੇ ਮੈਨੂੰ ਹੇਰੋਦੇਸ ਦੇ ਹੱਥੋਂ ਅਤੇ ਯਹੂਦੀ ਲੋਕਾਂ ਦੀਆਂ ਸਭ ਬੁਰੀਆਂ ਆਸਾਂ ਤੋਂ ਛੁਡਾਇਆ ਹੈ।”</verse>
				<verse number="12">ਜਦੋਂ ਉਸ ਨੂੰ ਇਹ ਅਹਿਸਾਸ ਹੋਇਆ ਤਾਂ ਉਹ ਯੂਹੰਨਾ ਦੀ ਮਾਤਾ ਮਰਿਯਮ ਦੇ ਘਰ ਆਇਆ, ਉਹ ਯੂਹੰਨਾ ਜਿਹੜਾ ਮਰਕੁਸ ਵੀ ਕਹਾਉਂਦਾ ਹੈ। ਉੱਥੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪ੍ਰਾਰਥਨਾ ਕਰ ਰਹੇ ਸਨ।</verse>
				<verse number="13">ਜਦੋਂ ਉਸ ਨੇ ਦਰਵਾਜ਼ਾ ਖੜਕਾਇਆ ਤਾਂ ਰੋਦੇ ਨਾਮਕ ਇੱਕ ਦਾਸੀ ਵੇਖਣ ਲਈ ਆਈ</verse>
				<verse number="14">ਅਤੇ ਪਤਰਸ ਦੀ ਅਵਾਜ਼ ਪਛਾਣ ਕੇ ਖੁਸ਼ੀ ਦੇ ਮਾਰੇ ਦਰਵਾਜ਼ਾ ਨਾ ਖੋਲ੍ਹਿਆ, ਸਗੋਂ ਦੌੜ ਕੇ ਅੰਦਰ ਗਈ ਅਤੇ ਦੱਸਿਆ ਕਿ ਪਤਰਸ ਦਰਵਾਜ਼ੇ 'ਤੇ ਖੜ੍ਹਾ ਹੈ।</verse>
				<verse number="15">ਉਨ੍ਹਾਂ ਉਸ ਨੂੰ ਕਿਹਾ, “ਤੂੰ ਕਮਲੀ ਹੈਂ!” ਪਰ ਉਹ ਜ਼ੋਰ ਦਿੰਦੀ ਰਹੀ ਕਿ ਇਹ ਸੱਚ ਹੈ। ਤਦ ਉਨ੍ਹਾਂ ਨੇ ਕਿਹਾ ਕਿ ਇਹ ਉਸ ਦਾ ਦੂਤ ਹੋਵੇਗਾ।</verse>
				<verse number="16">ਪਰ ਪਤਰਸ ਦਰਵਾਜ਼ਾ ਖੜਕਾਉਂਦਾ ਰਿਹਾ ਅਤੇ ਜਦੋਂ ਉਨ੍ਹਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਵੇਖ ਕੇ ਹੈਰਾਨ ਰਹਿ ਗਏ।</verse>
				<verse number="17">ਉਸ ਨੇ ਉਨ੍ਹਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ ਕਿ ਚੁੱਪ ਰਹਿਣ ਅਤੇ ਦੱਸਿਆ ਕਿ ਕਿਵੇਂ ਪ੍ਰਭੂ ਨੇ ਉਸ ਨੂੰ ਕੈਦਖ਼ਾਨੇ ਵਿੱਚੋਂ ਬਾਹਰ ਕੱਢਿਆ। ਫਿਰ ਉਸ ਨੇ ਕਿਹਾ, “ਯਾਕੂਬ ਅਤੇ ਭਾਈਆਂ ਨੂੰ ਇਨ੍ਹਾਂ ਗੱਲਾਂ ਦੀ ਖ਼ਬਰ ਦਿਓ।” ਤਦ ਉਹ ਨਿੱਕਲ ਕੇ ਕਿਸੇ ਹੋਰ ਥਾਂ ਚਲਾ ਗਿਆ।</verse>
				<verse number="18">ਜਦੋਂ ਦਿਨ ਚੜ੍ਹਿਆ ਤਾਂ ਸਿਪਾਹੀਆਂ ਵਿੱਚ ਵੱਡੀ ਖਲਬਲੀ ਮੱਚ ਗਈ ਕਿ ਪਤਰਸ ਦਾ ਕੀ ਹੋਇਆ?</verse>
				<verse number="19">ਤਦ ਹੇਰੋਦੇਸ ਨੇ ਉਸ ਦੀ ਖੋਜ ਕਰਵਾਈ ਅਤੇ ਜਦੋਂ ਉਹ ਨਾ ਲੱਭਾ ਤਾਂ ਪਹਿਰੇਦਾਰਾਂ ਤੋਂ ਪੁੱਛ-ਗਿੱਛ ਕਰਕੇ ਉਨ੍ਹਾਂ ਨੂੰ ਮਾਰ ਦੇਣ ਦਾ ਹੁਕਮ ਦਿੱਤਾ। ਫਿਰ ਹੇਰੋਦੇਸ ਯਹੂਦਿਯਾ ਤੋਂ ਆ ਕੇ ਕੈਸਰਿਯਾ ਵਿੱਚ ਰਹਿਣ ਲੱਗਾ।</verse>
				<verse number="20">ਹੇਰੋਦੇਸ ਸੂਰ ਅਤੇ ਸੈਦਾ ਦੇ ਲੋਕਾਂ ਨਾਲ ਬਹੁਤ ਗੁੱਸੇ ਸੀ। ਸੋ ਉਹ ਇੱਕ ਮਨ ਹੋ ਕੇ ਉਸ ਦੇ ਕੋਲ ਆਏ ਅਤੇ ਬਲਾਸਤੁਸ ਨੂੰ ਜਿਹੜਾ ਰਾਜਭਵਨ ਦਾ ਪ੍ਰਬੰਧਕ ਸੀ, ਮਨਾ ਕੇ ਮੇਲ-ਮਿਲਾਪ ਲਈ ਬੇਨਤੀ ਕਰਨ ਲੱਗੇ, ਕਿਉਂਕਿ ਉਨ੍ਹਾਂ ਦੇ ਦੇਸ ਦਾ ਪਾਲਣ-ਪੋਸ਼ਣ ਰਾਜੇ ਦੇ ਦੇਸ ਤੋਂ ਹੁੰਦਾ ਸੀ।</verse>
				<verse number="21">ਫਿਰ ਠਹਿਰਾਏ ਹੋਏ ਦਿਨ ਹੇਰੋਦੇਸ ਸ਼ਾਹੀ ਵਸਤਰ ਪਹਿਨ ਕੇ ਨਿਆਂ ਆਸਣ ਉੱਤੇ ਬੈਠਾ ਅਤੇ ਲੋਕਾਂ ਨੂੰ ਭਾਸ਼ਣ ਦੇਣ ਲੱਗਾ।</verse>
				<verse number="22">ਲੋਕ ਉੱਚੀ-ਉੱਚੀ ਪੁਕਾਰ ਕੇ ਕਹਿਣ ਲੱਗੇ, “ਇਹ ਤਾਂ ਮਨੁੱਖ ਦੀ ਨਹੀਂ, ਦੇਵਤੇ ਦੀ ਅਵਾਜ਼ ਹੈ!”</verse>
				<verse number="23">ਤਦ ਉਸੇ ਸਮੇਂ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਮਾਰਿਆ, ਕਿਉਂਕਿ ਉਸ ਨੇ ਪਰਮੇਸ਼ਰ ਨੂੰ ਵਡਿਆਈ ਨਹੀਂ ਦਿੱਤੀ ਅਤੇ ਉਹ ਕੀੜੇ ਪੈ ਕੇ ਮਰ ਗਿਆ।</verse>
				<verse number="24">ਪਰ ਪਰਮੇਸ਼ਰ ਦਾ ਵਚਨ ਵਧਦਾ ਅਤੇ ਫੈਲਦਾ ਗਿਆ।</verse>
				<verse number="25">ਬਰਨਬਾਸ ਅਤੇ ਸੌਲੁਸ ਸੇਵਾ ਦਾ ਕੰਮ ਪੂਰਾ ਕਰਕੇ ਅਤੇ ਯੂਹੰਨਾ ਨੂੰ ਜਿਹੜਾ ਮਰਕੁਸ ਕਹਾਉਂਦਾ ਹੈ ਨਾਲ ਲੈ ਕੇ ਯਰੂਸ਼ਲਮ ਨੂੰ ਮੁੜ ਗਏ।</verse>
			</chapter>
			<chapter number="13">
				<verse number="1">ਅੰਤਾਕਿਯਾ ਦੀ ਕਲੀਸਿਯਾ ਵਿੱਚ ਨਬੀ ਅਤੇ ਸਿੱਖਿਅਕ ਸਨ ਅਰਥਾਤ ਬਰਨਬਾਸ ਅਤੇ ਸ਼ਿਮਓਨ ਜਿਹੜਾ ਨੀਗਰ ਕਹਾਉਂਦਾ ਸੀ ਅਤੇ ਲੂਕਿਯੁਸ ਕੁਰੇਨੀ ਅਤੇ ਮਨਏਨ ਜਿਸ ਦਾ ਪਾਲਣ-ਪੋਸ਼ਣ ਦੇਸ ਦੇ ਚੌਥਾਈ ਹਿੱਸੇ ਦੇ ਸ਼ਾਸਕ ਹੇਰੋਦੇਸ ਦੇ ਨਾਲ ਹੋਇਆ ਸੀ ਅਤੇ ਸੌਲੁਸ।</verse>
				<verse number="2">ਜਦੋਂ ਉਹ ਵਰਤ ਰੱਖ ਕੇ ਪ੍ਰਭੂ ਦੀ ਅਰਾਧਨਾ ਕਰ ਰਹੇ ਸਨ ਤਾਂ ਪਵਿੱਤਰ ਆਤਮਾ ਨੇ ਕਿਹਾ, “ਬਰਨਬਾਸ ਅਤੇ ਸੌਲੁਸ ਨੂੰ ਮੇਰੇ ਵਾਸਤੇ ਉਸ ਕੰਮ ਲਈ ਵੱਖਰੇ ਕਰੋ ਜਿਸ ਦੇ ਲਈ ਮੈਂ ਉਨ੍ਹਾਂ ਨੂੰ ਬੁਲਾਇਆ ਹੈ।”</verse>
				<verse number="3">ਤਦ ਉਨ੍ਹਾਂ ਨੇ ਵਰਤ ਰੱਖ ਕੇ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਉੱਤੇ ਹੱਥ ਰੱਖ ਕੇ ਉਨ੍ਹਾਂ ਨੂੰ ਵਿਦਾ ਕੀਤਾ।</verse>
				<verse number="4">ਸੋ ਪਵਿੱਤਰ ਆਤਮਾ ਵੱਲੋਂ ਭੇਜੇ ਹੋਏ ਉਹ ਸਿਲੂਕਿਯਾ ਗਏ ਅਤੇ ਉੱਥੋਂ ਜਹਾਜ਼ ਦੁਆਰਾ ਕੁਪਰੁਸ ਨੂੰ ਚਲੇ ਗਏ</verse>
				<verse number="5">ਅਤੇ ਸਲਮੀਸ ਪਹੁੰਚ ਕੇ ਉਨ੍ਹਾਂ ਨੇ ਯਹੂਦੀਆਂ ਦੇ ਸਭਾ-ਘਰਾਂ ਵਿੱਚ ਪਰਮੇਸ਼ਰ ਦਾ ਵਚਨ ਸੁਣਾਇਆ; ਯੂਹੰਨਾ [ਮਰਕੁਸ] ਵੀ ਸਹਾਇਕ ਦੇ ਤੌਰ 'ਤੇ ਉਨ੍ਹਾਂ ਦੇ ਨਾਲ ਸੀ।</verse>
				<verse number="6">ਜਦੋਂ ਉਹ ਪੂਰੇ ਟਾਪੂ ਵਿੱਚੋਂ ਦੀ ਲੰਘਦੇ ਹੋਏ ਪਾਫ਼ੁਸ ਤੱਕ ਪਹੁੰਚੇ ਤਾਂ ਉਨ੍ਹਾਂ ਨੂੰ ਬਰਯੇਸੂਸ ਨਾਮਕ ਇੱਕ ਯਹੂਦੀ ਮਨੁੱਖ ਮਿਲਿਆ ਜਿਹੜਾ ਜਾਦੂਗਰ ਅਤੇ ਝੂਠਾ ਨਬੀ ਸੀ।</verse>
				<verse number="7">ਉਹ ਰਾਜਪਾਲ ਸਰਗੀਉਸ ਪੌਲੁਸ ਦੇ ਨਾਲ ਰਹਿੰਦਾ ਸੀ ਜੋ ਇੱਕ ਬੁੱਧਵਾਨ ਵਿਅਕਤੀ ਸੀ। ਰਾਜਪਾਲ ਨੇ ਬਰਨਬਾਸ ਅਤੇ ਸੌਲੁਸ ਨੂੰ ਕੋਲ ਬੁਲਾ ਕੇ ਪਰਮੇਸ਼ਰ ਦਾ ਵਚਨ ਸੁਣਨਾ ਚਾਹਿਆ।</verse>
				<verse number="8">ਪਰ ਇਲਮਾਸ ਜਾਦੂਗਰ, ਕਿਉਂਕਿ ਉਸ ਦੇ ਨਾਮ ਦਾ ਇਹੋ ਅਰਥ ਹੈ; ਉਸ ਨੇ ਵਿਰੋਧ ਕੀਤਾ ਅਤੇ ਰਾਜਪਾਲ ਨੂੰ ਵਿਸ਼ਵਾਸ ਕਰਨ ਤੋਂ ਰੋਕਣਾ ਚਾਹਿਆ।</verse>
				<verse number="9">ਤਦ ਸੌਲੁਸ ਨੇ ਜਿਹੜਾ ਪੌਲੁਸ ਵੀ ਕਹਾਉਂਦਾ ਹੈ, ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਗੌਹ ਨਾਲ ਉਸ ਵੱਲ ਵੇਖਿਆ</verse>
				<verse number="10">ਅਤੇ ਕਿਹਾ, “ਓਏ, ਸ਼ੈਤਾਨ ਦੇ ਪੁੱਤਰ! ਤੂੰ ਜਿਹੜਾ ਹਰ ਤਰ੍ਹਾਂ ਦੇ ਛਲ ਅਤੇ ਫਰੇਬ ਨਾਲ ਭਰਿਆ ਹੋਇਆ ਅਤੇ ਸਾਰੀ ਧਾਰਮਿਕਤਾ ਦਾ ਵੈਰੀ ਹੈਂ, ਕੀ ਤੂੰ ਪ੍ਰਭੂ ਦੇ ਸਿੱਧੇ ਰਾਹਾਂ ਨੂੰ ਟੇਢੇ ਕਰਨੋਂ ਨਹੀਂ ਹਟੇਂਗਾ?</verse>
				<verse number="11">ਹੁਣ ਵੇਖ, ਪ੍ਰਭੂ ਦਾ ਹੱਥ ਤੇਰੇ ਉੱਤੇ ਆ ਪਿਆ ਹੈ ਅਤੇ ਤੂੰ ਅੰਨ੍ਹਾ ਹੋ ਜਾਵੇਂਗਾ ਤੇ ਕੁਝ ਚਿਰ ਲਈ ਸੂਰਜ ਨਾ ਵੇਖੇਂਗਾ।” ਉਸੇ ਸਮੇਂ ਉਸ ਉੱਤੇ ਧੁੰਦਲਾਪਣ ਅਤੇ ਹਨੇਰਾ ਛਾ ਗਿਆ ਅਤੇ ਉਹ ਇੱਧਰ-ਉੱਧਰ ਟੋਹਣ ਲੱਗਾ ਕਿ ਕੋਈ ਉਸ ਦਾ ਹੱਥ ਫੜ ਕੇ ਉਸ ਨੂੰ ਲੈ ਜਾਵੇ।</verse>
				<verse number="12">ਜਦੋਂ ਰਾਜਪਾਲ ਨੇ ਇਹ ਜੋ ਹੋਇਆ ਸੀ, ਵੇਖਿਆ ਤਾਂ ਪ੍ਰਭੂ ਦੀ ਸਿੱਖਿਆ ਤੋਂ ਹੈਰਾਨ ਹੋ ਕੇ ਵਿਸ਼ਵਾਸ ਕੀਤਾ।</verse>
				<verse number="13">ਫਿਰ ਪੌਲੁਸ ਅਤੇ ਉਸ ਦੇ ਸਾਥੀ ਪਾਫ਼ੁਸ ਤੋਂ ਸਮੁੰਦਰ ਦੇ ਰਸਤੇ ਪਮਫ਼ੁਲਿਯਾ ਦੇ ਪਰਗਾ ਵਿੱਚ ਆਏ, ਪਰ ਯੂਹੰਨਾ [ਮਰਕੁਸ] ਉਨ੍ਹਾਂ ਨੂੰ ਛੱਡ ਕੇ ਯਰੂਸ਼ਲਮ ਨੂੰ ਮੁੜ ਗਿਆ।</verse>
				<verse number="14">ਫਿਰ ਉਹ ਪਰਗਾ ਤੋਂ ਲੰਘ ਕੇ ਪਿਸਿਦਿਯਾ ਦੇ ਅੰਤਾਕਿਯਾ ਵਿੱਚ ਆਏ ਅਤੇ ਸਬਤ ਦੇ ਦਿਨ ਸਭਾ-ਘਰ ਵਿੱਚ ਜਾ ਕੇ ਬੈਠ ਗਏ।</verse>
				<verse number="15">ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਪੜ੍ਹੇ ਜਾਣ ਤੋਂ ਬਾਅਦ ਸਭਾ-ਘਰ ਦੇ ਆਗੂਆਂ ਨੇ ਉਨ੍ਹਾਂ ਕੋਲ ਇਹ ਕਹਿ ਕੇ ਸੁਨੇਹਾ ਭੇਜਿਆ, “ਹੇ ਭਾਈਓ, ਜੇ ਤੁਹਾਡੇ ਕੋਲ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਕੋਈ ਵਚਨ ਹੈ ਤਾਂ ਸੁਣਾਓ।”</verse>
				<verse number="16">ਤਦ ਪੌਲੁਸ ਉੱਠਿਆ ਅਤੇ ਹੱਥ ਨਾਲ ਇਸ਼ਾਰਾ ਕਰਕੇ ਕਿਹਾ, “ਹੇ ਇਸਰਾਏਲੀਓ ਅਤੇ ਪਰਮੇਸ਼ਰ ਦਾ ਡਰ ਰੱਖਣ ਵਾਲਿਓ, ਸੁਣੋ।</verse>
				<verse number="17">ਇਸ ਇਸਰਾਏਲੀ ਕੌਮ ਦੇ ਪਰਮੇਸ਼ਰ ਨੇ ਸਾਡੇ ਪੁਰਖਿਆਂ ਨੂੰ ਚੁਣਿਆ ਅਤੇ ਮਿਸਰ ਦੇਸ ਵਿੱਚ ਪਰਵਾਸ ਦੇ ਸਮੇਂ ਇਸ ਕੌਮ ਨੂੰ ਵਧਾਇਆ ਅਤੇ ਆਪਣੇ ਸ਼ਕਤੀਸ਼ਾਲੀ ਹੱਥ ਨਾਲ ਉਨ੍ਹਾਂ ਨੂੰ ਉੱਥੋਂ ਬਾਹਰ ਕੱਢ ਲਿਆਇਆ।</verse>
				<verse number="18">ਇਸ ਤੋਂ ਬਾਅਦ ਚਾਲ੍ਹੀਆਂ ਸਾਲਾਂ ਤੱਕ ਉਜਾੜ ਵਿੱਚ ਉਹ ਉਨ੍ਹਾਂ ਨੂੰ ਸਹਿੰਦਾ ਰਿਹਾ</verse>
				<verse number="19">ਅਤੇ ਫਿਰ ਕਨਾਨ ਦੇਸ ਵਿੱਚ ਸੱਤ ਕੌਮਾਂ ਦਾ ਨਾਸ ਕਰਕੇ ਉਨ੍ਹਾਂ ਦਾ ਦੇਸ ਇਨ੍ਹਾਂ ਨੂੰ ਮਿਰਾਸ ਦੇ ਰੂਪ ਵਿੱਚ ਦਿੱਤਾ।</verse>
				<verse number="20">ਇਸ ਵਿੱਚ ਲਗਭਗ ਸਾਢੇ ਚਾਰ ਸੌ ਸਾਲ ਲੱਗੇ। ਇਨ੍ਹਾਂ ਗੱਲਾਂ ਤੋਂ ਬਾਅਦ ਉਸ ਨੇ ਸਮੂਏਲ ਨਬੀ ਤੱਕ ਨਿਆਂਕਾਰ ਦਿੱਤੇ।</verse>
				<verse number="21">ਫਿਰ ਉਨ੍ਹਾਂ ਨੇ ਰਾਜੇ ਦੀ ਮੰਗ ਕੀਤੀ ਅਤੇ ਪਰਮੇਸ਼ਰ ਨੇ ਬਿਨਯਾਮੀਨ ਦੇ ਗੋਤ ਵਿੱਚੋਂ ਇੱਕ ਮਨੁੱਖ, ਕੀਸ਼ ਦਾ ਪੁੱਤਰ ਸ਼ਾਊਲ ਚਾਲ੍ਹੀਆਂ ਸਾਲਾਂ ਲਈ ਉਨ੍ਹਾਂ ਨੂੰ ਦੇ ਦਿੱਤਾ।</verse>
				<verse number="22">ਫਿਰ ਉਸ ਨੂੰ ਹਟਾ ਕੇ ਦਾਊਦ ਨੂੰ ਉਨ੍ਹਾਂ ਲਈ ਰਾਜਾ ਖੜ੍ਹਾ ਕੀਤਾ ਜਿਸ ਦੇ ਵਿਖੇ ਉਸ ਨੇ ਗਵਾਹੀ ਦੇ ਕੇ ਕਿਹਾ, ‘ਮੈਂ ਯੱਸੀ ਦੇ ਪੁੱਤਰ ਦਾਊਦ ਨੂੰ ਆਪਣੇ ਮਨਭਾਉਂਦਾ ਵਿਅਕਤੀ ਪਾਇਆ ਹੈ ਜੋ ਮੇਰੀ ਸਾਰੀ ਇੱਛਾ ਨੂੰ ਪੂਰਾ ਕਰੇਗਾ’।</verse>
				<verse number="23">ਉਸੇ ਦੇ ਵੰਸ਼ ਵਿੱਚੋਂ ਪਰਮੇਸ਼ਰ ਨੇ ਵਾਇਦੇ ਦੇ ਅਨੁਸਾਰ ਇਸਰਾਏਲ ਦੇ ਕੋਲ ਇੱਕ ਮੁਕਤੀਦਾਤਾ ਅਰਥਾਤ ਯਿਸੂ ਨੂੰ ਭੇਜਿਆ</verse>
				<verse number="24">ਜਿਸ ਦੇ ਆਉਣ ਤੋਂ ਪਹਿਲਾਂ ਯੂਹੰਨਾ ਨੇ ਇਸਰਾਏਲ ਦੇ ਸਭ ਲੋਕਾਂ ਵਿੱਚ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕੀਤਾ।</verse>
				<verse number="25">ਜਦੋਂ ਯੂਹੰਨਾ ਆਪਣੀ ਦੌੜ ਪੂਰੀ ਕਰਨ ਨੂੰ ਸੀ ਤਾਂ ਉਸ ਨੇ ਕਿਹਾ, ‘ਤੁਸੀਂ ਮੈਨੂੰ ਕੀ ਸਮਝਦੇ ਹੋ? ਮੈਂ ਉਹ ਨਹੀਂ ਹਾਂ! ਪਰ ਵੇਖੋ, ਉਹ ਮੇਰੇ ਤੋਂ ਬਾਅਦ ਆਉਂਦਾ ਹੈ ਜਿਸ ਦੇ ਪੈਰਾਂ ਦੀ ਜੁੱਤੀ ਵੀ ਮੈਂ ਉਤਾਰਨ ਦੇ ਯੋਗ ਨਹੀਂ ਹਾਂ’।</verse>
				<verse number="26">“ਹੇ ਭਾਈਓ, ਅਬਰਾਹਾਮ ਦੇ ਵੰਸ਼ ਦੇ ਲੋਕੋ ਅਤੇ ਤੁਸੀਂ ਜਿਹੜੇ ਪਰਮੇਸ਼ਰ ਦਾ ਡਰ ਰੱਖਦੇ ਹੋ, ਇਸ ਮੁਕਤੀ ਦਾ ਵਚਨ ਸਾਡੇ ਕੋਲ ਭੇਜਿਆ ਗਿਆ ਹੈ,</verse>
				<verse number="27">ਕਿਉਂਕਿ ਯਰੂਸ਼ਲਮ ਦੇ ਰਹਿਣ ਵਾਲਿਆਂ ਅਤੇ ਉਨ੍ਹਾਂ ਦੇ ਪ੍ਰਧਾਨਾਂ ਨੇ ਨਾ ਉਸ ਨੂੰ ਅਤੇ ਨਾ ਹੀ ਨਬੀਆਂ ਦੀਆਂ ਗੱਲਾਂ ਨੂੰ ਜਾਣਿਆ ਜਿਹੜੀਆਂ ਹਰ ਸਬਤ ਦੇ ਦਿਨ ਪੜ੍ਹੀਆਂ ਜਾਂਦੀਆਂ ਹਨ, ਇਸ ਲਈ ਉਸ ਨੂੰ ਦੋਸ਼ੀ ਠਹਿਰਾ ਕੇ ਉਨ੍ਹਾਂ ਗੱਲਾਂ ਨੂੰ ਪੂਰਾ ਕੀਤਾ।</verse>
				<verse number="28">ਮੌਤ ਦਾ ਕੋਈ ਕਾਰਨ ਨਾ ਮਿਲਣ 'ਤੇ ਵੀ ਉਨ੍ਹਾਂ ਨੇ ਪਿਲਾਤੁਸ ਤੋਂ ਮੰਗ ਕੀਤੀ ਕਿ ਉਸ ਨੂੰ ਮਾਰ ਦਿੱਤਾ ਜਾਵੇ।</verse>
				<verse number="29">ਜਦੋਂ ਉਹ ਉਸ ਦੇ ਵਿਖੇ ਲਿਖੀਆਂ ਸਭ ਗੱਲਾਂ ਨੂੰ ਪੂਰਾ ਕਰ ਚੁੱਕੇ ਤਾਂ ਉਸ ਨੂੰ ਕਾਠ ਤੋਂ ਉਤਾਰ ਕੇ ਕਬਰ ਵਿੱਚ ਰੱਖਿਆ,</verse>
				<verse number="30">ਪਰ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ</verse>
				<verse number="31">ਅਤੇ ਉਹ ਬਹੁਤ ਦਿਨਾਂ ਤੱਕ ਉਨ੍ਹਾਂ ਨੂੰ ਜਿਹੜੇ ਗਲੀਲ ਤੋਂ ਯਰੂਸ਼ਲਮ ਨੂੰ ਉਸ ਦੇ ਨਾਲ ਆਏ ਸਨ, ਵਿਖਾਈ ਦਿੰਦਾ ਰਿਹਾ। ਉਹੀ ਹੁਣ ਲੋਕਾਂ ਦੇ ਸਾਹਮਣੇ ਉਸ ਦੇ ਗਵਾਹ ਹਨ।</verse>
				<verse number="32">“ਅਸੀਂ ਤੁਹਾਨੂੰ ਉਸ ਵਾਇਦੇ ਦੀ ਖੁਸ਼ਖ਼ਬਰੀ ਸੁਣਾਉਂਦੇ ਹਾਂ ਜਿਹੜਾ ਸਾਡੇ ਪੁਰਖਿਆਂ ਨਾਲ ਕੀਤਾ ਗਿਆ ਸੀ।</verse>
				<verse number="33">ਪਰਮੇਸ਼ਰ ਨੇ ਯਿਸੂ ਨੂੰ ਜੀਉਂਦਾ ਕਰਕੇ ਸਾਡੇ ਪੁਰਖਿਆਂ ਦੀ ਸੰਤਾਨ ਅਰਥਾਤ ਸਾਡੇ ਲਈ ਉਸ ਵਾਇਦੇ ਨੂੰ ਪੂਰਾ ਕੀਤਾ, ਜਿਵੇਂ ਕਿ ਦੂਜੇ ਜ਼ਬੂਰ ਵਿੱਚ ਲਿਖਿਆ ਵੀ ਹੈ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ।</verse>
				<verse number="34">“ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਉਠਾਇਆ ਤਾਂਕਿ ਉਹ ਕਦੇ ਸੜਨ ਨਾ ਵੇਖੇ। ਇਸੇ ਕਰਕੇ ਉਹ ਕਹਿੰਦਾ ਹੈ, ‘ਮੈਂ ਤੁਹਾਨੂੰ ਦਾਊਦ ਵਾਲੀਆਂ ਪਵਿੱਤਰ ਅਤੇ ਅਟੱਲ ਬਰਕਤਾਂ ਦਿਆਂਗਾ’।</verse>
				<verse number="35">ਫਿਰ ਉਹ ਇੱਕ ਹੋਰ ਜ਼ਬੂਰ ਵਿੱਚ ਕਹਿੰਦਾ ਹੈ, ‘ਤੂੰ ਆਪਣੇ ਪਵਿੱਤਰ ਜਨ ਦੀ ਦੇਹ ਨੂੰ ਸੜਨ ਨਾ ਵੇਖਣ ਦੇਵੇਂਗਾ’।</verse>
				<verse number="36">ਕਿਉਂਕਿ ਦਾਊਦ ਤਾਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਆਪਣੀ ਪੀੜ੍ਹੀ ਦੀ ਸੇਵਾ ਕਰਕੇ ਸੌਂ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ ਤੇ ਉਸ ਨੇ ਸੜਨ ਵੇਖੀ,</verse>
				<verse number="37">ਪਰ ਜਿਸ ਨੂੰ ਪਰਮੇਸ਼ਰ ਨੇ ਜਿਵਾਇਆ ਉਸ ਨੇ ਸੜਨ ਨਾ ਵੇਖੀ।</verse>
				<verse number="38">ਇਸ ਲਈ ਹੇ ਭਾਈਓ, ਤੁਸੀਂ ਇਹ ਜਾਣ ਲਵੋ ਕਿ ਉਸੇ ਦੇ ਰਾਹੀਂ ਤੁਹਾਨੂੰ ਪਾਪਾਂ ਦੀ ਮਾਫ਼ੀ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਜਿਨ੍ਹਾਂ ਗੱਲਾਂ ਵਿੱਚ ਤੁਸੀਂ ਮੂਸਾ ਦੀ ਬਿਵਸਥਾ ਦੇ ਦੁਆਰਾ ਧਰਮੀ ਨਾ ਠਹਿਰ ਸਕੇ,</verse>
				<verse number="39">ਉਨ੍ਹਾਂ ਗੱਲਾਂ ਵਿੱਚ ਹਰੇਕ ਵਿਸ਼ਵਾਸ ਕਰਨ ਵਾਲਾ ਉਸੇ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ।</verse>
				<verse number="40">ਇਸ ਲਈ ਸਾਵਧਾਨ ਰਹੋ; ਕਿਤੇ ਨਬੀਆਂ ਦਾ ਕਿਹਾ ਗਿਆ ਤੁਹਾਡੇ ਉੱਤੇ ਨਾ ਆ ਪਵੇ।</verse>
				<verse number="41">ਵੇਖੋ ਹੇ ਨਿੰਦਕੋ, ਅਚਰਜ ਹੋਵੋ ਅਤੇ ਨਾਸ ਹੋ ਜਾਓ! ਕਿਉਂਕਿ ਮੈਂ ਤੁਹਾਡੇ ਦਿਨਾਂ ਵਿੱਚ ਇੱਕ ਕੰਮ ਕਰਨ ਵਾਲਾ ਹਾਂ, ਅਜਿਹਾ ਕੰਮ ਕਿ ਜੇ ਕੋਈ ਤੁਹਾਨੂੰ ਦੱਸੇ, ਤਾਂ ਵੀ ਤੁਸੀਂ ਕਦੇ ਵਿਸ਼ਵਾਸ ਨਹੀਂ ਕਰੋਗੇ।”</verse>
				<verse number="42">ਜਦੋਂ ਪੌਲੁਸ ਅਤੇ ਬਰਨਬਾਸ ਬਾਹਰ ਨਿੱਕਲ ਰਹੇ ਸਨ ਤਾਂ ਲੋਕ ਉਨ੍ਹਾਂ ਨੂੰ ਬੇਨਤੀ ਕਰਨ ਲੱਗੇ ਕਿ ਅਗਲੇ ਸਬਤ ਦੇ ਦਿਨ ਵੀ ਸਾਨੂੰ ਇਹ ਗੱਲਾਂ ਸੁਣਾਈਆਂ ਜਾਣ।</verse>
				<verse number="43">ਸਭਾ ਸਮਾਪਤ ਹੋਣ ਤੋਂ ਬਾਅਦ ਬਹੁਤ ਸਾਰੇ ਯਹੂਦੀ ਅਤੇ ਯਹੂਦੀ ਪੰਥ ਨੂੰ ਗ੍ਰਹਿਣ ਕਰਨ ਵਾਲੇ ਭਗਤ, ਪੌਲੁਸ ਅਤੇ ਬਰਨਬਾਸ ਦੇ ਪਿੱਛੇ ਹੋ ਤੁਰੇ ਅਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਸਮਝਾਇਆ ਕਿ ਪਰਮੇਸ਼ਰ ਦੀ ਕਿਰਪਾ ਵਿੱਚ ਬਣੇ ਰਹੋ।</verse>
				<verse number="44">ਅਗਲੇ ਸਬਤ ਦੇ ਦਿਨ ਪ੍ਰਭੂ ਦਾ ਵਚਨ ਸੁਣਨ ਲਈ ਲਗਭਗ ਸਾਰਾ ਨਗਰ ਇਕੱਠਾ ਹੋ ਗਿਆ।</verse>
				<verse number="45">ਪਰ ਭੀੜ ਨੂੰ ਵੇਖ ਕੇ ਯਹੂਦੀ ਈਰਖਾ ਨਾਲ ਭਰ ਗਏ ਅਤੇ ਨਿੰਦਾ ਕਰਦੇ ਹੋਏ ਪੌਲੁਸ ਦੀਆਂ ਗੱਲਾਂ ਦਾ ਵਿਰੋਧ ਕਰਨ ਲੱਗੇ।</verse>
				<verse number="46">ਤਦ ਪੌਲੁਸ ਅਤੇ ਬਰਨਬਾਸ ਨੇ ਦਲੇਰੀ ਨਾਲ ਕਿਹਾ, “ਇਹ ਜ਼ਰੂਰੀ ਸੀ ਕਿ ਪਰਮੇਸ਼ਰ ਦਾ ਵਚਨ ਪਹਿਲਾਂ ਤੁਹਾਨੂੰ ਸੁਣਾਇਆ ਜਾਂਦਾ, ਪਰ ਕਿਉਂਕਿ ਤੁਸੀਂ ਇਸ ਨੂੰ ਰੱਦ ਕਰਦੇ ਹੋ ਅਤੇ ਆਪਣੇ ਆਪ ਨੂੰ ਸਦੀਪਕ ਜੀਵਨ ਦੇ ਯੋਗ ਨਹੀਂ ਠਹਿਰਾਉਂਦੇ; ਇਸ ਕਰਕੇ ਵੇਖੋ, ਅਸੀਂ ਪਰਾਈਆਂ ਕੌਮਾਂ ਵੱਲ ਮੁੜ ਰਹੇ ਹਾਂ,</verse>
				<verse number="47">ਕਿਉਂਕਿ ਪ੍ਰਭੂ ਨੇ ਸਾਨੂੰ ਇਹ ਹੁਕਮ ਦਿੱਤਾ ਹੈ, ਮੈਂ ਤੈਨੂੰ ਪਰਾਈਆਂ ਕੌਮਾਂ ਦੇ ਲਈ ਚਾਨਣ ਠਹਿਰਾਇਆ ਹੈ ਕਿ ਤੂੰ ਧਰਤੀ ਦੇ ਕੰਢੇ ਤੱਕ ਮੁਕਤੀ ਦਾ ਵਸੀਲਾ ਹੋਵੇਂ।”</verse>
				<verse number="48">ਇਹ ਸੁਣ ਕੇ ਪਰਾਈਆਂ ਕੌਮਾਂ ਦੇ ਲੋਕ ਅਨੰਦ ਹੋਏ ਅਤੇ ਪ੍ਰਭੂ ਦੇ ਵਚਨ ਦੀ ਪ੍ਰਸ਼ੰਸਾ ਕਰਨ ਲੱਗੇ ਅਤੇ ਜਿੰਨੇ ਸਦੀਪਕ ਜੀਵਨ ਲਈ ਠਹਿਰਾਏ ਗਏ ਸਨ, ਉਨ੍ਹਾਂ ਨੇ ਵਿਸ਼ਵਾਸ ਕੀਤਾ</verse>
				<verse number="49">ਅਤੇ ਪ੍ਰਭੂ ਦਾ ਵਚਨ ਸਾਰੇ ਇਲਾਕੇ ਵਿੱਚ ਫੈਲਦਾ ਗਿਆ।</verse>
				<verse number="50">ਪਰ ਯਹੂਦੀਆਂ ਨੇ ਪਤਵੰਤੀਆਂ ਭਗਤ ਔਰਤਾਂ ਨੂੰ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਨੂੰ ਉਕਸਾਇਆ ਅਤੇ ਪੌਲੁਸ ਅਤੇ ਬਰਨਬਾਸ ਦੇ ਵਿਰੁੱਧ ਦੰਗਾ ਕਰਵਾ ਕੇ ਉਨ੍ਹਾਂ ਨੂੰ ਆਪਣੀਆਂ ਹੱਦਾਂ ਵਿੱਚੋਂ ਬਾਹਰ ਕੱਢ ਦਿੱਤਾ।</verse>
				<verse number="51">ਤਦ ਉਹ ਉਨ੍ਹਾਂ ਦੇ ਵਿਰੁੱਧ ਆਪਣੇ ਪੈਰਾਂ ਦੀ ਧੂੜ ਝਾੜ ਕੇ ਇਕੋਨਿਯੁਮ ਨੂੰ ਆ ਗਏ;</verse>
				<verse number="52">ਅਤੇ ਚੇਲੇ ਅਨੰਦ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੁੰਦੇ ਗਏ।</verse>
			</chapter>
			<chapter number="14">
				<verse number="1">ਇਕੋਨਿਯੁਮ ਵਿੱਚ ਇਸ ਤਰ੍ਹਾਂ ਹੋਇਆ ਕਿ ਉਹ ਇਕੱਠੇ ਯਹੂਦੀਆਂ ਦੇ ਇੱਕ ਸਭਾ-ਘਰ ਵਿੱਚ ਗਏ ਅਤੇ ਇਸ ਤਰ੍ਹਾਂ ਵਚਨ ਸੁਣਾਇਆ ਕਿ ਯਹੂਦੀਆਂ ਅਤੇ ਯੂਨਾਨੀਆਂ ਵਿੱਚੋਂ ਬਹੁਤ ਲੋਕਾਂ ਨੇ ਵਿਸ਼ਵਾਸ ਕੀਤਾ।</verse>
				<verse number="2">ਪਰ ਜਿਨ੍ਹਾਂ ਯਹੂਦੀਆਂ ਨੇ ਵਿਸ਼ਵਾਸ ਨਾ ਕੀਤਾ ਉਨ੍ਹਾਂ ਨੇ ਪਰਾਈਆਂ ਕੌਮਾਂ ਨੂੰ ਭੜਕਾਇਆ ਅਤੇ ਉਨ੍ਹਾਂ ਦੇ ਮਨਾਂ ਵਿੱਚ ਭਾਈਆਂ ਦੇ ਵਿਰੁੱਧ ਕੜਵਾਹਟ ਭਰ ਦਿੱਤੀ।</verse>
				<verse number="3">ਸੋ ਪੌਲੁਸ ਅਤੇ ਬਰਨਬਾਸ ਬਹੁਤ ਦਿਨਾਂ ਤੱਕ ਉੱਥੇ ਰਹੇ ਅਤੇ ਪ੍ਰਭੂ ਦੇ ਆਸਰੇ ਦਲੇਰੀ ਨਾਲ ਪ੍ਰਚਾਰ ਕਰਦੇ ਰਹੇ। ਪ੍ਰਭੂ ਉਨ੍ਹਾਂ ਦੇ ਹੱਥੀਂ ਚਿੰਨ੍ਹ ਅਤੇ ਅਚੰਭੇ ਵਿਖਾ ਕੇ ਆਪਣੀ ਕਿਰਪਾ ਦੇ ਵਚਨ ਦੀ ਗਵਾਹੀ ਦਿੰਦਾ ਸੀ।</verse>
				<verse number="4">ਪਰ ਨਗਰ ਦੇ ਲੋਕਾਂ ਵਿੱਚ ਫੁੱਟ ਪੈ ਗਈ ਅਤੇ ਕੁਝ ਯਹੂਦੀਆਂ ਵੱਲ ਅਤੇ ਕੁਝ ਰਸੂਲਾਂ ਵੱਲ ਹੋ ਗਏ।</verse>
				<verse number="5">ਜਦੋਂ ਪਰਾਈਆਂ ਕੌਮਾਂ ਅਤੇ ਯਹੂਦੀਆਂ ਨੇ ਆਪਣੇ ਪ੍ਰਧਾਨਾਂ ਨਾਲ ਮਿਲ ਕੇ ਉਨ੍ਹਾਂ ਨਾਲ ਦੁਰਵਿਹਾਰ ਕਰਨ ਅਤੇ ਪਥਰਾਓ ਕਰਨ ਦਾ ਯਤਨ ਕੀਤਾ</verse>
				<verse number="6">ਤਾਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਹ ਲੁਕਾਉਨਿਯਾ ਦੇ ਲੁਸਤ੍ਰਾ ਅਤੇ ਦਰਬੇ ਨਾਮਕ ਨਗਰਾਂ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਭੱਜ ਗਏ</verse>
				<verse number="7">ਅਤੇ ਉੱਥੇ ਖੁਸ਼ਖ਼ਬਰੀ ਸੁਣਾਉਣ ਲੱਗੇ।</verse>
				<verse number="8">ਲੁਸਤ੍ਰਾ ਵਿੱਚ ਇੱਕ ਮਨੁੱਖ ਸੀ ਜਿਹੜਾ ਪੈਰਾਂ ਤੋਂ ਨਿਰਬਲ ਸੀ ਅਤੇ ਆਪਣੀ ਮਾਂ ਦੀ ਕੁੱਖੋਂ ਹੀ ਲੰਗੜਾ ਸੀ ਤੇ ਕਦੇ ਨਹੀਂ ਤੁਰਿਆ ਸੀ।</verse>
				<verse number="9">ਉਹ ਪੌਲੁਸ ਨੂੰ ਬੋਲਦੇ ਸੁਣ ਰਿਹਾ ਸੀ। ਤਦ ਪੌਲੁਸ ਨੇ ਗੌਹ ਨਾਲ ਉਸ ਵੱਲ ਤੱਕਿਆ ਅਤੇ ਇਹ ਵੇਖ ਕੇ ਜੋ ਉਸ ਵਿੱਚ ਚੰਗਾ ਹੋਣ ਦਾ ਵਿਸ਼ਵਾਸ ਹੈ,</verse>
				<verse number="10">ਉੱਚੀ ਅਵਾਜ਼ ਵਿੱਚ ਉਸ ਨੂੰ ਕਿਹਾ, “ਆਪਣੇ ਪੈਰਾਂ 'ਤੇ ਸਿੱਧਾ ਖੜ੍ਹਾ ਹੋ ਜਾ!” ਤਦ ਉਹ ਉੱਛਲ ਕੇ ਖੜ੍ਹਾ ਹੋ ਗਿਆ ਅਤੇ ਤੁਰਨ-ਫਿਰਨ ਲੱਗ ਪਿਆ।</verse>
				<verse number="11">ਜਦੋਂ ਲੋਕਾਂ ਨੇ ਇਸ ਕੰਮ ਨੂੰ ਵੇਖਿਆ ਜੋ ਪੌਲੁਸ ਨੇ ਕੀਤਾ ਸੀ ਤਾਂ ਉਹ ਉੱਚੀ ਅਵਾਜ਼ ਵਿੱਚ ਲੁਕਾਉਨਿਯਾ ਦੀ ਭਾਸ਼ਾ ਵਿੱਚ ਕਹਿਣ ਲੱਗੇ, “ਦੇਵਤੇ ਮਨੁੱਖਾਂ ਦਾ ਰੂਪ ਧਾਰ ਕੇ ਸਾਡੇ ਕੋਲ ਉੱਤਰ ਆਏ ਹਨ।”</verse>
				<verse number="12">ਉਹ ਬਰਨਬਾਸ ਨੂੰ ਦਿਔਸ ਅਤੇ ਪੌਲੁਸ ਨੂੰ ਹਰਮੇਸ ਕਹਿਣ ਲੱਗੇ, ਕਿਉਂਕਿ ਪੌਲੁਸ ਬੋਲਣ ਵਿੱਚ ਮੋਹਰੀ ਸੀ।</verse>
				<verse number="13">ਦਿਔਸ ਦਾ ਮੰਦਰ ਜੋ ਕਿ ਨਗਰ ਦੇ ਸਾਹਮਣੇ ਸੀ ਉੱਥੋਂ ਦਾ ਪੁਜਾਰੀ ਬਲਦ ਅਤੇ ਫੁੱਲਾਂ ਦੇ ਹਾਰ ਲੈ ਕੇ ਫਾਟਕ 'ਤੇ ਆਇਆ ਅਤੇ ਉਹ ਲੋਕਾਂ ਨਾਲ ਮਿਲ ਕੇ ਬਲੀਦਾਨ ਚੜ੍ਹਾਉਣਾ ਚਾਹੁੰਦਾ ਸੀ।</verse>
				<verse number="14">ਪਰ ਜਦੋਂ ਰਸੂਲਾਂ ਅਰਥਾਤ ਬਰਨਬਾਸ ਅਤੇ ਪੌਲੁਸ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਪੁਕਾਰਦੇ ਹੋਏ ਦੌੜ ਕੇ ਭੀੜ ਵਿੱਚ ਗਏ</verse>
				<verse number="15">ਅਤੇ ਕਿਹਾ, “ਲੋਕੋ, ਤੁਸੀਂ ਇਸ ਤਰ੍ਹਾਂ ਕਿਉਂ ਕਰ ਰਹੇ ਹੋ? ਅਸੀਂ ਵੀ ਤੁਹਾਡੇ ਵਰਗੇ ਮਨੁੱਖ ਹਾਂ ਅਤੇ ਤੁਹਾਨੂੰ ਇਹ ਖੁਸ਼ਖ਼ਬਰੀ ਸੁਣਾਉਂਦੇ ਹਾਂ ਕਿ ਇਨ੍ਹਾਂ ਵਿਅਰਥ ਚੀਜ਼ਾਂ ਤੋਂ ਜੀਉਂਦੇ ਪਰਮੇਸ਼ਰ ਵੱਲ ਮੁੜੋ ਜਿਸ ਨੇ ਅਕਾਸ਼, ਧਰਤੀ, ਸਮੁੰਦਰ ਅਤੇ ਉਨ੍ਹਾਂ ਵਿਚਲੀਆਂ ਸਭ ਚੀਜ਼ਾਂ ਨੂੰ ਬਣਾਇਆ;</verse>
				<verse number="16">ਉਸ ਨੇ ਬੀਤੇ ਸਮਿਆਂ ਵਿੱਚ ਸਭ ਕੌਮਾਂ ਨੂੰ ਆਪਣੇ-ਆਪਣੇ ਰਾਹਾਂ 'ਤੇ ਚੱਲਣ ਦਿੱਤਾ।</verse>
				<verse number="17">ਫਿਰ ਵੀ ਉਸ ਨੇ ਆਪਣੇ ਆਪ ਨੂੰ ਬਿਨਾਂ ਸਬੂਤ ਦੇ ਨਾ ਛੱਡਿਆ, ਸਗੋਂ ਭਲਾਈ ਕਰਦਾ ਰਿਹਾ ਅਤੇ ਤੁਹਾਨੂੰ ਅਕਾਸ਼ ਤੋਂ ਵਰਖਾ ਅਤੇ ਫਲਦਾਰ ਰੁੱਤਾਂ ਦੇ ਕੇ ਤੁਹਾਡੇ ਮਨਾਂ ਨੂੰ ਅਨੰਦ ਅਤੇ ਭੋਜਨ ਨਾਲ ਤ੍ਰਿਪਤ ਕਰਦਾ ਰਿਹਾ।”</verse>
				<verse number="18">ਇਹ ਗੱਲਾਂ ਕਹਿ ਕੇ ਉਨ੍ਹਾਂ ਬੜੀ ਮੁਸ਼ਕਲ ਨਾਲ ਭੀੜ ਨੂੰ ਉਨ੍ਹਾਂ ਦੇ ਸਾਹਮਣੇ ਬਲੀਦਾਨ ਚੜ੍ਹਾਉਣ ਤੋਂ ਰੋਕਿਆ।</verse>
				<verse number="19">ਫਿਰ ਅੰਤਾਕਿਯਾ ਅਤੇ ਇਕੋਨਿਯੁਮ ਤੋਂ ਕੁਝ ਯਹੂਦੀ ਆਏ ਅਤੇ ਉਨ੍ਹਾਂ ਨੇ ਲੋਕਾਂ ਨੂੰ ਉਕਸਾ ਕੇ ਪੌਲੁਸ ਨੂੰ ਪਥਰਾਓ ਕੀਤਾ ਅਤੇ ਉਸ ਨੂੰ ਮਰਿਆ ਸਮਝ ਕੇ ਘਸੀਟਦੇ ਹੋਏ ਨਗਰ ਤੋਂ ਬਾਹਰ ਲੈ ਗਏ।</verse>
				<verse number="20">ਪਰ ਜਦੋਂ ਚੇਲੇ ਉਸ ਦੇ ਆਲੇ-ਦੁਆਲੇ ਇਕੱਠੇ ਹੋਏ ਤਾਂ ਉਹ ਉੱਠ ਕੇ ਨਗਰ ਵਿੱਚ ਗਿਆ ਅਤੇ ਅਗਲੇ ਦਿਨ ਬਰਨਬਾਸ ਦੇ ਨਾਲ ਦਰਬੇ ਨੂੰ ਚਲਾ ਗਿਆ।</verse>
				<verse number="21">ਉਸ ਨਗਰ ਵਿੱਚ ਖੁਸ਼ਖ਼ਬਰੀ ਸੁਣਾਉਣ ਅਤੇ ਬਹੁਤ ਸਾਰੇ ਚੇਲੇ ਬਣਾਉਣ ਤੋਂ ਬਾਅਦ ਉਹ ਲੁਸਤ੍ਰਾ, ਇਕੋਨਿਯੁਮ ਅਤੇ ਅੰਤਾਕਿਯਾ ਨੂੰ ਮੁੜ ਗਏ।</verse>
				<verse number="22">ਉਹ ਚੇਲਿਆਂ ਦੇ ਮਨਾਂ ਨੂੰ ਦ੍ਰਿੜ੍ਹ ਕਰਦੇ ਹੋਏ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਸਨ ਕਿ ਵਿਸ਼ਵਾਸ ਵਿੱਚ ਬਣੇ ਰਹੋ ਅਤੇ ਇਹ ਕਿ ਸਾਨੂੰ ਬਹੁਤ ਕਸ਼ਟ ਝੱਲਦੇ ਹੋਏ ਪਰਮੇਸ਼ਰ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਜ਼ਰੂਰੀ ਹੈ।</verse>
				<verse number="23">ਫਿਰ ਉਨ੍ਹਾਂ ਨੇ ਹਰ ਕਲੀਸਿਯਾ ਵਿੱਚ ਬਜ਼ੁਰਗ ਠਹਿਰਾਏ ਅਤੇ ਵਰਤ ਸਹਿਤ ਪ੍ਰਾਰਥਨਾ ਕਰਕੇ ਉਨ੍ਹਾਂ ਨੂੰ ਪ੍ਰਭੂ ਦੇ ਹੱਥ ਸੌਂਪਿਆ ਜਿਸ 'ਤੇ ਉਨ੍ਹਾਂ ਨੇ ਵਿਸ਼ਵਾਸ ਕੀਤਾ ਸੀ।</verse>
				<verse number="24">ਫਿਰ ਪਿਸਿਦਿਯਾ ਵਿੱਚੋਂ ਦੀ ਹੁੰਦੇ ਹੋਏ ਉਹ ਪਮਫ਼ੁਲਿਯਾ ਆਏ</verse>
				<verse number="25">ਅਤੇ ਪਰਗਾ ਵਿੱਚ ਵਚਨ ਸੁਣਾ ਕੇ ਅੱਤਲਿਯਾ ਨੂੰ ਚਲੇ ਗਏ।</verse>
				<verse number="26">ਉੱਥੋਂ ਉਹ ਸਮੁੰਦਰ ਦੇ ਰਸਤੇ ਅੰਤਾਕਿਯਾ ਨੂੰ ਗਏ, ਜਿੱਥੇ ਉਨ੍ਹਾਂ ਨੂੰ ਉਸ ਕੰਮ ਦੇ ਲਈ ਪਰਮੇਸ਼ਰ ਦੀ ਕਿਰਪਾ ਵਿੱਚ ਸੌਂਪਿਆ ਗਿਆ ਸੀ ਜੋ ਉਨ੍ਹਾਂ ਨੇ ਹੁਣ ਪੂਰਾ ਕੀਤਾ ਸੀ।</verse>
				<verse number="27">ਜਦੋਂ ਉਹ ਅੰਤਾਕਿਯਾ ਪਹੁੰਚੇ ਤਾਂ ਕਲੀਸਿਯਾ ਨੂੰ ਇਕੱਠੀ ਕਰਕੇ ਦੱਸਣ ਲੱਗੇ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ ਅਤੇ ਇਹ ਵੀ ਕਿ ਪਰਮੇਸ਼ਰ ਨੇ ਪਰਾਈਆਂ ਕੌਮਾਂ ਲਈ ਵਿਸ਼ਵਾਸ ਦਾ ਦਰਵਾਜ਼ਾ ਖੋਲ੍ਹ ਦਿੱਤਾ।</verse>
				<verse number="28">ਫਿਰ ਉਹ ਉੱਥੇ ਬਹੁਤ ਸਮਾਂ ਚੇਲਿਆਂ ਦੇ ਨਾਲ ਰਹੇ।</verse>
			</chapter>
			<chapter number="15">
				<verse number="1">ਫਿਰ ਕੁਝ ਲੋਕ ਯਹੂਦਿਯਾ ਤੋਂ ਆ ਕੇ ਭਾਈਆਂ ਨੂੰ ਇਹ ਸਿੱਖਿਆ ਦੇਣ ਲੱਗੇ: “ਜੇ ਮੂਸਾ ਦੀ ਰੀਤ ਅਨੁਸਾਰ ਤੁਹਾਡੀ ਸੁੰਨਤ ਨਾ ਹੋਵੇ ਤਾਂ ਤੁਸੀਂ ਮੁਕਤੀ ਨਹੀਂ ਪਾ ਸਕਦੇ।”</verse>
				<verse number="2">ਜਦੋਂ ਪੌਲੁਸ ਅਤੇ ਬਰਨਬਾਸ ਦਾ ਉਨ੍ਹਾਂ ਨਾਲ ਬਹੁਤ ਜ਼ਿਆਦਾ ਝਗੜਾ ਅਤੇ ਬਹਿਸ ਹੋਈ ਤਾਂ ਪੌਲੁਸ, ਬਰਨਬਾਸ ਅਤੇ ਉਨ੍ਹਾਂ ਵਿੱਚੋਂ ਕੁਝ ਹੋਰਾਂ ਨੂੰ ਨਿਯੁਕਤ ਕੀਤਾ ਗਿਆ ਕਿ ਇਸ ਮਸਲੇ ਬਾਰੇ ਰਸੂਲਾਂ ਅਤੇ ਬਜ਼ੁਰਗਾਂ ਕੋਲ ਯਰੂਸ਼ਲਮ ਨੂੰ ਜਾਣ।</verse>
				<verse number="3">ਸੋ ਕਲੀਸਿਯਾ ਨੇ ਉਨ੍ਹਾਂ ਨੂੰ ਵਿਦਾ ਕੀਤਾ ਅਤੇ ਉਹ ਫੈਨੀਕੇ ਅਤੇ ਸਾਮਰਿਯਾ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦੇ ਮਨ ਪਰਿਵਰਤਨ ਬਾਰੇ ਦੱਸਦੇ ਗਏ, ਜਿਸ ਤੋਂ ਸਭ ਭਾਈ ਬਹੁਤ ਅਨੰਦ ਹੋਏ।</verse>
				<verse number="4">ਜਦੋਂ ਉਹ ਯਰੂਸ਼ਲਮ ਪਹੁੰਚੇ ਤਾਂ ਕਲੀਸਿਯਾ ਅਤੇ ਰਸੂਲਾਂ ਅਤੇ ਬਜ਼ੁਰਗਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਤੇ ਪੌਲੁਸ ਅਤੇ ਬਰਨਬਾਸ ਨੇ ਉਨ੍ਹਾਂ ਨੂੰ ਦੱਸਿਆ ਕਿ ਪਰਮੇਸ਼ਰ ਨੇ ਸਾਡੇ ਰਾਹੀਂ ਕਿੰਨੇ ਵੱਡੇ-ਵੱਡੇ ਕੰਮ ਕੀਤੇ।</verse>
				<verse number="5">ਪਰ ਫ਼ਰੀਸੀਆਂ ਦੇ ਪੰਥ ਵਿੱਚੋਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਕੁਝ ਉੱਠ ਕੇ ਕਹਿਣ ਲੱਗੇ, “ਉਨ੍ਹਾਂ ਦੀ ਸੁੰਨਤ ਕਰਨੀ ਅਤੇ ਮੂਸਾ ਦੀ ਬਿਵਸਥਾ ਨੂੰ ਮੰਨਣ ਦਾ ਹੁਕਮ ਦੇਣਾ ਜ਼ਰੂਰੀ ਹੈ।”</verse>
				<verse number="6">ਤਦ ਰਸੂਲ ਅਤੇ ਬਜ਼ੁਰਗ ਇਸ ਮਸਲੇ 'ਤੇ ਵਿਚਾਰ ਕਰਨ ਲਈ ਇਕੱਠੇ ਹੋਏ।</verse>
				<verse number="7">ਬਹੁਤ ਵਾਦ-ਵਿਵਾਦ ਹੋਣ ਤੋਂ ਬਾਅਦ ਪਤਰਸ ਨੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਕਿਹਾ, “ਹੇ ਭਾਈਓ, ਤੁਸੀਂ ਜਾਣਦੇ ਹੋ ਕਿ ਬਹੁਤ ਦਿਨ ਪਹਿਲਾਂ ਪਰਮੇਸ਼ਰ ਨੇ ਤੁਹਾਡੇ ਵਿੱਚੋਂ ਮੈਨੂੰ ਚੁਣਿਆ ਕਿ ਪਰਾਈਆਂ ਕੌਮਾਂ ਮੇਰੇ ਮੂੰਹ ਤੋਂ ਖੁਸ਼ਖ਼ਬਰੀ ਦਾ ਵਚਨ ਸੁਣਨ ਅਤੇ ਵਿਸ਼ਵਾਸ ਕਰਨ।</verse>
				<verse number="8">ਪਰਮੇਸ਼ਰ ਨੇ ਜਿਹੜਾ ਮਨਾਂ ਦਾ ਜਾਣਨ ਵਾਲਾ ਹੈ, ਉਨ੍ਹਾਂ ਨੂੰ ਵੀ ਸਾਡੇ ਵਾਂਗ ਪਵਿੱਤਰ ਆਤਮਾ ਦੇ ਕੇ ਉਨ੍ਹਾਂ ਉੱਤੇ ਗਵਾਹੀ ਦਿੱਤੀ</verse>
				<verse number="9">ਅਤੇ ਵਿਸ਼ਵਾਸ ਦੇ ਰਾਹੀਂ ਉਨ੍ਹਾਂ ਦੇ ਮਨਾਂ ਨੂੰ ਸ਼ੁੱਧ ਕਰਕੇ ਸਾਡੇ ਅਤੇ ਉਨ੍ਹਾਂ ਦੇ ਵਿਚਕਾਰ ਕੋਈ ਭਿੰਨ-ਭੇਦ ਨਾ ਰੱਖਿਆ।</verse>
				<verse number="10">ਸੋ ਹੁਣ ਤੁਸੀਂ ਪਰਮੇਸ਼ਰ ਨੂੰ ਕਿਉਂ ਪਰਖਦੇ ਹੋ ਕਿ ਚੇਲਿਆਂ ਦੀ ਧੌਣ 'ਤੇ ਇਹ ਜੂਲਾ ਰੱਖੋ ਜਿਹੜਾ ਨਾ ਸਾਡੇ ਪੁਰਖੇ ਅਤੇ ਨਾ ਹੀ ਅਸੀਂ ਚੁੱਕ ਸਕੇ?</verse>
				<verse number="11">ਪਰ ਸਾਡਾ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਅਸੀਂ ਪ੍ਰਭੂ ਯਿਸੂ ਦੀ ਕਿਰਪਾ ਨਾਲ ਬਚਾਏ ਜਾਂਦੇ ਹਾਂ, ਉਸੇ ਤਰ੍ਹਾਂ ਉਹ ਵੀ ਬਚਾਏ ਜਾਣਗੇ।”</verse>
				<verse number="12">ਤਦ ਸਭ ਲੋਕ ਚੁੱਪਚਾਪ ਹੋ ਕੇ ਪੌਲੁਸ ਅਤੇ ਬਰਨਬਾਸ ਦੀ ਗੱਲ ਸੁਣਨ ਲੱਗੇ ਕਿ ਪਰਮੇਸ਼ਰ ਨੇ ਉਨ੍ਹਾਂ ਦੇ ਰਾਹੀਂ ਪਰਾਈਆਂ ਕੌਮਾਂ ਵਿੱਚ ਕਿੰਨੇ ਵੱਡੇ-ਵੱਡੇ ਚਿੰਨ੍ਹ ਅਤੇ ਅਦਭੁਤ ਕੰਮ ਕੀਤੇ।</verse>
				<verse number="13">ਜਦੋਂ ਉਹ ਬੋਲ ਹਟੇ ਤਾਂ ਯਾਕੂਬ ਨੇ ਕਿਹਾ, “ਹੇ ਭਾਈਓ, ਮੇਰੀ ਗੱਲ ਸੁਣੋ!</verse>
				<verse number="14">ਸ਼ਮਊਨ ਨੇ ਦੱਸਿਆ ਕਿ ਕਿਵੇਂ ਪਰਮੇਸ਼ਰ ਨੇ ਪਹਿਲਾਂ ਪਰਾਈਆਂ ਕੌਮਾਂ ਉੱਤੇ ਦ੍ਰਿਸ਼ਟੀ ਕੀਤੀ ਤਾਂਕਿ ਉਨ੍ਹਾਂ ਵਿੱਚੋਂ ਆਪਣੇ ਨਾਮ ਦੇ ਲਈ ਇੱਕ ਪਰਜਾ ਨੂੰ ਚੁਣੇ।</verse>
				<verse number="15">ਨਬੀਆਂ ਦੇ ਵਚਨ ਵੀ ਇਸ ਦੇ ਨਾਲ ਮੇਲ ਖਾਂਦੇ ਹਨ, ਜਿਵੇਂ ਲਿਖਿਆ ਹੈ:</verse>
				<verse number="16">‘ਇਸ ਤੋਂ ਬਾਅਦ ਮੈਂ ਵਾਪਸ ਆਵਾਂਗਾ ਅਤੇ ਦਾਊਦ ਦੇ ਡਿੱਗੇ ਹੋਏ ਤੰਬੂ ਨੂੰ ਫਿਰ ਤੋਂ ਬਣਾਵਾਂਗਾ ਅਤੇ ਇਸ ਦੇ ਖੰਡਰਾਂ ਨੂੰ ਫਿਰ ਤੋਂ ਉਸਾਰਾਂਗਾ ਤੇ ਇਸ ਨੂੰ ਫਿਰ ਤੋਂ ਖੜ੍ਹਾ ਕਰਾਂਗਾ</verse>
				<verse number="17">ਤਾਂਕਿ ਬਾਕੀ ਰਹਿੰਦੇ ਲੋਕ ਅਤੇ ਸਭ ਪਰਾਈਆਂ ਕੌਮਾਂ ਜੋ ਮੇਰੇ ਨਾਮ ਦੀਆਂ ਸਦਾਉਂਦੀਆਂ ਹਨ, ਪ੍ਰਭੂ ਦੀ ਖੋਜ ਕਰਨ।</verse>
				<verse number="18">ਇਹ ਉਹੀ ਪ੍ਰਭੂ ਕਹਿੰਦਾ ਹੈ ਜਿਹੜਾ ਮੁੱਢ ਤੋਂ ਇਨ੍ਹਾਂ ਗੱਲਾਂ ਨੂੰ ਪਰਗਟ ਕਰਦਾ ਆਇਆ ਹੈ’।</verse>
				<verse number="19">“ਇਸ ਲਈ ਮੇਰਾ ਵਿਚਾਰ ਹੈ ਕਿ ਅਸੀਂ ਉਨ੍ਹਾਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਪਰਮੇਸ਼ਰ ਦੀ ਵੱਲ ਮੁੜ ਰਹੇ ਹਨ, ਤੰਗ ਨਾ ਕਰੀਏ।</verse>
				<verse number="20">ਸਗੋਂ ਉਨ੍ਹਾਂ ਨੂੰ ਲਿਖ ਭੇਜੀਏ ਕਿ ਉਹ ਮੂਰਤੀਆਂ ਦੀ ਭ੍ਰਿਸ਼ਟਤਾ ਅਤੇ ਵਿਭਚਾਰ ਅਤੇ ਲਹੂ ਤੋਂ ਅਤੇ ਗਲ਼ ਘੁੱਟੇ ਜੀਵ ਦੇ ਮਾਸ ਤੋਂ ਦੂਰ ਰਹਿਣ।</verse>
				<verse number="21">ਕਿਉਂਕਿ ਪ੍ਰਾਚੀਨ ਕਾਲ ਤੋਂ ਹਰ ਨਗਰ ਵਿੱਚ ਮੂਸਾ ਦੀ ਬਿਵਸਥਾ ਦਾ ਪ੍ਰਚਾਰ ਕਰਨ ਵਾਲੇ ਹੁੰਦੇ ਆਏ ਹਨ ਅਤੇ ਇਹ ਹਰ ਸਬਤ ਦੇ ਦਿਨ ਸਭਾ-ਘਰਾਂ ਵਿੱਚ ਪੜ੍ਹੀ ਜਾਂਦੀ ਹੈ।”</verse>
				<verse number="22">ਤਦ ਸਾਰੀ ਕਲੀਸਿਯਾ ਸਮੇਤ ਰਸੂਲਾਂ ਅਤੇ ਬਜ਼ੁਰਗਾਂ ਨੂੰ ਚੰਗਾ ਲੱਗਾ ਕਿ ਆਪਣੇ ਵਿੱਚੋਂ ਕੁਝ ਵਿਅਕਤੀਆਂ ਅਰਥਾਤ ਯਹੂਦਾ ਜੋ ਬਰਸੱਬਾਸ ਕਹਾਉਂਦਾ ਹੈ ਅਤੇ ਸੀਲਾਸ ਨੂੰ ਜਿਹੜੇ ਭਾਈਆਂ ਵਿੱਚ ਮੋਹਰੀ ਸਨ, ਚੁਣ ਕੇ ਪੌਲੁਸ ਅਤੇ ਬਰਨਬਾਸ ਦੇ ਨਾਲ ਅੰਤਾਕਿਯਾ ਨੂੰ ਭੇਜਣ।</verse>
				<verse number="23">ਉਨ੍ਹਾਂ ਨੇ ਉਨ੍ਹਾਂ ਦੇ ਹੱਥ ਇਹ ਲਿਖ ਭੇਜਿਆ: “ਰਸੂਲਾਂ ਅਤੇ ਬਜ਼ੁਰਗ ਭਾਈਆਂ ਵੱਲੋਂ ਅੰਤਾਕਿਯਾ ਅਤੇ ਸੁਰਿਯਾ ਅਤੇ ਕਿਲਕਿਯਾ ਵਿਚਲੇ ਉਨ੍ਹਾਂ ਭਾਈਆਂ ਨੂੰ ਸਲਾਮ ਜਿਹੜੇ ਪਰਾਈਆਂ ਕੌਮਾਂ ਵਿੱਚੋਂ ਹਨ।</verse>
				<verse number="24">ਅਸੀਂ ਸੁਣਿਆ ਹੈ ਕਿ ਸਾਡੇ ਵਿੱਚੋਂ ਕੁਝ ਲੋਕਾਂ ਨੇ ਜਿਨ੍ਹਾਂ ਨੂੰ ਅਸੀਂ ਕੋਈ ਆਗਿਆ ਨਹੀਂ ਦਿੱਤੀ, ਉੱਥੇ ਆ ਕੇ ਆਪਣੀਆਂ ਗੱਲਾਂ ਨਾਲ ਤੁਹਾਨੂੰ ਘਬਰਾ ਦਿੱਤਾ ਅਤੇ ਤੁਹਾਡੇ ਮਨਾਂ ਨੂੰ ਡਾਵਾਂਡੋਲ ਕਰ ਦਿੱਤਾ ਹੈ।</verse>
				<verse number="25">ਇਸ ਲਈ ਅਸੀਂ ਇੱਕ ਮਨ ਹੋ ਕੇ ਇਹ ਠੀਕ ਸਮਝਿਆ ਕਿ ਕੁਝ ਵਿਅਕਤੀਆਂ ਨੂੰ ਚੁਣ ਕੇ ਆਪਣੇ ਪਿਆਰੇ ਬਰਨਬਾਸ ਅਤੇ ਪੌਲੁਸ ਦੇ ਨਾਲ ਤੁਹਾਡੇ ਕੋਲ ਭੇਜੀਏ</verse>
				<verse number="26">ਅਰਥਾਤ ਉਨ੍ਹਾਂ ਨੂੰ ਜਿਨ੍ਹਾਂ ਨੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ ਹੈ।</verse>
				<verse number="27">ਇਸ ਲਈ ਅਸੀਂ ਯਹੂਦਾ ਅਤੇ ਸੀਲਾਸ ਨੂੰ ਭੇਜਿਆ ਹੈ ਅਤੇ ਉਹ ਆਪ ਆਪਣੇ ਮੂੰਹੋਂ ਇਹ ਗੱਲਾਂ ਦੱਸਣਗੇ।</verse>
				<verse number="28">ਕਿਉਂਕਿ ਪਵਿੱਤਰ ਆਤਮਾ ਨੂੰ ਅਤੇ ਸਾਨੂੰ ਇਹ ਚੰਗਾ ਲੱਗਾ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਇਲਾਵਾ ਤੁਹਾਡੇ ਉੱਤੇ ਹੋਰ ਬੋਝ ਨਾ ਪਾਈਏ</verse>
				<verse number="29">ਕਿ ਤੁਸੀਂ ਮੂਰਤੀਆਂ ਦੇ ਚੜ੍ਹਾਵਿਆਂ ਅਤੇ ਲਹੂ ਅਤੇ ਗਲ਼ ਘੁੱਟੇ ਜੀਵਾਂ ਦੇ ਮਾਸ ਅਤੇ ਵਿਭਚਾਰ ਤੋਂ ਦੂਰ ਰਹੋ; ਆਪਣੇ ਆਪ ਨੂੰ ਇਨ੍ਹਾਂ ਤੋਂ ਦੂਰ ਰੱਖੋ ਤਾਂ ਤੁਹਾਡਾ ਭਲਾ ਹੋਵੇਗਾ। ਸਲਾਮ!”</verse>
				<verse number="30">ਫਿਰ ਉਹ ਵਿਦਾ ਹੋ ਕੇ ਅੰਤਾਕਿਯਾ ਨੂੰ ਗਏ ਅਤੇ ਸੰਗਤ ਨੂੰ ਇਕੱਠੀ ਕਰਕੇ ਉਹ ਚਿੱਠੀ ਉਨ੍ਹਾਂ ਨੂੰ ਦਿੱਤੀ।</verse>
				<verse number="31">ਉਹ ਇਸ ਨੂੰ ਪੜ੍ਹ ਕੇ ਇਸ ਤੋਂ ਮਿਲੇ ਉਤਸ਼ਾਹ ਤੋਂ ਪ੍ਰਸੰਨ ਹੋਏ।</verse>
				<verse number="32">ਯਹੂਦਾ ਅਤੇ ਸੀਲਾਸ ਨੇ ਜੋ ਆਪ ਵੀ ਨਬੀ ਸਨ, ਬਹੁਤ ਸਾਰੇ ਵਚਨਾਂ ਨਾਲ ਭਾਈਆਂ ਨੂੰ ਉਤਸ਼ਾਹਿਤ ਅਤੇ ਦ੍ਰਿੜ੍ਹ ਕੀਤਾ।</verse>
				<verse number="33">ਫਿਰ ਕੁਝ ਸਮਾਂ ਉੱਥੇ ਰਹਿਣ ਤੋਂ ਬਾਅਦ ਉਹ ਸ਼ਾਂਤੀ ਨਾਲ ਭਾਈਆਂ ਕੋਲੋਂ ਵਿਦਾ ਹੋਏ ਕਿ ਆਪਣੇ ਭੇਜਣ ਵਾਲਿਆਂ ਕੋਲ ਵਾਪਸ ਜਾਣ,</verse>
				<verse number="34">[ਪਰ ਸੀਲਾਸ ਨੇ ਉੱਥੇ ਹੀ ਰੁਕਣਾ ਠੀਕ ਸਮਝਿਆ।]</verse>
				<verse number="35">ਪੌਲੁਸ ਅਤੇ ਬਰਨਬਾਸ ਅੰਤਾਕਿਯਾ ਵਿੱਚ ਹੀ ਰੁਕੇ ਰਹੇ ਅਤੇ ਹੋਰ ਬਹੁਤ ਸਾਰਿਆਂ ਨਾਲ ਮਿਲ ਕੇ ਪ੍ਰਭੂ ਦਾ ਵਚਨ ਸਿਖਾਉਂਦੇ ਅਤੇ ਪ੍ਰਚਾਰ ਕਰਦੇ ਰਹੇ।</verse>
				<verse number="36">ਫਿਰ ਕੁਝ ਦਿਨਾਂ ਬਾਅਦ ਪੌਲੁਸ ਨੇ ਬਰਨਬਾਸ ਨੂੰ ਕਿਹਾ, “ਆਓ ਅਸੀਂ ਉਸ ਹਰੇਕ ਨਗਰ ਵਿੱਚ ਜਿੱਥੇ ਪ੍ਰਭੂ ਦਾ ਵਚਨ ਸੁਣਾਇਆ ਸੀ, ਭਾਈਆਂ ਕੋਲ ਵਾਪਸ ਜਾਈਏ ਅਤੇ ਵੇਖੀਏ ਕਿ ਉਹ ਕਿਵੇਂ ਹਨ।”</verse>
				<verse number="37">ਬਰਨਬਾਸ ਯੂਹੰਨਾ ਨੂੰ ਵੀ ਜਿਹੜਾ ਮਰਕੁਸ ਕਹਾਉਂਦਾ ਹੈ, ਨਾਲ ਲਿਜਾਣਾ ਚਾਹੁੰਦਾ ਸੀ।</verse>
				<verse number="38">ਪਰ ਪੌਲੁਸ ਨੇ ਉਸ ਨੂੰ ਨਾਲ ਲਿਜਾਣਾ ਯੋਗ ਨਾ ਸਮਝਿਆ, ਕਿਉਂਕਿ ਉਸ ਨੇ ਪਮਫ਼ੁਲਿਯਾ ਵਿੱਚ ਉਨ੍ਹਾਂ ਦਾ ਸਾਥ ਛੱਡ ਦਿੱਤਾ ਸੀ ਅਤੇ ਉਨ੍ਹਾਂ ਦੇ ਨਾਲ ਸੇਵਾ ਦੇ ਕੰਮ 'ਤੇ ਨਹੀਂ ਗਿਆ ਸੀ।</verse>
				<verse number="39">ਤਦ ਉਨ੍ਹਾਂ ਵਿੱਚ ਐਨਾ ਵੱਡਾ ਵਿਵਾਦ ਹੋਇਆ ਕਿ ਉਹ ਇੱਕ ਦੂਜੇ ਤੋਂ ਅਲੱਗ ਹੋ ਗਏ ਅਤੇ ਬਰਨਬਾਸ ਮਰਕੁਸ ਨੂੰ ਲੈ ਕੇ ਸਮੁੰਦਰ ਦੇ ਰਸਤੇ ਕੁਪਰੁਸ ਨੂੰ ਚਲਾ ਗਿਆ।</verse>
				<verse number="40">ਪਰ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਭਾਈਆਂ ਵੱਲੋਂ ਪ੍ਰਭੂ ਦੀ ਕਿਰਪਾ ਵਿੱਚ ਸੌਂਪੇ ਜਾ ਕੇ ਉੱਥੋਂ ਵਿਦਾ ਹੋਇਆ</verse>
				<verse number="41">ਅਤੇ ਸੁਰਿਯਾ ਅਤੇ ਕਿਲਕਿਯਾ ਵਿੱਚੋਂ ਲੰਘਦਾ ਹੋਇਆ ਕਲੀਸਿਆਵਾਂ ਨੂੰ ਦ੍ਰਿੜ੍ਹ ਕਰਦਾ ਗਿਆ।</verse>
			</chapter>
			<chapter number="16">
				<verse number="1">ਫਿਰ ਉਹ ਦਰਬੇ ਅਤੇ ਲੁਸਤ੍ਰਾ ਵਿੱਚ ਵੀ ਆਇਆ ਅਤੇ ਵੇਖੋ, ਉੱਥੇ ਤਿਮੋਥਿਉਸ ਨਾਮ ਦਾ ਇੱਕ ਚੇਲਾ ਸੀ ਜਿਹੜਾ ਇੱਕ ਯਹੂਦੀ ਵਿਸ਼ਵਾਸਣ ਦਾ ਪੁੱਤਰ ਸੀ ਅਤੇ ਉਸ ਦਾ ਪਿਤਾ ਯੂਨਾਨੀ ਸੀ।</verse>
				<verse number="2">ਉਹ ਲੁਸਤ੍ਰਾ ਅਤੇ ਇਕੋਨਿਯੁਮ ਦੇ ਭਾਈਆਂ ਵਿੱਚ ਨੇਕਨਾਮ ਸੀ।</verse>
				<verse number="3">ਪੌਲੁਸ ਉਸ ਨੂੰ ਆਪਣੇ ਨਾਲ ਲਿਜਾਣਾ ਚਾਹੁੰਦਾ ਸੀ ਅਤੇ ਇਸ ਲਈ ਉਸ ਨੇ ਉਨ੍ਹਾਂ ਥਾਵਾਂ 'ਤੇ ਰਹਿੰਦੇ ਯਹੂਦੀਆਂ ਦੇ ਕਰਕੇ ਉਸ ਨੂੰ ਲਿਜਾ ਕੇ ਉਸ ਦੀ ਸੁੰਨਤ ਕਰਵਾਈ, ਕਿਉਂਕਿ ਉਹ ਸਭ ਜਾਣਦੇ ਸਨ ਕਿ ਉਸ ਦਾ ਪਿਤਾ ਯੂਨਾਨੀ ਸੀ।</verse>
				<verse number="4">ਉਹ ਨਗਰ-ਨਗਰ ਲੰਘਦੇ ਹੋਏ ਯਰੂਸ਼ਲਮ ਵਿਚਲੇ ਰਸੂਲਾਂ ਅਤੇ ਬਜ਼ੁਰਗਾਂ ਵੱਲੋਂ ਲਏ ਗਏ ਫੈਸਲੇ ਉਨ੍ਹਾਂ ਨੂੰ ਸੌਂਪਦੇ ਗਏ ਕਿ ਉਹ ਇਨ੍ਹਾਂ ਦੀ ਪਾਲਣਾ ਕਰਨ।</verse>
				<verse number="5">ਇਸ ਤਰ੍ਹਾਂ ਕਲੀਸਿਆਵਾਂ ਵਿਸ਼ਵਾਸ ਵਿੱਚ ਦ੍ਰਿੜ੍ਹ ਹੁੰਦੀਆਂ ਅਤੇ ਦਿਨੋ-ਦਿਨ ਗਿਣਤੀ ਵਿੱਚ ਵਧਦੀਆਂ ਗਈਆਂ।</verse>
				<verse number="6">ਉਹ ਫ਼ਰੁਗਿਯਾ ਅਤੇ ਗਲਾਤਿਯਾ ਦੇ ਇਲਾਕੇ ਵਿੱਚੋਂ ਦੀ ਹੋ ਕੇ ਗਏ, ਕਿਉਂਕਿ ਪਵਿੱਤਰ ਆਤਮਾ ਨੇ ਉਨ੍ਹਾਂ ਨੂੰ ਅਸਿਯਾ ਵਿੱਚ ਵਚਨ ਸੁਣਾਉਣ ਤੋਂ ਮਨ੍ਹਾ ਕੀਤਾ।</verse>
				<verse number="7">ਉਨ੍ਹਾਂ ਨੇ ਮੁਸਿਯਾ ਪਹੁੰਚ ਕੇ ਬਿਥੁਨਿਯਾ ਜਾਣ ਦੀ ਕੋਸ਼ਿਸ਼ ਕੀਤੀ, ਪਰ ਯਿਸੂ ਦੇ ਆਤਮਾ ਨੇ ਉਨ੍ਹਾਂ ਨੂੰ ਉੱਥੇ ਨਾ ਜਾਣ ਦਿੱਤਾ।</verse>
				<verse number="8">ਤਦ ਉਹ ਮੁਸਿਯਾ ਵਿੱਚੋਂ ਲੰਘ ਕੇ ਤ੍ਰੋਆਸ ਵਿੱਚ ਆਏ।</verse>
				<verse number="9">ਉਸ ਰਾਤ ਪੌਲੁਸ ਨੇ ਇੱਕ ਦਰਸ਼ਨ ਵੇਖਿਆ ਕਿ ਇੱਕ ਮਕਦੂਨੀ ਮਨੁੱਖ ਖੜ੍ਹਾ ਇਹ ਕਹਿ ਕੇ ਉਸ ਦੀ ਮਿੰਨਤ ਕਰ ਰਿਹਾ ਹੈ, “ਮਕਦੂਨਿਯਾ ਆ ਕੇ ਸਾਡੀ ਸਹਾਇਤਾ ਕਰ!”</verse>
				<verse number="10">ਜਦੋਂ ਉਸ ਨੇ ਇਹ ਦਰਸ਼ਨ ਵੇਖਿਆ ਤਾਂ ਅਸੀਂ ਤੁਰੰਤ ਮਕਦੂਨਿਯਾ ਜਾਣਾ ਚਾਹਿਆ, ਕਿਉਂਕਿ ਸਾਨੂੰ ਯਕੀਨ ਹੋ ਗਿਆ ਸੀ ਕਿ ਪਰਮੇਸ਼ਰ ਨੇ ਸਾਨੂੰ ਉਨ੍ਹਾਂ ਨੂੰ ਖੁਸ਼ਖ਼ਬਰੀ ਸੁਣਾਉਣ ਲਈ ਬੁਲਾਇਆ ਹੈ।</verse>
				<verse number="11">ਸੋ ਅਸੀਂ ਤ੍ਰੋਆਸ ਤੋਂ ਸਮੁੰਦਰ ਦੇ ਰਸਤੇ ਸਿੱਧੇ ਸਮੁਤ੍ਰਾਕੇ ਨੂੰ ਆਏ ਅਤੇ ਅਗਲੇ ਦਿਨ ਨਿਯਾਪੁਲਿਸ</verse>
				<verse number="12">ਅਤੇ ਉੱਥੋਂ ਫ਼ਿਲਿੱਪੈ ਪਹੁੰਚੇ ਜੋ ਕਿ ਮਕਦੂਨਿਯਾ ਪ੍ਰਾਂਤ ਦਾ ਇੱਕ ਪ੍ਰਮੁੱਖ ਨਗਰ ਅਤੇ ਰੋਮੀਆਂ ਦੀ ਬਸਤੀ ਹੈ। ਅਸੀਂ ਕੁਝ ਦਿਨ ਇਸੇ ਨਗਰ ਵਿੱਚ ਰਹੇ।</verse>
				<verse number="13">ਫਿਰ ਸਬਤ ਦੇ ਦਿਨ ਅਸੀਂ ਇਹ ਸੋਚ ਕੇ ਫਾਟਕ ਤੋਂ ਬਾਹਰ ਨਦੀ ਦੇ ਕਿਨਾਰੇ ਗਏ ਕਿ ਉੱਥੇ ਪ੍ਰਾਰਥਨਾ ਕਰਨ ਲਈ ਥਾਂ ਹੋਵੇਗਾ ਅਤੇ ਬੈਠ ਕੇ ਉਨ੍ਹਾਂ ਔਰਤਾਂ ਨਾਲ ਗੱਲਬਾਤ ਕਰਨ ਲੱਗੇ ਜਿਹੜੀਆਂ ਉੱਥੇ ਇਕੱਠੀਆਂ ਸਨ।</verse>
				<verse number="14">ਉੱਥੇ ਥੁਆਤੀਰਾ ਨਗਰ ਦੀ ਲੁਦਿਯਾ ਨਾਮਕ ਇੱਕ ਔਰਤ ਸੁਣ ਰਹੀ ਸੀ ਜਿਹੜੀ ਬੈਂਗਣੀ ਵਸਤਰ ਵੇਚਣ ਵਾਲੀ ਅਤੇ ਪਰਮੇਸ਼ਰ ਦੀ ਭਗਤਣ ਸੀ। ਪ੍ਰਭੂ ਨੇ ਉਸ ਦੇ ਮਨ ਨੂੰ ਖੋਲ੍ਹਿਆ ਕਿ ਉਹ ਪੌਲੁਸ ਦੀਆਂ ਗੱਲਾਂ ਉੱਤੇ ਚਿੱਤ ਲਾਵੇ।</verse>
				<verse number="15">ਜਦੋਂ ਉਸ ਨੇ ਆਪਣੇ ਘਰਾਣੇ ਸਮੇਤ ਬਪਤਿਸਮਾ ਲਿਆ ਤਾਂ ਉਸ ਨੇ ਸਾਨੂੰ ਇਹ ਕਹਿ ਕੇ ਬੇਨਤੀ ਕੀਤੀ, “ਜੇ ਤੁਸੀਂ ਮੈਨੂੰ ਪ੍ਰਭੂ ਦੀ ਵਿਸ਼ਵਾਸਣ ਮੰਨਦੇ ਹੋ ਤਾਂ ਆ ਕੇ ਮੇਰੇ ਘਰ ਵਿੱਚ ਰਹੋ।” ਸੋ ਉਸ ਨੇ ਸਾਨੂੰ ਮਜ਼ਬੂਰ ਕਰ ਦਿੱਤਾ।</verse>
				<verse number="16">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਸੀਂ ਪ੍ਰਾਰਥਨਾ ਦੇ ਥਾਂ ਨੂੰ ਜਾ ਰਹੇ ਸੀ ਤਾਂ ਸਾਨੂੰ ਇੱਕ ਦਾਸੀ ਮਿਲੀ ਜਿਸ ਵਿੱਚ ਭੇਤ ਬੁੱਝਣ ਦੀ ਆਤਮਾ ਸੀ। ਉਹ ਭਵਿੱਖ ਦੱਸ ਕੇ ਆਪਣੇ ਮਾਲਕਾਂ ਲਈ ਬਹੁਤ ਕਮਾਈ ਕਰ ਲਿਆਉਂਦੀ ਸੀ।</verse>
				<verse number="17">ਉਹ ਸਾਡੇ ਅਤੇ ਪੌਲੁਸ ਦੇ ਪਿੱਛੇ-ਪਿੱਛੇ ਆਉਂਦੀ ਅਤੇ ਚੀਕ-ਚੀਕ ਕੇ ਕਹਿੰਦੀ ਸੀ, “ਇਹ ਮਨੁੱਖ ਅੱਤ ਮਹਾਨ ਪਰਮੇਸ਼ਰ ਦੇ ਦਾਸ ਹਨ ਜਿਹੜੇ ਤੁਹਾਨੂੰ ਮੁਕਤੀ ਦਾ ਰਾਹ ਦੱਸਦੇ ਹਨ।”</verse>
				<verse number="18">ਉਹ ਬਹੁਤ ਦਿਨਾਂ ਤੱਕ ਇਸੇ ਤਰ੍ਹਾਂ ਕਰਦੀ ਰਹੀ। ਆਖਰ ਪੌਲੁਸ ਅੱਕ ਗਿਆ ਅਤੇ ਪਿੱਛੇ ਮੁੜ ਕੇ ਉਸ ਆਤਮਾ ਨੂੰ ਕਿਹਾ, “ਮੈਂ ਤੈਨੂੰ ਯਿਸੂ ਮਸੀਹ ਦੇ ਨਾਮ ਵਿੱਚ ਹੁਕਮ ਦਿੰਦਾ ਹਾਂ ਕਿ ਇਸ ਵਿੱਚੋਂ ਨਿੱਕਲ ਜਾ!” ਉਹ ਉਸੇ ਸਮੇਂ ਉਸ ਵਿੱਚੋਂ ਨਿੱਕਲ ਗਈ।</verse>
				<verse number="19">ਜਦੋਂ ਉਸ ਦੇ ਮਾਲਕਾਂ ਨੇ ਵੇਖਿਆ ਕਿ ਸਾਡੀ ਕਮਾਈ ਦੀ ਆਸ ਜਾਂਦੀ ਰਹੀ ਤਾਂ ਉਨ੍ਹਾਂ ਨੇ ਪੌਲੁਸ ਅਤੇ ਸੀਲਾਸ ਨੂੰ ਫੜਿਆ ਅਤੇ ਘਸੀਟਦੇ ਹੋਏ ਬਜ਼ਾਰ ਵਿੱਚ ਅਧਿਕਾਰੀਆਂ ਦੇ ਸਾਹਮਣੇ ਲੈ ਗਏ</verse>
				<verse number="20">ਅਤੇ ਮੁੱਖ ਨਿਆਂਕਾਰਾਂ ਦੇ ਸਾਹਮਣੇ ਲਿਆ ਕੇ ਕਿਹਾ, “ਇਹ ਮਨੁੱਖ ਯਹੂਦੀ ਹਨ ਅਤੇ ਸਾਡੇ ਨਗਰ ਵਿੱਚ ਬਹੁਤ ਗੜਬੜੀ ਫੈਲਾ ਰਹੇ ਹਨ</verse>
				<verse number="21">ਅਤੇ ਅਜਿਹੀਆਂ ਰੀਤਾਂ ਦਾ ਪ੍ਰਚਾਰ ਕਰ ਰਹੇ ਹਨ ਜਿਨ੍ਹਾਂ ਨੂੰ ਮੰਨਣਾ ਅਤੇ ਪੂਰਾ ਕਰਨਾ ਸਾਡੇ ਰੋਮੀਆਂ ਲਈ ਯੋਗ ਨਹੀਂ।”</verse>
				<verse number="22">ਤਦ ਭੀੜ ਇਕੱਠੀ ਹੋ ਕੇ ਉਨ੍ਹਾਂ ਦੇ ਵਿਰੁੱਧ ਉੱਠੀ ਅਤੇ ਮੁੱਖ ਨਿਆਂਕਾਰਾਂ ਨੇ ਉਨ੍ਹਾਂ ਦੇ ਕੱਪੜੇ ਪਾੜ ਕੇ ਬੈਂਤ ਮਾਰਨ ਦਾ ਹੁਕਮ ਦਿੱਤਾ।</verse>
				<verse number="23">ਬਹੁਤ ਮਾਰਨ ਤੋਂ ਬਾਅਦ ਉਨ੍ਹਾਂ ਨੇ ਉਨ੍ਹਾਂ ਨੂੰ ਕੈਦਖ਼ਾਨੇ ਵਿੱਚ ਸੁੱਟ ਦਿੱਤਾ ਅਤੇ ਦਰੋਗੇ ਨੂੰ ਸਾਵਧਾਨੀ ਨਾਲ ਉਨ੍ਹਾਂ ਦੀ ਪਹਿਰੇਦਾਰੀ ਕਰਨ ਦਾ ਹੁਕਮ ਦਿੱਤਾ।</verse>
				<verse number="24">ਉਸ ਨੇ ਅਜਿਹਾ ਹੁਕਮ ਪਾ ਕੇ ਉਨ੍ਹਾਂ ਨੂੰ ਅੰਦਰਲੀ ਕੋਠੜੀ ਵਿੱਚ ਸੁੱਟਿਆ ਅਤੇ ਉਨ੍ਹਾਂ ਦੇ ਪੈਰ ਕਾਠ ਵਿੱਚ ਜਕੜ ਦਿੱਤੇ।</verse>
				<verse number="25">ਲਗਭਗ ਅੱਧੀ ਰਾਤ ਨੂੰ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਅਤੇ ਪਰਮੇਸ਼ਰ ਦੇ ਭਜਨ ਗਾ ਰਹੇ ਸਨ ਤੇ ਕੈਦੀ ਉਨ੍ਹਾਂ ਨੂੰ ਸੁਣ ਰਹੇ ਸਨ।</verse>
				<verse number="26">ਤਦ ਅਚਾਨਕ ਇੱਕ ਵੱਡਾ ਭੁਚਾਲ ਆਇਆ, ਇੱਥੋਂ ਤੱਕ ਕਿ ਕੈਦਖ਼ਾਨੇ ਦੀਆਂ ਨੀਹਾਂ ਹਿੱਲ ਗਈਆਂ ਅਤੇ ਤੁਰੰਤ ਸਾਰੇ ਦਰਵਾਜ਼ੇ ਖੁੱਲ੍ਹ ਗਏ ਤੇ ਸਭਨਾਂ ਦੀਆਂ ਜ਼ੰਜੀਰਾਂ ਵੀ ਖੁੱਲ੍ਹ ਗਈਆਂ।</verse>
				<verse number="27">ਤਦ ਦਰੋਗਾ ਜਾਗ ਉੱਠਿਆ ਅਤੇ ਜਦੋਂ ਉਸ ਨੇ ਕੈਦਖ਼ਾਨੇ ਦੇ ਦਰਵਾਜ਼ੇ ਖੁੱਲ੍ਹੇ ਵੇਖੇ ਤਾਂ ਇਹ ਸੋਚ ਕੇ ਕਿ ਕੈਦੀ ਭੱਜ ਗਏ ਹਨ, ਤਲਵਾਰ ਕੱਢ ਕੇ ਆਪਣੇ ਆਪ ਨੂੰ ਮਾਰਨਾ ਚਾਹਿਆ।</verse>
				<verse number="28">ਪਰ ਪੌਲੁਸ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਪਣੇ ਆਪ ਨੂੰ ਨੁਕਸਾਨ ਨਾ ਪਹੁੰਚਾ, ਕਿਉਂਕਿ ਅਸੀਂ ਸਭ ਇੱਥੇ ਹੀ ਹਾਂ।”</verse>
				<verse number="29">ਤਦ ਉਹ ਮਸ਼ਾਲਾਂ ਮੰਗਵਾ ਕੇ ਅੰਦਰ ਨੂੰ ਦੌੜਿਆ ਅਤੇ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਸਾਹਮਣੇ ਡਿੱਗ ਪਿਆ।</verse>
				<verse number="30">ਫਿਰ ਉਸ ਨੇ ਉਨ੍ਹਾਂ ਨੂੰ ਬਾਹਰ ਲਿਜਾ ਕੇ ਕਿਹਾ, “ਮਹਾਂਪੁਰਖੋ, ਮੈਨੂੰ ਕੀ ਕਰਨਾ ਚਾਹੀਦਾ ਹੈ ਕਿ ਮੈਂ ਬਚਾਇਆ ਜਾਵਾਂ?”</verse>
				<verse number="31">ਉਨ੍ਹਾਂ ਨੇ ਕਿਹਾ, “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ ਤਾਂ ਤੂੰ ਅਤੇ ਤੇਰਾ ਘਰਾਣਾ ਬਚਾਇਆ ਜਾਵੇਗਾ।”</verse>
				<verse number="32">ਫਿਰ ਉਨ੍ਹਾਂ ਉਸ ਨੂੰ ਅਤੇ ਉਸ ਦੇ ਘਰ ਦੇ ਸਭ ਲੋਕਾਂ ਨੂੰ ਪ੍ਰਭੂ ਦਾ ਵਚਨ ਸੁਣਾਇਆ।</verse>
				<verse number="33">ਤਦ ਉਸ ਨੇ ਰਾਤ ਦੇ ਉਸੇ ਸਮੇਂ ਉਨ੍ਹਾਂ ਨੂੰ ਲਿਜਾ ਕੇ ਉਨ੍ਹਾਂ ਦੇ ਜ਼ਖਮ ਧੋਤੇ ਅਤੇ ਤੁਰੰਤ ਉਸ ਨੇ ਅਤੇ ਉਸ ਦੇ ਸਾਰੇ ਘਰਾਣੇ ਨੇ ਬਪਤਿਸਮਾ ਲਿਆ।</verse>
				<verse number="34">ਫਿਰ ਉਸ ਨੇ ਉਨ੍ਹਾਂ ਨੂੰ ਘਰ ਲਿਜਾ ਕੇ ਉਨ੍ਹਾਂ ਅੱਗੇ ਭੋਜਨ ਪਰੋਸਿਆ ਅਤੇ ਸਾਰੇ ਘਰਾਣੇ ਸਮੇਤ ਪਰਮੇਸ਼ਰ ਉੱਤੇ ਵਿਸ਼ਵਾਸ ਕਰਕੇ ਖੁਸ਼ੀ ਮਨਾਈ।</verse>
				<verse number="35">ਜਦੋਂ ਦਿਨ ਚੜ੍ਹਿਆ ਤਾਂ ਮੁੱਖ ਨਿਆਂਕਾਰਾਂ ਨੇ ਸਿਪਾਹੀਆਂ ਰਾਹੀਂ ਸੁਨੇਹਾ ਭੇਜਿਆ, “ਉਨ੍ਹਾਂ ਮਨੁੱਖਾਂ ਨੂੰ ਛੱਡ ਦਿਓ।”</verse>
				<verse number="36">ਦਰੋਗੇ ਨੇ ਇਹ ਗੱਲਾਂ ਪੌਲੁਸ ਨੂੰ ਦੱਸੀਆਂ ਕਿ ਮੁੱਖ ਨਿਆਂਕਾਰਾਂ ਨੇ ਸੁਨੇਹਾ ਭੇਜਿਆ ਹੈ ਕਿ ਤੁਹਾਨੂੰ ਛੱਡ ਦਿੱਤਾ ਜਾਵੇ; ਸੋ ਹੁਣ ਨਿੱਕਲ ਕੇ ਸ਼ਾਂਤੀ ਨਾਲ ਚਲੇ ਜਾਓ।</verse>
				<verse number="37">ਪਰ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਉਨ੍ਹਾਂ ਨੇ ਸਾਨੂੰ ਜੋ ਰੋਮੀ ਹਾਂ, ਦੋਸ਼ੀ ਸਾਬਤ ਕੀਤੇ ਬਿਨਾਂ ਸਭ ਦੇ ਸਾਹਮਣੇ ਮਾਰਿਆ-ਕੁੱਟਿਆ ਅਤੇ ਕੈਦਖ਼ਾਨੇ ਵਿੱਚ ਪਾਇਆ। ਕੀ ਹੁਣ ਉਹ ਸਾਨੂੰ ਚੁੱਪ-ਚਪੀਤੇ ਬਾਹਰ ਕੱਢ ਰਹੇ ਹਨ? ਇਸ ਤਰ੍ਹਾਂ ਨਹੀਂ ਹੋਣਾ, ਸਗੋਂ ਉਹ ਆਪ ਆ ਕੇ ਸਾਨੂੰ ਬਾਹਰ ਲੈ ਕੇ ਜਾਣ।”</verse>
				<verse number="38">ਤਦ ਸਿਪਾਹੀਆਂ ਨੇ ਇਹ ਗੱਲਾਂ ਮੁੱਖ ਨਿਆਂਕਾਰਾਂ ਨੂੰ ਦੱਸੀਆਂ ਅਤੇ ਜਦੋਂ ਉਨ੍ਹਾਂ ਨੇ ਸੁਣਿਆ ਕਿ ਇਹ ਰੋਮੀ ਹਨ ਤਾਂ ਉਹ ਡਰ ਗਏ।</verse>
				<verse number="39">ਤਦ ਉਨ੍ਹਾਂ ਨੇ ਆ ਕੇ ਉਨ੍ਹਾਂ ਨੂੰ ਮਨਾਇਆ ਅਤੇ ਕੈਦਖ਼ਾਨੇ ਤੋਂ ਬਾਹਰ ਲਿਆ ਕੇ ਬੇਨਤੀ ਕੀਤੀ ਕਿ ਉਹ ਨਗਰ ਵਿੱਚੋਂ ਚਲੇ ਜਾਣ।</verse>
				<verse number="40">ਕੈਦਖ਼ਾਨੇ ਵਿੱਚੋਂ ਨਿੱਕਲਣ ਤੋਂ ਬਾਅਦ ਉਹ ਲੁਦਿਯਾ ਦੇ ਘਰ ਗਏ ਅਤੇ ਭਾਈਆਂ ਨੂੰ ਮਿਲ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਅੱਗੇ ਚਲੇ ਗਏ।</verse>
			</chapter>
			<chapter number="17">
				<verse number="1">ਫਿਰ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਵਿੱਚੋਂ ਦੀ ਹੋ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦਾ ਇੱਕ ਸਭਾ-ਘਰ ਸੀ।</verse>
				<verse number="2">ਪੌਲੁਸ ਆਪਣੀ ਰੀਤ ਅਨੁਸਾਰ ਉਨ੍ਹਾਂ ਕੋਲ ਸਭਾ-ਘਰ ਵਿੱਚ ਗਿਆ ਅਤੇ ਤਿੰਨ ਹਫ਼ਤੇ ਹਰ ਸਬਤ 'ਤੇ ਉਨ੍ਹਾਂ ਨਾਲ ਲਿਖਤਾਂ ਵਿੱਚੋਂ ਤਰਕ-ਵਿਤਰਕ ਕਰਦਾ ਰਿਹਾ।</verse>
				<verse number="3">ਉਹ ਅਰਥ ਖੋਲ੍ਹ-ਖੋਲ੍ਹ ਕੇ ਉਨ੍ਹਾਂ ਨੂੰ ਸਮਝਾਉਂਦਾ ਰਿਹਾ ਕਿ ਮਸੀਹ ਦਾ ਦੁੱਖ ਝੱਲਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ “ਉਹ ਯਿਸੂ ਜਿਸ ਦਾ ਮੈਂ ਤੁਹਾਨੂੰ ਪ੍ਰਚਾਰ ਕਰਦਾ ਹਾਂ, ਉਹੀ ਮਸੀਹ ਹੈ।”</verse>
				<verse number="4">ਉਨ੍ਹਾਂ ਵਿੱਚੋਂ ਕਈ ਯਹੂਦੀਆਂ ਨੇ ਮੰਨ ਲਿਆ ਅਤੇ ਵੱਡੀ ਗਿਣਤੀ ਵਿੱਚ ਯੂਨਾਨੀ ਭਗਤ ਅਤੇ ਬਹੁਤ ਸਾਰੀਆਂ ਪਤਵੰਤੀਆਂ ਔਰਤਾਂ ਵੀ ਪੌਲੁਸ ਅਤੇ ਸੀਲਾਸ ਨਾਲ ਮਿਲ ਗਈਆਂ।</verse>
				<verse number="5">ਪਰ ਯਹੂਦੀਆਂ ਨੇ ਈਰਖਾ ਨਾਲ ਭਰ ਕੇ ਬਜ਼ਾਰ ਦੇ ਅਵਾਰਾ ਲੋਕਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਭੀੜ ਇਕੱਠੀ ਕਰਕੇ ਨਗਰ ਵਿੱਚ ਗੜਬੜੀ ਫੈਲਾਉਣ ਲੱਗੇ ਅਤੇ ਯਾਸੋਨ ਦੇ ਘਰ 'ਤੇ ਹਮਲਾ ਕਰਕੇ ਪੌਲੁਸ ਅਤੇ ਸੀਲਾਸ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹਿਆ।</verse>
				<verse number="6">ਪਰ ਜਦੋਂ ਉਹ ਨਾ ਮਿਲੇ ਤਾਂ ਉਹ ਯਾਸੋਨ ਅਤੇ ਕੁਝ ਭਾਈਆਂ ਨੂੰ ਘਸੀਟ ਕੇ ਨਗਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਚੀਕਦੇ ਹੋਏ ਕਹਿਣ ਲੱਗੇ, “ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਲਟਾ ਦਿੱਤਾ ਹੈ ਉਹ ਇੱਥੇ ਵੀ ਆ ਗਏ ਹਨ</verse>
				<verse number="7">ਅਤੇ ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਹੈ। ਇਹ ਸਭ ਕੈਸਰ ਦੇ ਹੁਕਮਾਂ ਦਾ ਇਹ ਕਹਿੰਦੇ ਹੋਏ ਵਿਰੋਧ ਕਰਦੇ ਹਨ ਕਿ ਯਿਸੂ ਨਾਮ ਦਾ ਕੋਈ ਦੂਜਾ ਰਾਜਾ ਹੈ।”</verse>
				<verse number="8">ਇਹ ਗੱਲਾਂ ਸੁਣਾ ਕੇ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਅਧਿਕਾਰੀਆਂ ਨੂੰ ਘਬਰਾ ਦਿੱਤਾ।</verse>
				<verse number="9">ਤਦ ਉਨ੍ਹਾਂ ਨੇ ਯਾਸੋਨ ਅਤੇ ਬਾਕੀਆਂ ਕੋਲੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।</verse>
				<verse number="10">ਰਾਤ ਹੁੰਦਿਆਂ ਹੀ ਤੁਰੰਤ ਭਾਈਆਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਭੇਜ ਦਿੱਤਾ ਅਤੇ ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ-ਘਰ ਵਿੱਚ ਗਏ।</verse>
				<verse number="11">ਇਹ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਚੰਗੇ ਸਨ ਅਤੇ ਉਨ੍ਹਾਂ ਨੇ ਵੱਡੀ ਚਾਹ ਨਾਲ ਵਚਨ ਨੂੰ ਸਵੀਕਾਰ ਕੀਤਾ। ਉਹ ਹਰ ਰੋਜ਼ ਲਿਖਤਾਂ ਵਿੱਚ ਖੋਜਦੇ ਰਹੇ ਕਿ ਭਲਾ ਇਹ ਗੱਲਾਂ ਇਸੇ ਤਰ੍ਹਾਂ ਹਨ।</verse>
				<verse number="12">ਸੋ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਅਨੇਕਾਂ ਪਤਵੰਤੀਆਂ ਯੂਨਾਨੀ ਔਰਤਾਂ ਅਤੇ ਮਰਦਾਂ ਨੇ ਵੀ ਵਿਸ਼ਵਾਸ ਕੀਤਾ।</verse>
				<verse number="13">ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਬਰਿਯਾ ਵਿੱਚ ਵੀ ਪੌਲੁਸ ਦੁਆਰਾ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕੀਤਾ ਗਿਆ ਹੈ ਤਾਂ ਉਹ ਉੱਥੇ ਵੀ ਆ ਕੇ ਲੋਕਾਂ ਨੂੰ ਭੜਕਾਉਣ ਲੱਗੇ।</verse>
				<verse number="14">ਤਦ ਭਾਈਆਂ ਨੇ ਤੁਰੰਤ ਪੌਲੁਸ ਨੂੰ ਭੇਜ ਦਿੱਤਾ ਕਿ ਉਹ ਸਮੁੰਦਰ ਦੇ ਕੰਢੇ ਚਲਾ ਜਾਵੇ, ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ।</verse>
				<verse number="15">ਪੌਲੁਸ ਨੂੰ ਲਿਜਾਣ ਵਾਲੇ ਭਾਈਆਂ ਨੇ ਉਸ ਨੂੰ ਅਥੇਨੈ ਤੱਕ ਪਹੁੰਚਾਇਆ ਅਤੇ ਸੀਲਾਸ ਅਤੇ ਤਿਮੋਥਿਉਸ ਦੇ ਲਈ ਇਹ ਆਗਿਆ ਲੈ ਕੇ ਵਿਦਾ ਹੋਏ ਕਿ ਉਹ ਛੇਤੀ ਉਸ ਕੋਲ ਆ ਜਾਣ।</verse>
				<verse number="16">ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਨੂੰ ਉਡੀਕ ਰਿਹਾ ਸੀ ਤਾਂ ਨਗਰ ਨੂੰ ਮੂਰਤੀਆਂ ਨਾਲ ਭਰਿਆ ਵੇਖ ਕੇ ਉਹ ਆਪਣੀ ਆਤਮਾ ਵਿੱਚ ਜਲ ਉੱਠਿਆ।</verse>
				<verse number="17">ਇਸ ਲਈ ਉਹ ਸਭਾ-ਘਰ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਨਾਲ ਅਤੇ ਹਰ ਦਿਨ ਬਜ਼ਾਰ ਵਿੱਚ ਮਿਲਣ ਵਾਲਿਆਂ ਨਾਲ ਤਰਕ-ਵਿਤਰਕ ਕਰਦਾ ਸੀ।</verse>
				<verse number="18">ਤਦ ਕੁਝ ਅਪਿਕੂਰੀ ਅਤੇ ਸਤੋਇਕੀ ਵਿਦਵਾਨ ਉਸ ਦੇ ਨਾਲ ਬਹਿਸ ਕਰਨ ਲੱਗੇ ਅਤੇ ਕਈਆਂ ਨੇ ਕਿਹਾ, “ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ?” ਅਤੇ ਕਈ ਕਹਿਣ ਲੱਗੇ, “ਉਹ ਓਪਰੇ ਦੇਵਤਿਆਂ ਦਾ ਪ੍ਰਚਾਰਕ ਲੱਗਦਾ ਹੈ।” ਇਸ ਲਈ ਕਿ ਉਹ ਯਿਸੂ ਅਤੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ।</verse>
				<verse number="19">ਫਿਰ ਉਹ ਪੌਲੁਸ ਨੂੰ ਫੜ ਕੇ ਅਰਿਯੁਪਗੁਸ ਦੀ ਸਭਾ ਵਿੱਚ ਲੈ ਗਏ ਅਤੇ ਕਿਹਾ, “ਕੀ ਅਸੀਂ ਜਾਣ ਸਕਦੇ ਹਾਂ ਕਿ ਇਹ ਨਵੀਂ ਸਿੱਖਿਆ ਜਿਹੜੀ ਤੂੰ ਦਿੰਦਾ ਹੈਂ, ਕੀ ਹੈ?</verse>
				<verse number="20">ਕਿਉਂਕਿ ਸਾਨੂੰ ਤੇਰੇ ਤੋਂ ਕੁਝ ਅਨੋਖੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਇਸ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ।”</verse>
				<verse number="21">ਸਭ ਅਥੇਨੀ ਅਤੇ ਉੱਥੇ ਰਹਿਣ ਵਾਲੇ ਪਰਦੇਸੀ ਨਵੀਆਂ-ਨਵੀਆਂ ਗੱਲਾਂ ਕਹਿਣ ਜਾਂ ਸੁਣਨ ਤੋਂ ਇਲਾਵਾ ਹੋਰ ਕਿਸੇ ਗੱਲ ਵਿੱਚ ਆਪਣਾ ਸਮਾਂ ਬਤੀਤ ਨਹੀਂ ਕਰਦੇ ਸਨ।</verse>
				<verse number="22">ਸੋ ਪੌਲੁਸ ਨੇ ਅਰਿਯੁਪਗੁਸ ਦੀ ਸਭਾ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਅਥੇਨੀ ਲੋਕੋ, ਮੈਂ ਵੇਖਦਾ ਹਾਂ ਕਿ ਤੁਸੀਂ ਹਰ ਗੱਲ ਵਿੱਚ ਬਹੁਤ ਧਾਰਮਿਕ ਹੋ।</verse>
				<verse number="23">ਕਿਉਂਕਿ ਘੁੰਮਦੇ-ਫਿਰਦੇ ਜਦੋਂ ਮੈਂ ਤੁਹਾਡੀਆਂ ਪੂਜਾ ਦੀਆਂ ਵਸਤਾਂ ਨੂੰ ਗੌਹ ਨਾਲ ਵੇਖ ਰਿਹਾ ਸੀ ਤਾਂ ਮੈਨੂੰ ਇੱਕ ਵੇਦੀ ਵੀ ਦਿਸੀ ਜਿਸ ਉੱਤੇ ਲਿਖਿਆ ਸੀ, ‘ਅਣਜਾਣੇ ਦੇਵਤੇ ਲਈ’। ਇਸ ਲਈ ਜਿਸ ਦੀ ਤੁਸੀਂ ਬਿਨਾਂ ਜਾਣੇ ਪੂਜਾ ਕਰਦੇ ਹੋ, ਮੈਂ ਉਸੇ ਦੇ ਵਿਖੇ ਤੁਹਾਨੂੰ ਦੱਸਦਾ ਹਾਂ।</verse>
				<verse number="24">ਪਰਮੇਸ਼ਰ ਨੇ ਹੀ ਸੰਸਾਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਬਣਾਇਆ। ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵੱਸਦਾ,</verse>
				<verse number="25">ਨਾ ਹੀ ਉਹ ਇਸ ਕਰਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਥੁੜ੍ਹ ਹੈ; ਉਹੀ ਸਾਰਿਆਂ ਨੂੰ ਜੀਵਨ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ।</verse>
				<verse number="26">ਉਸ ਨੇ ਇੱਕ ਤੋਂ ਹੀ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ 'ਤੇ ਵੱਸਣ ਲਈ ਬਣਾਇਆ ਅਤੇ ਉਨ੍ਹਾਂ ਦੇ ਸਮੇਂ ਤੈਅ ਕੀਤੇ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ</verse>
				<verse number="27">ਤਾਂਕਿ ਉਹ ਪਰਮੇਸ਼ਰ ਨੂੰ ਖੋਜਣ, ਹੋ ਸਕਦਾ ਹੈ ਕਿ ਉਸ ਨੂੰ ਟੋਹ ਕੇ ਲੱਭ ਲੈਣ; ਹਾਲਾਂਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ।</verse>
				<verse number="28">ਕਿਉਂਕਿ ਉਸੇ ਵਿੱਚ ਅਸੀਂ ਜੀਉਂਦੇ, ਤੁਰਦੇ-ਫਿਰਦੇ ਅਤੇ ਹੋਂਦ ਵਿੱਚ ਹਾਂ ਜਿਵੇਂ ਕਿ ਤੁਹਾਡੇ ਕੁਝ ਕਵੀਆਂ ਨੇ ਵੀ ਕਿਹਾ ਹੈ, ‘ਅਸੀਂ ਵੀ ਉਸੇ ਦੀ ਸੰਤਾਨ ਹਾਂ’।</verse>
				<verse number="29">ਇਸ ਲਈ ਪਰਮੇਸ਼ਰ ਦੀ ਸੰਤਾਨ ਹੋ ਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ ਜਾਂ ਪੱਥਰ ਦੇ ਸਮਾਨ ਹੈ ਜਿਸ ਨੂੰ ਮਨੁੱਖ ਦੀ ਕਾਰੀਗਰੀ ਅਤੇ ਕਲਪਨਾ ਨੇ ਘੜਿਆ ਹੈ।</verse>
				<verse number="30">ਇਸ ਲਈ ਪਰਮੇਸ਼ਰ ਅਣਜਾਣਪੁਣੇ ਦੇ ਸਮਿਆਂ ਨੂੰ ਅਣਦੇਖਾ ਕਰਕੇ, ਹੁਣ ਹਰ ਥਾਂ ਸਭ ਮਨੁੱਖਾਂ ਨੂੰ ਤੋਬਾ ਕਰਨ ਦਾ ਹੁਕਮ ਦਿੰਦਾ ਹੈ,</verse>
				<verse number="31">ਕਿਉਂਕਿ ਉਸ ਨੇ ਇੱਕ ਦਿਨ ਠਹਿਰਾਇਆ ਹੈ ਜਦੋਂ ਉਹ ਉਸ ਮਨੁੱਖ ਦੇ ਦੁਆਰਾ ਜਿਸ ਨੂੰ ਉਸ ਨੇ ਨਿਯੁਕਤ ਕੀਤਾ ਹੈ, ਧਾਰਮਿਕਤਾ ਸਹਿਤ ਸੰਸਾਰ ਦਾ ਨਿਆਂ ਕਰੇਗਾ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਕੇ ਉਸ ਨੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”</verse>
				<verse number="32">ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਸੁਣਿਆ ਤਾਂ ਕੁਝ ਉਸ ਦਾ ਮਖੌਲ ਉਡਾਉਣ ਲੱਗੇ, ਪਰ ਕਈਆਂ ਨੇ ਕਿਹਾ, “ਅਸੀਂ ਇਸ ਬਾਰੇ ਤੇਰੇ ਤੋਂ ਦੁਬਾਰਾ ਸੁਣਾਂਗੇ।”</verse>
				<verse number="33">ਸੋ ਪੌਲੁਸ ਉਨ੍ਹਾਂ ਦੇ ਕੋਲੋਂ ਚਲਾ ਗਿਆ।</verse>
				<verse number="34">ਪਰ ਕੁਝ ਵਿਅਕਤੀ ਉਸ ਨਾਲ ਮਿਲ ਗਏ ਅਤੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ, ਜਿਨ੍ਹਾਂ ਵਿੱਚ ਅਰਿਯੁਪਗੀ ਦਿਯਾਨੁਸਿਯੁਸ, ਦਾਮਰਿਸ ਨਾਮਕ ਇੱਕ ਔਰਤ ਅਤੇ ਉਨ੍ਹਾਂ ਦੇ ਨਾਲ ਕਈ ਹੋਰ ਲੋਕ ਸਨ।</verse>
			</chapter>
			<chapter number="18">
				<verse number="1">ਇਸ ਤੋਂ ਬਾਅਦ ਪੌਲੁਸ ਅਥੇਨੈ ਤੋਂ ਨਿੱਕਲ ਕੇ ਕੁਰਿੰਥੁਸ ਵਿੱਚ ਆਇਆ</verse>
				<verse number="2">ਅਤੇ ਉਸ ਨੂੰ ਅਕੂਲਾ ਨਾਮਕ ਇੱਕ ਯਹੂਦੀ ਮਿਲਿਆ ਜੋ ਪੁੰਤੁਸ ਦਾ ਜੰਮ-ਪਲ਼ ਸੀ। ਉਹ ਕੁਝ ਚਿਰ ਪਹਿਲਾਂ ਹੀ ਆਪਣੀ ਪਤਨੀ ਪ੍ਰਿਸਕਿੱਲਾ ਨਾਲ ਇਤਾਲਿਯਾ ਤੋਂ ਆਇਆ ਸੀ, ਕਿਉਂਕਿ ਕਲੌਦਿਯੁਸ ਨੇ ਸਭ ਯਹੂਦੀਆਂ ਨੂੰ ਰੋਮ ਵਿੱਚੋਂ ਨਿੱਕਲ ਜਾਣ ਦਾ ਹੁਕਮ ਦਿੱਤਾ ਸੀ। ਸੋ ਪੌਲੁਸ ਉਨ੍ਹਾਂ ਕੋਲ ਗਿਆ</verse>
				<verse number="3">ਅਤੇ ਉਨ੍ਹਾਂ ਦਾ ਕਿੱਤਾ ਇੱਕੋ ਜਿਹਾ ਹੋਣ ਕਰਕੇ ਉਹ ਉਨ੍ਹਾਂ ਦੇ ਨਾਲ ਰਹਿਣ ਅਤੇ ਕੰਮ ਕਰਨ ਲੱਗਾ, ਕਿਉਂਕਿ ਕਿੱਤੇ ਤੋਂ ਉਹ ਤੰਬੂ ਬਣਾਉਣ ਵਾਲੇ ਸਨ।</verse>
				<verse number="4">ਉਹ ਹਰ ਸਬਤ ਦੇ ਦਿਨ ਸਭਾ-ਘਰ ਵਿੱਚ ਤਰਕ-ਵਿਤਰਕ ਕਰਦਾ ਅਤੇ ਯਹੂਦੀਆਂ ਅਤੇ ਯੂਨਾਨੀਆਂ ਨੂੰ ਸਮਝਾਉਂਦਾ ਸੀ।</verse>
				<verse number="5">ਜਦੋਂ ਸੀਲਾਸ ਅਤੇ ਤਿਮੋਥਿਉਸ ਮਕਦੂਨਿਯਾ ਤੋਂ ਆਏ ਤਾਂ ਪੌਲੁਸ ਵਚਨ ਸੁਣਾਉਣ ਵਿੱਚ ਰੁੱਝਾ ਹੋਇਆ ਯਹੂਦੀਆਂ ਨੂੰ ਗਵਾਹੀ ਦਿੰਦਾ ਸੀ ਕਿ ਯਿਸੂ ਹੀ ਮਸੀਹ ਹੈ।</verse>
				<verse number="6">ਪਰ ਜਦੋਂ ਯਹੂਦੀ ਵਿਰੋਧ ਅਤੇ ਨਿੰਦਾ ਕਰਨ ਲੱਗੇ ਤਾਂ ਉਸ ਨੇ ਆਪਣੇ ਕੱਪੜੇ ਝਾੜ ਕੇ ਉਨ੍ਹਾਂ ਨੂੰ ਕਿਹਾ, “ਤੁਹਾਡਾ ਲਹੂ ਤੁਹਾਡੇ ਸਿਰ ਹੋਵੇ; ਮੈਂ ਨਿਰਦੋਸ਼ ਹਾਂ! ਹੁਣ ਤੋਂ ਮੈਂ ਪਰਾਈਆਂ ਕੌਮਾਂ ਕੋਲ ਜਾਵਾਂਗਾ।”</verse>
				<verse number="7">ਫਿਰ ਉੱਥੋਂ ਚੱਲ ਕੇ ਉਹ ਤੀਤੁਸ ਯੂਸਤੁਸ ਨਾਮਕ ਇੱਕ ਵਿਅਕਤੀ ਦੇ ਘਰ ਗਿਆ ਜਿਹੜਾ ਪਰਮੇਸ਼ਰ ਦਾ ਭਗਤ ਸੀ ਅਤੇ ਜਿਸ ਦਾ ਘਰ ਸਭਾ-ਘਰ ਦੇ ਨਾਲ ਲੱਗਦਾ ਸੀ।</verse>
				<verse number="8">ਤਦ ਸਭਾ-ਘਰ ਦੇ ਆਗੂ ਕਰਿਸਪੁਸ ਨੇ ਆਪਣੇ ਸਾਰੇ ਘਰਾਣੇ ਸਮੇਤ ਪ੍ਰਭੂ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਸੁਣ ਕੇ ਬਹੁਤ ਸਾਰੇ ਕੁਰਿੰਥੀ ਵੀ ਵਿਸ਼ਵਾਸ ਕਰਨ ਅਤੇ ਬਪਤਿਸਮਾ ਲੈਣ ਲੱਗੇ।</verse>
				<verse number="9">ਫਿਰ ਪ੍ਰਭੂ ਨੇ ਰਾਤ ਦੇ ਸਮੇਂ ਇੱਕ ਦਰਸ਼ਨ ਦੇ ਰਾਹੀਂ ਪੌਲੁਸ ਨੂੰ ਕਿਹਾ, “ਨਾ ਡਰ, ਸਗੋਂ ਬੋਲਦਾ ਰਹਿ ਅਤੇ ਚੁੱਪ ਨਾ ਹੋ,</verse>
				<verse number="10">ਕਿਉਂਕਿ ਮੈਂ ਤੇਰੇ ਨਾਲ ਹਾਂ ਅਤੇ ਕੋਈ ਵੀ ਤੈਨੂੰ ਨੁਕਸਾਨ ਪਹੁੰਚਾਉਣ ਲਈ ਤੇਰੇ ਉੱਤੇ ਹਮਲਾ ਨਹੀਂ ਕਰੇਗਾ, ਕਿਉਂ ਜੋ ਇਸ ਨਗਰ ਵਿੱਚ ਮੇਰੇ ਬਹੁਤ ਸਾਰੇ ਲੋਕ ਹਨ।”</verse>
				<verse number="11">ਸੋ ਪੌਲੁਸ ਡੇਢ ਸਾਲ ਉੱਥੇ ਰਹਿ ਕੇ ਉਨ੍ਹਾਂ ਦੇ ਵਿਚਕਾਰ ਪਰਮੇਸ਼ਰ ਦੇ ਵਚਨ ਦੀ ਸਿੱਖਿਆ ਦਿੰਦਾ ਰਿਹਾ।</verse>
				<verse number="12">ਪਰ ਜਦੋਂ ਗਾਲੀਓ ਅਖਾਯਾ ਦਾ ਰਾਜਪਾਲ ਸੀ ਤਾਂ ਯਹੂਦੀ ਇੱਕ ਮਨ ਹੋ ਕੇ ਪੌਲੁਸ ਦੇ ਵਿਰੁੱਧ ਉੱਠ ਖੜ੍ਹੇ ਹੋਏ ਅਤੇ ਉਸ ਨੂੰ ਅਦਾਲਤ ਵਿੱਚ ਲੈ ਗਏ</verse>
				<verse number="13">ਅਤੇ ਕਿਹਾ, “ਇਹ ਵਿਅਕਤੀ ਲੋਕਾਂ ਨੂੰ ਬਿਵਸਥਾ ਦੇ ਉਲਟ ਹੋਰ ਢੰਗ ਨਾਲ ਪਰਮੇਸ਼ਰ ਦੀ ਉਪਾਸਨਾ ਕਰਨਾ ਸਿਖਾਉਂਦਾ ਹੈ।”</verse>
				<verse number="14">ਜਦੋਂ ਪੌਲੁਸ ਬੋਲਣ ਹੀ ਲੱਗਾ ਤਾਂ ਗਾਲੀਓ ਨੇ ਯਹੂਦੀਆਂ ਨੂੰ ਕਿਹਾ, “ਯਹੂਦੀਓ, ਜੇ ਇਹ ਕੋਈ ਗਲਤ ਕੰਮ ਜਾਂ ਗੰਭੀਰ ਅਪਰਾਧ ਹੁੰਦਾ ਤਾਂ ਮੈਂ ਤੁਹਾਡੀ ਸੁਣ ਵੀ ਲੈਂਦਾ,</verse>
				<verse number="15">ਪਰ ਜੇ ਇਹ ਵਿਵਾਦ ਸ਼ਬਦਾਂ, ਨਾਵਾਂ ਅਤੇ ਤੁਹਾਡੇ ਬਿਵਸਥਾ ਦੇ ਬਾਰੇ ਹੈ ਤਾਂ ਤੁਸੀਂ ਆਪੇ ਨਜਿੱਠੋ; ਮੈਂ ਇਨ੍ਹਾਂ ਗੱਲਾਂ ਦਾ ਨਿਆਂਕਾਰ ਨਹੀਂ ਬਣਨਾ ਚਾਹੁੰਦਾ।”</verse>
				<verse number="16">ਸੋ ਉਸ ਨੇ ਉਨ੍ਹਾਂ ਨੂੰ ਅਦਾਲਤ ਵਿੱਚੋਂ ਬਾਹਰ ਕੱਢ ਦਿੱਤਾ।</verse>
				<verse number="17">ਤਦ ਸਾਰੇ ਲੋਕਾਂ ਨੇ ਸਭਾ-ਘਰ ਦੇ ਆਗੂ ਸੋਸਥਨੇਸ ਨੂੰ ਫੜ ਕੇ ਨਿਆਂ ਆਸਣ ਦੇ ਸਾਹਮਣੇ ਹੀ ਕੁੱਟਿਆ, ਪਰ ਗਾਲੀਓ ਨੇ ਇਸ ਦੀ ਕੋਈ ਪਰਵਾਹ ਨਾ ਕੀਤੀ।</verse>
				<verse number="18">ਬਹੁਤ ਦਿਨਾਂ ਤੱਕ ਉੱਥੇ ਰਹਿਣ ਤੋਂ ਬਾਅਦ ਪੌਲੁਸ ਭਾਈਆਂ ਕੋਲੋਂ ਵਿਦਾ ਹੋਇਆ ਅਤੇ ਪ੍ਰਿਸਕਿੱਲਾ ਅਤੇ ਅਕੂਲਾ ਨਾਲ ਸਮੁੰਦਰ ਦੇ ਰਸਤੇ ਸੁਰਿਯਾ ਨੂੰ ਚੱਲ ਪਿਆ। ਉਸ ਨੇ ਕੰਖਰਿਯਾ ਵਿੱਚ ਆਪਣਾ ਸਿਰ ਮੁਨਾਇਆ, ਕਿਉਂਕਿ ਉਸ ਨੇ ਮੰਨਤ ਮੰਨੀ ਸੀ।</verse>
				<verse number="19">ਫਿਰ ਉਹ ਅਫ਼ਸੁਸ ਵਿੱਚ ਪਹੁੰਚੇ ਅਤੇ ਉਨ੍ਹਾਂ ਨੂੰ ਉੱਥੇ ਛੱਡ ਕੇ ਉਹ ਆਪ ਸਭਾ-ਘਰ ਵਿੱਚ ਗਿਆ ਅਤੇ ਯਹੂਦੀਆਂ ਨਾਲ ਤਰਕ-ਵਿਤਰਕ ਕਰਨ ਲੱਗਾ।</verse>
				<verse number="20">ਤਦ ਉਨ੍ਹਾਂ ਉਸ ਨੂੰ ਕੁਝ ਹੋਰ ਸਮਾਂ ਰੁਕਣ ਲਈ ਬੇਨਤੀ ਕੀਤੀ, ਪਰ ਉਹ ਰਾਜ਼ੀ ਨਾ ਹੋਇਆ</verse>
				<verse number="21">ਅਤੇ ਇਹ ਕਹਿ ਕੇ ਉਨ੍ਹਾਂ ਤੋਂ ਵਿਦਾ ਲਈ, “ਜੇ ਪਰਮੇਸ਼ਰ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਫੇਰ ਆਵਾਂਗਾ।” ਫਿਰ ਉਹ ਸਮੁੰਦਰ ਦੇ ਰਸਤੇ ਅਫ਼ਸੁਸ ਤੋਂ ਚੱਲ ਪਿਆ</verse>
				<verse number="22">ਅਤੇ ਕੈਸਰਿਯਾ ਵਿੱਚ ਉੱਤਰ ਕੇ ਯਰੂਸ਼ਲਮ ਨੂੰ ਗਿਆ ਤੇ ਕਲੀਸਿਯਾ ਨੂੰ ਸਲਾਮ ਕਹਿ ਕੇ ਅੰਤਾਕਿਯਾ ਨੂੰ ਚਲਾ ਗਿਆ।</verse>
				<verse number="23">ਫਿਰ ਕੁਝ ਸਮਾਂ ਉੱਥੇ ਰਹਿ ਕੇ ਉਹ ਉੱਥੋਂ ਚਲਾ ਗਿਆ ਅਤੇ ਗਲਾਤਿਯਾ ਅਤੇ ਫ਼ਰੁਗਿਯਾ ਦੇ ਇਲਾਕੇ ਵਿੱਚੋਂ ਦੀ ਲੰਘਦਾ ਹੋਇਆ ਸਭ ਚੇਲਿਆਂ ਨੂੰ ਦ੍ਰਿੜ੍ਹ ਕਰਦਾ ਗਿਆ।</verse>
				<verse number="24">ਤਦ ਅਪੁੱਲੋਸ ਨਾਮਕ ਇੱਕ ਯਹੂਦੀ ਜਿਹੜਾ ਸਿਕੰਦਰਿਯਾ ਦਾ ਜੰਮ-ਪਲ਼ ਅਤੇ ਪ੍ਰਭਾਵਸ਼ਾਲੀ ਬੁਲਾਰਾ ਸੀ, ਅਫ਼ਸੁਸ ਵਿੱਚ ਆਇਆ। ਉਹ ਲਿਖਤਾਂ ਦਾ ਮਾਹਰ ਸੀ।</verse>
				<verse number="25">ਉਸ ਨੇ ਪ੍ਰਭੂ ਦੇ ਰਾਹ ਦੀ ਸਿੱਖਿਆ ਪਾਈ ਸੀ ਅਤੇ ਆਤਮਾ ਵਿੱਚ ਸਰਗਰਮ ਹੋ ਕੇ ਯਿਸੂ ਦੇ ਵਿਖੇ ਠੀਕ-ਠੀਕ ਸਿਖਾਉਂਦਾ ਅਤੇ ਦੱਸਦਾ ਸੀ, ਪਰ ਉਹ ਕੇਵਲ ਯੂਹੰਨਾ ਦੇ ਬਪਤਿਸਮੇ ਬਾਰੇ ਹੀ ਜਾਣਦਾ ਸੀ।</verse>
				<verse number="26">ਉਹ ਦਲੇਰੀ ਨਾਲ ਸਭਾ-ਘਰ ਵਿੱਚ ਬੋਲਣ ਲੱਗਾ ਅਤੇ ਜਦੋਂ ਪ੍ਰਿਸਕਿੱਲਾ ਅਤੇ ਅਕੂਲਾ ਨੇ ਉਸ ਦੀਆਂ ਗੱਲਾਂ ਸੁਣੀਆਂ ਤਾਂ ਉਸ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਪਰਮੇਸ਼ਰ ਦਾ ਰਾਹ ਹੋਰ ਵੀ ਚੰਗੀ ਤਰ੍ਹਾਂ ਸਮਝਾਇਆ।</verse>
				<verse number="27">ਫਿਰ ਜਦੋਂ ਉਸ ਨੇ ਅਖਾਯਾ ਨੂੰ ਜਾਣਾ ਚਾਹਿਆ ਤਾਂ ਭਾਈਆਂ ਨੇ ਉਸ ਨੂੰ ਉਤਸ਼ਾਹਿਤ ਕੀਤਾ ਅਤੇ ਚੇਲਿਆਂ ਨੂੰ ਲਿਖਿਆ ਕਿ ਉਸ ਦਾ ਸੁਆਗਤ ਕਰਨ। ਉੱਥੇ ਪਹੁੰਚ ਕੇ ਉਸ ਨੇ ਉਨ੍ਹਾਂ ਦੀ ਜਿਹੜੇ ਕਿਰਪਾ ਦੇ ਰਾਹੀਂ ਵਿਸ਼ਵਾਸ ਵਿੱਚ ਆਏ ਸਨ, ਬਹੁਤ ਸਹਾਇਤਾ ਕੀਤੀ।</verse>
				<verse number="28">ਕਿਉਂਕਿ ਉਹ ਲਿਖਤਾਂ ਵਿੱਚੋਂ ਪ੍ਰਮਾਣ ਦੇ ਦੇ ਕੇ ਜੋ ਯਿਸੂ ਹੀ ਮਸੀਹ ਹੈ, ਬੜੇ ਜ਼ੋਰ ਨਾਲ ਸਭ ਦੇ ਸਾਹਮਣੇ ਯਹੂਦੀਆਂ ਨੂੰ ਨਿਰਉੱਤਰ ਕਰਦਾ ਸੀ।</verse>
			</chapter>
			<chapter number="19">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਅਪੁੱਲੋਸ ਕੁਰਿੰਥੁਸ ਵਿੱਚ ਸੀ ਤਾਂ ਪੌਲੁਸ ਉਤਲੇ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਅਫ਼ਸੁਸ ਨੂੰ ਆਇਆ ਅਤੇ ਉੱਥੇ ਉਸ ਨੂੰ ਕੁਝ ਚੇਲੇ ਮਿਲੇ।</verse>
				<verse number="2">ਉਸ ਨੇ ਉਨ੍ਹਾਂ ਨੂੰ ਪੁੱਛਿਆ, “ਜਦੋਂ ਤੁਸੀਂ ਵਿਸ਼ਵਾਸ ਕੀਤਾ ਤਾਂ ਕੀ ਤੁਹਾਨੂੰ ਪਵਿੱਤਰ ਆਤਮਾ ਪ੍ਰਾਪਤ ਹੋਇਆ?” ਉਨ੍ਹਾਂ ਉਸ ਨੂੰ ਉੱਤਰ ਦਿੱਤਾ, “ਅਸੀਂ ਤਾਂ ਸੁਣਿਆ ਵੀ ਨਹੀਂ ਕਿ ਪਵਿੱਤਰ ਆਤਮਾ ਹੁੰਦਾ ਹੈ!”</verse>
				<verse number="3">ਤਦ ਉਸ ਨੇ ਕਿਹਾ, “ਤਾਂ ਫਿਰ ਤੁਸੀਂ ਕਿਸ ਦਾ ਬਪਤਿਸਮਾ ਲਿਆ?” ਉਨ੍ਹਾਂ ਕਿਹਾ, “ਯੂਹੰਨਾ ਦਾ ਬਪਤਿਸਮਾ।”</verse>
				<verse number="4">ਪੌਲੁਸ ਨੇ ਕਿਹਾ, “ਯੂਹੰਨਾ ਨੇ ਇਹ ਕਹਿੰਦੇ ਹੋਏ ਲੋਕਾਂ ਨੂੰ ਤੋਬਾ ਦਾ ਬਪਤਿਸਮਾ ਦਿੱਤਾ ਕਿ ਉਹ ਉਸ ਉੱਤੇ ਜਿਹੜਾ ਉਸ ਤੋਂ ਬਾਅਦ ਆਉਣ ਵਾਲਾ ਹੈ, ਵਿਸ਼ਵਾਸ ਕਰਨ ਅਰਥਾਤ ਯਿਸੂ ਉੱਤੇ।”</verse>
				<verse number="5">ਇਹ ਸੁਣ ਕੇ ਉਨ੍ਹਾਂ ਨੇ ਪ੍ਰਭੂ ਯਿਸੂ ਦੇ ਨਾਮ ਵਿੱਚ ਬਪਤਿਸਮਾ ਲਿਆ।</verse>
				<verse number="6">ਫਿਰ ਜਦੋਂ ਪੌਲੁਸ ਨੇ ਉਨ੍ਹਾਂ ਉੱਤੇ ਹੱਥ ਰੱਖੇ ਤਾਂ ਪਵਿੱਤਰ ਆਤਮਾ ਉਨ੍ਹਾਂ ਉੱਤੇ ਉੱਤਰ ਆਇਆ ਅਤੇ ਉਹ ਗੈਰ-ਭਾਸ਼ਾਵਾਂ ਬੋਲਣ ਅਤੇ ਭਵਿੱਖਬਾਣੀ ਕਰਨ ਲੱਗੇ।</verse>
				<verse number="7">ਉਹ ਸਾਰੇ ਲਗਭਗ ਬਾਰਾਂ ਵਿਅਕਤੀ ਸਨ।</verse>
				<verse number="8">ਉਹ ਸਭਾ-ਘਰ ਵਿੱਚ ਜਾ ਕੇ ਪਰਮੇਸ਼ਰ ਦੇ ਰਾਜ ਵਿਖੇ ਤਰਕ-ਵਿਤਰਕ ਕਰਦਾ ਅਤੇ ਲੋਕਾਂ ਨੂੰ ਸਮਝਾਉਂਦਾ ਹੋਇਆ ਤਿੰਨ ਮਹੀਨੇ ਦਲੇਰੀ ਨਾਲ ਬੋਲਦਾ ਰਿਹਾ।</verse>
				<verse number="9">ਪਰ ਜਦੋਂ ਕਈਆਂ ਨੇ ਕਠੋਰ ਹੋ ਕੇ ਉਸ ਦੀ ਨਾ ਮੰਨੀ ਅਤੇ ਲੋਕਾਂ ਦੇ ਸਾਹਮਣੇ ਇਸ ਪੰਥ ਨੂੰ ਬੁਰਾ ਕਹਿਣ ਲੱਗੇ ਤਾਂ ਉਹ ਉਨ੍ਹਾਂ ਤੋਂ ਪਿਛਾਂਹ ਹਟ ਗਿਆ ਅਤੇ ਚੇਲਿਆਂ ਨੂੰ ਅਲੱਗ ਕਰਕੇ ਤੁਰੰਨੁਸ ਦੀ ਪਾਠਸ਼ਾਲਾ ਵਿੱਚ ਹਰ ਰੋਜ਼ ਤਰਕ-ਵਿਤਰਕ ਕਰਦਾ ਰਿਹਾ।</verse>
				<verse number="10">ਦੋ ਸਾਲ ਤੱਕ ਇਹੋ ਹੁੰਦਾ ਰਿਹਾ, ਇੱਥੋਂ ਤੱਕ ਕਿ ਅਸਿਯਾ ਦੇ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੇ ਪ੍ਰਭੂ ਦਾ ਵਚਨ ਸੁਣ ਲਿਆ।</verse>
				<verse number="11">ਪਰਮੇਸ਼ਰ ਪੌਲੁਸ ਦੇ ਹੱਥੀਂ ਅਨੋਖੇ ਚਮਤਕਾਰ ਕਰਦਾ ਸੀ,</verse>
				<verse number="12">ਇੱਥੋਂ ਤੱਕ ਕਿ ਰੁਮਾਲ ਅਤੇ ਪਰਨੇ ਉਸ ਦੇ ਸਰੀਰ ਨੂੰ ਛੁਹਾ ਕੇ ਬਿਮਾਰਾਂ ਉੱਤੇ ਪਾਉਣ ਨਾਲ ਉਨ੍ਹਾਂ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਅਤੇ ਦੁਸ਼ਟ ਆਤਮਾਵਾਂ ਨਿੱਕਲ ਜਾਂਦੀਆਂ ਸਨ।</verse>
				<verse number="13">ਤਦ ਇੱਧਰ-ਉੱਧਰ ਫਿਰ ਕੇ ਝਾੜ-ਫੂਕ ਕਰਨ ਵਾਲੇ ਕੁਝ ਯਹੂਦੀਆਂ ਨੇ ਵੀ ਉਨ੍ਹਾਂ ਉੱਤੇ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ ਪ੍ਰਭੂ ਯਿਸੂ ਦਾ ਨਾਮ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, “ਮੈਂ ਤੁਹਾਨੂੰ ਯਿਸੂ ਦੇ ਨਾਮ ਵਿੱਚ ਜਿਸ ਦਾ ਪੌਲੁਸ ਪ੍ਰਚਾਰ ਕਰਦਾ ਹੈ, ਹੁਕਮ ਦਿੰਦਾ ਹਾਂ।”</verse>
				<verse number="14">ਸਕੇਵਾ ਨਾਮਕ ਇੱਕ ਯਹੂਦੀ ਪ੍ਰਧਾਨ ਯਾਜਕ ਦੇ ਸੱਤ ਪੁੱਤਰ ਵੀ ਇਹੋ ਕਰ ਰਹੇ ਸਨ।</verse>
				<verse number="15">ਪਰ ਦੁਸ਼ਟ ਆਤਮਾ ਨੇ ਉਨ੍ਹਾਂ ਨੂੰ ਕਿਹਾ, “ਯਿਸੂ ਨੂੰ ਤਾਂ ਮੈਂ ਜਾਣਦੀ ਹਾਂ ਅਤੇ ਪੌਲੁਸ ਦਾ ਵੀ ਮੈਨੂੰ ਪਤਾ ਹੈ, ਪਰ ਤੁਸੀਂ ਕੌਣ ਹੋ?”</verse>
				<verse number="16">ਤਦ ਉਹ ਮਨੁੱਖ ਜਿਸ ਵਿੱਚ ਦੁਸ਼ਟ ਆਤਮਾ ਸੀ ਉਨ੍ਹਾਂ ਉੱਤੇ ਟੁੱਟ ਪਈ ਅਤੇ ਉਨ੍ਹਾਂ ਨੂੰ ਆਪਣੇ ਵੱਸ ਵਿੱਚ ਕਰਕੇ ਉਨ੍ਹਾਂ ਉੱਤੇ ਅਜਿਹੀ ਪਰਬਲ ਹੋਈ ਕਿ ਉਹ ਨੰਗੇ ਅਤੇ ਜ਼ਖਮੀ ਹੋ ਕੇ ਉਸ ਘਰ ਵਿੱਚੋਂ ਭੱਜ ਨਿੱਕਲੇ।</verse>
				<verse number="17">ਇਹ ਗੱਲ ਅਫ਼ਸੁਸ ਵਿੱਚ ਰਹਿਣ ਵਾਲੇ ਸਭ ਯਹੂਦੀਆਂ ਅਤੇ ਯੂਨਾਨੀਆਂ ਨੂੰ ਵੀ ਪਤਾ ਲੱਗੀ ਅਤੇ ਉਨ੍ਹਾਂ ਸਭਨਾਂ ਉੱਤੇ ਭੈ ਛਾ ਗਿਆ ਅਤੇ ਪ੍ਰਭੂ ਯਿਸੂ ਦੇ ਨਾਮ ਦੀ ਵਡਿਆਈ ਹੋਈ।</verse>
				<verse number="18">ਜਿਨ੍ਹਾਂ ਨੇ ਵਿਸ਼ਵਾਸ ਕੀਤਾ ਸੀ ਉਨ੍ਹਾਂ ਵਿੱਚੋਂ ਬਹੁਤ ਸਾਰਿਆਂ ਨੇ ਆ ਕੇ ਆਪਣੇ ਕੰਮਾਂ ਨੂੰ ਮੰਨ ਲਿਆ ਅਤੇ ਦੱਸ ਦਿੱਤਾ।</verse>
				<verse number="19">ਅਤੇ ਜਾਦੂ-ਟੂਣਾ ਕਰਨ ਵਾਲਿਆਂ ਵਿੱਚੋਂ ਬਹੁਤਿਆਂ ਨੇ ਆਪਣੀਆਂ ਪੁਸਤਕਾਂ ਇਕੱਠੀਆਂ ਕਰਕੇ ਸਭ ਦੇ ਸਾਹਮਣੇ ਸਾੜ ਦਿੱਤੀਆਂ ਅਤੇ ਜਦੋਂ ਇਨ੍ਹਾਂ ਦਾ ਮੁੱਲ ਜੋੜਿਆ ਗਿਆ ਤਾਂ ਇਹ ਪੰਜਾਹ ਹਜ਼ਾਰ ਚਾਂਦੀ ਦੇ ਸਿੱਕਿਆਂ ਦੇ ਬਰਾਬਰ ਹੋਇਆ।</verse>
				<verse number="20">ਇਸ ਤਰ੍ਹਾਂ ਪ੍ਰਭੂ ਦਾ ਵਚਨ ਸ਼ਕਤੀਸ਼ਾਲੀ ਢੰਗ ਨਾਲ ਵਧਦਾ ਅਤੇ ਪਰਬਲ ਹੁੰਦਾ ਗਿਆ।</verse>
				<verse number="21">ਜਦੋਂ ਇਹ ਗੱਲਾਂ ਹੋ ਚੁੱਕੀਆਂ ਤਾਂ ਪੌਲੁਸ ਨੇ ਆਪਣੇ ਮਨ ਵਿੱਚ ਠਾਣਿਆ ਕਿ ਮਕਦੂਨਿਯਾ ਅਤੇ ਅਖਾਯਾ ਹੁੰਦੇ ਹੋਏ ਯਰੂਸ਼ਲਮ ਨੂੰ ਜਾਵੇ ਅਤੇ ਕਿਹਾ, “ਉੱਥੇ ਪਹੁੰਚਣ ਤੋਂ ਬਾਅਦ ਮੈਨੂੰ ਰੋਮ ਵੀ ਵੇਖਣਾ ਚਾਹੀਦਾ ਹੈ।”</verse>
				<verse number="22">ਸੋ ਉਸ ਨੇ ਆਪਣੇ ਦੋ ਸਹਾਇਕਾਂ ਅਰਥਾਤ ਤਿਮੋਥਿਉਸ ਅਤੇ ਇਰਸਤੁਸ ਨੂੰ ਮਕਦੂਨਿਯਾ ਭੇਜ ਦਿੱਤਾ ਅਤੇ ਆਪ ਕੁਝ ਸਮੇਂ ਲਈ ਅਸਿਯਾ ਵਿੱਚ ਰੁਕਿਆ ਰਿਹਾ।</verse>
				<verse number="23">ਉਸੇ ਸਮੇਂ ਦੌਰਾਨ ਇਸ ਪੰਥ ਦੇ ਵਿਖੇ ਉੱਥੇ ਬਹੁਤ ਖਲਬਲੀ ਮੱਚ ਗਈ।</verse>
				<verse number="24">ਕਿਉਂਕਿ ਦੇਮੇਤ੍ਰਿਯੁਸ ਨਾਮਕ ਇੱਕ ਸੁਨਿਆਰਾ ਅਰਤਿਮਿਸ ਦੇ ਚਾਂਦੀ ਦੇ ਮੰਦਰ ਬਣਵਾ ਕੇ ਕਾਰੀਗਰਾਂ ਨੂੰ ਬਹੁਤ ਕੰਮ ਦੁਆਉਂਦਾ ਸੀ।</verse>
				<verse number="25">ਉਸ ਨੇ ਉਨ੍ਹਾਂ ਨੂੰ ਅਤੇ ਇਹੋ ਕੰਮ ਕਰਨ ਵਾਲੇ ਹੋਰ ਕਾਰੀਗਰਾਂ ਨੂੰ ਇਕੱਠਾ ਕਰਕੇ ਉਨ੍ਹਾਂ ਨੂੰ ਕਿਹਾ, “ਮਿੱਤਰੋ, ਤੁਸੀਂ ਜਾਣਦੇ ਹੋ ਕਿ ਇਸ ਕਿੱਤੇ ਕਰਕੇ ਸਾਨੂੰ ਬਹੁਤ ਕਮਾਈ ਹੁੰਦੀ ਹੈ।</verse>
				<verse number="26">ਤੁਸੀਂ ਵੇਖਦੇ ਅਤੇ ਸੁਣਦੇ ਹੋ ਕਿ ਇਸ ਪੌਲੁਸ ਨੇ ਕੇਵਲ ਅਫ਼ਸੁਸ ਵਿੱਚ ਹੀ ਨਹੀਂ, ਸਗੋਂ ਲਗਭਗ ਸਾਰੇ ਅਸਿਯਾ ਵਿੱਚ ਬਹੁਤ ਲੋਕਾਂ ਨੂੰ ਸਮਝਾ-ਬੁਝਾ ਕੇ ਕੁਰਾਹੇ ਪਾਇਆ ਹੈ ਅਤੇ ਕਹਿੰਦਾ ਹੈ ਕਿ ਜੋ ਹੱਥਾਂ ਦੇ ਬਣਾਏ ਹਨ ਉਹ ਦੇਵਤੇ ਨਹੀਂ ਹਨ।</verse>
				<verse number="27">ਇਸ ਨਾਲ ਨਾ ਕੇਵਲ ਸਾਡੇ ਕਿੱਤੇ ਦੇ ਬਦਨਾਮ ਹੋਣ ਦਾ ਖ਼ਤਰਾ ਹੈ, ਸਗੋਂ ਮਹਾਨ ਦੇਵੀ ਅਰਤਿਮਿਸ ਦੇ ਮੰਦਰ ਨੂੰ ਵੀ ਮਹੱਤਵਹੀਣ ਸਮਝਿਆ ਜਾਵੇਗਾ ਅਤੇ ਜਿਸ ਨੂੰ ਸਾਰਾ ਅਸਿਯਾ ਅਤੇ ਸੰਸਾਰ ਪੂਜਦਾ ਹੈ ਉਸ ਦੀ ਮਹਾਨਤਾ ਵੀ ਖ਼ਤਮ ਹੋ ਜਾਵੇਗੀ।”</verse>
				<verse number="28">ਇਹ ਸੁਣ ਕੇ ਉਹ ਕ੍ਰੋਧ ਨਾਲ ਭਰ ਗਏ ਅਤੇ ਚੀਕ-ਚੀਕ ਕੇ ਕਹਿਣ ਲੱਗੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”</verse>
				<verse number="29">ਤਦ ਸਾਰੇ ਨਗਰ ਵਿੱਚ ਗੜਬੜੀ ਫੈਲ ਗਈ ਅਤੇ ਲੋਕ ਪੌਲੁਸ ਦੇ ਸੰਗੀ ਯਾਤਰੀ ਗਾਯੁਸ ਅਤੇ ਅਰਿਸਤਰਖੁਸ ਨੂੰ ਜਿਹੜੇ ਮਕਦੂਨਿਯਾ ਦੇ ਵਾਸੀ ਸਨ, ਫੜ ਕੇ ਇਕੱਠੇ ਤੇਜੀ ਨਾਲ ਦੌੜਦੇ ਹੋਏ ਰੰਗਸ਼ਾਲਾ ਵਿੱਚ ਗਏ।</verse>
				<verse number="30">ਜਦੋਂ ਪੌਲੁਸ ਨੇ ਲੋਕਾਂ ਦੇ ਕੋਲ ਅੰਦਰ ਜਾਣਾ ਚਾਹਿਆ ਤਾਂ ਚੇਲਿਆਂ ਨੇ ਉਸ ਨੂੰ ਨਾ ਜਾਣ ਦਿੱਤਾ।</verse>
				<verse number="31">ਅਸਿਯਾ ਦੇ ਕੁਝ ਅਧਿਕਾਰੀਆਂ ਨੇ ਵੀ ਜੋ ਉਸ ਦੇ ਮਿੱਤਰ ਸਨ, ਸੁਨੇਹਾ ਭੇਜ ਕੇ ਉਸ ਨੂੰ ਬੇਨਤੀ ਕੀਤੀ ਕਿ ਉਹ ਰੰਗਸ਼ਾਲਾ ਵਿੱਚ ਨਾ ਜਾਵੇ।</verse>
				<verse number="32">ਉੱਥੇ ਕੋਈ ਕੁਝ ਰੌਲ਼ਾ ਪਾ ਰਿਹਾ ਸੀ ਅਤੇ ਕੋਈ ਕੁਝ, ਕਿਉਂਕਿ ਸਭਾ ਵਿੱਚ ਖਲਬਲੀ ਮੱਚੀ ਹੋਈ ਸੀ ਅਤੇ ਬਹੁਤਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਹ ਇਕੱਠੇ ਕਿਉਂ ਹੋਏ ਸਨ।</verse>
				<verse number="33">ਤਦ ਭੀੜ ਵਿੱਚੋਂ ਕੁਝ ਲੋਕਾਂ ਨੇ ਸਿਕੰਦਰ ਨੂੰ ਜਿਸ ਨੂੰ ਯਹੂਦੀਆਂ ਨੇ ਖੜ੍ਹਾ ਕੀਤਾ ਸੀ, ਸਾਹਮਣੇ ਕੀਤਾ ਅਤੇ ਸਿਕੰਦਰ ਨੇ ਹੱਥ ਨਾਲ ਇਸ਼ਾਰਾ ਕਰਕੇ ਲੋਕਾਂ ਦੇ ਸਾਹਮਣੇ ਆਪਣਾ ਪੱਖ ਰੱਖਣਾ ਚਾਹਿਆ।</verse>
				<verse number="34">ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਯਹੂਦੀ ਹੈ ਤਾਂ ਲਗਭਗ ਦੋ ਘੰਟੇ ਤੱਕ ਸਾਰੇ ਇੱਕੋ ਅਵਾਜ਼ ਵਿੱਚ ਚੀਕਦੇ ਰਹੇ, “ਅਫ਼ਸੀਆਂ ਦੀ ਅਰਤਿਮਿਸ ਮਹਾਨ ਹੈ।”</verse>
				<verse number="35">ਤਦ ਨਗਰ ਦੇ ਪ੍ਰਬੰਧਕ ਨੇ ਲੋਕਾਂ ਨੂੰ ਸ਼ਾਂਤ ਕਰਕੇ ਕਿਹਾ, “ਅਫ਼ਸੀ ਲੋਕੋ, ਉਹ ਕਿਹੜਾ ਮਨੁੱਖ ਹੈ ਜੋ ਨਹੀਂ ਜਾਣਦਾ ਕਿ ਅਫ਼ਸੀਆਂ ਦਾ ਨਗਰ ਮਹਾਨ ਅਰਤਿਮਿਸ ਦੇ ਮੰਦਰ ਅਤੇ ਅਕਾਸ਼ ਤੋਂ ਡਿੱਗੀ ਮੂਰਤੀ ਦਾ ਸੇਵਾਦਾਰ ਹੈ।</verse>
				<verse number="36">ਸੋ ਜਦੋਂ ਇਨ੍ਹਾਂ ਗੱਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਤਾਂ ਚਾਹੀਦਾ ਹੈ ਕਿ ਤੁਸੀਂ ਸ਼ਾਂਤ ਹੋ ਜਾਓ ਅਤੇ ਬਿਨਾਂ ਸੋਚੇ-ਸਮਝੇ ਕੁਝ ਨਾ ਕਰੋ।</verse>
				<verse number="37">ਕਿਉਂਕਿ ਤੁਸੀਂ ਜਿਨ੍ਹਾਂ ਮਨੁੱਖਾਂ ਨੂੰ ਲਿਆਏ ਹੋ ਉਹ ਨਾ ਤਾਂ ਮੰਦਰ ਦੇ ਲੁਟੇਰੇ ਹਨ ਅਤੇ ਨਾ ਹੀ ਸਾਡੀ ਦੇਵੀ ਦੀ ਨਿੰਦਾ ਕਰਦੇ ਹਨ।</verse>
				<verse number="38">ਇਸ ਲਈ ਜੇ ਦੇਮੇਤ੍ਰਿਯੁਸ ਅਤੇ ਉਸ ਦੇ ਨਾਲ ਦੇ ਕਾਰੀਗਰਾਂ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਕਚਹਿਰੀਆਂ ਲੱਗੀਆਂ ਹਨ ਅਤੇ ਰਾਜਪਾਲ ਵੀ ਹਨ, ਉੱਥੇ ਉਹ ਇੱਕ ਦੂਜੇ 'ਤੇ ਦੋਸ਼ ਲਾਉਣ।</verse>
				<verse number="39">ਪਰ ਜੇ ਤੁਸੀਂ ਕੁਝ ਹੋਰ ਚਾਹੁੰਦੇ ਹੋ ਤਾਂ ਇਸ ਦਾ ਫੈਸਲਾ ਕਾਨੂੰਨੀ ਸਭਾ ਵਿੱਚ ਕੀਤਾ ਜਾਵੇਗਾ।</verse>
				<verse number="40">ਕਿਉਂਕਿ ਅੱਜ ਦੇ ਵਿਦਰੋਹ ਕਰਕੇ ਸਾਡੇ ਉੱਤੇ ਦੋਸ਼ ਲੱਗਣ ਦਾ ਖ਼ਤਰਾ ਹੈ ਅਤੇ ਸਾਡੇ ਕੋਲ ਕੋਈ ਕਾਰਨ ਵੀ ਨਹੀਂ ਹੈ ਜੋ ਅਸੀਂ ਇਸ ਹੁੱਲੜ ਦੇ ਸੰਬੰਧ ਵਿੱਚ ਦੱਸ ਸਕੀਏ।”</verse>
				<verse number="41">ਤਦ ਇਹ ਗੱਲਾਂ ਕਹਿ ਕੇ ਉਸ ਨੇ ਸਭਾ ਬਰਖਾਸਤ ਕਰ ਦਿੱਤੀ।</verse>
			</chapter>
			<chapter number="20">
				<verse number="1">ਰੌਲ਼ਾ ਖ਼ਤਮ ਹੋਣ ਤੋਂ ਬਾਅਦ ਪੌਲੁਸ ਨੇ ਚੇਲਿਆਂ ਨੂੰ ਸੱਦ ਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਅਤੇ ਵਿਦਾ ਲੈ ਕੇ ਮਕਦੂਨਿਯਾ ਜਾਣ ਲਈ ਚੱਲ ਪਿਆ।</verse>
				<verse number="2">ਉਹ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਉਤਸ਼ਾਹਿਤ ਕਰਦਾ ਗਿਆ ਅਤੇ ਯੂਨਾਨ ਨੂੰ ਆਇਆ।</verse>
				<verse number="3">ਫਿਰ ਤਿੰਨ ਮਹੀਨੇ ਉੱਥੇ ਰਹਿਣ ਤੋਂ ਬਾਅਦ ਜਦੋਂ ਉਹ ਸਮੁੰਦਰ ਦੇ ਰਸਤੇ ਸੁਰਿਯਾ ਨੂੰ ਜਾਣ ਵਾਲਾ ਸੀ ਤਾਂ ਯਹੂਦੀਆਂ ਨੇ ਉਸ ਦੇ ਵਿਰੁੱਧ ਸਾਜ਼ਸ਼ ਰਚੀ; ਇਸ ਕਰਕੇ ਉਸ ਨੇ ਮਕਦੂਨਿਯਾ ਰਾਹੀਂ ਵਾਪਸ ਜਾਣ ਦਾ ਮਨ ਬਣਾਇਆ।</verse>
				<verse number="4">ਬਰਿਯਾ ਨਿਵਾਸੀ ਪੁੱਰਸ ਦਾ ਪੁੱਤਰ ਸੋਪਤਰੁਸ, ਥੱਸਲੁਨੀਕੀਆਂ ਤੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ ਅਤੇ ਅਸਿਯਾ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਉਸ ਦੇ ਨਾਲ ਗਏ;</verse>
				<verse number="5">ਅਤੇ ਇਹ ਅੱਗੇ ਜਾ ਕੇ ਤ੍ਰੋਆਸ ਵਿੱਚ ਸਾਡੀ ਉਡੀਕ ਕਰ ਰਹੇ ਸਨ।</verse>
				<verse number="6">ਅਖ਼ਮੀਰੀ ਰੋਟੀ ਦੇ ਤਿਉਹਾਰ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਸਮੁੰਦਰ ਦੇ ਰਸਤੇ ਚੱਲ ਪਏ ਅਤੇ ਪੰਜਾਂ ਦਿਨਾਂ ਵਿੱਚ ਉਨ੍ਹਾਂ ਕੋਲ ਤ੍ਰੋਆਸ ਵਿੱਚ ਪਹੁੰਚੇ, ਜਿੱਥੇ ਅਸੀਂ ਸੱਤ ਦਿਨ ਠਹਿਰੇ।</verse>
				<verse number="7">ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਉਨ੍ਹਾਂ ਨੂੰ ਵਚਨ ਸੁਣਾਉਣ ਲੱਗਾ ਕਿਉਂਕਿ ਅਗਲੇ ਦਿਨ ਉਸ ਨੇ ਜਾਣਾ ਸੀ। ਉਹ ਅੱਧੀ ਰਾਤ ਤੱਕ ਵਚਨ ਸੁਣਾਉਂਦਾ ਰਿਹਾ।</verse>
				<verse number="8">ਉਸ ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ, ਬਹੁਤ ਸਾਰੇ ਦੀਵੇ ਬਲਦੇ ਸਨ।</verse>
				<verse number="9">ਤਦ ਯੂਤਖੁਸ ਨਾਮਕ ਇੱਕ ਨੌਜਵਾਨ ਖਿੜਕੀ ਵਿੱਚ ਬੈਠਾ ਹੋਇਆ ਸੀ ਅਤੇ ਜਦੋਂ ਪੌਲੁਸ ਦੇਰ ਤੱਕ ਵਚਨ ਸਣਾਉਂਦਾ ਰਿਹਾ ਤਾਂ ਉਹ ਗੂੜ੍ਹੀ ਨੀਂਦ ਨਾਲ ਉਂਘਲਾਉਣ ਲੱਗਾ ਅਤੇ ਉਂਘਲਾਉਣ ਕਰਕੇ ਤੀਜੀ ਮੰਜਲ ਤੋਂ ਡਿੱਗ ਪਿਆ ਅਤੇ ਉਨ੍ਹਾਂ ਉਸ ਨੂੰ ਮਰਿਆ ਹੋਇਆ ਚੁੱਕਿਆ।</verse>
				<verse number="10">ਪਰ ਪੌਲੁਸ ਹੇਠਾਂ ਉੱਤਰਿਆ ਅਤੇ ਉਸ ਉੱਤੇ ਝੁਕ ਕੇ ਉਸ ਨੂੰ ਗਲ਼ ਨਾਲ ਲਾਇਆ ਅਤੇ ਕਹਿਣ ਲੱਗਾ, “ਘਬਰਾਓ ਨਾ, ਕਿਉਂਕਿ ਉਸ ਵਿੱਚ ਜਾਨ ਹੈ।”</verse>
				<verse number="11">ਫਿਰ ਉਸ ਨੇ ਉੱਤੇ ਜਾ ਕੇ ਰੋਟੀ ਤੋੜੀ ਅਤੇ ਖਾਣ ਤੋਂ ਬਾਅਦ ਐਨੀ ਦੇਰ ਤੱਕ ਗੱਲਾਂ ਕਰਦਾ ਰਿਹਾ ਕਿ ਦਿਨ ਚੜ੍ਹ ਗਿਆ। ਫਿਰ ਉਹ ਉੱਥੋਂ ਚਲਾ ਗਿਆ।</verse>
				<verse number="12">ਤਦ ਉਹ ਉਸ ਨੌਜਵਾਨ ਨੂੰ ਜੀਉਂਦਾ ਘਰ ਲੈ ਆਏ ਅਤੇ ਉਨ੍ਹਾਂ ਨੂੰ ਬਹੁਤ ਤਸੱਲੀ ਮਿਲੀ।</verse>
				<verse number="13">ਅਸੀਂ ਪਹਿਲਾਂ ਹੀ ਇਹ ਸੋਚ ਕੇ ਜਹਾਜ਼ ਦੁਆਰਾ ਸਮੁੰਦਰ ਦੇ ਰਸਤੇ ਅੱਸੁਸ ਨੂੰ ਗਏ ਕਿ ਉੱਥੋਂ ਪੌਲੁਸ ਨੂੰ ਲੈ ਲਵਾਂਗੇ, ਕਿਉਂਕਿ ਉਸ ਨੇ ਆਪ ਪੈਦਲ ਜਾਣ ਦੀ ਇੱਛਾ ਨਾਲ ਇਸ ਤਰ੍ਹਾਂ ਦਾ ਪ੍ਰਬੰਧ ਕੀਤਾ ਸੀ।</verse>
				<verse number="14">ਜਦੋਂ ਉਹ ਸਾਨੂੰ ਅੱਸੁਸ ਵਿੱਚ ਮਿਲਿਆ ਤਾਂ ਅਸੀਂ ਉਸ ਨੂੰ ਨਾਲ ਲੈ ਕੇ ਮਿਤੁਲੇਨੇ ਨੂੰ ਆਏ।</verse>
				<verse number="15">ਅਗਲੇ ਦਿਨ ਅਸੀਂ ਉੱਥੋਂ ਸਮੁੰਦਰ ਦੇ ਰਸਤੇ ਖੀਓਸ ਦੇ ਸਾਹਮਣੇ ਪਹੁੰਚੇ ਅਤੇ ਦੂਜੇ ਦਿਨ ਸਾਮੁਸ ਨੂੰ ਆ ਗਏ ਅਤੇ ਫਿਰ ਉਸ ਤੋਂ ਅਗਲੇ ਦਿਨ ਮਿਲੇਤੁਸ ਵਿੱਚ ਆਏ।</verse>
				<verse number="16">ਕਿਉਂਕਿ ਪੌਲੁਸ ਨੇ ਅਫ਼ਸੁਸ ਦੇ ਕੋਲੋਂ ਦੀ ਅੱਗੇ ਲੰਘ ਜਾਣ ਦਾ ਫੈਸਲਾ ਕੀਤਾ ਸੀ ਤਾਂਕਿ ਉਸ ਨੂੰ ਅਸਿਯਾ ਵਿੱਚ ਸਮਾਂ ਨਾ ਬਿਤਾਉਣਾ ਪਵੇ। ਉਹ ਇਸ ਕਰਕੇ ਛੇਤੀ ਕਰ ਰਿਹਾ ਸੀ ਕਿ ਜੇ ਹੋ ਸਕੇ ਤਾਂ ਪੰਤੇਕੁਸਤ ਦੇ ਦਿਨ ਉਹ ਯਰੂਸ਼ਲਮ ਵਿੱਚ ਹੋਵੇ।</verse>
				<verse number="17">ਉਸ ਨੇ ਮਿਲੇਤੁਸ ਤੋਂ ਅਫ਼ਸੁਸ ਵਿੱਚ ਸੁਨੇਹਾ ਭੇਜ ਕੇ ਕਲੀਸਿਯਾ ਦੇ ਬਜ਼ੁਰਗਾਂ ਨੂੰ ਬੁਲਾਇਆ</verse>
				<verse number="18">ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੋ ਕਿ ਪਹਿਲੇ ਦਿਨ ਤੋਂ ਜਦੋਂ ਦਾ ਮੈਂ ਅਸਿਯਾ ਵਿੱਚ ਪੈਰ ਰੱਖਿਆ, ਹਰ ਸਮੇਂ ਕਿਸ ਤਰ੍ਹਾਂ ਤੁਹਾਡੇ ਨਾਲ ਰਿਹਾ</verse>
				<verse number="19">ਅਰਥਾਤ ਪੂਰੀ ਦੀਨਤਾ ਨਾਲ ਅਤੇ ਹੰਝੂ ਵਹਾ-ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਵੀ ਜਿਹੜੇ ਯਹੂਦੀਆਂ ਦੀਆਂ ਸਾਜ਼ਸ਼ਾਂ ਦੇ ਕਾਰਨ ਮੇਰੇ ਉੱਤੇ ਆ ਪਏ, ਮੈਂ ਪ੍ਰਭੂ ਦੀ ਸੇਵਾ ਕਰਦਾ ਰਿਹਾ</verse>
				<verse number="20">ਅਤੇ ਕਿਵੇਂ ਮੈਂ ਉਨ੍ਹਾਂ ਗੱਲਾਂ ਨੂੰ ਜਿਹੜੀਆਂ ਲਾਭ ਦੀਆਂ ਸਨ ਤੁਹਾਨੂੰ ਦੱਸਣ ਤੋਂ ਨਾ ਝਿਜਕਿਆ, ਸਗੋਂ ਸਭ ਦੇ ਸਾਹਮਣੇ ਅਤੇ ਘਰ-ਘਰ ਤੁਹਾਨੂੰ ਸਿੱਖਿਆ ਦਿੱਤੀ।</verse>
				<verse number="21">ਮੈਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਨੂੰ ਪਰਮੇਸ਼ਰ ਦੇ ਸਾਹਮਣੇ ਤੋਬਾ ਕਰਨ ਅਤੇ ਸਾਡੇ ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰਨ ਦੇ ਵਿਖੇ ਗਵਾਹੀ ਦਿੰਦਾ ਰਿਹਾ।</verse>
				<verse number="22">ਹੁਣ ਵੇਖੋ, ਮੈਂ ਆਤਮਾ ਦਾ ਬੱਝਾ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਨਹੀਂ ਜਾਣਦਾ ਕਿ ਉੱਥੇ ਮੇਰੇ ਨਾਲ ਕੀ ਵਾਪਰੇਗਾ;</verse>
				<verse number="23">ਬਸ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ ਕਿ ਬੰਧਨ ਅਤੇ ਕਸ਼ਟ ਤੇਰੇ ਲਈ ਤਿਆਰ ਹਨ।</verse>
				<verse number="24">ਪਰ ਮੈਂ ਕਿਸੇ ਵੀ ਤਰ੍ਹਾਂ ਆਪਣੀ ਜਾਨ ਨੂੰ ਆਪਣੇ ਲਈ ਕੀਮਤੀ ਨਹੀਂ ਸਮਝਦਾ ਤਾਂਕਿ ਆਪਣੀ ਦੌੜ ਅਤੇ ਉਸ ਸੇਵਾ ਨੂੰ ਪੂਰੀ ਕਰਾਂ ਜਿਹੜੀ ਮੈਂ ਪਰਮੇਸ਼ਰ ਦੀ ਕਿਰਪਾ ਦੀ ਖੁਸ਼ਖ਼ਬਰੀ ਦੀ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ।</verse>
				<verse number="25">“ਹੁਣ ਵੇਖੋ, ਮੈਂ ਜਾਣਦਾ ਹਾਂ ਕਿ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪ੍ਰਚਾਰ ਕਰਦਾ ਫਿਰਿਆ, ਫਿਰ ਕਦੇ ਮੇਰਾ ਮੂੰਹ ਨਾ ਵੇਖੋਗੇ।</verse>
				<verse number="26">ਇਸ ਲਈ ਅੱਜ ਦੇ ਦਿਨ ਮੈਂ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ,</verse>
				<verse number="27">ਕਿਉਂਕਿ ਮੈਂ ਤੁਹਾਨੂੰ ਪਰਮੇਸ਼ਰ ਦੀ ਸਾਰੀ ਇੱਛਾ ਦੱਸਣ ਤੋਂ ਕਦੇ ਨਹੀਂ ਝਿਜਕਿਆ।</verse>
				<verse number="28">ਸੋ ਆਪਣੀ ਅਤੇ ਸਾਰੇ ਝੁੰਡ ਦੀ ਚੌਕਸੀ ਕਰੋ ਜਿਸ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਰਾਨ ਠਹਿਰਾਇਆ ਹੈ ਕਿ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਦੀ ਰਖਵਾਲੀ ਕਰੋ ਜਿਸ ਨੂੰ ਉਸ ਨੇ ਆਪਣੇ ਲਹੂ ਨਾਲ ਖਰੀਦਿਆ ਹੈ।</verse>
				<verse number="29">ਮੈਂ ਜਾਣਦਾ ਹਾਂ ਕਿ ਮੇਰੇ ਜਾਣ ਤੋਂ ਬਾਅਦ ਖੂੰਖਾਰ ਬਘਿਆੜ ਤੁਹਾਡੇ ਵਿੱਚ ਆ ਵੜਨਗੇ ਜਿਹੜੇ ਝੁੰਡ ਨੂੰ ਨਾ ਛੱਡਣਗੇ।</verse>
				<verse number="30">ਤੁਹਾਡੇ ਵਿੱਚੋਂ ਹੀ ਅਜਿਹੇ ਮਨੁੱਖ ਉੱਠਣਗੇ ਜਿਹੜੇ ਚੇਲਿਆਂ ਨੂੰ ਆਪਣੇ ਪਿੱਛੇ ਖਿੱਚਣ ਲਈ ਪੁੱਠੀਆਂ-ਸਿੱਧੀਆਂ ਗੱਲਾਂ ਦੱਸਣਗੇ।</verse>
				<verse number="31">ਇਸ ਲਈ ਜਾਗਦੇ ਰਹੋ ਅਤੇ ਯਾਦ ਰੱਖੋ ਕਿ ਮੈਂ ਤਿੰਨ ਸਾਲ ਰਾਤ-ਦਿਨ ਹੰਝੂ ਵਹਾ-ਵਹਾ ਕੇ ਤੁਹਾਡੇ ਵਿੱਚੋਂ ਹਰੇਕ ਨੂੰ ਚਿਤਾਉਣਾ ਨਾ ਛੱਡਿਆ।</verse>
				<verse number="32">ਸੋ ਹੁਣ ਮੈਂ ਤੁਹਾਨੂੰ ਪਰਮੇਸ਼ਰ ਅਤੇ ਉਸ ਦੀ ਕਿਰਪਾ ਦੇ ਵਚਨ ਦੇ ਸਪੁਰਦ ਕਰਦਾ ਹਾਂ ਜਿਹੜਾ ਤੁਹਾਡੀ ਉੱਨਤੀ ਕਰ ਸਕਦਾ ਹੈ ਅਤੇ ਸਭ ਪਵਿੱਤਰ ਕੀਤੇ ਲੋਕਾਂ ਦੇ ਨਾਲ ਮਿਰਾਸ ਦੇ ਸਕਦਾ ਹੈ।</verse>
				<verse number="33">ਮੈਂ ਕਿਸੇ ਦੇ ਸੋਨੇ, ਚਾਂਦੀ ਜਾਂ ਵਸਤਰਾਂ ਦਾ ਲੋਭ ਨਹੀਂ ਕੀਤਾ।</verse>
				<verse number="34">ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ।</verse>
				<verse number="35">ਮੈਂ ਤੁਹਾਨੂੰ ਸਭ ਗੱਲਾਂ ਵਿੱਚ ਵਿਖਾਇਆ ਕਿ ਇਸੇ ਤਰ੍ਹਾਂ ਮਿਹਨਤ ਕਰਕੇ ਕਮਜ਼ੋਰਾਂ ਦੀ ਮਦਦ ਕਰਨਾ ਅਤੇ ਪ੍ਰਭੂ ਯਿਸੂ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਰੱਖਣਾ ਜ਼ਰੂਰੀ ਹੈ ਜੋ ਉਸ ਨੇ ਆਪ ਕਹੇ: ‘ਲੈਣ ਨਾਲੋਂ ਦੇਣਾ ਜ਼ਿਆਦਾ ਮੁਬਾਰਕ ਹੈ’।”</verse>
				<verse number="36">ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਗੋਡੇ ਟੇਕ ਕੇ ਉਨ੍ਹਾਂ ਸਭਨਾਂ ਨਾਲ ਪ੍ਰਾਰਥਨਾ ਕੀਤੀ।</verse>
				<verse number="37">ਤਦ ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਲੱਗ ਕੇ ਉਸ ਨੂੰ ਚੁੰਮਣ ਲੱਗੇ।</verse>
				<verse number="38">ਸਭ ਤੋਂ ਵੱਧ ਉਹ ਇਸ ਗੱਲ ਕਰਕੇ ਉਦਾਸ ਸਨ ਜਿਹੜੀ ਉਸ ਨੇ ਕਹੀ ਸੀ ਕਿ ਤੁਸੀਂ ਮੇਰਾ ਮੂੰਹ ਫਿਰ ਕਦੇ ਨਾ ਵੇਖੋਗੇ। ਤਦ ਉਹ ਉਸ ਦੇ ਨਾਲ ਜਹਾਜ਼ ਤੱਕ ਗਏ।</verse>
			</chapter>
			<chapter number="21">
				<verse number="1">ਫਿਰ ਇਸ ਤਰ੍ਹਾਂ ਹੋਇਆ ਕਿ ਅਸੀਂ ਉਨ੍ਹਾਂ ਤੋਂ ਵਿਦਾ ਲੈ ਕੇ ਸਮੁੰਦਰ ਦੇ ਰਸਤੇ ਸਿੱਧੇ ਕੋਸ ਨੂੰ ਆਏ ਅਤੇ ਅਗਲੇ ਦਿਨ ਰੋਦੁਸ ਅਤੇ ਉੱਥੋਂ ਪਾਤਰਾ ਨੂੰ ਗਏ।</verse>
				<verse number="2">ਉੱਥੇ ਅਸੀਂ ਫ਼ੈਨੀਕੇ ਨੂੰ ਪਾਰ ਜਾਣ ਵਾਲਾ ਇੱਕ ਜਹਾਜ਼ ਵੇਖਿਆ ਅਤੇ ਉਸ ਉੱਤੇ ਸਵਾਰ ਹੋ ਕੇ ਚੱਲ ਪਏ।</verse>
				<verse number="3">ਜਦੋਂ ਕੁਪਰੁਸ ਵਿਖਾਈ ਦਿੱਤਾ ਤਾਂ ਇਸ ਨੂੰ ਖੱਬੇ ਛੱਡ ਕੇ ਸੁਰਿਯਾ ਨੂੰ ਜਾਂਦੇ ਹੋਏ ਅਸੀਂ ਸੂਰ ਵਿੱਚ ਉੱਤਰੇ, ਕਿਉਂਕਿ ਉੱਥੇ ਜਹਾਜ਼ ਤੋਂ ਮਾਲ ਉਤਾਰਿਆ ਜਾਣਾ ਸੀ।</verse>
				<verse number="4">ਉੱਥੇ ਚੇਲਿਆਂ ਨੂੰ ਲੱਭ ਕੇ ਅਸੀਂ ਸੱਤ ਦਿਨ ਉਨ੍ਹਾਂ ਦੇ ਕੋਲ ਠਹਿਰੇ। ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨਾ ਜਾਵੇ।</verse>
				<verse number="5">ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਦਿਨ ਪੂਰੇ ਹੋ ਗਏ ਤਾਂ ਅਸੀਂ ਉੱਥੋਂ ਨਿੱਕਲੇ ਅਤੇ ਉਹ ਸਾਰੇ ਔਰਤਾਂ ਅਤੇ ਬੱਚਿਆਂ ਸਮੇਤ ਨਗਰ ਦੇ ਬਾਹਰ ਤੱਕ ਸਾਡੇ ਨਾਲ ਆਏ ਅਤੇ ਅਸੀਂ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ।</verse>
				<verse number="6">ਫਿਰ ਇੱਕ ਦੂਜੇ ਤੋਂ ਵਿਦਾ ਲੈ ਕੇ ਅਸੀਂ ਜਹਾਜ਼ 'ਤੇ ਚੜ੍ਹ ਗਏ ਅਤੇ ਉਹ ਆਪੋ-ਆਪਣੇ ਘਰਾਂ ਨੂੰ ਮੁੜ ਗਏ।</verse>
				<verse number="7">ਤਦ ਅਸੀਂ ਸੂਰ ਤੋਂ ਸਮੁੰਦਰੀ ਸਫ਼ਰ ਪੂਰਾ ਕਰਕੇ ਤੁਲਮਾਇਸ ਪਹੁੰਚੇ ਅਤੇ ਭਾਈਆਂ ਨੂੰ ਸਲਾਮ ਕੀਤਾ ਅਤੇ ਇੱਕ ਦਿਨ ਉਨ੍ਹਾਂ ਦੇ ਨਾਲ ਰਹੇ।</verse>
				<verse number="8">ਅਗਲੇ ਦਿਨ ਉੱਥੋਂ ਨਿੱਕਲ ਕੇ ਅਸੀਂ ਕੈਸਰਿਯਾ ਵਿੱਚ ਆਏ ਅਤੇ ਖੁਸ਼ਖ਼ਬਰੀ-ਪ੍ਰਚਾਰਕ ਫ਼ਿਲਿੱਪੁਸ ਦੇ ਘਰ ਗਏ ਜਿਹੜਾ ਸੱਤਾਂ ਵਿੱਚੋਂ ਇੱਕ ਸੀ ਅਤੇ ਉਸ ਦੇ ਨਾਲ ਰਹੇ।</verse>
				<verse number="9">ਉਸ ਦੀਆਂ ਚਾਰ ਕੁਆਰੀਆਂ ਧੀਆਂ ਸਨ ਜਿਹੜੀਆਂ ਭਵਿੱਖਬਾਣੀ ਕਰਦੀਆਂ ਸਨ।</verse>
				<verse number="10">ਜਦੋਂ ਸਾਨੂੰ ਉੱਥੇ ਰਹਿੰਦਿਆਂ ਬਹੁਤ ਦਿਨ ਹੋ ਗਏ ਤਾਂ ਯਹੂਦਿਯਾ ਤੋਂ ਆਗਬੁਸ ਨਾਮਕ ਇੱਕ ਨਬੀ ਉੱਥੇ ਆਇਆ।</verse>
				<verse number="11">ਉਸ ਨੇ ਸਾਡੇ ਕੋਲ ਆ ਕੇ ਪੌਲੁਸ ਦਾ ਕਮਰਬੰਦ ਚੁੱਕ ਲਿਆ ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, “ਪਵਿੱਤਰ ਆਤਮਾ ਕਹਿੰਦਾ ਹੈ, ‘ਜਿਸ ਵਿਅਕਤੀ ਦਾ ਇਹ ਕਮਰਬੰਦ ਹੈ, ਉਸ ਨੂੰ ਯਰੂਸ਼ਲਮ ਵਿੱਚ ਯਹੂਦੀ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹਵਾਲੇ ਕਰਨਗੇ’।”</verse>
				<verse number="12">ਜਦੋਂ ਅਸੀਂ ਇਹ ਗੱਲਾਂ ਸੁਣੀਆਂ ਤਾਂ ਅਸੀਂ ਅਤੇ ਉੱਥੋਂ ਦੇ ਲੋਕ ਪੌਲੁਸ ਦੀ ਮਿੰਨਤ ਕਰਨ ਲੱਗੇ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ।</verse>
				<verse number="13">ਪਰ ਪੌਲੁਸ ਨੇ ਉੱਤਰ ਦਿੱਤਾ, “ਤੁਸੀਂ ਇਹ ਕੀ ਕਰਦੇ ਹੋ ਜੋ ਰੋ-ਰੋ ਕੇ ਮੇਰਾ ਦਿਲ ਤੋੜਦੇ ਹੋ? ਕਿਉਂਕਿ ਮੈਂ ਯਰੂਸ਼ਲਮ ਵਿੱਚ ਕੇਵਲ ਬੰਨ੍ਹੇ ਜਾਣ ਲਈ ਹੀ ਨਹੀਂ, ਸਗੋਂ ਪ੍ਰਭੂ ਯਿਸੂ ਦੇ ਨਾਮ ਦੀ ਖਾਤਰ ਮਰਨ ਲਈ ਵੀ ਤਿਆਰ ਹਾਂ।”</verse>
				<verse number="14">ਜਦੋਂ ਉਹ ਨਾ ਮੰਨਿਆ ਤਾਂ ਅਸੀਂ ਇਹ ਕਹਿ ਕੇ ਚੁੱਪ ਹੋ ਗਏ, “ਪ੍ਰਭੂ ਦੀ ਇੱਛਾ ਪੂਰੀ ਹੋਵੇ।”</verse>
				<verse number="15">ਇਨ੍ਹਾਂ ਦਿਨਾਂ ਤੋਂ ਬਾਅਦ ਅਸੀਂ ਤਿਆਰੀ ਕੀਤੀ ਅਤੇ ਯਰੂਸ਼ਲਮ ਨੂੰ ਚੱਲ ਪਏ।</verse>
				<verse number="16">ਕੈਸਰਿਯਾ ਤੋਂ ਵੀ ਕੁਝ ਚੇਲੇ ਸਾਡੇ ਨਾਲ ਹੋ ਤੁਰੇ ਅਤੇ ਸਾਨੂੰ ਮਨਾਸੋਨ ਨਾਮਕ ਇੱਕ ਕੁਪਰੁਸੀ ਦੇ ਘਰ ਜਿਹੜਾ ਪੁਰਾਣਾ ਚੇਲਾ ਸੀ, ਲੈ ਗਏ ਜਿਸ ਦੇ ਕੋਲ ਅਸੀਂ ਠਹਿਰਨਾ ਸੀ।</verse>
				<verse number="17">ਜਦੋਂ ਅਸੀਂ ਯਰੂਸ਼ਲਮ ਵਿੱਚ ਪਹੁੰਚੇ ਤਾਂ ਭਾਈਆਂ ਨੇ ਬੜੀ ਖੁਸ਼ੀ ਨਾਲ ਸਾਡਾ ਸੁਆਗਤ ਕੀਤਾ।</verse>
				<verse number="18">ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਦੇ ਕੋਲ ਗਿਆ ਅਤੇ ਸਾਰੇ ਬਜ਼ੁਰਗ ਉੱਥੇ ਹਾਜ਼ਰ ਸਨ।</verse>
				<verse number="19">ਤਦ ਉਸ ਨੇ ਉਨ੍ਹਾਂ ਨੂੰ ਸਲਾਮ ਕੀਤਾ ਅਤੇ ਜਿਹੜੇ ਕੰਮ ਪਰਮੇਸ਼ਰ ਨੇ ਉਸ ਦੀ ਸੇਵਕਾਈ ਦੇ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤੇ ਸਨ, ਇੱਕ-ਇੱਕ ਕਰਕੇ ਉਨ੍ਹਾਂ ਨੂੰ ਦੱਸਣ ਲੱਗਾ।</verse>
				<verse number="20">ਇਹ ਸੁਣ ਕੇ ਉਨ੍ਹਾਂ ਨੇ ਪਰਮੇਸ਼ਰ ਦੀ ਵਡਿਆਈ ਕੀਤੀ ਅਤੇ ਉਸ ਨੂੰ ਕਿਹਾ, “ਭਾਈ, ਤੂੰ ਵੇਖਦਾ ਹੈਂ ਕਿ ਯਹੂਦੀਆਂ ਵਿੱਚੋਂ ਕਿੰਨੇ ਹਜ਼ਾਰਾਂ ਹਨ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਅਤੇ ਉਹ ਸਭ ਬਿਵਸਥਾ ਲਈ ਅਣਖ ਰੱਖਦੇ ਹਨ।</verse>
				<verse number="21">ਉਨ੍ਹਾਂ ਨੂੰ ਤੇਰੇ ਬਾਰੇ ਇਹ ਦੱਸਿਆ ਗਿਆ ਹੈ ਕਿ ਤੂੰ ਸਭ ਯਹੂਦੀਆਂ ਨੂੰ ਜਿਹੜੇ ਪਰਾਈਆਂ ਕੌਮਾਂ ਵਿੱਚ ਰਹਿੰਦੇ ਹਨ ਇਹ ਕਹਿੰਦੇ ਹੋਏ ਮੂਸਾ ਦੀ ਬਿਵਸਥਾ ਨੂੰ ਤਿਆਗ ਦੇਣ ਦੀ ਸਿੱਖਿਆ ਦਿੰਦਾ ਹੈਂ ਕਿ ਨਾ ਆਪਣੇ ਬੱਚਿਆਂ ਦੀ ਸੁੰਨਤ ਕਰਵਾਓ ਅਤੇ ਨਾ ਹੀ ਰੀਤਾਂ ਉੱਤੇ ਚੱਲੋ।</verse>
				<verse number="22">ਸੋ ਕੀ ਕੀਤਾ ਜਾਵੇ? ਉਹ ਜ਼ਰੂਰ ਸੁਣਨਗੇ ਕਿ ਤੂੰ ਆਇਆ ਹੈਂ।</verse>
				<verse number="23">ਇਸ ਲਈ ਤੂੰ ਉਹ ਕਰ ਜੋ ਅਸੀਂ ਤੈਨੂੰ ਕਹਿੰਦੇ ਹਾਂ। ਸਾਡੇ ਕੋਲ ਚਾਰ ਵਿਅਕਤੀ ਹਨ ਜਿਨ੍ਹਾਂ ਆਪਣੇ ਲਈ ਮੰਨਤ ਮੰਨੀ ਹੈ।</verse>
				<verse number="24">ਤੂੰ ਉਨ੍ਹਾਂ ਨੂੰ ਲੈ ਜਾ ਅਤੇ ਆਪਣੇ ਆਪ ਨੂੰ ਉਨ੍ਹਾਂ ਸਮੇਤ ਸ਼ੁੱਧ ਕਰ ਅਤੇ ਉਨ੍ਹਾਂ ਲਈ ਖਰਚਾ ਕਰ ਕਿ ਉਹ ਆਪਣੇ ਸਿਰ ਮੁਨਾਉਣ। ਤਦ ਸਾਰੇ ਜਾਣ ਲੈਣਗੇ ਕਿ ਜੋ ਉਨ੍ਹਾਂ ਨੂੰ ਤੇਰੇ ਬਾਰੇ ਦੱਸਿਆ ਗਿਆ ਹੈ ਅਜਿਹਾ ਕੁਝ ਨਹੀਂ ਹੈ, ਸਗੋਂ ਤੂੰ ਤਾਂ ਆਪ ਬਿਵਸਥਾ ਨੂੰ ਮੰਨਦਾ ਅਤੇ ਇਸ ਦੇ ਅਨੁਸਾਰ ਚੱਲਦਾ ਹੈਂ।</verse>
				<verse number="25">ਪਰ ਜਿਨ੍ਹਾਂ ਪਰਾਈਆਂ ਕੌਮਾਂ ਨੇ ਵਿਸ਼ਵਾਸ ਕੀਤਾ ਹੈ ਉਨ੍ਹਾਂ ਦੇ ਵਿਖੇ ਅਸੀਂ ਫੈਸਲਾ ਕਰਕੇ ਲਿਖ ਭੇਜਿਆ ਹੈ ਕਿ ਉਹ ਮੂਰਤੀਆਂ ਦੇ ਚੜ੍ਹਾਵੇ ਅਤੇ ਲਹੂ ਅਤੇ ਗਲ਼ ਘੁੱਟੇ ਜੀਵ ਦੇ ਮਾਸ ਅਤੇ ਵਿਭਚਾਰ ਤੋਂ ਦੂਰ ਰਹਿਣ।”</verse>
				<verse number="26">ਤਦ ਪੌਲੁਸ ਨੇ ਉਨ੍ਹਾਂ ਵਿਅਕਤੀਆਂ ਨੂੰ ਲਿਆ ਅਤੇ ਅਗਲੇ ਦਿਨ ਉਨ੍ਹਾਂ ਸਮੇਤ ਸ਼ੁੱਧ ਹੋ ਕੇ ਹੈਕਲ ਵਿੱਚ ਗਿਆ ਅਤੇ ਜਦੋਂ ਤੱਕ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਅਰਥਾਤ ਉਨ੍ਹਾਂ ਵਿੱਚੋਂ ਹਰੇਕ ਦੇ ਲਈ ਬਲੀਦਾਨ ਚੜ੍ਹਾਉਣ ਦੇ ਦਿਨ ਪੂਰੇ ਨਾ ਹੋਏ, ਯਾਜਕਾਂ ਨੂੰ ਇਸ ਦੀ ਸੂਚਨਾ ਦਿੰਦਾ ਰਿਹਾ।</verse>
				<verse number="27">ਜਦੋਂ ਸੱਤ ਦਿਨ ਪੂਰੇ ਹੋਣ ਵਾਲੇ ਸਨ ਤਾਂ ਅਸਿਯਾ ਦੇ ਕੁਝ ਯਹੂਦੀਆਂ ਨੇ ਉਸ ਨੂੰ ਹੈਕਲ ਵਿੱਚ ਵੇਖ ਕੇ ਸਭ ਲੋਕਾਂ ਨੂੰ ਉਕਸਾਇਆ ਅਤੇ ਉਨ੍ਹਾਂ ਉਸ ਉੱਤੇ ਹੱਥ ਪਾਏ।</verse>
				<verse number="28">ਉਨ੍ਹਾਂ ਪੁਕਾਰ ਕੇ ਕਿਹਾ, “ਇਸਰਾਏਲੀ ਲੋਕੋ, ਸਹਾਇਤਾ ਕਰੋ! ਇਹ ਉਹੀ ਵਿਅਕਤੀ ਹੈ ਜਿਹੜਾ ਹਰ ਥਾਂ ਹਰ ਕਿਸੇ ਨੂੰ ਸਾਡੇ ਲੋਕਾਂ ਅਤੇ ਬਿਵਸਥਾ ਅਤੇ ਇਸ ਸਥਾਨ ਦੇ ਵਿਰੁੱਧ ਸਿਖਾਉਂਦਾ ਹੈ। ਇੱਥੋਂ ਤੱਕ ਕਿ ਇਸ ਨੇ ਯੂਨਾਨੀਆਂ ਨੂੰ ਵੀ ਹੈਕਲ ਵਿੱਚ ਲਿਆ ਕੇ ਇਸ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ ਹੈ।”</verse>
				<verse number="29">ਉਨ੍ਹਾਂ ਇਹ ਇਸ ਲਈ ਕਿਹਾ ਸੀ ਕਿਉਂਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਅਫ਼ਸੁਸ ਵਾਸੀ ਤ੍ਰੋਫ਼ਿਮੁਸ ਨੂੰ ਉਸ ਦੇ ਨਾਲ ਨਗਰ ਵਿੱਚ ਵੇਖਿਆ ਸੀ ਅਤੇ ਉਹ ਸਮਝ ਰਹੇ ਸਨ ਕਿ ਪੌਲੁਸ ਉਸ ਨੂੰ ਹੈਕਲ ਵਿੱਚ ਲਿਆਇਆ ਸੀ।</verse>
				<verse number="30">ਤਦ ਸਾਰਾ ਨਗਰ ਭੜਕ ਉੱਠਿਆ ਅਤੇ ਸਭ ਲੋਕ ਦੌੜ ਕੇ ਇਕੱਠੇ ਹੋ ਗਏ। ਉਨ੍ਹਾਂ ਪੌਲੁਸ ਨੂੰ ਫੜਿਆ ਅਤੇ ਘਸੀਟਦੇ ਹੋਏ ਹੈਕਲ ਤੋਂ ਬਾਹਰ ਲੈ ਗਏ ਅਤੇ ਤੁਰੰਤ ਦਰਵਾਜ਼ੇ ਬੰਦ ਕਰ ਦਿੱਤੇ ਗਏ।</verse>
				<verse number="31">ਜਦੋਂ ਉਨ੍ਹਾਂ ਉਸ ਨੂੰ ਮਾਰ ਸੁੱਟਣਾ ਚਾਹਿਆ ਤਾਂ ਸੈਨਾ ਦਲ ਦੇ ਸੈਨਾਪਤੀ ਕੋਲ ਇਹ ਖ਼ਬਰ ਪਹੁੰਚੀ ਕਿ ਸਾਰੇ ਯਰੂਸ਼ਲਮ ਵਿੱਚ ਖਲਬਲੀ ਮੱਚੀ ਹੋਈ ਹੈ।</verse>
				<verse number="32">ਉਹ ਤੁਰੰਤ ਸਿਪਾਹੀਆਂ ਅਤੇ ਸੂਬੇਦਾਰਾਂ ਨੂੰ ਨਾਲ ਲੈ ਕੇ ਹੇਠਾਂ ਉਨ੍ਹਾਂ ਵੱਲ ਦੌੜਿਆ। ਜਦੋਂ ਲੋਕਾਂ ਨੇ ਸੈਨਾਪਤੀ ਅਤੇ ਸਿਪਾਹੀਆਂ ਨੂੰ ਵੇਖਿਆ ਤਾਂ ਪੌਲੁਸ ਨੂੰ ਮਾਰਨ ਤੋਂ ਹਟ ਗਏ।</verse>
				<verse number="33">ਤਦ ਸੈਨਾਪਤੀ ਨੇ ਕੋਲ ਆ ਕੇ ਉਸ ਨੂੰ ਫੜ ਲਿਆ ਅਤੇ ਉਸ ਨੂੰ ਦੋ ਜ਼ੰਜੀਰਾਂ ਨਾਲ ਬੰਨ੍ਹਣ ਦਾ ਹੁਕਮ ਦਿੱਤਾ ਅਤੇ ਪੁੱਛਣ ਲੱਗਾ ਕਿ ਇਹ ਕੌਣ ਹੈ ਅਤੇ ਇਸ ਨੇ ਕੀ ਕੀਤਾ ਹੈ।</verse>
				<verse number="34">ਪਰ ਭੀੜ ਵਿੱਚੋਂ ਕੋਈ ਕੁਝ ਅਤੇ ਕੋਈ ਕੁਝ ਕਹਿ ਰਿਹਾ ਸੀ; ਜਦੋਂ ਰੌਲ਼ੇ ਦੇ ਕਾਰਨ ਸੂਬੇਦਾਰ ਨੂੰ ਸਹੀ ਗੱਲ ਦਾ ਪਤਾ ਨਾ ਲੱਗ ਸਕਿਆ ਤਾਂ ਉਸ ਨੇ ਪੌਲੁਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ।</verse>
				<verse number="35">ਜਦੋਂ ਪੌਲੁਸ ਪੌੜੀਆਂ 'ਤੇ ਪਹੁੰਚਿਆ ਤਾਂ ਭੀੜ ਦੇ ਹਿੰਸਕ ਹੋਣ ਕਰਕੇ ਸਿਪਾਹੀਆਂ ਨੂੰ ਉਸ ਨੂੰ ਚੁੱਕ ਕੇ ਲਿਜਾਣਾ ਪਿਆ,</verse>
				<verse number="36">ਕਿਉਂਕਿ ਲੋਕਾਂ ਦੀ ਭੀੜ ਇਹ ਰੌਲ਼ਾ ਪਾਉਂਦੀ ਹੋਈ ਪਿੱਛੇ-ਪਿੱਛੇ ਆ ਰਹੀ ਸੀ, “ਇਸ ਨੂੰ ਮਾਰ ਸੁੱਟੋ!”</verse>
				<verse number="37">ਜਦੋਂ ਉਹ ਪੌਲੁਸ ਨੂੰ ਛਾਉਣੀ ਦੇ ਅੰਦਰ ਲਿਜਾਣ ਲੱਗੇ ਤਾਂ ਉਸ ਨੇ ਸੈਨਾਪਤੀ ਨੂੰ ਕਿਹਾ, “ਜੇ ਆਗਿਆ ਹੋਵੇ ਤਾਂ ਮੈਂ ਤੈਨੂੰ ਕੁਝ ਕਹਾਂ?” ਉਸ ਨੇ ਕਿਹਾ, “ਕੀ ਤੂੰ ਯੂਨਾਨੀ ਭਾਸ਼ਾ ਜਾਣਦਾ ਹੈਂ?</verse>
				<verse number="38">ਕੀ ਤੂੰ ਉਹੋ ਮਿਸਰੀ ਨਹੀਂ ਹੈਂ ਜਿਹੜਾ ਕੁਝ ਦਿਨ ਪਹਿਲਾਂ ਬਗਾਵਤ ਕਰਵਾ ਕੇ ਚਾਰ ਹਜ਼ਾਰ ਹਥਿਆਰਬੰਦ ਵਿਅਕਤੀਆਂ ਨੂੰ ਉਜਾੜ ਵਿੱਚ ਲੈ ਗਿਆ ਸੀ?”</verse>
				<verse number="39">ਪੌਲੁਸ ਨੇ ਕਿਹਾ, “ਮੈਂ ਇੱਕ ਯਹੂਦੀ ਹਾਂ ਜਿਹੜਾ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ ਜੋ ਕੋਈ ਮਮੂਲੀ ਨਗਰ ਨਹੀਂ ਹੈ। ਹੁਣ ਮੈਂ ਤੈਨੂੰ ਬੇਨਤੀ ਕਰਦਾ ਕਿ ਮੈਨੂੰ ਲੋਕਾਂ ਨਾਲ ਗੱਲ ਕਰਨ ਦੀ ਅਨੁਮਤੀ ਦੇ।”</verse>
				<verse number="40">ਉਸ ਨੇ ਅਨੁਮਤੀ ਦੇ ਦਿੱਤੀ ਅਤੇ ਪੌਲੁਸ ਨੇ ਪੌੜੀਆਂ 'ਤੇ ਖੜ੍ਹੇ ਹੋ ਕੇ ਲੋਕਾਂ ਨੂੰ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਸਭ ਬਿਲਕੁਲ ਸ਼ਾਂਤ ਹੋ ਗਏ ਤਾਂ ਉਸ ਨੇ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਸੰਬੋਧਤ ਕਰਦੇ ਹੋਏ ਕਿਹਾ,</verse>
			</chapter>
			<chapter number="22">
				<verse number="1">“ਹੇ ਭਾਈਓ ਅਤੇ ਪਿਤਾਓ, ਹੁਣ ਮੇਰਾ ਪੱਖ ਸੁਣੋ ਜੋ ਮੈਂ ਤੁਹਾਡੇ ਅੱਗੇ ਰੱਖਦਾ ਹਾਂ।”</verse>
				<verse number="2">ਜਦੋਂ ਉਨ੍ਹਾਂ ਸੁਣਿਆ ਕਿ ਉਹ ਇਬਰਾਨੀ ਭਾਸ਼ਾ ਵਿੱਚ ਉਨ੍ਹਾਂ ਨੂੰ ਸੰਬੋਧਤ ਕਰ ਰਿਹਾ ਹੈ ਤਾਂ ਉਹ ਹੋਰ ਵੀ ਸ਼ਾਂਤ ਹੋ ਗਏ। ਤਦ ਉਸ ਨੇ ਕਿਹਾ,</verse>
				<verse number="3">“ਮੈਂ ਇੱਕ ਯਹੂਦੀ ਮਨੁੱਖ ਹਾਂ ਜਿਹੜਾ ਕਿਲਕਿਯਾ ਦੇ ਤਰਸੁਸ ਵਿੱਚ ਪੈਦਾ ਹੋਇਆ, ਪਰ ਮੇਰਾ ਪਾਲਣ-ਪੋਸ਼ਣ ਇਸੇ ਨਗਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਹੋਇਆ ਅਤੇ ਮੈਂ ਖਰਾਈ ਨਾਲ ਸਾਡੇ ਪੁਰਖਿਆਂ ਦੀ ਬਿਵਸਥਾ ਦੀ ਸਿੱਖਿਆ ਪਾਈ ਅਤੇ ਪਰਮੇਸ਼ਰ ਲਈ ਇਸੇ ਤਰ੍ਹਾਂ ਅਣਖੀ ਸੀ ਜਿਵੇਂ ਅੱਜ ਤੁਸੀਂ ਹੋ।</verse>
				<verse number="4">ਮੈਂ ਇਸ ਪੰਥ ਦੇ ਆਦਮੀਆਂ ਅਤੇ ਔਰਤਾਂ, ਦੋਹਾਂ ਨੂੰ ਬੰਨ੍ਹ ਕੇ ਕੈਦਖ਼ਾਨੇ ਵਿੱਚ ਸੁੱਟਿਆ ਅਤੇ ਮੌਤ ਤੱਕ ਸਤਾਇਆ,</verse>
				<verse number="5">ਜਿਵੇਂ ਕਿ ਮਹਾਂਯਾਜਕ ਅਤੇ ਬਜ਼ੁਰਗਾਂ ਦੀ ਸਾਰੀ ਸਭਾ ਵੀ ਮੇਰੀ ਗਵਾਹ ਹੈ ਜਿਨ੍ਹਾਂ ਕੋਲੋਂ ਭਾਈਆਂ ਲਈ ਚਿੱਠੀਆਂ ਲੈ ਕੇ ਮੈਂ ਦੰਮਿਸਕ ਨੂੰ ਜਾ ਰਿਹਾ ਸੀ ਕਿ ਜਿਹੜੇ ਉੱਥੇ ਹਨ ਉਨ੍ਹਾਂ ਨੂੰ ਵੀ ਬੰਨ੍ਹ ਕੇ ਯਰੂਸ਼ਲਮ ਨੂੰ ਲਿਆਵਾਂ ਤਾਂਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।</verse>
				<verse number="6">“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਜਾਂਦੇ-ਜਾਂਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਲਗਭਗ ਦੁਪਹਿਰ ਦੇ ਸਮੇਂ ਅਚਾਨਕ ਅਕਾਸ਼ ਤੋਂ ਇੱਕ ਤੇਜ ਰੋਸ਼ਨੀ ਮੇਰੇ ਦੁਆਲੇ ਚਮਕੀ।</verse>
				<verse number="7">ਮੈਂ ਜ਼ਮੀਨ 'ਤੇ ਡਿੱਗ ਪਿਆ ਅਤੇ ਇੱਕ ਅਵਾਜ਼ ਮੈਨੂੰ ਇਹ ਕਹਿੰਦਿਆਂ ਸੁਣਾਈ ਦਿੱਤੀ, ‘ਸੌਲੁਸ, ਸੌਲੁਸ! ਤੂੰ ਮੈਨੂੰ ਕਿਉਂ ਸਤਾਉਂਦਾ ਹੈਂ’?</verse>
				<verse number="8">ਮੈਂ ਉੱਤਰ ਦਿੱਤਾ, ‘ਪ੍ਰਭੂ ਜੀ ਤੂੰ ਕੌਣ ਹੈਂ’? ਉਸ ਨੇ ਮੈਨੂੰ ਕਿਹਾ, ‘ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ’।</verse>
				<verse number="9">ਜੋ ਮੇਰੇ ਨਾਲ ਸਨ ਉਨ੍ਹਾਂ ਨੇ ਰੋਸ਼ਨੀ ਤਾਂ ਵੇਖੀ, ਪਰ ਜਿਹੜਾ ਮੇਰੇ ਨਾਲ ਬੋਲਦਾ ਸੀ ਉਸ ਦੀ ਅਵਾਜ਼ ਨਾ ਸੁਣੀ।</verse>
				<verse number="10">ਫਿਰ ਮੈਂ ਕਿਹਾ, ‘ਪ੍ਰਭੂ ਮੈਂ ਕੀ ਕਰਾਂ’? ਪ੍ਰਭੂ ਨੇ ਮੈਨੂੰ ਕਿਹਾ, ‘ਉੱਠ ਅਤੇ ਦੰਮਿਸਕ ਵਿੱਚ ਜਾ ਅਤੇ ਜੋ ਤੇਰੇ ਕਰਨ ਲਈ ਠਹਿਰਾਇਆ ਗਿਆ ਹੈ ਉਹ ਸਭ ਉੱਥੇ ਤੈਨੂੰ ਦੱਸਿਆ ਜਾਵੇਗਾ’।</verse>
				<verse number="11">ਮੈਨੂੰ ਉਸ ਰੋਸ਼ਨੀ ਦੀ ਚਮਕ ਕਰਕੇ ਵਿਖਾਈ ਨਹੀਂ ਦੇ ਰਿਹਾ ਸੀ, ਇਸ ਲਈ ਜਿਹੜੇ ਮੇਰੇ ਨਾਲ ਸਨ ਮੈਂ ਉਨ੍ਹਾਂ ਦਾ ਹੱਥ ਫੜ ਕੇ ਦੰਮਿਸਕ ਵਿੱਚ ਆਇਆ।</verse>
				<verse number="12">ਤਦ ਹਨਾਨਿਯਾਹ ਨਾਮਕ ਇੱਕ ਵਿਅਕਤੀ ਜਿਹੜਾ ਬਿਵਸਥਾ ਦਾ ਭਗਤ ਸੀ ਅਤੇ ਉੱਥੇ ਰਹਿਣ ਵਾਲੇ ਸਭ ਯਹੂਦੀਆਂ ਵਿੱਚ ਨੇਕਨਾਮ ਸੀ,</verse>
				<verse number="13">ਮੇਰੇ ਕੋਲ ਆਇਆ ਅਤੇ ਕੋਲ ਖੜ੍ਹੇ ਹੋ ਕੇ ਮੈਨੂੰ ਕਿਹਾ, ‘ਭਾਈ ਸੌਲੁਸ, ਸੁਜਾਖਾ ਹੋ ਜਾ’! ਅਤੇ ਮੈਂ ਉਸੇ ਵੇਲੇ ਉਸ ਵੱਲ ਉਤਾਂਹ ਵੇਖਿਆ।</verse>
				<verse number="14">ਫਿਰ ਉਸ ਨੇ ਕਿਹਾ, ‘ਸਾਡੇ ਪੁਰਖਿਆਂ ਦੇ ਪਰਮੇਸ਼ਰ ਨੇ ਤੈਨੂੰ ਠਹਿਰਾਇਆ ਹੈ ਕਿ ਤੂੰ ਉਸ ਦੀ ਇੱਛਾ ਨੂੰ ਜਾਣੇਂ ਅਤੇ ਉਸ ਧਰਮੀ ਨੂੰ ਵੇਖੇਂ ਅਤੇ ਉਸ ਦੇ ਮੂੰਹ ਦਾ ਸ਼ਬਦ ਸੁਣੇਂ,</verse>
				<verse number="15">ਕਿਉਂਕਿ ਤੂੰ ਉਸ ਦੇ ਲਈ ਸਭ ਮਨੁੱਖਾਂ ਸਾਹਮਣੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ।</verse>
				<verse number="16">ਸੋ ਹੁਣ ਤੂੰ ਦੇਰ ਕਿਉਂ ਕਰਦਾ ਹੈਂ? ਉੱਠ, ਬਪਤਿਸਮਾ ਲੈ ਅਤੇ ਉਸ ਦਾ ਨਾਮ ਲੈ ਕੇ ਆਪਣੇ ਪਾਪਾਂ ਨੂੰ ਧੋ ਸੁੱਟ’!</verse>
				<verse number="17">“ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਵਾਪਸ ਆਇਆ ਅਤੇ ਹੈਕਲ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਬੇਸੁੱਧ ਹੋ ਗਿਆ</verse>
				<verse number="18">ਅਤੇ ਵੇਖਿਆ ਕਿ ਉਹ ਮੈਨੂੰ ਕਹਿ ਰਿਹਾ ਸੀ, ‘ਛੇਤੀ ਕਰ ਅਤੇ ਯਰੂਸ਼ਲਮ ਤੋਂ ਨਿੱਕਲ ਜਾ, ਕਿਉਂਕਿ ਉਹ ਮੇਰੇ ਵਿਖੇ ਤੇਰੀ ਗਵਾਹੀ ਸਵੀਕਾਰ ਨਹੀਂ ਕਰਨਗੇ’।</verse>
				<verse number="19">ਮੈਂ ਕਿਹਾ, ‘ਪ੍ਰਭੂ, ਉਹ ਆਪ ਜਾਣਦੇ ਹਨ ਕਿ ਮੈਂ ਸਭਾ-ਘਰਾਂ ਵਿੱਚ ਜਾ-ਜਾ ਕੇ ਤੇਰੇ ਉੱਤੇ ਵਿਸ਼ਵਾਸ ਕਰਨ ਵਾਲਿਆਂ ਨੂੰ ਕੈਦ ਕਰਦਾ ਅਤੇ ਮਾਰਦਾ ਸੀ</verse>
				<verse number="20">ਅਤੇ ਜਦੋਂ ਤੇਰੇ ਗਵਾਹ ਇਸਤੀਫ਼ਾਨ ਦਾ ਲਹੂ ਵਹਾਇਆ ਜਾ ਰਿਹਾ ਸੀ ਤਾਂ ਮੈਂ ਵੀ ਉੱਥੇ ਖੜ੍ਹਾ ਇਸ ਵਿੱਚ ਸਹਿਮਤ ਸੀ ਅਤੇ ਉਸ ਨੂੰ ਮਾਰਨ ਵਾਲਿਆਂ ਦੇ ਵਸਤਰਾਂ ਦੀ ਰਾਖੀ ਕਰ ਰਿਹਾ ਸੀ’।</verse>
				<verse number="21">ਫਿਰ ਉਸ ਨੇ ਮੈਨੂੰ ਕਿਹਾ, ‘ਜਾ, ਕਿਉਂਕਿ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ’।”</verse>
				<verse number="22">ਇਸ ਗੱਲ ਤੱਕ ਤਾਂ ਉਹ ਉਸ ਦੀ ਸੁਣਦੇ ਰਹੇ, ਪਰ ਫਿਰ ਉੱਚੀ ਅਵਾਜ਼ ਵਿੱਚ ਕਹਿਣ ਲੱਗੇ, “ਅਜਿਹੇ ਵਿਅਕਤੀ ਨੂੰ ਧਰਤੀ ਉੱਤੋਂ ਮਿਟਾ ਦਿਓ, ਕਿਉਂਕਿ ਇਸ ਦਾ ਜੀਉਂਦਾ ਰਹਿਣਾ ਯੋਗ ਨਹੀਂ!”</verse>
				<verse number="23">ਜਦੋਂ ਉਹ ਚੀਕ-ਚੀਕ ਕੇ ਆਪਣੇ ਕੱਪੜੇ ਉਛਾਲਣ ਅਤੇ ਹਵਾ ਵਿੱਚ ਧੂੜ ਉਡਾਉਣ ਲੱਗੇ</verse>
				<verse number="24">ਤਾਂ ਸੈਨਾਪਤੀ ਨੇ ਉਸ ਨੂੰ ਛਾਉਣੀ ਵਿੱਚ ਲਿਜਾਣ ਦਾ ਹੁਕਮ ਦਿੱਤਾ ਅਤੇ ਕਿਹਾ ਕਿ ਉਸ ਨੂੰ ਕੋਰੜੇ ਮਾਰ ਕੇ ਪੁੱਛਗਿੱਛ ਕੀਤੀ ਜਾਵੇ ਤਾਂਕਿ ਪਤਾ ਲੱਗ ਸਕੇ ਕਿ ਉਹ ਕਿਸ ਕਰਕੇ ਉਸ ਉੱਤੇ ਇਸ ਤਰ੍ਹਾਂ ਚੀਕ ਰਹੇ ਸਨ।</verse>
				<verse number="25">ਜਦੋਂ ਉਨ੍ਹਾਂ ਉਸ ਨੂੰ ਰੱਸੀਆਂ ਨਾਲ ਖਿੱਚ ਕੇ ਬੰਨ੍ਹਿਆ ਤਾਂ ਪੌਲੁਸ ਨੇ ਕੋਲ ਖੜ੍ਹੇ ਸੂਬੇਦਾਰ ਨੂੰ ਕਿਹਾ, “ਕੀ ਤੇਰੇ ਲਈ ਇੱਕ ਰੋਮੀ ਵਿਅਕਤੀ ਨੂੰ ਬਿਨਾਂ ਉਸ ਦਾ ਦੋਸ਼ ਸਾਬਤ ਹੋਏ ਕੋਰੜੇ ਮਾਰਨਾ ਸਹੀ ਹੈ?”</verse>
				<verse number="26">ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸੈਨਾਪਤੀ ਦੇ ਕੋਲ ਜਾ ਕੇ ਕਿਹਾ, “ਇਹ ਤੁਸੀਂ ਕੀ ਕਰਨ ਲੱਗੇ ਹੋ? ਇਹ ਵਿਅਕਤੀ ਤਾਂ ਰੋਮੀ ਹੈ!”</verse>
				<verse number="27">ਤਦ ਸੈਨਾਪਤੀ ਨੇ ਪੌਲੁਸ ਕੋਲ ਜਾ ਕੇ ਉਸ ਨੂੰ ਕਿਹਾ, “ਮੈਨੂੰ ਦੱਸ, ਕੀ ਤੂੰ ਰੋਮੀ ਹੈਂ?” ਉਸ ਨੇ ਕਿਹਾ, “ਹਾਂ।”</verse>
				<verse number="28">ਸੈਨਾਪਤੀ ਨੇ ਕਿਹਾ, “ਮੈਂ ਬਹੁਤ ਪੈਸਾ ਦੇ ਕੇ ਇਹ ਨਾਗਰਿਕਤਾ ਹਾਸਲ ਕੀਤੀ ਹੈ।” ਪੌਲੁਸ ਨੇ ਕਿਹਾ, “ਪਰ ਮੈਂ ਤਾਂ ਇੱਥੋਂ ਦਾ ਜੰਮ-ਪਲ਼ ਹਾਂ।”</verse>
				<verse number="29">ਤਦ ਉਹ ਜਿਹੜੇ ਉਸ ਤੋਂ ਪੁੱਛਗਿੱਛ ਕਰਨ ਲੱਗੇ ਸਨ ਤੁਰੰਤ ਉਸ ਕੋਲੋਂ ਪਿਛਾਂਹ ਹਟ ਗਏ ਅਤੇ ਸੈਨਾਪਤੀ ਵੀ ਇਹ ਜਾਣ ਕੇ ਜੋ ਉਹ ਇੱਕ ਰੋਮੀ ਹੈ, ਡਰ ਗਿਆ; ਕਿਉਂਕਿ ਉਸ ਨੇ ਹੀ ਉਸ ਨੂੰ ਕੈਦ ਕੀਤਾ ਸੀ।</verse>
				<verse number="30">ਅਗਲੇ ਦਿਨ ਉਸ ਨੇ ਇਹ ਪਤਾ ਲਾਉਣ ਦੀ ਇੱਛਾ ਨਾਲ ਕਿ ਯਹੂਦੀ ਉਸ ਉੱਤੇ ਦੋਸ਼ ਕਿਉਂ ਲਾਉਂਦੇ ਹਨ, ਉਸ ਦੇ ਬੰਧਨ ਖੋਲ੍ਹ ਦਿੱਤੇ ਅਤੇ ਪ੍ਰਧਾਨ ਯਾਜਕਾਂ ਅਤੇ ਸਾਰੀ ਮਹਾਂਸਭਾ ਨੂੰ ਇਕੱਠੇ ਹੋਣ ਦਾ ਹੁਕਮ ਦਿੱਤਾ। ਫਿਰ ਉਸ ਨੇ ਪੌਲੁਸ ਨੂੰ ਹੇਠਾਂ ਲਿਆ ਕੇ ਉਨ੍ਹਾਂ ਦੇ ਸਾਹਮਣੇ ਖੜ੍ਹੇ ਕੀਤਾ।</verse>
			</chapter>
			<chapter number="23">
				<verse number="1">ਪੌਲੁਸ ਨੇ ਗੌਹ ਨਾਲ ਮਹਾਂਸਭਾ ਵੱਲ ਵੇਖਿਆ ਅਤੇ ਕਿਹਾ, “ਹੇ ਭਾਈਓ, ਮੈਂ ਅੱਜ ਦੇ ਦਿਨ ਤੱਕ ਪਰਮੇਸ਼ਰ ਦੇ ਸਨਮੁੱਖ ਆਪਣਾ ਜੀਵਨ ਪੂਰੀ ਤਰ੍ਹਾਂ ਸ਼ੁੱਧ ਵਿਵੇਕ ਨਾਲ ਬਿਤਾਇਆ ਹੈ।”</verse>
				<verse number="2">ਇਸ ਗੱਲ 'ਤੇ ਮਹਾਂਯਾਜਕ ਹਨਾਨਿਯਾਹ ਨੇ ਉਨ੍ਹਾਂ ਨੂੰ ਜਿਹੜੇ ਉਸ ਦੇ ਕੋਲ ਖੜ੍ਹੇ ਸਨ ਹੁਕਮ ਦਿੱਤਾ ਕਿ ਇਸ ਦੇ ਮੂੰਹ 'ਤੇ ਮਾਰੋ।</verse>
				<verse number="3">ਤਦ ਪੌਲੁਸ ਨੇ ਉਸ ਨੂੰ ਕਿਹਾ, “ਹੇ ਚੂਨਾ ਫਿਰੀ ਕੰਧ, ਪਰਮੇਸ਼ਰ ਤੈਨੂੰ ਮਾਰੇਗਾ! ਤੂੰ ਬਿਵਸਥਾ ਦੇ ਅਨੁਸਾਰ ਮੇਰਾ ਨਿਆਂ ਕਰਨ ਬੈਠਾ ਹੈਂ ਅਤੇ ਬਿਵਸਥਾ ਦੇ ਵਿਰੁੱਧ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ?”</verse>
				<verse number="4">ਪਰ ਜਿਹੜੇ ਕੋਲ ਖੜ੍ਹੇ ਸਨ ਉਨ੍ਹਾਂ ਨੇ ਕਿਹਾ, “ਤੂੰ ਪਰਮੇਸ਼ਰ ਦੇ ਮਹਾਂਯਾਜਕ ਨੂੰ ਬੁਰਾ-ਭਲਾ ਕਹਿੰਦਾ ਹੈਂ?”</verse>
				<verse number="5">ਪੌਲੁਸ ਨੇ ਕਿਹਾ, “ਭਾਈਓ, ਮੈਨੂੰ ਪਤਾ ਨਹੀਂ ਸੀ ਕਿ ਇਹ ਮਹਾਂਯਾਜਕ ਹੈ, ਕਿਉਂਕਿ ਲਿਖਿਆ ਹੈ: ‘ਤੂੰ ਆਪਣੇ ਲੋਕਾਂ ਦੇ ਪ੍ਰਧਾਨ ਨੂੰ ਬੁਰਾ ਨਾ ਕਹਿ’।”</verse>
				<verse number="6">ਜਦੋਂ ਪੌਲੁਸ ਨੇ ਜਾਣਿਆ ਕਿ ਉਨ੍ਹਾਂ ਵਿੱਚੋਂ ਇੱਕ ਦਲ ਸਦੂਕੀਆਂ ਦਾ ਅਤੇ ਦੂਜਾ ਫ਼ਰੀਸੀਆਂ ਦਾ ਹੈ, ਤਾਂ ਉਸ ਨੇ ਮਹਾਂਸਭਾ ਵਿੱਚ ਪੁਕਾਰ ਕੇ ਕਿਹਾ, “ਹੇ ਭਾਈਓ, ਮੈਂ ਫ਼ਰੀਸੀ ਹਾਂ ਅਤੇ ਫ਼ਰੀਸੀਆਂ ਦੇ ਵੰਸ਼ ਦਾ ਹਾਂ! ਮੁਰਦਿਆਂ ਦੇ ਪੁਨਰ-ਉਥਾਨ ਦੀ ਆਸ ਦੇ ਵਿਖੇ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।”</verse>
				<verse number="7">ਜਦੋਂ ਉਸ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋ ਗਿਆ ਅਤੇ ਲੋਕਾਂ ਵਿੱਚ ਫੁੱਟ ਪੈ ਗਈ,</verse>
				<verse number="8">ਕਿਉਂਕਿ ਸਦੂਕੀ ਕਹਿੰਦੇ ਹਨ ਕਿ ਨਾ ਪੁਨਰ-ਉਥਾਨ ਹੈ, ਨਾ ਸਵਰਗਦੂਤ ਅਤੇ ਨਾ ਹੀ ਆਤਮਾ, ਪਰ ਫ਼ਰੀਸੀ ਇਹ ਸਭ ਮੰਨਦੇ ਹਨ।</verse>
				<verse number="9">ਤਦ ਉੱਥੇ ਬਹੁਤ ਰੌਲ਼ਾ ਪੈ ਗਿਆ ਅਤੇ ਫ਼ਰੀਸੀਆਂ ਦੇ ਦਲ ਵਿੱਚੋਂ ਕੁਝ ਸ਼ਾਸਤਰੀ ਖੜ੍ਹੇ ਹੋ ਕੇ ਇਹ ਕਹਿੰਦੇ ਹੋਏ ਝਗੜਾ ਕਰਨ ਲੱਗੇ, “ਸਾਨੂੰ ਇਸ ਵਿਅਕਤੀ ਵਿੱਚ ਕੋਈ ਬੁਰਾਈ ਨਹੀਂ ਦਿਸਦੀ; ਜੇ ਕਿਸੇ ਆਤਮਾ ਜਾਂ ਸਵਰਗਦੂਤ ਨੇ ਉਸ ਨਾਲ ਗੱਲ ਕੀਤੀ ਹੋਵੇ, ਤਾਂ ਫਿਰ ਕੀ?”</verse>
				<verse number="10">ਜਦੋਂ ਝਗੜਾ ਬਹੁਤ ਵੱਧ ਗਿਆ ਤਾਂ ਸੈਨਾਪਤੀ ਡਰ ਗਿਆ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਪੌਲੁਸ ਦੇ ਟੁਕੜੇ-ਟੁਕੜੇ ਕਰ ਦੇਣ। ਇਸ ਲਈ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਹੇਠਾਂ ਜਾਓ ਅਤੇ ਉਸ ਨੂੰ ਉਨ੍ਹਾਂ ਵਿੱਚੋਂ ਜ਼ਬਰਦਸਤੀ ਕੱਢ ਕੇ ਛਾਉਣੀ ਵਿੱਚ ਲੈ ਆਓ।</verse>
				<verse number="11">ਉਸੇ ਰਾਤ ਪ੍ਰਭੂ ਨੇ ਪੌਲੁਸ ਦੇ ਕੋਲ ਖੜ੍ਹੇ ਹੋ ਕੇ ਕਿਹਾ, “ਹੌਸਲਾ ਰੱਖ! ਕਿਉਂਕਿ ਜਿਸ ਤਰ੍ਹਾਂ ਤੂੰ ਮੇਰੇ ਵਿਖੇ ਯਰੂਸ਼ਲਮ ਵਿੱਚ ਗਵਾਹੀ ਦਿੱਤੀ ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਗਵਾਹੀ ਦੇਣੀ ਪਵੇਗੀ।”</verse>
				<verse number="12">ਜਦੋਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਇੱਕ ਸਾਜ਼ਸ਼ ਰਚੀ ਅਤੇ ਇਹ ਕਹਿ ਕੇ ਆਪਸ ਵਿੱਚ ਸੌਂਹ ਖਾਧੀ ਕਿ ਜਦੋਂ ਤੱਕ ਅਸੀਂ ਪੌਲੁਸ ਨੂੰ ਮਾਰ ਨਾ ਸੁੱਟੀਏ, ਨਾ ਕੁਝ ਖਾਵਾਂਗੇ ਨਾ ਪੀਵਾਂਗੇ।</verse>
				<verse number="13">ਜਿਨ੍ਹਾਂ ਇਹ ਸਾਜ਼ਸ਼ ਰਚੀ ਉਹ ਚਾਲ੍ਹੀਆਂ ਤੋਂ ਵੱਧ ਸਨ।</verse>
				<verse number="14">ਇਨ੍ਹਾਂ ਵਿਅਕਤੀਆਂ ਨੇ ਪ੍ਰਧਾਨ ਯਾਜਕਾਂ ਅਤੇ ਬਜ਼ੁਰਗਾਂ ਕੋਲ ਜਾ ਕੇ ਕਿਹਾ, “ਅਸੀਂ ਆਪਸ ਵਿੱਚ ਸੌਂਹ ਖਾ ਕੇ ਇਹ ਠਾਣਿਆ ਹੈ ਕਿ ਜਦੋਂ ਤੱਕ ਪੌਲੁਸ ਨੂੰ ਮਾਰ ਨਾ ਸੁੱਟੀਏ, ਕੁਝ ਨਾ ਚੱਖਾਂਗੇ।</verse>
				<verse number="15">ਸੋ ਹੁਣ ਤੁਸੀਂ ਮਹਾਂਸਭਾ ਦੇ ਨਾਲ ਮਿਲ ਕੇ ਸੈਨਾਪਤੀ ਨੂੰ ਕਹੋ ਕਿ ਅਸੀਂ ਉਸ ਦੇ ਵਿਖੇ ਹੋਰ ਵੀ ਚੰਗੀ ਤਰ੍ਹਾਂ ਜਾਂਚ ਕਰਨਾ ਚਾਹੁੰਦੇ ਹਾਂ, ਇਸ ਲਈ ਉਹ ਉਸ ਨੂੰ ਹੇਠਾਂ ਤੁਹਾਡੇ ਕੋਲ ਲਿਆਵੇ ਅਤੇ ਅਸੀਂ ਉਸ ਦੇ ਨੇੜੇ ਪਹੁੰਚਣ ਤੋਂ ਪਹਿਲਾਂ ਹੀ ਉਸ ਨੂੰ ਮਾਰ ਸੁੱਟਣ ਲਈ ਤਿਆਰ ਹੋਵਾਂਗੇ।”</verse>
				<verse number="16">ਪਰ ਪੌਲੁਸ ਦੇ ਭਣੇਵੇਂ ਨੇ ਇਹ ਸੁਣ ਲਿਆ ਕਿ ਉਹ ਉਸ ਦੀ ਘਾਤ ਵਿੱਚ ਹਨ। ਤਦ ਉਹ ਛਾਉਣੀ ਵਿੱਚ ਗਿਆ ਅਤੇ ਅੰਦਰ ਜਾ ਕੇ ਪੌਲੁਸ ਨੂੰ ਦੱਸ ਦਿੱਤਾ।</verse>
				<verse number="17">ਤਦ ਪੌਲੁਸ ਨੇ ਇੱਕ ਸੂਬੇਦਾਰ ਨੂੰ ਕੋਲ ਬੁਲਾ ਕੇ ਕਿਹਾ, “ਇਸ ਨੌਜਵਾਨ ਨੂੰ ਸੈਨਾਪਤੀ ਕੋਲ ਲੈ ਜਾ, ਕਿਉਂਕਿ ਇਸ ਨੇ ਉਸ ਨੂੰ ਕੁਝ ਦੱਸਣਾ ਹੈ।”</verse>
				<verse number="18">ਸੋ ਉਹ ਉਸ ਨੂੰ ਸੈਨਾਪਤੀ ਕੋਲ ਲੈ ਗਿਆ ਅਤੇ ਕਿਹਾ, “ਕੈਦੀ ਪੌਲੁਸ ਨੇ ਮੈਨੂੰ ਕੋਲ ਬੁਲਾ ਕੇ ਇਸ ਨੌਜਵਾਨ ਨੂੰ ਤੁਹਾਡੇ ਕੋਲ ਲਿਆਉਣ ਦੀ ਬੇਨਤੀ ਕੀਤੀ, ਕਿਉਂਕਿ ਇਸ ਨੇ ਤੁਹਾਨੂੰ ਕੁਝ ਦੱਸਣਾ ਹੈ।”</verse>
				<verse number="19">ਤਦ ਸੈਨਾਪਤੀ ਉਸ ਲੜਕੇ ਦਾ ਹੱਥ ਫੜ ਕੇ ਉਸ ਨੂੰ ਇੱਕ ਪਾਸੇ ਲੈ ਗਿਆ ਅਤੇ ਪੁੱਛਣ ਲੱਗਾ, “ਉਹ ਕੀ ਹੈ ਜੋ ਤੂੰ ਮੈਨੂੰ ਦੱਸਣਾ ਹੈ?”</verse>
				<verse number="20">ਉਸ ਨੇ ਕਿਹਾ, “ਯਹੂਦੀਆਂ ਨੇ ਤੁਹਾਨੂੰ ਇਹ ਬੇਨਤੀ ਕਰਨ ਲਈ ਏਕਾ ਕੀਤਾ ਹੈ ਕਿ ਕੱਲ੍ਹ ਪੌਲੁਸ ਨੂੰ ਮਹਾਂਸਭਾ ਵਿੱਚ ਲਿਆਂਦਾ ਜਾਵੇ ਤਾਂਕਿ ਉਸ ਦੇ ਵਿਖੇ ਹੋਰ ਵੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।</verse>
				<verse number="21">ਇਸ ਲਈ ਤੁਸੀਂ ਉਨ੍ਹਾਂ ਦੀ ਨਾ ਮੰਨਣਾ, ਕਿਉਂਕਿ ਉਨ੍ਹਾਂ ਵਿੱਚੋਂ ਚਾਲ੍ਹੀਆਂ ਤੋਂ ਵੱਧ ਵਿਅਕਤੀ ਪੌਲੁਸ ਦੀ ਘਾਤ ਵਿੱਚ ਹਨ ਜਿਨ੍ਹਾਂ ਆਪਸ ਵਿੱਚ ਇਹ ਸੌਂਹ ਖਾਧੀ ਹੈ ਕਿ ਜਦੋਂ ਤੱਕ ਉਹ ਉਸ ਨੂੰ ਮਾਰ ਨਾ ਸੁੱਟਣ, ਨਾ ਕੁਝ ਖਾਣਗੇ ਨਾ ਪੀਣਗੇ। ਸੋ ਹੁਣ ਉਹ ਤੁਹਾਡੇ ਹੁਕਮ ਦੀ ਉਡੀਕ ਵਿੱਚ ਤਿਆਰ ਬੈਠੇ ਹਨ।”</verse>
				<verse number="22">ਤਦ ਸੈਨਾਪਤੀ ਨੇ ਉਸ ਨੌਜਵਾਨ ਨੂੰ ਇਹ ਹੁਕਮ ਦੇ ਕੇ ਭੇਜ ਦਿੱਤਾ ਕਿ ਜੋ ਗੱਲਾਂ ਤੂੰ ਮੈਨੂੰ ਦੱਸੀਆਂ ਹਨ ਉਹ ਕਿਸੇ ਨੂੰ ਨਾ ਦੱਸੀਂ।</verse>
				<verse number="23">ਫਿਰ ਉਸ ਨੇ ਦੋ ਸੂਬੇਦਾਰਾਂ ਨੂੰ ਕੋਲ ਬੁਲਾ ਕੇ ਕਿਹਾ, “ਰਾਤ ਦੇ ਨੌਂ ਵਜੇ ਤੱਕ ਕੈਸਰਿਯਾ ਨੂੰ ਜਾਣ ਲਈ ਦੋ ਸੌ ਸਿਪਾਹੀ, ਸੱਤਰ ਘੋੜਸਵਾਰ ਅਤੇ ਨੇਜਾ ਚਲਾਉਣ ਵਾਲੇ ਦੋ ਸੌ ਆਦਮੀਆਂ ਨੂੰ ਤਿਆਰ ਕਰੋ।</verse>
				<verse number="24">ਅਸਵਾਰੀ ਤਿਆਰ ਰੱਖੋ ਤਾਂਕਿ ਪੌਲੁਸ ਨੂੰ ਬਿਠਾ ਕੇ ਰਾਜਪਾਲ ਫ਼ੇਲਿਕਸ ਕੋਲ ਸੁਰੱਖਿਅਤ ਪਹੁੰਚਾਇਆ ਜਾ ਸਕੇ।”</verse>
				<verse number="25">ਫਿਰ ਉਸ ਨੇ ਇਸ ਤਰ੍ਹਾਂ ਦੀ ਇੱਕ ਚਿੱਠੀ ਲਿਖੀ:</verse>
				<verse number="26">“ਕਲੌਦਿਯੁਸ ਲੁਸਿਯਸ ਵੱਲੋਂ ਸਤਿਕਾਰਯੋਗ ਰਾਜਪਾਲ ਫ਼ੇਲਿਕਸ ਨੂੰ ਨਮਸਕਾਰ!</verse>
				<verse number="27">ਯਹੂਦੀਆਂ ਨੇ ਇਸ ਵਿਅਕਤੀ ਨੂੰ ਫੜਿਆ ਅਤੇ ਉਹ ਇਸ ਨੂੰ ਮਾਰਨ ਹੀ ਵਾਲੇ ਸਨ, ਪਰ ਜਦੋਂ ਮੈਂ ਜਾਣਿਆ ਕਿ ਇਹ ਰੋਮੀ ਹੈ ਤਾਂ ਸਿਪਾਹੀਆਂ ਦੇ ਨਾਲ ਜਾ ਕੇ ਇਸ ਨੂੰ ਛੁਡਾ ਲਿਆ।</verse>
				<verse number="28">ਮੈਂ ਇਹ ਜਾਣਨਾ ਚਾਹੁੰਦਾ ਸੀ ਕਿ ਉਹ ਕਿਸ ਕਾਰਨ ਉਸ ਉੱਤੇ ਦੋਸ਼ ਲਾ ਰਹੇ ਸਨ, ਇਸ ਲਈ ਮੈਂ ਇਸ ਨੂੰ ਉਨ੍ਹਾਂ ਦੀ ਮਹਾਂਸਭਾ ਵਿੱਚ ਲੈ ਗਿਆ।</verse>
				<verse number="29">ਤਦ ਮੈਨੂੰ ਪਤਾ ਲੱਗਾ ਕਿ ਉਹ ਇਸ ਵਿਅਕਤੀ ਉੱਤੇ ਆਪਣੀ ਬਿਵਸਥਾ ਦੇ ਮਸਲਿਆਂ ਦੇ ਵਿਖੇ ਦੋਸ਼ ਲਾ ਰਹੇ ਹਨ, ਪਰ ਇਹ ਦੋਸ਼ ਮੌਤ ਜਾਂ ਕੈਦ ਕਰਨ ਦੇ ਯੋਗ ਨਹੀਂ ਹੈ।</verse>
				<verse number="30">ਜਦੋਂ ਮੈਨੂੰ ਦੱਸਿਆ ਗਿਆ ਕਿ ਇਸ ਵਿਅਕਤੀ ਦੇ ਵਿਰੁੱਧ ਸਾਜ਼ਸ਼ ਰਚੀ ਗਈ ਹੈ ਤਾਂ ਮੈਂ ਇਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿੱਤਾ ਅਤੇ ਮੁਦਈਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਤੁਹਾਡੇ ਸਾਹਮਣੇ ਇਸ ਉੱਤੇ ਦੋਸ਼ ਲਾਉਣ। ”</verse>
				<verse number="31">ਸੋ ਸਿਪਾਹੀਆਂ ਨੇ ਉਸ ਹੁਕਮ ਦੇ ਅਨੁਸਾਰ ਜੋ ਉਨ੍ਹਾਂ ਨੂੰ ਦਿੱਤਾ ਗਿਆ ਸੀ, ਪੌਲੁਸ ਨੂੰ ਲਿਆ ਅਤੇ ਰਾਤੋ-ਰਾਤ ਅੰਤਿਪਤ੍ਰਿਸ ਵਿੱਚ ਪਹੁੰਚਾਇਆ।</verse>
				<verse number="32">ਫਿਰ ਅਗਲੇ ਦਿਨ ਘੋੜਸਵਾਰਾਂ ਨੂੰ ਉਸ ਦੇ ਨਾਲ ਜਾਣ ਲਈ ਛੱਡ ਕੇ ਉਹ ਛਾਉਣੀ ਨੂੰ ਮੁੜ ਗਏ।</verse>
				<verse number="33">ਕੈਸਰਿਯਾ ਪਹੁੰਚ ਕੇ ਉਨ੍ਹਾਂ ਨੇ ਰਾਜਪਾਲ ਨੂੰ ਉਹ ਚਿੱਠੀ ਦਿੱਤੀ ਅਤੇ ਪੌਲੁਸ ਨੂੰ ਵੀ ਉਸ ਦੇ ਸਾਹਮਣੇ ਹਾਜ਼ਰ ਕੀਤਾ।</verse>
				<verse number="34">ਉਸ ਨੇ ਚਿੱਠੀ ਪੜ੍ਹ ਕੇ ਪੁੱਛਿਆ ਕਿ ਉਹ ਕਿਹੜੇ ਪ੍ਰਾਂਤ ਦਾ ਹੈ ਅਤੇ ਇਹ ਜਾਣ ਕੇ ਜੋ ਉਹ ਕਿਲਕਿਯਾ ਦਾ ਹੈ,</verse>
				<verse number="35">ਉਸ ਨੇ ਕਿਹਾ, “ਜਦੋਂ ਤੇਰੇ ਮੁਦਈ ਵੀ ਆ ਜਾਣਗੇ ਤਦ ਮੈਂ ਤੇਰੀ ਸੁਣਵਾਈ ਕਰਾਂਗਾ।” ਫਿਰ ਉਸ ਨੇ ਹੁਕਮ ਦਿੱਤਾ ਕਿ ਉਸ ਨੂੰ ਹੇਰੋਦੇਸ ਦੇ ਰਾਜਭਵਨ ਵਿੱਚ ਪਹਿਰੇ ਹੇਠ ਰੱਖਿਆ ਜਾਵੇ।</verse>
			</chapter>
			<chapter number="24">
				<verse number="1">ਪੰਜਾਂ ਦਿਨਾਂ ਬਾਅਦ ਹਨਾਨਿਯਾਹ ਮਹਾਂਯਾਜਕ ਕੁਝ ਬਜ਼ੁਰਗਾਂ ਅਤੇ ਤਰਤੁੱਲੁਸ ਨਾਮਕ ਇੱਕ ਵਕੀਲ ਦੇ ਨਾਲ ਉੱਥੇ ਆਇਆ ਅਤੇ ਉਨ੍ਹਾਂ ਨੇ ਰਾਜਪਾਲ ਕੋਲ ਜਾ ਕੇ ਪੌਲੁਸ ਦੇ ਵਿਰੁੱਧ ਦੋਸ਼ ਲਾਏ।</verse>
				<verse number="2">ਜਦੋਂ ਪੌਲੁਸ ਨੂੰ ਬੁਲਾਇਆ ਗਿਆ ਤਾਂ ਤਰਤੁੱਲੁਸ ਨੇ ਉਸ 'ਤੇ ਦੋਸ਼ ਲਾਉਂਦੇ ਹੋਏ ਗਵਰਨਰ ਨੂੰ ਕਿਹਾ, “ਸਾਡੀ ਕੌਮ ਨੂੰ ਤੁਹਾਡੇ ਦੁਆਰਾ ਬਹੁਤ ਸ਼ਾਂਤੀ ਮਿਲੀ ਹੈ ਅਤੇ ਤੁਹਾਡੀ ਦੂਰਦ੍ਰਿਸ਼ਟੀ ਦੇ ਕਰਕੇ ਕਾਫੀ ਸੁਧਾਰ ਹੋਏ ਹਨ।</verse>
				<verse number="3">ਹੇ ਸਤਿਕਾਰਯੋਗ ਫ਼ੇਲਿਕਸ, ਅਸੀਂ ਇਸ ਗੱਲ ਨੂੰ ਪੂਰੇ ਧੰਨਵਾਦ ਸਹਿਤ ਹਰ ਥਾਂ ਹਰ ਤਰ੍ਹਾਂ ਨਾਲ ਸਵੀਕਾਰ ਕਰਦੇ ਹਾਂ।</verse>
				<verse number="4">ਹੁਣ ਮੈਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਬੇਨਤੀ ਕਰਦਾ ਹਾਂ ਕਿ ਕਿਰਪਾ ਕਰਕੇ ਸਾਡੀ ਥੋੜ੍ਹੀ ਜਿਹੀ ਗੱਲ ਸੁਣ ਲਵੋ,</verse>
				<verse number="5">ਕਿਉਂਕਿ ਅਸੀਂ ਵੇਖਿਆ ਹੈ ਕਿ ਇਹ ਮਨੁੱਖ ਇੱਕ ਬਲਾ ਹੈ ਅਤੇ ਸੰਸਾਰ ਦੇ ਸਾਰੇ ਯਹੂਦੀਆਂ ਵਿੱਚ ਫੁੱਟ ਪਾਉਣ ਵਾਲਾ ਅਤੇ ਨਾਸਰੀਆਂ ਦੇ ਪੰਥ ਦਾ ਆਗੂ ਹੈ।</verse>
				<verse number="6">ਇਸ ਨੇ ਹੈਕਲ ਨੂੰ ਵੀ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸ ਨੂੰ ਫੜ ਲਿਆ [ਅਤੇ ਆਪਣੀ ਬਿਵਸਥਾ ਦੇ ਅਨੁਸਾਰ ਇਸ ਦਾ ਨਿਆਂ ਕਰਨਾ ਚਾਹੁੰਦੇ ਸੀ।</verse>
				<verse number="7">ਪਰ ਸੈਨਾਪਤੀ ਲੁਸਿਯਾਸ ਨੇ ਆ ਕੇ ਇਸ ਨੂੰ ਜ਼ਬਰਦਸਤੀ ਸਾਡੇ ਹੱਥੋਂ ਖੋਹ ਲਿਆ</verse>
				<verse number="8">ਅਤੇ ਇਸ ਉੱਤੇ ਦੋਸ਼ ਲਾਉਣ ਵਾਲਿਆਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣ ਦਾ ਹੁਕਮ ਦਿੱਤਾ।] ਤੁਸੀਂ ਇਨ੍ਹਾਂ ਸਭਨਾਂ ਗੱਲਾਂ ਬਾਰੇ ਇਸ ਦੀ ਜਾਂਚ ਕਰਕੇ ਆਪੇ ਜਾਣ ਜਾਓਗੇ ਕਿ ਅਸੀਂ ਇਸ 'ਤੇ ਕੀ ਦੋਸ਼ ਲਾਉਂਦੇ ਹਾਂ।”</verse>
				<verse number="9">ਯਹੂਦੀਆਂ ਨੇ ਵੀ ਸਹਿਮਤ ਹੋ ਕੇ ਕਿਹਾ ਕਿ ਇਹ ਗੱਲਾਂ ਇਸੇ ਤਰ੍ਹਾਂ ਹਨ।</verse>
				<verse number="10">ਜਦੋਂ ਰਾਜਪਾਲ ਨੇ ਪੌਲੁਸ ਨੂੰ ਬੋਲਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਉੱਤਰ ਦਿੱਤਾ, “ਮੈਂ ਜਾਣਦਾ ਹਾਂ ਕਿ ਤੁਸੀਂ ਕਈ ਸਾਲਾਂ ਤੋਂ ਇਸ ਕੌਮ ਦੇ ਨਿਆਂਕਾਰ ਹੋ, ਇਸ ਲਈ ਮੈਂ ਖੁਸ਼ੀ ਨਾਲ ਆਪਣਾ ਪੱਖ ਪੇਸ਼ ਕਰਦਾ ਹਾਂ।</verse>
				<verse number="11">ਤੁਸੀਂ ਪਤਾ ਕਰ ਸਕਦੇ ਹੋ ਕਿ ਮੈਨੂੰ ਯਰੂਸ਼ਲਮ ਵਿੱਚ ਅਰਾਧਨਾ ਕਰਨ ਆਏ ਨੂੰ ਬਾਰਾਂ ਦਿਨਾਂ ਤੋਂ ਵੱਧ ਨਹੀਂ ਹੋਏ।</verse>
				<verse number="12">ਇਨ੍ਹਾਂ ਨੇ ਮੈਨੂੰ ਕਿਸੇ ਨਾਲ ਬਹਿਸ ਕਰਦੇ ਜਾਂ ਲੋਕਾਂ ਵਿੱਚ ਦੰਗਾ ਕਰਵਾਉਂਦੇ ਨਹੀਂ ਵੇਖਿਆ; ਨਾ ਹੈਕਲ ਵਿੱਚ, ਨਾ ਸਭਾ-ਘਰਾਂ ਵਿੱਚ ਅਤੇ ਨਾ ਹੀ ਨਗਰ ਵਿੱਚ।</verse>
				<verse number="13">ਨਾ ਹੀ ਇਹ ਉਨ੍ਹਾਂ ਗੱਲਾਂ ਨੂੰ ਤੁਹਾਡੇ ਸਾਹਮਣੇ ਸਾਬਤ ਕਰ ਸਕਦੇ ਹਨ ਜਿਨ੍ਹਾਂ ਦਾ ਦੋਸ਼ ਹੁਣ ਇਹ ਮੇਰੇ ਉੱਤੇ ਲਾ ਰਹੇ ਹਨ।</verse>
				<verse number="14">ਪਰ ਇਹ ਮੈਂ ਤੁਹਾਡੇ ਸਾਹਮਣੇ ਮੰਨਦਾ ਹਾਂ ਕਿ ਉਸ ਪੰਥ ਦੇ ਅਨੁਸਾਰ ਜਿਸ ਨੂੰ ਇਹ ਕੁਪੰਥ ਕਹਿੰਦੇ ਹਨ, ਮੈਂ ਆਪਣੇ ਪੁਰਖਿਆਂ ਦੇ ਪਰਮੇਸ਼ਰ ਦੀ ਉਪਾਸਨਾ ਕਰਦਾ ਹਾਂ ਅਤੇ ਉਨ੍ਹਾਂ ਸਾਰੀਆਂ ਗੱਲਾਂ 'ਤੇ ਵਿਸ਼ਵਾਸ ਕਰਦਾ ਹਾਂ ਜਿਹੜੀਆਂ ਬਿਵਸਥਾ ਦੇ ਅਨੁਸਾਰ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚ ਲਿਖੀਆਂ ਹਨ।</verse>
				<verse number="15">ਮੈਂ ਪਰਮੇਸ਼ਰ ਵਿੱਚ ਆਸ ਰੱਖਦਾ ਹਾਂ ਜਿਵੇਂ ਇਹ ਆਪ ਵੀ ਰੱਖਦੇ ਹਨ ਕਿ ਧਰਮੀ ਅਤੇ ਅਧਰਮੀ ਦੋਹਾਂ ਦਾ ਪੁਨਰ-ਉਥਾਨ ਹੋਵੇਗਾ।</verse>
				<verse number="16">ਇਸ ਲਈ ਮੈਂ ਆਪ ਵੀ ਪੂਰੀ ਕੋਸ਼ਿਸ਼ ਕਰਦਾ ਹਾਂ ਕਿ ਪਰਮੇਸ਼ਰ ਅਤੇ ਮਨੁੱਖਾਂ ਦੇ ਸਾਹਮਣੇ ਆਪਣੇ ਵਿਵੇਕ ਨੂੰ ਹਮੇਸ਼ਾ ਨਿਰਦੋਸ਼ ਰੱਖਾਂ।</verse>
				<verse number="17">ਹੁਣ ਬਹੁਤ ਸਾਲਾਂ ਬਾਅਦ ਮੈਂ ਆਪਣੇ ਲੋਕਾਂ ਨੂੰ ਦਾਨ ਪਹੁੰਚਾਉਣ ਅਤੇ ਭੇਟ ਚੜ੍ਹਾਉਣ ਲਈ ਆਇਆ ਸੀ।</verse>
				<verse number="18">ਇਨ੍ਹਾਂ ਮੈਨੂੰ ਹੈਕਲ ਵਿੱਚ ਸ਼ੁੱਧ ਹੋਏ ਵੇਖਿਆ ਅਤੇ ਨਾ ਤਾਂ ਮੇਰੇ ਨਾਲ ਭੀੜ ਸੀ ਅਤੇ ਨਾ ਹੀ ਰੌਲ਼ਾ।</verse>
				<verse number="19">ਪਰ ਉੱਥੇ ਅਸਿਯਾ ਦੇ ਕੁਝ ਯਹੂਦੀ ਸਨ ਜਿਨ੍ਹਾਂ ਨੂੰ ਤੁਹਾਡੇ ਸਾਹਮਣੇ ਪੇਸ਼ ਹੋਣਾ ਚਾਹੀਦਾ ਸੀ, ਕਿਉਂਕਿ ਜੇ ਉਨ੍ਹਾਂ ਕੋਲ ਮੇਰੇ ਵਿਰੁੱਧ ਕੁਝ ਹੈ ਤਾਂ ਇੱਥੇ ਮੇਰੇ ਉੱਤੇ ਦੋਸ਼ ਲਾਉਂਦੇ।</verse>
				<verse number="20">ਜਾਂ ਫਿਰ ਇਹ ਆਪੇ ਦੱਸਣ ਕਿ ਜਦੋਂ ਮੈਂ ਮਹਾਂਸਭਾ ਦੇ ਸਾਹਮਣੇ ਖੜ੍ਹਾ ਸੀ ਤਾਂ ਇਨ੍ਹਾਂ ਨੂੰ ਮੇਰੇ ਵਿੱਚ ਕੀ ਦੋਸ਼ ਲੱਭਾ?</verse>
				<verse number="21">ਸਿਵਾਏ ਇਸ ਇੱਕ ਗੱਲ ਦੇ ਜਿਹੜੀ ਮੈਂ ਉਨ੍ਹਾਂ ਦੇ ਵਿਚਕਾਰ ਖੜ੍ਹੇ ਹੋ ਕੇ ਅਤੇ ਪੁਕਾਰ ਕੇ ਕਹੀ ਸੀ ਕਿ ਮੁਰਦਿਆਂ ਦੇ ਪੁਨਰ-ਉਥਾਨ ਦੇ ਵਿਖੇ ਅੱਜ ਤੁਹਾਡੇ ਸਾਹਮਣੇ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।”</verse>
				<verse number="22">ਪਰ ਫ਼ੇਲਿਕਸ ਨੇ ਜਿਹੜਾ ਇਸ ਪੰਥ ਬਾਰੇ ਚੰਗੀ ਤਰ੍ਹਾਂ ਜਾਣਦਾ ਸੀ ਇਹ ਕਹਿ ਕੇ ਉਨ੍ਹਾਂ ਨੂੰ ਟਾਲ ਦਿੱਤਾ, “ਜਦੋਂ ਸੈਨਾਪਤੀ ਲੁਸਿਯਸ ਆਵੇਗਾ, ਉਦੋਂ ਮੈਂ ਤੁਹਾਡੀਆਂ ਗੱਲਾਂ ਦੇ ਵਿਖੇ ਫੈਸਲਾ ਸੁਣਾਵਾਂਗਾ।”</verse>
				<verse number="23">ਫਿਰ ਉਸ ਨੇ ਸੂਬੇਦਾਰ ਨੂੰ ਹੁਕਮ ਦਿੱਤਾ ਕਿ ਪੌਲੁਸ ਨੂੰ ਕੁਝ ਖੁੱਲ੍ਹ ਦੇ ਕੇ ਪਹਿਰੇ ਵਿੱਚ ਹੀ ਰੱਖਿਆ ਜਾਵੇ ਅਤੇ ਉਸ ਦੇ ਆਪਣੇ ਲੋਕਾਂ ਨੂੰ ਉਸ ਦੀ ਸੇਵਾ ਕਰਨ ਤੋਂ ਨਾ ਰੋਕਿਆ ਜਾਵੇ।</verse>
				<verse number="24">ਕੁਝ ਦਿਨਾਂ ਬਾਅਦ ਫ਼ੇਲਿਕਸ ਆਪਣੀ ਪਤਨੀ ਦਰੂਸਿੱਲਾ ਨਾਲ ਜਿਹੜੀ ਯਹੂਦਣ ਸੀ, ਆਇਆ ਅਤੇ ਪੌਲੁਸ ਨੂੰ ਸੱਦ ਕੇ ਮਸੀਹ ਯਿਸੂ ਵਿੱਚ ਵਿਸ਼ਵਾਸ ਦੇ ਵਿਖੇ ਉਸ ਕੋਲੋਂ ਸੁਣਿਆ।</verse>
				<verse number="25">ਜਦੋਂ ਪੌਲੁਸ ਧਾਰਮਿਕਤਾ ਅਤੇ ਸੰਜਮ ਅਤੇ ਆਉਣ ਵਾਲੇ ਨਿਆਂ ਬਾਰੇ ਦੱਸ ਰਿਹਾ ਸੀ ਤਾਂ ਫ਼ੇਲਿਕਸ ਡਰ ਗਿਆ ਅਤੇ ਕਿਹਾ, “ਹੁਣ ਜਾ! ਸਮਾਂ ਪਾ ਕੇ ਮੈਂ ਤੈਨੂੰ ਫਿਰ ਬੁਲਾਵਾਂਗਾ।”</verse>
				<verse number="26">ਨਾਲ ਹੀ ਉਹ ਇਹ ਵੀ ਆਸ ਕਰ ਰਿਹਾ ਸੀ ਕਿ ਪੌਲੁਸ ਉਸ ਨੂੰ ਪੈਸਾ ਦੇਵੇਗਾ; ਸੋ ਇਸ ਕਰਕੇ ਵੀ ਉਹ ਉਸ ਨੂੰ ਬਾਰ-ਬਾਰ ਸੱਦ ਕੇ ਉਸ ਨਾਲ ਗੱਲਬਾਤ ਕਰਦਾ ਸੀ।</verse>
				<verse number="27">ਜਦੋਂ ਦੋ ਸਾਲ ਬੀਤ ਗਏ ਤਾਂ ਫ਼ੇਲਿਕਸ ਦੇ ਥਾਂ ਪੁਰਕਿਯੁਸ ਫ਼ੇਸਤੁਸ ਰਾਜਪਾਲ ਬਣਿਆ, ਪਰ ਫ਼ੇਲਿਕਸ ਯਹੂਦੀਆਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਪੌਲੁਸ ਨੂੰ ਕੈਦ ਵਿੱਚ ਹੀ ਛੱਡ ਗਿਆ।</verse>
			</chapter>
			<chapter number="25">
				<verse number="1">ਫ਼ੇਸਤੁਸ ਉਸ ਪ੍ਰਾਂਤ ਵਿੱਚ ਪਹੁੰਚ ਕੇ ਤਿੰਨਾਂ ਦਿਨਾਂ ਬਾਅਦ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ।</verse>
				<verse number="2">ਤਦ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਆਗੂਆਂ ਨੇ ਪੌਲੁਸ ਦੇ ਵਿਰੁੱਧ ਫ਼ੇਸਤੁਸ ਸਾਹਮਣੇ ਦੋਸ਼ ਲਾਏ</verse>
				<verse number="3">ਅਤੇ ਉਸ ਦੀ ਮਿੰਨਤ ਕਰਨ ਲੱਗੇ ਕਿ ਉਹ ਕਿਰਪਾ ਕਰਕੇ ਪੌਲੁਸ ਨੂੰ ਯਰੂਸ਼ਲਮ ਵਿੱਚ ਬੁਲਾਵੇ; ਕਿਉਂਕਿ ਉਨ੍ਹਾਂ ਨੇ ਉਸ ਨੂੰ ਰਾਹ ਵਿੱਚ ਹੀ ਮਾਰ ਸੁੱਟਣ ਦੀ ਸਾਜ਼ਸ਼ ਰਚੀ ਸੀ।</verse>
				<verse number="4">ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਕੈਸਰਿਯਾ ਵਿੱਚ ਹੀ ਪਹਿਰੇ ਹੇਠ ਹੈ ਅਤੇ ਮੈਂ ਆਪ ਛੇਤੀ ਉੱਥੇ ਜਾਣ ਵਾਲਾ ਹਾਂ।”</verse>
				<verse number="5">ਉਸ ਨੇ ਕਿਹਾ, “ਤੁਹਾਡੇ ਵਿੱਚੋਂ ਜਿਹੜੇ ਪ੍ਰਮੁੱਖ ਵਿਅਕਤੀ ਹਨ ਉਹ ਮੇਰੇ ਨਾਲ ਚੱਲਣ ਅਤੇ ਜੇ ਉਸ ਦੀ ਕੋਈ ਗਲਤੀ ਹੈ ਤਾਂ ਉਸ 'ਤੇ ਦੋਸ਼ ਲਾਉਣ।”</verse>
				<verse number="6">ਫਿਰ ਉਨ੍ਹਾਂ ਕੋਲ ਅੱਠ ਜਾਂ ਦਸ ਦਿਨ ਰੁਕ ਕੇ ਉਹ ਕੈਸਰਿਯਾ ਆ ਗਿਆ ਅਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ।</verse>
				<verse number="7">ਜਦੋਂ ਪੌਲੁਸ ਆਇਆ ਤਾਂ ਉਹ ਯਹੂਦੀ ਜਿਹੜੇ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਲੇ-ਦੁਆਲੇ ਖੜ੍ਹੇ ਹੋ ਗਏ ਅਤੇ ਬਹੁਤ ਸਾਰੇ ਗੰਭੀਰ ਦੋਸ਼ ਲਾਉਣ ਲੱਗੇ ਜਿਨ੍ਹਾਂ ਨੂੰ ਉਹ ਸਾਬਤ ਨਾ ਕਰ ਸਕੇ।</verse>
				<verse number="8">ਪਰ ਪੌਲੁਸ ਨੇ ਆਪਣੇ ਬਚਾਅ ਵਿੱਚ ਕਿਹਾ, “ਮੈਂ ਨਾ ਯਹੂਦੀਆਂ ਦੀ ਬਿਵਸਥਾ ਦੇ ਵਿਰੁੱਧ, ਨਾ ਹੈਕਲ ਦੇ ਵਿਰੁੱਧ ਅਤੇ ਨਾ ਹੀ ਕੈਸਰ ਦੇ ਵਿਰੁੱਧ ਕੋਈ ਅਪਰਾਧ ਕੀਤਾ ਹੈ।”</verse>
				<verse number="9">ਤਦ ਫ਼ੇਸਤੁਸ ਨੇ ਯਹੂਦੀਆਂ ਨੂੰ ਖੁਸ਼ ਕਰਨ ਦੀ ਇੱਛਾ ਨਾਲ ਪੌਲੁਸ ਨੂੰ ਕਿਹਾ, “ਕੀ ਤੂੰ ਚਾਹੁੰਦਾ ਹੈਂ ਕਿ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਮੇਰੇ ਸਾਹਮਣੇ ਯਰੂਸ਼ਲਮ ਵਿੱਚ ਕੀਤਾ ਜਾਵੇ?”</verse>
				<verse number="10">ਪੌਲੁਸ ਨੇ ਕਿਹਾ, “ਮੈਂ ਕੈਸਰ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹਾ ਹਾਂ, ਮੇਰਾ ਨਿਆਂ ਇੱਥੇ ਹੀ ਹੋਣਾ ਚਾਹੀਦਾ ਹੈ। ਮੈਂ ਯਹੂਦੀਆਂ ਦਾ ਕੁਝ ਬੁਰਾ ਨਹੀਂ ਕੀਤਾ ਜਿਵੇਂ ਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ।</verse>
				<verse number="11">ਜੇ ਮੈਂ ਕੁਝ ਗਲਤ ਕੀਤਾ ਹੈ ਅਤੇ ਮੌਤ ਦੇ ਯੋਗ ਕੋਈ ਕੰਮ ਕੀਤਾ ਹੈ ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਦਾ, ਪਰ ਜੇ ਅਜਿਹੀ ਕੋਈ ਗੱਲ ਹੈ ਹੀ ਨਹੀਂ ਜਿਸ ਦਾ ਇਹ ਮੇਰੇ ਉੱਤੇ ਦੋਸ਼ ਲਾਉਂਦੇ ਹਨ ਤਾਂ ਕੋਈ ਮੈਨੂੰ ਇਨ੍ਹਾਂ ਦੇ ਹਵਾਲੇ ਨਹੀਂ ਕਰ ਸਕਦਾ। ਮੈਂ ਕੈਸਰ ਨੂੰ ਅਪੀਲ ਕਰਦਾ ਹਾਂ।”</verse>
				<verse number="12">ਤਦ ਫ਼ੇਸਤੁਸ ਨੇ ਸਲਾਹਕਾਰਾਂ ਨਾਲ ਗੱਲ ਕਰਕੇ ਉੱਤਰ ਦਿੱਤਾ, “ਤੂੰ ਕੈਸਰ ਨੂੰ ਅਪੀਲ ਕੀਤੀ ਹੈ, ਤੂੰ ਕੈਸਰ ਕੋਲ ਜਾਵੇਂਗਾ।”</verse>
				<verse number="13">ਕੁਝ ਦਿਨਾਂ ਬਾਅਦ ਰਾਜਾ ਅਗ੍ਰਿੱਪਾ ਅਤੇ ਬਰਨੀਕੇ, ਫ਼ੇਸਤੁਸ ਦਾ ਸੁਆਗਤ ਕਰਨ ਲਈ ਕੈਸਰਿਯਾ ਵਿੱਚ ਆਏ।</verse>
				<verse number="14">ਜਦੋਂ ਉਨ੍ਹਾਂ ਨੂੰ ਉੱਥੇ ਠਹਿਰੇ ਹੋਏ ਕਈ ਦਿਨ ਹੋ ਗਏ ਤਾਂ ਫ਼ੇਸਤੁਸ ਨੇ ਰਾਜੇ ਨੂੰ ਪੌਲੁਸ ਦੇ ਬਾਰੇ ਦੱਸਦੇ ਹੋਏ ਕਿਹਾ, “ਫ਼ੇਲਿਕਸ ਇੱਕ ਕੈਦੀ ਨੂੰ ਪਿੱਛੇ ਛੱਡ ਗਿਆ ਹੈ।</verse>
				<verse number="15">ਜਦੋਂ ਮੈਂ ਯਰੂਸ਼ਲਮ ਵਿੱਚ ਸੀ ਤਾਂ ਪ੍ਰਧਾਨ ਯਾਜਕਾਂ ਅਤੇ ਯਹੂਦੀਆਂ ਦੇ ਬਜ਼ੁਰਗਾਂ ਨੇ ਮੈਨੂੰ ਉਸ ਬਾਰੇ ਦੱਸਿਆ ਅਤੇ ਉਸ ਦੇ ਵਿਰੁੱਧ ਸਜ਼ਾ ਦੀ ਮੰਗ ਕੀਤੀ।</verse>
				<verse number="16">ਪਰ ਮੈਂ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਰੋਮੀਆਂ ਦਾ ਇਹ ਦਸਤੂਰ ਨਹੀਂ ਹੈ ਕਿ ਕਿਸੇ ਅਪਰਾਧੀ ਨੂੰ ਪਹਿਲਾਂ ਹੀ ਸਜ਼ਾ ਦੇ ਲਈ ਹਵਾਲੇ ਕਰਨ, ਜਦੋਂ ਤੱਕ ਕਿ ਉਹ ਉਸ ਨੂੰ ਮੁਦਈਆਂ ਦੇ ਸਾਹਮਣੇ ਆ ਕੇ ਦੋਸ਼ਾਂ ਦੇ ਵਿਖੇ ਆਪਣਾ ਪੱਖ ਰੱਖਣ ਦਾ ਮੌਕਾ ਨਾ ਦੇਣ।”</verse>
				<verse number="17">ਸੋ ਜਦੋਂ ਉਹ ਇੱਥੇ ਇਕੱਠੇ ਹੋਏ ਤਾਂ ਮੈਂ ਬਿਨਾਂ ਕੋਈ ਦੇਰੀ ਕੀਤੇ ਅਗਲੇ ਦਿਨ ਨਿਆਂ ਆਸਣ 'ਤੇ ਬੈਠ ਕੇ ਉਸ ਮਨੁੱਖ ਨੂੰ ਲਿਆਉਣ ਦਾ ਹੁਕਮ ਦਿੱਤਾ।</verse>
				<verse number="18">ਪਰ ਉਸ ਦੇ ਮੁਦਈਆਂ ਨੇ ਖੜ੍ਹੇ ਹੋ ਕੇ ਉਸ 'ਤੇ ਅਜਿਹੀ ਕਿਸੇ ਬੁਰਾਈ ਦਾ ਦੋਸ਼ ਨਾ ਲਾਇਆ ਜਿਹੜੀ ਮੈਂ ਸੋਚ ਰਿਹਾ ਸੀ,</verse>
				<verse number="19">ਸਗੋਂ ਇਸ ਦੇ ਨਾਲ ਉਨ੍ਹਾਂ ਦਾ ਝਗੜਾ ਆਪਣੇ ਧਰਮ ਦੇ ਵਿਖੇ ਅਤੇ ਕਿਸੇ ਯਿਸੂ ਦੇ ਬਾਰੇ ਸੀ ਜਿਹੜਾ ਮਰ ਗਿਆ ਸੀ ਅਤੇ ਪੌਲੁਸ ਉਸ ਨੂੰ ਜੀਉਂਦਾ ਦੱਸ ਰਿਹਾ ਸੀ।</verse>
				<verse number="20">ਜਦੋਂ ਮੈਂ ਦੁਬਿਧਾ ਵਿੱਚ ਸੀ ਕਿ ਇਨ੍ਹਾਂ ਗੱਲਾਂ ਦੀ ਜਾਂਚ-ਪੜਤਾਲ ਕਿਵੇਂ ਕਰਾਂ ਤਾਂ ਮੈਂ ਉਸ ਨੂੰ ਪੁੱਛਿਆ ਕਿ ਤੂੰ ਯਰੂਸ਼ਲਮ ਜਾਣਾ ਚਾਹੁੰਦਾ ਹੈਂ ਜੋ ਉੱਥੇ ਇਨ੍ਹਾਂ ਗੱਲਾਂ ਦੇ ਵਿਖੇ ਤੇਰਾ ਨਿਆਂ ਹੋਵੇ।</verse>
				<verse number="21">ਪਰ ਜਦੋਂ ਪੌਲੁਸ ਨੇ ਅਪੀਲ ਕੀਤੀ ਕਿ ਉਸ ਨੂੰ ਪਾਤਸ਼ਾਹ ਦੇ ਫੈਸਲੇ ਤੱਕ ਇੱਥੇ ਹੀ ਰੱਖਿਆ ਜਾਵੇ ਤਾਂ ਮੈਂ ਹੁਕਮ ਦਿੱਤਾ ਕਿ ਜਦੋਂ ਤੱਕ ਮੈਂ ਉਸ ਨੂੰ ਕੈਸਰ ਕੋਲ ਨਾ ਭੇਜਾਂ, ਉਸ ਨੂੰ ਪਹਿਰੇ ਹੇਠ ਰੱਖਿਆ ਜਾਵੇ।</verse>
				<verse number="22">ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਦੀਆਂ ਗੱਲਾਂ ਸੁਣਨਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਤੂੰ ਕੱਲ੍ਹ ਸੁਣ ਲਵੀਂ।”</verse>
				<verse number="23">ਅਗਲੇ ਦਿਨ ਅਗ੍ਰਿੱਪਾ ਅਤੇ ਬਰਨੀਕੇ ਬੜੀ ਧੂਮਧਾਮ ਨਾਲ ਆਏ ਅਤੇ ਸੈਨਾਪਤੀਆਂ ਅਤੇ ਨਗਰ ਦੇ ਪ੍ਰਮੁੱਖ ਵਿਅਕਤੀਆਂ ਸਮੇਤ ਦਰਬਾਰ ਵਿੱਚ ਪ੍ਰਵੇਸ਼ ਕੀਤਾ। ਤਦ ਫ਼ੇਸਤੁਸ ਨੇ ਪੌਲੁਸ ਨੂੰ ਲਿਆਉਣ ਦਾ ਹੁਕਮ ਦਿੱਤਾ।</verse>
				<verse number="24">ਫ਼ੇਸਤੁਸ ਨੇ ਕਿਹਾ, “ਹੇ ਰਾਜਾ ਅਗ੍ਰਿੱਪਾ ਅਤੇ ਸਾਡੇ ਨਾਲ ਹਾਜ਼ਰ ਸਭ ਲੋਕੋ, ਤੁਸੀਂ ਇਸ ਵਿਅਕਤੀ ਨੂੰ ਵੇਖਦੇ ਹੋ ਜਿਸ ਬਾਰੇ ਸਾਰੇ ਯਹੂਦੀ ਲੋਕਾਂ ਨੇ ਯਰੂਸ਼ਲਮ ਵਿੱਚ ਅਤੇ ਇੱਥੇ ਵੀ ਚੀਕ-ਚੀਕ ਕੇ ਮੈਨੂੰ ਅਪੀਲ ਕੀਤੀ ਕਿ ਹੁਣ ਇਸ ਦਾ ਜੀਉਂਦੇ ਰਹਿਣਾ ਯੋਗ ਨਹੀਂ।</verse>
				<verse number="25">ਪਰ ਮੈਂ ਜਾਣ ਲਿਆ ਕਿ ਇਸ ਨੇ ਮੌਤ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ, ਪਰ ਜਦੋਂ ਇਸ ਨੇ ਆਪ ਪਾਤਸ਼ਾਹ ਨੂੰ ਅਪੀਲ ਕੀਤੀ ਤਾਂ ਮੈਂ ਇਸ ਨੂੰ ਭੇਜਣ ਦਾ ਫੈਸਲਾ ਕੀਤਾ।</verse>
				<verse number="26">ਮੇਰੇ ਕੋਲ ਇਸ ਦੇ ਵਿਖੇ ਮਹਾਰਾਜ ਨੂੰ ਲਿਖਣ ਲਈ ਕੋਈ ਨਿਸ਼ਚਿਤ ਗੱਲ ਨਹੀਂ ਹੈ, ਇਸ ਲਈ ਮੈਂ ਇਸ ਨੂੰ ਤੁਹਾਡੇ ਸਭ ਦੇ ਅਤੇ ਹੇ ਰਾਜਾ ਅਗ੍ਰਿੱਪਾ, ਖਾਸ ਕਰਕੇ ਤੇਰੇ ਸਾਹਮਣੇ ਲਿਆਂਦਾ ਹੈ ਤਾਂਕਿ ਇਸ ਦੀ ਜਾਂਚ ਕਰਨ ਤੋਂ ਬਾਅਦ ਮੇਰੇ ਕੋਲ ਲਿਖਣ ਲਈ ਕੁਝ ਹੋਵੇ;</verse>
				<verse number="27">ਕਿਉਂਕਿ ਮੈਨੂੰ ਇਹ ਠੀਕ ਨਹੀਂ ਲੱਗਦਾ ਕਿ ਕਿਸੇ ਕੈਦੀ ਨੂੰ ਭੇਜਾਂ, ਪਰ ਉਸ 'ਤੇ ਲੱਗੇ ਦੋਸ਼ਾਂ ਦਾ ਵੇਰਵਾ ਨਾ ਦੇਵਾਂ।”</verse>
			</chapter>
			<chapter number="26">
				<verse number="1">ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੈਨੂੰ ਆਪਣੇ ਵਿਖੇ ਬੋਲਣ ਦੀ ਅਨੁਮਤੀ ਹੈ।” ਤਦ ਪੌਲੁਸ ਨੇ ਹੱਥ ਨਾਲ ਇਸ਼ਾਰਾ ਕਰਕੇ ਆਪਣੇ ਬਚਾਅ ਵਿੱਚ ਕਿਹਾ;</verse>
				<verse number="2">“ਹੇ ਰਾਜਾ ਅਗ੍ਰਿੱਪਾ, ਮੈਂ ਆਪਣੇ ਆਪ ਨੂੰ ਧੰਨ ਸਮਝਦਾ ਹਾਂ ਕਿ ਅੱਜ ਮੈਂ ਹਰ ਉਸ ਗੱਲ ਦੇ ਵਿਖੇ ਜਿਸ ਦਾ ਯਹੂਦੀ ਮੇਰੇ ਉੱਤੇ ਦੋਸ਼ ਲਾ ਰਹੇ ਹਨ, ਤੁਹਾਡੇ ਸਾਹਮਣੇ ਆਪਣਾ ਪੱਖ ਰੱਖ ਰਿਹਾ ਹਾਂ,</verse>
				<verse number="3">ਖਾਸ ਕਰਕੇ ਇਸ ਲਈ ਕਿਉਂਕਿ ਤੁਸੀਂ ਯਹੂਦੀਆਂ ਦੀਆਂ ਸਭ ਰੀਤਾਂ ਅਤੇ ਮਸਲਿਆਂ ਦੇ ਮਾਹਰ ਹੋ। ਸੋ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਧੀਰਜ ਸਹਿਤ ਮੇਰੀ ਗੱਲ ਸੁਣਨਾ।</verse>
				<verse number="4">“ਸਾਰੇ ਯਹੂਦੀ ਜਾਣਦੇ ਹਨ ਕਿ ਮੇਰਾ ਚਾਲ-ਚਲਣ ਮੇਰੀ ਜਵਾਨੀ ਤੋਂ ਅਰਥਾਤ ਸ਼ੁਰੂ ਤੋਂ ਹੀ ਆਪਣੇ ਲੋਕਾਂ ਵਿੱਚ ਅਤੇ ਯਰੂਸ਼ਲਮ ਵਿੱਚ ਕਿਹੋ ਜਿਹਾ ਰਿਹਾ ਹੈ।</verse>
				<verse number="5">ਉਹ ਸ਼ੁਰੂ ਤੋਂ ਮੈਨੂੰ ਜਾਣਦੇ ਹਨ ਅਤੇ ਜੇ ਚਾਹੁਣ ਤਾਂ ਗਵਾਹੀ ਦੇ ਸਕਦੇ ਹਨ ਕਿ ਮੈਂ ਇੱਕ ਫ਼ਰੀਸੀ ਦੇ ਰੂਪ ਵਿੱਚ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਦੇ ਅਨੁਸਾਰ ਆਪਣਾ ਜੀਵਨ ਬਿਤਾਇਆ।</verse>
				<verse number="6">ਹੁਣ ਉਸ ਵਾਇਦੇ ਦੀ ਆਸ ਦੇ ਕਾਰਨ ਜਿਹੜਾ ਪਰਮੇਸ਼ਰ ਨੇ ਸਾਡੇ ਪੁਰਖਿਆਂ ਨਾਲ ਕੀਤਾ ਸੀ ਮੇਰੇ 'ਤੇ ਮੁਕੱਦਮਾ ਚਲਾਇਆ ਜਾ ਰਿਹਾ ਹੈ।</verse>
				<verse number="7">ਸਾਡੀਆਂ ਬਾਰਾਂ ਗੋਤਾਂ ਉਸੇ ਵਾਇਦੇ ਨੂੰ ਪ੍ਰਾਪਤ ਕਰਨ ਦੀ ਆਸ ਵਿੱਚ ਦਿਨ-ਰਾਤ ਪਰਮੇਸ਼ਰ ਦੀ ਉਪਾਸਨਾ ਕਰਦੀਆਂ ਹਨ; ਹੇ ਰਾਜਾ, ਇਸੇ ਆਸ ਦੇ ਵਿਖੇ ਯਹੂਦੀਆਂ ਵੱਲੋਂ ਮੇਰੇ ਉੱਤੇ ਦੋਸ਼ ਲਾਇਆ ਜਾ ਰਿਹਾ ਹੈ।</verse>
				<verse number="8">ਤੁਸੀਂ ਯਹੂਦੀ ਇਸ ਗੱਲ ਨੂੰ ਵਿਸ਼ਵਾਸ ਕਰਨ ਯੋਗ ਕਿਉਂ ਨਹੀਂ ਸਮਝਦੇ ਕਿ ਪਰਮੇਸ਼ਰ ਮੁਰਦਿਆਂ ਨੂੰ ਜਿਵਾਉਂਦਾ ਹੈ?</verse>
				<verse number="9">ਮੈਂ ਤਾਂ ਆਪ ਸੋਚਦਾ ਸੀ ਕਿ ਯਿਸੂ ਨਾਸਰੀ ਦੇ ਨਾਮ ਦੇ ਵਿਰੁੱਧ ਮੈਨੂੰ ਬਹੁਤ ਕੁਝ ਕਰਨਾ ਚਾਹੀਦਾ ਹੈ</verse>
				<verse number="10">ਅਤੇ ਮੈਂ ਯਰੂਸ਼ਲਮ ਵਿੱਚ ਇਹੋ ਕੀਤਾ। ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਪ੍ਰਾਪਤ ਕਰਕੇ ਬਹੁਤ ਸਾਰੇ ਸੰਤਾਂ ਨੂੰ ਕੈਦਖ਼ਾਨਿਆਂ ਵਿੱਚ ਬੰਦ ਕਰਦਾ ਅਤੇ ਉਨ੍ਹਾਂ ਦੇ ਮਾਰੇ ਜਾਣ ਵਿੱਚ ਸਹਿਮਤ ਹੁੰਦਾ ਸੀ।</verse>
				<verse number="11">ਮੈਂ ਹਰੇਕ ਸਭਾ-ਘਰ ਵਿੱਚ ਉਨ੍ਹਾਂ ਨੂੰ ਮਾਰਦਾ ਕੁੱਟਦਾ ਹੋਇਆ ਯਿਸੂ ਦੀ ਨਿੰਦਾ ਕਰਨ ਲਈ ਮਜ਼ਬੂਰ ਕਰਦਾ ਸੀ ਅਤੇ ਉਨ੍ਹਾਂ ਦੇ ਵਿਰੁੱਧ ਕ੍ਰੋਧ ਨਾਲ ਭਰ ਕੇ ਬਾਹਰਲੇ ਨਗਰਾਂ ਤੱਕ ਵੀ ਉਨ੍ਹਾਂ ਨੂੰ ਸਤਾਉਂਦਾ ਸੀ।</verse>
				<verse number="12">“ਇਸੇ ਸੰਬੰਧ ਵਿੱਚ ਜਦੋਂ ਮੈਂ ਪ੍ਰਧਾਨ ਯਾਜਕਾਂ ਤੋਂ ਅਧਿਕਾਰ ਅਤੇ ਆਗਿਆ ਪਾ ਕੇ ਦੰਮਿਸਕ ਨੂੰ ਜਾ ਰਿਹਾ ਸੀ</verse>
				<verse number="13">ਤਾਂ ਹੇ ਰਾਜਾ, ਦੁਪਹਿਰ ਦੇ ਸਮੇਂ ਮੈਂ ਰਾਹ ਵਿੱਚ ਅਕਾਸ਼ ਤੋਂ ਸੂਰਜ ਨਾਲੋਂ ਵੀ ਤੇਜ਼ ਇੱਕ ਰੋਸ਼ਨੀ ਆਪਣੇ ਅਤੇ ਆਪਣੇ ਨਾਲ ਸਫ਼ਰ ਕਰਨ ਵਾਲਿਆਂ ਦੁਆਲੇ ਚਮਕਦੀ ਵੇਖੀ।</verse>
				<verse number="14">ਅਸੀਂ ਸਭ ਜ਼ਮੀਨ 'ਤੇ ਡਿੱਗ ਪਏ ਅਤੇ ਮੈਂ ਇਬਰਾਨੀ ਭਾਸ਼ਾ ਵਿੱਚ ਇੱਕ ਅਵਾਜ਼ ਇਹ ਕਹਿੰਦੇ ਸੁਣੀ, ‘ਸੌਲੁਸ, ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਪ੍ਰੈਣ ਦੀ ਆਰ ਉੱਤੇ ਲੱਤ ਮਾਰਨਾ ਤੇਰੇ ਲਈ ਔਖਾ ਹੈ’।</verse>
				<verse number="15">ਮੈਂ ਕਿਹਾ, ‘ਪ੍ਰਭੂ ਜੀ, ਤੂੰ ਕੌਣ ਹੈਂ’? ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ।</verse>
				<verse number="16">ਪਰ ਉੱਠ ਅਤੇ ਆਪਣੇ ਪੈਰਾਂ 'ਤੇ ਖੜ੍ਹਾ ਹੋ, ਕਿਉਂਕਿ ਮੈਂ ਤੇਰੇ ਉੱਤੇ ਇਸ ਲਈ ਪਰਗਟ ਹੋਇਆ ਕਿ ਤੈਨੂੰ ਉਨ੍ਹਾਂ ਗੱਲਾਂ ਦਾ ਸੇਵਕ ਅਤੇ ਗਵਾਹ ਠਹਿਰਾਵਾਂ ਜਿਹੜੀਆਂ ਤੂੰ ਵੇਖੀਆਂ ਅਤੇ ਜਿਹੜੀਆਂ ਮੈਂ ਤੇਰੇ ਉੱਤੇ ਪਰਗਟ ਕਰਾਂਗਾ।</verse>
				<verse number="17">ਮੈਂ ਤੈਨੂੰ ਤੇਰੇ ਲੋਕਾਂ ਕੋਲੋਂ ਅਤੇ ਪਰਾਈਆਂ ਕੌਮਾਂ ਕੋਲੋਂ ਛੁਡਾਵਾਂਗਾ ਜਿਨ੍ਹਾਂ ਕੋਲ ਮੈਂ ਤੈਨੂੰ ਭੇਜ ਰਿਹਾ ਹਾਂ</verse>
				<verse number="18">ਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ ਅਤੇ ਉਹ ਹਨੇਰੇ ਤੋਂ ਚਾਨਣ ਵੱਲ ਅਤੇ ਸ਼ੈਤਾਨ ਦੇ ਅਧਿਕਾਰ ਤੋਂ ਪਰਮੇਸ਼ਰ ਵੱਲ ਮੁੜਨ, ਤਾਂਕਿ ਉਹ ਪਾਪਾਂ ਦੀ ਮਾਫ਼ੀ ਅਤੇ ਉਨ੍ਹਾਂ ਲੋਕਾਂ ਦੇ ਨਾਲ ਮਿਰਾਸ ਨੂੰ ਪ੍ਰਾਪਤ ਕਰਨ ਜਿਹੜੇ ਮੇਰੇ ਉੱਤੇ ਵਿਸ਼ਵਾਸ ਕਰਨ ਦੁਆਰਾ ਪਵਿੱਤਰ ਕੀਤੇ ਗਏ ਹਨ’।</verse>
				<verse number="19">“ਸੋ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਨ ਦੀ ਅਣਆਗਿਆਕਾਰੀ ਨਹੀਂ ਕੀਤੀ,</verse>
				<verse number="20">ਸਗੋਂ ਪਹਿਲਾਂ ਦੰਮਿਸਕ ਦੇ ਰਹਿਣ ਵਾਲਿਆਂ ਨੂੰ, ਫਿਰ ਯਰੂਸ਼ਲਮ ਅਤੇ ਯਹੂਦਿਯਾ ਦੇ ਸਾਰੇ ਇਲਾਕੇ ਵਿੱਚ ਅਤੇ ਪਰਾਈਆਂ ਕੌਮਾਂ ਨੂੰ ਵੀ ਇਹੋ ਪ੍ਰਚਾਰ ਕਰਦਾ ਰਿਹਾ ਕਿ ਉਹ ਤੋਬਾ ਕਰਨ, ਪਰਮੇਸ਼ਰ ਦੀ ਵੱਲ ਮੁੜਨ ਅਤੇ ਤੋਬਾ ਦੇ ਯੋਗ ਕੰਮ ਕਰਨ।</verse>
				<verse number="21">ਇਨ੍ਹਾਂ ਗੱਲਾਂ ਦੇ ਕਾਰਨ ਯਹੂਦੀਆਂ ਨੇ ਮੈਨੂੰ ਹੈਕਲ ਵਿੱਚ ਫੜ ਲਿਆ ਅਤੇ ਮਾਰ ਸੁੱਟਣ ਦੀ ਕੋਸ਼ਿਸ਼ ਕੀਤੀ।</verse>
				<verse number="22">ਪਰ ਮੈਂ ਪਰਮੇਸ਼ਰ ਦੀ ਸਹਾਇਤਾ ਪਾ ਕੇ ਅੱਜ ਤੱਕ ਖੜ੍ਹਾ ਹਾਂ ਅਤੇ ਛੋਟੇ ਵੱਡੇ ਸਭਨਾਂ ਦੇ ਸਾਹਮਣੇ ਗਵਾਹੀ ਦਿੰਦਾ ਹੋਇਆ ਉਨ੍ਹਾਂ ਗੱਲਾਂ ਤੋਂ ਇਲਾਵਾ ਕੁਝ ਨਹੀਂ ਕਹਿੰਦਾ ਜਿਹੜੀਆਂ ਮੂਸਾ ਅਤੇ ਨਬੀਆਂ ਨੇ ਵੀ ਦੱਸੀਆਂ ਕਿ ਉਹ ਹੋਣ ਵਾਲੀਆਂ ਹਨ</verse>
				<verse number="23">ਅਰਥਾਤ ਮਸੀਹ ਦੁੱਖ ਝੱਲੇਗਾ ਅਤੇ ਮੁਰਦਿਆਂ ਵਿੱਚੋਂ ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਹੋ ਕੇ ਆਪਣੇ ਲੋਕਾਂ ਅਤੇ ਪਰਾਈਆਂ ਕੌਮਾਂ, ਦੋਹਾਂ ਵਿੱਚ ਚਾਨਣ ਦਾ ਪ੍ਰਚਾਰ ਕਰੇਗਾ।”</verse>
				<verse number="24">ਜਦੋਂ ਪੌਲੁਸ ਨੇ ਆਪਣਾ ਪੱਖ ਰੱਖਦੇ ਹੋਏ ਇਹ ਗੱਲਾਂ ਕਹੀਆਂ ਤਾਂ ਫ਼ੇਸਤੁਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪੌਲੁਸ ਤੂੰ ਕਮਲਾ ਹੈਂ! ਤੇਰੀ ਬਹੁਤੀ ਵਿੱਦਿਆ ਨੇ ਤੈਨੂੰ ਕਮਲਾ ਕਰ ਦਿੱਤਾ ਹੈ!”</verse>
				<verse number="25">ਪੌਲੁਸ ਨੇ ਕਿਹਾ, “ਹੇ ਸਤਿਕਾਰਯੋਗ ਫ਼ੇਸਤੁਸ, ਮੈਂ ਕਮਲਾ ਨਹੀਂ ਹਾਂ, ਸਗੋਂ ਮੈਂ ਤਾਂ ਸਚਾਈ ਅਤੇ ਸਮਝ ਦੀਆਂ ਗੱਲਾਂ ਕਹਿ ਰਿਹਾ ਹਾਂ।</verse>
				<verse number="26">ਕਿਉਂਕਿ ਰਾਜਾ ਵੀ, ਜਿਸ ਦੇ ਸਾਹਮਣੇ ਮੈਂ ਦਲੇਰੀ ਨਾਲ ਬੋਲ ਰਿਹਾ ਹਾਂ ਇਨ੍ਹਾਂ ਗੱਲਾਂ ਨੂੰ ਜਾਣਦਾ ਹੈ ਅਤੇ ਮੈਨੂੰ ਯਕੀਨ ਹੈ ਕਿ ਇਨ੍ਹਾਂ ਵਿੱਚੋਂ ਕੋਈ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ, ਕਿਉਂ ਜੋ ਇਹ ਘਟਨਾ ਕਿਸੇ ਕੋਨੇ ਵਿੱਚ ਨਹੀਂ ਹੋਈ।</verse>
				<verse number="27">ਹੇ ਰਾਜਾ ਅਗ੍ਰਿੱਪਾ, ਕੀ ਤੁਸੀਂ ਨਬੀਆਂ ਉੱਤੇ ਵਿਸ਼ਵਾਸ ਕਰਦੇ ਹੋ? ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਕਰਦੇ ਹੋ।”</verse>
				<verse number="28">ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ, “ਤੂੰ ਮੈਨੂੰ ਥੋੜ੍ਹੇ ਹੀ ਚਿਰ ਵਿੱਚ ਮਸੀਹੀ ਬਣਾ ਦੇਣਾ ਚਾਹੁੰਦਾ ਹੈਂ!”</verse>
				<verse number="29">ਪੌਲੁਸ ਨੇ ਕਿਹਾ, “ਪਰਮੇਸ਼ਰ ਅੱਗੇ ਮੇਰੀ ਪ੍ਰਾਰਥਨਾ ਹੈ ਕਿ ਚਾਹੇ ਥੋੜ੍ਹੇ ਜਾਂ ਬਹੁਤੇ ਚਿਰ ਵਿੱਚ, ਕੇਵਲ ਤੁਸੀਂ ਹੀ ਨਹੀਂ, ਸਗੋਂ ਸਭ ਲੋਕ ਜਿਹੜੇ ਅੱਜ ਮੇਰੀ ਗੱਲ ਸੁਣ ਰਹੇ ਹਨ ਜਿਹਾ ਮੈਂ ਹਾਂ ਉਹੋ ਜਿਹੇ ਬਣ ਜਾਣ, ਬਸ ਇਨ੍ਹਾਂ ਜ਼ੰਜੀਰਾਂ ਤੋਂ ਬਿਨਾਂ।”</verse>
				<verse number="30">ਤਦ ਰਾਜਾ, ਰਾਜਪਾਲ ਅਤੇ ਬਰਨੀਕੇ ਤੇ ਉਨ੍ਹਾਂ ਦੇ ਨਾਲ ਬੈਠੇ ਸਭ ਲੋਕ ਉੱਠੇ</verse>
				<verse number="31">ਅਤੇ ਪਰੇ ਜਾ ਕੇ ਆਪਸ ਵਿੱਚ ਕਹਿਣ ਲੱਗੇ, “ਇਸ ਮਨੁੱਖ ਨੇ ਮੌਤ ਦੀ ਸਜ਼ਾ ਜਾਂ ਕੈਦ ਦੇ ਯੋਗ ਕੋਈ ਕੰਮ ਨਹੀਂ ਕੀਤਾ ਹੈ।”</verse>
				<verse number="32">ਤਦ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ, “ਜੇ ਇਸ ਮਨੁੱਖ ਨੇ ਕੈਸਰ ਨੂੰ ਅਪੀਲ ਨਾ ਕੀਤੀ ਹੁੰਦੀ ਤਾਂ ਇਸ ਨੂੰ ਰਿਹਾਅ ਕੀਤਾ ਜਾ ਸਕਦਾ ਸੀ।”</verse>
			</chapter>
			<chapter number="27">
				<verse number="1">ਜਦੋਂ ਇਹ ਫੈਸਲਾ ਹੋ ਗਿਆ ਕਿ ਅਸੀਂ ਸਮੁੰਦਰ ਦੇ ਰਸਤੇ ਇਤਾਲਿਯਾ ਨੂੰ ਜਾਣਾ ਹੈ ਤਾਂ ਉਨ੍ਹਾਂ ਨੇ ਪੌਲੁਸ ਅਤੇ ਕੁਝ ਹੋਰ ਕੈਦੀਆਂ ਨੂੰ ਪਾਤਸ਼ਾਹੀ ਸੈਨਾ-ਦਲ ਦੇ ਯੂਲਿਉਸ ਨਾਮਕ ਇੱਕ ਸੂਬੇਦਾਰ ਨੂੰ ਸੌਂਪ ਦਿੱਤਾ।</verse>
				<verse number="2">ਸੋ ਅਸੀਂ ਅਦ੍ਰਮੁੱਤਿਯੁਮ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜਿਸ ਨੇ ਅਸਿਯਾ ਦੇ ਸਮੁੰਦਰੀ ਕੰਢਿਆਂ ਦੇ ਕੋਲੋਂ ਲੰਘਣਾ ਸੀ ਅਤੇ ਥੱਸਲੁਨੀਕੇ ਤੋਂ ਇੱਕ ਮਕਦੂਨੀ ਅਰਿਸਤਰਖੁਸ ਵੀ ਸਾਡੇ ਨਾਲ ਸੀ।</verse>
				<verse number="3">ਦੂਜੇ ਦਿਨ ਅਸੀਂ ਸੈਦਾ ਵਿੱਚ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਦੇ ਪ੍ਰਤੀ ਦਇਆ ਵਿਖਾਉਂਦੇ ਹੋਏ ਉਸ ਨੂੰ ਅਨੁਮਤੀ ਦੇ ਦਿੱਤੀ ਕਿ ਉਹ ਆਪਣੇ ਮਿੱਤਰਾਂ ਕੋਲ ਜਾ ਕੇ ਅਰਾਮ ਕਰੇ।</verse>
				<verse number="4">ਫਿਰ ਉੱਥੋਂ ਜਹਾਜ਼ ਰਾਹੀਂ ਅਸੀਂ ਕੁਪਰੁਸ ਟਾਪੂ ਦੀ ਆੜ ਵਿੱਚ ਅੱਗੇ ਵਧੇ, ਕਿਉਂਕਿ ਹਵਾ ਸਾਹਮਣੀ ਸੀ</verse>
				<verse number="5">ਅਤੇ ਕਿਲਕਿਯਾ ਅਤੇ ਪੰਮਫੁਲਿਯਾ ਦੇ ਸਮੁੰਦਰੀ ਕੰਢਿਆਂ ਕੋਲੋਂ ਦੀ ਲੰਘ ਕੇ ਲੁਕਿਯਾ ਦੇ ਮੂਰਾ ਵਿੱਚ ਉੱਤਰੇ।</verse>
				<verse number="6">ਉੱਥੇ ਸੂਬੇਦਾਰ ਨੇ ਇਤਾਲਿਯਾ ਨੂੰ ਜਾਣ ਵਾਲਾ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖ ਕੇ ਸਾਨੂੰ ਉਸ 'ਤੇ ਚੜ੍ਹਾ ਦਿੱਤਾ।</verse>
				<verse number="7">ਜਦੋਂ ਅਸੀਂ ਬਹੁਤ ਦਿਨਾਂ ਤੱਕ ਹੌਲੀ-ਹੌਲੀ ਚੱਲਦੇ ਹੋਏ ਮੁਸ਼ਕਲ ਨਾਲ ਕਨੀਦੁਸ ਦੇ ਸਾਹਮਣੇ ਪਹੁੰਚੇ ਤਾਂ ਹਵਾ ਨੇ ਸਾਨੂੰ ਅੱਗੇ ਨਾ ਵਧਣ ਦਿੱਤਾ। ਸੋ ਅਸੀਂ ਸਲਮੋਨੇ ਦੇ ਸਾਹਮਣਿਓਂ ਕਰੇਤ ਟਾਪੂ ਦੀ ਆੜ ਵਿੱਚ ਅੱਗੇ ਵਧੇ</verse>
				<verse number="8">ਅਤੇ ਇਸ ਦੇ ਕੰਢੇ-ਕੰਢੇ ਅੱਗੇ ਵਧਦੇ ਹੋਏ ਬੜੀ ਮੁਸ਼ਕਲ ਨਾਲ ਇੱਕ ਸਥਾਨ 'ਤੇ ਪਹੁੰਚੇ ਜੋ “ਸੁੰਦਰ ਬੰਦਰਗਾਹ” ਕਹਾਉਂਦਾ ਸੀ, ਜਿਸ ਦੇ ਨੇੜੇ ਹੀ ਲਸਾਯਾ ਨਗਰ ਸੀ।</verse>
				<verse number="9">ਕਾਫੀ ਦਿਨ ਬੀਤ ਗਏ ਸਨ ਅਤੇ ਵਰਤ ਦਾ ਦਿਨ ਵੀ ਲੰਘ ਚੁੱਕਾ ਸੀ ਅਤੇ ਹੁਣ ਸਫ਼ਰ ਬਹੁਤ ਖਤਰਨਾਕ ਹੋ ਗਿਆ ਸੀ, ਸੋ ਪੌਲੁਸ ਨੇ ਉਨ੍ਹਾਂ ਨੂੰ ਸਲਾਹ ਦਿੱਤੀ,</verse>
				<verse number="10">“ਹੇ ਮਨੁੱਖੋ, ਮੈਂ ਵੇਖਦਾ ਹਾਂ ਕਿ ਇਸ ਸਫ਼ਰ ਵਿੱਚ ਵੱਡੀ ਆਫਤ ਆਵੇਗੀ ਅਤੇ ਨਾ ਕੇਵਲ ਜਹਾਜ਼ ਅਤੇ ਮਾਲ ਦੀ, ਸਗੋਂ ਸਾਡੀਆਂ ਜਾਨਾਂ ਦੀ ਵੀ ਹਾਨੀ ਹੋਵੇਗੀ।”</verse>
				<verse number="11">ਪਰ ਸੂਬੇਦਾਰ ਨੇ ਉਨ੍ਹਾਂ ਗੱਲਾਂ ਦੀ ਬਜਾਇ ਜੋ ਪੌਲੁਸ ਨੇ ਕਹੀਆਂ ਸਨ ਕਪਤਾਨ ਅਤੇ ਜਹਾਜ਼ ਦੇ ਮਾਲਕ ਦੀ ਗੱਲ ਮੰਨੀ।</verse>
				<verse number="12">ਉਹ ਬੰਦਰਗਾਹ ਸਰਦੀਆਂ ਕੱਟਣ ਲਈ ਢੁੱਕਵੀਂ ਨਾ ਹੋਣ ਕਰਕੇ ਬਹੁਤਿਆਂ ਨੇ ਉੱਥੋਂ ਅੱਗੇ ਜਾਣ ਦਾ ਫੈਸਲਾ ਕੀਤਾ ਕਿ ਜੇ ਹੋ ਸਕੇ ਤਾਂ ਉਹ ਕਿਸੇ ਤਰ੍ਹਾਂ ਫ਼ੈਨੀਕੁਸ ਪਹੁੰਚ ਕੇ ਜੋ ਕਿ ਕਰੇਤ ਦੀ ਬੰਦਰਗਾਹ ਸੀ ਅਤੇ ਦੱਖਣ ਪੱਛਮ ਅਤੇ ਉੱਤਰ ਪੱਛਮ ਦੇ ਵੱਲ ਸੀ, ਉੱਥੇ ਸਰਦੀਆਂ ਬਿਤਾਉਣ।</verse>
				<verse number="13">ਜਦੋਂ ਥੋੜ੍ਹੀ-ਥੋੜ੍ਹੀ ਦੱਖਣੀ ਹਵਾ ਚੱਲਣ ਲੱਗੀ ਤਾਂ ਇਹ ਸੋਚ ਕੇ ਜੋ ਸਾਡਾ ਮਕਸਦ ਪੂਰਾ ਹੋ ਗਿਆ, ਉਨ੍ਹਾਂ ਲੰਗਰ ਉਠਾਇਆ ਅਤੇ ਕਰੇਤ ਦੇ ਕੋਲੋਂ ਦੀ ਕੰਢੇ-ਕੰਢੇ ਚੱਲਣ ਲੱਗੇ।</verse>
				<verse number="14">ਜ਼ਿਆਦਾ ਸਮਾਂ ਨਹੀਂ ਬੀਤਿਆ ਸੀ ਕਿ ਟਾਪੂ ਦੀ ਵੱਲੋਂ ਇੱਕ ਤੂਫਾਨੀ ਹਨੇਰੀ ਉੱਠੀ ਜਿਸ ਨੂੰ ਯੂਰਕੂਲੋਨ ਕਹਿੰਦੇ ਹਨ।</verse>
				<verse number="15">ਜਦੋਂ ਜਹਾਜ਼ ਹਨੇਰੀ ਵਿੱਚ ਫਸ ਗਿਆ ਅਤੇ ਇਸ ਦੇ ਸਾਹਮਣੇ ਠਹਿਰ ਨਾ ਸਕਿਆ ਤਾਂ ਅਸੀਂ ਬੇਵੱਸ ਹੋ ਗਏ ਅਤੇ ਉਸ ਦੇ ਨਾਲ ਰੁੜ੍ਹਦੇ ਚਲੇ ਗਏ</verse>
				<verse number="16">ਅਤੇ ਕਲੌਦਾ ਨਾਮਕ ਇੱਕ ਛੋਟੇ ਟਾਪੂ ਦੀ ਆੜ ਵਿੱਚ ਰੁੜ੍ਹਦੇ-ਰੁੜ੍ਹਦੇ ਅਸੀਂ ਬੜੀ ਮੁਸ਼ਕਲ ਨਾਲ ਡੋਂਗੀ ਨੂੰ ਕਾਬੂ ਵਿੱਚ ਕੀਤਾ।</verse>
				<verse number="17">ਉਨ੍ਹਾਂ ਨੇ ਡੋਂਗੀ ਨੂੰ ਚੁੱਕ ਕੇ ਜਹਾਜ਼ ਨੂੰ ਰੱਸਿਆਂ ਨਾਲ ਹੇਠੋਂ ਦੀ ਬੰਨ੍ਹਿਆ ਅਤੇ ਇਸ ਡਰ ਦੇ ਮਾਰੇ ਕਿ ਕਿਤੇ ਬਰੇਤੀ ਵਿੱਚ ਨਾ ਫਸ ਜਾਣ, ਪਾਲ ਲਾਹ ਕੇ ਉਸੇ ਤਰ੍ਹਾਂ ਰੁੜ੍ਹਦੇ ਚਲੇ ਗਏ।</verse>
				<verse number="18">ਜਦੋਂ ਅਸੀਂ ਤੂਫਾਨ ਦੇ ਕਾਰਨ ਬੁਰੀ ਤਰ੍ਹਾਂ ਡੋਲ ਰਹੇ ਸੀ ਤਾਂ ਅਗਲੇ ਦਿਨ ਉਹ ਜਹਾਜ਼ 'ਤੇ ਲੱਦਿਆ ਮਾਲ ਸੁੱਟਣ ਲੱਗੇ</verse>
				<verse number="19">ਅਤੇ ਤੀਜੇ ਦਿਨ ਉਨ੍ਹਾਂ ਨੇ ਆਪਣੇ ਹੱਥੀਂ ਜਹਾਜ਼ ਦਾ ਸਮਾਨ ਵੀ ਸੁੱਟ ਦਿੱਤਾ।</verse>
				<verse number="20">ਜਦੋਂ ਬਹੁਤ ਦਿਨਾਂ ਤੱਕ ਨਾ ਸੂਰਜ ਅਤੇ ਨਾ ਹੀ ਤਾਰੇ ਵਿਖਾਈ ਦਿੱਤੇ ਅਤੇ ਤੂਫਾਨ ਜਾਰੀ ਰਿਹਾ, ਤਾਂ ਅੰਤ ਵਿੱਚ ਸਭ ਨੇ ਆਪਣੇ ਬਚਣ ਦੀ ਆਸ ਛੱਡ ਦਿੱਤੀ।</verse>
				<verse number="21">ਉਹ ਬਹੁਤ ਸਮਾਂ ਭੁੱਖੇ ਰਹੇ। ਤਦ ਪੌਲੁਸ ਨੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਹੇ ਮਨੁੱਖੋ, ਤੁਹਾਨੂੰ ਚਾਹੀਦਾ ਸੀ ਕਿ ਤੁਸੀਂ ਮੇਰੀ ਗੱਲ ਮੰਨ ਲੈਂਦੇ ਅਤੇ ਕਰੇਤ ਤੋਂ ਰਵਾਨਾ ਨਾ ਹੁੰਦੇ ਤੇ ਇਸ ਆਫਤ ਅਤੇ ਹਾਨੀ ਤੋਂ ਬਚ ਜਾਂਦੇ।</verse>
				<verse number="22">ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਹੌਸਲਾ ਰੱਖੋ, ਕਿਉਂਕਿ ਤੁਹਾਡੇ ਵਿੱਚੋਂ ਕਿਸੇ ਦੀ ਜਾਨ ਦਾ ਨੁਕਸਾਨ ਨਾ ਹੋਵੇਗਾ, ਪਰ ਕੇਵਲ ਜਹਾਜ਼ ਦਾ।</verse>
				<verse number="23">ਕਿਉਂਕਿ ਜਿਸ ਪਰਮੇਸ਼ਰ ਦਾ ਮੈਂ ਹਾਂ ਅਤੇ ਜਿਸ ਦੀ ਮੈਂ ਸੇਵਾ ਕਰਦਾ ਹਾਂ, ਉਸ ਦਾ ਇੱਕ ਦੂਤ ਅੱਜ ਰਾਤ ਮੇਰੇ ਕੋਲ ਆ ਖੜ੍ਹਾ ਹੋਇਆ</verse>
				<verse number="24">ਅਤੇ ਕਿਹਾ, ‘ਪੌਲੁਸ, ਨਾ ਡਰ! ਤੇਰਾ ਕੈਸਰ ਦੇ ਸਾਹਮਣੇ ਖੜ੍ਹਾ ਹੋਣਾ ਜ਼ਰੂਰੀ ਹੈ ਅਤੇ ਵੇਖ, ਪਰਮੇਸ਼ਰ ਨੇ ਉਨ੍ਹਾਂ ਸਭਨਾਂ ਨੂੰ ਜਿਹੜੇ ਤੇਰੇ ਨਾਲ ਸਫ਼ਰ ਕਰ ਰਹੇ ਹਨ, ਤੈਨੂੰ ਦੇ ਦਿੱਤਾ ਹੈ’।</verse>
				<verse number="25">ਇਸ ਲਈ ਹੇ ਮਨੁੱਖੋ, ਹੌਸਲਾ ਰੱਖੋ! ਕਿਉਂਕਿ ਮੈਨੂੰ ਪਰਮੇਸ਼ਰ 'ਤੇ ਵਿਸ਼ਵਾਸ ਹੈ ਕਿ ਜਿਸ ਤਰ੍ਹਾਂ ਮੈਨੂੰ ਦੱਸਿਆ ਗਿਆ ਉਸੇ ਤਰ੍ਹਾਂ ਹੀ ਹੋਵੇਗਾ;</verse>
				<verse number="26">ਅਸੀਂ ਜ਼ਰੂਰ ਕਿਸੇ ਟਾਪੂ 'ਤੇ ਜਾ ਲੱਗਾਂਗੇ।”</verse>
				<verse number="27">ਜਦੋਂ ਚੌਦਵੀਂ ਰਾਤ ਹੋਈ ਅਤੇ ਅਸੀਂ ਅਦਰਿਯਾ ਸਮੁੰਦਰ ਵਿੱਚ ਰੁੜ੍ਹਦੇ ਜਾ ਰਹੇ ਸੀ ਤਾਂ ਅੱਧੀ ਰਾਤ ਦੇ ਲਗਭਗ ਮਲਾਹਾਂ ਨੂੰ ਲੱਗਾ ਕਿ ਉਹ ਕਿਸੇ ਕਿਨਾਰੇ ਕੋਲ ਪਹੁੰਚ ਰਹੇ ਹਨ।</verse>
				<verse number="28">ਜਦੋਂ ਉਨ੍ਹਾਂ ਗਹਿਰਾਈ ਮਾਪੀ ਤਾਂ ਇੱਕ ਸੌ ਵੀਹ ਫੁੱਟ ਨਿੱਕਲੀ ਅਤੇ ਥੋੜ੍ਹਾ ਅੱਗੇ ਜਾ ਕੇ ਫੇਰ ਮਾਪੀ ਤਾਂ ਨੱਬੇ ਫੁੱਟ ਨਿੱਕਲੀ।</verse>
				<verse number="29">ਫਿਰ ਇਸ ਡਰ ਦੇ ਮਾਰੇ ਕਿ ਕਿਤੇ ਅਜਿਹਾ ਨਾ ਹੋਵੇ ਜੋ ਅਸੀਂ ਪਥਰੀਲੀ ਥਾਂ ਨਾਲ ਜਾ ਟਕਰਾਈਏ, ਉਨ੍ਹਾਂ ਪਿਛਲੇ ਪਾਸੇ ਤੋਂ ਚਾਰ ਲੰਗਰ ਸੁੱਟੇ ਅਤੇ ਸਵੇਰ ਹੋਣ ਦੀ ਕਾਮਨਾ ਕਰਨ ਲੱਗੇ।</verse>
				<verse number="30">ਕੁਝ ਮਲਾਹਾਂ ਨੇ ਜਹਾਜ਼ ਤੋਂ ਭੱਜਣ ਦਾ ਯਤਨ ਕਰਦੇ ਹੋਏ ਅਗਲੇ ਪਾਸੇ ਤੋਂ ਲੰਗਰ ਸੁੱਟਣ ਦੇ ਬਹਾਨੇ ਡੋਂਗੀ ਨੂੰ ਸਮੁੰਦਰ ਵਿੱਚ ਉਤਾਰ ਦਿੱਤਾ।</verse>
				<verse number="31">ਤਦ ਪੌਲੁਸ ਨੇ ਸੂਬੇਦਾਰ ਅਤੇ ਸਿਪਾਹੀਆਂ ਨੂੰ ਕਿਹਾ, “ਜੇ ਇਹ ਜਹਾਜ਼ 'ਤੇ ਨਾ ਰਹੇ ਤਾਂ ਤੁਸੀਂ ਬਚ ਨਹੀਂ ਸਕਦੇ।”</verse>
				<verse number="32">ਸੋ ਸਿਪਾਹੀਆਂ ਨੇ ਡੋਂਗੀ ਦੀਆਂ ਰੱਸੀਆਂ ਵੱਢ ਕੇ ਇਸ ਨੂੰ ਹੇਠਾਂ ਡੇਗ ਦਿੱਤਾ।</verse>
				<verse number="33">ਹੁਣ ਦਿਨ ਚੜ੍ਹਨ ਵਾਲਾ ਸੀ ਅਤੇ ਪੌਲੁਸ ਨੇ ਸਭ ਨੂੰ ਰੋਟੀ ਖਾਣ ਲਈ ਬੇਨਤੀ ਕਰਦੇ ਹੋਏ ਕਿਹਾ, “ਬਿਨਾਂ ਰੋਟੀ ਖਾਧੇ ਅੱਜ ਤੁਹਾਨੂੰ ਚੌਦਾਂ ਦਿਨ ਹੋ ਗਏ ਹਨ ਅਤੇ ਤੁਸੀਂ ਕੁਝ ਨਹੀਂ ਖਾਧਾ।</verse>
				<verse number="34">ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਰੋਟੀ ਖਾ ਲਵੋ, ਕਿਉਂਕਿ ਇਸੇ ਨਾਲ ਤੁਸੀਂ ਬਚੇ ਰਹੋਗੇ। ਕਿਉਂ ਜੋ ਤੁਹਾਡੇ ਵਿੱਚੋਂ ਕਿਸੇ ਦੇ ਸਿਰ ਦਾ ਵਾਲ ਵੀ ਵਿੰਗਾ ਨਹੀਂ ਹੋਵੇਗਾ।”</verse>
				<verse number="35">ਇਹ ਗੱਲ ਕਹਿਣ ਤੋਂ ਬਾਅਦ ਉਸ ਨੇ ਰੋਟੀ ਲਈ ਅਤੇ ਸਭ ਦੇ ਸਾਹਮਣੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਤੋੜ ਕੇ ਖਾਣ ਲੱਗਾ।</verse>
				<verse number="36">ਤਦ ਸਭਨਾਂ ਨੂੰ ਹੌਸਲਾ ਮਿਲਿਆ ਅਤੇ ਉਹ ਵੀ ਖਾਣ ਲੱਗੇ।</verse>
				<verse number="37">ਜਹਾਜ਼ ਵਿੱਚ ਅਸੀਂ ਕੁੱਲ ਦੋ ਸੌ ਛਿਹੱਤਰ ਵਿਅਕਤੀ ਸੀ।</verse>
				<verse number="38">ਸੋ ਰੱਜ ਕੇ ਭੋਜਨ ਖਾਣ ਤੋਂ ਬਾਅਦ ਉਹ ਕਣਕ ਨੂੰ ਸਮੁੰਦਰ ਵਿੱਚ ਸੁੱਟਦੇ ਹੋਏ ਜਹਾਜ਼ ਨੂੰ ਹੌਲਾ ਕਰਨ ਲੱਗੇ।</verse>
				<verse number="39">ਜਦੋਂ ਦਿਨ ਚੜ੍ਹਿਆ ਤਾਂ ਉਹ ਉਸ ਜਗ੍ਹਾ ਨੂੰ ਨਾ ਪਛਾਣ ਸਕੇ, ਪਰ ਇੱਕ ਖਾੜੀ ਵੇਖੀ ਜਿਸ ਦਾ ਕਿਨਾਰਾ ਰੇਤਲਾ ਸੀ ਅਤੇ ਵਿਚਾਰ ਕਰਨ ਲੱਗੇ ਕਿ ਜੇ ਹੋ ਸਕੇ ਤਾਂ ਜਹਾਜ਼ ਨੂੰ ਇਸ ਉੱਤੇ ਲਾ ਦੇਣ।</verse>
				<verse number="40">ਸੋ ਉਨ੍ਹਾਂ ਨੇ ਲੰਗਰ ਸੁੱਟ ਕੇ ਇਨ੍ਹਾਂ ਨੂੰ ਸਮੁੰਦਰ ਵਿੱਚ ਹੀ ਛੱਡਿਆ ਅਤੇ ਨਾਲ ਹੀ ਪਤਵਾਰਾਂ ਦੀਆਂ ਰੱਸੀਆਂ ਢਿੱਲੀਆਂ ਕਰ ਦਿੱਤੀਆਂ। ਫਿਰ ਉਹ ਅਗਲੇ ਪਾਸੇ ਦਾ ਪਾਲ ਚੜ੍ਹਾ ਕੇ ਹਵਾ ਦੇ ਸਹਾਰੇ ਕਿਨਾਰੇ ਵੱਲ ਵਧਣ ਲੱਗੇ।</verse>
				<verse number="41">ਪਰ ਜਹਾਜ਼ ਦੋ ਸਮੁੰਦਰਾਂ ਦੇ ਮੇਲ ਵਾਲੀ ਜਗ੍ਹਾ ਵਿੱਚ ਪੈ ਕੇ ਰੇਤ ਵਿੱਚ ਧੱਸ ਗਿਆ ਅਤੇ ਅਗਲਾ ਪਾਸਾ ਤਾਂ ਖੁੱਭ ਕੇ ਫਸਿਆ ਰਿਹਾ, ਪਰ ਪਿਛਲਾ ਪਾਸਾ ਲਹਿਰਾਂ ਦੇ ਜ਼ੋਰ ਨਾਲ ਟੁੱਟਣ ਲੱਗਾ।</verse>
				<verse number="42">ਤਦ ਸਿਪਾਹੀਆਂ ਨੇ ਵਿਉਂਤ ਬਣਾਈ ਕਿ ਕੈਦੀਆਂ ਨੂੰ ਮਾਰ ਸੁੱਟੀਏ, ਕਿਤੇ ਅਜਿਹਾ ਨਾ ਹੋਵੇ ਕਿ ਕੋਈ ਤੈਰ ਕੇ ਭੱਜ ਨਿੱਕਲੇ।</verse>
				<verse number="43">ਪਰ ਸੂਬੇਦਾਰ ਨੇ ਪੌਲੁਸ ਨੂੰ ਬਚਾਉਣ ਦੀ ਇੱਛਾ ਨਾਲ ਸਿਪਾਹੀਆਂ ਨੂੰ ਉਨ੍ਹਾਂ ਦੀ ਇਹ ਵਿਉਂਤ ਪੂਰੀ ਕਰਨ ਤੋਂ ਰੋਕ ਦਿੱਤਾ ਅਤੇ ਹੁਕਮ ਦਿੱਤਾ ਕਿ ਜਿਹੜੇ ਤੈਰ ਸਕਦੇ ਹਨ ਉਹ ਪਹਿਲਾਂ ਛਾਲ ਮਾਰ ਕੇ ਜ਼ਮੀਨ 'ਤੇ ਪਹੁੰਚ ਜਾਣ</verse>
				<verse number="44">ਅਤੇ ਬਾਕੀ ਲੋਕ ਜਹਾਜ਼ ਦੇ ਫੱਟਿਆਂ ਉੱਤੇ ਅਤੇ ਹੋਰ ਚੀਜ਼ਾਂ ਦੇ ਸਹਾਰੇ ਪਹੁੰਚ ਜਾਣ। ਸੋ ਇਸ ਤਰ੍ਹਾਂ ਸਭ ਸੁਰੱਖਿਅਤ ਜ਼ਮੀਨ 'ਤੇ ਪਹੁੰਚ ਗਏ।</verse>
			</chapter>
			<chapter number="28">
				<verse number="1">ਜਦੋਂ ਅਸੀਂ ਸੁਰੱਖਿਅਤ ਪਹੁੰਚ ਗਏ ਤਾਂ ਸਾਨੂੰ ਪਤਾ ਲੱਗਾ ਕਿ ਉਸ ਟਾਪੂ ਦਾ ਨਾਂ ਮਾਲਟਾ ਹੈ।</verse>
				<verse number="2">ਉੱਥੋਂ ਦੇ ਲੋਕਾਂ ਨੇ ਸਾਡੇ ਪ੍ਰਤੀ ਬਹੁਤ ਦਇਆ ਵਿਖਾਈ ਅਤੇ ਅੱਗ ਬਾਲ ਕੇ ਸਾਡਾ ਸਭ ਦਾ ਸੁਆਗਤ ਕੀਤਾ, ਕਿਉਂਕਿ ਵਰਖਾ ਹੋਣ ਕਰਕੇ ਠੰਡ ਹੋ ਗਈ ਸੀ।</verse>
				<verse number="3">ਜਦੋਂ ਪੌਲੁਸ ਨੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕਰਕੇ ਅੱਗ 'ਤੇ ਰੱਖੀਆਂ ਤਾਂ ਸੇਕ ਦੇ ਕਾਰਨ ਇੱਕ ਸੱਪ ਨਿੱਕਲ ਕੇ ਉਸ ਦੇ ਹੱਥ ਨੂੰ ਚਿੰਬੜ ਗਿਆ।</verse>
				<verse number="4">ਜਦੋਂ ਉੱਥੋਂ ਦੇ ਲੋਕਾਂ ਨੇ ਉਸ ਜੀਵ ਨੂੰ ਪੌਲੁਸ ਦੇ ਹੱਥ ਨਾਲ ਲਟਕਦੇ ਵੇਖਿਆ ਤਾਂ ਉਹ ਇੱਕ ਦੂਜੇ ਨੂੰ ਕਹਿਣ ਲੱਗੇ, “ਜ਼ਰੂਰ ਇਹ ਵਿਅਕਤੀ ਹੱਤਿਆਰਾ ਹੈ; ਭਾਵੇਂ ਇਹ ਸਮੁੰਦਰ ਵਿੱਚੋਂ ਬਚ ਨਿੱਕਲਿਆ, ਪਰ ਨਿਆਂ ਨੇ ਇਸ ਨੂੰ ਜੀਉਂਦਾ ਨਹੀਂ ਛੱਡਿਆ।”</verse>
				<verse number="5">ਤਦ ਪੌਲੁਸ ਨੇ ਉਸ ਜੀਵ ਨੂੰ ਅੱਗ ਵਿੱਚ ਝਟਕ ਦਿੱਤਾ ਅਤੇ ਪੌਲੁਸ ਦਾ ਕੋਈ ਨੁਕਸਾਨ ਨਾ ਹੋਇਆ।</verse>
				<verse number="6">ਉਹ ਉਡੀਕ ਰਹੇ ਸਨ ਕਿ ਉਹ ਸੁੱਜ ਜਾਵੇਗਾ ਜਾਂ ਅਚਾਨਕ ਡਿੱਗ ਕੇ ਮਰ ਜਾਵੇਗਾ। ਉਹ ਕਾਫੀ ਦੇਰ ਉਡੀਕਦੇ ਰਹੇ ਅਤੇ ਜਦੋਂ ਵੇਖਿਆ ਕਿ ਉਸ ਦਾ ਕੋਈ ਵਿਗਾੜ ਨਹੀਂ ਹੋਇਆ ਤਾਂ ਉਨ੍ਹਾਂ ਦੀ ਸੋਚ ਬਦਲ ਗਈ ਅਤੇ ਉਹ ਕਹਿਣ ਲੱਗੇ, “ਇਹ ਤਾਂ ਕੋਈ ਦੇਵਤਾ ਹੈ।”</verse>
				<verse number="7">ਉਸ ਸਥਾਨ ਦੇ ਨੇੜੇ ਹੀ ਟਾਪੂ ਦੇ ਪ੍ਰਧਾਨ ਪੁਬਲਿਯੁਸ ਦੀ ਜ਼ਮੀਨ ਸੀ। ਉਸ ਨੇ ਸਾਡਾ ਸੁਆਗਤ ਕੀਤਾ ਅਤੇ ਤਿੰਨ ਦਿਨ ਸਾਡੀ ਪਰਾਹੁਣਚਾਰੀ ਕੀਤੀ।</verse>
				<verse number="8">ਫਿਰ ਇਸ ਤਰ੍ਹਾਂ ਹੋਇਆ ਕਿ ਪੁਬਲਿਯੁਸ ਦਾ ਪਿਤਾ ਬੁਖਾਰ ਅਤੇ ਮਰੋੜ ਨਾਲ ਪੀੜਿਤ ਸੀ ਅਤੇ ਬਿਸਤਰੇ 'ਤੇ ਪਿਆ ਸੀ। ਪੌਲੁਸ ਨੇ ਉਸ ਦੇ ਕੋਲ ਜਾ ਕੇ ਪ੍ਰਾਰਥਨਾ ਕੀਤੀ ਅਤੇ ਉਸ ਉੱਤੇ ਹੱਥ ਰੱਖ ਕੇ ਉਸ ਨੂੰ ਚੰਗਾ ਕਰ ਦਿੱਤਾ।</verse>
				<verse number="9">ਇਸ ਘਟਨਾ ਤੋਂ ਬਾਅਦ ਟਾਪੂ ਦੇ ਹੋਰ ਬਿਮਾਰ ਵੀ ਉਸ ਦੇ ਕੋਲ ਆ ਕੇ ਚੰਗੇ ਹੋਣ ਲੱਗੇ।</verse>
				<verse number="10">ਸੋ ਉਨ੍ਹਾਂ ਨੇ ਸਾਡਾ ਬਹੁਤ ਆਦਰ ਕੀਤਾ ਅਤੇ ਜਦੋਂ ਅਸੀਂ ਉੱਥੋਂ ਰਵਾਨਾ ਹੋਣ ਲੱਗੇ ਤਾਂ ਉਨ੍ਹਾਂ ਨੇ ਜ਼ਰੂਰਤ ਦੀਆਂ ਚੀਜ਼ਾਂ ਜਹਾਜ਼ 'ਤੇ ਲੱਦ ਦਿੱਤੀਆਂ।</verse>
				<verse number="11">ਤਿੰਨ ਮਹੀਨੇ ਬਾਅਦ ਅਸੀਂ ਸਿਕੰਦਰਿਯਾ ਦੇ ਇੱਕ ਜਹਾਜ਼ 'ਤੇ ਸਵਾਰ ਹੋ ਕੇ ਚੱਲ ਪਏ ਜੋ ਸਰਦੀਆਂ ਵਿੱਚ ਇਸੇ ਟਾਪੂ 'ਤੇ ਖੜ੍ਹਾ ਸੀ ਅਤੇ ਜਿਸ 'ਤੇ ਦੇਉਸਕੂਰੀ ਦਾ ਨਿਸ਼ਾਨ ਸੀ।</verse>
				<verse number="12">ਸੈਰਾਕੁਸ ਵਿੱਚ ਲੰਗਰ ਸੁੱਟ ਕੇ ਅਸੀਂ ਤਿੰਨ ਦਿਨ ਉੱਥੇ ਰਹੇ।</verse>
				<verse number="13">ਫਿਰ ਉੱਥੋਂ ਘੁੰਮ ਕੇ ਰੇਗਿਯੁਨ ਪਹੁੰਚੇ ਅਤੇ ਇੱਕ ਦਿਨ ਬਾਅਦ ਜਦੋਂ ਦੱਖਣੀ ਹਵਾ ਚੱਲੀ ਤਾਂ ਪਤਿਯੁਲੇ ਆ ਗਏ।</verse>
				<verse number="14">ਉੱਥੇ ਸਾਨੂੰ ਕੁਝ ਭਾਈ ਮਿਲੇ ਅਤੇ ਉਨ੍ਹਾਂ ਸਾਨੂੰ ਬੇਨਤੀ ਕੀਤੀ ਕਿ ਅਸੀਂ ਸੱਤ ਦਿਨ ਉਨ੍ਹਾਂ ਕੋਲ ਰਹੀਏ। ਸੋ ਇਸ ਤਰ੍ਹਾਂ ਅਸੀਂ ਰੋਮ ਪਹੁੰਚੇ।</verse>
				<verse number="15">ਜਦੋਂ ਉੱਥੋਂ ਦੇ ਭਾਈਆਂ ਨੇ ਸਾਡੇ ਬਾਰੇ ਸੁਣਿਆ ਤਾਂ ਸਾਨੂੰ ਮਿਲਣ ਲਈ ਅੱਪੀਫੋਰੁਮ ਅਤੇ ਤਿੰਨ ਸਰਾਵਾਂ ਤੱਕ ਆਏ। ਉਨ੍ਹਾਂ ਨੂੰ ਵੇਖ ਕੇ ਪੌਲੁਸ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ ਅਤੇ ਉਸ ਨੂੰ ਹੌਸਲਾ ਮਿਲਿਆ।</verse>
				<verse number="16">ਜਦੋਂ ਅਸੀਂ ਰੋਮ ਵਿੱਚ ਪ੍ਰਵੇਸ਼ ਕੀਤਾ ਤਾਂ ਪੌਲੁਸ ਨੂੰ ਇੱਕ ਸਿਪਾਹੀ ਦੀ ਨਿਗਰਾਨੀ ਹੇਠ ਅਲੱਗ ਰਹਿਣ ਦੀ ਅਨੁਮਤੀ ਦਿੱਤੀ ਗਈ।</verse>
				<verse number="17">ਫਿਰ ਇਸ ਤਰ੍ਹਾਂ ਹੋਇਆ ਕਿ ਤਿੰਨਾਂ ਦਿਨਾਂ ਬਾਅਦ ਪੌਲੁਸ ਨੇ ਯਹੂਦੀਆਂ ਦੇ ਆਗੂਆਂ ਨੂੰ ਆਪਣੇ ਕੋਲ ਸੱਦਿਆ ਅਤੇ ਜਦੋਂ ਉਹ ਇਕੱਠੇ ਹੋਏ ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, “ਭਾਈਓ, ਮੈਂ ਆਪਣੇ ਲੋਕਾਂ ਜਾਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਖਿਲਾਫ ਕੁਝ ਨਹੀਂ ਕੀਤਾ, ਪਰ ਤਾਂ ਵੀ ਮੈਨੂੰ ਯਰੂਸ਼ਲਮ ਤੋਂ ਕੈਦ ਕਰਕੇ ਰੋਮੀਆਂ ਦੇ ਹੱਥ ਸੌਂਪ ਦਿੱਤਾ ਗਿਆ।</verse>
				<verse number="18">ਉਨ੍ਹਾਂ ਮੇਰੀ ਜਾਂਚ-ਪੜਤਾਲ ਕਰਕੇ ਮੈਨੂੰ ਛੱਡ ਦੇਣਾ ਚਾਹਿਆ, ਕਿਉਂਕਿ ਮੇਰੇ ਵਿੱਚ ਮੌਤ ਦੇ ਲਾਇਕ ਕੋਈ ਦੋਸ਼ ਨਾ ਲੱਭਾ।</verse>
				<verse number="19">ਪਰ ਜਦੋਂ ਯਹੂਦੀਆਂ ਨੇ ਵਿਰੋਧ ਕੀਤਾ ਤਾਂ ਮੈਨੂੰ ਮਜ਼ਬੂਰ ਹੋ ਕੇ ਕੈਸਰ ਨੂੰ ਅਪੀਲ ਕਰਨੀ ਪਈ; ਇਸ ਕਰਕੇ ਨਹੀਂ ਕਿ ਮੈਂ ਆਪਣੀ ਕੌਮ 'ਤੇ ਕੋਈ ਦੋਸ਼ ਲਾਉਣਾ ਸੀ।</verse>
				<verse number="20">ਮੈਂ ਇਸੇ ਕਰਕੇ ਤੁਹਾਨੂੰ ਸੱਦਿਆ ਕਿ ਤੁਹਾਨੂੰ ਮਿਲਾਂ ਅਤੇ ਗੱਲ ਕਰਾਂ, ਕਿਉਂਕਿ ਮੈਂ ਇਸਰਾਏਲ ਦੀ ਆਸ ਦੇ ਕਾਰਨ ਹੀ ਇਸ ਜ਼ੰਜੀਰ ਵਿੱਚ ਜਕੜਿਆ ਹੋਇਆ ਹਾਂ।”</verse>
				<verse number="21">ਤਦ ਉਨ੍ਹਾਂ ਉਸ ਨੂੰ ਕਿਹਾ, “ਸਾਨੂੰ ਯਹੂਦਿਯਾ ਤੋਂ ਤੇਰੇ ਵਿਖੇ ਨਾ ਕੋਈ ਚਿੱਠੀ ਮਿਲੀ ਅਤੇ ਨਾ ਹੀ ਭਾਈਆਂ ਵਿੱਚੋਂ ਕਿਸੇ ਨੇ ਆ ਕੇ ਤੇਰੇ ਵਿਖੇ ਕੁਝ ਬੁਰਾ ਦੱਸਿਆ ਜਾਂ ਬੋਲਿਆ।</verse>
				<verse number="22">ਪਰ ਅਸੀਂ ਤੇਰੇ ਤੋਂ ਸੁਣਨਾ ਚਾਹੁੰਦੇ ਹਾਂ ਕਿ ਤੂੰ ਕੀ ਸੋਚਦਾ ਹੈਂ, ਕਿਉਂਕਿ ਇਸ ਪੰਥ ਦੇ ਬਾਰੇ ਸਾਨੂੰ ਇਹ ਪਤਾ ਹੈ ਕਿ ਹਰ ਥਾਂ ਇਸ ਦਾ ਵਿਰੋਧ ਹੋ ਰਿਹਾ ਹੈ।”</verse>
				<verse number="23">ਫਿਰ ਉਨ੍ਹਾਂ ਉਸ ਦੇ ਲਈ ਇੱਕ ਦਿਨ ਨਿਯੁਕਤ ਕੀਤਾ ਅਤੇ ਬਹੁਤ ਲੋਕ ਉਸ ਦੇ ਠਹਿਰਨ ਦੇ ਸਥਾਨ 'ਤੇ ਉਸ ਕੋਲ ਆਏ। ਉਹ ਸਵੇਰ ਤੋਂ ਸ਼ਾਮ ਤੱਕ ਉਨ੍ਹਾਂ ਨੂੰ ਪਰਮੇਸ਼ਰ ਦੇ ਰਾਜ ਦੀ ਗਵਾਹੀ ਦਿੰਦਾ ਅਤੇ ਮੂਸਾ ਦੀ ਬਿਵਸਥਾ ਅਤੇ ਨਬੀਆਂ ਦੀਆਂ ਪੁਸਤਕਾਂ ਵਿੱਚੋਂ ਯਿਸੂ ਦੇ ਵਿਖੇ ਸਮਝਾਉਂਦਾ ਰਿਹਾ।</verse>
				<verse number="24">ਕੁਝ ਲੋਕਾਂ ਨੇ ਤਾਂ ਉਸ ਦੀਆਂ ਕਹੀਆਂ ਗੱਲਾਂ ਨੂੰ ਮੰਨ ਲਿਆ, ਪਰ ਕੁਝ ਨੇ ਵਿਸ਼ਵਾਸ ਨਾ ਕੀਤਾ।</verse>
				<verse number="25">ਜਦੋਂ ਉਹ ਆਪਸ ਵਿੱਚ ਸਹਿਮਤ ਨਾ ਹੋਏ ਤਾਂ ਪੌਲੁਸ ਦੇ ਇਹ ਗੱਲ ਕਹਿਣ ਤੋਂ ਬਾਅਦ ਉਹ ਉੱਥੋਂ ਜਾਣ ਲੱਗੇ, “ਪਵਿੱਤਰ ਆਤਮਾ ਨੇ ਯਸਾਯਾਹ ਨਬੀ ਦੇ ਰਾਹੀਂ ਤੁਹਾਡੇ ਪੁਰਖਿਆਂ ਨੂੰ ਠੀਕ ਹੀ ਕਿਹਾ:</verse>
				<verse number="26">ਇਨ੍ਹਾਂ ਲੋਕਾਂ ਕੋਲ ਜਾ ਅਤੇ ਕਹਿ, ‘ਤੁਸੀਂ ਸੁਣਦੇ ਤਾਂ ਰਹੋਗੇ ਪਰ ਸਮਝੋਗੇ ਨਹੀਂ, ਤੁਸੀਂ ਵੇਖਦੇ ਤਾਂ ਰਹੋਗੇ ਪਰ ਬੁੱਝੋਗੇ ਨਹੀਂ;</verse>
				<verse number="27">ਕਿਉਂਕਿ ਇਨ੍ਹਾਂ ਲੋਕਾਂ ਦਾ ਮਨ ਮੋਟਾ ਹੋ ਗਿਆ ਹੈ; ਇਹ ਕੰਨਾਂ ਤੋਂ ਉੱਚਾ ਸੁਣਦੇ ਹਨ ਅਤੇ ਇਨ੍ਹਾਂ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ ਕਿ ਕਿਤੇ ਅਜਿਹਾ ਨਾ ਹੋਵੇ ਜੋ ਉਹ ਅੱਖਾਂ ਨਾਲ ਵੇਖਣ, ਕੰਨਾਂ ਨਾਲ ਸੁਣਨ ਅਤੇ ਮਨ ਨਾਲ ਸਮਝਣ ਅਤੇ ਮੁੜ ਆਉਣ ਤੇ ਮੈਂ ਉਨ੍ਹਾਂ ਨੂੰ ਚੰਗਾ ਕਰਾਂ।’</verse>
				<verse number="28">“ਇਸ ਕਰਕੇ ਤੁਸੀਂ ਇਹ ਜਾਣ ਲਵੋ ਕਿ ਪਰਮੇਸ਼ਰ ਦੀ ਇਹ ਮੁਕਤੀ ਪਰਾਈਆਂ ਕੌਮਾਂ ਕੋਲ ਭੇਜੀ ਗਈ ਹੈ ਅਤੇ ਉਹ ਜ਼ਰੂਰ ਸੁਣਨਗੇ।”</verse>
				<verse number="29">ਜਦੋਂ ਉਸ ਨੇ ਇਹ ਗੱਲਾਂ ਕਹੀਆਂ ਤਾਂ ਯਹੂਦੀ ਆਪਸ ਵਿੱਚ ਬਹੁਤ ਬਹਿਸ ਕਰਦੇ ਹੋਏ ਉੱਥੋਂ ਚਲੇ ਗਏ।</verse>
				<verse number="30">ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਰਿਹਾ ਅਤੇ ਜਿਹੜੇ ਉਸ ਕੋਲ ਆਉਂਦੇ ਸਨ ਉਨ੍ਹਾਂ ਸਭਨਾਂ ਦਾ ਸੁਆਗਤ ਕਰਦਾ</verse>
				<verse number="31">ਅਤੇ ਬਿਨਾਂ ਕਿਸੇ ਰੋਕ ਟੋਕ ਦੇ ਪੂਰੀ ਦਲੇਰੀ ਨਾਲ ਪਰਮੇਸ਼ਰ ਦੇ ਰਾਜ ਦਾ ਪ੍ਰਚਾਰ ਕਰਦਾ ਅਤੇ ਪ੍ਰਭੂ ਯਿਸੂ ਮਸੀਹ ਦੇ ਵਿਖੇ ਸਿਖਾਉਂਦਾ ਸੀ।</verse>
			</chapter>
		</book>
		<book number="45">
			<chapter number="1">
				<verse number="1">ਮਸੀਹ ਯਿਸੂ ਦੇ ਦਾਸ ਪੌਲੁਸ ਦੀ ਵੱਲੋਂ, ਜਿਹੜਾ ਰਸੂਲ ਹੋਣ ਲਈ ਸੱਦਿਆ ਗਿਆ ਅਤੇ ਪਰਮੇਸ਼ਰ ਦੀ ਉਸ ਖੁਸ਼ਖ਼ਬਰੀ ਦੇ ਲਈ ਵੱਖਰਾ ਕੀਤਾ ਗਿਆ ਹੈ</verse>
				<verse number="2">ਜਿਸ ਦਾ ਵਾਇਦਾ ਉਸ ਨੇ ਪਹਿਲਾਂ ਹੀ ਪਵਿੱਤਰ ਲਿਖਤਾਂ ਵਿੱਚ ਆਪਣੇ ਨਬੀਆਂ ਦੇ ਰਾਹੀਂ ਕੀਤਾ।</verse>
				<verse number="3">ਇਹ ਵਾਇਦਾ ਉਸ ਦੇ ਪੁੱਤਰ ਦੇ ਵਿਖੇ ਸੀ ਜਿਹੜਾ ਸਰੀਰ ਦੇ ਅਨੁਸਾਰ ਦਾਊਦ ਦੇ ਵੰਸ਼ ਵਿੱਚੋਂ ਉਤਪੰਨ ਹੋਇਆ</verse>
				<verse number="4">ਅਤੇ ਪਵਿੱਤਰਤਾ ਦੇ ਆਤਮਾ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਮਰੱਥਾ ਨਾਲ ਪਰਮੇਸ਼ਰ ਦਾ ਪੁੱਤਰ ਠਹਿਰਿਆ ਅਰਥਾਤ ਸਾਡਾ ਪ੍ਰਭੂ ਯਿਸੂ ਮਸੀਹ।</verse>
				<verse number="5">ਉਸੇ ਦੇ ਰਾਹੀਂ ਅਸੀਂ ਕਿਰਪਾ ਅਤੇ ਰਸੂਲ ਦੀ ਪਦਵੀ ਨੂੰ ਪ੍ਰਾਪਤ ਕੀਤਾ ਤਾਂਕਿ ਉਸ ਦੇ ਨਾਮ ਦੀ ਖਾਤਰ ਸਾਰੀਆਂ ਕੌਮਾਂ ਵਿੱਚ ਵਿਸ਼ਵਾਸ ਦੀ ਆਗਿਆਕਾਰੀ ਪੈਦਾ ਕਰੀਏ,</verse>
				<verse number="6">ਜਿਨ੍ਹਾਂ ਵਿੱਚੋਂ ਤੁਸੀਂ ਵੀ ਯਿਸੂ ਮਸੀਹ ਦੇ ਸੱਦੇ ਹੋਏ ਹੋ।</verse>
				<verse number="7">ਰੋਮ ਵਿਚਲੇ ਉਨ੍ਹਾਂ ਸਭਨਾਂ ਨੂੰ ਜਿਹੜੇ ਪਰਮੇਸ਼ਰ ਦੇ ਪਿਆਰੇ ਹਨ ਅਤੇ ਪਵਿੱਤਰ ਹੋਣ ਲਈ ਸੱਦੇ ਗਏ ਹਨ, ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="8">ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਤੁਹਾਡੇ ਸਭਨਾਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੇ ਵਿਸ਼ਵਾਸ ਦਾ ਪ੍ਰਚਾਰ ਸਾਰੇ ਸੰਸਾਰ ਵਿੱਚ ਹੋ ਰਿਹਾ ਹੈ।</verse>
				<verse number="9">ਪਰਮੇਸ਼ਰ, ਜਿਸ ਦੀ ਸੇਵਾ ਮੈਂ ਉਸ ਦੇ ਪੁੱਤਰ ਦੀ ਖੁਸ਼ਖ਼ਬਰੀ ਦੇ ਦੁਆਰਾ ਆਪਣੀ ਆਤਮਾ ਤੋਂ ਕਰਦਾ ਹਾਂ, ਮੇਰਾ ਗਵਾਹ ਹੈ ਕਿ ਮੈਂ ਕਿਵੇਂ ਲਗਾਤਾਰ ਤੁਹਾਨੂੰ ਯਾਦ ਕਰਦਾ ਹਾਂ</verse>
				<verse number="10">ਅਤੇ ਹਮੇਸ਼ਾ ਆਪਣੀਆਂ ਪ੍ਰਾਰਥਨਾਵਾਂ ਵਿੱਚ ਇਹ ਬੇਨਤੀ ਕਰਦਾ ਹਾਂ ਕਿ ਜੇ ਪਰਮੇਸ਼ਰ ਦੀ ਇੱਛਾ ਹੋਵੇ ਤਾਂ ਹੁਣ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆਉਣ ਵਿੱਚ ਸਫਲ ਹੋ ਜਾਵਾਂ।</verse>
				<verse number="11">ਕਿਉਂਕਿ ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਤਾਂਕਿ ਕੋਈ ਆਤਮਕ ਵਰਦਾਨ ਤੁਹਾਨੂੰ ਸੌਂਪਾਂ ਜਿਸ ਨਾਲ ਤੁਸੀਂ ਦ੍ਰਿੜ੍ਹ ਹੋ ਸਕੋ,</verse>
				<verse number="12">ਅਰਥਾਤ ਜਦੋਂ ਮੈਂ ਤੁਹਾਡੇ ਵਿਚਕਾਰ ਹੋਵਾਂ ਤਾਂ ਉਸ ਵਿਸ਼ਵਾਸ ਦੇ ਦੁਆਰਾ ਜੋ ਮੇਰੇ ਅਤੇ ਤੁਹਾਡੇ ਵਿੱਚ ਹੈ, ਅਸੀਂ ਇੱਕ ਦੂਜੇ ਤੋਂ ਉਤਸ਼ਾਹਿਤ ਹੋਈਏ।</verse>
				<verse number="13">ਹੇ ਭਾਈਓ, ਹੁਣ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਮੈਂ ਬਹੁਤ ਵਾਰ ਤੁਹਾਡੇ ਕੋਲ ਆਉਣ ਦਾ ਇਰਾਦਾ ਕੀਤਾ ਤਾਂਕਿ ਜਿਵੇਂ ਮੈਨੂੰ ਹੋਰਨਾਂ ਪਰਾਈਆਂ ਕੌਮਾਂ ਵਿੱਚ ਫਲ ਮਿਲਿਆ ਤੁਹਾਡੇ ਵਿੱਚ ਵੀ ਮਿਲੇ, ਪਰ ਹੁਣ ਤੱਕ ਰੁਕਾਵਟ ਪੈਂਦੀ ਰਹੀ।</verse>
				<verse number="14">ਮੈਂ ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧਵਾਨਾਂ ਅਤੇ ਨਿਰਬੁੱਧਾਂ, ਦੋਹਾਂ ਦਾ ਕਰਜ਼ਦਾਰ ਹਾਂ।</verse>
				<verse number="15">ਇਸ ਲਈ ਮੈਂ ਤੁਹਾਨੂੰ ਵੀ ਜਿਹੜੇ ਰੋਮ ਵਿੱਚ ਹੋ, ਖੁਸ਼ਖ਼ਬਰੀ ਸੁਣਾਉਣ ਦਾ ਬੇਹੱਦ ਇੱਛੁਕ ਹਾਂ,</verse>
				<verse number="16">ਕਿਉਂਕਿ ਮੈਂ ਖੁਸ਼ਖ਼ਬਰੀ ਤੋਂ ਨਹੀਂ ਸ਼ਰਮਾਉਂਦਾ, ਇਸ ਲਈ ਜੋ ਇਹ ਹਰੇਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਪਰਮੇਸ਼ਰ ਦੀ ਸਮਰੱਥਾ ਹੈ; ਪਹਿਲਾਂ ਯਹੂਦੀ ਲਈ ਅਤੇ ਫਿਰ ਯੂਨਾਨੀ ਲਈ।</verse>
				<verse number="17">ਕਿਉਂਕਿ ਇਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਵਿਸ਼ਵਾਸ ਤੋਂ ਵਿਸ਼ਵਾਸ ਦੇ ਲਈ ਪਰਗਟ ਕੀਤੀ ਜਾਂਦੀ ਹੈ, ਜਿਵੇਂ ਲਿਖਿਆ ਹੈ: “ਪਰ ਧਰਮੀ ਵਿਸ਼ਵਾਸ ਤੋਂ ਜੀਉਂਦਾ ਰਹੇਗਾ।”</verse>
				<verse number="18">ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਉਨ੍ਹਾਂ ਮਨੁੱਖਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਉੱਤੇ ਪਰਗਟ ਹੁੰਦਾ ਹੈ ਜਿਹੜੇ ਸਚਾਈ ਨੂੰ ਕੁਧਰਮ ਨਾਲ ਦਬਾਈ ਰੱਖਦੇ ਹਨ।</verse>
				<verse number="19">ਇਸ ਲਈ ਪਰਮੇਸ਼ਰ ਦੇ ਵਿਖੇ ਜੋ ਕੁਝ ਜਾਣਿਆ ਜਾ ਸਕਦਾ ਹੈ ਉਹ ਉਨ੍ਹਾਂ ਉੱਤੇ ਪਰਗਟ ਹੈ, ਕਿਉਂਕਿ ਪਰਮੇਸ਼ਰ ਨੇ ਇਸ ਨੂੰ ਉਨ੍ਹਾਂ ਉੱਤੇ ਪਰਗਟ ਕੀਤਾ ਹੈ।</verse>
				<verse number="20">ਸੰਸਾਰ ਦੀ ਉਤਪਤੀ ਤੋਂ ਉਸ ਦੇ ਅਣਡਿੱਠ ਗੁਣਾਂ ਨੂੰ ਅਰਥਾਤ ਉਸ ਦੀ ਸਦੀਪਕ ਸਮਰੱਥਾ ਅਤੇ ਪਰਮੇਸ਼ਰਤਾਈ ਨੂੰ ਉਸ ਦੀ ਸਿਰਜਣਾ ਵਿੱਚੋਂ ਸਾਫ-ਸਾਫ ਵੇਖਿਆ ਅਤੇ ਸਮਝਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਕੋਲ ਕੋਈ ਬਹਾਨਾ ਨਹੀਂ ਹੈ</verse>
				<verse number="21">ਕਿਉਂਕਿ ਉਨ੍ਹਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਨਾ ਤਾਂ ਪਰਮੇਸ਼ਰ ਦੀ ਮਹਿਮਾ ਕੀਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਸਗੋਂ ਆਪਣੀਆਂ ਸੋਚਾਂ ਵਿੱਚ ਨਿਕੰਮੇ ਬਣ ਗਏ ਅਤੇ ਉਨ੍ਹਾਂ ਦੇ ਬੁੱਧਹੀਣ ਮਨ ਹਨੇਰੇ ਹੋ ਗਏ।</verse>
				<verse number="22">ਉਹ ਆਪਣੇ ਆਪ ਨੂੰ ਬੁੱਧਵਾਨ ਸਮਝ ਕੇ ਮੂਰਖ ਬਣ ਗਏ</verse>
				<verse number="23">ਅਤੇ ਅਵਿਨਾਸੀ ਪਰਮੇਸ਼ਰ ਦੇ ਪ੍ਰਤਾਪ ਨੂੰ ਨਾਸਵਾਨ ਮਨੁੱਖਾਂ, ਪੰਛੀਆਂ, ਪਸ਼ੂਆਂ ਅਤੇ ਰੀਂਗਣ ਵਾਲੇ ਜੀਵਾਂ ਦੇ ਸਰੂਪ ਦੀ ਸਮਾਨਤਾ ਵਿੱਚ ਬਦਲ ਦਿੱਤਾ।</verse>
				<verse number="24">ਇਸ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਅਸ਼ੁੱਧਤਾ ਲਈ ਉਨ੍ਹਾਂ ਦੇ ਮਨ ਦੀਆਂ ਲਾਲਸਾਵਾਂ ਦੇ ਹਵਾਲੇ ਕਰ ਦਿੱਤਾ ਕਿ ਉਹ ਆਪਸ ਵਿੱਚ ਆਪਣੇ ਸਰੀਰਾਂ ਦਾ ਨਿਰਾਦਰ ਕਰਨ।</verse>
				<verse number="25">ਉਨ੍ਹਾਂ ਨੇ ਪਰਮੇਸ਼ਰ ਦੀ ਸਚਾਈ ਨੂੰ ਝੂਠ ਵਿੱਚ ਬਦਲ ਦਿੱਤਾ ਅਤੇ ਸ੍ਰਿਸ਼ਟੀਕਰਤਾ ਦੀ ਬਜਾਇ ਸ੍ਰਿਸ਼ਟੀ ਦੀ ਉਪਾਸਨਾ ਅਤੇ ਸੇਵਾ ਕੀਤੀ, ਨਾ ਕਿ ਉਸ ਸ੍ਰਿਸ਼ਟੀਕਰਤਾ ਦੀ ਜਿਹੜਾ ਸਦਾ ਧੰਨ ਹੈ। ਆਮੀਨ।</verse>
				<verse number="26">ਇਸੇ ਕਰਕੇ ਪਰਮੇਸ਼ਰ ਨੇ ਉਨ੍ਹਾਂ ਨੂੰ ਨੀਚ ਕਾਮਨਾਵਾਂ ਦੇ ਵੱਸ ਕਰ ਦਿੱਤਾ, ਕਿਉਂਕਿ ਉਨ੍ਹਾਂ ਦੀਆਂ ਔਰਤਾਂ ਨੇ ਵੀ ਕੁਦਰਤੀ ਸੰਬੰਧਾਂ ਨੂੰ ਗੈਰ-ਕੁਦਰਤੀ ਸੰਬੰਧਾਂ ਵਿੱਚ ਬਦਲ ਦਿੱਤਾ, ਜੋ ਕਿ ਕੁਦਰਤ ਦੇ ਨਿਯਮ ਦੇ ਵਿਰੁੱਧ ਹੈ।</verse>
				<verse number="27">ਇਸੇ ਤਰ੍ਹਾਂ ਪੁਰਸ਼ ਵੀ ਔਰਤ ਨਾਲ ਕੁਦਰਤੀ ਸੰਬੰਧ ਛੱਡ ਕੇ ਇੱਕ ਦੂਜੇ ਪ੍ਰਤੀ ਆਪਣੀਆਂ ਕਾਮ-ਵਾਸਨਾਵਾਂ ਵਿੱਚ ਸੜ ਗਏ ਅਤੇ ਪੁਰਸ਼ਾਂ ਨੇ ਪੁਰਸ਼ਾਂ ਨਾਲ ਨਿਰਲੱਜਤਾ ਦੇ ਕੰਮ ਕੀਤੇ ਅਤੇ ਆਪਣੇ ਆਪ ਵਿੱਚ ਆਪਣੀ ਗਲਤੀ ਦਾ ਸਹੀ ਫਲ ਭੋਗ ਰਹੇ ਹਨ।</verse>
				<verse number="28">ਜਦੋਂ ਉਨ੍ਹਾਂ ਨੇ ਪਰਮੇਸ਼ਰ ਨੂੰ ਪਛਾਨਣਾ ਨਾ ਚਾਹਿਆ ਤਾਂ ਪਰਮੇਸ਼ਰ ਨੇ ਵੀ ਉਨ੍ਹਾਂ ਨੂੰ ਅਣਉਚਿਤ ਕੰਮ ਕਰਨ ਲਈ ਉਨ੍ਹਾਂ ਦੇ ਭ੍ਰਿਸ਼ਟ ਮਨ ਦੇ ਵੱਸ ਕਰ ਦਿੱਤਾ।</verse>
				<verse number="29">ਇਸ ਲਈ ਉਹ ਹਰ ਤਰ੍ਹਾਂ ਦੇ ਕੁਧਰਮ, ਦੁਸ਼ਟਤਾ, ਲੋਭ ਅਤੇ ਬੁਰਾਈ ਨਾਲ ਭਰ ਗਏ। ਉਹ ਈਰਖਾ, ਹੱਤਿਆ, ਝਗੜੇ, ਛਲ, ਬਦਨੀਤੀ ਨਾਲ ਭਰੇ ਹੋਏ, ਚੁਗਲਖੋਰ,</verse>
				<verse number="30">ਨਿੰਦਕ, ਪਰਮੇਸ਼ਰ ਦੇ ਵੈਰੀ, ਹਿੰਸਕ, ਘਮੰਡੀ, ਸ਼ੇਖੀਬਾਜ਼, ਬੁਰਾਈ ਦੇ ਜਨਮਦਾਤੇ, ਮਾਤਾ-ਪਿਤਾ ਦੇ ਅਣਆਗਿਆਕਾਰ,</verse>
				<verse number="31">ਬੁੱਧਹੀਣ, ਨੇਮ ਤੋੜਨ ਵਾਲੇ, ਨਿਰਮੋਹ ਅਤੇ ਨਿਰਦਈ ਹਨ।</verse>
				<verse number="32">ਉਹ ਪਰਮੇਸ਼ਰ ਦੇ ਇਸ ਨਿਯਮ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲੇ ਮੌਤ ਦੀ ਸਜ਼ਾ ਦੇ ਯੋਗ ਹਨ, ਨਾ ਕੇਵਲ ਆਪ ਇਹ ਕਰਦੇ ਹਨ, ਸਗੋਂ ਇਨ੍ਹਾਂ ਦੇ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ।</verse>
			</chapter>
			<chapter number="2">
				<verse number="1">ਸੋ ਹੇ ਦੋਸ਼ ਲਾਉਣ ਵਾਲਿਆ, ਤੂੰ ਭਾਵੇਂ ਕੋਈ ਵੀ ਹੋਵੇਂ ਤੇਰੇ ਕੋਲ ਕੋਈ ਬਹਾਨਾ ਨਹੀਂ, ਕਿਉਂਕਿ ਜਿਹੜੀ ਗੱਲ ਵਿੱਚ ਤੂੰ ਦੂਜੇ 'ਤੇ ਦੋਸ਼ ਲਾਉਂਦਾ ਹੈਂ ਉਸੇ ਵਿੱਚ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈਂ, ਕਿਉਂਕਿ ਜਿਹੜਾ ਦੋਸ਼ ਤੂੰ ਲਾਉਂਦਾ ਹੈਂ ਉਹੀ ਕੰਮ ਆਪ ਕਰਦਾ ਹੈਂ।</verse>
				<verse number="2">ਅਸੀਂ ਜਾਣਦੇ ਹਾਂ ਕਿ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਪਰਮੇਸ਼ਰ ਦੀ ਸਜ਼ਾ ਦਾ ਆਉਣਾ ਠੀਕ ਹੀ ਹੈ।</verse>
				<verse number="3">ਹੇ ਮਨੁੱਖਾ, ਤੂੰ ਜੋ ਅਜਿਹੇ ਕੰਮ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਾ ਹੈਂ ਅਤੇ ਆਪ ਵੀ ਉਹੀ ਕਰਦਾ ਹੈਂ, ਕੀ ਤੂੰ ਇਹ ਸਮਝਦਾ ਹੈਂ ਕਿ ਤੂੰ ਪਰਮੇਸ਼ਰ ਦੀ ਸਜ਼ਾ ਤੋਂ ਬਚ ਜਾਵੇਂਗਾ?</verse>
				<verse number="4">ਜਾਂ ਕੀ ਤੂੰ ਉਸ ਦੀ ਕਿਰਪਾ, ਸਹਿਣਸ਼ੀਲਤਾ ਅਤੇ ਧੀਰਜ ਦੇ ਧਨ ਨੂੰ ਤੁੱਛ ਸਮਝਦਾ ਹੈਂ ਅਤੇ ਨਹੀਂ ਜਾਣਦਾ ਕਿ ਪਰਮੇਸ਼ਰ ਦੀ ਕਿਰਪਾ ਤੈਨੂੰ ਤੋਬਾ ਵੱਲ ਲੈ ਜਾਂਦੀ ਹੈ?</verse>
				<verse number="5">ਪਰ ਤੂੰ ਆਪਣੀ ਕਠੋਰਤਾ ਅਤੇ ਪਛਤਾਵੇ ਰਹਿਤ ਮਨ ਦੇ ਕਾਰਨ ਕ੍ਰੋਧ ਦੇ ਦਿਨ ਲਈ ਜਦੋਂ ਪਰਮੇਸ਼ਰ ਦਾ ਸੱਚਾ ਨਿਆਂ ਪਰਗਟ ਹੋਵੇਗਾ, ਆਪਣੇ ਵਾਸਤੇ ਕ੍ਰੋਧ ਇਕੱਠਾ ਕਰ ਰਿਹਾ ਹੈਂ।</verse>
				<verse number="6">ਪਰਮੇਸ਼ਰ ਹਰੇਕ ਨੂੰ ਉਸ ਦੇ ਕੰਮਾਂ ਅਨੁਸਾਰ ਫਲ ਦੇਵੇਗਾ</verse>
				<verse number="7">ਅਤੇ ਜਿਹੜੇ ਧੀਰਜ ਸਹਿਤ ਭਲੇ ਕੰਮ ਕਰਦੇ ਹੋਏ ਮਹਿਮਾ, ਆਦਰ ਅਤੇ ਅਮਰਤਾ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ, ਉਨ੍ਹਾਂ ਨੂੰ ਸਦੀਪਕ ਜੀਵਨ ਦੇਵੇਗਾ।</verse>
				<verse number="8">ਪਰ ਜਿਹੜੇ ਆਪ-ਸੁਆਰਥੀ ਹਨ ਅਤੇ ਸਚਾਈ ਨੂੰ ਨਹੀਂ ਮੰਨਦੇ, ਸਗੋਂ ਕੁਧਰਮ ਦੇ ਪਿੱਛੇ ਚੱਲਦੇ ਹਨ ਉਨ੍ਹਾਂ ਉੱਤੇ ਕ੍ਰੋਧ ਅਤੇ ਕਹਿਰ ਪਵੇਗਾ।</verse>
				<verse number="9">ਜਿਹੜਾ ਮਨੁੱਖ ਬੁਰਾ ਕੰਮ ਕਰਦਾ ਹੈ ਉਸ ਦੀ ਜ਼ਿੰਦਗੀ ਉੱਤੇ ਪਰੇਸ਼ਾਨੀ ਅਤੇ ਬਿਪਤਾ ਆਵੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਉੱਤੇ।</verse>
				<verse number="10">ਪਰ ਭਲਾ ਕੰਮ ਕਰਨ ਵਾਲੇ ਨੂੰ ਮਹਿਮਾ, ਆਦਰ ਅਤੇ ਸ਼ਾਂਤੀ ਮਿਲੇਗੀ; ਪਹਿਲਾਂ ਯਹੂਦੀ ਅਤੇ ਫਿਰ ਯੂਨਾਨੀ ਨੂੰ,</verse>
				<verse number="11">ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ।</verse>
				<verse number="12">ਇਸ ਲਈ ਜਿੰਨਿਆਂ ਨੇ ਬਿਵਸਥਾ ਤੋਂ ਅਣਜਾਣ ਹੁੰਦਿਆਂ ਪਾਪ ਕੀਤੇ ਉਹ ਬਿਨਾਂ ਬਿਵਸਥਾ ਦੇ ਨਾਸ ਹੋਣਗੇ ਅਤੇ ਜਿੰਨਿਆਂ ਨੇ ਬਿਵਸਥਾ ਵਿੱਚ ਹੁੰਦਿਆਂ ਪਾਪ ਕੀਤੇ ਉਨ੍ਹਾਂ ਦਾ ਨਿਆਂ ਬਿਵਸਥਾ ਦੇ ਅਨੁਸਾਰ ਹੋਵੇਗਾ;</verse>
				<verse number="13">ਕਿਉਂਕਿ ਬਿਵਸਥਾ ਦੇ ਸੁਣਨ ਵਾਲੇ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਹਨ, ਸਗੋਂ ਬਿਵਸਥਾ ਦੇ ਅਨੁਸਾਰ ਚੱਲਣ ਵਾਲੇ ਧਰਮੀ ਠਹਿਰਾਏ ਜਾਣਗੇ।</verse>
				<verse number="14">ਜਦੋਂ ਪਰਾਈਆਂ ਕੌਮਾਂ ਦੇ ਲੋਕ ਬਿਵਸਥਾਹੀਣ ਹੁੰਦੇ ਹੋਏ ਆਪਣੇ ਸੁਭਾਅ ਤੋਂ ਹੀ ਬਿਵਸਥਾ ਦਾ ਪਾਲਣ ਕਰਦੇ ਹਨ ਤਾਂ ਉਨ੍ਹਾਂ ਕੋਲ ਬਿਵਸਥਾ ਨਾ ਹੁੰਦਿਆਂ ਵੀ ਉਹ ਆਪਣੇ ਆਪ ਵਿੱਚ ਹੀ ਬਿਵਸਥਾ ਹਨ।</verse>
				<verse number="15">ਉਹ ਬਿਵਸਥਾ ਦਾ ਕੰਮ ਆਪਣੇ ਦਿਲਾਂ 'ਤੇ ਲਿਖਿਆ ਵਿਖਾਉਂਦੇ ਹਨ ਅਤੇ ਉਨ੍ਹਾਂ ਦਾ ਵਿਵੇਕ ਵੀ ਗਵਾਹੀ ਦਿੰਦਾ ਹੈ ਅਤੇ ਉਨ੍ਹਾਂ ਦੇ ਵਿਚਾਰ ਇੱਕ ਦੂਜੇ ਨੂੰ ਦੋਸ਼ੀ ਜਾਂ ਨਿਰਦੋਸ਼ ਠਹਿਰਾਉਂਦੇ ਹਨ।</verse>
				<verse number="16">ਇਹ ਉਸ ਦਿਨ ਹੋਵੇਗਾ ਜਦੋਂ ਮੇਰੀ ਖੁਸ਼ਖ਼ਬਰੀ ਦੇ ਅਨੁਸਾਰ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ।</verse>
				<verse number="17">ਪਰ ਜੇ ਤੂੰ ਯਹੂਦੀ ਕਹਾਉਂਦਾ ਹੈਂ ਅਤੇ ਬਿਵਸਥਾ 'ਤੇ ਨਿਰਭਰ ਰਹਿੰਦਾ ਅਤੇ ਪਰਮੇਸ਼ਰ ਵਿੱਚ ਘਮੰਡ ਕਰਦਾ ਹੈਂ</verse>
				<verse number="18">ਅਤੇ ਉਸ ਦੀ ਇੱਛਾ ਨੂੰ ਜਾਣਦਾ ਤੇ ਬਿਵਸਥਾ ਵਿੱਚੋਂ ਸਿੱਖਿਆ ਪਾ ਕੇ ਉੱਤਮ ਗੱਲਾਂ ਵਿੱਚ ਸਹਿਮਤ ਹੁੰਦਾ ਹੈਂ</verse>
				<verse number="19">ਅਤੇ ਤੈਨੂੰ ਭਰੋਸਾ ਹੈ ਕਿ ਤੂੰ ਅੰਨ੍ਹਿਆਂ ਦਾ ਮਾਰਗਦਰਸ਼ਕ ਅਤੇ ਜਿਹੜੇ ਹਨੇਰੇ ਵਿੱਚ ਹਨ ਉਨ੍ਹਾਂ ਦਾ ਚਾਨਣ</verse>
				<verse number="20">ਅਤੇ ਨਿਰਬੁੱਧੀਆਂ ਨੂੰ ਸਿਖਾਉਣ ਵਾਲਾ ਅਤੇ ਬਾਲਕਾਂ ਦਾ ਸਿੱਖਿਅਕ ਹੈਂ ਅਤੇ ਬਿਵਸਥਾ ਵਿੱਚ ਤੇਰੇ ਕੋਲ ਗਿਆਨ ਅਤੇ ਸਚਾਈ ਦਾ ਸਰੂਪ ਹੈ,</verse>
				<verse number="21">ਤਾਂ ਤੂੰ ਜਿਹੜਾ ਦੂਜਿਆਂ ਨੂੰ ਸਿਖਾਉਂਦਾ ਹੈਂ, ਕੀ ਤੂੰ ਆਪਣੇ ਆਪ ਨੂੰ ਨਹੀਂ ਸਿਖਾਉਂਦਾ? ਤੂੰ ਜਿਹੜਾ ਚੋਰੀ ਨਾ ਕਰਨ ਦਾ ਪ੍ਰਚਾਰ ਕਰਦਾ ਹੈਂ, ਕੀ ਆਪ ਹੀ ਚੋਰੀ ਕਰਦਾ ਹੈਂ?</verse>
				<verse number="22">ਤੂੰ ਜਿਹੜਾ ਕਹਿੰਦਾ ਹੈਂ ਕਿ ਵਿਭਚਾਰ ਨਾ ਕਰ, ਕੀ ਆਪ ਹੀ ਵਿਭਚਾਰ ਕਰਦਾ ਹੈਂ? ਤੂੰ ਜਿਹੜਾ ਮੂਰਤੀਆਂ ਤੋਂ ਘਿਰਣਾ ਕਰਦਾ ਹੈਂ, ਕੀ ਆਪ ਹੀ ਮੰਦਰਾਂ ਨੂੰ ਲੁੱਟਦਾ ਹੈਂ?</verse>
				<verse number="23">ਤੂੰ ਜਿਹੜਾ ਬਿਵਸਥਾ 'ਤੇ ਘਮੰਡ ਕਰਦਾ ਹੈਂ, ਕੀ ਤੂੰ ਬਿਵਸਥਾ ਦੀ ਉਲੰਘਣਾ ਕਰਕੇ ਪਰਮੇਸ਼ਰ ਦਾ ਨਿਰਾਦਰ ਕਰਦਾ ਹੈਂ?</verse>
				<verse number="24">ਜਿਵੇਂ ਲਿਖਿਆ ਹੈ: “ਤੁਹਾਡੇ ਕਾਰਨ ਪਰਾਈਆਂ ਕੌਮਾਂ ਵਿੱਚ ਪਰਮੇਸ਼ਰ ਦੇ ਨਾਮ ਦੀ ਨਿੰਦਾ ਹੁੰਦੀ ਹੈ।”</verse>
				<verse number="25">ਕਿਉਂਕਿ ਜੇ ਤੂੰ ਬਿਵਸਥਾ ਦੀ ਪਾਲਣਾ ਕਰਦਾ ਹੈਂ ਤਾਂ ਹੀ ਸੁੰਨਤ ਦਾ ਲਾਭ ਹੈ; ਪਰ ਜੇ ਤੂੰ ਬਿਵਸਥਾ ਦਾ ਉਲੰਘਣ ਕਰਦਾ ਹੈਂ ਤਾਂ ਤੇਰੀ ਸੁੰਨਤ ਅਸੁੰਨਤ ਠਹਿਰੀ।</verse>
				<verse number="26">ਇਸ ਲਈ ਜੇ ਅਸੁੰਨਤੀ ਵਿਅਕਤੀ ਬਿਵਸਥਾ ਦੇ ਨਿਯਮਾਂ ਦੀ ਪਾਲਣਾ ਕਰਦਾ ਹੈ, ਤਾਂ ਕੀ ਉਸ ਦੀ ਅਸੁੰਨਤ ਸੁੰਨਤ ਨਾ ਗਿਣੀ ਜਾਵੇਗੀ?</verse>
				<verse number="27">ਅਤੇ ਜਿਹੜਾ ਸਰੀਰਕ ਤੌਰ 'ਤੇ ਅਸੁੰਨਤੀ ਹੈ ਪਰ ਬਿਵਸਥਾ ਦੀ ਪਾਲਣਾ ਕਰਦਾ ਹੈ, ਉਹ ਤੈਨੂੰ ਜਿਸ ਨੇ ਲਿਖਤੀ ਬਿਵਸਥਾ ਪਾਈ ਹੈ ਅਤੇ ਸੁੰਨਤ ਦੇ ਬਾਵਜੂਦ ਬਿਵਸਥਾ ਦਾ ਉਲੰਘਣ ਕਰਦਾ ਹੈਂ, ਦੋਸ਼ੀ ਠਹਿਰਾਵੇਗਾ।</verse>
				<verse number="28">ਕਿਉਂਕਿ ਯਹੂਦੀ ਉਹ ਨਹੀਂ ਜਿਹੜਾ ਬਾਹਰੀ ਤੌਰ 'ਤੇ ਯਹੂਦੀ ਹੈ ਅਤੇ ਸੁੰਨਤ ਵੀ ਉਹ ਨਹੀਂ ਜਿਹੜੀ ਬਾਹਰੀ ਤੌਰ 'ਤੇ ਸਰੀਰ ਵਿੱਚ ਹੁੰਦੀ ਹੈ।</verse>
				<verse number="29">ਪਰ ਯਹੂਦੀ ਉਹ ਹੈ ਜਿਹੜਾ ਅੰਦਰੋਂ ਯਹੂਦੀ ਹੈ ਅਤੇ ਸੁੰਨਤ ਉਹ ਹੈ ਜਿਹੜੀ ਲਿਖਤ ਦੁਆਰਾ ਨਹੀਂ ਸਗੋਂ ਆਤਮਾ ਦੁਆਰਾ ਮਨ ਦੀ ਹੁੰਦੀ ਹੈ, ਜਿਸ ਦੀ ਸੋਭਾ ਮਨੁੱਖਾਂ ਵੱਲੋਂ ਨਹੀਂ ਪਰ ਪਰਮੇਸ਼ਰ ਵੱਲੋਂ ਹੁੰਦੀ ਹੈ।</verse>
			</chapter>
			<chapter number="3">
				<verse number="1">ਸੋ ਯਹੂਦੀ ਦਾ ਕੀ ਵਾਧਾ ਜਾਂ ਸੁੰਨਤ ਦਾ ਕੀ ਲਾਭ?</verse>
				<verse number="2">ਹਰ ਤਰ੍ਹਾਂ ਨਾਲ ਬਹੁਤ ਕੁਝ; ਸਭ ਤੋਂ ਪਹਿਲਾਂ ਤਾਂ ਇਹ ਕਿ ਪਰਮੇਸ਼ਰ ਦੀਆਂ ਅਗੰਮ ਬਾਣੀਆਂ ਉਨ੍ਹਾਂ ਨੂੰ ਸੌਂਪੀਆਂ ਗਈਆਂ।</verse>
				<verse number="3">ਜੇਕਰ ਕੁਝ ਲੋਕਾਂ ਨੇ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਕੀ ਹੋਇਆ? ਕੀ ਉਨ੍ਹਾਂ ਦੇ ਅਵਿਸ਼ਵਾਸ ਦੇ ਕਾਰਨ ਪਰਮੇਸ਼ਰ ਦੀ ਵਫ਼ਾਦਾਰੀ ਵਿਅਰਥ ਠਹਿਰੇਗੀ?</verse>
				<verse number="4">ਕਦੇ ਨਹੀਂ; ਸਗੋਂ ਪਰਮੇਸ਼ਰ ਸੱਚਾ ਠਹਿਰੇ ਅਤੇ ਹਰ ਮਨੁੱਖ ਝੂਠਾ, ਜਿਵੇਂ ਲਿਖਿਆ ਹੈ: ਤਾਂਕਿ ਤੂੰ ਆਪਣੀਆਂ ਗੱਲਾਂ ਵਿੱਚ ਧਰਮੀ ਠਹਿਰੇਂ ਅਤੇ ਆਪਣੇ ਨਿਆਂ ਵਿੱਚ ਜਿੱਤ ਜਾਵੇਂ।</verse>
				<verse number="5">ਸੋ ਜੇ ਸਾਡਾ ਕੁਧਰਮ ਪਰਮੇਸ਼ਰ ਦੀ ਧਾਰਮਿਕਤਾ ਨੂੰ ਪਰਗਟ ਕਰਦਾ ਹੈ ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਜਿਹੜਾ ਸਜ਼ਾ ਦਿੰਦਾ ਹੈ, ਅਧਰਮੀ ਹੈ? (ਮੈਂ ਇਹ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ।)</verse>
				<verse number="6">ਕਦੇ ਨਹੀਂ; ਨਹੀਂ ਤਾਂ ਪਰਮੇਸ਼ਰ ਸੰਸਾਰ ਦਾ ਨਿਆਂ ਕਿਵੇਂ ਕਰੇਗਾ?</verse>
				<verse number="7">ਪਰ ਜੇ ਮੇਰੇ ਝੂਠ ਦੇ ਕਾਰਨ ਪਰਮੇਸ਼ਰ ਦੀ ਸਚਾਈ ਉਸ ਦੀ ਮਹਿਮਾ ਦੇ ਲਈ ਹੋਰ ਵੀ ਵਧੀਕ ਪਰਗਟ ਹੋਈ ਤਾਂ ਫਿਰ ਮੈਨੂੰ ਇੱਕ ਪਾਪੀ ਵਾਂਗ ਦੋਸ਼ੀ ਕਿਉਂ ਠਹਿਰਾਇਆ ਜਾਂਦਾ ਹੈ?</verse>
				<verse number="8">ਅਤੇ ਜਿਵੇਂ ਕਿ ਕੁਝ ਲੋਕ ਇਹ ਕਹਿ ਕੇ ਸਾਡੀ ਨਿੰਦਾ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਅਸੀਂ ਬੁਰਾਈ ਕਰੀਏ ਤਾਂਕਿ ਭਲਾਈ ਨਿੱਕਲੇ?” ਅਜਿਹੇ ਲੋਕ ਸਜ਼ਾ ਦੇ ਹੀ ਹੱਕਦਾਰ ਹਨ।</verse>
				<verse number="9">ਤਾਂ ਕੀ? ਕੀ ਅਸੀਂ ਉਨ੍ਹਾਂ ਨਾਲੋਂ ਚੰਗੇ ਹਾਂ? ਬਿਲਕੁਲ ਨਹੀਂ; ਕਿਉਂਕਿ ਅਸੀਂ ਯਹੂਦੀਆਂ ਅਤੇ ਯੂਨਾਨੀਆਂ ਦੋਹਾਂ ਉੱਤੇ ਪਹਿਲਾਂ ਹੀ ਇਹ ਦੋਸ਼ ਲਾ ਚੁੱਕੇ ਹਾਂ ਕਿ ਉਹ ਸਾਰੇ ਪਾਪ ਦੇ ਅਧੀਨ ਹਨ।</verse>
				<verse number="10">ਜਿਵੇਂ ਲਿਖਿਆ ਹੈ: ਕੋਈ ਧਰਮੀ ਨਹੀਂ, ਇੱਕ ਵੀ ਨਹੀਂ।</verse>
				<verse number="11">ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਰ ਦਾ ਖੋਜੀ ਨਹੀਂ।</verse>
				<verse number="12">ਉਹ ਸਭ ਭਟਕ ਗਏ, ਸਭ ਨਿਕੰਮੇ ਹੋ ਗਏ। ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ।</verse>
				<verse number="13">ਉਨ੍ਹਾਂ ਦਾ ਸੰਘ ਖੁੱਲ੍ਹੀ ਹੋਈ ਕਬਰ ਹੈ, ਉਹ ਆਪਣੀਆਂ ਜੀਭਾਂ ਨਾਲ ਛਲ ਕਰਦੇ ਹਨ ਅਤੇ ਉਨ੍ਹਾਂ ਦੇ ਬੁੱਲ੍ਹਾਂ ਹੇਠ ਸੱਪਾਂ ਦਾ ਜ਼ਹਿਰ ਹੈ।</verse>
				<verse number="14">ਉਨ੍ਹਾਂ ਦਾ ਮੂੰਹ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ।</verse>
				<verse number="15">ਉਨ੍ਹਾਂ ਦੇ ਪੈਰ ਲਹੂ ਵਹਾਉਣ ਲਈ ਕਾਹਲੇ ਹਨ;</verse>
				<verse number="16">ਨਾਸ ਅਤੇ ਬਿਪਤਾ ਉਨ੍ਹਾਂ ਦੇ ਰਾਹਾਂ ਵਿੱਚ ਹੈ</verse>
				<verse number="17">ਅਤੇ ਉਨ੍ਹਾਂ ਨੇ ਸ਼ਾਂਤੀ ਦਾ ਰਾਹ ਨਹੀਂ ਪਛਾਣਿਆ।</verse>
				<verse number="18">ਉਨ੍ਹਾਂ ਦੀਆਂ ਅੱਖਾਂ ਅੱਗੇ ਪਰਮੇਸ਼ਰ ਦਾ ਡਰ ਨਹੀਂ ਹੈ।</verse>
				<verse number="19">ਪਰ ਅਸੀਂ ਜਾਣਦੇ ਹਾਂ ਕਿ ਬਿਵਸਥਾ ਜੋ ਕੁਝ ਕਹਿੰਦੀ ਹੈ ਉਹ ਉਨ੍ਹਾਂ ਨੂੰ ਕਹਿੰਦੀ ਹੈ ਜਿਹੜੇ ਬਿਵਸਥਾ ਦੇ ਅਧੀਨ ਹਨ ਤਾਂਕਿ ਹਰੇਕ ਮੂੰਹ ਬੰਦ ਕੀਤਾ ਜਾਵੇ ਅਤੇ ਸਾਰਾ ਸੰਸਾਰ ਪਰਮੇਸ਼ਰ ਦੇ ਨਿਆਂ ਹੇਠ ਆ ਜਾਵੇ।</verse>
				<verse number="20">ਕਿਉਂਕਿ ਕੋਈ ਵੀ ਪ੍ਰਾਣੀ ਬਿਵਸਥਾ ਦੇ ਕੰਮਾਂ ਤੋਂ ਉਸ ਦੇ ਸਨਮੁੱਖ ਧਰਮੀ ਨਹੀਂ ਠਹਿਰੇਗਾ, ਕਿਉਂ ਜੋ ਬਿਵਸਥਾ ਦੇ ਰਾਹੀਂ ਪਾਪ ਦੀ ਪਛਾਣ ਹੁੰਦੀ ਹੈ।</verse>
				<verse number="21">ਪਰ ਹੁਣ ਪਰਮੇਸ਼ਰ ਦੀ ਧਾਰਮਿਕਤਾ ਬਿਵਸਥਾ ਤੋਂ ਬਿਨਾਂ ਪਰਗਟ ਹੋਈ ਹੈ ਅਤੇ ਬਿਵਸਥਾ ਅਤੇ ਨਬੀ ਇਸ ਦੀ ਗਵਾਹੀ ਦਿੰਦੇ ਹਨ,</verse>
				<verse number="22">ਅਰਥਾਤ ਪਰਮੇਸ਼ਰ ਦੀ ਉਹ ਧਾਰਮਿਕਤਾ ਜਿਹੜੀ ਯਿਸੂ ਮਸੀਹ ਉੱਤੇ ਸਭ ਵਿਸ਼ਵਾਸ ਕਰਨ ਵਾਲਿਆਂ ਲਈ ਹੈ; ਕਿਉਂ ਜੋ ਕੋਈ ਭਿੰਨ-ਭੇਦ ਨਹੀਂ,</verse>
				<verse number="23">ਕਿਉਂਕਿ ਸਭ ਨੇ ਪਾਪ ਕੀਤਾ ਅਤੇ ਪਰਮੇਸ਼ਰ ਦੀ ਮਹਿਮਾ ਤੋਂ ਵਾਂਝੇ ਹਨ,</verse>
				<verse number="24">ਪਰ ਉਸ ਛੁਟਕਾਰੇ ਦੇ ਦੁਆਰਾ ਜਿਹੜਾ ਮਸੀਹ ਯਿਸੂ ਵਿੱਚ ਹੈ ਪਰਮੇਸ਼ਰ ਦੀ ਕਿਰਪਾ ਦੇ ਰਾਹੀਂ ਮੁਫ਼ਤ ਧਰਮੀ ਠਹਿਰਾਏ ਜਾਂਦੇ ਹਨ।</verse>
				<verse number="25">ਜਿਸ ਨੂੰ ਪਰਮੇਸ਼ਰ ਨੇ ਉਸ ਦੇ ਲਹੂ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਪ੍ਰਾਸਚਿਤ ਠਹਿਰਾਇਆ ਤਾਂਕਿ ਪਰਮੇਸ਼ਰ ਆਪਣੀ ਧਾਰਮਿਕਤਾ ਪਰਗਟ ਕਰੇ, ਕਿਉਂਕਿ ਉਸ ਨੇ ਆਪਣੀ ਸਹਿਣਸ਼ੀਲਤਾ ਕਰਕੇ ਪਹਿਲਾਂ ਕੀਤੇ ਗਏ ਪਾਪਾਂ ਨੂੰ ਅਣਦੇਖਾ ਕਰ ਦਿੱਤਾ।</verse>
				<verse number="26">ਇਹ ਉਸ ਨੇ ਵਰਤਮਾਨ ਸਮੇਂ ਵਿੱਚ ਆਪਣੀ ਧਾਰਮਿਕਤਾ ਨੂੰ ਪਰਗਟ ਕਰਨ ਲਈ ਕੀਤਾ ਤਾਂਕਿ ਉਹ ਆਪ ਧਰਮੀ ਠਹਿਰੇ ਅਤੇ ਯਿਸੂ ਉੱਤੇ ਵਿਸ਼ਵਾਸ ਕਰਨ ਵਾਲੇ ਨੂੰ ਵੀ ਧਰਮੀ ਠਹਿਰਾਵੇ।</verse>
				<verse number="27">ਤਾਂ ਫਿਰ ਘਮੰਡ ਕਿੱਥੇ ਰਿਹਾ? ਇਸ ਦੀ ਕੋਈ ਥਾਂ ਹੀ ਨਹੀਂ। ਕਿਹੜੀ ਬਿਵਸਥਾ ਦੇ ਅਨੁਸਾਰ? ਕੰਮਾਂ ਦੀ? ਨਹੀਂ, ਸਗੋਂ ਵਿਸ਼ਵਾਸ ਦੀ ਬਿਵਸਥਾ ਦੇ ਅਨੁਸਾਰ।</verse>
				<verse number="28">ਕਿਉਂਕਿ ਸਾਡਾ ਇਹ ਮੰਨਣਾ ਹੈ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਵਿਸ਼ਵਾਸ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ।</verse>
				<verse number="29">ਜਾਂ ਕੀ ਪਰਮੇਸ਼ਰ ਕੇਵਲ ਯਹੂਦੀਆਂ ਦਾ ਹੈ? ਕੀ ਪਰਾਈਆਂ ਕੌਮਾਂ ਦਾ ਨਹੀਂ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਹੈ,</verse>
				<verse number="30">ਕਿਉਂਕਿ ਇੱਕੋ ਪਰਮੇਸ਼ਰ ਹੈ ਜਿਹੜਾ ਸੁੰਨਤੀ ਅਤੇ ਅਸੁੰਨਤੀ ਦੋਹਾਂ ਨੂੰ ਵਿਸ਼ਵਾਸ ਤੋਂ ਹੀ ਧਰਮੀ ਠਹਿਰਾਵੇਗਾ।</verse>
				<verse number="31">ਤਾਂ ਕੀ ਅਸੀਂ ਵਿਸ਼ਵਾਸ ਦੁਆਰਾ ਬਿਵਸਥਾ ਨੂੰ ਵਿਅਰਥ ਠਹਿਰਾਉਂਦੇ ਹਾਂ? ਕਦੇ ਨਹੀਂ। ਸਗੋਂ ਅਸੀਂ ਬਿਵਸਥਾ ਨੂੰ ਕਾਇਮ ਰੱਖਦੇ ਹਾਂ।</verse>
			</chapter>
			<chapter number="4">
				<verse number="1">ਇਸ ਲਈ ਅਸੀਂ ਕੀ ਕਹੀਏ ਕਿ ਸਾਡੇ ਸਰੀਰਕ ਪਿਤਾ ਅਬਰਾਹਾਮ ਨੂੰ ਕੀ ਪ੍ਰਾਪਤ ਹੋਇਆ?</verse>
				<verse number="2">ਕਿਉਂਕਿ ਜੇ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਤਾਂ ਉਸ ਕੋਲ ਘਮੰਡ ਦੀ ਵਜ੍ਹਾ ਹੈ, ਪਰ ਪਰਮੇਸ਼ਰ ਦੇ ਸਨਮੁੱਖ ਨਹੀਂ।</verse>
				<verse number="3">ਕਿਉਂਕਿ ਲਿਖਤ ਕੀ ਕਹਿੰਦੀ ਹੈ? “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”</verse>
				<verse number="4">ਹੁਣ ਕੰਮ ਕਰਨ ਵਾਲੇ ਦੀ ਮਜ਼ਦੂਰੀ ਬਖਸ਼ੀਸ਼ ਨਹੀਂ, ਸਗੋਂ ਹੱਕ ਗਿਣੀ ਜਾਂਦੀ ਹੈ।</verse>
				<verse number="5">ਪਰ ਜਿਹੜਾ ਕੰਮ ਨਹੀਂ ਕਰਦਾ ਸਗੋਂ ਕੁਧਰਮੀ ਨੂੰ ਧਰਮੀ ਠਹਿਰਾਉਣ ਵਾਲੇ ਉੱਤੇ ਵਿਸ਼ਵਾਸ ਕਰਦਾ ਹੈ, ਉਸ ਦਾ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਂਦਾ ਹੈ।</verse>
				<verse number="6">ਜਿਵੇਂ ਕਿ ਦਾਊਦ ਵੀ ਉਸ ਮਨੁੱਖ ਨੂੰ ਧੰਨ ਕਹਿੰਦਾ ਹੈ ਜਿਸ ਨੂੰ ਪਰਮੇਸ਼ਰ ਕੰਮਾਂ ਦੇ ਬਿਨਾਂ ਧਰਮੀ ਠਹਿਰਾਉਂਦਾ ਹੈ:</verse>
				<verse number="7">ਧੰਨ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਕੀਤੇ ਗਏ ਅਤੇ ਜਿਨ੍ਹਾਂ ਦੇ ਪਾਪ ਢੱਕੇ ਗਏ।</verse>
				<verse number="8">ਧੰਨ ਹੈ ਉਹ ਮਨੁੱਖ ਜਿਸ ਦੇ ਲੇਖੇ ਪ੍ਰਭੂ ਕਦੇ ਪਾਪ ਨਾ ਗਿਣੇਗਾ।</verse>
				<verse number="9">ਤਾਂ ਕੀ ਇਹ ਧੰਨ ਕਹਿਣਾ ਸੁੰਨਤੀਆਂ ਲਈ ਹੈ ਜਾਂ ਅਸੁੰਨਤੀਆਂ ਲਈ ਵੀ? ਕਿਉਂਕਿ ਅਸੀਂ ਕਹਿੰਦੇ ਹਾਂ ਕਿ ਅਬਰਾਹਾਮ ਦਾ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।</verse>
				<verse number="10">ਇਹ ਕਿਸ ਤਰ੍ਹਾਂ ਗਿਣਿਆ ਗਿਆ? ਸੁੰਨਤੀ ਹੁੰਦਿਆਂ ਜਾਂ ਅਸੁੰਨਤੀ ਹੁੰਦਿਆਂ? ਸੁੰਨਤੀ ਹੁੰਦਿਆਂ ਤਾਂ ਨਹੀਂ, ਸਗੋਂ ਅਸੁੰਨਤੀ ਹੁੰਦਿਆਂ।</verse>
				<verse number="11">ਉਸ ਨੇ ਅਸੁੰਨਤੀ ਹੁੰਦਿਆਂ ਸੁੰਨਤ ਦਾ ਚਿੰਨ੍ਹ ਵਿਸ਼ਵਾਸ ਦੀ ਧਾਰਮਿਕਤਾ ਦੀ ਮੋਹਰ ਦੇ ਰੂਪ ਵਿੱਚ ਪ੍ਰਾਪਤ ਕੀਤਾ ਤਾਂਕਿ ਉਹ ਅਸੁੰਨਤੀਆਂ ਵਿੱਚੋਂ ਵਿਸ਼ਵਾਸ ਕਰਨ ਵਾਲਿਆਂ ਦਾ ਪਿਤਾ ਠਹਿਰੇ ਅਤੇ ਉਨ੍ਹਾਂ ਦਾ ਵਿਸ਼ਵਾਸ ਵੀ ਉਨ੍ਹਾਂ ਦੇ ਲੇਖੇ ਧਾਰਮਿਕਤਾ ਗਿਣਿਆ ਜਾਵੇ;</verse>
				<verse number="12">ਅਤੇ ਉਨ੍ਹਾਂ ਸੁੰਨਤੀਆਂ ਦਾ ਵੀ ਪਿਤਾ ਠਹਿਰੇ ਜਿਹੜੇ ਨਾ ਕੇਵਲ ਸੁੰਨਤੀ ਹਨ, ਸਗੋਂ ਸਾਡੇ ਪਿਤਾ ਅਬਰਾਹਾਮ ਦੇ ਉਸ ਵਿਸ਼ਵਾਸ ਦੀ ਲੀਹ ਉੱਤੇ ਵੀ ਚੱਲਦੇ ਹਨ ਜਿਹੜਾ ਉਸ ਨੇ ਅਸੁੰਨਤੀ ਹੁੰਦਿਆਂ ਕੀਤਾ ਸੀ।</verse>
				<verse number="13">ਕਿਉਂਕਿ ਅਬਰਾਹਾਮ ਜਾਂ ਉਸ ਦੀ ਅੰਸ ਨੂੰ ਜਗਤ ਦਾ ਵਾਰਸ ਬਣਨ ਦਾ ਵਾਇਦਾ ਬਿਵਸਥਾ ਰਾਹੀਂ ਨਹੀਂ, ਸਗੋਂ ਵਿਸ਼ਵਾਸ ਦੀ ਧਾਰਮਿਕਤਾ ਰਾਹੀਂ ਦਿੱਤਾ ਗਿਆ ਸੀ।</verse>
				<verse number="14">ਇਸ ਲਈ ਜੇ ਬਿਵਸਥਾ ਨੂੰ ਮੰਨਣ ਵਾਲੇ ਵਾਰਸ ਹਨ ਤਾਂ ਵਿਸ਼ਵਾਸ ਨਿਕੰਮਾ ਅਤੇ ਵਾਇਦਾ ਵਿਅਰਥ ਠਹਿਰਿਆ।</verse>
				<verse number="15">ਕਿਉਂਕਿ ਬਿਵਸਥਾ ਕ੍ਰੋਧ ਪੈਦਾ ਕਰਦੀ ਹੈ, ਪਰ ਜਿੱਥੇ ਬਿਵਸਥਾ ਨਹੀਂ ਉੱਥੇ ਇਸ ਦੀ ਉਲੰਘਣਾ ਵੀ ਨਹੀਂ।</verse>
				<verse number="16">ਇਸੇ ਕਰਕੇ ਇਹ ਵਾਇਦਾ ਵਿਸ਼ਵਾਸ ਦੁਆਰਾ ਕਿਰਪਾ ਦੇ ਅਨੁਸਾਰ ਮਿਲਦਾ ਹੈ ਤਾਂਕਿ ਇਹ ਸਾਰੀ ਅੰਸ ਲਈ ਪੱਕਾ ਹੋ ਜਾਵੇ ਅਰਥਾਤ ਨਾ ਕੇਵਲ ਬਿਵਸਥਾ ਵਾਲਿਆਂ ਲਈ, ਸਗੋਂ ਉਨ੍ਹਾਂ ਲਈ ਵੀ ਜਿਹੜੇ ਅਬਰਾਹਾਮ ਜਿਹਾ ਵਿਸ਼ਵਾਸ ਰੱਖਦੇ ਹਨ ਜੋ ਸਾਡਾ ਸਭਨਾਂ ਦਾ ਪਿਤਾ ਹੈ।</verse>
				<verse number="17">ਜਿਵੇਂ ਲਿਖਿਆ ਹੈ: “ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾਇਆ ਹੈ।” ਉਸ ਨੇ ਪਰਮੇਸ਼ਰ ਦੇ ਸਨਮੁੱਖ ਵਿਸ਼ਵਾਸ ਕੀਤਾ ਜਿਹੜਾ ਮੁਰਦਿਆਂ ਨੂੰ ਜੀਵਨ ਦਿੰਦਾ ਹੈ ਅਤੇ ਜਿਨ੍ਹਾਂ ਵਸਤਾਂ ਦੀ ਹੋਂਦ ਨਹੀਂ ਹੈ ਉਨ੍ਹਾਂ ਨੂੰ ਇਸ ਤਰ੍ਹਾਂ ਸੱਦਦਾ ਹੈ ਜਿਵੇਂ ਉਨ੍ਹਾਂ ਦੀ ਹੋਂਦ ਹੋਵੇ।</verse>
				<verse number="18">ਅਬਰਾਹਾਮ ਨੇ ਨਿਰਾਸ਼ਾ ਵਿੱਚ ਵੀ ਆਸ ਰੱਖ ਕੇ ਵਿਸ਼ਵਾਸ ਕੀਤਾ ਕਿ ਉਸ ਵਚਨ ਦੇ ਅਨੁਸਾਰ ਜੋ ਕਿਹਾ ਗਿਆ ਸੀ, “ਤੇਰੀ ਅੰਸ ਅਜਿਹੀ ਹੀ ਹੋਵੇਗੀ” ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋਵੇ।</verse>
				<verse number="19">ਉਹ ਆਪਣੇ ਮੁਰਦੇ ਜਿਹੇ ਸਰੀਰ ਨੂੰ, ਕਿਉਂਕਿ ਉਹ ਸੌ ਸਾਲ ਦਾ ਸੀ ਅਤੇ ਸਾਰਾਹ ਦੀ ਕੁੱਖ ਦੀ ਮਰੀ ਹੋਈ ਦਸ਼ਾ ਨੂੰ ਜਾਣਦਾ ਹੋਇਆ ਵੀ ਵਿਸ਼ਵਾਸ ਵਿੱਚ ਕਮਜ਼ੋਰ ਨਾ ਹੋਇਆ</verse>
				<verse number="20">ਅਤੇ ਨਾ ਉਸ ਨੇ ਅਵਿਸ਼ਵਾਸੀ ਹੋ ਕੇ ਪਰਮੇਸ਼ਰ ਦੇ ਵਾਇਦੇ ਉੱਤੇ ਸ਼ੱਕ ਕੀਤਾ, ਸਗੋਂ ਵਿਸ਼ਵਾਸ ਵਿੱਚ ਤਕੜਾ ਹੋ ਕੇ ਪਰਮੇਸ਼ਰ ਦੀ ਵਡਿਆਈ ਕੀਤੀ।</verse>
				<verse number="21">ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਜੋ ਵਾਇਦਾ ਪਰਮੇਸ਼ਰ ਨੇ ਕੀਤਾ ਹੈ ਉਹ ਉਸ ਨੂੰ ਪੂਰਾ ਕਰਨ ਦੇ ਵੀ ਸਮਰੱਥ ਹੈ।</verse>
				<verse number="22">ਇਸ ਲਈ, “ਇਹ ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ।”</verse>
				<verse number="23">ਹੁਣ “ਵਿਸ਼ਵਾਸ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ” ਇਹ ਕੇਵਲ ਉਸ ਦੇ ਲਈ ਹੀ ਨਹੀਂ ਲਿਖਿਆ ਗਿਆ,</verse>
				<verse number="24">ਸਗੋਂ ਸਾਡੇ ਲਈ ਵੀ, ਜਿਨ੍ਹਾਂ ਲਈ ਵਿਸ਼ਵਾਸ ਧਾਰਮਿਕਤਾ ਗਿਣਿਆ ਜਾਵੇਗਾ ਅਰਥਾਤ ਜਿਹੜੇ ਉਸ ਉੱਤੇ ਜਿਸ ਨੇ ਸਾਡੇ ਪ੍ਰਭੂ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਵਿਸ਼ਵਾਸ ਕਰਦੇ ਹਾਂ।</verse>
				<verse number="25">ਉਹ ਸਾਡੇ ਅਪਰਾਧਾਂ ਦੇ ਕਾਰਨ ਫੜਵਾਇਆ ਗਿਆ ਅਤੇ ਸਾਨੂੰ ਧਰਮੀ ਠਹਿਰਾਉਣ ਲਈ ਜਿਵਾਇਆ ਗਿਆ।</verse>
			</chapter>
			<chapter number="5">
				<verse number="1">ਇਸ ਲਈ ਜਦੋਂ ਅਸੀਂ ਵਿਸ਼ਵਾਸ ਤੋਂ ਧਰਮੀ ਠਹਿਰਾਏ ਗਏ ਤਾਂ ਸਾਡਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨਾਲ ਮੇਲ ਹੈ।</verse>
				<verse number="2">ਉਸੇ ਦੇ ਰਾਹੀਂ ਅਸੀਂ ਵਿਸ਼ਵਾਸ ਦੁਆਰਾ ਉਸ ਕਿਰਪਾ ਤੱਕ ਪਹੁੰਚੇ ਜਿਸ ਵਿੱਚ ਅਸੀਂ ਕਾਇਮ ਹਾਂ ਅਤੇ ਪਰਮੇਸ਼ਰ ਦੀ ਮਹਿਮਾ ਦੀ ਆਸ ਉੱਤੇ ਘਮੰਡ ਕਰਦੇ ਹਾਂ।</verse>
				<verse number="3">ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਕਸ਼ਟਾਂ ਵਿੱਚ ਵੀ ਘਮੰਡ ਕਰਦੇ ਹਾਂ ਕਿਉਂਕਿ ਅਸੀਂ ਜਾਣਦੇ ਹਾਂ ਕਿ ਕਸ਼ਟ ਧੀਰਜ ਪੈਦਾ ਕਰਦਾ ਹੈ</verse>
				<verse number="4">ਅਤੇ ਧੀਰਜ ਦ੍ਰਿੜ੍ਹਤਾ ਅਤੇ ਦ੍ਰਿੜ੍ਹਤਾ ਆਸ ਪੈਦਾ ਕਰਦੀ ਹੈ</verse>
				<verse number="5">ਅਤੇ ਆਸ ਸ਼ਰਮਿੰਦਿਆਂ ਨਹੀਂ ਕਰਦੀ, ਕਿਉਂਕਿ ਜੋ ਪਵਿੱਤਰ ਆਤਮਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਰ ਦਾ ਪ੍ਰੇਮ ਸਾਡੇ ਦਿਲਾਂ ਵਿੱਚ ਪਾਇਆ ਗਿਆ ਹੈ।</verse>
				<verse number="6">ਜਦੋਂ ਅਸੀਂ ਨਿਰਬਲ ਹੀ ਸੀ ਤਾਂ ਮਸੀਹ ਨੇ ਠੀਕ ਸਮੇਂ 'ਤੇ ਕੁਧਰਮੀਆਂ ਦੇ ਲਈ ਜਾਨ ਦਿੱਤੀ।</verse>
				<verse number="7">ਕਿਉਂਕਿ ਔਖਾ ਹੈ ਕਿ ਧਰਮੀ ਦੇ ਲਈ ਕੋਈ ਮਰੇ, ਪਰ ਕੀ ਜਾਣੀਏ ਜੋ ਕਿਸੇ ਭਲੇ ਵਿਅਕਤੀ ਦੇ ਲਈ ਕੋਈ ਮਰਨ ਦੀ ਹਿੰਮਤ ਕਰ ਵੀ ਲਵੇ।</verse>
				<verse number="8">ਪਰ ਪਰਮੇਸ਼ਰ ਆਪਣਾ ਪ੍ਰੇਮ ਸਾਡੇ ਉੱਤੇ ਇਸ ਤਰ੍ਹਾਂ ਪਰਗਟ ਕਰਦਾ ਹੈ ਕਿ ਜਦੋਂ ਅਸੀਂ ਪਾਪੀ ਹੀ ਸੀ ਤਾਂ ਮਸੀਹ ਨੇ ਸਾਡੀ ਖਾਤਰ ਜਾਨ ਦਿੱਤੀ।</verse>
				<verse number="9">ਸੋ ਜਦੋਂ ਅਸੀਂ ਉਸ ਦੇ ਲਹੂ ਦੇ ਦੁਆਰਾ ਧਰਮੀ ਠਹਿਰਾਏ ਗਏ ਤਾਂ ਇਸ ਤੋਂ ਕਿਤੇ ਵਧਕੇ ਉਸ ਦੇ ਰਾਹੀਂ ਕ੍ਰੋਧ ਤੋਂ ਵੀ ਬਚ ਜਾਵਾਂਗੇ।</verse>
				<verse number="10">ਕਿਉਂਕਿ ਜੇ ਵੈਰੀ ਹੋਣ 'ਤੇ ਵੀ ਪਰਮੇਸ਼ਰ ਦੇ ਪੁੱਤਰ ਦੀ ਮੌਤ ਦੇ ਦੁਆਰਾ ਸਾਡਾ ਮੇਲ ਉਸ ਨਾਲ ਹੋ ਗਿਆ ਤਾਂ ਮੇਲ ਹੋਣ ਤੋਂ ਬਾਅਦ ਇਸ ਤੋਂ ਬਹੁਤ ਵਧਕੇ ਅਸੀਂ ਉਸ ਦੇ ਜੀਵਨ ਦੇ ਦੁਆਰਾ ਮੁਕਤੀ ਪ੍ਰਾਪਤ ਕਰਾਂਗੇ;</verse>
				<verse number="11">ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਜਿਸ ਦੇ ਦੁਆਰਾ ਹੁਣ ਅਸੀਂ ਉਸ ਮੇਲ ਨੂੰ ਪ੍ਰਾਪਤ ਕੀਤਾ, ਪਰਮੇਸ਼ਰ ਵਿੱਚ ਘਮੰਡ ਵੀ ਕਰਦੇ ਹਾਂ।</verse>
				<verse number="12">ਇਸ ਕਰਕੇ ਜਿਸ ਤਰ੍ਹਾਂ ਇੱਕ ਮਨੁੱਖ ਦੇ ਰਾਹੀਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਦੇ ਦੁਆਰਾ ਮੌਤ, ਉਸੇ ਤਰ੍ਹਾਂ ਮੌਤ ਸਭਨਾਂ ਮਨੁੱਖਾਂ ਵਿੱਚ ਫੈਲ ਗਈ ਕਿਉਂਕਿ ਸਭ ਨੇ ਪਾਪ ਕੀਤਾ।</verse>
				<verse number="13">ਪਾਪ ਬਿਵਸਥਾ ਤੋਂ ਪਹਿਲਾਂ ਹੀ ਸੰਸਾਰ ਵਿੱਚ ਸੀ, ਪਰ ਜਿੱਥੇ ਬਿਵਸਥਾ ਨਹੀਂ ਹੈ ਉੱਥੇ ਪਾਪ ਦਾ ਲੇਖਾ ਨਹੀਂ ਹੁੰਦਾ।</verse>
				<verse number="14">ਫਿਰ ਵੀ ਆਦਮ ਤੋਂ ਲੈ ਕੇ ਮੂਸਾ ਤੱਕ ਮੌਤ ਨੇ ਉਨ੍ਹਾਂ ਲੋਕਾਂ ਉੱਤੇ ਵੀ ਰਾਜ ਕੀਤਾ ਜਿਨ੍ਹਾਂ ਨੇ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਕੀਤਾ ਸੀ; ਆਦਮ ਉਸ ਦਾ ਨਮੂਨਾ ਸੀ ਜਿਹੜਾ ਆਉਣ ਵਾਲਾ ਸੀ।</verse>
				<verse number="15">ਪਰ ਇਵੇਂ ਨਹੀਂ ਕਿ ਜਿਸ ਤਰ੍ਹਾਂ ਅਪਰਾਧ ਹੈ ਉਸੇ ਤਰ੍ਹਾਂ ਵਰਦਾਨ ਵੀ ਹੈ, ਕਿਉਂਕਿ ਜੇ ਇੱਕ ਮਨੁੱਖ ਦੇ ਅਪਰਾਧ ਕਰਕੇ ਬਹੁਤ ਮਰੇ ਤਾਂ ਪਰਮੇਸ਼ਰ ਦੀ ਕਿਰਪਾ ਅਤੇ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੀ ਕਿਰਪਾ ਦਾ ਦਾਨ ਇਸ ਤੋਂ ਕਿਤੇ ਵਧਕੇ ਬਹੁਤ ਲੋਕਾਂ ਨੂੰ ਭਰਪੂਰੀ ਨਾਲ ਮਿਲਿਆ।</verse>
				<verse number="16">ਸੋ ਇੱਕ ਮਨੁੱਖ ਦੇ ਪਾਪ ਅਤੇ ਪਰਮੇਸ਼ਰ ਦੇ ਮੁਫ਼ਤ ਵਰਦਾਨ ਦਾ ਨਤੀਜਾ ਇੱਕੋ ਜਿਹਾ ਨਹੀਂ ਹੈ, ਕਿਉਂਕਿ ਇੱਕ ਪਾਪ ਦੇ ਕਰਕੇ ਨਿਆਂ ਦੁਆਰਾ ਸਜ਼ਾ ਆਈ, ਪਰ ਉਹ ਦਾਨ ਜੋ ਧਰਮੀ ਠਹਿਰਾਉਂਦਾ ਹੈ, ਬਹੁਤੇ ਅਪਰਾਧਾਂ ਤੋਂ ਬਾਅਦ ਆਇਆ।</verse>
				<verse number="17">ਕਿਉਂਕਿ ਜੇ ਮੌਤ ਨੇ ਇੱਕ ਮਨੁੱਖ ਦੇ ਅਪਰਾਧ ਕਰਕੇ ਇੱਕ ਹੀ ਦੇ ਰਾਹੀਂ ਰਾਜ ਕੀਤਾ ਤਾਂ ਇਸ ਤੋਂ ਬਹੁਤ ਵਧਕੇ ਉਹ ਜਿਹੜੇ ਕਿਰਪਾ ਅਤੇ ਧਾਰਮਿਕਤਾ ਦੇ ਦਾਨ ਨੂੰ ਬਹੁਤਾਇਤ ਨਾਲ ਪ੍ਰਾਪਤ ਕਰਦੇ ਹਨ ਇੱਕ ਮਨੁੱਖ ਅਰਥਾਤ ਯਿਸੂ ਮਸੀਹ ਦੇ ਰਾਹੀਂ ਜੀਵਨ ਵਿੱਚ ਰਾਜ ਕਰਨਗੇ।</verse>
				<verse number="18">ਸੋ ਜਿਸ ਤਰ੍ਹਾਂ ਇੱਕ ਦੇ ਅਪਰਾਧ ਕਰਕੇ ਸਭਨਾਂ ਮਨੁੱਖਾਂ ਉੱਤੇ ਸਜ਼ਾ ਆਈ, ਉਸੇ ਤਰ੍ਹਾਂ ਇੱਕ ਦੇ ਧਰਮ ਦੇ ਕੰਮ ਦੁਆਰਾ ਸਭ ਮਨੁੱਖ ਜੀਵਨ ਲਈ ਧਰਮੀ ਠਹਿਰਾਏ ਜਾਂਦੇ ਹਨ।</verse>
				<verse number="19">ਕਿਉਂਕਿ ਜਿਸ ਤਰ੍ਹਾਂ ਇੱਕ ਮਨੁੱਖ ਦੀ ਅਣਆਗਿਆਕਾਰੀ ਕਰਕੇ ਬਹੁਤ ਸਾਰੇ ਪਾਪੀ ਠਹਿਰਾਏ ਗਏ, ਉਸੇ ਤਰ੍ਹਾਂ ਇੱਕ ਮਨੁੱਖ ਦੀ ਆਗਿਆਕਾਰੀ ਕਰਕੇ ਬਹੁਤ ਸਾਰੇ ਧਰਮੀ ਵੀ ਠਹਿਰਾਏ ਜਾਣਗੇ।</verse>
				<verse number="20">ਪਰ ਬਿਵਸਥਾ ਇਸ ਲਈ ਆਈ ਕਿ ਅਪਰਾਧ ਵਧੇ; ਪਰ ਜਿੱਥੇ ਪਾਪ ਵਧਿਆ ਉੱਥੇ ਕਿਰਪਾ ਹੋਰ ਵੀ ਵਧੀਕ ਹੋਈ,</verse>
				<verse number="21">ਤਾਂਕਿ ਜਿਸ ਤਰ੍ਹਾਂ ਪਾਪ ਨੇ ਮੌਤ ਦੇ ਦੁਆਰਾ ਰਾਜ ਕੀਤਾ, ਉਸੇ ਤਰ੍ਹਾਂ ਕਿਰਪਾ ਵੀ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਦੁਆਰਾ ਰਾਜ ਕਰੇ।</verse>
			</chapter>
			<chapter number="6">
				<verse number="1">ਤਾਂ ਅਸੀਂ ਕੀ ਕਹੀਏ? ਕੀ ਅਸੀਂ ਪਾਪ ਕਰਦੇ ਰਹੀਏ ਤਾਂਕਿ ਕਿਰਪਾ ਬਹੁਤੀ ਹੋਵੇ?</verse>
				<verse number="2">ਬਿਲਕੁਲ ਨਹੀਂ! ਅਸੀਂ ਜਿਹੜੇ ਪਾਪ ਦੇ ਲਈ ਮਰ ਗਏ, ਫਿਰ ਕਿਵੇਂ ਇਸ ਵਿੱਚ ਜੀਵਨ ਬਿਤਾਈਏ?</verse>
				<verse number="3">ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿੰਨਿਆਂ ਨੇ ਮਸੀਹ ਯਿਸੂ ਵਿੱਚ ਬਪਤਿਸਮਾ ਲਿਆ ਉਨ੍ਹਾਂ ਉਸ ਦੀ ਮੌਤ ਦਾ ਬਪਤਿਸਮਾ ਲਿਆ?</verse>
				<verse number="4">ਸੋ ਮੌਤ ਦਾ ਬਪਤਿਸਮਾ ਲੈਣ ਕਰਕੇ ਅਸੀਂ ਉਸ ਦੇ ਨਾਲ ਦਫ਼ਨਾਏ ਗਏ ਤਾਂਕਿ ਜਿਸ ਤਰ੍ਹਾਂ ਪਿਤਾ ਦੇ ਤੇਜ ਦੁਆਰਾ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਉਸੇ ਤਰ੍ਹਾਂ ਅਸੀਂ ਵੀ ਜੀਵਨ ਦੇ ਨਵੇਂ ਰਾਹ ਵਿੱਚ ਚੱਲੀਏ।</verse>
				<verse number="5">ਕਿਉਂਕਿ ਜੇ ਅਸੀਂ ਉਸ ਦੀ ਮੌਤ ਦੀ ਸਮਾਨਤਾ ਵਿੱਚ ਉਸ ਦੇ ਨਾਲ ਇੱਕ ਕੀਤੇ ਗਏ ਹਾਂ ਤਾਂ ਉਸ ਦੇ ਪੁਨਰ-ਉਥਾਨ ਵਿੱਚ ਵੀ ਇੱਕ ਕੀਤੇ ਜਾਵਾਂਗੇ,</verse>
				<verse number="6">ਕਿਉਂ ਜੋ ਅਸੀਂ ਜਾਣਦੇ ਹਾਂ ਕਿ ਸਾਡਾ ਪੁਰਾਣਾ ਮਨੁੱਖੀ ਸੁਭਾਅ ਉਸ ਦੇ ਨਾਲ ਸਲੀਬ ਚੜ੍ਹਾਇਆ ਗਿਆ ਤਾਂਕਿ ਪਾਪ ਦਾ ਸਰੀਰ ਨਾਸ ਹੋ ਜਾਵੇ ਅਤੇ ਅਸੀਂ ਅੱਗੇ ਤੋਂ ਇਸ ਦੀ ਗੁਲਾਮੀ ਨਾ ਕਰੀਏ।</verse>
				<verse number="7">ਕਿਉਂਕਿ ਜਿਹੜਾ ਮਰ ਗਿਆ ਉਹ ਪਾਪ ਤੋਂ ਮੁਕਤ ਕੀਤਾ ਗਿਆ।</verse>
				<verse number="8">ਪਰ ਜੇ ਅਸੀਂ ਮਸੀਹ ਦੇ ਨਾਲ ਮਰ ਗਏ ਤਾਂ ਸਾਨੂੰ ਵਿਸ਼ਵਾਸ ਹੈ ਕਿ ਉਸ ਦੇ ਨਾਲ ਜੀਵਾਂਗੇ ਵੀ,</verse>
				<verse number="9">ਕਿਉਂਕਿ ਅਸੀਂ ਜਾਣਦੇ ਹਾਂ ਕਿ ਮਸੀਹ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਫਿਰ ਨਹੀਂ ਮਰੇਗਾ; ਹੁਣ ਮੌਤ ਦਾ ਉਸ ਉੱਤੇ ਕੋਈ ਵੱਸ ਨਹੀਂ।</verse>
				<verse number="10">ਕਿਉਂਕਿ ਉਹ ਜਿਹੜਾ ਮਰਿਆ ਉਹ ਪਾਪ ਦੇ ਲਈ ਇੱਕੋ ਵਾਰ ਮਰਿਆ, ਪਰ ਉਹ ਜਿਹੜਾ ਜੀਉਂਦਾ ਹੈ ਉਹ ਪਰਮੇਸ਼ਰ ਦੇ ਲਈ ਜੀਉਂਦਾ ਹੈ।</verse>
				<verse number="11">ਇਸ ਲਈ ਤੁਸੀਂ ਵੀ ਆਪਣੇ ਆਪ ਨੂੰ ਪਾਪ ਦੇ ਲਈ ਮਰੇ ਹੋਏ, ਪਰ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਜੀਉਂਦੇ ਸਮਝੋ।</verse>
				<verse number="12">ਸੋ ਪਾਪ ਨੂੰ ਆਪਣੇ ਮਰਨਹਾਰ ਸਰੀਰ ਉੱਤੇ ਰਾਜ ਨਾ ਕਰਨ ਦਿਓ ਕਿਤੇ ਅਜਿਹਾ ਨਾ ਹੋਵੇ ਕਿ ਇਸ ਦੀਆਂ ਬੁਰੀਆਂ ਲਾਲਸਾਵਾਂ ਦੇ ਅਧੀਨ ਹੋ ਜਾਓ,</verse>
				<verse number="13">ਨਾ ਹੀ ਆਪਣੇ ਸਰੀਰ ਦੇ ਅੰਗਾਂ ਨੂੰ ਕੁਧਰਮ ਦੇ ਹਥਿਆਰ ਬਣਾ ਕੇ ਪਾਪ ਨੂੰ ਸੌਂਪੋ, ਸਗੋਂ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜੀ ਉੱਠੇ ਜਾਣ ਕੇ ਆਪਣੇ ਸਰੀਰ ਦੇ ਅੰਗਾਂ ਨੂੰ ਧਾਰਮਿਕਤਾ ਦੇ ਹਥਿਆਰ ਹੋਣ ਲਈ ਪਰਮੇਸ਼ਰ ਨੂੰ ਸੌਂਪ ਦਿਓ।</verse>
				<verse number="14">ਤਦ ਪਾਪ ਤੁਹਾਡੇ ਉੱਤੇ ਰਾਜ ਨਹੀਂ ਕਰੇਗਾ, ਕਿਉਂਕਿ ਤੁਸੀਂ ਬਿਵਸਥਾ ਦੇ ਨਹੀਂ, ਸਗੋਂ ਕਿਰਪਾ ਦੇ ਅਧੀਨ ਹੋ।</verse>
				<verse number="15">ਤਾਂ ਕੀ? ਕੀ ਅਸੀਂ ਪਾਪ ਕਰਨ ਵਿੱਚ ਲੱਗੇ ਰਹੀਏ ਕਿਉਂਕਿ ਅਸੀਂ ਬਿਵਸਥਾ ਦੇ ਨਹੀਂ ਸਗੋਂ ਕਿਰਪਾ ਦੇ ਅਧੀਨ ਹਾਂ? ਬਿਲਕੁਲ ਨਹੀਂ!</verse>
				<verse number="16">ਕੀ ਤੁਸੀਂ ਨਹੀਂ ਜਾਣਦੇ ਕਿ ਜਿਸ ਦੀ ਆਗਿਆਕਾਰੀ ਲਈ ਤੁਸੀਂ ਆਪਣੇ ਆਪ ਨੂੰ ਦਾਸਾਂ ਵਾਂਗ ਸੌਂਪ ਦਿੰਦੇ ਹੋ ਤੁਸੀਂ ਉਸੇ ਦੇ ਦਾਸ ਹੋ ਕਿਉਂਕਿ ਤੁਸੀਂ ਉਸ ਦੀ ਆਗਿਆ ਮੰਨਦੇ ਹੋ; ਭਾਵੇਂ ਪਾਪ ਦੇ ਜਿਸ ਦਾ ਨਤੀਜਾ ਮੌਤ ਹੈ, ਭਾਵੇਂ ਆਗਿਆਕਾਰੀ ਦੇ ਜਿਸ ਦਾ ਨਤੀਜਾ ਧਾਰਮਿਕਤਾ ਹੈ।</verse>
				<verse number="17">ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ, ਤਾਂ ਵੀ ਤੁਸੀਂ ਮਨ ਤੋਂ ਉਸ ਸਿੱਖਿਆ ਦੀ ਆਗਿਆਕਾਰੀ ਕੀਤੀ ਜਿਸ ਦੇ ਲਈ ਤੁਸੀਂ ਸੌਂਪੇ ਗਏ</verse>
				<verse number="18">ਅਤੇ ਪਾਪ ਤੋਂ ਅਜ਼ਾਦ ਹੋ ਕੇ ਧਾਰਮਿਕਤਾ ਦੇ ਦਾਸ ਬਣ ਗਏ।</verse>
				<verse number="19">ਤੁਹਾਡੀ ਸਰੀਰਕ ਨਿਰਬਲਤਾ ਦੇ ਕਾਰਨ ਮੈਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਅੰਗਾਂ ਨੂੰ ਅਸ਼ੁੱਧਤਾ ਅਤੇ ਕੁਧਰਮ ਲਈ ਕੁਧਰਮ ਦੇ ਦਾਸ ਬਣਾ ਕੇ ਸੌਂਪ ਦਿੱਤਾ ਉਸੇ ਤਰ੍ਹਾਂ ਹੁਣ ਆਪਣੇ ਅੰਗਾਂ ਨੂੰ ਪਵਿੱਤਰਤਾ ਲਈ ਧਾਰਮਿਕਤਾ ਦੇ ਦਾਸ ਬਣਾ ਕੇ ਸੌਂਪ ਦਿਓ।</verse>
				<verse number="20">ਕਿਉਂਕਿ ਜਦੋਂ ਤੁਸੀਂ ਪਾਪ ਦੇ ਦਾਸ ਸੀ ਤਾਂ ਤੁਸੀਂ ਧਾਰਮਿਕਤਾ ਤੋਂ ਅਜ਼ਾਦ ਸੀ।</verse>
				<verse number="21">ਤਾਂ ਉਦੋਂ ਤੁਹਾਨੂੰ ਉਨ੍ਹਾਂ ਗੱਲਾਂ ਦਾ ਕੀ ਫਲ ਮਿਲਿਆ ਜਿਨ੍ਹਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੁੰਦੇ ਹੋ? ਕਿਉਂਕਿ ਉਨ੍ਹਾਂ ਗੱਲਾਂ ਦਾ ਅੰਤ ਮੌਤ ਹੈ।</verse>
				<verse number="22">ਪਰ ਹੁਣ ਪਾਪ ਤੋਂ ਅਜ਼ਾਦ ਹੋ ਕੇ ਅਤੇ ਪਰਮੇਸ਼ਰ ਦੇ ਦਾਸ ਬਣ ਕੇ ਤੁਹਾਨੂੰ ਉਹ ਫਲ ਮਿਲਿਆ ਜਿਸ ਤੋਂ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਅਤੇ ਜਿਸ ਦਾ ਅੰਤ ਸਦੀਪਕ ਜੀਵਨ ਹੈ।</verse>
				<verse number="23">ਕਿਉਂਕਿ ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦਾ ਵਰਦਾਨ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਸਦੀਪਕ ਜੀਵਨ ਹੈ।</verse>
			</chapter>
			<chapter number="7">
				<verse number="1">ਮੈਂ ਬਿਵਸਥਾ ਦੇ ਜਾਣਨ ਵਾਲਿਆਂ ਨੂੰ ਕਹਿੰਦਾ ਹਾਂ ਕਿ ਹੇ ਭਾਈਓ, ਕੀ ਤੁਸੀਂ ਨਹੀਂ ਜਾਣਦੇ ਕਿ ਜਦੋਂ ਤੱਕ ਮਨੁੱਖ ਜੀਉਂਦਾ ਰਹਿੰਦਾ ਹੈ ਉਦੋਂ ਤੱਕ ਬਿਵਸਥਾ ਉਸ ਦੇ ਉੱਤੇ ਪ੍ਰਭੁਤਾ ਕਰਦੀ ਹੈ?</verse>
				<verse number="2">ਕਿਉਂਕਿ ਬਿਵਸਥਾ ਦੇ ਅਨੁਸਾਰ ਵਿਆਹੁਤਾ ਔਰਤ ਆਪਣੇ ਪਤੀ ਦੇ ਨਾਲ ਉਦੋਂ ਤੱਕ ਬੱਝੀ ਹੋਈ ਹੈ ਜਦੋਂ ਤੱਕ ਉਹ ਜੀਉਂਦਾ ਹੈ, ਪਰ ਜੇ ਪਤੀ ਮਰ ਜਾਵੇ ਤਾਂ ਉਹ ਪਤੀ ਦੀ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ।</verse>
				<verse number="3">ਸੋ ਜੇ ਉਹ ਆਪਣੇ ਪਤੀ ਦੇ ਜੀਉਂਦੇ ਜੀ ਦੂਜਾ ਪਤੀ ਕਰ ਲਵੇ ਤਾਂ ਵਿਭਚਾਰਣ ਕਹਾਵੇਗੀ, ਪਰ ਜੇ ਪਤੀ ਦੀ ਮੌਤ ਹੋ ਜਾਵੇ ਤਾਂ ਉਹ ਬਿਵਸਥਾ ਤੋਂ ਅਜ਼ਾਦ ਹੋ ਜਾਂਦੀ ਹੈ ਅਤੇ ਦੂਜਾ ਪਤੀ ਕਰਨ 'ਤੇ ਵੀ ਵਿਭਚਾਰਣ ਨਹੀਂ ਕਹਾਵੇਗੀ।</verse>
				<verse number="4">ਇਸ ਲਈ ਹੇ ਮੇਰੇ ਭਾਈਓ, ਤੁਸੀਂ ਵੀ ਮਸੀਹ ਦੀ ਦੇਹ ਦੇ ਦੁਆਰਾ ਬਿਵਸਥਾ ਲਈ ਮਰ ਗਏ ਕਿ ਉਸ ਦੂਜੇ ਦੇ ਹੋ ਜਾਓ ਜਿਹੜਾ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਤਾਂਕਿ ਅਸੀਂ ਪਰਮੇਸ਼ਰ ਲਈ ਫਲ ਦੇਈਏ।</verse>
				<verse number="5">ਕਿਉਂਕਿ ਜਦੋਂ ਅਸੀਂ ਸਰੀਰਕ ਸੀ ਤਾਂ ਬਿਵਸਥਾ ਦੇ ਦੁਆਰਾ ਪਾਪ ਦੀਆਂ ਕਾਮਨਾਵਾਂ ਸਾਡੇ ਸਰੀਰਕ ਅੰਗਾਂ ਵਿੱਚ ਕੰਮ ਕਰਦੀਆਂ ਸਨ ਤਾਂਕਿ ਮੌਤ ਦੇ ਲਈ ਫਲ ਦੇਣ।</verse>
				<verse number="6">ਪਰ ਹੁਣ ਬਿਵਸਥਾ ਦੇ ਲਈ ਮਰ ਕੇ ਜਿਸ ਵਿੱਚ ਅਸੀਂ ਬੱਝੇ ਹੋਏ ਸੀ ਇਸ ਤੋਂ ਅਜ਼ਾਦ ਕੀਤੇ ਗਏ ਤਾਂਕਿ ਅਸੀਂ ਪੁਰਾਣੀ ਲਿਖਤ ਅਨੁਸਾਰ ਨਹੀਂ, ਸਗੋਂ ਆਤਮਾ ਦੀ ਨਵੀਂ ਲਿਖਤ ਅਨੁਸਾਰ ਸੇਵਾ ਕਰੀਏ।</verse>
				<verse number="7">ਤਾਂ ਅਸੀਂ ਕੀ ਕਹੀਏ? ਕੀ ਬਿਵਸਥਾ ਪਾਪ ਹੈ? ਬਿਲਕੁਲ ਨਹੀਂ! ਸਗੋਂ ਬਿਵਸਥਾ ਦੇ ਬਿਨਾਂ ਮੈਂ ਪਾਪ ਨੂੰ ਨਾ ਜਾਣਿਆ ਹੁੰਦਾ, ਕਿਉਂਕਿ ਜੇ ਬਿਵਸਥਾ ਨਾ ਕਹਿੰਦੀ ਕਿ ਲੋਭ ਨਾ ਕਰ ਤਾਂ ਮੈਂ ਲੋਭ ਦੇ ਬਾਰੇ ਨਾ ਜਾਣਦਾ।</verse>
				<verse number="8">ਪਰ ਪਾਪ ਨੇ ਹੁਕਮ ਦੇ ਰਾਹੀਂ ਮੌਕਾ ਪਾ ਕੇ ਮੇਰੇ ਅੰਦਰ ਹਰ ਤਰ੍ਹਾਂ ਦਾ ਲੋਭ ਪੈਦਾ ਕਰ ਦਿੱਤਾ, ਕਿਉਂਕਿ ਬਿਵਸਥਾ ਦੇ ਬਿਨਾਂ ਪਾਪ ਮੁਰਦਾ ਹੈ।</verse>
				<verse number="9">ਇੱਕ ਸਮੇਂ ਮੈਂ ਵੀ ਬਿਵਸਥਾ ਦੇ ਬਿਨਾਂ ਜੀਉਂਦਾ ਸੀ, ਪਰ ਜਦੋਂ ਹੁਕਮ ਆਇਆ ਤਾਂ ਪਾਪ ਜੀਉਂਦਾ ਹੋ ਗਿਆ</verse>
				<verse number="10">ਅਤੇ ਮੈਂ ਮਰ ਗਿਆ। ਜਿਹੜਾ ਹੁਕਮ ਜੀਵਨ ਦੇ ਲਈ ਸੀ ਉਹੀ ਮੇਰੇ ਲਈ ਮੌਤ ਬਣ ਗਿਆ,</verse>
				<verse number="11">ਕਿਉਂਕਿ ਪਾਪ ਨੇ ਮੌਕਾ ਪਾ ਕੇ ਹੁਕਮ ਦੇ ਰਾਹੀਂ ਮੈਨੂੰ ਧੋਖਾ ਦਿੱਤਾ ਅਤੇ ਇਸ ਦੇ ਦੁਆਰਾ ਮੈਨੂੰ ਮਾਰ ਸੁੱਟਿਆ।</verse>
				<verse number="12">ਇਸ ਲਈ ਬਿਵਸਥਾ ਪਵਿੱਤਰ ਹੈ ਅਤੇ ਹੁਕਮ ਵੀ ਪਵਿੱਤਰ, ਸੱਚਾ ਅਤੇ ਚੰਗਾ ਹੈ।</verse>
				<verse number="13">ਤਾਂ, ਕੀ ਜੋ ਚੰਗਾ ਹੈ ਉਹ ਮੇਰੇ ਲਈ ਮੌਤ ਬਣਿਆ? ਬਿਲਕੁਲ ਨਹੀਂ! ਸਗੋਂ ਪਾਪ ਉਸ ਚੰਗੇ ਦੇ ਦੁਆਰਾ ਮੇਰੇ ਲਈ ਮੌਤ ਬਣਿਆ ਤਾਂਕਿ ਪਾਪ ਪਰਗਟ ਹੋਵੇ ਤਾਂ ਜੋ ਹੁਕਮ ਦੇ ਰਾਹੀਂ ਪਾਪ ਅੱਤ ਬੁਰਾ ਠਹਿਰੇ।</verse>
				<verse number="14">ਕਿਉਂਕਿ ਅਸੀਂ ਜਾਣਦੇ ਹਾਂ ਕਿ ਬਿਵਸਥਾ ਆਤਮਕ ਹੈ, ਪਰ ਮੈਂ ਸਰੀਰਕ ਹਾਂ ਅਤੇ ਪਾਪ ਦੇ ਹੱਥੀਂ ਵੇਚਿਆ ਗਿਆ ਹਾਂ।</verse>
				<verse number="15">ਇਸ ਲਈ ਮੈਂ ਨਹੀਂ ਜਾਣਦਾ ਕਿ ਮੈਂ ਕੀ ਕਰਦਾ ਹਾਂ, ਕਿਉਂਕਿ ਜੋ ਮੈਂ ਚਾਹੁੰਦਾ ਹਾਂ ਉਹ ਮੈਂ ਨਹੀਂ ਕਰਦਾ, ਸਗੋਂ ਉਹ ਕਰਦਾ ਹਾਂ ਜਿਸ ਤੋਂ ਮੈਨੂੰ ਘਿਰਣਾ ਆਉਂਦੀ ਹੈ।</verse>
				<verse number="16">ਸੋ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਮੈਂ ਬਿਵਸਥਾ ਨਾਲ ਸਹਿਮਤ ਹੁੰਦਾ ਹਾਂ ਕਿ ਇਹ ਚੰਗੀ ਹੈ।</verse>
				<verse number="17">ਸੋ ਹੁਣ ਇਹ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਵਿੱਚ ਵੱਸਦਾ ਹੈ।</verse>
				<verse number="18">ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚ ਅਰਥਾਤ ਮੇਰੇ ਸਰੀਰ ਵਿੱਚ ਕੋਈ ਭਲੀ ਗੱਲ ਵਾਸ ਨਹੀਂ ਕਰਦੀ। ਕਿਉਂਕਿ ਮੇਰੇ ਅੰਦਰ ਭਲਾ ਕਰਨ ਦੀ ਇੱਛਾ ਤਾਂ ਹੈ, ਪਰ ਭਲਾ ਮੇਰੇ ਕੋਲੋਂ ਨਹੀਂ ਹੁੰਦਾ।</verse>
				<verse number="19">ਕਿਉਂਕਿ ਜੋ ਭਲਾਈ ਮੈਂ ਕਰਨਾ ਚਾਹੁੰਦਾ ਹਾਂ ਉਹ ਮੇਰੇ ਕੋਲੋਂ ਨਹੀਂ ਹੁੰਦੀ, ਪਰ ਜੋ ਬੁਰਾਈ ਮੈਂ ਨਹੀਂ ਕਰਨਾ ਚਾਹੁੰਦਾ, ਉਹੀ ਮੈਂ ਕਰਦਾ ਹਾਂ।</verse>
				<verse number="20">ਸੋ ਹੁਣ ਜੇ ਮੈਂ ਉਹੀ ਕਰਦਾ ਹਾਂ ਜੋ ਮੈਂ ਨਹੀਂ ਚਾਹੁੰਦਾ ਤਾਂ ਇਸ ਨੂੰ ਕਰਨ ਵਾਲਾ ਮੈਂ ਨਹੀਂ, ਸਗੋਂ ਉਹ ਪਾਪ ਹੈ ਜਿਹੜਾ ਮੇਰੇ ਅੰਦਰ ਵਾਸ ਕਰਦਾ ਹੈ।</verse>
				<verse number="21">ਇਸ ਲਈ ਮੈਂ ਇਹ ਨਿਯਮ ਵੇਖਦਾ ਹਾਂ ਕਿ ਜਦੋਂ ਮੈਂ ਭਲਾਈ ਕਰਨਾ ਚਾਹੁੰਦਾ ਹਾਂ ਤਾਂ ਬੁਰਾਈ ਮੇਰੇ ਨਾਲ ਹੀ ਰਹਿੰਦੀ ਹੈ।</verse>
				<verse number="22">ਕਿਉਂਕਿ ਮੈਂ ਅੰਦਰੂਨੀ ਮਨੁੱਖ ਦੇ ਕਾਰਨ ਪਰਮੇਸ਼ਰ ਦੀ ਬਿਵਸਥਾ ਵਿੱਚ ਅਨੰਦ ਹੁੰਦਾ ਹਾਂ।</verse>
				<verse number="23">ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਬਿਵਸਥਾ ਵੇਖਦਾ ਹਾਂ ਜੋ ਮੇਰੀ ਬੁੱਧ ਦੀ ਬਿਵਸਥਾ ਦੇ ਵਿਰੁੱਧ ਲੜਦੀ ਹੈ ਅਤੇ ਮੈਨੂੰ ਪਾਪ ਦੀ ਬਿਵਸਥਾ ਦਾ ਜੋ ਮੇਰੇ ਸਰੀਰ ਦੇ ਅੰਗਾਂ ਵਿੱਚ ਹੈ, ਗੁਲਾਮ ਬਣਾ ਲੈਂਦੀ ਹੈ।</verse>
				<verse number="24">ਮੈਂ ਕਿੰਨਾ ਮੰਦਭਾਗਾ ਮਨੁੱਖ ਹਾਂ! ਕੌਣ ਮੈਨੂੰ ਮੌਤ ਦੇ ਇਸ ਸਰੀਰ ਤੋਂ ਛੁਡਾਏਗਾ?</verse>
				<verse number="25">ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦਾ ਧੰਨਵਾਦ ਹੋਵੇ! ਸੋ ਮੈਂ ਆਪਣੀ ਬੁੱਧ ਤੋਂ ਤਾਂ ਪਰਮੇਸ਼ਰ ਦੀ ਬਿਵਸਥਾ ਦੀ ਗੁਲਾਮੀ ਕਰਦਾ ਹਾਂ, ਪਰ ਸਰੀਰ ਤੋਂ ਪਾਪ ਦੀ ਬਿਵਸਥਾ ਦੀ।</verse>
			</chapter>
			<chapter number="8">
				<verse number="1">ਸੋ ਹੁਣ ਉਨ੍ਹਾਂ ਉੱਤੇ ਜਿਹੜੇ ਮਸੀਹ ਯਿਸੂ ਵਿੱਚ ਹਨ ਸਜ਼ਾ ਦਾ ਹੁਕਮ ਨਹੀਂ ਹੈ। [ਉਹ ਸਰੀਰ ਦੇ ਅਨੁਸਾਰ ਨਹੀਂ, ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਨ।]</verse>
				<verse number="2">ਕਿਉਂਕਿ ਮਸੀਹ ਯਿਸੂ ਵਿੱਚ ਜੀਵਨ ਦੇ ਆਤਮਾ ਦੀ ਬਿਵਸਥਾ ਨੇ ਤੁਹਾਨੂੰ ਪਾਪ ਅਤੇ ਮੌਤ ਦੀ ਬਿਵਸਥਾ ਤੋਂ ਅਜ਼ਾਦ ਕਰ ਦਿੱਤਾ,</verse>
				<verse number="3">ਇਸ ਲਈ ਕਿ ਜੋ ਕੰਮ ਸਰੀਰ ਦੇ ਕਾਰਨ ਨਿਰਬਲ ਹੋਣ ਕਰਕੇ ਬਿਵਸਥਾ ਨਾ ਕਰ ਸਕੀ ਉਹ ਪਰਮੇਸ਼ਰ ਨੇ ਕੀਤਾ। ਉਸ ਨੇ ਆਪਣੇ ਪੁੱਤਰ ਨੂੰ ਪਾਪੀ ਸਰੀਰ ਦੀ ਸਮਾਨਤਾ ਵਿੱਚ ਅਤੇ ਪਾਪ-ਬਲੀ ਦੇ ਰੂਪ ਵਿੱਚ ਭੇਜ ਕੇ ਸਰੀਰ ਵਿੱਚ ਹੀ ਪਾਪ ਉੱਤੇ ਸਜ਼ਾ ਦਾ ਹੁਕਮ ਦਿੱਤਾ</verse>
				<verse number="4">ਤਾਂਕਿ ਬਿਵਸਥਾ ਦੀਆਂ ਧਾਰਮਿਕ ਸ਼ਰਤਾਂ ਨੂੰ ਸਾਡੇ ਵਿੱਚ ਜਿਹੜੇ ਸਰੀਰ ਦੇ ਅਨੁਸਾਰ ਨਹੀਂ ਸਗੋਂ ਆਤਮਾ ਦੇ ਅਨੁਸਾਰ ਚੱਲਦੇ ਹਾਂ, ਪੂਰਾ ਕੀਤਾ ਜਾ ਸਕੇ।</verse>
				<verse number="5">ਕਿਉਂਕਿ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਗੱਲਾਂ ਉੱਤੇ, ਪਰ ਜਿਹੜੇ ਆਤਮਕ ਹਨ ਉਹ ਆਤਮਾ ਦੀਆਂ ਗੱਲਾਂ ਉੱਤੇ ਮਨ ਲਾਉਂਦੇ ਹਨ।</verse>
				<verse number="6">ਕਿਉਂ ਜੋ ਸਰੀਰਕ ਗੱਲਾਂ ਉੱਤੇ ਮਨ ਲਾਉਣਾ ਮੌਤ ਹੈ, ਪਰ ਆਤਮਕ ਗੱਲਾਂ ਉੱਤੇ ਮਨ ਲਾਉਣਾ ਜੀਵਨ ਅਤੇ ਸ਼ਾਂਤੀ ਹੈ,</verse>
				<verse number="7">ਕਿਉਂਕਿ ਸਰੀਰਕ ਗੱਲਾਂ ਉੱਤੇ ਲੱਗਾ ਹੋਇਆ ਮਨ ਪਰਮੇਸ਼ਰ ਨਾਲ ਵੈਰ ਹੈ, ਕਿਉਂ ਜੋ ਇਹ ਪਰਮੇਸ਼ਰ ਦੀ ਬਿਵਸਥਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦਾ ਹੈ;</verse>
				<verse number="8">ਅਤੇ ਜਿਹੜੇ ਸਰੀਰਕ ਹਨ ਉਹ ਪਰਮੇਸ਼ਰ ਨੂੰ ਖੁਸ਼ ਨਹੀਂ ਕਰ ਸਕਦੇ।</verse>
				<verse number="9">ਪਰੰਤੂ ਤੁਸੀਂ ਸਰੀਰਕ ਨਹੀਂ ਸਗੋਂ ਆਤਮਕ ਹੋ, ਪਰ ਤਾਂ ਹੀ ਜੇ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ, ਪਰ ਜਿਸ ਦੇ ਕੋਲ ਮਸੀਹ ਦਾ ਆਤਮਾ ਨਹੀਂ ਹੈ ਉਹ ਮਸੀਹ ਦਾ ਨਹੀਂ ਹੈ।</verse>
				<verse number="10">ਜੇ ਮਸੀਹ ਤੁਹਾਡੇ ਵਿੱਚ ਹੈ ਤਾਂ ਭਾਵੇਂ ਸਰੀਰ ਪਾਪ ਦੇ ਕਾਰਨ ਮੁਰਦਾ ਹੈ, ਪਰ ਆਤਮਾ ਧਾਰਮਿਕਤਾ ਦੇ ਕਾਰਨ ਜੀਉਂਦਾ ਹੈ।</verse>
				<verse number="11">ਜੇ ਉਸ ਦਾ ਆਤਮਾ ਜਿਸ ਨੇ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਤੁਹਾਡੇ ਅੰਦਰ ਵਾਸ ਕਰਦਾ ਹੈ ਤਾਂ ਜਿਸ ਨੇ ਮਸੀਹ ਯਿਸੂ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਉਹ ਤੁਹਾਡੇ ਅੰਦਰ ਵਾਸ ਕਰਨ ਵਾਲੇ ਆਪਣੇ ਆਤਮਾ ਦੇ ਦੁਆਰਾ ਤੁਹਾਡੇ ਮਰਨਹਾਰ ਸਰੀਰਾਂ ਨੂੰ ਵੀ ਜਿਵਾਏਗਾ।</verse>
				<verse number="12">ਸੋ ਹੇ ਭਾਈਓ, ਅਸੀਂ ਸਰੀਰ ਦੇ ਕਰਜ਼ਦਾਰ ਨਹੀਂ ਹਾਂ ਕਿ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰੀਏ।</verse>
				<verse number="13">ਕਿਉਂਕਿ ਜੇ ਤੁਸੀਂ ਸਰੀਰ ਦੇ ਅਨੁਸਾਰ ਜੀਵਨ ਗੁਜ਼ਾਰਦੇ ਹੋ ਤਾਂ ਤੁਹਾਡਾ ਮਰਨਾ ਨਿਸ਼ਚਿਤ ਹੈ। ਪਰ ਜੇ ਤੁਸੀਂ ਆਤਮਾ ਦੇ ਦੁਆਰਾ ਸਰੀਰ ਦੇ ਕੰਮਾਂ ਨੂੰ ਮਾਰਦੇ ਹੋ ਤਾਂ ਤੁਸੀਂ ਜੀਓਗੇ।</verse>
				<verse number="14">ਕਿਉਂਕਿ ਜਿੰਨੇ ਪਰਮੇਸ਼ਰ ਦੇ ਆਤਮਾ ਦੀ ਅਗਵਾਈ ਵਿੱਚ ਚੱਲਦੇ ਹਨ ਉਹੀ ਪਰਮੇਸ਼ਰ ਦੇ ਪੁੱਤਰ ਹਨ।</verse>
				<verse number="15">ਕਿਉਂ ਜੋ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਕਿ ਤੁਸੀਂ ਫੇਰ ਤੋਂ ਡਰੋ, ਸਗੋਂ ਪੁਤਰੇਲੇਪਣ ਦਾ ਆਤਮਾ ਮਿਲਿਆ ਹੈ ਜਿਸ ਦੇ ਰਾਹੀਂ ਅਸੀਂ “ਹੇ ਅੱਬਾ ਹੇ ਪਿਤਾ” ਪੁਕਾਰਦੇ ਹਾਂ।</verse>
				<verse number="16">ਆਤਮਾ ਆਪ ਸਾਡੀ ਆਤਮਾ ਦੇ ਨਾਲ ਗਵਾਹੀ ਦਿੰਦਾ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ;</verse>
				<verse number="17">ਅਤੇ ਜੇ ਸੰਤਾਨ ਹਾਂ ਤਾਂ ਵਾਰਸ ਵੀ ਹਾਂ ਅਰਥਾਤ ਪਰਮੇਸ਼ਰ ਦੇ ਵਾਰਸ ਅਤੇ ਮਸੀਹ ਦੇ ਨਾਲ ਸੰਗੀ ਵਾਰਸ, ਪਰ ਤਾਂ ਹੀ ਜੇ ਉਸ ਦੇ ਨਾਲ ਦੁੱਖ ਝੱਲਦੇ ਹਾਂ ਕਿ ਉਸ ਦੇ ਨਾਲ ਮਹਿਮਾ ਵੀ ਪਾਈਏ।</verse>
				<verse number="18">ਕਿਉਂਕਿ ਮੈਂ ਸਮਝਦਾ ਹਾਂ ਕਿ ਵਰਤਮਾਨ ਸਮੇਂ ਦੇ ਦੁੱਖ ਉਸ ਆਉਣ ਵਾਲੀ ਮਹਿਮਾ ਦੇ ਸਾਹਮਣੇ ਕੁਝ ਵੀ ਨਹੀਂ ਹਨ ਜੋ ਸਾਡੇ ਉੱਤੇ ਪਰਗਟ ਹੋਣ ਵਾਲੀ ਹੈ।</verse>
				<verse number="19">ਕਿਉਂਕਿ ਸ੍ਰਿਸ਼ਟੀ ਬੜੀ ਉਤਸੁਕਤਾ ਨਾਲ ਪਰਮੇਸ਼ਰ ਦੇ ਪੁੱਤਰਾਂ ਦੇ ਪਰਗਟ ਹੋਣ ਦੀ ਉਡੀਕ ਕਰ ਰਹੀ ਹੈ,</verse>
				<verse number="20">ਕਿਉਂ ਜੋ ਇਹ ਵਿਅਰਥਤਾ ਦੇ ਅਧੀਨ ਕੀਤੀ ਗਈ ਪਰ ਆਪਣੀ ਇੱਛਾ ਨਾਲ ਨਹੀਂ, ਸਗੋਂ ਉਸ ਅਧੀਨ ਕਰਨ ਵਾਲੇ ਦੇ ਕਾਰਨ ਇਸ ਆਸ ਵਿੱਚ</verse>
				<verse number="21">ਕਿ ਇਹ ਵੀ ਨਾਸ ਦੀ ਗੁਲਾਮੀ ਤੋਂ ਅਜ਼ਾਦ ਹੋ ਕੇ ਪਰਮੇਸ਼ਰ ਦੀ ਸੰਤਾਨ ਦੀ ਮਹਿਮਾਮਈ ਅਜ਼ਾਦੀ ਨੂੰ ਪ੍ਰਾਪਤ ਕਰੇ।</verse>
				<verse number="22">ਕਿਉਂਕਿ ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ ਹੁਣ ਤੱਕ ਹਉਕੇ ਭਰਦੀ ਹੈ ਅਤੇ ਇਸ ਨੂੰ ਜਣੇਪੇ ਦੀਆਂ ਪੀੜਾਂ ਲੱਗੀਆਂ ਹੋਈਆਂ ਹਨ।</verse>
				<verse number="23">ਕੇਵਲ ਐਨਾ ਹੀ ਨਹੀਂ, ਸਗੋਂ ਅਸੀਂ ਵੀ ਜਿਨ੍ਹਾਂ ਕੋਲ ਆਤਮਾ ਦਾ ਪਹਿਲਾ ਫਲ ਹੈ, ਆਪਣੇ ਆਪ ਵਿੱਚ ਹਉਕੇ ਭਰਦੇ ਹਾਂ ਅਤੇ ਉਤਸੁਕਤਾ ਨਾਲ ਪੁਤਰੇਲੇਪਣ ਅਰਥਾਤ ਆਪਣੇ ਸਰੀਰ ਦੇ ਛੁਟਕਾਰੇ ਦੀ ਉਡੀਕ ਕਰਦੇ ਹਾਂ।</verse>
				<verse number="24">ਕਿਉਂਕਿ ਇਸੇ ਆਸ ਦੇ ਦੁਆਰਾ ਅਸੀਂ ਬਚਾਏ ਗਏ ਹਾਂ; ਪਰ ਵਿਖਾਈ ਦੇਣ ਵਾਲੀ ਆਸ, ਆਸ ਨਹੀਂ ਹੁੰਦੀ, ਕਿਉਂਕਿ ਜਿਸ ਚੀਜ਼ ਨੂੰ ਕੋਈ ਵੇਖ ਰਿਹਾ ਹੈ ਉਸ ਦੀ ਆਸ ਕੀ ਕਰੇਗਾ?</verse>
				<verse number="25">ਪਰ ਜੇ ਅਸੀਂ ਉਸ ਚੀਜ਼ ਦੀ ਆਸ ਰੱਖਦੇ ਹਾਂ ਜੋ ਵਿਖਾਈ ਨਹੀਂ ਦਿੰਦੀ ਤਾਂ ਅਸੀਂ ਧੀਰਜ ਸਹਿਤ ਉਤਸੁਕਤਾ ਨਾਲ ਉਸ ਦੀ ਉਡੀਕ ਕਰਦੇ ਹਾਂ।</verse>
				<verse number="26">ਇਸੇ ਤਰ੍ਹਾਂ ਆਤਮਾ ਵੀ ਸਾਡੀ ਨਿਰਬਲਤਾ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਅਸੀਂ ਨਹੀਂ ਜਾਣਦੇ ਕਿ ਕਿਹੜੀ ਗੱਲ ਲਈ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਆਪ ਸਾਡੇ ਲਈ ਇਸ ਤਰ੍ਹਾਂ ਹਉਕੇ ਭਰ-ਭਰ ਕੇ ਸਿਫ਼ਾਰਸ਼ ਕਰਦਾ ਹੈ ਜੋ ਵਰਣਨ ਤੋਂ ਬਾਹਰ ਹੈ।</verse>
				<verse number="27">ਪਰ ਮਨਾਂ ਦਾ ਜਾਂਚਣ ਵਾਲਾ ਜਾਣਦਾ ਹੈ ਕਿ ਆਤਮਾ ਦੀ ਕੀ ਇੱਛਾ ਹੈ, ਕਿਉਂਕਿ ਉਹ ਸੰਤਾਂ ਲਈ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬੇਨਤੀ ਕਰਦਾ ਹੈ।</verse>
				<verse number="28">ਅਸੀਂ ਜਾਣਦੇ ਹਾਂ ਕਿ ਜਿਹੜੇ ਪਰਮੇਸ਼ਰ ਨਾਲ ਪਿਆਰ ਕਰਦੇ ਹਨ ਉਨ੍ਹਾਂ ਲਈ ਸਾਰੀਆਂ ਗੱਲਾਂ ਮਿਲ ਕੇ ਭਲਾਈ ਹੀ ਪੈਦਾ ਕਰਦੀਆਂ ਹਨ ਅਰਥਾਤ ਜਿਹੜੇ ਉਸ ਦੇ ਮਕਸਦ ਅਨੁਸਾਰ ਸੱਦੇ ਹੋਏ ਹਨ।</verse>
				<verse number="29">ਕਿਉਂਕਿ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਜਾਣਿਆ ਉਨ੍ਹਾਂ ਨੂੰ ਪਹਿਲਾਂ ਤੋਂ ਠਹਿਰਾਇਆ ਵੀ ਕਿ ਉਸ ਦੇ ਪੁੱਤਰ ਦੇ ਸਰੂਪ ਵਿੱਚ ਬਦਲਦੇ ਜਾਣ ਤਾਂਕਿ ਉਹ ਬਹੁਤ ਭਾਈਆਂ ਵਿੱਚੋਂ ਜੇਠਾ ਹੋਵੇ;</verse>
				<verse number="30">ਅਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਤੋਂ ਠਹਿਰਾਇਆ ਉਨ੍ਹਾਂ ਨੂੰ ਬੁਲਾਇਆ ਵੀ ਅਤੇ ਜਿਨ੍ਹਾਂ ਨੂੰ ਬੁਲਾਇਆ ਉਨ੍ਹਾਂ ਨੂੰ ਧਰਮੀ ਵੀ ਠਹਿਰਾਇਆ ਅਤੇ ਜਿਨ੍ਹਾਂ ਨੂੰ ਧਰਮੀ ਠਹਿਰਾਇਆ ਉਨ੍ਹਾਂ ਨੂੰ ਵਡਿਆਈ ਵੀ ਦਿੱਤੀ।</verse>
				<verse number="31">ਸੋ ਅਸੀਂ ਇਨ੍ਹਾਂ ਗੱਲਾਂ ਦੇ ਬਾਰੇ ਕੀ ਕਹੀਏ? ਜੇ ਪਰਮੇਸ਼ਰ ਸਾਡੇ ਵੱਲ ਹੈ ਤਾਂ ਕੌਣ ਸਾਡੇ ਵਿਰੁੱਧ ਹੋ ਸਕਦਾ ਹੈ?</verse>
				<verse number="32">ਜਦੋਂ ਉਸ ਨੇ ਆਪਣੇ ਪੁੱਤਰ ਦਾ ਵੀ ਸਰਫਾ ਨਾ ਕੀਤਾ, ਸਗੋਂ ਉਸ ਨੂੰ ਸਾਡੇ ਸਭਨਾਂ ਦੇ ਲਈ ਦੇ ਦਿੱਤਾ ਤਾਂ ਉਹ ਸਾਨੂੰ ਉਸ ਦੇ ਨਾਲ ਸਾਰੀਆਂ ਵਸਤਾਂ ਵੀ ਖੁੱਲ੍ਹੇ ਦਿਲ ਕਿਵੇਂ ਨਾ ਦੇਵੇਗਾ?</verse>
				<verse number="33">ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਰੁੱਧ ਕੌਣ ਦੋਸ਼ ਲਾਵੇਗਾ? ਪਰਮੇਸ਼ਰ ਹੈ ਜਿਹੜਾ ਧਰਮੀ ਠਹਿਰਾਉਂਦਾ ਹੈ।</verse>
				<verse number="34">ਫਿਰ ਕੌਣ ਹੈ ਜਿਹੜਾ ਦੋਸ਼ੀ ਠਹਿਰਾਵੇਗਾ? ਮਸੀਹ ਯਿਸੂ ਉਹ ਹੈ ਜਿਹੜਾ ਮਰਿਆ, ਬਲਕਿ ਮੁਰਦਿਆਂ ਵਿੱਚੋਂ ਜਿਵਾਇਆ ਗਿਆ ਅਤੇ ਉਹੀ ਪਰਮੇਸ਼ਰ ਦੇ ਸੱਜੇ ਪਾਸੇ ਹੈ ਅਤੇ ਸਾਡੇ ਲਈ ਬੇਨਤੀ ਵੀ ਕਰਦਾ ਹੈ।</verse>
				<verse number="35">ਕੌਣ ਸਾਨੂੰ ਮਸੀਹ ਦੇ ਪ੍ਰੇਮ ਤੋਂ ਅਲੱਗ ਕਰੇਗਾ? ਕੀ ਕਸ਼ਟ, ਜਾਂ ਪਰੇਸ਼ਾਨੀ, ਜਾਂ ਸਤਾਓ, ਜਾਂ ਕਾਲ, ਜਾਂ ਨੰਗੇਜ, ਜਾਂ ਸੰਕਟ, ਜਾਂ ਤਲਵਾਰ?</verse>
				<verse number="36">ਜਿਵੇਂ ਲਿਖਿਆ ਹੈ: ਅਸੀਂ ਤੇਰੀ ਖਾਤਰ ਸਾਰਾ ਦਿਨ ਮਾਰੇ ਜਾਂਦੇ ਹਾਂ, ਅਸੀਂ ਵੱਢੀਆਂ ਜਾਣ ਵਾਲੀਆਂ ਭੇਡਾਂ ਵਾਂਗ ਸਮਝੇ ਜਾਂਦੇ ਹਾਂ।</verse>
				<verse number="37">ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਅਸੀਂ ਉਸ ਦੇ ਦੁਆਰਾ ਜਿਸ ਨੇ ਸਾਨੂੰ ਪਿਆਰ ਕੀਤਾ, ਜੇਤੂਆਂ ਨਾਲੋਂ ਵੀ ਵਧਕੇ ਹਾਂ।</verse>
				<verse number="38">ਕਿਉਂਕਿ ਮੈਨੂੰ ਯਕੀਨ ਹੈ ਕਿ ਨਾ ਮੌਤ, ਨਾ ਜੀਵਨ, ਨਾ ਸਵਰਗਦੂਤ, ਨਾ ਹਕੂਮਤਾਂ, ਨਾ ਵਰਤਮਾਨ ਗੱਲਾਂ, ਨਾ ਆਉਣ ਵਾਲੀਆਂ ਗੱਲਾਂ, ਨਾ ਸ਼ਕਤੀਆਂ,</verse>
				<verse number="39">ਨਾ ਉਚਾਈ, ਨਾ ਡੂੰਘਾਈ ਅਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਵਸਤੂ ਸਾਨੂੰ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਪਰਮੇਸ਼ਰ ਦੇ ਪ੍ਰੇਮ ਤੋਂ ਅਲੱਗ ਕਰ ਸਕੇਗੀ।</verse>
			</chapter>
			<chapter number="9">
				<verse number="1">ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਵੀ ਪਵਿੱਤਰ ਆਤਮਾ ਵਿੱਚ ਮੇਰੀ ਗਵਾਹੀ ਦਿੰਦਾ ਹੈ</verse>
				<verse number="2">ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਲਗਾਤਾਰ ਦੁਖੀ ਰਹਿੰਦਾ ਹੈ।</verse>
				<verse number="3">ਮੈਂ ਚਾਹੁੰਦਾ ਸੀ ਕਿ ਆਪਣੇ ਭਾਈਆਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸੰਬੰਧੀ ਹਨ ਆਪ ਮਸੀਹ ਵੱਲੋਂ ਸਰਾਪੀ ਠਹਿਰਾਇਆ ਜਾਂਦਾ।</verse>
				<verse number="4">ਉਹ ਇਸਰਾਏਲੀ ਹਨ ਅਤੇ ਪੁਤਰੇਲਾਪਣ, ਮਹਿਮਾ, ਨੇਮ, ਬਿਵਸਥਾ ਨੂੰ ਪ੍ਰਾਪਤ ਕਰਨਾ, ਸੇਵਾ-ਉਪਾਸਨਾ ਅਤੇ ਵਾਇਦੇ, ਇਹ ਉਨ੍ਹਾਂ ਦੇ ਹੀ ਹਨ।</verse>
				<verse number="5">ਪੁਰਖੇ ਉਨ੍ਹਾਂ ਵਿੱਚੋਂ ਹੀ ਹਨ ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਨ੍ਹਾਂ ਵਿੱਚੋਂ ਹੀ ਹੋਇਆ ਜਿਹੜਾ ਸਾਰਿਆਂ ਉੱਤੇ ਯੁਗੋ-ਯੁਗ ਧੰਨ ਪਰਮੇਸ਼ਰ ਹੈ। ਆਮੀਨ।</verse>
				<verse number="6">ਪਰ ਇਹ ਨਹੀਂ ਕਿ ਪਰਮੇਸ਼ਰ ਦਾ ਵਚਨ ਵਿਅਰਥ ਹੋ ਗਿਆ, ਕਿਉਂਕਿ ਜਿਹੜੇ ਇਸਰਾਏਲ ਦੀ ਅੰਸ ਵਿੱਚੋਂ ਹਨ ਉਹ ਸਾਰੇ ਇਸਰਾਏਲੀ ਨਹੀਂ ਹਨ</verse>
				<verse number="7">ਅਤੇ ਨਾ ਹੀ ਅਬਰਾਹਾਮ ਦੀ ਅੰਸ ਹੋਣ ਕਰਕੇ ਸਾਰੇ ਸੰਤਾਨ ਹਨ, ਪਰ ਲਿਖਿਆ ਹੈ, “ਇਸਹਾਕ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ।”</verse>
				<verse number="8">ਅਰਥਾਤ ਸਰੀਰ ਦੀ ਸੰਤਾਨ ਪਰਮੇਸ਼ਰ ਦੀ ਸੰਤਾਨ ਨਹੀਂ ਹੈ, ਸਗੋਂ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ।</verse>
				<verse number="9">ਕਿਉਂਕਿ ਵਾਇਦੇ ਦਾ ਵਚਨ ਇਹ ਹੈ, “ਮੈਂ ਇਸੇ ਸਮੇਂ ਦੇ ਅਨੁਸਾਰ ਆਵਾਂਗਾ ਅਤੇ ਸਾਰਾਹ ਦੇ ਇੱਕ ਪੁੱਤਰ ਹੋਵੇਗਾ।”</verse>
				<verse number="10">ਕੇਵਲ ਐਨਾ ਹੀ ਨਹੀਂ, ਬਲਕਿ ਜਦੋਂ ਰਿਬਕਾਹ ਵੀ ਇੱਕ ਮਨੁੱਖ ਅਰਥਾਤ ਸਾਡੇ ਪੁਰਖੇ ਇਸਹਾਕ ਤੋਂ ਗਰਭਵਤੀ ਹੋਈ</verse>
				<verse number="11">ਤਾਂ ਹਾਲਾਂਕਿ ਬੱਚੇ ਅਜੇ ਜਨਮੇ ਵੀ ਨਹੀਂ ਸਨ ਅਤੇ ਨਾ ਉਨ੍ਹਾਂ ਕੁਝ ਭਲਾ ਜਾਂ ਬੁਰਾ ਕੀਤਾ ਸੀ, ਪਰ ਇਸ ਲਈ ਕਿ ਪਰਮੇਸ਼ਰ ਦੀ ਚੋਣ ਦਾ ਉਦੇਸ਼</verse>
				<verse number="12">ਕੰਮਾਂ ਅਨੁਸਾਰ ਨਹੀਂ ਸਗੋਂ ਬੁਲਾਉਣ ਵਾਲੇ ਦੇ ਕਾਰਨ ਪੂਰਾ ਹੋਵੇ, ਰਿਬਕਾਹ ਨੂੰ ਕਿਹਾ ਗਿਆ, “ਵੱਡਾ ਛੋਟੇ ਦੀ ਟਹਿਲ ਕਰੇਗਾ।”</verse>
				<verse number="13">ਜਿਵੇਂ ਲਿਖਿਆ ਹੈ: “ਮੈਂ ਯਾਕੂਬ ਨੂੰ ਪਿਆਰਾ ਜਾਣਿਆ, ਪਰ ਏਸਾਉ ਨੂੰ ਪਿਆਰਾ ਨਾ ਜਾਣਿਆ।”</verse>
				<verse number="14">ਤਾਂ ਅਸੀਂ ਕੀ ਕਹੀਏ? ਕੀ ਪਰਮੇਸ਼ਰ ਅਨਿਆਂਈ ਹੈ? ਬਿਲਕੁਲ ਨਹੀਂ!</verse>
				<verse number="15">ਕਿਉਂਕਿ ਉਹ ਮੂਸਾ ਨੂੰ ਕਹਿੰਦਾ ਹੈ, “ਜਿਸ ਉੱਤੇ ਮੈਂ ਦਇਆ ਕਰਨੀ ਚਾਹਾਂ ਮੈਂ ਦਇਆ ਕਰਾਂਗਾ ਅਤੇ ਜਿਸ ਉੱਤੇ ਰਹਿਮ ਕਰਨਾ ਚਾਹਾਂ ਮੈਂ ਰਹਿਮ ਕਰਾਂਗਾ।”</verse>
				<verse number="16">ਸੋ ਇਹ ਨਾ ਤਾਂ ਚਾਹੁਣ ਵਾਲੇ ਦੀ ਅਤੇ ਨਾ ਹੀ ਦੌੜ ਭੱਜ ਕਰਨ ਵਾਲੇ ਦੀ, ਸਗੋਂ ਦਇਆ ਕਰਨ ਵਾਲੇ ਪਰਮੇਸ਼ਰ ਦੀ ਮਰਜ਼ੀ ਹੈ।</verse>
				<verse number="17">ਕਿਉਂਕਿ ਲਿਖਤ ਫ਼ਿਰਊਨ ਨੂੰ ਕਹਿੰਦੀ ਹੈ, “ਮੈਂ ਤੈਨੂੰ ਇਸੇ ਲਈ ਖੜ੍ਹਾ ਕੀਤਾ ਕਿ ਤੇਰੇ ਵਿੱਚ ਆਪਣੀ ਸਮਰੱਥਾ ਪਰਗਟ ਕਰਾਂ ਤਾਂਕਿ ਸਾਰੀ ਧਰਤੀ ਉੱਤੇ ਮੇਰੇ ਨਾਮ ਦੀ ਘੋਸ਼ਣਾ ਹੋਵੇ।”</verse>
				<verse number="18">ਸੋ ਉਹ ਜਿਸ ਉੱਤੇ ਚਾਹੁੰਦਾ ਹੈ ਦਇਆ ਕਰਦਾ ਹੈ ਅਤੇ ਜਿਸ ਨੂੰ ਚਾਹੁੰਦਾ ਹੈ ਕਠੋਰ ਬਣਾ ਦਿੰਦਾ ਹੈ।</verse>
				<verse number="19">ਹੁਣ ਤੂੰ ਮੈਨੂੰ ਕਹੇਂਗਾ, “ਤਾਂ ਉਹ ਅਜੇ ਵੀ ਦੋਸ਼ ਕਿਉਂ ਲੱਭਦਾ ਹੈ? ਕਿਉਂਕਿ ਉਸ ਦੀ ਮਰਜ਼ੀ ਦਾ ਸਾਹਮਣਾ ਕਿਸ ਨੇ ਕੀਤਾ?”</verse>
				<verse number="20">ਹੇ ਮਨੁੱਖਾ, ਤੂੰ ਪਰਮੇਸ਼ਰ ਦੇ ਸਾਹਮਣੇ ਮੁੜ ਕੇ ਜਵਾਬ ਦੇਣ ਵਾਲਾ ਕੌਣ ਹੁੰਦਾ ਹੈਂ? ਕੀ ਸਿਰਜਣਾ ਆਪਣੇ ਸਿਰਜਣਹਾਰ ਨੂੰ ਕਹੇਗੀ, “ਤੂੰ ਮੈਨੂੰ ਅਜਿਹਾ ਕਿਉਂ ਬਣਾਇਆ?”</verse>
				<verse number="21">ਕੀ ਘੁਮਿਆਰ ਨੂੰ ਮਿੱਟੀ ਉੱਤੇ ਹੱਕ ਨਹੀਂ ਕਿ ਮਿੱਟੀ ਦੇ ਇੱਕੋ ਪੇੜੇ ਤੋਂ ਇੱਕ ਆਦਰ ਦਾ ਅਤੇ ਇੱਕ ਨਿਰਾਦਰ ਦਾ ਬਰਤਨ ਬਣਾਵੇ?</verse>
				<verse number="22">ਤਾਂ ਇਸ ਵਿੱਚ ਕੀ ਹੈਰਾਨੀ ਹੈ ਕਿ ਪਰਮੇਸ਼ਰ ਨੇ ਆਪਣਾ ਕ੍ਰੋਧ ਅਤੇ ਆਪਣੀ ਸਮਰੱਥਾ ਪਰਗਟ ਕਰਨ ਦੀ ਇੱਛਾ ਨਾਲ ਕ੍ਰੋਧ ਦੇ ਬਰਤਨਾਂ ਨੂੰ ਜੋ ਨਾਸ ਲਈ ਤਿਆਰ ਕੀਤੇ ਗਏ ਸਨ ਬੜੇ ਧੀਰਜ ਨਾਲ ਸਹਿਣ ਕੀਤਾ</verse>
				<verse number="23">ਤਾਂਕਿ ਉਹ ਆਪਣੀ ਮਹਿਮਾ ਦੇ ਧਨ ਨੂੰ ਉਨ੍ਹਾਂ ਦਇਆ ਦੇ ਬਰਤਨਾਂ ਉੱਤੇ ਪਰਗਟ ਕਰੇ ਜਿਨ੍ਹਾਂ ਨੂੰ ਉਸ ਨੇ ਮਹਿਮਾ ਦੇ ਲਈ ਪਹਿਲਾਂ ਹੀ ਤਿਆਰ ਕੀਤਾ,</verse>
				<verse number="24">ਅਰਥਾਤ ਸਾਡੇ ਉੱਤੇ ਜਿਨ੍ਹਾਂ ਨੂੰ ਉਸ ਨੇ ਨਾ ਕੇਵਲ ਯਹੂਦੀਆਂ ਵਿੱਚੋਂ, ਬਲਕਿ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ।</verse>
				<verse number="25">ਜਿਵੇਂ ਕਿ ਉਹ ਹੋਸ਼ੇਆ ਦੀ ਪੁਸਤਕ ਵਿੱਚ ਕਹਿੰਦਾ ਹੈ: ਮੈਂ ਉਨ੍ਹਾਂ ਨੂੰ ਜਿਹੜੇ “ਮੇਰੀ ਪਰਜਾ” ਨਹੀਂ ਸਨ “ਆਪਣੀ ਪਰਜਾ” ਕਹਾਂਗਾ ਅਤੇ ਉਸ ਨੂੰ ਜਿਹੜੀ “ਪਿਆਰੀ” ਨਹੀਂ ਸੀ “ਪਿਆਰੀ” ਕਹਾਂਗਾ।</verse>
				<verse number="26">ਅਤੇ ਇਸ ਤਰ੍ਹਾਂ ਹੋਵੇਗਾ ਕਿ ਜਿਸ ਸਥਾਨ 'ਤੇ ਉਨ੍ਹਾਂ ਨੂੰ ਕਿਹਾ ਗਿਆ ਸੀ, “ਤੁਸੀਂ ਮੇਰੀ ਪਰਜਾ ਨਹੀਂ ਹੋ,” ਉੱਥੇ ਹੀ ਉਹ “ਜੀਉਂਦੇ ਪਰਮੇਸ਼ਰ ਦੀ ਸੰਤਾਨ” ਕਹਾਉਣਗੇ।</verse>
				<verse number="27">ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, “ਭਾਵੇਂ ਇਸਰਾਏਲ ਦੀ ਸੰਤਾਨ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੋਵੇ, ਤਾਂ ਵੀ ਥੋੜ੍ਹੇ ਹੀ ਬਚਾਏ ਜਾਣਗੇ,</verse>
				<verse number="28">ਕਿਉਂਕਿ ਪ੍ਰਭੂ ਆਪਣਾ ਨਿਆਂ ਧਰਤੀ ਉੱਤੇ ਪੂਰੀ ਤਰ੍ਹਾਂ ਅਤੇ ਛੇਤੀ ਹੀ ਪੂਰਾ ਕਰੇਗਾ।”</verse>
				<verse number="29">ਜਿਵੇਂ ਯਸਾਯਾਹ ਨੇ ਪਹਿਲਾਂ ਹੀ ਕਿਹਾ ਸੀ, “ਜੇ ਸੈਨਾ ਦੇ ਯਹੋਵਾਹ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਜਿਹੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ।”</verse>
				<verse number="30">ਤਾਂ ਅਸੀਂ ਕੀ ਕਹੀਏ? ਇਸ ਦਾ ਭਾਵ ਇਹ ਹੈ ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦੀ ਖੋਜ ਨਹੀਂ ਕਰਦੀਆਂ ਸਨ, ਉਨ੍ਹਾਂ ਨੇ ਧਾਰਮਿਕਤਾ ਅਰਥਾਤ ਉਸ ਧਾਰਮਿਕਤਾ ਨੂੰ ਜਿਹੜੀ ਵਿਸ਼ਵਾਸ ਦੇ ਦੁਆਰਾ ਹੈ, ਪ੍ਰਾਪਤ ਕੀਤਾ;</verse>
				<verse number="31">ਪਰ ਇਸਰਾਏਲੀ ਧਾਰਮਿਕਤਾ ਦੀ ਬਿਵਸਥਾ ਦਾ ਪਿੱਛਾ ਕਰਦੇ ਹੋਏ ਵੀ ਬਿਵਸਥਾ ਤੱਕ ਨਾ ਪਹੁੰਚੇ।</verse>
				<verse number="32">ਕਿਉਂ? ਕਿਉਂਕਿ ਉਨ੍ਹਾਂ ਵਿਸ਼ਵਾਸ ਦੁਆਰਾ ਨਹੀਂ, ਸਗੋਂ ਕੰਮਾਂ ਦੁਆਰਾ ਇਸ ਦੀ ਖੋਜ ਕੀਤੀ; ਇਸ ਤਰ੍ਹਾਂ ਉਨ੍ਹਾਂ ਠੋਕਰ ਦੇ ਪੱਥਰ ਤੋਂ ਹੀ ਠੋਕਰ ਖਾਧੀ।</verse>
				<verse number="33">ਜਿਵੇਂ ਲਿਖਿਆ ਹੈ: ਵੇਖ ਮੈਂ ਸੀਯੋਨ ਵਿੱਚ ਠੋਕਰ ਦਾ ਪੱਥਰ ਅਤੇ ਠੋਕਰ ਦੀ ਚਟਾਨ ਰੱਖਦਾ ਹਾਂ ਅਤੇ ਉਸ ਉੱਤੇ ਵਿਸ਼ਵਾਸ ਕਰਨ ਵਾਲਾ ਸ਼ਰਮਿੰਦਾ ਨਾ ਹੋਵੇਗਾ।</verse>
			</chapter>
			<chapter number="10">
				<verse number="1">ਹੇ ਭਾਈਓ, ਉਨ੍ਹਾਂ ਲਈ ਮੇਰੇ ਮਨ ਦੀ ਚਾਹ ਅਤੇ ਪਰਮੇਸ਼ਰ ਅੱਗੇ ਪ੍ਰਾਰਥਨਾ ਇਹੋ ਹੈ ਕਿ ਉਹ ਬਚਾਏ ਜਾਣ।</verse>
				<verse number="2">ਕਿਉਂਕਿ ਮੈਂ ਉਨ੍ਹਾਂ ਦੀ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਅੰਦਰ ਪਰਮੇਸ਼ਰ ਦੇ ਲਈ ਜੋਸ਼ ਤਾਂ ਹੈ, ਪਰ ਸਮਝ ਨਾਲ ਨਹੀਂ।</verse>
				<verse number="3">ਕਿਉਂ ਜੋ ਪਰਮੇਸ਼ਰ ਦੀ ਧਾਰਮਿਕਤਾ ਤੋਂ ਅਣਜਾਣ ਹੁੰਦੇ ਹੋਏ ਅਤੇ ਆਪਣੀ ਧਾਰਮਿਕਤਾ ਨੂੰ ਕਾਇਮ ਕਰਨ ਦਾ ਯਤਨ ਕਰਦਿਆਂ ਉਹ ਪਰਮੇਸ਼ਰ ਦੀ ਧਾਰਮਿਕਤਾ ਦੇ ਅਧੀਨ ਨਾ ਹੋਏ,</verse>
				<verse number="4">ਕਿਉਂਕਿ ਹਰੇਕ ਵਿਸ਼ਵਾਸ ਕਰਨ ਵਾਲੇ ਦੇ ਲਈ ਮਸੀਹ ਧਾਰਮਿਕਤਾ ਦੇ ਨਮਿੱਤ ਬਿਵਸਥਾ ਦਾ ਅੰਤ ਹੈ।</verse>
				<verse number="5">ਮੂਸਾ ਉਸ ਧਾਰਮਿਕਤਾ ਦੇ ਵਿਖੇ ਜੋ ਬਿਵਸਥਾ ਤੋਂ ਹੈ, ਲਿਖਦਾ ਹੈ: “ਜਿਹੜਾ ਮਨੁੱਖ ਇਨ੍ਹਾਂ ਗੱਲਾਂ ਨੂੰ ਪੂਰਾ ਕਰਦਾ ਹੈ ਉਹ ਇਨ੍ਹਾਂ ਤੋਂ ਜੀਵੇਗਾ।”</verse>
				<verse number="6">ਪਰ ਉਹ ਧਾਰਮਿਕਤਾ ਜੋ ਵਿਸ਼ਵਾਸ ਤੋਂ ਹੈ, ਕਹਿੰਦੀ ਹੈ, “ਆਪਣੇ ਮਨ ਵਿੱਚ ਇਹ ਨਾ ਕਹਿ ਕਿ ਕੌਣ ਸਵਰਗ 'ਤੇ ਚੜ੍ਹੇਗਾ?” ਅਰਥਾਤ ਮਸੀਹ ਨੂੰ ਹੇਠਾਂ ਲਿਆਉਣ ਲਈ;</verse>
				<verse number="7">ਜਾਂ, “ਪਤਾਲ ਵਿੱਚ ਕੌਣ ਉੱਤਰੇਗਾ?” ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਤਾਂਹ ਲਿਆਉਣ ਲਈ।</verse>
				<verse number="8">ਪਰ ਬਿਵਸਥਾ ਕੀ ਕਹਿੰਦੀ ਹੈ? “ਵਚਨ ਤੇਰੇ ਨੇੜੇ, ਤੇਰੇ ਮੂੰਹ ਵਿੱਚ ਅਤੇ ਤੇਰੇ ਮਨ ਵਿੱਚ ਹੈ।” ਇਹ ਵਿਸ਼ਵਾਸ ਦਾ ਉਹੋ ਵਚਨ ਹੈ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ</verse>
				<verse number="9">ਕਿ ਜੇ ਤੂੰ ਆਪਣੇ ਮੂੰਹ ਤੋਂ ਯਿਸੂ ਨੂੰ ਪ੍ਰਭੂ ਮੰਨ ਲਵੇਂ ਅਤੇ ਆਪਣੇ ਮਨ ਤੋਂ ਵਿਸ਼ਵਾਸ ਕਰੇਂ ਕਿ ਪਰਮੇਸ਼ਰ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਤਾਂ ਤੂੰ ਬਚਾਇਆ ਜਾਵੇਂਗਾ।</verse>
				<verse number="10">ਕਿਉਂਕਿ ਧਾਰਮਿਕਤਾ ਦੇ ਲਈ ਮਨ ਤੋਂ ਵਿਸ਼ਵਾਸ ਕੀਤਾ ਜਾਂਦਾ ਹੈ ਅਤੇ ਮੁਕਤੀ ਦੇ ਲਈ ਮੂੰਹ ਤੋਂ ਇਕਰਾਰ ਕੀਤਾ ਜਾਂਦਾ ਹੈ,</verse>
				<verse number="11">ਕਿਉਂ ਜੋ ਲਿਖਤ ਕਹਿੰਦੀ ਹੈ: “ ਜੋ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ ਉਹ ਸ਼ਰਮਿੰਦਾ ਨਾ ਹੋਵੇਗਾ।”</verse>
				<verse number="12">ਕਿਉਂਕਿ ਯਹੂਦੀ ਅਤੇ ਯੂਨਾਨੀ ਵਿੱਚ ਕੋਈ ਭਿੰਨ-ਭੇਦ ਨਹੀਂ ਹੈ, ਕਿਉਂ ਜੋ ਉਹੋ ਪ੍ਰਭੂ ਸਭਨਾਂ ਦਾ ਪ੍ਰਭੂ ਹੈ ਅਤੇ ਜਿਹੜੇ ਉਸ ਨੂੰ ਪੁਕਾਰਦੇ ਹਨ ਉਨ੍ਹਾਂ ਸਭਨਾਂ ਦੇ ਪ੍ਰਤੀ ਉਦਾਰ ਹੈ।</verse>
				<verse number="13">ਕਿਉਂਕਿ, “ਜੋ ਕੋਈ ਪ੍ਰਭੂ ਦਾ ਨਾਮ ਪੁਕਾਰੇਗਾ ਉਹ ਬਚਾਇਆ ਜਾਵੇਗਾ।”</verse>
				<verse number="14">ਪਰ ਜਿਸ ਉੱਤੇ ਉਨ੍ਹਾਂ ਵਿਸ਼ਵਾਸ ਹੀ ਨਹੀਂ ਕੀਤਾ ਉਸ ਨੂੰ ਕਿਵੇਂ ਪੁਕਾਰਨ? ਅਤੇ ਜਿਸ ਦੇ ਬਾਰੇ ਉਨ੍ਹਾਂ ਸੁਣਿਆ ਹੀ ਨਹੀਂ ਉਸ ਉੱਤੇ ਵਿਸ਼ਵਾਸ ਕਿਵੇਂ ਕਰਨ? ਅਤੇ ਜੇ ਕੋਈ ਪ੍ਰਚਾਰ ਹੀ ਨਾ ਕਰੇ ਤਾਂ ਉਹ ਕਿਵੇਂ ਸੁਣਨ?</verse>
				<verse number="15">ਅਤੇ ਜੇ ਭੇਜੇ ਨਾ ਜਾਣ ਤਾਂ ਪ੍ਰਚਾਰ ਕਿਵੇਂ ਕਰਨ? ਜਿਵੇਂ ਲਿਖਿਆ ਹੈ: “ਉਨ੍ਹਾਂ ਦੇ ਚਰਨ ਕਿੰਨੇ ਸੋਹਣੇ ਹਨ ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ਖ਼ਬਰੀ ਸੁਣਾਉਂਦੇ ਹਨ।”</verse>
				<verse number="16">ਪਰ ਸਭਨਾਂ ਨੇ ਖੁਸ਼ਖ਼ਬਰੀ ਨੂੰ ਨਾ ਮੰਨਿਆ, ਕਿਉਂਕਿ ਯਸਾਯਾਹ ਕਹਿੰਦਾ ਹੈ, “ਹੇ ਪ੍ਰਭੂ, ਸਾਡੇ ਸੰਦੇਸ਼ ਉੱਤੇ ਕਿਸ ਨੇ ਵਿਸ਼ਵਾਸ ਕੀਤਾ?”</verse>
				<verse number="17">ਸੋ ਵਿਸ਼ਵਾਸ ਸੁਣਨ ਨਾਲ ਆਉਂਦਾ ਹੈ ਅਤੇ ਸੁਣਨਾ ਮਸੀਹ ਦੇ ਵਚਨ ਤੋਂ।</verse>
				<verse number="18">ਪਰ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨਹੀਂ ਸੁਣਿਆ? ਬਿਲਕੁਲ ਸੁਣਿਆ: ਪ੍ਰਚਾਰਕਾਂ ਦੀ ਅਵਾਜ਼ ਸਾਰੇ ਸੰਸਾਰ ਵਿੱਚ ਅਤੇ ਉਨ੍ਹਾਂ ਦੇ ਸ਼ਬਦ ਧਰਤੀ ਦੇ ਕੋਨੇ-ਕੋਨੇ ਤੱਕ ਪਹੁੰਚੇ।</verse>
				<verse number="19">ਮੈਂ ਫਿਰ ਕਹਿੰਦਾ ਹਾਂ, ਕੀ ਇਸਰਾਏਲੀ ਨਹੀਂ ਜਾਣਦੇ ਸਨ? ਪਹਿਲਾਂ ਮੂਸਾ ਕਹਿੰਦਾ ਹੈ: ਮੈਂ ਉਨ੍ਹਾਂ ਦੇ ਦੁਆਰਾ ਜਿਹੜੇ ਕੌਮ ਨਹੀਂ ਹਨ, ਤੁਹਾਡੇ ਵਿੱਚ ਈਰਖਾ ਪੈਦਾ ਕਰਾਂਗਾ; ਮੈਂ ਤੁਹਾਨੂੰ ਇੱਕ ਬੇਸਮਝ ਕੌਮ ਦੇ ਦੁਆਰਾ ਕ੍ਰੋਧ ਦੁਆਵਾਂਗਾ।</verse>
				<verse number="20">ਫਿਰ ਯਸਾਯਾਹ ਬੜੀ ਦਲੇਰੀ ਨਾਲ ਕਹਿੰਦਾ ਹੈ: ਜਿਨ੍ਹਾਂ ਮੇਰੀ ਖੋਜ ਨਹੀਂ ਕੀਤੀ ਉਨ੍ਹਾਂ ਮੈਨੂੰ ਲੱਭ ਲਿਆ। ਜਿਨ੍ਹਾਂ ਮੇਰੇ ਬਾਰੇ ਪੁੱਛਿਆ ਵੀ ਨਹੀਂ ਉਨ੍ਹਾਂ ਉੱਤੇ ਮੈਂ ਪਰਗਟ ਹੋਇਆ ।</verse>
				<verse number="21">ਪਰ ਇਸਰਾਏਲੀਆਂ ਨੂੰ ਉਹ ਕਹਿੰਦਾ ਹੈ: ਮੈਂ ਅਣਆਗਿਆਕਾਰੀ ਅਤੇ ਵਿਰੋਧੀ ਪਰਜਾ ਵੱਲ ਸਾਰਾ ਦਿਨ ਆਪਣੇ ਹੱਥ ਪਸਾਰੇ ਰਿਹਾ।</verse>
			</chapter>
			<chapter number="11">
				<verse number="1">ਸੋ ਮੈਂ ਪੁੱਛਦਾ ਹਾਂ, ਕੀ ਪਰਮੇਸ਼ਰ ਨੇ ਆਪਣੀ ਪਰਜਾ ਨੂੰ ਤਿਆਗ ਦਿੱਤਾ? ਬਿਲਕੁਲ ਨਹੀਂ! ਕਿਉਂਕਿ ਮੈਂ ਆਪ ਵੀ ਇਸਰਾਏਲੀ ਹਾਂ; ਅਬਰਾਹਾਮ ਦੀ ਅੰਸ ਅਤੇ ਬਿਨਯਾਮੀਨ ਦੇ ਗੋਤ ਦਾ।</verse>
				<verse number="2">ਪਰਮੇਸ਼ਰ ਨੇ ਆਪਣੀ ਪਰਜਾ ਨੂੰ ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ, ਨਹੀਂ ਤਿਆਗਿਆ। ਜਾਂ ਤੁਸੀਂ ਨਹੀਂ ਜਾਣਦੇ ਕਿ ਲਿਖਤ ਏਲੀਯਾਹ ਦੇ ਵਿਖੇ ਕੀ ਕਹਿੰਦੀ ਹੈ, ਕਿ ਉਹ ਕਿਵੇਂ ਪਰਮੇਸ਼ਰ ਅੱਗੇ ਇਸਰਾਏਲ ਦੇ ਵਿਰੁੱਧ ਇਹ ਬੇਨਤੀ ਕਰਦਾ ਹੈ?</verse>
				<verse number="3">“ਹੇ ਪ੍ਰਭੂ, ਉਨ੍ਹਾਂ ਤੇਰੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੇਰੀਆਂ ਜਗਵੇਦੀਆਂ ਨੂੰ ਢਾਹ ਦਿੱਤਾ ਅਤੇ ਮੈਂ ਇਕੱਲਾ ਹੀ ਬਚਿਆ ਹਾਂ ਅਤੇ ਉਹ ਮੇਰੀ ਜਾਨ ਦੇ ਵੀ ਪਿੱਛੇ ਪਏ ਹਨ।”</verse>
				<verse number="4">ਪਰ ਪਰਮੇਸ਼ਰ ਨੇ ਉਸ ਨੂੰ ਕੀ ਉੱਤਰ ਦਿੱਤਾ? “ਮੈਂ ਆਪਣੇ ਲਈ ਸੱਤ ਹਜ਼ਾਰ ਮਨੁੱਖ ਰੱਖ ਛੱਡੇ ਹਨ ਜਿਨ੍ਹਾਂ ਬਆਲ ਅੱਗੇ ਗੋਡੇ ਨਹੀਂ ਟੇਕੇ।”</verse>
				<verse number="5">ਇਸੇ ਤਰ੍ਹਾਂ ਵਰਤਮਾਨ ਸਮੇਂ ਵਿੱਚ ਵੀ ਕਿਰਪਾ ਦੀ ਚੋਣ ਅਨੁਸਾਰ ਕੁਝ ਬਚੇ ਹੋਏ ਲੋਕ ਹਨ।</verse>
				<verse number="6">ਸੋ ਜੇ ਇਹ ਕਿਰਪਾ ਦੇ ਦੁਆਰਾ ਹੋਇਆ ਤਾਂ ਫਿਰ ਕੰਮਾਂ ਤੋਂ ਨਹੀਂ; ਨਹੀਂ ਤਾਂ ਕਿਰਪਾ ਫਿਰ ਕਿਰਪਾ ਨਾ ਰਹੀ।</verse>
				<verse number="7">ਤਾਂ ਨਤੀਜਾ ਕੀ ਹੋਇਆ? ਉਹ ਇਹ ਕਿ ਇਸਰਾਏਲੀ ਜੋ ਲੱਭ ਰਹੇ ਸਨ ਉਨ੍ਹਾਂ ਨੂੰ ਪ੍ਰਾਪਤ ਨਾ ਹੋਇਆ, ਸਗੋਂ ਚੁਣੇ ਹੋਇਆਂ ਨੂੰ ਪ੍ਰਾਪਤ ਹੋਇਆ ਅਤੇ ਬਾਕੀ ਕਠੋਰ ਕੀਤੇ ਗਏ।</verse>
				<verse number="8">ਜਿਵੇਂ ਲਿਖਿਆ ਹੈ: ਪਰਮੇਸ਼ਰ ਨੇ ਉਨ੍ਹਾਂ ਨੂੰ ਸੁਸਤੀ ਦੀ ਆਤਮਾ ਦਿੱਤੀ ਅਤੇ ਅਜਿਹੀਆਂ ਅੱਖਾਂ ਦਿੱਤੀਆਂ ਜੋ ਵੇਖ ਨਾ ਸਕਣ ਅਤੇ ਅਜਿਹੇ ਕੰਨ ਜੋ ਸੁਣ ਨਾ ਸਕਣ।</verse>
				<verse number="9">ਦਾਊਦ ਕਹਿੰਦਾ ਹੈ: ਉਨ੍ਹਾਂ ਦਾ ਭੋਜਨ ਉਨ੍ਹਾਂ ਦੇ ਲਈ ਫਾਹੀ, ਜਾਲ਼, ਠੋਕਰ ਅਤੇ ਸਜ਼ਾ ਦਾ ਕਾਰਨ ਬਣ ਜਾਵੇ।</verse>
				<verse number="10">ਉਨ੍ਹਾਂ ਦੀਆਂ ਅੱਖਾਂ ਅੱਗੇ ਹਨੇਰਾ ਛਾ ਜਾਵੇ ਤਾਂਕਿ ਉਹ ਵੇਖ ਨਾ ਸਕਣ ਅਤੇ ਉਨ੍ਹਾਂ ਦੀ ਪਿੱਠ ਹਮੇਸ਼ਾ ਝੁਕੀ ਰਹੇ।</verse>
				<verse number="11">ਸੋ ਮੈਂ ਕਹਿੰਦਾ ਹਾਂ, ਕੀ ਉਨ੍ਹਾਂ ਨੂੰ ਇਸ ਲਈ ਠੋਕਰ ਲੱਗੀ ਕਿ ਉਹ ਡਿੱਗ ਪੈਣ? ਬਿਲਕੁਲ ਨਹੀਂ! ਸਗੋਂ ਉਨ੍ਹਾਂ ਦੇ ਅਪਰਾਧ ਕਰਕੇ ਪਰਾਈਆਂ ਕੌਮਾਂ ਨੂੰ ਮੁਕਤੀ ਮਿਲੀ ਤਾਂਕਿ ਉਨ੍ਹਾਂ ਨੂੰ ਈਰਖਾ ਹੋਵੇ।</verse>
				<verse number="12">ਸੋ ਜੇ ਉਨ੍ਹਾਂ ਦੇ ਅਪਰਾਧ ਤੋਂ ਸੰਸਾਰ ਨੂੰ ਵੱਡਾ ਲਾਭ ਅਤੇ ਉਨ੍ਹਾਂ ਦੀ ਅਸਫਲਤਾ ਤੋਂ ਪਰਾਈਆਂ ਕੌਮਾਂ ਨੂੰ ਵੱਡਾ ਲਾਭ ਹੋਇਆ ਤਾਂ ਉਨ੍ਹਾਂ ਦੀ ਭਰਪੂਰੀ ਤੋਂ ਕੀ ਕੁਝ ਨਾ ਹੋਵੇਗਾ!</verse>
				<verse number="13">ਹੁਣ ਮੈਂ ਤੁਹਾਨੂੰ ਪਰਾਈਆਂ ਕੌਮਾਂ ਨੂੰ ਇਹ ਕਹਿੰਦਾ ਹਾਂ; ਪਰਾਈਆਂ ਕੌਮਾਂ ਦਾ ਰਸੂਲ ਹੁੰਦੇ ਹੋਏ ਮੈਨੂੰ ਆਪਣੀ ਸੇਵਾ ਉੱਤੇ ਬਹੁਤ ਮਾਣ ਹੈ</verse>
				<verse number="14">ਕਿ ਮੈਂ ਕਿਸੇ ਵੀ ਤਰ੍ਹਾਂ ਆਪਣੇ ਲੋਕਾਂ ਵਿੱਚ ਜਲਨ ਪੈਦਾ ਕਰ ਸਕਾਂ ਅਤੇ ਉਨ੍ਹਾਂ ਵਿੱਚੋਂ ਕੁਝ ਨੂੰ ਬਚਾ ਲਵਾਂ।</verse>
				<verse number="15">ਕਿਉਂਕਿ ਜੇ ਉਨ੍ਹਾਂ ਦਾ ਤਿਆਗਿਆ ਜਾਣਾ ਸੰਸਾਰ ਦੇ ਮੇਲ ਦਾ ਕਾਰਨ ਹੋਇਆ ਤਾਂ ਉਨ੍ਹਾਂ ਦਾ ਸਵੀਕਾਰ ਕੀਤਾ ਜਾਣਾ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਹੋਰ ਕੀ ਹੋਵੇਗਾ?</verse>
				<verse number="16">ਜੇ ਪਹਿਲਾ ਪੇੜਾ ਪਵਿੱਤਰ ਹੈ ਤਾਂ ਸਾਰਾ ਗੁੰਨ੍ਹਿਆ ਹੋਇਆ ਆਟਾ ਵੀ ਪਵਿੱਤਰ ਹੈ ਅਤੇ ਜੇ ਜੜ੍ਹ ਪਵਿੱਤਰ ਹੈ ਤਾਂ ਟਹਿਣੀਆਂ ਵੀ ਪਵਿੱਤਰ ਹਨ।</verse>
				<verse number="17">ਪਰ ਜੇਕਰ ਕੁਝ ਟਹਿਣੀਆਂ ਤੋੜੀਆਂ ਗਈਆਂ ਅਤੇ ਤੂੰ ਜਿਹੜਾ ਕਿ ਜੰਗਲੀ ਜ਼ੈਤੂਨ ਹੋ ਕੇ ਉਨ੍ਹਾਂ ਵਿੱਚ ਪਿਓਂਦ ਚਾੜ੍ਹਿਆ ਗਿਆ ਅਤੇ ਹੁਣ ਜ਼ੈਤੂਨ ਦੀ ਜੜ੍ਹ ਤੋਂ ਮਿਲਣ ਵਾਲੀ ਖੁਰਾਕ ਦਾ ਸਾਂਝੀ ਹੋਇਆ</verse>
				<verse number="18">ਤਾਂ ਟਹਿਣੀਆਂ ਦੇ ਵਿਰੁੱਧ ਘਮੰਡ ਨਾ ਕਰ। ਪਰ ਜੇ ਘਮੰਡ ਕਰਦਾ ਹੈਂ ਤਾਂ ਯਾਦ ਰੱਖ ਕਿ ਤੂੰ ਜੜ੍ਹ ਨੂੰ ਨਹੀਂ ਸੰਭਾਲਦਾ, ਸਗੋਂ ਜੜ੍ਹ ਤੈਨੂੰ ਸੰਭਾਲਦੀ ਹੈ।</verse>
				<verse number="19">ਫਿਰ ਤੂੰ ਕਹੇਂਗਾ, “ਟਹਿਣੀਆਂ ਇਸੇ ਕਰਕੇ ਤੋੜੀਆਂ ਗਈਆਂ ਤਾਂਕਿ ਮੈਂ ਪਿਓਂਦ ਚਾੜ੍ਹਿਆ ਜਾਵਾਂ।”</verse>
				<verse number="20">ਠੀਕ ਹੈ; ਉਹ ਤਾਂ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ, ਪਰ ਤੂੰ ਵਿਸ਼ਵਾਸ ਦੇ ਕਰਕੇ ਕਾਇਮ ਹੈਂ; ਸੋ ਹੰਕਾਰੀ ਨਾ ਬਣ, ਸਗੋਂ ਡਰ।</verse>
				<verse number="21">ਕਿਉਂਕਿ ਜੇ ਪਰਮੇਸ਼ਰ ਨੇ ਅਸਲੀ ਟਹਿਣੀਆਂ ਨੂੰ ਨਾ ਛੱਡਿਆ ਤਾਂ ਤੈਨੂੰ ਵੀ ਨਾ ਛੱਡੇਗਾ।</verse>
				<verse number="22">ਇਸ ਲਈ ਪਰਮੇਸ਼ਰ ਦੀ ਦਿਆਲਗੀ ਅਤੇ ਸਖ਼ਤੀ ਨੂੰ ਵੇਖ; ਸਖ਼ਤੀ ਉਨ੍ਹਾਂ ਉੱਤੇ ਜਿਹੜੇ ਡਿੱਗ ਪਏ, ਪਰ ਪਰਮੇਸ਼ਰ ਦੀ ਦਿਆਲਗੀ ਤੇਰੇ ਉੱਤੇ, ਜੇ ਤੂੰ ਉਸ ਦੀ ਦਿਆਲਗੀ ਵਿੱਚ ਬਣਿਆ ਰਹੇਂ, ਨਹੀਂ ਤਾਂ ਤੂੰ ਵੀ ਵੱਢਿਆ ਜਾਵੇਂਗਾ;</verse>
				<verse number="23">ਅਤੇ ਉਹ ਵੀ ਜੇ ਆਪਣੇ ਅਵਿਸ਼ਵਾਸ ਵਿੱਚ ਬਣੇ ਨਾ ਰਹਿਣ ਤਾਂ ਪਿਓਂਦ ਚਾੜ੍ਹੇ ਜਾਣਗੇ; ਕਿਉਂ ਜੋ ਪਰਮੇਸ਼ਰ ਉਨ੍ਹਾਂ ਨੂੰ ਫੇਰ ਤੋਂ ਪਿਓਂਦ ਚਾੜ੍ਹਨ ਦੇ ਸਮਰੱਥ ਹੈ।</verse>
				<verse number="24">ਕਿਉਂਕਿ ਜੇ ਤੂੰ ਉਸ ਜ਼ੈਤੂਨ ਦੇ ਦਰਖ਼ਤ ਨਾਲੋਂ ਜੋ ਕੁਦਰਤੀ ਤੌਰ 'ਤੇ ਜੰਗਲੀ ਹੈ, ਕੱਟੇ ਜਾ ਕੇ ਕੁਦਰਤ ਦੇ ਉਲਟ ਚੰਗੇ ਜ਼ੈਤੂਨ ਵਿੱਚ ਪਿਓਂਦ ਚਾੜ੍ਹਿਆ ਗਿਆ ਹੈਂ ਤਾਂ ਇਹ ਟਹਿਣੀਆਂ ਆਪਣੇ ਅਸਲੀ ਜ਼ੈਤੂਨ ਦੇ ਦਰਖ਼ਤ ਵਿੱਚ ਕਿੰਨਾ ਵਧਕੇ ਪਿਉਂਦ ਚਾੜ੍ਹੀਆਂ ਜਾਣਗੀਆਂ।</verse>
				<verse number="25">ਹੇ ਭਾਈਓ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੀ ਨਜ਼ਰ ਵਿੱਚ ਬੁੱਧਵਾਨ ਬਣ ਬੈਠੋ, ਕਿਉਂਕਿ ਮੈਂ ਨਹੀਂ ਚਾਹੁੰਦਾ ਹਾਂ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਰਹੋ ਕਿ ਇਸਰਾਏਲੀ ਕੌਮ ਦਾ ਇੱਕ ਹਿੱਸਾ ਉਦੋਂ ਤੱਕ ਕਠੋਰ ਰਹੇਗਾ ਜਦੋਂ ਤੱਕ ਪਰਾਈਆਂ ਕੌਮਾਂ ਪੂਰੀ ਤਰ੍ਹਾਂ ਪ੍ਰਵੇਸ਼ ਨਾ ਕਰ ਲੈਣ।</verse>
				<verse number="26">ਇਸ ਤਰ੍ਹਾਂ ਸਾਰਾ ਇਸਰਾਏਲ ਬਚਾਇਆ ਜਾਵੇਗਾ, ਜਿਵੇਂ ਕਿ ਲਿਖਿਆ ਹੈ: “ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ। ਉਹ ਯਾਕੂਬ ਤੋਂ ਅਭਗਤੀ ਨੂੰ ਦੂਰ ਕਰੇਗਾ;</verse>
				<verse number="27">ਉਨ੍ਹਾਂ ਨਾਲ ਮੇਰਾ ਇਹੋ ਨੇਮ ਹੋਵੇਗਾ ਜਦੋਂ ਮੈਂ ਉਨ੍ਹਾਂ ਦੇ ਪਾਪਾਂ ਨੂੰ ਦੂਰ ਕਰ ਦਿਆਂਗਾ।”</verse>
				<verse number="28">ਖੁਸ਼ਖ਼ਬਰੀ ਦੇ ਅਨੁਸਾਰ ਤਾਂ ਉਹ ਤੁਹਾਡੇ ਕਾਰਨ ਪਰਮੇਸ਼ਰ ਦੇ ਵੈਰੀ ਹਨ, ਪਰ ਚੋਣ ਦੇ ਅਨੁਸਾਰ ਉਹ ਪੁਰਖਿਆਂ ਦੇ ਕਾਰਨ ਪਰਮੇਸ਼ਰ ਦੇ ਪਿਆਰੇ ਹਨ;</verse>
				<verse number="29">ਕਿਉਂ ਜੋ ਪਰਮੇਸ਼ਰ ਦੇ ਵਰਦਾਨ ਅਤੇ ਬੁਲਾਹਟ ਅਟੱਲ ਹਨ।</verse>
				<verse number="30">ਕਿਉਂਕਿ ਜਿਵੇਂ ਤੁਸੀਂ ਪਹਿਲਾਂ ਪਰਮੇਸ਼ਰ ਦੇ ਅਣਆਗਿਆਕਾਰ ਹੋਏ, ਪਰ ਹੁਣ ਉਨ੍ਹਾਂ ਦੀ ਅਣਆਗਿਆਕਾਰੀ ਕਰਕੇ ਤੁਹਾਡੇ ਉੱਤੇ ਦਇਆ ਹੋਈ</verse>
				<verse number="31">ਉਸੇ ਤਰ੍ਹਾਂ ਹੁਣ ਤੁਹਾਡੇ ਉੱਤੇ ਹੋਈ ਦਇਆ ਦੇ ਕਾਰਨ ਉਨ੍ਹਾਂ ਨੇ ਵੀ ਅਣਆਗਿਆਕਾਰੀ ਕੀਤੀ ਤਾਂਕਿ ਹੁਣ ਉਨ੍ਹਾਂ ਉੱਤੇ ਵੀ ਦਇਆ ਕੀਤੀ ਜਾਵੇ।</verse>
				<verse number="32">ਕਿਉਂਕਿ ਪਰਮੇਸ਼ਰ ਨੇ ਸਭਨਾਂ ਨੂੰ ਅਣਆਗਿਆਕਾਰੀ ਦੇ ਬੰਦੀ ਬਣਾ ਦਿੱਤਾ ਤਾਂਕਿ ਉਹ ਸਭਨਾਂ ਉੱਤੇ ਦਇਆ ਕਰੇ।</verse>
				<verse number="33">ਵਾਹ! ਪਰਮੇਸ਼ਰ ਦੀ ਉਦਾਰਤਾ, ਬੁੱਧ ਅਤੇ ਗਿਆਨ ਕਿੰਨਾ ਡੂੰਘਾ ਹੈ। ਉਸ ਦੇ ਨਿਆਂ ਕਿੰਨੇ ਅਥਾਹ ਅਤੇ ਉਸ ਦੇ ਰਾਹ ਕਿੰਨੇ ਬੇਖੋਜ ਹਨ।</verse>
				<verse number="34">ਕਿਉਂਕਿ ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਾਂ ਕੌਣ ਉਸ ਦਾ ਸਲਾਹਕਾਰ ਬਣਿਆ?</verse>
				<verse number="35">ਜਾਂ ਕਿਸ ਨੇ ਉਸ ਨੂੰ ਪਹਿਲਾਂ ਕੁਝ ਦਿੱਤਾ ਕਿ ਇਸ ਦਾ ਪ੍ਰਤਿਫਲ ਉਸ ਨੂੰ ਦਿੱਤਾ ਜਾਵੇ?</verse>
				<verse number="36">ਕਿਉਂਕਿ ਸਾਰੀਆਂ ਵਸਤਾਂ ਉਸੇ ਤੋਂ, ਉਸੇ ਦੇ ਦੁਆਰਾ ਅਤੇ ਉਸੇ ਦੇ ਲਈ ਹਨ; ਉਸੇ ਦੀ ਮਹਿਮਾ ਯੁਗੋ-ਯੁਗ ਹੋਵੇ! ਆਮੀਨ।</verse>
			</chapter>
			<chapter number="12">
				<verse number="1">ਇਸ ਲਈ ਹੇ ਭਾਈਓ, ਮੈਂ ਪਰਮੇਸ਼ਰ ਦੀ ਦਇਆ ਦੀ ਖਾਤਰ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਸਰੀਰਾਂ ਨੂੰ ਜੀਉਂਦਾ, ਪਵਿੱਤਰ ਅਤੇ ਪਰਮੇਸ਼ਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਓ; ਇਹੋ ਤੁਹਾਡੀ ਆਤਮਕ ਸੇਵਾ ਹੈ।</verse>
				<verse number="2">ਇਸ ਸੰਸਾਰ ਵਰਗੇ ਨਾ ਬਣੋ, ਸਗੋਂ ਮਨ ਦੇ ਨਵੇਂ ਹੋਣ ਕਰਕੇ ਤੁਹਾਡਾ ਚਾਲ-ਚਲਣ ਵੀ ਬਦਲਦਾ ਜਾਵੇ ਤਾਂਕਿ ਤੁਸੀਂ ਸਮਝ ਸਕੋ ਕਿ ਪਰਮੇਸ਼ਰ ਦੀ ਚੰਗੀ, ਮਨਭਾਉਂਦੀ ਅਤੇ ਸਿੱਧ ਇੱਛਾ ਕੀ ਹੈ।</verse>
				<verse number="3">ਕਿਉਂਕਿ ਮੈਂ ਉਸ ਕਿਰਪਾ ਦੇ ਕਰਕੇ ਜਿਹੜੀ ਮੈਨੂੰ ਮਿਲੀ ਹੈ ਤੁਹਾਡੇ ਵਿੱਚੋਂ ਹਰੇਕ ਨੂੰ ਕਹਿੰਦਾ ਹਾਂ ਕਿ ਕੋਈ ਵੀ ਆਪਣੇ ਆਪ ਨੂੰ ਜਿੰਨਾ ਸਮਝਣਾ ਚਾਹੀਦਾ ਹੈ ਉਸ ਤੋਂ ਵਧਕੇ ਨਾ ਸਮਝੇ, ਸਗੋਂ ਸੁਰਤ ਨਾਲ ਓਨਾ ਹੀ ਸਮਝੇ ਜਿੰਨਾ ਪਰਮੇਸ਼ਰ ਨੇ ਹਰੇਕ ਨੂੰ ਵਿਸ਼ਵਾਸ ਦਾ ਮਾਪ ਵੰਡ ਕੇ ਦਿੱਤਾ ਹੈ।</verse>
				<verse number="4">ਜਿਵੇਂ ਇੱਕ ਸਰੀਰ ਵਿੱਚ ਬਹੁਤ ਸਾਰੇ ਅੰਗ ਹਨ ਅਤੇ ਸਾਰੇ ਅੰਗਾਂ ਦਾ ਇੱਕੋ ਕੰਮ ਨਹੀਂ ਹੁੰਦਾ,</verse>
				<verse number="5">ਉਸੇ ਤਰ੍ਹਾਂ ਅਸੀਂ ਵੀ ਜਿਹੜੇ ਬਹੁਤ ਸਾਰੇ ਹਾਂ, ਮਸੀਹ ਵਿੱਚ ਇੱਕ ਸਰੀਰ ਹਾਂ ਅਤੇ ਆਪਸ ਵਿੱਚ ਇੱਕ ਦੂਜੇ ਦੇ ਅੰਗ ਹਾਂ।</verse>
				<verse number="6">ਜਿਹੜੀ ਕਿਰਪਾ ਸਾਨੂੰ ਦਿੱਤੀ ਗਈ ਹੈ ਉਸ ਦੇ ਅਨੁਸਾਰ ਸਾਡੇ ਕੋਲ ਵੱਖ-ਵੱਖ ਵਰਦਾਨ ਹਨ; ਜੇ ਭਵਿੱਖਬਾਣੀ ਹੈ ਤਾਂ ਵਿਸ਼ਵਾਸ ਦੇ ਅਨੁਸਾਰ ਭਵਿੱਖਬਾਣੀ ਕਰੀਏ,</verse>
				<verse number="7">ਜੇ ਸੇਵਾ ਹੈ ਤਾਂ ਸੇਵਾ ਵਿੱਚ ਲੱਗੇ ਰਹੀਏ; ਸਿਖਾਉਣ ਵਾਲਾ ਸਿਖਾਉਣ ਵਿੱਚ</verse>
				<verse number="8">ਅਤੇ ਉਤਸ਼ਾਹਿਤ ਕਰਨ ਵਾਲਾ ਉਤਸ਼ਾਹਿਤ ਕਰਨ ਵਿੱਚ ਲੱਗਾ ਰਹੇ; ਦਾਨ ਦੇਣ ਵਾਲਾ ਖੁੱਲ੍ਹਦਿਲੀ ਨਾਲ ਦੇਵੇ; ਅਗਵਾਈ ਕਰਨ ਵਾਲਾ ਉਤਸ਼ਾਹ ਨਾਲ ਅਗਵਾਈ ਕਰੇ ਅਤੇ ਦਇਆ ਕਰਨ ਵਾਲਾ ਖੁਸ਼ੀ ਨਾਲ ਦਇਆ ਕਰੇ।</verse>
				<verse number="9">ਪ੍ਰੇਮ ਨਿਸ਼ਕਪਟ ਹੋਵੇ। ਬੁਰਾਈ ਤੋਂ ਘਿਰਣਾ ਕਰੋ ਅਤੇ ਭਲਾਈ ਨਾਲ ਜੁੜੇ ਰਹੋ,</verse>
				<verse number="10">ਭਰੱਪਣ ਦੇ ਪ੍ਰੇਮ ਨਾਲ ਇੱਕ ਦੂਜੇ ਪ੍ਰਤੀ ਗੂੜ੍ਹਾ ਪ੍ਰੇਮ ਰੱਖੋ, ਆਦਰ ਵਿੱਚ ਇੱਕ ਦੂਜੇ ਨੂੰ ਉੱਤਮ ਜਾਣੋ,</verse>
				<verse number="11">ਉਤਸ਼ਾਹ ਵਿੱਚ ਆਲਸੀ ਨਾ ਬਣੋ, ਆਤਮਾ ਵਿੱਚ ਸਰਗਰਮ ਰਹੋ, ਪ੍ਰਭੂ ਦੀ ਸੇਵਾ ਕਰਦੇ ਰਹੋ,</verse>
				<verse number="12">ਆਸ ਵਿੱਚ ਅਨੰਦ ਕਰੋ, ਕਸ਼ਟ ਵਿੱਚ ਧੀਰਜ ਰੱਖੋ, ਪ੍ਰਾਰਥਨਾ ਲਗਾਤਾਰ ਕਰਦੇ ਰਹੋ,</verse>
				<verse number="13">ਸੰਤਾਂ ਦੀਆਂ ਲੋੜਾਂ ਦੇ ਸਾਂਝੀ ਬਣੋ, ਪਰਾਹੁਣਚਾਰੀ ਕਰਨ ਵਿੱਚ ਲੱਗੇ ਰਹੋ,</verse>
				<verse number="14">ਆਪਣੇ ਸਤਾਉਣ ਵਾਲਿਆਂ ਨੂੰ ਅਸੀਸ ਦਿਓ; ਸਰਾਪ ਨਹੀਂ, ਸਗੋਂ ਅਸੀਸ ਦਿਓ।</verse>
				<verse number="15">ਅਨੰਦ ਕਰਨ ਵਾਲਿਆਂ ਨਾਲ ਅਨੰਦ ਕਰੋ, ਰੋਣ ਵਾਲਿਆਂ ਨਾਲ ਰੋਵੋ,</verse>
				<verse number="16">ਆਪਸ ਵਿੱਚ ਇੱਕ ਮਨ ਹੋਵੋ; ਘਮੰਡੀ ਨਾ ਬਣੋ ਸਗੋਂ ਹਲੀਮਾਂ ਨਾਲ ਸੰਗਤੀ ਰੱਖੋ, ਆਪਣੀ ਨਜ਼ਰ ਵਿੱਚ ਬੁੱਧਵਾਨ ਨਾ ਬਣੋ,</verse>
				<verse number="17">ਬੁਰਾਈ ਦੇ ਬਦਲੇ ਕਿਸੇ ਨਾਲ ਬੁਰਾਈ ਨਾ ਕਰੋ; ਸਭਨਾਂ ਮਨੁੱਖਾਂ ਦਾ ਭਲਾ ਸੋਚੋ।</verse>
				<verse number="18">ਜਿੱਥੋਂ ਤੱਕ ਹੋ ਸਕੇ, ਸਭਨਾਂ ਨਾਲ ਮੇਲ-ਮਿਲਾਪ ਰੱਖੋ।</verse>
				<verse number="19">ਹੇ ਪਿਆਰਿਓ, ਆਪ ਬਦਲਾ ਨਾ ਲਵੋ ਸਗੋਂ ਇਸ ਨੂੰ ਪਰਮੇਸ਼ਰ ਦੇ ਕ੍ਰੋਧ ਉੱਤੇ ਛੱਡ ਦਿਓ, ਕਿਉਂਕਿ ਲਿਖਿਆ ਹੈ: “ਪ੍ਰਭੂ ਕਹਿੰਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਬਦਲਾ ਲਵਾਂਗਾ। ”</verse>
				<verse number="20">ਪਰ, ਜੇ ਤੇਰਾ ਵੈਰੀ ਭੁੱਖਾ ਹੋਵੇ ਤਾਂ ਉਸ ਨੂੰ ਭੋਜਨ ਖੁਆ। ਜੇ ਪਿਆਸਾ ਹੋਵੇ ਤਾਂ ਉਸ ਨੂੰ ਪਾਣੀ ਪਿਆ। ਕਿਉਂਕਿ ਅਜਿਹਾ ਕਰਕੇ ਤੂੰ ਉਸ ਦੇ ਸਿਰ ਉੱਤੇ ਭਖਦੇ ਅੰਗਿਆਰਿਆਂ ਦਾ ਢੇਰ ਲਾਵੇਂਗਾ।</verse>
				<verse number="21">ਬੁਰਾਈ ਤੋਂ ਨਾ ਹਾਰੋ, ਸਗੋਂ ਬੁਰਾਈ ਨੂੰ ਭਲਾਈ ਨਾਲ ਜਿੱਤ ਲਵੋ।</verse>
			</chapter>
			<chapter number="13">
				<verse number="1">ਹਰੇਕ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਉੱਚ ਅਧਿਕਾਰੀਆਂ ਦੇ ਅਧੀਨ ਰਹੇ, ਕਿਉਂਕਿ ਕੋਈ ਅਧਿਕਾਰ ਅਜਿਹਾ ਨਹੀਂ ਹੈ ਜੋ ਪਰਮੇਸ਼ਰ ਵੱਲੋਂ ਨਾ ਹੋਵੇ ਅਤੇ ਜਿਹੜੇ ਅਧਿਕਾਰੀ ਹਨ ਉਹ ਪਰਮੇਸ਼ਰ ਵੱਲੋਂ ਠਹਿਰਾਏ ਹੋਏ ਹਨ।</verse>
				<verse number="2">ਜਿਹੜਾ ਅਧਿਕਾਰ ਦਾ ਵਿਰੋਧ ਕਰਦਾ ਹੈ ਉਹ ਪਰਮੇਸ਼ਰ ਦੇ ਪ੍ਰਬੰਧ ਦਾ ਵਿਰੋਧ ਕਰਦਾ ਹੈ ਅਤੇ ਜਿਹੜੇ ਵਿਰੋਧ ਕਰਦੇ ਹਨ ਉਹ ਆਪਣੇ ਉੱਤੇ ਸਜ਼ਾ ਲਿਆਉਣਗੇ।</verse>
				<verse number="3">ਕਿਉਂਕਿ ਅਧਿਕਾਰੀ ਭਲੇ ਕੰਮ ਤੋਂ ਨਹੀਂ, ਸਗੋਂ ਬੁਰੇ ਕੰਮ ਤੋਂ ਡਰਾਉਣ ਲਈ ਹੁੰਦੇ ਹਨ। ਕੀ ਤੂੰ ਨਹੀਂ ਚਾਹੁੰਦਾ ਕਿ ਅਧਿਕਾਰੀ ਤੋਂ ਡਰੇਂ? ਤਾਂ ਭਲਾ ਕੰਮ ਕਰ ਅਤੇ ਇਸ ਤੋਂ ਤੇਰੀ ਸੋਭਾ ਹੋਵੇਗੀ।</verse>
				<verse number="4">ਕਿਉਂਕਿ ਅਧਿਕਾਰੀ ਤੇਰੇ ਭਲੇ ਲਈ ਪਰਮੇਸ਼ਰ ਦਾ ਸੇਵਕ ਹੈ। ਪਰ ਜੇ ਤੂੰ ਬੁਰਾ ਕੰਮ ਕਰਦਾ ਹੈਂ ਤਾਂ ਡਰ, ਕਿਉਂਕਿ ਉਹ ਤਲਵਾਰ ਐਵੇਂ ਨਹੀਂ ਰੱਖਦਾ। ਉਹ ਪਰਮੇਸ਼ਰ ਦਾ ਸੇਵਕ ਹੈ ਕਿ ਬੁਰਾਈ ਕਰਨ ਵਾਲੇ ਨੂੰ ਕ੍ਰੋਧ ਨਾਲ ਸਜ਼ਾ ਦੇਵੇ।</verse>
				<verse number="5">ਇਸ ਲਈ ਕੇਵਲ ਕ੍ਰੋਧ ਹੀ ਦੇ ਕਾਰਨ ਨਹੀਂ, ਸਗੋਂ ਵਿਵੇਕ ਦੇ ਕਾਰਨ ਵੀ ਅਧੀਨ ਰਹਿਣਾ ਜ਼ਰੂਰੀ ਹੈ;</verse>
				<verse number="6">ਇਸੇ ਕਰਕੇ ਤੁਸੀਂ ਟੈਕਸ ਵੀ ਦਿੰਦੇ ਹੋ, ਕਿਉਂਕਿ ਜਨਤਾ ਦੇ ਸੇਵਕ ਪਰਮੇਸ਼ਰ ਵੱਲੋਂ ਹਨ ਅਤੇ ਲਗਾਤਾਰ ਇਸੇ ਕੰਮ ਵਿੱਚ ਲੱਗੇ ਰਹਿੰਦੇ ਹਨ।</verse>
				<verse number="7">ਸਾਰਿਆਂ ਨੂੰ ਉਨ੍ਹਾਂ ਦਾ ਹੱਕ ਦਿਓ; ਜਿਸ ਨੂੰ ਟੈਕਸ ਦੇਣਾ ਹੈ ਉਸ ਨੂੰ ਟੈਕਸ ਦਿਓ; ਜਿਸ ਨੂੰ ਮਹਿਸੂਲ ਦੇਣਾ ਹੈ ਉਸ ਨੂੰ ਮਹਿਸੂਲ ਦਿਓ; ਜਿਸ ਤੋਂ ਡਰਨਾ ਚਾਹੀਦਾ ਹੈ ਉਸ ਤੋਂ ਡਰੋ; ਜਿਸ ਦਾ ਆਦਰ ਕਰਨਾ ਚਾਹੀਦਾ ਹੈ ਉਸ ਦਾ ਆਦਰ ਕਰੋ।</verse>
				<verse number="8">ਇੱਕ ਦੂਜੇ ਨੂੰ ਪਿਆਰ ਕਰਨ ਤੋਂ ਇਲਾਵਾ ਕਿਸੇ ਗੱਲ ਵਿੱਚ ਕਿਸੇ ਦੇ ਕਰਜ਼ਦਾਰ ਨਾ ਹੋਵੋ, ਕਿਉਂਕਿ ਜਿਹੜਾ ਦੂਜੇ ਨੂੰ ਪਿਆਰ ਕਰਦਾ ਹੈ ਉਸ ਨੇ ਬਿਵਸਥਾ ਨੂੰ ਪੂਰਾ ਕੀਤਾ ਹੈ।</verse>
				<verse number="9">ਕਿਉਂਕਿ ਕਿਹਾ ਗਿਆ ਹੈ: “ਵਿਭਚਾਰ ਨਾ ਕਰ, ਖੂਨ ਨਾ ਕਰ, ਚੋਰੀ ਨਾ ਕਰ, ਲੋਭ ਨਾ ਕਰ;” ਅਤੇ ਜੇ ਕੋਈ ਹੋਰ ਹੁਕਮ ਹੈ ਤਾਂ ਉਸ ਦਾ ਸਾਰ ਇਸ ਹੁਕਮ ਵਿੱਚ ਹੈ, “ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪਿਆਰ ਕਰ।”</verse>
				<verse number="10">ਪਿਆਰ ਗੁਆਂਢੀ ਦਾ ਬੁਰਾ ਨਹੀਂ ਕਰਦਾ; ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਨਾ ਹੈ।</verse>
				<verse number="11">ਇਸ ਤੋਂ ਇਲਾਵਾ, ਤੁਸੀਂ ਸਮੇਂ ਨੂੰ ਜਾਣਦੇ ਹੋ ਕਿ ਤੁਹਾਡੇ ਨੀਂਦ ਤੋਂ ਜਾਗਣ ਦਾ ਵੇਲਾ ਆ ਚੁੱਕਾ ਹੈ, ਕਿਉਂਕਿ ਜਦੋਂ ਅਸੀਂ ਵਿਸ਼ਵਾਸ ਕੀਤਾ ਉਸ ਨਾਲੋਂ ਸਾਡੀ ਮੁਕਤੀ ਹੁਣ ਜ਼ਿਆਦਾ ਨੇੜੇ ਹੈ।</verse>
				<verse number="12">ਰਾਤ ਬਹੁਤ ਬੀਤ ਗਈ ਹੈ ਅਤੇ ਦਿਨ ਚੜ੍ਹਨ ਵਾਲਾ ਹੈ। ਇਸ ਲਈ ਆਓ ਅਸੀਂ ਹਨੇਰੇ ਦੇ ਕੰਮਾਂ ਨੂੰ ਛੱਡ ਦੇਈਏ ਅਤੇ ਚਾਨਣ ਦੇ ਹਥਿਆਰ ਪਹਿਨ ਲਈਏ।</verse>
				<verse number="13">ਅਸੀਂ ਸਿੱਧੀ ਚਾਲ ਚੱਲੀਏ ਜਿਵੇਂ ਦਿਨੇ ਚੱਲੀਦਾ ਹੈ, ਨਾ ਕਿ ਬਦਮਸਤੀਆਂ ਅਤੇ ਮਤਵਾਲੇਪਣ ਵਿੱਚ, ਨਾ ਜਿਨਸੀ ਅਨੈਤਿਕਤਾ ਅਤੇ ਲੁੱਚਪੁਣਿਆਂ ਵਿੱਚ, ਨਾ ਝਗੜੇ ਅਤੇ ਈਰਖਾ ਵਿੱਚ;</verse>
				<verse number="14">ਸਗੋਂ ਪ੍ਰਭੂ ਯਿਸੂ ਮਸੀਹ ਨੂੰ ਪਹਿਨ ਲਵੋ ਅਤੇ ਸਰੀਰਕ ਲਾਲਸਾਵਾਂ ਨੂੰ ਪੂਰਿਆਂ ਕਰਨ ਵੱਲ ਧਿਆਨ ਨਾ ਲਾਓ।</verse>
			</chapter>
			<chapter number="14">
				<verse number="1">ਜਿਹੜਾ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਸ ਨੂੰ ਗ੍ਰਹਿਣ ਕਰੋ, ਪਰ ਉਸ ਦੇ ਵਿਚਾਰਾਂ ਬਾਰੇ ਬਹਿਸ ਕਰਨ ਲਈ ਨਹੀਂ।</verse>
				<verse number="2">ਇੱਕ ਦਾ ਵਿਸ਼ਵਾਸ ਹੈ ਕਿ ਸਭ ਕੁਝ ਖਾਣਾ ਠੀਕ ਹੈ, ਪਰ ਜਿਹੜਾ ਕਮਜ਼ੋਰ ਹੈ ਉਹ ਸਾਗ-ਪੱਤ ਹੀ ਖਾਂਦਾ ਹੈ।</verse>
				<verse number="3">ਜਿਹੜਾ ਖਾਂਦਾ ਹੈ ਉਹ ਨਾ ਖਾਣ ਵਾਲੇ ਨੂੰ ਤੁੱਛ ਨਾ ਸਮਝੇ ਅਤੇ ਜਿਹੜਾ ਨਹੀਂ ਖਾਂਦਾ ਉਹ ਖਾਣ ਵਾਲੇ ਉੱਤੇ ਦੋਸ਼ ਨਾ ਲਾਵੇ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਗ੍ਰਹਿਣ ਕੀਤਾ ਹੈ।</verse>
				<verse number="4">ਤੂੰ ਦੂਜੇ ਦੇ ਦਾਸ ਉੱਤੇ ਦੋਸ਼ ਲਾਉਣ ਵਾਲਾ ਕੌਣ ਹੁੰਦਾ ਹੈਂ? ਉਹ ਸਥਿਰ ਰਹੇ ਜਾਂ ਡਿੱਗੇ, ਉਸ ਦਾ ਮਾਲਕ ਜਾਣੇ; ਉਹ ਸਥਿਰ ਕੀਤਾ ਜਾਵੇਗਾ, ਕਿਉਂਕਿ ਪ੍ਰਭੂ ਉਸ ਨੂੰ ਸਥਿਰ ਕਰਨ ਦੇ ਸਮਰੱਥ ਹੈ।</verse>
				<verse number="5">ਕੋਈ ਮਨੁੱਖ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਚੰਗਾ ਮੰਨਦਾ ਹੈ, ਪਰ ਕੋਈ ਹਰੇਕ ਦਿਨ ਨੂੰ ਚੰਗਾ ਮੰਨਦਾ ਹੈ; ਹਰੇਕ ਆਪੋ-ਆਪਣੇ ਮਨ ਵਿੱਚ ਦ੍ਰਿੜ੍ਹ ਵਿਸ਼ਵਾਸ ਰੱਖੇ।</verse>
				<verse number="6">ਜਿਹੜਾ ਕਿਸੇ ਇੱਕ ਦਿਨ ਨੂੰ ਚੰਗਾ ਮੰਨਦਾ ਹੈ ਉਹ ਪ੍ਰਭੂ ਦੇ ਲਈ ਚੰਗਾ ਮੰਨਦਾ ਹੈ । ਇਸੇ ਤਰ੍ਹਾਂ ਜਿਹੜਾ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ; ਜਿਹੜਾ ਨਹੀਂ ਖਾਂਦਾ ਉਹ ਪ੍ਰਭੂ ਦੇ ਲਈ ਨਹੀਂ ਖਾਂਦਾ ਅਤੇ ਉਹ ਵੀ ਪਰਮੇਸ਼ਰ ਦਾ ਧੰਨਵਾਦ ਕਰਦਾ ਹੈ।</verse>
				<verse number="7">ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਨਹੀਂ ਜੀਉਂਦਾ ਅਤੇ ਨਾ ਹੀ ਆਪਣੇ ਲਈ ਮਰਦਾ ਹੈ।</verse>
				<verse number="8">ਜੇ ਅਸੀਂ ਜੀਉਂਦੇ ਹਾਂ ਤਾਂ ਪ੍ਰਭੂ ਦੇ ਲਈ ਜੀਉਂਦੇ ਹਾਂ ਅਤੇ ਜੇ ਮਰਦੇ ਹਾਂ ਤਾਂ ਪ੍ਰਭੂ ਦੇ ਲਈ ਮਰਦੇ ਹਾਂ। ਇਸ ਕਰਕੇ ਭਾਵੇਂ ਅਸੀਂ ਜੀਵੀਏ ਜਾਂ ਮਰੀਏ, ਅਸੀਂ ਪ੍ਰਭੂ ਦੇ ਹੀ ਹਾਂ।</verse>
				<verse number="9">ਕਿਉਂਕਿ ਮਸੀਹ ਇਸੇ ਕਰਕੇ ਮਰਿਆ ਅਤੇ ਜੀ ਉੱਠਿਆ ਤਾਂਕਿ ਉਹ ਮਰੇ ਹੋਇਆਂ ਅਤੇ ਜੀਉਂਦਿਆਂ, ਦੋਹਾਂ ਦਾ ਪ੍ਰਭੂ ਹੋਵੇ।</verse>
				<verse number="10">ਤੂੰ ਆਪਣੇ ਭਾਈ ਉੱਤੇ ਦੋਸ਼ ਕਿਉਂ ਲਾਉਂਦਾ ਹੈਂ? ਜਾਂ ਤੂੰ ਆਪਣੇ ਭਾਈ ਨੂੰ ਤੁੱਛ ਕਿਉਂ ਸਮਝਦਾ ਹੈਂ? ਕਿਉਂਕਿ ਅਸੀਂ ਸਭਨਾਂ ਨੇ ਪਰਮੇਸ਼ਰ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਹੈ।</verse>
				<verse number="11">ਕਿਉਂ ਜੋ ਲਿਖਿਆ ਹੈ: ਪ੍ਰਭੂ ਕਹਿੰਦਾ ਹੈ, ਮੈਂ ਜੀਉਂਦਾ ਹਾਂ; ਹਰੇਕ ਗੋਡਾ ਮੇਰੇ ਸਾਹਮਣੇ ਨਿਵੇਗਾ ਅਤੇ ਹਰੇਕ ਜੀਭ ਪਰਮੇਸ਼ਰ ਦਾ ਇਕਰਾਰ ਕਰੇਗੀ।</verse>
				<verse number="12">ਸੋ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ਰ ਨੂੰ ਆਪਣੇ ਵਿਖੇ ਲੇਖਾ ਦੇਣਾ ਹੈ।</verse>
				<verse number="13">ਇਸ ਲਈ ਅੱਗੇ ਤੋਂ ਅਸੀਂ ਇੱਕ ਦੂਜੇ ਉੱਤੇ ਦੋਸ਼ ਨਾ ਲਾਈਏ, ਸਗੋਂ ਇਹ ਨਿਰਣਾ ਕਰੋ ਕਿ ਕੋਈ ਆਪਣੇ ਭਾਈ ਦੇ ਰਾਹ ਵਿੱਚ ਠੇਡੇ ਜਾਂ ਠੋਕਰ ਦਾ ਪੱਥਰ ਨਾ ਰੱਖੇ।</verse>
				<verse number="14">ਮੈਂ ਜਾਣਦਾ ਹਾਂ ਅਤੇ ਪ੍ਰਭੂ ਯਿਸੂ ਵਿੱਚ ਮੈਨੂੰ ਇਹ ਯਕੀਨ ਹੋਇਆ ਹੈ ਕਿ ਕੋਈ ਵੀ ਚੀਜ਼ ਆਪਣੇ ਆਪ ਵਿੱਚ ਅਸ਼ੁੱਧ ਨਹੀਂ ਹੈ, ਪਰ ਜਿਹੜਾ ਕਿਸੇ ਚੀਜ਼ ਨੂੰ ਅਸ਼ੁੱਧ ਸਮਝਦਾ ਹੈ ਉਸ ਦੇ ਲਈ ਉਹ ਅਸ਼ੁੱਧ ਹੈ।</verse>
				<verse number="15">ਜੇ ਤੇਰੇ ਭੋਜਨ ਦੇ ਕਾਰਨ ਤੇਰਾ ਭਾਈ ਦੁਖੀ ਹੁੰਦਾ ਹੈ ਤਾਂ ਤੂੰ ਅਜੇ ਵੀ ਪ੍ਰੇਮ ਦੇ ਅਨੁਸਾਰ ਨਹੀਂ ਚੱਲਦਾ। ਆਪਣੇ ਭੋਜਨ ਦੇ ਕਾਰਨ ਤੂੰ ਉਸ ਦਾ ਨਾਸ ਨਾ ਕਰ ਜਿਸ ਦੇ ਲਈ ਮਸੀਹ ਨੇ ਜਾਨ ਦਿੱਤੀ।</verse>
				<verse number="16">ਇਸ ਲਈ ਤੁਹਾਡੀ ਭਲਾਈ ਦੀ ਨਿੰਦਾ ਨਾ ਹੋਵੇ।</verse>
				<verse number="17">ਕਿਉਂਕਿ ਪਰਮੇਸ਼ਰ ਦਾ ਰਾਜ ਖਾਣਾ-ਪੀਣਾ ਨਹੀਂ, ਸਗੋਂ ਧਾਰਮਿਕਤਾ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਅਨੰਦ ਹੈ।</verse>
				<verse number="18">ਜਿਹੜਾ ਇਸ ਤਰ੍ਹਾਂ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਰ ਨੂੰ ਭਾਉਂਦਾ ਹੈ ਅਤੇ ਮਨੁੱਖਾਂ ਨੂੰ ਪਰਵਾਨ ਹੁੰਦਾ ਹੈ।</verse>
				<verse number="19">ਇਸ ਕਰਕੇ ਅਸੀਂ ਉਨ੍ਹਾਂ ਗੱਲਾਂ ਦੇ ਪਿੱਛੇ ਲੱਗੇ ਰਹੀਏ ਜਿਨ੍ਹਾਂ ਤੋਂ ਮੇਲ-ਮਿਲਾਪ ਅਤੇ ਇੱਕ ਦੂਜੇ ਦੀ ਉੱਨਤੀ ਹੁੰਦੀ ਹੈ।</verse>
				<verse number="20">ਭੋਜਨ ਦੇ ਕਾਰਨ ਪਰਮੇਸ਼ਰ ਦੇ ਕੰਮ ਨੂੰ ਨਸ਼ਟ ਨਾ ਕਰ। ਸਭ ਕੁਝ ਸ਼ੁੱਧ ਤਾਂ ਹੈ, ਪਰ ਜਿਸ ਮਨੁੱਖ ਦੇ ਖਾਣ ਕਰਕੇ ਠੋਕਰ ਲੱਗਦੀ ਹੈ ਉਸ ਦੇ ਲਈ ਬੁਰਾ ਹੈ।</verse>
				<verse number="21">ਚੰਗਾ ਤਾਂ ਇਹ ਹੈ ਕਿ ਤੂੰ ਨਾ ਮਾਸ ਖਾਵੇਂ ਅਤੇ ਨਾ ਮੈ ਪੀਵੇਂ ਅਤੇ ਨਾ ਹੀ ਅਜਿਹਾ ਕੁਝ ਕਰੇਂ ਜਿਸ ਤੋਂ ਤੇਰੇ ਭਾਈ ਨੂੰ ਠੋਕਰ ਲੱਗੇ ।</verse>
				<verse number="22">ਜਿਹੜਾ ਵਿਸ਼ਵਾਸ ਤੂੰ ਰੱਖਦਾ ਹੈਂ ਉਸ ਨੂੰ ਪਰਮੇਸ਼ਰ ਦੇ ਸਾਹਮਣੇ ਆਪਣੇ ਤੱਕ ਹੀ ਰੱਖ। ਧੰਨ ਹੈ ਉਹ ਜਿਸ ਦਾ ਵਿਵੇਕ ਉਸ ਗੱਲ ਦੇ ਕਾਰਨ ਜਿਸ ਨੂੰ ਉਹ ਠੀਕ ਸਮਝਦਾ ਹੈ, ਉਸ ਨੂੰ ਦੋਸ਼ੀ ਨਹੀਂ ਠਹਿਰਾਉਂਦਾ;</verse>
				<verse number="23">ਪਰ ਜੇ ਕੋਈ ਸ਼ੱਕ ਰੱਖ ਕੇ ਖਾਂਦਾ ਹੈ ਤਾਂ ਉਹ ਦੋਸ਼ੀ ਠਹਿਰਾਇਆ ਗਿਆ ਹੈ, ਕਿਉਂਕਿ ਉਸ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਜੋ ਕੁਝ ਵਿਸ਼ਵਾਸ ਤੋਂ ਨਹੀਂ, ਉਹ ਪਾਪ ਹੈ।</verse>
			</chapter>
			<chapter number="15">
				<verse number="1">ਹੁਣ ਅਸੀਂ ਜਿਹੜੇ ਬਲਵੰਤ ਹਾਂ ਸਾਨੂੰ ਚਾਹੀਦਾ ਹੈ ਕਿ ਕਮਜ਼ੋਰਾਂ ਦੀਆਂ ਕਮਜ਼ੋਰੀਆਂ ਨੂੰ ਸਹਿ ਲਈਏ ਅਤੇ ਆਪਣੇ ਆਪ ਨੂੰ ਖੁਸ਼ ਨਾ ਕਰੀਏ।</verse>
				<verse number="2">ਸਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਦੇ ਭਲੇ ਲਈ ਉਸ ਨੂੰ ਖੁਸ਼ ਰੱਖੇ ਤਾਂਕਿ ਉਸ ਦੀ ਉੱਨਤੀ ਹੋਵੇ।</verse>
				<verse number="3">ਕਿਉਂਕਿ ਮਸੀਹ ਨੇ ਵੀ ਆਪਣੇ ਆਪ ਨੂੰ ਖੁਸ਼ ਨਹੀਂ ਕੀਤਾ, ਪਰ ਜਿਵੇਂ ਲਿਖਿਆ ਹੈ: “ਤੇਰੇ ਨਿੰਦਕਾਂ ਦੀ ਨਿੰਦਾ ਮੇਰੇ ਉੱਤੇ ਆ ਪਈ।”</verse>
				<verse number="4">ਕਿਉਂਕਿ ਜੋ ਕੁਝ ਪਹਿਲਾਂ ਲਿਖਿਆ ਗਿਆ ਉਹ ਸਾਡੀ ਸਿੱਖਿਆ ਲਈ ਲਿਖਿਆ ਗਿਆ ਤਾਂਕਿ ਅਸੀਂ ਧੀਰਜ ਅਤੇ ਲਿਖਤਾਂ ਦੇ ਦਿਲਾਸੇ ਤੋਂ ਆਸ ਰੱਖੀਏ।</verse>
				<verse number="5">ਹੁਣ ਧੀਰਜ ਅਤੇ ਦਿਲਾਸੇ ਦਾ ਪਰਮੇਸ਼ਰ ਤੁਹਾਨੂੰ ਇਹ ਬਖਸ਼ੇ ਕਿ ਮਸੀਹ ਯਿਸੂ ਦੇ ਅਨੁਸਾਰ ਆਪਸ ਵਿੱਚ ਇੱਕ ਮਨ ਹੋਵੋ,</verse>
				<verse number="6">ਤਾਂਕਿ ਤੁਸੀਂ ਇੱਕ ਮਨ ਅਤੇ ਇੱਕ ਅਵਾਜ਼ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦੀ ਮਹਿਮਾ ਕਰੋ।</verse>
				<verse number="7">ਇਸ ਕਰਕੇ ਇੱਕ ਦੂਜੇ ਨੂੰ ਗ੍ਰਹਿਣ ਕਰੋ ਜਿਵੇਂ ਮਸੀਹ ਨੇ ਵੀ ਪਰਮੇਸ਼ਰ ਦੀ ਮਹਿਮਾ ਲਈ ਤੁਹਾਨੂੰ ਗ੍ਰਹਿਣ ਕੀਤਾ।</verse>
				<verse number="8">ਮੈਂ ਕਹਿੰਦਾ ਹਾਂ ਕਿ ਪਰਮੇਸ਼ਰ ਦੀ ਸਚਾਈ ਦੀ ਖਾਤਰ ਮਸੀਹ ਸੁੰਨਤੀਆਂ ਦਾ ਸੇਵਕ ਬਣ ਗਿਆ ਤਾਂਕਿ ਪੁਰਖਿਆਂ ਨਾਲ ਕੀਤੇ ਵਾਇਦਿਆਂ ਨੂੰ ਪੱਕਾ ਕਰੇ</verse>
				<verse number="9">ਅਤੇ ਪਰਾਈਆਂ ਕੌਮਾਂ ਪਰਮੇਸ਼ਰ ਦੀ ਦਇਆ ਲਈ ਉਸ ਦੀ ਵਡਿਆਈ ਕਰਨ, ਜਿਵੇਂ ਲਿਖਿਆ ਹੈ: ਇਸੇ ਕਾਰਨ ਮੈਂ ਪਰਾਈਆਂ ਕੌਮਾਂ ਵਿੱਚ ਤੇਰੀ ਵਡਿਆਈ ਕਰਾਂਗਾ ਅਤੇ ਤੇਰੇ ਨਾਮ ਦਾ ਜਸ ਗਾਵਾਂਗਾ।</verse>
				<verse number="10">ਉਹ ਫੇਰ ਕਹਿੰਦਾ ਹੈ: ਹੇ ਪਰਾਈਓ ਕੌਮੋ, ਉਸ ਦੀ ਪਰਜਾ ਦੇ ਨਾਲ ਅਨੰਦ ਮਨਾਓ।</verse>
				<verse number="11">ਅਤੇ ਫੇਰ: ਹੇ ਸਭ ਪਰਾਈਓ ਕੌਮੋ, ਪ੍ਰਭੂ ਦੀ ਉਸਤਤ ਕਰੋ; ਸਭ ਲੋਕ ਉਸ ਦੀ ਪ੍ਰਸ਼ੰਸਾ ਕਰਨ।</verse>
				<verse number="12">ਯਸਾਯਾਹ ਫੇਰ ਕਹਿੰਦਾ ਹੈ, “ਯੱਸੀ ਦੀ ਜੜ੍ਹ ਪਰਗਟ ਹੋਵੇਗੀ ਅਤੇ ਉਹ ਜਿਹੜਾ ਪਰਾਈਆਂ ਕੌਮਾਂ ਉੱਤੇ ਰਾਜ ਕਰਨ ਲਈ ਉੱਠੇਗਾ, ਪਰਾਈਆਂ ਕੌਮਾਂ ਉਸ ਉੱਤੇ ਆਸ ਰੱਖਣਗੀਆਂ।”</verse>
				<verse number="13">ਹੁਣ ਆਸ ਦਾ ਪਰਮੇਸ਼ਰ ਤੁਹਾਨੂੰ ਵਿਸ਼ਵਾਸ ਕਰਨ ਵਿੱਚ ਵੱਡੇ ਅਨੰਦ ਅਤੇ ਸ਼ਾਂਤੀ ਨਾਲ ਭਰੇ ਤਾਂਕਿ ਤੁਸੀਂ ਪਵਿੱਤਰ ਆਤਮਾ ਦੀ ਸਮਰੱਥਾ ਦੁਆਰਾ ਆਸ ਨਾਲ ਭਰਪੂਰ ਹੋ ਜਾਓ।</verse>
				<verse number="14">ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਤਸੱਲੀ ਹੈ ਕਿ ਤੁਸੀਂ ਭਲਾਈ ਨਾਲ ਭਰਪੂਰ ਅਤੇ ਸੰਪੂਰਨ ਗਿਆਨ ਨਾਲ ਭਰੇ ਹੋਏ ਹੋ ਅਤੇ ਇੱਕ ਦੂਜੇ ਨੂੰ ਚਿਤਾਉਣ ਦੇ ਵੀ ਯੋਗ ਹੋ,</verse>
				<verse number="15">ਤਾਂ ਵੀ ਮੈਂ ਤੁਹਾਨੂੰ ਯਾਦ ਕਰਾਉਣ ਲਈ ਕੁਝ ਗੱਲਾਂ ਦੇ ਵਿਖੇ ਬੜੀ ਦਲੇਰੀ ਨਾਲ ਲਿਖਿਆ ਹੈ। ਇਹ ਉਸ ਕਿਰਪਾ ਦੇ ਕਾਰਨ ਹੋਇਆ ਜੋ ਮੈਨੂੰ ਪਰਮੇਸ਼ਰ ਤੋਂ ਮਿਲੀ ਹੈ</verse>
				<verse number="16">ਕਿ ਮੈਂ ਪਰਾਈਆਂ ਕੌਮਾਂ ਦੇ ਲਈ ਮਸੀਹ ਯਿਸੂ ਦਾ ਸੇਵਕ ਬਣ ਕੇ ਯਾਜਕ ਵਾਂਗ ਪਰਮੇਸ਼ਰ ਦੀ ਖੁਸ਼ਖ਼ਬਰੀ ਦੀ ਸੇਵਾ ਦਾ ਕੰਮ ਕਰਾਂ ਤਾਂਕਿ ਪਰਾਈਆਂ ਕੌਮਾਂ ਪਵਿੱਤਰ ਆਤਮਾ ਦੇ ਰਾਹੀਂ ਪਵਿੱਤਰ ਹੋ ਕੇ ਭੇਟ ਦੇ ਰੂਪ ਵਿੱਚ ਗ੍ਰਹਿਣਯੋਗ ਹੋਣ।</verse>
				<verse number="17">ਇਸ ਲਈ ਜੋ ਕੁਝ ਮੈਂ ਮਸੀਹ ਯਿਸੂ ਵਿੱਚ ਪਰਮੇਸ਼ਰ ਲਈ ਕੀਤਾ, ਮੈਨੂੰ ਉਸ 'ਤੇ ਮਾਣ ਹੈ।</verse>
				<verse number="18">ਕਿਉਂਕਿ ਮੈਂ ਉਨ੍ਹਾਂ ਕੰਮਾਂ ਤੋਂ ਇਲਾਵਾ ਹੋਰ ਕੁਝ ਕਹਿਣ ਦਾ ਹੌਸਲਾ ਨਹੀਂ ਕਰਾਂਗਾ ਜੋ ਮਸੀਹ ਨੇ ਪਰਾਈਆਂ ਕੌਮਾਂ ਦੀ ਆਗਿਆਕਾਰੀ ਲਈ ਵਚਨ ਅਤੇ ਕੰਮਾਂ ਦੁਆਰਾ,</verse>
				<verse number="19">ਚਿੰਨ੍ਹਾਂ ਅਤੇ ਅਚੰਭਿਆਂ ਦੀ ਸ਼ਕਤੀ ਦੁਆਰਾ ਅਤੇ ਪਰਮੇਸ਼ਰ ਦੇ ਆਤਮਾ ਦੀ ਸਮਰੱਥਾ ਦੁਆਰਾ ਮੇਰੇ ਰਾਹੀਂ ਕੀਤੇ। ਇਸੇ ਕਰਕੇ ਮੈਂ ਯਰੂਸ਼ਲਮ ਤੋਂ ਲੈ ਕੇ ਆਲੇ-ਦੁਆਲੇ ਇੱਲੁਰਿਕੁਨ ਤੱਕ ਮਸੀਹ ਦੀ ਖੁਸ਼ਖ਼ਬਰੀ ਦਾ ਪੂਰਾ ਪ੍ਰਚਾਰ ਕੀਤਾ।</verse>
				<verse number="20">ਸੋ ਮੇਰੀ ਇਹੋ ਅਭਿਲਾਸ਼ਾ ਹੈ ਕਿ ਜਿੱਥੇ ਮਸੀਹ ਦਾ ਨਾਮ ਨਹੀਂ ਲਿਆ ਗਿਆ, ਉੱਥੇ ਖੁਸ਼ਖ਼ਬਰੀ ਦਾ ਪ੍ਰਚਾਰ ਕਰਾਂ ਤਾਂਕਿ ਮੈਂ ਦੂਜੇ ਦੀ ਨੀਂਹ ਉੱਤੇ ਉਸਾਰੀ ਨਾ ਕਰਾਂ,</verse>
				<verse number="21">ਜਿਵੇਂ ਲਿਖਿਆ ਹੈ: ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ, ਉਹ ਵੇਖਣਗੇ ਅਤੇ ਜਿਨ੍ਹਾਂ ਨਹੀਂ ਸੁਣਿਆ, ਉਹ ਸਮਝਣਗੇ।</verse>
				<verse number="22">ਇਸੇ ਕਰਕੇ ਮੈਨੂੰ ਬਹੁਤ ਵਾਰ ਤੁਹਾਡੇ ਕੋਲ ਆਉਣ ਤੋਂ ਰੁਕਣਾ ਪਿਆ।</verse>
				<verse number="23">ਪਰ ਹੁਣ ਇਨ੍ਹਾਂ ਇਲਾਕਿਆਂ ਵਿੱਚ ਮੇਰੇ ਕੰਮ ਲਈ ਹੋਰ ਥਾਂ ਨਾ ਰਿਹਾ ਅਤੇ ਮੇਰੀ ਬਹੁਤ ਸਾਲਾਂ ਤੋਂ ਤੁਹਾਡੇ ਕੋਲ ਆਉਣ ਦੀ ਇੱਛਾ ਵੀ ਰਹੀ ਹੈ,</verse>
				<verse number="24">ਜਦੋਂ ਵੀ ਮੈਂ ਹਿਸਪਾਨਿਯਾ ਨੂੰ ਜਾਵਾਂ ਤਾਂ ਆਸ ਕਰਦਾ ਹਾਂ ਕਿ ਜਾਂਦੇ ਹੋਏ ਤੁਹਾਨੂੰ ਮਿਲਾਂ ਅਤੇ ਕੁਝ ਸਮਾਂ ਤੁਹਾਡੀ ਸੰਗਤ ਤੋਂ ਤ੍ਰਿਪਤ ਹੋ ਕੇ ਤੁਹਾਡੇ ਵੱਲੋਂ ਅੱਗੇ ਤੋਰਿਆ ਜਾਵਾਂ।</verse>
				<verse number="25">ਪਰ ਹੁਣ ਮੈਂ ਸੰਤਾਂ ਦੀ ਸਹਾਇਤਾ ਕਰਨ ਲਈ ਯਰੂਸ਼ਲਮ ਨੂੰ ਜਾ ਰਿਹਾ ਹਾਂ,</verse>
				<verse number="26">ਕਿਉਂਕਿ ਮਕਦੂਨਿਯਾ ਅਤੇ ਅਖਾਯਾ ਦੇ ਵਿਸ਼ਵਾਸੀਆਂ ਨੂੰ ਚੰਗਾ ਲੱਗਾ ਕਿ ਯਰੂਸ਼ਲਮ ਦੇ ਸੰਤਾਂ ਵਿੱਚੋਂ ਜਿਹੜੇ ਗਰੀਬ ਹਨ ਉਨ੍ਹਾਂ ਲਈ ਸਹਾਇਤਾ ਭੇਜਣ,</verse>
				<verse number="27">ਕਿਉਂ ਜੋ ਪਰਾਈਆਂ ਕੌਮਾਂ ਨੂੰ ਚੰਗਾ ਲੱਗਾ ਅਤੇ ਉਹ ਸੰਤਾਂ ਦੇ ਕਰਜ਼ਦਾਰ ਹਨ; ਕਿਉਂਕਿ ਜੇ ਪਰਾਈਆਂ ਕੌਮਾਂ ਸੰਤਾਂ ਦੀਆਂ ਆਤਮਕ ਗੱਲਾਂ ਵਿੱਚ ਸਾਂਝੀ ਹੋਈਆਂ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਭੌਤਿਕ ਵਸਤਾਂ ਨਾਲ ਵੀ ਸੰਤਾਂ ਦੀ ਸਹਾਇਤਾ ਕਰਨ।</verse>
				<verse number="28">ਸੋ ਇਹ ਕੰਮ ਪੂਰਾ ਕਰਕੇ ਅਤੇ ਇਹ ਸਹਾਇਤਾ ਉਨ੍ਹਾਂ ਨੂੰ ਪਹੁੰਚਾ ਕੇ ਮੈਂ ਤੁਹਾਡੇ ਕੋਲੋਂ ਹੁੰਦਾ ਹੋਇਆ ਹਿਸਪਾਨਿਯਾ ਨੂੰ ਜਾਵਾਂਗਾ।</verse>
				<verse number="29">ਮੈਂ ਜਾਣਦਾ ਹਾਂ ਕਿ ਜਦੋਂ ਮੈਂ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਦੀ ਭਰਪੂਰ ਬਰਕਤ ਨਾਲ ਆਵਾਂਗਾ।</verse>
				<verse number="30">ਹੇ ਭਾਈਓ, ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਅਤੇ ਆਤਮਾ ਦੇ ਪ੍ਰੇਮ ਦੁਆਰਾ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪਰਮੇਸ਼ਰ ਅੱਗੇ ਪ੍ਰਾਰਥਨਾਵਾਂ ਕਰਨ ਵਿੱਚ ਮੇਰੇ ਨਾਲ ਲੱਗੇ ਰਹੋ</verse>
				<verse number="31">ਕਿ ਮੈਂ ਯਹੂਦਿਯਾ ਦੇ ਅਵਿਸ਼ਵਾਸੀਆਂ ਤੋਂ ਬਚਾਇਆ ਜਾਵਾਂ ਅਤੇ ਯਰੂਸ਼ਲਮ ਲਈ ਮੇਰੀ ਸੇਵਾ ਸੰਤਾਂ ਨੂੰ ਗ੍ਰਹਿਣਯੋਗ ਹੋਵੇ</verse>
				<verse number="32">ਤਾਂਕਿ ਮੈਂ ਪਰਮੇਸ਼ਰ ਦੀ ਇੱਛਾ ਨਾਲ ਅਨੰਦ ਸਹਿਤ ਤੁਹਾਡੇ ਕੋਲ ਆ ਸਕਾਂ ਅਤੇ ਤੁਹਾਡੇ ਨਾਲ ਅਰਾਮ ਪਾਵਾਂ।</verse>
				<verse number="33">ਹੁਣ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਸਭਨਾਂ ਦੇ ਨਾਲ ਹੋਵੇ। ਆਮੀਨ।</verse>
			</chapter>
			<chapter number="16">
				<verse number="1">ਹੁਣ ਮੈਂ ਸਾਡੀ ਭੈਣ ਫ਼ੀਬੀ ਨੂੰ ਜਿਹੜੀ ਕੰਖਰਿਯਾ ਦੀ ਕਲੀਸਿਯਾ ਦੀ ਸੇਵਕਾ ਹੈ, ਤੁਹਾਡੇ ਸਪੁਰਦ ਕਰਦਾ ਹਾਂ</verse>
				<verse number="2">ਕਿ ਉਸ ਨੂੰ ਪ੍ਰਭੂ ਵਿੱਚ ਗ੍ਰਹਿਣ ਕਰੋ ਜਿਵੇਂ ਕਿ ਸੰਤਾਂ ਨੂੰ ਯੋਗ ਹੈ ਅਤੇ ਜਿਸ ਕਿਸੇ ਗੱਲ ਵਿੱਚ ਉਸ ਨੂੰ ਤੁਹਾਡੀ ਜ਼ਰੂਰਤ ਹੋਵੇ ਉਸ ਵਿੱਚ ਉਸ ਦੀ ਸਹਾਇਤਾ ਕਰੋ, ਕਿਉਂਕਿ ਉਹ ਬਹੁਤਿਆਂ ਲਈ ਅਤੇ ਮੇਰੇ ਲਈ ਵੀ ਸਹਾਇਕਣ ਬਣੀ।</verse>
				<verse number="3">ਪਰਿਸਕਾ ਅਤੇ ਅਕੂਲਾ ਨੂੰ ਸਲਾਮ ਕਹਿਣਾ ਜਿਹੜੇ ਮਸੀਹ ਯਿਸੂ ਵਿੱਚ ਮੇਰੇ ਸਹਿਕਰਮੀ ਹਨ,</verse>
				<verse number="4">ਜਿਨ੍ਹਾਂ ਨੇ ਮੇਰੀ ਜਾਨ ਦੀ ਖਾਤਰ ਆਪਣੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਇਆ। ਕੇਵਲ ਮੈਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਦੀਆਂ ਸਭ ਕਲੀਸਿਆਵਾਂ ਵੀ ਉਨ੍ਹਾਂ ਦਾ ਧੰਨਵਾਦ ਕਰਦੀਆਂ ਹਨ।</verse>
				<verse number="5">ਉਸ ਕਲੀਸਿਯਾ ਨੂੰ ਵੀ ਜਿਹੜੀ ਉਨ੍ਹਾਂ ਦੇ ਘਰ ਵਿੱਚ ਹੈ, ਸਲਾਮ ਕਹਿਣਾ। ਮੇਰੇ ਪਿਆਰੇ ਇਪੈਨੇਤੁਸ ਨੂੰ ਸਲਾਮ ਕਹਿਣਾ ਜਿਹੜਾ ਮਸੀਹ ਲਈ ਅਸਿਯਾ ਦਾ ਪਹਿਲਾ ਫਲ ਹੈ।</verse>
				<verse number="6">ਮਰਿਯਮ ਨੂੰ ਸਲਾਮ ਕਹਿਣਾ ਜਿਸ ਨੇ ਤੁਹਾਡੇ ਲਈ ਬਹੁਤ ਮਿਹਨਤ ਕੀਤੀ।</verse>
				<verse number="7">ਅੰਦਰੁਨਿਕੁਸ ਅਤੇ ਯੂਨਿਯਾਸ ਨੂੰ ਸਲਾਮ ਕਹਿਣਾ ਜਿਹੜੇ ਮੇਰੇ ਰਿਸ਼ਤੇਦਾਰ ਅਤੇ ਸੰਗੀ ਕੈਦੀ ਹਨ ਅਤੇ ਰਸੂਲਾਂ ਵਿੱਚ ਨੇਕਨਾਮ ਅਤੇ ਮਸੀਹ ਵਿੱਚ ਮੇਰੇ ਤੋਂ ਪਹਿਲਾਂ ਦੇ ਹਨ।</verse>
				<verse number="8">ਪ੍ਰਭੂ ਵਿੱਚ ਮੇਰੇ ਪਿਆਰੇ ਅੰਪਲਿਯਾਤੁਸ ਨੂੰ ਸਲਾਮ ਕਹਿਣਾ।</verse>
				<verse number="9">ਮਸੀਹ ਵਿੱਚ ਸਾਡੇ ਸਹਿਕਰਮੀ ਉਰਬਾਨੁਸ ਅਤੇ ਮੇਰੇ ਪਿਆਰੇ ਸਤਾਖੁਸ ਨੂੰ ਸਲਾਮ ਕਹਿਣਾ।</verse>
				<verse number="10">ਅਪਿੱਲੇਸ ਨੂੰ ਜਿਹੜਾ ਮਸੀਹ ਵਿੱਚ ਪਰਵਾਨਯੋਗ ਹੈ, ਸਲਾਮ ਕਹਿਣਾ। ਅਰਿਸਤੁਬੂਲੁਸ ਦੇ ਘਰਾਣੇ ਨੂੰ ਸਲਾਮ ਕਹਿਣਾ।</verse>
				<verse number="11">ਮੇਰੇ ਰਿਸ਼ਤੇਦਾਰ ਹੇਰੋਦਿਯੋਨ ਨੂੰ ਸਲਾਮ ਕਹਿਣਾ। ਨਰਕਿੱਸੁਸ ਦੇ ਘਰਾਣੇ ਵਿੱਚੋਂ ਜਿਹੜੇ ਪ੍ਰਭੂ ਵਿੱਚ ਹਨ, ਉਨ੍ਹਾਂ ਨੂੰ ਸਲਾਮ ਕਹਿਣਾ।</verse>
				<verse number="12">ਤਰੁਫ਼ੈਨਾ ਅਤੇ ਤਰੁਫ਼ੋਸਾ ਨੂੰ ਜਿਹੜੀਆਂ ਪ੍ਰਭੂ ਵਿੱਚ ਮਿਹਨਤ ਕਰ ਰਹੀਆਂ ਹਨ, ਸਲਾਮ ਕਹਿਣਾ। ਪਿਆਰੀ ਪਰਸੀਸ ਨੂੰ ਸਲਾਮ ਕਹਿਣਾ ਜਿਸ ਨੇ ਪ੍ਰਭੂ ਵਿੱਚ ਬਹੁਤ ਮਿਹਨਤ ਕੀਤੀ।</verse>
				<verse number="13">ਰੂਫ਼ੁਸ ਨੂੰ ਜਿਹੜਾ ਪ੍ਰਭੂ ਵਿੱਚ ਚੁਣਿਆ ਹੋਇਆ ਹੈ ਅਤੇ ਉਸ ਦੀ ਮਾਤਾ ਨੂੰ ਜੋ ਮੇਰੀ ਵੀ ਮਾਤਾ ਹੈ, ਸਲਾਮ ਕਹਿਣਾ।</verse>
				<verse number="14">ਅਸੁੰਕਰਿਤੁਸ, ਫਲੇਗੋਨ, ਹਰਮੇਸ, ਪਤੁਰਬਾਸ, ਹਿਰਮਾਸ ਅਤੇ ਉਨ੍ਹਾਂ ਦੇ ਨਾਲ ਦੇ ਭਾਈਆਂ ਨੂੰ ਸਲਾਮ ਕਹਿਣਾ।</verse>
				<verse number="15">ਫਿਲੁਲੁਗੁਸ ਅਤੇ ਯੂਲਿਯਾ, ਨੇਰਿਯੁਸ ਅਤੇ ਉਸ ਦੀ ਭੈਣ ਅਤੇ ਉਲੁੰਪਾਸ ਅਤੇ ਉਨ੍ਹਾਂ ਦੇ ਨਾਲ ਦੇ ਸਾਰੇ ਸੰਤਾਂ ਨੂੰ ਸਲਾਮ ਕਹਿਣਾ।</verse>
				<verse number="16">ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ। ਮਸੀਹ ਦੀਆਂ ਸਭ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ।</verse>
				<verse number="17">ਹੁਣ ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਉਸ ਸਿੱਖਿਆ ਦੇ ਉਲਟ ਜਿਹੜੀ ਤੁਸੀਂ ਪਾਈ ਹੈ, ਫੁੱਟਾਂ ਪਾਉਂਦੇ ਅਤੇ ਠੋਕਰ ਖੁਆਉਣ ਦਾ ਕਾਰਨ ਬਣਦੇ ਹਨ ਉਨ੍ਹਾਂ 'ਤੇ ਨਜ਼ਰ ਰੱਖੋ ਅਤੇ ਉਨ੍ਹਾਂ ਤੋਂ ਪਰੇ ਰਹੋ।</verse>
				<verse number="18">ਕਿਉਂਕਿ ਅਜਿਹੇ ਲੋਕ ਸਾਡੇ ਪ੍ਰਭੂ ਮਸੀਹ ਦੀ ਨਹੀਂ, ਸਗੋਂ ਆਪਣੇ ਪੇਟ ਦੀ ਸੇਵਾ ਕਰਦੇ ਹਨ ਅਤੇ ਆਪਣੀਆਂ ਚਿਕਨੀਆਂ ਚੋਪੜੀਆਂ ਅਤੇ ਚਾਪਲੂਸੀ ਵਾਲੀਆਂ ਗੱਲਾਂ ਨਾਲ ਸਿੱਧੇ-ਸਾਦੇ ਲੋਕਾਂ ਦੇ ਮਨਾਂ ਨੂੰ ਭਰਮਾ ਦਿੰਦੇ ਹਨ।</verse>
				<verse number="19">ਤੁਹਾਡੀ ਆਗਿਆਕਾਰੀ ਦੀ ਚਰਚਾ ਸਭਨਾਂ ਮਨੁੱਖਾਂ ਤੱਕ ਪਹੁੰਚੀ ਹੈ; ਇਸ ਕਰਕੇ ਮੈਂ ਤੁਹਾਡੇ ਵਿਖੇ ਅਨੰਦ ਕਰਦਾ ਹਾਂ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਭਲਾਈ ਦੇ ਲਈ ਬੁੱਧਵਾਨ ਅਤੇ ਬੁਰਾਈ ਦੇ ਲਈ ਭੋਲੇ ਬਣੋ।</verse>
				<verse number="20">ਸ਼ਾਂਤੀ ਦਾ ਪਰਮੇਸ਼ਰ ਛੇਤੀ ਹੀ ਸ਼ੈਤਾਨ ਨੂੰ ਤੁਹਾਡੇ ਪੈਰਾਂ ਹੇਠ ਕੁਚਲੇਗਾ। ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਬਣੀ ਰਹੇ।</verse>
				<verse number="21">ਮੇਰਾ ਸਹਿਕਰਮੀ ਤਿਮੋਥਿਉਸ ਅਤੇ ਲੂਕਿਯੁਸ ਅਤੇ ਯਸੋਨ ਅਤੇ ਸੋਸੀਪਤਰੁਸ ਅਤੇ ਮੇਰੇ ਰਿਸ਼ਤੇਦਾਰ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="22">ਮੈਂ ਤਰਤਿਯੁਸ ਜਿਹੜਾ ਇਸ ਪੱਤ੍ਰੀ ਦਾ ਲਿਖਣ ਵਾਲਾ ਹਾਂ, ਪ੍ਰਭੂ ਵਿੱਚ ਤੁਹਾਨੂੰ ਸਲਾਮ ਕਹਿੰਦਾ ਹਾਂ।</verse>
				<verse number="23">ਮੇਰੀ ਅਤੇ ਸਾਰੀ ਕਲੀਸਿਯਾ ਦੀ ਪਰਾਹੁਣਚਾਰੀ ਕਰਨ ਵਾਲਾ ਗਾਯੁਸ ਤੁਹਾਨੂੰ ਸਲਾਮ ਕਹਿੰਦਾ ਹੈ। ਨਗਰ ਦਾ ਖਜ਼ਾਨਚੀ ਇਰਸਤੁਸ ਅਤੇ ਭਾਈ ਕੁਆਰਤੁਸ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="24">[ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।]</verse>
				<verse number="25">ਹੁਣ ਉਸ ਦੀ ਜਿਹੜਾ ਤੁਹਾਨੂੰ ਮੇਰੀ ਖੁਸ਼ਖ਼ਬਰੀ ਅਰਥਾਤ ਯਿਸੂ ਮਸੀਹ ਦੇ ਪ੍ਰਚਾਰ ਦੇ ਅਨੁਸਾਰ ਦ੍ਰਿੜ੍ਹ ਕਰ ਸਕਦਾ ਹੈ, ਉਸ ਭੇਤ ਦੇ ਪਰਕਾਸ਼ ਦੇ ਅਨੁਸਾਰ ਜਿਹੜਾ ਅਨੰਤ ਕਾਲ ਤੋਂ ਗੁਪਤ ਰੱਖਿਆ ਗਿਆ ਸੀ</verse>
				<verse number="26">ਪਰ ਹੁਣ ਪਰਗਟ ਕੀਤਾ ਗਿਆ ਅਤੇ ਅਨਾਦੀ ਪਰਮੇਸ਼ਰ ਦੇ ਹੁਕਮ ਅਨੁਸਾਰ ਨਬੀਆਂ ਦੀਆਂ ਲਿਖਤਾਂ ਰਾਹੀਂ ਸਭ ਪਰਾਈਆਂ ਕੌਮਾਂ ਨੂੰ ਦੱਸਿਆ ਗਿਆ ਕਿ ਉਹ ਵਿਸ਼ਵਾਸ ਦੇ ਆਗਿਆਕਾਰੀ ਹੋ ਜਾਣ,</verse>
				<verse number="27">ਉਸੇ ਇੱਕੋ-ਇੱਕ ਬੁੱਧਵਾਨ ਪਰਮੇਸ਼ਰ ਦੀ ਮਹਿਮਾ ਯਿਸੂ ਮਸੀਹ ਦੇ ਰਾਹੀਂ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
			</chapter>
		</book>
		<book number="46">
			<chapter number="1">
				<verse number="1">ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹੋਣ ਲਈ ਬੁਲਾਇਆ ਗਿਆ ਅਤੇ ਭਾਈ ਸੋਸਥਨੇਸ ਵੱਲੋਂ;</verse>
				<verse number="2">ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਰਥਾਤ ਉਨ੍ਹਾਂ ਨੂੰ ਜਿਹੜੇ ਮਸੀਹ ਯਿਸੂ ਵਿੱਚ ਪਵਿੱਤਰ ਕੀਤੇ ਗਏ ਹਨ ਅਤੇ ਉਨ੍ਹਾਂ ਸਭਨਾਂ ਦੇ ਨਾਲ ਸੰਤ ਹੋਣ ਲਈ ਬੁਲਾਏ ਗਏ ਹਨ ਜਿਹੜੇ ਹਰ ਥਾਂ ਉਨ੍ਹਾਂ ਦੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਨਾਮ ਲੈਂਦੇ ਹਨ;</verse>
				<verse number="3">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="4">ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਲਈ ਜਿਹੜੀ ਮਸੀਹ ਯਿਸੂ ਵਿੱਚ ਤੁਹਾਨੂੰ ਬਖਸ਼ੀ ਗਈ, ਹਮੇਸ਼ਾ ਤੁਹਾਡੇ ਵਿਖੇ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ</verse>
				<verse number="5">ਕਿ ਤੁਸੀਂ ਮਸੀਹ ਦੇ ਦੁਆਰਾ ਹਰੇਕ ਗੱਲ ਅਰਥਾਤ ਸਾਰੇ ਵਚਨ ਅਤੇ ਸਾਰੇ ਗਿਆਨ ਵਿੱਚ ਧਨੀ ਕੀਤੇ ਗਏ</verse>
				<verse number="6">ਜਿਵੇਂ ਕਿ ਤੁਹਾਡੇ ਵਿੱਚ ਮਸੀਹ ਦੀ ਗਵਾਹੀ ਸਾਬਤ ਵੀ ਹੋਈ।</verse>
				<verse number="7">ਇੱਥੋਂ ਤੱਕ ਕਿ ਤੁਹਾਨੂੰ ਕਿਸੇ ਵਰਦਾਨ ਦੀ ਕਮੀ ਨਹੀਂ ਹੈ ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਦੀ ਉਡੀਕ ਕਰਦੇ ਹੋ।</verse>
				<verse number="8">ਪਰਮੇਸ਼ਰ ਤੁਹਾਨੂੰ ਅੰਤ ਤੱਕ ਦ੍ਰਿੜ੍ਹ ਵੀ ਰੱਖੇਗਾ ਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਦਿਨ ਨਿਰਦੋਸ਼ ਠਹਿਰੋ।</verse>
				<verse number="9">ਪਰਮੇਸ਼ਰ ਵਫ਼ਾਦਾਰ ਹੈ; ਉਸੇ ਦੇ ਦੁਆਰਾ ਤੁਸੀਂ ਉਸ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸੰਗਤੀ ਵਿੱਚ ਬੁਲਾਏ ਗਏ ਹੋ।</verse>
				<verse number="10">ਹੇ ਭਾਈਓ, ਮੈਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਬੇਨਤੀ ਕਰਦਾ ਹਾਂ ਕਿ ਤੁਸੀਂ ਸਾਰੇ ਹਰ ਗੱਲ ਵਿੱਚ ਸਹਿਮਤ ਹੋਵੋ ਅਤੇ ਤੁਹਾਡੇ ਵਿੱਚ ਫੁੱਟਾਂ ਨਾ ਹੋਣ, ਸਗੋਂ ਤੁਸੀਂ ਇੱਕ ਮਨ ਅਤੇ ਇੱਕ ਵਿਚਾਰ ਹੋ ਕੇ ਆਪਸ ਵਿੱਚ ਮਿਲੇ ਰਹੋ।</verse>
				<verse number="11">ਕਿਉਂਕਿ ਹੇ ਮੇਰੇ ਭਾਈਓ, ਮੈਨੂੰ ਤੁਹਾਡੇ ਵਿਖੇ ਕਲੋਏ ਦੇ ਘਰ ਦਿਆਂ ਤੋਂ ਪਤਾ ਲੱਗਾ ਹੈ ਕਿ ਤੁਹਾਡੇ ਵਿਚਕਾਰ ਝਗੜੇ ਹੁੰਦੇ ਹਨ।</verse>
				<verse number="12">ਮੇਰੇ ਕਹਿਣ ਦਾ ਭਾਵ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ”, ਜਾਂ “ਮੈਂ ਅਪੁੱਲੋਸ ਦਾ ਹਾਂ” ਜਾਂ “ਮੈਂ ਕੇਫ਼ਾਸ ਦਾ ਹਾਂ” ਜਾਂ “ਮੈਂ ਮਸੀਹ ਦਾ ਹਾਂ।”</verse>
				<verse number="13">ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ 'ਤੇ ਚੜ੍ਹਾਇਆ ਗਿਆ ਜਾਂ ਪੌਲੁਸ ਦੇ ਨਾਮ ਵਿੱਚ ਤੁਹਾਨੂੰ ਬਪਤਿਸਮਾ ਦਿੱਤਾ ਗਿਆ?</verse>
				<verse number="14">ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਕਰਿਸਪੁਸ ਅਤੇ ਗਾਯੁਸ ਤੋਂ ਇਲਾਵਾ ਤੁਹਾਡੇ ਵਿੱਚੋਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ,</verse>
				<verse number="15">ਤਾਂਕਿ ਕੋਈ ਇਹ ਨਾ ਕਹੇ ਕਿ ਤੁਹਾਨੂੰ ਮੇਰੇ ਨਾਮ ਵਿੱਚ ਬਪਤਿਸਮਾ ਦਿੱਤਾ ਗਿਆ;</verse>
				<verse number="16">ਹਾਂ, ਮੈਂ ਸਤਫਨਾਸ ਦੇ ਘਰਾਣੇ ਨੂੰ ਵੀ ਬਪਤਿਸਮਾ ਦਿੱਤਾ, ਪਰ ਇਸ ਤੋਂ ਇਲਾਵਾ ਮੈਂ ਨਹੀਂ ਜਾਣਦਾ ਕਿ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ,</verse>
				<verse number="17">ਕਿਉਂਕਿ ਮਸੀਹ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਸਗੋਂ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ; ਉਹ ਵੀ ਸ਼ਬਦਾਂ ਦੇ ਗਿਆਨ ਨਾਲ ਨਹੀਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਠਹਿਰੇ।</verse>
				<verse number="18">ਸਲੀਬ ਦਾ ਸੰਦੇਸ਼ ਨਾਸ ਹੋਣ ਵਾਲਿਆਂ ਲਈ ਮੂਰਖਤਾ ਹੈ, ਪਰ ਸਾਡੇ ਲਈ ਜਿਹੜੇ ਬਚਾਏ ਜਾਂਦੇ ਹਾਂ ਇਹ ਪਰਮੇਸ਼ਰ ਦੀ ਸ਼ਕਤੀ ਹੈ।</verse>
				<verse number="19">ਕਿਉਂਕਿ ਲਿਖਿਆ ਹੈ: ਮੈਂ ਬੁੱਧਵਾਨਾਂ ਦੀ ਬੁੱਧ ਦਾ ਨਾਸ ਕਰਾਂਗਾ ਅਤੇ ਸਮਝਦਾਰਾਂ ਦੀ ਸਮਝ ਨੂੰ ਵਿਅਰਥ ਠਹਿਰਾਵਾਂਗਾ।</verse>
				<verse number="20">ਕਿੱਥੇ ਹੈ ਬੁੱਧਵਾਨ? ਕਿੱਥੇ ਹੈ ਸ਼ਾਸਤਰੀ? ਕਿੱਥੇ ਹੈ ਇਸ ਯੁਗ ਦਾ ਵਿਵਾਦੀ? ਕੀ ਪਰਮੇਸ਼ਰ ਨੇ ਇਸ ਸੰਸਾਰ ਦੇ ਗਿਆਨ ਨੂੰ ਮੂਰਖਤਾ ਨਹੀਂ ਠਹਿਰਾਇਆ?</verse>
				<verse number="21">ਕਿਉਂਕਿ ਪਰਮੇਸ਼ਰ ਦੇ ਗਿਆਨ ਅਨੁਸਾਰ ਜਦੋਂ ਸੰਸਾਰ ਨੇ ਆਪਣੇ ਗਿਆਨ ਰਾਹੀਂ ਪਰਮੇਸ਼ਰ ਨੂੰ ਨਾ ਜਾਣਿਆ ਤਾਂ ਪਰਮੇਸ਼ਰ ਨੂੰ ਚੰਗਾ ਲੱਗਾ ਕਿ ਇਸ ਪ੍ਰਚਾਰ ਦੀ ਮੂਰਖਤਾ ਦੇ ਦੁਆਰਾ ਵਿਸ਼ਵਾਸ ਕਰਨ ਵਾਲਿਆਂ ਨੂੰ ਬਚਾਵੇ।</verse>
				<verse number="22">ਕਿਉਂਕਿ ਯਹੂਦੀ ਚਿੰਨ੍ਹ ਮੰਗਦੇ ਹਨ ਅਤੇ ਯੂਨਾਨੀ ਗਿਆਨ ਭਾਲਦੇ ਹਨ;</verse>
				<verse number="23">ਪਰ ਅਸੀਂ ਸਲੀਬ ਚੜ੍ਹਾਏ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ ਜਿਹੜਾ ਯਹੂਦੀਆਂ ਲਈ ਠੋਕਰ ਅਤੇ ਪਰਾਈਆਂ ਕੌਮਾਂ ਲਈ ਮੂਰਖਤਾ ਹੈ,</verse>
				<verse number="24">ਪਰ ਉਨ੍ਹਾਂ ਲਈ ਜਿਹੜੇ ਬੁਲਾਏ ਹੋਏ ਹਨ, ਭਾਵੇਂ ਯਹੂਦੀ ਭਾਵੇਂ ਯੂਨਾਨੀ, ਮਸੀਹ ਪਰਮੇਸ਼ਰ ਦੀ ਸ਼ਕਤੀ ਅਤੇ ਗਿਆਨ ਹੈ।</verse>
				<verse number="25">ਕਿਉਂਕਿ ਪਰਮੇਸ਼ਰ ਦੀ ਮੂਰਖਤਾ ਮਨੁੱਖਾਂ ਦੇ ਗਿਆਨ ਨਾਲੋਂ ਗਿਆਨਵਾਨ ਹੈ ਅਤੇ ਪਰਮੇਸ਼ਰ ਦੀ ਨਿਰਬਲਤਾ ਮਨੁੱਖਾਂ ਦੇ ਬਲ ਨਾਲੋਂ ਬਲਵੰਤ ਹੈ।</verse>
				<verse number="26">ਹੇ ਭਾਈਓ, ਆਪਣੀ ਬੁਲਾਹਟ ਨੂੰ ਸਮਝੋ ਕਿ ਤੁਸੀਂ ਜਿਹੜੇ ਬੁਲਾਏ ਗਏ, ਤੁਹਾਡੇ ਵਿੱਚੋਂ ਬਹੁਤੇ ਨਾ ਤਾਂ ਸਰੀਰਕ ਤੌਰ 'ਤੇ ਗਿਆਨਵਾਨ, ਨਾ ਬਲਵੰਤ ਅਤੇ ਨਾ ਹੀ ਬਹੁਤ ਰੁਤਬੇ ਵਾਲੇ ਸਨ,</verse>
				<verse number="27">ਸਗੋਂ ਪਰਮੇਸ਼ਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਿਆਂ ਕਰੇ ਅਤੇ ਪਰਮੇਸ਼ਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਕਿ ਬਲਵੰਤਾਂ ਨੂੰ ਸ਼ਰਮਿੰਦਿਆਂ ਕਰੇ</verse>
				<verse number="28">ਅਤੇ ਪਰਮੇਸ਼ਰ ਨੇ ਸੰਸਾਰ ਦੇ ਮਹੱਤਵਹੀਣ ਅਤੇ ਤੁੱਛ ਲੋਕਾਂ ਨੂੰ ਅਰਥਾਤ ਉਨ੍ਹਾਂ ਨੂੰ ਜਿਹੜੇ ਹਨ ਹੀ ਨਹੀਂ, ਚੁਣ ਲਿਆ ਕਿ ਉਨ੍ਹਾਂ ਨੂੰ ਜਿਹੜੇ ਹਨ, ਵਿਅਰਥ ਠਹਿਰਾਵੇ,</verse>
				<verse number="29">ਤਾਂਕਿ ਕੋਈ ਪ੍ਰਾਣੀ ਪਰਮੇਸ਼ਰ ਦੇ ਸਨਮੁੱਖ ਘਮੰਡ ਨਾ ਕਰੇ।</verse>
				<verse number="30">ਤੁਸੀਂ ਪਰਮੇਸ਼ਰ ਦੇ ਕਰਕੇ ਮਸੀਹ ਯਿਸੂ ਵਿੱਚ ਹੋ ਜਿਹੜਾ ਸਾਡੇ ਲਈ ਪਰਮੇਸ਼ਰ ਦੀ ਵੱਲੋਂ ਗਿਆਨ, ਧਾਰਮਿਕਤਾ, ਪਵਿੱਤਰਤਾ ਅਤੇ ਛੁਟਕਾਰਾ ਠਹਿਰਾਇਆ ਗਿਆ,</verse>
				<verse number="31">ਜਿਵੇਂ ਲਿਖਿਆ ਹੈ: “ਜੋ ਕੋਈ ਘਮੰਡ ਕਰੇ ਉਹ ਪ੍ਰਭੂ ਵਿੱਚ ਘਮੰਡ ਕਰੇ।”</verse>
			</chapter>
			<chapter number="2">
				<verse number="1">ਹੇ ਭਾਈਓ, ਜਦੋਂ ਮੈਂ ਪਰਮੇਸ਼ਰ ਦੇ ਭੇਤ ਦਾ ਪ੍ਰਚਾਰ ਕਰਦਾ ਹੋਇਆ ਤੁਹਾਡੇ ਕੋਲ ਆਇਆ ਤਾਂ ਵਚਨ ਜਾਂ ਗਿਆਨ ਦੀ ਉੱਤਮਤਾ ਨਾਲ ਨਹੀਂ ਆਇਆ।</verse>
				<verse number="2">ਕਿਉਂਕਿ ਮੈਂ ਠਾਣਿਆ ਸੀ ਕਿ ਤੁਹਾਡੇ ਵਿੱਚ ਯਿਸੂ ਮਸੀਹ ਅਰਥਾਤ ਸਲੀਬ ਦਿੱਤੇ ਗਏ ਮਸੀਹ ਤੋਂ ਇਲਾਵਾ ਹੋਰ ਕਿਸੇ ਗੱਲ ਨੂੰ ਨਾ ਜਾਣਾਂ।</verse>
				<verse number="3">ਮੈਂ ਨਿਰਬਲਤਾ ਅਤੇ ਭੈ ਵਿੱਚ ਅਤੇ ਬਹੁਤ ਕੰਬਦਾ ਹੋਇਆ ਤੁਹਾਡੇ ਨਾਲ ਰਿਹਾ</verse>
				<verse number="4">ਅਤੇ ਮੇਰੇ ਸ਼ਬਦਾਂ ਅਤੇ ਮੇਰੇ ਪ੍ਰਚਾਰ ਵਿੱਚ ਗਿਆਨ ਦੀਆਂ ਲੁਭਾਉਣ ਵਾਲੀਆਂ ਗੱਲਾਂ ਨਹੀਂ, ਸਗੋਂ ਆਤਮਾ ਅਤੇ ਸਮਰੱਥਾ ਦਾ ਪ੍ਰਗਟਾਵਾ ਸੀ,</verse>
				<verse number="5">ਤਾਂਕਿ ਤੁਹਾਡਾ ਵਿਸ਼ਵਾਸ ਮਨੁੱਖਾਂ ਦੇ ਗਿਆਨ 'ਤੇ ਨਹੀਂ, ਸਗੋਂ ਪਰਮੇਸ਼ਰ ਦੀ ਸਮਰੱਥਾ 'ਤੇ ਅਧਾਰਤ ਹੋਵੇ।</verse>
				<verse number="6">ਤਾਂ ਵੀ ਅਸੀਂ ਸਮਝਦਾਰਾਂ ਵਿੱਚ ਗਿਆਨ ਦੀਆਂ ਗੱਲਾਂ ਸੁਣਾਉਂਦੇ ਹਾਂ, ਪਰ ਇਸ ਯੁਗ ਦਾ ਗਿਆਨ ਨਹੀਂ ਅਤੇ ਨਾ ਹੀ ਇਸ ਯੁਗ ਦੇ ਹਾਕਮਾਂ ਦਾ ਜਿਹੜੇ ਨਾਸ ਹੋਣ ਵਾਲੇ ਹਨ,</verse>
				<verse number="7">ਸਗੋਂ ਪਰਮੇਸ਼ਰ ਦੇ ਉਸ ਗੁਪਤ ਗਿਆਨ ਨੂੰ ਭੇਤ ਨਾਲ ਦੱਸਦੇ ਹਾਂ ਜੋ ਪਰਮੇਸ਼ਰ ਨੇ ਅਨੰਤ ਕਾਲ ਤੋਂ ਸਾਡੀ ਵਡਿਆਈ ਦੇ ਲਈ ਠਹਿਰਾਇਆ ਹੈ,</verse>
				<verse number="8">ਜਿਸ ਨੂੰ ਇਸ ਯੁਗ ਦੇ ਹਾਕਮਾਂ ਵਿੱਚੋਂ ਕਿਸੇ ਨੇ ਨਹੀਂ ਜਾਣਿਆ, ਕਿਉਂਕਿ ਜੇ ਉਹ ਜਾਣਦੇ ਤਾਂ ਤੇਜਵਾਨ ਪ੍ਰਭੂ ਨੂੰ ਸਲੀਬ 'ਤੇ ਨਾ ਚੜ੍ਹਾਉਂਦੇ।</verse>
				<verse number="9">ਪਰ ਜਿਵੇਂ ਲਿਖਿਆ ਹੈ: ਜੋ ਗੱਲਾਂ ਅੱਖਾਂ ਨੇ ਨਹੀਂ ਵੇਖੀਆਂ ਅਤੇ ਕੰਨਾਂ ਨੇ ਨਹੀਂ ਸੁਣੀਆਂ ਅਤੇ ਨਾ ਹੀ ਮਨੁੱਖ ਦੇ ਮਨ ਵਿੱਚ ਆਈਆਂ, ਉਹੀ ਹਨ ਜੋ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਲਈ ਤਿਆਰ ਕੀਤੀਆਂ ਹਨ।</verse>
				<verse number="10">ਪਰਮੇਸ਼ਰ ਨੇ ਇਨ੍ਹਾਂ ਨੂੰ ਆਪਣੇ ਆਤਮਾ ਦੁਆਰਾ ਸਾਡੇ ਉੱਤੇ ਪਰਗਟ ਕੀਤਾ, ਕਿਉਂਕਿ ਆਤਮਾ ਸਭ ਗੱਲਾਂ ਨੂੰ ਸਗੋਂ ਪਰਮੇਸ਼ਰ ਦੀਆਂ ਡੂੰਘੀਆਂ ਗੱਲਾਂ ਨੂੰ ਵੀ ਜਾਂਚ ਲੈਂਦਾ ਹੈ।</verse>
				<verse number="11">ਕਿਉਂ ਜੋ ਮਨੁੱਖਾਂ ਦੇ ਵਿਚਾਰਾਂ ਨੂੰ ਮਨੁੱਖ ਦੀ ਆਤਮਾ ਤੋਂ ਬਿਨਾਂ ਜੋ ਉਸ ਦੇ ਅੰਦਰ ਹੈ ਕੌਣ ਜਾਣਦਾ ਹੈ? ਇਸੇ ਤਰ੍ਹਾਂ ਪਰਮੇਸ਼ਰ ਦੇ ਆਤਮਾ ਤੋਂ ਬਿਨਾਂ ਪਰਮੇਸ਼ਰ ਦੀਆਂ ਗੱਲਾਂ ਨੂੰ ਹੋਰ ਕੋਈ ਨਹੀਂ ਜਾਣਦਾ।</verse>
				<verse number="12">ਪਰ ਸਾਨੂੰ ਸੰਸਾਰ ਦੀ ਆਤਮਾ ਨਹੀਂ, ਸਗੋਂ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ਰ ਵੱਲੋਂ ਹੈ ਤਾਂਕਿ ਅਸੀਂ ਉਨ੍ਹਾਂ ਗੱਲਾਂ ਨੂੰ ਜਾਣੀਏ ਜੋ ਪਰਮੇਸ਼ਰ ਨੇ ਸਾਨੂੰ ਬਖਸ਼ੀਆਂ ਹਨ;</verse>
				<verse number="13">ਉਨ੍ਹਾਂ ਹੀ ਗੱਲਾਂ ਨੂੰ ਅਸੀਂ ਮਨੁੱਖਾਂ ਦੀਆਂ ਸਿਖਾਈਆਂ ਗਿਆਨ ਦੀਆਂ ਗੱਲਾਂ ਰਾਹੀਂ ਨਹੀਂ, ਸਗੋਂ ਆਤਮਾ ਦੀਆਂ ਸਿਖਾਈਆਂ ਗੱਲਾਂ ਰਾਹੀਂ ਆਤਮਕ ਗੱਲਾਂ ਦੀ ਤੁਲਨਾ ਆਤਮਕ ਗੱਲਾਂ ਨਾਲ ਕਰਦੇ ਹਾਂ।</verse>
				<verse number="14">ਪਰ ਸਰੀਰਕ ਮਨੁੱਖ ਪਰਮੇਸ਼ਰ ਦੇ ਆਤਮਾ ਦੀਆਂ ਗੱਲਾਂ ਗ੍ਰਹਿਣ ਨਹੀਂ ਕਰਦਾ, ਕਿਉਂਕਿ ਉਹ ਉਸ ਦੇ ਲਈ ਮੂਰਖਤਾ ਹਨ ਅਤੇ ਉਹ ਉਨ੍ਹਾਂ ਨੂੰ ਜਾਣ ਨਹੀਂ ਸਕਦਾ, ਕਿਉਂ ਜੋ ਉਨ੍ਹਾਂ ਨੂੰ ਆਤਮਕ ਰੀਤੀ ਨਾਲ ਜਾਂਚਿਆ ਜਾਂਦਾ ਹੈ।</verse>
				<verse number="15">ਆਤਮਕ ਮਨੁੱਖ ਸਭਨਾਂ ਗੱਲਾਂ ਨੂੰ ਜਾਂਚਦਾ ਹੈ, ਪਰ ਆਪ ਕਿਸੇ ਤੋਂ ਨਹੀਂ ਜਾਂਚਿਆ ਜਾਂਦਾ।</verse>
				<verse number="16">ਕਿਉਂਕਿ, “ਪ੍ਰਭੂ ਦੇ ਮਨ ਨੂੰ ਕਿਸ ਨੇ ਜਾਣਿਆ ਜਿਹੜਾ ਉਸ ਨੂੰ ਸਿਖਾਵੇ?” ਪਰ ਸਾਡੇ ਵਿੱਚ ਮਸੀਹ ਦਾ ਮਨ ਹੈ।</verse>
			</chapter>
			<chapter number="3">
				<verse number="1">ਹੇ ਭਾਈਓ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਾ ਕਰ ਸਕਿਆ ਜਿਵੇਂ ਆਤਮਕ ਲੋਕਾਂ ਨਾਲ, ਸਗੋਂ ਇਸ ਤਰ੍ਹਾਂ ਜਿਵੇਂ ਸਰੀਰਕ ਲੋਕਾਂ ਨਾਲ ਅਰਥਾਤ ਉਨ੍ਹਾਂ ਨਾਲ ਜਿਹੜੇ ਮਸੀਹ ਵਿੱਚ ਬਾਲਕ ਹਨ।</verse>
				<verse number="2">ਮੈਂ ਤੁਹਾਨੂੰ ਦੁੱਧ ਪਿਆਇਆ, ਅੰਨ ਨਹੀਂ ਖੁਆਇਆ; ਕਿਉਂਕਿ ਤੁਸੀਂ ਉਸ ਨੂੰ ਪਚਾ ਨਹੀਂ ਸਕਦੇ ਸੀ, ਬਲਕਿ ਹੁਣ ਵੀ ਨਹੀਂ ਪਚਾ ਸਕਦੇ।</verse>
				<verse number="3">ਇਸ ਲਈ ਕਿ ਤੁਸੀਂ ਅਜੇ ਵੀ ਸਰੀਰਕ ਹੋ, ਕਿਉਂਕਿ ਤੁਹਾਡੇ ਵਿੱਚ ਈਰਖਾ ਅਤੇ ਝਗੜੇ ਹਨ। ਕੀ ਤੁਸੀਂ ਸਰੀਰਕ ਨਹੀਂ ਹੋ ਅਤੇ ਮਨੁੱਖੀ ਚਾਲ ਨਹੀਂ ਚੱਲਦੇ?</verse>
				<verse number="4">ਕਿਉਂਕਿ ਜਦੋਂ ਇੱਕ ਕਹਿੰਦਾ ਹੈ, “ਮੈਂ ਪੌਲੁਸ ਦਾ ਹਾਂ” ਅਤੇ ਦੂਜਾ “ਮੈਂ ਅਪੁੱਲੋਸ ਦਾ ਹਾਂ,” ਤਾਂ ਕੀ ਤੁਸੀਂ ਆਮ ਇਨਸਾਨ ਨਾ ਹੋਏ?</verse>
				<verse number="5">ਫਿਰ ਅਪੁੱਲੋਸ ਕੀ ਹੈ? ਅਤੇ ਪੌਲੁਸ ਕੀ ਹੈ? ਕੇਵਲ ਸੇਵਕ ਜਿਨ੍ਹਾਂ ਦੇ ਰਾਹੀਂ ਤੁਸੀਂ ਵਿਸ਼ਵਾਸ ਕੀਤਾ, ਜਿਵੇਂ ਕਿ ਪ੍ਰਭੂ ਨੇ ਸਾਨੂੰ ਹਰੇਕ ਨੂੰ ਜ਼ਿੰਮੇਵਾਰੀ ਸੌਂਪੀ।</verse>
				<verse number="6">ਮੈਂ ਬੀਜਿਆ, ਅਪੁੱਲੋਸ ਨੇ ਸਿੰਜਿਆ, ਪਰ ਪਰਮੇਸ਼ਰ ਨੇ ਵਧਾਇਆ।</verse>
				<verse number="7">ਇਸ ਲਈ ਨਾ ਤਾਂ ਬੀਜਣ ਵਾਲਾ ਅਤੇ ਨਾ ਹੀ ਸਿੰਜਣ ਵਾਲਾ ਕੁਝ ਹੈ, ਪਰ ਪਰਮੇਸ਼ਰ ਹੀ ਸਭ ਕੁਝ ਹੈ ਜਿਹੜਾ ਵਧਾਉਣ ਵਾਲਾ ਹੈ।</verse>
				<verse number="8">ਬੀਜਣ ਵਾਲਾ ਅਤੇ ਸਿੰਜਣ ਵਾਲਾ ਇੱਕ ਬਰਾਬਰ ਹਨ ਅਤੇ ਹਰੇਕ ਆਪੋ-ਆਪਣੀ ਮਿਹਨਤ ਦੇ ਅਨੁਸਾਰ ਆਪਣਾ ਪ੍ਰਤਿਫਲ ਪਾਵੇਗਾ।</verse>
				<verse number="9">ਕਿਉਂਕਿ ਅਸੀਂ ਪਰਮੇਸ਼ਰ ਦੇ ਸਹਿਕਰਮੀ ਹਾਂ; ਤੁਸੀਂ ਪਰਮੇਸ਼ਰ ਦਾ ਖੇਤ ਅਤੇ ਪਰਮੇਸ਼ਰ ਦਾ ਭਵਨ ਹੋ।</verse>
				<verse number="10">ਮੈਂ ਪਰਮੇਸ਼ਰ ਦੀ ਉਸ ਕਿਰਪਾ ਦੇ ਅਨੁਸਾਰ ਜੋ ਮੈਨੂੰ ਬਖਸ਼ੀ ਗਈ, ਇੱਕ ਸਿਆਣੇ ਰਾਜ ਮਿਸਤਰੀ ਵਾਂਗ ਨੀਂਹ ਰੱਖੀ ਅਤੇ ਦੂਜਾ ਇਸ 'ਤੇ ਉਸਾਰੀ ਕਰਦਾ ਹੈ; ਪਰ ਹਰੇਕ ਮਨੁੱਖ ਸਚੇਤ ਰਹੇ ਕਿ ਉਹ ਕਿਵੇਂ ਉਸਾਰੀ ਕਰਦਾ ਹੈ।</verse>
				<verse number="11">ਕਿਉਂਕਿ ਜਿਹੜੀ ਨੀਂਹ ਰੱਖੀ ਗਈ ਹੈ ਅਰਥਾਤ ਯਿਸੂ ਮਸੀਹ, ਉਸ ਤੋਂ ਇਲਾਵਾ ਕੋਈ ਦੂਜੀ ਨੀਂਹ ਨਹੀਂ ਰੱਖ ਸਕਦਾ।</verse>
				<verse number="12">ਜੇ ਕੋਈ ਉਸ ਨੀਂਹ ਉੱਤੇ ਸੋਨੇ, ਚਾਂਦੀ, ਕੀਮਤੀ ਪੱਥਰਾਂ, ਲੱਕੜਾਂ ਜਾਂ ਘਾਹ-ਫੂਸ ਨਾਲ ਉਸਾਰੀ ਕਰੇ</verse>
				<verse number="13">ਤਾਂ ਹਰੇਕ ਦਾ ਕੰਮ ਪਰਗਟ ਹੋ ਜਾਵੇਗਾ ਕਿਉਂਕਿ ਉਹ ਦਿਨ ਇਸ ਨੂੰ ਉਜਾਗਰ ਕਰ ਦੇਵੇਗਾ, ਕਿਉਂ ਜੋ ਇਹ ਅੱਗ ਦੁਆਰਾ ਪਰਗਟ ਕੀਤਾ ਜਾਵੇਗਾ ਅਤੇ ਅੱਗ ਹੀ ਹਰੇਕ ਦਾ ਕੰਮ ਪਰਖੇਗੀ ਕਿ ਇਹ ਕਿਸ ਤਰ੍ਹਾਂ ਦਾ ਹੈ।</verse>
				<verse number="14">ਜੇ ਕਿਸੇ ਦਾ ਕੰਮ ਜੋ ਉਸ ਨੇ ਉਸਾਰਿਆ, ਕਾਇਮ ਰਹੇਗਾ ਤਾਂ ਉਸ ਨੂੰ ਪ੍ਰਤਿਫਲ ਮਿਲੇਗਾ।</verse>
				<verse number="15">ਜੇ ਕਿਸੇ ਦਾ ਕੰਮ ਸੜ ਜਾਵੇ ਤਾਂ ਉਸ ਨੂੰ ਹਾਨੀ ਝੱਲਣੀ ਪਵੇਗੀ; ਉਹ ਆਪ ਤਾਂ ਬਚ ਜਾਵੇਗਾ, ਪਰ ਸੜਦਿਆਂ ਸੜਦਿਆਂ।</verse>
				<verse number="16">ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦੀ ਹੈਕਲ ਹੋ ਅਤੇ ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਵਾਸ ਕਰਦਾ ਹੈ?</verse>
				<verse number="17">ਜੇ ਕੋਈ ਪਰਮੇਸ਼ਰ ਦੀ ਹੈਕਲ ਦਾ ਨਾਸ ਕਰਦਾ ਹੈ ਤਾਂ ਪਰਮੇਸ਼ਰ ਉਸ ਦਾ ਨਾਸ ਕਰੇਗਾ। ਕਿਉਂਕਿ ਪਰਮੇਸ਼ਰ ਦੀ ਹੈਕਲ ਪਵਿੱਤਰ ਹੈ ਅਤੇ ਉਹ ਤੁਸੀਂ ਹੋ।</verse>
				<verse number="18">ਕੋਈ ਆਪਣੇ ਆਪ ਨੂੰ ਧੋਖਾ ਨਾ ਦੇਵੇ। ਜੇ ਇਸ ਯੁਗ ਵਿੱਚ ਤੁਹਾਡੇ ਵਿੱਚੋਂ ਕੋਈ ਆਪਣੇ ਆਪ ਨੂੰ ਗਿਆਨਵਾਨ ਸਮਝਦਾ ਹੈ ਤਾਂ ਉਹ ਮੂਰਖ ਬਣੇ ਤਾਂਕਿ ਉਹ ਗਿਆਨਵਾਨ ਹੋ ਜਾਵੇ।</verse>
				<verse number="19">ਕਿਉਂਕਿ ਇਸ ਸੰਸਾਰ ਦਾ ਗਿਆਨ ਪਰਮੇਸ਼ਰ ਦੀ ਦ੍ਰਿਸ਼ਟੀ ਵਿੱਚ ਮੂਰਖਤਾ ਹੈ, ਕਿਉਂ ਜੋ ਲਿਖਿਆ ਹੈ: “ਉਹ ਗਿਆਨਵਾਨਾਂ ਨੂੰ ਉਨ੍ਹਾਂ ਦੀ ਚਲਾਕੀ ਵਿੱਚ ਫਸਾ ਦਿੰਦਾ ਹੈ।”</verse>
				<verse number="20">ਅਤੇ ਫੇਰ: “ਪ੍ਰਭੂ ਗਿਆਨਵਾਨਾਂ ਦੀਆਂ ਸੋਚਾਂ ਨੂੰ ਜਾਣਦਾ ਹੈ ਕਿ ਉਹ ਵਿਅਰਥ ਹਨ।”</verse>
				<verse number="21">ਇਸ ਲਈ ਕੋਈ ਮਨੁੱਖਾਂ ਉੱਤੇ ਘਮੰਡ ਨਾ ਕਰੇ। ਸਭ ਕੁਝ ਤੁਹਾਡਾ ਹੈ,</verse>
				<verse number="22">ਭਾਵੇਂ ਪੌਲੁਸ, ਜਾਂ ਅਪੁੱਲੋਸ, ਜਾਂ ਕੇਫ਼ਾਸ, ਜਾਂ ਸੰਸਾਰ, ਜਾਂ ਜੀਵਨ, ਜਾਂ ਮੌਤ, ਜਾਂ ਵਰਤਮਾਨ ਵਸਤਾਂ, ਜਾਂ ਆਉਣ ਵਾਲੀਆਂ ਵਸਤਾਂ, ਸਭ ਤੁਹਾਡਾ ਹੈ;</verse>
				<verse number="23">ਅਤੇ ਤੁਸੀਂ ਮਸੀਹ ਦੇ ਹੋ ਤੇ ਮਸੀਹ ਪਰਮੇਸ਼ਰ ਦਾ ਹੈ।</verse>
			</chapter>
			<chapter number="4">
				<verse number="1">ਮਨੁੱਖ ਸਾਨੂੰ ਇੰਝ ਸਮਝੇ ਜਿਵੇਂ ਮਸੀਹ ਦੇ ਸੇਵਕ ਅਤੇ ਪਰਮੇਸ਼ਰ ਦੇ ਭੇਤਾਂ ਦੇ ਪ੍ਰਬੰਧਕ;</verse>
				<verse number="2">ਅਤੇ ਇਸ ਸੰਬੰਧ ਵਿੱਚ ਪ੍ਰਬੰਧਕਾਂ ਕੋਲੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਇਮਾਨਦਾਰ ਪਾਏ ਜਾਣ।</verse>
				<verse number="3">ਪਰ ਮੇਰੇ ਲਈ ਇਹ ਬਹੁਤ ਛੋਟੀ ਜਿਹੀ ਗੱਲ ਹੈ ਕਿ ਤੁਸੀਂ ਜਾਂ ਕੋਈ ਮਨੁੱਖੀ ਅਦਾਲਤ ਮੇਰੀ ਜਾਂਚ ਕਰੇ, ਬਲਕਿ ਮੈਂ ਤਾਂ ਆਪ ਆਪਣੀ ਜਾਂਚ ਨਹੀਂ ਕਰਦਾ।</verse>
				<verse number="4">ਭਾਵੇਂ ਮੇਰਾ ਮਨ ਕਿਸੇ ਗੱਲ ਵਿੱਚ ਮੈਨੂੰ ਦੋਸ਼ੀ ਨਹੀਂ ਠਹਿਰਾਉਂਦਾ, ਪਰ ਇਸ ਨਾਲ ਮੈਂ ਨਿਰਦੋਸ਼ ਨਹੀਂ ਠਹਿਰਦਾ; ਕਿਉਂਕਿ ਮੈਨੂੰ ਜਾਂਚਣ ਵਾਲਾ ਪ੍ਰਭੂ ਹੈ।</verse>
				<verse number="5">ਇਸ ਲਈ ਜਦੋਂ ਤੱਕ ਪ੍ਰਭੂ ਨਾ ਆਵੇ, ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਆਂ ਨਾ ਕਰੋ। ਉਹੀ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਚਾਨਣ ਵਿੱਚ ਲਿਆਵੇਗਾ ਅਤੇ ਮਨ ਦੇ ਮਨੋਰਥਾਂ ਨੂੰ ਪਰਗਟ ਕਰੇਗਾ। ਤਦ ਹਰੇਕ ਨੂੰ ਪਰਮੇਸ਼ਰ ਵੱਲੋਂ ਵਡਿਆਈ ਮਿਲੇਗੀ।</verse>
				<verse number="6">ਹੇ ਭਾਈਓ, ਮੈਂ ਤੁਹਾਡੇ ਲਈ ਇਨ੍ਹਾਂ ਗੱਲਾਂ ਨੂੰ ਆਪਣੇ ਅਤੇ ਅਪੁੱਲੋਸ ਉੱਤੇ ਲਾਗੂ ਕੀਤਾ ਹੈ ਤਾਂਕਿ ਤੁਸੀਂ ਸਾਡੇ ਤੋਂ ਸਿੱਖੋ ਕਿ ਜੋ ਲਿਖਿਆ ਹੈ ਉਸ ਤੋਂ ਅੱਗੇ ਨਾ ਵਧਣਾ ਅਤੇ ਇੱਕ ਦੇ ਪੱਖ ਵਿੱਚ ਅਤੇ ਦੂਜੇ ਦੇ ਵਿਰੁੱਧ ਘਮੰਡ ਨਾ ਕਰਨਾ।</verse>
				<verse number="7">ਕੌਣ ਹੈ ਜੋ ਤੈਨੂੰ ਦੂਜੇ ਤੋਂ ਉੱਤਮ ਸਮਝਦਾ ਹੈ? ਤੇਰੇ ਕੋਲ ਕੀ ਹੈ ਜੋ ਤੈਨੂੰ ਨਹੀਂ ਮਿਲਿਆ? ਅਤੇ ਜੇ ਮਿਲਿਆ ਹੈ ਤਾਂ ਇਵੇਂ ਘਮੰਡ ਕਿਉਂ ਕਰਦਾ ਹੈਂ ਜਿਵੇਂ ਕਿ ਨਹੀਂ ਮਿਲਿਆ?</verse>
				<verse number="8">ਤੁਸੀਂ ਤਾਂ ਪਹਿਲਾਂ ਹੀ ਰੱਜ ਚੁੱਕੇ ਹੋ; ਤੁਸੀਂ ਤਾਂ ਪਹਿਲਾਂ ਹੀ ਧਨੀ ਹੋ ਗਏ। ਤੁਸੀਂ ਸਾਡੇ ਤੋਂ ਬਿਨਾਂ ਹੀ ਰਾਜ ਕਰਨ ਲੱਗੇ। ਪਰ ਕਾਸ਼ ਕਿ ਤੁਸੀਂ ਸੱਚਮੁੱਚ ਰਾਜ ਕਰਦੇ ਤਾਂਕਿ ਅਸੀਂ ਵੀ ਤੁਹਾਡੇ ਨਾਲ ਰਾਜ ਕਰਦੇ।</verse>
				<verse number="9">ਮੈਂ ਸਮਝਦਾ ਹਾਂ ਕਿ ਪਰਮੇਸ਼ਰ ਨੇ ਸਾਨੂੰ ਰਸੂਲਾਂ ਨੂੰ ਉਨ੍ਹਾਂ ਲੋਕਾਂ ਵਾਂਗ ਜਿਨ੍ਹਾਂ ਨੂੰ ਮੌਤ ਦੀ ਆਗਿਆ ਹੋ ਚੁੱਕੀ ਹੈ, ਸਭ ਤੋਂ ਅਖੀਰ ਵਿੱਚ ਸਾਹਮਣੇ ਲਿਆਂਦਾ ਹੈ ਕਿਉਂਕਿ ਅਸੀਂ ਸੰਸਾਰ ਦੇ ਲੋਕਾਂ ਅਤੇ ਦੂਤਾਂ, ਦੋਹਾਂ ਦੇ ਲਈ ਤਮਾਸ਼ਾ ਬਣੇ ਹਾਂ।</verse>
				<verse number="10">ਅਸੀਂ ਮਸੀਹ ਦੇ ਨਮਿੱਤ ਮੂਰਖ ਹਾਂ, ਪਰ ਤੁਸੀਂ ਮਸੀਹ ਵਿੱਚ ਬੁੱਧਵਾਨ ਹੋ; ਅਸੀਂ ਨਿਰਬਲ ਹਾਂ, ਪਰ ਤੁਸੀਂ ਬਲਵੰਤ ਹੋ; ਤੁਸੀਂ ਆਦਰਯੋਗ ਹੋ, ਪਰ ਅਸੀਂ ਨਿਰਾਦਰਯੋਗ ਹਾਂ।</verse>
				<verse number="11">ਅਸੀਂ ਅੱਜ ਤੱਕ ਭੁੱਖੇ, ਪਿਆਸੇ ਅਤੇ ਨੰਗੇ ਹਾਂ ਅਤੇ ਮਾਰ ਖਾਂਦੇ ਤੇ ਬੇ-ਟਿਕਾਣਾ ਫਿਰਦੇ ਹਾਂ।</verse>
				<verse number="12">ਅਸੀਂ ਆਪਣੇ ਹੱਥੀਂ ਕੰਮ ਕਰਕੇ ਮਿਹਨਤ ਕਰਦੇ ਹਾਂ; ਸਾਨੂੰ ਮੰਦਾ ਬੋਲਿਆ ਜਾਂਦਾ ਹੈ, ਪਰ ਅਸੀਂ ਅਸੀਸ ਦਿੰਦੇ ਹਾਂ; ਸਾਨੂੰ ਸਤਾਇਆ ਜਾਂਦਾ ਹੈ, ਪਰ ਅਸੀਂ ਸਹਿ ਲੈਂਦੇ ਹਾਂ;</verse>
				<verse number="13">ਸਾਡੀ ਬਦਨਾਮੀ ਕੀਤੀ ਜਾਂਦੀ ਹੈ, ਪਰ ਅਸੀਂ ਬੇਨਤੀ ਕਰਦੇ ਹਾਂ। ਹੁਣ ਤੱਕ ਅਸੀਂ ਸੰਸਾਰ ਦਾ ਕੂੜਾ ਅਤੇ ਸਭ ਵਸਤਾਂ ਦੀ ਰਹਿੰਦ-ਖੂੰਹਦ ਜਿਹੇ ਬਣੇ ਹੋਏ ਹਾਂ।</verse>
				<verse number="14">ਮੈਂ ਇਹ ਗੱਲਾਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਨਹੀਂ, ਸਗੋਂ ਆਪਣੇ ਪਿਆਰੇ ਬੱਚਿਆਂ ਵਾਂਗ ਸਮਝਾਉਣ ਲਈ ਲਿਖਦਾ ਹਾਂ।</verse>
				<verse number="15">ਭਾਵੇਂ ਮਸੀਹ ਵਿੱਚ ਤੁਹਾਡੇ ਸਿਖਾਉਣ ਵਾਲੇ ਦਸ ਹਜ਼ਾਰ ਵੀ ਹੋਣ, ਪਰ ਪਿਤਾ ਬਹੁਤੇ ਨਹੀਂ ਹਨ। ਕਿਉਂਕਿ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ ਤੁਹਾਡਾ ਪਿਤਾ ਮੈਂ ਹੋਇਆ।</verse>
				<verse number="16">ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਮੇਰੀ ਰੀਸ ਕਰੋ।</verse>
				<verse number="17">ਇਸੇ ਕਰਕੇ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਜਿਹੜਾ ਪ੍ਰਭੂ ਵਿੱਚ ਮੇਰਾ ਪਿਆਰਾ ਅਤੇ ਵਿਸ਼ਵਾਸਯੋਗ ਬੱਚਾ ਹੈ। ਉਹ ਤੁਹਾਨੂੰ ਮਸੀਹ ਯਿਸੂ ਵਿੱਚ ਮੇਰਾ ਚਾਲ-ਚਲਣ ਯਾਦ ਕਰਾਵੇਗਾ ਜਿਵੇਂ ਕਿ ਮੈਂ ਹਰ ਥਾਂ ਹਰੇਕ ਕਲੀਸਿਯਾ ਵਿੱਚ ਸਿੱਖਿਆ ਦਿੰਦਾ ਹਾਂ।</verse>
				<verse number="18">ਕਈ ਇਸ ਕਰਕੇ ਘਮੰਡ ਨਾਲ ਫੁੱਲ ਰਹੇ ਹਨ ਜਿਵੇਂ ਕਿ ਮੈਂ ਤੁਹਾਡੇ ਕੋਲ ਆਵਾਂਗਾ ਹੀ ਨਹੀਂ।</verse>
				<verse number="19">ਪਰ ਜੇ ਪ੍ਰਭੂ ਨੇ ਚਾਹਿਆ ਤਾਂ ਮੈਂ ਤੁਹਾਡੇ ਕੋਲ ਛੇਤੀ ਆਵਾਂਗਾ ਅਤੇ ਇਨ੍ਹਾਂ ਘਮੰਡੀਆਂ ਦੀਆਂ ਗੱਲਾਂ ਨੂੰ ਨਹੀਂ, ਬਲਕਿ ਇਨ੍ਹਾਂ ਦੀ ਸਮਰੱਥਾ ਨੂੰ ਜਾਣ ਲਵਾਂਗਾ।</verse>
				<verse number="20">ਕਿਉਂਕਿ ਪਰਮੇਸ਼ਰ ਦਾ ਰਾਜ ਗੱਲਾਂ ਵਿੱਚ ਨਹੀਂ, ਸਗੋਂ ਸਮਰੱਥਾ ਵਿੱਚ ਹੈ।</verse>
				<verse number="21">ਤੁਸੀਂ ਕੀ ਚਾਹੁੰਦੇ ਹੋ? ਮੈਂ ਤੁਹਾਡੇ ਕੋਲ ਡੰਡਾ ਲੈ ਕੇ ਆਵਾਂ ਜਾਂ ਪ੍ਰੇਮ ਅਤੇ ਨਿਮਰਤਾ ਦੀ ਆਤਮਾ ਨਾਲ?</verse>
			</chapter>
			<chapter number="5">
				<verse number="1">ਇੱਥੋਂ ਤੱਕ ਸੁਣਨ ਵਿੱਚ ਆਇਆ ਹੈ ਕਿ ਤੁਹਾਡੇ ਵਿਚਕਾਰ ਵਿਭਚਾਰ ਹੁੰਦਾ ਹੈ, ਬਲਕਿ ਅਜਿਹਾ ਵਿਭਚਾਰ ਜੋ ਪਰਾਈਆਂ ਕੌਮਾਂ ਵਿੱਚ ਵੀ ਨਹੀਂ ਹੁੰਦਾ ਕਿ ਕਿਸੇ ਨੇ ਆਪਣੇ ਪਿਤਾ ਦੀ ਪਤਨੀ ਨੂੰ ਰੱਖ ਲਿਆ ਹੈ।</verse>
				<verse number="2">ਫਿਰ ਵੀ ਤੁਸੀਂ ਘਮੰਡ ਨਾਲ ਫੁੱਲੇ ਹੋਏ ਹੋ। ਸਗੋਂ ਕੀ ਤੁਹਾਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ ਸੀ ਕਿ ਜਿਸ ਨੇ ਇਹ ਕੰਮ ਕੀਤਾ ਹੈ ਉਸ ਨੂੰ ਆਪਣੇ ਵਿਚਕਾਰੋਂ ਬਾਹਰ ਕੱਢਦੇ?</verse>
				<verse number="3">ਸਰੀਰਕ ਤੌਰ 'ਤੇ ਤਾਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਉੱਥੇ ਹਾਜ਼ਰ ਹਾਂ। ਜਿਸ ਨੇ ਇਸ ਤਰ੍ਹਾਂ ਦਾ ਕੰਮ ਕੀਤਾ ਹੈ ਉਸ ਦੇ ਲਈ ਮੈਂ ਪਹਿਲਾਂ ਹੀ ਫੈਸਲਾ ਕਰ ਚੁੱਕਾ ਹਾਂ ਜਿਵੇਂ ਕਿ ਮੈਂ ਤੁਹਾਡੇ ਕੋਲ ਹੀ ਸੀ।</verse>
				<verse number="4">ਜਦੋਂ ਤੁਸੀਂ ਅਤੇ ਮੇਰੀ ਆਤਮਾ ਸਾਡੇ ਪ੍ਰਭੂ ਯਿਸੂ ਦੀ ਸਮਰੱਥਾ ਨਾਲ ਉਸ ਦੇ ਨਾਮ ਵਿੱਚ ਇਕੱਠੇ ਹੋਵੋ</verse>
				<verse number="5">ਤਾਂ ਅਜਿਹੇ ਵਿਅਕਤੀ ਨੂੰ ਸਰੀਰ ਦੇ ਨਾਸ ਲਈ ਸ਼ੈਤਾਨ ਦੇ ਹਵਾਲੇ ਕਰ ਦਿਓ, ਤਾਂਕਿ ਪ੍ਰਭੂ ਦੇ ਦਿਨ ਉਸ ਦੀ ਆਤਮਾ ਬਚ ਜਾਵੇ।</verse>
				<verse number="6">ਤੁਹਾਡਾ ਘਮੰਡ ਕਰਨਾ ਚੰਗਾ ਨਹੀਂ। ਕੀ ਤੁਸੀਂ ਨਹੀਂ ਜਾਣਦੇ ਕਿ ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ?</verse>
				<verse number="7">ਪੁਰਾਣੇ ਖ਼ਮੀਰ ਨੂੰ ਕੱਢ ਸੁੱਟੋ ਤਾਂਕਿ ਤੁਸੀਂ ਨਵਾਂ ਗੁੰਨ੍ਹਿਆ ਹੋਇਆ ਆਟਾ ਬਣ ਜਾਓ ਜਿਵੇਂ ਕਿ ਤੁਸੀਂ ਅਖ਼ਮੀਰੇ ਹੋ ਵੀ, ਕਿਉਂਕਿ ਸੱਚਮੁੱਚ ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।</verse>
				<verse number="8">ਇਸ ਲਈ ਆਓ ਅਸੀਂ ਤਿਉਹਾਰ ਮਨਾਈਏ, ਪੁਰਾਣੇ ਖ਼ਮੀਰ ਜਾਂ ਬੁਰਾਈ ਅਤੇ ਦੁਸ਼ਟਤਾ ਨਾਲ ਨਹੀਂ, ਸਗੋਂ ਸ਼ੁੱਧਤਾ ਅਤੇ ਸਚਾਈ ਦੀ ਅਖ਼ਮੀਰੀ ਰੋਟੀ ਨਾਲ।</verse>
				<verse number="9">ਮੈਂ ਆਪਣੀ ਪੱਤ੍ਰੀ ਵਿੱਚ ਤੁਹਾਨੂੰ ਲਿਖਿਆ ਸੀ ਕਿ ਜ਼ਨਾਹਕਾਰੀਆਂ ਨਾਲ ਸੰਗਤੀ ਨਾ ਰੱਖੋ;</verse>
				<verse number="10">ਇਹ ਨਹੀਂ ਕਿ ਤੁਸੀਂ ਸੰਸਾਰ ਦੇ ਜ਼ਨਾਹਕਾਰੀਆਂ, ਜਾਂ ਲੋਭੀਆਂ, ਜਾਂ ਲੁਟੇਰਿਆਂ, ਜਾਂ ਮੂਰਤੀ-ਪੂਜਕਾਂ ਨਾਲ ਬਿਲਕੁਲ ਸੰਗਤੀ ਨਾ ਰੱਖਣਾ, ਨਹੀਂ ਤਾਂ ਤੁਹਾਨੂੰ ਸੰਸਾਰ ਵਿੱਚੋਂ ਨਿੱਕਲਣਾ ਪਵੇਗਾ।</verse>
				<verse number="11">ਹੁਣ ਮੈਂ ਤੁਹਾਨੂੰ ਲਿਖਦਾ ਹਾਂ ਕਿ ਜੇ ਕੋਈ ਵਿਅਕਤੀ ਭਾਈ ਕਹਾਉਂਦਾ ਹੋਵੇ ਪਰ ਜ਼ਨਾਹਕਾਰ, ਜਾਂ ਲੋਭੀ, ਜਾਂ ਮੂਰਤੀ-ਪੂਜਕ, ਜਾਂ ਗਾਲਾਂ ਕੱਢਣ ਵਾਲਾ, ਜਾਂ ਸ਼ਰਾਬੀ, ਜਾਂ ਲੁਟੇਰਾ ਹੋਵੇ ਤਾਂ ਉਸ ਨਾਲ ਸੰਗਤੀ ਨਾ ਰੱਖਣਾ; ਸਗੋਂ ਅਜਿਹੇ ਵਿਅਕਤੀ ਨਾਲ ਭੋਜਨ ਵੀ ਨਾ ਖਾਣਾ।</verse>
				<verse number="12">ਕਿਉਂਕਿ ਮੈਨੂੰ ਕੀ ਲੋੜ ਹੈ ਕਿ ਬਾਹਰ ਵਾਲਿਆਂ ਦਾ ਨਿਆਂ ਕਰਾਂ? ਕੀ ਤੁਹਾਨੂੰ ਅੰਦਰ ਵਾਲਿਆਂ ਦਾ ਨਿਆਂ ਨਹੀਂ ਕਰਨਾ ਚਾਹੀਦਾ?</verse>
				<verse number="13">ਬਾਹਰ ਵਾਲਿਆਂ ਦਾ ਨਿਆਂ ਪਰਮੇਸ਼ਰ ਕਰੇਗਾ; ਤੁਸੀਂ ਉਸ ਦੁਸ਼ਟ ਨੂੰ ਆਪਣੇ ਵਿਚਕਾਰੋਂ ਕੱਢ ਦਿਓ।</verse>
			</chapter>
			<chapter number="6">
				<verse number="1">ਕੀ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਨਾਲ ਵਿਵਾਦ ਹੋਣ 'ਤੇ ਨਿਆਂ ਲਈ ਸੰਤਾਂ ਕੋਲ ਨਾ ਜਾ ਕੇ ਅਧਰਮੀਆਂ ਕੋਲ ਜਾਣ ਦੀ ਹਿੰਮਤ ਕਰਦਾ ਹੈ?</verse>
				<verse number="2">ਕੀ ਤੁਸੀਂ ਨਹੀਂ ਜਾਣਦੇ ਕਿ ਸੰਤ ਸੰਸਾਰ ਦਾ ਨਿਆਂ ਕਰਨਗੇ? ਸੋ ਜੇ ਤੁਸੀਂ ਸੰਸਾਰ ਦਾ ਨਿਆਂ ਕਰਨਾ ਹੈ ਤਾਂ ਕੀ ਤੁਸੀਂ ਛੋਟੇ ਤੋਂ ਛੋਟੇ ਮਸਲਿਆਂ ਦਾ ਨਿਆਂ ਕਰਨ ਦੇ ਯੋਗ ਨਹੀਂ ਹੋ?</verse>
				<verse number="3">ਕੀ ਤੁਸੀਂ ਨਹੀਂ ਜਾਣਦੇ ਕਿ ਅਸੀਂ ਸਵਰਗਦੂਤਾਂ ਦਾ ਨਿਆਂ ਕਰਾਂਗੇ? ਤਾਂ ਕੀ ਇਸ ਜੀਵਨ ਨਾਲ ਸੰਬੰਧਤ ਮਸਲੇ ਕੋਈ ਵੱਡੀ ਗੱਲ ਹੈ?</verse>
				<verse number="4">ਜੇ ਤੁਹਾਨੂੰ ਇਸ ਜੀਵਨ ਨਾਲ ਸੰਬੰਧਤ ਮਸਲਿਆਂ ਦਾ ਨਿਆਂ ਕਰਨਾ ਪਵੇ ਤਾਂ ਕੀ ਤੁਸੀਂ ਅਜਿਹਿਆਂ ਨੂੰ ਨਿਯੁਕਤ ਕਰੋਗੇ ਜਿਨ੍ਹਾਂ ਦਾ ਕਲੀਸਿਯਾ ਵਿੱਚ ਕੋਈ ਮਹੱਤਵ ਨਹੀਂ ਹੈ?</verse>
				<verse number="5">ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਇਹ ਕਹਿੰਦਾ ਹਾਂ; ਕੀ ਤੁਹਾਡੇ ਵਿੱਚ ਇੱਕ ਵੀ ਬੁੱਧਵਾਨ ਨਹੀਂ ਜਿਹੜਾ ਆਪਣੇ ਭਾਈਆਂ ਵਿਚਲੇ ਮਸਲੇ ਨੂੰ ਸੁਲਝਾ ਸਕੇ?</verse>
				<verse number="6">ਸਗੋਂ ਭਾਈ ਭਾਈ ਉੱਤੇ ਦੋਸ਼ ਲਾਉਂਦਾ ਹੈ ਅਤੇ ਉਹ ਵੀ ਅਵਿਸ਼ਵਾਸੀਆਂ ਦੇ ਸਾਹਮਣੇ।</verse>
				<verse number="7">ਇਸ ਲਈ ਪਹਿਲਾਂ ਹੀ ਤੁਹਾਡੇ ਵਿੱਚ ਇਹ ਕਮੀ ਹੈ ਕਿ ਤੁਸੀਂ ਇੱਕ ਦੂਜੇ 'ਤੇ ਮੁਕੱਦਮੇ ਕਰਦੇ ਹੋ। ਇਸ ਦੇ ਬਜਾਇ ਤੁਸੀਂ ਅਨਿਆਂ ਕਿਉਂ ਨਹੀਂ ਸਹਿ ਲੈਂਦੇ? ਤੁਸੀਂ ਠੱਗੀ ਕਿਉਂ ਨਹੀਂ ਸਹਿ ਲੈਂਦੇ?</verse>
				<verse number="8">ਪਰ ਤੁਸੀਂ ਆਪ ਹੀ ਅਨਿਆਂ ਅਤੇ ਠੱਗੀ ਕਰਦੇ ਹੋ ਅਤੇ ਉਹ ਵੀ ਆਪਣੇ ਭਾਈਆਂ ਨਾਲ।</verse>
				<verse number="9">ਕੀ ਤੁਸੀਂ ਨਹੀਂ ਜਾਣਦੇ ਕਿ ਅਧਰਮੀ ਲੋਕ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ? ਧੋਖਾ ਨਾ ਖਾਓ; ਨਾ ਜ਼ਨਾਹਕਾਰ, ਨਾ ਮੂਰਤੀ-ਪੂਜਕ, ਨਾ ਵਿਭਚਾਰੀ, ਨਾ ਜ਼ਨਾਨੜੇ, ਨਾ ਸਮਲਿੰਗੀ,</verse>
				<verse number="10">ਨਾ ਚੋਰ, ਨਾ ਲੋਭੀ, ਨਾ ਸ਼ਰਾਬੀ, ਨਾ ਗਾਲਾਂ ਕੱਢਣ ਵਾਲੇ ਅਤੇ ਨਾ ਲੁਟੇਰੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਹੋਣਗੇ।</verse>
				<verse number="11">ਤੁਹਾਡੇ ਵਿੱਚੋਂ ਕੁਝ ਅਜਿਹੇ ਹੀ ਸਨ, ਪਰ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਅਤੇ ਸਾਡੇ ਪਰਮੇਸ਼ਰ ਦੇ ਆਤਮਾ ਦੁਆਰਾ ਧੋਤੇ ਗਏ, ਪਵਿੱਤਰ ਕੀਤੇ ਗਏ ਅਤੇ ਧਰਮੀ ਠਹਿਰਾਏ ਗਏ।</verse>
				<verse number="12">ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਮੇਰੇ ਲਈ ਉਚਿਤ ਤਾਂ ਹਨ ਪਰ ਮੈਂ ਕਿਸੇ ਚੀਜ਼ ਦੇ ਅਧੀਨ ਨਹੀਂ ਹੋਵਾਂਗਾ।</verse>
				<verse number="13">ਭੋਜਨ ਪੇਟ ਦੇ ਲਈ ਅਤੇ ਪੇਟ ਭੋਜਨ ਦੇ ਲਈ ਹੈ, ਪਰ ਪਰਮੇਸ਼ਰ ਇਨ੍ਹਾਂ ਦੋਹਾਂ ਦਾ ਨਾਸ ਕਰੇਗਾ। ਪਰ ਸਰੀਰ ਵਿਭਚਾਰ ਦੇ ਲਈ ਨਹੀਂ, ਸਗੋਂ ਪ੍ਰਭੂ ਦੇ ਲਈ ਹੈ ਅਤੇ ਪ੍ਰਭੂ ਸਰੀਰ ਦੇ ਲਈ ਹੈ।</verse>
				<verse number="14">ਪਰਮੇਸ਼ਰ ਨੇ ਪ੍ਰਭੂ ਨੂੰ ਜਿਵਾਇਆ ਅਤੇ ਸਾਨੂੰ ਵੀ ਆਪਣੀ ਸਮਰੱਥਾ ਨਾਲ ਜਿਵਾਏਗਾ।</verse>
				<verse number="15">ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਸਰੀਰ ਮਸੀਹ ਦੇ ਅੰਗ ਹਨ? ਤਾਂ ਕੀ ਮੈਂ ਮਸੀਹ ਦੇ ਅੰਗਾਂ ਨੂੰ ਲੈ ਕੇ ਵੇਸਵਾ ਦੇ ਅੰਗ ਬਣਾਵਾਂ? ਬਿਲਕੁਲ ਨਹੀਂ।</verse>
				<verse number="16">ਜਾਂ ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜਾ ਵੇਸਵਾ ਨਾਲ ਸੰਬੰਧ ਰੱਖਦਾ ਹੈ ਉਹ ਉਸ ਨਾਲ ਇੱਕ ਸਰੀਰ ਹੈ, ਕਿਉਂਕਿ ਕਿਹਾ ਗਿਆ ਹੈ, “ਉਹ ਦੋਵੇਂ ਇੱਕ ਸਰੀਰ ਹੋਣਗੇ।”</verse>
				<verse number="17">ਪਰ ਜਿਹੜਾ ਆਪਣੇ ਆਪ ਨੂੰ ਪ੍ਰਭੂ ਨਾਲ ਜੋੜਦਾ ਹੈ ਉਹ ਉਸ ਦੇ ਨਾਲ ਇੱਕ ਆਤਮਾ ਹੈ।</verse>
				<verse number="18">ਵਿਭਚਾਰ ਤੋਂ ਭੱਜੋ; ਬਾਕੀ ਸਾਰੇ ਪਾਪ ਜੋ ਮਨੁੱਖ ਕਰਦਾ ਹੈ ਸਰੀਰ ਤੋਂ ਬਾਹਰ ਹਨ, ਪਰ ਵਿਭਚਾਰ ਕਰਨ ਵਾਲਾ ਆਪਣੇ ਹੀ ਸਰੀਰ ਦੇ ਵਿਰੁੱਧ ਪਾਪ ਕਰਦਾ ਹੈ।</verse>
				<verse number="19">ਕੀ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਸਰੀਰ ਜੋ ਤੁਹਾਨੂੰ ਪਰਮੇਸ਼ਰ ਵੱਲੋਂ ਮਿਲਿਆ ਹੈ, ਪਵਿੱਤਰ ਆਤਮਾ ਦੀ ਹੈਕਲ ਹੈ ਅਤੇ ਤੁਸੀਂ ਆਪਣੇ ਆਪ ਦੇ ਨਹੀਂ ਹੋ?</verse>
				<verse number="20">ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ, ਇਸ ਲਈ ਆਪਣੇ ਸਰੀਰ ਦੇ ਦੁਆਰਾ ਪਰਮੇਸ਼ਰ ਦੀ ਵਡਿਆਈ ਕਰੋ।</verse>
			</chapter>
			<chapter number="7">
				<verse number="1">ਹੁਣ ਉਨ੍ਹਾਂ ਗੱਲਾਂ ਦੇ ਵਿਖੇ ਜੋ ਤੁਸੀਂ ਲਿਖੀਆਂ: ਆਦਮੀ ਲਈ ਚੰਗਾ ਹੈ ਕਿ ਔਰਤ ਨੂੰ ਨਾ ਛੂਹੇ,</verse>
				<verse number="2">ਪਰ ਵਿਭਚਾਰ ਦੇ ਕਾਰਨ ਹਰੇਕ ਆਦਮੀ ਦੀ ਆਪਣੀ ਪਤਨੀ ਅਤੇ ਹਰੇਕ ਔਰਤ ਦਾ ਆਪਣਾ ਪਤੀ ਹੋਵੇ।</verse>
				<verse number="3">ਪਤੀ ਆਪਣੀ ਪਤਨੀ ਦਾ ਹੱਕ ਪੂਰਾ ਕਰੇ ਅਤੇ ਇਸੇ ਤਰ੍ਹਾਂ ਪਤਨੀ ਆਪਣੇ ਪਤੀ ਦਾ।</verse>
				<verse number="4">ਪਤਨੀ ਨੂੰ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤੀ ਨੂੰ ਹੈ; ਇਸੇ ਤਰ੍ਹਾਂ ਪਤੀ ਨੂੰ ਵੀ ਆਪਣੇ ਸਰੀਰ ਉੱਤੇ ਅਧਿਕਾਰ ਨਹੀਂ, ਸਗੋਂ ਪਤਨੀ ਨੂੰ ਹੈ।</verse>
				<verse number="5">ਇੱਕ ਦੂਜੇ ਨੂੰ ਵੰਚਿਤ ਨਾ ਕਰੋ, ਪਰ ਕੇਵਲ ਕੁਝ ਸਮੇਂ ਲਈ ਆਪਸੀ ਰਜ਼ਾਮੰਦੀ ਨਾਲ ਅਲੱਗ ਹੋਵੋ ਤਾਂਕਿ ਤੁਸੀਂ ਪ੍ਰਾਰਥਨਾ ਵਿੱਚ ਸਮਾਂ ਬਿਤਾ ਸਕੋ ਅਤੇ ਫੇਰ ਇਕੱਠੇ ਹੋ ਜਾਓ, ਕਿਤੇ ਅਜਿਹਾ ਨਾ ਹੋਵੇ ਕਿ ਸ਼ੈਤਾਨ ਤੁਹਾਡੇ ਅਸੰਜਮ ਦੇ ਕਾਰਨ ਤੁਹਾਨੂੰ ਪਰਤਾਵੇ।</verse>
				<verse number="6">ਪਰ ਇਹ ਮੈਂ ਹਿਦਾਇਤ ਦੇ ਤੌਰ 'ਤੇ ਕਹਿੰਦਾ ਹਾਂ, ਹੁਕਮ ਦੇ ਤੌਰ 'ਤੇ ਨਹੀਂ।</verse>
				<verse number="7">ਮੈਂ ਤਾਂ ਚਾਹੁੰਦਾ ਹਾਂ ਕਿ ਸਭ ਮੇਰੇ ਜਿਹੇ ਹੋਣ, ਪਰ ਹਰੇਕ ਨੂੰ ਪਰਮੇਸ਼ਰ ਤੋਂ ਆਪੋ-ਆਪਣਾ ਦਾਨ ਮਿਲਿਆ ਹੈ, ਕਿਸੇ ਨੂੰ ਇਹ ਅਤੇ ਕਿਸੇ ਨੂੰ ਉਹ।</verse>
				<verse number="8">ਅਣਵਿਆਹਿਆਂ ਅਤੇ ਵਿਧਵਾਵਾਂ ਨੂੰ ਮੈਂ ਇਹੋ ਕਹਿੰਦਾ ਹਾਂ ਕਿ ਜੇ ਉਹ ਮੇਰੇ ਜਿਹੇ ਰਹਿਣ ਤਾਂ ਉਨ੍ਹਾਂ ਲਈ ਚੰਗਾ ਹੈ।</verse>
				<verse number="9">ਪਰ ਜੇ ਉਹ ਸੰਜਮ ਨਾ ਰੱਖ ਸਕਣ ਤਾਂ ਵਿਆਹ ਕਰ ਲੈਣ, ਕਿਉਂਕਿ ਕਾਮ-ਵਾਸਨਾ ਵਿੱਚ ਸੜਦੇ ਰਹਿਣ ਨਾਲੋਂ ਵਿਆਹ ਕਰ ਲੈਣਾ ਚੰਗਾ ਹੈ।</verse>
				<verse number="10">ਪਰ ਜਿਹੜੇ ਵਿਆਹੇ ਹਨ ਉਨ੍ਹਾਂ ਨੂੰ ਮੈਂ ਇਹ ਹਿਦਾਇਤ ਦਿੰਦਾ ਹਾਂ, ਬਲਕਿ ਮੈਂ ਨਹੀਂ ਸਗੋਂ ਪ੍ਰਭੂ, ਕਿ ਪਤਨੀ ਆਪਣੇ ਪਤੀ ਤੋਂ ਅਲੱਗ ਨਾ ਹੋਵੇ।</verse>
				<verse number="11">ਪਰ ਜੇ ਅਲੱਗ ਹੋ ਹੀ ਜਾਵੇ ਤਾਂ ਅਣਵਿਆਹੀ ਰਹੇ ਜਾਂ ਫਿਰ ਆਪਣੇ ਪਤੀ ਨਾਲ ਮੇਲ ਕਰ ਲਵੇ ਅਤੇ ਪਤੀ ਵੀ ਆਪਣੀ ਪਤਨੀ ਨੂੰ ਨਾ ਤਿਆਗੇ।</verse>
				<verse number="12">ਬਾਕੀਆਂ ਨੂੰ ਪ੍ਰਭੂ ਨਹੀਂ ਸਗੋਂ ਮੈਂ ਹੀ ਕਹਿੰਦਾ ਹਾਂ ਕਿ ਜੇ ਕਿਸੇ ਭਾਈ ਦੀ ਪਤਨੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਉਸ ਨੂੰ ਨਾ ਤਿਆਗੇ।</verse>
				<verse number="13">ਇਸੇ ਤਰ੍ਹਾਂ ਜੇ ਕਿਸੇ ਪਤਨੀ ਦਾ ਪਤੀ ਅਵਿਸ਼ਵਾਸੀ ਹੈ ਅਤੇ ਉਸ ਦੇ ਨਾਲ ਰਹਿਣ ਵਿੱਚ ਸਹਿਮਤ ਹੈ ਤਾਂ ਉਹ ਆਪਣੇ ਪਤੀ ਨੂੰ ਨਾ ਤਿਆਗੇ।</verse>
				<verse number="14">ਕਿਉਂਕਿ ਅਵਿਸ਼ਵਾਸੀ ਪਤੀ ਆਪਣੀ ਪਤਨੀ ਦੇ ਕਾਰਨ ਪਵਿੱਤਰ ਠਹਿਰਿਆ ਅਤੇ ਅਵਿਸ਼ਵਾਸੀ ਪਤਨੀ ਆਪਣੇ ਪਤੀ ਦੇ ਕਾਰਨ ਪਵਿੱਤਰ ਠਹਿਰੀ, ਨਹੀਂ ਤਾਂ ਤੁਹਾਡੇ ਬੱਚੇ ਅਸ਼ੁੱਧ ਠਹਿਰਦੇ, ਪਰ ਹੁਣ ਉਹ ਪਵਿੱਤਰ ਹਨ।</verse>
				<verse number="15">ਪਰ ਜੇ ਅਵਿਸ਼ਵਾਸੀ ਅਲੱਗ ਹੁੰਦਾ ਹੈ ਤਾਂ ਉਸ ਨੂੰ ਅਲੱਗ ਹੋਣ ਦਿਓ। ਅਜਿਹੇ ਮਾਮਲਿਆਂ ਵਿੱਚ ਕੋਈ ਭਾਈ ਜਾਂ ਭੈਣ ਬੰਧਨ ਵਿੱਚ ਨਹੀਂ ਹੈ, ਪਰ ਪਰਮੇਸ਼ਰ ਨੇ ਸਾਨੂੰ ਮੇਲ-ਮਿਲਾਪ ਲਈ ਬੁਲਾਇਆ ਹੈ।</verse>
				<verse number="16">ਕਿਉਂਕਿ ਹੇ ਪਤਨੀ, ਤੂੰ ਕਿਵੇਂ ਜਾਣਦੀ ਹੈਂ ਕਿ ਤੂੰ ਆਪਣੇ ਪਤੀ ਨੂੰ ਬਚਾ ਲਵੇਂਗੀ? ਜਾਂ ਹੇ ਪਤੀ, ਤੂੰ ਕਿਵੇਂ ਜਾਣਦਾ ਹੈਂ ਕਿ ਤੂੰ ਆਪਣੀ ਪਤਨੀ ਨੂੰ ਬਚਾ ਲਵੇਂਗਾ?</verse>
				<verse number="17">ਜਿਸ ਤਰ੍ਹਾਂ ਪ੍ਰਭੂ ਨੇ ਹਰੇਕ ਨੂੰ ਵੰਡਿਆ ਹੈ ਅਤੇ ਜਿਸ ਤਰ੍ਹਾਂ ਪਰਮੇਸ਼ਰ ਨੇ ਹਰੇਕ ਨੂੰ ਬੁਲਾਇਆ ਹੈ, ਉਹ ਉਸੇ ਤਰ੍ਹਾਂ ਚੱਲੇ; ਸਾਰੀਆਂ ਕਲੀਸਿਆਵਾਂ ਨੂੰ ਮੈਂ ਇਹੋ ਹਿਦਾਇਤ ਦਿੰਦਾ ਹਾਂ।</verse>
				<verse number="18">ਜੇ ਕੋਈ ਸੁੰਨਤੀ ਬੁਲਾਇਆ ਗਿਆ ਹੈ ਤਾਂ ਉਹ ਅਸੁੰਨਤੀ ਨਾ ਬਣੇ। ਜੇ ਕੋਈ ਅਸੁੰਨਤੀ ਬੁਲਾਇਆ ਗਿਆ ਹੈ ਤਾਂ ਉਸ ਦੀ ਸੁੰਨਤ ਨਾ ਕੀਤੀ ਜਾਵੇ।</verse>
				<verse number="19">ਨਾ ਸੁੰਨਤ ਕੁਝ ਹੈ ਅਤੇ ਨਾ ਹੀ ਅਸੁੰਨਤ ਕੁਝ ਹੈ, ਪਰ ਪਰਮੇਸ਼ਰ ਦੇ ਹੁਕਮਾਂ ਨੂੰ ਮੰਨਣਾ ਹੀ ਸਭ ਕੁਝ ਹੈ।</verse>
				<verse number="20">ਹਰ ਕੋਈ ਜਿਸ ਬੁਲਾਹਟ ਨਾਲ ਬੁਲਾਇਆ ਗਿਆ ਉਸੇ ਵਿੱਚ ਬਣਿਆ ਰਹੇ।</verse>
				<verse number="21">ਜੇ ਤੂੰ ਗੁਲਾਮ ਹੁੰਦੇ ਹੋਏ ਬੁਲਾਇਆ ਗਿਆ ਤਾਂ ਇਸ ਬਾਰੇ ਚਿੰਤਾ ਨਾ ਕਰ; ਪਰ ਜੇ ਤੂੰ ਅਜ਼ਾਦ ਹੋ ਸਕੇਂ ਤਾਂ ਇਹੋ ਕਰਨ ਦੀ ਕੋਸ਼ਿਸ਼ ਕਰ।</verse>
				<verse number="22">ਕਿਉਂਕਿ ਜਿਹੜਾ ਗੁਲਾਮ ਹੁੰਦੇ ਹੋਏ ਪ੍ਰਭੂ ਵਿੱਚ ਬੁਲਾਇਆ ਗਿਆ ਉਹ ਪ੍ਰਭੂ ਦਾ ਅਜ਼ਾਦ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਿਹੜਾ ਅਜ਼ਾਦ ਹੁੰਦੇ ਹੋਏ ਬੁਲਾਇਆ ਗਿਆ ਉਹ ਮਸੀਹ ਦਾ ਗੁਲਾਮ ਹੈ।</verse>
				<verse number="23">ਤੁਸੀਂ ਮੁੱਲ ਨਾਲ ਖਰੀਦੇ ਹੋਏ ਹੋ; ਮਨੁੱਖਾਂ ਦੇ ਗੁਲਾਮ ਨਾ ਬਣੋ।</verse>
				<verse number="24">ਹੇ ਭਾਈਓ, ਹਰ ਕੋਈ ਜਿਸ ਹਾਲਤ ਵਿੱਚ ਬੁਲਾਇਆ ਗਿਆ ਉਸੇ ਹਾਲਤ ਵਿੱਚ ਪਰਮੇਸ਼ਰ ਦੇ ਸਨਮੁੱਖ ਬਣਿਆ ਰਹੇ।</verse>
				<verse number="25">ਕੁਆਰੀਆਂ ਦੇ ਵਿਖੇ ਮੇਰੇ ਕੋਲ ਪ੍ਰਭੂ ਦੀ ਕੋਈ ਆਗਿਆ ਨਹੀਂ ਹੈ; ਪਰ ਪ੍ਰਭੂ ਦੀ ਦਇਆ ਨਾਲ ਵਿਸ਼ਵਾਸਯੋਗ ਹੋਣ ਕਰਕੇ ਮੈਂ ਸਲਾਹ ਦਿੰਦਾ ਹਾਂ।</verse>
				<verse number="26">ਵਰਤਮਾਨ ਕਸ਼ਟ ਦੇ ਕਾਰਨ ਮੈਂ ਇਸ ਗੱਲ ਨੂੰ ਚੰਗਾ ਸਮਝਦਾ ਹਾਂ ਕਿ ਆਦਮੀ ਜਿਸ ਤਰ੍ਹਾਂ ਹੈ ਉਸੇ ਤਰ੍ਹਾਂ ਰਹੇ।</verse>
				<verse number="27">ਜੇ ਤੇਰੀ ਪਤਨੀ ਹੈ ਤਾਂ ਉਸ ਤੋਂ ਅਲੱਗ ਹੋਣ ਦੀ ਇੱਛਾ ਨਾ ਕਰ; ਜੇ ਤੂੰ ਪਤਨੀ ਤੋਂ ਅਲੱਗ ਹੋ ਗਿਆ ਹੈਂ ਤਾਂ ਦੁਬਾਰਾ ਪਤਨੀ ਦੀ ਇੱਛਾ ਨਾ ਕਰ।</verse>
				<verse number="28">ਪਰ ਜੇ ਤੂੰ ਵਿਆਹ ਕਰੇਂ ਤਾਂ ਤੂੰ ਪਾਪ ਨਹੀਂ ਕਰਦਾ ਅਤੇ ਜੇ ਕੁਆਰੀ ਵਿਆਹ ਕਰਦੀ ਹੈ ਤਾਂ ਉਹ ਪਾਪ ਨਹੀਂ ਕਰਦੀ, ਪਰ ਇਹੋ ਜਿਹਿਆਂ ਨੂੰ ਸਰੀਰ ਵਿੱਚ ਦੁੱਖ ਭੋਗਣਾ ਪਵੇਗਾ ਅਤੇ ਮੈਂ ਤੁਹਾਨੂੰ ਬਚਾਉਣਾ ਚਾਹੁੰਦਾ ਹਾਂ।</verse>
				<verse number="29">ਹੇ ਭਾਈਓ, ਮੈਂ ਕਹਿੰਦਾ ਹਾਂ ਕਿ ਸਮਾਂ ਘਟਾਇਆ ਗਿਆ ਹੈ; ਇਸ ਲਈ ਪਤਨੀਆਂ ਵਾਲੇ ਹੁਣ ਤੋਂ ਇਸ ਤਰ੍ਹਾਂ ਰਹਿਣ ਜਿਵੇਂ ਉਨ੍ਹਾਂ ਦੀਆਂ ਪਤਨੀਆਂ ਨਹੀਂ ਹਨ;</verse>
				<verse number="30">ਰੋਣ ਵਾਲੇ ਇਸ ਤਰ੍ਹਾਂ ਜਿਵੇਂ ਨਹੀਂ ਰੋਂਦੇ; ਅਨੰਦ ਕਰਨ ਵਾਲੇ ਇਸ ਤਰ੍ਹਾਂ ਜਿਵੇਂ ਅਨੰਦ ਨਹੀਂ ਕਰਦੇ; ਖਰੀਦਣ ਵਾਲੇ ਇਸ ਤਰ੍ਹਾਂ ਜਿਵੇਂ ਉਨ੍ਹਾਂ ਕੋਲ ਕੁਝ ਨਹੀਂ ਹੈ;</verse>
				<verse number="31">ਸੰਸਾਰ ਦੀਆਂ ਚੀਜ਼ਾਂ ਦੀ ਵਰਤੋਂ ਕਰਨ ਵਾਲੇ ਇਸ ਤਰ੍ਹਾਂ, ਜਿਵੇਂ ਵਰਤੋਂ ਨਹੀਂ ਕਰਦੇ, ਕਿਉਂਕਿ ਸੰਸਾਰ ਦਾ ਤੌਰ ਤਰੀਕਾ ਬੀਤਦਾ ਜਾਂਦਾ ਹੈ।</verse>
				<verse number="32">ਮੈਂ ਚਾਹੁੰਦਾ ਹਾਂ ਕਿ ਤੁਸੀਂ ਚਿੰਤਾ ਤੋਂ ਮੁਕਤ ਰਹੋ। ਅਣਵਿਆਹਿਆ ਵਿਅਕਤੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਪ੍ਰਭੂ ਨੂੰ ਕਿਵੇਂ ਖੁਸ਼ ਕਰੇ।</verse>
				<verse number="33">ਪਰ ਜਿਹੜਾ ਵਿਆਹਿਆ ਹੈ ਉਹ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦਾ ਹੈ ਕਿ ਉਹ ਆਪਣੀ ਪਤਨੀ ਨੂੰ ਕਿਵੇਂ ਖੁਸ਼ ਕਰੇ</verse>
				<verse number="34">ਅਤੇ ਉਸ ਦਾ ਧਿਆਨ ਵੰਡਿਆ ਜਾਂਦਾ ਹੈ। ਇੱਕ ਅਣਵਿਆਹੀ ਔਰਤ ਜਾਂ ਕੁਆਰੀ ਪ੍ਰਭੂ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਸਰੀਰ ਅਤੇ ਆਤਮਾ, ਦੋਹਾਂ ਵਿੱਚ ਪਵਿੱਤਰ ਰਹੇ। ਪਰ ਵਿਆਹੀ ਹੋਈ ਔਰਤ ਸੰਸਾਰ ਦੀਆਂ ਗੱਲਾਂ ਦੀ ਚਿੰਤਾ ਕਰਦੀ ਹੈ ਕਿ ਉਹ ਆਪਣੇ ਪਤੀ ਨੂੰ ਕਿਵੇਂ ਖੁਸ਼ ਕਰੇ।</verse>
				<verse number="35">ਮੈਂ ਇਹ ਤੁਹਾਡੇ ਲਾਭ ਲਈ ਕਹਿੰਦਾ ਹਾਂ ਨਾ ਕਿ ਤੁਹਾਨੂੰ ਬੰਧਨ ਵਿੱਚ ਪਾਉਣ ਲਈ ਕਿ ਉਚਿਤ ਹੈ ਜੋ ਤੁਸੀਂ ਮਨ ਦੀ ਇਕਾਗਰਤਾ ਨਾਲ ਪ੍ਰਭੂ ਦੀ ਸੇਵਾ ਵਿੱਚ ਲੱਗੇ ਰਹੋ।</verse>
				<verse number="36">ਜੇ ਕੋਈ ਇਹ ਸੋਚੇ ਕਿ ਉਹ ਆਪਣੀ ਕੁਆਰੀ ਲੜਕੀ ਦਾ ਵਿਆਹ ਨਾ ਕਰਕੇ ਜਿਸ ਦੀ ਵਿਆਹ ਦੀ ਉਮਰ ਲੰਘ ਰਹੀ ਹੈ, ਉਸ ਨਾਲ ਅਨਿਆਂ ਕਰ ਰਿਹਾ ਹੈ ਅਤੇ ਉਸ ਨੂੰ ਵਿਆਹੁਣਾ ਜ਼ਰੂਰੀ ਹੈ, ਤਾਂ ਜਿਸ ਤਰ੍ਹਾਂ ਉਹ ਚਾਹੁੰਦਾ ਹੈ ਉਸੇ ਤਰ੍ਹਾਂ ਕਰੇ। ਉਹ ਉਸ ਦਾ ਵਿਆਹ ਕਰ ਦੇਵੇ, ਇਹ ਕੋਈ ਪਾਪ ਨਹੀਂ ਹੈ।</verse>
				<verse number="37">ਪਰ ਜਿਹੜਾ ਆਪਣੇ ਮਨ ਵਿੱਚ ਦ੍ਰਿੜ੍ਹ ਹੈ ਅਤੇ ਲੋੜ ਨਹੀਂ ਸਮਝਦਾ, ਸਗੋਂ ਆਪਣੀ ਇੱਛਾ ਦਾ ਮਾਲਕ ਹੈ ਤੇ ਉਸ ਨੇ ਆਪਣੇ ਮਨ ਵਿੱਚ ਠਾਣ ਲਿਆ ਹੈ ਕਿ ਮੈਂ ਉਸ ਨੂੰ ਕੁਆਰੀ ਰੱਖਾਂਗਾ ਤਾਂ ਉਹ ਚੰਗਾ ਕਰਦਾ ਹੈ।</verse>
				<verse number="38">ਇਸ ਲਈ ਜਿਹੜਾ ਆਪਣੀ ਕੁਆਰੀ ਲੜਕੀ ਨੂੰ ਵਿਆਹ ਦਿੰਦਾ ਹੈ ਉਹ ਚੰਗਾ ਕਰਦਾ ਹੈ ਅਤੇ ਜਿਹੜਾ ਨਹੀਂ ਵਿਆਹੁੰਦਾ ਉਹ ਹੋਰ ਵੀ ਚੰਗਾ ਕਰਦਾ ਹੈ।</verse>
				<verse number="39">ਇੱਕ ਔਰਤ ਆਪਣੇ ਪਤੀ ਨਾਲ ਉਦੋਂ ਤੱਕ ਬੱਝੀ ਹੈ ਜਦੋਂ ਤੱਕ ਉਹ ਜੀਉਂਦਾ ਹੈ। ਪਰ ਜੇ ਪਤੀ ਮਰ ਜਾਵੇ ਤਾਂ ਉਹ ਅਜ਼ਾਦ ਹੈ ਕਿ ਜਿਸ ਨਾਲ ਚਾਹੇ ਵਿਆਹ ਕਰ ਲਵੇ, ਪਰ ਕੇਵਲ ਪ੍ਰਭੂ ਵਿੱਚ।</verse>
				<verse number="40">ਫਿਰ ਵੀ ਮੈਂ ਸੋਚਦਾ ਹਾਂ ਕਿ ਉਹ ਜਿਸ ਤਰ੍ਹਾਂ ਹੈ ਜੇ ਉਸੇ ਤਰ੍ਹਾਂ ਰਹੇ ਤਾਂ ਹੋਰ ਵੀ ਚੰਗੀ ਰਹੇਗੀ। ਮੈਂ ਸਮਝਦਾ ਹਾਂ ਕਿ ਪਰਮੇਸ਼ਰ ਦਾ ਆਤਮਾ ਮੇਰੇ ਵਿੱਚ ਵੀ ਹੈ।</verse>
			</chapter>
			<chapter number="8">
				<verse number="1">ਹੁਣ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ: ਅਸੀਂ ਜਾਣਦੇ ਹਾਂ ਕਿ ਅਸੀਂ ਸਭ ਗਿਆਨਵਾਨ ਹਾਂ। ਗਿਆਨ ਘਮੰਡੀ ਬਣਾਉਂਦਾ ਹੈ, ਪਰ ਪ੍ਰੇਮ ਉਸਾਰਦਾ ਹੈ।</verse>
				<verse number="2">ਜੇ ਕਿਸੇ ਨੂੰ ਲੱਗਦਾ ਹੈ ਕਿ ਉਹ ਕੁਝ ਜਾਣਦਾ ਹੈ ਤਾਂ ਉਸ ਨੇ ਅਜੇ ਤੱਕ ਉਸ ਤਰ੍ਹਾਂ ਨਹੀਂ ਜਾਣਿਆ ਜਿਸ ਤਰ੍ਹਾਂ ਜਾਣਨਾ ਚਾਹੀਦਾ ਹੈ।</verse>
				<verse number="3">ਪਰ ਜੇ ਕੋਈ ਪਰਮੇਸ਼ਰ ਨੂੰ ਪਿਆਰ ਕਰਦਾ ਹੈ ਤਾਂ ਪਰਮੇਸ਼ਰ ਉਸ ਨੂੰ ਜਾਣਦਾ ਹੈ।</verse>
				<verse number="4">ਇਸ ਲਈ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਦੇ ਵਿਖੇ ਅਸੀਂ ਜਾਣਦੇ ਹਾਂ ਕਿ ਮੂਰਤੀ ਸੰਸਾਰ ਵਿੱਚ ਕੁਝ ਨਹੀਂ ਹੈ; ਇੱਕ ਤੋਂ ਇਲਾਵਾ ਹੋਰ ਕੋਈ ਪਰਮੇਸ਼ਰ ਨਹੀਂ ਹੈ।</verse>
				<verse number="5">ਭਾਵੇਂ ਅਕਾਸ਼ ਵਿੱਚ ਅਤੇ ਧਰਤੀ ਉੱਤੇ ਕਈ ਹਨ ਜਿਹੜੇ ਦੇਵਤੇ ਅਖਵਾਉਂਦੇ ਹਨ, ਜਿਵੇਂ ਕਿ ਬਹੁਤ ਸਾਰੇ ਦੇਵਤੇ ਅਤੇ ਬਹੁਤ ਸਾਰੇ ਪ੍ਰਭੂ ਹਨ ਵੀ,</verse>
				<verse number="6">ਤਾਂ ਵੀ ਸਾਡੇ ਲਈ ਇੱਕੋ ਪਰਮੇਸ਼ਰ ਅਰਥਾਤ ਪਿਤਾ ਹੈ ਜਿਸ ਤੋਂ ਸਾਰੀਆਂ ਵਸਤਾਂ ਹਨ ਅਤੇ ਅਸੀਂ ਉਸੇ ਦੇ ਲਈ ਹਾਂ; ਇੱਕੋ ਪ੍ਰਭੂ ਹੈ ਅਰਥਾਤ ਯਿਸੂ ਮਸੀਹ ਜਿਸ ਦੇ ਰਾਹੀਂ ਸਭ ਵਸਤਾਂ ਹਨ ਅਤੇ ਅਸੀਂ ਵੀ ਉਸੇ ਦੇ ਰਾਹੀਂ ਹਾਂ।</verse>
				<verse number="7">ਪਰ ਸਭ ਨੂੰ ਇਹ ਗਿਆਨ ਨਹੀਂ ਹੈ; ਬਲਕਿ ਕਈ ਹੁਣ ਤੱਕ ਮੂਰਤੀਆਂ ਦੇ ਆਦੀ ਹਨ ਅਤੇ ਜਦੋਂ ਉਹ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਂਦੇ ਹਨ ਤਾਂ ਉਨ੍ਹਾਂ ਦਾ ਵਿਵੇਕ ਨਿਰਬਲ ਹੋਣ ਕਰਕੇ ਅਸ਼ੁੱਧ ਹੋ ਜਾਂਦਾ ਹੈ।</verse>
				<verse number="8">ਪਰ ਭੋਜਨ ਸਾਨੂੰ ਪਰਮੇਸ਼ਰ ਦੇ ਨੇੜੇ ਨਹੀਂ ਲਿਜਾਵੇਗਾ; ਜੇ ਨਹੀਂ ਖਾਂਦੇ ਤਾਂ ਕੋਈ ਹਾਨੀ ਨਹੀਂ ਅਤੇ ਜੇ ਖਾਂਦੇ ਹਾਂ ਤਾਂ ਕੋਈ ਲਾਭ ਨਹੀਂ।</verse>
				<verse number="9">ਪਰ ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਹ ਅਧਿਕਾਰ ਨਿਰਬਲਾਂ ਲਈ ਠੋਕਰ ਦਾ ਕਾਰਨ ਬਣ ਜਾਵੇ।</verse>
				<verse number="10">ਕਿਉਂਕਿ ਜੇ ਕੋਈ ਤੈਨੂੰ ਜਿਸ ਨੂੰ ਇਸ ਬਾਰੇ ਗਿਆਨ ਹੈ, ਮੂਰਤੀ ਦੇ ਮੰਦਰ ਵਿੱਚ ਬੈਠਾ ਖਾਂਦਾ ਹੋਇਆ ਵੇਖੇ, ਤਾਂ ਕੀ ਉਸ ਦਾ ਵਿਵੇਕ ਨਿਰਬਲ ਹੋਣ ਕਰਕੇ ਮੂਰਤੀਆਂ ਨੂੰ ਚੜ੍ਹਾਈਆਂ ਗਈਆਂ ਬਲੀਆਂ ਖਾਣ ਲਈ ਦਲੇਰ ਨਹੀਂ ਹੋਵੇਗਾ?</verse>
				<verse number="11">ਸੋ ਤੇਰੇ ਗਿਆਨ ਦੇ ਕਾਰਨ ਇੱਕ ਨਿਰਬਲ ਵਿਅਕਤੀ ਅਰਥਾਤ ਉਹ ਭਾਈ ਨਾਸ ਹੁੰਦਾ ਹੈ ਜਿਸ ਦੇ ਲਈ ਮਸੀਹ ਨੇ ਆਪਣੀ ਜਾਨ ਦਿੱਤੀ।</verse>
				<verse number="12">ਸੋ ਜਦੋਂ ਤੁਸੀਂ ਭਾਈਆਂ ਦੇ ਵਿਰੁੱਧ ਇਸ ਤਰ੍ਹਾਂ ਪਾਪ ਕਰਕੇ ਉਨ੍ਹਾਂ ਦੇ ਨਿਰਬਲ ਵਿਵੇਕ ਨੂੰ ਠੇਸ ਪਹੁੰਚਾਉਂਦੇ ਹੋ ਤਾਂ ਤੁਸੀਂ ਮਸੀਹ ਦੇ ਵਿਰੁੱਧ ਪਾਪ ਕਰਦੇ ਹੋ।</verse>
				<verse number="13">ਇਸ ਲਈ ਜੇ ਮੇਰਾ ਖਾਣਾ-ਪੀਣਾ ਮੇਰੇ ਭਾਈ ਲਈ ਠੋਕਰ ਦਾ ਕਾਰਨ ਬਣਦਾ ਹੈ ਤਾਂ ਮੈਂ ਕਦੇ ਮਾਸ ਨਹੀਂ ਖਾਵਾਂਗਾ, ਕਿਤੇ ਅਜਿਹਾ ਨਾ ਹੋਵੇ ਕਿ ਮੈਂ ਆਪਣੇ ਭਾਈ ਦੇ ਲਈ ਠੋਕਰ ਦਾ ਕਾਰਨ ਬਣਾਂ।</verse>
			</chapter>
			<chapter number="9">
				<verse number="1">ਕੀ ਮੈਂ ਅਜ਼ਾਦ ਨਹੀਂ? ਕੀ ਮੈਂ ਰਸੂਲ ਨਹੀਂ? ਕੀ ਮੈਂ ਸਾਡੇ ਪ੍ਰਭੂ ਯਿਸੂ ਨੂੰ ਨਹੀਂ ਵੇਖਿਆ? ਕੀ ਤੁਸੀਂ ਪ੍ਰਭੂ ਵਿੱਚ ਮੇਰੀ ਮਿਹਨਤ ਨਹੀਂ ਹੋ?</verse>
				<verse number="2">ਭਾਵੇਂ ਮੈਂ ਦੂਜਿਆਂ ਲਈ ਰਸੂਲ ਨਹੀਂ ਹਾਂ, ਫਿਰ ਵੀ ਤੁਹਾਡੇ ਲਈ ਤਾਂ ਹਾਂ; ਕਿਉਂਕਿ ਤੁਸੀਂ ਪ੍ਰਭੂ ਵਿੱਚ ਮੇਰੇ ਰਸੂਲਪੁਣੇ ਦੀ ਮੋਹਰ ਹੋ।</verse>
				<verse number="3">ਮੇਰੇ ਜਾਂਚਣ ਵਾਲਿਆਂ ਨੂੰ ਮੇਰਾ ਇਹ ਉੱਤਰ ਹੈ:</verse>
				<verse number="4">ਕੀ ਸਾਨੂੰ ਖਾਣ-ਪੀਣ ਦਾ ਅਧਿਕਾਰ ਨਹੀਂ?</verse>
				<verse number="5">ਕੀ ਦੂਜੇ ਰਸੂਲਾਂ, ਪ੍ਰਭੂ ਦੇ ਭਰਾਵਾਂ ਅਤੇ ਕੇਫ਼ਾਸ ਦੀ ਤਰ੍ਹਾਂ ਸਾਨੂੰ ਵੀ ਅਧਿਕਾਰ ਨਹੀਂ ਕਿ ਇੱਕ ਵਿਸ਼ਵਾਸੀ ਪਤਨੀ ਨੂੰ ਨਾਲ ਲੈ ਕੇ ਚੱਲੀਏ?</verse>
				<verse number="6">ਜਾਂ ਕੇਵਲ ਮੈਨੂੰ ਅਤੇ ਬਰਨਬਾਸ ਨੂੰ ਹੀ ਇਹ ਅਧਿਕਾਰ ਨਹੀਂ ਕਿ ਕੰਮ ਕਰਨਾ ਛੱਡ ਦੇਈਏ?</verse>
				<verse number="7">ਕੌਣ ਹੈ ਜਿਹੜਾ ਆਪਣੇ ਖਰਚੇ 'ਤੇ ਸਿਪਾਹੀ ਦੀ ਨੌਕਰੀ ਕਰਦਾ ਹੈ? ਕੌਣ ਹੈ ਜਿਹੜਾ ਅੰਗੂਰ ਦਾ ਬਾਗ ਲਾ ਕੇ ਉਸ ਦਾ ਫਲ ਨਹੀਂ ਖਾਂਦਾ? ਜਾਂ ਕੌਣ ਹੈ ਜਿਹੜਾ ਇੱਜੜ ਦੀ ਚਰਵਾਹੀ ਕਰਦਾ ਹੈ, ਪਰ ਇੱਜੜ ਦਾ ਦੁੱਧ ਨਹੀਂ ਪੀਂਦਾ?</verse>
				<verse number="8">ਕੀ ਮੈਂ ਇਹ ਗੱਲਾਂ ਮਨੁੱਖੀ ਨਜ਼ਰੀਏ ਤੋਂ ਕਹਿੰਦਾ ਹਾਂ? ਕੀ ਬਿਵਸਥਾ ਵੀ ਇਹੋ ਨਹੀਂ ਕਹਿੰਦੀ?</verse>
				<verse number="9">ਕਿਉਂਕਿ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੈ: “ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ।” ਕੀ ਪਰਮੇਸ਼ਰ ਨੂੰ ਬਲਦਾਂ ਦੀ ਚਿੰਤਾ ਹੈ?</verse>
				<verse number="10">ਕੀ ਉਹ ਇਹ ਸਾਡੇ ਲਈ ਨਹੀਂ ਕਹਿੰਦਾ? ਇਹ ਸਾਡੇ ਲਈ ਹੀ ਲਿਖਿਆ ਗਿਆ, ਕਿਉਂਕਿ ਵਾਹੀ ਕਰਨ ਵਾਲੇ ਨੂੰ ਆਸ ਨਾਲ ਵਾਹੀ ਕਰਨੀ ਚਾਹੀਦੀ ਹੈ ਅਤੇ ਗਾਹੁਣ ਵਾਲੇ ਨੂੰ ਹਿੱਸਾ ਪ੍ਰਾਪਤ ਕਰਨ ਦੀ ਆਸ ਨਾਲ ਗਾਹੁਣਾ ਚਾਹੀਦਾ ਹੈ।</verse>
				<verse number="11">ਜੇ ਅਸੀਂ ਤੁਹਾਡੇ ਲਈ ਆਤਮਕ ਵਸਤਾਂ ਬੀਜੀਆਂ, ਤਾਂ ਕੀ ਤੁਹਾਡੇ ਤੋਂ ਭੌਤਿਕ ਵਸਤਾਂ ਦੀ ਫ਼ਸਲ ਵੱਢਣਾ ਕੋਈ ਬਹੁਤ ਵੱਡੀ ਗੱਲ ਹੈ?</verse>
				<verse number="12">ਜੇ ਹੋਰਾਂ ਨੂੰ ਤੁਹਾਡੇ ਉੱਤੇ ਇਹ ਅਧਿਕਾਰ ਹੈ ਤਾਂ ਕੀ ਸਾਨੂੰ ਹੋਰ ਵੀ ਵਧਕੇ ਨਹੀਂ? ਪਰ ਅਸੀਂ ਇਸ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ, ਸਗੋਂ ਸਭ ਕੁਝ ਸਹਿ ਲੈਂਦੇ ਹਾਂ ਤਾਂਕਿ ਸਾਡੇ ਵੱਲੋਂ ਮਸੀਹ ਦੀ ਖੁਸ਼ਖ਼ਬਰੀ ਵਿੱਚ ਕੋਈ ਰੁਕਾਵਟ ਨਾ ਪਵੇ।</verse>
				<verse number="13">ਕੀ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਹੈਕਲ ਵਿੱਚ ਸੇਵਾ ਕਰਦੇ ਹਨ ਉਹ ਹੈਕਲ ਦੀਆਂ ਚੀਜ਼ਾਂ ਵਿੱਚੋਂ ਖਾਂਦੇ ਹਨ ਅਤੇ ਜਿਹੜੇ ਜਗਵੇਦੀ 'ਤੇ ਸੇਵਾ ਕਰਦੇ ਹਨ ਉਹ ਜਗਵੇਦੀ ਤੋਂ ਆਪਣਾ ਹਿੱਸਾ ਲੈਂਦੇ ਹਨ?</verse>
				<verse number="14">ਇਸੇ ਤਰ੍ਹਾਂ ਪ੍ਰਭੂ ਨੇ ਇਹ ਵੀ ਠਹਿਰਾਇਆ ਹੈ ਕਿ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਵਾਲੇ ਖੁਸ਼ਖ਼ਬਰੀ ਤੋਂ ਆਪਣੀ ਜੀਵਕਾ ਚਲਾਉਣ,</verse>
				<verse number="15">ਪਰ ਮੈਂ ਇਨ੍ਹਾਂ ਵਿੱਚੋਂ ਕਿਸੇ ਅਧਿਕਾਰ ਦਾ ਇਸਤੇਮਾਲ ਨਹੀਂ ਕੀਤਾ। ਇਹ ਗੱਲਾਂ ਮੈਂ ਇਸ ਲਈ ਨਹੀਂ ਲਿਖੀਆਂ ਕਿ ਮੇਰੇ ਲਈ ਇਸ ਤਰ੍ਹਾਂ ਹੋਣਾ ਚਾਹੀਦਾ ਹੈ, ਕਿਉਂਕਿ ਇਸ ਦੀ ਬਜਾਇ ਮੇਰੇ ਲਈ ਮਰ ਜਾਣਾ ਚੰਗਾ ਹੈ ਕਿ ਕੋਈ ਮੇਰੇ ਅਭਿਮਾਨ ਨੂੰ ਵਿਅਰਥ ਕਰੇ।</verse>
				<verse number="16">ਜੇ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਮੇਰੇ ਲਈ ਕੋਈ ਘਮੰਡ ਦੀ ਗੱਲ ਨਹੀਂ, ਕਿਉਂਕਿ ਇਹ ਤਾਂ ਮੇਰੇ ਲਈ ਜ਼ਰੂਰੀ ਹੈ। ਜੇ ਮੈਂ ਖੁਸ਼ਖ਼ਬਰੀ ਨਾ ਸੁਣਾਵਾਂ ਤਾਂ ਮੇਰੇ ਉੱਤੇ ਹਾਏ!</verse>
				<verse number="17">ਕਿਉਂਕਿ ਜੇ ਮੈਂ ਸਵੈ-ਇੱਛਾ ਨਾਲ ਇਹ ਕਰਦਾ ਹਾਂ ਤਾਂ ਮੇਰੇ ਲਈ ਪ੍ਰਤਿਫਲ ਹੈ, ਪਰ ਜੇ ਮੈਂ ਇੱਛਾ ਤੋਂ ਬਿਨਾਂ ਕਰਦਾ ਹਾਂ, ਤਾਂ ਵੀ ਪ੍ਰਬੰਧਕ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ।</verse>
				<verse number="18">ਤਾਂ ਫਿਰ ਮੇਰਾ ਕੀ ਪ੍ਰਤਿਫਲ ਹੈ? ਇਹ ਕਿ ਜਦੋਂ ਮੈਂ ਖੁਸ਼ਖ਼ਬਰੀ ਸੁਣਾਵਾਂ ਤਾਂ ਇਸ ਨੂੰ ਮੁਫ਼ਤ ਦੇਵਾਂ ਅਤੇ ਖੁਸ਼ਖ਼ਬਰੀ ਵਿੱਚ ਮੇਰਾ ਜੋ ਅਧਿਕਾਰ ਹੈ ਉਸ ਦੀ ਦੁਰਵਰਤੋਂ ਨਾ ਕਰਾਂ।</verse>
				<verse number="19">ਕਿਉਂਕਿ ਭਾਵੇਂ ਮੈਂ ਸਭਨਾਂ ਤੋਂ ਅਜ਼ਾਦ ਹਾਂ, ਤਾਂ ਵੀ ਮੈਂ ਆਪਣੇ ਆਪ ਨੂੰ ਸਭ ਦਾ ਗੁਲਾਮ ਬਣਾਇਆ ਤਾਂਕਿ ਹੋਰ ਵੀ ਬਹੁਤ ਸਾਰਿਆਂ ਨੂੰ ਖਿੱਚ ਲਿਆਵਾਂ।</verse>
				<verse number="20">ਮੈਂ ਯਹੂਦੀਆਂ ਦੇ ਲਈ ਯਹੂਦੀ ਬਣਿਆ ਕਿ ਯਹੂਦੀਆਂ ਨੂੰ ਖਿੱਚ ਲਿਆਵਾਂ ਅਤੇ ਜਿਹੜੇ ਬਿਵਸਥਾ ਦੇ ਅਧੀਨ ਹਨ ਉਨ੍ਹਾਂ ਲਈ ਮੈਂ ਬਿਵਸਥਾ ਦੇ ਅਧੀਨ ਨਾ ਹੁੰਦੇ ਹੋਏ ਵੀ ਬਿਵਸਥਾ ਦੇ ਅਧੀਨ ਜਿਹਾ ਬਣਿਆ ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ, ਖਿੱਚ ਲਿਆਵਾਂ।</verse>
				<verse number="21">ਮੈਂ, ਜੋ ਪਰਮੇਸ਼ਰ ਦੀ ਬਿਵਸਥਾ ਤੋਂ ਰਹਿਤ ਨਹੀਂ ਸਗੋਂ ਮਸੀਹ ਦੀ ਬਿਵਸਥਾ ਦੇ ਅਧੀਨ ਹਾਂ, ਬਿਵਸਥਾਹੀਣਾਂ ਲਈ ਬਿਵਸਥਾਹੀਣ ਜਿਹਾ ਬਣਿਆ ਤਾਂਕਿ ਬਿਵਸਥਾਹੀਣਾਂ ਨੂੰ ਖਿੱਚ ਲਿਆਵਾਂ।</verse>
				<verse number="22">ਨਿਰਬਲਾਂ ਲਈ ਮੈਂ ਨਿਰਬਲ ਬਣਿਆ ਤਾਂਕਿ ਨਿਰਬਲਾਂ ਨੂੰ ਖਿੱਚ ਲਿਆਵਾਂ; ਮੈਂ ਸਭਨਾਂ ਲਈ ਸਭ ਕੁਝ ਬਣਿਆ ਤਾਂਕਿ ਕਿਸੇ ਨਾ ਕਿਸੇ ਤਰ੍ਹਾਂ ਕੁਝ ਨੂੰ ਬਚਾ ਲਵਾਂ।</verse>
				<verse number="23">ਮੈਂ ਸਭ ਕੁਝ ਖੁਸ਼ਖ਼ਬਰੀ ਦੇ ਲਈ ਕਰਦਾ ਹਾਂ ਤਾਂਕਿ ਹੋਰਨਾਂ ਦੇ ਨਾਲ ਇਸ ਦਾ ਸਹਿਭਾਗੀ ਬਣ ਜਾਵਾਂ।</verse>
				<verse number="24">ਕੀ ਤੁਸੀਂ ਨਹੀਂ ਜਾਣਦੇ ਕਿ ਦੌੜ ਦੇ ਮੈਦਾਨ ਵਿੱਚ ਦੌੜਦੇ ਤਾਂ ਸਾਰੇ ਹਨ, ਪਰ ਇਨਾਮ ਇੱਕ ਨੂੰ ਹੀ ਮਿਲਦਾ ਹੈ? ਸੋ ਇਸ ਤਰ੍ਹਾਂ ਦੌੜੋ ਕਿ ਇਨਾਮ ਤੁਹਾਨੂੰ ਹੀ ਮਿਲੇ।</verse>
				<verse number="25">ਹਰੇਕ ਖਿਡਾਰੀ ਸਭਨਾਂ ਗੱਲਾਂ ਵਿੱਚ ਸੰਜਮ ਰੱਖਦਾ ਹੈ। ਉਹ ਤਾਂ ਨਾਸਵਾਨ ਤਾਜ ਨੂੰ, ਪਰ ਅਸੀਂ ਅਵਿਨਾਸੀ ਤਾਜ ਨੂੰ ਪ੍ਰਾਪਤ ਕਰਨ ਲਈ ਇਹ ਕਰਦੇ ਹਾਂ।</verse>
				<verse number="26">ਇਸ ਲਈ ਮੈਂ ਦੌੜਦਾ ਹਾਂ, ਪਰ ਬਿਨ ਟੀਚਾ ਨਹੀਂ; ਮੈਂ ਮੁੱਕੇਬਾਜ਼ ਵਾਂਗ ਲੜਦਾ ਹਾਂ, ਪਰ ਹਵਾ ਨੂੰ ਮਾਰਨ ਵਾਲੇ ਵਾਂਗ ਨਹੀਂ।</verse>
				<verse number="27">ਸਗੋਂ ਮੈਂ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਅਤੇ ਵੱਸ ਵਿੱਚ ਕਰਦਾ ਹਾਂ, ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਦੂਜਿਆਂ ਨੂੰ ਪ੍ਰਚਾਰ ਕਰਕੇ ਆਪ ਅਯੋਗ ਠਹਿਰਾਂ।</verse>
			</chapter>
			<chapter number="10">
				<verse number="1">ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਇਸ ਗੱਲ ਤੋਂ ਅਣਜਾਣ ਰਹੋ ਕਿ ਸਾਡੇ ਸਭ ਪੁਰਖੇ ਬੱਦਲ ਦੇ ਹੇਠਾਂ ਸਨ ਅਤੇ ਉਹ ਸਭ ਸਮੁੰਦਰ ਵਿੱਚੋਂ ਦੀ ਪਾਰ ਲੰਘੇ</verse>
				<verse number="2">ਅਤੇ ਸਭਨਾਂ ਨੂੰ ਬੱਦਲ ਅਤੇ ਸਮੁੰਦਰ ਵਿੱਚ ਮੂਸਾ ਦਾ ਬਪਤਿਸਮਾ ਮਿਲਿਆ।</verse>
				<verse number="3">ਸਭਨਾਂ ਨੇ ਇੱਕੋ ਆਤਮਕ ਭੋਜਨ ਖਾਧਾ</verse>
				<verse number="4">ਅਤੇ ਸਭਨਾਂ ਨੇ ਇੱਕੋ ਆਤਮਕ ਜਲ ਪੀਤਾ, ਕਿਉਂਕਿ ਉਹ ਉਸ ਆਤਮਕ ਚਟਾਨ ਤੋਂ ਪੀਂਦੇ ਸਨ ਜਿਹੜੀ ਉਨ੍ਹਾਂ ਦੇ ਨਾਲ-ਨਾਲ ਚੱਲਦੀ ਸੀ ਅਤੇ ਉਹ ਚਟਾਨ ਮਸੀਹ ਸੀ।</verse>
				<verse number="5">ਪਰ ਪਰਮੇਸ਼ਰ ਉਨ੍ਹਾਂ ਵਿੱਚੋਂ ਬਹੁਤਿਆਂ ਨਾਲ ਪ੍ਰਸੰਨ ਨਹੀਂ ਸੀ, ਇਸ ਲਈ ਉਹ ਉਜਾੜ ਵਿੱਚ ਹੀ ਢੇਰ ਹੋ ਗਏ।</verse>
				<verse number="6">ਇਹ ਗੱਲਾਂ ਸਾਡੇ ਲਈ ਉਦਾਹਰਣ ਬਣੀਆਂ ਤਾਂਕਿ ਅਸੀਂ ਬੁਰੀਆਂ ਗੱਲਾਂ ਦੀ ਲਾਲਸਾ ਨਾ ਕਰੀਏ, ਜਿਵੇਂ ਉਨ੍ਹਾਂ ਨੇ ਲਾਲਸਾ ਕੀਤੀ ਸੀ;</verse>
				<verse number="7">ਨਾ ਹੀ ਤੁਸੀਂ ਮੂਰਤੀ-ਪੂਜਕ ਬਣੋ ਜਿਵੇਂ ਕਿ ਉਨ੍ਹਾਂ ਵਿੱਚੋਂ ਕੁਝ ਸਨ, ਜਿਵੇਂ ਲਿਖਿਆ ਹੈ: “ਲੋਕ ਖਾਣ-ਪੀਣ ਨੂੰ ਬੈਠੇ ਅਤੇ ਨੱਚਣ-ਕੁੱਦਣ ਲਈ ਉੱਠੇ।”</verse>
				<verse number="8">ਨਾ ਅਸੀਂ ਵਿਭਚਾਰ ਕਰੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਕੀਤਾ ਅਤੇ ਇੱਕੋ ਦਿਨ ਵਿੱਚ ਤੇਈ ਹਜ਼ਾਰ ਲੋਕ ਮਰ ਗਏ;</verse>
				<verse number="9">ਨਾ ਅਸੀਂ ਮਸੀਹ ਨੂੰ ਪਰਖੀਏ ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਪਰਖਿਆ ਅਤੇ ਸੱਪਾਂ ਦੁਆਰਾ ਨਾਸ ਹੋਏ।</verse>
				<verse number="10">ਨਾ ਹੀ ਤੁਸੀਂ ਬੁੜਬੁੜਾਓ, ਜਿਵੇਂ ਉਨ੍ਹਾਂ ਵਿੱਚੋਂ ਕਈ ਬੁੜਬੁੜਾਏ ਅਤੇ ਨਾਸ ਕਰਨ ਵਾਲੇ ਦੁਆਰਾ ਨਾਸ ਕੀਤੇ ਗਏ।</verse>
				<verse number="11">ਇਹ ਗੱਲਾਂ ਉਨ੍ਹਾਂ ਲਈ ਉਦਾਹਰਣ ਦੇ ਤੌਰ 'ਤੇ ਵਾਪਰੀਆਂ ਅਤੇ ਸਾਡੀ ਨਸੀਹਤ ਲਈ ਲਿਖੀਆਂ ਗਈਆਂ, ਜਿਹੜੇ ਯੁਗਾਂ ਦੇ ਅੰਤ ਵਿੱਚ ਆ ਪਹੁੰਚੇ ਹਾਂ।</verse>
				<verse number="12">ਇਸ ਲਈ ਜਿਹੜਾ ਇਹ ਸਮਝਦਾ ਹੈ ਕਿ ਉਹ ਖੜ੍ਹਾ ਹੈ, ਸਚੇਤ ਰਹੇ; ਕਿਤੇ ਅਜਿਹਾ ਨਾ ਹੋਵੇ ਕਿ ਉਹ ਡਿੱਗ ਪਵੇ।</verse>
				<verse number="13">ਤੁਹਾਡੇ ਉੱਤੇ ਅਜਿਹਾ ਕੋਈ ਪਰਤਾਵਾ ਨਹੀਂ ਪਿਆ ਜੋ ਹੋਰਨਾਂ 'ਤੇ ਨਾ ਪਿਆ ਹੋਵੇ, ਪਰ ਪਰਮੇਸ਼ਰ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਸਹਿਣ ਤੋਂ ਬਾਹਰ ਪਰਤਾਵੇ ਵਿੱਚ ਨਹੀਂ ਪੈਣ ਦੇਵੇਗਾ, ਸਗੋਂ ਪਰਤਾਵੇ ਦੇ ਨਾਲ-ਨਾਲ ਬਚ ਨਿੱਕਲਣ ਦਾ ਰਾਹ ਵੀ ਕੱਢੇਗਾ ਤਾਂਕਿ ਤੁਸੀਂ ਸਹਿ ਸਕੋ।</verse>
				<verse number="14">ਇਸ ਲਈ ਹੇ ਮੇਰੇ ਪਿਆਰਿਓ, ਮੂਰਤੀ-ਪੂਜਾ ਤੋਂ ਭੱਜੋ।</verse>
				<verse number="15">ਮੈਂ ਤੁਹਾਨੂੰ ਬੁੱਧਵਾਨ ਸਮਝ ਕੇ ਕਹਿੰਦਾ ਹਾਂ: ਜੋ ਮੈਂ ਕਹਿ ਰਿਹਾ ਹਾਂ ਉਸ ਦੀ ਜਾਂਚ ਕਰੋ।</verse>
				<verse number="16">ਧੰਨਵਾਦ ਦਾ ਉਹ ਪਿਆਲਾ ਜਿਸ ਲਈ ਅਸੀਂ ਧੰਨਵਾਦ ਦਿੰਦੇ ਹਾਂ, ਕੀ ਮਸੀਹ ਦੇ ਲਹੂ ਦੀ ਸਾਂਝ ਨਹੀਂ? ਉਹ ਰੋਟੀ ਜੋ ਅਸੀਂ ਤੋੜਦੇ ਹਾਂ, ਕੀ ਮਸੀਹ ਦੇ ਸਰੀਰ ਦੀ ਸਾਂਝ ਨਹੀਂ?</verse>
				<verse number="17">ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਹੁਤੇ ਹਾਂ ਇੱਕੋ ਸਰੀਰ ਹਾਂ; ਕਿਉਂਕਿ ਅਸੀਂ ਸਭ ਇੱਕੋ ਰੋਟੀ ਵਿੱਚ ਸਾਂਝੀ ਹੁੰਦੇ ਹਾਂ।</verse>
				<verse number="18">ਉਨ੍ਹਾਂ ਵੱਲ ਵੇਖੋ ਜਿਹੜੇ ਸਰੀਰ ਦੇ ਅਨੁਸਾਰ ਇਸਰਾਏਲੀ ਹਨ; ਕੀ ਬਲੀਆਂ ਦੇ ਖਾਣ ਵਾਲੇ ਜਗਵੇਦੀ ਦੇ ਸਾਂਝੀ ਨਹੀਂ?</verse>
				<verse number="19">ਸੋ ਮੈਂ ਕੀ ਕਹਿ ਰਿਹਾ ਹਾਂ? ਕੀ ਮੂਰਤੀ ਨੂੰ ਚੜ੍ਹਾਈ ਗਈ ਬਲੀ ਕੁਝ ਹੈ ਜਾਂ ਮੂਰਤੀ ਕੁਝ ਹੈ?</verse>
				<verse number="20">ਸਗੋਂ ਇਹ ਕਿ ਜੋ ਬਲੀਆਂ ਉਹ ਚੜ੍ਹਾਉਂਦੇ ਹਨ ਉਹ ਪਰਮੇਸ਼ਰ ਨੂੰ ਨਹੀਂ, ਬਲਕਿ ਦੁਸ਼ਟ ਆਤਮਾਵਾਂ ਨੂੰ ਚੜ੍ਹਾਉਂਦੇ ਹਨ ਅਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਦੁਸ਼ਟ ਆਤਮਾਵਾਂ ਦੇ ਸਾਂਝੀ ਹੋਵੋ।</verse>
				<verse number="21">ਤੁਸੀਂ ਪ੍ਰਭੂ ਦਾ ਪਿਆਲਾ ਅਤੇ ਦੁਸ਼ਟ ਆਤਮਾਵਾਂ ਦਾ ਪਿਆਲਾ, ਦੋਹਾਂ ਵਿੱਚੋਂ ਨਹੀਂ ਪੀ ਸਕਦੇ। ਤੁਸੀਂ ਪ੍ਰਭੂ ਦੀ ਮੇਜ਼ ਅਤੇ ਦੁਸ਼ਟ ਆਤਮਾਵਾਂ ਦੀ ਮੇਜ਼, ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ।</verse>
				<verse number="22">ਕੀ ਅਸੀਂ ਪ੍ਰਭੂ ਨੂੰ ਕ੍ਰੋਧ ਦੁਆਉਂਦੇ ਹਾਂ? ਕੀ ਅਸੀਂ ਉਸ ਤੋਂ ਜ਼ਿਆਦਾ ਬਲਵੰਤ ਹਾਂ?</verse>
				<verse number="23">ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਲਾਭਦਾਇਕ ਨਹੀਂ; ਸਭ ਚੀਜ਼ਾਂ ਉਚਿਤ ਤਾਂ ਹਨ, ਪਰ ਸਭ ਚੀਜ਼ਾਂ ਨਾਲ ਉੱਨਤੀ ਨਹੀਂ ਹੁੰਦੀ।</verse>
				<verse number="24">ਕੋਈ ਆਪਣਾ ਹੀ ਨਹੀਂ, ਸਗੋਂ ਦੂਜੇ ਦਾ ਵੀ ਭਲਾ ਸੋਚੇ।</verse>
				<verse number="25">ਕਸਾਈ ਦੀ ਦੁਕਾਨ 'ਤੇ ਜੋ ਕੁਝ ਵਿਕਦਾ ਹੈ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ;</verse>
				<verse number="26">ਕਿਉਂਕਿ, “ਧਰਤੀ ਅਤੇ ਜੋ ਕੁਝ ਇਸ ਵਿੱਚ ਹੈ, ਸਭ ਪ੍ਰਭੂ ਦਾ ਹੈ।”</verse>
				<verse number="27">ਜੇ ਕੋਈ ਅਵਿਸ਼ਵਾਸੀ ਤੁਹਾਨੂੰ ਨਿਓਤਾ ਦਿੰਦਾ ਹੈ ਅਤੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਜੋ ਕੁਝ ਤੁਹਾਡੇ ਅੱਗੇ ਪਰੋਸਿਆ ਜਾਵੇ ਆਪਣੇ ਵਿਵੇਕ ਦੇ ਕਾਰਨ ਬਿਨਾਂ ਸਵਾਲ ਕੀਤੇ ਖਾ ਲਵੋ।</verse>
				<verse number="28">ਪਰ ਜੇ ਕੋਈ ਤੁਹਾਨੂੰ ਕਹਿੰਦਾ ਹੈ, “ਇਹ ਮੂਰਤੀ ਨੂੰ ਚੜ੍ਹਾਈ ਗਈ ਭੇਟ ਹੈ,” ਤਾਂ ਉਸ ਦੱਸਣ ਵਾਲੇ ਦੇ ਅਤੇ ਵਿਵੇਕ ਦੇ ਕਾਰਨ ਨਾ ਖਾਓ।</verse>
				<verse number="29">ਮੈਂ ਤੇਰੇ ਵਿਵੇਕ ਦੀ ਨਹੀਂ ਸਗੋਂ ਦੂਜੇ ਦੇ ਵਿਵੇਕ ਦੀ ਗੱਲ ਕਰਦਾ ਹਾਂ, ਕਿਉਂਕਿ ਮੇਰੀ ਅਜ਼ਾਦੀ ਦੂਜੇ ਦੇ ਵਿਵੇਕ ਦੁਆਰਾ ਕਿਉਂ ਪਰਖੀ ਜਾਵੇ?</verse>
				<verse number="30">ਜੇ ਮੈਂ ਧੰਨਵਾਦ ਦੇ ਕੇ ਸਾਂਝੀ ਹੁੰਦਾ ਹਾਂ ਤਾਂ ਜਿਸ ਚੀਜ਼ ਲਈ ਮੈਂ ਧੰਨਵਾਦ ਦਿੰਦਾ ਹਾਂ ਉਸ ਚੀਜ਼ ਦੇ ਕਾਰਨ ਮੇਰੀ ਨਿੰਦਾ ਕਿਉਂ ਕੀਤੀ ਜਾਂਦੀ ਹੈ?</verse>
				<verse number="31">ਇਸ ਲਈ, ਭਾਵੇਂ ਤੁਸੀਂ ਖਾਓ ਜਾਂ ਪੀਓ ਜਾਂ ਜੋ ਕੁਝ ਵੀ ਕਰੋ, ਸਭ ਪਰਮੇਸ਼ਰ ਦੀ ਵਡਿਆਈ ਲਈ ਕਰੋ।</verse>
				<verse number="32">ਤੁਸੀਂ ਨਾ ਯਹੂਦੀਆਂ, ਨਾ ਯੂਨਾਨੀਆਂ ਅਤੇ ਨਾ ਹੀ ਪਰਮੇਸ਼ਰ ਦੀ ਕਲੀਸਿਯਾ ਦੇ ਲਈ ਠੋਕਰ ਦਾ ਕਾਰਨ ਬਣੋ;</verse>
				<verse number="33">ਜਿਵੇਂ ਮੈਂ ਵੀ ਸਭਨਾਂ ਗੱਲਾਂ ਵਿੱਚ ਸਭ ਨੂੰ ਪ੍ਰਸੰਨ ਰੱਖਦਾ ਹਾਂ ਅਤੇ ਆਪਣਾ ਨਹੀਂ, ਸਗੋਂ ਬਹੁਤਿਆਂ ਦਾ ਲਾਭ ਚਾਹੁੰਦਾ ਹਾਂ ਤਾਂਕਿ ਉਹ ਬਚਾਏ ਜਾਣ।</verse>
			</chapter>
			<chapter number="11">
				<verse number="1">ਮੇਰੀ ਰੀਸ ਕਰੋ ਜਿਵੇਂ ਮੈਂ ਵੀ ਮਸੀਹ ਦੀ ਰੀਸ ਕਰਦਾ ਹਾਂ।</verse>
				<verse number="2">ਮੈਂ ਤੁਹਾਡੀ ਸ਼ਲਾਘਾ ਕਰਦਾ ਹਾਂ ਕਿ ਤੁਸੀਂ ਸਾਰੀਆਂ ਗੱਲਾਂ ਵਿੱਚ ਮੈਨੂੰ ਯਾਦ ਰੱਖਦੇ ਹੋ ਅਤੇ ਜੋ ਰੀਤਾਂ ਮੈਂ ਤੁਹਾਨੂੰ ਸੌਂਪੀਆਂ ਉਨ੍ਹਾਂ ਦਾ ਪਾਲਣ ਕਰਦੇ ਹੋ।</verse>
				<verse number="3">ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮਸੀਹ ਹਰੇਕ ਆਦਮੀ ਦਾ ਸਿਰ ਹੈ ਅਤੇ ਆਦਮੀ ਔਰਤ ਦਾ ਸਿਰ ਹੈ ਅਤੇ ਪਰਮੇਸ਼ਰ ਮਸੀਹ ਦਾ ਸਿਰ ਹੈ।</verse>
				<verse number="4">ਹਰੇਕ ਆਦਮੀ ਜਿਹੜਾ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦਾ ਹੈ।</verse>
				<verse number="5">ਹਰੇਕ ਔਰਤ ਜਿਹੜੀ ਬਿਨਾਂ ਸਿਰ ਢੱਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦੀ ਹੈ ਉਹ ਆਪਣੇ ਸਿਰ ਦਾ ਨਿਰਾਦਰ ਕਰਦੀ ਹੈ; ਕਿਉਂਕਿ ਅਜਿਹਾ ਕਰਨਾ ਸਿਰ ਮੁਨਾਉਣ ਦੇ ਬਰਾਬਰ ਹੈ।</verse>
				<verse number="6">ਜੇ ਔਰਤ ਆਪਣਾ ਸਿਰ ਨਹੀਂ ਢੱਕਦੀ ਤਾਂ ਉਹ ਆਪਣੇ ਵਾਲ ਕਟਵਾ ਲਵੇ, ਪਰ ਜੇ ਔਰਤ ਲਈ ਵਾਲ ਕਟਵਾਉਣਾ ਜਾਂ ਸਿਰ ਮੁਨਾਉਣਾ ਸ਼ਰਮ ਦੀ ਗੱਲ ਹੈ ਤਾਂ ਉਹ ਆਪਣਾ ਸਿਰ ਢੱਕ ਕੇ ਰੱਖੇ।</verse>
				<verse number="7">ਪਰੰਤੂ ਆਦਮੀ ਨੂੰ ਸਿਰ ਨਹੀਂ ਢੱਕਣਾ ਚਾਹੀਦਾ ਕਿਉਂਕਿ ਉਹ ਪਰਮੇਸ਼ਰ ਦਾ ਸਰੂਪ ਅਤੇ ਪ੍ਰਤਾਪ ਹੈ, ਪਰ ਔਰਤ ਆਦਮੀ ਦਾ ਪ੍ਰਤਾਪ ਹੈ।</verse>
				<verse number="8">ਕਿਉਂਕਿ ਆਦਮੀ ਔਰਤ ਤੋਂ ਨਹੀਂ, ਸਗੋਂ ਔਰਤ ਆਦਮੀ ਤੋਂ ਆਈ;</verse>
				<verse number="9">ਅਤੇ ਆਦਮੀ ਔਰਤ ਦੇ ਲਈ ਨਹੀਂ, ਸਗੋਂ ਔਰਤ ਆਦਮੀ ਦੇ ਲਈ ਸਿਰਜੀ ਗਈ।</verse>
				<verse number="10">ਇਸੇ ਕਰਕੇ ਸਵਰਗਦੂਤਾਂ ਦੇ ਕਾਰਨ ਔਰਤ ਨੂੰ ਚਾਹੀਦਾ ਹੈ ਕਿ ਉਹ ਆਪਣੇ ਸਿਰ ਉੱਤੇ ਅਧਿਕਾਰ ਦਾ ਚਿੰਨ੍ਹ ਰੱਖੇ।</verse>
				<verse number="11">ਤਾਂ ਵੀ, ਪ੍ਰਭੂ ਵਿੱਚ ਨਾ ਔਰਤ ਆਦਮੀ ਤੋਂ ਅਤੇ ਨਾ ਆਦਮੀ ਔਰਤ ਤੋਂ ਅਲੱਗ ਹੈ।</verse>
				<verse number="12">ਕਿਉਂਕਿ ਜਿਸ ਤਰ੍ਹਾਂ ਔਰਤ ਆਦਮੀ ਤੋਂ ਹੈ ਉਸੇ ਤਰ੍ਹਾਂ ਆਦਮੀ ਵੀ ਔਰਤ ਦੇ ਦੁਆਰਾ ਹੈ; ਪਰ ਸਭ ਕੁਝ ਪਰਮੇਸ਼ਰ ਤੋਂ ਹੈ।</verse>
				<verse number="13">ਤੁਸੀਂ ਆਪ ਹੀ ਫੈਸਲਾ ਕਰੋ: ਕੀ ਔਰਤ ਲਈ ਇਹ ਉਚਿਤ ਹੈ ਕਿ ਉਹ ਬਿਨਾਂ ਸਿਰ ਢੱਕੇ ਪਰਮੇਸ਼ਰ ਅੱਗੇ ਪ੍ਰਾਰਥਨਾ ਕਰੇ?</verse>
				<verse number="14">ਕੀ ਕੁਦਰਤ ਆਪ ਹੀ ਤੁਹਾਨੂੰ ਨਹੀਂ ਸਿਖਾਉਂਦੀ ਕਿ ਜੇ ਕੋਈ ਆਦਮੀ ਲੰਮੇ ਵਾਲ ਰੱਖੇ ਤਾਂ ਇਹ ਉਸ ਦੇ ਲਈ ਨਿਰਾਦਰ ਹੈ;</verse>
				<verse number="15">ਪਰ ਜੇ ਔਰਤ ਲੰਮੇ ਵਾਲ ਰੱਖੇ ਤਾਂ ਇਹ ਉਸ ਲਈ ਸ਼ਾਨ ਹੈ, ਕਿਉਂਕਿ ਲੰਮੇ ਵਾਲ ਉਸ ਨੂੰ ਪਰਦੇ ਦੇ ਥਾਂ ਦਿੱਤੇ ਗਏ ਹਨ।</verse>
				<verse number="16">ਪਰ ਜੇ ਕੋਈ ਇਸ ਬਾਰੇ ਵਾਦ-ਵਿਵਾਦ ਕਰਨਾ ਚਾਹੇ, ਤਾਂ ਨਾ ਸਾਡਾ ਅਤੇ ਨਾ ਹੀ ਪਰਮੇਸ਼ਰ ਦੀਆਂ ਕਲੀਸਿਆਵਾਂ ਦਾ ਕੋਈ ਹੋਰ ਦਸਤੂਰ ਹੈ।</verse>
				<verse number="17">ਪਰ ਇਹ ਆਗਿਆ ਦਿੰਦੇ ਹੋਏ ਮੈਂ ਤੁਹਾਡੀ ਸ਼ਲਾਘਾ ਨਹੀਂ ਕਰਦਾ, ਕਿਉਂਕਿ ਤੁਹਾਡੇ ਇਕੱਠੇ ਹੋਣ ਨਾਲ ਭਲਾਈ ਨਹੀਂ ਸਗੋਂ ਬੁਰਾਈ ਹੀ ਨਿੱਕਲਦੀ ਹੈ।</verse>
				<verse number="18">ਕਿਉਂਕਿ ਪਹਿਲਾਂ ਤਾਂ ਮੈਂ ਇਹ ਸੁਣਦਾ ਹਾਂ ਕਿ ਜਦੋਂ ਤੁਸੀਂ ਕਲੀਸਿਯਾ ਦੇ ਰੂਪ ਵਿੱਚ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚ ਫੁੱਟਾਂ ਹੁੰਦੀਆਂ ਹਨ; ਕੁਝ ਹੱਦ ਤੱਕ ਮੈਨੂੰ ਇਸ ਗੱਲ 'ਤੇ ਵਿਸ਼ਵਾਸ ਵੀ ਹੈ।</verse>
				<verse number="19">ਕਿਉਂ ਜੋ ਤੁਹਾਡੇ ਵਿਚਕਾਰ ਧੜੇਬਾਜ਼ੀਆਂ ਵੀ ਜ਼ਰੂਰ ਹੋਣਗੀਆਂ ਤਾਂਕਿ ਤੁਹਾਡੇ ਵਿੱਚੋਂ ਜਿਹੜੇ ਖਰੇ ਹਨ ਉਹ ਪਰਗਟ ਹੋ ਜਾਣ।</verse>
				<verse number="20">ਸੋ ਜਦੋਂ ਤੁਸੀਂ ਇੱਕ ਥਾਂ ਇਕੱਠੇ ਹੁੰਦੇ ਹੋ ਤਾਂ ਪ੍ਰਭੂ ਭੋਜ ਖਾਣ ਲਈ ਨਹੀਂ ਹੁੰਦੇ।</verse>
				<verse number="21">ਕਿਉਂਕਿ ਖਾਣ ਵੇਲੇ ਹਰ ਕੋਈ ਆਪਣਾ ਭੋਜਨ ਪਹਿਲਾਂ ਖਾ ਲੈਂਦਾ ਹੈ ਅਤੇ ਕੋਈ ਭੁੱਖਾ ਰਹਿ ਜਾਂਦਾ ਹੈ ਤੇ ਕੋਈ ਮਤਵਾਲਾ ਹੋ ਜਾਂਦਾ ਹੈ।</verse>
				<verse number="22">ਕੀ ਖਾਣ-ਪੀਣ ਲਈ ਤੁਹਾਡੇ ਆਪਣੇ ਘਰ ਨਹੀਂ ਹਨ? ਜਾਂ ਕੀ ਤੁਸੀਂ ਪਰਮੇਸ਼ਰ ਦੀ ਕਲੀਸਿਯਾ ਨੂੰ ਤੁੱਛ ਜਾਣਦੇ ਹੋ ਅਤੇ ਜਿਨ੍ਹਾਂ ਕੋਲ ਨਹੀਂ ਹੈ ਉਨ੍ਹਾਂ ਨੂੰ ਸ਼ਰਮਿੰਦਿਆਂ ਕਰਦੇ ਹੋ? ਮੈਂ ਤੁਹਾਨੂੰ ਕੀ ਕਹਾਂ? ਕੀ ਤੁਹਾਡੀ ਪ੍ਰਸ਼ੰਸਾ ਕਰਾਂ? ਇਸ ਗੱਲ ਵਿੱਚ ਮੈਂ ਤੁਹਾਡੀ ਪ੍ਰਸ਼ੰਸਾ ਨਹੀਂ ਕਰਦਾ।</verse>
				<verse number="23">ਕਿਉਂਕਿ ਮੈਂ ਇਹ ਗੱਲ ਪ੍ਰਭੂ ਤੋਂ ਪਾਈ ਜਿਹੜੀ ਤੁਹਾਨੂੰ ਸੌਂਪ ਦਿੱਤੀ ਕਿ ਜਿਸ ਰਾਤ ਪ੍ਰਭੂ ਯਿਸੂ ਫੜਵਾਇਆ ਗਿਆ, ਉਸ ਨੇ ਰੋਟੀ ਲਈ</verse>
				<verse number="24">ਅਤੇ ਧੰਨਵਾਦ ਦੇ ਕੇ ਤੋੜੀ ਅਤੇ ਕਿਹਾ, “ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ; ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”</verse>
				<verse number="25">ਇਸੇ ਤਰ੍ਹਾਂ ਖਾਣ ਤੋਂ ਬਾਅਦ ਉਸ ਨੇ ਪਿਆਲਾ ਵੀ ਲਿਆ ਅਤੇ ਕਿਹਾ, “ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ; ਜਦ ਕਦੇ ਤੁਸੀਂ ਇਸ ਨੂੰ ਪੀਓ ਤਾਂ ਮੇਰੀ ਯਾਦ ਵਿੱਚ ਇਹੋ ਕਰਿਆ ਕਰੋ।”</verse>
				<verse number="26">ਕਿਉਂਕਿ ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਅਤੇ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਹੋ, ਜਦੋਂ ਤੱਕ ਉਹ ਨਾ ਆਵੇ।</verse>
				<verse number="27">ਇਸ ਲਈ ਜਿਹੜਾ ਵੀ ਅਯੋਗਤਾ ਨਾਲ ਇਹ ਰੋਟੀ ਖਾਵੇ ਅਤੇ ਪ੍ਰਭੂ ਦਾ ਪਿਆਲਾ ਪੀਵੇ, ਉਹ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ।</verse>
				<verse number="28">ਸੋ ਮਨੁੱਖ ਆਪਣੇ ਆਪ ਨੂੰ ਜਾਂਚੇ ਅਤੇ ਇਸ ਤਰ੍ਹਾਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ।</verse>
				<verse number="29">ਕਿਉਂਕਿ ਜੋ ਕੋਈ ਪ੍ਰਭੂ ਦੇ ਸਰੀਰ ਦਾ ਅਰਥ ਸਮਝੇ ਬਿਨਾਂ ਖਾਂਦਾ ਅਤੇ ਪੀਂਦਾ ਹੈ, ਉਹ ਇਸ ਖਾਣ ਅਤੇ ਪੀਣ ਨਾਲ ਆਪਣੇ ਉੱਤੇ ਸਜ਼ਾ ਲਿਆਉਂਦਾ ਹੈ।</verse>
				<verse number="30">ਇਸੇ ਕਰਕੇ ਤੁਹਾਡੇ ਵਿੱਚੋਂ ਬਹੁਤ ਸਾਰੇ ਨਿਰਬਲ ਅਤੇ ਬਿਮਾਰ ਹਨ ਅਤੇ ਬਹੁਤ ਸਾਰੇ ਸੌਂ ਵੀ ਗਏ ਹਨ।</verse>
				<verse number="31">ਜੇ ਅਸੀਂ ਆਪਣੇ ਆਪ ਨੂੰ ਜਾਂਚਦੇ ਤਾਂ ਦੰਡ ਨਾ ਪਾਉਂਦੇ।</verse>
				<verse number="32">ਪਰ ਜਦੋਂ ਪ੍ਰਭੂ ਸਾਨੂੰ ਜਾਂਚਦਾ ਹੈ ਤਾਂ ਉਹ ਸਾਨੂੰ ਤਾੜਦਾ ਹੈ ਤਾਂਕਿ ਅਸੀਂ ਸੰਸਾਰ ਦੇ ਨਾਲ ਦੋਸ਼ੀ ਨਾ ਠਹਿਰਾਏ ਜਾਈਏ।</verse>
				<verse number="33">ਇਸ ਲਈ ਹੇ ਮੇਰੇ ਭਾਈਓ, ਜਦੋਂ ਤੁਸੀਂ ਖਾਣ ਲਈ ਇਕੱਠੇ ਹੁੰਦੇ ਹੋ ਤਾਂ ਇੱਕ ਦੂਜੇ ਦੀ ਉਡੀਕ ਕਰੋ।</verse>
				<verse number="34">ਜੇ ਕੋਈ ਭੁੱਖਾ ਹੋਵੇ ਤਾਂ ਉਹ ਆਪਣੇ ਘਰ ਵਿੱਚ ਖਾਵੇ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡਾ ਇਕੱਠੇ ਹੋਣਾ ਸਜ਼ਾ ਦਾ ਕਾਰਨ ਬਣੇ। ਬਾਕੀ ਗੱਲਾਂ ਦਾ ਸੁਧਾਰ ਮੈਂ ਉਦੋਂ ਕਰਾਂਗਾ ਜਦੋਂ ਮੈਂ ਆਵਾਂਗਾ।</verse>
			</chapter>
			<chapter number="12">
				<verse number="1">ਹੁਣ ਹੇ ਭਾਈਓ, ਮੈਂ ਨਹੀਂ ਚਾਹੁੰਦਾ ਕਿ ਤੁਸੀਂ ਆਤਮਕ ਵਰਦਾਨਾਂ ਬਾਰੇ ਅਣਜਾਣ ਰਹੋ।</verse>
				<verse number="2">ਤੁਸੀਂ ਜਾਣਦੇ ਹੋ ਕਿ ਜਦੋਂ ਤੁਸੀਂ ਅਵਿਸ਼ਵਾਸੀ ਸੀ ਤਾਂ ਗੂੰਗੀਆਂ ਮੂਰਤੀਆਂ ਦੇ ਪਿੱਛੇ ਜਿਵੇਂ ਚਲਾਏ ਜਾਂਦੇ ਸੀ, ਚੱਲਦੇ ਸੀ।</verse>
				<verse number="3">ਇਸ ਲਈ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਕਿ ਜਿਹੜਾ ਪਰਮੇਸ਼ਰ ਦੇ ਆਤਮਾ ਰਾਹੀਂ ਬੋਲਦਾ ਹੈ ਉਹ ਕਦੇ ਨਹੀਂ ਕਹਿੰਦਾ, “ਯਿਸੂ ਸਰਾਪੀ ਹੈ,” ਅਤੇ ਨਾ ਪਵਿੱਤਰ ਆਤਮਾ ਤੋਂ ਬਿਨਾਂ ਕੋਈ ਇਹ ਕਹਿ ਸਕਦਾ ਹੈ, “ਯਿਸੂ ਪ੍ਰਭੂ ਹੈ।”</verse>
				<verse number="4">ਵਰਦਾਨ ਕਈ ਪ੍ਰਕਾਰ ਦੇ ਹਨ, ਪਰ ਆਤਮਾ ਇੱਕੋ ਹੈ;</verse>
				<verse number="5">ਸੇਵਾ ਕਈ ਪ੍ਰਕਾਰ ਦੀ ਹੈ, ਪਰ ਪ੍ਰਭੂ ਇੱਕੋ ਹੈ;</verse>
				<verse number="6">ਕਾਰਜ ਕਈ ਪ੍ਰਕਾਰ ਦੇ ਹਨ, ਪਰ ਪਰਮੇਸ਼ਰ ਇੱਕੋ ਹੈ ਜਿਹੜਾ ਸਭਨਾਂ ਵਿੱਚ ਸਭ ਕੁਝ ਕਰਦਾ ਹੈ।</verse>
				<verse number="7">ਪਰ ਹਰੇਕ ਨੂੰ ਆਤਮਾ ਦਾ ਪ੍ਰਕਾਸ਼ਨ ਸਭਨਾਂ ਦੇ ਲਾਭ ਲਈ ਦਿੱਤਾ ਜਾਂਦਾ ਹੈ।</verse>
				<verse number="8">ਇੱਕ ਨੂੰ ਆਤਮਾ ਦੇ ਰਾਹੀਂ ਬੁੱਧ ਦੀ ਗੱਲ ਅਤੇ ਦੂਜੇ ਨੂੰ ਉਸੇ ਆਤਮਾ ਦੇ ਰਾਹੀਂ ਗਿਆਨ ਦੀ ਗੱਲ ਪ੍ਰਾਪਤ ਹੁੰਦੀ ਹੈ;</verse>
				<verse number="9">ਕਿਸੇ ਨੂੰ ਉਸੇ ਆਤਮਾ ਦੇ ਰਾਹੀਂ ਵਿਸ਼ਵਾਸ ਅਤੇ ਕਿਸੇ ਨੂੰ ਉਸੇ ਇੱਕੋ ਆਤਮਾ ਦੇ ਰਾਹੀਂ ਚੰਗਾਈ ਦੇ ਵਰਦਾਨ;</verse>
				<verse number="10">ਕਿਸੇ ਨੂੰ ਚਮਤਕਾਰ ਕਰਨ, ਕਿਸੇ ਨੂੰ ਭਵਿੱਖਬਾਣੀ, ਕਿਸੇ ਨੂੰ ਆਤਮਾਵਾਂ ਦੀ ਪਰਖ, ਕਿਸੇ ਨੂੰ ਵੱਖ-ਵੱਖ ਭਾਸ਼ਾਵਾਂ ਅਤੇ ਕਿਸੇ ਨੂੰ ਭਾਸ਼ਾਵਾਂ ਦਾ ਅਰਥ ਕਰਨ ਦਾ ਵਰਦਾਨ;</verse>
				<verse number="11">ਉਹੀ ਇੱਕੋ ਆਤਮਾ ਇਹ ਸਭ ਕੁਝ ਕਰਦਾ ਹੈ ਅਤੇ ਆਪਣੀ ਇੱਛਾ ਅਨੁਸਾਰ ਹਰੇਕ ਨੂੰ ਇੱਕ-ਇੱਕ ਕਰਕੇ ਵੰਡ ਦਿੰਦਾ ਹੈ।</verse>
				<verse number="12">ਕਿਉਂਕਿ ਜਿਸ ਤਰ੍ਹਾਂ ਸਰੀਰ ਇੱਕ ਹੈ, ਪਰ ਅੰਗ ਬਹੁਤ ਸਾਰੇ ਹਨ ਅਤੇ ਸਰੀਰ ਦੇ ਅੰਗ ਬਹੁਤ ਸਾਰੇ ਹੋਣ 'ਤੇ ਵੀ ਸਰੀਰ ਇੱਕੋ ਹੈ, ਉਸੇ ਤਰ੍ਹਾਂ ਮਸੀਹ ਵੀ ਹੈ।</verse>
				<verse number="13">ਕਿਉਂਕਿ ਸਾਨੂੰ ਸਭਨਾਂ ਨੂੰ ਭਾਵੇਂ ਯਹੂਦੀ ਜਾਂ ਯੂਨਾਨੀ, ਭਾਵੇਂ ਗੁਲਾਮ ਜਾਂ ਅਜ਼ਾਦ, ਇੱਕੋ ਆਤਮਾ ਰਾਹੀਂ ਇੱਕੋ ਸਰੀਰ ਹੋਣ ਲਈ ਬਪਤਿਸਮਾ ਦਿੱਤਾ ਗਿਆ ਅਤੇ ਸਾਨੂੰ ਸਭਨਾਂ ਨੂੰ ਇੱਕੋ ਆਤਮਾ ਪਿਆਇਆ ਗਿਆ।</verse>
				<verse number="14">ਸੋ ਸਰੀਰ ਇੱਕ ਤੋਂ ਨਹੀਂ, ਸਗੋਂ ਬਹੁਤ ਸਾਰੇ ਅੰਗਾਂ ਤੋਂ ਬਣਿਆ ਹੈ।</verse>
				<verse number="15">ਜੇ ਪੈਰ ਕਹੇ, “ਮੈਂ ਹੱਥ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ?</verse>
				<verse number="16">ਜੇ ਕੰਨ ਕਹੇ, “ਕਿਉਂਕਿ ਮੈਂ ਅੱਖ ਨਹੀਂ, ਇਸ ਲਈ ਮੈਂ ਸਰੀਰ ਦਾ ਨਹੀਂ,” ਤਾਂ ਕੀ ਇਸ ਕਾਰਨ ਉਹ ਸਰੀਰ ਦਾ ਨਹੀਂ?</verse>
				<verse number="17">ਜੇ ਸਾਰਾ ਸਰੀਰ ਅੱਖ ਹੁੰਦਾ ਤਾਂ ਸੁਣਨਾ ਕਿੱਥੇ ਹੁੰਦਾ? ਜੇ ਸਾਰਾ ਸਰੀਰ ਕੰਨ ਹੁੰਦਾ ਤਾਂ ਸੁੰਘਣਾ ਕਿੱਥੇ ਹੁੰਦਾ?</verse>
				<verse number="18">ਪਰ ਪਰਮੇਸ਼ਰ ਨੇ ਆਪਣੀ ਇੱਛਾ ਦੇ ਅਨੁਸਾਰ ਹਰੇਕ ਅੰਗ ਨੂੰ ਸਰੀਰ ਵਿੱਚ ਰੱਖਿਆ ਹੈ।</verse>
				<verse number="19">ਜੇ ਉਹ ਸਾਰੇ ਇੱਕ ਹੀ ਅੰਗ ਹੁੰਦੇ ਤਾਂ ਸਰੀਰ ਕਿੱਥੇ ਹੁੰਦਾ?</verse>
				<verse number="20">ਹੁਣ ਅੰਗ ਤਾਂ ਬਹੁਤ ਸਾਰੇ ਹਨ, ਪਰ ਸਰੀਰ ਇੱਕੋ ਹੈ।</verse>
				<verse number="21">ਅੱਖ ਹੱਥ ਨੂੰ ਨਹੀਂ ਕਹਿ ਸਕਦੀ, “ਮੈਨੂੰ ਤੇਰੀ ਜ਼ਰੂਰਤ ਨਹੀਂ,” ਅਤੇ ਨਾ ਹੀ ਸਿਰ ਪੈਰਾਂ ਨੂੰ ਕਹਿ ਸਕਦਾ ਹੈ, “ਮੈਨੂੰ ਤੁਹਾਡੀ ਜ਼ਰੂਰਤ ਨਹੀਂ।”</verse>
				<verse number="22">ਪਰ ਸਰੀਰ ਦੇ ਜਿਹੜੇ ਅੰਗ ਦੂਜਿਆਂ ਨਾਲੋਂ ਨਿਰਬਲ ਜਾਪਦੇ ਹਨ ਉਹ ਹੋਰ ਵੀ ਜ਼ਿਆਦਾ ਜ਼ਰੂਰੀ ਹਨ।</verse>
				<verse number="23">ਸਰੀਰ ਦੇ ਜਿਨ੍ਹਾਂ ਅੰਗਾਂ ਨੂੰ ਅਸੀਂ ਘੱਟ ਆਦਰਯੋਗ ਸਮਝਦੇ ਹਾਂ ਉਨ੍ਹਾਂ ਨੂੰ ਹੀ ਅਸੀਂ ਜ਼ਿਆਦਾ ਆਦਰ ਦਿੰਦੇ ਹਾਂ ਅਤੇ ਸਾਡੇ ਸੋਭਾਹੀਣ ਅੰਗਾਂ ਦੀ ਸੋਭਾ ਹੋਰ ਵੱਧ ਜਾਂਦੀ ਹੈ।</verse>
				<verse number="24">ਪਰ ਸਾਡੇ ਆਦਰਯੋਗ ਅੰਗਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ, ਸਗੋਂ ਪਰਮੇਸ਼ਰ ਨੇ ਸਰੀਰ ਨੂੰ ਇਸ ਤਰ੍ਹਾਂ ਜੋੜਿਆ ਹੈ ਕਿ ਜਿਸ ਅੰਗ ਨੂੰ ਆਦਰ ਦੀ ਕਮੀ ਸੀ ਉਸ ਨੂੰ ਹੋਰ ਵੀ ਜ਼ਿਆਦਾ ਆਦਰ ਮਿਲੇ,</verse>
				<verse number="25">ਤਾਂਕਿ ਸਰੀਰ ਵਿੱਚ ਕੋਈ ਫੁੱਟ ਨਾ ਹੋਵੇ, ਸਗੋਂ ਸਾਰੇ ਅੰਗ ਇੱਕ ਦੂਜੇ ਦੀ ਇੱਕੋ ਜਿਹੀ ਚਿੰਤਾ ਕਰਨ।</verse>
				<verse number="26">ਜੇ ਇੱਕ ਅੰਗ ਦੁੱਖ ਝੱਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਦੁੱਖ ਝੱਲਦੇ ਹਨ; ਜੇ ਇੱਕ ਅੰਗ ਨੂੰ ਆਦਰ ਮਿਲਦਾ ਹੈ ਤਾਂ ਸਾਰੇ ਅੰਗ ਉਸ ਦੇ ਨਾਲ ਅਨੰਦ ਹੁੰਦੇ ਹਨ।</verse>
				<verse number="27">ਤੁਸੀਂ ਮਸੀਹ ਦਾ ਸਰੀਰ ਹੋ ਅਤੇ ਇੱਕ-ਇੱਕ ਕਰਕੇ ਇਸ ਦੇ ਅੰਗ ਹੋ।</verse>
				<verse number="28">ਪਰਮੇਸ਼ਰ ਨੇ ਕਲੀਸਿਯਾ ਨੂੰ ਕਈ ਕੁਝ ਬਖਸ਼ਿਆ ਹੈ; ਪਹਿਲਾਂ ਰਸੂਲ, ਦੂਜੇ ਨਬੀ, ਤੀਜੇ ਸਿੱਖਿਅਕ; ਫਿਰ ਚਮਤਕਾਰ ਹਨ ਅਤੇ ਫਿਰ ਚੰਗਾਈ, ਸਹਾਇਤਾ, ਪ੍ਰਬੰਧਨ ਅਤੇ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਦੇ ਵਰਦਾਨ।</verse>
				<verse number="29">ਕੀ ਸਾਰੇ ਰਸੂਲ ਹਨ? ਕੀ ਸਾਰੇ ਨਬੀ ਹਨ? ਕੀ ਸਾਰੇ ਸਿੱਖਿਅਕ ਹਨ? ਕੀ ਸਭ ਚਮਤਕਾਰ ਕਰਨ ਵਾਲੇ ਹਨ?</verse>
				<verse number="30">ਕੀ ਸਾਰਿਆਂ ਕੋਲ ਚੰਗਾਈ ਦੇ ਵਰਦਾਨ ਹਨ? ਕੀ ਸਾਰੇ ਗੈਰ-ਭਾਸ਼ਾਵਾਂ ਬੋਲਦੇ ਹਨ? ਕੀ ਸਾਰੇ ਅਰਥ ਕਰਦੇ ਹਨ?</verse>
				<verse number="31">ਤੁਸੀਂ ਇਨ੍ਹਾਂ ਤੋਂ ਵੀ ਵੱਡੇ ਵਰਦਾਨਾਂ ਦੀ ਇੱਛਾ ਰੱਖੋ। ਮੈਂ ਤੁਹਾਨੂੰ ਸਭ ਤੋਂ ਉੱਤਮ ਰਾਹ ਵਿਖਾਉਂਦਾ ਹਾਂ।</verse>
			</chapter>
			<chapter number="13">
				<verse number="1">ਭਾਵੇਂ ਮੈਂ ਮਨੁੱਖਾਂ ਅਤੇ ਸਵਰਗਦੂਤਾਂ ਦੀਆਂ ਬੋਲੀਆਂ ਬੋਲਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਠਣ-ਠਣ ਕਰਨ ਵਾਲਾ ਪਿੱਤਲ ਅਤੇ ਛਣ-ਛਣ ਕਰਨ ਵਾਲਾ ਛੈਣਾ ਹਾਂ;</verse>
				<verse number="2">ਅਤੇ ਭਾਵੇਂ ਮੇਰੇ ਕੋਲ ਭਵਿੱਖਬਾਣੀ ਕਰਨ ਦਾ ਵਰਦਾਨ ਹੋਵੇ ਅਤੇ ਮੈਂ ਸਾਰੇ ਭੇਤ ਅਤੇ ਸਾਰਾ ਗਿਆਨ ਜਾਣਦਾ ਹੋਵਾਂ ਅਤੇ ਮੇਰੇ ਅੰਦਰ ਅਜਿਹਾ ਵਿਸ਼ਵਾਸ ਹੋਵੇ ਕਿ ਮੈਂ ਪਹਾੜਾਂ ਨੂੰ ਹਟਾ ਦੇਵਾਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਂ ਕੁਝ ਵੀ ਨਹੀਂ।</verse>
				<verse number="3">ਭਾਵੇਂ ਮੈਂ ਆਪਣੀ ਸਾਰੀ ਸੰਪਤੀ ਕੰਗਾਲਾਂ ਨੂੰ ਭੋਜਨ ਖੁਆਉਣ ਲਈ ਦਾਨ ਕਰ ਦਿਆਂ ਜਾਂ ਆਪਣਾ ਸਰੀਰ ਵੀ ਸਾੜੇ ਜਾਣ ਲਈ ਦੇ ਦਿਆਂ, ਪਰ ਪ੍ਰੇਮ ਨਾ ਰੱਖਾਂ ਤਾਂ ਮੈਨੂੰ ਕੁਝ ਲਾਭ ਨਹੀਂ।</verse>
				<verse number="4">ਪ੍ਰੇਮ ਧੀਰਜ ਰੱਖਦਾ ਹੈ, ਪ੍ਰੇਮ ਦਿਆਲੂ ਹੈ ਅਤੇ ਈਰਖਾ ਨਹੀਂ ਕਰਦਾ, ਪ੍ਰੇਮ ਫੜ੍ਹ ਨਹੀਂ ਮਾਰਦਾ, ਪ੍ਰੇਮ ਫੁੱਲਦਾ ਨਹੀਂ,</verse>
				<verse number="5">ਅਪਮਾਨਜਨਕ ਵਿਹਾਰ ਨਹੀਂ ਕਰਦਾ, ਆਪਣਾ ਹੀ ਫਾਇਦਾ ਨਹੀਂ ਚਾਹੁੰਦਾ, ਖਿਝਦਾ ਨਹੀਂ, ਬੁਰਾਈ ਦਾ ਲੇਖਾ ਨਹੀਂ ਰੱਖਦਾ,</verse>
				<verse number="6">ਕੁਧਰਮ ਤੋਂ ਪ੍ਰਸੰਨ ਨਹੀਂ ਹੁੰਦਾ, ਸਗੋਂ ਸਚਾਈ ਤੋਂ ਪ੍ਰਸੰਨ ਹੁੰਦਾ ਹੈ,</verse>
				<verse number="7">ਸਭ ਕੁਝ ਸਹਿ ਲੈਂਦਾ ਹੈ, ਸਭਨਾਂ ਗੱਲਾਂ ਦਾ ਵਿਸ਼ਵਾਸ ਕਰਦਾ ਹੈ, ਸਭਨਾਂ ਗੱਲਾਂ ਦੀ ਆਸ ਰੱਖਦਾ ਹੈ, ਸਭਨਾਂ ਗੱਲਾਂ ਵਿੱਚ ਧੀਰਜ ਰੱਖਦਾ ਹੈ।</verse>
				<verse number="8">ਪ੍ਰੇਮ ਦਾ ਕਦੇ ਅੰਤ ਨਹੀਂ ਹੁੰਦਾ; ਭਾਵੇਂ ਭਵਿੱਖਬਾਣੀਆਂ ਹੋਣ ਉਹ ਖ਼ਤਮ ਹੋ ਜਾਣਗੀਆਂ, ਭਾਵੇਂ ਬੋਲੀਆਂ ਹੋਣ ਉਹ ਮੁੱਕ ਜਾਣਗੀਆਂ, ਭਾਵੇਂ ਗਿਆਨ ਹੋਵੇ ਉਹ ਖ਼ਤਮ ਹੋ ਜਾਵੇਗਾ।</verse>
				<verse number="9">ਕਿਉਂਕਿ ਅਸੀਂ ਅਧੂਰਾ ਜਾਣਦੇ ਹਾਂ ਅਤੇ ਅਧੂਰੀ ਭਵਿੱਖਬਾਣੀ ਕਰਦੇ ਹਾਂ,</verse>
				<verse number="10">ਪਰ ਜਦੋਂ ਸੰਪੂਰਨਤਾ ਆਵੇਗੀ ਤਾਂ ਅਧੂਰਾ ਖ਼ਤਮ ਹੋ ਜਾਵੇਗਾ।</verse>
				<verse number="11">ਜਦੋਂ ਮੈਂ ਬੱਚਾ ਸੀ ਤਾਂ ਬੱਚੇ ਵਾਂਗ ਬੋਲਦਾ ਸੀ, ਬੱਚੇ ਵਾਂਗ ਸੋਚਦਾ ਸੀ ਅਤੇ ਬੱਚੇ ਵਾਂਗ ਸਮਝਦਾ ਸੀ। ਪਰ ਜਦੋਂ ਮੈਂ ਵੱਡਾ ਹੋ ਗਿਆ ਤਾਂ ਬਚਪਨੇ ਦੀਆਂ ਗੱਲਾਂ ਨੂੰ ਛੱਡ ਦਿੱਤਾ।</verse>
				<verse number="12">ਅਜੇ ਅਸੀਂ ਸੀਸ਼ੇ ਵਿੱਚ ਧੁੰਦਲਾ ਵੇਖਦੇ ਹਾਂ ਪਰ ਉਦੋਂ ਆਹਮੋ-ਸਾਹਮਣੇ ਵੇਖਾਂਗੇ; ਇਸ ਸਮੇਂ ਮੈਂ ਅਧੂਰਾ ਜਾਣਦਾ ਹਾਂ ਪਰ ਉਦੋਂ ਪੂਰੀ ਤਰ੍ਹਾਂ ਜਾਣਾਂਗਾ ਜਿਵੇਂ ਮੈਂ ਵੀ ਪੂਰੀ ਤਰ੍ਹਾਂ ਜਾਣਿਆ ਗਿਆ।</verse>
				<verse number="13">ਹੁਣ ਵਿਸ਼ਵਾਸ, ਆਸ, ਪ੍ਰੇਮ ਇਹ ਤਿੰਨੇ ਕਾਇਮ ਹਨ, ਪਰ ਪ੍ਰੇਮ ਇਨ੍ਹਾਂ ਵਿੱਚੋਂ ਸ੍ਰੇਸ਼ਠ ਹੈ।</verse>
			</chapter>
			<chapter number="14">
				<verse number="1">ਪ੍ਰੇਮ ਦੇ ਪਿੱਛੇ ਲੱਗੇ ਰਹੋ ਅਤੇ ਆਤਮਕ ਵਰਦਾਨਾਂ ਦੀ ਇੱਛਾ ਰੱਖੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ।</verse>
				<verse number="2">ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਮਨੁੱਖਾਂ ਨਾਲ ਨਹੀਂ, ਸਗੋਂ ਪਰਮੇਸ਼ਰ ਨਾਲ ਬੋਲਦਾ ਹੈ; ਇਸ ਲਈ ਕਿ ਉਸ ਦੀ ਗੱਲ ਨੂੰ ਕੋਈ ਨਹੀਂ ਸਮਝਦਾ, ਪਰ ਉਹ ਆਤਮਾ ਵਿੱਚ ਭੇਤ ਦੀਆਂ ਗੱਲਾਂ ਬੋਲਦਾ ਹੈ।</verse>
				<verse number="3">ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਮਨੁੱਖਾਂ ਨਾਲ ਉੱਨਤੀ, ਉਤਸ਼ਾਹ ਅਤੇ ਦਿਲਾਸੇ ਦੀਆਂ ਗੱਲਾਂ ਬੋਲਦਾ ਹੈ।</verse>
				<verse number="4">ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਆਪਣੀ ਹੀ ਉੱਨਤੀ ਕਰਦਾ ਹੈ, ਪਰ ਜਿਹੜਾ ਭਵਿੱਖਬਾਣੀ ਕਰਦਾ ਹੈ ਉਹ ਕਲੀਸਿਯਾ ਦੀ ਉੱਨਤੀ ਕਰਦਾ ਹੈ।</verse>
				<verse number="5">ਮੈਂ ਚਾਹੁੰਦਾ ਹਾਂ ਕਿ ਤੁਸੀਂ ਸਭ ਗੈਰ-ਭਾਸ਼ਾਵਾਂ ਬੋਲੋ, ਪਰ ਇਸ ਤੋਂ ਵੀ ਵੱਧ ਇਹ ਕਿ ਤੁਸੀਂ ਭਵਿੱਖਬਾਣੀ ਕਰੋ। ਗੈਰ-ਭਾਸ਼ਾਵਾਂ ਬੋਲਣ ਵਾਲਾ ਜੇ ਅਰਥ ਨਾ ਕਰੇ ਜਿਸ ਤੋਂ ਕਲੀਸਿਯਾ ਦੀ ਉੱਨਤੀ ਹੋਵੇ ਤਾਂ ਭਵਿੱਖਬਾਣੀ ਕਰਨ ਵਾਲਾ ਉਸ ਨਾਲੋਂ ਉੱਤਮ ਹੈ।</verse>
				<verse number="6">ਪਰ ਹੁਣ ਹੇ ਭਾਈਓ, ਜੇ ਮੈਂ ਗੈਰ-ਭਾਸ਼ਾਵਾਂ ਬੋਲਦਾ ਹੋਇਆ ਤੁਹਾਡੇ ਕੋਲ ਆਵਾਂ, ਪਰ ਪ੍ਰਕਾਸ਼ਨ, ਜਾਂ ਗਿਆਨ, ਜਾਂ ਭਵਿੱਖਬਾਣੀ ਜਾਂ ਸਿੱਖਿਆ ਦੀ ਗੱਲ ਤੁਹਾਡੇ ਨਾਲ ਨਾ ਕਰਾਂ ਤਾਂ ਤੁਹਾਨੂੰ ਮੇਰੇ ਤੋਂ ਕੀ ਲਾਭ ਹੋਵੇਗਾ?</verse>
				<verse number="7">ਅਵਾਜ਼ ਤਾਂ ਬੇਜਾਨ ਚੀਜ਼ਾਂ ਵਿੱਚੋਂ ਵੀ ਆਉਂਦੀ ਹੈ, ਭਾਵੇਂ ਬੰਸਰੀ, ਭਾਵੇਂ ਰਬਾਬ। ਜੇ ਇਨ੍ਹਾਂ ਦੇ ਸੁਰਾਂ ਵਿੱਚ ਭਿੰਨਤਾ ਨਾ ਹੋਵੇ ਤਾਂ ਕਿਵੇਂ ਪਤਾ ਲੱਗੇਗਾ ਕਿ ਬੰਸਰੀ ਜਾਂ ਰਬਾਬ 'ਤੇ ਕੀ ਵਜਾਇਆ ਜਾ ਰਿਹਾ ਹੈ?</verse>
				<verse number="8">ਜੇ ਤੁਰ੍ਹੀ ਦੀ ਅਵਾਜ਼ ਸਪਸ਼ਟ ਨਾ ਹੋਵੇ ਤਾਂ ਕੌਣ ਆਪਣੇ ਆਪ ਨੂੰ ਯੁੱਧ ਲਈ ਤਿਆਰ ਕਰੇਗਾ?</verse>
				<verse number="9">ਇਸੇ ਤਰ੍ਹਾਂ ਜੇ ਤੁਸੀਂ ਵੀ ਆਪਣੀ ਜੀਭ ਤੋਂ ਸਪਸ਼ਟ ਗੱਲ ਨਾ ਬੋਲੋ ਤਾਂ ਜੋ ਕੁਝ ਕਿਹਾ ਜਾ ਰਿਹਾ ਹੈ ਉਹ ਕਿਵੇਂ ਸਮਝਿਆ ਜਾਵੇਗਾ? ਤੁਸੀਂ ਤਾਂ ਹਵਾ 'ਚ ਗੱਲਾਂ ਕਰਨ ਵਾਲੇ ਹੋਵੋਗੇ।</verse>
				<verse number="10">ਭਾਵੇਂ ਸੰਸਾਰ ਵਿੱਚ ਕਈ ਪ੍ਰਕਾਰ ਦੀਆਂ ਭਾਸ਼ਾਵਾਂ ਹਨ, ਪਰ ਕੋਈ ਵੀ ਬਿਨਾਂ ਅਰਥ ਦੇ ਨਹੀਂ ਹੈ।</verse>
				<verse number="11">ਇਸ ਲਈ ਜੇ ਮੈਂ ਭਾਸ਼ਾ ਦਾ ਅਰਥ ਨਹੀਂ ਜਾਣਦਾ ਤਾਂ ਮੈਂ ਬੋਲਣ ਵਾਲੇ ਦੇ ਲਈ ਓਪਰਾ ਹੋਵਾਂਗਾ ਅਤੇ ਬੋਲਣ ਵਾਲਾ ਮੇਰੇ ਲਈ ਓਪਰਾ ਹੋਵੇਗਾ।</verse>
				<verse number="12">ਇਸੇ ਤਰ੍ਹਾਂ ਤੁਸੀਂ ਵੀ ਜਦੋਂ ਆਤਮਕ ਵਰਦਾਨਾਂ ਦੇ ਅਭਿਲਾਸ਼ੀ ਹੋ, ਤਾਂ ਯਤਨ ਕਰੋ ਕਿ ਕਲੀਸਿਯਾ ਦੀ ਉੱਨਤੀ ਲਈ ਇਨ੍ਹਾਂ ਨਾਲ ਭਰਪੂਰ ਹੋ ਜਾਓ।</verse>
				<verse number="13">ਇਸ ਲਈ ਜਿਹੜਾ ਗੈਰ-ਭਾਸ਼ਾ ਬੋਲਦਾ ਹੈ ਉਹ ਪ੍ਰਾਰਥਨਾ ਕਰੇ ਕਿ ਉਸ ਦਾ ਅਰਥ ਵੀ ਕਰ ਸਕੇ।</verse>
				<verse number="14">ਕਿਉਂਕਿ ਜੇ ਮੈਂ ਗੈਰ-ਭਾਸ਼ਾ ਵਿੱਚ ਪ੍ਰਾਰਥਨਾ ਕਰਾਂ ਤਾਂ ਮੇਰੀ ਆਤਮਾ ਪ੍ਰਾਰਥਨਾ ਕਰਦੀ ਹੈ, ਪਰ ਮੇਰੀ ਬੁੱਧ ਦਾ ਇਸ ਵਿੱਚ ਕੋਈ ਕੰਮ ਨਹੀਂ।</verse>
				<verse number="15">ਸੋ ਕੀ ਕਰਨਾ ਚਾਹੀਦਾ ਹੈ? ਮੈਂ ਆਤਮਾ ਨਾਲ ਪ੍ਰਾਰਥਨਾ ਕਰਾਂਗਾ ਅਤੇ ਮੈਂ ਬੁੱਧ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਤਮਾ ਨਾਲ ਗਾਵਾਂਗਾ ਅਤੇ ਬੁੱਧ ਨਾਲ ਵੀ ਗਾਵਾਂਗਾ।</verse>
				<verse number="16">ਨਹੀਂ ਤਾਂ ਜੇ ਤੂੰ ਆਪਣੀ ਆਤਮਾ ਵਿੱਚ ਧੰਨਵਾਦ ਕਰੇਂ ਤਾਂ ਉੱਥੇ ਬੈਠਾ ਅਣਜਾਣ ਵਿਅਕਤੀ ਤੇਰੇ ਧੰਨਵਾਦ 'ਤੇ “ਆਮੀਨ” ਕਿਵੇਂ ਕਹੇਗਾ, ਕਿਉਂਕਿ ਉਹ ਨਹੀਂ ਜਾਣਦਾ ਕਿ ਤੂੰ ਕੀ ਕਹਿੰਦਾ ਹੈਂ।</verse>
				<verse number="17">ਤੂੰ ਤਾਂ ਚੰਗੀ ਤਰ੍ਹਾਂ ਧੰਨਵਾਦ ਕਰਦਾ ਹੈਂ, ਪਰ ਇਸ ਤੋਂ ਦੂਜੇ ਦੀ ਕੋਈ ਉੱਨਤੀ ਨਹੀਂ ਹੁੰਦੀ।</verse>
				<verse number="18">ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿ ਮੈਂ ਤੁਹਾਡੇ ਸਭਨਾਂ ਨਾਲੋਂ ਵੱਧ ਗੈਰ-ਭਾਸ਼ਾਵਾਂ ਬੋਲਦਾ ਹਾਂ।</verse>
				<verse number="19">ਫਿਰ ਵੀ ਮੈਂ ਕਲੀਸਿਯਾ ਵਿੱਚ ਗੈਰ-ਭਾਸ਼ਾ ਵਿੱਚ ਦਸ ਹਜ਼ਾਰ ਸ਼ਬਦ ਬੋਲਣ ਨਾਲੋਂ ਆਪਣੀ ਸਮਝਦਾਰੀ ਨਾਲ ਪੰਜ ਸ਼ਬਦ ਬੋਲਣਾ ਜ਼ਿਆਦਾ ਪਸੰਦ ਕਰਾਂਗਾ ਤਾਂਕਿ ਦੂਜਿਆਂ ਨੂੰ ਸਿੱਖਿਆ ਦੇ ਸਕਾਂ।</verse>
				<verse number="20">ਹੇ ਭਾਈਓ, ਤੁਸੀਂ ਸਮਝ ਵਿੱਚ ਬੱਚੇ ਨਾ ਬਣੋ, ਸਗੋਂ ਬੁਰਾਈ ਵਿੱਚ ਬੱਚੇ ਬਣੇ ਰਹੋ; ਪਰ ਆਪਣੀ ਸਮਝ ਵਿੱਚ ਸਿਆਣੇ ਬਣੋ।</verse>
				<verse number="21">ਬਿਵਸਥਾ ਵਿੱਚ ਲਿਖਿਆ ਹੈ ਕਿ ਪ੍ਰਭੂ ਕਹਿੰਦਾ ਹੈ: “ਮੈਂ ਹੋਰ-ਹੋਰ ਭਾਸ਼ਾਵਾਂ ਬੋਲਣ ਵਾਲਿਆਂ ਅਤੇ ਓਪਰਿਆਂ ਦੇ ਮੂੰਹ ਦੁਆਰਾ ਇਨ੍ਹਾਂ ਲੋਕਾਂ ਨਾਲ ਬੋਲਾਂਗਾ, ਤਾਂ ਵੀ ਉਹ ਮੇਰੀ ਨਾ ਸੁਣਨਗੇ।”</verse>
				<verse number="22">ਸੋ ਗੈਰ-ਭਾਸ਼ਾਵਾਂ ਵਿਸ਼ਵਾਸੀਆਂ ਲਈ ਨਹੀਂ, ਸਗੋਂ ਅਵਿਸ਼ਵਾਸੀਆਂ ਦੇ ਲਈ ਇੱਕ ਚਿੰਨ੍ਹ ਹੈ; ਪਰ ਭਵਿੱਖਬਾਣੀ ਅਵਿਸ਼ਵਾਸੀਆਂ ਦੇ ਲਈ ਨਹੀਂ, ਸਗੋਂ ਵਿਸ਼ਵਾਸੀਆਂ ਦੇ ਲਈ ਹੈ।</verse>
				<verse number="23">ਇਸ ਲਈ ਜੇ ਸਾਰੀ ਕਲੀਸਿਯਾ ਇੱਕ ਜਗ੍ਹਾ ਇਕੱਠੀ ਹੋਵੇ ਅਤੇ ਸਭ ਗੈਰ-ਭਾਸ਼ਾਵਾਂ ਬੋਲਦੇ ਹੋਣ ਅਤੇ ਅਣਜਾਣ ਜਾਂ ਅਵਿਸ਼ਵਾਸੀ ਲੋਕ ਅੰਦਰ ਆਉਣ ਤਾਂ ਕੀ ਉਹ ਤੁਹਾਨੂੰ ਪਾਗਲ ਨਾ ਕਹਿਣਗੇ?</verse>
				<verse number="24">ਜੇ ਸਾਰੇ ਭਵਿੱਖਬਾਣੀ ਕਰਦੇ ਹੋਣ ਅਤੇ ਕੋਈ ਅਣਜਾਣ ਜਾਂ ਅਵਿਸ਼ਵਾਸੀ ਵਿਅਕਤੀ ਅੰਦਰ ਆਵੇ ਤਾਂ ਉਹ ਸਾਰਿਆਂ ਦੀਆਂ ਗੱਲਾਂ ਤੋਂ ਆਪਣੇ ਪਾਪਾਂ ਦੇ ਵਿਖੇ ਕਾਇਲ ਹੋਵੇਗਾ ਅਤੇ ਜਾਂਚਿਆ ਜਾਵੇਗਾ।</verse>
				<verse number="25">ਉਸ ਦੇ ਮਨ ਦੀਆਂ ਗੁਪਤ ਗੱਲਾਂ ਪਰਗਟ ਹੋ ਜਾਣਗੀਆਂ ਅਤੇ ਉਹ ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕਰੇਗਾ ਤੇ ਕਹੇਗਾ, “ਸੱਚਮੁੱਚ ਪਰਮੇਸ਼ਰ ਤੁਹਾਡੇ ਵਿਚਕਾਰ ਹੈ।”</verse>
				<verse number="26">ਸੋ ਹੇ ਭਾਈਓ, ਕੀ ਹੋਣਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੁੰਦੇ ਹੋ ਤਾਂ ਤੁਹਾਡੇ ਵਿੱਚੋਂ ਹਰੇਕ ਦੇ ਕੋਲ ਕੋਈ ਭਜਨ, ਕੋਈ ਸਿੱਖਿਆ, ਕੋਈ ਪ੍ਰਕਾਸ਼ਨ, ਕੋਈ ਗੈਰ-ਭਾਸ਼ਾ ਅਤੇ ਉਸ ਦਾ ਅਰਥ ਹੁੰਦਾ ਹੈ; ਸੋ ਇਹ ਸਭ ਕੁਝ ਤੁਹਾਡੀ ਉੱਨਤੀ ਲਈ ਹੋਵੇ।</verse>
				<verse number="27">ਜੇ ਕੋਈ ਗੈਰ-ਭਾਸ਼ਾ ਬੋਲਦਾ ਹੈ ਤਾਂ ਦੋ ਜਾਂ ਵੱਧ ਤੋਂ ਵੱਧ ਤਿੰਨ ਜਣੇ ਬੋਲਣ, ਉਹ ਵੀ ਵਾਰੀ-ਵਾਰੀ ਅਤੇ ਇੱਕ ਜਣਾ ਅਰਥ ਕਰੇ।</verse>
				<verse number="28">ਪਰ ਜੇ ਕੋਈ ਅਰਥ ਕਰਨ ਵਾਲਾ ਨਾ ਹੋਵੇ ਤਾਂ ਗੈਰ-ਭਾਸ਼ਾ ਬੋਲਣ ਵਾਲਾ ਕਲੀਸਿਯਾ ਵਿੱਚ ਚੁੱਪ ਰਹੇ ਅਤੇ ਆਪਣੇ ਆਪ ਨਾਲ ਅਤੇ ਪਰਮੇਸ਼ਰ ਨਾਲ ਗੱਲਾਂ ਕਰੇ।</verse>
				<verse number="29">ਇਸੇ ਤਰ੍ਹਾਂ ਨਬੀਆਂ ਵਿੱਚੋਂ ਦੋ ਜਾਂ ਤਿੰਨ ਜਣੇ ਬੋਲਣ ਅਤੇ ਬਾਕੀ ਪਰਖਣ।</verse>
				<verse number="30">ਪਰ ਜੇ ਉੱਥੇ ਬੈਠੇ ਕਿਸੇ ਦੂਜੇ ਵਿਅਕਤੀ ਉੱਤੇ ਕੁਝ ਪਰਗਟ ਹੁੰਦਾ ਹੈ ਤਾਂ ਪਹਿਲਾ ਚੁੱਪ ਹੋ ਜਾਵੇ;</verse>
				<verse number="31">ਕਿਉਂਕਿ ਤੁਸੀਂ ਸਾਰੇ ਇੱਕ-ਇੱਕ ਕਰਕੇ ਭਵਿੱਖਬਾਣੀ ਕਰ ਸਕਦੇ ਹੋ ਤਾਂਕਿ ਸਾਰੇ ਸਿੱਖਣ ਅਤੇ ਸਾਰੇ ਉਤਸ਼ਾਹਿਤ ਹੋਣ।</verse>
				<verse number="32">ਨਬੀਆਂ ਦੀ ਆਤਮਾ ਉਨ੍ਹਾਂ ਦੇ ਵੱਸ ਵਿੱਚ ਹੁੰਦੀ ਹੈ,</verse>
				<verse number="33">ਕਿਉਂਕਿ ਪਰਮੇਸ਼ਰ ਗੜਬੜੀ ਦਾ ਨਹੀਂ, ਸਗੋਂ ਸ਼ਾਂਤੀ ਦਾ ਪਰਮੇਸ਼ਰ ਹੈ। ਜਿਵੇਂ ਸਭ ਸੰਤਾਂ ਦੀਆਂ ਕਲੀਸਿਆਵਾਂ ਵਿੱਚ ਹੁੰਦਾ ਹੈ,</verse>
				<verse number="34">ਔਰਤਾਂ ਕਲੀਸਿਯਾ ਵਿੱਚ ਚੁੱਪ ਰਹਿਣ ਕਿਉਂਕਿ ਉਨ੍ਹਾਂ ਨੂੰ ਬੋਲਣ ਦੀ ਆਗਿਆ ਨਹੀਂ ਹੈ, ਪਰ ਉਹ ਅਧੀਨ ਰਹਿਣ ਜਿਵੇਂ ਬਿਵਸਥਾ ਵੀ ਕਹਿੰਦੀ ਹੈ।</verse>
				<verse number="35">ਪਰ ਜੇ ਉਹ ਕੁਝ ਸਿੱਖਣਾ ਚਾਹੁੰਦੀਆਂ ਹਨ ਤਾਂ ਆਪਣੇ ਘਰ ਵਿੱਚ ਆਪਣੇ ਪਤੀਆਂ ਤੋਂ ਪੁੱਛਣ, ਕਿਉਂਕਿ ਔਰਤ ਦਾ ਕਲੀਸਿਯਾ ਵਿੱਚ ਬੋਲਣਾ ਸ਼ਰਮ ਦੀ ਗੱਲ ਹੈ।</verse>
				<verse number="36">ਕੀ ਪਰਮੇਸ਼ਰ ਦਾ ਵਚਨ ਤੁਹਾਡੇ ਤੋਂ ਸ਼ੁਰੂ ਹੋਇਆ? ਕੀ ਇਹ ਕੇਵਲ ਤੁਹਾਡੇ ਤੱਕ ਹੀ ਪਹੁੰਚਿਆ?</verse>
				<verse number="37">ਜੇ ਕੋਈ ਆਪਣੇ ਆਪ ਨੂੰ ਨਬੀ ਜਾਂ ਆਤਮਕ ਵਿਅਕਤੀ ਸਮਝਦਾ ਹੈ ਤਾਂ ਉਹ ਜਾਣ ਲਵੇ ਕਿ ਜੋ ਗੱਲਾਂ ਮੈਂ ਤੁਹਾਨੂੰ ਲਿਖਦਾ ਹਾਂ ਉਹ ਪ੍ਰਭੂ ਦਾ ਹੁਕਮ ਹੈ।</verse>
				<verse number="38">ਪਰ ਜੇ ਕੋਈ ਇਨ੍ਹਾਂ ਦੀ ਅਣਦੇਖੀ ਕਰਦਾ ਹੈ ਤਾਂ ਉਸ ਦੀ ਵੀ ਅਣਦੇਖੀ ਕੀਤੀ ਜਾਵੇਗੀ।</verse>
				<verse number="39">ਇਸ ਲਈ ਹੇ ਮੇਰੇ ਭਾਈਓ, ਭਵਿੱਖਬਾਣੀ ਕਰਨ ਦੀ ਇੱਛਾ ਰੱਖੋ ਅਤੇ ਗੈਰ-ਭਾਸ਼ਾਵਾਂ ਬੋਲਣ ਤੋਂ ਮਨ੍ਹਾ ਨਾ ਕਰੋ।</verse>
				<verse number="40">ਪਰ ਸਾਰੀਆਂ ਗੱਲਾਂ ਢੰਗ ਸਿਰ ਅਤੇ ਤਰਤੀਬ ਅਨੁਸਾਰ ਕੀਤੀਆਂ ਜਾਣ।</verse>
			</chapter>
			<chapter number="15">
				<verse number="1">ਹੇ ਭਾਈਓ, ਹੁਣ ਮੈਂ ਤੁਹਾਨੂੰ ਉਸੇ ਖੁਸ਼ਖ਼ਬਰੀ ਦਾ ਚੇਤਾ ਕਰਾਉਂਦਾ ਹਾਂ ਜਿਹੜੀ ਮੈਂ ਤੁਹਾਨੂੰ ਸੁਣਾਈ ਸੀ ਅਤੇ ਜਿਸ ਨੂੰ ਤੁਸੀਂ ਸਵੀਕਾਰ ਵੀ ਕੀਤਾ ਤੇ ਜਿਸ ਉੱਤੇ ਤੁਸੀਂ ਕਾਇਮ ਵੀ ਹੋ।</verse>
				<verse number="2">ਉਸੇ ਦੇ ਦੁਆਰਾ ਤੁਸੀਂ ਬਚਾਏ ਵੀ ਜਾਂਦੇ ਹੋ, ਜੇ ਖੁਸ਼ਖ਼ਬਰੀ ਦੇ ਉਸ ਵਚਨ ਉੱਤੇ ਕਾਇਮ ਰਹੋ ਜੋ ਮੈਂ ਤੁਹਾਨੂੰ ਸੁਣਾਇਆ ਸੀ, ਨਹੀਂ ਤਾਂ ਤੁਹਾਡਾ ਵਿਸ਼ਵਾਸ ਕਰਨਾ ਵਿਅਰਥ ਹੋਇਆ।</verse>
				<verse number="3">ਇਸੇ ਕਰਕੇ ਮੈਂ ਮੁੱਖ ਗੱਲਾਂ ਵਿੱਚੋਂ ਇਹ ਗੱਲ ਤੁਹਾਨੂੰ ਪਹੁੰਚਾ ਦਿੱਤੀ ਜਿਹੜੀ ਮੈਨੂੰ ਵੀ ਪਹੁੰਚੀ ਕਿ ਲਿਖਤਾਂ ਦੇ ਅਨੁਸਾਰ ਮਸੀਹ ਸਾਡੇ ਪਾਪਾਂ ਦੇ ਲਈ ਮਰਿਆ</verse>
				<verse number="4">ਅਤੇ ਦਫ਼ਨਾਇਆ ਗਿਆ ਅਤੇ ਲਿਖਤਾਂ ਦੇ ਅਨੁਸਾਰ ਤੀਜੇ ਦਿਨ ਜੀ ਉੱਠਿਆ;</verse>
				<verse number="5">ਅਤੇ ਕੇਫ਼ਾਸ ਨੂੰ ਅਤੇ ਫੇਰ ਬਾਰ੍ਹਾਂ ਨੂੰ ਵਿਖਾਈ ਦਿੱਤਾ।</verse>
				<verse number="6">ਇਸ ਤੋਂ ਬਾਅਦ ਉਹ ਇੱਕੋ ਸਮੇਂ ਪੰਜ ਸੌ ਤੋਂ ਵੱਧ ਭਾਈਆਂ ਨੂੰ ਵਿਖਾਈ ਦਿੱਤਾ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਤੱਕ ਜੀਉਂਦੇ ਹਨ, ਪਰ ਕੁਝ ਸੌਂ ਗਏ ਹਨ।</verse>
				<verse number="7">ਫਿਰ ਉਹ ਯਾਕੂਬ ਨੂੰ ਅਤੇ ਫਿਰ ਸਾਰੇ ਰਸੂਲਾਂ ਨੂੰ ਵਿਖਾਈ ਦਿੱਤਾ</verse>
				<verse number="8">ਅਤੇ ਸਭ ਤੋਂ ਬਾਅਦ ਮੈਨੂੰ ਵੀ ਵਿਖਾਈ ਦਿੱਤਾ, ਜਿਵੇਂ ਅਧੂਰੇ ਦਿਨਾਂ ਦੇ ਜਨਮੇ ਨੂੰ।</verse>
				<verse number="9">ਮੈਂ ਰਸੂਲਾਂ ਵਿੱਚੋਂ ਸਭ ਤੋਂ ਛੋਟਾ ਹਾਂ, ਬਲਕਿ ਰਸੂਲ ਕਹਾਉਣ ਦੇ ਯੋਗ ਵੀ ਨਹੀਂ ਹਾਂ ਕਿਉਂਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਸਤਾਇਆ ਸੀ।</verse>
				<verse number="10">ਪਰ ਮੈਂ ਜੋ ਵੀ ਹਾਂ ਪਰਮੇਸ਼ਰ ਦੀ ਕਿਰਪਾ ਨਾਲ ਹਾਂ ਅਤੇ ਮੇਰੇ ਉੱਤੇ ਉਸ ਦੀ ਕਿਰਪਾ ਵਿਅਰਥ ਨਹੀਂ ਗਈ, ਸਗੋਂ ਮੈਂ ਉਨ੍ਹਾਂ ਸਭਨਾਂ ਤੋਂ ਵੱਧ ਮਿਹਨਤ ਕੀਤੀ; ਤਾਂ ਵੀ ਇਹ ਮੈਂ ਨਹੀਂ ਕੀਤਾ, ਪਰ ਪਰਮੇਸ਼ਰ ਦੀ ਉਸ ਕਿਰਪਾ ਨੇ ਜੋ ਮੇਰੇ ਨਾਲ ਸੀ।</verse>
				<verse number="11">ਇਸ ਕਰਕੇ ਭਾਵੇਂ ਮੈਂ ਹੋਵਾਂ ਜਾਂ ਉਹ ਹੋਣ, ਅਸੀਂ ਇਹੋ ਪ੍ਰਚਾਰ ਕਰਦੇ ਹਾਂ ਅਤੇ ਤੁਸੀਂ ਇਸੇ 'ਤੇ ਵਿਸ਼ਵਾਸ ਕੀਤਾ।</verse>
				<verse number="12">ਸੋ ਜੇ ਮਸੀਹ ਦਾ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਤੁਹਾਡੇ ਵਿੱਚੋਂ ਕਈ ਇਹ ਕਿਵੇਂ ਕਹਿੰਦੇ ਹਨ ਕਿ ਮੁਰਦਿਆਂ ਦਾ ਪੁਨਰ-ਉਥਾਨ ਹੈ ਹੀ ਨਹੀਂ?</verse>
				<verse number="13">ਜੇ ਮੁਰਦਿਆਂ ਦਾ ਪੁਨਰ-ਉਥਾਨ ਨਹੀਂ ਹੈ ਤਾਂ ਫਿਰ ਮਸੀਹ ਵੀ ਨਹੀਂ ਜੀ ਉੱਠਿਆ;</verse>
				<verse number="14">ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਸਾਡਾ ਪ੍ਰਚਾਰ ਵੀ ਵਿਅਰਥ ਹੈ ਅਤੇ ਤੁਹਾਡਾ ਵਿਸ਼ਵਾਸ ਵੀ ਵਿਅਰਥ ਹੈ;</verse>
				<verse number="15">ਨਾਲੇ ਅਸੀਂ ਵੀ ਪਰਮੇਸ਼ਰ ਦੇ ਝੂਠੇ ਗਵਾਹ ਠਹਿਰਦੇ ਹਾਂ, ਕਿਉਂਕਿ ਅਸੀਂ ਪਰਮੇਸ਼ਰ ਦੇ ਵਿਖੇ ਇਹ ਗਵਾਹੀ ਦਿੱਤੀ ਕਿ ਉਸ ਨੇ ਮਸੀਹ ਨੂੰ ਜਿਵਾਇਆ; ਪਰ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਉਸ ਨੇ ਮਸੀਹ ਨੂੰ ਵੀ ਨਹੀਂ ਜਿਵਾਇਆ।</verse>
				<verse number="16">ਕਿਉਂਕਿ ਜੇ ਮੁਰਦੇ ਨਹੀਂ ਜਿਵਾਏ ਜਾਂਦੇ ਤਾਂ ਮਸੀਹ ਵੀ ਨਹੀਂ ਜੀ ਉੱਠਿਆ;</verse>
				<verse number="17">ਅਤੇ ਜੇ ਮਸੀਹ ਨਹੀਂ ਜੀ ਉੱਠਿਆ ਤਾਂ ਤੁਹਾਡਾ ਵਿਸ਼ਵਾਸ ਵਿਅਰਥ ਹੈ ਅਤੇ ਤੁਸੀਂ ਅਜੇ ਵੀ ਆਪਣੇ ਪਾਪਾਂ ਵਿੱਚ ਹੋ।</verse>
				<verse number="18">ਫਿਰ ਤਾਂ ਜਿਹੜੇ ਮਸੀਹ ਵਿੱਚ ਸੌਂ ਗਏ ਹਨ ਉਹ ਵੀ ਨਾਸ ਹੋਏ।</verse>
				<verse number="19">ਜੇ ਅਸੀਂ ਮਸੀਹ ਉੱਤੇ ਕੇਵਲ ਇਸੇ ਜੀਵਨ ਲਈ ਆਸ ਰੱਖੀ ਹੈ ਤਾਂ ਅਸੀਂ ਸਭਨਾਂ ਮਨੁੱਖਾਂ ਨਾਲੋਂ ਵੱਧ ਤਰਸਯੋਗ ਹਾਂ।</verse>
				<verse number="20">ਪਰ ਹੁਣ ਮਸੀਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਜਿਹੜਾ ਸੁੱਤੇ ਹੋਇਆਂ ਵਿੱਚੋਂ ਪਹਿਲਾ ਫਲ ਹੈ,</verse>
				<verse number="21">ਕਿਉਂਕਿ ਜੇ ਇੱਕ ਮਨੁੱਖ ਦੇ ਰਾਹੀਂ ਮੌਤ ਆਈ, ਤਾਂ ਇੱਕ ਮਨੁੱਖ ਦੇ ਰਾਹੀਂ ਹੀ ਮੁਰਦਿਆਂ ਦਾ ਪੁਨਰ-ਉਥਾਨ ਵੀ ਆਇਆ।</verse>
				<verse number="22">ਜਿਸ ਤਰ੍ਹਾਂ ਆਦਮ ਵਿੱਚ ਸਭ ਮਰਦੇ ਹਨ ਉਸੇ ਤਰ੍ਹਾਂ ਮਸੀਹ ਵਿੱਚ ਸਭ ਜਿਵਾਏ ਜਾਣਗੇ,</verse>
				<verse number="23">ਪਰ ਹਰੇਕ ਆਪੋ-ਆਪਣੀ ਵਾਰੀ ਸਿਰ; ਪਹਿਲਾ ਫਲ ਮਸੀਹ ਅਤੇ ਫਿਰ ਮਸੀਹ ਦੇ ਆਉਣ 'ਤੇ ਉਸ ਦੇ ਲੋਕ।</verse>
				<verse number="24">ਇਸ ਤੋਂ ਬਾਅਦ ਜਦੋਂ ਉਹ ਹਰੇਕ ਹਕੂਮਤ ਅਤੇ ਹਰੇਕ ਅਧਿਕਾਰ ਅਤੇ ਸ਼ਕਤੀ ਦਾ ਨਾਸ ਕਰਕੇ ਰਾਜ ਪਿਤਾ ਪਰਮੇਸ਼ਰ ਦੇ ਹੱਥ ਸੌਂਪ ਦੇਵੇਗਾ ਤਾਂ ਅੰਤ ਹੋ ਜਾਵੇਗਾ।</verse>
				<verse number="25">ਕਿਉਂਕਿ ਜਦੋਂ ਤੱਕ ਉਹ ਆਪਣੇ ਸਾਰੇ ਵੈਰੀਆਂ ਨੂੰ ਆਪਣੇ ਪੈਰਾਂ ਹੇਠ ਨਾ ਕਰ ਲਵੇ ਉਦੋਂ ਤੱਕ ਉਸ ਦਾ ਰਾਜ ਕਰਨਾ ਜ਼ਰੂਰੀ ਹੈ</verse>
				<verse number="26">ਅਤੇ ਆਖਰੀ ਵੈਰੀ ਜਿਸ ਦਾ ਨਾਸ ਕੀਤਾ ਜਾਵੇਗਾ, ਉਹ ਮੌਤ ਹੈ;</verse>
				<verse number="27">ਕਿਉਂਕਿ “ਪਰਮੇਸ਼ਰ ਨੇ ਸਭ ਕੁਝ ਮਸੀਹ ਦੇ ਪੈਰਾਂ ਹੇਠ ਕਰ ਦਿੱਤਾ।” ਜਦੋਂ ਉਹ ਕਹਿੰਦਾ ਹੈ ਕਿ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਗਿਆ ਤਾਂ ਸਪਸ਼ਟ ਹੈ ਕਿ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਉਹ ਆਪ ਇਸ ਤੋਂ ਰਹਿਤ ਹੈ।</verse>
				<verse number="28">ਪਰ ਜਦੋਂ ਸਭ ਕੁਝ ਪੁੱਤਰ ਦੇ ਅਧੀਨ ਹੋ ਜਾਵੇਗਾ ਤਾਂ ਪੁੱਤਰ ਆਪ ਵੀ ਪਰਮੇਸ਼ਰ ਦੇ ਅਧੀਨ ਹੋ ਜਾਵੇਗਾ ਜਿਸ ਨੇ ਸਭ ਕੁਝ ਉਸ ਦੇ ਅਧੀਨ ਕੀਤਾ ਤਾਂਕਿ ਪਰਮੇਸ਼ਰ ਹੀ ਸਭਨਾਂ ਵਿੱਚ ਸਭ ਕੁਝ ਹੋਵੇ।</verse>
				<verse number="29">ਨਹੀਂ ਤਾਂ ਜਿਹੜੇ ਲੋਕ ਮਰੇ ਹੋਇਆਂ ਦੇ ਲਈ ਬਪਤਿਸਮਾ ਲੈਂਦੇ ਹਨ ਉਹ ਕੀ ਕਰਨਗੇ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂ ਉਨ੍ਹਾਂ ਲਈ ਬਪਤਿਸਮਾ ਕਿਉਂ ਲਿਆ ਜਾਂਦਾ ਹੈ?</verse>
				<verse number="30">ਅਤੇ ਅਸੀਂ ਵੀ ਹਰ ਸਮੇਂ ਆਪਣੀ ਜਾਨ ਤਲੀ 'ਤੇ ਕਿਉਂ ਰੱਖੀ ਫਿਰਦੇ ਹਾਂ?</verse>
				<verse number="31">ਹੇ ਭਾਈਓ, ਮੈਂ ਆਪਣੇ ਉਸ ਘਮੰਡ ਦੇ ਕਾਰਨ ਜੋ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਮੈਨੂੰ ਤੁਹਾਡੇ ਵਿਖੇ ਹੈ, ਦ੍ਰਿੜ੍ਹਤਾ ਨਾਲ ਕਹਿੰਦਾ ਹਾਂ ਕਿ ਮੈਂ ਹਰ ਰੋਜ਼ ਮਰਦਾ ਹਾਂ।</verse>
				<verse number="32">ਜੇ ਮੈਂ ਮਨੁੱਖੀ ਤੌਰ 'ਤੇ ਅਫ਼ਸੁਸ ਵਿੱਚ ਜੰਗਲੀ ਜਾਨਵਰਾਂ ਨਾਲ ਲੜਿਆ ਤਾਂ ਮੈਨੂੰ ਕੀ ਲਾਭ ਹੋਇਆ? ਜੇ ਮੁਰਦੇ ਜਿਵਾਏ ਨਹੀਂ ਜਾਂਦੇ ਤਾਂ ਆਓ ਅਸੀਂ ਖਾਈਏ-ਪੀਏ, ਕਿਉਂਕਿ ਕੱਲ੍ਹ ਤਾਂ ਮਰਨਾ ਹੀ ਹੈ।</verse>
				<verse number="33">ਧੋਖਾ ਨਾ ਖਾਓ: “ਬੁਰੀ ਸੰਗਤ ਚੰਗੇ ਚਾਲ-ਚਲਣ ਨੂੰ ਵਿਗਾੜ ਦਿੰਦੀ ਹੈ।”</verse>
				<verse number="34">ਪਾਪ ਨਾ ਕਰੋ, ਸਗੋਂ ਧਾਰਮਿਕਤਾ ਦੇ ਲਈ ਜਾਗ ਉੱਠੋ ਕਿਉਂਕਿ ਕੁਝ ਲੋਕ ਪਰਮੇਸ਼ਰ ਦੇ ਵਿਖੇ ਅਣਜਾਣ ਹਨ; ਇਹ ਮੈਂ ਤੁਹਾਨੂੰ ਸ਼ਰਮਿੰਦਿਆਂ ਕਰਨ ਲਈ ਕਹਿੰਦਾ ਹਾਂ।</verse>
				<verse number="35">ਪਰ ਕੋਈ ਕਹੇਗਾ, “ਮੁਰਦੇ ਕਿਵੇਂ ਜਿਵਾਏ ਜਾਂਦੇ ਹਨ? ਉਨ੍ਹਾਂ ਦੇ ਸਰੀਰ ਕਿਸ ਤਰ੍ਹਾਂ ਦੇ ਹੋਣਗੇ?”</verse>
				<verse number="36">ਹੇ ਮੂਰਖ, ਜੋ ਤੂੰ ਬੀਜਦਾ ਹੈਂ ਜੇ ਉਹ ਨਾ ਮਰੇ ਤਾਂ ਜੰਮਦਾ ਨਹੀਂ</verse>
				<verse number="37">ਅਤੇ ਜੋ ਤੂੰ ਬੀਜਦਾ ਹੈਂ, ਤੂੰ ਉਹ ਰੂਪ ਨਹੀਂ ਬੀਜਦਾ ਜੋ ਉਤਪੰਨ ਹੋਵੇਗਾ ਪਰ ਕੇਵਲ ਇੱਕ ਦਾਣਾ, ਭਾਵੇਂ ਕਣਕ ਦਾ ਭਾਵੇਂ ਕਿਸੇ ਹੋਰ ਅਨਾਜ ਦਾ।</verse>
				<verse number="38">ਪਰ ਪਰਮੇਸ਼ਰ ਆਪਣੀ ਇੱਛਾ ਅਨੁਸਾਰ ਉਸ ਨੂੰ ਰੂਪ ਦਿੰਦਾ ਹੈ, ਹਰੇਕ ਬੀਜ ਨੂੰ ਉਸ ਦਾ ਆਪਣਾ ਰੂਪ।</verse>
				<verse number="39">ਸਾਰੇ ਸਰੀਰ ਇੱਕੋ ਜਿਹੇ ਨਹੀਂ; ਪਰ ਮਨੁੱਖਾਂ ਦਾ ਸਰੀਰ ਹੋਰ ਹੈ ਅਤੇ ਪਸ਼ੂਆਂ ਦਾ ਹੋਰ ਅਤੇ ਪੰਛੀਆਂ ਦਾ ਹੋਰ ਅਤੇ ਮੱਛੀਆਂ ਦਾ ਹੋਰ।</verse>
				<verse number="40">ਸਵਰਗੀ ਸਰੀਰ ਹਨ ਅਤੇ ਧਰਤੀ ਦੇ ਸਰੀਰ ਵੀ ਹਨ, ਪਰ ਸਵਰਗੀ ਸਰੀਰਾਂ ਦਾ ਪ੍ਰਤਾਪ ਹੋਰ ਹੈ ਅਤੇ ਧਰਤੀ ਦੇ ਸਰੀਰਾਂ ਦਾ ਹੋਰ।</verse>
				<verse number="41">ਸੂਰਜ ਦਾ ਪ੍ਰਤਾਪ ਹੋਰ ਹੈ ਅਤੇ ਚੰਦਰਮਾ ਦਾ ਪ੍ਰਤਾਪ ਹੋਰ ਅਤੇ ਤਾਰਿਆਂ ਦਾ ਪ੍ਰਤਾਪ ਹੋਰ ਹੈ, ਕਿਉਂਕਿ ਇੱਕ ਤਾਰਾ ਪ੍ਰਤਾਪ ਵਿੱਚ ਦੂਜੇ ਤਾਰੇ ਤੋਂ ਭਿੰਨ ਹੈ।</verse>
				<verse number="42">ਮੁਰਦਿਆਂ ਦਾ ਪੁਨਰ-ਉਥਾਨ ਵੀ ਇਸੇ ਤਰ੍ਹਾਂ ਹੈ; ਸਰੀਰ ਨਾਸਵਾਨ ਦਸ਼ਾ ਵਿੱਚ ਬੀਜਿਆ ਜਾਂਦਾ ਹੈ ਅਤੇ ਅਵਿਨਾਸੀ ਦਸ਼ਾ ਵਿੱਚ ਜਿਵਾਇਆ ਜਾਂਦਾ ਹੈ;</verse>
				<verse number="43">ਇਹ ਨਿਰਾਦਰ ਵਿੱਚ ਬੀਜਿਆ ਜਾਂਦਾ ਹੈ ਅਤੇ ਪ੍ਰਤਾਪ ਵਿੱਚ ਜਿਵਾਇਆ ਜਾਂਦਾ ਹੈ; ਨਿਰਬਲਤਾ ਵਿੱਚ ਬੀਜਿਆ ਜਾਂਦਾ ਹੈ ਅਤੇ ਸਮਰੱਥਾ ਵਿੱਚ ਜਿਵਾਇਆ ਜਾਂਦਾ ਹੈ;</verse>
				<verse number="44">ਇਹ ਪ੍ਰਾਣਕ ਸਰੀਰ ਦੇ ਰੂਪ ਵਿੱਚ ਬੀਜਿਆ ਜਾਂਦਾ ਹੈ ਅਤੇ ਆਤਮਕ ਸਰੀਰ ਕਰਕੇ ਜਿਵਾਇਆ ਜਾਂਦਾ ਹੈ; ਜੇ ਪ੍ਰਾਣਕ ਸਰੀਰ ਹੈ ਤਾਂ ਆਤਮਕ ਵੀ ਹੈ।</verse>
				<verse number="45">ਇਸੇ ਤਰ੍ਹਾਂ ਲਿਖਿਆ ਵੀ ਹੈ: “ਪਹਿਲਾ ਮਨੁੱਖ ਆਦਮ ਜੀਉਂਦੀ ਜਾਨ ਹੋਇਆ,” ਅਤੇ ਆਖਰੀ ਆਦਮ ਜੀਵਨਦਾਇਕ ਆਤਮਾ।</verse>
				<verse number="46">ਪਰ ਪਹਿਲਾ ਆਤਮਕ ਨਹੀਂ ਸਗੋਂ ਪ੍ਰਾਣਕ ਹੈ, ਫਿਰ ਆਤਮਕ।</verse>
				<verse number="47">ਪਹਿਲਾ ਮਨੁੱਖ ਧਰਤੀ ਅਰਥਾਤ ਮਿੱਟੀ ਤੋਂ ਹੋਇਆ, ਪਰ ਦੂਜਾ ਮਨੁੱਖ ਸਵਰਗ ਤੋਂ ।</verse>
				<verse number="48">ਜਿਸ ਤਰ੍ਹਾਂ ਉਹ ਮਿੱਟੀ ਦਾ ਸੀ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਮਿੱਟੀ ਦੇ ਹਨ ਅਤੇ ਜਿਸ ਤਰ੍ਹਾਂ ਉਹ ਸਵਰਗ ਦਾ ਹੈ ਉਸੇ ਤਰ੍ਹਾਂ ਉਹ ਵੀ ਹਨ ਜਿਹੜੇ ਸਵਰਗ ਦੇ ਹਨ।</verse>
				<verse number="49">ਜਿਸ ਤਰ੍ਹਾਂ ਅਸੀਂ ਮਿੱਟੀ ਦੇ ਮਨੁੱਖ ਦਾ ਰੂਪ ਧਾਰਿਆ ਉਸੇ ਤਰ੍ਹਾਂ ਸਵਰਗੀ ਮਨੁੱਖ ਦਾ ਵੀ ਰੂਪ ਧਾਰਾਂਗੇ।</verse>
				<verse number="50">ਹੁਣ ਹੇ ਭਾਈਓ, ਮੈਂ ਇਹ ਕਹਿੰਦਾ ਹਾਂ ਕਿ ਲਹੂ ਅਤੇ ਮਾਸ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋ ਸਕਦੇ, ਨਾ ਹੀ ਨਾਸਵਾਨ ਅਵਿਨਾਸੀ ਦਾ ਅਧਿਕਾਰੀ ਹੋ ਸਕਦਾ ਹੈ।</verse>
				<verse number="51">ਵੇਖੋ, ਮੈਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਹਾਂ; ਅਸੀਂ ਸਭ ਸੌਵਾਂਗੇ ਨਹੀਂ, ਸਗੋਂ ਸਾਡਾ ਸਭ ਦਾ ਰੂਪ ਬਦਲ ਜਾਵੇਗਾ।</verse>
				<verse number="52">ਇਹ ਅੱਖ ਦੀ ਝਮਕ ਨਾਲ ਇੱਕ ਪਲ ਵਿੱਚ ਆਖਰੀ ਤੁਰ੍ਹੀ ਦੇ ਫੂਕਦਿਆਂ ਹੀ ਹੋ ਜਾਵੇਗਾ, ਕਿਉਂ ਜੋ ਤੁਰ੍ਹੀ ਫੂਕੀ ਜਾਵੇਗੀ ਅਤੇ ਮੁਰਦੇ ਅਵਿਨਾਸੀ ਹੋ ਕੇ ਜੀ ਉੱਠਣਗੇ ਅਤੇ ਸਾਡਾ ਰੂਪ ਬਦਲ ਜਾਵੇਗਾ।</verse>
				<verse number="53">ਕਿਉਂਕਿ ਨਾਸਵਾਨ ਦਾ ਅਵਿਨਾਸੀ ਨੂੰ ਅਤੇ ਮਰਨਹਾਰ ਦਾ ਅਮਰਤਾ ਨੂੰ ਪਹਿਨਣਾ ਜ਼ਰੂਰੀ ਹੈ।</verse>
				<verse number="54">ਜਦੋਂ ਇਹ ਨਾਸਵਾਨ ਅਵਿਨਾਸੀ ਨੂੰ ਅਤੇ ਮਰਨਹਾਰ ਅਮਰਤਾ ਨੂੰ ਪਹਿਨ ਲਵੇਗਾ ਤਾਂ ਉਹ ਵਚਨ ਜਿਹੜਾ ਲਿਖਿਆ ਹੋਇਆ ਹੈ ਪੂਰਾ ਹੋ ਜਾਵੇਗਾ: ਮੌਤ ਫਤਹ ਦੀ ਬੁਰਕੀ ਹੋ ਗਈ।</verse>
				<verse number="55">ਹੇ ਮੌਤ, ਤੇਰੀ ਫਤਹ ਕਿੱਥੇ ਹੈ? ਹੇ ਮੌਤ, ਤੇਰਾ ਡੰਗ ਕਿੱਥੇ ਹੈ?</verse>
				<verse number="56">ਮੌਤ ਦਾ ਡੰਗ ਪਾਪ ਹੈ ਅਤੇ ਪਾਪ ਦੀ ਸ਼ਕਤੀ ਬਿਵਸਥਾ ਹੈ।</verse>
				<verse number="57">ਪਰ ਪਰਮੇਸ਼ਰ ਦਾ ਧੰਨਵਾਦ ਹੈ ਜਿਹੜਾ ਸਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਫਤਹ ਬਖਸ਼ਦਾ ਹੈ।</verse>
				<verse number="58">ਇਸ ਲਈ ਹੇ ਮੇਰੇ ਪਿਆਰੇ ਭਾਈਓ, ਤੁਸੀਂ ਦ੍ਰਿੜ੍ਹ ਅਤੇ ਅਟੱਲ ਰਹੋ ਅਤੇ ਹਮੇਸ਼ਾ ਪ੍ਰਭੂ ਦੇ ਕੰਮ ਵਿੱਚ ਲੱਗੇ ਰਹੋ, ਇਹ ਜਾਣਦੇ ਹੋਏ ਕਿ ਪ੍ਰਭੂ ਵਿੱਚ ਤੁਹਾਡੀ ਮਿਹਨਤ ਵਿਅਰਥ ਨਹੀਂ ਹੈ।</verse>
			</chapter>
			<chapter number="16">
				<verse number="1">ਹੁਣ ਸੰਤਾਂ ਲਈ ਉਗਰਾਹੇ ਜਾਣ ਵਾਲੇ ਦਾਨ ਦੇ ਸੰਬੰਧ ਵਿੱਚ: ਜਿਸ ਤਰ੍ਹਾਂ ਮੈਂ ਗਲਾਤਿਯਾ ਦੀਆਂ ਕਲੀਸਿਆਵਾਂ ਨੂੰ ਹਿਦਾਇਤ ਕੀਤੀ ਤੁਸੀਂ ਵੀ ਉਸੇ ਤਰ੍ਹਾਂ ਕਰੋ।</verse>
				<verse number="2">ਹਫ਼ਤੇ ਦੇ ਪਹਿਲੇ ਦਿਨ ਤੁਹਾਡੇ ਵਿੱਚੋਂ ਹਰੇਕ ਜਣਾ ਜੋ ਉਸ ਨੇ ਕਮਾਇਆ ਹੋਵੇ ਉਸ ਦੇ ਅਨੁਸਾਰ ਵੱਖਰਾ ਰੱਖ ਲਵੇ, ਤਾਂਕਿ ਅਜਿਹਾ ਨਾ ਹੋਵੇ ਕਿ ਮੇਰੇ ਆਉਣ 'ਤੇ ਉਗਰਾਹੀ ਕੀਤੀ ਜਾਵੇ।</verse>
				<verse number="3">ਜਦੋਂ ਮੈਂ ਆਵਾਂਗਾ ਤਾਂ ਜਿਨ੍ਹਾਂ ਨੂੰ ਤੁਸੀਂ ਚਾਹੋਗੇ ਮੈਂ ਉਨ੍ਹਾਂ ਨੂੰ ਚਿੱਠੀਆਂ ਦੇ ਕੇ ਭੇਜਾਂਗਾ ਕਿ ਤੁਹਾਡਾ ਦਾਨ ਯਰੂਸ਼ਲਮ ਪਹੁੰਚਾ ਦੇਣ।</verse>
				<verse number="4">ਜੇ ਮੇਰਾ ਵੀ ਜਾਣਾ ਉਚਿਤ ਹੋਇਆ ਤਾਂ ਉਹ ਮੇਰੇ ਨਾਲ ਜਾਣਗੇ।</verse>
				<verse number="5">ਜਦੋਂ ਵੀ ਮੈਂ ਮਕਦੂਨਿਯਾ ਹੋ ਕੇ ਲੰਘਾਂਗਾ ਤਾਂ ਤੁਹਾਡੇ ਕੋਲ ਆਵਾਂਗਾ ਕਿਉਂਕਿ ਮੈਂ ਮਕਦੂਨਿਯਾ ਹੋ ਕੇ ਲੰਘਣਾ ਹੈ</verse>
				<verse number="6">ਅਤੇ ਹੋ ਸਕਦਾ ਹੈ ਕਿ ਮੈਂ ਤੁਹਾਡੇ ਕੋਲ ਠਹਿਰਾਂ, ਬਲਕਿ ਸਰਦੀਆਂ ਵੀ ਬਿਤਾਵਾਂ ਤਾਂਕਿ ਤੁਸੀਂ ਮੈਨੂੰ ਅੱਗੇ ਜਿੱਥੇ ਮੈਂ ਜਾਣਾ ਹੋਵੇ, ਵਿਦਾ ਕਰੋ।</verse>
				<verse number="7">ਮੈਂ ਜਾਂਦਾ-ਜਾਂਦਾ ਤੁਹਾਨੂੰ ਨਹੀਂ ਮਿਲਣਾ ਚਾਹੁੰਦਾ, ਕਿਉਂਕਿ ਮੈਨੂੰ ਆਸ ਹੈ ਕਿ ਜੇ ਪ੍ਰਭੂ ਦੀ ਆਗਿਆ ਹੋਈ ਤਾਂ ਮੈਂ ਕੁਝ ਸਮਾਂ ਤੁਹਾਡੇ ਕੋਲ ਠਹਿਰਾਂਗਾ।</verse>
				<verse number="8">ਪਰ ਪੰਤੇਕੁਸਤ ਤੱਕ ਮੈਂ ਅਫ਼ਸੁਸ ਵਿੱਚ ਹੀ ਰਹਾਂਗਾ,</verse>
				<verse number="9">ਕਿਉਂਕਿ ਮੇਰੇ ਲਈ ਸੇਵਕਾਈ ਦਾ ਇੱਕ ਵੱਡਾ ਅਤੇ ਪ੍ਰਭਾਵਸ਼ਾਲੀ ਦਰਵਾਜ਼ਾ ਖੁੱਲ੍ਹਾ ਹੈ ਅਤੇ ਵਿਰੋਧ ਕਰਨ ਵਾਲੇ ਬਹੁਤ ਹਨ।</verse>
				<verse number="10">ਜੇ ਤਿਮੋਥਿਉਸ ਤੁਹਾਡੇ ਕੋਲ ਆਵੇ ਤਾਂ ਧਿਆਨ ਰੱਖਣਾ ਕਿ ਉਹ ਤੁਹਾਡੇ ਕੋਲ ਨਿਸ਼ਚਿੰਤ ਰਹੇ, ਕਿਉਂਕਿ ਉਹ ਵੀ ਮੇਰੇ ਵਾਂਗ ਪ੍ਰਭੂ ਦਾ ਕੰਮ ਕਰਦਾ ਹੈ।</verse>
				<verse number="11">ਕੋਈ ਉਸ ਨੂੰ ਤੁੱਛ ਨਾ ਸਮਝੇ, ਸਗੋਂ ਤੁਸੀਂ ਉਸ ਨੂੰ ਸ਼ਾਂਤੀ ਨਾਲ ਅੱਗੇ ਤੋਰ ਦੇਣਾ ਤਾਂਕਿ ਉਹ ਮੇਰੇ ਕੋਲ ਆ ਸਕੇ, ਕਿਉਂ ਜੋ ਮੈਂ ਭਾਈਆਂ ਸਮੇਤ ਉਸ ਦੀ ਉਡੀਕ ਕਰ ਰਿਹਾ ਹਾਂ।</verse>
				<verse number="12">ਹੁਣ ਭਾਈ ਅਪੁੱਲੋਸ ਦੇ ਬਾਰੇ: ਮੈਂ ਉਸ ਨੂੰ ਬਹੁਤ ਬੇਨਤੀ ਕੀਤੀ ਕਿ ਉਹ ਵੀ ਭਾਈਆਂ ਦੇ ਨਾਲ ਤੁਹਾਡੇ ਕੋਲ ਆਵੇ, ਪਰ ਇਸ ਵਾਰ ਉਸ ਦੀ ਆਉਣ ਦੀ ਬਿਲਕੁਲ ਇੱਛਾ ਨਹੀਂ ਸੀ। ਫਿਰ ਵੀ, ਜਦੋਂ ਉਸ ਨੂੰ ਮੌਕਾ ਮਿਲੇਗਾ ਤਾਂ ਉਹ ਆਵੇਗਾ।</verse>
				<verse number="13">ਜਾਗਦੇ ਰਹੋ, ਵਿਸ਼ਵਾਸ ਵਿੱਚ ਦ੍ਰਿੜ੍ਹ ਰਹੋ, ਪੁਰਖਾਰਥ ਕਰੋ, ਤਕੜੇ ਹੋਵੋ।</verse>
				<verse number="14">ਤੁਹਾਡੇ ਸਾਰੇ ਕੰਮ ਪ੍ਰੇਮ ਨਾਲ ਕੀਤੇ ਜਾਣ।</verse>
				<verse number="15">ਹੇ ਭਾਈਓ, ਤੁਸੀਂ ਸਤਫਨਾਸ ਦੇ ਘਰਾਣੇ ਨੂੰ ਜਾਣਦੇ ਹੋ ਕਿ ਉਹ ਅਖਾਯਾ ਦਾ ਪਹਿਲਾ ਫਲ ਹੈ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸੰਤਾਂ ਦੀ ਸੇਵਾ ਲਈ ਸਮਰਪਿਤ ਕੀਤਾ ਹੈ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ</verse>
				<verse number="16">ਕਿ ਤੁਸੀਂ ਵੀ ਅਜਿਹਿਆਂ ਦੇ ਅਤੇ ਉਨ੍ਹਾਂ ਸਭਨਾਂ ਦੇ ਅਧੀਨ ਹੋਵੋ ਜਿਹੜੇ ਇਸ ਕੰਮ ਵਿੱਚ ਸਹਿਕਰਮੀ ਅਤੇ ਮਿਹਨਤੀ ਹਨ।</verse>
				<verse number="17">ਮੈਂ ਸਤਫਨਾਸ, ਫ਼ੁਰਤੂਨਾਤੁਸ ਅਤੇ ਅਖਾਇਕੁਸ ਦੇ ਆਉਣ ਨਾਲ ਅਨੰਦ ਹਾਂ, ਕਿਉਂਕਿ ਤੁਹਾਡੀ ਕਮੀ ਨੂੰ ਇਨ੍ਹਾਂ ਨੇ ਪੂਰਾ ਕਰ ਦਿੱਤਾ ਹੈ।</verse>
				<verse number="18">ਇਨ੍ਹਾਂ ਨੇ ਮੇਰੀ ਅਤੇ ਤੁਹਾਡੀ ਆਤਮਾ ਨੂੰ ਤਾਜ਼ਾ ਕੀਤਾ ਹੈ, ਇਸ ਲਈ ਅਜਿਹੇ ਵਿਅਕਤੀਆਂ ਨੂੰ ਮਹੱਤਵ ਦਿਓ।</verse>
				<verse number="19">ਅਸਿਯਾ ਦੀਆਂ ਕਲੀਸਿਆਵਾਂ ਤੁਹਾਨੂੰ ਸਲਾਮ ਕਹਿੰਦੀਆਂ ਹਨ। ਅਕੂਲਾ ਅਤੇ ਪਰਿਸਕਾ ਅਤੇ ਉਹ ਕਲੀਸਿਯਾ ਜਿਹੜੀ ਉਨ੍ਹਾਂ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਤੁਹਾਨੂੰ ਪ੍ਰਭੂ ਵਿੱਚ ਦਿਲੀ ਸਲਾਮ ਕਹਿੰਦੀ ਹੈ।</verse>
				<verse number="20">ਸਾਰੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ। ਪਵਿੱਤਰ ਚੁੰਮੇ ਨਾਲ ਇੱਕ ਦੂਜੇ ਨੂੰ ਸਲਾਮ ਕਹੋ।</verse>
				<verse number="21">ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ।</verse>
				<verse number="22">ਜੇ ਕੋਈ ਪ੍ਰਭੂ ਨਾਲ ਪਿਆਰ ਨਹੀਂ ਕਰਦਾ ਤਾਂ ਉਹ ਸਰਾਪੀ ਹੋਵੇ; ਹੇ ਪ੍ਰਭੂ, ਆ!</verse>
				<verse number="23">ਪ੍ਰਭੂ ਯਿਸੂ ਦੀ ਕਿਰਪਾ ਤੁਹਾਡੇ ਨਾਲ ਹੋਵੇ।</verse>
				<verse number="24">ਮਸੀਹ ਯਿਸੂ ਵਿੱਚ ਤੁਹਾਨੂੰ ਸਭਨਾਂ ਨੂੰ ਮੇਰਾ ਪਿਆਰ। ਆਮੀਨ।</verse>
			</chapter>
		</book>
		<book number="47">
			<chapter number="1">
				<verse number="1">ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਮੇਰੇ ਅਤੇ ਭਾਈ ਤਿਮੋਥਿਉਸ ਵੱਲੋਂ ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਨ੍ਹਾਂ ਸਭਨਾਂ ਸੰਤਾਂ ਨੂੰ ਜਿਹੜੇ ਸਾਰੇ ਅਖਾਯਾ ਵਿੱਚ ਹਨ;</verse>
				<verse number="2">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="3">ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਸੰਪੂਰਨ ਦਇਆ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ਰ ਹੈ।</verse>
				<verse number="4">ਉਹ ਸਾਡੇ ਹਰ ਕਸ਼ਟ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਦਿਲਾਸੇ ਨਾਲ ਜੋ ਅਸੀਂ ਪਰਮੇਸ਼ਰ ਤੋਂ ਪਾਇਆ ਹੈ ਉਨ੍ਹਾਂ ਨੂੰ ਵੀ ਦਿਲਾਸਾ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੇ ਕਸ਼ਟ ਵਿੱਚ ਹਨ।</verse>
				<verse number="5">ਕਿਉਂਕਿ ਜਿਸ ਤਰ੍ਹਾਂ ਮਸੀਹ ਦੇ ਦੁੱਖ ਸਾਡੇ ਲਈ ਬਹੁਤੇ ਹਨ ਉਸੇ ਤਰ੍ਹਾਂ ਮਸੀਹ ਦੇ ਰਾਹੀਂ ਸਾਡਾ ਦਿਲਾਸਾ ਵੀ ਬਹੁਤਾ ਹੈ।</verse>
				<verse number="6">ਜੇ ਅਸੀਂ ਕਸ਼ਟ ਸਹਿੰਦੇ ਹਾਂ ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ; ਜੇ ਅਸੀਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਵੀ ਤੁਹਾਡੇ ਦਿਲਾਸੇ ਲਈ ਹੈ ਜਿਸ ਨਾਲ ਤੁਹਾਡੇ ਅੰਦਰ ਉਨ੍ਹਾਂ ਦੁੱਖਾਂ ਨੂੰ ਸਹਿਣ ਦਾ ਧੀਰਜ ਪੈਦਾ ਹੁੰਦਾ ਹੈ ਜੋ ਅਸੀਂ ਵੀ ਸਹਿੰਦੇ ਹਾਂ।</verse>
				<verse number="7">ਤੁਹਾਡੇ ਲਈ ਸਾਡੀ ਆਸ ਪੱਕੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੁੱਖਾਂ ਵਿੱਚ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਸਾਂਝੀ ਹੋ।</verse>
				<verse number="8">ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉਸ ਕਸ਼ਟ ਤੋਂ ਅਣਜਾਣ ਰਹੋ ਜੋ ਅਸਿਯਾ ਵਿੱਚ ਸਾਡੇ ਉੱਤੇ ਪਿਆ ਕਿਉਂਕਿ ਅਸੀਂ ਅਜਿਹੇ ਬੋਝ ਹੇਠ ਦੱਬ ਗਏ ਜੋ ਸਾਡੇ ਸਹਿਣ ਤੋਂ ਬਾਹਰ ਸੀ, ਇੱਥੋਂ ਤੱਕ ਕਿ ਸਾਡਾ ਜੀਉਣਾ ਵੀ ਔਖਾ ਹੋ ਗਿਆ।</verse>
				<verse number="9">ਬਲਕਿ ਅਸੀਂ ਆਪਣੇ ਮਨ ਵਿੱਚ ਸੋਚਿਆ ਕਿ ਸਾਡੇ ਲਈ ਮੌਤ ਦੀ ਆਗਿਆ ਹੋ ਚੁੱਕੀ ਹੈ ਤਾਂਕਿ ਅਸੀਂ ਆਪਣੇ ਆਪ 'ਤੇ ਨਹੀਂ, ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਹੈ।</verse>
				<verse number="10">ਅਜਿਹੀ ਭਿਆਨਕ ਮੌਤ ਤੋਂ ਉਸੇ ਨੇ ਸਾਨੂੰ ਬਚਾਇਆ ਤੇ ਬਚਾਵੇਗਾ ਅਤੇ ਅਸੀਂ ਉਸੇ 'ਤੇ ਆਸ ਰੱਖੀ ਹੈ ਕਿ ਉਹ ਅੱਗੇ ਵੀ ਬਚਾਉਂਦਾ ਰਹੇਗਾ।</verse>
				<verse number="11">ਤੁਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਦੁਆਰਾ ਸਾਡੀ ਸਹਾਇਤਾ ਕਰਦੇ ਰਹੋ ਤਾਂਕਿ ਸਾਡੇ ਨਮਿੱਤ ਬਹੁਤ ਸਾਰੇ ਲੋਕ ਉਸ ਕਿਰਪਾ ਦੇ ਲਈ ਧੰਨਵਾਦ ਕਰਨ ਜੋ ਬਹੁਤਿਆਂ ਦੀਆਂ ਪ੍ਰਾਰਥਨਾਵਾਂ ਦੇ ਦੁਆਰਾ ਸਾਨੂੰ ਮਿਲੀ।</verse>
				<verse number="12">ਕਿਉਂਕਿ ਸਾਡੇ ਵਿਵੇਕ ਦੀ ਇਹ ਗਵਾਹੀ ਹੈ ਕਿ ਅਸੀਂ ਸੰਸਾਰ ਵਿੱਚ, ਖਾਸ ਕਰਕੇ ਤੁਹਾਡੇ ਪ੍ਰਤੀ ਸਰੀਰਕ ਗਿਆਨ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਇਮਾਨਦਾਰੀ ਅਤੇ ਸਚਾਈ ਨਾਲ ਵਿਹਾਰ ਕੀਤਾ।</verse>
				<verse number="13">ਅਸੀਂ ਤੁਹਾਨੂੰ ਹੋਰ ਕੁਝ ਨਹੀਂ, ਪਰ ਕੇਵਲ ਉਹੋ ਲਿਖ ਰਹੇ ਹਾਂ ਜੋ ਤੁਸੀਂ ਪੜ੍ਹਦੇ ਅਤੇ ਸਮਝਦੇ ਵੀ ਹੋ ਅਤੇ ਮੈਨੂੰ ਆਸ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਓਗੇ,</verse>
				<verse number="14">ਜਿਵੇਂ ਤੁਸੀਂ ਕੁਝ ਹੱਦ ਤੱਕ ਸਾਨੂੰ ਸਮਝ ਵੀ ਲਿਆ ਹੈ ਕਿ ਸਾਡੇ ਪ੍ਰਭੂ ਯਿਸੂ ਦੇ ਦਿਨ ਅਸੀਂ ਤੁਹਾਡੇ ਅਭਿਮਾਨ ਦਾ ਅਤੇ ਤੁਸੀਂ ਸਾਡੇ ਅਭਿਮਾਨ ਦਾ ਕਾਰਨ ਹੋਵੋਗੇ।</verse>
				<verse number="15">ਇਸੇ ਭਰੋਸੇ ਨਾਲ ਮੈਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ ਤਾਂਕਿ ਤੁਹਾਨੂੰ ਦੂਜੀ ਵਾਰ ਬਰਕਤ ਮਿਲੇ</verse>
				<verse number="16">ਅਰਥਾਤ ਤੁਹਾਡੇ ਕੋਲੋਂ ਹੁੰਦਾ ਹੋਇਆ ਮਕਦੂਨਿਯਾ ਨੂੰ ਜਾਵਾਂ ਅਤੇ ਫਿਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਤੇ ਤੁਹਾਡੇ ਦੁਆਰਾ ਯਹੂਦਿਯਾ ਨੂੰ ਵਿਦਾ ਕੀਤਾ ਜਾਵਾਂ।</verse>
				<verse number="17">ਜਦੋਂ ਮੈਂ ਇਹ ਫੈਸਲਾ ਕੀਤਾ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਮੈਂ ਜਿਨ੍ਹਾਂ ਗੱਲਾਂ ਦੀ ਯੋਜਨਾ ਬਣਾਉਂਦਾ ਹਾਂ ਕੀ ਸਰੀਰ ਦੇ ਅਨੁਸਾਰ ਬਣਾਉਂਦਾ ਹਾਂ ਕਿ ਮੈਂ ਇੱਕੋ ਸਮੇਂ ਹਾਂ-ਹਾਂ ਵੀ ਕਰਾਂ ਅਤੇ ਨਾਂਹ-ਨਾਂਹ ਵੀ?</verse>
				<verse number="18">ਜਿਸ ਤਰ੍ਹਾਂ ਪਰਮੇਸ਼ਰ ਵਫ਼ਾਦਾਰ ਹੈ ਉਸੇ ਤਰ੍ਹਾਂ ਸਾਡੀ ਗੱਲ ਵਿੱਚ ਤੁਹਾਡੇ ਲਈ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਪਾਏ ਜਾਂਦੇ।</verse>
				<verse number="19">ਕਿਉਂਕਿ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਜਿਸ ਦਾ ਪ੍ਰਚਾਰ ਸਾਡੇ ਦੁਆਰਾ ਅਰਥਾਤ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਦੇ ਦੁਆਰਾ ਤੁਹਾਡੇ ਵਿਚਕਾਰ ਕੀਤਾ ਗਿਆ, ਉਹ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਸੀ, ਸਗੋਂ ਉਸ ਵਿੱਚ “ਹਾਂ” ਹੀ ਰਹੀ ਹੈ।</verse>
				<verse number="20">ਕਿਉਂ ਜੋ ਪਰਮੇਸ਼ਰ ਦੇ ਜਿੰਨੇ ਵੀ ਵਾਇਦੇ ਹਨ ਉਹ ਮਸੀਹ ਵਿੱਚ “ਹਾਂ” ਹੀ ਹਨ। ਇਸ ਲਈ ਉਸੇ ਦੁਆਰਾ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਵੀ ਕਹਿੰਦੇ ਹਾਂ।</verse>
				<verse number="21">ਪਰ ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਦ੍ਰਿੜ੍ਹ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਹੈ ਉਹ ਪਰਮੇਸ਼ਰ ਹੀ ਹੈ।</verse>
				<verse number="22">ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਹੈ ਅਤੇ ਬਿਆਨੇ ਦੇ ਤੌਰ 'ਤੇ ਆਪਣਾ ਆਤਮਾ ਸਾਡੇ ਮਨਾਂ ਵਿੱਚ ਦਿੱਤਾ ਹੈ।</verse>
				<verse number="23">ਮੈਂ ਪਰਮੇਸ਼ਰ ਨੂੰ ਆਪਣੀ ਜਾਨ ਦਾ ਗਵਾਹ ਮੰਨ ਕੇ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹੀ ਹੁਣ ਤੱਕ ਕੁਰਿੰਥੁਸ ਨਹੀਂ ਆਇਆ।</verse>
				<verse number="24">ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ 'ਤੇ ਆਪਣਾ ਹੱਕ ਜਤਾਉਂਦੇ ਹਾਂ, ਸਗੋਂ ਅਸੀਂ ਤੁਹਾਡੇ ਅਨੰਦ ਲਈ ਤੁਹਾਡੇ ਸਹਿਕਰਮੀ ਹਾਂ, ਕਿਉਂਕਿ ਤੁਸੀਂ ਵਿਸ਼ਵਾਸ ਦੁਆਰਾ ਕਾਇਮ ਰਹੇ ਹੋ।</verse>
			</chapter>
			<chapter number="2">
				<verse number="1">ਮੈਂ ਆਪਣੇ ਮਨ ਵਿੱਚ ਫੈਸਲਾ ਕੀਤਾ ਕਿ ਮੈਂ ਫੇਰ ਤੁਹਾਨੂੰ ਦੁੱਖ ਦੇਣ ਲਈ ਤੁਹਾਡੇ ਕੋਲ ਨਾ ਆਵਾਂ,</verse>
				<verse number="2">ਕਿਉਂਕਿ ਜੇ ਮੈਂ ਤੁਹਾਨੂੰ ਦੁਖੀ ਕਰਾਂ ਤਾਂ ਜਿਸ ਨੂੰ ਮੈਂ ਦੁਖੀ ਕੀਤਾ ਉਸ ਤੋਂ ਇਲਾਵਾ ਮੈਨੂੰ ਅਨੰਦ ਦੇਣ ਵਾਲਾ ਕੌਣ ਹੈ?</verse>
				<verse number="3">ਅਤੇ ਮੈਂ ਇਹੋ ਗੱਲ ਲਿਖੀ ਵੀ ਸੀ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਉਨ੍ਹਾਂ ਤੋਂ ਦੁਖੀ ਹੋਵਾਂ ਜਿਨ੍ਹਾਂ ਤੋਂ ਮੈਨੂੰ ਅਨੰਦ ਮਿਲਣਾ ਚਾਹੀਦਾ ਹੈ। ਮੈਨੂੰ ਤੁਹਾਡੇ ਸਭਨਾਂ 'ਤੇ ਇਸ ਗੱਲ ਦਾ ਭਰੋਸਾ ਹੈ ਕਿ ਮੇਰਾ ਅਨੰਦ ਤੁਹਾਡੇ ਸਭਨਾਂ ਦਾ ਵੀ ਅਨੰਦ ਹੈ।</verse>
				<verse number="4">ਮੈਂ ਵੱਡੇ ਕਸ਼ਟ ਅਤੇ ਮਨ ਦੀ ਪੀੜ ਨਾਲ ਹੰਝੂ ਵਹਾ-ਵਹਾ ਕੇ ਤੁਹਾਨੂੰ ਲਿਖਿਆ ਹੈ; ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚੇ, ਸਗੋਂ ਇਸ ਲਈ ਕਿ ਤੁਸੀਂ ਉਸ ਪ੍ਰੇਮ ਨੂੰ ਜਾਣੋ ਜੋ ਮੈਨੂੰ ਬਹੁਤ ਵਧਕੇ ਤੁਹਾਡੇ ਨਾਲ ਹੈ।</verse>
				<verse number="5">ਜੇ ਕਿਸੇ ਨੇ ਦੁੱਖ ਪਹੁੰਚਾਇਆ ਹੈ ਤਾਂ ਉਸ ਨੇ ਮੈਨੂੰ ਹੀ ਨਹੀਂ, ਸਗੋਂ ਕੁਝ ਹੱਦ ਤੱਕ ਤੁਹਾਨੂੰ ਵੀ ਦੁੱਖ ਪਹੁੰਚਾਇਆ ਹੈ; (ਮੈਂ ਵਧਾ ਚੜ੍ਹਾ ਕੇ ਨਹੀਂ ਕਹਿੰਦਾ)।</verse>
				<verse number="6">ਅਜਿਹੇ ਵਿਅਕਤੀ ਨੂੰ ਬਹੁਤਿਆਂ ਵੱਲੋਂ ਜੋ ਸਜ਼ਾ ਦਿੱਤੀ ਗਈ ਉਹ ਕਾਫੀ ਹੈ।</verse>
				<verse number="7">ਸੋ ਇਸ ਦੇ ਉਲਟ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਸ ਨੂੰ ਮਾਫ਼ ਕਰੋ ਅਤੇ ਦਿਲਾਸਾ ਦਿਓ, ਕਿਤੇ ਅਜਿਹਾ ਨਾ ਹੋਵੇ ਕਿ ਇਹੋ ਜਿਹਾ ਵਿਅਕਤੀ ਹੋਰ ਜ਼ਿਆਦਾ ਗਮ ਵਿੱਚ ਡੁੱਬ ਜਾਵੇ।</verse>
				<verse number="8">ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਉਸ ਦੇ ਪ੍ਰਤੀ ਪ੍ਰੇਮ ਵਿਖਾਓ।</verse>
				<verse number="9">ਮੈਂ ਇਸ ਲਈ ਵੀ ਲਿਖਿਆ ਕਿ ਤੁਹਾਨੂੰ ਪਰਖ ਕੇ ਜਾਣ ਲਵਾਂ ਜੋ ਤੁਸੀਂ ਸਾਰੀਆਂ ਗੱਲਾਂ ਵਿੱਚ ਆਗਿਆਕਾਰ ਹੋ ਜਾਂ ਨਹੀਂ।</verse>
				<verse number="10">ਜਿਸ ਵਿਅਕਤੀ ਨੂੰ ਤੁਸੀਂ ਕਿਸੇ ਗੱਲ ਵਿੱਚ ਮਾਫ਼ ਕਰਦੇ ਹੋ, ਮੈਂ ਵੀ ਮਾਫ਼ ਕਰਦਾ ਹਾਂ; ਕਿਉਂਕਿ ਜੋ ਮੈਂ ਮਾਫ਼ ਕੀਤਾ, ਜੇ ਮੈਂ ਕੁਝ ਮਾਫ਼ ਕੀਤਾ, ਤਾਂ ਉਹ ਮਸੀਹ ਦੀ ਹਜ਼ੂਰੀ ਵਿੱਚ ਤੁਹਾਡੇ ਕਾਰਨ ਕੀਤਾ ਹੈ</verse>
				<verse number="11">ਤਾਂਕਿ ਅਜਿਹਾ ਨਾ ਹੋਵੇ ਜੋ ਸ਼ੈਤਾਨ ਸਾਡਾ ਫਾਇਦਾ ਉਠਾਵੇ, ਕਿਉਂਕਿ ਅਸੀਂ ਉਸ ਦੀਆਂ ਚਾਲਾਂ ਤੋਂ ਅਣਜਾਣ ਨਹੀਂ ਹਾਂ।</verse>
				<verse number="12">ਜਦੋਂ ਮੈਂ ਮਸੀਹ ਦੀ ਖੁਸ਼ਖ਼ਬਰੀ ਸੁਣਾਉਣ ਲਈ ਤ੍ਰੋਆਸ ਆਇਆ ਤਾਂ ਪ੍ਰਭੂ ਦੁਆਰਾ ਮੇਰੇ ਲਈ ਉੱਥੇ ਇੱਕ ਦਰਵਾਜ਼ਾ ਖੋਲ੍ਹਿਆ ਗਿਆ,</verse>
				<verse number="13">ਪਰ ਆਪਣੇ ਭਾਈ ਤੀਤੁਸ ਨੂੰ ਉੱਥੇ ਨਾ ਵੇਖ ਕੇ ਮੇਰੀ ਆਤਮਾ ਨੂੰ ਚੈਨ ਨਾ ਮਿਲਿਆ। ਇਸ ਲਈ ਮੈਂ ਉਨ੍ਹਾਂ ਤੋਂ ਵਿਦਾ ਹੋ ਕੇ ਮਕਦੂਨਿਯਾ ਨੂੰ ਚਲਾ ਗਿਆ।</verse>
				<verse number="14">ਪਰਮੇਸ਼ਰ ਦਾ ਧੰਨਵਾਦ ਹੋਵੇ ਜਿਹੜਾ ਹਮੇਸ਼ਾ ਸਾਨੂੰ ਮਸੀਹ ਵਿੱਚ ਜਿੱਤ ਦੇ ਜਸ਼ਨ ਵਿੱਚ ਲਈ ਫਿਰਦਾ ਹੈ ਅਤੇ ਸਾਡੇ ਦੁਆਰਾ ਆਪਣੇ ਗਿਆਨ ਦੀ ਮਹਿਕ ਹਰ ਥਾਂ ਫੈਲਾਉਂਦਾ ਹੈ।</verse>
				<verse number="15">ਕਿਉਂਕਿ ਬਚਾਏ ਜਾਣ ਵਾਲਿਆਂ ਅਤੇ ਨਾਸ ਹੋਣ ਵਾਲਿਆਂ ਵਿਚਕਾਰ ਅਸੀਂ ਪਰਮੇਸ਼ਰ ਦੇ ਲਈ ਮਸੀਹ ਦੀ ਸੁਗੰਧ ਹਾਂ।</verse>
				<verse number="16">ਕੁਝ ਲਈ ਅਸੀਂ ਮੌਤ ਵੱਲ ਲਿਜਾਣ ਵਾਲੀ ਮੌਤ ਦੀ ਦੁਰਗੰਧ ਹਾਂ, ਪਰ ਕਈਆਂ ਲਈ ਜੀਵਨ ਵੱਲ ਲਿਜਾਣ ਵਾਲੀ ਜੀਵਨ ਦੀ ਸੁਗੰਧ ਹਾਂ; ਕੌਣ ਹੈ ਜਿਹੜਾ ਇਨ੍ਹਾਂ ਗੱਲਾਂ ਦੇ ਯੋਗ ਹੈ?</verse>
				<verse number="17">ਕਿਉਂਕਿ ਅਸੀਂ ਉਨ੍ਹਾਂ ਬਹੁਤਿਆਂ ਵਰਗੇ ਨਹੀਂ ਹਾਂ ਜਿਹੜੇ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਨ, ਸਗੋਂ ਉਨ੍ਹਾਂ ਵਰਗੇ ਹਾਂ ਜਿਹੜੇ ਸਚਾਈ ਨਾਲ ਅਤੇ ਪਰਮੇਸ਼ਰ ਦੀ ਵੱਲੋਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਨ।</verse>
			</chapter>
			<chapter number="3">
				<verse number="1">ਕੀ ਅਸੀਂ ਫੇਰ ਤੋਂ ਆਪਣੀ ਹੀ ਪ੍ਰਸ਼ੰਸਾ ਕਰਨ ਲੱਗੇ ਹਾਂ? ਜਾਂ ਕੀ ਸਾਨੂੰ ਵੀ ਕਈਆਂ ਵਾਂਗ ਤੁਹਾਡੇ ਤੋਂ ਪ੍ਰਸ਼ੰਸਾ-ਪੱਤਰ ਲੈਣ ਜਾਂ ਦੇਣ ਦੀ ਜ਼ਰੂਰਤ ਹੈ?</verse>
				<verse number="2">ਸਾਡੀ ਚਿੱਠੀ ਤਾਂ ਤੁਸੀਂ ਹੋ ਜੋ ਸਾਡੇ ਦਿਲਾਂ 'ਤੇ ਲਿਖੀ ਹੋਈ ਹੈ ਅਤੇ ਜਿਸ ਨੂੰ ਸਭ ਲੋਕ ਪਛਾਣਦੇ ਅਤੇ ਪੜ੍ਹਦੇ ਹਨ।</verse>
				<verse number="3">ਇਹ ਪਰਗਟ ਹੈ ਕਿ ਤੁਸੀਂ ਸਾਡੀ ਸੇਵਾ ਦੁਆਰਾ ਲਿਖੀ ਗਈ ਮਸੀਹ ਦੀ ਚਿੱਠੀ ਹੋ ਜੋ ਸਿਆਹੀ ਨਾਲ ਨਹੀਂ, ਸਗੋਂ ਜੀਉਂਦੇ ਪਰਮੇਸ਼ਰ ਦੇ ਆਤਮਾ ਨਾਲ ਪੱਥਰ ਦੀਆਂ ਪੱਟੀਆਂ ਉੱਤੇ ਨਹੀਂ ਪਰ ਦਿਲਾਂ ਦੀਆਂ ਮਾਸ ਰੂਪੀ ਪੱਟੀਆਂ 'ਤੇ ਲਿਖੀ ਹੈ।</verse>
				<verse number="4">ਸਾਨੂੰ ਮਸੀਹ ਦੇ ਰਾਹੀਂ ਪਰਮੇਸ਼ਰ ਉੱਤੇ ਅਜਿਹਾ ਹੀ ਭਰੋਸਾ ਹੈ।</verse>
				<verse number="5">ਇਹ ਨਹੀਂ ਕਿ ਅਸੀਂ ਆਪਣੇ ਆਪ ਨੂੰ ਇਸ ਯੋਗ ਸਮਝਦੇ ਹਾਂ ਕਿ ਅਸੀਂ ਕੁਝ ਕਰ ਸਕਦੇ ਹਾਂ, ਪਰ ਸਾਡੀ ਯੋਗਤਾ ਪਰਮੇਸ਼ਰ ਵੱਲੋਂ ਹੈ।</verse>
				<verse number="6">ਉਸੇ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਯੋਗ ਵੀ ਬਣਾਇਆ; ਲਿਖਤ ਦੇ ਨਹੀਂ ਪਰ ਆਤਮਾ ਦੇ ਨੇਮ ਦੇ, ਕਿਉਂਕਿ ਲਿਖਤ ਮਾਰਦੀ ਹੈ ਪਰ ਆਤਮਾ ਜਿਵਾਉਂਦਾ ਹੈ।</verse>
				<verse number="7">ਜੇ ਮੌਤ ਦੇ ਉਸ ਨੇਮ ਦੀ ਸੇਵਾ ਜਿਸ ਦੀ ਲਿਖਤ ਪੱਥਰਾਂ ਉੱਤੇ ਉੱਕਰੀ ਹੋਈ ਸੀ ਐਨੀ ਤੇਜਵਾਨ ਸੀ ਕਿ ਉਸ ਦੇ ਤੇਜ ਦੇ ਕਾਰਨ ਜੋ ਕਿ ਮੱਧਮ ਪੈਂਦਾ ਜਾਂਦਾ ਸੀ ਇਸਰਾਏਲ ਦੀ ਸੰਤਾਨ ਮੂਸਾ ਦੇ ਚਿਹਰੇ ਵੱਲ ਨਾ ਤੱਕ ਸਕੀ</verse>
				<verse number="8">ਤਾਂ ਆਤਮਾ ਦੇ ਨੇਮ ਦੀ ਸੇਵਾ ਹੋਰ ਵੀ ਤੇਜਵਾਨ ਕਿਉਂ ਨਾ ਹੋਵੇਗੀ?</verse>
				<verse number="9">ਕਿਉਂਕਿ ਜੇ ਦੋਸ਼ੀ ਠਹਿਰਾਉਣ ਵਾਲੇ ਨੇਮ ਦੀ ਸੇਵਾ ਤੇਜਵਾਨ ਸੀ ਤਾਂ ਧਰਮੀ ਠਹਿਰਾਉਣ ਵਾਲੇ ਨੇਮ ਦੀ ਸੇਵਾ ਬਹੁਤ ਵਧਕੇ ਤੇਜਵਾਨ ਹੋਵੇਗੀ।</verse>
				<verse number="10">ਬਲਕਿ ਉਹ ਜੋ ਤੇਜਵਾਨ ਸੀ ਹੁਣ ਉਸ ਤੋਂ ਵਧੀਕ ਤੇਜਵਾਨ ਦੇ ਸਾਹਮਣੇ ਤੇਜਵਾਨ ਨਾ ਰਹੀ,</verse>
				<verse number="11">ਕਿਉਂਕਿ ਜੇ ਉਹ ਜੋ ਤੇਜਵਾਨ ਸੀ ਮੱਧਮ ਪੈਂਦੀ ਜਾਂਦੀ ਸੀ ਤਾਂ ਉਹ ਜੋ ਸਥਿਰ ਹੈ ਹੋਰ ਵੀ ਜ਼ਿਆਦਾ ਤੇਜਵਾਨ ਹੋਵੇਗੀ।</verse>
				<verse number="12">ਇਸ ਲਈ ਅਜਿਹੀ ਆਸ ਹੋਣ ਕਰਕੇ ਅਸੀਂ ਬੜੀ ਦਲੇਰੀ ਨਾਲ ਬੋਲਦੇ ਹਾਂ,</verse>
				<verse number="13">ਨਾ ਕਿ ਮੂਸਾ ਵਾਂਗ ਜਿਹੜਾ ਆਪਣੇ ਚਿਹਰੇ ਨੂੰ ਪਰਦੇ ਨਾਲ ਢੱਕਦਾ ਸੀ ਤਾਂਕਿ ਇਸਰਾਏਲ ਦੀ ਸੰਤਾਨ ਉਸ ਮੱਧਮ ਪੈਂਦੇ ਜਾ ਰਹੇ ਤੇਜ ਦਾ ਅੰਤ ਨਾ ਵੇਖ ਸਕੇ।</verse>
				<verse number="14">ਪਰ ਉਨ੍ਹਾਂ ਦੇ ਮਨ ਕਠੋਰ ਕੀਤੇ ਗਏ ਸਨ, ਕਿਉਂਕਿ ਪੁਰਾਣਾ ਨੇਮ ਪੜ੍ਹਦਿਆਂ ਅੱਜ ਤੱਕ ਉਨ੍ਹਾਂ ਦੇ ਮਨਾਂ 'ਤੇ ਉਹੀ ਪਰਦਾ ਪਿਆ ਰਹਿੰਦਾ ਹੈ; ਇਹ ਹਟਾਇਆ ਨਹੀਂ ਜਾਂਦਾ, ਕਿਉਂਕਿ ਇਹ ਮਸੀਹ ਵਿੱਚ ਹੀ ਹਟਾਇਆ ਜਾਂਦਾ ਹੈ।</verse>
				<verse number="15">ਅੱਜ ਤੱਕ ਜਦੋਂ ਵੀ ਮੂਸਾ ਦੀ ਪੁਸਤਕ ਪੜ੍ਹੀ ਜਾਂਦੀ ਹੈ ਤਾਂ ਉਨ੍ਹਾਂ ਦੇ ਮਨਾਂ 'ਤੇ ਪਰਦਾ ਪਿਆ ਰਹਿੰਦਾ ਹੈ,</verse>
				<verse number="16">ਪਰ ਜਦੋਂ ਵੀ ਕੋਈ ਪ੍ਰਭੂ ਵੱਲ ਮੁੜਦਾ ਹੈ ਤਾਂ ਉਹ ਪਰਦਾ ਹਟਾਇਆ ਜਾਂਦਾ ਹੈ।</verse>
				<verse number="17">ਪ੍ਰਭੂ ਤਾਂ ਆਤਮਾ ਹੈ ਅਤੇ ਜਿੱਥੇ ਪ੍ਰਭੂ ਦਾ ਆਤਮਾ ਹੈ ਉੱਥੇ ਅਜ਼ਾਦੀ ਹੈ।</verse>
				<verse number="18">ਅਸੀਂ ਸਭ ਅਣਕੱਜੇ ਚਿਹਰੇ ਨਾਲ ਪ੍ਰਭੂ ਦੇ ਤੇਜ ਨੂੰ ਜਿਵੇਂ ਸ਼ੀਸ਼ੇ ਵਿੱਚੋਂ ਵੇਖਦੇ ਹੋਏ ਪ੍ਰਭੂ ਅਰਥਾਤ ਆਤਮਾ ਦੁਆਰਾ ਉਸੇ ਮਹਿਮਾਮਈ ਸਰੂਪ ਵਿੱਚ ਅੰਸ਼-ਅੰਸ਼ ਕਰਕੇ ਬਦਲਦੇ ਜਾਂਦੇ ਹਾਂ।</verse>
			</chapter>
			<chapter number="4">
				<verse number="1">ਇਸ ਲਈ ਜਦੋਂ ਸਾਡੇ ਉੱਤੇ ਦਇਆ ਹੋਈ ਅਤੇ ਸਾਨੂੰ ਇਹ ਸੇਵਕਾਈ ਮਿਲੀ ਤਾਂ ਅਸੀਂ ਹੌਸਲਾ ਨਹੀਂ ਹਾਰਦੇ,</verse>
				<verse number="2">ਬਲਕਿ ਅਸੀਂ ਸ਼ਰਮਿੰਦਗੀ ਦੇ ਗੁਪਤ ਕੰਮ ਛੱਡ ਦਿੱਤੇ। ਨਾ ਅਸੀਂ ਚਲਾਕੀ ਕਰਦੇ ਹਾਂ ਅਤੇ ਨਾ ਪਰਮੇਸ਼ਰ ਦੇ ਵਚਨ ਵਿੱਚ ਮਿਲਾਵਟ ਕਰਦੇ ਹਾਂ, ਸਗੋਂ ਸੱਚ ਨੂੰ ਪਰਗਟ ਕਰਦੇ ਹੋਏ ਪਰਮੇਸ਼ਰ ਦੇ ਸਨਮੁੱਖ ਆਪਣੇ ਆਪ ਨੂੰ ਹਰੇਕ ਮਨੁੱਖ ਦੇ ਵਿਵੇਕ ਅੱਗੇ ਪੇਸ਼ ਕਰਦੇ ਹਾਂ।</verse>
				<verse number="3">ਪਰ ਜੇ ਸਾਡੀ ਖੁਸ਼ਖ਼ਬਰੀ ਉੱਤੇ ਪਰਦਾ ਪਿਆ ਹੈ ਤਾਂ ਇਹ ਉਨ੍ਹਾਂ ਲਈ ਪਿਆ ਹੈ ਜਿਹੜੇ ਨਾਸ ਹੋ ਰਹੇ ਹਨ;</verse>
				<verse number="4">ਉਨ੍ਹਾਂ ਅਵਿਸ਼ਵਾਸੀਆਂ ਦੇ ਮਨਾਂ ਨੂੰ ਇਸ ਸੰਸਾਰ ਦੇ ਈਸ਼ਵਰ ਨੇ ਅੰਨ੍ਹਾ ਕਰ ਦਿੱਤਾ ਹੈ ਤਾਂਕਿ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਸ ਦੇ ਤੇਜ ਦੀ ਖੁਸ਼ਖ਼ਬਰੀ ਦਾ ਚਾਨਣ ਉਨ੍ਹਾਂ ਉੱਤੇ ਨਾ ਚਮਕੇ।</verse>
				<verse number="5">ਕਿਉਂਕਿ ਅਸੀਂ ਆਪਣਾ ਨਹੀਂ, ਸਗੋਂ ਪ੍ਰਭੂ ਯਿਸੂ ਮਸੀਹ ਦਾ ਪ੍ਰਚਾਰ ਕਰਦੇ ਹਾਂ ਅਤੇ ਯਿਸੂ ਦੀ ਖਾਤਰ ਆਪ ਤੁਹਾਡੇ ਦਾਸ ਹਾਂ।</verse>
				<verse number="6">ਕਿਉਂ ਜੋ ਪਰਮੇਸ਼ਰ ਜਿਸ ਨੇ ਕਿਹਾ, “ਹਨੇਰੇ ਵਿੱਚੋਂ ਚਾਨਣ ਚਮਕੇ,” ਉਹੀ ਪਰਮੇਸ਼ਰ ਸਾਡੇ ਮਨਾਂ ਵਿੱਚ ਚਮਕਿਆ ਤਾਂਕਿ ਉਹ ਆਪਣੇ ਤੇਜ ਦੇ ਗਿਆਨ ਦਾ ਚਾਨਣ ਯਿਸੂ ਮਸੀਹ ਦੇ ਚਿਹਰੇ ਤੋਂ ਪਰਗਟ ਕਰੇ।</verse>
				<verse number="7">ਪਰ ਸਾਡੇ ਕੋਲ ਇਹ ਧਨ ਮਿੱਟੀ ਦੇ ਬਰਤਨਾਂ ਵਿੱਚ ਰੱਖਿਆ ਹੋਇਆ ਹੈ ਤਾਂਕਿ ਪਰਗਟ ਹੋ ਜਾਵੇ ਕਿ ਇਹ ਅਸੀਮ ਸ਼ਕਤੀ ਸਾਡੇ ਵੱਲੋਂ ਨਹੀਂ, ਬਲਕਿ ਪਰਮੇਸ਼ਰ ਦੀ ਵੱਲੋਂ ਹੈ।</verse>
				<verse number="8">ਅਸੀਂ ਹਰ ਪਾਸਿਓਂ ਕਸ਼ਟ ਸਹਿੰਦੇ ਹਾਂ, ਪਰ ਦੱਬੇ ਨਹੀਂ ਜਾਂਦੇ; ਦੁਬਿਧਾ ਵਿੱਚ ਹਾਂ, ਪਰ ਨਿਰਾਸ਼ ਨਹੀਂ ਹੁੰਦੇ;</verse>
				<verse number="9">ਸਤਾਏ ਜਾਂਦੇ ਹਾਂ, ਪਰ ਤਿਆਗੇ ਨਹੀਂ ਜਾਂਦੇ; ਡੇਗੇ ਜਾਂਦੇ ਹਾਂ, ਪਰ ਨਾਸ ਨਹੀਂ ਹੁੰਦੇ;</verse>
				<verse number="10">ਅਸੀਂ ਯਿਸੂ ਦੀ ਮੌਤ ਨੂੰ ਹਮੇਸ਼ਾ ਆਪਣੇ ਸਰੀਰ ਵਿੱਚ ਲਈ ਫਿਰਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਸਰੀਰ ਵਿੱਚ ਪਰਗਟ ਹੋਵੇ।</verse>
				<verse number="11">ਕਿਉਂਕਿ ਅਸੀਂ ਜਿਹੜੇ ਜੀਉਂਦੇ ਹਾਂ ਹਮੇਸ਼ਾ ਯਿਸੂ ਦੀ ਖਾਤਰ ਮੌਤ ਦੇ ਹੱਥ ਸੌਂਪੇ ਜਾਂਦੇ ਹਾਂ ਤਾਂਕਿ ਯਿਸੂ ਦਾ ਜੀਵਨ ਵੀ ਸਾਡੇ ਮਰਨਹਾਰ ਸਰੀਰ ਵਿੱਚ ਪਰਗਟ ਹੋਵੇ।</verse>
				<verse number="12">ਇਸ ਤਰ੍ਹਾਂ ਮੌਤ ਸਾਡੇ ਵਿੱਚ, ਪਰ ਜੀਵਨ ਤੁਹਾਡੇ ਵਿੱਚ ਕੰਮ ਕਰਦਾ ਹੈ।</verse>
				<verse number="13">ਕਿਉਂਕਿ ਸਾਡੇ ਵਿੱਚ ਵਿਸ਼ਵਾਸ ਦਾ ਉਹੀ ਆਤਮਾ ਹੈ ਜਿਸ ਦੇ ਬਾਰੇ ਲਿਖਿਆ ਹੈ, “ਮੈਂ ਵਿਸ਼ਵਾਸ ਕੀਤਾ, ਇਸ ਲਈ ਮੈਂ ਬੋਲਿਆ।” ਅਸੀਂ ਵੀ ਵਿਸ਼ਵਾਸ ਕਰਦੇ ਹਾਂ, ਇਸ ਲਈ ਬੋਲਦੇ ਹਾਂ</verse>
				<verse number="14">ਅਤੇ ਇਹ ਵੀ ਜਾਣਦੇ ਹਾਂ ਕਿ ਜਿਸ ਨੇ ਪ੍ਰਭੂ ਯਿਸੂ ਨੂੰ ਜਿਵਾਇਆ ਉਹ ਸਾਨੂੰ ਵੀ ਯਿਸੂ ਦੇ ਨਾਲ ਜਿਵਾਏਗਾ ਅਤੇ ਤੁਹਾਡੇ ਨਾਲ ਆਪਣੇ ਸਨਮੁੱਖ ਖੜ੍ਹਾ ਕਰੇਗਾ।</verse>
				<verse number="15">ਕਿਉਂਕਿ ਇਹ ਸਭ ਕੁਝ ਤੁਹਾਡੇ ਲਈ ਹੈ ਤਾਂਕਿ ਪਰਮੇਸ਼ਰ ਦੀ ਕਿਰਪਾ ਬਹੁਤਿਆਂ ਰਾਹੀਂ ਫੈਲਦੀ ਜਾਵੇ ਅਤੇ ਉਸ ਦੀ ਮਹਿਮਾ ਲਈ ਵੱਧ ਤੋਂ ਵੱਧ ਧੰਨਵਾਦ ਦਾ ਕਾਰਨ ਬਣੇ।</verse>
				<verse number="16">ਇਸ ਲਈ ਅਸੀਂ ਹੌਸਲਾ ਨਹੀਂ ਹਾਰਦੇ; ਭਾਵੇਂ ਸਾਡੀ ਬਾਹਰੀ ਮਨੁੱਖਤਾ ਨਾਸ ਹੁੰਦੀ ਜਾਂਦੀ ਹੈ, ਤਾਂ ਵੀ ਸਾਡੀ ਅੰਦਰੂਨੀ ਮਨੁੱਖਤਾ ਦਿਨੋਂ ਦਿਨ ਨਵੀਂ ਹੁੰਦੀ ਜਾਂਦੀ ਹੈ।</verse>
				<verse number="17">ਕਿਉਂਕਿ ਸਾਡਾ ਥੋੜ੍ਹੀ ਦੇਰ ਦਾ ਹਲਕਾ ਜਿਹਾ ਕਸ਼ਟ ਸਾਡੇ ਲਈ ਵੱਡੀ ਸਗੋਂ ਅੱਤ ਵੱਡੀ ਸਦੀਪਕ ਮਹਿਮਾ ਨੂੰ ਪੈਦਾ ਕਰਦਾ ਹੈ।</verse>
				<verse number="18">ਅਸੀਂ ਵਿਖਾਈ ਦੇਣ ਵਾਲੀਆਂ ਵਸਤਾਂ ਉੱਤੇ ਨਹੀਂ, ਸਗੋਂ ਅਣਡਿੱਠ ਵਸਤਾਂ ਉੱਤੇ ਧਿਆਨ ਲਾਉਂਦੇ ਹਾਂ; ਕਿਉਂਕਿ ਵਿਖਾਈ ਦੇਣ ਵਾਲੀਆਂ ਵਸਤਾਂ ਥੋੜ੍ਹੇ ਸਮੇਂ ਲਈ ਹਨ, ਪਰ ਅਣਡਿੱਠ ਵਸਤਾਂ ਸਦੀਪਕ ਹਨ।</verse>
			</chapter>
			<chapter number="5">
				<verse number="1">ਕਿਉਂਕਿ ਅਸੀਂ ਜਾਣਦੇ ਹਾਂ ਕਿ ਜਦੋਂ ਧਰਤੀ ਉੱਤਲਾ ਸਾਡਾ ਤੰਬੂ ਰੂਪੀ ਘਰ ਢਾਇਆ ਜਾਵੇਗਾ ਤਾਂ ਸਾਨੂੰ ਪਰਮੇਸ਼ਰ ਵੱਲੋਂ ਸਵਰਗ ਵਿੱਚ ਇੱਕ ਸਦੀਪਕ ਭਵਨ ਮਿਲੇਗਾ ਅਰਥਾਤ ਇੱਕ ਅਜਿਹਾ ਘਰ ਜੋ ਹੱਥਾਂ ਦਾ ਬਣਾਇਆ ਹੋਇਆ ਨਹੀਂ ਹੈ।</verse>
				<verse number="2">ਇਸ ਤੰਬੂ ਰੂਪੀ ਘਰ ਵਿੱਚ ਅਸੀਂ ਕਰਾਹੁੰਦੇ ਹਾਂ ਅਤੇ ਆਪਣੇ ਸਵਰਗੀ ਘਰ ਨੂੰ ਪਹਿਨਣ ਦੀ ਤਾਂਘ ਰੱਖਦੇ ਹਾਂ;</verse>
				<verse number="3">ਜੇ ਅਸੀਂ ਉਸ ਨੂੰ ਪਹਿਨਾਂਗੇ ਤਾਂ ਨੰਗੇ ਨਹੀਂ ਪਾਏ ਜਾਵਾਂਗੇ।</verse>
				<verse number="4">ਅਸੀਂ ਜਿਹੜੇ ਇਸ ਤੰਬੂ ਵਿੱਚ ਰਹਿੰਦੇ ਹਾਂ ਬੋਝ ਹੇਠ ਦੱਬੇ ਹੋਏ ਕਰਾਹੁੰਦੇ ਹਾਂ; ਇਸ ਲਈ ਨਹੀਂ ਕਿ ਇਸ ਨੂੰ ਉਤਾਰਨਾ ਚਾਹੁੰਦੇ ਹਾਂ, ਸਗੋਂ ਇਸ ਉੱਤੇ ਹੋਰ ਨੂੰ ਪਹਿਨਣਾ ਚਾਹੁੰਦੇ ਹਾਂ ਤਾਂਕਿ ਜੋ ਮਰਨਹਾਰ ਹੈ ਉਹ ਜੀਵਨ ਦੁਆਰਾ ਨਿਗਲ ਲਿਆ ਜਾਵੇ</verse>
				<verse number="5">ਅਤੇ ਇਸ ਦੇ ਲਈ ਸਾਨੂੰ ਤਿਆਰ ਕਰਨ ਵਾਲਾ ਉਹ ਪਰਮੇਸ਼ਰ ਹੈ ਜਿਸ ਨੇ ਆਪਣਾ ਆਤਮਾ ਬਿਆਨੇ ਦੇ ਤੌਰ 'ਤੇ ਸਾਨੂੰ ਦਿੱਤਾ।</verse>
				<verse number="6">ਇਸ ਲਈ ਅਸੀਂ ਹਮੇਸ਼ਾ ਹੌਸਲਾ ਰੱਖਦੇ ਹਾਂ ਅਤੇ ਜਾਣਦੇ ਹਾਂ ਕਿ ਜਦੋਂ ਤੱਕ ਅਸੀਂ ਸਰੀਰ ਰੂਪੀ ਘਰ ਵਿੱਚ ਹਾਂ ਉਦੋਂ ਤੱਕ ਹੀ ਪ੍ਰਭੂ ਤੋਂ ਦੂਰ ਹਾਂ।</verse>
				<verse number="7">ਕਿਉਂ ਜੋ ਅਸੀਂ ਵੇਖਣ ਦੁਆਰਾ ਨਹੀਂ, ਸਗੋਂ ਵਿਸ਼ਵਾਸ ਦੁਆਰਾ ਚੱਲਦੇ ਹਾਂ।</verse>
				<verse number="8">ਇਸ ਲਈ ਅਸੀਂ ਹੌਸਲਾ ਰੱਖਦੇ ਹਾਂ ਅਤੇ ਸਾਡੇ ਲਈ ਹੋਰ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਸਰੀਰ ਰੂਪੀ ਘਰ ਨੂੰ ਛੱਡ ਕੇ ਪ੍ਰਭੂ ਦੇ ਕੋਲ ਜਾ ਰਹੀਏ।</verse>
				<verse number="9">ਸੋ ਸਾਡੀ ਅਭਿਲਾਸ਼ਾ ਇਹ ਹੈ ਕਿ ਭਾਵੇਂ ਕੋਲ ਰਹੀਏ ਭਾਵੇਂ ਦੂਰ, ਉਸ ਨੂੰ ਭਾਉਂਦੇ ਰਹੀਏ।</verse>
				<verse number="10">ਕਿਉਂਕਿ ਸਾਨੂੰ ਸਭਨਾਂ ਨੂੰ ਮਸੀਹ ਦੇ ਨਿਆਂ ਆਸਣ ਦੇ ਸਾਹਮਣੇ ਖੜ੍ਹੇ ਹੋਣਾ ਜ਼ਰੂਰੀ ਹੈ ਤਾਂਕਿ ਹਰੇਕ ਵਿਅਕਤੀ ਨੂੰ ਜੋ ਵੀ ਉਸ ਨੇ ਆਪਣੇ ਸਰੀਰ ਵਿੱਚ ਕੀਤਾ ਭਾਵੇਂ ਚੰਗਾ ਭਾਵੇਂ ਮਾੜਾ, ਉਸ ਦਾ ਫਲ ਦਿੱਤਾ ਜਾਵੇ।</verse>
				<verse number="11">ਇਸ ਲਈ ਅਸੀਂ ਪ੍ਰਭੂ ਦਾ ਡਰ ਰੱਖਦੇ ਹੋਏ ਲੋਕਾਂ ਨੂੰ ਸਮਝਾਉਂਦੇ ਹਾਂ। ਅਸੀਂ ਪਰਮੇਸ਼ਰ ਦੇ ਸਾਹਮਣੇ ਪਰਗਟ ਹਾਂ ਅਤੇ ਮੈਨੂੰ ਆਸ ਹੈ ਕਿ ਤੁਹਾਡੇ ਵਿਵੇਕ ਦੇ ਅੱਗੇ ਵੀ ਪਰਗਟ ਹਾਂ।</verse>
				<verse number="12">ਫਿਰ ਵੀ ਅਸੀਂ ਤੁਹਾਡੇ ਸਾਹਮਣੇ ਆਪਣੀ ਪ੍ਰਸ਼ੰਸਾ ਨਹੀਂ ਕਰਦੇ, ਬਲਕਿ ਤੁਹਾਨੂੰ ਸਾਡੇ ਨਮਿੱਤ ਘਮੰਡ ਕਰਨ ਦਾ ਮੌਕਾ ਦਿੰਦੇ ਹਾਂ ਤਾਂਕਿ ਤੁਸੀਂ ਉਨ੍ਹਾਂ ਨੂੰ ਉੱਤਰ ਦੇ ਸਕੋ ਜਿਹੜੇ ਮਨ 'ਤੇ ਨਹੀਂ, ਸਗੋਂ ਬਾਹਰੀ ਵਿਖਾਵੇ 'ਤੇ ਘਮੰਡ ਕਰਦੇ ਹਨ।</verse>
				<verse number="13">ਜੇ ਅਸੀਂ ਬੇਸੁੱਧ ਹਾਂ ਤਾਂ ਪਰਮੇਸ਼ਰ ਦੇ ਲਈ ਹਾਂ ਅਤੇ ਜੇ ਸੁਰਤ ਵਿੱਚ ਹਾਂ ਤਾਂ ਤੁਹਾਡੇ ਲਈ ਹਾਂ।</verse>
				<verse number="14">ਮਸੀਹ ਦਾ ਪ੍ਰੇਮ ਸਾਨੂੰ ਮਜ਼ਬੂਰ ਕਰ ਦਿੰਦਾ ਹੈ, ਕਿਉਂਕਿ ਅਸੀਂ ਇਸ ਸਿੱਟੇ 'ਤੇ ਪਹੁੰਚੇ ਹਾਂ ਕਿ ਜੇ ਇੱਕ ਸਭਨਾਂ ਦੇ ਲਈ ਮਰਿਆ ਤਾਂ ਸਭ ਮਰੇ;</verse>
				<verse number="15">ਕਿਉਂਕਿ ਉਹ ਸਭਨਾਂ ਦੇ ਲਈ ਮਰਿਆ ਤਾਂਕਿ ਜਿਹੜੇ ਜੀਉਂਦੇ ਹਨ ਉਹ ਅੱਗੇ ਤੋਂ ਆਪਣੇ ਲਈ ਨਾ ਜੀਉਣ, ਸਗੋਂ ਉਸ ਦੇ ਲਈ ਜੀਉਣ ਜਿਹੜਾ ਉਨ੍ਹਾਂ ਦੇ ਲਈ ਮਰਿਆ ਅਤੇ ਜੀ ਉੱਠਿਆ।</verse>
				<verse number="16">ਸੋ ਹੁਣ ਤੋਂ ਅਸੀਂ ਕਿਸੇ ਨੂੰ ਸਰੀਰ ਦੇ ਅਨੁਸਾਰ ਨਹੀਂ ਸਮਝਾਂਗੇ; ਭਾਵੇਂ ਇੱਕ ਸਮੇਂ ਅਸੀਂ ਮਸੀਹ ਨੂੰ ਸਰੀਰ ਦੇ ਅਨੁਸਾਰ ਹੀ ਜਾਣਿਆ, ਪਰ ਹੁਣ ਅਸੀਂ ਉਸ ਨੂੰ ਉਸ ਤਰ੍ਹਾਂ ਨਹੀਂ ਜਾਣਦੇ।</verse>
				<verse number="17">ਇਸ ਲਈ ਜੇ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟ ਹੈ; ਪੁਰਾਣੀਆਂ ਗੱਲਾਂ ਬੀਤ ਗਈਆਂ, ਵੇਖੋ ਸਭ ਨਵਾਂ ਹੋ ਗਿਆ ਹੈ।</verse>
				<verse number="18">ਸਾਰੀਆਂ ਗੱਲਾਂ ਪਰਮੇਸ਼ਰ ਤੋਂ ਹਨ ਜਿਸ ਨੇ ਮਸੀਹ ਦੇ ਦੁਆਰਾ ਆਪਣੇ ਨਾਲ ਸਾਡਾ ਮੇਲ-ਮਿਲਾਪ ਕੀਤਾ ਅਤੇ ਸਾਨੂੰ ਮੇਲ-ਮਿਲਾਪ ਦੀ ਸੇਵਕਾਈ ਸੌਂਪੀ ਹੈ,</verse>
				<verse number="19">ਅਰਥਾਤ ਪਰਮੇਸ਼ਰ ਨੇ ਮਸੀਹ ਵਿੱਚ ਹੋ ਕੇ ਆਪਣੇ ਨਾਲ ਸੰਸਾਰ ਦਾ ਮੇਲ-ਮਿਲਾਪ ਕਰ ਲਿਆ ਤੇ ਉਨ੍ਹਾਂ ਦੇ ਅਪਰਾਧ ਉਨ੍ਹਾਂ ਦੇ ਲੇਖੇ ਨਹੀਂ ਗਿਣੇ ਅਤੇ ਮੇਲ-ਮਿਲਾਪ ਦਾ ਸੰਦੇਸ਼ ਸਾਨੂੰ ਸੌਂਪਿਆ ਹੈ।</verse>
				<verse number="20">ਸੋ ਅਸੀਂ ਮਸੀਹ ਦੇ ਰਾਜਦੂਤ ਹਾਂ, ਜਿਵੇਂ ਕਿ ਪਰਮੇਸ਼ਰ ਸਾਡੇ ਰਾਹੀਂ ਤੁਹਾਨੂੰ ਬੇਨਤੀ ਕਰ ਰਿਹਾ ਹੈ; ਅਸੀਂ ਮਸੀਹ ਦੀ ਵੱਲੋਂ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੇ ਨਾਲ ਮੇਲ-ਮਿਲਾਪ ਕਰ ਲਵੋ।</verse>
				<verse number="21">ਉਸ ਨੇ ਉਸ ਨੂੰ ਜਿਹੜਾ ਪਾਪ ਦਾ ਜਾਣੂ ਨਹੀਂ ਸੀ ਸਾਡੇ ਲਈ ਪਾਪ ਠਹਿਰਾਇਆ ਤਾਂਕਿ ਅਸੀਂ ਉਸ ਵਿੱਚ ਪਰਮੇਸ਼ਰ ਦੀ ਧਾਰਮਿਕਤਾ ਬਣੀਏ।</verse>
			</chapter>
			<chapter number="6">
				<verse number="1">ਪਰਮੇਸ਼ਰ ਦੇ ਸਹਿਕਰਮੀ ਹੋਣ ਦੇ ਨਾਤੇ ਅਸੀਂ ਵੀ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਪਰਮੇਸ਼ਰ ਦੀ ਜੋ ਕਿਰਪਾ ਤੁਹਾਡੇ ਉੱਤੇ ਹੋਈ ਹੈ ਉਸ ਨੂੰ ਵਿਅਰਥ ਨਾ ਜਾਣ ਦਿਓ,</verse>
				<verse number="2">ਕਿਉਂਕਿ ਉਹ ਕਹਿੰਦਾ ਹੈ: ਠੀਕ ਸਮੇਂ ਮੈਂ ਤੇਰੀ ਸੁਣ ਲਈ ਅਤੇ ਮੁਕਤੀ ਦੇ ਦਿਨ ਮੈਂ ਤੇਰੀ ਸਹਾਇਤਾ ਕੀਤੀ। ਵੇਖੋ, ਹੁਣ ਹੀ ਉਹ ਠੀਕ ਸਮਾਂ ਹੈ; ਵੇਖੋ, ਹੁਣ ਹੀ ਉਹ ਮੁਕਤੀ ਦਾ ਦਿਨ ਹੈ।</verse>
				<verse number="3">ਅਸੀਂ ਕਿਸੇ ਗੱਲ ਵਿੱਚ ਕਿਸੇ ਨੂੰ ਠੋਕਰ ਲੱਗਣ ਦਾ ਮੌਕਾ ਨਹੀਂ ਦਿੰਦੇ, ਤਾਂਕਿ ਅਜਿਹਾ ਨਾ ਹੋਵੇ ਕਿ ਸਾਡੀ ਸੇਵਕਾਈ ਉੱਤੇ ਦੋਸ਼ ਲੱਗੇ।</verse>
				<verse number="4">ਪਰ ਹਰ ਗੱਲ ਵਿੱਚ ਆਪਣੇ ਆਪ ਨੂੰ ਪਰਮੇਸ਼ਰ ਦੇ ਸੇਵਕਾਂ ਦੇ ਰੂਪ ਵਿੱਚ ਪੇਸ਼ ਕਰਦੇ ਹਾਂ ਅਰਥਾਤ ਵੱਡੇ ਧੀਰਜ ਵਿੱਚ, ਦੁੱਖਾਂ ਵਿੱਚ, ਥੁੜ੍ਹਾਂ ਵਿੱਚ, ਪਰੇਸ਼ਾਨੀਆਂ ਵਿੱਚ,</verse>
				<verse number="5">ਮਾਰ ਖਾਣ ਵਿੱਚ, ਕੈਦ ਹੋਣ ਵਿੱਚ, ਫਸਾਦਾਂ ਵਿੱਚ, ਮਿਹਨਤ ਕਰਨ ਵਿੱਚ, ਜਾਗਦੇ ਰਹਿਣ ਵਿੱਚ, ਭੁੱਖੇ ਰਹਿਣ ਵਿੱਚ,</verse>
				<verse number="6">ਪਵਿੱਤਰਤਾ ਵਿੱਚ, ਗਿਆਨ ਵਿੱਚ, ਧੀਰਜ ਵਿੱਚ, ਦਿਆਲਗੀ ਵਿੱਚ, ਪਵਿੱਤਰ ਆਤਮਾ ਵਿੱਚ, ਨਿਸ਼ਕਪਟ ਪ੍ਰੇਮ ਵਿੱਚ,</verse>
				<verse number="7">ਸਚਾਈ ਦੇ ਸੰਦੇਸ਼ ਵਿੱਚ, ਪਰਮੇਸ਼ਰ ਦੀ ਸਮਰੱਥਾ ਵਿੱਚ; ਸੱਜੇ ਅਤੇ ਖੱਬੇ ਹੱਥ ਵਿੱਚ ਧਾਰਮਿਕਤਾ ਦੇ ਹਥਿਆਰ ਲੈ ਕੇ,</verse>
				<verse number="8">ਆਦਰ ਅਤੇ ਨਿਰਾਦਰ ਵਿੱਚ, ਬਦਨਾਮੀ ਅਤੇ ਨੇਕਨਾਮੀ ਵਿੱਚ; ਭਰਮਾਉਣ ਵਾਲੇ ਸਮਝੇ ਜਾਂਦੇ ਹਾਂ ਜਦਕਿ ਸੱਚੇ ਹਾਂ,</verse>
				<verse number="9">ਅਣਜਾਣ ਸਮਝੇ ਜਾਂਦੇ ਹਾਂ ਜਦਕਿ ਸਭ ਜਾਣਦੇ ਹਾਂ, ਮਰਨਾਊ ਸਮਝੇ ਜਾਂਦੇ ਹਾਂ ਜਦਕਿ ਜੀਉਂਦੇ ਹਾਂ, ਮਾਰ ਖਾਣ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਮਰਦੇ ਨਹੀਂ,</verse>
				<verse number="10">ਸੋਗ ਕਰਨ ਵਾਲਿਆਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਹਮੇਸ਼ਾ ਅਨੰਦ ਕਰਦੇ ਹਾਂ, ਕੰਗਾਲਾਂ ਜਿਹੇ ਸਮਝੇ ਜਾਂਦੇ ਹਾਂ ਫਿਰ ਵੀ ਬਹੁਤਿਆਂ ਨੂੰ ਧਨੀ ਬਣਾਉਂਦੇ ਹਾਂ, ਉਨ੍ਹਾਂ ਜਿਹੇ ਸਮਝੇ ਜਾਂਦੇ ਹਾਂ ਜਿਨ੍ਹਾਂ ਕੋਲ ਕੁਝ ਨਹੀਂ ਹੈ, ਫਿਰ ਵੀ ਸਾਡੇ ਕੋਲ ਸਭ ਕੁਝ ਹੈ।</verse>
				<verse number="11">ਹੇ ਕੁਰਿੰਥਿਓ, ਅਸੀਂ ਤੁਹਾਡੇ ਨਾਲ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ; ਅਸੀਂ ਆਪਣਾ ਦਿਲ ਖੋਲ੍ਹ ਦਿੱਤਾ ਹੈ।</verse>
				<verse number="12">ਅਸੀਂ ਤੁਹਾਡੇ ਲਈ ਰੁਕਾਵਟ ਦਾ ਕਾਰਨ ਨਹੀਂ ਹਾਂ, ਸਗੋਂ ਤੁਹਾਡੇ ਹੀ ਮਨਾਂ ਵਿੱਚ ਰੁਕਾਵਟ ਹੈ।</verse>
				<verse number="13">ਮੈਂ ਤੁਹਾਨੂੰ ਆਪਣੇ ਬੱਚੇ ਸਮਝ ਕੇ ਕਹਿੰਦਾ ਹਾਂ ਕਿ ਤੁਸੀਂ ਵੀ ਆਪਣਾ ਦਿਲ ਸਾਡੇ ਲਈ ਖੋਲ੍ਹ ਦਿਓ।</verse>
				<verse number="14">ਅਵਿਸ਼ਵਾਸੀਆਂ ਨਾਲ ਬੇਮੇਲ ਜੂਲੇ ਵਿੱਚ ਨਾ ਜੁੱਤੋ; ਕਿਉਂਕਿ ਧਾਰਮਿਕਤਾ ਅਤੇ ਕੁਧਰਮ ਦੀ ਕੀ ਸਾਂਝ? ਜਾਂ ਚਾਨਣ ਦਾ ਹਨੇਰੇ ਨਾਲ ਕੀ ਸੰਬੰਧ?</verse>
				<verse number="15">ਅਤੇ ਮਸੀਹ ਦਾ ਬਲਿਆਲ ਦੇ ਨਾਲ ਕੀ ਮੇਲ? ਜਾਂ ਵਿਸ਼ਵਾਸੀ ਦਾ ਅਵਿਸ਼ਵਾਸੀ ਨਾਲ ਕੀ ਹਿੱਸਾ?</verse>
				<verse number="16">ਅਤੇ ਪਰਮੇਸ਼ਰ ਦੀ ਹੈਕਲ ਦਾ ਮੂਰਤੀਆਂ ਨਾਲ ਕੀ ਸਮਝੌਤਾ? ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਹੈਕਲ ਹਾਂ, ਜਿਵੇਂ ਕਿ ਪਰਮੇਸ਼ਰ ਨੇ ਕਿਹਾ: ਮੈਂ ਉਨ੍ਹਾਂ ਵਿੱਚ ਰਹਾਂਗਾ ਅਤੇ ਉਨ੍ਹਾਂ ਵਿਚਕਾਰ ਚੱਲਾਂ ਫਿਰਾਂਗਾ। ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੇ ਲੋਕ ਹੋਣਗੇ।</verse>
				<verse number="17">ਇਸ ਲਈ ਪ੍ਰਭੂ ਕਹਿੰਦਾ ਹੈ: ਉਨ੍ਹਾਂ ਵਿੱਚੋਂ ਨਿੱਕਲ ਆਓ ਤੇ ਅਲੱਗ ਹੋ ਜਾਓ ਅਤੇ ਅਸ਼ੁੱਧ ਵਸਤ ਨੂੰ ਨਾ ਛੂਹੋ; ਤਦ ਮੈਂ ਤੁਹਾਨੂੰ ਸਵੀਕਾਰ ਕਰਾਂਗਾ।</verse>
				<verse number="18">ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਇਹ ਸਰਬ-ਸ਼ਕਤੀਮਾਨ ਪ੍ਰਭੂ ਦਾ ਵਚਨ ਹੈ।</verse>
			</chapter>
			<chapter number="7">
				<verse number="1">ਸੋ ਹੇ ਪਿਆਰਿਓ, ਜਦੋਂ ਸਾਨੂੰ ਇਹ ਵਾਇਦੇ ਮਿਲੇ ਹਨ ਤਾਂ ਆਓ ਅਸੀਂ ਆਪਣੇ ਆਪ ਨੂੰ ਸਰੀਰ ਅਤੇ ਆਤਮਾ ਦੀ ਸਾਰੀ ਗੰਦਗੀ ਤੋਂ ਸ਼ੁੱਧ ਕਰੀਏ ਅਤੇ ਪਰਮੇਸ਼ਰ ਦੇ ਡਰ ਵਿੱਚ ਪਵਿੱਤਰਤਾ ਨੂੰ ਪੂਰਾ ਕਰੀਏ।</verse>
				<verse number="2">ਸਾਨੂੰ ਆਪਣੇ ਦਿਲਾਂ ਵਿੱਚ ਥਾਂ ਦਿਓ। ਅਸੀਂ ਨਾ ਕਿਸੇ ਦਾ ਨੁਕਸਾਨ ਕੀਤਾ, ਨਾ ਕਿਸੇ ਨੂੰ ਕੁਰਾਹੇ ਪਾਇਆ ਅਤੇ ਨਾ ਕਿਸੇ ਦਾ ਫਾਇਦਾ ਚੁੱਕਿਆ।</verse>
				<verse number="3">ਇਹ ਮੈਂ ਦੋਸ਼ ਲਾਉਣ ਲਈ ਨਹੀਂ ਕਹਿੰਦਾ, ਕਿਉਂਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਹਾਂ ਕਿ ਤੁਸੀਂ ਸਾਡੇ ਦਿਲਾਂ ਵਿੱਚ ਇਸ ਤਰ੍ਹਾਂ ਵੱਸ ਗਏ ਹੋ ਕਿ ਸਾਡਾ ਜੀਉਣਾ ਅਤੇ ਮਰਨਾ ਤੁਹਾਡੇ ਨਾਲ ਹੀ ਹੈ।</verse>
				<verse number="4">ਮੈਨੂੰ ਤੁਹਾਡੇ ਵਿਖੇ ਵੱਡੀ ਦਲੇਰੀ ਹੈ; ਮੈਨੂੰ ਤੁਹਾਡੇ ਵਿਖੇ ਬਹੁਤ ਅਭਿਮਾਨ ਹੈ; ਮੈਂ ਦਿਲਾਸੇ ਨਾਲ ਭਰ ਗਿਆ ਹਾਂ। ਮੈਂ ਆਪਣੇ ਸਾਰੇ ਕਸ਼ਟ ਵਿੱਚ ਅਨੰਦ ਨਾਲ ਭਰਿਆ ਰਹਿੰਦਾ ਹਾਂ।</verse>
				<verse number="5">ਕਿਉਂਕਿ ਜਦੋਂ ਅਸੀਂ ਮਕਦੂਨਿਯਾ ਆਏ ਤਾਂ ਉਦੋਂ ਵੀ ਸਾਡੇ ਸਰੀਰ ਨੂੰ ਕੋਈ ਅਰਾਮ ਨਾ ਮਿਲਿਆ ਸਗੋਂ ਸਾਨੂੰ ਹਰ ਪਾਸਿਓਂ ਕਸ਼ਟ ਸਹਿਣੇ ਪਏ; ਬਾਹਰ ਝਗੜੇ ਅਤੇ ਅੰਦਰ ਡਰ ਸੀ।</verse>
				<verse number="6">ਪਰ ਪਰਮੇਸ਼ਰ ਨੇ ਜਿਹੜਾ ਹਲੀਮਾਂ ਨੂੰ ਤਸੱਲੀ ਦਿੰਦਾ ਹੈ, ਸਾਨੂੰ ਤੀਤੁਸ ਦੇ ਆਉਣ ਨਾਲ ਤਸੱਲੀ ਦਿੱਤੀ;</verse>
				<verse number="7">ਨਾ ਕੇਵਲ ਉਸ ਦੇ ਆਉਣ ਨਾਲ, ਸਗੋਂ ਉਸ ਤਸੱਲੀ ਨਾਲ ਵੀ ਜੋ ਉਸ ਨੂੰ ਤੁਹਾਡੇ ਤੋਂ ਮਿਲੀ ਸੀ। ਉਸ ਨੇ ਮੇਰੇ ਪ੍ਰਤੀ ਤੁਹਾਡੀ ਤਾਂਘ, ਤੁਹਾਡੇ ਦੁੱਖ ਅਤੇ ਮੇਰੇ ਵਿਖੇ ਤੁਹਾਡੀ ਲਗਨ ਬਾਰੇ ਮੈਨੂੰ ਦੱਸਿਆ ਜਿਸ ਤੋਂ ਮੈਂ ਹੋਰ ਵੀ ਪ੍ਰਸੰਨ ਹੋਇਆ।</verse>
				<verse number="8">ਕਿਉਂਕਿ ਜੇ ਮੈਂ ਆਪਣੀ ਪੱਤ੍ਰੀ ਦੁਆਰਾ ਤੁਹਾਨੂੰ ਦੁਖੀ ਕੀਤਾ, ਤਾਂ ਵੀ ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ। ਭਾਵੇਂ ਪਹਿਲਾਂ ਮੈਨੂੰ ਪਛਤਾਵਾ ਹੋਇਆ ਸੀ, ਕਿਉਂਕਿ ਮੈਂ ਵੇਖਿਆ ਕਿ ਭਾਵੇਂ ਥੋੜ੍ਹੇ ਸਮੇਂ ਲਈ ਹੀ ਸਹੀ, ਉਸ ਪੱਤ੍ਰੀ ਤੋਂ ਤੁਹਾਨੂੰ ਦੁੱਖ ਪਹੁੰਚਿਆ।</verse>
				<verse number="9">ਹੁਣ ਮੈਂ ਅਨੰਦ ਹਾਂ, ਪਰ ਇਸ ਲਈ ਨਹੀਂ ਕਿ ਤੁਹਾਨੂੰ ਦੁੱਖ ਪਹੁੰਚਿਆ ਸਗੋਂ ਇਸ ਲਈ ਕਿ ਉਸ ਦੁੱਖ ਦੇ ਕਾਰਨ ਤੁਸੀਂ ਤੋਬਾ ਕਰ ਲਈ; ਕਿਉਂ ਜੋ ਤੁਹਾਡਾ ਦੁਖੀ ਹੋਣਾ ਪਰਮੇਸ਼ਰ ਦੀ ਇੱਛਾ ਅਨੁਸਾਰ ਸੀ ਤਾਂਕਿ ਸਾਡੇ ਕਾਰਨ ਕਿਸੇ ਗੱਲ ਵਿੱਚ ਤੁਹਾਡੀ ਹਾਨੀ ਨਾ ਹੋਵੇ।</verse>
				<verse number="10">ਕਿਉਂਕਿ ਜਿਹੜਾ ਦੁੱਖ ਪਰਮੇਸ਼ਰ ਦੀ ਇੱਛਾ ਅਨੁਸਾਰ ਆਉਂਦਾ ਹੈ ਉਹ ਤੋਬਾ ਦਾ ਕਾਰਨ ਬਣਦਾ ਹੈ ਜਿਸ ਦਾ ਨਤੀਜਾ ਮੁਕਤੀ ਹੁੰਦਾ ਹੈ ਅਤੇ ਉਸ ਤੋਂ ਪਛਤਾਉਣਾ ਨਹੀਂ ਪੈਂਦਾ; ਪਰ ਸੰਸਾਰਕ ਦੁੱਖ ਮੌਤ ਦਾ ਕਾਰਨ ਬਣਦਾ ਹੈ।</verse>
				<verse number="11">ਇਸ ਲਈ ਵੇਖੋ, ਪਰਮੇਸ਼ਰ ਦੀ ਇੱਛਾ ਅਨੁਸਾਰ ਆਏ ਇਸ ਦੁੱਖ ਨੇ ਤੁਹਾਡੇ ਅੰਦਰ ਕਿੰਨਾ ਉਤਸ਼ਾਹ, ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਦੀ ਕਿੰਨੀ ਇੱਛਾ, ਕਿੰਨਾ ਰੋਸ, ਕਿੰਨਾ ਡਰ, ਕਿੰਨੀ ਤਾਂਘ, ਕਿੰਨੀ ਲਗਨ ਅਤੇ ਕਿੰਨਾ ਨਿਆਂ ਪੈਦਾ ਕੀਤਾ। ਤੁਸੀਂ ਇਸ ਗੱਲ ਵਿੱਚ ਹਰ ਤਰ੍ਹਾਂ ਨਾਲ ਆਪਣੇ ਆਪ ਨੂੰ ਨਿਰਦੋਸ਼ ਸਾਬਤ ਕੀਤਾ ਹੈ।</verse>
				<verse number="12">ਸੋ ਜੇ ਮੈਂ ਤੁਹਾਨੂੰ ਲਿਖਿਆ ਵੀ ਤਾਂ ਉਸ ਦੇ ਕਾਰਨ ਨਹੀਂ ਲਿਖਿਆ ਜਿਸ ਨੇ ਅਨਿਆਂ ਕੀਤਾ ਅਤੇ ਨਾ ਹੀ ਉਸ ਦੇ ਕਾਰਨ ਜਿਸ ਨਾਲ ਅਨਿਆਂ ਹੋਇਆ, ਸਗੋਂ ਇਸ ਕਾਰਨ ਲਿਖਿਆ ਕਿ ਤੁਹਾਡੇ ਪ੍ਰਤੀ ਸਾਡੀ ਜੋ ਲਗਨ ਹੈ ਉਹ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਉੱਤੇ ਪਰਗਟ ਹੋ ਜਾਵੇ।</verse>
				<verse number="13">ਇਸ ਕਾਰਨ ਸਾਨੂੰ ਦਿਲਾਸਾ ਮਿਲਿਆ। ਇਸ ਦਿਲਾਸੇ ਦੇ ਨਾਲ-ਨਾਲ ਅਸੀਂ ਤੀਤੁਸ ਦੇ ਅਨੰਦ ਦੇ ਕਾਰਨ ਹੋਰ ਵੀ ਪ੍ਰਸੰਨ ਹੋਏ, ਕਿਉਂ ਜੋ ਉਸ ਦੀ ਆਤਮਾ ਤੁਹਾਡੇ ਸਭਨਾਂ ਦੇ ਕਾਰਨ ਤਾਜ਼ਾ ਹੋਈ,</verse>
				<verse number="14">ਕਿਉਂਕਿ ਜੇ ਮੈਂ ਉਸ ਦੇ ਸਾਹਮਣੇ ਤੁਹਾਡੇ ਵਿਖੇ ਕਿਸੇ ਗੱਲ ਦਾ ਅਭਿਮਾਨ ਕੀਤਾ ਤਾਂ ਮੈਨੂੰ ਸ਼ਰਮਿੰਦਾ ਨਹੀਂ ਹੋਣਾ ਪਿਆ, ਸਗੋਂ ਜਿਸ ਤਰ੍ਹਾਂ ਅਸੀਂ ਤੁਹਾਨੂੰ ਸਾਰੀਆਂ ਗੱਲਾਂ ਸੱਚ-ਸੱਚ ਦੱਸੀਆਂ ਉਸੇ ਤਰ੍ਹਾਂ ਤੀਤੁਸ ਦੇ ਸਾਹਮਣੇ ਸਾਡਾ ਅਭਿਮਾਨ ਵੀ ਸੱਚ ਠਹਿਰਿਆ।</verse>
				<verse number="15">ਜਦੋਂ ਉਹ ਤੁਹਾਡੀ ਸਾਰਿਆਂ ਦੀ ਆਗਿਆਕਾਰੀ ਨੂੰ ਚੇਤੇ ਕਰਦਾ ਹੈ ਕਿ ਤੁਸੀਂ ਕਿਵੇਂ ਡਰਦੇ ਅਤੇ ਕੰਬਦੇ ਹੋਏ ਉਸ ਨੂੰ ਸਵੀਕਾਰ ਕੀਤਾ ਤਾਂ ਤੁਹਾਡੇ ਪ੍ਰਤੀ ਉਸ ਦਾ ਪ੍ਰੇਮ ਹੋਰ ਵੀ ਵਧਦਾ ਜਾਂਦਾ ਹੈ।</verse>
				<verse number="16">ਮੈਂ ਇਸ ਤੋਂ ਅਨੰਦ ਹਾਂ ਕਿ ਮੈਨੂੰ ਹਰ ਗੱਲ ਵਿੱਚ ਤੁਹਾਡੇ 'ਤੇ ਭਰੋਸਾ ਹੈ।</verse>
			</chapter>
			<chapter number="8">
				<verse number="1">ਹੇ ਭਰਾਵੋ, ਹੁਣ ਅਸੀਂ ਤੁਹਾਨੂੰ ਪਰਮੇਸ਼ਰ ਦੀ ਉਸ ਕਿਰਪਾ ਬਾਰੇ ਦੱਸਦੇ ਹਾਂ ਜੋ ਮਕਦੂਨਿਯਾ ਦੀ ਕਲੀਸਿਆਵਾਂ ਉੱਤੇ ਹੋਈ ਹੈ,</verse>
				<verse number="2">ਕਿ ਕਸ਼ਟ ਦੀ ਵੱਡੀ ਪਰੀਖਿਆ ਵਿੱਚ ਉਨ੍ਹਾਂ ਦੇ ਅਨੰਦ ਦੀ ਬਹੁਤਾਇਤ ਅਤੇ ਉਨ੍ਹਾਂ ਦੀ ਅੱਤ ਗਰੀਬੀ ਨੇ ਉਨ੍ਹਾਂ ਦੀ ਖੁੱਲ੍ਹਦਿਲੀ ਨੂੰ ਹੋਰ ਵੀ ਵਧਾਇਆ।</verse>
				<verse number="3">ਮੈਂ ਗਵਾਹੀ ਦਿੰਦਾ ਹਾਂ ਕਿ ਉਨ੍ਹਾਂ ਨੇ ਆਪਣੀ ਸਮਰੱਥਾ ਅਨੁਸਾਰ, ਬਲਕਿ ਸਮਰੱਥਾ ਤੋਂ ਵੀ ਵਧਕੇ ਸਵੈ-ਇੱਛਾ ਨਾਲ ਦਿੱਤਾ।</verse>
				<verse number="4">ਉਹ ਬੜਾ ਜ਼ੋਰ ਦੇ ਕੇ ਸਾਨੂੰ ਬੇਨਤੀ ਕਰਦੇ ਰਹੇ ਕਿ ਉਨ੍ਹਾਂ ਨੂੰ ਸੰਤਾਂ ਦੀ ਸੇਵਾ ਵਿੱਚ ਸਾਂਝੀ ਹੋਣ ਦਾ ਮੌਕਾ ਦਿੱਤਾ ਜਾਵੇ</verse>
				<verse number="5">ਅਤੇ ਉਨ੍ਹਾਂ ਸਾਡੀ ਆਸ ਤੋਂ ਵੀ ਵਧਕੇ ਪਰਮੇਸ਼ਰ ਦੀ ਇੱਛਾ ਨਾਲ ਪਹਿਲਾਂ ਆਪਣੇ ਆਪ ਨੂੰ ਪ੍ਰਭੂ ਦੇ ਪ੍ਰਤੀ ਅਤੇ ਫਿਰ ਸਾਡੇ ਪ੍ਰਤੀ ਸਮਰਪਿਤ ਕੀਤਾ।</verse>
				<verse number="6">ਸੋ ਅਸੀਂ ਤੀਤੁਸ ਨੂੰ ਬੇਨਤੀ ਕੀਤੀ ਕਿ ਜਿਸ ਤਰ੍ਹਾਂ ਉਸ ਨੇ ਦਾਨ ਦੀ ਸੇਵਾ ਨੂੰ ਸ਼ੁਰੂ ਕੀਤਾ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਇਸ ਨੂੰ ਪੂਰਾ ਵੀ ਕਰੇ।</verse>
				<verse number="7">ਹੁਣ ਜਿਸ ਤਰ੍ਹਾਂ ਤੁਸੀਂ ਹਰੇਕ ਗੱਲ ਵਿੱਚ ਅਰਥਾਤ ਵਿਸ਼ਵਾਸ, ਵਚਨ, ਗਿਆਨ ਅਤੇ ਹਰ ਤਰ੍ਹਾਂ ਦੇ ਉੱਦਮ ਵਿੱਚ ਅਤੇ ਤੁਹਾਡੇ ਪ੍ਰਤੀ ਸਾਡਾ ਜੋ ਪ੍ਰੇਮ ਹੈ ਉਸ ਵਿੱਚ ਵਧਦੇ ਜਾਂਦੇ ਹੋ, ਉਸੇ ਤਰ੍ਹਾਂ ਇਸ ਦਾਨ ਦੀ ਸੇਵਾ ਵਿੱਚ ਵੀ ਵਧਦੇ ਜਾਓ।</verse>
				<verse number="8">ਮੈਂ ਇਹ ਹੁਕਮ ਦੇ ਤੌਰ 'ਤੇ ਨਹੀਂ, ਬਲਕਿ ਦੂਜਿਆਂ ਦੇ ਉੱਦਮ ਦੁਆਰਾ ਤੁਹਾਡੇ ਪ੍ਰੇਮ ਦੀ ਸਚਾਈ ਨੂੰ ਪਰਖਣ ਲਈ ਕਹਿੰਦਾ ਹਾਂ।</verse>
				<verse number="9">ਕਿਉਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਨੂੰ ਜਾਣਦੇ ਹੋ ਕਿ ਉਹ ਧਨਵਾਨ ਹੁੰਦੇ ਹੋਏ ਵੀ ਤੁਹਾਡੇ ਲਈ ਕੰਗਾਲ ਬਣਿਆ ਤਾਂਕਿ ਉਸ ਦੇ ਕੰਗਾਲ ਹੋਣ ਦੁਆਰਾ ਤੁਸੀਂ ਧਨਵਾਨ ਹੋ ਜਾਓ।</verse>
				<verse number="10">ਇਸ ਬਾਰੇ ਮੈਂ ਇੱਕ ਸਲਾਹ ਦਿੰਦਾ ਹਾਂ: ਇਹ ਤੁਹਾਡੇ ਲਈ ਲਾਭਦਾਇਕ ਹੈ ਜਿਨ੍ਹਾਂ ਪਿਛਲੇ ਸਾਲ ਤੋਂ ਨਾ ਕੇਵਲ ਇਸ ਸੇਵਾ ਨੂੰ ਸ਼ੁਰੂ ਕੀਤਾ, ਸਗੋਂ ਇਸ ਦੀ ਇੱਛਾ ਕਰਨ ਵਿੱਚ ਵੀ ਅੱਗੇ ਸੀ।</verse>
				<verse number="11">ਹੁਣ ਤੁਸੀਂ ਇਸ ਸੇਵਾ ਨੂੰ ਪੂਰਾ ਵੀ ਕਰੋ ਤਾਂਕਿ ਜਿਸ ਤਰ੍ਹਾਂ ਇਸ ਦੀ ਇੱਛਾ ਕਰਨ ਲਈ ਉਤਸੁਕ ਸੀ ਉਸੇ ਤਰ੍ਹਾਂ ਜੋ ਤੁਹਾਡੇ ਕੋਲ ਹੈ ਉਸ ਵਿੱਚੋਂ ਇਸ ਨੂੰ ਪੂਰਾ ਵੀ ਕਰ ਸਕੋ।</verse>
				<verse number="12">ਕਿਉਂਕਿ ਜੇ ਕਿਸੇ ਦੇ ਮਨ ਵਿੱਚ ਦਾਨ ਦੇਣ ਦੀ ਇੱਛਾ ਪਹਿਲਾਂ ਤੋਂ ਹੈ ਤਾਂ ਦਾਨ ਉਸੇ ਦੇ ਅਨੁਸਾਰ ਗ੍ਰਹਿਣਯੋਗ ਹੁੰਦਾ ਹੈ ਜੋ ਉਸ ਦੇ ਕੋਲ ਹੈ, ਨਾ ਕਿ ਉਸ ਦੇ ਅਨੁਸਾਰ ਜੋ ਉਸ ਦੇ ਕੋਲ ਨਹੀਂ ਹੈ।</verse>
				<verse number="13">ਕਿਉਂ ਜੋ ਇਸ ਦਾ ਉਦੇਸ਼ ਦੂਜਿਆਂ ਨੂੰ ਅਰਾਮ ਅਤੇ ਤੁਹਾਨੂੰ ਕਸ਼ਟ ਦੇਣਾ ਨਹੀਂ, ਬਲਕਿ ਬਰਾਬਰੀ ਤੋਂ ਹੈ।</verse>
				<verse number="14">ਇਸ ਵਰਤਮਾਨ ਸਮੇਂ ਵਿੱਚ ਤੁਹਾਡੀ ਬਹੁਤਾਇਤ ਉਨ੍ਹਾਂ ਦੀ ਥੁੜ੍ਹ ਨੂੰ ਪੂਰਾ ਕਰੇ ਤਾਂਕਿ ਉਨ੍ਹਾਂ ਦੀ ਬਹੁਤਾਇਤ ਵੀ ਤੁਹਾਡੀ ਥੁੜ੍ਹ ਨੂੰ ਪੂਰਾ ਕਰੇ, ਜਿਸ ਨਾਲ ਬਰਾਬਰੀ ਬਣੀ ਰਹੇ।</verse>
				<verse number="15">ਜਿਵੇਂ ਲਿਖਿਆ ਹੈ: ਜਿਸ ਨੇ ਬਹੁਤ ਇਕੱਠਾ ਕੀਤਾ ਉਸ ਕੋਲ ਬਹੁਤ ਨਾ ਨਿੱਕਲਿਆ ਅਤੇ ਜਿਸ ਨੇ ਘੱਟ ਇਕੱਠਾ ਕੀਤਾ ਉਸ ਕੋਲ ਘੱਟ ਨਾ ਨਿੱਕਲਿਆ।</verse>
				<verse number="16">ਪਰਮੇਸ਼ਰ ਦਾ ਧੰਨਵਾਦ ਹੋਵੇ ਜਿਸ ਨੇ ਤੀਤੁਸ ਦੇ ਮਨ ਵਿੱਚ ਤੁਹਾਡੇ ਲਈ ਅਜਿਹਾ ਉਤਸ਼ਾਹ ਭਰਿਆ ਹੈ,</verse>
				<verse number="17">ਕਿਉਂਕਿ ਉਸ ਨੇ ਸਾਡੀ ਬੇਨਤੀ ਮੰਨ ਲਈ ਅਤੇ ਹੋਰ ਜ਼ਿਆਦਾ ਉਤਸ਼ਾਹਿਤ ਹੋ ਕੇ ਸਵੈ-ਇੱਛਾ ਨਾਲ ਤੁਹਾਡੇ ਕੋਲ ਆ ਰਿਹਾ ਹੈ।</verse>
				<verse number="18">ਅਸੀਂ ਉਸ ਦੇ ਨਾਲ ਉਸ ਭਾਈ ਨੂੰ ਭੇਜਿਆ ਹੈ ਜਿਸ ਦੀ ਪ੍ਰਸ਼ੰਸਾ ਖੁਸ਼ਖ਼ਬਰੀ ਦੇ ਪ੍ਰਚਾਰ ਕਰਕੇ ਸਾਰੀਆਂ ਕਲੀਸਿਆਵਾਂ ਵਿੱਚ ਹੁੰਦੀ ਹੈ।</verse>
				<verse number="19">ਕੇਵਲ ਐਨਾ ਹੀ ਨਹੀਂ, ਬਲਕਿ ਕਲੀਸਿਆਵਾਂ ਵੱਲੋਂ ਉਸ ਨੂੰ ਨਿਯੁਕਤ ਕੀਤਾ ਗਿਆ ਹੈ ਕਿ ਉਹ ਇਸ ਦਾਨ ਦੀ ਸੇਵਾ ਵਿੱਚ ਸਾਡੇ ਨਾਲ ਜਾਵੇ ਜੋ ਅਸੀਂ ਪ੍ਰਭੂ ਦੀ ਮਹਿਮਾ ਲਈ ਅਤੇ ਆਪਣੇ ਉਤਸ਼ਾਹ ਨੂੰ ਪਰਗਟ ਕਰਨ ਲਈ ਕਰ ਰਹੇ ਹਾਂ।</verse>
				<verse number="20">ਅਸੀਂ ਇਹ ਸਾਵਧਾਨੀ ਇਸ ਲਈ ਰੱਖਦੇ ਹਾਂ ਤਾਂਕਿ ਕੋਈ ਵੀ ਇਸ ਖੁੱਲ੍ਹੇ ਦਾਨ ਦੇ ਪ੍ਰਬੰਧ ਦੇ ਵਿਖੇ ਸਾਡੇ ਉੱਤੇ ਦੋਸ਼ ਨਾ ਲਾ ਸਕੇ,</verse>
				<verse number="21">ਕਿਉਂਕਿ ਅਸੀਂ ਉਨ੍ਹਾਂ ਗੱਲਾਂ 'ਤੇ ਧਿਆਨ ਦਿੰਦੇ ਹਾਂ ਜਿਹੜੀਆਂ ਕੇਵਲ ਪ੍ਰਭੂ ਦੇ ਸਨਮੁੱਖ ਹੀ ਨਹੀਂ, ਸਗੋਂ ਮਨੁੱਖਾਂ ਦੇ ਸਨਮੁੱਖ ਵੀ ਭਲੀਆਂ ਹਨ।</verse>
				<verse number="22">ਅਸੀਂ ਉਨ੍ਹਾਂ ਦੇ ਨਾਲ ਆਪਣੇ ਉਸ ਭਾਈ ਨੂੰ ਵੀ ਭੇਜਿਆ ਹੈ ਜਿਸ ਨੂੰ ਅਸੀਂ ਕਈ ਵਾਰ ਪਰਖਿਆ ਅਤੇ ਬਹੁਤ ਸਾਰੀਆਂ ਗੱਲਾਂ ਵਿੱਚ ਉੱਦਮੀ ਪਾਇਆ; ਉਸ ਨੂੰ ਤੁਹਾਡੇ ਉੱਤੇ ਬਹੁਤ ਭਰੋਸਾ ਹੈ ਜਿਸ ਕਰਕੇ ਉਹ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੈ।</verse>
				<verse number="23">ਜੇ ਤੀਤੁਸ ਬਾਰੇ ਕਹਾਂ ਤਾਂ ਉਹ ਮੇਰਾ ਸਾਥੀ ਅਤੇ ਤੁਹਾਡਾ ਸਹਿਕਰਮੀ ਹੈ; ਜੇ ਆਪਣੇ ਭਾਈਆਂ ਬਾਰੇ ਕਹਾਂ ਤਾਂ ਉਹ ਕਲੀਸਿਆਵਾਂ ਦੇ ਸੰਦੇਸ਼ਵਾਹਕ ਅਤੇ ਮਸੀਹ ਦੀ ਮਹਿਮਾ ਹਨ।</verse>
				<verse number="24">ਸੋ ਤੁਸੀਂ ਕਲੀਸਿਆਵਾਂ ਦੇ ਸਾਹਮਣੇ ਉਨ੍ਹਾਂ ਨੂੰ ਆਪਣੇ ਪ੍ਰੇਮ ਦਾ ਅਤੇ ਉਸ ਅਭਿਮਾਨ ਦਾ ਜੋ ਅਸੀਂ ਤੁਹਾਡੇ ਵਿਖੇ ਰੱਖਦੇ ਹਾਂ, ਪ੍ਰਮਾਣ ਦਿਓ।</verse>
			</chapter>
			<chapter number="9">
				<verse number="1">ਹੁਣ ਮੇਰੇ ਲਈ ਇਹ ਜ਼ਰੂਰੀ ਨਹੀਂ ਕਿ ਮੈਂ ਸੰਤਾਂ ਦੀ ਸੇਵਾ ਦੇ ਵਿਖੇ ਤੁਹਾਨੂੰ ਲਿਖਾਂ,</verse>
				<verse number="2">ਕਿਉਂਕਿ ਮੈਂ ਤੁਹਾਡੇ ਉੱਦਮ ਨੂੰ ਜਾਣਦਾ ਹਾਂ ਜਿਸ ਦੇ ਬਾਰੇ ਮੈਂ ਮਕਦੂਨਿਯਾ ਦੇ ਲੋਕਾਂ ਸਾਹਮਣੇ ਤੁਹਾਡੇ ਵਿਖੇ ਅਭਿਮਾਨ ਵੀ ਕਰਦਾ ਹਾਂ ਕਿ ਅਖਾਯਾ ਦੇ ਲੋਕ ਪਿਛਲੇ ਸਾਲ ਤੋਂ ਤਿਆਰ ਹਨ; ਤੁਹਾਡੀ ਲਗਨ ਨੇ ਬਹੁਤਿਆਂ ਨੂੰ ਉਤਸ਼ਾਹਿਤ ਕੀਤਾ ਹੈ।</verse>
				<verse number="3">ਪਰ ਮੈਂ ਭਾਈਆਂ ਨੂੰ ਇਸ ਕਰਕੇ ਭੇਜ ਰਿਹਾ ਹਾਂ ਕਿ ਇਸ ਸੰਬੰਧ ਵਿੱਚ ਤੁਹਾਡੇ ਵਿਖੇ ਸਾਡਾ ਜੋ ਅਭਿਮਾਨ ਹੈ ਉਹ ਵਿਅਰਥ ਨਾ ਠਹਿਰੇ ਤਾਂਕਿ ਜਿਵੇਂ ਮੈਂ ਕਹਿੰਦਾ ਆਇਆ ਹਾਂ, ਤੁਸੀਂ ਤਿਆਰ ਵੀ ਰਹੋ;</verse>
				<verse number="4">ਤਾਂਕਿ ਜੇ ਮਕਦੂਨਿਯਾ ਦੇ ਲੋਕ ਮੇਰੇ ਨਾਲ ਆਉਣ ਅਤੇ ਤੁਹਾਨੂੰ ਤਿਆਰ ਨਾ ਪਾਉਣ ਤਾਂ ਇਸ ਭਰੋਸੇ ਦੇ ਕਰਕੇ ਤੁਹਾਨੂੰ ਨਹੀਂ, ਸਗੋਂ ਮੈਂ ਕਹਿੰਦਾ ਹਾਂ ਕਿ ਸਾਨੂੰ ਸ਼ਰਮਿੰਦਾ ਨਾ ਹੋਣਾ ਪਵੇ।</verse>
				<verse number="5">ਇਸ ਲਈ ਮੈਂ ਭਾਈਆਂ ਨੂੰ ਇਹ ਬੇਨਤੀ ਕਰਨਾ ਜ਼ਰੂਰੀ ਸਮਝਿਆ ਕਿ ਉਹ ਪਹਿਲਾਂ ਤੁਹਾਡੇ ਕੋਲ ਜਾਣ ਅਤੇ ਉਸ ਭੇਟ ਦਾ ਪਹਿਲਾਂ ਹੀ ਪ੍ਰਬੰਧ ਕਰ ਲੈਣ ਜਿਸ ਦਾ ਤੁਸੀਂ ਵਾਇਦਾ ਕੀਤਾ ਸੀ ਤਾਂਕਿ ਇਹ ਭੇਟ ਖੁੱਲ੍ਹਦਿਲੀ ਨਾਲ ਹੋਵੇ, ਨਾ ਕਿ ਮਜ਼ਬੂਰੀ ਨਾਲ।</verse>
				<verse number="6">ਪਰ ਗੱਲ ਇਹ ਹੈ ਕਿ ਜਿਹੜਾ ਥੋੜ੍ਹਾ ਬੀਜਦਾ ਹੈ ਉਹ ਥੋੜ੍ਹਾ ਵੱਢੇਗਾ ਅਤੇ ਜਿਹੜਾ ਖੁੱਲ੍ਹੇ ਦਿਲ ਬੀਜਦਾ ਹੈ ਉਹ ਖੁੱਲ੍ਹੇ ਦਿਲ ਵੱਢੇਗਾ।</verse>
				<verse number="7">ਹਰੇਕ ਵਿਅਕਤੀ ਉਸੇ ਤਰ੍ਹਾਂ ਦੇਵੇ ਜਿਸ ਤਰ੍ਹਾਂ ਉਸ ਨੇ ਆਪਣੇ ਮਨ ਵਿੱਚ ਠਾਣਿਆ ਹੈ, ਨਾ ਉਦਾਸੀ ਨਾਲ ਅਤੇ ਨਾ ਹੀ ਮਜ਼ਬੂਰੀ ਨਾਲ; ਕਿਉਂਕਿ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ।</verse>
				<verse number="8">ਪਰਮੇਸ਼ਰ ਤੁਹਾਨੂੰ ਹਰ ਪ੍ਰਕਾਰ ਦੀ ਕਿਰਪਾ ਬਹੁਤਾਇਤ ਨਾਲ ਪ੍ਰਦਾਨ ਕਰ ਸਕਦਾ ਹੈ ਤਾਂਕਿ ਤੁਸੀਂ ਹਮੇਸ਼ਾ ਹਰ ਗੱਲ ਵਿੱਚ ਭਰਪੂਰ ਹੋ ਕੇ ਹਰੇਕ ਭਲੇ ਕੰਮ ਵਿੱਚ ਲੱਗੇ ਰਹੋ,</verse>
				<verse number="9">ਜਿਵੇਂ ਲਿਖਿਆ ਹੈ: ਉਸ ਨੇ ਖਿੰਡਾਇਆ, ਉਸ ਨੇ ਕੰਗਾਲਾਂ ਨੂੰ ਦਿੱਤਾ; ਉਸ ਦੀ ਧਾਰਮਿਕਤਾ ਅਨੰਤ ਕਾਲ ਤੱਕ ਬਣੀ ਰਹਿੰਦੀ ਹੈ।</verse>
				<verse number="10">ਹੁਣ ਉਹ ਜਿਹੜਾ ਬੀਜਣ ਵਾਲੇ ਨੂੰ ਬੀਜ ਅਤੇ ਖਾਣ ਲਈ ਰੋਟੀ ਦਿੰਦਾ ਹੈ, ਉਹੋ ਤੁਹਾਨੂੰ ਬੀਜਣ ਲਈ ਬੀਜ ਦੇਵੇਗਾ ਤੇ ਉਸ ਦਾ ਵਾਧਾ ਕਰੇਗਾ ਅਤੇ ਤੁਹਾਡੇ ਧਾਰਮਿਕਤਾ ਦੇ ਫਲਾਂ ਨੂੰ ਵਧਾਵੇਗਾ।</verse>
				<verse number="11">ਤੁਸੀਂ ਹਰ ਗੱਲ ਵਿੱਚ ਪੂਰੀ ਖੁੱਲ੍ਹਦਿਲੀ ਦੇ ਲਈ ਧਨੀ ਕੀਤੇ ਜਾਂਦੇ ਹੋ ਜੋ ਸਾਡੇ ਰਾਹੀਂ ਪਰਮੇਸ਼ਰ ਦੇ ਪ੍ਰਤੀ ਧੰਨਵਾਦ ਪੈਦਾ ਕਰਦੀ ਹੈ।</verse>
				<verse number="12">ਕਿਉਂਕਿ ਦਾਨ ਦੀ ਇਹ ਸੇਵਾ ਨਾ ਕੇਵਲ ਸੰਤਾਂ ਦੀਆਂ ਥੁੜ੍ਹਾਂ ਨੂੰ ਪੂਰਿਆਂ ਕਰਦੀ ਹੈ, ਬਲਕਿ ਪਰਮੇਸ਼ਰ ਦੇ ਪ੍ਰਤੀ ਬਹੁਤੇ ਧੰਨਵਾਦ ਦੇ ਰਾਹੀਂ ਵਧਦੀ ਵੀ ਜਾਂਦੀ ਹੈ।</verse>
				<verse number="13">ਉਹ ਇਸ ਸੇਵਾ ਨੂੰ ਪ੍ਰਮਾਣ ਮੰਨ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਹਨ, ਕਿਉਂਕਿ ਤੁਸੀਂ ਅਧੀਨਤਾ ਨਾਲ ਮਸੀਹ ਦੀ ਖੁਸ਼ਖ਼ਬਰੀ ਦਾ ਇਕਰਾਰ ਕਰਦੇ ਹੋ ਅਤੇ ਉਨ੍ਹਾਂ ਲਈ ਅਤੇ ਸਭਨਾਂ ਲਈ ਖੁੱਲ੍ਹਦਿਲੀ ਨਾਲ ਦਿੰਦੇ ਹੋ।</verse>
				<verse number="14">ਉਹ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਨ ਅਤੇ ਤੁਹਾਡੇ ਉੱਤੇ ਹੋਈ ਪਰਮੇਸ਼ਰ ਦੀ ਅਪਾਰ ਕਿਰਪਾ ਦੇ ਕਾਰਨ ਤੁਹਾਡੀ ਤਾਂਘ ਵੀ ਰੱਖਦੇ ਹਨ।</verse>
				<verse number="15">ਪਰਮੇਸ਼ਰ ਦਾ ਧੰਨਵਾਦ ਹੋਵੇ ਉਸ ਦੇ ਉਸ ਦਾਨ ਲਈ ਜੋ ਵਰਣਨ ਤੋਂ ਬਾਹਰ ਹੈ।</verse>
			</chapter>
			<chapter number="10">
				<verse number="1">ਹੁਣ ਮੈਂ ਪੌਲੁਸ, ਜੋ ਕਿ ਤੁਹਾਡੇ ਵਿਚਕਾਰ ਹੁੰਦਿਆਂ ਹਲੀਮ ਅਤੇ ਤੁਹਾਡੇ ਤੋਂ ਦੂਰ ਹੁੰਦਿਆਂ ਤੁਹਾਡੇ ਪ੍ਰਤੀ ਸਖ਼ਤ ਹਾਂ, ਮਸੀਹ ਦੀ ਹਲੀਮੀ ਅਤੇ ਨਿਮਰਤਾ ਸਹਿਤ ਤੁਹਾਨੂੰ ਬੇਨਤੀ ਕਰਦਾ ਹਾਂ।</verse>
				<verse number="2">ਮੇਰੀ ਇਹ ਬੇਨਤੀ ਹੈ ਕਿ ਜਦੋਂ ਮੈਂ ਉੱਥੇ ਆਵਾਂ ਤਾਂ ਮੈਨੂੰ ਦਲੇਰੀ ਨਾਲ ਅਜਿਹੀ ਸਖ਼ਤੀ ਨਾ ਵਿਖਾਉਣੀ ਪਵੇ ਜਿਹੀ ਮੈਂ ਉਨ੍ਹਾਂ ਲੋਕਾਂ ਦੇ ਪ੍ਰਤੀ ਵਿਖਾਉਣ ਲਈ ਸੋਚਦਾ ਹਾਂ ਜਿਹੜੇ ਸਾਨੂੰ ਸਰੀਰ ਦੇ ਅਨੁਸਾਰ ਚੱਲਣ ਵਾਲੇ ਸਮਝਦੇ ਹਨ।</verse>
				<verse number="3">ਭਾਵੇਂ ਅਸੀਂ ਸਰੀਰ ਵਿੱਚ ਚੱਲਦੇ ਫਿਰਦੇ ਹਾਂ, ਤਾਂ ਵੀ ਸਰੀਰ ਦੇ ਅਨੁਸਾਰ ਯੁੱਧ ਨਹੀਂ ਕਰਦੇ;</verse>
				<verse number="4">ਕਿਉਂਕਿ ਸਾਡੇ ਯੁੱਧ ਦੇ ਹਥਿਆਰ ਸਰੀਰਕ ਨਹੀਂ, ਬਲਕਿ ਪਰਮੇਸ਼ਰ ਵੱਲੋਂ ਸ਼ਕਤੀਸ਼ਾਲੀ ਹਨ ਜਿਨ੍ਹਾਂ ਨਾਲ ਅਸੀਂ ਕਿਲ੍ਹਿਆਂ ਨੂੰ ਢਾਹੁੰਦੇ</verse>
				<verse number="5">ਅਤੇ ਪਰਮੇਸ਼ਰ ਦੇ ਗਿਆਨ ਦੇ ਵਿਰੁੱਧ ਉੱਠਣ ਵਾਲੇ ਹਰੇਕ ਤਰਕ ਅਤੇ ਉੱਚੀ ਗੱਲ ਨੂੰ ਰੱਦ ਕਰਦੇ ਹਾਂ ਅਤੇ ਹਰੇਕ ਵਿਚਾਰ ਨੂੰ ਬੰਦੀ ਬਣਾ ਕੇ ਮਸੀਹ ਦਾ ਆਗਿਆਕਾਰੀ ਬਣਾ ਦਿੰਦੇ ਹਾਂ;</verse>
				<verse number="6">ਅਤੇ ਜਦੋਂ ਤੁਹਾਡੀ ਆਗਿਆਕਾਰੀ ਪੂਰੀ ਹੋ ਜਾਵੇ ਤਾਂ ਅਸੀਂ ਹਰ ਤਰ੍ਹਾਂ ਦੀ ਅਣਆਗਿਆਕਾਰੀ ਨੂੰ ਸਜ਼ਾ ਦੇਣ ਲਈ ਤਿਆਰ ਹਾਂ।</verse>
				<verse number="7">ਤੁਸੀਂ ਉਹੀ ਵੇਖਦੇ ਹੋ ਜੋ ਨਜ਼ਰ ਆਉਂਦਾ ਹੈ। ਜੇ ਕੋਈ ਆਪਣੇ ਆਪ ਨੂੰ ਮਸੀਹ ਦਾ ਮੰਨਦਾ ਹੈ ਤਾਂ ਉਹ ਆਪਣੇ ਆਪ ਵਿੱਚ ਫੇਰ ਇਸ ਗੱਲ ਉੱਤੇ ਵਿਚਾਰ ਕਰੇ ਕਿ ਜਿਸ ਤਰ੍ਹਾਂ ਉਹ ਮਸੀਹ ਦਾ ਹੈ ਉਸੇ ਤਰ੍ਹਾਂ ਅਸੀਂ ਵੀ ਹਾਂ।</verse>
				<verse number="8">ਕਿਉਂਕਿ ਜੇ ਮੈਂ ਆਪਣੇ ਅਧਿਕਾਰ ਦੇ ਵਿਖੇ ਕੁਝ ਜ਼ਿਆਦਾ ਹੀ ਅਭਿਮਾਨ ਕਰਾਂ ਜੋ ਪ੍ਰਭੂ ਨੇ ਮੈਨੂੰ ਤੁਹਾਡੀ ਉੱਨਤੀ ਲਈ ਦਿੱਤਾ ਨਾ ਕਿ ਤੁਹਾਨੂੰ ਡੇਗਣ ਲਈ, ਤਾਂ ਮੈਂ ਸ਼ਰਮਿੰਦਾ ਨਹੀਂ ਹੋਵਾਂਗਾ।</verse>
				<verse number="9">ਮੈਂ ਨਹੀਂ ਚਾਹੁੰਦਾ ਜੋ ਤੁਹਾਨੂੰ ਇਹ ਲੱਗੇ ਕਿ ਮੈਂ ਆਪਣੀਆਂ ਪੱਤ੍ਰੀਆਂ ਦੁਆਰਾ ਤੁਹਾਨੂੰ ਡਰਾ ਰਿਹਾ ਹਾਂ,</verse>
				<verse number="10">ਕਿਉਂਕਿ ਕਈ ਕਹਿੰਦੇ ਹਨ, “ਉਸ ਦੇ ਪੱਤਰ ਤਾਂ ਗੰਭੀਰ ਅਤੇ ਸਖ਼ਤ ਹਨ, ਪਰ ਜਦੋਂ ਅਸੀਂ ਉਸ ਨੂੰ ਵੇਖਦੇ ਹਾਂ ਤਾਂ ਉਹ ਸਰੀਰਕ ਤੌਰ 'ਤੇ ਕਮਜ਼ੋਰ ਅਤੇ ਉਸ ਦੀਆਂ ਗੱਲਾਂ ਪ੍ਰਭਾਵਹੀਣ ਲੱਗਦੀਆਂ ਹਨ।”</verse>
				<verse number="11">ਅਜਿਹਾ ਵਿਅਕਤੀ ਇਹ ਸਮਝ ਲਵੇ ਕਿ ਦੂਰ ਹੁੰਦਿਆਂ ਜਿਸ ਤਰ੍ਹਾਂ ਅਸੀਂ ਆਪਣੀਆਂ ਪੱਤ੍ਰੀਆਂ ਵਿੱਚ ਲਿਖਦੇ ਹਾਂ, ਉੱਥੇ ਮੌਜੂਦ ਹੋਣ 'ਤੇ ਆਪਣੇ ਕੰਮਾਂ ਵਿੱਚ ਵੀ ਉਸੇ ਤਰ੍ਹਾਂ ਦੇ ਹਾਂ।</verse>
				<verse number="12">ਕਿਉਂਕਿ ਸਾਡਾ ਹੌਸਲਾ ਨਹੀਂ ਪੈਂਦਾ ਕਿ ਅਸੀਂ ਆਪਣੀ ਤੁਲਨਾ ਉਨ੍ਹਾਂ ਨਾਲ ਕਰੀਏ ਜਾਂ ਆਪਣੇ ਆਪ ਨੂੰ ਉਨ੍ਹਾਂ ਨਾਲ ਮਿਲਾਈਏ ਜਿਹੜੇ ਆਪਣੀ ਪ੍ਰਸ਼ੰਸਾ ਆਪੇ ਕਰਦੇ ਹਨ; ਪਰ ਜਦੋਂ ਉਹ ਆਪਣੇ ਆਪ ਨੂੰ ਆਪਣੇ ਨਾਲ ਨਾਪਦੇ ਅਤੇ ਆਪਣੇ ਆਪ ਨਾਲ ਆਪਣੀ ਤੁਲਨਾ ਕਰਦੇ ਹਨ ਤਾਂ ਬੇਸਮਝ ਠਹਿਰਦੇ ਹਨ।</verse>
				<verse number="13">ਪਰ ਅਸੀਂ ਹੱਦੋਂ ਬਾਹਰ ਅਭਿਮਾਨ ਨਹੀਂ ਕਰਾਂਗੇ, ਸਗੋਂ ਆਪਣੇ ਉਸ ਸੇਵਾ-ਖੇਤਰ ਦੇ ਅਨੁਸਾਰ ਹੀ ਅਭਿਮਾਨ ਕਰਾਂਗੇ ਜੋ ਪਰਮੇਸ਼ਰ ਨੇ ਮਿਣ ਕੇ ਸਾਡੇ ਲਈ ਠਹਿਰਾਇਆ ਹੈ, ਜਿਸ ਦੀ ਹੱਦ ਤੁਹਾਡੇ ਤੱਕ ਪਹੁੰਚਦੀ ਹੈ।</verse>
				<verse number="14">ਅਸੀਂ ਆਪਣੀ ਹੱਦ ਤੋਂ ਅੱਗੇ ਨਹੀਂ ਵੱਧ ਰਹੇ; ਇਹ ਤਦ ਹੁੰਦਾ ਜੇ ਅਸੀਂ ਤੁਹਾਡੇ ਤੱਕ ਨਾ ਪਹੁੰਚੇ ਹੁੰਦੇ, ਬਲਕਿ ਅਸੀਂ ਤਾਂ ਮਸੀਹ ਦੀ ਖੁਸ਼ਖ਼ਬਰੀ ਲੈ ਕੇ ਪਹਿਲਾਂ ਤੁਹਾਡੇ ਤੱਕ ਪਹੁੰਚੇ।</verse>
				<verse number="15">ਅਸੀਂ ਦੂਜਿਆਂ ਦੀ ਮਿਹਨਤ ਉੱਤੇ ਹੱਦੋਂ ਵੱਧ ਅਭਿਮਾਨ ਨਹੀਂ ਕਰਦੇ, ਪਰ ਸਾਨੂੰ ਆਸ ਹੈ ਕਿ ਜਿਵੇਂ-ਜਿਵੇਂ ਤੁਹਾਡਾ ਵਿਸ਼ਵਾਸ ਵਧਦਾ ਹੈ ਉਸੇ ਤਰ੍ਹਾਂ ਤੁਹਾਡੇ ਦੁਆਰਾ ਸਾਡਾ ਸੇਵਾ-ਖੇਤਰ ਵੀ ਵਧਦਾ ਜਾਵੇਗਾ,</verse>
				<verse number="16">ਤਾਂਕਿ ਅਸੀਂ ਤੁਹਾਡੇ ਤੋਂ ਅੱਗੇ ਦੇ ਇਲਾਕਿਆਂ ਵਿੱਚ ਖੁਸ਼ਖ਼ਬਰੀ ਸੁਣਾਈਏ, ਨਾ ਕਿ ਕਿਸੇ ਦੂਜੇ ਦੇ ਸੇਵਾ-ਖੇਤਰ ਵਿੱਚ ਕੀਤੇ ਗਏ ਕੰਮਾਂ 'ਤੇ ਅਭਿਮਾਨ ਕਰੀਏ।</verse>
				<verse number="17">ਪਰ ਜਿਹੜਾ ਅਭਿਮਾਨ ਕਰਦਾ ਹੈ ਉਹ ਪ੍ਰਭੂ ਵਿੱਚ ਅਭਿਮਾਨ ਕਰੇ,</verse>
				<verse number="18">ਕਿਉਂਕਿ ਪਰਵਾਨਯੋਗ ਉਹੀ ਹੈ ਜਿਸ ਦੀ ਪ੍ਰਸ਼ੰਸਾ ਪ੍ਰਭੂ ਕਰਦਾ ਹੈ, ਨਾ ਕਿ ਉਹ ਜਿਹੜਾ ਆਪਣੀ ਪ੍ਰਸ਼ੰਸਾ ਆਪ ਕਰਦਾ ਹੈ।</verse>
			</chapter>
			<chapter number="11">
				<verse number="1">ਕਾਸ਼ ਕਿ ਤੁਸੀਂ ਮੇਰੀ ਥੋੜ੍ਹੀ ਜਿਹੀ ਮੂਰਖਤਾ ਸਹਿ ਲੈਂਦੇ, ਸਗੋਂ ਤੁਸੀਂ ਸਹਿੰਦੇ ਵੀ ਹੋ।</verse>
				<verse number="2">ਮੈਂ ਤੁਹਾਡੇ ਵਿਖੇ ਪਰਮੇਸ਼ਰ ਵਰਗੀ ਜਲਨ ਰੱਖਦਾ ਹਾਂ, ਕਿਉਂਕਿ ਮੈਂ ਤੁਹਾਡੀ ਮੰਗਣੀ ਇੱਕੋ ਪਤੀ ਅਰਥਾਤ ਮਸੀਹ ਨਾਲ ਕਰ ਦਿੱਤੀ ਤਾਂਕਿ ਤੁਹਾਨੂੰ ਪਵਿੱਤਰ ਕੁਆਰੀ ਦੇ ਰੂਪ ਵਿੱਚ ਉਸ ਦੇ ਸਪੁਰਦ ਕਰਾਂ।</verse>
				<verse number="3">ਪਰ ਮੈਂ ਡਰਦਾ ਹਾਂ ਕਿ ਜਿਵੇਂ ਸੱਪ ਨੇ ਆਪਣੀ ਚਲਾਕੀ ਨਾਲ ਹੱਵਾਹ ਨੂੰ ਭਰਮਾਇਆ, ਕਿਤੇ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾ ਤੋਂ ਨਾ ਭਟਕ ਜਾਣ ਜੋ ਮਸੀਹ ਵਿੱਚ ਹੈ।</verse>
				<verse number="4">ਜੇ ਕੋਈ ਤੁਹਾਡੇ ਕੋਲ ਆ ਕੇ ਕਿਸੇ ਹੋਰ ਯਿਸੂ ਦਾ ਪ੍ਰਚਾਰ ਕਰਦਾ ਹੈ ਜਿਸ ਦਾ ਅਸੀਂ ਪ੍ਰਚਾਰ ਨਹੀਂ ਕੀਤਾ ਜਾਂ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜੋ ਪਹਿਲਾਂ ਨਹੀਂ ਮਿਲਿਆ ਜਾਂ ਕੋਈ ਹੋਰ ਖੁਸ਼ਖ਼ਬਰੀ ਜਿਹੜੀ ਤੁਸੀਂ ਪਹਿਲਾਂ ਗ੍ਰਹਿਣ ਨਹੀਂ ਕੀਤੀ ਤਾਂ ਤੁਸੀਂ ਉਸ ਦੀ ਗੱਲ ਚੰਗੀ ਤਰ੍ਹਾਂ ਮੰਨ ਲੈਂਦੇ ਹੋ।</verse>
				<verse number="5">ਮੈਂ ਨਹੀਂ ਸਮਝਦਾ ਕਿ ਮੈਂ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਤੋਂ ਕਿਸੇ ਵੀ ਤਰ੍ਹਾਂ ਘੱਟ ਹਾਂ;</verse>
				<verse number="6">ਭਾਵੇਂ ਮੈਂ ਬੋਲਣ ਵਿੱਚ ਤਾਂ ਮਾਹਰ ਨਹੀਂ ਹਾਂ ਪਰ ਗਿਆਨ ਵਿੱਚ ਹਾਂ, ਬਲਕਿ ਅਸੀਂ ਇਸ ਨੂੰ ਸਭਨਾਂ ਗੱਲਾਂ ਵਿੱਚ ਹਰ ਤਰ੍ਹਾਂ ਤੁਹਾਡੇ ਉੱਤੇ ਪਰਗਟ ਕੀਤਾ ਹੈ।</verse>
				<verse number="7">ਮੈਂ ਪਰਮੇਸ਼ਰ ਦੀ ਖੁਸ਼ਖ਼ਬਰੀ ਤੁਹਾਨੂੰ ਮੁਫ਼ਤ ਸੁਣਾ ਕੇ ਆਪਣੇ ਆਪ ਨੂੰ ਨੀਵਿਆਂ ਕੀਤਾ ਤਾਂਕਿ ਤੁਸੀਂ ਉੱਚੇ ਕੀਤੇ ਜਾਓ; ਕੀ ਇਹ ਕਰਕੇ ਮੈਂ ਕੋਈ ਪਾਪ ਕੀਤਾ?</verse>
				<verse number="8">ਪਰ ਇੱਕ ਤਰ੍ਹਾਂ ਮੈਂ ਦੂਜੀਆਂ ਕਲੀਸਿਆਵਾਂ ਨੂੰ ਲੁੱਟਿਆ ਅਤੇ ਉਨ੍ਹਾਂ ਤੋਂ ਧਨ ਲੈ ਕੇ ਤੁਹਾਡੀ ਸੇਵਾ ਕੀਤੀ;</verse>
				<verse number="9">ਅਤੇ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਥੁੜ੍ਹ ਹੁੰਦੇ ਹੋਏ ਵੀ ਮੈਂ ਕਿਸੇ 'ਤੇ ਬੋਝ ਨਾ ਬਣਿਆ, ਕਿਉਂਕਿ ਮਕਦੂਨਿਯਾ ਤੋਂ ਆਏ ਹੋਏ ਭਾਈਆਂ ਨੇ ਮੇਰੀ ਥੁੜ੍ਹ ਨੂੰ ਪੂਰਾ ਕੀਤਾ। ਮੈਂ ਹਰ ਤਰ੍ਹਾਂ ਆਪਣੇ ਆਪ ਨੂੰ ਤੁਹਾਡੇ ਉੱਤੇ ਬੋਝ ਬਣਨ ਤੋਂ ਰੋਕੀ ਰੱਖਿਆ ਅਤੇ ਰੋਕੀ ਰੱਖਾਂਗਾ।</verse>
				<verse number="10">ਜੇ ਮਸੀਹ ਦੀ ਸਚਾਈ ਮੇਰੇ ਵਿੱਚ ਹੈ ਤਾਂ ਅਖਾਯਾ ਦੇ ਇਲਾਕਿਆਂ ਵਿੱਚ ਮੇਰੇ ਇਸ ਅਭਿਮਾਨ ਨੂੰ ਰੋਕਿਆ ਨਹੀਂ ਜਾ ਸਕੇਗਾ।</verse>
				<verse number="11">ਕਿਉਂ? ਕੀ ਇਸ ਲਈ ਕਿ ਮੈਂ ਤੁਹਾਨੂੰ ਪਿਆਰ ਨਹੀਂ ਕਰਦਾ? ਪਰਮੇਸ਼ਰ ਜਾਣਦਾ ਹੈ ਕਿ ਮੈਂ ਕਰਦਾ ਹਾਂ।</verse>
				<verse number="12">ਪਰ ਮੈਂ ਜੋ ਕਰਦਾ ਹਾਂ, ਕਰਦਾ ਹੀ ਰਹਾਂਗਾ ਤਾਂਕਿ ਜਿਹੜੇ ਮੌਕਾ ਭਾਲ ਰਹੇ ਹਨ ਉਨ੍ਹਾਂ ਨੂੰ ਇਹ ਘਮੰਡ ਕਰਨ ਦਾ ਮੌਕਾ ਨਾ ਦੇਵਾਂ ਕਿ ਉਹ ਵੀ ਉਹੀ ਕੰਮ ਕਰ ਰਹੇ ਹਨ ਜੋ ਅਸੀਂ ਕਰ ਰਹੇ ਹਾਂ।</verse>
				<verse number="13">ਕਿਉਂਕਿ ਅਜਿਹੇ ਲੋਕ ਝੂਠੇ ਰਸੂਲ, ਧੋਖਾ ਕਰਨ ਵਾਲੇ ਅਤੇ ਮਸੀਹ ਦੇ ਰਸੂਲਾਂ ਦਾ ਭੇਸ ਧਾਰਦੇ ਹਨ;</verse>
				<verse number="14">ਅਤੇ ਇਸ ਵਿੱਚ ਕੋਈ ਹੈਰਾਨੀ ਨਹੀਂ, ਕਿਉਂਕਿ ਸ਼ੈਤਾਨ ਆਪ ਵੀ ਚਾਨਣ ਦੇ ਦੂਤ ਦਾ ਭੇਸ ਧਾਰਦਾ ਹੈ।</verse>
				<verse number="15">ਇਸ ਲਈ ਜੇ ਉਸ ਦੇ ਸੇਵਕ ਵੀ ਧਾਰਮਿਕਤਾ ਦੇ ਸੇਵਕਾਂ ਦਾ ਭੇਸ ਧਾਰਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ; ਉਨ੍ਹਾਂ ਦਾ ਅੰਤ ਉਨ੍ਹਾਂ ਦੇ ਕੰਮਾਂ ਅਨੁਸਾਰ ਹੀ ਹੋਵੇਗਾ।</verse>
				<verse number="16">ਮੈਂ ਫੇਰ ਕਹਿੰਦਾ ਹਾਂ ਕਿ ਕੋਈ ਮੈਨੂੰ ਮੂਰਖ ਨਾ ਸਮਝੇ, ਪਰ ਜੇ ਨਹੀਂ ਤਾਂ ਮੈਨੂੰ ਮੂਰਖ ਸਮਝ ਕੇ ਹੀ ਗ੍ਰਹਿਣ ਕਰ ਲਵੋ ਤਾਂਕਿ ਮੈਂ ਵੀ ਥੋੜ੍ਹਾ ਅਭਿਮਾਨ ਕਰ ਸਕਾਂ।</verse>
				<verse number="17">ਮੈਂ ਜੋ ਕੁਝ ਕਹਿ ਰਿਹਾ ਹਾਂ ਉਹ ਪ੍ਰਭੂ ਦੀ ਵੱਲੋਂ ਨਹੀਂ, ਪਰ ਇੱਕ ਮੂਰਖ ਵਾਂਗ ਬੇਧੜਕ ਹੋ ਕੇ ਅਭਿਮਾਨ ਨਾਲ ਕਹਿ ਰਿਹਾ ਹਾਂ।</verse>
				<verse number="18">ਜਦਕਿ ਬਹੁਤ ਸਾਰੇ ਲੋਕ ਸਰੀਰ ਦੇ ਅਨੁਸਾਰ ਅਭਿਮਾਨ ਕਰਦੇ ਹਨ, ਤਾਂ ਮੈਂ ਵੀ ਅਭਿਮਾਨ ਕਰਾਂਗਾ;</verse>
				<verse number="19">ਤੁਸੀਂ ਤਾਂ ਬੁੱਧੀਮਾਨ ਹੋਣ ਕਰਕੇ ਖੁਸ਼ੀ ਨਾਲ ਮੂਰਖਾਂ ਦੀ ਸਹਿ ਲੈਂਦੇ ਹੋ।</verse>
				<verse number="20">ਕਿਉਂਕਿ ਜੇ ਕੋਈ ਤੁਹਾਨੂੰ ਗੁਲਾਮ ਵੀ ਬਣਾ ਲੈਂਦਾ ਹੈ, ਜਾਂ ਤੁਹਾਨੂੰ ਲੁੱਟ ਲੈਂਦਾ ਹੈ, ਜਾਂ ਤੁਹਾਡੇ ਕੋਲੋਂ ਖੋਹ ਲੈਂਦਾ ਹੈ, ਜਾਂ ਆਪਣੇ ਆਪ ਨੂੰ ਵੱਡਾ ਬਣਾਉਂਦਾ ਹੈ, ਜਾਂ ਤੁਹਾਡੇ ਮੂੰਹ ਉੱਤੇ ਚਪੇੜ ਮਾਰ ਦਿੰਦਾ ਹੈ ਤਾਂ ਤੁਸੀਂ ਇਹ ਸਭ ਸਹਿ ਲੈਂਦੇ ਹੋ।</verse>
				<verse number="21">ਮੈਂ ਸ਼ਰਮਿੰਦਗੀ ਨਾਲ ਕਹਿੰਦਾ ਹਾਂ ਕਿ ਅਸੀਂ ਨਿਰਬਲ ਰਹੇ ਹਾਂ। ਪਰ ਜੇ ਕਿਸੇ ਨੂੰ ਕਿਸੇ ਗੱਲ ਵਿੱਚ ਦਲੇਰੀ ਹੈ ਤਾਂ ਮੈਂ ਮੂਰਖਤਾ ਨਾਲ ਕਹਿੰਦਾ ਹਾਂ ਕਿ ਮੈਨੂੰ ਵੀ ਦਲੇਰੀ ਹੈ।</verse>
				<verse number="22">ਕੀ ਉਹ ਇਬਰਾਨੀ ਹਨ? ਮੈਂ ਵੀ ਹਾਂ; ਕੀ ਉਹ ਇਸਰਾਏਲੀ ਹਨ? ਮੈਂ ਵੀ ਹਾਂ; ਕੀ ਉਹ ਅਬਰਾਹਾਮ ਦੀ ਅੰਸ ਹਨ? ਮੈਂ ਵੀ ਹਾਂ;</verse>
				<verse number="23">ਕੀ ਉਹ ਮਸੀਹ ਦੇ ਸੇਵਕ ਹਨ? ਮੈਂ ਇੱਕ ਮੂਰਖ ਵਾਂਗ ਕਹਿੰਦਾ ਹਾਂ, ਮੈਂ ਵਧੀਕ ਹਾਂ; ਮਿਹਨਤਾਂ ਵਿੱਚ ਵਧੀਕ, ਕੈਦ ਹੋਣ ਵਿੱਚ ਵਧੀਕ, ਮਾਰ ਖਾਣ ਵਿੱਚ ਕਿਤੇ ਜ਼ਿਆਦਾ, ਅਕਸਰ ਮੌਤ ਦੇ ਖ਼ਤਰੇ ਵਿੱਚ।</verse>
				<verse number="24">ਮੈਂ ਯਹੂਦੀਆਂ ਕੋਲੋਂ ਪੰਜ ਵਾਰ ਇੱਕ ਘੱਟ ਚਾਲੀ ਕੋਰੜੇ ਖਾਧੇ,</verse>
				<verse number="25">ਤਿੰਨ ਵਾਰ ਬੈਂਤਾਂ ਨਾਲ ਕੁੱਟਿਆ ਗਿਆ, ਇੱਕ ਵਾਰ ਪਥਰਾਓ ਕੀਤਾ ਗਿਆ, ਤਿੰਨ ਵਾਰ ਮੇਰਾ ਜਹਾਜ਼ ਟੁੱਟਾ, ਇੱਕ ਰਾਤ ਅਤੇ ਦਿਨ ਮੈਂ ਡੂੰਘੇ ਸਮੁੰਦਰ ਵਿੱਚ ਕੱਟਿਆ।</verse>
				<verse number="26">ਅਕਸਰ ਮੈਂ ਯਾਤਰਾਵਾਂ ਵਿੱਚ, ਨਦੀਆਂ ਦੇ ਖ਼ਤਰਿਆਂ ਵਿੱਚ, ਡਾਕੂਆਂ ਦੇ ਖ਼ਤਰਿਆਂ ਵਿੱਚ, ਆਪਣੀ ਜਾਤੀ ਦੇ ਲੋਕਾਂ ਵੱਲੋਂ ਖ਼ਤਰਿਆਂ ਵਿੱਚ, ਪਰਾਈਆਂ ਕੌਮਾਂ ਵੱਲੋਂ ਖ਼ਤਰਿਆਂ ਵਿੱਚ, ਨਗਰ ਦੇ ਖ਼ਤਰਿਆਂ ਵਿੱਚ, ਉਜਾੜ ਦੇ ਖ਼ਤਰਿਆਂ ਵਿੱਚ, ਸਮੁੰਦਰ ਦੇ ਖ਼ਤਰਿਆਂ ਵਿੱਚ, ਝੂਠੇ ਭਾਈਆਂ ਦੇ ਖ਼ਤਰਿਆਂ ਵਿੱਚ,</verse>
				<verse number="27">ਮਿਹਨਤ ਅਤੇ ਕਸ਼ਟ ਵਿੱਚ, ਅਕਸਰ ਜਾਗਦੇ ਰਹਿਣ ਵਿੱਚ, ਭੁੱਖ ਅਤੇ ਪਿਆਸ ਵਿੱਚ, ਅਕਸਰ ਫਾਕਿਆਂ ਵਿੱਚ ਤੇ ਠੰਡ ਅਤੇ ਨੰਗੇਪਣ ਵਿੱਚ ਦਿਨ ਕੱਟੇ ਹਨ।</verse>
				<verse number="28">ਇਨ੍ਹਾਂ ਦੇ ਨਾਲ-ਨਾਲ ਹੋਰ ਵੀ ਗੱਲਾਂ ਹਨ; ਇਸ ਤੋਂ ਇਲਾਵਾ ਸਾਰੀਆਂ ਕਲੀਸਿਆਵਾਂ ਦੀ ਚਿੰਤਾ ਮੈਨੂੰ ਹਰ ਦਿਨ ਦਬਾਈ ਰੱਖਦੀ ਹੈ।</verse>
				<verse number="29">ਕੌਣ ਹੈ ਜਿਸ ਦੀ ਨਿਰਬਲਤਾ ਤੋਂ ਮੈਂ ਨਿਰਬਲ ਨਹੀਂ ਹੁੰਦਾ? ਕੌਣ ਹੈ ਜਿਸ ਦੇ ਠੋਕਰ ਖਾਣ ਨਾਲ ਮੈਂ ਬੇਚੈਨ ਨਹੀਂ ਹੁੰਦਾ?</verse>
				<verse number="30">ਜੇ ਅਭਿਮਾਨ ਕਰਨਾ ਹੋਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਿਮਾਨ ਕਰਾਂਗਾ।</verse>
				<verse number="31">ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਯੁਗੋ-ਯੁਗ ਧੰਨ ਹੈ, ਜਾਣਦਾ ਹੈ ਕਿ ਮੈਂ ਝੂਠ ਨਹੀਂ ਬੋਲ ਰਿਹਾ।</verse>
				<verse number="32">ਦੰਮਿਸਕ ਵਿੱਚ ਰਾਜਾ ਅਰਿਤਾਸ ਦੇ ਰਾਜਪਾਲ ਨੇ ਮੈਨੂੰ ਫੜਨ ਲਈ ਦੰਮਿਸਕੀਆਂ ਦੇ ਨਗਰ ਉੱਤੇ ਪਹਿਰਾ ਬਿਠਾਇਆ ਸੀ</verse>
				<verse number="33">ਪਰ ਮੈਨੂੰ ਇੱਕ ਟੋਕਰੇ ਵਿੱਚ ਬਿਠਾ ਕੇ ਸਫੀਲ ਦੀ ਇੱਕ ਖਿੜਕੀ ਰਾਹੀਂ ਹੇਠਾਂ ਉਤਾਰ ਦਿੱਤਾ ਗਿਆ ਅਤੇ ਮੈਂ ਉਸ ਦੇ ਹੱਥੋਂ ਬਚ ਨਿੱਕਲਿਆ।</verse>
			</chapter>
			<chapter number="12">
				<verse number="1">ਮੇਰੇ ਲਈ ਅਭਿਮਾਨ ਕਰਨਾ ਲਾਭਦਾਇਕ ਤਾਂ ਨਹੀਂ, ਪਰ ਜ਼ਰੂਰੀ ਹੈ। ਹੁਣ ਮੈਂ ਪ੍ਰਭੂ ਵੱਲੋਂ ਮਿਲੇ ਦਰਸ਼ਨਾਂ ਅਤੇ ਪ੍ਰਕਾਸ਼ਨਾਂ ਦੀ ਗੱਲ ਕਰਾਂਗਾ;</verse>
				<verse number="2">ਮੈਂ ਮਸੀਹ ਵਿੱਚ ਇੱਕ ਅਜਿਹੇ ਮਨੁੱਖ ਨੂੰ ਜਾਣਦਾ ਹਾਂ ਜਿਹੜਾ ਚੌਦਾਂ ਸਾਲ ਪਹਿਲਾਂ ਤੀਜੇ ਅਕਾਸ਼ ਤੱਕ ਉਠਾਇਆ ਗਿਆ; ਮੈਂ ਨਹੀਂ ਜਾਣਦਾ ਕਿ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ, ਇਹ ਪਰਮੇਸ਼ਰ ਹੀ ਜਾਣਦਾ ਹੈ।</verse>
				<verse number="3">ਮੈਂ ਇਹ ਜਾਣਦਾ ਹਾਂ ਕਿ ਇਹ ਮਨੁੱਖ, ਪਤਾ ਨਹੀਂ ਸਰੀਰ ਸਮੇਤ ਜਾਂ ਸਰੀਰ ਤੋਂ ਬਿਨਾਂ ਪਰਮੇਸ਼ਰ ਹੀ ਜਾਣਦਾ ਹੈ,</verse>
				<verse number="4">ਫ਼ਿਰਦੌਸ 'ਤੇ ਉਠਾਇਆ ਗਿਆ ਅਤੇ ਉਸ ਨੇ ਅਜਿਹੀਆਂ ਗੱਲਾਂ ਸੁਣੀਆਂ ਜੋ ਵਰਣਨ ਤੋਂ ਬਾਹਰ ਹਨ ਅਤੇ ਜਿਨ੍ਹਾਂ ਨੂੰ ਬੋਲਣ ਦੀ ਆਗਿਆ ਮਨੁੱਖ ਨੂੰ ਨਹੀਂ।</verse>
				<verse number="5">ਅਜਿਹੇ ਮਨੁੱਖ ਦੇ ਵਿਖੇ ਮੈਂ ਅਭਿਮਾਨ ਕਰਾਂਗਾ ਪਰ ਮੈਂ ਆਪਣੇ ਵਿਖੇ ਅਭਿਮਾਨ ਨਹੀਂ ਕਰਾਂਗਾ, ਸਿਵਾਏ ਆਪਣੀਆਂ ਨਿਰਬਲਤਾਈਆਂ ਦੇ।</verse>
				<verse number="6">ਜੇ ਮੈਂ ਅਭਿਮਾਨ ਕਰਨਾ ਵੀ ਚਾਹਾਂ ਤਾਂ ਮੂਰਖ ਨਹੀਂ ਠਹਿਰਾਂਗਾ, ਕਿਉਂਕਿ ਮੈਂ ਸੱਚ ਹੀ ਕਹਾਂਗਾ। ਪਰ ਮੈਂ ਇਸ ਤਰ੍ਹਾਂ ਨਹੀਂ ਕਰਾਂਗਾ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਮੈਨੂੰ ਉਸ ਤੋਂ ਵਧਕੇ ਸਮਝੇ ਜਿਵੇਂ ਉਹ ਮੈਨੂੰ ਵੇਖਦਾ ਜਾਂ ਮੇਰੇ ਕੋਲੋਂ ਸੁਣਦਾ ਹੈ।</verse>
				<verse number="7">ਸੋ ਇਸ ਲਈ ਕਿ ਮੈਂ ਪ੍ਰਕਾਸ਼ਨਾਂ ਦੀ ਬਹੁਤਾਇਤ ਕਰਕੇ ਫੁੱਲ ਨਾ ਜਾਵਾਂ, ਮੈਨੂੰ ਇਸ ਤੋਂ ਬਚਾਈ ਰੱਖਣ ਲਈ ਮੇਰੇ ਸਰੀਰ ਵਿੱਚ ਇੱਕ ਕੰਡਾ ਚੋਭਿਆ ਗਿਆ ਅਰਥਾਤ ਸ਼ੈਤਾਨ ਦਾ ਇੱਕ ਦੂਤ ਤਾਂਕਿ ਉਹ ਮੈਨੂੰ ਦੁੱਖ ਦੇਵੇ।</verse>
				<verse number="8">ਇਸ ਦੇ ਬਾਰੇ ਮੈਂ ਤਿੰਨ ਵਾਰ ਪ੍ਰਭੂ ਨੂੰ ਬੇਨਤੀ ਕੀਤੀ ਕਿ ਇਹ ਮੇਰੇ ਤੋਂ ਦੂਰ ਹੋ ਜਾਵੇ।</verse>
				<verse number="9">ਪਰ ਉਸ ਨੇ ਮੈਨੂੰ ਕਿਹਾ, “ਮੇਰੀ ਕਿਰਪਾ ਤੇਰੇ ਲਈ ਕਾਫੀ ਹੈ, ਕਿਉਂਕਿ ਮੇਰੀ ਸਮਰੱਥਾ ਨਿਰਬਲਤਾ ਵਿੱਚ ਸਿੱਧ ਹੁੰਦੀ ਹੈ।” ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਦੇ ਵਿਖੇ ਹੋਰ ਵੱਡੇ ਅਨੰਦ ਨਾਲ ਅਭਿਮਾਨ ਕਰਾਂਗਾ ਤਾਂਕਿ ਮਸੀਹ ਦੀ ਸਮਰੱਥਾ ਮੇਰੇ ਉੱਤੇ ਛਾਇਆ ਕਰਦੀ ਰਹੇ।</verse>
				<verse number="10">ਇਸ ਕਰਕੇ ਮੈਂ ਮਸੀਹ ਦੇ ਨਮਿੱਤ ਆਪਣੀਆਂ ਨਿਰਬਲਤਾਈਆਂ ਵਿੱਚ, ਨਿਰਾਦਰਾਂ ਵਿੱਚ, ਥੁੜ੍ਹਾਂ ਵਿੱਚ ਅਤੇ ਸਤਾਓ ਅਤੇ ਪਰੇਸ਼ਾਨੀਆਂ ਵਿੱਚ ਪ੍ਰਸੰਨ ਹਾਂ, ਕਿਉਂਕਿ ਜਦੋਂ ਮੈਂ ਨਿਰਬਲ ਹੁੰਦਾ ਹਾਂ ਉਦੋਂ ਹੀ ਮੈਂ ਬਲਵੰਤ ਹੁੰਦਾ ਹਾਂ।</verse>
				<verse number="11">ਮੈਂ ਮੂਰਖ ਬਣ ਗਿਆ ਹਾਂ; ਤੁਸੀਂ ਹੀ ਮੈਨੂੰ ਇਸ ਦੇ ਲਈ ਮਜ਼ਬੂਰ ਕੀਤਾ। ਤੁਹਾਨੂੰ ਤਾਂ ਮੇਰੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ, ਕਿਉਂਕਿ ਭਾਵੇਂ ਮੈਂ ਕੁਝ ਨਹੀਂ ਹਾਂ, ਤਾਂ ਵੀ ਉਨ੍ਹਾਂ ਵੱਡੇ ਤੋਂ ਵੱਡੇ ਰਸੂਲਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹਾਂ।</verse>
				<verse number="12">ਸੱਚਮੁੱਚ ਪੂਰੇ ਧੀਰਜ ਸਹਿਤ ਚਿੰਨ੍ਹਾਂ, ਅਚੰਭਿਆਂ ਅਤੇ ਚਮਤਕਾਰਾਂ ਦੁਆਰਾ ਤੁਹਾਡੇ ਵਿਚਕਾਰ ਰਸੂਲ ਹੋਣ ਦੇ ਚਿੰਨ੍ਹ ਵੀ ਵਿਖਾਏ ਗਏ।</verse>
				<verse number="13">ਤੁਹਾਨੂੰ ਕਿਹੜੀ ਗੱਲ ਵਿੱਚ ਦੂਜੀਆਂ ਕਲੀਸਿਆਵਾਂ ਨਾਲੋਂ ਘੱਟ ਸਮਝਿਆ ਗਿਆ, ਸਿਵਾਏ ਇਸ ਦੇ ਕਿ ਮੈਂ ਆਪ ਤੁਹਾਡੇ ਉੱਤੇ ਬੋਝ ਨਹੀਂ ਬਣਿਆ? ਮੇਰੀ ਇਸ ਗਲਤੀ ਨੂੰ ਮਾਫ਼ ਕਰੋ।</verse>
				<verse number="14">ਵੇਖੋ, ਮੈਂ ਤੀਜੀ ਵਾਰ ਤੁਹਾਡੇ ਕੋਲ ਆਉਣ ਲਈ ਤਿਆਰ ਹਾਂ। ਮੈਂ ਤੁਹਾਡੇ 'ਤੇ ਬੋਝ ਨਹੀਂ ਬਣਾਂਗਾ, ਕਿਉਂਕਿ ਮੈਂ ਤੁਹਾਡੀਆਂ ਚੀਜ਼ਾਂ ਨੂੰ ਨਹੀਂ ਪਰ ਤੁਹਾਨੂੰ ਚਾਹੁੰਦਾ ਹਾਂ। ਮਾਤਾ-ਪਿਤਾ ਨੂੰ ਬੱਚਿਆਂ ਦੇ ਲਈ ਜੋੜਨਾ ਚਾਹੀਦਾ ਹੈ, ਨਾ ਕਿ ਬੱਚਿਆਂ ਨੂੰ ਮਾਤਾ-ਪਿਤਾ ਦੇ ਲਈ।</verse>
				<verse number="15">ਮੈਂ ਤੁਹਾਡੇ ਪ੍ਰਾਣਾਂ ਲਈ ਵੱਡੇ ਅਨੰਦ ਨਾਲ ਖਰਚ ਕਰਾਂਗਾ ਅਤੇ ਖਰਚ ਹੋ ਜਾਵਾਂਗਾ। ਜੇ ਮੈਂ ਤੁਹਾਨੂੰ ਵੱਧ ਪਿਆਰ ਕਰਾਂ, ਤਾਂ ਕੀ ਮੈਨੂੰ ਘੱਟ ਪਿਆਰ ਮਿਲਣਾ ਚਾਹੀਦਾ ਹੈ?</verse>
				<verse number="16">ਕੁਝ ਵੀ ਹੋਵੇ ਮੈਂ ਤੁਹਾਡੇ 'ਤੇ ਬੋਝ ਨਹੀਂ ਬਣਿਆ, ਫਿਰ ਵੀ ਕੋਈ ਕਹਿੰਦਾ ਹੈ ਕਿ ਮੈਂ ਚਤਰਾਈ ਨਾਲ ਤੁਹਾਨੂੰ ਧੋਖਾ ਦੇ ਕੇ ਫਸਾ ਲਿਆ।</verse>
				<verse number="17">ਜਿਨ੍ਹਾਂ ਨੂੰ ਮੈਂ ਤੁਹਾਡੇ ਕੋਲ ਭੇਜਿਆ, ਕੀ ਉਨ੍ਹਾਂ ਦੁਆਰਾ ਮੈਂ ਤੁਹਾਡਾ ਕੋਈ ਫਾਇਦਾ ਚੁੱਕਿਆ?</verse>
				<verse number="18">ਮੈਂ ਤੀਤੁਸ ਨੂੰ ਤੁਹਾਡੇ ਕੋਲ ਆਉਣ ਦੀ ਬੇਨਤੀ ਕੀਤੀ ਅਤੇ ਉਸ ਦੇ ਨਾਲ ਇੱਕ ਭਾਈ ਨੂੰ ਭੇਜਿਆ। ਕੀ ਤੀਤੁਸ ਨੇ ਤੁਹਾਡਾ ਫਾਇਦਾ ਚੁੱਕਿਆ? ਕੀ ਅਸੀਂ ਇੱਕੋ ਆਤਮਾ ਦੁਆਰਾ ਨਹੀਂ ਚੱਲੇ? ਕੀ ਅਸੀਂ ਇੱਕੋ ਪੈੜ ਉੱਤੇ ਨਹੀਂ ਤੁਰੇ?</verse>
				<verse number="19">ਤੁਸੀਂ ਹੁਣ ਤੱਕ ਇਹੋ ਸੋਚ ਰਹੇ ਹੋ ਕਿ ਅਸੀਂ ਤੁਹਾਡੇ ਸਾਹਮਣੇ ਆਪਣਾ ਪੱਖ ਪੇਸ਼ ਕਰ ਰਹੇ ਹਾਂ। ਅਸੀਂ ਤਾਂ ਪਰਮੇਸ਼ਰ ਦੇ ਸਨਮੁੱਖ ਮਸੀਹ ਵਿੱਚ ਬੋਲਦੇ ਹਾਂ; ਹੇ ਪਿਆਰਿਓ, ਸਾਰੀਆਂ ਗੱਲਾਂ ਤੁਹਾਡੀ ਉੱਨਤੀ ਲਈ ਹੀ ਹਨ।</verse>
				<verse number="20">ਮੈਨੂੰ ਡਰ ਹੈ ਕਿ ਕਿਤੇ ਅਜਿਹਾ ਨਾ ਹੋਵੇ ਜੋ ਮੈਂ ਆ ਕੇ ਤੁਹਾਨੂੰ ਜਿਹਾ ਚਾਹੁੰਦਾ ਹਾਂ ਉਸ ਤਰ੍ਹਾਂ ਨਾ ਪਾਵਾਂ ਅਤੇ ਮੈਨੂੰ ਵੀ ਜਿਹਾ ਤੁਸੀਂ ਚਾਹੁੰਦੇ ਹੋ ਉਸ ਤਰ੍ਹਾਂ ਨਾ ਪਾਓ; ਕਿਤੇ ਇਹ ਨਾ ਹੋਵੇ ਕਿ ਤੁਹਾਡੇ ਵਿਚਕਾਰ ਝਗੜਾ, ਈਰਖਾ, ਕ੍ਰੋਧ, ਧੜੇਬਾਜ਼ੀਆਂ, ਨਿੰਦਾ, ਚੁਗਲੀ, ਹੰਕਾਰ ਅਤੇ ਗੜਬੜੀ ਹੋਵੇ।</verse>
				<verse number="21">ਇਹ ਨਾ ਹੋਵੇ ਕਿ ਜਦੋਂ ਮੈਂ ਫੇਰ ਆਵਾਂ ਤਾਂ ਮੇਰਾ ਪਰਮੇਸ਼ਰ ਮੈਨੂੰ ਤੁਹਾਡੇ ਸਾਹਮਣੇ ਸ਼ਰਮਿੰਦਿਆਂ ਕਰੇ ਅਤੇ ਮੈਨੂੰ ਉਨ੍ਹਾਂ ਬਹੁਤਿਆਂ ਦੇ ਲਈ ਸੋਗ ਕਰਨਾ ਪਵੇ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਅਸ਼ੁੱਧਤਾ, ਵਿਭਚਾਰ ਅਤੇ ਲੁੱਚਪੁਣੇ ਦੇ ਉਨ੍ਹਾਂ ਕੰਮਾਂ ਤੋਂ ਜੋ ਉਨ੍ਹਾਂ ਕੀਤੇ, ਤੋਬਾ ਨਹੀਂ ਕੀਤੀ।</verse>
			</chapter>
			<chapter number="13">
				<verse number="1">ਹੁਣ ਮੈਂ ਤੀਜੀ ਵਾਰ ਤੁਹਾਡੇ ਕੋਲ ਆ ਰਿਹਾ ਹਾਂ; ਦੋ ਜਾਂ ਤਿੰਨ ਗਵਾਹਾਂ ਦੇ ਮੂੰਹੋਂ ਹਰੇਕ ਗੱਲ ਦੀ ਪੁਸ਼ਟੀ ਕੀਤੀ ਜਾਵੇਗੀ ।</verse>
				<verse number="2">ਜਦੋਂ ਮੈਂ ਦੂਜੀ ਵਾਰ ਤੁਹਾਡੇ ਕੋਲ ਸੀ ਤਾਂ ਮੈਂ ਤੁਹਾਨੂੰ ਚਿਤਾਵਨੀ ਦਿੱਤੀ ਸੀ ਅਤੇ ਹੁਣ ਜਦੋਂ ਉੱਥੇ ਨਹੀਂ ਹਾਂ ਤਾਂ ਉਨ੍ਹਾਂ ਨੂੰ ਜਿਨ੍ਹਾਂ ਪਹਿਲਾਂ ਪਾਪ ਕੀਤੇ ਅਤੇ ਬਾਕੀ ਸਭਨਾਂ ਨੂੰ ਪਹਿਲਾਂ ਹੀ ਕਹਿ ਦਿੰਦਾ ਹਾਂ ਕਿ ਜੇ ਮੈਂ ਫੇਰ ਤੁਹਾਡੇ ਕੋਲ ਆਵਾਂ ਤਾਂ ਕਿਸੇ ਨੂੰ ਨਾ ਛੱਡਾਂਗਾ।</verse>
				<verse number="3">ਕਿਉਂਕਿ ਤੁਸੀਂ ਤਾਂ ਇਸ ਦਾ ਸਬੂਤ ਚਾਹੁੰਦੇ ਹੋ ਕਿ ਮਸੀਹ ਮੇਰੇ ਰਾਹੀਂ ਬੋਲਦਾ ਹੈ; ਉਹ ਤੁਹਾਡੇ ਪ੍ਰਤੀ ਨਿਰਬਲ ਨਹੀਂ, ਸਗੋਂ ਤੁਹਾਡੇ ਵਿੱਚ ਸਾਮਰਥੀ ਹੈ।</verse>
				<verse number="4">ਉਹ ਤਾਂ ਨਿਰਬਲਤਾ ਵਿੱਚ ਸਲੀਬ 'ਤੇ ਚੜ੍ਹਾਇਆ ਗਿਆ, ਪਰ ਪਰਮੇਸ਼ਰ ਦੀ ਸਮਰੱਥਾ ਨਾਲ ਜੀਉਂਦਾ ਹੈ। ਅਸੀਂ ਵੀ ਉਸ ਵਿੱਚ ਨਿਰਬਲ ਤਾਂ ਹਾਂ, ਪਰ ਪਰਮੇਸ਼ਰ ਦੀ ਉਸ ਸਮਰੱਥਾ ਦੁਆਰਾ ਜੋ ਤੁਹਾਡੇ ਲਈ ਹੈ, ਅਸੀਂ ਉਸ ਦੇ ਨਾਲ ਜੀਵਾਂਗੇ।</verse>
				<verse number="5">ਆਪਣੇ ਆਪ ਨੂੰ ਪਰਖੋ ਕਿ ਤੁਸੀਂ ਵਿਸ਼ਵਾਸ ਵਿੱਚ ਹੋ ਜਾਂ ਨਹੀਂ। ਆਪਣੇ ਆਪ ਦੀ ਜਾਂਚ ਕਰੋ! ਜਾਂ ਕੀ ਤੁਸੀਂ ਆਪਣੇ ਵਿਖੇ ਇਹ ਨਹੀਂ ਜਾਣਦੇ ਕਿ ਯਿਸੂ ਮਸੀਹ ਤੁਹਾਡੇ ਵਿੱਚ ਰਹਿੰਦਾ ਹੈ? ਜੇ ਨਹੀਂ ਤਾਂ ਤੁਸੀਂ ਅਯੋਗ ਠਹਿਰੇ।</verse>
				<verse number="6">ਪਰ ਮੈਨੂੰ ਆਸ ਹੈ ਜੋ ਤੁਸੀਂ ਇਹ ਜਾਣ ਲਵੋਗੇ ਕਿ ਅਸੀਂ ਅਯੋਗ ਨਹੀਂ ਹਾਂ।</verse>
				<verse number="7">ਹੁਣ ਅਸੀਂ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਤੁਸੀਂ ਕੋਈ ਬੁਰਾਈ ਨਾ ਕਰੋ; ਇਸ ਲਈ ਨਹੀਂ ਕਿ ਅਸੀਂ ਖਰੇ ਵਿਖਾਈ ਦੇਈਏ, ਸਗੋਂ ਇਸ ਲਈ ਕਿ ਤੁਸੀਂ ਉਹੀ ਕਰੋ ਜੋ ਭਲਾ ਹੈ ਭਾਵੇਂ ਅਸੀਂ ਅਯੋਗ ਠਹਿਰੀਏ।</verse>
				<verse number="8">ਕਿਉਂਕਿ ਅਸੀਂ ਸੱਚ ਦੇ ਵਿਰੁੱਧ ਕੁਝ ਨਹੀਂ ਕਰ ਸਕਦੇ, ਪਰ ਸੱਚ ਦੇ ਲਈ ਕਰ ਸਕਦੇ ਹਾਂ।</verse>
				<verse number="9">ਜਦੋਂ ਅਸੀਂ ਨਿਰਬਲ ਹੁੰਦੇ ਹਾਂ ਅਤੇ ਤੁਸੀਂ ਬਲਵੰਤ ਹੁੰਦੇ ਹੋ, ਤਾਂ ਅਸੀਂ ਅਨੰਦ ਕਰਦੇ ਹਾਂ। ਅਸੀਂ ਤੁਹਾਡੀ ਸਿੱਧਤਾ ਲਈ ਵੀ ਪ੍ਰਾਰਥਨਾ ਕਰਦੇ ਹਾਂ।</verse>
				<verse number="10">ਇਸ ਕਰਕੇ ਮੈਂ ਦੂਰ ਹੁੰਦਿਆਂ ਇਹ ਗੱਲਾਂ ਲਿਖ ਰਿਹਾ ਹਾਂ ਤਾਂਕਿ ਜਦੋਂ ਮੈਂ ਉੱਥੇ ਮੌਜੂਦ ਹੋਵਾਂ ਤਾਂ ਮੈਨੂੰ ਆਪਣੇ ਉਸ ਅਧਿਕਾਰ ਦਾ ਇਸਤੇਮਾਲ ਕਰਦਿਆਂ ਤੁਹਾਡੇ ਨਾਲ ਸਖ਼ਤੀ ਨਾ ਵਰਤਣੀ ਪਵੇ ਜਿਹੜਾ ਪ੍ਰਭੂ ਨੇ ਮੈਨੂੰ ਉਸਾਰਨ ਲਈ ਦਿੱਤਾ, ਨਾ ਕਿ ਡੇਗਣ ਲਈ।</verse>
				<verse number="11">ਅੰਤ ਵਿੱਚ, ਹੇ ਭਾਈਓ, ਅਨੰਦ ਕਰੋ, ਸਿੱਧ ਹੁੰਦੇ ਜਾਓ, ਉਤਸ਼ਾਹਿਤ ਰਹੋ, ਇੱਕ ਮਨ ਹੋਵੋ, ਮੇਲ-ਮਿਲਾਪ ਰੱਖੋ। ਪ੍ਰੇਮ ਅਤੇ ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਹੋਵੇਗਾ।</verse>
				<verse number="12">ਇੱਕ ਦੂਜੇ ਨੂੰ ਪਵਿੱਤਰ ਚੁੰਮੇ ਨਾਲ ਸਲਾਮ ਕਹੋ। ਸਾਰੇ ਸੰਤ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="13">ਪ੍ਰਭੂ ਯਿਸੂ ਮਸੀਹ ਦੀ ਕਿਰਪਾ, ਪਰਮੇਸ਼ਰ ਦਾ ਪ੍ਰੇਮ ਅਤੇ ਪਵਿੱਤਰ ਆਤਮਾ ਦੀ ਸੰਗਤੀ ਤੁਹਾਡੇ ਨਾਲ ਹੁੰਦੀ ਰਹੇ। ਆਮੀਨ।</verse>
			</chapter>
		</book>
		<book number="48">
			<chapter number="1">
				<verse number="1">ਮੈਂ ਪੌਲੁਸ ਜੋ ਨਾ ਮਨੁੱਖਾਂ ਤੋਂ ਅਤੇ ਨਾ ਮਨੁੱਖਾਂ ਦੇ ਦੁਆਰਾ, ਸਗੋਂ ਯਿਸੂ ਮਸੀਹ ਅਤੇ ਉਸ ਪਿਤਾ ਪਰਮੇਸ਼ਰ ਦੇ ਦੁਆਰਾ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਇੱਕ ਰਸੂਲ ਹਾਂ, ਮੇਰੇ ਵੱਲੋਂ</verse>
				<verse number="2">ਅਤੇ ਉਨ੍ਹਾਂ ਸਾਰੇ ਭਾਈਆਂ ਦੇ ਵੱਲੋਂ ਜਿਹੜੇ ਮੇਰੇ ਨਾਲ ਹਨ, ਗਲਾਤਿਯਾ ਦੀਆਂ ਕਲੀਸਿਆਵਾਂ ਨੂੰ;</verse>
				<verse number="3">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ,</verse>
				<verse number="4">ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਲਈ ਦੇ ਦਿੱਤਾ ਤਾਂਕਿ ਸਾਡੇ ਪਰਮੇਸ਼ਰ ਅਤੇ ਪਿਤਾ ਦੀ ਇੱਛਾ ਦੇ ਅਨੁਸਾਰ ਸਾਨੂੰ ਇਸ ਵਰਤਮਾਨ ਬੁਰੇ ਯੁਗ ਤੋਂ ਬਚਾ ਲਵੇ।</verse>
				<verse number="5">ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="6">ਮੈਂ ਹੈਰਾਨ ਹਾਂ ਕਿ ਤੁਸੀਂ ਉਸ ਤੋਂ ਜਿਸ ਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਸੱਦਿਆ ਐਨੀ ਜਲਦੀ ਬੇਮੁੱਖ ਹੋ ਕੇ ਕਿਸੇ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ।</verse>
				<verse number="7">ਦੂਜੀ ਖੁਸ਼ਖ਼ਬਰੀ ਤਾਂ ਹੈ ਹੀ ਨਹੀਂ; ਪਰ ਕੁਝ ਲੋਕ ਹਨ ਜਿਹੜੇ ਤੁਹਾਨੂੰ ਉਲਝਣ ਵਿੱਚ ਪਾ ਰਹੇ ਹਨ ਅਤੇ ਮਸੀਹ ਦੀ ਖੁਸ਼ਖ਼ਬਰੀ ਨੂੰ ਵਿਗਾੜਨਾ ਚਾਹੁੰਦੇ ਹਨ।</verse>
				<verse number="8">ਜੇ ਅਸੀਂ ਜਾਂ ਸਵਰਗ ਤੋਂ ਕੋਈ ਦੂਤ ਵੀ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਅਸੀਂ ਸੁਣਾਈ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪੀ ਹੋਵੇ।</verse>
				<verse number="9">ਜਿਵੇਂ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ, ਹੁਣ ਮੈਂ ਫੇਰ ਕਹਿੰਦਾ ਹਾਂ ਕਿ ਜੇ ਕੋਈ ਤੁਹਾਨੂੰ ਉਸ ਖੁਸ਼ਖ਼ਬਰੀ ਦੇ ਉਲਟ ਜੋ ਤੁਸੀਂ ਸਵੀਕਾਰ ਕੀਤੀ, ਕੋਈ ਹੋਰ ਖੁਸ਼ਖ਼ਬਰੀ ਸੁਣਾਉਂਦਾ ਹੈ ਤਾਂ ਉਹ ਸਰਾਪੀ ਹੋਵੇ।</verse>
				<verse number="10">ਕੀ ਮੈਂ ਮਨੁੱਖਾਂ ਦੀ ਕਿਰਪਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਾਂ ਪਰਮੇਸ਼ਰ ਦੀ? ਜਾਂ ਕੀ ਮੈਂ ਮਨੁੱਖਾਂ ਨੂੰ ਖੁਸ਼ ਕਰਨਾ ਚਾਹੁੰਦਾ ਹਾਂ? ਜੇ ਮੈਂ ਹੁਣ ਤੱਕ ਮਨੁੱਖਾਂ ਨੂੰ ਖੁਸ਼ ਕਰ ਰਿਹਾ ਹੁੰਦਾ ਤਾਂ ਮੈਂ ਮਸੀਹ ਦਾ ਦਾਸ ਨਾ ਹੁੰਦਾ।</verse>
				<verse number="11">ਭਾਈਓ, ਤੁਸੀਂ ਇਹ ਜਾਣ ਲਵੋ ਕਿ ਜਿਹੜੀ ਖੁਸ਼ਖ਼ਬਰੀ ਮੈਂ ਤੁਹਾਨੂੰ ਸੁਣਾਈ ਉਹ ਕਿਸੇ ਮਨੁੱਖ ਦੀ ਨਹੀਂ ਹੈ;</verse>
				<verse number="12">ਕਿਉਂਕਿ ਨਾ ਤਾਂ ਮੈਂ ਇਹ ਕਿਸੇ ਮਨੁੱਖ ਤੋਂ ਪ੍ਰਾਪਤ ਕੀਤੀ ਅਤੇ ਨਾ ਹੀ ਮੈਨੂੰ ਸਿਖਾਈ ਗਈ, ਸਗੋਂ ਯਿਸੂ ਮਸੀਹ ਦੇ ਪਰਕਾਸ਼ ਦੁਆਰਾ ਮੈਨੂੰ ਪ੍ਰਾਪਤ ਹੋਈ।</verse>
				<verse number="13">ਤੁਸੀਂ ਯਹੂਦੀ ਪੰਥ ਵਿੱਚ ਮੇਰੇ ਪਹਿਲੇ ਚਾਲ-ਚਲਣ ਬਾਰੇ ਸੁਣਿਆ ਹੈ ਕਿ ਮੈਂ ਪਰਮੇਸ਼ਰ ਦੀ ਕਲੀਸਿਯਾ ਨੂੰ ਹੱਦੋਂ ਵੱਧ ਸਤਾਉਂਦਾ ਅਤੇ ਨਾਸ ਕਰਦਾ ਸੀ</verse>
				<verse number="14">ਅਤੇ ਆਪਣੀ ਕੌਮ ਵਿੱਚ ਯਹੂਦੀ ਪੰਥ ਦੇ ਆਪਣੇ ਬਹੁਤ ਸਾਰੇ ਹਾਣੀਆਂ ਨਾਲੋਂ ਅੱਗੇ ਸੀ, ਕਿਉਂਕਿ ਮੈਂ ਆਪਣੇ ਪੂਰਵਜਾਂ ਦੀਆਂ ਰੀਤਾਂ ਦੇ ਪ੍ਰਤੀ ਬਹੁਤ ਉਤਸ਼ਾਹੀ ਸੀ।</verse>
				<verse number="15">ਪਰ ਜਦੋਂ ਪਰਮੇਸ਼ਰ ਨੂੰ ਜਿਸ ਨੇ ਮੈਨੂੰ ਮੇਰੀ ਮਾਤਾ ਦੀ ਕੁੱਖੋਂ ਹੀ ਵੱਖਰਾ ਕਰ ਲਿਆ ਅਤੇ ਆਪਣੀ ਕਿਰਪਾ ਦੇ ਅਨੁਸਾਰ ਮੈਨੂੰ ਬੁਲਾਇਆ, ਇਹ ਚੰਗਾ ਲੱਗਾ</verse>
				<verse number="16">ਕਿ ਉਹ ਆਪਣੇ ਪੁੱਤਰ ਨੂੰ ਮੇਰੇ ਵਿੱਚ ਪਰਗਟ ਕਰੇ ਤਾਂਕਿ ਮੈਂ ਪਰਾਈਆਂ ਕੌਮਾਂ ਵਿੱਚ ਉਸ ਦੀ ਖੁਸ਼ਖ਼ਬਰੀ ਸੁਣਾਵਾਂ, ਤਾਂ ਉਸ ਵੇਲੇ ਮੈਂ ਲਹੂ ਅਤੇ ਮਾਸ ਤੋਂ ਸਲਾਹ ਨਾ ਲਈ</verse>
				<verse number="17">ਅਤੇ ਨਾ ਹੀ ਯਰੂਸ਼ਲਮ ਵਿੱਚ ਉਨ੍ਹਾਂ ਦੇ ਕੋਲ ਗਿਆ ਜਿਹੜੇ ਮੇਰੇ ਤੋਂ ਪਹਿਲਾਂ ਰਸੂਲ ਸਨ, ਬਲਕਿ ਮੈਂ ਅਰਬ ਨੂੰ ਗਿਆ ਅਤੇ ਫੇਰ ਦੰਮਿਸਕ ਨੂੰ ਮੁੜ ਆਇਆ।</verse>
				<verse number="18">ਫਿਰ ਤਿੰਨ ਸਾਲ ਬਾਅਦ ਮੈਂ ਕੇਫ਼ਾਸ ਨੂੰ ਮਿਲਣ ਲਈ ਯਰੂਸ਼ਲਮ ਨੂੰ ਗਿਆ ਅਤੇ ਪੰਦਰਾਂ ਦਿਨ ਉਸ ਦੇ ਨਾਲ ਰਿਹਾ</verse>
				<verse number="19">ਅਤੇ ਉੱਥੇ ਪ੍ਰਭੂ ਦੇ ਭਰਾ ਯਾਕੂਬ ਤੋਂ ਇਲਾਵਾ ਮੈਂ ਹੋਰ ਕਿਸੇ ਰਸੂਲ ਨੂੰ ਨਹੀਂ ਮਿਲਿਆ।</verse>
				<verse number="20">ਹੁਣ ਜੋ ਗੱਲਾਂ ਮੈਂ ਤੁਹਾਨੂੰ ਲਿਖ ਰਿਹਾ ਹਾਂ, ਵੇਖੋ, ਮੈਂ ਪਰਮੇਸ਼ਰ ਦੇ ਸਨਮੁੱਖ ਕਹਿੰਦਾ ਹਾਂ ਕਿ ਮੈਂ ਝੂਠ ਨਹੀਂ ਬੋਲਦਾ।</verse>
				<verse number="21">ਇਸ ਤੋਂ ਬਾਅਦ ਮੈਂ ਸੁਰਿਯਾ ਅਤੇ ਕਿਲਕਿਯਾ ਦੇ ਇਲਾਕਿਆਂ ਵਿੱਚ ਗਿਆ,</verse>
				<verse number="22">ਪਰ ਯਹੂਦਿਯਾ ਦੀਆਂ ਕਲੀਸਿਆਵਾਂ ਨੇ ਜੋ ਮਸੀਹ ਵਿੱਚ ਹਨ, ਮੈਨੂੰ ਕਦੇ ਨਹੀਂ ਵੇਖਿਆ ਸੀ।</verse>
				<verse number="23">ਉਨ੍ਹਾਂ ਨੇ ਕੇਵਲ ਇਹੀ ਸੁਣਿਆ ਸੀ ਕਿ ਉਹ ਜਿਹੜਾ ਸਾਨੂੰ ਪਹਿਲਾਂ ਸਤਾਉਂਦਾ ਸੀ, ਹੁਣ ਉਸੇ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸ ਨੂੰ ਕਦੇ ਉਹ ਨਾਸ ਕਰਦਾ ਸੀ;</verse>
				<verse number="24">ਅਤੇ ਉਹ ਮੇਰੇ ਕਰਕੇ ਪਰਮੇਸ਼ਰ ਦੀ ਮਹਿਮਾ ਕਰਦੀਆਂ ਸਨ।</verse>
			</chapter>
			<chapter number="2">
				<verse number="1">ਤਦ ਚੌਦਾਂ ਸਾਲਾਂ ਬਾਅਦ ਮੈਂ ਬਰਨਬਾਸ ਨਾਲ ਫੇਰ ਯਰੂਸ਼ਲਮ ਗਿਆ ਅਤੇ ਤੀਤੁਸ ਨੂੰ ਵੀ ਨਾਲ ਲੈ ਗਿਆ।</verse>
				<verse number="2">ਪਰ ਮੇਰਾ ਜਾਣਾ ਈਸ਼ਵਰੀ ਪਰਕਾਸ਼ ਦੇ ਅਨੁਸਾਰ ਸੀ ਅਤੇ ਮੈਂ ਉਨ੍ਹਾਂ ਦੇ ਅੱਗੇ ਵੀ ਉਹੋ ਖੁਸ਼ਖ਼ਬਰੀ ਰੱਖੀ ਜਿਹੜੀ ਮੈਂ ਪਰਾਈਆਂ ਕੌਮਾਂ ਨੂੰ ਸੁਣਾਉਂਦਾ ਹਾਂ, ਪਰ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਨ੍ਹਾਂ ਨੂੰ ਵੱਖਰਿਆਂ ਸੁਣਾਈ, ਤਾਂਕਿ ਕਿਤੇ ਅਜਿਹਾ ਨਾ ਹੋਵੇ ਕਿ ਮੇਰੀ ਇਹ ਅਗਲੀ-ਪਿਛਲੀ ਭੱਜ-ਦੌੜ ਕਿਸੇ ਤਰ੍ਹਾਂ ਵਿਅਰਥ ਠਹਿਰੇ।</verse>
				<verse number="3">ਪਰ ਤੀਤੁਸ ਜੋ ਮੇਰੇ ਨਾਲ ਸੀ, ਉਸ ਨੂੰ ਯੂਨਾਨੀ ਹੋਣ 'ਤੇ ਵੀ ਸੁੰਨਤ ਕਰਾਉਣ ਲਈ ਮਜ਼ਬੂਰ ਨਾ ਕੀਤਾ ਗਿਆ।</verse>
				<verse number="4">ਪਰ ਇਹ ਮਸਲਾ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਖੜ੍ਹਾ ਹੋਇਆ ਜਿਹੜੇ ਸਾਡੀ ਉਸ ਅਜ਼ਾਦੀ ਦਾ ਭੇਤ ਲੈਣ ਲਈ ਚੋਰੀ ਅੰਦਰ ਆ ਵੜੇ ਜੋ ਮਸੀਹ ਯਿਸੂ ਵਿੱਚ ਸਾਨੂੰ ਹਾਸਲ ਹੈ, ਤਾਂਕਿ ਸਾਨੂੰ ਗੁਲਾਮ ਬਣਾਉਣ।</verse>
				<verse number="5">ਪਰ ਅਸੀਂ ਇੱਕ ਘੜੀ ਵੀ ਉਨ੍ਹਾਂ ਦੀ ਅਧੀਨਤਾ ਨਾ ਮੰਨੀ ਤਾਂਕਿ ਖੁਸ਼ਖ਼ਬਰੀ ਦੀ ਸਚਾਈ ਤੁਹਾਡੇ ਵਿੱਚ ਬਣੀ ਰਹੇ।</verse>
				<verse number="6">ਹੁਣ ਜਿਹੜੇ ਉੱਘੇ ਮੰਨੇ ਜਾਂਦੇ ਹਨ ਉਹ ਪਹਿਲਾਂ ਕਿਹੋ ਜਿਹੇ ਸਨ, ਇਸ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਪਰਮੇਸ਼ਰ ਕਿਸੇ ਦਾ ਪੱਖਪਾਤ ਨਹੀਂ ਕਰਦਾ; ਇਨ੍ਹਾਂ ਉੱਘੇ ਮੰਨੇ ਜਾਂਦੇ ਲੋਕਾਂ ਤੋਂ ਮੈਨੂੰ ਕੋਈ ਸੁਝਾਅ ਨਾ ਮਿਲਿਆ,</verse>
				<verse number="7">ਪਰ ਇਸ ਦੇ ਉਲਟ ਉਨ੍ਹਾਂ ਵੇਖਿਆ ਕਿ ਜਿਸ ਤਰ੍ਹਾਂ ਪਤਰਸ ਨੂੰ ਸੁੰਨਤੀ ਲੋਕਾਂ ਲਈ, ਉਸੇ ਤਰ੍ਹਾਂ ਮੈਨੂੰ ਅਸੁੰਨਤੀ ਲੋਕਾਂ ਲਈ ਖੁਸ਼ਖ਼ਬਰੀ ਸੌਂਪੀ ਗਈ ਹੈ।</verse>
				<verse number="8">ਕਿਉਂਕਿ ਜਿਸ ਨੇ ਸੁੰਨਤੀ ਲੋਕਾਂ ਵਿੱਚ ਰਸੂਲਪੁਣੇ ਦੀ ਸੇਵਾ ਲਈ ਪਤਰਸ ਦੇ ਅੰਦਰ ਕੰਮ ਕੀਤਾ, ਉਸੇ ਨੇ ਮੇਰੇ ਅੰਦਰ ਪਰਾਈਆਂ ਕੌਮਾਂ ਦੇ ਲਈ ਕੰਮ ਕੀਤਾ</verse>
				<verse number="9">ਅਤੇ ਜਦੋਂ ਯਾਕੂਬ, ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਮੰਨੇ ਜਾਂਦੇ ਹਨ ਉਸ ਕਿਰਪਾ ਨੂੰ ਜਾਣ ਲਿਆ ਜੋ ਮੇਰੇ ਉੱਤੇ ਹੋਈ ਤਾਂ ਮੈਨੂੰ ਅਤੇ ਬਰਨਬਾਸ ਨੂੰ ਸਹਿਯੋਗ ਦਾ ਸੱਜਾ ਹੱਥ ਦਿੱਤਾ ਤਾਂਕਿ ਅਸੀਂ ਪਰਾਈਆਂ ਕੌਮਾਂ ਵਿੱਚ ਅਤੇ ਉਹ ਸੁੰਨਤੀ ਲੋਕਾਂ ਵਿੱਚ ਕੰਮ ਕਰਨ।</verse>
				<verse number="10">ਉਨ੍ਹਾਂ ਨੇ ਕੇਵਲ ਇਹ ਕਿਹਾ ਕਿ ਅਸੀਂ ਗਰੀਬਾਂ ਦੀ ਸੁੱਧ ਲਈਏ ਅਤੇ ਇਸੇ ਕੰਮ ਨੂੰ ਕਰਨ ਲਈ ਮੈਂ ਆਪ ਵੀ ਯਤਨਸ਼ੀਲ ਸੀ।</verse>
				<verse number="11">ਪਰ ਜਦੋਂ ਕੇਫ਼ਾਸ ਅੰਤਾਕਿਯਾ ਆਇਆ ਤਾਂ ਮੈਂ ਉਸ ਦੇ ਮੂੰਹ 'ਤੇ ਉਸ ਦਾ ਵਿਰੋਧ ਕੀਤਾ ਕਿਉਂਕਿ ਉਹ ਦੋਸ਼ੀ ਠਹਿਰਿਆ ਸੀ;</verse>
				<verse number="12">ਇਸ ਲਈ ਕਿ ਯਾਕੂਬ ਵੱਲੋਂ ਕੁਝ ਵਿਅਕਤੀਆਂ ਦੇ ਆਉਣ ਤੋਂ ਪਹਿਲਾਂ ਉਹ ਪਰਾਈਆਂ ਕੌਮਾਂ ਦੇ ਲੋਕਾਂ ਨਾਲ ਖਾਂਦਾ ਸੀ, ਪਰ ਜਦੋਂ ਉਹ ਆਏ ਤਾਂ ਸੁੰਨਤੀ ਲੋਕਾਂ ਦੇ ਡਰ ਦੇ ਕਾਰਨ ਉਨ੍ਹਾਂ ਤੋਂ ਪਿਛਾਂਹ ਹਟਣ ਅਤੇ ਕਿਨਾਰਾ ਕਰਨ ਲੱਗਾ।</verse>
				<verse number="13">ਉਸ ਦੇ ਇਸ ਪਖੰਡ ਵਿੱਚ ਬਾਕੀ ਯਹੂਦੀਆਂ ਨੇ ਵੀ ਉਸ ਦਾ ਸਾਥ ਦਿੱਤਾ, ਇੱਥੋਂ ਤੱਕ ਕਿ ਬਰਨਬਾਸ ਵੀ ਉਨ੍ਹਾਂ ਦੇ ਇਸ ਪਖੰਡ ਨਾਲ ਭਰਮਾਇਆ ਗਿਆ।</verse>
				<verse number="14">ਪਰ ਜਦੋਂ ਮੈਂ ਵੇਖਿਆ ਕਿ ਉਹ ਖੁਸ਼ਖ਼ਬਰੀ ਦੀ ਸਚਾਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਤਾਂ ਮੈਂ ਸਭਨਾਂ ਦੇ ਸਾਹਮਣੇ ਕੇਫ਼ਾਸ ਨੂੰ ਕਿਹਾ, “ਜੇ ਤੂੰ ਆਪ ਯਹੂਦੀ ਹੋ ਕੇ ਯਹੂਦੀਆਂ ਵਾਂਗ ਨਹੀਂ, ਸਗੋਂ ਗੈਰ-ਯਹੂਦੀਆਂ ਵਾਂਗ ਚੱਲਦਾ ਹੈਂ ਤਾਂ ਫਿਰ ਤੂੰ ਗੈਰ-ਯਹੂਦੀਆਂ ਨੂੰ ਯਹੂਦੀਆਂ ਵਾਂਗ ਚੱਲਣ ਲਈ ਕਿਉਂ ਮਜ਼ਬੂਰ ਕਰਦਾ ਹੈਂ?”</verse>
				<verse number="15">ਅਸੀਂ ਤਾਂ ਜਨਮ ਤੋਂ ਯਹੂਦੀ ਹਾਂ ਅਤੇ ਗੈਰ-ਯਹੂਦੀ ਪਾਪੀਆਂ ਵਿੱਚੋਂ ਨਹੀਂ ਹਾਂ।</verse>
				<verse number="16">ਇਹ ਜਾਣਦੇ ਹੋਏ ਕਿ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਨਹੀਂ ਪਰ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ, ਅਸੀਂ ਵੀ ਮਸੀਹ ਯਿਸੂ ਉੱਤੇ ਵਿਸ਼ਵਾਸ ਕੀਤਾ ਤਾਂਕਿ ਬਿਵਸਥਾ ਦੇ ਕੰਮਾਂ ਤੋਂ ਨਹੀਂ, ਸਗੋਂ ਮਸੀਹ ਉੱਤੇ ਵਿਸ਼ਵਾਸ ਕਰਨ ਦੇ ਦੁਆਰਾ ਧਰਮੀ ਠਹਿਰਾਏ ਜਾਈਏ; ਕਿਉਂਕਿ ਕੋਈ ਵੀ ਮਨੁੱਖ ਬਿਵਸਥਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ।</verse>
				<verse number="17">ਸੋ ਅਸੀਂ ਜਿਹੜੇ ਮਸੀਹ ਵਿੱਚ ਧਰਮੀ ਠਹਿਰਨਾ ਚਾਹੁੰਦੇ ਹਾਂ, ਜੇ ਆਪ ਹੀ ਪਾਪੀ ਨਿੱਕਲਦੇ ਹਾਂ ਤਾਂ ਕੀ ਮਸੀਹ ਪਾਪ ਦਾ ਸੇਵਕ ਹੈ? ਕਦੇ ਵੀ ਨਹੀਂ!</verse>
				<verse number="18">ਕਿਉਂਕਿ ਜੇ ਮੈਂ ਉਸੇ ਨੂੰ ਫੇਰ ਬਣਾਵਾਂ ਜੋ ਮੈਂ ਢਾਹ ਦਿੱਤਾ ਤਾਂ ਆਪਣੇ ਆਪ ਨੂੰ ਅਪਰਾਧੀ ਠਹਿਰਾਉਂਦਾ ਹਾਂ।</verse>
				<verse number="19">ਕਿਉਂ ਜੋ ਮੈਂ ਬਿਵਸਥਾ ਦੇ ਦੁਆਰਾ ਬਿਵਸਥਾ ਲਈ ਮਰ ਗਿਆ ਤਾਂਕਿ ਪਰਮੇਸ਼ਰ ਲਈ ਜੀ ਸਕਾਂ।</verse>
				<verse number="20">ਮੈਂ ਮਸੀਹ ਦੇ ਨਾਲ ਸਲੀਬ ਚੜ੍ਹਾਇਆ ਗਿਆ ਹਾਂ; ਹੁਣ ਤੋਂ ਮੈਂ ਨਹੀਂ ਜੀਉਂਦਾ, ਪਰ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜੋ ਮੈਂ ਸਰੀਰ ਵਿੱਚ ਜੀਉਂਦਾ ਹਾਂ ਉਹ ਕੇਵਲ ਉਸ ਵਿਸ਼ਵਾਸ ਨਾਲ ਜੀਉਂਦਾ ਹਾਂ ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਹੈ ਜਿਸ ਨੇ ਮੇਰੇ ਨਾਲ ਪਿਆਰ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।</verse>
				<verse number="21">ਮੈਂ ਪਰਮੇਸ਼ਰ ਦੀ ਕਿਰਪਾ ਨੂੰ ਵਿਅਰਥ ਨਹੀਂ ਠਹਿਰਾਉਂਦਾ, ਕਿਉਂਕਿ ਜੇ ਧਾਰਮਿਕਤਾ ਬਿਵਸਥਾ ਦੇ ਰਾਹੀਂ ਹੈ ਤਾਂ ਮਸੀਹ ਦਾ ਮਰਨਾ ਵਿਅਰਥ ਠਹਿਰਿਆ।</verse>
			</chapter>
			<chapter number="3">
				<verse number="1">ਹੇ ਨਿਰਬੁੱਧ ਗਲਾਤੀਓ, ਕਿਸ ਨੇ ਤੁਹਾਨੂੰ ਮੋਹ ਲਿਆ? ਤੁਹਾਡੀਆਂ ਅੱਖਾਂ ਸਾਹਮਣੇ ਹੀ ਤਾਂ ਯਿਸੂ ਮਸੀਹ ਸਲੀਬ 'ਤੇ ਚੜ੍ਹਾਇਆ ਹੋਇਆ ਪ੍ਰਤੱਖ ਵਿਖਾਇਆ ਗਿਆ।</verse>
				<verse number="2">ਮੈਂ ਤੁਹਾਡੇ ਕੋਲੋਂ ਕੇਵਲ ਇਹ ਜਾਣਨਾ ਚਾਹੁੰਦਾ ਹਾਂ; ਕੀ ਤੁਸੀਂ ਆਤਮਾ ਨੂੰ ਬਿਵਸਥਾ ਦੇ ਕੰਮਾਂ ਤੋਂ ਪਾਇਆ ਜਾਂ ਵਿਸ਼ਵਾਸ ਨਾਲ ਸੁਣਨ ਤੋਂ?</verse>
				<verse number="3">ਕੀ ਤੁਸੀਂ ਐਨੇ ਨਿਰਬੁੱਧ ਹੋ ਕਿ ਆਤਮਾ ਨਾਲ ਅਰੰਭ ਕਰਕੇ ਹੁਣ ਸਰੀਰ ਦੁਆਰਾ ਸਮਾਪਤ ਕਰੋਗੇ?</verse>
				<verse number="4">ਕੀ ਤੁਸੀਂ ਐਨੇ ਦੁੱਖ ਵਿਅਰਥ ਹੀ ਝੱਲੇ? ਸੱਚਮੁੱਚ ਉਹ ਵਿਅਰਥ ਨਹੀਂ ਸਨ।</verse>
				<verse number="5">ਇਸ ਲਈ ਉਹ ਜਿਹੜਾ ਤੁਹਾਨੂੰ ਆਤਮਾ ਦਿੰਦਾ ਅਤੇ ਤੁਹਾਡੇ ਵਿਚਕਾਰ ਸਮਰੱਥਾ ਦੇ ਕੰਮ ਕਰਦਾ ਹੈ, ਕੀ ਉਹ ਬਿਵਸਥਾ ਦੇ ਕੰਮਾਂ ਤੋਂ ਇਹ ਕਰਦਾ ਹੈ ਜਾਂ ਤੁਹਾਡੇ ਵਿਸ਼ਵਾਸ ਸਹਿਤ ਸੁਣਨ ਤੋਂ?</verse>
				<verse number="6">ਅਬਰਾਹਾਮ ਨੇ ਵੀ ਪਰਮੇਸ਼ਰ 'ਤੇ ਵਿਸ਼ਵਾਸ ਕੀਤਾ ਅਤੇ ਇਹ ਗੱਲ ਉਸ ਦੇ ਲਈ ਧਾਰਮਿਕਤਾ ਗਿਣੀ ਗਈ।</verse>
				<verse number="7">ਸੋ ਜਾਣ ਲਵੋ ਕਿ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਉਹੀ ਅਬਰਾਹਾਮ ਦੇ ਪੁੱਤਰ ਹਨ।</verse>
				<verse number="8">ਲਿਖਤ ਨੇ ਪਹਿਲਾਂ ਤੋਂ ਹੀ ਇਹ ਜਾਣ ਕੇ ਜੋ ਪਰਮੇਸ਼ਰ ਵਿਸ਼ਵਾਸ ਦੇ ਦੁਆਰਾ ਪਰਾਈਆਂ ਕੌਮਾਂ ਨੂੰ ਧਰਮੀ ਠਹਿਰਾਵੇਗਾ, ਅਬਰਾਹਾਮ ਨੂੰ ਅਗੇਤੀ ਇਹ ਖੁਸ਼ਖ਼ਬਰੀ ਸੁਣਾਈ, “ਤੇਰੇ ਵਿੱਚ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ।”</verse>
				<verse number="9">ਇਸ ਲਈ ਉਹ ਜਿਹੜੇ ਵਿਸ਼ਵਾਸ ਕਰਨ ਵਾਲੇ ਹਨ, ਵਿਸ਼ਵਾਸੀ ਅਬਰਾਹਾਮ ਦੇ ਨਾਲ ਬਰਕਤ ਪਾਉਂਦੇ ਹਨ।</verse>
				<verse number="10">ਕਿਉਂਕਿ ਜਿੰਨੇ ਬਿਵਸਥਾ ਦੇ ਕੰਮਾਂ 'ਤੇ ਭਰੋਸਾ ਰੱਖਦੇ ਹਨ ਉਹ ਸਰਾਪ ਦੇ ਹੇਠ ਹਨ, ਕਿਉਂ ਜੋ ਲਿਖਿਆ ਹੈ, “ਸਰਾਪੀ ਹੈ ਉਹ ਹਰੇਕ ਜਿਹੜਾ ਬਿਵਸਥਾ ਦੀ ਪੁਸਤਕ ਵਿੱਚ ਲਿਖੀਆਂ ਸਭ ਗੱਲਾਂ ਦੀ ਪਾਲਣਾ ਨਹੀਂ ਕਰਦਾ।”</verse>
				<verse number="11">ਹੁਣ ਇਹ ਸਪਸ਼ਟ ਹੈ ਕਿ ਕੋਈ ਵੀ ਬਿਵਸਥਾ ਦੇ ਦੁਆਰਾ ਪਰਮੇਸ਼ਰ ਦੇ ਸਨਮੁੱਖ ਧਰਮੀ ਨਹੀਂ ਠਹਿਰਦਾ, ਕਿਉਂਕਿ ਧਰਮੀ ਮਨੁੱਖ ਵਿਸ਼ਵਾਸ ਦੇ ਦੁਆਰਾ ਜੀਵੇਗਾ।</verse>
				<verse number="12">ਪਰ ਬਿਵਸਥਾ ਦਾ ਵਿਸ਼ਵਾਸ ਨਾਲ ਕੋਈ ਵਾਸਤਾ ਨਹੀਂ ਹੈ, ਕਿਉਂਕਿ ਜਿਹੜਾ ਬਿਵਸਥਾ ਦੀਆਂ ਗੱਲਾਂ ਦੀ ਪਾਲਣਾ ਕਰਦਾ ਹੈ ਉਹੀ ਉਨ੍ਹਾਂ ਦੁਆਰਾ ਜੀਵੇਗਾ।</verse>
				<verse number="13">ਮਸੀਹ ਨੇ ਸਾਡੀ ਖਾਤਰ ਸਰਾਪ ਬਣ ਕੇ ਸਾਨੂੰ ਬਿਵਸਥਾ ਦੇ ਸਰਾਪ ਤੋਂ ਛੁਡਾ ਲਿਆ, ਕਿਉਂਕਿ ਲਿਖਿਆ ਹੈ, “ਸਰਾਪੀ ਹੈ ਉਹ ਹਰੇਕ ਜਿਹੜਾ ਰੁੱਖ ਉੱਤੇ ਟੰਗਿਆ ਜਾਂਦਾ ਹੈ।”</verse>
				<verse number="14">ਇਹ ਇਸ ਕਰਕੇ ਹੋਇਆ ਜੋ ਮਸੀਹ ਯਿਸੂ ਵਿੱਚ ਅਬਰਾਹਾਮ ਦੀ ਬਰਕਤ ਪਰਾਈਆਂ ਕੌਮਾਂ ਤੱਕ ਪਹੁੰਚੇ, ਤਾਂਕਿ ਅਸੀਂ ਵਿਸ਼ਵਾਸ ਦੇ ਦੁਆਰਾ ਆਤਮਾ ਦੇ ਵਾਇਦੇ ਨੂੰ ਪ੍ਰਾਪਤ ਕਰ ਸਕੀਏ।</verse>
				<verse number="15">ਹੇ ਭਾਈਓ, ਮੈਂ ਮਨੁੱਖੀ ਰੀਤੀ ਤੋਂ ਬੋਲਦਾ ਹਾਂ; ਮਨੁੱਖ ਦਾ ਇਕਰਾਰਨਾਮਾ ਵੀ ਜਦੋਂ ਪੱਕਾ ਹੋ ਜਾਂਦਾ ਹੈ ਤਾਂ ਨਾ ਕੋਈ ਉਸ ਨੂੰ ਰੱਦ ਕਰਦਾ ਅਤੇ ਨਾ ਉਸ ਵਿੱਚ ਕੁਝ ਜੋੜਦਾ ਹੈ।</verse>
				<verse number="16">ਹੁਣ ਇਹ ਵਾਇਦੇ ਅਬਰਾਹਾਮ ਅਤੇ ਉਸ ਦੇ ਵੰਸ਼ ਨਾਲ ਕੀਤੇ ਗਏ ਸਨ। ਉਹ ਇਹ ਨਹੀਂ ਕਹਿੰਦਾ, “ਵੰਸ਼ਜਾਂ ਨਾਲ” ਜਿਵੇਂ ਕਿ ਬਹੁਤਿਆਂ ਲਈ, ਸਗੋਂ ਇੱਕ ਲਈ ਕਹਿੰਦਾ ਹੈ, “ਤੇਰੇ ਵੰਸ਼ ਨਾਲ” ਜੋ ਮਸੀਹ ਹੈ।</verse>
				<verse number="17">ਹੁਣ ਮੇਰਾ ਕਹਿਣਾ ਇਹ ਹੈ ਕਿ ਜਿਹੜਾ ਨੇਮ ਪਰਮੇਸ਼ਰ ਦੇ ਦੁਆਰਾ ਪਹਿਲਾਂ ਹੀ ਪੱਕਾ ਕਰ ਦਿੱਤਾ ਗਿਆ ਸੀ, ਉਸ ਨੂੰ ਚਾਰ ਸੌ ਤੀਹ ਸਾਲ ਬਾਅਦ ਆਈ ਬਿਵਸਥਾ ਰੱਦ ਨਹੀਂ ਕਰ ਸਕਦੀ ਕਿ ਉਹ ਵਾਇਦਾ ਵਿਅਰਥ ਠਹਿਰੇ।</verse>
				<verse number="18">ਕਿਉਂਕਿ ਜੇ ਮਿਰਾਸ ਬਿਵਸਥਾ ਤੋਂ ਹੈ ਤਾਂ ਫਿਰ ਵਾਇਦੇ ਤੋਂ ਨਹੀਂ। ਪਰ ਪਰਮੇਸ਼ਰ ਨੇ ਅਬਰਾਹਾਮ ਨੂੰ ਇਹ ਵਾਇਦੇ ਦੁਆਰਾ ਦਿੱਤੀ ਹੈ।</verse>
				<verse number="19">ਤਾਂ ਫਿਰ ਬਿਵਸਥਾ ਕਿਉਂ ਹੈ? ਇਹ ਅਪਰਾਧਾਂ ਦੇ ਕਾਰਨ ਬਾਅਦ ਵਿੱਚ ਦਿੱਤੀ ਗਈ ਜਦੋਂ ਤੱਕ ਕਿ ਉਹ ਵੰਸ਼ਜ ਨਾ ਆ ਜਾਵੇ ਜਿਸ ਦਾ ਵਾਇਦਾ ਕੀਤਾ ਗਿਆ ਸੀ। ਇਹ ਸਵਰਗਦੂਤਾਂ ਦੁਆਰਾ ਇੱਕ ਵਿਚੋਲੇ ਦੇ ਹੱਥੀਂ ਠਹਿਰਾਈ ਗਈ।</verse>
				<verse number="20">ਵਿਚੋਲਾ ਇੱਕ ਪਾਸੇ ਦਾ ਨਹੀਂ ਹੁੰਦਾ, ਪਰ ਪਰਮੇਸ਼ਰ ਇੱਕੋ ਹੈ।</verse>
				<verse number="21">ਤਾਂ ਕੀ ਬਿਵਸਥਾ ਪਰਮੇਸ਼ਰ ਦੇ ਵਾਇਦਿਆਂ ਦੇ ਵਿਰੋਧ ਵਿੱਚ ਹੈ? ਕਦੇ ਵੀ ਨਹੀਂ! ਕਿਉਂਕਿ ਜੇ ਅਜਿਹੀ ਬਿਵਸਥਾ ਦਿੱਤੀ ਗਈ ਹੁੰਦੀ ਜਿਹੜੀ ਜੀਵਨ ਦੇ ਸਕਦੀ, ਤਾਂ ਸੱਚਮੁੱਚ ਧਾਰਮਿਕਤਾ ਬਿਵਸਥਾ ਤੋਂ ਹੁੰਦੀ।</verse>
				<verse number="22">ਪਰ ਲਿਖਤ ਨੇ ਸਭ ਨੂੰ ਪਾਪ ਦੇ ਅਧੀਨ ਕਰ ਦਿੱਤਾ, ਤਾਂਕਿ ਵਿਸ਼ਵਾਸ ਕਰਨ ਵਾਲਿਆਂ ਨੂੰ ਉਹ ਵਾਇਦਾ ਦਿੱਤਾ ਜਾਵੇ ਜਿਹੜਾ ਯਿਸੂ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦਾ ਹੈ।</verse>
				<verse number="23">ਪਰ ਵਿਸ਼ਵਾਸ ਦੇ ਆਉਣ ਤੋਂ ਪਹਿਲਾਂ ਅਸੀਂ ਬਿਵਸਥਾ ਦੇ ਅਧੀਨ ਰੱਖੇ ਗਏ ਅਤੇ ਉਸ ਵਿਸ਼ਵਾਸ ਦੇ ਪਰਗਟ ਹੋਣ ਤੱਕ ਜਿਹੜਾ ਆਉਣ ਵਾਲਾ ਸੀ ਇਸ ਦੇ ਬੰਦੀ ਰਹੇ।</verse>
				<verse number="24">ਸੋ ਬਿਵਸਥਾ ਸਾਨੂੰ ਮਸੀਹ ਤੱਕ ਪਹੁੰਚਾਉਣ ਲਈ ਸਾਡੀ ਸਿੱਖਿਅਕ ਬਣੀ ਤਾਂਕਿ ਅਸੀਂ ਵਿਸ਼ਵਾਸ ਦੇ ਰਾਹੀਂ ਧਰਮੀ ਠਹਿਰਾਏ ਜਾਈਏ।</verse>
				<verse number="25">ਪਰ ਵਿਸ਼ਵਾਸ ਦੇ ਆਉਣ ਤੋਂ ਬਾਅਦ ਅਸੀਂ ਹੁਣ ਸਿੱਖਿਅਕ ਦੇ ਅਧੀਨ ਨਾ ਰਹੇ।</verse>
				<verse number="26">ਕਿਉਂਕਿ ਤੁਸੀਂ ਸਾਰੇ ਮਸੀਹ ਯਿਸੂ ਉੱਤੇ ਵਿਸ਼ਵਾਸ ਦੇ ਦੁਆਰਾ ਪਰਮੇਸ਼ਰ ਦੇ ਪੁੱਤਰ ਹੋ;</verse>
				<verse number="27">ਕਿਉਂ ਜੋ ਤੁਸੀਂ ਜਿੰਨਿਆਂ ਨੇ ਮਸੀਹ ਵਿੱਚ ਬਪਤਿਸਮਾ ਲਿਆ, ਮਸੀਹ ਨੂੰ ਪਹਿਨ ਲਿਆ।</verse>
				<verse number="28">ਸੋ ਹੁਣ ਨਾ ਕੋਈ ਯਹੂਦੀ ਹੈ ਨਾ ਯੂਨਾਨੀ, ਨਾ ਗੁਲਾਮ ਹੈ ਨਾ ਅਜ਼ਾਦ, ਨਾ ਨਰ ਹੈ ਨਾ ਨਾਰੀ; ਕਿਉਂਕਿ ਤੁਸੀਂ ਸਭ ਮਸੀਹ ਯਿਸੂ ਵਿੱਚ ਇੱਕ ਹੋ;</verse>
				<verse number="29">ਅਤੇ ਜੇ ਤੁਸੀਂ ਮਸੀਹ ਦੇ ਹੋ ਤਾਂ ਤੁਸੀਂ ਅਬਰਾਹਾਮ ਦੇ ਵੰਸ਼ ਅਤੇ ਵਾਇਦੇ ਦੇ ਅਨੁਸਾਰ ਵਾਰਸ ਹੋ।</verse>
			</chapter>
			<chapter number="4">
				<verse number="1">ਹੁਣ ਮੈਂ ਕਹਿੰਦਾ ਹਾਂ ਕਿ ਵਾਰਸ ਜਿੰਨਾ ਚਿਰ ਬੱਚਾ ਹੈ, ਉਸ ਵਿੱਚ ਅਤੇ ਗੁਲਾਮ ਵਿੱਚ ਕੋਈ ਅੰਤਰ ਨਹੀਂ ਭਾਵੇਂ ਉਹ ਸਭ ਚੀਜ਼ਾਂ ਦਾ ਮਾਲਕ ਹੈ।</verse>
				<verse number="2">ਪਰ ਪਿਤਾ ਦੁਆਰਾ ਨਿਰਧਾਰਤ ਸਮੇਂ ਤੱਕ ਉਹ ਸਰਪ੍ਰਸਤਾਂ ਅਤੇ ਮੁਖ਼ਤਿਆਰਾਂ ਦੇ ਅਧੀਨ ਰਹਿੰਦਾ ਹੈ।</verse>
				<verse number="3">ਇਸੇ ਤਰ੍ਹਾਂ ਅਸੀਂ ਵੀ ਜਦੋਂ ਬੱਚੇ ਸੀ ਤਾਂ ਸੰਸਾਰ ਦੇ ਮੂਲ ਸਿਧਾਂਤਾਂ ਦੇ ਗੁਲਾਮ ਸੀ।</verse>
				<verse number="4">ਪਰ ਜਦੋਂ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜਿਆ ਜੋ ਔਰਤ ਤੋਂ ਜਨਮਿਆ ਅਤੇ ਬਿਵਸਥਾ ਦੇ ਅਧੀਨ ਜਨਮਿਆ,</verse>
				<verse number="5">ਤਾਂਕਿ ਉਨ੍ਹਾਂ ਨੂੰ ਜਿਹੜੇ ਬਿਵਸਥਾ ਦੇ ਅਧੀਨ ਹਨ ਮੁੱਲ ਦੇ ਕੇ ਛੁਡਾਵੇ ਜਿਸ ਨਾਲ ਅਸੀਂ ਪੁਤਰੇਲੇ ਪੁੱਤਰ ਹੋਣ ਦਾ ਹੱਕ ਪ੍ਰਾਪਤ ਕਰੀਏ।</verse>
				<verse number="6">ਹੁਣ ਕਿਉਂਕਿ ਤੁਸੀਂ ਪੁੱਤਰ ਹੋ, ਇਸ ਲਈ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਮਨਾਂ ਵਿੱਚ ਪਾਇਆ ਜਿਹੜਾ “ਹੇ ਅੱਬਾ, ਹੇ ਪਿਤਾ” ਪੁਕਾਰਦਾ ਹੈ।</verse>
				<verse number="7">ਸੋ ਹੁਣ ਤੋਂ ਤੂੰ ਦਾਸ ਨਹੀਂ, ਸਗੋਂ ਪੁੱਤਰ ਹੈਂ ਅਤੇ ਜੇ ਪੁੱਤਰ ਹੈਂ ਤਾਂ ਪਰਮੇਸ਼ਰ ਦੇ ਰਾਹੀਂ ਵਾਰਸ ਵੀ ਹੈਂ।</verse>
				<verse number="8">ਜਦੋਂ ਤੁਸੀਂ ਪਰਮੇਸ਼ਰ ਨੂੰ ਨਹੀਂ ਜਾਣਦੇ ਸੀ ਤਾਂ ਉਨ੍ਹਾਂ ਦੇ ਬੰਧਨ ਵਿੱਚ ਸੀ ਜੋ ਅਸਲ ਵਿੱਚ ਪਰਮੇਸ਼ਰ ਨਹੀਂ ਹਨ।</verse>
				<verse number="9">ਪਰ ਹੁਣ ਜਦੋਂ ਤੁਸੀਂ ਪਰਮੇਸ਼ਰ ਨੂੰ ਜਾਣ ਲਿਆ, ਸਗੋਂ ਇਹ ਕਹੀਏ ਕਿ ਪਰਮੇਸ਼ਰ ਨੇ ਤੁਹਾਨੂੰ ਜਾਣ ਲਿਆ, ਤਾਂ ਤੁਸੀਂ ਦੁਬਾਰਾ ਨਿਰਬਲ ਅਤੇ ਵਿਅਰਥ ਮੂਲ ਸਿਧਾਂਤਾਂ ਵੱਲ ਕਿਉਂ ਮੁੜਦੇ ਹੋ? ਕੀ ਤੁਸੀਂ ਇੱਕ ਵਾਰ ਫੇਰ ਉਨ੍ਹਾਂ ਦੇ ਗੁਲਾਮ ਬਣਨਾ ਚਾਹੁੰਦੇ ਹੋ?</verse>
				<verse number="10">ਤੁਸੀਂ ਦਿਨਾਂ, ਮਹੀਨਿਆਂ, ਰੁੱਤਾਂ ਅਤੇ ਸਾਲਾਂ ਨੂੰ ਮੰਨਦੇ ਹੋ।</verse>
				<verse number="11">ਮੈਂ ਤੁਹਾਡੇ ਵਿਖੇ ਡਰਦਾ ਹਾਂ ਕਿ ਕਿਤੇ ਅਜਿਹਾ ਨਾ ਹੋਵੇ ਜੋ ਤੁਹਾਡੇ ਲਈ ਕੀਤੀ ਗਈ ਮੇਰੀ ਮਿਹਨਤ ਵਿਅਰਥ ਜਾਵੇ।</verse>
				<verse number="12">ਹੇ ਭਾਈਓ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਰਗੇ ਬਣੋ, ਕਿਉਂਕਿ ਮੈਂ ਵੀ ਤੁਹਾਡੇ ਵਰਗਾ ਬਣਿਆ। ਤੁਸੀਂ ਮੇਰਾ ਕੁਝ ਬੁਰਾ ਨਹੀਂ ਕੀਤਾ;</verse>
				<verse number="13">ਅਤੇ ਤੁਸੀਂ ਜਾਣਦੇ ਹੋ ਕਿ ਮੇਰੇ ਸਰੀਰ ਦੀ ਨਿਰਬਲਤਾ ਤੁਹਾਨੂੰ ਪਹਿਲੀ ਵਾਰ ਖੁਸ਼ਖ਼ਬਰੀ ਸੁਣਾਉਣ ਦੀ ਵਜ੍ਹਾ ਬਣੀ।</verse>
				<verse number="14">ਤੁਸੀਂ ਮੇਰੇ ਸਰੀਰ ਦੀ ਇਸ ਦਸ਼ਾ ਨੂੰ ਜੋ ਕਿ ਤੁਹਾਡੇ ਲਈ ਪਰਤਾਵਾ ਸੀ ਤੁੱਛ ਨਹੀਂ ਜਾਣਿਆ ਅਤੇ ਨਾ ਘਿਰਣਾ ਕੀਤੀ, ਸਗੋਂ ਮੈਨੂੰ ਪਰਮੇਸ਼ਰ ਦੇ ਦੂਤ ਵਾਂਗ, ਬਲਕਿ ਮਸੀਹ ਯਿਸੂ ਵਾਂਗ ਸਵੀਕਾਰ ਕੀਤਾ।</verse>
				<verse number="15">ਹੁਣ ਤੁਹਾਡਾ ਉਹ ਅਨੰਦ ਕਿੱਥੇ ਗਿਆ? ਕਿਉਂਕਿ ਮੈਂ ਤੁਹਾਡੀ ਗਵਾਹੀ ਦਿੰਦਾ ਹਾਂ ਕਿ ਜੇ ਹੋ ਸਕਦਾ ਤਾਂ ਤੁਸੀਂ ਆਪਣੀਆਂ ਅੱਖਾਂ ਵੀ ਕੱਢ ਕੇ ਮੈਨੂੰ ਦੇ ਦਿੰਦੇ।</verse>
				<verse number="16">ਕੀ ਮੈਂ ਤੁਹਾਡੇ ਨਾਲ ਸੱਚ ਬੋਲਣ ਕਰਕੇ ਤੁਹਾਡਾ ਵੈਰੀ ਬਣ ਗਿਆ ਹਾਂ?</verse>
				<verse number="17">ਉਹ ਤੁਹਾਡੇ ਪ੍ਰਤੀ ਉਤਸੁਕ ਹਨ, ਪਰ ਭਲੇ ਲਈ ਨਹੀਂ; ਉਹ ਤੁਹਾਨੂੰ ਅਲੱਗ ਕਰਨਾ ਚਾਹੁੰਦੇ ਹਨ ਕਿ ਤੁਸੀਂ ਵੀ ਉਨ੍ਹਾਂ ਪ੍ਰਤੀ ਉਤਸੁਕ ਹੋਵੋ।</verse>
				<verse number="18">ਹਮੇਸ਼ਾ ਭਲੀ ਗੱਲ ਲਈ ਉਤਸੁਕ ਰਹਿਣਾ ਚੰਗਾ ਹੈ, ਨਾ ਕਿ ਕੇਵਲ ਉਦੋਂ ਜਦੋਂ ਮੈਂ ਤੁਹਾਡੇ ਨਾਲ ਹੁੰਦਾ ਹਾਂ।</verse>
				<verse number="19">ਮੇਰੇ ਬੱਚਿਓ, ਜਦੋਂ ਤੱਕ ਤੁਹਾਡੇ ਵਿੱਚ ਮਸੀਹ ਦਾ ਸਰੂਪ ਨਾ ਬਣ ਜਾਵੇ ਮੈਂ ਤੁਹਾਡੇ ਲਈ ਮੁੜ ਜਣੇਪੇ ਜਿਹੀਆਂ ਪੀੜਾਂ ਸਹਿੰਦਾ ਹਾਂ।</verse>
				<verse number="20">ਮੈਂ ਚਾਹੁੰਦਾ ਸੀ ਕਿ ਇਸ ਸਮੇਂ ਤੁਹਾਡੇ ਕੋਲ ਹੁੰਦਾ ਅਤੇ ਹੋਰ ਤਰੀਕੇ ਨਾਲ ਗੱਲ ਕਰਦਾ, ਕਿਉਂਕਿ ਮੈਂ ਤੁਹਾਡੇ ਵਿਖੇ ਦੁਬਿਧਾ ਵਿੱਚ ਹਾਂ।</verse>
				<verse number="21">ਤੁਸੀਂ ਜਿਹੜੇ ਬਿਵਸਥਾ ਦੇ ਅਧੀਨ ਹੋਣਾ ਚਾਹੁੰਦੇ ਹੋ ਮੈਨੂੰ ਦੱਸੋ, ਕੀ ਤੁਸੀਂ ਬਿਵਸਥਾ ਦੀ ਨਹੀਂ ਸੁਣਦੇ?</verse>
				<verse number="22">ਕਿਉਂਕਿ ਲਿਖਿਆ ਹੈ ਕਿ ਅਬਰਾਹਾਮ ਦੇ ਦੋ ਪੁੱਤਰ ਸਨ; ਇੱਕ ਦਾਸੀ ਤੋਂ ਅਤੇ ਦੂਜਾ ਅਜ਼ਾਦ ਔਰਤ ਤੋਂ।</verse>
				<verse number="23">ਜਿਹੜਾ ਦਾਸੀ ਤੋਂ ਸੀ ਉਹ ਸਰੀਰ ਦੇ ਅਨੁਸਾਰ ਜਨਮਿਆ, ਪਰ ਜਿਹੜਾ ਅਜ਼ਾਦ ਔਰਤ ਤੋਂ ਸੀ ਉਹ ਵਾਇਦੇ ਦੇ ਰਾਹੀਂ ਜਨਮਿਆ।</verse>
				<verse number="24">ਇਹ ਇੱਕ ਉਦਾਹਰਣ ਹੈ: ਇਹ ਔਰਤਾਂ ਦੋ ਨੇਮ ਹਨ; ਇੱਕ ਸੀਨਾ ਪਹਾੜ ਤੋਂ ਹੈ ਜਿਸ ਤੋਂ ਗੁਲਾਮ ਹੀ ਪੈਦਾ ਹੁੰਦੇ ਹਨ ਜੋ ਕਿ ਹਾਜਰਾ ਹੈ।</verse>
				<verse number="25">ਹੁਣ ਮੰਨ ਲਵੋ ਕਿ ਹਾਜਰਾ ਅਰਬ ਦਾ ਸੀਨਾ ਪਹਾੜ ਹੈ ਜੋ ਵਰਤਮਾਨ ਯਰੂਸ਼ਲਮ ਨੂੰ ਦਰਸਾਉਂਦੀ ਹੈ, ਕਿਉਂਕਿ ਉਹ ਆਪਣੇ ਬੱਚਿਆਂ ਸਹਿਤ ਗੁਲਾਮੀ ਵਿੱਚ ਹੈ।</verse>
				<verse number="26">ਪਰ ਉਤਾਂਹ ਦੀ ਯਰੂਸ਼ਲਮ ਅਜ਼ਾਦ ਹੈ ਜੋ ਸਾਡੀ ਮਾਂ ਹੈ;</verse>
				<verse number="27">ਕਿਉਂਕਿ ਲਿਖਿਆ ਹੈ: ਹੇ ਬਾਂਝ, ਤੂੰ ਜੋ ਜਨਮ ਨਹੀਂ ਦਿੰਦੀ, ਅਨੰਦ ਮਨਾ! ਤੂੰ ਜਿਸ ਨੂੰ ਜਣੇਪੇ ਦੀਆਂ ਪੀੜਾਂ ਸਹਿਣੀਆਂ ਨਹੀਂ ਪੈਂਦੀਆਂ, ਖੁਸ਼ ਹੋ ਅਤੇ ਨਾਰ੍ਹੇ ਮਾਰ! ਕਿਉਂਕਿ ਤਿਆਗੀ ਹੋਈ ਦੇ ਬੱਚੇ ਸੁਹਾਗਣ ਦੇ ਬੱਚਿਆਂ ਨਾਲੋਂ ਵੱਧ ਹਨ।</verse>
				<verse number="28">ਹੁਣ ਹੇ ਭਾਈਓ, ਤੁਸੀਂ ਇਸਹਾਕ ਵਾਂਗ ਵਾਇਦੇ ਦੀ ਸੰਤਾਨ ਹੋ।</verse>
				<verse number="29">ਪਰ ਜਿਵੇਂ ਉਸ ਸਮੇਂ ਉਹ ਜਿਹੜਾ ਸਰੀਰ ਦੇ ਅਨੁਸਾਰ ਜਨਮਿਆ ਸੀ ਆਤਮਾ ਦੇ ਅਨੁਸਾਰ ਜਨਮੇ ਹੋਏ ਨੂੰ ਸਤਾਉਂਦਾ ਸੀ, ਉਸੇ ਤਰ੍ਹਾਂ ਹੁਣ ਵੀ ਹੈ।</verse>
				<verse number="30">ਪਰ ਲਿਖਤ ਕੀ ਕਹਿੰਦੀ ਹੈ? “ਦਾਸੀ ਅਤੇ ਉਸ ਦੇ ਪੁੱਤਰ ਨੂੰ ਕੱਢ ਦੇ, ਕਿਉਂਕਿ ਦਾਸੀ ਦਾ ਪੁੱਤਰ ਅਜ਼ਾਦ ਔਰਤ ਦੇ ਪੁੱਤਰ ਨਾਲ ਵਾਰਸ ਨਹੀਂ ਹੋਵੇਗਾ।”</verse>
				<verse number="31">ਇਸ ਲਈ ਹੇ ਭਾਈਓ, ਅਸੀਂ ਦਾਸੀ ਦੀ ਨਹੀਂ, ਸਗੋਂ ਅਜ਼ਾਦ ਔਰਤ ਦੀ ਸੰਤਾਨ ਹਾਂ।</verse>
			</chapter>
			<chapter number="5">
				<verse number="1">ਅਜ਼ਾਦੀ ਲਈ ਮਸੀਹ ਨੇ ਸਾਨੂੰ ਅਜ਼ਾਦ ਕੀਤਾ ਹੈ, ਇਸ ਲਈ ਦ੍ਰਿੜ੍ਹ ਰਹੋ ਅਤੇ ਗੁਲਾਮੀ ਦੇ ਜੂਲੇ ਹੇਠਾਂ ਮੁੜ ਕੇ ਨਾ ਜੁੱਤੋ।</verse>
				<verse number="2">ਵੇਖੋ, ਮੈਂ ਪੌਲੁਸ ਤੁਹਾਨੂੰ ਕਹਿੰਦਾ ਹਾਂ ਕਿ ਜੇ ਤੁਸੀਂ ਸੁੰਨਤ ਕਰਾਉਂਦੇ ਹੋ ਤਾਂ ਤੁਹਾਨੂੰ ਮਸੀਹ ਤੋਂ ਕੁਝ ਲਾਭ ਨਹੀਂ ਹੋਵੇਗਾ।</verse>
				<verse number="3">ਸਗੋਂ ਮੈਂ ਹਰੇਕ ਮਨੁੱਖ ਨੂੰ ਜਿਹੜਾ ਸੁੰਨਤ ਕਰਾਉਂਦਾ ਹੈ ਫੇਰ ਤੋਂ ਜਤਾਉਂਦਾ ਹਾਂ ਕਿ ਉਹ ਸਾਰੀ ਬਿਵਸਥਾ ਨੂੰ ਪੂਰਾ ਕਰਨ ਲਈ ਪਾਬੰਦ ਹੈ।</verse>
				<verse number="4">ਤੁਸੀਂ ਜਿਹੜੇ ਬਿਵਸਥਾ ਦੇ ਰਾਹੀਂ ਧਰਮੀ ਠਹਿਰਨਾ ਚਾਹੁੰਦੇ ਹੋ ਮਸੀਹ ਤੋਂ ਦੂਰ ਹੋ ਅਤੇ ਕਿਰਪਾ ਤੋਂ ਡਿੱਗ ਗਏ ਹੋ।</verse>
				<verse number="5">ਕਿਉਂਕਿ ਅਸੀਂ ਆਤਮਾ ਦੇ ਦੁਆਰਾ ਵਿਸ਼ਵਾਸ ਨਾਲ ਉਸ ਧਾਰਮਿਕਤਾ ਦੀ ਉਡੀਕ ਕਰਦੇ ਹਾਂ ਜਿਸ ਦੀ ਸਾਨੂੰ ਆਸ ਹੈ।</verse>
				<verse number="6">ਕਿਉਂ ਜੋ ਮਸੀਹ ਯਿਸੂ ਵਿੱਚ ਨਾ ਸੁੰਨਤ ਦਾ ਕੋਈ ਮਹੱਤਵ ਹੈ ਨਾ ਅਸੁੰਨਤ ਦਾ, ਪਰ ਕੇਵਲ ਉਸ ਵਿਸ਼ਵਾਸ ਦਾ ਜਿਹੜਾ ਪ੍ਰੇਮ ਦੇ ਦੁਆਰਾ ਕੰਮ ਕਰਦਾ ਹੈ।</verse>
				<verse number="7">ਤੁਸੀਂ ਤਾਂ ਚੰਗੀ ਤਰ੍ਹਾਂ ਦੌੜ ਰਹੇ ਸੀ, ਫਿਰ ਕਿਸ ਨੇ ਤੁਹਾਨੂੰ ਸਚਾਈ ਨੂੰ ਮੰਨਣ ਤੋਂ ਰੋਕ ਦਿੱਤਾ?</verse>
				<verse number="8">ਇਹ ਸਿੱਖਿਆ ਤੁਹਾਡੇ ਬੁਲਾਉਣ ਵਾਲੇ ਦੀ ਵੱਲੋਂ ਨਹੀਂ ਹੈ।</verse>
				<verse number="9">ਥੋੜ੍ਹਾ ਜਿਹਾ ਖ਼ਮੀਰ ਸਾਰੇ ਗੁੰਨ੍ਹੇ ਹੋਏ ਆਟੇ ਨੂੰ ਖ਼ਮੀਰਾ ਕਰ ਦਿੰਦਾ ਹੈ।</verse>
				<verse number="10">ਮੈਨੂੰ ਪ੍ਰਭੂ ਵਿੱਚ ਤੁਹਾਡੇ ਉੱਤੇ ਭਰੋਸਾ ਹੈ ਕਿ ਤੁਸੀਂ ਹੋਰਨਾਂ ਗੱਲਾਂ 'ਤੇ ਮਨ ਨਹੀਂ ਲਾਓਗੇ, ਪਰ ਜਿਹੜਾ ਤੁਹਾਨੂੰ ਉਲਝਾਉਂਦਾ ਹੈ ਉਹ ਭਾਵੇਂ ਕੋਈ ਵੀ ਹੋਵੇ, ਸਜ਼ਾ ਭੋਗੇਗਾ।</verse>
				<verse number="11">ਪਰ ਹੇ ਭਾਈਓ, ਜੇ ਮੈਂ ਅਜੇ ਵੀ ਸੁੰਨਤ ਦਾ ਪ੍ਰਚਾਰ ਕਰਦਾ ਹਾਂ ਤਾਂ ਹੁਣ ਤੱਕ ਕਿਉਂ ਸਤਾਇਆ ਜਾਂਦਾ ਹਾਂ? ਫਿਰ ਤਾਂ ਸਲੀਬ ਦੀ ਠੋਕਰ ਖ਼ਤਮ ਹੋ ਗਈ।</verse>
				<verse number="12">ਕਾਸ਼ ਕਿ ਜਿਹੜੇ ਤੁਹਾਨੂੰ ਪਰੇਸ਼ਾਨ ਕਰਦੇ ਹਨ ਉਹ ਆਪਣਾ ਅੰਗ ਹੀ ਵੱਢ ਲੈਂਦੇ!</verse>
				<verse number="13">ਕਿਉਂਕਿ ਹੇ ਭਾਈਓ, ਤੁਸੀਂ ਅਜ਼ਾਦੀ ਲਈ ਬੁਲਾਏ ਗਏ ਹੋ; ਇਸ ਅਜ਼ਾਦੀ ਨੂੰ ਸਰੀਰ ਲਈ ਮੌਕਾ ਜਾਣ ਕੇ ਨਾ ਵਰਤੋ, ਸਗੋਂ ਪ੍ਰੇਮ ਨਾਲ ਇੱਕ ਦੂਜੇ ਦੀ ਸੇਵਾ ਕਰੋ।</verse>
				<verse number="14">ਕਿਉਂਕਿ ਸਾਰੀ ਬਿਵਸਥਾ ਇਸ ਇੱਕੋ ਗੱਲ ਵਿੱਚ ਪੂਰੀ ਹੋ ਜਾਂਦੀ ਹੈ: “ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ।”</verse>
				<verse number="15">ਪਰ ਜੇ ਤੁਸੀਂ ਇੱਕ ਦੂਜੇ ਨੂੰ ਹੀ ਵੱਢ-ਖਾਣ ਪੈਂਦੇ ਹੋ, ਤਾਂ ਸਾਵਧਾਨ ਰਹੋ ਕਿ ਕਿਤੇ ਅਜਿਹਾ ਨਾ ਹੋਵੇ ਜੋ ਇੱਕ ਦੂਜੇ ਦੁਆਰਾ ਹੀ ਨਾਸ ਕੀਤੇ ਜਾਓ।</verse>
				<verse number="16">ਪਰ ਮੈਂ ਕਹਿੰਦਾ ਹਾਂ ਕਿ ਆਤਮਾ ਦੇ ਦੁਆਰਾ ਚੱਲੋ ਤਾਂ ਤੁਸੀਂ ਸਰੀਰ ਦੀ ਲਾਲਸਾ ਨੂੰ ਕਦੇ ਪੂਰਿਆਂ ਨਾ ਕਰੋਗੇ,</verse>
				<verse number="17">ਕਿਉਂਕਿ ਸਰੀਰ ਆਤਮਾ ਦੇ ਵਿਰੁੱਧ ਅਤੇ ਆਤਮਾ ਸਰੀਰ ਦੇ ਵਿਰੁੱਧ ਇੱਛਾ ਕਰਦਾ ਹੈ, ਕਿਉਂ ਜੋ ਇਹ ਇੱਕ ਦੂਜੇ ਦੇ ਵਿਰੋਧੀ ਹਨ, ਤਾਂਕਿ ਜੋ ਤੁਸੀਂ ਕਰਨਾ ਚਾਹੁੰਦੇ ਹੋ ਉਹ ਨਾ ਕਰ ਸਕੋ।</verse>
				<verse number="18">ਪਰ ਜੇ ਤੁਸੀਂ ਆਤਮਾ ਦੁਆਰਾ ਚੱਲਦੇ ਹੋ ਤਾਂ ਤੁਸੀਂ ਬਿਵਸਥਾ ਦੇ ਅਧੀਨ ਨਹੀਂ ਹੋ।</verse>
				<verse number="19">ਹੁਣ ਸਰੀਰ ਦੇ ਕੰਮ ਤਾਂ ਪਰਗਟ ਹਨ ਜੋ ਇਹ ਹਨ: ਵਿਭਚਾਰ, ਅਸ਼ੁੱਧਤਾ, ਲੁੱਚਪੁਣਾ,</verse>
				<verse number="20">ਮੂਰਤੀ-ਪੂਜਾ, ਜਾਦੂ-ਟੂਣਾ, ਵੈਰ, ਝਗੜੇ, ਈਰਖਾ, ਕ੍ਰੋਧ, ਸੁਆਰਥ, ਫੁੱਟਾਂ, ਧੜੇਬਾਜ਼ੀਆਂ,</verse>
				<verse number="21">ਖਾਰ, ਮਤਵਾਲਾਪਣ, ਬਦਮਸਤੀਆਂ ਅਤੇ ਇਸੇ ਤਰ੍ਹਾਂ ਦੇ ਹੋਰ ਕੰਮ ਜਿਨ੍ਹਾਂ ਦੇ ਵਿਖੇ ਮੈਂ ਤੁਹਾਨੂੰ ਅਗੇਤਾ ਹੀ ਕਹਿ ਦਿੰਦਾ ਹਾਂ, ਜਿਵੇਂ ਕਿ ਪਹਿਲਾਂ ਵੀ ਕਿਹਾ ਸੀ, ਕਿ ਅਜਿਹੇ ਕੰਮ ਕਰਨ ਵਾਲੇ ਪਰਮੇਸ਼ਰ ਦੇ ਰਾਜ ਦੇ ਅਧਿਕਾਰੀ ਨਹੀਂ ਹੋਣਗੇ।</verse>
				<verse number="22">ਪਰ ਆਤਮਾ ਦਾ ਫਲ ਹੈ: ਪ੍ਰੇਮ, ਅਨੰਦ, ਸ਼ਾਂਤੀ, ਧੀਰਜ, ਦਿਆਲਗੀ, ਭਲਾਈ, ਵਫ਼ਾਦਾਰੀ,</verse>
				<verse number="23">ਨਿਮਰਤਾ ਅਤੇ ਸੰਜਮ। ਅਜਿਹੀਆਂ ਗੱਲਾਂ ਦੇ ਵਿਰੁੱਧ ਕੋਈ ਬਿਵਸਥਾ ਨਹੀਂ ਹੈ।</verse>
				<verse number="24">ਜਿਹੜੇ ਮਸੀਹ ਯਿਸੂ ਦੇ ਹਨ ਉਨ੍ਹਾਂ ਨੇ ਸਰੀਰ ਨੂੰ ਇਸ ਦੀਆਂ ਕਾਮਨਾਵਾਂ ਅਤੇ ਲਾਲਸਾਵਾਂ ਸਹਿਤ ਸਲੀਬ 'ਤੇ ਚੜ੍ਹਾ ਦਿੱਤਾ ਹੈ।</verse>
				<verse number="25">ਜੇ ਅਸੀਂ ਆਤਮਾ ਦੁਆਰਾ ਜੀਉਂਦੇ ਹਾਂ ਤਾਂ ਆਤਮਾ ਅਨੁਸਾਰ ਚੱਲੀਏ ਵੀ।</verse>
				<verse number="26">ਅਸੀਂ ਹੰਕਾਰੀ ਬਣ ਕੇ ਨਾ ਇੱਕ ਦੂਜੇ ਨੂੰ ਖਿਝਾਈਏ ਅਤੇ ਨਾ ਇੱਕ ਦੂਜੇ ਨਾਲ ਈਰਖਾ ਕਰੀਏ।</verse>
			</chapter>
			<chapter number="6">
				<verse number="1">ਹੇ ਭਾਈਓ, ਜੇ ਕੋਈ ਮਨੁੱਖ ਕਿਸੇ ਅਪਰਾਧ ਵਿੱਚ ਫੜਿਆ ਜਾਵੇ ਤਾਂ ਤੁਸੀਂ ਜਿਹੜੇ ਆਤਮਕ ਹੋ ਨਿਮਰਤਾ ਨਾਲ ਉਸ ਨੂੰ ਸੁਧਾਰੋ ਅਤੇ ਆਪਣੀ ਵੀ ਚੌਕਸੀ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪੈ ਜਾਓ।</verse>
				<verse number="2">ਇੱਕ ਦੂਜੇ ਦੇ ਬੋਝ ਚੁੱਕੋ ਅਤੇ ਇਸ ਤਰ੍ਹਾਂ ਤੁਸੀਂ ਮਸੀਹ ਦੀ ਬਿਵਸਥਾ ਨੂੰ ਪੂਰਾ ਕਰੋ।</verse>
				<verse number="3">ਕਿਉਂਕਿ ਜੇ ਕੋਈ ਵਿਅਕਤੀ ਕੁਝ ਨਾ ਹੋ ਕੇ ਵੀ ਆਪਣੇ ਆਪ ਨੂੰ ਕੁਝ ਸਮਝਦਾ ਹੈ ਤਾਂ ਉਹ ਆਪਣੇ ਆਪ ਨੂੰ ਧੋਖਾ ਦਿੰਦਾ ਹੈ।</verse>
				<verse number="4">ਪਰ ਹਰੇਕ ਵਿਅਕਤੀ ਆਪਣੇ ਕੰਮ ਨੂੰ ਜਾਂਚੇ, ਤਦ ਉਸ ਨੂੰ ਕਿਸੇ ਦੂਜੇ 'ਤੇ ਨਹੀਂ ਬਲਕਿ ਆਪਣੇ ਉੱਤੇ ਹੀ ਮਾਣ ਹੋਵੇਗਾ;</verse>
				<verse number="5">ਕਿਉਂਕਿ ਹਰੇਕ ਵਿਅਕਤੀ ਆਪਣਾ ਹੀ ਬੋਝ ਚੁੱਕੇਗਾ।</verse>
				<verse number="6">ਜਿਹੜਾ ਵਚਨ ਦੀ ਸਿੱਖਿਆ ਪ੍ਰਾਪਤ ਕਰਦਾ ਹੈ ਉਹ ਆਪਣੇ ਸਿੱਖਿਅਕ ਨੂੰ ਸਭ ਚੰਗੇ ਪਦਾਰਥਾਂ ਵਿੱਚ ਸਾਂਝੀ ਕਰੇ।</verse>
				<verse number="7">ਧੋਖਾ ਨਾ ਖਾਓ, ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਉਹੀ ਵੱਢੇਗਾ ਵੀ।</verse>
				<verse number="8">ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰ ਤੋਂ ਨਾਸ ਨੂੰ ਵੱਢੇਗਾ; ਪਰ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ।</verse>
				<verse number="9">ਅਸੀਂ ਭਲਾ ਕਰਦਿਆਂ ਥੱਕ ਨਾ ਜਾਈਏ, ਕਿਉਂਕਿ ਜੇ ਨਿਢਾਲ ਨਾ ਹੋਈਏ ਤਾਂ ਸਮੇਂ ਸਿਰ ਵੱਢਾਂਗੇ।</verse>
				<verse number="10">ਇਸ ਲਈ ਜਦੋਂ ਵੀ ਸਾਨੂੰ ਮੌਕਾ ਮਿਲੇ ਤਾਂ ਅਸੀਂ ਸਾਰਿਆਂ ਨਾਲ ਭਲਾਈ ਕਰੀਏ, ਪਰ ਖਾਸ ਕਰਕੇ ਵਿਸ਼ਵਾਸੀਆਂ ਨਾਲ।</verse>
				<verse number="11">ਵੇਖੋ, ਮੈਂ ਆਪਣੇ ਹੱਥੀਂ ਕਿੰਨੇ ਵੱਡੇ-ਵੱਡੇ ਅੱਖਰਾਂ ਨਾਲ ਤੁਹਾਨੂੰ ਲਿਖਿਆ ਹੈ।</verse>
				<verse number="12">ਜਿਹੜੇ ਲੋਕ ਸਰੀਰਕ ਵਿਖਾਵਾ ਕਰਨਾ ਚਾਹੁੰਦੇ ਹਨ ਉਹੋ ਤੁਹਾਨੂੰ ਸੁੰਨਤ ਕਰਾਉਣ ਲਈ ਮਜ਼ਬੂਰ ਕਰਦੇ ਹਨ, ਕੇਵਲ ਇਸ ਲਈ ਤਾਂਕਿ ਉਹ ਮਸੀਹ ਦੀ ਸਲੀਬ ਦੇ ਕਾਰਨ ਸਤਾਏ ਨਾ ਜਾਣ।</verse>
				<verse number="13">ਕਿਉਂਕਿ ਸੁੰਨਤ ਕਰਾਉਣ ਵਾਲੇ ਆਪ ਤਾਂ ਬਿਵਸਥਾ ਦੀ ਪਾਲਣਾ ਨਹੀਂ ਕਰਦੇ, ਪਰ ਤੁਹਾਡੀ ਸੁੰਨਤ ਕਰਾਉਣਾ ਚਾਹੁੰਦੇ ਹਨ ਤਾਂਕਿ ਤੁਹਾਡੇ ਸਰੀਰ ਉੱਤੇ ਘਮੰਡ ਕਰ ਸਕਣ।</verse>
				<verse number="14">ਪਰ ਇਹ ਕਦੇ ਨਾ ਹੋਵੇ ਕਿ ਮੈਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਤੋਂ ਇਲਾਵਾ ਕਿਸੇ ਹੋਰ ਗੱਲ ਵਿੱਚ ਘਮੰਡ ਕਰਾਂ, ਜਿਸ ਦੇ ਦੁਆਰਾ ਸੰਸਾਰ ਮੇਰੇ ਲਈ ਅਤੇ ਮੈਂ ਸੰਸਾਰ ਲਈ ਸਲੀਬ ਚੜ੍ਹਾਇਆ ਜਾ ਚੁੱਕਾ ਹਾਂ।</verse>
				<verse number="15">ਕਿਉਂਕਿ ਨਾ ਤਾਂ ਸੁੰਨਤ ਦਾ ਕੁਝ ਮਹੱਤਵ ਹੈ ਅਤੇ ਨਾ ਅਸੁੰਨਤ ਦਾ, ਪਰ ਕੇਵਲ ਨਵੀਂ ਸ੍ਰਿਸ਼ਟੀ ਦਾ।</verse>
				<verse number="16">ਜਿੰਨੇ ਇਸ ਨਿਯਮ ਦੀ ਪਾਲਣਾ ਕਰਨਗੇ ਉਨ੍ਹਾਂ ਉੱਤੇ ਅਤੇ ਪਰਮੇਸ਼ਰ ਦੇ ਇਸਰਾਏਲ ਉੱਤੇ ਸ਼ਾਂਤੀ ਅਤੇ ਦਇਆ ਹੋਵੇ।</verse>
				<verse number="17">ਹੁਣ ਤੋਂ ਕੋਈ ਮੈਨੂੰ ਦੁੱਖ ਨਾ ਦੇਵੇ, ਕਿਉਂਕਿ ਮੈਂ ਯਿਸੂ ਦੇ ਦਾਗਾਂ ਨੂੰ ਆਪਣੇ ਸਰੀਰ ਉੱਤੇ ਲਈ ਫਿਰਦਾ ਹਾਂ।</verse>
				<verse number="18">ਹੇ ਭਾਈਓ, ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ!</verse>
			</chapter>
		</book>
		<book number="49">
			<chapter number="1">
				<verse number="1">ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਅਫ਼ਸੁਸ ਵਿਚਲੇ ਸੰਤਾਂ ਅਤੇ ਮਸੀਹ ਯਿਸੂ ਦੇ ਵਿਸ਼ਵਾਸੀਆਂ ਨੂੰ;</verse>
				<verse number="2">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="3">ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਅਤੇ ਪਿਤਾ ਜਿਸ ਨੇ ਸਾਨੂੰ ਮਸੀਹ ਵਿੱਚ ਸਵਰਗੀ ਸਥਾਨਾਂ ਵਿੱਚ ਹਰ ਆਤਮਕ ਬਰਕਤ ਨਾਲ ਨਵਾਜਿਆ ਹੈ।</verse>
				<verse number="4">ਉਸ ਨੇ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਸਾਨੂੰ ਉਸ ਵਿੱਚ ਚੁਣ ਲਿਆ ਕਿ ਅਸੀਂ ਉਸ ਦੇ ਸਨਮੁੱਖ ਪ੍ਰੇਮ ਵਿੱਚ ਪਵਿੱਤਰ ਅਤੇ ਨਿਰਦੋਸ਼ ਠਹਿਰੀਏ।</verse>
				<verse number="5">ਉਸ ਨੇ ਆਪਣੀ ਇੱਛਾ ਦੇ ਨੇਕ ਇਰਾਦੇ ਅਨੁਸਾਰ ਸਾਨੂੰ ਆਪਣੇ ਲਈ ਪਹਿਲਾਂ ਤੋਂ ਠਹਿਰਾਇਆ ਕਿ ਅਸੀਂ ਯਿਸੂ ਮਸੀਹ ਦੇ ਦੁਆਰਾ ਉਸ ਦੇ ਪੁਤਰੇਲੇ ਪੁੱਤਰ ਹੋਈਏ,</verse>
				<verse number="6">ਤਾਂਕਿ ਉਸ ਦੀ ਉਸ ਮਹਿਮਾਮਈ ਕਿਰਪਾ ਦੀ ਉਸਤਤ ਹੋਵੇ ਜੋ ਉਸ ਨੇ ਆਪਣੇ ਪਿਆਰੇ ਪੁੱਤਰ ਵਿੱਚ ਸਾਨੂੰ ਬਖਸ਼ੀ।</verse>
				<verse number="7">ਉਸੇ ਵਿੱਚ ਸਾਨੂੰ ਉਸ ਦੇ ਲਹੂ ਦੇ ਦੁਆਰਾ ਛੁਟਕਾਰਾ ਅਰਥਾਤ ਅਪਰਾਧਾਂ ਦੀ ਮਾਫ਼ੀ ਉਸ ਦੀ ਉਸ ਕਿਰਪਾ ਦੇ ਧਨ ਅਨੁਸਾਰ ਮਿਲਦੀ ਹੈ</verse>
				<verse number="8">ਜਿਹੜੀ ਉਸ ਨੇ ਸਾਰੇ ਗਿਆਨ ਅਤੇ ਸਮਝ ਨਾਲ ਸਾਨੂੰ ਬਹੁਤਾਇਤ ਨਾਲ ਦਿੱਤੀ।</verse>
				<verse number="9">ਕਿਉਂਕਿ ਉਸ ਨੇ ਆਪਣੀ ਇੱਛਾ ਦਾ ਭੇਤ ਉਸ ਨੇਕ ਇਰਾਦੇ ਅਨੁਸਾਰ ਜੋ ਉਸ ਨੇ ਮਸੀਹ ਵਿੱਚ ਠਾਣਿਆ ਸੀ, ਸਾਡੇ ਉੱਤੇ ਪਰਗਟ ਕੀਤਾ,</verse>
				<verse number="10">ਤਾਂਕਿ ਸਮਿਆਂ ਦੇ ਪੂਰਾ ਹੋਣ ਦਾ ਅਜਿਹਾ ਪ੍ਰਬੰਧ ਹੋਵੇ ਕਿ ਜੋ ਸਵਰਗ ਵਿੱਚ ਅਤੇ ਧਰਤੀ ਉੱਤੇ ਹੈ ਉਹ ਸਭ ਮਸੀਹ ਵਿੱਚ ਇਕੱਠਾ ਕੀਤਾ ਜਾਵੇ।</verse>
				<verse number="11">ਉਸੇ ਵਿੱਚ ਅਸੀਂ ਵੀ ਉਸ ਦੇ ਉਦੇਸ਼ ਅਨੁਸਾਰ ਜਿਹੜਾ ਆਪਣੀ ਇੱਛਾ ਦੀ ਯੋਜਨਾ ਦੇ ਅਨੁਸਾਰ ਸਭ ਕੁਝ ਕਰਦਾ ਹੈ, ਪਹਿਲਾਂ ਤੋਂ ਵਾਰਸ ਬਣਾਏ ਗਏ ਹਾਂ,</verse>
				<verse number="12">ਤਾਂਕਿ ਅਸੀਂ ਜਿਨ੍ਹਾਂ ਨੇ ਪਹਿਲਾਂ ਤੋਂ ਮਸੀਹ ਉੱਤੇ ਆਸ ਰੱਖੀ ਉਸ ਦੀ ਮਹਿਮਾ ਦੀ ਉਸਤਤ ਦਾ ਕਾਰਨ ਹੋਈਏ।</verse>
				<verse number="13">ਉਸੇ ਵਿੱਚ ਤੁਹਾਡੇ ਉੱਤੇ ਵੀ ਵਾਇਦਾ ਕੀਤੇ ਹੋਏ ਪਵਿੱਤਰ ਆਤਮਾ ਦੀ ਮੋਹਰ ਲੱਗੀ ਜਦੋਂ ਤੁਸੀਂ ਸੱਚ ਦੇ ਵਚਨ ਅਰਥਾਤ ਆਪਣੀ ਮੁਕਤੀ ਦੀ ਖੁਸ਼ਖ਼ਬਰੀ ਨੂੰ ਸੁਣਿਆ ਅਤੇ ਮਸੀਹ ਉੱਤੇ ਵਿਸ਼ਵਾਸ ਕੀਤਾ।</verse>
				<verse number="14">ਉਹ ਉਸ ਦੇ ਮੁੱਲ ਲਏ ਹੋਇਆਂ ਦੇ ਛੁਟਕਾਰੇ ਲਈ ਸਾਡੀ ਮਿਰਾਸ ਦਾ ਬਿਆਨਾ ਹੈ ਤਾਂਕਿ ਉਸ ਦੀ ਮਹਿਮਾ ਦੀ ਉਸਤਤ ਹੋਵੇ।</verse>
				<verse number="15">ਇਸੇ ਕਰਕੇ ਮੈਂ ਵੀ ਪ੍ਰਭੂ ਯਿਸੂ ਵਿੱਚ ਤੁਹਾਡੇ ਵਿਸ਼ਵਾਸ ਅਤੇ ਸਭਨਾਂ ਸੰਤਾਂ ਦੇ ਲਈ ਤੁਹਾਡੇ ਪ੍ਰੇਮ ਦੇ ਬਾਰੇ ਸੁਣ ਕੇ</verse>
				<verse number="16">ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦੇ ਹੋਏ ਤੁਹਾਡੇ ਲਈ ਧੰਨਵਾਦ ਕਰਨ ਤੋਂ ਨਹੀਂ ਰੁਕਦਾ।</verse>
				<verse number="17">ਮੇਰੀ ਪ੍ਰਾਰਥਨਾ ਹੈ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਰਮੇਸ਼ਰ ਜਿਹੜਾ ਮਹਿਮਾ ਦਾ ਪਿਤਾ ਹੈ ਆਪਣੇ ਸੰਪੂਰਨ ਗਿਆਨ ਵਿੱਚ ਤੁਹਾਨੂੰ ਬੁੱਧ ਅਤੇ ਪ੍ਰਕਾਸ਼ਨ ਦਾ ਆਤਮਾ ਦੇਵੇ,</verse>
				<verse number="18">ਤਾਂਕਿ ਤੁਹਾਡੇ ਮਨ ਦੀਆਂ ਅੱਖਾਂ ਪ੍ਰਕਾਸ਼ਮਾਨ ਹੋ ਜਾਣ ਜਿਸ ਤੋਂ ਤੁਸੀਂ ਜਾਣ ਸਕੋ ਕਿ ਉਸ ਦੀ ਬੁਲਾਹਟ ਦੀ ਆਸ ਕੀ ਹੈ ਤੇ ਸੰਤਾਂ ਵਿੱਚ ਉਸ ਦੀ ਮਿਰਾਸ ਦਾ ਮਹਿਮਾਮਈ ਧਨ ਕੀ ਹੈ</verse>
				<verse number="19">ਅਤੇ ਇਹ ਵੀ ਕਿ ਉਸ ਦੀ ਸ਼ਕਤੀ ਦੇ ਪ੍ਰਭਾਵ ਦੇ ਕੰਮ ਅਨੁਸਾਰ ਉਸ ਦੀ ਸਮਰੱਥਾ ਸਾਡੇ ਲਈ ਜਿਹੜੇ ਵਿਸ਼ਵਾਸ ਕਰਦੇ ਹਾਂ ਕਿੰਨੀ ਮਹਾਨ ਹੈ,</verse>
				<verse number="20">ਜਿਸ ਨੂੰ ਉਸ ਨੇ ਮਸੀਹ ਵਿੱਚ ਪਰਗਟ ਕੀਤਾ ਜਦੋਂ ਉਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਸਵਰਗੀ ਸਥਾਨਾਂ ਵਿੱਚ ਆਪਣੇ ਸੱਜੇ ਹੱਥ</verse>
				<verse number="21">ਸਾਰੀ ਪ੍ਰਧਾਨਤਾ, ਇਖ਼ਤਿਆਰ, ਸਮਰੱਥਾ, ਪ੍ਰਭੁਤਾ ਅਤੇ ਹਰ ਇੱਕ ਨਾਮ ਤੋਂ ਉਤਾਂਹ ਬਿਠਾਇਆ, ਜੋ ਨਾ ਕੇਵਲ ਇਸ ਯੁਗ ਵਿੱਚ ਸਗੋਂ ਆਉਣ ਵਾਲੇ ਯੁਗ ਵਿੱਚ ਵੀ ਲਿਆ ਜਾਵੇਗਾ।</verse>
				<verse number="22">ਪਰਮੇਸ਼ਰ ਨੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ ਅਤੇ ਉਸ ਨੂੰ ਸਭ ਵਸਤਾਂ ਦਾ ਸਿਰ ਠਹਿਰਾ ਕੇ ਕਲੀਸਿਯਾ ਨੂੰ ਦੇ ਦਿੱਤਾ</verse>
				<verse number="23">ਜੋ ਉਸ ਦੀ ਦੇਹ ਅਰਥਾਤ ਉਸ ਦੀ ਭਰਪੂਰੀ ਹੈ ਜਿਹੜਾ ਸਭ ਵਿੱਚ ਸਭ ਕੁਝ ਪੂਰਾ ਕਰਦਾ ਹੈ।</verse>
			</chapter>
			<chapter number="2">
				<verse number="1">ਤੁਸੀਂ ਤਾਂ ਆਪਣੇ ਅਪਰਾਧਾਂ ਅਤੇ ਪਾਪਾਂ ਵਿੱਚ ਮੁਰਦਾ ਸੀ</verse>
				<verse number="2">ਜਿਨ੍ਹਾਂ ਵਿੱਚ ਤੁਸੀਂ ਪਹਿਲਾਂ ਇਸ ਸੰਸਾਰ ਦੇ ਵਿਹਾਰ ਅਨੁਸਾਰ ਹਵਾਈ ਇਖ਼ਤਿਆਰ ਦੇ ਪ੍ਰਧਾਨ ਅਰਥਾਤ ਉਸ ਆਤਮਾ ਦੇ ਅਨੁਸਾਰ ਚੱਲਦੇ ਸੀ ਜਿਹੜੀ ਹੁਣ ਆਗਿਆ ਨਾ ਮੰਨਣ ਵਾਲਿਆਂ ਵਿੱਚ ਕੰਮ ਕਰਦੀ ਹੈ।</verse>
				<verse number="3">ਪਹਿਲਾਂ ਅਸੀਂ ਸਭ ਵੀ ਆਪਣੇ ਸਰੀਰ ਦੀਆਂ ਲਾਲਸਾਵਾਂ ਦੇ ਅਨੁਸਾਰ ਸਰੀਰ ਅਤੇ ਮਨ ਦੀਆਂ ਇੱਛਾਵਾਂ ਨੂੰ ਪੂਰਾ ਕਰਦਿਆਂ ਇਨ੍ਹਾਂ ਵਿੱਚ ਜੀਵਨ ਗੁਜ਼ਾਰਦੇ ਸੀ ਅਤੇ ਹੋਰਨਾਂ ਵਾਂਗ ਸੁਭਾਅ ਤੋਂ ਹੀ ਕ੍ਰੋਧ ਦੀ ਸੰਤਾਨ ਸੀ।</verse>
				<verse number="4">ਪਰ ਪਰਮੇਸ਼ਰ ਨੇ ਜਿਹੜਾ ਦਇਆ ਦਾ ਧਨੀ ਹੈ, ਆਪਣੇ ਉਸ ਮਹਾਨ ਪ੍ਰੇਮ ਦੇ ਕਾਰਨ ਜਿਸ ਨਾਲ ਉਸ ਨੇ ਸਾਨੂੰ ਪ੍ਰੇਮ ਕੀਤਾ,</verse>
				<verse number="5">ਸਾਨੂੰ ਮਸੀਹ ਦੇ ਨਾਲ ਜਿਵਾਇਆ ਜਦੋਂ ਅਸੀਂ ਅਪਰਾਧਾਂ ਵਿੱਚ ਮਰੇ ਹੋਏ ਸੀ; ਤੁਸੀਂ ਕਿਰਪਾ ਦੁਆਰਾ ਹੀ ਬਚਾਏ ਗਏ ਹੋ।</verse>
				<verse number="6">ਉਸੇ ਨੇ ਸਾਨੂੰ ਮਸੀਹ ਯਿਸੂ ਦੇ ਨਾਲ ਜਿਵਾਇਆ ਅਤੇ ਉਸ ਦੇ ਨਾਲ ਸਵਰਗੀ ਸਥਾਨਾਂ ਵਿੱਚ ਬਿਠਾਇਆ,</verse>
				<verse number="7">ਤਾਂਕਿ ਆਉਣ ਵਾਲੇ ਯੁਗਾਂ ਵਿੱਚ ਉਸ ਦਇਆ ਦੁਆਰਾ ਜੋ ਉਹ ਮਸੀਹ ਯਿਸੂ ਵਿੱਚ ਸਾਡੇ ਉੱਤੇ ਕਰਦਾ ਹੈ, ਆਪਣੀ ਕਿਰਪਾ ਦੇ ਅਪਾਰ ਧਨ ਨੂੰ ਪਰਗਟ ਕਰੇ।</verse>
				<verse number="8">ਕਿਉਂਕਿ ਤੁਸੀਂ ਵਿਸ਼ਵਾਸ ਰਾਹੀਂ ਕਿਰਪਾ ਦੇ ਦੁਆਰਾ ਬਚਾਏ ਗਏ ਹੋ ਅਤੇ ਇਹ ਤੁਹਾਡੇ ਵੱਲੋਂ ਨਹੀਂ, ਸਗੋਂ ਪਰਮੇਸ਼ਰ ਦਾ ਦਾਨ ਹੈ</verse>
				<verse number="9">ਅਤੇ ਨਾ ਹੀ ਇਹ ਕੰਮਾਂ ਤੋਂ ਹੈ, ਤਾਂਕਿ ਅਜਿਹਾ ਨਾ ਹੋਵੇ ਕਿ ਕੋਈ ਘਮੰਡ ਕਰੇ।</verse>
				<verse number="10">ਕਿਉਂਕਿ ਅਸੀਂ ਪਰਮੇਸ਼ਰ ਦੀ ਰਚਨਾ ਹਾਂ ਜਿਹੜੇ ਮਸੀਹ ਯਿਸੂ ਵਿੱਚ ਉਨ੍ਹਾਂ ਭਲੇ ਕੰਮਾਂ ਲਈ ਰਚੇ ਗਏ ਜੋ ਪਰਮੇਸ਼ਰ ਨੇ ਪਹਿਲਾਂ ਹੀ ਸਾਡੇ ਲਈ ਤਿਆਰ ਕੀਤੇ ਕਿ ਅਸੀਂ ਉਨ੍ਹਾਂ ਵਿੱਚ ਚੱਲੀਏ।</verse>
				<verse number="11">ਸੋ ਯਾਦ ਕਰੋ ਕਿ ਇੱਕ ਸਮੇਂ ਤੁਸੀਂ ਸਰੀਰ ਕਰਕੇ ਪਰਾਈਆਂ ਕੌਮਾਂ ਦੇ ਲੋਕ ਸੀ ਅਤੇ ਉਨ੍ਹਾਂ ਦੁਆਰਾ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ, ਅਸੁੰਨਤੀ ਕਹਾਉਂਦੇ ਸੀ।</verse>
				<verse number="12">ਉਸ ਸਮੇਂ ਤੁਸੀਂ ਮਸੀਹ ਤੋਂ ਬਿਨਾਂ, ਇਸਰਾਏਲ ਦੀ ਨਾਗਰਿਕਤਾ ਤੋਂ ਅਲੱਗ ਕੀਤੇ ਹੋਏ, ਵਾਇਦੇ ਦੇ ਨੇਮਾਂ ਤੋਂ ਅਣਜਾਣ, ਆਸਹੀਣ ਅਤੇ ਸੰਸਾਰ ਵਿੱਚ ਪਰਮੇਸ਼ਰ ਤੋਂ ਰਹਿਤ ਸੀ।</verse>
				<verse number="13">ਪਰ ਹੁਣ ਤੁਸੀਂ ਜਿਹੜੇ ਪਹਿਲਾਂ ਦੂਰ ਸੀ, ਮਸੀਹ ਯਿਸੂ ਵਿੱਚ ਉਸ ਦੇ ਲਹੂ ਦੇ ਦੁਆਰਾ ਨੇੜੇ ਲਿਆਂਦੇ ਗਏ ਹੋ।</verse>
				<verse number="14">ਕਿਉਂਕਿ ਉਹੋ ਸਾਡਾ ਮੇਲ ਹੈ ਜਿਸ ਨੇ ਸਾਨੂੰ ਦੋਹਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ-ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾਹ ਦਿੱਤਾ।</verse>
				<verse number="15">ਉਸ ਨੇ ਬਿਧੀਆਂ 'ਤੇ ਅਧਾਰਤ ਹੁਕਮਾਂ ਦੀ ਬਿਵਸਥਾ ਨੂੰ ਮਿਟਾ ਦਿੱਤਾ ਤਾਂਕਿ ਦੋਹਾਂ ਤੋਂ ਆਪਣੇ ਆਪ ਵਿੱਚ ਇੱਕ ਨਵਾਂ ਮਨੁੱਖ ਸਿਰਜ ਕੇ ਸ਼ਾਂਤੀ ਸਥਾਪਤ ਕਰੇ</verse>
				<verse number="16">ਅਤੇ ਸਲੀਬ ਦੇ ਰਾਹੀਂ ਵੈਰ-ਵਿਰੋਧ ਦਾ ਨਾਸ ਕਰਕੇ ਅਤੇ ਇਸ ਦੇ ਦੁਆਰਾ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਰ ਨਾਲ ਮੇਲ ਕਰਾਵੇ।</verse>
				<verse number="17">ਉਸ ਨੇ ਆ ਕੇ ਤੁਹਾਨੂੰ ਜਿਹੜੇ ਦੂਰ ਸੀ ਅਤੇ ਉਨ੍ਹਾਂ ਨੂੰ ਜਿਹੜੇ ਨੇੜੇ ਸੀ, ਮੇਲ-ਮਿਲਾਪ ਦੀ ਖੁਸ਼ਖ਼ਬਰੀ ਸੁਣਾਈ।</verse>
				<verse number="18">ਕਿਉਂਕਿ ਉਸੇ ਦੇ ਰਾਹੀਂ ਇੱਕੋ ਆਤਮਾ ਦੁਆਰਾ ਸਾਡੀ ਦੋਹਾਂ ਦੀ ਪਹੁੰਚ ਪਿਤਾ ਤੱਕ ਹੁੰਦੀ ਹੈ।</verse>
				<verse number="19">ਸੋ ਹੁਣ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ, ਸਗੋਂ ਸੰਤਾਂ ਦੇ ਸੰਗੀ ਨਾਗਰਿਕ ਅਤੇ ਪਰਮੇਸ਼ਰ ਦੇ ਘਰਾਣੇ ਦੇ ਹੋ</verse>
				<verse number="20">ਅਤੇ ਰਸੂਲਾਂ ਅਤੇ ਨਬੀਆਂ ਦੀ ਨੀਂਹ ਉੱਤੇ ਬਣੇ ਹੋਏ ਹੋ, ਜਿਸ ਦੇ ਕੋਨੇ ਦਾ ਮੁੱਖ ਪੱਥਰ ਆਪ ਮਸੀਹ ਯਿਸੂ ਹੈ।</verse>
				<verse number="21">ਉਸੇ ਵਿੱਚ ਸਾਰੀ ਇਮਾਰਤ ਇੱਕ-ਇੱਕ ਕਰਕੇ ਜੁੜਦੀ ਹੋਈ ਪ੍ਰਭੂ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ</verse>
				<verse number="22">ਅਤੇ ਉਸੇ ਵਿੱਚ ਤੁਸੀਂ ਵੀ ਆਤਮਾ ਦੇ ਦੁਆਰਾ ਪਰਮੇਸ਼ਰ ਦਾ ਨਿਵਾਸ ਸਥਾਨ ਹੋਣ ਲਈ ਇੱਕ ਸੰਗ ਉਸਾਰੇ ਜਾਂਦੇ ਹੋ।</verse>
			</chapter>
			<chapter number="3">
				<verse number="1">ਇਸੇ ਕਾਰਨ ਮੈਂ ਪੌਲੁਸ ਤੁਹਾਡੇ ਪਰਾਈਆਂ ਕੌਮਾਂ ਦੇ ਨਮਿੱਤ ਮਸੀਹ ਯਿਸੂ ਦਾ ਕੈਦੀ ਹਾਂ,</verse>
				<verse number="2">ਪਰ ਤਦ, ਜੇ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਉਸ ਪ੍ਰਬੰਧ ਬਾਰੇ ਸੁਣਿਆ ਹੈ ਜੋ ਮੈਨੂੰ ਤੁਹਾਡੇ ਨਮਿੱਤ ਸੌਂਪਿਆ ਗਿਆ</verse>
				<verse number="3">ਅਰਥਾਤ ਉਹ ਭੇਤ ਜੋ ਪ੍ਰਕਾਸ਼ਨ ਦੇ ਦੁਆਰਾ ਮੇਰੇ ਉੱਤੇ ਪਰਗਟ ਕੀਤਾ ਗਿਆ, ਜਿਸ ਬਾਰੇ ਮੈਂ ਸੰਖੇਪ ਵਿੱਚ ਪਹਿਲਾਂ ਹੀ ਲਿਖਿਆ ਹੈ।</verse>
				<verse number="4">ਉਸ ਨੂੰ ਪੜ੍ਹ ਕੇ ਤੁਸੀਂ ਮਸੀਹ ਦੇ ਉਸ ਭੇਤ ਦੇ ਵਿਖੇ ਮੇਰੇ ਗਿਆਨ ਨੂੰ ਸਮਝ ਸਕਦੇ ਹੋ</verse>
				<verse number="5">ਜੋ ਪਿਛਲੀਆਂ ਪੀੜ੍ਹੀਆਂ ਵਿੱਚ ਮਨੁੱਖਜਾਤੀ ਉੱਤੇ ਉਸ ਤਰ੍ਹਾਂ ਪਰਗਟ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਤਮਾ ਦੁਆਰਾ ਹੁਣ ਉਸ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪਰਗਟ ਕੀਤਾ ਗਿਆ ਹੈ।</verse>
				<verse number="6">ਉਹ ਭੇਤ ਇਹ ਹੈ ਕਿ ਪਰਾਈਆਂ ਕੌਮਾਂ ਦੇ ਲੋਕ ਵੀ ਸੰਗੀ ਵਾਰਸ, ਇੱਕੋ ਦੇਹ ਦੇ ਅੰਗ ਅਤੇ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ ਵਾਇਦੇ ਦੇ ਸਾਂਝੀ ਹਨ।</verse>
				<verse number="7">ਮੈਂ ਪਰਮੇਸ਼ਰ ਦੀ ਕਿਰਪਾ ਦੇ ਉਸ ਦਾਨ ਦੇ ਅਨੁਸਾਰ ਜੋ ਉਸ ਦੀ ਸਮਰੱਥਾ ਦੇ ਕੰਮ ਕਰਨ ਦੁਆਰਾ ਮੈਨੂੰ ਦਿੱਤਾ ਗਿਆ, ਉਸੇ ਖੁਸ਼ਖ਼ਬਰੀ ਦਾ ਸੇਵਕ ਬਣਿਆ।</verse>
				<verse number="8">ਮੈਨੂੰ ਜੋ ਸਾਰਿਆਂ ਸੰਤਾਂ ਵਿੱਚੋਂ ਸਭ ਤੋਂ ਛੋਟਾ ਹਾਂ ਇਹ ਕਿਰਪਾ ਬਖਸ਼ੀ ਗਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੀ ਕਿਰਪਾ ਦੇ ਅਸੀਮ ਧਨ ਦੀ ਖੁਸ਼ਖ਼ਬਰੀ ਸੁਣਾਵਾਂ</verse>
				<verse number="9">ਅਤੇ ਸਭਨਾਂ ਮਨੁੱਖਾਂ 'ਤੇ ਇਹ ਪਰਗਟ ਕਰਾਂ ਕਿ ਉਸ ਭੇਤ ਦਾ ਪ੍ਰਬੰਧ ਕੀ ਹੈ ਜੋ ਪਰਮੇਸ਼ਰ ਵਿੱਚ ਯੁਗਾਂ ਤੋਂ ਗੁਪਤ ਸੀ ਜਿਸ ਨੇ ਸਭ ਕੁਝ ਸਿਰਜਿਆ;</verse>
				<verse number="10">ਤਾਂਕਿ ਹੁਣ ਕਲੀਸਿਯਾ ਦੇ ਦੁਆਰਾ ਪਰਮੇਸ਼ਰ ਦੇ ਵੱਖ-ਵੱਖ ਤਰ੍ਹਾਂ ਦੇ ਗਿਆਨ ਨੂੰ ਉਨ੍ਹਾਂ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਗਟ ਕੀਤਾ ਜਾਵੇ ਜਿਹੜੇ ਅਕਾਸ਼ਾਂ ਵਿੱਚ ਹਨ।</verse>
				<verse number="11">ਇਹ ਉਸ ਸਦੀਪਕ ਇਰਾਦੇ ਦੇ ਅਨੁਸਾਰ ਹੈ ਜੋ ਉਸ ਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਠਾਣਿਆ ਸੀ।</verse>
				<verse number="12">ਉਸੇ ਵਿੱਚ ਅਤੇ ਉਸੇ ਉੱਤੇ ਵਿਸ਼ਵਾਸ ਕਰਨ ਦੁਆਰਾ ਸਾਨੂੰ ਭਰੋਸੇ ਨਾਲ ਪਰਮੇਸ਼ਰ ਤੱਕ ਪਹੁੰਚ ਕਰਨ ਦੀ ਦਲੇਰੀ ਹੈ।</verse>
				<verse number="13">ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਸ਼ਟਾਂ ਦੇ ਕਾਰਨ ਜੋ ਮੈਂ ਤੁਹਾਡੀ ਖਾਤਰ ਸਹਿੰਦਾ ਹਾਂ, ਨਿਰਾਸ਼ ਨਾ ਹੋਵੋ; ਇਹ ਤੁਹਾਡਾ ਮਾਣ ਹਨ।</verse>
				<verse number="14">ਇਸੇ ਕਾਰਨ ਮੈਂ ਪਿਤਾ ਦੇ ਅੱਗੇ ਆਪਣੇ ਗੋਡੇ ਟੇਕਦਾ ਹਾਂ</verse>
				<verse number="15">ਜਿਸ ਤੋਂ ਸਵਰਗ ਅਤੇ ਧਰਤੀ ਦੇ ਹਰੇਕ ਘਰਾਣੇ ਦਾ ਨਾਮ ਸੱਦਿਆ ਜਾਂਦਾ ਹੈ</verse>
				<verse number="16">ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਬਖਸ਼ੇ ਕਿ ਤੁਸੀਂ ਉਸ ਦੇ ਆਤਮਾ ਦੁਆਰਾ ਆਪਣੇ ਅੰਦਰੂਨੀ ਮਨੁੱਖ ਵਿੱਚ ਸਮਰੱਥਾ ਪ੍ਰਾਪਤ ਕਰਕੇ ਬਲਵੰਤ ਹੋ ਜਾਓ</verse>
				<verse number="17">ਅਤੇ ਵਿਸ਼ਵਾਸ ਦੇ ਦੁਆਰਾ ਮਸੀਹ ਤੁਹਾਡੇ ਦਿਲਾਂ ਵਿੱਚ ਵੱਸੇ ਤਾਂਕਿ ਤੁਸੀਂ ਪ੍ਰੇਮ ਵਿੱਚ ਜੜ੍ਹ ਫੜ ਕੇ ਅਤੇ ਸਥਿਰ ਹੋ ਕੇ</verse>
				<verse number="18">ਸਭ ਸੰਤਾਂ ਸਮੇਤ ਚੰਗੀ ਤਰ੍ਹਾਂ ਸਮਝ ਸਕੋ ਕਿ ਉਸ ਦੇ ਪ੍ਰੇਮ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਕਿੰਨੀ ਹੈ</verse>
				<verse number="19">ਅਤੇ ਉਸ ਦੇ ਉਸ ਪ੍ਰੇਮ ਨੂੰ ਜਾਣ ਸਕੋ ਜੋ ਗਿਆਨ ਤੋਂ ਪਰੇ ਹੈ ਤਾਂਕਿ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਨਾਲ ਭਰਪੂਰ ਹੋ ਜਾਓ।</verse>
				<verse number="20">ਹੁਣ ਉਹ ਜਿਹੜਾ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਹੈ, ਸਾਡੇ ਮੰਗਣ ਜਾਂ ਸੋਚਣ ਤੋਂ ਕਿਤੇ ਵਧਕੇ ਸਭ ਕੁਝ ਕਰ ਸਕਦਾ ਹੈ,</verse>
				<verse number="21">ਉਸੇ ਦੀ ਮਹਿਮਾ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਪੀੜ੍ਹੀਓਂ-ਪੀੜ੍ਹੀ ਯੁਗੋ-ਯੁਗ ਹੁੰਦੀ ਰਹੇ। ਆਮੀਨ!</verse>
			</chapter>
			<chapter number="4">
				<verse number="1">ਇਸ ਲਈ ਮੈਂ ਜੋ ਪ੍ਰਭੂ ਦੇ ਨਮਿੱਤ ਕੈਦੀ ਹਾਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਿਸ ਬੁਲਾਹਟ ਨਾਲ ਤੁਸੀਂ ਬੁਲਾਏ ਗਏ ਹੋ ਉਸ ਦੇ ਯੋਗ ਚਾਲ ਚੱਲੋ,</verse>
				<verse number="2">ਅਰਥਾਤ ਮਨ ਦੀ ਪੂਰੀ ਦੀਨਤਾ ਅਤੇ ਨਿਮਰਤਾ ਨਾਲ, ਧੀਰਜ ਸਹਿਤ ਪ੍ਰੇਮ ਵਿੱਚ ਇੱਕ ਦੂਜੇ ਦੀ ਸਹਿੰਦੇ ਹੋਏ</verse>
				<verse number="3">ਮੇਲ-ਮਿਲਾਪ ਦੇ ਬੰਧਨ ਵਿੱਚ ਆਤਮਾ ਦੀ ਏਕਤਾ ਨੂੰ ਬਣਾਈ ਰੱਖਣ ਦਾ ਯਤਨ ਕਰੋ।</verse>
				<verse number="4">ਇੱਕੋ ਸਰੀਰ ਅਤੇ ਇੱਕੋ ਆਤਮਾ ਹੈ, ਜਿਵੇਂ ਤੁਸੀਂ ਵੀ ਆਪਣੀ ਬੁਲਾਹਟ ਦੀ ਇੱਕੋ ਆਸ ਦੇ ਲਈ ਬੁਲਾਏ ਗਏ ਹੋ।</verse>
				<verse number="5">ਇੱਕੋ ਪ੍ਰਭੂ, ਇੱਕੋ ਵਿਸ਼ਵਾਸ, ਇੱਕੋ ਬਪਤਿਸਮਾ,</verse>
				<verse number="6">ਇੱਕੋ ਪਰਮੇਸ਼ਰ ਅਤੇ ਸਭ ਦਾ ਇੱਕੋ ਪਿਤਾ ਹੈ ਜਿਹੜਾ ਸਭਨਾਂ ਤੋਂ ਉੱਤੇ ਅਤੇ ਸਭਨਾਂ ਦੇ ਵਿਚਕਾਰ ਅਤੇ ਸਭਨਾਂ ਦੇ ਵਿੱਚ ਹੈ।</verse>
				<verse number="7">ਪਰ ਸਾਨੂੰ ਹਰੇਕ ਨੂੰ ਮਸੀਹ ਦੇ ਦਾਨ ਦੇ ਮਾਪ ਅਨੁਸਾਰ ਕਿਰਪਾ ਬਖਸ਼ੀ ਗਈ।</verse>
				<verse number="8">ਇਸ ਲਈ ਲਿਖਤ ਕਹਿੰਦੀ ਹੈ: ਜਦੋਂ ਉਹ ਉਤਾਂਹ ਚੜ੍ਹਿਆ ਤਾਂ ਬੰਧਨਾਂ ਨੂੰ ਬੰਨ੍ਹ ਲੈ ਗਿਆ ਅਤੇ ਮਨੁੱਖਾਂ ਨੂੰ ਦਾਨ ਦਿੱਤੇ।</verse>
				<verse number="9">ਉਹ ਉਤਾਂਹ ਚੜ੍ਹਿਆ ਇਸ ਦਾ ਅਰਥ ਕੀ ਹੈ? ਇਹੋ ਕਿ ਉਹ ਧਰਤੀ ਦੇ ਹੇਠਲੇ ਹਿੱਸਿਆਂ ਵਿੱਚ ਵੀ ਉੱਤਰਿਆ;</verse>
				<verse number="10">ਅਤੇ ਜਿਹੜਾ ਉੱਤਰਿਆ ਉਹ ਉਹੀ ਹੈ ਜੋ ਸਾਰੇ ਅਕਾਸ਼ਾਂ ਤੋਂ ਵੀ ਉਤਾਂਹ ਚੜ੍ਹਿਆ ਤਾਂਕਿ ਸਭ ਕੁਝ ਪੂਰਾ ਕਰੇ।</verse>
				<verse number="11">ਉਸ ਨੇ ਕੁਝ ਨੂੰ ਰਸੂਲ, ਕੁਝ ਨੂੰ ਨਬੀ, ਕੁਝ ਨੂੰ ਪ੍ਰਚਾਰਕ ਅਤੇ ਕੁਝ ਨੂੰ ਪਾਸਬਾਨ ਅਤੇ ਕੁਝ ਨੂੰ ਸਿੱਖਿਅਕ ਕਰਕੇ ਦੇ ਦਿੱਤਾ</verse>
				<verse number="12">ਤਾਂਕਿ ਸੰਤਾਂ ਨੂੰ ਸੇਵਕਾਈ ਦੇ ਕੰਮ ਲਈ ਤਿਆਰ ਕੀਤਾ ਜਾਵੇ ਅਤੇ ਮਸੀਹ ਦੀ ਦੇਹ ਉਸਰਦੀ ਜਾਵੇ,</verse>
				<verse number="13">ਜਦੋਂ ਤੱਕ ਕਿ ਅਸੀਂ ਸਭ ਵਿਸ਼ਵਾਸ ਦੀ ਏਕਤਾ ਅਤੇ ਪਰਮੇਸ਼ਰ ਦੇ ਪੁੱਤਰ ਦੇ ਸੰਪੂਰਨ ਗਿਆਨ ਦੁਆਰਾ ਮਨੁੱਖੀ ਸਿੱਧਤਾ ਅਤੇ ਮਸੀਹ ਦੇ ਕੱਦ ਤੱਕ ਨਾ ਪਹੁੰਚ ਜਾਈਏ</verse>
				<verse number="14">ਤਾਂਕਿ ਅਸੀਂ ਅੱਗੇ ਤੋਂ ਬਾਲਕ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਧੋਖੇ ਭਰੀਆਂ ਚਾਲਾਂ ਤੇ ਚਲਾਕੀਆਂ ਦੇ ਹਰੇਕ ਬੁੱਲੇ ਨਾਲ ਇੱਧਰ-ਉੱਧਰ ਉਛਾਲੇ ਜਾਂਦੇ ਹਨ,</verse>
				<verse number="15">ਬਲਕਿ ਪ੍ਰੇਮ ਸਹਿਤ ਸੱਚ ਬੋਲਦਿਆਂ ਮਸੀਹ ਵਿੱਚ ਜੋ ਕਿ ਸਿਰ ਹੈ, ਹਰ ਤਰ੍ਹਾਂ ਨਾਲ ਵਧਦੇ ਜਾਈਏ,</verse>
				<verse number="16">ਜਿਸ ਵਿੱਚ ਸਾਰੀ ਦੇਹ ਹਰੇਕ ਜੋੜ ਦੇ ਦੁਆਰਾ ਇੱਕ-ਇੱਕ ਕਰਕੇ ਇੱਕ ਸੰਗ ਜੁੜਦੀ ਜਾਂਦੀ ਅਤੇ ਹਰੇਕ ਅੰਗ ਦੇ ਸਹੀ ਕੰਮ ਕਰਨ ਦੁਆਰਾ ਵਧਦੀ ਹੋਈ ਆਪਣੇ ਆਪ ਨੂੰ ਪ੍ਰੇਮ ਵਿੱਚ ਉਸਾਰਦੀ ਜਾਂਦੀ ਹੈ।</verse>
				<verse number="17">ਇਸ ਲਈ ਮੈਂ ਇਹ ਕਹਿੰਦਾ ਹਾਂ ਅਤੇ ਪ੍ਰਭੂ ਵਿੱਚ ਸਮਝਾਉਂਦਾ ਹਾਂ ਕਿ ਅੱਗੇ ਤੋਂ ਤੁਸੀਂ ਉਸ ਤਰ੍ਹਾਂ ਨਾ ਚੱਲੋ ਜਿਸ ਤਰ੍ਹਾਂ ਪਰਾਈਆਂ ਕੌਮਾਂ ਦੇ ਲੋਕ ਆਪਣੇ ਮਨ ਦੀ ਵਿਅਰਥਤਾ ਵਿੱਚ ਚੱਲਦੇ ਹਨ,</verse>
				<verse number="18">ਕਿਉਂਕਿ ਉਨ੍ਹਾਂ ਦੀ ਬੁੱਧ ਹਨੇਰੀ ਹੋ ਗਈ ਹੈ ਅਤੇ ਉਹ ਉਸ ਅਗਿਆਨਤਾ ਦੇ ਕਾਰਨ ਜੋ ਉਨ੍ਹਾਂ ਦੇ ਅੰਦਰ ਵੱਸਦੀ ਹੈ ਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਪਰਮੇਸ਼ਰ ਦੇ ਜੀਵਨ ਤੋਂ ਅਲੱਗ ਕੀਤੇ ਗਏ ਹਨ।</verse>
				<verse number="19">ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਵੱਸ ਕਰ ਦਿੱਤਾ ਹੈ ਤਾਂਕਿ ਹਰ ਤਰ੍ਹਾਂ ਦੇ ਅਸ਼ੁੱਧਤਾ ਦੇ ਕੰਮ ਲਾਲਸਾ ਨਾਲ ਕਰਨ।</verse>
				<verse number="20">ਪਰ ਤੁਸੀਂ ਮਸੀਹ ਦੀ ਅਜਿਹੀ ਸਿੱਖਿਆ ਨਹੀਂ ਪਾਈ।</verse>
				<verse number="21">ਜੇ ਤੁਸੀਂ ਸੱਚਮੁੱਚ ਉਸ ਦੇ ਵਿਖੇ ਸੁਣਿਆ ਅਤੇ ਜਿਸ ਤਰ੍ਹਾਂ ਯਿਸੂ ਵਿੱਚ ਸਚਾਈ ਹੈ ਉਸੇ ਤਰ੍ਹਾਂ ਤੁਸੀਂ ਉਸ ਵਿੱਚ ਸਿਖਾਏ ਵੀ ਗਏ ਹੋ</verse>
				<verse number="22">ਤਾਂ ਆਪਣੇ ਪੁਰਾਣੇ ਮਨੁੱਖੀ ਸੁਭਾਅ ਦੇ ਪਹਿਲੇ ਚਾਲ-ਚਲਣ ਨੂੰ ਲਾਹ ਸੁੱਟੋ ਜੋ ਧੋਖੇ ਦੀਆਂ ਕਾਮਨਾਵਾਂ ਦੇ ਅਨੁਸਾਰ ਭ੍ਰਿਸ਼ਟ ਹੁੰਦਾ ਜਾਂਦਾ ਹੈ</verse>
				<verse number="23">ਅਤੇ ਆਪਣੇ ਮਨ ਤੋਂ ਸੁਭਾਅ ਵਿੱਚ ਨਵੇਂ ਬਣਦੇ ਜਾਓ;</verse>
				<verse number="24">ਅਤੇ ਉਸ ਨਵੇਂ ਮਨੁੱਖ ਨੂੰ ਪਹਿਨ ਲਵੋ ਜਿਹੜਾ ਪਰਮੇਸ਼ਰ ਦੇ ਅਨੁਸਾਰ ਸੱਚੀ ਧਾਰਮਿਕਤਾ ਅਤੇ ਪਵਿੱਤਰਤਾ ਵਿੱਚ ਸਿਰਜਿਆ ਗਿਆ ਹੈ।</verse>
				<verse number="25">ਇਸ ਲਈ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੇ, ਕਿਉਂਕਿ ਅਸੀਂ ਇੱਕ ਦੂਜੇ ਦੇ ਅੰਗ ਹਾਂ।</verse>
				<verse number="26">ਗੁੱਸਾ ਕਰੋ, ਪਰ ਪਾਪ ਨਾ ਕਰੋ; ਸੂਰਜ ਤੁਹਾਡੇ ਗੁੱਸੇ 'ਤੇ ਹੀ ਨਾ ਡੁੱਬ ਜਾਵੇ;</verse>
				<verse number="27">ਅਤੇ ਨਾ ਸ਼ੈਤਾਨ ਨੂੰ ਮੌਕਾ ਦਿਓ।</verse>
				<verse number="28">ਚੋਰੀ ਕਰਨ ਵਾਲਾ ਅੱਗੇ ਤੋਂ ਚੋਰੀ ਨਾ ਕਰੇ, ਸਗੋਂ ਭਲਾ ਕਰਨ ਲਈ ਆਪਣੇ ਹੱਥਾਂ ਨਾਲ ਮਿਹਨਤ ਕਰੇ ਤਾਂਕਿ ਲੋੜਵੰਦ ਨੂੰ ਦੇਣ ਲਈ ਉਸ ਦੇ ਕੋਲ ਕੁਝ ਹੋਵੇ।</verse>
				<verse number="29">ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ, ਸਗੋਂ ਉਹੀ ਨਿੱਕਲੇ ਜੋ ਲੋੜ ਅਨੁਸਾਰ ਉੱਨਤੀ ਦੇ ਲਈ ਚੰਗੀ ਹੋਵੇ ਜਿਸ ਨਾਲ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।</verse>
				<verse number="30">ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਉਦਾਸ ਨਾ ਕਰੋ ਜਿਸ ਦੇ ਦੁਆਰਾ ਤੁਹਾਡੇ ਉੱਤੇ ਛੁਟਕਾਰੇ ਦੇ ਦਿਨ ਲਈ ਮੋਹਰ ਲਾਈ ਗਈ ਹੈ।</verse>
				<verse number="31">ਹਰ ਤਰ੍ਹਾਂ ਦੀ ਕੁੜੱਤਣ, ਗੁੱਸਾ, ਕ੍ਰੋਧ, ਕਲੇਸ਼ ਅਤੇ ਨਿੰਦਾ ਸਾਰੀ ਬੁਰਾਈ ਸਮੇਤ ਤੁਹਾਡੇ ਤੋਂ ਦੂਰ ਹੋਵੇ।</verse>
				<verse number="32">ਇੱਕ ਦੂਜੇ ਦੇ ਪ੍ਰਤੀ ਦਇਆਵਾਨ ਅਤੇ ਨਰਮ-ਦਿਲ ਹੋਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ਰ ਨੇ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।</verse>
			</chapter>
			<chapter number="5">
				<verse number="1">ਇਸ ਲਈ ਪਿਆਰੇ ਬਾਲਕਾਂ ਵਾਂਗ ਪਰਮੇਸ਼ਰ ਦੀ ਰੀਸ ਕਰੋ;</verse>
				<verse number="2">ਅਤੇ ਪ੍ਰੇਮ ਵਿੱਚ ਚੱਲੋ ਜਿਵੇਂ ਮਸੀਹ ਨੇ ਵੀ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਸਾਡੀ ਖਾਤਰ ਮਧੁਰ ਸੁਗੰਧ ਦੇ ਤੌਰ 'ਤੇ ਪਰਮੇਸ਼ਰ ਦੇ ਸਨਮੁੱਖ ਭੇਟ ਅਤੇ ਬਲੀਦਾਨ ਦੇ ਰੂਪ ਵਿੱਚ ਅਰਪਣ ਕਰ ਦਿੱਤਾ।</verse>
				<verse number="3">ਜਿਵੇਂ ਕਿ ਸੰਤਾਂ ਲਈ ਯੋਗ ਹੈ, ਤੁਹਾਡੇ ਵਿਚਕਾਰ ਵਿਭਚਾਰ, ਕਿਸੇ ਤਰ੍ਹਾਂ ਦੀ ਅਸ਼ੁੱਧਤਾ ਜਾਂ ਲੋਭ ਦਾ ਜ਼ਿਕਰ ਵੀ ਨਾ ਹੋਵੇ</verse>
				<verse number="4">ਅਤੇ ਨਾ ਹੀ ਬੇਸ਼ਰਮੀ ਅਤੇ ਮੂਰਖਪੁਣੇ ਦੀਆਂ ਗੱਲਾਂ ਜਾਂ ਭੱਦਾ ਹਾਸਾ-ਮਜ਼ਾਕ ਹੋਵੇ ਜੋ ਉਚਿਤ ਨਹੀਂ ਹੈ, ਸਗੋਂ ਧੰਨਵਾਦ ਹੋਵੇ।</verse>
				<verse number="5">ਕਿਉਂਕਿ ਤੁਸੀਂ ਇਹ ਜਾਣਦੇ ਅਤੇ ਸਮਝਦੇ ਹੋ ਕਿ ਕਿਸੇ ਜ਼ਨਾਹਕਾਰ ਜਾਂ ਭ੍ਰਿਸ਼ਟ ਜਾਂ ਲੋਭੀ ਮਨੁੱਖ ਦੀ ਜਿਹੜਾ ਮੂਰਤੀ-ਪੂਜਕ ਹੈ, ਮਸੀਹ ਅਤੇ ਪਰਮੇਸ਼ਰ ਦੇ ਰਾਜ ਵਿੱਚ ਕੋਈ ਮਿਰਾਸ ਨਹੀਂ ਹੈ।</verse>
				<verse number="6">ਕੋਈ ਤੁਹਾਨੂੰ ਵਿਅਰਥ ਗੱਲਾਂ ਨਾਲ ਨਾ ਭਰਮਾਵੇ, ਕਿਉਂਕਿ ਇਨ੍ਹਾਂ ਗੱਲਾਂ ਦੇ ਕਾਰਨ ਹੀ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ।</verse>
				<verse number="7">ਇਸ ਲਈ ਤੁਸੀਂ ਉਨ੍ਹਾਂ ਦੇ ਸਾਂਝੀ ਨਾ ਬਣੋ,</verse>
				<verse number="8">ਕਿਉਂਕਿ ਇੱਕ ਸਮੇਂ ਤੁਸੀਂ ਹਨੇਰਾ ਸੀ ਪਰ ਹੁਣ ਪ੍ਰਭੂ ਵਿੱਚ ਚਾਨਣ ਹੋ; ਇਸ ਲਈ ਚਾਨਣ ਦੀ ਸੰਤਾਨ ਵਾਂਗ ਚੱਲੋ</verse>
				<verse number="9">ਕਿਉਂ ਜੋ ਚਾਨਣ ਦਾ ਫਲ ਹਰ ਤਰ੍ਹਾਂ ਦੀ ਭਲਾਈ, ਧਾਰਮਿਕਤਾ ਅਤੇ ਸਚਾਈ ਵਿੱਚ ਪਾਇਆ ਜਾਂਦਾ ਹੈ;</verse>
				<verse number="10">ਅਤੇ ਪਰਖੋ ਕਿ ਪ੍ਰਭੂ ਨੂੰ ਕੀ ਭਾਉਂਦਾ ਹੈ।</verse>
				<verse number="11">ਹਨੇਰੇ ਦੇ ਵਿਅਰਥ ਕੰਮਾਂ ਵਿੱਚ ਸਾਂਝੀ ਨਾ ਹੋਵੋ, ਬਲਕਿ ਉਨ੍ਹਾਂ ਨੂੰ ਉਜਾਗਰ ਕਰੋ।</verse>
				<verse number="12">ਕਿਉਂਕਿ ਜਿਹੜੇ ਕੰਮ ਉਨ੍ਹਾਂ ਦੁਆਰਾ ਗੁਪਤ ਵਿੱਚ ਕੀਤੇ ਜਾਂਦੇ ਹਨ ਉਨ੍ਹਾਂ ਦੀ ਚਰਚਾ ਕਰਨਾ ਵੀ ਸ਼ਰਮ ਦੀ ਗੱਲ ਹੈ।</verse>
				<verse number="13">ਪਰ ਉਹ ਸਭ ਕੁਝ ਜਿਸ ਨੂੰ ਚਾਨਣ ਉਜਾਗਰ ਕਰਦਾ ਹੈ, ਪਰਗਟ ਹੋ ਜਾਂਦਾ ਹੈ,</verse>
				<verse number="14">ਕਿਉਂਕਿ ਚਾਨਣ ਹੀ ਹੈ ਜੋ ਸਭ ਕੁਝ ਪਰਗਟ ਕਰਦਾ ਹੈ। ਇਸ ਲਈ ਲਿਖਤ ਕਹਿੰਦੀ ਹੈ: ਹੇ ਸੌਣ ਵਾਲਿਆ ਜਾਗ ਅਤੇ ਮੁਰਦਿਆਂ ਵਿੱਚੋਂ ਜੀ ਉੱਠ ਅਤੇ ਮਸੀਹ ਤੇਰੇ ਉੱਤੇ ਚਮਕੇਗਾ।</verse>
				<verse number="15">ਇਸ ਲਈ ਧਿਆਨ ਦਿਓ ਕਿ ਤੁਸੀਂ ਕਿਵੇਂ ਚੱਲਦੇ ਹੋ; ਮੂਰਖਾਂ ਵਾਂਗ ਨਹੀਂ, ਸਗੋਂ ਬੁੱਧਵਾਨਾਂ ਵਾਂਗ ਚੱਲੋ।</verse>
				<verse number="16">ਸਮੇਂ ਦਾ ਲਾਭ ਉਠਾਓ, ਕਿਉਂਕਿ ਦਿਨ ਬੁਰੇ ਹਨ।</verse>
				<verse number="17">ਇਸ ਲਈ ਮੂਰਖ ਨਾ ਬਣੋ, ਸਗੋਂ ਸਮਝੋ ਕਿ ਪ੍ਰਭੂ ਦੀ ਇੱਛਾ ਕੀ ਹੈ।</verse>
				<verse number="18">ਮੈ ਨਾਲ ਮਤਵਾਲੇ ਨਾ ਹੋਵੋ ਜਿਸ ਕਰਕੇ ਲੁੱਚਪੁਣਾ ਹੁੰਦਾ ਹੈ, ਸਗੋਂ ਆਤਮਾ ਨਾਲ ਭਰਪੂਰ ਹੋ ਜਾਓ।</verse>
				<verse number="19">ਜ਼ਬੂਰਾਂ, ਭਜਨਾਂ ਅਤੇ ਆਤਮਕ ਗੀਤਾਂ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰੋ ਅਤੇ ਆਪਣੇ ਮਨ ਤੋਂ ਪ੍ਰਭੂ ਦੇ ਲਈ ਗਾਉਂਦੇ ਵਜਾਉਂਦੇ ਹੋਏ</verse>
				<verse number="20">ਸਾਰੀਆਂ ਗੱਲਾਂ ਦੇ ਲਈ ਹਮੇਸ਼ਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ;</verse>
				<verse number="21">ਅਤੇ ਮਸੀਹ ਦੇ ਡਰ ਵਿੱਚ ਇੱਕ ਦੂਜੇ ਦੇ ਅਧੀਨ ਰਹੋ।</verse>
				<verse number="22">ਹੇ ਪਤਨੀਓ, ਆਪਣੇ ਪਤੀਆਂ ਦੇ ਇਸ ਤਰ੍ਹਾਂ ਅਧੀਨ ਰਹੋ, ਜਿਵੇਂ ਕਿ ਪ੍ਰਭੂ ਦੇ;</verse>
				<verse number="23">ਕਿਉਂਕਿ ਪਤੀ ਪਤਨੀ ਦਾ ਸਿਰ ਹੈ ਜਿਵੇਂ ਮਸੀਹ ਵੀ ਕਲੀਸਿਯਾ ਦਾ ਸਿਰ ਹੈ; ਉਹ ਆਪ ਹੀ ਦੇਹ ਦਾ ਮੁਕਤੀਦਾਤਾ ਹੈ।</verse>
				<verse number="24">ਜਿਸ ਤਰ੍ਹਾਂ ਕਲੀਸਿਯਾ ਮਸੀਹ ਦੇ ਅਧੀਨ ਹੈ ਉਸੇ ਤਰ੍ਹਾਂ ਪਤਨੀਆਂ ਵੀ ਹਰ ਗੱਲ ਵਿੱਚ ਆਪਣੇ ਪਤੀਆਂ ਦੇ ਅਧੀਨ ਰਹਿਣ।</verse>
				<verse number="25">ਹੇ ਪਤੀਓ, ਆਪਣੀਆਂ ਪਤਨੀਆਂ ਨੂੰ ਪ੍ਰੇਮ ਕਰੋ ਜਿਵੇਂ ਮਸੀਹ ਨੇ ਵੀ ਕਲੀਸਿਯਾ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਉਸ ਦੀ ਖਾਤਰ ਦੇ ਦਿੱਤਾ</verse>
				<verse number="26">ਤਾਂਕਿ ਉਸ ਨੂੰ ਵਚਨ ਨਾਲ ਜਲ ਦੇ ਇਸ਼ਨਾਨ ਦੁਆਰਾ ਸ਼ੁੱਧ ਕਰਕੇ ਪਵਿੱਤਰ ਕਰੇ</verse>
				<verse number="27">ਅਤੇ ਉਸ ਨੂੰ ਇੱਕ ਅਜਿਹੀ ਪ੍ਰਤਾਪਵਾਨ ਕਲੀਸਿਯਾ ਦੇ ਤੌਰ 'ਤੇ ਪੇਸ਼ ਕਰੇ ਜਿਸ ਵਿੱਚ ਕੋਈ ਦਾਗ ਜਾਂ ਝੁਰੀ ਜਾਂ ਅਜਿਹੀ ਕੋਈ ਗੱਲ ਨਾ ਹੋਵੇ, ਬਲਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ।</verse>
				<verse number="28">ਇਸੇ ਤਰ੍ਹਾਂ ਪਤੀਆਂ ਨੂੰ ਵੀ ਚਾਹੀਦਾ ਹੈ ਕਿ ਆਪਣੀਆਂ ਪਤਨੀਆਂ ਨੂੰ ਆਪਣੇ ਸਰੀਰਾਂ ਵਾਂਗ ਪ੍ਰੇਮ ਕਰਨ; ਜਿਹੜਾ ਆਪਣੀ ਪਤਨੀ ਨੂੰ ਪ੍ਰੇਮ ਕਰਦਾ ਹੈ ਉਹ ਆਪਣੇ ਆਪ ਨੂੰ ਪ੍ਰੇਮ ਕਰਦਾ ਹੈ।</verse>
				<verse number="29">ਕਿਉਂਕਿ ਕਦੇ ਕਿਸੇ ਨੇ ਆਪਣੇ ਸਰੀਰ ਨਾਲ ਵੈਰ ਨਹੀਂ ਕੀਤਾ ਸਗੋਂ ਉਹ ਇਸ ਦੀ ਦੇਖ-ਭਾਲ ਕਰਦਾ ਹੈ, ਜਿਵੇਂ ਮਸੀਹ ਵੀ ਕਲੀਸਿਯਾ ਦੀ ਦੇਖ-ਭਾਲ ਕਰਦਾ ਹੈ,</verse>
				<verse number="30">ਕਿਉਂ ਜੋ ਅਸੀਂ ਉਸ ਦੀ ਦੇਹ ਦੇ ਅੰਗ ਹਾਂ ।</verse>
				<verse number="31">“ਇਸ ਕਰਕੇ ਮਨੁੱਖ ਆਪਣੇ ਮਾਤਾ-ਪਿਤਾ ਨੂੰ ਛੱਡ ਕੇ ਆਪਣੀ ਪਤਨੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸਰੀਰ ਹੋਣਗੇ।”</verse>
				<verse number="32">ਇਹ ਇੱਕ ਵੱਡਾ ਭੇਤ ਹੈ, ਪਰ ਮੈਂ ਮਸੀਹ ਦੇ ਅਤੇ ਕਲੀਸਿਯਾ ਦੇ ਵਿਖੇ ਕਹਿ ਰਿਹਾ ਹਾਂ।</verse>
				<verse number="33">ਸੋ ਮੁੱਕਦੀ ਗੱਲ ਇਹ ਹੈ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਪਤਨੀ ਨਾਲ ਆਪਣੇ ਵਾਂਗ ਪ੍ਰੇਮ ਕਰੇ ਅਤੇ ਪਤਨੀ ਆਪਣੇ ਪਤੀ ਦਾ ਆਦਰ ਕਰੇ।</verse>
			</chapter>
			<chapter number="6">
				<verse number="1">ਬੱਚਿਓ, ਪ੍ਰਭੂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਇਹੋ ਉਚਿਤ ਹੈ।</verse>
				<verse number="2">“ਆਪਣੇ ਮਾਤਾ-ਪਿਤਾ ਦਾ ਆਦਰ ਕਰ”, ਇਹ ਵਾਇਦੇ ਨਾਲ ਪਹਿਲਾ ਹੁਕਮ ਹੈ,</verse>
				<verse number="3">“ਤਾਂਕਿ ਤੇਰਾ ਭਲਾ ਹੋਵੇ ਅਤੇ ਤੂੰ ਧਰਤੀ ਉੱਤੇ ਲੰਮੀ ਉਮਰ ਗੁਜ਼ਾਰੇਂ।”</verse>
				<verse number="4">ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਸਗੋਂ ਪ੍ਰਭੂ ਦੀ ਸਿੱਖਿਆ ਅਤੇ ਅਨੁਸ਼ਾਸਨ ਵਿੱਚ ਉਨ੍ਹਾਂ ਦਾ ਪਾਲਣ-ਪੋਸ਼ਣ ਕਰੋ।</verse>
				<verse number="5">ਦਾਸੋ, ਤੁਸੀਂ ਉਨ੍ਹਾਂ ਦੀ ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਡਰਦੇ ਅਤੇ ਕੰਬਦੇ ਹੋਏ ਮਨ ਦੀ ਸਚਾਈ ਨਾਲ ਇਸ ਤਰ੍ਹਾਂ ਆਗਿਆਕਾਰੀ ਕਰੋ ਜਿਵੇਂ ਕਿ ਮਸੀਹ ਦੀ;</verse>
				<verse number="6">ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਦੀ ਸੇਵਾ ਨਾ ਕਰੋ, ਸਗੋਂ ਮਸੀਹ ਦੇ ਦਾਸਾਂ ਵਾਂਗ ਮਨ ਤੋਂ ਪਰਮੇਸ਼ਰ ਦੀ ਇੱਛਾ ਪੂਰੀ ਕਰੋ।</verse>
				<verse number="7">ਇਸ ਸੇਵਾ ਨੂੰ ਮਨੁੱਖਾਂ ਦੀ ਨਹੀਂ ਸਗੋਂ ਪ੍ਰਭੂ ਦੀ ਸੇਵਾ ਜਾਣ ਕੇ ਚੰਗੇ ਮਨ ਤੋਂ ਕਰੋ,</verse>
				<verse number="8">ਕਿਉਂਕਿ ਅਸੀਂ ਜਾਣਦੇ ਹਾਂ ਕਿ ਹਰੇਕ ਮਨੁੱਖ, ਭਾਵੇਂ ਦਾਸ ਹੋਵੇ ਭਾਵੇਂ ਅਜ਼ਾਦ, ਉਹ ਆਪਣੇ ਕੀਤੇ ਚੰਗੇ ਕੰਮਾਂ ਦਾ ਫਲ ਪ੍ਰਭੂ ਕੋਲੋਂ ਪਾਵੇਗਾ।</verse>
				<verse number="9">ਮਾਲਕੋ, ਤੁਸੀਂ ਵੀ ਧਮਕਾਉਣਾ ਛੱਡ ਕੇ ਆਪਣੇ ਦਾਸਾਂ ਦੇ ਪ੍ਰਤੀ ਇਸੇ ਤਰ੍ਹਾਂ ਦਾ ਵਿਹਾਰ ਕਰੋ। ਕਿਉਂਕਿ ਤੁਸੀਂ ਜਾਣਦੇ ਹੋ ਕਿ ਸਵਰਗ ਵਿੱਚ ਉਨ੍ਹਾਂ ਦਾ ਅਤੇ ਤੁਹਾਡਾ, ਦੋਹਾਂ ਦਾ ਮਾਲਕ ਹੈ ਅਤੇ ਉਸ ਦੇ ਸਨਮੁੱਖ ਕਿਸੇ ਦਾ ਪੱਖਪਾਤ ਨਹੀਂ ਹੁੰਦਾ।</verse>
				<verse number="10">ਅੰਤ ਵਿੱਚ, ਪ੍ਰਭੂ ਅਤੇ ਉਸ ਦੀ ਸ਼ਕਤੀ ਦੀ ਸਮਰੱਥਾ ਵਿੱਚ ਬਲਵੰਤ ਹੁੰਦੇ ਜਾਓ।</verse>
				<verse number="11">ਪਰਮੇਸ਼ਰ ਦੇ ਸਾਰੇ ਹਥਿਆਰ ਪਹਿਨ ਲਵੋ ਤਾਂਕਿ ਤੁਸੀਂ ਸ਼ੈਤਾਨ ਦੀਆਂ ਚਾਲਾਂ ਦੇ ਸਾਹਮਣੇ ਖੜ੍ਹੇ ਹੋ ਸਕੋ।</verse>
				<verse number="12">ਕਿਉਂਕਿ ਸਾਡਾ ਸੰਘਰਸ਼ ਲਹੂ ਅਤੇ ਮਾਸ ਨਾਲ ਨਹੀਂ, ਸਗੋਂ ਹਕੂਮਤਾਂ, ਇਖ਼ਤਿਆਰਾਂ ਅਤੇ ਇਸ ਯੁਗ ਦੇ ਹਨੇਰੇ ਦੀਆਂ ਸ਼ਕਤੀਆਂ ਨਾਲ ਤੇ ਬੁਰਾਈ ਦੀਆਂ ਉਨ੍ਹਾਂ ਆਤਮਕ ਸ਼ਕਤੀਆਂ ਨਾਲ ਹੈ ਜੋ ਅਕਾਸ਼ਾਂ ਵਿੱਚ ਹਨ।</verse>
				<verse number="13">ਇਸ ਲਈ ਪਰਮੇਸ਼ਰ ਦੇ ਸਾਰੇ ਹਥਿਆਰ ਧਾਰਨ ਕਰੋ ਤਾਂਕਿ ਤੁਸੀਂ ਉਸ ਬੁਰੇ ਦਿਨ ਵਿੱਚ ਸਾਹਮਣਾ ਕਰ ਸਕੋ ਅਤੇ ਸਭ ਕੁਝ ਪੂਰਾ ਕਰਕੇ ਖੜ੍ਹੇ ਰਹਿ ਸਕੋ।</verse>
				<verse number="14">ਸੋ ਸਚਾਈ ਨਾਲ ਆਪਣੀ ਕਮਰ ਕੱਸ ਕੇ ਅਤੇ ਧਾਰਮਿਕਤਾ ਦੀ ਸੰਜੋ ਪਹਿਨ ਕੇ</verse>
				<verse number="15">ਅਤੇ ਪੈਰਾਂ ਵਿੱਚ ਮੇਲ-ਮਿਲਾਪ ਦੀ ਖੁਸ਼ਖ਼ਬਰੀ ਦੀ ਤਿਆਰੀ ਦੀ ਜੁੱਤੀ ਪਾ ਕੇ</verse>
				<verse number="16">ਇਨ੍ਹਾਂ ਸਭਨਾਂ ਦੇ ਨਾਲ ਵਿਸ਼ਵਾਸ ਦੀ ਢਾਲ ਲੈ ਲਵੋ ਜਿਸ ਨਾਲ ਤੁਸੀਂ ਦੁਸ਼ਟ ਦੇ ਸਭ ਬਲਦੇ ਹੋਏ ਤੀਰਾਂ ਨੂੰ ਬੁਝਾ ਸਕੋ;</verse>
				<verse number="17">ਅਤੇ ਮੁਕਤੀ ਦਾ ਟੋਪ ਅਤੇ ਆਤਮਾ ਦੀ ਤਲਵਾਰ ਜੋ ਕਿ ਪਰਮੇਸ਼ਰ ਦਾ ਵਚਨ ਹੈ, ਲੈ ਲਵੋ।</verse>
				<verse number="18">ਸਾਰੀ ਪ੍ਰਾਰਥਨਾ ਅਤੇ ਬੇਨਤੀ ਨਾਲ ਹਰ ਸਮੇਂ ਆਤਮਾ ਵਿੱਚ ਪ੍ਰਾਰਥਨਾ ਕਰਦੇ ਰਹੋ ਅਤੇ ਇਸੇ ਨਮਿੱਤ ਜਾਗਦੇ ਹੋਏ ਸਭਨਾਂ ਸੰਤਾਂ ਦੇ ਲਈ ਪੂਰੀ ਦ੍ਰਿੜ੍ਹਤਾ ਨਾਲ ਬੇਨਤੀ ਕਰੋ</verse>
				<verse number="19">ਅਤੇ ਮੇਰੇ ਲਈ ਵੀ ਬੇਨਤੀ ਕਰੋ, ਤਾਂਕਿ ਜਦੋਂ ਮੈਂ ਮੂੰਹ ਖੋਲ੍ਹਾਂ ਤਾਂ ਮੈਨੂੰ ਅਜਿਹਾ ਵਚਨ ਦਿੱਤਾ ਜਾਵੇ ਕਿ ਮੈਂ ਦਲੇਰੀ ਨਾਲ ਖੁਸ਼ਖ਼ਬਰੀ ਦੇ ਭੇਤ ਨੂੰ ਪਰਗਟ ਕਰ ਸਕਾਂ,</verse>
				<verse number="20">ਜਿਸ ਦੇ ਕਾਰਨ ਮੈਂ ਜ਼ੰਜੀਰਾਂ ਵਿੱਚ ਜਕੜਿਆ ਹੋਇਆ ਰਾਜਦੂਤ ਹਾਂ; ਤਾਂਕਿ ਜਿਵੇਂ ਮੈਨੂੰ ਬੋਲਣਾ ਚਾਹੀਦਾ ਹੈ ਮੈਂ ਇਸ ਦੇ ਬਾਰੇ ਦਲੇਰੀ ਨਾਲ ਬੋਲਾਂ।</verse>
				<verse number="21">ਤੁਖਿਕੁਸ ਜਿਹੜਾ ਪਿਆਰਾ ਭਾਈ ਅਤੇ ਪ੍ਰਭੂ ਵਿੱਚ ਵਿਸ਼ਵਾਸਯੋਗ ਸੇਵਕ ਹੈ ਤੁਹਾਨੂੰ ਸਾਰੀਆਂ ਗੱਲਾਂ ਦੱਸੇਗਾ ਤਾਂਕਿ ਤੁਸੀਂ ਵੀ ਮੇਰੇ ਵਿਖੇ ਜਾਣ ਸਕੋ ਕਿ ਮੈਂ ਕੀ ਕਰ ਰਿਹਾ ਹਾਂ।</verse>
				<verse number="22">ਮੈਂ ਉਸ ਨੂੰ ਇਸੇ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਅਤੇ ਉਹ ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ।</verse>
				<verse number="23">ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਭਾਈਆਂ ਨੂੰ ਸ਼ਾਂਤੀ ਅਤੇ ਵਿਸ਼ਵਾਸ ਸਹਿਤ ਪ੍ਰੇਮ ਮਿਲੇ।</verse>
				<verse number="24">ਉਨ੍ਹਾਂ ਸਭਨਾਂ ਉੱਤੇ ਕਿਰਪਾ ਹੋਵੇ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਨਾਲ ਅਟੁੱਟ ਪ੍ਰੇਮ ਕਰਦੇ ਹਨ। ਆਮੀਨ।</verse>
			</chapter>
		</book>
		<book number="50">
			<chapter number="1">
				<verse number="1">ਮਸੀਹ ਯਿਸੂ ਦੇ ਬੰਧੂਏ ਦਾਸਾਂ ਪੌਲੁਸ ਅਤੇ ਤਿਮੋਥਿਉਸ ਵੱਲੋਂ ਮਸੀਹ ਯਿਸੂ ਵਿੱਚ ਸਭਨਾਂ ਸੰਤਾਂ ਨੂੰ ਅਤੇ ਉਨ੍ਹਾਂ ਨਿਗਰਾਨਾਂ ਅਤੇ ਡੀਕਨਾਂ ਨੂੰ ਜਿਹੜੇ ਫ਼ਿਲਿੱਪੈ ਵਿੱਚ ਰਹਿੰਦੇ ਹਨ;</verse>
				<verse number="2">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="3">ਮੈਂ ਜਦੋਂ ਵੀ ਤੁਹਾਨੂੰ ਯਾਦ ਕਰਦਾ ਹਾਂ ਤਾਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ</verse>
				<verse number="4">ਅਤੇ ਤੁਹਾਡੇ ਸਾਰਿਆਂ ਦੇ ਲਈ ਆਪਣੀ ਹਰੇਕ ਪ੍ਰਾਰਥਨਾ ਵਿੱਚ ਹਮੇਸ਼ਾ ਅਨੰਦ ਨਾਲ ਬੇਨਤੀ ਕਰਦਾ ਹਾਂ,</verse>
				<verse number="5">ਕਿਉਂਕਿ ਤੁਸੀਂ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਸਾਂਝੀ ਰਹੇ।</verse>
				<verse number="6">ਮੈਨੂੰ ਇਸ ਗੱਲ ਦਾ ਭਰੋਸਾ ਹੈ ਕਿ ਜਿਸ ਨੇ ਤੁਹਾਡੇ ਵਿੱਚ ਭਲੇ ਕੰਮ ਨੂੰ ਅਰੰਭ ਕੀਤਾ ਹੈ ਉਹ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰੇਗਾ।</verse>
				<verse number="7">ਤੁਹਾਡੇ ਸਾਰਿਆਂ ਬਾਰੇ ਮੇਰਾ ਇਸ ਤਰ੍ਹਾਂ ਸੋਚਣਾ ਸਹੀ ਹੈ, ਕਿਉਂਕਿ ਤੁਸੀਂ ਮੇਰੇ ਦਿਲ ਵਿੱਚ ਹੋ; ਤੁਸੀਂ ਸਭ ਮੇਰੀ ਕੈਦ ਵਿੱਚ ਤੇ ਖੁਸ਼ਖ਼ਬਰੀ ਦੇ ਬਚਾਓ ਅਤੇ ਪੁਸ਼ਟੀ ਵਿੱਚ ਮੇਰੇ ਨਾਲ ਕਿਰਪਾ ਦੇ ਸਾਂਝੀ ਹੋ।</verse>
				<verse number="8">ਕਿਉਂਕਿ ਪਰਮੇਸ਼ਰ ਮੇਰਾ ਗਵਾਹ ਹੈ ਕਿ ਮੈਂ ਮਸੀਹ ਯਿਸੂ ਦੇ ਪ੍ਰੇਮ ਵਿੱਚ ਤੁਹਾਡੀ ਕਿੰਨੀ ਤਾਂਘ ਰੱਖਦਾ ਹਾਂ।</verse>
				<verse number="9">ਮੈਂ ਇਹ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡਾ ਪ੍ਰੇਮ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਹੋਰ ਜ਼ਿਆਦਾ ਵਧਦਾ ਜਾਵੇ</verse>
				<verse number="10">ਤਾਂਕਿ ਤੁਸੀਂ ਉੱਤਮ ਗੱਲਾਂ ਦੀ ਪਰਖ ਕਰ ਸਕੋ ਅਤੇ ਮਸੀਹ ਦੇ ਦਿਨ ਤੱਕ ਸ਼ੁੱਧ ਤੇ ਨਿਰਦੋਸ਼ ਬਣੇ ਰਹੋ</verse>
				<verse number="11">ਅਤੇ ਪਰਮੇਸ਼ਰ ਦੀ ਮਹਿਮਾ ਤੇ ਉਸਤਤ ਲਈ ਯਿਸੂ ਮਸੀਹ ਦੇ ਰਾਹੀਂ ਧਾਰਮਿਕਤਾ ਦੇ ਫਲ ਨਾਲ ਭਰਪੂਰ ਹੋ ਜਾਓ।</verse>
				<verse number="12">ਹੇ ਭਾਈਓ, ਮੈਂ ਚਾਹੁੰਦਾ ਹਾਂ ਜੋ ਤੁਸੀਂ ਜਾਣ ਲਵੋ ਕਿ ਜੋ ਮੇਰੇ ਨਾਲ ਬੀਤਿਆ ਉਸ ਦੇ ਦੁਆਰਾ ਖੁਸ਼ਖ਼ਬਰੀ ਹੋਰ ਵੀ ਜ਼ਿਆਦਾ ਫੈਲੀ ਹੈ,</verse>
				<verse number="13">ਇੱਥੋਂ ਤੱਕ ਕਿ ਸ਼ਾਹੀ ਪਲਟਣ ਅਤੇ ਬਾਕੀ ਸਭਨਾਂ 'ਤੇ ਵੀ ਪਰਗਟ ਹੋ ਗਿਆ ਕਿ ਮੇਰੇ ਬੰਧਨ ਮਸੀਹ ਦੇ ਕਾਰਨ ਹਨ</verse>
				<verse number="14">ਅਤੇ ਮੇਰੇ ਕੈਦ ਹੋਣ ਕਰਕੇ ਜ਼ਿਆਦਾਤਰ ਭਾਈਆਂ ਨੂੰ ਜਿਹੜੇ ਪ੍ਰਭੂ ਵਿੱਚ ਹਨ, ਹੌਸਲਾ ਮਿਲਿਆ ਹੈ ਅਤੇ ਉਹ ਨਿਡਰ ਹੋ ਕੇ ਵਚਨ ਸੁਣਾਉਣ ਲਈ ਹੋਰ ਵੀ ਜ਼ਿਆਦਾ ਦਲੇਰ ਹੋਏ ਹਨ।</verse>
				<verse number="15">ਕੁਝ ਤਾਂ ਈਰਖਾ ਅਤੇ ਵਿਰੋਧ ਦੇ ਕਾਰਨ ਮਸੀਹ ਦਾ ਪ੍ਰਚਾਰ ਕਰਦੇ ਹਨ, ਪਰ ਕਈ ਨੇਕ ਇਰਾਦੇ ਨਾਲ ਕਰਦੇ ਹਨ</verse>
				<verse number="16">ਅਤੇ ਇਹੋ ਹਨ ਜਿਹੜੇ ਪ੍ਰੇਮ ਦੇ ਕਾਰਨ ਇਹ ਕਰਦੇ ਹਨ, ਕਿਉਂਕਿ ਉਹ ਜਾਣਦੇ ਹਨ ਕਿ ਮੈਂ ਖੁਸ਼ਖ਼ਬਰੀ ਦੇ ਬਚਾਓ ਲਈ ਥਾਪਿਆ ਗਿਆ ਹਾਂ।</verse>
				<verse number="17">ਪਰ ਦੂਜੇ ਸਚਾਈ ਨਾਲ ਨਹੀਂ, ਸਗੋਂ ਇਹ ਸੋਚ ਕੇ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਮੇਰੇ ਬੰਧਨਾਂ ਵਿੱਚ ਮੇਰੇ ਦੁੱਖ ਨੂੰ ਵਧਾਉਣ।</verse>
				<verse number="18">ਤਾਂ ਕੀ ਹੋਇਆ? ਭਾਵੇਂ ਇਹ ਵਿਖਾਵੇ ਲਈ ਹੋਵੇ ਭਾਵੇਂ ਸਚਾਈ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ। ਮੈਂ ਇਸ ਵਿੱਚ ਅਨੰਦ ਕਰਦਾ ਹਾਂ ਅਤੇ ਹੋਰ ਵੀ ਅਨੰਦ ਕਰਾਂਗਾ,</verse>
				<verse number="19">ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਨਾਲ ਇਸ ਦਾ ਨਤੀਜਾ ਮੇਰੇ ਛੁਟਕਾਰੇ ਦੇ ਰੂਪ ਵਿੱਚ ਨਿੱਕਲੇਗਾ।</verse>
				<verse number="20">ਮੇਰੀ ਦਿਲੀ ਇੱਛਾ ਅਤੇ ਆਸ ਇਹੋ ਹੈ ਕਿ ਮੈਨੂੰ ਕਿਸੇ ਗੱਲ ਵਿੱਚ ਸ਼ਰਮਿੰਦਾ ਨਾ ਹੋਣਾ ਪਵੇ, ਸਗੋਂ ਪੂਰੀ ਦਲੇਰੀ ਨਾਲ ਹਮੇਸ਼ਾ ਦੀ ਤਰ੍ਹਾਂ ਹੁਣ ਵੀ, ਭਾਵੇਂ ਜੀਵਨ ਭਾਵੇਂ ਮੌਤ ਦੇ ਰਾਹੀਂ ਮੇਰੇ ਇਸ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਰਹੇ।</verse>
				<verse number="21">ਕਿਉਂਕਿ ਜੀਉਣਾ ਮੇਰੇ ਲਈ ਮਸੀਹ ਅਤੇ ਮਰਨਾ ਲਾਭ ਹੈ।</verse>
				<verse number="22">ਪਰ ਜੇ ਮੈਂ ਸਰੀਰ ਵਿੱਚ ਜੀਉਂਦੇ ਰਹਿਣਾ ਹੈ ਤਾਂ ਮੇਰੇ ਲਈ ਇਸ ਦਾ ਅਰਥ ਹੈ ਮਿਹਨਤ; ਮੈਂ ਨਹੀਂ ਜਾਣਦਾ ਕਿ ਕਿਸ ਨੂੰ ਚੁਣਾਂ!</verse>
				<verse number="23">ਮੈਂ ਇਨ੍ਹਾਂ ਦੋਹਾਂ ਗੱਲਾਂ ਦੁਆਰਾ ਦਬਾਇਆ ਜਾਂਦਾ ਹਾਂ; ਇੱਛਾ ਤਾਂ ਇਹ ਹੈ ਕਿ ਚਲਾ ਜਾਵਾਂ ਅਤੇ ਮਸੀਹ ਦੇ ਨਾਲ ਰਹਾਂ, ਕਿਉਂਕਿ ਇਹ ਹੋਰ ਵੀ ਉੱਤਮ ਹੈ।</verse>
				<verse number="24">ਪਰ ਤੁਹਾਡੇ ਲਈ ਮੇਰਾ ਸਰੀਰ ਵਿੱਚ ਜੀਉਂਦੇ ਰਹਿਣਾ ਜ਼ਰੂਰੀ ਹੈ।</verse>
				<verse number="25">ਇਸ ਗੱਲ ਦਾ ਯਕੀਨ ਹੋਣ ਕਰਕੇ ਮੈਂ ਜਾਣਦਾ ਹਾਂ ਕਿ ਮੈਂ ਅਜੇ ਜੀਉਂਦਾ ਰਹਾਂਗਾ ਅਤੇ ਤੁਹਾਡੀ ਉੱਨਤੀ ਅਤੇ ਤੁਹਾਡੇ ਵਿਸ਼ਵਾਸ ਦੇ ਅਨੰਦ ਲਈ ਤੁਹਾਡੇ ਨਾਲ ਰਹਾਂਗਾ,</verse>
				<verse number="26">ਤਾਂਕਿ ਜਦੋਂ ਮੈਂ ਤੁਹਾਡੇ ਕੋਲ ਫੇਰ ਆਵਾਂ ਤਾਂ ਮਸੀਹ ਯਿਸੂ ਵਿੱਚ ਮੇਰੇ ਵਿਖੇ ਤੁਹਾਡਾ ਅਭਿਮਾਨ ਹੋਰ ਵੀ ਵੱਧ ਜਾਵੇ।</verse>
				<verse number="27">ਸਿਰਫ ਇਹ ਕਰੋ ਕਿ ਤੁਹਾਡਾ ਜੀਉਣਾ ਮਸੀਹ ਦੀ ਖੁਸ਼ਖ਼ਬਰੀ ਦੇ ਯੋਗ ਹੋਵੇ, ਤਾਂਕਿ ਚਾਹੇ ਮੈਂ ਆ ਕੇ ਤੁਹਾਨੂੰ ਵੇਖਾਂ ਚਾਹੇ ਨਾ ਵੀ ਆਵਾਂ, ਮੈਂ ਇਹੋ ਸੁਣਾਂ ਕਿ ਤੁਸੀਂ ਇੱਕੋ ਆਤਮਾ ਵਿੱਚ ਸਥਿਰ ਹੋ ਅਤੇ ਇੱਕ ਮਨ ਨਾਲ ਖੁਸ਼ਖ਼ਬਰੀ ਦੇ ਵਿਸ਼ਵਾਸ ਲਈ ਮਿਲ ਕੇ ਮਿਹਨਤ ਕਰ ਰਹੇ ਹੋ</verse>
				<verse number="28">ਅਤੇ ਕਿਸੇ ਗੱਲ ਵਿੱਚ ਵਿਰੋਧ ਕਰਨ ਵਾਲਿਆਂ ਤੋਂ ਨਹੀਂ ਡਰਦੇ। ਇਹ ਉਨ੍ਹਾਂ ਲਈ ਨਾਸ ਦੀ, ਪਰ ਤੁਹਾਡੇ ਲਈ ਮੁਕਤੀ ਦੀ ਨਿਸ਼ਾਨੀ ਹੈ ਅਤੇ ਇਹ ਪਰਮੇਸ਼ਰ ਦੀ ਵੱਲੋਂ ਹੈ।</verse>
				<verse number="29">ਕਿਉਂਕਿ ਤੁਹਾਨੂੰ ਮਸੀਹ ਦੇ ਨਮਿੱਤ ਇਹ ਬਖਸ਼ਿਆ ਗਿਆ ਹੈ ਕਿ ਤੁਸੀਂ ਨਾ ਕੇਵਲ ਉਸ ਉੱਤੇ ਵਿਸ਼ਵਾਸ ਕਰੋ, ਸਗੋਂ ਉਸ ਦੀ ਖਾਤਰ ਦੁੱਖ ਵੀ ਝੱਲੋ</verse>
				<verse number="30">ਅਤੇ ਉਹੀ ਸੰਘਰਸ਼ ਕਰੋ ਜੋ ਤੁਸੀਂ ਮੈਨੂੰ ਕਰਦਿਆਂ ਵੇਖਿਆ ਅਤੇ ਹੁਣ ਵੀ ਕਰਦਿਆਂ ਸੁਣਦੇ ਹੋ।</verse>
			</chapter>
			<chapter number="2">
				<verse number="1">ਸੋ ਜੇ ਮਸੀਹ ਵਿੱਚ ਕੁਝ ਸ਼ਾਂਤੀ, ਪ੍ਰੇਮ ਦੀ ਕੁਝ ਤਸੱਲੀ, ਆਤਮਾ ਦੀ ਕੁਝ ਸੰਗਤੀ, ਕੁਝ ਪਿਆਰ ਅਤੇ ਤਰਸ ਹੈ</verse>
				<verse number="2">ਤਾਂ ਮੇਰਾ ਇਹ ਅਨੰਦ ਪੂਰਾ ਕਰੋ ਕਿ ਤੁਸੀਂ ਇੱਕ ਮਨ ਹੋਵੋ, ਇੱਕੋ ਜਿਹਾ ਪ੍ਰੇਮ ਰੱਖੋ, ਇੱਕ ਵਿਚਾਰ ਅਤੇ ਇੱਕੋ ਜਿਹੀ ਸੋਚ ਰੱਖੋ;</verse>
				<verse number="3">ਸੁਆਰਥ ਨਾਲ ਅਤੇ ਖੋਖਲੇ ਘਮੰਡ ਨਾਲ ਕੁਝ ਨਾ ਕਰੋ, ਸਗੋਂ ਨਿਮਰਤਾ ਨਾਲ ਇੱਕ ਦੂਜੇ ਨੂੰ ਆਪਣੇ ਤੋਂ ਉੱਤਮ ਜਾਣੋ।</verse>
				<verse number="4">ਹਰੇਕ ਵਿਅਕਤੀ ਆਪਣਾ ਹੀ ਨਹੀਂ, ਸਗੋਂ ਦੂਜੇ ਦੇ ਹਿਤ ਦਾ ਵੀ ਧਿਆਨ ਰੱਖੇ।</verse>
				<verse number="5">ਜਿਹਾ ਮਸੀਹ ਯਿਸੂ ਦਾ ਸੁਭਾਅ ਸੀ ਉਹੋ ਤੁਹਾਡਾ ਵੀ ਹੋਵੇ।</verse>
				<verse number="6">ਉਸ ਨੇ ਪਰਮੇਸ਼ਰ ਦੇ ਸਰੂਪ ਵਿੱਚ ਹੁੰਦੇ ਹੋਏ ਵੀ ਪਰਮੇਸ਼ਰ ਦੇ ਬਰਾਬਰ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ,</verse>
				<verse number="7">ਸਗੋਂ ਦਾਸ ਦਾ ਰੂਪ ਧਾਰ ਕੇ ਆਪਣੇ ਆਪ ਨੂੰ ਸੱਖਣਾ ਕੀਤਾ ਅਤੇ ਮਨੁੱਖਾਂ ਦੀ ਸਮਾਨਤਾ ਵਿੱਚ ਜਨਮ ਲਿਆ। ਉਸ ਨੇ ਮਨੁੱਖ ਦੇ ਰੂਪ ਵਿੱਚ ਪਰਗਟ ਹੋ ਕੇ</verse>
				<verse number="8">ਆਪਣੇ ਆਪ ਨੂੰ ਦੀਨ ਕੀਤਾ ਅਤੇ ਮੌਤ, ਸਗੋਂ ਸਲੀਬੀ ਮੌਤ ਤੱਕ ਆਗਿਆਕਾਰ ਬਣਿਆ ਰਿਹਾ।</verse>
				<verse number="9">ਇਸੇ ਕਰਕੇ ਪਰਮੇਸ਼ਰ ਨੇ ਵੀ ਉਸ ਨੂੰ ਅੱਤ ਉੱਚਾ ਕੀਤਾ ਅਤੇ ਉਹ ਨਾਮ ਦਿੱਤਾ ਜੋ ਸਭ ਨਾਮਾਂ ਤੋਂ ਸ੍ਰੇਸ਼ਠ ਹੈ,</verse>
				<verse number="10">ਤਾਂਕਿ ਯਿਸੂ ਦੇ ਨਾਮ ਉੱਤੇ ਸਵਰਗ ਵਿੱਚ ਅਤੇ ਧਰਤੀ ਉੱਤੇ ਅਤੇ ਧਰਤੀ ਦੇ ਹੇਠਾਂ ਹਰੇਕ ਗੋਡਾ ਨਿਵਾਇਆ ਜਾਵੇ</verse>
				<verse number="11">ਅਤੇ ਹਰ ਜੀਭ ਪਿਤਾ ਪਰਮੇਸ਼ਰ ਦੀ ਮਹਿਮਾ ਲਈ ਇਕਰਾਰ ਕਰੇ ਕਿ ਯਿਸੂ ਮਸੀਹ ਹੀ ਪ੍ਰਭੂ ਹੈ।</verse>
				<verse number="12">ਇਸ ਲਈ ਹੇ ਮੇਰੇ ਪਿਆਰਿਓ, ਜਿਸ ਤਰ੍ਹਾਂ ਤੁਸੀਂ ਸਦਾ ਆਗਿਆਕਾਰੀ ਕੀਤੀ ਉਸੇ ਤਰ੍ਹਾਂ ਨਾ ਕੇਵਲ ਮੇਰੀ ਮੌਜੂਦਗੀ ਵਿੱਚ, ਸਗੋਂ ਹੁਣ ਹੋਰ ਵੀ ਵਧਕੇ ਮੇਰੀ ਗੈਰ-ਮੌਜੂਦਗੀ ਵਿੱਚ ਡਰਦੇ ਅਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਨੂੰ ਪੂਰਾ ਕਰਦੇ ਜਾਓ;</verse>
				<verse number="13">ਕਿਉਂਕਿ ਪਰਮੇਸ਼ਰ ਹੀ ਹੈ ਜਿਹੜਾ ਆਪਣੇ ਨੇਕ ਇਰਾਦੇ ਦੇ ਨਮਿੱਤ ਤੁਹਾਡੇ ਅੰਦਰ ਇੱਛਾ ਅਤੇ ਅਮਲ ਦੋਹਾਂ ਨੂੰ ਪੈਦਾ ਕਰਦਾ ਹੈ।</verse>
				<verse number="14">ਬਿਨਾਂ ਬੁੜਬੁੜਾਏ ਅਤੇ ਬਿਨਾਂ ਬਹਿਸ ਕੀਤਿਆਂ ਸਭ ਕੁਝ ਕਰੋ,</verse>
				<verse number="15">ਤਾਂਕਿ ਤੁਸੀਂ ਨਿਰਦੋਸ਼ ਅਤੇ ਨਿਰਮਲ ਬਣੋ ਅਤੇ ਇਸ ਕੱਬੀ ਅਤੇ ਭ੍ਰਿਸ਼ਟ ਪੀੜ੍ਹੀ ਵਿੱਚ ਪਰਮੇਸ਼ਰ ਦੀ ਪਵਿੱਤਰ ਸੰਤਾਨ ਬਣ ਕੇ ਸੰਸਾਰ ਉੱਤੇ ਤਾਰਿਆਂ ਵਾਂਗ ਚਮਕੋ।</verse>
				<verse number="16">ਜੀਵਨ ਦੇ ਸੰਦੇਸ਼ ਉੱਤੇ ਕਾਇਮ ਰਹੋ ਤਾਂਕਿ ਮਸੀਹ ਦੇ ਦਿਨ ਮੈਨੂੰ ਅਭਿਮਾਨ ਹੋਵੇ ਕਿ ਮੈਂ ਵਿਅਰਥ ਨਹੀਂ ਦੌੜਿਆ ਅਤੇ ਨਾ ਹੀ ਮੇਰਾ ਮਿਹਨਤ ਕਰਨਾ ਵਿਅਰਥ ਗਿਆ।</verse>
				<verse number="17">ਜੇ ਮੈਂ ਤੁਹਾਡੇ ਵਿਸ਼ਵਾਸ ਰੂਪੀ ਬਲੀਦਾਨ ਅਤੇ ਸੇਵਾ ਉੱਤੋਂ ਵਾਰਿਆ ਵੀ ਜਾਵਾਂ ਤਾਂ ਮੈਂ ਖੁਸ਼ ਹਾਂ ਅਤੇ ਤੁਹਾਡੇ ਸਭਨਾਂ ਦੇ ਨਾਲ ਮਿਲ ਕੇ ਅਨੰਦ ਕਰਦਾ ਹਾਂ।</verse>
				<verse number="18">ਇਸੇ ਤਰ੍ਹਾਂ ਤੁਸੀਂ ਵੀ ਖੁਸ਼ ਹੋਵੋ ਅਤੇ ਮੇਰੇ ਨਾਲ ਮਿਲ ਕੇ ਅਨੰਦ ਕਰੋ।</verse>
				<verse number="19">ਮੈਨੂੰ ਪ੍ਰਭੂ ਯਿਸੂ ਵਿੱਚ ਆਸ ਹੈ ਕਿ ਮੈਂ ਤਿਮੋਥਿਉਸ ਨੂੰ ਤੁਹਾਡੇ ਕੋਲ ਛੇਤੀ ਭੇਜਾਂਗਾ ਤਾਂਕਿ ਤੁਹਾਡੇ ਵਿਖੇ ਜਾਣ ਕੇ ਮੈਨੂੰ ਵੀ ਦਿਲਾਸਾ ਮਿਲੇ।</verse>
				<verse number="20">ਕਿਉਂਕਿ ਮੇਰੇ ਕੋਲ ਉਸ ਵਰਗਾ ਕੋਈ ਨਹੀਂ ਹੈ ਜਿਹੜਾ ਦਿਲੋਂ ਤੁਹਾਡੇ ਲਈ ਚਿੰਤਾ ਕਰਦਾ ਹੋਵੇ।</verse>
				<verse number="21">ਸਭ ਆਪੋ-ਆਪਣੇ ਸੁਆਰਥ ਦੀ ਖੋਜ ਵਿੱਚ ਰਹਿੰਦੇ ਹਨ, ਨਾ ਕਿ ਯਿਸੂ ਮਸੀਹ ਦੀਆਂ ਗੱਲਾਂ ਦੀ।</verse>
				<verse number="22">ਪਰ ਤੁਸੀਂ ਤਿਮੋਥਿਉਸ ਦੀ ਯੋਗਤਾ ਨੂੰ ਜਾਣ ਲਿਆ ਹੈ, ਕਿਉਂਕਿ ਉਸ ਨੇ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਨਾਲ ਇਸ ਤਰ੍ਹਾਂ ਮਿਹਨਤ ਕੀਤੀ ਜਿਵੇਂ ਇੱਕ ਪੁੱਤਰ ਪਿਤਾ ਦੇ ਨਾਲ ਕਰਦਾ ਹੈ।</verse>
				<verse number="23">ਇਸ ਲਈ ਮੈਨੂੰ ਆਸ ਹੈ ਕਿ ਜਦੋਂ ਮੈਨੂੰ ਪਤਾ ਲੱਗ ਜਾਵੇਗਾ ਜੋ ਅੱਗੇ ਮੇਰੇ ਨਾਲ ਕੀ ਵਾਪਰਨਾ ਹੈ ਤਾਂ ਮੈਂ ਉਸ ਨੂੰ ਤੁਰੰਤ ਤੁਹਾਡੇ ਕੋਲ ਭੇਜ ਦਿਆਂਗਾ;</verse>
				<verse number="24">ਅਤੇ ਮੈਨੂੰ ਪ੍ਰਭੂ 'ਤੇ ਵਿਸ਼ਵਾਸ ਹੈ ਕਿ ਮੈਂ ਆਪ ਵੀ ਛੇਤੀ ਆਵਾਂਗਾ।</verse>
				<verse number="25">ਪਰ ਮੈਂ ਇਪਾਫ਼ਰੋਦੀਤੁਸ ਨੂੰ ਜੋ ਮੇਰਾ ਭਾਈ, ਸਹਿਕਰਮੀ ਅਤੇ ਸੰਗੀ ਸਿਪਾਹੀ ਹੈ ਅਤੇ ਤੁਹਾਡਾ ਸੰਦੇਸ਼ਵਾਹਕ ਅਤੇ ਜ਼ਰੂਰਤ ਵਿੱਚ ਮੇਰੀ ਸੇਵਾ ਕਰਨ ਵਾਲਾ ਹੈ, ਤੁਹਾਡੇ ਕੋਲ ਭੇਜਣਾ ਜ਼ਰੂਰੀ ਸਮਝਿਆ।</verse>
				<verse number="26">ਉਹ ਤੁਹਾਨੂੰ ਸਭ ਨੂੰ ਮਿਲਣ ਲਈ ਬਹੁਤ ਉਤਸੁਕ ਅਤੇ ਵਿਆਕੁਲ ਸੀ, ਕਿਉਂਕਿ ਤੁਸੀਂ ਇਹ ਸੁਣਿਆ ਕਿ ਉਹ ਬਿਮਾਰ ਸੀ।</verse>
				<verse number="27">ਹਾਂ, ਉਹ ਬਿਮਾਰ ਸੀ ਬਲਕਿ ਮਰਨ ਵਾਲਾ ਸੀ ਪਰ ਪਰਮੇਸ਼ਰ ਨੇ ਉਸ ਉੱਤੇ ਦਇਆ ਕੀਤੀ; ਨਾ ਕੇਵਲ ਉਸ ਉੱਤੇ ਸਗੋਂ ਮੇਰੇ ਉੱਤੇ ਵੀ ਤਾਂਕਿ ਮੈਨੂੰ ਹੋਰ ਜ਼ਿਆਦਾ ਦੁੱਖ ਨਾ ਮਿਲੇ।</verse>
				<verse number="28">ਇਸ ਲਈ ਮੈਂ ਹੋਰ ਵੀ ਉਤਸੁਕਤਾ ਨਾਲ ਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਉਸ ਨੂੰ ਦੁਬਾਰਾ ਮਿਲ ਕੇ ਤੁਹਾਨੂੰ ਖੁਸ਼ੀ ਹੋਵੇ ਅਤੇ ਮੇਰਾ ਦੁੱਖ ਵੀ ਘੱਟ ਜਾਵੇ।</verse>
				<verse number="29">ਸੋ ਤੁਸੀਂ ਪ੍ਰਭੂ ਵਿੱਚ ਪੂਰੇ ਅਨੰਦ ਨਾਲ ਉਸ ਦਾ ਸੁਆਗਤ ਕਰਨਾ; ਇਹੋ ਜਿਹੇ ਵਿਅਕਤੀਆਂ ਦਾ ਆਦਰ ਕਰਿਆ ਕਰੋ।</verse>
				<verse number="30">ਕਿਉਂਕਿ ਉਹ ਮਸੀਹ ਦੇ ਕੰਮ ਦੀ ਖਾਤਰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਮੌਤ ਦੇ ਮੂੰਹ ਵਿੱਚ ਪਹੁੰਚ ਗਿਆ, ਤਾਂਕਿ ਮੇਰੇ ਪ੍ਰਤੀ ਤੁਹਾਡੀ ਸੇਵਾ ਵਿੱਚ ਜੋ ਕਮੀ ਰਹਿ ਗਈ ਸੀ ਉਸ ਨੂੰ ਪੂਰਾ ਕਰੇ।</verse>
			</chapter>
			<chapter number="3">
				<verse number="1">ਅੰਤ ਵਿੱਚ ਹੇ ਮੇਰੇ ਭਾਈਓ, ਪ੍ਰਭੂ ਵਿੱਚ ਅਨੰਦ ਮਨਾਓ। ਤੁਹਾਨੂੰ ਬਾਰ-ਬਾਰ ਉਹੀ ਗੱਲਾਂ ਲਿਖਣ ਵਿੱਚ ਮੈਨੂੰ ਕੋਈ ਪਰੇਸ਼ਾਨੀ ਨਹੀਂ, ਬਲਕਿ ਇਹ ਤੁਹਾਡੇ ਭਲੇ ਲਈ ਹਨ।</verse>
				<verse number="2">“ਕੁੱਤਿਆਂ” ਤੋਂ ਸਾਵਧਾਨ ਰਹੋ, ਕੁਕਰਮੀਆਂ ਤੋਂ ਸਾਵਧਾਨ ਰਹੋ, ਸੁੰਨਤ 'ਤੇ ਜ਼ੋਰ ਦੇਣ ਵਾਲਿਆਂ ਤੋਂ ਸਾਵਧਾਨ ਰਹੋ।</verse>
				<verse number="3">ਕਿਉਂਕਿ ਅਸਲੀ ਸੁੰਨਤੀ ਅਸੀਂ ਹਾਂ ਜਿਹੜੇ ਪਰਮੇਸ਼ਰ ਦੇ ਆਤਮਾ ਦੁਆਰਾ ਉਸਤਤ ਕਰਦੇ ਹਾਂ ਅਤੇ ਮਸੀਹ ਯਿਸੂ ਵਿੱਚ ਅਭਿਮਾਨ ਕਰਦੇ ਹਾਂ ਤੇ ਸਰੀਰ ਉੱਤੇ ਭਰੋਸਾ ਨਹੀਂ ਰੱਖਦੇ,</verse>
				<verse number="4">ਜਦਕਿ ਮੈਂ ਸਰੀਰ ਉੱਤੇ ਭਰੋਸਾ ਰੱਖ ਵੀ ਸਕਦਾ ਹਾਂ। ਜੇ ਕੋਈ ਸੋਚਦਾ ਹੈ ਕਿ ਉਸ ਕੋਲ ਸਰੀਰ ਉੱਤੇ ਭਰੋਸਾ ਰੱਖਣ ਦਾ ਕਾਰਨ ਹੈ ਤਾਂ ਮੇਰੇ ਕੋਲ ਵਧਕੇ ਹੈ;</verse>
				<verse number="5">ਅੱਠਵੇਂ ਦਿਨ ਮੇਰੀ ਸੁੰਨਤ ਹੋਈ, ਮੈਂ ਇਸਰਾਏਲ ਕੌਮ ਵਿੱਚੋਂ ਅਤੇ ਬਿਨਯਾਮੀਨ ਦੇ ਗੋਤ ਦਾ ਹਾਂ, ਇਬਰਾਨੀਆਂ ਦਾ ਇਬਰਾਨੀ, ਬਿਵਸਥਾ ਦੀ ਗੱਲ ਕਰੋ ਤਾਂ ਇੱਕ ਫ਼ਰੀਸੀ,</verse>
				<verse number="6">ਉਤਸ਼ਾਹ ਦੀ ਗੱਲ ਕਰੋ ਤਾਂ ਕਲੀਸਿਯਾ ਦਾ ਸਤਾਉਣ ਵਾਲਾ, ਬਿਵਸਥਾ 'ਤੇ ਅਧਾਰਤ ਧਾਰਮਿਕਤਾ ਦੀ ਗੱਲ ਕਰੋ ਤਾਂ ਦੋਸ਼-ਰਹਿਤ।</verse>
				<verse number="7">ਪਰ ਜੋ ਗੱਲਾਂ ਮੇਰੇ ਲਾਭ ਦੀਆਂ ਸਨ ਉਨ੍ਹਾਂ ਨੂੰ ਮੈਂ ਮਸੀਹ ਦੀ ਖਾਤਰ ਹਾਨੀ ਦੀਆਂ ਸਮਝਿਆ।</verse>
				<verse number="8">ਬਲਕਿ ਇਸ ਤੋਂ ਵੀ ਵਧਕੇ, ਮੈਂ ਮਸੀਹ ਯਿਸੂ ਆਪਣੇ ਪ੍ਰਭੂ ਦੇ ਗਿਆਨ ਦੀ ਉੱਤਮਤਾ ਦੇ ਕਾਰਨ ਸਭ ਗੱਲਾਂ ਨੂੰ ਹਾਨੀ ਦੀਆਂ ਸਮਝਦਾ ਹਾਂ ਜਿਸ ਦੀ ਖਾਤਰ ਮੈਂ ਸਭਨਾਂ ਗੱਲਾਂ ਦੀ ਹਾਨੀ ਝੱਲੀ; ਮੈਂ ਉਨ੍ਹਾਂ ਨੂੰ ਕੂੜਾ ਸਮਝਦਾ ਹਾਂ ਤਾਂਕਿ ਮੈਂ ਮਸੀਹ ਨੂੰ ਪਾ ਲਵਾਂ</verse>
				<verse number="9">ਅਤੇ ਆਪ ਵੀ ਉਸੇ ਵਿੱਚ ਪਾਇਆ ਜਾਵਾਂ। ਇਹ ਮੇਰੀ ਉਸ ਧਾਰਮਿਕਤਾ ਦੇ ਕਾਰਨ ਨਹੀਂ ਹੈ ਜੋ ਬਿਵਸਥਾ ਤੋਂ ਹੈ, ਸਗੋਂ ਉਸ ਧਾਰਮਿਕਤਾ ਦੇ ਕਾਰਨ ਹੈ ਜੋ ਮਸੀਹ 'ਤੇ ਵਿਸ਼ਵਾਸ ਕਰਨ ਨਾਲ ਮਿਲਦੀ ਹੈ ਅਰਥਾਤ ਉਹ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਪਰਮੇਸ਼ਰ ਤੋਂ ਪ੍ਰਾਪਤ ਹੁੰਦੀ ਹੈ।</verse>
				<verse number="10">ਮੈਂ ਚਾਹੁੰਦਾ ਹਾਂ ਕਿ ਮੈਂ ਮਸੀਹ ਨੂੰ, ਉਸ ਦੇ ਪੁਨਰ-ਉਥਾਨ ਦੀ ਸਮਰੱਥਾ ਨੂੰ ਅਤੇ ਉਸ ਦੇ ਦੁੱਖਾਂ ਵਿੱਚ ਸਾਂਝੀ ਹੋਣ ਨੂੰ ਜਾਣਾਂ ਅਤੇ ਉਸ ਦੀ ਮੌਤ ਦੀ ਸਮਾਨਤਾ ਵਿੱਚ ਬਦਲਦਾ ਜਾਵਾਂ</verse>
				<verse number="11">ਤਾਂਕਿ ਮੈਂ ਕਿਸੇ ਤਰ੍ਹਾਂ ਮੁਰਦਿਆਂ ਦੇ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਾਂ।</verse>
				<verse number="12">ਇਹ ਨਹੀਂ ਕਿ ਮੈਂ ਪ੍ਰਾਪਤ ਕਰ ਚੁੱਕਾ ਹਾਂ ਜਾਂ ਸਿੱਧ ਹੋ ਚੁੱਕਾ ਹਾਂ, ਸਗੋਂ ਮੈਂ ਇਸ ਦੇ ਪਿੱਛੇ ਲੱਗਾ ਰਹਿੰਦਾ ਹਾਂ ਕਿ ਇਸ ਨੂੰ ਪ੍ਰਾਪਤ ਕਰ ਲਵਾਂ, ਕਿਉਂਕਿ ਇਸੇ ਦੇ ਲਈ ਮਸੀਹ ਯਿਸੂ ਨੇ ਮੈਨੂੰ ਫੜਿਆ ਸੀ।</verse>
				<verse number="13">ਹੇ ਭਾਈਓ, ਮੈਂ ਇਹ ਨਹੀਂ ਸੋਚਦਾ ਕਿ ਮੈਂ ਪ੍ਰਾਪਤ ਕਰ ਲਿਆ ਹੈ, ਪਰ ਕੇਵਲ ਇਹ ਕਿ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਉਨ੍ਹਾਂ ਗੱਲਾਂ ਵੱਲ ਵਧਦਾ ਜਾਂਦਾ ਹਾਂ ਜੋ ਅੱਗੇ ਹਨ।</verse>
				<verse number="14">ਮੈਂ ਨਿਸ਼ਾਨੇ ਵੱਲ ਵਧਦਾ ਜਾਂਦਾ ਹਾਂ ਤਾਂਕਿ ਮਸੀਹ ਯਿਸੂ ਵਿੱਚ ਪਰਮੇਸ਼ਰ ਦੀ ਸਵਰਗੀ ਬੁਲਾਹਟ ਦੇ ਇਨਾਮ ਨੂੰ ਪ੍ਰਾਪਤ ਕਰਾਂ।</verse>
				<verse number="15">ਇਸ ਲਈ ਸਾਡੇ ਵਿੱਚੋਂ ਜਿੰਨੇ ਵੀ ਸਿਆਣੇ ਹਨ, ਇਸੇ ਤਰ੍ਹਾਂ ਦੀ ਸੋਚ ਰੱਖੀਏ; ਜੇ ਤੁਸੀਂ ਕੁਝ ਅਲੱਗ ਸੋਚਦੇ ਹੋ ਤਾਂ ਪਰਮੇਸ਼ਰ ਉਸ ਨੂੰ ਵੀ ਤੁਹਾਡੇ ਉੱਤੇ ਪਰਗਟ ਕਰੇਗਾ।</verse>
				<verse number="16">ਪਰ ਫਿਰ ਵੀ, ਜੋ ਅਸੀਂ ਪ੍ਰਾਪਤ ਕਰ ਲਿਆ ਹੈ ਉਸੇ ਦੇ ਅਨੁਸਾਰ ਚੱਲੀਏ ।</verse>
				<verse number="17">ਹੇ ਭਾਈਓ, ਸਭ ਮਿਲ ਕੇ ਮੇਰੀ ਰੀਸ ਕਰੋ ਅਤੇ ਉਨ੍ਹਾਂ ਵੱਲ ਧਿਆਨ ਦਿਓ ਜਿਹੜੇ ਉਸ ਨਮੂਨੇ ਦੇ ਅਨੁਸਾਰ ਚੱਲਦੇ ਹਨ ਜੋ ਅਸੀਂ ਤੁਹਾਡੇ ਲਈ ਪੇਸ਼ ਕੀਤਾ ਹੈ।</verse>
				<verse number="18">ਕਿਉਂਕਿ ਬਹੁਤ ਹਨ ਜਿਨ੍ਹਾਂ ਬਾਰੇ ਮੈਂ ਅਕਸਰ ਤੁਹਾਨੂੰ ਦੱਸਿਆ ਹੈ ਅਤੇ ਹੁਣ ਵੀ ਰੋਂਦੇ ਹੋਏ ਦੱਸਦਾ ਹਾਂ ਕਿ ਉਹ ਆਪਣੇ ਚਾਲ-ਚਲਣ ਤੋਂ ਮਸੀਹ ਦੀ ਸਲੀਬ ਦੇ ਵੈਰੀ ਹਨ।</verse>
				<verse number="19">ਉਨ੍ਹਾਂ ਦਾ ਅੰਤ ਨਾਸ ਹੈ ਅਤੇ ਉਨ੍ਹਾਂ ਦਾ ਪੇਟ ਹੀ ਉਨ੍ਹਾਂ ਦਾ ਈਸ਼ਵਰ ਹੈ। ਉਨ੍ਹਾਂ ਨੂੰ ਆਪਣੀ ਬੇਸ਼ਰਮੀ 'ਤੇ ਘਮੰਡ ਹੈ ਅਤੇ ਅਜਿਹੇ ਕੇਵਲ ਧਰਤੀ ਦੀਆਂ ਚੀਜ਼ਾਂ ਬਾਰੇ ਸੋਚਦੇ ਹਨ।</verse>
				<verse number="20">ਪਰ ਸਾਡੀ ਨਾਗਰਿਕਤਾ ਸਵਰਗ ਦੀ ਹੈ ਜਿੱਥੋਂ ਅਸੀਂ ਉਤਸੁਕਤਾ ਨਾਲ ਆਪਣੇ ਮੁਕਤੀਦਾਤਾ ਪ੍ਰਭੂ ਯਿਸੂ ਮਸੀਹ ਦੀ ਉਡੀਕ ਵੀ ਕਰ ਰਹੇ ਹਾਂ।</verse>
				<verse number="21">ਉਹ ਆਪਣੀ ਉਸ ਸਮਰੱਥਾ ਅਨੁਸਾਰ ਜਿਸ ਨਾਲ ਉਹ ਸਭ ਵਸਤਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ, ਸਾਡੀ ਨਿਰਬਲ ਦੇਹ ਨੂੰ ਆਪਣੀ ਮਹਿਮਾਮਈ ਦੇਹ ਦੇ ਸਰੂਪ ਵਿੱਚ ਬਦਲ ਦੇਵੇਗਾ।</verse>
			</chapter>
			<chapter number="4">
				<verse number="1">ਇਸ ਲਈ, ਹੇ ਮੇਰੇ ਪਿਆਰੇ ਭਾਈਓ, ਤੁਸੀਂ ਜਿਨ੍ਹਾਂ ਨੂੰ ਮੈਂ ਲੋਚਦਾ ਹਾਂ ਮੇਰਾ ਅਨੰਦ ਅਤੇ ਮੇਰਾ ਤਾਜ ਹੋ; ਹੇ ਪਿਆਰਿਓ, ਪ੍ਰਭੂ ਵਿੱਚ ਇਸੇ ਤਰ੍ਹਾਂ ਦ੍ਰਿੜ੍ਹ ਰਹੋ।</verse>
				<verse number="2">ਮੈਂ ਯੂਓਦੀਆ ਨੂੰ ਬੇਨਤੀ ਕਰਦਾ ਹਾਂ ਅਤੇ ਸੁੰਤੁਖੇ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਪ੍ਰਭੂ ਵਿੱਚ ਇੱਕ ਮਨ ਰਹਿਣ।</verse>
				<verse number="3">ਹਾਂ, ਮੇਰੇ ਸੱਚੇ ਸਹਿਕਰਮੀ, ਮੈਂ ਤੈਨੂੰ ਵੀ ਕਹਿੰਦਾ ਹਾਂ ਕਿ ਤੂੰ ਉਨ੍ਹਾਂ ਔਰਤਾਂ ਦੀ ਸਹਾਇਤਾ ਕਰ ਜਿਨ੍ਹਾਂ ਨੇ ਕਲੈਮੰਸ ਅਤੇ ਮੇਰੇ ਬਾਕੀ ਸਹਿਕਰਮੀਆਂ ਦੇ ਨਾਲ ਖੁਸ਼ਖ਼ਬਰੀ ਸੁਣਾਉਣ ਵਿੱਚ ਮੇਰੇ ਨਾਲ ਮਿਹਨਤ ਕੀਤੀ; ਇਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ।</verse>
				<verse number="4">ਪ੍ਰਭੂ ਵਿੱਚ ਸਦਾ ਅਨੰਦ ਰਹੋ, ਮੈਂ ਫਿਰ ਕਹਿੰਦਾ ਹਾਂ ਅਨੰਦ ਮਨਾਓ।</verse>
				<verse number="5">ਤੁਹਾਡੀ ਨਰਮਾਈ ਸਭਨਾਂ ਉੱਤੇ ਪਰਗਟ ਹੋਵੇ। ਪ੍ਰਭੂ ਨੇੜੇ ਹੈ।</verse>
				<verse number="6">ਕਿਸੇ ਗੱਲ ਦੀ ਚਿੰਤਾ ਨਾ ਕਰੋ, ਸਗੋਂ ਹਰ ਗੱਲ ਵਿੱਚ ਪ੍ਰਾਰਥਨਾ ਅਤੇ ਨਿਵੇਦਨ ਦੇ ਦੁਆਰਾ ਧੰਨਵਾਦ ਸਹਿਤ ਆਪਣੀਆਂ ਬੇਨਤੀਆਂ ਪਰਮੇਸ਼ਰ ਸਾਹਮਣੇ ਰੱਖੋ।</verse>
				<verse number="7">ਤਦ ਪਰਮੇਸ਼ਰ ਦੀ ਸ਼ਾਂਤੀ ਜੋ ਸਾਰੀ ਸਮਝ ਤੋਂ ਪਰੇ ਹੈ ਮਸੀਹ ਯਿਸੂ ਵਿੱਚ ਤੁਹਾਡੇ ਦਿਲਾਂ ਅਤੇ ਤੁਹਾਡੀਆਂ ਸੋਚਾਂ ਦੀ ਰਾਖੀ ਕਰੇਗੀ।</verse>
				<verse number="8">ਅੰਤ ਵਿੱਚ ਹੇ ਭਾਈਓ, ਜੋ ਗੱਲਾਂ ਸੱਚੀਆਂ ਹਨ, ਜੋ ਆਦਰਯੋਗ ਹਨ, ਜੋ ਉਚਿਤ ਹਨ, ਜੋ ਸ਼ੁੱਧ ਹਨ, ਜੋ ਚੰਗੀਆਂ ਹਨ, ਜੋ ਪ੍ਰਸ਼ੰਸਾ ਦੇ ਯੋਗ ਹਨ, ਜੇ ਕੋਈ ਗੁਣ ਅਤੇ ਜੇ ਕੋਈ ਵਡਿਆਈ ਦੀ ਗੱਲ ਹੈ, ਤਾਂ ਇਨ੍ਹਾਂ ਗੱਲਾਂ 'ਤੇ ਵਿਚਾਰ ਕਰੋ।</verse>
				<verse number="9">ਜੋ ਗੱਲਾਂ ਤੁਸੀਂ ਮੇਰੇ ਤੋਂ ਸਿੱਖੀਆਂ, ਸਵੀਕਾਰ ਕੀਤੀਆਂ, ਸੁਣੀਆਂ ਅਤੇ ਮੇਰੇ ਵਿੱਚ ਵੇਖੀਆਂ, ਉਹੀ ਕਰੋ। ਸ਼ਾਂਤੀ ਦਾ ਪਰਮੇਸ਼ਰ ਤੁਹਾਡੇ ਨਾਲ ਰਹੇਗਾ।</verse>
				<verse number="10">ਮੈਂ ਪ੍ਰਭੂ ਵਿੱਚ ਬਹੁਤ ਪ੍ਰਸੰਨ ਹੋਇਆ ਕਿ ਆਖਰਕਾਰ ਮੇਰੇ ਪ੍ਰਤੀ ਤੁਹਾਡੀ ਚਿੰਤਾ ਫੇਰ ਜਾਗੀ; ਤੁਸੀਂ ਚਿੰਤਾ ਤਾਂ ਕਰਦੇ ਸੀ, ਪਰ ਤੁਹਾਨੂੰ ਇਹ ਵਿਖਾਉਣ ਦਾ ਮੌਕਾ ਨਹੀਂ ਮਿਲਿਆ।</verse>
				<verse number="11">ਇਹ ਨਹੀਂ ਕਿ ਮੈਂ ਆਪਣੀ ਥੁੜ੍ਹ ਦੇ ਕਾਰਨ ਇਹ ਕਹਿ ਰਿਹਾ ਹਾਂ; ਕਿਉਂਕਿ ਮੈਂ ਸਿੱਖ ਲਿਆ ਹੈ ਕਿ ਜਿਸ ਵੀ ਦਸ਼ਾ ਵਿੱਚ ਹਾਂ ਉਸੇ ਵਿੱਚ ਸੰਤੁਸ਼ਟ ਰਹਾਂ।</verse>
				<verse number="12">ਮੈਂ ਥੁੜ੍ਹ ਵਿੱਚ ਵੀ ਰਹਿਣਾ ਜਾਣਦਾ ਹਾਂ ਅਤੇ ਭਰਪੂਰੀ ਵਿੱਚ ਵੀ। ਮੈਂ ਹਰੇਕ ਦਸ਼ਾ ਵਿੱਚ ਅਤੇ ਸਭਨਾਂ ਗੱਲਾਂ ਵਿੱਚ, ਭਾਵੇਂ ਤ੍ਰਿਪਤ ਹੋਣਾ ਜਾਂ ਭੁੱਖੇ ਰਹਿਣਾ, ਭਾਵੇਂ ਭਰਪੂਰੀ ਵਿੱਚ ਜਾਂ ਥੁੜ੍ਹ ਵਿੱਚ, ਸੰਤੁਸ਼ਟ ਰਹਿਣ ਦੇ ਭੇਤ ਨੂੰ ਜਾਣ ਲਿਆ ਹੈ।</verse>
				<verse number="13">ਮੈਂ ਉਸ ਵਿੱਚ ਜਿਹੜਾ ਮੈਨੂੰ ਬਲ ਦਿੰਦਾ ਹੈ ਸਭ ਕੁਝ ਕਰ ਸਕਦਾ ਹਾਂ,</verse>
				<verse number="14">ਫਿਰ ਵੀ ਤੁਸੀਂ ਮੇਰੇ ਕਸ਼ਟ ਵਿੱਚ ਮੇਰੇ ਸਾਂਝੀ ਹੋ ਕੇ ਚੰਗਾ ਕੀਤਾ।</verse>
				<verse number="15">ਹੇ ਫ਼ਿਲਿੱਪੀਓ, ਤੁਸੀਂ ਵੀ ਜਾਣਦੇ ਹੋ ਕਿ ਖੁਸ਼ਖ਼ਬਰੀ ਦੇ ਪ੍ਰਚਾਰ ਦੇ ਅਰੰਭ ਵਿੱਚ ਜਦੋਂ ਮੈਂ ਮਕਦੂਨਿਯਾ ਤੋਂ ਨਿੱਕਲਿਆ ਤਾਂ ਤੁਹਾਡੇ ਤੋਂ ਇਲਾਵਾ ਕਿਸੇ ਵੀ ਕਲੀਸਿਯਾ ਨੇ ਆਰਥਿਕ ਸਹਾਇਤਾ ਦੁਆਰਾ ਮੇਰਾ ਸਾਥ ਨਾ ਦਿੱਤਾ,</verse>
				<verse number="16">ਕਿਉਂਕਿ ਮੇਰੀ ਥੁੜ੍ਹ ਨੂੰ ਪੂਰਾ ਕਰਨ ਲਈ ਤੁਸੀਂ ਥੱਸਲੁਨੀਕੇ ਵਿੱਚ ਵੀ ਬਾਰ-ਬਾਰ ਸਹਾਇਤਾ ਭੇਜੀ।</verse>
				<verse number="17">ਇਹ ਨਹੀਂ ਕਿ ਮੈਂ ਦਾਨ ਚਾਹੁੰਦਾ ਹਾਂ, ਸਗੋਂ ਮੈਂ ਚਾਹੁੰਦਾ ਹਾਂ ਕਿ ਉਹ ਫਲ ਤੁਹਾਡੇ ਲਾਭ ਲਈ ਵਧਦਾ ਜਾਵੇ।</verse>
				<verse number="18">ਮੇਰੇ ਕੋਲ ਸਭ ਕੁਝ ਹੈ, ਸਗੋਂ ਭਰਪੂਰੀ ਨਾਲ ਹੈ। ਤੁਹਾਡੇ ਵੱਲੋਂ ਇਪਾਫ਼ਰੋਦੀਤੁਸ ਦੇ ਰਾਹੀਂ ਭੇਜੀਆਂ ਚੀਜ਼ਾਂ ਨੂੰ ਪ੍ਰਾਪਤ ਕਰਕੇ ਮੈਂ ਤ੍ਰਿਪਤ ਹੋ ਗਿਆ ਹਾਂ। ਉਹ ਚੀਜ਼ਾਂ ਇੱਕ ਮਧੁਰ ਸੁਗੰਧ ਅਤੇ ਇੱਕ ਪਰਵਾਨਯੋਗ ਬਲੀਦਾਨ ਹੈ ਜੋ ਪਰਮੇਸ਼ਰ ਨੂੰ ਭਾਉਂਦਾ ਹੈ।</verse>
				<verse number="19">ਸੋ ਮੇਰਾ ਪਰਮੇਸ਼ਰ ਆਪਣੇ ਉਸ ਧਨ ਦੇ ਅਨੁਸਾਰ ਜੋ ਮਹਿਮਾ ਸਹਿਤ ਮਸੀਹ ਯਿਸੂ ਵਿੱਚ ਹੈ ਤੁਹਾਡੀ ਹਰੇਕ ਥੁੜ੍ਹ ਨੂੰ ਪੂਰਾ ਕਰੇਗਾ।</verse>
				<verse number="20">ਸਾਡੇ ਪਰਮੇਸ਼ਰ ਅਤੇ ਪਿਤਾ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="21">ਮਸੀਹ ਯਿਸੂ ਵਿੱਚ ਹਰੇਕ ਪਵਿੱਤਰ ਜਨ ਨੂੰ ਸਲਾਮ ਕਹਿਣਾ। ਮੇਰੇ ਨਾਲ ਦੇ ਭਾਈ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="22">ਸਭ ਸੰਤ, ਖਾਸ ਕਰਕੇ ਉਹ ਜਿਹੜੇ ਕੈਸਰ ਦੇ ਘਰਾਣੇ ਦੇ ਹਨ, ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="23">ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ।</verse>
			</chapter>
		</book>
		<book number="51">
			<chapter number="1">
				<verse number="1">ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ;</verse>
				<verse number="2">ਉਨ੍ਹਾਂ ਸੰਤਾਂ ਨੂੰ ਅਤੇ ਮਸੀਹ ਦੇ ਵਿਸ਼ਵਾਸੀਆਂ ਨੂੰ ਜਿਹੜੇ ਕੁਲੁੱਸੈ ਵਿੱਚ ਹਨ, ਸਾਡੇ ਪਿਤਾ ਪਰਮੇਸ਼ਰ ਦੀ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="3">ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹੋਏ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ,</verse>
				<verse number="4">ਕਿਉਂਕਿ ਅਸੀਂ ਮਸੀਹ ਯਿਸੂ ਉੱਤੇ ਤੁਹਾਡੇ ਵਿਸ਼ਵਾਸ ਅਤੇ ਸਾਰੇ ਸੰਤਾਂ ਪ੍ਰਤੀ ਤੁਹਾਡੇ ਪ੍ਰੇਮ ਦੇ ਵਿਖੇ ਸੁਣਿਆ ਹੈ।</verse>
				<verse number="5">ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ, ਜਿਸ ਦੇ ਵਿਖੇ ਤੁਸੀਂ ਸੱਚੇ ਵਚਨ ਅਰਥਾਤ ਉਸ ਖੁਸ਼ਖ਼ਬਰੀ ਵਿੱਚ ਪਹਿਲਾਂ ਹੀ ਸੁਣ ਚੁੱਕੇ ਹੋ</verse>
				<verse number="6">ਜੋ ਤੁਹਾਡੇ ਕੋਲ ਪਹੁੰਚੀ ਅਤੇ ਜਿਵੇਂ ਇਹ ਸਾਰੇ ਸੰਸਾਰ ਵਿੱਚ ਫੈਲਦੀ ਅਤੇ ਫਲਵੰਤ ਹੁੰਦੀ ਜਾਂਦੀ ਹੈ, ਉਸੇ ਤਰ੍ਹਾਂ ਜਿਸ ਦਿਨ ਤੋਂ ਤੁਸੀਂ ਇਸ ਨੂੰ ਸੁਣਿਆ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਅਸਲ ਵਿੱਚ ਜਾਣਿਆ, ਤੁਹਾਡੇ ਵਿੱਚ ਵੀ ਵਧਦੀ ਜਾਂਦੀ ਹੈ।</verse>
				<verse number="7">ਇਸੇ ਦੀ ਸਿੱਖਿਆ ਤੁਸੀਂ ਸਾਡੇ ਪਿਆਰੇ ਸੰਗੀ ਦਾਸ ਇਪਫ੍ਰਾਸ ਤੋਂ ਪਾਈ ਜਿਹੜਾ ਤੁਹਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ।</verse>
				<verse number="8">ਉਸੇ ਨੇ ਤੁਹਾਡੇ ਉਸ ਪ੍ਰੇਮ ਨੂੰ ਜੋ ਆਤਮਾ ਵਿੱਚ ਹੈ, ਸਾਡੇ ਉੱਤੇ ਪਰਗਟ ਕੀਤਾ।</verse>
				<verse number="9">ਇਸ ਲਈ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਹੈ, ਤੁਹਾਡੇ ਲਈ ਬੇਨਤੀ ਅਤੇ ਪ੍ਰਾਰਥਨਾ ਕਰਨਾ ਨਹੀਂ ਛੱਡਦੇ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਦੇ ਗਿਆਨ ਅਤੇ ਆਤਮਕ ਸਮਝ ਤੇ ਬੁੱਧ ਨਾਲ ਭਰਪੂਰ ਹੋ ਜਾਓ,</verse>
				<verse number="10">ਤਾਂਕਿ ਤੁਸੀਂ ਪ੍ਰਭੂ ਦੇ ਯੋਗ ਚਾਲ ਚੱਲੋ ਜੋ ਹਰ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰੇ ਅਤੇ ਹਰੇਕ ਭਲੇ ਕੰਮ ਵਿੱਚ ਫਲਵੰਤ ਹੋਵੋ ਤੇ ਪਰਮੇਸ਼ਰ ਦੇ ਗਿਆਨ ਵਿੱਚ ਵਧਦੇ ਜਾਓ।</verse>
				<verse number="11">ਤੁਸੀਂ ਉਸ ਦੀ ਮਹਿਮਾ ਦੀ ਸਮਰੱਥਾ ਦੇ ਅਨੁਸਾਰ ਸਾਰੀ ਸ਼ਕਤੀ ਨਾਲ ਬਲਵੰਤ ਹੋ ਜਾਓ ਤਾਂਕਿ ਹਰ ਤਰ੍ਹਾਂ ਨਾਲ ਧੀਰਜ ਅਤੇ ਸਹਿਣਸ਼ੀਲਤਾ ਨੂੰ ਪ੍ਰਾਪਤ ਕਰ ਸਕੋ ਅਤੇ ਅਨੰਦ ਨਾਲ</verse>
				<verse number="12">ਉਸ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਸੰਤਾਂ ਦੀ ਮਿਰਾਸ ਦੇ ਸਾਂਝੀ ਹੋਵੋ।</verse>
				<verse number="13">ਉਸ ਨੇ ਸਾਨੂੰ ਹਨੇਰੇ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ।</verse>
				<verse number="14">ਉਸੇ ਵਿੱਚ ਸਾਨੂੰ ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਪ੍ਰਾਪਤ ਹੁੰਦੀ ਹੈ।</verse>
				<verse number="15">ਉਹ ਅਣਡਿੱਠ ਪਰਮੇਸ਼ਰ ਦਾ ਸਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ,</verse>
				<verse number="16">ਕਿਉਂਕਿ ਅਕਾਸ਼ ਵਿੱਚ ਅਤੇ ਧਰਤੀ ਉਤਲੀਆਂ ਸਭ ਵਸਤਾਂ ਉਸੇ ਵਿੱਚ ਸਿਰਜੀਆਂ ਗਈਆਂ, ਭਾਵੇਂ ਪ੍ਰਤੱਖ ਭਾਵੇਂ ਅਪ੍ਰਤੱਖ, ਭਾਵੇਂ ਸਿੰਘਾਸਣ ਭਾਵੇਂ ਪ੍ਰਭੁਤਾ, ਭਾਵੇਂ ਹਕੂਮਤਾਂ ਭਾਵੇਂ ਇਖ਼ਤਿਆਰ; ਸਭ ਵਸਤਾਂ ਉਸੇ ਦੇ ਰਾਹੀਂ ਅਤੇ ਉਸੇ ਦੇ ਲਈ ਸਿਰਜੀਆਂ ਗਈਆਂ।</verse>
				<verse number="17">ਉਹੀ ਸਭ ਵਸਤਾਂ ਤੋਂ ਪਹਿਲਾਂ ਹੈ ਅਤੇ ਸਭ ਕੁਝ ਉਸੇ ਵਿੱਚ ਕਾਇਮ ਹੈ।</verse>
				<verse number="18">ਉਹ ਦੇਹ ਅਰਥਾਤ ਕਲੀਸਿਯਾ ਦਾ ਸਿਰ ਹੈ; ਉਹੀ ਅਰੰਭ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਪਹਿਲਾ ਸਥਾਨ ਉਸੇ ਨੂੰ ਮਿਲੇ।</verse>
				<verse number="19">ਕਿਉਂਕਿ ਪਿਤਾ ਨੂੰ ਚੰਗਾ ਲੱਗਾ ਕਿ ਸਾਰੀ ਭਰਪੂਰੀ ਉਸੇ ਵਿੱਚ ਵਾਸ ਕਰੇ</verse>
				<verse number="20">ਅਤੇ ਸਲੀਬ ਉੱਤੇ ਵਹਾਏ ਗਏ ਉਸ ਦੇ ਲਹੂ ਦੇ ਦੁਆਰਾ ਸ਼ਾਂਤੀ ਕਾਇਮ ਕਰਕੇ ਉਸੇ ਦੇ ਰਾਹੀਂ ਸਭ ਵਸਤਾਂ ਦਾ, ਭਾਵੇਂ ਧਰਤੀ ਦੀਆਂ ਭਾਵੇਂ ਅਕਾਸ਼ ਦੀਆਂ, ਆਪਣੇ ਨਾਲ ਮੇਲ ਕਰੇ।</verse>
				<verse number="21">ਤੁਸੀਂ ਪਹਿਲਾਂ ਬੁਰੇ ਕੰਮਾਂ ਦੇ ਕਾਰਨ ਅੱਡ ਸੀ ਅਤੇ ਆਪਣੇ ਮਨ ਤੋਂ ਉਸ ਦੇ ਵੈਰੀ ਸੀ,</verse>
				<verse number="22">ਪਰ ਹੁਣ ਉਸ ਨੇ ਆਪਣੇ ਪੁੱਤਰ ਦੀ ਸਰੀਰਕ ਦੇਹ ਵਿੱਚ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਮੇਲ ਕਰ ਲਿਆ ਤਾਂਕਿ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਪੇਸ਼ ਕਰੇ;</verse>
				<verse number="23">ਪਰ ਇਹ ਤਾਂ ਹੀ ਹੋਵੇਗਾ ਜੇ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਅਤੇ ਦ੍ਰਿੜ੍ਹ ਰਹੋ ਅਤੇ ਉਸ ਖੁਸ਼ਖ਼ਬਰੀ ਦੀ ਆਸ ਨੂੰ ਨਾ ਛੱਡੋ ਜੋ ਤੁਸੀਂ ਸੁਣੀ ਅਤੇ ਜਿਸ ਦਾ ਪ੍ਰਚਾਰ ਅਕਾਸ਼ ਹੇਠਾਂ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਮੈਂ ਪੌਲੁਸ ਸੇਵਕ ਬਣਿਆ।</verse>
				<verse number="24">ਹੁਣ ਮੈਂ ਆਪਣੇ ਦੁੱਖਾਂ ਵਿੱਚ ਜੋ ਤੁਹਾਡੀ ਖਾਤਰ ਹਨ, ਅਨੰਦ ਕਰਦਾ ਹਾਂ ਅਤੇ ਮਸੀਹ ਦੇ ਕਸ਼ਟਾਂ ਦੀ ਥੁੜ੍ਹ ਨੂੰ ਉਸ ਦੀ ਦੇਹ ਅਰਥਾਤ ਕਲੀਸਿਯਾ ਦੀ ਖਾਤਰ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ।</verse>
				<verse number="25">ਮੈਂ ਪਰਮੇਸ਼ਰ ਦੇ ਉਸ ਪ੍ਰਬੰਧ ਦੇ ਅਨੁਸਾਰ ਜੋ ਮੈਨੂੰ ਤੁਹਾਡੇ ਲਈ ਸੌਂਪਿਆ ਗਿਆ ਕਲੀਸਿਯਾ ਦਾ ਸੇਵਕ ਬਣਿਆ ਤਾਂਕਿ ਪਰਮੇਸ਼ਰ ਦੇ ਵਚਨ ਦਾ ਪੂਰਾ ਪ੍ਰਚਾਰ ਕਰਾਂ,</verse>
				<verse number="26">ਅਰਥਾਤ ਉਸ ਭੇਤ ਦਾ ਜੋ ਯੁਗਾਂ ਤੋਂ ਅਤੇ ਪੀੜ੍ਹੀਆਂ ਤੋਂ ਗੁਪਤ ਰੱਖਿਆ ਗਿਆ ਸੀ, ਪਰ ਹੁਣ ਉਸ ਦੇ ਸੰਤਾਂ ਉੱਤੇ ਪਰਗਟ ਕੀਤਾ ਗਿਆ ਹੈ।</verse>
				<verse number="27">ਪਰਮੇਸ਼ਰ ਉਨ੍ਹਾਂ ਉੱਤੇ ਪਰਗਟ ਕਰਨਾ ਚਾਹੁੰਦਾ ਸੀ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੀ ਮਹਿਮਾ ਦਾ ਧਨ ਕੀ ਹੈ; ਉਹ ਭੇਤ ਇਹ ਹੈ ਕਿ ਮਸੀਹ ਜਿਹੜਾ ਮਹਿਮਾ ਦੀ ਆਸ ਹੈ ਤੁਹਾਡੇ ਅੰਦਰ ਵਾਸ ਕਰਦਾ ਹੈ।</verse>
				<verse number="28">ਉਸੇ ਦਾ ਪ੍ਰਚਾਰ ਕਰਦੇ ਹੋਏ ਅਸੀਂ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਚਿਤਾਵਨੀ ਦਿੰਦੇ ਅਤੇ ਹਰੇਕ ਮਨੁੱਖ ਨੂੰ ਸਿਖਾਉਂਦੇ ਹਾਂ ਤਾਂਕਿ ਉਨ੍ਹਾਂ ਨੂੰ ਮਸੀਹ ਵਿੱਚ ਸਿੱਧ ਪੇਸ਼ ਕਰੀਏ।</verse>
				<verse number="29">ਇਸੇ ਉਦੇਸ਼ ਲਈ ਮੈਂ ਉਸ ਦੀ ਉਸ ਸ਼ਕਤੀ ਦੇ ਅਨੁਸਾਰ ਜੋ ਸਮਰੱਥਾ ਨਾਲ ਮੇਰੇ ਵਿੱਚ ਕੰਮ ਕਰਦੀ ਹੈ, ਸਖ਼ਤ ਮਿਹਨਤ ਵੀ ਕਰਦਾ ਹਾਂ।</verse>
			</chapter>
			<chapter number="2">
				<verse number="1">ਮੈਂ ਚਾਹੁੰਦਾ ਹਾਂ ਕਿ ਤੁਸੀਂ ਜਾਣ ਲਵੋ ਕਿ ਮੈਂ ਤੁਹਾਡੇ ਲਈ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਵੀ ਜਿਨ੍ਹਾਂ ਨੇ ਮੈਨੂੰ ਆਹਮੋ-ਸਾਹਮਣੇ ਨਹੀਂ ਵੇਖਿਆ ਕਿੰਨਾ ਸੰਘਰਸ਼ ਕਰਦਾ ਹਾਂ,</verse>
				<verse number="2">ਤਾਂਕਿ ਉਨ੍ਹਾਂ ਦੇ ਦਿਲ ਉਤਸ਼ਾਹਿਤ ਹੋਣ ਅਤੇ ਪ੍ਰੇਮ ਵਿੱਚ ਇੱਕ ਦੂਜੇ ਨਾਲ ਜੁੜੇ ਰਹਿਣ ਜਿਸ ਨਾਲ ਉਹ ਸਮਝ ਦੀ ਪੂਰੀ ਤਸੱਲੀ ਦੇ ਸੰਪੂਰਨ ਧਨ ਨੂੰ ਪ੍ਰਾਪਤ ਕਰਨ ਅਤੇ ਪਰਮੇਸ਼ਰ ਦੇ ਭੇਤ ਅਰਥਾਤ ਮਸੀਹ ਨੂੰ ਜਾਣ ਲੈਣ।</verse>
				<verse number="3">ਉਸੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਛੁਪੇ ਹੋਏ ਹਨ।</verse>
				<verse number="4">ਇਹ ਮੈਂ ਇਸ ਲਈ ਕਹਿੰਦਾ ਹਾਂ ਤਾਂਕਿ ਕੋਈ ਤੁਹਾਨੂੰ ਲੁਭਾਉਣੀਆਂ ਗੱਲਾਂ ਨਾਲ ਭਰਮਾ ਨਾ ਲਵੇ।</verse>
				<verse number="5">ਕਿਉਂਕਿ ਸਰੀਰਕ ਤੌਰ 'ਤੇ ਭਾਵੇਂ ਮੈਂ ਤੁਹਾਡੇ ਤੋਂ ਦੂਰ ਹਾਂ, ਪਰ ਆਤਮਾ ਵਿੱਚ ਤੁਹਾਡੇ ਨਾਲ ਹਾਂ ਅਤੇ ਤੁਹਾਡੇ ਅਨੁਸ਼ਾਸਨ ਅਤੇ ਮਸੀਹ ਵਿੱਚ ਤੁਹਾਡੇ ਵਿਸ਼ਵਾਸ ਦੀ ਦ੍ਰਿੜ੍ਹਤਾ ਨੂੰ ਵੇਖ ਕੇ ਪ੍ਰਸੰਨ ਹੁੰਦਾ ਹਾਂ।</verse>
				<verse number="6">ਇਸ ਲਈ ਜਿਵੇਂ ਤੁਸੀਂ ਮਸੀਹ ਯਿਸੂ ਨੂੰ ਪ੍ਰਭੂ ਕਰਕੇ ਗ੍ਰਹਿਣ ਕੀਤਾ ਹੈ, ਉਸੇ ਤਰ੍ਹਾਂ ਉਸ ਵਿੱਚ ਚੱਲਦੇ ਰਹੋ</verse>
				<verse number="7">ਅਤੇ ਉਸੇ ਵਿੱਚ ਜੜ੍ਹ ਫੜ ਕੇ ਉੱਸਰਦੇ ਜਾਓ; ਜਿਵੇਂ ਤੁਹਾਨੂੰ ਸਿਖਾਇਆ ਗਿਆ, ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਵਧੀਕ ਧੰਨਵਾਦ ਕਰਦੇ ਰਹੋ।</verse>
				<verse number="8">ਸਚੇਤ ਰਹੋ ਕਿ ਕੋਈ ਤੁਹਾਨੂੰ ਉਸ ਫ਼ਲਸਫ਼ੇ ਅਤੇ ਧੋਖੇ ਦੀਆਂ ਖੋਖਲੀਆਂ ਗੱਲਾਂ ਨਾਲ ਭਰਮਾ ਨਾ ਲਵੇ ਜੋ ਮਨੁੱਖਾਂ ਦੀ ਰੀਤ ਅਤੇ ਸੰਸਾਰ ਦੇ ਮੂਲ ਸਿਧਾਂਤਾਂ ਦੇ ਅਨੁਸਾਰ ਹੈ, ਨਾ ਕਿ ਮਸੀਹ ਦੇ ਅਨੁਸਾਰ।</verse>
				<verse number="9">ਕਿਉਂਕਿ ਉਸੇ ਵਿੱਚ ਪਰਮੇਸ਼ਰਤਾਈ ਦੀ ਸਾਰੀ ਭਰਪੂਰੀ ਸਰੀਰਕ ਤੌਰ 'ਤੇ ਵਾਸ ਕਰਦੀ ਹੈ</verse>
				<verse number="10">ਅਤੇ ਤੁਸੀਂ ਵੀ ਉਸੇ ਵਿੱਚ ਭਰਪੂਰ ਕੀਤੇ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ।</verse>
				<verse number="11">ਉਸੇ ਵਿੱਚ ਤੁਹਾਡੀ ਵੀ ਸੁੰਨਤ ਹੋਈ ਅਰਥਾਤ ਮਸੀਹ ਵਿੱਚ ਸੁੰਨਤ ਜੋ ਹੱਥਾਂ ਨਾਲ ਨਹੀਂ ਕੀਤੀ ਜਾਂਦੀ, ਜਿਸ ਵਿੱਚ ਸਰੀਰਕ ਦੇਹ ਉਤਾਰ ਦਿੱਤੀ ਜਾਂਦੀ ਹੈ।</verse>
				<verse number="12">ਤੁਸੀਂ ਬਪਤਿਸਮੇ ਵਿੱਚ ਉਸ ਦੇ ਨਾਲ ਦਫ਼ਨਾਏ ਗਏ ਅਤੇ ਪਰਮੇਸ਼ਰ ਦੀ ਸਮਰੱਥਾ ਉੱਤੇ ਆਪਣੇ ਵਿਸ਼ਵਾਸ ਦੇ ਰਾਹੀਂ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ, ਉਸ ਦੇ ਨਾਲ ਜਿਵਾਏ ਵੀ ਗਏ।</verse>
				<verse number="13">ਉਸ ਨੇ ਤੁਹਾਨੂੰ ਵੀ ਜੋ ਆਪਣੇ ਅਪਰਾਧਾਂ ਵਿੱਚ ਮੁਰਦਾ ਅਤੇ ਆਪਣੇ ਸਰੀਰ ਵਿੱਚ ਅਸੁੰਨਤੀ ਸੀ, ਮਸੀਹ ਦੇ ਨਾਲ ਜਿਵਾਇਆ। ਉਸ ਨੇ ਸਾਡੇ ਸਾਰੇ ਅਪਰਾਧਾਂ ਨੂੰ ਮਾਫ਼ ਕਰਕੇ</verse>
				<verse number="14">ਬਿਧੀਆਂ ਦੀ ਉਸ ਲਿਖਤ ਨੂੰ ਜੋ ਸਾਡੇ ਵਿਰੁੱਧ ਸੀ, ਮਿਟਾ ਸੁੱਟਿਆ ਅਤੇ ਇਸ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਸਾਹਮਣਿਓਂ ਹਟਾ ਦਿੱਤਾ।</verse>
				<verse number="15">ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਬੇਅਸਰ ਕਰਕੇ ਉਨ੍ਹਾਂ ਦਾ ਖੁੱਲ੍ਹੇਆਮ ਤਮਾਸ਼ਾ ਬਣਾਇਆ ਅਤੇ ਸਲੀਬ ਦੇ ਰਾਹੀਂ ਉਨ੍ਹਾਂ ਉੱਤੇ ਜਿੱਤ ਪਾਈ।</verse>
				<verse number="16">ਇਸ ਲਈ ਖਾਣ-ਪੀਣ ਜਾਂ ਤਿਉਹਾਰ ਜਾਂ ਨਵੇਂ ਚੰਦ ਜਾਂ ਸਬਤ ਦੇ ਵਿਖੇ ਕੋਈ ਤੁਹਾਡੇ ਉੱਤੇ ਦੋਸ਼ ਨਾ ਲਾਵੇ।</verse>
				<verse number="17">ਕਿਉਂਕਿ ਇਹ ਸਭ ਆਉਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਅਸਲੀਅਤ ਮਸੀਹ ਹੈ।</verse>
				<verse number="18">ਕੋਈ ਮਨੁੱਖ ਆਪਣੀ ਝੂਠੀ ਦੀਨਤਾ ਅਤੇ ਦੂਤਾਂ ਦੀ ਉਪਾਸਨਾ ਦੁਆਰਾ ਤੁਹਾਨੂੰ ਇਨਾਮ ਤੋਂ ਵਾਂਝਾ ਨਾ ਕਰ ਦੇਵੇ; ਅਜਿਹਾ ਮਨੁੱਖ ਵੇਖੀਆਂ ਹੋਈਆਂ ਗੱਲਾਂ ਵਿੱਚ ਲੱਗਾ ਰਹਿੰਦਾ ਹੈ ਅਤੇ ਆਪਣੀ ਸਰੀਰਕ ਸਮਝ ਉੱਤੇ ਵਿਅਰਥ ਘਮੰਡ ਕਰਦਾ ਹੈ।</verse>
				<verse number="19">ਉਹ ਉਸ ਸਿਰ ਦੇ ਨਾਲ ਜੁੜਿਆ ਨਹੀਂ ਰਹਿੰਦਾ ਜਿਸ ਤੋਂ ਸਾਰੀ ਦੇਹ ਜੋੜਾਂ ਅਤੇ ਮਾਸਪੇਸ਼ੀਆਂ ਦੁਆਰਾ ਪੋਸ਼ਣ ਪ੍ਰਾਪਤ ਕਰਕੇ ਅਤੇ ਇੱਕ ਸੰਗ ਜੁੜ ਕੇ ਪਰਮੇਸ਼ਰ ਦੀ ਵੱਲੋਂ ਵਧਦੀ ਜਾਂਦੀ ਹੈ।</verse>
				<verse number="20">ਜਦਕਿ ਤੁਸੀਂ ਮਸੀਹ ਦੇ ਨਾਲ ਇਸ ਸੰਸਾਰ ਦੇ ਮੂਲ ਸਿਧਾਂਤਾਂ ਦੇ ਵੱਲੋਂ ਮਰ ਗਏ ਤਾਂ ਸੰਸਾਰ ਵਿੱਚ ਇਸ ਤਰ੍ਹਾਂ ਕਿਉਂ ਜੀਉਂਦੇ ਹੋ ਜਿਵੇਂ ਤੁਸੀਂ ਇਨ੍ਹਾਂ ਰੀਤਾਂ ਦੇ ਗੁਲਾਮ ਹੋ?</verse>
				<verse number="21">ਅਰਥਾਤ “ਇਹ ਨਾ ਛੂਹਣਾ, ਇਹ ਨਾ ਚੱਖਣਾ, ਇਸ ਨੂੰ ਹੱਥ ਨਾ ਲਾਉਣਾ।”</verse>
				<verse number="22">ਇਹ ਸਭ ਰੀਤਾਂ ਮਨੁੱਖਾਂ ਦੇ ਹੁਕਮਾਂ ਅਤੇ ਸਿੱਖਿਆਵਾਂ ਦੇ ਅਨੁਸਾਰ ਹਨ ਜੋ ਇਸਤੇਮਾਲ ਹੁੰਦੇ-ਹੁੰਦੇ ਖ਼ਤਮ ਹੋ ਜਾਂਦੀਆਂ ਹਨ।</verse>
				<verse number="23">ਇਹ ਗੱਲਾਂ ਮਨਘੜਤ ਭਗਤੀ, ਝੂਠੀ ਦੀਨਤਾ ਅਤੇ ਸਰੀਰ ਨੂੰ ਕਸ਼ਟ ਦੇਣ ਦੇ ਸੰਬੰਧ ਵਿੱਚ ਗਿਆਨ ਦਾ ਵਿਖਾਵਾ ਤਾਂ ਕਰਦੀਆਂ ਹਨ, ਪਰ ਸਰੀਰ ਦੀ ਲਾਲਸਾ ਨੂੰ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ ਹਨ।</verse>
			</chapter>
			<chapter number="3">
				<verse number="1">ਇਸ ਲਈ ਜੇ ਤੁਸੀਂ ਮਸੀਹ ਦੇ ਨਾਲ ਜਿਵਾਏ ਗਏ ਤਾਂ ਉਤਾਂਹ ਦੀਆਂ ਗੱਲਾਂ ਦੀ ਖੋਜ ਵਿੱਚ ਰਹੋ ਜਿੱਥੇ ਮਸੀਹ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ।</verse>
				<verse number="2">ਉਤਾਂਹ ਦੀਆਂ ਗੱਲਾਂ ਉੱਤੇ ਮਨ ਲਾਓ, ਨਾ ਕਿ ਧਰਤੀ ਦੀਆਂ ਗੱਲਾਂ ਉੱਤੇ।</verse>
				<verse number="3">ਕਿਉਂਕਿ ਤੁਸੀਂ ਮਰ ਗਏ ਅਤੇ ਤੁਹਾਡਾ ਜੀਵਨ ਮਸੀਹ ਦੇ ਨਾਲ ਪਰਮੇਸ਼ਰ ਵਿੱਚ ਗੁਪਤ ਹੈ।</verse>
				<verse number="4">ਜਦੋਂ ਮਸੀਹ ਜੋ ਤੁਹਾਡਾ ਜੀਵਨ ਹੈ, ਪਰਗਟ ਹੋਵੇਗਾ ਤਦ ਤੁਸੀਂ ਵੀ ਉਸ ਦੇ ਨਾਲ ਮਹਿਮਾ ਵਿੱਚ ਪਰਗਟ ਕੀਤੇ ਜਾਓਗੇ।</verse>
				<verse number="5">ਇਸ ਲਈ ਧਰਤੀ ਉਤਲੇ ਆਪਣੇ ਅੰਗਾਂ ਨੂੰ ਮਾਰ ਸੁੱਟੋ ਅਰਥਾਤ ਵਿਭਚਾਰ, ਅਸ਼ੁੱਧਤਾ, ਕਾਮਨਾ, ਬੁਰੀ ਲਾਲਸਾ ਅਤੇ ਲੋਭ ਨੂੰ ਜੋ ਕਿ ਮੂਰਤੀ-ਪੂਜਾ ਹੈ।</verse>
				<verse number="6">ਇਨ੍ਹਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਆਗਿਆ ਨਾ ਮੰਨਣ ਵਾਲਿਆਂ ਉੱਤੇ ਪੈਂਦਾ ਹੈ।</verse>
				<verse number="7">ਇੱਕ ਸਮੇਂ ਤੁਸੀਂ ਵੀ ਇਨ੍ਹਾਂ ਗੱਲਾਂ ਦੇ ਅਨੁਸਾਰ ਚੱਲਦੇ ਸੀ ਜਦੋਂ ਇਨ੍ਹਾਂ ਵਿੱਚ ਜੀਉਂਦੇ ਸੀ।</verse>
				<verse number="8">ਪਰ ਹੁਣ ਤੁਸੀਂ ਇਹ ਸਾਰੀਆਂ ਗੱਲਾਂ ਅਰਥਾਤ ਕ੍ਰੋਧ, ਗੁੱਸਾ, ਬੁਰਾਈ, ਨਿੰਦਾ ਅਤੇ ਆਪਣੇ ਮੂੰਹੋਂ ਗਾਲਾਂ ਕੱਢਣੀਆਂ ਛੱਡ ਦਿਓ।</verse>
				<verse number="9">ਇੱਕ ਦੂਜੇ ਨਾਲ ਝੂਠ ਨਾ ਬੋਲੋ, ਕਿਉਂਕਿ ਤੁਸੀਂ ਪੁਰਾਣੇ ਮਨੁੱਖੀ ਸੁਭਾਅ ਨੂੰ ਉਸ ਦੇ ਕੰਮਾਂ ਸਮੇਤ ਲਾਹ ਸੁੱਟਿਆ ਹੈ</verse>
				<verse number="10">ਅਤੇ ਨਵੇਂ ਮਨੁੱਖ ਨੂੰ ਪਹਿਨ ਲਿਆ ਹੈ ਜਿਹੜਾ ਆਪਣੇ ਸਿਰਜਣਹਾਰ ਦੇ ਸਰੂਪ ਅਨੁਸਾਰ ਗਿਆਨ ਵਿੱਚ ਨਵਾਂ ਬਣਦਾ ਜਾਂਦਾ ਹੈ।</verse>
				<verse number="11">ਇੱਥੇ ਨਾ ਕੋਈ ਯੂਨਾਨੀ, ਨਾ ਯਹੂਦੀ, ਨਾ ਸੁੰਨਤੀ, ਨਾ ਅਸੁੰਨਤੀ, ਨਾ ਓਪਰਾ, ਨਾ ਸਕੂਥੀ, ਨਾ ਗੁਲਾਮ ਅਤੇ ਨਾ ਅਜ਼ਾਦ ਹੈ, ਪਰ ਮਸੀਹ ਹੀ ਸਭ ਕੁਝ ਅਤੇ ਸਭ ਵਿੱਚ ਹੈ।</verse>
				<verse number="12">ਇਸ ਲਈ ਪਰਮੇਸ਼ਰ ਦੇ ਚੁਣੇ ਹੋਏ ਪਵਿੱਤਰ ਅਤੇ ਪਿਆਰੇ ਲੋਕਾਂ ਵਾਂਗ, ਦਿਲੀ ਤਰਸ, ਦਿਆਲਗੀ, ਦੀਨਤਾ, ਨਿਮਰਤਾ ਅਤੇ ਧੀਰਜ ਨੂੰ ਪਹਿਨ ਲਵੋ।</verse>
				<verse number="13">ਜੇ ਕਿਸੇ ਨੂੰ ਕਿਸੇ ਵਿਰੁੱਧ ਕੋਈ ਸ਼ਿਕਾਇਤ ਹੋਵੇ ਤਾਂ ਇੱਕ ਦੂਜੇ ਦੀ ਸਹਿ ਲਵੋ ਅਤੇ ਇੱਕ ਦੂਜੇ ਨੂੰ ਮਾਫ਼ ਕਰ ਦਿਓ। ਜਿਸ ਤਰ੍ਹਾਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਕਰੋ;</verse>
				<verse number="14">ਅਤੇ ਇਨ੍ਹਾਂ ਸਭਨਾਂ ਦੇ ਉੱਤੋਂ ਦੀ ਪ੍ਰੇਮ ਨੂੰ ਪਹਿਨ ਲਵੋ ਜੋ ਸੰਪੂਰਨਤਾ ਦਾ ਬੰਧ ਹੈ।</verse>
				<verse number="15">ਮਸੀਹ ਦੀ ਸ਼ਾਂਤੀ ਤੁਹਾਡੇ ਦਿਲਾਂ ਵਿੱਚ ਰਾਜ ਕਰੇ ਜਿਸ ਦੇ ਲਈ ਤੁਸੀਂ ਇੱਕ ਦੇਹ ਵਿੱਚ ਬੁਲਾਏ ਵੀ ਗਏ; ਤੁਸੀਂ ਧੰਨਵਾਦੀ ਬਣੇ ਰਹੋ।</verse>
				<verse number="16">ਮਸੀਹ ਦਾ ਵਚਨ ਤੁਹਾਡੇ ਵਿੱਚ ਭਰਪੂਰੀ ਨਾਲ ਵਾਸ ਕਰੇ। ਤੁਸੀਂ ਪੂਰੇ ਗਿਆਨ ਨਾਲ ਇੱਕ ਦੂਜੇ ਨੂੰ ਸਿਖਾਉਂਦੇ ਅਤੇ ਚਿਤਾਉਂਦੇ ਰਹੋ ਅਤੇ ਆਪਣੇ ਮਨਾਂ ਵਿੱਚ ਪਰਮੇਸ਼ਰ ਦਾ ਧੰਨਵਾਦ ਕਰਦੇ ਹੋਏ ਜ਼ਬੂਰ, ਭਜਨ ਅਤੇ ਆਤਮਕ ਗੀਤ ਗਾਇਆ ਕਰੋ।</verse>
				<verse number="17">ਤੁਸੀਂ ਕਥਨੀ ਜਾਂ ਕਰਨੀ ਵਿੱਚ ਜੋ ਕੁਝ ਵੀ ਕਰੋ, ਸਭ ਕੁਝ ਪ੍ਰਭੂ ਯਿਸੂ ਦੇ ਨਾਮ ਵਿੱਚ ਕਰੋ ਅਤੇ ਉਸ ਦੇ ਰਾਹੀਂ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਰਹੋ।</verse>
				<verse number="18">ਪਤਨੀਓ, ਆਪਣੇ ਪਤੀਆਂ ਦੇ ਅਧੀਨ ਰਹੋ ਜਿਵੇਂ ਪ੍ਰਭੂ ਵਿੱਚ ਉਚਿਤ ਹੈ।</verse>
				<verse number="19">ਪਤੀਓ, ਆਪਣੀਆਂ ਪਤਨੀਆਂ ਨਾਲ ਪ੍ਰੇਮ ਰੱਖੋ ਅਤੇ ਉਨ੍ਹਾਂ ਨਾਲ ਕੌੜਾ ਵਿਹਾਰ ਨਾ ਕਰੋ।</verse>
				<verse number="20">ਬੱਚਿਓ, ਸਭਨਾਂ ਗੱਲਾਂ ਵਿੱਚ ਆਪਣੇ ਮਾਤਾ-ਪਿਤਾ ਦੀ ਆਗਿਆਕਾਰੀ ਕਰੋ, ਕਿਉਂਕਿ ਪ੍ਰਭੂ ਇਸ ਤੋਂ ਪ੍ਰਸੰਨ ਹੁੰਦਾ ਹੈ।</verse>
				<verse number="21">ਪਿਤਾਓ, ਆਪਣੇ ਬੱਚਿਆਂ ਨੂੰ ਕ੍ਰੋਧ ਨਾ ਦਿਵਾਓ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨਿਰਾਸ਼ ਹੋ ਜਾਣ।</verse>
				<verse number="22">ਦਾਸੋ, ਜਿਹੜੇ ਸਰੀਰ ਦੇ ਅਨੁਸਾਰ ਤੁਹਾਡੇ ਮਾਲਕ ਹਨ, ਸਭਨਾਂ ਗੱਲਾਂ ਵਿੱਚ ਉਨ੍ਹਾਂ ਦੀ ਆਗਿਆਕਾਰੀ ਕਰੋ; ਮਨੁੱਖਾਂ ਨੂੰ ਖੁਸ਼ ਕਰਨ ਵਾਲਿਆਂ ਵਾਂਗ ਵਿਖਾਵੇ ਲਈ ਨਹੀਂ, ਸਗੋਂ ਪ੍ਰਭੂ ਦਾ ਡਰ ਰੱਖਦੇ ਹੋਏ ਮਨ ਦੀ ਸਚਾਈ ਨਾਲ ਇਹ ਕਰੋ।</verse>
				<verse number="23">ਤੁਸੀਂ ਜੋ ਵੀ ਕਰੋ ਮਨ ਤੋਂ ਕਰੋ ਜਿਵੇਂ ਕਿ ਪ੍ਰਭੂ ਦੇ ਲਈ, ਨਾ ਕਿ ਮਨੁੱਖਾਂ ਦੇ ਲਈ।</verse>
				<verse number="24">ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੀ ਮਿਰਾਸ ਦਾ ਇਨਾਮ ਪ੍ਰਭੂ ਕੋਲੋਂ ਪਾਓਗੇ; ਤੁਸੀਂ ਪ੍ਰਭੂ ਮਸੀਹ ਦੀ ਸੇਵਾ ਕਰਦੇ ਹੋ।</verse>
				<verse number="25">ਕਿਉਂਕਿ ਜਿਹੜਾ ਬੁਰਾ ਕਰਦਾ ਹੈ ਉਹ ਆਪਣੀ ਬੁਰਾਈ ਦਾ ਫਲ ਪਾਵੇਗਾ; ਉੱਥੇ ਕੋਈ ਪੱਖਪਾਤ ਨਹੀਂ ਹੋਵੇਗਾ।</verse>
			</chapter>
			<chapter number="4">
				<verse number="1">ਮਾਲਕੋ, ਇਹ ਜਾਣਦੇ ਹੋਏ ਕਿ ਸਵਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ, ਆਪਣੇ ਦਾਸਾਂ ਨਾਲ ਉਚਿਤ ਅਤੇ ਨਿਰਪੱਖ ਵਿਹਾਰ ਕਰੋ।</verse>
				<verse number="2">ਪ੍ਰਾਰਥਨਾ ਵਿੱਚ ਲੱਗੇ ਰਹੋ; ਧੰਨਵਾਦ ਸਹਿਤ ਇਸ ਵਿੱਚ ਸਚੇਤ ਰਹੋ।</verse>
				<verse number="3">ਇਸ ਦੇ ਨਾਲ ਹੀ ਸਾਡੇ ਲਈ ਵੀ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਸਾਡੇ ਲਈ ਵਚਨ ਦੇ ਪ੍ਰਚਾਰ ਦਾ ਦਰਵਾਜ਼ਾ ਖੋਲ੍ਹੇ ਤਾਂਕਿ ਅਸੀਂ ਮਸੀਹ ਦਾ ਭੇਤ ਦੱਸ ਸਕੀਏ। ਇਸੇ ਦੇ ਕਾਰਨ ਮੈਂ ਕੈਦ ਵਿੱਚ ਵੀ ਪਿਆ ਹਾਂ,</verse>
				<verse number="4">ਤਾਂਕਿ ਮੈਂ ਇਸ ਨੂੰ ਪਰਗਟ ਕਰ ਸਕਾਂ, ਜਿਵੇਂ ਕਿ ਮੇਰੇ ਲਈ ਦੱਸਣਾ ਜ਼ਰੂਰੀ ਹੈ।</verse>
				<verse number="5">ਸਮੇਂ ਦਾ ਲਾਭ ਉਠਾਉਂਦੇ ਹੋਏ ਬਾਹਰ ਵਾਲਿਆਂ ਨਾਲ ਸਮਝਦਾਰੀ ਨਾਲ ਵਿਹਾਰ ਕਰੋ।</verse>
				<verse number="6">ਤੁਹਾਡੀ ਬੋਲੀ ਹਮੇਸ਼ਾ ਕਿਰਪਾਮਈ ਅਤੇ ਨਮਕੀਨ ਹੋਵੇ ਤਾਂਕਿ ਤੁਹਾਨੂੰ ਪਤਾ ਹੋਵੇ ਕਿ ਕਿਸ ਵਿਅਕਤੀ ਨੂੰ ਕਿਵੇਂ ਉੱਤਰ ਦੇਣਾ ਹੈ।</verse>
				<verse number="7">ਤੁਖਿਕੁਸ, ਜੋ ਪਿਆਰਾ ਭਾਈ ਅਤੇ ਵਿਸ਼ਵਾਸਯੋਗ ਸੇਵਕ ਤੇ ਪ੍ਰਭੂ ਵਿੱਚ ਸੰਗੀ ਦਾਸ ਹੈ, ਤੁਹਾਨੂੰ ਮੇਰੇ ਵਿਖੇ ਸਾਰੀਆਂ ਗੱਲਾਂ ਦੱਸੇਗਾ।</verse>
				<verse number="8">ਮੈਂ ਉਸ ਨੂੰ ਇਸੇ ਕੰਮ ਲਈ ਤੁਹਾਡੇ ਕੋਲ ਭੇਜਿਆ ਤਾਂਕਿ ਤੁਸੀਂ ਸਾਡੇ ਵਿਖੇ ਜਾਣ ਸਕੋ ਕਿ ਅਸੀਂ ਕਿਵੇਂ ਹਾਂ ਅਤੇ ਉਹ ਤੁਹਾਡੇ ਦਿਲਾਂ ਨੂੰ ਤਸੱਲੀ ਦੇਵੇ।</verse>
				<verse number="9">ਉਸ ਦੇ ਨਾਲ ਵਿਸ਼ਵਾਸਯੋਗ ਅਤੇ ਪਿਆਰਾ ਭਾਈ ਉਨੇਸਿਮੁਸ ਵੀ ਹੈ ਜਿਹੜਾ ਤੁਹਾਡੇ ਵਿੱਚੋਂ ਹੀ ਹੈ। ਉਹ ਤੁਹਾਨੂੰ ਇੱਥੋਂ ਦੀਆਂ ਸਭ ਗੱਲਾਂ ਦੱਸਣਗੇ।</verse>
				<verse number="10">ਮੇਰਾ ਸੰਗੀ ਕੈਦੀ ਅਰਿਸਤਰਖੁਸ ਅਤੇ ਮਰਕੁਸ ਜੋ ਬਰਨਬਾਸ ਦਾ ਸੰਬੰਧੀ ਹੈ (ਜਿਸ ਦੇ ਵਿਖੇ ਤੁਹਾਨੂੰ ਹਿਦਾਇਤਾਂ ਮਿਲੀਆਂ ਕਿ ਜੇ ਉਹ ਤੁਹਾਡੇ ਕੋਲ ਆਵੇ ਤਾਂ ਉਸ ਦਾ ਸੁਆਗਤ ਕਰਨਾ)</verse>
				<verse number="11">ਅਤੇ ਯਿਸੂ ਵੀ ਜਿਹੜਾ ਯੂਸਤੁਸ ਕਹਾਉਂਦਾ ਹੈ, ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸੁੰਨਤੀ ਹਨ ਉਨ੍ਹਾਂ ਵਿੱਚੋਂ ਕੇਵਲ ਇਹੋ ਪਰਮੇਸ਼ਰ ਦੇ ਰਾਜ ਲਈ ਮੇਰੇ ਸਹਿਕਰਮੀ ਹਨ ਅਤੇ ਇਹੋ ਮੇਰੇ ਲਈ ਹੌਸਲੇ ਦਾ ਕਾਰਨ ਬਣੇ ਹਨ।</verse>
				<verse number="12">ਇਪਫ੍ਰਾਸ, ਜੋ ਤੁਹਾਡੇ ਹੀ ਵਿੱਚੋਂ ਹੈ ਅਤੇ ਮਸੀਹ ਯਿਸੂ ਦਾ ਦਾਸ ਹੈ, ਤੁਹਾਨੂੰ ਸਲਾਮ ਕਹਿੰਦਾ ਹੈ ਅਤੇ ਆਪਣੀਆਂ ਪ੍ਰਾਰਥਨਾਵਾਂ ਵਿੱਚ ਹਮੇਸ਼ਾ ਤੁਹਾਡੇ ਲਈ ਯਤਨ ਕਰਦਾ ਹੈ ਕਿ ਤੁਸੀਂ ਸੰਪੂਰਨ ਹੋਵੋ ਅਤੇ ਪੂਰੇ ਭਰੋਸੇ ਨਾਲ ਪਰਮੇਸ਼ਰ ਦੀ ਇੱਛਾ 'ਤੇ ਕਾਇਮ ਰਹੋ।</verse>
				<verse number="13">ਕਿਉਂਕਿ ਮੈਂ ਉਸ ਦੇ ਵਿਖੇ ਗਵਾਹੀ ਦਿੰਦਾ ਹਾਂ ਕਿ ਉਹ ਤੁਹਾਡੇ ਲਈ ਅਤੇ ਉਨ੍ਹਾਂ ਲਈ ਜਿਹੜੇ ਲਾਉਦਿਕੀਆ ਅਤੇ ਹੀਏਰਪੁਲਿਸ ਵਿੱਚ ਹਨ, ਬਹੁਤ ਮਿਹਨਤ ਕਰਦਾ ਹੈ।</verse>
				<verse number="14">ਪਿਆਰਾ ਵੈਦ ਲੂਕਾ ਅਤੇ ਦੇਮਾਸ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="15">ਲਾਉਦਿਕੀਆ ਦੇ ਭਾਈਆਂ ਨੂੰ, ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਸ ਦੇ ਘਰ ਵਿੱਚ ਇਕੱਠੀ ਹੁੰਦੀ ਹੈ, ਸਲਾਮ ਕਹਿਣਾ।</verse>
				<verse number="16">ਜਦੋਂ ਇਹ ਪੱਤ੍ਰੀ ਤੁਹਾਡੇ ਵਿਚਕਾਰ ਪੜ੍ਹ ਲਈ ਜਾਵੇ ਤਾਂ ਨਿਸ਼ਚਿਤ ਕਰਨਾ ਕਿ ਇਹ ਲਾਉਦਿਕੀਆਂ ਦੀ ਕਲੀਸਿਯਾ ਵਿੱਚ ਵੀ ਪੜ੍ਹੀ ਜਾਵੇ ਅਤੇ ਤੁਸੀਂ ਵੀ ਲਾਉਦਿਕੀਆ ਦੀ ਪੱਤ੍ਰੀ ਨੂੰ ਜ਼ਰੂਰ ਪੜ੍ਹਨਾ।</verse>
				<verse number="17">ਅਰਖਿੱਪੁਸ ਨੂੰ ਕਹਿਣਾ ਕਿ ਜੋ ਸੇਵਾ ਤੈਨੂੰ ਪ੍ਰਭੂ ਵਿੱਚ ਸੌਂਪੀ ਗਈ ਹੈ ਉਸ 'ਤੇ ਧਿਆਨ ਦੇ ਕਿ ਤੂੰ ਉਸ ਨੂੰ ਪੂਰਾ ਕਰੇਂ।</verse>
				<verse number="18">ਮੇਰਾ ਪੌਲੁਸ ਦਾ ਆਪਣੇ ਹੱਥੀਂ ਲਿਖਿਆ ਸਲਾਮ। ਮੇਰੇ ਬੰਧਨਾਂ ਨੂੰ ਯਾਦ ਰੱਖਿਓ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।</verse>
			</chapter>
		</book>
		<book number="52">
			<chapter number="1">
				<verse number="1">ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ; ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="2">ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੁਹਾਨੂੰ ਯਾਦ ਕਰਦਿਆਂ ਤੁਹਾਡੇ ਸਭਨਾਂ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ</verse>
				<verse number="3">ਅਤੇ ਆਪਣੇ ਪਿਤਾ ਅਤੇ ਪਰਮੇਸ਼ਰ ਦੇ ਸਨਮੁੱਖ ਤੁਹਾਡੇ ਵਿਸ਼ਵਾਸ ਦੇ ਕੰਮ, ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਡੀ ਆਸ ਦੀ ਦ੍ਰਿੜ੍ਹਤਾ ਨੂੰ ਲਗਾਤਾਰ ਯਾਦ ਕਰਦੇ ਹਾਂ।</verse>
				<verse number="4">ਪਰਮੇਸ਼ਰ ਵਿੱਚ ਪਿਆਰੇ ਭਾਈਓ, ਅਸੀਂ ਜਾਣਦੇ ਹਾਂ ਕਿ ਤੁਸੀਂ ਚੁਣੇ ਹੋਏ ਹੋ,</verse>
				<verse number="5">ਕਿਉਂਕਿ ਸਾਡੀ ਖੁਸ਼ਖ਼ਬਰੀ ਤੁਹਾਡੇ ਕੋਲ ਨਾ ਕੇਵਲ ਸ਼ਬਦਾਂ ਵਿੱਚ, ਸਗੋਂ ਸਮਰੱਥਾ ਵਿੱਚ, ਪਵਿੱਤਰ ਆਤਮਾ ਵਿੱਚ ਅਤੇ ਪੂਰੇ ਭਰੋਸੇ ਨਾਲ ਵੀ ਪਹੁੰਚੀ। ਤੁਸੀਂ ਤਾਂ ਜਾਣਦੇ ਹੋ ਕਿ ਅਸੀਂ ਤੁਹਾਡੀ ਖਾਤਰ ਤੁਹਾਡੇ ਵਿਚਕਾਰ ਕਿਸ ਤਰ੍ਹਾਂ ਦੇ ਬਣਕੇ ਰਹੇ।</verse>
				<verse number="6">ਤੁਸੀਂ ਵੱਡੇ ਕਸ਼ਟ ਵਿੱਚ ਪਵਿੱਤਰ ਆਤਮਾ ਦੇ ਅਨੰਦ ਨਾਲ ਵਚਨ ਨੂੰ ਗ੍ਰਹਿਣ ਕਰਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਵਾਲੇ ਬਣੇ,</verse>
				<verse number="7">ਜਿਸ ਕਰਕੇ ਤੁਸੀਂ ਮਕਦੂਨਿਯਾ ਅਤੇ ਅਖਾਯਾ ਦੇ ਸਾਰੇ ਵਿਸ਼ਵਾਸੀਆਂ ਲਈ ਇੱਕ ਨਮੂਨਾ ਬਣ ਗਏ।</verse>
				<verse number="8">ਕਿਉਂਕਿ ਤੁਹਾਡੇ ਦੁਆਰਾ ਪ੍ਰਭੂ ਦਾ ਵਚਨ ਨਾ ਕੇਵਲ ਮਕਦੂਨਿਯਾ ਅਤੇ ਅਖਾਯਾ ਵਿੱਚ ਸੁਣਾਇਆ ਗਿਆ, ਸਗੋਂ ਪਰਮੇਸ਼ਰ ਉੱਤੇ ਤੁਹਾਡਾ ਵਿਸ਼ਵਾਸ ਹਰ ਥਾਂ ਫੈਲ ਗਿਆ; ਇਸ ਲਈ ਸਾਨੂੰ ਕੁਝ ਵੀ ਕਹਿਣ ਦੀ ਲੋੜ ਨਹੀਂ।</verse>
				<verse number="9">ਕਿਉਂ ਜੋ ਉਹ ਆਪ ਸਾਡੇ ਵਿਖੇ ਦੱਸਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਸਾਡਾ ਸੁਆਗਤ ਕੀਤਾ ਅਤੇ ਕਿਵੇਂ ਤੁਸੀਂ ਮੂਰਤੀਆਂ ਦੀ ਵੱਲੋਂ ਪਰਮੇਸ਼ਰ ਵੱਲ ਮੁੜੇ ਤਾਂਕਿ ਜੀਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਕਰੋ</verse>
				<verse number="10">ਅਤੇ ਸਵਰਗ ਤੋਂ ਉਸ ਦੇ ਪੁੱਤਰ ਦੀ ਉਡੀਕ ਕਰੋ ਅਰਥਾਤ ਯਿਸੂ ਦੀ ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਜਿਹੜਾ ਸਾਨੂੰ ਆਉਣ ਵਾਲੇ ਕ੍ਰੋਧ ਤੋਂ ਬਚਾਉਂਦਾ ਹੈ।</verse>
			</chapter>
			<chapter number="2">
				<verse number="1">ਹੇ ਭਾਈਓ, ਤੁਸੀਂ ਆਪ ਜਾਣਦੇ ਹੋ ਕਿ ਸਾਡਾ ਤੁਹਾਡੇ ਕੋਲ ਆਉਣਾ ਵਿਅਰਥ ਨਹੀਂ ਗਿਆ।</verse>
				<verse number="2">ਜਿਵੇਂ ਕਿ ਤੁਸੀਂ ਜਾਣਦੇ ਹੋ, ਪਿਛਲੀ ਵਾਰ ਫਿਲਿੱਪੈ ਵਿੱਚ ਦੁੱਖ ਝੱਲਣ ਅਤੇ ਦੁਰਵਿਹਾਰ ਸਹਿਣ ਤੋਂ ਬਾਅਦ ਅਸੀਂ ਪਰਮੇਸ਼ਰ ਕੋਲੋਂ ਅਜਿਹੀ ਦਲੇਰੀ ਪਾਈ ਕਿ ਭਾਰੀ ਵਿਰੋਧ ਦੇ ਬਾਵਜੂਦ ਵੀ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਈ;</verse>
				<verse number="3">ਕਿਉਂਕਿ ਸਾਡਾ ਉਪਦੇਸ਼ ਧੋਖੇ ਦਾ ਨਹੀਂ ਅਤੇ ਨਾ ਅਸ਼ੁੱਧਤਾ ਦਾ ਅਤੇ ਨਾ ਹੀ ਭਰਮਾਉਣ ਵਾਲਾ ਹੈ।</verse>
				<verse number="4">ਸਗੋਂ ਜਿਵੇਂ ਪਰਮੇਸ਼ਰ ਨੇ ਸਾਨੂੰ ਯੋਗ ਸਮਝਿਆ ਕਿ ਸਾਨੂੰ ਖੁਸ਼ਖ਼ਬਰੀ ਦੀ ਜ਼ਿੰਮੇਵਾਰੀ ਸੌਂਪੇ, ਅਸੀਂ ਉਸੇ ਤਰ੍ਹਾਂ ਬੋਲਦੇ ਹਾਂ; ਮਨੁੱਖਾਂ ਨੂੰ ਖੁਸ਼ ਕਰਨ ਲਈ ਨਹੀਂ ਬਲਕਿ ਪਰਮੇਸ਼ਰ ਨੂੰ ਖੁਸ਼ ਕਰਨ ਲਈ ਜਿਹੜਾ ਸਾਡੇ ਦਿਲਾਂ ਨੂੰ ਜਾਂਚਦਾ ਹੈ।</verse>
				<verse number="5">ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਉਸ ਸਮੇਂ ਨਾ ਤਾਂ ਅਸੀਂ ਚਾਪਲੂਸੀ ਦੀਆਂ ਗੱਲਾਂ ਕੀਤੀਆਂ ਅਤੇ ਨਾ ਲੋਭ ਲਈ ਬਹਾਨਾ ਕੀਤਾ; ਪਰਮੇਸ਼ਰ ਗਵਾਹ ਹੈ।</verse>
				<verse number="6">ਅਸੀਂ ਮਨੁੱਖਾਂ ਤੋਂ ਪ੍ਰਸ਼ੰਸਾ ਨਹੀਂ ਚਾਹੀ; ਨਾ ਤੁਹਾਡੇ ਤੋਂ ਅਤੇ ਨਾ ਦੂਜਿਆਂ ਤੋਂ।</verse>
				<verse number="7">ਭਾਵੇਂ ਅਸੀਂ ਮਸੀਹ ਦੇ ਰਸੂਲ ਹੋਣ ਦੇ ਨਾਤੇ ਤੁਹਾਡੇ ਉੱਤੇ ਬੋਝ ਪਾ ਸਕਦੇ ਸੀ, ਪਰ ਅਸੀਂ ਤੁਹਾਡੇ ਵਿਚਕਾਰ ਅਜਿਹੇ ਕੋਮਲ ਬਣੇ, ਜਿਵੇਂ ਇੱਕ ਦੁੱਧ ਪਿਆਉਣ ਵਾਲੀ ਮਾਂ ਕੋਮਲਤਾ ਨਾਲ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀ ਹੈ।</verse>
				<verse number="8">ਸੋ ਸਾਡਾ ਤੁਹਾਡੇ ਨਾਲ ਐਨਾ ਮੋਹ ਹੋ ਗਿਆ ਕਿ ਅਸੀਂ ਨਾ ਕੇਵਲ ਤੁਹਾਡੇ ਨਾਲ ਪਰਮੇਸ਼ਰ ਦੀ ਖੁਸ਼ਖ਼ਬਰੀ ਸਾਂਝੀ ਕਰਨ ਵਿੱਚ, ਸਗੋਂ ਆਪਣੇ ਪ੍ਰਾਣ ਦੇਣ ਵਿੱਚ ਵੀ ਖੁਸ਼ ਸੀ, ਕਿਉਂਕਿ ਤੁਸੀਂ ਸਾਡੇ ਪਿਆਰੇ ਬਣ ਗਏ ਸੀ।</verse>
				<verse number="9">ਹੇ ਭਾਈਓ, ਤੁਹਾਨੂੰ ਸਾਡੀ ਮਿਹਨਤ ਅਤੇ ਕਸ਼ਟ ਤਾਂ ਯਾਦ ਹੀ ਹੋਵੇਗਾ ਕਿ ਅਸੀਂ ਤੁਹਾਨੂੰ ਪਰਮੇਸ਼ਰ ਦੀ ਖੁਸ਼ਖ਼ਬਰੀ ਸੁਣਾਉਂਦੇ ਹੋਏ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ।</verse>
				<verse number="10">ਤੁਸੀਂ ਵੀ ਅਤੇ ਪਰਮੇਸ਼ਰ ਵੀ ਗਵਾਹ ਹੈ ਕਿ ਤੁਹਾਡੇ ਵਿਸ਼ਵਾਸੀਆਂ ਨਾਲ ਸਾਡਾ ਵਿਹਾਰ ਕਿੰਨਾ ਪਵਿੱਤਰ, ਉਚਿਤ ਅਤੇ ਦੋਸ਼ ਰਹਿਤ ਸੀ।</verse>
				<verse number="11">ਤੁਸੀਂ ਜਾਣਦੇ ਹੋ ਕਿ ਜਿਸ ਤਰ੍ਹਾਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਵਿਹਾਰ ਕਰਦਾ ਹੈ,</verse>
				<verse number="12">ਉਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਉਪਦੇਸ਼ ਦਿੰਦੇ, ਉਤਸ਼ਾਹਿਤ ਕਰਦੇ ਅਤੇ ਸਮਝਾਉਂਦੇ ਰਹੇ ਕਿ ਪਰਮੇਸ਼ਰ ਦੇ ਯੋਗ ਚਾਲ ਚੱਲੋ ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ।</verse>
				<verse number="13">ਇਸੇ ਕਰਕੇ ਅਸੀਂ ਵੀ ਲਗਾਤਾਰ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਕਿ ਜਦੋਂ ਤੁਸੀਂ ਸਾਡੇ ਦੁਆਰਾ ਪਰਮੇਸ਼ਰ ਦੇ ਵਚਨ ਨੂੰ ਗ੍ਰਹਿਣ ਕੀਤਾ ਤਾਂ ਤੁਸੀਂ ਇਸ ਨੂੰ ਮਨੁੱਖਾਂ ਦਾ ਨਹੀਂ, ਸਗੋਂ ਪਰਮੇਸ਼ਰ ਦਾ ਵਚਨ ਜਾਣ ਕੇ ਗ੍ਰਹਿਣ ਕੀਤਾ ਜੋ ਕਿ ਇਹ ਹੈ ਵੀ; ਇਹੋ ਤੁਹਾਡੇ ਵਿਸ਼ਵਾਸੀਆਂ ਵਿੱਚ ਕੰਮ ਵੀ ਕਰ ਰਿਹਾ ਹੈ।</verse>
				<verse number="14">ਕਿਉਂਕਿ ਹੇ ਭਾਈਓ, ਤੁਸੀਂ ਮਸੀਹ ਯਿਸੂ ਵਿੱਚ ਪਰਮੇਸ਼ਰ ਦੀਆਂ ਉਨ੍ਹਾਂ ਕਲੀਸਿਆਵਾਂ ਦੀ ਰੀਸ ਕਰਨ ਵਾਲੇ ਬਣੇ ਜੋ ਯਹੂਦਿਯਾ ਵਿੱਚ ਹਨ, ਕਿਉਂ ਜੋ ਤੁਸੀਂ ਵੀ ਆਪਣੇ ਲੋਕਾਂ ਤੋਂ ਉਹੀ ਦੁੱਖ ਪਾਇਆ, ਜਿਹਾ ਉਨ੍ਹਾਂ ਨੇ ਯਹੂਦੀਆਂ ਤੋਂ ਪਾਇਆ ਸੀ।</verse>
				<verse number="15">ਉਨ੍ਹਾਂ ਯਹੂਦੀਆਂ ਨੇ ਹੀ ਪ੍ਰਭੂ ਯਿਸੂ ਅਤੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਸਾਨੂੰ ਬਹੁਤ ਸਤਾਇਆ। ਉਹ ਪਰਮੇਸ਼ਰ ਨੂੰ ਦੁੱਖ ਦਿੰਦੇ ਹਨ ਅਤੇ ਸਭਨਾਂ ਲੋਕਾਂ ਦੇ ਵਿਰੋਧੀ ਹਨ।</verse>
				<verse number="16">ਉਹ ਸਾਨੂੰ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰਨ ਤੋਂ ਰੋਕਦੇ ਹਨ ਤਾਂਕਿ ਉਹ ਬਚਾਈਆਂ ਨਾ ਜਾਣ; ਇਸੇ ਕਾਰਨ ਉਹ ਆਪਣੇ ਪਾਪਾਂ ਵਿੱਚ ਵਾਧਾ ਕਰਦੇ ਗਏ ਅਤੇ ਪਰਮੇਸ਼ਰ ਦਾ ਕ੍ਰੋਧ ਪੂਰੀ ਤਰ੍ਹਾਂ ਉਨ੍ਹਾਂ ਉੱਤੇ ਆਣ ਪਿਆ ਹੈ।</verse>
				<verse number="17">ਪਰ ਹੇ ਭਾਈਓ, ਅਸੀਂ ਥੋੜ੍ਹੇ ਸਮੇਂ ਲਈ ਤੁਹਾਡੇ ਤੋਂ ਦੂਰ ਕੀਤੇ ਗਏ; ਉਹ ਵੀ ਸਰੀਰਕ ਤੌਰ 'ਤੇ, ਨਾ ਕਿ ਦਿਲ ਤੋਂ। ਇਸ ਲਈ ਅਸੀਂ ਬੜੀ ਇੱਛਾ ਨਾਲ ਤੁਹਾਡਾ ਮੂੰਹ ਵੇਖਣ ਲਈ ਹੋਰ ਵੀ ਜ਼ਿਆਦਾ ਯਤਨ ਕੀਤਾ।</verse>
				<verse number="18">ਇਸ ਕਰਕੇ ਅਸੀਂ ਤੁਹਾਡੇ ਕੋਲ ਆਉਣਾ ਚਾਹੁੰਦੇ ਸੀ, ਖਾਸ ਕਰਕੇ ਮੈਂ ਪੌਲੁਸ ਨੇ ਬਾਰ-ਬਾਰ ਤੁਹਾਡੇ ਕੋਲ ਆਉਣ ਦਾ ਯਤਨ ਕੀਤਾ ਪਰ ਸ਼ੈਤਾਨ ਨੇ ਸਾਨੂੰ ਰੋਕੀ ਰੱਖਿਆ।</verse>
				<verse number="19">ਸਾਡੇ ਪ੍ਰਭੂ ਯਿਸੂ ਦੀ ਆਮਦ ਦੇ ਸਮੇਂ ਸਾਡੀ ਆਸ ਜਾਂ ਅਨੰਦ ਜਾਂ ਅਭਿਮਾਨ ਦਾ ਤਾਜ ਹੋਰ ਕੌਣ ਹੈ? ਕੀ ਤੁਸੀਂ ਹੀ ਨਹੀਂ?</verse>
				<verse number="20">ਕਿਉਂਕਿ ਤੁਸੀਂ ਹੀ ਸਾਡੀ ਵਡਿਆਈ ਅਤੇ ਅਨੰਦ ਹੋ।</verse>
			</chapter>
			<chapter number="3">
				<verse number="1">ਇਸ ਲਈ ਜਦੋਂ ਸਾਡੇ ਤੋਂ ਹੋਰ ਸਹਿਣ ਨਾ ਹੋਇਆ ਤਾਂ ਅਸੀਂ ਅਥੇਨੇ ਵਿੱਚ ਰਹਿ ਜਾਣਾ ਹੀ ਚੰਗਾ ਸਮਝਿਆ</verse>
				<verse number="2">ਅਤੇ ਤਿਮੋਥਿਉਸ ਨੂੰ ਭੇਜ ਦਿੱਤਾ ਜੋ ਸਾਡਾ ਭਾਈ ਅਤੇ ਪਰਮੇਸ਼ਰ ਦਾ ਸੇਵਕ ਤੇ ਮਸੀਹ ਦੀ ਖੁਸ਼ਖ਼ਬਰੀ ਵਿੱਚ ਸਾਡਾ ਸਹਿਕਰਮੀ ਹੈ ਕਿ ਉਹ ਤੁਹਾਨੂੰ ਤੁਹਾਡੇ ਵਿਸ਼ਵਾਸ ਵਿੱਚ ਦ੍ਰਿੜ੍ਹ ਅਤੇ ਉਤਸ਼ਾਹਿਤ ਕਰੇ,</verse>
				<verse number="3">ਤਾਂਕਿ ਕੋਈ ਵੀ ਇਨ੍ਹਾਂ ਕਸ਼ਟਾਂ ਕਰਕੇ ਡੋਲ ਨਾ ਜਾਵੇ। ਤੁਸੀਂ ਆਪ ਜਾਣਦੇ ਹੋ ਕਿ ਅਸੀਂ ਇਸੇ ਲਈ ਠਹਿਰਾਏ ਗਏ ਹਾਂ,</verse>
				<verse number="4">ਕਿਉਂਕਿ ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਾਡੇ ਉੱਤੇ ਕਸ਼ਟ ਆਉਣ ਵਾਲੇ ਹਨ ਅਤੇ ਤੁਸੀਂ ਜਾਣਦੇ ਹੋ ਕਿ ਇਸੇ ਤਰ੍ਹਾਂ ਹੋਇਆ ਵੀ।</verse>
				<verse number="5">ਇਸ ਲਈ ਜਦੋਂ ਮੇਰੇ ਕੋਲੋਂ ਹੋਰ ਸਹਿਣ ਨਾ ਹੋਇਆ ਤਾਂ ਮੈਂ ਤੁਹਾਡੇ ਵਿਸ਼ਵਾਸ ਬਾਰੇ ਜਾਣਨ ਲਈ ਤਿਮੋਥਿਉਸ ਨੂੰ ਤੁਹਾਡੇ ਕੋਲ ਭੇਜਿਆ ਤਾਂਕਿ ਅਜਿਹਾ ਨਾ ਹੋਵੇ ਕਿ ਪਰਤਾਉਣ ਵਾਲੇ ਨੇ ਤੁਹਾਨੂੰ ਪਰਤਾਇਆ ਹੋਵੇ ਅਤੇ ਸਾਡੀ ਮਿਹਨਤ ਵਿਅਰਥ ਗਈ ਹੋਵੇ।</verse>
				<verse number="6">ਪਰ ਹੁਣ ਤਿਮੋਥਿਉਸ ਸਾਡੇ ਕੋਲ ਆ ਗਿਆ ਹੈ ਅਤੇ ਉਸ ਨੇ ਸਾਨੂੰ ਤੁਹਾਡੇ ਵਿਸ਼ਵਾਸ ਅਤੇ ਪ੍ਰੇਮ ਬਾਰੇ ਚੰਗੀ ਖ਼ਬਰ ਦਿੱਤੀ ਹੈ ਅਤੇ ਇਹ ਵੀ ਕਿ ਤੁਸੀਂ ਹਮੇਸ਼ਾ ਸਾਨੂੰ ਪ੍ਰੇਮ ਨਾਲ ਯਾਦ ਕਰਦੇ ਹੋ ਅਤੇ ਸਾਨੂੰ ਮਿਲਣ ਦੀ ਤਾਂਘ ਰੱਖਦੇ ਹੋ ਜਿਵੇਂ ਅਸੀਂ ਤੁਹਾਨੂੰ ਮਿਲਣ ਦੀ।</verse>
				<verse number="7">ਇਸ ਲਈ ਹੇ ਭਾਈਓ, ਤੁਹਾਡੇ ਵਿਸ਼ਵਾਸ ਦੇ ਦੁਆਰਾ ਅਸੀਂ ਆਪਣੇ ਸਾਰੇ ਕਸ਼ਟ ਅਤੇ ਦੁੱਖ ਵਿੱਚ ਤੁਹਾਡੇ ਵਿਖੇ ਦਿਲਾਸਾ ਪਾਇਆ।</verse>
				<verse number="8">ਕਿਉਂਕਿ ਹੁਣ ਅਸੀਂ ਤਾਂ ਹੀ ਜੀਉਂਦੇ ਹਾਂ ਜੇ ਤੁਸੀਂ ਪ੍ਰਭੂ ਵਿੱਚ ਦ੍ਰਿੜ੍ਹ ਰਹਿੰਦੇ ਹੋ।</verse>
				<verse number="9">ਅਸੀਂ ਉਸ ਸਾਰੇ ਅਨੰਦ ਦੇ ਬਦਲੇ ਕਿਸ ਤਰ੍ਹਾਂ ਪਰਮੇਸ਼ਰ ਦਾ ਧੰਨਵਾਦ ਕਰੀਏ ਜੋ ਤੁਹਾਡੇ ਕਾਰਨ ਸਾਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਹੈ।</verse>
				<verse number="10">ਅਸੀਂ ਰਾਤ-ਦਿਨ ਬਹੁਤ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਮੂੰਹ ਵੇਖ ਸਕੀਏ ਅਤੇ ਤੁਹਾਡੇ ਵਿਸ਼ਵਾਸ ਦੀਆਂ ਕਮੀਆਂ ਨੂੰ ਪੂਰਾ ਕਰ ਸਕੀਏ।</verse>
				<verse number="11">ਹੁਣ ਸਾਡਾ ਪਰਮੇਸ਼ਰ ਅਤੇ ਪਿਤਾ ਆਪ ਅਤੇ ਸਾਡਾ ਪ੍ਰਭੂ ਯਿਸੂ ਸਾਡੇ ਲਈ ਰਾਹ ਕੱਢੇ ਕਿ ਅਸੀਂ ਤੁਹਾਡੇ ਕੋਲ ਆ ਸਕੀਏ।</verse>
				<verse number="12">ਪ੍ਰਭੂ ਆਪ ਤੁਹਾਨੂੰ ਇੱਕ ਦੂਜੇ ਅਤੇ ਸਭਨਾਂ ਦੇ ਪ੍ਰਤੀ ਪ੍ਰੇਮ ਵਿੱਚ ਵਧਾਵੇ ਅਤੇ ਭਰਪੂਰ ਕਰੇ ਜਿਵੇਂ ਅਸੀਂ ਵੀ ਤੁਹਾਡੇ ਪ੍ਰਤੀ ਪ੍ਰੇਮ ਨਾਲ ਭਰੇ ਹੋਏ ਹਾਂ,</verse>
				<verse number="13">ਤਾਂਕਿ ਜਦੋਂ ਸਾਡਾ ਪ੍ਰਭੂ ਯਿਸੂ ਆਪਣੇ ਸਾਰੇ ਸੰਤਾਂ ਸਮੇਤ ਆਵੇ ਤਾਂ ਉਹ ਤੁਹਾਡੇ ਮਨਾਂ ਨੂੰ ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਾਹਮਣੇ ਪਵਿੱਤਰਤਾ ਵਿੱਚ ਨਿਰਦੋਸ਼ ਠਹਿਰਾਵੇ। ਆਮੀਨ।</verse>
			</chapter>
			<chapter number="4">
				<verse number="1">ਇਸ ਲਈ ਅੰਤ ਵਿੱਚ ਹੇ ਭਾਈਓ, ਅਸੀਂ ਤੁਹਾਨੂੰ ਪ੍ਰਭੂ ਯਿਸੂ ਵਿੱਚ ਬੇਨਤੀ ਕਰਦੇ ਅਤੇ ਉਤਸ਼ਾਹਿਤ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਤੋਂ ਸਿੱਖਿਆ ਜੋ ਕਿਵੇਂ ਜੀਉਣਾ ਅਤੇ ਕਿਵੇਂ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਜੋ ਕਿ ਤੁਸੀਂ ਕਰ ਵੀ ਰਹੇ ਹੋ, ਇਹ ਹੋਰ ਵੀ ਵਧੀਕ ਕਰਦੇ ਜਾਓ।</verse>
				<verse number="2">ਕਿਉਂਕਿ ਤੁਸੀਂ ਉਨ੍ਹਾਂ ਹਿਦਾਇਤਾਂ ਨੂੰ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੀ ਵੱਲੋਂ ਦਿੱਤੀਆਂ।</verse>
				<verse number="3">ਕਿਉਂ ਜੋ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ, ਤਾਂਕਿ ਤੁਸੀਂ ਵਿਭਚਾਰ ਤੋਂ ਦੂਰ ਰਹੋ।</verse>
				<verse number="4">ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਸਰੀਰ ਨੂੰ ਪਵਿੱਤਰਤਾ ਅਤੇ ਆਦਰ ਸਹਿਤ ਵੱਸ ਵਿੱਚ ਰੱਖਣਾ ਜਾਣਦਾ ਹੋਵੇ,</verse>
				<verse number="5">ਪਰਾਈਆਂ ਕੌਮਾਂ ਦੇ ਵਾਂਗ ਕਾਮਨਾ ਦੇ ਵੱਸ ਨਹੀਂ, ਜਿਹੜੀਆਂ ਪਰਮੇਸ਼ਰ ਨੂੰ ਨਹੀਂ ਜਾਣਦੀਆਂ।</verse>
				<verse number="6">ਇਸ ਗੱਲ ਵਿੱਚ ਕੋਈ ਆਪਣੇ ਭਾਈ ਦੇ ਵਿਰੁੱਧ ਵਾਧਾ ਨਾ ਕਰੇ ਅਤੇ ਨਾ ਉਸ ਨਾਲ ਧੋਖਾ ਕਰੇ; ਪ੍ਰਭੂ ਇਨ੍ਹਾਂ ਸਾਰੀਆਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਅਤੇ ਚਿਤਾਵਨੀ ਦਿੱਤੀ ਸੀ।</verse>
				<verse number="7">ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ, ਸਗੋਂ ਪਵਿੱਤਰਤਾ ਲਈ ਬੁਲਾਇਆ ਹੈ।</verse>
				<verse number="8">ਇਸ ਲਈ ਜਿਹੜਾ ਇਸ ਗੱਲ ਨੂੰ ਨਕਾਰਦਾ ਹੈ ਉਹ ਮਨੁੱਖ ਨੂੰ ਨਹੀਂ, ਸਗੋਂ ਪਰਮੇਸ਼ਰ ਨੂੰ ਨਕਾਰਦਾ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦਾ ਹੈ ।</verse>
				<verse number="9">ਹੁਣ ਮੈਨੂੰ ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ, ਕਿਉਂਕਿ ਇੱਕ ਦੂਜੇ ਨਾਲ ਪ੍ਰੇਮ ਰੱਖਣਾ ਤੁਹਾਨੂੰ ਪਰਮੇਸ਼ਰ ਨੇ ਹੀ ਸਿਖਾਇਆ ਹੈ।</verse>
				<verse number="10">ਬਲਕਿ, ਤੁਸੀਂ ਮਕਦੂਨਿਯਾ ਦੇ ਸਾਰੇ ਭਾਈਆਂ ਦੇ ਪ੍ਰਤੀ ਇਸੇ ਤਰ੍ਹਾਂ ਕਰਦੇ ਵੀ ਹੋ। ਪਰ ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ।</verse>
				<verse number="11">ਸ਼ਾਂਤ ਜੀਵਨ ਜੀਉਣ ਦਾ ਭਰਪੂਰ ਯਤਨ ਕਰੋ, ਆਪੋ-ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ, ਜਿਵੇਂ ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ,</verse>
				<verse number="12">ਤਾਂਕਿ ਤੁਸੀਂ ਬਾਹਰ ਵਾਲਿਆਂ ਦੇ ਸਾਹਮਣੇ ਸਹੀ ਜੀਵਨ ਜੀ ਸਕੋ ਅਤੇ ਤੁਹਾਨੂੰ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ ।</verse>
				<verse number="13">ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਦੇ ਵਿਖੇ ਜਿਹੜੇ ਸੌਂ ਗਏ ਹਨ, ਅਣਜਾਣ ਰਹੋ ਤਾਂਕਿ ਅਜਿਹਾ ਨਾ ਹੋਵੇ ਕਿ ਤੁਹਾਨੂੰ ਵੀ ਹੋਰਨਾਂ ਆਸਹੀਣ ਮਨੁੱਖਾਂ ਵਾਂਗ ਸੋਗ ਕਰਨਾ ਪਵੇ।</verse>
				<verse number="14">ਕਿਉਂਕਿ ਜੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਪਰਮੇਸ਼ਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਸ ਦੇ ਨਾਲ ਲਿਆਵੇਗਾ।</verse>
				<verse number="15">ਅਸੀਂ ਤੁਹਾਨੂੰ ਪ੍ਰਭੂ ਦੇ ਵਚਨ ਦੇ ਅਧਾਰ 'ਤੇ ਕਹਿੰਦੇ ਹਾਂ ਕਿ ਅਸੀਂ ਜਿਹੜੇ ਪ੍ਰਭੂ ਦੀ ਆਮਦ ਤੱਕ ਜੀਉਂਦੇ ਬਚੇ ਰਹਾਂਗੇ, ਉਨ੍ਹਾਂ ਤੋਂ ਜਿਹੜੇ ਸੌਂ ਗਏ ਹਨ ਪਹਿਲਾਂ ਅੱਗੇ ਨਹੀਂ ਜਾਵਾਂਗੇ।</verse>
				<verse number="16">ਕਿਉਂਕਿ ਪ੍ਰਭੂ ਆਪ ਲਲਕਾਰ ਨਾਲ ਪ੍ਰਧਾਨ ਸਵਰਗਦੂਤ ਦੀ ਅਵਾਜ਼ ਅਤੇ ਪਰਮੇਸ਼ਰ ਦੀ ਤੁਰ੍ਹੀ ਦੀ ਅਵਾਜ਼ ਨਾਲ ਸਵਰਗ ਤੋਂ ਉੱਤਰੇਗਾ ਅਤੇ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ ਉਹ ਪਹਿਲਾਂ ਜੀ ਉੱਠਣਗੇ।</verse>
				<verse number="17">ਤਦ ਅਸੀਂ ਜਿਹੜੇ ਜੀਉਂਦੇ ਅਤੇ ਬਚੇ ਹੋਵਾਂਗੇ, ਉਨ੍ਹਾਂ ਦੇ ਨਾਲ ਹਵਾ ਵਿੱਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਉੱਤੇ ਉਠਾਏ ਜਾਵਾਂਗੇ; ਇਸ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ।</verse>
				<verse number="18">ਸੋ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਦਿਲਾਸਾ ਦਿਆ ਕਰੋ।</verse>
			</chapter>
			<chapter number="5">
				<verse number="1">ਹੁਣ ਹੇ ਭਾਈਓ, ਜ਼ਰੂਰਤ ਨਹੀਂ ਹੈ ਕਿ ਸਮਿਆਂ ਅਤੇ ਰੁੱਤਾਂ ਦੇ ਬਾਰੇ ਤੁਹਾਨੂੰ ਕੁਝ ਲਿਖਿਆ ਜਾਵੇ,</verse>
				<verse number="2">ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।</verse>
				<verse number="3">ਜਦੋਂ ਉਹ ਕਹਿੰਦੇ ਹੋਣਗੇ, “ਸ਼ਾਂਤੀ ਅਤੇ ਸੁਰੱਖਿਆ ਹੈ” ਤਾਂ ਜਿਵੇਂ ਇੱਕ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਪੀੜਾਂ ਲੱਗਦੀਆਂ ਹਨ, ਨਾਸ ਉਨ੍ਹਾਂ ਉੱਤੇ ਅਚਾਨਕ ਆ ਪਵੇਗਾ ਅਤੇ ਉਹ ਬਚ ਨਾ ਸਕਣਗੇ।</verse>
				<verse number="4">ਪਰ ਹੇ ਭਾਈਓ, ਤੁਸੀਂ ਹਨੇਰੇ ਵਿੱਚ ਨਹੀਂ ਹੋ ਕਿ ਉਹ ਦਿਨ ਤੁਹਾਡੇ ਉੱਤੇ ਚੋਰ ਵਾਂਗ ਆ ਪਵੇ,</verse>
				<verse number="5">ਕਿਉਂਕਿ ਤੁਸੀਂ ਸਭ ਚਾਨਣ ਦੀ ਅਤੇ ਦਿਨ ਦੀ ਸੰਤਾਨ ਹੋ; ਅਸੀਂ ਰਾਤ ਦੇ ਜਾਂ ਹਨੇਰੇ ਦੇ ਨਹੀਂ ਹਾਂ।</verse>
				<verse number="6">ਇਸ ਲਈ ਅਸੀਂ ਹੋਰਨਾਂ ਵਾਂਗ ਸੁੱਤੇ ਨਾ ਰਹੀਏ, ਸਗੋਂ ਜਾਗਦੇ ਅਤੇ ਸੁਰਤ ਵਿੱਚ ਰਹੀਏ,</verse>
				<verse number="7">ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਮਤਵਾਲੇ ਹੁੰਦੇ ਹਨ ਉਹ ਰਾਤ ਨੂੰ ਮਤਵਾਲੇ ਹੁੰਦੇ ਹਨ।</verse>
				<verse number="8">ਪਰ ਅਸੀਂ ਦਿਨ ਦੇ ਹਾਂ, ਇਸ ਲਈ ਅਸੀਂ ਸੁਰਤ ਵਿੱਚ ਰਹੀਏ ਤੇ ਵਿਸ਼ਵਾਸ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਦਾ ਟੋਪ ਪਹਿਨੀ ਰੱਖੀਏ।</verse>
				<verse number="9">ਕਿਉਂਕਿ ਪਰਮੇਸ਼ਰ ਨੇ ਸਾਨੂੰ ਕ੍ਰੋਧ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਮੁਕਤੀ ਨੂੰ ਪ੍ਰਾਪਤ ਕਰੀਏ,</verse>
				<verse number="10">ਜਿਸ ਨੇ ਸਾਡੀ ਖਾਤਰ ਜਾਨ ਦਿੱਤੀ ਤਾਂਕਿ ਅਸੀਂ ਭਾਵੇਂ ਜਾਗਦੇ ਭਾਵੇਂ ਸੁੱਤੇ ਹੋਈਏ, ਉਸ ਦੇ ਨਾਲ ਜੀਵੀਏ।</verse>
				<verse number="11">ਇਸ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ ਦੂਜੇ ਦੀ ਉੱਨਤੀ ਕਰੋ ਜਿਵੇਂ ਕਿ ਤੁਸੀਂ ਕਰ ਵੀ ਰਹੇ ਹੋ।</verse>
				<verse number="12">ਹੇ ਭਾਈਓ, ਹੁਣ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿਚਕਾਰ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੀ ਅਗਵਾਈ ਕਰਦੇ ਹਨ ਤੇ ਤੁਹਾਨੂੰ ਸਿਖਾਉਂਦੇ ਹਨ, ਉਨ੍ਹਾਂ ਦਾ ਆਦਰ ਕਰੋ</verse>
				<verse number="13">ਅਤੇ ਉਨ੍ਹਾਂ ਦੀ ਮਿਹਨਤ ਦੇ ਕਾਰਨ ਉਨ੍ਹਾਂ ਨੂੰ ਪ੍ਰੇਮ ਵਿੱਚ ਉੱਤਮ ਜਾਣੋ। ਆਪਸ ਵਿੱਚ ਮੇਲ-ਮਿਲਾਪ ਰੱਖੋ।</verse>
				<verse number="14">ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਆਲਸੀਆਂ ਨੂੰ ਚਿਤਾਓ, ਜੋ ਨਿਰਾਸ਼ ਹਨ ਉਨ੍ਹਾਂ ਨੂੰ ਦਿਲਾਸਾ ਦਿਓ, ਨਿਰਬਲਾਂ ਦੀ ਸਹਾਇਤਾ ਕਰੋ, ਸਭਨਾਂ ਨਾਲ ਧੀਰਜ ਰੱਖੋ।</verse>
				<verse number="15">ਵੇਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੇ, ਸਗੋਂ ਹਮੇਸ਼ਾ ਉਹੀ ਕਰਨ ਦਾ ਯਤਨ ਕਰੋ ਜੋ ਇੱਕ ਦੂਜੇ ਲਈ ਅਤੇ ਸਭਨਾਂ ਲਈ ਭਲਾ ਹੈ।</verse>
				<verse number="16">ਹਮੇਸ਼ਾ ਖੁਸ਼ ਰਹੋ,</verse>
				<verse number="17">ਲਗਾਤਾਰ ਪ੍ਰਾਰਥਨਾ ਕਰਦੇ ਰਹੋ,</verse>
				<verse number="18">ਹਰ ਗੱਲ ਵਿੱਚ ਧੰਨਵਾਦ ਕਰੋ; ਮਸੀਹ ਯਿਸੂ ਵਿੱਚ ਤੁਹਾਡੇ ਲਈ ਪਰਮੇਸ਼ਰ ਦੀ ਇਹੋ ਇੱਛਾ ਹੈ।</verse>
				<verse number="19">ਆਤਮਾ ਨੂੰ ਨਾ ਬੁਝਾਓ;</verse>
				<verse number="20">ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ,</verse>
				<verse number="21">ਸਗੋਂ ਸਾਰੀਆਂ ਗੱਲਾਂ ਦੀ ਜਾਂਚ ਕਰੋ ਅਤੇ ਜੋ ਭਲੀਆਂ ਹਨ ਉਨ੍ਹਾਂ ਨੂੰ ਫੜੀ ਰੱਖੋ।</verse>
				<verse number="22">ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰਹੋ।</verse>
				<verse number="23">ਹੁਣ ਸ਼ਾਂਤੀ ਦਾ ਪਰਮੇਸ਼ਰ ਆਪ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡੀ ਆਤਮਾ, ਪ੍ਰਾਣ ਅਤੇ ਦੇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਤੱਕ ਨਿਰਦੋਸ਼ ਬਣੇ ਰਹਿਣ।</verse>
				<verse number="24">ਤੁਹਾਡਾ ਬੁਲਾਉਣ ਵਾਲਾ ਵਫ਼ਾਦਾਰ ਹੈ ਅਤੇ ਉਹੀ ਇਹ ਕਰੇਗਾ।</verse>
				<verse number="25">ਹੇ ਭਾਈਓ, ਸਾਡੇ ਲਈ ਵੀ ਪ੍ਰਾਰਥਨਾ ਕਰੋ।</verse>
				<verse number="26">ਪਵਿੱਤਰ ਚੁੰਮੇ ਨਾਲ ਸਾਰੇ ਭਾਈਆਂ ਨੂੰ ਸਲਾਮ ਕਹੋ।</verse>
				<verse number="27">ਮੈਂ ਪ੍ਰਭੂ ਵਿੱਚ ਤੁਹਾਨੂੰ ਤਗੀਦ ਕਰਦਾ ਹਾਂ ਕਿ ਇਹ ਪੱਤ੍ਰੀ ਸਾਰੇ ਭਾਈਆਂ ਨੂੰ ਪੜ੍ਹ ਕੇ ਸੁਣਾਈ ਜਾਵੇ।</verse>
				<verse number="28">ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ। ਆਮੀਨ।</verse>
			</chapter>
		</book>
		<book number="53">
			<chapter number="1">
				<verse number="1">ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ;</verse>
				<verse number="2">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="3">ਹੇ ਭਾਈਓ, ਸਾਨੂੰ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਕਿ ਉਚਿਤ ਵੀ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਅਤੇ ਇੱਕ ਦੂਜੇ ਦੇ ਪ੍ਰਤੀ ਤੁਹਾਡਾ ਸਭਨਾਂ ਦਾ ਪ੍ਰੇਮ ਵੀ ਵਧ ਰਿਹਾ ਹੈ।</verse>
				<verse number="4">ਇਸ ਲਈ ਅਸੀਂ ਵੀ ਪਰਮੇਸ਼ਰ ਦੀਆਂ ਕਲੀਸਿਆਵਾਂ ਵਿੱਚ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਵਿਖੇ ਅਭਿਮਾਨ ਕਰਦੇ ਹਾਂ ਜੋ ਤੁਸੀਂ ਸਾਰੇ ਅੱਤਿਆਚਾਰਾਂ ਅਤੇ ਕਸ਼ਟਾਂ ਨੂੰ ਸਹਿੰਦੇ ਹੋਏ ਬਣਾਈ ਰੱਖਦੇ ਹੋ;</verse>
				<verse number="5">ਇਹ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ ਤਾਂਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਗਿਣੇ ਜਾਓ ਜਿਸ ਦੇ ਲਈ ਤੁਸੀਂ ਦੁੱਖ ਵੀ ਝੱਲ ਰਹੇ ਹੋ।</verse>
				<verse number="6">ਕਿਉਂਕਿ ਇਹ ਪਰਮੇਸ਼ਰ ਦੇ ਲਈ ਨਿਆਂ ਦੀ ਗੱਲ ਹੈ ਕਿ ਉਹ ਉਨ੍ਹਾਂ ਨੂੰ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਦੁੱਖਾਂ ਵਿੱਚ ਪਾ ਕੇ ਬਦਲਾ ਦੇਵੇ</verse>
				<verse number="7">ਅਤੇ ਤੁਹਾਨੂੰ ਜਿਹੜੇ ਦੁੱਖ ਸਹਿੰਦੇ ਹੋ ਸਾਡੇ ਨਾਲ ਉਸ ਸਮੇਂ ਅਰਾਮ ਦੇਵੇ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਭੜਕਦੀ ਹੋਈ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ,</verse>
				<verse number="8">ਤਾਂਕਿ ਉਹ ਉਨ੍ਹਾਂ ਨੂੰ ਸਜ਼ਾ ਦੇਵੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ।</verse>
				<verse number="9">ਉਹ ਪ੍ਰਭੂ ਦੀ ਹਜ਼ੂਰੀ ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਵਾਂਝੇ ਹੋ ਕੇ ਸਦੀਪਕ ਨਾਸ ਦਾ ਦੰਡ ਭੋਗਣਗੇ।</verse>
				<verse number="10">ਇਹ ਉਸ ਦਿਨ ਹੋਵੇਗਾ ਜਦੋਂ ਉਹ ਆਪਣੇ ਸੰਤਾਂ ਵਿਚਕਾਰ ਮਹਿਮਾ ਪਾਉਣ ਅਤੇ ਸਭ ਵਿਸ਼ਵਾਸ ਕਰਨ ਵਾਲਿਆਂ ਵਿਚਕਾਰ ਅਚੰਭੇ ਦਾ ਕਾਰਨ ਹੋਣ ਲਈ ਆਵੇਗਾ ਅਤੇ ਤੁਹਾਡੇ ਵਿਚਕਾਰ ਵੀ, ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ।</verse>
				<verse number="11">ਇਸੇ ਕਰਕੇ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ਰ ਤੁਹਾਨੂੰ ਆਪਣੀ ਬੁਲਾਹਟ ਦੇ ਯੋਗ ਸਮਝੇ ਅਤੇ ਭਲਾਈ ਦੀ ਹਰੇਕ ਇੱਛਾ ਅਤੇ ਵਿਸ਼ਵਾਸ ਦੇ ਕੰਮ ਨੂੰ ਸਮਰੱਥਾ ਸਹਿਤ ਪੂਰਾ ਕਰੇ,</verse>
				<verse number="12">ਤਾਂਕਿ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਉਸ ਵਿੱਚ।</verse>
			</chapter>
			<chapter number="2">
				<verse number="1">ਹੇ ਭਾਈਓ, ਹੁਣ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਦੇ ਵਿਖੇ ਅਤੇ ਸਾਡੇ ਉਸ ਕੋਲ ਇਕੱਠੇ ਹੋਣ ਦੇ ਵਿਖੇ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਹਾਂ</verse>
				<verse number="2">ਕਿ ਤੁਸੀਂ ਕਿਸੇ ਅਜਿਹੇ ਆਤਮਾ, ਜਾਂ ਵਚਨ, ਜਾਂ ਪੱਤ੍ਰੀ ਦੇ ਕਰਕੇ ਜੋ ਤੁਹਾਨੂੰ ਲੱਗੇ ਕਿ ਸਾਡੇ ਵੱਲੋਂ ਹੈ ਅਤੇ ਕਹੇ ਕਿ ਪ੍ਰਭੂ ਦਾ ਦਿਨ ਆ ਗਿਆ ਹੈ, ਆਪਣੇ ਮਨ ਵਿੱਚ ਛੇਤੀ ਹੀ ਡੋਲ ਨਾ ਜਾਣਾ ਅਤੇ ਨਾ ਘਬਰਾਉਣਾ।</verse>
				<verse number="3">ਕੋਈ ਕਿਸੇ ਤਰ੍ਹਾਂ ਤੁਹਾਨੂੰ ਨਾ ਭਰਮਾਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਵਿਸ਼ਵਾਸ ਦਾ ਪਤਨ ਨਹੀਂ ਹੋ ਜਾਂਦਾ ਅਤੇ ਉਹ ਕੁਧਰਮੀ ਮਨੁੱਖ ਅਰਥਾਤ ਨਾਸ ਦਾ ਪੁੱਤਰ ਪਰਗਟ ਨਹੀਂ ਹੁੰਦਾ,</verse>
				<verse number="4">ਜੋ ਅਖੌਤੀ ਈਸ਼ਵਰ ਅਤੇ ਪੂਜਾ ਦੀ ਵਸਤ ਦਾ ਵਿਰੋਧ ਕਰਦਾ ਹੈ ਅਤੇ ਆਪਣੇ ਆਪ ਨੂੰ ਉਨ੍ਹਾਂ ਤੋਂ ਉੱਚਾ ਕਰਦਾ ਹੈ, ਇੱਥੋਂ ਤੱਕ ਕਿ ਉਹ ਪਰਮੇਸ਼ਰ ਦੀ ਹੈਕਲ ਵਿੱਚ ਬੈਠ ਕੇ ਆਪਣੇ ਆਪ ਨੂੰ ਪਰਮੇਸ਼ਰ ਦੇ ਰੂਪ ਵਿੱਚ ਪੇਸ਼ ਕਰਦਾ ਹੈ ।</verse>
				<verse number="5">ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਸੀ ਤਾਂ ਮੈਂ ਇਹ ਗੱਲਾਂ ਤੁਹਾਨੂੰ ਦੱਸਦਾ ਹੁੰਦਾ ਸੀ?</verse>
				<verse number="6">ਅਤੇ ਤੁਸੀਂ ਜਾਣਦੇ ਹੋ ਕਿ ਇਸ ਸਮੇਂ ਕਿਹੜੀ ਸ਼ਕਤੀ ਨੇ ਉਸ ਨੂੰ ਰੋਕ ਰੱਖਿਆ ਹੈ ਤਾਂਕਿ ਉਹ ਆਪਣੇ ਸਮੇਂ 'ਤੇ ਪਰਗਟ ਕੀਤਾ ਜਾਵੇ।</verse>
				<verse number="7">ਕਿਉਂਕਿ ਕੁਧਰਮ ਦਾ ਭੇਤ ਹੁਣ ਵੀ ਕੰਮ ਕਰ ਰਿਹਾ ਹੈ, ਪਰ ਇਸ ਸਮੇਂ ਇਸ ਨੂੰ ਰੋਕਣ ਵਾਲਾ ਉਦੋਂ ਤੱਕ ਰੋਕੀ ਰੱਖੇਗਾ ਜਦੋਂ ਤੱਕ ਇਹ ਰਾਹ ਵਿੱਚੋਂ ਹਟਾਇਆ ਨਹੀਂ ਜਾਂਦਾ।</verse>
				<verse number="8">ਇਸ ਤੋਂ ਬਾਅਦ ਉਹ ਕੁਧਰਮੀ ਪਰਗਟ ਕੀਤਾ ਜਾਵੇਗਾ ਜਿਸ ਨੂੰ ਪ੍ਰਭੂ ਯਿਸੂ ਆਪਣੇ ਮੂੰਹ ਦੇ ਸਾਹ ਨਾਲ ਭਸਮ ਕਰੇਗਾ ਅਤੇ ਆਪਣੀ ਆਮਦ ਦੇ ਤੇਜ ਨਾਲ ਨਾਸ ਕਰੇਗਾ।</verse>
				<verse number="9">ਉਸ ਕੁਧਰਮੀ ਦਾ ਆਉਣਾ ਨਾਸ ਹੋਣ ਵਾਲਿਆਂ ਲਈ ਸ਼ੈਤਾਨ ਦੇ ਕੰਮ ਅਨੁਸਾਰ ਹਰੇਕ ਸ਼ਕਤੀ, ਚਿੰਨ੍ਹਾਂ ਅਤੇ ਝੂਠੇ ਅਚੰਭਿਆਂ</verse>
				<verse number="10">ਅਤੇ ਕੁਧਰਮ ਦੇ ਹਰੇਕ ਧੋਖੇ ਨਾਲ ਹੋਵੇਗਾ, ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪ੍ਰੇਮ ਕਰਨਾ ਸਵੀਕਾਰ ਨਾ ਕੀਤਾ ਜਿਸ ਨਾਲ ਉਹ ਬਚਾਏ ਜਾਂਦੇ।</verse>
				<verse number="11">ਇਸ ਲਈ ਪਰਮੇਸ਼ਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਸ਼ਕਤੀ ਨੂੰ ਭੇਜੇਗਾ ਕਿ ਉਹ ਝੂਠ ਉੱਤੇ ਵਿਸ਼ਵਾਸ ਕਰਨ</verse>
				<verse number="12">ਤਾਂਕਿ ਉਨ੍ਹਾਂ ਸਭਨਾਂ ਨੂੰ ਦੰਡ ਦਿੱਤਾ ਜਾਵੇ ਜਿਨ੍ਹਾਂ ਸੱਚ ਉੱਤੇ ਵਿਸ਼ਵਾਸ ਨਹੀਂ ਕੀਤਾ, ਸਗੋਂ ਕੁਧਰਮ ਦੇ ਕੰਮਾਂ ਵਿੱਚ ਪ੍ਰਸੰਨ ਰਹੇ।</verse>
				<verse number="13">ਹੇ ਪ੍ਰਭੂ ਵਿੱਚ ਪਿਆਰੇ ਭਾਈਓ, ਸਾਨੂੰ ਤੁਹਾਡੇ ਲਈ ਹਮੇਸ਼ਾ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਅਰੰਭ ਤੋਂ ਚੁਣ ਲਿਆ ਕਿ ਤੁਸੀਂ ਆਤਮਾ ਦੁਆਰਾ ਪਵਿੱਤਰ ਹੋ ਕੇ ਅਤੇ ਸੱਚ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰੋ।</verse>
				<verse number="14">ਉਸ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੇ ਦੁਆਰਾ ਇਸੇ ਦੇ ਲਈ ਬੁਲਾਇਆ ਤਾਂਕਿ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਨੂੰ ਪ੍ਰਾਪਤ ਕਰੋ।</verse>
				<verse number="15">ਇਸ ਲਈ ਹੇ ਭਾਈਓ, ਦ੍ਰਿੜ੍ਹ ਰਹੋ ਅਤੇ ਉਨ੍ਹਾਂ ਰੀਤਾਂ ਉੱਤੇ ਕਾਇਮ ਰਹੋ ਜੋ ਤੁਹਾਨੂੰ ਸਾਡੇ ਸੰਦੇਸ਼ ਜਾਂ ਸਾਡੀ ਪੱਤ੍ਰੀ ਰਾਹੀਂ ਸਿਖਾਈਆਂ ਗਈਆਂ ਸਨ।</verse>
				<verse number="16">ਹੁਣ ਸਾਡਾ ਪ੍ਰਭੂ ਯਿਸੂ ਮਸੀਹ ਆਪ ਅਤੇ ਸਾਡਾ ਪਰਮੇਸ਼ਰ ਪਿਤਾ ਜਿਸ ਨੇ ਸਾਨੂੰ ਪ੍ਰੇਮ ਕੀਤਾ, ਸਾਨੂੰ ਸਦੀਪਕ ਦਿਲਾਸਾ ਅਤੇ ਕਿਰਪਾ ਦੁਆਰਾ ਭਲੀ ਆਸ ਦਿੱਤੀ ਹੈ,</verse>
				<verse number="17">ਤੁਹਾਡੇ ਮਨਾਂ ਨੂੰ ਉਤਸ਼ਾਹਿਤ ਕਰੇ ਅਤੇ ਹਰੇਕ ਭਲੇ ਕੰਮ ਅਤੇ ਵਚਨ ਵਿੱਚ ਦ੍ਰਿੜ੍ਹ ਕਰੇ।</verse>
			</chapter>
			<chapter number="3">
				<verse number="1">ਅੰਤ ਵਿੱਚ ਹੇ ਭਾਈਓ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਦਾ ਵਚਨ ਤੇਜੀ ਨਾਲ ਫੈਲੇ ਅਤੇ ਮਹਿਮਾ ਪਾਵੇ, ਜਿਵੇਂ ਤੁਹਾਡੇ ਵਿਚਕਾਰ ਹੋਇਆ;</verse>
				<verse number="2">ਅਤੇ ਅਸੀਂ ਦੁਸ਼ਟ ਅਤੇ ਬੁਰੇ ਮਨੁੱਖਾਂ ਤੋਂ ਬਚਾਏ ਜਾਈਏ ਕਿਉਂਕਿ ਸਭ ਵਿਸ਼ਵਾਸੀ ਨਹੀਂ ਹਨ।</verse>
				<verse number="3">ਪਰ ਪ੍ਰਭੂ ਵਫ਼ਾਦਾਰ ਹੈ ਜਿਹੜਾ ਤੁਹਾਨੂੰ ਦ੍ਰਿੜ੍ਹ ਕਰੇਗਾ ਅਤੇ ਉਸ ਦੁਸ਼ਟ ਤੋਂ ਤੁਹਾਡੀ ਰਾਖੀ ਕਰੇਗਾ।</verse>
				<verse number="4">ਸਾਨੂੰ ਪ੍ਰਭੂ ਵਿੱਚ ਤੁਹਾਡੇ ਵਿਖੇ ਭਰੋਸਾ ਹੈ ਕਿ ਜਿਨ੍ਹਾਂ ਗੱਲਾਂ ਦੀ ਆਗਿਆ ਅਸੀਂ ਤੁਹਾਨੂੰ ਦਿੰਦੇ ਹਾਂ ਤੁਸੀਂ ਉਹ ਕਰਦੇ ਹੋ ਅਤੇ ਕਰਦੇ ਰਹੋਗੇ।</verse>
				<verse number="5">ਹੁਣ ਪ੍ਰਭੂ ਤੁਹਾਡੇ ਦਿਲਾਂ ਦੀ ਪਰਮੇਸ਼ਰ ਦੇ ਪ੍ਰੇਮ ਵੱਲ ਅਤੇ ਮਸੀਹ ਦੇ ਧੀਰਜ ਵੱਲ ਅਗਵਾਈ ਕਰੇ।</verse>
				<verse number="6">ਹੇ ਭਾਈਓ, ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਗਿਆ ਦਿੰਦੇ ਹਾਂ ਕਿ ਤੁਸੀਂ ਅਜਿਹੇ ਹਰੇਕ ਭਾਈ ਤੋਂ ਦੂਰ ਰਹੋ ਜਿਹੜਾ ਆਲਸੀ ਜੀਵਨ ਜੀਉਂਦਾ ਹੈ, ਨਾ ਕਿ ਉਸ ਸਿੱਖਿਆ ਅਨੁਸਾਰ ਜੋ ਤੁਸੀਂ ਸਾਡੇ ਤੋਂ ਪਾਈ।</verse>
				<verse number="7">ਤੁਸੀਂ ਆਪ ਜਾਣਦੇ ਹੋ ਕਿ ਤੁਹਾਨੂੰ ਕਿਵੇਂ ਸਾਡੀ ਰੀਸ ਕਰਨੀ ਚਾਹੀਦੀ ਹੈ, ਕਿਉਂਕਿ ਅਸੀਂ ਤੁਹਾਡੇ ਵਿਚਕਾਰ ਆਲਸੀ ਜੀਵਨ ਨਹੀਂ ਗੁਜ਼ਾਰਿਆ</verse>
				<verse number="8">ਅਤੇ ਕਿਸੇ ਕੋਲੋਂ ਮੁਫ਼ਤ ਰੋਟੀ ਨਹੀਂ ਖਾਧੀ, ਪਰ ਰਾਤ-ਦਿਨ ਕੰਮ-ਧੰਦਾ ਕੀਤਾ ਤਾਂਕਿ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣੀਏ।</verse>
				<verse number="9">ਇਹ ਨਹੀਂ ਕਿ ਸਾਨੂੰ ਹੱਕ ਨਹੀਂ ਹੈ, ਪਰ ਇਸ ਲਈ ਤਾਂਕਿ ਅਸੀਂ ਤੁਹਾਨੂੰ ਆਪਣੀ ਰੀਸ ਕਰਨ ਲਈ ਇੱਕ ਨਮੂਨਾ ਦੇਈਏ।</verse>
				<verse number="10">ਕਿਉਂਕਿ ਜਦੋਂ ਅਸੀਂ ਤੁਹਾਡੇ ਕੋਲ ਸੀ ਤਾਂ ਅਸੀਂ ਤੁਹਾਨੂੰ ਇਹੋ ਆਗਿਆ ਦਿੱਤੀ ਸੀ ਕਿ ਜਿਹੜਾ ਕੰਮ ਨਹੀਂ ਕਰਨਾ ਚਾਹੁੰਦਾ ਉਹ ਰੋਟੀ ਵੀ ਨਾ ਖਾਵੇ।</verse>
				<verse number="11">ਕਿਉਂਕਿ ਅਸੀਂ ਸੁਣਦੇ ਹਾਂ ਕਿ ਤੁਹਾਡੇ ਵਿੱਚ ਕੁਝ ਅਜਿਹੇ ਹਨ ਜਿਹੜੇ ਆਲਸੀ ਹਨ ਅਤੇ ਕੋਈ ਕੰਮ ਨਹੀਂ ਕਰਦੇ, ਸਗੋਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਦੇ ਹਨ।</verse>
				<verse number="12">ਹੁਣ ਅਸੀਂ ਅਜਿਹਿਆਂ ਨੂੰ ਪ੍ਰਭੂ ਯਿਸੂ ਮਸੀਹ ਵਿੱਚ ਆਗਿਆ ਦਿੰਦੇ ਅਤੇ ਸਮਝਾਉਂਦੇ ਹਾਂ ਕਿ ਚੁੱਪਚਾਪ ਕੰਮ ਕਰਕੇ ਆਪਣੀ ਰੋਟੀ ਖਾਇਆ ਕਰਨ।</verse>
				<verse number="13">ਪਰ ਤੁਸੀਂ ਹੇ ਭਾਈਓ, ਭਲਾ ਕਰਦਿਆਂ ਹਿੰਮਤ ਨਾ ਹਾਰੋ।</verse>
				<verse number="14">ਜੇ ਕੋਈ ਸਾਡੀ ਇਸ ਪੱਤ੍ਰੀ ਵਿੱਚ ਲਿਖੀਆਂ ਗੱਲਾਂ ਨੂੰ ਨਹੀਂ ਮੰਨਦਾ ਤਾਂ ਉਸ ਵਿਅਕਤੀ ਉੱਤੇ ਨਜ਼ਰ ਰੱਖੋ ਅਤੇ ਉਸ ਨਾਲ ਕੋਈ ਸੰਬੰਧ ਨਾ ਰੱਖੋ ਤਾਂਕਿ ਉਹ ਸ਼ਰਮਿੰਦਾ ਹੋਵੇ।</verse>
				<verse number="15">ਪਰ ਉਸ ਨੂੰ ਆਪਣਾ ਵੈਰੀ ਨਾ ਸਮਝੋ, ਸਗੋਂ ਭਾਈ ਦੇ ਤੌਰ 'ਤੇ ਸਮਝਾਓ।</verse>
				<verse number="16">ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਮੇਸ਼ਾ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਭਨਾਂ ਦੇ ਨਾਲ ਹੋਵੇ।</verse>
				<verse number="17">ਮੇਰੇ ਪੌਲੁਸ ਵੱਲੋਂ ਆਪਣੇ ਹੱਥੀਂ ਲਿਖਿਆ ਸਲਾਮ ਜੋ ਮੇਰੀ ਹਰੇਕ ਪੱਤ੍ਰੀ ਦੀ ਨਿਸ਼ਾਨੀ ਹੈ; ਮੈਂ ਇਸੇ ਤਰ੍ਹਾਂ ਲਿਖਦਾ ਹਾਂ।</verse>
				<verse number="18">ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਭਨਾਂ ਦੇ ਨਾਲ ਬਣੀ ਰਹੇ। ਆਮੀਨ।</verse>
			</chapter>
		</book>
		<book number="54">
			<chapter number="1">
				<verse number="1">ਸਾਡੇ ਮੁਕਤੀਦਾਤਾ ਪਰਮੇਸ਼ਰ ਅਤੇ ਸਾਡੀ ਆਸ ਮਸੀਹ ਯਿਸੂ ਦੇ ਹੁਕਮ ਅਨੁਸਾਰ ਮੈਂ ਪੌਲੁਸ ਜੋ ਮਸੀਹ ਯਿਸੂ ਦਾ ਰਸੂਲ ਹਾਂ,</verse>
				<verse number="2">ਮੇਰੇ ਵੱਲੋਂ ਤਿਮੋਥਿਉਸ ਨੂੰ ਜੋ ਵਿਸ਼ਵਾਸ ਵਿੱਚ ਮੇਰਾ ਸੱਚਾ ਪੁੱਤਰ ਹੈ, ਪਿਤਾ ਪਰਮੇਸ਼ਰ ਅਤੇ ਮਸੀਹ ਯਿਸੂ ਸਾਡੇ ਪ੍ਰਭੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।</verse>
				<verse number="3">ਜਿਵੇਂ ਮੈਂ ਮਕਦੂਨਿਯਾ ਜਾਂਦੇ ਹੋਏ ਤੈਨੂੰ ਬੇਨਤੀ ਕੀਤੀ ਸੀ ਕਿ ਅਫ਼ਸੁਸ ਵਿੱਚ ਹੀ ਰਹੀਂ ਤਾਂਕਿ ਤੂੰ ਕੁਝ ਲੋਕਾਂ ਨੂੰ ਹਿਦਾਇਤ ਕਰੇਂ ਕਿ ਉਹ ਕੋਈ ਵੱਖਰੀ ਸਿੱਖਿਆ ਨਾ ਦੇਣ</verse>
				<verse number="4">ਅਤੇ ਨਾ ਮਨ-ਘੜਤ ਗੱਲਾਂ ਅਤੇ ਅੰਤਹੀਣ ਕੁਲ-ਪੱਤਰੀਆਂ 'ਤੇ ਧਿਆਨ ਦੇਣ ਜਿਨ੍ਹਾਂ ਨਾਲ ਵਿਸ਼ਵਾਸ 'ਤੇ ਅਧਾਰਤ ਪਰਮੇਸ਼ਰ ਦੀ ਯੋਜਨਾ ਨਹੀਂ, ਸਗੋਂ ਵਿਅਰਥ ਵਿਵਾਦ ਪੈਦਾ ਹੁੰਦੇ ਹਨ।</verse>
				<verse number="5">ਪਰ ਸਾਡੀ ਹਿਦਾਇਤ ਦਾ ਉਦੇਸ਼ ਉਹ ਪ੍ਰੇਮ ਹੈ ਜਿਹੜਾ ਸ਼ੁੱਧ ਮਨ, ਚੰਗੇ ਵਿਵੇਕ ਅਤੇ ਨਿਸ਼ਕਪਟ ਵਿਸ਼ਵਾਸ ਤੋਂ ਪੈਦਾ ਹੁੰਦਾ ਹੈ।</verse>
				<verse number="6">ਕੁਝ ਲੋਕ ਇਨ੍ਹਾਂ ਗੱਲਾਂ ਤੋਂ ਭਟਕ ਕੇ ਵਿਅਰਥ ਗੱਲਾਂ ਵੱਲ ਮੁੜ ਗਏ ਹਨ।</verse>
				<verse number="7">ਉਹ ਬਿਵਸਥਾ ਦੇ ਸਿਖਾਉਣ ਵਾਲੇ ਤਾਂ ਬਣਨਾ ਚਾਹੁੰਦੇ ਹਨ, ਪਰ ਜੋ ਉਹ ਕਹਿੰਦੇ ਹਨ ਅਤੇ ਜਿਨ੍ਹਾਂ ਗੱਲਾਂ 'ਤੇ ਜ਼ੋਰ ਦਿੰਦੇ ਹਨ, ਆਪ ਉਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ।</verse>
				<verse number="8">ਅਸੀਂ ਜਾਣਦੇ ਹਾਂ ਕਿ ਬਿਵਸਥਾ ਚੰਗੀ ਹੈ, ਪਰ ਤਾਂ ਹੀ ਜੇ ਕੋਈ ਇਸ ਨੂੰ ਉਚਿਤ ਢੰਗ ਨਾਲ ਇਸਤੇਮਾਲ ਕਰੇ।</verse>
				<verse number="9">ਅਸੀਂ ਇਹ ਵੀ ਜਾਣਦੇ ਹਾਂ ਕਿ ਬਿਵਸਥਾ ਧਰਮੀ ਦੇ ਲਈ ਨਹੀਂ, ਸਗੋਂ ਬਿਵਸਥਾਹੀਣਾਂ, ਵਿਦਰੋਹੀਆਂ, ਕੁਧਰਮੀਆਂ, ਪਾਪੀਆਂ, ਅਪਵਿੱਤਰ ਅਤੇ ਅਸ਼ੁੱਧ ਲੋਕਾਂ, ਮਾਤਾ-ਪਿਤਾ ਦੇ ਹੱਤਿਆਰਿਆਂ, ਕਾਤਲਾਂ,</verse>
				<verse number="10">ਜ਼ਨਾਹਕਾਰੀਆਂ, ਸਮਲਿੰਗੀਆਂ, ਅਗਵਾਕਾਰੀਆਂ, ਝੂਠਿਆਂ, ਝੂਠੀ ਗਵਾਹੀ ਦੇਣ ਵਾਲਿਆਂ ਅਤੇ ਉਸ ਹਰੇਕ ਗੱਲ ਦੇ ਲਈ ਹੈ ਜੋ ਖਰੀ ਸਿੱਖਿਆ ਦੇ ਵਿਰੁੱਧ ਹੈ।</verse>
				<verse number="11">ਇਹ ਸਿੱਖਿਆ ਪਰਮਧੰਨ ਪਰਮੇਸ਼ਰ ਦੀ ਮਹਿਮਾ ਦੀ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜੋ ਮੈਨੂੰ ਸੌਂਪੀ ਗਈ।</verse>
				<verse number="12">ਮੈਂ ਮਸੀਹ ਯਿਸੂ ਸਾਡੇ ਪ੍ਰਭੂ ਦਾ ਧੰਨਵਾਦ ਕਰਦਾ ਹਾਂ ਜਿਸ ਨੇ ਮੈਨੂੰ ਬਲ ਦਿੱਤਾ, ਕਿਉਂਕਿ ਉਸ ਨੇ ਮੈਨੂੰ ਵਿਸ਼ਵਾਸਯੋਗ ਸਮਝ ਕੇ ਆਪਣੀ ਸੇਵਕਾਈ ਲਈ ਨਿਯੁਕਤ ਕੀਤਾ।</verse>
				<verse number="13">ਮੈਂ ਪਹਿਲਾਂ ਇੱਕ ਮਸੀਹ-ਨਿੰਦਕ, ਸਤਾਉਣ ਵਾਲਾ ਅਤੇ ਦੁਰਵਿਹਾਰ ਕਰਨ ਵਾਲਾ ਮਨੁੱਖ ਸੀ, ਪਰ ਮੇਰੇ ਉੱਤੇ ਦਇਆ ਹੋਈ ਕਿਉਂਕਿ ਮੈਂ ਅਵਿਸ਼ਵਾਸੀ ਹੋਣ ਕਰਕੇ ਅਣਜਾਣਪੁਣੇ ਵਿੱਚ ਇਹ ਕੀਤਾ;</verse>
				<verse number="14">ਅਤੇ ਸਾਡੇ ਪ੍ਰਭੂ ਦੀ ਕਿਰਪਾ ਜਿਹੜੀ ਮਸੀਹ ਯਿਸੂ ਵਿੱਚ ਹੈ, ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਉੱਤੇ ਬਹੁਤਾਇਤ ਨਾਲ ਹੋਈ।</verse>
				<verse number="15">ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ ਕਿ ਮਸੀਹ ਯਿਸੂ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ।</verse>
				<verse number="16">ਪਰ ਮੇਰੇ ਉੱਤੇ ਦਇਆ ਇਸ ਲਈ ਹੋਈ ਕਿ ਮਸੀਹ ਯਿਸੂ ਮੇਰੇ ਵਿੱਚ ਜੋ ਸਭ ਤੋਂ ਵੱਡਾ ਪਾਪੀ ਹਾਂ, ਆਪਣੇ ਪੂਰੇ ਧੀਰਜ ਨੂੰ ਪਰਗਟ ਕਰੇ ਤਾਂਕਿ ਇਹ ਉਨ੍ਹਾਂ ਲਈ ਇੱਕ ਨਮੂਨਾ ਬਣੇ ਜਿਹੜੇ ਸਦੀਪਕ ਜੀਵਨ ਪਾਉਣ ਲਈ ਉਸ ਉੱਤੇ ਵਿਸ਼ਵਾਸ ਕਰਦੇ ਹਨ।</verse>
				<verse number="17">ਹੁਣ ਉਸ ਸਦੀਪਕ ਰਾਜਾ, ਅਵਿਨਾਸੀ, ਅਦਿੱਖ ਅਤੇ ਇੱਕੋ-ਇੱਕ ਪਰਮੇਸ਼ਰ ਦਾ ਆਦਰ ਅਤੇ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="18">ਹੇ ਮੇਰੇ ਪੁੱਤਰ ਤਿਮੋਥਿਉਸ, ਮੈਂ ਤੈਨੂੰ ਹਿਦਾਇਤ ਦਿੰਦਾ ਹਾਂ ਕਿ ਤੂੰ ਉਨ੍ਹਾਂ ਭਵਿੱਖਬਾਣੀਆਂ ਦੇ ਅਨੁਸਾਰ ਜੋ ਤੇਰੇ ਵਿਖੇ ਪਹਿਲਾਂ ਕੀਤੀਆਂ ਗਈਆਂ, ਚੰਗੀ ਲੜਾਈ ਲੜ</verse>
				<verse number="19">ਅਤੇ ਵਿਸ਼ਵਾਸ ਅਤੇ ਸ਼ੁੱਧ ਵਿਵੇਕ ਉੱਤੇ ਕਾਇਮ ਰਹਿ, ਜਿਸ ਨੂੰ ਤਿਆਗ ਕੇ ਕੁਝ ਲੋਕਾਂ ਨੇ ਆਪਣੇ ਵਿਸ਼ਵਾਸ ਦੀ ਬੇੜੀ ਡੋਬ ਲਈ।</verse>
				<verse number="20">ਉਨ੍ਹਾਂ ਵਿੱਚੋਂ ਹੀ ਹੁਮਿਨਾਯੁਸ ਅਤੇ ਸਿਕੰਦਰ ਹਨ ਜਿਨ੍ਹਾਂ ਨੂੰ ਮੈਂ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ, ਤਾਂਕਿ ਉਨ੍ਹਾਂ ਨੂੰ ਸਿਖਾਇਆ ਜਾਵੇ ਕਿ ਪਰਮੇਸ਼ਰ ਦੀ ਨਿੰਦਾ ਨਹੀਂ ਕਰਨੀ ਚਾਹੀਦੀ।</verse>
			</chapter>
			<chapter number="2">
				<verse number="1">ਇਸ ਲਈ ਸਭ ਤੋਂ ਪਹਿਲਾਂ ਮੈਂ ਇਹ ਬੇਨਤੀ ਕਰਦਾ ਹਾਂ ਕਿ ਨਿਵੇਦਨ, ਪ੍ਰਾਰਥਨਾਵਾਂ, ਅਰਜ਼ੋਈਆਂ ਅਤੇ ਧੰਨਵਾਦ ਸਭਨਾਂ ਮਨੁੱਖਾਂ ਦੇ ਲਈ</verse>
				<verse number="2">ਅਤੇ ਰਾਜਿਆਂ ਤੇ ਸਭਨਾਂ ਅਧਿਕਾਰੀਆਂ ਦੇ ਲਈ ਕੀਤੇ ਜਾਣ ਕਿ ਅਸੀਂ ਪੂਰੀ ਭਗਤੀ ਅਤੇ ਗੰਭੀਰਤਾ ਨਾਲ ਚੈਨ ਅਤੇ ਸ਼ਾਂਤੀ ਦਾ ਜੀਵਨ ਜੀ ਸਕੀਏ।</verse>
				<verse number="3">ਇਹ ਸਾਡੇ ਉਸ ਮੁਕਤੀਦਾਤਾ ਪਰਮੇਸ਼ਰ ਦੇ ਸਨਮੁੱਖ ਭਲਾ ਅਤੇ ਗ੍ਰਹਿਣਯੋਗ ਹੈ</verse>
				<verse number="4">ਜਿਹੜਾ ਚਾਹੁੰਦਾ ਹੈ ਕਿ ਸਾਰੇ ਮਨੁੱਖ ਬਚਾਏ ਜਾਣ ਅਤੇ ਸੱਚ ਦੇ ਗਿਆਨ ਤੱਕ ਪਹੁੰਚਣ।</verse>
				<verse number="5">ਕਿਉਂਕਿ ਪਰਮੇਸ਼ਰ ਇੱਕੋ ਹੈ ਅਤੇ ਪਰਮੇਸ਼ਰ ਅਤੇ ਮਨੁੱਖਾਂ ਵਿਚਕਾਰ ਵਿਚੋਲਾ ਵੀ ਇੱਕੋ ਮਨੁੱਖ ਹੈ ਅਰਥਾਤ ਮਸੀਹ ਯਿਸੂ,</verse>
				<verse number="6">ਜਿਸ ਨੇ ਆਪਣੇ ਆਪ ਨੂੰ ਸਭਨਾਂ ਦੇ ਲਈ ਫਿਰੌਤੀ ਦੇ ਤੌਰ 'ਤੇ ਦੇ ਦਿੱਤਾ ਜੋ ਸਹੀ ਸਮੇਂ 'ਤੇ ਦਿੱਤੀ ਗਈ ਇੱਕ ਗਵਾਹੀ ਹੈ।</verse>
				<verse number="7">ਇਸੇ ਕਾਰਨ ਮੈਂ ਇੱਕ ਪ੍ਰਚਾਰਕ, ਰਸੂਲ ਅਤੇ ਪਰਾਈਆਂ ਕੌਮਾਂ ਦੇ ਲਈ ਵਿਸ਼ਵਾਸ ਅਤੇ ਸਚਾਈ ਦਾ ਸਿੱਖਿਅਕ ਨਿਯੁਕਤ ਕੀਤਾ ਗਿਆ; ਮੈਂ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ।</verse>
				<verse number="8">ਇਸ ਲਈ ਮੈਂ ਚਾਹੁੰਦਾ ਹਾਂ ਕਿ ਹਰ ਜਗ੍ਹਾ ਆਦਮੀ ਕ੍ਰੋਧ ਅਤੇ ਵਿਵਾਦ ਤੋਂ ਬਿਨਾਂ ਪਵਿੱਤਰ ਹੱਥਾਂ ਨੂੰ ਉਠਾ ਕੇ ਪ੍ਰਾਰਥਨਾ ਕਰਨ।</verse>
				<verse number="9">ਇਸੇ ਤਰ੍ਹਾਂ ਔਰਤਾਂ ਵੀ ਸਾਦਗੀ ਅਤੇ ਸੰਜੀਦਗੀ ਸਹਿਤ ਸਲੀਕੇ ਵਾਲੇ ਪਹਿਰਾਵੇ ਨਾਲ ਆਪਣੇ ਆਪ ਨੂੰ ਸਵਾਰਨ, ਨਾ ਕਿ ਵਾਲਾਂ ਦੀ ਸਜਾਵਟ ਅਤੇ ਸੋਨੇ ਜਾਂ ਮੋਤੀਆਂ ਜਾਂ ਮਹਿੰਗੇ ਵਸਤਰਾਂ ਨਾਲ।</verse>
				<verse number="10">ਸਗੋਂ ਉਹ ਭਲੇ ਕੰਮਾਂ ਨਾਲ ਆਪਣੇ ਆਪ ਨੂੰ ਸਵਾਰਨ, ਕਿਉਂਕਿ ਪਰਮੇਸ਼ਰ ਦੀ ਭਗਤੀ ਕਰਨ ਵਾਲੀਆਂ ਔਰਤਾਂ ਲਈ ਇਹੋ ਉਚਿਤ ਹੈ।</verse>
				<verse number="11">ਔਰਤ ਪੂਰੀ ਅਧੀਨਤਾ ਨਾਲ ਚੁੱਪਚਾਪ ਸਿੱਖੇ।</verse>
				<verse number="12">ਮੈਂ ਔਰਤ ਨੂੰ ਇਹ ਅਨੁਮਤੀ ਨਹੀਂ ਦਿੰਦਾ ਕਿ ਉਹ ਸਿੱਖਿਆ ਦੇਵੇ ਜਾਂ ਆਦਮੀ ਉੱਤੇ ਅਧਿਕਾਰ ਰੱਖੇ, ਬਲਕਿ ਉਹ ਚੁੱਪ ਰਹੇ।</verse>
				<verse number="13">ਕਿਉਂਕਿ ਪਹਿਲਾਂ ਆਦਮ ਸਿਰਜਿਆ ਗਿਆ, ਫੇਰ ਹੱਵਾਹ;</verse>
				<verse number="14">ਆਦਮ ਨਹੀਂ ਭਰਮਾਇਆ ਗਿਆ, ਬਲਕਿ ਔਰਤ ਭਰਮਾਈ ਗਈ ਅਤੇ ਉਸ ਨੇ ਅਪਰਾਧ ਕੀਤਾ।</verse>
				<verse number="15">ਪਰ ਔਰਤ ਸੰਤਾਨ ਪੈਦਾ ਕਰਨ ਦੁਆਰਾ ਬਚਾਈ ਜਾਵੇਗੀ, ਜੇ ਉਹ ਸੰਜੀਦਗੀ ਨਾਲ ਵਿਸ਼ਵਾਸ, ਪ੍ਰੇਮ ਅਤੇ ਪਵਿੱਤਰਤਾ ਵਿੱਚ ਬਣੀ ਰਹੇ।</verse>
			</chapter>
			<chapter number="3">
				<verse number="1">ਇਹ ਗੱਲ ਸੱਚ ਹੈ ਕਿ ਜੇ ਕੋਈ ਨਿਗਰਾਨ ਬਣਨਾ ਚਾਹੁੰਦਾ ਹੈ ਤਾਂ ਉਹ ਭਲੇ ਕੰਮ ਦੀ ਇੱਛਾ ਰੱਖਦਾ ਹੈ।</verse>
				<verse number="2">ਇਸ ਲਈ ਜ਼ਰੂਰੀ ਹੈ ਕਿ ਨਿਗਰਾਨ ਨਿਰਦੋਸ਼, ਇੱਕੋ ਪਤਨੀ ਦਾ ਪਤੀ, ਸੰਜਮੀ, ਸਮਝਦਾਰ, ਆਦਰਯੋਗ, ਪਰਾਹੁਣਚਾਰ ਅਤੇ ਸਿਖਾਉਣ ਵਿੱਚ ਨਿਪੁੰਨ ਹੋਵੇ;</verse>
				<verse number="3">ਉਹ ਨਾ ਪਿਅੱਕੜ ਅਤੇ ਨਾ ਹੀ ਹਿੰਸਕ, ਸਗੋਂ ਧੀਰਜਵਾਨ ਹੋਵੇ। ਉਹ ਝਗੜਾਲੂ ਨਾ ਹੋਵੇ ਅਤੇ ਨਾ ਹੀ ਧਨ ਦਾ ਲੋਭੀ ਹੋਵੇ।</verse>
				<verse number="4">ਉਹ ਆਪਣੇ ਘਰ ਦਾ ਚੰਗਾ ਪ੍ਰਬੰਧ ਕਰਨ ਵਾਲਾ ਹੋਵੇ ਅਤੇ ਪੂਰੀ ਗੰਭੀਰਤਾ ਨਾਲ ਆਪਣੇ ਬੱਚਿਆਂ ਨੂੰ ਆਪਣੇ ਅਧੀਨ ਰੱਖਦਾ ਹੋਵੇ।</verse>
				<verse number="5">(ਕਿਉਂਕਿ ਜੇ ਕੋਈ ਆਪਣੇ ਘਰ ਦਾ ਹੀ ਪ੍ਰਬੰਧ ਕਰਨਾ ਨਹੀਂ ਜਾਣਦਾ ਤਾਂ ਉਹ ਪਰਮੇਸ਼ਰ ਦੀ ਕਲੀਸਿਯਾ ਦੀ ਦੇਖ-ਭਾਲ ਕਿਵੇਂ ਕਰੇਗਾ?)</verse>
				<verse number="6">ਉਹ ਨਵਾਂ ਵਿਸ਼ਵਾਸੀ ਨਾ ਹੋਵੇ ਤਾਂਕਿ ਅਜਿਹਾ ਨਾ ਹੋਵੇ ਕਿ ਘਮੰਡੀ ਹੋ ਕੇ ਸ਼ੈਤਾਨ ਜਿਹੀ ਸਜ਼ਾ ਦਾ ਭਾਗੀ ਬਣੇ।</verse>
				<verse number="7">ਬਾਹਰ ਦੇ ਲੋਕਾਂ ਵਿੱਚ ਵੀ ਉਸ ਦੀ ਗਵਾਹੀ ਚੰਗੀ ਹੋਣੀ ਚਾਹੀਦੀ ਹੈ ਤਾਂਕਿ ਉਹ ਬਦਨਾਮ ਹੋ ਕੇ ਸ਼ੈਤਾਨ ਦੀ ਫਾਹੀ ਵਿੱਚ ਨਾ ਫਸ ਜਾਵੇ।</verse>
				<verse number="8">ਇਸੇ ਤਰ੍ਹਾਂ ਡੀਕਨ ਆਦਰਯੋਗ ਹੋਣ; ਉਹ ਨਾ ਦੋਗਲੇ, ਨਾ ਪਿਅੱਕੜ ਅਤੇ ਨਾ ਹੀ ਨੀਚ ਕਮਾਈ ਦੇ ਲੋਭੀ ਹੋਣ,</verse>
				<verse number="9">ਸਗੋਂ ਸ਼ੁੱਧ ਵਿਵੇਕ ਨਾਲ ਵਿਸ਼ਵਾਸ ਦੇ ਭੇਤ ਨੂੰ ਫੜੀ ਰੱਖਣ।</verse>
				<verse number="10">ਇਹ ਵੀ ਪਹਿਲਾਂ ਪਰਖੇ ਜਾਣ ਅਤੇ ਜੇ ਨਿਰਦੋਸ਼ ਠਹਿਰਨ ਤਾਂ ਸੇਵਾ ਕਰਨ।</verse>
				<verse number="11">ਇਸੇ ਤਰ੍ਹਾਂ ਔਰਤਾਂ ਵੀ ਆਦਰਯੋਗ ਹੋਣ; ਉਹ ਦੋਸ਼ ਲਾਉਣ ਵਾਲੀਆਂ ਨਹੀਂ, ਸਗੋਂ ਸੰਜਮੀ ਅਤੇ ਸਭਨਾਂ ਗੱਲਾਂ ਵਿੱਚ ਵਿਸ਼ਵਾਸਯੋਗ ਹੋਣ।</verse>
				<verse number="12">ਡੀਕਨ ਇੱਕੋ ਪਤਨੀ ਦੇ ਪਤੀ ਹੋਣ ਅਤੇ ਆਪਣੇ ਬੱਚਿਆਂ ਦਾ ਤੇ ਆਪਣੇ ਘਰਾਂ ਦਾ ਚੰਗਾ ਪ੍ਰਬੰਧ ਕਰਨ ਵਾਲੇ ਹੋਣ।</verse>
				<verse number="13">ਕਿਉਂਕਿ ਜਿਨ੍ਹਾਂ ਨੇ ਡੀਕਨਾਂ ਦੇ ਤੌਰ 'ਤੇ ਚੰਗੀ ਸੇਵਾ ਕੀਤੀ ਹੈ ਉਹ ਆਪਣੇ ਲਈ ਚੰਗੀ ਪਦਵੀ ਪ੍ਰਾਪਤ ਕਰਦੇ ਹਨ ਅਤੇ ਆਪਣੇ ਵਿਸ਼ਵਾਸ ਵਿੱਚ ਜੋ ਉਹ ਮਸੀਹ ਯਿਸੂ ਉੱਤੇ ਰੱਖਦੇ ਹਨ, ਵੱਡੀ ਦਲੇਰੀ ਪਾਉਂਦੇ ਹਨ।</verse>
				<verse number="14">ਮੈਂ ਤੈਨੂੰ ਇਹ ਗੱਲਾਂ ਇਸ ਆਸ ਵਿੱਚ ਲਿਖ ਰਿਹਾ ਹਾਂ ਕਿ ਮੈਂ ਛੇਤੀ ਤੇਰੇ ਕੋਲ ਆਵਾਂਗਾ,</verse>
				<verse number="15">ਪਰ ਜੇ ਮੈਨੂੰ ਦੇਰ ਹੋਈ ਤਾਂ ਤੈਨੂੰ ਪਤਾ ਹੋਵੇ ਕਿ ਪਰਮੇਸ਼ਰ ਦੇ ਘਰਾਣੇ ਵਿੱਚ, ਜੋ ਜੀਉਂਦੇ ਪਰਮੇਸ਼ਰ ਦੀ ਕਲੀਸਿਯਾ ਅਤੇ ਸੱਚ ਦੀ ਨੀਂਹ ਅਤੇ ਥੰਮ੍ਹ ਹੈ, ਵਿਅਕਤੀ ਦਾ ਵਿਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ।</verse>
				<verse number="16">ਨਿਰਸੰਦੇਹ ਭਗਤੀ ਦਾ ਇਹ ਭੇਤ ਬਹੁਤ ਵੱਡਾ ਹੈ; ਉਹ ਸਰੀਰ ਵਿੱਚ ਪਰਗਟ ਹੋਇਆ, ਆਤਮਾ ਵਿੱਚ ਧਰਮੀ ਪ੍ਰਮਾਣਿਤ ਹੋਇਆ, ਸਵਰਗਦੂਤਾਂ ਨੂੰ ਵਿਖਾਈ ਦਿੱਤਾ, ਪਰਾਈਆਂ ਕੌਮਾਂ ਵਿੱਚ ਉਸ ਦਾ ਪ੍ਰਚਾਰ ਕੀਤਾ ਗਿਆ, ਸੰਸਾਰ ਨੇ ਉਸ ਉੱਤੇ ਵਿਸ਼ਵਾਸ ਕੀਤਾ ਅਤੇ ਮਹਿਮਾ ਵਿੱਚ ਉਤਾਂਹ ਉਠਾ ਲਿਆ ਗਿਆ।</verse>
			</chapter>
			<chapter number="4">
				<verse number="1">ਹੁਣ ਆਤਮਾ ਸਪਸ਼ਟ ਕਹਿੰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਕਈ ਲੋਕ ਭਰਮਾਉਣ ਵਾਲੀਆਂ ਆਤਮਾਵਾਂ ਅਤੇ ਦੁਸ਼ਟ ਆਤਮਾਵਾਂ ਦੀਆਂ ਸਿੱਖਿਆਵਾਂ 'ਤੇ ਮਨ ਲਾ ਕੇ ਵਿਸ਼ਵਾਸ ਤੋਂ ਭਟਕ ਜਾਣਗੇ।</verse>
				<verse number="2">ਇਹ ਉਨ੍ਹਾਂ ਝੂਠਿਆਂ ਦੇ ਕਪਟ ਦੇ ਕਾਰਨ ਹੋਵੇਗਾ ਜਿਨ੍ਹਾਂ ਦਾ ਆਪਣਾ ਵਿਵੇਕ ਜਿਵੇਂ ਤੱਤੇ ਲੋਹੇ ਨਾਲ ਦਾਗਿਆ ਗਿਆ ਹੋਵੇ।</verse>
				<verse number="3">ਉਹ ਵਿਆਹ ਕਰਨ ਤੋਂ ਰੋਕਦੇ ਹਨ ਅਤੇ ਕੁਝ ਭੋਜਨ-ਵਸਤਾਂ ਤੋਂ ਦੂਰ ਰਹਿਣ ਦਾ ਹੁਕਮ ਦਿੰਦੇ ਹਨ ਜੋ ਪਰਮੇਸ਼ਰ ਨੇ ਇਸ ਲਈ ਸਿਰਜੀਆਂ ਕਿ ਵਿਸ਼ਵਾਸੀ ਅਤੇ ਸੱਚ ਨੂੰ ਜਾਣਨ ਵਾਲੇ ਇਨ੍ਹਾਂ ਨੂੰ ਧੰਨਵਾਦ ਸਹਿਤ ਖਾਣ।</verse>
				<verse number="4">ਪਰਮੇਸ਼ਰ ਦੀ ਸਿਰਜੀ ਹੋਈ ਹਰੇਕ ਵਸਤੂ ਚੰਗੀ ਹੈ ਅਤੇ ਕੋਈ ਵੀ ਅਸਵੀਕਾਰ ਕਰਨ ਯੋਗ ਨਹੀਂ ਹੈ, ਜੇ ਉਹ ਧੰਨਵਾਦ ਸਹਿਤ ਗ੍ਰਹਿਣ ਕੀਤੀ ਜਾਵੇ,</verse>
				<verse number="5">ਕਿਉਂਕਿ ਇਹ ਪਰਮੇਸ਼ਰ ਦੇ ਵਚਨ ਅਤੇ ਪ੍ਰਾਰਥਨਾ ਦੁਆਰਾ ਸ਼ੁੱਧ ਹੋ ਜਾਂਦੀ ਹੈ।</verse>
				<verse number="6">ਜੇ ਤੂੰ ਭਾਈਆਂ ਨੂੰ ਇਹ ਗੱਲਾਂ ਚੇਤੇ ਕਰਾਉਂਦਾ ਰਹੇਂ ਤਾਂ ਤੂੰ ਮਸੀਹ ਯਿਸੂ ਦਾ ਇੱਕ ਚੰਗਾ ਸੇਵਕ ਠਹਿਰੇਂਗਾ ਜਿਸ ਦਾ ਪੋਸ਼ਣ ਵਿਸ਼ਵਾਸ ਦੇ ਵਚਨਾਂ ਅਤੇ ਉਸ ਸਿੱਖਿਆ ਨਾਲ ਹੋਇਆ ਹੈ ਜਿਸ ਉੱਤੇ ਤੂੰ ਚੱਲਦਾ ਆਇਆ ਹੈਂ।</verse>
				<verse number="7">ਪਰ ਸੰਸਾਰਕ ਅਤੇ ਬੁੱਢੀਆਂ ਦੀਆਂ ਮਨ-ਘੜਤ ਗੱਲਾਂ ਤੋਂ ਦੂਰ ਰਹਿ ਅਤੇ ਆਪਣੇ ਆਪ ਨੂੰ ਭਗਤੀ ਵਿੱਚ ਪਰਿਪੱਕ ਬਣਾ।</verse>
				<verse number="8">ਕਿਉਂਕਿ ਸਰੀਰਕ ਕਸਰਤ ਤੋਂ ਥੋੜ੍ਹਾ ਲਾਭ ਹੁੰਦਾ ਹੈ, ਪਰ ਭਗਤੀ ਸਾਰੀਆਂ ਗੱਲਾਂ ਲਈ ਲਾਭਦਾਇਕ ਹੈ ਅਤੇ ਇਸੇ ਵਿੱਚ ਵਰਤਮਾਨ ਅਤੇ ਆਉਣ ਵਾਲੇ ਜੀਵਨ ਦਾ ਵਾਇਦਾ ਹੈ;</verse>
				<verse number="9">ਇਹ ਗੱਲ ਸੱਚ ਅਤੇ ਪੂਰੀ ਤਰ੍ਹਾਂ ਮੰਨਣਯੋਗ ਹੈ।</verse>
				<verse number="10">ਇਸੇ ਕਰਕੇ ਅਸੀਂ ਮਿਹਨਤ ਅਤੇ ਸੰਘਰਸ਼ ਕਰਦੇ ਹਾਂ, ਕਿਉਂਕਿ ਅਸੀਂ ਜੀਉਂਦੇ ਪਰਮੇਸ਼ਰ ਉੱਤੇ ਆਸ ਰੱਖੀ ਹੈ ਜਿਹੜਾ ਸਭਨਾਂ ਮਨੁੱਖਾਂ, ਖਾਸ ਕਰਕੇ ਵਿਸ਼ਵਾਸੀਆਂ ਦਾ ਮੁਕਤੀਦਾਤਾ ਹੈ।</verse>
				<verse number="11">ਇਨ੍ਹਾਂ ਗੱਲਾਂ ਦੀ ਆਗਿਆ ਦੇ ਅਤੇ ਸਿਖਾ।</verse>
				<verse number="12">ਕੋਈ ਤੇਰੀ ਜਵਾਨੀ ਨੂੰ ਤੁੱਛ ਨਾ ਜਾਣੇ, ਸਗੋਂ ਤੂੰ ਬੋਲਚਾਲ, ਚਾਲ-ਚਲਣ, ਪ੍ਰੇਮ, ਵਿਸ਼ਵਾਸ ਅਤੇ ਪਵਿੱਤਰਤਾ ਵਿੱਚ ਵਿਸ਼ਵਾਸੀਆਂ ਦੇ ਲਈ ਇੱਕ ਨਮੂਨਾ ਬਣ।</verse>
				<verse number="13">ਜਦੋਂ ਤੱਕ ਮੈਂ ਨਾ ਆਵਾਂ, ਤੂੰ ਵਚਨ ਨੂੰ ਪੜ੍ਹ ਕੇ ਸੁਣਾਉਣ ਅਤੇ ਉਪਦੇਸ਼ ਅਤੇ ਸਿੱਖਿਆ ਦੇਣ ਵਿੱਚ ਲੱਗਾ ਰਹਿ।</verse>
				<verse number="14">ਤੂੰ ਉਸ ਵਰਦਾਨ ਦੀ ਅਣਦੇਖੀ ਨਾ ਕਰ ਜਿਹੜਾ ਬਜ਼ੁਰਗਾਂ ਦੀ ਸਭਾ ਵੱਲੋਂ ਤੇਰੇ ਉੱਤੇ ਹੱਥ ਰੱਖਦੇ ਸਮੇਂ ਭਵਿੱਖਬਾਣੀ ਦੇ ਦੁਆਰਾ ਤੈਨੂੰ ਮਿਲਿਆ ਸੀ।</verse>
				<verse number="15">ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰ ਅਤੇ ਇਨ੍ਹਾਂ ਵਿੱਚ ਲੱਗਾ ਰਹਿ ਤਾਂਕਿ ਤੇਰੀ ਉੱਨਤੀ ਸਭਨਾਂ ਉੱਤੇ ਪਰਗਟ ਹੋਵੇ।</verse>
				<verse number="16">ਤੂੰ ਆਪਣੇ ਅਤੇ ਆਪਣੀ ਸਿੱਖਿਆ ਦੇ ਪ੍ਰਤੀ ਸਚੇਤ ਰਹਿ ਅਤੇ ਇਨ੍ਹਾਂ ਗੱਲਾਂ ਉੱਤੇ ਕਾਇਮ ਰਹਿ, ਕਿਉਂਕਿ ਅਜਿਹਾ ਕਰਨ ਨਾਲ ਤੂੰ ਆਪਣੇ ਆਪ ਲਈ ਅਤੇ ਆਪਣੇ ਸੁਣਨ ਵਾਲਿਆਂ ਲਈ ਮੁਕਤੀ ਦਾ ਕਾਰਨ ਹੋਵੇਂਗਾ।</verse>
			</chapter>
			<chapter number="5">
				<verse number="1">ਬਜ਼ੁਰਗ ਆਦਮੀ ਨੂੰ ਨਾ ਝਿੜਕ, ਸਗੋਂ ਉਸ ਨੂੰ ਪਿਤਾ ਵਾਂਗ ਸਮਝਾ; ਜਵਾਨਾਂ ਨੂੰ ਭਾਈਆਂ ਵਾਂਗ,</verse>
				<verse number="2">ਬਜ਼ੁਰਗ ਔਰਤਾਂ ਨੂੰ ਮਾਵਾਂ ਵਾਂਗ ਅਤੇ ਜਵਾਨ ਔਰਤਾਂ ਨੂੰ ਪੂਰੀ ਪਵਿੱਤਰਤਾ ਸਹਿਤ ਭੈਣਾਂ ਵਾਂਗ ਸਮਝਾ।</verse>
				<verse number="3">ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ ਉਨ੍ਹਾਂ ਵਿਧਵਾਵਾਂ ਦਾ ਆਦਰ ਕਰ।</verse>
				<verse number="4">ਪਰ ਜੇ ਕਿਸੇ ਵਿਧਵਾ ਦੇ ਬੱਚੇ ਜਾਂ ਦੋਹਤਰੇ-ਪੋਤਰੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲਾਂ ਆਪਣੇ ਪਰਿਵਾਰ ਵਿੱਚ ਭਗਤੀ ਦਾ ਵਿਹਾਰ ਕਰਨਾ ਸਿੱਖਣ ਅਤੇ ਆਪਣੇ ਮਾਤਾ-ਪਿਤਾ ਦੇ ਉਪਕਾਰਾਂ ਦਾ ਬਦਲਾ ਚੁਕਾਉਣ, ਕਿਉਂਕਿ ਇਹ ਪਰਮੇਸ਼ਰ ਦੇ ਸਨਮੁੱਖ ਗ੍ਰਹਿਣਯੋਗ ਹੈ।</verse>
				<verse number="5">ਜਿਹੜੀ ਸੱਚਮੁੱਚ ਵਿਧਵਾ ਹੈ ਅਤੇ ਇਕੱਲੀ ਰਹਿ ਗਈ ਹੈ ਉਸ ਨੇ ਪਰਮੇਸ਼ਰ ਉੱਤੇ ਆਸ ਰੱਖੀ ਹੋਈ ਹੈ ਅਤੇ ਰਾਤ-ਦਿਨ ਬੇਨਤੀਆਂ ਅਤੇ ਪ੍ਰਾਰਥਨਾਵਾਂ ਵਿੱਚ ਲੱਗੀ ਰਹਿੰਦੀ ਹੈ।</verse>
				<verse number="6">ਪਰ ਜਿਹੜੀ ਭੋਗ-ਵਿਲਾਸ ਵਿੱਚ ਜੀਉਂਦੀ ਹੈ ਉਹ ਜੀਉਂਦੇ ਜੀ ਮਰੀ ਹੋਈ ਹੈ।</verse>
				<verse number="7">ਇਨ੍ਹਾਂ ਗੱਲਾਂ ਦੀ ਆਗਿਆ ਦੇ ਤਾਂਕਿ ਉਹ ਨਿਰਦੋਸ਼ ਰਹਿਣ।</verse>
				<verse number="8">ਪਰ ਜੇ ਕੋਈ ਆਪਣਿਆਂ ਦੀ, ਖਾਸ ਕਰਕੇ ਆਪਣੇ ਪਰਿਵਾਰ ਦੀ ਦੇਖ-ਭਾਲ ਨਹੀਂ ਕਰਦਾ ਤਾਂ ਉਹ ਵਿਸ਼ਵਾਸ ਤੋਂ ਬੇਮੁੱਖ ਹੋ ਗਿਆ ਹੈ ਅਤੇ ਅਵਿਸ਼ਵਾਸੀ ਨਾਲੋਂ ਵੀ ਬੁਰਾ ਹੈ।</verse>
				<verse number="9">ਉਸੇ ਵਿਧਵਾ ਨੂੰ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਜਿਹੜੀ ਸੱਠਾਂ ਸਾਲਾਂ ਤੋਂ ਘੱਟ ਨਾ ਹੋਵੇ, ਇੱਕੋ ਪਤੀ ਦੀ ਪਤਨੀ ਰਹੀ ਹੋਵੇ</verse>
				<verse number="10">ਅਤੇ ਭਲੇ ਕੰਮਾਂ ਲਈ ਜਾਣੀ ਜਾਂਦੀ ਹੋਵੇ ਅਰਥਾਤ ਜਿਸ ਨੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਹੋਵੇ, ਪਰਾਹੁਣਚਾਰੀ ਕੀਤੀ ਹੋਵੇ, ਸੰਤਾਂ ਦੇ ਪੈਰ ਧੋਤੇ ਹੋਣ, ਦੁਖੀਆਂ ਦੀ ਸਹਾਇਤਾ ਕੀਤੀ ਹੋਵੇ ਅਤੇ ਜਿਹੜੀ ਹਰੇਕ ਭਲੇ ਕੰਮ ਵਿੱਚ ਲੱਗੀ ਰਹੀ ਹੋਵੇ।</verse>
				<verse number="11">ਪਰ ਜਵਾਨ ਵਿਧਵਾਵਾਂ ਨੂੰ ਸੂਚੀ ਵਿੱਚ ਸ਼ਾਮਲ ਨਾ ਕਰ, ਕਿਉਂਕਿ ਜਦੋਂ ਉਹ ਸਰੀਰਕ ਅਭਿਲਾਸ਼ਾ ਦੇ ਕਾਰਨ ਮਸੀਹ ਤੋਂ ਬੇਮੁੱਖ ਹੋ ਕੇ ਵਿਆਹ ਕਰਨਾ ਚਾਹੁੰਦੀਆਂ ਹਨ</verse>
				<verse number="12">ਤਾਂ ਉਹ ਦੋਸ਼ੀ ਠਹਿਰਦੀਆਂ ਹਨ, ਕਿਉਂਕਿ ਉਨ੍ਹਾਂ ਨੇ ਆਪਣੇ ਪਹਿਲੇ ਵਾਇਦੇ ਨੂੰ ਤੋੜ ਦਿੱਤਾ।</verse>
				<verse number="13">ਇਸ ਦੇ ਨਾਲ ਹੀ, ਉਹ ਘਰ-ਘਰ ਫਿਰਦਿਆਂ ਆਲਸੀ ਬਣਨਾ ਸਿੱਖ ਜਾਂਦੀਆਂ ਹਨ; ਨਾ ਕੇਵਲ ਆਲਸੀ, ਸਗੋਂ ਉਹ ਬਕਬਕ ਕਰਦੀਆਂ ਅਤੇ ਦੂਜਿਆਂ ਦੇ ਕੰਮਾਂ ਵਿੱਚ ਦਖ਼ਲ ਦਿੰਦੀਆਂ ਅਤੇ ਅਜਿਹੀਆਂ ਗੱਲਾਂ ਬੋਲਦੀਆਂ ਹਨ ਜੋ ਉਨ੍ਹਾਂ ਨੂੰ ਨਹੀਂ ਬੋਲਣੀਆਂ ਚਾਹੀਦੀਆਂ।</verse>
				<verse number="14">ਸੋ ਮੈਂ ਚਾਹੁੰਦਾ ਹਾਂ ਕਿ ਜਵਾਨ ਵਿਧਵਾਵਾਂ ਵਿਆਹ ਕਰ ਲੈਣ, ਬੱਚੇ ਪੈਦਾ ਕਰਨ ਅਤੇ ਪਰਿਵਾਰ ਸੰਭਾਲਣ ਅਤੇ ਵਿਰੋਧੀ ਨੂੰ ਦੋਸ਼ ਲਾਉਣ ਦਾ ਕੋਈ ਮੌਕਾ ਨਾ ਦੇਣ,</verse>
				<verse number="15">ਕਿਉਂਕਿ ਕਈ ਪਹਿਲਾਂ ਹੀ ਭਟਕ ਕੇ ਸ਼ੈਤਾਨ ਦੇ ਪਿੱਛੇ ਲੱਗ ਗਈਆਂ ਹਨ।</verse>
				<verse number="16">ਜੇ ਕਿਸੇ ਵਿਸ਼ਵਾਸੀ ਔਰਤ ਦੇ ਘਰ-ਪਰਿਵਾਰ ਵਿੱਚ ਵਿਧਵਾਵਾਂ ਹਨ ਤਾਂ ਉਹੀ ਉਨ੍ਹਾਂ ਦੀ ਸਹਾਇਤਾ ਕਰੇ ਅਤੇ ਕਲੀਸਿਯਾ ਉੱਤੇ ਬੋਝ ਨਾ ਪੈਣ ਦੇਵੇ, ਤਾਂਕਿ ਕਲੀਸਿਯਾ ਉਨ੍ਹਾਂ ਦੀ ਸਹਾਇਤਾ ਕਰ ਸਕੇ ਜਿਹੜੀਆਂ ਸੱਚਮੁੱਚ ਵਿਧਵਾਵਾਂ ਹਨ।</verse>
				<verse number="17">ਜਿਹੜੇ ਬਜ਼ੁਰਗ ਚੰਗੀ ਅਗਵਾਈ ਕਰਦੇ ਹਨ ਉਹ ਦੁਗਣੇ ਆਦਰ ਦੇ ਯੋਗ ਸਮਝੇ ਜਾਣ, ਖਾਸ ਕਰਕੇ ਜਿਹੜੇ ਵਚਨ ਸੁਣਾਉਣ ਅਤੇ ਸਿੱਖਿਆ ਦੇਣ ਵਿੱਚ ਮਿਹਨਤ ਕਰਦੇ ਹਨ।</verse>
				<verse number="18">ਕਿਉਂਕਿ ਲਿਖਤ ਕਹਿੰਦੀ ਹੈ: “ਤੂੰ ਗਾਹੁੰਦੇ ਹੋਏ ਬਲਦ ਦੇ ਮੂੰਹ ਨੂੰ ਛਿੱਕਲੀ ਨਾ ਚਾੜ੍ਹ” ਅਤੇ “ਮਜ਼ਦੂਰ ਆਪਣੀ ਮਜ਼ਦੂਰੀ ਦਾ ਹੱਕਦਾਰ ਹੈ।”</verse>
				<verse number="19">ਕਿਸੇ ਬਜ਼ੁਰਗ ਦੇ ਵਿਰੁੱਧ ਲਾਏ ਜਾਣ ਵਾਲੇ ਦੋਸ਼ ਨੂੰ ਉਦੋਂ ਤੱਕ ਨਾ ਮੰਨ ਜਦੋਂ ਤੱਕ ਦੋ ਜਾਂ ਤਿੰਨ ਗਵਾਹ ਨਾ ਹੋਣ।</verse>
				<verse number="20">ਪਾਪ ਕਰਨ ਵਾਲਿਆਂ ਨੂੰ ਸਭਨਾਂ ਦੇ ਸਾਹਮਣੇ ਝਿੜਕ ਦੇ, ਤਾਂਕਿ ਬਾਕੀਆਂ ਨੂੰ ਵੀ ਡਰ ਹੋਵੇ।</verse>
				<verse number="21">ਪਰਮੇਸ਼ਰ ਅਤੇ ਮਸੀਹ ਯਿਸੂ ਅਤੇ ਚੁਣੇ ਹੋਏ ਦੂਤਾਂ ਦੇ ਸਨਮੁੱਖ ਮੈਂ ਤੈਨੂੰ ਇਹ ਹਿਦਾਇਤ ਦਿੰਦਾ ਹਾਂ ਕਿ ਬਿਨਾਂ ਕਿਸੇ ਨਾਲ ਭੇਦਭਾਵ ਕੀਤੇ ਇਨ੍ਹਾਂ ਗੱਲਾਂ ਦੀ ਪਾਲਣਾ ਕਰ ਅਤੇ ਕਿਸੇ ਗੱਲ ਵਿੱਚ ਪੱਖਪਾਤ ਨਾ ਕਰ।</verse>
				<verse number="22">ਛੇਤੀ ਨਾਲ ਕਿਸੇ 'ਤੇ ਹੱਥ ਨਾ ਰੱਖ ਅਤੇ ਨਾ ਹੀ ਦੂਜਿਆਂ ਦੇ ਪਾਪਾਂ ਦਾ ਸਾਂਝੀ ਹੋ; ਆਪਣੇ ਆਪ ਨੂੰ ਸ਼ੁੱਧ ਰੱਖ।</verse>
				<verse number="23">ਅੱਗੇ ਤੋਂ ਕੇਵਲ ਪਾਣੀ ਹੀ ਨਾ ਪੀ, ਸਗੋਂ ਆਪਣੇ ਪੇਟ ਅਤੇ ਬਾਰ-ਬਾਰ ਹੋਣ ਵਾਲੀਆਂ ਬਿਮਾਰੀਆਂ ਕਰਕੇ ਥੋੜ੍ਹੀ ਮੈ ਦਾ ਇਸਤੇਮਾਲ ਕਰ ਲਿਆ ਕਰ।</verse>
				<verse number="24">ਕੁਝ ਲੋਕਾਂ ਦੇ ਪਾਪ ਪਰਗਟ ਹਨ ਅਤੇ ਨਿਆਂ ਲਈ ਉਨ੍ਹਾਂ ਤੋਂ ਅੱਗੇ ਜਾਂਦੇ ਹਨ, ਪਰ ਕਈਆਂ ਦੇ ਪਾਪ ਉਨ੍ਹਾਂ ਦੇ ਪਿੱਛੇ ਆਉਂਦੇ ਹਨ।</verse>
				<verse number="25">ਇਸੇ ਤਰ੍ਹਾਂ ਭਲੇ ਕੰਮ ਵੀ ਪਰਗਟ ਹਨ ਅਤੇ ਜੋ ਪਰਗਟ ਨਹੀਂ ਹਨ ਉਹ ਲੁਕੇ ਨਹੀਂ ਰਹਿ ਸਕਦੇ।</verse>
			</chapter>
			<chapter number="6">
				<verse number="1">ਉਹ ਸਭ ਜਿਹੜੇ ਗੁਲਾਮੀ ਦੇ ਜੂਲੇ ਹੇਠਾਂ ਹਨ ਆਪਣੇ ਮਾਲਕਾਂ ਨੂੰ ਵਧੀਕ ਆਦਰਯੋਗ ਸਮਝਣ, ਤਾਂਕਿ ਅਜਿਹਾ ਨਾ ਹੋਵੇ ਕਿ ਪਰਮੇਸ਼ਰ ਦੇ ਨਾਮ ਅਤੇ ਉਸ ਦੀ ਸਿੱਖਿਆ ਦੀ ਨਿੰਦਾ ਹੋਵੇ।</verse>
				<verse number="2">ਜਿਨ੍ਹਾਂ ਦੇ ਮਾਲਕ ਵਿਸ਼ਵਾਸੀ ਹਨ ਉਹ ਆਪਣੇ ਮਾਲਕਾਂ ਨੂੰ ਤੁੱਛ ਨਾ ਜਾਣਨ ਕਿਉਂਕਿ ਉਹ ਵੀ ਭਾਈ ਹਨ, ਬਲਕਿ ਉਹ ਉਨ੍ਹਾਂ ਦੀ ਹੋਰ ਵੀ ਜ਼ਿਆਦਾ ਸੇਵਾ ਕਰਨ, ਕਿਉਂਕਿ ਉਹ ਮਾਲਕ ਜਿਨ੍ਹਾਂ ਨੂੰ ਇਸ ਸੇਵਾ ਤੋਂ ਲਾਭ ਮਿਲਦਾ ਹੈ, ਵਿਸ਼ਵਾਸੀ ਅਤੇ ਪਿਆਰੇ ਹਨ; ਇਨ੍ਹਾਂ ਗੱਲਾਂ ਨੂੰ ਸਿਖਾ ਅਤੇ ਸਮਝਾਉਂਦਾ ਰਹਿ।</verse>
				<verse number="3">ਜੇ ਕੋਈ ਵੱਖਰੀ ਸਿੱਖਿਆ ਦਿੰਦਾ ਹੈ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਖਰੇ ਵਚਨਾਂ ਨਾਲ ਅਤੇ ਭਗਤੀ ਵਾਲੀ ਸਿੱਖਿਆ ਨਾਲ ਸਹਿਮਤ ਨਹੀਂ ਹੁੰਦਾ</verse>
				<verse number="4">ਤਾਂ ਉਹ ਘਮੰਡੀ ਹੋ ਗਿਆ ਹੈ ਅਤੇ ਕੁਝ ਨਹੀਂ ਸਮਝਦਾ, ਸਗੋਂ ਉਸ ਨੂੰ ਵਾਦ-ਵਿਵਾਦ ਅਤੇ ਸ਼ਬਦਾਂ ਬਾਰੇ ਬਹਿਸ ਕਰਨ ਦੀ ਬਿਮਾਰੀ ਲੱਗੀ ਹੋਈ ਹੈ। ਇਸੇ ਕਾਰਨ ਈਰਖਾ, ਝਗੜਾ, ਨਿੰਦਾ, ਬੁਰੇ-ਬੁਰੇ ਸ਼ੱਕ</verse>
				<verse number="5">ਅਤੇ ਉਨ੍ਹਾਂ ਮਨੁੱਖਾਂ ਵਿਚਕਾਰ ਲਗਾਤਾਰ ਝਗੜੇ ਪੈਦਾ ਹੁੰਦੇ ਹਨ ਜਿਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ। ਉਹ ਸੱਚ ਤੋਂ ਦੂਰ ਹੋ ਗਏ ਹਨ ਅਤੇ ਭਗਤੀ ਨੂੰ ਕਮਾਈ ਦਾ ਸਾਧਨ ਸਮਝਦੇ ਹਨ;</verse>
				<verse number="6">ਪਰ ਸੰਤੁਸ਼ਟੀ ਸਹਿਤ ਭਗਤੀ ਵੱਡੀ ਕਮਾਈ ਹੈ,</verse>
				<verse number="7">ਕਿਉਂਕਿ ਅਸੀਂ ਸੰਸਾਰ ਵਿੱਚ ਕੁਝ ਨਹੀਂ ਲੈ ਕੇ ਆਏ ਅਤੇ ਨਾ ਹੀ ਕੁਝ ਲਿਜਾ ਸਕਦੇ ਹਾਂ।</verse>
				<verse number="8">ਜੇ ਸਾਡੇ ਕੋਲ ਭੋਜਨ ਅਤੇ ਵਸਤਰ ਹੈ ਤਾਂ ਅਸੀਂ ਇਨ੍ਹਾਂ ਵਿੱਚ ਸੰਤੁਸ਼ਟ ਰਹਾਂਗੇ।</verse>
				<verse number="9">ਪਰ ਜਿਹੜੇ ਧਨਵਾਨ ਬਣਨਾ ਚਾਹੁੰਦੇ ਹਨ ਉਹ ਪਰਤਾਵੇ, ਫਾਹੀ ਅਤੇ ਬਹੁਤ ਸਾਰੀਆਂ ਮੂਰਖਤਾਪੂਰਣ ਅਤੇ ਹਾਨੀਕਾਰਕ ਲਾਲਸਾਵਾਂ ਵਿੱਚ ਫਸ ਜਾਂਦੇ ਹਨ ਜੋ ਲੋਕਾਂ ਨੂੰ ਨਾਸ ਅਤੇ ਬਰਬਾਦੀ ਦੇ ਸਮੁੰਦਰ ਵਿੱਚ ਡੋਬ ਦਿੰਦੀਆਂ ਹਨ।</verse>
				<verse number="10">ਕਿਉਂਕਿ ਧਨ ਦਾ ਲੋਭ ਹਰ ਪ੍ਰਕਾਰ ਦੀਆਂ ਬੁਰਾਈਆਂ ਦੀ ਜੜ੍ਹ ਹੈ ਜਿਸ ਦੀ ਲਾਲਸਾ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ ਅਤੇ ਆਪਣੇ ਆਪ ਨੂੰ ਬਹੁਤ ਸਾਰੇ ਦੁੱਖਾਂ ਨਾਲ ਛਲਣੀ ਕਰ ਲਿਆ ਹੈ।</verse>
				<verse number="11">ਪਰ ਤੂੰ ਹੇ ਪਰਮੇਸ਼ਰ ਦੇ ਬੰਦੇ, ਇਨ੍ਹਾਂ ਗੱਲਾਂ ਤੋਂ ਭੱਜ ਅਤੇ ਧਾਰਮਿਕਤਾ, ਭਗਤੀ, ਵਿਸ਼ਵਾਸ, ਪ੍ਰੇਮ, ਧੀਰਜ ਅਤੇ ਦੀਨਤਾ ਦੇ ਪਿੱਛੇ ਲੱਗਾ ਰਹਿ।</verse>
				<verse number="12">ਵਿਸ਼ਵਾਸ ਦੀ ਚੰਗੀ ਲੜਾਈ ਲੜ ਅਤੇ ਸਦੀਪਕ ਜੀਵਨ ਨੂੰ ਫੜੀ ਰੱਖ ਜਿਸ ਦੇ ਲਈ ਤੂੰ ਬੁਲਾਇਆ ਗਿਆ ਅਤੇ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਪੱਕਾ ਇਕਰਾਰ ਕੀਤਾ।</verse>
				<verse number="13">ਮੈਂ ਪਰਮੇਸ਼ਰ ਦੇ ਸਨਮੁੱਖ ਜਿਹੜਾ ਸਭ ਨੂੰ ਜੀਵਨ ਦਿੰਦਾ ਹੈ ਅਤੇ ਮਸੀਹ ਯਿਸੂ ਦੇ ਸਨਮੁੱਖ ਜਿਸ ਨੇ ਪੁੰਤਿਯੁਸ ਪਿਲਾਤੁਸ ਦੇ ਸਾਹਮਣੇ ਉੱਤਮ ਗਵਾਹੀ ਦਿੱਤੀ, ਤੈਨੂੰ ਆਗਿਆ ਦਿੰਦਾ ਹਾਂ</verse>
				<verse number="14">ਕਿ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਗਟ ਹੋਣ ਤੱਕ ਬੇਦਾਗ਼ ਅਤੇ ਨਿਰਦੋਸ਼ ਰਹਿੰਦੇ ਹੋਏ ਇਸ ਆਗਿਆ ਦੀ ਪਾਲਣਾ ਕਰ;</verse>
				<verse number="15">ਪਰਮੇਸ਼ਰ ਆਪਣੇ ਸਮੇਂ 'ਤੇ ਉਸ ਨੂੰ ਪਰਗਟ ਕਰੇਗਾ। ਉਹ ਪਰਮਧੰਨ ਅਤੇ ਇੱਕੋ-ਇੱਕ ਪਾਤਸ਼ਾਹ ਅਤੇ ਰਾਜਿਆਂ ਦਾ ਰਾਜਾ ਤੇ ਪ੍ਰਭੂਆਂ ਦਾ ਪ੍ਰਭੂ ਹੈ।</verse>
				<verse number="16">ਅਮਰਤਾ ਕੇਵਲ ਉਸੇ ਦੀ ਹੈ, ਉਹ ਅਣਪੁੱਜ ਚਾਨਣ ਵਿੱਚ ਵੱਸਦਾ ਹੈ ਅਤੇ ਮਨੁੱਖਾਂ ਵਿੱਚੋਂ ਕਿਸੇ ਨੇ ਉਸ ਨੂੰ ਨਹੀਂ ਵੇਖਿਆ ਅਤੇ ਨਾ ਹੀ ਵੇਖ ਸਕਦਾ ਹੈ; ਆਦਰ ਅਤੇ ਪ੍ਰਭੁਤਾ ਸਦਾ ਉਸੇ ਦੀ ਰਹੇ। ਆਮੀਨ।</verse>
				<verse number="17">ਇਸ ਵਰਤਮਾਨ ਯੁਗ ਦੇ ਧਨਵਾਨਾਂ ਨੂੰ ਹਿਦਾਇਤ ਦੇ ਕਿ ਉਹ ਘਮੰਡੀ ਨਾ ਬਣਨ ਅਤੇ ਨਾ ਹੀ ਅਸਥਾਈ ਧਨ-ਦੌਲਤ ਉੱਤੇ ਆਸ ਰੱਖਣ, ਸਗੋਂ ਪਰਮੇਸ਼ਰ ਉੱਤੇ ਆਸ ਰੱਖਣ ਜਿਹੜਾ ਸਾਡੇ ਸੁੱਖ ਲਈ ਸਾਨੂੰ ਸਭ ਕੁਝ ਭਰਪੂਰੀ ਨਾਲ ਦਿੰਦਾ ਹੈ।</verse>
				<verse number="18">ਉਹ ਭਲਾਈ ਕਰਨ, ਭਲੇ ਕੰਮਾਂ ਵਿੱਚ ਧਨਵਾਨ ਹੋਣ, ਖੁੱਲ੍ਹਦਿਲੇ ਬਣਨ, ਦੂਜਿਆਂ ਨਾਲ ਵੰਡਣ ਲਈ ਤਿਆਰ ਹੋਣ</verse>
				<verse number="19">ਅਤੇ ਭਵਿੱਖ ਲਈ ਆਪਣੇ ਵਾਸਤੇ ਚੰਗੀ ਨੀਂਹ ਰੱਖਣ ਤਾਂਕਿ ਉਹ ਉਸ ਜੀਵਨ ਨੂੰ ਜੋ ਅਸਲ ਜੀਵਨ ਹੈ, ਪ੍ਰਾਪਤ ਕਰਨ।</verse>
				<verse number="20">ਹੇ ਤਿਮੋਥਿਉਸ, ਜਿਹੜੀ ਸਿੱਖਿਆ ਤੈਨੂੰ ਸੌਂਪੀ ਗਈ ਉਸ ਦੀ ਰਾਖੀ ਕਰ ਅਤੇ ਵਿਅਰਥ ਦੀਆਂ ਸੰਸਾਰਕ ਗੱਲਾਂ ਅਤੇ ਝੂਠੇ ਗਿਆਨ ਤੋਂ ਦੂਰ ਰਹਿ</verse>
				<verse number="21">ਜਿਸ ਨੂੰ ਸਵੀਕਾਰ ਕਰਕੇ ਕਈ ਲੋਕ ਵਿਸ਼ਵਾਸ ਤੋਂ ਭਟਕ ਗਏ ਹਨ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।</verse>
			</chapter>
		</book>
		<book number="55">
			<chapter number="1">
				<verse number="1">ਪੌਲੁਸ ਵੱਲੋਂ ਜਿਹੜਾ ਉਸ ਜੀਵਨ ਦੇ ਵਾਇਦੇ ਦੇ ਅਨੁਸਾਰ ਜੋ ਮਸੀਹ ਯਿਸੂ ਵਿੱਚ ਹੈ, ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ,</verse>
				<verse number="2">ਪਿਆਰੇ ਪੁੱਤਰ ਤਿਮੋਥਿਉਸ ਨੂੰ; ਪਿਤਾ ਪਰਮੇਸ਼ਰ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।</verse>
				<verse number="3">ਮੈਂ ਰਾਤ-ਦਿਨ ਲਗਾਤਾਰ ਤੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹੋਏ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਵਾਂਗ ਸ਼ੁੱਧ ਵਿਵੇਕ ਨਾਲ ਕਰਦਾ ਹਾਂ।</verse>
				<verse number="4">ਮੈਂ ਤੇਰੇ ਹੰਝੂਆਂ ਨੂੰ ਯਾਦ ਕਰਦਿਆਂ ਤੈਨੂੰ ਮਿਲਣ ਦੀ ਤਾਂਘ ਰੱਖਦਾ ਹਾਂ ਤਾਂਕਿ ਮੈਂ ਅਨੰਦ ਨਾਲ ਭਰ ਜਾਵਾਂ।</verse>
				<verse number="5">ਮੈਂ ਤੇਰੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਫਿਰ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਤੇਰੇ ਵਿੱਚ ਵੀ ਹੈ।</verse>
				<verse number="6">ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਰ ਦੇ ਉਸ ਵਰਦਾਨ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਨਾਲ ਤੈਨੂੰ ਮਿਲਿਆ,</verse>
				<verse number="7">ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰ ਦਾ ਨਹੀਂ ਸਗੋਂ ਸਮਰੱਥਾ, ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ।</verse>
				<verse number="8">ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾ ਅਤੇ ਨਾ ਹੀ ਮੇਰੇ ਤੋਂ ਜੋ ਪ੍ਰਭੂ ਦਾ ਕੈਦੀ ਹਾਂ, ਸਗੋਂ ਪਰਮੇਸ਼ਰ ਦੀ ਸਮਰੱਥਾ ਵਿੱਚ ਖੁਸ਼ਖ਼ਬਰੀ ਦੀ ਖਾਤਰ ਮੇਰੇ ਨਾਲ ਦੁੱਖ ਝੱਲ।</verse>
				<verse number="9">ਉਸ ਨੇ ਹੀ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਬੁਲਾਇਆ ਹੈ। ਇਹ ਸਾਡੇ ਕੰਮਾਂ ਦੇ ਅਨੁਸਾਰ ਨਹੀਂ, ਸਗੋਂ ਉਸ ਦੇ ਉਦੇਸ਼ ਅਤੇ ਉਸ ਕਿਰਪਾ ਦੇ ਅਨੁਸਾਰ ਹੈ ਜੋ ਅਨੰਤ ਕਾਲ ਤੋਂ ਮਸੀਹ ਯਿਸੂ ਵਿੱਚ ਸਾਨੂੰ ਬਖਸ਼ੀ ਗਈ</verse>
				<verse number="10">ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਗਟ ਹੋਣ ਦੇ ਦੁਆਰਾ ਸਾਡੇ 'ਤੇ ਪਰਗਟ ਹੋਈ ਹੈ ਜਿਸ ਨੇ ਇੱਕ ਪਾਸੇ ਮੌਤ ਦਾ ਖਾਤਮਾ ਕੀਤਾ ਅਤੇ ਦੂਜੇ ਪਾਸੇ ਉਸ ਖੁਸ਼ਖ਼ਬਰੀ ਦੇ ਦੁਆਰਾ ਜੀਵਨ ਅਤੇ ਅਮਰਤਾ ਨੂੰ ਸਾਹਮਣੇ ਲਿਆਂਦਾ</verse>
				<verse number="11">ਜਿਸ ਦੇ ਲਈ ਮੈਂ ਪ੍ਰਚਾਰਕ, ਰਸੂਲ ਅਤੇ ਸਿੱਖਿਅਕ ਨਿਯੁਕਤ ਕੀਤਾ ਗਿਆ।</verse>
				<verse number="12">ਇਸੇ ਕਰਕੇ ਮੈਂ ਇਹ ਦੁੱਖ ਝੱਲਦਾ ਹਾਂ। ਪਰ ਮੈਂ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਜਿਸ ਉੱਤੇ ਮੈਂ ਵਿਸ਼ਵਾਸ ਕੀਤਾ ਹੈ ਉਸ ਨੂੰ ਜਾਣਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਾਖੀ ਕਰ ਸਕਦਾ ਹੈ।</verse>
				<verse number="13">ਤੂੰ ਉਨ੍ਹਾਂ ਉੱਤਮ ਗੱਲਾਂ ਦੇ ਨਮੂਨੇ ਉੱਤੇ ਚੱਲਦਾ ਰਹਿ ਜੋ ਤੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਤੋਂ ਸੁਣੀਆਂ।</verse>
				<verse number="14">ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਉੱਤਮ ਸਿੱਖਿਆ ਦੀ ਰਾਖੀ ਕਰ।</verse>
				<verse number="15">ਤੂੰ ਇਹ ਜਾਣਦਾ ਹੈਂ ਕਿ ਉਨ੍ਹਾਂ ਸਾਰਿਆਂ ਨੇ ਜਿਹੜੇ ਅਸਿਯਾ ਵਿੱਚ ਹਨ ਮੇਰਾ ਸਾਥ ਛੱਡ ਦਿੱਤਾ, ਜਿਨ੍ਹਾਂ ਵਿੱਚ ਫ਼ੁਗਿਲੁਸ ਅਤੇ ਹਰਮੁਗਨੇਸ ਵੀ ਹਨ।</verse>
				<verse number="16">ਪ੍ਰਭੂ ਉਨੇਸਿਫੁਰੁਸ ਦੇ ਪਰਿਵਾਰ ਉੱਤੇ ਦਇਆ ਕਰੇ, ਕਿਉਂਕਿ ਉਸ ਨੇ ਅਕਸਰ ਮੇਰੇ ਮਨ ਨੂੰ ਤਾਜ਼ਾ ਕੀਤਾ ਅਤੇ ਮੇਰੇ ਬੰਧਨਾਂ ਤੋਂ ਸ਼ਰਮਿੰਦਾ ਨਹੀਂ ਹੋਇਆ।</verse>
				<verse number="17">ਬਲਕਿ ਉਸ ਨੇ ਰੋਮ ਵਿੱਚ ਆ ਕੇ ਯਤਨ ਨਾਲ ਮੈਨੂੰ ਭਾਲਿਆ ਅਤੇ ਲੱਭ ਲਿਆ।</verse>
				<verse number="18">ਪ੍ਰਭੂ ਉਸ ਨੂੰ ਇਹ ਬਖਸ਼ੇ ਕਿ ਉਸ ਦਿਨ ਉਹ ਪ੍ਰਭੂ ਤੋਂ ਦਇਆ ਪ੍ਰਾਪਤ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਿੰਨੀ ਸੇਵਾ ਕੀਤੀ।</verse>
			</chapter>
			<chapter number="2">
				<verse number="1">ਇਸ ਲਈ ਹੇ ਮੇਰੇ ਪੁੱਤਰ, ਤੂੰ ਮਸੀਹ ਯਿਸੂ ਦੀ ਕਿਰਪਾ ਵਿੱਚ ਬਲਵੰਤ ਹੋ</verse>
				<verse number="2">ਅਤੇ ਜੋ ਗੱਲਾਂ ਤੂੰ ਬਹੁਤ ਸਾਰੇ ਗਵਾਹਾਂ ਦੇ ਸਾਹਮਣੇ ਮੇਰੇ ਤੋਂ ਸੁਣੀਆਂ ਉਹ ਅਜਿਹੇ ਵਿਸ਼ਵਾਸਯੋਗ ਵਿਅਕਤੀਆਂ ਨੂੰ ਸੌਂਪ ਦੇ ਜਿਹੜੇ ਦੂਜਿਆਂ ਨੂੰ ਵੀ ਸਿਖਾਉਣ ਦੇ ਯੋਗ ਹੋਣ।</verse>
				<verse number="3">ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗ ਦੁੱਖ ਝੱਲ।</verse>
				<verse number="4">ਇੱਕ ਸਿਪਾਹੀ ਦੇ ਤੌਰ 'ਤੇ ਕੰਮ ਕਰਨ ਵਾਲਾ ਵਿਅਕਤੀ ਦੈਨਿਕ ਜੀਵਨ ਦੇ ਮਾਮਲਿਆਂ ਵਿੱਚ ਨਹੀਂ ਪੈਂਦਾ ਤਾਂਕਿ ਉਹ ਆਪਣੇ ਭਰਤੀ ਕਰਨ ਵਾਲੇ ਨੂੰ ਪ੍ਰਸੰਨ ਕਰੇ।</verse>
				<verse number="5">ਇਸੇ ਤਰ੍ਹਾਂ ਜੇ ਕੋਈ ਖੇਡ ਵਿੱਚ ਭਾਗ ਲੈਂਦਾ ਹੈ ਤਾਂ ਉਸ ਨੂੰ ਉਦੋਂ ਤੱਕ ਇਨਾਮ ਨਹੀਂ ਮਿਲਦਾ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ।</verse>
				<verse number="6">ਫਲ ਦਾ ਹਿੱਸਾ ਸਭ ਤੋਂ ਪਹਿਲਾਂ ਮਿਹਨਤ ਕਰਨ ਵਾਲੇ ਕਿਸਾਨ ਨੂੰ ਹੀ ਮਿਲਣਾ ਚਾਹੀਦਾ ਹੈ।</verse>
				<verse number="7">ਜੋ ਮੈਂ ਕਹਿੰਦਾ ਹਾਂ ਉਸ 'ਤੇ ਧਿਆਨ ਦੇ, ਕਿਉਂਕਿ ਪ੍ਰਭੂ ਤੈਨੂੰ ਸਭਨਾਂ ਗੱਲਾਂ ਦੀ ਸਮਝ ਦੇਵੇਗਾ।</verse>
				<verse number="8">ਦਾਊਦ ਦੇ ਵੰਸ਼ਜ ਯਿਸੂ ਮਸੀਹ ਨੂੰ ਯਾਦ ਰੱਖ ਜਿਹੜਾ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਇਹ ਉਸ ਖੁਸ਼ਖ਼ਬਰੀ ਦੇ ਅਨੁਸਾਰ ਹੈ ਜਿਸ ਦਾ ਮੈਂ ਪ੍ਰਚਾਰ ਕੀਤਾ।</verse>
				<verse number="9">ਮੈਂ ਇਸੇ ਦੇ ਨਮਿੱਤ ਦੁੱਖ ਝੱਲਦਾ ਹਾਂ, ਇੱਥੋਂ ਤੱਕ ਕਿ ਅਪਰਾਧੀ ਵਾਂਗ ਬੰਧਨਾਂ ਵਿੱਚ ਹਾਂ; ਪਰ ਪਰਮੇਸ਼ਰ ਦਾ ਵਚਨ ਬੰਧਨ ਵਿੱਚ ਨਹੀਂ ਹੈ।</verse>
				<verse number="10">ਇਸੇ ਕਾਰਨ ਮੈਂ ਚੁਣੇ ਹੋਇਆਂ ਦੀ ਖਾਤਰ ਸਭ ਕੁਝ ਸਹਿੰਦਾ ਹਾਂ, ਤਾਂਕਿ ਉਹ ਵੀ ਮਸੀਹ ਯਿਸੂ ਵਿੱਚ ਸਦੀਪਕ ਮਹਿਮਾ ਸਹਿਤ ਮੁਕਤੀ ਨੂੰ ਪ੍ਰਾਪਤ ਕਰਨ।</verse>
				<verse number="11">ਇਹ ਗੱਲ ਭਰੋਸੇਯੋਗ ਹੈ: ਜੇ ਅਸੀਂ ਉਸ ਦੇ ਨਾਲ ਮਰੇ ਤਾਂ ਉਸ ਦੇ ਨਾਲ ਜੀਵਾਂਗੇ ਵੀ।</verse>
				<verse number="12">ਜੇ ਅਸੀਂ ਸਹਿੰਦੇ ਹਾਂ ਤਾਂ ਉਸ ਦੇ ਨਾਲ ਰਾਜ ਵੀ ਕਰਾਂਗੇ। ਜੇ ਅਸੀਂ ਉਸ ਦਾ ਇਨਕਾਰ ਕਰਾਂਗੇ ਤਾਂ ਉਹ ਵੀ ਸਾਡਾ ਇਨਕਾਰ ਕਰੇਗਾ।</verse>
				<verse number="13">ਜੇ ਅਸੀਂ ਵਫ਼ਾਦਾਰ ਨਹੀਂ ਰਹਿੰਦੇ ਉਹ ਤਾਂ ਵੀ ਵਫ਼ਾਦਾਰ ਰਹਿੰਦਾ ਹੈ, ਕਿਉਂਕਿ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ।</verse>
				<verse number="14">ਉਨ੍ਹਾਂ ਨੂੰ ਇਹ ਗੱਲਾਂ ਚੇਤੇ ਕਰਾਉਂਦੇ ਹੋਏ ਪਰਮੇਸ਼ਰ ਦੇ ਸਨਮੁੱਖ ਹਿਦਾਇਤ ਕਰ ਕਿ ਉਹ ਸ਼ਬਦਾਂ ਦੇ ਵਿਖੇ ਬਹਿਸ ਨਾ ਕਰਨ, ਕਿਉਂਕਿ ਇਸ ਤੋਂ ਕੋਈ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦੀ ਬਰਬਾਦੀ ਹੀ ਹੁੰਦੀ ਹੈ।</verse>
				<verse number="15">ਆਪਣੇ ਆਪ ਨੂੰ ਪਰਮੇਸ਼ਰ ਦੇ ਸਨਮੁੱਖ ਇੱਕ ਅਜਿਹੇ ਪਰਵਾਨਯੋਗ ਕਾਮੇ ਦੇ ਤੌਰ 'ਤੇ ਪੇਸ਼ ਕਰਨ ਦਾ ਯਤਨ ਕਰ ਜਿਸ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਤੇ ਜਿਹੜਾ ਸੱਚ ਦੇ ਵਚਨ ਨੂੰ ਠੀਕ-ਠੀਕ ਸਿਖਾਉਂਦਾ ਹੋਵੇ।</verse>
				<verse number="16">ਵਿਅਰਥ ਦੀਆਂ ਸੰਸਾਰਕ ਗੱਲਾਂ ਤੋਂ ਦੂਰ ਰਹਿ, ਕਿਉਂਕਿ ਇਸ ਨਾਲ ਲੋਕ ਕੁਧਰਮ ਵਿੱਚ ਹੋਰ ਵੀ ਜ਼ਿਆਦਾ ਵਧਣਗੇ</verse>
				<verse number="17">ਅਤੇ ਉਨ੍ਹਾਂ ਦੀਆਂ ਗੱਲਾਂ ਸੜੇ ਜ਼ਖਮ ਵਾਂਗ ਫੈਲਦੀਆਂ ਜਾਣਗੀਆਂ; ਹੁਮਿਨਾਯੁਸ ਅਤੇ ਫ਼ਿਲੇਤੁਸ ਉਨ੍ਹਾਂ ਵਿੱਚੋਂ ਹੀ ਹਨ</verse>
				<verse number="18">ਜਿਹੜੇ ਸੱਚ ਤੋਂ ਭਟਕ ਗਏ ਹਨ ਕਿਉਂਕਿ ਉਹ ਕਹਿੰਦੇ ਹਨ ਕਿ ਪੁਨਰ-ਉਥਾਨ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਕਈਆਂ ਦੇ ਵਿਸ਼ਵਾਸ ਨੂੰ ਵਿਗਾੜਦੇ ਹਨ।</verse>
				<verse number="19">ਪਰ ਪਰਮੇਸ਼ਰ ਦੀ ਪੱਕੀ ਨੀਂਹ ਕਾਇਮ ਰਹਿੰਦੀ ਹੈ ਜਿਸ ਉੱਤੇ ਇਹ ਮੋਹਰ ਲੱਗੀ ਹੈ: “ਪ੍ਰਭੂ ਆਪਣੇ ਲੋਕਾਂ ਨੂੰ ਜਾਣਦਾ ਹੈ,” ਅਤੇ “ਜੋ ਕੋਈ ਪ੍ਰਭੂ ਦਾ ਨਾਮ ਲੈਂਦਾ ਹੈ ਉਹ ਕੁਧਰਮ ਤੋਂ ਦੂਰ ਰਹੇ।”</verse>
				<verse number="20">ਇੱਕ ਵੱਡੇ ਘਰ ਵਿੱਚ ਕੇਵਲ ਸੋਨੇ ਅਤੇ ਚਾਂਦੀ ਦੇ ਹੀ ਨਹੀਂ, ਸਗੋਂ ਲੱਕੜ ਅਤੇ ਮਿੱਟੀ ਦੇ ਬਰਤਨ ਵੀ ਹੁੰਦੇ ਹਨ; ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ।</verse>
				<verse number="21">ਇਸ ਲਈ ਜਿਹੜਾ ਆਪਣੇ ਆਪ ਨੂੰ ਇਨ੍ਹਾਂ ਗੱਲਾਂ ਤੋਂ ਸ਼ੁੱਧ ਕਰਦਾ ਹੈ ਉਹ ਖਾਸ ਇਸਤੇਮਾਲ ਦਾ ਉਹ ਬਰਤਨ ਬਣੇਗਾ ਜਿਹੜਾ ਪਵਿੱਤਰ ਕੀਤਾ ਗਿਆ, ਆਪਣੇ ਮਾਲਕ ਲਈ ਉਪਯੋਗੀ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਗਿਆ ਹੈ।</verse>
				<verse number="22">ਜਵਾਨੀ ਦੀਆਂ ਲਾਲਸਾਵਾਂ ਤੋਂ ਭੱਜ ਅਤੇ ਜਿਹੜੇ ਸ਼ੁੱਧ ਮਨ ਨਾਲ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਮਿਲ ਕੇ ਧਾਰਮਿਕਤਾ, ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਦੇ ਪਿੱਛੇ ਲੱਗਾ ਰਹਿ।</verse>
				<verse number="23">ਪਰ ਮੂਰਖਤਾਪੂਰਣ ਅਤੇ ਵਿਅਰਥ ਵਾਦ-ਵਿਵਾਦ ਤੋਂ ਦੂਰ ਰਹਿ, ਕਿਉਂਕਿ ਤੂੰ ਜਾਣਦਾ ਹੈ ਕਿ ਇਨ੍ਹਾਂ ਤੋਂ ਝਗੜੇ ਹੀ ਪੈਦਾ ਹੁੰਦੇ ਹਨ।</verse>
				<verse number="24">ਪ੍ਰਭੂ ਦੇ ਦਾਸ ਨੂੰ ਝਗੜਾਲੂ ਨਹੀਂ ਹੋਣਾ ਚਾਹੀਦਾ, ਸਗੋਂ ਉਹ ਹਰੇਕ ਨਾਲ ਕੋਮਲ, ਸਿਖਾਉਣ ਵਿੱਚ ਨਿਪੁੰਨ, ਧੀਰਜਵਾਨ</verse>
				<verse number="25">ਅਤੇ ਵਿਰੋਧ ਕਰਨ ਵਾਲਿਆਂ ਨੂੰ ਨਿਮਰਤਾ ਨਾਲ ਸਮਝਾਉਣ ਵਾਲਾ ਹੋਵੇ। ਹੋ ਸਕਦਾ ਹੈ ਕਿ ਪਰਮੇਸ਼ਰ ਉਨ੍ਹਾਂ ਨੂੰ ਤੋਬਾ ਦਾ ਮੌਕਾ ਬਖਸ਼ੇ ਜਿਸ ਨਾਲ ਉਹ ਸੱਚ ਨੂੰ ਜਾਣ ਲੈਣ</verse>
				<verse number="26">ਅਤੇ ਸੁਰਤ ਵਿੱਚ ਆ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਨਿੱਕਲ ਆਉਣ ਜਿਸ ਨੇ ਉਨ੍ਹਾਂ ਨੂੰ ਆਪਣੀ ਇੱਛਾ ਪੂਰੀ ਕਰਨ ਲਈ ਬੰਦੀ ਬਣਾ ਰੱਖਿਆ ਹੈ।</verse>
			</chapter>
			<chapter number="3">
				<verse number="1">ਪਰ ਇਹ ਜਾਣ ਲੈ ਕਿ ਅੰਤ ਦੇ ਦਿਨਾਂ ਵਿੱਚ ਔਖੇ ਸਮੇਂ ਆ ਜਾਣਗੇ।</verse>
				<verse number="2">ਕਿਉਂਕਿ ਲੋਕ ਸਵੈ-ਪ੍ਰੇਮੀ, ਧਨ ਦੇ ਲੋਭੀ, ਸ਼ੇਖੀਬਾਜ਼, ਘਮੰਡੀ, ਪਰਮੇਸ਼ਰ ਦੀ ਨਿੰਦਾ ਕਰਨ ਵਾਲੇ, ਮਾਤਾ-ਪਿਤਾ ਦੇ ਅਣਆਗਿਆਕਾਰ, ਨਾਸ਼ੁਕਰੇ, ਅਪਵਿੱਤਰ,</verse>
				<verse number="3">ਨਿਰਮੋਹ, ਪੱਥਰ ਦਿਲ, ਦੋਸ਼ ਲਾਉਣ ਵਾਲੇ, ਅਸੰਜਮੀ, ਨਿਰਦਈ, ਭਲਾਈ ਦੇ ਵੈਰੀ,</verse>
				<verse number="4">ਵਿਸ਼ਵਾਸਘਾਤੀ, ਲਾਪਰਵਾਹ, ਆਕੜਖੋਰੇ ਅਤੇ ਪਰਮੇਸ਼ਰ ਦੀ ਬਜਾਇ ਭੋਗ-ਵਿਲਾਸ ਦੇ ਪ੍ਰੇਮੀ ਹੋਣਗੇ।</verse>
				<verse number="5">ਉਹ ਭਗਤੀ ਦਾ ਰੂਪ ਧਾਰਨਗੇ, ਪਰ ਇਸ ਦੀ ਸ਼ਕਤੀ ਦੇ ਇਨਕਾਰੀ ਹੋਣਗੇ; ਅਜਿਹੇ ਲੋਕਾਂ ਤੋਂ ਦੂਰ ਰਹਿ,</verse>
				<verse number="6">ਕਿਉਂਕਿ ਇਨ੍ਹਾਂ ਵਿੱਚੋਂ ਕੁਝ ਅਜਿਹੇ ਹਨ ਜਿਹੜੇ ਘਰਾਂ ਵਿੱਚ ਵੜ ਕੇ ਉਨ੍ਹਾਂ ਬੇਸਮਝ ਔਰਤਾਂ ਨੂੰ ਵੱਸ ਵਿੱਚ ਕਰ ਲੈਂਦੇ ਹਨ ਜੋ ਪਾਪਾਂ ਹੇਠ ਦੱਬੀਆਂ ਅਤੇ ਕਈ ਪ੍ਰਕਾਰ ਦੀਆਂ ਕਾਮਨਾਵਾਂ ਵਿੱਚ ਫਸੀਆਂ ਹੋਈਆਂ ਹਨ।</verse>
				<verse number="7">ਉਹ ਹਮੇਸ਼ਾ ਸਿੱਖਦੀਆਂ ਰਹਿੰਦੀਆਂ ਹਨ ਪਰ ਸੱਚ ਦੇ ਗਿਆਨ ਤੱਕ ਕਦੇ ਨਹੀਂ ਪਹੁੰਚਦੀਆਂ।</verse>
				<verse number="8">ਜਿਸ ਤਰ੍ਹਾਂ ਯੰਨੇਸ ਅਤੇ ਯੰਬਰੇਸ ਨੇ ਮੂਸਾ ਦਾ ਵਿਰੋਧ ਕੀਤਾ ਉਸੇ ਤਰ੍ਹਾਂ ਇਹ ਲੋਕ ਵੀ ਸੱਚ ਦਾ ਵਿਰੋਧ ਕਰਦੇ ਹਨ। ਇਨ੍ਹਾਂ ਦੀ ਬੁੱਧ ਭ੍ਰਿਸ਼ਟ ਹੋ ਗਈ ਹੈ ਅਤੇ ਇਹ ਵਿਸ਼ਵਾਸ ਪੱਖੋਂ ਨਿਕੰਮੇ ਹਨ।</verse>
				<verse number="9">ਪਰ ਇਹ ਅੱਗੇ ਨਹੀਂ ਵਧਣਗੇ, ਕਿਉਂਕਿ ਇਨ੍ਹਾਂ ਦੀ ਮੂਰਖਤਾ ਸਭਨਾਂ ਦੇ ਸਾਹਮਣੇ ਪਰਗਟ ਹੋ ਜਾਵੇਗੀ ਜਿਵੇਂ ਉਨ੍ਹਾਂ ਦੀ ਵੀ ਹੋਈ।</verse>
				<verse number="10">ਪਰ ਤੂੰ ਮੇਰੀ ਸਿੱਖਿਆ, ਚਾਲ-ਚਲਣ, ਉਦੇਸ਼, ਵਿਸ਼ਵਾਸ, ਸਹਿਣਸ਼ੀਲਤਾ, ਪ੍ਰੇਮ, ਧੀਰਜ,</verse>
				<verse number="11">ਅੱਤਿਆਚਾਰਾਂ ਅਤੇ ਦੁੱਖਾਂ ਨੂੰ ਜਿਹੜੇ ਅੰਤਾਕਿਯਾ, ਇਕੋਨਿਯੁਮ ਅਤੇ ਲੁਸਤ੍ਰਾ ਵਿੱਚ ਮੇਰੇ ਉੱਤੇ ਆਏ ਚੰਗੀ ਤਰ੍ਹਾਂ ਜਾਣਦਾ ਹੈਂ ਅਤੇ ਇਹ ਵੀ ਕਿ ਮੈਂ ਕਿਸ-ਕਿਸ ਤਰ੍ਹਾਂ ਦੇ ਅੱਤਿਆਚਾਰ ਝੱਲੇ, ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਭਨਾਂ ਵਿੱਚੋਂ ਬਚਾਇਆ।</verse>
				<verse number="12">ਉਹ ਸਾਰੇ ਵੀ ਜਿਹੜੇ ਮਸੀਹ ਯਿਸੂ ਵਿੱਚ ਭਗਤੀ ਦਾ ਜੀਵਨ ਬਿਤਾਉਣਾ ਚਾਹੁੰਦੇ ਹਨ, ਸਤਾਏ ਜਾਣਗੇ।</verse>
				<verse number="13">ਬੁਰੇ ਅਤੇ ਧੋਖੇਬਾਜ਼ ਮਨੁੱਖ ਹੋਰ ਬੁਰੇ ਹੁੰਦੇ ਜਾਣਗੇ ਅਤੇ ਧੋਖਾ ਦਿੰਦੇ ਅਤੇ ਧੋਖਾ ਖਾਂਦੇ ਰਹਿਣਗੇ।</verse>
				<verse number="14">ਪਰ ਜਿਨ੍ਹਾਂ ਗੱਲਾਂ ਦੀ ਸਿੱਖਿਆ ਤੂੰ ਪਾਈ ਅਤੇ ਭਰੋਸਾ ਕੀਤਾ ਉਨ੍ਹਾਂ 'ਤੇ ਕਾਇਮ ਰਹਿ। ਤੂੰ ਜਾਣਦਾ ਹੈਂ ਕਿ ਇਹ ਗੱਲਾਂ ਤੂੰ ਕਿਨ੍ਹਾਂ ਤੋਂ ਸਿੱਖੀਆਂ</verse>
				<verse number="15">ਅਤੇ ਤੂੰ ਬਚਪਨ ਤੋਂ ਉਨ੍ਹਾਂ ਪਵਿੱਤਰ ਲਿਖਤਾਂ ਨੂੰ ਜਾਣਿਆ ਹੈ ਜੋ ਤੈਨੂੰ ਮਸੀਹ ਯਿਸੂ ਉੱਤੇ ਵਿਸ਼ਵਾਸ ਕਰਨ ਦੁਆਰਾ ਮੁਕਤੀ ਪ੍ਰਾਪਤ ਕਰਨ ਲਈ ਬੁੱਧਵਾਨ ਬਣਾ ਸਕਦੀਆਂ ਹਨ।</verse>
				<verse number="16">ਸਾਰੀ ਲਿਖਤ ਪਰਮੇਸ਼ਰ ਦੀ ਪ੍ਰੇਰਣਾ ਤੋਂ ਹੈ ਅਤੇ ਸਿਖਾਉਣ, ਤਾੜਨਾ ਦੇਣ, ਸੁਧਾਰਨ ਅਤੇ ਧਾਰਮਿਕਤਾ ਦੀ ਸਿੱਖਿਆ ਲਈ ਲਾਭਦਾਇਕ ਹੈ,</verse>
				<verse number="17">ਤਾਂਕਿ ਪਰਮੇਸ਼ਰ ਦਾ ਜਨ ਨਿਪੁੰਨ ਹੋਵੇ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।</verse>
			</chapter>
			<chapter number="4">
				<verse number="1">ਮੈਂ ਪਰਮੇਸ਼ਰ ਦੇ ਅਤੇ ਮਸੀਹ ਯਿਸੂ ਦੇ ਸਨਮੁੱਖ ਜੋ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰੇਗਾ, ਉਸ ਦੇ ਪਰਗਟ ਹੋਣ ਅਤੇ ਉਸ ਦੇ ਰਾਜ ਦਾ ਹਵਾਲਾ ਦੇ ਕੇ ਤੈਨੂੰ ਇਹ ਹਿਦਾਇਤ ਦਿੰਦਾ ਹਾਂ:</verse>
				<verse number="2">ਵਚਨ ਦਾ ਪ੍ਰਚਾਰ ਕਰ, ਵੇਲੇ ਕੁਵੇਲੇ ਤਿਆਰ ਰਹਿ, ਪੂਰੇ ਧੀਰਜ ਸਹਿਤ ਸਿੱਖਿਆ ਦਿੰਦੇ ਹੋਏ ਸਮਝਾ, ਤਾੜਨਾ ਦੇ ਅਤੇ ਉਤਸ਼ਾਹਿਤ ਕਰ।</verse>
				<verse number="3">ਕਿਉਂਕਿ ਉਹ ਸਮਾਂ ਆਵੇਗਾ ਜਦੋਂ ਉਹ ਚੰਗੀ ਸਿੱਖਿਆ ਨੂੰ ਸਹਿਣ ਨਹੀਂ ਕਰਨਗੇ, ਸਗੋਂ ਆਪਣੀਆਂ ਲਾਲਸਾਵਾਂ ਦੇ ਅਨੁਸਾਰ ਆਪਣੇ ਲਈ ਅਜਿਹੇ ਗੁਰੂ ਇਕੱਠੇ ਕਰਨਗੇ ਜੋ ਉਨ੍ਹਾਂ ਦੇ ਕੰਨਾਂ ਨੂੰ ਚੰਗੀ ਲੱਗਣ ਵਾਲੀ ਸਿੱਖਿਆ ਦੇਣ।</verse>
				<verse number="4">ਉਹ ਆਪਣੇ ਕੰਨਾਂ ਨੂੰ ਸੱਚ ਤੋਂ ਫੇਰ ਕੇ ਕਾਲਪਨਿਕ ਗੱਲਾਂ ਵੱਲ ਲਾਉਣਗੇ।</verse>
				<verse number="5">ਪਰ ਤੂੰ ਸਭਨਾਂ ਗੱਲਾਂ ਵਿੱਚ ਸੰਜਮੀ ਰਹਿ, ਦੁੱਖ ਝੱਲ, ਖੁਸ਼ਖ਼ਬਰੀ ਦੇ ਪ੍ਰਚਾਰ ਦਾ ਕੰਮ ਕਰ ਅਤੇ ਆਪਣੀ ਸੇਵਕਾਈ ਨੂੰ ਚੰਗੀ ਤਰ੍ਹਾਂ ਪੂਰਾ ਕਰ</verse>
				<verse number="6">ਕਿਉਂਕਿ ਹੁਣ ਮੈਂ ਅਰਘ ਵਾਂਗ ਉਂਡੇਲਿਆ ਜਾ ਰਿਹਾ ਹਾਂ ਅਤੇ ਮੇਰੇ ਕੂਚ ਦਾ ਸਮਾਂ ਆ ਪਹੁੰਚਿਆ ਹੈ।</verse>
				<verse number="7">ਮੈਂ ਚੰਗੀ ਲੜਾਈ ਲੜੀ ਹੈ; ਮੈਂ ਆਪਣੀ ਦੌੜ ਪੂਰੀ ਕਰ ਲਈ ਹੈ; ਮੈਂ ਵਿਸ਼ਵਾਸ ਨੂੰ ਫੜੀ ਰੱਖਿਆ ਹੈ।</verse>
				<verse number="8">ਹੁਣ ਮੇਰੇ ਲਈ ਧਾਰਮਿਕਤਾ ਦਾ ਉਹ ਤਾਜ ਰੱਖਿਆ ਹੋਇਆ ਹੈ ਜੋ ਪ੍ਰਭੂ ਜਿਹੜਾ ਧਰਮੀ ਨਿਆਂਕਾਰ ਹੈ ਉਸ ਦਿਨ ਮੈਨੂੰ ਦੇਵੇਗਾ, ਬਲਕਿ ਮੈਨੂੰ ਹੀ ਨਹੀਂ ਸਗੋਂ ਉਨ੍ਹਾਂ ਸਭਨਾਂ ਨੂੰ ਵੀ ਜਿਨ੍ਹਾਂ ਉਸ ਦੇ ਪਰਗਟ ਹੋਣ ਨੂੰ ਪਿਆਰਾ ਜਾਣਿਆ।</verse>
				<verse number="9">ਛੇਤੀ ਮੇਰੇ ਕੋਲ ਆਉਣ ਦਾ ਯਤਨ ਕਰ,</verse>
				<verse number="10">ਕਿਉਂਕਿ ਦੇਮਾਸ ਨੇ ਇਸ ਸੰਸਾਰ ਨੂੰ ਪਿਆਰਾ ਜਾਣ ਕੇ ਮੈਨੂੰ ਛੱਡ ਦਿੱਤਾ ਅਤੇ ਥੱਸਲੁਨੀਕਿਯਾ ਨੂੰ ਚਲਾ ਗਿਆ; ਕਰੇਸਕੇਸ ਗਲਾਤਿਯਾ ਨੂੰ ਅਤੇ ਤੀਤੁਸ ਦਲਮਾਤਿਯਾ ਨੂੰ ਚਲਾ ਗਿਆ;</verse>
				<verse number="11">ਕੇਵਲ ਲੂਕਾ ਮੇਰੇ ਨਾਲ ਹੈ। ਮਰਕੁਸ ਨੂੰ ਆਪਣੇ ਨਾਲ ਲੈਂਦਾ ਆਵੀਂ, ਕਿਉਂਕਿ ਉਹ ਸੇਵਾ ਵਿੱਚ ਮੇਰੇ ਲਈ ਉਪਯੋਗੀ ਹੈ।</verse>
				<verse number="12">ਤੁਖਿਕੁਸ ਨੂੰ ਮੈਂ ਅਫ਼ਸੁਸ ਭੇਜ ਦਿੱਤਾ ਹੈ।</verse>
				<verse number="13">ਜਦੋਂ ਤੂੰ ਆਵੇਂ ਤਾਂ ਉਹ ਚੋਗਾ ਲੈਂਦਾ ਆਵੀਂ ਜੋ ਮੈਂ ਤ੍ਰੋਆਸ ਵਿੱਚ ਕਾਰਪੁਸ ਦੇ ਕੋਲ ਛੱਡਿਆ ਸੀ ਅਤੇ ਨਾਲ ਹੀ ਪੁਸਤਕਾਂ ਵੀ, ਖਾਸ ਕਰਕੇ ਚਰਮ-ਪੱਤਰ।</verse>
				<verse number="14">ਸਿਕੰਦਰ ਠਠੇਰੇ ਨੇ ਮੇਰੇ ਨਾਲ ਬਹੁਤ ਬੁਰਾਈਆਂ ਕੀਤੀਆਂ। ਪ੍ਰਭੂ ਉਸ ਨੂੰ ਉਸ ਦੇ ਕੰਮਾਂ ਅਨੁਸਾਰ ਬਦਲਾ ਦੇਵੇਗਾ।</verse>
				<verse number="15">ਤੂੰ ਵੀ ਉਸ ਤੋਂ ਸਾਵਧਾਨ ਰਹੀਂ, ਕਿਉਂਕਿ ਉਸ ਨੇ ਸਾਡੀ ਸਿੱਖਿਆ ਦਾ ਬਹੁਤ ਵਿਰੋਧ ਕੀਤਾ।</verse>
				<verse number="16">ਮੇਰੇ ਬਚਾਅ ਦੀ ਪਹਿਲੀ ਪੇਸ਼ੀ 'ਤੇ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ, ਸਗੋਂ ਸਭ ਮੈਨੂੰ ਛੱਡ ਗਏ। ਪ੍ਰਭੂ ਕਰੇ ਇਹ ਉਨ੍ਹਾਂ ਦੇ ਲੇਖੇ ਨਾ ਲਾਇਆ ਜਾਵੇ।</verse>
				<verse number="17">ਪਰ ਪ੍ਰਭੂ ਮੇਰੇ ਨਾਲ ਖੜ੍ਹਾ ਹੋਇਆ ਅਤੇ ਮੈਨੂੰ ਬਲ ਦਿੱਤਾ ਤਾਂਕਿ ਮੇਰੇ ਦੁਆਰਾ ਪੂਰਾ ਪ੍ਰਚਾਰ ਕੀਤਾ ਜਾਵੇ ਅਤੇ ਸਭ ਪਰਾਈਆਂ ਕੌਮਾਂ ਸੁਣ ਲੈਣ। ਸੋ ਮੈਂ ਸ਼ੇਰ ਦੇ ਮੂੰਹ ਵਿੱਚੋਂ ਬਚਾਇਆ ਗਿਆ।</verse>
				<verse number="18">ਪ੍ਰਭੂ ਮੈਨੂੰ ਹਰੇਕ ਬੁਰੇ ਕੰਮ ਤੋਂ ਬਚਾਵੇਗਾ ਅਤੇ ਆਪਣੇ ਸਵਰਗੀ ਰਾਜ ਵਿੱਚ ਸੁਰੱਖਿਅਤ ਪਹੁੰਚਾਵੇਗਾ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="19">ਪਰਿਸਕਾ ਅਤੇ ਅਕੂਲਾ ਨੂੰ ਅਤੇ ਉਨੇਸਿਫੁਰੁਸ ਦੇ ਘਰਾਣੇ ਨੂੰ ਸਲਾਮ ਕਹੀਂ।</verse>
				<verse number="20">ਅਰਾਸਤੁਸ ਕੁਰਿੰਥੁਸ ਵਿੱਚ ਹੀ ਰਿਹਾ, ਪਰ ਤ੍ਰੋਫ਼ਿਮੁਸ ਨੂੰ ਮੈਂ ਮਿਲੇਤੁਸ ਵਿੱਚ ਬਿਮਾਰ ਛੱਡ ਆਇਆ ਹਾਂ।</verse>
				<verse number="21">ਸਰਦੀਆਂ ਤੋਂ ਪਹਿਲਾਂ ਆਉਣ ਦਾ ਯਤਨ ਕਰੀਂ। ਯਬੂਲੁਸ ਤੈਨੂੰ ਸਲਾਮ ਕਹਿੰਦਾ ਹੈ ਅਤੇ ਪੂਦੇਸ, ਲੀਨੁਸ, ਕਲੋਦੀਆ ਅਤੇ ਸਾਰੇ ਭਾਈ ਵੀ।</verse>
				<verse number="22">ਪ੍ਰਭੂ ਤੇਰੀ ਆਤਮਾ ਦੇ ਨਾਲ ਰਹੇ। ਤੁਹਾਡੇ ਉੱਤੇ ਕਿਰਪਾ ਬਣੀ ਰਹੇ। ਆਮੀਨ।</verse>
			</chapter>
		</book>
		<book number="56">
			<chapter number="1">
				<verse number="1">ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦਾ ਦਾਸ ਅਤੇ ਮਸੀਹ ਯਿਸੂ ਦਾ ਰਸੂਲ ਹਾਂ, ਪਰਮੇਸ਼ਰ ਦੇ ਚੁਣੇ ਹੋਇਆਂ ਦੇ ਵਿਸ਼ਵਾਸ ਅਤੇ ਸੱਚ ਦੇ ਉਸ ਗਿਆਨ ਦੇ ਨਮਿੱਤ ਜੋ ਉਸ ਭਗਤੀ ਦੇ ਅਨੁਸਾਰ ਹੈ</verse>
				<verse number="2">ਜਿਹੜੀ ਉਸ ਸਦੀਪਕ ਜੀਵਨ ਦੀ ਆਸ ਉੱਤੇ ਅਧਾਰਤ ਹੈ ਜਿਸ ਦਾ ਵਾਇਦਾ ਸੱਚੇ ਪਰਮੇਸ਼ਰ ਨੇ ਅਨੰਤ ਕਾਲ ਤੋਂ ਕੀਤਾ,</verse>
				<verse number="3">ਪਰ ਠੀਕ ਸਮੇਂ 'ਤੇ ਆਪਣੇ ਵਚਨ ਦੇ ਪ੍ਰਚਾਰ ਦੀ ਉਸ ਸੇਵਾ ਦੁਆਰਾ ਇਸ ਨੂੰ ਪਰਗਟ ਕੀਤਾ ਜੋ ਸਾਡੇ ਮੁਕਤੀਦਾਤਾ ਪਰਮੇਸ਼ਰ ਦੇ ਹੁਕਮ ਅਨੁਸਾਰ ਮੈਨੂੰ ਸੌਂਪੀ ਗਈ,</verse>
				<verse number="4">ਤੀਤੁਸ ਨੂੰ ਜਿਹੜਾ ਵਿਸ਼ਵਾਸ ਦੀ ਸਾਂਝ ਅਨੁਸਾਰ ਮੇਰਾ ਸੱਚਾ ਪੁੱਤਰ ਹੈ; ਪਿਤਾ ਪਰਮੇਸ਼ਰ ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੀ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="5">ਮੈਂ ਤੈਨੂੰ ਇਸ ਕਾਰਨ ਕਰੇਤ ਵਿੱਚ ਛੱਡਿਆ ਤਾਂਕਿ ਤੂੰ ਰਹਿੰਦੀਆਂ ਗੱਲਾਂ ਨੂੰ ਸੁਧਾਰੇਂ ਅਤੇ ਜੋ ਆਗਿਆ ਮੈਂ ਤੈਨੂੰ ਦਿੱਤੀ ਉਸ ਦੇ ਅਨੁਸਾਰ ਹਰੇਕ ਨਗਰ ਵਿੱਚ ਬਜ਼ੁਰਗ ਠਹਿਰਾਵੇਂ।</verse>
				<verse number="6">ਉਹ ਨਿਰਦੋਸ਼ ਅਤੇ ਇੱਕੋ ਪਤਨੀ ਦਾ ਪਤੀ ਹੋਵੇ, ਉਸ ਦੇ ਬੱਚੇ ਵਿਸ਼ਵਾਸੀ ਹੋਣ; ਉਹ ਅਵਾਰਾਗਰਦ ਜਾਂ ਅਣਆਗਿਆਕਾਰ ਨਾ ਹੋਣ।</verse>
				<verse number="7">ਕਿਉਂਕਿ ਪਰਮੇਸ਼ਰ ਦਾ ਪ੍ਰਬੰਧਕ ਹੋਣ ਦੇ ਨਾਤੇ ਨਿਗਰਾਨ ਦੇ ਲਈ ਜ਼ਰੂਰੀ ਹੈ ਕਿ ਉਹ ਨਿਰਦੋਸ਼ ਹੋਵੇ; ਉਹ ਨਾ ਅਭਿਮਾਨੀ, ਨਾ ਗੁੱਸੇਖੋਰ, ਨਾ ਪਿਅੱਕੜ, ਨਾ ਹਿੰਸਕ ਅਤੇ ਨਾ ਹੀ ਨੀਚ ਕਮਾਈ ਦਾ ਲੋਭੀ ਹੋਵੇ,</verse>
				<verse number="8">ਸਗੋਂ ਉਹ ਪਰਾਹੁਣਚਾਰ, ਭਲਾਈ ਦਾ ਪ੍ਰੇਮੀ, ਸਮਝਦਾਰ, ਨਿਆਂ-ਪਸੰਦ, ਪਵਿੱਤਰ, ਸੰਜਮੀ</verse>
				<verse number="9">ਅਤੇ ਉਸ ਸੱਚੇ ਵਚਨ ਉੱਤੇ ਕਾਇਮ ਰਹਿਣ ਵਾਲਾ ਹੋਵੇ ਜੋ ਉਸ ਨੂੰ ਸਿਖਾਇਆ ਗਿਆ ਤਾਂਕਿ ਉਹ ਖਰੀ ਸਿੱਖਿਆ ਨਾਲ ਉਪਦੇਸ਼ ਦੇ ਸਕੇ ਅਤੇ ਵਿਰੋਧੀਆਂ ਨੂੰ ਕਾਇਲ ਕਰ ਸਕੇ।</verse>
				<verse number="10">ਕਿਉਂਕਿ ਬਹੁਤ ਸਾਰੇ ਹਨ ਜਿਹੜੇ ਅਣਆਗਿਆਕਾਰ, ਬਕਬਕ ਕਰਨ ਵਾਲੇ ਅਤੇ ਧੋਖੇਬਾਜ਼ ਹਨ ਖਾਸ ਕਰਕੇ ਸੁੰਨਤੀਆਂ ਵਿੱਚੋਂ,</verse>
				<verse number="11">ਜਿਨ੍ਹਾਂ ਦਾ ਮੂੰਹ ਬੰਦ ਕਰਨਾ ਜ਼ਰੂਰੀ ਹੈ। ਉਹ ਨੀਚ ਕਮਾਈ ਲਈ ਅਜਿਹੀਆਂ ਗੱਲਾਂ ਸਿਖਾ ਕੇ ਜੋ ਉਨ੍ਹਾਂ ਨੂੰ ਨਹੀਂ ਸਿਖਾਉਣੀਆਂ ਚਾਹੀਦੀਆਂ, ਘਰਾਂ ਦੇ ਘਰ ਵਿਗਾੜ ਦਿੰਦੇ ਹਨ।</verse>
				<verse number="12">ਉਨ੍ਹਾਂ ਦੇ ਆਪਣੇ ਹੀ ਨਬੀਆਂ ਵਿੱਚੋਂ ਇੱਕ ਨੇ ਕਿਹਾ ਹੈ, “ਕਰੇਤੀ ਹਮੇਸ਼ਾ ਝੂਠ ਬੋਲਣ ਵਾਲੇ, ਹਿੰਸਕ ਪਸ਼ੂ ਅਤੇ ਆਲਸੀ ਪੇਟੂ ਹੁੰਦੇ ਹਨ।”</verse>
				<verse number="13">ਇਹ ਗਵਾਹੀ ਸੱਚੀ ਹੈ। ਇਸ ਲਈ ਉਨ੍ਹਾਂ ਨੂੰ ਸਖ਼ਤੀ ਨਾਲ ਝਿੜਕ ਤਾਂਕਿ ਉਹ ਵਿਸ਼ਵਾਸ ਵਿੱਚ ਤਕੜੇ ਰਹਿਣ</verse>
				<verse number="14">ਅਤੇ ਯਹੂਦੀਆਂ ਦੀਆਂ ਮਨ-ਘੜਤ ਗੱਲਾਂ ਅਤੇ ਸੱਚ ਤੋਂ ਭਟਕੇ ਹੋਏ ਮਨੁੱਖਾਂ ਦੇ ਹੁਕਮਾਂ 'ਤੇ ਧਿਆਨ ਨਾ ਦੇਣ।</verse>
				<verse number="15">ਜਿਹੜੇ ਸ਼ੁੱਧ ਹਨ ਉਨ੍ਹਾਂ ਲਈ ਸਭ ਚੀਜ਼ਾਂ ਸ਼ੁੱਧ ਹਨ, ਪਰ ਜਿਹੜੇ ਭ੍ਰਿਸ਼ਟ ਅਤੇ ਅਵਿਸ਼ਵਾਸੀ ਹਨ ਉਨ੍ਹਾਂ ਲਈ ਕੁਝ ਵੀ ਸ਼ੁੱਧ ਨਹੀਂ ਹੈ, ਸਗੋਂ ਉਨ੍ਹਾਂ ਦਾ ਮਨ ਅਤੇ ਵਿਵੇਕ ਦੋਵੇਂ ਭ੍ਰਿਸ਼ਟ ਹੋ ਗਏ ਹਨ।</verse>
				<verse number="16">ਉਹ ਪਰਮੇਸ਼ਰ ਨੂੰ ਜਾਣਨ ਦਾ ਦਾਵਾ ਤਾਂ ਕਰਦੇ ਹਨ, ਪਰ ਆਪਣੇ ਕੰਮਾਂ ਤੋਂ ਉਸ ਦਾ ਇਨਕਾਰ ਕਰਦੇ ਹਨ। ਉਹ ਘਿਰਣਾਯੋਗ ਅਤੇ ਅਣਆਗਿਆਕਾਰ ਹਨ ਤੇ ਕਿਸੇ ਵੀ ਭਲੇ ਕੰਮ ਦੇ ਯੋਗ ਨਹੀਂ ਹਨ।</verse>
			</chapter>
			<chapter number="2">
				<verse number="1">ਪਰ ਤੂੰ ਅਜਿਹੀਆਂ ਗੱਲਾਂ ਬੋਲਿਆ ਕਰ ਜੋ ਖਰੀ ਸਿੱਖਿਆ ਦੇ ਅਨੁਸਾਰ ਉਚਿਤ ਹਨ।</verse>
				<verse number="2">ਬਜ਼ੁਰਗ ਆਦਮੀਆਂ ਨੂੰ ਸੰਜਮੀ, ਆਦਰਯੋਗ, ਸਮਝਦਾਰ ਅਤੇ ਵਿਸ਼ਵਾਸ, ਪ੍ਰੇਮ ਅਤੇ ਧੀਰਜ ਵਿੱਚ ਤਕੜੇ ਹੋਣਾ ਚਾਹੀਦਾ ਹੈ।</verse>
				<verse number="3">ਇਸੇ ਤਰ੍ਹਾਂ ਬਜ਼ੁਰਗ ਔਰਤਾਂ ਦਾ ਵਿਹਾਰ ਆਦਰ ਵਾਲਾ ਹੋਣਾ ਚਾਹੀਦਾ ਹੈ। ਉਹ ਨਾ ਦੋਸ਼ ਲਾਉਣ ਵਾਲੀਆਂ ਅਤੇ ਨਾ ਹੀ ਬਹੁਤੀ ਮੈ ਦੀਆਂ ਆਦੀ ਹੋਣ, ਸਗੋਂ ਚੰਗੀਆਂ ਗੱਲਾਂ ਦੀ ਸਿੱਖਿਆ ਦੇਣ ਵਾਲੀਆਂ ਹੋਣ</verse>
				<verse number="4">ਤਾਂਕਿ ਜਵਾਨ ਔਰਤਾਂ ਨੂੰ ਸਿਖਾ ਸਕਣ ਕਿ ਉਹ ਆਪਣੇ ਪਤੀਆਂ ਅਤੇ ਬੱਚਿਆਂ ਨਾਲ ਪ੍ਰੇਮ ਰੱਖਣ</verse>
				<verse number="5">ਅਤੇ ਸਮਝਦਾਰ, ਪਵਿੱਤਰ, ਘਰ ਦਾ ਚੰਗਾ ਪ੍ਰਬੰਧ ਕਰਨ ਵਾਲੀਆਂ ਅਤੇ ਆਪਣੇ ਪਤੀਆਂ ਦੇ ਅਧੀਨ ਰਹਿਣ ਵਾਲੀਆਂ ਹੋਣ, ਤਾਂਕਿ ਪਰਮੇਸ਼ਰ ਦੇ ਵਚਨ ਦੀ ਬਦਨਾਮੀ ਨਾ ਹੋਵੇ।</verse>
				<verse number="6">ਇਸੇ ਤਰ੍ਹਾਂ ਜਵਾਨਾਂ ਨੂੰ ਸਿਖਾ ਕਿ ਉਹ ਸਭਨਾਂ ਗੱਲਾਂ ਵਿੱਚ ਸੰਜਮੀ ਹੋਣ।</verse>
				<verse number="7">ਤੂੰ ਸਾਰੀਆਂ ਗੱਲਾਂ ਵਿੱਚ ਆਪਣੇ ਆਪ ਨੂੰ ਭਲੇ ਕੰਮਾਂ ਦੇ ਨਮੂਨੇ ਵੱਜੋਂ ਪੇਸ਼ ਕਰ; ਤੇਰੀ ਸਿੱਖਿਆ ਵਿੱਚ ਖਰਾਈ ਅਤੇ ਗੰਭੀਰਤਾ ਹੋਵੇ</verse>
				<verse number="8">ਅਤੇ ਤੇਰੀ ਬੋਲੀ ਅਜਿਹੀ ਖਰੀ ਹੋਵੇ ਜਿਸ 'ਤੇ ਦੋਸ਼ ਨਾ ਲਾਇਆ ਜਾ ਸਕੇ ਤਾਂਕਿ ਵਿਰੋਧੀਆਂ ਨੂੰ ਸਾਡੇ ਵਿਖੇ ਕੁਝ ਵੀ ਬੁਰਾ ਕਹਿਣ ਦਾ ਮੌਕਾ ਨਾ ਮਿਲੇ ਅਤੇ ਉਹ ਸ਼ਰਮਿੰਦੇ ਹੋਣ।</verse>
				<verse number="9">ਦਾਸਾਂ ਨੂੰ ਚਾਹੀਦਾ ਹੈ ਕਿ ਉਹ ਸਾਰੀਆਂ ਗੱਲਾਂ ਵਿੱਚ ਆਪਣੇ ਮਾਲਕਾਂ ਦੇ ਅਧੀਨ ਰਹਿਣ, ਉਨ੍ਹਾਂ ਨੂੰ ਪ੍ਰਸੰਨ ਰੱਖਣ, ਪਲਟ ਕੇ ਜਵਾਬ ਨਾ ਦੇਣ,</verse>
				<verse number="10">ਹੇਰਾਫੇਰੀ ਨਾ ਕਰਨ, ਸਗੋਂ ਪੂਰੀ ਵਫ਼ਾਦਾਰੀ ਵਿਖਾਉਣ ਤਾਂਕਿ ਸਾਰੀਆਂ ਗੱਲਾਂ ਵਿੱਚ ਉਨ੍ਹਾਂ ਦੁਆਰਾ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਸਿੱਖਿਆ ਦੀ ਸੋਭਾ ਹੋਵੇ।</verse>
				<verse number="11">ਕਿਉਂਕਿ ਪਰਮੇਸ਼ਰ ਦੀ ਕਿਰਪਾ ਸਭਨਾਂ ਮਨੁੱਖਾਂ ਦੀ ਮੁਕਤੀ ਲਈ ਪਰਗਟ ਹੋਈ ਹੈ</verse>
				<verse number="12">ਅਤੇ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਕੁਧਰਮ ਅਤੇ ਸੰਸਾਰਕ ਲਾਲਸਾਵਾਂ ਨੂੰ ਤਿਆਗ ਕੇ ਵਰਤਮਾਨ ਯੁਗ ਵਿੱਚ ਸੰਜਮ, ਧਾਰਮਿਕਤਾ ਅਤੇ ਭਗਤੀ ਵਾਲਾ ਜੀਵਨ ਬਿਤਾਈਏ</verse>
				<verse number="13">ਅਤੇ ਉਸ ਮੁਬਾਰਕ ਆਸ ਅਤੇ ਆਪਣੇ ਮਹਾਨ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਮਹਿਮਾ ਦੇ ਪਰਗਟ ਹੋਣ ਦੀ ਉਡੀਕ ਕਰੀਏ</verse>
				<verse number="14">ਜਿਸ ਨੇ ਆਪਣੇ ਆਪ ਨੂੰ ਸਾਡੀ ਖਾਤਰ ਦੇ ਦਿੱਤਾ, ਤਾਂਕਿ ਉਹ ਸਾਨੂੰ ਸਾਰੇ ਕੁਧਰਮ ਤੋਂ ਛੁਡਾਵੇ ਅਤੇ ਸਾਨੂੰ ਸ਼ੁੱਧ ਕਰਕੇ ਆਪਣੀ ਅਜਿਹੀ ਖਾਸ ਪਰਜਾ ਬਣਾਵੇ ਜਿਹੜੀ ਭਲੇ ਕੰਮਾਂ ਲਈ ਉਤਸ਼ਾਹੀ ਹੋਵੇ।</verse>
				<verse number="15">ਪੂਰੇ ਅਧਿਕਾਰ ਨਾਲ ਇਹ ਗੱਲਾਂ ਕਹਿ, ਸਮਝਾ ਅਤੇ ਸਿਖਾਉਂਦਾ ਰਹਿ। ਕੋਈ ਤੈਨੂੰ ਤੁੱਛ ਨਾ ਸਮਝੇ।</verse>
			</chapter>
			<chapter number="3">
				<verse number="1">ਉਨ੍ਹਾਂ ਨੂੰ ਚੇਤੇ ਕਰਾਉਂਦਾ ਰਹਿ ਕਿ ਉਹ ਹਕੂਮਤਾਂ ਅਤੇ ਇਖ਼ਤਿਆਰਾਂ ਦੇ ਅਧੀਨ ਰਹਿਣ, ਆਗਿਆ ਮੰਨਣ, ਹਰੇਕ ਭਲੇ ਕੰਮ ਲਈ ਤਿਆਰ ਰਹਿਣ,</verse>
				<verse number="2">ਕਿਸੇ ਦੀ ਨਿੰਦਾ ਨਾ ਕਰਨ ਅਤੇ ਝਗੜਾਲੂ ਨਹੀਂ, ਸਗੋਂ ਧੀਰਜਵਾਨ ਹੋਣ ਅਤੇ ਸਭਨਾਂ ਮਨੁੱਖਾਂ ਦੇ ਪ੍ਰਤੀ ਪੂਰੀ ਨਿਮਰਤਾ ਵਿਖਾਉਣ।</verse>
				<verse number="3">ਕਿਉਂਕਿ ਇੱਕ ਸਮੇਂ ਅਸੀਂ ਵੀ ਨਿਰਬੁੱਧ, ਅਣਆਗਿਆਕਾਰ, ਭਟਕੇ ਹੋਏ ਅਤੇ ਲਾਲਸਾਵਾਂ ਤੇ ਕਈ ਪ੍ਰਕਾਰ ਦੇ ਭੋਗ-ਵਿਲਾਸਾਂ ਦੇ ਗੁਲਾਮ ਸੀ ਅਤੇ ਬੁਰਾਈ ਅਤੇ ਈਰਖਾ ਵਿੱਚ ਜੀਵਨ ਗੁਜ਼ਾਰਦੇ ਸੀ। ਅਸੀਂ ਘਿਰਣਾਯੋਗ ਸੀ ਅਤੇ ਇੱਕ ਦੂਜੇ ਨਾਲ ਘਿਰਣਾ ਕਰਦੇ ਸੀ।</verse>
				<verse number="4">ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਦੀ ਕਿਰਪਾ ਅਤੇ ਮਨੁੱਖ ਲਈ ਉਸ ਦਾ ਪ੍ਰੇਮ ਪਰਗਟ ਹੋਇਆ</verse>
				<verse number="5">ਤਾਂ ਉਸ ਨੇ ਸਾਨੂੰ ਬਚਾਇਆ। ਇਹ ਧਾਰਮਿਕਤਾ ਦੇ ਕੰਮਾਂ ਕਰਕੇ ਨਹੀਂ ਜਿਹੜੇ ਅਸੀਂ ਕੀਤੇ, ਸਗੋਂ ਉਸ ਦੀ ਕਿਰਪਾ ਦੇ ਅਨੁਸਾਰ ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਦੇ ਨਵੇਂ ਬਣਾਉਣ ਦੁਆਰਾ ਹੋਇਆ</verse>
				<verse number="6">ਜੋ ਉਸ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਦੁਆਰਾ ਸਾਡੇ ਉੱਤੇ ਭਰਪੂਰੀ ਨਾਲ ਵਹਾਇਆ</verse>
				<verse number="7">ਤਾਂਕਿ ਅਸੀਂ ਉਸ ਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾ ਕੇ ਸਦੀਪਕ ਜੀਵਨ ਦੀ ਆਸ ਦੇ ਅਨੁਸਾਰ ਵਾਰਸ ਬਣ ਜਾਈਏ।</verse>
				<verse number="8">ਇਹ ਗੱਲਾਂ ਸੱਚ ਹਨ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਇਨ੍ਹਾਂ ਗੱਲਾਂ ਉੱਤੇ ਜ਼ੋਰ ਦੇ ਤਾਂਕਿ ਜਿਨ੍ਹਾਂ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਹੈ ਉਹ ਭਲੇ ਕੰਮ ਕਰਨ ਵਿੱਚ ਮਨ ਲਾਉਣ। ਇਹ ਗੱਲਾਂ ਮਨੁੱਖਾਂ ਦੇ ਲਈ ਭਲੀਆਂ ਅਤੇ ਲਾਭਦਾਇਕ ਹਨ।</verse>
				<verse number="9">ਪਰ ਮੂਰਖਤਾਪੂਰਣ ਵਾਦ-ਵਿਵਾਦਾਂ, ਕੁਲ-ਪੱਤਰੀਆਂ, ਲੜਾਈਆਂ ਅਤੇ ਬਿਵਸਥਾ ਸੰਬੰਧੀ ਝਗੜਿਆਂ ਤੋਂ ਦੂਰ ਰਹਿ, ਕਿਉਂਕਿ ਇਹ ਹਾਨੀਕਾਰਕ ਅਤੇ ਵਿਅਰਥ ਹਨ।</verse>
				<verse number="10">ਫੁੱਟ ਪਾਉਣ ਵਾਲੇ ਵਿਅਕਤੀ ਨੂੰ ਇੱਕ-ਦੋ ਚਿਤਾਵਨੀਆਂ ਦੇਣ ਤੋਂ ਬਾਅਦ ਉਸ ਤੋਂ ਦੂਰ ਰਹਿ,</verse>
				<verse number="11">ਕਿਉਂਕਿ ਤੂੰ ਜਾਣਦਾ ਹੈਂ ਕਿ ਇਹੋ ਜਿਹਾ ਵਿਅਕਤੀ ਭਟਕਿਆ ਹੋਇਆ ਹੈ ਅਤੇ ਪਾਪ ਕਰਕੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਹੈ।</verse>
				<verse number="12">ਜਦੋਂ ਮੈਂ ਅਰਤਿਮਾਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂਗਾ ਤਾਂ ਨਿਕੁਪੁਲਿਸ ਵਿੱਚ ਮੇਰੇ ਕੋਲ ਆਉਣ ਦਾ ਯਤਨ ਕਰੀਂ, ਕਿਉਂਕਿ ਮੈਂ ਸਰਦੀਆਂ ਉੱਥੇ ਬਿਤਾਉਣ ਦਾ ਫੈਸਲਾ ਕੀਤਾ ਹੈ।</verse>
				<verse number="13">ਵਕੀਲ ਜ਼ੇਨਸ ਅਤੇ ਅਪੁੱਲੋਸ ਦੀ ਯਾਤਰਾ ਵਿੱਚ ਉੱਦਮ ਨਾਲ ਉਨ੍ਹਾਂ ਦੀ ਸਹਾਇਤਾ ਕਰੀਂ ਤਾਂਕਿ ਉਨ੍ਹਾਂ ਨੂੰ ਕਿਸੇ ਚੀਜ਼ ਦੀ ਥੁੜ੍ਹ ਨਾ ਹੋਵੇ।</verse>
				<verse number="14">ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਜ਼ਰੂਰੀ ਲੋੜਾਂ ਦੀ ਪੂਰਤੀ ਲਈ ਚੰਗਾ ਕੰਮ-ਧੰਦਾ ਕਰਨਾ ਸਿੱਖਣ, ਤਾਂਕਿ ਉਹ ਅਸਫਲ ਨਾ ਰਹਿਣ।</verse>
				<verse number="15">ਮੇਰੇ ਸਾਰੇ ਸਾਥੀ ਤੁਹਾਨੂੰ ਸਲਾਮ ਕਹਿੰਦੇ ਹਨ। ਜਿਹੜੇ ਸਾਡੇ ਨਾਲ ਵਿਸ਼ਵਾਸ ਦੇ ਕਾਰਨ ਪ੍ਰੇਮ ਰੱਖਦੇ ਹਨ ਉਨ੍ਹਾਂ ਨੂੰ ਸਲਾਮ ਕਹੀਂ। ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।</verse>
			</chapter>
		</book>
		<book number="57">
			<chapter number="1">
				<verse number="1">ਮੈਂ ਪੌਲੁਸ ਜੋ ਯਿਸੂ ਮਸੀਹ ਦਾ ਕੈਦੀ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫਿਲੇਮੋਨ ਨੂੰ</verse>
				<verse number="2">ਅਤੇ ਭੈਣ ਅੱਫਿਆ ਤੇ ਸਾਡੇ ਸੰਗੀ ਸਿਪਾਹੀ ਅਰਖਿੱਪੁਸ ਅਤੇ ਉਸ ਕਲੀਸਿਯਾ ਨੂੰ ਜਿਹੜੀ ਤੇਰੇ ਘਰ ਵਿੱਚ ਇਕੱਠੀ ਹੁੰਦੀ ਹੈ;</verse>
				<verse number="3">ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੈਨੂੰ ਕਿਰਪਾ ਅਤੇ ਸ਼ਾਂਤੀ ਮਿਲੇ।</verse>
				<verse number="4">ਮੈਂ ਆਪਣੀਆਂ ਪ੍ਰਾਰਥਨਾਵਾਂ ਵਿੱਚ ਤੈਨੂੰ ਯਾਦ ਕਰਦਿਆਂ ਹਮੇਸ਼ਾ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ।</verse>
				<verse number="5">ਮੈਂ ਤੇਰੇ ਉਸ ਪ੍ਰੇਮ ਅਤੇ ਵਿਸ਼ਵਾਸ ਦੇ ਵਿਖੇ ਸੁਣਦਾ ਹਾਂ ਜਿਹੜਾ ਤੂੰ ਪ੍ਰਭੂ ਯਿਸੂ ਅਤੇ ਸਭਨਾਂ ਸੰਤਾਂ ਦੇ ਪ੍ਰਤੀ ਰੱਖਦਾ ਹੈਂ।</verse>
				<verse number="6">ਮੇਰੀ ਪ੍ਰਾਰਥਨਾ ਹੈ ਕਿ ਤੇਰੇ ਵਿਸ਼ਵਾਸ ਦੀ ਸਾਂਝ ਉਸ ਹਰੇਕ ਭਲਾਈ ਦੀ ਪਛਾਣ ਦੁਆਰਾ ਜਿਹੜੀ ਸਾਡੇ ਵਿੱਚ ਹੈ, ਮਸੀਹ ਦੇ ਲਈ ਪ੍ਰਭਾਵਸ਼ਾਲੀ ਹੋਵੇ।</verse>
				<verse number="7">ਹੇ ਭਾਈ, ਤੇਰੇ ਪ੍ਰੇਮ ਦੇ ਕਾਰਨ ਮੈਨੂੰ ਬਹੁਤ ਅਨੰਦ ਅਤੇ ਉਤਸ਼ਾਹ ਮਿਲਿਆ, ਕਿਉਂਕਿ ਤੇਰੇ ਕਰਕੇ ਸੰਤਾਂ ਦੇ ਮਨ ਤਾਜ਼ਾ ਹੋਏ ਹਨ।</verse>
				<verse number="8">ਇਸ ਲਈ ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਕਿ ਜੋ ਉਚਿਤ ਹੈ ਉਸ ਦੇ ਵਿਖੇ ਤੈਨੂੰ ਹੁਕਮ ਦੇਵਾਂ,</verse>
				<verse number="9">ਫਿਰ ਵੀ ਮੈਂ ਪ੍ਰੇਮ ਦੇ ਕਰਕੇ ਤੈਨੂੰ ਬੇਨਤੀ ਕਰਦਾ ਹਾਂ। ਮੈਂ ਪੌਲੁਸ ਜੋ ਐਨਾ ਬਜ਼ੁਰਗ ਅਤੇ ਹੁਣ ਮਸੀਹ ਯਿਸੂ ਦਾ ਕੈਦੀ ਵੀ ਹਾਂ,</verse>
				<verse number="10">ਤੈਨੂੰ ਆਪਣੇ ਬੱਚੇ ਉਨੇਸਿਮੁਸ ਦੇ ਵਿਖੇ ਜਿਸ ਨੂੰ ਮੈਂ ਆਪਣੇ ਬੰਧਨਾਂ ਵਿੱਚ ਜਨਮ ਦਿੱਤਾ, ਬੇਨਤੀ ਕਰਦਾ ਹਾਂ।</verse>
				<verse number="11">ਇੱਕ ਸਮੇਂ ਉਹ ਤੇਰੇ ਲਈ ਕਿਸੇ ਕੰਮ ਦਾ ਨਹੀਂ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਦੋਹਾਂ ਦੇ ਲਈ ਉਪਯੋਗੀ ਹੈ।</verse>
				<verse number="12">ਮੈਂ ਉਸ ਨੂੰ ਜੋ ਮੇਰੇ ਦਿਲ ਦਾ ਟੁਕੜਾ ਹੈ ਤੇਰੇ ਕੋਲ ਵਾਪਸ ਭੇਜ ਦਿੱਤਾ ਹੈ।</verse>
				<verse number="13">ਉਸ ਨੂੰ ਮੈਂ ਆਪਣੇ ਕੋਲ ਰੱਖਣਾ ਚਾਹੁੰਦਾ ਸੀ ਤਾਂਕਿ ਉਹ ਮੇਰੇ ਬੰਧਨਾਂ ਵਿੱਚ ਜੋ ਖੁਸ਼ਖ਼ਬਰੀ ਦੀ ਖਾਤਰ ਹਨ ਤੇਰੇ ਥਾਂ ਮੇਰੀ ਸੇਵਾ ਕਰੇ,</verse>
				<verse number="14">ਪਰ ਤੇਰੀ ਸਹਿਮਤੀ ਤੋਂ ਬਿਨਾਂ ਮੈਂ ਕੁਝ ਨਾ ਕਰਨਾ ਚਾਹਿਆ, ਤਾਂਕਿ ਤੇਰੀ ਇਹ ਭਲਾਈ ਮਜ਼ਬੂਰੀ ਨਾਲ ਨਹੀਂ ਸਗੋਂ ਸਵੈ-ਇੱਛਾ ਨਾਲ ਹੋਵੇ।</verse>
				<verse number="15">ਕੀ ਜਾਣੀਏ ਜੋ ਉਹ ਕੁਝ ਸਮੇਂ ਲਈ ਇਸੇ ਕਰਕੇ ਤੇਰੇ ਤੋਂ ਅਲੱਗ ਹੋਇਆ ਸੀ ਤਾਂਕਿ ਸਦਾ ਤੇਰੇ ਕੋਲ ਰਹੇ,</verse>
				<verse number="16">ਪਰ ਅੱਗੇ ਤੋਂ ਦਾਸ ਵਾਂਗ ਨਹੀਂ, ਸਗੋਂ ਦਾਸ ਤੋਂ ਵਧਕੇ ਇੱਕ ਪਿਆਰੇ ਭਾਈ ਵਾਂਗ; ਖਾਸ ਕਰਕੇ ਜੋ ਮੇਰੇ ਲਈ ਬਹੁਤ ਪਿਆਰਾ ਹੈ, ਫਿਰ ਤੇਰੇ ਲਈ ਸਰੀਰ ਵਿੱਚ ਅਤੇ ਪ੍ਰਭੂ ਵਿੱਚ ਕਿੰਨਾ ਵਧਕੇ ਪਿਆਰਾ ਹੋਵੇਗਾ।</verse>
				<verse number="17">ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈਂ ਤਾਂ ਉਸ ਨੂੰ ਵੀ ਮੇਰੇ ਵਾਂਗ ਗ੍ਰਹਿਣ ਕਰ।</verse>
				<verse number="18">ਪਰ ਜੇ ਉਸ ਨੇ ਕਿਸੇ ਗੱਲ ਵਿੱਚ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਕੁਝ ਦੇਣਾ ਹੈ ਤਾਂ ਮੇਰੇ ਲੇਖੇ ਲਿਖ ਦੇ।</verse>
				<verse number="19">ਮੈਂ ਪੌਲੁਸ ਨੇ ਇਹ ਆਪਣੇ ਹੱਥੀਂ ਲਿਖਿਆ ਹੈ: ਮੈਂ ਭਰ ਦਿਆਂਗਾ; ਮੈਨੂੰ ਇਹ ਕਹਿਣ ਦੀ ਲੋੜ ਨਹੀਂ ਹੈ ਕਿ ਤੂੰ ਆਪ ਆਪਣੇ ਲਈ ਮੇਰਾ ਕਰਜ਼ਦਾਰ ਹੈਂ।</verse>
				<verse number="20">ਹਾਂ ਭਾਈ, ਪ੍ਰਭੂ ਵਿੱਚ ਮੈਨੂੰ ਤੇਰੇ ਤੋਂ ਲਾਭ ਮਿਲੇ; ਮਸੀਹ ਵਿੱਚ ਮੇਰੇ ਮਨ ਨੂੰ ਤਾਜ਼ਾ ਕਰ।</verse>
				<verse number="21">ਮੈਂ ਤੇਰੀ ਆਗਿਆਕਾਰੀ ਉੱਤੇ ਭਰੋਸਾ ਕਰਕੇ ਤੈਨੂੰ ਲਿਖ ਰਿਹਾ ਹਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਜੋ ਮੈਂ ਕਹਿੰਦਾ ਹਾਂ ਤੂੰ ਉਸ ਤੋਂ ਵੀ ਵਧਕੇ ਕਰੇਂਗਾ।</verse>
				<verse number="22">ਨਾਲੇ ਮੇਰੇ ਠਹਿਰਨ ਦਾ ਸਥਾਨ ਤਿਆਰ ਰੱਖੀਂ, ਕਿਉਂਕਿ ਮੈਨੂੰ ਆਸ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਮੈਂ ਤੁਹਾਡੇ ਕੋਲ ਵਾਪਸ ਭੇਜਿਆ ਜਾਵਾਂਗਾ।</verse>
				<verse number="23">ਇਪਫ੍ਰਾਸ ਜਿਹੜਾ ਮਸੀਹ ਯਿਸੂ ਵਿੱਚ ਮੇਰਾ ਸੰਗੀ ਕੈਦੀ ਹੈ, ਤੈਨੂੰ ਸਲਾਮ ਕਹਿੰਦਾ ਹੈ</verse>
				<verse number="24">ਅਤੇ ਮਰਕੁਸ, ਅਰਿਸਤਰਖੁਸ, ਦੇਮਾਸ ਅਤੇ ਲੂਕਾ ਵੀ ਜੋ ਮੇਰੇ ਸਹਿਕਰਮੀ ਹਨ।</verse>
				<verse number="25">ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੀ ਆਤਮਾ ਦੇ ਨਾਲ ਬਣੀ ਰਹੇ। ਆਮੀਨ।</verse>
			</chapter>
		</book>
		<book number="58">
			<chapter number="1">
				<verse number="1">ਬੀਤੇ ਸਮੇਂ ਵਿੱਚ ਪਰਮੇਸ਼ਰ ਨੇ ਨਬੀਆਂ ਦੇ ਰਾਹੀਂ ਵੱਖ-ਵੱਖ ਸਮਿਆਂ 'ਤੇ ਕਈ ਤਰ੍ਹਾਂ ਨਾਲ ਸਾਡੇ ਪੁਰਖਿਆਂ ਨਾਲ ਗੱਲ ਕੀਤੀ,</verse>
				<verse number="2">ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਉਸ ਨੇ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਸ ਨੂੰ ਉਸ ਨੇ ਸਭਨਾਂ ਵਸਤਾਂ ਦਾ ਵਾਰਸ ਠਹਿਰਾਇਆ ਅਤੇ ਜਿਸ ਦੇ ਦੁਆਰਾ ਉਸ ਨੇ ਸ੍ਰਿਸ਼ਟੀ ਦੀ ਵੀ ਰਚਨਾ ਕੀਤੀ।</verse>
				<verse number="3">ਉਹ ਪਰਮੇਸ਼ਰ ਦੀ ਮਹਿਮਾ ਦਾ ਪਰਕਾਸ਼ ਅਤੇ ਉਸ ਦੀ ਸ਼ਖਸੀਅਤ ਦਾ ਪ੍ਰਤਿਬਿੰਬ ਹੈ ਅਤੇ ਆਪਣੀ ਸਮਰੱਥਾ ਦੇ ਵਚਨ ਦੁਆਰਾ ਸਭਨਾਂ ਵਸਤਾਂ ਨੂੰ ਸੰਭਾਲਦਾ ਹੈ। ਉਹ ਪਾਪਾਂ ਤੋਂ ਸ਼ੁੱਧਤਾ ਪ੍ਰਦਾਨ ਕਰਕੇ ਉਤਾਂਹ ਅੱਤ ਮਹਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ।</verse>
				<verse number="4">ਉਹ ਸਵਰਗਦੂਤਾਂ ਨਾਲੋਂ ਅੱਤ ਉੱਚਾ ਅਤੇ ਅੱਤ ਸ੍ਰੇਸ਼ਠ ਠਹਿਰਿਆ ਅਤੇ ਉਸ ਨੇ ਉਨ੍ਹਾਂ ਨਾਲੋਂ ਇੱਕ ਉੱਤਮ ਨਾਮ ਵਿਰਸੇ ਵਿੱਚ ਪਾਇਆ।</verse>
				<verse number="5">ਕਿਉਂਕਿ ਪਰਮੇਸ਼ਰ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ ਅਤੇ ਫੇਰ ਇਹ, ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ?</verse>
				<verse number="6">ਜਦੋਂ ਉਹ ਆਪਣੇ ਜੇਠੇ ਨੂੰ ਫੇਰ ਸੰਸਾਰ ਵਿੱਚ ਲਿਆਉਂਦਾ ਹੈ ਤਾਂ ਕਹਿੰਦਾ ਹੈ: ਪਰਮੇਸ਼ਰ ਦੇ ਸਭ ਦੂਤ ਉਸ ਦੀ ਅਰਾਧਨਾ ਕਰਨ।</verse>
				<verse number="7">ਫਿਰ ਸਵਰਗਦੂਤਾਂ ਦੇ ਵਿਖੇ ਉਹ ਕਹਿੰਦਾ ਹੈ: ਉਹ ਆਪਣੇ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀ ਲਾਟ ਬਣਾਉਂਦਾ ਹੈ।</verse>
				<verse number="8">ਪਰ ਪੁੱਤਰ ਦੇ ਵਿਖੇ: ਹੇ ਪਰਮੇਸ਼ਰ, ਤੇਰਾ ਸਿੰਘਾਸਣ ਯੁਗੋ-ਯੁਗ ਕਾਇਮ ਹੈ ਅਤੇ ਤੇਰੇ ਰਾਜ ਦਾ ਰਾਜਦੰਡ ਧਾਰਮਿਕਤਾ ਦਾ ਰਾਜਦੰਡ ਹੈ।</verse>
				<verse number="9">ਤੂੰ ਧਾਰਮਿਕਤਾ ਨਾਲ ਪ੍ਰੇਮ ਕੀਤਾ ਅਤੇ ਕੁਧਰਮ ਨਾਲ ਘਿਰਣਾ ਕੀਤੀ; ਇਸੇ ਕਰਕੇ ਪਰਮੇਸ਼ਰ ਨੇ, ਤੇਰੇ ਪਰਮੇਸ਼ਰ ਨੇ ਤੈਨੂੰ ਤੇਰੇ ਸਾਥੀਆਂ ਨਾਲੋਂ ਵਧਕੇ ਅਨੰਦ ਦੇ ਤੇਲ ਨਾਲ ਮਸਹ ਕੀਤਾ।</verse>
				<verse number="10">ਅਤੇ ਇਹ ਵੀ: ਹੇ ਪ੍ਰਭੂ, ਅਰੰਭ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ।</verse>
				<verse number="11">ਇਹ ਤਾਂ ਨਾਸ ਹੋ ਜਾਣਗੇ, ਪਰ ਤੂੰ ਕਾਇਮ ਰਹਿੰਦਾ ਹੈਂ; ਇਹ ਸਭ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।</verse>
				<verse number="12">ਤੂੰ ਉਨ੍ਹਾਂ ਨੂੰ ਚਾਦਰ ਵਾਂਗ ਲਪੇਟ ਦੇਵੇਂਗਾ ਅਤੇ ਉਹ ਕੱਪੜੇ ਵਾਂਗ ਬਦਲੇ ਜਾਣਗੇ। ਪਰ ਤੂੰ ਇੱਕੋ ਜਿਹਾ ਰਹਿੰਦਾ ਹੈਂ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।</verse>
				<verse number="13">ਫਿਰ ਉਸ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ: ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ?</verse>
				<verse number="14">ਕੀ ਉਹ ਸਭ ਸੇਵਾ ਕਰਨ ਵਾਲੀਆਂ ਆਤਮਾਵਾਂ ਨਹੀਂ ਹਨ ਜੋ ਉਨ੍ਹਾਂ ਦੀ ਸੇਵਾ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਦੇ ਵਾਰਸ ਬਣਨ ਵਾਲੇ ਹਨ?</verse>
			</chapter>
			<chapter number="2">
				<verse number="1">ਇਸ ਲਈ ਜ਼ਰੂਰੀ ਹੈ ਕਿ ਜਿਹੜੀਆਂ ਗੱਲਾਂ ਅਸੀਂ ਸੁਣੀਆਂ ਹਨ ਉਨ੍ਹਾਂ 'ਤੇ ਹੋਰ ਵੀ ਜ਼ਿਆਦਾ ਧਿਆਨ ਦੇਈਏ ਤਾਂਕਿ ਅਸੀਂ ਭਟਕ ਕੇ ਦੂਰ ਨਾ ਚਲੇ ਜਾਈਏ।</verse>
				<verse number="2">ਕਿਉਂਕਿ ਜੇ ਉਹ ਸੰਦੇਸ਼ ਜਿਹੜਾ ਦੂਤਾਂ ਦੁਆਰਾ ਦਿੱਤਾ ਗਿਆ ਸੀ, ਦ੍ਰਿੜ੍ਹ ਰਿਹਾ ਅਤੇ ਹਰੇਕ ਅਣਆਗਿਆਕਾਰੀ ਅਤੇ ਅਪਰਾਧ ਨੂੰ ਉਚਿਤ ਦੰਡ ਮਿਲਿਆ</verse>
				<verse number="3">ਤਾਂ ਉਸ ਮਹਾਨ ਮੁਕਤੀ ਦੀ ਅਣਦੇਖੀ ਕਰਕੇ ਅਸੀਂ ਕਿਵੇਂ ਬਚ ਸਕਾਂਗੇ ਜਿਸ ਦਾ ਵਰਣਨ ਸਭ ਤੋਂ ਪਹਿਲਾਂ ਪ੍ਰਭੂ ਦੇ ਦੁਆਰਾ ਕੀਤਾ ਗਿਆ ਅਤੇ ਸੁਣਨ ਵਾਲਿਆਂ ਨੇ ਸਾਡੇ ਸਾਹਮਣੇ ਇਸ ਦੀ ਪੁਸ਼ਟੀ ਕੀਤੀ?</verse>
				<verse number="4">ਇਸ ਤੋਂ ਇਲਾਵਾ ਪਰਮੇਸ਼ਰ ਨੇ ਵੀ ਚਿੰਨ੍ਹਾਂ, ਅਚੰਭਿਆਂ ਅਤੇ ਵੱਖ-ਵੱਖ ਤਰ੍ਹਾਂ ਦੇ ਚਮਤਕਾਰਾਂ ਦੇ ਦੁਆਰਾ ਅਤੇ ਆਪਣੀ ਇੱਛਾ ਦੇ ਅਨੁਸਾਰ ਪਵਿੱਤਰ ਆਤਮਾ ਦੇ ਵਰਦਾਨ ਵੰਡਣ ਦੁਆਰਾ ਇਸ ਦੀ ਗਵਾਹੀ ਦਿੱਤੀ।</verse>
				<verse number="5">ਪਰਮੇਸ਼ਰ ਨੇ ਉਸ ਆਉਣ ਵਾਲੇ ਸੰਸਾਰ ਨੂੰ ਜਿਸ ਦੀ ਗੱਲ ਅਸੀਂ ਕਰ ਰਹੇ ਹਾਂ, ਦੂਤਾਂ ਦੇ ਅਧੀਨ ਨਹੀਂ ਕੀਤਾ,</verse>
				<verse number="6">ਪਰ ਕਿਸੇ ਨੇ ਇੱਕ ਥਾਂ ਇਹ ਕਹਿ ਕੇ ਗਵਾਹੀ ਦਿੱਤੀ ਹੈ: ਮਨੁੱਖ ਕੀ ਹੈ ਜੋ ਤੂੰ ਉਸ ਨੂੰ ਯਾਦ ਰੱਖੇਂ, ਜਾਂ ਮਨੁੱਖ ਦੀ ਸੰਤਾਨ ਕੀ ਹੈ ਜੋ ਤੂੰ ਉਸ ਦੀ ਸੁੱਧ ਲਵੇਂ?</verse>
				<verse number="7">ਤੂੰ ਥੋੜ੍ਹੇ ਸਮੇਂ ਲਈ ਉਸ ਨੂੰ ਸਵਰਗਦੂਤਾਂ ਨਾਲੋਂ ਨੀਵਾਂ ਕੀਤਾ; ਤੂੰ ਉਸ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਅਤੇ ਉਸ ਨੂੰ ਆਪਣੇ ਹੱਥਾਂ ਦੇ ਕੰਮਾਂ ਉੱਤੇ ਅਧਿਕਾਰ ਦਿੱਤਾ ।</verse>
				<verse number="8">ਅਤੇ ਸਭ ਕੁਝ ਉਸ ਦੇ ਪੈਰਾਂ ਹੇਠ ਕਰ ਦਿੱਤਾ। ਕਿਉਂਕਿ ਜਦੋਂ ਉਸ ਨੇ ਸਭ ਕੁਝ ਉਸ ਦੇ ਅਧੀਨ ਕਰ ਦਿੱਤਾ ਤਾਂ ਅਜਿਹਾ ਕੁਝ ਵੀ ਨਹੀਂ ਛੱਡਿਆ ਜੋ ਉਸ ਦੇ ਅਧੀਨ ਨਾ ਕੀਤਾ ਹੋਵੇ, ਪਰ ਅਜੇ ਅਸੀਂ ਸਭ ਕੁਝ ਉਸ ਦੇ ਅਧੀਨ ਕੀਤਾ ਹੋਇਆ ਨਹੀਂ ਵੇਖਦੇ।</verse>
				<verse number="9">ਪਰ ਅਸੀਂ ਯਿਸੂ ਨੂੰ, ਜਿਹੜਾ ਥੋੜ੍ਹੇ ਸਮੇਂ ਲਈ ਸਵਰਗਦੂਤਾਂ ਤੋਂ ਨੀਵਾਂ ਕੀਤਾ ਗਿਆ ਤਾਂਕਿ ਉਹ ਪਰਮੇਸ਼ਰ ਦੀ ਕਿਰਪਾ ਨਾਲ ਸਭਨਾਂ ਦੇ ਲਈ ਮੌਤ ਦਾ ਸੁਆਦ ਚੱਖੇ, ਮੌਤ ਦੇ ਦੁੱਖ ਦੇ ਕਾਰਨ ਆਦਰ ਅਤੇ ਮਹਿਮਾ ਦਾ ਤਾਜ ਪਹਿਨਿਆ ਹੋਇਆ ਵੇਖਦੇ ਹਾਂ।</verse>
				<verse number="10">ਕਿਉਂਕਿ ਜਿਸ ਦੇ ਲਈ ਅਤੇ ਜਿਸ ਦੇ ਦੁਆਰਾ ਸਭ ਵਸਤਾਂ ਹੋਂਦ ਵਿੱਚ ਹਨ, ਉਸ ਪਰਮੇਸ਼ਰ ਦੇ ਲਈ ਇਹ ਉਚਿਤ ਸੀ ਕਿ ਬਹੁਤ ਸਾਰੇ ਪੁੱਤਰਾਂ ਨੂੰ ਮਹਿਮਾ ਵਿੱਚ ਲਿਆਵੇ ਅਤੇ ਉਨ੍ਹਾਂ ਦੀ ਮੁਕਤੀ ਦੇ ਕਰਤਾ ਨੂੰ ਦੁੱਖਾਂ ਦੇ ਦੁਆਰਾ ਸਿੱਧ ਪ੍ਰਮਾਣਿਤ ਕਰੇ।</verse>
				<verse number="11">ਕਿਉਂ ਜੋ ਪਵਿੱਤਰ ਕਰਨ ਵਾਲਾ ਅਤੇ ਪਵਿੱਤਰ ਕੀਤੇ ਜਾਣ ਵਾਲੇ ਸਭ ਇੱਕੋ ਤੋਂ ਹਨ। ਇਸੇ ਕਾਰਨ ਉਹ ਉਨ੍ਹਾਂ ਨੂੰ ਭਾਈ ਕਹਿਣ ਤੋਂ ਨਹੀਂ ਸ਼ਰਮਾਉਂਦਾ</verse>
				<verse number="12">ਅਤੇ ਕਹਿੰਦਾ ਹੈ: ਮੈਂ ਆਪਣੇ ਭਾਈਆਂ ਨੂੰ ਤੇਰੇ ਨਾਮ ਦਾ ਪ੍ਰਚਾਰ ਕਰਾਂਗਾ; ਸਭਾ ਦੇ ਵਿਚਕਾਰ ਮੈਂ ਤੇਰੇ ਲਈ ਭਜਨ ਗਾਵਾਂਗਾ</verse>
				<verse number="13">ਅਤੇ ਫੇਰ ਕਹਿੰਦਾ ਹੈ: ਮੈਂ ਉਸ ਉੱਤੇ ਭਰੋਸਾ ਰੱਖਾਂਗਾ, ਅਤੇ ਫੇਰ, ਵੇਖ, ਮੈਂ ਅਤੇ ਉਹ ਬੱਚੇ ਜਿਹੜੇ ਪਰਮੇਸ਼ਰ ਨੇ ਮੈਨੂੰ ਦਿੱਤੇ ਹਨ।</verse>
				<verse number="14">ਇਸ ਲਈ ਜਿਸ ਤਰ੍ਹਾਂ ਬੱਚੇ ਲਹੂ ਅਤੇ ਮਾਸ ਵਿੱਚ ਸਾਂਝੀ ਹਨ ਉਸੇ ਤਰ੍ਹਾਂ ਯਿਸੂ ਵੀ ਇਨ੍ਹਾਂ ਵਿੱਚ ਸਾਂਝੀ ਹੋਇਆ ਤਾਂਕਿ ਆਪਣੀ ਮੌਤ ਦੇ ਦੁਆਰਾ ਉਸ ਦਾ ਅਰਥਾਤ ਸ਼ੈਤਾਨ ਦਾ ਨਾਸ ਕਰੇ ਜਿਹੜਾ ਮੌਤ ਉੱਤੇ ਵੱਸ ਰੱਖਦਾ ਹੈ</verse>
				<verse number="15">ਅਤੇ ਉਨ੍ਹਾਂ ਨੂੰ ਜਿਹੜੇ ਮੌਤ ਦੇ ਡਰ ਦੇ ਕਾਰਨ ਸਾਰੀ ਜ਼ਿੰਦਗੀ ਗੁਲਾਮੀ ਵਿੱਚ ਜਕੜੇ ਹੋਏ ਸਨ, ਅਜ਼ਾਦ ਕਰਾਵੇ।</verse>
				<verse number="16">ਕਿਉਂਕਿ ਨਿਰਸੰਦੇਹ ਉਹ ਸਵਰਗਦੂਤਾਂ ਦੀ ਨਹੀਂ, ਪਰ ਅਬਰਾਹਾਮ ਦੀ ਅੰਸ ਦੀ ਸਹਾਇਤਾ ਕਰਦਾ ਹੈ।</verse>
				<verse number="17">ਇਸ ਲਈ ਇਹ ਜ਼ਰੂਰੀ ਸੀ ਕਿ ਉਹ ਹਰ ਤਰ੍ਹਾਂ ਨਾਲ ਆਪਣੇ ਭਾਈਆਂ ਜਿਹਾ ਬਣੇ ਤਾਂਕਿ ਉਹ ਪਰਮੇਸ਼ਰ ਨਾਲ ਸੰਬੰਧਤ ਗੱਲਾਂ ਵਿੱਚ ਦਇਆਵਾਨ ਅਤੇ ਵਫ਼ਾਦਾਰ ਮਹਾਂਯਾਜਕ ਬਣ ਕੇ ਲੋਕਾਂ ਦੇ ਪਾਪਾਂ ਦਾ ਪ੍ਰਾਸਚਿਤ ਕਰ ਸਕੇ;</verse>
				<verse number="18">ਕਿਉਂਕਿ ਜਦੋਂ ਉਸ ਨੇ ਆਪ ਪਰਖੇ ਜਾ ਕੇ ਦੁੱਖ ਝੱਲਿਆ ਤਾਂ ਉਹ ਪਰਖੇ ਜਾਣ ਵਾਲਿਆਂ ਦੀ ਸਹਾਇਤਾ ਕਰ ਸਕਦਾ ਹੈ।</verse>
			</chapter>
			<chapter number="3">
				<verse number="1">ਇਸ ਲਈ, ਹੇ ਪਵਿੱਤਰ ਭਾਈਓ ਅਤੇ ਸਵਰਗੀ ਬੁਲਾਹਟ ਦੇ ਸਾਂਝੀਦਾਰੋ, ਯਿਸੂ ਉੱਤੇ ਧਿਆਨ ਕਰੋ ਜਿਸ ਦਾ ਅਸੀਂ ਰਸੂਲ ਅਤੇ ਮਹਾਂਯਾਜਕ ਦੇ ਤੌਰ 'ਤੇ ਇਕਰਾਰ ਕਰਦੇ ਹਾਂ।</verse>
				<verse number="2">ਉਹ ਆਪਣੇ ਨਿਯੁਕਤ ਕਰਨ ਵਾਲੇ ਪ੍ਰਤੀ ਵਫ਼ਾਦਾਰ ਰਿਹਾ, ਜਿਵੇਂ ਮੂਸਾ ਵੀ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੀ।</verse>
				<verse number="3">ਪਰ ਉਹ ਮੂਸਾ ਨਾਲੋਂ ਵੱਧ ਮਹਿਮਾ ਦੇ ਯੋਗ ਗਿਣਿਆ ਗਿਆ, ਜਿਵੇਂ ਘਰ ਨਾਲੋਂ ਘਰ ਦਾ ਬਣਾਉਣ ਵਾਲਾ ਜ਼ਿਆਦਾ ਆਦਰਯੋਗ ਹੁੰਦਾ ਹੈ।</verse>
				<verse number="4">ਕਿਉਂ ਜੋ ਹਰੇਕ ਘਰ ਕਿਸੇ ਨਾ ਕਿਸੇ ਦੁਆਰਾ ਬਣਾਇਆ ਜਾਂਦਾ ਹੈ, ਪਰ ਸਭ ਕੁਝ ਬਣਾਉਣ ਵਾਲਾ ਪਰਮੇਸ਼ਰ ਹੀ ਹੈ।</verse>
				<verse number="5">ਮੂਸਾ ਪਰਮੇਸ਼ਰ ਦੇ ਸਾਰੇ ਘਰਾਣੇ ਵਿੱਚ ਸੇਵਕ ਦੇ ਤੌਰ 'ਤੇ ਵਿਸ਼ਵਾਸਯੋਗ ਰਿਹਾ ਤਾਂਕਿ ਉਨ੍ਹਾਂ ਗੱਲਾਂ ਦੀ ਗਵਾਹੀ ਦੇਵੇ ਜਿਹੜੀਆਂ ਭਵਿੱਖ ਵਿੱਚ ਕਹੀਆਂ ਜਾਣੀਆਂ ਸਨ।</verse>
				<verse number="6">ਪਰ ਮਸੀਹ ਪਰਮੇਸ਼ਰ ਦੇ ਸਾਰੇ ਘਰਾਣੇ ਉੱਤੇ ਇੱਕ ਪੁੱਤਰ ਦੇ ਤੌਰ 'ਤੇ ਵਫ਼ਾਦਾਰ ਰਿਹਾ; ਉਸ ਦਾ ਘਰਾਣਾ ਅਸੀਂ ਹਾਂ ਜੇ ਅਸੀਂ ਆਪਣੀ ਦਲੇਰੀ ਅਤੇ ਆਸ ਦੇ ਅਭਿਮਾਨ ਉੱਤੇ ਕਾਇਮ ਰਹੀਏ।</verse>
				<verse number="7">ਇਸ ਲਈ ਜਿਵੇਂ ਪਵਿੱਤਰ ਆਤਮਾ ਕਹਿੰਦਾ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ,</verse>
				<verse number="8">ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਉਜਾੜ ਵਿੱਚ ਪਰਖੇ ਜਾਣ ਦੇ ਦਿਨ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ,</verse>
				<verse number="9">ਜਿੱਥੇ ਤੁਹਾਡੇ ਪੁਰਖਿਆਂ ਨੇ ਮੈਨੂੰ ਜਾਂਚ ਕੇ ਪਰਖਿਆ ਅਤੇ ਚਾਲ੍ਹੀਆਂ ਸਾਲਾਂ ਤੱਕ ਮੇਰੇ ਕੰਮ ਵੇਖੇ।</verse>
				<verse number="10">ਇਸ ਲਈ ਮੈਂ ਇਸ ਪੀੜ੍ਹੀ ਨਾਲ ਗੁੱਸੇ ਹੋਇਆ ਅਤੇ ਕਿਹਾ: “ਇਨ੍ਹਾਂ ਦੇ ਦਿਲ ਹਮੇਸ਼ਾ ਭਟਕਦੇ ਰਹਿੰਦੇ ਹਨ ਅਤੇ ਇਨ੍ਹਾਂ ਨੇ ਮੇਰੇ ਰਾਹਾਂ ਨੂੰ ਨਹੀਂ ਜਾਣਿਆ।”</verse>
				<verse number="11">ਇਸ ਕਰਕੇ ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ।</verse>
				<verse number="12">ਹੇ ਭਾਈਓ, ਸਾਵਧਾਨ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਹਾਡੇ ਵਿੱਚੋਂ ਕਿਸੇ ਦਾ ਮਨ ਬੁਰਾ ਅਤੇ ਅਵਿਸ਼ਵਾਸੀ ਹੋਵੇ ਜੋ ਤੁਹਾਨੂੰ ਜੀਉਂਦੇ ਪਰਮੇਸ਼ਰ ਤੋਂ ਦੂਰ ਕਰ ਦੇਵੇ,</verse>
				<verse number="13">ਸਗੋਂ ਜਦੋਂ ਤੱਕ “ ਅੱਜ ਦਾ ਦਿਨ ” ਕਿਹਾ ਜਾਂਦਾ ਹੈ, ਹਰ ਦਿਨ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਤਾਂਕਿ ਪਾਪ ਦੇ ਧੋਖੇ ਕਾਰਨ ਤੁਹਾਡੇ ਵਿੱਚੋਂ ਕੋਈ ਵੀ ਕਠੋਰ ਨਾ ਹੋ ਜਾਵੇ।</verse>
				<verse number="14">ਕਿਉਂਕਿ ਜੇ ਅਸੀਂ ਆਪਣੇ ਸ਼ੁਰੂਆਤੀ ਵਿਸ਼ਵਾਸ ਉੱਤੇ ਅੰਤ ਤੱਕ ਕਾਇਮ ਰਹਿੰਦੇ ਹਾਂ ਤਾਂ ਅਸੀਂ ਮਸੀਹ ਦੇ ਸਾਂਝੀਦਾਰ ਬਣਦੇ ਹਾਂ।</verse>
				<verse number="15">ਜਿਵੇਂ ਕਿਹਾ ਗਿਆ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ ਜਿਵੇਂ ਤੁਸੀਂ ਉਸ ਨੂੰ ਕ੍ਰੋਧ ਦਿਵਾ ਕੇ ਕੀਤਾ ਸੀ।</verse>
				<verse number="16">ਕਿਉਂਕਿ ਕਿਨ੍ਹਾਂ ਨੇ ਸੁਣਿਆ ਅਤੇ ਕ੍ਰੋਧ ਦਿਵਾਇਆ? ਕੀ ਉਨ੍ਹਾਂ ਸਭਨਾਂ ਨੇ ਹੀ ਨਹੀਂ ਜਿਹੜੇ ਮੂਸਾ ਦੇ ਰਾਹੀਂ ਮਿਸਰ ਵਿੱਚੋਂ ਨਿੱਕਲੇ ਸਨ?</verse>
				<verse number="17">ਅਤੇ ਪਰਮੇਸ਼ਰ ਚਾਲ੍ਹੀਆਂ ਸਾਲਾਂ ਤੱਕ ਕਿਨ੍ਹਾਂ ਨਾਲ ਗੁੱਸੇ ਰਿਹਾ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਪਾਪ ਕੀਤਾ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਉਜਾੜ ਵਿੱਚ ਡਿੱਗੀਆਂ?</verse>
				<verse number="18">ਅਤੇ ਉਸ ਨੇ ਕਿਨ੍ਹਾਂ ਨਾਲ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ? ਕੀ ਉਨ੍ਹਾਂ ਨਾਲ ਹੀ ਨਹੀਂ ਜਿਨ੍ਹਾਂ ਅਣਆਗਿਆਕਾਰੀ ਕੀਤੀ?</verse>
				<verse number="19">ਇਸ ਲਈ ਅਸੀਂ ਵੇਖਦੇ ਹਾਂ ਕਿ ਉਹ ਅਵਿਸ਼ਵਾਸ ਦੇ ਕਾਰਨ ਪ੍ਰਵੇਸ਼ ਨਾ ਕਰ ਸਕੇ।</verse>
			</chapter>
			<chapter number="4">
				<verse number="1">ਇਸ ਲਈ ਜਦੋਂ ਉਸ ਦੇ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਵਾਇਦਾ ਕਾਇਮ ਹੈ ਤਾਂ ਸਾਨੂੰ ਡਰਨਾ ਚਾਹੀਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਸਾਡੇ ਵਿੱਚੋਂ ਕੋਈ ਇਸ ਤੋਂ ਵਾਂਝਾ ਰਹਿ ਜਾਵੇ।</verse>
				<verse number="2">ਕਿਉਂਕਿ ਸਾਨੂੰ ਵੀ ਉਹੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੀ ਉਨ੍ਹਾਂ ਨੂੰ ਸੁਣਾਈ ਗਈ ਸੀ, ਪਰ ਜੋ ਵਚਨ ਉਨ੍ਹਾਂ ਨੇ ਸੁਣਿਆ ਉਸ ਤੋਂ ਉਨ੍ਹਾਂ ਨੂੰ ਕੋਈ ਲਾਭ ਨਾ ਹੋਇਆ ਕਿਉਂ ਜੋ ਉਹ ਉਨ੍ਹਾਂ ਨਾਲ ਜਿਨ੍ਹਾਂ ਵਿਸ਼ਵਾਸ ਸਹਿਤ ਇਸ ਨੂੰ ਸੁਣਿਆ, ਇੱਕ ਨਾ ਹੋਏ।</verse>
				<verse number="3">ਪਰ ਅਸੀਂ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਹੈ ਉਸ ਅਰਾਮ ਵਿੱਚ ਪ੍ਰਵੇਸ਼ ਕਰਦੇ ਹਾਂ, ਜਿਵੇਂ ਉਸ ਨੇ ਕਿਹਾ: ਮੈਂ ਕ੍ਰੋਧ ਵਿੱਚ ਆ ਕੇ ਸੌਂਹ ਖਾਧੀ ਕਿ ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ, ਭਾਵੇਂ ਕਿ ਉਸ ਦੇ ਕੰਮ ਸੰਸਾਰ ਦੇ ਮੁੱਢ ਤੋਂ ਹੀ ਪੂਰੇ ਹੋ ਚੁੱਕੇ ਹਨ।</verse>
				<verse number="4">ਕਿਉਂਕਿ ਸੱਤਵੇਂ ਦਿਨ ਬਾਰੇ ਇੱਕ ਜਗ੍ਹਾ ਇਸ ਤਰ੍ਹਾਂ ਕਿਹਾ ਗਿਆ ਹੈ: “ਪਰਮੇਸ਼ਰ ਨੇ ਸੱਤਵੇਂ ਦਿਨ ਆਪਣੇ ਸਾਰੇ ਕੰਮਾਂ ਤੋਂ ਅਰਾਮ ਕੀਤਾ।”</verse>
				<verse number="5">ਅਤੇ ਇਸੇ ਸੰਬੰਧ ਵਿੱਚ ਫੇਰ ਕਿਹਾ ਗਿਆ ਹੈ: “ਉਹ ਮੇਰੇ ਅਰਾਮ ਵਿੱਚ ਕਦੇ ਪ੍ਰਵੇਸ਼ ਨਾ ਕਰਨਗੇ।”</verse>
				<verse number="6">ਸੋ ਜਦੋਂ ਕਈਆਂ ਦਾ ਇਸ ਵਿੱਚ ਪ੍ਰਵੇਸ਼ ਕਰਨਾ ਅਜੇ ਬਾਕੀ ਹੈ ਅਤੇ ਜਿਨ੍ਹਾਂ ਨੂੰ ਪਹਿਲਾਂ ਖੁਸ਼ਖ਼ਬਰੀ ਸੁਣਾਈ ਗਈ ਉਹ ਅਣਆਗਿਆਕਾਰੀ ਦੇ ਕਾਰਨ ਇਸ ਵਿੱਚ ਪ੍ਰਵੇਸ਼ ਨਾ ਕਰ ਸਕੇ,</verse>
				<verse number="7">ਤਾਂ ਪਰਮੇਸ਼ਰ ਫੇਰ ਇੱਕ ਖਾਸ ਦਿਨ ਨਿਯੁਕਤ ਕਰਦਾ ਹੈ ਅਰਥਾਤ “ਅੱਜ ਦਾ ਦਿਨ,” ਅਤੇ ਜਿਵੇਂ ਉਸ ਨੇ ਪਹਿਲਾਂ ਕਿਹਾ ਉਹ ਲੰਮੇ ਸਮੇਂ ਬਾਅਦ ਦਾਊਦ ਦੇ ਰਾਹੀਂ ਫੇਰ ਕਹਿੰਦਾ ਹੈ: ਜੇ ਅੱਜ ਤੁਸੀਂ ਉਸ ਦੀ ਅਵਾਜ਼ ਸੁਣੋ ਤਾਂ ਆਪਣੇ ਦਿਲਾਂ ਨੂੰ ਕਠੋਰ ਨਾ ਕਰੋ।</verse>
				<verse number="8">ਕਿਉਂਕਿ ਜੇ ਯਹੋਸ਼ੁਆ ਨੇ ਉਨ੍ਹਾਂ ਨੂੰ ਅਰਾਮ ਵਿੱਚ ਪ੍ਰਵੇਸ਼ ਕਰਵਾਇਆ ਹੁੰਦਾ ਤਾਂ ਪਰਮੇਸ਼ਰ ਅੱਗੇ ਚੱਲ ਕੇ ਕਿਸੇ ਹੋਰ ਦਿਨ ਦੀ ਗੱਲ ਨਾ ਕਰਦਾ।</verse>
				<verse number="9">ਇਸ ਲਈ ਪਰਮੇਸ਼ਰ ਦੇ ਲੋਕਾਂ ਲਈ ਸਬਤ ਦਾ ਅਰਾਮ ਅਜੇ ਬਾਕੀ ਹੈ,</verse>
				<verse number="10">ਕਿਉਂਕਿ ਜਿਸ ਨੇ ਪਰਮੇਸ਼ਰ ਦੇ ਅਰਾਮ ਵਿੱਚ ਪ੍ਰਵੇਸ਼ ਕਰ ਲਿਆ ਉਸ ਨੇ ਪਰਮੇਸ਼ਰ ਵਾਂਗ ਆਪਣੇ ਕੰਮਾਂ ਤੋਂ ਅਰਾਮ ਪਾਇਆ ਹੈ।</verse>
				<verse number="11">ਇਸ ਲਈ, ਆਓ ਅਸੀਂ ਵੀ ਉਸ ਅਰਾਮ ਵਿੱਚ ਪ੍ਰਵੇਸ਼ ਕਰਨ ਦਾ ਯਤਨ ਕਰੀਏ ਤਾਂਕਿ ਕੋਈ ਅਣਆਗਿਆਕਾਰੀ ਦੇ ਉਸੇ ਨਮੂਨੇ 'ਤੇ ਚੱਲ ਕੇ ਡਿੱਗ ਨਾ ਪਵੇ।</verse>
				<verse number="12">ਪਰਮੇਸ਼ਰ ਦਾ ਵਚਨ ਜੀਉਂਦਾ, ਪ੍ਰਭਾਵਸ਼ਾਲੀ ਅਤੇ ਕਿਸੇ ਵੀ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਪ੍ਰਾਣ, ਆਤਮਾ, ਬੰਦ-ਬੰਦ ਅਤੇ ਗੁੱਦੇ ਨੂੰ ਆਰ-ਪਾਰ ਵਿੰਨ੍ਹ ਦਿੰਦਾ ਹੈ ਤੇ ਮਨ ਦੇ ਵਿਚਾਰਾਂ ਅਤੇ ਇਰਾਦਿਆਂ ਨੂੰ ਪਰਖ ਲੈਂਦਾ ਹੈ।</verse>
				<verse number="13">ਕੋਈ ਪ੍ਰਾਣੀ ਪਰਮੇਸ਼ਰ ਤੋਂ ਛੁਪਿਆ ਹੋਇਆ ਨਹੀਂ ਹੈ, ਬਲਕਿ ਜਿਸ ਨੂੰ ਅਸੀਂ ਲੇਖਾ ਦੇਣਾ ਹੈ ਉਸ ਦੀਆਂ ਅੱਖਾਂ ਸਾਹਮਣੇ ਸਭ ਕੁਝ ਖੁੱਲ੍ਹਾ ਅਤੇ ਨੰਗਾ ਹੈ।</verse>
				<verse number="14">ਸੋ ਜਦੋਂ ਸਾਡੇ ਕੋਲ ਅਜਿਹਾ ਮਹਾਨ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਵਿੱਚੋਂ ਹੋ ਕੇ ਗਿਆ ਅਰਥਾਤ ਯਿਸੂ ਜੋ ਪਰਮੇਸ਼ਰ ਦਾ ਪੁੱਤਰ ਹੈ, ਤਾਂ ਆਓ ਅਸੀਂ ਆਪਣੇ ਇਕਰਾਰ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੀਏ।</verse>
				<verse number="15">ਕਿਉਂਕਿ ਸਾਡਾ ਮਹਾਂਯਾਜਕ ਅਜਿਹਾ ਨਹੀਂ ਹੈ ਜਿਹੜਾ ਸਾਡੀਆਂ ਨਿਰਬਲਤਾਈਆਂ ਵਿੱਚ ਸਾਡਾ ਹਮਦਰਦੀ ਨਾ ਹੋ ਸਕੇ, ਸਗੋਂ ਉਹ ਸਾਡੇ ਵਾਂਗ ਸਭਨਾਂ ਗੱਲਾਂ ਵਿੱਚ ਪਰਤਾਇਆ ਗਿਆ, ਪਰ ਫਿਰ ਵੀ ਪਾਪ ਤੋਂ ਰਹਿਤ ਨਿੱਕਲਿਆ।</verse>
				<verse number="16">ਇਸ ਲਈ, ਆਓ ਅਸੀਂ ਦਲੇਰੀ ਨਾਲ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਜਾਈਏ ਤਾਂਕਿ ਸਮੇਂ ਸਿਰ ਸਹਾਇਤਾ ਲਈ ਕਿਰਪਾ ਪਾਈਏ ਅਤੇ ਦਇਆ ਪ੍ਰਾਪਤ ਕਰੀਏ।</verse>
			</chapter>
			<chapter number="5">
				<verse number="1">ਹਰੇਕ ਮਹਾਂਯਾਜਕ ਮਨੁੱਖਾਂ ਵਿੱਚੋਂ ਅਤੇ ਮਨੁੱਖਾਂ ਦੇ ਲਈ ਹੀ ਚੁਣਿਆ ਜਾਂਦਾ ਹੈ ਅਤੇ ਪਰਮੇਸ਼ਰ ਦੇ ਕੰਮਾਂ ਵਾਸਤੇ ਨਿਯੁਕਤ ਕੀਤਾ ਜਾਂਦਾ ਹੈ ਤਾਂਕਿ ਉਹ ਪਾਪਾਂ ਦੀ ਮਾਫ਼ੀ ਲਈ ਭੇਟਾਂ ਅਤੇ ਬਲੀਦਾਨ ਚੜ੍ਹਾਵੇ।</verse>
				<verse number="2">ਉਹ ਅਗਿਆਨੀਆਂ ਅਤੇ ਭਟਕੇ ਹੋਇਆਂ ਦੇ ਨਾਲ ਕੋਮਲਤਾ ਦਾ ਵਿਹਾਰ ਕਰ ਸਕਦਾ ਹੈ, ਕਿਉਂਕਿ ਉਹ ਆਪ ਵੀ ਨਿਰਬਲਤਾ ਵਿੱਚ ਘਿਰਿਆ ਹੁੰਦਾ ਹੈ</verse>
				<verse number="3">ਅਤੇ ਇਸ ਕਾਰਨ ਉਸ ਦੇ ਲਈ ਜ਼ਰੂਰੀ ਹੈ ਕਿ ਉਹ ਆਪਣੇ ਲਈ ਵੀ ਪਾਪਾਂ ਦਾ ਬਲੀਦਾਨ ਚੜ੍ਹਾਵੇ ਜਿਵੇਂ ਉਹ ਲੋਕਾਂ ਦੇ ਲਈ ਚੜ੍ਹਾਉਂਦਾ ਹੈ।</verse>
				<verse number="4">ਕੋਈ ਵੀ ਇਹ ਆਦਰ ਆਪਣੇ ਆਪ ਪ੍ਰਾਪਤ ਨਹੀਂ ਕਰਦਾ, ਪਰ ਇਹ ਪਰਮੇਸ਼ਰ ਵੱਲੋਂ ਬੁਲਾਏ ਜਾਣ 'ਤੇ ਹੀ ਪ੍ਰਾਪਤ ਹੁੰਦਾ ਹੈ ਜਿਵੇਂ ਹਾਰੂਨ ਵੀ ਬੁਲਾਇਆ ਗਿਆ।</verse>
				<verse number="5">ਇਸੇ ਤਰ੍ਹਾਂ ਮਹਾਂਯਾਜਕ ਬਣਨ ਦਾ ਆਦਰ ਮਸੀਹ ਨੇ ਆਪ ਨਹੀਂ ਲਿਆ, ਸਗੋਂ ਇਹ ਉਸ ਨੇ ਦਿੱਤਾ ਜਿਸ ਨੇ ਉਸ ਨੂੰ ਕਿਹਾ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ।</verse>
				<verse number="6">ਜਿਵੇਂ ਕਿ ਉਹ ਇੱਕ ਹੋਰ ਥਾਂ ਵੀ ਕਹਿੰਦਾ ਹੈ: ਤੂੰ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਦਾ ਯਾਜਕ ਹੈਂ।</verse>
				<verse number="7">ਯਿਸੂ ਨੇ ਸਰੀਰ ਵਿੱਚ ਰਹਿੰਦਿਆਂ ਹੰਝੂ ਵਹਾ-ਵਹਾ ਕੇ ਅਤੇ ਪੁਕਾਰਦੇ ਹੋਏ ਉਸ ਦੇ ਅੱਗੇ ਜਿਹੜਾ ਉਸ ਨੂੰ ਮੌਤ ਤੋਂ ਬਚਾ ਸਕਦਾ ਸੀ, ਪ੍ਰਾਰਥਨਾਵਾਂ ਅਤੇ ਬੇਨਤੀਆਂ ਕੀਤੀਆਂ ਅਤੇ ਉਸ ਦੇ ਸਮਰਪਣ ਦੇ ਕਾਰਨ ਉਸ ਦੀ ਸੁਣੀ ਗਈ।</verse>
				<verse number="8">ਭਾਵੇਂ ਉਹ ਪੁੱਤਰ ਸੀ, ਤਾਂ ਵੀ ਜਿਹੜੇ ਦੁੱਖ ਉਸ ਨੇ ਝੱਲੇ ਉਨ੍ਹਾਂ ਰਾਹੀਂ ਆਗਿਆਕਾਰੀ ਸਿੱਖੀ</verse>
				<verse number="9">ਅਤੇ ਉਨ੍ਹਾਂ ਸਭਨਾਂ ਦੇ ਲਈ ਜਿਹੜੇ ਉਸ ਦੀ ਆਗਿਆ ਮੰਨਦੇ ਹਨ, ਸਿੱਧ ਠਹਿਰਾਏ ਜਾ ਕੇ ਸਦੀਪਕ ਮੁਕਤੀ ਦਾ ਸ੍ਰੋਤ ਬਣ ਗਿਆ</verse>
				<verse number="10">ਅਤੇ ਪਰਮੇਸ਼ਰ ਵੱਲੋਂ ਮਲਕਿਸਿਦਕ ਦੀ ਰੀਤ ਅਨੁਸਾਰ ਮਹਾਂਯਾਜਕ ਨਿਯੁਕਤ ਕੀਤਾ ਗਿਆ।</verse>
				<verse number="11">ਇਸ ਬਾਰੇ ਕਹਿਣ ਲਈ ਸਾਡੇ ਕੋਲ ਬਹੁਤ ਗੱਲਾਂ ਹਨ ਜਿਨ੍ਹਾਂ ਨੂੰ ਸਮਝਾਉਣਾ ਔਖਾ ਹੈ, ਕਿਉਂਕਿ ਤੁਸੀਂ ਸੁਣਨ ਵਿੱਚ ਢਿੱਲੇ ਹੋ ਗਏ ਹੋ।</verse>
				<verse number="12">ਹੁਣ ਤੱਕ ਤਾਂ ਤੁਹਾਨੂੰ ਸਿੱਖਿਅਕ ਬਣ ਜਾਣਾ ਚਾਹੀਦਾ ਸੀ, ਪਰ ਜ਼ਰੂਰਤ ਹੈ ਕਿ ਕੋਈ ਤੁਹਾਨੂੰ ਦੁਬਾਰਾ ਪਰਮੇਸ਼ਰ ਦੀਆਂ ਬਾਣੀਆਂ ਦੇ ਮੂਲ ਸਿਧਾਂਤਾਂ ਦੀ ਸਿੱਖਿਆ ਦੇਵੇ; ਤੁਹਾਨੂੰ ਠੋਸ ਭੋਜਨ ਦੀ ਨਹੀਂ, ਸਗੋਂ ਦੁੱਧ ਦੀ ਲੋੜ ਹੈ।</verse>
				<verse number="13">ਜਿਹੜਾ ਅਜੇ ਦੁੱਧ ਪੀਂਦਾ ਹੈ ਉਹ ਧਾਰਮਿਕਤਾ ਦੇ ਵਚਨ ਵਿੱਚ ਨਿਪੁੰਨ ਨਹੀਂ ਹੈ; ਉਹ ਬੱਚਾ ਹੀ ਹੈ।</verse>
				<verse number="14">ਪਰ ਠੋਸ ਭੋਜਨ ਸਿਆਣਿਆਂ ਲਈ ਹੁੰਦਾ ਹੈ ਜਿਨ੍ਹਾਂ ਨੇ ਆਪਣੀਆਂ ਗਿਆਨ-ਇੰਦਰੀਆਂ ਨੂੰ ਅਭਿਆਸ ਦੇ ਦੁਆਰਾ ਬੁਰੇ-ਭਲੇ ਦੀ ਪਛਾਣ ਕਰਨ ਵਿੱਚ ਪਰਿਪੱਕ ਬਣਾ ਲਿਆ ਹੈ।</verse>
			</chapter>
			<chapter number="6">
				<verse number="1">ਇਸ ਲਈ ਆਓ ਅਸੀਂ ਮਸੀਹ ਦੀ ਸਿੱਖਿਆ ਦੀਆਂ ਸ਼ੁਰੂਆਤੀ ਗੱਲਾਂ ਨੂੰ ਛੱਡ ਕੇ ਸੰਪੂਰਨਤਾ ਵੱਲ ਵਧੀਏ ਅਤੇ ਮੁਰਦੇ ਕੰਮਾਂ ਤੋਂ ਤੋਬਾ ਕਰਨ, ਪਰਮੇਸ਼ਰ ਉੱਤੇ ਵਿਸ਼ਵਾਸ ਕਰਨ,</verse>
				<verse number="2">ਬਪਤਿਸਮਿਆਂ, ਹੱਥ ਰੱਖਣ, ਮੁਰਦਿਆਂ ਦੇ ਪੁਨਰ-ਉਥਾਨ ਅਤੇ ਸਦੀਪਕ ਦੰਡ ਦੀ ਸਿੱਖਿਆ ਦੀ ਨੀਂਹ ਦੁਬਾਰਾ ਨਾ ਰੱਖੀਏ।</verse>
				<verse number="3">ਜੇ ਪਰਮੇਸ਼ਰ ਨੇ ਚਾਹਿਆ ਤਾਂ ਅਸੀਂ ਇਸੇ ਤਰ੍ਹਾਂ ਕਰਕੇ ਸੰਪੂਰਨਤਾ ਵੱਲ ਵਧਾਂਗੇ।</verse>
				<verse number="4">ਕਿਉਂਕਿ ਜਿਨ੍ਹਾਂ ਨੂੰ ਚਾਨਣ ਹੋ ਗਿਆ ਹੈ, ਜਿਨ੍ਹਾਂ ਨੇ ਸਵਰਗੀ ਵਰਦਾਨ ਦਾ ਸਵਾਦ ਚੱਖ ਲਿਆ ਹੈ, ਜਿਹੜੇ ਪਵਿੱਤਰ ਆਤਮਾ ਦੇ ਸਾਂਝੀਦਾਰ ਬਣ ਗਏ ਹਨ,</verse>
				<verse number="5">ਜਿਨ੍ਹਾਂ ਨੇ ਪਰਮੇਸ਼ਰ ਦੇ ਉੱਤਮ ਵਚਨ ਅਤੇ ਆਉਣ ਵਾਲੇ ਯੁਗ ਦੀ ਸਮਰੱਥਾ ਦਾ ਸੁਆਦ ਚੱਖ ਲਿਆ ਹੈ;</verse>
				<verse number="6">ਜੇ ਉਹ ਫਿਰ ਵੀ ਭਟਕ ਜਾਣ ਤਾਂ ਉਨ੍ਹਾਂ ਨੂੰ ਦੁਬਾਰਾ ਤੋਬਾ ਵੱਲ ਲਿਆਉਣਾ ਅਸੰਭਵ ਹੈ, ਕਿਉਂ ਜੋ ਉਹ ਪਰਮੇਸ਼ਰ ਦੇ ਪੁੱਤਰ ਨੂੰ ਆਪਣੇ ਲਈ ਮੁੜ ਸਲੀਬ 'ਤੇ ਚੜ੍ਹਾਉਂਦੇ ਹਨ ਅਤੇ ਖੁੱਲ੍ਹੇਆਮ ਉਸ ਨੂੰ ਸ਼ਰਮਿੰਦਾ ਕਰਦੇ ਹਨ।</verse>
				<verse number="7">ਕਿਉਂਕਿ ਜਿਹੜੀ ਜ਼ਮੀਨ ਆਪਣੇ ਉੱਤੇ ਬਾਰ-ਬਾਰ ਪੈਣ ਵਾਲੀ ਵਰਖਾ ਦੇ ਪਾਣੀ ਨੂੰ ਪੀਂਦੀ ਅਤੇ ਜਿਨ੍ਹਾਂ ਦੇ ਲਈ ਵਾਹੀ ਜਾਂਦੀ ਹੈ ਉਨ੍ਹਾਂ ਲਈ ਸਾਗ-ਪੱਤ ਉਗਾਉਂਦੀ ਹੈ, ਉਹ ਪਰਮੇਸ਼ਰ ਤੋਂ ਬਰਕਤ ਪਾਉਂਦੀ ਹੈ।</verse>
				<verse number="8">ਪਰ ਜੇ ਇਹ ਕੰਡੇ ਅਤੇ ਭੱਖੜੇ ਉਗਾਉਂਦੀ ਹੈ ਤਾਂ ਇਹ ਨਿਕੰਮੀ ਹੈ ਅਤੇ ਸਰਾਪੀ ਜਾਣ ਵਾਲੀ ਹੈ; ਇਸ ਦਾ ਅੰਤ ਸਾੜ ਦਿੱਤੇ ਜਾਣਾ ਹੈ।</verse>
				<verse number="9">ਹੇ ਪਿਆਰਿਓ, ਭਾਵੇਂ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਹਿ ਰਹੇ ਹਾਂ, ਫਿਰ ਵੀ ਅਸੀਂ ਤੁਹਾਡੇ ਵਿਖੇ ਇਸ ਤੋਂ ਵੀ ਉੱਤਮ ਗੱਲਾਂ ਦਾ ਭਰੋਸਾ ਰੱਖਦੇ ਹਾਂ ਜੋ ਮੁਕਤੀ ਨਾਲ ਸੰਬੰਧਤ ਹਨ।</verse>
				<verse number="10">ਕਿਉਂਕਿ ਪਰਮੇਸ਼ਰ ਅਨਿਆਈਂ ਨਹੀਂ ਹੈ ਕਿ ਤੁਹਾਡੇ ਕੰਮ ਨੂੰ ਅਤੇ ਉਸ ਪ੍ਰੇਮ ਨੂੰ ਭੁੱਲ ਜਾਵੇ ਜੋ ਤੁਸੀਂ ਉਸ ਦੇ ਨਾਮ ਦੇ ਨਮਿੱਤ ਵਿਖਾਇਆ ਜਦੋਂ ਤੁਸੀਂ ਸੰਤਾਂ ਦੀ ਸੇਵਾ ਕੀਤੀ ਅਤੇ ਕਰ ਵੀ ਰਹੇ ਹੋ।</verse>
				<verse number="11">ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਆਪਣੀ ਆਸ ਦੇ ਪੂਰੇ ਭਰੋਸੇ ਲਈ ਅੰਤ ਤੱਕ ਅਜਿਹਾ ਹੀ ਉੱਦਮ ਵਿਖਾਵੇ,</verse>
				<verse number="12">ਤਾਂਕਿ ਤੁਸੀਂ ਆਲਸੀ ਨਾ ਹੋ ਜਾਓ, ਸਗੋਂ ਉਨ੍ਹਾਂ ਦੀ ਰੀਸ ਕਰਨ ਵਾਲੇ ਹੋਵੋ ਜਿਹੜੇ ਵਿਸ਼ਵਾਸ ਅਤੇ ਧੀਰਜ ਦੁਆਰਾ ਵਾਇਦਿਆਂ ਦੇ ਵਾਰਸ ਬਣਦੇ ਹਨ।</verse>
				<verse number="13">ਜਦੋਂ ਪਰਮੇਸ਼ਰ ਨੇ ਅਬਰਾਹਾਮ ਨਾਲ ਵਾਇਦਾ ਕੀਤਾ ਤਾਂ ਸੌਂਹ ਖਾਣ ਲਈ ਉਸ ਨੂੰ ਆਪਣੇ ਤੋਂ ਵੱਡਾ ਹੋਰ ਕੋਈ ਨਾ ਮਿਲਿਆ, ਇਸ ਲਈ ਉਸ ਨੇ ਆਪਣੀ ਹੀ ਸੌਂਹ ਖਾਧੀ</verse>
				<verse number="14">ਅਤੇ ਕਿਹਾ: ਮੈਂ ਜ਼ਰੂਰ ਤੈਨੂੰ ਬਹੁਤ ਬਰਕਤ ਦਿਆਂਗਾ ਅਤੇ ਤੈਨੂੰ ਬਹੁਤ ਵਧਾਵਾਂਗਾ।</verse>
				<verse number="15">ਸੋ ਇਸ ਤਰ੍ਹਾਂ ਅਬਰਾਹਾਮ ਨੇ ਧੀਰਜ ਰੱਖ ਕੇ ਵਾਇਦੇ ਨੂੰ ਪ੍ਰਾਪਤ ਕੀਤਾ।</verse>
				<verse number="16">ਕਿਉਂਕਿ ਲੋਕ ਉਸ ਦੀ ਸੌਂਹ ਖਾਂਦੇ ਹਨ ਜੋ ਉਨ੍ਹਾਂ ਤੋਂ ਵੱਡਾ ਹੋਵੇ ਅਤੇ ਸੌਂਹ ਉਨ੍ਹਾਂ ਦੇ ਹਰੇਕ ਝਗੜੇ ਨੂੰ ਨਿਬੇੜ ਦਿੰਦੀ ਹੈ।</verse>
				<verse number="17">ਇਸ ਲਈ ਜਦੋਂ ਪਰਮੇਸ਼ਰ ਨੇ ਚਾਹਿਆ ਕਿ ਉਹ ਆਪਣੇ ਵਾਇਦੇ ਦੇ ਵਾਰਸਾਂ ਉੱਤੇ ਆਪਣੇ ਨਾ ਬਦਲਣ ਵਾਲੇ ਉਦੇਸ਼ ਨੂੰ ਪਰਗਟ ਕਰੇ ਤਾਂ ਸੌਂਹ ਨਾਲ ਇਸ ਨੂੰ ਪੱਕਾ ਕੀਤਾ,</verse>
				<verse number="18">ਤਾਂਕਿ ਦੋ ਨਾ ਬਦਲਣ ਵਾਲੀਆਂ ਗੱਲਾਂ ਦੇ ਦੁਆਰਾ ਜਿਨ੍ਹਾਂ ਵਿੱਚ ਪਰਮੇਸ਼ਰ ਦਾ ਝੂਠ ਬੋਲਣਾ ਅਸੰਭਵ ਹੈ ਸਾਨੂੰ ਜਿਹੜੇ ਆਸਰਾ ਲੈਣ ਲਈ ਦੌੜ ਰਹੇ ਹਾਂ, ਸਾਹਮਣੇ ਰੱਖੀ ਹੋਈ ਆਸ ਨੂੰ ਪ੍ਰਾਪਤ ਕਰਨ ਲਈ ਦ੍ਰਿੜ੍ਹ ਉਤਸ਼ਾਹ ਮਿਲੇ।</verse>
				<verse number="19">ਇਹ ਆਸ ਸਾਡੇ ਪ੍ਰਾਣ ਦੇ ਲਈ ਇੱਕ ਮਜ਼ਬੂਤ ਅਤੇ ਦ੍ਰਿੜ੍ਹ ਲੰਗਰ ਵਾਂਗ ਹੈ ਅਤੇ ਪਰਦੇ ਦੇ ਅੰਦਰ ਤੱਕ ਪਹੁੰਚਦੀ ਹੈ</verse>
				<verse number="20">ਜਿੱਥੇ ਯਿਸੂ ਨੇ ਸਾਡੇ ਨਮਿੱਤ ਮੋਹਰੀ ਹੋ ਕੇ ਪ੍ਰਵੇਸ਼ ਕੀਤਾ ਅਤੇ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਲਈ ਮਹਾਂਯਾਜਕ ਬਣ ਗਿਆ।</verse>
			</chapter>
			<chapter number="7">
				<verse number="1">ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ਰ ਦਾ ਯਾਜਕ ਹੈ। ਜਦੋਂ ਅਬਰਾਹਾਮ ਰਾਜਿਆਂ ਦਾ ਖਾਤਮਾ ਕਰਕੇ ਵਾਪਸ ਆ ਰਿਹਾ ਸੀ ਤਾਂ ਉਸ ਨੇ ਅਬਰਾਹਾਮ ਨੂੰ ਮਿਲ ਕੇ ਉਸ ਨੂੰ ਬਰਕਤ ਦਿੱਤੀ</verse>
				<verse number="2">ਅਤੇ ਅਬਰਾਹਾਮ ਨੇ ਉਸ ਨੂੰ ਸਭ ਵਸਤਾਂ ਦਾ ਦਸਵੰਧ ਦਿੱਤਾ। ਉਹ ਆਪਣੇ ਨਾਮ ਦੇ ਅਰਥ ਅਨੁਸਾਰ ਪਹਿਲਾਂ ਤਾਂ ਧਾਰਮਿਕਤਾ ਦਾ ਰਾਜਾ ਹੈ ਅਤੇ ਫਿਰ ਸਾਲੇਮ ਦਾ ਰਾਜਾ ਅਰਥਾਤ ਸ਼ਾਂਤੀ ਦਾ ਰਾਜਾ।</verse>
				<verse number="3">ਉਸ ਦਾ ਨਾ ਪਿਤਾ, ਨਾ ਮਾਤਾ ਅਤੇ ਨਾ ਕੁਲ-ਪੱਤਰੀ ਹੈ ਅਤੇ ਨਾ ਉਸ ਦੇ ਦਿਨਾਂ ਦਾ ਅਰੰਭ ਅਤੇ ਨਾ ਹੀ ਜੀਵਨ ਦਾ ਅੰਤ ਹੈ। ਪਰ ਉਹ ਪਰਮੇਸ਼ਰ ਦੇ ਪੁੱਤਰ ਦੇ ਸਮਾਨ ਅਨੰਤ ਕਾਲ ਤੱਕ ਯਾਜਕ ਬਣਿਆ ਰਹਿੰਦਾ ਹੈ।</verse>
				<verse number="4">ਹੁਣ ਧਿਆਨ ਦਿਓ ਕਿ ਉਹ ਕਿੰਨਾ ਮਹਾਨ ਸੀ ਜਿਸ ਨੂੰ ਕੁਲਪਤੀ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਦਸਵੰਧ ਦਿੱਤਾ।</verse>
				<verse number="5">ਲੇਵੀ ਦੇ ਉਹ ਪੁੱਤਰ ਜਿਨ੍ਹਾਂ ਨੂੰ ਯਾਜਕਾਈ ਦੀ ਜ਼ਿੰਮੇਵਾਰੀ ਮਿਲੀ ਹੈ ਉਨ੍ਹਾਂ ਨੂੰ ਇਹ ਹੁਕਮ ਦਿੱਤਾ ਗਿਆ ਹੈ ਕਿ ਬਿਵਸਥਾ ਦੇ ਅਨੁਸਾਰ ਲੋਕਾਂ ਤੋਂ ਅਰਥਾਤ ਆਪਣੇ ਭਾਈਆਂ ਤੋਂ ਦਸਵੰਧ ਲੈਣ ਭਾਵੇਂ ਉਹ ਵੀ ਅਬਰਾਹਾਮ ਦੇ ਵੰਸ਼ ਵਿੱਚੋਂ ਆਏ ਹਨ।</verse>
				<verse number="6">ਪਰ ਮਲਕਿਸਿਦਕ ਜਿਸ ਦੀ ਕੁਲ-ਪੱਤਰੀ ਲੇਵੀਆਂ ਵਿੱਚੋਂ ਨਹੀਂ ਸੀ, ਉਸ ਨੇ ਅਬਰਾਹਾਮ ਤੋਂ ਦਸਵੰਧ ਪ੍ਰਾਪਤ ਕੀਤਾ ਅਤੇ ਜਿਸ ਨੂੰ ਵਾਇਦੇ ਮਿਲੇ ਸਨ, ਉਸ ਨੂੰ ਬਰਕਤ ਦਿੱਤੀ।</verse>
				<verse number="7">ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਛੋਟਾ ਵੱਡੇ ਤੋਂ ਬਰਕਤ ਪਾਉਂਦਾ ਹੈ।</verse>
				<verse number="8">ਹੁਣ ਇੱਥੇ ਮਰਨਹਾਰ ਮਨੁੱਖ ਦਸਵੰਧ ਪ੍ਰਾਪਤ ਕਰਦੇ ਹਨ, ਪਰ ਉੱਥੇ ਉਸ ਨੇ ਪ੍ਰਾਪਤ ਕੀਤਾ ਜਿਸ ਦੇ ਵਿਖੇ ਗਵਾਹੀ ਦਿੱਤੀ ਜਾਂਦੀ ਹੈ ਕਿ ਉਹ ਜੀਉਂਦਾ ਹੈ।</verse>
				<verse number="9">ਸੋ ਇਹ ਵੀ ਕਿਹਾ ਜਾ ਸਕਦਾ ਹੈ ਕਿ ਦਸਵੰਧ ਲੈਣ ਵਾਲੇ ਲੇਵੀ ਨੇ ਵੀ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ,</verse>
				<verse number="10">ਕਿਉਂਕਿ ਜਦੋਂ ਮਲਕਿਸਿਦਕ ਅਬਰਾਹਾਮ ਨੂੰ ਮਿਲਿਆ ਤਾਂ ਲੇਵੀ ਅਜੇ ਆਪਣੇ ਪਿਤਾ ਅਬਰਾਹਾਮ ਦੇ ਤੁਖ਼ਮ ਵਿੱਚ ਹੀ ਸੀ।</verse>
				<verse number="11">ਹੁਣ ਜੇ ਸਿੱਧਤਾ ਲੇਵੀ ਯਾਜਕਾਈ ਦੇ ਰਾਹੀਂ ਆਈ ਹੁੰਦੀ ਕਿਉਂਕਿ ਲੋਕਾਂ ਨੇ ਇਸੇ ਦੇ ਅਧਾਰ 'ਤੇ ਬਿਵਸਥਾ ਨੂੰ ਪ੍ਰਾਪਤ ਕੀਤਾ, ਤਾਂ ਕਿਸੇ ਹੋਰ ਯਾਜਕ ਦੇ ਨਿਯੁਕਤ ਕੀਤੇ ਜਾਣ ਦੀ ਕੀ ਜ਼ਰੂਰਤ ਸੀ ਜਿਹੜਾ ਮਲਕਿਸਿਦਕ ਦੀ ਰੀਤ ਅਨੁਸਾਰ ਸਦਾਇਆ ਜਾਵੇ ਨਾ ਕਿ ਹਾਰੂਨ ਦੀ ਰੀਤ ਅਨੁਸਾਰ?</verse>
				<verse number="12">ਜਦੋਂ ਯਾਜਕਾਈ ਵਿੱਚ ਬਦਲਾਵ ਹੁੰਦਾ ਹੈ ਤਾਂ ਬਿਵਸਥਾ ਵਿੱਚ ਵੀ ਬਦਲਾਵ ਜ਼ਰੂਰੀ ਹੈ।</verse>
				<verse number="13">ਕਿਉਂਕਿ ਜਿਸ ਦੇ ਵਿਖੇ ਇਹ ਸਭ ਗੱਲਾਂ ਕਹੀਆਂ ਜਾਂਦੀਆਂ ਹਨ ਉਹ ਕਿਸੇ ਹੋਰ ਗੋਤ ਦਾ ਹੈ ਜਿਸ ਵਿੱਚੋਂ ਕਿਸੇ ਨੇ ਜਗਵੇਦੀ ਦੀ ਸੇਵਾ ਨਹੀਂ ਕੀਤੀ।</verse>
				<verse number="14">ਇਹ ਤਾਂ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਦੇ ਗੋਤ ਵਿੱਚੋਂ ਹੋਇਆ ਅਤੇ ਉਸ ਗੋਤ ਦੇ ਸੰਬੰਧ ਵਿੱਚ ਮੂਸਾ ਨੇ ਯਾਜਕਾਂ ਦੇ ਵਿਖੇ ਕੁਝ ਨਹੀਂ ਕਿਹਾ।</verse>
				<verse number="15">ਹੁਣ ਇਹ ਗੱਲ ਉਦੋਂ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਜਦੋਂ ਮਲਕਿਸਿਦਕ ਵਾਂਗ ਕੋਈ ਦੂਜਾ ਯਾਜਕ ਉੱਠਦਾ ਹੈ</verse>
				<verse number="16">ਜਿਹੜਾ ਸਰੀਰਕ ਵੰਸ਼ ਨਾਲ ਸੰਬੰਧਤ ਬਿਵਸਥਾ ਦੇ ਹੁਕਮ ਅਨੁਸਾਰ ਯਾਜਕ ਨਹੀਂ ਬਣਿਆ, ਸਗੋਂ ਅਵਿਨਾਸੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ।</verse>
				<verse number="17">ਕਿਉਂਕਿ ਉਸ ਦੇ ਵਿਖੇ ਇਹ ਗਵਾਹੀ ਦਿੱਤੀ ਗਈ ਹੈ: ਤੂੰ ਮਲਕਿਸਿਦਕ ਦੀ ਰੀਤ ਅਨੁਸਾਰ ਸਦਾ ਲਈ ਯਾਜਕ ਹੈਂ।</verse>
				<verse number="18">ਇਸ ਤਰ੍ਹਾਂ ਪਹਿਲਾ ਹੁਕਮ ਨਿਰਬਲ ਅਤੇ ਅਕਾਰਥ ਹੋਣ ਕਰਕੇ ਰੱਦ ਹੋ ਗਿਆ,</verse>
				<verse number="19">ਕਿਉਂਕਿ ਬਿਵਸਥਾ ਨੇ ਕਿਸੇ ਗੱਲ ਨੂੰ ਸਿੱਧ ਨਹੀਂ ਕੀਤਾ; ਪਰ ਇਸ ਤੋਂ ਵੀ ਇੱਕ ਚੰਗੀ ਆਸ ਦਿੱਤੀ ਗਈ ਜਿਸ ਦੇ ਰਾਹੀਂ ਅਸੀਂ ਪਰਮੇਸ਼ਰ ਦੇ ਨੇੜੇ ਆਉਂਦੇ ਹਾਂ।</verse>
				<verse number="20">ਮਸੀਹ ਦੀ ਨਿਯੁਕਤੀ ਸੌਂਹ ਦੇ ਬਿਨਾਂ ਨਹੀਂ ਹੋਈ, ਜਦਕਿ ਯਾਜਕ ਸੌਂਹ ਦੇ ਬਿਨਾਂ ਨਿਯੁਕਤ ਹੁੰਦੇ ਸਨ।</verse>
				<verse number="21">ਪਰ ਉਸ ਨੂੰ ਸੌਂਹ ਦੇ ਦੁਆਰਾ ਪਰਮੇਸ਼ਰ ਨੇ ਨਿਯੁਕਤ ਕੀਤਾ ਜਿਸ ਨੇ ਉਸ ਨੂੰ ਕਿਹਾ: ਪ੍ਰਭੂ ਨੇ ਇਹ ਸੌਂਹ ਖਾਧੀ ਹੈ ਅਤੇ ਉਹ ਆਪਣਾ ਮਨ ਨਹੀਂ ਬਦਲੇਗਾ, “ਤੂੰ ਸਦਾ ਲਈ ਯਾਜਕ ਹੈਂ।”</verse>
				<verse number="22">ਸੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ ਹੈ।</verse>
				<verse number="23">ਪਹਿਲਾਂ ਤਾਂ ਵੱਡੀ ਗਿਣਤੀ ਵਿੱਚ ਯਾਜਕ ਹੁੰਦੇ ਸਨ, ਕਿਉਂਕਿ ਮੌਤ ਉਨ੍ਹਾਂ ਨੂੰ ਰਹਿਣ ਨਹੀਂ ਦਿੰਦੀ ਸੀ।</verse>
				<verse number="24">ਪਰ ਯਿਸੂ ਸਦਾ ਲਈ ਯਾਜਕ ਹੈ, ਇਸ ਲਈ ਉਸ ਦੀ ਯਾਜਕਾਈ ਅਟੱਲ ਹੈ।</verse>
				<verse number="25">ਇਸੇ ਕਰਕੇ ਜਿਹੜੇ ਉਸ ਦੇ ਦੁਆਰਾ ਪਰਮੇਸ਼ਰ ਕੋਲ ਆਉਂਦੇ ਹਨ ਉਹ ਉਨ੍ਹਾਂ ਨੂੰ ਸਦਾ ਲਈ ਮੁਕਤੀ ਦੇ ਸਕਦਾ ਹੈ, ਕਿਉਂਕਿ ਉਹ ਉਨ੍ਹਾਂ ਲਈ ਬੇਨਤੀ ਕਰਨ ਨੂੰ ਸਦਾ ਜੀਉਂਦਾ ਹੈ।</verse>
				<verse number="26">ਸਾਡੇ ਲਈ ਅਜਿਹਾ ਹੀ ਮਹਾਂਯਾਜਕ ਉਚਿਤ ਸੀ ਜਿਹੜਾ ਪਵਿੱਤਰ, ਨਿਰਦੋਸ਼, ਸ਼ੁੱਧ, ਪਾਪੀਆਂ ਤੋਂ ਅਲੱਗ ਅਤੇ ਅਕਾਸ਼ਾਂ ਤੋਂ ਵੀ ਉੱਚਾ ਕੀਤਾ ਗਿਆ ਹੋਵੇ।</verse>
				<verse number="27">ਉਸ ਨੂੰ ਦੂਜੇ ਮਹਾਂਯਾਜਕਾਂ ਵਾਂਗ ਹਰ ਰੋਜ਼ ਪਹਿਲਾਂ ਆਪਣੇ ਪਾਪਾਂ ਲਈ ਅਤੇ ਫਿਰ ਦੂਜਿਆਂ ਦੇ ਪਾਪਾਂ ਲਈ ਬਲੀਦਾਨ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਉਸ ਨੇ ਆਪਣੇ ਆਪ ਨੂੰ ਬਲੀਦਾਨ ਚੜ੍ਹਾ ਕੇ ਇਹ ਕੰਮ ਇੱਕੋ ਵਾਰ ਪੂਰਾ ਕਰ ਦਿੱਤਾ।</verse>
				<verse number="28">ਬਿਵਸਥਾ ਤਾਂ ਨਿਰਬਲਤਾਈਆਂ ਵਾਲੇ ਮਨੁੱਖਾਂ ਨੂੰ ਮਹਾਂਯਾਜਕ ਨਿਯੁਕਤ ਕਰਦੀ ਹੈ, ਪਰ ਸੌਂਹ ਦਾ ਵਚਨ ਜੋ ਬਿਵਸਥਾ ਤੋਂ ਬਾਅਦ ਆਇਆ ਪੁੱਤਰ ਨੂੰ ਨਿਯੁਕਤ ਕਰਦਾ ਹੈ ਜਿਹੜਾ ਸਦਾ ਲਈ ਸਿੱਧ ਕੀਤਾ ਗਿਆ ਹੈ।</verse>
			</chapter>
			<chapter number="8">
				<verse number="1">ਹੁਣ ਜੋ ਅਸੀਂ ਕਹਿ ਰਹੇ ਹਾਂ ਉਸ ਵਿੱਚੋਂ ਮੁੱਖ ਗੱਲ ਇਹ ਹੈ ਕਿ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਅਕਾਸ਼ਾਂ ਉੱਤੇ ਅੱਤ ਮਹਾਨ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੈ।</verse>
				<verse number="2">ਉਹ ਪਵਿੱਤਰ ਸਥਾਨ ਅਤੇ ਉਸ ਸੱਚੇ ਤੰਬੂ ਦਾ ਸੇਵਕ ਹੈ ਜਿਸ ਨੂੰ ਮਨੁੱਖ ਨੇ ਨਹੀਂ, ਸਗੋਂ ਪ੍ਰਭੂ ਨੇ ਖੜ੍ਹਾ ਕੀਤਾ।</verse>
				<verse number="3">ਹਰੇਕ ਮਹਾਂਯਾਜਕ ਭੇਟਾਂ ਅਤੇ ਬਲੀਦਾਨ ਚੜ੍ਹਾਉਣ ਲਈ ਨਿਯੁਕਤ ਕੀਤਾ ਜਾਂਦਾ ਹੈ, ਇਸ ਲਈ ਜ਼ਰੂਰੀ ਸੀ ਕਿ ਇਸ ਦੇ ਕੋਲ ਵੀ ਚੜ੍ਹਾਉਣ ਦੇ ਲਈ ਕੁਝ ਹੋਵੇ।</verse>
				<verse number="4">ਹੁਣ ਜੇ ਉਹ ਧਰਤੀ 'ਤੇ ਹੁੰਦਾ ਤਾਂ ਕਦੇ ਯਾਜਕ ਨਾ ਹੁੰਦਾ, ਕਿਉਂਕਿ ਬਿਵਸਥਾ ਦੇ ਅਨੁਸਾਰ ਭੇਟਾਂ ਚੜ੍ਹਾਉਣ ਵਾਲੇ ਤਾਂ ਇੱਥੇ ਹਨ।</verse>
				<verse number="5">ਉਹ ਸਵਰਗੀ ਵਸਤਾਂ ਦੀ ਨਕਲ ਅਤੇ ਪ੍ਰਤਿਬਿੰਬ ਦੀ ਸੇਵਾ ਕਰਦੇ ਹਨ ਜਿਵੇਂ ਪਰਮੇਸ਼ਰ ਵੱਲੋਂ ਮੂਸਾ ਨੂੰ ਤੰਬੂ ਸਥਾਪਤ ਕਰਨ ਸਮੇਂ ਇਹ ਚਿਤਾਵਨੀ ਦਿੱਤੀ ਗਈ ਸੀ: “ਵੇਖ, ਤੂੰ ਸਭ ਕੁਝ ਉਸੇ ਨਮੂਨੇ ਦੇ ਅਨੁਸਾਰ ਬਣਾਵੀਂ ਜਿਹੜਾ ਤੈਨੂੰ ਪਹਾੜ ਉੱਤੇ ਵਿਖਾਇਆ ਗਿਆ ਸੀ।”</verse>
				<verse number="6">ਪਰ ਯਿਸੂ ਨੇ ਹੋਰ ਵੀ ਵੱਡੀ ਸੇਵਾ ਪ੍ਰਾਪਤ ਕੀਤੀ ਹੈ, ਇੱਥੋਂ ਤੱਕ ਕਿ ਉਹ ਉਸ ਉੱਤਮ ਨੇਮ ਦਾ ਵਿਚੋਲਾ ਬਣਿਆ ਜੋ ਉੱਤਮ ਵਾਇਦਿਆਂ 'ਤੇ ਅਧਾਰਤ ਹੈ।</verse>
				<verse number="7">ਜੇ ਪਹਿਲੇ ਨੇਮ ਵਿੱਚ ਕਮੀਆਂ ਨਾ ਹੁੰਦੀਆਂ ਤਾਂ ਦੂਜੇ ਨੂੰ ਭਾਲਣ ਦੀ ਲੋੜ ਨਾ ਪੈਂਦੀ।</verse>
				<verse number="8">ਪਰ ਉਹ ਉਨ੍ਹਾਂ ਉੱਤੇ ਦੋਸ਼ ਲਾਉਂਦੇ ਹੋਏ ਕਹਿੰਦਾ ਹੈ: ਵੇਖੋ, ਉਹ ਦਿਨ ਆਉਂਦੇ ਹਨ, ਪ੍ਰਭੂ ਕਹਿੰਦਾ ਹੈ, ਜਦੋਂ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ।</verse>
				<verse number="9">ਪ੍ਰਭੂ ਕਹਿੰਦਾ ਹੈ, ਇਹ ਉਸ ਨੇਮ ਵਰਗਾ ਨਹੀਂ ਹੋਵੇਗਾ ਜੋ ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਉਸ ਦਿਨ ਬੰਨ੍ਹਿਆ ਜਦੋਂ ਮੈਂ ਉਨ੍ਹਾਂ ਦਾ ਹੱਥ ਫੜ ਕੇ ਉਨ੍ਹਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਇਆ; ਕਿਉਂਕਿ ਉਹ ਮੇਰੇ ਨੇਮ ਵਿੱਚ ਬਣੇ ਨਾ ਰਹੇ, ਇਸ ਲਈ ਮੈਂ ਵੀ ਉਨ੍ਹਾਂ ਨੂੰ ਅਣਦੇਖਾ ਕੀਤਾ।</verse>
				<verse number="10">ਪ੍ਰਭੂ ਫੇਰ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ ਜੋ ਨੇਮ ਮੈਂ ਇਸਰਾਏਲ ਦੇ ਘਰਾਣੇ ਨਾਲ ਬੰਨ੍ਹਾਂਗਾ ਉਹ ਇਹ ਹੈ: ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਮਨ ਵਿੱਚ ਪਾਵਾਂਗਾ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਦਿਲਾਂ ਉੱਤੇ ਲਿਖਾਂਗਾ; ਮੈਂ ਉਨ੍ਹਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰੀ ਪਰਜਾ ਹੋਣਗੇ ।</verse>
				<verse number="11">ਉਨ੍ਹਾਂ ਵਿੱਚੋਂ ਕੋਈ ਵੀ ਆਪਣੇ ਗੁਆਂਢੀ ਨੂੰ ਅਤੇ ਕੋਈ ਵੀ ਆਪਣੇ ਭਾਈ ਨੂੰ ਇਹ ਨਹੀਂ ਸਿਖਾਵੇਗਾ, “ਪ੍ਰਭੂ ਨੂੰ ਜਾਣ” ਕਿਉਂਕਿ ਛੋਟੇ ਤੋਂ ਲੈ ਕੇ ਵੱਡੇ ਤੱਕ ਸਭ ਮੈਨੂੰ ਜਾਣਨਗੇ।</verse>
				<verse number="12">ਕਿਉਂ ਜੋ ਮੈਂ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਦੇ ਵਿਖੇ ਦਇਆਵਾਨ ਹੋਵਾਂਗਾ ਅਤੇ ਉਨ੍ਹਾਂ ਦੇ ਪਾਪਾਂ ਨੂੰ ਕਦੇ ਯਾਦ ਨਹੀਂ ਕਰਾਂਗਾ।</verse>
				<verse number="13">ਜਦੋਂ ਉਸ ਨੇ “ਨਵਾਂ” ਕਿਹਾ ਤਾਂ ਪਹਿਲੇ ਨੂੰ ਪੁਰਾਣਾ ਠਹਿਰਾ ਦਿੱਤਾ, ਕਿਉਂਕਿ ਜੋ ਪੁਰਾਣਾ ਹੋ ਰਿਹਾ ਹੈ ਅਤੇ ਬੀਤਦਾ ਜਾਂਦਾ ਹੈ ਉਹ ਅਲੋਪ ਹੋਣ ਵਾਲਾ ਹੈ।</verse>
			</chapter>
			<chapter number="9">
				<verse number="1">ਇਸ ਲਈ ਪਹਿਲੇ ਨੇਮ ਵਿੱਚ ਵੀ ਸੇਵਾ ਦੇ ਨਿਯਮ ਅਤੇ ਇੱਕ ਸੰਸਾਰਕ ਪਵਿੱਤਰ ਸਥਾਨ ਸੀ।</verse>
				<verse number="2">ਕਿਉਂਕਿ ਇੱਕ ਤੰਬੂ ਸਥਾਪਤ ਕੀਤਾ ਗਿਆ ਜਿਸ ਦੇ ਪਹਿਲੇ ਹਿੱਸੇ ਵਿੱਚ ਸ਼ਮਾਦਾਨ, ਮੇਜ਼ ਅਤੇ ਹਜ਼ੂਰੀ ਦੀਆਂ ਰੋਟੀਆਂ ਹੁੰਦੀਆਂ ਸਨ; ਇਹ ਪਵਿੱਤਰ ਸਥਾਨ ਕਹਾਉਂਦਾ ਸੀ।</verse>
				<verse number="3">ਦੂਜੇ ਪਰਦੇ ਦੇ ਅੰਦਰ ਤੰਬੂ ਦਾ ਉਹ ਹਿੱਸਾ ਸੀ ਜੋ ਅੱਤ ਪਵਿੱਤਰ ਸਥਾਨ ਕਹਾਉਂਦਾ ਸੀ,</verse>
				<verse number="4">ਜਿੱਥੇ ਧੂਫ਼ ਧੁਖਾਉਣ ਦੀ ਸੁਨਹਿਰੀ ਵੇਦੀ ਅਤੇ ਨੇਮ ਦਾ ਸੰਦੂਕ ਸੀ ਜੋ ਚਾਰੇ ਪਾਸਿਓਂ ਸੋਨੇ ਨਾਲ ਮੜ੍ਹਿਆ ਹੋਇਆ ਸੀ। ਇਸ ਵਿੱਚ ਸੋਨੇ ਦਾ ਇੱਕ ਮਰਤਬਾਨ ਸੀ ਜਿਸ ਵਿੱਚ ਮੰਨਾ, ਹਾਰੂਨ ਦੀ ਪੁੰਗਰੀ ਹੋਈ ਸੋਟੀ ਅਤੇ ਨੇਮ ਦੀਆਂ ਪੱਟੀਆਂ ਸਨ।</verse>
				<verse number="5">ਸੰਦੂਕ ਦੇ ਉੱਤੇ ਤੇਜ ਦੇ ਕਰੂਬ ਸਨ ਜਿਨ੍ਹਾਂ ਨੇ ਪ੍ਰਾਸਚਿਤ ਦੇ ਸਥਾਨ ਨੂੰ ਢਕਿਆ ਹੋਇਆ ਸੀ; ਇਨ੍ਹਾਂ ਵਸਤਾਂ ਬਾਰੇ ਇੱਕ-ਇੱਕ ਕਰਕੇ ਦੱਸਣਾ ਸੰਭਵ ਨਹੀਂ ਹੈ।</verse>
				<verse number="6">ਇਨ੍ਹਾਂ ਵਸਤਾਂ ਦੇ ਇਸ ਤਰ੍ਹਾਂ ਰੱਖੇ ਜਾਣ ਤੋਂ ਬਾਅਦ ਯਾਜਕ ਹਮੇਸ਼ਾ ਤੰਬੂ ਦੇ ਪਹਿਲੇ ਹਿੱਸੇ ਵਿੱਚ ਜਾ ਕੇ ਸੇਵਾ ਦੇ ਕੰਮ ਨੂੰ ਪੂਰਾ ਕਰਦੇ ਸਨ।</verse>
				<verse number="7">ਪਰ ਤੰਬੂ ਦੇ ਦੂਜੇ ਹਿੱਸੇ ਅੰਦਰ ਕੇਵਲ ਮਹਾਂਯਾਜਕ ਹੀ ਸਾਲ ਵਿੱਚ ਇੱਕ ਵਾਰ ਪ੍ਰਵੇਸ਼ ਕਰਦਾ ਸੀ ਅਤੇ ਉਹ ਬਿਨਾਂ ਲਹੂ ਦੇ ਨਹੀਂ ਜਾਂਦਾ ਸੀ, ਜਿਸ ਨੂੰ ਉਹ ਆਪਣੇ ਲਈ ਅਤੇ ਲੋਕਾਂ ਵੱਲੋਂ ਅਣਜਾਣੇ ਵਿੱਚ ਕੀਤੇ ਪਾਪਾਂ ਲਈ ਚੜ੍ਹਾਉਂਦਾ ਸੀ।</verse>
				<verse number="8">ਇਸ ਤੋਂ ਪਵਿੱਤਰ ਆਤਮਾ ਇਹ ਦਰਸਾਉਂਦਾ ਹੈ ਕਿ ਜਦੋਂ ਤੱਕ ਤੰਬੂ ਦਾ ਪਹਿਲਾ ਹਿੱਸਾ ਕਾਇਮ ਸੀ ਉਦੋਂ ਤੱਕ ਅੱਤ ਪਵਿੱਤਰ ਸਥਾਨ ਦੇ ਅੰਦਰ ਜਾਣ ਦਾ ਰਾਹ ਪਰਗਟ ਨਹੀਂ ਹੋਇਆ ਸੀ।</verse>
				<verse number="9">ਇਹ ਤੰਬੂ ਵਰਤਮਾਨ ਸਮੇਂ ਲਈ ਇੱਕ ਦ੍ਰਿਸ਼ਟਾਂਤ ਹੈ ਜਿਸ ਦੇ ਅਨੁਸਾਰ ਅਜਿਹੀਆਂ ਭੇਟਾਂ ਅਤੇ ਬਲੀਦਾਨ ਚੜ੍ਹਾਏ ਜਾਂਦੇ ਹਨ ਜਿਹੜੇ ਸੇਵਾ ਕਰਨ ਵਾਲੇ ਦੇ ਵਿਵੇਕ ਨੂੰ ਪੂਰੀ ਤਰ੍ਹਾਂ ਸਿੱਧ ਨਹੀਂ ਕਰ ਸਕਦੇ।</verse>
				<verse number="10">ਕਿਉਂਕਿ ਇਹ ਕੇਵਲ ਖਾਣ-ਪੀਣ ਅਤੇ ਵੱਖ-ਵੱਖ ਇਸ਼ਨਾਨਾਂ ਨਾਲ ਸੰਬੰਧਤ ਉਹ ਮਨੁੱਖੀ ਨਿਯਮ ਹਨ ਜਿਹੜੇ ਸੁਧਾਰ ਦੇ ਸਮੇਂ ਤੱਕ ਲਈ ਦਿੱਤੇ ਗਏ ਹਨ।</verse>
				<verse number="11">ਪਰ ਜਦੋਂ ਮਸੀਹ ਆਉਣ ਵਾਲੀਆਂ ਉੱਤਮ ਵਸਤਾਂ ਦੇ ਮਹਾਂਯਾਜਕ ਦੇ ਰੂਪ ਵਿੱਚ ਪਰਗਟ ਹੋਇਆ ਤਾਂ ਉਸ ਨੇ ਹੋਰ ਵੀ ਸ੍ਰੇਸ਼ਠ ਅਤੇ ਸਿੱਧ ਤੰਬੂ ਰਾਹੀਂ ਪ੍ਰਵੇਸ਼ ਕੀਤਾ ਜੋ ਹੱਥਾਂ ਦਾ ਨਹੀਂ ਬਣਿਆ ਅਰਥਾਤ ਇਸ ਸ੍ਰਿਸ਼ਟੀ ਦਾ ਨਹੀਂ ਹੈ।</verse>
				<verse number="12">ਉਸ ਨੇ ਬੱਕਰਿਆਂ ਅਤੇ ਵੱਛਿਆਂ ਦੇ ਲਹੂ ਦੁਆਰਾ ਨਹੀਂ, ਬਲਕਿ ਆਪਣੇ ਲਹੂ ਦੁਆਰਾ ਇੱਕੋ ਵਾਰ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਕੇ ਸਾਡੇ ਲਈ ਸਦੀਪਕ ਛੁਟਕਾਰੇ ਨੂੰ ਪ੍ਰਾਪਤ ਕੀਤਾ।</verse>
				<verse number="13">ਕਿਉਂਕਿ ਜੇ ਉਨ੍ਹਾਂ ਉੱਤੇ ਜਿਹੜੇ ਅਸ਼ੁੱਧ ਹਨ, ਬੱਕਰਿਆਂ ਅਤੇ ਵੱਛਿਆਂ ਦਾ ਲਹੂ ਅਤੇ ਵਹਿੜ ਦੀ ਸੁਆਹ ਦਾ ਛਿੜਕਣਾ ਉਨ੍ਹਾਂ ਨੂੰ ਸਰੀਰ ਦੀ ਸ਼ੁੱਧਤਾ ਲਈ ਪਵਿੱਤਰ ਕਰਦਾ ਹੈ</verse>
				<verse number="14">ਤਾਂ ਮਸੀਹ ਜਿਸ ਨੇ ਸਦੀਪਕ ਆਤਮਾ ਦੇ ਰਾਹੀਂ ਆਪਣੇ ਆਪ ਨੂੰ ਪਰਮੇਸ਼ਰ ਦੇ ਸਾਹਮਣੇ ਦੋਸ਼ ਰਹਿਤ ਬਲੀਦਾਨ ਦੇ ਰੂਪ ਵਿੱਚ ਭੇਟ ਚੜ੍ਹਾਇਆ, ਉਸ ਦਾ ਲਹੂ ਸਾਡੇ ਵਿਵੇਕ ਨੂੰ ਮੁਰਦਿਆਂ ਕੰਮਾਂ ਤੋਂ ਕਿੰਨਾ ਵਧੀਕ ਸ਼ੁੱਧ ਕਰੇਗਾ ਤਾਂਕਿ ਅਸੀਂ ਜੀਉਂਦੇ ਪਰਮੇਸ਼ਰ ਦੀ ਸੇਵਾ ਕਰੀਏ।</verse>
				<verse number="15">ਇਸ ਕਾਰਨ ਮਸੀਹ ਨਵੇਂ ਨੇਮ ਦਾ ਵਿਚੋਲਾ ਹੈ, ਕਿਉਂਕਿ ਪਹਿਲੇ ਨੇਮ ਦੇ ਅਧੀਨ ਕੀਤੇ ਗਏ ਅਪਰਾਧਾਂ ਤੋਂ ਛੁਟਕਾਰੇ ਲਈ ਇੱਕ ਮੌਤ ਹੋਈ ਤਾਂਕਿ ਜਿਹੜੇ ਬੁਲਾਏ ਜਾਂਦੇ ਹਨ ਉਹ ਸਦੀਪਕ ਮਿਰਾਸ ਦੇ ਵਾਇਦੇ ਨੂੰ ਪ੍ਰਾਪਤ ਕਰਨ।</verse>
				<verse number="16">ਕਿਉਂਕਿ ਜਿੱਥੇ ਵਸੀਅਤਨਾਮਾ ਹੈ ਉੱਥੇ ਇਸ ਦੇ ਬਣਾਉਣ ਵਾਲੇ ਦੀ ਮੌਤ ਨੂੰ ਸਾਬਤ ਕਰਨਾ ਵੀ ਜ਼ਰੂਰੀ ਹੈ।</verse>
				<verse number="17">ਵਸੀਅਤਨਾਮਾ ਤਾਂ ਮੌਤ ਤੋਂ ਬਾਅਦ ਹੀ ਪੱਕਾ ਹੁੰਦਾ ਹੈ। ਜਦੋਂ ਤੱਕ ਇਸ ਦਾ ਬਣਾਉਣ ਵਾਲਾ ਜੀਉਂਦਾ ਹੈ ਉਦੋਂ ਤੱਕ ਇਹ ਪੱਕਾ ਨਹੀਂ ਹੁੰਦਾ।</verse>
				<verse number="18">ਇਸੇ ਕਾਰਨ ਪਹਿਲਾ ਨੇਮ ਵੀ ਲਹੂ ਤੋਂ ਬਿਨਾਂ ਸਥਾਪਤ ਨਹੀਂ ਕੀਤਾ ਗਿਆ।</verse>
				<verse number="19">ਜਦੋਂ ਮੂਸਾ ਸਭਨਾਂ ਲੋਕਾਂ ਨੂੰ ਬਿਵਸਥਾ ਦਾ ਹਰੇਕ ਹੁਕਮ ਸੁਣਾ ਹਟਿਆ ਤਾਂ ਉਸ ਨੇ ਵੱਛਿਆਂ ਅਤੇ ਬੱਕਰਿਆਂ ਦੇ ਲਹੂ ਨੂੰ ਪਾਣੀ ਦੇ ਨਾਲ ਲੈ ਕੇ ਇਸ ਨੂੰ ਲਾਲ ਉੱਨ ਅਤੇ ਜ਼ੂਫੇ ਨਾਲ ਉਸ ਪੁਸਤਕ ਉੱਤੇ ਅਤੇ ਸਭਨਾਂ ਲੋਕਾਂ ਉੱਤੇ ਛਿੜਕਿਆ</verse>
				<verse number="20">ਅਤੇ ਕਿਹਾ, “ਇਹ ਉਸ ਨੇਮ ਦਾ ਲਹੂ ਹੈ ਜਿਸ ਦਾ ਹੁਕਮ ਪਰਮੇਸ਼ਰ ਨੇ ਤੁਹਾਨੂੰ ਦਿੱਤਾ ਹੈ।”</verse>
				<verse number="21">ਇਸੇ ਤਰ੍ਹਾਂ ਉਸ ਨੇ ਤੰਬੂ ਅਤੇ ਸੇਵਾ ਦੀਆਂ ਸਾਰੀਆਂ ਵਸਤਾਂ ਉੱਤੇ ਵੀ ਲਹੂ ਛਿੜਕਿਆ।</verse>
				<verse number="22">ਬਿਵਸਥਾ ਦੇ ਅਨੁਸਾਰ ਲਗਭਗ ਸਾਰੀਆਂ ਵਸਤਾਂ ਲਹੂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ ਹਨ ਅਤੇ ਬਿਨਾਂ ਲਹੂ ਵਹਾਏ ਮਾਫ਼ੀ ਹੈ ਹੀ ਨਹੀਂ।</verse>
				<verse number="23">ਇਸ ਲਈ ਜ਼ਰੂਰੀ ਸੀ ਕਿ ਸਵਰਗੀ ਵਸਤਾਂ ਦੇ ਨਮੂਨੇ ਇਨ੍ਹਾਂ ਬਲੀਦਾਨਾਂ ਦੁਆਰਾ ਸ਼ੁੱਧ ਕੀਤੇ ਜਾਂਦੇ, ਪਰ ਸਵਰਗੀ ਵਸਤਾਂ ਇਨ੍ਹਾਂ ਨਾਲੋਂ ਵੀ ਉੱਤਮ ਬਲੀਦਾਨਾਂ ਦੁਆਰਾ ਸ਼ੁੱਧ ਕੀਤੀਆਂ ਜਾਂਦੀਆਂ।</verse>
				<verse number="24">ਕਿਉਂਕਿ ਮਸੀਹ ਨੇ ਹੱਥਾਂ ਦੇ ਬਣਾਏ ਹੋਏ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਨਹੀਂ ਕੀਤਾ ਜੋ ਕਿ ਅਸਲ ਵਸਤਾਂ ਦੀ ਨਕਲ ਸੀ, ਬਲਕਿ ਸਿੱਧਾ ਸਵਰਗ ਵਿੱਚ ਪ੍ਰਵੇਸ਼ ਕੀਤਾ ਤਾਂਕਿ ਹੁਣ ਸਾਡੀ ਖਾਤਰ ਪਰਮੇਸ਼ਰ ਦੇ ਸਨਮੁੱਖ ਪਰਗਟ ਹੋਵੇ।</verse>
				<verse number="25">ਇਸ ਲਈ ਨਹੀਂ ਕਿ ਉਹ ਆਪਣੇ ਆਪ ਨੂੰ ਬਾਰ-ਬਾਰ ਬਲੀਦਾਨ ਚੜ੍ਹਾਵੇ ਜਿਵੇਂ ਮਹਾਂਯਾਜਕ ਹਰ ਸਾਲ ਆਪਣਾ ਨਹੀਂ ਸਗੋਂ ਕਿਸੇ ਹੋਰ ਦਾ ਲਹੂ ਲੈ ਕੇ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਦਾ ਸੀ,</verse>
				<verse number="26">ਨਹੀਂ ਤਾਂ ਮਸੀਹ ਨੂੰ ਸੰਸਾਰ ਦੇ ਮੁੱਢ ਤੋਂ ਬਾਰ-ਬਾਰ ਦੁੱਖ ਝੱਲਣਾ ਪੈਂਦਾ; ਪਰ ਹੁਣ ਉਹ ਯੁਗਾਂ ਦੇ ਅੰਤ ਵਿੱਚ ਇੱਕੋ ਵਾਰ ਪਰਗਟ ਹੋਇਆ ਤਾਂਕਿ ਆਪਣੇ ਬਲੀਦਾਨ ਦੇ ਦੁਆਰਾ ਪਾਪ ਨੂੰ ਮਿਟਾਵੇ।</verse>
				<verse number="27">ਜਿਵੇਂ ਮਨੁੱਖਾਂ ਦੇ ਲਈ ਇੱਕ ਵਾਰ ਮਰਨਾ ਠਹਿਰਾਇਆ ਗਿਆ ਹੈ ਅਤੇ ਉਸ ਤੋਂ ਬਾਅਦ ਨਿਆਂ ਹੁੰਦਾ ਹੈ</verse>
				<verse number="28">ਉਸੇ ਤਰ੍ਹਾਂ ਮਸੀਹ ਵੀ ਇੱਕੋ ਵਾਰ ਬਲੀਦਾਨ ਹੋਇਆ ਤਾਂਕਿ ਬਹੁਤਿਆਂ ਦੇ ਪਾਪਾਂ ਨੂੰ ਚੁੱਕ ਲੈ ਜਾਵੇ; ਹੁਣ ਦੂਜੀ ਵਾਰ ਉਹ ਪਾਪ ਚੁੱਕਣ ਲਈ ਨਹੀਂ, ਸਗੋਂ ਉਨ੍ਹਾਂ ਲਈ ਪਰਗਟ ਹੋਵੇਗਾ ਜਿਹੜੇ ਮੁਕਤੀ ਲਈ ਉਸ ਦੀ ਉਡੀਕ ਕਰ ਰਹੇ ਹਨ।</verse>
			</chapter>
			<chapter number="10">
				<verse number="1">ਬਿਵਸਥਾ ਵਿੱਚ ਤਾਂ ਕੇਵਲ ਆਉਣ ਵਾਲੀਆਂ ਉੱਤਮ ਵਸਤਾਂ ਦਾ ਪਰਛਾਵਾਂ ਹੈ, ਨਾ ਕਿ ਉਨ੍ਹਾਂ ਦਾ ਅਸਲ ਰੂਪ। ਇਸ ਲਈ ਬਿਵਸਥਾ ਆਪਣੇ ਕੋਲ ਆਉਣ ਵਾਲਿਆਂ ਨੂੰ ਜਿਹੜੇ ਹਰ ਸਾਲ ਲਗਾਤਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਂਦੇ ਹਨ, ਕਦੇ ਸਿੱਧ ਨਹੀਂ ਬਣਾ ਸਕਦੀ।</verse>
				<verse number="2">ਨਹੀਂ ਤਾਂ ਕੀ ਇਨ੍ਹਾਂ ਦਾ ਚੜ੍ਹਾਇਆ ਜਾਣਾ ਬੰਦ ਨਾ ਹੁੰਦਾ? ਕਿਉਂਕਿ ਜੇ ਅਰਾਧਨਾ ਕਰਨ ਵਾਲੇ ਇੱਕੋ ਵਾਰ ਸ਼ੁੱਧ ਹੋ ਜਾਂਦੇ ਤਾਂ ਉਨ੍ਹਾਂ ਦੇ ਅੰਦਰ ਪਾਪ ਵਾਲਾ ਵਿਵੇਕ ਨਾ ਹੁੰਦਾ।</verse>
				<verse number="3">ਪਰ ਇਨ੍ਹਾਂ ਬਲੀਦਾਨਾਂ ਰਾਹੀਂ ਹਰ ਸਾਲ ਪਾਪਾਂ ਨੂੰ ਯਾਦ ਕੀਤਾ ਜਾਂਦਾ ਹੈ,</verse>
				<verse number="4">ਕਿਉਂਕਿ ਇਹ ਅਸੰਭਵ ਹੈ ਕਿ ਬਲਦਾਂ ਅਤੇ ਬੱਕਰਿਆਂ ਦਾ ਲਹੂ ਪਾਪਾਂ ਨੂੰ ਦੂਰ ਕਰੇ।</verse>
				<verse number="5">ਇਸੇ ਕਾਰਨ ਉਹ ਸੰਸਾਰ ਵਿੱਚ ਆਉਂਦਾ ਹੋਇਆ ਕਹਿੰਦਾ ਹੈ: ਤੂੰ ਬਲੀਦਾਨ ਅਤੇ ਭੇਟ ਨੂੰ ਨਾ ਚਾਹਿਆ, ਪਰ ਤੂੰ ਮੇਰੇ ਲਈ ਇੱਕ ਦੇਹ ਤਿਆਰ ਕੀਤੀ।</verse>
				<verse number="6">ਤੂੰ ਹੋਮ-ਬਲੀਆਂ ਅਤੇ ਪਾਪ-ਬਲੀਆਂ ਤੋਂ ਪ੍ਰਸੰਨ ਨਾ ਹੋਇਆ।</verse>
				<verse number="7">ਤਦ ਮੈਂ ਕਿਹਾ: “ਜਿਵੇਂ ਪੁਸਤਕ ਦੀ ਲਿਖਤ ਵਿੱਚ ਮੇਰੇ ਵਿਖੇ ਲਿਖਿਆ ਹੈ; ਹੇ ਪਰਮੇਸ਼ਰ, ਵੇਖ ਮੈਂ ਆਇਆ ਹਾਂ ਤਾਂਕਿ ਤੇਰੀ ਇੱਛਾ ਨੂੰ ਪੂਰਾ ਕਰਾਂ।”</verse>
				<verse number="8">ਇਹ ਕਹਿਣ ਤੋਂ ਬਾਅਦ ਉਹ ਕਹਿੰਦਾ ਹੈ, “ਤੂੰ ਬਲੀਦਾਨਾਂ, ਭੇਟਾਂ, ਹੋਮ-ਬਲੀਆਂ ਅਤੇ ਪਾਪ-ਬਲੀਆਂ ਨੂੰ ਨਾ ਚਾਹਿਆ ਅਤੇ ਨਾ ਹੀ ਇਨ੍ਹਾਂ ਤੋਂ ਪ੍ਰਸੰਨ ਹੋਇਆ,” ਭਾਵੇਂ ਕਿ ਇਹ ਬਿਵਸਥਾ ਦੇ ਅਨੁਸਾਰ ਚੜ੍ਹਾਈਆਂ ਜਾਂਦੀਆਂ ਹਨ।</verse>
				<verse number="9">ਫਿਰ ਉਸ ਨੇ ਕਿਹਾ: “ ਮੈਂ ਤੇਰੀ ਇੱਛਾ ਪੂਰੀ ਕਰਨ ਲਈ ਆਇਆ ਹਾਂ।” ਇਸ ਤਰ੍ਹਾਂ ਉਹ ਪਹਿਲੇ ਨੂੰ ਹਟਾ ਦਿੰਦਾ ਹੈ ਤਾਂਕਿ ਦੂਜੇ ਨੂੰ ਸਥਾਪਤ ਕਰੇ।</verse>
				<verse number="10">ਇਸੇ ਇੱਛਾ ਅਨੁਸਾਰ ਅਸੀਂ ਯਿਸੂ ਮਸੀਹ ਦੀ ਦੇਹ ਦੇ ਇੱਕੋ ਵਾਰ ਬਲੀਦਾਨ ਚੜ੍ਹਾਏ ਜਾਣ ਦੁਆਰਾ ਪਵਿੱਤਰ ਕੀਤੇ ਗਏ ਹਾਂ।</verse>
				<verse number="11">ਹਰੇਕ ਯਾਜਕ ਹਰ ਰੋਜ਼ ਸੇਵਾ ਕਰਨ ਅਤੇ ਬਾਰ-ਬਾਰ ਇੱਕੋ ਤਰ੍ਹਾਂ ਦੇ ਬਲੀਦਾਨ ਚੜ੍ਹਾਉਣ ਲਈ ਖੜ੍ਹਾ ਹੁੰਦਾ ਹੈ ਜੋ ਪਾਪਾਂ ਨੂੰ ਦੂਰ ਨਹੀਂ ਕਰ ਸਕਦੇ।</verse>
				<verse number="12">ਪਰ ਮਸੀਹ ਪਾਪਾਂ ਦੇ ਨਮਿੱਤ ਸਦਾ ਲਈ ਇੱਕੋ ਬਲੀਦਾਨ ਚੜ੍ਹਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੋਇਆ</verse>
				<verse number="13">ਅਤੇ ਉਦੋਂ ਤੋਂ ਉਡੀਕ ਕਰ ਰਿਹਾ ਹੈ ਕਿ ਉਸ ਦੇ ਵੈਰੀ ਉਸ ਦੇ ਪੈਰਾਂ ਦੀ ਚੌਂਕੀ ਬਣਾਏ ਜਾਣ,</verse>
				<verse number="14">ਕਿਉਂਕਿ ਉਸ ਨੇ ਇੱਕੋ ਬਲੀਦਾਨ ਦੁਆਰਾ ਉਨ੍ਹਾਂ ਨੂੰ ਜਿਹੜੇ ਪਵਿੱਤਰ ਕੀਤੇ ਜਾਂਦੇ ਹਨ, ਸਦਾ ਲਈ ਸਿੱਧ ਕਰ ਦਿੱਤਾ।</verse>
				<verse number="15">ਪਵਿੱਤਰ ਆਤਮਾ ਵੀ ਸਾਨੂੰ ਇਸ ਦੀ ਗਵਾਹੀ ਦਿੰਦਾ ਹੈ, ਕਿਉਂਕਿ ਉਸ ਨੇ ਪਹਿਲਾਂ ਹੀ ਕਿਹਾ ਹੈ:</verse>
				<verse number="16">ਪ੍ਰਭੂ ਕਹਿੰਦਾ ਹੈ, ਉਨ੍ਹਾਂ ਦਿਨਾਂ ਤੋਂ ਬਾਅਦ ਜਿਹੜਾ ਨੇਮ ਮੈਂ ਉਨ੍ਹਾਂ ਨਾਲ ਬੰਨ੍ਹਾਂਗਾ ਉਹ ਇਹ ਹੈ: ਮੈਂ ਆਪਣੀਆਂ ਬਿਧੀਆਂ ਉਨ੍ਹਾਂ ਦੇ ਦਿਲਾਂ ਵਿੱਚ ਪਾਵਾਂਗਾ ਅਤੇ ਇਨ੍ਹਾਂ ਨੂੰ ਉਨ੍ਹਾਂ ਦੇ ਮਨ ਉੱਤੇ ਲਿਖਾਂਗਾ।</verse>
				<verse number="17">ਫਿਰ ਉਹ ਕਹਿੰਦਾ ਹੈ: ਮੈਂ ਉਨ੍ਹਾਂ ਦੇ ਪਾਪਾਂ ਨੂੰ ਅਤੇ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਫਿਰ ਕਦੇ ਯਾਦ ਨਹੀਂ ਕਰਾਂਗਾ।</verse>
				<verse number="18">ਹੁਣ ਜਿੱਥੇ ਇਨ੍ਹਾਂ ਪਾਪਾਂ ਦੀ ਮਾਫ਼ੀ ਹੈ ਉੱਥੇ ਪਾਪ ਦੇ ਲਈ ਫਿਰ ਕਿਸੇ ਬਲੀਦਾਨ ਦੀ ਲੋੜ ਨਹੀਂ।</verse>
				<verse number="19">ਇਸ ਲਈ ਹੇ ਭਾਈਓ, ਸਾਨੂੰ ਯਿਸੂ ਦੇ ਲਹੂ ਦੁਆਰਾ ਉਸ ਨਵੇਂ ਅਤੇ ਜੀਉਂਦੇ ਰਾਹ ਥਾਣੀ ਅੱਤ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨ ਦੀ ਦਲੇਰੀ ਹੈ</verse>
				<verse number="20">ਜਿਸ ਨੂੰ ਉਸ ਨੇ ਪਰਦੇ ਅਰਥਾਤ ਆਪਣੀ ਦੇਹ ਰਾਹੀਂ ਸਾਡੇ ਲਈ ਖੋਲ੍ਹ ਦਿੱਤਾ ਹੈ।</verse>
				<verse number="21">ਸੋ ਜਦੋਂ ਸਾਡਾ ਇੱਕ ਅਜਿਹਾ ਮਹਾਂਯਾਜਕ ਹੈ ਜਿਹੜਾ ਪਰਮੇਸ਼ਰ ਦੇ ਘਰ ਉੱਤੇ ਮੁਖ਼ਤਿਆਰ ਹੈ</verse>
				<verse number="22">ਤਾਂ ਆਓ ਅਸੀਂ ਸੱਚੇ ਮਨ ਅਤੇ ਵਿਸ਼ਵਾਸ ਦੇ ਪੂਰੇ ਭਰੋਸੇ ਨਾਲ ਅਤੇ ਛਿੜਕਾਓ ਦੁਆਰਾ ਆਪਣੇ ਦਿਲਾਂ ਨੂੰ ਬੁਰੇ ਵਿਵੇਕ ਤੋਂ ਸ਼ੁੱਧ ਕਰ ਕੇ ਅਤੇ ਆਪਣੀ ਦੇਹ ਨੂੰ ਸ਼ੁੱਧ ਜਲ ਨਾਲ ਧੋ ਕੇ ਪਰਮੇਸ਼ਰ ਦੇ ਨੇੜੇ ਜਾਈਏ।</verse>
				<verse number="23">ਆਓ ਅਸੀਂ ਬਿਨਾਂ ਡੋਲੇ ਆਸ ਦੇ ਇਕਰਾਰ ਨੂੰ ਫੜੀ ਰੱਖੀਏ, ਕਿਉਂਕਿ ਜਿਸ ਨੇ ਵਾਇਦਾ ਕੀਤਾ ਹੈ ਉਹ ਵਫ਼ਾਦਾਰ ਹੈ।</verse>
				<verse number="24">ਅਸੀਂ ਪ੍ਰੇਮ ਅਤੇ ਭਲੇ ਕੰਮਾਂ ਵਿੱਚ ਉਤਸ਼ਾਹਿਤ ਕਰਨ ਲਈ ਇੱਕ ਦੂਜੇ ਦਾ ਧਿਆਨ ਰੱਖੀਏ</verse>
				<verse number="25">ਅਤੇ ਆਪਸ ਵਿੱਚ ਇਕੱਠੇ ਹੋਣਾ ਨਾ ਛੱਡੀਏ ਜਿਵੇਂ ਕਈਆਂ ਦੀ ਰੀਤ ਹੈ, ਸਗੋਂ ਇੱਕ ਦੂਜੇ ਨੂੰ ਉਤਸ਼ਾਹਿਤ ਕਰੀਏ ਅਤੇ ਜਿੰਨਾ ਉਸ ਦਿਨ ਨੂੰ ਨੇੜੇ ਆਉਂਦਾ ਵੇਖਦੇ ਹੋ, ਓਨਾ ਹੋਰ ਵੀ ਵਧਕੇ ਕਰੋ।</verse>
				<verse number="26">ਜੇ ਅਸੀਂ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ ਤੋਂ ਬਾਅਦ ਜਾਣ-ਬੁੱਝ ਕੇ ਪਾਪ ਕਰਦੇ ਰਹੀਏ ਤਾਂ ਪਾਪ ਦੇ ਲਈ ਕੋਈ ਬਲੀਦਾਨ ਬਾਕੀ ਨਹੀਂ ਰਹਿ ਜਾਂਦਾ,</verse>
				<verse number="27">ਬਲਕਿ ਨਿਆਂ ਦੀ ਇੱਕ ਭਿਆਨਕ ਉਡੀਕ ਅਤੇ ਅੱਗ ਦੀ ਲਾਟ ਬਾਕੀ ਹੈ ਜੋ ਵਿਰੋਧੀਆਂ ਨੂੰ ਭਸਮ ਕਰ ਦੇਵੇਗੀ।</verse>
				<verse number="28">ਜਦੋਂ ਮੂਸਾ ਦੀ ਬਿਵਸਥਾ ਦੀ ਉਲੰਘਣਾ ਕਰਨ ਵਾਲਾ ਦੋ ਜਾਂ ਤਿੰਨ ਵਿਅਕਤੀਆਂ ਦੀ ਗਵਾਹੀ ਨਾਲ ਬਿਨਾਂ ਦਇਆ ਕੀਤੇ ਮਾਰ ਦਿੱਤਾ ਜਾਂਦਾ ਹੈ,</verse>
				<verse number="29">ਤਾਂ ਤੁਸੀਂ ਸੋਚੋ ਕਿ ਅਜਿਹਾ ਵਿਅਕਤੀ ਹੋਰ ਵੀ ਕਿੰਨੀ ਵਧੀਕ ਸਜ਼ਾ ਦੇ ਯੋਗ ਹੋਵੇਗਾ ਜਿਸ ਨੇ ਪਰਮੇਸ਼ਰ ਦੇ ਪੁੱਤਰ ਨੂੰ ਪੈਰਾਂ ਹੇਠ ਲਤਾੜਿਆ ਅਤੇ ਨੇਮ ਦੇ ਉਸ ਲਹੂ ਨੂੰ ਤੁੱਛ ਜਾਣਿਆ ਜਿਸ ਦੇ ਦੁਆਰਾ ਉਹ ਸ਼ੁੱਧ ਕੀਤਾ ਗਿਆ ਸੀ ਅਤੇ ਕਿਰਪਾ ਦੇ ਆਤਮਾ ਦਾ ਨਿਰਾਦਰ ਕੀਤਾ?</verse>
				<verse number="30">ਕਿਉਂਕਿ ਅਸੀਂ ਉਸ ਨੂੰ ਜਾਣਦੇ ਹਾਂ ਜਿਸ ਨੇ ਕਿਹਾ ਹੈ: “ ਬਦਲਾ ਲੈਣਾ ਮੇਰਾ ਕੰਮ ਹੈ; ਮੈਂ ਹੀ ਬਦਲਾ ਲਵਾਂਗਾ,” ਅਤੇ ਫੇਰ ਇਹ: “ਪ੍ਰਭੂ ਆਪਣੇ ਲੋਕਾਂ ਦਾ ਨਿਆਂ ਕਰੇਗਾ।”</verse>
				<verse number="31">ਜੀਉਂਦੇ ਪਰਮੇਸ਼ਰ ਦੇ ਹੱਥਾਂ ਵਿੱਚ ਪੈਣਾ ਭਿਆਨਕ ਗੱਲ ਹੈ।</verse>
				<verse number="32">ਪਹਿਲੇ ਦਿਨਾਂ ਨੂੰ ਯਾਦ ਕਰੋ ਜਦੋਂ ਤੁਹਾਨੂੰ ਚਾਨਣ ਹੋਣ ਤੋਂ ਬਾਅਦ ਤੁਸੀਂ ਦੁੱਖਾਂ ਦੇ ਵੱਡੇ ਸੰਘਰਸ਼ ਵਿੱਚ ਵੀ ਧੀਰਜ ਰੱਖਿਆ।</verse>
				<verse number="33">ਕਈ ਵਾਰ ਤੁਸੀਂ ਨਿਰਾਦਰ ਅਤੇ ਅੱਤਿਆਚਾਰ ਸਹਿੰਦੇ ਹੋਏ ਤਮਾਸ਼ਾ ਬਣੇ ਅਤੇ ਕਈ ਵਾਰ ਇਸ ਤਰ੍ਹਾਂ ਦਾ ਵਿਹਾਰ ਝੱਲਣ ਵਾਲਿਆਂ ਦੇ ਸਾਂਝੀ ਬਣੇ।</verse>
				<verse number="34">ਕਿਉਂਕਿ ਤੁਸੀਂ ਕੈਦੀਆਂ ਨਾਲ ਹਮਦਰਦੀ ਵਿਖਾਈ ਅਤੇ ਇਹ ਜਾਣਦੇ ਹੋਏ ਆਪਣੀ ਸੰਪਤੀ ਲੁੱਟੇ ਜਾਣ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰ ਲਿਆ ਕਿ ਤੁਹਾਡੇ ਕੋਲ ਇੱਕ ਉੱਤਮ ਅਤੇ ਕਾਇਮ ਰਹਿਣ ਵਾਲੀ ਸੰਪਤੀ ਹੈ।</verse>
				<verse number="35">ਇਸ ਲਈ ਤੁਸੀਂ ਦਲੇਰੀ ਨਾ ਛੱਡੋ ਜਿਸ ਦਾ ਇੱਕ ਵੱਡਾ ਪ੍ਰਤਿਫਲ ਹੈ।</verse>
				<verse number="36">ਕਿਉਂਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੈ ਤਾਂਕਿ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰ ਕੇ ਉਹ ਪ੍ਰਾਪਤ ਕਰੋ ਜਿਸ ਦਾ ਵਾਇਦਾ ਕੀਤਾ ਗਿਆ ਸੀ।</verse>
				<verse number="37">ਕਿਉਂਕਿ ਹੁਣ ਥੋੜ੍ਹਾ ਹੀ ਸਮਾਂ ਹੈ ਜਦੋਂ ਆਉਣ ਵਾਲਾ ਆਵੇਗਾ ਅਤੇ ਦੇਰ ਨਾ ਕਰੇਗਾ।</verse>
				<verse number="38">ਮੇਰਾ ਧਰਮੀ ਜਨ ਵਿਸ਼ਵਾਸ ਦੁਆਰਾ ਜੀਵੇਗਾ ਅਤੇ ਜੇ ਉਹ ਪਿਛਾਂਹ ਹਟ ਜਾਵੇ ਤਾਂ ਮੇਰਾ ਮਨ ਉਸ ਤੋਂ ਪ੍ਰਸੰਨ ਨਾ ਹੋਵੇਗਾ।</verse>
				<verse number="39">ਪਰ ਅਸੀਂ ਉਨ੍ਹਾਂ ਵਿੱਚੋਂ ਨਹੀਂ ਹਾਂ ਜਿਹੜੇ ਪਿਛਾਂਹ ਹਟ ਕੇ ਨਾਸ ਹੋ ਜਾਂਦੇ ਹਨ, ਸਗੋਂ ਉਨ੍ਹਾਂ ਵਿੱਚੋਂ ਹਾਂ ਜਿਹੜੇ ਵਿਸ਼ਵਾਸ ਦੁਆਰਾ ਆਪਣੇ ਪ੍ਰਾਣਾਂ ਨੂੰ ਬਚਾਉਂਦੇ ਹਨ।</verse>
			</chapter>
			<chapter number="11">
				<verse number="1">ਵਿਸ਼ਵਾਸ ਤਾਂ ਆਸ ਕੀਤੀਆਂ ਵਸਤਾਂ ਦਾ ਭਰੋਸਾ ਅਤੇ ਅਣਡਿੱਠ ਵਸਤਾਂ ਦਾ ਸਬੂਤ ਹੈ,</verse>
				<verse number="2">ਕਿਉਂਕਿ ਇਸੇ ਦੇ ਦੁਆਰਾ ਸਾਡੇ ਪੁਰਖਿਆਂ ਬਾਰੇ ਚੰਗੀ ਗਵਾਹੀ ਦਿੱਤੀ ਗਈ।</verse>
				<verse number="3">ਵਿਸ਼ਵਾਸ ਦੁਆਰਾ ਹੀ ਅਸੀਂ ਜਾਣਦੇ ਹਾਂ ਕਿ ਪਰਮੇਸ਼ਰ ਦੇ ਵਚਨ ਦੁਆਰਾ ਸ੍ਰਿਸ਼ਟੀ ਦੀ ਸਿਰਜਣਾ ਇਸ ਤਰ੍ਹਾਂ ਕੀਤੀ ਗਈ ਕਿ ਜੋ ਵਸਤਾਂ ਵਿਖਾਈ ਦਿੰਦੀਆਂ ਹਨ ਉਹ ਉਨ੍ਹਾਂ ਤੋਂ ਸਿਰਜੀਆਂ ਗਈਆਂ ਜੋ ਵਿਖਾਈ ਨਹੀਂ ਦਿੰਦੀਆਂ।</verse>
				<verse number="4">ਵਿਸ਼ਵਾਸ ਦੁਆਰਾ ਹੀ ਹਾਬਲ ਨੇ ਪਰਮੇਸ਼ਰ ਨੂੰ ਕਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ ਜਿਸ ਦੇ ਕਾਰਨ ਉਹ ਧਰਮੀ ਗਿਣਿਆ ਗਿਆ ਅਤੇ ਪਰਮੇਸ਼ਰ ਨੇ ਉਸ ਦੀਆਂ ਭੇਟਾਂ ਦੇ ਵਿਖੇ ਗਵਾਹੀ ਦਿੱਤੀ। ਭਾਵੇਂ ਹਾਬਲ ਮਰ ਗਿਆ, ਪਰ ਉਹ ਵਿਸ਼ਵਾਸ ਦੁਆਰਾ ਹੁਣ ਤੱਕ ਬੋਲਦਾ ਹੈ।</verse>
				<verse number="5">ਵਿਸ਼ਵਾਸ ਦੁਆਰਾ ਹੀ ਹਨੋਕ ਉਤਾਂਹ ਉਠਾ ਲਿਆ ਗਿਆ ਤਾਂਕਿ ਮੌਤ ਨੂੰ ਨਾ ਵੇਖੇ ਅਤੇ ਉਸ ਦਾ ਕੁਝ ਪਤਾ ਨਾ ਲੱਗਾ, ਕਿਉਂਕਿ ਪਰਮੇਸ਼ਰ ਨੇ ਉਸ ਨੂੰ ਉਤਾਂਹ ਉਠਾ ਲਿਆ। ਉਠਾਏ ਜਾਣ ਤੋਂ ਪਹਿਲਾਂ ਉਸ ਦੇ ਵਿਖੇ ਗਵਾਹੀ ਦਿੱਤੀ ਗਈ ਕਿ ਉਸ ਨੇ ਪਰਮੇਸ਼ਰ ਨੂੰ ਪ੍ਰਸੰਨ ਕੀਤਾ।</verse>
				<verse number="6">ਵਿਸ਼ਵਾਸ ਤੋਂ ਬਿਨਾਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਉਸ ਦੇ ਨੇੜੇ ਆਉਂਦਾ ਹੈ ਉਸ ਦੇ ਲਈ ਇਹ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ਰ ਹੈ ਅਤੇ ਉਹ ਆਪਣੇ ਖੋਜੀਆਂ ਨੂੰ ਪ੍ਰਤਿਫਲ ਦਿੰਦਾ ਹੈ।</verse>
				<verse number="7">ਵਿਸ਼ਵਾਸ ਦੁਆਰਾ ਹੀ ਨੂਹ ਨੇ ਉਨ੍ਹਾਂ ਗੱਲਾਂ ਦੇ ਵਿਖੇ ਜੋ ਵਿਖਾਈ ਨਹੀਂ ਦਿੰਦੀਆਂ ਸਨ, ਚਿਤਾਵਨੀ ਪਾ ਕੇ ਸ਼ਰਧਾਪੂਰਣ ਭੈ ਨਾਲ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ ਬਣਾਈ। ਇਸੇ ਵਿਸ਼ਵਾਸ ਦੇ ਦੁਆਰਾ ਉਸ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਵਾਰਸ ਬਣਿਆ ਜਿਹੜੀ ਵਿਸ਼ਵਾਸ ਤੋਂ ਹੈ।</verse>
				<verse number="8">ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਆਗਿਆ ਮੰਨ ਕੇ ਉਸ ਸਥਾਨ ਵੱਲ ਨਿੱਕਲ ਤੁਰਿਆ ਜਿਹੜਾ ਉਸ ਨੂੰ ਮਿਰਾਸ ਵਿੱਚ ਮਿਲਣਾ ਸੀ; ਉਹ ਨਹੀਂ ਜਾਣਦਾ ਸੀ ਕਿ ਉਸ ਨੇ ਕਿੱਥੇ ਜਾਣਾ ਹੈ, ਫਿਰ ਵੀ ਨਿੱਕਲ ਤੁਰਿਆ।</verse>
				<verse number="9">ਵਿਸ਼ਵਾਸ ਦੁਆਰਾ ਹੀ ਉਹ ਵਾਇਦੇ ਦੇ ਦੇਸ ਵਿੱਚ ਇੱਕ ਪਰਦੇਸੀ ਵਾਂਗ ਜਾ ਵੱਸਿਆ ਅਤੇ ਉਸੇ ਵਾਇਦੇ ਦੇ ਸੰਗੀ ਵਾਰਸਾਂ ਇਸਹਾਕ ਅਤੇ ਯਾਕੂਬ ਦੇ ਨਾਲ ਤੰਬੂਆਂ ਵਿੱਚ ਰਿਹਾ,</verse>
				<verse number="10">ਕਿਉਂਕਿ ਉਹ ਨੀਹਾਂ ਵਾਲੇ ਉਸ ਨਗਰ ਦੀ ਉਡੀਕ ਵਿੱਚ ਸੀ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ਰ ਹੈ।</verse>
				<verse number="11">ਵਿਸ਼ਵਾਸ ਦੁਆਰਾ ਹੀ ਸਾਰਾਹ ਨੇ ਜੋ ਕਿ ਬਾਂਝ ਸੀ, ਉਮਰ ਢਲ ਜਾਣ ਦੇ ਬਾਵਜੂਦ ਵੀ ਗਰਭਵਤੀ ਹੋਣ ਦੀ ਸ਼ਕਤੀ ਪਾਈ, ਕਿਉਂਕਿ ਉਸ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ।</verse>
				<verse number="12">ਇਸ ਕਰਕੇ ਇੱਕ ਤੋਂ ਜੋ ਕਿ ਮੁਰਦੇ ਜਿਹਾ ਸੀ, ਅਕਾਸ਼ ਦੇ ਤਾਰਿਆਂ ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਾਂਗ ਅਣਗਿਣਤ ਅੰਸ ਪੈਦਾ ਹੋਈ।</verse>
				<verse number="13">ਇਹ ਸਭ ਵਿਸ਼ਵਾਸ ਦੀ ਦਸ਼ਾ ਵਿੱਚ ਮਰੇ; ਇਨ੍ਹਾਂ ਨੂੰ ਵਾਇਦਾ ਕੀਤੀਆਂ ਵਸਤਾਂ ਪ੍ਰਾਪਤ ਨਾ ਹੋਈਆਂ, ਪਰ ਇਨ੍ਹਾਂ ਨੇ ਦੂਰ ਤੋਂ ਹੀ ਵੇਖ ਕੇ ਉਨ੍ਹਾਂ ਦਾ ਸੁਆਗਤ ਕੀਤਾ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ।</verse>
				<verse number="14">ਇਸ ਤਰ੍ਹਾਂ ਕਹਿਣ ਵਾਲੇ ਇਹ ਪਰਗਟ ਕਰਦੇ ਹਨ ਕਿ ਉਹ ਆਪਣੇ ਦੇਸ ਦੀ ਭਾਲ ਵਿੱਚ ਹਨ।</verse>
				<verse number="15">ਜੇ ਉਹ ਉਸ ਦੇਸ ਨੂੰ ਜਿੱਥੋਂ ਉਹ ਨਿੱਕਲੇ ਸਨ, ਯਾਦ ਰੱਖਦੇ ਤਾਂ ਉਨ੍ਹਾਂ ਕੋਲ ਵਾਪਸ ਜਾਣ ਦਾ ਮੌਕਾ ਹੁੰਦਾ।</verse>
				<verse number="16">ਪਰ ਹੁਣ ਉਹ ਇੱਕ ਚੰਗੇ ਅਰਥਾਤ ਸਵਰਗੀ ਦੇਸ ਦੇ ਅਭਿਲਾਸ਼ੀ ਹਨ। ਇਸ ਲਈ ਪਰਮੇਸ਼ਰ ਉਨ੍ਹਾਂ ਦਾ ਪਰਮੇਸ਼ਰ ਕਹਾਉਣ ਤੋਂ ਨਹੀਂ ਸ਼ਰਮਾਉਂਦਾ ਅਤੇ ਉਸ ਨੇ ਉਨ੍ਹਾਂ ਦੇ ਲਈ ਇੱਕ ਨਗਰ ਤਿਆਰ ਕੀਤਾ ਹੈ।</verse>
				<verse number="17">ਵਿਸ਼ਵਾਸ ਦੁਆਰਾ ਹੀ, ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਚੜ੍ਹਾਇਆ; ਜਿਸ ਨੂੰ ਵਾਇਦੇ ਮਿਲੇ ਸਨ ਉਹ ਆਪਣੇ ਉਸ ਇਕਲੌਤੇ ਨੂੰ ਬਲੀਦਾਨ ਚੜ੍ਹਾਉਣ ਵਾਲਾ ਸੀ</verse>
				<verse number="18">ਜਿਸ ਦੇ ਵਿਖੇ ਕਿਹਾ ਗਿਆ ਸੀ, “ਇਸਹਾਕ ਤੋਂ ਤੇਰੀ ਅੰਸ ਕਹਾਵੇਗੀ।”</verse>
				<verse number="19">ਉਸ ਨੇ ਜਾਣ ਲਿਆ ਸੀ ਕਿ ਪਰਮੇਸ਼ਰ ਮੁਰਦਿਆਂ ਵਿੱਚੋਂ ਜਿਵਾਉਣ ਦੇ ਵੀ ਸਮਰੱਥ ਹੈ ਅਤੇ ਇਹ ਇਸ ਤਰ੍ਹਾਂ ਸੀ ਜਿਵੇਂ ਉਸ ਨੇ ਇਸਹਾਕ ਨੂੰ ਮੁੜ ਪ੍ਰਾਪਤ ਕਰ ਲਿਆ ਹੋਵੇ।</verse>
				<verse number="20">ਵਿਸ਼ਵਾਸ ਦੁਆਰਾ ਹੀ ਇਸਹਾਕ ਨੇ ਯਾਕੂਬ ਅਤੇ ਏਸਾਓ ਨੂੰ ਆਉਣ ਵਾਲੀਆਂ ਗੱਲਾਂ ਦੇ ਵਿਖੇ ਬਰਕਤ ਦਿੱਤੀ।</verse>
				<verse number="21">ਵਿਸ਼ਵਾਸ ਦੁਆਰਾ ਹੀ ਯਾਕੂਬ ਨੇ ਮਰਦੇ ਸਮੇਂ ਯੂਸੁਫ਼ ਦੇ ਹਰੇਕ ਪੁੱਤਰ ਨੂੰ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਦਾ ਸਹਾਰਾ ਲੈ ਕੇ ਪਰਮੇਸ਼ਰ ਅੱਗੇ ਸਿਰ ਨਿਵਾਇਆ।</verse>
				<verse number="22">ਵਿਸ਼ਵਾਸ ਦੁਆਰਾ ਹੀ ਯੂਸੁਫ਼ ਨੇ ਮਰਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਨਿੱਕਲਣ ਦਾ ਜ਼ਿਕਰ ਕੀਤਾ ਅਤੇ ਆਪਣੀਆਂ ਅਸਥੀਆਂ ਦੇ ਵਿਖੇ ਹਿਦਾਇਤ ਦਿੱਤੀ।</verse>
				<verse number="23">ਮੂਸਾ ਜਦੋਂ ਪੈਦਾ ਹੋਇਆ ਤਾਂ ਵਿਸ਼ਵਾਸ ਦੁਆਰਾ ਹੀ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਤਿੰਨਾਂ ਮਹੀਨਿਆਂ ਤੱਕ ਲੁਕਾਈ ਰੱਖਿਆ, ਕਿਉਂਕਿ ਉਨ੍ਹਾਂ ਵੇਖਿਆ ਕਿ ਬੱਚਾ ਸੁੰਦਰ ਹੈ; ਉਹ ਰਾਜੇ ਦੇ ਹੁਕਮ ਤੋਂ ਨਾ ਡਰੇ।</verse>
				<verse number="24">ਵਿਸ਼ਵਾਸ ਦੁਆਰਾ ਹੀ, ਮੂਸਾ ਜਦੋਂ ਵੱਡਾ ਹੋਇਆ ਤਾਂ ਉਸ ਨੇ ਫ਼ਿਰਊਨ ਦੀ ਬੇਟੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ</verse>
				<verse number="25">ਅਤੇ ਪਾਪ ਦੇ ਥੋੜ੍ਹੇ ਸਮੇਂ ਦੇ ਅਨੰਦ ਨਾਲੋਂ ਪਰਮੇਸ਼ਰ ਦੇ ਲੋਕਾਂ ਨਾਲ ਦੁੱਖ ਸਹਿਣ ਨੂੰ ਚੁਣਿਆ।</verse>
				<verse number="26">ਉਸ ਨੇ ਮਸੀਹ ਦੇ ਨਮਿੱਤ ਨਿੰਦਾ ਝੱਲਣ ਨੂੰ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡੀ ਦੌਲਤ ਸਮਝਿਆ, ਕਿਉਂਕਿ ਉਸ ਦਾ ਧਿਆਨ ਪ੍ਰਤਿਫਲ ਵੱਲ ਸੀ।</verse>
				<verse number="27">ਵਿਸ਼ਵਾਸ ਦੁਆਰਾ ਹੀ ਉਸ ਨੇ ਰਾਜੇ ਦੇ ਕ੍ਰੋਧ ਤੋਂ ਨਾ ਡਰਦਿਆਂ ਮਿਸਰ ਨੂੰ ਛੱਡ ਦਿੱਤਾ, ਕਿਉਂਕਿ ਉਹ ਅਣਡਿੱਠ ਨੂੰ ਜਿਵੇਂ ਵੇਖਦੇ ਹੋਏ ਦ੍ਰਿੜ੍ਹ ਰਿਹਾ।</verse>
				<verse number="28">ਵਿਸ਼ਵਾਸ ਦੁਆਰਾ ਹੀ ਉਸ ਨੇ ਪਸਾਹ ਅਤੇ ਲਹੂ ਦੇ ਛਿੜਕਾਓ ਦੇ ਨਿਯਮ ਦਾ ਪਾਲਣ ਕੀਤਾ ਤਾਂਕਿ ਜੇਠਿਆਂ ਨੂੰ ਨਾਸ ਕਰਨ ਵਾਲਾ ਉਨ੍ਹਾਂ ਨੂੰ ਨਾ ਛੂਹੇ।</verse>
				<verse number="29">ਵਿਸ਼ਵਾਸ ਦੁਆਰਾ ਹੀ ਉਨ੍ਹਾਂ ਨੇ ਲਾਲ ਸਮੁੰਦਰ ਨੂੰ ਸੁੱਕੀ ਧਰਤੀ ਵਾਂਗ ਪਾਰ ਕੀਤਾ, ਪਰ ਜਦੋਂ ਮਿਸਰੀਆਂ ਨੇ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਮਰੇ।</verse>
				<verse number="30">ਵਿਸ਼ਵਾਸ ਦੁਆਰਾ ਹੀ ਜਦੋਂ ਸੱਤਾਂ ਦਿਨਾਂ ਤੱਕ ਯਰੀਹੋ ਦੀ ਸਫੀਲ ਦੇ ਚੱਕਰ ਲਗਾਏ ਗਏ ਤਾਂ ਉਹ ਢਹਿ ਗਈ।</verse>
				<verse number="31">ਵਿਸ਼ਵਾਸ ਦੁਆਰਾ ਹੀ ਰਹਾਬ ਵੇਸਵਾ ਆਗਿਆ ਨਾ ਮੰਨਣ ਵਾਲਿਆਂ ਦੇ ਨਾਲ ਨਾਸ ਨਾ ਹੋਈ, ਕਿਉਂਕਿ ਉਸ ਨੇ ਸਲਾਮਤੀ ਨਾਲ ਖੋਜੀਆਂ ਨੂੰ ਗ੍ਰਹਿਣ ਕੀਤਾ।</verse>
				<verse number="32">ਹੁਣ ਮੈਂ ਹੋਰ ਕੀ ਕਹਾਂ? ਕਿਉਂਕਿ ਸਮਾਂ ਨਹੀਂ ਹੈ ਕਿ ਮੈਂ ਗਿਦਾਊਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਬਾਰੇ ਵਰਣਨ ਕਰਾਂ,</verse>
				<verse number="33">ਜਿਨ੍ਹਾਂ ਨੇ ਵਿਸ਼ਵਾਸ ਦੁਆਰਾ ਹੀ ਰਿਆਸਤਾਂ ਨੂੰ ਜਿੱਤਿਆ, ਧਾਰਮਿਕਤਾ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਸ਼ੇਰਾਂ ਦੇ ਮੂੰਹ ਬੰਦ ਕੀਤੇ,</verse>
				<verse number="34">ਅੱਗ ਦੇ ਭਾਂਬੜ ਨੂੰ ਸ਼ਾਂਤ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਨਿਰਬਲਤਾ ਵਿੱਚ ਬਲਵੰਤ ਕੀਤੇ ਗਏ, ਯੁੱਧ ਵਿੱਚ ਵੀਰਤਾ ਵਿਖਾਈ ਅਤੇ ਪਰਾਈਆਂ ਫ਼ੌਜਾਂ ਨੂੰ ਖਦੇੜ ਸੁੱਟਿਆ,</verse>
				<verse number="35">ਔਰਤਾਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀਉਂਦੇ ਪਾਇਆ, ਕਈ ਲੋਕ ਤਸੀਹੇ ਸਹਿੰਦੇ-ਸਹਿੰਦੇ ਮਰ ਗਏ ਪਰ ਉਨ੍ਹਾਂ ਨੇ ਛੁਟਕਾਰਾ ਨਾ ਚਾਹਿਆ ਤਾਂਕਿ ਉਹ ਇੱਕ ਉੱਤਮ ਪੁਨਰ-ਉਥਾਨ ਨੂੰ ਪ੍ਰਾਪਤ ਕਰ ਸਕਣ।</verse>
				<verse number="36">ਕਈ ਲੋਕ ਠੱਠਿਆਂ ਵਿੱਚ ਉਡਾਏ ਜਾਣ, ਕੋਰੜਿਆਂ ਦੀ ਮਾਰ ਖਾਣ ਅਤੇ ਇੱਥੋਂ ਤੱਕ ਕਿ ਜ਼ੰਜੀਰਾਂ ਵਿੱਚ ਜਕੜੇ ਜਾਣ ਅਤੇ ਕੈਦ ਕੀਤੇ ਜਾਣ ਦੁਆਰਾ ਪਰਖੇ ਗਏ।</verse>
				<verse number="37">ਉਨ੍ਹਾਂ ਨੂੰ ਪਥਰਾਓ ਕੀਤਾ ਗਿਆ, ਆਰਿਆਂ ਨਾਲ ਚੀਰੇ ਗਏ, ਤਲਵਾਰ ਨਾਲ ਕਤਲ ਕੀਤੇ ਗਏ; ਉਹ ਭੇਡਾਂ ਅਤੇ ਬੱਕਰੀਆਂ ਦੀਆਂ ਖੱਲਾਂ ਪਹਿਨੇ ਅਤੇ ਥੁੜ੍ਹਾਂ ਅਤੇ ਕਸ਼ਟਾਂ ਵਿੱਚ ਦੁਰਵਿਹਾਰ ਨੂੰ ਸਹਿੰਦੇ ਹੋਏ ਭਟਕਦੇ ਰਹੇ;</verse>
				<verse number="38">ਸੰਸਾਰ ਉਨ੍ਹਾਂ ਦੇ ਯੋਗ ਨਹੀਂ ਸੀ। ਉਹ ਉਜਾੜਾਂ ਵਿੱਚ, ਪਹਾੜਾਂ ਵਿੱਚ, ਗੁਫਾਵਾਂ ਵਿੱਚ ਅਤੇ ਧਰਤੀ ਦੀਆਂ ਖੁੰਦਰਾਂ ਵਿੱਚ ਲੁੱਕਦੇ ਫਿਰੇ।</verse>
				<verse number="39">ਭਾਵੇਂ ਵਿਸ਼ਵਾਸ ਦੇ ਕਾਰਨ ਇਨ੍ਹਾਂ ਸਭਨਾਂ ਦੀ ਚੰਗੀ ਗਵਾਹੀ ਦਿੱਤੀ ਗਈ, ਤਾਂ ਵੀ ਉਨ੍ਹਾਂ ਨੇ ਵਾਇਦਾ ਕੀਤੀਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ।</verse>
				<verse number="40">ਕਿਉਂਕਿ ਪਰਮੇਸ਼ਰ ਨੇ ਸਾਡੇ ਲਈ ਪਹਿਲਾਂ ਤੋਂ ਇੱਕ ਉੱਤਮ ਗੱਲ ਠਹਿਰਾਈ ਸੀ ਤਾਂਕਿ ਉਹ ਸਾਡੇ ਤੋਂ ਬਿਨਾਂ ਸਿੱਧਤਾ ਨੂੰ ਪ੍ਰਾਪਤ ਨਾ ਕਰਨ।</verse>
			</chapter>
			<chapter number="12">
				<verse number="1">ਇਸ ਲਈ ਜਦੋਂ ਕਿ ਗਵਾਹਾਂ ਦੇ ਐਨੇ ਵੱਡੇ ਬੱਦਲ ਨੇ ਸਾਨੂੰ ਘੇਰਿਆ ਹੋਇਆ ਹੈ ਤਾਂ ਆਓ ਅਸੀਂ ਹਰੇਕ ਬੋਝ ਅਤੇ ਉਸ ਪਾਪ ਨੂੰ ਜੋ ਅਸਾਨੀ ਨਾਲ ਸਾਨੂੰ ਫਸਾ ਲੈਂਦਾ ਹੈ, ਦੂਰ ਕਰਕੇ ਧੀਰਜ ਸਹਿਤ ਉਸ ਦੌੜ ਵਿੱਚ ਦੌੜੀਏ ਜੋ ਸਾਡੇ ਸਾਹਮਣੇ ਰੱਖੀ ਹੋਈ ਹੈ</verse>
				<verse number="2">ਅਤੇ ਸਾਡੇ ਵਿਸ਼ਵਾਸ ਦੇ ਕਰਤਾ ਅਤੇ ਸਿੱਧ ਕਰਨ ਵਾਲੇ ਯਿਸੂ ਦੀ ਵੱਲ ਤੱਕਦੇ ਰਹੀਏ ਜਿਸ ਨੇ ਉਸ ਅਨੰਦ ਦੀ ਖਾਤਰ ਜੋ ਉਸ ਦੇ ਸਾਹਮਣੇ ਰੱਖਿਆ ਹੋਇਆ ਸੀ, ਸ਼ਰਮਿੰਦਗੀ ਦੀ ਚਿੰਤਾ ਕੀਤੇ ਬਿਨਾਂ ਸਲੀਬ ਦੇ ਦੁੱਖ ਨੂੰ ਸਹਿ ਲਿਆ ਅਤੇ ਪਰਮੇਸ਼ਰ ਦੇ ਸਿੰਘਾਸਣ ਦੇ ਸੱਜੇ ਹੱਥ ਬਿਰਾਜਮਾਨ ਹੋਇਆ।</verse>
				<verse number="3">ਇਸ ਲਈ ਯਿਸੂ ਉੱਤੇ ਧਿਆਨ ਦਿਓ ਜਿਸ ਨੇ ਆਪਣੇ ਵਿਰੁੱਧ ਪਾਪੀਆਂ ਦੇ ਅਜਿਹੇ ਵਿਰੋਧ ਨੂੰ ਸਹਿ ਲਿਆ ਕਿ ਤੁਸੀਂ ਮਨਾਂ ਵਿੱਚ ਨਿਰਾਸ਼ ਹੋ ਕੇ ਹੌਸਲਾ ਨਾ ਹਾਰ ਜਾਓ।</verse>
				<verse number="4">ਪਾਪ ਵਿਰੁੱਧ ਲੜਦਿਆਂ ਤੁਸੀਂ ਐਨਾ ਸੰਘਰਸ਼ ਨਹੀਂ ਕੀਤਾ ਕਿ ਤੁਹਾਨੂੰ ਲਹੂ ਵਹਾਉਣਾ ਪਿਆ ਹੋਵੇ।</verse>
				<verse number="5">ਤੁਸੀਂ ਉਸ ਉਪਦੇਸ਼ ਨੂੰ ਭੁੱਲ ਗਏ ਹੋ ਜੋ ਤੁਹਾਨੂੰ ਪੁੱਤਰ ਕਹਿ ਕੇ ਸੰਬੋਧਤ ਕਰਦਾ ਹੈ: ਹੇ ਮੇਰੇ ਪੁੱਤਰ, ਪ੍ਰਭੂ ਦੀ ਤਾੜਨਾ ਨੂੰ ਤੁੱਛ ਨਾ ਜਾਣ ਅਤੇ ਜਦੋਂ ਉਹ ਤੈਨੂੰ ਝਿੜਕੇ ਤਾਂ ਨਿਰਾਸ਼ ਨਾ ਹੋ।</verse>
				<verse number="6">ਕਿਉਂਕਿ ਪ੍ਰਭੂ ਜਿਸ ਨੂੰ ਪਿਆਰ ਕਰਦਾ ਹੈ ਉਸ ਨੂੰ ਤਾੜਦਾ ਵੀ ਹੈ ਅਤੇ ਜਿਸ ਨੂੰ ਆਪਣੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕਰਦਾ ਹੈ ਉਸ ਨੂੰ ਕੋਰੜੇ ਵੀ ਮਾਰਦਾ ਹੈ।</verse>
				<verse number="7">ਤੁਸੀਂ ਇਸ ਕਸ਼ਟ ਨੂੰ ਤਾੜਨਾ ਸਮਝ ਕੇ ਸਹਿ ਲਵੋ; ਪਰਮੇਸ਼ਰ ਤੁਹਾਨੂੰ ਪੁੱਤਰ ਜਾਣ ਕੇ ਤੁਹਾਡੇ ਨਾਲ ਵਿਹਾਰ ਕਰਦਾ ਹੈ। ਕਿਉਂਕਿ ਉਹ ਕਿਹੜਾ ਪੁੱਤਰ ਹੈ ਜਿਸ ਦਾ ਪਿਤਾ ਉਸ ਦੀ ਤਾੜਨਾ ਨਹੀਂ ਕਰਦਾ?</verse>
				<verse number="8">ਪਰ ਜੇ ਤੁਹਾਡੀ ਤਾੜਨਾ ਨਹੀਂ ਹੋਈ ਜਿਸ ਦੇ ਸਾਂਝੀਦਾਰ ਸਾਰੇ ਹੁੰਦੇ ਹਨ, ਤਾਂ ਤੁਸੀਂ ਪੁੱਤਰ ਨਹੀਂ ਬਲਕਿ ਨਜਾਇਜ਼ ਔਲਾਦ ਹੋ।</verse>
				<verse number="9">ਇਸ ਤੋਂ ਇਲਾਵਾ ਜਦੋਂ ਸਾਡੇ ਸਰੀਰਕ ਪਿਤਾ ਸਾਡੀ ਤਾੜਨਾ ਕਰਦੇ ਸਨ ਅਤੇ ਅਸੀਂ ਉਨ੍ਹਾਂ ਦਾ ਆਦਰ ਕੀਤਾ, ਤਾਂ ਕੀ ਸਾਨੂੰ ਆਤਮਾਵਾਂ ਦੇ ਪਿਤਾ ਦੇ ਹੋਰ ਜ਼ਿਆਦਾ ਅਧੀਨ ਨਹੀਂ ਹੋਣਾ ਚਾਹੀਦਾ ਤਾਂਕਿ ਅਸੀਂ ਜੀਉਂਦੇ ਰਹੀਏ?</verse>
				<verse number="10">ਕਿਉਂਕਿ ਉਹ ਤਾਂ ਆਪਣੀ ਸਮਝ ਦੇ ਅਨੁਸਾਰ ਕੁਝ ਸਮੇਂ ਲਈ ਸਾਡੀ ਤਾੜਨਾ ਕਰਦੇ ਸਨ, ਪਰ ਪਰਮੇਸ਼ਰ ਸਾਡੇ ਲਾਭ ਲਈ ਕਰਦਾ ਹੈ ਤਾਂਕਿ ਅਸੀਂ ਉਸ ਦੀ ਪਵਿੱਤਰਤਾ ਵਿੱਚ ਸਾਂਝੀ ਹੋਈਏ।</verse>
				<verse number="11">ਹਰ ਤਰ੍ਹਾਂ ਦੀ ਤਾੜਨਾ ਉਸ ਸਮੇਂ ਤਾਂ ਚੰਗੀ ਨਹੀਂ ਲੱਗਦੀ ਸਗੋਂ ਦੁੱਖਦਾਈ ਹੀ ਲੱਗਦੀ ਹੈ, ਪਰ ਜਿਹੜੇ ਇਸ ਦੇ ਦੁਆਰਾ ਪਰਿਪੱਕ ਹੋ ਗਏ ਹਨ, ਅੱਗੇ ਚੱਲ ਕੇ ਉਨ੍ਹਾਂ ਨੂੰ ਧਾਰਮਿਕਤਾ ਦਾ ਸ਼ਾਂਤੀਦਾਇਕ ਫਲ ਦਿੰਦੀ ਹੈ।</verse>
				<verse number="12">ਇਸ ਲਈ ਢਿੱਲੇ ਪੈ ਗਏ ਹੱਥਾਂ ਅਤੇ ਭਿੜਦੇ ਗੋਡਿਆਂ ਨੂੰ ਤਕੜੇ ਕਰੋ</verse>
				<verse number="13">ਅਤੇ ਆਪਣੇ ਪੈਰਾਂ ਲਈ ਰਾਹਾਂ ਨੂੰ ਪੱਧਰੇ ਬਣਾਓ ਤਾਂਕਿ ਜਿਹੜਾ ਲੰਗੜਾ ਹੈ ਉਸ ਦੇ ਜੋੜ ਨਾ ਖਿਸਕਣ, ਬਲਕਿ ਉਹ ਚੰਗਾ ਕੀਤਾ ਜਾਵੇ।</verse>
				<verse number="14">ਹਰੇਕ ਨਾਲ ਮੇਲ-ਮਿਲਾਪ ਰੱਖੋ ਅਤੇ ਪਵਿੱਤਰਤਾ ਵਿੱਚ ਬਣੇ ਰਹਿਣ ਦਾ ਯਤਨ ਕਰੋ ਜਿਸ ਦੇ ਬਿਨਾਂ ਕੋਈ ਪ੍ਰਭੂ ਨੂੰ ਨਹੀਂ ਵੇਖੇਗਾ।</verse>
				<verse number="15">ਧਿਆਨ ਰੱਖੋ ਕਿ ਕੋਈ ਵੀ ਪਰਮੇਸ਼ਰ ਦੀ ਕਿਰਪਾ ਤੋਂ ਵਾਂਝਾ ਨਾ ਰਹਿ ਜਾਵੇ, ਕਿਤੇ ਅਜਿਹਾ ਨਾ ਹੋਵੇ ਕਿ ਕੁੜੱਤਣ ਦੀ ਕੋਈ ਜੜ੍ਹ ਫੁੱਟ ਕੇ ਤੁਹਾਡੇ ਲਈ ਦੁੱਖ ਦਾ ਕਾਰਨ ਬਣੇ ਅਤੇ ਇਸ ਦੇ ਦੁਆਰਾ ਬਹੁਤ ਸਾਰੇ ਅਸ਼ੁੱਧ ਹੋ ਜਾਣ;</verse>
				<verse number="16">ਅਤੇ ਨਾ ਹੀ ਤੁਹਾਡੇ ਵਿਚਕਾਰ ਕੋਈ ਜ਼ਨਾਹਕਾਰ ਜਾਂ ਏਸਾਓ ਵਾਂਗ ਅਧਰਮੀ ਹੋਵੇ ਜਿਸ ਨੇ ਇੱਕ ਵੇਲੇ ਦੀ ਰੋਟੀ ਲਈ ਆਪਣੇ ਜੇਠੇ ਹੋਣ ਦਾ ਹੱਕ ਵੇਚ ਦਿੱਤਾ।</verse>
				<verse number="17">ਤੁਸੀਂ ਜਾਣਦੇ ਹੋ ਕਿ ਜਦੋਂ ਉਸ ਨੇ ਬਾਅਦ ਵਿੱਚ ਉਸ ਬਰਕਤ ਦਾ ਵਾਰਸ ਬਣਨਾ ਚਾਹਿਆ ਤਾਂ ਅਯੋਗ ਗਿਣਿਆ ਗਿਆ, ਕਿਉਂਕਿ ਉਸ ਨੂੰ ਪਛਤਾਵੇ ਦਾ ਮੌਕਾ ਨਾ ਮਿਲਿਆ ਭਾਵੇਂ ਉਸ ਨੇ ਹੰਝੂ ਵਹਾ-ਵਹਾ ਕੇ ਇਸ ਨੂੰ ਭਾਲਿਆ।</verse>
				<verse number="18">ਤੁਸੀਂ ਅਜਿਹੇ ਪਹਾੜ ਕੋਲ ਨਹੀਂ ਆਏ ਜਿਸ ਨੂੰ ਛੂਹਿਆ ਜਾ ਸਕੇ, ਨਾ ਬਲਦੀ ਹੋਈ ਅੱਗ ਕੋਲ, ਨਾ ਹਨੇਰੇ, ਨਾ ਕਾਲੀ ਘਟਾ, ਨਾ ਹਨੇਰੀ-ਤੂਫਾਨ,</verse>
				<verse number="19">ਨਾ ਤੁਰ੍ਹੀ ਦੇ ਸ਼ਬਦ ਅਤੇ ਨਾ ਸ਼ਬਦਾਂ ਦੀ ਅਵਾਜ਼ ਕੋਲ ਜਿਸ ਦੇ ਸੁਣਨ ਵਾਲਿਆਂ ਨੇ ਬੇਨਤੀ ਕੀਤੀ ਕਿ ਸਾਨੂੰ ਕੋਈ ਹੋਰ ਸ਼ਬਦ ਨਾ ਕਿਹਾ ਜਾਵੇ।</verse>
				<verse number="20">ਕਿਉਂਕਿ ਉਹ ਇਸ ਹੁਕਮ ਨੂੰ ਨਾ ਸਹਿ ਸਕੇ: “ਜੇ ਕੋਈ ਜਾਨਵਰ ਵੀ ਇਸ ਪਹਾੜ ਨੂੰ ਛੂਹੇ ਤਾਂ ਉਹ ਪਥਰਾਓ ਕਰ ਕੇ ਮਾਰਿਆ ਜਾਵੇ ।”</verse>
				<verse number="21">ਉਹ ਦ੍ਰਿਸ਼ ਐਨਾ ਭਿਆਨਕ ਸੀ ਕਿ ਮੂਸਾ ਨੇ ਕਿਹਾ, “ਮੈਂ ਬਹੁਤ ਡਰਦਾ ਅਤੇ ਕੰਬਦਾ ਹਾਂ।”</verse>
				<verse number="22">ਪਰ ਤੁਸੀਂ ਸੀਯੋਨ ਪਹਾੜ ਅਤੇ ਜੀਉਂਦੇ ਪਰਮੇਸ਼ਰ ਦੀ ਨਗਰੀ ਸਵਰਗੀ ਯਰੂਸ਼ਲਮ ਕੋਲ ਅਤੇ ਅਣਗਿਣਤ ਸਵਰਗਦੂਤਾਂ ਕੋਲ,</verse>
				<verse number="23">ਅਤੇ ਉਨ੍ਹਾਂ ਜੇਠਿਆਂ ਦੀ ਸਭਾ ਕੋਲ ਜਿਨ੍ਹਾਂ ਦੇ ਨਾਮ ਸਵਰਗ ਵਿੱਚ ਲਿਖੇ ਹੋਏ ਹਨ, ਸਭਨਾਂ ਦੇ ਨਿਆਂਕਾਰ ਪਰਮੇਸ਼ਰ ਕੋਲ, ਸਿੱਧ ਕੀਤੇ ਹੋਏ ਧਰਮੀ ਲੋਕਾਂ ਦੀਆਂ ਆਤਮਾਵਾਂ ਕੋਲ,</verse>
				<verse number="24">ਨਵੇਂ ਨੇਮ ਦੇ ਵਿਚੋਲਾ ਯਿਸੂ ਕੋਲ ਅਤੇ ਛਿੜਕਾਓ ਦੇ ਉਸ ਲਹੂ ਦੇ ਕੋਲ ਆਏ ਹੋ ਜੋ ਹਾਬਲ ਦੇ ਲਹੂ ਨਾਲੋਂ ਉੱਤਮ ਗੱਲਾਂ ਕਹਿੰਦਾ ਹੈ।</verse>
				<verse number="25">ਧਿਆਨ ਰੱਖੋ ਕਿ ਤੁਸੀਂ ਉਸ ਬੋਲਣ ਵਾਲੇ ਦਾ ਇਨਕਾਰ ਨਾ ਕਰੋ; ਕਿਉਂਕਿ ਜੇ ਉਹ ਧਰਤੀ ਉੱਤੇ ਚਿਤਾਵਨੀ ਦੇਣ ਵਾਲੇ ਦਾ ਇਨਕਾਰ ਕਰਕੇ ਨਾ ਬਚ ਸਕੇ ਤਾਂ ਅਸੀਂ ਸਵਰਗ ਤੋਂ ਚਿਤਾਵਨੀ ਦੇਣ ਵਾਲੇ ਤੋਂ ਬੇਮੁੱਖ ਹੋ ਕੇ ਕਿਵੇਂ ਬਚ ਸਕਾਂਗੇ?</verse>
				<verse number="26">ਉਸ ਦੀ ਅਵਾਜ਼ ਨੇ ਉਸ ਸਮੇਂ ਧਰਤੀ ਨੂੰ ਹਿਲਾ ਦਿੱਤਾ, ਪਰ ਹੁਣ ਉਸ ਨੇ ਇਹ ਵਾਇਦਾ ਕੀਤਾ ਹੈ: “ਇੱਕ ਵਾਰ ਫੇਰ ਮੈਂ ਨਾ ਕੇਵਲ ਧਰਤੀ ਨੂੰ, ਸਗੋਂ ਅਕਾਸ਼ ਨੂੰ ਵੀ ਹਿਲਾ ਦਿਆਂਗਾ।”</verse>
				<verse number="27">ਹੁਣ ਇਹ ਕਥਨ “ਇੱਕ ਵਾਰ ਫਿਰ” ਦਰਸਾਉਂਦਾ ਹੈ ਕਿ ਹਿਲਾਈਆਂ ਜਾ ਸਕਣ ਵਾਲੀਆਂ ਅਰਥਾਤ ਸਿਰਜੀਆਂ ਗਈਆਂ ਵਸਤਾਂ ਹਟਾਈਆਂ ਜਾਣਗੀਆਂ ਤਾਂਕਿ ਜੋ ਹਿਲਾਈਆਂ ਨਹੀਂ ਜਾ ਸਕਦੀਆਂ ਉਹ ਕਾਇਮ ਰਹਿਣ।</verse>
				<verse number="28">ਇਸ ਲਈ ਜਦੋਂ ਅਸੀਂ ਉਹ ਰਾਜ ਪ੍ਰਾਪਤ ਕਰਨ ਵਾਲੇ ਹਾਂ ਜੋ ਹਿਲਾਇਆ ਨਹੀਂ ਜਾ ਸਕਦਾ ਤਾਂ ਆਓ ਅਸੀਂ ਧੰਨਵਾਦੀ ਬਣੇ ਰਹੀਏ ਅਤੇ ਇਸ ਦੇ ਦੁਆਰਾ ਭੈ ਅਤੇ ਸ਼ਰਧਾ ਨਾਲ ਪਰਮੇਸ਼ਰ ਦੀ ਅਜਿਹੀ ਅਰਾਧਨਾ ਕਰੀਏ ਜੋ ਉਸ ਨੂੰ ਗ੍ਰਹਿਣਯੋਗ ਹੋਵੇ;</verse>
				<verse number="29">ਕਿਉਂਕਿ ਸਾਡਾ ਪਰਮੇਸ਼ਰ ਭਸਮ ਕਰਨ ਵਾਲੀ ਅੱਗ ਹੈ।</verse>
			</chapter>
			<chapter number="13">
				<verse number="1">ਭਰੱਪਣ ਦਾ ਪ੍ਰੇਮ ਬਣਿਆ ਰਹੇ।</verse>
				<verse number="2">ਪਰਾਹੁਣਚਾਰੀ ਕਰਨੀ ਨਾ ਭੁੱਲੋ, ਕਿਉਂਕਿ ਇਸ ਦੇ ਦੁਆਰਾ ਕਈਆਂ ਨੇ ਅਣਜਾਣੇ ਵਿੱਚ ਹੀ ਸਵਰਗਦੂਤਾਂ ਦਾ ਸੁਆਗਤ ਕੀਤਾ ਹੈ।</verse>
				<verse number="3">ਕੈਦੀਆਂ ਨੂੰ ਯਾਦ ਰੱਖੋ ਜਿਵੇਂ ਕਿ ਤੁਸੀਂ ਆਪ ਉਨ੍ਹਾਂ ਦੇ ਨਾਲ ਕੈਦੀ ਹੋ ਅਤੇ ਦੁਰਵਿਹਾਰ ਸਹਿਣ ਵਾਲਿਆਂ ਨੂੰ ਵੀ, ਕਿਉਂਕਿ ਤੁਸੀਂ ਵੀ ਸਰੀਰ ਵਿੱਚ ਹੋ।</verse>
				<verse number="4">ਵਿਆਹ ਸਭਨਾਂ ਵੱਲੋਂ ਆਦਰਯੋਗ ਸਮਝਿਆ ਜਾਵੇ ਅਤੇ ਵਿਆਹ ਦਾ ਬਿਸਤਰਾ ਬੇਦਾਗ਼ ਰਹੇ, ਕਿਉਂਕਿ ਪਰਮੇਸ਼ਰ ਜ਼ਨਾਹਕਾਰੀਆਂ ਅਤੇ ਵਿਭਚਾਰੀਆਂ ਦਾ ਨਿਆਂ ਕਰੇਗਾ।</verse>
				<verse number="5">ਤੁਹਾਡਾ ਜੀਵਨ ਲੋਭ ਰਹਿਤ ਹੋਵੇ ਅਤੇ ਜੋ ਕੁਝ ਤੁਹਾਡੇ ਕੋਲ ਹੈ ਉਸੇ ਵਿੱਚ ਸੰਤੁਸ਼ਟ ਰਹੋ; ਕਿਉਂਕਿ ਉਸ ਨੇ ਆਪ ਕਿਹਾ ਹੈ: “ਮੈਂ ਤੈਨੂੰ ਕਦੇ ਨਾ ਛੱਡਾਂਗਾ ਅਤੇ ਨਾ ਕਦੇ ਤਿਆਗਾਂਗਾ।”</verse>
				<verse number="6">ਇਸ ਲਈ ਅਸੀਂ ਦਲੇਰੀ ਨਾਲ ਕਹਿੰਦੇ ਹਾਂ: ਪ੍ਰਭੂ ਮੇਰਾ ਸਹਾਇਕ ਹੈ, ਮੈਂ ਨਾ ਡਰਾਂਗਾ। ਮਨੁੱਖ ਮੇਰਾ ਕੀ ਕਰੇਗਾ?</verse>
				<verse number="7">ਆਪਣੇ ਆਗੂਆਂ ਨੂੰ ਯਾਦ ਰੱਖੋ ਜਿਨ੍ਹਾਂ ਤੁਹਾਨੂੰ ਪਰਮੇਸ਼ਰ ਦਾ ਵਚਨ ਸੁਣਾਇਆ। ਉਨ੍ਹਾਂ ਦੀ ਚਾਲ ਦੇ ਨਤੀਜੇ 'ਤੇ ਧਿਆਨ ਕਰਦੇ ਹੋਏ ਉਨ੍ਹਾਂ ਦੇ ਵਿਸ਼ਵਾਸ ਦੀ ਰੀਸ ਕਰੋ।</verse>
				<verse number="8">ਯਿਸੂ ਮਸੀਹ ਕੱਲ੍ਹ, ਅੱਜ ਅਤੇ ਯੁਗੋ-ਯੁਗ ਇੱਕੋ ਜਿਹਾ ਹੈ।</verse>
				<verse number="9">ਭਾਂਤ-ਭਾਂਤ ਦੀਆਂ ਅਤੇ ਓਪਰੀਆਂ ਸਿੱਖਿਆਵਾਂ ਨਾਲ ਭਰਮਾਏ ਨਾ ਜਾਓ; ਚੰਗਾ ਇਹ ਹੈ ਕਿ ਮਨ ਕਿਰਪਾ ਨਾਲ ਦ੍ਰਿੜ੍ਹ ਹੋਵੇ, ਨਾ ਕਿ ਭੋਜਨ-ਵਸਤਾਂ ਨਾਲ; ਕਿਉਂਕਿ ਭੋਜਨ ਲਈ ਜੀਉਣ ਵਾਲਿਆਂ ਨੂੰ ਇਸ ਤੋਂ ਕੋਈ ਲਾਭ ਨਾ ਹੋਇਆ।</verse>
				<verse number="10">ਸਾਡੀ ਇੱਕ ਜਗਵੇਦੀ ਹੈ ਜਿੱਥੋਂ ਖਾਣ ਦਾ ਅਧਿਕਾਰ ਤੰਬੂ ਦੀ ਸੇਵਾ ਕਰਨ ਵਾਲਿਆਂ ਨੂੰ ਨਹੀਂ ਹੈ,</verse>
				<verse number="11">ਕਿਉਂਕਿ ਉਨ੍ਹਾਂ ਜਾਨਵਰਾਂ ਦੀਆਂ ਲੋਥਾਂ ਜਿਨ੍ਹਾਂ ਦਾ ਲਹੂ ਮਹਾਂਯਾਜਕ ਪਾਪ-ਬਲੀ ਦੇ ਰੂਪ ਵਿੱਚ ਅੱਤ ਪਵਿੱਤਰ ਸਥਾਨ ਦੇ ਅੰਦਰ ਲੈ ਕੇ ਜਾਂਦਾ ਹੈ, ਡੇਰੇ ਤੋਂ ਬਾਹਰ ਸਾੜੀਆਂ ਜਾਂਦੀਆਂ ਹਨ।</verse>
				<verse number="12">ਇਸ ਲਈ ਯਿਸੂ ਨੇ ਵੀ ਫਾਟਕ ਤੋਂ ਬਾਹਰ ਦੁੱਖ ਝੱਲਿਆ ਤਾਂਕਿ ਲੋਕਾਂ ਨੂੰ ਆਪਣੇ ਲਹੂ ਦੁਆਰਾ ਪਵਿੱਤਰ ਕਰੇ।</verse>
				<verse number="13">ਇਸ ਲਈ ਆਓ, ਅਸੀਂ ਉਸ ਦੀ ਖਾਤਰ ਨਿੰਦਾ ਸਹਿੰਦੇ ਹੋਏ ਡੇਰੇ ਦੇ ਬਾਹਰ ਉਸ ਕੋਲ ਚੱਲੀਏ।</verse>
				<verse number="14">ਕਿਉਂਕਿ ਇੱਥੇ ਸਾਡਾ ਕੋਈ ਸਥਾਈ ਨਗਰ ਨਹੀਂ ਹੈ, ਸਗੋਂ ਅਸੀਂ ਆਉਣ ਵਾਲੇ ਨਗਰ ਦੀ ਭਾਲ ਵਿੱਚ ਹਾਂ।</verse>
				<verse number="15">ਇਸ ਲਈ ਆਓ, ਅਸੀਂ ਉਸ ਦੇ ਦੁਆਰਾ ਹਮੇਸ਼ਾ ਪਰਮੇਸ਼ਰ ਨੂੰ ਉਸਤਤ ਦਾ ਬਲੀਦਾਨ ਚੜ੍ਹਾਉਂਦੇ ਰਹੀਏ ਅਰਥਾਤ ਉਨ੍ਹਾਂ ਬੁੱਲ੍ਹਾਂ ਦਾ ਫਲ ਜੋ ਉਸ ਦੇ ਨਾਮ ਦਾ ਇਕਰਾਰ ਕਰਦੇ ਹਨ।</verse>
				<verse number="16">ਭਲਾਈ ਕਰਨਾ ਅਤੇ ਸਹਾਇਤਾ ਕਰਨਾ ਨਾ ਭੁੱਲੋ, ਕਿਉਂਕਿ ਪਰਮੇਸ਼ਰ ਅਜਿਹੇ ਬਲੀਦਾਨਾਂ ਤੋਂ ਪ੍ਰਸੰਨ ਹੁੰਦਾ ਹੈ।</verse>
				<verse number="17">ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਉਨ੍ਹਾਂ ਦੇ ਅਧੀਨ ਰਹੋ; ਉਹ ਇਹ ਜਾਣਦੇ ਹੋਏ ਕਿ ਉਨ੍ਹਾਂ ਨੇ ਲੇਖਾ ਦੇਣਾ ਹੈ, ਤੁਹਾਡੇ ਪ੍ਰਾਣਾਂ ਦੀ ਚੌਕਸੀ ਕਰਦੇ ਹਨ। ਇਹ ਕੰਮ ਉਨ੍ਹਾਂ ਨੂੰ ਅਨੰਦ ਨਾਲ ਕਰਨ ਦਿਓ ਨਾ ਕਿ ਹਉਕੇ ਭਰਦੇ ਹੋਏ, ਕਿਉਂ ਜੋ ਇਸ ਤੋਂ ਤੁਹਾਨੂੰ ਕੋਈ ਲਾਭ ਨਹੀਂ ਹੋਵੇਗਾ।</verse>
				<verse number="18">ਸਾਡੇ ਲਈ ਪ੍ਰਾਰਥਨਾ ਕਰਦੇ ਰਹੋ; ਸਾਨੂੰ ਭਰੋਸਾ ਹੈ ਕਿ ਸਾਡਾ ਵਿਵੇਕ ਸ਼ੁੱਧ ਹੈ ਅਤੇ ਅਸੀਂ ਸਭਨਾਂ ਗੱਲਾਂ ਵਿੱਚ ਚੰਗੀ ਚਾਲ ਚੱਲਣਾ ਚਾਹੁੰਦੇ ਹਾਂ।</verse>
				<verse number="19">ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ ਤਾਂਕਿ ਮੈਂ ਤੁਹਾਡੇ ਕੋਲ ਛੇਤੀ ਵਾਪਸ ਆ ਸਕਾਂ।</verse>
				<verse number="20">ਹੁਣ ਸ਼ਾਂਤੀ ਦਾ ਪਰਮੇਸ਼ਰ ਜਿਸ ਨੇ ਭੇਡਾਂ ਦੇ ਮਹਾਨ ਚਰਵਾਹੇ ਸਾਡੇ ਪ੍ਰਭੂ ਯਿਸੂ ਨੂੰ ਸਦੀਪਕ ਨੇਮ ਦੇ ਲਹੂ ਦੁਆਰਾ ਮੁਰਦਿਆਂ ਵਿੱਚੋਂ ਜਿਵਾਇਆ,</verse>
				<verse number="21">ਤੁਹਾਨੂੰ ਹਰੇਕ ਭਲੇ ਕੰਮ ਲਈ ਤਿਆਰ ਕਰੇ ਤਾਂਕਿ ਤੁਸੀਂ ਉਸ ਦੀ ਇੱਛਾ ਨੂੰ ਪੂਰਾ ਕਰੋ ਅਤੇ ਯਿਸੂ ਮਸੀਹ ਦੇ ਰਾਹੀਂ ਸਾਡੇ ਅੰਦਰ ਉਹ ਕੰਮ ਕਰੇ ਜੋ ਉਸ ਨੂੰ ਭਾਉਂਦਾ ਹੈ। ਉਸੇ ਦੀ ਮਹਿਮਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="22">ਹੇ ਭਾਈਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਪਦੇਸ਼ ਦੇ ਇਸ ਵਚਨ ਨੂੰ ਧੀਰਜ ਨਾਲ ਸੁਣੋ, ਕਿਉਂਕਿ ਮੈਂ ਤੁਹਾਨੂੰ ਬਹੁਤ ਸੰਖੇਪ ਵਿੱਚ ਲਿਖਿਆ ਹੈ।</verse>
				<verse number="23">ਤੁਸੀਂ ਜਾਣ ਲਵੋ ਕਿ ਸਾਡਾ ਭਾਈ ਤਿਮੋਥਿਉਸ ਕੈਦ ਵਿੱਚੋਂ ਰਿਹਾਅ ਹੋ ਗਿਆ ਹੈ। ਜੇ ਉਹ ਛੇਤੀ ਆ ਗਿਆ ਤਾਂ ਮੈਂ ਉਸ ਦੇ ਨਾਲ ਆ ਕੇ ਤੁਹਾਨੂੰ ਮਿਲਾਂਗਾ।</verse>
				<verse number="24">ਆਪਣੇ ਸਾਰੇ ਆਗੂਆਂ ਨੂੰ ਅਤੇ ਸਾਰੇ ਸੰਤਾਂ ਨੂੰ ਸਲਾਮ ਕਹਿਣਾ। ਇਤਾਲਿਯਾ ਵਾਲੇ ਤੁਹਾਨੂੰ ਸਲਾਮ ਕਹਿੰਦੇ ਹਨ।</verse>
				<verse number="25">ਤੁਹਾਡੇ ਸਭਨਾਂ ਉੱਤੇ ਕਿਰਪਾ ਬਣੀ ਰਹੇ। ਆਮੀਨ।</verse>
			</chapter>
		</book>
		<book number="59">
			<chapter number="1">
				<verse number="1">ਪਰਮੇਸ਼ਰ ਦੇ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੀ ਵੱਲੋਂ ਉਨ੍ਹਾਂ ਬਾਰਾਂ ਗੋਤਾਂ ਨੂੰ ਸਲਾਮ ਜਿਹੜੇ ਖਿੰਡੇ ਹੋਏ ਹਨ।</verse>
				<verse number="2">ਹੇ ਮੇਰੇ ਭਾਈਓ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪੈਂਦੇ ਹੋ ਤਾਂ ਇਸ ਨੂੰ ਸੰਪੂਰਨ ਅਨੰਦ ਦੀ ਗੱਲ ਜਾਣੋ,</verse>
				<verse number="3">ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦਾ ਪਰਖਿਆ ਜਾਣਾ ਧੀਰਜ ਨੂੰ ਪੈਦਾ ਕਰਦਾ ਹੈ।</verse>
				<verse number="4">ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂਕਿ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਓ ਅਤੇ ਤੁਹਾਡੇ ਵਿੱਚ ਕਿਸੇ ਗੱਲ ਦੀ ਕਮੀ ਨਾ ਹੋਵੇ।</verse>
				<verse number="5">ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭ ਨੂੰ ਖੁੱਲ੍ਹੇ ਦਿਲ ਅਤੇ ਬਿਨਾਂ ਉਲਾਂਭੇ ਦਿੰਦਾ ਹੈ ਅਤੇ ਇਹ ਉਸ ਨੂੰ ਦਿੱਤੀ ਜਾਵੇਗੀ।</verse>
				<verse number="6">ਪਰ ਉਹ ਵਿਸ਼ਵਾਸ ਨਾਲ ਮੰਗੇ ਅਤੇ ਸ਼ੱਕ ਨਾ ਕਰੇ, ਕਿਉਂਕਿ ਸ਼ੱਕ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜੋ ਹਵਾ ਦੁਆਰਾ ਵਹਾਈ ਅਤੇ ਉਛਾਲੀ ਜਾਂਦੀ ਹੈ।</verse>
				<verse number="7">ਅਜਿਹਾ ਮਨੁੱਖ ਕਦੇ ਨਾ ਸੋਚੇ ਕਿ ਉਸ ਨੂੰ ਪ੍ਰਭੂ ਤੋਂ ਕੁਝ ਮਿਲੇਗਾ,</verse>
				<verse number="8">ਕਿਉਂਕਿ ਉਹ ਦੁਚਿੱਤਾ ਹੈ ਅਤੇ ਆਪਣੇ ਸਾਰੇ ਰਾਹਾਂ ਵਿੱਚ ਅਸਥਿਰ ਹੈ।</verse>
				<verse number="9">ਪਰ ਗਰੀਬ ਭਾਈ ਆਪਣੀ ਉੱਚੀ ਦਸ਼ਾ ਉੱਤੇ ਅਭਿਮਾਨ ਕਰੇ</verse>
				<verse number="10">ਅਤੇ ਧਨਵਾਨ ਭਾਈ ਆਪਣੀ ਦੀਨ ਦਸ਼ਾ ਉੱਤੇ; ਕਿਉਂਕਿ ਘਾਹ ਦੇ ਫੁੱਲ ਵਾਂਗ ਉਸ ਦਾ ਅੰਤ ਹੋ ਜਾਵੇਗਾ।</verse>
				<verse number="11">ਸੂਰਜ ਆਪਣੀ ਤੇਜ਼ ਧੁੱਪ ਨਾਲ ਚੜ੍ਹਦਾ ਅਤੇ ਘਾਹ ਨੂੰ ਸੁਕਾ ਦਿੰਦਾ ਹੈ ਤੇ ਇਸ ਦਾ ਫੁੱਲ ਝੜ ਜਾਂਦਾ ਹੈ ਅਤੇ ਇਸ ਦੀ ਵਿਖਾਈ ਦੇਣ ਵਾਲੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਧਨਵਾਨ ਵੀ ਆਪਣੇ ਰਾਹਾਂ ਉੱਤੇ ਚੱਲਦਾ-ਚੱਲਦਾ ਖ਼ਤਮ ਹੋ ਜਾਵੇਗਾ।</verse>
				<verse number="12">ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਵਿੱਚ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਖਰਾ ਨਿੱਕਲਿਆ ਤਾਂ ਜੀਵਨ ਦੇ ਉਸ ਤਾਜ ਨੂੰ ਪ੍ਰਾਪਤ ਕਰੇਗਾ ਜਿਸ ਦਾ ਵਾਇਦਾ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ।</verse>
				<verse number="13">ਜਦੋਂ ਕੋਈ ਪਰਤਾਇਆ ਜਾਂਦਾ ਹੈ ਤਾਂ ਉਹ ਇਹ ਨਾ ਕਹੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾ ਰਿਹਾ ਹਾਂ; ਕਿਉਂਕਿ ਪਰਮੇਸ਼ਰ ਨੂੰ ਬੁਰੀਆਂ ਗੱਲਾਂ ਦੁਆਰਾ ਨਹੀਂ ਪਰਤਾਇਆ ਜਾ ਸਕਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ।</verse>
				<verse number="14">ਪਰ ਹਰੇਕ ਵਿਅਕਤੀ ਆਪਣੀ ਹੀ ਕਾਮਨਾ ਦੁਆਰਾ ਲਲਚਾਏ ਅਤੇ ਫਸਾਏ ਜਾ ਕੇ ਪਰਤਾਵੇ ਵਿੱਚ ਪੈਂਦਾ ਹੈ।</verse>
				<verse number="15">ਤਦ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ ਅਤੇ ਪਾਪ ਵਧਕੇ ਮੌਤ ਨੂੰ ਜਨਮ ਦਿੰਦਾ ਹੈ।</verse>
				<verse number="16">ਹੇ ਮੇਰੇ ਪਿਆਰੇ ਭਾਈਓ, ਧੋਖਾ ਨਾ ਖਾਓ।</verse>
				<verse number="17">ਹਰੇਕ ਉੱਤਮ ਦਾਨ ਅਤੇ ਹਰੇਕ ਸਿੱਧ ਵਰਦਾਨ ਉੱਪਰੋਂ ਉਸ ਜੋਤਾਂ ਦੇ ਪਿਤਾ ਵੱਲੋਂ ਆਉਂਦਾ ਹੈ ਜਿਸ ਵਿੱਚ ਨਾ ਕੋਈ ਬਦਲਾਵ ਹੈ ਅਤੇ ਨਾ ਹੀ ਘੁੰਮਣ ਵਾਲਾ ਪਰਛਾਵਾਂ।</verse>
				<verse number="18">ਉਸ ਨੇ ਆਪਣੀ ਇੱਛਾ ਨਾਲ ਸਾਨੂੰ ਸੱਚ ਦੇ ਵਚਨ ਦੁਆਰਾ ਜਨਮ ਦਿੱਤਾ, ਤਾਂਕਿ ਅਸੀਂ ਉਸ ਦੀਆਂ ਸਿਰਜੀਆਂ ਹੋਈਆਂ ਵਸਤਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ।</verse>
				<verse number="19">ਹੇ ਮੇਰੇ ਪਿਆਰੇ ਭਾਈਓ, ਇਹ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ, ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ।</verse>
				<verse number="20">ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੀ ਧਾਰਮਿਕਤਾ ਨੂੰ ਪੈਦਾ ਨਹੀਂ ਕਰ ਸਕਦਾ।</verse>
				<verse number="21">ਇਸ ਲਈ ਸਾਰੀ ਗੰਦਗੀ ਅਤੇ ਸਾਰੀ ਬੁਰਾਈ ਨੂੰ ਤਿਆਗ ਕੇ ਉਸ ਬੀਜੇ ਗਏ ਵਚਨ ਨੂੰ ਨਿਮਰਤਾ ਸਹਿਤ ਗ੍ਰਹਿਣ ਕਰੋ ਜਿਹੜਾ ਤੁਹਾਡੇ ਪ੍ਰਾਣਾਂ ਨੂੰ ਬਚਾ ਸਕਦਾ ਹੈ।</verse>
				<verse number="22">ਵਚਨ ਉੱਤੇ ਚੱਲਣ ਵਾਲੇ ਬਣੋ, ਨਾ ਕੇਵਲ ਸੁਣ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ।</verse>
				<verse number="23">ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ, ਪਰ ਇਸ ਉੱਤੇ ਚੱਲਣ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣੇ ਅਸਲ ਚਿਹਰੇ ਨੂੰ ਵੇਖਦਾ ਹੈ;</verse>
				<verse number="24">ਕਿਉਂਕਿ ਉਹ ਆਪਣੇ ਆਪ ਨੂੰ ਵੇਖ ਕੇ ਚਲਾ ਜਾਂਦਾ ਹੈ ਅਤੇ ਤੁਰੰਤ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਸੀ।</verse>
				<verse number="25">ਪਰ ਜਿਹੜਾ ਅਜ਼ਾਦੀ ਦੀ ਸਿੱਧ ਬਿਵਸਥਾ ਉੱਤੇ ਗੌਰ ਕਰਦਾ ਹੈ ਅਤੇ ਇਸ ਵਿੱਚ ਬਣਿਆ ਰਹਿੰਦਾ ਹੈ ਅਤੇ ਸੁਣ ਕੇ ਭੁੱਲਣ ਵਾਲਾ ਨਹੀਂ ਸਗੋਂ ਇਸ ਉੱਤੇ ਚੱਲਣ ਵਾਲਾ ਹੈ, ਉਹ ਆਪਣੇ ਕੰਮਾਂ ਵਿੱਚ ਬਰਕਤ ਪਾਵੇਗਾ।</verse>
				<verse number="26">ਜੇ ਕੋਈ ਆਪਣੇ ਆਪ ਨੂੰ ਭਗਤ ਸਮਝਦਾ ਹੈ, ਪਰ ਆਪਣੀ ਜੀਭ ਨੂੰ ਲਗਾਮ ਨਹੀਂ ਲਾਉਂਦਾ ਤਾਂ ਉਹ ਆਪਣੇ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ।</verse>
				<verse number="27">ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਸ਼ੁੱਧ ਅਤੇ ਸੱਚੀ ਭਗਤੀ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੇ ਦੁੱਖ ਵਿੱਚ ਉਨ੍ਹਾਂ ਦੀ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ਼ ਰੱਖਣਾ।</verse>
			</chapter>
			<chapter number="2">
				<verse number="1">ਹੇ ਮੇਰੇ ਭਾਈਓ, ਤੁਸੀਂ ਸਾਡੇ ਪ੍ਰਤਾਪੀ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਰੱਖਦੇ ਹੋ, ਇਸ ਲਈ ਪੱਖਪਾਤ ਨਾ ਕਰੋ।</verse>
				<verse number="2">ਕਿਉਂਕਿ ਜੇ ਤੁਹਾਡੇ ਸਭਾ-ਘਰ ਵਿੱਚ ਕੋਈ ਵਿਅਕਤੀ ਸੋਨੇ ਦੀ ਅੰਗੂਠੀ ਅਤੇ ਚਮਕੀਲੇ ਵਸਤਰ ਪਹਿਨੇ ਆਉਂਦਾ ਹੈ ਅਤੇ ਫਿਰ ਇੱਕ ਗਰੀਬ ਵੀ ਆਉਂਦਾ ਹੈ ਜਿਸ ਨੇ ਮੈਲੇ-ਕੁਚੈਲੇ ਵਸਤਰ ਪਹਿਨੇ ਹਨ,</verse>
				<verse number="3">ਅਤੇ ਤੁਸੀਂ ਉਸ ਵਿਅਕਤੀ ਨੂੰ ਜਿਸ ਨੇ ਚਮਕੀਲੇ ਵਸਤਰ ਪਹਿਨੇ ਹਨ, ਵੇਖ ਕੇ ਕਹਿੰਦੇ ਹੋ, “ਤੁਸੀਂ ਇੱਥੇ ਚੰਗੇ ਸਥਾਨ 'ਤੇ ਬੈਠੋ,” ਅਤੇ ਉਸ ਗਰੀਬ ਨੂੰ ਕਹਿੰਦੇ ਹੋ, “ਤੂੰ ਉੱਥੇ ਖੜ੍ਹਾ ਰਹਿ ਜਾਂ ਮੇਰੇ ਪੈਰਾਂ ਕੋਲ ਬੈਠ ਜਾ,”</verse>
				<verse number="4">ਤਾਂ ਕੀ ਤੁਸੀਂ ਆਪਸ ਵਿੱਚ ਪੱਖਪਾਤ ਨਹੀਂ ਕੀਤਾ ਅਤੇ ਬੁਰੀ ਸੋਚ ਰੱਖਣ ਵਾਲੇ ਨਿਆਂਕਾਰ ਨਹੀਂ ਬਣੇ?</verse>
				<verse number="5">ਹੇ ਮੇਰੇ ਪਿਆਰੇ ਭਾਈਓ ਸੁਣੋ, ਕੀ ਪਰਮੇਸ਼ਰ ਨੇ ਸੰਸਾਰ ਦੇ ਗਰੀਬਾਂ ਨੂੰ ਨਹੀਂ ਚੁਣਿਆ ਕਿ ਉਹ ਵਿਸ਼ਵਾਸ ਵਿੱਚ ਧਨੀ ਅਤੇ ਉਸ ਰਾਜ ਦੇ ਵਾਰਸ ਹੋਣ ਜਿਸ ਦਾ ਵਾਇਦਾ ਉਸ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ?</verse>
				<verse number="6">ਪਰ ਤੁਸੀਂ ਉਸ ਗਰੀਬ ਨੂੰ ਬੇਇੱਜ਼ਤ ਕੀਤਾ! ਕੀ ਧਨਵਾਨ ਤੁਹਾਡੇ ਉੱਤੇ ਅੱਤਿਆਚਾਰ ਨਹੀਂ ਕਰਦੇ ਅਤੇ ਤੁਹਾਨੂੰ ਖਿੱਚ ਕੇ ਅਦਾਲਤਾਂ ਵਿੱਚ ਨਹੀਂ ਲੈ ਜਾਂਦੇ?</verse>
				<verse number="7">ਕੀ ਉਹ ਉਸ ਉੱਤਮ ਨਾਮ ਦੀ ਨਿੰਦਾ ਨਹੀਂ ਕਰਦੇ ਜਿਸ ਤੋਂ ਤੁਸੀਂ ਸਦਾਉਂਦੇ ਹੋ?</verse>
				<verse number="8">ਜੇ ਤੁਸੀਂ ਸੱਚਮੁੱਚ ਇਸ ਸ਼ਾਹੀ ਹੁਕਮ ਦੇ ਅਨੁਸਾਰ ਕਰਦੇ ਹੋ ਜਿਹੜਾ ਲਿਖਤ ਵਿੱਚ ਦੱਸਿਆ ਗਿਆ ਹੈ, “ਤੂੰ ਆਪਣੇ ਗੁਆਂਢੀ ਨੂੰ ਆਪਣੇ ਜਿਹਾ ਪ੍ਰੇਮ ਕਰ,” ਤਾਂ ਤੁਸੀਂ ਚੰਗਾ ਕਰਦੇ ਹੋ।</verse>
				<verse number="9">ਪਰ ਜੇ ਤੁਸੀਂ ਪੱਖਪਾਤ ਕਰਦੇ ਹੋ ਤਾਂ ਤੁਸੀਂ ਪਾਪ ਕਰਦੇ ਹੋ ਅਤੇ ਬਿਵਸਥਾ ਦੇ ਦੁਆਰਾ ਅਪਰਾਧੀ ਠਹਿਰਾਏ ਜਾਂਦੇ ਹੋ,</verse>
				<verse number="10">ਕਿਉਂਕਿ ਜਿਹੜਾ ਸਾਰੀ ਬਿਵਸਥਾ ਦੀ ਪਾਲਣਾ ਕਰੇ ਪਰ ਕਿਸੇ ਇੱਕ ਗੱਲ ਨੂੰ ਪੂਰਾ ਕਰਨ ਤੋਂ ਰਹਿ ਜਾਵੇ, ਉਹ ਸਾਰੀ ਬਿਵਸਥਾ ਦਾ ਦੋਸ਼ੀ ਠਹਿਰਦਾ ਹੈ।</verse>
				<verse number="11">ਜਿਸ ਨੇ ਇਹ ਕਿਹਾ, “ਵਿਭਚਾਰ ਨਾ ਕਰ,” ਉਸ ਨੇ ਇਹ ਵੀ ਕਿਹਾ, “ਖੂਨ ਨਾ ਕਰ।” ਸੋ ਜੇ ਤੂੰ ਵਿਭਚਾਰ ਨਹੀਂ ਕਰਦਾ ਪਰ ਖੂਨ ਕਰਦਾ ਹੈਂ ਤਾਂ ਤੂੰ ਬਿਵਸਥਾ ਦਾ ਅਪਰਾਧੀ ਠਹਿਰਿਆ।</verse>
				<verse number="12">ਇਸ ਲਈ ਤੁਸੀਂ ਉਨ੍ਹਾਂ ਵਾਂਗ ਬੋਲੋ ਅਤੇ ਕਰੋ ਜਿਨ੍ਹਾਂ ਦਾ ਨਿਆਂ ਅਜ਼ਾਦੀ ਦੀ ਬਿਵਸਥਾ ਦੇ ਦੁਆਰਾ ਹੋਣਾ ਹੈ।</verse>
				<verse number="13">ਕਿਉਂਕਿ ਜਿਸ ਨੇ ਦਇਆ ਨਹੀਂ ਕੀਤੀ ਉਸ ਦਾ ਨਿਆਂ ਵੀ ਬਿਨਾਂ ਦਇਆ ਦੇ ਹੋਵੇਗਾ; ਦਇਆ ਨਿਆਂ ਨੂੰ ਜਿੱਤ ਲੈਂਦੀ ਹੈ।</verse>
				<verse number="14">ਹੇ ਮੇਰੇ ਭਾਈਓ, ਜੇ ਕੋਈ ਕਹੇ ਕਿ ਉਹ ਵਿਸ਼ਵਾਸ ਕਰਦਾ ਹੈ, ਪਰ ਇਸ ਦੇ ਅਨੁਸਾਰ ਕੰਮ ਨਾ ਕਰੇ ਤਾਂ ਇਸ ਦਾ ਕੀ ਲਾਭ ਹੈ? ਕੀ ਉਸ ਦਾ ਵਿਸ਼ਵਾਸ ਉਸ ਨੂੰ ਬਚਾ ਸਕਦਾ ਹੈ?</verse>
				<verse number="15">ਜੇ ਕੋਈ ਭਾਈ ਜਾਂ ਭੈਣ ਬਿਨਾਂ ਵਸਤਰ ਦੇ ਹੋਵੇ ਅਤੇ ਉਸ ਦੇ ਕੋਲ ਰੋਜ਼ ਦੀ ਰੋਟੀ ਦੀ ਵੀ ਥੁੜ੍ਹ ਹੋਵੇ</verse>
				<verse number="16">ਅਤੇ ਤੁਹਾਡੇ ਵਿੱਚੋਂ ਕੋਈ ਉਨ੍ਹਾਂ ਨੂੰ ਕਹੇ, “ਸ਼ਾਂਤੀ ਨਾਲ ਜਾਓ ਅਤੇ ਗਰਮ ਅਤੇ ਤ੍ਰਿਪਤ ਰਹੋ,” ਪਰ ਉਨ੍ਹਾਂ ਨੂੰ ਸਰੀਰ ਲਈ ਲੋੜੀਂਦੀਆਂ ਵਸਤਾਂ ਨਾ ਦਿਓ ਤਾਂ ਇਸ ਦਾ ਕੀ ਲਾਭ ਹੈ?</verse>
				<verse number="17">ਇਸੇ ਤਰ੍ਹਾਂ, ਵਿਸ਼ਵਾਸ ਵੀ ਜੇ ਕੰਮਾਂ ਤੋਂ ਬਿਨਾਂ ਹੈ ਤਾਂ ਆਪਣੇ ਆਪ ਵਿੱਚ ਮੁਰਦਾ ਹੈ।</verse>
				<verse number="18">ਪਰ ਕੋਈ ਕਹੇਗਾ, “ਤੇਰੇ ਕੋਲ ਵਿਸ਼ਵਾਸ ਹੈ ਅਤੇ ਮੇਰੇ ਕੋਲ ਕੰਮ ਹਨ; ਤੂੰ ਬਿਨਾਂ ਕੰਮਾਂ ਦੇ ਮੈਨੂੰ ਆਪਣਾ ਵਿਸ਼ਵਾਸ ਵਿਖਾ ਅਤੇ ਮੈਂ ਆਪਣੇ ਕੰਮਾਂ ਤੋਂ ਤੈਨੂੰ ਆਪਣਾ ਵਿਸ਼ਵਾਸ ਵਿਖਾਵਾਂਗਾ।”</verse>
				<verse number="19">ਤੂੰ ਵਿਸ਼ਵਾਸ ਕਰਦਾ ਹੈਂ ਕਿ ਪਰਮੇਸ਼ਰ ਇੱਕੋ ਹੈ; ਤੂੰ ਚੰਗਾ ਕਰਦਾ ਹੈਂ! ਦੁਸ਼ਟ ਆਤਮਾਵਾਂ ਵੀ ਇਹੋ ਵਿਸ਼ਵਾਸ ਕਰਦੀਆਂ ਅਤੇ ਕੰਬਦੀਆਂ ਹਨ।</verse>
				<verse number="20">ਪਰ ਹੇ ਨਿਕੰਮੇ ਮਨੁੱਖ, ਕੀ ਤੂੰ ਜਾਣਨਾ ਚਾਹੁੰਦਾ ਹੈਂ ਕਿ ਕੰਮਾਂ ਤੋਂ ਬਿਨਾਂ ਵਿਸ਼ਵਾਸ ਵਿਅਰਥ ਹੈ?</verse>
				<verse number="21">ਕੀ ਸਾਡਾ ਪਿਤਾ ਅਬਰਾਹਾਮ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਸ ਨੇ ਆਪਣੇ ਪੁੱਤਰ ਇਸਹਾਕ ਨੂੰ ਜਗਵੇਦੀ ਉੱਤੇ ਅਰਪਣ ਕੀਤਾ?</verse>
				<verse number="22">ਤੂੰ ਵੇਖਦਾ ਹੈਂ ਕਿ ਵਿਸ਼ਵਾਸ ਕੰਮਾਂ ਨਾਲ ਮਿਲ ਕੇ ਕਾਰਜ ਕਰ ਰਿਹਾ ਸੀ ਅਤੇ ਇਹ ਵਿਸ਼ਵਾਸ ਉਸ ਦੇ ਕੰਮਾਂ ਦੁਆਰਾ ਸਿੱਧ ਹੋਇਆ;</verse>
				<verse number="23">ਇਸ ਤਰ੍ਹਾਂ ਲਿਖਤ ਦਾ ਉਹ ਵਚਨ ਪੂਰਾ ਹੋਇਆ ਜੋ ਕਹਿੰਦਾ ਹੈ, “ਅਬਰਾਹਾਮ ਨੇ ਪਰਮੇਸ਼ਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਸ ਦੇ ਲਈ ਧਾਰਮਿਕਤਾ ਗਿਣਿਆ ਗਿਆ,” ਅਤੇ ਉਹ ਪਰਮੇਸ਼ਰ ਦਾ ਮਿੱਤਰ ਸਦਾਇਆ।</verse>
				<verse number="24">ਤੁਸੀਂ ਵੇਖਦੇ ਹੋ ਕਿ ਮਨੁੱਖ ਕੇਵਲ ਵਿਸ਼ਵਾਸ ਦੁਆਰਾ ਹੀ ਨਹੀਂ, ਬਲਕਿ ਕੰਮਾਂ ਦੁਆਰਾ ਧਰਮੀ ਠਹਿਰਾਇਆ ਜਾਂਦਾ ਹੈ।</verse>
				<verse number="25">ਇਸੇ ਤਰ੍ਹਾਂ ਕੀ ਰਹਾਬ ਵੇਸਵਾ ਵੀ ਕੰਮਾਂ ਦੁਆਰਾ ਹੀ ਧਰਮੀ ਨਹੀਂ ਠਹਿਰਾਈ ਗਈ ਜਦੋਂ ਉਸ ਨੇ ਸੰਦੇਸ਼ਵਾਹਕਾਂ ਨੂੰ ਆਪਣੇ ਘਰ ਗ੍ਰਹਿਣ ਕੀਤਾ ਅਤੇ ਦੂਜੇ ਰਸਤਿਓਂ ਉਨ੍ਹਾਂ ਨੂੰ ਭੇਜਿਆ?</verse>
				<verse number="26">ਕਿਉਂਕਿ ਜਿਸ ਤਰ੍ਹਾਂ ਆਤਮਾ ਤੋਂ ਬਿਨਾਂ ਸਰੀਰ ਮੁਰਦਾ ਹੈ ਉਸੇ ਤਰ੍ਹਾਂ ਕੰਮਾਂ ਤੋਂ ਬਿਨਾਂ ਵਿਸ਼ਵਾਸ ਵੀ ਮੁਰਦਾ ਹੈ।</verse>
			</chapter>
			<chapter number="3">
				<verse number="1">ਹੇ ਮੇਰੇ ਭਾਈਓ, ਤੁਹਾਡੇ ਵਿੱਚੋਂ ਬਹੁਤੇ ਲੋਕ ਉਪਦੇਸ਼ਕ ਬਣਨ ਦੀ ਲੋਚ ਨਾ ਕਰਨ, ਇਸ ਲਈ ਕਿ ਤੁਸੀਂ ਜਾਣਦੇ ਹੋ ਜੋ ਸਾਨੂੰ ਉਪਦੇਸ਼ਕਾਂ ਨੂੰ ਵਧੀਕ ਸਜ਼ਾ ਮਿਲੇਗੀ,</verse>
				<verse number="2">ਕਿਉਂਕਿ ਸਾਡੇ ਸਾਰਿਆਂ ਕੋਲੋਂ ਬਾਰ-ਬਾਰ ਭੁੱਲ ਹੋ ਜਾਂਦੀ ਹੈ। ਜੇ ਕੋਈ ਆਪਣੇ ਸ਼ਬਦਾਂ ਵਿੱਚ ਭੁੱਲ ਨਹੀਂ ਕਰਦਾ ਤਾਂ ਉਹ ਸਿੱਧ ਹੈ ਅਤੇ ਆਪਣੀ ਸਾਰੀ ਦੇਹ ਨੂੰ ਵੀ ਵੱਸ ਵਿੱਚ ਰੱਖ ਸਕਦਾ ਹੈ।</verse>
				<verse number="3">ਜਦੋਂ ਅਸੀਂ ਘੋੜਿਆਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਉਨ੍ਹਾਂ ਦੇ ਮੂੰਹਾਂ ਵਿੱਚ ਲਗਾਮਾਂ ਪਾਉਂਦੇ ਹਾਂ ਤਾਂ ਉਨ੍ਹਾਂ ਦੇ ਸਾਰੇ ਸਰੀਰ ਨੂੰ ਮੋੜ ਸਕਦੇ ਹਾਂ।</verse>
				<verse number="4">ਸਮੁੰਦਰੀ ਜਹਾਜ਼ਾਂ ਨੂੰ ਵੀ ਵੇਖੋ; ਭਾਵੇਂ ਉਹ ਬਹੁਤ ਵੱਡੇ ਹੁੰਦੇ ਹਨ ਅਤੇ ਤੇਜ ਹਵਾਵਾਂ ਦੁਆਰਾ ਚਲਾਏ ਜਾਂਦੇ ਹਨ, ਤਾਂ ਵੀ ਮਲਾਹ ਉਨ੍ਹਾਂ ਨੂੰ ਛੋਟੀ ਜਿਹੀ ਪਤਵਾਰ ਨਾਲ ਜਿੱਧਰ ਚਾਹੁੰਦਾ ਹੈ ਉਸੇ ਦਿਸ਼ਾ ਵਿੱਚ ਮੋੜਦਾ ਹੈ;</verse>
				<verse number="5">ਉਸੇ ਤਰ੍ਹਾਂ ਜੀਭ ਵੀ ਇੱਕ ਛੋਟਾ ਜਿਹਾ ਅੰਗ ਹੈ, ਪਰ ਵੱਡੀਆਂ-ਵੱਡੀਆਂ ਫੜ੍ਹਾਂ ਮਾਰਦੀ ਹੈ। ਵੇਖੋ, ਥੋੜ੍ਹੀ ਜਿਹੀ ਅੱਗ ਕਿੰਨੇ ਵੱਡੇ ਜੰਗਲ ਨੂੰ ਸਾੜ ਸੁੱਟਦੀ ਹੈ।</verse>
				<verse number="6">ਜੀਭ ਵੀ ਇੱਕ ਅੱਗ ਹੈ; ਇਹ ਸਾਡੇ ਅੰਗਾਂ ਵਿੱਚ ਕੁਧਰਮ ਦੀ ਇੱਕ ਦੁਨੀਆ ਹੈ ਜੋ ਸਾਡੀ ਸਾਰੀ ਦੇਹ ਨੂੰ ਦਾਗ ਲਾਉਂਦੀ ਹੈ ਤੇ ਜੀਵਨ ਚੱਕਰ ਨੂੰ ਅੱਗ ਲਾ ਸੁੱਟਦੀ ਅਤੇ ਆਪ ਨਰਕ ਦੀ ਅੱਗ ਨਾਲ ਸਾੜੀ ਜਾਂਦੀ ਹੈ।</verse>
				<verse number="7">ਕਿਉਂਕਿ ਹਰ ਤਰ੍ਹਾਂ ਦੇ ਜਾਨਵਰ ਅਤੇ ਪੰਛੀ, ਰੀਂਗਣ ਵਾਲੇ ਜੀਵ ਅਤੇ ਜਲ-ਜੰਤੂ ਮਨੁੱਖ ਦੇ ਵੱਸ ਵਿੱਚ ਕੀਤੇ ਜਾ ਸਕਦੇ ਹਨ ਅਤੇ ਕੀਤੇ ਵੀ ਗਏ ਹਨ,</verse>
				<verse number="8">ਪਰ ਕੋਈ ਮਨੁੱਖ ਜੀਭ ਨੂੰ ਵੱਸ ਵਿੱਚ ਨਹੀਂ ਕਰ ਸਕਦਾ; ਇਹ ਉਹ ਬੁਰਾਈ ਹੈ ਜੋ ਕਦੇ ਰੁਕਦੀ ਨਹੀਂ ਅਤੇ ਘਾਤਕ ਜ਼ਹਿਰ ਨਾਲ ਭਰੀ ਹੋਈ ਹੈ।</verse>
				<verse number="9">ਇਸੇ ਨਾਲ ਅਸੀਂ ਆਪਣੇ ਪ੍ਰਭੂ ਅਤੇ ਪਿਤਾ ਨੂੰ ਧੰਨ ਕਹਿੰਦੇ ਹਾਂ ਅਤੇ ਇਸੇ ਨਾਲ ਮਨੁੱਖਾਂ ਨੂੰ ਜੋ ਪਰਮੇਸ਼ਰ ਦੇ ਸਰੂਪ ਉੱਤੇ ਸਿਰਜੇ ਗਏ ਹਨ, ਸਰਾਪ ਦਿੰਦੇ ਹਾਂ।</verse>
				<verse number="10">ਇੱਕੋ ਮੂੰਹ ਤੋਂ ਬਰਕਤ ਅਤੇ ਸਰਾਪ ਦੋਵੇਂ ਨਿੱਕਲਦੇ ਹਨ; ਹੇ ਮੇਰੇ ਭਾਈਓ, ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀਆਂ!</verse>
				<verse number="11">ਕੀ ਕਿਸੇ ਸੋਮੇ ਦੇ ਇੱਕੋ ਮੂੰਹ ਵਿੱਚੋਂ ਮਿੱਠਾ ਅਤੇ ਖਾਰਾ ਪਾਣੀ ਨਿੱਕਲਦਾ ਹੈ?</verse>
				<verse number="12">ਹੇ ਮੇਰੇ ਭਾਈਓ, ਕੀ ਅੰਜੀਰ ਦੇ ਦਰਖ਼ਤ ਨੂੰ ਜ਼ੈਤੂਨ ਜਾਂ ਅੰਗੂਰ ਦੀ ਵੇਲ ਨੂੰ ਅੰਜੀਰ ਲੱਗ ਸਕਦੇ ਹਨ? ਇਸੇ ਤਰ੍ਹਾਂ ਖਾਰੇ ਪਾਣੀ ਦੇ ਸੋਮੇ ਵਿੱਚੋਂ ਮਿੱਠਾ ਪਾਣੀ ਨਹੀਂ ਨਿੱਕਲ ਸਕਦਾ।</verse>
				<verse number="13">ਤੁਹਾਡੇ ਵਿੱਚੋਂ ਕੌਣ ਗਿਆਨੀ ਜਾਂ ਸਮਝਦਾਰ ਹੈ? ਉਹ ਆਪਣੇ ਕੰਮਾਂ ਨੂੰ ਚੰਗੇ ਚਾਲ-ਚਲਣ ਦੁਆਰਾ ਬੁੱਧ ਦੀ ਨਰਮਾਈ ਨਾਲ ਪਰਗਟ ਕਰੇ।</verse>
				<verse number="14">ਪਰ ਜੇ ਤੁਹਾਡੇ ਦਿਲ ਵਿੱਚ ਤਿੱਖੀ ਈਰਖਾ ਅਤੇ ਸੁਆਰਥ ਹੈ ਤਾਂ ਘਮੰਡ ਨਾ ਕਰੋ ਅਤੇ ਸੱਚ ਨੂੰ ਝੂਠਾ ਸਿੱਧ ਨਾ ਕਰੋ।</verse>
				<verse number="15">ਇਹ ਉਹ ਬੁੱਧ ਨਹੀਂ ਜਿਹੜੀ ਉੱਪਰੋਂ ਆਉਂਦੀ ਹੈ, ਬਲਕਿ ਇਹ ਸੰਸਾਰਕ, ਸੁਭਾਵਕ ਅਤੇ ਸ਼ੈਤਾਨੀ ਹੈ।</verse>
				<verse number="16">ਕਿਉਂਕਿ ਜਿੱਥੇ ਈਰਖਾ ਅਤੇ ਸੁਆਰਥ ਹੈ, ਉੱਥੇ ਗੜਬੜੀ ਅਤੇ ਹਰ ਤਰ੍ਹਾਂ ਦਾ ਬੁਰਾ ਕੰਮ ਹੁੰਦਾ ਹੈ;</verse>
				<verse number="17">ਪਰ ਜਿਹੜੀ ਬੁੱਧ ਉੱਪਰੋਂ ਹੈ ਉਹ ਪਹਿਲਾਂ ਪਵਿੱਤਰ ਹੈ, ਫਿਰ ਮਿਲਣਸਾਰ, ਨਿਮਰ, ਹਠ ਤੋਂ ਰਹਿਤ, ਦਇਆ ਅਤੇ ਚੰਗੇ ਫਲਾਂ ਨਾਲ ਭਰਪੂਰ, ਪੱਖਪਾਤ ਤੋਂ ਰਹਿਤ ਅਤੇ ਨਿਸ਼ਕਪਟ ਹੈ;</verse>
				<verse number="18">ਅਤੇ ਮੇਲ ਕਰਾਉਣ ਵਾਲੇ ਧਾਰਮਿਕਤਾ ਦਾ ਫਲ ਮੇਲ-ਮਿਲਾਪ ਨਾਲ ਬੀਜਦੇ ਹਨ।</verse>
			</chapter>
			<chapter number="4">
				<verse number="1">ਤੁਹਾਡੇ ਵਿਚਕਾਰ ਲੜਾਈਆਂ ਅਤੇ ਝਗੜੇ ਕਿੱਥੋਂ ਆਉਂਦੇ ਹਨ? ਕੀ ਉਨ੍ਹਾਂ ਲਾਲਸਾਵਾਂ ਤੋਂ ਹੀ ਨਹੀਂ ਜੋ ਤੁਹਾਡੇ ਅੰਗਾਂ ਵਿੱਚ ਸੰਘਰਸ਼ ਕਰਦੀਆਂ ਹਨ?</verse>
				<verse number="2">ਤੁਸੀਂ ਲਾਲਸਾ ਕਰਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਇਸ ਲਈ ਤੁਸੀਂ ਹੱਤਿਆ ਕਰਦੇ ਹੋ। ਤੁਸੀਂ ਲੋਭ ਕਰਦੇ ਹੋ ਪਰ ਕੁਝ ਪ੍ਰਾਪਤ ਨਹੀਂ ਕਰ ਪਾਉਂਦੇ, ਇਸ ਲਈ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਹਾਨੂੰ ਇਸ ਲਈ ਨਹੀਂ ਮਿਲਦਾ, ਕਿਉਂਕਿ ਤੁਸੀਂ ਮੰਗਦੇ ਨਹੀਂ।</verse>
				<verse number="3">ਤੁਸੀਂ ਮੰਗਦੇ ਹੋ ਪਰ ਤੁਹਾਨੂੰ ਮਿਲਦਾ ਨਹੀਂ, ਕਿਉਂਕਿ ਤੁਸੀਂ ਗਲਤ ਉਦੇਸ਼ ਨਾਲ ਮੰਗਦੇ ਹੋ ਤਾਂਕਿ ਇਸ ਨੂੰ ਆਪਣੇ ਭੋਗ-ਵਿਲਾਸਾਂ ਵਿੱਚ ਉਡਾ ਸਕੋ।</verse>
				<verse number="4">ਹੇ ਵਿਭਚਾਰਣੋ, ਕੀ ਤੁਸੀਂ ਨਹੀਂ ਜਾਣਦੀਆਂ ਕਿ ਸੰਸਾਰ ਨਾਲ ਮਿੱਤਰਤਾ ਪਰਮੇਸ਼ਰ ਨਾਲ ਵੈਰ ਹੈ? ਇਸ ਲਈ ਜਿਹੜਾ ਸੰਸਾਰ ਦਾ ਮਿੱਤਰ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ਰ ਦਾ ਵੈਰੀ ਬਣਾਉਂਦਾ ਹੈ।</verse>
				<verse number="5">ਕੀ ਤੁਸੀਂ ਇਹ ਸੋਚਦੇ ਹੋ ਕਿ ਲਿਖਤ ਵਿਅਰਥ ਹੀ ਇਹ ਕਹਿੰਦੀ ਹੈ, “ਉਹ ਆਤਮਾ ਜਿਸ ਨੂੰ ਉਸ ਨੇ ਸਾਡੇ ਵਿੱਚ ਵਸਾਇਆ ਹੈ, ਅਣਖ ਨਾਲ ਉਸ ਦੀ ਲਾਲਸਾ ਕਰਦਾ ਹੈ?”</verse>
				<verse number="6">ਪਰ ਉਹ ਹੋਰ ਵੀ ਵਧੀਕ ਕਿਰਪਾ ਬਖਸ਼ਦਾ ਹੈ। ਇਸ ਲਈ ਲਿਖਤ ਕਹਿੰਦੀ ਹੈ: ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ, ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।</verse>
				<verse number="7">ਇਸ ਕਰਕੇ ਪਰਮੇਸ਼ਰ ਦੇ ਅਧੀਨ ਹੋਵੋ; ਸ਼ੈਤਾਨ ਦਾ ਸਾਹਮਣਾ ਕਰੋ ਅਤੇ ਉਹ ਤੁਹਾਡੇ ਕੋਲੋਂ ਭੱਜ ਜਾਵੇਗਾ।</verse>
				<verse number="8">ਪਰਮੇਸ਼ਰ ਦੇ ਨੇੜੇ ਜਾਓ ਅਤੇ ਉਹ ਤੁਹਾਡੇ ਨੇੜੇ ਆਵੇਗਾ। ਹੇ ਪਾਪੀਓ, ਆਪਣੇ ਹੱਥਾਂ ਨੂੰ ਸ਼ੁੱਧ ਕਰੋ ਅਤੇ ਹੇ ਦੁਚਿੱਤਿਓ, ਆਪਣੇ ਦਿਲਾਂ ਨੂੰ ਪਵਿੱਤਰ ਕਰੋ।</verse>
				<verse number="9">ਦੁਖੀ ਹੋਵੋ, ਸੋਗ ਕਰੋ ਅਤੇ ਰੋਵੋ; ਤੁਹਾਡਾ ਹਾਸਾ ਸੋਗ ਵਿੱਚ ਬਦਲ ਜਾਵੇ ਅਤੇ ਤੁਹਾਡਾ ਅਨੰਦ ਉਦਾਸੀ ਵਿੱਚ।</verse>
				<verse number="10">ਪ੍ਰਭੂ ਦੇ ਸਾਹਮਣੇ ਦੀਨ ਹੋਵੋ ਅਤੇ ਉਹ ਤੁਹਾਨੂੰ ਉੱਚਾ ਕਰੇਗਾ।</verse>
				<verse number="11">ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਨਾ ਬੋਲੋ; ਜਿਹੜਾ ਆਪਣੇ ਭਾਈ ਦੇ ਵਿਰੁੱਧ ਬੋਲਦਾ ਹੈ ਜਾਂ ਆਪਣੇ ਭਾਈ ਉੱਤੇ ਦੋਸ਼ ਲਾਉਂਦਾ ਹੈ ਉਹ ਬਿਵਸਥਾ ਦੇ ਵਿਰੁੱਧ ਬੋਲਦਾ ਹੈ ਅਤੇ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਬਿਵਸਥਾ ਉੱਤੇ ਦੋਸ਼ ਲਾਉਂਦਾ ਹੈਂ ਤਾਂ ਤੂੰ ਬਿਵਸਥਾ ਉੱਤੇ ਚੱਲਣ ਵਾਲਾ ਨਹੀਂ, ਬਲਕਿ ਦੋਸ਼ ਲਾਉਣ ਵਾਲਾ ਹੋਇਆ।</verse>
				<verse number="12">ਬਿਵਸਥਾ ਦਾ ਦੇਣ ਵਾਲਾ ਅਤੇ ਨਿਆਂਕਾਰ ਇੱਕੋ ਹੈ, ਜਿਹੜਾ ਬਚਾਉਣ ਅਤੇ ਨਾਸ ਕਰਨ ਦੇ ਸਮਰੱਥ ਹੈ; ਪਰ ਤੂੰ ਆਪਣੇ ਗੁਆਂਢੀ ਉੱਤੇ ਦੋਸ਼ ਲਾਉਣ ਵਾਲਾ ਕੌਣ ਹੈਂ?</verse>
				<verse number="13">ਹੁਣ ਸੁਣੋ, ਤੁਸੀਂ ਜਿਹੜੇ ਇਹ ਕਹਿੰਦੇ ਹੋ, “ਅੱਜ ਜਾਂ ਕੱਲ੍ਹ ਅਸੀਂ ਇਸ ਜਾਂ ਉਸ ਨਗਰ ਨੂੰ ਜਾਵਾਂਗੇ ਅਤੇ ਇੱਕ ਸਾਲ ਉੱਥੇ ਕੱਟਾਂਗੇ ਅਤੇ ਕਾਰੋਬਾਰ ਕਰ ਕੇ ਲਾਭ ਕਮਾਵਾਂਗੇ,”</verse>
				<verse number="14">ਤੁਸੀਂ ਇਹ ਵੀ ਨਹੀਂ ਜਾਣਦੇ ਕਿ ਕੱਲ੍ਹ ਤੁਹਾਡੇ ਜੀਵਨ ਦਾ ਕੀ ਬਣੇਗਾ; ਕਿਉਂਕਿ ਤੁਸੀਂ ਤਾਂ ਭਾਫ ਦੇ ਸਮਾਨ ਹੋ ਜੋ ਥੋੜ੍ਹੇ ਸਮੇਂ ਲਈ ਵਿਖਾਈ ਦਿੰਦੀ ਹੈ ਅਤੇ ਫਿਰ ਅਲੋਪ ਹੋ ਜਾਂਦੀ ਹੈ।</verse>
				<verse number="15">ਸਗੋਂ ਤੁਹਾਨੂੰ ਇਹ ਕਹਿਣਾ ਚਾਹੀਦਾ ਹੈ, “ਜੇ ਪ੍ਰਭੂ ਚਾਹੇ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਜਾਂ ਉਹ ਕੰਮ ਕਰਾਂਗੇ।”</verse>
				<verse number="16">ਪਰ ਤੁਸੀਂ ਆਪਣੀਆਂ ਫੜ੍ਹਾਂ ਉੱਤੇ ਘਮੰਡ ਕਰਦੇ ਹੋ; ਇਸ ਤਰ੍ਹਾਂ ਦਾ ਸਾਰਾ ਘਮੰਡ ਬੁਰਾ ਹੈ।</verse>
				<verse number="17">ਇਸ ਲਈ ਜਿਹੜਾ ਭਲਾਈ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਸ ਦੇ ਲਈ ਪਾਪ ਹੈ।</verse>
			</chapter>
			<chapter number="5">
				<verse number="1">ਹੁਣ ਹੇ ਧਨਵਾਨੋ, ਸੁਣੋ! ਉਨ੍ਹਾਂ ਬਿਪਤਾਵਾਂ ਕਰਕੇ ਰੋਵੋ ਅਤੇ ਵਿਰਲਾਪ ਕਰੋ ਜਿਹੜੀਆਂ ਤੁਹਾਡੇ 'ਤੇ ਆਉਣ ਵਾਲੀਆਂ ਹਨ।</verse>
				<verse number="2">ਤੁਹਾਡਾ ਧਨ-ਦੌਲਤ ਸੜ ਗਿਆ ਹੈ ਅਤੇ ਤੁਹਾਡੇ ਵਸਤਰਾਂ ਨੂੰ ਕੀੜੇ ਖਾ ਗਏ ਹਨ।</verse>
				<verse number="3">ਤੁਹਾਡਾ ਸੋਨਾ ਅਤੇ ਚਾਂਦੀ ਕਾਲਾ ਹੋ ਗਿਆ ਹੈ ਅਤੇ ਇਨ੍ਹਾਂ ਦੀ ਕਾਲਖ ਤੁਹਾਡੇ ਵਿਰੁੱਧ ਇੱਕ ਗਵਾਹੀ ਹੋਵੇਗੀ ਅਤੇ ਇਹ ਤੁਹਾਡੇ ਸਰੀਰ ਨੂੰ ਅੱਗ ਵਾਂਗ ਖਾ ਜਾਵੇਗੀ। ਤੁਸੀਂ ਆਖਰੀ ਦਿਨਾਂ ਵਿੱਚ ਧਨ ਇਕੱਠਾ ਕੀਤਾ ਹੈ।</verse>
				<verse number="4">ਵੇਖੋ, ਤੁਹਾਡੇ ਖੇਤਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਮਜ਼ਦੂਰੀ ਜੋ ਤੁਸੀਂ ਧੋਖੇ ਨਾਲ ਦੱਬ ਰੱਖੀ ਹੈ, ਪੁਕਾਰਦੀ ਹੈ ਅਤੇ ਵਾਢਿਆਂ ਦੀ ਪੁਕਾਰ ਸੈਨਾ ਦੇ ਪ੍ਰਭੂ ਦੇ ਕੰਨਾਂ ਤੱਕ ਪਹੁੰਚੀ ਹੈ।</verse>
				<verse number="5">ਤੁਸੀਂ ਧਰਤੀ ਉੱਤੇ ਐਸ਼ਪ੍ਰਸਤੀ ਕੀਤੀ ਅਤੇ ਭੋਗ-ਵਿਲਾਸ ਦਾ ਜੀਵਨ ਬਿਤਾਇਆ। ਤੁਸੀਂ ਆਪਣੇ ਦਿਲਾਂ ਨੂੰ ਘਾਤ ਕੀਤੇ ਜਾਣ ਦੇ ਦਿਨ ਲਈ ਮੋਟਾ-ਤਾਜ਼ਾ ਕੀਤਾ ਹੈ।</verse>
				<verse number="6">ਤੁਸੀਂ ਧਰਮੀ ਨੂੰ ਦੋਸ਼ੀ ਠਹਿਰਾ ਕੇ ਮਾਰ ਸੁੱਟਿਆ; ਉਹ ਤੁਹਾਡਾ ਵਿਰੋਧ ਨਹੀਂ ਕਰਦਾ।</verse>
				<verse number="7">ਇਸ ਲਈ ਹੇ ਭਾਈਓ, ਪ੍ਰਭੂ ਦੀ ਆਮਦ ਤੱਕ ਧੀਰਜ ਰੱਖੋ। ਵੇਖੋ, ਕਿਸਾਨ ਧਰਤੀ ਦੀ ਵਡਮੁੱਲੀ ਉਪਜ ਦੇ ਲਈ ਪਹਿਲਾ ਅਤੇ ਆਖਰੀ ਮੀਂਹ ਪੈਣ ਤੱਕ ਬੜੇ ਧੀਰਜ ਨਾਲ ਉਡੀਕ ਕਰਦਾ ਹੈ;</verse>
				<verse number="8">ਤੁਸੀਂ ਵੀ ਧੀਰਜ ਰੱਖੋ। ਆਪਣੇ ਦਿਲਾਂ ਨੂੰ ਦ੍ਰਿੜ੍ਹ ਕਰੋ, ਕਿਉਂਕਿ ਪ੍ਰਭੂ ਦੀ ਆਮਦ ਨੇੜੇ ਹੈ।</verse>
				<verse number="9">ਹੇ ਭਾਈਓ, ਇੱਕ ਦੂਜੇ ਦੇ ਵਿਰੁੱਧ ਬੁੜਬੁੜਾਓ ਨਾ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਦੋਸ਼ੀ ਠਹਿਰਾਏ ਜਾਓ; ਵੇਖੋ, ਨਿਆਂਕਾਰ ਦਰਵਾਜ਼ੇ 'ਤੇ ਖੜ੍ਹਾ ਹੈ।</verse>
				<verse number="10">ਹੇ ਭਾਈਓ, ਉਨ੍ਹਾਂ ਨਬੀਆਂ ਨੂੰ ਜਿਹੜੇ ਪ੍ਰਭੂ ਦੇ ਨਾਮ ਵਿੱਚ ਬੋਲਦੇ ਸਨ, ਧੀਰਜ ਰੱਖਣ ਅਤੇ ਦੁੱਖ ਸਹਿਣ ਦਾ ਨਮੂਨਾ ਸਮਝੋ।</verse>
				<verse number="11">ਵੇਖੋ, ਅਸੀਂ ਉਨ੍ਹਾਂ ਨੂੰ ਧੰਨ ਕਹਿੰਦੇ ਹਾਂ ਜਿਨ੍ਹਾਂ ਨੇ ਧੀਰਜ ਰੱਖਿਆ। ਤੁਸੀਂ ਅੱਯੂਬ ਦੇ ਧੀਰਜ ਬਾਰੇ ਸੁਣਿਆ ਹੈ ਅਤੇ ਪ੍ਰਭੂ ਵੱਲੋਂ ਉਸ ਨੂੰ ਮਿਲੇ ਪ੍ਰਤਿਫਲ ਨੂੰ ਵੀ ਵੇਖਿਆ ਹੈ ਕਿ ਪ੍ਰਭੂ ਦਇਆਵਾਨ ਅਤੇ ਤਰਸ ਨਾਲ ਭਰਪੂਰ ਹੈ।</verse>
				<verse number="12">ਹੇ ਮੇਰੇ ਭਾਈਓ, ਸਭ ਤੋਂ ਵੱਡੀ ਗੱਲ ਇਹ ਕਿ ਸੌਂਹ ਨਾ ਖਾਣੀ; ਨਾ ਸਵਰਗ ਦੀ, ਨਾ ਧਰਤੀ ਦੀ ਅਤੇ ਨਾ ਹੀ ਕਿਸੇ ਹੋਰ ਵਸਤੂ ਦੀ। ਪਰ ਤੁਹਾਡੀ “ਹਾਂ” ਦੀ “ਹਾਂ” ਅਤੇ “ਨਾਂਹ” ਦੀ “ਨਾਂਹ” ਹੋਵੇ, ਤਾਂਕਿ ਅਜਿਹਾ ਨਾ ਹੋਵੇ ਕਿ ਤੁਸੀਂ ਸਜ਼ਾ ਦੇ ਹੇਠ ਆ ਜਾਓ।</verse>
				<verse number="13">ਕੀ ਤੁਹਾਡੇ ਵਿੱਚੋਂ ਕੋਈ ਦੁਖੀ ਹੈ? ਤਾਂ ਉਹ ਪ੍ਰਾਰਥਨਾ ਕਰੇ। ਕੀ ਕੋਈ ਪ੍ਰਸੰਨ ਹੈ? ਤਾਂ ਉਹ ਭਜਨ ਗਾਵੇ।</verse>
				<verse number="14">ਕੀ ਤੁਹਾਡੇ ਵਿੱਚੋਂ ਕੋਈ ਬਿਮਾਰ ਹੈ? ਤਾਂ ਉਹ ਕਲੀਸਿਯਾ ਦੇ ਬਜ਼ੁਰਗਾਂ ਨੂੰ ਸੱਦੇ ਅਤੇ ਉਹ ਪ੍ਰਭੂ ਦੇ ਨਾਮ ਵਿੱਚ ਉਸ ਉੱਤੇ ਤੇਲ ਮਲ ਕੇ ਪ੍ਰਾਰਥਨਾ ਕਰਨ।</verse>
				<verse number="15">ਵਿਸ਼ਵਾਸ ਦੀ ਪ੍ਰਾਰਥਨਾ ਉਸ ਬਿਮਾਰ ਨੂੰ ਚੰਗਾ ਕਰੇਗੀ ਤੇ ਪ੍ਰਭੂ ਉਸ ਨੂੰ ਉਠਾ ਖੜ੍ਹਾ ਕਰੇਗਾ ਅਤੇ ਜੇ ਉਸ ਨੇ ਪਾਪ ਕੀਤੇ ਹੋਣ ਤਾਂ ਉਸ ਨੂੰ ਮਾਫ਼ ਕੀਤੇ ਜਾਣਗੇ।</verse>
				<verse number="16">ਇਸ ਲਈ ਇੱਕ ਦੂਜੇ ਦੇ ਸਾਹਮਣੇ ਆਪਣੇ ਪਾਪਾਂ ਨੂੰ ਸਵੀਕਾਰ ਕਰੋ ਅਤੇ ਇੱਕ ਦੂਜੇ ਲਈ ਪ੍ਰਾਰਥਨਾ ਕਰੋ ਤਾਂਕਿ ਤੁਸੀਂ ਚੰਗੇ ਕੀਤੇ ਜਾਓ। ਧਰਮੀ ਵਿਅਕਤੀ ਦੀ ਪ੍ਰਾਰਥਨਾ ਨਾਲ ਬਹੁਤ ਕੁਝ ਹੋ ਸਕਦਾ ਹੈ।</verse>
				<verse number="17">ਏਲੀਯਾਹ ਵੀ ਸਾਡੇ ਵਰਗਾ ਹੀ ਇੱਕ ਮਨੁੱਖ ਸੀ ਤੇ ਉਸ ਨੇ ਮਨ ਤੋਂ ਪ੍ਰਾਰਥਨਾ ਕੀਤੀ ਕਿ ਮੀਂਹ ਨਾ ਪਵੇ ਅਤੇ ਸਾਢੇ ਤਿੰਨ ਸਾਲ ਧਰਤੀ ਉੱਤੇ ਮੀਂਹ ਨਾ ਪਿਆ।</verse>
				<verse number="18">ਜਦੋਂ ਉਸ ਨੇ ਫੇਰ ਪ੍ਰਾਰਥਨਾ ਕੀਤੀ ਤਾਂ ਅਕਾਸ਼ ਨੇ ਵਰਖਾ ਕੀਤੀ ਅਤੇ ਧਰਤੀ ਨੇ ਆਪਣੀ ਉਪਜ ਪੈਦਾ ਕੀਤੀ।</verse>
				<verse number="19">ਹੇ ਮੇਰੇ ਭਾਈਓ, ਜੇ ਤੁਹਾਡੇ ਵਿੱਚੋਂ ਕੋਈ ਸੱਚ ਤੋਂ ਭਟਕ ਜਾਵੇ ਅਤੇ ਕੋਈ ਉਸ ਨੂੰ ਮੋੜ ਲਿਆਵੇ,</verse>
				<verse number="20">ਤਾਂ ਉਹ ਜਾਣ ਲਵੇ ਕਿ ਜਿਹੜਾ ਰਾਹ ਤੋਂ ਭਟਕੇ ਹੋਏ ਪਾਪੀ ਨੂੰ ਮੋੜ ਲਿਆਉਂਦਾ ਹੈ ਉਹ ਉਸ ਦੇ ਪ੍ਰਾਣ ਨੂੰ ਮੌਤ ਤੋਂ ਬਚਾਵੇਗਾ ਅਤੇ ਬਹੁਤ ਸਾਰੇ ਪਾਪਾਂ ਨੂੰ ਢੱਕ ਦੇਵੇਗਾ।</verse>
			</chapter>
		</book>
		<book number="60">
			<chapter number="1">
				<verse number="1">ਪਤਰਸ ਵੱਲੋਂ ਜੋ ਕਿ ਮਸੀਹ ਯਿਸੂ ਦਾ ਰਸੂਲ ਹਾਂ, ਉਨ੍ਹਾਂ ਪਰਦੇਸੀਆਂ ਨੂੰ ਜਿਹੜੇ ਪੰਤੁਸ, ਗਲਾਤਿਯਾ, ਕੱਪਦੋਕਿਯਾ, ਅਸਿਯਾ ਅਤੇ ਬਿਥੁਨਿਯਾ ਵਿੱਚ ਖਿੰਡੇ ਹੋਏ ਹਨ</verse>
				<verse number="2">ਅਤੇ ਪਿਤਾ ਪਰਮੇਸ਼ਰ ਦੇ ਅਗੇਤੇ ਗਿਆਨ ਦੇ ਅਨੁਸਾਰ ਚੁਣੇ ਗਏ ਅਤੇ ਮਸੀਹ ਯਿਸੂ ਦੀ ਆਗਿਆਕਾਰੀ ਲਈ ਅਤੇ ਉਸ ਦੇ ਲਹੂ ਦੇ ਛਿੜਕੇ ਜਾਣ ਲਈ ਆਤਮਾ ਦੁਆਰਾ ਪਵਿੱਤਰ ਕੀਤੇ ਗਏ ਹਨ: ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।</verse>
				<verse number="3">ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਸ ਨੇ ਆਪਣੀ ਵੱਡੀ ਦਇਆ ਦੇ ਅਨੁਸਾਰ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜੀ ਉੱਠਣ ਦੇ ਦੁਆਰਾ ਸਾਨੂੰ ਜੀਉਂਦੀ ਆਸ ਲਈ,</verse>
				<verse number="4">ਅਰਥਾਤ ਉਸ ਮਿਰਾਸ ਲਈ ਨਵਾਂ ਜਨਮ ਦਿੱਤਾ ਹੈ ਜੋ ਅਵਿਨਾਸੀ, ਬੇਦਾਗ਼ ਅਤੇ ਅਲੋਪ ਨਾ ਹੋਣ ਵਾਲੀ ਹੈ ਅਤੇ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ</verse>
				<verse number="5">ਜਿਹੜੇ ਪਰਮੇਸ਼ਰ ਦੀ ਸਮਰੱਥਾ ਨਾਲ ਵਿਸ਼ਵਾਸ ਦੁਆਰਾ ਅੰਤ ਸਮੇਂ ਵਿੱਚ ਪਰਗਟ ਹੋਣ ਵਾਲੀ ਮੁਕਤੀ ਦੇ ਲਈ ਸੁਰੱਖਿਅਤ ਰੱਖੇ ਜਾਂਦੇ ਹੋ।</verse>
				<verse number="6">ਇਸੇ ਕਾਰਨ ਤੁਸੀਂ ਬਹੁਤ ਅਨੰਦ ਹੁੰਦੇ ਹੋ, ਭਾਵੇਂ ਕਿ ਤੁਹਾਨੂੰ ਥੋੜ੍ਹੇ ਸਮੇਂ ਲਈ ਵੱਖ-ਵੱਖ ਪ੍ਰਕਾਰ ਦੇ ਪਰਤਾਵਿਆਂ ਕਰਕੇ ਦੁਖੀ ਹੋਣਾ ਪੈਂਦਾ ਹੈ।</verse>
				<verse number="7">ਇਹ ਇਸ ਲਈ ਹੈ ਕਿ ਤੁਹਾਡਾ ਪਰਖਿਆ ਹੋਇਆ ਵਿਸ਼ਵਾਸ ਜੋ ਅੱਗ ਵਿੱਚ ਤਾਏ ਹੋਏ ਨਾਸਵਾਨ ਸੋਨੇ ਨਾਲੋਂ ਵੀ ਵਡਮੁੱਲਾ ਹੈ, ਯਿਸੂ ਮਸੀਹ ਦੇ ਪਰਗਟ ਹੋਣ 'ਤੇ ਪ੍ਰਸ਼ੰਸਾ, ਮਹਿਮਾ ਅਤੇ ਆਦਰ ਦਾ ਕਾਰਨ ਠਹਿਰੇ।</verse>
				<verse number="8">ਤੁਸੀਂ ਉਸ ਨੂੰ ਨਹੀਂ ਵੇਖਿਆ, ਫਿਰ ਵੀ ਉਸ ਨੂੰ ਪ੍ਰੇਮ ਕਰਦੇ ਹੋ; ਭਾਵੇਂ ਤੁਸੀਂ ਉਸ ਨੂੰ ਨਹੀਂ ਵੇਖਦੇ, ਤਾਂ ਵੀ ਉਸ ਉੱਤੇ ਵਿਸ਼ਵਾਸ ਕਰਦੇ ਹੋਏ ਅਜਿਹਾ ਵੱਡਾ ਅਨੰਦ ਕਰਦੇ ਹੋ ਜੋ ਵਰਣਨ ਤੋਂ ਬਾਹਰ ਅਤੇ ਮਹਿਮਾ ਨਾਲ ਭਰਪੂਰ ਹੈ</verse>
				<verse number="9">ਅਤੇ ਆਪਣੇ ਵਿਸ਼ਵਾਸ ਦਾ ਪ੍ਰਤਿਫਲ ਅਰਥਾਤ ਆਪਣੇ ਪ੍ਰਾਣਾਂ ਦੀ ਮੁਕਤੀ ਪ੍ਰਾਪਤ ਕਰਦੇ ਹੋ।</verse>
				<verse number="10">ਇਸੇ ਮੁਕਤੀ ਦੇ ਵਿਖੇ ਉਨ੍ਹਾਂ ਨਬੀਆਂ ਨੇ ਬਹੁਤ ਖੋਜ ਅਤੇ ਛਾਣ-ਬੀਣ ਕੀਤੀ ਜਿਨ੍ਹਾਂ ਨੇ ਉਸ ਕਿਰਪਾ ਬਾਰੇ ਜੋ ਤੁਹਾਡੇ ਉੱਤੇ ਹੋਣ ਵਾਲੀ ਸੀ, ਭਵਿੱਖਬਾਣੀ ਕੀਤੀ।</verse>
				<verse number="11">ਉਹ ਇਹ ਜਾਂਚ ਕਰ ਰਹੇ ਸਨ ਕਿ ਮਸੀਹ ਦਾ ਆਤਮਾ ਜਿਹੜਾ ਉਨ੍ਹਾਂ ਵਿੱਚ ਹੈ ਅਤੇ ਮਸੀਹ ਦੇ ਦੁੱਖਾਂ ਅਤੇ ਉਨ੍ਹਾਂ ਤੋਂ ਬਾਅਦ ਆਉਣ ਵਾਲੀ ਮਹਿਮਾ ਦੀ ਅਗੇਤੀ ਗਵਾਹੀ ਦਿੰਦਾ ਹੈ, ਉਹ ਕਿਸ ਵਿਅਕਤੀ ਜਾਂ ਕਿਸ ਸਮੇਂ ਵੱਲ ਇਸ਼ਾਰਾ ਕਰ ਰਿਹਾ ਸੀ।</verse>
				<verse number="12">ਉਨ੍ਹਾਂ ਨਬੀਆਂ ਉੱਤੇ ਇਹ ਪਰਗਟ ਕੀਤਾ ਗਿਆ ਕਿ ਇਨ੍ਹਾਂ ਗੱਲਾਂ ਵਿੱਚ ਉਹ ਆਪਣੀ ਨਹੀਂ, ਸਗੋਂ ਤੁਹਾਡੀ ਸੇਵਾ ਕਰ ਰਹੇ ਸਨ। ਇਹ ਗੱਲਾਂ ਹੁਣ ਤੁਹਾਨੂੰ ਉਨ੍ਹਾਂ ਨੇ ਦੱਸੀਆਂ ਜਿਨ੍ਹਾਂ ਨੇ ਸਵਰਗ ਤੋਂ ਭੇਜੇ ਗਏ ਪਵਿੱਤਰ ਆਤਮਾ ਰਾਹੀਂ ਤੁਹਾਨੂੰ ਖੁਸ਼ਖ਼ਬਰੀ ਸੁਣਾਈ; ਇਨ੍ਹਾਂ ਗੱਲਾਂ ਨੂੰ ਵੇਖਣ ਦੀ ਤਾਂਘ ਸਵਰਗਦੂਤ ਵੀ ਰੱਖਦੇ ਹਨ।</verse>
				<verse number="13">ਇਸ ਲਈ ਆਪਣੀ ਬੁੱਧ ਦਾ ਲੱਕ ਬੰਨ੍ਹ ਕੇ ਸੰਜਮੀ ਬਣੇ ਰਹੋ ਅਤੇ ਪੂਰੀ ਤਰ੍ਹਾਂ ਉਸ ਕਿਰਪਾ ਦੀ ਆਸ ਰੱਖੋ ਜੋ ਯਿਸੂ ਮਸੀਹ ਦੇ ਪਰਗਟ ਹੋਣ 'ਤੇ ਤੁਹਾਨੂੰ ਮਿਲਣ ਵਾਲੀ ਹੈ।</verse>
				<verse number="14">ਆਗਿਆਕਾਰੀ ਬੱਚਿਆਂ ਵਾਂਗ, ਆਪਣੀ ਅਗਿਆਨਤਾ ਦੀਆਂ ਪੁਰਾਣੀਆਂ ਲਾਲਸਾਵਾਂ ਜਿਹੇ ਨਾ ਬਣੋ,</verse>
				<verse number="15">ਪਰ ਜਿਵੇਂ ਤੁਹਾਡਾ ਬੁਲਾਉਣ ਵਾਲਾ ਪਵਿੱਤਰ ਹੈ, ਉਸੇ ਤਰ੍ਹਾਂ ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿੱਚ ਪਵਿੱਤਰ ਬਣੋ;</verse>
				<verse number="16">ਕਿਉਂਕਿ ਲਿਖਿਆ ਹੈ: “ਪਵਿੱਤਰ ਬਣੋ, ਕਿਉਂਕਿ ਮੈਂ ਪਵਿੱਤਰ ਹਾਂ।”</verse>
				<verse number="17">ਜੇ ਤੁਸੀਂ ਉਸ ਨੂੰ ਪਿਤਾ ਕਹਿ ਕੇ ਪੁਕਾਰਦੇ ਹੋ ਜਿਹੜਾ ਬਿਨਾਂ ਪੱਖਪਾਤ ਕੀਤੇ ਹਰੇਕ ਦੇ ਕੰਮਾਂ ਅਨੁਸਾਰ ਨਿਆਂ ਕਰਦਾ ਹੈ, ਤਾਂ ਤੁਸੀਂ ਧਰਤੀ ਉੱਤੇ ਆਪਣੇ ਪਰਵਾਸ ਦਾ ਸਮਾਂ ਭੈ ਨਾਲ ਬਤੀਤ ਕਰੋ।</verse>
				<verse number="18">ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਆਪਣੇ ਉਸ ਨਿਕੰਮੇ ਚਾਲ-ਚਲਣ ਤੋਂ ਜੋ ਤੁਹਾਡੇ ਪੁਰਖਿਆਂ ਤੋਂ ਤੁਹਾਨੂੰ ਪ੍ਰਾਪਤ ਹੋਇਆ, ਸੋਨੇ ਜਾਂ ਚਾਂਦੀ ਵਰਗੀਆਂ ਨਾਸਵਾਨ ਚੀਜ਼ਾਂ ਨਾਲ ਛੁਟਕਾਰਾ ਨਹੀਂ ਪਾਇਆ,</verse>
				<verse number="19">ਬਲਕਿ ਇੱਕ ਨਿਰਦੋਸ਼ ਅਤੇ ਬੇਦਾਗ਼ ਲੇਲੇ ਅਰਥਾਤ ਮਸੀਹ ਦੇ ਵਡਮੁੱਲੇ ਲਹੂ ਨਾਲ ਪਾਇਆ।</verse>
				<verse number="20">ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਹੀ ਨਿਯੁਕਤ ਕੀਤਾ ਗਿਆ ਸੀ, ਪਰ ਤੁਹਾਡੇ ਲਈ ਅੰਤ ਦੇ ਸਮਿਆਂ ਵਿੱਚ ਪਰਗਟ ਹੋਇਆ।</verse>
				<verse number="21">ਉਸੇ ਦੇ ਦੁਆਰਾ ਤੁਸੀਂ ਪਰਮੇਸ਼ਰ ਉੱਤੇ ਜਿਸ ਨੇ ਉਸ ਨੂੰ ਮੁਰਦਿਆਂ ਵਿੱਚੋਂ ਜਿਵਾਇਆ ਅਤੇ ਮਹਿਮਾ ਦਿੱਤੀ, ਵਿਸ਼ਵਾਸ ਕਰਦੇ ਹੋ ਤਾਂਕਿ ਤੁਹਾਡਾ ਵਿਸ਼ਵਾਸ ਅਤੇ ਆਸ ਪਰਮੇਸ਼ਰ ਉੱਤੇ ਹੋਵੇ।</verse>
				<verse number="22">ਇਸ ਲਈ ਜਦੋਂ ਤੁਸੀਂ ਸੱਚ ਨੂੰ ਮੰਨ ਕੇ ਭਰੱਪਣ ਦੇ ਨਿਸ਼ਕਪਟ ਪ੍ਰੇਮ ਲਈ ਆਪਣੇ ਮਨਾਂ ਨੂੰ ਸ਼ੁੱਧ ਕੀਤਾ ਹੈ ਤਾਂ ਸ਼ੁੱਧ ਮਨ ਤੋਂ ਇੱਕ ਦੂਜੇ ਨਾਲ ਦਿਲੋਂ ਪ੍ਰੇਮ ਕਰੋ।</verse>
				<verse number="23">ਕਿਉਂਕਿ ਤੁਸੀਂ ਨਾਸਵਾਨ ਬੀਜ ਤੋਂ ਨਹੀਂ, ਸਗੋਂ ਅਵਿਨਾਸੀ ਬੀਜ ਤੋਂ ਅਰਥਾਤ ਪਰਮੇਸ਼ਰ ਦੇ ਜੀਉਂਦੇ ਅਤੇ ਕਾਇਮ ਰਹਿਣ ਵਾਲੇ ਵਚਨ ਤੋਂ ਨਵਾਂ ਜਨਮ ਪ੍ਰਾਪਤ ਕੀਤਾ ਹੈ।</verse>
				<verse number="24">ਕਿਉਂ ਜੋ ਹਰੇਕ ਪ੍ਰਾਣੀ ਘਾਹ ਦੇ ਸਮਾਨ ਹੈ ਅਤੇ ਉਸ ਦੀ ਸਾਰੀ ਸ਼ਾਨ ਘਾਹ ਦੇ ਫੁੱਲ ਵਰਗੀ ਹੈ; ਘਾਹ ਸੁੱਕ ਜਾਂਦਾ ਹੈ ਅਤੇ ਫੁੱਲ ਝੜ ਜਾਂਦਾ ਹੈ,</verse>
				<verse number="25">ਪਰ ਪ੍ਰਭੂ ਦਾ ਵਚਨ ਸਦਾ ਕਾਇਮ ਰਹਿੰਦਾ ਹੈ। ਇਹ ਵਚਨ ਹੀ ਉਹ ਖੁਸ਼ਖ਼ਬਰੀ ਹੈ ਜੋ ਤੁਹਾਨੂੰ ਸੁਣਾਈ ਗਈ।</verse>
			</chapter>
			<chapter number="2">
				<verse number="1">ਇਸ ਲਈ ਸਾਰੀ ਬੁਰਾਈ, ਸਾਰਾ ਛਲ, ਪਖੰਡ, ਈਰਖਾ ਅਤੇ ਹਰ ਪ੍ਰਕਾਰ ਦੀ ਨਿੰਦਾ ਨੂੰ ਤਿਆਗ ਕੇ</verse>
				<verse number="2">ਨਵਜਨਮੇ ਬੱਚਿਆਂ ਵਾਂਗ ਸ਼ੁੱਧ ਆਤਮਕ ਦੁੱਧ ਦੀ ਲਾਲਸਾ ਕਰੋ ਤਾਂਕਿ ਇਸ ਦੇ ਦੁਆਰਾ ਤੁਸੀਂ ਮੁਕਤੀ ਵਿੱਚ ਵਧਦੇ ਜਾਓ,</verse>
				<verse number="3">ਕਿਉਂਕਿ ਤੁਸੀਂ ਚੱਖ ਕੇ ਵੇਖ ਲਿਆ ਹੈ ਕਿ ਪ੍ਰਭੂ ਭਲਾ ਹੈ।</verse>
				<verse number="4">ਤੁਸੀਂ ਉਸ ਜੀਉਂਦੇ ਪੱਥਰ ਕੋਲ ਆਏ ਹੋ ਜੋ ਮਨੁੱਖਾਂ ਵੱਲੋਂ ਰੱਦਿਆ ਗਿਆ, ਪਰ ਪਰਮੇਸ਼ਰ ਲਈ ਉਸ ਦਾ ਚੁਣਿਆ ਹੋਇਆ ਬਹੁਮੁੱਲਾ ਪੱਥਰ ਹੈ।</verse>
				<verse number="5">ਸੋ ਤੁਸੀਂ ਵੀ ਜੀਉਂਦੇ ਪੱਥਰਾਂ ਵਾਂਗ ਇੱਕ ਆਤਮਕ ਘਰ ਬਣਦੇ ਜਾ ਰਹੇ ਹੋ ਤਾਂਕਿ ਯਾਜਕਾਂ ਦੀ ਪਵਿੱਤਰ ਮੰਡਲੀ ਬਣ ਕੇ ਅਜਿਹੇ ਆਤਮਕ ਬਲੀਦਾਨ ਚੜ੍ਹਾਓ ਜੋ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਨੂੰ ਗ੍ਰਹਿਣਯੋਗ ਹੋਣ।</verse>
				<verse number="6">ਕਿਉਂਕਿ ਲਿਖਤ ਵਿੱਚ ਲਿਖਿਆ ਹੋਇਆ ਹੈ: ਵੇਖੋ, ਮੈਂ ਸੀਯੋਨ ਵਿੱਚ ਇੱਕ ਚੁਣਿਆ ਹੋਇਆ ਪੱਥਰ ਅਰਥਾਤ ਕੋਨੇ ਦਾ ਬਹੁਮੁੱਲਾ ਪੱਥਰ ਰੱਖਦਾ ਹਾਂ; ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ ਉਹ ਕਦੇ ਸ਼ਰਮਿੰਦਾ ਨਾ ਹੋਵੇਗਾ।</verse>
				<verse number="7">ਸੋ ਉਹ ਤੁਹਾਡੇ ਲਈ ਜਿਹੜੇ ਉਸ ਉੱਤੇ ਵਿਸ਼ਵਾਸ ਕਰਦੇ ਹੋ, ਬਹੁਮੁੱਲਾ ਹੈ, ਪਰ ਜਿਹੜੇ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲਈ: ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਰੱਦਿਆ, ਉਹੀ ਕੋਨੇ ਦਾ ਮੁੱਖ ਪੱਥਰ ਹੋ ਗਿਆ,</verse>
				<verse number="8">ਅਤੇ ਠੋਕਰ ਦਾ ਪੱਥਰ ਅਤੇ ਠੇਡਾ ਖਾਣ ਦੀ ਚਟਾਨ ਬਣ ਗਿਆ। ਉਹ ਠੋਕਰ ਖਾਂਦੇ ਹਨ ਕਿਉਂਕਿ ਉਹ ਵਚਨ ਦੀ ਅਣਆਗਿਆਕਾਰੀ ਕਰਦੇ ਹਨ ਅਤੇ ਇਸੇ ਲਈ ਉਹ ਠਹਿਰਾਏ ਵੀ ਗਏ ਸਨ।</verse>
				<verse number="9">ਪਰ ਤੁਸੀਂ ਇੱਕ ਚੁਣਿਆ ਹੋਇਆ ਵੰਸ਼, ਯਾਜਕਾਂ ਦਾ ਸ਼ਾਹੀ ਸਮਾਜ, ਪਵਿੱਤਰ ਕੌਮ ਅਤੇ ਪਰਮੇਸ਼ਰ ਦੀ ਖਾਸ ਪਰਜਾ ਹੋ ਤਾਂਕਿ ਤੁਸੀਂ ਉਸ ਦੇ ਗੁਣਾਂ ਦਾ ਪ੍ਰਚਾਰ ਕਰੋ ਜਿਸ ਨੇ ਤੁਹਾਨੂੰ ਹਨੇਰੇ ਵਿੱਚੋਂ ਆਪਣੇ ਅਚਰਜ ਚਾਨਣ ਵਿੱਚ ਬੁਲਾਇਆ ਹੈ।</verse>
				<verse number="10">ਇੱਕ ਸਮੇਂ ਤੁਸੀਂ ਪਰਜਾ ਨਹੀਂ ਸੀ, ਪਰ ਹੁਣ ਤੁਸੀਂ ਪਰਮੇਸ਼ਰ ਦੀ ਪਰਜਾ ਹੋ; ਪਹਿਲਾਂ ਤੁਹਾਡੇ ਉੱਤੇ ਦਇਆ ਨਹੀਂ ਹੋਈ ਸੀ, ਪਰ ਹੁਣ ਦਇਆ ਹੋਈ ਹੈ।</verse>
				<verse number="11">ਹੇ ਪਿਆਰਿਓ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੇ ਆਪ ਨੂੰ ਪਰਦੇਸੀ ਅਤੇ ਮੁਸਾਫ਼ਰ ਸਮਝਦੇ ਹੋਏ ਉਨ੍ਹਾਂ ਸਰੀਰਕ ਕਾਮਨਾਵਾਂ ਤੋਂ ਦੂਰ ਰਹੋ ਜਿਹੜੀਆਂ ਆਤਮਾ ਨਾਲ ਯੁੱਧ ਕਰਦੀਆਂ ਹਨ।</verse>
				<verse number="12">ਪਰਾਈਆਂ ਕੌਮਾਂ ਵਿਚਕਾਰ ਤੁਹਾਡਾ ਚਾਲ-ਚਲਣ ਚੰਗਾ ਹੋਵੇ ਤਾਂਕਿ ਜਿਹੜੇ ਤੁਹਾਨੂੰ ਬੁਰੇ ਕਹਿ ਕੇ ਤੁਹਾਡੇ ਵਿਰੁੱਧ ਬੋਲਦੇ ਹਨ ਉਹ ਤੁਹਾਡੇ ਚੰਗੇ ਕੰਮਾਂ ਨੂੰ ਵੇਖ ਕੇ ਆਮਦ ਦੇ ਦਿਨ ਪਰਮੇਸ਼ਰ ਦੀ ਮਹਿਮਾ ਕਰਨ।</verse>
				<verse number="13">ਪ੍ਰਭੂ ਦੇ ਕਾਰਨ ਹਰੇਕ ਮਨੁੱਖੀ ਅਧਿਕਾਰ ਦੇ ਅਧੀਨ ਰਹੋ, ਭਾਵੇਂ ਰਾਜੇ ਦੇ ਕਿਉਂਕਿ ਉਹ ਸਭ ਤੋਂ ਉੱਚੇ ਅਧਿਕਾਰ ਵਾਲਾ ਹੈ</verse>
				<verse number="14">ਅਤੇ ਭਾਵੇਂ ਰਾਜਪਾਲਾਂ ਦੇ ਕਿਉਂਕਿ ਉਹ ਬੁਰਾਈ ਕਰਨ ਵਾਲਿਆਂ ਨੂੰ ਸਜ਼ਾ ਦੇਣ ਅਤੇ ਭਲਾਈ ਕਰਨ ਵਾਲਿਆਂ ਦੀ ਸ਼ਲਾਘਾ ਕਰਨ ਲਈ ਉਸੇ ਦੇ ਦੁਆਰਾ ਭੇਜੇ ਹੋਏ ਹਨ।</verse>
				<verse number="15">ਕਿਉਂਕਿ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲੇ ਕੰਮਾਂ ਦੁਆਰਾ ਮੂਰਖ ਲੋਕਾਂ ਦੀ ਅਗਿਆਨਤਾ ਦਾ ਮੂੰਹ ਬੰਦ ਕਰੋ।</verse>
				<verse number="16">ਤੁਸੀਂ ਅਜ਼ਾਦ ਹੁੰਦੇ ਹੋਏ ਆਪਣੀ ਅਜ਼ਾਦੀ ਨੂੰ ਬੁਰਾਈ ਦਾ ਪਰਦਾ ਨਾ ਬਣਾਓ, ਸਗੋਂ ਪਰਮੇਸ਼ਰ ਦੇ ਦਾਸਾਂ ਵਾਲਾ ਜੀਵਨ ਗੁਜ਼ਾਰੋ।</verse>
				<verse number="17">ਸਭ ਦਾ ਆਦਰ ਕਰੋ; ਭਾਈਆਂ ਨਾਲ ਪ੍ਰੇਮ ਰੱਖੋ; ਪਰਮੇਸ਼ਰ ਤੋਂ ਡਰੋ; ਰਾਜੇ ਦਾ ਆਦਰ ਕਰੋ।</verse>
				<verse number="18">ਦਾਸੋ, ਪੂਰੇ ਡਰ ਨਾਲ ਆਪਣੇ ਮਾਲਕਾਂ ਦੇ ਅਧੀਨ ਰਹੋ; ਕੇਵਲ ਉਨ੍ਹਾਂ ਦੇ ਹੀ ਨਹੀਂ ਜਿਹੜੇ ਭਲੇ ਅਤੇ ਕੋਮਲ ਹਨ, ਬਲਕਿ ਉਨ੍ਹਾਂ ਦੇ ਵੀ ਜਿਹੜੇ ਕਠੋਰ ਹਨ।</verse>
				<verse number="19">ਕਿਉਂਕਿ ਜੇ ਕੋਈ ਪਰਮੇਸ਼ਰ ਦੇ ਪ੍ਰਤੀ ਸਚੇਤ ਰਹਿ ਕੇ ਦੁੱਖ ਝੱਲਦਾ ਹੋਇਆ ਅਨਿਆਂ ਸਹਿੰਦਾ ਹੈ ਤਾਂ ਇਹ ਸੋਭਾ ਦੀ ਗੱਲ ਹੈ।</verse>
				<verse number="20">ਕਿਉਂਕਿ ਜੇ ਤੁਸੀਂ ਪਾਪ ਕਰ ਕੇ ਮਾਰ ਖਾਂਦੇ ਅਤੇ ਸਹਿ ਲੈਂਦੇ ਹੋ ਤਾਂ ਇਸ ਵਿੱਚ ਕੀ ਵਡਿਆਈ ਹੈ? ਪਰ ਜੇ ਤੁਸੀਂ ਭਲਾ ਕਰ ਕੇ ਦੁੱਖ ਝੱਲਦੇ ਅਤੇ ਸਹਿ ਲੈਂਦੇ ਹੋ ਤਾਂ ਇਹ ਪਰਮੇਸ਼ਰ ਦੇ ਸਨਮੁੱਖ ਸੋਭਾ ਦੀ ਗੱਲ ਹੈ।</verse>
				<verse number="21">ਤੁਸੀਂ ਇਸੇ ਦੇ ਲਈ ਬੁਲਾਏ ਗਏ, ਕਿਉਂਕਿ ਮਸੀਹ ਨੇ ਵੀ ਤੁਹਾਡੀ ਖਾਤਰ ਦੁੱਖ ਝੱਲਿਆ ਅਤੇ ਤੁਹਾਡੇ ਲਈ ਇੱਕ ਨਮੂਨਾ ਛੱਡ ਗਿਆ ਤਾਂਕਿ ਤੁਸੀਂ ਉਸ ਦੀ ਪੈੜ ਉੱਤੇ ਚੱਲੋ।</verse>
				<verse number="22">ਉਸ ਨੇ ਕੋਈ ਪਾਪ ਨਹੀਂ ਕੀਤਾ ਅਤੇ ਨਾ ਉਸ ਦੇ ਮੂੰਹ ਵਿੱਚੋਂ ਕੋਈ ਛਲ ਦੀ ਗੱਲ ਨਿੱਕਲੀ;</verse>
				<verse number="23">ਉਹ ਗਾਲਾਂ ਖਾ ਕੇ ਗਾਲ ਨਹੀਂ ਦਿੰਦਾ ਸੀ ਅਤੇ ਨਾ ਦੁੱਖ ਝੱਲ ਕੇ ਧਮਕੀ ਦਿੰਦਾ ਸੀ, ਸਗੋਂ ਆਪਣੇ ਆਪ ਨੂੰ ਉਸ ਦੇ ਹੱਥ ਸੌਂਪਦਾ ਸੀ ਜਿਹੜਾ ਸੱਚਾ ਨਿਆਂ ਕਰਦਾ ਹੈ</verse>
				<verse number="24">ਉਸ ਨੇ ਸਾਡੇ ਪਾਪਾਂ ਨੂੰ ਆਪਣੀ ਦੇਹ ਵਿੱਚ ਸਲੀਬ ਉੱਤੇ ਚੁੱਕ ਲਿਆ ਤਾਂਕਿ ਅਸੀਂ ਪਾਪਾਂ ਵੱਲੋਂ ਮਰ ਕੇ ਧਾਰਮਿਕਤਾ ਦੇ ਲਈ ਜੀਵਨ ਬਿਤਾਈਏ; ਉਸੇ ਦੇ ਮਾਰ ਖਾਣ ਨਾਲ ਤੁਸੀਂ ਚੰਗੇ ਕੀਤੇ ਗਏ।</verse>
				<verse number="25">ਤੁਸੀਂ ਭਟਕੀਆਂ ਹੋਈਆਂ ਭੇਡਾਂ ਵਾਂਗ ਸੀ, ਪਰ ਹੁਣ ਆਪਣੀਆਂ ਜਾਨਾਂ ਦੇ ਚਰਵਾਹੇ ਅਤੇ ਨਿਗਰਾਨ ਦੇ ਕੋਲ ਮੁੜ ਆਏ ਹੋ।</verse>
			</chapter>
			<chapter number="3">
				<verse number="1">ਇਸੇ ਤਰ੍ਹਾਂ ਹੇ ਪਤਨੀਓ, ਤੁਸੀਂ ਆਪਣੇ ਪਤੀਆਂ ਦੇ ਅਧੀਨ ਰਹੋ ਤਾਂਕਿ ਜੇ ਉਨ੍ਹਾਂ ਵਿੱਚੋਂ ਕੋਈ ਵਚਨ ਨੂੰ ਨਾ ਮੰਨਦੇ ਹੋਣ ਤਾਂ ਉਹ ਭੈ ਵਾਲੇ ਤੁਹਾਡੇ ਪਵਿੱਤਰ ਚਾਲ-ਚਲਣ ਨੂੰ ਵੇਖ ਕੇ ਵਚਨ ਤੋਂ ਬਿਨਾਂ ਹੀ ਤੁਹਾਡੇ ਵਿਹਾਰ ਦੁਆਰਾ ਜਿੱਤ ਲਏ ਜਾਣ,</verse>
				<verse number="2"></verse>
				<verse number="3">ਤੁਹਾਡਾ ਸ਼ਿੰਗਾਰ ਬਾਹਰੀ ਨਾ ਹੋਵੇ ਜਿਵੇਂ ਕਿ ਵਾਲ ਗੁੰਦਣਾ, ਸੋਨੇ ਦੇ ਗਹਿਣੇ ਪਾਉਣਾ ਜਾਂ ਭੜਕੀਲੇ ਵਸਤਰ ਪਹਿਨਣਾ,</verse>
				<verse number="4">ਬਲਕਿ ਇਹ ਤੁਹਾਡੇ ਮਨ ਦੀ ਗੁਪਤ ਸ਼ਖਸੀਅਤ ਹੋਵੇ ਜੋ ਨਿਮਰਤਾ ਅਤੇ ਸ਼ਾਂਤ ਮਨ ਦੇ ਅਵਿਨਾਸੀ ਸ਼ਿੰਗਾਰ ਨਾਲ ਸਜੀ ਰਹੇ; ਪਰਮੇਸ਼ਰ ਦੇ ਸਨਮੁੱਖ ਇਸ ਦਾ ਵੱਡਾ ਮੁੱਲ ਹੈ।</verse>
				<verse number="5">ਕਿਉਂਕਿ ਬੀਤੇ ਸਮੇਂ ਵਿੱਚ ਪਵਿੱਤਰ ਔਰਤਾਂ ਜਿਹੜੀਆਂ ਪਰਮੇਸ਼ਰ ਉੱਤੇ ਆਸ ਰੱਖਦੀਆਂ ਸਨ, ਉਹ ਵੀ ਆਪਣੇ ਪਤੀਆਂ ਦੇ ਅਧੀਨ ਰਹਿੰਦੀਆਂ ਹੋਈਆਂ ਆਪਣੇ ਆਪ ਨੂੰ ਸ਼ਿੰਗਾਰਦੀਆਂ ਸਨ,</verse>
				<verse number="6">ਜਿਵੇਂ ਸਾਰਾਹ ਅਬਰਾਹਾਮ ਨੂੰ ਸੁਆਮੀ ਕਹਿ ਕੇ ਉਸ ਦੀ ਆਗਿਆ ਮੰਨਦੀ ਸੀ। ਜੇ ਤੁਸੀਂ ਭਲਾ ਕਰੋ ਅਤੇ ਕਿਸੇ ਡਰਾਵੇ ਤੋਂ ਨਾ ਡਰੋ ਤਾਂ ਤੁਸੀਂ ਉਸ ਦੀਆਂ ਬੇਟੀਆਂ ਹੋ।</verse>
				<verse number="7">ਇਸੇ ਤਰ੍ਹਾਂ ਹੇ ਪਤੀਓ, ਤੁਸੀਂ ਵੀ ਆਪਣੀਆਂ ਪਤਨੀਆਂ ਨਾਲ ਸਮਝਦਾਰੀ ਦੇ ਨਾਲ ਰਹੋ ਅਤੇ ਪਤਨੀ ਨੂੰ ਨਿਰਬਲ ਪਾਤਰ ਅਤੇ ਕਿਰਪਾ ਦੇ ਜੀਵਨ ਦੀ ਸੰਗੀ ਵਾਰਸ ਜਾਣ ਕੇ ਉਸ ਦਾ ਆਦਰ ਕਰੋ, ਤਾਂਕਿ ਤੁਹਾਡੀਆਂ ਪ੍ਰਾਰਥਨਾਵਾਂ ਰੁਕ ਨਾ ਜਾਣ।</verse>
				<verse number="8">ਅੰਤ ਵਿੱਚ, ਤੁਸੀਂ ਸਭ ਇੱਕ ਮਨ ਹੋਵੋ, ਹਮਦਰਦੀ ਰੱਖਣ ਵਾਲੇ, ਭਾਈਆਂ ਨਾਲ ਪ੍ਰੇਮ ਰੱਖਣ ਵਾਲੇ, ਨਰਮ-ਦਿਲ ਅਤੇ ਦੀਨ ਮਨ ਵਾਲੇ ਬਣੋ।</verse>
				<verse number="9">ਬੁਰਾਈ ਦੇ ਬਦਲੇ ਬੁਰਾਈ ਨਾ ਕਰੋ ਅਤੇ ਗਾਲ ਦੇ ਬਦਲੇ ਗਾਲ ਨਾ ਕੱਢੋ ਸਗੋਂ ਉਲਟਾ ਅਸੀਸ ਦਿਓ ਕਿਉਂਕਿ ਤੁਸੀਂ ਇਸੇ ਲਈ ਬੁਲਾਏ ਗਏ ਹੋ ਕਿ ਬਰਕਤ ਦੇ ਵਾਰਸ ਬਣੋ।</verse>
				<verse number="10">ਕਿਉਂਕਿ ਜਿਹੜਾ ਜੀਵਨ ਨਾਲ ਪ੍ਰੇਮ ਰੱਖਣ ਅਤੇ ਚੰਗੇ ਦਿਨ ਵੇਖਣ ਦੀ ਇੱਛਾ ਰੱਖਦਾ ਹੈ ਉਹ ਆਪਣੀ ਜੀਭ ਨੂੰ ਬੁਰਾਈ ਤੋਂ ਅਤੇ ਆਪਣੇ ਬੁੱਲ੍ਹਾਂ ਨੂੰ ਛਲ ਦੀਆਂ ਗੱਲਾਂ ਬੋਲਣ ਤੋਂ ਰੋਕ ਰੱਖੇ।</verse>
				<verse number="11">ਉਹ ਬੁਰਾਈ ਤੋਂ ਮੂੰਹ ਮੋੜੇ ਅਤੇ ਭਲਾਈ ਕਰੇ; ਮੇਲ-ਮਿਲਾਪ ਨੂੰ ਭਾਲੇ ਅਤੇ ਇਸ ਦੇ ਪਿੱਛੇ ਲੱਗਾ ਰਹੇ,</verse>
				<verse number="12">ਕਿਉਂਕਿ ਪ੍ਰਭੂ ਦੀਆਂ ਅੱਖਾਂ ਧਰਮੀਆਂ ਉੱਤੇ ਅਤੇ ਉਸ ਦੇ ਕੰਨ ਉਨ੍ਹਾਂ ਦੀਆਂ ਬੇਨਤੀਆਂ ਵੱਲ ਲੱਗੇ ਰਹਿੰਦੇ ਹਨ। ਪਰ ਜਿਹੜੇ ਬੁਰਾਈ ਕਰਦੇ ਹਨ, ਪ੍ਰਭੂ ਉਨ੍ਹਾਂ ਤੋਂ ਮੂੰਹ ਫੇਰ ਲੈਂਦਾ ਹੈ।</verse>
				<verse number="13">ਜੇ ਤੁਸੀਂ ਭਲਾਈ ਕਰਨ ਲਈ ਉਤਸ਼ਾਹੀ ਰਹੋ ਤਾਂ ਕੌਣ ਤੁਹਾਡਾ ਬੁਰਾ ਕਰੇਗਾ?</verse>
				<verse number="14">ਪਰ ਜੇ ਤੁਹਾਨੂੰ ਧਾਰਮਿਕਤਾ ਦੇ ਕਾਰਨ ਦੁੱਖ ਝੱਲਣਾ ਵੀ ਪੈਂਦਾ ਹੈ ਤਾਂ ਤੁਸੀਂ ਧੰਨ ਹੋ। ਪਰ ਲੋਕਾਂ ਦੇ ਡਰ ਕਰਕੇ ਨਾ ਡਰੋ ਅਤੇ ਨਾ ਹੀ ਵਿਆਕੁਲ ਹੋਵੋ ।</verse>
				<verse number="15">ਮਸੀਹ ਨੂੰ ਪ੍ਰਭੂ ਜਾਣ ਕੇ ਆਪਣੇ ਦਿਲਾਂ ਵਿੱਚ ਆਦਰ ਦਿਓ ਅਤੇ ਜਿਹੜਾ ਤੁਹਾਡੇ ਕੋਲੋਂ ਤੁਹਾਡੀ ਆਸ ਦੇ ਬਾਰੇ ਪੁੱਛੇ, ਉਸ ਨੂੰ ਉੱਤਰ ਦੇਣ ਲਈ ਹਮੇਸ਼ਾ ਤਿਆਰ ਰਹੋ,</verse>
				<verse number="16">ਪਰ ਇਹ ਦੀਨਤਾ ਅਤੇ ਭੈ ਸਹਿਤ ਸ਼ੁੱਧ ਵਿਵੇਕ ਨਾਲ ਹੋਵੇ ਤਾਂਕਿ ਜਿਹੜੇ ਲੋਕ ਤੁਹਾਡੇ ਵਿਰੁੱਧ ਬੋਲਦੇ ਹਨ ਅਤੇ ਮਸੀਹ ਵਿੱਚ ਤੁਹਾਡੇ ਚੰਗੇ ਚਾਲ-ਚਲਣ ਉੱਤੇ ਦੋਸ਼ ਲਾਉਂਦੇ ਹਨ, ਉਨ੍ਹਾਂ ਨੂੰ ਸ਼ਰਮਿੰਦਾ ਹੋਣਾ ਪਵੇ।</verse>
				<verse number="17">ਜੇ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਭਲਾਈ ਕਰਦਿਆਂ ਦੁੱਖ ਝੱਲੋ ਤਾਂ ਇਹ ਬੁਰਾਈ ਕਰ ਕੇ ਦੁੱਖ ਝੱਲਣ ਨਾਲੋਂ ਚੰਗਾ ਹੈ।</verse>
				<verse number="18">ਕਿਉਂਕਿ ਮਸੀਹ ਨੇ ਵੀ ਤੁਹਾਡੇ ਪਾਪਾਂ ਦੇ ਲਈ ਇੱਕੋ ਵਾਰ ਦੁੱਖ ਝੱਲਿਆ ਅਰਥਾਤ ਧਰਮੀ ਨੇ ਅਧਰਮੀਆਂ ਦੇ ਲਈ ਤਾਂਕਿ ਤੁਹਾਨੂੰ ਪਰਮੇਸ਼ਰ ਦੇ ਕੋਲ ਲਿਆਵੇ; ਉਹ ਸਰੀਰਕ ਤੌਰ 'ਤੇ ਤਾਂ ਮਾਰਿਆ ਗਿਆ, ਪਰ ਆਤਮਾ ਵਿੱਚ ਜਿਵਾਇਆ ਗਿਆ</verse>
				<verse number="19">ਅਤੇ ਇਸੇ ਆਤਮਕ ਦਸ਼ਾ ਵਿੱਚ ਉਸ ਨੇ ਕੈਦੀ ਆਤਮਾਵਾਂ ਕੋਲ ਜਾ ਕੇ ਪ੍ਰਚਾਰ ਕੀਤਾ</verse>
				<verse number="20">ਜਿਨ੍ਹਾਂ ਨੇ ਉਸ ਸਮੇਂ ਅਣਆਗਿਆਕਾਰੀ ਕੀਤੀ ਜਦੋਂ ਪਰਮੇਸ਼ਰ ਨੂਹ ਦੇ ਦਿਨਾਂ ਵਿੱਚ ਧੀਰਜ ਸਹਿਤ ਉਡੀਕ ਕਰ ਰਿਹਾ ਸੀ ਜਿਸ ਸਮੇਂ ਜਹਾਜ਼ ਬਣਾਇਆ ਜਾ ਰਿਹਾ ਸੀ। ਉਸ ਜਹਾਜ਼ ਵਿੱਚ ਥੋੜ੍ਹੇ ਹੀ ਅਰਥਾਤ ਅੱਠ ਜਣੇ ਪਾਣੀ ਤੋਂ ਬਚਾਏ ਗਏ;</verse>
				<verse number="21">ਬਪਤਿਸਮਾ ਇਸੇ ਦਾ ਪ੍ਰਤੀਕ ਹੈ ਜਿਸ ਦਾ ਅਰਥ ਸਰੀਰ ਦੀ ਮੈਲ ਲਾਉਣਾ ਨਹੀਂ, ਸਗੋਂ ਸ਼ੁੱਧ ਵਿਵੇਕ ਨਾਲ ਆਪਣੇ ਆਪ ਨੂੰ ਪਰਮੇਸ਼ਰ ਦੇ ਸਪੁਰਦ ਕਰਨਾ ਹੈ; ਇਹ ਬਪਤਿਸਮਾ ਹੁਣ ਯਿਸੂ ਮਸੀਹ ਦੇ ਜੀ ਉੱਠਣ ਦੁਆਰਾ ਤੁਹਾਨੂੰ ਬਚਾਉਂਦਾ ਹੈ।</verse>
				<verse number="22">ਉਹ ਸਵਰਗ ਜਾ ਕੇ ਪਰਮੇਸ਼ਰ ਦੇ ਸੱਜੇ ਹੱਥ ਬਿਰਾਜਮਾਨ ਹੈ ਅਤੇ ਸਵਰਗਦੂਤ, ਅਧਿਕਾਰ ਅਤੇ ਸ਼ਕਤੀਆਂ ਉਸ ਦੇ ਅਧੀਨ ਕੀਤੀਆਂ ਗਈਆਂ ਹਨ।</verse>
			</chapter>
			<chapter number="4">
				<verse number="1">ਇਸ ਲਈ ਜਦੋਂ ਮਸੀਹ ਨੇ ਸਰੀਰ ਵਿੱਚ ਦੁੱਖ ਝੱਲਿਆ ਤਾਂ ਤੁਸੀਂ ਵੀ ਉਸੇ ਸੋਚ ਦੇ ਹਥਿਆਰ ਬੰਨ੍ਹੋ, ਕਿਉਂਕਿ ਜਿਸ ਨੇ ਵੀ ਸਰੀਰ ਵਿੱਚ ਦੁੱਖ ਝੱਲਿਆ ਉਹ ਪਾਪ ਤੋਂ ਮੁਕਤ ਹੋ ਗਿਆ।</verse>
				<verse number="2">ਇਸ ਲਈ ਹੁਣ ਤੋਂ ਤੁਸੀਂ ਸਰੀਰ ਵਿੱਚ ਆਪਣਾ ਬਾਕੀ ਦਾ ਸਮਾਂ ਮਨੁੱਖੀ ਕਾਮਨਾਵਾਂ ਵਿੱਚ ਨਹੀਂ, ਸਗੋਂ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਬਤੀਤ ਕਰੋ।</verse>
				<verse number="3">ਕਿਉਂਕਿ ਤੁਸੀਂ ਪਰਾਈਆਂ ਕੌਮਾਂ ਦੀ ਇੱਛਾ ਦੇ ਅਨੁਸਾਰ ਲੁੱਚਪੁਣੇ, ਕਾਮਨਾਵਾਂ, ਨਸ਼ੇਬਾਜ਼ੀਆਂ, ਬਦਮਸਤੀਆਂ, ਪਿਅੱਕੜਪਣ ਅਤੇ ਘਿਣਾਉਣੀ ਮੂਰਤੀ-ਪੂਜਾ ਵਿੱਚ ਪਹਿਲਾਂ ਹੀ ਕਾਫੀ ਸਮਾਂ ਬਿਤਾ ਚੁੱਕੇ ਹੋ।</verse>
				<verse number="4">ਉਹ ਇਸ ਗੱਲ ਤੋਂ ਹੈਰਾਨ ਹੁੰਦੇ ਹਨ ਕਿ ਤੁਸੀਂ ਅੱਤ ਦੁਰਾਚਾਰ ਵਿੱਚ ਉਨ੍ਹਾਂ ਦੇ ਨਾਲ ਸ਼ਾਮਲ ਨਹੀਂ ਹੁੰਦੇ ਅਤੇ ਇਸ ਲਈ ਉਹ ਤੁਹਾਡੀ ਨਿੰਦਾ ਕਰਦੇ ਹਨ,</verse>
				<verse number="5">ਪਰ ਉਹ ਉਸ ਨੂੰ ਲੇਖਾ ਦੇਣਗੇ ਜਿਹੜਾ ਜੀਉਂਦਿਆਂ ਅਤੇ ਮੁਰਦਿਆਂ ਦਾ ਨਿਆਂ ਕਰਨ ਲਈ ਤਿਆਰ ਹੈ।</verse>
				<verse number="6">ਇਸੇ ਕਾਰਨ ਉਨ੍ਹਾਂ ਨੂੰ ਵੀ ਖੁਸ਼ਖ਼ਬਰੀ ਸੁਣਾਈ ਗਈ ਜਿਹੜੇ ਹੁਣ ਮਰ ਚੁੱਕੇ ਹਨ ਤਾਂਕਿ ਸਰੀਰ ਵਿੱਚ ਤਾਂ ਉਨ੍ਹਾਂ ਦਾ ਨਿਆਂ ਮਨੁੱਖਾਂ ਵਾਂਗ ਹੋਵੇ, ਪਰ ਆਤਮਾ ਵਿੱਚ ਉਹ ਪਰਮੇਸ਼ਰ ਵਾਂਗ ਜੀਉਂਦੇ ਰਹਿਣ।</verse>
				<verse number="7">ਹੁਣ ਸਭਨਾਂ ਵਸਤਾਂ ਦਾ ਅੰਤ ਨੇੜੇ ਹੈ, ਇਸ ਲਈ ਸੰਜਮੀ ਬਣੋ ਅਤੇ ਪ੍ਰਾਰਥਨਾ ਲਈ ਸਚੇਤ ਹੋਵੋ।</verse>
				<verse number="8">ਸਭ ਤੋਂ ਵੱਡੀ ਗੱਲ ਇਹ ਹੈ ਕਿ ਇੱਕ ਦੂਜੇ ਨਾਲ ਗੂੜ੍ਹਾ ਪ੍ਰੇਮ ਰੱਖੋ, ਕਿਉਂਕਿ ਪ੍ਰੇਮ ਬਹੁਤਿਆਂ ਪਾਪਾਂ ਨੂੰ ਢੱਕ ਲੈਂਦਾ ਹੈ।</verse>
				<verse number="9">ਬਿਨਾਂ ਬੁੜਬੁੜਾਏ ਇੱਕ ਦੂਜੇ ਦੀ ਪਰਾਹੁਣਚਾਰੀ ਕਰੋ।</verse>
				<verse number="10">ਜਿਸ ਨੂੰ ਜੋ ਵਰਦਾਨ ਮਿਲਿਆ ਹੈ ਉਹ ਉਸ ਦੇ ਅਨੁਸਾਰ ਪਰਮੇਸ਼ਰ ਦੀ ਵੱਖ-ਵੱਖ ਪ੍ਰਕਾਰ ਦੀ ਕਿਰਪਾ ਦੇ ਚੰਗੇ ਪ੍ਰਬੰਧਕਾਂ ਵਾਂਗ ਇੱਕ ਦੂਜੇ ਦੀ ਸੇਵਾ ਕਰੇ।</verse>
				<verse number="11">ਜੇ ਕੋਈ ਬੋਲਦਾ ਹੈ ਤਾਂ ਉਹ ਇਸ ਤਰ੍ਹਾਂ ਬੋਲੇ ਜਿਵੇਂ ਪਰਮੇਸ਼ਰ ਦੇ ਵਚਨ ਹੋਣ; ਜੇ ਕੋਈ ਸੇਵਾ ਕਰਦਾ ਹੈ ਤਾਂ ਇਸ ਤਰ੍ਹਾਂ ਕਰੇ ਜਿਵੇਂ ਪਰਮੇਸ਼ਰ ਦੀ ਦਿੱਤੀ ਸਮਰੱਥਾ ਨਾਲ ਕਰਦਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਯਿਸੂ ਮਸੀਹ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਹੋਵੇ। ਮਹਿਮਾ ਅਤੇ ਸਮਰੱਥਾ ਯੁਗੋ-ਯੁਗ ਉਸੇ ਦੀ ਹੈ। ਆਮੀਨ।</verse>
				<verse number="12">ਹੇ ਪਿਆਰਿਓ, ਤੁਹਾਨੂੰ ਪਰਖਣ ਲਈ ਜੋ ਦੁੱਖਾਂ ਦੀ ਅੱਗ ਤੁਹਾਡੇ ਉੱਤੇ ਆਈ ਹੈ ਉਸ ਤੋਂ ਹੈਰਾਨ ਨਾ ਹੋਵੋ ਜਿਵੇਂ ਕਿ ਤੁਹਾਡੇ ਨਾਲ ਕੋਈ ਅਨੋਖੀ ਗੱਲ ਵਾਪਰਦੀ ਹੈ,</verse>
				<verse number="13">ਬਲਕਿ ਜਦੋਂ ਤੁਸੀਂ ਮਸੀਹ ਦੇ ਦੁੱਖਾਂ ਵਿੱਚ ਸਾਂਝੀ ਹੁੰਦੇ ਹੋ ਤਾਂ ਅਨੰਦ ਮਨਾਓ ਤਾਂਕਿ ਤੁਸੀਂ ਉਸ ਦੀ ਮਹਿਮਾ ਦੇ ਪਰਗਟ ਹੋਣ 'ਤੇ ਵੀ ਅਨੰਦ ਅਤੇ ਨਿਹਾਲ ਹੋ ਸਕੋ।</verse>
				<verse number="14">ਜੇ ਮਸੀਹ ਦੇ ਨਾਮ ਕਰਕੇ ਤੁਹਾਡੀ ਨਿੰਦਾ ਹੁੰਦੀ ਹੈ ਤਾਂ ਤੁਸੀਂ ਧੰਨ ਹੋ, ਕਿਉਂਕਿ ਮਹਿਮਾ ਦਾ ਆਤਮਾ ਜੋ ਪਰਮੇਸ਼ਰ ਦਾ ਆਤਮਾ ਹੈ, ਤੁਹਾਡੇ ਉੱਤੇ ਠਹਿਰਦਾ ਹੈ।</verse>
				<verse number="15">ਤੁਹਾਡੇ ਵਿੱਚੋਂ ਕੋਈ ਹੱਤਿਆਰਾ ਜਾਂ ਚੋਰ ਜਾਂ ਬੁਰਾਈ ਕਰਨ ਵਾਲਾ ਜਾਂ ਦੂਜਿਆਂ ਦੇ ਕੰਮ ਵਿੱਚ ਦਖ਼ਲਅੰਦਾਜ਼ੀ ਕਰਨ ਵਾਲਾ ਹੋ ਕੇ ਦੁੱਖ ਨਾ ਭੋਗੇ।</verse>
				<verse number="16">ਪਰ ਜੇ ਕੋਈ ਮਸੀਹੀ ਹੋਣ ਕਰਕੇ ਦੁੱਖ ਝੱਲਦਾ ਹੈ ਤਾਂ ਉਹ ਸ਼ਰਮਿੰਦਾ ਨਾ ਹੋਵੇ, ਸਗੋਂ ਇਸ ਨਾਮ ਕਰਕੇ ਪਰਮੇਸ਼ਰ ਦੀ ਮਹਿਮਾ ਕਰੇ।</verse>
				<verse number="17">ਕਿਉਂਕਿ ਸਮਾਂ ਆ ਗਿਆ ਹੈ ਕਿ ਪਰਮੇਸ਼ਰ ਦੇ ਘਰਾਣੇ ਤੋਂ ਨਿਆਂ ਸ਼ੁਰੂ ਹੋਵੇ ਅਤੇ ਜੇ ਸਭ ਤੋਂ ਪਹਿਲਾਂ ਇਹ ਸਾਡੇ ਤੋਂ ਸ਼ੁਰੂ ਹੁੰਦਾ ਹੈ ਤਾਂ ਉਨ੍ਹਾਂ ਦਾ ਕੀ ਬਣੇਗਾ ਜਿਹੜੇ ਪਰਮੇਸ਼ਰ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ?</verse>
				<verse number="18">ਜੇ ਧਰਮੀ ਐਨੀ ਮੁਸ਼ਕਲ ਨਾਲ ਬਚਦਾ ਹੈ ਤਾਂ ਕੁਧਰਮੀ ਅਤੇ ਪਾਪੀ ਦਾ ਕੀ ਬਣੇਗਾ?</verse>
				<verse number="19">ਇਸ ਲਈ ਜਿਹੜੇ ਪਰਮੇਸ਼ਰ ਦੀ ਇੱਛਾ ਦੇ ਅਨੁਸਾਰ ਦੁੱਖ ਝੱਲਦੇ ਹਨ ਉਹ ਭਲਾ ਕਰਦੇ ਹੋਏ ਆਪਣੇ ਆਪ ਨੂੰ ਵਫ਼ਾਦਾਰ ਸਿਰਜਣਹਾਰ ਦੇ ਹੱਥ ਸੌਂਪ ਦੇਣ।</verse>
			</chapter>
			<chapter number="5">
				<verse number="1">ਇਸ ਲਈ ਮੈਂ ਇੱਕ ਸੰਗੀ ਆਗੂ, ਮਸੀਹ ਦੇ ਦੁੱਖਾਂ ਦੇ ਗਵਾਹ ਅਤੇ ਪਰਗਟ ਹੋਣ ਵਾਲੀ ਮਹਿਮਾ ਦੇ ਸਹਿਭਾਗੀ ਦੇ ਤੌਰ 'ਤੇ ਉਨ੍ਹਾਂ ਬਜ਼ੁਰਗਾਂ ਨੂੰ ਉਤਸ਼ਾਹਿਤ ਕਰਦਾ ਹਾਂ ਜੋ ਤੁਹਾਡੇ ਵਿਚਕਾਰ ਹਨ:</verse>
				<verse number="2">ਪਰਮੇਸ਼ਰ ਦੇ ਉਸ ਝੁੰਡ ਦੀ ਜੋ ਤੁਹਾਡੇ ਵਿਚਕਾਰ ਹੈ, ਰਖਵਾਲੀ ਕਰੋ ਪਰ ਇਹ ਮਜ਼ਬੂਰੀ ਨਾਲ ਨਹੀਂ ਸਗੋਂ ਪਰਮੇਸ਼ਰ ਦੇ ਅਨੁਸਾਰ ਸਵੈ-ਇੱਛਾ ਨਾਲ; ਨੀਚ ਕਮਾਈ ਲਈ ਨਹੀਂ, ਸਗੋਂ ਉਤਸ਼ਾਹ ਨਾਲ ਹੋਵੇ।</verse>
				<verse number="3">ਜਿਹੜੇ ਲੋਕ ਤੁਹਾਨੂੰ ਸੌਂਪੇ ਗਏ ਹਨ ਉਨ੍ਹਾਂ ਉੱਤੇ ਪ੍ਰਭੁਤਾ ਨਾ ਕਰੋ, ਸਗੋਂ ਝੁੰਡ ਲਈ ਨਮੂਨਾ ਬਣੋ।</verse>
				<verse number="4">ਜਦੋਂ ਮੁੱਖ ਚਰਵਾਹਾ ਪਰਗਟ ਹੋਵੇਗਾ ਤਾਂ ਤੁਸੀਂ ਮਹਿਮਾ ਦੇ ਉਸ ਤਾਜ ਨੂੰ ਪ੍ਰਾਪਤ ਕਰੋਗੇ ਜੋ ਫਿੱਕਾ ਨਹੀਂ ਪੈਂਦਾ।</verse>
				<verse number="5">ਇਸੇ ਤਰ੍ਹਾਂ ਹੇ ਜਵਾਨੋ, ਬਜ਼ੁਰਗਾਂ ਦੇ ਅਧੀਨ ਰਹੋ। ਸਭ ਇੱਕ ਦੂਜੇ ਦੇ ਪ੍ਰਤੀ ਦੀਨਤਾ ਨੂੰ ਪਹਿਨ ਲਵੋ, ਕਿਉਂਕਿ ਪਰਮੇਸ਼ਰ ਘਮੰਡੀਆਂ ਦਾ ਸਾਹਮਣਾ ਕਰਦਾ ਪਰ ਹਲੀਮਾਂ ਨੂੰ ਕਿਰਪਾ ਬਖਸ਼ਦਾ ਹੈ।</verse>
				<verse number="6">ਇਸ ਲਈ ਪਰਮੇਸ਼ਰ ਦੇ ਸਾਮਰਥੀ ਹੱਥ ਹੇਠਾਂ ਆਪਣੇ ਆਪ ਨੂੰ ਦੀਨ ਕਰੋ ਤਾਂਕਿ ਉਹ ਸਹੀ ਸਮੇਂ 'ਤੇ ਤੁਹਾਨੂੰ ਉੱਚਾ ਕਰੇ।</verse>
				<verse number="7">ਆਪਣੀ ਸਾਰੀ ਚਿੰਤਾ ਉਸ ਉੱਤੇ ਸੁੱਟ ਦਿਓ, ਕਿਉਂਕਿ ਉਹ ਤੁਹਾਡੀ ਚਿੰਤਾ ਕਰਦਾ ਹੈ।</verse>
				<verse number="8">ਸਚੇਤ ਹੋਵੋ; ਜਾਗਦੇ ਰਹੋ। ਤੁਹਾਡਾ ਵਿਰੋਧੀ ਸ਼ੈਤਾਨ ਗਰਜਦੇ ਸ਼ੇਰ ਵਾਂਗ ਲੱਭਦਾ ਫਿਰਦਾ ਹੈ ਕਿ ਕਿਸ ਨੂੰ ਪਾੜ ਖਾਵੇ।</verse>
				<verse number="9">ਵਿਸ਼ਵਾਸ ਵਿੱਚ ਦ੍ਰਿੜ੍ਹ ਹੋ ਕੇ ਉਸ ਦਾ ਸਾਹਮਣਾ ਕਰੋ, ਕਿਉਂਕਿ ਤੁਸੀਂ ਜਾਣਦੇ ਹੋ ਕਿ ਸੰਸਾਰ ਵਿੱਚ ਸਾਡੇ ਭਾਈ ਵੀ ਇਸੇ ਤਰ੍ਹਾਂ ਦੁੱਖਾਂ ਨੂੰ ਸਹਿ ਰਹੇ ਹਨ।</verse>
				<verse number="10">ਹੁਣ ਸੰਪੂਰਨ ਕਿਰਪਾ ਦਾ ਪਰਮੇਸ਼ਰ ਜਿਸ ਨੇ ਮਸੀਹ ਵਿੱਚ ਤੁਹਾਨੂੰ ਆਪਣੀ ਸਦੀਪਕ ਮਹਿਮਾ ਵਿੱਚ ਬੁਲਾਇਆ, ਤੁਹਾਡੇ ਥੋੜ੍ਹਾ ਚਿਰ ਦੁੱਖ ਝੱਲਣ ਤੋਂ ਬਾਅਦ ਆਪ ਤੁਹਾਨੂੰ ਸਿੱਧ, ਦ੍ਰਿੜ੍ਹ, ਤਕੜੇ ਅਤੇ ਸਥਿਰ ਕਰੇਗਾ।</verse>
				<verse number="11">ਉਸੇ ਦੀ ਪ੍ਰਭੁਤਾ ਯੁਗੋ-ਯੁਗ ਬਣੀ ਰਹੇ। ਆਮੀਨ।</verse>
				<verse number="12">ਮੈਂ ਤੁਹਾਨੂੰ ਸਿਲਵਾਨੁਸ ਦੇ ਰਾਹੀਂ ਜਿਸ ਨੂੰ ਮੈਂ ਆਪਣਾ ਵਿਸ਼ਵਾਸਯੋਗ ਭਾਈ ਮੰਨਦਾ ਹਾਂ, ਉਤਸ਼ਾਹਿਤ ਕਰਦੇ ਹੋਏ ਸੰਖੇਪ ਵਿੱਚ ਲਿਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦੀ ਸੱਚੀ ਕਿਰਪਾ ਹੈ; ਇਸ ਵਿੱਚ ਕਾਇਮ ਰਹੋ।</verse>
				<verse number="13">ਉਹ ਜਿਹੜੀ ਬਾਬੁਲ ਵਿੱਚ ਹੈ ਅਤੇ ਤੁਹਾਡੇ ਵਾਂਗ ਚੁਣੀ ਹੋਈ ਹੈ, ਤੁਹਾਨੂੰ ਸਲਾਮ ਕਹਿੰਦੀ ਹੈ ਅਤੇ ਮੇਰਾ ਪੁੱਤਰ ਮਰਕੁਸ ਵੀ।</verse>
				<verse number="14">ਪ੍ਰੇਮ ਸਹਿਤ ਇੱਕ ਦੂਜੇ ਨੂੰ ਚੁੰਮ ਕੇ ਸਲਾਮ ਕਹੋ। ਤੁਹਾਨੂੰ ਸਭਨਾਂ ਨੂੰ ਜੋ ਮਸੀਹ ਵਿੱਚ ਹੋ, ਸ਼ਾਂਤੀ ਮਿਲੇ। ਆਮੀਨ।</verse>
			</chapter>
		</book>
		<book number="61">
			<chapter number="1">
				<verse number="1">ਮੇਰੇ ਸ਼ਮਊਨ ਪਤਰਸ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਰਸੂਲ ਹਾਂ, ਉਨ੍ਹਾਂ ਨੂੰ ਜਿਨ੍ਹਾਂ ਸਾਡੇ ਪਰਮੇਸ਼ਰ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਧਾਰਮਿਕਤਾ ਦੇ ਰਾਹੀਂ ਸਾਡੇ ਵਾਂਗ ਹੀ ਵਡਮੁੱਲਾ ਵਿਸ਼ਵਾਸ ਪ੍ਰਾਪਤ ਕੀਤਾ ਹੈ;</verse>
				<verse number="2">ਪਰਮੇਸ਼ਰ ਦੇ ਅਤੇ ਸਾਡੇ ਪ੍ਰਭੂ ਯਿਸੂ ਦੇ ਗਿਆਨ ਦੇ ਰਾਹੀਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਭਰਪੂਰੀ ਨਾਲ ਹੁੰਦੀ ਰਹੇ।</verse>
				<verse number="3">ਪ੍ਰਭੂ ਯਿਸੂ ਦੀ ਈਸ਼ਵਰੀ ਸਮਰੱਥਾ ਨੇ ਸਾਨੂੰ ਜੀਵਨ ਅਤੇ ਭਗਤੀ ਨਾਲ ਸੰਬੰਧਤ ਸਭ ਕੁਝ ਦਿੱਤਾ ਹੈ ਅਤੇ ਇਹ ਸਭ ਉਸ ਦੇ ਗਿਆਨ ਦੇ ਰਾਹੀਂ ਹੋਇਆ ਜਿਸ ਨੇ ਸਾਨੂੰ ਆਪਣੀ ਮਹਿਮਾ ਅਤੇ ਸਦਗੁਣ ਦੇ ਦੁਆਰਾ ਬੁਲਾਇਆ।</verse>
				<verse number="4">ਇਨ੍ਹਾਂ ਦੇ ਕਾਰਨ ਹੀ ਉਸ ਨੇ ਸਾਨੂੰ ਬਹੁਮੁੱਲੇ ਅਤੇ ਵੱਡੇ-ਵੱਡੇ ਵਾਇਦੇ ਦਿੱਤੇ ਹਨ ਤਾਂਕਿ ਇਨ੍ਹਾਂ ਵਾਇਦਿਆਂ ਦੇ ਦੁਆਰਾ ਤੁਸੀਂ ਉਸ ਭ੍ਰਿਸ਼ਟਤਾ ਤੋਂ ਬਚ ਕੇ ਜੋ ਬੁਰੀਆਂ ਕਾਮਨਾਵਾਂ ਦੇ ਕਾਰਨ ਸੰਸਾਰ ਵਿੱਚ ਹੈ, ਈਸ਼ਵਰੀ ਸੁਭਾਅ ਵਿੱਚ ਸਾਂਝੀ ਹੋ ਜਾਓ।</verse>
				<verse number="5">ਇਸੇ ਕਾਰਨ ਪੂਰਾ ਯਤਨ ਕਰੋ ਕਿ ਆਪਣੇ ਵਿਸ਼ਵਾਸ ਵਿੱਚ ਨੇਕੀ, ਨੇਕੀ ਵਿੱਚ ਗਿਆਨ,</verse>
				<verse number="6">ਗਿਆਨ ਵਿੱਚ ਸੰਜਮ, ਸੰਜਮ ਵਿੱਚ ਧੀਰਜ, ਧੀਰਜ ਵਿੱਚ ਭਗਤੀ,</verse>
				<verse number="7">ਭਗਤੀ ਵਿੱਚ ਭਰੱਪਣ ਦਾ ਪ੍ਰੇਮ ਅਤੇ ਭਰੱਪਣ ਦੇ ਪ੍ਰੇਮ ਵਿੱਚ ਪਿਆਰ ਨੂੰ ਜੋੜਦੇ ਜਾਓ।</verse>
				<verse number="8">ਜੇ ਇਹ ਗੁਣ ਤੁਹਾਡੇ ਵਿੱਚ ਹੋਣ ਅਤੇ ਵਧਦੇ ਜਾਣ ਤਾਂ ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਨਿਕੰਮਾ ਅਤੇ ਫਲਹੀਣ ਨਹੀਂ ਹੋਣ ਦੇਣਗੇ।</verse>
				<verse number="9">ਕਿਉਂਕਿ ਜਿਸ ਦੇ ਅੰਦਰ ਇਹ ਗੁਣ ਨਹੀਂ ਹਨ ਉਹ ਅੰਨ੍ਹਾ ਹੈ ਅਤੇ ਧੁੰਧਲਾ ਵੇਖਦਾ ਹੈ ਅਤੇ ਭੁੱਲ ਗਿਆ ਹੈ ਕਿ ਉਹ ਆਪਣੇ ਪਹਿਲੇ ਪਾਪਾਂ ਤੋਂ ਸ਼ੁੱਧ ਕੀਤਾ ਗਿਆ ਹੈ।</verse>
				<verse number="10">ਇਸ ਕਰਕੇ ਹੇ ਭਾਈਓ, ਆਪਣੀ ਬੁਲਾਹਟ ਅਤੇ ਚੁਣੇ ਜਾਣ ਨੂੰ ਪੱਕਾ ਕਰਨ ਦਾ ਪੂਰਾ ਯਤਨ ਕਰੋ, ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਕਦੇ ਠੋਕਰ ਨਹੀਂ ਖਾਓਗੇ;</verse>
				<verse number="11">ਬਲਕਿ ਇਸ ਤਰ੍ਹਾਂ ਤੁਸੀਂ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਸਦੀਪਕ ਰਾਜ ਵਿੱਚ ਵੱਡੇ ਆਦਰ ਨਾਲ ਪ੍ਰਵੇਸ਼ ਕਰ ਸਕੋਗੇ।</verse>
				<verse number="12">ਭਾਵੇਂ ਤੁਸੀਂ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ ਅਤੇ ਜੋ ਸਚਾਈ ਤੁਹਾਨੂੰ ਪ੍ਰਾਪਤ ਹੋਈ ਹੈ ਉਸ ਵਿੱਚ ਦ੍ਰਿੜ੍ਹ ਵੀ ਕੀਤੇ ਗਏ ਹੋ, ਫਿਰ ਵੀ ਮੈਂ ਤੁਹਾਨੂੰ ਇਨ੍ਹਾਂ ਗੱਲਾਂ ਬਾਰੇ ਹਮੇਸ਼ਾ ਯਾਦ ਕਰਾਉਂਦਾ ਰਹਾਂਗਾ;</verse>
				<verse number="13">ਮੈਂ ਇਹ ਉਚਿਤ ਸਮਝਦਾ ਹਾਂ ਕਿ ਜਦੋਂ ਤੱਕ ਮੈਂ ਇਸ ਤੰਬੂ ਵਿੱਚ ਹਾਂ ਤੁਹਾਨੂੰ ਚੇਤੇ ਕਰਾ ਕੇ ਉਤਸ਼ਾਹਿਤ ਕਰਦਾ ਰਹਾਂ।</verse>
				<verse number="14">ਮੈਂ ਜਾਣਦਾ ਹਾਂ ਕਿ ਮੇਰੇ ਤੰਬੂ ਦੇ ਪੁੱਟੇ ਜਾਣ ਦਾ ਸਮਾਂ ਨੇੜੇ ਹੈ ਜਿਵੇਂ ਕਿ ਸਾਡੇ ਪ੍ਰਭੂ ਯਿਸੂ ਮਸੀਹ ਨੇ ਮੇਰੇ ਉੱਤੇ ਪਰਗਟ ਵੀ ਕੀਤਾ ਹੈ।</verse>
				<verse number="15">ਮੈਂ ਪੂਰਾ ਯਤਨ ਕਰਾਂਗਾ ਕਿ ਮੇਰੇ ਚਲੇ ਜਾਣ ਤੋਂ ਬਾਅਦ ਤੁਸੀਂ ਇਨ੍ਹਾਂ ਗੱਲਾਂ ਨੂੰ ਹਮੇਸ਼ਾ ਯਾਦ ਰੱਖੋ।</verse>
				<verse number="16">ਕਿਉਂਕਿ ਜਦੋਂ ਅਸੀਂ ਤੁਹਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਦੀ ਸਮਰੱਥਾ ਅਤੇ ਆਮਦ ਦੇ ਵਿਖੇ ਦੱਸਿਆ ਤਾਂ ਇਹ ਚਤਰਾਈ ਨਾਲ ਘੜ੍ਹੀਆਂ ਮਨ-ਘੜਤ ਗੱਲਾਂ ਦੇ ਮਗਰ ਲੱਗ ਕੇ ਨਹੀਂ ਸੀ, ਬਲਕਿ ਅਸੀਂ ਉਸ ਦੇ ਪ੍ਰਤਾਪ ਨੂੰ ਅੱਖੀਂ ਵੇਖਿਆ ਸੀ।</verse>
				<verse number="17">ਕਿਉਂਕਿ ਜਦੋਂ ਉਸ ਨੇ ਪਿਤਾ ਪਰਮੇਸ਼ਰ ਵੱਲੋਂ ਆਦਰ ਅਤੇ ਮਹਿਮਾ ਪ੍ਰਾਪਤ ਕੀਤੀ ਤਾਂ ਉਸ ਮਹਿਮਾਮਈ ਤੇਜ ਦੇ ਰਾਹੀਂ ਇੱਕ ਅਵਾਜ਼ ਆਈ: “ਇਹ ਮੇਰਾ ਪਿਆਰਾ ਪੁੱਤਰ ਹੈ ਜਿਸ ਤੋਂ ਮੈਂ ਬਹੁਤ ਪ੍ਰਸੰਨ ਹਾਂ।”</verse>
				<verse number="18">ਜਦੋਂ ਅਕਾਸ਼ ਤੋਂ ਇਹ ਅਵਾਜ਼ ਆਈ ਤਾਂ ਅਸੀਂ ਵੀ ਇਸ ਨੂੰ ਸੁਣਿਆ ਕਿਉਂਕਿ ਉਸ ਪਵਿੱਤਰ ਪਹਾੜ ਉੱਤੇ ਅਸੀਂ ਉਸ ਦੇ ਨਾਲ ਸੀ।</verse>
				<verse number="19">ਇਸ ਤਰ੍ਹਾਂ ਨਬੀਆਂ ਦਾ ਉਹ ਵਚਨ ਸਾਡੇ ਲਈ ਹੋਰ ਵੀ ਪੱਕਾ ਠਹਿਰਿਆ। ਤੁਸੀਂ ਚੰਗਾ ਕਰਦੇ ਹੋ ਜੋ ਇਸ ਉੱਤੇ ਇਹ ਜਾਣ ਕੇ ਧਿਆਨ ਦਿੰਦੇ ਹੋ ਕਿ ਇਹ ਇੱਕ ਅਜਿਹਾ ਦੀਵਾ ਹੈ ਜੋ ਹਨੇਰੇ ਸਥਾਨ ਵਿੱਚ ਉਦੋਂ ਤੱਕ ਚਾਨਣ ਦਿੰਦਾ ਰਹਿੰਦਾ ਹੈ ਜਦੋਂ ਤੱਕ ਤੜਕਾ ਨਾ ਹੋ ਜਾਵੇ ਅਤੇ ਸਵੇਰ ਦਾ ਤਾਰਾ ਤੁਹਾਡੇ ਦਿਲਾਂ ਵਿੱਚ ਨਾ ਚਮਕੇ।</verse>
				<verse number="20">ਪਰ ਪਹਿਲਾਂ ਇਹ ਜਾਣ ਲਵੋ ਕਿ ਲਿਖਤ ਦੀ ਕੋਈ ਵੀ ਭਵਿੱਖਬਾਣੀ ਕਿਸੇ ਦੀ ਆਪਣੀ ਵਿਆਖਿਆ ਨਹੀਂ ਹੁੰਦੀ,</verse>
				<verse number="21">ਕਿਉਂਕਿ ਕੋਈ ਵੀ ਭਵਿੱਖਬਾਣੀ ਕਿਸੇ ਮਨੁੱਖ ਦੀ ਇੱਛਾ ਨਾਲ ਕਦੇ ਨਹੀਂ ਆਈ, ਬਲਕਿ ਮਨੁੱਖ ਪਵਿੱਤਰ ਆਤਮਾ ਦੀ ਪ੍ਰੇਰਣਾ ਨਾਲ ਪਰਮੇਸ਼ਰ ਦੇ ਵੱਲੋਂ ਬੋਲਦੇ ਸਨ ।</verse>
			</chapter>
			<chapter number="2">
				<verse number="1">ਜਿਸ ਤਰ੍ਹਾਂ ਉਨ੍ਹਾਂ ਵਿੱਚ ਝੂਠੇ ਨਬੀ ਸਨ ਉਸੇ ਤਰ੍ਹਾਂ ਤੁਹਾਡੇ ਵਿਚਕਾਰ ਵੀ ਝੂਠੇ ਸਿੱਖਿਅਕ ਹੋਣਗੇ। ਉਹ ਨਾਸ ਕਰਨ ਵਾਲੀਆਂ ਸਿੱਖਿਆਵਾਂ ਗੁਪਤ ਰੂਪ ਵਿੱਚ ਲੈ ਕੇ ਆਉਣਗੇ ਅਤੇ ਇੱਥੋਂ ਤੱਕ ਕਿ ਉਸ ਮਾਲਕ ਦਾ ਵੀ ਇਨਕਾਰ ਕਰਨਗੇ ਜਿਸ ਨੇ ਉਨ੍ਹਾਂ ਨੂੰ ਮੁੱਲ ਲਿਆ ਹੈ; ਇਸ ਤਰ੍ਹਾਂ ਉਹ ਛੇਤੀ ਹੀ ਆਪਣੇ ਉੱਤੇ ਨਾਸ ਲੈ ਆਉਣਗੇ।</verse>
				<verse number="2">ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਲੁੱਚਪੁਣੇ ਦੇ ਪਿੱਛੇ ਚੱਲਣਗੇ ਅਤੇ ਉਨ੍ਹਾਂ ਦੇ ਕਰਕੇ ਸੱਚ ਦੇ ਰਾਹ ਦੀ ਨਿੰਦਾ ਹੋਵੇਗੀ।</verse>
				<verse number="3">ਉਹ ਆਪਣੇ ਲਾਲਚ ਦੇ ਮਾਰੇ ਮਨਘੜਤ ਗੱਲਾਂ ਨਾਲ ਤੁਹਾਨੂੰ ਕਮਾਈ ਦਾ ਸਾਧਨ ਬਣਾ ਛੱਡਣਗੇ। ਉਨ੍ਹਾਂ ਦਾ ਦੰਡ ਜੋ ਪਹਿਲਾਂ ਤੋਂ ਠਹਿਰਾਇਆ ਹੋਇਆ ਹੈ ਉਸ ਵਿੱਚ ਦੇਰੀ ਨਹੀਂ ਹੈ ਅਤੇ ਨਾ ਉਨ੍ਹਾਂ ਦੇ ਨਾਸ ਵਿੱਚ ਢਿੱਲ ਹੈ।</verse>
				<verse number="4">ਕਿਉਂਕਿ ਜੇ ਪਰਮੇਸ਼ਰ ਨੇ ਉਨ੍ਹਾਂ ਸਵਰਗਦੂਤਾਂ ਨੂੰ ਨਹੀਂ ਛੱਡਿਆ ਜਿਨ੍ਹਾਂ ਨੇ ਪਾਪ ਕੀਤਾ, ਬਲਕਿ ਉਨ੍ਹਾਂ ਨੂੰ ਨਰਕ ਵਿੱਚ ਸੁੱਟ ਕੇ ਘੁੱਪ ਹਨੇਰੇ ਦੀਆਂ ਜ਼ੰਜੀਰਾਂ ਵਿੱਚ ਜਕੜ ਦਿੱਤਾ ਕਿ ਉਹ ਨਿਆਂ ਤੱਕ ਉੱਥੇ ਰੱਖੇ ਜਾਣ;</verse>
				<verse number="5">ਅਤੇ ਜੇ ਉਸ ਨੇ ਪ੍ਰਾਚੀਨ ਸੰਸਾਰ ਨੂੰ ਨਹੀਂ ਛੱਡਿਆ ਅਤੇ ਕੁਧਰਮੀਆਂ ਦੇ ਸੰਸਾਰ ਉੱਤੇ ਜਲ-ਪਰਲੋ ਲਿਆਂਦੀ, ਪਰ ਧਾਰਮਿਕਤਾ ਦੇ ਪ੍ਰਚਾਰਕ ਨੂਹ ਨੂੰ ਸੱਤ ਹੋਰ ਜਣਿਆਂ ਸਮੇਤ ਬਚਾ ਲਿਆ;</verse>
				<verse number="6">ਅਤੇ ਜੇ ਉਸ ਨੇ ਸਦੂਮ ਅਤੇ ਅਮੂਰਾਹ ਜਿਹੇ ਨਗਰਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਅਤੇ ਇਨ੍ਹਾਂ ਦਾ ਨਾਸ ਕਰਕੇ ਸਜ਼ਾ ਦਿੱਤੀ ਕਿ ਇਹ ਆਉਣ ਵਾਲੇ ਸਮੇਂ ਦੇ ਕੁਧਰਮੀਆਂ ਲਈ ਨਮੂਨਾ ਹੋਣ;</verse>
				<verse number="7">ਅਤੇ ਜੇ ਉਸ ਨੇ ਧਰਮੀ ਲੂਤ ਨੂੰ ਬਚਾ ਲਿਆ ਜਿਹੜਾ ਦੁਸ਼ਟਾਂ ਦੇ ਲੁੱਚਪੁਣੇ ਦੇ ਚਾਲ-ਚਲਣ ਕਰਕੇ ਬਹੁਤ ਦੁਖੀ ਸੀ,</verse>
				<verse number="8">(ਕਿਉਂਕਿ ਉਨ੍ਹਾਂ ਦੇ ਵਿਚਕਾਰ ਰਹਿੰਦਿਆਂ ਉਸ ਧਰਮੀ ਦਾ ਮਨ ਉਨ੍ਹਾਂ ਦੇ ਕੁਧਰਮ ਦੇ ਕੰਮਾਂ ਨੂੰ ਵੇਖ ਕੇ ਅਤੇ ਸੁਣ ਕੇ ਹਰ ਦਿਨ ਬਹੁਤ ਦੁਖੀ ਰਹਿੰਦਾ ਸੀ);</verse>
				<verse number="9">ਤਾਂ ਪ੍ਰਭੂ ਧਰਮੀਆਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਂ ਦੇ ਦਿਨ ਤੱਕ ਦੰਡ ਦੇ ਅਧੀਨ ਰੱਖਣਾ ਜਾਣਦਾ ਹੈ,</verse>
				<verse number="10">ਖਾਸ ਕਰਕੇ ਉਨ੍ਹਾਂ ਨੂੰ ਜਿਹੜੇ ਸਰੀਰ ਦੀ ਬੁਰੀ ਕਾਮਨਾ ਦੇ ਪਿੱਛੇ ਚੱਲਦੇ ਹਨ ਅਤੇ ਪ੍ਰਭੁਤਾ ਨੂੰ ਤੁੱਛ ਜਾਣਦੇ ਹਨ। ਉਹ ਢੀਠ ਅਤੇ ਘਮੰਡੀ ਹਨ ਅਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਨ ਤੋਂ ਵੀ ਨਹੀਂ ਡਰਦੇ;</verse>
				<verse number="11">ਜਦਕਿ ਸਵਰਗਦੂਤ ਵੀ ਜਿਹੜੇ ਸ਼ਕਤੀ ਅਤੇ ਸਮਰੱਥਾ ਵਿੱਚ ਉਨ੍ਹਾਂ ਤੋਂ ਵੱਡੇ ਹਨ, ਪ੍ਰਭੂ ਦੇ ਸਾਹਮਣੇ ਉਨ੍ਹਾਂ ਨੂੰ ਬੁਰਾ-ਭਲਾ ਕਹਿ ਕੇ ਉਨ੍ਹਾਂ ਉੱਤੇ ਦੋਸ਼ ਨਹੀਂ ਲਾਉਂਦੇ।</verse>
				<verse number="12">ਪਰ ਇਹ ਲੋਕ ਉਨ੍ਹਾਂ ਬੁੱਧਹੀਣ ਪਸ਼ੂਆਂ ਜਿਹੇ ਹਨ ਜੋ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੋਏ ਹਨ। ਉਹ ਜਿਨ੍ਹਾਂ ਗੱਲਾਂ ਬਾਰੇ ਜਾਣਦੇ ਹੀ ਨਹੀਂ, ਉਨ੍ਹਾਂ ਦੀ ਨਿੰਦਾ ਕਰਦੇ ਹਨ। ਉਹ ਆਪਣੇ ਨਾਸ ਵਿੱਚ ਆਪ ਹੀ ਨਾਸ ਹੋ ਜਾਣਗੇ।</verse>
				<verse number="13">ਉਨ੍ਹਾਂ ਦੀ ਬੁਰਾਈ ਦਾ ਪ੍ਰਤਿਫਲ ਬੁਰਾਈ ਹੀ ਹੋਵੇਗਾ। ਉਨ੍ਹਾਂ ਨੂੰ ਦਿਨ-ਦੁਪਹਿਰੇ ਭੋਗ-ਵਿਲਾਸ ਕਰਨਾ ਚੰਗਾ ਲੱਗਦਾ ਹੈ। ਉਹ ਕਲੰਕ ਅਤੇ ਧੱਬਾ ਹਨ ਅਤੇ ਜਦੋਂ ਤੁਹਾਡੇ ਨਾਲ ਦਾਅਵਤਾਂ ਵਿੱਚ ਸ਼ਾਮਲ ਹੁੰਦੇ ਹਨ ਤਾਂ ਆਪਣੇ ਛਲ ਵਿੱਚ ਮਗਨ ਹੁੰਦੇ ਹਨ।</verse>
				<verse number="14">ਉਨ੍ਹਾਂ ਦੀਆਂ ਅੱਖਾਂ ਵਿਭਚਾਰ ਨਾਲ ਭਰੀਆਂ ਹੋਈਆਂ ਹਨ ਅਤੇ ਉਹ ਪਾਪ ਕਰਨ ਤੋਂ ਨਹੀਂ ਰੁਕਦੇ। ਉਹ ਅਸਥਿਰ ਮਨ ਵਾਲਿਆਂ ਨੂੰ ਫਸਾ ਲੈਂਦੇ ਹਨ ਅਤੇ ਉਨ੍ਹਾਂ ਦਾ ਦਿਲ ਲਾਲਚ ਦਾ ਆਦੀ ਹੋ ਗਿਆ ਹੈ; ਉਹ ਸਰਾਪੀ ਹੋਈ ਸੰਤਾਨ ਹਨ।</verse>
				<verse number="15">ਉਹ ਸਿੱਧੇ ਰਾਹ ਨੂੰ ਛੱਡ ਕੇ ਭਟਕ ਗਏ ਹਨ ਅਤੇ ਬਿਓਰ ਦੇ ਪੁੱਤਰ ਬਿਲਆਮ ਦੇ ਰਾਹ ਉੱਤੇ ਚੱਲ ਪਏ ਹਨ ਜਿਸ ਨੇ ਕੁਧਰਮ ਦੀ ਕਮਾਈ ਨੂੰ ਪਿਆਰਾ ਜਾਣਿਆ;</verse>
				<verse number="16">ਪਰ ਉਸ ਦੇ ਅਪਰਾਧ ਦੇ ਕਾਰਨ ਉਸ ਨੂੰ ਝਿੜਕ ਪਈ। ਇੱਕ ਬੇਜ਼ੁਬਾਨ ਗਧੀ ਨੇ ਮਨੁੱਖ ਦੀ ਅਵਾਜ਼ ਵਿੱਚ ਬੋਲ ਕੇ ਨਬੀ ਦੇ ਕਮਲਪੁਣੇ ਨੂੰ ਰੋਕਿਆ।</verse>
				<verse number="17">ਇਹ ਲੋਕ ਸੁੱਕੇ ਹੋਏ ਜਲ-ਸ੍ਰੋਤ ਅਤੇ ਹਨੇਰੀ ਨਾਲ ਉਡਾਏ ਜਾਣ ਵਾਲੇ ਬੱਦਲ ਹਨ ਜਿਨ੍ਹਾਂ ਲਈ ਘੁੱਪ ਹਨੇਰਾ ਠਹਿਰਾਇਆ ਹੋਇਆ ਹੈ।</verse>
				<verse number="18">ਉਹ ਉਨ੍ਹਾਂ ਨੂੰ ਜਿਹੜੇ ਭਟਕੇ ਹੋਏ ਜੀਵਨ ਵਿੱਚੋਂ ਅਜੇ ਨਿੱਕਲ ਹੀ ਰਹੇ ਹਨ, ਵਿਅਰਥ ਦੀਆਂ ਫੋਕੀਆਂ ਗੱਲਾਂ ਬੋਲ-ਬੋਲ ਕੇ ਸਰੀਰ ਦੀਆਂ ਕਾਮਨਾਵਾਂ ਅਤੇ ਲੁੱਚਪੁਣੇ ਵਿੱਚ ਫਸਾ ਲੈਂਦੇ ਹਨ।</verse>
				<verse number="19">ਉਹ ਉਨ੍ਹਾਂ ਨਾਲ ਤਾਂ ਅਜ਼ਾਦੀ ਦਾ ਵਾਇਦਾ ਕਰਦੇ ਹਨ ਪਰ ਆਪ ਭ੍ਰਿਸ਼ਟਤਾ ਦੇ ਗੁਲਾਮ ਹਨ, ਕਿਉਂਕਿ ਜਿਹੜਾ ਜਿਸ ਚੀਜ਼ ਤੋਂ ਹਾਰ ਜਾਂਦਾ ਹੈ ਉਹ ਉਸ ਦਾ ਗੁਲਾਮ ਬਣ ਜਾਂਦਾ ਹੈ।</verse>
				<verse number="20">ਜੇ ਉਹ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੇ ਗਿਆਨ ਦੇ ਦੁਆਰਾ ਸੰਸਾਰ ਦੀ ਤਰ੍ਹਾਂ-ਤਰ੍ਹਾਂ ਦੀ ਭ੍ਰਿਸ਼ਟਤਾ ਤੋਂ ਬਚ ਨਿੱਕਲਣ ਤੋਂ ਬਾਅਦ ਦੁਬਾਰਾ ਇਨ੍ਹਾਂ ਵਿੱਚ ਫਸ ਕੇ ਹਾਰ ਗਏ ਤਾਂ ਉਨ੍ਹਾਂ ਦੀ ਪਿਛਲੀ ਹਾਲਤ ਪਹਿਲੀ ਨਾਲੋਂ ਬੁਰੀ ਹੋ ਜਾਂਦੀ ਹੈ।</verse>
				<verse number="21">ਕਿਉਂਕਿ ਉਨ੍ਹਾਂ ਲਈ ਚੰਗਾ ਸੀ ਕਿ ਉਨ੍ਹਾਂ ਨੇ ਧਾਰਮਿਕਤਾ ਦੇ ਰਾਹ ਨੂੰ ਜਾਣਿਆ ਹੀ ਨਾ ਹੁੰਦਾ, ਬਜਾਇ ਇਸ ਦੇ ਕਿ ਇਸ ਨੂੰ ਜਾਣ ਕੇ ਉਸ ਪਵਿੱਤਰ ਹੁਕਮ ਤੋਂ ਬੇਮੁੱਖ ਹੋ ਜਾਂਦੇ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ ਸੀ।</verse>
				<verse number="22">ਇਹ ਕਹਾਵਤ ਉਨ੍ਹਾਂ ਉੱਤੇ ਸੱਚੀ ਬੈਠਦੀ ਹੈ: “ਕੁੱਤਾ ਆਪਣੀ ਉਲਟੀ ਵੱਲ,” ਅਤੇ “ਨੁਹਾਈ ਹੋਈ ਸੂਰਨੀ ਚਿੱਕੜ ਵਿੱਚ ਲਿਟਣ ਲਈ ਮੁੜ ਜਾਂਦੀ ਹੈ।”</verse>
			</chapter>
			<chapter number="3">
				<verse number="1">ਹੇ ਪਿਆਰਿਓ, ਹੁਣ ਮੈਂ ਤੁਹਾਨੂੰ ਇਹ ਦੂਜੀ ਪੱਤ੍ਰੀ ਲਿਖ ਰਿਹਾ ਹਾਂ; ਇਨ੍ਹਾਂ ਦੋਹਾਂ ਪੱਤ੍ਰੀਆਂ ਵਿੱਚ ਮੈਂ ਤੁਹਾਨੂੰ ਚੇਤਾ ਕਰਾਉਂਦੇ ਹੋਏ ਤੁਹਾਡੇ ਸ਼ੁੱਧ ਮਨ ਨੂੰ ਉਤਸ਼ਾਹਿਤ ਕਰਦਾ ਹਾਂ</verse>
				<verse number="2">ਕਿ ਤੁਸੀਂ ਉਨ੍ਹਾਂ ਗੱਲਾਂ ਨੂੰ ਜੋ ਪਵਿੱਤਰ ਨਬੀਆਂ ਵੱਲੋਂ ਪਹਿਲਾਂ ਕਹੀਆਂ ਗਈਆਂ ਸਨ ਤੇ ਪ੍ਰਭੂ ਅਤੇ ਮੁਕਤੀਦਾਤਾ ਦੇ ਉਸ ਹੁਕਮ ਨੂੰ ਯਾਦ ਕਰੋ ਜੋ ਤੁਹਾਡੇ ਰਸੂਲਾਂ ਦੇ ਦੁਆਰਾ ਦਿੱਤਾ ਗਿਆ ਸੀ।</verse>
				<verse number="3">ਸਭ ਤੋਂ ਪਹਿਲਾਂ ਇਹ ਜਾਣ ਲਵੋ ਕਿ ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਠੱਠਾ ਕਰਨ ਲਈ ਆਉਣਗੇ ਜਿਹੜੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਣਗੇ</verse>
				<verse number="4">ਅਤੇ ਕਹਿਣਗੇ, “ਉਸ ਦੀ ਆਮਦ ਦਾ ਵਾਇਦਾ ਕਿੱਥੇ ਗਿਆ? ਕਿਉਂਕਿ ਜਦੋਂ ਦੇ ਸਾਡੇ ਪੁਰਖੇ ਸੌਂ ਗਏ ਹਨ, ਸਭ ਕੁਝ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਸ੍ਰਿਸ਼ਟੀ ਦੇ ਅਰੰਭ ਤੋਂ ਸੀ।”</verse>
				<verse number="5">ਉਹ ਜਾਣ-ਬੁੱਝ ਕੇ ਇਹ ਭੁੱਲ ਜਾਂਦੇ ਹਨ ਕਿ ਪਰਮੇਸ਼ਰ ਦੇ ਸ਼ਬਦ ਦੇ ਦੁਆਰਾ ਅਕਾਸ਼ ਬਹੁਤ ਪਹਿਲਾਂ ਤੋਂ ਹੋਂਦ ਵਿੱਚ ਹਨ ਅਤੇ ਸ਼ਬਦ ਦੇ ਦੁਆਰਾ ਹੀ ਧਰਤੀ ਪਾਣੀ ਵਿੱਚੋਂ ਸਿਰਜੀ ਗਈ ਅਤੇ ਪਾਣੀ ਦੇ ਰਾਹੀਂ ਕਾਇਮ ਹੈ।</verse>
				<verse number="6">ਇਸੇ ਦੇ ਰਾਹੀਂ ਉਸ ਸਮੇਂ ਦਾ ਸੰਸਾਰ ਜਲ-ਪਰਲੋ ਦੁਆਰਾ ਡੁਬੋਇਆ ਅਤੇ ਨਾਸ ਕੀਤਾ ਗਿਆ।</verse>
				<verse number="7">ਪਰ ਵਰਤਮਾਨ ਸਮੇਂ ਦੇ ਅਕਾਸ਼ ਅਤੇ ਧਰਤੀ ਅੱਗ ਨਾਲ ਸਾੜੇ ਜਾਣ ਲਈ ਉਸੇ ਸ਼ਬਦ ਦੇ ਦੁਆਰਾ ਰੱਖੇ ਹੋਏ ਹਨ ਅਤੇ ਕੁਧਰਮੀਆਂ ਦੇ ਨਿਆਂ ਅਤੇ ਨਾਸ ਦੇ ਦਿਨ ਤੱਕ ਰੱਖੇ ਰਹਿਣਗੇ।</verse>
				<verse number="8">ਪਰ ਹੇ ਪਿਆਰਿਓ, ਤੁਹਾਨੂੰ ਇਹ ਗੱਲ ਨਾ ਭੁੱਲੇ ਕਿ ਪ੍ਰਭੂ ਦੇ ਸਨਮੁੱਖ ਇੱਕ ਦਿਨ ਹਜ਼ਾਰ ਸਾਲ ਦੇ ਅਤੇ ਹਜ਼ਾਰ ਸਾਲ ਇੱਕ ਦਿਨ ਦੇ ਸਮਾਨ ਹੈ।</verse>
				<verse number="9">ਪ੍ਰਭੂ ਆਪਣੇ ਵਾਇਦੇ ਵਿੱਚ ਢਿੱਲਾ ਨਹੀਂ ਹੈ ਜਿਵੇਂ ਕੁਝ ਲੋਕ ਸਮਝਦੇ ਹਨ, ਪਰ ਉਹ ਤੁਹਾਡੇ ਪ੍ਰਤੀ ਧੀਰਜ ਰੱਖਦਾ ਹੈ ਅਤੇ ਨਹੀਂ ਚਾਹੁੰਦਾ ਕਿ ਕੋਈ ਵੀ ਨਾਸ ਹੋਵੇ, ਸਗੋਂ ਸਭ ਤੋਬਾ ਕਰਨ।</verse>
				<verse number="10">ਪ੍ਰਭੂ ਦਾ ਦਿਨ ਚੋਰ ਵਾਂਗ ਆਵੇਗਾ; ਉਸ ਦਿਨ ਅਕਾਸ਼ ਵੱਡੀ ਗਰਜਣ ਨਾਲ ਜਾਂਦੇ ਰਹਿਣਗੇ, ਤੱਤ ਵੱਡੀ ਤਪਸ਼ ਨਾਲ ਪਿਘਲ ਜਾਣਗੇ ਅਤੇ ਧਰਤੀ ਆਪਣੇ ਸਾਰੇ ਕੰਮਾਂ ਸਮੇਤ ਭਸਮ ਹੋ ਜਾਵੇਗੀ।</verse>
				<verse number="11">ਜਦੋਂ ਇਹ ਸਭ ਵਸਤਾਂ ਇਸ ਤਰ੍ਹਾਂ ਨਾਸ ਹੋਣ ਵਾਲੀਆਂ ਹਨ ਤਾਂ ਤੁਹਾਨੂੰ ਪਵਿੱਤਰ ਚਾਲ-ਚਲਣ ਅਤੇ ਭਗਤੀ ਵਿੱਚ ਕਿਸ ਤਰ੍ਹਾਂ ਦੇ ਹੋਣਾ ਚਾਹੀਦਾ ਹੈ,</verse>
				<verse number="12">ਅਤੇ ਕਿਸ ਤਰ੍ਹਾਂ ਪਰਮੇਸ਼ਰ ਦੇ ਦਿਨ ਦੇ ਛੇਤੀ ਆਉਣ ਦੀ ਉਡੀਕ ਕਰਨੀ ਚਾਹੀਦੀ ਹੈ! ਉਸ ਦਿਨ ਦੇ ਕਾਰਨ ਅਕਾਸ਼ ਅੱਗ ਨਾਲ ਸੜ ਕੇ ਨਾਸ ਹੋ ਜਾਣਗੇ ਅਤੇ ਤੱਤ ਤਪਸ਼ ਨਾਲ ਪਿਘਲ ਜਾਣਗੇ।</verse>
				<verse number="13">ਪਰ ਅਸੀਂ ਉਸ ਦੇ ਵਾਇਦੇ ਦੇ ਅਨੁਸਾਰ ਇੱਕ ਨਵੇਂ ਅਕਾਸ਼ ਅਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਜਿਨ੍ਹਾਂ ਵਿੱਚ ਧਾਰਮਿਕਤਾ ਵਾਸ ਕਰਦੀ ਹੈ।</verse>
				<verse number="14">ਇਸ ਲਈ ਹੇ ਪਿਆਰਿਓ, ਜਦੋਂ ਤੁਸੀਂ ਇਨ੍ਹਾਂ ਗੱਲਾਂ ਦੀ ਉਡੀਕ ਕਰ ਰਹੇ ਹੋ ਤਾਂ ਯਤਨ ਕਰੋ ਕਿ ਸ਼ਾਂਤੀ ਵਿੱਚ ਉਸ ਦੇ ਸਨਮੁੱਖ ਬੇਦਾਗ਼ ਅਤੇ ਨਿਰਦੋਸ਼ ਪਾਏ ਜਾਓ</verse>
				<verse number="15">ਅਤੇ ਸਾਡੇ ਪ੍ਰਭੂ ਦੇ ਧੀਰਜ ਨੂੰ ਮੁਕਤੀ ਦਾ ਮੌਕਾ ਸਮਝੋ, ਜਿਵੇਂ ਸਾਡੇ ਪਿਆਰੇ ਭਾਈ ਪੌਲੁਸ ਨੇ ਵੀ ਉਸ ਗਿਆਨ ਦੇ ਅਨੁਸਾਰ ਜੋ ਉਸ ਨੂੰ ਦਿੱਤਾ ਗਿਆ, ਤੁਹਾਨੂੰ ਲਿਖਿਆ ਹੈ।</verse>
				<verse number="16">ਉਸ ਨੇ ਵੀ ਆਪਣੀਆਂ ਸਭ ਪੱਤ੍ਰੀਆਂ ਵਿੱਚ ਇਨ੍ਹਾਂ ਗੱਲਾਂ ਦੇ ਵਿਖੇ ਚਰਚਾ ਕੀਤੀ ਹੈ ਜਿਨ੍ਹਾਂ ਵਿੱਚੋਂ ਕੁਝ ਗੱਲਾਂ ਨੂੰ ਸਮਝਣਾ ਔਖਾ ਹੈ ਅਤੇ ਅਗਿਆਨੀ ਅਤੇ ਅਸਥਿਰ ਲੋਕ ਇਨ੍ਹਾਂ ਗੱਲਾਂ ਨੂੰ ਤੋੜਦੇ-ਮਰੋੜਦੇ ਹਨ ਜਿਵੇਂ ਉਹ ਆਪਣੇ ਨਾਸ ਲਈ ਲਿਖਤਾਂ ਦੀਆਂ ਬਾਕੀ ਗੱਲਾਂ ਨਾਲ ਕਰਦੇ ਹਨ।</verse>
				<verse number="17">ਸੋ ਹੇ ਪਿਆਰਿਓ, ਤੁਸੀਂ ਪਹਿਲਾਂ ਹੀ ਇਨ੍ਹਾਂ ਗੱਲਾਂ ਨੂੰ ਜਾਣਦੇ ਹੋ, ਇਸ ਲਈ ਚੌਕਸ ਰਹੋ ਤਾਂਕਿ ਦੁਸ਼ਟਾਂ ਦੇ ਧੋਖੇ ਵਿੱਚ ਫਸ ਕੇ ਆਪਣੀ ਸਥਿਰਤਾ ਤੋਂ ਡਿੱਗ ਨਾ ਜਾਓ,</verse>
				<verse number="18">ਬਲਕਿ ਸਾਡੇ ਪ੍ਰਭੂ ਅਤੇ ਮੁਕਤੀਦਾਤਾ ਯਿਸੂ ਮਸੀਹ ਦੀ ਕਿਰਪਾ ਅਤੇ ਗਿਆਨ ਵਿੱਚ ਵਧਦੇ ਜਾਓ। ਉਸੇ ਦੀ ਮਹਿਮਾ ਹੁਣ ਅਤੇ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
			</chapter>
		</book>
		<book number="62">
			<chapter number="1">
				<verse number="1">ਜੀਵਨ ਦੇ ਉਸ ਵਚਨ ਦੇ ਸੰਬੰਧ ਵਿੱਚ ਜੋ ਆਦ ਤੋਂ ਸੀ, ਜਿਸ ਨੂੰ ਅਸੀਂ ਸੁਣਿਆ, ਜਿਸ ਨੂੰ ਅਸੀਂ ਆਪਣੀ ਅੱਖੀਂ ਵੇਖਿਆ, ਜਿਸ 'ਤੇ ਅਸੀਂ ਗੌਹ ਕੀਤਾ ਅਤੇ ਆਪਣੇ ਹੱਥਾਂ ਨਾਲ ਛੂਹਿਆ,</verse>
				<verse number="2">(ਇਹ ਜੀਵਨ ਪਰਗਟ ਹੋਇਆ ਅਤੇ ਅਸੀਂ ਇਸ ਨੂੰ ਵੇਖਿਆ ਅਤੇ ਇਸ ਦੀ ਗਵਾਹੀ ਦਿੰਦੇ ਹਾਂ ਅਤੇ ਤੁਹਾਨੂੰ ਉਸ ਅਨੰਤ ਜੀਵਨ ਦੀ ਖ਼ਬਰ ਦਿੰਦੇ ਹਾਂ ਜਿਹੜਾ ਪਿਤਾ ਦੇ ਨਾਲ ਸੀ ਅਤੇ ਸਾਡੇ ਉੱਤੇ ਪਰਗਟ ਹੋਇਆ)</verse>
				<verse number="3">ਜੋ ਕੁਝ ਅਸੀਂ ਵੇਖਿਆ ਅਤੇ ਸੁਣਿਆ ਹੈ ਉਸ ਦੀ ਖ਼ਬਰ ਤੁਹਾਨੂੰ ਵੀ ਦਿੰਦੇ ਹਾਂ ਤਾਂਕਿ ਸਾਡੇ ਨਾਲ ਤੁਹਾਡੀ ਸੰਗਤ ਹੋਵੇ; ਸਾਡੀ ਸੰਗਤ ਪਿਤਾ ਦੇ ਨਾਲ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਲ ਹੈ।</verse>
				<verse number="4">ਅਸੀਂ ਇਹ ਗੱਲਾਂ ਇਸ ਲਈ ਲਿਖ ਰਹੇ ਹਾਂ ਕਿ ਸਾਡਾ ਅਨੰਦ ਪੂਰਾ ਹੋ ਜਾਵੇ।</verse>
				<verse number="5">ਜੋ ਸੰਦੇਸ਼ ਅਸੀਂ ਉਸ ਤੋਂ ਸੁਣਿਆ ਅਤੇ ਤੁਹਾਨੂੰ ਸੁਣਾਉਂਦੇ ਹਾਂ ਉਹ ਇਹ ਹੈ ਕਿ ਪਰਮੇਸ਼ਰ ਚਾਨਣ ਹੈ ਅਤੇ ਉਸ ਵਿੱਚ ਜ਼ਰਾ ਵੀ ਹਨੇਰਾ ਨਹੀਂ ਹੈ।</verse>
				<verse number="6">ਜੇ ਅਸੀਂ ਕਹਿੰਦੇ ਹਾਂ ਕਿ ਸਾਡੀ ਉਸ ਨਾਲ ਸੰਗਤ ਹੈ ਅਤੇ ਚੱਲਦੇ ਹਨੇਰੇ ਵਿੱਚ ਹਾਂ, ਤਾਂ ਅਸੀਂ ਝੂਠ ਬੋਲਦੇ ਹਾਂ ਅਤੇ ਸੱਚ ਉੱਤੇ ਨਹੀਂ ਚੱਲਦੇ।</verse>
				<verse number="7">ਪਰ ਜੇ ਅਸੀਂ ਚਾਨਣ ਵਿੱਚ ਚੱਲਦੇ ਹਾਂ ਜਿਵੇਂ ਉਹ ਚਾਨਣ ਵਿੱਚ ਹੈ ਤਾਂ ਅਸੀਂ ਇੱਕ ਦੂਜੇ ਨਾਲ ਸੰਗਤ ਰੱਖਦੇ ਹਾਂ ਅਤੇ ਉਸ ਦੇ ਪੁੱਤਰ ਯਿਸੂ ਦਾ ਲਹੂ ਸਾਨੂੰ ਸਭ ਪਾਪਾਂ ਤੋਂ ਸ਼ੁੱਧ ਕਰਦਾ ਹੈ।</verse>
				<verse number="8">ਜੇ ਅਸੀਂ ਕਹਿੰਦੇ ਹਾਂ ਕਿ ਸਾਡੇ ਵਿੱਚ ਪਾਪ ਨਹੀਂ ਹੈ ਤਾਂ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਾਈ ਸਾਡੇ ਵਿੱਚ ਨਹੀਂ ਹੈ।</verse>
				<verse number="9">ਜੇ ਅਸੀਂ ਆਪਣੇ ਪਾਪਾਂ ਨੂੰ ਮੰਨ ਲਈਏ ਤਾਂ ਉਹ ਵਫ਼ਾਦਾਰ ਅਤੇ ਧਰਮੀ ਹੈ ਕਿ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁੱਧ ਕਰੇ।</verse>
				<verse number="10">ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪ ਨਹੀਂ ਕੀਤਾ ਤਾਂ ਅਸੀਂ ਉਸ ਨੂੰ ਝੂਠਾ ਠਹਿਰਾਉਂਦੇ ਹਾਂ ਅਤੇ ਉਸ ਦਾ ਵਚਨ ਸਾਡੇ ਵਿੱਚ ਨਹੀਂ ਹੈ।</verse>
			</chapter>
			<chapter number="2">
				<verse number="1">ਹੇ ਮੇਰੇ ਬੱਚਿਓ, ਮੈਂ ਤੁਹਾਨੂੰ ਇਹ ਗੱਲਾਂ ਇਸ ਲਈ ਲਿਖ ਰਿਹਾ ਹਾਂ ਕਿ ਤੁਸੀਂ ਪਾਪ ਨਾ ਕਰੋ, ਪਰ ਜੇ ਕੋਈ ਪਾਪ ਕਰਦਾ ਹੈ ਤਾਂ ਪਿਤਾ ਕੋਲ ਸਾਡਾ ਇੱਕ ਮਦਦਗਾਰ ਹੈ ਅਰਥਾਤ ਯਿਸੂ ਮਸੀਹ ਜਿਹੜਾ ਧਰਮੀ ਹੈ।</verse>
				<verse number="2">ਉਹੀ ਸਾਡੇ ਪਾਪਾਂ ਦਾ ਪ੍ਰਾਸਚਿਤ ਹੈ; ਕੇਵਲ ਸਾਡੇ ਪਾਪਾਂ ਦਾ ਹੀ ਨਹੀਂ ਸਗੋਂ ਸਾਰੇ ਸੰਸਾਰ ਦੇ ਪਾਪਾਂ ਦਾ ਵੀ।</verse>
				<verse number="3">ਜੇ ਅਸੀਂ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਨੂੰ ਜਾਣ ਲਿਆ ਹੈ।</verse>
				<verse number="4">ਜਿਹੜਾ ਇਹ ਕਹਿੰਦਾ ਹੈ, “ਮੈਂ ਉਸ ਨੂੰ ਜਾਣ ਲਿਆ ਹੈ,” ਪਰ ਉਸ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਹ ਝੂਠਾ ਹੈ ਅਤੇ ਉਸ ਵਿੱਚ ਸਚਾਈ ਨਹੀਂ ਹੈ।</verse>
				<verse number="5">ਪਰ ਜਿਹੜਾ ਉਸ ਦੇ ਵਚਨ ਦੀ ਪਾਲਣਾ ਕਰਦਾ ਹੈ, ਸੱਚਮੁੱਚ ਪਰਮੇਸ਼ਰ ਦਾ ਪ੍ਰੇਮ ਉਸ ਦੇ ਅੰਦਰ ਸੰਪੂਰਨ ਹੋ ਚੁੱਕਾ ਹੈ; ਇਸੇ ਤੋਂ ਅਸੀਂ ਜਾਣਦੇ ਹਾਂ ਕਿ ਅਸੀਂ ਉਸ ਵਿੱਚ ਹਾਂ।</verse>
				<verse number="6">ਜਿਹੜਾ ਇਹ ਕਹਿੰਦਾ ਹੈ ਕਿ ਮੈਂ ਉਸ ਵਿੱਚ ਬਣਿਆ ਰਹਿੰਦਾ ਹਾਂ, ਉਸ ਨੂੰ ਵੀ ਉਸੇ ਤਰ੍ਹਾਂ ਚੱਲਣਾ ਚਾਹੀਦਾ ਹੈ ਜਿਵੇਂ ਉਹ ਚੱਲਦਾ ਸੀ।</verse>
				<verse number="7">ਹੇ ਪਿਆਰਿਓ, ਮੈਂ ਤੁਹਾਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਸਗੋਂ ਉਹੀ ਪੁਰਾਣਾ ਹੁਕਮ ਜਿਹੜਾ ਅਰੰਭ ਤੋਂ ਤੁਹਾਡੇ ਕੋਲ ਹੈ। ਇਹ ਪੁਰਾਣਾ ਹੁਕਮ ਉਹ ਵਚਨ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ।</verse>
				<verse number="8">ਨਾਲ ਹੀ, ਮੈਂ ਤੁਹਾਨੂੰ ਇੱਕ ਨਵਾਂ ਹੁਕਮ ਵੀ ਲਿਖ ਰਿਹਾ ਹਾਂ ਜਿਹੜਾ ਉਸ ਵਿੱਚ ਅਤੇ ਤੁਹਾਡੇ ਵਿੱਚ ਸੱਚਾ ਸਿੱਧ ਹੋਇਆ ਹੈ, ਕਿਉਂਕਿ ਹਨੇਰਾ ਬੀਤਦਾ ਜਾਂਦਾ ਹੈ ਅਤੇ ਸੱਚਾ ਚਾਨਣ ਚਮਕਣਾ ਸ਼ੁਰੂ ਹੋ ਗਿਆ ਹੈ।</verse>
				<verse number="9">ਜਿਹੜਾ ਇਹ ਕਹਿੰਦਾ ਹੈ ਕਿ ਮੈਂ ਚਾਨਣ ਵਿੱਚ ਹਾਂ ਪਰ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ, ਉਹ ਅਜੇ ਤੱਕ ਹਨੇਰੇ ਵਿੱਚ ਹੀ ਹੈ।</verse>
				<verse number="10">ਜਿਹੜਾ ਆਪਣੇ ਭਾਈ ਨਾਲ ਪ੍ਰੇਮ ਰੱਖਦਾ ਹੈ ਉਹ ਚਾਨਣ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਵਿੱਚ ਠੋਕਰ ਦਾ ਕੋਈ ਕਾਰਨ ਨਹੀਂ।</verse>
				<verse number="11">ਪਰ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹਨੇਰੇ ਵਿੱਚ ਹੈ ਅਤੇ ਹਨੇਰੇ ਵਿੱਚ ਚੱਲਦਾ ਹੈ ਤੇ ਨਹੀਂ ਜਾਣਦਾ ਕਿ ਉਹ ਕਿੱਥੇ ਜਾਂਦਾ ਹੈ, ਕਿਉਂਕਿ ਹਨੇਰੇ ਨੇ ਉਸ ਦੀਆਂ ਅੱਖਾਂ ਅੰਨ੍ਹੀਆਂ ਕਰ ਛੱਡੀਆਂ ਹਨ।</verse>
				<verse number="12">ਹੇ ਬੱਚਿਓ, ਮੈਂ ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਉਸ ਦੇ ਨਾਮ ਦੇ ਕਾਰਨ ਤੁਹਾਡੇ ਪਾਪ ਮਾਫ਼ ਹੋਏ ਹਨ।</verse>
				<verse number="13">ਹੇ ਪਿਤਾਓ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖ ਰਿਹਾ ਹਾਂ ਕਿਉਂਕਿ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ।</verse>
				<verse number="14">ਬੱਚਿਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਪਿਤਾ ਨੂੰ ਜਾਣ ਲਿਆ ਹੈ। ਪਿਤਾਓ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਉਸ ਨੂੰ ਜਾਣ ਲਿਆ ਹੈ ਜਿਹੜਾ ਆਦ ਤੋਂ ਹੈ। ਨੌਜਵਾਨੋ, ਤੁਹਾਨੂੰ ਇਸ ਲਈ ਲਿਖਿਆ ਕਿਉਂਕਿ ਤੁਸੀਂ ਬਲਵੰਤ ਹੋ ਅਤੇ ਪਰਮੇਸ਼ਰ ਦਾ ਵਚਨ ਤੁਹਾਡੇ ਵਿੱਚ ਰਹਿੰਦਾ ਹੈ ਅਤੇ ਤੁਸੀਂ ਉਸ ਦੁਸ਼ਟ ਉੱਤੇ ਜਿੱਤ ਪਾ ਲਈ ਹੈ।</verse>
				<verse number="15">ਸੰਸਾਰ ਨਾਲ ਪ੍ਰੇਮ ਨਾ ਰੱਖੋ ਅਤੇ ਨਾ ਸੰਸਾਰ ਦੀਆਂ ਵਸਤਾਂ ਨਾਲ। ਜੇ ਕੋਈ ਸੰਸਾਰ ਨਾਲ ਪ੍ਰੇਮ ਰੱਖਦਾ ਹੈ ਤਾਂ ਉਸ ਵਿੱਚ ਪਿਤਾ ਦਾ ਪ੍ਰੇਮ ਨਹੀਂ ਹੈ।</verse>
				<verse number="16">ਕਿਉਂਕਿ ਜੋ ਕੁਝ ਸੰਸਾਰ ਵਿੱਚ ਹੈ ਅਰਥਾਤ ਸਰੀਰ ਦੀ ਕਾਮਨਾ, ਅੱਖਾਂ ਦੀ ਲਾਲਸਾ ਅਤੇ ਧਨ-ਸੰਪਤੀ ਦਾ ਘਮੰਡ, ਇਹ ਪਿਤਾ ਵੱਲੋਂ ਨਹੀਂ ਬਲਕਿ ਸੰਸਾਰ ਵੱਲੋਂ ਹੈ।</verse>
				<verse number="17">ਸੰਸਾਰ ਅਤੇ ਇਸ ਦੀ ਲਾਲਸਾ ਖ਼ਤਮ ਹੁੰਦੀ ਜਾਂਦੀ ਹੈ, ਪਰ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਨ ਵਾਲਾ ਸਦਾ ਤੱਕ ਕਾਇਮ ਰਹਿੰਦਾ ਹੈ।</verse>
				<verse number="18">ਬੱਚਿਓ, ਇਹ ਅੰਤ ਸਮਾਂ ਹੈ ਅਤੇ ਜਿਵੇਂ ਤੁਸੀਂ ਸੁਣਿਆ ਕਿ ਮਸੀਹ-ਵਿਰੋਧੀ ਆ ਰਿਹਾ ਹੈ, ਉਸੇ ਤਰ੍ਹਾਂ ਹੁਣ ਬਹੁਤ ਸਾਰੇ ਮਸੀਹ ਦੇ ਵਿਰੋਧੀ ਆ ਵੀ ਚੁੱਕੇ ਹਨ; ਇਸੇ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਅੰਤ ਸਮਾਂ ਹੈ।</verse>
				<verse number="19">ਉਹ ਸਾਡੇ ਵਿੱਚੋਂ ਹੀ ਨਿੱਕਲੇ ਪਰ ਉਹ ਸਾਡੇ ਨਹੀਂ ਸਨ, ਕਿਉਂਕਿ ਜੇ ਉਹ ਸਾਡੇ ਹੁੰਦੇ ਤਾਂ ਸਾਡੇ ਨਾਲ ਬਣੇ ਰਹਿੰਦੇ। ਪਰ ਉਹ ਇਸ ਲਈ ਨਿੱਕਲ ਗਏ ਤਾਂਕਿ ਪਰਗਟ ਹੋ ਜਾਵੇ ਕਿ ਸਾਰੇ ਸਾਡੇ ਨਹੀਂ ਹਨ।</verse>
				<verse number="20">ਪਰ ਤੁਹਾਡਾ ਮਸਹ ਉਸ ਪਵਿੱਤਰ ਜਨ ਵੱਲੋਂ ਹੋਇਆ ਹੈ ਅਤੇ ਤੁਸੀਂ ਸਭ ਗੱਲਾਂ ਜਾਣਦੇ ਹੋ।</verse>
				<verse number="21">ਮੈਂ ਤੁਹਾਨੂੰ ਇਸ ਲਈ ਨਹੀਂ ਲਿਖਿਆ ਕਿ ਤੁਸੀਂ ਸੱਚ ਨੂੰ ਨਹੀਂ ਜਾਣਦੇ, ਸਗੋਂ ਇਸ ਲਈ ਕਿ ਤੁਸੀਂ ਸੱਚ ਨੂੰ ਜਾਣਦੇ ਹੋ; ਕੋਈ ਵੀ ਝੂਠ, ਸੱਚ ਵੱਲੋਂ ਨਹੀਂ ਹੈ।</verse>
				<verse number="22">ਝੂਠਾ ਕੌਣ ਹੈ? ਕੇਵਲ ਉਹ ਜਿਹੜਾ ਯਿਸੂ ਨੂੰ ਮਸੀਹ ਮੰਨਣ ਤੋਂ ਇਨਕਾਰ ਕਰਦਾ ਹੈ। ਉਹੋ ਮਸੀਹ ਦਾ ਵਿਰੋਧੀ ਹੈ ਜਿਹੜਾ ਪਿਤਾ ਅਤੇ ਪੁੱਤਰ ਦਾ ਇਨਕਾਰ ਕਰਦਾ ਹੈ।</verse>
				<verse number="23">ਹਰੇਕ ਜਿਹੜਾ ਪੁੱਤਰ ਦਾ ਇਨਕਾਰ ਕਰਦਾ ਹੈ ਉਸ ਕੋਲ ਪਿਤਾ ਵੀ ਨਹੀਂ ਹੈ; ਪਰ ਜਿਹੜਾ ਪੁੱਤਰ ਦਾ ਇਕਰਾਰ ਕਰਦਾ ਹੈ ਉਸ ਕੋਲ ਪਿਤਾ ਵੀ ਹੈ।</verse>
				<verse number="24">ਜੋ ਤੁਸੀਂ ਅਰੰਭ ਤੋਂ ਸੁਣਿਆ ਉਹ ਤੁਹਾਡੇ ਵਿੱਚ ਬਣਿਆ ਰਹੇ। ਜੇ ਉਹ ਜੋ ਤੁਸੀਂ ਅਰੰਭ ਤੋਂ ਸੁਣਿਆ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਤਾਂ ਤੁਸੀਂ ਵੀ ਪੁੱਤਰ ਵਿੱਚ ਅਤੇ ਪਿਤਾ ਵਿੱਚ ਬਣੇ ਰਹੋਗੇ।</verse>
				<verse number="25">ਇਹ ਸਦੀਪਕ ਜੀਵਨ ਹੀ ਉਹ ਵਾਇਦਾ ਹੈ ਜੋ ਉਸ ਨੇ ਸਾਡੇ ਨਾਲ ਕੀਤਾ ਹੈ।</verse>
				<verse number="26">ਇਹ ਗੱਲਾਂ ਮੈਂ ਤੁਹਾਨੂੰ ਉਨ੍ਹਾਂ ਦੇ ਵਿਖੇ ਲਿਖੀਆਂ ਜਿਹੜੇ ਤੁਹਾਨੂੰ ਭਰਮਾ ਰਹੇ ਹਨ।</verse>
				<verse number="27">ਪਰ ਜੋ ਮਸਹ ਤੁਹਾਨੂੰ ਉਸ ਤੋਂ ਪ੍ਰਾਪਤ ਹੋਇਆ ਉਹ ਤੁਹਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਜ਼ਰੂਰਤ ਨਹੀਂ ਕਿ ਕੋਈ ਤੁਹਾਨੂੰ ਸਿਖਾਵੇ, ਕਿਉਂਕਿ ਉਹੀ ਮਸਹ ਤੁਹਾਨੂੰ ਸਭਨਾਂ ਗੱਲਾਂ ਦੇ ਵਿਖੇ ਸਿਖਾਉਂਦਾ ਹੈ ਅਤੇ ਇਹ ਸੱਚਾ ਹੈ, ਝੂਠਾ ਨਹੀਂ। ਸੋ ਜਿਵੇਂ ਉਸ ਨੇ ਤੁਹਾਨੂੰ ਸਿਖਾਇਆ ਤੁਸੀਂ ਮਸੀਹ ਵਿੱਚ ਬਣੇ ਰਹੋ।</verse>
				<verse number="28">ਸੋ ਹੁਣ ਹੇ ਬੱਚਿਓ, ਉਸ ਵਿੱਚ ਬਣੇ ਰਹੋ ਤਾਂਕਿ ਜਦੋਂ ਉਹ ਪਰਗਟ ਹੋਵੇ ਤਾਂ ਉਸ ਦੀ ਆਮਦ ਦੇ ਸਮੇਂ ਸਾਨੂੰ ਉਸ ਦੇ ਸਨਮੁੱਖ ਦਲੇਰੀ ਹੋਵੇ, ਨਾ ਕਿ ਸ਼ਰਮਿੰਦਾ ਹੋਣਾ ਪਵੇ।</verse>
				<verse number="29">ਜੇ ਤੁਸੀਂ ਜਾਣਦੇ ਹੋ ਕਿ ਉਹ ਧਰਮੀ ਹੈ ਤਾਂ ਤੁਸੀਂ ਇਹ ਵੀ ਜਾਣਦੇ ਹੋ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਉਸ ਤੋਂ ਪੈਦਾ ਹੋਇਆ ਹੈ।</verse>
			</chapter>
			<chapter number="3">
				<verse number="1">ਵੇਖੋ, ਪਿਤਾ ਨੇ ਸਾਨੂੰ ਕਿੰਨਾ ਮਹਾਨ ਪ੍ਰੇਮ ਬਖਸ਼ਿਆ ਹੈ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਕਹਾਈਏ! ਅਤੇ ਇਹੋ ਅਸੀਂ ਹਾਂ ਵੀ। ਸੰਸਾਰ ਇਸ ਲਈ ਸਾਨੂੰ ਨਹੀਂ ਜਾਣਦਾ ਕਿਉਂਕਿ ਇਸ ਨੇ ਉਸ ਨੂੰ ਵੀ ਨਹੀਂ ਜਾਣਿਆ।</verse>
				<verse number="2">ਪਿਆਰਿਓ, ਹੁਣ ਅਸੀਂ ਪਰਮੇਸ਼ਰ ਦੀ ਸੰਤਾਨ ਹਾਂ ਅਤੇ ਅਜੇ ਇਹ ਪਰਗਟ ਨਹੀਂ ਹੋਇਆ ਕਿ ਅਸੀਂ ਕੀ ਕੁਝ ਹੋਵਾਂਗੇ। ਪਰ ਅਸੀਂ ਇਹ ਜਾਣਦੇ ਹਾਂ ਕਿ ਜਦੋਂ ਉਹ ਪਰਗਟ ਹੋਵੇਗਾ ਤਾਂ ਅਸੀਂ ਉਸੇ ਜਿਹੇ ਹੋਵਾਂਗੇ, ਕਿਉਂਕਿ ਅਸੀਂ ਉਸ ਨੂੰ ਉਸੇ ਤਰ੍ਹਾਂ ਦਾ ਵੇਖਾਂਗੇ ਜਿਸ ਤਰ੍ਹਾਂ ਦਾ ਉਹ ਹੈ।</verse>
				<verse number="3">ਇਸ ਲਈ ਹਰੇਕ ਜਿਹੜਾ ਉਸ ਉੱਤੇ ਅਜਿਹੀ ਆਸ ਰੱਖਦਾ ਹੈ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਪਵਿੱਤਰ ਕਰਦਾ ਹੈ ਜਿਸ ਤਰ੍ਹਾਂ ਉਹ ਪਵਿੱਤਰ ਹੈ।</verse>
				<verse number="4">ਜੋ ਕੋਈ ਪਾਪ ਕਰਦਾ ਹੈ ਉਹ ਬਿਵਸਥਾ ਦੀ ਉਲੰਘਣਾ ਕਰਦਾ ਹੈ ਅਤੇ ਪਾਪ ਬਿਵਸਥਾ ਦੀ ਉਲੰਘਣਾ ਹੈ।</verse>
				<verse number="5">ਤੁਸੀਂ ਜਾਣਦੇ ਹੋ ਕਿ ਉਹ ਇਸ ਲਈ ਪਰਗਟ ਹੋਇਆ ਕਿ ਪਾਪਾਂ ਨੂੰ ਚੁੱਕ ਲੈ ਜਾਵੇ; ਉਸ ਵਿੱਚ ਕੋਈ ਵੀ ਪਾਪ ਨਹੀਂ ਹੈ।</verse>
				<verse number="6">ਹਰੇਕ ਜਿਹੜਾ ਉਸ ਵਿੱਚ ਬਣਿਆ ਰਹਿੰਦਾ ਹੈ, ਪਾਪ ਨਹੀਂ ਕਰਦਾ; ਪਰ ਜਿਹੜਾ ਪਾਪ ਕਰਨ ਵਿੱਚ ਲੱਗਾ ਰਹਿੰਦਾ ਹੈ ਉਸ ਨੇ ਨਾ ਉਸ ਨੂੰ ਵੇਖਿਆ ਹੈ ਅਤੇ ਨਾ ਹੀ ਉਸ ਨੂੰ ਜਾਣਿਆ ਹੈ।</verse>
				<verse number="7">ਬੱਚਿਓ, ਕੋਈ ਤੁਹਾਨੂੰ ਭਟਕਾ ਨਾ ਦੇਵੇ; ਜਿਹੜਾ ਧਾਰਮਿਕਤਾ ਦੇ ਕੰਮ ਕਰਦਾ ਹੈ ਉਹ ਧਰਮੀ ਹੈ, ਜਿਵੇਂ ਮਸੀਹ ਯਿਸੂ ਧਰਮੀ ਹੈ।</verse>
				<verse number="8">ਜਿਹੜਾ ਪਾਪ ਕਰਦਾ ਹੈ ਉਹ ਸ਼ੈਤਾਨ ਤੋਂ ਹੈ, ਕਿਉਂਕਿ ਸ਼ੈਤਾਨ ਅਰੰਭ ਤੋਂ ਹੀ ਪਾਪ ਕਰਦਾ ਆ ਰਿਹਾ ਹੈ। ਪਰਮੇਸ਼ਰ ਦਾ ਪੁੱਤਰ ਇਸੇ ਕਾਰਨ ਪਰਗਟ ਹੋਇਆ ਕਿ ਉਹ ਸ਼ੈਤਾਨ ਦੇ ਕੰਮਾਂ ਦਾ ਨਾਸ ਕਰੇ।</verse>
				<verse number="9">ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਪਾਪ ਨਹੀਂ ਕਰਦਾ, ਕਿਉਂਕਿ ਪਰਮੇਸ਼ਰ ਦਾ ਬੀਜ ਉਸ ਵਿੱਚ ਬਣਿਆ ਰਹਿੰਦਾ ਹੈ; ਉਹ ਪਾਪ ਕਰ ਹੀ ਨਹੀਂ ਸਕਦਾ, ਕਿਉਂਕਿ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ।</verse>
				<verse number="10">ਪਰਮੇਸ਼ਰ ਦੀ ਸੰਤਾਨ ਅਤੇ ਸ਼ੈਤਾਨ ਦੀ ਸੰਤਾਨ ਦਾ ਪਤਾ ਇਸ ਤੋਂ ਲੱਗਦਾ ਹੈ ਕਿ ਹਰੇਕ ਜਿਹੜਾ ਧਾਰਮਿਕਤਾ ਦੇ ਕੰਮ ਨਹੀਂ ਕਰਦਾ, ਪਰਮੇਸ਼ਰ ਤੋਂ ਨਹੀਂ ਹੈ ਅਤੇ ਨਾ ਹੀ ਉਹ ਜਿਹੜਾ ਆਪਣੇ ਭਾਈ ਨਾਲ ਪ੍ਰੇਮ ਨਹੀਂ ਰੱਖਦਾ।</verse>
				<verse number="11">ਇਹੋ ਉਹ ਸੰਦੇਸ਼ ਹੈ ਜੋ ਤੁਸੀਂ ਸ਼ੁਰੂ ਤੋਂ ਸੁਣਿਆ ਕਿ ਅਸੀਂ ਆਪਸ ਵਿੱਚ ਪ੍ਰੇਮ ਰੱਖੀਏ;</verse>
				<verse number="12">ਕਇਨ ਵਾਂਗ ਨਹੀਂ ਜੋ ਉਸ ਦੁਸ਼ਟ ਤੋਂ ਸੀ ਅਤੇ ਜਿਸ ਨੇ ਆਪਣੇ ਭਰਾ ਦੀ ਹੱਤਿਆ ਕੀਤੀ। ਉਸ ਨੇ ਕਿਸ ਕਾਰਨ ਆਪਣੇ ਭਰਾ ਦੀ ਹੱਤਿਆ ਕੀਤੀ? ਇਸ ਲਈ ਕਿ ਉਸ ਦੇ ਕੰਮ ਬੁਰੇ ਅਤੇ ਉਸ ਦੇ ਭਰਾ ਦੇ ਕੰਮ ਧਾਰਮਿਕਤਾ ਦੇ ਸਨ।</verse>
				<verse number="13">ਹੇ ਭਾਈਓ, ਜੇ ਸੰਸਾਰ ਤੁਹਾਡੇ ਨਾਲ ਘਿਰਣਾ ਕਰਦਾ ਹੈ ਤਾਂ ਹੈਰਾਨ ਨਾ ਹੋਵੋ।</verse>
				<verse number="14">ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਪ੍ਰਵੇਸ਼ ਕਰ ਲਿਆ ਹੈ, ਕਿਉਂਕਿ ਅਸੀਂ ਭਾਈਆਂ ਨਾਲ ਪ੍ਰੇਮ ਰੱਖਦੇ ਹਾਂ। ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਮੌਤ ਵਿੱਚ ਬਣਿਆ ਰਹਿੰਦਾ ਹੈ।</verse>
				<verse number="15">ਹਰੇਕ ਜਿਹੜਾ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਉਹ ਹੱਤਿਆਰਾ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਹੱਤਿਆਰੇ ਵਿੱਚ ਸਦੀਪਕ ਜੀਵਨ ਵਾਸ ਨਹੀਂ ਕਰਦਾ।</verse>
				<verse number="16">ਅਸੀਂ ਪ੍ਰੇਮ ਨੂੰ ਇਸੇ ਤੋਂ ਜਾਣਿਆ ਕਿ ਮਸੀਹ ਨੇ ਸਾਡੀ ਖਾਤਰ ਆਪਣੀ ਜਾਨ ਦਿੱਤੀ ਅਤੇ ਸਾਨੂੰ ਵੀ ਚਾਹੀਦਾ ਹੈ ਕਿ ਆਪਣੇ ਭਾਈਆਂ ਦੇ ਲਈ ਆਪਣੀ ਜਾਨ ਦੇਈਏ।</verse>
				<verse number="17">ਪਰ ਜਿਸ ਕੋਲ ਸੰਸਾਰ ਦੀ ਧਨ-ਸੰਪਤੀ ਹੈ ਅਤੇ ਉਹ ਆਪਣੇ ਭਾਈ ਨੂੰ ਜ਼ਰੂਰਤ ਵਿੱਚ ਵੇਖ ਕੇ ਉਸ ਦੇ ਪ੍ਰਤੀ ਆਪਣੇ ਦਿਲ ਨੂੰ ਕਠੋਰ ਕਰ ਲੈਂਦਾ ਹੈ ਤਾਂ ਉਸ ਵਿੱਚ ਪਰਮੇਸ਼ਰ ਦਾ ਪ੍ਰੇਮ ਕਿਵੇਂ ਰਹਿ ਸਕਦਾ ਹੈ?</verse>
				<verse number="18">ਬੱਚਿਓ, ਸਾਨੂੰ ਗੱਲੀਂ ਬਾਤੀਂ ਜਾਂ ਸ਼ਬਦਾਂ ਨਾਲ ਨਹੀਂ, ਸਗੋਂ ਕਰਨੀ ਅਤੇ ਸਚਾਈ ਨਾਲ ਪ੍ਰੇਮ ਕਰਨਾ ਚਾਹੀਦਾ ਹੈ।</verse>
				<verse number="19">ਇਸੇ ਤੋਂ ਅਸੀਂ ਜਾਣਾਂਗੇ ਕਿ ਅਸੀਂ ਸੱਚ ਦੇ ਹਾਂ ਅਤੇ ਉਸ ਦੇ ਸਨਮੁੱਖ ਆਪਣੇ ਮਨ ਨੂੰ ਤਸੱਲੀ ਦੇ ਸਕਾਂਗੇ,</verse>
				<verse number="20">ਕਿਉਂਕਿ ਜੇ ਸਾਡਾ ਮਨ ਸਾਨੂੰ ਦੋਸ਼ੀ ਠਹਿਰਾਉਂਦਾ ਹੈ ਤਾਂ ਪਰਮੇਸ਼ਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਉਹ ਸਭ ਕੁਝ ਜਾਣਦਾ ਹੈ।</verse>
				<verse number="21">ਪਿਆਰਿਓ, ਜੇ ਸਾਡਾ ਮਨ ਸਾਨੂੰ ਦੋਸ਼ੀ ਨਾ ਠਹਿਰਾਵੇ ਤਾਂ ਪਰਮੇਸ਼ਰ ਦੇ ਸਨਮੁੱਖ ਸਾਨੂੰ ਦਲੇਰੀ ਹੁੰਦੀ ਹੈ</verse>
				<verse number="22">ਅਤੇ ਜੋ ਕੁਝ ਅਸੀਂ ਮੰਗਦੇ ਹਾਂ, ਉਸ ਤੋਂ ਪ੍ਰਾਪਤ ਕਰਦੇ ਹਾਂ; ਕਿਉਂਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਅਤੇ ਉਹੀ ਕੰਮ ਕਰਦੇ ਹਾਂ ਜਿਨ੍ਹਾਂ ਤੋਂ ਉਹ ਪ੍ਰਸੰਨ ਹੁੰਦਾ ਹੈ।</verse>
				<verse number="23">ਉਸ ਦਾ ਹੁਕਮ ਇਹ ਹੈ ਕਿ ਅਸੀਂ ਉਸ ਦੇ ਪੁੱਤਰ ਯਿਸੂ ਮਸੀਹ ਦੇ ਨਾਮ ਉੱਤੇ ਵਿਸ਼ਵਾਸ ਕਰੀਏ ਅਤੇ ਜਿਵੇਂ ਉਸ ਨੇ ਸਾਨੂੰ ਹੁਕਮ ਦਿੱਤਾ ਹੈ, ਆਪਸ ਵਿੱਚ ਪ੍ਰੇਮ ਰੱਖੀਏ।</verse>
				<verse number="24">ਜਿਹੜਾ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ ਅਤੇ ਇਸੇ ਤੋਂ ਅਰਥਾਤ ਉਸ ਆਤਮਾ ਤੋਂ ਜੋ ਉਸ ਨੇ ਸਾਨੂੰ ਦਿੱਤਾ ਹੈ ਅਸੀਂ ਜਾਣਦੇ ਹਾਂ ਕਿ ਉਹ ਸਾਡੇ ਵਿੱਚ ਬਣਿਆ ਰਹਿੰਦਾ ਹੈ।</verse>
			</chapter>
			<chapter number="4">
				<verse number="1">ਹੇ ਪਿਆਰਿਓ, ਹਰੇਕ ਆਤਮਾ ਉੱਤੇ ਵਿਸ਼ਵਾਸ ਨਾ ਕਰੋ, ਸਗੋਂ ਆਤਮਾਵਾਂ ਨੂੰ ਪਰਖੋ ਕਿ ਉਹ ਪਰਮੇਸ਼ਰ ਦੀ ਵੱਲੋਂ ਹਨ ਜਾਂ ਨਹੀਂ, ਕਿਉਂਕਿ ਬਹੁਤ ਸਾਰੇ ਝੂਠੇ ਨਬੀ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ।</verse>
				<verse number="2">ਪਰਮੇਸ਼ਰ ਦੇ ਆਤਮਾ ਨੂੰ ਤੁਸੀਂ ਇਸ ਤਰ੍ਹਾਂ ਪਛਾਣ ਸਕਦੇ ਹੋ: ਹਰੇਕ ਆਤਮਾ ਜੋ ਇਹ ਇਕਰਾਰ ਕਰਦੀ ਹੈ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ, ਉਹ ਪਰਮੇਸ਼ਰ ਵੱਲੋਂ ਹੈ।</verse>
				<verse number="3">ਜਿਹੜੀ ਆਤਮਾ ਯਿਸੂ ਦਾ ਇਕਰਾਰ ਨਹੀਂ ਕਰਦੀ ਉਹ ਪਰਮੇਸ਼ਰ ਵੱਲੋਂ ਨਹੀਂ ਹੈ ਅਤੇ ਉਹੀ ਮਸੀਹ-ਵਿਰੋਧੀ ਦੀ ਆਤਮਾ ਹੈ; ਤੁਸੀਂ ਸੁਣਿਆ ਹੈ ਕਿ ਉਹ ਆਉਣ ਵਾਲਾ ਹੈ ਅਤੇ ਹੁਣ ਉਹ ਸੰਸਾਰ ਵਿੱਚ ਹੀ ਹੈ।</verse>
				<verse number="4">ਬੱਚਿਓ, ਤੁਸੀਂ ਪਰਮੇਸ਼ਰ ਦੇ ਹੋ ਅਤੇ ਤੁਸੀਂ ਉਨ੍ਹਾਂ ਉੱਤੇ ਜਿੱਤ ਪਾਈ ਹੈ, ਕਿਉਂਕਿ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਨਾਲੋਂ ਕਿਤੇ ਵੱਡਾ ਹੈ ਜਿਹੜਾ ਸੰਸਾਰ ਵਿੱਚ ਹੈ।</verse>
				<verse number="5">ਉਹ ਸੰਸਾਰ ਦੇ ਹਨ; ਇਸ ਲਈ ਉਹ ਸੰਸਾਰ ਦੀਆਂ ਗੱਲਾਂ ਬੋਲਦੇ ਹਨ ਅਤੇ ਸੰਸਾਰ ਉਨ੍ਹਾਂ ਦੀ ਸੁਣਦਾ ਹੈ।</verse>
				<verse number="6">ਅਸੀਂ ਪਰਮੇਸ਼ਰ ਦੇ ਹਾਂ ਅਤੇ ਜਿਹੜਾ ਪਰਮੇਸ਼ਰ ਨੂੰ ਜਾਣਦਾ ਹੈ ਉਹ ਸਾਡੀ ਸੁਣਦਾ ਹੈ; ਜਿਹੜਾ ਪਰਮੇਸ਼ਰ ਦਾ ਨਹੀਂ ਹੈ ਉਹ ਸਾਡੀ ਨਹੀਂ ਸੁਣਦਾ। ਇਸੇ ਤੋਂ ਅਸੀਂ ਸੱਚ ਦੇ ਆਤਮਾ ਨੂੰ ਅਤੇ ਭਰਮਾਉਣ ਵਾਲੀ ਆਤਮਾ ਨੂੰ ਪਛਾਣ ਲੈਂਦੇ ਹਾਂ।</verse>
				<verse number="7">ਪਿਆਰਿਓ, ਅਸੀਂ ਆਪਸ ਵਿੱਚ ਪ੍ਰੇਮ ਰੱਖੀਏ ਕਿਉਂਕਿ ਪ੍ਰੇਮ ਪਰਮੇਸ਼ਰ ਵੱਲੋਂ ਹੈ; ਹਰੇਕ ਜਿਹੜਾ ਪ੍ਰੇਮ ਰੱਖਦਾ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਪਰਮੇਸ਼ਰ ਨੂੰ ਜਾਣਦਾ ਹੈ।</verse>
				<verse number="8">ਜਿਹੜਾ ਪ੍ਰੇਮ ਨਹੀਂ ਰੱਖਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ, ਕਿਉਂਕਿ ਪਰਮੇਸ਼ਰ ਪ੍ਰੇਮ ਹੈ।</verse>
				<verse number="9">ਪਰਮੇਸ਼ਰ ਦਾ ਪ੍ਰੇਮ ਸਾਡੇ ਵਿਚਕਾਰ ਇਸ ਤਰ੍ਹਾਂ ਪਰਗਟ ਹੋਇਆ ਕਿ ਉਸ ਨੇ ਆਪਣੇ ਇਕਲੌਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂਕਿ ਅਸੀਂ ਉਸ ਦੇ ਦੁਆਰਾ ਜੀਵਨ ਪ੍ਰਾਪਤ ਕਰੀਏ।</verse>
				<verse number="10">ਪ੍ਰੇਮ ਇਸ ਵਿੱਚ ਨਹੀਂ ਹੈ ਕਿ ਅਸੀਂ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ, ਸਗੋਂ ਇਸ ਵਿੱਚ ਹੈ ਕਿ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਪੁੱਤਰ ਨੂੰ ਸਾਡੇ ਪਾਪਾਂ ਦਾ ਪ੍ਰਾਸਚਿਤ ਹੋਣ ਲਈ ਭੇਜਿਆ।</verse>
				<verse number="11">ਪਿਆਰਿਓ, ਜੇ ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪ੍ਰੇਮ ਕੀਤਾ ਤਾਂ ਸਾਨੂੰ ਵੀ ਆਪਸ ਵਿੱਚ ਪ੍ਰੇਮ ਰੱਖਣਾ ਚਾਹੀਦਾ ਹੈ।</verse>
				<verse number="12">ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਜੇ ਅਸੀਂ ਆਪਸ ਵਿੱਚ ਪ੍ਰੇਮ ਰੱਖਦੇ ਹਾਂ ਤਾਂ ਪਰਮੇਸ਼ਰ ਸਾਡੇ ਵਿੱਚ ਬਣਿਆ ਰਹਿੰਦਾ ਹੈ ਅਤੇ ਉਸ ਦਾ ਪ੍ਰੇਮ ਸਾਡੇ ਵਿੱਚ ਸੰਪੂਰਨ ਹੋ ਚੁੱਕਾ ਹੈ।</verse>
				<verse number="13">ਸਾਨੂੰ ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਉਸ ਵਿੱਚ ਬਣੇ ਹੋਏ ਹਾਂ ਅਤੇ ਉਹ ਸਾਡੇ ਵਿੱਚ, ਕਿਉਂਕਿ ਉਸ ਨੇ ਸਾਨੂੰ ਆਪਣੇ ਆਤਮਾ ਵਿੱਚੋਂ ਦਿੱਤਾ ਹੈ।</verse>
				<verse number="14">ਅਸੀਂ ਵੇਖਿਆ ਹੈ ਅਤੇ ਗਵਾਹੀ ਦਿੰਦੇ ਹਾਂ ਕਿ ਪਿਤਾ ਨੇ ਪੁੱਤਰ ਨੂੰ ਸੰਸਾਰ ਦਾ ਮੁਕਤੀਦਾਤਾ ਹੋਣ ਲਈ ਭੇਜਿਆ ਹੈ।</verse>
				<verse number="15">ਜੋ ਕੋਈ ਇਹ ਇਕਰਾਰ ਕਰਦਾ ਹੈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ ਤਾਂ ਪਰਮੇਸ਼ਰ ਉਸ ਵਿੱਚ ਅਤੇ ਉਹ ਪਰਮੇਸ਼ਰ ਵਿੱਚ ਬਣਿਆ ਰਹਿੰਦਾ ਹੈ।</verse>
				<verse number="16">ਅਸੀਂ ਇਸ ਪ੍ਰੇਮ ਨੂੰ ਜਾਣ ਲਿਆ ਅਤੇ ਇਸ ਉੱਤੇ ਵਿਸ਼ਵਾਸ ਕੀਤਾ ਹੈ ਜੋ ਪਰਮੇਸ਼ਰ ਸਾਡੇ ਪ੍ਰਤੀ ਰੱਖਦਾ ਹੈ। ਪਰਮੇਸ਼ਰ ਪ੍ਰੇਮ ਹੈ ਅਤੇ ਜਿਹੜਾ ਇਸ ਪ੍ਰੇਮ ਵਿੱਚ ਬਣਿਆ ਰਹਿੰਦਾ ਹੈ ਉਹ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਸ ਵਿੱਚ ਬਣਿਆ ਰਹਿੰਦਾ ਹੈ।</verse>
				<verse number="17">ਇਸੇ ਤੋਂ ਪ੍ਰੇਮ ਸਾਡੇ ਵਿੱਚ ਸੰਪੂਰਨ ਹੋਇਆ ਤਾਂਕਿ ਨਿਆਂ ਦੇ ਦਿਨ ਸਾਨੂੰ ਦਲੇਰੀ ਹੋਵੇ; ਕਿਉਂਕਿ ਜਿਸ ਤਰ੍ਹਾਂ ਉਹ ਹੈ ਉਸੇ ਤਰ੍ਹਾਂ ਅਸੀਂ ਵੀ ਸੰਸਾਰ ਵਿੱਚ ਹਾਂ।</verse>
				<verse number="18">ਪ੍ਰੇਮ ਵਿੱਚ ਡਰ ਨਹੀਂ ਹੁੰਦਾ, ਬਲਕਿ ਸਿੱਧ ਪ੍ਰੇਮ ਡਰ ਨੂੰ ਦੂਰ ਕਰ ਦਿੰਦਾ ਹੈ ਕਿਉਂਕਿ ਡਰ ਦਾ ਸੰਬੰਧ ਸਜ਼ਾ ਨਾਲ ਹੈ; ਇਸ ਲਈ ਜਿਹੜਾ ਡਰਦਾ ਹੈ ਉਹ ਪ੍ਰੇਮ ਵਿੱਚ ਸੰਪੂਰਨ ਨਹੀਂ ਹੋਇਆ ਹੈ।</verse>
				<verse number="19">ਅਸੀਂ ਇਸ ਲਈ ਪ੍ਰੇਮ ਕਰਦੇ ਹਾਂ ਕਿਉਂਕਿ ਪਹਿਲਾਂ ਉਸ ਨੇ ਸਾਡੇ ਨਾਲ ਪ੍ਰੇਮ ਕੀਤਾ।</verse>
				<verse number="20">ਜੇ ਕੋਈ ਕਹਿੰਦਾ ਹੈ ਮੈਂ ਪਰਮੇਸ਼ਰ ਨਾਲ ਪ੍ਰੇਮ ਕਰਦਾ ਹਾਂ ਅਤੇ ਆਪਣੇ ਭਾਈ ਨਾਲ ਨਫ਼ਰਤ ਕਰਦਾ ਹੈ ਤਾਂ ਉਹ ਝੂਠਾ ਹੈ, ਕਿਉਂਕਿ ਜਿਹੜਾ ਆਪਣੇ ਉਸ ਭਾਈ ਨਾਲ ਪ੍ਰੇਮ ਨਹੀਂ ਕਰਦਾ ਜਿਸ ਨੂੰ ਉਸ ਨੇ ਵੇਖਿਆ ਹੈ, ਉਹ ਪਰਮੇਸ਼ਰ ਨਾਲ ਜਿਸ ਨੂੰ ਉਸ ਨੇ ਨਹੀਂ ਵੇਖਿਆ, ਪ੍ਰੇਮ ਨਹੀਂ ਕਰ ਸਕਦਾ।</verse>
				<verse number="21">ਸਾਨੂੰ ਮਸੀਹ ਤੋਂ ਇਹ ਹੁਕਮ ਮਿਲਿਆ ਹੈ ਕਿ ਜਿਹੜਾ ਪਰਮੇਸ਼ਰ ਨਾਲ ਪ੍ਰੇਮ ਕਰਦਾ ਹੈ ਉਹ ਆਪਣੇ ਭਾਈ ਨਾਲ ਵੀ ਪ੍ਰੇਮ ਕਰੇ।</verse>
			</chapter>
			<chapter number="5">
				<verse number="1">ਹਰੇਕ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਮਸੀਹ ਹੈ ਉਹ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਅਤੇ ਜਿਹੜਾ ਪੈਦਾ ਕਰਨ ਵਾਲੇ ਨਾਲ ਪ੍ਰੇਮ ਕਰਦਾ ਹੈ ਉਹ ਉਸ ਨਾਲ ਵੀ ਪ੍ਰੇਮ ਕਰਦਾ ਹੈ ਜੋ ਉਸ ਤੋਂ ਪੈਦਾ ਹੋਇਆ ਹੈ।</verse>
				<verse number="2">ਜਦੋਂ ਅਸੀਂ ਪਰਮੇਸ਼ਰ ਨਾਲ ਪ੍ਰੇਮ ਕਰਦੇ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਦੇ ਹਾਂ ਤਾਂ ਇਸੇ ਤੋਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਦੀ ਸੰਤਾਨ ਨਾਲ ਵੀ ਪ੍ਰੇਮ ਕਰਦੇ ਹਾਂ।</verse>
				<verse number="3">ਕਿਉਂਕਿ ਪਰਮੇਸ਼ਰ ਨਾਲ ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਦੀ ਪਾਲਣਾ ਕਰੀਏ; ਉਸ ਦੇ ਹੁਕਮ ਭਾਰੇ ਨਹੀਂ ਹਨ।</verse>
				<verse number="4">ਜੋ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਉਹ ਸੰਸਾਰ ਉੱਤੇ ਜਿੱਤ ਪ੍ਰਾਪਤ ਕਰਦਾ ਹੈ; ਸਾਡਾ ਵਿਸ਼ਵਾਸ ਹੀ ਉਹ ਜਿੱਤ ਹੈ ਜੋ ਸੰਸਾਰ ਉੱਤੇ ਫਤਹ ਪਾਉਂਦਾ ਹੈ।</verse>
				<verse number="5">ਉਹ ਕੌਣ ਹੈ ਜਿਹੜਾ ਸੰਸਾਰ ਉੱਤੇ ਜਿੱਤ ਪਾਉਂਦਾ ਹੈ, ਕੀ ਉਹੀ ਨਹੀਂ ਜਿਹੜਾ ਇਹ ਵਿਸ਼ਵਾਸ ਕਰਦਾ ਹੈ ਕਿ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਹੈ?</verse>
				<verse number="6">ਉਹ ਯਿਸੂ ਮਸੀਹ ਹੀ ਹੈ ਜਿਹੜਾ ਪਾਣੀ ਅਤੇ ਲਹੂ ਦੇ ਰਾਹੀਂ ਆਇਆ; ਕੇਵਲ ਪਾਣੀ ਦੇ ਰਾਹੀਂ ਨਹੀਂ, ਸਗੋਂ ਪਾਣੀ ਅਤੇ ਲਹੂ ਦੇ ਰਾਹੀਂ; ਆਤਮਾ ਹੀ ਹੈ ਜਿਹੜਾ ਗਵਾਹੀ ਦਿੰਦਾ ਹੈ ਕਿਉਂਕਿ ਆਤਮਾ ਸੱਚ ਹੈ।</verse>
				<verse number="7">ਗਵਾਹੀ ਦੇਣ ਵਾਲੇ ਤਿੰਨ ਹਨ:</verse>
				<verse number="8">ਆਤਮਾ, ਪਾਣੀ ਅਤੇ ਲਹੂ ਅਤੇ ਇਹ ਤਿੰਨੇ ਸਹਿਮਤ ਹਨ।</verse>
				<verse number="9">ਜੇ ਅਸੀਂ ਮਨੁੱਖਾਂ ਦੀ ਗਵਾਹੀ ਸਵੀਕਾਰ ਕਰ ਲੈਂਦੇ ਹਾਂ ਤਾਂ ਪਰਮੇਸ਼ਰ ਦੀ ਗਵਾਹੀ ਤਾਂ ਇਸ ਤੋਂ ਵੱਡੀ ਹੈ, ਕਿਉਂਕਿ ਇਹ ਪਰਮੇਸ਼ਰ ਦੀ ਗਵਾਹੀ ਹੈ ਜੋ ਉਸ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ ਹੈ।</verse>
				<verse number="10">ਜਿਹੜਾ ਪਰਮੇਸ਼ਰ ਦੇ ਪੁੱਤਰ ਉੱਤੇ ਵਿਸ਼ਵਾਸ ਕਰਦਾ ਹੈ ਉਹ ਆਪਣੇ ਅੰਦਰ ਇਹ ਗਵਾਹੀ ਰੱਖਦਾ ਹੈ। ਜਿਹੜਾ ਪਰਮੇਸ਼ਰ ਉੱਤੇ ਵਿਸ਼ਵਾਸ ਨਹੀਂ ਕਰਦਾ ਉਸ ਨੇ ਪਰਮੇਸ਼ਰ ਨੂੰ ਝੂਠਾ ਠਹਿਰਾ ਦਿੱਤਾ ਹੈ, ਕਿਉਂਕਿ ਉਸ ਨੇ ਉਸ ਗਵਾਹੀ ਉੱਤੇ ਵਿਸ਼ਵਾਸ ਨਹੀਂ ਕੀਤਾ ਜੋ ਪਰਮੇਸ਼ਰ ਨੇ ਆਪਣੇ ਪੁੱਤਰ ਦੇ ਵਿਖੇ ਦਿੱਤੀ।</verse>
				<verse number="11">ਉਹ ਗਵਾਹੀ ਇਹ ਹੈ ਕਿ ਪਰਮੇਸ਼ਰ ਨੇ ਸਾਨੂੰ ਸਦੀਪਕ ਜੀਵਨ ਦਿੱਤਾ ਅਤੇ ਇਹ ਜੀਵਨ ਉਸ ਦੇ ਪੁੱਤਰ ਵਿੱਚ ਹੈ।</verse>
				<verse number="12">ਜਿਸ ਕੋਲ ਪੁੱਤਰ ਹੈ ਉਸ ਕੋਲ ਜੀਵਨ ਹੈ; ਜਿਸ ਕੋਲ ਪਰਮੇਸ਼ਰ ਦਾ ਪੁੱਤਰ ਨਹੀਂ, ਉਸ ਕੋਲ ਜੀਵਨ ਵੀ ਨਹੀਂ।</verse>
				<verse number="13">ਮੈਂ ਤੁਹਾਨੂੰ ਜਿਹੜੇ ਪਰਮੇਸ਼ਰ ਦੇ ਪੁੱਤਰ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹੋ, ਇਹ ਗੱਲਾਂ ਇਸ ਲਈ ਲਿਖੀਆਂ ਤਾਂਕਿ ਤੁਸੀਂ ਜਾਣ ਲਵੋ ਕਿ ਤੁਹਾਡੇ ਕੋਲ ਸਦੀਪਕ ਜੀਵਨ ਹੈ।</verse>
				<verse number="14">ਪਰਮੇਸ਼ਰ ਦੇ ਸਨਮੁੱਖ ਸਾਨੂੰ ਇਹ ਦਲੇਰੀ ਹੈ ਕਿ ਜੇ ਅਸੀਂ ਉਸ ਦੀ ਇੱਛਾ ਦੇ ਅਨੁਸਾਰ ਕੁਝ ਵੀ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ;</verse>
				<verse number="15">ਅਤੇ ਜੇ ਅਸੀਂ ਇਹ ਜਾਣਦੇ ਹਾਂ ਕਿ ਅਸੀਂ ਜੋ ਵੀ ਮੰਗਦੇ ਹਾਂ ਉਹ ਸਾਡੀ ਸੁਣਦਾ ਹੈ ਤਾਂ ਇਹ ਵੀ ਜਾਣਦੇ ਹਾਂ ਕਿ ਜੋ ਕੁਝ ਅਸੀਂ ਉਸ ਕੋਲੋਂ ਮੰਗਿਆ ਹੈ ਉਹ ਸਾਨੂੰ ਮਿਲ ਗਿਆ ਹੈ।</verse>
				<verse number="16">ਜੇ ਕੋਈ ਆਪਣੇ ਭਾਈ ਨੂੰ ਅਜਿਹਾ ਪਾਪ ਕਰਦੇ ਵੇਖਦਾ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ, ਤਾਂ ਉਹ ਉਸ ਦੇ ਲਈ ਪ੍ਰਾਰਥਨਾ ਕਰੇ ਅਤੇ ਪਰਮੇਸ਼ਰ ਉਸ ਭਾਈ ਨੂੰ ਜੀਵਨ ਦੇਵੇਗਾ ਅਰਥਾਤ ਉਨ੍ਹਾਂ ਨੂੰ ਜਿਹੜੇ ਅਜਿਹਾ ਪਾਪ ਕਰਦੇ ਹਨ ਜਿਸ ਦਾ ਨਤੀਜਾ ਮੌਤ ਨਹੀਂ ਹੈ। ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਹੈ; ਮੈਂ ਤੁਹਾਨੂੰ ਇਸ ਦੇ ਵਿਖੇ ਪ੍ਰਾਰਥਨਾ ਕਰਨ ਲਈ ਨਹੀਂ ਕਹਿੰਦਾ।</verse>
				<verse number="17">ਹਰ ਪ੍ਰਕਾਰ ਦਾ ਕੁਧਰਮ ਪਾਪ ਹੈ, ਪਰ ਅਜਿਹਾ ਪਾਪ ਵੀ ਹੈ ਜਿਸ ਦਾ ਨਤੀਜਾ ਮੌਤ ਨਹੀਂ ਹੈ।</verse>
				<verse number="18">ਅਸੀਂ ਜਾਣਦੇ ਹਾਂ ਕਿ ਹਰੇਕ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਾਪ ਕਰਨ ਵਿੱਚ ਲੱਗਾ ਨਹੀਂ ਰਹਿੰਦਾ, ਬਲਕਿ ਜਿਹੜਾ ਪਰਮੇਸ਼ਰ ਤੋਂ ਪੈਦਾ ਹੋਇਆ ਹੈ ਪਰਮੇਸ਼ਰ ਉਸ ਦੀ ਰਾਖੀ ਕਰਦਾ ਹੈ ਅਤੇ ਦੁਸ਼ਟ ਉਸ ਨੂੰ ਛੂਹ ਨਹੀਂ ਸਕਦਾ।</verse>
				<verse number="19">ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ਰ ਤੋਂ ਹਾਂ, ਜਦਕਿ ਸਾਰਾ ਸੰਸਾਰ ਉਸ ਦੁਸ਼ਟ ਦੇ ਵੱਸ ਵਿੱਚ ਪਿਆ ਹੋਇਆ ਹੈ।</verse>
				<verse number="20">ਅਸੀਂ ਇਹ ਵੀ ਜਾਣਦੇ ਹਾਂ ਕਿ ਪਰਮੇਸ਼ਰ ਦਾ ਪੁੱਤਰ ਆਇਆ ਹੈ ਅਤੇ ਉਸ ਨੇ ਸਾਨੂੰ ਸਮਝ ਦਿੱਤੀ ਹੈ ਤਾਂਕਿ ਅਸੀਂ ਉਸ ਨੂੰ ਜਾਣ ਲਈਏ ਜਿਹੜਾ ਸੱਚਾ ਹੈ। ਅਸੀਂ ਉਸ ਵਿੱਚ ਜਿਹੜਾ ਸੱਚਾ ਹੈ ਅਰਥਾਤ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਹਾਂ; ਉਹੀ ਸੱਚਾ ਪਰਮੇਸ਼ਰ ਅਤੇ ਸਦੀਪਕ ਜੀਵਨ ਹੈ।</verse>
				<verse number="21">ਬੱਚਿਓ, ਆਪਣੇ ਆਪ ਨੂੰ ਮੂਰਤੀਆਂ ਤੋਂ ਬਚਾਈ ਰੱਖੋ।</verse>
			</chapter>
		</book>
		<book number="63">
			<chapter number="1">
				<verse number="1">ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਉਸ ਚੁਣੀ ਹੋਈ ਸੁਆਣੀ ਨੂੰ ਅਤੇ ਉਸ ਦੇ ਬੱਚਿਆਂ ਨੂੰ ਜਿਨ੍ਹਾਂ ਨਾਲ ਮੈਂ ਸੱਚਾ ਪ੍ਰੇਮ ਕਰਦਾ ਹਾਂ, ਨਾ ਕੇਵਲ ਮੈਂ ਸਗੋਂ ਉਹ ਸਾਰੇ ਵੀ ਜਿਨ੍ਹਾਂ ਸੱਚ ਨੂੰ ਜਾਣ ਲਿਆ ਹੈ;</verse>
				<verse number="2">ਕਿਉਂਕਿ ਉਹ ਸੱਚ ਸਾਡੇ ਅੰਦਰ ਬਣਿਆ ਰਹਿੰਦਾ ਹੈ ਅਤੇ ਸਦਾ ਸਾਡੇ ਨਾਲ ਰਹੇਗਾ।</verse>
				<verse number="3">ਪਰਮੇਸ਼ਰ ਪਿਤਾ ਦੀ ਵੱਲੋਂ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਸਾਡੇ ਨਾਲ ਸਚਾਈ ਅਤੇ ਪ੍ਰੇਮ ਸਹਿਤ ਬਣੀ ਰਹੇਗੀ।</verse>
				<verse number="4">ਜਦੋਂ ਮੈਂ ਤੁਹਾਡੇ ਬੱਚਿਆਂ ਵਿੱਚੋਂ ਕੁਝ ਨੂੰ ਉਸ ਹੁਕਮ ਦੇ ਅਨੁਸਾਰ ਜੋ ਅਸੀਂ ਪਿਤਾ ਤੋਂ ਪਾਇਆ, ਸੱਚ ਉੱਤੇ ਚੱਲਦੇ ਹੋਏ ਵੇਖਿਆ ਤਾਂ ਮੈਂ ਬਹੁਤ ਖੁਸ਼ ਹੋਇਆ।</verse>
				<verse number="5">ਇਸ ਲਈ ਹੁਣ ਹੇ ਸੁਆਣੀ, ਮੈਂ ਤੈਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਸਭ ਆਪਸ ਵਿੱਚ ਪ੍ਰੇਮ ਰੱਖੀਏ; ਮੈਂ ਤੈਨੂੰ ਕੋਈ ਨਵਾਂ ਹੁਕਮ ਨਹੀਂ ਲਿਖ ਰਿਹਾ, ਬਲਕਿ ਉਹੀ ਜੋ ਸਾਨੂੰ ਅਰੰਭ ਤੋਂ ਮਿਲਿਆ।</verse>
				<verse number="6">ਪ੍ਰੇਮ ਇਹ ਹੈ ਕਿ ਅਸੀਂ ਉਸ ਦੇ ਹੁਕਮਾਂ ਅਨੁਸਾਰ ਚੱਲੀਏ; ਉਹ ਹੁਕਮ ਜਿਵੇਂ ਕਿ ਤੁਸੀਂ ਅਰੰਭ ਤੋਂ ਸੁਣਿਆ ਇਹ ਹੈ ਕਿ ਤੁਸੀਂ ਪ੍ਰੇਮ ਵਿੱਚ ਚੱਲੋ।</verse>
				<verse number="7">ਕਿਉਂਕਿ ਬਹੁਤ ਸਾਰੇ ਭਰਮਾਉਣ ਵਾਲੇ ਸੰਸਾਰ ਵਿੱਚ ਉੱਠ ਖੜ੍ਹੇ ਹੋਏ ਹਨ ਜਿਹੜੇ ਨਹੀਂ ਮੰਨਦੇ ਕਿ ਯਿਸੂ ਮਸੀਹ ਦੇਹਧਾਰੀ ਹੋ ਕੇ ਆਇਆ; ਅਜਿਹਾ ਵਿਅਕਤੀ ਹੀ ਭਰਮਾਉਣ ਵਾਲਾ ਅਤੇ ਮਸੀਹ-ਵਿਰੋਧੀ ਹੈ।</verse>
				<verse number="8">ਆਪਣੇ ਵਿਖੇ ਸਚੇਤ ਰਹੋ, ਕਿਤੇ ਅਜਿਹਾ ਨਾ ਹੋਵੇ ਕਿ ਤੁਸੀਂ ਉਹ ਗੁਆ ਬੈਠੋ ਜਿਸ ਦੇ ਲਈ ਅਸੀਂ ਮਿਹਨਤ ਕੀਤੀ ਸਗੋਂ ਤੁਸੀਂ ਪੂਰਾ ਪ੍ਰਤਿਫਲ ਪ੍ਰਾਪਤ ਕਰੋ।</verse>
				<verse number="9">ਹਰੇਕ ਜਿਹੜਾ ਮਸੀਹ ਦੀ ਸਿੱਖਿਆ ਵਿੱਚ ਬਣਿਆ ਨਹੀਂ ਰਹਿੰਦਾ, ਸਗੋਂ ਇਸ ਤੋਂ ਅੱਗੇ ਨਿੱਕਲ ਜਾਂਦਾ ਹੈ ਉਸ ਕੋਲ ਪਰਮੇਸ਼ਰ ਨਹੀਂ ਹੈ। ਪਰ ਜਿਹੜਾ ਉਸ ਸਿੱਖਿਆ ਵਿੱਚ ਬਣਿਆ ਰਹਿੰਦਾ ਹੈ ਉਸ ਕੋਲ ਪਿਤਾ ਅਤੇ ਪੁੱਤਰ ਦੋਵੇਂ ਹਨ।</verse>
				<verse number="10">ਜੇ ਕੋਈ ਤੁਹਾਡੇ ਕੋਲ ਆਉਂਦਾ ਹੈ ਅਤੇ ਇਹ ਸਿੱਖਿਆ ਨਹੀਂ ਦਿੰਦਾ ਤਾਂ ਉਸ ਨੂੰ ਆਪਣੇ ਘਰ ਵਿੱਚ ਸਵੀਕਾਰ ਨਾ ਕਰੋ ਅਤੇ ਨਾ ਉਸ ਨੂੰ ਸਲਾਮ ਕਹੋ।</verse>
				<verse number="11">ਕਿਉਂਕਿ ਜਿਹੜਾ ਉਸ ਨੂੰ ਜੀ ਆਇਆਂ ਕਹਿੰਦਾ ਹੈ ਉਹ ਉਸ ਦੇ ਬੁਰੇ ਕੰਮਾਂ ਦਾ ਸਾਂਝੀ ਬਣਦਾ ਹੈ।</verse>
				<verse number="12">ਹਾਲਾਂਕਿ ਤੁਹਾਨੂੰ ਲਿਖਣ ਲਈ ਮੇਰੇ ਕੋਲ ਬਹੁਤ ਗੱਲਾਂ ਹਨ, ਪਰ ਮੈਂ ਕਾਗਜ਼ ਅਤੇ ਸਿਆਹੀ ਨਾਲ ਨਹੀਂ ਲਿਖਣਾ ਚਾਹੁੰਦਾ; ਸਗੋਂ ਮੈਨੂੰ ਆਸ ਹੈ ਕਿ ਮੈਂ ਤੁਹਾਡੇ ਕੋਲ ਆ ਕੇ ਆਹਮੋ-ਸਾਹਮਣੇ ਗੱਲਬਾਤ ਕਰਾਂਗਾ ਤਾਂਕਿ ਸਾਡਾ ਅਨੰਦ ਪੂਰਾ ਹੋ ਜਾਵੇ।</verse>
				<verse number="13">ਤੇਰੀ ਚੁਣੀ ਹੋਈ ਭੈਣ ਦੇ ਬੱਚੇ ਤੈਨੂੰ ਸਲਾਮ ਕਹਿੰਦੇ ਹਨ।</verse>
			</chapter>
		</book>
		<book number="64">
			<chapter number="1">
				<verse number="1">ਮੈਂ ਜੋ ਬਜ਼ੁਰਗ ਹਾਂ, ਮੇਰੇ ਵੱਲੋਂ ਮੇਰੇ ਪਿਆਰੇ ਗਾਯੁਸ ਨੂੰ ਜਿਸ ਨਾਲ ਮੈਂ ਸੱਚਾ ਪ੍ਰੇਮ ਰੱਖਦਾ ਹਾਂ;</verse>
				<verse number="2">ਹੇ ਪਿਆਰੇ, ਮੇਰੀ ਪ੍ਰਾਰਥਨਾ ਹੈ ਕਿ ਜਿਵੇਂ ਤੇਰੀ ਆਤਮਾ ਉੱਨਤੀ ਕਰ ਰਹੀ ਹੈ, ਤੂੰ ਵੀ ਸਭਨਾਂ ਗੱਲਾਂ ਵਿੱਚ ਉੱਨਤੀ ਕਰੇਂ ਅਤੇ ਤੰਦਰੁਸਤ ਰਹੇਂ।</verse>
				<verse number="3">ਕਿਉਂਕਿ ਜਦੋਂ ਕੁਝ ਭਾਈਆਂ ਨੇ ਆ ਕੇ ਤੇਰੇ ਸਚਾਈ 'ਤੇ ਚੱਲਣ ਬਾਰੇ ਗਵਾਹੀ ਦਿੱਤੀ ਕਿ ਕਿਵੇਂ ਤੂੰ ਸੱਚ ਉੱਤੇ ਚੱਲਦਾ ਹੈਂ ਤਾਂ ਮੈਨੂੰ ਬਹੁਤ ਖੁਸ਼ੀ ਹੋਈ।</verse>
				<verse number="4">ਮੇਰੇ ਲਈ ਇਸ ਤੋਂ ਵੱਡੇ ਅਨੰਦ ਦੀ ਹੋਰ ਕੋਈ ਗੱਲ ਨਹੀਂ ਜੋ ਮੈਂ ਇਹ ਸੁਣਾਂ ਕਿ ਮੇਰੇ ਬੱਚੇ ਸੱਚ ਉੱਤੇ ਚੱਲਦੇ ਹਨ।</verse>
				<verse number="5">ਪਿਆਰੇ, ਤੂੰ ਆਪਣੇ ਭਾਈਆਂ ਖਾਸ ਕਰਕੇ ਪਰਦੇਸੀ ਭਾਈਆਂ ਲਈ ਜੋ ਕੁਝ ਕਰਦਾ ਹੈਂ, ਉਹ ਵਿਸ਼ਵਾਸਯੋਗਤਾ ਨਾਲ ਕਰਦਾ ਹੈ।</verse>
				<verse number="6">ਉਨ੍ਹਾਂ ਨੇ ਕਲੀਸਿਯਾ ਦੇ ਸਾਹਮਣੇ ਤੇਰੇ ਪ੍ਰੇਮ ਦੀ ਗਵਾਹੀ ਦਿੱਤੀ ਹੈ ਅਤੇ ਚੰਗਾ ਹੋਵੇਗਾ ਜੇ ਤੂੰ ਉਨ੍ਹਾਂ ਨੂੰ ਇਸ ਤਰ੍ਹਾਂ ਵਿਦਾ ਕਰੇਂ ਜਿਵੇਂ ਪਰਮੇਸ਼ਰ ਦੇ ਲੋਕਾਂ ਨੂੰ ਯੋਗ ਹੈ;</verse>
				<verse number="7">ਕਿਉਂਕਿ ਉਹ ਪ੍ਰਭੂ ਦੇ ਨਾਮ ਦੀ ਖਾਤਰ ਨਿੱਕਲੇ ਹਨ ਅਤੇ ਪਰਾਈਆਂ ਕੌਮਾਂ ਕੋਲੋਂ ਕੁਝ ਨਹੀਂ ਲੈਂਦੇ।</verse>
				<verse number="8">ਇਸ ਲਈ ਸਾਨੂੰ ਅਜਿਹਿਆਂ ਦੀ ਆਓ-ਭਗਤ ਕਰਨੀ ਚਾਹੀਦੀ ਹੈ ਤਾਂਕਿ ਅਸੀਂ ਸੱਚ ਦੇ ਸਹਿਕਰਮੀ ਹੋਈਏ।</verse>
				<verse number="9">ਮੈਂ ਕਲੀਸਿਯਾ ਨੂੰ ਕੁਝ ਲਿਖਿਆ ਸੀ, ਪਰ ਦਿਯੁਤ੍ਰਿਫੇਸ ਜਿਹੜਾ ਉਨ੍ਹਾਂ ਵਿਚਕਾਰ ਵੱਡਾ ਬਣਨਾ ਚਾਹੁੰਦਾ ਹੈ, ਸਾਨੂੰ ਗ੍ਰਹਿਣ ਨਹੀਂ ਕਰਦਾ।</verse>
				<verse number="10">ਇਸ ਲਈ ਜਦੋਂ ਮੈਂ ਆਵਾਂਗਾ ਤਾਂ ਉਸ ਦੇ ਕੰਮਾਂ ਨੂੰ ਜੋ ਉਹ ਕਰ ਰਿਹਾ ਹੈ, ਚੇਤੇ ਕਰਾਂਗਾ; ਉਹ ਸਾਡੇ ਬਾਰੇ ਗਲਤ ਬੋਲਦਾ ਹੈ ਅਤੇ ਐਨੇ ਤੋਂ ਹੀ ਸੰਤੁਸ਼ਟ ਨਹੀਂ ਹੈ, ਸਗੋਂ ਉਹ ਆਪ ਵੀ ਭਾਈਆਂ ਨੂੰ ਗ੍ਰਹਿਣ ਨਹੀਂ ਕਰਦਾ ਅਤੇ ਜਿਹੜੇ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਵੀ ਮਨ੍ਹਾ ਕਰਦਾ ਹੈ ਤੇ ਕਲੀਸਿਯਾ ਵਿੱਚੋਂ ਕੱਢ ਦਿੰਦਾ ਹੈ।</verse>
				<verse number="11">ਪਿਆਰੇ, ਬੁਰਾਈ ਦੀ ਨਹੀਂ, ਸਗੋਂ ਭਲਾਈ ਦੀ ਰੀਸ ਕਰ। ਭਲਾ ਕਰਨ ਵਾਲਾ ਪਰਮੇਸ਼ਰ ਤੋਂ ਹੈ, ਪਰ ਜਿਹੜਾ ਬੁਰਾ ਕਰਦਾ ਹੈ ਉਸ ਨੇ ਪਰਮੇਸ਼ਰ ਨੂੰ ਨਹੀਂ ਵੇਖਿਆ।</verse>
				<verse number="12">ਦੇਮੇਤ੍ਰਿਯੁਸ ਦੇ ਵਿਖੇ ਸਭ ਨੇ, ਸਗੋਂ ਸੱਚ ਨੇ ਆਪ ਗਵਾਹੀ ਦਿੱਤੀ ਹੈ; ਅਸੀਂ ਵੀ ਗਵਾਹੀ ਦਿੰਦੇ ਹਾਂ ਅਤੇ ਤੂੰ ਜਾਣਦਾ ਹੈਂ ਕਿ ਸਾਡੀ ਗਵਾਹੀ ਸੱਚੀ ਹੈ।</verse>
				<verse number="13">ਮੈਂ ਤੈਨੂੰ ਬਹੁਤ ਕੁਝ ਲਿਖਣਾ ਸੀ, ਪਰ ਸਿਆਹੀ ਅਤੇ ਕਲਮ ਨਾਲ ਨਹੀਂ ਲਿਖਣਾ ਚਾਹੁੰਦਾ।</verse>
				<verse number="14">ਮੈਂ ਤੈਨੂੰ ਛੇਤੀ ਮਿਲਣ ਦੀ ਆਸ ਕਰਦਾ ਹਾਂ, ਤਦ ਅਸੀਂ ਆਹਮੋ-ਸਾਹਮਣੇ ਗੱਲਬਾਤ ਕਰਾਂਗੇ।</verse>
				<verse number="15">ਤੈਨੂੰ ਸ਼ਾਂਤੀ ਮਿਲੇ। ਸਾਡੇ ਮਿੱਤਰ ਤੈਨੂੰ ਸਲਾਮ ਕਹਿੰਦੇ ਹਨ। ਆਪਣੇ ਸਾਰੇ ਮਿੱਤਰਾਂ ਨੂੰ ਨਾਮ ਲੈ ਕੇ ਸਲਾਮ ਕਹੀਂ।</verse>
			</chapter>
		</book>
		<book number="65">
			<chapter number="1">
				<verse number="1">ਯਹੂਦਾਹ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਉਨ੍ਹਾਂ ਬੁਲਾਏ ਹੋਇਆਂ ਨੂੰ ਜੋ ਪਿਤਾ ਪਰਮੇਸ਼ਰ ਵਿੱਚ ਪਿਆਰੇ ਹਨ ਅਤੇ ਯਿਸੂ ਮਸੀਹ ਵਿੱਚ ਸੁਰੱਖਿਅਤ ਰੱਖੇ ਹੋਏ ਹਨ:</verse>
				<verse number="2">ਤੁਹਾਡੇ ਉੱਤੇ ਦਇਆ, ਸ਼ਾਂਤੀ ਅਤੇ ਪ੍ਰੇਮ ਭਰਪੂਰੀ ਨਾਲ ਹੁੰਦਾ ਰਹੇ।</verse>
				<verse number="3">ਹੇ ਪਿਆਰਿਓ, ਮੈਂ ਤੁਹਾਨੂੰ ਸਾਡੀ ਸਾਂਝੀ ਮੁਕਤੀ ਦੇ ਸੰਬੰਧ ਵਿੱਚ ਲਿਖਣ ਲਈ ਬਹੁਤ ਉਤਸੁਕ ਸੀ, ਪਰ ਮੈਂ ਤੁਹਾਨੂੰ ਇਹ ਲਿਖਣਾ ਅਤੇ ਸਮਝਾਉਣਾ ਜ਼ਰੂਰੀ ਸਮਝਿਆ ਕਿ ਉਸ ਵਿਸ਼ਵਾਸ ਦੇ ਲਈ ਪੂਰਾ ਯਤਨ ਕਰੋ ਜਿਹੜਾ ਸੰਤਾਂ ਨੂੰ ਇੱਕੋ ਵਾਰ ਸੌਂਪਿਆ ਗਿਆ ਹੈ।</verse>
				<verse number="4">ਕਿਉਂਕਿ ਕਈ ਅਜਿਹੇ ਮਨੁੱਖ ਚੁੱਪਚਾਪ ਸਾਡੇ ਵਿੱਚ ਆ ਵੜੇ ਹਨ ਜਿਨ੍ਹਾਂ ਦੇ ਲਈ ਇਸ ਦੰਡ ਦੇ ਵਿਖੇ ਪਹਿਲਾਂ ਤੋਂ ਲਿਖਿਆ ਹੋਇਆ ਹੈ; ਉਹ ਕੁਧਰਮੀ ਹਨ ਅਤੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਲੁੱਚਪੁਣੇ ਵਿੱਚ ਬਦਲ ਦਿੰਦੇ ਹਨ ਅਤੇ ਸਾਡੇ ਇੱਕੋ-ਇੱਕ ਸੁਆਮੀ ਅਤੇ ਪ੍ਰਭੂ, ਯਿਸੂ ਮਸੀਹ ਦਾ ਇਨਕਾਰ ਕਰਦੇ ਹਨ।</verse>
				<verse number="5">ਭਾਵੇਂ ਤੁਸੀਂ ਸਭਨਾਂ ਗੱਲਾਂ ਨੂੰ ਇੱਕੋ ਵਾਰ ਜਾਣ ਲਿਆ ਹੈ, ਤਾਂ ਵੀ ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਵਿਸ਼ਵਾਸ ਨਾ ਕਰਨ ਵਾਲਿਆਂ ਨੂੰ ਨਾਸ ਕਰ ਦਿੱਤਾ।</verse>
				<verse number="6">ਫਿਰ ਜਿਹੜੇ ਸਵਰਗਦੂਤ ਆਪਣੀ ਪਦਵੀ ਨੂੰ ਕਾਇਮ ਨਾ ਰੱਖ ਸਕੇ, ਸਗੋਂ ਆਪਣੇ ਨਿਵਾਸ ਨੂੰ ਛੱਡ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦੀਪਕ ਬੰਧਨਾਂ ਵਿੱਚ ਜਕੜ ਕੇ ਉਸ ਮਹਾਨ ਦਿਨ ਦੇ ਨਿਆਂ ਲਈ ਹਨੇਰੇ ਵਿੱਚ ਰੱਖਿਆ ਹੋਇਆ ਹੈ।</verse>
				<verse number="7">ਜਿਸ ਤਰ੍ਹਾਂ ਸਦੂਮ, ਅਮੂਰਾਹ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਨਗਰ ਸਦੀਪਕ ਅੱਗ ਦੀ ਸਜ਼ਾ ਪਾ ਕੇ ਨਮੂਨਾ ਠਹਿਰੇ ਜੋ ਇਨ੍ਹਾਂ ਸਵਰਗਦੂਤਾਂ ਵਾਂਗ ਹੀ ਵਿਭਚਾਰੀ ਬਣ ਕੇ ਪਰਾਏ ਸਰੀਰ ਦੇ ਪਿੱਛੇ ਲੱਗ ਗਏ ਸਨ।</verse>
				<verse number="8">ਇਸੇ ਤਰ੍ਹਾਂ ਸੁਫਨੇ ਵੇਖਣ ਵਾਲੇ ਇਹ ਲੋਕ ਵੀ ਇੱਕ ਤਾਂ ਆਪਣੇ ਸਰੀਰ ਨੂੰ ਭ੍ਰਿਸ਼ਟ ਕਰਦੇ ਅਤੇ ਦੂਜਾ ਪ੍ਰਭੁਤਾ ਨੂੰ ਤੁੱਛ ਜਾਣਦੇ ਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਦੇ ਹਨ।</verse>
				<verse number="9">ਪਰ ਜਦੋਂ ਪ੍ਰਧਾਨ ਸਵਰਗਦੂਤ ਮੀਕਾਏਲ ਨੇ ਸ਼ੈਤਾਨ ਨਾਲ ਬਹਿਸ ਕਰਦੇ ਹੋਏ ਮੂਸਾ ਦੀ ਲਾਸ਼ ਦੇ ਵਿਖੇ ਵਾਦ-ਵਿਵਾਦ ਕੀਤਾ ਤਾਂ ਉਸ ਨੇ ਵੀ ਸ਼ੈਤਾਨ ਉੱਤੇ ਦੋਸ਼ ਲਾ ਕੇ ਉਸ ਦੀ ਨਿੰਦਾ ਕਰਨ ਦੀ ਹਿੰਮਤ ਨਾ ਕੀਤੀ, ਸਗੋਂ ਐਨਾ ਹੀ ਕਿਹਾ, “ਪ੍ਰਭੂ ਤੈਨੂੰ ਝਿੜਕੇ।”</verse>
				<verse number="10">ਪਰ ਇਹ ਲੋਕ ਉਨ੍ਹਾਂ ਗੱਲਾਂ ਦੀ ਨਿੰਦਾ ਕਰਦੇ ਹਨ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਅਤੇ ਬੁੱਧਹੀਣ ਪਸ਼ੂਆਂ ਵਾਂਗ ਜਿਨ੍ਹਾਂ ਗੱਲਾਂ ਨੂੰ ਸੁਭਾਵਕ ਹੀ ਜਾਣਦੇ ਹਨ, ਉਨ੍ਹਾਂ ਵਿੱਚ ਹੀ ਨਾਸ ਹੋ ਜਾਂਦੇ ਹਨ।</verse>
				<verse number="11">ਹਾਏ ਉਨ੍ਹਾਂ ਉੱਤੇ! ਕਿਉਂਕਿ ਉਹ ਕਇਨ ਦੇ ਰਾਹ ਉੱਤੇ ਚੱਲੇ ਅਤੇ ਲਾਭ ਦੇ ਲਈ ਬਿਲਆਮ ਜਿਹੀ ਗਲਤੀ ਕੀਤੀ ਅਤੇ ਕੋਰਾਹ ਵਾਂਗ ਵਿਰੋਧ ਕਰਕੇ ਨਾਸ ਹੋ ਗਏ।</verse>
				<verse number="12">ਉਹ ਸਮੁੰਦਰ ਵਿੱਚ ਲੁਕੀ ਹੋਈ ਚਟਾਨ ਜਿਹੇ ਹਨ ਜਿਹੜੇ ਤੁਹਾਡੇ ਪ੍ਰੇਮ-ਭੋਜਨਾਂ ਵਿੱਚ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਅਤੇ ਆਪਣੇ ਹੀ ਢਿੱਡ ਭਰਦੇ ਹਨ; ਉਹ ਸੁੱਕੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਉਡਾ ਲੈ ਜਾਂਦੀ ਹੈ; ਉਹ ਪਤਝੜ ਦੇ ਫਲਹੀਣ ਦਰਖ਼ਤ ਹਨ ਜੋ ਉੱਖੜ ਕੇ ਦੋਹਰੀ ਮੌਤ ਮਰ ਚੁੱਕੇ ਹਨ;</verse>
				<verse number="13">ਉਹ ਸਮੁੰਦਰ ਦੀਆਂ ਪ੍ਰਚੰਡ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ; ਉਹ ਭਟਕਦੇ ਹੋਏ ਤਾਰੇ ਹਨ ਜਿਨ੍ਹਾਂ ਲਈ ਸਦਾ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ।</verse>
				<verse number="14">ਹਨੋਕ ਨੇ ਵੀ ਜਿਹੜਾ ਆਦਮ ਦੀ ਸੱਤਵੀਂ ਪੀੜ੍ਹੀ ਵਿੱਚੋਂ ਸੀ, ਇਨ੍ਹਾਂ ਦੇ ਵਿਖੇ ਇਹ ਭਵਿੱਖਬਾਣੀ ਕਰਕੇ ਕਿਹਾ, “ਵੇਖੋ, ਪ੍ਰਭੂ ਆਪਣੇ ਹਜ਼ਾਰਾਂ ਸੰਤਾਂ ਨਾਲ ਆਇਆ</verse>
				<verse number="15">ਤਾਂਕਿ ਸਭਨਾਂ ਦਾ ਨਿਆਂ ਕਰੇ ਅਤੇ ਹਰੇਕ ਜਾਨ ਨੂੰ ਉਨ੍ਹਾਂ ਦੇ ਕੁਧਰਮ ਦੇ ਸਭ ਕੰਮਾਂ ਦੇ ਵਿਖੇ ਜਿਹੜੇ ਉਨ੍ਹਾਂ ਨੇ ਕੁਧਰਮੀ ਹੁੰਦੇ ਹੋਏ ਕੀਤੇ ਅਤੇ ਉਨ੍ਹਾਂ ਸਭ ਕਠੋਰ ਗੱਲਾਂ ਦੇ ਵਿਖੇ ਜੋ ਕੁਧਰਮੀ ਪਾਪੀਆਂ ਨੇ ਉਸ ਦੇ ਵਿਰੁੱਧ ਕਹੀਆਂ, ਦੋਸ਼ੀ ਠਹਿਰਾਵੇ।”</verse>
				<verse number="16">ਉਹ ਤਾਂ ਕੁੜਕੁੜਾਉਣ ਵਾਲੇ ਹਨ ਜੋ ਦੋਸ਼ ਲੱਭਦੇ ਅਤੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ; ਉਨ੍ਹਾਂ ਦਾ ਮੂੰਹ ਘਮੰਡ ਦੀਆਂ ਗੱਲਾਂ ਬੋਲਦਾ ਹੈ ਅਤੇ ਉਹ ਆਪਣੇ ਲਾਭ ਲਈ ਚਾਪਲੂਸੀ ਕਰਦੇ ਹਨ।</verse>
				<verse number="17">ਪਰ ਹੇ ਪਿਆਰਿਓ, ਤੁਸੀਂ ਉਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਕਹਿ ਦਿੱਤੀਆਂ ਸਨ।</verse>
				<verse number="18">ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਕੁਧਰਮੀ ਇੱਛਾਵਾਂ ਦੇ ਅਨੁਸਾਰ ਚੱਲਣਗੇ।”</verse>
				<verse number="19">ਇਹੋ ਹਨ ਜਿਹੜੇ ਫੁੱਟਾਂ ਪਾਉਂਦੇ ਹਨ; ਇਹ ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ ਹੈ।</verse>
				<verse number="20">ਪਰ ਹੇ ਪਿਆਰਿਓ, ਤੁਸੀਂ ਆਪਣੇ ਅੱਤ ਪਵਿੱਤਰ ਵਿਸ਼ਵਾਸ ਵਿੱਚ ਉੱਸਰਦੇ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ</verse>
				<verse number="21">ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਕਾਇਮ ਰੱਖੋ ਅਤੇ ਸਦੀਪਕ ਜੀਵਨ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਨੂੰ ਉਡੀਕਦੇ ਰਹੋ।</verse>
				<verse number="22">ਜਿਹੜੇ ਦੁਬਿਧਾ ਵਿੱਚ ਹਨ ਉਨ੍ਹਾਂ ਪ੍ਰਤੀ ਦਇਆ ਵਿਖਾਓ;</verse>
				<verse number="23">ਕਈਆਂ ਨੂੰ ਅੱਗ ਵਿੱਚੋਂ ਖਿੱਚ ਕੇ ਬਚਾ ਲਵੋ ਅਤੇ ਭੈ ਨਾਲ ਹੋਰਨਾਂ ਪ੍ਰਤੀ ਦਇਆ ਵਿਖਾਓ, ਪਰ ਉਸ ਕੱਪੜੇ ਤੋਂ ਵੀ ਘਿਰਣਾ ਕਰੋ ਜੋ ਸਰੀਰ ਦੇ ਕਾਰਨ ਭ੍ਰਿਸ਼ਟ ਹੋ ਗਿਆ ਹੈ।</verse>
				<verse number="24">ਹੁਣ ਉਹ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ ਅਤੇ ਆਪਣੀ ਮਹਿਮਾ ਦੀ ਹਜ਼ੂਰੀ ਵਿੱਚ ਨਿਰਦੋਸ਼ ਅਤੇ ਵੱਡੇ ਅਨੰਦ ਸਹਿਤ ਖੜ੍ਹਾ ਕਰ ਸਕਦਾ ਹੈ,</verse>
				<verse number="25">ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਇੱਕੋ-ਇੱਕ ਪਰਮੇਸ਼ਰ ਸਾਡੇ ਮੁਕਤੀਦਾਤਾ ਦੀ ਮਹਿਮਾ, ਮਾਣ, ਸਮਰੱਥਾ ਅਤੇ ਇਖ਼ਤਿਆਰ ਜੋ ਅਨੰਤ ਕਾਲ ਤੋਂ ਹੈ ਅਤੇ ਹੁਣ ਵੀ ਹੈ, ਯੁਗੋ-ਯੁਗ ਬਣਿਆ ਰਹੇ। ਆਮੀਨ।</verse>
			</chapter>
		</book>
		<book number="66">
			<chapter number="1">
				<verse number="1">ਇਹ ਯਿਸੂ ਮਸੀਹ ਦਾ ਪ੍ਰਕਾਸ਼ਨ ਹੈ ਜਿਹੜਾ ਪਰਮੇਸ਼ਰ ਨੇ ਉਸ ਨੂੰ ਦਿੱਤਾ ਕਿ ਆਪਣੇ ਦਾਸਾਂ ਉੱਤੇ ਉਹ ਗੱਲਾਂ ਪਰਗਟ ਕਰੇ ਜਿਨ੍ਹਾਂ ਦਾ ਛੇਤੀ ਪੂਰਾ ਹੋਣਾ ਜ਼ਰੂਰੀ ਹੈ। ਉਸ ਨੇ ਆਪਣੇ ਦੂਤ ਨੂੰ ਭੇਜ ਕੇ ਇਸ ਦੇ ਵਿਖੇ ਆਪਣੇ ਦਾਸ ਯੂਹੰਨਾ ਨੂੰ ਦੱਸਿਆ,</verse>
				<verse number="2">ਜਿਸ ਨੇ ਪਰਮੇਸ਼ਰ ਦੇ ਵਚਨ ਅਤੇ ਯਿਸੂ ਮਸੀਹ ਦੀ ਗਵਾਹੀ ਦੇ ਵਿਖੇ ਅਰਥਾਤ ਜੋ ਕੁਝ ਉਸ ਨੇ ਵੇਖਿਆ, ਉਸ ਦੀ ਗਵਾਹੀ ਦਿੱਤੀ।</verse>
				<verse number="3">ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਦੇ ਵਚਨਾਂ ਨੂੰ ਪੜ੍ਹਦਾ ਹੈ ਅਤੇ ਧੰਨ ਹਨ ਉਹ ਜਿਹੜੇ ਇਸ ਨੂੰ ਸੁਣਦੇ ਅਤੇ ਇਸ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ, ਕਿਉਂਕਿ ਸਮਾਂ ਨੇੜੇ ਹੈ।</verse>
				<verse number="4">ਯੂਹੰਨਾ ਵੱਲੋਂ ਅਸਿਯਾ ਦੀਆਂ ਸੱਤਾਂ ਕਲੀਸਿਆਵਾਂ ਨੂੰ: ਤੁਹਾਨੂੰ ਉਸ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ ਅਤੇ ਉਨ੍ਹਾਂ ਸੱਤ ਆਤਮਾਵਾਂ ਦੀ ਵੱਲੋਂ ਜੋ ਉਸ ਦੇ ਸਿੰਘਾਸਣ ਦੇ ਸਾਹਮਣੇ ਹਨ, ਕਿਰਪਾ ਅਤੇ ਸ਼ਾਂਤੀ ਮਿਲੇ</verse>
				<verse number="5">ਅਤੇ ਯਿਸੂ ਮਸੀਹ ਦੇ ਵੱਲੋਂ ਵੀ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਉਹ ਜਿਹੜਾ ਸਾਨੂੰ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਛੁਡਾਇਆ</verse>
				<verse number="6">ਅਤੇ ਸਾਨੂੰ ਇੱਕ ਰਾਜ ਅਰਥਾਤ ਆਪਣੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਯਾਜਕ ਬਣਾਇਆ ਹੈ; ਉਸ ਦੀ ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਹੁੰਦੀ ਰਹੇ। ਆਮੀਨ।</verse>
				<verse number="7">ਵੇਖੋ, ਉਹ ਬੱਦਲਾਂ ਉੱਤੇ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ਅਤੇ ਉਹ ਵੀ ਵੇਖਣਗੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ। ਹਾਂ, ਆਮੀਨ।</verse>
				<verse number="8">ਪ੍ਰਭੂ ਪਰਮੇਸ਼ਰ ਕਹਿੰਦਾ ਹੈ, “ਮੈਂ ਹੀ ਅਲਫਾ ਅਤੇ ਓਮੇਗਾ ਹਾਂ; ਉਹ ਸਰਬ-ਸ਼ਕਤੀਮਾਨ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”</verse>
				<verse number="9">ਮੈਂ ਯੂਹੰਨਾ, ਜੋ ਤੁਹਾਡਾ ਭਾਈ ਅਤੇ ਉਸ ਕਸ਼ਟ ਅਤੇ ਰਾਜ ਅਤੇ ਧੀਰਜ ਵਿੱਚ ਤੁਹਾਡਾ ਸਾਂਝੀ ਹਾਂ ਜੋ ਯਿਸੂ ਵਿੱਚ ਹੈ, ਪਰਮੇਸ਼ਰ ਦੇ ਵਚਨ ਅਤੇ ਯਿਸੂ ਦੀ ਗਵਾਹੀ ਦੇ ਕਾਰਨ ਪਾਤਮੁਸ ਨਾਮਕ ਟਾਪੂ 'ਤੇ ਸੀ।</verse>
				<verse number="10">ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਸੀ ਅਤੇ ਆਪਣੇ ਪਿੱਛੇ ਤੁਰ੍ਹੀ ਵਰਗੀ ਇੱਕ ਉੱਚੀ ਅਵਾਜ਼ ਨੂੰ ਇਹ ਕਹਿੰਦੇ ਸੁਣਿਆ,</verse>
				<verse number="11">“ਜੋ ਕੁਝ ਤੂੰ ਵੇਖਦਾ ਹੈਂ ਉਸ ਨੂੰ ਇੱਕ ਪੁਸਤਕ ਵਿੱਚ ਲਿਖ ਅਤੇ ਸੱਤਾਂ ਕਲੀਸਿਆਵਾਂ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ ਭੇਜ।”</verse>
				<verse number="12">ਤਦ ਮੈਂ ਉਸ ਅਵਾਜ਼ ਨੂੰ ਵੇਖਣ ਲਈ ਪਿੱਛੇ ਮੁੜਿਆ ਜਿਹੜੀ ਮੇਰੇ ਨਾਲ ਬੋਲਦੀ ਸੀ ਅਤੇ ਜਦੋਂ ਮੁੜਿਆ ਤਾਂ ਮੈਨੂੰ ਸੋਨੇ ਦੇ ਸੱਤ ਸ਼ਮਾਦਾਨ ਵਿਖਾਈ ਦਿੱਤੇ</verse>
				<verse number="13">ਅਤੇ ਉਨ੍ਹਾਂ ਸ਼ਮਾਦਾਨਾਂ ਵਿਚਕਾਰ ਮਨੁੱਖ ਦੇ ਪੁੱਤਰ ਜਿਹਾ ਕੋਈ ਸੀ ਜਿਸ ਨੇ ਪੈਰਾਂ ਤੱਕ ਲੰਮਾ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ।</verse>
				<verse number="14">ਉਸ ਦਾ ਸਿਰ ਅਤੇ ਵਾਲ ਉੱਨ ਵਾਂਗ ਚਿੱਟੇ ਅਤੇ ਬਰਫ਼ ਵਾਂਗ ਸਫ਼ੇਦ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਸਨ;</verse>
				<verse number="15">ਉਸ ਦੇ ਪੈਰ ਭੱਠੀ ਵਿੱਚ ਤਾਏ ਹੋਏ ਪਿੱਤਲ ਵਾਂਗ ਚਮਕ ਰਹੇ ਸਨ ਅਤੇ ਉਸ ਦੀ ਅਵਾਜ਼ ਬਹੁਤੇ ਪਾਣੀਆਂ ਦੇ ਸ਼ੋਰ ਜਿਹੀ ਸੀ;</verse>
				<verse number="16">ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਦੋ ਧਾਰੀ ਤਲਵਾਰ ਨਿੱਕਲ ਰਹੀ ਸੀ; ਉਸ ਦਾ ਚਿਹਰਾ ਪੂਰੇ ਤਾਪ ਨਾਲ ਦਹਿਕਦੇ ਹੋਏ ਸੂਰਜ ਵਰਗਾ ਸੀ।</verse>
				<verse number="17">ਜਦੋਂ ਮੈਂ ਉਸ ਨੂੰ ਵੇਖਿਆ ਤਾਂ ਇੱਕ ਮੁਰਦੇ ਵਾਂਗ ਉਸ ਦੇ ਪੈਰਾਂ 'ਤੇ ਡਿੱਗ ਪਿਆ। ਤਦ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ, “ਨਾ ਡਰ! ਮੈਂ ਹੀ ਪਹਿਲਾ ਅਤੇ ਆਖਰੀ</verse>
				<verse number="18">ਅਤੇ ਜੀਉਂਦਾ ਹਾਂ। ਮੈਂ ਮਰ ਗਿਆ ਸੀ ਅਤੇ ਵੇਖ, ਮੈਂ ਯੁਗੋ-ਯੁਗ ਜੀਉਂਦਾ ਹਾਂ; ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ।</verse>
				<verse number="19">ਇਸ ਲਈ ਜੋ ਕੁਝ ਤੂੰ ਵੇਖਿਆ ਅਤੇ ਜੋ ਹੈ ਅਤੇ ਜੋ ਇਸ ਤੋਂ ਬਾਅਦ ਹੋਣ ਵਾਲਾ ਹੈ, ਉਹ ਲਿਖ ਲੈ।</verse>
				<verse number="20">ਉਨ੍ਹਾਂ ਸੱਤਾਂ ਤਾਰਿਆਂ ਦਾ ਭੇਤ ਜੋ ਤੂੰ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸੋਨੇ ਦੇ ਸੱਤਾਂ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤਾਂ ਕਲੀਸਿਆਵਾਂ ਦੇ ਦੂਤ ਹਨ ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ।</verse>
			</chapter>
			<chapter number="2">
				<verse number="1">“ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੋਨੇ ਦੇ ਸੱਤ ਸ਼ਮਾਦਾਨਾਂ ਵਿਚਕਾਰ ਚੱਲਦਾ-ਫਿਰਦਾ ਹੈ ਉਹ ਇਹ ਕਹਿੰਦਾ ਹੈ:</verse>
				<verse number="2">ਮੈਂ ਤੇਰੇ ਕੰਮਾਂ ਨੂੰ, ਤੇਰੀ ਮਿਹਨਤ ਨੂੰ ਅਤੇ ਤੇਰੇ ਧੀਰਜ ਨੂੰ ਜਾਣਦਾ ਹਾਂ ਅਤੇ ਇਹ ਵੀ ਕਿ ਤੂੰ ਬੁਰੇ ਲੋਕਾਂ ਨੂੰ ਸਹਿਣ ਨਹੀਂ ਕਰਦਾ। ਤੂੰ ਉਨ੍ਹਾਂ ਨੂੰ ਜਿਹੜੇ ਆਪਣੇ ਆਪ ਨੂੰ ਰਸੂਲ ਤਾਂ ਕਹਿੰਦੇ ਹਨ ਪਰ ਹੈ ਨਹੀਂ, ਪਰਖ ਲਿਆ ਅਤੇ ਝੂਠਾ ਪਾਇਆ ਹੈ।</verse>
				<verse number="3">ਤੂੰ ਧੀਰਜ ਰੱਖਦਾ ਹੈਂ ਅਤੇ ਮੇਰੇ ਨਾਮ ਦੀ ਖਾਤਰ ਤੂੰ ਬਹੁਤ ਕੁਝ ਸਹਿਣ ਕੀਤਾ ਅਤੇ ਥੱਕਿਆ ਨਹੀਂ।</verse>
				<verse number="4">ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ ਕਿ ਤੂੰ ਆਪਣੇ ਪਹਿਲੇ ਪ੍ਰੇਮ ਨੂੰ ਛੱਡ ਦਿੱਤਾ ਹੈ।</verse>
				<verse number="5">ਇਸ ਲਈ ਯਾਦ ਕਰ ਕਿ ਤੂੰ ਕਿੱਥੋਂ ਡਿੱਗਿਆ ਹੈਂ ਅਤੇ ਪਸ਼ਚਾਤਾਪ ਕਰ ਅਤੇ ਪਹਿਲਾਂ ਵਰਗੇ ਕੰਮ ਕਰ; ਜੇ ਤੂੰ ਪਸ਼ਚਾਤਾਪ ਨਾ ਕੀਤਾ, ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਸ ਦੇ ਸਥਾਨ ਤੋਂ ਹਟਾ ਦਿਆਂਗਾ।</verse>
				<verse number="6">ਪਰ ਤੇਰੇ ਵਿੱਚ ਇਹ ਗੱਲ ਤਾਂ ਹੈ ਕਿ ਤੂੰ ਨਿਕੁਲਾਈਆਂ ਦੇ ਕੰਮਾਂ ਤੋਂ ਘਿਰਣਾ ਕਰਦਾ ਹੈਂ, ਜਿਨ੍ਹਾਂ ਤੋਂ ਮੈਂ ਵੀ ਘਿਰਣਾ ਕਰਦਾ ਹਾਂ।</verse>
				<verse number="7">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਜੀਵਨ ਦੇ ਦਰਖ਼ਤ ਤੋਂ ਖਾਣ ਦਾ ਅਧਿਕਾਰ ਦਿਆਂਗਾ ਜੋ ਪਰਮੇਸ਼ਰ ਦੇ ਫ਼ਿਰਦੌਸ ਵਿੱਚ ਹੈ ।</verse>
				<verse number="8">“ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਪਹਿਲਾ ਅਤੇ ਆਖਰੀ ਹੈ, ਜਿਹੜਾ ਮਰ ਗਿਆ ਸੀ ਅਤੇ ਜੀ ਉੱਠਿਆ ਹੈ ਉਹ ਇਹ ਕਹਿੰਦਾ ਹੈ:</verse>
				<verse number="9">ਮੈਂ ਤੇਰੇ ਕਸ਼ਟ ਅਤੇ ਗਰੀਬੀ ਨੂੰ ਜਾਣਦਾ ਹਾਂ (ਅਸਲ ਵਿੱਚ ਤੂੰ ਧਨਵਾਨ ਹੈਂ) ਅਤੇ ਉਨ੍ਹਾਂ ਦੀ ਨਿੰਦਾ ਨੂੰ ਵੀ ਜਾਣਦਾ ਹਾਂ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ, ਬਲਕਿ ਸ਼ੈਤਾਨ ਦੀ ਮੰਡਲੀ ਹਨ।</verse>
				<verse number="10">ਜਿਹੜੇ ਦੁੱਖ ਤੂੰ ਝੱਲਣ ਵਾਲਾ ਹੈਂ, ਉਨ੍ਹਾਂ ਤੋਂ ਨਾ ਡਰ। ਵੇਖ, ਸ਼ੈਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦਖ਼ਾਨੇ ਵਿੱਚ ਸੁੱਟਣ ਵਾਲਾ ਹੈ ਤਾਂਕਿ ਤੁਸੀਂ ਪਰਖੇ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੱਕ ਕਸ਼ਟ ਹੋਵੇਗਾ; ਮੌਤ ਤੱਕ ਵਿਸ਼ਵਾਸਯੋਗ ਰਹਿ ਅਤੇ ਮੈਂ ਤੈਨੂੰ ਜੀਵਨ ਦਾ ਤਾਜ ਦਿਆਂਗਾ।</verse>
				<verse number="11">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਦੂਜੀ ਮੌਤ ਤੋਂ ਉਸ ਦੀ ਕੋਈ ਹਾਨੀ ਨਾ ਹੋਵੇਗੀ।</verse>
				<verse number="12">“ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਕੋਲ ਤਿੱਖੀ ਦੋ ਧਾਰੀ ਤਲਵਾਰ ਹੈ ਉਹ ਇਹ ਕਹਿੰਦਾ ਹੈ:</verse>
				<verse number="13">ਮੈਂ ਜਾਣਦਾ ਹਾਂ ਕਿ ਤੂੰ ਉੱਥੇ ਰਹਿੰਦਾ ਹੈਂ ਜਿੱਥੇ ਸ਼ੈਤਾਨ ਦਾ ਸਿੰਘਾਸਣ ਹੈ; ਤਾਂ ਵੀ ਤੂੰ ਮੇਰੇ ਨਾਮ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖਿਆ ਹੈ ਅਤੇ ਆਪਣੇ ਵਿਸ਼ਵਾਸ ਦਾ ਜੋ ਤੂੰ ਮੇਰੇ ਉੱਤੇ ਰੱਖਦਾ ਹੈਂ, ਮੇਰੇ ਵਿਸ਼ਵਾਸਯੋਗ ਗਵਾਹ ਅੰਤਿਪਾਸ ਦੇ ਦਿਨਾਂ ਵਿੱਚ ਵੀ ਇਨਕਾਰ ਨਹੀਂ ਕੀਤਾ ਜਿਹੜਾ ਤੁਹਾਡੇ ਵਿਚਕਾਰ ਹੀ ਮਾਰਿਆ ਗਿਆ ਜਿੱਥੇ ਸ਼ੈਤਾਨ ਦਾ ਵਾਸ ਹੈ।</verse>
				<verse number="14">ਪਰ ਮੈਨੂੰ ਤੇਰੇ ਵਿਰੁੱਧ ਕੁਝ ਕਹਿਣਾ ਹੈ; ਤੇਰੇ ਕੋਲ ਕੁਝ ਅਜਿਹੇ ਹਨ ਜਿਹੜੇ ਬਿਲਆਮ ਦੀ ਸਿੱਖਿਆ ਉੱਤੇ ਚੱਲਦੇ ਹਨ ਜਿਸ ਨੇ ਬਾਲਾਕ ਨੂੰ ਸਿਖਾਇਆ ਕਿ ਉਹ ਇਸਰਾਏਲੀਆਂ ਦੇ ਸਾਹਮਣੇ ਠੋਕਰ ਦਾ ਪੱਥਰ ਰੱਖੇ ਤਾਂਕਿ ਉਹ ਮੂਰਤੀਆਂ ਨੂੰ ਚੜ੍ਹਾਇਆ ਗਿਆ ਭੋਜਨ ਖਾਣ ਅਤੇ ਵਿਭਚਾਰ ਕਰਨ।</verse>
				<verse number="15">ਇਸੇ ਤਰ੍ਹਾਂ ਤੁਹਾਡੇ ਵਿਚਕਾਰ ਕੁਝ ਅਜਿਹੇ ਵੀ ਹਨ ਜਿਹੜੇ ਨਿਕੁਲਾਈਆਂ ਦੀ ਸਿੱਖਿਆ ਨੂੰ ਮੰਨਦੇ ਹਨ ।</verse>
				<verse number="16">ਇਸ ਲਈ ਪਸ਼ਚਾਤਾਪ ਕਰ, ਨਹੀਂ ਤਾਂ ਮੈਂ ਛੇਤੀ ਤੇਰੇ ਕੋਲ ਆਵਾਂਗਾ ਅਤੇ ਉਨ੍ਹਾਂ ਨਾਲ ਆਪਣੇ ਮੂੰਹ ਦੀ ਤਲਵਾਰ ਨਾਲ ਲੜਾਂਗਾ।</verse>
				<verse number="17">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ; ਜਿਹੜਾ ਜਿੱਤੇਗਾ ਮੈਂ ਉਸ ਨੂੰ ਗੁਪਤ ਮੰਨੇ ਵਿੱਚੋਂ ਦਿਆਂਗਾ। ਮੈਂ ਉਸ ਨੂੰ ਸਫ਼ੇਦ ਪੱਥਰ ਵੀ ਦਿਆਂਗਾ; ਉਸ ਪੱਥਰ ਉੱਤੇ ਇੱਕ ਨਵਾਂ ਨਾਮ ਉੱਕਰਿਆ ਹੋਇਆ ਹੈ ਜਿਸ ਨੂੰ ਇਸ ਦੇ ਪ੍ਰਾਪਤ ਕਰਨ ਵਾਲੇ ਤੋਂ ਇਲਾਵਾ ਹੋਰ ਕੋਈ ਨਹੀਂ ਜਾਣਦਾ।</verse>
				<verse number="18">“ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਪਰਮੇਸ਼ਰ ਦਾ ਪੁੱਤਰ ਜਿਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਅਤੇ ਜਿਸ ਦੇ ਪੈਰ ਚਮਕਦੇ ਹੋਏ ਪਿੱਤਲ ਵਰਗੇ ਹਨ ਉਹ ਇਹ ਕਹਿੰਦਾ ਹੈ:</verse>
				<verse number="19">ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਵਿਸ਼ਵਾਸ, ਸੇਵਾ ਅਤੇ ਧੀਰਜ ਨੂੰ ਜਾਣਦਾ ਹਾਂ: ਤੇਰੇ ਹੁਣ ਦੇ ਕੰਮ ਤੇਰੇ ਪਹਿਲੇ ਕੰਮਾਂ ਨਾਲੋਂ ਵਧਕੇ ਹਨ।</verse>
				<verse number="20">ਪਰ ਮੈਨੂੰ ਤੇਰੇ ਵਿਰੁੱਧ ਇਹ ਕਹਿਣਾ ਹੈ; ਤੂੰ ਉਸ ਔਰਤ ਈਜ਼ਬਲ ਨੂੰ ਸਹਿਣ ਕਰਦਾ ਹੈਂ ਜਿਹੜੀ ਆਪਣੇ ਆਪ ਨੂੰ ਨਬੀਆ ਕਹਿੰਦੀ ਹੈ ਅਤੇ ਮੇਰੇ ਦਾਸਾਂ ਨੂੰ ਇਹ ਸਿੱਖਿਆ ਦੇ ਕੇ ਭਰਮਾਉਂਦੀ ਹੈ ਕਿ ਉਹ ਵਿਭਚਾਰ ਕਰਨ ਅਤੇ ਮੂਰਤੀਆਂ ਨੂੰ ਚੜ੍ਹਾਇਆ ਹੋਇਆ ਭੋਜਨ ਖਾਣ।</verse>
				<verse number="21">ਮੈਂ ਉਸ ਨੂੰ ਸਮਾਂ ਦਿੱਤਾ ਕਿ ਉਹ ਤੋਬਾ ਕਰੇ, ਪਰ ਉਹ ਆਪਣੇ ਵਿਭਚਾਰ ਤੋਂ ਤੋਬਾ ਨਹੀਂ ਕਰਨਾ ਚਾਹੁੰਦੀ ।</verse>
				<verse number="22">ਵੇਖ, ਮੈਂ ਉਸ ਨੂੰ ਬਿਮਾਰੀ ਦੇ ਬਿਸਤਰੇ 'ਤੇ ਪਾ ਦਿਆਂਗਾ ਅਤੇ ਉਸ ਨਾਲ ਵਿਭਚਾਰ ਕਰਨ ਵਾਲਿਆਂ ਨੂੰ ਜੇ ਉਹ ਉਸ ਦੇ ਕੰਮਾਂ ਤੋਂ ਨਹੀਂ ਮੁੜਦੇ, ਵੱਡੇ ਕਸ਼ਟ ਵਿੱਚ ਪਾ ਦਿਆਂਗਾ।</verse>
				<verse number="23">ਮੈਂ ਉਸ ਦੇ ਬੱਚਿਆਂ ਨੂੰ ਮਾਰ ਸੁੱਟਾਂਗਾ; ਤਦ ਸਭ ਕਲੀਸਿਆਵਾਂ ਜਾਣ ਲੈਣਗੀਆਂ ਕਿ ਮੈਂ ਹੀ ਹਾਂ ਜੋ ਮਨਾਂ ਅਤੇ ਹਿਰਦਿਆਂ ਨੂੰ ਜਾਂਚਦਾ ਹਾਂ; ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੇ ਕੰਮਾਂ ਦੇ ਅਨੁਸਾਰ ਬਦਲਾ ਦਿਆਂਗਾ।</verse>
				<verse number="24">ਮੈਂ ਤੁਹਾਨੂੰ ਬਾਕੀਆਂ ਨੂੰ ਜਿਹੜੇ ਥੂਆਤੀਰੇ ਵਿੱਚ ਹੋ ਅਤੇ ਇਸ ਸਿੱਖਿਆ ਉੱਤੇ ਨਹੀਂ ਚੱਲਦੇ ਅਤੇ ਜਿਨ੍ਹਾਂ ਸ਼ੈਤਾਨ ਦੀਆਂ ਉਨ੍ਹਾਂ ਗੱਲਾਂ ਨੂੰ ਜੋ ‘ਡੂੰਘੀਆਂ’ ਕਹਾਉਂਦੀਆਂ ਹਨ, ਨਹੀਂ ਜਾਣਿਆ ਇਹ ਕਹਿੰਦਾ ਹਾਂ ਕਿ ਮੈਂ ਤੁਹਾਡੇ ਉੱਤੇ ਹੋਰ ਬੋਝ ਨਹੀਂ ਪਾਵਾਂਗਾ।</verse>
				<verse number="25">ਪਰ ਜੋ ਤੁਹਾਡੇ ਕੋਲ ਹੈ, ਮੇਰੇ ਆਉਣ ਤੱਕ ਉਸ ਨੂੰ ਦ੍ਰਿੜ੍ਹਤਾ ਨਾਲ ਫੜੀ ਰੱਖੋ।</verse>
				<verse number="26">ਜਿਹੜਾ ਜਿੱਤੇਗਾ ਅਤੇ ਅੰਤ ਤੱਕ ਮੇਰੇ ਕੰਮਾਂ ਅਨੁਸਾਰ ਚੱਲਦਾ ਰਹੇਗਾ, ਉਸ ਨੂੰ ਮੈਂ ਕੌਮਾਂ ਉੱਤੇ ਅਧਿਕਾਰ ਦਿਆਂਗਾ;</verse>
				<verse number="27">ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ ਅਤੇ ਉਨ੍ਹਾਂ ਨੂੰ ਮਿੱਟੀ ਦੇ ਬਰਤਨਾਂ ਵਾਂਗ ਚਕਨਾਚੂਰ ਕਰ ਦੇਵੇਗਾ।</verse>
				<verse number="28">ਇਹੋ ਅਧਿਕਾਰ ਮੈਂ ਵੀ ਆਪਣੇ ਪਿਤਾ ਤੋਂ ਪਾਇਆ ਹੈ; ਮੈਂ ਉਸ ਨੂੰ ਸਵੇਰ ਦਾ ਤਾਰਾ ਦਿਆਂਗਾ।</verse>
				<verse number="29">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।</verse>
			</chapter>
			<chapter number="3">
				<verse number="1">“ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਸ ਦੇ ਕੋਲ ਪਰਮੇਸ਼ਰ ਦੇ ਸੱਤ ਆਤਮੇ ਅਤੇ ਸੱਤ ਤਾਰੇ ਹਨ ਉਹ ਇਹ ਕਹਿੰਦਾ ਹੈ: ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ; ਤੂੰ ਜੀਉਂਦਾ ਤਾਂ ਕਹਾਉਂਦਾ ਹੈਂ, ਪਰ ਹੈਂ ਮੁਰਦਾ।</verse>
				<verse number="2">ਸਚੇਤ ਹੋ ਅਤੇ ਜੋ ਬਾਕੀ ਹੈ ਤੇ ਖ਼ਤਮ ਹੋਣ ਵਾਲਾ ਹੈ ਉਸ ਨੂੰ ਦ੍ਰਿੜ੍ਹ ਕਰ, ਕਿਉਂਕਿ ਮੈਂ ਆਪਣੇ ਪਰਮੇਸ਼ਰ ਦੇ ਸਨਮੁੱਖ ਤੇਰੇ ਕੰਮਾਂ ਨੂੰ ਸੰਪੂਰਨ ਨਹੀਂ ਪਾਇਆ ਹੈ।</verse>
				<verse number="3">ਇਸ ਲਈ ਯਾਦ ਕਰ ਕਿ ਤੂੰ ਕੀ ਸੁਣਿਆ ਅਤੇ ਪ੍ਰਾਪਤ ਕੀਤਾ; ਉਸ ਉੱਤੇ ਚੱਲ ਅਤੇ ਪਸ਼ਚਾਤਾਪ ਕਰ। ਪਰ ਜੇ ਤੂੰ ਸਚੇਤ ਨਾ ਹੋਇਆ ਤਾਂ ਮੈਂ ਚੋਰ ਵਾਂਗ ਆਵਾਂਗਾ ਅਤੇ ਤੈਨੂੰ ਪਤਾ ਵੀ ਨਹੀਂ ਲੱਗੇਗਾ ਕਿ ਮੈਂ ਕਿਸ ਘੜੀ ਤੇਰੇ ਉੱਤੇ ਆ ਪਵਾਂਗਾ।</verse>
				<verse number="4">ਪਰ ਸਾਰਦੀਸ ਵਿੱਚ ਤੇਰੇ ਕੁਝ ਲੋਕ ਹਨ ਜਿਨ੍ਹਾਂ ਆਪਣੇ ਵਸਤਰਾਂ ਨੂੰ ਭ੍ਰਿਸ਼ਟ ਨਹੀਂ ਕੀਤਾ ਅਤੇ ਉਹ ਸਫ਼ੇਦ ਵਸਤਰਾਂ ਵਿੱਚ ਮੇਰੇ ਨਾਲ ਚੱਲਣਗੇ, ਕਿਉਂਕਿ ਉਹ ਯੋਗ ਹਨ।</verse>
				<verse number="5">“ਜਿਹੜਾ ਜਿੱਤੇਗਾ ਉਸ ਨੂੰ ਇਸੇ ਤਰ੍ਹਾਂ ਸਫ਼ੇਦ ਵਸਤਰ ਪਹਿਨਾਏ ਜਾਣਗੇ ਅਤੇ ਮੈਂ ਉਸ ਦਾ ਨਾਮ ਜੀਵਨ ਦੀ ਪੁਸਤਕ ਵਿੱਚੋਂ ਕਦੇ ਨਾ ਮਿਟਾਵਾਂਗਾ, ਸਗੋਂ ਮੈਂ ਆਪਣੇ ਪਿਤਾ ਦੇ ਸਾਹਮਣੇ ਅਤੇ ਉਸ ਦੇ ਦੂਤਾਂ ਦੇ ਸਾਹਮਣੇ ਉਸ ਦਾ ਨਾਮ ਸਵੀਕਾਰ ਕਰਾਂਗਾ।</verse>
				<verse number="6">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”</verse>
				<verse number="7">“ਫ਼ਿਲਦਲਫ਼ੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਪਵਿੱਤਰ ਅਤੇ ਸੱਚਾ ਹੈ ਅਤੇ ਜਿਸ ਕੋਲ ਦਾਊਦ ਦੀ ਕੁੰਜੀ ਹੈ, ਜਿਸ ਦੇ ਖੋਲ੍ਹੇ ਹੋਏ ਨੂੰ ਕੋਈ ਬੰਦ ਨਹੀਂ ਕਰ ਸਕਦਾ ਅਤੇ ਬੰਦ ਕੀਤੇ ਹੋਏ ਨੂੰ ਕੋਈ ਖੋਲ੍ਹ ਨਹੀਂ ਸਕਦਾ ਉਹ ਇਹ ਕਹਿੰਦਾ ਹੈ:</verse>
				<verse number="8">ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ। ਵੇਖ, ਮੈਂ ਤੇਰੇ ਸਾਹਮਣੇ ਇੱਕ ਖੁੱਲ੍ਹਾ ਹੋਇਆ ਦਰਵਾਜ਼ਾ ਰੱਖਿਆ ਹੈ ਜਿਸ ਨੂੰ ਕੋਈ ਬੰਦ ਨਹੀਂ ਕਰ ਸਕਦਾ; ਭਾਵੇਂ ਤੇਰੇ ਕੋਲ ਥੋੜ੍ਹੀ ਹੀ ਸਮਰੱਥਾ ਹੈ, ਤਾਂ ਵੀ ਤੂੰ ਮੇਰੇ ਵਚਨ ਦੀ ਪਾਲਣਾ ਕੀਤੀ ਅਤੇ ਮੇਰੇ ਨਾਮ ਦਾ ਇਨਕਾਰ ਨਹੀਂ ਕੀਤਾ।</verse>
				<verse number="9">ਵੇਖ, ਮੈਂ ਸ਼ੈਤਾਨ ਦੀ ਉਸ ਮੰਡਲੀ ਨੂੰ ਜਿਹੜੇ ਆਪਣੇ ਆਪ ਨੂੰ ਯਹੂਦੀ ਕਹਿੰਦੇ ਹਨ ਪਰ ਹੈ ਨਹੀਂ ਸਗੋਂ ਝੂਠ ਬੋਲਦੇ ਹਨ, ਤੇਰੇ ਵੱਸ ਵਿੱਚ ਕਰ ਦਿਆਂਗਾ; ਵੇਖ, ਮੈਂ ਉਨ੍ਹਾਂ ਨੂੰ ਮਜ਼ਬੂਰ ਕਰ ਦਿਆਂਗਾ ਕਿ ਉਹ ਆ ਕੇ ਤੇਰੇ ਪੈਰਾਂ 'ਤੇ ਡਿੱਗਣ ਅਤੇ ਜਾਣ ਲੈਣ ਕਿ ਮੈਂ ਤੈਨੂੰ ਪਿਆਰ ਕੀਤਾ ਹੈ।</verse>
				<verse number="10">ਤੂੰ ਮੇਰੇ ਧੀਰਜ ਦੇ ਵਚਨ ਦੀ ਪਾਲਣਾ ਕੀਤੀ, ਇਸ ਲਈ ਮੈਂ ਵੀ ਤੈਨੂੰ ਪਰੀਖਿਆ ਦੀ ਉਸ ਘੜੀ ਤੋਂ ਬਚਾਵਾਂਗਾ ਜਿਹੜੀ ਧਰਤੀ ਦੇ ਸਭ ਰਹਿਣ ਵਾਲਿਆਂ ਨੂੰ ਪਰਖਣ ਲਈ ਪੂਰੇ ਸੰਸਾਰ ਉੱਤੇ ਆਉਣ ਵਾਲੀ ਹੈ।</verse>
				<verse number="11">ਮੈਂ ਛੇਤੀ ਆ ਰਿਹਾ ਹਾਂ; ਜੋ ਕੁਝ ਤੇਰੇ ਕੋਲ ਹੈ ਉਸ ਨੂੰ ਫੜੀ ਰੱਖ ਤਾਂਕਿ ਕੋਈ ਤੇਰਾ ਤਾਜ ਖੋਹ ਨਾ ਲਵੇ।</verse>
				<verse number="12">“ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਪਰਮੇਸ਼ਰ ਦੀ ਹੈਕਲ ਦਾ ਥੰਮ੍ਹ ਬਣਾਵਾਂਗਾ ਅਤੇ ਉਹ ਫਿਰ ਕਦੇ ਬਾਹਰ ਨਾ ਜਾਵੇਗਾ। ਮੈਂ ਉਸ ਉੱਤੇ ਆਪਣੇ ਪਰਮੇਸ਼ਰ ਦਾ ਨਾਮ, ਆਪਣੇ ਪਰਮੇਸ਼ਰ ਦੀ ਨਗਰੀ ਨਵੀਂ ਯਰੂਸ਼ਲਮ ਦਾ ਨਾਮ ਜੋ ਸਵਰਗ ਤੋਂ ਮੇਰੇ ਪਰਮੇਸ਼ਰ ਕੋਲੋਂ ਉੱਤਰਦੀ ਹੈ ਅਤੇ ਆਪਣਾ ਨਵਾਂ ਨਾਮ ਲਿਖਾਂਗਾ।</verse>
				<verse number="13">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”</verse>
				<verse number="14">“ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖ: “ਜਿਹੜਾ ਆਮੀਨ, ਵਫ਼ਾਦਾਰ, ਸੱਚਾ ਗਵਾਹ ਅਤੇ ਪਰਮੇਸ਼ਰ ਦੀ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਉਹ ਇਹ ਕਹਿੰਦਾ ਹੈ:</verse>
				<verse number="15">ਮੈਂ ਤੇਰੇ ਕੰਮਾਂ ਨੂੰ ਜਾਣਦਾ ਹਾਂ ਕਿ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ; ਕਾਸ਼ ਕਿ ਤੂੰ ਠੰਡਾ ਜਾਂ ਗਰਮ ਹੁੰਦਾ!</verse>
				<verse number="16">ਸੋ ਤੂੰ ਨਾ ਤਾਂ ਠੰਡਾ ਹੈਂ ਅਤੇ ਨਾ ਗਰਮ ਸਗੋਂ ਕੋਸਾ ਹੈਂ, ਇਸ ਲਈ ਮੈਂ ਤੈਨੂੰ ਆਪਣੇ ਮੂੰਹ ਵਿੱਚੋਂ ਉਗਲ ਦਿਆਂਗਾ।</verse>
				<verse number="17">ਕਿਉਂਕਿ ਤੂੰ ਕਹਿੰਦਾ ਹੈਂ ਕਿ ਮੈਂ ਧਨਵਾਨ ਹਾਂ ਅਤੇ ਧਨੀ ਹੋ ਗਿਆ ਹਾਂ ਅਤੇ ਮੈਨੂੰ ਕਿਸੇ ਚੀਜ਼ ਦੀ ਥੁੜ੍ਹ ਨਹੀਂ ਹੈ, ਪਰ ਤੂੰ ਨਹੀਂ ਜਾਣਦਾ ਕਿ ਤੂੰ ਮੰਦਭਾਗਾ, ਤਰਸਯੋਗ, ਗਰੀਬ, ਅੰਨ੍ਹਾ ਅਤੇ ਨੰਗਾ ਹੈਂ।</verse>
				<verse number="18">ਮੈਂ ਤੈਨੂੰ ਸਲਾਹ ਦਿੰਦਾ ਹਾਂ ਕਿ ਤੂੰ ਮੇਰੇ ਕੋਲੋਂ ਅੱਗ ਨਾਲ ਸ਼ੁੱਧ ਕੀਤਾ ਹੋਇਆ ਸੋਨਾ ਖਰੀਦ ਲੈ ਤਾਂਕਿ ਤੂੰ ਧਨਵਾਨ ਹੋ ਜਾਵੇਂ ਅਤੇ ਪਹਿਨਣ ਲਈ ਸਫ਼ੇਦ ਵਸਤਰ, ਤਾਂਕਿ ਤੇਰੇ ਨੰਗੇਜ ਦੀ ਲੱਜਾ ਪਰਗਟ ਨਾ ਹੋਵੇ ਅਤੇ ਅੱਖਾਂ ਵਿੱਚ ਪਾਉਣ ਲਈ ਸੁਰਮਾ, ਤਾਂਕਿ ਤੂੰ ਵੇਖ ਸਕੇਂ।</verse>
				<verse number="19">ਮੈਂ ਜਿੰਨਿਆਂ ਨਾਲ ਪ੍ਰੇਮ ਕਰਦਾ ਹਾਂ ਉਨ੍ਹਾਂ ਨੂੰ ਝਿੜਕਦਾ ਅਤੇ ਤਾੜਦਾ ਹਾਂ; ਇਸ ਲਈ ਸਰਗਰਮ ਹੋ ਅਤੇ ਪਸ਼ਚਾਤਾਪ ਕਰ।</verse>
				<verse number="20">ਵੇਖ, ਮੈਂ ਦਰਵਾਜ਼ੇ 'ਤੇ ਖੜ੍ਹਾ ਖੜਕਾ ਰਿਹਾ ਹਾਂ; ਜੇ ਕੋਈ ਮੇਰੀ ਅਵਾਜ਼ ਸੁਣ ਕੇ ਦਰਵਾਜ਼ਾ ਖੋਲ੍ਹ ਦੇਵੇ ਤਾਂ ਮੈਂ ਉਸ ਦੇ ਕੋਲ ਅੰਦਰ ਆਵਾਂਗਾ ਅਤੇ ਉਸ ਦੇ ਨਾਲ ਭੋਜਨ ਕਰਾਂਗਾ ਅਤੇ ਉਹ ਮੇਰੇ ਨਾਲ।</verse>
				<verse number="21">“ਜਿਹੜਾ ਜਿੱਤੇਗਾ ਮੈਂ ਉਸ ਨੂੰ ਆਪਣੇ ਨਾਲ ਸਿੰਘਾਸਣ ਉੱਤੇ ਬਿਠਾਵਾਂਗਾ, ਜਿਵੇਂ ਮੈਂ ਵੀ ਜਿੱਤ ਕੇ ਆਪਣੇ ਪਿਤਾ ਦੇ ਨਾਲ ਉਸ ਦੇ ਸਿੰਘਾਸਣ ਉੱਤੇ ਬੈਠਾ।</verse>
				<verse number="22">“ਜਿਸ ਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਆਵਾਂ ਨੂੰ ਕੀ ਕਹਿੰਦਾ ਹੈ।”</verse>
			</chapter>
			<chapter number="4">
				<verse number="1">ਇਸ ਤੋਂ ਬਾਅਦ ਮੈਂ ਨਿਗਾਹ ਕੀਤੀ ਅਤੇ ਵੇਖੋ, ਅਕਾਸ਼ ਵਿੱਚ ਇੱਕ ਦਰਵਾਜ਼ਾ ਖੁੱਲ੍ਹਾ ਹੋਇਆ ਹੈ ਅਤੇ ਮੈਂ ਪਹਿਲੀ ਅਵਾਜ਼ ਨੂੰ ਜੋ ਤੁਰ੍ਹੀ ਦੀ ਅਵਾਜ਼ ਜਿਹੀ ਸੀ, ਆਪਣੇ ਨਾਲ ਗੱਲ ਕਰਦੇ ਸੁਣਿਆ ਜਿਸ ਨੇ ਕਿਹਾ, “ਇੱਥੇ ਉਤਾਂਹ ਆ ਜਾ ਅਤੇ ਮੈਂ ਤੈਨੂੰ ਉਹ ਸਭ ਕੁਝ ਵਿਖਾਵਾਂਗਾ ਜੋ ਇਸ ਤੋਂ ਬਾਅਦ ਹੋਣਾ ਜ਼ਰੂਰੀ ਹੈ।”</verse>
				<verse number="2">ਮੈਂ ਤੁਰੰਤ ਆਤਮਾ ਵਿੱਚ ਆਇਆ ਅਤੇ ਵੇਖੋ, ਸਵਰਗ ਵਿੱਚ ਇੱਕ ਸਿੰਘਾਸਣ ਲੱਗਾ ਹੋਇਆ ਸੀ ਅਤੇ ਉਸ ਸਿੰਘਾਸਣ ਉੱਤੇ ਕੋਈ ਬੈਠਾ ਸੀ।</verse>
				<verse number="3">ਜਿਹੜਾ ਬੈਠਾ ਸੀ ਉਹ ਵੇਖਣ ਵਿੱਚ ਪੁਖਰਾਜ ਅਤੇ ਅਕੀਕ ਵਰਗਾ ਸੀ ਅਤੇ ਉਸ ਦੇ ਸਿੰਘਾਸਣ ਦੇ ਆਲੇ-ਦੁਆਲੇ ਇੱਕ ਸਤਰੰਗੀ ਪੀਂਘ ਸੀ ਜੋ ਵੇਖਣ ਵਿੱਚ ਪੰਨੇ ਜਿਹੀ ਸੀ।</verse>
				<verse number="4">ਉਸ ਸਿੰਘਾਸਣ ਦੇ ਆਲੇ-ਦੁਆਲੇ ਚੌਵੀ ਤਖ਼ਤ ਸਨ ਅਤੇ ਉਨ੍ਹਾਂ ਤਖ਼ਤਾਂ ਉੱਤੇ ਚੌਵੀ ਬਜ਼ੁਰਗ ਬੈਠੇ ਸਨ ਜਿਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਸੋਨੇ ਦੇ ਤਾਜ ਸਨ।</verse>
				<verse number="5">ਉਸ ਸਿੰਘਾਸਣ ਤੋਂ ਬਿਜਲੀ ਦੀਆਂ ਚਮਕਾਂ, ਅਵਾਜ਼ਾਂ ਅਤੇ ਗਰਜਣਾਂ ਨਿੱਕਲ ਰਹੀਆਂ ਸਨ ਅਤੇ ਸਿੰਘਾਸਣ ਦੇ ਸਾਹਮਣੇ ਅੱਗ ਦੀਆਂ ਸੱਤ ਮਸ਼ਾਲਾਂ ਬਲ ਰਹੀਆਂ ਸਨ ਜੋ ਕਿ ਪਰਮੇਸ਼ਰ ਦੇ ਸੱਤ ਆਤਮੇ ਹਨ।</verse>
				<verse number="6">ਸਿੰਘਾਸਣ ਦੇ ਸਾਹਮਣੇ ਬਲੌਰ ਵਰਗਾ ਸ਼ੀਸ਼ੇ ਦਾ ਸਮੁੰਦਰ ਜਿਹਾ ਸੀ ਅਤੇ ਸਿੰਘਾਸਣ ਦੇ ਵਿਚਕਾਰ ਅਤੇ ਸਿੰਘਾਸਣ ਦੇ ਆਲੇ-ਦੁਆਲੇ ਚਾਰ ਪ੍ਰਾਣੀ ਸਨ ਜਿਨ੍ਹਾਂ ਦੇ ਅੱਗੇ-ਪਿੱਛੇ ਅੱਖਾਂ ਹੀ ਅੱਖਾਂ ਸਨ।</verse>
				<verse number="7">ਪਹਿਲਾ ਪ੍ਰਾਣੀ ਸ਼ੇਰ ਵਰਗਾ ਅਤੇ ਦੂਜਾ ਪ੍ਰਾਣੀ ਵੱਛੇ ਵਰਗਾ ਸੀ; ਤੀਜੇ ਪ੍ਰਾਣੀ ਦਾ ਚਿਹਰਾ ਮਨੁੱਖ ਜਿਹਾ ਸੀ ਅਤੇ ਚੌਥਾ ਪ੍ਰਾਣੀ ਉੱਡਦੇ ਹੋਏ ਉਕਾਬ ਵਰਗਾ ਸੀ।</verse>
				<verse number="8">ਇਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਹਰੇਕ ਦੇ ਛੇ-ਛੇ ਖੰਭ ਸਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਅਤੇ ਅੰਦਰ ਅੱਖਾਂ ਹੀ ਅੱਖਾਂ ਸਨ। ਉਹ ਬਿਨਾਂ ਰੁਕੇ ਰਾਤ-ਦਿਨ ਇਹ ਕਹਿੰਦੇ ਰਹਿੰਦੇ ਹਨ: ਪਵਿੱਤਰ, ਪਵਿੱਤਰ, ਪਵਿੱਤਰ, ਸਰਬ-ਸ਼ਕਤੀਮਾਨ ਪਰਮੇਸ਼ਰ! ਜਿਹੜਾ ਸੀ, ਜਿਹੜਾ ਹੈ ਅਤੇ ਜਿਹੜਾ ਆਉਣ ਵਾਲਾ ਹੈ।</verse>
				<verse number="9">ਜਦੋਂ ਵੀ ਉਹ ਪ੍ਰਾਣੀ ਉਸ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਯੁਗੋ-ਯੁਗ ਜੀਉਂਦਾ ਹੈ, ਮਹਿਮਾ, ਆਦਰ ਅਤੇ ਧੰਨਵਾਦ ਦਿੰਦੇ ਹਨ</verse>
				<verse number="10">ਤਾਂ ਚੌਵੀ ਬਜ਼ੁਰਗ ਉਸ ਦੇ ਸਾਹਮਣੇ ਡਿੱਗ ਕੇ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਅਤੇ ਯੁਗੋ-ਯੁਗ ਜੀਉਂਦਾ ਹੈ, ਅਰਾਧਨਾ ਕਰਦੇ ਹਨ ਅਤੇ ਆਪਣੇ ਤਾਜ ਸਿੰਘਾਸਣ ਦੇ ਸਾਹਮਣੇ ਰੱਖ ਕੇ ਕਹਿੰਦੇ ਹਨ:</verse>
				<verse number="11">ਹੇ ਸਾਡੇ ਪ੍ਰਭੂ ਅਤੇ ਪਰਮੇਸ਼ਰ, ਤੂੰ ਮਹਿਮਾ, ਆਦਰ ਅਤੇ ਸਮਰੱਥਾ ਪ੍ਰਾਪਤ ਕਰਨ ਦੇ ਯੋਗ ਹੈਂ, ਕਿਉਂਕਿ ਸਭਨਾਂ ਵਸਤਾਂ ਨੂੰ ਤੂੰ ਹੀ ਸਿਰਜਿਆ ਅਤੇ ਤੇਰੀ ਹੀ ਇੱਛਾ ਨਾਲ ਉਹ ਹੋਂਦ ਵਿੱਚ ਆਈਆਂ ਅਤੇ ਸਿਰਜੀਆਂ ਗਈਆਂ।</verse>
			</chapter>
			<chapter number="5">
				<verse number="1">ਫਿਰ ਮੈਂ ਉਸ ਦੇ ਸੱਜੇ ਹੱਥ ਵਿੱਚ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਇੱਕ ਪੱਤ੍ਰੀ ਵੇਖੀ ਜੋ ਅੰਦਰੋਂ ਅਤੇ ਬਾਹਰੋਂ ਲਿਖੀ ਹੋਈ ਅਤੇ ਸੱਤ ਮੋਹਰਾਂ ਨਾਲ ਮੋਹਰਬੰਦ ਕੀਤੀ ਹੋਈ ਸੀ।</verse>
				<verse number="2">ਫਿਰ ਮੈਂ ਇੱਕ ਬਲਵੰਤ ਸਵਰਗਦੂਤ ਨੂੰ ਉੱਚੀ ਅਵਾਜ਼ ਵਿੱਚ ਇਹ ਪੁਕਾਰਦੇ ਹੋਏ ਵੇਖਿਆ, “ਕੌਣ ਹੈ ਜਿਹੜਾ ਇਸ ਪੱਤ੍ਰੀ ਨੂੰ ਖੋਲ੍ਹਣ ਅਤੇ ਇਸ ਦੀਆਂ ਮੋਹਰਾਂ ਨੂੰ ਤੋੜਨ ਦੇ ਯੋਗ ਹੈ?”</verse>
				<verse number="3">ਪਰ ਨਾ ਸਵਰਗ ਵਿੱਚ, ਨਾ ਧਰਤੀ ਉੱਤੇ ਅਤੇ ਨਾ ਹੀ ਧਰਤੀ ਦੇ ਹੇਠਾਂ ਕੋਈ ਮਿਲਿਆ ਜਿਹੜਾ ਉਸ ਪੱਤ੍ਰੀ ਨੂੰ ਖੋਲ੍ਹ ਸਕੇ ਜਾਂ ਉਸ ਦੇ ਅੰਦਰ ਵੇਖ ਸਕੇ।</verse>
				<verse number="4">ਤਦ ਮੈਂ ਉੱਚੀ-ਉੱਚੀ ਰੋਣ ਲੱਗਾ, ਕਿਉਂਕਿ ਕੋਈ ਵੀ ਉਸ ਪੱਤ੍ਰੀ ਨੂੰ ਖੋਲ੍ਹਣ ਜਾਂ ਉਸ ਦੇ ਅੰਦਰ ਵੇਖਣ ਦੇ ਯੋਗ ਨਾ ਮਿਲਿਆ।</verse>
				<verse number="5">ਫਿਰ ਉਨ੍ਹਾਂ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਕਿਹਾ, “ਨਾ ਰੋ! ਵੇਖ, ਯਹੂਦਾ ਦੇ ਗੋਤ ਦਾ ਬੱਬਰ ਸ਼ੇਰ ਜਿਹੜਾ ਦਾਊਦ ਦੀ ਜੜ੍ਹ ਹੈ, ਜੇਤੂ ਹੋਇਆ ਹੈ; ਉਹ ਇਸ ਪੱਤ੍ਰੀ ਨੂੰ ਅਤੇ ਇਸ ਦੀਆਂ ਸੱਤਾਂ ਮੋਹਰਾਂ ਨੂੰ ਖੋਲ੍ਹਣ ਦੇ ਯੋਗ ਹੈ।”</verse>
				<verse number="6">ਫਿਰ ਮੈਂ ਸਿੰਘਾਸਣ ਅਤੇ ਚਾਰ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਵਿਚਕਾਰ ਜਿਵੇਂ ਘਾਤ ਕੀਤੇ ਗਏ ਇੱਕ ਲੇਲੇ ਨੂੰ ਖੜ੍ਹੇ ਵੇਖਿਆ ਜਿਸ ਦੇ ਸੱਤ ਸਿੰਗ ਅਤੇ ਸੱਤ ਅੱਖਾਂ ਸਨ। ਇਹ ਪਰਮੇਸ਼ਰ ਦੇ ਸੱਤ ਆਤਮੇ ਹਨ ਜਿਨ੍ਹਾਂ ਨੂੰ ਸਾਰੀ ਧਰਤੀ ਉੱਤੇ ਭੇਜਿਆ ਗਿਆ ਹੈ।</verse>
				<verse number="7">ਤਦ ਲੇਲੇ ਨੇ ਆ ਕੇ ਉਸ ਦੇ ਸੱਜੇ ਹੱਥ ਵਿੱਚੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਹ ਪੱਤ੍ਰੀ ਲੈ ਲਈ।</verse>
				<verse number="8">ਜਦੋਂ ਉਸ ਨੇ ਉਹ ਪੱਤ੍ਰੀ ਲਈ ਤਾਂ ਉਹ ਚਾਰ ਪ੍ਰਾਣੀ ਅਤੇ ਚੌਵੀ ਬਜ਼ੁਰਗ ਲੇਲੇ ਦੇ ਸਾਹਮਣੇ ਡਿੱਗ ਪਏ। ਉਨ੍ਹਾਂ ਵਿੱਚੋਂ ਹਰੇਕ ਦੇ ਕੋਲ ਰਬਾਬ ਅਤੇ ਧੂਫ਼ ਨਾਲ ਭਰੇ ਹੋਏ ਸੋਨੇ ਦੇ ਕਟੋਰੇ ਸਨ ਜਿਹੜੇ ਸੰਤਾਂ ਦੀਆਂ ਪ੍ਰਾਰਥਨਾਵਾਂ ਹਨ।</verse>
				<verse number="9">ਉਹ ਇੱਕ ਨਵਾਂ ਗੀਤ ਗਾਉਂਦੇ ਹਨ: “ਕਿਉਂਕਿ ਤੂੰ ਘਾਤ ਕੀਤਾ ਗਿਆ, ਇਸ ਲਈ ਤੂੰ ਯੋਗ ਹੈਂ ਕਿ ਇਸ ਪੱਤ੍ਰੀ ਨੂੰ ਲਵੇਂ ਅਤੇ ਇਸ ਦੀਆਂ ਮੋਹਰਾਂ ਨੂੰ ਖੋਲ੍ਹੇਂ; ਤੂੰ ਆਪਣੇ ਲਹੂ ਨਾਲ ਹਰੇਕ ਗੋਤ, ਭਾਸ਼ਾ, ਜਾਤੀ ਅਤੇ ਕੌਮ ਵਿੱਚੋਂ ਲੋਕਾਂ ਨੂੰ ਪਰਮੇਸ਼ਰ ਦੇ ਲਈ ਮੁੱਲ ਲੈ ਲਿਆ</verse>
				<verse number="10">ਅਤੇ ਉਨ੍ਹਾਂ ਨੂੰ ਸਾਡੇ ਪਰਮੇਸ਼ਰ ਦੇ ਲਈ ਇੱਕ ਰਾਜ ਅਤੇ ਯਾਜਕ ਬਣਾਇਆ ਤੇ ਉਹ ਧਰਤੀ ਉੱਤੇ ਰਾਜ ਕਰਨਗੇ।”</verse>
				<verse number="11">ਫਿਰ ਮੈਂ ਵੇਖਿਆ ਅਤੇ ਮੈਨੂੰ ਸਿੰਘਾਸਣ, ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਆਲੇ-ਦੁਆਲੇ ਬਹੁਤ ਸਾਰੇ ਸਵਰਗਦੂਤਾਂ ਦੀ ਅਵਾਜ਼ ਸੁਣਾਈ ਦਿੱਤੀ ਜਿਨ੍ਹਾਂ ਦੀ ਗਿਣਤੀ ਲੱਖਾਂ ਅਤੇ ਕਰੋੜਾਂ ਸੀ।</verse>
				<verse number="12">ਉਹ ਉੱਚੀ ਅਵਾਜ਼ ਵਿੱਚ ਕਹਿ ਰਹੇ ਸਨ, “ਉਹ ਲੇਲਾ ਜਿਹੜਾ ਘਾਤ ਕੀਤਾ ਗਿਆ ਸੀ, ਸਮਰੱਥਾ, ਧਨ, ਗਿਆਨ, ਸ਼ਕਤੀ, ਆਦਰ, ਮਹਿਮਾ ਅਤੇ ਉਸਤਤ ਦੇ ਯੋਗ ਹੈ।”</verse>
				<verse number="13">ਫਿਰ ਮੈਂ ਹਰੇਕ ਪ੍ਰਾਣੀ ਨੂੰ ਜਿਹੜਾ ਅਕਾਸ਼ ਵਿੱਚ, ਧਰਤੀ ਉੱਤੇ, ਧਰਤੀ ਦੇ ਹੇਠਾਂ ਅਤੇ ਸਮੁੰਦਰ ਵਿੱਚ ਹੈ ਅਰਥਾਤ ਇਨ੍ਹਾਂ ਵਿਚਲੇ ਸਭਨਾਂ ਪ੍ਰਾਣੀਆਂ ਨੂੰ ਇਹ ਕਹਿੰਦੇ ਸੁਣਿਆ, “ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ, ਉਸ ਦੀ ਅਤੇ ਲੇਲੇ ਦੀ ਉਸਤਤ, ਆਦਰ, ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਰਹੇ।”</verse>
				<verse number="14">ਤਦ ਚਾਰੇ ਪ੍ਰਾਣੀਆਂ ਨੇ ਕਿਹਾ, “ਆਮੀਨ!” ਅਤੇ ਬਜ਼ੁਰਗਾਂ ਨੇ ਡਿੱਗ ਕੇ ਉਸ ਦੀ ਅਰਾਧਨਾ ਕੀਤੀ।</verse>
			</chapter>
			<chapter number="6">
				<verse number="1">ਫਿਰ ਮੈਂ ਵੇਖਿਆ ਕਿ ਲੇਲੇ ਨੇ ਸੱਤਾਂ ਵਿੱਚੋਂ ਇੱਕ ਮੋਹਰ ਨੂੰ ਖੋਲ੍ਹਿਆ; ਤਦ ਮੈਂ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੂੰ ਗਰਜਦੀ ਹੋਈ ਅਵਾਜ਼ ਵਿੱਚ ਇਹ ਕਹਿੰਦੇ ਸੁਣਿਆ, “ਆ!”</verse>
				<verse number="2">ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਚਿੱਟਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਕੋਲ ਇੱਕ ਧਣੁਖ ਸੀ। ਉਸ ਨੂੰ ਇੱਕ ਤਾਜ ਦਿੱਤਾ ਗਿਆ ਅਤੇ ਉਹ ਜਿੱਤਦਾ ਹੋਇਆ ਨਿੱਕਲਿਆ ਤਾਂਕਿ ਜੇਤੂ ਹੋਵੇ।</verse>
				<verse number="3">ਜਦੋਂ ਉਸ ਨੇ ਦੂਜੀ ਮੋਹਰ ਖੋਲ੍ਹੀ ਤਾਂ ਮੈਂ ਦੂਜੇ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆ!”</verse>
				<verse number="4">ਫਿਰ ਇੱਕ ਹੋਰ ਘੋੜਾ ਨਿੱਕਲਿਆ ਜੋ ਗੂੜ੍ਹੇ ਲਾਲ ਰੰਗ ਦਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਨੂੰ ਧਰਤੀ ਉੱਤੋਂ ਸ਼ਾਂਤੀ ਚੁੱਕ ਲੈਣ ਦਾ ਅਧਿਕਾਰ ਦਿੱਤਾ ਗਿਆ ਤਾਂਕਿ ਲੋਕ ਇੱਕ ਦੂਜੇ ਨੂੰ ਘਾਤ ਕਰਨ ਅਤੇ ਉਸ ਨੂੰ ਇੱਕ ਵੱਡੀ ਤਲਵਾਰ ਦਿੱਤੀ ਗਈ।</verse>
				<verse number="5">ਜਦੋਂ ਉਸ ਨੇ ਤੀਜੀ ਮੋਹਰ ਖੋਲ੍ਹੀ ਤਾਂ ਮੈਂ ਤੀਜੇ ਪ੍ਰਾਣੀ ਨੂੰ ਇਹ ਕਹਿੰਦੇ ਸੁਣਿਆ, “ਆ!” ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਕਾਲਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਸਵਾਰ ਸੀ ਉਸ ਦੇ ਹੱਥ ਵਿੱਚ ਇੱਕ ਤੱਕੜੀ ਸੀ।</verse>
				<verse number="6">ਫਿਰ ਮੈਨੂੰ ਚਾਰਾਂ ਪ੍ਰਾਣੀਆਂ ਦੇ ਵਿਚਕਾਰੋਂ ਜਿਵੇਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਇੱਕ ਦੀਨਾਰ ਦੀ ਇੱਕ ਕਿੱਲੋ ਕਣਕ ਅਤੇ ਇੱਕ ਦੀਨਾਰ ਦਾ ਤਿੰਨ ਕਿੱਲੋ ਜੌਂ, ਪਰ ਤੇਲ ਅਤੇ ਦਾਖਰਸ ਦਾ ਨੁਕਸਾਨ ਨਾ ਕਰੀਂ।”</verse>
				<verse number="7">ਜਦੋਂ ਉਸ ਨੇ ਚੌਥੀ ਮੋਹਰ ਖੋਲ੍ਹੀ ਤਾਂ ਮੈਨੂੰ ਚੌਥੇ ਪ੍ਰਾਣੀ ਦੀ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਆ!”</verse>
				<verse number="8">ਤਦ ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਹਲਕੇ ਪੀਲੇ ਰੰਗ ਦਾ ਘੋੜਾ ਸੀ ਅਤੇ ਜਿਹੜਾ ਉਸ ਉੱਤੇ ਬੈਠਾ ਸੀ ਉਸ ਦਾ ਨਾਮ ਮੌਤ ਸੀ ਅਤੇ ਪਤਾਲ ਉਸ ਦੇ ਪਿੱਛੇ-ਪਿੱਛੇ ਆ ਰਿਹਾ ਸੀ। ਉਨ੍ਹਾਂ ਨੂੰ ਧਰਤੀ ਦੇ ਇੱਕ ਚੌਥਾਈ ਹਿੱਸੇ ਉੱਤੇ ਅਧਿਕਾਰ ਦਿੱਤਾ ਗਿਆ ਕਿ ਉਹ ਲੋਕਾਂ ਦਾ ਤਲਵਾਰ, ਕਾਲ, ਮਹਾਂਮਾਰੀ ਅਤੇ ਧਰਤੀ ਦੇ ਜੰਗਲੀ ਜਾਨਵਰਾਂ ਦੁਆਰਾ ਨਾਸ ਕਰਨ।</verse>
				<verse number="9">ਜਦੋਂ ਉਸ ਨੇ ਪੰਜਵੀਂ ਮੋਹਰ ਖੋਲ੍ਹੀ ਤਾਂ ਮੈਂ ਵੇਦੀ ਦੇ ਹੇਠਾਂ ਉਨ੍ਹਾਂ ਲੋਕਾਂ ਦੇ ਪ੍ਰਾਣਾਂ ਨੂੰ ਵੇਖਿਆ ਜਿਨ੍ਹਾਂ ਨੂੰ ਪਰਮੇਸ਼ਰ ਦੇ ਵਚਨ ਦੇ ਕਾਰਨ ਅਤੇ ਉਸ ਗਵਾਹੀ ਦੇ ਕਾਰਨ ਜਿਹੜੀ ਉਹ ਰੱਖਦੇ ਸਨ, ਘਾਤ ਕੀਤਾ ਗਿਆ ਸੀ।</verse>
				<verse number="10">ਉਨ੍ਹਾਂ ਨੇ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਹੇ ਪਵਿੱਤਰ ਅਤੇ ਸੱਚੇ ਸੁਆਮੀ, ਤੂੰ ਕਦੋਂ ਤੱਕ ਧਰਤੀ 'ਤੇ ਰਹਿਣ ਵਾਲਿਆਂ ਦਾ ਨਿਆਂ ਨਾ ਕਰੇਂਗਾ ਅਤੇ ਉਨ੍ਹਾਂ ਕੋਲੋਂ ਸਾਡੇ ਲਹੂ ਦਾ ਬਦਲਾ ਨਾ ਲਵੇਂਗਾ?”</verse>
				<verse number="11">ਤਦ ਉਨ੍ਹਾਂ ਵਿੱਚੋਂ ਹਰੇਕ ਨੂੰ ਇੱਕ ਸਫ਼ੇਦ ਚੋਗਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਕੁਝ ਦੇਰ ਹੋਰ ਅਰਾਮ ਕਰਨ ਜਦੋਂ ਤੱਕ ਉਨ੍ਹਾਂ ਦੇ ਸੰਗੀ ਦਾਸਾਂ ਅਤੇ ਉਨ੍ਹਾਂ ਦੇ ਭਾਈਆਂ ਦੀ ਗਿਣਤੀ ਜਿਹੜੇ ਉਨ੍ਹਾਂ ਵਾਂਗ ਹੀ ਮਾਰੇ ਜਾਣ ਵਾਲੇ ਸਨ, ਪੂਰੀ ਨਹੀਂ ਹੋ ਜਾਂਦੀ।</verse>
				<verse number="12">ਫਿਰ ਮੈਂ ਵੇਖਿਆ ਕਿ ਜਦੋਂ ਉਸ ਨੇ ਛੇਵੀਂ ਮੋਹਰ ਖੋਲ੍ਹੀ ਤਾਂ ਇੱਕ ਬਹੁਤ ਵੱਡਾ ਭੁਚਾਲ ਆਇਆ ਅਤੇ ਸੂਰਜ ਵਾਲਾਂ ਦੇ ਬਣੇ ਤੱਪੜ ਵਾਂਗ ਕਾਲਾ ਹੋ ਗਿਆ ਅਤੇ ਪੂਰਾ ਚੰਦਰਮਾ ਲਹੂ ਵਰਗਾ ਹੋ ਗਿਆ।</verse>
				<verse number="13">ਅਕਾਸ਼ ਦੇ ਤਾਰੇ ਧਰਤੀ ਉੱਤੇ ਡਿੱਗ ਪਏ ਜਿਵੇਂ ਵੱਡੀ ਹਨੇਰੀ ਨਾਲ ਹਿੱਲ ਕੇ ਅੰਜੀਰ ਦੇ ਦਰਖ਼ਤ ਤੋਂ ਉਸ ਦੀਆਂ ਕੱਚੀਆਂ ਅੰਜੀਰਾਂ ਝੜ ਜਾਂਦੀਆਂ ਹਨ।</verse>
				<verse number="14">ਤਦ ਅਕਾਸ਼ ਪਾਟ ਕੇ ਇਸ ਤਰ੍ਹਾਂ ਲਪੇਟਿਆ ਗਿਆ ਜਿਵੇਂ ਪੱਤ੍ਰੀ ਲਪੇਟੀ ਜਾਂਦੀ ਹੈ ਅਤੇ ਹਰੇਕ ਪਹਾੜ ਅਤੇ ਟਾਪੂ ਆਪੋ-ਆਪਣੇ ਥਾਂ ਤੋਂ ਹਟ ਗਿਆ।</verse>
				<verse number="15">ਤਦ ਧਰਤੀ ਦੇ ਰਾਜੇ, ਉੱਘੇ ਵਿਅਕਤੀ, ਸੈਨਾਪਤੀ, ਧਨਵਾਨ, ਬਲਵੰਤ ਅਤੇ ਹਰੇਕ ਗੁਲਾਮ ਅਤੇ ਅਜ਼ਾਦ ਪਹਾੜਾਂ ਦੀਆਂ ਚਟਾਨਾਂ ਅਤੇ ਗੁਫਾਵਾਂ ਵਿੱਚ ਲੁਕ ਗਏ।</verse>
				<verse number="16">ਉਨ੍ਹਾਂ ਨੇ ਪਹਾੜਾਂ ਅਤੇ ਚਟਾਨਾਂ ਨੂੰ ਕਿਹਾ, “ਸਾਡੇ ਉੱਤੇ ਡਿੱਗ ਪਵੋ ਅਤੇ ਸਾਨੂੰ ਉਸ ਦੇ ਸਾਹਮਣਿਓਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਦੇ ਕ੍ਰੋਧ ਤੋਂ ਲੁਕਾ ਲਵੋ,</verse>
				<verse number="17">ਕਿਉਂਕਿ ਉਨ੍ਹਾਂ ਦੇ ਕ੍ਰੋਧ ਦਾ ਮਹਾਨ ਦਿਨ ਆ ਗਿਆ ਹੈ! ਅਤੇ ਕੌਣ ਖੜ੍ਹਾ ਰਹਿ ਸਕਦਾ ਹੈ?”</verse>
			</chapter>
			<chapter number="7">
				<verse number="1">ਇਸ ਤੋਂ ਬਾਅਦ ਮੈਂ ਚਾਰ ਸਵਰਗਦੂਤਾਂ ਨੂੰ ਧਰਤੀ ਦੇ ਚਾਰੇ ਕੋਨਿਆਂ ਉੱਤੇ ਖੜ੍ਹੇ ਵੇਖਿਆ ਅਤੇ ਉਨ੍ਹਾਂ ਨੇ ਧਰਤੀ ਦੀਆਂ ਚਾਰੇ ਹਵਾਵਾਂ ਨੂੰ ਫੜਿਆ ਹੋਇਆ ਸੀ ਤਾਂਕਿ ਨਾ ਧਰਤੀ ਉੱਤੇ, ਨਾ ਸਮੁੰਦਰ ਉੱਤੇ ਅਤੇ ਨਾ ਕਿਸੇ ਦਰਖ਼ਤ ਉੱਤੇ ਹਵਾ ਚੱਲੇ।</verse>
				<verse number="2">ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਚੜ੍ਹਦੇ ਪਾਸਿਓਂ ਉੱਠਦੇ ਵੇਖਿਆ ਜਿਸ ਦੇ ਕੋਲ ਜੀਉਂਦੇ ਪਰਮੇਸ਼ਰ ਦੀ ਮੋਹਰ ਸੀ। ਉਸ ਨੇ ਉਨ੍ਹਾਂ ਚਾਰੇ ਸਵਰਗਦੂਤਾਂ ਨੂੰ ਜਿਨ੍ਹਾਂ ਨੂੰ ਧਰਤੀ ਅਤੇ ਸਮੁੰਦਰ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਦਿੱਤਾ ਗਿਆ ਸੀ, ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ,</verse>
				<verse number="3">“ਜਦੋਂ ਤੱਕ ਅਸੀਂ ਪਰਮੇਸ਼ਰ ਦੇ ਦਾਸਾਂ ਦੇ ਮੱਥਿਆਂ ਉੱਤੇ ਮੋਹਰ ਨਹੀਂ ਲਾ ਦਿੰਦੇ, ਉਦੋਂ ਤੱਕ ਤੁਸੀਂ ਨਾ ਧਰਤੀ, ਨਾ ਸਮੁੰਦਰ ਅਤੇ ਨਾ ਹੀ ਦਰਖ਼ਤਾਂ ਦਾ ਕੋਈ ਨੁਕਸਾਨ ਕਰਿਓ।”</verse>
				<verse number="4">ਫਿਰ ਜਿਨ੍ਹਾਂ ਉੱਤੇ ਮੋਹਰ ਲਾਈ ਗਈ ਸੀ ਮੈਂ ਉਨ੍ਹਾਂ ਦੀ ਗਿਣਤੀ ਸੁਣੀ; ਇਹ ਮੋਹਰ ਲੱਗੇ ਹੋਏ ਇੱਕ ਲੱਖ ਚੁਤਾਲੀ ਹਜ਼ਾਰ ਸਨ ਜਿਹੜੇ ਇਸਰਾਏਲ ਦੇ ਹਰੇਕ ਗੋਤ ਵਿੱਚੋਂ ਸਨ।</verse>
				<verse number="5">ਯਹੂਦਾਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲਾਈ ਗਈ; ਰਊਬੇਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਗਾਦ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ;</verse>
				<verse number="6">ਅਸ਼ੇਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਨਫ਼ਤਾਲੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਮਨੱਸ਼ਹ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ;</verse>
				<verse number="7">ਸ਼ਿਮਓਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਲੇਵੀ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਯਿੱਸਾਕਾਰ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ;</verse>
				<verse number="8">ਜ਼ਬੂਲੂਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ; ਯੂਸੁਫ਼ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਅਤੇ ਬਿਨਯਾਮੀਨ ਦੇ ਗੋਤ ਵਿੱਚੋਂ ਬਾਰਾਂ ਹਜ਼ਾਰ ਉੱਤੇ ਮੋਹਰ ਲਾਈ ਗਈ।</verse>
				<verse number="9">ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਹਰੇਕ ਕੌਮ, ਗੋਤ, ਜਾਤੀ ਅਤੇ ਭਾਸ਼ਾ ਵਿੱਚੋਂ ਲੋਕਾਂ ਦੀ ਇੱਕ ਵੱਡੀ ਭੀੜ ਜਿਸ ਨੂੰ ਕੋਈ ਗਿਣ ਨਹੀਂ ਸੀ ਸਕਦਾ, ਸਿੰਘਾਸਣ ਦੇ ਅਤੇ ਲੇਲੇ ਦੇ ਸਾਹਮਣੇ ਖੜ੍ਹੀ ਸੀ; ਉਨ੍ਹਾਂ ਨੇ ਸਫ਼ੇਦ ਵਸਤਰ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਖਜੂਰ ਦੀਆਂ ਟਹਿਣੀਆਂ ਸਨ।</verse>
				<verse number="10">ਉਨ੍ਹਾਂ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ: ਮੁਕਤੀ ਸਾਡੇ ਪਰਮੇਸ਼ਰ ਤੋਂ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਲੇਲੇ ਤੋਂ ਹੈ।</verse>
				<verse number="11">ਸਾਰੇ ਸਵਰਗਦੂਤ ਸਿੰਘਾਸਣ ਦੇ ਅਤੇ ਬਜ਼ੁਰਗਾਂ ਦੇ ਅਤੇ ਚਾਰੇ ਪ੍ਰਾਣੀਆਂ ਦੇ ਆਲੇ-ਦੁਆਲੇ ਖੜ੍ਹੇ ਸਨ ਅਤੇ ਉਨ੍ਹਾਂ ਨੇ ਸਿੰਘਾਸਣ ਦੇ ਸਾਹਮਣੇ ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕੀਤੀ ਅਤੇ ਕਿਹਾ:</verse>
				<verse number="12">ਆਮੀਨ! ਉਸਤਤ, ਮਹਿਮਾ, ਬੁੱਧ, ਧੰਨਵਾਦ, ਆਦਰ, ਸ਼ਕਤੀ ਅਤੇ ਸਮਰੱਥਾ ਯੁਗੋ-ਯੁਗ ਸਾਡੇ ਪਰਮੇਸ਼ਰ ਦੀ ਰਹੇ। ਆਮੀਨ!</verse>
				<verse number="13">ਤਦ ਬਜ਼ੁਰਗਾਂ ਵਿੱਚੋਂ ਇੱਕ ਨੇ ਮੈਨੂੰ ਪੁੱਛਿਆ, “ਇਹ ਸਫ਼ੇਦ ਵਸਤਰ ਪਹਿਨੇ ਹੋਏ ਲੋਕ ਕੌਣ ਹਨ ਅਤੇ ਕਿੱਥੋਂ ਆਏ ਹਨ?”</verse>
				<verse number="14">ਮੈਂ ਉਸ ਨੂੰ ਕਿਹਾ, “ਹੇ ਮੇਰੇ ਪ੍ਰਭੂ, ਤੂੰ ਹੀ ਜਾਣਦਾ ਹੈਂ।” ਤਦ ਉਸ ਨੇ ਮੈਨੂੰ ਕਿਹਾ, “ਇਹ ਉਹ ਹਨ ਜਿਹੜੇ ਵੱਡੇ ਕਸ਼ਟ ਵਿੱਚੋਂ ਦੀ ਨਿੱਕਲ ਕੇ ਆਏ ਹਨ ਅਤੇ ਇਨ੍ਹਾਂ ਨੇ ਆਪਣੇ ਵਸਤਰਾਂ ਨੂੰ ਲੇਲੇ ਦੇ ਲਹੂ ਨਾਲ ਧੋ ਕੇ ਸਫ਼ੇਦ ਕੀਤਾ ਹੈ।</verse>
				<verse number="15">ਇਸੇ ਕਾਰਨ ਇਹ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ ਅਤੇ ਰਾਤ-ਦਿਨ ਉਸ ਦੀ ਹੈਕਲ ਵਿੱਚ ਉਸ ਦੀ ਸੇਵਾ ਕਰਦੇ ਹਨ। ਉਹ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਉਨ੍ਹਾਂ ਉੱਤੇ ਆਪਣੀ ਛਾਇਆ ਕਰੇਗਾ ।</verse>
				<verse number="16">ਉਹ ਅੱਗੇ ਤੋਂ ਨਾ ਭੁੱਖੇ ਅਤੇ ਨਾ ਪਿਆਸੇ ਹੋਣਗੇ ਅਤੇ ਨਾ ਸੂਰਜ ਅਤੇ ਨਾ ਕਿਸੇ ਤਰ੍ਹਾਂ ਦੀ ਲੂ ਉਨ੍ਹਾਂ ਨੂੰ ਸਾੜੇਗੀ,</verse>
				<verse number="17">ਕਿਉਂਕਿ ਲੇਲਾ ਜਿਹੜਾ ਸਿੰਘਾਸਣ ਦੇ ਵਿਚਕਾਰ ਹੈ ਉਨ੍ਹਾਂ ਦੀ ਚਰਵਾਹੀ ਕਰੇਗਾ ਅਤੇ ਉਨ੍ਹਾਂ ਨੂੰ ਜੀਉਂਦੇ ਪਾਣੀਆਂ ਦੇ ਸੋਤਿਆਂ ਕੋਲ ਲੈ ਜਾਵੇਗਾ ਅਤੇ ਪਰਮੇਸ਼ਰ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ।”</verse>
			</chapter>
			<chapter number="8">
				<verse number="1">ਜਦੋਂ ਲੇਲੇ ਨੇ ਸੱਤਵੀਂ ਮੋਹਰ ਖੋਲ੍ਹੀ ਤਾਂ ਸਵਰਗ ਵਿੱਚ ਅੱਧੇ ਘੰਟੇ ਤੱਕ ਚੁੱਪੀ ਛਾਈ ਰਹੀ।</verse>
				<verse number="2">ਫਿਰ ਮੈਨੂੰ ਉਹ ਸੱਤ ਸਵਰਗਦੂਤ ਵਿਖਾਈ ਦਿੱਤੇ ਜਿਹੜੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਖੜ੍ਹੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਸੱਤ ਤੁਰ੍ਹੀਆਂ ਦਿੱਤੀਆਂ ਗਈਆਂ।</verse>
				<verse number="3">ਫਿਰ ਇੱਕ ਹੋਰ ਸਵਰਗਦੂਤ ਆਇਆ ਜਿਸ ਕੋਲ ਸੋਨੇ ਦਾ ਧੂਫ਼ਦਾਨ ਸੀ ਅਤੇ ਉਹ ਵੇਦੀ ਕੋਲ ਖੜ੍ਹਾ ਹੋ ਗਿਆ ਅਤੇ ਉਸ ਨੂੰ ਬਹੁਤ ਸਾਰਾ ਧੂਫ਼ ਦਿੱਤਾ ਗਿਆ ਕਿ ਉਹ ਇਸ ਨੂੰ ਸੰਤਾਂ ਦੀਆਂ ਪ੍ਰਾਰਥਨਾਵਾਂ ਸਹਿਤ ਸੋਨੇ ਦੀ ਉਸ ਵੇਦੀ ਉੱਤੇ ਚੜ੍ਹਾਵੇ ਜਿਹੜੀ ਸਿੰਘਾਸਣ ਦੇ ਸਾਹਮਣੇ ਸੀ।</verse>
				<verse number="4">ਤਦ ਧੂਫ਼ ਦਾ ਧੂੰਆਂ ਸਵਰਗਦੂਤ ਦੇ ਹੱਥ ਵਿੱਚੋਂ ਉੱਠ ਕੇ ਸੰਤਾਂ ਦੀਆਂ ਪ੍ਰਾਰਥਨਾਵਾਂ ਸਹਿਤ ਪਰਮੇਸ਼ਰ ਦੇ ਸਾਹਮਣੇ ਪਹੁੰਚਿਆ।</verse>
				<verse number="5">ਫਿਰ ਸਵਰਗਦੂਤ ਨੇ ਧੂਫ਼ਦਾਨ ਲਿਆ ਅਤੇ ਵੇਦੀ ਦੀ ਅੱਗ ਇਸ ਵਿੱਚ ਭਰ ਕੇ ਧਰਤੀ ਉੱਤੇ ਉਛਾਲ ਦਿੱਤੀ ਜਿਸ ਨਾਲ ਗਰਜਣਾਂ, ਅਵਾਜ਼ਾਂ ਅਤੇ ਬਿਜਲੀ ਦੀਆਂ ਚਮਕਾਂ ਹੋਈਆਂ ਅਤੇ ਭੁਚਾਲ ਆਇਆ।</verse>
				<verse number="6">ਤਦ ਸੱਤ ਸਵਰਗਦੂਤ ਜਿਨ੍ਹਾਂ ਕੋਲ ਸੱਤ ਤੁਰ੍ਹੀਆਂ ਸਨ, ਇਨ੍ਹਾਂ ਨੂੰ ਵਜਾਉਣ ਲਈ ਤਿਆਰ ਹੋਏ।</verse>
				<verse number="7">ਪਹਿਲੇ ਸਵਰਗਦੂਤ ਨੇ ਆਪਣੀ ਤੁਰ੍ਹੀ ਵਜਾਈ ਅਤੇ ਲਹੂ ਮਿਲੇ ਹੋਏ ਗੜੇ ਅਤੇ ਅੱਗ ਧਰਤੀ ਉੱਤੇ ਉਛਾਲ ਦਿੱਤੀ। ਇਸ ਨਾਲ ਧਰਤੀ ਦਾ ਇੱਕ ਤਿਹਾਈ ਹਿੱਸਾ ਸੜ ਗਿਆ, ਦਰਖ਼ਤਾਂ ਦਾ ਇੱਕ ਤਿਹਾਈ ਹਿੱਸਾ ਸੜ ਗਿਆ ਅਤੇ ਸਾਰਾ ਹਰਾ ਘਾਹ ਸੜ ਗਿਆ।</verse>
				<verse number="8">ਫਿਰ ਦੂਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਅੱਗ ਨਾਲ ਬਲਦੇ ਹੋਏ ਇੱਕ ਵਿਸ਼ਾਲ ਪਹਾੜ ਜਿਹਾ ਕੁਝ ਸਮੁੰਦਰ ਵਿੱਚ ਸੁੱਟ ਦਿੱਤਾ ਗਿਆ; ਤਦ ਸਮੁੰਦਰ ਦਾ ਇੱਕ ਤਿਹਾਈ ਹਿੱਸਾ ਲਹੂ ਬਣ ਗਿਆ</verse>
				<verse number="9">ਅਤੇ ਸਮੁੰਦਰ ਵਿਚਲੇ ਪ੍ਰਾਣੀਆਂ ਦਾ ਇੱਕ ਤਿਹਾਈ ਹਿੱਸਾ ਮਰ ਗਿਆ ਅਤੇ ਇੱਕ ਤਿਹਾਈ ਸਮੁੰਦਰੀ ਜਹਾਜ਼ ਤਬਾਹ ਹੋ ਗਏ।</verse>
				<verse number="10">ਫਿਰ ਤੀਜੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮਸ਼ਾਲ ਵਾਂਗ ਬਲਦਾ ਹੋਇਆ ਇੱਕ ਵਿਸ਼ਾਲ ਤਾਰਾ ਅਕਾਸ਼ ਤੋਂ ਟੁੱਟ ਕੇ ਨਦੀਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਡਿੱਗ ਪਿਆ।</verse>
				<verse number="11">ਉਸ ਤਾਰੇ ਦਾ ਨਾਮ ਨਾਗਦਾਉਣਾ ਹੈ ਅਤੇ ਪਾਣੀਆਂ ਦਾ ਇੱਕ ਤਿਹਾਈ ਹਿੱਸਾ ਨਾਗਦਾਉਣੇ ਜਿਹਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਉਸ ਪਾਣੀ ਦੇ ਕਾਰਨ ਮਾਰੇ ਗਏ, ਕਿਉਂਕਿ ਉਹ ਕੌੜਾ ਹੋ ਗਿਆ ਸੀ।</verse>
				<verse number="12">ਫਿਰ ਚੌਥੇ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਸੂਰਜ ਦੇ ਇੱਕ ਤਿਹਾਈ ਹਿੱਸੇ ਅਤੇ ਚੰਦਰਮਾ ਦੇ ਇੱਕ ਤਿਹਾਈ ਹਿੱਸੇ ਅਤੇ ਤਾਰਿਆਂ ਦੇ ਇੱਕ ਤਿਹਾਈ ਹਿੱਸੇ ਉੱਤੇ ਵਾਰ ਹੋਇਆ ਜਿਸ ਨਾਲ ਇਨ੍ਹਾਂ ਦਾ ਇੱਕ ਤਿਹਾਈ ਹਿੱਸਾ ਹਨੇਰਾ ਹੋ ਗਿਆ ਅਤੇ ਦਿਨ ਦਾ ਇੱਕ ਤਿਹਾਈ ਹਿੱਸਾ ਵਿਖਾਈ ਨਾ ਦਿੱਤਾ ਅਤੇ ਇਸੇ ਤਰ੍ਹਾਂ ਰਾਤ ਦਾ ਵੀ।</verse>
				<verse number="13">ਫਿਰ ਮੈਂ ਇੱਕ ਉਕਾਬ ਨੂੰ ਅਕਾਸ਼ ਵਿੱਚ ਉੱਡਦੇ ਵੇਖਿਆ ਜੋ ਉੱਚੀ ਅਵਾਜ਼ ਵਿੱਚ ਕਹਿ ਰਿਹਾ ਸੀ, “ਉਨ੍ਹਾਂ ਤਿੰਨਾਂ ਸਵਰਗਦੂਤਾਂ ਦੀ ਤੁਰ੍ਹੀ ਦੀਆਂ ਅਵਾਜ਼ਾਂ ਦੇ ਕਾਰਨ ਜਿਨ੍ਹਾਂ ਦਾ ਵਜਾਇਆ ਜਾਣਾ ਅਜੇ ਬਾਕੀ ਹੈ, ਧਰਤੀ ਦੇ ਰਹਿਣ ਵਾਲਿਆਂ ਉੱਤੇ ਹਾਏ! ਹਾਏ! ਹਾਏ!”</verse>
			</chapter>
			<chapter number="9">
				<verse number="1">ਫਿਰ ਪੰਜਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਇੱਕ ਤਾਰਾ ਵਿਖਾਈ ਦਿੱਤਾ ਜਿਹੜਾ ਅਕਾਸ਼ ਤੋਂ ਧਰਤੀ 'ਤੇ ਡਿੱਗਿਆ ਸੀ ਅਤੇ ਉਸ ਨੂੰ ਅਥਾਹ ਕੁੰਡ ਦੀ ਕੁੰਜੀ ਦਿੱਤੀ ਗਈ।</verse>
				<verse number="2">ਉਸ ਨੇ ਅਥਾਹ ਕੁੰਡ ਨੂੰ ਖੋਲ੍ਹਿਆ ਅਤੇ ਉਸ ਕੁੰਡ ਵਿੱਚੋਂ ਧੂੰਆਂ ਉੱਠਿਆ ਜਿਵੇਂ ਬਹੁਤ ਵੱਡੀ ਭੱਠੀ ਵਿੱਚੋਂ ਉੱਠਦਾ ਹੈ ਅਤੇ ਉਸ ਕੁੰਡ ਦੇ ਧੂੰਏਂ ਨਾਲ ਸੂਰਜ ਅਤੇ ਹਵਾ ਕਾਲੇ ਹੋ ਗਏ।</verse>
				<verse number="3">ਫਿਰ ਉਸ ਧੂੰਏਂ ਵਿੱਚੋਂ ਧਰਤੀ ਉੱਤੇ ਟਿੱਡੀਆਂ ਨਿੱਕਲ ਆਈਆਂ ਅਤੇ ਉਨ੍ਹਾਂ ਨੂੰ ਧਰਤੀ ਦੇ ਬਿੱਛੂਆਂ ਜਿਹੀ ਸ਼ਕਤੀ ਦਿੱਤੀ ਗਈ।</verse>
				<verse number="4">ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਨਾ ਧਰਤੀ ਦੇ ਘਾਹ ਨੂੰ, ਨਾ ਕਿਸੇ ਹਰੇ ਪੌਦੇ ਨੂੰ ਅਤੇ ਨਾ ਕਿਸੇ ਦਰਖ਼ਤ ਨੂੰ ਨੁਕਸਾਨ ਪਹੁੰਚਾਉਣ, ਪਰ ਕੇਵਲ ਉਨ੍ਹਾਂ ਮਨੁੱਖਾਂ ਨੂੰ ਜਿਨ੍ਹਾਂ ਦੇ ਮੱਥਿਆਂ ਉੱਤੇ ਪਰਮੇਸ਼ਰ ਦੀ ਮੋਹਰ ਨਹੀਂ ਹੈ।</verse>
				<verse number="5">ਉਨ੍ਹਾਂ ਨੂੰ ਇਹ ਆਗਿਆ ਨਹੀਂ ਦਿੱਤੀ ਗਈ ਕਿ ਉਹ ਮਨੁੱਖਾਂ ਨੂੰ ਜਾਨੋਂ ਮਾਰਨ, ਪਰ ਇਹ ਕਿ ਉਨ੍ਹਾਂ ਨੂੰ ਪੰਜਾਂ ਮਹੀਨਿਆਂ ਤੱਕ ਦਰਦ ਦੇਣ ਅਤੇ ਉਨ੍ਹਾਂ ਦੁਆਰਾ ਦਿੱਤਾ ਦਰਦ ਅਜਿਹਾ ਸੀ ਜਿਵੇਂ ਬਿੱਛੂ ਦੇ ਡੰਗ ਮਾਰਨ 'ਤੇ ਮਨੁੱਖ ਨੂੰ ਹੁੰਦਾ ਹੈ।</verse>
				<verse number="6">ਉਨ੍ਹਾਂ ਦਿਨਾਂ ਵਿੱਚ ਲੋਕ ਮੌਤ ਨੂੰ ਲੱਭਣਗੇ, ਪਰ ਉਹ ਨਹੀਂ ਮਿਲੇਗੀ; ਉਹ ਮਰਨਾ ਚਾਹੁਣਗੇ, ਪਰ ਮੌਤ ਉਨ੍ਹਾਂ ਤੋਂ ਦੂਰ ਭੱਜੇਗੀ।</verse>
				<verse number="7">ਉਨ੍ਹਾਂ ਟਿੱਡੀਆਂ ਦਾ ਰੂਪ ਯੁੱਧ ਲਈ ਤਿਆਰ ਕੀਤੇ ਹੋਏ ਘੋੜਿਆਂ ਵਰਗਾ ਸੀ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਜਿਵੇਂ ਸੋਨੇ ਦੇ ਤਾਜ ਸਨ ਅਤੇ ਉਨ੍ਹਾਂ ਦੇ ਮੂੰਹ ਮਨੁੱਖਾਂ ਦੇ ਮੂੰਹ ਜਿਹੇ ਸਨ।</verse>
				<verse number="8">ਉਨ੍ਹਾਂ ਦੇ ਵਾਲ ਔਰਤਾਂ ਦੇ ਵਾਲਾਂ ਵਰਗੇ ਅਤੇ ਉਨ੍ਹਾਂ ਦੇ ਦੰਦ ਸ਼ੇਰਾਂ ਦੇ ਦੰਦਾਂ ਵਰਗੇ ਸਨ।</verse>
				<verse number="9">ਉਨ੍ਹਾਂ ਦੇ ਸੀਨੇ-ਬੰਦ ਲੋਹੇ ਦੇ ਸੀਨੇ-ਬੰਦਾਂ ਜਿਹੇ ਸਨ ਅਤੇ ਉਨ੍ਹਾਂ ਦੇ ਖੰਭਾਂ ਦੀ ਅਵਾਜ਼ ਇਸ ਤਰ੍ਹਾਂ ਸੀ ਜਿਵੇਂ ਬਹੁਤ ਸਾਰੇ ਘੋੜਿਆਂ ਵਾਲੇ ਰੱਥ ਯੁੱਧ ਲਈ ਦੌੜਦੇ ਜਾ ਰਹੇ ਹੋਣ।</verse>
				<verse number="10">ਉਨ੍ਹਾਂ ਦੀਆਂ ਪੂਛਾਂ ਬਿੱਛੂਆਂ ਵਾਂਗ ਡੰਗ ਵਾਲੀਆਂ ਸਨ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਪੰਜਾਂ ਮਹੀਨਿਆਂ ਤੱਕ ਮਨੁੱਖਾਂ ਨੂੰ ਕਸ਼ਟ ਪਹੁੰਚਾਉਣ ਦੀ ਸ਼ਕਤੀ ਸੀ।</verse>
				<verse number="11">ਅਥਾਹ ਕੁੰਡ ਦਾ ਦੂਤ ਉਨ੍ਹਾਂ ਦਾ ਰਾਜਾ ਸੀ; ਉਸ ਦਾ ਨਾਮ ਇਬਰਾਨੀ ਵਿੱਚ ਅਬੱਦੋਨ ਅਤੇ ਯੂਨਾਨੀ ਵਿੱਚ ਅਪੁੱਲੂਓਨ ਹੈ।</verse>
				<verse number="12">ਪਹਿਲੀ ਬਿਪਤਾ ਖ਼ਤਮ ਹੋ ਗਈ ਹੈ; ਵੇਖੋ, ਇਸ ਤੋਂ ਬਾਅਦ ਦੋ ਹੋਰ ਬਿਪਤਾਵਾਂ ਆਉਣ ਵਾਲੀਆਂ ਹਨ।</verse>
				<verse number="13">ਫਿਰ ਛੇਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਮੈਨੂੰ ਪਰਮੇਸ਼ਰ ਦੇ ਸਾਹਮਣੇ ਰੱਖੀ ਹੋਈ ਸੋਨੇ ਦੀ ਵੇਦੀ ਦੇ ਚਾਰਾਂ ਸਿੰਗਾਂ ਵਿੱਚੋਂ ਇੱਕ ਅਵਾਜ਼ ਸੁਣਾਈ ਦਿੱਤੀ।</verse>
				<verse number="14">ਉਸ ਨੇ ਛੇਵੇਂ ਸਵਰਗਦੂਤ ਨੂੰ ਜਿਸ ਕੋਲ ਤੁਰ੍ਹੀ ਸੀ, ਕਿਹਾ, “ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦੇ ਜਿਹੜੇ ਉਸ ਵੱਡੀ ਨਦੀ ਫ਼ਰਾਤ ਕੋਲ ਬੱਝੇ ਹੋਏ ਹਨ।”</verse>
				<verse number="15">ਤਦ ਉਨ੍ਹਾਂ ਚਾਰਾਂ ਸਵਰਗਦੂਤਾਂ ਨੂੰ ਖੋਲ੍ਹ ਦਿੱਤਾ ਗਿਆ ਜਿਨ੍ਹਾਂ ਨੂੰ ਉਸ ਘੜੀ, ਦਿਨ, ਮਹੀਨੇ ਅਤੇ ਸਾਲ ਦੇ ਲਈ ਤਿਆਰ ਕੀਤਾ ਗਿਆ ਸੀ ਤਾਂਕਿ ਉਹ ਮਨੁੱਖਾਂ ਦੇ ਇੱਕ ਤਿਹਾਈ ਹਿੱਸੇ ਨੂੰ ਮਾਰ ਸੁੱਟਣ।</verse>
				<verse number="16">ਘੋੜਸਵਾਰ ਫ਼ੌਜਾਂ ਦੀ ਗਿਣਤੀ ਵੀਹ ਕਰੋੜ ਸੀ; ਮੈਂ ਉਨ੍ਹਾਂ ਦੀ ਗਿਣਤੀ ਸੁਣੀ।</verse>
				<verse number="17">ਮੈਨੂੰ ਦਰਸ਼ਨ ਵਿੱਚ ਘੋੜੇ ਅਤੇ ਉਨ੍ਹਾਂ ਦੇ ਸਵਾਰ ਇਸ ਤਰ੍ਹਾਂ ਵਿਖਾਈ ਦਿੱਤੇ: ਉਨ੍ਹਾਂ ਦੇ ਸੀਨੇ-ਬੰਦ ਅੱਗ ਵਰਗੇ ਲਾਲ, ਗੂੜ੍ਹੇ ਨੀਲੇ ਅਤੇ ਗੰਧਕ ਵਰਗੇ ਪੀਲੇ ਸਨ ਅਤੇ ਘੋੜਿਆਂ ਦੇ ਸਿਰ ਸ਼ੇਰਾਂ ਦੇ ਸਿਰਾਂ ਵਰਗੇ ਸਨ ਅਤੇ ਉਨ੍ਹਾਂ ਦੇ ਮੂੰਹ ਵਿੱਚੋਂ ਅੱਗ, ਧੂੰਆਂ ਅਤੇ ਗੰਧਕ ਨਿੱਕਲਦੀ ਸੀ।</verse>
				<verse number="18">ਇਨ੍ਹਾਂ ਤਿੰਨਾਂ ਮਹਾਂਮਾਰੀਆਂ ਅਰਥਾਤ ਅੱਗ, ਧੂੰਏਂ ਅਤੇ ਗੰਧਕ ਨਾਲ ਜੋ ਉਨ੍ਹਾਂ ਦੇ ਮੂੰਹ ਵਿੱਚੋਂ ਨਿੱਕਲ ਰਹੀ ਸੀ, ਮਨੁੱਖਾਂ ਦਾ ਇੱਕ ਤਿਹਾਈ ਹਿੱਸਾ ਮਾਰਿਆ ਗਿਆ।</verse>
				<verse number="19">ਉਨ੍ਹਾਂ ਘੋੜਿਆਂ ਦੀ ਸ਼ਕਤੀ ਉਨ੍ਹਾਂ ਦੇ ਮੂੰਹ ਅਤੇ ਉਨ੍ਹਾਂ ਦੀਆਂ ਪੂਛਾਂ ਵਿੱਚ ਹੈ, ਕਿਉਂਕਿ ਉਨ੍ਹਾਂ ਦੀਆਂ ਪੂਛਾਂ ਸੱਪਾਂ ਜਿਹੀਆਂ ਹਨ ਅਤੇ ਪੂਛਾਂ ਦੇ ਸਿਰ ਵੀ ਹਨ; ਇਨ੍ਹਾਂ ਨਾਲ ਹੀ ਉਹ ਨੁਕਸਾਨ ਪਹੁੰਚਾਉਂਦੇ ਹਨ।</verse>
				<verse number="20">ਬਾਕੀ ਬਚੇ ਹੋਏ ਲੋਕਾਂ ਨੇ ਜਿਹੜੇ ਇਨ੍ਹਾਂ ਮਹਾਂਮਾਰੀਆਂ ਨਾਲ ਨਹੀਂ ਮਰੇ, ਆਪਣੇ ਹੱਥਾਂ ਦੇ ਕੰਮਾਂ ਤੋਂ ਤੋਬਾ ਨਾ ਕੀਤੀ। ਉਹ ਦੁਸ਼ਟ ਆਤਮਾਵਾਂ ਅਤੇ ਸੋਨੇ, ਚਾਂਦੀ, ਪਿੱਤਲ, ਪੱਥਰ ਅਤੇ ਲੱਕੜ ਦੀਆਂ ਮੂਰਤੀਆਂ ਦੀ ਪੂਜਾ ਕਰਨ ਤੋਂ ਨਾ ਹਟੇ ਜੋ ਨਾ ਵੇਖ ਸਕਦੀਆਂ, ਨਾ ਸੁਣ ਸਕਦੀਆਂ ਅਤੇ ਨਾ ਚੱਲ ਸਕਦੀਆਂ ਹਨ।</verse>
				<verse number="21">ਉਨ੍ਹਾਂ ਨੇ ਨਾ ਆਪਣੇ ਹੱਤਿਆ ਦੇ ਕੰਮਾਂ ਤੋਂ, ਨਾ ਜਾਦੂ-ਟੂਣਿਆਂ ਤੋਂ, ਨਾ ਵਿਭਚਾਰਾਂ ਤੋਂ ਅਤੇ ਨਾ ਆਪਣੀਆਂ ਚੋਰੀਆਂ ਤੋਂ ਤੋਬਾ ਕੀਤੀ।</verse>
			</chapter>
			<chapter number="10">
				<verse number="1">ਫਿਰ ਮੈਂ ਇੱਕ ਹੋਰ ਬਲਵੰਤ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੇ ਬੱਦਲ ਪਹਿਨਿਆ ਹੋਇਆ ਸੀ ਅਤੇ ਉਸ ਦੇ ਸਿਰ ਉੱਤੇ ਸਤਰੰਗੀ ਪੀਂਘ ਸੀ। ਉਸ ਦਾ ਚਿਹਰਾ ਸੂਰਜ ਜਿਹਾ ਅਤੇ ਉਸ ਦੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸਨ</verse>
				<verse number="2">ਅਤੇ ਉਸ ਦੇ ਹੱਥ ਵਿੱਚ ਇੱਕ ਖੁੱਲ੍ਹੀ ਹੋਈ ਛੋਟੀ ਪੱਤ੍ਰੀ ਸੀ। ਉਸ ਨੇ ਆਪਣਾ ਸੱਜਾ ਪੈਰ ਸਮੁੰਦਰ ਉੱਤੇ ਅਤੇ ਖੱਬਾ ਧਰਤੀ ਉੱਤੇ ਰੱਖਿਆ</verse>
				<verse number="3">ਅਤੇ ਉਹ ਉੱਚੀ ਅਵਾਜ਼ ਵਿੱਚ ਚਿੱਲਾਇਆ ਜਿਵੇਂ ਸ਼ੇਰ ਗਰਜਦਾ ਹੈ ਅਤੇ ਜਦੋਂ ਉਹ ਚਿੱਲਾਇਆ ਤਾਂ ਸੱਤ ਗਰਜਣਾਂ ਦੀਆਂ ਅਵਾਜ਼ਾਂ ਹੋਈਆਂ।</verse>
				<verse number="4">ਜਦੋਂ ਸੱਤ ਗਰਜਣਾਂ ਬੋਲ ਚੁੱਕੀਆਂ ਤਾਂ ਮੈਂ ਲਿਖਣ ਹੀ ਵਾਲਾ ਸੀ ਕਿ ਮੈਨੂੰ ਸਵਰਗ ਵਿੱਚੋਂ ਇੱਕ ਅਵਾਜ਼ ਇਹ ਕਹਿੰਦੇ ਸੁਣਾਈ ਦਿੱਤੀ, “ਸੱਤਾਂ ਗਰਜਣਾਂ ਨੇ ਜੋ ਕਿਹਾ ਉਸ ਨੂੰ ਮੋਹਰਬੰਦ ਕਰ, ਲਿਖ ਨਾ।”</verse>
				<verse number="5">ਤਦ ਉਸ ਸਵਰਗਦੂਤ ਨੇ ਜਿਸ ਨੂੰ ਮੈਂ ਸਮੁੰਦਰ ਉੱਤੇ ਅਤੇ ਜ਼ਮੀਨ ਉੱਤੇ ਖੜ੍ਹੇ ਵੇਖਿਆ ਸੀ, ਆਪਣਾ ਸੱਜਾ ਹੱਥ ਅਕਾਸ਼ ਵੱਲ ਚੁੱਕਿਆ</verse>
				<verse number="6">ਅਤੇ ਉਸ ਦੀ ਸੌਂਹ ਖਾ ਕੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਜਿਸ ਨੇ ਅਕਾਸ਼ ਅਤੇ ਇਸ ਵਿਚਲੀਆਂ ਸਭ ਵਸਤਾਂ, ਧਰਤੀ ਅਤੇ ਇਸ ਉਤਲੀਆਂ ਸਭ ਵਸਤਾਂ ਅਤੇ ਸਮੁੰਦਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਰਚਿਆ ਹੈ, ਕਿਹਾ, “ਹੁਣ ਹੋਰ ਦੇਰ ਨਹੀਂ ਹੋਵੇਗੀ।</verse>
				<verse number="7">ਪਰ ਸੱਤਵੇਂ ਸਵਰਗਦੂਤ ਦੀ ਅਵਾਜ਼ ਦੇ ਦਿਨਾਂ ਵਿੱਚ ਜਦੋਂ ਉਹ ਤੁਰ੍ਹੀ ਵਜਾਉਣ ਵਾਲਾ ਹੋਵੇਗਾ ਤਾਂ ਪਰਮੇਸ਼ਰ ਦਾ ਗੁਪਤ ਉਦੇਸ਼ ਪੂਰਾ ਹੋ ਜਾਵੇਗਾ ਜਿਵੇਂ ਉਸ ਨੇ ਆਪਣੇ ਦਾਸ ਨਬੀਆਂ ਨੂੰ ਖ਼ਬਰ ਦਿੱਤੀ ਸੀ।”</verse>
				<verse number="8">ਜਿਹੜੀ ਅਵਾਜ਼ ਮੈਂ ਸਵਰਗ ਤੋਂ ਸੁਣੀ ਸੀ ਉਸ ਨੇ ਫੇਰ ਮੇਰੇ ਨਾਲ ਗੱਲ ਕੀਤੀ ਅਤੇ ਕਿਹਾ, “ਜਾ ਅਤੇ ਉਹ ਖੁੱਲ੍ਹੀ ਹੋਈ ਪੱਤ੍ਰੀ ਲੈ ਜਿਹੜੀ ਉਸ ਸਵਰਗਦੂਤ ਦੇ ਹੱਥ ਵਿੱਚ ਹੈ ਜਿਹੜਾ ਸਮੁੰਦਰ ਅਤੇ ਜ਼ਮੀਨ ਉੱਤੇ ਖੜ੍ਹਾ ਹੈ।”</verse>
				<verse number="9">ਸੋ ਮੈਂ ਉਸ ਸਵਰਗਦੂਤ ਕੋਲ ਜਾ ਕੇ ਕਿਹਾ, “ਇਹ ਛੋਟੀ ਪੱਤ੍ਰੀ ਮੈਨੂੰ ਦੇ ਦੇ।” ਤਦ ਉਸ ਨੇ ਮੈਨੂੰ ਕਿਹਾ, “ਲੈ, ਇਸ ਨੂੰ ਖਾ ਲੈ; ਇਹ ਤੇਰੇ ਪੇਟ ਨੂੰ ਕੌੜਾ ਕਰ ਦੇਵੇਗੀ, ਪਰ ਤੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੇਗੀ।”</verse>
				<verse number="10">ਤਦ ਮੈਂ ਉਸ ਸਵਰਗਦੂਤ ਦੇ ਹੱਥੋਂ ਉਹ ਛੋਟੀ ਪੱਤ੍ਰੀ ਲਈ ਅਤੇ ਉਸ ਨੂੰ ਖਾ ਲਿਆ। ਉਹ ਮੇਰੇ ਮੂੰਹ ਵਿੱਚ ਸ਼ਹਿਦ ਵਰਗੀ ਮਿੱਠੀ ਲੱਗੀ, ਪਰ ਜਦੋਂ ਮੈਂ ਉਸ ਨੂੰ ਖਾਧਾ ਤਾਂ ਮੇਰਾ ਪੇਟ ਕੌੜਾ ਹੋ ਗਿਆ।</verse>
				<verse number="11">ਤਦ ਮੈਨੂੰ ਕਿਹਾ ਗਿਆ, “ਤੈਨੂੰ ਬਹੁਤ ਸਾਰੀਆਂ ਜਾਤੀਆਂ, ਕੌਮਾਂ, ਭਾਸ਼ਾਵਾਂ ਅਤੇ ਰਾਜਿਆਂ ਦੇ ਵਿਖੇ ਫੇਰ ਭਵਿੱਖਬਾਣੀ ਕਰਨੀ ਹੋਵੇਗੀ।”</verse>
			</chapter>
			<chapter number="11">
				<verse number="1">ਫਿਰ ਮੈਨੂੰ ਸੋਟੀ ਵਰਗਾ ਇੱਕ ਨਾਪਣ ਵਾਲਾ ਕਾਨਾ ਦਿੱਤਾ ਗਿਆ ਅਤੇ ਕਿਹਾ ਗਿਆ, “ਉੱਠ ਅਤੇ ਪਰਮੇਸ਼ਰ ਦੀ ਹੈਕਲ ਨੂੰ ਅਤੇ ਵੇਦੀ ਨੂੰ ਨਾਪ ਅਤੇ ਉੱਥੇ ਅਰਾਧਨਾ ਕਰਨ ਵਾਲਿਆਂ ਦੀ ਗਿਣਤੀ ਕਰ।</verse>
				<verse number="2">ਪਰ ਹੈਕਲ ਦੇ ਬਾਹਰਲੇ ਵਿਹੜੇ ਨੂੰ ਛੱਡ ਦੇ, ਇਸ ਨੂੰ ਨਾ ਨਾਪ, ਕਿਉਂਕਿ ਇਹ ਪਰਾਈਆਂ ਕੌਮਾਂ ਨੂੰ ਦਿੱਤਾ ਗਿਆ ਹੈ। ਉਹ ਪਵਿੱਤਰ ਨਗਰ ਨੂੰ ਬਤਾਲੀਆਂ ਮਹੀਨਿਆਂ ਤੱਕ ਪੈਰਾਂ ਹੇਠ ਮਿੱਧਣਗੇ।</verse>
				<verse number="3">ਮੈਂ ਆਪਣੇ ਦੋ ਗਵਾਹਾਂ ਨੂੰ ਇਹ ਬਖਸ਼ਾਂਗਾ ਕਿ ਉਹ ਤੱਪੜ ਪਾ ਕੇ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਤੱਕ ਭਵਿੱਖਬਾਣੀ ਕਰਨ।”</verse>
				<verse number="4">ਇਹ ਜ਼ੈਤੂਨ ਦੇ ਉਹ ਦੋ ਦਰਖ਼ਤ ਅਤੇ ਦੋ ਸ਼ਮਾਦਾਨ ਹਨ ਜਿਹੜੇ ਧਰਤੀ ਦੇ ਪ੍ਰਭੂ ਦੇ ਸਾਹਮਣੇ ਖੜ੍ਹੇ ਰਹਿੰਦੇ ਹਨ।</verse>
				<verse number="5">ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਦੇ ਮੂੰਹ ਵਿੱਚੋਂ ਅੱਗ ਨਿੱਕਲ ਕੇ ਉਨ੍ਹਾਂ ਦੇ ਵੈਰੀਆਂ ਨੂੰ ਭਸਮ ਕਰ ਦਿੰਦੀ ਹੈ; ਜੇ ਕੋਈ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੇ ਤਾਂ ਉਸ ਦਾ ਇਸੇ ਤਰ੍ਹਾਂ ਮਾਰਿਆ ਜਾਣਾ ਨਿਸ਼ਚਿਤ ਹੈ।</verse>
				<verse number="6">ਉਨ੍ਹਾਂ ਕੋਲ ਅਕਾਸ਼ ਨੂੰ ਬੰਦ ਕਰਨ ਦਾ ਅਧਿਕਾਰ ਹੈ ਤਾਂਕਿ ਉਨ੍ਹਾਂ ਦੀ ਭਵਿੱਖਬਾਣੀ ਦੇ ਦਿਨਾਂ ਵਿੱਚ ਵਰਖਾ ਨਾ ਹੋਵੇ। ਉਨ੍ਹਾਂ ਨੂੰ ਪਾਣੀਆਂ ਉੱਤੇ ਵੀ ਅਧਿਕਾਰ ਹੈ ਕਿ ਇਨ੍ਹਾਂ ਨੂੰ ਲਹੂ ਵਿੱਚ ਬਦਲ ਦੇਣ ਅਤੇ ਜਦੋਂ ਵੀ ਚਾਹੁਣ ਧਰਤੀ ਨੂੰ ਹਰ ਪ੍ਰਕਾਰ ਦੀ ਮਹਾਂਮਾਰੀ ਨਾਲ ਮਾਰਨ।</verse>
				<verse number="7">ਜਦੋਂ ਉਹ ਆਪਣੀ ਗਵਾਹੀ ਦੇ ਚੁੱਕਣਗੇ ਤਾਂ ਉਹ ਪਸ਼ੂ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਉਨ੍ਹਾਂ ਨਾਲ ਯੁੱਧ ਕਰੇਗਾ ਅਤੇ ਉਨ੍ਹਾਂ ਉੱਤੇ ਜਿੱਤ ਪਾਵੇਗਾ ਤੇ ਉਨ੍ਹਾਂ ਨੂੰ ਮਾਰ ਸੁੱਟੇਗਾ।</verse>
				<verse number="8">ਉਨ੍ਹਾਂ ਦੀਆਂ ਲਾਸ਼ਾਂ ਉਸ ਵੱਡੇ ਨਗਰ ਦੇ ਚੌਂਕ ਵਿੱਚ ਪਈਆਂ ਰਹਿਣਗੀਆਂ ਜਿਹੜਾ ਆਤਮਕ ਤੌਰ 'ਤੇ ਸਦੂਮ ਅਤੇ ਮਿਸਰ ਕਹਾਉਂਦਾ ਹੈ, ਜਿੱਥੇ ਉਨ੍ਹਾਂ ਦੇ ਪ੍ਰਭੂ ਨੂੰ ਵੀ ਸਲੀਬ 'ਤੇ ਚੜ੍ਹਾਇਆ ਗਿਆ ਸੀ।</verse>
				<verse number="9">ਸਾਢੇ ਤਿੰਨਾਂ ਦਿਨਾਂ ਤੱਕ ਜਾਤੀਆਂ, ਗੋਤਾਂ, ਭਾਸ਼ਾਵਾਂ ਅਤੇ ਕੌਮਾਂ ਦੇ ਲੋਕ ਉਨ੍ਹਾਂ ਦੀਆਂ ਲਾਸ਼ਾਂ ਨੂੰ ਵੇਖਦੇ ਰਹਿਣਗੇ ਅਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਕਬਰ ਵਿੱਚ ਨਹੀਂ ਰੱਖਣ ਦੇਣਗੇ।</verse>
				<verse number="10">ਧਰਤੀ ਦੇ ਰਹਿਣ ਵਾਲੇ ਉਨ੍ਹਾਂ ਕਰਕੇ ਖੁਸ਼ੀ ਅਤੇ ਅਨੰਦ ਮਨਾਉਣਗੇ ਅਤੇ ਇੱਕ ਦੂਜੇ ਨੂੰ ਤੋਹਫ਼ੇ ਭੇਜਣਗੇ, ਕਿਉਂਕਿ ਇਨ੍ਹਾਂ ਦੋਹਾਂ ਨਬੀਆਂ ਨੇ ਧਰਤੀ ਦੇ ਰਹਿਣ ਵਾਲਿਆਂ ਨੂੰ ਤੰਗ ਕਰ ਰੱਖਿਆ ਸੀ।</verse>
				<verse number="11">ਪਰ ਸਾਢੇ ਤਿੰਨਾਂ ਦਿਨਾਂ ਬਾਅਦ ਪਰਮੇਸ਼ਰ ਵੱਲੋਂ ਜੀਵਨ ਦੇ ਸਾਹ ਨੇ ਉਨ੍ਹਾਂ ਵਿੱਚ ਪ੍ਰਵੇਸ਼ ਕੀਤਾ ਅਤੇ ਉਹ ਆਪਣੇ ਪੈਰਾਂ 'ਤੇ ਖੜ੍ਹੇ ਹੋ ਗਏ ਅਤੇ ਜਿਹੜੇ ਉਨ੍ਹਾਂ ਨੂੰ ਵੇਖ ਰਹੇ ਸਨ ਉਨ੍ਹਾਂ ਉੱਤੇ ਵੱਡਾ ਭੈ ਛਾ ਗਿਆ।</verse>
				<verse number="12">ਫਿਰ ਉਨ੍ਹਾਂ ਨੂੰ ਅਕਾਸ਼ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਇੱਥੇ, ਉਤਾਂਹ ਆ ਜਾਓ।” ਤਦ ਉਹ ਬੱਦਲ ਉੱਤੇ ਸਵਰਗ ਨੂੰ ਚਲੇ ਗਏ ਅਤੇ ਉਨ੍ਹਾਂ ਦੇ ਵੈਰੀਆਂ ਨੇ ਉਨ੍ਹਾਂ ਨੂੰ ਜਾਂਦੇ ਵੇਖਿਆ।</verse>
				<verse number="13">ਉਸੇ ਸਮੇਂ ਇੱਕ ਵੱਡਾ ਭੁਚਾਲ ਆਇਆ ਅਤੇ ਨਗਰ ਦਾ ਦਸਵਾਂ ਹਿੱਸਾ ਢਹਿ ਗਿਆ ਅਤੇ ਉਸ ਭੁਚਾਲ ਕਰਕੇ ਸੱਤ ਹਜ਼ਾਰ ਲੋਕ ਮਾਰੇ ਗਏ; ਜਿਹੜੇ ਬਚ ਗਏ ਸਨ ਉਹ ਭੈਭੀਤ ਹੋ ਕੇ ਸਵਰਗ ਦੇ ਪਰਮੇਸ਼ਰ ਦੀ ਵਡਿਆਈ ਕਰਨ ਲੱਗੇ।</verse>
				<verse number="14">ਦੂਜੀ ਬਿਪਤਾ ਖ਼ਤਮ ਹੋ ਗਈ; ਵੇਖੋ, ਤੀਜੀ ਬਿਪਤਾ ਛੇਤੀ ਆਉਣ ਵਾਲੀ ਹੈ।</verse>
				<verse number="15">ਫਿਰ ਸੱਤਵੇਂ ਸਵਰਗਦੂਤ ਨੇ ਤੁਰ੍ਹੀ ਵਜਾਈ ਅਤੇ ਸਵਰਗ ਵਿੱਚ ਉੱਚੀਆਂ ਅਵਾਜ਼ਾਂ ਇਹ ਕਹਿੰਦੀਆਂ ਸੁਣਾਈ ਦਿੱਤੀਆਂ: ਸੰਸਾਰ ਦਾ ਰਾਜ ਸਾਡੇ ਪ੍ਰਭੂ ਦਾ ਅਤੇ ਉਸ ਦੇ ਮਸੀਹ ਦਾ ਹੋ ਗਿਆ ਹੈ ਅਤੇ ਉਹ ਯੁਗੋ-ਯੁਗ ਰਾਜ ਕਰੇਗਾ।</verse>
				<verse number="16">ਤਦ ਉਨ੍ਹਾਂ ਚੌਵੀ ਬਜ਼ੁਰਗਾਂ ਨੇ ਜਿਹੜੇ ਪਰਮੇਸ਼ਰ ਦੇ ਸਾਹਮਣੇ ਆਪਣੇ ਤਖ਼ਤਾਂ ਉੱਤੇ ਬੈਠੇ ਸਨ, ਮੂੰਹ ਪਰਨੇ ਲੰਮੇ ਪੈ ਕੇ ਪਰਮੇਸ਼ਰ ਦੀ ਅਰਾਧਨਾ ਕੀਤੀ</verse>
				<verse number="17">ਅਤੇ ਕਿਹਾ: ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ, ਜਿਹੜਾ ਹੈਂ ਅਤੇ ਜਿਹੜਾ ਸੀ, ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਕਿ ਤੂੰ ਆਪਣੀ ਵੱਡੀ ਸਮਰੱਥਾ ਨਾਲ ਆਪਣਾ ਰਾਜ ਸਥਾਪਤ ਕੀਤਾ ਹੈ।</verse>
				<verse number="18">ਕੌਮਾਂ ਨੇ ਕ੍ਰੋਧ ਕੀਤਾ, ਪਰ ਹੁਣ ਤੇਰਾ ਕ੍ਰੋਧ ਆਣ ਪਿਆ; ਸਮਾਂ ਆ ਗਿਆ ਹੈ ਕਿ ਮੁਰਦਿਆਂ ਦਾ ਨਿਆਂ ਕੀਤਾ ਜਾਵੇ ਤੇ ਤੇਰੇ ਦਾਸ ਨਬੀਆਂ ਨੂੰ, ਸੰਤਾਂ ਨੂੰ ਅਤੇ ਤੇਰੇ ਨਾਮ ਦਾ ਭੈ ਮੰਨਣ ਵਾਲੇ ਹਰੇਕ ਵੱਡੇ ਤੇ ਛੋਟੇ ਨੂੰ ਪ੍ਰਤਿਫਲ ਦਿੱਤਾ ਜਾਵੇ ਅਤੇ ਧਰਤੀ ਦਾ ਨਾਸ ਕਰਨ ਵਾਲਿਆਂ ਦਾ ਨਾਸ ਕੀਤਾ ਜਾਵੇ।</verse>
				<verse number="19">ਤਦ ਪਰਮੇਸ਼ਰ ਦੀ ਹੈਕਲ ਜੋ ਸਵਰਗ ਵਿੱਚ ਹੈ, ਖੋਲ੍ਹੀ ਗਈ ਅਤੇ ਹੈਕਲ ਵਿੱਚ ਉਸ ਦੇ ਨੇਮ ਦਾ ਸੰਦੂਕ ਵਿਖਾਈ ਦਿੱਤਾ ਤੇ ਬਿਜਲੀ ਦੀਆਂ ਚਮਕਾਂ, ਅਵਾਜ਼ਾਂ ਅਤੇ ਗਰਜਣਾਂ ਹੋਈਆਂ ਤੇ ਭੁਚਾਲ ਆਇਆ ਅਤੇ ਬਹੁਤ ਗੜੇ ਪਏ।</verse>
			</chapter>
			<chapter number="12">
				<verse number="1">ਫਿਰ ਅਕਾਸ਼ ਵਿੱਚ ਇੱਕ ਵੱਡਾ ਚਿੰਨ੍ਹ ਵਿਖਾਈ ਦਿੱਤਾ: ਇੱਕ ਔਰਤ ਨੇ ਸੂਰਜ ਪਹਿਨਿਆ ਹੋਇਆ ਸੀ ਅਤੇ ਉਸ ਦੇ ਪੈਰਾਂ ਹੇਠ ਚੰਦਰਮਾ ਅਤੇ ਸਿਰ ਉੱਤੇ ਬਾਰਾਂ ਤਾਰਿਆਂ ਦਾ ਤਾਜ ਸੀ।</verse>
				<verse number="2">ਉਹ ਗਰਭਵਤੀ ਸੀ ਅਤੇ ਜਣੇਪੇ ਦੀ ਪੀੜ ਕਰਕੇ ਕਸ਼ਟ ਵਿੱਚ ਚਿੱਲਾਉਂਦੀ ਸੀ।</verse>
				<verse number="3">ਫਿਰ ਅਕਾਸ਼ ਵਿੱਚ ਇੱਕ ਹੋਰ ਚਿੰਨ੍ਹ ਵਿਖਾਈ ਦਿੱਤਾ: ਵੇਖੋ, ਇੱਕ ਲਾਲ ਰੰਗ ਦਾ ਵੱਡਾ ਅਜਗਰ ਸੀ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ ਅਤੇ ਉਸ ਦੇ ਸਿਰਾਂ ਉੱਤੇ ਸੱਤ ਤਾਜ ਸਨ।</verse>
				<verse number="4">ਉਸ ਦੀ ਪੂਛ ਨੇ ਅਕਾਸ਼ ਦੇ ਤਾਰਿਆਂ ਦਾ ਇੱਕ ਤਿਹਾਈ ਹਿੱਸਾ ਧੂਹ ਕੇ ਧਰਤੀ ਉੱਤੇ ਸੁੱਟ ਦਿੱਤਾ। ਫਿਰ ਉਹ ਅਜਗਰ ਉਸ ਔਰਤ ਦੇ ਸਾਹਮਣੇ ਖੜ੍ਹਾ ਹੋ ਗਿਆ ਜੋ ਬੱਚੇ ਨੂੰ ਜਨਮ ਦੇਣ ਵਾਲੀ ਸੀ ਤਾਂਕਿ ਜਦੋਂ ਉਹ ਬੱਚੇ ਨੂੰ ਜਨਮ ਦੇਵੇ ਤਾਂ ਅਜਗਰ ਉਸ ਬੱਚੇ ਨੂੰ ਨਿਗਲ ਜਾਵੇ।</verse>
				<verse number="5">ਉਸ ਔਰਤ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਲੋਹੇ ਦੇ ਡੰਡੇ ਨਾਲ ਸਾਰੀਆਂ ਕੌਮਾਂ ਉੱਤੇ ਰਾਜ ਕਰੇਗਾ। ਉਸ ਦੇ ਬੱਚੇ ਨੂੰ ਪਰਮੇਸ਼ਰ ਕੋਲ ਅਤੇ ਉਸ ਦੇ ਸਿੰਘਾਸਣ ਦੇ ਕੋਲ ਪਹੁੰਚਾ ਦਿੱਤਾ ਗਿਆ।</verse>
				<verse number="6">ਉਹ ਔਰਤ ਉਜਾੜ ਵਿੱਚ ਭੱਜ ਗਈ ਜਿੱਥੇ ਪਰਮੇਸ਼ਰ ਵੱਲੋਂ ਉਸ ਦੇ ਲਈ ਇੱਕ ਸਥਾਨ ਤਿਆਰ ਕੀਤਾ ਗਿਆ ਸੀ ਤਾਂਕਿ ਉੱਥੇ ਇੱਕ ਹਜ਼ਾਰ ਦੋ ਸੌ ਸੱਠ ਦਿਨਾਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।</verse>
				<verse number="7">ਤਦ ਸਵਰਗ ਵਿੱਚ ਯੁੱਧ ਹੋਇਆ; ਮੀਕਾਏਲ ਅਤੇ ਉਸ ਦੇ ਦੂਤ ਅਜਗਰ ਨਾਲ ਲੜੇ। ਅਜਗਰ ਅਤੇ ਉਸ ਦੇ ਦੂਤ ਵੀ ਲੜੇ</verse>
				<verse number="8">ਪਰ ਉਹ ਪਰਬਲ ਨਾ ਹੋਇਆ ਅਤੇ ਅੱਗੇ ਤੋਂ ਉਨ੍ਹਾਂ ਲਈ ਸਵਰਗ ਵਿੱਚ ਕੋਈ ਜਗ੍ਹਾ ਨਾ ਰਹੀ।</verse>
				<verse number="9">ਤਦ ਉਹ ਵੱਡਾ ਅਜਗਰ ਅਰਥਾਤ ਉਹ ਪ੍ਰਾਚੀਨ ਸੱਪ ਹੇਠਾਂ ਸੁੱਟਿਆ ਗਿਆ ਜਿਸ ਨੂੰ ਇਬਲੀਸ ਅਤੇ ਸ਼ੈਤਾਨ ਕਿਹਾ ਜਾਂਦਾ ਹੈ ਅਤੇ ਜਿਹੜਾ ਸਾਰੇ ਸੰਸਾਰ ਨੂੰ ਭਰਮਾਉਂਦਾ ਹੈ; ਉਸ ਨੂੰ ਧਰਤੀ ਉੱਤੇ ਸੁੱਟ ਦਿੱਤਾ ਗਿਆ ਅਤੇ ਉਸ ਦੇ ਨਾਲ ਉਸ ਦੇ ਦੂਤਾਂ ਨੂੰ ਵੀ ਹੇਠਾਂ ਸੁੱਟਿਆ ਗਿਆ।</verse>
				<verse number="10">ਫਿਰ ਮੈਨੂੰ ਸਵਰਗ ਵਿੱਚੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਹੁਣ ਸਾਡੇ ਪਰਮੇਸ਼ਰ ਦੀ ਮੁਕਤੀ, ਸਮਰੱਥਾ, ਰਾਜ ਅਤੇ ਉਸ ਦੇ ਮਸੀਹ ਦਾ ਇਖ਼ਤਿਆਰ ਪਰਗਟ ਹੋਇਆ ਹੈ, ਕਿਉਂਕਿ ਸਾਡੇ ਭਾਈਆਂ ਉੱਤੇ ਦੋਸ਼ ਲਾਉਣ ਵਾਲਾ ਹੇਠਾਂ ਸੁੱਟਿਆ ਗਿਆ ਜਿਹੜਾ ਰਾਤ-ਦਿਨ ਸਾਡੇ ਪਰਮੇਸ਼ਰ ਦੇ ਸਾਹਮਣੇ ਉਨ੍ਹਾਂ ਉੱਤੇ ਦੋਸ਼ ਲਾਉਂਦਾ ਹੈ।</verse>
				<verse number="11">ਉਨ੍ਹਾਂ ਨੇ ਲੇਲੇ ਦੇ ਲਹੂ ਦੇ ਦੁਆਰਾ ਅਤੇ ਆਪਣੀ ਗਵਾਹੀ ਦੇ ਵਚਨ ਦੇ ਦੁਆਰਾ ਉਸ ਉੱਤੇ ਜਿੱਤ ਪਾਈ; ਉਨ੍ਹਾਂ ਮੌਤ ਤੱਕ ਆਪਣੀ ਜਾਨ ਨੂੰ ਪਿਆਰਾ ਨਾ ਜਾਣਿਆ।</verse>
				<verse number="12">ਇਸ ਲਈ ਹੇ ਸਵਰਗ ਅਤੇ ਉਸ ਵਿੱਚ ਰਹਿਣ ਵਾਲਿਓ, ਅਨੰਦ ਹੋਵੋ! ਪਰ ਧਰਤੀ ਉੱਤੇ ਅਤੇ ਸਮੁੰਦਰ ਉੱਤੇ ਹਾਏ! ਕਿਉਂਕਿ ਸ਼ੈਤਾਨ ਵੱਡੇ ਕ੍ਰੋਧ ਨਾਲ ਤੁਹਾਡੇ ਕੋਲ ਉੱਤਰ ਆਇਆ ਹੈ; ਉਹ ਜਾਣਦਾ ਹੈ ਕਿ ਉਸ ਦਾ ਸਮਾਂ ਥੋੜ੍ਹਾ ਹੀ ਰਹਿ ਗਿਆ ਹੈ।</verse>
				<verse number="13">ਜਦੋਂ ਅਜਗਰ ਨੇ ਵੇਖਿਆ ਕਿ ਉਹ ਧਰਤੀ ਉੱਤੇ ਸੁੱਟਿਆ ਗਿਆ ਹੈ ਤਾਂ ਉਸ ਨੇ ਉਸ ਔਰਤ ਨੂੰ ਸਤਾਇਆ ਜਿਸ ਨੇ ਪੁੱਤਰ ਨੂੰ ਜਨਮ ਦਿੱਤਾ ਸੀ।</verse>
				<verse number="14">ਪਰ ਉਸ ਔਰਤ ਨੂੰ ਇੱਕ ਵੱਡੇ ਉਕਾਬ ਦੇ ਦੋ ਖੰਭ ਦਿੱਤੇ ਗਏ ਤਾਂਕਿ ਉਹ ਸੱਪ ਦੇ ਸਾਹਮਣਿਓਂ ਉਜਾੜ ਵਿੱਚ ਆਪਣੇ ਸਥਾਨ ਨੂੰ ਉੱਡ ਜਾਵੇ ਜਿੱਥੇ ਇੱਕ ਸਮੇਂ, ਸਮਿਆਂ ਅਤੇ ਅੱਧੇ ਸਮੇਂ ਤੱਕ ਉਸ ਦਾ ਪਾਲਣ-ਪੋਸ਼ਣ ਕੀਤਾ ਜਾਵੇ।</verse>
				<verse number="15">ਤਦ ਸੱਪ ਨੇ ਆਪਣੇ ਮੂੰਹ ਤੋਂ ਔਰਤ ਦੇ ਪਿੱਛੇ ਪਾਣੀ ਨੂੰ ਨਦੀ ਵਾਂਗ ਵਹਾਇਆ ਕਿ ਉਹ ਉਸ ਨੂੰ ਇਸ ਵਿੱਚ ਵਹਾ ਦੇਵੇ।</verse>
				<verse number="16">ਪਰ ਧਰਤੀ ਨੇ ਔਰਤ ਦੀ ਸਹਾਇਤਾ ਕੀਤੀ ਅਤੇ ਆਪਣਾ ਮੂੰਹ ਖੋਲ੍ਹ ਕੇ ਉਸ ਨਦੀ ਨੂੰ ਨਿਗਲ ਲਿਆ ਜਿਹੜੀ ਅਜਗਰ ਨੇ ਆਪਣੇ ਮੂੰਹ ਤੋਂ ਵਹਾਈ ਸੀ।</verse>
				<verse number="17">ਤਦ ਅਜਗਰ ਨੂੰ ਔਰਤ ਉੱਤੇ ਕ੍ਰੋਧ ਆਇਆ ਅਤੇ ਉਹ ਉਸ ਦੀ ਬਾਕੀ ਦੀ ਸੰਤਾਨ ਅਰਥਾਤ ਉਨ੍ਹਾਂ ਨਾਲ ਜਿਹੜੇ ਪਰਮੇਸ਼ਰ ਦੇ ਹੁਕਮ ਦੀ ਪਾਲਣਾ ਕਰਦੇ ਅਤੇ ਯਿਸੂ ਦੀ ਗਵਾਹੀ ਰੱਖਦੇ ਹਨ, ਯੁੱਧ ਕਰਨ ਲਈ ਨਿੱਕਲਿਆ;</verse>
				<verse number="18">ਅਤੇ ਸਮੁੰਦਰ ਦੀ ਰੇਤ ਉੱਤੇ ਜਾ ਖੜ੍ਹਾ ਹੋਇਆ।</verse>
			</chapter>
			<chapter number="13">
				<verse number="1">ਫਿਰ ਮੈਂ ਇੱਕ ਪਸ਼ੂ ਨੂੰ ਸਮੁੰਦਰ ਵਿੱਚੋਂ ਉਤਾਂਹ ਆਉਂਦੇ ਵੇਖਿਆ ਜਿਸ ਦੇ ਦਸ ਸਿੰਗ ਅਤੇ ਸੱਤ ਸਿਰ ਸਨ। ਉਸ ਦੇ ਸਿੰਗਾਂ 'ਤੇ ਦਸ ਤਾਜ ਸਨ ਅਤੇ ਉਸ ਦੇ ਸਿਰਾਂ ਉੱਤੇ ਪਰਮੇਸ਼ਰ ਦੀ ਨਿੰਦਾ ਦੇ ਨਾਮ ਲਿਖੇ ਹੋਏ ਸਨ।</verse>
				<verse number="2">ਜੋ ਪਸ਼ੂ ਮੈਨੂੰ ਵਿਖਾਈ ਦਿੱਤਾ ਉਹ ਚੀਤੇ ਵਰਗਾ ਸੀ ਅਤੇ ਉਸ ਦੇ ਪੈਰ ਰਿੱਛ ਜਿਹੇ ਅਤੇ ਮੂੰਹ ਸ਼ੇਰ ਦੇ ਮੂੰਹ ਜਿਹਾ ਸੀ। ਅਜਗਰ ਨੇ ਉਸ ਨੂੰ ਆਪਣੀ ਸ਼ਕਤੀ, ਆਪਣਾ ਸਿੰਘਾਸਣ ਅਤੇ ਵੱਡਾ ਇਖ਼ਤਿਆਰ ਦਿੱਤਾ।</verse>
				<verse number="3">ਉਸ ਦੇ ਸਿਰਾਂ ਵਿੱਚੋਂ ਇੱਕ 'ਤੇ ਜਿਵੇਂ ਘਾਤਕ ਜ਼ਖਮ ਸੀ, ਪਰ ਉਸ ਦਾ ਉਹ ਘਾਤਕ ਜ਼ਖਮ ਠੀਕ ਹੋ ਗਿਆ। ਤਦ ਸਾਰੀ ਧਰਤੀ ਦੇ ਲੋਕ ਹੈਰਾਨ ਹੋ ਕੇ ਪਸ਼ੂ ਦੇ ਪਿੱਛੇ ਲੱਗ ਤੁਰੇ।</verse>
				<verse number="4">ਉਨ੍ਹਾਂ ਨੇ ਅਜਗਰ ਦੀ ਪੂਜਾ ਕੀਤੀ, ਕਿਉਂਕਿ ਉਸ ਨੇ ਪਸ਼ੂ ਨੂੰ ਇਖ਼ਤਿਆਰ ਦਿੱਤਾ ਸੀ। ਉਨ੍ਹਾਂ ਇਹ ਕਹਿੰਦੇ ਹੋਏ ਪਸ਼ੂ ਦੀ ਪੂਜਾ ਕੀਤੀ, “ਇਸ ਪਸ਼ੂ ਜਿਹਾ ਕੌਣ ਹੈ? ਅਤੇ ਕੌਣ ਹੈ ਜਿਹੜਾ ਇਸ ਨਾਲ ਯੁੱਧ ਕਰ ਸਕਦਾ ਹੈ?”</verse>
				<verse number="5">ਫਿਰ ਪਸ਼ੂ ਨੂੰ ਵੱਡੀਆਂ-ਵੱਡੀਆਂ ਗੱਲਾਂ ਬੋਲਣ ਅਤੇ ਪਰਮੇਸ਼ਰ ਦੀ ਨਿੰਦਾ ਕਰਨ ਵਾਲਾ ਇੱਕ ਮੂੰਹ ਦਿੱਤਾ ਗਿਆ ਅਤੇ ਉਸ ਨੂੰ ਬਤਾਲੀਆਂ ਮਹੀਨਿਆਂ ਤੱਕ ਆਪਣਾ ਕੰਮ ਕਰੀ ਜਾਣ ਦਾ ਇਖ਼ਤਿਆਰ ਦਿੱਤਾ ਗਿਆ।</verse>
				<verse number="6">ਉਸ ਨੇ ਪਰਮੇਸ਼ਰ ਦੀ ਨਿੰਦਾ ਲਈ ਆਪਣਾ ਮੂੰਹ ਖੋਲ੍ਹਿਆ ਕਿ ਉਸ ਦੇ ਨਾਮ ਦੀ ਅਤੇ ਉਸ ਦੇ ਨਿਵਾਸ ਅਰਥਾਤ ਸਵਰਗ ਵਿੱਚ ਰਹਿਣ ਵਾਲਿਆਂ ਦੀ ਨਿੰਦਾ ਕਰੇ।</verse>
				<verse number="7">ਉਸ ਨੂੰ ਸੰਤਾਂ ਨਾਲ ਯੁੱਧ ਕਰਨ ਅਤੇ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਅਨੁਮਤੀ ਦਿੱਤੀ ਗਈ ਅਤੇ ਉਸ ਨੂੰ ਹਰੇਕ ਗੋਤ, ਜਾਤੀ, ਭਾਸ਼ਾ ਅਤੇ ਕੌਮ ਉੱਤੇ ਇਖ਼ਤਿਆਰ ਦਿੱਤਾ ਗਿਆ।</verse>
				<verse number="8">ਧਰਤੀ ਦੇ ਸਭ ਰਹਿਣ ਵਾਲੇ ਉਸ ਦੀ ਪੂਜਾ ਕਰਨਗੇ ਅਰਥਾਤ ਉਹ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਲੇਲੇ ਦੀ ਜੀਵਨ ਦੀ ਪੁਸਤਕ ਵਿੱਚ ਜਿਹੜਾ ਘਾਤ ਕੀਤਾ ਗਿਆ, ਨਹੀਂ ਲਿਖੇ ਗਏ ਹਨ।</verse>
				<verse number="9">ਜਿਸ ਦੇ ਕੰਨ ਹੋਣ ਉਹ ਸੁਣ ਲਵੇ।</verse>
				<verse number="10">ਜੇ ਕਿਸੇ ਨੇ ਕੈਦ ਵਿੱਚ ਜਾਣਾ ਹੈ ਉਹ ਕੈਦ ਵਿੱਚ ਜਾਵੇਗਾ; ਜੇ ਕਿਸੇ ਨੇ ਤਲਵਾਰ ਨਾਲ ਮਾਰੇ ਜਾਣਾ ਹੈ ਉਹ ਤਲਵਾਰ ਨਾਲ ਮਾਰਿਆ ਜਾਵੇਗਾ; ਸੰਤਾਂ ਦਾ ਧੀਰਜ ਅਤੇ ਵਿਸ਼ਵਾਸ ਇਹੋ ਹੈ।</verse>
				<verse number="11">ਫਿਰ ਮੈਂ ਇੱਕ ਹੋਰ ਪਸ਼ੂ ਨੂੰ ਧਰਤੀ ਵਿੱਚੋਂ ਉਤਾਂਹ ਆਉਂਦੇ ਵੇਖਿਆ; ਉਸ ਦੇ ਲੇਲੇ ਜਿਹੇ ਦੋ ਸਿੰਗ ਸਨ ਅਤੇ ਉਹ ਅਜਗਰ ਵਾਂਗ ਬੋਲ ਰਿਹਾ ਸੀ।</verse>
				<verse number="12">ਉਹ ਪਹਿਲੇ ਪਸ਼ੂ ਦੇ ਸਾਹਮਣੇ ਉਸ ਦਾ ਸਾਰਾ ਇਖ਼ਤਿਆਰ ਇਸਤੇਮਾਲ ਕਰਦਾ ਹੈ ਅਤੇ ਧਰਤੀ ਅਤੇ ਇਸ ਦੇ ਰਹਿਣ ਵਾਲਿਆਂ ਕੋਲੋਂ ਉਸ ਪਹਿਲੇ ਪਸ਼ੂ ਦੀ ਪੂਜਾ ਕਰਾਉਂਦਾ ਹੈ ਜਿਸ ਦਾ ਘਾਤਕ ਜ਼ਖਮ ਚੰਗਾ ਹੋ ਗਿਆ ਸੀ।</verse>
				<verse number="13">ਉਹ ਵੱਡੇ-ਵੱਡੇ ਚਿੰਨ੍ਹ ਵਿਖਾਉਂਦਾ ਹੈ, ਇੱਥੋਂ ਤੱਕ ਕਿ ਧਰਤੀ ਉੱਤੇ ਮਨੁੱਖਾਂ ਦੇ ਸਾਹਮਣੇ ਅਕਾਸ਼ ਤੋਂ ਅੱਗ ਵੀ ਵਰ੍ਹਾਉਂਦਾ ਹੈ।</verse>
				<verse number="14">ਉਹ ਉਨ੍ਹਾਂ ਚਿੰਨ੍ਹਾਂ ਦੁਆਰਾ ਜਿਹੜੇ ਉਸ ਨੂੰ ਪਸ਼ੂ ਦੀ ਵੱਲੋਂ ਵਿਖਾਉਣ ਦਾ ਇਖ਼ਤਿਆਰ ਦਿੱਤਾ ਗਿਆ ਹੈ, ਧਰਤੀ ਦੇ ਰਹਿਣ ਵਾਲਿਆਂ ਨੂੰ ਭਰਮਾਉਂਦਾ ਹੈ ਅਤੇ ਉਨ੍ਹਾਂ ਨੂੰ ਕਹਿੰਦਾ ਹੈ ਕਿ ਉਹ ਉਸ ਪਸ਼ੂ ਦੀ ਇੱਕ ਮੂਰਤੀ ਬਣਾਉਣ ਜਿਹੜਾ ਤਲਵਾਰ ਦੇ ਘਾਤਕ ਜ਼ਖਮ ਦੇ ਬਾਵਜੂਦ ਵੀ ਜੀਉਂਦਾ ਹੈ।</verse>
				<verse number="15">ਉਸ ਨੂੰ ਉਸ ਪਸ਼ੂ ਦੀ ਮੂਰਤੀ ਵਿੱਚ ਜਾਨ ਪਾਉਣ ਦਾ ਇਖ਼ਤਿਆਰ ਦਿੱਤਾ ਗਿਆ ਤਾਂਕਿ ਪਸ਼ੂ ਦੀ ਉਹ ਮੂਰਤੀ ਬੋਲ ਸਕੇ ਅਤੇ ਜਿੰਨੇ ਲੋਕ ਉਸ ਪਸ਼ੂ ਦੀ ਮੂਰਤੀ ਦੀ ਪੂਜਾ ਨਾ ਕਰਨ ਉਹ ਉਨ੍ਹਾਂ ਸਭਨਾਂ ਨੂੰ ਮਰਵਾ ਦੇਵੇ।</verse>
				<verse number="16">ਉਹ ਵੱਡੇ-ਛੋਟੇ, ਅਮੀਰ-ਗਰੀਬ ਅਤੇ ਅਜ਼ਾਦ-ਗੁਲਾਮ, ਸਭਨਾਂ ਨੂੰ ਮਜ਼ਬੂਰ ਕਰਦਾ ਹੈ ਕਿ ਉਹ ਆਪਣੇ ਸੱਜੇ ਹੱਥ ਜਾਂ ਮੱਥੇ ਉੱਤੇ ਨਿਸ਼ਾਨ ਲਵਾਉਣ,</verse>
				<verse number="17">ਤਾਂਕਿ ਜਿਸ ਵਿਅਕਤੀ ਉੱਤੇ ਉਸ ਪਸ਼ੂ ਦਾ ਨਿਸ਼ਾਨ ਅਰਥਾਤ ਉਸ ਦਾ ਨਾਮ ਜਾਂ ਉਸ ਦੇ ਨਾਮ ਦਾ ਅੰਕ ਹੈ, ਉਸ ਤੋਂ ਇਲਾਵਾ ਕੋਈ ਵੀ ਵਿਅਕਤੀ ਕੁਝ ਖਰੀਦ ਜਾਂ ਵੇਚ ਨਾ ਸਕੇ।</verse>
				<verse number="18">ਸਮਝ ਇਸ ਵਿੱਚ ਹੈ: ਜਿਸ ਕੋਲ ਬੁੱਧ ਹੈ ਉਹ ਉਸ ਪਸ਼ੂ ਦੇ ਅੰਕ ਦਾ ਜੋੜ ਕਰ ਲਵੇ ਕਿਉਂਕਿ ਇਹ ਮਨੁੱਖ ਦਾ ਅੰਕ ਹੈ; ਉਸ ਦਾ ਅੰਕ 666 ਹੈ।</verse>
			</chapter>
			<chapter number="14">
				<verse number="1">ਫਿਰ ਮੈਂ ਨਿਗਾਹ ਕੀਤੀ ਅਤੇ ਵੇਖੋ, ਲੇਲਾ ਸੀਯੋਨ ਪਹਾੜ ਉੱਤੇ ਖੜ੍ਹਾ ਸੀ ਅਤੇ ਉਸ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਲੋਕ ਸਨ ਜਿਨ੍ਹਾਂ ਦੇ ਮੱਥਿਆਂ ਉੱਤੇ ਉਸ ਦਾ ਨਾਮ ਅਤੇ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ।</verse>
				<verse number="2">ਤਦ ਮੈਨੂੰ ਅਕਾਸ਼ ਤੋਂ ਇੱਕ ਅਵਾਜ਼ ਸੁਣਾਈ ਦਿੱਤੀ ਜੋ ਬਹੁਤੇ ਪਾਣੀਆਂ ਦੇ ਸ਼ੋਰ ਅਤੇ ਵੱਡੀ ਗਰਜਣ ਜਿਹੀ ਸੀ; ਜੋ ਅਵਾਜ਼ ਮੈਂ ਸੁਣੀ ਉਹ ਇਵੇਂ ਸੀ ਜਿਵੇਂ ਰਬਾਬ ਵਜਾਉਣ ਵਾਲੇ ਆਪਣੀਆਂ ਰਬਾਬਾਂ ਵਜਾ ਰਹੇ ਹੋਣ।</verse>
				<verse number="3">ਉਹ ਸਿੰਘਾਸਣ ਦੇ ਸਾਹਮਣੇ ਅਤੇ ਚਾਰਾਂ ਪ੍ਰਾਣੀਆਂ ਅਤੇ ਬਜ਼ੁਰਗਾਂ ਦੇ ਸਾਹਮਣੇ ਇੱਕ ਨਵਾਂ ਗੀਤ ਗਾ ਰਹੇ ਸਨ ਅਤੇ ਇੱਕ ਲੱਖ ਚੁਤਾਲੀ ਹਜ਼ਾਰ ਤੋਂ ਇਲਾਵਾ ਜਿਹੜੇ ਧਰਤੀ ਉੱਤੋਂ ਮੁੱਲ ਨਾਲ ਖਰੀਦੇ ਗਏ ਸਨ, ਕੋਈ ਹੋਰ ਉਸ ਗੀਤ ਨੂੰ ਸਿੱਖਣ ਦੇ ਯੋਗ ਨਹੀਂ ਸੀ।</verse>
				<verse number="4">ਇਹ ਉਹ ਹਨ ਜਿਹੜੇ ਔਰਤ ਨਾਲ ਭ੍ਰਿਸ਼ਟ ਨਹੀਂ ਹੋਏ, ਕਿਉਂਕਿ ਇਹ ਕੁਆਰੇ ਹਨ ਅਤੇ ਜਿੱਥੇ ਵੀ ਲੇਲਾ ਜਾਂਦਾ ਹੈ ਉਸ ਦੇ ਪਿੱਛੇ ਚੱਲਦੇ ਹਨ। ਇਹ ਮਨੁੱਖਾਂ ਵਿੱਚੋਂ ਮੁੱਲ ਲਏ ਗਏ ਹਨ ਤਾਂਕਿ ਪਰਮੇਸ਼ਰ ਅਤੇ ਲੇਲੇ ਦੇ ਲਈ ਪਹਿਲਾ ਫਲ ਹੋਣ।</verse>
				<verse number="5">ਉਨ੍ਹਾਂ ਦੇ ਮੂੰਹ ਵਿੱਚੋਂ ਕਦੇ ਝੂਠ ਨਹੀਂ ਨਿੱਕਲਿਆ; ਉਹ ਬੇਦਾਗ਼ ਹਨ।</verse>
				<verse number="6">ਫਿਰ ਮੈਂ ਇੱਕ ਹੋਰ ਸਵਰਗਦੂਤ ਨੂੰ ਅਕਾਸ਼ ਦੇ ਵਿਚਕਾਰ ਉੱਡਦੇ ਵੇਖਿਆ ਜਿਸ ਕੋਲ ਧਰਤੀ ਦੇ ਰਹਿਣ ਵਾਲਿਆਂ ਨੂੰ ਅਤੇ ਹਰੇਕ ਕੌਮ, ਗੋਤ, ਭਾਸ਼ਾ ਅਤੇ ਜਾਤੀ ਦੇ ਲੋਕਾਂ ਨੂੰ ਸੁਣਾਉਣ ਲਈ ਇੱਕ ਸਦੀਪਕ ਖੁਸ਼ਖ਼ਬਰੀ ਸੀ।</verse>
				<verse number="7">ਉਸ ਨੇ ਉੱਚੀ ਅਵਾਜ਼ ਵਿੱਚ ਕਿਹਾ, “ਪਰਮੇਸ਼ਰ ਤੋਂ ਡਰੋ ਅਤੇ ਉਸ ਦੀ ਮਹਿਮਾ ਕਰੋ, ਕਿਉਂਕਿ ਉਸ ਦੇ ਨਿਆਂ ਦੀ ਘੜੀ ਆ ਪਹੁੰਚੀ ਹੈ; ਉਸ ਦੀ ਅਰਾਧਨਾ ਕਰੋ ਜਿਸ ਨੇ ਧਰਤੀ, ਅਕਾਸ਼, ਸਮੁੰਦਰ ਅਤੇ ਪਾਣੀਆਂ ਦੇ ਸੋਤਿਆਂ ਨੂੰ ਬਣਾਇਆ ਹੈ।”</verse>
				<verse number="8">ਇਸ ਤੋਂ ਬਾਅਦ ਦੂਜਾ ਸਵਰਗਦੂਤ ਇਹ ਕਹਿੰਦਾ ਹੋਇਆ ਆਇਆ, “ਢਹਿ ਗਈ! ਉਹ ਵੱਡੀ ਨਗਰੀ ਬਾਬੁਲ ਢਹਿ ਗਈ ਜਿਸ ਨੇ ਸਭ ਕੌਮਾਂ ਨੂੰ ਆਪਣੇ ਵਿਭਚਾਰ ਦੇ ਕ੍ਰੋਧ ਦੀ ਮੈ ਵਿੱਚੋਂ ਪਿਆਇਆ ਸੀ।”</verse>
				<verse number="9">ਉਨ੍ਹਾਂ ਤੋਂ ਬਾਅਦ ਤੀਜਾ ਸਵਰਗਦੂਤ ਉੱਚੀ ਅਵਾਜ਼ ਵਿੱਚ ਇਹ ਕਹਿੰਦਾ ਹੋਇਆ ਆਇਆ, “ਜੇ ਕੋਈ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਉੱਤੇ ਜਾਂ ਆਪਣੇ ਹੱਥ ਉੱਤੇ ਉਸ ਦੀ ਮੋਹਰ ਲਵਾਉਂਦਾ ਹੈ</verse>
				<verse number="10">ਤਾਂ ਉਹ ਪਰਮੇਸ਼ਰ ਦੇ ਕ੍ਰੋਧ ਦੀ ਮੈ ਵਿੱਚੋਂ ਪੀਵੇਗਾ ਜੋ ਉਸ ਦੇ ਕ੍ਰੋਧ ਦੇ ਪਿਆਲੇ ਵਿੱਚ ਬਿਨਾਂ ਕਿਸੇ ਮਿਲਾਵਟ ਦੇ ਉਂਡੇਲੀ ਗਈ ਹੈ; ਉਸ ਨੂੰ ਪਵਿੱਤਰ ਸਵਰਗਦੂਤਾਂ ਦੇ ਸਾਹਮਣੇ ਅਤੇ ਲੇਲੇ ਦੇ ਸਾਹਮਣੇ ਅੱਗ ਅਤੇ ਗੰਧਕ ਨਾਲ ਕਸ਼ਟ ਦਿੱਤਾ ਜਾਵੇਗਾ।</verse>
				<verse number="11">ਉਨ੍ਹਾਂ ਦੇ ਕਸ਼ਟ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ ਅਤੇ ਜਿਹੜੇ ਉਸ ਪਸ਼ੂ ਅਤੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਹਨ ਅਤੇ ਜੋ ਕੋਈ ਉਸ ਦੇ ਨਾਮ ਦੀ ਮੋਹਰ ਲਵਾਉਂਦਾ ਹੈ, ਉਹ ਦਿਨ-ਰਾਤ ਅਰਾਮ ਨਾ ਪਾਉਣਗੇ।”</verse>
				<verse number="12">ਇਹ ਸੰਤਾਂ ਦੇ ਧੀਰਜ ਦਾ ਸਮਾਂ ਹੈ ਅਰਥਾਤ ਉਨ੍ਹਾਂ ਦੇ ਧੀਰਜ ਦਾ ਜਿਹੜੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਦੇ ਅਤੇ ਯਿਸੂ ਉੱਤੇ ਵਿਸ਼ਵਾਸ ਰੱਖਦੇ ਹਨ।</verse>
				<verse number="13">ਫਿਰ ਮੈਨੂੰ ਸਵਰਗ ਤੋਂ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਲਿਖ: ਧੰਨ ਹਨ ਉਹ ਮੁਰਦੇ ਜਿਹੜੇ ਹੁਣ ਤੋਂ ਪ੍ਰਭੂ ਵਿੱਚ ਮਰਦੇ ਹਨ।” ਆਤਮਾ ਕਹਿੰਦਾ ਹੈ, “ਹਾਂ, ਤਾਂਕਿ ਉਹ ਆਪਣੀ ਮਿਹਨਤ ਤੋਂ ਅਰਾਮ ਪਾਉਣ, ਕਿਉਂਕਿ ਉਨ੍ਹਾਂ ਦੇ ਕੰਮ ਉਨ੍ਹਾਂ ਦੇ ਨਾਲ ਜਾਂਦੇ ਹਨ।”</verse>
				<verse number="14">ਮੈਂ ਨਿਗਾਹ ਕੀਤੀ ਅਤੇ ਵੇਖੋ, ਇੱਕ ਸਫ਼ੇਦ ਬੱਦਲ ਹੈ ਅਤੇ ਮਨੁੱਖ ਦੇ ਪੁੱਤਰ ਜਿਹਾ ਕੋਈ ਉਸ ਬੱਦਲ ਉੱਤੇ ਬੈਠਾ ਹੈ। ਉਸ ਦੇ ਸਿਰ ਉੱਤੇ ਸੋਨੇ ਦਾ ਤਾਜ ਅਤੇ ਹੱਥ ਵਿੱਚ ਤਿੱਖੀ ਦਾਤੀ ਹੈ।</verse>
				<verse number="15">ਤਦ ਇੱਕ ਹੋਰ ਸਵਰਗਦੂਤ ਹੈਕਲ ਵਿੱਚੋਂ ਬਾਹਰ ਨਿੱਕਲਿਆ ਅਤੇ ਉਹ ਨੇ ਉਸ ਨੂੰ ਜਿਹੜਾ ਬੱਦਲ ਉੱਤੇ ਬੈਠਾ ਸੀ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਦਾਤੀ ਚਲਾ ਅਤੇ ਵਾਢੀ ਕਰ, ਕਿਉਂਕਿ ਵਾਢੀ ਦਾ ਸਮਾਂ ਆ ਗਿਆ ਹੈ; ਧਰਤੀ ਦੀ ਫ਼ਸਲ ਪੱਕ ਚੁੱਕੀ ਹੈ।”</verse>
				<verse number="16">ਤਦ ਉਸ ਨੇ ਜਿਹੜਾ ਬੱਦਲ ਉੱਤੇ ਬੈਠਾ ਸੀ ਆਪਣੀ ਦਾਤੀ ਚਲਾਈ ਅਤੇ ਧਰਤੀ ਦੀ ਵਾਢੀ ਹੋ ਗਈ।</verse>
				<verse number="17">ਫਿਰ ਸਵਰਗ ਦੀ ਹੈਕਲ ਵਿੱਚੋਂ ਇੱਕ ਹੋਰ ਸਵਰਗਦੂਤ ਬਾਹਰ ਨਿੱਕਲਿਆ ਅਤੇ ਉਸ ਕੋਲ ਵੀ ਇੱਕ ਤਿੱਖੀ ਦਾਤੀ ਸੀ।</verse>
				<verse number="18">ਇਸ ਤੋਂ ਬਾਅਦ ਇੱਕ ਹੋਰ ਸਵਰਗਦੂਤ ਜਿਸ ਨੂੰ ਅੱਗ ਉੱਤੇ ਇਖ਼ਤਿਆਰ ਸੀ, ਵੇਦੀ ਵਿੱਚੋਂ ਨਿੱਕਲਿਆ ਅਤੇ ਜਿਸ ਕੋਲ ਤਿੱਖੀ ਦਾਤੀ ਸੀ ਉਸ ਨੂੰ ਉੱਚੀ ਅਵਾਜ਼ ਵਿੱਚ ਕਿਹਾ, “ਆਪਣੀ ਤਿੱਖੀ ਦਾਤੀ ਚਲਾ ਅਤੇ ਧਰਤੀ ਦੀ ਅੰਗੂਰ ਦੀ ਵੇਲ ਤੋਂ ਗੁੱਛਿਆਂ ਨੂੰ ਇਕੱਠਾ ਕਰ, ਕਿਉਂਕਿ ਇਸ ਦੇ ਅੰਗੂਰ ਪੱਕ ਚੁੱਕੇ ਹਨ।”</verse>
				<verse number="19">ਤਦ ਉਸ ਸਵਰਗਦੂਤ ਨੇ ਧਰਤੀ ਉੱਤੇ ਦਾਤੀ ਚਲਾਈ ਅਤੇ ਧਰਤੀ ਦੇ ਅੰਗੂਰਾਂ ਨੂੰ ਇਕੱਠਾ ਕਰਕੇ ਆਪਣੇ ਪਰਮੇਸ਼ਰ ਦੇ ਕ੍ਰੋਧ ਦੇ ਰਸ ਦੇ ਵੱਡੇ ਚੁਬੱਚੇ ਵਿੱਚ ਸੁੱਟ ਦਿੱਤਾ।</verse>
				<verse number="20">ਫਿਰ ਨਗਰ ਦੇ ਬਾਹਰ ਉਸ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜਿਆ ਗਿਆ ਅਤੇ ਚੁਬੱਚੇ ਵਿੱਚੋਂ ਐਨਾ ਲਹੂ ਵਗਿਆ ਕਿ ਇਸ ਦੀ ਉਚਾਈ ਘੋੜਿਆਂ ਦੀਆਂ ਲਗਾਮਾਂ ਤੱਕ ਸੀ ਅਤੇ ਇਹ ਲਗਭਗ ਤਿੰਨ ਸੌ ਕਿਲੋਮੀਟਰ ਦੂਰ ਤੱਕ ਗਿਆ।</verse>
			</chapter>
			<chapter number="15">
				<verse number="1">ਫਿਰ ਮੈਨੂੰ ਸਵਰਗ ਵਿੱਚ ਇੱਕ ਹੋਰ ਵੱਡਾ ਅਤੇ ਅਦਭੁਤ ਚਿੰਨ੍ਹ ਵਿਖਾਈ ਦਿੱਤਾ: ਸੱਤ ਸਵਰਗਦੂਤ ਹਨ ਜਿਨ੍ਹਾਂ ਕੋਲ ਸੱਤ ਆਖਰੀ ਬਿਪਤਾਵਾਂ ਹਨ, ਕਿਉਂਕਿ ਇਨ੍ਹਾਂ ਦੇ ਨਾਲ ਹੀ ਪਰਮੇਸ਼ਰ ਦਾ ਕ੍ਰੋਧ ਪੂਰਾ ਹੋ ਜਾਵੇਗਾ।</verse>
				<verse number="2">ਮੈਂ ਜਿਵੇਂ ਇੱਕ ਸ਼ੀਸ਼ੇ ਦਾ ਸਮੁੰਦਰ ਜਿਹਾ ਵੇਖਿਆ ਜਿਸ ਵਿੱਚ ਅੱਗ ਰਲੀ ਹੋਵੇ ਅਤੇ ਨਾਲੇ ਉਨ੍ਹਾਂ ਨੂੰ ਵੀ ਵੇਖਿਆ ਜਿਨ੍ਹਾਂ ਉਸ ਪਸ਼ੂ ਉੱਤੇ, ਉਸ ਦੀ ਮੂਰਤੀ ਉੱਤੇ ਅਤੇ ਉਸ ਦੇ ਨਾਮ ਦੇ ਅੰਕ ਉੱਤੇ ਜਿੱਤ ਪਾਈ ਸੀ; ਉਹ ਪਰਮੇਸ਼ਰ ਦੀਆਂ ਰਬਾਬਾਂ ਫੜੀ ਉਸ ਸ਼ੀਸ਼ੇ ਦੇ ਸਮੁੰਦਰ ਉੱਤੇ ਖੜ੍ਹੇ ਸਨ।</verse>
				<verse number="3">ਉਹ ਇਹ ਕਹਿੰਦੇ ਹੋਏ ਪਰਮੇਸ਼ਰ ਦੇ ਦਾਸ ਮੂਸਾ ਦਾ ਗੀਤ ਅਤੇ ਲੇਲੇ ਦਾ ਗੀਤ ਗਾਉਂਦੇ ਹਨ: ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ, ਤੇਰੇ ਕੰਮ ਵੱਡੇ ਅਤੇ ਅਚਰਜ ਹਨ; ਹੇ ਕੌਮਾਂ ਦੇ ਰਾਜਾ, ਤੇਰੇ ਰਾਹ ਸੱਚੇ ਅਤੇ ਧਾਰਮਿਕਤਾ ਦੇ ਹਨ।</verse>
				<verse number="4">ਹੇ ਪ੍ਰਭੂ, ਕੌਣ ਤੇਰੇ ਤੋਂ ਨਾ ਡਰੇਗਾ ਅਤੇ ਤੇਰੇ ਨਾਮ ਦੀ ਮਹਿਮਾ ਨਾ ਕਰੇਗਾ? ਕਿਉਂਕਿ ਕੇਵਲ ਤੂੰ ਹੀ ਪਵਿੱਤਰ ਹੈਂ। ਸਾਰੀਆਂ ਕੌਮਾਂ ਆਉਣਗੀਆਂ ਅਤੇ ਤੇਰੇ ਸਨਮੁੱਖ ਅਰਾਧਨਾ ਕਰਨਗੀਆਂ, ਕਿਉਂਕਿ ਤੇਰੇ ਧਾਰਮਿਕਤਾ ਦੇ ਕੰਮ ਪਰਗਟ ਹੋਏ ਹਨ।</verse>
				<verse number="5">ਇਸ ਤੋਂ ਬਾਅਦ ਮੈਂ ਵੇਖਿਆ ਕਿ ਸਵਰਗ ਵਿੱਚ ਗਵਾਹੀ ਦੇ ਤੰਬੂ ਅਰਥਾਤ ਹੈਕਲ ਨੂੰ ਖੋਲ੍ਹਿਆ ਗਿਆ</verse>
				<verse number="6">ਅਤੇ ਉਹ ਸੱਤ ਸਵਰਗਦੂਤ ਜਿਨ੍ਹਾਂ ਕੋਲ ਸੱਤ ਬਿਪਤਾਵਾਂ ਸਨ, ਹੈਕਲ ਵਿੱਚੋਂ ਨਿੱਕਲੇ। ਉਨ੍ਹਾਂ ਨੇ ਸ਼ੁੱਧ ਅਤੇ ਚਮਕੀਲਾ ਵਸਤਰ ਪਹਿਨਿਆ ਹੋਇਆ ਸੀ ਅਤੇ ਉਨ੍ਹਾਂ ਦੀ ਛਾਤੀ ਦੁਆਲੇ ਸੋਨੇ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ।</verse>
				<verse number="7">ਉਨ੍ਹਾਂ ਚਾਰਾਂ ਪ੍ਰਾਣੀਆਂ ਵਿੱਚੋਂ ਇੱਕ ਨੇ ਸੱਤਾਂ ਸਵਰਗਦੂਤਾਂ ਨੂੰ ਸੋਨੇ ਦੇ ਸੱਤ ਕਟੋਰੇ ਦਿੱਤੇ ਜੋ ਪਰਮੇਸ਼ਰ ਦੇ ਜਿਹੜਾ ਯੁਗੋ-ਯੁਗ ਜੀਉਂਦਾ ਹੈ, ਕ੍ਰੋਧ ਨਾਲ ਭਰੇ ਹੋਏ ਸਨ।</verse>
				<verse number="8">ਤਦ ਹੈਕਲ ਪਰਮੇਸ਼ਰ ਦੀ ਮਹਿਮਾ ਅਤੇ ਉਸ ਦੀ ਸਮਰੱਥਾ ਦੇ ਧੂੰਏਂ ਨਾਲ ਭਰ ਗਈ ਅਤੇ ਜਦੋਂ ਤੱਕ ਉਨ੍ਹਾਂ ਸੱਤਾਂ ਸਵਰਗਦੂਤਾਂ ਦੀਆਂ ਸੱਤ ਬਿਪਤਾਵਾਂ ਖ਼ਤਮ ਨਾ ਹੋਈਆਂ, ਉਦੋਂ ਤੱਕ ਕੋਈ ਹੈਕਲ ਵਿੱਚ ਪ੍ਰਵੇਸ਼ ਨਾ ਕਰ ਸਕਿਆ।</verse>
			</chapter>
			<chapter number="16">
				<verse number="1">ਫਿਰ ਮੈਨੂੰ ਹੈਕਲ ਵਿੱਚੋਂ ਇੱਕ ਉੱਚੀ ਅਵਾਜ਼ ਸੱਤਾਂ ਸਵਰਗਦੂਤਾਂ ਨੂੰ ਇਹ ਕਹਿੰਦੇ ਸੁਣਾਈ ਦਿੱਤੀ, “ਜਾਓ ਅਤੇ ਪਰਮੇਸ਼ਰ ਦੇ ਕ੍ਰੋਧ ਦੇ ਸੱਤ ਕਟੋਰੇ ਧਰਤੀ ਉੱਤੇ ਉਂਡੇਲ ਦਿਓ।”</verse>
				<verse number="2">ਸੋ ਪਹਿਲਾ ਸਵਰਗਦੂਤ ਗਿਆ ਅਤੇ ਆਪਣਾ ਕਟੋਰਾ ਧਰਤੀ ਉੱਤੇ ਉਂਡੇਲ ਦਿੱਤਾ। ਤਦ ਉਨ੍ਹਾਂ ਲੋਕਾਂ ਦੇ ਭਿਆਨਕ ਫੋੜੇ ਨਿੱਕਲ ਆਏ ਜਿਨ੍ਹਾਂ ਉੱਤੇ ਉਸ ਪਸ਼ੂ ਦਾ ਨਿਸ਼ਾਨ ਸੀ ਅਤੇ ਜਿਨ੍ਹਾਂ ਉਸ ਦੀ ਮੂਰਤੀ ਦੀ ਪੂਜਾ ਕੀਤੀ ਸੀ।</verse>
				<verse number="3">ਫਿਰ ਦੂਜੇ ਸਵਰਗਦੂਤ ਨੇ ਆਪਣਾ ਕਟੋਰਾ ਸਮੁੰਦਰ ਉੱਤੇ ਉਂਡੇਲ ਦਿੱਤਾ ਅਤੇ ਸਮੁੰਦਰ ਮਰੇ ਹੋਏ ਵਿਅਕਤੀ ਦੇ ਲਹੂ ਜਿਹਾ ਹੋ ਗਿਆ ਅਤੇ ਇਸ ਵਿਚਲਾ ਹਰੇਕ ਜੀਉਂਦਾ ਪ੍ਰਾਣੀ ਮਰ ਗਿਆ।</verse>
				<verse number="4">ਫਿਰ ਤੀਜੇ ਸਵਰਗਦੂਤ ਨੇ ਆਪਣਾ ਕਟੋਰਾ ਨਦੀਆਂ ਅਤੇ ਪਾਣੀਆਂ ਦੇ ਸੋਤਿਆਂ ਉੱਤੇ ਉਂਡੇਲ ਦਿੱਤਾ ਅਤੇ ਉਹ ਲਹੂ ਬਣ ਗਏ।</verse>
				<verse number="5">ਮੈਂ ਪਾਣੀਆਂ ਦੇ ਸਵਰਗਦੂਤ ਨੂੰ ਇਹ ਕਹਿੰਦੇ ਸੁਣਿਆ: ਹੇ ਪਵਿੱਤਰ, ਤੂੰ ਧਰਮੀ ਹੈਂ! ਤੂੰ ਜਿਹੜਾ ਹੈਂ ਅਤੇ ਜਿਹੜਾ ਸੀ! ਕਿਉਂਕਿ ਤੂੰ ਇਨ੍ਹਾਂ ਦਾ ਨਿਆਂ ਕੀਤਾ ਹੈ।</verse>
				<verse number="6">ਉਨ੍ਹਾਂ ਲੋਕਾਂ ਨੇ ਸੰਤਾਂ ਅਤੇ ਨਬੀਆਂ ਦਾ ਲਹੂ ਵਹਾਇਆ ਸੀ, ਇਸ ਲਈ ਤੂੰ ਉਨ੍ਹਾਂ ਨੂੰ ਪੀਣ ਲਈ ਲਹੂ ਦਿੱਤਾ; ਉਹ ਇਸੇ ਦੇ ਹੱਕਦਾਰ ਹਨ।</verse>
				<verse number="7">ਫਿਰ ਮੈਨੂੰ ਵੇਦੀ ਤੋਂ ਇਹ ਸ਼ਬਦ ਸੁਣਾਈ ਦਿੱਤੇ: ਹਾਂ, ਹੇ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ! ਤੇਰੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ।</verse>
				<verse number="8">ਫਿਰ ਚੌਥੇ ਸਵਰਗਦੂਤ ਨੇ ਆਪਣਾ ਕਟੋਰਾ ਸੂਰਜ ਉੱਤੇ ਉਂਡੇਲ ਦਿੱਤਾ ਅਤੇ ਸੂਰਜ ਨੂੰ ਇਹ ਅਧਿਕਾਰ ਦਿੱਤਾ ਗਿਆ ਕਿ ਉਹ ਮਨੁੱਖਾਂ ਨੂੰ ਅੱਗ ਨਾਲ ਝੁਲਸਾ ਦੇਵੇ।</verse>
				<verse number="9">ਤਦ ਲੋਕ ਵੱਡੀ ਲੂ ਨਾਲ ਝੁਲਸ ਗਏ ਅਤੇ ਉਨ੍ਹਾਂ ਪਰਮੇਸ਼ਰ ਦੇ ਨਾਮ ਦੀ ਜਿਸ ਨੂੰ ਇਨ੍ਹਾਂ ਬਿਪਤਾਵਾਂ ਉੱਤੇ ਇਖ਼ਤਿਆਰ ਹੈ, ਨਿੰਦਾ ਕੀਤੀ ਪਰ ਤੋਬਾ ਨਾ ਕੀਤੀ ਕਿ ਪਰਮੇਸ਼ਰ ਦੀ ਮਹਿਮਾ ਕਰਨ।</verse>
				<verse number="10">ਫਿਰ ਪੰਜਵੇਂ ਸਵਰਗਦੂਤ ਨੇ ਆਪਣਾ ਕਟੋਰਾ ਪਸ਼ੂ ਦੇ ਸਿੰਘਾਸਣ ਉੱਤੇ ਉਂਡੇਲ ਦਿੱਤਾ ਅਤੇ ਉਸ ਦੇ ਰਾਜ ਉੱਤੇ ਹਨੇਰਾ ਛਾ ਗਿਆ ਅਤੇ ਲੋਕ ਪੀੜ ਦੇ ਕਾਰਨ ਆਪਣੀਆਂ ਜੀਭਾਂ ਚਬਾਉਣ ਲੱਗੇ।</verse>
				<verse number="11">ਉਨ੍ਹਾਂ ਨੇ ਆਪਣੀਆਂ ਪੀੜਾਂ ਅਤੇ ਫੋੜਿਆਂ ਦੇ ਕਾਰਨ ਸਵਰਗ ਦੇ ਪਰਮੇਸ਼ਰ ਦੀ ਨਿੰਦਾ ਕੀਤੀ, ਪਰ ਆਪਣੇ ਕੰਮਾਂ ਤੋਂ ਤੋਬਾ ਨਾ ਕੀਤੀ।</verse>
				<verse number="12">ਫਿਰ ਛੇਵੇਂ ਸਵਰਗਦੂਤ ਨੇ ਆਪਣਾ ਕਟੋਰਾ ਉਸ ਵੱਡੀ ਨਦੀ ਫ਼ਰਾਤ ਉੱਤੇ ਉਂਡੇਲ ਦਿੱਤਾ ਅਤੇ ਉਸ ਦਾ ਪਾਣੀ ਸੁੱਕ ਗਿਆ ਤਾਂਕਿ ਸੂਰਜ ਦੇ ਚੜ੍ਹਦੇ ਵੱਲ ਦੇ ਰਾਜਿਆਂ ਲਈ ਰਾਹ ਤਿਆਰ ਹੋ ਜਾਵੇ।</verse>
				<verse number="13">ਫਿਰ ਮੈਂ ਅਜਗਰ ਦੇ ਮੂੰਹ ਵਿੱਚੋਂ, ਪਸ਼ੂ ਦੇ ਮੂੰਹ ਵਿੱਚੋਂ ਅਤੇ ਝੂਠੇ ਨਬੀ ਦੇ ਮੂੰਹ ਵਿੱਚੋਂ ਡੱਡੂਆਂ ਵਰਗੀਆਂ ਤਿੰਨ ਭ੍ਰਿਸ਼ਟ ਆਤਮਾਵਾਂ ਨਿੱਕਲਦੀਆਂ ਵੇਖੀਆਂ।</verse>
				<verse number="14">ਇਹ ਚਿੰਨ੍ਹ ਵਿਖਾਉਣ ਵਾਲੀਆਂ ਉਹ ਦੁਸ਼ਟ ਆਤਮਾਵਾਂ ਹਨ ਜੋ ਸਾਰੇ ਸੰਸਾਰ ਦੇ ਰਾਜਿਆਂ ਕੋਲ ਜਾ ਕੇ ਉਨ੍ਹਾਂ ਨੂੰ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਮਹਾਨ ਦਿਨ ਦੇ ਯੁੱਧ ਲਈ ਇਕੱਠਾ ਕਰਦੀਆਂ ਹਨ।</verse>
				<verse number="15">“ਵੇਖ, ਮੈਂ ਚੋਰ ਵਾਂਗ ਆ ਰਿਹਾ ਹਾਂ! ਧੰਨ ਹੈ ਉਹ ਜਿਹੜਾ ਜਾਗਦਾ ਰਹਿੰਦਾ ਹੈ ਅਤੇ ਆਪਣੇ ਵਸਤਰਾਂ ਦੀ ਚੌਕਸੀ ਕਰਦਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਉਹ ਨੰਗਾ ਫਿਰੇ ਅਤੇ ਲੋਕ ਉਸ ਦੀ ਲੱਜਾ ਵੇਖਣ।”</verse>
				<verse number="16">ਫਿਰ ਉਨ੍ਹਾਂ ਨੇ ਰਾਜਿਆਂ ਨੂੰ ਉਸ ਸਥਾਨ 'ਤੇ ਇਕੱਠੇ ਕੀਤਾ ਜੋ ਇਬਰਾਨੀ ਵਿੱਚ ਹਰਮਗਿੱਦੋਨ ਕਹਾਉਂਦਾ ਹੈ।</verse>
				<verse number="17">ਫਿਰ ਸੱਤਵੇਂ ਸਵਰਗਦੂਤ ਨੇ ਆਪਣਾ ਕਟੋਰਾ ਹਵਾ ਉੱਤੇ ਉਂਡੇਲ ਦਿੱਤਾ ਅਤੇ ਹੈਕਲ ਵਿੱਚੋਂ ਸਿੰਘਾਸਣ ਤੋਂ ਇੱਕ ਉੱਚੀ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ, “ਹੋ ਗਿਆ।”</verse>
				<verse number="18">ਤਦ ਬਿਜਲੀ ਦੀਆਂ ਚਮਕਾਂ ਅਤੇ ਅਵਾਜ਼ਾਂ ਅਤੇ ਗਰਜਣਾਂ ਹੋਈਆਂ ਅਤੇ ਇੱਕ ਅਜਿਹਾ ਵੱਡਾ ਭੁਚਾਲ ਆਇਆ ਕਿ ਧਰਤੀ ਉੱਤੇ ਮਨੁੱਖ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਅਜਿਹਾ ਵੱਡਾ ਅਤੇ ਭਿਆਨਕ ਭੁਚਾਲ ਕਦੇ ਨਹੀਂ ਆਇਆ।</verse>
				<verse number="19">ਇਸ ਨਾਲ ਮਹਾਨ ਨਗਰੀ ਦੇ ਤਿੰਨ ਹਿੱਸੇ ਹੋ ਗਏ ਅਤੇ ਕੌਮਾਂ ਦੇ ਨਗਰ ਢਹਿ ਗਏ। ਤਦ ਪਰਮੇਸ਼ਰ ਦੇ ਸਨਮੁੱਖ ਵੱਡੀ ਨਗਰੀ ਬਾਬੁਲ ਨੂੰ ਯਾਦ ਕੀਤਾ ਗਿਆ ਕਿ ਪਰਮੇਸ਼ਰ ਉਸ ਨੂੰ ਆਪਣੇ ਭਿਆਨਕ ਕ੍ਰੋਧ ਦੀ ਮੈ ਦਾ ਪਿਆਲਾ ਦੇਵੇ।</verse>
				<verse number="20">ਹਰੇਕ ਟਾਪੂ ਜਾਂਦਾ ਰਿਹਾ ਅਤੇ ਪਹਾੜ ਅਲੋਪ ਹੋ ਗਏ</verse>
				<verse number="21">ਅਤੇ ਅਕਾਸ਼ ਤੋਂ ਲੋਕਾਂ ਉੱਤੇ ਮਣ-ਮਣ ਦੇ ਵੱਡੇ ਗੜੇ ਡਿੱਗੇ। ਗੜਿਆਂ ਦੀ ਇਸ ਬਿਪਤਾ ਦੇ ਕਾਰਨ ਮਨੁੱਖਾਂ ਨੇ ਪਰਮੇਸ਼ਰ ਦੀ ਨਿੰਦਾ ਕੀਤੀ, ਕਿਉਂਕਿ ਇਹ ਬਿਪਤਾ ਬਹੁਤ ਵੱਡੀ ਹੈ।</verse>
			</chapter>
			<chapter number="17">
				<verse number="1">ਜਿਨ੍ਹਾਂ ਸੱਤਾਂ ਸਵਰਗਦੂਤਾਂ ਕੋਲ ਸੱਤ ਕਟੋਰੇ ਸਨ, ਉਨ੍ਹਾਂ ਵਿੱਚੋਂ ਇੱਕ ਨੇ ਇਹ ਕਹਿੰਦੇ ਹੋਏ ਮੇਰੇ ਨਾਲ ਗੱਲ ਕੀਤੀ, “ਆ, ਮੈਂ ਤੈਨੂੰ ਉਸ ਵੱਡੀ ਵੇਸਵਾ ਦਾ ਦੰਡ ਵਿਖਾਵਾਂਗਾ ਜਿਹੜੀ ਬਹੁਤੇ ਪਾਣੀਆਂ ਉੱਤੇ ਬੈਠੀ ਹੈ।</verse>
				<verse number="2">ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ ਅਤੇ ਧਰਤੀ ਦੇ ਰਹਿਣ ਵਾਲੇ ਉਸ ਦੇ ਵਿਭਚਾਰ ਦੀ ਮੈ ਨਾਲ ਮਤਵਾਲੇ ਹੋ ਗਏ।”</verse>
				<verse number="3">ਫਿਰ ਉਹ ਮੈਨੂੰ ਆਤਮਾ 'ਚ ਉਜਾੜ ਵਿੱਚ ਲੈ ਗਿਆ ਅਤੇ ਮੈਂ ਇੱਕ ਔਰਤ ਨੂੰ ਲਾਲ ਰੰਗ ਦੇ ਪਸ਼ੂ ਉੱਤੇ ਬੈਠੀ ਵੇਖਿਆ। ਉਹ ਪਸ਼ੂ ਪਰਮੇਸ਼ਰ ਦੀ ਨਿੰਦਾ ਦੇ ਨਾਵਾਂ ਨਾਲ ਭਰਿਆ ਹੋਇਆ ਸੀ ਅਤੇ ਉਸ ਦੇ ਸੱਤ ਸਿਰ ਅਤੇ ਦਸ ਸਿੰਗ ਸਨ।</verse>
				<verse number="4">ਉਸ ਔਰਤ ਨੇ ਬੈਂਗਣੀ ਅਤੇ ਲਾਲ ਰੰਗ ਦੇ ਵਸਤਰ ਪਹਿਨੇ ਹੋਏ ਸਨ ਅਤੇ ਉਹ ਸੋਨੇ, ਵਡਮੁੱਲੇ ਪੱਥਰਾਂ ਅਤੇ ਮੋਤੀਆਂ ਨਾਲ ਸ਼ਿੰਗਾਰੀ ਹੋਈ ਸੀ। ਉਸ ਦੇ ਹੱਥ ਵਿੱਚ ਸੋਨੇ ਦਾ ਕਟੋਰਾ ਸੀ ਜੋ ਉਸ ਦੇ ਘਿਣਾਉਣੇ ਕੰਮਾਂ ਅਤੇ ਵਿਭਚਾਰ ਦੀ ਭ੍ਰਿਸ਼ਟਤਾ ਨਾਲ ਭਰਿਆ ਹੋਇਆ ਸੀ।</verse>
				<verse number="5">ਉਸ ਦੇ ਮੱਥੇ ਉੱਤੇ ਇੱਕ ਨਾਮ ਅਰਥਾਤ ਇਹ ਭੇਤ ਲਿਖਿਆ ਹੋਇਆ ਸੀ: “ਵੱਡੀ ਨਗਰੀ ਬਾਬੁਲ, ਵੇਸਵਾਵਾਂ ਦੀ ਅਤੇ ਧਰਤੀ ਦੀਆਂ ਘਿਣਾਉਣੀਆਂ ਵਸਤਾਂ ਦੀ ਮਾਂ।”</verse>
				<verse number="6">ਫਿਰ ਮੈਂ ਉਸ ਔਰਤ ਨੂੰ ਸੰਤਾਂ ਦੇ ਲਹੂ ਨਾਲ ਅਤੇ ਯਿਸੂ ਦੇ ਗਵਾਹਾਂ ਦੇ ਲਹੂ ਨਾਲ ਮਤਵਾਲੀ ਹੋਈ ਵੇਖਿਆ ਅਤੇ ਮੈਂ ਉਸ ਨੂੰ ਵੇਖ ਕੇ ਬਹੁਤ ਜ਼ਿਆਦਾ ਹੈਰਾਨ ਹੋਇਆ।</verse>
				<verse number="7">ਤਦ ਉਸ ਸਵਰਗਦੂਤ ਨੇ ਮੈਨੂੰ ਕਿਹਾ, “ਤੂੰ ਹੈਰਾਨ ਕਿਉਂ ਹੁੰਦਾ ਹੈਂ? ਮੈਂ ਤੈਨੂੰ ਔਰਤ ਦਾ ਅਤੇ ਉਸ ਪਸ਼ੂ ਦਾ ਭੇਤ ਦੱਸਾਂਗਾ ਜਿਸ ਉੱਤੇ ਉਹ ਸਵਾਰ ਹੈ ਅਤੇ ਜਿਸ ਦੇ ਸੱਤ ਸਿਰ ਅਤੇ ਦਸ ਸਿੰਗ ਹਨ।</verse>
				<verse number="8">ਜਿਹੜਾ ਪਸ਼ੂ ਤੂੰ ਵੇਖਿਆ ਹੈ ਉਹ ਪਹਿਲਾਂ ਸੀ ਪਰ ਹੁਣ ਨਹੀਂ ਹੈ ਅਤੇ ਉਹ ਅਥਾਹ ਕੁੰਡ ਵਿੱਚੋਂ ਨਿੱਕਲ ਕੇ ਨਾਸ ਵਿੱਚ ਜਾਣ ਵਾਲਾ ਹੈ। ਧਰਤੀ ਦੇ ਰਹਿਣ ਵਾਲੇ ਜਿਨ੍ਹਾਂ ਦੇ ਨਾਮ ਸੰਸਾਰ ਦੇ ਮੁੱਢ ਤੋਂ ਜੀਵਨ ਦੀ ਪੁਸਤਕ ਵਿੱਚ ਨਹੀਂ ਲਿਖੇ ਗਏ, ਪਸ਼ੂ ਨੂੰ ਵੇਖ ਕੇ ਹੈਰਾਨ ਹੋਣਗੇ ਕਿ ਇਹ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਅਤੇ ਫੇਰ ਆਵੇਗਾ।</verse>
				<verse number="9">ਇਸ ਦੇ ਲਈ ਸਮਝ ਵਾਲੇ ਮਨ ਦੀ ਲੋੜ ਹੈ: ਸੱਤ ਸਿਰ ਉਹ ਸੱਤ ਪਹਾੜ ਹਨ ਜਿਨ੍ਹਾਂ ਉੱਤੇ ਉਹ ਔਰਤ ਬੈਠੀ ਹੈ ਅਤੇ ਇਹੋ ਸੱਤ ਰਾਜੇ ਵੀ ਹਨ;</verse>
				<verse number="10">ਇਨ੍ਹਾਂ ਵਿੱਚੋਂ ਪੰਜਾਂ ਦਾ ਪਤਨ ਹੋ ਗਿਆ, ਇੱਕ ਹੈ ਅਤੇ ਇੱਕ ਅਜੇ ਆਇਆ ਨਹੀਂ; ਜਦੋਂ ਉਹ ਆਵੇਗਾ ਤਾਂ ਉਸ ਦਾ ਕੁਝ ਦੇਰ ਰਹਿਣਾ ਜ਼ਰੂਰੀ ਹੈ।</verse>
				<verse number="11">ਉਹ ਪਸ਼ੂ ਜਿਹੜਾ ਪਹਿਲਾਂ ਸੀ ਅਤੇ ਹੁਣ ਨਹੀਂ ਹੈ ਉਹ ਅੱਠਵਾਂ ਹੈ, ਪਰ ਹੈ ਉਹ ਸੱਤਾਂ ਵਿੱਚੋਂ ਹੀ ਅਤੇ ਉਹ ਨਾਸ ਹੋਣ ਵਾਲਾ ਹੈ।</verse>
				<verse number="12">ਜਿਹੜੇ ਦਸ ਸਿੰਗ ਤੂੰ ਵੇਖੇ ਉਹ ਦਸ ਰਾਜੇ ਹਨ ਜਿਨ੍ਹਾਂ ਨੇ ਅਜੇ ਰਾਜ ਪ੍ਰਾਪਤ ਨਹੀਂ ਕੀਤਾ ਹੈ, ਪਰ ਉਹ ਰਾਜਿਆਂ ਵਾਂਗ ਉਸ ਪਸ਼ੂ ਦੇ ਨਾਲ ਇੱਕ ਘੜੀ ਲਈ ਅਧਿਕਾਰ ਪ੍ਰਾਪਤ ਕਰਨਗੇ।</verse>
				<verse number="13">ਉਹ ਇੱਕ ਮਨ ਹਨ ਅਤੇ ਆਪਣੀ ਸ਼ਕਤੀ ਅਤੇ ਅਧਿਕਾਰ ਪਸ਼ੂ ਨੂੰ ਸੌਂਪਦੇ ਹਨ।</verse>
				<verse number="14">ਉਹ ਲੇਲੇ ਨਾਲ ਯੁੱਧ ਕਰਨਗੇ, ਪਰ ਲੇਲਾ ਉਨ੍ਹਾਂ ਉੱਤੇ ਜਿੱਤ ਪਾਵੇਗਾ, ਕਿਉਂਕਿ ਉਹ ਪ੍ਰਭੂਆਂ ਦਾ ਪ੍ਰਭੂ ਅਤੇ ਰਾਜਿਆਂ ਦਾ ਰਾਜਾ ਹੈ; ਜਿਹੜੇ ਉਸ ਦੇ ਨਾਲ ਹਨ ਉਹ ਬੁਲਾਏ ਹੋਏ, ਚੁਣੇ ਹੋਏ ਅਤੇ ਵਿਸ਼ਵਾਸਯੋਗ ਹਨ।”</verse>
				<verse number="15">ਫਿਰ ਸਵਰਗਦੂਤ ਨੇ ਮੈਨੂੰ ਕਿਹਾ, “ਜਿਹੜੇ ਪਾਣੀ ਤੂੰ ਵੇਖੇ ਜਿੱਥੇ ਉਹ ਵੇਸਵਾ ਬੈਠੀ ਸੀ, ਉਹ ਜਾਤੀਆਂ, ਭੀੜਾਂ, ਕੌਮਾਂ ਅਤੇ ਭਾਸ਼ਾਵਾਂ ਹਨ।</verse>
				<verse number="16">ਉਹ ਪਸ਼ੂ ਅਤੇ ਜਿਹੜੇ ਦਸ ਸਿੰਗ ਤੂੰ ਵੇਖੇ, ਉਹ ਵੇਸਵਾ ਨਾਲ ਘਿਰਣਾ ਕਰਨਗੇ। ਉਹ ਉਸ ਨੂੰ ਸੱਖਣਾ ਅਤੇ ਨਿਰਵਸਤਰ ਕਰ ਦੇਣਗੇ, ਉਸ ਦਾ ਮਾਸ ਖਾਣਗੇ ਅਤੇ ਉਸ ਨੂੰ ਅੱਗ ਨਾਲ ਸਾੜ ਦੇਣਗੇ।</verse>
				<verse number="17">ਕਿਉਂਕਿ ਪਰਮੇਸ਼ਰ ਨੇ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ ਮਨ ਵਿੱਚ ਇਹ ਪਾਇਆ ਹੈ ਕਿ ਜਦੋਂ ਤੱਕ ਪਰਮੇਸ਼ਰ ਦੇ ਵਚਨ ਪੂਰੇ ਨਹੀਂ ਹੋ ਜਾਂਦੇ, ਉਹ ਇੱਕ ਮਨ ਰਹਿਣ ਅਤੇ ਆਪਣਾ ਰਾਜ ਪਸ਼ੂ ਨੂੰ ਸੌਂਪ ਦੇਣ।</verse>
				<verse number="18">ਉਹ ਔਰਤ ਜਿਹੜੀ ਤੂੰ ਵੇਖੀ, ਵੱਡੀ ਨਗਰੀ ਹੈ ਜੋ ਧਰਤੀ ਦੇ ਰਾਜਿਆਂ ਉੱਤੇ ਰਾਜ ਕਰਦੀ ਹੈ।”</verse>
			</chapter>
			<chapter number="18">
				<verse number="1">ਇਸ ਤੋਂ ਬਾਅਦ ਮੈਂ ਇੱਕ ਹੋਰ ਸਵਰਗਦੂਤ ਨੂੰ ਸਵਰਗ ਤੋਂ ਉੱਤਰਦੇ ਵੇਖਿਆ ਜਿਸ ਨੂੰ ਵੱਡਾ ਅਧਿਕਾਰ ਪ੍ਰਾਪਤ ਸੀ ਅਤੇ ਧਰਤੀ ਉਸ ਦੇ ਤੇਜ ਨਾਲ ਪ੍ਰਕਾਸ਼ਮਾਨ ਹੋ ਗਈ।</verse>
				<verse number="2">ਉਸ ਨੇ ਜ਼ੋਰਦਾਰ ਅਵਾਜ਼ ਵਿੱਚ ਕਿਹਾ: ਢਹਿ ਗਈ, ਵੱਡੀ ਨਗਰੀ ਬਾਬੁਲ ਢਹਿ ਗਈ! ਉਹ ਦੁਸ਼ਟ ਆਤਮਾਵਾਂ ਦਾ ਨਿਵਾਸ, ਹਰੇਕ ਭ੍ਰਿਸ਼ਟ ਆਤਮਾ ਦਾ ਅੱਡਾ ਅਤੇ ਹਰੇਕ ਅਸ਼ੁੱਧ ਪੰਛੀ ਅਤੇ ਹਰੇਕ ਅਸ਼ੁੱਧ ਤੇ ਘਿਰਣਾਯੋਗ ਪਸ਼ੂ ਦਾ ਵਸੇਬਾ ਬਣ ਗਈ।</verse>
				<verse number="3">ਕਿਉਂਕਿ ਸਾਰੀਆਂ ਕੌਮਾਂ ਨੇ ਉਸ ਦੇ ਵਿਭਚਾਰ ਦੇ ਕ੍ਰੋਧ ਦੀ ਮੈ ਪੀਤੀ ਅਤੇ ਧਰਤੀ ਦੇ ਰਾਜਿਆਂ ਨੇ ਉਸ ਨਾਲ ਵਿਭਚਾਰ ਕੀਤਾ ਅਤੇ ਧਰਤੀ ਦੇ ਵਪਾਰੀ ਉਸ ਦੇ ਭੋਗ-ਵਿਲਾਸ ਦੀ ਬਹੁਤਾਇਤ ਦੇ ਕਰਕੇ ਧਨਵਾਨ ਬਣ ਗਏ।</verse>
				<verse number="4">ਫਿਰ ਮੈਨੂੰ ਸਵਰਗ ਤੋਂ ਇੱਕ ਹੋਰ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਮੇਰੇ ਲੋਕੋ, ਉਸ ਵਿੱਚੋਂ ਨਿੱਕਲ ਆਓ ਤਾਂਕਿ ਤੁਸੀਂ ਉਸ ਦੇ ਪਾਪਾਂ ਵਿੱਚ ਸਾਂਝੀ ਨਾ ਹੋਵੋ ਅਤੇ ਉਸ ਦੀਆਂ ਬਿਪਤਾਵਾਂ ਤੁਹਾਡੇ ਉੱਤੇ ਨਾ ਆ ਪੈਣ।</verse>
				<verse number="5">ਕਿਉਂਕਿ ਉਸ ਦੇ ਪਾਪ ਸਵਰਗ ਤੱਕ ਪਹੁੰਚ ਗਏ ਹਨ ਅਤੇ ਪਰਮੇਸ਼ਰ ਨੇ ਉਸ ਦੇ ਕੁਧਰਮ ਦੇ ਕੰਮਾਂ ਨੂੰ ਯਾਦ ਕੀਤਾ ਹੈ।</verse>
				<verse number="6">ਜਿਸ ਤਰ੍ਹਾਂ ਉਸ ਨੇ ਕੀਤਾ ਉਸ ਨਾਲ ਉਸੇ ਤਰ੍ਹਾਂ ਹੀ ਕਰੋ, ਬਲਕਿ ਉਸ ਦੇ ਕੰਮਾਂ ਅਨੁਸਾਰ ਉਸ ਨਾਲ ਦੁਗਣਾ ਕਰੋ; ਜਿਸ ਪਿਆਲੇ ਵਿੱਚ ਉਸ ਨੇ ਮਿਲਾਇਆ ਉਸੇ ਵਿੱਚ ਉਸ ਦੇ ਲਈ ਦੁਗਣਾ ਮਿਲਾਓ।</verse>
				<verse number="7">ਜਿੰਨੀ ਉਸ ਨੇ ਆਪਣੀ ਵਡਿਆਈ ਕੀਤੀ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ ਓਨਾ ਉਸ ਨੂੰ ਸੋਗ ਅਤੇ ਕਸ਼ਟ ਦਿਓ, ਕਿਉਂਕਿ ਉਹ ਆਪਣੇ ਮਨ ਵਿੱਚ ਕਹਿੰਦੀ ਹੈ: “ਮੈਂ ਰਾਣੀ ਬਣ ਬੈਠੀ ਹਾਂ, ਮੈਂ ਵਿਧਵਾ ਨਹੀਂ ਹਾਂ ਅਤੇ ਮੈਂ ਕਦੇ ਸੋਗ ਨਾ ਵੇਖਾਂਗੀ।”</verse>
				<verse number="8">ਇਸ ਕਰਕੇ ਇੱਕੋ ਦਿਨ ਉਸ ਉੱਤੇ ਬਿਪਤਾਵਾਂ ਆ ਪੈਣਗੀਆਂ ਅਰਥਾਤ ਮੌਤ, ਸੋਗ ਅਤੇ ਕਾਲ; ਉਹ ਅੱਗ ਨਾਲ ਸਾੜੀ ਜਾਵੇਗੀ, ਕਿਉਂਕਿ ਉਸ ਦਾ ਨਿਆਂ ਕਰਨ ਵਾਲਾ ਪ੍ਰਭੂ ਪਰਮੇਸ਼ਰ ਸਾਮਰਥੀ ਹੈ।</verse>
				<verse number="9">“ਧਰਤੀ ਦੇ ਰਾਜੇ ਜਿਨ੍ਹਾਂ ਉਸ ਨਾਲ ਵਿਭਚਾਰ ਕੀਤਾ ਅਤੇ ਭੋਗ-ਵਿਲਾਸ ਵਿੱਚ ਜੀਵਨ ਬਿਤਾਇਆ, ਜਦੋਂ ਉਸ ਦੇ ਸੜਦੀ ਹੋਈ ਦਾ ਧੂੰਆਂ ਵੇਖਣਗੇ ਤਾਂ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ।</verse>
				<verse number="10">ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਕਹਿਣਗੇ: ‘ਹੇ ਵੱਡੀ ਨਗਰੀ, ਹੇ ਬਲਵੰਤ ਨਗਰੀ ਬਾਬੁਲ, ਹਾਏ! ਹਾਏ! ਕਿਉਂਕਿ ਇੱਕੋ ਘੜੀ ਵਿੱਚ ਤੇਰਾ ਨਿਆਂ ਆ ਪਹੁੰਚਿਆ।’</verse>
				<verse number="11">“ਧਰਤੀ ਦੇ ਵਪਾਰੀ ਉਸ ਦੇ ਲਈ ਰੋਣਗੇ ਅਤੇ ਵਿਰਲਾਪ ਕਰਨਗੇ, ਕਿਉਂਕਿ ਹੁਣ ਕੋਈ ਉਨ੍ਹਾਂ ਦਾ ਮਾਲ ਨਹੀਂ ਖਰੀਦਦਾ</verse>
				<verse number="12">ਅਰਥਾਤ ਸੋਨਾ, ਚਾਂਦੀ, ਬਹੁਮੁੱਲੇ ਪੱਥਰ ਅਤੇ ਮੋਤੀ; ਮਲਮਲ, ਬੈਂਗਣੀ, ਰੇਸ਼ਮ ਅਤੇ ਲਾਲ ਰੰਗ ਦੇ ਵਸਤਰ; ਹਰ ਤਰ੍ਹਾਂ ਦੀ ਖੁਸ਼ਬੂਦਾਰ ਲੱਕੜ; ਹਾਥੀ ਦੰਦ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਵਸਤਾਂ; ਹਰ ਤਰ੍ਹਾਂ ਦੀ ਕੀਮਤੀ ਲੱਕੜ; ਪਿੱਤਲ, ਲੋਹੇ ਅਤੇ ਸੰਗਮਰਮਰ ਦੀਆਂ ਵਸਤਾਂ;</verse>
				<verse number="13">ਦਾਲਚੀਨੀ, ਮਸਾਲੇ, ਧੂਫ਼, ਅਤਰ ਅਤੇ ਲੁਬਾਣ; ਮੈ, ਤੇਲ, ਮੈਦਾ ਅਤੇ ਕਣਕ; ਪਸ਼ੂ ਅਤੇ ਭੇਡਾਂ; ਘੋੜੇ ਅਤੇ ਰੱਥ; ਦਾਸ ਅਤੇ ਮਨੁੱਖਾਂ ਦੀਆਂ ਜਾਨਾਂ।</verse>
				<verse number="14">ਉਹ ਕਹਿਣਗੇ, ‘ਜਿਸ ਫਲ ਦੇ ਲਈ ਤੇਰੇ ਮਨ ਦੀ ਇੱਛਾ ਸੀ ਉਹ ਤੇਰੇ ਤੋਂ ਦੂਰ ਹੋ ਗਿਆ ਅਤੇ ਭੋਗ-ਵਿਲਾਸ ਦੀਆਂ ਚਮਕ-ਦਮਕ ਵਾਲੀਆਂ ਵਸਤਾਂ ਤੇਰੇ ਵਿੱਚੋਂ ਨਾਸ ਹੋ ਗਈਆਂ ਅਤੇ ਹੁਣ ਉਹ ਕਦੇ ਨਹੀਂ ਲੱਭਣਗੀਆਂ।’</verse>
				<verse number="15">“ਇਨ੍ਹਾਂ ਵਸਤਾਂ ਦੇ ਵਪਾਰੀ ਜਿਹੜੇ ਉਸ ਨਗਰੀ ਕਰਕੇ ਧਨਵਾਨ ਬਣੇ, ਉਹ ਉਸ ਦੇ ਕਸ਼ਟ ਤੋਂ ਡਰ ਕੇ ਦੂਰ ਖੜ੍ਹੇ ਰਹਿਣਗੇ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਹਿਣਗੇ:</verse>
				<verse number="16">ਹਾਏ! ਹਾਏ! ਉਹ ਵੱਡੀ ਨਗਰੀ ਜੋ ਮਲਮਲ, ਬੈਂਗਣੀ ਅਤੇ ਲਾਲ ਰੰਗ ਦੇ ਵਸਤਰ ਪਹਿਨਦੀ ਸੀ ਅਤੇ ਸੋਨੇ, ਕੀਮਤੀ ਪੱਥਰਾਂ ਅਤੇ ਮੋਤੀਆਂ ਨਾਲ ਸਜੀ ਹੋਈ ਸੀ;</verse>
				<verse number="17">ਉਸ ਦੀ ਵੱਡੀ ਧਨ-ਦੌਲਤ ਪਲ ਵਿੱਚ ਹੀ ਬਰਬਾਦ ਹੋ ਗਈ “ਅਤੇ ਸਮੁੰਦਰੀ ਜਹਾਜ਼ਾਂ ਦਾ ਹਰੇਕ ਕਪਤਾਨ, ਹਰੇਕ ਸਮੁੰਦਰੀ ਯਾਤਰੀ, ਮਲਾਹ ਅਤੇ ਜਿੰਨੇ ਸਮੁੰਦਰ ਵਿੱਚ ਕੰਮ ਕਰਦੇ ਹਨ, ਦੂਰ ਖੜ੍ਹੇ ਰਹੇ</verse>
				<verse number="18">ਅਤੇ ਜਦੋਂ ਉਨ੍ਹਾਂ ਨੇ ਉਸ ਦੇ ਸੜਨ ਦਾ ਧੂੰਆਂ ਵੇਖਿਆ ਤਾਂ ਇਹ ਕਹਿੰਦੇ ਹੋਏ ਚਿੱਲਾ ਉੱਠੇ, ‘ਇਸ ਵੱਡੀ ਨਗਰੀ ਜਿਹੀ ਕਿਹੜੀ ਨਗਰੀ ਹੈ’?</verse>
				<verse number="19">ਉਨ੍ਹਾਂ ਆਪਣੇ ਸਿਰਾਂ ਉੱਤੇ ਮਿੱਟੀ ਪਾਈ ਅਤੇ ਰੋਂਦੇ ਅਤੇ ਵਿਰਲਾਪ ਕਰਦੇ ਹੋਏ ਕਿਹਾ: ਹਾਏ! ਹਾਏ! ਇਹ ਵੱਡੀ ਨਗਰੀ! ਜਿਸ ਦੀ ਧਨ-ਦੌਲਤ ਦੇ ਦੁਆਰਾ ਸਮੁੰਦਰੀ ਜਹਾਜ਼ਾਂ ਵਾਲੇ ਸਭ ਲੋਕ ਧਨਵਾਨ ਬਣੇ; ਇਹ ਇੱਕੋ ਪਲ ਵਿੱਚ ਬਰਬਾਦ ਹੋ ਗਈ।</verse>
				<verse number="20">ਹੇ ਸਵਰਗ, ਹੇ ਸੰਤੋ, ਰਸੂਲੋ ਅਤੇ ਨਬੀਓ, ਉਸ ਉੱਤੇ ਅਨੰਦ ਹੋਵੋ, ਕਿਉਂਕਿ ਪਰਮੇਸ਼ਰ ਨੇ ਤੁਹਾਡੇ ਪੱਖ ਵਿੱਚ ਅਤੇ ਉਸ ਦੇ ਵਿਰੁੱਧ ਨਿਆਂ ਕੀਤਾ ਹੈ।</verse>
				<verse number="21">“ਫਿਰ ਇੱਕ ਬਲਵੰਤ ਸਵਰਗਦੂਤ ਨੇ ਚੱਕੀ ਦੇ ਪੁੜ ਵਰਗਾ ਇੱਕ ਵੱਡਾ ਪੱਥਰ ਚੁੱਕ ਕੇ ਸਮੁੰਦਰ ਵਿੱਚ ਸੁੱਟਿਆ ਅਤੇ ਕਿਹਾ: ਵੱਡੀ ਨਗਰੀ ਬਾਬੁਲ ਵੀ ਇਸੇ ਤਰ੍ਹਾਂ ਵੱਡੇ ਬਲ ਨਾਲ ਹੇਠਾਂ ਡੇਗੀ ਜਾਵੇਗੀ ਅਤੇ ਫਿਰ ਕਦੇ ਵਿਖਾਈ ਨਾ ਦੇਵੇਗੀ।</verse>
				<verse number="22">ਤੇਰੇ ਵਿੱਚ ਰਬਾਬ ਵਜਾਉਣ ਵਾਲਿਆਂ, ਸੰਗੀਤਕਾਰਾਂ, ਬੰਸਰੀ ਵਜਾਉਣ ਵਾਲਿਆਂ ਅਤੇ ਤੁਰ੍ਹੀ ਵਜਾਉਣ ਵਾਲਿਆਂ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ, ਕਿਸੇ ਵੀ ਕਿੱਤੇ ਦਾ ਕੋਈ ਕਾਰੀਗਰ ਤੇਰੇ ਵਿੱਚ ਫਿਰ ਕਦੇ ਨਾ ਲੱਭੇਗਾ, ਚੱਕੀ ਦੀ ਅਵਾਜ਼ ਤੇਰੇ ਵਿੱਚ ਫਿਰ ਕਦੇ ਸੁਣਾਈ ਨਾ ਦੇਵੇਗੀ,</verse>
				<verse number="23">ਤੇਰੇ ਵਿੱਚ ਦੀਵੇ ਦਾ ਚਾਨਣ ਫਿਰ ਕਦੇ ਨਾ ਚਮਕੇਗਾ, ਤੇਰੇ ਵਿੱਚ ਲਾੜੇ ਅਤੇ ਲਾੜੀ ਦੀ ਅਵਾਜ਼ ਫਿਰ ਕਦੇ ਸੁਣਾਈ ਨਾ ਦੇਵੇਗੀ; ਕਿਉਂਕਿ ਤੇਰੇ ਵਪਾਰੀ ਧਰਤੀ ਦੇ ਉੱਘੇ ਵਪਾਰੀ ਸਨ ਅਤੇ ਤੇਰੇ ਜਾਦੂ-ਟੂਣੇ ਨਾਲ ਸਾਰੀਆਂ ਕੌਮਾਂ ਭਰਮਾਈਆਂ ਗਈਆਂ।</verse>
				<verse number="24">ਨਬੀਆਂ ਦਾ ਅਤੇ ਸੰਤਾਂ ਦਾ ਅਤੇ ਧਰਤੀ ਉੱਤੇ ਘਾਤ ਕੀਤੇ ਗਏ ਸਭਨਾਂ ਲੋਕਾਂ ਦਾ ਲਹੂ ਉਸ ਨਗਰੀ ਵਿੱਚ ਪਾਇਆ ਗਿਆ।”</verse>
			</chapter>
			<chapter number="19">
				<verse number="1">ਇਸ ਤੋਂ ਬਾਅਦ ਮੈਂ ਸਵਰਗ ਵਿੱਚੋਂ ਜਿਵੇਂ ਇੱਕ ਵੱਡੀ ਭੀੜ ਨੂੰ ਉੱਚੀ ਅਵਾਜ਼ ਵਿੱਚ ਇਹ ਕਹਿੰਦੇ ਸੁਣਿਆ: ਹਾਲੇਲੂਯਾਹ! ਮੁਕਤੀ, ਮਹਿਮਾ ਅਤੇ ਸਮਰੱਥਾ ਸਾਡੇ ਪਰਮੇਸ਼ਰ ਦੀ ਹੈ,</verse>
				<verse number="2">ਕਿਉਂਕਿ ਉਸ ਦੇ ਨਿਆਂ ਸੱਚੇ ਅਤੇ ਧਾਰਮਿਕਤਾ ਦੇ ਹਨ। ਉਸ ਨੇ ਉਸ ਵੱਡੀ ਵੇਸਵਾ ਦਾ ਨਿਆਂ ਕੀਤਾ ਜਿਹੜੀ ਆਪਣੇ ਵਿਭਚਾਰ ਨਾਲ ਧਰਤੀ ਨੂੰ ਭ੍ਰਿਸ਼ਟ ਕਰ ਰਹੀ ਸੀ; ਪਰਮੇਸ਼ਰ ਨੇ ਉਸ ਦੇ ਹੱਥੋਂ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਲਿਆ।</verse>
				<verse number="3">ਉਨ੍ਹਾਂ ਨੇ ਦੂਜੀ ਵਾਰ ਕਿਹਾ: ਹਾਲੇਲੂਯਾਹ! ਉਸ ਦਾ ਧੂੰਆਂ ਯੁਗੋ-ਯੁਗ ਉੱਠਦਾ ਰਹੇਗਾ।</verse>
				<verse number="4">ਤਦ ਚੌਵੀ ਬਜ਼ੁਰਗਾਂ ਅਤੇ ਚਾਰ ਪ੍ਰਾਣੀਆਂ ਨੇ ਡਿੱਗ ਕੇ ਪਰਮੇਸ਼ਰ ਦੀ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ, ਇਹ ਕਹਿੰਦੇ ਹੋਏ ਅਰਾਧਨਾ ਕੀਤੀ: ਆਮੀਨ, ਹਾਲੇਲੂਯਾਹ!</verse>
				<verse number="5">ਫਿਰ ਸਿੰਘਾਸਣ ਤੋਂ ਇੱਕ ਅਵਾਜ਼ ਆਈ ਜਿਸ ਨੇ ਕਿਹਾ: ਪਰਮੇਸ਼ਰ ਦੇ ਸਭ ਦਾਸੋ ਅਤੇ ਉਸ ਦਾ ਡਰ ਰੱਖਣ ਵਾਲੇ ਸਭ ਵੱਡੇ-ਛੋਟਿਓ, ਸਾਡੇ ਪਰਮੇਸ਼ਰ ਦੀ ਉਸਤਤ ਕਰੋ।</verse>
				<verse number="6">ਫਿਰ ਮੈਨੂੰ ਜਿਵੇਂ ਵੱਡੀ ਭੀੜ ਜਿਹੀ, ਬਹੁਤੇ ਪਾਣੀਆਂ ਜਿਹੀ ਅਤੇ ਵੱਡੀ ਗਰਜਣ ਜਿਹੀ ਇੱਕ ਅਵਾਜ਼ ਇਹ ਕਹਿੰਦੀ ਸੁਣਾਈ ਦਿੱਤੀ: ਹਾਲੇਲੂਯਾਹ! ਕਿਉਂਕਿ ਸਾਡਾ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਰਾਜ ਕਰਦਾ ਹੈ।</verse>
				<verse number="7">ਆਓ ਅਸੀਂ ਅਨੰਦ ਮਨਾਈਏ ਅਤੇ ਮਗਨ ਹੋਈਏ ਅਤੇ ਉਸ ਦੀ ਮਹਿਮਾ ਕਰੀਏ, ਕਿਉਂਕਿ ਲੇਲੇ ਦੇ ਵਿਆਹ ਦਾ ਸਮਾਂ ਆ ਗਿਆ ਹੈ ਅਤੇ ਉਸ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।</verse>
				<verse number="8">ਲਾੜੀ ਨੂੰ ਇਹ ਬਖਸ਼ਿਆ ਗਿਆ ਕਿ ਉਹ ਮਲਮਲ ਦੇ ਸ਼ੁੱਧ ਅਤੇ ਚਮਕੀਲੇ ਵਸਤਰ ਪਹਿਨੇ, ਕਿਉਂਕਿ ਮਲਮਲ ਦਾ ਵਸਤਰ ਸੰਤਾਂ ਦੇ ਧਾਰਮਿਕਤਾ ਦੇ ਕੰਮ ਹਨ।</verse>
				<verse number="9">ਫਿਰ ਉਸ ਨੇ ਮੈਨੂੰ ਕਿਹਾ, “ਲਿਖ: ਧੰਨ ਹਨ ਉਹ ਜਿਹੜੇ ਲੇਲੇ ਦੇ ਵਿਆਹ ਦੀ ਦਾਅਵਤ ਵਿੱਚ ਸੱਦੇ ਗਏ ਹਨ।” ਉਸ ਨੇ ਮੈਨੂੰ ਕਿਹਾ, “ਇਹ ਪਰਮੇਸ਼ਰ ਦੇ ਸੱਚੇ ਵਚਨ ਹਨ।”</verse>
				<verse number="10">ਤਦ ਮੈਂ ਉਸ ਨੂੰ ਮੱਥਾ ਟੇਕਣ ਲਈ ਉਸ ਦੇ ਚਰਨਾਂ 'ਤੇ ਡਿੱਗ ਪਿਆ, ਪਰ ਉਸ ਨੇ ਕਿਹਾ, “ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਉਨ੍ਹਾਂ ਭਾਈਆਂ ਦਾ ਸੰਗੀ ਦਾਸ ਹਾਂ ਜਿਹੜੇ ਯਿਸੂ ਦੀ ਗਵਾਹੀ ਰੱਖਦੇ ਹਨ। ਪਰਮੇਸ਼ਰ ਨੂੰ ਹੀ ਮੱਥਾ ਟੇਕ, ਕਿਉਂਕਿ ਯਿਸੂ ਦੀ ਗਵਾਹੀ ਭਵਿੱਖਬਾਣੀ ਦੀ ਆਤਮਾ ਹੈ।”</verse>
				<verse number="11">ਫਿਰ ਮੈਂ ਸਵਰਗ ਨੂੰ ਖੁੱਲ੍ਹਾ ਹੋਇਆ ਵੇਖਿਆ ਅਤੇ ਵੇਖੋ, ਇੱਕ ਚਿੱਟਾ ਘੋੜਾ ਹੈ ਅਤੇ ਜਿਹੜਾ ਉਸ ਉੱਤੇ ਸਵਾਰ ਹੈ ਉਹ ਵਫ਼ਾਦਾਰ ਅਤੇ ਸੱਚਾ ਕਹਾਉਂਦਾ ਹੈ; ਉਹ ਧਾਰਮਿਕਤਾ ਨਾਲ ਨਿਆਂ ਅਤੇ ਯੁੱਧ ਕਰਦਾ ਹੈ।</verse>
				<verse number="12">ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਹਨ ਅਤੇ ਉਸ ਦੇ ਸਿਰ ਉੱਤੇ ਬਹੁਤ ਸਾਰੇ ਤਾਜ ਹਨ। ਉਸ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ ਜਿਸ ਨੂੰ ਉਸ ਤੋਂ ਇਲਾਵਾ ਕੋਈ ਨਹੀਂ ਜਾਣਦਾ।</verse>
				<verse number="13">ਉਸ ਨੇ ਲਹੂ ਵਿੱਚ ਭਿੱਜਾ ਹੋਇਆ ਇੱਕ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ ਅਤੇ ਉਸ ਦਾ ਨਾਮ “ਪਰਮੇਸ਼ਰ ਦਾ ਵਚਨ” ਹੈ।</verse>
				<verse number="14">ਸਵਰਗ ਦੀਆਂ ਫ਼ੌਜਾਂ ਜਿਨ੍ਹਾਂ ਨੇ ਮਲਮਲ ਦਾ ਸ਼ੁੱਧ ਅਤੇ ਸਫ਼ੇਦ ਵਸਤਰ ਪਹਿਨਿਆ ਹੋਇਆ ਹੈ, ਚਿੱਟੇ ਘੋੜਿਆਂ ਉੱਤੇ ਉਸ ਦੇ ਪਿੱਛੇ-ਪਿੱਛੇ ਚੱਲਦੀਆਂ ਸਨ।</verse>
				<verse number="15">ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਤਲਵਾਰ ਨਿੱਕਲਦੀ ਹੈ ਤਾਂਕਿ ਇਸ ਨਾਲ ਉਹ ਕੌਮਾਂ ਨੂੰ ਮਾਰੇ; ਉਹ ਲੋਹੇ ਦੇ ਡੰਡੇ ਨਾਲ ਉਨ੍ਹਾਂ ਉੱਤੇ ਰਾਜ ਕਰੇਗਾ। ਉਹ ਸਰਬ-ਸ਼ਕਤੀਮਾਨ ਪਰਮੇਸ਼ਰ ਦੇ ਭਿਆਨਕ ਕ੍ਰੋਧ ਦੀ ਮੈ ਦੇ ਚੁਬੱਚੇ ਵਿੱਚ ਅੰਗੂਰਾਂ ਨੂੰ ਲਤਾੜੇਗਾ।</verse>
				<verse number="16">ਉਸ ਦੇ ਵਸਤਰ ਉੱਤੇ ਅਤੇ ਉਸ ਦੇ ਪੱਟ ਉੱਤੇ ਇੱਕ ਨਾਮ ਲਿਖਿਆ ਹੋਇਆ ਹੈ: ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ।</verse>
				<verse number="17">ਫਿਰ ਮੈਂ ਇੱਕ ਸਵਰਗਦੂਤ ਨੂੰ ਸੂਰਜ ਉੱਤੇ ਖੜ੍ਹੇ ਵੇਖਿਆ ਅਤੇ ਉਸ ਨੇ ਅਕਾਸ਼ ਵਿੱਚ ਉੱਡਦੇ ਹੋਏ ਪੰਛੀਆਂ ਨੂੰ ਉੱਚੀ ਅਵਾਜ਼ ਵਿੱਚ ਪੁਕਾਰ ਕੇ ਕਿਹਾ, “ਆਓ, ਪਰਮੇਸ਼ਰ ਦੀ ਵੱਡੀ ਦਾਅਵਤ ਲਈ ਇਕੱਠੇ ਹੋ ਜਾਓ,</verse>
				<verse number="18">ਤਾਂਕਿ ਤੁਸੀਂ ਰਾਜਿਆਂ ਦਾ ਮਾਸ, ਸੈਨਾਪਤੀਆਂ ਦਾ ਮਾਸ, ਤਾਕਤਵਰ ਮਨੁੱਖਾਂ ਦਾ ਮਾਸ, ਘੋੜਿਆਂ ਦਾ ਅਤੇ ਉਨ੍ਹਾਂ ਦੇ ਅਸਵਾਰਾਂ ਦਾ ਮਾਸ ਅਤੇ ਅਜ਼ਾਦ-ਗੁਲਾਮ ਅਤੇ ਵੱਡਿਆਂ-ਛੋਟਿਆਂ, ਸਭਨਾਂ ਦਾ ਮਾਸ ਖਾਓ।”</verse>
				<verse number="19">ਫਿਰ ਮੈਂ ਪਸ਼ੂ ਨੂੰ, ਧਰਤੀ ਦੇ ਰਾਜਿਆਂ ਨੂੰ ਅਤੇ ਉਨ੍ਹਾਂ ਦੀਆਂ ਫ਼ੌਜਾਂ ਨੂੰ ਇਕੱਠੀਆਂ ਹੋਈਆਂ ਵੇਖਿਆ ਤਾਂਕਿ ਉਸ ਘੋੜਸਵਾਰ ਨਾਲ ਅਤੇ ਉਸ ਦੀ ਫ਼ੌਜ ਨਾਲ ਯੁੱਧ ਕਰਨ।</verse>
				<verse number="20">ਉਸ ਪਸ਼ੂ ਨੂੰ ਅਤੇ ਉਸ ਦੇ ਨਾਲ ਉਸ ਝੂਠੇ ਨਬੀ ਨੂੰ ਵੀ ਫੜ ਲਿਆ ਗਿਆ ਜਿਸ ਨੇ ਪਸ਼ੂ ਦੇ ਸਾਹਮਣੇ ਚਿੰਨ੍ਹ ਵਿਖਾਏ ਸਨ। ਇਨ੍ਹਾਂ ਚਿੰਨ੍ਹਾਂ ਦੁਆਰਾ ਉਸ ਨੇ ਉਨ੍ਹਾਂ ਨੂੰ ਭਰਮਾਇਆ ਸੀ ਜਿਨ੍ਹਾਂ ਉੱਤੇ ਉਸ ਪਸ਼ੂ ਦੀ ਮੋਹਰ ਸੀ ਅਤੇ ਜਿਹੜੇ ਉਸ ਦੀ ਮੂਰਤੀ ਦੀ ਪੂਜਾ ਕਰਦੇ ਸਨ; ਉਨ੍ਹਾਂ ਦੋਹਾਂ ਨੂੰ ਜੀਉਂਦੇ ਹੀ ਅੱਗ ਦੀ ਉਸ ਝੀਲ ਵਿੱਚ ਸੁੱਟ ਦਿੱਤਾ ਗਿਆ ਜਿਹੜੀ ਗੰਧਕ ਨਾਲ ਬਲਦੀ ਹੈ।</verse>
				<verse number="21">ਜਿਹੜੇ ਬਾਕੀ ਰਹਿ ਗਏ ਸਨ ਉਹ ਘੋੜਸਵਾਰ ਦੇ ਮੂੰਹੋਂ ਨਿੱਕਲਣ ਵਾਲੀ ਤਲਵਾਰ ਨਾਲ ਮਾਰੇ ਗਏ ਅਤੇ ਸਭ ਪੰਛੀ ਉਨ੍ਹਾਂ ਦਾ ਮਾਸ ਖਾ ਕੇ ਰੱਜ ਗਏ।</verse>
			</chapter>
			<chapter number="20">
				<verse number="1">ਫਿਰ ਮੈਂ ਇੱਕ ਸਵਰਗਦੂਤ ਨੂੰ ਅਕਾਸ਼ ਤੋਂ ਉੱਤਰਦੇ ਵੇਖਿਆ ਜਿਸ ਦੇ ਹੱਥ ਵਿੱਚ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਸੀ।</verse>
				<verse number="2">ਉਸ ਨੇ ਅਜਗਰ ਅਰਥਾਤ ਉਸ ਪ੍ਰਾਚੀਨ ਸੱਪ ਨੂੰ ਫੜਿਆ ਜਿਹੜਾ ਇਬਲੀਸ ਅਤੇ ਸ਼ੈਤਾਨ ਹੈ ਅਤੇ ਉਸ ਨੂੰ ਇੱਕ ਹਜ਼ਾਰ ਸਾਲ ਲਈ ਬੰਨ੍ਹ ਦਿੱਤਾ।</verse>
				<verse number="3">ਉਹ ਨੇ ਉਸ ਨੂੰ ਅਥਾਹ ਕੁੰਡ ਵਿੱਚ ਸੁੱਟ ਕੇ ਅਥਾਹ ਕੁੰਡ ਨੂੰ ਬੰਦ ਕਰ ਦਿੱਤਾ ਅਤੇ ਇਸ ਉੱਤੇ ਮੋਹਰ ਲਾ ਦਿੱਤੀ ਤਾਂਕਿ ਜਦੋਂ ਤੱਕ ਹਜ਼ਾਰ ਸਾਲ ਪੂਰੇ ਨਾ ਹੋ ਜਾਣ, ਉਹ ਫਿਰ ਕਦੇ ਕੌਮਾਂ ਨੂੰ ਭਰਮਾ ਨਾ ਸਕੇ। ਇਸ ਤੋਂ ਬਾਅਦ ਉਸ ਨੂੰ ਥੋੜ੍ਹੇ ਸਮੇਂ ਲਈ ਛੱਡਿਆ ਜਾਣਾ ਜ਼ਰੂਰੀ ਹੈ।</verse>
				<verse number="4">ਫਿਰ ਮੈਂ ਤਖ਼ਤ ਵੇਖੇ ਅਤੇ ਜਿਹੜੇ ਉਨ੍ਹਾਂ ਉੱਤੇ ਬੈਠੇ ਸਨ ਉਨ੍ਹਾਂ ਨੂੰ ਨਿਆਂ ਕਰਨ ਦਾ ਅਧਿਕਾਰ ਦਿੱਤਾ ਗਿਆ। ਮੈਂ ਉਨ੍ਹਾਂ ਲੋਕਾਂ ਦੀਆਂ ਆਤਮਾਵਾਂ ਨੂੰ ਵੀ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ਰ ਦੇ ਵਚਨ ਦੇ ਕਾਰਨ ਵੱਢੇ ਗਏ ਸਨ। ਉਨ੍ਹਾਂ ਨੇ ਉਸ ਪਸ਼ੂ ਦੀ ਅਤੇ ਉਸ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਨਾ ਆਪਣੇ ਮੱਥੇ ਉੱਤੇ ਅਤੇ ਨਾ ਆਪਣੇ ਹੱਥ ਉੱਤੇ ਮੋਹਰ ਲਵਾਈ ਸੀ; ਉਹ ਜੀਉਂਦੇ ਹੋ ਗਏ ਅਤੇ ਮਸੀਹ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕੀਤਾ।</verse>
				<verse number="5">ਜਦੋਂ ਤੱਕ ਹਜ਼ਾਰ ਸਾਲ ਪੂਰੇ ਨਾ ਹੋ ਗਏ, ਬਾਕੀ ਦੇ ਮੁਰਦੇ ਜੀਉਂਦੇ ਨਾ ਹੋਏ। ਇਹ ਪਹਿਲਾ ਪੁਨਰ-ਉਥਾਨ ਹੈ।</verse>
				<verse number="6">ਧੰਨ ਅਤੇ ਪਵਿੱਤਰ ਹੈ ਉਹ ਜਿਹੜਾ ਪਹਿਲੇ ਪੁਨਰ-ਉਥਾਨ ਵਿੱਚ ਸ਼ਾਮਲ ਹੈ! ਉਨ੍ਹਾਂ ਉੱਤੇ ਦੂਜੀ ਮੌਤ ਦਾ ਕੋਈ ਅਧਿਕਾਰ ਨਹੀਂ ਹੈ, ਸਗੋਂ ਉਹ ਪਰਮੇਸ਼ਰ ਦੇ ਅਤੇ ਮਸੀਹ ਦੇ ਯਾਜਕ ਹੋਣਗੇ ਅਤੇ ਉਸ ਦੇ ਨਾਲ ਹਜ਼ਾਰ ਸਾਲ ਤੱਕ ਰਾਜ ਕਰਨਗੇ।</verse>
				<verse number="7">ਜਦੋਂ ਹਜ਼ਾਰ ਸਾਲ ਪੂਰੇ ਹੋ ਜਾਣਗੇ ਤਾਂ ਸ਼ੈਤਾਨ ਦੇ ਬੰਧਨ ਖੋਲ੍ਹ ਦਿੱਤੇ ਜਾਣਗੇ</verse>
				<verse number="8">ਅਤੇ ਉਹ ਧਰਤੀ ਦੇ ਚਾਰੇ ਕੋਨਿਆਂ ਅਰਥਾਤ ਗੋਗ ਅਤੇ ਮਗੋਗ ਵਿੱਚ ਵੱਸਦੀਆਂ ਕੌਮਾਂ ਨੂੰ ਭਰਮਾਉਣ ਲਈ ਜਾਵੇਗਾ ਤਾਂਕਿ ਉਨ੍ਹਾਂ ਨੂੰ ਯੁੱਧ ਲਈ ਇਕੱਠਾ ਕਰੇ; ਉਨ੍ਹਾਂ ਦੀ ਗਿਣਤੀ ਸਮੁੰਦਰ ਦੀ ਰੇਤ ਵਾਂਗ ਹੈ।</verse>
				<verse number="9">ਉਨ੍ਹਾਂ ਸਾਰੀ ਧਰਤੀ ਉੱਤੇ ਹਮਲਾ ਕਰਕੇ ਸੰਤਾਂ ਦੀ ਛਾਉਣੀ ਅਤੇ ਉਸ ਪਿਆਰੀ ਨਗਰੀ ਨੂੰ ਘੇਰ ਲਿਆ। ਤਦ ਸਵਰਗ ਤੋਂ ਅੱਗ ਉੱਤਰੀ ਅਤੇ ਉਨ੍ਹਾਂ ਨੂੰ ਭਸਮ ਕਰ ਦਿੱਤਾ।</verse>
				<verse number="10">ਫਿਰ ਸ਼ੈਤਾਨ ਨੂੰ ਜਿਸ ਨੇ ਉਨ੍ਹਾਂ ਨੂੰ ਭਰਮਾਇਆ ਸੀ, ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ ਜਿੱਥੇ ਉਹ ਪਸ਼ੂ ਅਤੇ ਝੂਠਾ ਨਬੀ ਹੈ; ਉਹ ਉੱਥੇ ਯੁਗੋ-ਯੁਗ ਰਾਤ-ਦਿਨ ਕਸ਼ਟ ਭੋਗਣਗੇ।</verse>
				<verse number="11">ਫਿਰ ਮੈਂ ਇੱਕ ਵੱਡਾ ਚਿੱਟਾ ਸਿੰਘਾਸਣ ਅਤੇ ਜਿਹੜਾ ਉਸ ਉੱਤੇ ਬਿਰਾਜਮਾਨ ਸੀ ਉਸ ਨੂੰ ਵੇਖਿਆ ਅਤੇ ਧਰਤੀ ਅਤੇ ਅਕਾਸ਼ ਉਸ ਦੇ ਸਾਹਮਣਿਓਂ ਭੱਜ ਗਏ ਅਤੇ ਉਨ੍ਹਾਂ ਲਈ ਕੋਈ ਥਾਂ ਨਾ ਲੱਭਾ।</verse>
				<verse number="12">ਫਿਰ ਮੈਂ ਛੋਟੇ-ਵੱਡੇ ਸਭ ਮੁਰਦਿਆਂ ਨੂੰ ਸਿੰਘਾਸਣ ਦੇ ਸਾਹਮਣੇ ਖੜ੍ਹੇ ਵੇਖਿਆ ਅਤੇ ਪੁਸਤਕਾਂ ਖੋਲ੍ਹੀਆਂ ਗਈਆਂ। ਤਦ ਇੱਕ ਹੋਰ ਪੁਸਤਕ ਖੋਲ੍ਹੀ ਗਈ ਜਿਹੜੀ ਜੀਵਨ ਦੀ ਪੁਸਤਕ ਹੈ ਅਤੇ ਮੁਰਦਿਆਂ ਦਾ ਨਿਆਂ ਉਨ੍ਹਾਂ ਦੇ ਕੰਮਾਂ ਦੇ ਅਧਾਰ 'ਤੇ ਪੁਸਤਕਾਂ ਵਿੱਚ ਲਿਖੀਆਂ ਹੋਈਆਂ ਗੱਲਾਂ ਦੇ ਅਨੁਸਾਰ ਕੀਤਾ ਗਿਆ।</verse>
				<verse number="13">ਸਮੁੰਦਰ ਨੇ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਸ ਵਿੱਚ ਸਨ, ਮੋੜ ਦਿੱਤਾ ਅਤੇ ਮੌਤ ਅਤੇ ਪਤਾਲ ਨੇ ਵੀ ਉਨ੍ਹਾਂ ਮੁਰਦਿਆਂ ਨੂੰ ਜਿਹੜੇ ਉਨ੍ਹਾਂ ਵਿੱਚ ਸਨ, ਮੋੜ ਦਿੱਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਦਾ ਨਿਆਂ ਉਨ੍ਹਾਂ ਦੇ ਕੰਮਾਂ ਦੇ ਅਨੁਸਾਰ ਕੀਤਾ ਗਿਆ।</verse>
				<verse number="14">ਤਦ ਮੌਤ ਅਤੇ ਪਤਾਲ ਨੂੰ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ; ਅੱਗ ਦੀ ਇਹ ਝੀਲ ਦੂਜੀ ਮੌਤ ਹੈ।</verse>
				<verse number="15">ਜਿਸ ਦਾ ਨਾਮ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਾ ਮਿਲਿਆ, ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।</verse>
			</chapter>
			<chapter number="21">
				<verse number="1">ਫਿਰ ਮੈਂ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਵੇਖੀ, ਕਿਉਂਕਿ ਪਹਿਲਾ ਅਕਾਸ਼ ਅਤੇ ਪਹਿਲੀ ਧਰਤੀ ਜਾਂਦੇ ਰਹੇ ਅਤੇ ਸਮੁੰਦਰ ਵੀ ਨਾ ਰਿਹਾ।</verse>
				<verse number="2">ਮੈਂ ਪਵਿੱਤਰ ਨਗਰੀ, ਨਵੀਂ ਯਰੂਸ਼ਲਮ ਨੂੰ ਪਰਮੇਸ਼ਰ ਕੋਲੋਂ ਸਵਰਗ ਤੋਂ ਹੇਠਾਂ ਉੱਤਰਦੇ ਵੇਖਿਆ; ਉਹ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਜਿਵੇਂ ਲਾੜੀ ਨੂੰ ਉਸ ਦੇ ਲਾੜੇ ਲਈ ਸ਼ਿੰਗਾਰਿਆ ਗਿਆ ਹੋਵੇ।</verse>
				<verse number="3">ਫਿਰ ਮੈਂ ਸਿੰਘਾਸਣ ਤੋਂ ਇੱਕ ਉੱਚੀ ਅਵਾਜ਼ ਇਹ ਕਹਿੰਦੇ ਸੁਣੀ, “ਵੇਖ, ਪਰਮੇਸ਼ਰ ਦਾ ਡੇਰਾ ਮਨੁੱਖਾਂ ਵਿਚਕਾਰ ਹੈ ਅਤੇ ਉਹ ਉਨ੍ਹਾਂ ਨਾਲ ਵਾਸ ਕਰੇਗਾ। ਉਹ ਉਸ ਦੇ ਲੋਕ ਹੋਣਗੇ ਅਤੇ ਪਰਮੇਸ਼ਰ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਆਪ ਉਨ੍ਹਾਂ ਦਾ ਪਰਮੇਸ਼ਰ ਹੋਵੇਗਾ।</verse>
				<verse number="4">ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰੇਕ ਹੰਝੂ ਪੂੰਝ ਦੇਵੇਗਾ। ਅੱਗੇ ਤੋਂ ਨਾ ਮੌਤ ਹੋਵੇਗੀ, ਨਾ ਸੋਗ, ਨਾ ਰੋਣਾ ਅਤੇ ਨਾ ਕਸ਼ਟ ਹੋਵੇਗਾ, ਕਿਉਂਕਿ ਪਹਿਲੀਆਂ ਗੱਲਾਂ ਬੀਤ ਗਈਆਂ ਹਨ।”</verse>
				<verse number="5">ਤਦ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਸੀ ਉਸ ਨੇ ਕਿਹਾ, “ਵੇਖ, ਮੈਂ ਸਭ ਕੁਝ ਨਵਾਂ ਕਰ ਦਿੰਦਾ ਹਾਂ।” ਫਿਰ ਉਸ ਨੇ ਕਿਹਾ, “ਲਿਖ ਲੈ, ਕਿਉਂਕਿ ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ।”</verse>
				<verse number="6">ਇਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ, “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ਹੀ ਅਲਫਾ ਅਤੇ ਓਮੇਗਾ, ਆਦ ਅਤੇ ਅੰਤ ਹਾਂ। ਮੈਂ ਉਸ ਨੂੰ ਜਿਹੜਾ ਪਿਆਸਾ ਹੈ, ਜੀਵਨ ਜਲ ਦੇ ਸੋਤੇ ਵਿੱਚੋਂ ਮੁਫ਼ਤ ਦਿਆਂਗਾ।</verse>
				<verse number="7">ਜਿਹੜਾ ਜਿੱਤੇਗਾ ਉਹ ਸਭਨਾਂ ਵਸਤਾਂ ਦਾ ਵਾਰਸ ਹੋਵੇਗਾ; ਮੈਂ ਉਸ ਦਾ ਪਰਮੇਸ਼ਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ।</verse>
				<verse number="8">ਪਰ ਡਰਪੋਕਾਂ, ਅਵਿਸ਼ਵਾਸੀਆਂ, ਘਿਣਾਉਣਿਆਂ, ਖੂਨੀਆਂ, ਵਿਭਚਾਰੀਆਂ, ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਭ ਝੂਠਿਆਂ ਦਾ ਹਿੱਸਾ ਉਸ ਝੀਲ ਵਿੱਚ ਹੋਵੇਗਾ ਜੋ ਅੱਗ ਅਤੇ ਗੰਧਕ ਨਾਲ ਬਲਦੀ ਰਹਿੰਦੀ ਹੈ।”</verse>
				<verse number="9">ਫਿਰ ਜਿਨ੍ਹਾਂ ਸੱਤ ਸਵਰਗਦੂਤਾਂ ਕੋਲ ਆਖਰੀ ਸੱਤ ਬਿਪਤਾਵਾਂ ਦੇ ਭਰੇ ਹੋਏ ਸੱਤ ਕਟੋਰੇ ਸਨ ਉਨ੍ਹਾਂ ਵਿੱਚੋਂ ਇੱਕ ਮੇਰੇ ਕੋਲ ਆਇਆ ਅਤੇ ਮੈਨੂੰ ਕਿਹਾ, “ਆ, ਮੈਂ ਤੈਨੂੰ ਲਾੜੀ ਅਰਥਾਤ ਲੇਲੇ ਦੀ ਪਤਨੀ ਵਿਖਾਵਾਂਗਾ।”</verse>
				<verse number="10">ਤਦ ਉਹ ਮੈਨੂੰ ਆਤਮਾ ਵਿੱਚ ਇੱਕ ਬਹੁਤ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਮੈਨੂੰ ਪਵਿੱਤਰ ਨਗਰੀ ਯਰੂਸ਼ਲਮ ਸਵਰਗ ਵਿੱਚੋਂ ਪਰਮੇਸ਼ਰ ਕੋਲੋਂ ਉੱਤਰਦੀ ਵਿਖਾਈ।</verse>
				<verse number="11">ਪਰਮੇਸ਼ਰ ਦਾ ਤੇਜ ਉਸ ਵਿੱਚ ਸੀ ਅਤੇ ਉਸ ਦੀ ਚਮਕ ਇੱਕ ਵਡਮੁੱਲੇ ਪੱਥਰ ਅਰਥਾਤ ਪੁਖਰਾਜ ਪੱਥਰ ਦੀ ਤਰ੍ਹਾਂ ਬਲੌਰ ਵਾਂਗ ਖਾਲਸ ਸੀ।</verse>
				<verse number="12">ਉਸ ਦੀ ਸਫੀਲ ਉੱਚੀ ਅਤੇ ਵੱਡੀ ਸੀ ਅਤੇ ਉਸ ਦੇ ਬਾਰਾਂ ਫਾਟਕ ਸਨ ਤੇ ਫਾਟਕਾਂ ਉੱਤੇ ਬਾਰਾਂ ਸਵਰਗਦੂਤ ਸਨ। ਉਨ੍ਹਾਂ ਫਾਟਕਾਂ ਉੱਤੇ ਇਸਰਾਏਲ ਦੇ ਬਾਰਾਂ ਗੋਤਾਂ ਦੇ ਨਾਮ ਲਿਖੇ ਹੋਏ ਸਨ;</verse>
				<verse number="13">ਪੂਰਬ ਵੱਲ ਤਿੰਨ ਫਾਟਕ, ਉੱਤਰ ਵੱਲ ਤਿੰਨ ਫਾਟਕ, ਦੱਖਣ ਵੱਲ ਤਿੰਨ ਫਾਟਕ ਅਤੇ ਪੱਛਮ ਵੱਲ ਤਿੰਨ ਫਾਟਕ।</verse>
				<verse number="14">ਇਸ ਨਗਰੀ ਦੀ ਸਫੀਲ ਦੀਆਂ ਬਾਰਾਂ ਨੀਹਾਂ ਸਨ ਅਤੇ ਉਨ੍ਹਾਂ ਉੱਤੇ ਲੇਲੇ ਦੇ ਬਾਰਾਂ ਰਸੂਲਾਂ ਦੇ ਬਾਰਾਂ ਨਾਮ ਸਨ।</verse>
				<verse number="15">ਜਿਹੜਾ ਮੇਰੇ ਨਾਲ ਗੱਲ ਕਰ ਰਿਹਾ ਸੀ ਉਸ ਕੋਲ ਸੋਨੇ ਦਾ ਇੱਕ ਨਾਪਣ ਵਾਲਾ ਕਾਨਾ ਸੀ ਤਾਂਕਿ ਨਗਰੀ ਨੂੰ, ਇਸ ਦੇ ਫਾਟਕਾਂ ਨੂੰ ਅਤੇ ਇਸ ਦੀ ਸਫੀਲ ਨੂੰ ਨਾਪੇ।</verse>
				<verse number="16">ਇਹ ਨਗਰੀ ਚੌਰਸ ਸੀ ਅਤੇ ਇਹ ਜਿੰਨੀ ਲੰਮੀ, ਓਨੀ ਚੌੜੀ ਸੀ। ਉਸ ਨੇ ਨਗਰੀ ਨੂੰ ਕਾਨੇ ਨਾਲ ਨਾਪਿਆ ਅਤੇ ਇਹ ਲਗਭਗ ਦੋ ਹਜ਼ਾਰ ਦੋ ਸੌ ਵੀਹ ਕਿਲੋਮੀਟਰ ਨਿੱਕਲੀ; ਇਸ ਦੀ ਲੰਬਾਈ, ਚੌੜਾਈ ਅਤੇ ਉਚਾਈ ਬਰਾਬਰ ਸੀ।</verse>
				<verse number="17">ਜਦੋਂ ਉਸ ਨੇ ਇਸ ਦੀ ਸਫੀਲ ਨੂੰ ਨਾਪਿਆ ਤਾਂ ਮਨੁੱਖੀ ਨਾਪ ਦੇ ਅਨੁਸਾਰ ਜੋ ਕਿ ਸਵਰਗਦੂਤਾਂ ਦਾ ਵੀ ਨਾਪ ਹੈ, ਇਹ ਪੈਂਹਠ ਮੀਟਰ ਨਿੱਕਲੀ।</verse>
				<verse number="18">ਇਹ ਸਫੀਲ ਯਸ਼ਬ ਦੀ ਬਣੀ ਹੋਈ ਸੀ ਅਤੇ ਨਗਰੀ ਸਾਫ ਸ਼ੀਸ਼ੇ ਵਰਗੇ ਸ਼ੁੱਧ ਸੋਨੇ ਦੀ ਸੀ।</verse>
				<verse number="19">ਨਗਰੀ ਦੀ ਸਫੀਲ ਦੀਆਂ ਨੀਹਾਂ ਹਰ ਤਰ੍ਹਾਂ ਦੇ ਵਡਮੁੱਲੇ ਪੱਥਰਾਂ ਨਾਲ ਸ਼ਿੰਗਾਰੀਆਂ ਹੋਈਆਂ ਸਨ; ਪਹਿਲੀ ਨੀਂਹ ਯਸ਼ਬ ਨਾਲ, ਦੂਜੀ ਨੀਲਮ ਨਾਲ, ਤੀਜੀ ਦੂਧੀਯਾ ਅਕੀਕ ਨਾਲ, ਚੌਥੀ ਪੰਨੇ ਨਾਲ,</verse>
				<verse number="20">ਪੰਜਵੀਂ ਸੁਲੇਮਾਨੀ ਨਾਲ, ਛੇਵੀਂ ਲਾਲ ਅਕੀਕ ਨਾਲ, ਸੱਤਵੀਂ ਜ਼ਬਰਜਦ ਨਾਲ, ਅੱਠਵੀਂ ਬੈਰੂਜ ਨਾਲ, ਨੌਂਵੀਂ ਸੁਨਿਹਲੇ ਨਾਲ, ਦਸਵੀਂ ਹਰੇ ਅਕੀਕ ਨਾਲ, ਗਿਆਰਵੀਂ ਜ਼ਰਕਨ ਨਾਲ ਅਤੇ ਬਾਰਵੀਂ ਕਟਹਲੇ ਨਾਲ।</verse>
				<verse number="21">ਬਾਰਾਂ ਫਾਟਕ ਬਾਰਾਂ ਮੋਤੀ ਸਨ; ਹਰੇਕ ਫਾਟਕ ਇੱਕ-ਇੱਕ ਮੋਤੀ ਦਾ ਬਣਿਆ ਸੀ ਅਤੇ ਨਗਰੀ ਦੀ ਸੜਕ ਪਾਰਦਰਸ਼ੀ ਕੱਚ ਵਾਂਗ ਸ਼ੁੱਧ ਸੋਨੇ ਦੀ ਸੀ।</verse>
				<verse number="22">ਮੈਨੂੰ ਨਗਰੀ ਵਿੱਚ ਕੋਈ ਹੈਕਲ ਵਿਖਾਈ ਨਾ ਦਿੱਤੀ, ਕਿਉਂਕਿ ਸਰਬ-ਸ਼ਕਤੀਮਾਨ ਪ੍ਰਭੂ ਪਰਮੇਸ਼ਰ ਅਤੇ ਲੇਲਾ ਹੀ ਇਸ ਦੀ ਹੈਕਲ ਹਨ।</verse>
				<verse number="23">ਇਸ ਨਗਰੀ ਨੂੰ ਜ਼ਰੂਰਤ ਨਹੀਂ ਹੈ ਕਿ ਸੂਰਜ ਅਤੇ ਚੰਦਰਮਾ ਇਸ ਉੱਤੇ ਚਮਕੇ, ਕਿਉਂਕਿ ਪਰਮੇਸ਼ਰ ਦਾ ਤੇਜ ਇਸ ਨੂੰ ਪ੍ਰਕਾਸ਼ਮਾਨ ਕਰਦਾ ਹੈ ਅਤੇ ਲੇਲਾ ਹੀ ਇਸ ਦਾ ਦੀਪਕ ਹੈ।</verse>
				<verse number="24">ਕੌਮਾਂ ਇਸ ਦੇ ਚਾਨਣ ਵਿੱਚ ਚੱਲਣਗੀਆਂ ਅਤੇ ਧਰਤੀ ਦੇ ਰਾਜੇ ਆਪਣੀ ਸ਼ਾਨ ਇਸ ਵਿੱਚ ਲਿਆਉਣਗੇ।</verse>
				<verse number="25">ਦਿਨੇ ਇਸ ਦੇ ਫਾਟਕ ਕਦੇ ਬੰਦ ਨਾ ਹੋਣਗੇ ਅਤੇ ਉੱਥੇ ਰਾਤ ਕਦੇ ਨਾ ਹੋਵੇਗੀ।</verse>
				<verse number="26">ਉਹ ਕੌਮਾਂ ਦੀ ਸ਼ਾਨ ਅਤੇ ਆਦਰ ਇਸ ਵਿੱਚ ਲਿਆਉਣਗੇ;</verse>
				<verse number="27">ਅਤੇ ਕੋਈ ਅਸ਼ੁੱਧ ਵਸਤ, ਘਿਰਣਾਯੋਗ ਕੰਮ ਕਰਨ ਵਾਲਾ ਅਤੇ ਝੂਠ ਇਸ ਵਿੱਚ ਪ੍ਰਵੇਸ਼ ਨਾ ਕਰੇਗਾ, ਪਰ ਕੇਵਲ ਉਹੀ ਜਿਨ੍ਹਾਂ ਦੇ ਨਾਮ ਲੇਲੇ ਦੇ ਜੀਵਨ ਦੀ ਪੁਸਤਕ ਵਿੱਚ ਲਿਖੇ ਹੋਏ ਹਨ।</verse>
			</chapter>
			<chapter number="22">
				<verse number="1">ਫਿਰ ਸਵਰਗਦੂਤ ਨੇ ਮੈਨੂੰ ਬਲੌਰ ਵਾਂਗ ਚਮਕਦੀ ਹੋਈ ਜੀਵਨ-ਜਲ ਦੀ ਨਦੀ ਵਿਖਾਈ ਜਿਹੜੀ ਲੇਲੇ ਦੇ ਅਤੇ ਪਰਮੇਸ਼ਰ ਦੇ ਸਿੰਘਾਸਣ ਤੋਂ ਨਿੱਕਲਦੀ ਸੀ</verse>
				<verse number="2">ਅਤੇ ਸੜਕ ਦੇ ਵਿੱਚੋਂ ਦੀ ਵਹਿੰਦੀ ਸੀ। ਇਸ ਨਦੀ ਦੇ ਇਸ ਪਾਸੇ ਅਤੇ ਉਸ ਪਾਸੇ ਜੀਵਨ ਦਾ ਦਰਖ਼ਤ ਸੀ ਜੋ ਬਾਰਾਂ ਪ੍ਰਕਾਰ ਦੇ ਫਲ ਦਿੰਦਾ ਸੀ ਅਤੇ ਇਹ ਹਰ ਮਹੀਨੇ ਆਪਣਾ ਫਲ ਦਿੰਦਾ ਸੀ ਤੇ ਇਸ ਦੇ ਪੱਤੇ ਕੌਮਾਂ ਦੀ ਚੰਗਾਈ ਲਈ ਸਨ।</verse>
				<verse number="3">ਅੱਗੇ ਤੋਂ ਕੋਈ ਸਰਾਪ ਨਾ ਹੋਵੇਗਾ ਅਤੇ ਪਰਮੇਸ਼ਰ ਦਾ ਅਤੇ ਲੇਲੇ ਦਾ ਸਿੰਘਾਸਣ ਉਸ ਨਗਰੀ ਵਿੱਚ ਹੋਵੇਗਾ ਅਤੇ ਉਸ ਦੇ ਦਾਸ ਉਸ ਦੀ ਸੇਵਾ ਕਰਨਗੇ।</verse>
				<verse number="4">ਉਹ ਉਸ ਦਾ ਚਿਹਰਾ ਵੇਖਣਗੇ ਅਤੇ ਉਸ ਦਾ ਨਾਮ ਉਨ੍ਹਾਂ ਦੇ ਮੱਥਿਆਂ 'ਤੇ ਹੋਵੇਗਾ।</verse>
				<verse number="5">ਅੱਗੇ ਤੋਂ ਰਾਤ ਨਹੀਂ ਹੋਵੇਗੀ ਅਤੇ ਉਨ੍ਹਾਂ ਨੂੰ ਦੀਵੇ ਅਤੇ ਸੂਰਜ ਦੇ ਚਾਨਣ ਦੀ ਲੋੜ ਨਹੀਂ ਹੋਵੇਗੀ, ਕਿਉਂਕਿ ਪ੍ਰਭੂ ਪਰਮੇਸ਼ਰ ਉਨ੍ਹਾਂ ਉੱਤੇ ਚਾਨਣ ਕਰੇਗਾ ਅਤੇ ਉਹ ਯੁਗੋ-ਯੁਗ ਰਾਜ ਕਰਨਗੇ।</verse>
				<verse number="6">ਫਿਰ ਉਸ ਨੇ ਮੈਨੂੰ ਕਿਹਾ, “ਇਹ ਵਚਨ ਵਿਸ਼ਵਾਸਯੋਗ ਅਤੇ ਸੱਚੇ ਹਨ। ਪ੍ਰਭੂ ਪਰਮੇਸ਼ਰ ਨੇ ਜਿਹੜਾ ਨਬੀਆਂ ਦੀਆਂ ਆਤਮਾਵਾਂ ਦਾ ਪਰਮੇਸ਼ਰ ਹੈ, ਆਪਣੇ ਦੂਤ ਨੂੰ ਭੇਜਿਆ ਕਿ ਆਪਣੇ ਦਾਸਾਂ ਉੱਤੇ ਉਨ੍ਹਾਂ ਗੱਲਾਂ ਨੂੰ ਪਰਗਟ ਕਰੇ ਜੋ ਛੇਤੀ ਹੋਣ ਵਾਲੀਆਂ ਹਨ।”</verse>
				<verse number="7">“ਵੇਖ, ਮੈਂ ਛੇਤੀ ਆ ਰਿਹਾ ਹਾਂ। ਧੰਨ ਹੈ ਉਹ ਜਿਹੜਾ ਭਵਿੱਖਬਾਣੀ ਦੇ ਵਚਨਾਂ ਦੀ ਜੋ ਇਸ ਪੁਸਤਕ ਵਿੱਚ ਲਿਖੇ ਹੋਏ ਹਨ, ਪਾਲਣਾ ਕਰਦਾ ਹੈ।”</verse>
				<verse number="8">ਮੈਂ ਯੂਹੰਨਾ ਉਹੀ ਹਾਂ ਜਿਸ ਨੇ ਇਨ੍ਹਾਂ ਗੱਲਾਂ ਨੂੰ ਸੁਣਿਆ ਅਤੇ ਵੇਖਿਆ ਅਤੇ ਜਦੋਂ ਮੈਂ ਸੁਣਿਆ ਤੇ ਵੇਖਿਆ ਤਾਂ ਮੈਂ ਉਸ ਦੂਤ ਨੂੰ ਮੱਥਾ ਟੇਕਣ ਲਈ ਉਸ ਦੇ ਪੈਰਾਂ ਉੱਤੇ ਡਿੱਗ ਪਿਆ ਜਿਸ ਨੇ ਮੈਨੂੰ ਇਹ ਗੱਲਾਂ ਵਿਖਾਈਆਂ ਸਨ।</verse>
				<verse number="9">ਪਰ ਉਸ ਨੇ ਮੈਨੂੰ ਕਿਹਾ, “ਵੇਖ, ਇਸ ਤਰ੍ਹਾਂ ਨਾ ਕਰ! ਮੈਂ ਤੇਰਾ ਅਤੇ ਤੇਰੇ ਭਾਈ ਨਬੀਆਂ ਦਾ ਅਤੇ ਇਸ ਪੁਸਤਕ ਦੇ ਵਚਨਾਂ ਦੀ ਪਾਲਣਾ ਕਰਨ ਵਾਲਿਆਂ ਦਾ ਸੰਗੀ ਦਾਸ ਹਾਂ; ਪਰਮੇਸ਼ਰ ਨੂੰ ਹੀ ਮੱਥਾ ਟੇਕ।”</verse>
				<verse number="10">ਫਿਰ ਉਸ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਮੋਹਰਬੰਦ ਨਾ ਕਰ, ਕਿਉਂਕਿ ਸਮਾਂ ਨੇੜੇ ਹੈ।</verse>
				<verse number="11">ਜਿਹੜਾ ਕੁਧਰਮੀ ਹੈ ਉਹ ਕੁਧਰਮ ਕਰਦਾ ਰਹੇ; ਜਿਹੜਾ ਭ੍ਰਿਸ਼ਟ ਹੈ ਉਹ ਭ੍ਰਿਸ਼ਟ ਬਣਿਆ ਰਹੇ; ਜਿਹੜਾ ਧਰਮੀ ਹੈ ਉਹ ਧਾਰਮਿਕਤਾ ਦੇ ਕੰਮ ਕਰਦਾ ਰਹੇ; ਜਿਹੜਾ ਪਵਿੱਤਰ ਹੈ ਉਹ ਪਵਿੱਤਰ ਰਹੇ।”</verse>
				<verse number="12">“ਵੇਖ, ਮੈਂ ਛੇਤੀ ਆ ਰਿਹਾ ਹਾਂ ਅਤੇ ਹਰੇਕ ਨੂੰ ਉਸ ਦੇ ਕੰਮ ਦੇ ਅਨੁਸਾਰ ਦੇਣ ਲਈ ਪ੍ਰਤਿਫਲ ਮੇਰੇ ਕੋਲ ਹੈ।</verse>
				<verse number="13">ਮੈਂ ਅਲਫਾ ਅਤੇ ਓਮੇਗਾ, ਪਹਿਲਾ ਅਤੇ ਆਖਰੀ, ਆਦ ਅਤੇ ਅੰਤ ਹਾਂ।</verse>
				<verse number="14">“ਧੰਨ ਹਨ ਉਹ ਜਿਹੜੇ ਆਪਣੇ ਵਸਤਰਾਂ ਨੂੰ ਧੋ ਲੈਂਦੇ ਹਨ; ਉਹ ਜੀਵਨ ਦੇ ਰੁੱਖ ਦੇ ਅਧਿਕਾਰੀ ਹੋਣਗੇ ਅਤੇ ਫਾਟਕਾਂ ਰਾਹੀਂ ਨਗਰੀ ਵਿੱਚ ਪ੍ਰਵੇਸ਼ ਕਰਨਗੇ।</verse>
				<verse number="15">ਪਰ ਕੁੱਤੇ, ਜਾਦੂ-ਟੂਣਾ ਕਰਨ ਵਾਲੇ, ਵਿਭਚਾਰੀ, ਖੂਨੀ, ਮੂਰਤੀ-ਪੂਜਕ ਅਤੇ ਹਰੇਕ ਜਿਹੜਾ ਝੂਠ ਨੂੰ ਪਸੰਦ ਕਰਦਾ ਅਤੇ ਇਸ ਉੱਤੇ ਚੱਲਦਾ ਹੈ, ਨਗਰੀ ਤੋਂ ਬਾਹਰ ਰਹਿਣਗੇ।</verse>
				<verse number="16">“ਮੈਂ ਯਿਸੂ ਨੇ ਆਪਣੇ ਦੂਤ ਨੂੰ ਇਸ ਲਈ ਭੇਜਿਆ ਕਿ ਉਹ ਤੁਹਾਨੂੰ ਕਲੀਸਿਆਵਾਂ ਨਾਲ ਸੰਬੰਧਤ ਇਨ੍ਹਾਂ ਗੱਲਾਂ ਦੀ ਗਵਾਹੀ ਦੇਵੇ। ਮੈਂ ਦਾਊਦ ਦੀ ਜੜ੍ਹ ਅਤੇ ਸੰਤਾਨ ਅਤੇ ਚਮਕਦਾ ਹੋਇਆ ਸਵੇਰ ਦਾ ਤਾਰਾ ਹਾਂ।”</verse>
				<verse number="17">ਆਤਮਾ ਅਤੇ ਲਾੜੀ ਕਹਿੰਦੇ ਹਨ, “ਆ!” ਅਤੇ ਸੁਣਨ ਵਾਲਾ ਵੀ ਕਹੇ, “ਆ!” ਜਿਹੜਾ ਪਿਆਸਾ ਹੈ ਉਹ ਆਵੇ; ਜਿਸ ਦੀ ਇੱਛਾ ਹੋਵੇ ਉਹ ਮੁਫ਼ਤ ਵਿੱਚ ਜੀਵਨ-ਜਲ ਲਵੇ।</verse>
				<verse number="18">ਮੈਂ ਹਰੇਕ ਨੂੰ ਜਿਹੜਾ ਇਸ ਪੁਸਤਕ ਦੇ ਭਵਿੱਖਬਾਣੀ ਦੇ ਵਚਨਾਂ ਨੂੰ ਸੁਣਦਾ ਹੈ, ਇਹ ਚਿਤਾਵਨੀ ਦਿੰਦਾ ਹਾਂ: “ਜੇ ਕੋਈ ਇਨ੍ਹਾਂ ਵਚਨਾਂ ਵਿੱਚ ਕੁਝ ਜੋੜੇ ਤਾਂ ਪਰਮੇਸ਼ਰ ਇਸ ਪੁਸਤਕ ਵਿੱਚ ਲਿਖੀਆਂ ਬਿਪਤਾਵਾਂ ਉਸ ਉੱਤੇ ਪਾਵੇਗਾ।</verse>
				<verse number="19">ਜੇ ਕੋਈ ਭਵਿੱਖਬਾਣੀ ਦੀ ਇਸ ਪੁਸਤਕ ਦੇ ਵਚਨਾਂ ਵਿੱਚੋਂ ਕੁਝ ਘਟਾਵੇ ਤਾਂ ਪਰਮੇਸ਼ਰ ਉਸ ਜੀਵਨ ਦੇ ਦਰਖ਼ਤ ਅਤੇ ਪਵਿੱਤਰ ਨਗਰੀ ਵਿੱਚੋਂ ਜਿਨ੍ਹਾਂ ਦੇ ਵਿਖੇ ਇਸ ਪੁਸਤਕ ਵਿੱਚ ਲਿਖਿਆ ਹੈ, ਉਸ ਦਾ ਹਿੱਸਾ ਹਟਾ ਦੇਵੇਗਾ।”</verse>
				<verse number="20">ਜਿਹੜਾ ਇਨ੍ਹਾਂ ਗੱਲਾਂ ਦੀ ਗਵਾਹੀ ਦਿੰਦਾ ਹੈ ਉਹ ਕਹਿੰਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।” ਆਮੀਨ! ਹੇ ਪ੍ਰਭੂ ਯਿਸੂ, ਆ!</verse>
				<verse number="21">ਪ੍ਰਭੂ ਯਿਸੂ ਦੀ ਕਿਰਪਾ ਸਭਨਾਂ ਉੱਤੇ ਬਣੀ ਰਹੇ। ਆਮੀਨ।</verse>
			</chapter>
		</book>
	</testament>
</bible>